Quoteਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦਿਉ ਸਾਡਾ ਮਾਣ ਹਨ, ਸਾਡੀ ਵਿਰਾਸਤ ਹਨ: ਪ੍ਰਧਾਨ ਮੰਤਰੀ
Quoteਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦਿਉ ਕਈ ਯੋਜਨਾਵਾਂ ਵਿੱਚ ਸੈਚੁਰੇਸ਼ਨ ਪੱਧਰ ‘ਤੇ ਪਹੁੰਚ ਗਏ ਹਨ: ਪ੍ਰਧਾਨ ਮੰਤਰੀ
Quoteਜਨ ਔਸ਼ਧੀ ਯਾਨੀ ਕਿਫਾਇਤੀ ਇਲਾਜ ਦੀ ਗਰੰਟੀ! ਜਨ ਔਸ਼ਧੀ ਦਾ ਮੰਤਰ ਹੈ – ਘੱਟ ਕੀਮਤ, ਪ੍ਰਭਾਵੀ ਦਵਾਈਆਂ: ਪ੍ਰਧਾਨ ਮੰਤਰੀ
Quoteਸਾਨੂੰ ਸਭ ਨੂੰ ਆਪਣੇ ਭੋਜਨ ਵਿੱਚ 10 ਪ੍ਰਤੀਸ਼ਤ ਖਾਨਾ ਪਕਾਉਣ ਦੇ ਤੇਲ ਨੂੰ ਘੱਟ ਕਰਨਾ ਚਾਹੀਦਾ ਹੈ, ਹਰ ਮਹੀਨੇ 10 ਪ੍ਰਤੀਸ਼ਤ ਘੱਟ ਤੇਲ ਨਾਲ ਕੰਮ ਚਲਾਉਣਾ ਚਾਹੀਦਾ ਹੈ, ਇਹ ਮੋਟਾਪਾ ਘੱਟ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੋਵੇਗਾ: ਪ੍ਰਧਾਨ ਮੰਤਰੀ

ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦਿਉ ਦੇ administrator, ਸ਼੍ਰੀ ਪ੍ਰਫੁੱਲ  ਭਾਈ ਪਟੇਲ, ਸੰਸਦ ਵਿੱਚ ਮੇਰੇ ਸਾਥੀ, ਸ਼੍ਰੀਮਤੀ ਕਲਾਬੇਨ ਡੇਲਕਰ, ਸਾਰੇ ਮਾਣਯੋਗ ਮਹਾਨੁਭਾਵ, ਭਰਾਵੋ ਅਤੇ ਭੈਣੋਂ, ਨਮਸਕਾਰ। 

ਕਿਵੇਂ ਹੋ ਸਾਰੇ, ਅੱਜ ਤਾਂ ਉਤਸਾਹ ਬਹੁਤ ਜ਼ੋਰਦਾਰ ਲੱਗਦਾ ਹੈ। ਸੰਘ ਪ੍ਰਦੇਸ਼ ਦੇ ਸਾਰੇ ਕਾਰਜਕਰਤਾਵਾਂ ਦਾ ਆਭਾਰ ਮੰਨਦਾ ਹਾਂ ਕਿ ਮੈਨੂੰ ਆਪ ਸਭ ਨੇ ਮਿਲ ਕੇ ਮੈਨੂੰ ਉੱਪਰ ਆਉਣ ਦਾ ਅਵਸਰ ਦਿੱਤਾ। ਕਾਫੀ ਪੁਰਾਣੇ ਚਿਹਰਿਆਂ ਨੂੰ ਨਮਸਤੇ ਕਰਨ ਦਾ ਮੌਕਾ ਮਿਲ ਗਿਆ।

ਸਾਥੀਓ,

ਸਿਲਵਾਸਾ ਦੀ ਇਹ ਕੁਦਰਤੀ ਸੁੰਦਰਤਾ, ਇੱਥੇ ਦੇ ਲੋਕਾਂ ਦਾ ਪਿਆਰ ਅਤੇ ਦਾਦਰਾ ਨਗਰ ਹਵੇਲੀ, ਦਮਨ ਦਿਉ, ਆਪ ਸਭ ਜਾਣਦੇ ਹੋ, ਮੇਰਾ ਕਿੰਨਾ ਪੁਰਾਣਾ ਨਾਤਾ ਹੈ, ਆਪ ਲੋਕਾਂ ਨਾਲ। ਇਹ ਦਹਾਕਿਆਂ ਪੁਰਾਣਾ ਅਪਣਾਪਣ, ਇੱਥੇ ਆ ਕੇ ਮੈਨੂੰ ਕਿੰਨਾ ਆਨੰਦ ਮਿਲਦਾ ਹੈ, ਇਹ ਕੇਵਲ ਮੈਂ ਅਤੇ ਤੁਸੀਂ ਹੀ ਜਾਣਦੇ ਹੋ। ਬਹੁਤ ਪੁਰਾਣੇ ਸਾਥੀਆਂ ਨੂੰ ਅੱਜ ਮੈਂ ਦੇਖ ਰਿਹਾ ਸੀ। ਵਰ੍ਹਿਆਂ ਪਿਹਲੇ ਮੈਨੂੰ ਇੱਥੇ ਬਹੁਤ ਵਾਰ ਆਉਣ ਦਾ ਅਵਸਰ ਮਿਲਿਆ ਸੀ। ਸਿਲਵਾਸਾ ਅਤੇ ਪੂਰਾ ਦਾਦਰਾ ਨਗਰ ਹਵੇਲੀ, ਦਮਨ-ਦਿਉ, ਉਸ ਸਮੇਂ ਕੀ ਹਾਲਾਤ ਸੀ, ਕਿੰਨਾ ਅਲੱਗ ਸੀ ਅਤੇ ਲੋਕਾਂ ਨੂੰ ਵੀ ਲੱਗਦਾ ਸੀ ਕਿ ਸਮੁੰਦਰ ਦੇ ਕਿਨਾਰੇ ਛੋਟੀ ਜਿਹੀ ਜਗ੍ਹਾ, ਉੱਥੇ ਕੀ ਹੋ ਸਕਦਾ ਹੈ?  ਲੇਕਿਨ ਮੈਨੂੰ ਇੱਥੇ ਦੇ ਲੋਕ, ਇੱਥੇ ਦੇ ਲੋਕਾਂ ਦੀ ਸਮਰੱਥਾ ‘ਤੇ ਭਰੋਸਾ ਸੀ, ਤੁਹਾਡੇ ‘ਤੇ ਭਰੋਸਾ ਸੀ। 2014 ਵਿੱਚ ਕੇਂਦਰ ਵਿੱਚ ਸਰਕਾਰ ਬਣਨ ਤੋਂ ਬਾਅਦ ਸਾਡੀ ਸਰਕਾਰ ਨੇ ਇਸ ਭਰੋਸੇ ਨੂੰ ਸ਼ਕਤੀ ਵਿੱਚ ਪਰਿਵਰਤਿਤ ਕਰ ਦਿੱਤਾ, ਉਸ ਨੂੰ ਅੱਗੇ ਵਧਾਇਆ ਅਤੇ ਅੱਜ ਸਾਡਾ ਸਿਲਵਾਸਾ, ਇਹ ਪ੍ਰਦੇਸ਼ ਇੱਕ ਆਧੁਨਿਕ ਪਹਿਚਾਣ ਦੇ ਨਾਲ ਉੱਭਰ ਰਿਹਾ ਹੈ। ਸਿਲਵਾਸਾ ਇੱਕ ਅਜਿਹਾ ਸ਼ਹਿਰ ਬਣ ਚੁੱਕਿਆ ਹੈ, ਜਿੱਥੇ ਹਰ ਜਗ੍ਹਾ ਦੇ ਲੋਕ ਰਹਿ ਰਹੇ ਹਨ। ਇੱਥੇ ਦਾ ਇਹ cosmopolitan ਮਿਜਾਜ ਇਹ ਦੱਸਦਾ ਹੈ ਕਿ ਦਾਦਰਾ ਨਗਰ ਹਵੇਲੀ ਵਿੱਚ ਕਿੰਨੀ ਤੇਜ਼ੀ ਨਾਲ ਨਵੇਂ ਮੌਕਿਆਂ ਦਾ ਵਿਕਾਸ ਹੋਇਆ ਹੈ।

