ਪ੍ਰਧਾਨ ਮੰਤਰੀ ਮੋਦੀ ਦੀ ਮਜ਼ਬੂਤ ਅਗਵਾਈ ਦੁਆਰਾ ਨਿਰਦੇਸ਼ਿਤ ਨਿਰਮਾਣ ਖੇਤਰ ਲਈ ਵੱਖ-ਵੱਖ ਸਹਾਇਤਾ ਉਪਾਵਾਂ ਦੇ ਕਾਰਨ ਭਾਰਤ ਦਾ ਆਰਥਿਕ ਵਿਕਾਸ ਹੋਰ ਤੇਜ਼ ਹੋ ਰਿਹਾ ਹੈ: ਜਪਾਨ ਦੇ ਪ੍ਰਧਾਨ ਮੰਤਰੀ ਕਿਸ਼ਿਦਾ
ਮਾਰੂਤੀ-ਸੁਜ਼ੂਕੀ ਦੀ ਸਫ਼ਲਤਾ ਭਾਰਤ-ਜਪਾਨ ਦੀ ਮਜ਼ਬੂਤ ਸਾਂਝੇਦਾਰੀ ਨੂੰ ਦਰਸਾਉਂਦੀ ਹੈ"
"ਪਿਛਲੇ ਅੱਠ ਸਾਲਾਂ ਵਿੱਚ ਭਾਰਤ ਅਤੇ ਜਪਾਨ ਦੇ ਰਿਸ਼ਤੇ ਨਵੀਆਂ ਉਚਾਈਆਂ 'ਤੇ ਪਹੁੰਚੇ ਹਨ"
"ਜਦੋਂ ਇਸ ਦੋਸਤੀ ਦੀ ਗੱਲ ਆਉਂਦੀ ਹੈ, ਤਾਂ ਹਰ ਭਾਰਤੀ ਸਾਡੇ ਦੋਸਤ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਸ਼ਿੰਜ਼ੋ ਆਬੇ ਨੂੰ ਜ਼ਰੂਰ ਯਾਦ ਕਰਦਾ ਹੈ"
"ਸਾਡੀਆਂ ਕੋਸ਼ਿਸ਼ਾਂ ਵਿੱਚ ਜਪਾਨ ਲਈ ਹਮੇਸ਼ਾ ਗੰਭੀਰਤਾ ਅਤੇ ਸਤਿਕਾਰ ਰਿਹਾ ਹੈ, ਇਸੇ ਕਰਕੇ ਗੁਜਰਾਤ ਵਿੱਚ ਲਗਭਗ 125 ਜਪਾਨੀ ਕੰਪਨੀਆਂ ਕਾਰਜਸ਼ੀਲ ਹਨ"
"ਸਪਲਾਈ, ਮੰਗ ਅਤੇ ਈਕੋਸਿਸਟਮ ਦੀ ਮਜ਼ਬੂਤੀ ਨਾਲ ਈਵੀ ਸੈਕਟਰ ਨਿਸ਼ਚਿਤ ਤੌਰ 'ਤੇ ਤਰੱਕੀ ਕਰਨ ਜਾ ਰਿਹਾ ਹੈ"

ਗੁਜਰਾਤ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ, ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਜੀ,ਉਪ ਮੁੱਖ ਮੰਤਰੀ ਭਾਈ ਸ਼੍ਰੀ ਕ੍ਰਿਸ਼ਣ ਚੌਟਾਲਾ ਜੀ, ਸੰਸਦ ਵਿੱਚ ਮੇਰੇ ਸਾਥੀ ਸ਼੍ਰੀਮਾਨ ਸੀ. ਆਰ. ਪਾਟਿਲ, ਸੁਜ਼ੂਕੀ ਮੋਟਰ ਕਾਰਪੋਰੇਸ਼ਨ ਦੇ ਸੀਨੀਅਰ ਅਧਿਕਾਰੀ ਗਣ, ਭਾਰਤ ਵਿੱਚ ਜਪਾਨ ਦੇ ਅੰਬੈਸਡਰ, ਮਾਰੂਤੀ-ਸੁਜ਼ੂਕੀ ਦੇ ਸੀਨੀਅਰ ਅਧਿਕਾਰੀ ਗਣ, ਹੋਰ ਸਾਰੇ ਮਹਾਨੁਭਾਵ (ਪਤਵੰਤੇ),ਦੇਵੀਓ ਅਤੇ ਸੱਜਣੋਂ !

ਸਭ ਤੋਂ ਪਹਿਲਾਂ ਮੈਂ ਸੁਜ਼ੂਕੀ ਅਤੇ ਸੁਜ਼ੂਕੀ ਪਰਿਵਾਰ ਨਾਲ ਜੁੜੇ ਸਾਰੇ ਲੋਕਾਂ ਨੂੰ ਹਾਰਦਿਕ ਵਧਾਈ ਦਿੰਦਾ ਹਾਂ।

ਭਾਰਤ ਅਤੇ ਭਾਰਤ ਦੇ ਲੋਕਾਂ ਦੇ ਨਾਲ ਸੁਜ਼ੂਕੀ ਦਾ ਪਰਵਾਰਿਕ ਰਿਸ਼ਤਾ ਹੁਣ 40 ਵਰ੍ਹੇ ਦਾ ਹੋ ਗਿਆ ਹੈ। ਅੱਜ ਇੱਕ ਪਾਸੇ ਗੁਜਰਾਤ ਵਿੱਚ electric vehicle battery ਦੇ ਪ੍ਰੋਡਕਸ਼ਨ ਦੇ ਲਈ ambitious ਪਲਾਂਟ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ, ਤਾਂ ਨਾਲ ਹੀ ਹਰਿਆਣ ਵਿੱਚ ਨਵੀਂ ਕਾਰ manufacturing facility ਦੀ ਸ਼ੁਰੂਆਤ ਵੀ ਹੋ ਰਹੀ ਹੈ। 

