Quote"ਤੁਸੀਂ 'ਅੰਮ੍ਰਿਤ ਪੀੜ੍ਹੀ' ਦੀ ਨੁਮਾਇੰਦਗੀ ਕਰ ਰਹੇ ਹੋ, ਜੋ ਇੱਕ ਵਿਕਸਿਤ ਅਤੇ ਆਤਮਨਿਰਭਰ ਭਾਰਤ ਦੀ ਸਿਰਜਣਾ ਕਰੇਗੀ"
Quote“ਜਦੋਂ ਸੁਪਨੇ ਸੰਕਲਪ ਵਿੱਚ ਬਦਲਦੇ ਹਨ ਅਤੇ ਜੀਵਨ ਇਨ੍ਹਾਂ ਨੂੰ ਸਮਰਪਿਤ ਹੁੰਦਾ ਹੈ, ਤਾਂ ਸਫ਼ਲਤਾ ਯਕੀਨੀ ਹੈ। ਇਹ ਭਾਰਤ ਦੇ ਨੌਜਵਾਨਾਂ ਲਈ ਨਵੇਂ ਮੌਕਿਆਂ ਦਾ ਸਮਾਂ ਹੈ"
Quote"ਭਾਰਤ ਦਾ ਸਮਾਂ ਆ ਗਿਆ ਹੈ"
Quote"ਯੁਵਾ ਸ਼ਕਤੀ ਭਾਰਤ ਦੀ ਵਿਕਾਸ ਯਾਤਰਾ ਦਾ ਸੰਚਾਲਕ ਬਲ ਹੈ"
Quote"ਜਦੋਂ ਦੇਸ਼ ਨੌਜਵਾਨਾਂ ਦੀ ਊਰਜਾ ਅਤੇ ਜੋਸ਼ ਨਾਲ ਭਰਪੂਰ ਹੁੰਦਾ ਹੈ, ਉਸ ਦੇਸ਼ ਦੀ ਪ੍ਰਾਥਮਿਕਤਾ ਹਮੇਸ਼ਾ ਨੌਜਵਾਨ ਹੋਣਗੇ"
Quote"ਇਹ ਖਾਸ ਤੌਰ 'ਤੇ ਰੱਖਿਆ ਬਲਾਂ ਅਤੇ ਏਜੰਸੀਆਂ ਵਿੱਚ ਦੇਸ਼ ਦੀਆਂ ਬੇਟੀਆਂ ਲਈ ਵੱਡੀਆਂ ਸੰਭਾਵਨਾਵਾਂ ਦਾ ਸਮਾਂ ਹੈ"

ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀਮਾਨ ਰਾਜਨਾਥ ਸਿੰਘ ਜੀ, ਸ਼੍ਰੀ ਅਜੈ ਭੱਟ ਜੀ, ਸੀਡੀਐੱਸ ਅਨਿਲ ਚੌਹਾਨ ਜੀ, ਤਿੰਨਾਂ ਸੈਨਾਵਾਂ ਦੇ ਪ੍ਰਮੁੱਖ, ਰੱਖਿਆ ਸਕੱਤਰ, ਡੀਜੀ ਐੱਨਸੀਸੀ ਅਤੇ ਅੱਜ ਵਿਸ਼ਾਲ ਸੰਖਿਆ ਵਿੱਚ ਪਧਾਰੇ ਹੋਏ ਸਾਰੇ ਅਤਿਥੀਗਣ ਅਤੇ ਮੇਰੇ ਪਿਆਰੇ ਯੁਵਾ ਸਾਥੀਓ!

