Quoteਇੰਟਰਨੈਸ਼ਨਲ ਐਗਜ਼ੀਬਿਸ਼ਨ-ਕਮ-ਕਨਵੈਨਸ਼ਨ ਸੈਂਟਰ (ਆਈਈਸੀਸੀ) ਕੰਪਲੈਕਸ ਦਾ ਨਾਮ 'ਭਾਰਤ ਮੰਡਪਮ' ਰੱਖਿਆ ਗਿਆ
Quoteਜੀ20 ਸਿੱਕੇ ਅਤੇ ਜੀ20 ਸਟੈਂਪ ਤੋਂ ਪਰਦਾ ਹਟਾਇਆ
Quote"ਭਾਰਤ ਮੰਡਪਮ ਭਾਰਤ ਦੀਆਂ ਸਮਰੱਥਾਵਾਂ ਅਤੇ ਰਾਸ਼ਟਰ ਦੀ ਨਵੀਂ ਊਰਜਾ ਦਾ ਸੱਦਾ ਹੈ, ਇਹ ਭਾਰਤ ਦੀ ਸ਼ਾਨ ਅਤੇ ਇੱਛਾ ਸ਼ਕਤੀ ਦਾ ਫ਼ਲਸਫ਼ਾ ਹੈ"
Quote"ਭਗਵਾਨ ਬਸਵੇਸ਼ਵਰ ਦਾ 'ਅਨੁਭਵ ਮੰਡਪਮ' 'ਭਾਰਤ ਮੰਡਪਮ' ਨਾਮ ਦੇ ਪਿੱਛੇ ਦੀ ਪ੍ਰੇਰਣਾ ਹੈ"
Quote"ਇਹ ਭਾਰਤ ਮੰਡਪਮ ਅਸੀਂ ਭਾਰਤੀਆਂ ਦੁਆਰਾ ਸਾਡੇ ਲੋਕਤੰਤਰ ਦੇ ਲਈ ਇੱਕ ਸੁੰਦਰ ਤੋਹਫ਼ਾ ਹੈ ਕਿਉਂਕਿ ਅਸੀਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਾਂ"
Quote"21ਵੀਂ ਸਦੀ ਵਿੱਚ, ਸਾਨੂੰ 21ਵੀਂ ਸਦੀ ਲਈ ਢੁਕਵੀਂ ਉਸਾਰੀ ਕਰਨੀ ਪਵੇਗੀ"
Quote"ਭਾਰਤ 'ਥਿੰਕ ਬਿੱਗ, ਡ੍ਰੀਮ ਬਿੱਗ, ਐਕਟ ਬਿੱਗ' ਦੇ ਸਿਧਾਂਤ ਨਾਲ ਅੱਗੇ ਵਧ ਰਿਹਾ ਹੈ"
Quote“ਭਾਰਤ ਦੀ ਵਿਕਾਸ ਯਾਤਰਾ ਹੁਣ ਰੁਕਣ ਵਾਲੀ ਨਹੀਂ ਹੈ। ਸਰਕਾਰ ਦੇ ਤੀਸਰੇ ਕਾਰਜਕਾਲ ਵਿੱਚ ਭਾਰਤ ਦੁਨੀਆ ਦੀਆਂ ਚੋਟੀ ਦੀਆਂ ਤਿੰਨ ਅਰਥਵਿਵਸਥਾਵਾਂ ਵਿੱਚ ਸ਼ਾਮਲ ਹੋਵੇਗਾ। ਇਹ ਮੋਦੀ ਦੀ ਗਰੰਟੀ ਹੈ"
Quote"ਅਸੀਂ ਜੀ20 ਬੈਠਕਾਂ ਨੂੰ ਦੇਸ਼ ਦੇ 50 ਤੋਂ ਵੱਧ ਸ਼ਹਿਰਾਂ ਵਿੱਚ ਲੈ ਕੇ ਗਏ ਅਤੇ ਇਸ ਦੇ ਜ਼ਰੀਏ ਭਾਰਤ ਦੀ ਵਿਵਿਧਤਾ ਦਾ ਪ੍ਰਦਰਸ਼ਨ ਕੀਤਾ"

ਨਮਸਕਾਰ,

ਇੱਕ ਅਦਭੁਤ ਦ੍ਰਿਸ਼ ਸਾਹਮਣੇ ਹੈ। ਭਵਯ (ਸ਼ਾਨਦਾਰ) ਹੈ, ਵਿਰਾਟ ਹੈ, ਵਿਹੰਗਮ ਹੈ। ਅਤੇ ਇਹ ਅੱਜ ਦਾ ਇਹ ਜੋ ਅਵਸਰ ਹੈ, ਇਸ ਦੇ ਪਿੱਛੇ ਜੋ ਕਲਪਨਾ ਹੈ, ਅਤੇ ਅੱਜ ਸਾਡੀਆਂ ਅੱਖਾਂ ਦੇ ਸਾਹਮਣੇ ਉਸ ਸੁਪਨੇ ਨੂੰ ਸਾਕਾਰ ਹੁੰਦੇ ਹੋਏ ਦੇਖ ਰਹੇ ਹਾਂ, ਤਦ ਮੈਨੂੰ ਇੱਕ ਪ੍ਰਸਿੱਧ ਕਵਿਤਾ ਦੀਆਂ ਪੰਕਤੀਆਂ ਗੁਣਗੁਣਾਉਣ ਦਾ ਮਨ ਕਰਦਾ ਹੈ:-

ਨਯਾ ਪ੍ਰਾਤ ਹੈ, ਨਈ ਬਾਤ ਹੈ, ਨਵੀਂ ਕਿਰਣ ਹੈ, ਜਯੋਤੀ ਨਈ,

ਨਈ ਉਮੰਗੇਂ, ਨਈ ਤਰੰਗੇਂ, ਨਵੀਂ ਆਸ ਹੈ, ਸਾਂਸ ਨਈ।

ਉਠੋ ਧਰਾ ਕੇ ਅਮਰ ਸਪੂਤੋ, ਪੁਨ: ਨਯਾ ਨਿਰਮਾਣ ਕਰੋ।

ਜਨ-ਜਨ ਕੇ ਜੀਵਨ ਮੇਂ ਫਿਰ ਸੇ ਨਈ ਸਫੂਰਤਿ, ਨਵ ਪ੍ਰਾਣ ਭਰੋ।

(नया प्रात है, नई बात है, नई किरण है, ज्योति नई।

नई उमंगें, नई तरंगे, नई आस है, साँस नई।

उठो धरा के अमर सपूतो, पुनः नया निर्माण करो।

जन-जन के जीवन में फिर से नई स्फूर्ति, नव प्राण भरो।)

ਅੱਜ ਦੇ ਇਹ ਦਿਵਯ ਅਤੇ ਭਵਯ (ਸ਼ਾਨਦਾਰ) ‘ਭਾਰਤ ਮੰਡਪਮ’ ਉਸ ਨੂੰ ਦੇਖ ਕੇ ਹਰ ਭਾਰਤੀ ਖੁਸ਼ੀ ਨਾਲ ਭਰ ਰਿਹਾ ਹੈ, ਆਨੰਦਿਤ ਹੈ, ਅਤੇ ਗਰਵ (ਮਾਣ) ਮਹਿਸੂਸ ਕਰ ਰਿਹਾ ਹੈ। ‘ਭਾਰਤ ਮੰਡਪਮ’ ਸੱਦਾ ਹੈ ਭਾਰਤ ਦੀ ਸਮਰੱਥਾ ਦਾ, ਭਾਰਤ ਦੀ ਨਵੀਂ ਊਰਜਾ ਦਾ। ‘ਭਾਰਤ ਮੰਡਪਮ’ ਦਰਸ਼ਨ ਹੈ, ਭਾਰਤ ਦੀ ਭਵਯਤਾ(ਸ਼ਾਨ) ਦਾ ਅਤੇ ਭਾਰਤ ਦੀ ਇੱਛਾਸ਼ਕਤੀ ਦਾ। ਕੋਰੋਨਾ ਦੇ ਕਠਿਨ ਕਾਲ ਵਿੱਚ ਜਦੋਂ ਹਰ ਤਰਫ਼ ਕੰਮ ਰੁਕਿਆ ਹੋਇਆ ਸੀ, ਸਾਡੇ ਦੇਸ਼ ਦੇ ਸ਼੍ਰਮਜੀਵੀਆਂ ਨੇ ਦਿਨ-ਰਾਤ ਮਿਹਨਤ ਕਰਕੇ ਇਸ ਦਾ ਨਿਰਮਾਣ ਪੂਰਾ ਕੀਤਾ ਹੈ।