ਮੈਂ ਮੰਨਦਾ ਹਾਂ ਇਹ ਵਿਸਤਾਰ ਸੁਜ਼ੂਕੀ ਦੇ ਲਈ ਭਵਿੱਖ ਦੀਆਂ ਅਪਾਰ ਸੰਭਾਵਨਾਵਾਂ ਦਾ ਆਧਾਰ ਬਣੇਗਾ। ਮੈਂ ਇਸ ਦੇ ਲਈ ਸੁਜ਼ੂਕੀ ਮੋਟਰਸ ਨੂੰ, ਇਸ ਵਿਸ਼ਾਲ ਪਰਿਵਾਰ ਦੇ ਸਾਰੇ ਮੈਂਬਰਸ ਨੂੰ ਹਾਰਦਿਕ ਵਧਾਈ ਵੀ ਦਿੰਦਾ ਹਾਂ। ਵਿਸ਼ੇਸ਼ ਤੌਰ ’ਤੇ, ਮੈਂ ਸ਼੍ਰੀਮਾਨ ਓਸਾਮੂ ਸੁਜ਼ੂਕੀ ਅਤੇ ਸ਼੍ਰੀਮਾਨ ਤੋਸ਼ੀ-ਰਿਹੀਰੋ ਸੁਜ਼ੂਕੀ, ਇਨ੍ਹਾਂ ਦੋਨਾਂ ਨੂੰ ਵੀ ਵਧਾਈ ਦਿੰਦਾ ਹਾਂ। ਆਪ ਜਦੋਂ ਵੀ ਮੈਨੂੰ ਮਿਲਦੇ ਹੋ, ਭਾਰਤ ਵਿੱਚ ਸੁਜ਼ੂਕੀ ਦਾ ਨਵਾਂ ਵਿਜ਼ਨ ਪੇਸ਼ ਕਰਦੇ ਹਨ। ਹੁਣੇ ਇਸੇ ਸਾਲ ਮਈ ਵਿੱਚ ਮੇਰੀ ਮੁਲਾਕਾਤ ਹੋਈ ਸੀ, ਓਸਾਮੂ ਸੁਜ਼ੂਕੀ ਜੀ ਨਾਲ ਹੋਈ ਸੀ ਅਤੇ ਉਨਾਂ ਨੇ ਮੈਨੂੰ 40 ਵਰ੍ਹੇ ਦੇ ਪ੍ਰੌਗਰਾਮ ਵਿੱਚ ਆਉਣ ਦੀ ਤਾਕੀਦ ਕੀਤੀ ਸੀ। ਮੇਰੇ ਲਈ ਇਸ ਤਰ੍ਹਾਂ futuristic initiatives ਦਾ ਸਾਖੀ ਬਣਨਾ ਇੱਕ ਸੁਖਦ ਅਨੁਭਵ ਹੈ। 

ਸਾਥੀਓ,

ਮਾਰੂਤੀ-ਸੁਜ਼ੂਕੀ ਦੀ ਸਫਲਤਾ ਭਾਰਤ-ਜਪਾਨ ਦੀ ਮਜ਼ਬੂਤ ਪਾਟਰਨਰਸ਼ਿਪ ਦਾ ਪ੍ਰਤੀਕ ਹੈ। ਬੀਤੇ ਅੱਠ ਸਾਲਾਂ ਵਿੱਚ ਵਿੱਚ ਤਾਂ ਸਾਡੇ ਦੋਨਾਂ ਦੇਸ਼ਾਂ ਦੇ ਵਿੱਚਕਾਰ ਇਹ ਰਿਸ਼ਤੇ ਨਵੀਆਂ ਉਚਾਈਆ ਤੱਕ ਗਏ ਹਨ। ਅੱਜ ਗੁਜਰਾਤ-ਮਹਾਰਾਸ਼ਟਰ ਵਿੱਚ ਬੁਲਟ ਟ੍ਰੇਨ ਤੋਂ ਲੈ ਕੇ ਉੱਤਰ ਪ੍ਰਦੇਸ਼ ਵਿੱਚ ਬਨਾਰਸ ਦੇ ਰੁਦ੍ਰਾਕਸ਼ ਸੈਂਟਰ ਤੱਕ, ਵਿਕਾਸ ਦੀਆਂ ਕਿੰਨੀਆਂ ਹੀ ਪਰਿਯੋਜਨਾਵਾਂ ਭਾਰਤ-ਜਪਾਨ ਦੋਸਤੀ ਦਾ ਉਦਾਹਰਣ ਹਨ, ਅਤੇ ਇਸ ਦੋਸਤੀ ਦੀ ਜਦੋਂ ਗੱਲ ਹੁੰਦੀ ਹੈ, ਹਰ ਇੱਕ ਭਾਰਤਵਾਸੀ ਨੂੰ ਸਾਡੇ ਮਿੱਤਰ ਸਾਬਕਾ ਪ੍ਰਧਾਨ ਮੰਤਰੀ ਸਵਰਗੀਯ ਸ਼ਿੰਜ਼ੋ ਆਬੇ ਜੀ, ੳਨ੍ਹਾਂ ਦੀ ਯਾਦ ਜ਼ਰੂਰ ਆਉਂਦੀ ਹੈ। ਆਬੇ ਸ਼ਾਨ ਜਦੋਂ ਗੁਜਰਾਤ ਆਏ ਸਨ, ਉਨ੍ਹਾਂ ਨੇ ਜੋ ਸਮਾਂ ਇੱਥੇ ਬਿਤਾਇਆ ਸੀ,ਉਸੇ ਨੂੰ ਗੁਜਰਾਤ ਦੇ ਲੋਕ ਬਹੁਤ ਆਤਮੀਅਤਾ ਨਾਲ ਯਾਦ ਕਰਦੇ ਹਨ। ਸਾਡੇ ਦੇਸ਼ਾਂ ਨੂੰ ਹੋਰ ਕਰੀਬ ਲਿਆਉਣ ਦੇ ਲਈ ਜੋ ਪ੍ਰਯਾਸ ਉਨ੍ਹਾਂ ਨੇ ਕੀਤੇ ਸਨ, ਅੱਜ ਪੀਐੱਮ ਕਿਸ਼ਿਦਾ ਉਸ ਨੂੰ ਅੱਗੇ ਵਧਾ ਰਹੇ ਹਨ।ਹੁਣੇ ਅਸੀਂ ਪ੍ਰਧਾਨ ਮੰਤਰੀ ਕਿਸ਼ਿਦਾ ਦਾ ਵੀਡੀਓ ਸੰਦੇਸ਼ ਵੀ ਸੁਣਿਆ। ਮੈਂ ਇਸ ਦੇ ਲਈ ਪ੍ਰਧਾਨ ਮੰਤਰੀ ਕਿਸ਼ਿਦਾ ਅਤੇ ਜਪਾਨ ਦੇ ਸਾਰੇ ਨਾਗਰਿਕਾਂ ਦਾ ਭਾਰਤ ਦੀ ਤਰਫ਼ੋਂ ਵੀ ਅਭਿਨੰਦਨ ਕਰਦਾ ਹਾਂ।