 

|

ਸਾਥੀਓ,

ਇਸੇ ਵਿਕਾਸ ਅਭਿਆਨ ਦੇ ਤਹਿਤ ਅੱਜ ਇੱਥੇ ਢਾਈ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਅਨੇਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਅਤੇ ਲੋਕਅਰਪਣ ਕੀਤਾ ਗਿਆ ਹੈ। ਇਨਫ੍ਰਾਸਟ੍ਰਕਚਰ , ਕਨੈਕਟੀਵਿਟੀ , ਹੈਲਥਕੇਅਰ, ਐਜੂਕੇਸ਼ਨ ਅਤੇ ਟੂਰਿਜਮ ਯਾਨੀ ਇੱਕ ਪ੍ਰਕਾਰ ਨਾਲ ਹਰ ਖੇਤਰ ਨਾਲ ਜੁੜੇ ਢੇਰ ਸਾਰੇ ਪ੍ਰੋਜੈਕਟਸ ਇਸ ਖੇਤਰ ਦੇ ਵਿਕਾਸ ਨੂੰ ਹੋਰ ਗਤੀ ਦੇਣਗੇ, ਇੱਥੇ ਨਵੇਂ ਅਵਸਰ ਪੈਦਾ ਹੋਣਗੇ। ਮੈਂ ਆਪ ਸਭ ਲੋਕਾਂ ਨੂੰ ਇਨ੍ਹਾਂ ਪ੍ਰੋਜੈਕਟਾਂ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਇੱਕ ਛੋਟੀ ਜਿਹੀ ਗੱਲ ਕਹਾਂ ਤੁਹਾਨੂੰ, ਤੁਹਾਡੇ ਵਿੱਚੋਂ ਕਾਫੀ ਸਾਰੇ, ਕਿਉਂਕਿ ਇੱਥੇ ਤਾਂ ਵਿਦੇਸ਼ ਤੋਂ ਜ਼ਿਆਦਾ ਕੁਝ ਨਵਾਂ ਨਹੀਂ ਹੈ। ਸਿੰਗਾਪੁਰ ਜਾਂਦੇ ਹੋਵੋਗੇ, ਇਹ ਸਿੰਗਾਪੁਰ ਕਿਸੇ ਜਮਾਨੇ ਵਿੱਚ ਮਛੇਰਿਆਂ ਦੇ ਲਈ ਇੱਕ ਛੋਟਾ ਜਿਹਾ ਪਿੰਡ ਸੀ, ਮੱਛੀ ਫੜਨਾ ਹੀ ਮੁੱਖ ਕੰਮ ਸੀ ਬਹੁਤ ਹੀ ਛੋਟੇ ਸਮੇਂ ਵਿੱਚ ਉੱਥੇ ਦੇ ਲੋਕਾਂ ਦੀ ਸੰਕਲਪ ਸ਼ਕਤੀ ਨੇ ਇਸ ਨੂੰ ਅੱਜ ਸਿੰਗਾਪੁਰ ਬਣਾ ਦਿੱਤਾ। ਅਜਿਹੇ ਹੀ ਜੇਕਰ ਸੰਘ ਪ੍ਰਦੇਸ਼ ਦੇ ਇੱਥੇ ਦੇ ਹਰੇਕ ਨਾਗਰਿਕ ਠਾਨ ਲੈਣ ਤਾਂ ਮੈਂ ਤੁਹਾਡੇ ਨਾਲ ਖੜੇ ਰਹਿਣ ਦੇ ਲਈ ਤਿਆਰ ਹਾਂ, ਲੇਕਿਨ ਤੁਹਾਨੂੰ ਵੀ ਚੱਲਣਾ ਪਏਗਾ, ਫਿਰ ਅਜਿਹਾ ਨਹੀਂ ਕੀ।

ਸਾਥੀਓ,

ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦਿਉ, ਸਾਡੇ ਲਈ ਕੇਵਲ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਨਹੀਂ ਹੈ। ਇਹ ਸੰਘ ਪ੍ਰਦੇਸ਼ ਸਾਡਾ ਮਾਣ ਹੈ, ਸਾਡੀ ਵਿਰਾਸਤ ਵੀ ਹੈ। ਇਸ ਲਈ ਅਸੀਂ ਇਸ ਪ੍ਰਦੇਸ਼ ਨੂੰ ਇੱਕ ਅਜਿਹਾ ਮਾਡਲ ਸਟੇਟ ਬਣਾ ਰਹੇ ਹਾਂ, ਜੋ ਆਪਣੇ ਸਮਗ੍ਰ ਵਿਕਾਸ, ਹੋਲਿਸਟਿਕ ਡਿਵੈਲਪਮੈਂਟ ਦੇ ਲਈ ਜਾਣਿਆ ਜਾਏ। ਮੈਂ ਚਾਹੁੰਦਾ ਹਾਂ, ਇਹ ਖੇਤਰ ਜਾਣਿਆ ਜਾਏ- ਆਪਣੇ ਹਾਈਟੈੱਕ ਇਨਫ੍ਰਾਸਟ੍ਰਕਚਰ ਦੇ ਲਈ, ਇਹ ਖੇਤਰ ਜਾਣਿਆ ਜਾਏ-ਆਧੁਨਿਕ ਸਿਹਤ ਸੇਵਾਵਾਂ ਦੇ ਲਈ, ਇਸ ਖੇਤਰ ਨੂੰ ਜਾਣਿਆ ਜਾਏ- ਵਰਲਡ ਕਲਾਸ ਐਜੂਕੇਸ਼ਨ ਇੰਸਟੀਟਿਊਟਸ ਦੇ ਲਈ! ਇੱਥੇ ਦੀ ਪਹਿਚਾਣ ਹੋਵੇ-ਆਪਣੇ ਟੂਰਿਜਮ ਨਾਲ, ਬਲਿਊ ਇਕੋਨੋਮੀ ਨਾਲ! ਇੱਥੇ ਦੀ ਪਹਿਚਾਣ ਬਣੇ- ਇੱਥੇ ਦੀ ਉਦਯੋਗਿਕ ਪ੍ਰਗਤੀ, ਨੌਜਵਾਨਾਂ ਦੇ ਲਈ ਨਵੇਂ ਅਵਸਰ, ਮਹਿਲਾਵਾਂ ਦੀ ਭਾਗੀਦੀ ਅਤੇ ਚੌਤਰਫਾ ਵਿਕਾਸ!

