ਦਿੱਲੀ-ਵਡੋਦਰਾ ਐਕਸਪ੍ਰੈੱਸਵੇ ਰਾਸ਼ਟਰ ਨੂੰ ਸਮਰਪਿਤ ਕੀਤਾ
ਪੀਐੱਮਏਵਾਈ-ਗ੍ਰਾਮੀਣ (PMAY- Gramin) ਦੇ ਤਹਿਤ ਨਿਰਮਿਤ 2.2 ਲੱਖ ਤੋਂ ਅਧਿਕ ਘਰਾਂ ਦੇ ਗ੍ਰਹਿ ਪ੍ਰਵੇਸ਼ (Grih Pravesh) ਦੀ ਸ਼ੁਰੂਆਤ ਕੀਤੀ ਅਤੇ ਪੀਐੱਮਏਵਾਈ- ਸ਼ਹਿਰੀ (PMAY-Urban) ਦੇ ਤਹਿਤ ਨਿਰਮਿਤ ਘਰਾਂ ਦਾ ਲੋਕਅਰਪਣ ਕੀਤਾ
ਜਲ ਜੀਵਨ ਮਿਸ਼ਨ (Jal Jeevan Mission) ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ
ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ ( Ayushman Bharat Health Infrastructure Mission) ਦੇ ਤਹਿਤ 9 ਹੈਲਥ ਸੈਂਟਰਸ (health centers) ਦਾ ਨੀਂਹ ਪੱਥਰ ਰੱਖਿਆ
ਆਈਆਈਟੀ ਇੰਦੌਰ (IIT Indore) ਦੇ ਅਕਾਦਮਿਕ ਭਵਨ ਦਾ ਲੋਕਅਰਪਣ ਕੀਤਾ ਅਤੇ ਕੈਂਪਸ ਵਿੱਚ ਹੋਸਟਲ ਅਤੇ ਹੋਰ ਭਵਨਾਂ ਦਾ ਨੀਂਹ ਪੱਥਰ ਰੱਖਿਆ
ਇੰਦੌਰ ਵਿੱਚ ਮਲਟੀ-ਮੋਡਲ ਲੌਜਿਸਟਿਕਸ ਪਾਰਕ (Multi-Modal Logistics Park) ਦਾ ਨੀਂਹ ਪੱਥਰ ਰੱਖਿਆ
“ਗਵਾਲੀਅਰ ਦੀ ਧਰਤੀ ਆਪਣੇ ਆਪ ਵਿੱਚ ਇੱਕ ਪ੍ਰੇਰਣਾ ਹੈ”
“ਡਬਲ-ਇੰਜਣ ਦਾ ਮਤਲਬ ਹੈ, ਮੱਧ ਪ੍ਰਦੇਸ਼ ਦਾ ਡਬਲ ਵਿਕਾਸ”
“ਸਰਕਾਰ ਦਾ ਲਕਸ਼ ਮੱਧ ਪ੍ਰਦੇਸ਼ ਨੂੰ ਭਾਰਤ ਦੇ ਚੋਟੀ ਦੇ 3 ਰਾਜਾਂ ਵਿੱਚ ਲਿਜਾਣਾ ਹੈ”
“ਮਹਿਲਾ ਸਸ਼ਕਤੀਕਰਣ, ਵੋਟ ਬੈਂਕ ਦਾ ਮੁੱਦਾ ਨਹੀਂ, ਬਲਕਿ ਰਾਸ਼ਟਰੀ ਪੁਨਰਨਿਰਮਾਣ ਅਤੇ ਰਾਸ਼ਟਰੀ ਕਲਿਆਣ ਦਾ ਮਿਸ਼ਨ ਹੈ”
“ਮੋਦੀ ਗਰੰਟੀ ਦਾ ਮਤਲਬ ਹੈ, ਸਾਰੀਆਂ ਗਰੰਟੀਆਂ ਨੂੰ ਪੂਰਾ ਕਰਨ ਦੀ ਗਰੰਟੀ”
ਪ੍ਰਧਾਨ ਮੰਤਰੀ ਨੇ ਕਿਹਾ, ਇਸ ਲਈ, ਮੱਧ ਪ੍ਰਦੇਸ਼ ਦੇ ਲੋਕ ਡਬਲ-ਇੰਜਣ ਸਰਕਾਰ ਵਿੱਚ ਵਿਸ਼ਵਾਸ ਕਰਦੇ ਹਨ। ਸ਼੍ਰੀ ਮੋਦੀ ਨੇ ਕਿਹਾ, “ਡਬਲ-ਇੰਜਣ ਦਾ ਮਤਲਬ ਹੈ, ਮੱਧ ਪ੍ਰਦੇਸ਼ ਦਾ ਡਬਲ ਵਿਕਾਸ।”
ਉਨ੍ਹਾਂ ਨੇ ਸਾਰਿਆਂ ਨੂੰ ਇੱਕ ਜ਼ਿੰਮੇਦਾਰ ਨਾਗਰਿਕ ਦੇ ਰੂਪ ਵਿੱਚ ਆਪਣੀ ਵੋਟ ਪਾਉਣ ਦੀ ਤਾਕੀਦ ਕੀਤੀ, ਜੋ ਮੱਧ ਪ੍ਰਦੇਸ਼ ਨੂੰ ਸਿਖਰਲੇ 3 ਰਾਜਾਂ ਵਿੱਚ ਪਹੁੰਚਾਵੇਗਾ।
ਅੱਜ ਦੇ ਜਲ ਜੀਵਨ ਮਿਸ਼ਨ (Jal Jeevan Mission) ਪ੍ਰੋਜੈਕਟਾਂ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਇਨ੍ਹਾਂ ਘਰਾਂ ਤੱਕ ਪਾਣੀ ਦੀ ਸਪਲਾਈ ਕਰਨ ਵਿੱਚ ਮਦਦ ਮਿਲੇਗੀ।

ਭਾਰਤ ਮਾਤਾ ਕੀ-ਜੈ!

ਭਾਰਤ ਮਾਤਾ ਕੀ-ਜੈ!

ਭਾਰਤ ਮਾਤਾ ਕੀ-ਜੈ!

 

ਮੁੱਖ ਮੰਤਰੀ ਸ਼੍ਰੀਮਾਨ ਸ਼ਿਵਰਾਜ ਸਿੰਘ ਚੌਹਾਨ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ-ਗਣ ਸ਼੍ਰੀਮਾਨ ਨਰੇਂਦਰ ਸਿੰਘ ਜੀ ਤੋਮਰ, ਵੀਰੇਂਦਰ ਕੁਮਾਰ ਜੀ, ਜਯੋਤਿਰਾਦਿੱਤਿਆ ਸਿੰਧੀਆ ਜੀ, ਹੋਰ ਸਾਰੇ ਮਹਾਨੁਭਾਵ, ਅਤੇ ਇੱਥੇ ਇਤਨੀ ਬੜੀ ਤਾਦਾਦ ਵਿੱਚ ਆਏ ਹੋਏ ਮੇਰੇ ਸਾਰੇ ਪਰਿਵਾਰਜਨੋ, ਗਵਾਲੀਅਰ ਦੀ ਇਸ ਇਤਿਹਾਸਿਕ ਧਰਤੀ ਨੂੰ ਮੇਰਾ ਸ਼ਤ-ਸ਼ਤ ਨਮਨ।

 

ਇਹ ਧਰਤੀ ਸਾਹਸ, ਸਵੈ-ਸਨਮਾਨ,ਸੈਨਯ( ਫੌਜੀ-ਮਿਲਿਟਰੀ) ਗੌਰਵ, ਸੰਗੀਤ, ਸਵਾਦ ਅਤੇ ਸਰ੍ਹੋਂ ਦਾ ਪ੍ਰਤੀਕ ਹੈ। ਗਵਾਲੀਅਰ ਨੇ ਦੇਸ਼ ਦੇ ਲਈ ਇੱਕ ਤੋਂ ਇੱਕ ਕ੍ਰਾਂਤੀਵੀਰ ਦਿੱਤੇ ਹਨ। ਗਵਾਲੀਅਰ-ਚੰਬਲ ਨੇ ਰਾਸ਼ਟਰ ਰੱਖਿਆ ਦੇ ਲਈ, ਸਾਡੀ ਸੈਨਾ ਦੇ ਲਈ ਆਪਣੀ ਵੀਰ ਸੰਤਾਨਾਂ ਦਿੱਤੀਆਂ ਹਨ। ਗਵਾਲੀਅਰ ਨੇ ਭਾਜਪਾ ਦੀ ਨੀਤੀ ਅਤੇ ਅਗਵਾਈ ਨੂੰ ਭੀ ਆਕਾਰ ਦਿੱਤਾ ਹੈ।

 