  ਸਾਥੀਓ,

ਮੈਂ ਇਸ ਅਵਸਰ ‘ਤੇ ਗੁਜਰਾਤ ਅਤੇ ਹਰਿਆਣਾ ਦੇ ਲੋਕਾਂ ਨੂੰ ਵੀ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ, ਜੋ ਦੇਸ਼ ਦੇ ਉਦਯੋਗਿਕ ਵਿਕਾਸ ਅਤੇ ‘ਮੇਕ ਇਨ ਇੰਡੀਆ’ ਨੂੰ ਲਗਾਤਾਰ ਗਤੀ ਦੇ ਰਹੇ ਹਨ। ਇਨ੍ਹਾਂ ਦੋਨਾਂ ਹੀ ਰਾਜਾਂ ਦੀਆਂ ਸਰਕਾਰਾਂ ਦੀਆਂ ਜੋ ਵਿਕਾਸਪਰਕ, ਉਦਯੋਗ-ਪਰਕ ਨੀਤੀਆਂ ਹਨ, ‘ease of doing business’ ਦੀ ਦਿਸ਼ਾ ਵਿੱਚ ਜੋ ਪ੍ਰਯਾਸ ਹਨ, ਉਨ੍ਹਾਂ ਦਾ ਲਾਭ ਕਰੋੜਾਂ ਪ੍ਰਦੇਸ਼ਵਾਸੀਆਂ ਨੂੰ ਅਤੇ ਵਿਸ਼ੇਸ਼ ਤੌਰ ‘ਤੇ ਨੌਜਵਾਨਾਂ ਨੂੰ ਮਿਲ ਰਿਹਾ ਹੈ।

ਸਾਥੀਓ,

ਇਸ ਖਾਸ ਆਯੋਜਨ ਵਿੱਚ, ਅੱਜ ਮੈਨੂੰ ਬਹੁਤ ਕੁਝ ਪੁਰਾਣਾ ਯਾਦ ਆ ਰਿਹਾ ਹੈ, ਸੁਭਾਵਿਕ ਹੈ। ਮੈਨੂੰ ਯਾਦ ਹੈ, 13 ਸਾਲ ਪਹਿਲਾਂ ਜਦੋਂ ਸੁਜ਼ੂਕੀ ਕੰਪਨੀ ਆਪਣੀ manufacturing unit ਦੇ ਨਿਰਮਾਣ ਦੇ ਲਈ ਗੁਜਰਾਤ ਆਈ ਸੀ। ਤਦ ਮੈਂ ਕਿਹਾ ਸੀ ਕਿ-‘ਜਿਵੇਂ  ਜਿਵੇਂ ਸਾਡੇ ਮਾਰੂਤੀ ਦੇ ਮਿੱਤਰ ਗੁਜਰਾਤ ਦਾ ਪਾਣੀ ਪੀਣਗੇ, ਉਨ੍ਹਾਂ ਨੂੰ ਭਲੀ-ਭਾਂਤ ਪਤਾ ਲਗ ਜਾਵੇਗਾ ਕਿ ਵਿਕਾਸ ਦਾ ਪਰਫੈਕਟ ਮਾਡਲ ਕਿੱਥੇ ਹੈ’? ਅੱਜ ਮੈਨੂੰ ਖੁਸ਼ੀ ਹੈ ਕਿ ਗੁਜਰਾਤ ਨੇ ਸੁਜ਼ੂਕੀ ਨੂੰ ਕੀਤਾ ਆਪਣਾ ਵਾਅਦਾ ਬਖੂਬੀ ਨਿਭਾਇਆ, ਅਤੇ ਸੁਜ਼ੂਕੀ ਨੇ ਗੁਜਰਾਤ ਦੀ ਗੱਲ ਵੀ ਉਸੀ ਸਨਮਾਨ ਦੇ ਨਾਲ ਰੱਖੀ। ਅੱਜ ਗੁਜਰਾਤ ਦੇਸ਼ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ top auto-motive manufacturing hub ਬਣ ਕਰਕੇ ਉੱਭਰਿਆ ਹੈ।