ਆਜ਼ਾਦੀ ਦੇ 75 ਵਰ੍ਹੇ ਦੇ ਇਸ ਪੜਾਅ ਵਿੱਚ ਐੱਨਸੀਸੀ ਵੀ ਆਪਣੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ।  ਇਨ੍ਹਾਂ ਵਰ੍ਹਿਆਂ ਵਿੱਚ ਜਿਨ੍ਹਾਂ ਲੋਕਾਂ ਨੇ ਐੱਨਸੀਸੀ ਦੀ ਪ੍ਰਤੀਨਿਧਤਾ ਕੀਤੀ ਹੈ, ਜੋ ਇਸ ਦਾ ਹਿੱਸਾ ਰਹੇ ਹਨ, ਮੈਂ ਰਾਸ਼ਟਰ ਨਿਰਮਾਣ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਸਰਾਹਨਾ ਕਰਦਾ ਹਾਂ। ਅੱਜ ਇਸ ਸਮੇਂ ਮੇਰੇ ਸਾਹਮਣੇ ਜੋ ਕੈਡਿਟਸ ਹਨ, ਜੋ ਇਸ ਸਮੇਂ NCC ਵਿੱਚ ਹਨ, ਉਹ ਤਾਂ ਹੋਰ ਵੀ ਵਿਸ਼ੇਸ਼ ਹਨ, ਸਪੈਸ਼ਲ ਹਨ। ਅੱਜ ਜਿਸ ਪ੍ਰਕਾਰ ਨਾਲ ਕਾਰਜਕ੍ਰਮ ਦੀ ਰਚਨਾ ਹੋਈ ਹੈ, ਸਿਰਫ਼ ਸਮਾਂ ਨਹੀਂ ਬਦਲਿਆ ਹੈ, ਸਵਰੂਪ ਵੀ ਬਦਲਿਆ ਹੈ। ਪਹਿਲਾਂ ਦੀ ਤੁਲਨਾ ਵਿੱਚ ਦਰਸ਼ਕ ਵੀ ਬਹੁਤ ਬੜੀ ਮਾਤਰਾ ਵਿੱਚ ਹਨ। ਅਤੇ ਕਾਰਜਕ੍ਰਮ ਦੀ ਰਚਨਾ ਵੀ ਵਿਵਿਧਤਾਵਾਂ ਨਾਲ ਭਰੀ ਹੋਈ ਲੇਕਿਨ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੇ ਮੂਲ ਮੰਤਰ ਨੂੰ ਗੂੰਜਦਾ ਹੋਇਆ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚ ਲੈ ਜਾਣ ਵਾਲਾ ਇਹ ਸਮਾਰੋਹ ਹਮੇਸ਼ਾ- ਹਮੇਸ਼ਾ ਯਾਦ ਰਹੇਗਾ। ਅਤੇ ਇਸ ਲਈ ਮੈਂ ਐੱਨਸੀਸੀ ਦੀ ਪੂਰੀ ਟੀਮ ਨੂੰ ਉਨ੍ਹਾਂ ਦੇ  ਸਾਰੇ ਅਧਿਕਾਰੀ ਅਤੇ ਵਿਵਸਥਾਪਕ ਸਭ ਨੂੰ ਹਿਰਦੇ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਤੁਸੀਂ ਐੱਨਸੀਸੀ ਕੈਡਿਟਸ ਦੇ ਰੂਪ ਵਿੱਚ ਵੀ ਅਤੇ ਦੇਸ਼ ਦੀ ਯੁਵਾ ਪੀੜ੍ਹੀ ਦੇ ਰੂਪ ਵਿੱਚ ਵੀ, ਇੱਕ ਅੰਮ੍ਰਿਤ ਪੀੜ੍ਹੀ ਦੀ ਪ੍ਰਤੀਨਿਧਤਾ ਕਰਦੇ ਹੋ। ਇਹ ਅੰਮ੍ਰਿਤ ਪੀੜ੍ਹੀ, ਆਉਣ ਵਾਲੇ 25 ਵਰ੍ਹਿਆਂ ਵਿੱਚ ਦੇਸ਼ ਨੂੰ ਇੱਕ ਨਵੀਂ ਉਚਾਈ ’ਤੇ ਲੈ ਜਾਵੇਗੀ, ਭਾਰਤ ਨੂੰ ਆਤਮਨਿਰਭਰ ਬਣਾਵੇਗੀ, ਵਿਕਸਿਤ ਬਣਾਵੇਗੀ।

ਸਾਥੀਓ, 

ਦੇਸ਼ ਦੇ ਵਿਕਾਸ ਵਿੱਚ NCC ਦੀ ਕੀ ਭੂਮਿਕਾ ਹੈ, ਤੁਸੀਂ ਸਾਰੇ ਕਿਤਨਾ ਪ੍ਰਸ਼ੰਸਾਯੋਗ ਕੰਮ ਕਰ ਰਹੇ ਹੋ,  ਇਹ ਅਸੀਂ ਥੋੜ੍ਹੀ ਦੇਰ ਪਹਿਲਾਂ ਇੱਥੇ ਦੇਖਿਆ ਹੈ। ਤੁਹਾਡੇ ਵਿੱਚੋਂ ਇੱਕ ਸਾਥੀ ਨੇ ਮੈਨੂੰ ਯੂਨਿਟੀ ਫਲੇਮ ਸੌਂਪੀ। ਤੁਸੀਂ ਹਰ ਦਿਨ 50 ਕਿਲੋਮੀਟਰ ਦੀ ਦੌੜ ਲਗਾਉਂਦੇ ਹੋਏ, 60 ਦਿਨਾਂ ਵਿੱਚ ਕੰਨਿਆਕੁਮਾਰੀ ਤੋਂ ਦਿੱਲੀ ਦੀ ਇਹ ਯਾਤਰਾ ਪੂਰੀ ਕੀਤੀ ਹੈ। ਏਕਤਾ ਦੀ ਇਸ ਲੌ ਨਾਲ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੀ ਭਾਵਨਾ ਸਸ਼ਕਤ ਹੋਵੇ, ਇਸ ਦੇ ਲਈ ਬਹੁਤ ਸਾਰੇ ਸਾਥੀ ਇਸ ਦੌੜ ਵਿੱਚ ਸ਼ਾਮਲ ਹੋਏ। ਤੁਸੀਂ ਵਾਕਈ ਵਿੱਚ ਬਹੁਤ ਪ੍ਰਸੰਸ਼ਾਯੋਗ ਕੰਮ ਕੀਤਾ ਹੈ,  ਪ੍ਰੇਰਕ ਕੰਮ ਕੀਤਾ ਹੈ। ਇੱਥੇ ਆਕਰਸ਼ਕ ਸੱਭਿਆਚਾਰਕ ਕਾਰਜਕ੍ਰਮ ਦਾ ਆਯੋਜਨ ਵੀ ਕੀਤਾ ਗਿਆ।  ਭਾਰਤ ਦੀ ਸੱਭਿਆਚਾਰਕ ਵਿਵਿਧਤਾ, ਤੁਹਾਡੇ ਕੌਸ਼ਲ ਅਤੇ ਕਰਮਠਤਾ ਦੇ ਇਸ ਪ੍ਰਦਰਸ਼ਨ ਵਿੱਚ ਅਤੇ ਇਸ ਦੇ ਲਈ ਵੀ ਮੈਂ ਤੁਹਾਨੂੰ ਜਿਤਨੀ ਵਧਾਈ ਦੇਵਾਂ, ਉਤਨੀ ਘੱਟ ਹੈ।

