"ਮੈਂ ਇੱਥੇ ਪ੍ਰਧਾਨ ਮੰਤਰੀ ਵਜੋਂ ਨਹੀਂ ਬਲਕਿ ਪਰਿਵਾਰ ਦੇ ਇੱਕ ਮੈਂਬਰ ਵਜੋਂ ਹਾਜ਼ਰ ਹਾਂ ਜੋ ਚਾਰ ਪੀੜ੍ਹੀਆਂ ਤੋਂ ਇਸ ਪਰਿਵਾਰ ਨਾਲ ਜੁੜਿਆ ਹੋਇਆ ਹੈ"
"ਦਾਊਦੀ ਬੋਹਰਾ ਭਾਈਚਾਰੇ ਨੇ ਬਦਲਦੇ ਸਮੇਂ ਅਤੇ ਵਿਕਾਸ ਨਾਲ ਤਾਲਮੇਲ ਰੱਖਣ ਦੇ ਪੈਮਾਨੇ ਵਿੱਚ ਆਪਣੇ ਆਪ ਨੂੰ ਸਾਬਤ ਕੀਤਾ ਹੈ, ਅਲਜਾਮੀਆ-ਤੁਸ-ਸੈਫਿਯਾਹ ਜਿਹੀ ਸੰਸਥਾ ਇਸ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਹੈ"
“ਨਵੀਂ ਰਾਸ਼ਟਰੀ ਸਿੱਖਿਆ ਨੀਤੀ ਜਿਹੇ ਸੁਧਾਰਾਂ ਨਾਲ ਦੇਸ਼ ਅੰਮ੍ਰਿਤ ਕਾਲ ਦੇ ਸੰਕਲਪਾਂ ਨੂੰ ਅੱਗੇ ਵਧਾ ਰਿਹਾ ਹੈ”
"ਭਾਰਤੀ ਲੋਕਾਚਾਰ ਨਾਲ ਆਧੁਨਿਕ ਸਿੱਖਿਆ ਪ੍ਰਣਾਲੀ ਦੇਸ਼ ਦੀ ਪ੍ਰਾਥਮਿਕਤਾ ਹੈ"
"ਵਿੱਦਿਅਕ ਬੁਨਿਆਦੀ ਢਾਂਚੇ ਦੀ ਗਤੀ ਅਤੇ ਪੈਮਾਨਾ ਇਸ ਤੱਥ ਦਾ ਗਵਾਹ ਹੈ ਕਿ ਭਾਰਤ ਉਸ ਨੌਜਵਾਨ ਪ੍ਰਤਿਭਾ ਦਾ ਪੂਲ ਬਣਨ ਜਾ ਰਿਹਾ ਹੈ ਜੋ ਦੁਨੀਆ ਨੂੰ ਆਕਾਰ ਦੇਵੇਗਾ"
"ਸਾਡੇ ਨੌਜਵਾਨ ਅਸਲ ਸੰਸਾਰ ਦੀਆਂ ਸਮੱਸਿਆਵਾਂ ਲਈ ਤਿਆਰ ਹਨ ਅਤੇ ਸਰਗਰਮੀ ਨਾਲ ਉਨ੍ਹਾਂ ਦਾ ਸਮਾਧਾਨ ਲੱਭ ਰਹੇ ਹਨ"
"ਅੱਜ ਦੇਸ਼ ਰੋਜ਼ਗਾਰ ਸਿਰਜਣ ਵਾਲਿਆਂ ਨਾਲ ਖੜ੍ਹਾ ਹੈ ਅਤੇ ਭਰੋਸੇ ਦੀ ਪ੍ਰਣਾਲੀ ਬਣਾਈ ਜਾ ਰਹੀ ਹੈ"
"ਭਾਰਤ ਜਿਹੇ ਦੇਸ਼ ਲਈ ਵਿਕਾਸ ਅਤੇ ਵਿਰਾਸਤ ਇੱਕੋ ਤਰ੍ਹਾਂ ਨਾਲ ਮਹੱਤਵਪੂਰਨ ਹਨ"

His Holiness ਸੈਯਦਨਾ ਮੁਫਦੱਲ ਜੀ, ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਜੀ, ਉਪ ਮੁੱਖ ਮੰਤਰੀ ਦੇਵੇਂਦਰ ਜੀ, ਇਸ ਕਾਰਯਕ੍ਰਮ(ਪ੍ਰੋਗਰਾਮ) ਵਿੱਚ ਮੌਜੂਦ ਅਨੇਕ ਸਾਰੇ ਸਤਿਕਾਰਯੋਗ ਮਹਾਨੁਭਾਵ!

ਆਪ ਸਾਰੀਆਂ ਦੇ ਦਰਮਿਆਨ ਆਉਣਾ ਮੇਰੇ ਲਈ ਪਰਿਵਾਰ ਵਿੱਚ ਆਉਣ ਜੈਸਾ ਹੁੰਦਾ ਹੈ। ਅਤੇ ਉਹ ਜੋ ਮੈਂ ਅੱਜ ਤੁਹਾਡੀ ਵੀਡੀਓ ਦੇਖੀ, ਫਿਲਮ ਦੇਖੀ ਤਾਂ ਮੇਰੀ ਇੱਕ ਸ਼ਿਕਾਇਤ ਹੈ ਅਤੇ ਮੈਂ ਚਾਹੁੰਗਾ ਕਿ ਇਸ ਵਿੱਚ ਸੁਧਾਰ ਕਰੀਏ, ਆਪਣੇ ਵਾਰ-ਵਾਰ ਉਸ ਵਿੱਚ ਮਾਨਯੋਗ ਮੁੱਖ ਮੰਤਰੀ ਅਤੇ ਮਾਣਯੋਗ ਪ੍ਰਧਾਨ ਮੰਤਰੀ ਕਿਹਾ ਹੈ ਮੈਂ ਤੁਹਾਡੇ ਪਰਿਵਾਰ ਦਾ ਮੈਂਬਰ ਹਾਂ ਨਾ ਮੈਂ ਇੱਥੇ ਪ੍ਰਧਾਨ  ਮੰਤਰੀ ਹਾਂ, ਨ ਮੁੱਖ ਮੰਤਰੀ ਹਾਂ ਅਤੇ ਸ਼ਾਈਦ ਮੈਨੂੰ ਜੋ ਸੌਭਾਗ ਮਿਲਿਆ ਹੈ ਉਹ ਬਹੁਤ ਘੱਟ ਲੋਕਾਂ ਨੂੰ ਮਿਲਿਆ ਹੈ।

ਮੇਰੀਆਂ 4 ਪੀੜ੍ਹੀਆਂ ਇਸ ਪਰਿਵਾਰ ਦੇ ਨਾਲ ਜੁੜਿਆ ਹਨ, 4 ਪੀੜ੍ਹੀਆਂ ਅਤੇ ਚਾਰਾਂ ਪੀੜ੍ਹੀਆਂ ਮੇਰੇ ਘਰ ਆਇਆ ਹਾਂ। ਐਸਾ ਸੌਭਾਗ ਬਹੁਤ ਘੱਟ ਲੋਕਾਂ ਨੂੰ ਮਿਲਦਾ ਹੈ ਅਤੇ ਇਸ ਲਈ ਮੈਂ ਕਹਿੰਦਾ ਹਾਂ ਕਿ ਫਿਲਮ ਵਿੱਚ ਜੋ ਵਾਰ-ਵਾਰ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਹੈ। ਮੈਂ ਤਾਂ ਤੁਹਾਡੇ ਪਰਿਵਾਰ ਦਾ ਮੈਂਬਰ ਹਾਂ ਅਤੇ ਹਰ ਵਾਰ ਇੱਕ ਪਰਿਵਾਰ ਦੇ ਮੈਂਬਰ ਦੇ ਰੂਪ ਵਿੱਚ ਆਉਣ ਦਾ ਜਦ ਵੀ ਅਵਸਰ ਮਿਲਿਆ ਹੈ ਮੇਰੀਆਂ ਖੁਸ਼ੀਆਂ ਅਨੇਕ ਗੁਣਾ ਵਧ ਗਈਆਂ ਹਨ। ਕੋਈ ਸਮੁਦਾਏ, ਕੋਈ ਸਮਾਜ ਜਾਂ ਸੰਗਠਨ, ਉਸ ਦੀ ਪਹਿਚਾਣ ਇਸ ਗੱਲ ਤੋਂ ਹੁੰਦੀ ਹੈ ਕਿ ਉਹ ਸਮੇਂ ਦੇ ਅਨੁਸਾਰ ਆਪਣੀ ਪ੍ਰਾਸੰਗਿਕਤਾ ਨੂੰ ਕਿਤਨਾ ਕਾਇਮ ਰੱਖਦਾ ਹੈ।