ਸਾਥੀਓ,

ਅੱਜ ਦਾ ਇਹ ਅਵਸਰ ਐਸਾ ਹੈ, ਜਿਸ ਵਿੱਚ ਮੈਨ ਗੁਜਰਾਤ ਅਤੇ ਜਪਾਨ ਦੇ ਆਤਮੀਯ (ਗੂੜ੍ਹੇ) ਰਿਸ਼ਤਿਆਂ ‘ਤੇ ਜਿਤਨੀ ਚਰਚਾ ਕਰਾਂ, ਉਤਨੀ ਹੀ ਘੱਟ ਹੋਵੇਗੀ। ਗੁਜਰਾਤ ਅਤੇ ਜਪਾਨ ਦੇ ਵਿੱਚਕਾਰ ਜੋ ਰਿਸ਼ਤਾ ਰਿਹਾ ਹੈ, ਉਹ ਡਿਪਲੋਮੈਟਿਕ ਦਾਇਰਿਆਂ ਤੋਂ ਵੀ ਬਹੁਤ ਉੱਚਾ ਰਿਹਾ ਹੈ।

ਮੈਨੁੰ ਯਾਦ ਹੈ ਜਦੋਂ 2009 ਵਿੱਚ ਵਾਇਬ੍ਰੈਂਟ ਗੁਜਰਾਤ ਸਮਿਟ ਦਾ ਆਯੋਜਨ ਸ਼ੁਰੂ ਹੋਇਆ ਸੀ, ਤਦ ਤੋਂ ਹੀ ਜਪਾਨ ਇਸ ਦੇ ਨਾਲ ਇੱਕ ਪਾਰਟਨਰ ਕੰਟ੍ਰੀ ਦੇ ਤੌਰ ‘ਤੇ ਹਮੇਸ਼ਾ ਜੁੜਿਆ ਰਿਹਾ ਹੈ। ਅਤੇ ਇਹ ਬਹੁਤ ਬੜੀ ਗੱਲ ਹੈ, ਇੱਕ ਰਾਜ ਅਤੇ ਦੂਸਰੀ ਤਰਫ਼ ਇੱਕ ਡਿਵੈਲਪ ਕੰਟ੍ਰੀ, ਇਨ੍ਹਾਂ ਦੋਨਾਂ ਦਾ ਨਾਲ ਚਲਣਾ, ਇਹ ਆਪਣੇ-ਆਪ ਵਿੱਚ ਬਹੁਤ ਬੜੀ ਗੱਲ ਹੈ। ਅੱਜ ਵੀ ਵਾਇਬ੍ਰੈਂਟ ਗੁਜਰਾਤ ਸਮਿਟ ਵਿੱਚ ਜਪਾਨ ਦੀ ਭਾਗੀਦਾਰੀ ਸਭ ਤੋਂ ਜ਼ਿਆਦਾ ਹੁੰਦੀ ਹੈ।

ਆਪਣੇ ਮੁੱਖ ਮੰਤਰੀ ਕਾਲ ਦੇ ਦਿਨਾਂ ਵਿੱਚ, ਮੈਂ ਅਕਸਰ ਇੱਕ ਗੱਲ ਕਹਿੰਦਾ ਸਾਂ- I want to create a Mini-Japan in Gujarat. ਇਸ ਦੇ ਪਿੱਛੇ ਦਾ ਭਾਵ ਇਹੀ ਸੀ ਕਿ ਜਪਾਨ ਦੇ ਸਾਡੇ ਅਤਿਥੀਆਂ ਨੂੰ ਗੁਜਰਾਤ ਵਿੱਚ ਵੀ ਜਪਾਨ ਦੀ ਅਨੁਭੂਤੀ ਹੋਵੇ, ਉਨ੍ਹਾਂ ਨੂੰ ਫੀਲਿੰਗ ਆਏ। ਅਸੀਂ ਪ੍ਰਯਾਸ ਕੀਤਾ ਕਿ ਜਪਾਨ ਦੇ ਲੋਕਾਂ ਨੂੰ, ਜਪਾਨ ਦੀਆ ਕੰਪਨੀਆਂ ਨੂੰ ਇੱਥੇ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ।

ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿੰਨੀਆਂ ਛੋਟੀਆਂ-ਛੋਟੀਆਂ ਚੀਜ਼ਾਂ ‘ਤੇ ਅਸੀਂ ਧਿਆਨ ਦਿੰਦੇ ਸਾਂ। ਬਹੁਤਿਆਂ ਨੂੰ ਸ਼ਾਇਦ ਸੁਣ ਕੇ ਅਸਚਰਜ ਵੀ ਹੋਵੇਗਾ, ਹੁਣ ਸਾਨੂੰ ਸਾਰਿਆਂ ਨੂੰ ਪਤਾ ਹੈ ਜਪਾਨ ਦੇ ਲੋਕ ਹੋਣ ਅਤੇ ਗੋਲਫ ਖੇਲਣਾ ਨਾ ਹੋਵੇ ਤਾਂ ਗੱਲ ਅਧੂਰੀ ਰਹਿ ਜਾਂਦੀ ਹੈ। ਬਿਨਾ ਗੋਲਫ ਤੁਸੀਂ ਜਾਪਾਨੀਜ਼ ਦੀ ਕਲਪਨਾ ਹੀ ਨਹੀਂ ਕਰ ਸਕਦੇ। ਹੁਣ ਸਾਡਾ ਗੁਜਰਾਤ, ਉੱਥੇ ਗੋਲਫ ਦੀ ਦੁਨੀਆ ਨਾਲ ਕੋਈ ਲੈਣਾ-ਦੇਣਾ ਹੀ ਨਹੀਂ ਸੀ। ਤਾਂ ਮੈਨੂੰ ਅਗਰ ਜਪਾਨ ਨੂੰ ਇੱਥੇ ਲਿਆਉਣਾ ਹੈ ਤਾਂ ਮੈਨੂੰ golf course ਵੀ ਸ਼ੁਰੂ ਕਰਨੇ ਚਾਹੀਦੇ ਹਨ ਅਤੇ ਮੈਨੂੰ ਖੁਸ਼ੀ ਹੈ ਕਿ ਅੱਜ ਗੁਜਰਾਤ ਵਿੱਚ ਅਨੇਕ ਗੋਲਫ ਦੇ ਮੈਦਾਨ ਹੋਏ ਹਨ, ਜਿੱਥੇ ਸਾਡੇ ਜਪਾਨ ਦੇ ਲੋਕ ਇੱਥੇ ਕੰਮ ਕਰਦੇ ਹਨ ਉਨ੍ਹਾਂ ਨੂੰ weekend ਬਿਤਾਉਣ ਦੇ ਲਈ ਅਵਸਰ ਮਿਲ ਜਾਂਦਾ ਹੈ। ਕਈ ਰੈਸਟੋਰੈਂਟਸ ਵੀ ਅਜਿਹੇ ਹਨ, ਜਿਨ੍ਹਾਂ ਦੀ ਵਿਸ਼ੇਸ਼ਤਾ ਜਾਪਾਨੀਜ਼ ਕੁਜ਼ੀਨ ਹੈ, ਜਾਪਾਨੀ ਫੂਡ ਹੈ, ਉਸ ਦੀ ਵੀ ਚਿੰਤਾ ਕੀਤੀ।