 

|

ਭਰਾਵੋ ਅਤੇ ਭੈਣੋਂ

ਪ੍ਰਫੁੱਲ ਭਾਈ ਪਟੇਲ ਦੀ ਸਖ਼ਤ ਮਿਹਨਤ ਅਤੇ ਕੇਂਦਰ ਸਰਕਾਰ ਦੇ ਸਮਰਥਨ ਦੇ ਕਾਰਨ, ਅਸੀਂ ਹੁਣ ਇਸ ਟੀਚੇ ਤੋਂ ਬਹੁਤ ਦੂਰ ਨਹੀਂ ਹਾਂ। ਬੀਤੇ 10 ਸਾਲਾਂ ਵਿੱਚ, ਅਸੀਂ ਇਸ ਦਿਸ਼ਾ ਵਿੱਚ ਤੇਜ਼ੀ ਨਾਲ ਇਕੱਠੇ ਕੰਮ ਕੀਤਾ ਹੈ। ਸਾਡਾ ਸਿਲਵਾਸਾ ਅਤੇ ਇਹ ਸੰਘ ਪ੍ਰਦੇਸ਼ ਵਿਕਾਸ ਦੇ ਮਾਮਲੇ ਵਿੱਚ ਦੇਸ਼ ਦੇ ਨਕਸ਼ੇ 'ਤੇ ਇੱਕ ਵੱਖਰੀ ਪਛਾਣ ਲੈ ਕੇ ਉੱਭਰ ਰਹੇ ਹਨ। ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦਿਉ ਕਈ ਯੋਜਨਾਵਾਂ ਵਿੱਚ ਸੈਚੂਰੇਸ਼ਨ ਦੇ ਪੱਧਰ 'ਤੇ ਪਹੁੰਚ ਗਏ ਹਨ। ਜ਼ਿੰਦਗੀ ਦੇ ਹਰ ਪਹਿਲੂ ਵਿੱਚ, ਹਰ ਲਾਭਪਾਤਰੀ ਨੂੰ ਹਰ ਜ਼ਰੂਰਤ ਲਈ ਸਰਕਾਰੀ ਯੋਜਨਾਵਾਂ ਦਾ ਲਾਭ ਮਿਲ ਰਿਹਾ ਹੈ। ਤੁਸੀਂ ਦੇਖੋ, ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ ਨਾਲ, ਹਰ ਵਿਅਕਤੀ ਨੂੰ ਭੋਜਨ ਦੀ ਗਰੰਟੀ ਹੈ। ਜਲ ਜੀਵਨ ਮਿਸ਼ਨ ਰਾਹੀਂ ਹਰ ਪਰਿਵਾਰ ਤੱਕ ਸਾਫ਼ ਪੀਣ ਵਾਲਾ ਪਾਣੀ ਪਹੁੰਚ ਰਿਹਾ ਹੈ। ਭਾਰਤ ਨੈੱਟ ਦੁਆਰਾ ਡਿਜੀਟਲ ਕਨੈਕਟੀਵਿਟੀ ਨੂੰ ਮਜ਼ਬੂਤ ​​ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਜਨ ਧਨ ਨੇ ਹਰ ਪਰਿਵਾਰ ਨੂੰ ਬੈਂਕਿੰਗ ਸੇਵਾਵਾਂ ਨਾਲ ਜੋੜਿਆ ਹੈ। ਹਰ ਲਾਭਪਾਤਰੀ ਨੂੰ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਅਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦਾ ਲਾਭ ਮਿਲ ਰਿਹਾ ਹੈ। ਇਨ੍ਹਾਂ ਯੋਜਨਾਵਾਂ ਦੀ ਸਫਲਤਾ ਨੇ ਇੱਥੋਂ ਦੇ ਲੋਕਾਂ ਵਿੱਚ ਵਿਸ਼ਵਾਸ ਭਰ ਦਿੱਤਾ ਹੈ। ਸਰਕਾਰੀ ਯੋਜਨਾਵਾਂ ਨੇ ਉਨ੍ਹਾਂ ਦੇ ਜੀਵਨ ਵਿੱਚ ਜੋ ਸਕਾਰਾਤਮਕ ਬਦਲਾਅ ਲਿਆਂਦੀ ਹੈ, ਉਸ ਦੇ ਦੂਰਗਾਮੀ ਪ੍ਰਭਾਵ ਪੈ ਰਹੇ ਹਨ।  ਕਿ ਸਮਾਰਟ ਸਿਟੀਜ਼ ਮਿਸ਼ਨ, ਵਿਆਪਕ ਸਿੱਖਿਆ ਅਤੇ ਪੀਐਮ ਮੁਦ੍ਰਾ ਵਰਗੀਆਂ ਯੋਜਨਾਵਾਂ ਵਿੱਚ ਵੀ 100 ਪ੍ਰਤੀਸ਼ਤ ਸੈਚੂਰੇਸ਼ਨ ਪ੍ਰਾਪਤ ਕਰਨ। ਇਹ ਪਹਿਲੀ ਵਾਰ ਹੈ ਜਦੋਂ ਜਨਤਕ ਭਲਾਈ ਸਕੀਮਾਂ ਨੂੰ ਲੈ ਕੇ ਇਸ ਤਰ੍ਹਾਂ ਸਰਕਾਰ ਖੁਦ ਲੋਕਾਂ ਤੱਕ ਪਹੁੰਚ  ਰਹੀ ਹੈ। ਇਸ ਦਾ ਸਮਾਜ ਦੇ ਵੰਚਿਤ ਅਤੇ ਆਦਿਵਾਸੀ ਵਰਗਾਂ ਨੂੰ ਇਸ ਤੋਂ ਬਹੁਤ ਲਾਭ ਹੋਇਆ ਹੈ।

ਸਾਥੀਓ,

ਇਨਫ੍ਰਾਕਸਟ੍ਰਕਚਰ ਤੋਂ ਲੈ ਕੇ ਸਿੱਖਿਆ, ਰੋਜ਼ਗਾਰ ਅਤੇ ਉਦਯੋਗਿਕ ਵਿਕਾਸ ਤੱਕ, ਕਿਸ ਤਰ੍ਹਾਂ ਨਾਲ ਇਸ ਪ੍ਰਦੇਸ਼ ਦੀ ਤਸਵੀਰ ਬਦਲੀ ਹੈ, ਇਹ ਅੱਜ ਸਾਡੇ ਸਾਹਮਣੇ ਹੈ। ਇੱਕ ਸਮਾਂ ਸੀ ਜਦੋਂ ਇੱਥੋਂ ਦੇ ਨੌਜਵਾਨਾਂ ਨੂੰ ਉੱਚ ਸਿੱਖਿਆ ਲਈ ਬਾਹਰ ਜਾਣਾ ਪੈਂਦਾ ਸੀ। ਪਰ ਹੁਣ ਇਸ ਖੇਤਰ ਵਿੱਚ ਨੈਸ਼ਨਲ ਲੈਵਲ ਦੇ 6 ਇੰਸਟੀਟਿਊਟਸ ਹਨ। ਨਮੋ ਮੈਡੀਕਲ ਕਾਲਜ, ਗੁਜਰਾਤ ਨੈਸ਼ਨਲ ਲਾਅ ਯੂਨੀਵਰਸਿਟੀ, IIIT ਦਿਉ, ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਟੈਕਨੋਲੋਜੀ, ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਟੈਕਨੋਲੋਜੀ, ਅਤੇ ਇੰਜੀਨੀਅਰਿੰਗ ਕਾਲਜ ਆਫ ਦਮਨ, ਇਨ੍ਹਾਂ ਸੰਸਥਾਵਾਂ ਦੇ ਕਾਰਨ ਸਾਡਾ ਸਿਲਵਾਸਾ ਅਤੇ ਇਸ ਸੰਘ ਪ੍ਰਦੇਸ਼ ਐਜੂਕੇਸ਼ਨ ਦਾ ਇੱਕ ਨਵਾਂ ਕੇਂਦਰ ਬਣਾ ਗਿਆ ਹੈ। ਇੱਥੋਂ ਦੇ ਨੌਜਵਾਨਾਂ ਨੂੰ ਇਨ੍ਹਾਂ ਸੰਸਥਾਵਾਂ ਤੋਂ ਵਧੇਰੇ ਲਾਭ ਮਿਲੇ, ਇਸ ਲਈ ਉਨ੍ਹਾਂ ਲਈ ਸੀਟਾਂ ਰਾਖਵੀਆਂ ਰੱਖੀਆਂ ਗਈਆਂ ਹਨ। ਪਹਿਲਾਂ ਮੈਨੂੰ ਇਹ ਦੇਖ ਕੇ ਖੁਸ਼ੀ ਹੁੰਦੀ ਸੀ ਕਿ ਇਹ ਇੱਕ ਅਜਿਹਾ ਪ੍ਰਦੇਸ਼ ਹੈ ਜਿੱਥੇ ਹਿੰਦੀ, ਅੰਗਰੇਜ਼ੀ, ਗੁਜਰਾਤੀ ਅਤੇ ਮਰਾਠੀ ਸਿੱਖਿਆ ਇਨ੍ਹਾਂ ਚਾਰ ਵੱਖ-ਵੱਖ ਮਾਧਿਅਮਾਂ ਵਿੱਚ ਪੜਾਈ ਹੁੰਦੀ ਹੈ। ਹੁਣ ਮੈਨੂੰ ਇਸ ਗੱਲ 'ਤੇ ਵੀ ਮਾਣ ਹੈ ਕਿ ਇੱਥੇ ਪ੍ਰਾਇਮਰੀ ਅਤੇ ਜੂਨੀਅਰ ਸਕੂਲਾਂ ਵਿੱਚ ਵੀ ਬੱਚੇ ਸਮਾਰਟ ਕਲਾਸ ਰੂਮਾਂ ਵਿੱਚ ਪੜ੍ਹ ਰਹੇ ਹਨ।