ਸਮੇਂ ਦੇ ਨਾਲ ਪਰਿਵਤਰਨ ਅਤੇ ਵਿਕਾਸ ਦੀ ਇਸ ਕਸੌਟੀ ‘ਤੇ ਦਾਊਦੀ ਬੋਹਰਾ ਸਮਦਾਏ ਨੇ ਹਮੇਸ਼ਾ ਖ਼ੁਦ ਨੂੰ ਖਰਾ ਸਾਬਿਤ ਕੀਤਾ ਹੈ। ਅੱਜ ਅਲਜਮੇਯਾ-ਤੁਸ-ਸੈਫਿਯਾ ਜੈਸੇ ਸਿੱਖਿਆ ਦੇ ਮਹੱਤਵਪੂਰਨ ਕੇਂਦਰ ਦਾ ਵਿਸਤਾਰ ਇਸ ਦਾ ਇੱਕ ਜੀਦਾ-ਜਾਗਦਾ ਉਦਾਹਰਣ ਹੈ। ਮੈਂ ਸੰਸਥਾ ਨਾਲ ਜੁੜੇ ਹਰ ਵਿਅਕਤੀ ਨੂੰ ਮੁੰਬਈ ਸ਼ਾਖਾ ਸ਼ੁਰੂ ਹੋਣ ਦੀ ਅਤੇ 150 ਸਾਲ ਪੁਰਾਣਾ ਸੁਪਨਾ ਪੂਰਾ ਹੋਇਆ ਹੈ, ਤੁਸੀਂ ਪੂਰਾ ਕੀਤਾ ਹੈ, ਮੈਂ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਬਹੁਤ ਦਿਲ ਤੋਂ ਵਧਾਈ ਦਿੰਦਾ ਹਾਂ। 

ਸਾਥੀਓ,

ਦਾਊਦੀ ਬੋਹਰਾ ਸਮੁਦਾਏ ਅਤੇ ਮੇਰਾ ਰਿਸ਼ਤਾ ਕਿਤਨਾ ਪੁਰਾਣਾ ਹੈ, ਇਹ ਸ਼ਾਇਦ ਹੀ ਕੋਈ ਐਸਾ ਹੋਵੇਗਾ ਜਿਸ ਨੂੰ ਪਤਾ ਨ ਹੋਵੇ। ਮੈਂ ਦੁਨੀਆ ਵਿੱਚ ਕਿਤੇ ਵੀ ਗਿਆ, ਉਹ ਪਿਆਰ ਯਾਨੀ ਇੱਕ ਪ੍ਰਕਾਰ ਨਾਲ ਬਰਸਦਾ ਰਹਿੰਦਾ ਹੈ। ਅਤੇ ਮੈਨੂੰ ਤਾਂ, ਮੈਂ ਹਮੇਸ਼ਾ ਇੱਕ ਬਾਤ ਜ਼ਰੂਰ ਦੱਸਦਾ ਹਾਂ। ਮੈਂ ਸੈਯਦਨਾ ਸਾਹੇਬ ਸ਼ਾਯਦ 99 ਏਜ ਸੀ ਮੈਂ ਐਸੇ ਹੀ ਚਲਾ ਗਿਆ ਉੱਥੇ ਸ਼ਰਧਾਪੂਰਵਕ(ਵਿਸ਼ਵਾਸਪੂਰਵਕ), 99 ਵਿੱਚ ਏਜ ਉਹ ਬੱਚਿਆਂ ਨੂੰ ਪੜ੍ਹਾ ਰਹੇ ਸਾਂ ਜੀ ਮੇਰੇ ਮਨ ਨੂੰ ਉਹ ਘਟਨਾ ਅੱਜ ਵੀ ਇਤਨਾ ਪ੍ਰੇਰਿਤ ਕਰਦੀ ਹੈ ਕਿ commitment ਨਵੀਂ ਪੀੜ੍ਹੀ ਨੂੰ ਟ੍ਰੇਂਡ ਕਰਨ ਦਾ ਸੈਯਦਨਾ ਸਾਹਬ ਦਾ commitment ਸੀ ਜੀ।

99 ਏਜ ਵਿੱਚ ਵੀ ਬੈਠ ਕੇ ਬੱਚਿਆਂ ਨੂੰ ਪੜ੍ਹਾਉਣਾ ਅਤੇ ਮੈਂ ਸਮਝਦਾ ਹਾਂ 800-1000 ਬੱਚੇ ਇੱਕ ਸਾਥ ਪੜ੍ਹ ਰਹੇ ਸਾਂ। ਮੇਰੇ ਦਿਲ ਨੂੰ ਉਹ ਦ੍ਰਿਸ਼ ਹਮੇਸ਼ਾ-ਹਮੇਸਾ ਪ੍ਰੇਰਣਾ ਦਿੰਦਾ ਰਹਿੰਦਾ ਹੈ। ਗੁਜਰਾਤ ਵਿੱਚ ਰਹਿੰਦੇ ਹੋਏ ਅਸੀਂ ਇੱਕ ਦੂਸਰੇ ਨੂੰ ਬਹੁਤ ਕਰੀਬ ਨਾਲ ਦੇਖਿਆ ਹੈ, ਕਈ ਰਚਨਾਤਮਕ ਪ੍ਰਯਾਸਾਂ ਨੂੰ ਸਾਥ ਮਿਲ ਕੇ ਵੀ ਅੱਗੇ ਵੀ ਵਧਾਇਆ ਹੈ। ਅਤੇ ਮੈਨੂੰ ਯਾਦ ਹੈ ਸੈਯਦਨਾ ਸਾਹਬ ਦੀ ਸ਼ਤਾਬਦੀ ਦਾ ਸਾਰ ਅਸੀਂ ਮਨਾ ਰਹੇ ਸਾਂ। 

