“Embracing entire India, Kashi is the cultural capital of India whereas Tamil Nadu and Tamil culture is the centre of India's antiquity and glory”
“Kashi and Tamil Nadu are timeless centres of our culture and civilisations”
“In Amrit Kaal, our resolutions will be fulfilled by the unity of the whole country”
“This is the responsibility of 130 crore Indians to preserve the legacy of Tamil and enrich it”

ਹਰ ਹਰ ਮਹਾਦੇਵ!

ਵਣੱਕਮ੍ ਕਾਸ਼ੀ!

ਵਣੱਕਮ੍ ਤਮਿਲਨਾਡੂ।

(हर हर महादेव!

वणक्कम् काशी।

वणक्कम् तमिलनाडु।)

ਪ੍ਰੋਗਰਾਮ ਵਿੱਚ ਉਪਸਥਿਤ ਉੱਤਰ ਪ੍ਰਦੇਸ਼ ਦੀ ਗਵਰਨਰ ਆਨੰਦੀ ਬੇਨ ਪਟੇਲ, ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿਤਿਯਾਨਾਥ ਜੀ, ਕੇਂਦਰੀ ਕੈਬਨਿਟ ਵਿੱਚ ਮੇਰੇ ਸਹਿਯੋਗੀ ਸ਼੍ਰੀ ਧਰਮੇਂਦਰ ਪ੍ਰਧਾਨ , ਸ਼੍ਰੀ ਐੱਲ ਮੁਰੂਗਨ ਜੀ, ਸਾਬਕਾ ਕੇਂਦਰੀ ਮੰਤਰੀ ਪਾੱਨ ਰਾਧਾਕ੍ਰਿਸ਼ਣਨ ਜੀ, ਵਿਸ਼ਵ ਪ੍ਰਸਿੱਧ ਸੰਗੀਤਕਾਰ ਅਤੇ ਰਾਜ ਸਭਾ ਦੇ ਮੈਂਬਰ ਇਲੈਈਰਾਜਾ ਜੀ, ਬੀਐੱਚਯੂ ਦੇ ਵਾਈਸ ਚਾਂਸਲਰ ਸੁਧੀਰ ਜੈਨ, ਆਈਆਈਟੀ ਮਦਰਾਸ ਦੇ ਡਾਇਰੈਕਟਰ ਪ੍ਰੋਫੈਸਰ ਕਾਮਾਕੋਟ੍ਟਿ ਜੀ, ਹੋਰ ਸਾਰੇ ਮਹਾਨੁਭਾਵ ਅਤੇ ਤਾਮਿਲਨਾਡੂ ਤੋਂ ਮੇਰੀ ਕਾਸ਼ੀ ਵਿੱਚ ਪਿਧਾਰੇ ਸਭ ਮੇਰੇ ਸਨਮਾਨਿਤ ਅਤਿਥੀਗਣ, ਦੇਵੀਓ ਅਤੇ ਸੱਜਣੋਂ,

ਵਿਸ਼ਵ ਦੇ ਸਭ ਤੋਂ ਪ੍ਰਾਚੀਨ ਜੀਵੰਤ ਸ਼ਹਿਰ ਕਾਸ਼ੀ ਦੀ ਪਾਵਨ ਧਰਤੀ ’ਤੇ ਆਪ ਸਭ ਨੂੰ ਦੇਖ ਕੇ ਅੱਜ ਮਨ ਬਹੁਤ ਹੀ ਪ੍ਰਸੰਨ ਹੋ ਗਿਆ, ਬਹੁਤ ਹੀ ਅੱਛਾ ਲਗ ਰਿਹਾ ਹੈ। ਮੈਂ ਆਪ ਸਭ ਦਾ ਮਹਾਦੇਵ ਦੀ ਨਗਰੀ ਕਾਸ਼ੀ ਵਿੱਚ, ਕਾਸ਼ੀ-ਤਮਿਲ ਸੰਗਮਮ੍ ਵਿੱਚ ਹਿਰਦੇ ਤੋਂ ਸੁਆਗਤ ਕਰਦਾ ਹਾਂ। ਸਾਡੇ ਦੇਸ਼ ਵਿੱਚ ਸੰਗਮਾਂ ਦੀ ਬੜੀ ਮਹਿਮਾ, ਬੜਾ ਮਹੱਤਵ ਰਿਹਾ ਹੈ। ਨਦੀਆਂ ਅਤੇ ਧਾਰਾਵਾਂ ਦੇ ਸੰਗਮਮ੍ ਤੋਂ ਲੈ ਕੇ ਵਿਚਾਰਾਂ-ਵਿਚਾਰਧਾਰਾਵਾਂ, ਗਿਆਨ-ਵਿਗਿਆਨ ਅਤੇ ਸਮਾਜਾਂ-ਸੱਭਿਆਚਾਰਾਂ ਦੇ ਹਰ ਸੰਗਮਮ੍ ਨੂੰ ਅਸੀਂ ਸੈਲੀਬ੍ਰੇਟ ਕੀਤਾ ਹੈ। ਇਹ ਸੈਲੀਬ੍ਰੇਸ਼ਨ ਅਸਲ ਵਿੱਚ ਭਾਰਤ ਦੀਆਂ ਵਿਵਿਧਤਾਵਾਂ ਅਤੇ ਵਿਸ਼ੇਸ਼ਤਾਵਾਂ ਦਾ ਸੈਲੀਬ੍ਰੇਸ਼ਨ ਹੈ। ਅਤੇ ਇਸ ਲਈ ਕਾਸ਼ੀ-ਤਮਿਲ ਸੰਗਮਮ੍ ਆਪਣੇ ਆਪ ਵਿੱਚ ਵਿਸ਼ੇਸ਼ ਹੈ, ਵਿਲੱਖਣ ਹੈ।