ਸਾਥੀਓ, 

ਤੁਸੀਂ ਗਣਤੰਤਰ ਦਿਵਸ ਦੀ ਪਰੇਡ ਵਿੱਚ ਵੀ ਹਿੱਸਾ ਲਿਆ। ਇਸ ਵਾਰ ਇਹ ਪਰੇਡ ਇਸ ਲਈ ਵੀ ਵਿਸ਼ੇਸ਼ ਸੀ, ਕਿਉਂਕਿ ਪਹਿਲੀ ਵਾਰ ਇਹ ਕਰਤਵਯ ਪਥ ’ਤੇ ਹੋਈ ਸੀ। ਅਤੇ ਦਿੱਲੀ ਦਾ ਮੌਸਮ ਤਾਂ ਅੱਜਕੱਲ੍ਹ ਜ਼ਰਾ ਜ਼ਿਆਦਾ ਹੀ ਠੰਢਾ ਰਹਿੰਦਾ ਹੈ। ਤੁਹਾਡੇ ਵਿੱਚੋਂ ਅਨੇਕ ਸਾਥੀਆਂ ਨੂੰ ਸ਼ਾਇਦ ਇਸ ਮੌਸਮ ਦੀ ਆਦਤ ਵੀ ਨਹੀਂ ਹੋਵੋਗੀ। ਫਿਰ ਵੀ ਮੈਂ ਤੁਹਾਨੂੰ ਦਿੱਲੀ ਵਿੱਚ ਕੁਝ ਜਗ੍ਹਾ ਜ਼ਰੂਰ ਘੁੰਮਣ ਦਾ ਆਗ੍ਰਹ ਕਰਾਂਗਾ, ਸਮਾਂ ਕੱਢੋਗੇ ਨਾ। ਦੇਖੋ ਨੈਸ਼ਨਲ ਵਾਰ ਮੈਮੋਰੀਅਲ, ਪੁਲਿਸ ਮੈਮੋਰੀਅਲ ਅਗਰ ਆਪ ਨਹੀਂ ਗਏ ਹੋ, ਤਾਂ ਤੁਹਾਨੂੰ ਜ਼ਰੂਰ ਜਾਣਾ ਚਾਹੀਦਾ ਹੈ। ਇਸੇ ਪ੍ਰਕਾਰ ਲਾਲ ਕਿਲੇ ਵਿੱਚ ਨੇਤਾਜੀ ਸੁਭਾਸ਼ ਚੰਦਰ ਬੋਸ ਮਿਊਜ਼ੀਅਮ ਵਿੱਚ ਵੀ ਤੁਸੀਂ ਜ਼ਰੂਰ ਜਾਓ। ਆਜ਼ਾਦ ਭਾਰਤ ਦੇ ਸਾਰੇ ਪ੍ਰਧਾਨ ਮੰਤਰੀਆਂ ਨਾਲ ਪਰੀਚੈ ਕਰਾਉਂਦਾ ਇੱਕ ਆਧੁਨਿਕ PM-ਮਿਊਜ਼ੀਅਮ ਵੀ ਬਣਿਆ ਹੈ। ਉੱਥੇ ਆਪ ਬੀਤੇ 75 ਵਰ੍ਹਿਆਂ ਵਿੱਚ ਦੇਸ਼ ਦੀ ਵਿਕਾਸ ਯਾਤਰਾ ਦੇ ਬਾਰੇ ਵਿੱਚ ਜਾਣ-ਸਮਝ ਸਕਦੇ ਹੋ। ਤੁਹਾਨੂੰ ਇੱਥੇ ਸਰਦਾਰ ਵੱਲਭਭਾਈ ਪਟੇਲ ਦਾ ਵਧੀਆ ਮਿਊਜ਼ੀਅਮ ਦੇਖਣ ਨੂੰ ਮਿਲੇਗਾ, ਬਾਬਾ ਸਾਹਬ ਅੰਬੇਡਕਰ ਦਾ ਬਹੁਤ ਵਧੀਆ ਮਿਊਜ਼ੀਅਮ ਦੇਖਣ ਨੂੰ ਮਿਲੇਗਾ, ਬਹੁਤ ਕੁਝ ਹੈ। ਹੋ ਸਕਦਾ ਹੈ, ਇਨ੍ਹਾਂ ਜਗ੍ਹਾਂ ਵਿੱਚੋਂ ਤੁਹਾਨੂੰ ਕੋਈ ਨਾ ਕੋਈ ਪ੍ਰੇਰਣਾ ਮਿਲੇ, ਪ੍ਰੋਤਸਾਹਨ ਮਿਲੇ, ਜਿਸ ਨਾਲ ਤੁਹਾਡਾ ਜੀਵਨ ਇੱਕ ਨਿਰਧਾਰਿਤ ਲਕਸ਼ ਨੂੰ ਲੈਕਰ ਕੇ ਕੁਝ ਕਰ ਗੁਜਰਨ ਦੇ ਲਈ ਚਲ ਪਏ, ਅੱਗੇ ਵਧਦਾ ਹੀ ਵਧਦਾ ਚਲਾ ਜਾਵੇ।