 

|

‘ਭਾਰਤ ਮੰਡਪਮ’ ਦੇ ਨਿਰਮਾਣ ਨਾਲ ਜੁੜੇ ਹਰ ਸ਼੍ਰਮਿਕ ਭਾਈ-ਭੈਣ ਨੂੰ, ਹਰ ਕਰਮੀ ਨੂੰ ਅੱਜ ਸੱਚੇ ਹਿਰਦੇ ਤੋਂ ਮੈਂ ਅਭਿਨੰਦਨ ਕਰਦਾ ਹਾਂ, ਉਨ੍ਹਾਂ ਦਾ ਸਾਧੂਵਾਦ ਕਰਦਾ ਹਾਂ। ਅੱਜ ਸੁਬ੍ਹਾ ਮੈਨੂੰ ਉਨ੍ਹਾਂ ਸਾਰੇ ਸ਼੍ਰਮਜੀਵੀਆਂ ਨੂੰ ਮਿਲਣ ਦਾ ਮੌਕਾ ਮਿਲਿਆ ਸੀ, ਸਾਡੇ ਇਨ੍ਹਾਂ ਸ਼੍ਰਮਿਕ ਸਾਥੀਆਂ ਨੂੰ ਸਨਮਾਨਿਤ ਕਰਨ ਦਾ ਮੈਨੂੰ ਸੁਭਾਗ ਮਿਲਿਆ ਸੀ। ਅੱਜ ਉਨ੍ਹਾਂ ਦੀ ਮਿਹਨਤ ਦੇਖ , ਪੂਰਾ ਭਾਰਤ ਵਿਸਮਿਤ ਹੈ, ਭਾਰਤ ਚਕਿਤ ਹੈ। ਮੈਂ ਰਾਜਧਾਨੀ ਦਿੱਲੀ ਦੇ ਲੋਕਾਂ ਨੂੰ, ਦੇਸ਼ ਦੇ ਲੋਕਾਂ ਨੂੰ ਇਸ ਨਵੇਂ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ- ‘ਭਾਰਤ ਮੰਡਪਮ’ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਇੱਥੇ ਦੇਸ਼ ਦੇ ਕੋਣੇ-ਕੋਣੇ ਤੋਂ ਅਤਿਥੀ (ਮਹਿਮਾਨ) ਆਏ ਹਨ, ਮੈਂ ਉਨ੍ਹਾਂ ਸਾਰਿਆਂ ਦਾ ਹਿਰਦੇ ਤੋਂ ਸੁਆਗਤ ਕਰਦਾ ਹਾਂ। ਟੀਵੀ ਦੇ ਮਾਧਿਅਮ ਨਾਲ, ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਜੋ ਕਰੋੜਾਂ ਲੋਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਹਨ, ਮੈਂ ਉਨ੍ਹਾਂ ਦਾ ਅਭਿਨੰਦਨ ਕਰਦਾ ਹਾਂ।

ਸਾਥੀਓ,

ਅੱਜ ਦਾ ਦਿਨ ਵੈਸੇ ਭੀ ਹਰ ਦੇਸ਼ਵਾਸੀ ਦੇ ਲਈ ਬਹੁਤ ਇਤਿਹਾਸਿਕ ਹੈ, ਅੱਜ ਕਰਗਿਲ ਵਿਜੈ ਦਿਵਸ ਹੈ। ਦੇਸ਼ ਦੇ ਦੁਸ਼ਮਣਾਂ ਨੇ ਜੋ ਦੁਸਾਹਸ ਦਿਖਾਇਆ ਸੀ, ਉਸ ਨੂੰ ਮਾਂ ਭਾਰਤੀ ਦੇ ਬੇਟੇ-ਬੇਟੀਆਂ ਨੇ ਆਪਣੇ ਪਰਾਕ੍ਰਮ ਨਾਲ ਪਰਾਸਤ ਕਰ ਦਿੱਤਾ ਸੀ। ਕਰਗਿਲ ਯੁੱਧ ਵਿੱਚ ਆਪਣਾ ਬਲੀਦਾਨ ਦੇਣ ਵਾਲੇ ਹਰੇਕ ਵੀਰ ਨੂੰ ਮੈਂ ਕ੍ਰਿਤੱਗ ਰਾਸ਼ਟਰ ਦੀ ਤਰਫੋਂ ਸ਼ਰਧਾਂਜਲੀ ਦਿੰਦਾ ਹਾਂ।

ਸਾਥੀਓ,

‘ਭਾਰਤ ਮੰਡਪਮ’ ਦੇ ਇਸ ਮਾਨ ਦੇ ਪਿੱਛੇ ਅਤੇ ਜਿਹਾ ਹੁਣੇ ਪੀਯੂਸ਼ ਜੀ ਨੇ ਦੱਸਿਆ, ਭਗਵਾਨ ਬਸ਼ਵੇਸ਼ਵਰ ਦੇ ‘ਅਨੁਭਵ ਮੰਡਪਮ’ ਦੀ ਪ੍ਰੇਰਣਾ ਹੈ। ਅਨੁਭਵ ਮੰਡਪਮ ਯਾਨੀ ਵਾਦ ਅਤੇ ਸੰਵਾਦ ਦੀ ਲੋਕਤਾਂਤਰਿਕ ਪ੍ਰਣਾਲੀ, ਅਨੁਭਵ ਮੰਡਪਮ ਯਾਨੀ ਅਭਿਵਿਅਕਤੀ, ਅਭਿਮਤ । ਅੱਜ ਦੁਨੀਆ ਇਹ ਸਵੀਕਾਰ ਕਰ ਰਹੀ ਹੈ ਕਿ ਭਾਰਤ Mother of Democracy ਹੈ। ਤਮਿਲ ਨਾਡੂ ਦੇ ਉੱਤਰਾਮੇਰੂਰ ਵਿੱਚ ਮਿਲੇ ਸ਼ਿਲਾਲੇਖਾਂ ਤੋਂ ਲੈ ਕੇ ਵੈਸ਼ਾਲੀ ਤੱਕ, ਭਾਰਤ ਦੀ ਵਾਇਬ੍ਰੈਂਟ ਡੈਮੋਕ੍ਰੇਸੀ ਸਦੀਆਂ ਤੋਂ ਸਾਡਾ ਗੌਰਵ ਰਹੀ ਹੈ। ਅੱਜ ਜਦੋਂ ਅਸੀਂ ਆਜ਼ਾਦੀ ਦੇ 75 ਵਰ੍ਹੇ ਹੋਣ ‘ਤੇ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ, ਤਾਂ ਇਹ ‘ਭਾਰਤ ਮੰਡਪਮ’, ਅਸੀਂ ਭਾਰਤੀਆਂ ਦੁਆਰਾ ਆਪਣੇ ਲੋਕਤੰਤਰ ਨੂੰ ਦਿੱਤਾ ਇੱਕ ਖੂਬਸੂਰਤ ਉਪਹਾਰ ਹੈ। ਕੁਝ ਹਫ਼ਤਿਆਂ ਬਾਅਦ ਹੀ ਇੱਥੇ ਹੀ G-20 ਨਾਲ ਜੁੜੇ ਆਯੋਜਨ ਹੋਣਗੇ, ਦੁਨੀਆ ਦੇ ਬੜੇ-ਬੜੇ ਦੇਸ਼ਾਂ ਦੇ ਰਾਸ਼ਟਰਮੁਖੀ ਇੱਥੇ ਉਪਸਥਿਤ ਹੋਣਗੇ। ਭਾਰਤ ਦੇ ਵਧਦੇ ਹੋਏ ਕਦਮ ਅਤੇ ਭਾਰਤ ਦਾ ਵਧਦਾ ਹੋਇਆ ਕੱਦ, ਇਸ ਭਵਯ (ਸ਼ਾਨਦਾਰ) ‘ਭਾਰਤ ਮੰਡਪਮ’ ਤੋਂ ਪੂਰੀ ਦੁਨੀਆ ਦੇਖੇਗੀ।

ਸਾਥੀਓ,

ਅੱਜ ਪੂਰੀ ਦੁਨੀਆ Inter-Connected ਹੈ, Inter-Dependent ਹੈ ਅਤੇ ਆਲਮੀ ਪੱਧਰ ‘ਤੇ ਵਿਭਿੰਨ ਕਾਰਜਕ੍ਰਮਾਂ ਅਤੇ ਸਮਿਟਸ ਦੀ ਲੜੀ ਲਗਾਤਾਰ ਚਲਦੀ ਰਹਿੰਦੀ ਹੈ। ਐਸੇ ਕਾਰਜਕ੍ਰਮ ਕਦੇ ਇੱਕ ਦੇਸ਼ ਵਿੱਚ ਤਾਂ ਕਦੇ ਦੂਸਰੇ ਦੇਸ਼ ਵਿੱਚ ਹੁੰਦੇ ਹਨ। ਅਜਿਹੇ ਵਿੱਚ ਭਾਰਤ ਵਿੱਚ, ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ, ਅੰਤਰਰਾਸ਼ਟਰੀ ਪੱਧਰ ਦਾ ਇੱਕ ਕਨਵੈਨਸ਼ਨ ਸੈਂਟਰ ਹੋਣਾ ਬਹੁਤ ਹੀ ਜ਼ਰੂਰੀ ਸੀ। ਇੱਥੇ ਜੋ ਵਿਵਸਥਾਵਾਂ ਸਨ, ਉਹ ਹਾਲਸ ਸਨ, ਉਹ ਕਈ ਦਹਾਕੇ ਪਹਿਲਾਂ ਇੱਥੇ ਬਣੇ ਸਨ। ਪਿਛਲੀ ਸ਼ਤਾਬਦੀ ਦੀ ਉਹ ਪੁਰਾਣੀ ਵਿਵਸਥਾ, 21ਵੀਂ ਸਦੀ ਦੇ ਭਾਰਤ ਦੇ ਨਾਲ ਕਦਮਤਾਲ ਨਹੀਂ ਕਰ ਪਾ ਰਹੇ ਸੀ। 21ਵੀਂ ਸਦੀ ਦੇ ਭਾਰਤ ਵਿੱਚ ਸਾਨੂੰ 21ਵੀਂ ਸਦੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲਾ ਨਿਰਮਾਣ ਕਰਨਾ ਹੀ ਹੋਵੇਗਾ। ਇਸ ਲਈ ਇਹ ਭਵਯ (ਸ਼ਾਨਦਾਰ)ਨਿਰਮਾਣ, ਇਹ ‘ਭਾਰਤ ਮੰਡਪਮ’ ਅੱਜ ਮੇਰੇ ਦੇਸ਼ਵਾਸੀਆਂ ਦੇ ਸਾਹਮਣੇ ਹੈ, ਤੁਹਾਡੇ ਸਾਹਮਣੇ ਹੈ। ‘ਭਾਰਤ ਮੰਡਪਮ’ ਦੇਸ਼-ਵਿਦੇਸ਼ ਦੇ ਬੜੇ-ਬੜੇ exhibitors ਨੂੰ ਮਦਦ ਕਰੇਗਾ। ‘ਭਾਰਤ ਮੰਡਪਮ’ ਦੇਸ਼ ਵਿੱਚ ਕਾਨਫਰੰਸ ਟੂਰਿਜ਼ਮ ਦਾ ਬਹੁਤ ਬੜਾ ਜ਼ਰੀਆ ਬਣੇਗਾ। ‘ਭਾਰਤ ਮੰਡਪਮ’ ਸਾਡੇ ਸਟਾਰਟਅੱਪਸ ਦੀ ਸ਼ਕਤੀ ਨੂੰ ਸ਼ੋਅ-ਕੇਸ ਦਾ ਮਾਧਿਅਮ ਬਣੇਗਾ। ‘ਭਾਰਤ ਮੰਡਪਮ’ ਸਾਡੇ ਸਿਨੇਮਾ-ਜਗਤ, ਸਾਡੇ ਆਰਟਿਸਟਸ ਦੀ ਪਰਫਾਰਮੈਂਸ ਦਾ ਸਾਖੀ ਬਣੇਗਾ। ‘ਭਾਰਤ ਮੰਡਪਮ’ ਸਾਡੇ ਹਸਤਸ਼ਿਲਪੀਆਂ, ਕਾਰੀਗਰਾਂ-ਬੁਣਕਰਾਂ ਦੀ ਮਿਹਨਤ ਨੂੰ ਪਲੈਟਫਾਰਮ ਦੇਣ ਦਾ ਇੱਕ ਮਹੱਤਵਪੂਰਨ ਮਾਧਿਅਮ ਬਣਨ ਵਾਲਾ ਹੈ ਅਤੇ ‘ਭਾਰਤ ਮੰਡਪਮ’ ਆਤਮਨਿਰਭਰ ਭਾਰਤ ਅਤੇ Vocal For Local ਅਭਿਯਾਨ ਦਾ ਪ੍ਰਤੀਬਿੰਬ ਬਣੇਗਾ। ਯਾਨੀ ਇਕੌਨਮੀ ਤੋਂ ਇਕੌਲਜੀ ਤੱਕ, ਟ੍ਰੇਡ ਤੋਂ ਟੈਕਨੋਲੋਜੀ ਤੱਕ, ਅਜਿਹੇ ਹਰ ਆਯੋਜਨ ਦੇ ਲਈ ਇਹ ਵਿਸ਼ਾਲ ਮਿਹਨਤ ਅਤੇ ਇਹ ਵਿਸ਼ਾਲ ਪਰਿਸਰ, ਇਹ ‘ਭਾਰਤ ਮੰਡਪਮ’ ਬਹੁਤ ਬੜਾ ਮੰਚ ਬਣੇਗਾ।

 

|

ਸਾਥੀਓ,

ਭਾਰਤ ਮੰਡਪਮ ਜਿਹੀ ਇਸ ਵਿਵਸਥਾ ਦਾ ਨਿਰਮਾਣ ਕਈ ਦਹਾਕੇ ਪਹਿਲਾਂ ਹੋ ਜਾਣਾ ਚਾਹੀਦਾ ਸੀ। ਲੇਕਿਨ ਸ਼ਾਇਦ ਮੈਨੂੰ ਲਗਦਾ ਹੈ, ਬਹੁਤ ਸਾਰੇ ਕੰਮ ਮੇਰੇ ਹੱਥ ਵਿੱਚ ਹੀ ਲਿਖੇ ਹੋਏ ਹਨ। ਅਤੇ ਅਸੀਂ ਦੇਖਦੇ ਹਾਂ, ਦੁਨੀਆ ਵਿੱਚ ਕਿਸੇ ਦੇਸ਼ ਵਿੱਚ ਅਗਰ ਇੱਕ ਓਲੰਪਿਕ ਸਮਿਟ ਹੁੰਦਾ ਹੈ, ਪੂਰੀ ਦੁਨੀਆ ਵਿੱਚ ਉਸ ਦੇਸ਼ ਦਾ ਪ੍ਰੋਫਾਈਲ ਇਕਦਮ ਤੋਂ ਬਦਲ ਜਾਂਦਾ ਹੈ। ਅੱਜ ਇਹ ਵਿਸ਼ਵ ਵਿੱਚ ਇਨ੍ਹਾਂ ਚੀਜ਼ਾਂ ਦਾ ਮਹਾਤਮ ਬਹੁਤ ਬੜਾ ਹੋ ਗਿਆ ਹੈ ਅਤੇ ਦੇਸ਼ ਦਾ ਪ੍ਰੋਫਾਈਲ ਭੀ ਬਹੁਤ ਮਾਅਨੇ ਰੱਖਦਾ ਹੈ। ਅਤੇ ਅਜਿਹੀਆਂ ਹੀ ਵਿਵਸਥਾਵਾਂ ਹਨ ਜੋ ਕੁਝ ਨਾ ਕੁਝ ਉਸ ਵਿੱਚ value addition ਕਰਦੀਆਂ ਹਨ। ਲੇਕਿਨ ਸਾਡੇ ਦੇਸ਼ ਵਿੱਚ ਕੁਝ ਅਲੱਗ ਸੋਚ ਦੇ ਲੋਕ ਭੀ ਹਨ। ਨਕਾਰਾਤਮਕ ਸੋਚ ਵਾਲਿਆਂ ਦੀ ਕੋਈ ਕਮੀ ਤਾਂ ਹੈ ਨਹੀਂ ਸਾਡੇ ਇੱਥੇ। ਇਸ ਨਿਰਮਾਣ ਨੂੰ ਰੋਕਣ ਦੇ ਲਈ ਵੀ ਨਕਾਰਾਤਮਕ ਸੋਚ ਵਾਲਿਆਂ ਨੇ ਕੀ-ਕੀ ਕੋਸ਼ਿਸ਼ਾਂ ਨਹੀਂ ਕੀਤੀਆਂ। ਖੂਬ ਤੁਫਾਨ ਮਚਾਇਆ ਗਿਆ, ਅਦਾਲਤਾਂ ਦੇ ਚੱਕਰ ਕੱਟੇ ਗਏ। ਲੇਕਿਨ ਜਿੱਥੇ ਸੱਚ ਹੈ, ਉੱਥੇ ਈਸ਼ਵਰ ਵੀ ਹੁੰਦਾ ਹੈ। ਲੇਕਿਨ ਹੁਣ ਇਹ ਸੁੰਦਰ ਪਰਿਸਰ ਤੁਹਾਡੀਆਂ ਅੱਖਾਂ ਸਾਹਮਣੇ ਮੌਜੂਦ ਹੈ। ਦਰਅਸਲ, ਕੁਝ ਲੋਕਾਂ ਦੀ ਫਿਤਰਤ ਹੁੰਦੀ ਹੈ, ਹਰ ਚੰਗੇ ਕੰਮ ਨੂੰ ਰੋਕਣ ਦੀ, ਟੋਕਣ ਦੀ।  ਹੁਣ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਕਰਤਵਯ ਪਥ ਬਣ ਰਿਹਾ ਸੀ ਤਾਂ ਨਾ ਜਾਣੇ ਕੀ-ਕੀ ਕਥਾਵਾਂ ਚਲ ਰਹੀਆਂ ਸਨ, ਫ੍ਰੰਟ ਪੇਜ 'ਤੇ ਬ੍ਰੇਕਿੰਗ ਨਿਊਜ਼ 'ਚ ਕੀ ਕੁਝ ਚਲ ਰਿਹਾ ਸੀ। ਅਦਾਲਤ ਵਿੱਚ ਭੀ ਪਤਾ ਨਹੀਂ ਕਿਤਨੇ ਮਾਮਲੇ ਉਠਾਏ ਗਏ ਸਨ। ਲੇਕਿਨ ਜਦੋਂ ਹੁਣ ਕਰਤਵਯ ਪਥ  ਬਣ ਗਿਆ, ਤਾਂ ਉਹ ਲੋਕ ਵੀ ਦਬੀ ਜ਼ੁਬਾਨ ਵਿੱਚ ਕਹਿ ਰਹੇ ਹਨ ਕਿ ਕੁਝ ਚੰਗਾ ਹੋਇਆ ਹੈ ਕੁਝ, ਇਹ ਦੇਸ਼ ਦੀ ਸ਼ਾਨ ਵਧਾਉਣ ਵਾਲਾ ਹੈ। ਅਤੇ ਮੈਨੂੰ ਵਿਸ਼ਵਾਸ ਹੈ ਕਿ ਕੁਝ ਸਮੇਂ ਬਾਅਦ ‘ਭਾਰਤ ਮੰਡਪਮ’ ਦੇ ਲਈ ਵੀ ਉਹ ਟੋਲੀ ਖੁੱਲ੍ਹ ਕੇ ਬੋਲੇ ਜਾਂ ਨਾ ਬੋਲੇ, ਲੇਕਿਨ ਅੰਦਰੋਂ ਤਾਂ ਸਵੀਕਾਰ ਕਰੇਗੀ ਅਤੇ ਹੋ ਸਕਦਾ ਹੈ ਕਿ ਕਿਸੇ ਸਮਾਰੋਹ ਵਿੱਚ ਇੱਥੇ ਆ ਕੇ  ਲੈਕਚਰ ਦੇਣ ਭੀ ਆ ਜਾਵੇ।