ਅੱਜ ਸਾਡੇ ਸਾਹਮਣੇ ਇੱਕ ਹੋਰ ਪੂਰੇ ਭਾਰਤ ਨੂੰ ਆਪਣੇ ਆਪ ਵਿੱਚ ਸਮੇਟੇ ਸਾਡੀ ਸੱਭਿਆਚਾਰ ਰਾਜਧਾਨੀ ਕਾਸ਼ੀ ਹੈ ਤਾਂ ਦੂਸਰੇ ਪਾਸੇ, ਭਾਰਤ ਦੀ ਪ੍ਰਾਚੀਨਤਾ ਅਤੇ ਗੌਰਵ ਦਾ ਕੇਂਦਰ ਸਾਡਾ ਤਮਿਲਨਾਡੂ ਅਤੇ ਤਮਿਲ ਸੱਭਿਆਚਾਰ ਹੈ। ਇਹ ਸੰਗਮਮ੍ ਵੀ ਗੰਗ ਯਮੁਨਾ ਦੇ ਸੰਗਮਮ੍ ਜਿਤਨਾ ਹੀ ਪਵਿੱਤਰ ਹੈ। ਇਹ ਗੰਗਾ-ਯਮੁਨਾ ਜਿਤਨੀਆਂ ਹੀ ਅਨੰਤ ਸੰਭਾਵਨਾਵਾਂ ਅਤੇ ਸਮਰੱਥਾ ਨੂੰ ਸਮੇਟੇ ਹੋਏ ਹੈ। ਮੈਂ ਕਾਸ਼ੀ ਅਤੇ ਤਮਿਲਨਾਡੂ ਦੇ ਸਭ ਲੋਕਾਂ ਦਾ (ਨੂੰ) ਇਸ ਆਯੋਜਨ ਦੇ ਲਈ ਹਾਰਦਿਕ ਵਧਾਈ ਦਿੰਦਾ ਹੈ। ਮੈਂ ਦੇਸ਼ ਦੇ ਸਿੱਖਿਆ ਮੰਤਰਾਲਾ ਅਤੇ ਉੱਤਰ ਪ੍ਰਦੇਸ਼ ਸਰਕਾਰ ਨੂੰ ਵੀ ਸ਼ੁਭਕਾਮਨਾਵਾਂ ਦਿੰਦਾ ਹਾਂ, ਜਿਨ੍ਹਾਂ ਨੇ ਇੱਕ ਮਹੀਨੇ ਦੇ ਇਸ ਵਿਆਪਕ ਪ੍ਰੋਗਰਾਮ ਨੂੰ ਸਾਕਾਰ ਕੀਤਾ ਹੈ। ਇਸ ਵਿੱਚ BHU ਅਤੇ IIT ਮਦਰਾਸ ਜਿਵੇਂ ਮਹੱਤਵਪੂਰਨ ਸਿੱਖਿਆ ਸੰਸਥਾਨ ਵੀ ਸਹਿਯੋਗ ਕਰ ਰਹੇ ਹਨ। ਖਾਸ ਤੌਰ ’ਤੇ, ਮੈਂ ਕਾਸ਼ੀ ਅਤੇ ਤਮਿਲਨਾਡੂ ਦੇ ਵਿਦਿਵਾਨਾਂ ਦਾ, ਵਿਦਿਆਰਥੀਆਂ ਦਾ, ਅਭਿਨੰਦਨ ਕਰਦਾ ਹਾਂ।

