ਚੈੱਸ ਓਲੰਪਿਆਡ ਦੇ ਇਸ ਅੰਤਰਰਾਸ਼ਟਰੀ ਕਾਰਯਕ੍ਰਮ ਵਿੱਚ ਉਪਸਥਿਤ ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀਗਣ, ਇੰਟਰਨੈਸ਼ਨਲ ਚੈੱਸ ਫੈਡਰੇਸ਼ਨ ਦੇ ਪ੍ਰੈਜੀਡੈਂਟ ਆਰਕੇਡੀ ਡਵੋਰਕੋਵਿਚ, ਆਲ ਇੰਡੀਆ ਚੈੱਸ ਫੈਡਰੇਸ਼ਨਦੇ ਪ੍ਰੈਜੀਡੈਂਟ, ਵਿਭਿੰਨ ਦੇਸ਼ਾਂ ਦੇ Ambassadors, High Commissioners,ਚੈੱਸਅਤੇ ਹੋਰ ਖੇਡਾਂ ਨਾਲ ਜੁੜੀਆਂ ਸੰਸਥਾਵਾਂ ਦੇ ਪ੍ਰਤੀਨਿਧੀਗਣ, ਰਾਜ ਸਰਕਾਰਾਂ ਦੇ ਪ੍ਰਤੀਨਿਧੀਗਣ, ਹੋਰ ਸਾਰੇ ਮਹਾਨੁਭਾਵ, ਚੈੱਸ ਓਲੰਪਿਆਡ ਟੀਮ ਦੇ ਮੈਂਬਰ ਅਤੇ ਚੈੱਸ ਦੇ ਹੋਰ ਖਿਡਾਰੀਗਣ, ਦੇਵੀਓ ਅਤੇ ਸੱਜਣੋ!
ਅੱਜ ਚੈੱਸ ਓਲੰਪਿਆਡ ਗੇਮਸ ਦੇ ਲਈ ਪਹਿਲੀ ਟਾਰਚ ਰਿਲੇ ਭਾਰਤ ਤੋਂ ਸ਼ੁਰੂ ਹੋ ਰਹੀ ਹੈ। ਇਸ ਸਾਲ ਪਹਿਲੀ ਵਾਰ ਭਾਰਤ ਚੈੱਸ ਓਲੰਪਿਆਡ ਗੇਮ ਨੂੰ host ਵੀ ਕਰਨ ਜਾ ਰਿਹਾ ਹੈ। ਸਾਨੂੰ ਮਾਣ ਹੈ ਕਿ ਇੱਕ Sports, ਆਪਣੇ ਜਨਮ ਸਥਾਨ ਤੋਂ ਨਿਕਲ ਕੇ ਪੂਰੀ ਦੁਨੀਆ ਵਿੱਚ ਆਪਣੀ ਛਾਪ ਛੱਡ ਰਿਹਾ ਹੈ, ਅਨੇਕ ਦੇਸ਼ਾਂ ਦੇ ਲਈ ਇੱਕ passion ਬਣ ਗਿਆ ਹੈ। ਸਾਨੂੰ ਖੁਸ਼ੀ ਹੈ ਕਿ Chess, ਇਤਨੇ ਬੜੇ ਇੰਟਰਨੈਸ਼ਨਲ ਈਵੈਂਟ ਦੇ ਰੂਪ ਵਿੱਚ ਆਪਣੇ ਜਨਮ ਸਥਾਨ ਵਿੱਚ ਫਿਰ ਇੱਕ ਵਾਰ ਆ ਕਰ ਕੇ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ।
ਭਾਰਤ ਤੋਂ ਸਦੀਆਂ ਪਹਿਲਾਂ ਚਤੁਰੰਗ ਦੇ ਰੂਪ ਵਿੱਚ ਇਸ ਸਪੋਰਟਸ ਦੀ ਮਸ਼ਾਲ ਪੂਰੀ ਦੁਨੀਆ ਵਿੱਚ ਗਈ ਸੀ। ਅੱਜ ਸ਼ਤਰੰਜ ਦੀ ਪਹਿਲੀ Olympiad ਮਸ਼ਾਲ ਵੀ ਭਾਰਤ ਤੋਂ ਨਿਕਲ ਰਹੀ ਹੈ। ਅੱਜ ਜਦੋਂ ਭਾਰਤ ਆਪਣੀ ਆਜ਼ਾਦੀ ਦੇ 75 ਸਾਲ ਮਨਾ ਰਿਹਾ ਹੈ, ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ, ਤਾਂ ਇਹ ਚੈੱਸ ਓਲੰਪਿਆਡ ਇਹ ਮਸ਼ਾਲ ਵੀ ਦੇਸ਼ ਦੇ 75 ਸ਼ਹਿਰਾਂ ਵਿੱਚ ਜਾਵੇਗੀ। ਮੈਨੂੰ ਇੰਟਰਨੈਸ਼ਨਲ ਚੈੱਸ ਫੈਡਰੇਸ਼ਨ-ਫਿਡੇ, ਉਨ੍ਹਾਂ ਦੇ ਇਸ ਫ਼ੈਸਲੇ 'ਤੇ ਬਹੁਤ ਖੁਸ਼ੀ ਹੈ। ਫਿਡੇ ਨੇ ਇਹ ਵੀ ਤੈਅ ਕੀਤਾ ਹੈ ਕਿ ਹਰੇਕਚੈੱਸ ਓਲੰਪਿਆਡ ਗੇਮਸ ਦੇ ਲਈ ਟਾਰਚ ਰਿਲੇ ਭਾਰਤ ਤੋਂ ਹੀ ਸ਼ੁਰੂ ਹੋਇਆ ਕਰੇਗੀ। ਇਹ ਸਨਮਾਨ ਨਾ ਕੇਵਲ ਭਾਰਤ ਦਾ ਸਨਮਾਨ ਹੈ,ਬਲਕਿ ਸ਼ਤਰੰਜ ਦੀ ਇਸ ਗੌਰਵਸ਼ਾਲੀ ਵਿਰਾਸਤ ਦਾ ਵੀ ਸਨਮਾਨ ਹੈ।
ਮੈਂ ਇਸ ਦੇ ਲਈ ਫਿਡੇ ਅਤੇ ਇਸ ਦੇ ਸਾਰੇ ਮੈਂਬਰਾਂ ਦਾ ਅਭਿਨੰਦਨ ਕਰਦਾ ਹਾਂ। ਮੈਂ 44ਵੇਂ Chess Olympiad ਵਿੱਚ ਹਿੱਸਾ ਲੈ ਰਹੇ ਸਾਰੇ ਖਿਡਾਰੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਅਨੇਕ-ਅਨੇਕ ਸ਼ੁਭਕਾਮਨਾਵਾਂ ਵੀ ਦਿੰਦਾ ਹਾਂ। ਤੁਹਾਡੇ ਵਿੱਚੋਂ ਜੋ ਵੀ ਇਸ ਖੇਲ ਵਿੱਚੋਂ ਜਿੱਤੇਗਾ, ਤੁਹਾਡੀ ਇਹ ਜਿੱਤ sportsmanship ਦੀ ਜਿੱਤ ਹੋਵੇਗੀ। ਮਹਾਬਲੀਪੁਰਮ ਵਿੱਚ ਜਮ ਕੇ ਖੇਡਿਓ, ਖੇਲ ਦੇ ਜਜ਼ਬੇ ਨੂੰ ਸਭ ਤੋਂ ਉੱਪਰ ਰੱਖਦੇ ਹੋਏ ਖੇਡਿਓ।
ਸਾਥੀਓ,
ਹਜ਼ਾਰਾਂ ਸਾਲਾਂ ਤੋਂ ਦੁਨੀਆ ਦੇ ਲਈ ‘ਤਮਸੋ ਮਾ ਜਯੋਤਿਰਗਮਯ’ (‘तमसोमाज्योतिर्गमय’)ਇਸ ਦਾ ਮੰਤਰ ਗੂੰਜ ਰਿਹਾ ਹੈ। ਯਾਨੀ, ਅਸੀਂ ਅੰਧਕਾਰ ਤੋਂ ਪ੍ਰਕਾਸ਼ ਵੱਲ ਨਿਰੰਤਰ ਵਧਦੇ ਰਹੀਏ। ਪ੍ਰਕਾਸ਼ ਯਾਨੀ, ਮਾਨਵਤਾ ਦਾ ਬਿਹਤਰ ਭਵਿੱਖ। ਪ੍ਰਕਾਸ਼ ਯਾਨੀ, ਸੁਖੀ ਅਤੇ ਸਵਸਥ ਜੀਵਨ। ਪ੍ਰਕਾਸ਼ ਯਾਨੀ, ਹਰ ਖੇਤਰ ਵਿੱਚ ਤਾਕਤ ਵਧਾਉਣ ਦੇ ਲਈ ਪ੍ਰਯਾਸ ਅਤੇ ਇਸੇ ਲਈ, ਭਾਰਤ ਨੇ ਇੱਕ ਪਾਸੇ ਮੈਥਸ, ਸਾਇੰਸ ਅਤੇ ਐਸਟ੍ਰੌਨੋਮੀ ਜਿਹੇ ਖੇਤਰਾਂ ਵਿੱਚ ਖੋਜਾਂ ਕੀਤੀਆਂ, ਉੱਥੇ ਹੀ ਆਯੁਰਵੇਦ, ਯੋਗ ਅਤੇ ਖੇਡਾਂਨੂੰ ਜੀਵਨ ਦਾ ਹਿੱਸਾ ਬਣਾਇਆ। ਭਾਰਤ ਵਿੱਚ ਕੁਸ਼ਤੀ ਅਤੇ ਕਬੱਡੀ, ਮੱਲਖੰਬ ਅਜਿਹੀਆਂ ਖੇਡਾਂ ਦੇ ਆਯੋਜਨ ਹੁੰਦੇ ਸਨ, ਤਾਕਿ ਅਸੀਂ ਸਵਸਥ ਸਰੀਰ ਦੇ ਨਾਲ ਸਾਮਰਥਾਵਾਨ ਯੁਵਾ ਪੀੜ੍ਹੀ ਨੂੰ ਤਿਆਰ ਕਰ ਸਕੀਏ। ਉੱਥੇ ਹੀ, analytical ਅਤੇproblem solving brains ਦੇ ਲਈ ਸਾਡੇ ਪੂਰਵਜਾਂ ਨੇ ਚਤੁਰੰਗ ਜਾਂ ਸ਼ਤਰੰਜ ਜਿਹੀਆਂ ਖੇਡਾਂ ਦੀ ਖੋਜ ਕੀਤੀ। ਭਾਰਤ ਤੋਂ ਹੁੰਦੇ ਹੋਏ ਸ਼ਤਰੰਜ, ਦੁਨੀਆ ਦੇ ਅਨੇਕ ਦੇਸ਼ਾਂ ਤੱਕ ਪਹੁੰਚਿਆ ਅਤੇ ਖੂਬ ਲੋਕਪ੍ਰਿਯ(ਮਕਬੂਲ) ਹੋਇਆ।
ਅੱਜ ਸਕੂਲਾਂ ਵਿੱਚ ਚੈੱਸ ਨੌਜਵਾਨਾਂ ਦੇ ਲਈ, ਬੱਚਿਆਂ ਦੇ ਲਈ ਇੱਕ ਐਜੂਕੇਸ਼ਨ ਟੂਲ ਦੇ ਰੂਪ ਵਿੱਚ ਵੀ ਇਸਤੇਮਾਲ ਹੋ ਰਿਹਾ ਹੈ। ਸ਼ਤਰੰਜ ਸਿੱਖਣ ਵਾਲੇ ਯੁਵਾ ਅਲੱਗ-ਅਲੱਗ ਖੇਤਰਾਂ ਵਿੱਚ problems solvers ਬਣ ਰਹੇ ਹਨ। ਚਤੁਰੰਗ ਦੀ ਬਿਸਾਤ ਤੋਂ ਲੈ ਕੇ ਤੋਂ ਲੈ ਕੇ ਕੰਪਿਊਟਰ ’ਤੇ ਖੇਡੇ ਜਾ ਰਹੇ ਡਿਜੀਟਲ ਚੈੱਸ ਤੱਕ, ਭਾਰਤ ਹਰ ਕਦਮ 'ਤੇ ਸ਼ਤਰੰਜ ਦੀ ਇਸ ਲੰਬੀ ਯਾਤਰਾ ਦਾ ਸਾਖੀ ਰਿਹਾ ਹੈ। ਭਾਰਤ ਨੇ ਇਸ ਖੇਡ ਨੂੰ ਨੀਲਕੰਠ ਵੈਦ੍ਯਨਾਥ, ਲਾਲਾ ਰਾਜਾ ਬਾਬੂ ਅਤੇ ਤਿਰੁਵੇਂਗਦਾਚਾਰੀਆ ਸ਼ਾਸਤਰੀ ਜਿਹੇ ਮਹਾਨ ਖਿਡਾਰੀ ਦਿੱਤੇ ਹਨ।
ਅੱਜ ਵੀ, ਸਾਡੇ ਸਾਹਮਣੇ ਉਪਸਥਿਤ ਵਿਸ਼ਵਨਾਥਨ ਆਨੰਦ ਜੀ, ਕੋਨੇਰੂ ਹੰਪੀ, ਵਿਦਿਤ, ਦਿੱਵਯਾ ਦੇਸ਼ਮੁਖ ਜਿਹੀਆਂ ਅਨੇਕ ਪ੍ਰਤਿਭਾਵਾਂ ਸ਼ਤਰੰਜ ਵਿੱਚ ਸਾਡੇ ਤਿਰੰਗੇ ਦਾ ਸਨਮਾਨ ਵਧਾ ਰਹੀਆਂ ਹਨ। ਹੁਣੇ ਮੈਂ ਕੋਨੇਰੂ ਹੰਪੀ ਜੀ ਦੇ ਨਾਲ ਚੈੱਸ ਵਿੱਚ ਸੈਰੇਮੋਨੀਅਲ ਮੂਵ ਦਾ ਵੀ ਦਿਲਚਸਪ ਅਨੁਭਵ ਲਿਆ ਹੈ।
ਸਾਥੀਓ,