ਅਤੇ ਸੂਰਤ ਵਿੱਚ ਸਾਡਾ ਬਹੁਤ ਬੜਾ ਜਲਸਾ ਸੀ, ਮੈਂ ਵੀ ਸਾਂ। ਉਸ ਵਿੱਚ ਤਾਂ ਸੈਯਦਨਾ ਸਾਹਬ ਨੇ ਮੈਨੂੰ ਕਿਹਾ ਤੁਸੀਂ ਮੈਨੂੰ ਦੱਸੋ ਮੈਂ ਕੀ ਕੰਮ ਕਰਾਂ, ਮੈਂ ਕਿਹਾ ਮੈਂ ਕੌਣ ਹੁੰਦਾ ਹਾਂ,  ਤੁਹਾਨੂੰ ਕੰਮ ਦੱਸਣ ਵਾਲਾ, ਲੇਕਿਨ ਉਨ੍ਹਾਂ ਦਾ ਬੜਾ ਆਗ੍ਰਹ(ਤਾਕੀਦ) ਸੀ, ਤਾਂ ਮੈਂ ਕਿਹਾ ਦੇਖੀਏ ਗੁਜਰਾਤ ਨੂੰ ਤਾਂ ਹਮੇਸ਼ਾ ਪਾਣੀ ਦਾ ਸੰਕਟ ਰਹਿੰਦਾ ਹੈ, ਤੁਸੀਂ ਉਸ ਵਿੱਚ ਕੁਝ ਜ਼ਰੂਰ, ਅਤੇ ਮੈਂ ਅੱਜ ਵੀ ਕਹਿੰਦਾ ਹਾਂ ਉਸ ਇੱਕ ਬਾਤ ਨੂੰ ਅੱਜ ਇਤਨੇ ਸਾਲ ਹੋ ਗਏ ਪਾਣੀ ਦੀ ਰੱਖਿਆ ਦੇ ਕੰਮ ਵਿੱਚ ਅੱਜ ਵੀ ਬੋਹਰਾ ਸਮਾਜ ਦੇ ਲੋਕ ਜੀ-ਜਾਨ ਤੋਂ ਲੱਗੇ ਹੋਏ ਹਾਂ, ਜੀ-ਜਾ ਤੋ ਲੱਗੇ ਹੋਏ ਹਾਂ।

 

ਇਹ ਮੇਰਾ ਸੌਭਾਗ ਹੈ ਅਤੇ ਇਸ ਲਈ ਮੈਂ ਕਹਿੰਦਾ ਹਾਂ ਕੁਪੋਸ਼ਣ ਦੇ ਖਿਲਾਫ ਲੜਾਈ ਤੋਂ ਲੈ ਕੇ ਜਲ ਸੰਰਖਣ(ਸੁਰੱਖਿਆ) ਦੇ ਅਭਿਯਾਨ ਤੱਕ, ਸਮਾਜ ਅਤੇ ਸਰਕਾਰ ਕੈਸੇ ਇੱਕ ਦੂਸਰੇ ਦੀ ਤਾਕਤ ਬਣ ਸਕਦੇ ਹਾਂ, ਅਸੀਂ ਸਾਥ ਮਿਲ ਕੇ ਉਹ ਕੀਤਾ ਹੈ ਅਤੇ ਮੈਂ ਇਸ ਦਾ ਗੌਰਵ ਅਨੁਭਵ ਕਰਦਾ ਹਾਂ। ਅਤੇ ਵਿਸ਼ੇਸ਼ ਤੌਰ ‘ਤੇ His Holiness ਸੈਯਦਨਾ ਮੁਹੰਮਦ ਬੁਰਹਾਨੁਦੀਨ ਸਾਹਬ ਉਨ੍ਹਾਂ ਦੇ ਨਾਲ ਜਦ ਵੀ ਮੈਨੂੰ ਚਰਚਾਵਾਂ ਕਰਨ ਦਾ ਅਵਸਰ ਮਿਲਿਆ ਹੈ।

 

ਉਨ੍ਹਾਂ ਦੀ ਸਹਿਕਰਤਾ (ਸਰਗਰਮ), ਉਨ੍ਹਾਂ ਦਾ ਸਹਿਯੋਗ, ਮੇਰੇ ਲਈ ਵੀ ਇੱਕ ਪ੍ਰਕਾਰ ਨਾਲ ਮਾਰਗਦਰਸ਼ਕ ਰਿਹਾ ਹੈ। ਮੈਨੂੰ ਇੱਕ ਬਹੁਤ ਊਰਜਾ ਮਿਲਦੀ ਸੀ। ਅਤੇ ਜਦੋ ਮੈਂ ਗੁਜਰਾਤ ਤੋ ਦਿੱਲੀ ਗਿਆ, ਆਪਣੇ ਗੱਦੀ ਸੰਭਾਲੀ, ਉਹ ਪਿਆਰ ਅੱਜ ਵੀ ਬਣਿਆ ਹੋਈਆ ਹੈ ਉਹ ਸਿਲਸਿਲਾ ਚਲਦਾ ਰਿਹਾ ਹੈ। ਇੰਦੌਰ ਦੇ ਕਾਰਯਕ੍ਰਮ(ਪ੍ਰੋਗਰਾਮ) ਵਿੱਚ  His Holiness ਡਾ. ਸੈਯਦਨਾ ਮੁਫਦੱਲ ਸਾਹੇਬ ਅਤੇ ਆਪ ਸਭ ਨੇ ਆਪਣਾ ਜੋ ਸਨੇਹ ਮੈਨੂੰ ਦਿੱਤਾ ਸੀ, ਉਹ ਮੇਰੇ ਲਈ ਬਹੁਤ ਅਨਮੋਲ ਹੈ।

ਸਾਥੀਓ,

ਮੈਂ ਦੇਸ਼ ਹੀ ਨਹੀਂ, ਜੈਸਾ ਮੈਂ ਕਿਹਾ ਵਿਦੇਸ਼ ਵਿੱਚ ਵੀ ਕਿਤੇ ਜਾਂਦਾ ਹਾਂ, ਤਾਂ ਮੇਰਾ ਬੋਹਰਾ ਭਈ-ਭੈਣ ਰਾਤ ਨੂੰ ਅਗਰ 2 ਵਜੇ ਵੀ ਲੈਂਡ ਕੀਤਾ ਹੈ ਤਾਂ 2-5 ਪਰਿਵਾਰ ਤਾਂ ਆਏ ਹੀ ਹੈ ਏਅਰਪੋਰਟ ‘ਤੇ ਮੈਂ ਉਨ੍ਹਾਂ ਨੂੰ ਕਹਿੰਦਾ ਹਾਂ ਇਤਨੀ ਠੰਡ ਵਿੱਚ ਤੁਸੀਂ ਕਿਉਂ ਕਸ਼ਠ ਉਠਾਉਂਦੇ ਹਾਂ, ਨਹੀਂ ਬੋਲੇ ਤੁਸੀਂ ਆਏ ਹੋ, ਤਾਂ ਬਸ ਅਸੀਂ ਆ ਗਏ। ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਕੋਈ ਨ ਹੋਣ, ਕਿਸੇ ਵੀ ਦੇਸ਼ ਵੀ ਕਿਉਂ ਨਾ ਹੋਣ, ਉਨ੍ਹਾਂ ਦੇ ਦਿਲਾਂ ਵਿੱਚ ਭਾਰਤ ਦੀ ਚਿੰਤਾ ਅਤੇ ਭਾਰਤ ਦੇ ਲਈ ਪ੍ਰੇਮ ਹਮੇਸ਼ਾ ਦਿਖਾਈ ਦਿੰਦਾ ਸੀ। ਤੁਹਾਡੇ ਸਾਰੀਆਂ ਦੀਆਂ ਇਹ ਭਾਵਨਾਵਾਂ, ਤੁਹਾਡਾ ਇਹ ਪਿਆਰ ਮੈਨੂੰ ਵਾਰ-ਵਾਰ ਤੁਹਾਡੇ ਤੱਕ ਖਿੱਚ ਲੈਂਦਾ ਹੈ।