ਮੇਰੇ ਯੁਵਾ ਸਾਥੀਓ, 

ਕਿਸੇ ਵੀ ਰਾਸ਼ਟਰ ਨੂੰ ਚਲਾਉਣ ਦੇ ਲਈ ਜੋ ਊਰਜਾ ਸਭ ਤੋਂ ਅਹਿਮ ਹੁੰਦੀ ਹੈ, ਉਹ ਊਰਜਾ ਹੈ ਯੁਵਾ।  ਹੁਣ ਆਪ ਉਮਰ ਦੇ ਜਿਸ ਪੜਾਅ ’ਤੇ ਹੋ, ਉੱਥੇ ਇੱਕ ਜੋਸ਼ ਹੁੰਦਾ ਹੈ, ਜਨੂਨ ਹੁੰਦਾ ਹੈ। ਤੁਹਾਡੇ ਬਹੁਤ ਸਾਰੇ ਸੁਪਨੇ ਹੁੰਦੇ ਹਨ। ਅਤੇ ਜਦੋਂ ਸੁਪਨੇ ਸੰਕਲਪ ਬਣ ਜਾਣ ਅਤੇ ਸੰਕਲਪ ਦੇ ਲਈ ਜੀਵਨ ਜੁਟ ਜਾਵੇ ਤਾਂ ਜ਼ਿੰਦਗੀ ਵੀ ਸਫ਼ਲ ਹੋ ਜਾਂਦੀ ਹੈ। ਅਤੇ ਭਾਰਤ ਦੇ ਨੌਜਵਾਨਾਂ ਦੇ ਲਈ ਇਹ ਸਮਾਂ ਨਵੇਂ ਅਵਸਰਾਂ ਦਾ ਸਮਾਂ ਹੈ। ਹਰ ਤਰਫ਼ ਇੱਕ ਹੀ ਚਰਚਾ ਹੈ ਕਿ ਭਾਰਤ ਦਾ ਸਮਾਂ ਆ ਗਿਆ ਹੈ, India’s time has arrived.  ਅੱਜ ਪੂਰੀ ਦੁਨੀਆ ਭਾਰਤ ਦੀ ਤਰਫ਼ ਦੇਖ ਰਹੀ ਹੈ। ਅਤੇ ਇਸ ਦੇ ਪਿੱਛੇ ਸਭ ਤੋਂ ਬੜੀ ਵਜ੍ਹਾ ਆਪ ਹੋ,  ਭਾਰਤ ਦੇ ਯੁਵਾ ਹੋ। ਭਾਰਤ ਦਾ ਯੁਵਾ ਅੱਜ ਕਿਤਨਾ ਜਾਗਰੂਕ ਹੈ, ਇਸ ਦੀ ਇੱਕ ਉਦਾਹਰਣ ਮੈਂ ਅੱਜ ਜ਼ਰੂਰ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਇਹ ਤੁਹਾਨੂੰ ਪਤਾ ਹੈ ਕਿ ਇਸ ਸਾਲ ਭਾਰਤ ਦੁਨੀਆ ਦੀ 20 ਸਭ ਤੋਂ ਤਾਕਤਵਰ ਅਰਥਵਿਵਸਥਾਵਾਂ ਦੇ ਸਮੂਹ, G-20 ਦੀ ਪ੍ਰਧਾਨਗੀ ਕਰ ਰਿਹਾ ਹੈ। ਮੈਂ ਤਦ ਹੈਰਾਨ ਰਹਿ ਗਿਆ, ਜਦੋਂ ਦੇਸ਼ ਭਰ ਦੇ ਅਨੇਕ ਨੌਜਵਾਨਾਂ ਨੇ ਮੈਨੂੰ ਇਸ ਨੂੰ ਲੈ ਕੇ ਚਿੱਠੀਆਂ ਲਿਖੀਆਂ। ਦੇਸ਼ ਦੀਆਂ ਉਪਲਬਧੀਆਂ ਅਤੇ ਪ੍ਰਾਥਮਿਕਤਾਵਾਂ ਨੂੰ ਲੈ ਕੇ ਤੁਹਾਡੇ ਜਿਹੇ ਯੁਵਾ ਜਿਸ ਪ੍ਰਕਾਰ ਨਾਲ ਰੁਚੀ ਲੈ ਰਹੇ ਹਨ, ਇਹ ਦੇਖ ਕੇ ਸਚਮੁੱਚ ਵਿੱਚ ਬਹੁਤ ਗਰਵ (ਮਾਣ) ਹੁੰਦਾ ਹੈ।