ਰਾਜਮਾਤਾ ਵਿਜੈਰਾਜੇ ਸਿੰਧੀਆ ਜੀ, ਕੁਸ਼ਾਭਾਓ ਠਾਕਰੇ ਜੀ ਅਤੇ ਅਟਲ ਬਿਹਾਰੀ ਵਾਜਪੇਈ ਜੀ ਨੂੰ ਗਵਾਲੀਅਰ ਦੀ ਮਿੱਟੀ ਨੇ ਘੜਿਆ ਹੈ। ਇਹ ਧਰਤੀ ਆਪਣੇ ਆਪ ਵਿੱਚ ਇੱਕ ਪ੍ਰੇਰਣਾ ਹੈ। ਇਸ ਮਿੱਟੀ ਤੋਂ ਜੀ ਭੀ ਦੇਸ਼ ਭਗਤ ਨਿਕਲਿਆ, ਉਸ ਨੇ ਖ਼ੁਦ ਨੂੰ ਰਾਸ਼ਟਰ ਦੇ ਲਈ ਖਪਾ ਦਿੱਤਾ, ਉਸ ਨੇ ਆਪਣਾ ਜੀਵਨ ਰਾਸ਼ਟਰ ਦੇ ਨਾਮ ਕਰ ਦਿੱਤਾ।

ਮੇਰੇ ਪਰਿਵਾਰਜਨੋ,

ਸਾਡੇ ਜਿਹੇ ਕਰੋੜਾਂ ਭਾਰਤੀਆਂ ਨੂੰ ਦੇਸ਼ ਦੀ ਆਜ਼ਾਦੀ ਦੇ ਲਈ ਲੜਨ ਦਾ ਸੁਭਾਗ ਨਹੀਂ ਮਿਲਿਆ। ਲੇਕਿਨ ਭਾਰਤ ਨੂੰ ਵਿਕਸਿਤ ਬਣਾਉਣ, ਭਾਰਤ ਨੂੰ ਸਮ੍ਰਿੱਧ ਬਣਾਉਣ ਦੀ ਜ਼ਿੰਮੇਵਾਰੀ ਸਾਡੇ ਸਭ ਦੇ ਮੋਢਿਆਂ ‘ਤੇ ਹੈ। ਅੱਜ ਭੀ ਇਸ ਮਿਸ਼ਨ ਨੂੰ ਅੱਗੇ ਵਧਾਉਣ ਫਿਰ ਇੱਕ ਵਾਰ ਮੈਂ ਤੁਹਾਡੇ ਦਰਮਿਆਨ ਗਵਾਲੀਅਰ ਆਇਆ ਹਾਂ। ਹੁਣੇ ਇੱਥੇ ਲਗਭਗ 19 ਹਜ਼ਾਰ ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਲੋਕਅਰਪਣ ਹੋਇਆ ਹੈ।

 

ਅਤੇ ਮੈਂ ਦੇਖ ਰਿਹਾ ਹਾਂ ਕਿ ਇੱਕ ਦੇ ਬਾਅਦ ਇੱਕ ਲੋਕਅਰਪਣ ਦੇ ਜਾਂ ਨੀਂਹ ਪੱਥਰ ਰੱਖਣ ਦੇ curtain ਖੁੱਲ੍ਹ ਰਹੇ ਸਨ। ਇਤਨੀ ਵਾਰ curtain ਖੁੱਲ੍ਹੇ ਕਿ ਆਪ (ਤੁਸੀਂ) ਤਾਲੀਆਂ ਵਜਾਉਂਦੇ ਥੱਕ ਗਏ। ਆਪ (ਤੁਸੀਂ)  ਕਲਪਨਾ ਕਰ ਸਕਦੇ ਹੋ ਕਿ ਇੱਕ ਸਾਲ ਵਿੱਚ ਕੋਈ ਸਰਕਾਰ ਜਿਤਨੇ ਲੋਕਅਰਪਣ ਅਤੇ ਨੀਂਹ ਪੱਥਰ ਰੱਖਣ ਦਾ ਕੰਮ ਨਹੀਂ ਕਰ ਸਕਦੀ, ਅੱਜ ਇੱਕ ਦਿਨ ਵਿੱਚ ਸਾਡੀ ਸਰਕਾਰ ਕਰ ਸਕਦੀ ਹੈ ਅਤੇ ਲੋਕ ਤਾਲੀ ਵਜਾਉਂਦੇ ਥੱਕ ਜਾਂਦੇ ਹਨ, ਇਤਨੇ ਕੰਮ ਕਰਨ ਦੀ ਸਮਰੱਥਾ ਰੱਖਦੇ ਹਾਂ।

ਮੇਰੇ ਪਰਿਵਾਰਜਨੋ,

ਦੁਸਹਿਰੇ , ਧਨਤੇਰਸ ਅਤੇ ਦੀਪਾਵਲੀ ਤੋਂ ਪਹਿਲੇ ਮੱਧ ਪ੍ਰਦੇਸ਼ ਦੇ ਕਰੀਬ ਸਵਾ 2 ਲੱਖ ਪਰਿਵਾਰ ਅੱਜ ਆਪਣੇ ਨਵੇਂ ਘਰ ਵਿੱਚ ਗ੍ਰਹਿ ਪ੍ਰਵੇਸ਼ ਕਰ ਰਹੇ ਹਨ। ਅੱਜ ਕਨੈਕਟੀਵਿਟੀ ਦੇ ਭੀ ਕਈ ਪ੍ਰੋਜੈਕਟਾਂ ਦਾ ਇੱਥੇ ਸ਼ੁਭ-ਅਰੰਭ ਹੋਇਆ ਹੈ। ਉਜੈਨ  ਵਿੱਚ ਵਿਕਰਮ ਉਦਯੋਗਪੁਰੀ ਅਤੇ ਇੰਦੌਰ ਵਿੱਚ ਮਲਟੀ-ਮੋਡਲ ਲੌਜਿਸਟਿਕਸ ਪਾਰਕ, ਮੱਧ ਪ੍ਰਦੇਸ਼ ਦੇ ਉਦਯੋਗੀਕਰਣ ਦਾ ਵਿਸਤਾਰ ਕਰਨਗੇ। ਇੱਥੋਂ ਦੇ ਨੌਜਵਾਨਾਂ ਦੇ ਲਈ ਹਜ਼ਾਰਾਂ ਨਵੇਂ ਰੋਜ਼ਗਾਰ ਉਸ ਦੇ ਲਈ ਨਿਰਮਾਣ ਹੋਣ ਵਾਲੇ ਹਨ, ਨਵੇਂ ਅਵਸਰ ਬਣਨ ਵਾਲੇ ਹਨ। ਅੱਜ IIT ਇੰਦੌਰ ਵਿੱਚ ਭੀ ਬਹੁਤ ਕੰਮ ਨਵੇਂ ਸ਼ੁਰੂ ਹੋਏ ਹਨ।

 

ਅੱਜ ਗਵਾਲੀਅਰ ਦੇ ਨਾਲ-ਨਾਲ ਵਿਦਿਸ਼ਾ, ਬੈਤੁਲ, ਕਟਨੀ, ਬੁਰਹਾਨਪੁਰ, ਨਰਸਿੰਘਪੁਰ, ਦਮੋਹ ਅਤੇ ਸ਼ਾਜਾਪੁਰ ਨੂੰ ਨਵੇਂ ਸਿਹਤ ਕੇਂਦਰ ਭੀ ਮਿਲੇ ਹਨ। ਇਹ ਕੇਂਦਰ ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ ਦੇ ਤਹਿਤ ਬਣੇ ਹਨ। ਇਨ੍ਹਾਂ ਵਿੱਚ ਗੰਭੀਰ ਬਿਮਾਰੀਆਂ ਦੇ ਇਲਾਜ ਦੀ ਸੁਵਿਧਾ ਹੈ। ਮੈਂ ਇਨ੍ਹਾਂ ਸਾਰਿਆਂ ਦੇ ਲਈ ਆਪ ਸਭ ਨੂੰ ਮੱਧ ਪ੍ਰਦੇਸ਼ ਦੇ ਮੇਰੇ ਪਰਿਵਾਰਜਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਇਹ ਜੋ ਇਤਨੇ ਸਾਰੇ ਕੰਮ ਹਨ, ਇਹ ਡਬਲ ਇੰਜਣ ਸਰਕਾਰ ਦੇ ਸਾਂਝੇ ਪ੍ਰਯਾਸਾਂ ਦਾ ਪਰਿਣਾਮ ਹਨ। ਜਦੋਂ ਦਿੱਲੀ ਅਤੇ ਭੋਪਾਲ, ਦੋਨੋਂ ਜਗ੍ਹਾ ਸਮਾਨ ਸੋਚ ਵਾਲੀ, ਜਨਤਾ-ਜਨਾਦਰਨ ਨੂੰ ਸਮਰਪਿਤ ਸਰਕਾਰ ਹੁੰਦੀ ਹੈ, ਤਦ ਐਸੇ ਕੰਮ ਹੋਰ ਤੇਜ਼ ਗਤੀ ਨਾਲ ਹੁੰਦੇ ਹਨ। ਇਸ ਲਈ ਅੱਜ ਮੱਧ ਪ੍ਰਦੇਸ਼ ਦਾ ਭਰੋਸਾ, ਡਬਲ ਇੰਜਣ ਸਰਕਾਰ ‘ਤੇ ਹੈ। ਡਬਲ ਇੰਜਣ ਯਾਨੀ ਐੱਮਪੀ ਦਾ ਡਬਲ ਵਿਕਾਸ !