ਸਾਥੀਓ,

ਕੁਝ ਪ੍ਰਯਾਸ ਅਤੇ ਕੁਝ ਸਫਲਤਾਵਾਂ ਐਸੀਆਂ ਹੁੰਦੀਆਂ ਹਨ, ਜਿਨ੍ਹਾਂ ਦੇ ਪਿੱਛੇ ਕੋਈ ਦਹਾਕੇ ਦੇ ਸੁਪਨੇ ਲੱਗੇ ਹੁੰਦੇ ਹਨ। ਮੈਨੂ ਇਹ ਬਾਤ ਪਤਾ ਹੈ ਕਿ, ਮੁੰਬਈ ਸ਼ਾਖਾ ਦੇ ਰੂਪ ਵਿੱਚ ਅਲਜਮੇਯਾ-ਤੁਸ-ਸੈਫਿਯਾ ਦਾ ਜੋ ਵਿਸਤਾਰ ਹੋ ਰਿਹਾ ਹੈ, ਇਸ ਦਾ ਸੁਪਨਾ ਦਹਾਕੇ ਪਹਿਲੇ His Holiness ਸੈਯਦਨਾ ਅਬਦੁਲਕਾਦਿਰ ਨਈਮੁਦੀਨ ਸਾਹਬ ਨੇ ਦੇਖਿਆ ਸੀ। ਉਸ ਸਮੇਂ ਦੇਸ਼ ਗੁਲਾਮੀ ਦੇ ਦੌਰ ਵਿੱਚ ਸੀ। ਸਿੱਖਿਆ ਦੇ ਖੇਤਰ ਵਿੱਚ ਇਤਨਾ ਬੜਾ ਸੁਪਨਾ ਆਪਣੇ ਆਪ ਵਿੱਚ ਇੱਕ ਬਹੁਤ ਬੜੀ ਬਾਤ ਸੀ। ਲੇਕਿਨ, ਜੋ ਸੁਪਨੇ ਸਹੀ ਸੋਚ ਨਾਲ ਦੇਖੇ ਜਾਂਦੇ ਹਨ, ਉਹ ਪੂਰੇ ਹੋ ਕੇ ਰਹਿੰਦੇ ਹਨ।

ਅੱਜ ਦੇਸ਼ ਜਦੋ ਆਪਣੀ ਆਜ਼ਾਦੀ ਕੇ ਅੰਮ੍ਰਿਤਕਾਲ ਦੀ ਯਾਤਰਾ ਸ਼ੁਰੂ ਕਰ ਰਿਹਾ ਹੈ, ਤਾਂ ਸਿੱਖਿਆ ਦੇ ਖੇਤਰ ਵਿੱਚ ਬੋਹਰਾ ਸਮਾਜ ਦੇ ਇਸ ਯੋਗਦਾਨ ਦੀ ਅਹਮਿਯਤ(ਮਹੱਤਤਾ) ਹੋਰ ਵੀ ਵਧ ਜਾਂਦੀ ਹੈ। ਅਤੇ ਜਦੋ ਆਜ਼ਾਦੀ ਦੇ 75 ਸਾਲ ਨੂੰ ਯਾਦ ਕਰਦਾ ਹਾਂ ਤਾਂ ਮੈਂ ਇੱਕ ਬਾਤ ਦਾ ਜਿਕਰ ਜ਼ਰੂਰ ਕਰਾਂਗਾ ਅਤੇ ਮੇਰੀ ਤਾਂ ਤੁਹਾਨੂੰ ਸਾਰੀਆ ਨੂੰ ਆਗ੍ਰਾਹ(ਤਾਕੀਦ) ਹੈ ਕਿ ਜਦ ਵੀ ਤੁਸੀਂ ਸੂਰਤ ਜਾਓ ਜਾਂ ਮੁੰਬਈ ਆਓ ਇੱਕ ਵਾਰ ਦਾਂਡੀ ਜ਼ਰੂਰ ਹੋ ਆਈਏ,  ਦਾਂਡੀ ਯਾਤਰਾ ਮਹਾਤਮਾ ਗਾਂਧੀ ਜੀ ਦੁਆਰਾ ਆਜ਼ਾਦੀ ਕੀ ਇੱਕ ਟਰਨਿੰਗ ਪੁਆਇੰਟ ਸੀ।

ਲੇਕਿਨ ਮੇਰੇ ਲਈ ਸਭ ਤੋਂ ਬੜੀ ਬਾਤ ਉਹ ਹੈ ਕਿ ਦਾਂਡੀ ਯਾਤਰਾ ਵਿੱਚ ਦਾਂਡੀ ਵਿੱਚ ਨਮਕ ਸੱਤਿਆਗ੍ਰਹਿ ਦੇ ਪਹਿਲੇ ਗਾਂਧੀ ਜੀ ਤੁਹਾਡੇ ਘਰ ਵਿੱਚ ਰੁੱਕੇ ਸੀ ਦਾਂਡੀ ਵਿੱਚ, ਅਤੇ ਜਦੋਂ ਮੈਂ ਮੁੱਖ ਮੰਤਰੀ ਬਣਿਆ ਤਾਂ ਮੈਨੂੰ ਤੁਹਾਡੇ ਤੋਂ ਪ੍ਰਾਰਥਨਾ ਦੀ ਸੈਯਦਨਾ ਸਾਹਬ ਨੂੰ ਮੈਂ ਕਿਹਾ ਸੈਯਦਨਾ ਸਾਹਬ ਮੇਰੇ ਦਿਲ ਵਿੱਚ ਬਹੁਤ ਬੜੀ ਇੱਛਾ ਹੈ। ਇੱਕ ਪਲ ਦੇ ਗੰਵਾਏ ਬਿਨਾ ਉਹ ਬਹੁਤ ਬੜਾ ਬੰਗਲੋ ਸਮੁੰਦਰ ਦੇ ਸਾਹਮਣੇ ਹੈ ਬਿਲਕੁਲ, ਉਹ ਪੂਰਾ ਬੰਗਲੋ ਮੈਨੂੰ ਦੇ ਦਿੱਤਾ ਅਤੇ ਅੱਜ ਉੱਥੇ ਬੜੀਆ ਸਮਾਰਕ ਬਣਿਆ ਹੋਈਆ ਹੈ।

ਦਾਂਡੀ ਯਾਤਰਾ ਦੀ ਸਮ੍ਰਿਤ ਵਿੱਚ ਸੈਯਦਨਾ ਸਾਹਬ ਦੀਆਂ ਉਹ ਯਾਦਾਂ ਦਾਂਡੀ ਯਾਤਰਾ ਦੇ ਨਾਲ ਅਮਰ ਹੋ ਚੁੱਕਿਆ ਹਾਂ ਜੀ। ਅੱਜ ਦੇਸ਼ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਜੈਸੇ ਸੁਧਾਰਾਂ ਦੇ ਨਾਲ ਇੱਥੇ ਬਹੁਤ ਸਾਰੇ ਪੁਰਾਣੇ ਅਤੇ ਵਰਤਮਾਨ vice-chancellor ਬੈਠੇ ਹਾਂ, ਮੇਰੇ ਸਾਰੇ ਸਾਥੀ ਰਹੇ ਹਾਂ। ਅੰਮ੍ਰਿਤਕਾਲ ਵਿੱਚ ਜਿਨ੍ਹਾਂ ਸੰਕਲਪਾਂ ਨੂੰ ਅਸੀਂ ਅੱਗ ਵਧ ਰਹੇ ਹਾਂ। ਮਹਿਲਾਵਾਂ ਨੂੰ, ਬੇਟੀਆਂ ਨੂੰ ਆਧੁਨਿਕ ਸਿੱਖਿਆ ਦੇ ਨਵੇਂ ਅਵਸਰ ਮਿਲ ਰਹੇ ਹਾਂ।