ਸਾਥੀਓ,

ਬੀਤੇ ਵਰ੍ਹਿਆਂ ਵਿੱਚ ਇਸ ਖੇਤਰ ਵਿੱਚ ਆਧੁਨਿਕ ਸਿਹਤ ਸੇਵਾਵਾਂ ਦਾ ਕਾਫੀ ਵਿਸਤਾਰ ਹੋਇਆ ਹੈ। 2023 ਵਿੱਚ ਮੈਨੂੰ ਇੱਥੇ ਨਮੋ ਮੈਡੀਕਲ ਕਾਲਜ ਦੇ ਉਦਘਾਟਨ ਦਾ ਅਵਸਰ ਮਿਲਿਆ ਸੀ। ਹੁਣ ਇਸ ਦੇ ਨਾਲ 450 ਬੈੱਡਾਂ ਦੀ ਸਮਰੱਥਾ ਵਾਲਾ ਇੱਕ ਹੋਰ ਹਸਪਤਾਲ ਜੁੜ ਗਿਆ ਹੈ। ਇਸ ਦਾ ਹੁਣੇ ਇੱਥੇ ਉਦਘਾਟਨ ਕੀਤਾ ਗਿਆ ਹੈ। ਅੱਜ ਇੱਥੇ ਸਿਹਤ ਨਾਲ ਜੁੜੇ ਕਈ ਦੂਜੇ ਪ੍ਰੋਜੈਕਟਾਂ ਦਾ ਉਦਘਾਟਨ ਵੀ  ਹੋਇਆ ਹੈ। ਸਿਲਵਾਸਾ ਦੀਆਂ ਇਨ੍ਹਾਂ ਸਿਹਤ ਸੁਵਿਧਾਵਾਂ ਨਾਲ ਇੱਥੇ ਦੇ ਕਬਾਇਲੀ ਸਮੁਦਾਏ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ।

 

|

ਸਾਥੀਓ,

ਅੱਜ ਸਿਲਵਾਸਾ ਵਿੱਚ ਹੈਲਥ ਨਾਲ ਜੁੜੇ ਇਹ ਪ੍ਰੋਜੈਕਟਸ ਇੱਕ ਹੋਰ ਵਜ੍ਹਾ ਨਾਲ ਖਾਸ ਹੋ ਗਏ ਹਨ। ਅੱਜ ਜਨ ਔਸ਼ਧੀ ਦਿਵਸ ਵੀ ਹੈ। ਜਨ ਔਸ਼ਧੀ ਯਾਨੀ ਸਸਤੇ ਇਲਾਜ ਦੀ ਗਰੰਟੀ। ਜਨ ਔਸ਼ਧੀ ਦਾ ਮੰਤਰ ਹੈ –ਘੱਟ ਕੀਮਤ, ਦਵਾਈ ਵਿੱਚ ਦਮ, ਕੀਮਤ ਘੱਟ, ਦਵਾਈ ਵਿੱਚ ਦਮ, ਸਾਡੀ ਸਰਕਾਰ ਚੰਗੇ ਹਸਪਤਾਲ ਵੀ ਬਣਵਾ ਰਹੀ ਹੈ, ਆਯੁਸ਼ਮਾਨ ਯੋਜਨਾ ਦੇ ਤਹਿਤ ਮੁਫਤ ਇਲਾਜ ਦੀ ਸੁਵਿਧਾ ਵੀ ਦੇ ਰਹੀ ਹੈ ਅਤੇ ਜਨ ਔਸ਼ਧੀ ਕੇਂਦਰਾਂ ਦੇ ਜ਼ਰੀਏ ਸਸਤੀਆਂ ਦਵਾਈਆਂ ਵੀ ਦੇ ਰਹੀ ਹੈ। ਅਸੀਂ ਸਭ ਆਪਣੇ ਜੀਵਨ ਵਿੱਚ ਦੇਖਿਆ ਹੈ, ਹਸਪਤਾਲ ਵਿੱਚ ਇਲਾਜ ਦੇ ਬਾਅਦ ਵੀ ਲੰਬੇ ਸਮੇਂ ਤੱਕ ਦਵਾਈਆਂ ਦੇ ਖਰਚ ਦਾ ਬੋਝ ਰਹਿੰਦਾ ਹੈ। ਇਹ ਬੋਝ ਘੱਟ ਹੋਵੇ, ਇਸ ਦੇ ਲਈ ਦੇਸ਼ ਭਰ ਵਿੱਚ 15 ਹਜਾਰ ਤੋਂ ਜ਼ਿਆਦਾ ਜਨ ਔਸ਼ਧੀ ਕੇਂਦਰਾਂ ‘ਤੇ 80 ਪ੍ਰਤੀਸ਼ਤ ਤੱਕ ਘੱਟ ਕੀਮਤ ‘ਤੇ ਲੋਕਾਂ ਨੂੰ ਦਵਾਈਆਂ ਮਿਲ ਰਹੀਆਂ ਹਨ। 80 ਪ੍ਰਤੀਸ਼ਤ ਤੱਕ ਡਿਸਕਾਉਂਟ ਬੋਲੋ। ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦਿਉ ਦੇ ਲੋਕਾਂ ਨੂੰ ਵੀ ਕਰੀਬ 40 ਜਨ ਔਸ਼ਧੀ ਕੇਂਦਰਾਂ ਦਾ ਲਾਭ ਮਿਲ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਅਸੀਂ ਦੇਸ਼ ਭਰ ਵਿੱਚ 25 ਹਜਾਰ ਜਨ ਔਸ਼ਧੀ ਕੇਂਦਰ ਖੋਲ੍ਹਣ ਦਾ ਲਕਸ਼ ਲੈ ਕੇ ਅੱਗੇ ਵਧ ਰਹੇ ਹਾਂ। ਜਦੋਂ ਤੋਂ ਇਹ ਯੋਜਨਾ ਸ਼ੁਰੂ ਹੋਈ ਹੈ, ਉਦੋਂ ਤੋਂ ਲੈ ਕੇ ਅੱਜ ਤੱਕ ਕਰੀਬ ਸਾਢੇ 6 ਹਜਾਰ ਕਰੋੜ ਰੁਪਏ ਦੀ ਸਸਤੀਆਂ ਦਵਾਈਆਂ ਸਰਕਾਰ ਨੇ ਲੋੜਮੰਦਾਂ ਨੂੰ ਦਿੱਤੀਆਂ ਹਨ। ਜਨ ਔਸ਼ਧੀ ਕੇਂਦਰ ਖੁੱਲਣ ਨਾਲ ਗਰੀਬ ਅਤੇ ਮਿਡਲ ਕਲਾਸ ਦੇ 30 ਹਜਾਰ ਕਰੋੜ ਰੁਪਏ ਤੋਂ ਵੱਧ ਬਚੇ ਹਨ। ਜਨ ਔਸ਼ਧੀ ਕੇਂਦਰਾਂ ਦੀ ਵਜ੍ਹਾ ਨਾਲ ਅਨੇਕ ਗੰਭੀਰ ਬੀਮਾਰੀਆਂ ਦਾ ਇਲਾਜ ਸਸਤਾ ਹੋਇਆ ਹੈ। ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਸਾਡੀ ਸਰਕਾਰ ਸਧਾਰਨ ਮਾਨਵੀ ਦੀਆਂ ਜਰੂਰਤਾਂ ਨੂੰ ਲੈ ਕੇ ਕਿੰਨੀ ਸੰਵੇਦਨਸ਼ੀਲ ਹੈ।

