ਇੱਕ ਯਾਦਗਾਰੀ ਡਾਕ ਟਿਕਟ 'ਸੁਰਕਸ਼ਿਤ ਜਾਏਂ, ਪ੍ਰਸ਼ਿਕਸ਼ਿਤ ਜਾਏਂ' ਰਿਲੀਜ਼ ਕੀਤੀ
'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ - ਭਾਰਤੀ ਸੁਤੰਤਰਤਾ ਸੰਗ੍ਰਾਮ ਵਿੱਚ ਪ੍ਰਵਾਸੀ ਭਾਰਤੀਆਂ ਦਾ ਯੋਗਦਾਨ' ਥੀਮ 'ਤੇ ਪਹਿਲੀ ਡਿਜੀਟਲ ਪ੍ਰਵਾਸੀ ਭਾਰਤੀਯ ਦਿਵਸ (ਪੀਬੀਡੀ) ਪ੍ਰਦਰਸ਼ਨੀ ਦਾ ਉਦਘਾਟਨ ਕੀਤਾ
“ਇੰਦੌਰ ਇੱਕ ਸ਼ਹਿਰ ਦੇ ਨਾਲ-ਨਾਲ ਇੱਕ ਪੜਾਅ ਵੀ ਹੈ। ਇਹ ਇੱਕ ਪੜਾਅ ਹੈ ਜੋ ਆਪਣੀ ਵਿਰਾਸਤ ਨੂੰ ਸੰਭਾਲ਼ਦੇ ਹੋਏ ਸਮੇਂ ਤੋਂ ਅੱਗੇ ਚਲਦਾ ਹੈ
“ਸਾਡੇ ਪ੍ਰਵਾਸੀ ਭਾਰਤੀ ‘ਅੰਮ੍ਰਿਤ ਕਾਲ’ ਵਿੱਚ ਭਾਰਤ ਦੀ ਯਾਤਰਾ ਵਿੱਚ ਮਹੱਤਵਪੂਰਨ ਸਥਾਨ ਰੱਖਦੇ ਹਨ”
"ਅੰਮ੍ਰਿਤ ਕਾਲ ਦੌਰਾਨ ਪ੍ਰਵਾਸੀ ਭਾਰਤੀਆਂ ਦੁਆਰਾ ਭਾਰਤ ਦੇ ਵਿਲੱਖਣ ਗਲੋਬਲ ਵਿਜ਼ਨ ਅਤੇ ਗਲੋਬਲ ਵਿਵਸਥਾ ਵਿੱਚ ਇਸ ਦੀ ਭੂਮਿਕਾ ਨੂੰ ਮਜ਼ਬੂਤ ​​ਕੀਤਾ ਜਾਵੇਗਾ"
"ਪ੍ਰਵਾਸੀ ਭਾਰਤੀਆਂ ਵਿੱਚ, ਅਸੀਂ ਵਸੁਧੈਵ ਕੁਟੁੰਬਕਮ ਅਤੇ ਏਕ ਭਾਰਤ ਸ਼੍ਰੇਸ਼ਠ ਭਾਰਤ ਦੀਆਂ ਅਣਗਿਣਤ ਤਸਵੀਰਾਂ ਦੇਖਦੇ ਹਾਂ"
"ਭਾਰਤੀ ਡਾਇਸਪੋਰਾ ਇੱਕ ਮਜ਼ਬੂਤ ​​ਅਤੇ ਸਮਰੱਥ ਭਾਰਤ ਦੀ ਆਵਾਜ਼ ਨੂੰ ਦਰਸਾਉਂਦੇ ਕਰਦੇ ਹਨ"
"ਜੀ-20 ਸਿਰਫ਼ ਇੱਕ ਡਿਪਲੋਮੈਟਿਕ ਈਵੈਂਟ ਨਹੀਂ ਹੈ, ਬਲਕਿ ਇਸਨੂੰ ਜਨ ਭਾਗੀਦਾਰੀ ਦੇ ਇੱਕ ਇਤਿਹਾਸਿਕ ਈਵੈਂਟ ਵਿੱਚ ਬਦਲਣਾ ਚਾਹੀਦਾ ਹੈ ਜਿੱਥੇ ਕੋਈ ਵੀ 'ਅਤਿਥੀ ਦੇਵੋ ਭਾਵ' ਦੀ ਭਾਵਨਾ ਨੂੰ ਦੇਖ ਸਕੇ"
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ 17ਵੇਂ ਪ੍ਰਵਾਸੀ ਭਾਰਤੀਯ ਦਿਵਸ ਸੰਮੇਲਨ ਦਾ ਉਦਘਾਟਨ ਕੀਤਾ।

 ਗੁਯਾਨਾ ਦੇ ਰਾਸ਼ਟਰਪਤੀ ਡਾਕਟਰ ਮੋਹੰਮਦ ਇਰਫ਼ਾਨ ਅਲੀ ਜੀ, ਸੂਰੀਨਾਮ ਦੇ ਰਾਸ਼ਟਰਪਤੀ ਸ਼੍ਰੀ ਚੰਦ੍ਰਿਕਾ ਪ੍ਰਸਾਦ ਸੰਤੋਖੀ ਜੀ, ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਮੰਗੁਭਾਈ ਪਟੇਲ, ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਜੀ, ਮੰਤਰੀ ਮੰਡਲ ਦੇ ਹੋਰ ਸਹਿਯੋਗੀਗਣ, ਅਤੇ ਪ੍ਰਵਾਸੀ ਭਾਰਤੀਯ ਦਿਵਸ ਸੰਮੇਲਨ ਵਿੱਚ ਵਿਸ਼ਵ ਭਰ ਤੋਂ ਪਧਾਰੇ (ਪਹੁੰਚੇ) ਮੇਰੇ ਪ੍ਰਿਯ (ਪਿਆਰੇ) ਭਾਈਓ ਅਤੇ ਭੈਣੋਂ!