ਮੈਨੂੰ ਇਹ ਦੇਖ ਕੇ ਅੱਛਾ ਲਗਦਾ ਹੈ ਕੀ ਬੀਤੇ 7-8 ਵਰ੍ਹਿਆਂ ਵਿੱਚ ਭਾਰਤ ਨੇ ਸ਼ਤਰੰਜ ਵਿੱਚ ਆਪਣਾ ਪ੍ਰਦਰਸ਼ਨ ਲਗਾਤਾਰ ਬਿਹਤਰ ਕੀਤਾ ਹੈ। 41ਵੇਂChess Olympiad ਵਿੱਚ ਭਾਰਤ ਨੇ bronze ਦੇ ਰੂਪ ਵਿੱਚ ਆਪਣਾ ਪਹਿਲਾ ਮੈਡਲ ਜਿੱਤਿਆ ਸੀ। 2020 ਅਤੇ 2021 ਦੇ ਵਰਚੁਅਲ chess Olympiadਵਿੱਚ ਭਾਰਤ ਨੇ ਗੋਲਡ ਅਤੇ bronze ਵੀ ਜਿੱਤਿਆ ਹੈ। ਇਸ ਵਾਰ, ਤਾਂ ਹੁਣ ਤੱਕ ਦੀਤੁਲਨਾ ਵਿੱਚ ਸਾਡੇ ਸਭ ਤੋਂ ਜ਼ਿਆਦਾ ਖਿਡਾਰੀ Chess Olympiad ਵਿੱਚ ਸ਼ਾਮਲ ਹੋ ਰਹੇ ਹਨ। ਇਸ ਲਈ, ਮੈਨੂੰ ਆਸ਼ਾ ਹੈ ਕਿ ਇਸ ਵਾਰ ਭਾਰਤ ਮੈਡਲਸ ਦੇ ਨਵੇਂ ਰਿਕਾਰਡ ਬਣਾਵੇਗਾ। ਜੈਸੀ ਮੇਰੀ ਆਸ਼ਾ ਹੈ, ਆਪ ਸਭ ਦੀ ਵੀ ਹੈ ਨਾ?
ਸਾਥੀਓ,
ਮੈਂ ਸ਼ਤਰੰਜ ਦਾ ਬਹੁਤ ਜਾਣਕਾਰ ਤਾਂ ਨਹੀਂ ਹਾਂ, ਲੇਕਿਨ ਇਤਨੀ ਸਮਝ ਹੈ ਕਿ ਸ਼ਤਰੰਜ ਦੇ ਪਿੱਛੇ ਛਿਪੀ ਭਾਵਨਾ ਅਤੇ ਇਸ ਦੇ ਨਿਯਮਾਂ ਦੇ ਮਾਅਨੇ ਬਹੁਤ ਗਹਿਰੇ ਹੁੰਦੇ ਹਨ। ਜੈਸੇ ਸ਼ਤਰੰਜ ਦੇ ਹਰ ਮੋਹਰੇ ਦੀ ਆਪਣੀ ਯੂਨੀਕ ਤਾਕਤ ਹੁੰਦੀ ਹੈ, ਉਸਦੀ ਯੂਨੀਕ ਸਮਰੱਥਾ ਹੁੰਦੀ ਹੈ। ਅਗਰ ਤੁਸੀਂ ਇੱਕ ਮੋਹਰੇ ਨੂੰ ਲੈ ਕੇ ਸਹੀ ਚਾਲ ਚਲ ਦਿੱਤੀ, ਉਸ ਦੀ ਤਾਕਤ ਦਾ ਸਹੀ ਇਸਤੇਮਾਲ ਕਰ ਲਿਆ ਤਾਂ ਉਹ ਸਭ ਤੋਂ ਸ਼ਕਤੀਸ਼ਾਲੀ ਬਣ ਜਾਂਦਾ ਹੈ। ਇੱਥੋਂ ਤੱਕ ਕਿ ਇੱਕ ਪਿਆਦਾ ਯਾਨੀਜਿਸ ਨੂੰ ਸਭ ਤੋਂ ਕਮਜ਼ੋਰ ਮੰਨਿਆ ਜਾਂਦਾ ਹੈ, ਉਹ ਵੀ ਸਭ ਤੋਂ ਤਾਕਤਵਰ ਮੋਹਰਾ ਬਣ ਸਕਦਾ ਹੈ। ਜ਼ਰੂਰਤ ਹੈ ਤਾਂ ਸਤਰਕਤਾ ਦੇ ਨਾਲ ਸਿਰਫ਼ ਸਹੀ ਚਾਲ ਚਲਣ ਦੀ, ਸਹੀ ਕਦਮ ਉਠਾਉਣ ਦੀ। ਫਿਰ ਉਹ ਪਿਆਦਾ ਜਾਂ ਸਿਪਾਹੀ ਚੈੱਸਬੋਰਡ ’ਤੇ ਹਾਥੀ, ਊਠ ਜਾਂ ਵਜੀਰ ਦੀ ਤਾਕਤ ਵੀ ਹਾਸਲ ਕਰ ਲੈਂਦਾ ਹੈ।
ਸਾਥੀਓ,
ਚੈੱਸਬੋਰਡ ਦੀ ਇਹੀ ਖਾਸੀਅਤ ਸਾਨੂੰ ਜੀਵਨ ਦਾ ਬੜਾ ਸੰਦੇਸ਼ ਦਿੰਦੀ ਹੈ। ਸਹੀ ਸਪੋਰਟ ਅਤੇ ਸਹੀ ਮਾਹੌਲ ਦਿੱਤਾ ਜਾਵੇ ਤਾਂ ਕਮਜ਼ੋਰ ਤੋਂ ਕਮਜ਼ੋਰ ਦੇ ਲਈ ਕੋਈ ਲਕਸ਼ ਅਸੰਭਵ ਨਹੀਂ ਹੁੰਦਾ। ਕੋਈ ਕੈਸੇ ਵੀ ਪਿਛੋਕੜ ਤੋਂ ਹੋਵੇ, ਕਿੰਨੀਆਂ ਹੀ ਮੁਸ਼ਕਿਲਾਂ ਤੋਂ ਆਇਆ ਹੋਵੇ, ਪਹਿਲਾ ਕਦਮ ਉਠਾਉਂਦੇ ਸਮੇਂ ਅਗਰ ਉਸ ਨੂੰ ਸਹੀ ਮਦਦ ਮਿਲ ਜਾਵੇ, ਤਾਂ ਉਹ ਸ਼ਕਤੀਸ਼ਾਲੀ ਬਣ ਕੇ ਮਨਚਾਹੇ ਨਤੀਜੇ ਲਿਆ ਸਕਦਾ ਹੈ।
ਸਾਥੀਓ,
ਸ਼ਤਰੰਜ ਦੇ ਖੇਲ ਦੀ ਇੱਕ ਹੋਰ ਖਾਸੀਅਤ ਹੁੰਦੀ ਹੈ- ਦੂਰਦ੍ਰਿਸ਼ਟੀ। ਸ਼ਤਰੰਜ ਸਾਨੂੰ ਦੱਸਦਾ ਹੈ ਕਿ ਸ਼ਾਰਟ ਟਰਮ ਸਕਸੈੱਸ ਦੇ ਬਜਾਏ ਦੂਰ ਦੀ ਸੋਚਰੱਖਣ ਵਾਲਿਆਂ ਨੂੰ ਹੀ ਅਸਲੀ ਕਾਮਯਾਬੀ ਮਿਲਦੀ ਹੈ। ਅਗਰ ਮੈਂ ਅੱਜ ਭਾਰਤ ਦੀ ਸਪੋਰਟਸ ਪਾਲਿਸੀ ਦੀ ਗੱਲ ਕਰਾਂ ਤਾਂ ਖੇਡਾਂ ਦੇ ਖੇਤਰ ਵਿੱਚ TOPS ਯਾਨੀ ਟਾਰਗੈਟ ਓਲੰਪਿਕ ਪੋਡੀਅਮ ਸਕੀਮ ਅਤੇ ਖੇਲੋ ਇੰਡੀਆ ਜਿਹੀਆਂ ਯੋਜਨਾਵਾਂ ਇਸੇ ਸੋਚ ਦੇ ਨਾਲ ਕੰਮ ਕਰ ਰਹੀਆਂ ਹਨ, ਅਤੇ ਇਸਦੇ ਨਤੀਜੇ ਵੀ ਅਸੀਂ ਲਗਾਤਾਰ ਦੇਖ ਰਹੇ ਹਾਂ।
ਨਵੇਂ ਭਾਰਤ ਦਾ ਯੁਵਾ ਅੱਜ ਸ਼ਤਰੰਜ ਦੇ ਨਾਲ ਹਰ ਖੇਡ ਵਿੱਚ ਕਮਾਲ ਕਰ ਰਿਹਾ ਹੈ। ਪਿਛਲੇ ਕੁਝ ਸਮੇਂ ਵਿੱਚ ਹੀ ਅਸੀਂ Olympics, Paralympics ਅਤੇ Deafalympicsਅਜਿਹੇ ਬੜੇ ਗਲੋਬਲ ਸਪੋਰਟਸ ਈਵੈਂਟਸ ਨੂੰ ਦੇਖਿਆ ਹੈ। ਭਾਰਤ ਦੇ ਖਿਡਾਰੀਆਂ ਨੇ ਇਨ੍ਹਾਂ ਸਾਰੇ ਆਯੋਜਨਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਪੁਰਾਣੇ ਰਿਕਾਰਡ ਤੋੜੇ, ਅਤੇ ਨਵੇਂ ਰਿਕਾਰਡ ਬਣਾਏ। ਟੋਕੀਓ Olympicsਵਿੱਚ ਅਸੀਂ ਪਹਿਲੀ ਵਾਰ 7 ਮੈਡਲਸ ਜਿੱਤੇ, Paralympics ਵਿੱਚ ਪਹਿਲੀ ਵਾਰ 19 ਮੈਡਲਸ ਜਿੱਤੇ। ਹਾਲ ਹੀ ਵਿੱਚ ਭਾਰਤ ਨੇ ਇੱਕ ਹੋਰ ਸਫ਼ਲਤਾ ਹਾਸਲ ਕੀਤੀ ਹੈ।