ਸਾਥੀਓ,

ਸਿਹਤ ਨਾਲ ਜੁੜੇ ਇਨ੍ਹਾਂ ਮਹੱਤਵਪੂਰਨ ਵਿਸ਼ਿਆਂ ਦੇ ਨਾਲ ਹੀ ਮੈਂ ਇੱਕ ਹੋਰ ਅਹਿਮ ਵਿਸ਼ਾ ਉਠਾਉਣਾ ਚਾਹ ਰਿਹਾ ਹਾਂ। ਤੁਸੀਂ ਸਾਰੇ ਜਾਣਦੇ ਹੋ, ਅੱਜ ਜੀਵਨਸ਼ੈਲੀ, ਉਸ ਨਾਲ ਜੁੜੀਆਂ ਬਿਮਾਰੀਆਂ, lifestyle dieseases ਸਾਡੇ ਅਰੋਗਯ ਲਈ ਇੱਕ ਵੱਡਾ ਖ਼ਤਰਾ ਬਣ ਰਹੀਆਂ ਹਨ। ਇੱਕ ਅਜਿਹੀ ਹੀ ਬਿਮਾਰੀ ਹੈ-ਮੋਟਾਪਾ, ਓਬੇਸਿਟੀ, ਇਹ ਕੁਰਸੀ ‘ਤੇ ਬੈਠ ਵੀ ਨਹੀਂ ਸਕਦੇ, ਆਲੇ-ਦੁਆਲੇ ਦੇਖਣਾ ਨਹੀਂ ਹੈ, ਨਹੀਂ ਤਾਂ ਮੈਂ ਕਿਹਾ ਤਾਂ ਆਲੇ-ਦੁਆਲੇ ਦੇਖਣਗੇ, ਕਿ ਮੇਰੇ ਕੋਲ ਜ਼ਿਆਦਾ ਵਜ਼ਨ ਵਾਲਾ ਕੌਣ ਬੈਠਾ ਹੈ। ਇਹ ਮੋਟਾਪਾ ਜੋ ਅੱਜ ਦੂਸਰਿਆਂ ਕਈ ਬਿਮਾਰੀਆਂ ਦੀ ਵਜ੍ਹਾ ਬਣਦਾ ਜਾ ਰਿਹਾ ਹੈ। ਹੁਣ ਹਾਲ ਹੀ ਵਿੱਚ ਮੋਟਾਪੇ ਦੀ ਸਮੱਸਿਆ ‘ਤੇ ਇੱਕ ਰਿਪੋਰਟ ਆਈ ਹੈ। ਇਹ ਰਿਪੋਰਟ ਕਹਿੰਦੀ ਹੈ ਕਿ 2050 ਤੱਕ 44 ਕਰੋੜ ਤੋਂ ਜ਼ਿਆਦਾ ਭਾਰਤੀ ਮੋਟੇਪਣ, ਓਬੇਸਿਟੀ ਦੀ ਸਮੱਸਿਆ ਤੋਂ ਪੀੜ੍ਹਤ ਹੋ ਜਾਣਗੇ। ਇਹ ਅੰਕੜਾ ਬਹੁਤ ਵੱਡਾ ਹੈ, ਇਹ ਅੰਕੜਾ ਡਰਾਉਣ ਵਾਲਾ ਹੈ। ਇਸ ਦਾ ਮਤਲਬ ਹੈ, ਕਿ ਹਰ 3 ਵਿੱਚੋਂ ਇੱਕ ਵਿਅਕਤੀ ਓਬੇਸਿਟੀ ਦੀ ਵਜ੍ਹਾ ਨਾਲ ਗੰਭੀਰ ਬਿਮਾਰੀਆਂ ਦੀ ਚਪੇਟ ਵਿੱਚ ਆ ਸਕਦਾ ਹੈ, ਇਹ ਮੋਟਾਪਾ ਜਾਨਲੇਵਾ ਬਣ ਸਕਦਾ ਹੈ। ਯਾਨੀ, ਹਰ ਪਰਿਵਾਰ ਵਿੱਚ ਕੋਈ ਇੱਕ ਵਿਅਕਤੀ ਓਬੇਸਿਟੀ ਦਾ ਸ਼ਿਕਾਰ ਹੋਵੇਗਾ, ਇਹ ਕਿੰਨਾ ਵੱਡਾ ਸੰਕਟ ਹੋ ਸਕਦਾ ਹੈ। ਸਾਨੂੰ ਹੁਣ ਤੋਂ ਅਜਿਹੀ ਸਥਿਤੀ ਨੂੰ ਟਾਲਣ ਦਾ ਪ੍ਰਯਾਸ ਕਰਨਾ ਹੀ ਹੋਵੇਗਾ। ਅਤੇ ਇਸ ਲਈ, ਕਈ ਉਪਾਅ ਹੋ ਸਕਦੇ ਹਨ, ਮੈਂ ਇੱਕ ਦਾ ਦਿੱਤਾ ਹੈ ਅਤੇ ਮੈਂ ਅੱਜ ਤੁਹਾਡੇ ਤੋਂ ਵਾਅਦਾ ਚਾਹੁੰਦਾ ਹਾਂ,ਇਹ ਹੌਸਪਿਟਲ ਤਾਂ ਚੰਗਾ ਬਣਿਆ ਹੈ, ਲੇਕਿਨ ਮੈਂ ਨਹੀਂ ਚਾਹੁੰਦਾ ਹਾਂ ਕਿ ਤੁਹਾਨੂੰ ਹਸਪਤਾਲ ਜਾਣ ਦੀ ਮੁਸੀਬਤ ਆ ਜਾਵੇ, ਭਾਵੇਂ ਹਸਪਤਾਲ ਖਾਲੀ ਰਹੇ, ਤੁਸੀਂ ਲੋਕ ਸਿਹਤਮੰਦ ਰਹੋ। 