ਆਪ ਸਭ ਨੂੰ 2023 ਦੀਆਂ ਮੰਗਲਕਾਮਨਾਵਾਂ। ਕਰੀਬ 4 ਵਰ੍ਹਿਆਂ ਦੇ ਬਾਅਦ ਪ੍ਰਵਾਸੀ ਭਾਰਤੀਯ ਦਿਵਸ ਸੰਮੇਲਨ ਇੱਕ ਵਾਰ ਫਿਰ ਆਪਣੇ ਮੂਲ ਸਵਰੂਪ ਵਿੱਚ, ਆਪਣੀ ਪੂਰੀ ਭਵਯਤਾ (ਸ਼ਾਨ) ਦੇ ਨਾਲ ਹੋ ਰਿਹਾ ਹੈ। ਆਪਣਿਆਂ ਨਾਲ ਆਹਮਣੇ-ਸਾਹਮਣੇ ਦੀ ਮੁਲਾਕਾਤ ਦਾ, ਆਹਮਣੇ-ਸਾਹਮਣੇ ਦੀ ਬਾਤ ਦਾ ਆਪਣਾ ਅਲੱਗ ਹੀ ਆਨੰਦ ਵੀ ਹੁੰਦਾ ਹੈ, ਅਤੇ ਉਸ ਦਾ ਮਹੱਤਵ ਵੀ ਹੁੰਦਾ ਹੈ। ਮੈਂ ਆਪ ਸਭ ਦਾ 130 ਕਰੋੜ ਭਾਰਤਵਾਸੀਆਂ ਦੀ ਤਰਫ਼ੋਂ ਅਭਿਨੰਦਨ ਕਰਦਾ ਹਾਂ, ਸੁਆਗਤ ਕਰਦਾ ਹਾਂ।

ਭਾਈਓ ਅਤੇ ਭੈਣੋਂ,

ਇੱਥੇ ਉਪਸਥਿਤ ਹਰੇਕ ਪ੍ਰਵਾਸੀ ਭਾਰਤੀ ਆਪਣੇ-ਆਪਣੇ ਖੇਤਰਾਂ ਵਿੱਚ ਅਸਧਾਰਣ ਉਪਲਬਧੀਆਂ ਦੇ ਨਾਲ ਆਪਣੇ ਦੇਸ਼ ਦੀ ਮਾਟੀ (ਮਿੱਟੀ) ਨੂੰ ਨਮਨ ਕਰਨ ਆਇਆ ਹੈ। ਅਤੇ ਇਹ ਪ੍ਰਵਾਸੀ ਭਾਰਤੀਯ ਸੰਮੇਲਨ ਮੱਧ ਪ੍ਰਦੇਸ਼ ਦੀ ਉਸ ਧਰਤੀ ‘ਤੇ ਹੋ ਰਿਹਾ ਹੈ, ਜਿਸ ਨੂੰ ਦੇਸ਼ ਦਾ ਹਿਰਦਾ ਖੇਤਰ ਕਿਹਾ ਜਾਂਦਾ ਹੈ। MP ਵਿੱਚ ਮਾਂ ਨਰਮਦਾ ਦਾ ਜਲ, ਇੱਥੇ ਦੇ ਜੰਗਲ, ਆਦਿਵਾਸੀ ਪਰੰਪਰਾ, ਇੱਥੇ ਦੇ ਅਧਿਆਤਮ, ਐਸਾ ਕਿਤਨਾ ਕੁਝ ਹੈ, ਜੋ ਤੁਹਾਡੀ ਇਸ ਯਾਤਰਾ ਨੂੰ ਅਭੁੱਲ ਬਣਾਵੇਗਾ। ਹੁਣੇ ਹਾਲ ਹੀ ਵਿੱਚ ਪਾਸ ਹੀ ਉਜੈਨ ਵਿੱਚ ਭਗਵਾਨ ਮਹਾਕਾਲ ਦੇ ਮਹਾਲੋਕ ਦਾ ਵੀ ਭਵਯ (ਸ਼ਾਨਦਾਰ) ਅਤੇ ਦਿਵਯ (ਦੈਵੀ) ਵਿਸਤਾਰ ਹੋਇਆ ਹੈ। ਮੈਂ ਆਸ਼ਾ ਕਰਦਾ ਹਾਂ ਆਪ ਸਭ ਉੱਥੇ ਜਾ ਕੇ ਭਗਵਾਨ ਮਹਾਕਾਲ ਦਾ ਅਸ਼ੀਰਵਾਦ ਵੀ ਲਵੋਗੇ ਅਤੇ ਉਸ ਅਦਭੁਤ ਅਨੁਭਵ ਦਾ ਹਿੱਸਾ ਵੀ ਬਣੋਗੇ।

ਸਾਥੀਓ,

ਵੈਸੇ ਅਸੀਂ ਸਾਰੇ ਹੁਣ ਜਿਸ ਸ਼ਹਿਰ ਵਿੱਚ ਹਾਂ, ਉਹ ਵੀ ਆਪਣੇ ਆਪ ਵਿੱਚ ਅਦਭੁਤ ਹੈ। ਲੋਕ ਕਹਿੰਦੇ ਹਨ ਕਿ ਇੰਦੌਰ ਇੱਕ ਸ਼ਹਿਰ ਹੈ, ਲੇਕਿਨ ਮੈਂ ਕਹਿੰਦਾ ਹਾਂ ਇੰਦੌਰ ਇੱਕ ਦੌਰ ਹੈ। ਇਹ ਉਹ ਦੌਰ ਹੈ, ਜੋ ਸਮੇਂ ਤੋਂ ਅੱਗੇ ਚਲਦਾ ਹੈ, ਫਿਰ ਵੀ ਵਿਰਾਸਤ ਨੂੰ ਸਮੇਟੇ ਰਹਿੰਦਾ ਹੈ। ਇੰਦੌਰ ਨੇ ਸਵੱਛਤਾ ਦੇ ਖੇਤਰ ਵਿੱਚ ਦੇਸ਼ ਵਿੱਚ ਇੱਕ ਅਲੱਗ ਪਹਿਚਾਣ ਸਥਾਪਿਤ ਕੀਤੀ ਹੈ। ਖਾਣ-ਪੀਣ ਦੇ ਲਈ ‘ਅਪਨ ਕਾ ਇੰਦੌਰ’ ਦੇਸ਼ ਹੀ ਨਹੀਂ, ਪੂਰੀ ਦੁਨੀਆ ਵਿੱਚ ਲਾਜਵਾਬ ਹੈ। ਇੰਦੌਰੀ ਨਮਕੀਨ ਦਾ ਸੁਆਦ, ਇੱਥੇ ਦੇ ਲੋਕਾਂ ਦੇ ਇੱਥੇ ਜੋ ਪੋਹੇ ਦਾ ਪੈਸ਼ਨ ਹੈ, ਸਾਬੂਦਾਣੇ ਦੀ ਖਿਚੜੀ, ਕਚੌਰੀ-ਸਮੋਸੇ-ਸ਼ਿਕੰਜੀ, ਜਿਸ ਨੇ ਵੀ ਇਨ੍ਹਾਂ ਨੂੰ ਦੇਖਿਆ, ਉਸ ਦੇ ਮੂੰਹ ਦਾ ਪਾਣੀ ਨਹੀਂ ਰੁਕਿਆ। ਅਤੇ ਜਿਸ ਨੇ ਇਨ੍ਹਾਂ ਨੂੰ ਚਖਿਆ, ਉਸ ਨੇ ਕਿਤੇ ਹੋਰ ਮੁੜ ਕੇ ਨਹੀਂ ਦੇਖਿਆ! ਇਸੇ ਤਰ੍ਹਾਂ, ਛੱਪਨ ਦੁਕਾਨ ਤਾਂ ਪ੍ਰਸਿੱਧ ਹੈ ਹੀ, ਸੱਰਾਫ਼ਾ ਵੀ ਮਹੱਤਵਪੂਰਨ ਹੈ। ਇਹੀ ਵਜ੍ਹਾ ਕਿ ਕੁਝ ਲੋਕ ਇੰਦੌਰ ਨੂੰ ਸਵੱਛਤਾ ਦੇ ਨਾਲ-ਨਾਲ ਸੁਆਦ ਦੀ ਰਾਜਧਾਨੀ ਵੀ ਕਹਿੰਦੇ ਹਨ। ਮੈਨੂੰ ਵਿਸ਼ਵਾਸ ਹੈ, ਇੱਥੇ ਦੇ ਅਨੁਭਵ ਆਪ ਖ਼ੁਦ ਵੀ ਨਹੀਂ ਭੁੱਲੋਗੇ, ਅਤੇ ਵਾਪਸ ਜਾ ਕੇ ਦੂਸਰਿਆਂ ਨੂੰ ਇੱਥੇ ਬਾਰੇ ਦੱਸਣਾ ਵੀ ਨਹੀਂ ਭੁੱਲੋਗੇ।