ਸਾਥੀਓ,

ਸਾਡੇ ਇੱਥੇ ਰਿਸ਼ੀਆਂ ਨੇ ਕਿਹਾ ਹੈ  ‘ਏਕੋ ਅਹਮ੍ ਬਹੁ ਸਯਾਮ੍’ (‘एको अहम् बहु स्याम्’!)। ਅਰਥਾਤ, ਇੱਕ  ਹੀ ਚੇਤਨਾ, ਅਲੱਗ-ਅਲੱਗ ਰੂਪਾਂ ਵਿੱਚ ਪ੍ਰਗਟ ਹੁੰਦੀ ਹੈ। ਕਾਸ਼ੀ ਅਤੇ ਤਮਿਲਨਾਡੂ ਦੇ context ਵਿੱਚ ਇਸ ਫਿਲਾਸਫੀ ਨੂੰ ਅਸੀਂ ਸਾਕਸ਼ਾਤ ਦੇਖ ਸਕਦੇ ਹਾਂ। ਕਾਸ਼ੀ ਅਤੇ ਤਮਿਲਨਾਡੂ, ਦੋਨੋਂ ਹੀ ਸੱਭਿਆਚਾਰ ਅਤੇ ਸੱਭਿਅਤਾ ਦੇ timeless centres ਹਨ। ਦੋਨੋਂ ਖੇਤਰ, ਸੱਭਿਆਚਾਰ ਅਤੇ ਤਮਿਲ ਜਿਹੀ ਵਿਸ਼ਵ ਦੀਆਂ ਸਭ ਤੋਂ ਪ੍ਰਚਾਨ ਭਾਸ਼ਾਵਾਂ ਦੇ ਕੇਂਦਰ ਹਨ। ਕਾਸ਼ੀ ਵਿੱਚ ਬਾਬਾ ਵਿਸ਼ਵਨਾਥ ਹਨ ਤਾਂ ਤਮਿਲਨਾਡੂ ਵਿੱਚ ਭਗਵਾਨ ਰਾਮੇਸ਼ਵਰਮ੍ ਦਾ ਅਸ਼ੀਰਵਾਦ ਹੈ। ਕਾਸ਼ੀ ਅਤੇ ਤਮਿਲਨਾਡੂ, ਦੋਹਾਂ ਸ਼ਿਵਮਯ ਹਨ, ਦੋਨੋਂ ਸ਼ਕਤੀਮਈ ਹਨ। ਇੱਕ ਖੁਦ ਵਿੱਚ ਕਾਸ਼ੀ ਹੈ, ਤਾਂ ਤਮਿਲਨਾਡੂ ਵਿੱਚ ਦੱਖਣੀ ਕਾਸ਼ੀ ਹੈ। ‘ਕਾਸ਼ੀ- ਕਾਂਚੀ’ ਦੇ ਰੂਪ ਵਿੱਚ ਦੋਹਾਂ ਦੀਆਂ ਸਪਤਪੁਰੀਆਂ ਵਿੱਚ ਆਪਣੀ ਮਹੱਤਤਾ ਹੈ। ਕਾਸ਼ੀ ਅਤੇ ਤਮਿਲਨਾਡੂ ਦੋਨੋਂ ਸੰਗੀਤ, ਸਾਹਿਤ ਅਤੇ ਕਲਾ ਦੇ ਅਦਭੁੱਤ ਸਰੋਤ ਵੀ ਹਨ। ਕਾਸ਼ੀ ਦਾ ਤਬਲਾ ਅਤੇ ਤਮਿਲਨਾਡੂ ਦਾ ਤੰਨੁਮਾਈ। ਕਾਸ਼ੀ ਵਿੱਚ ਬਨਾਰਸੀ ਸਾੜ੍ਹੀ ਮਿਲੇਗੀ ਤਾਂ ਤਮਿਲਨਾਡੂ ਦਾ ਕਾਂਜੀਵਰਮ੍ ਸਿਲਕ ਪੂਰੀ ਦੁਨੀਆ ਵਿੱਚ ਫੇਮਸ ਹੈ। ਦੋਨੋਂ ਭਾਰਤੀ ਅਧਿਆਤਮ ਦੇ ਸਭ ਤੋਂ ਮਹਾਨ ਆਚਾਰੀਆਂ ਦੀ ਜਨਮਭੂਮੀ ਅਤੇ ਕਰਮਭੂਮੀ ਹਨ। ਕਾਸ਼ੀ ਭਗਤ ਤੁਲਸੀ ਦੀ ਧਰਤੀ ਤਾਂ ਤਮਿਲਨਾਡੂ ਸੰਤ ਤਿਰੂਵੱਲਵਰ ਦੀ ਭਗਤੀ-ਭੂਮੀ। ਆਪ ਜੀਵਨ ਦੇ ਹਰ ਖੇਤਰ ਵਿੱਚ, ਲਾਈਫ ਦੇ ਹਰ dimension ਵਿੱਚ ਕਾਸ਼ੀ ਅਤੇ ਤਮਿਲਨਾਡੂ ਦੇ ਅਲੱਗ-ਅਲੱਗ ਰੰਗਾਂ ਵਿੱਚ ਇਸ ਇੱਕ ਵਰਗੀ ਊਰਜਾ ਦੇ ਦਰਸ਼ਨ ਕਰ ਸਕਦੇ ਹੋਂ। ਅੱਜ ਵੀ ਤਮਿਲ ਵਿਆਹ ਪਰੰਪਰਾ ਵਿੱਚ ਕਾਸ਼ੀ ਯਾਤਰਾ ਦਾ ਜ਼ਿਕਰ ਹੁੰਦਾ ਹੈ। ਯਾਨੀ, ਤਮਿਲ ਨੌਜਵਾਨਾਂ ਦੇ ਜੀਵਨ ਦੀ ਨਵੀਂ ਯਾਤਰਾ ਨਾਲ ਕਾਸ਼ੀ ਯਾਤਰਾ ਨੂੰ ਜੋੜਿਆ ਜਾਂਦਾ ਹੈ। ਇਹ ਹੈ ਤਮਿਲ ਦਿਲਾਂ ਵਿੱਚ ਕਾਸ਼ੀ ਦੇ ਲਈ ਅਵਿਨਾਸ਼ੀ ਪ੍ਰੇਮ, ਜੋ ਨਾ ਅਤੀਤ ਵਿੱਚ ਕਦੇ ਮਿਟਿਆ, ਨਾ ਭਵਿੱਖ ਵਿੱਚ ਕਦੇ ਮਿਟੇਗਾ। ਇਹੀ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੀ ਉਹ ਪਰੰਪਰਾ ਹੈ, ਜਿਸ ਨੂੰ ਸਾਡੇ ਪੂਰਵਜਾਂ ਨੇ ਜਿਆ ਸੀ ਅਤੇ ਅੱਜ ਉਹ ਕਾਸ਼ੀ-ਤਮਿਲ ਸੰਗਮ੍ਮ ਫਿਰ ਤੋਂ ਉਸ ਦੇ ਗੌਰਵ ਨੂੰ ਅੱਗੇ ਵਧਾ ਰਿਹਾ ਹੈ।

ਸਾਥੀਓ,

ਕਾਸ਼ੀ ਦੇ ਨਿਰਮਾਣ ਵਿੱਚ, ਕਾਸ਼ੀ ਦੇ ਵਿਕਾਸ ਵਿੱਚ ਵੀ ਤਮਿਲਨਾਡੂ ਨੇ ਬੇਮਿਸਾਲ ਯੋਗਦਾਨ ਦਿੱਤਾ ਹੈ। ਤਮਿਲਨਾਡੂ ਵਿੱਚ ਜਨਮੇ ਡਾ. ਸਰਵਪੱਲੀ ਰਾਧਾਕ੍ਰਿਸ਼ਣਨ ਬੀਐੱਚਯੂ ਦੇ ਸਾਬਕਾ ਚਾਂਸਲਰ ਸਨ। ਉਨ੍ਹਾਂ ਦੇ ਯੋਗਦਾਨ ਨੂੰ ਅੱਜ ਵੀ ਬੀਐੱਚਯੂ ਯਾਦ ਕਰਦਾ ਹੈ। ਸ਼੍ਰੀ ਰਾਜੇਸ਼ਵਰ ਸਾਸ਼ਤਰੀ ਜਿਹੇ ਤਮਿਲ ਮੂਲ ਦੇ ਪ੍ਰਸਿੱਧ ਵੈਦਿਕ ਵਿਦਿਵਾਨ ਕਾਸ਼ੀ ਵਿੱਚ ਰਹੇ। ਉਨ੍ਹਾਂ ਨੇ ਰਾਮਘਾਟ ’ਤੇ ਸਾਂਗਵੇਦ ਵਿਦਿਆਲੇ ਦੀ ਸਥਾਪਨਾ ਕੀਤੀ। ਅਜਿਹੇ ਹੀ, ਸ਼੍ਰੀ ਪਟ੍ਟਾਭਿਰਾਮ ਸ਼ਾਸਤਰੀ ਜੀ, ਜੋ ਕਿ ਹਨੁਮਾਨ ਘਾਟ ਵਿੱਚ ਰਹਿੰਦੇ ਸਨ, ਉਨ੍ਹਾਂ ਨੂੰ ਵੀ ਕਾਸ਼ੀ ਦੇ ਲੋਕ ਯਾਦ ਕਰਦੇ ਹਨ। ਆਪ ਕਾਸ਼ੀ ਭਰਮਣ ਕਰੋਗੇ, ਤਾਂ ਦੇਖੋਗੇ ਕਿ ਹਰਿਚੰਦਰ ਘਾਟ ’ਤੇ “ਕਾਸ਼ੀ ਕਾਮਕੋਟਿਸ਼ਵਰ ਪੰਚਾਯਤਨ ਮੰਦਿਰ’ ਹੈ, ਜੋ ਕਿ ਇੱਕ ਤਮਿਲੀਅਨ ਮੰਦਿਰ ਹੈ। ਕੇਦਾਰ ਘਾਟ ’ਤੇ ਵੀ 200 ਸਾਲ ਪੂਰਾਣਾ ਕੁਮਾਰਸੁਆਮੀ ਮਠ ਹੈ ਅਤੇ ਮਾਰਕਣਡੇਯ ਆਸ਼ਰਮ ਹੈ। ਇੱਥੇ ਹਨੁਮਾਨ ਘਾਟ ਅਤੇ ਕੇਦਾਰ ਘਾਟ ਦੇ ਆਸ-ਪਾਸ ਬੜੀ ਸੰਖਿਆ ਵਿੱਚ ਤਮਿਲਨਾਡੂ  ਦੇ ਲੋਕ ਰਹਿੰਦੇ ਹਨ, ਜਿਨ੍ਹਾਂ ਨੇ ਪੀੜ੍ਹੀਆਂ ਤੋਂ ਕਾਸ਼ੀ ਦੇ ਲਈ ਬੇਮਿਸਾਲ ਯੋਗਦਾਨ ਦਿੱਤੇ ਹਨ। ਤਮਿਲਨਾਡੂ ਦੀ ਇੱਕ ਹੋਰ ਮਹਾਨ ਵਿਭੂਤੀ, ਮਹਾਨ ਕਵੀ ਸ਼੍ਰੀ ਸੁਬ੍ਰਮਣਯਮ ਭਾਰਤੀ ਜੀ, ਜੋ ਕਿ ਮਹਾਨ ਸੁਤੰਤਰਤਾ ਸੈਨਾਨੀ ਵੀ ਸਨ, ਉਹ ਵੀ ਕਿਤਨੇ ਸਮੇਂ ਤੱਕ ਕਾਸ਼ੀ ਵਿੱਚ ਰਹੇ। ਇਹੀ ਮਿਸ਼ਨ ਕਾਲਜ ਅਤੇ ਜਯਨਾਰਾਇਣ ਕਾਲਜ ਵਿੱਚ ਉਨ੍ਹਾਂ ਨੇ ਪੜ੍ਹਾਈ ਕੀਤੀ ਸੀ। ਕਾਸ਼ੀ ਨਾਲ ਉਹ ਅਜਿਹੇ ਜੁੜੇ ਕਿ ਕਾਸ਼ੀ ਉਨ੍ਹਾਂ ਦਾ ਹਿੱਸਾ ਬਣ ਗਈ। ਕਹਿੰਦੇ ਹਨ ਕਿ ਆਪਣੀਆਂ ਪਾਪੁਲਰ ਮੁੱਛਾਂ ਵੀ ਉਨ੍ਹਾਂ ਨੇ ਇੱਥੇ ਰੱਖੀਆਂ ਸਨ। ਅਜਿਹੇ ਕਿਤਨੇ ਹੀ ਵਿਅਕਤੀਆਂ ਨੇ, ਕਿਤਨੀਆਂ ਹੀ ਪਰੰਪਰਾਵਾਂ ਨੇ, ਕਿਤਨੀਆਂ ਹੀ ਆਸਥਾਵਾਂ ਨੇ ਕਾਸ਼ੀ ਅਤੇ ਤਮਿਲਨਾਡੂ ਨੂੰ ਰਾਸ਼ਟਰੀ ਏਕਤਾ ਦੇ ਸੂਤਰ ਨਾਲ ਜੋੜ ਕੇ ਰੱਖਿਆ ਹੈ। ਹੁਣ BHU ਨੇ ਸੁਬ੍ਰਮਣਯਮ ਭਾਰਤੀ ਦੇ ਨਾਮ ’ਤੇ ਚੇਅਰ ਦੀ ਸਥਾਪਨਾ ਕਰਕੇ, ਆਪਣਾ ਗੌਰਵ ਹੋਰ ਵਧਾਇਆ ਹੈ।