ਅਸੀਂ ਸੱਤ ਦਹਾਕਿਆਂ ਵਿੱਚ ਪਹਿਲੀ ਵਾਰ ਥੌਮਸ ਕੱਪ ਜਿੱਤਿਆ ਹੈ। World Championship ਵਿੱਚ ਸਾਡੀਆਂ ਤਿੰਨ ਮਹਿਲਾ ਬਾਕਸਰਸ ਨੇ ਗੋਲਡ ਅਤੇ bronze ਜਿੱਤੇ ਹਨ। ਓਲੰਪਿਕਸ ਵਿੱਚ ਗੋਲਡ ਜਿੱਤਣ ਵਾਲੇ ਨੀਰਜ ਚੋਪੜਾ ਨੇ ਕੁਝ ਦਿਨ ਪਹਿਲਾਂ ਹੀ ਇੱਕ ਹੋਰ ਇੰਟਰਨੈਸ਼ਨਲ ਮੈਡਲ ਜਿੱਤਿਆ ਹੈ, ਇੱਕ ਨਵਾਂ ਨੈਸ਼ਨਲ ਰਿਕਾਰਡ ਬਣਾ ਦਿੱਤਾ ਹੈ। ਅਸੀਂ ਅੰਦਾਜ਼ਾ ਲਗਾ ਸਕਦੇ ਹਾਂ, ਅੱਜ ਭਾਰਤ ਦੀਆਂ ਤਿਆਰੀਆਂ ਦੀ ਸਪੀਡ ਕੀ ਹੈ, ਭਾਰਤ ਦੇ ਨੌਜਵਾਨਾਂ ਦਾ ਜੋਸ਼ ਕੀ ਹੈ!
ਹੁਣ ਅਸੀਂ 2024 Paris Olympics ਅਤੇ 2028 ਦੇ Los Angeles Olympics ਨੂੰ targetਕਰਕੇ ਕੰਮ ਕਰ ਰਹੇ ਹਾਂ। TOPS ਸਕੀਮ ਦੇ ਤਹਿਤ ਇਸ ਸਮੇਂ ਸੈਂਕੜੇ ਖਿਡਾਰੀਆਂ ਨੂੰ support ਕੀਤਾ ਜਾ ਰਿਹਾ ਹੈ। ਜਿਸ ਤਰ੍ਹਾਂ ਭਾਰਤ ਅੱਜ ਖੇਲ ਦੀ ਦੁਨੀਆ ਵਿੱਚ ਇੱਕ ਨਵੀਂ ਤਾਕਤ ਬਣ ਕੇ ਉਭਰ ਰਿਹਾ ਹੈ, ਵੈਸੇ ਹੀ ਭਾਰਤ ਦੇ ਖਿਡਾਰੀ ਵੀ ਖੇਲ ਜਗਤ ਵਿੱਚ ਇੱਕ ਪਹਿਚਾਣ ਬਣਾ ਰਹੇ ਹਨ, ਅਤੇ ਇਸ ਵਿੱਚ ਸਭ ਤੋਂ ਖਾਸ ਇਹ ਹੈ ਕਿ ਦੇਸ਼ ਦੇ ਛੋਟੇ ਸ਼ਹਿਰਾਂ ਦੇ ਯੁਵਾ, ਖੇਲ ਦੀ ਦੁਨੀਆ ਵਿੱਚ ਆਪਣਾ ਪਰਚਮ ਲਹਿਰਾਉਣ ਦੇ ਲਈ ਅੱਗੇ ਆ ਰਹੇ ਹਨ।
ਸਾਥੀਓ,
ਪ੍ਰਤਿਭਾ ਜਦੋਂ ਸਹੀ ਅਵਸਰਾਂ ਨਾਲ ਜੁੜਦੀ ਹੈ, ਤਾਂ ਸਫ਼ਲਤਾ ਦੇ ਸਿਖਰ ਖ਼ੁਦ ਝੁਕਕੇ ਸੁਆਗਤ ਕਰਦੇ ਹਨ। ਅਤੇ ਸਾਡੇ ਦੇਸ਼ ਵਿੱਚ ਪ੍ਰਤਿਭਾਵਾਂ ਦੀ ਕਮੀ ਨਹੀਂ ਹੈ। ਦੇਸ਼ ਦੇ ਨੌਜਵਾਨਾਂ ਵਿੱਚ ਸਾਹਸ, ਸਮਰਪਣ ਅਤੇ ਸਮਰੱਥਾ ਦੀ ਕਮੀ ਨਹੀਂ ਹੈ। ਪਹਿਲਾਂ ਸਾਡੇ ਇਨ੍ਹਾਂ ਨੌਜਵਾਨਾਂ ਨੂੰ ਸਹੀ ਪਲੈਟਫਾਰਮ ਦੇ ਲਈ ਇੰਤਜ਼ਾਰ ਕਰਨਾ ਪੈਂਦਾ ਸੀ। ਅੱਜ ‘ਖੇਲੋ ਇੰਡੀਆ’ ਅਭਿਯਾਨ ਦੇ ਤਹਿਤ ਦੇਸ਼ ਇਨ੍ਹਾਂ ਪ੍ਰਤਿਭਾਵਾਂ ਨੂੰ ਖ਼ੁਦ ਤਲਾਸ਼ ਵੀ ਰਿਹਾ ਹੈ ਤਰਾਸ਼ ਵੀ ਰਿਹਾ ਹੈ। ਅੱਜ ਦੇਸ਼ ਦੇ ਦੂਰ-ਦਰਾਜ ਇਲਾਕਿਆਂ ਤੋਂ, ਪਿੰਡਾਂ-ਕਸਬਿਆਂ ਤੋਂ, ਆਦਿਵਾਸੀਖੇਤਰਾਂ ਤੋਂ ਹਜ਼ਾਰਾਂ ਨੌਜਵਾਨਾਂਨੂੰ'ਖੇਲੋ ਇੰਡੀਆ' ਅਭਿਯਾਨ ਦੇ ਤਹਿਤ select ਕੀਤਾ ਗਿਆ ਹੈ।
ਦੇਸ਼ ਦੇ ਅਲੱਗ-ਅਲੱਗ ਰਾਜਾਂ ਅਤੇ ਜ਼ਿਲ੍ਹਿਆਂ ਵਿੱਚ ਆਧੁਨਿਕ ਸਪੋਰਟਸ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਦੇਸ਼ ਦੀ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਵੀ ਸਪੋਰਟਸ ਨੂੰ ਦੂਸਰੇ ਵਿਸ਼ਿਆਂ ਦੀ ਤਰ੍ਹਾਂ ਹੀ ਪ੍ਰਾਥਮਿਕਤਾ ਦਿੱਤੀ ਗਈ ਹੈ। ਸਪੋਰਟਸ ਦੀ ਦੁਨੀਆ ਵਿੱਚ ਨੌਜਵਾਨਾਂ ਦੇ ਲਈ ਖੇਡਣ ਦੇ ਇਲਾਵਾ ਕਈ ਨਵੇਂ ਅਵਸਰ ਖੁੱਲ੍ਹ ਰਹੇ ਹਨ। ਸਪੋਰਟਸ ਸਾਇੰਸ, ਸਪੋਰਟਸ ਫਿਜ਼ੀਓ, ਸਪੋਰਟਸ Research ਅਜਿਹੇ ਕਿਤਨੇ ਹੀ ਨਵੇਂ ਆਯਾਮ ਜੁੜ ਰਹੇ ਹਨ। ਦੇਸ਼ ਵਿੱਚ ਕਈ ਸਪੋਰਟਸ ਯੂਨੀਵਰਸਿਟੀਜ਼ ਵੀ ਖੋਲ੍ਹੀਆਂ ਜਾ ਰਹੀਆਂ ਹਨ, ਤਾਕਿ ਤੁਹਾਡੇ ਕਰੀਅਰ ਬਣਾਉਣ ਵਿੱਚ ਮਦਦ ਮਿਲ ਸਕੇ।
ਸਾਥੀਓ,
ਤੁਸੀਂ ਸਾਰੇ ਖਿਡਾਰੀ ਜਦੋਂ ਖੇਡ ਦੇ ਮੈਦਾਨ ਜਾਂ ਕਹਿ ਲਵੋ ਕਿਸੇ ਟੇਬਲ ਜਾਂ ਚੈੱਸਬੋਰਡ ਦੇ ਸਾਹਮਣੇ ਹੁੰਦੇ ਹੋ ਤਾਂ ਉਹ ਕੇਵਲ ਆਪਣੀ ਜਿੱਤ ਦੇ ਲਈ ਨਹੀਂ, ਬਲਕਿਆਪਣੇ ਦੇਸ਼ ਦੇ ਲਈ ਖੇਡਦੇ ਹਨ। ਐਸੇ ਵਿੱਚ ਸੁਭਾਵਿਕ ਹੈ ਕਿ ਕਰੋੜਾਂ ਲੋਕਾਂ ਦੀਆਂਅਪੇਖਿਆਵਾਂ ਆਕਾਂਖਿਆਵਾਂ ਦੀ ਦਬਾਅ ਵੀ ਤੁਹਾਡੇ ਉੱਪਰ ਰਹਿੰਦਾ ਹੈ। ਲੇਕਿਨ, ਮੈਂ ਚਾਹਾਂਗਾ ਕਿ ਤੁਸੀਂ ਇਹ ਜ਼ਰੂਰ ਧਿਆਨ ਰੱਖੋ ਕਿ ਦੇਸ਼ ਤੁਹਾਡੀ ਮਿਹਨਤ ਅਤੇ ਲਗਨ ਨੂੰ ਦੇਖਦਾ ਹੈ। ਤੁਹਾਨੂੰ ਆਪਣਾ ਸ਼ਤ-ਪ੍ਰਤੀਸ਼ਤ ਦੇਣਾ ਹੈ। ਤੁਸੀਂ ਆਪਣਾ ਸ਼ਤ-ਪ੍ਰਤੀਸ਼ਤ ਦਿਓ, ਲੇਕਿਨ ਜ਼ੀਰੋ ਪ੍ਰਤੀਸ਼ਤ ਤਣਾਅ ਦੇ ਨਾਲ, ਟੈਂਸ਼ਨ ਫ੍ਰੀ।