ਮੈਂ ਇੱਕ ਤੁਹਾਡੇ ਤੋਂ ਇੱਕ ਕੰਮ ਕਰਵਾਉਣਾ ਚਾਹੁੰਦਾ ਹਾਂ, ਤੁਸੀਂ ਕਰੋਗੇ? ਜ਼ਰਾ ਹੱਥ ਉੱਪਰ ਕਰਕੇ ਦੱਸੋ, ਕਰੋਗੇ? ਮੈਨੂੰ ਇੱਕ ਵਚਨ ਦੋ ਕਿ ਕਰੋਗੇ, ਸਾਰੇ ਹੱਥ ਉੱਪਰ ਕਰਕੇ ਬੋਲੋ ਜ਼ਰਾ, ਕਰੋਗੇ 100 ਪ੍ਰਤੀਸ਼ਤ ਕਰੋਗੇ। ਇਸ ਸਰੀਰ ਦਾ ਵਜ਼ਨ ਵਧੇਗਾ ਅਤੇ ਮੋਟੇ ਹੁੰਦੇ ਜਾਓਗੇ, ਉਸ ਨਾਲ ਪਤਲਾ ਹੋਣ ਦਾ ਪ੍ਰਯਾਸ ਕਰਨਾ ਹੈ। ਸਾਨੂੰ ਸਾਰਿਆਂ ਨੂੰ ਆਪਣੇ ਖਾਣੇ ਦੇ ਤੇਲ ਵਿੱਚ 10 ਪ੍ਰਤੀਸ਼ਤ ਦੀ ਕਟੌਤੀ ਕਰਨੀ ਚਾਹੀਦੀ ਹੈ। ਸਾਨੂੰ ਹਰ ਮਹੀਨੇ 10 ਪ੍ਰਤੀਸ਼ਤ ਘੱਟ ਤੇਲ ਵਿੱਚ ਕੰਮ ਚਲਾਉਣ ਦਾ ਪ੍ਰਯਾਸ ਕਰਨਾ ਹੈ। ਯਾਨੀ ਹਰ ਮਹੀਨੇ ਜਿੰਨਾ ਖਾਣ ਦਾ ਤੇਲ ਲੈਂਦੇ ਹਾਂ, ਹੁਣ ਤੋਂ 10 ਪਰਸੈਂਟ ਘੱਟ ਖਰੀਦਣਾ ਤੈਅ ਕਰ ਲੋ। ਬੋਲੋ, 10 ਪ੍ਰਤੀਸ਼ਤ ਤੇਲ ਦਾ ਉਪਯੋਗ ਘੱਟ ਕਰਨ ਦਾ ਵਚਨ ਦਿੰਦੇ ਹੋ, ਸਾਰੇ ਹੱਥ ਉੱਪਰ ਕਰਕੇ, ਖਾਸ ਕਰਕੇ ਭੈਣਾਂ ਬੋਲੋ, ਫਿਰ ਭਲੇ ਹੀ ਘਰ ਵਿੱਚ ਸੁਣਨਾ ਪਵੇ, ਲੇਕਿਨ ਤੇਲ ਘੱਟ ਕਰੋਗੇ, ਪੱਕਾ। ਮੋਟਾਪਾ ਘੱਟ ਕਰਨ ਦੀ ਦਿਸ਼ਾ ਵਿੱਚ ਇਹ ਇੱਕ ਬਹੁਤ ਵੱਡਾ ਕਦਮ ਹੋਵੇਗਾ। ਇਸ ਤੋਂ ਇਲਾਵਾ, ਸਾਨੂੰ  exercise ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਹੋਵੇਗਾ। ਜੇਕਰ ਤੁਸੀਂ ਹਰ ਰੋਜ਼ ਕੁਝ ਕਿਲੋਮੀਟਰ ਪੈਦਲ ਵੀ ਚਲਦੇ ਹੋ, Sunday on cycle  ਇਹ ਵੀ ਕਰਦੇ ਹੋ, ਤਾਂ ਬਹੁਤ ਵੱਡਾ ਫਾਇਦਾ ਹੋਵੇਗਾ। ਅਤੇ ਤੁਸੀਂ ਦੇਖੋ ਮੈਂ 10 ਪ੍ਰਤੀਸ਼ਤ ਤੇਲ ਘੱਟ ਕਰਨ ਲਈ ਜੋ ਬੋਲਿਆ ਹੈ, ਦੂਸਰਾ ਕੋਈ ਹੋਰ ਕੰਮ ਕਰਨ ਲਈ ਨਹੀਂ ਬੋਲਿਆ ਹੈ, ਨਹੀਂ ਤਾਂ ਤੁਸੀਂ ਅਜਿਹਾ ਕਹੋਗੇ, ਕਿ ਸਾਹਬ ਕਹੋ ਸ਼ਾਮ ਨੂੰ 50 ਪ੍ਰਤੀਸ਼ਤ ਘੱਟ ਕਰੋ, ਤਾਂ ਤੁਸੀਂ ਮੈਨੂੰ ਸਿਲਵਾਸਾ ਨਹੀਂ ਬੁਲਾਓਗੇ। ਅੱਜ ਦੇਸ਼ ਵਿਕਸਿਤ ਭਾਰਤ ਦੇ ਸੰਕਲਪ ਨੂੰ ਸਿੱਧ ਕਰਨ ਵਿੱਚ ਜੁੱਟਿਆ ਹੈ। ਸਾਨੂੰ ਇਹ ਯਾਦ ਰੱਖਣਾ ਹੈ, ਕਿ ਸਵਸਥ ਦੇਸ਼ ਹੀ ਅਜਿਹੇ ਟੀਚੇ ਨੂੰ ਹਾਸਲ ਕਰ ਸਕਦਾ ਹੈ। ਇਸ ਲਈ, ਦਾਦਰਾ, ਨਗਰ ਹਵੇਲੀ, ਦਮਨ ਅਤੇ ਦਿਉ, ਇਹ ਸੰਘ ਪ੍ਰਦੇਸ਼ ਦੇ ਲੋਕਾਂ ਨੂੰ ਵੀ ਕਹਾਂਗਾ, ਜੇਕਰ ਤੁਸੀਂ ਖਾਣੇ ਦੇ ਤੇਲ ਵਿੱਚ ਕਟੌਤੀ ਕਰਦੇ ਹੋ, ਆਪਣੇ ਆਪ ਨੂੰ ਫਿਟ ਰੱਖਦੇ ਹੋ, ਤਾਂ ਇਹ ਵਿਕਸਿਤ ਭਾਰਤ ਦੀ ਯਾਤਰਾ ਵਿੱਚ ਤੁਹਾਡਾ ਇੱਕ ਵੱਡਾ ਯੋਗਦਾਨ ਹੋਵੇਗਾ।

 

|

ਸਾਥੀਓ,

ਜਿਸ ਪ੍ਰਦੇਸ਼ ਦੇ ਕੋਲ ਵਿਕਾਸ ਦਾ ਵਿਜ਼ਨ ਹੁੰਦਾ ਹੈ, ਉੱਥੇ ਅਵਸਰਾਂ ਦਾ ਨਿਰਮਾਣ ਵੀ ਤੇਜ਼ੀ ਨਾਲ ਹੁੰਦਾ ਹੈ। ਇਸ ਲਈ, ਪਿਛਲੇ ਇੱਕ ਦਹਾਕੇ ਵਿੱਚ ਇਹ ਖੇਤਰ ਇੱਕ industrial ਸੈਂਟਰ ਦੇ ਰੂਪ ਵਿੱਚ ਉਭਰਿਆ ਹੈ। ਅਤੇ ਇਸ ਵਾਰ ਬਜਟ ਵਿੱਚ ਅਸੀਂ mission manufacturing, ਇੱਕ ਬਹੁਤ ਵੱਡਾ ਕੰਮ ਹੱਥ ਵਿੱਚ ਲਿਆ ਹੈ, ਜਿਸ ਦਾ ਸਭ ਤੋਂ ਵੱਧ ਲਾਭ ਇੱਥੇ ਹੋ ਸਕਦਾ ਹੈ। ਪਿਛਲੇ 10 ਵਰ੍ਹਿਆਂ ਵਿੱਚ ਇੱਥੇ ਸੈਂਕੜੇ ਨਵੇਂ ਉਦਯੋਗ ਸ਼ੁਰੂ ਹੋਏ ਹਨ, ਕਈ ਉਦਯੋਗਾਂ ਦਾ ਵਿਸਤਾਰ ਹੋਇਆ ਹੈ। ਇਸ ਵਿੱਚ ਹਜ਼ਾਰਾਂ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਇਹ ਉਦਯੋਗ ਸਥਾਨਕ ਲੋਕਾਂ ਨੂੰ ਵੱਡੇ ਪੈਮਾਨੇ ‘ਤੇ ਰੋਜ਼ਗਾਰ ਦੇ ਅਵਸਰ ਦੇ ਰਹੇ ਹਨ। ਅਸੀਂ ਇਹ ਵੀ ਸੁਨਿਸ਼ਚਿਤ ਕਰ ਰਹੇ ਹਾਂ ਕਿ ਰੋਜ਼ਗਾਰ ਦੇ ਇਨ੍ਹਾਂ ਅਵਸਰਾਂ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਸਾਡੇ ਕਬਾਇਲੀ ਸਮਾਜ ਨੂੰ, ਟ੍ਰਾਈਬਲ ਸਾਥੀਆਂ ਨੂੰ ਮਿਲੇ। ਇਸੇ ਤਰ੍ਹਾਂ SC, ST, OBC ਮਹਿਲਾਵਾਂ ਨੂੰ ਸਸ਼ਕਤ ਬਣਾਉਣ ਲਈ, ਇੱਥੇ ਗੀਰ ਆਦਰਸ਼ ਆਜੀਵਿਕਾ ਯੋਜਨਾ ਨੂੰ ਵੀ ਲਾਗੂ ਕੀਤਾ ਗਿਆ ਹੈ। ਇੱਥੇ ਛੋਟੇ ਡੇਅਰੀ ਫਾਰਮ ਦੀ ਸਥਾਪਨਾ ਨਾਲ ਸਵੈ-ਰੋਜ਼ਗਾਰ ਦੇ ਨਵੇਂ ਅਵਸਰ ਵੀ ਬਣੇ ਹਨ।