Friends,

This Pravasi Bharatiya Divas is special in many ways. We celebrated 75 years of India’s independence just a few months ago. A digital exhibition related to our freedom struggle has been organised here. It brings that glorious era in front of you again.

Friends,

The nation has entered the Amrit Kaal of the next 25 years. Our Pravasi Bharatiyas  have a significant place in this journey.  India’s unique global vision and its important role in the global order will be strengthened by you people.

 

ਸਾਥੀਓ,

ਸਾਡੇ ਇੱਥੇ ਕਿਹਾ ਜਾਂਦਾ ਹੈ- “ਸਵਦੇਸ਼ੋ ਭੁਯਨਤ੍ਰਮਯ੍” (स्वदेशो भुवनत्रयम्)। ਅਰਥਾਤ, ਸਾਡੇ ਲਈ ਪੂਰਾ ਸੰਸਾਰ ਹੀ ਸਾਡਾ ਸਵਦੇਸ਼ ਹੈ। ਮਨੁੱਖ ਮਾਤ੍ਰ ਹੀ ਸਾਡਾ ਬੰਧੁ-ਬਾਂਧਵ ਹੈ। ਇਸੇ ਵਿਚਾਰਕ ਬੁਨਿਆਦ ‘ਤੇ ਸਾਡੇ ਪੂਰਵਜਾਂ ਨੇ ਭਾਰਤ ਦੇ ਸੱਭਿਆਚਾਰਕ ਵਿਸਤਾਰ ਨੂੰ ਆਕਾਰ ਦਿੱਤਾ ਸੀ। ਅਸੀਂ ਦੁਨੀਆ ਦੇ ਅਲੱਗ-ਅਲੱਗ ਕੋਨਿਆਂ ਵਿੱਚ ਗਏ। ਅਸੀਂ ਸੱਭਿਅਤਾਵਾਂ ਦੇ ਸਮਾਗਮ ਦੀਆਂ ਅਨੰਤ ਸੰਭਾਵਨਾਵਾਂ ਨੂੰ ਸਮਝਿਆ। ਅਸੀਂ ਸਦੀਆਂ ਪਹਿਲਾਂ ਆਲਮੀ ਵਪਾਰ ਦੀ ਅਸਾਧਾਰਣ ਪਰੰਪਰਾ ਸ਼ੁਰੂ ਕੀਤੀ ਸੀ। ਅਸੀਂ ਅਸੀਮ ਲਗਣ ਵਾਲੇ ਸਮੁੰਦਰਾਂ ਦੇ ਪਾਰ ਗਏ। ਅਲੱਗ-ਅਲੱਗ ਦੇਸ਼ਾਂ, ਅਲੱਗ-ਅਲੱਗ ਸੱਭਿਅਤਾਵਾਂ ਦੇ ਦਰਮਿਆਨ ਵਿਵਸਾਇਕ ਸਬੰਧ ਕਿਵੇਂ ਸਾਂਝੀ ਸਮ੍ਰਿੱਧੀ ਦੇ ਰਸਤੇ ਖੋਲ੍ਹ ਸਕਦੇ ਹਨ, ਭਾਰਤ ਨੇ ਅਤੇ ਭਾਰਤੀਆਂ ਨੇ ਕਰਕੇ ਦਿਖਾਇਆ। ਅੱਜ ਆਪਣੇ ਕਰੋੜਾਂ ਪ੍ਰਵਾਸੀ ਭਾਰਤੀਆਂ ਨੂੰ ਜਦੋਂ ਅਸੀਂ ਗਲੋਬਲ ਮੈਪ ‘ਤੇ ਦੇਖਦੇ ਹਾਂ, ਤਾਂ ਕਈ ਤਸਵੀਰਾਂ ਇਕੱਠੀਆਂ ਉੱਭਰਦੀਆਂ ਹਨ।

 

