‘ਮਾਤ੍ਰਭੂਮੀ’ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਐੱਮ.ਵੀ. ਸ਼੍ਰੀਯਾਂਸ ਕੁਮਾਰ ਜੀ, ‘ਮਾਤ੍ਰਭੂਮੀ’ ਦੀ ਸਮੁੱਚੀ ਟੀਮ ਤੇ ਪਾਠਕ, ਸਤਿਕਾਰਯੋਗ ਮਹਿਮਾਨ ਸਾਹਿਬਾਨ,
ਨਮਸਕਾਰਮ!
‘ਮਾਤ੍ਰਭੂਮੀ’ ਦੇ ਸ਼ਤਾਬਦੀ ਸਮਾਰੋਹਾਂ ਨੂੰ ਮਨਾਉਣ ਲਈ ਇਸ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਮੈਨੂੰ ਖੁਸ਼ੀ ਹੋ ਰਹੀ ਹਾਂ। ਇਸ ਮੌਕੇ ਇਸ ਅਖ਼ਬਾਰ ਨਾਲ ਜੁੜੇ ਲੋਕਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ। ਮੈਂ ਉਨ੍ਹਾਂ ਲੋਕਾਂ ਦੇ ਯੋਗਦਾਨ ਨੂੰ ਵੀ ਯਾਦ ਕਰਦਾ ਹਾਂ ਜੋ ਪਹਿਲਾਂ ਇਸ ਮੀਡੀਆ ਹਾਊਸ ਵਿੱਚ ਕੰਮ ਕਰ ਚੁੱਕੇ ਹਨ। ਕਈ ਪ੍ਰਮੁੱਖ ਚਾਨਣ–ਮੁਨਾਰੇ ਜਿਵੇਂ ਕਿ ਸ਼੍ਰੀ ਕੇ.ਪੀ. ਕੇਸ਼ਵ ਮੇਨਨ, ਕੇ.ਏ. ਦਾਮੋਦਰ ਮੇਨਨ, ਕੇਰਲਾ ਗਾਂਧੀ ਸ਼੍ਰੀ ਕੇ.ਕੇਲੱਪਨ ਅਤੇ ਕੁਰੁਰਨੀਲਕੰਤਨ ਨੰਬੂਦਰੀਪਾਦ, ‘ਮਾਤ੍ਰਭੂਮੀ’ ਨਾਲ ਜੁੜੇ ਰਹੇ ਹਨ। ਮੈਂ ਯਾਦ ਕਰਨਾ ਚਾਹਾਂਗਾ ਕਿ ਐਮ.ਪੀ. ਵੀਰੇਂਦਰ ਕੁਮਾਰ, ਜੋ ‘ਮਾਤ੍ਰਭੂਮੀ’ ਦੇ ਤੇਜ਼ੀ ਨਾਲ ਵਿਕਾਸ ਦੀ ਨਿਗਰਾਨੀ ਕਰਦੇ ਸਨ। ਅਸੀਂ ਐਮਰਜੈਂਸੀ ਦੌਰਾਨ ਭਾਰਤ ਦੀਆਂ ਲੋਕਤਾਂਤਰਿਕ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣ ਲਈ ਉਨ੍ਹਾਂ ਦੇ ਯਤਨਾਂ ਨੂੰ ਕਦੇ ਨਹੀਂ ਭੁੱਲਾਂਗੇ। ਉਹ ਇੱਕ ਮਹਾਨ ਬੁਲਾਰੇ, ਵਿਦਵਾਨ ਅਤੇ ਵਾਤਾਵਰਣ ਪ੍ਰਤੀ ਭਾਵੁਕ ਸਨ।
ਮਿੱਤਰੋ,