Friends,

ਦੋਸਤੋ (Friends),

ਕੋਈ ਵੀ ਦੇਸ਼ ਹੋਵੇ, ਕੋਈ ਵੀ ਸਮਾਜ ਹੋਵੇ, ਉਹ ਟੁਕੜਿਆਂ ਵਿੱਚ ਸੋਚ ਕੇ, ਟੁਕੜਿਆਂ ਵਿੱਚ ਕੰਮ ਕਰਕੇ ਅੱਗੇ ਨਹੀਂ ਵਧ ਸਕਦਾ। ਅੱਜ ਇਹ ਕਨਵੈਨਸ਼ਨ ਸੈਂਟਰ, ਇਹ ‘ਭਾਰਤ ਮੰਡਪਮ’ ਇਸ ਬਾਤ ਦਾ ਵੀ ਗਵਾਹ ਹੈ ਕਿ ਸਾਡੀ ਸਰਕਾਰ ਕਿਵੇਂ ਹੋਲਿਸਟਿਕ ਤਰੀਕੇ ਨਾਲ, ਬਹੁਤ ਦੂਰ ਦੀ ਸੋਚ ਕੇ ਕੰਮ ਕਰ ਰਹੀ ਹੈ। ਇਨ੍ਹਾਂ ਜਿਹੇ ਸੈਂਟਰਸ ਵਿੱਚ ਆਉਣਾ ਅਸਾਨ ਹੋਵੇ, ਦੇਸ਼-ਵਿਦੇਸ਼ ਦੀਆਂ ਬੜੀਆਂ ਕੰਪਨੀਆਂ ਇੱਥੇ ਆ ਸਕਣ, ਇਸ ਲਈ ਅੱਜ ਭਾਰਤ 160 ਤੋਂ ਜ਼ਿਆਦਾ ਦੇਸ਼ਾਂ ਨੂੰ e-Conference visa ਦੀ ਸੁਵਿਧਾ ਦੇ ਰਿਹਾ ਹੈ। ਯਾਨੀ ਸਿਰਫ਼ ਇਹ ਬਣਾਇਆ ਐਸਾ ਨਹੀਂ, ਪੂਰੀ ਸਪਲਾਈ ਚੇਨ, ਸਿਸਟਮ ਚੇਨ, ਉਸ ਦੀ ਵਿਵਸਥਾ ਕੀਤੀ ਹੈ। 2014 ਵਿੱਚ ਦਿੱਲੀ ਏਅਰਪੋਰਟ ਦੀ ਕਪੈਸਿਟੀ ਦਾ ਸਲਾਨਾ ਕਰੀਬ 5 ਕਰੋੜ ਯਾਤਰੀਆਂ ਨੂੰ ਹੈਂਡਲ ਕਰਨ ਦੀ ਸੀ। ਅੱਜ ਇਹ ਵੀ ਵਧ ਕੇ ਸਲਾਨਾ ਸਾਢੇ ਸੱਤ ਕਰੋੜ ਪੈਸੰਜਰ ਹੋ ਚੁੱਕੀ ਹੈ। ਟਰਮੀਨਲ ਟੂ ਅਤੇ ਚੌਥਾ ਰਨਵੇਅ ਵੀ ਸ਼ੁਰੂ ਹੋ ਚੁੱਕਿਆ ਹੈ। ਗ੍ਰੇਟਰ ਨੌਇਡਾ ਦੇ ਜੇਵਰ ਵਿੱਚ ਇੰਟਰਨੈਸ਼ਨਲ ਏਅਰਪੋਰਟ ਸ਼ੁਰੂ ਹੋਣ ਦੇ ਬਾਅਦ ਇਸ ਨੂੰ ਹੋਰ ਸ਼ਕਤੀ ਮਿਲੇਗੀ। ਬੀਤੇ ਵਰ੍ਹਿਆਂ ਵਿੱਚ ਦਿੱਲੀ –NCR ਵਿੱਚ ਹੋਟਲ ਇੰਡਸਟ੍ਰੀ ਦਾ ਵੀ ਕਾਫੀ ਵਿਸਤਾਰ ਹੋਇਆ ਹੈ। ਯਾਨੀ ਕਾਨਫਰੰਸ ਟੂਰਿਜ਼ਮ ਦੇ ਲਈ ਇੱਕ ਪੂਰਾ ਈਕੋਸਿਸਟਮ ਬਣਾਉਣ ਦਾ ਅਸੀਂ ਬਿਲਕੁਲ ਪਲਾਨ-ਵੇ ਵਿੱਚ ਪ੍ਰਯਾਸ ਕੀਤਾ ਹੈ।

ਸਾਥੀਓ,

ਇਸ ਦੇ ਇਲਾਵਾ ਭੀ ਇੱਥੇ ਰਾਜਧਾਨੀ ਦਿੱਲੀ ਵਿੱਚ ਵੀ ਬੀਤੇ ਵਰ੍ਹਿਆਂ ਵਿੱਚ ਜੋ ਨਿਰਮਾਣ ਹੋਏ ਹਨ, ਉਹ ਦੇਸ਼ ਦਾ ਗੌਰਵ ਵਧਾ ਰਹੇ ਹਨ। ਕੌਣ ਭਾਰਤੀ ਹੋਵੇਗਾ, ਜਿਸ ਦਾ ਸਿਰ ਦੇਸ਼ ਦੀ ਨਵੀਂ ਸੰਸਦ ਨੂੰ ਦੇਖ ਕੇ ਉੱਚਾ ਨਹੀਂ ਹੋਵੇਗਾ। ਅੱਜ ਦਿੱਲੀ ਵਿੱਚ ਨੈਸ਼ਨਲ ਵਾਰ ਮੈਮੋਰੀਅਲ ਹੈ, ਪੁਲਿਸ ਮੈਮੋਰੀਅਲ ਹੈ, ਬਾਬਾ ਸਾਹੇਬ ਅੰਬੇਡਕਰ ਮੈਮੋਰੀਅਲ ਹੈ। ਅੱਜ ਕਰਤਵਯ ਪਥ ਦੇ ਆਸਪਾਸ ਸਰਕਾਰ ਦੇ ਆਧੁਨਿਕ ਆਫਿਸਿਜ਼, ਦਫ਼ਤਰ, ਉਸ ‘ਤੇ ਬਹੁਤ ਤੇਜ਼ੀ ਨਾਲ ਕੰਮ ਚਲ ਰਿਹਾ ਹੈ। ਅਸੀਂ ਵਰਕ ਕਲਚਰ ਭੀ ਬਦਲਣਾ ਹੈ, ਨਰਕ ਇਨਵਾਇਰਨਮੈਂਟ ਭੀ ਬਦਲਣਾ ਹੈ। ਆਪ (ਤੁਸੀਂ) ਸਭ ਨੇ ਦੇਖਿਆ ਹੋਵੇਗਾ, ਪ੍ਰਾਈਮ ਮਿਨਿਸਟਰਸ ਮਿਊਜ਼ੀਅਮ ਨਾਲ ਅੱਜ ਦੀ ਨਵੀਂ ਪੀੜ੍ਹੀ ਨੂੰ ਦੇਸ਼ ਦੇ ਸਾਰੇ ਸਾਬਕਾ ਪ੍ਰਧਾਨ ਮੰਤਰੀਆਂ ਬਾਰੇ ਜਾਣਨ ਦਾ ਮੌਕਾ ਮਿਲ ਰਿਹਾ ਹੈ। ਜਲਦੀ ਹੀ ਦਿੱਲੀ ਵਿੱਚ, ਅਤੇ ਇਹ ਵੀ ਆਪ ਲੋਕਾਂ ਦੇ ਲਈ ਖੁਸ਼ਖ਼ਬਰੀ ਹੋਵੇਗੀ, ਦੁਨੀਆ ਦੇ ਲਈ ਵੀ ਖੁਸ਼ਖ਼ਬਰੀ ਹੋਵੇਗੀ, ਜਲਦੀ ਹੀ ਦਿੱਲੀ ਵਿੱਚ ਦੁਨੀਆ ਦਾ ਸਭ ਤੋਂ ਬੜਾ ਅਤੇ ਜਦੋਂ ਮੈਂ ਕਹਿੰਦਾ ਹਾਂ, ਦੁਨੀਆ ਦਾ ਸਭ ਤੋਂ ਬੜਾ ਮਤਲਬ ਦੁਨੀਆ ਦਾ ਸਭ ਤੋਂ ਬੜਾ ਮਿਊਜ਼ੀਅਮ-ਯੁਗੇ-ਯੁਗੀਨ ਭਾਰਤ ਭੀ ਬਣਨ ਜਾ ਰਿਹਾ ਹੈ।