ਸਾਥੀਓ, 

ਜਿਸ ਦੇਸ਼ ਦੇ ਯੁਵਾ ਇਤਨੇ ਉਤਸ਼ਾਹ ਅਤੇ ਜੋਸ਼ ਨਾਲ ਭਰੇ ਹੋਏ ਹੋਣ, ਉਸ ਦੇਸ਼ ਦੀ ਪ੍ਰਾਥਮਿਕਤਾ ਸਦਾ ਯੁਵਾ ਹੀ ਹੋਣਗੇ। ਅੱਜ ਦਾ ਭਾਰਤ ਵੀ ਆਪਣੇ ਸਾਰੇ ਯੁਵਾ ਸਾਥੀਆਂ ਦੇ ਲਈ ਉਹ ਪਲੈਟਫਾਰਮ ਦੇਣ ਦਾ ਪ੍ਰਯਾਸ ਕਰ ਰਿਹਾ ਹੈ, ਜੋ ਤੁਹਾਡੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਮਦਦ ਕਰ ਸਕੇ। ਅੱਜ ਭਾਰਤ ਵਿੱਚ ਨੌਜਵਾਨਾਂ ਦੇ ਲਈ ਨਵੇਂ-ਨਵੇਂ ਸੈਕਟਰਸ ਖੋਲ੍ਹੇ ਜਾ ਰਹੇ ਹਨ। ਭਾਰਤ ਦੀ ਡਿਜੀਟਲ ਕ੍ਰਾਂਤੀ ਹੋਵੇ, ਭਾਰਤ ਦੀ ਸਟਾਰਟ-ਅੱਪ ਕ੍ਰਾਂਤੀ ਹੋਵੇ, ਇਨੋਵੇਸ਼ਨ ਕ੍ਰਾਂਤੀ ਹੋਵੇ,  ਇਨ੍ਹਾਂ ਸਭ ਦਾ ਸਭ ਤੋਂ ਬੜਾ ਲਾਭ ਨੌਜਵਾਨਾਂ ਨੂੰ ਹੀ ਤਾਂ ਹੋ ਰਿਹਾ ਹੈ। ਅੱਜ ਭਾਰਤ ਜਿਸ ਤਰ੍ਹਾਂ ਆਪਣੇ ਡਿਫੈਂਸ ਸੈਕਟਰ ਵਿੱਚ ਲਗਾਤਾਰ ਰਿਫਾਰਮਸ ਕਰ ਰਿਹਾ ਹੈ, ਉਸ ਦਾ ਲਾਭ ਵੀ ਦੇਸ਼ ਦੇ ਨੌਜਵਾਨਾਂ ਨੂੰ ਹੋ ਰਿਹਾ ਹੈ। ਇੱਕ ਸਮਾਂ ਸੀ, ਜਦੋਂ ਅਸੀਂ ਅਸਾਲਟ ਰਾਇਫਲ ਅਤੇ ਬੁਲੇਟ ਪਰੂਫ ਜੈਕੇਟ ਤੱਕ ਵਿਦੇਸ਼ਾਂ ਤੋਂ ਮੰਗਵਾਉਂਦੇ ਸਾਂ। ਅੱਜ ਸੈਨਾ ਦੀ ਜ਼ਰੂਰਤ ਦੇ ਸੈਂਕੜੇ ਐਸੇ ਸਮਾਨ ਹਨ, ਜੋ ਅਸੀਂ ਭਾਰਤ ਵਿੱਚ ਬਣਾ ਰਹੇ ਹਾਂ। ਅੱਜ ਅਸੀਂ ਆਪਣੇ ਬਾਰਡਰ ਇਨਫ੍ਰਾਸਟ੍ਰਕਚਰ ’ਤੇ ਵੀ ਬਹੁਤ ਤੇਜ਼ੀ ਨਾਲ ਕੰਮ ਕਰ ਕੰਮ ਰਹੇ ਹਾਂ। ਇਹ ਸਾਰੇ ਅਭਿਯਾਨ, ਭਾਰਤ ਦੇ ਨੌਜਵਾਨਾਂ ਦੇ ਲਈ ਨਵੀਆਂ ਸੰਭਾਵਨਾਵਾਂ ਲੈ ਕੇ ਆਏ ਹਨ, ਅਵਸਰ ਲੈ  ਕੇ ਆਏ ਹਨ।

ਸਾਥੀਓ, 

ਜਦੋਂ ਅਸੀਂ ਨੌਜਵਾਨਾਂ ’ਤੇ ਭਰੋਸਾ ਕਰਦੇ ਹਾਂ, ਤਦ ਕੀ ਪਰਿਣਾਮ ਆਉਂਦਾ ਹੈ, ਇਸ ਦਾ ਇੱਕ ਉੱਤਮ ਉਦਾਹਰਣ ਸਾਡਾ ਸਪੇਸ ਸੈਕਟਰ ਹੈ। ਦੇਸ਼ ਨੇ ਸਪੇਸ ਸੈਕਟਰ ਦੇ ਦੁਆਰ ਯੁਵਾ ਟੈਲੰਟ  ਦੇ ਲਈ ਖੋਲ੍ਹ ਦਿੱਤੇ। ਅਤੇ ਦੇਖਦੇ ਹੀ ਦੇਖਦੇ ਪਹਿਲਾ ਪ੍ਰਾਈਵੇਟ ਸੈਟੇਲਾਈਟ ਲਾਂਚ ਕੀਤਾ ਗਿਆ। ਇਸੇ ਪ੍ਰਕਾਰ ਐਨੀਮੇਸ਼ਨ ਅਤੇ ਗੇਮਿੰਗ ਸੈਕਟਰ, ਪ੍ਰਤਿਭਾਸ਼ਾਲੀ ਨੌਜਵਾਨਾਂ ਦੇ ਲਈ ਅਵਸਰਾਂ ਦਾ ਵਿਸਤਾਰ ਲੈ ਕੇ ਆਇਆ ਹੈ। ਤੁਸੀਂ ਡ੍ਰੋਨ ਦਾ ਉਪਯੋਗ ਜਾਂ ਤਾਂ ਖ਼ੁਦ ਕੀਤਾ ਹੋਵੇਗਾ, ਜਾਂ ਫਿਰ ਕਿਸੇ ਦੂਸਰੇ ਨੂੰ ਕਰਦੇ ਹੋਏ ਦੇਖਿਆ ਹੋਵੇਗਾ। ਹੁਣ ਤਾਂ ਡ੍ਰੋਨ ਦਾ ਇਹ ਦਾਇਰਾ ਵੀ ਲਗਾਤਾਰ ਵਧ ਰਿਹਾ ਹੈ। ਐਂਟਰਟੇਨਮੈਂਟ ਹੋਵੇ,  ਲੌਜਿਸਟਿਕ ਹੋਵੇ, ਖੇਤੀ-ਬਾੜੀ ਹੋਵੇ, ਹਰ ਜਗ੍ਹਾ ਡ੍ਰੋਨ ਟੈਕਨੋਲੋਜੀ ਆ ਰਹੀ ਹੈ। ਅੱਜ ਦੇਸ਼ ਦੇ ਯੁਵਾ ਹਰ ਪ੍ਰਕਾਰ ਦਾ ਡ੍ਰੋਨ ਭਾਰਤ ਵਿੱਚ ਤਿਆਰ ਕਰਨ ਦੇ ਲਈ ਅੱਗੇ ਆ ਰਹੇ ਹਨ।