ਇਸੇ ਸਿਸ਼ਨ ਦੇ ਨਾਲ ਅਲਜਮੇਯਾ-ਤੁਸ-ਸੈਫਿਯਾ ਵੀ ਅੱਗ ਵਧ ਰਿਹਾ ਹੈ। ਤੁਹਾਡਾ curriculum ਵੀ ਆਧੁਨਿਕ ਸਿੱਖਿਆ ਦੇ ਹਿਸਾਬ ਨਾਲ upgraded ਰਹਿੰਦਾ ਹੈ, ਅਤੇ ਤੁਹਾਡੀ ਸੋਚ ਵੀ ਪੂਰੀ ਤਰ੍ਹਾਂ ਨਾਲ updated ਰਹਿੰਦੀ ਹੈ। ਖਾਸ ਤੌਰ ‘ਤੇ ਮਹਿਲਾਵਾਂ ਦੀ ਸਿੱਖਿਆ ਨੂੰ ਲੈ ਕੇ ਇਸ ਸੰਸਥਾ ਦੇ ਯੋਗਦਾਨ ਸਮਾਜਿਕ ਬਲਦਾਅ ਨੂੰ ਇੱਕ ਨਵੀਂ ਊਰਜਾ ਦੇ ਰਹੇ ਹਾਂ। 

ਸਾਥੀਓ,

ਸਿੱਖਿਆ ਦੇ ਖੇਤਰ ਵਿੱਚ ਭਾਰਤ ਕਦੇ ਨਾਲੰਦਾ ਅਤੇ ਤਕਸ਼ਿਲਾ ਜੈਸੇ ਯੂਨੀਵਰਸਿਟੀਆਂ ਦਾ ਕੇਂਦਰ ਹੋਇਆ ਕਰਦਾ ਸਾਂ। ਪੂਰੀ ਦੁਨੀਆ ਤੋਂ ਲੋਕ ਇੱਥੇ ਪੜ੍ਹਨ ਅਤੇ ਸਿੱਖਣ ਆਉਂਦਾ ਸਾਂ। ਅਗਰ ਸਾਨੂੰ ਭਾਰਤ ਦੇ ਵੈਭਵ ਨੂੰ ਵਾਪਸ ਲਿਆਉਣਾ ਹੈ, ਤਾਂ ਸਾਨੂੰ ਸਿੱਖਿਆ  ਦੇ ਉਸ ਗੌਰਵ  ਨੂੰ ਵੀ ਵਾਪਸ ਲਿਆਉਣਾ ਹੋਵੇਗਾ। ਇਸ ਲਈ, ਅੱਜ ਭਾਰਤ ਕਲੇਵਰ ਵਿੱਚ ਢਲੀ ਆਧੁਨਿਕ ਸਿੱਖਿਆ ਵਿਵਸਥਾ ਇਹ ਦੇਸ਼ ਦੀ ਪ੍ਰਾਥਮਿਕਤਾ ਹੈ। ਇਸ ਦੇ ਲਈ ਸਾਨੂੰ ਹਰ ਪੱਧਰ ‘ਤੇ ਕੰਮ ਕਰ ਰਹੇ ਹਾਂ। ਤੁਸੀਂ ਦੇਖਿਆ ਹੋਵੇਗਾ, ਪਿਛਲੇ 8 ਵਰ੍ਹਿਆਂ ਵਿੱਚ ਰਿਕਾਰਡ ਸੰਖਿਆ ਵਿੱਚ ਯੂਨੀਵਰਸਿਟੀਜ਼ ਵੀ ਖੁੱਲ੍ਹਿਆਂ ਹਨ। ਮੈਡੀਕਲ ਐਜੁਕੇਸ਼ਨ ਜੈਸੀ ਫੀਲਡ ਵਿੱਚ, ਜਿੱਥੇ ਨੌਜਵਾਨਾਂ ਦਾ ਰੁਝਾਨ ਵੀ ਹੈ, ਅਤੇ ਦੇਸ਼ ਦੀ ਜ਼ਰੂਰਤ ਵੀ ਹੈ,

ਉਸ ਨੂੰ ਦੇਖਦੇ  ਅਸੀਂ ਹਰ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਖੋਲ੍ਹ ਰਹੇ ਹਾਂ। ਤੁਸੀਂ ਦੇਖੋ, 2004 ਤੋਂ 2014 ਦੇ ਦਰਮਿਆਨ ਦੇਸ਼ ਵਿੱਚ 145 ਮੈਡੀਕਲ ਕਾਲਜ ਖੋਲ੍ਹੇ ਸਨ। ਜਦਕਿ 2014 ਤੋਂ 2022 ਦੇ ਦਰਮਿਆਨ 260 ਤੋਂ ਜ਼ਿਆਦਾ ਮੈਡੀਕਲ ਕਾਲਜ ਖੋਲ੍ਹੇ ਗਏ ਹਨ। ਬੀਤੇ 8 ਵਰ੍ਹਿਆਂ ਵਿੱਚ ਦੇਸ਼ ਵਿੱਚ ਅਤੇ ਇਹ ਖੁਸ਼ੀ ਦੀ ਬਾਤ ਹੈ ਦੇਸ਼ ਵਿੱਚ ਹਰ ਸਪਤਾਹ ਇੱਕ ਯੂਨੀਵਰਸਿਟੀ ਅਤੇ ਦੋ ਕਾਲਜ ਖੁੱਲ੍ਹੇ ਹੈ। ਇਹ ਸਪੀਡ ਅਤੇ ਸਕੇਲ ਇਸ ਬਾਤ ਦੇ ਗਵਾਹ ਹਾਂ ਕਿ  ਭਾਰਤ ਉਸ ਯੁਵਾ ਪੀੜ੍ਹੀ ਦਾ Pool ਬਣਨ ਜਾ ਰਿਹਾ ਹੈ, ਜੋ ਵਿਸ਼ਵ ਦੇ ਭਵਿੱਖ ਨੂੰ ਦਿਸ਼ਾ ਦੇਵੇਗੀ।

ਸਾਥੀਓ, 

ਮਹਾਤਮਾ ਗਾਂਧੀ ਕਹਿੰਦੇ ਸਨ ਕਿ- ਸਿੱਖਿਆ ਸਾਡੇ ਆਸਪਾਸ ਦੀਆਂ ਪਰਿਸਥਿਤੀਆਂ ਦੇ ਅਨੁਕੂਲ ਹੋਣੀ ਚਾਹੀਦਾ ਹੈ , ਤਦ ਉਸ ਦੀ ਸਾਰਥਕਤਾ ਬਣੀ ਰਹਿ ਸਕਦੀ ਹੈ। ਇਸ ਲਈ, ਦੇਸ਼ ਨੇ ਸਿੱਖਿਆ ਵਿਵਸਥਾ ਵਿੱਚ ਇੱਕ ਹੋਰ ਅਹਿਮ ਬਦਲਾਅ ਕੀਤਾ ਹੈ। ਇਹ ਬਦਲਾਅ ਹੈ- ਐਜੂਕੇਸ਼ਨ ਸਿਸਟਮ ਵਿੱਚ ਸਥਾਨਿਕ ਭਾਸ਼ਾ ਨੂੰ ਮਹੱਤਵ ਦੇਣਾ। ਹੁਣ ਅਸੀਂ ਦੇਖ ਰਹੇ ਹਾਂ ਸਾਰਾ ਗੁਜਰਾਤੀ ਵਿੱਚ ਜਿਸ ਪ੍ਰਕਾਰ ਤੋਂ ਕਵਿਤਾ ਦੇ ਰਾਹੀਂ ਜੀਵਨ ਦੇ ਮੁੱਲਾਂ ਦੀ ਚਰਚਾ ਸਾਡੇ ਸਾਥੀਆਂ ਨੇ ਕੀਤੀ, ਮਾਤਭਾਸ਼ਾ ਦੀ ਤਾਕਤ ਮੈਂ ਗੁਜਰਾਤੀ ਭਾਸ਼ੀ ਹੋਣ ਦੇ ਕਾਰਨ ਬਹੁਤ ਸ਼ਬਦਾਂ ਦੇ ਉਪਰ ਉਸ ਭਾਵਨਾ ਨੂੰ ਪਕੜ ਪਾ ਰਿਹਾ ਹਾਂ, ਮੈਂ ਅਨੁਭਵ ਕਰ ਰਿਹਾ ਹਾਂ।