ਸਾਥੀਓ,

ਕਾਸ਼ੀ-ਤਮਿਲ ਸੰਗਮਮ੍ ਦਾ ਇਹ ਆਯੋਜਨ ਤਦ ਹੋ ਰਿਹਾ ਹੈ, ਜਦੋਂ ਭਾਰਤ ਨੇ ਆਪਣੀ ਆਜ਼ਾਦੀ ਦੇ ਅੰਮ੍ਰਿਤਕਾਲ ਵਿੱਚ ਪ੍ਰਵੇਸ਼ ਕੀਤਾ ਹੈ। ਅੰਮ੍ਰਿਤਕਾਲ ਵਿੱਚ ਸਾਡੇ ਸੰਕਲਪ ਪੂਰੇ ਦੇਸ਼ ਦੀ ਏਕਤਾ ਅਤੇ ਇਕਜੁੱਟ ਪ੍ਰਯਾਸਾਂ ਨਾਲ ਪੂਰੇ ਹੋਣਗੇ। ਭਾਰਤ ਉਹ ਰਾਸ਼ਟਰ ਹੈ ਜਿਸ ਨੇ ਹਜ਼ਾਰਾਂ ਵਰ੍ਹਿਆਂ ਤੋਂ ‘ਸੰ ਵੋ ਮਨਾਂਸਿ ਜਾਨਤਾਮ੍’ (‘सं वो मनांसि जानताम्’) ਦੇ ਮੰਤਰ ਨਾਲ, ‘ਇੱਕ ਦੂਸਰੇ ਦੇ ਮਨਾਂ ਨੂੰ ਜਾਣਦੇ ਹੋਏ’, ਸਨਮਾਨ ਕਰਦੇ ਹੋਏ ਸੁਭਾਵਿਕ ਸੱਭਿਆਚਾਰਕ ਏਕਤਾ ਨੂੰ ਜੀਆ ਹੈ। ਸਾਡੇ ਦੇਸ਼ ਵਿੱਚ ਸਵੇਰੇ ਉੱਠ ਕੇ ‘ਸੌਰਾਸ਼ਟ੍ਰੇ ਸੋਮਨਾਥਮ੍’ (‘सौराष्ट्रे सोमनाथम्’) ਤੋਂ ਲੈ ਕੇ ‘ਸੇਤੁਬੰਧੇ ਤੁ ਰਾਮੇਸ਼ਮ੍’ (‘सेतुबंधे तु रामेशम्’) ਤੱਕ 12 ਜਯੋਤਿਰਲਿੰਗੋਂ ਦੀ ਸਮਰਣ ਦੀ ਪਰੰਪਰਾ ਹੈ। ਅਸੀਂ ਦੇਸ਼ ਦੀ ਅਧਿਆਤਮਿਕ ਏਕਤਾ ਨੂੰ ਯਾਦ ਕਰਕੇ ਸਾਡਾ ਦਿਨ ਸ਼ਰੂ ਕਰਦੇ ਹਾਂ। ਅਸੀਂ ਇਸਨਾਨ ਕਰਦੇ ਸਮੇਂ, ਪੂਜਾ ਕਰਦੇ ਸਮੇਂ ਵੀ ਮੰਤਰ ਪੜ੍ਹਦੇ ਹਾਂ-ਗੰਗੇ ਚ ਯਮੁਨੇ ਚੈਵ ਗੋਦਾਵਰੀ ਸਰਸਵਤੀ (गंगे च यमुने चैव गोदावरी सरस्वती।)। ਨਰਮਦੇ ਸਿੰਧੁ ਕਾਵੇਰੀ ਜਲੇ ਅਸਿਮਨ੍ ਸਿੰਨਧਿਮ੍ ਕੁਰੂ।। (नर्मदे सिन्धु कावेरी जले अस्मिन् सन्निधिम् कुरु॥) ਅਰਥਾਤ, ਗੰਗਾ, ਯਮੁਨਾ ਤੋਂ ਲੈ ਕੇ ਗੋਦਾਵਰੀ ਅਤੇ ਕਾਵੇਰੀ ਤੱਕ, ਸਾਰੀਆਂ ਨਦੀਆਂ ਸਾਡੇ ਜਲ ਵਿੱਚ ਨਿਵਾਸ ਕਰਨ। ਯਾਨੀ, ਅਸੀਂ ਪੂਰੇ ਭਾਰਤ ਦੀਆਂ ਨਦੀਆਂ ਵਿੱਚ ਇਸਨਾਨ ਕਰਨ ਦੀ ਭਾਵਨਾ ਕਰਦੇ ਹਾਂ। ਦੇਸ਼ ਆਜ਼ਾਦੀ ਦੇ ਬਾਅਦ ਹਜ਼ਾਰਾਂ ਵਰ੍ਹਿਆਂ ਦੀ ਇਸ ਪਰੰਪਰਾ ਨੂੰ, ਇਸ ਵਿਰਾਸਤ ਨੂੰ ਮਜ਼ਬੂਤ ਕਰਨਾ ਸੀ। ਇਸ ਨੂੰ ਦੇਸ਼ ਦੀ ਏਕਤਾ ਸੂਤਰ ਬਣਾਉਣਾ ਸੀ। ਲੇਕਿਨ, ਦੁਰਭਾਗ ਨਾਲ, ਇਸ ਦੇ ਲਈ ਬਹੁਤ ਪ੍ਰਯਾਸ ਨਹੀਂ ਕੀਤੇ ਗਏ। ਕਾਸ਼ੀ-ਤਮਿਲ ਸੰਗਮਮ੍ ਅੱਜ ਇਸ ਸੰਕਲਪ ਦੇ ਲਈ ਇੱਕ ਪਲੈਟਫਾਰਮ ਬਣੇਗਾ। ਇਹ ਸਾਨੂੰ ਸਾਡੇ ਇਸ ਕਰੱਤਵਾਂ ਦਾ ਬੋਧ ਕਰਾਏਗਾ, ਅਤੇ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਦੇ ਲਈ ਊਰਜਾ ਦੇਵੇਗਾ।

ਸਾਥੀਓ,

ਭਾਰਤ ਦਾ ਸਵਰੂਪ ਕੀ ਹੈ, ਸ਼ਰੀਰ ਕੀ ਹੈ, ਇਹ ਵਿਸ਼ਣ ਪੁਰਾਣ ਦਾ ਇੱਕ ਸ਼ਲੋਕ ਸਾਨੂੰ ਦੱਸਦਾ ਹੈ, ਜੋ ਕਹਿੰਦਾ ਹੈ-ਉੱਤਰੰ ਯਤ੍ ਸਮੁਦ੍ਰਸਯ ਹਿਮਾਦ੍ਰੇਸ਼ਚੈਵ ਦਖਿਣਮ੍। ਵਰਸ਼ ਤਦ੍ ਭਾਰਤੰ ਨਾਮ ਭਾਰਤੀ ਯਤਰ ਸੰਤਤਿ:।। (उत्तरं यत् समुद्रस्य हिमाद्रेश्चैव दक्षिणम्। वर्षं तद् भारतं नाम भारती यत्र सन्ततिः॥) ਅਰਥਾਤ, ਭਾਰਤ ਉਹ ਜੋ ਹਿਮਾਲਿਆ ਤੋਂ ਹਿੰਦ ਮਹਾਸਾਗਰ ਤੱਕ ਦੀਆਂ ਸਾਰੀਆਂ ਵਿਵਿਧਤਾਵਾਂ ਅਤੇ ਵਿਸ਼ਿਸ਼ਟਤਾਵਾਂ ਨੂੰ ਸਮੇਟੇ ਹੋਏ ਹੈ। ਅਤੇ ਉਸ ਦੀ ਹਰ ਸੰਤਾਨ ਭਾਰਤੀ ਹੈ। ਭਾਰਤ ਦੀਆਂ ਇਨ੍ਹਾਂ ਜੜ੍ਹਾਂ ਨੂੰ, ਇਨ੍ਹਾਂ ਰੂਟ੍ਸ ਨੂੰ ਅਗਰ ਅਸੀਂ ਅਨੁਭਵ ਕਰਨਾ ਹੈ, ਤਾਂ ਅਸੀਂ ਦੇਖ ਸਕਦੇ ਹਾਂ ਕਿ ਉੱਤਰ ਅਤੇ ਦੱਖਣ ਹਜ਼ਾਰਾਂ ਕਿਲੋਮੀਟਰ ਦੂਰ ਹੁੰਦੇ ਹੋਏ ਵੀ ਕਿਤਨੇ ਕਰੀਬ ਹਨ। ਸੰਗਮਮ੍ ਤਮਿਲ ਸਾਹਿਤ ਵਿੱਚ ਹਜ਼ਾਰਾਂ ਮੀਲ ਦੂਰ ਵਹਿਦੀ ਗੰਗਾ ਦਾ ਗੌਰਵ ਗਾਨ ਕੀਤਾ ਗਿਆ ਸੀ, ਤਮਿਲ ਗ੍ਰੰਥ ਕਲਿਤੌਗੇ ਵਿੱਚ ਵਾਰਾਣਸੀ ਦੇ ਲੋਕਾਂ ਦੇ ਪ੍ਰਸ਼ੰਸਾ ਕੀਤੀ ਗਈ ਹੈ। ਸਾਡੇ ਪੂਰਵਜਾਂ ਨੇ ਤਿਰੂੱਪੁਗਲ ਦੇ ਜ਼ਰੀਏ ਭਗਵਾਨ ਮੁਰੂਗਾ ਅਤੇ ਕਾਸ਼ੀ ਦੀ ਮਹਿਮਾ ਇੱਕ ਸਾਥ ਗਾਈ ਸੀ, ਦੱਖਣ ਦਾ ਕਾਸ਼ੀ ਕਹੇ ਜਾਣ ਵਾਲੇ ਤੇਨਕਾਸੀ ਦੀ ਸਥਾਪਨਾ ਕੀਤੀ ਸੀ।

ਸਾਥੀਓ,

ਇਹ ਭੌਤਿਕ ਦੂਰੀਆਂ ਅਤੇ ਇਹ ਭਾਸ਼ਾ-ਭੇਦ ਨੂੰ ਤੋੜਨ ਵਾਲਾ ਅਪਨਤਵ ਹੀ ਸੀ, ਜੋ ਸੁਆਮੀ ਕੁਮਰਗੁਰੂਪਰ ਤਮਿਲਨਾਡੂ ਤੋਂ ਕਾਸ਼ੀ ਆਏ ਅਤੇ ਇਸ ਨੂੰ ਆਪਣੀ ਕਰਮਭੂਮੀ ਬਣਾਇਆ ਸੀ। ਧਰਮਾਪੁਰਮ ਆਧੀਨਮ ਦੇ ਸੁਆਮੀ ਕੁਮਰਗੁਰੂਪਰ ਨੇ ਇੱਥੇ ਕੇਦਾਰ ਘਾਟ ’ਤੇ ਕੇਦਾਰੇਸ਼ਵਰ ਮੰਦਿਰ ਦਾ ਨਿਰਮਾਣ ਕਰਵਾਇਆ ਸੀ। ਬਾਅਦ ਵਿੱਚ ਉਨ੍ਹਾਂ ਨੇ ਵਿਸ਼ਿਆਂ ਨੇ ਤੰਜਾਵੁਰ ਜ਼ਿਲ੍ਹੇ ਵਿੱਚ ਕਾਵੇਰੀ ਨਦੀ ਦੇ ਕਿਨਾਰੇ ਕਾਸ਼ੀ ਵਿਸ਼ਵਨਾਥ ਮੰਦਿਰ ਦੀ ਸਥਾਪਨਾ ਕੀਤੀ ਸੀ। ਮਨੋਂਮਣਿਯਮ ਸੁੰਦਰਨਾਰ ਜੀ ਨੇ ਤਮਿਲਨਾਡੂ ਦੇ ਰਾਜ ਗੀਤ ‘ਤਮਿਲ ਤਾਈ ਵਾਡਤੁ’ (‘तमिल ताई वाड़्तु’) ਨੂੰ ਲਿਖਿਆ ਹੈ। ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਗੁਰੂ ਕੋਡਗਾ-ਨੱਲੂਰ ਸੁੰਦਰ ਸਵਾਮੀਗਲ ਜੀ ਨੇ ਕਾਸ਼ੀ ਦੇ ਮਣਿਕਰਣਿਕਾ ਘਾਟ ’ਤੇ ਕਾਫੀ ਸਮਾਂ ਬਿਤਾਇਆ ਸੀ। ਖੁਦ ਮਨੋਂਮਣਿਯਮ ਸੁੰਦਰਨਾਰ ਜੀ ’ਤੇ ਕਾਸ਼ੀ ਦਾ ਬਹੁਤ ਪ੍ਰਭਾਵ ਸੀ। ਤਮਿਲਨਾਡੂ ਵਿੱਚ ਜਨਮ ਲੈਣ ਵਾਲੇ ਰਾਮਾਨੁਜਾਚਾਰੀਆ ਜਿਹੇ ਸੰਤ ਵੀ ਹਜ਼ਾਰਾਂ ਮੀਲ ਚਲ ਕੇ ਕਾਸ਼ੀ ਤੋਂ ਕਸ਼ਮੀਰ ਤੱਕ ਦੀ ਯਾਤਰਾ ਕਰਦੇ ਸੀ।