ਦੁਨੀਆ ਦੇ ਇਤਨੇ ਅਲੱਗ-ਅਲੱਗ ਦੇਸ਼ਾਂ ਵਿੱਚ ਜਦੋਂ ਭਾਰਤ ਦੇ ਲੋਕ ਇੱਕ ਕੌਮਨ ਫੈਕਟਰ ਦੀ ਤਰ੍ਹਾਂ ਦਿਖਦੇ ਹਨ, ਤਾਂ ‘ਵਸੁਧੈਵ ਕੁਟੁੰਬਕਮ੍’ ਦੀ ਭਾਵਨਾ ਉਸ ਦੇ ਸਾਖਿਆਤ ਦਰਸ਼ਨ ਹੁੰਦੇ ਹਨ। ਦੁਨੀਆ ਦੇ ਕਿਸੇ ਇੱਕ ਦੇਸ਼ ਵਿੱਚ ਜਦੋਂ ਭਾਰਤ ਦੇ ਅਲੱਗ-ਅਲੱਗ ਪ੍ਰਾਂਤਾਂ, ਅਲੱਗ-ਅਲੱਗ ਖੇਤਰਾਂ ਦੇ ਲੋਕ ਮਿਲਦੇ ਹਨ, ਤਾਂ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦਾ ਸੁਖਦ ਅਹਿਸਾਸ ਵੀ ਹੁੰਦਾ ਹੈ। ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਵਿੱਚ ਜਦੋਂ ਸਭ ਤੋਂ ਸ਼ਾਂਤੀਪ੍ਰਿਯ, ਲੋਕਤਾਂਤਰਿਕ ਅਤੇ ਅਨੁਸ਼ਾਸਿਤ ਨਾਗਰਿਕਾਂ ਦੀ ਚਰਚਾ ਹੁੰਦੀ ਹੈ, ਤਾਂ Mother of Democracry ਹੋਣ ਦਾ ਭਾਰਤੀ ਗੌਰਵ ਅਨੇਕ ਗੁਣਾ ਵਧ ਜਾਂਦਾ ਹੈ। ਅਤੇ ਜਦੋਂ, ਸਾਡੇ ਇਨ੍ਹਾਂ ਪ੍ਰਵਾਸੀ ਭਾਰਤੀਆਂ ਦੇ ਯੋਗਦਾਨ ਦਾ ਵਿਸ਼ਵ ਆਕਲਨ ਕਰਦਾ ਹੈ, ਤਾਂ ਉਸ ਨੂੰ ‘ਸਸ਼ਕਤ ਅਤੇ ਸਮਰੱਥ ਭਾਰਤ’ ਇਸ ਦਾ ਆਵਾਜ਼ ਸੁਣਾਈ ਦਿੰਦੀ ਹੈ। ਇਸ ਲਈ ਹੀ ਤਾਂ ਮੈਂ ਆਪ ਸਭ ਨੂੰ, ਸਾਰੇ ਪ੍ਰਵਾਸੀ ਭਾਰਤੀਆਂ ਨੂੰ ਵਿਦੇਸ਼ੀ ਧਰਤੀ ‘ਤੇ ਭਾਰਤ ਦਾ ਰਾਸ਼ਟਰਦੂਤ ਬ੍ਰੈਂਡ ਐਂਬੈਸਡਰ ਕਹਿੰਦਾ ਹਾਂ। ਸਰਕਾਰੀ ਵਿਵਸਥਾ ਵਿੱਚ ਰਾਜਦੂਤ ਹੁੰਦੇ ਹਨ। ਭਾਰਤ ਦੀ ਮਹਾਨ ਵਿਰਾਸਤ ਵਿੱਚ ਆਪ ਰਾਸ਼ਟਰਦੂਤ ਹੁੰਦੇ ਹੋ।

Friends,

Your role as India's brand ambassador is diverse. You are brand ambassadors of Make In India. You are brand ambassadors of Yoga and Ayurveda. You are also brand ambassadors of India's cottage industries and handicrafts. At the same time, you are also brand ambassadors of India's millets. You would already know that 2023 has been declared by the United Nations as the International Year of Millets. I appeal to you to take some millet products  with you while returning. You also have another important role to play in these rapidly changing times. You are the people who will address the world's desire to know more about India. Today, the whole world is waiting and watching India keenly with great interest and curiosity.  It is important to understand why I am saying this.

ਸਾਥੀਓ,

ਪਿਛਲੇ ਕੁਝ ਵਰ੍ਹਿਆਂ ਵਿੱਚ ਭਾਰਤ ਨੇ ਵਿਕਾਸ ਦੀ ਜੋ ਗਤੀ ਪ੍ਰਾਪਤ ਕੀਤੀ ਹੈ, ਜੋ ਉਪਲਬਧੀਆਂ ਹਾਸਲ ਕੀਤੀਆਂ ਹਨ, ਅਭੂਤਪੂਰਵ ਹਨ। ਜਦੋਂ ਭਾਰਤ ਕੋਵਿਡ ਮਹਾਮਾਰੀ ਦੇ ਦਰਮਿਆਨ ਕੁਝ ਮਹੀਨਿਆਂ ਵਿੱਚ ਹੀ ਸਵਦੇਸ਼ੀ ਵੈਕਸੀਨ ਬਣਾ ਲੈਂਦਾ ਹੈ, ਜਦੋਂ ਭਾਰਤ ਆਪਣੇ ਨਾਗਰਿਕਾਂ ਨੂੰ 220 ਕਰੋੜ ਤੋਂ ਜ਼ਿਆਦਾ ਵੈਕਸੀਨ ਡੋਜ਼ ਮੁਫਤ ਲਗਾਉਣ ਦਾ ਰਿਕਾਰਡ ਬਣਾਉਂਦਾ ਹੈ, ਜਦੋਂ ਆਲਮੀ ਅਸਥਿਰਤਾ ਦੇ ਦਰਮਿਆਨ ਵੀ ਭਾਰਤ ਵਿਸ਼ਵ ਦੀ ਉੱਭਰਦੀ ਅਰਥਵਿਵਸਥਾ ਬਣਦਾ ਹੈ, ਜਦੋਂ ਭਾਰਤ ਵਿਸ਼ਵ ਦੀਆਂ ਬੜੀਆਂ economies ਨਾਲ compete ਕਰਦਾ ਹੈ, ਟੌਪ-5 ਇਕੌਨੋਮੀ ਵਿੱਚ ਸ਼ਾਮਲ ਹੁੰਦਾ ਹੈ, ਜਦੋਂ ਭਾਰਤ ਦੁਨੀਆ ਦਾ ਤੀਸਰਾ ਸਭ ਤੋਂ ਬੜਾ ਸਟਾਰਟ-ਅੱਪ ecosystem ਬਣਦਾ ਹੈ, ਜਦੋਂ ਮੋਬਾਈਲ manufacturing ਜਿਹੇ ਖੇਤਰਾਂ ਵਿੱਚ, ਇਲੈਕਟ੍ਰੌਨਿਕ ਮੈਨੂਫੈਕਚਰਿੰਗ ਦੇ ਖੇਤਰ ਵਿੱਚ ‘ਮੇਕ ਇਨ ਇੰਡੀਆ’ ਦਾ ਡੰਕਾ ਵਜਦਾ ਹੈ, ਜਦੋਂ ਭਾਰਤ ਆਪਣੇ ਦਮ ‘ਤੇ ਤੇਜਸ ਫਾਇਟਰ ਪਲੇਨ, ਏਅਰਕ੍ਰਾਫਟ ਕਰੀਅਰ INS ਵਿਕ੍ਰਾਂਤ ਅਤੇ ਅਰਿਹੰਤ ਜਿਹੀਆਂ ਨਿਊਕਲੀਅਰ ਸਬਮਰੀਨ ਬਣਾਉਂਦਾ ਹੈ, ਤਾਂ ਸੁਭਾਵਿਕ ਹੈ, ਦੁਨੀਆ ਅਤੇ ਦੁਨੀਆ ਦੇ ਲੋਕਾਂ ਵਿੱਚ curiosity ਹੁੰਦੀ ਹੈ ਕਿ ਭਾਰਤ ਕੀ ਕਰ ਰਿਹਾ ਹੈ, ਕਿਵੇਂ ਕਰ ਰਿਹਾ ਹੈ।