ਸਾਥੀਓ,

ਗੁਲਾਮੀ ਦੇ ਸਮੇਂ ਅੰਗ੍ਰੇਜਾਂ ਨੇ ਇੰਗਲਿਸ਼ ਨੂੰ ਹੀ ਸਿੱਖਿਆ ਦਾ ਇੱਕ ਪੈਮਾਨਾ ਬਣਾ ਦਿੱਤਾ ਸੀ। ਦੁਰਭਾਗ(ਬਦਕਿਸਮਤੀ) ਨਾਲ, ਆਜ਼ਾਦੀ ਕੇ ਬਾਅਦ ਵੀ ਅਸੀਂ ਉਸ ਹੀਨ ਭਾਵਨਾ ਨੂੰ ਸੰਭਾਲਦੇ ਰਹੇ।  ਇਸ ਦਾ ਸਭ ਤੋਂ ਬੜਾ ਨੁਕਸਾਨ ਸਾਡੇ ਗ਼ਰੀਬ ਦੇ ਬੱਚੇ ਨੂੰ, ਦਲਿਤਾਂ, ਪਿਛੜੇ ਅਤੇ ਕਮਜ਼ੋਰ ਵਰਗ ਨੂੰ ਹੋਇਆ। ਪ੍ਰਤਿਭਾ ਹੋਣੇ ਦੇ ਬਾਅਦ ਵੀ ਉਨ੍ਹਾਂ ਨੇ ਕੇਵਲ ਭਾਸ਼ਾ ਦੇ ਅਧਾਰ ‘ਤੇ ਪ੍ਰਤੀਯੋਗਿਤਾ ਤੋਂ ਬਾਹਰ ਕਰ ਦਿੱਤਾ ਜਾਂਦਾ ਸੀ। 

ਲੇਕਿਨ ਹੁਣ, ਮੈਡੀਕਲ ਅਤੇ ਇੰਜੀਨੀਅਰਿੰਗ ਜੈਸੀ ਪੜ੍ਹਾਈ ਵੀ ਸਥਾਨਿਕ ਭਾਸ਼ਾ ਵਿੱਚ ਕੀਤੀ ਜਾ ਸਕੇਗੀ। ਇਸੇ ਤਰ੍ਹਾਂ, ਭਾਰਤੀ ਜ਼ਰੂਰਤਾਂ ਦੇ ਹਿਸਾਬ ਨਾਲ ਦੇਸ਼ ਨੇ ਹੋਰ ਵੀ ਕਈ ਬਦਲਾਅ ਕੀਤੇ ਹਨ। ਪਿਛਲੇ ਕੁਝ ਵਰ੍ਹਿਆਂ ਵਿੱਚ ਅਸੀਂ ਪੇਟੈਂਟ ਈਕੋ-ਸਿਸਟਮ ‘ਤੇ ਕੰਮ ਕੀਤਾ ਅਤੇ ਪੇਟੈਂਟ ਫਾਈਲ ਕਰਨ ਨੂੰ ਅਸਾਨ ਬਣਾਇਆ ਹੈ। ਅੱਜ IIT, IISC  ਜੈਸੇ ਸੰਸਥਾਨਾਂ ਵਿੱਚ ਪਹਿਲੇ ਤੋਂ ਕਿਤੇ ਜ਼ਿਆਦਾ ਸੰਖਿਆ ਵਿੱਚ ਪੇਟੈਂਟ ਫਾਈਲ ਹੋ ਰਹੇ ਹਾਂ।

ਅੱਜ ਸਿੱਖਿਆ ਦੇ ਖੇਤਰ ਵਿੱਚ ਬੜੇ ਪੈਮਾਨੇ ‘ਤੇ ਟੈਕਨੋਲੋਜੀ ਦਾ ਇਸਤੇਮਾਲ ਹੋ ਰਿਹਾ ਹੈ। ਇਸ ਲਈ ਸਕੂਲਾਂ ਵਿੱਚ ਲਰਨਿੰਗ ਟੂਲ ਦਾ ਉਪਯੋਗ ਹੋਣ ਲੱਗਿਆ ਹੈ। ਹੁਣ ਨੌਜਵਾਨਾਂ ਨੂੰ ਕਿਤਾਬੀ ਗਿਆਨ ਦੇ ਨਾਲ ਹੀ ਸਕਿੱਲ, ਟੈਕਨੋਲੋਜੀ ਅਤੇ ਇਨੋਵੇਸ਼ਨ ਦੇ ਲਈ ਤਿਆਰ ਹੋ ਰਹੇ ਹਾਂ, ਉਨ੍ਹਾਂ ਦੇ solutions ਖੋਜ ਰਹੇ ਹਾਂ।

ਸਾਥੀਓ,

ਕਿਸੇ ਵੀ ਦੇਸ਼ ਵਿੱਚ ਉਸ ਦਾ ਐਜੁਕੇਸ਼ਨ ਸਿਸਟਮ ਅਤੇ ਉਸ ਦਾ ਇੰਡਸਟ੍ਰਿਅਲ ecosystem ਦੋਨੋਂ ਹੀ ਮਜ਼ਬੂਤ ਹੋਣਾ ਜ਼ਰੂਰੀ ਹੁੰਦਾ ਹੈ। ਇੰਸਟੀਟਿਊਟ ਅਤੇ ਇੰਡਸਟ੍ਰੀ, ਇਹ ਦੋਨੋਂ, ਇੱਕ ਦੂਸਰੇ ਦੇ ਪੂਰਕ ਹੁੰਦੇ ਹਨ। ਇਹ ਦੋਨੋਂ ਨੌਜਵਾਨਾਂ ਦੇ ਭਵਿੱਖ ਦੀ ਨੀਂਹ ਰੱਖਦੇ ਹਨ। ਦਾਊਦੀ ਬੋਹਰਾ ਸਮਾਜ ਦੇ ਲੋਕ ਤਾਂ ਖਾਸ ਕਰਕੇ ਬਿਜ਼ਨਸ ਵਿੱਚ ਕਾਫੀ ਕਿਰਿਆਸ਼ੀਲ ਵੀ ਅਤੇ ਸਫਲ ਵੀ ਹਨ। ਬੀਤੇ 8-9 ਵਰ੍ਹਿਆਂ ਵਿੱਚ ਆਪਣੇ ‘ਈਜ਼ ਆਵ੍ ਡੂਇੰਗ ਬਿਜ਼ਨੈਸ’ ਦੀ ਦਿਸ਼ਾ ਵਿੱਚ ਇਤਿਹਾਸਿਕ ਸੁਧਾਰਾਂ ਨੂੰ ਦੇਖਿਆ ਹੈ, ਉਸ ਦੇ ਪ੍ਰਭਾਵ ਨੂੰ ਮਹਿਸੂਸ ਕੀਤਾ ਹੈ।