ਅੱਜ ਵੀ ਉਨ੍ਹਾਂ ਦੇ ਗਿਆਨ ਨੂੰ ਪ੍ਰਮਾਣ ਮੰਨਿਆ ਜਾਂਦਾ ਹੈ। ਸੀ ਰਾਜਗੋਪਾਲਾਚਾਰੀ ਜੀ ਦੀ ਲਿਖੀ ਰਾਮਾਇਣ ਅਤੇ ਮਹਾਭਾਰਤ ਤੋਂ, ਦੱਖਣ ਤੋਂ ਉੱਤਰ ਤੱਕ, ਪੂਰਾ ਦੇਸ਼ ਵਿੱਚ ਵੀ inspiration ਲੈਂਦਾ ਹੈ। ਮੈਨੂੰ ਯਾਦ ਹੈ, ਮੇਰੇ ਇੱਕ ਟੀਚਰ ਨੇ ਮੈਨੂੰ ਕਿਹਾ ਸੀ ਕਿ ਤੂੰ ਰਾਮਾਇਣ ਅਤੇ ਮਹਾਭਾਰਤ ਤਾਂ ਪੜ੍ਹ ਲਈ ਹੋਵੇਗੀ, ਲੇਕਿਨ ਅਗਰ ਇਸ ਨੂੰ ਗਹਿਰਾਈ ਨਾਲ ਸਮਝਣਾ ਹੈ ਤਾਂ ਜਦੋਂ ਵੀ ਤੈਨੂੰ ਮੌਕਾ ਮਿਲੇ ਤੂੰ ਰਾਜਾਜੀ ਨੇ ਜੋ ਰਾਮਾਇਣ ਮਹਾਭਾਰਤ ਲਿਖਣਗੇ, ਉਹ ਪੜ੍ਹੋਗੇ ਤਾਂ ਤੈਨੂੰ ਕੁਝ ਸਮਝ ਆਵੇਗਾ। ਮੇਰਾ ਅਨੁਭਵ ਹੈ, ਰਾਮਾਨੁਜਾਚਾਰੀਆ ਅਤੇ ਸ਼ੰਕਰਾਚਾਰੀਆ ਤੋਂ ਲੈ ਕੇ ਰਾਜਾਜੀ ਅਤੇ ਸਰਵਪੱਲੀ ਰਾਧਾਕ੍ਰਿਸ਼ਣ  ਤੱਕ, ਦੱਖਣ ਦੇ ਵਿਦਿਵਾਨਾਂ ਨੇ ਭਾਰਤੀ ਦਰਸ਼ਨ ਨੂੰ ਸਮਝੇ ਬਿਨਾ ਅਸੀਂ ਭਾਰਤ ਨੂੰ ਨਹੀਂ ਜਾਣ ਸਕਦੇ, ਇਹ ਮਹਾਪੁਰਸ਼ ਹਨ, ਉਨ੍ਹਾਂ ਨੂੰ ਸਮਝਣਾ ਹੋਵੇਗਾ।

ਸਾਥੀਓ,

ਅੱਜ ਭਾਰਤ ਨੇ ਆਪਣੀ ‘ਵਿਰਾਸਤ ’ਤੇ ਮਾਣ’ ਦਾ ਪੰਚ-ਪ੍ਰਾਣ ਸਾਹਮਣੇ ਰੱਖਿਆ ਹੈ। ਦੁਨੀਆ ਵਿੱਚ ਕਿਸੇ ਵੀ ਦੇਸ਼ ਦੇ ਪਾਸ ਕੋਈ ਪ੍ਰਾਚੀਨ ਵਿਰਾਸਤ ਹੁੰਦੀ ਹੈ, ਤਾਂ ਉਹ ਦੇਸ਼ ਉਸ ’ਤੇ ਗਰਵ ਕਰਦਾ ਹੈ। ਉਸ ਨੂੰ ਗਰਵ ਨਾਲ ਦੁਨੀਆ ਦੇ ਸਾਹਮਣੇ ਪ੍ਰਮੋਟ ਕਰਦਾ ਹੈ। ਅਸੀਂ Egypt ਦੇ ਪਿਰਾਮਿਡ ਤੋਂ ਲੈ ਕੇ ਇਟਲੀ ਦੇ ਕੋਲੋਸੀਅਮ ਅਤੇ ਪੀਸਾ ਦੀ ਮੀਨਾਰ ਤੱਕ, ਅਜਿਹੇ ਕਿਤਨੇ ਹੀ ਉਦਾਹਰਨ ਦੇਖ ਸਕਦੇ ਹਨ। ਸਾਡੇ ਪਾਸ ਵੀ ਦੁਨੀਆ ਦੀ ਸਭ ਤੋਂ ਪ੍ਰਾਚੀਨ ਭਾਸ਼ਾ ਤਮਿਲ ਹੈ। ਅੱਜ ਤੱਕ ਇਹ ਭਾਸ਼ਾ ਉਤਨੀ ਹੀ ਪਾਪੁਲਰ ਹੈ, ਉਤਨੀ alive ਹੈ। ਦੁਨੀਆ ਵਿੱਚ ਲੋਕਾਂ ਨੂੰ ਪਤਾ ਚਲਦਾ ਹੈ ਕਿ ਵਿਸ਼ਵ ਦੀ oldest language ਭਾਰਤ ਵਿੱਚ ਹੈ, ਤਾਂ  ਉਨ੍ਹਾਂ ਨੂੰ ਹੈਰਾਨੀ ਹੁੰਦੀ ਹੈ ਲੇਕਿਨ ਅਸੀਂ ਉਸ ਦੇ ਗੌਰਵਗਾਨ ਵਿੱਚ ਪਿੱਛੇ ਰਹਿੰਦੇ ਹਾਂ। ਇਹ ਸਾਡੀ 130 ਕਰੋੜ ਦੇਸ਼ਵਾਸੀਆਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਤਮਿਲ ਦੀ ਇਸ ਵਿਰਾਸਤ ਨੂੰ ਬਚਾਉਣਾ ਵੀ ਹੈ, ਉਸ ਨੂੰ ਸਮ੍ਰਿੱਧ ਵੀ ਕਰਨਾ ਹੈ। ਅਗਰ ਅਸੀਂ ਤਮਿਲ ਨੂੰ ਭੁੱਲਾਂਗੇ ਤਾਂ ਵੀ ਦੇਸ਼ ਦਾ ਨੁਕਸਾਨ ਹੋਵੇਗਾ, ਅਤੇ ਤਮਿਲ ਨੂੰ ਬੰਧਨਾਂ ਵਿੱਚ ਬੰਨ੍ਹ ਕੇ ਰੱਖਾਂਗੇ ਤਾਂ ਵੀ ਇਸ ਦਾ ਨੁਕਸਾਨ ਹੈ। ਅਸੀਂ ਯਾਦ ਰੱਖਣਾ ਹੈ-ਅਸੀਂ ਭਾਸ਼ਾ ਭੇਦ ਨੂੰ ਦੂਰ ਕਰੀਏ, ਭਾਵਨਾਤਮਕ ਏਕਤਾ ਕਾਇਮ ਕਰੀਏ।