ਸਾਥੀਓ,

ਰੋਜ਼ਗਾਰ ਦਾ ਇੱਕ ਬਹੁਤ ਵੱਡਾ ਮਾਧਿਅਮ ਟੂਰਿਜ਼ਮ ਵੀ ਹੈ। ਇੱਥੋਂ ਦੇ Beach ਅਤੇ ਇੱਥੋਂ ਦੀ ਸਮ੍ਰਿੱਧ ਵਿਰਾਸਤ ਵੱਡੀ ਸੰਖਿਆ ਵਿੱਚ ਦੇਸ਼-ਵਿਦੇਸ਼ ਦੇ ਟੂਰਿਸਟਾਂ ਨੂੰ ਇੱਥੇ ਲਿਆ ਰਹੇ ਹਨ। ਦਮਨ ਵਿੱਚ ਰਾਮਸੇਤੂ, ਨਮੋਪਥ ਅਤੇ ਟੈਂਟ ਸਿਟੀ ਦੇ ਵਿਕਾਸ ਨਾਲ ਇਸ ਖੇਤਰ ਦਾ ਆਕਰਸ਼ਣ ਵਧਿਆ ਹੈ। ਦਮਨ ਦੀ ਨਾਈਟ ਮਾਰਕਿਟ ਵੀ ਟੂਰਿਸਟਾਂ ਨੂੰ ਖੂਬ ਪਸੰਦ ਆ ਰਹੀ ਹੈ। ਇੱਥੇ ਇੱਕ ਵਿਸ਼ਾਲ ਪੰਛੀ ਵਿਹਾਰ ਦਾ ਨਿਰਮਾਣ ਕੀਤਾ ਗਿਆ ਹੈ। ਦੁਧਨੀ ਵਿੱਚ ਈਕੋ ਰਿਜ਼ੋਰਟ ਬਣਾਉਣ ਦੀ ਤਿਆਰੀ ਹੈ। ਦਿਉ ਵਿੱਚ ਸਮੁੰਦਰੀ ਤੱਟ ‘ਤੇ ਕੋਸਟਲ, ਪ੍ਰੋ-ਮੇਨੇਡ, Beach development ਦਾ ਕੰਮ ਵੀ ਕੀਤਾ ਜਾ ਰਿਹਾ ਹੈ। 2024 ਵਿੱਚ ਦਿਉ Beach games ਦਾ ਆਯੋਜਨ ਹੋਇਆ ਸੀ, ਜਿਸ ਦੇ ਬਾਅਦ ਤੋਂ ਲੋਕਾਂ ਵਿੱਚ beach games ਦਾ ਆਕਰਸ਼ਣ ਵਧਿਆ ਹੈ। ਬਲੂ ਫਲੈਗ ਮਿਲਣ ਤੋਂ ਬਾਅਦ ਦਿਉ ਦਾ ਘੋਘਲਾ ਬੀਚ ਵੀ ਇੱਕ ਲੋਕਪ੍ਰਿਅ ਟੂਰਿਜ਼ਮ ਸਥਾਨ ਬਣ ਗਿਆ ਹੈ। ਅਤੇ ਹੁਣ ਤਾਂ ਦਿਉ ਜ਼ਿਲ੍ਹੇ ਵਿੱਚ ‘ਕੇਬਲ ਕਾਰ’ ਦਾ ਵਿਕਾਸ ਕੀਤਾ ਜਾ ਰਿਹਾ ਹੈ। ਇਹ ਭਾਰਤ ਦਾ ਪਹਿਲਾਂ ਹਵਾਈ ਰੋਪ-ਵੇਅ ਹੋਵੇਗਾ, ਜਿਸ ਦੇ ਰਾਹੀਂ ਅਰਬ ਸਾਗਰ ਦਾ ਸ਼ਾਨਦਾਰ View ਦੇਖਣ ਨੂੰ ਮਿਲੇਗਾ। ਯਾਨੀ, ਸਾਡਾ ਦਾਦਰਾ ਨਗਰ ਹਵੇਲੀ ਅਤੇ ਦਮਨ ਦਿਉ, ਸਾਡਾ ਇਹ ਸੰਘ ਪ੍ਰਦੇਸ਼, ਭਾਰਤ ਦੇ ਸਭ ਤੋਂ ਬਿਹਤਰੀਨ ਟੂਰਿਸਟ ਡੈਸਟੀਨੇਸ਼ਨ ਵਿੱਚ ਸ਼ਾਮਲ ਹੋ ਰਿਹਾ ਹੈ।

 

|

ਸਾਥੀਓ,

 

ਇੱਥੇ ਜੋ ਕਨੈਕਟੀਵਿਟੀ ਦੇ ਕੰਮ ਹੋਏ ਹਨ, ਉਨ੍ਹਾਂ ਦੀ ਵੀ ਇਸ ਵਿੱਚ ਵੱਡੀ ਭੂਮਿਕਾ ਹੈ। ਅੱਜ ਦਾਦਰਾ ਦੇ ਕਰੀਬ ਬੁਲੇਟ ਟ੍ਰੇਨ ਦਾ ਸਟੇਸ਼ਨ ਬਣ ਰਿਹਾ ਹੈ। ਮੁੰਬਈ-ਦਿੱਲੀ ਐਕਸਪ੍ਰੈੱਸਵੇਅ ਸਿਲਵਾਸਾ ਤੋਂ ਗੁਜ਼ਰ ਰਿਹਾ ਹੈ। ਪਿਛਲੇ ਕੁਝ ਵਰ੍ਹਿਆਂ ਵਿੱਚ ਇੱਥੇ ਕਈ ਕਿਲੋਮੀਟਰ ਦੀਆਂ ਨਵੀਆਂ ਸੜਕਾਂ ਬਣੀਆਂ ਹਨ ਅਤੇ 500 ਕਿਲੋਮੀਟਰ ਤੋਂ ਜ਼ਿਆਦਾ ਸੜਕਾਂ ਦਾ ਨਿਰਮਾਣ ਚਲ ਰਿਹਾ ਹੈ। ਇਸ ‘ਤੇ ਹਜ਼ਾਰਾਂ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਉਡਾਣ ਸਕੀਮ ਦਾ ਫਾਇਦਾ ਵੀ ਪ੍ਰਦੇਸ਼ ਨੂੰ ਹੋਇਆ ਹੈ। ਬਿਹਤਰ ਕਨੈਕਟੀਵਿਟੀ ਲਈ ਇੱਥੋਂ ਦੇ ਏਅਰਪੋਰਟ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ। ਯਾਨੀ ਸਾਡੀ ਸਰਕਾਰ, ਤੁਹਾਡੇ ਵਿਕਾਸ ਲਈ ਕੋਈ ਕੋਰ ਕਸਰ ਬਾਕੀ ਨਹੀਂ ਛੱਡ ਰਹੀ ਹੈ।