 

ਮੇਰੇ ਪਰਿਵਾਰਜਨੋ,

 

ਬੀਤੇ ਵਰ੍ਹਿਆਂ ਵਿੱਚ ਸਾਡੀ ਸਰਕਾਰ ਮੱਧ ਪ੍ਰਦੇਸ਼ ਨੂੰ ਬਿਮਾਰੂ ਰਾਜ ਤੋਂ ਦੇਸ਼ ਦੇ ਟੌਪ-10 ਰਾਜਾਂ ਵਿੱਚ ਲੈ ਆਈ ਹੈ। ਇੱਥੋਂ ਹੁਣ ਸਾਡਾ ਲਕਸ਼ ਮੱਧ ਪ੍ਰਦੇਸ਼ ਨੂੰ ਦੇਸ਼ ਦੇ ਟੌਪ-3 ਰਾਜਾਂ ਵਿੱਚ ਲੈ ਜਾਣ ਦਾ ਹੈ। ਐੱਮਪੀ, ਟੌਪ-3 ਵਿੱਚ ਜਾਣਾ ਚਾਹੀਦਾ ਹੈ ਕਿ ਨਹੀਂ ਜਾਣਾ ਚਾਹੀਦਾ? ਐੱਮਪੀ ਦਾ ਸਥਾਨ ਟੌਪ-3 ਵਿੱਚ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ? ਬੜੇ ਗਰਵ(ਮਾਣ) ਦੇ ਨਾਲ ਤਿੰਨ ਤੱਕ ਪਹੁੰਚਣਾ ਹੈ ਕਿ ਨਹੀਂ ਪਹੁੰਚਣਾ ਹੈ? ਇਹ ਕੰਮ ਕੌਣ ਕਰ ਸਕਦਾ ਹੈ? ਇਹ ਗਰੰਟੀ ਕੌਣ ਦੇ ਸਕਦਾ ਹੈ? ਤੁਹਾਡਾ ਜਵਾਬ ਗਲਤ ਹੈ, ਇਹ ਗਰੰਟੀ ਇੱਕ ਜ਼ਿੰਮੇਦਾਰ ਨਾਗਰਿਕ ਦੇ ਨਾਤੇ ਤੁਹਾਡਾ ਇੱਕ ਵੋਟ ਮੱਧ ਪ੍ਰਦੇਸ਼ ਨੂੰ ਨੰਬਰ ਤਿੰਨ ‘ਤੇ ਲੈ ਜਾ ਸਕਦਾ ਹੈ ਜੀ। ਡਬਲ ਇੰਜਣ ਨੂੰ ਦਿੱਤੀ ਤੁਹਾਡੀ ਹਰ ਵੋਟ, ਐੱਮਪੀ ਨੂੰ ਟੌਪ-3 ਵਿੱਚ ਪਹੁੰਚਾਏਗੀ।

 

ਮੇਰੇ ਪਰਿਵਾਰਜਨੋ,

ਐੱਮਪੀ ਦਾ ਵਿਕਾਸ ਉਹ ਲੋਕ ਨਹੀਂ ਕਰ ਸਕਦੇ ਜਿਨ੍ਹਾਂ ਦੇ ਪਾਸ ਨਾ ਤਾਂ ਕੋਈ ਨਵੀਂ ਸੋਚ ਹੈ, ਨਾ ਵਿਕਾਸ ਦਾ ਰੋਡਮੈਪ ਹੈ। ਇਨ੍ਹਾਂ ਲੋਕਾਂ ਦਾ ਸਿਰਫ਼ ਇੱਕ ਹੀ ਕੰਮ ਹੈ- ਦੇਸ਼ ਦੀ ਪ੍ਰਗਤੀ ਤੋਂ ਨਫ਼ਰਤ, ਭਾਰਤ ਦੀਆਂ ਯੋਜਨਾਵਾਂ ਤੋਂ ਨਫ਼ਰਤ। ਆਪਣੀ ਨਫ਼ਰਤ ਵਿੱਚ ਇਹ ਦੇਸ਼ ਦੀਆਂ ਉਪਲਬਧੀਆਂ ਨੂੰ ਭੀ ਭੁੱਲ ਜਾਂਦੇ ਹਨ। ਅੱਜ ਆਪ (ਤੁਸੀਂ) ਦੇਖੋ, ਪੂਰੀ ਦੁਨੀਆ ਭਾਰਤ ਦਾ ਗੌਰਵ-ਗਾਨ ਕਰ ਰਹੀ ਹੈ।

 

 

ਦੁਨੀਆ ਵਿੱਚ ਭਾਰਤ ਦਾ ਡੰਕਾ ਵੱਜ ਰਿਹਾ ਹੈ ਨਹੀਂ ਵੱਜ ਰਿਹਾ ਹੈ? ਅੱਜ ਦੁਨੀਆ ਨੂੰ ਭਾਰਤ ਵਿੱਚ ਆਪਣਾ ਭਵਿੱਖ ਦਿਖਦਾ ਹੈ। ਲੇਕਿਨ ਜੋ ਰਾਜਨੀਤੀ ਵਿੱਚ ਉਲਝੇ ਹੋਏ ਹਨ, ਕੁਰਸੀ ਦੇ ਸਿਵਾਏ ਜਿਨ੍ਹਾਂ ਨੂੰ ਕੁਝ ਨਜ਼ਰ ਨਹੀਂ ਆਉਂਦਾ ਹੈ, ਉਨ੍ਹਾਂ ਨੂੰ ਅੱਜ ਦੁਨੀਆ ਵਿੱਚ ਹਿੰਦੁਸਤਾਨ ਦਾ ਡੰਕਾ ਵੱਜਣਾ ਭੀ ਅੱਛਾ ਨਹੀਂ ਲਗਦਾ ਹੈ।

 

ਭਾਰਤ, ਸੋਚੋ ਦੋਸਤੋ, 9 ਵਰ੍ਹਿਆਂ ਵਿੱਚ 10ਵੇਂ ਨੰਬਰ ਤੋਂ 5ਵੇਂ ਨੰਬਰ ਦੀ ਆਰਥਿਕ ਤਾਕਤ ਬਣ ਗਿਆ ਹੈ। ਲੇਕਿਨ ਇਹ ਵਿਕਾਸ ਵਿਰੋਧੀ ਲੋਕ ਇਹ ਸਿੱਧ ਕਰਨ ਵਿੱਚ ਜੁਟੇ ਹਨ ਕਿ ਐਸਾ ਹੋਇਆ ਹੀ ਨਹੀਂ ਹੈ। ਮੋਦੀ ਨੇ ਗਰੰਟੀ ਦਿੱਤੀ ਹੈ ਕਿ ਅਗਲੇ ਕਾਰਜਕਾਲ ਵਿੱਚ ਭਾਰਤ ਦੁਨੀਆ ਦੀਆਂ ਟੌਪ ਤਿੰਨ ਇਕੌਨਮੀਜ਼ ਵਿੱਚ ਇੱਕ ਨਾਮ ਸਾਡੇ ਹਿੰਦੁਸਤਾਨ ਦਾ ਹੋਵੇਗਾ। ਇਸ ਤੋਂ ਭੀ ਸੱਤਾ ਦੇ ਭੁੱਖੇ ਕੁਝ ਲੋਕਾਂ ਦੇ ਪੇਟ ਵਿੱਚ ਦਰਦ ਹੋ ਰਿਹਾ ਹੈ।

 

ਮੇਰੇ ਪਰਿਵਾਰਜਨੋ,

 

ਵਿਕਾਸ ਵਿਰੋਧੀ ਇਨ੍ਹਾਂ ਲੋਕਾਂ ਨੂੰ ਦੇਸ਼ ਨੇ 6 ਦਹਾਕੇ ਦਿੱਤੇ ਸਨ। 60 ਸਾਲ ਕੋਈ ਘੱਟ ਸਮਾਂ ਨਹੀਂ ਹੁੰਦਾ ਹੈ।  ਅਗਰ 9 ਸਾਲ ਵਿੱਚ ਇਤਨਾ ਕੰਮ ਹੋ ਸਕਦਾ ਹੈ ਤਾਂ 60 ਸਾਲ ਵਿੱਚ ਕਿਤਨਾ ਹੋ ਸਕਦਾ ਸੀ। ਉਨ੍ਹਾਂ ਦੇ ਪਾਸ ਭੀ ਮੌਕਾ ਸੀ। ਉਹ ਨਹੀਂ ਕਰ ਪਾਏ, ਇਹ ਉਨ੍ਹਾਂ ਦੀ ਨਾਕਾਮੀ ਹੈ। ਉਹ ਤਦ ਭੀ ਗ਼ਰੀਬਾਂ ਦੀਆਂ ਭਾਵਨਾਵਾਂ ਨਾਲ ਖੇਡਦੇ ਸਨ, ਅੱਜ ਭੀ ਉਹੀ ਖੇਲ ਖੇਲ ਰਹੇ ਹਨ।

 

ਉਹ ਤਦ ਭੀ ਜਾਤ-ਪਾਤ ਦੇ ਨਾਮ ‘ਤੇ ਸਮਾਜ ਨੂੰ ਵੰਡਦੇ ਸਨ, ਅੱਜ ਭੀ ਉਹੀ ਪਾਪ ਕਰ ਰਹੇ ਹਨ। ਉਹ ਤਦ ਭੀ ਆਤੰਕ ਭ੍ਰਿਸ਼ਟਾਚਾਰ ਵਿੱਚ ਡੁੱਬੇ ਰਹਿੰਦੇ ਸਨ, ਅਤੇ ਅੱਜ ਤਾਂ ਉਹ ਇੱਕ ਤੋਂ ਵਧ ਕੇ ਇੱਕ ਘੋਰ ਭ੍ਰਿਸ਼ਟਾਚਾਰੀ ਹੋ ਗਏ ਹਨ। ਉਹ ਤਦ ਭੀ ਸਿਰਫ਼ ਅਤੇ ਸਿਰਫ਼ ਇੱਕ ਪਰਿਵਾਰ ਦਾ ਗੌਰਵ ਗਾਨ ਕਰਦੇ ਸਨ, ਅੱਜ ਭੀ ਉਹ ਹੀ ਕਰਨ ਵਿੱਚ ਉਹ ਆਪਣਾ ਭਵਿੱਖ ਦੇਖਦੇ ਹਨ। ਇਸ ਲਈ ਉਨ੍ਹਾਂ ਨੂੰ ਦੇਸ਼ ਦਾ ਗੌਰਵ ਗਾਨ ਪਸੰਦ ਨਹੀਂ ਆਉਂਦਾ।

ਮੇਰੇ ਪਰਿਵਾਰਜਨੋ,

 

ਮੋਦੀ ਨੇ ਗ਼ਰੀਬ, ਦਲਿਤ, ਪਿਛੜੇ, ਆਦਿਵਾਸੀ ਪਰਿਵਾਰਾਂ ਨੂੰ ਪੱਕੇ ਘਰ ਦੀ ਗਰੰਟੀ ਦਿੱਤੀ ਹੈ। ਹੁਣ ਤੱਕ ਇਸ ਦੇ ਤਹਿਤ ਦੇਸ਼ ਵਿੱਚ 4 ਕਰੋੜ ਪਰਿਵਾਰਾਂ ਨੂੰ ਆਪਣੇ ਪੱਕੇ ਘਰ ਮਿਲ ਚੁੱਕੇ ਹਨ। ਇੱਥੇ ਐੱਮਪੀ ਵਿੱਚ ਭੀ ਹੁਣ ਤੱਕ ਲੱਖਾਂ ਘਰ ਗ਼ਰੀਬ ਪਰਿਵਾਰਾਂ ਨੂੰ ਦਿੱਤੇ ਜਾ ਚੁੱਕੇ ਹਨ ਅਤੇ ਅੱਜ ਭੀ ਇਤਨੀ ਬੜੀ ਮਾਤਰਾ ਵਿੱਚ ਘਰਾਂ ਦਾ ਲੋਕਅਰਪਣ ਕੀਤਾ ਗਿਆ ਹੈ। ਜਦੋਂ ਇਨ੍ਹਾਂ ਲੋਕਾਂ ਦੀ ਸਰਕਾਰ ਦਿੱਲੀ ਵਿੱਚ ਸੀ, ਤਦ ਗ਼ਰੀਬਾਂ ਦੇ ਘਰ ਦੇ ਨਾਮ ‘ਤੇ ਭੀ ਸਿਰਫ਼ ਲੁੱਟ ਹੁੰਦੀ ਸੀ।

 

 

ਇਹ ਲੋਕ ਜੋ ਘਰ ਬਣਾਉਂਦੇ ਸਨ, ਉਹ ਰਹਿਣ ਲਾਇਕ ਭੀ ਨਹੀਂ ਹੁੰਦੇ ਸਨ। ਦੇਸ਼ ਭਰ ਵਿੱਚ ਐਸੇ ਲੱਖਾਂ ਲਾਭਾਰਥੀ ਸਨ, ਜਿਨ੍ਹਾਂ ਨੇ ਉਨ੍ਹਾਂ ਘਰਾਂ ਵਿੱਚ ਕਦੇ ਪੈਰ ਤੱਕ ਨਹੀਂ ਰੱਖਿਆ। ਲੇਕਿਨ ਅੱਜ ਜੋ ਘਰ ਬਣ ਰਹੇ ਹਨ, ਉਨ੍ਹਾਂ ਵਿੱਚ ਖੁਸ਼ੀ-ਖੁਸ਼ੀ ਗ੍ਰਹਿ ਪ੍ਰਵੇਸ਼ ਹੋ ਰਿਹਾ ਹੈ। ਐਸਾ ਇਸ ਲਈ ਕਿਉਂਕਿ ਇਹ ਘਰ ਹਰ ਲਾਭਾਰਥੀ ਭੈਣ-ਭਾਈ ਖ਼ੁਦ ਆਪਣੇ ਹਿਸਾਬ ਨਾਲ ਬਣਾ ਰਹੇ ਹਨ। ਆਪਣੇ ਸੁਪਨਿਆਂ ਦੇ ਅਨੁਰੂਪ, ਆਪਣੀ ਜ਼ਰੂਰਤ ਦੇ ਹਿਸਾਬ ਨਾਲ ਆਪਣਾ ਘਰ ਬਣਾ ਰਿਹਾ ਹੈ।

 

ਸਾਡੀ ਸਰਕਾਰ ਜਿਵੇਂ-ਜਿਵੇਂ ਕੰਮ ਹੁੰਦਾ ਜਾਂਦਾ ਹੈ, ਟੈਕਨੋਲੋਜੀ ਦੇ ਮਾਧਿਅਮ ਨਾਲ ਮਾਨੀਟਰ  ਹੁੰਦਾ ਹੈ, ਅਤੇ ਸਿੱਧੇ ਉਸ ਦੇ ਖਾਤੇ ਵਿੱਚ ਪੈਸੇ ਭੇਜ ਦਿੰਦੀ ਹੈ, ਕੋਈ ਚੋਰੀ ਨਹੀਂ ਹੁੰਦੀ ਹੈ, ਕੋਈ ਕਟਕੀ ਕੰਪਨੀ ਨਹੀਂ, ਕੋਈ ਭ੍ਰਿਸ਼ਟਾਚਾਰ ਨਹੀਂ। ਅਤੇ ਉਸ ਦਾ ਘਰ ਬਣਨਾ ਅੱਗੇ ਵਧ ਜਾਂਦਾ ਹੈ। ਪਹਿਲੇ ਘਰ ਦੇ ਨਾਮ ‘ਤੇ ਸਿਰਫ਼ ਚਾਰ-ਦੀਵਾਰਾਂ ਖੜ੍ਹੀਆਂ ਹੁੰਦੀਆਂ ਸਨ। ਅੱਜ ਜੋ ਘਰ ਮਿਲ ਰਹੇ ਹਨ, ਇਨ੍ਹਾਂ ਵਿੱਚ ਟਾਇਲਟ, ਬਿਜਲੀ, ਨਲ ਸੇ ਜਲ, ਉੱਜਵਲਾ ਦੀ ਗੈਸ ਸਭ ਕੁਝ ਇਕੱਠਿਆਂ ਮਿਲਦਾ ਹੈ। ਅੱਜ ਇੱਥੇ ਗਵਾਲੀਅਰ ਅਤੇ ਸ਼ਯੋਪੁਰ ਜ਼ਿਲ੍ਹੇ ਦੇ ਲਈ ਅਹਿਮ ਜਲ ਪਰਿਯੋਜਨਾਵਾਂ ਦਾ ਭੀ ਕੰਮ ਸ਼ੁਰੂ ਹੋਇਆ ਹੈ। ਇਹ ਭੀ ਇਨ੍ਹਾਂ ਘਰਾਂ ਵਿੱਚ ਪਾਣੀ ਦੀ ਸਪਲਾਈ ਵਿੱਚ ਮਦਦ ਕਰਨਗੀਆਂ।

 

ਸਾਥੀਓ,

 

ਇਨ੍ਹਾਂ ਘਰਾਂ ਦੀ ਲਕਸ਼ਮੀ ਯਾਨੀ ਮੇਰੀਆਂ ਮਾਤਾਵਾਂ-ਭੈਣਾਂ, ਘਰ ਦੀਆਂ ਮਾਲਿਕ ਹੋਣ,  ਇਹ ਭੀ ਮੋਦੀ ਨੇ ਸੁਨਿਸ਼ਚਿਤ ਕੀਤਾ ਹੈ। ਤੁਹਾਨੂੰ ਪਤਾ ਹੈ ਨਾ ਕਿ ਪੀਐੱਮ ਆਵਾਸ ਯੋਜਨਾ ਦੇ ਘਰਾਂ ਦੀ ਰਜਿਸਟਰੀ ਮਹਿਲਾਵਾਂ ਦੇ ਨਾਮ ਭੀ ਹੁੰਦੀ ਹੈ? ਪੀਐੱਮ ਆਵਾਸ ਯੋਜਨਾ ਦੇ ਘਰਾਂ ਨਾਲ ਕਰੋੜਾਂ ਭੈਣਾਂ ਲਖਪਤੀ ਹੋਈਆ ਹਨ। ਜਿਨ੍ਹਾਂ ਦੇ ਨਾਮ ਕੋਈ ਸੰਪਤੀ ਨਹੀਂ ਸੀ, ਉਨ੍ਹਾਂ ਦੇ ਨਾਮ ‘ਤੇ ਲੱਖਾਂ ਦੇ ਇਹ ਘਰ ਰਜਿਸਟਰ ਹੋਏ ਹਨ। ਅੱਜ ਭੀ  ਜੋ  ਘਰ ਮਿਲੇ ਹਨ, ਉਨ੍ਹਾਂ ਵਿੱਚੋ ਜ਼ਿਆਦਾਤਰ ਘਰਾਂ ਦੀ ਰਜਿਸਟਰੀ ਭੈਣਾਂ ਦੇ ਨਾਮ ‘ਤੇ ਹੈ।

 

ਅਤੇ ਭਾਈਓ ਅਤੇ ਭੈਣੋਂ,

 

ਮੋਦੀ ਨੇ ਆਪਣੀ ਗਰੰਟੀ ਪੂਰੀ ਕੀਤੀ ਹੈ। ਮੈਂ ਇੱਕ ਗਰੰਟੀ ਆਪ ਭੈਣਾਂ ਤੋਂ ਭੀ ਚਾਹੁੰਦਾ ਹੈ। ਮੈਂ ਜ਼ਰਾ ਭੈਣਾਂ ਤੋਂ  ਪੁੱਛਣਾ ਚਾਹੁੰਦਾ ਹਾਂ, ਮੈਂ ਤਾਂ ਮੇਰੀ ਗਰੰਟੀ ਪੂਰੀ ਕੀਤੀ, ਆਪ (ਤੁਸੀਂ) ਇੱਕ ਗਰੰਟੀ ਦਿਓਗੇ? ਆਪ (ਤੁਸੀਂ) ਮੈਨੂੰ ਗਰੰਟੀ ਦਿਓਗੇ, ਪੱਕਾ ਦਿਓਗੇ? ਤਾਂ ਮੈਨੂੰ ਗਰੰਟੀ ਚਾਹੀਦੀ ਹੈ, ਘਰ ਮਿਲਣ ਦੇ ਬਾਅਦ ਆਪਣੇ ਬੱਚਿਆਂ ਨੂੰ ਅੱਛੀ ਤਰ੍ਹਾਂ ਪੜ੍ਹਾਉਣਾ ਹੈ, ਕੋਈ ਨਾ ਕੋਈ ਕੌਸ਼ਲ ਸਿਖਾਉਣਾ ਹੈ, ਕਰੋਗੇ? ਤੁਹਾਡੀ ਇਹ ਗਰੰਟੀ ਮੈਨੂੰ ਕੰਮ ਕਰਨ ਦੀ ਤਾਕਤ ਦਿੰਦੀ ਹੈ।

ਮੇਰੇ ਪਰਿਵਾਰਜਨੋ,

 

ਨਾਰੀ ਸਸ਼ਕਤੀਕਰਣ, ਭਾਰਤ ਦੇ ਲਈ ਵੋਟ ਬੈਂਕ ਦਾ ਨਹੀਂ, ਬਲਕਿ ਰਾਸ਼ਟਰ ਕਲਿਆਣ ਦਾ, ਰਾਸ਼ਟਰ ਨਿਰਮਾਣ ਦਾ ਇੱਕ ਸਮਰਪਿਤ ਮਿਸ਼ਨ ਹੈ। ਅਸੀਂ ਦੇਖਿਆ ਹੈ ਕਿ ਪਹਿਲੇ ਅਨੇਕ ਸਰਕਾਰਾਂ ਆਈਆਂ ਗਈਆਂ। ਸਾਡੀਆਂ ਭੈਣਾਂ ਨੂੰ ਲੋਕ ਸਭਾ ਅਤੇ ਸੰਸਦ ਵਿੱਚ 33 ਪ੍ਰਤੀਸ਼ਤ ਰਿਜ਼ਰਵੇਸ਼ਨ ਦੇ ਝੂਠੇ ਵਾਅਦੇ ਕਰਕੇ ਵਾਰ-ਵਾਰ ਵੋਟਾਂ ਮੰਗੀਆਂ ਗਈਆਂ। ਲੇਕਿਨ ਸੰਸਦ ਵਿੱਚ ਸਾਜ਼ਿਸ਼ ਕਰਕੇ ਕਾਨੂੰਨ ਬਣਾਉਣ ਤੋਂ ਰੋਕਿਆ ਗਿਆ, ਵਾਰ-ਵਾਰ ਰੋਕਿਆ ਗਿਆ। ਲੇਕਿਨ ਮੋਦੀ ਨੇ ਭੈਣਾਂ ਨੂੰ ਗਰੰਟੀ ਦਿੱਤੀ ਸੀ। ਅਤੇ ਮੋਦੀ ਦੀ ਗਰੰਟੀ ਯਾਨੀ ਹਰ ਗਰੰਟੀ ਦੇ ਪੂਰਾ ਹੋਣ ਦੀ ਗਰੰਟੀ।

 

ਅੱਜ ਨਾਰੀ ਸ਼ਕਤੀ ਵੰਦਨ ਅਧਿਨਿਯਮ, ਇੱਕ ਸਚਾਈ ਬਣ ਚੁੱਕਿਆ ਹੈ। ਮੈਂ ਇਸ ਸਭਾ ਵਿੱਚ ਅਤੇ ਅੱਗੇ ਦੇ ਲਈ ਭੀ ਮੈਂ ਕਹਾਂਗਾ, ਇਸ ਵਿਕਾਸ ਦੀ ਗਾਥਾ ਵਿੱਚ ਸਾਡੀ ਮਾਤ੍ਰਸ਼ਕਤੀ ਦੀ ਭਾਗੀਦਾਰੀ ਹੋਰ ਜ਼ਿਆਦਾ ਵਧੇ ਅਤੇ ਪ੍ਰਗਤੀ ਦਾ ਰਸਤਾ ਖੁੱਲ੍ਹੇ ਉਸੇ ਦਿਸ਼ਾ ਵਿੱਚ ਸਾਨੂੰ ਅੱਗੇ ਜਾਣਾ ਹੈ।

 

ਭਾਈਓ-ਭੈਣੋਂ,

ਅੱਜ ਵਿਕਾਸ ਦੀਆਂ ਜਿਤਨੀਆਂ ਪਰਿਯੋਜਨਾਵਾਂ ਅਸੀਂ ਲਾਗੂ ਕੀਤੀਆਂ ਹਨ, ਉਹ ਸਾਰੀਆਂ ਸਾਨੂੰ ਇਸ ਕਾਨੂੰਨ ਦੇ ਪਾਸ ਹੋਣ ਨਾਲ ਤਾਕਤ ਮਿਲਣ ਵਾਲੀ ਹੈ।

 

ਮੇਰੇ ਪਰਿਵਾਰਜਨੋ,

 

ਗਵਾਲੀਅਰ-ਚੰਬਲ ਅੱਜ ਅਵਸਰਾਂ ਦੀ ਭੂਮੀ ਬਣ ਰਿਹਾ ਹੈ। ਲੇਕਿਨ ਹਮੇਸ਼ਾ ਸਥਿਤੀ ਐਸੀ ਨਹੀਂ ਸੀ। ਜੋ ਕਈ-ਕਈ ਦਹਾਕਿਆਂ ਤੱਕ ਸਰਕਾਰ ਵਿੱਚ ਰਹੇ, ਉਸ ਦੇ ਨੇਤਾ ਅੱਜ ਇੱਥੇ ਬੜੀਆਂ-ਬੜੀਆਂ ਬਾਤਾਂ ਕਰਦੇ ਹਨ, ਉਨ੍ਹਾਂ ਦਾ ਟ੍ਰੈਕ ਰਿਕਾਰਡ ਕੀ ਹੈ? ਜੋ ਸਾਡੇ ਯੁਵਾ ਸਾਥੀ ਹਨ, ਜੋ ਫਸਟ ਟਾਇਮ ਵੋਟਰਸ ਹਨ, ਉਨ੍ਹਾਂ ਨੇ ਤਾਂ ਆਪਣੇ ਪੂਰੇ ਜੀਵਨ ਵਿੱਚ ਸਿਰਫ਼ ਭਾਜਪਾ ਸਰਕਾਰ ਹੀ ਦੇਖੀ ਹੈ। ਉਨ੍ਹਾਂ ਨੇ ਤਾਂ ਇੱਕ ਪ੍ਰਗਤੀਸ਼ੀਲ ਮੱਧ ਪ੍ਰਦੇਸ਼ ਦੇਖਿਆ ਹੈ। ਵਿਰੋਧੀ ਦਲਾਂ ਦੇ ਜੋ ਇਹ ਬੜਬੋਲੇ ਨੇਤਾ ਹਨ, ਇਨ੍ਹਾਂ ਨੂੰ ਕਈ ਦਹਾਕਿਆਂ ਤੱਕ ਮੱਧ ਪ੍ਰਦੇਸ਼ ਵਿੱਚ ਸ਼ਾਸਨ ਦਾ ਮੌਕਾ ਮਿਲਿਆ ਸੀ।

 

ਉਨ੍ਹਾਂ ਦੇ ਸ਼ਾਸਨ-ਕਾਲ ਵਿੱਚ ਗਵਾਲੀਅਰ-ਚੰਬਲ ਵਿੱਚ ਅਨਿਆਂ ਅਤੇ ਅੱਤਿਆਚਾਰ ਹੀ ਫਲਿਆ-ਫੁੱਲਿਆ। ਉਨ੍ਹਾਂ ਦੇ ਸ਼ਾਸਨ ਵਿੱਚ ਸਮਾਜਿਕ ਨਿਆਂ ਹਾਸ਼ੀਏ ‘ਤੇ ਸੀ। ਤਦ ਕਮਜ਼ੋਰ ਦੀ, ਦਲਿਤ ਅਤੇ ਪਿਛੜੇ ਦੀ ਸੁਣਵਾਈ ਨਹੀਂ ਹੁੰਦੀ ਸੀ। ਲੋਕ ਕਾਨੂੰਨ ਆਪਣੇ ਹੱਥ ਵਿੱਚ ਲੈਂਦੇ ਸਨ। ਸਾਧਾਰਣ ਜਨ ਦਾ ਸੜਕ ‘ਤੇ ਆਉਣਾ-ਜਾਣਾ ਮੁਸ਼ਕਿਲ ਹੋ ਗਿਆ ਸੀ। ਬਹੁਤ ਪਰਿਸ਼੍ਰਮ (ਮਿਹਨਤ) ਕਰਕੇ ਸਾਡੀ ਸਰਕਾਰ ਇਸ ਖੇਤਰ ਨੂੰ ਅੱਜ ਦੀ ਸਥਿਤੀ ਤੱਕ ਪਹੁੰਚਾ ਪਾਈ ਹੈ। ਹੁਣ ਇੱਥੋਂ ਅਸੀਂ ਪਿੱਛੇ ਨਹੀਂ ਦੇਖਣਾ ਹੈ।

 

ਮੱਧ ਪ੍ਰਦੇਸ਼ ਦੇ ਲਈ  ਅਗਲੇ 5 ਸਾਲ ਬਹੁਤ ਅਹਿਮ ਹਨ। ਅੱਜ ਦੇਖੋ, ਗਵਾਲੀਅਰ ਵਿੱਚ ਨਵਾਂ ਏਅਰਪੋਰਟ ਟਰਮੀਨਲ ਬਣ ਰਿਹਾ ਹੈ, ਐਲੀਵੇਟਿਡ ਰੋਡ ਬਣ ਰਹੀ ਹੈ। ਇੱਥੇ ਹਜ਼ਾਰ ਬੈੱਡ ਦਾ ਨਵਾਂ ਹਸਪਤਾਲ ਬਣਿਆ ਹੈ। ਨਵਾਂ ਬੱਸ ਅੱਡਾ, ਆਧੁਨਿਕ ਰੇਲਵੇ ਸਟੇਸ਼ਨ , ਨਵੇਂ ਸਕੂਲ-ਕਾਲਜ, ਇੱਕ ਦੇ ਬਾਅਦ ਇੱਕ ਪੂਰੇ ਗਵਾਲੀਅਰ ਦੀ ਤਸਵੀਰ ਬਦਲ ਰਹੀ ਹੈ। ਇਸੇ ਤਰ੍ਹਾਂ ਹੀ ਸਾਨੂੰ ਪੂਰੇ ਮੱਧ ਪ੍ਰਦੇਸ਼ ਦੀ ਤਸਵੀਰ ਬਦਲਣੀ ਹੈ ਅਤੇ ਇਸ ਲਈ ਇੱਥੇ ਡਬਲ ਇੰਜਣ ਦੀ ਸਰਕਾਰ ਜ਼ਰੂਰੀ ਹੈ।

 

ਸਾਥੀਓ,

ਆਧੁਨਿਕ ਇਨਫ੍ਰਾਸਟ੍ਰਕਚਰ ਨਾਲ ਜੀਵਨ ਸੁਗਮ ਤਾਂ ਹੁੰਦਾ ਹੀ ਹੈ, ਇਹ ਸਮ੍ਰਿੱਧੀ ਦਾ ਭੀ ਰਸਤਾ ਹੈ। ਅੱਜ ਹੀ ਝਾਬੂਆ, ਮੰਦਸੌਰ ਅਤੇ ਰਤਲਾਮ ਨੂੰ ਜੋੜਨ ਵਾਲੇ 8 ਲੇਨ ਦੇ ਐਕਸਪ੍ਰੈੱਸ-ਵੇ ਦਾ ਭੀ ਲੋਕਅਰਪਣ ਹੋਇਆ ਹੈ। ਪਿਛਲੀ ਸ਼ਤਾਬਦੀ ਦਾ ਮੱਧ ਪ੍ਰਦੇਸ਼ 2 ਲੇਨ ਦੀਆਂ ਅੱਛੀਆਂ ਸੜਕਾਂ ਦੇ ਲਈ ਭਈ ਤਰਸਦਾ ਸੀ,

 

ਹੁਣ ਅੱਜ MP ਵਿੱਚ 8 ਲੇਨ ਦੇ ਐਕਸਪ੍ਰੈੱਸਵੇ ਬਣ ਰਹੇ ਹਨ। ਇੰਦੌਰ, ਦੇਵਾਸ ਅਤੇ ਹਰਦਾ ਨੂੰ ਜੋੜਨ ਵਾਲੀ 4 ਲੇਨ ਸੜਕ ‘ਤੇ ਭੀ ਅੱਜ ਕੰਮ ਸ਼ੁਰੂ ਹੋਇਆ ਹੈ। ਰੇਲਵੇ ਦੇ ਗਵਾਲੀਅਰ ਤੋਂ ਸੁਮਾਵਲੀ ਸੈਕਸ਼ਨ ਨੂੰ ਬ੍ਰੌਡ-ਗੇਜ ਵਿੱਚ ਬਦਲਣ ਦਾ ਕੰਮ ਭੀ ਪੂਰਾ ਕਰ ਲਿਆ ਗਿਆ ਹੈ। ਹੁਣੇ ਇਸ ‘ਤੇ ਪਹਿਲੀ ਟ੍ਰੇਨ ਨੂੰ ਹਰੀ ਝੰਡੀ ਭੀ ਦਿਖਾਈ ਗਈ ਹੈ। ਕਨੈਕਟੀਵਿਟੀ ਦੇ ਇਨ੍ਹਾਂ ਸਾਰੇ ਕਾਰਜਾਂ ਨਾਲ ਇਸ ਖੇਤਰ ਨੂੰ ਬਹੁਤ ਲਾਭ ਹੋਣ ਵਾਲਾ ਹੈ।

ਸਾਥੀਓ,

 

ਆਧੁਨਿਕ ਇਨਫ੍ਰਾਸਟ੍ਰਕਚਰ ਅਤੇ ਅੱਛੀ ਕਾਨੂੰਨ ਵਿਵਸਥਾ ਨਾਲ ਕਿਸਾਨ ਹੋਵੇ ਜਾਂ ਫਿਰ ਉਦਯੋਗ ਵਪਾਰ-ਕਾਰੋਬਾਰ, ਸਭ ਫਲਦੇ-ਫੁੱਲਦੇ ਹਨ। ਜਿੱਥੇ ਵਿਕਾਸ ਵਿਰੋਧੀਆਂ ਦੀ ਸਰਕਾਰ ਆਉਂਦੀ ਹੈ, ਉੱਥੇ ਇਹ ਦੋਨੋਂ ਸਿਸਟਮ ਚਰਮਰਾ ਜਾਂਦੇ ਹਨ। ਆਪ (ਤੁਸੀਂ) ਰਾਜਸਥਾਨ ਵਿੱਚ ਦੇਖੋ, ਸਰੇਆਮ ਗਲੇ ਕੱਟੇ ਜਂਦੇ ਹਨ, ਅਤੇ ਉੱਥੋਂ ਦੀ ਸਰਕਾਰ ਦੇਖਦੀ ਰਹਿੰਦੀ ਹੈ। ਇਹ ਵਿਕਾਸ ਵਿਰੋਧੀ ਲੋਕ ਜਿੱਥੇ ਜਾਂਦੇ ਹਨ, ਉੱਥੇ ਤੁਸ਼ਟੀਕਰਣ ਭੀ ਆਉਂਦਾ ਹੈ। ਇਸ ਨਾਲ ਗੁੰਡੇ ਅਪਰਾਧੀ, ਦੰਗਾਈ ਅਤੇ ਭ੍ਰਿਸ਼ਟਾਚਾਰੀ ਬੇਲਗਾਮ ਹੋ ਜਾਂਦੇ ਹਨ। ਮਹਿਲਾਵਾਂ ‘ਤੇ, ਦਲਿਤ-ਪਿਛੜੇ-ਆਦਿਵਾਸੀਆਂ ‘ਤੇ ਅੱਤਿਆਚਾਰ ਵਧਦੇ ਹਨ। ਬੀਤੇ ਵਰ੍ਹਿਆਂ ਵਿੱਚ ਇਨ੍ਹਾਂ ਵਿਕਾਸ ਵਿਰੋਧੀਆਂ ਦੇ ਰਾਜਾਂ ਵਿੱਚ ਕ੍ਰਾਇਮ ਅਤੇ ਕਰਪਸ਼ਨ ਸਭ ਤੋਂ ਅਧਿਕ ਵਧਿਆ ਹੈ। ਮੱਧ ਪ੍ਰਦੇਸ਼ ਨੂੰ ਇਸ ਲਈ ਇਨ੍ਹਾਂ ਲੋਕਾਂ ਤੋਂ ਬਹੁਤ ਸਾਵਧਾਨ ਰਹਿਣਾ ਹੈ।

 

ਮੇਰੇ ਪਰਿਵਾਰਜਨੋ,

 

ਸਾਡੀ ਸਰਕਾਰ ਹਰ ਵਰਗ, ਹਰ ਖੇਤਰ ਤੱਕ ਵਿਕਾਸ ਪਹੁੰਚਾਉਣ ਦੇ ਲਈ ਸਮਰਪਿਤ ਹੈ। ਜਿਨਕੋ ਕਿਸੀ ਨੇ ਨਹੀਂ ਪੂਛਾ, ਉਨਕੋ ਮੋਦੀ ਪੂਛਤਾ ਹੈ, ਮੋਦੀ ਪੂਜਤਾ ਹੈ। ਮੈਂ ਤੁਹਾਥੋਂ ਜਾਣਨਾ ਚਾਹੁੰਦਾ ਹਾਂ… ਕੀ 2014 ਤੋਂ ਪਹਿਲੇ ਕਿਸੇ ਨੇ ਦਿਵਯਾਂਗ ਸ਼ਬਦ ਸੁਣਿਆ ਸੀ? ਜੋ ਸਰੀਰਕ ਤੌਰ ‘ਤੇ ਕਿਸੇ ਚੁਣੌਤੀ ਨਾਲ ਘਿਰੇ ਰਹਿੰਦੇ ਸਨ, ਉਨ੍ਹਾਂ ਨੂੰ ਪਹਿਲੇ ਦੀਆਂ ਸਰਕਾਰਾਂ ਦੇ ਦੁਆਰਾ ਇਸੇ ਤਰ੍ਹਾਂ ਹੀ ਬੇਸਹਾਰਾ ਛੱਡ ਦਿੱਤਾ ਗਿਆ ਸੀ।

 

ਇਹ ਸਾਡੀ ਸਰਕਾਰ ਹੈ ਜਿਸ ਨੇ ਦਿਵਯਾਂਗਜਨਾਂ ਦੀ ਚਿੰਤਾ ਕੀਤੀ, ਉਨ੍ਹਾਂ ਦੇ ਲਈ ਆਧੁਨਿਕ ਉਪਕਰਣ ਮੁਹੱਈਆ ਕਰਵਾਏ, ਉਨ੍ਹਾਂ ਦੇ ਲਈ ਕੌਮਨ ਸਾਇਨ ਲੈਂਗਵੇਜ ਵਿਕਸਿਤ ਕਰਵਾਈ। ਅੱਜ ਹੀ ਇੱਥੇ ਗਵਾਲੀਅਰ ਵਿੱਚ ਦਿਵਯਾਂਗ ਸਾਥੀਆਂ ਦੇ ਲਈ ਨਵੇਂ ਸਪੋਰਟਸ ਸੈਂਟਰ ਦਾ ਉਦਘਾਟਨ ਹੋਇਆ ਹੈ। ਇਸ ਨਾਲ ਦੇਸ਼ ਵਿੱਚ ਇੱਕ ਬੜੇ ਸਪੋਰਟਸ ਹੱਬ ਦੇ ਰੂਪ ਵਿੱਚ ਗਵਾਲੀਅਰ ਦੀ ਪਹਿਚਾਣ ਹੋਰ ਸਸ਼ਕਤ ਹੋਵੇਗੀ। ਅਤੇ ਸਾਥੀਓ ਮੇਰੀ ਬਾਤ ‘ਤੇ ਵਿਸ਼ਵਾਸ ਕਰਨਾ, ਦੁਨੀਆ ਦੇ ਅੰਦਰ ਖੇਡ ਦੀ ਚਰਚਾ ਹੋਵੇਗੀ, ਦਿਵਯਾਂਗਜਨਾਂ ਦੇ ਖੇਡ ਦੀ ਚਰਚਾ ਹੋਵੇਗੀ, ਗਵਾਲੀਅਰ ਦਾ ਨਾਮ ਰੋਸ਼ਨ ਹੋਣ ਵਾਲਾ ਹੈ; ਲਿਖ ਲਵੋ।

 

ਅਤੇ ਇਸ ਲਈ ਮੈਂ ਕਹਿੰਦਾ ਹਾਂ, ਜਿਨਕੋ ਕਿਸੀ ਨੇ ਨਹੀਂ ਪੂਛਾ, ਉਨਕੋ ਮੋਦੀ ਪੂਛਤਾ ਹੈ, ਉਨਕੋ ਮੋਦੀ ਪੂਜਤਾ ਹੈ। ਇਤਨੇ ਸਾਲਾਂ ਤੱਕ ਦੇਸ਼ ਦੇ ਛੋਟੇ ਕਿਸਾਨਾਂ ਨੂੰ ਕਿਸੇ ਨੇ ਨਹੀਂ ਪੁੱਛਿਆ। ਇਨ੍ਹਾਂ ਛੋਟੇ ਕਿਸਾਨਾਂ ਨੂੰ ਮੋਦੀ ਨੇ ਪੁੱਛਿਆ,ਉਨ੍ਹਾਂ ਦੀ ਚਿੰਤਾ ਕੀਤੀ।

ਪੀਐੱਮ ਕਿਸਾਨ ਸਨਮਾਨ ਨਿਧੀ ਦੇ ਮਾਧਿਅਮ ਨਾਲ ਦੇਸ਼ ਦੇ ਹਰ ਛੋਟੇ ਕਿਸਾਨਾਂ ਦੇ ਖਾਤੇ ਵਿੱਚ ਹੁਣ ਤੱਕ 28 ਹਜ਼ਾਰ ਕਰੋੜ ਰੁਪਏ ਸਾਡੀ ਸਰਕਾਰ ਨੇ ਭੇਜੇ ਹਨ। ਸਾਡੇ ਦੇਸ਼ ਵਿੱਚ ਢਾਈ ਕਰੋੜ ਛੋਟੇ ਕਿਸਾਨ ਐਸੇ ਹਨ ਜੋ ਮੋਟਾ ਅਨਾਜ ਉਗਾਉਂਦੇ ਹਨ। ਮੋਟਾ ਅਨਾਜ ਉਗਾਉਣ ਵਾਲੇ ਛੋਟੇ ਕਿਸਾਨਾਂ ਦੀ ਭੀ ਪਹਿਲੇ ਕਿਸੇ ਨੇ ਚਿੰਤਾ ਨਹੀਂ ਕੀਤੀ। ਇਹ ਸਾਡੀ ਸਰਕਾਰ ਹੈ ਜਿਸ ਨੇ ਮੋਟੇ ਅਨਾਜ ਨੂੰ ਸ੍ਰੀ-ਅੰਨ ਦੀ ਪਹਿਚਾਣ ਦਿੱਤੀ ਹੈ, ਉਸ ਨੂੰ ਦੁਨੀਆ ਭਰ ਦੇ ਬਜ਼ਾਰਾਂ ਵਿੱਚ ਲੈ ਜਾ ਰਹੀ ਹੈ।

 

ਸਾਥੀਓ,

 

ਸਾਡੀ ਸਰਕਾਰ ਦੀ ਇਸੇ ਭਾਵਨਾ ਦਾ ਇੱਕ ਹੋਰ ਬੜਾ ਪ੍ਰਮਾਣ, ਪੀਐੱਮ ਵਿਸ਼ਵਕਰਮਾ ਯੋਜਨਾ ਹੈ। ਸਾਡੇ ਕੁਮਹਾਰ ਭਾਈ-ਭੈਣ, ਲੋਹਾਰ ਭਾਈ-ਭੈਣ, ਸੁਤਾਰ ਭਾਈ-ਭੈਣ, ਸੁਨਾਰ ਭਾਈ-ਭੈਣ, ਮਾਲਾਕਾਰ ਭਾਈ-ਭੈਣ, ਦਰਜੀ ਭਾਈ-ਭੈਣ, ਧੋਬੀ ਭਾਈ-ਭੈਣ, ਜੁੱਤੇ ਬਣਾਉਣ ਵਾਲੇ ਭਾਈ-ਭੈਣ, ਵਾਲ਼ ਕੱਟਣ ਵਾਲੇ ਭਾਈ-ਭੈਣ, ਐਸੇ ਕੰਮ ਕਰਨ ਵਾਲੇ ਲੋਕਾਂ ਦੇ ਲਈ ਅਨੇਕ ਸਾਥੀ ਸਾਡੇ ਜੀਵਨ ਦੇ ਮਹੱਤਵਪੂਰਨ ਸਤੰਭ (ਥੰਮ੍ਹ)ਰਹੇ ਹਨ। ਇਨ੍ਹਾਂ ਦੇ ਬਿਨਾ ਜੀਵਨ ਦੀ ਕਲਪਨਾ ਭੀ ਅਸੰਭਵ ਹੈ। ਇਨ੍ਹਾਂ ਦਾ ਸੁੱਧ ਆਜ਼ਾਦੀ ਦੇ ਇਤਨੇ ਦਹਾਕਿਆਂ ਬਾਅਦ ਸਾਡੀ ਸਰਕਾਰ ਨੇ ਲਈ ਹੈ।

 

ਇਹ ਸਾਥੀ ਸਮਾਜ ਵਿੱਚ ਪਿੱਛੇ ਰਹਿ ਗਏ ਸਨ, ਹੁਣ ਇਨ੍ਹਾਂ ਨੂੰ ਅੱਗੇ ਲਿਆਉਣ ਦਾ ਬਹੁਤ ਬੜਾ ਅਭਿਯਾਨ, ਮੋਦੀ ਨੇ ਚਲਾਇਆ ਹੈ। ਇਨ੍ਹਾਂ ਸਾਥੀਆਂ ਨੂੰ ਟ੍ਰੇਨਿੰਗ ਦੇਣ ਦੇ ਲਈ ਹਜ਼ਾਰਾਂ ਰੁਪਏ ਸਰਕਾਰ ਦੇਵੇਗੀ। ਆਧੁਨਿਕ ਉਪਕਰਣਾਂ ਦੇ ਲਈ 15 ਹਜ਼ਾਰ ਰੁਪਏ ਭਾਜਪਾ ਸਰਕਾਰ ਦੇਵੇਗੀ। ਲੱਖਾਂ ਰੁਪਏ ਦਾ ਸਸਤਾ ਰਿਣ ਭੀ ਇਨ੍ਹਾਂ ਸਾਥੀਆ ਨੂੰ ਦਿੱਤਾ ਜਾ ਰਿਹਾ ਹੈ। ਵਿਸ਼ਵਕਰਮਾ ਸਾਥੀਆਂ ਨੂੰ ਰਿਣ ਦੀ ਗਰੰਟੀ ਮੋਦੀ ਨੇ ਲਈ ਹੈ, ਕੇਂਦਰ ਸਰਕਾਰ ਨੇ ਲਈ ਹੈ।

 

ਮੇਰੇ ਪਰਿਵਾਰਜਨੋ,

 

ਦੇਸ਼ ਦੇ ਵਿਕਾਸ ਵਿਰੋਧੀ ਰਾਜਨੀਤਕ ਦਲ, ਮੱਧ ਪ੍ਰਦੇਸ਼ ਨੂੰ ਪਿੱਛੇ ਲੈ ਜਾਣ ਦੀ ਇੱਛਾ ਰੱਖਦੇ ਹਨ। ਜਦਕਿ ਸਾਡੀ ਡਬਲ ਇੰਜਣ ਦੀ ਸਰਕਾਰ, ਭਵਿੱਖ ਦੀ ਸੋਚ ਰੱਖਦੀ ਹੈ। ਇਸ ਲਈ ਵਿਕਾਸ ਦਾ ਭਰੋਸਾ ਸਿਰਫ਼ ਅਤੇ ਸਿਰਫ਼ ਡਬਲ ਇੰਜਣ ਦੀ ਸਰਕਾਰ ‘ਤੇ ਕਰ ਸਕਦੇ ਹਾਂ। ਮੱਧ ਪ੍ਰਦੇਸ਼ ਨੂੰ ਵਿਕਾਸ ਦੇ ਪੈਮਾਨੇ ‘ਤੇ ਦੇਸ਼ ਵਿੱਚ ਟੌਪ ਦੇ ਰਾਜਾਂ ਵਿੱਚ ਲਿਆਉਣ ਦੀ ਗਰੰਟੀ ਸਿਰਫ਼ ਸਾਡੀ ਸਰਕਾਰ ਦੇ ਸਕਦੀ ਹੈ।

 

  ਮੈਂ ਹੁਣੇ, ਸ਼ਿਵਰਾਜ ਜੀ ਦੱਸ ਰਹੇ ਸਨ ਕਿ ਸਵੱਛਤਾ ਵਿੱਚ ਮੱਧ ਪ੍ਰਦੇਸ਼ ਦੇਸ਼ ਵਿੱਚ ਨੰਬਰ ਇੱਕ ਹੈ। ਅੱਜ ਗਾਂਧੀ ਜਯੰਤੀ ਹੈ, ਗਾਂਧੀ ਜੀ ਸਵੱਛਤਾ ਦੀ ਬਾਤ ਕਰਦੇ ਸਨ। ਕੱਲ੍ਹ ਪੂਰੇ ਦੇਸ਼ ਵਿੱਚ ਸਵੱਛਤਾ ਦਾ ਕਾਰਜਕ੍ਰਮ ਹੋਇਆ। ਇੱਕ ਭੀ ਕਾਂਗਰਸੀ ਨੂੰ ਤੁਸੀਂ ਸਵੱਛਤਾ ਕਰਦੇ ਦੇਖਿਆ ਕੀ? ਸਵੱਛਤਾ ਕਰਨ ਦੇ ਲਈ ਅਪੀਲ ਕਰਦੇ ਦੇਖਿਆ ਕੀ? ਕੀ ਮੱਧ ਪ੍ਰਦੇਸ਼ ਦਾ ਸਵੱਛਤਾ ਵਿੱਚ ਨਾਮ ਨੰਬਰ ਇੱਕ ਹੋਇਆ ਹੈ ਇਹ ਭੀ ਕਾਂਗਰਸ ਵਾਲਿਆਂ ਨੂੰ ਪਸੰਦ ਨਹੀਂ ਹੈ, ਉਹ ਮੱਧ ਪ੍ਰਦੇਸ਼ ਦਾ ਕੀ ਭਲਾ ਕਰਨਗੇ ਭਈਆ? ਐਸੇ ਲੋਕਾਂ ‘ਤੇ ਭਰੋਸਾ ਕਰ ਸਕਦੇ ਹਾਂ ਕੀ?

 

ਅਤੇ ਇਸ ਲਈ ਮੈਂ ਆਪ ਸਭ ਨੂੰ ਆਗ੍ਰਹ (ਤਾਕੀਦ) ਕਰਦਾ ਹਾਂ ਭਾਈਓ-ਭੈਣੋਂ ਕਿ ਵਿਕਾਸ ਦੀ ਇਸ ਰਫ਼ਤਾਰ ਨੂੰ ਅੱਗ ਵਧਾਉਣਾ ਹੈ, ਬਹੁਤ ਤੇਜ਼ੀ ਨਾਲ ਵਧਾਉਣਾ ਹੈ ਅਤੇ ਅੱਜ ਆਪ (ਤੁਸੀਂ) ਇਤਨੀ ਬੜੀ ਤਾਦਾਦ ਵਿੱਚ ਅਸ਼ੀਰਵਾਦ ਦੇਣ ਆਏ ਮੈਂ ਗਵਾਲੀਅਰ-ਚੰਬਲ ਦੇ ਸਾਥੀਆਂ ਨੂੰ ਇਤਨੀ ਬੜੀ ਸੰਖਿਆ ਵਿੱਚ ਇੱਥੇ ਅਸ਼ੀਰਵਾਦ ਦੇਣ ਦੇ ਲਈ ਪਹੁੰਚਣ ‘ਤੇ ਹਿਰਦੇ ਤੋਂ ਆਭਾਰ ਵਿਅਕਤ ਕਰਦਾ ਹਾਂ।

ਮੇਰੇ ਨਾਲ ਬੋਲੋ-

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਬਹੁਤ-ਬਹੁਤ ਧੰਨਵਾਦ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Double engine govt becoming symbol of good governance, says PM Modi

Media Coverage

Double engine govt becoming symbol of good governance, says PM Modi
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 17 ਦਸੰਬਰ 2024
December 17, 2024

Unstoppable Progress: India Continues to Grow Across Diverse Sectors with the Modi Government