ਸਾਥੀਓ,

ਕਾਸ਼ੀ-ਤਮਿਲ ਸੰਗਮਮ੍, ਮੈਂ ਮੰਨਦਾ ਹਾਂ, ਇਹ ਸ਼ਬਦਾਂ ਤੋਂ ਜ਼ਿਆਦਾ ਅਨੁਭਵ ਦਾ ਵਿਸ਼ਾ ਹੈ। ਆਪਣੀ ਇਸ ਕਾਸ਼ੀ ਯਾਤਰਾ ਦੇ ਦੌਰਾਨ ਆਪ ਉਨ੍ਹਾਂ ਦੀ ਮੇਮਰੀਜ਼ ਨਾਲ ਜੁੜਨ ਵਾਲੇ ਹਾਂ, ਜੋ ਆਪ ਦੇ ਜੀਵਨ ਦੀ ਪੂੰਜੀ ਬਣ ਜਾਣਗੇ। ਮੇਰੇ ਕਾਸ਼ੀਵਾਸੀ ਤੁਹਾਡੇ ਸਤਿਕਾਰ ਵਿੱਚ ਕੋਈ ਕਮੀ ਨਹੀਂ ਛੱਡਾਂਗੇ। ਮੈਂ ਚਾਹੁੰਦਾ ਹਾਂ, ਤਮਿਲਨਾਡੂ ਅਤੇ ਦੱਖਣ ਦੇ ਦੂਸਰੇ ਰਾਜਾਂ ਵਿੱਚ ਇਸ ਤਰ੍ਹਾਂ ਦੇ ਆਯੋਜਨ ਹੋਣ, ਦੇਸ਼ ਦੇ ਦੂਸਰੇ ਹਿੱਸਿਆ ਤੋਂ ਲੋਕ ਉੱਥੇ ਜਾਣ, ਭਾਰਤ ਨੂੰ ਜੀਓ, ਭਾਰਤ ਨੂੰ ਜਾਣੋ। ਮੇਰੀ ਕਾਮਨਾ ਹੈ, ਕਾਸ਼ੀ-ਤਮਿਲ ਸੰਗਮਮ੍ ਇਸ ਤੋਂ  ਜੋ ਅਮ੍ਰਿਤ ਨਿਕਲੇ, ਉਸ ਨੂੰ ਯੁਵਾ ਦੇ ਲਈ ਰਿਸਰਚ ਅਤੇ ਅਨੁਸੰਧਾਨ ਦੇ ਜ਼ਰੀਏ ਅੱਗੇ ਵਧਾਓ। ਇਹ ਬੀਜ ਅੱਗੇ ਰਾਸ਼ਟਰ ਏਕਤਾ ਦਾ ਵਟਵ੍ਰਸ਼ ਬਣੇ। ਰਾਸ਼ਟਰ ਹਿਤ ਹੀ ਸਾਡਾ ਹਿਤ ਹੈ- ‘ਨਾਟ੍ਟੂ ਨਲਨੇ ਨਮਦੂ ਨਲਨ’ (‘नाट्टु नलने नमदु नलन’।)। ਇਹ ਮੰਤਰ ਸਾਡੇ ਦੇਸ਼ਵਾਸੀ ਦਾ ਜੀਵਨਮੰਤਰ ਬਣਨਾ ਚਾਹੀਦਾ ਹੈ। ਇਸੇ ਭਾਵਨਾ ਦੇ ਨਾਲ, ਆਪ ਸਭਨੂੰ ਇੱਕ ਵਾਰ ਫਿਰ ਢੇਰ ਸ਼ੁਭਕਾਮਨਾਵਾਂ।

ਭਾਰਤ ਮਾਤਾ ਕੀ ਜੈ,

ਭਾਰਤ ਮਾਤਾ ਕੀ ਜੈ,

ਭਾਰਤ ਮਾਤਾ ਕੀ ਜੈ,

ਧੰਨਵਾਦ!

ਵਣੱਕਮ੍

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕਾਰਨਰ 21 ਨਵੰਬਰ 2024
November 21, 2024

PM Modi's International Accolades: A Reflection of India's Growing Influence on the World Stage