ਸਾਥੀਓ,

ਅੱਜ ਪੂਰੀ ਦੁਨੀਆ ਭਾਰਤ ਦੀ ਤਰਫ਼ ਦੇਖ ਰਹੀ ਹੈ। ਭਾਰਤ ਅੱਜ ਉਹ ਹਾਸਲ ਕਰ ਰਿਹਾ ਹੈ, ਜੋ ਪਹਿਲਾਂ ਅਕਲਪਨੀ(ਕਲਪਨਾ ਤੋਂ ਪਰੇ) ਸੀ, ਕੋਈ ਸੋਚ ਵੀ ਨਹੀਂ ਸਕਦਾ ਸੀ। ਵਿਕਸਿਤ ਹੋਣ ਲਈ ਸਾਨੂੰ ਬੜਾ ਸੋਚਣਾ ਹੀ ਹੋਵੇਗਾ, ਬੜੇ ਟੀਚੇ ਹਾਸਲ ਕਰਨੇ ਹੀ ਹੋਣਗੇ। ਇਸ ਲਈ, Think Big, Dream Big, Act Big” ਦੇ ਸਿਧਾਂਤ ਨੂੰ ਅਪਣਾਉਂਦੇ ਹੋਏ  ਭਾਰਤ ਅੱਜ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਅਤੇ ਕਿਹਾ ਭੀ ਗਿਆ ਹੈ - ਇਤਨੇ ਊਂਚੇ ਉਠੋ ਕਿ, ਜਿਤਨਾ ਉਠਾ ਗਗਨ ਹੈ। ਅਸੀਂ ਪਹਿਲਾਂ ਤੋਂ ਬੜਾ ਨਿਰਮਾਣ ਕਰ ਰਹੇ ਹਾਂ, ਅਸੀਂ ਪਹਿਲਾਂ ਤੋਂ ਬਿਹਤਰ ਨਿਰਮਾਣ ਕਰ ਰਹੇ ਹਾਂ, ਅਸੀਂ ਪਹਿਲਾਂ ਤੋਂ ਤੇਜ਼ ਗਤੀ ਨਾਲ ਨਿਰਮਾਣ ਕਰ ਰਹੇ ਹਾਂ। ਪੂਰਬ ਤੋਂ ਲੈ ਕੇ ਪੱਛਮ ਤੱਕ, ਉੱਤਰ ਤੋਂ ਲੈ ਕੇ ਦੱਖਣ ਤੱਕ, ਭਾਰਤ ਦਾ ਇਨਫ੍ਰਾਸਟ੍ਰਕਚਰ ਬਦਲ ਰਿਹਾ ਹੈ। ਦੁਨੀਆ ਦਾ ਸਭ ਤੋਂ ਬੜਾ Solar Wind Park ਅੱਜ ਭਾਰਤ ਵਿੱਚ ਬਣ ਰਿਹਾ ਹੈ। ਦੁਨੀਆ ਦਾ ਸਭ ਤੋਂ ਉੱਚਾ ਰੇਲ ਬ੍ਰਿਜ ਅੱਜ ਭਾਰਤ ਵਿੱਚ ਹੈ। 10 ਹਜ਼ਾਰ ਫੀਟ ਤੋਂ ਅਧਿਕ ਦੀ ਉਚਾਈ ‘ਤੇ ਦੁਨੀਆ ਦੀ ਸਭ ਤੋਂ ਲੰਬੀ ਟਨਲ ਅੱਜ ਭਾਰਤ ਵਿੱਚ ਹੈ। ਦੁਨੀਆ ਦੀ ਸਭ ਤੋਂ ਉੱਚੀ ਮੋਟਰੇਬਲ ਰੋਡ ਅੱਜ ਭਾਰਤ ਵਿੱਚ  ਹੈ। ਦੁਨੀਆ ਦਾ ਸਭ ਤੋਂ ਬੜਾ ਕ੍ਰਿਕਟ ਸਟੇਡੀਅਮ ਅੱਜ ਭਾਰਤ ਵਿੱਚ ਹੈ। ਦੁਨੀਆ ਦੀ ਸਭ ਤੋਂ ਉੱਚੀ ਪ੍ਰਤਿਮਾ ਅੱਜ ਭਾਰਤ ਵਿੱਚ ਹੈ। ਏਸ਼ੀਆ ਦਾ ਦੂਸਰਾ ਸਭ ਤੋਂ ਬੜਾ ਰੇਲ-ਰੋਡ ਬ੍ਰਿਜ ਵੀ ਭਾਰਤ ਵਿੱਚ ਹੈ। ਅੱਜ ਭਾਰਤ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚ ਹੈ ਜਿੱਥੇ ਗ੍ਰੀਨ ਹਾਈਡ੍ਰੋਜਨ ‘ਤੇ ਇਤਨਾ ਬੜਾ ਕੰਮ ਹੋ ਰਿਹਾ ਹੈ।

 

|

ਸਾਥੀਓ,

ਅੱਜ ਸਾਡੀ ਸਰਕਾਰ ਦੇ ਇਸ ਟਰਮ ਅਤੇ ਪਿਛਲੇ ਟਰਮ ਦੇ ਕਾਰਜਾਂ ਦਾ ਪਰਿਣਾਮ ਪੂਰਾ ਦੇਸ਼ ਦੇਖ ਰਿਹਾ ਹੈ। ਅੱਜ ਦੇਸ਼ ਦਾ ਵਿਸ਼ਵਾਸ ਪੱਕਾ ਹੋ ਗਿਆ ਹੈ ਕਿ ਹੁਣ ਭਾਰਤ ਦੀ ਵਿਕਾਸ ਯਾਤਰਾ ਰੁਕਣ ਵਾਲੀ ਨਹੀਂ ਹੈ। ਆਪ (ਤੁਸੀਂ) ਜਾਣਦੇ ਹੋ ਕਿ ਸਾਡੇ ਪਹਿਲੇ ਟਰਮ ਦੀ ਸ਼ੁਰੂਆਤ ਵਿੱਚ ਭਾਰਤ, ਵਰਲਡ ਇਕੌਨਮੀ ਵਿੱਚ ਦਸਵੇਂ ਨੰਬਰ ‘ਤੇ ਸੀ। ਜਦੋਂ ਮੈਨੂੰ ਅੱਜ ਲੋਕਾਂ ਨੇ ਕੰਮ ਦਿੱਤਾ ਤਦ ਅਸੀਂ ਦਸ ਨੰਬਰੀ ਸਾਂ। ਦੂਸਰੇ ਟਰਮ ਵਿੱਚ ਅੱਜ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਬੜੀ ਇਕੌਨਮੀ ਹੈ। ਅਤੇ ਇਹ ਟ੍ਰੈਕ ਰਿਕਾਰਡ ਦੇ ਅਧਾਰ ‘ਤੇ, ਬਾਤਾਂ-ਬਾਤਾਂ ਵਿੱਚ ਨਹੀਂ, ਟ੍ਰੈਕ ਰਿਕਾਰਡ ਦੇ ਅਧਾਰ ‘ਤੇ ਮੈਂ ਕਹਿ ਰਿਹਾ ਹਾਂ। ਮੈਂ ਦੇਸ਼ ਨੂੰ ਇਹ ਵੀ ਵਿਸ਼ਵਾਸ ਦਿਵਾਵਾਂਗਾ ਕਿ ਤੀਸਰੇ ਟਰਮ ਵਿੱਚ, ਦੁਨੀਆ ਦੀਆਂ ਪਹਿਲੀਆਂ ਤਿੰਨ ਇਕੌਨਮੀਜ਼ ਵਿੱਚ ਇੱਕ ਨਾਮ ਭਾਰਤ ਦਾ ਹੋਵੇਗਾ। ਯਾਨੀ, ਤੀਸਰੇ ਟਰਮ ਵਿੱਚ ਪਹਿਲੀਆਂ ਤਿੰਨ ਇਕੌਨਮੀ ਵਿੱਚ ਗਰਵ (ਮਾਣ) ਦੇ ਨਾਲ ਹਿੰਦੁਸਤਾਨ ਖੜ੍ਹਾ ਹੋਵੇਗਾ ਦੋਸਤੋ। Third Term- Top Three Economy ਵਿੱਚ ਪਹੁੰਚ ਕੇ ਰਹੇਗਾ ਭਾਰਤ ਅਤੇ ਇਹ ਮੋਦੀ ਦੀ ਗਰੰਟੀ ਹੈ। ਮੈਂ ਦੇਸ਼ਵਾਸੀਆਂ ਨੂੰ ਇਹ ਵੀ ਵਿਸ਼ਵਾਸ ਦਿਵਾਵਾਂਗਾ ਕਿ 2024 ਤੋਂ ਬਾਅਦ ਸਾਡੇ ਤੀਸਰੇ ਟਰਮ ਵਿੱਚ, ਦੇਸ਼ ਦੀ ਵਿਕਾਸ ਯਾਤਰਾ ਹੋਰ ਤੇਜ਼ੀ ਨਾਲ ਵਧੇਗੀ। ਅਤੇ ਮੇਰੇ ਤੀਸਰੇ ਕਾਰਜਕਾਲ ਵਿੱਚ ਆਪ (ਤੁਸੀਂ) ਆਪਣੇ ਸੁਪਨੇ ਆਪਣੀਆਂ ਅੱਖਾਂ ਦੇ ਸਾਹਮਣੇ ਪੂਰੇ ਹੁੰਦੇ ਦੇਖੋਗੇ।

ਸਾਥੀਓ,

ਅੱਜ ਭਾਰਤ ਵਿੱਚ ਨਵ ਨਿਰਮਾਣ ਦੀ ਕ੍ਰਾਂਤੀ ਚਲ ਰਹੀ ਹੈ। ਬੀਤੇ 9 ਸਾਲ ਵਿੱਚ ਭਾਰਤ ਵਿੱਚ ਆਧੁਨਿਕ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਦੇ ਲਈ ਕਰੀਬ-ਕਰੀਬ 34 ਲੱਖ ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ਸਾਲ ਦੇ ਬਜਟ ਵਿੱਚ ਵੀ ਕੈਪੀਟਲ ਐਕਸਪੈਂਡੀਚਰ 10 ਲੱਖ ਕਰੋੜ ਰੁਪਏ ਰੱਖਿਆ ਗਿਆ ਹੈ। ਨਵੇਂ ਏਅਰਪੋਰਟ, ਨਵੇਂ ਐਕਸਪ੍ਰੈੱਸ ਵੇਅ, ਨਵੇਂ ਰੇਲ ਰੂਟ, ਨਵੇਂ ਬ੍ਰਿਜ, ਨਵੇਂ ਹਸਪਤਾਲ, ਅੱਜ ਭਾਰਤ ਜਿਸ ਸਪੀਡ ਅਤੇ ਸਕੇਲ ‘ਤੇ ਕੰਮ ਕਰ ਰਿਹਾ ਹੈ, ਇਹ ਵਾਕਈ ਅਭੂਤਪੂਰਵ ਹੈ। 70 ਸਾਲ ਵਿੱਚ, ਇਹ ਮੈਂ ਹੋਰ ਕਿਸੇ ਦੀ ਆਲੋਚਨਾ ਕਰਨ ਦੇ ਲਈ ਨਹੀਂ ਕਹਿ ਰਿਹਾ ਹਾਂ, ਲੇਕਿਨ ਹਿਸਾਬ-ਕਿਤਾਬ ਦੇ ਲਈ ਕੁਝ reference ਜ਼ਰੂਰੀ ਹੁੰਦਾ ਹੈ। ਅਤੇ ਇਸ ਲਈ ਮੈਂ ਉਸ reference ਦੇ ਅਧਾਰ ‘ਤੇ ਬਾਤ ਕਰ ਰਿਹਾ ਹਾਂ। 70 ਸਾਲ ਵਿੱਚ ਭਾਰਤ ਵਿੱਚ ਸਿਰਫ਼ 20 ਹਜ਼ਾਰ ਕਿਲੋਮੀਟਰ ਦੇ ਆਸਪਾਸ ਰੇਲ ਲਾਈਨਾਂ ਦਾ Electrification ਹੋਇਆ ਸੀ। ਜਦਕਿ ਪਿਛਲੇ 9 ਸਾਲ ਵਿੱਚ ਭਾਰਤ ਵਿੱਚ ਕਰੀਬ-ਕਰੀਬ 40 ਹਜ਼ਾਰ ਕਿਲੋਮੀਟਰ ਰੇਲ ਲਾਈਨਾਂ ਦਾ Electrification ਹੋਇਆ ਹੈ। 2014 ਤੋਂ ਪਹਿਲਾਂ ਸਾਡੇ ਦੇਸ਼ ਵਿੱਚ ਹਰ ਮਹੀਨੇ ਸਿਰਫ਼ 600 ਮੀਟਰ, ਕਿਲੋਮੀਟਰ ਮਤ ਸਮਝਣਾ, ਸਿਰਫ਼ 600 ਮੀਟਰ ਨਵੀਂ ਮੈਟਰੋ ਲਾਈਨ ਵਿਛਾਈ ਜਾ ਰਹੀ ਸੀ। ਅੱਜ ਭਾਰਤ ਵਿੱਚ ਹਰ ਮਹੀਨੇ 6 ਕਿਲੋਮੀਟਰ ਨਵੀਂ ਮੈਟਰੋ ਲਾਈਨ ਦਾ ਕੰਮ ਪੂਰਾ ਹੋ ਰਿਹਾ ਹੈ। 2014 ਤੋਂ ਪਹਿਲਾਂ ਦੇਸ਼ ਵਿੱਚ 4 ਲੱਖ ਕਿਲੋਮੀਟਰ ਤੋਂ ਵੀ ਘੱਟ ਗ੍ਰਾਮੀਣ ਸੜਕਾਂ ਸਨ। ਅੱਜ ਦੇਸ਼ ਵਿੱਚ ਸਵਾ ਸੱਤ ਲੱਖ ਕਿਲੋਮੀਟਰ ਤੋਂ ਵੀ ਜ਼ਿਆਦਾ ਗ੍ਰਾਮੀਣ ਸੜਕਾਂ ਹਨ।  2014 ਤੋਂ ਪਹਿਲਾਂ ਦੇਸ਼ ਵਿੱਚ ਕਰੀਬ-ਕਰੀਬ 70 ਦੇ ਆਸਪਾਸ ਹੀ ਸਾਡੇ ਏਅਰਪੋਰਟ ਸਨ। ਅੱਜ ਦੇਸ਼ ਵਿੱਚ ਏਅਰਪੋਰਟਸ ਦੀ ਸੰਖਿਆ ਭੀ ਵਧ ਕੇ 150 ਦੇ ਆਸਪਾਸ ਪਹੁੰਚ ਰਹੀ ਹੈ। 2014 ਤੋਂ ਪਹਿਲਾਂ ਦੇਸ਼ ਵਿੱਚ ਸਿਟੀ ਗੈਸ ਡਿਸਟ੍ਰੀਬਿਊਸ਼ਨ ਸਿਸਟਮ ਭੀ ਸਿਰਫ਼ 60 ਸ਼ਹਿਰਾਂ ਵਿੱਚ ਸੀ। ਹੁਣ ਦੇਸ਼ ਵਿੱਚ ਸਿਟੀ ਗੈਸ ਡਿਸਟ੍ਰੀਬਿਊਸ਼ਨ ਸਿਸਟਮ 600 ਤੋਂ ਭੀ ਜ਼ਿਆਦਾ ਸ਼ਹਿਰਾਂ ਵਿੱਚ ਪਹੁੰਚ ਗਿਆ ਹੈ।

ਸਾਥੀਓ,

ਬਦਲਦਾ ਹੋਇਆ ਭਾਰਤ ਅੱਜ ਪੁਰਾਣੀਆਂ ਚੁਣੌਤੀਆਂ ਨੂੰ ਸਮਾਪਤ ਕਰਦੇ ਹੋਏ ਅੱਗੇ ਵਧ ਰਿਹਾ ਹੈ। ਅਸੀਂ ਸਮੱਸਿਆਵਾਂ ਦੇ ਸਥਾਈ ਸਮਾਧਾਨ ‘ਤੇ Permanent Solution ‘ਤੇ ਜ਼ੋਰ ਦੇ ਰਹੇ ਹਾਂ। ਅਤੇ ਇਸ ਦੀ ਇੱਕ ਉਦਾਹਰਣ ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਭੀ ਹੈ। ਇੱਥੇ ਉਦਯੋਗ ਜਗਤ ਦੇ ਸਾਥੀ ਬੈਠੇ ਹਨ, ਮੈਂ ਚਾਹਾਂਗਾ ਕਿ ਆਪ (ਤੁਸੀਂ) ਜਾ ਕੇ ਉਸ ਪੋਰਟਲ ਨੂੰ ਦੇਖੋ। ਦੇਸ਼ ਵਿੱਚ ਰੇਲ-ਰੋਡ ਜਿਹੇ ਫਿਜ਼ੀਕਲ ਇਨਫ੍ਰਾਸਟ੍ਰਕਟਰ ਦੇ ਲਈ, ਸਕੂਲ ਬਣਾਉਣੇ ਹੋਣ, ਹਸਪਤਾਲ ਬਣਾਉਣੇ ਹੋਣ, ਅਜਿਹੇ ਸੋਸ਼ਲ ਇਨਫ੍ਰਾਸਟ੍ਰਕਚਰ ਦੇ ਲਈ, ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਇੱਕ ਬਹੁਤ ਬੜਾ ਗੇਮਚੇਂਜਰ ਸਾਬਤ ਹੋਣ ਜਾ ਰਿਹਾ ਹੈ। ਇਸ ਵਿੱਚ ਅਲੱਗ-ਅਲੱਗ ਲੇਅਰ ਦੇ 1600 ਤੋਂ ਜ਼ਿਆਦਾ ਅਲੱਗ-ਅਲੱਗ ਲੇਅਰਸ ਦੇ ਡੇਟਾ ਉਸ ਦੇ ਅੰਦਰ ਡਿਜੀਟਲ ਪਲੈਟਫਾਰਮਸ ‘ਤੇ ਲਿਆਂਦਾ ਗਿਆ ਹੈ। ਕੋਸ਼ਿਸ਼ ਇਹੀ ਹੈ ਕਿ ਦੇਸ਼ ਦਾ ਸਮਾਂ ਅਤੇ ਦੇਸ਼ ਦਾ ਪੈਸਾ ਪਹਿਲਾਂ ਦੀ ਤਰ੍ਹਾਂ ਬਰਬਾਦ ਨਾ ਹੋਵੇ।