ਇਸ ਦੌਰਾਨ ਦੇਸ਼ ਨੇ 40 ਹਜ਼ਾਰ compliances ਨੂੰ ਖਤਮ ਕੀਤਾ, ਸੈਕੜੇਆਂ ਪ੍ਰਾਵਧਾਨਾਂ ਨੂੰ  decriminalize ਕੀਤਾ। ਪਹਿਲੇ ਇਨ੍ਹਾਂ ਕਾਨੂੰਨਾਂ ਦਾ ਡਰ ਦਿਖਾਕੇ entrepreneurs ਨੂੰ ਪਰੇਸ਼ਾਨ ਕੀਤਾ ਜਾਂਦਾ ਸੀ। ਇਸ ਨਾਲ ਉਨ੍ਹਾਂ ਦਾ ਬਿਜਨੈਸ ਪ੍ਰਭਾਵਿਤ ਹੁੰਦਾ ਸੀ। ਲੇਕਿਨ ਅੱਜ, ਸਰਕਾਰ ਜੌਬ ਕ੍ਰਿਐਟਰਸ ਦੇ ਨਾਲ ਖੜ੍ਹੀ ਅਤੇ ਉਨ੍ਹਾਂ ਨੂੰ ਪੂਰਾ ਸਮਰਥਨ ਦੇਣ ਵਾਲੀ ਸਰਕਾਰ ਹੈ। ਪਿਛਲੇ ਕੁਝ ਵਰ੍ਹਿਆਂ ਵਿੱਚ ਵਿਸ਼ਵਾਸ ਦਾ ਅਭੂਤਪੂਰਵ ਵਾਤਾਵਰਣ ਤਿਆਰ ਹੋਇਆ ਹੈ।

ਅਸੀਂ 42 ਸੈਂਟ੍ਰਲ ਐਕਟ ਵਿੱਚ ਸੁਧਾਰ ਦੇ ਲਈ ਜਨ ਵਿਸ਼ਵਾਸ ਬਿਲ ਲੈ ਕੇ ਆਏ ਹਾਂ। ਕਾਰੋਬਾਰੀਆਂ ਵਿੱਚ ਭਰੋਸਾ ਜਗਾਉਣ ਦੇ ਲਈ ਅਸੀਂ ਵਿਵਾਦ ਸੇ ਵਿਸ਼ਵਾਸ ਯੋਜਨਾ ਲੈ ਕੇ ਆਏ ਹਾਂ। ਇਸ ਵਾਰ ਦੇ ਬਜਟ ਵਿੱਚ ਵੀ ਟੈਕਸ ਦਰਾਂ ਵਿੱਚ ਸੁਧਾਰ ਜੈਸੇ ਕਈ ਕਦਮ ਉਠਾਏ ਗਏ ਹਨ। ਇਸ ਨਾਲ ਕਰਮਚਾਰੀਆਂ ਅਤੇ ਉੱਦਮੀਆਂ ਦੇ ਹੱਥਾਂ ਵਿੱਚ ਜ਼ਿਆਦਾ ਪੈਸਾ ਆਏਗਾ। ਇਨ੍ਹਾਂ ਬਦਲਾਵਾਂ ਨਾਲ ਜੋ ਯੁਵਾ ਜੌਬ ਕ੍ਰਿਐਟਰ ਬਣਨ ਦਾ ਸੁਪਨਾ ਦੇਖ ਰਹੇ ਹਨ, ਉਨ੍ਹਾਂ ਦੇ ਲਈ ਅੱਗ ਵਧਣ ਦੇ ਕਈ ਅਵਸਰ ਪੈਦਾ ਹੋਣਗੇ।

ਸਾਥੀਓ,

ਇੱਕ ਦੇਸ਼ ਦੇ ਰੂਪ ਵਿੱਚ ਭਾਰਤ ਦੇ ਲਈ ਵਿਕਾਸ ਵੀ ਮਹੱਤਵਪੂਰਨ ਹੈ, ਅਤੇ ਨਾਲ-ਨਾਲ ਵਿਰਾਸਤ ਵੀ ਮਹੱਤਵਪੂਰਨ ਹੈ। ਇਹੀ ਭਾਰਤ ਵਿੱਚ ਹਰ ਪੰਥ, ਸਮੁਦਾਏ ਅਤੇ ਵਿਚਾਰਧਾਰਾ ਦੀ ਵੀ ਵਿਸ਼ੇਸ਼ਤਾ ਰਹੀ ਹੈ। ਇਸ ਲਈ, ਅੱਜ ਦੇਸ਼ ਪਰੰਪਰਾ ਅਤੇ ਆਧੁਨਿਕਤਾ ਦੇ ਸੰਗਮ ਦੀ ਤਰਫ਼ ਵਿਕਾਸ ਦੇ ਰਸਤੇ ‘ਤੇ ਅੱਗ ਵਧ ਰਿਹਾ ਹੈ। ਇੱਕ ਹੋਰ ਦੇਸ਼ ਵਿੱਚ ਆਧੁਨਿਕ ਫਿਜਿਕਲ ਇਨਫ੍ਰਾਸਟ੍ਰਕਚਰ ਬਣ ਰਿਹਾ ਹੈ, ਤਾਂ ਨਾਲ ਹੀ ਦੇਸ਼ ਸੋਸ਼ਲ ਇੰਫ੍ਰਾਸਟ੍ਰਕਚਰ ‘ਤੇ ਵੀ ਨਿਵੇਸ਼ ਕਰ ਰਿਹਾ ਹੈ।

ਅੱਜ ਅਸੀਂ ਪੂਰਵ-ਤਿਉਹਾਰਾਂ ਦੀ ਪ੍ਰਾਚੀਨ ਸਾਂਝੀ ਪਰੰਪਰਾ ਨੂੰ ਵੀ ਜੀ ਰਹੇ ਹਾਂ, ਅਤੇ ਤਿਉਹਾਰਾਂ ਦੀ ਖਰੀਦਾਰੀ ਦੇ ਦੌਰਾਨ ਆਧੁਨਿਕ ਟੈਕਨੋਲੋਜੀ ਵਿੱਚ ਪੇਮੈਂਟ ਵੀ ਕਰ ਰਹੇ ਹਾਂ। ਤੁਸੀਂ ਦੇਖਿਆ ਹੋਵੇਗਾ, ਇਸ ਵਾਰ ਦੇ ਬਜਟ ਵਿੱਚ ਨਵੀਂਆਂ ਤਕਨੀਕਾਂ ਦੀ ਮਦਦ ਨਾਲ ਪ੍ਰਾਚੀਨ ਅਭਿਲੇਖਾਂ(ਰਿਕਾਰਡਾਂ) ਨੂੰ ਡਿਜ਼ੀਟਾਈਜ਼ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ। ਅਤੇ ਮੈਂ ਹੁਣ ਸਾਡੀਆਂ ਜੋ ਪੁਰਾਣੀਆਂ ਸਦੀਆਂ ਪੁਰਾਣੇ ਜੋ ਕੁਰਾਨ ਹਨ, ਹਸਤਲਿਖਤ ਉਹ ਦੇਖ ਰਿਹਾ ਹਾਂ।  

ਤਾਂ ਮੈਂ ਆਗ੍ਰਹ (ਤਾਕੀਦ) ਕੀਤਾ ਕਿ  ਭਾਰਤ ਸਰਕਾਰ ਦੀ ਇੱਕ ਬਹੁਤ ਬੜੀ ਯੋਜਨਾ ਹੈ, ਸਾਡੀਆਂ ਸਾਰੀਆਂ ਇਹ ਚੀਜਾਂ ਡਿਜੀਟਲਾਈਜ਼ ਹੋ ਜਾਣੀਆ ਚਾਹੀਦੀਆਂ ਹਨ। ਆਉਣ ਵਾਲੀਆਂ ਪੀੜ੍ਹੀਆਂ ਨੂੰ ਕੰਮ ਆਵੇਗੀ। ਮੈਂ ਚਾਹਾਂਗਾ, ਇਸ ਤਰਫ਼ ਦੇ ਪ੍ਰਯਾਸਾਂ ਨੂੰ ਅੱਗ ਵਧਾਉਣ ਦੇ ਲਈ ਸਾਰੇ ਸਮਾਜ, ਸਾਰੇ ਸੰਪ੍ਰਦਾਏ ਅੱਗੇ ਆਏ। ਕਿਸੇ ਵੀ ਪੱਧਤੀ ਨਾਲ ਜੁੜੇ, ਅਗਰ ਕਈ ਪ੍ਰਾਚੀਨ texts ਹਾਂ, ਤਾਂ ਉਨ੍ਹਾਂ ਨੂੰ digitize ਕੀਤਾ ਜਾਣਾ ਚਾਹੀਦਾ ਹੈ।

ਦਰਮਿਆਨ ਮੈਂ ਮੰਗੋਲਿਆ ਗਿਆ ਸਾਂ, ਤਾਂ ਮੰਗੋਲਿਆ ਵਿੱਚ ਹਸਤਪ੍ਰਸਿਧ ਭਗਵਾਨ ਬੁੱਧ ਦੇ ਜਮਾਨੇ ਦੀਆਂ ਕੁਝ ਚੀਜਾਂ ਸੀ। ਹੁਣ ਉਥੇ ਪਈ ਸੀ, ਤਾਂ ਮੈ ਕਿਹਾ ਕਿ ਤੁਸੀਂ ਮੈਨੂੰ ਦੇ ਦਿਓ ਮੈਂ ਇਸ ਨੂੰ digitalize ਕਰਦਾਂ ਹਾਂ ਅਤੇ ਉਸ ਕੰਮ ਨੂੰ ਅਸੀਂ ਕਰ ਦਿੱਤਾ ਹੈ। ਹਰ ਪਰੰਪਰਾ, ਹਰ ਆਸਥਾ ਇਹ ਇੱਕ ਸਮਰਥ ਹੈ। ਨੌਜਵਾਨਾਂ ਨੂੰ ਵੀ ਇਸ ਅਭਿਯਾਨ ਨਾਲ ਜੁੜਿਆ ਜਾਣਾ ਚਾਹੀਦਾ ਹੈ। ਦਾਊਦੀ ਬੋਹਰਾ ਸਮਾਜ ਇਸ ਵਿੱਚ ਬਹੁਤ ਬੜੀ ਭੂਮਿਕਾ ਨਿਭਾ  ਸਕਦਾ ਹੈ। 

ਇਸੇ ਤਰਫ਼ , ਵਾਤਾਵਰਣ ਸੁਰੱਖਿਆ ਹੋਵੇ,  ਮਿਲੈਟ੍ਸ ਦਾ ਪ੍ਰਸਾਰ ਹੋਵੇ, ਅੱਜ ਭਾਰਤ ਇਨ੍ਹਾਂ ਵਿਸ਼ਿਆ ‘ਤੇ ਪੂਰੇ ਵਿਸ਼ਵ ਵਿੱਚ ਬੜੇ ਅਭਿਯਾਨ ਨੂੰ ਲੀਡ ਕਰ ਰਿਹਾ ਹੈ। ਤੁਸੀਂ ਇਨ੍ਹਾਂ ਅਭਿਯਾਨਾਂ ਨੂੰ ਵੀ ਜਨ-ਭਾਗੀਦਾਰੀ ਨੂੰ ਵਧਾਉਣ ਲਈ ਇਨ੍ਹਾਂ ਨੂੰ ਲੋਕਾਂ ਦੇ ਦਰਮਿਆਨ ਲੈ ਕੇ ਜਾਣ ਦਾ ਸੰਕਲਪ ਲੈ ਸਕਦੇ ਹਾਂ। ਇਸ ਸਾਲ ਭਾਰਤ  G-20 ਜੈਸੇ ਮਹੱਤਵਪੂਰਨ ਆਲਮੀ ਮੰਚ ਦੀ ਪ੍ਰਧਾਨਗੀ ਵੀ ਕਰ ਰਿਹਾ ਹੈ।

ਬੋਹਰਾ ਸਮਾਜ ਦੇ ਜੋ ਲੋਕ ਵਿਦੇਸ਼ਾਂ ਵਿੱਚ ਫੈਲੇ ਹਨ, ਉਹ ਇਸ ਅਵਸਰ ‘ਤੇ ਵਿਸ਼ਵ ਦੇ ਸਾਹਮਣੇ, ਸਮਰਥਵਾਨ ਹੁੰਦੇ ਭਾਰਤ ਦੇ ਬ੍ਰੈਂਡ ਅੰਬੇਸਡਰ ਦਾ ਕੰਮ ਕਰ ਸਕਦੇ ਹਾਂ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਹਮੇਸ਼ਾ ਦੀ ਤਰਫ਼ ਇਨ੍ਹਾਂ ਜ਼ਿੰਮੇਦਾਰੀਆਂ ਦਾ ਉਤਨੀ ਹੀ ਖੁਸ਼ੀ ਨਾਲ ਨਿਵਰਹਨ(ਡਿਸਚਾਰਜ) ਕਰਨਗੇ।

ਵਿਕਸਿਤ ਭਾਰਤ ਦੇ ਲਕਸ਼ ਤੱਕ ਪਹੁੰਚਣ ਵਿੱਚ ਦਾਊਦੀ ਬੋਹਰਾ ਸਮੁਦਾਏ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਰਿਹਾ ਹੈ, ਨਿਭਾਉਂਦਾ ਰਹੇਗਾ, ਇਹ ਮੇਰਾ ਪੂਰਾ ਵਿਸ਼ਵਾਸ ਹੈ ਅਤੇ ਇਸੇ ਕਾਮਨਾ ਅਤੇ ਇਸੇ ਵਿਸ਼ਵਾਸ ਦੇ ਨਾਲ ਤੁਹਾਨੂੰ ਸਾਰੀਆ ਨੂੰ ਮੈਂ ਫਿਰ ਤੋਂ ਇੱਕ ਵਾਰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਇਸ ਪਵਿੱਤਰ ਅਵਸਰ ‘ਤੇ ਤੁਸੀਂ ਮੈਨੂੰ ਇੱਥੇ ਆਉਣ ਦਾ ਅਵਸਰ ਦਿੱਤਾ।

ਸੈਯਦਨਾ ਸਾਹਬ ਦਾ ਵਿਸ਼ੇਸ਼ ਪਿਆਰ ਰਿਹਾ ਹੈ। ਪਾਰਲੀਮੈਂਟ ਚਲ ਰਹੀ ਸੀ, ਫਿਰ ਵੀ ਮੇਰੇ ਲਈ ਇੱਥੇ  ਆਉਣਾ ਉਤਨਾ ਹੀ ਮਹਤੱਵਪੂਰਨ ਸੀ ਅਤੇ ਇਸ ਲਈ ਮੈਨੂੰ ਅੱਜ ਆ ਕੇ ਆਪ ਸਭ ਦਾ ਅਸ਼ਰੀਵਾਦ ਲੈਣ ਦਾ ਸੌਭਾਗ ਮਿਲਿਆ। ਮੈਂ ਫਿਰ ਇੱਕ ਵਾਰ ਆਪ ਸਭ ਦਾ ਦਿਲ (ਹਿਰਦੈ) ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।

ਬਹੁਤ-ਬਹੁਤ ਧੰਨਵਾਦ।

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet approves minimum support price for Copra for the 2025 season

Media Coverage

Cabinet approves minimum support price for Copra for the 2025 season
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi