"ਤੁਸੀਂ ਇਨੋਵੇਟਰਸ 'ਜੈ ਅਨੁਸੰਧਾਨ' ਦੇ ਨਾਅਰੇ ਦੇ ਝੰਡਾਬਰਦਾਰ ਹੋ"
"ਤੁਹਾਡੀ ਇਨੋਵੇਟਿਵ ਮਾਨਸਿਕਤਾ ਅਗਲੇ 25 ਵਰ੍ਹਿਆਂ ਵਿੱਚ ਭਾਰਤ ਨੂੰ ਸਿਖਰਾਂ 'ਤੇ ਲੈ ਜਾਵੇਗੀ"
"ਭਾਰਤ ਦਾ ਖ਼ਾਹਿਸ਼ੀ ਸਮਾਜ ਆਉਣ ਵਾਲੇ 25 ਵਰ੍ਹਿਆਂ ਵਿੱਚ ਇਨੋਵੇਸ਼ਨ ਲਈ ਇੱਕ ਪ੍ਰੇਰਕ ਸ਼ਕਤੀ ਵਜੋਂ ਕੰਮ ਕਰੇਗਾ"
"ਅੱਜ ਭਾਰਤ ਵਿੱਚ ਪ੍ਰਤਿਭਾ ਕ੍ਰਾਂਤੀ ਹੋ ਰਹੀ ਹੈ"
"ਰਿਸਰਚ ਅਤੇ ਇਨੋਵੇਸ਼ਨ ਨੂੰ ਕੰਮ ਕਰਨ ਦੇ ਢੰਗ ਤੋਂ ਜੀਵਨ ਦੇ ਢੰਗ ਵਿੱਚ ਬਦਲਣਾ ਚਾਹੀਦਾ ਹੈ"
"ਭਾਰਤੀ ਇਨੋਵੇਸ਼ਨਾਂ ਹਮੇਸ਼ਾ ਸਭ ਤੋਂ ਵੱਧ ਪ੍ਰਤੀਯੋਗੀ, ਕਿਫਾਇਤੀ, ਟਿਕਾਊ, ਸੁਰੱਖਿਅਤ ਅਤੇ ਪੈਮਾਨੇ 'ਤੇ ਹੱਲ ਪ੍ਰਦਾਨ ਕਰਦੇ ਹਨ"
"21ਵੀਂ ਸਦੀ ਦਾ ਭਾਰਤ ਆਪਣੇ ਨੌਜਵਾਨਾਂ 'ਤੇ ਪੂਰੇ ਵਿਸ਼ਵਾਸ ਨਾਲ ਅੱਗੇ ਵਧ ਰਿਹਾ ਹੈ"

ਯੁਵਾ ਸਾਥੀਓ,

ਵਾਕਈ ਹੀ, ਆਪ ਸਭ ਇਨੋਵੇਟਰਸ ਨਾਲ ਮਿਲ ਕੇ, ਬਾਤ ਕਰਕੇ ਮੈਨੂੰ ਬਹੁਤ ਅੱਛਾ ਲਗਿਆ। ਐਸੇ ਨਵੇਂ-ਨਵੇਂ ਵਿਸ਼ਿਆਂ ਨੂੰ ਤੁਸੀਂ ਛੂਹ ਰਹੇ ਹੋ, ਤੁਹਾਡੇ ਜਿਹੇ ਯੁਵਾ ਆਪਣੇ ਕਾਰਜਾਂ ਵਿੱਚ ਜੋ ਨਵੀਨਤਾ ਲਿਆਉਂਦੇ ਹਨ, ਜਿਸ ਆਤਮਵਿਸ਼ਵਾਸ ਨਾਲ ਤੁਸੀਂ ਆਪਣਾ ਕੰਮ ਕਰਦੇ ਹੋ, ਇਹ ਮੇਰੇ ਜਿਹੇ ਅਨੇਕ ਲੋਕਾਂ ਦੇ ਲਈ ਕੁਝ ਨਾ ਕੁਝ ਨਵਾਂ ਕਰਨ ਦੀ ਪ੍ਰੇਰਣਾ ਬਣ ਜਾਂਦੇ ਹਨ। ਇੱਕ ਪ੍ਰਕਾਰ ਨਾਲ ਤੁਸੀਂ source of inspiration ਬਣ ਜਾਂਦੇ ਹੋ, ਤਾਂ ਮੈਂ ਤੁਹਾਨੂੰ ਬਹੁਤ ਵਧਾਈ ਦਿੰਦਾ ਹਾਂ।