 

|

ਸਾਥੀਓ,

ਅੱਜ ਭਾਰਤ ਦੇ ਸਾਹਮਣੇ ਬਹੁਤ ਬੜਾ ਅਵਸਰ ਹੈ। ਅੱਜ ਤੋਂ ਸੌ ਵਰ੍ਹੇ ਪਹਿਲਾਂ, ਮੈਂ ਪਿਛਲੀ ਸ਼ਤਾਬਦੀ ਦੀ ਬਾਤ ਕਰ ਰਿਹਾ ਹਾਂ, ਅੱਜ ਤੋਂ 100 ਵਰ੍ਹੇ ਪਹਿਲਾਂ ਜਦੋਂ ਭਾਰਤ ਆਜ਼ਾਦੀ ਦੀ ਜੰਗ ਲੜ ਰਿਹਾ ਸੀ, ਤਾਂ ਉਹ ਪਿਛਲੀ ਸ਼ਤਾਬਦੀ ਦਾ ਤੀਸਰਾ ਦਹਾਕਾ, ਮੈਂ ਤੁਹਾਡਾ ਧਿਆਨ ਆਕਰਸ਼ਿਤ ਕਰਨਾ ਚਾਹੁੰਦਾ ਹਾਂ। 1923-1930 ਦਾ ਉਹ ਕਾਲਖੰਡ ਯਾਦ ਕਰੋ, ਪਿਛਲੀ ਸ਼ਤਾਬਦੀ ਦਾ ਤੀਸਰਾ ਦਹਾਕਾ ਭਾਰਤ ਦੀ ਆਜ਼ਾਦੀ ਦੇ ਲਈ ਬਹੁਤ ਅਹਿਮ ਸੀ। ਇਸੇ ਪ੍ਰਕਾਰ 21ਵੀਂ ਸਦੀ ਦਾ ਇਹ ਤੀਸਰਾ ਦਹਾਕਾ ਵੀ ਉਤਨਾ ਹੀ ਮਹੱਤਵਪੂਰਨ ਹੈ। ਪਿਛਲੀ ਸ਼ਤਾਬਦੀ ਦੇ ਤੀਸਰੇ ਦਹਾਕੇ ਵਿੱਚ ਲਲਕ ਸੀ, ਲਕਸ਼ ਸੀ ਸਵਰਾਜ ਦਾ, ਅੱਜ ਲਕਸ਼ ਹੈ ਸਮ੍ਰਿੱਧ ਭਾਰਤ ਦਾ, ਵਿਕਸਿਤ ਭਾਰਤ ਬਣਾਉਣ ਦਾ। ਉਸ ਤੀਸਰੇ ਦਹਾਕੇ ਵਿੱਚ ਦੇਸ਼ ਆਜ਼ਾਦੀ ਦੇ ਲਈ ਨਿਕਲ ਪਿਆ ਸੀ, ਦੇਸ਼ ਦੇ ਕੋਣੇ-ਕੋਣੇ ਤੋਂ ਆਜ਼ਾਦੀ ਦੀ ਗੂੰਜ ਸੁਣਾਈ ਦਿੰਦੀ ਸੀ। ਸਵਰਾਜ ਅੰਦੋਲਨ ਦੀਆਂ ਸਾਰੀਆਂ ਧਾਰਾਵਾਂ, ਸਾਰੇ ਵਿਚਾਰ ਚਾਹੇ ਉਹ ਕ੍ਰਾਂਤੀ ਦਾ ਮਾਰਗ ਹੋਵੇ, ਜਾਂ ਅਸਹਿਯੋਗ ਦਾ ਮਾਰਗ ਹੋਵੇ, ਸਾਰੇ ਮਾਰਗ ਪੂਰਨ ਤੌਰ ‘ਤੇ ਜਾਗਰੂਕ ਸਨ, ਊਰਜਾ ਨਾਲ ਭਰੇ ਹੋਏ ਸਨ, ਇਸੇ ਦਾ ਪਰਿਣਾਮ ਸੀ ਕਿ ਇਸ ਦੇ 25 ਸਾਲ ਦੇ ਅੰਦਰ-ਅੰਦਰ ਦੇਸ਼ ਆਜ਼ਾਦ ਹੋ ਗਿਆ, ਆਜ਼ਾਦੀ ਦਾ ਸਾਡਾ ਸੁਪਨਾ ਸਾਕਾਰ ਹੋਇਆ। ਅਤੇ ਇਸ ਸ਼ਤਾਬਦੀ ਦੇ ਇਸ ਤੀਸਰੇ ਦਹਾਕੇ ਵਿੱਚ ਸਾਡੇ ਸਾਹਮਣੇ ਅਗਲੇ 25 ਸਾਲ ਦਾ ਲਕਸ਼ ਹੈ।  ਅਸੀਂ ਸਮਰੱਥ ਭਾਰਤ ਦਾ ਸੁਪਨਾ ਲੈ ਕੇ, ਵਿਕਸਿਤ ਭਾਰਤ ਦਾ ਸੁਪਨਾ ਲੈ ਕੇ ਨਿਕਲ ਪਏ ਹਾਂ। ਸਾਨੂੰ ਭਾਰਤ ਨੂੰ ਉਹ ਉਚਾਈ ਦੇਣੀ ਹੈ, ਉਸ ਸਫ਼ਲਤਾ ‘ਤੇ ਪਹੁੰਚਾਉਣਾ ਹੈ, ਜਿਸ ਦਾ ਸੁਪਨਾ ਹਰ ਸੁਤੰਰਤਤਾ ਸੈਨਾਨੀ ਨੇ ਦੇਖਿਆ ਸੀ।

ਸਾਨੂੰ ਇਸ ਸੰਕਲਪ ਕੀ ਸਿੱਧੀ ਦੇ ਲਈ ਸਾਰੇ ਦੇਸ਼ਵਾਸੀਆਂ ਨੇ, 140 ਕਰੋੜ ਹਿੰਦੁਸਤਾਨੀਆਂ ਨੇ ਦਿਨ ਰਾਤ ਇੱਕ ਕਰ ਦੇਣਾ ਹੈ। ਅਤੇ ਸਾਥੀਓ ਮੈਂ ਅਨੁਭਵ ਨਾਲ ਕਹਿੰਦਾ ਹਾਂ, ਮੈਂ ਇੱਕ ਦੇ ਬਾਅਦ ਇੱਕ ਸਫ਼ਲਤਾਵਾਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਦੇਖਿਆ ਹੈ। ਮੈਂ ਦੇਸ਼ ਦੀ ਸ਼ਕਤੀ ਨੂੰ ਭਲੀ-ਭਾਂਤ ਸਮਝਿਆ ਹੈ, ਦੇਸ਼ ਦੀ ਸਮਰੱਥਾ ਨੂੰ ਜਾਣਿਆ ਹੈ ਅਤੇ ਉਸ ਦੇ ਅਧਾਰ ’ਤੇ ਮੈਂ ਕਹਿੰਦਾ ਹਾਂ, ਬੜੇ ਵਿਸ਼ਵਾਸ ਨਾਲ ਕਹਿੰਦਾ ਹਾਂ, ਭਾਰਤ ਮੰਡਪਮ ਵਿੱਚ ਖੜ੍ਹੇ ਹੋ ਕੇ ਇਨ੍ਹਾਂ ਸੁਯੋਗ ਜਨਾਂ ਦੇ ਸਾਹਮਣੇ ਕਹਿੰਦਾ ਹਾਂ ਭਾਰਤ ਵਿਕਸਿਤ ਹੋ ਸਕਦਾ ਹੈ, ਜ਼ਰੂਰ ਹੋ ਸਕਦਾ ਹੈ। ਭਾਰਤ ਗ਼ਰੀਬੀ ਦੂਰ ਕਰ ਸਕਦਾ ਹੈ, ਜ਼ਰੂਰ ਕਰ ਸਕਦਾ ਹੈ। ਅਤੇ ਮੇਰੇ ਇਸ ਵਿਸ਼ਵਾਸ ਦੇ ਪਿੱਛੇ ਜੋ ਅਧਾਰ ਹੈ, ਉਹ ਵੀ ਮੈਂ ਅੱਜ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਨੀਤੀ ਆਯੋਗ ਦੀ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਭਾਰਤ ਵਿੱਚ ਸਿਰਫ਼ ਪੰਜ ਸਾਲ ਵਿੱਚ ਸਾਢੇ ਤੇਰ੍ਹਾਂ ਕਰੋੜ ਲੋਕ ਗ਼ਰੀਬੀ ਤੋਂ ਬਾਹਰ ਨਿਕਲੇ ਹਨ। ਹੋਰ ਭੀ ਅੰਤਰਰਾਸ਼ਟਰੀ ਏਜੰਸੀਆਂ ਭੀ ਇਹ ਕਹਿ ਰਹੀਆਂ ਹਨ ਕਿ ਭਾਰਤ ਵਿੱਚ ਅਤਿ ਗ਼ਰੀਬੀ extreme poverty ਜੋ ਹੈ, ਉਹ ਖ਼ਤਮ ਹੋਣ ਦੇ ਕਗਾਰ (ਕਿਨਾਰੇ) ’ਤੇ ਹੈ। ਯਾਨੀ ਬੀਤੇ 9 ਵਰ੍ਹਿਆਂ ਵਿੱਚ ਦੇਸ਼ ਨੇ ਜੋ ਨੀਤੀਆਂ ਬਣਾਈਆਂ ਹਨ, ਜੋ ਨਿਰਣੇ ਲਏ ਹਨ, ਉਹ ਦੇਸ਼ ਨੂੰ ਸਹੀ ਦਿਸ਼ਾ ਵਿੱਚ ਲੈ ਜਾ ਰਹੇ ਹਨ।

ਸਾਥੀਓ,

ਦੇਸ਼ ਦਾ ਵਿਕਾਸ ਤਦੇ ਹੋ ਸਕਦਾ ਹੈ, ਜਦੋਂ ਨੀਯਤ ਸਾਫ਼ ਹੋਵੇ, ਨੀਤੀ ਸਹੀ ਹੋਵੇ, ਦੇਸ਼ ਵਿੱਚ ਸਾਰਥਕ ਪਰਿਵਰਤਨ ਲਿਆਉਣ ਦੇ ਲਈ ਉਪਯੁਕਤ ਨੀਤੀ ਹੋਵੇ। ਭਾਰਤ ਦੀ ਪ੍ਰੈਜ਼ੀਡੈਂਸੀ ਦੇ ਦੌਰਾਨ, ਪੂਰੇ ਦੇਸ਼ ਵਿੱਚ ਹੋ ਰਹੇ ਜੀ-20 ਦੇ ਆਯੋਜਨ ਭੀ ਇਸ ਦੀ ਇੱਕ ਪ੍ਰੇਰਕ ਉਦਾਹਰਣ ਹਨ। ਅਸੀਂ ਜੀ-20 ਨੂੰ ਸਿਰਫ਼ ਇੱਕ ਸ਼ਹਿਰ, ਇੱਕ ਸਥਾਨ ਤੱਕ ਸੀਮਿਤ ਨਹੀਂ ਰੱਖਿਆ। ਅਸੀਂ ਜੀ-20 ਦੀਆਂ ਬੈਠਕਾਂ ਨੂੰ ਦੇਸ਼ ਦੇ 50 ਤੋਂ  ਜ਼ਿਆਦਾ ਸ਼ਹਿਰਾਂ ਵਿੱਚ ਲੈ ਗਏ। ਅਸੀਂ ਇਸ ਦੇ ਮਾਧਿਅਮ ਨਾਲ ਭਾਰਤ ਦੀ ਵਿਵਿਧਤਾ ਨੂੰ ਸ਼ੋਅਕੇਸ ਕੀਤਾ ਹੈ। ਅਸੀਂ ਦੁਨੀਆ ਨੂੰ ਦਿਖਾਇਆ ਕਿ ਭਾਰਤ ਦੀ ਸੱਭਿਆਚਾਰਕ ਸ਼ਕਤੀ ਕੀ ਹੈ, ਭਾਰਤ ਦੀ ਵਿਰਾਸਤ ਕੀ ਹੈ। ਵਿਵਿਧਾਤਾਵਾਂ ਦੇ ਦਰਮਿਆਨ ਭੀ ਭਾਰਤ ਕਿਸ ਪ੍ਰਕਾਰ ਨਾਲ ਪ੍ਰਗਤੀ ਕਰ ਰਿਹਾ ਹੈ। ਭਾਰਤ ਕਿਸ ਪ੍ਰਕਾਰ ਨਾਲ ਵਿਵਿਧਤਾ ਨੂੰ ਸੈਲੀਬ੍ਰੇਟ ਕਰਦਾ ਹੈ।

ਸਾਥੀਓ,

ਅੱਜ ਦੁਨੀਆ ਭਰ ਦੇ ਲੋਕ ਇਨ੍ਹਾਂ ਆਯੋਜਨਾਂ ਵਿੱਚ ਹਿੱਸਾ ਲੈਣ ਦੇ ਲਈ ਭਾਰਤ ਆ ਰਹੇ ਹਨ। G-20 ਦੀਆਂ ਬੈਠਕਾਂ ਦੇ ਲਈ ਅਨੇਕ ਸ਼ਹਿਰਾਂ ਵਿੱਚ ਨਵੀਆਂ ਸੁਵਿਧਾਵਾਂ ਦਾ ਨਿਰਮਾਣ ਹੋਇਆ, ਪੁਰਾਣੀਆਂ ਸੁਵਿਧਾਵਾਂ ਦਾ ਆਧੁਨਿਕੀਕਰਣ ਹੋਇਆ। ਇਸ ਨਾਲ ਦੇਸ਼ ਦਾ ਫਾਇਦਾ ਹੋਇਆ, ਦੇਸ਼ ਦੇ ਲੋਕਾਂ ਦਾ ਫਾਇਦਾ ਹੋਇਆ। ਅਤੇ ਇਹੀ ਤਾਂ ਸੁਸ਼ਾਸਨ ਹੈ, ਇਹੀ ਤਾਂ Good Governance ਹੈ। ਨੇਸ਼ਨ ਫਸਟ, ਸਿਟੀਜ਼ਨ ਫਸਟ ਦੀ ਭਾਵਨਾ ‘ਤੇ ਚਲਦੇ ਹੋਏ ਹੀ ਅਸੀਂ ਭਾਰਤ ਨੂੰ ਵਿਕਸਿਤ ਭਾਰਤ ਬਣਾਉਣ ਵਾਲੇ ਹਾਂ।

ਸਾਥੀਓ,

ਇਸ ਮਹੱਤਵਪੂਰਨ ਅਵਸਰ ‘ਤੇ ਆਪ ਸਭ ਦਾ ਇੱਥੇ ਆਉਣਾ, ਇਹ ਆਪਣੇ-ਆਪ ਵਿੱਚ ਤੁਹਾਡੇ ਦਿਲ ਦੇ ਕੋਣੇ ਵਿੱਚ ਵੀ ਭਾਰਤ ਦੇ ਲਈ ਜੋ ਸੁਪਨੇ ਪਏ ਹਨ ਨਾ, ਉਨ੍ਹਾਂ ਸੁਪਨਿਆਂ ਨੂੰ ਖਾਦ-ਪਾਣੀ ਦੇਣ ਦਾ ਇਹ ਅਵਸਰ ਹੈ ਜੀ। ਇੱਕ ਵਾਰ ਫਿਰ ਭਾਰਤ ਮੰਡਪਮ ਜਿਹੀ ਸ਼ਾਨਦਾਰ ਸੁਵਿਧਾ ਦੇ ਲਈ ਦਿੱਲੀ ਦੇ ਲੋਕਾਂ ਨੂੰ, ਦੇਸ਼ ਦੇ ਲੋਕਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅਤੇ ਇਤਨੀ ਬੜੀ ਤਾਦਾਦ ਵਿੱਚ ਆਪ ਆਏ, ਮੈਂ ਤੁਹਾਡਾ ਫਿਰ ਤੋਂ ਇੱਕ ਵਾਰ ਸੁਆਗਤ ਅਤੇ ਅਭਿਨੰਦਨ ਕਰਦਾ ਹਾਂ।

ਧੰਨਵਾਦ!

 

  • krishangopal sharma Bjp January 16, 2025

    नमो नमो 🙏 जय भाजपा 🙏🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷
  • krishangopal sharma Bjp January 16, 2025

    नमो नमो 🙏 जय भाजपा 🙏🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌷🌹🌷🌹🌷🌹🌷🌹🌷
  • krishangopal sharma Bjp January 16, 2025

    नमो नमो 🙏 जय भाजपा 🙏🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷
  • krishangopal sharma Bjp January 16, 2025

    नमो नमो 🙏 जय भाजपा 🙏🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹
  • krishangopal sharma Bjp January 16, 2025

    नमो नमो 🙏 जय भाजपा 🙏🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷
  • कृष्ण सिंह राजपुरोहित भाजपा विधान सभा गुड़ामा लानी November 21, 2024

    जय श्री राम 🚩 वन्दे मातरम् जय भाजपा विजय भाजपा
  • Gulshan Kumar October 13, 2024

    Jai sri ram
  • Devendra Kunwar October 08, 2024

    BJP
  • दिग्विजय सिंह राना September 20, 2024

    हर हर महादेव
  • Chirag Limbachiya July 25, 2024

    🙏🙏🙏
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India's first microbiological nanosat, developed by students, to find ways to keep astronauts healthy

Media Coverage

India's first microbiological nanosat, developed by students, to find ways to keep astronauts healthy
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 20 ਫਰਵਰੀ 2025
February 20, 2025

Citizens Appreciate PM Modi's Effort to Foster Innovation and Economic Opportunity Nationwide