ਮਹਾਤਮਾ ਗਾਂਧੀ ਦੇ ਆਦਰਸ਼ਾਂ ਤੋਂ ਪ੍ਰੇਰਿਤ, ‘ਮਾਤ੍ਰਭੂਮੀ’ ਦਾ ਜਨਮ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਨੂੰ ਮਜ਼ਬੂਤ ਕਰਨ ਲਈ ਹੋਇਆ ਸੀ। ‘ਮਾਤ੍ਰਭੂਮੀ’ ਸਾਡੇ ਦੇਸ਼ ਦੇ ਲੋਕਾਂ ਨੂੰ ਬਸਤੀਵਾਦੀ ਸ਼ਾਸਨ ਦੇ ਖ਼ਿਲਾਫ਼ ਇੱਕਜੁੱਟ ਕਰਨ ਲਈ ਪੂਰੇ ਭਾਰਤ ਵਿੱਚ ਸਥਾਪਿਤ ਕੀਤੇ ਗਏ ਅਖ਼ਬਾਰਾਂ ਅਤੇ ਰਸਾਲਿਆਂ ਦੀ ਸ਼ਾਨਦਾਰ ਪਰੰਪਰਾ ਦਾ ਇੱਕ ਮੁੱਖ ਹਿੱਸਾ ਹੈ। ਜੇ ਅਸੀਂ ਆਪਣੇ ਇਤਿਹਾਸ 'ਤੇ ਝਾਤ ਮਾਰੀਏ ਤਾਂ ਕਈ ਮਹਾਨ ਵਿਅਕਤੀ ਕਿਸੇ ਨਾ ਕਿਸੇ ਅਖ਼ਬਾਰ ਨਾਲ ਜੁੜੇ ਰਹੇ ਹਨ। ਲੋਕਮਾਨਯ ਤਿਲਕ ਨੇ ‘ਕੇਸਰੀ’ ਅਤੇ ‘ਮਰਹੱਟਾ’ ਨੂੰ ਵਿਕਸਤ ਕੀਤਾ। ਗੋਪਾਲ ਕ੍ਰਿਸ਼ਨ ਗੋਖਲੇ ‘ਹਿਤਵਾਦ’ ਨਾਲ ਜੁੜੇ ਹੋਏ ਸਨ। ਪ੍ਰਬੁੱਧ ਭਾਰਤ ‘ਸਵਾਮੀ ਵਿਵੇਕਾਨੰਦ’ ਨਾਲ ਜੁੜੇ ਹੋਏ ਸਨ। ਜਦੋਂ ਅਸੀਂ ਮਹਾਤਮਾ ਗਾਂਧੀ ਨੂੰ ਯਾਦ ਕਰਦੇ ਹਾਂ, ਅਸੀਂ ਉਨ੍ਹਾਂ ਦੇ ‘ਯੰਗ ਇੰਡੀਆ’, ‘ਨਵਜੀਵਨ’ ਅਤੇ ‘ਹਰੀਜਨ’ ਦੇ ਕੰਮਾਂ ਨੂੰ ਵੀ ਯਾਦ ਕਰਦੇ ਹਾਂ। ਸ਼ਿਆਮਜੀ ਕ੍ਰਿਸ਼ਨ ਵਰਮਾ ਨੇ ‘The Indian Sociologist’ ਨੂੰ ਸੰਪਾਦਿਤ ਕੀਤਾ। ਮੈਂ ਸਿਰਫ਼ ਕੁਝ ਉਦਾਹਰਣਾਂ ਦਿੱਤੀਆਂ ਹਨ। ਇਹ ਸੂਚੀ ਬੇਅੰਤ ਹੈ।
ਮਿੱਤਰੋ,
ਜੇ ‘ਮਾਤ੍ਰਭੂਮੀ’ ਦਾ ਜਨਮ ਭਾਰਤ ਦੇ ਆਜ਼ਾਦੀ ਅੰਦੋਲਨ ਦੌਰਾਨ ਹੋਇਆ ਸੀ, ਤਾਂ ਇਹ ਸ਼ਤਾਬਦੀ ਸਮਾਗਮ ਉਦੋਂ ਹੋ ਰਹੇ ਹਨ ਜਦੋਂ ਭਾਰਤ ‘ਅਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਮਨਾ ਰਿਹਾ ਹੈ। ਸਵਰਾਜ ਦੀ ਆਜ਼ਾਦੀ ਦੀ ਲੜਾਈ ਦੌਰਾਨ ਸਾਨੂੰ ਆਪਣੀਆਂ ਜਾਨਾਂ ਕੁਰਬਾਨ ਕਰਨ ਦਾ ਮੌਕਾ ਨਹੀਂ ਮਿਲਿਆ। ਭਾਵੇਂ ਇਹ ਅੰਮ੍ਰਿਤ ਕਾਲ ਸਾਨੂੰ ਮਜ਼ਬੂਤ, ਵਿਕਸਤ ਅਤੇ ਸਮਾਵੇਸ਼ੀ ਭਾਰਤ ਲਈ ਕੰਮ ਕਰਨ ਦਾ ਮੌਕਾ ਦਿੰਦਾ ਹੈ। ਕਿਸੇ ਵੀ ਦੇਸ਼ ਦੇ ਵਿਕਾਸ ਲਈ, ਚੰਗੀਆਂ ਨੀਤੀਆਂ ਬਣਾਉਣਾ ਇੱਕ ਪੱਖ ਹੈ। ਪਰ, ਨੀਤੀਆਂ ਨੂੰ ਸਫ਼ਲ ਬਣਾਉਣ ਲਈ ਅਤੇ ਇਹ ਯਕੀਨੀ ਬਣਾਉਣ ਲਈ ਕਿ ਵੱਡੇ ਪੱਧਰ 'ਤੇ ਪਰਿਵਰਤਨ ਵਾਪਰਦਾ ਹੈ, ਸਮਾਜ ਦੇ ਸਾਰੇ ਖੇਤਰਾਂ ਦੀ ਸਰਗਰਮ ਭਾਗੀਦਾਰੀ ਦੀ ਜ਼ਰੂਰਤ ਹੈ। ਇਸ ਲਈ ਮੀਡੀਆ ਅਹਿਮ ਭੂਮਿਕਾ ਨਿਭਾਉਂਦਾ ਹੈ। ਇਨ੍ਹਾਂ ਸਾਲਾਂ ਵਿੱਚ, ਮੈਂ ਮੀਡੀਆ ਦੁਆਰਾ ਨਿਭਾਏ ਹਾਂ–ਪੱਖੀ ਪ੍ਰਭਾਵ ਨੂੰ ਦੇਖਿਆ ਹੈ। ਸਵੱਛ ਭਾਰਤ ਮਿਸ਼ਨ ਦੀ ਮਿਸਾਲ ਸਭ ਨੂੰ ਪਤਾ ਹੈ। ਹਰ ਮੀਡੀਆ ਹਾਊਸ ਨੇ ਇਸ ਮਿਸ਼ਨ ਨੂੰ ਬੜੀ ਇਮਾਨਦਾਰੀ ਨਾਲ ਚੁੱਕਿਆ। ਇਸੇ ਤਰ੍ਹਾਂ, ਮੀਡੀਆ ਨੇ ਯੋਗ, ਤੰਦਰੁਸਤੀ ਤੇ ‘ਬੇਟੀ ਬਚਾਓ ਬੇਟੀ ਪੜ੍ਹਾਓ ਨੂੰ’ ਹਰਮਨਪਿਆਰਾ ਬਣਾਉਣ ਵਿੱਚ ਬਹੁਤ ਉਤਸ਼ਾਹਜਨਕ ਭੂਮਿਕਾ ਨਿਭਾਈ ਹੈ। ਇਹ ਰਾਜਨੀਤੀ ਅਤੇ ਸਿਆਸੀ ਪਾਰਟੀਆਂ ਦੇ ਖੇਤਰ ਤੋਂ ਬਾਹਰ ਦੇ ਵਿਸ਼ੇ ਹਨ। ਉਹ ਆਉਣ ਵਾਲੇ ਸਾਲਾਂ ਵਿੱਚ ਇੱਕ ਬਿਹਤਰ ਰਾਸ਼ਟਰ ਬਣਾਉਣ ਬਾਰੇ ਹਨ। ਇਸ ਤੋਂ ਇਲਾਵਾ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਨੂੰ ਧਿਆਨ ਵਿਚ ਰੱਖ ਕੇ ਹੋਰ ਵੀ ਕੁਝ ਕੀਤਾ ਜਾ ਸਕਦਾ ਹੈ। ਅੱਜ–ਕੱਲ੍ਹ ਅਸੀਂ ਦੇਖ ਰਹੇ ਹਾਂ ਕਿ ਲੋਕ ਸੁਤੰਤਰਤਾ ਸੰਗ੍ਰਾਮ ਅਤੇ ਅਣਗੌਲੇ ਆਜ਼ਾਦੀ ਘੁਲਾਟੀਆਂ ਦੀਆਂ ਘੱਟ ਜਾਣੀਆਂ ਘਟਨਾਵਾਂ ਨੂੰ ਉਜਾਗਰ ਕਰ ਰਹੇ ਹਨ। ਇਸ ਨੂੰ ਹੋਰ ਵਧਾਉਣ ਲਈ ਮੀਡੀਆ ਇੱਕ ਵਧੀਆ ਸਾਧਨ ਹੋ ਸਕਦਾ ਹੈ। ਇਸੇ ਤਰ੍ਹਾਂ ਹਰ ਕਸਬੇ ਜਾਂ ਪਿੰਡ ਵਿੱਚ ਅਜ਼ਾਦੀ ਦੀ ਲਹਿਰ ਨਾਲ ਜੁੜੇ ਸਥਾਨ ਹਨ। ਉਨ੍ਹਾਂ ਬਾਰੇ ਬਹੁਤਾ ਪਤਾ ਨਹੀਂ ਹੈ। ਅਸੀਂ ਉਨ੍ਹਾਂ ਥਾਵਾਂ ਨੂੰ ਉਜਾਗਰ ਕਰ ਸਕਦੇ ਹਾਂ ਅਤੇ ਲੋਕਾਂ ਨੂੰ ਉਨ੍ਹਾਂ ਨੂੰ ਦੇਖਣ ਲਈ ਉਤਸ਼ਾਹਿਤ ਕਰ ਸਕਦੇ ਹਾਂ। ਕੀ ਅਸੀਂ ਗ਼ੈਰ-ਮੀਡੀਆ ਪਿਛੋਕੜ ਵਾਲੇ ਆਉਣ ਵਾਲੇ ਲੇਖਕਾਂ ਨੂੰ ਉਤਸ਼ਾਹਿਤ ਕਰ ਸਕਦੇ ਹਾਂ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਲਿਖਣ ਦੇ ਹੁਨਰ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਪਲੈਟਫਾਰਮ ਦੇ ਸਕਦੇ ਹਾਂ? ਭਾਰਤ ਦੀ ਸਭ ਤੋਂ ਵੱਡੀ ਤਾਕਤ ਸਾਡੀ ਵਿਭਿੰਨਤਾ ਹੈ। ਕੀ ਅਸੀਂ ਤੁਹਾਡੀਆਂ ਮੀਡੀਆ ਵਿਸ਼ੇਸ਼ਤਾਵਾਂ ਰਾਹੀਂ ਹੋਰ ਭਾਸ਼ਾਵਾਂ ਦੇ ਮੁੱਖ ਸ਼ਬਦਾਂ ਨੂੰ ਪ੍ਰਸਿੱਧ ਬਣਾਉਣ ਬਾਰੇ ਸੋਚ ਸਕਦੇ ਹਾਂ?
ਮਿੱਤਰੋ,
ਅੱਜ ਦੇ ਦਿਨ ਅਤੇ ਯੁਗ ਵਿੱਚ ਦੁਨੀਆ ਨੂੰ ਭਾਰਤ ਤੋਂ ਬਹੁਤ ਉਮੀਦਾਂ ਹਨ। ਜਦੋਂ ਕੋਵਿਡ-19 ਮਹਾਮਾਰੀ ਸਾਡੇ ਦੇਸ਼ ਆਈ ਸੀ, ਤਾਂ ਇਹੋ ਅੰਦਾਜ਼ਾ ਲਾਇਆ ਗਿਆ ਸੀ ਕਿ ਭਾਰਤ ਇਸ ਸਥਿਤੀ ਨੂੰ ਚੰਗੀ ਤਰ੍ਹਾਂ ਸੰਭਾਲਣ ਦੇ ਯੋਗ ਨਹੀਂ ਹੋਵੇਗਾ। ਭਾਰਤ ਦੇ ਲੋਕਾਂ ਨੇ ਇਨ੍ਹਾਂ ਆਲੋਚਕਾਂ ਨੂੰ ਗਲਤ ਸਾਬਤ ਕੀਤਾ। ਅਸੀਂ ਪਿਛਲੇ ਦੋ ਸਾਲਾਂ ਦੀ ਵਰਤੋਂ ਆਪਣੇ ਸਮਾਜ ਦੀ ਸਿਹਤ ਅਤੇ ਸਾਡੀ ਅਰਥਵਿਵਸਥਾ ਦੀ ਸਿਹਤ ਨੂੰ ਬਿਹਤਰ ਬਣਾਉਣ ਲਈ ਕੀਤੀ ਹੈ। ਦੋ ਸਾਲਾਂ ਤੱਕ 80 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਦੀ ਸੁਵਿਧਾ ਮਿਲੀ। ਵੈਕਸੀਨ ਦੀਆਂ 180 ਕਰੋੜ ਖੁਰਾਕਾਂ ਦਿੱਤੀਆਂ ਗਈਆਂ ਹਨ। ਅਜਿਹੇ ਸਮੇਂ ਵਿੱਚ, ਜਦੋਂ ਕਈ ਦੇਸ਼ ਵੈਕਸੀਨ ਦੀ ਝਿਜਕ ਦੂਰ ਕਰਨ ਵਿੱਚ ਅਸਮਰੱਥ ਹਨ, ਭਾਰਤ ਦੇ ਲੋਕਾਂ ਨੇ ਰਸਤਾ ਦਿਖਾਇਆ ਹੈ। ਭਾਰਤ ਦੇ ਪ੍ਰਤਿਭਾਸ਼ਾਲੀ ਨੌਜਵਾਨਾਂ ਦੁਆਰਾ ਸੰਚਾਲਿਤ, ਸਾਡਾ ਦੇਸ਼ ਆਤਮਨਿਰਭਰਤਾ ਵੱਲ ਵਧ ਰਿਹਾ ਹੈ। ਇਸ ਸਿਧਾਂਤ ਦੇ ਮੂਲ ਵਿੱਚ ਭਾਰਤ ਨੂੰ ਇੱਕ ਆਰਥਿਕ ਪਾਵਰ-ਹਾਊਸ ਬਣਾਉਣਾ ਹੈ ਜੋ ਘਰੇਲੂ ਅਤੇ ਵਿਸ਼ਵ–ਪੱਧਰੀ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। ਬੇਮਿਸਾਲ ਸੁਧਾਰ ਲਿਆਂਦੇ ਗਏ, ਜਿਸ ਨਾਲ ਆਰਥਿਕ ਤਰੱਕੀ ਨੂੰ ਹੁਲਾਰਾ ਮਿਲੇਗਾ। ਸਥਾਨਕ ਉੱਦਮ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਖੇਤਰਾਂ ਵਿੱਚ ਉਤਪਾਦਨ ਨਾਲ ਜੁੜੀਆਂ ਪ੍ਰੋਤਸਾਹਨ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ। ਭਾਰਤ ਦਾ ਸਟਾਰਟ-ਅੱਪ ਈਕੋਸਿਸਟਮ ਕਦੇ ਵੀ ਜ਼ਿਆਦਾ ਗੁੰਜਾਇਮਾਨ ਨਹੀਂ ਰਿਹਾ। ਟੀਅਰ-2, ਟੀਅਰ-3 ਸ਼ਹਿਰਾਂ ਅਤੇ ਪਿੰਡਾਂ ਦੇ ਨੌਜਵਾਨ ਵਧੀਆ ਕੰਮ ਕਰ ਰਹੇ ਹਨ। ਅੱਜ ਭਾਰਤ ਟੈਕਨੋਲੋਜੀ ਦੀ ਤਰੱਕੀ ਦੇ ਖੇਤਰ ਵਿੱਚ ਦੁਨੀਆ ਦੀ ਅਗਵਾਈ ਕਰ ਰਿਹਾ ਹੈ। ਪਿਛਲੇ 4 ਸਾਲਾਂ ਵਿੱਚ, UPI ਲੈਣ-ਦੇਣ ਦੀ ਗਿਣਤੀ 70 ਗੁਣਾ ਤੋਂ ਵੀ ਜ਼ਿਆਦਾ ਵਧ ਗਈ ਹੈ। ਇਹ ਸਾਡੇ ਲੋਕਾਂ ਦੀ ਹਾਂ–ਪੱਖੀ ਤਬਦੀਲੀਆਂ ਨੂੰ ਅਪਣਾਉਣ ਦੀ ਉਤਸੁਕਤਾ ਨੂੰ ਦਰਸਾਉਂਦਾ ਹੈ।
ਮਿੱਤਰੋ,
ਅਸੀਂ ਅਗਲੀ ਪੀੜ੍ਹੀ ਦੇ ਬੁਨਿਆਦੀ ਢਾਂਚੇ ਦੇ ਮਹੱਤਵ ਨੂੰ ਪੂਰੀ ਤਰ੍ਹਾਂ ਸਮਝਦੇ ਹਾਂ। ਨੈਸ਼ਨਲ ਇਨਫ੍ਰਾਸਟ੍ਰਕਚਰ ਪਾਈਪਲਾਈਨ 'ਤੇ 110 ਲੱਖ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ‘ਪ੍ਰਧਾਨ ਮੰਤਰੀ ਗਤੀਸ਼ਕਤੀ’ ਬੁਨਿਆਦੀ ਨਿਰਮਾਣ ਤੇ ਸ਼ਾਸਨ ਨੂੰ ਹੋਰ ਸਹਿਜ ਬਣਾਉਣ ਜਾ ਰਹੀ ਹੈ। ਅਸੀਂ ਇਹ ਯਕੀਨੀ ਬਣਾਉਣ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਾਂ ਕਿ ਭਾਰਤ ਦੇ ਹਰ ਪਿੰਡ ਵਿੱਚ ਤੇਜ਼–ਰਫ਼ਤਾਰ ਇੰਟਰਨੈੱਟ ਕਨੈਕਟੀਵਿਟੀ ਹੋਵੇ। ਸਾਡੀਆਂ ਕੋਸ਼ਿਸ਼ਾਂ ਦਾ ਮਾਰਗ–ਦਰਸ਼ਕ ਸਿਧਾਂਤ ਇਹ ਯਕੀਨੀ ਬਣਾਉਣਾ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਮੌਜੂਦਾ ਲੋਕਾਂ ਨਾਲੋਂ ਬਿਹਤਰ ਜੀਵਨ ਸ਼ੈਲੀ ਜਿਉਂ ਸਕਣ।
ਕਈ ਸਾਲ ਪਹਿਲਾਂ, ਜਦੋਂ ਮਹਾਤਮਾ ਗਾਂਧੀ ‘ਮਾਤ੍ਰਭੂਮੀ’ ਗਏ ਸਨ ਤਾਂ ਉਨ੍ਹਾਂ ਨੇ ਕਿਹਾ ਸੀ ਅਤੇ ਮੈਂ ਕਿਹਾ ਸੀ: ‘ਮਾਤ੍ਰਭੂਮੀ ਇੱਕ ਸੰਸਥਾ ਹੈ ਜੋ ਆਪਣੇ ਪੈਰਾਂ 'ਤੇ ਮਜ਼ਬੂਤੀ ਨਾਲ ਖੜ੍ਹੀ ਹੈ। ਭਾਰਤ ਦੇ ਕੁਝ ਅਖ਼ਬਾਰ ਹੀ ਅਜਿਹਾ ਕਰ ਸਕਦੇ ਹਨ। ਇਸ ਲਈ ਭਾਰਤ ਦੇ ਅਖ਼ਬਾਰਾਂ ਵਿੱਚ, ‘ਮਾਤ੍ਰਭੂਮੀ’ ਦਾ ਇੱਕ ਵਿਲੱਖਣ ਸਥਾਨ ਹੈ।’ ਮੈਨੂੰ ਪੂਰਾ ਭਰੋਸਾ ਹੈ ਕਿ ‘ਮਾਤ੍ਰਭੂਮੀ’, ਬਾਪੂ ਦੇ ਇਨ੍ਹਾਂ ਸ਼ਬਦਾਂ 'ਤੇ ਖਰਾ ਉਤਰੇਗਾ। ਮੈਂ ਇੱਕ ਵਾਰ ਫਿਰ ਮਾਤ੍ਰਭੂਮੀ ਨੂੰ ਉਨ੍ਹਾਂ ਦੇ ਸ਼ਤਾਬਦੀ ਸਮਾਰੋਹਾਂ ਲਈ ਵਧਾਈ ਦਿੰਦਾ ਹਾਂ ਅਤੇ ਪਾਠਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।
ਤੁਹਾਡਾ ਧੰਨਵਾਦ।
ਜੈ ਹਿੰਦ।
ਨਮਸਕਾਰਮ!