ਸਾਥੀਓ, 

ਮੈਨੂੰ ਅਹਿਸਾਸ ਹੈ ਕਿ ਤੁਹਾਡੇ ਵਿੱਚੋਂ ਅਧਿਕਤਰ ਯੁਵਾ ਸਾਡੀਆਂ ਸੈਨਾਵਾਂ ਨਾਲ, ਸਾਡੇ ਸੁਰੱਖਿਆ ਬਲਾਂ ਨਾਲ, ਏਜੰਸੀਆਂ ਨਾਲ ਜੁੜਨ ਦੀ ਆਕਾਂਖਿਆ ਰੱਖਦੇ ਹੋ। ਇਹ ਨਿਸ਼ਚਿਤ ਰੂਪ ਨਾਲ ਤੁਹਾਡੇ ਲਈ,  ਵਿਸ਼ੇਸ਼ ਰੂਪ ਨਾਲ ਸਾਡੀਆਂ ਬੇਟੀਆਂ ਦੇ ਲਈ ਵੀ ਬਹੁਤ ਬੜੇ ਅਵਸਰ ਦਾ ਸਮਾਂ ਹੈ। ਬੀਤੇ 8 ਵਰ੍ਹਿਆਂ ਵਿੱਚ ਪੁਲਿਸ ਅਤੇ ਅਰਧਸੈਨਿਕ ਬਲਾਂ ਵਿੱਚ ਬੇਟੀਆਂ ਦੀ ਸੰਖਿਆ ਵਿੱਚ ਲਗਭਗ ਦੁੱਗਣਾ ਵਾਧਾ ਹੋਇਆ ਹੈ। ਅੱਜ ਤੁਸੀਂ ਦੇਖੋ, ਸੈਨਾ ਦੇ ਤਿੰਨਾਂ ਅੰਗਾਂ ਵਿੱਚ ਅਗ੍ਰਿਮ ਮੋਰਚਿਆਂ ’ਤੇ ਮਹਿਲਾਵਾਂ ਦੀ ਤੈਨਾਤੀ ਦਾ ਰਸਤਾ ਖੁੱਲ੍ਹ ਚੁੱਕਿਆ ਹੈ। ਅੱਜ ਮਹਿਲਾਵਾਂ ਭਾਰਤੀ ਨੌਸੈਨਾ ਵਿੱਚ ਪਹਿਲੀ ਵਾਰ ਅਗਨੀਵੀਰ ਦੇ ਰੂਪ ਵਿੱਚ, ਨਾਵਿਕ ਦੇ ਰੂਪ ਵਿੱਚ ਸ਼ਾਮਲ ਹੋਈਆਂ ਹਨ। ਮਹਿਲਾਵਾਂ ਨੇ ਸਸ਼ਤਰ ਬਲਾਂ ਵਿੱਚ ਲੜਾਕੂ ਭੂਮਿਕਾਵਾਂ ਵਿੱਚ ਵੀ ਪ੍ਰਵੇਸ਼ ਕਰਨਾ ਸ਼ੁਰੂ ਕੀਤਾ ਹੈ। NDA ਪੁਣੇ ਵਿੱਚ ਮਹਿਲਾ ਕੈਡਿਟਸ ਦੇ ਪਹਿਲੇ ਬੈਚ ਦੀ ਟ੍ਰੇਨਿੰਗ ਸ਼ੁਰੂ ਹੋ ਚੁੱਕੀ ਹੈ। ਸਾਡੀ ਸਰਕਾਰ ਦੁਆਰਾ ਸੈਨਿਕ ਸਕੂਲਾਂ ਵਿੱਚ ਬੇਟੀਆਂ ਦੇ ਐਡਮਿਸ਼ਨ ਦੀ ਅਨੁਮਤੀ ਵੀ ਦਿੱਤੀ ਗਈ ਹੈ। ਅੱਜ ਮੈਨੂੰ ਖੁਸ਼ੀ ਹੈ ਕਿ ਲਗਭਗ 1500 ਵਿਦਿਆਰਥਣਾਂ ਸੈਨਿਕ ਸਕੂਲਾਂ ਵਿੱਚ ਪੜ੍ਹਾਈ ਸ਼ੁਰੂ ਕਰ ਚੁੱਕੀਆਂ ਹਨ। ਇੱਥੋਂ ਤੱਕ ਕਿ ਐੱਨਸੀਸੀ ਵਿੱਚ ਵੀ ਅਸੀਂ ਬਦਲਾਅ ਦੇਖ ਰਹੇ ਹਾਂ। ਬੀਤੇ ਇੱਕ ਦਹਾਕੇ  ਦੇ ਦੌਰਾਨ ਐੱਨਸੀਸੀ ਵਿੱਚ ਬੇਟੀਆਂ ਦੀ ਭਾਗੀਦਾਰੀ ਵੀ ਲਗਾਤਾਰ ਵਧ ਰਹੀ ਹੈ। ਮੈਂ ਦੇਖ ਰਿਹਾ ਸਾਂ ਕਿ ਇੱਥੇ ਜੋ ਪਰੇਡ ਹੋਈ, ਉਸ ਦੀ ਅਗਵਾਈ ਵੀ ਇੱਕ ਬੇਟੀ ਨੇ ਕੀਤੀ। ਸੀਮਾਵਰਤੀ ਅਤੇ ਤਟਵਰਤੀ ਖੇਤਰਾਂ ਵਿੱਚ ਐੱਨਸੀਸੀ ਦੇ ਵਿਸਤਾਰ ਦੇ ਅਭਿਯਾਨ ਨਾਲ ਵੀ ਬੜੀ ਸੰਖਿਆ ਵਿੱਚ ਯੁਵਾ ਜੁੜ ਰਹੇ ਹਨ। ਹੁਣ ਤੱਕ ਸੀਮਾਵਰਤੀ ਅਤੇ ਤਟਵਰਤੀ ਖੇਤਰਾਂ ਤੋਂ ਲਗਭਗ ਇੱਕ ਲੱਖ ਕੈਡਿਟਸ ਨੂੰ ਨਾਮਾਂਕਿਤ ਕੀਤਾ ਗਿਆ ਹੈ। ਇਤਨੀ ਬੜੀ ਯੁਵਾ-ਸ਼ਕਤੀ ਜਦੋਂ ਰਾਸ਼ਟਰ ਨਿਰਮਾਣ ਵਿੱਚ ਜੁਟੇਗੀ, ਦੇਸ਼ ਦੇ ਵਿਕਾਸ ਵਿੱਚ ਜੁਟੇਗੀ, ਤਾਂ ਸਾਥੀਓ ਬਹੁਤ ਵਿਸ਼ਵਾਸ ਨਾਲ ਕਹਿੰਦਾ ਹਾਂ ਕੋਈ ਵੀ ਲਕਸ਼ ਅਸੰਭਵ ਨਹੀਂ ਰਹਿ ਜਾਵੇਗਾ। ਮੈਨੂੰ ਵਿਸ਼ਵਾਸ ਹੈ ਕਿ ਇੱਕ ਸੰਗਠਨ ਦੇ ਤੌਰ ’ਤੇ ਵੀ ਅਤੇ ਵਿਅਕਤੀਗਤ ਰੂਪ ਨਾਲ ਵੀ ਤੁਸੀਂ ਸਾਰੇ ਦੇਸ਼ ਦੇ ਸੰਕਲਪਾਂ ਦੀ ਸਿੱਧੀ ਵਿੱਚ ਆਪਣੀ ਭੂਮਿਕਾ ਦਾ ਵਿਸਤਾਰ ਕਰੋਂਗੇ। ਮਾਂ ਭਾਰਤੀ ਦੇ ਲਈ ਆਜ਼ਾਦੀ ਦੇ ਜੰਗ ਵਿੱਚ ਅਨੇਕ ਲੋਕਾਂ ਨੇ ਦੇਸ਼ ਦੇ ਲਈ ਮਰਨ ਦਾ ਰਸਤਾ ਚੁਣਿਆ ਸੀ। ਲੇਕਿਨ ਆਜ਼ਾਦ ਭਾਰਤ ਵਿੱਚ ਪਲ-ਪਲ ਦੇਸ਼ ਦੇ ਲਈ ਜੀਣ ਦਾ ਰਸਤਾ ਹੀ ਦੇਸ਼ ਨੂੰ ਦੁਨੀਆ ਵਿੱਚ ਨਵੀਆਂ ਉਚਾਈਆਂ ’ਤੇ ਪਹੁੰਚਾਉਂਦਾ ਹੈ। ਅਤੇ ਇਸ ਸੰਕਲਪ ਦੀ ਪੂਰਤੀ ਦੇ ਲਈ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੇ ਆਦਰਸ਼ਾਂ ਨੂੰ ਲੈ ਕੇ  ਦੇਸ਼ ਨੂੰ ਤੋੜਨ ਦੇ ਕਈ ਬਹਾਨੇ ਢੂੰਡੇ ਜਾਂਦੇ ਹਨ। ਭਾਂਤ-ਭਾਂਤ ਦੀਆਂ ਬਾਤਾਂ ਕੱਢ ਕੇ  ਮਾਂ ਭਾਰਤੀ  ਦੀਆਂ ਸੰਤਾਨਾਂ  ਦੇ ਦਰਮਿਆਨ ਦੁੱਧ ਵਿੱਚ ਦਰਾਰ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਲੱਖ ਕੋਸ਼ਿਸ਼ਾਂ ਹੋ ਜਾਣ, ਮਾਂ ਦੇ ਦੁੱਧ ਵਿੱਚ ਕਦੇ ਦਰਾਰ ਨਹੀਂ ਹੋ ਸਕਦੀ। ਅਤੇ ਇਸ ਦੇ ਲਈ ਏਕਤਾ ਦਾ ਮੰਤਰ ਇਹ ਬਹੁਤ ਬੜੀ ਔਸ਼ਧੀ ਹੈ, ਬਹੁਤ ਬੜੀ ਸਮਰੱਥਾ ਹੈ। ਭਾਰਤ ਦੇ ਭਵਿੱਖ ਦੇ ਲਈ ਏਕਤਾ ਦਾ ਮੰਤਰ ਇਹ ਸੰਕਲਪ ਵੀ ਹੈ, ਭਾਰਤ ਦੀ ਸਮਰੱਥਾ ਵੀ ਹੈ ਅਤੇ ਭਾਰਤ ਨੂੰ ਸ਼ਾਨ ਪ੍ਰਾਪਤ ਕਰਨ ਦੇ ਲਈ ਇਹੀ ਇੱਕ ਮਾਰਗ ਹੈ। ਉਸ ਮਾਰਗ ਨੂੰ ਸਾਨੂੰ ਜੀਣਾ ਹੈ, ਉਸ ਮਾਰਗ ’ਤੇ ਆਉਣ ਵਾਲੀਆਂ ਰੁਕਾਵਟਾਂ ਦੇ ਸਾਹਮਣੇ ਸਾਨੂੰ ਜੂਝਣਾ ਹੈ। ਅਤੇ ਦੇਸ਼ ਦੇ ਲਈ ਜੀ ਕਰ ਕੇ ਸਮ੍ਰਿੱਧ ਭਾਰਤ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਦੇਖਣਾ ਹੈ। ਇਨ੍ਹਾਂ ਅੱਖਾਂ ਨਾਲ ਸ਼ਾਨਦਾਰ ਭਾਰਤ ਨੂੰ ਦੇਖਣਾ, ਇਸ ਤੋਂ ਛੋਟਾ ਸੰਕਲਪ ਹੋ ਹੀ ਨਹੀਂ ਸਕਦਾ। ਇਸ ਸੰਕਲਪ ਦੀ ਪੂਰਤੀ ਦੇ ਲਈ ਆਪ ਸਭ ਨੂੰ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ। 75 ਵਰ੍ਹੇ ਦੀ ਇਹ ਯਾਤਰਾ, ਆਉਣ ਵਾਲੇ 25 ਵਰ੍ਹੇ ਜੋ ਭਾਰਤ ਦਾ ਅੰਮ੍ਰਿਤਕਾਲ ਹੈ, ਜੋ ਤੁਹਾਡਾ ਵੀ ਅੰਮ੍ਰਿਤਕਾਲ ਹੈ। ਜਦੋਂ ਦੇਸ਼ 2047 ਵਿੱਚ ਆਜ਼ਾਦੀ ਦੇ 100 ਸਾਲ ਮਨਾਏਗਾ, ਇੱਕ ਡਿਵੈਲਪ ਕੰਟਰੀ ਹੋਵੇਗਾ ਤਾਂ ਉਸ ਸਮੇਂ ਤੁਸੀਂ ਉਸ ਉਚਾਈ ’ਤੇ ਬੈਠੇ ਹੋਵੋਗੇ। 25 ਸਾਲ ਦੇ ਬਾਅਦ ਤੁਸੀਂ ਕਿਸ ਉਚਾਈ ’ਤੇ ਹੋਵੋਗੇ, ਕਲਪਨਾ ਕਰੋ ਦੋਸਤੋ। ਅਤੇ ਇਸ ਲਈ ਇੱਕ ਪਲ ਵੀ ਗੁਆਉਣਾ ਨਹੀਂ ਹੈ, ਇੱਕ ਵੀ ਮੌਕਾ ਗੁਆਉਣਾ ਨਹੀਂ ਹੈ। ਬਸ ਮਾਂ ਭਾਰਤੀ ਨੂੰ ਨਵੀਆਂ ਉਚਾਈਆਂ ’ਤੇ ਲੈ ਜਾਣ ਦੇ ਸੰਕਲਪ ਲੈਕਰ ਕੇ ਚਲਦੇ ਹੀ ਰਹਿਣਾ ਹੈ, ਵਧਦੇ ਹੀ ਰਹਿਣਾ ਹੈ, ਨਵੀਆਂ-ਨਵੀਆਂ ਸਿੱਧੀਆਂ ਨੂੰ ਪ੍ਰਾਪਤ ਕਰਦੇ ਹੀ ਜਾਣਾ ਹੈ, ਵਿਜੈਸ਼੍ਰੀ ਦਾ ਸੰਕਲਪ ਲੈਕਰ ਕੇ ਚਲਣਾ ਹੈ। ਇਹੀ ਮੇਰੀਆਂ ਆਪ ਸਭ ਨੂੰ ਸ਼ੁਭਕਾਮਨਾਵਾਂ ਹਨ। ਪੂਰੀ ਤਾਕਤ ਨਾਲ ਮੇਰੇ ਨਾਲ ਬੋਲੋ- 

ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ! ਭਾਰਤ ਮਾਤਾ ਕੀ ਜੈ।

ਵੰਦੇ-ਮਾਤਰਮ, ਵੰਦੇ-ਮਾਤਰਮ। 

ਵੰਦੇ-ਮਾਤਰਮ, ਵੰਦੇ-ਮਾਤਰਮ।

ਵੰਦੇ-ਮਾਤਰਮ, ਵੰਦੇ-ਮਾਤਰਮ।

ਵੰਦੇ-ਮਾਤਰਮ, ਵੰਦੇ-ਮਾਤਰਮ।

ਬਹੁਤ-ਬਹੁਤ ਧੰਨਵਾਦ।

  • दिग्विजय सिंह राना September 20, 2024

    हर हर महादेव
  • JBL SRIVASTAVA May 27, 2024

    .मोदी जी 400 पार
  • Vaishali Tangsale February 13, 2024

    🙏🏻🙏🏻
  • ज्योती चंद्रकांत मारकडे February 12, 2024

    जय हो
  • Babla sengupta December 24, 2023

    Babla sengupta
  • Prabha Tyagi July 31, 2023

    Jai shree ram
  • Ashish dubey February 01, 2023

    अदभुत है
  • Ayush Nahar February 01, 2023

    nice work sir 👌
  • kamlesh T panchal February 01, 2023

    jai ho
  • Umakant Mishra January 31, 2023

    jay shri ram
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
January smartphone exports top full-year total of FY21, shows data

Media Coverage

January smartphone exports top full-year total of FY21, shows data
NM on the go

Nm on the go

Always be the first to hear from the PM. Get the App Now!
...
When it comes to wellness and mental peace, Sadhguru Jaggi Vasudev is always among the most inspiring personalities: PM
February 14, 2025

Remarking that Sadhguru Jaggi Vasudev is always among the most inspiring personalities when it comes to wellness and mental peace, the Prime Minister Shri Narendra Modi urged everyone to watch the 4th episode of Pariksha Pe Charcha tomorrow.

Responding to a post on X by MyGovIndia, Shri Modi said:

“When it comes to wellness and mental peace, @SadhguruJV is always among the most inspiring personalities. I urge all #ExamWarriors and even their parents and teachers to watch this ‘Pariksha Pe Charcha’ episode tomorrow, 15th February.”