ਜਪਾਨ ਤੋਂ ਆਏ ਸਾਥੀਆਂ ਨੂੰ ਦਿੱਕਤ ਨਾ ਹੋਵੇ, ਇਸ ਦੇ ਲਈ ਬਹੁਤ ਸਾਰੇ ਗੁਜਰਾਤੀਆਂ ਨੇ ਜਾਪਾਨੀ ਭਾਸ਼ਾ ਵੀ ਸਿੱਖੀ ਹੈ ਅਤੇ ਇਨ੍ਹੀ ਦਿਨੀ ਵੀ ਜਾਪਾਨੀ ਭਾਸ਼ਾ ਦੀਆਂ ਕਲਾਸੇਜ਼ ਚਲ ਰਹੀਆਂ ਹਨ।

ਸਾਥੀਓ,

ਸਾਡੇ ਪ੍ਰਯਾਸਾਂ ਵਿੱਚ ਹਮੇਸ਼ਾ ਤੋਂ ਗੰਭੀਰਤਾ ਵੀ ਰਹੀ ਹੈ ਅਤੇ ਜਪਾਨ ਦੇ ਲਈ ਸਨੇਹ ਵੀ ਰਿਹਾ ਹੈ। ਅੱਜ ਇਸੀ ਦਾ ਨਤੀਜਾ ਹੈ ਕਿ ਸੁਜ਼ੂਕੀ ਸਮੇਤ ਜਪਾਨ ਦੀਆਂ ਸਵਾ ਸੌ ਤੋਂ ਜ਼ਿਆਦਾ ਕੰਪਨੀਆਂ ਗੁਜਰਾਤ ਵਿੱਚ ਕੰਮ ਕਰ ਰਹੀਆਂ ਹਨ।ਆਟੋਮੋਬਾਇਲ ਤੋਂ ਲੈ ਕੇ ਬਾਇਓ-ਫਿਯੂਲ ਤੱਕ ਦੇ ਖੇਤਰ ਵਿੱਚ ਇੱਥੇ ਜਾਪਾਨੀ ਕੰਪਨੀਆਂ ਆਪਣਾ ਵਿਸਤਾਰ ਕਰ ਰਹੀਆਂ ਹਨ। JETRO ਦੁਆਰਾ ਸਥਾਪਿਤ Ahmedabad Business Support Centre ਵਿੱਚ ਇੱਕੋ ਸਮੇਂ ਕਈ ਕੰਪਨੀਆਂ ਨੂੰ plug and play work-space facility ਦੇਣ ਦੀ ਸੁਵਿਧਾ ਹੈ। ਅੱਜ ਗੁਜਰਾਤ ਵਿੱਚ ਦੋ, Japan-India Institute for Manufacturing,  ਹਰ ਸਾਲ ਸੈਂਕੜੇ ਨੌਜਵਾਨਾਂ ਨੂੰ ਟ੍ਰੇਨ ਕਰ ਰਹੇ ਹਨ।

ਕਈ ਕੰਪਨੀਆਂ ਦਾ ਗੁਜਰਾਤ ਦੀਆਂ ਟੈਕਨੀਕਲ ਯੂਨੀਵਰਸਿਟੀਜ਼ ਅਤੇ ITI’s ਨਾਲ ਵੀ ਟਾਈ-ਅੱਪ ਹੈ। ਅਹਿਮਦਾਬਾਦ ਵਿੱਚ Zen Garden ਅਤੇ Kaizen Academy ਦੀ ਸਥਾਪਨਾ ਵਿੱਚ ਵੀ ਜਿਸ ਤਰ੍ਹਾਂ Hyogo International Association ਦਾ ਬਹੁਮੁੱਲਾ ਯੋਗਦਾਨ ਰਿਹਾ, ਉਸ ਨੂੰ ਗੁਜਰਾਤ ਕਦੇ ਭੁੱਲ ਨਹੀਂ ਸਕਦਾ। ਹੁਣ ਅਜਿਹਾ ਹੀ Eco-Friendly ਗਾਰਡਨ ਸਟੈਚੂ ਆਵ ਯੂਨਿਟੀ ਦੇ ਨੇੜੇ ਵਿਕਸਿਤ ਕਰਨ ਦਾ ਪ੍ਰਯਾਸ ਕੀਤਾ ਜਾ ਰਿਹਾ ਹੈ। Kaizen ਨੂੰ ਲੈ ਕੇ 18-19 ਸਾਲ ਪਹਿਲਾਂ ਜੋ ਪ੍ਰਯਾਸ ਗੁਜਰਾਤ ਨੇ ਕੀਤੇ ਸਨ, ਜਿਤਨੀ ਗੰਭੀਰਤਾ ਨਾਲ ਇਸ ਨੂੰ ਲਾਗੂ ਕੀਤਾ ਸੀ, ਉਸ ਦਾ ਗੁਜਰਾਤ ਨੂੰ ਬਹੁਤ ਲਾਭ ਮਿਲਿਆ। ਗੁਜਰਾਤ ਅੱਜ ਵਿਕਾਸ ਦੀ ਜਿਸ ਉਚਾਈ ‘ਤੇ ਹੈ, ਉਸ ਵਿੱਚ ਨਿਸ਼ਚਿਤ ਤੌਰ ‘ਤੇ Kaizen ਦੀ ਵੀ ਇੱਕ ਬੜੀ ਭੂਮਿਕਾ ਹੈ।