ਸਮਾਰਟ ਇੰਡੀਆ ਹੈਕਾਥੌਨ, public participation ਦੀ ਬਹੁਤ ਬਿਹਤਰੀਨ ਉਦਾਹਰਣ ਬਣ ਚੁੱਕਿਆ ਹੈ। ਅਤੇ ਸਾਥੀਓ, ਇਸ ਵਾਰ ਦਾ ਸਮਾਰਟ ਇੰਡੀਆ ਹੈਕਾਥੌਨ ਕਈ ਮਾਅਨਿਆਂ ਵਿੱਚ ਬਹੁਤ ਮਹੱਤਵਪੂਰਨ ਹੈ। ਹੁਣ ਤੋਂ ਕੁਝ ਦਿਨ ਪਹਿਲਾਂ ਹੀ ਅਸੀਂ ਆਜ਼ਾਦੀ ਦੇ 75 ਵਰ੍ਹੇ ਪੂਰੇ ਕੀਤੇ ਹਨ। ਆਜ਼ਾਦੀ ਦੇ 100 ਵਰ੍ਹੇ ਹੋਣ ’ਤੇ ਸਾਡਾ ਦੇਸ਼ ਕੈਸਾ ਹੋਵੇਗਾ, ਇਸ ਨੂੰ ਲੈ ਕੇ ਦੇਸ਼ ਬੜੇ ਸੰਕਲਪਾਂ ‘ਤੇ ਕੰਮ ਕਰ ਰਿਹਾ ਹੈ। ਇਨ੍ਹਾਂ ਸੰਕਲਪਾਂ ਦੀ ਪੂਰਤੀ ਦੇ ਲਈ ‘ਜੈ ਅਨੁਸੰਧਾਨ’ ਇਸ ਦੇ ਐਲਾਨ ਦਾ ਧਵਜਾਵਾਹਕ (ਝੰਡਾਬਰਦਾਰ) ਤੁਸੀਂ  innovators ਹੋ।

ਅੰਮ੍ਰਿਤਕਾਲ ਦੇ ਇਹ 25 ਵਰ੍ਹਿਆਂ ਦਾ Time Period ਤੁਹਾਡੇ ਲਈ ਅਭੂਤਪੂਰਵ ਸੰਭਾਵਨਾਵਾਂ ਲੈ ਕੇ ਆਇਆ ਹੈ। ਇਹ ਸੰਭਾਵਨਾਵਾਂ ਅਤੇ ਇਹ ਸੰਕਲਪ ਸਿੱਧੇ-ਸਿੱਧੇ ਤੁਹਾਡੀ ਕਰੀਅਰ ਗ੍ਰੋਥ ਨਾਲ ਵੀ ਜੁੜੇ ਹਨ। ਅਗਲੇ 25 ਵਰ੍ਹਿਆਂ ਵਿੱਚ ਤੁਹਾਡੀ ਨੌਜਵਾਨਾਂ ਦੀ ਸਫ਼ਲਤਾ, ਭਾਰਤ ਦੀ ਸਫ਼ਲਤਾ ਨੂੰ ਤੈਅ ਕਰੇਗੀ। ਇਸ ਲਈ ਮੈਂ ਆਪ ਸਭ ਨੂੰ ਲੈ ਕੇ ਬਹੁਤ ਵਿਸ਼ਵਾਸ ਨਾਲ ਭਰਿਆ ਹੋਇਆ ਹਾਂ। ਹਿੰਦੁਸਤਾਨ ਗਰਵ (ਮਾਣ) ਕਰਦਾ ਹੈ ਤੁਹਾਡੇ ’ਤੇ। ਆਪ ਸਭ ਦਾ ਇਨੋਵੇਟਿਵ ਮਾਈਂਡਸੈੱਟ ਆਉਣ ਵਾਲੇ 25 ਵਰ੍ਹਿਆਂ ਵਿੱਚ ਭਾਰਤ ਨੂੰ ਟੌਪ ’ਤੇ ਪਹੁੰਚਾਏਗਾ। ਆਪ ਸਭ ’ਤੇ ਮੇਰੇ ਇਸ ਵਿਸ਼ਵਾਸ ਦੀਆਂ ਠੋਸ ਵਜ੍ਹਾਂ ਵੀ ਹਨ।