ਲੋਕ ਜਾਣਨਾ ਚਾਹੁੰਦੇ ਹਨ ਕਿ ਭਾਰਤ ਦੀ ਸਪੀਡ ਕੀ ਹੈ, ਸਕੇਲ ਕੀ ਹੈ, ਭਾਰਤ ਦਾ ਫਿਊਚਰ ਕੀ ਹੈ। ਇਸੇ ਤਰ੍ਹਾਂ, ਜਦੋਂ cashless economy ਦੀ ਬਾਤ ਹੁੰਦੀ ਹੈ, ਫਿਨਟੈੱਕ ਦੀ ਚਰਚਾ ਹੁੰਦੀ ਹੈ ਤਾਂ ਦੁਨੀਆ ਇਹ ਦੇਖ ਕੇ ਹੈਰਤ ਵਿੱਚ ਹੈ ਕਿ ਵਿਸ਼ਵ ਦੇ 40 ਪਰਸੈਂਟ ਰੀਅਲ ਟਾਈਮ ਡਿਜੀਟਲ transactions ਭਾਰਤ ਵਿੱਚ ਹੁੰਦੇ ਹਨ। ਜਦੋਂ Space ਦੇ ਫਿਊਚਰ ਦੀ ਬਾਤ ਹੁੰਦੀ ਹੈ, ਤਾਂ ਭਾਰਤ ਦੀ ਚਰਚਾ space technology ਦੇ most advanced ਦੇਸ਼ਾਂ ਵਿੱਚ ਹੁੰਦੀ ਹੈ। ਭਾਰਤ, ਇੱਕ ਵਾਰ ਵਿੱਚ ਸੌ-ਸੌ ਸੈਟੇਲਾਈਟਸ ਲਾਂਚ ਕਰਨ ਦਾ ਰਿਕਾਰਡ ਬਣਾ ਰਿਹਾ ਹੈ। ਸੌਫਟਵੇਅਰ ਅਤੇ ਡਿਜੀਟਲ ਟੈਕੋਨੋਲੋਜੀ ਦੇ ਖੇਤਰ ਵਿੱਚ ਸਾਡੀ ਤਾਕਤ ਦੁਨੀਆ ਦੇਖ ਰਹੀ ਹੈ। ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਵੀ ਇਸ ਦਾ ਬਹੁਤ ਬੜਾ ਜ਼ਰੀਆ ਹਨ। ਭਾਰਤ ਦੀ ਇਹ ਵਧਦੀ ਹੋਈ ਸਮਰੱਥਾ, ਭਾਰਤ ਦਾ ਇਹ ਦਮ-ਖਮ, ਭਾਰਤ ਦੀ ਜੜ੍ਹਾਂ ਨਾਲ ਜੁੜੇ ਹਰ ਵਿਅਕਤੀ ਦਾ ਸੀਨਾ ਚੌੜਾ ਕਰ ਦਿੰਦੇ ਹਨ। ਆਲਮੀ ਮੰਚ ‘ਤੇ ਅੱਜ ਭਾਰਤ ਦੀ ਆਵਾਜ਼, ਭਾਰਤ ਦਾ ਸੰਦੇਸ਼, ਭਾਰਤ ਦੀ ਕਹੀ ਬਾਤ ਇੱਕ ਅਲੱਗ ਦੀ ਮਾਅਨੇ ਰੱਖਦੀ ਹੈ।

ਭਾਰਤ ਦੀ ਇਹ ਵਧਦੀ ਹੋਈ ਤਾਕਤ ਆਉਣ ਵਾਲੇ ਦਿਨਾਂ ਵਿੱਚ ਹੋਰ ਜ਼ਿਆਦਾ ਵਧਣ ਵਾਲੀ ਹੈ। ਅਤੇ ਇਸ ਲਈ, ਭਾਰਤ ਦੇ ਪ੍ਰਤੀ curiosity ਵੀ ਹੋਰ ਵਧੇਗੀ। ਅਤੇ ਇਸ ਲਈ ਵਿਦੇਸ਼ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਦੀ, ਪ੍ਰਵਾਸੀ ਭਾਰਤੀਆਂ ਦੀ ਜ਼ਿੰਮੇਦਾਰੀ ਵੀ ਬਹੁਤ ਵਧ ਜਾਂਦੀ ਹੈ। ਤੁਹਾਡੇ ਪਾਸ ਅੱਜ ‘ਭਾਰਤ ਬਾਰੇ ਵਿੱਚ ਜਿਤਨੀ ਵਿਆਪਕ ਜਾਣਕਾਰੀ ਹੋਵੇਗੀ, ਉਤਨਾ ਹੀ ਆਪ ਦੂਸਰਿਆਂ ਨੂੰ ਭਾਰਤ ਦੀ ਵਧਦੀ ਸਮਰੱਥਾ ਬਾਰੇ ਦੱਸ ਸਕੋਗੇ ਅਤੇ ਤੱਥਾਂ ਦੇ ਅਧਾਰ ‘ਤੇ ਦੱਸ ਸਕੋਗੇ। ਮੇਰਾ ਆਗ੍ਰਹ (ਮੇਰੀ ਤਾਕੀਦ) ਹੈ ਕਿ ਤੁਹਾਡੇ ਪਾਸ ਕਲਚਰਲ ਅਤੇ spiritual ਜਾਣਕਾਰੀ ਦੇ ਨਾਲ-ਨਾਲ ਭਾਰਤ ਦੀ ਪ੍ਰਗਤੀ ਦੀ ਅਪਡੇਟਿਡ ਇਨਫਰਮੇਸ਼ਨ ਹੋਣੀ ਚਾਹੀਦੀ ਹੈ।

ਸਾਥੀਓ,

ਆਪ ਸਭ ਨੂੰ ਇਹ ਵੀ ਪਤਾ ਹੈ, ਇਸ ਵਰ੍ਹੇ ਭਾਰਤ ਦੁਨੀਆ ਦੇ G-20 ਸਮੂਹ ਦੀ ਪ੍ਰਧਾਨਗੀ ਕਰ ਰਿਹਾ ਹੈ। ਭਾਰਤ ਇਸ ਜ਼ਿੰਮੇਦਾਰੀ ਨੂੰ ਇੱਕ ਬੜੇ ਅਵਸਰ ਦੇ ਰੂਪ ਵਿੱਚ ਦੇਖ ਰਿਹਾ ਹੈ। ਸਾਡੇ ਲਈ ਇਹ ਦੁਨੀਆ ਨੂੰ ਭਾਰਤ ਬਾਰੇ ਦੱਸਣ ਦਾ ਅਵਸਰ ਹੈ। ਇਹ ਦੁਨੀਆ ਦੇ ਲਈ ਭਾਰਤ ਦੇ ਅਨੁਭਵਾਂ ਤੋਂ ਸਿੱਖਣ ਦਾ, ਪੁਰਾਣੇ ਅਨੁਭਵਾਂ ਤੋਂ sustainable future ਦੀ ਦਿਸ਼ਾ ਤੈਅ ਕਰਨ ਦਾ ਅਵਸਰ ਹੈ। ਸਾਨੂੰ G-20 ਕੇਵਲ ਇੱਕ diplomatic event ਨਹੀਂ, ਬਲਿਕ ਜਨ-ਭਾਗੀਦਾਰੀ ਦਾ ਇੱਕ ਇਤਿਹਾਸਿਕ ਆਯੋਜਨ ਬਣਾਉਣਾ ਹੈ। ਇਸ ਦੌਰਾਨ ਵਿਸ਼ਵ ਦੇ ਵਿਭਿੰਨ ਦੇਸ਼, ਭਾਰਤ ਦੇ ਜਨ-ਜਨ ਦੇ ਮਨ ਵਿੱਚ ‘ਅਤਿਥੀ ਦੇਵੋ ਭਵ:’ (अतिथि देवो भवः’) ਦੀ ਭਾਵਨਾ ਦਾ ਦਰਸ਼ਨ ਕਰਨਗੇ। ਤੁਸੀਂ ਵੀ ਆਪਣੇ ਦੇਸ਼ ਤੋਂ ਆ ਰਹੇ ਪ੍ਰਤੀਨਿਧੀਆਂ ਨੂੰ ਮਿਲ ਕੇ ਉਨ੍ਹਾਂ ਨੂੰ ਭਾਰਤ ਬਾਰੇ ਦੱਸ ਸਕਦੇ ਹੋ। ਇਸ ਨਾਲ ਉਨ੍ਹਾਂ ਨੂੰ ਭਾਰਤ ਪਹੁੰਚਣ ਤੋਂ ਪਹਿਲਾਂ ਹੀ ਅਪਣੱਤ ਅਤੇ ਸੁਆਗਤ ਦਾ ਅਹਿਸਾਸ ਹੋਵੇਗਾ।

ਸਾਥੀਓ,

ਅਤੇ ਮੈਂ ਤਾਂ ਇਹ ਵੀ ਕਹਾਂਗਾ ਕਿ ਜਦੋਂ ਜੀ-20 ਸਮਿਟ ਵਿੱਚ ਕੋਈ 200 ਮੀਟਿੰਗਸ ਹੋਣ ਵਾਲੀਆਂ ਹਨ। ਜੀ-20 ਸਮੂਹ ਦੇ 200 delegation ਇੱਥੇ ਆਉਣ ਵਾਲੇ ਹਨ। ਹਿੰਦੁਸਤਾਨ ਦੇ ਅਲੱਗ-ਅਲੱਗ ਸ਼ਹਿਰਾਂ ਵਿੱਚ ਜਾਣ ਵਾਲੇ ਹਨ। ਵਾਪਸ ਜਾਣ ਦੇ ਬਾਅਦ ਉੱਥੇ ਰਹਿਣ ਵਾਲੇ ਪ੍ਰਵਾਸੀ ਭਾਰਤੀ ਉਨ੍ਹਾਂ ਨੂੰ ਬੁਲਾਉਣ, ਭਾਰਤ ਵਿੱਚ ਗਏ ਸਾਂ ਤਾਂ ਕੈਸਾ ਰਿਹਾ, ਉਨ੍ਹਾਂ ਦੇ ਅਨੁਭਵ ਸੁਣਨ।  ਮੈਂ ਸਮਝਦਾ ਹਾਂ ਕਿ ਉਨ੍ਹਾਂ ਦੇ ਨਾਲ ਸਾਡੇ ਬੰਧਨ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਅਵਸਰ ਬਣ ਜਾਵੇਗਾ।

ਸਾਥੀਓ,

ਅੱਜ ਭਾਰਤ ਦੇ ਪਾਸ ਨਾ ਕੇਵਲ ਦੁਨੀਆ ਦੇ ਨੌਲੇਜ ਸੈਂਟਰ ਬਣਨ ਦਾ, ਬਲਕਿ ਸਕਿੱਲ ਕੈਪੀਟਲ ਬਣਨ ਦੀ ਸਮਰੱਥਾ ਵੀ ਹੈ। ਅੱਜ ਭਾਰਤ ਦੇ ਪਾਸ ਸਮਰੱਥ ਨੌਜਵਾਨਾਂ (ਯੁਵਾਵਾਂ) ਦੀ ਇੱਕ ਬੜੀ ਤਾਦਾਦ ਹੈ। ਸਾਡੇ ਨੌਜਵਾਨਾਂ (ਯੁਵਾਵਾਂ) ਦੇ ਪਾਸ ਸਕਿੱਲ ਵੀ ਹੈ, values ਵੀ ਹਨ, ਅਤੇ ਕੰਮ ਕਰਨ ਦੇ ਲਈ ਜ਼ਰੂਰੀ ਜਜ਼ਬਾ ਅਤੇ ਇਮਾਨਦਾਰੀ ਵੀ ਹੈ। ਭਾਰਤ ਦੀ ਇਹ ਸਕਿੱਲ ਕੈਪੀਟਲ ਦੁਨੀਆ ਦੇ ਵਿਕਾਸ ਦਾ ਇੰਜਣ ਬਣ ਸਕਦੀ ਹੈ। ਭਾਰਤ ਵਿੱਚ ਉਪਸਥਿਤ ਨੌਜਵਾਨਾਂ (ਯੁਵਾਵਾਂ) ਦੇ ਨਾਲ ਹੀ ਭਾਰਤ ਦੀ ਪ੍ਰਾਥਮਿਕਤਾ ਉਹ ਪ੍ਰਵਾਸੀ ਯੁਵਾ ਵੀ ਹਨ ਜੋ ਭਾਰਤ ਨਾਲ ਜੁੜੇ ਹਨ। ਸਾਡੇ ਇਹ ਨੈਕਸਟ ਜੈਨਰੇਸ਼ਨ ਯੁਵਾ, ਜੋ ਵਿਦੇਸ਼ ਵਿੱਚ ਜਨਮੇ ਹਨ, ਉੱਥੇ ਪਲੇ-ਵਧੇ ਹਨ, ਅਸੀਂ ਉਨ੍ਹਾਂ ਨੂੰ ਵੀ ਆਪਣੇ ਭਾਰਤ ਨੂੰ ਜਾਣਨ ਸਮਝਣ ਦੇ ਲਈ ਕਈ ਅਵਸਰ ਦੇ ਰਹੇ ਹਾਂ। ਨੈਕਸਟ ਜੈਨਰੇਸ਼ਨ ਪ੍ਰਵਾਸੀ ਨੌਜਵਾਨਾਂ (ਯੁਵਾਵਾਂ) ਵਿੱਚ ਵੀ ਭਾਰਤ ਨੂੰ ਲੈ ਕੇ ਉਤਸਾਹ ਵਧਦਾ ਚਲਿਆ ਜਾ ਰਿਹਾ ਹੈ।