ਮੈਂ ਜਦੋਂ ਪ੍ਰਧਾਨ ਮੰਤਰੀ ਦੇ ਤੌਰ ‘ਤੇ ਦਿੱਲੀ ਗਿਆ, ਤਾਂ Kaizen ਦੇ ਅਨੁਭਵਾਂ ਨੂੰ PMO ਅਤੇ ਕੇਂਦਰ ਸਰਕਾਰ ਦੇ ਹੋਰ ਵਿਭਾਗਾਂ ਵਿੱਚ ਇਸ ਨੂੰ ਲਾਗੂ ਕੀਤਾ ਗਿਆ। ਹੁਣ Kaizen ਦਾ ਲਾਭ ਦੇਸ਼ ਨੂੰ ਹੋਰ ਜ਼ਿਆਦਾ ਮਿਲ ਰਿਹਾ ਹੈ। ਸਰਕਾਰ ਵਿੱਚ ਅਸੀਂ ਜਪਾਨ-ਪਲੱਸ ਦੀ ਇੱਕ ਵਿਸ਼ੇਸ਼ ਵਿਵਸਥਾ ਵੀ ਕੀਤੀ ਹੈ। ਗੁਜਰਾਤ ਅਤੇ ਜਪਾਨ ਦੀ ਇਸ ਸਾਂਝੀ ਯਾਤਰਾ ਨੂੰ ਯਾਦਗਾਰ ਬਣਾਉਣ ਵਾਲੇ ਜਪਾਨ ਦੇ ਬਹੁਤ ਸਾਰੇ ਮਿੱਤਰ, ਕਈ ਸਾਰੇ ਪੁਰਾਣੇ ਮੇਰੇ ਸਾਥੀ ਅੱਜ ਇੱਥੇ ਪ੍ਰੋਗਰਾਮ ਵਿੱਚ ਵੀ ਮੌਜੂਦ ਹਨ। ਇੱਕ ਵਾਰ ਫਿਰ ਮੈਂ ਆਪ ਸਭ ਦਾ ਵੀ ਅਭਿਨੰਦਨ ਕਰਦਾ ਹਾਂ।

ਸਾਥੀਓ,

ਅੱਜ ਭਾਰਤ ਵਿੱਚ ਇਲੈਕਟ੍ਰਿਕ ਵਹੀਕਲ ਦਾ ਬਾਜ਼ਾਰ ਜਿਤਨੀ ਤੇਜ਼ੀ ਨਾਲ ਬੜਾ ਹੋ ਰਿਹਾ ਹੈ, ਕੁਝ ਸਾਲ ਪਹਿਲਾਂ ਤੱਕ ਉਸ ਦੀ ਕਲਪਨਾ ਵੀ ਨਹੀਂ ਹੁੰਦੀ ਸੀ। ਇਲੈਕਟ੍ਰਿਕ ਵਾਹਨਾਂ ਦੀ ਇੱਕ ਵੱਡੀ ਖਾਸੀਅਤ ਇਹ ਹੁੰਦੀ ਹੈ ਕਿ ਉਹ silent ਹੁੰਦੇ ਹਨ। 2 ਪਹੀਆ ਹੋਵੇ ਜਾਂ 4 ਪਹੀਆ, ਉਹ ਕੋਈ ਸ਼ੋਰ ਨਹੀਂ ਕਰਦੇ। ਇਹ silence ਇਸ ਦੀ ਕੇਵਲ ਇੰਜਨਿਅਰਿੰਗ ਦਾ ਨਹੀਂ ਹੈ, ਬਲਕਿ ਇਹ ਦੇਸ਼ ਵਿੱਚ ਇੱਕ silent revolution ਦੇ ਆਉਣ ਦੀ ਵੀ ਸ਼ੁਰੂਆਤ ਹੈ। ਅੱਜ ਲੋਕ EV ਨੂੰ ਇੱਕ extra vehicle ਨਹੀਂ ਸਮਝ ਰਹੇ, ਉਹ ਉਸ ਨੂੰ ਪ੍ਰਮੁੱਖ ਸਾਧਨ ਮੰਨਣ ਲਗੇ ਹਨ।