ਸਾਥੀਓ,

ਇਸ ਵਾਰ 15 ਅਗਸਤ ਨੂੰ ਮੈਂ ਲਾਲ ਕਿਲੇ ਤੋਂ ਕਿਹਾ ਹੈ ਕਿ ਭਾਰਤ ਵਿੱਚ ਕਿਤਨੀ ਬੜੀ Aspirational Society ਅੱਜ ਵਿਕਸਿਤ ਹੋ ਰਹੀ ਹੈ, ਵਿਸਤਾਰ ਹੋ ਰਿਹਾ ਹੈ। ਇਸ ਅੰਮ੍ਰਿਤਕਾਲ ਵਿੱਚ ਇਹ  Aspirational Society, ਇੱਕ ਡਰਾਈਵਿੰਗ ਫੋਰਸ ਦੀ ਤਰ੍ਹਾਂ ਕੰਮ ਕਰੇਗੀ। ਇਸ ਦੀਆਂ ਅਪੇਖਿਆਵਾਂ (ਆਸ਼ਾਵਾਂ), ਇਸ ਦੀਆਂ ਉਮੀਦਾਂ, ਇਸ ਨਾਲ ਜੁੜੇ ਹੋਏ Challenges, ਤੁਹਾਡੇ ਲਈ ਬਹੁਤ ਸਾਰੇ ਨਵੇਂ ਅਵਸਰ ਲੈ ਆਉਣਗੀਆਂ।

ਸਾਥੀਓ,

ਤੁਸੀਂ ਸਭ ਨੇ ਆਪਣੀ ਸਿੱਖਿਆ ਦੇ ਸ਼ੁਰੂਆਤੀ ਦੌਰ ਵਿੱਚ ਪੜ੍ਹਿਆ ਹੋਵੇਗਾ ਕਿ 60-70 ਦੇ ਦਹਾਕੇ ਵਿੱਚ  Green Revolution  ਹੋਈ ਸੀ। ਭਾਰਤ ਦੇ ਕਿਸਾਨਾਂ ਨੇ ਆਪਣੀ ਤਾਕਤ ਦਿਖਾਈ ਹੈ ਅਤੇ ਸਾਨੂੰ ਅੰਨ ਦੇ ਮਾਮਲੇ ਵਿੱਚ ਆਤਮਨਿਰਭਰ ਬਣਾ ਦਿੱਤਾ। ਲੇਕਿਨ ਤੁਸੀਂ ਇਹ ਦੇਖ ਰਹੇ ਹੋ ਕਿ ਪਿਛਲੇ 7-8 ਵਰ੍ਹਿਆਂ ਵਿੱਚ ਦੇਸ਼ ਇੱਕ ਦੇ ਬਾਅਦ ਇੱਕ  Revolution ਕਰਦੇ ਹੋਏ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।

ਭਾਰਤ ਵਿੱਚ ਅੱਜ Infrastructure Revolution ਹੋ ਰਿਹਾ ਹੈ। ਭਾਰਤ ਵਿੱਚ ਅੱਜ Health Sector Revolution  ਹੋ ਰਿਹਾ ਹੈ। ਭਾਰਤ ਵਿੱਚ ਅੱਜ Digital Revolution  ਹੋ ਰਿਹਾ ਹੈ। ਭਾਰਤ ਵਿੱਚ ਅੱਜ Technology Revolution ਹੋ ਰਿਹਾ ਹੈ। ਭਾਰਤ ਵਿੱਚ ਅੱਜ Talent Revolution ਹੋ ਰਿਹਾ ਹੈ। Agriculture  ਸੈਕਟਰ ਹੋਵੇ, Education ਸੈਕਟਰ ਹੋਵੇ, ਡਿਫੈਂਸ ਸੈਕਟਰ ਹੋਵੇ, ਅੱਜ ਦੇਸ਼ ਦਾ ਜ਼ੋਰ, ਹਰ ਸੈਕਟਰ ਨੂੰ ਆਧੁਨਿਕ ਬਣਾਉਣ ’ਤੇ ਹੈ। ਹਰ ਸੈਕਟਰ ਨੂੰ ਆਤਮਨਿਰਭਰ ਬਣਾਉਣ ’ਤੇ ਹੈ। ਅਤੇ ਇਸ ਲਈ ਹੀ ਆਪ ਸਭ ਨੌਜਵਾਨਾਂ ਦੇ ਲਈ ਭਾਰਤ ਵਿੱਚ ਹਰ ਰੋਜ਼ ਨਵੀਆਂ Opportunities ਬਣ ਰਹੀਆਂ ਹਨ।  

ਡ੍ਰੋਨ ਟੈਕਨੋਲੋਜੀ, ਟੈਲੀ-ਕੰਸਲਟੇਸ਼ਨ, ਡਿਜੀਟਲ ਇੰਸਟੀਟਿਊਸ਼ਨਸ, ਵਰਚੁਅਲ ਸੌਲਿਊਸ਼ਨਸ, ਇਨ੍ਹਾਂ ਸਭ ਵਿੱਚ ਸਰਵਿਸ ਤੋਂ ਲੈ ਕੇ ਮੈਨੂਫੈਕਚਰਿੰਗ ਤੱਕ ਤੁਹਾਡੇ ਲਈ ਬਹੁਤ ਸੰਭਾਵਨਾਵਾਂ ਹਨ। ਤੁਹਾਡੇ ਜਿਹੇ ਯੁਵਾ ਖੇਤੀ ਅਤੇ ਹੈਲਥ ਸੈਕਟਰ ਵਿੱਚ ਡ੍ਰੋਨ ਟੈਕਨੋਲੋਜੀ ਦੇ ਉਪਯੋਗ ਨੂੰ ਹੁਲਾਰਾ ਦੇਣ ਦੇ ਲਈ ਨਵੇਂ-ਨਵੇਂ ਸੌਲਿਊਸ਼ਨਸ ’ਤੇ ਕੰਮ ਕਰ ਸਕਦੇ ਹਨ। ਆਪਣੇ ਸਿੰਚਾਈ ਦੇ ਉਪਕਰਨਾਂ ਨੂੰ, ਸਿੰਚਾਈ ਦੇ ਨੈਟਵਰਕ ਨੂੰ ਅਸੀਂ ਸਮਾਰਟ ਕੈਸੇ ਬਣਾ ਸਕਦੇ ਹਾਂ, ਇਸ ਵਿੱਚ ਵੀ ਬਹੁਤ ਸੰਭਾਵਨਾਵਾਂ ਹਨ।

ਸਾਥੀਓ,

ਅੱਜ ਦੇਸ਼ ਦੇ ਪਿੰਡ-ਪਿੰਡ ਵਿੱਚ ਆਪਟੀਕਲ ਫਾਈਬਰ ਵਿਛਾਉਣ ਦਾ ਕੰਮ ਤੇਜ਼ ਗਤੀ ਨਾਲ ਚਲ ਰਿਹਾ ਹੈ। ਤੁਸੀਂ ਇਹ ਵੀ ਦੇਖਿਆ ਹੈ ਕਿ ਹੁਣ ਭਾਰਤ ਵਿੱਚ 5G ਲਾਂਚ ਹੋ ਰਿਹਾ ਹੈ। ਇਸ ਦਹਾਕੇ ਦੇ ਅੰਤ ਤੱਕ ਅਸੀਂ 6G ਲਾਂਚ ਕਰਨ ਦੀ ਤਿਆਰੀ ਕਰ ਰਹੇ ਹਾਂ। ਗੇਮਿੰਗ ਅਤੇ ਐਂਟਰਟੈਨਮੈਂਟ ਵਿੱਚ ਵੀ ਭਾਰਤੀ ਸੌਲਿਊਸ਼ਨਸ ਨੂੰ ਸਰਕਾਰ ਬਹੁਤ ਪ੍ਰੋਤਸਾਹਿਤ ਕਰ ਰਹੀ ਹੈ। ਇਨ੍ਹਾਂ ਸਾਰੇ ਨਵੇਂ ਸੈਕਟਰਸ ’ਤੇ ਸਰਕਾਰ ਜਿਸ ਪ੍ਰਕਾਰ ਨਿਵੇਸ਼ ਕਰ ਰਹੀ ਹੈ, ਜਿਵੇਂ ਇਨ੍ਹਾਂ ਨੂੰ ਪ੍ਰੋਤਸਾਹਨ ਦੇ ਰਹੀ ਹੈ, ਉਸ ਦਾ ਲਾਭ ਆਪ ਸਭ ਨੌਜਵਾਨਾਂ ਨੂੰ ਜ਼ਰੂਰ ਉਠਾਉਣਾ ਚਾਹੀਦਾ ਹੈ।

ਅਤੇ ਸਾਥੀਓ, ਤੁਹਾਨੂੰ ਇੱਕ ਬਾਤ ਹੋਰ ਯਾਦ ਰੱਖਣੀ ਹੈ। ਦੁਨੀਆ ਵਿੱਚ ਇੱਕ ਬਹੁਤ ਬੜੀ ਆਬਾਦੀ ਹੈ ਜਿਨ੍ਹਾਂ ਦੀਆਂ ਸਮੱਸਿਆਵਾਂ ਭਾਰਤ ਜਿਹੀਆਂ ਹੀ ਹਨ। ਲੇਕਿਨ ਉੱਥੇ ਉਨ੍ਹਾਂ ਸਮੱਸਿਆਵਾਂ ਨੂੰ ਡੀਲ ਕਰਨ ਦੇ ਲਈ ਇਨੋਵੇਸ਼ਨ ਅਤੇ ਸਟਾਰਟ ਅੱਪਸ ਦੀਆਂ ਸੰਭਾਵਨਾਵਾਂ ਸੀਮਿਤ ਹਨ। ਭਾਰਤ ਦੇ ਇਨੋਵੇਸ਼ਨ ਦੁਨੀਆ ਵਿੱਚ ਸਭ ਤੋਂ competitive, affordable, sustainable, secure ਅਤੇ ਬੜੇ scale ’ਤੇ ਲਾਗੂ ਹੋਣ ਵਾਲੇ ਸਮਾਧਾਨ ਦਿੰਦੇ ਹਨ। ਇਸ ਲਈ ਦੁਨੀਆ ਦੀਆਂ ਉਮੀਦਾਂ ਭਾਰਤ ਤੋਂ ਹਨ, ਤੁਹਾਡੇ ਜਿਹੇ ਨੌਜਵਾਨਾਂ ਤੋਂ ਹਨ।

ਸਾਥੀਓ,

ਅੱਜ ਦੇ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਸਿੱਖਿਆ ਜਗਤ ਦੇ ਦਿੱਗਜ, ਪਾਲਿਸੀ ਮੇਕਰਸ ਵੀ ਜੁੜੇ ਹੋਏ ਹਨ। ਭਾਰਤ ਵਿੱਚ ਇਨੋਵੇਸ਼ਨ ਦਾ ਕਲਚਰ ਵਧਾਉਣ ਦੇ ਲਈ ਸਾਨੂੰ ਦੋ ਬਾਤਾਂ ’ਤੇ ਨਿਰੰਤਰ ਧਿਆਨ ਦੇਣਾ ਹੋਵੇਗਾ। Social support ਅਤੇ institutional support. ਅੱਜ ਅਸੀਂ ਦੇਖ ਰਹੇ ਹਾਂ ਕਿ Innovation ਅਤੇ Enterprise ਨੂੰ ਲੈ ਕੇ ਸਮਾਜ ਵਿੱਚ ਬਦਲਾਅ ਦਿਖਣ ਲਗਿਆ ਹੈ। ਅਸੀਂ ਕਰੀਅਰ ਬਣਾਉਣ ਦੇ ਪਰੰਪਰਾਗਤ ਵਿਕਲਪਾਂ ਦੇ ਇਲਾਵਾ ਨਵੇਂ ਖੇਤਰਾਂ ਵਿੱਚ ਹੀ ਹੱਥ ਅਜ਼ਮਾਉਣ ਲਗੇ ਹਨ। ਯਾਨੀ ਸਮਾਜ ਵਿੱਚ  innovation as a profession, ਇਸ ਦੀ ਸਵੀਕ੍ਰਿਤੀ ਵਧ ਰਹੀ ਹੈ। ਅਜਿਹੇ ਵਿੱਚ ਸਾਨੂੰ ਨਵੇਂ ਆਇਡੀਆਜ਼ ਅਤੇ original thinking ਨੂੰ ਵੀ ਸਵੀਕ੍ਰਿਤੀ ਦੇਣੀ ਹੋਵੇਗੀ, ਸਨਮਾਨ ਦੇਣਾ ਹੋਵੇਗਾ। ਰਿਸਰਚ ਅਤੇ ਇਨੋਵੇਸ਼ਨ ਨੂੰ  way of working  ਤੋਂ way of living (ਲਿਵਿੰਗ) ਬਣਾਉਣਾ ਹੋਵੇਗਾ।

ਸਾਥੀਓ,

ਰਿਸਰਚ ਅਤੇ ਇਨਵੇਸ਼ਨ ਦੀ ਦਿਸ਼ਾ ਵਿੱਚ institutional support ਨੂੰ ਵਧਾਉਣ ਦੇ ਲਈ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਇਨੋਵੇਸ਼ਨ ਦੇ ਲਈ ਇੱਕ ਮਜ਼ਬੂਤ ਫਾਊਂਡੇਸ਼ਨ ਤਿਆਰ ਕਰਨ ਦਾ ਰੋਡਮੈਪ ਹੈ। ਅਟਲ ਇਨਕਿਊਬੇਸ਼ਨ ਮਿਸ਼ਨ ਦੇ ਤਹਿਤ ਸਥਾਪਿਤ ਹੋ ਰਹੀਆਂ ਅਟਲ ਟਿੰਕਰਿੰਗ ਲੈਬਸ ਸਕੂਲਾਂ ਵਿੱਚ ਇਨੋਵੇਟਰਸ ਦੀ ਇੱਕ ਨਵੀਂ ਪੀੜ੍ਹੀ ਨੂੰ ਤਿਆਰ ਕਰ ਰਹੀ ਹੈ। ਦੇਸ਼ ਵਿੱਚ i-Create ਜਿਹੀਆਂ ਸੰਸਥਾਵਾਂ ਵੀ ਸਫ਼ਲਤਾ ਦੇ ਨਾਲ ਕੰਮ ਕਰ ਰਹੀਆਂ ਹਨ, ਜੋ ਹੁਣ ਤੱਕ 500 ਤੋਂ ਜ਼ਿਆਦਾ ਸਟਾਰਟਅੱਪ ਨੂੰ ਸਪੋਰਟ ਕਰ ਚੁੱਕੀਆਂ ਹਨ।

ਸਾਥੀਓ,

21ਵੀਂ ਸਦੀ ਦਾ ਅੱਜ ਦਾ ਭਾਰਤ, ਆਪਣੇ ਨੌਜਵਾਨਾਂ ’ਤੇ ਭਰਪੂਰ ਭਰੋਸਾ ਕਰਦੇ ਹੋਏ ਅੱਗੇ ਵਧ ਰਿਹਾ ਹੈ। ਇਸੇ ਦਾ ਨਤੀਜਾ ਹੈ ਕਿ ਅੱਜ innovation index ਵਿੱਚ ਭਾਰਤ ਦੀ ਰੈਂਕਿੰਗ ਵਧ ਗਈ ਹੈ। ਪਿਛਲੇ 8 ਵਰ੍ਹਿਆਂ ਵਿੱਚ ਪੇਟੈਂਟ ਦੀ ਸੰਖਿਆ 7 ਗੁਣਾ ਵਧ ਗਈ ਹੈ। ਯੂਨੀਕੌਰਨ ਦੀ ਗਿਣਤੀ ਵੀ 100 ਦੇ ਪਾਰ ਚਲੀ ਗਈ ਹੈ। ਅਸੀਂ ਇਸ ਵਿੱਚ ਯਕੀਨ ਨਹੀਂ ਰੱਖਦੇ ਹਾਂ ਸਿਰਫ ਸਰਕਾਰ ਦੇ ਪਾਸ ਹੀ ਸਮੱਸਿਆਵਾਂ ਦਾ ਸਮਾਧਾਨ ਹੈ। ਤੁਸੀਂ ਦੇਖੋ, ਮੈਂ ਤਾਂ ਸਰਕਾਰ ਨੂੰ ਤੁਹਾਡੇ ਪਾਸ  ਲੈ ਕੇ ਆਇਆ ਹਾਂ। ਸਰਕਾਰ ਦੀਆਂ ਇਨ੍ਹਾਂ ਸਮੱਸਿਆਵਾਂ ਦਾ ਮੇਰੇ ਨੌਜਵਾਨ ਸੌਲਿਊਸ਼ਨ ਦੇਣ, ਅਤੇ ਤੁਸੀਂ ਦੇ ਰਹੇ ਹੋ। ਤੁਹਾਡੀ ਤਾਕਤ ਨੂੰ ਮੈਂ ਭਲੀ ਭਾਂਤ ਸਮਝਦਾ ਹਾਂ। ਅੱਜ ਦੀ ਯੰਗ ਜੈਨਰੇਸ਼ਨ ਜ਼ਿਆਦਾ ਤੇਜ਼ ਅਤੇ ਸਮਾਰਟ solution  ਦੇ ਨਾਲ ਅੱਗੇ ਆ ਰਹੀ ਹੈ।

ਇਸ Hackathon ਦੇ ਆਯੋਜਨ ਦੇ ਪਿੱਛੇ ਇੱਕ ਮਕਸਦ ਇਹ ਵੀ ਹੈ ਕਿ ਸਰਕਾਰ ਜਿਨ੍ਹਾਂ ਸਮੱਸਿਆਵਾਂ ਦਾ ਸਮਾਧਾਨ ਚਾਹੁੰਦੀ ਹੈ, ਉਸ ਨੂੰ ਇੱਥੇ ਦੇਸ਼ ਭਰ ਤੋਂ ਆਏ ਮੇਰੇ ਨੌਜਵਾਨ ਸਾਥੀ ਸਮੱਸਿਆ ਨੂੰ ਸਮਝਣ, ਸਮੱਸਿਆ ਦੇ ਕਾਰਨਾਂ ਨੂੰ ਸਮਝਣ ਅਤੇ ਸਮੱਸਿਆ ਤੋਂ ਮੁਕਤੀ ਦਾ ਰਸਤਾ ਵੀ ਢੂੰਡਣ, ਯੁਵਾ ਇਸ ਨੂੰ solve ਕਰਨ। Students, Government ਅਤੇ Private Organisations ਦੇ ਦਰਮਿਆਨ collaboration  ਦੀ ਅਜਿਹੀ ਹੀ ਸਪਿਰਿਟ, ਸਬਕਾ ਪ੍ਰਯਾਸ ਦੀ ਇਹ ਭਾਵਨਾ, ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਜ਼ਰੂਰੀ ਹੈ।

ਸਾਥੀਓ,

ਮੈਨੂੰ ਪੂਰਾ ਵਿਸ਼ਵਾਸ ਹੈ ਕਿ ਆਪ ਸਭ ਇਨ੍ਹਾਂ ਬਾਤਾਂ ਨੂੰ ਧਿਆਨ ਵਿੱਚ ਰੱਖੋਗੇ ਅਤੇ ਇਨੋਵੇਸ਼ਨ ਦੇ ਇਸ ਦੀਪ ਨੂੰ ਐਸੇ ਹੀ ਪ੍ਰਜਵਲਿਤ ਕਰਦੇ ਰਹੋਗੇ। ਮੈਂ ਆਪ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਤੁਹਾਡੀ ਮਿਹਨਤ (ਪਰਿਸ਼੍ਰਮ) ਨੂੰ, ਤੁਹਾਡੇ ਪ੍ਰਯਾਸਾਂ ਨੂੰ ਸਰਕਾਰ ਦਾ ਨਿਰੰਤਰ ਸਾਥ ਮਿਲੇਗਾ। ਸਰਕਾਰ ਹਰ ਕਦਮ ’ਤੇ ਤੁਹਾਡੇ ਸਾਥ ਖੜ੍ਹੀ ਹੈ।

ਮੈਂ ਫਿਰ ਇੱਕ ਵਾਰ ਆਪ ਸਾਰੇ ਨੌਜਵਾਨਾਂ ਨੂੰ.... ਵੈਸੇ ਤੁਹਾਡੇ ਪਾਸ ਇਤਨਾ ਸਾਰਾ ਕਹਿਣ ਨੂੰ ਹੈ। ਆਪ ਲੋਕਾਂ ਨੇ ਘੰਟੇ ਆਪਣਾ ਦਿਮਾਗ ਖਪਾਇਆ ਹੈ। ਤੁਹਾਨੂੰ ਸੁਣਨਾ, ਇਹ ਵੀ ਮੇਰੇ ਲਈ ਆਪਣੇ-ਆਪ ਵਿੱਚ ਬਹੁਤ ਕੁਝ ਸਿੱਖਣ ਦਾ ਕਾਰਨ ਬਣਦਾ ਹੈ। ਆਪ ਵਿੱਚੋਂ ਬਹੁਤਿਆਂ ਦੇ ਪਾਸ ਬਹੁਤ ਕੁਝ ਹੈ। ਮੈਂ ਸਭ ਨੂੰ ਨਹੀਂ ਸੁਣ ਪਾਇਆ। ਕੁਝ ਹੀ ਪ੍ਰਤੀਨਿਧਤਾ ਤੌਰ ’ਤੇ ਕੁਝ ਨੌਜਵਾਨਾਂ ਨਾਲ ਬਾਤ ਹੋਈ, ਜਿਨ੍ਹਾਂ ਨਾਲ ਬਾਤ ਨਹੀਂ ਹੋਈ ਹੈ, ਉਨ੍ਹਾਂ ਦਾ ਵੀ ਕੰਮ ਘੱਟ ਨਹੀਂ ਹੈ, ਉਨ੍ਹਾਂ ਦਾ ਪ੍ਰਯਾਸ ਘੱਟ ਨਹੀਂ ਹੈ। ਅਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ, ਮੈਂ ਡਿਪਾਰਟਮੈਂਟ ਦੇ ਦੁਆਰਾ ਉਸ ਦਾ briefing  ਲਵਾਂਗਾ। ਅਤੇ ਆਪ ਲੋਕਾਂ ਨੇ ਜੋ ਕੰਮ ਕੀਤਾ ਹੈ, ਉਸ ਨੂੰ ਮੈਂ ਸਮਝਣ ਦਾ ਪ੍ਰਯਾਸ ਕਰਾਂਗਾ। ਅੱਛਾ ਹੁੰਦਾ ਸਮਾਂ ਜ਼ਿਆਦਾ ਹੁੰਦਾ, ਤਾਂ ਮੈਂ ਤੁਹਾਡੇ ਨਾਲ ਵੀ ਬਾਤ ਕਰਦਾ। ਲੇਕਿਨ ਜਿਨ੍ਹਾਂ ਨਾਲ ਬਾਤ ਨਹੀਂ ਹੋਈ ਹੈ, ਉਨ੍ਹਾਂ ਦਾ ਕੰਮ ਵੀ ਉਤਨਾ ਹੀ ਮਹੱਤਵਪੂਰਨ ਹੈ।

ਮੈਂ ਫਿਰ ਇੱਕ ਵਾਰ ਆਪ ਸਾਰੇ ਨੌਜਵਾਨਾਂ ਨੂੰ ਹਿਰਦੇ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅਤੇ ਸਰਕਾਰ ਦੇ ਕੰਮ ਵਿੱਚ ਸਰਕਾਰ ਦੇ ਨਾਲ ਖੜ੍ਹੇ ਹੋ ਕੇ ਜਨਤਾ ਦੀ ਭਲਾਈ ਦੇ ਇਸ ਅਭਿਯਾਨ ਵਿੱਚ ਅਸੀਂ ਨਿਰੰਤਰ ਅੱਗੇ ਵਧਦੇ ਰਹੀਏ, ਇਹ ਮੇਰੀ ਕਾਮਨਾ ਹੈ, ਤੁਹਾਨੂੰ ਸ਼ੁਭਕਾਮਨਾ ਹੈ।

ਬਹੁਤ-ਬਹੁਤ ਧੰਨਵਾਦ!

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
'India Delivers': UN Climate Chief Simon Stiell Hails India As A 'Solar Superpower'

Media Coverage

'India Delivers': UN Climate Chief Simon Stiell Hails India As A 'Solar Superpower'
NM on the go

Nm on the go

Always be the first to hear from the PM. Get the App Now!
...
PM Modi condoles loss of lives due to stampede at New Delhi Railway Station
February 16, 2025

The Prime Minister, Shri Narendra Modi has condoled the loss of lives due to stampede at New Delhi Railway Station. Shri Modi also wished a speedy recovery for the injured.

In a X post, the Prime Minister said;

“Distressed by the stampede at New Delhi Railway Station. My thoughts are with all those who have lost their loved ones. I pray that the injured have a speedy recovery. The authorities are assisting all those who have been affected by this stampede.”