 

ਉਹ ਆਪਣੇ ਮਾਤਾ-ਪਿਤਾ ਦੇ ਦੇਸ਼ ਦੇ ਬਾਰੇ ਜਾਣਨਾ ਚਾਹੁੰਦੇ ਹਨ, ਆਪਣੀਆਂ ਜੜ੍ਹਾਂ ਨਾਲ ਜੁੜਨਾ ਚਾਹੁੰਦੇ ਹਨ। ਇਹ ਸਾਡੀ ਸਭ ਦੀ ਜ਼ਿੰਮੇਦਾਰੀ ਹੈ ਕਿ ਅਸੀਂ ਇਨ੍ਹਾਂ ਨੌਜਵਾਨਾਂ (ਯੁਵਾਵਾਂ) ਨੂੰ ਨਾ ਕੇਵਲ ਦੇਸ਼ ਬਾਰੇ ਗਹਿਰਾਈ ਨਾਲ ਦੱਸੀਏ, ਬਲਕਿ ਉਨ੍ਹਾਂ ਨੂੰ ਭਾਰਤ ਦਿਖਾਈਏ। ਪਰੰਪਰਾਗਤ ਬੋਧ ਅਤੇ ਆਧੁਨਿਕ ਨਜ਼ਰ ਦੇ ਨਾਲ ਇਹ ਯੁਵਾ future world ਨੂੰ ਭਾਰਤ ਬਾਰੇ ਕਿਤੇ ਜ਼ਿਆਦਾ ਪ੍ਰਭਾਵੀ ਢੰਗ ਨਾਲ ਦੱਸ ਸਕਣਗੇ। ਜਿਤਨੀ ਨੌਜਵਾਨਾਂ (ਯੁਵਾਵਾਂ) ਵਿੱਚ ਜਗਿਆਸਾ ਵਧੇਗੀ, ਉਤਨਾ ਹੀ ਭਾਰਤ ਨਾਲ ਜੁੜਿਆ ਟੂਰਿਜ਼ਮ ਵਧੇਗਾ, ਭਾਰਤ ਨਾਲ ਜੁੜੀ ਰਿਸਰਚ ਵਧੇਗੀ, ਭਾਰਤ ਦਾ ਗੌਰਵ ਵਧੇਗਾ। ਇਹ ਯੁਵਾ ਭਾਰਤ ਦੇ ਵਿਭਿੰਨ ਪੁਰਬਾਂ ਦੇ ਦੌਰਾਨ, ਪ੍ਰਸਿੱਧ ਮੇਲਿਆਂ ਦੇ ਦੌਰਾਨ ਆ ਸਕਦੇ ਹਨ ਜਾਂ ਫਿਰ ਬੁੱਧ ਸਰਕਿਟ, ਰਾਮਾਇਣ ਸਰਕਿਟ ਦਾ ਲਾਭ ਉਠਾ ਸਕਦੇ ਹਨ। ਉਹ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਤਹਿਤ ਹੋ ਰਹੇ ਕਾਰਜਕ੍ਰਮਾਂ ਵਿੱਚ ਵੀ ਜੁੜ ਸਕਦੇ ਹਨ।

ਸਾਥੀਓ.

ਮੇਰਾ ਇੱਕ ਹੋਰ ਸੁਝਾਅ ਹੈ। ਕਈ ਦੇਸ਼ਾਂ ਵਿੱਚ ਭਾਰਤ ਤੋਂ ਪ੍ਰਵਾਸੀ ਕਈ ਸਦੀਆਂ ਤੋਂ ਜਾ ਕੇ ਵਸੇ ਹਨ। ਭਾਰਤੀ ਪ੍ਰਵਾਸੀਆਂ ਨੇ ਉੱਥੋਂ ਦੇ ਰਾਸ਼ਟਰ ਦੇ ਨਿਰਮਾਣ ਵਿੱਚ ਆਪਣੇ ਅਸਾਧਾਰਣ ਯੋਗਦਾਨ ਦਿੱਤੇ ਹਨ। ਸਾਨੂੰ ਇਨ੍ਹਾਂ ਦੀ ਲਾਈਫ, ਉਨ੍ਹਾਂ ਦੇ struggles ਅਤੇ ਉਨ੍ਹਾਂ ਦੇ ਅਚੀਵਮੈਂਟਸ ਨੂੰ ਡੌਕਿਊਮੈਂਟ ਕਰਨਾ ਚਾਹੀਦਾ ਹੈ। ਸਾਡੇ ਕਈ ਬਜ਼ੁਰਗਾਂ ਦੇ ਪਾਸ ਉਸ ਜ਼ਮਾਨੇ ਦੀਆਂ ਕਈ memories ਹੋਣਗੀਆਂ। ਮੇਰਾ ਆਗ੍ਰਹ (ਮੇਰੀ ਤਾਕੀਦ) ਹੈ ਕਿ ਯੂਨੀਵਰਸਿਟੀਜ਼ ਦੇ ਮਾਧਿਅਮ ਨਾਲ ਹਰ ਦੇਸ਼ ਵਿੱਚ ਸਾਡੇ ਡਾਇਸਪੋਰਾ ਦੀ ਹਿਸਟਰੀ ‘ਤੇ ਆਡੀਓ-ਵੀਡੀਓ ਜਾਂ ਲਿਖਿਤ ਡੌਕਿਊਮੈਂਟੇਸ਼ਨ ਦੇ ਪ੍ਰਯਾਸ ਕੀਤੇ ਜਾਣ।

ਸਾਥੀਓ,

ਕੋਈ ਵੀ ਰਾਸ਼ਟਰ ਉਸ ਵਿੱਚ ਨਿਸ਼ਠਾ ਰੱਖਣ ਵਾਲੇ ਹਰ ਇੱਕ ਵਿਅਕਤੀ ਦੇ ਦਿਲ ਵਿੱਚ ਜੀਵਿਤ ਰਹਿੰਦਾ ਹੈ। ਇੱਥੇ ਭਾਰਤ ਤੋਂ ਕੋਈ ਵਿਅਕਤੀ ਜਦੋਂ ਵਿਦੇਸ਼ ਜਾਂਦਾ ਹੈ, ਅਤੇ ਉਸ ਨੂੰ ਉੱਥੇ ਇੱਕ ਵੀ ਭਾਰਤੀ ਮੂਲ ਦਾ ਵਿਅਕਤੀ ਮਿਲ ਜਾਂਦਾ ਹੈ ਤਾਂ ਉਸ ਨੂੰ ਲਗਦਾ ਹੈ ਕਿ ਉਸ ਨੂੰ ਪੂਰਾ ਭਾਰਤ ਮਿਲ ਗਿਆ। ਯਾਨੀ, ਤੁਸੀਂ ਜਿੱਥੇ ਰਹਿੰਦੇ ਹੋ, ਭਾਰਤ ਨੂੰ ਆਪਣੇ ਨਾਲ ਰੱਖਦੇ ਹੋ। ਬੀਤੇ 8 ਵਰ੍ਹਿਆਂ ਵਿੱਚ ਦੇਸ਼ ਨੇ ਆਪਣੇ diaspora ਨੂੰ ਤਾਕਤ ਦੇਣ ਦੇ ਲਈ ਹਰ ਸੰਭਵ ਪ੍ਰਯਾਸ ਕੀਤਾ ਹੈ। ਅੱਜ ਭਾਰਤ ਦਾ ਇਹ ਕਮਿਟਮੈਂਟ ਹੈ ਕਿ ਤੁਸੀਂ ਦੁਨੀਆ ਵਿੱਚ ਕਿਤੇ ਵੀ ਰਹੋਗੇ, ਦੇਸ਼ ਤੁਹਾਡੇ ਹਿਤਾਂ ਅਤੇ ਅਪੇਖਿਆ (ਉਮੀਦਾਂ) ਦੇ ਲਈ ਤੁਹਾਡੇ ਨਾਲ ਰਹੇਗਾ।

ਮੈਂ ਗੁਯਾਨਾ ਦੇ ਰਾਸ਼ਟਰਪਤੀ ਜੀ ਅਤੇ ਸੂਰੀਨਾਮ ਦੇ ਰਾਸ਼ਟਰਪਤੀ ਜੀ ਦਾ ਵੀ ਹਿਰਦੇ ਤੋਂ ਆਭਾਰ ਵਿਅਕਤ ਕਰਦਾ ਹਾਂ, ਅਭਿਨੰਦਨ ਕਰਦਾ ਹਾਂ। ਇਸ ਮਹੱਤਵਪੂਰਨ ਸਮਾਰੋਹ ਦੇ ਲਈ ਉਨ੍ਹਾਂ ਨੇ ਸਮਾਂ ਕੱਢਿਆ ਅਤੇ ਉਨ੍ਹਾਂ ਨੇ ਜਿਤਨੀਆਂ ਬਾਤਾਂ ਅੱਜ ਸਾਡੇ ਸਾਹਮਣੇ ਰੱਖੀਆਂ ਹਨ। ਇਹ ਵਾਕਈ ਬਹੁਤ ਉਪਯੋਗੀ ਹਨ, ਅਤੇ ਮੈਂ ਉਨ੍ਹਾਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਜਿਨ੍ਹਾਂ ਸੁਝਾਵਾਂ ਨੂੰ ਉਨ੍ਹਾਂ ਨੇ ਰੱਖਿਆ ਹੈ, ਉਸ ‘ਤੇ ਭਾਰਤ ਜ਼ਰੂਰ ਖਰਾ ਉਤਰੇਗਾ। ਮੈਂ ਗੁਯਾਨਾ ਦੇ ਰਾਸ਼ਟਰਪਤੀ ਜੀ ਦਾ ਬਹੁਤ ਆਭਾਰੀ ਹਾਂ ਕਿ ਉਨ੍ਹਾਂ ਨੇ ਅੱਜ ਕਾਫੀ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। ਕਿਉਂਕਿ ਜਦੋਂ ਮੈਂ ਗੁਯਾਨਾ ਗਿਆ ਸਾਂ, ਤਾਂ ਮੈਂ ਕੁਝ ਵੀ ਨਹੀਂ ਸਾਂ, ਮੁੱਖ ਮੰਤਰੀ ਵੀ ਨਹੀਂ ਸਾਂ ਅਤੇ ਤਦ ਦਾ ਨਾਅਤਾ ਉਨ੍ਹਾਂ ਨੇ ਯਾਦ ਕਰਕੇ ਕੱਢਿਆ। ਮੈਂ ਉਨ੍ਹਾਂ ਦਾ ਬਹੁਤ-ਬਹੁਤ ਆਭਾਰੀ ਹਾਂ। ਮੈਂ ਫਿਰ ਇੱਕ ਵਾਰ ਆਪ ਸਭ ਪ੍ਰਵਾਸੀ ਭਾਰਤੀਯ ਦਿਵਸ ਦੇ ਲਈ ਇਸ ਸਮਾਰੋਹ ਵਿੱਚ ਆਏ, ਦਰਮਿਆਨ ਦੇ ਗੈਪ ਦੇ ਬਾਅਦ ਮਿਲਣ ਦਾ ਮੌਕਾ ਮਿਲਿਆ ਹੈ। ਮੇਰੀ ਤਰਫ਼ ਤੋਂ ਆਪ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਹਨ। ਬਹੁਤ ਲੋਕਾਂ ਨਾਲ ਮਿਲਣਾ ਹੋਵੇਗਾ, ਬਹੁਤ ਲੋਕਾਂ ਤੋਂ ਚੀਜਾਂ ਜਾਣਨ ਨੂੰ ਮਿਲਣਗੀਆਂ, ਜਿਸ ਨੂੰ ਲੈ ਕੇ ਉਨ੍ਹਾਂ ਸਮ੍ਰਿਤੀਆਂ ਨੂੰ ਲੈ ਕੇ ਫਿਰ ਆਪਣੇ ਕਾਰਜ ਖੇਤਰ ਵਿੱਚ ਪਰਤਾਂਗੇ, ਆਪਣੇ respective country ਵਿੱਚ ਜਾਵਾਂਗੇ। ਮੈਨੂੰ ਵਿਸ਼ਵਾਸ ਹੈ ਕਿ ਭਾਰਤ ਦੇ ਨਾਲ ਜੁੜਾਅ ਦਾ ਇੱਕ ਨਵਾਂ ਯੁਗ ਸ਼ੁਰੂ ਹੋਵੇਗਾ। ਮੇਰੀਆਂ ਆਪ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।

ਧੰਨਵਾਦ!

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Indian Toy Sector Sees 239% Rise In Exports In FY23 Over FY15: Study

Media Coverage

Indian Toy Sector Sees 239% Rise In Exports In FY23 Over FY15: Study
NM on the go

Nm on the go

Always be the first to hear from the PM. Get the App Now!
...
PM Modi highlights extensive work done in boosting metro connectivity, strengthening urban transport
January 05, 2025

The Prime Minister, Shri Narendra Modi has highlighted the remarkable progress in expanding Metro connectivity across India and its pivotal role in transforming urban transport and improving the ‘Ease of Living’ for millions of citizens.

MyGov posted on X threads about India’s Metro revolution on which PM Modi replied and said;

“Over the last decade, extensive work has been done in boosting metro connectivity, thus strengthening urban transport and enhancing ‘Ease of Living.’ #MetroRevolutionInIndia”