ਦੇਸ਼ ਵੀ ਪਿਛਲੇ ਅੱਠ ਵਰ੍ਹਿਆਂ ਤੋਂ ਇਸ ਬਦਲਾਅ ਦੇ ਲਈ ਜ਼ਮੀਨ ਤਿਆਰ ਕਰ ਰਿਹਾ ਸੀ। ਅੱਜ ਅਸੀਂ ਇਲੈਕਟ੍ਰਿਕ ਵਹੀਕਲ ਈਕੋਸਿਸਟਮ ਵਿੱਚ ਸਪਲਾਈ ਅਤੇ ਡਿਮਾਂਡ, ਦੋਨਾਂ ‘ਤੇ ਤੇਜ਼ੀ ਨਾਲ ਕੰਮ ਕਰ ਰਹੇ ਹਾਂ।ਸਰਕਾਰ ਇਲੈਕਟ੍ਰਿਕ ਵਹੀਕਲ ਦੇ ਖਰੀਦਦਾਰਾਂ ਨੂੰ ਕਈ ਤਰ੍ਹਾਂ ਦੇ incentive ਦੇ ਰਹੀ ਹੈ,ਤਾਕਿ ਡਿਮਾਂਡ ਵਿੱਚ ਤੇਜ਼ੀ ਆਏ। ਇਨਕਮ ਟੈਕਸ ਵਿੱਚ ਛੂਟ ਨੂੰ ਲੈ ਕੇ ਲੋਨ ਨੂੰ ਆਸਾਨ ਬਣਾਉਣ ਜਿਹੇ ਕਈ ਕਦਮ ਉਠਾਏ ਗਏ ਹਨ, ਜਿਸ ਨਾਲ ਇਲੈਕਟ੍ਰਿਕ ਵਹੀਕਲਸ ਦੀ ਮੰਗ ਵਧੇ।

ਇਸੇ ਤਰ੍ਹਾਂ Automobile ਅਤੇ Auto Components ਵਿੱਚ PLI ਸਕੀਮ ਦੇ ਜ਼ਰੀਏ ਸਪਲਾਈ ਵਧਾਉਣ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਸਰਕਾਰ ਨੇ ਇਲੈਕਟ੍ਰਿਕ ਵਹੀਕਲ ਦੇ ਪੂਰੇ ਈਕੋਸਿਸਟਮ ਨੂੰ ਰਫ਼ਤਾਰ ਦੇਣ ਦੇ ਲਈ ਕਈ ਕਦਮ ਉਠਾਏ ਹਨ। PLI ਸਕੀਮ ਦੇ ਜ਼ਰੀਏ battery manufacturing ਨੂੰ, ਉਸ ਨੂੰ ਵੀ ਕਾਫ਼ੀ ਹੁਲਾਰਾ ਮਿਲ ਰਿਹਾ ਹੈ।

ਇਲੈਕਟ੍ਰਿਕ ਵਹੀਕਲ ਚਾਰਜਿੰਗ ਇਨਫ੍ਰਾਸਟ੍ਰਕਚਰ ਨੁੰ ਤਿਆਰ ਕਰਨ ਦੇ ਲਈ ਵੀ ਦੇਸ਼ ਨੇ ਕਈ ਨੀਤੀਗਤ ਫੈਸਲੇ ਲਏ ਹਨ। 2022 ਦੇ ਬਜਟ ਵਿੱਚ battery swapping policy ਨੂੰ ਪੇਸ਼ ਕੀਤਾ ਗਿਆ ਹੈ। ਟੈਕਨੋਲੋਜੀ ਸ਼ੇਅਰਿੰਗ ਜਿਹੀਆਂ ਨੀਤੀਆਂ ‘ਤੇ ਨਵੀਂ ਸ਼ੁਰੂਆਤ ਹੋਈ ਹੈ। ਸਪਲਾਈ,ਡਿਮਾਂਡ ਅਤੇ ਈਕੋਸਿਸਟਮ ਦੀ ਮਜ਼ਬੂਤੀ ਨਾਲ EV ਸੈਕਟਰ ਦਾ ਅੱਗੇ ਵਧਣਾ ਤੈਅ ਹੈ। ਯਾਨੀ ਇਹ silent revolution ਆਉਣ ਵਾਲੇ ਦਿਨਾਂ ਵਿੱਚ ਬੜਾ ਪਰਿਵਰਤਨ ਕਰਨ ਦੇ ਲਈ ਤਿਆਰ ਹੈ। 

ਸਾਥੀਓ,

ਅੱਜ ਜਦੋਂ ਅਸੀਂ EV ਜਿਹੇ ਖੇਤਰਾਂ ਦੀ ਗੱਲ ਕਰਦੇ ਹਾਂ, ਤਾਂ ਸਾਨੂੰ ਆਪਣੇ ਦੇਸ਼ ਦੇ climate commitment ਨੂੰ ਅਤੇ ਉਸ ਦੇ targets ਨੂੰ ਵੀ ਸਾਹਮਣੇ ਰੱਖਣਾ ਬਹੁਤ ਜ਼ਰੂਰੀ ਹੈ । ਭਾਰਤ ਨੇ COP-26 ਵਿੱਚ ਇਹ ਘੋਸ਼ਣਾ ਕੀਤੀ ਹੈ ਕਿ ਉਹ 2030 ਤੱਕ ਆਪਣੀ installed electrical capacity ਦੀ 50 ਪ੍ਰਤੀਸ਼ਤ ਸਮਰੱਥਾ non-fossil sources ਤੋਂ ਹਾਸਲ ਕਰੇਗਾ।ਅਸੀਂ 2070 ਦੇ ਲਈ ‘ਨੈੱਟ ਜ਼ੀਰੋ’ ਦਾ ਲਕਸ਼ ਤੈਅ ਕੀਤਾ ਹੈ।ਇਸ ਦੇ ਲਈ ਅਸੀਂ EV Charging Infrastructure ਅਤੇ Grid scale battery systems ਜਿਹੇ Energy Storage Systems ਨੂੰ ਇਨਫ੍ਰਾਸਟ੍ਰਕਚਰ ਦੀ harmonized ਲਿਸਟ ਵਿੱਚ ਸ਼ਾਮਲ ਕਰਨ ਦੀ ਤਿਆਰੀ ਕਰ ਰਹੇ ਹਾਂ। ਨਾਲ ਹੀ, ਸਾਨੂੰ  ਬਾਇਓ-ਗੈਸ, ਫਲੇਕਸ ਫਿਊਲ ਜਿਹੇ ਵਿਕਲਪਾਂ ਦੇ ਵੱਲ ਵੀ ਵਧਣਾ ਹੋਵੇਗਾ।