ਜਿਤਨਾ ਜਿੱਤ ਖੇਲ ਦਾ ਹਿੱਸਾ ਹੈ, ਉਤਨਾ ਹੀ ਫਿਰ ਤੋਂ ਜਿੱਤਣ ਦੇ ਲਈ ਮਿਹਨਤ ਕਰਨਾ ਵੀ ਖੇਲ ਦਾ ਹਿੱਸਾ ਹੈ। ਸ਼ਤਰੰਜ ਦੇ ਖੇਲ ਵਿੱਚ ਤਾਂ ਇੱਕ ਚੂਕ ਨਾਲ ਖੇਲ ਪਲਟਣ ਦੀ ਆਸ਼ੰਕਾ ਰਹਿੰਦੀ ਹੈ। ਲੇਕਿਨ, ਇਹ ਸ਼ਤਰੰਜ ਹੀ ਹੈ, ਜਿੱਥੇ ਹਾਰੀ ਹੋਈ ਬਾਜ਼ੀ ਨੂੰ ਵੀ ਦਿਮਾਗ਼ ਦੇ ਇੱਕ ਫ਼ੈਸਲੇ ਨਾਲ ਤੁਸੀਂ ਪਲਟ ਸਕਦੇ ਹੋ। ਇਸ ਲਈ, ਇਸ ਖੇਲ ਵਿੱਚ ਤੁਸੀਂ ਜਿਤਨਾ ਸ਼ਾਂਤ ਰਹੋਗੇ, ਜਿਤਨਾ ਆਪਣੇ ਮਨ ਨੂੰ ਨਿਯੰਤ੍ਰਣ ਵਿੱਚ ਰੱਖੋਗੇ, ਉਤਨਾ ਹੀ ਤੁਸੀਂ ਬਿਹਤਰ perform ਕਰੋਗੇ। ਇਸ ਕੰਮ ਵਿੱਚ ਯੋਗ ਅਤੇ meditation ਤੁਹਾਡੀ ਕਾਫੀ ਮਦਦ ਕਰ ਸਕਦਾ ਹੈ।
ਹਾਲੇ ਪਰਸੋਂ ਯਾਨੀ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵੀ ਹੈ। ਮੈਂ ਚਾਹਾਂਗਾ ਕਿ ਤੁਸੀਂ ਯੋਗ ਨੂੰ ਆਪਣੇ ਜੀਵਨ ਦਾ ਨਿੱਤ ਹਿੱਸਾ ਬਣਾਉਣ ਦੇ ਨਾਲ ਹੀ ਯੋਗ ਦਿਵਸ ਦਾ ਵੀ ਵਧ-ਚੜ੍ਹ ਕੇ ਪ੍ਰਚਾਰ ਕਰੋ। ਇਸ ਨਾਲ, ਤੁਸੀਂ ਕਰੋੜਾਂ ਹੋਰ ਲੋਕਾਂ ਨੂੰ ਵੀ ਦਿਸ਼ਾ ਦਿਖਾ ਸਕਦੇ ਹੋ। ਮੈਨੂੰ ਪੂਰਾ ਭਰੋਸਾ ਹੈ, ਤੁਸੀਂ ਸਾਰੇ ਇਸੇ ਨਿਸ਼ਠਾ ਦੇ ਨਾਲ ਖੇਲ ਦੇ ਮੈਦਾਨ ਵਿੱਚ ਉਤਰੋਗੇ, ਅਤੇ ਆਪਣੇ ਦੇਸ਼ ਦਾ ਗੌਰਵ ਵਧਾਓਗੇ। ਆਪ ਸਭ ਦਾ ਇੱਕ ਵਾਰ ਫਿਰ ਮੈਨੂੰ ਇਹ ਯਾਦਗਾਰ ਮੌਕਾ ਦੇਣ ਦੇ ਲਈ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਫਿਰ ਇਕ ਵਾਰ ਖੇਲ ਜਗਤ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ, ਬਹੁਤ-ਬਹੁਤ ਧੰਨਵਾਦ।