 

|

ਸਾਥੀਓ,


ਮੈਨੂੰ ਖੁਸ਼ੀ ਹੈ ਕਿ ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦਿਉ, ਵਿਕਾਸ ਦੇ ਨਾਲ-ਨਾਲ ਗੁੱਡ ਗਵਰਨੈਂਸ ਅਤੇ ease of living  ਵਾਲੇ ਪ੍ਰਦੇਸ਼ ਵੀ ਬਣ ਰਹੇ ਹਨ। ਇੱਕ ਸਮਾਂ ਸੀ, ਜਦੋਂ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਦੇ ਸਮਾਧਾਨ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਪੈਂਦੇ ਸਨ। ਅੱਜ ਇੱਥੇ ਸਰਕਾਰ ਨਾਲ ਜੁੜੇ ਜ਼ਿਆਦਾਤਰ ਕੰਮ ਮੋਬਾਈਲ ‘ਤੇ  ਸਿਰਫ਼ ਇੱਕ ਕਲਿੱਕ ਨਾਲ ਹੋ ਜਾਂਦੇ ਹਨ। ਇਸ ਨਵੀਂ ਅਪ੍ਰੋਚ ਦਾ ਸਭ ਤੋਂ ਜ਼ਿਆਦਾ ਫਾਇਦਾ ਉਨ੍ਹਾਂ ਆਦਿਵਾਸੀ ਇਲਾਕਿਆਂ ਨੂੰ ਹੋ ਰਿਹਾ ਹੈ, ਜਿੰਨ੍ਹਾਂ ਨੂੰ ਦਹਾਕਿਆਂ ਤੱਕ ਅਣਗੌਲਿਆ ਗਿਆ ਸੀ। ਅੱਜ ਪਿੰਡਾਂ ਵਿੱਚ ਸਪੈਸ਼ਲ ਕੈਂਪਾਂ ਦਾ ਆਯੋਜਨ ਕੀਤਾ ਜਾਂਦਾ ਹੈ। ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਉੱਥੇ ਹੀ ਸਮਾਧਾਨ ਦਾ ਪ੍ਰਯਾਸ ਹੁੰਦਾ ਹੈ। ਮੈਂ ਪ੍ਰਫੁੱਲ ਭਾਈ ਅਤੇ ਉਨ੍ਹਾਂ ਦੀ ਟੀਮ ਨੂੰ ਅਜਿਹੇ ਪ੍ਰਯਾਸਾਂ ਲਈ ਵਧਾਈ ਦਿੰਦਾ ਹਾਂ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦਿਉ ਦੇ ਸੰਘ ਪ੍ਰਦੇਸ਼ ਦੇ ਵਿਕਾਸ ਲਈ ਅਸੀਂ ਨਿਰੰਤਰ ਪ੍ਰਯਾਸ ਕਰਦੇ ਰਹਾਂਗੇ। ਮੈਂ ਇੱਕ ਵਾਰ ਫਿਰ ਅੱਜ ਦੇ ਵਿਕਾਸ ਪ੍ਰੋਜੈਕਟਾਂ ਲਈ ਤੁਹਾਨੂੰ ਵਧਾਈ ਦਿੰਦਾ ਹਾਂ ਅਤੇ ਜੋ ਸ਼ਾਨਦਾਰ ਸੁਆਗਤ ਤੁਸੀਂ ਕੀਤਾ, ਜੋ ਆਪਣੇਪਣ ਨਾਲ ਜੋ ਪਿਆਰ-ਦੁਲਾਰ ਦਿੱਤਾ, ਜੋ ਸੁਆਗਤ ਸਨਮਾਨ ਕੀਤਾ, ਇਸ ਲਈ ਮੈਂ ਸੰਘ ਪ੍ਰਦੇਸ਼ ਦੇ ਸਾਰੇ ਨਾਗਰਿਕਾਂ ਦਾ ਦਿਲ ਤੋਂ ਆਭਾਰ ਵਿਅਕਤ ਕਰਦਾ ਹਾਂ, ਬਹੁਤ-ਬਹੁਤ ਧੰਨਵਾਦ।

 

  • Chetan kumar April 29, 2025

    हर हर मोदी
  • Anjni Nishad April 23, 2025

    हर हर मोदी घर घर मोदी🙏🏻🙏🏻
  • Bhupat Jariya April 17, 2025

    Jay shree ram
  • Kukho10 April 15, 2025

    PM Modi is the greatest leader in Indian history!
  • Yogendra Nath Pandey Lucknow Uttar vidhansabha April 14, 2025

    bjp
  • jitendra singh yadav April 12, 2025

    जय श्री राम
  • Rajni Gupta April 11, 2025

    जय हो 🙏🙏🙏🙏
  • ram Sagar pandey April 10, 2025

    🌹🙏🏻🌹जय श्रीराम🙏💐🌹🌹🌹🙏🙏🌹🌹जय माँ विन्ध्यवासिनी👏🌹💐ॐनमः शिवाय 🙏🌹🙏जय कामतानाथ की 🙏🌹🙏जय श्रीकृष्णा राधे राधे 🌹🙏🏻🌹जय माता दी 🚩🙏🙏🌹🌹🙏🙏🌹🌹जय श्रीराम 🙏💐🌹🌹🌹🙏🙏🌹🌹
  • Kukho10 April 06, 2025

    PM MODI IS AN EXCELLENT LEADER!
  • கார்த்திக் April 01, 2025

    जय श्री राम🚩जय श्री राम🚩जय श्री राम🚩जय श्री राम🚩जय श्री राम🚩जय श्री राम🚩जय श्री राम🚩जय श्री राम🚩जय श्री राम🚩जय श्री राम🚩जय श्री राम🚩जय श्री राम🚩जय श्री राम🚩जय श्री राम🚩जय श्री राम🚩जय श्री राम🚩जय श्री राम🚩🙏🏾
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Explained: How PM Narendra Modi's Khelo India Games programme serve as launchpad of Indian sporting future

Media Coverage

Explained: How PM Narendra Modi's Khelo India Games programme serve as launchpad of Indian sporting future
NM on the go

Nm on the go

Always be the first to hear from the PM. Get the App Now!
...
PM condoles the passing of Shri Shivanand Baba
May 04, 2025

The Prime Minister Shri Narendra Modi today condoled the passing of Shri Shivanand Baba, a yoga practitioner and resident of Kashi.

He wrote in a post on X:

“योग साधक और काशी निवासी शिवानंद बाबा जी के निधन से अत्यंत दुख हुआ है। योग और साधना को समर्पित उनका जीवन देश की हर पीढ़ी को प्रेरित करता रहेगा। योग के जरिए समाज की सेवा के लिए उन्हें पद्मश्री से सम्मानित भी किया गया था।

शिवानंद बाबा का शिवलोक प्रयाण हम सब काशीवासियों और उनसे प्रेरणा लेने वाले करोड़ों लोगों के लिए अपूरणीय क्षति है। मैं इस दुःख की घड़ी में उन्हें श्रद्धांजलि देता हूं।”