ਮੈਨੂੰ ਖੁਸ਼ੀ ਹੈ ਕਿ ਮਾਰੂਤੀ-ਸੁਜ਼ੂਕੀ ਇਸ ਦਿਸ਼ਾ ਵਿੱਚ ਬਾਇਓ-ਫਿਊਲ, ethanol blending, ਹਾਈਬ੍ਰਿਡ EV ਜਿਹੇ ਤਮਾਮ ਵਿਕਲਪਾਂ ‘ਤੇ ਵੀ ਕੰਮ ਕਰ ਰਹੀ ਹੈ। ਮੇਰਾ ਸੁਝਾਅ ਹੈ ਕਿ, ਇਸ ਦੇ ਨਾਲ-ਨਾਲ ਸੁਜ਼ੂਕੀ Compressed Bio-methane Gas ਯਾਨੀ, CBG ਜਿਹੀਆਂ ਸੰਭਾਵਨਾਵਾਂ ਨਾਲ ਜੁੜੇ ਪ੍ਰੋਡੱਕਟਸ ਵੀ ਸ਼ੁਰੂ ਕਰ ਸਕਦੀ ਹੈ।ਭਾਰਤ ਦੀਆ ਦੂਸਰੀਆਂ ਕੰਪਨੀਆਂ ਇਸ ਦਿਸ਼ਾ ਵਿੱਚ ਕਾਫ਼ੀ ਕੰਮ ਕਰ ਰਹੀਆਂ ਹਨ। ਮੈਂ ਚਾਹਾਂਗਾ ਕਿ ਸਾਡੇ ਇੱਥੇ ਇੱਕ healthy competition ਦੇ ਨਾਲ-ਨਾਲ mutual learning ਦਾ ਵੀ ਹੋਰ ਬਿਹਤਰ ਮਾਹੌਲ ਬਣੇ। ਇਸ ਦਾ ਲਾਭ ਦੇਸ਼ ਅਤੇ ਵਪਾਰ ਦੋਨਾਂ ਨੂੰ ਹੋਵੇਗਾ।

ਸਾਥੀਓ,

ਅਗਲੇ 25 ਵਰ੍ਹਿਆਂ ਦੇ ਅੰਮ੍ਰਿਤਕਾਲ ਵਿੱਚ ਸਾਡਾ ਲਕਸ਼ ਹੈ ਕਿ ਭਾਰਤ ਆਪਣੀਆਂ ਊਰਜਾ ਜ਼ਰੂਰਤਾਂ ਦੇ ਲਈ ਆਤਮਨਿਰਭਰ ਬਣੇ। ਅਸੀਂ ਜਾਣਦੇ ਹਾਂ ਕਿ ਅੱਜ ਊਰਜਾ ਆਯਾਤ ਦਾ ਇੱਕ ਵੱਡਾ ਹਿੱਸਾ ਟਰਾਂਸਪੋਰਟ ਨਾਲ ਜੁੜਿਆ ਹੋਇਆ ਹੈ। ਇਸ ਲਈ, ਇਸ ਦਿਸ਼ਾ ਵਿੱਚ ਇਨੋਵੇਸ਼ਨ ਅਤੇ ਪ੍ਰਯਾਸ ਸਾਡੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ।

ਮੈਨੂੰ ਭਰੋਸਾ ਹੈ, ਤੁਹਾਡੇ ਅਤੇ ਆਟੋ ਸੈਕਟਰ ਦੇ ਸਾਰੇ ਸਾਥੀਆਂ ਦੇ ਸਹਿਯੋਗ ਨਾਲ ਦੇਸ਼ ਆਪਣਾ ਇਹ ਲਕਸ਼ ਜ਼ਰੂਰ ਪੂਰਾ ਕਰੇਗਾ। ਅਸੀਂ ਵਿਕਾਸ ਅਤੇ ਸਮ੍ਰਿਧੀ ਦੇ ਲਕਸ਼ ‘ਤੇ ਉਸੇ ਗਤੀ ਨਾਲ ਪਹੁੰਚਾਂਗੇ, ਜੋ ਗਤੀ ਅੱਜ ਸਾਡੇ ਐਕਸਪ੍ਰੈੱਸਵੇਜ਼ ‘ਤੇ ਦਿਖਾਈ ਦਿੰਦੀ ਹੈ ।

ਇਸੇ ਭਾਵਨਾ ਦੇ ਨਾਲ, ਮੈਂ ਆਪ ਸਭ  ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅਤੇ ਸੁਜ਼ੂਕੀ ਪਰਿਵਾਰ ਨੂੰ ਹਿਰਦੇ ਤੋਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਤੁਸੀਂ ਵਿਸਤਾਰ ਦੇ ਜੋ ਸਪਨੇ ਲੈ ਕੇ ਚਲੋਗੇ, ਉਸ ਨੂੰ ਗਤੀ ਦੇਣ ਵਿੱਚ ਚਾਹੇ ਰਾਜ ਸਰਕਾਰ ਹੋਵੇ ਜਾਂ ਕੇਂਦਰ ਸਰਕਾਰ ਹੋਵੇ, ਅਸੀਂ ਕਿਤੇ ਵੀ ਪਿੱਛੇ ਨਹੀਂ ਰਹਾਂਗੇ।

ਇਸੇ ਭਾਵਨਾ ਦੇ ਨਾਲ ਆਪ ਸਭ ਦਾ ਬਹੁਤ-ਬਹੁਤ ਧੰਨਵਾਦ !

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet approves minimum support price for Copra for the 2025 season

Media Coverage

Cabinet approves minimum support price for Copra for the 2025 season
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi