ਆਦਰਯੋਗ ਸਭਾਪਤੀ ਜੀ,
ਮੈਂ ਇੱਥੇ ਆਦਰਯੋਗ ਰਾਸ਼ਟਰਪਤੀ ਜੀ ਦੇ ਅਭਿਭਾਸ਼ਣ ਦੀ ਚਰਚਾ ਵਿੱਚ ਭਾਗੀਦਾਰ ਬਣਨ ਦੇ ਲਈ ਉਪਸਥਿਤ ਹੋਇਆ ਹਾਂ। ਅਤੇ ਮੈਂ ਆਦਰਯੋਗ ਰਾਸ਼ਟਰਪਤੀ ਜੀ ਦੇ ਭਾਸ਼ਣ ਦਾ ਮੇਰੀ ਤਰਫ਼ੋਂ ਆਦਰਪੂਰਵਕ ਧੰਨਵਾਦ ਭੀ ਕਰਦਾ ਹਾਂ, ਅਭਿਨੰਦਨ ਭੀ ਕਰਦਾ ਹਾਂ।
ਆਦਰਯੋਗ ਸਭਾਪਤੀ ਜੀ,
ਇਹ 75ਵਾਂ ਗਣਤੰਤਰ ਦਿਵਸ, ਇਹ ਆਪਣੇ-ਆਪ ਵਿੱਚ ਇੱਕ ਮਹੱਤਵਪੂਰਨ milestone ਹੈ। ਅਤੇ ਉਸ ਸਮੇਂ ਸੰਵਿਧਾਨ ਦੀ ਯਾਤਰਾ ਦੇ ਇਸ ਮਹੱਤਵਪੂਰਨ ਪੜਾਅ ਦਾ ਰਾਸ਼ਟਰਪਤੀ ਜੀ ਦਾ ਭਾਸ਼ਣ ਉਸ ਦਾ ਇੱਕ ਇਤਿਹਾਸਿਕ ਮਹੱਤਵ ਭੀ ਰਹਿੰਦਾ ਹੈ। ਅਤੇ ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਭਾਰਤ ਦੇ ਆਤਮਵਿਸ਼ਵਾਸ ਦੀ ਬਾਤ ਕਹੀ ਹੈ, ਭਾਰਤ ਦੇ ਉੱਜਵਲ ਭਵਿੱਖ ਦੇ ਪ੍ਰਤੀ ਵਿਸ਼ਵਾਸ ਨੂੰ ਪ੍ਰਗਟ ਕੀਤਾ ਹੈ ਅਤੇ ਭਾਰਤ ਦੇ ਕੋਟਿ-ਕੋਟਿ ਜਨਾਂ ਦੀ ਜੋ ਸਮਰੱਥਾ ਹੈ, ਉਸ ਸਮਰੱਥਾ ਨੂੰ ਬਹੁਤ ਹੀ ਘੱਟ ਸ਼ਬਦਾਂ ਵਿੱਚ, ਲੇਕਿਨ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਦੇਸ਼ ਦੇ ਸਾਹਮਣੇ ਸਦਨ ਦੇ ਮਾਧਿਅਮ ਨਾਲ ਪ੍ਰਸਤੁਤ ਕੀਤਾ ਹੈ। ਮੈਂ ਰਾਸ਼ਟਰਪਤੀ ਜੀ ਦੇ ਇਸ ਪ੍ਰੇਰਕ ਭਾਸ਼ਣ ਦੇ ਲਈ ਅਤੇ ਰਾਸ਼ਟਰ ਨੂੰ ਦਿਸ਼ਾ-ਨਿਰਦੇਸ਼ ਦੇ ਲਈ ਅਤੇ ਇੱਕ ਪ੍ਰਕਾਰ ਨਾਲ ਵਿਕਸਿਤ ਭਾਰਤ ਦੇ ਸੰਕਲਪ ਨੂੰ ਸਮਰੱਥਾ ਦੇਣ ਦੇ ਲਈ ਹਿਰਦੇ ਤੋਂ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ।
ਚਰਚਾ ਦੇ ਦਰਮਿਆਨ ਅਨੇਕ ਮਾਣਯੋਗ ਮੈਂਬਰਾਂ ਨੇ ਆਪਣੇ ਵਿਚਾਰ ਰੱਖੇ ਅਤੇ ਚਰਚਾ ਨੂੰ ਸਮ੍ਰਿੱਧ ਕਰਨ ਦਾ ਆਪਣੇ-ਆਪਣੇ ਤਰੀਕੇ ਨਾਲ ਪ੍ਰਯਾਸ ਭੀ ਕੀਤਾ। ਇਸ ਚਰਚਾ ਨੂੰ ਸਮ੍ਰਿੱਧ ਕਰਨ ਦੇ ਪ੍ਰਯਾਸ ਕਰਨ ਵਾਲੇ ਸਾਰੇ ਆਦਰਯੋਗ ਸਾਥੀਆਂ ਦਾ ਭੀ ਮੈਂ ਹਿਰਦੇ ਤੋਂ ਆਭਾਰ ਪ੍ਰਗਟ ਕਰਦਾ ਹਾਂ, ਅਭਿਨੰਦਨ ਕਰਦਾ ਹਾਂ। ਕੁਝ ਸਾਥੀਆਂ ਦੇ ਲਈ ਆਲੋਚਨਾ ਕਰਨਾ, ਕੌੜੀਆਂ ਬਾਤਾਂ ਕਰਨਾ, ਇਹ ਉਨ੍ਹਾਂ ਦੀ ਮਜਬੂਰੀ ਸੀ, ਉਨ੍ਹਾਂ ਦੇ ਪ੍ਰਤੀ ਭੀ ਮੈਂ ਸੰਵੇਦਨਾਵਾਂ ਪ੍ਰਗਟ ਕਰਦਾ ਹਾਂ।
ਮੈਂ ਉਸ ਦਿਨ ਤਾਂ ਕਹਿ ਨਹੀਂ ਪਾਇਆ, ਲੇਕਿਨ ਮੈਂ ਖੜਗੇ ਜੀ ਦਾ ਵਿਸ਼ੇਸ਼ ਆਭਾਰ ਪ੍ਰਗਟ ਕਰਦਾ ਹਾਂ। ਬਹੁਤ ਧਿਆਨ ਨਾਲ ਸੁਣ ਰਿਹਾ ਸਾਂ ਖੜਗੇ ਜੀ ਨੂੰ ਮੈਂ ਅਤੇ ਐਸਾ ਆਨੰਦ ਆਇਆ-ਐਸਾ ਆਨੰਦ ਆਇਆ....ਐਸਾ ਬਹੁਤ ਘੱਟ ਮਿਲਦਾ ਹੈ। ਲੋਕ ਸਭਾ ਵਿੱਚ ਤਾਂ ਕਦੇ-ਕਦੇ ਮਿਲ ਜਾਂਦਾ ਹੈ, ਲੇਕਿਨ ਅੱਜਕੱਲ੍ਹ ਉਹ ਦੂਸਰੀ ਡਿਊਟੀ ‘ਤੇ ਹਨ, ਤਾਂ ਮਨੋਰੰਜਨ ਘੱਟ ਮਿਲਦਾ ਹੈ। ਲੇਕਿਨ ਲੋਕ ਸਭਾ ਵਿੱਚ ਜੋ ਮਨੋਰੰਜਨ ਦੀ ਕਮੀ ਸਾਨੂੰ ਖਲ ਰਹੀ ਹੈ ਉਸ ਦਿਨ ਤੁਸੀਂ ਪੂਰੀ ਕਰ ਦਿੱਤੀ। ਅਤੇ ਮੈਂਨੂੰ ਪ੍ਰਸੰਨਤਾ ਇਸ ਬਾਤ ਦੀ ਸੀ ਕਿ ਮਾਣਯੋਗ ਖੜਗੇ ਜੀ ਕਾਫੀ ਲੰਬਾ, ਅਤੇ ਬੜੇ ਇਤਮੀਨਾਨ, ਮਜ਼ੇ ਨਾਲ ਸ਼ਾਂਤੀ ਨਾਲ ਬੋਲ ਰਹੇ ਸਨ, ਸਮਾਂ ਭੀ ਕਾਫੀ ਦਿੱਤਾ ਸੀ।
ਤਾਂ ਮੈਂ ਸੋਚ ਰਿਹਾ ਸਾਂ ਕਿ ਆਜ਼ਾਦੀ ਮਿਲੀ ਕਿਵੇਂ, ਇਤਨਾ ਸਾਰਾ ਬੋਲਣ ਦੀ ਆਜ਼ਾਦੀ ਮਿਲੀ ਕਿਵੇਂ? ਇਹ ਬਾਤ ਮੈਂ ਸੋਚ ਤਾਂ ਰਿਹਾ ਸਾਂ, ਲੇਕਿਨ ਬਾਅਦ ਵਿੱਚ ਮੇਰੇ ਧਿਆਨ ਵਿੱਚ ਆਇਆ ਦੋ ਸਪੈਸ਼ਲ ਕਮਾਂਡਰ ਜੋ ਰਹਿੰਦੇ ਹਨ ਨਾ, ਉਸ ਦਿਨ ਨਹੀਂ ਸਨ, ਉਹ ਅੱਜਕੱਲ੍ਹ ਨਹੀਂ ਰਹਿੰਦੇ। ਅਤੇ ਇਸ ਲਈ ਬਹੁਤ ਭਰਪੂਰ ਫਾਇਦਾ ਸੁਤੰਤਰਤਾ ਦਾ ਆਦਰਯੋਗ ਖੜਗੇ ਜੀ ਨੇ ਉਠਾਇਆ ਹੈ। ਅਤੇ ਮੈਨੂੰ ਲਗਦਾ ਹੈ, ਉਸ ਦਿਨ ਖੜਗੇ ਜੀ ਨੇ ਸਿਨੇਮਾ ਦਾ ਇੱਕ ਗਾਣਾ ਸੁਣਿਆ ਹੋਵੇਗਾ, ਐਸਾ ਮੌਕਾ ਫਿਰ ਕਿੱਥੇ ਮਿਲੇਗਾ। ਹੁਣ ਖੜਗੇ ਜੀ ਭੀ ਇੰਪਾਇਰ ਨਹੀਂ ਹਨ, ਕਮਾਂਡੋਜ਼ ਨਹੀਂ ਹਨ ਤਾਂ ਚੌਕੇ-ਛੱਕੇ ਮਾਰਨ ਵਿੱਚ ਮਜਾ ਆ ਰਿਹਾ ਸੀ ਉਨ੍ਹਾਂ ਨੂੰ। ਲੇਕਿਨ ਇੱਕ ਬਾਤ ਖ਼ੁਸ਼ੀ ਦੀ ਰਹੀ। ਉਨ੍ਹਾਂ ਨੇ ਜੋ 400 ਸੀਟ ਐੱਨਡੀਏ ਦੇ ਲਈ ਅਸ਼ੀਰਵਾਦ ਦਿੱਤਾ ਸੀ, ਅਤੇ ਮੈਂ ਖੜਗੇ ਜੀ ਦੇ ਇਸ ਅਸ਼ੀਰਵਾਦ ਨੂੰ, ਤੁਹਾਡੇ ਅਸ਼ੀਰਵਾਦ ਮੇਰੇ ਸਿਰ-ਅੱਖਾਂ ‘ਤੇ। ਹੁਣ ਤੁਹਾਨੂੰ ਅਸ਼ੀਰਵਾਦ ਵਾਪਸ ਲੈਣਾ ਹੈ ਤਾਂ ਲੈ ਸਕਦੇ ਹੋ, ਕਿਉਂਕਿ ਅਪਨ (ਅਸੀਂ) ਲੋਕ ਤਾਂ ਆ ਗਏ ਹਾਂ।
ਆਦਰਯੋਗ ਸਭਾਪਤੀ ਜੀ,
ਮੈਨੂੰ ਪਿਛਲੇ ਵਰ੍ਹੇ ਦਾ ਉਹ ਪ੍ਰਸੰਗ ਬਰਾਬਰ ਯਾਦ ਹੈ, ਉਸ ਸਦਨ ਵਿੱਚ ਅਸੀਂ ਬੈਠਦੇ ਸਾਂ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਆਵਾਜ਼ ਨੂੰ ਗਲਾ ਘੋਟਣ ਦਾ ਭਰਪੂਰ ਪ੍ਰਯਾਸ ਕੀਤਾ ਗਿਆ ਸੀ। ਅਸੀਂ ਬੜੇ ਧੀਰਜ ਦੇ ਨਾਲ, ਬੜੀ ਨਿਮਰਤਾ ਦੇ ਨਾਲ ਤੁਹਾਡੇ ਇੱਕ-ਇੱਕ ਸ਼ਬਦ ਨੂੰ ਸੁਣਦੇ ਰਹੇ। ਅਤੇ ਅੱਜ ਭੀ ਆਪ (ਤੁਸੀਂ) ਨਾ ਸੁਣਨ ਦੀ ਤਿਆਰੀ ਦੇ ਲਈ ਆਏ ਹੋ, ਆਪ ਨਾ ਸੁਣਨ ਦੀ ਤਿਆਰੀ ਦੇ ਨਾਲ ਆਏ ਹਾਂ, ਲੇਕਿਨ ਮੇਰੀ ਆਵਾਜ਼ ਨੂੰ ਆਪ (ਤੁਸੀਂ) ਦਬਾ ਨਹੀਂ ਸਕਦੇ ਹੋ। ਦੇਸ਼ ਦੀ ਜਨਤਾ ਨੇ ਇਸ ਆਵਾਜ਼ ਨੂੰ ਤਾਕਤ ਦਿੱਤੀ ਹੋਈ ਹੈ।
ਦੇਸ਼ ਦੀ ਜਨਤਾ ਦੇ ਅਸ਼ੀਰਵਾਦ ਨਾਲ ਆਵਾਜ਼ ਨਿਕਲ ਰਹੀ ਹੈ ਅਤੇ ਇਸ ਲਈ ਤੁਸੀਂ ਪਿਛਲੀ ਵਾਰ, ਮੈਂ ਭੀ ਇਸ ਵਾਰ ਪੂਰੀ ਤਿਆਰੀ ਦੇ ਨਾਲ ਆਇਆ ਹਾਂ। ਮੈਂ ਸੋਚਿਆ ਸੀ ਕਿ ਉਸ ਵਕਤ ਦੀ ਸ਼ਾਇਦ ਆਪ ਜਿਹੇ ਵਿਅਕਤੀ ਇਸ ਸਦਨ ਵਿੱਚ ਆਏ ਹੋ ਤਾਂ ਮਰਯਾਦਾਵਾਂ ਦਾ ਪਾਲਨ ਕਰੋਗੇ, ਲੇਕਿਨ ਡੇਢ-ਪੌਣੇ ਦੋ ਘੰਟੇ ਤੱਕ ਕੀ ਜ਼ੁਲਮ ਕੀਤਾ ਸੀ ਆਪ (ਤੁਸੀਂ) ਲੋਕਾਂ ਨੇ ਮੇਰੇ ‘ਤੇ। ਅਤੇ ਉਸ ਦੇ ਬਾਅਦ ਭੀ ਮੈਂ ਇੱਕ ਭੀ ਸ਼ਬਦਾਂ ਦੀਆਂ ਮਰਯਾਦਾਵਾਂ ਤੋੜੀਆਂ ਨਹੀਂ।
ਆਦਰਯੋਗ ਸਭਾਪਤੀ ਜੀ,
ਮੈਂ ਭੀ ਇੱਕ ਪ੍ਰਾਰਥਨਾ ਕੀਤੀ ਹੈ। ਆਪ (ਤੁਸੀਂ) ਪ੍ਰਾਰਥਨਾ ਤਾਂ ਕਰ ਸਕਦੇ ਹੋ, ਮੈਂ ਤਾਂ ਕਰਦਾ ਰਹਿੰਦਾ ਹਾਂ। ਪੱਛਮ ਬੰਗਾਲ ਤੋਂ ਤੁਹਾਨੂੰ ਜੋ ਚੈਲੰਜ ਆਇਆ ਹੈ ਕਿ ਕਾਂਗਰਸ 40 ਪਾਰ ਨਹੀਂ ਕਰ ਪਾਏਗੀ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਆਪ (ਤੁਸੀਂ) 40 ਬਚਾ ਪਾਓਂ।
ਆਦਰਯੋਗ ਸਭਾਪਤੀ ਜੀ,
ਸਾਨੂੰ ਬਹੁਤ ਸੁਣਾਇਆ ਗਿਆ ਹੈ ਅਤੇ ਅਸੀਂ ਸੁਣਿਆ ਹੈ। ਲੋਕਤੰਤਰ ਵਿੱਚ ਤੁਹਾਡਾ ਕਹਿਣ ਦਾ ਅਧਿਕਾਰ ਹੈ ਅਤੇ ਸਾਡੀ ਸੁਣਨ ਦੀ ਜ਼ਿੰਮੇਦਾਰੀ ਹੈ। ਅਤੇ ਅੱਜ ਜੋ ਭੀ ਬਾਤਾਂ ਹੋਈਆਂ ਹਨ, ਉਸ ਨੂੰ ਮੈਨੂੰ ਦੇਸ਼ ਦੇ ਸਾਹਮਣੇ ਰੱਖਣੀ ਚਾਹੀਦੀ ਹੈ ਅਤੇ ਇਸ ਲਈ ਮੈਂ ਪ੍ਰਯਾਸ ਕਰਾਂਗਾ।
ਆਦਰਯੋਗ ਸਭਾਪਤੀ ਜੀ,
ਇਹ ਜਦੋਂ ਸੁਣਦਾ ਹਾਂ, ਉੱਧਰ ਭੀ ਸੁਣਿਆ, ਇੱਧਰ ਭੀ ਸੁਣਿਆ, ਮੇਰਾ ਵਿਸ਼ਵਾਸ ਪੱਕਾ ਹੋ ਗਿਆ ਹੈ ਕਿ ਪਾਰਟੀ ਸੋਚ ਤੋਂ ਭੀ outdated ਹੋ ਗਈ ਹੈ। ਅਤੇ ਜਦੋਂ ਸੋਚ outdated ਹੋ ਗਈ ਹੈ ਤਾ ਉਨ੍ਹਾਂ ਨੇ ਆਪਣਾ ਕੰਮਕਾਜ ਭੀ outsource ਕਰ ਦਿੱਤਾ ਹੈ। ਦੇਖਦੇ ਹੀ ਦੇਖਦੇ ਇਤਨਾ ਬੜਾ ਦਲ, ਇਤਨੇ ਦਹਾਕਿਆਂ ਤੱਕ ਦੇਸ਼ ‘ਤੇ ਰਾਜ ਕਰਨ ਵਾਲਾ ਦਲ, ਐਸਾ ਪਤਨ, ਐਸੀ ਗਿਰਾਵਟ, ਸਾਨੂੰ ਖੁਸ਼ੀ ਨਹੀਂ ਹੋ ਰਹੀ ਹੈ, ਸਾਡੀਆਂ ਤੁਹਾਡੇ ਪ੍ਰਤੀ ਸੰਵੇਦਨਾਵਾਂ ਹਨ। ਲੇਕਿਨ ਡਾਕਟਰ ਕੀ ਕਰੇਗਾ ਜੀ, ਪੇਸ਼ੈਂਟ ਖ਼ੁਦ, ਅੱਗੇ ਕੀ ਬੋਲਾਂ।
ਆਦਰਯੋਗ ਸਭਾਪਤੀ ਜੀ,
ਇਹ ਬਾਤ ਸਹੀ ਹੈ ਕਿ ਅੱਜ ਬਹੁਤ ਬੜੀਆਂ-ਬੜੀਆਂ ਬਾਤਾਂ ਹੁੰਦੀਆਂ ਹਨ, ਸੁਣਨ ਦੀ ਤਾਕਤ ਭੀ ਖੋ ਚੁੱਕੇ ਹਨ, ਲੇਕਿਨ ਮੈਂ ਤਾਂ ਦੇਸ਼ ਦੇ ਸਾਹਮਣੇ ਬਾਤ ਰੱਖਣ ਲਈ ਜ਼ਰੂਰ ਕਹਾਂਗਾ। ਜਿਸ ਕਾਂਗਰਸ ਨੇ ਸੱਤਾ ਦੇ ਲਾਲਚ ਵਿੱਚ ਸਰੇਆਮ ਲੋਕਤੰਤਰ ਦਾ ਗਲਾ ਘੋਟ ਦਿੱਤਾ ਸੀ, ਜਿਸ ਕਾਂਗਰਸ ਨੇ ਦਰਜ਼ਨਾਂ ਵਾਰ ਲੋਕਤੰਤਰੀ ਤਰੀਕੇ ਨਾਲ ਚੋਣ ਕਰਕੇ ਆਈਆਂ ਸਰਕਾਰਾਂ ਨੂੰ ਰਾਤੋਂ-ਰਾਤ ਭੰਗ ਕਰ ਦਿੱਤਾ ਸੀ, ਬਰਖਾਸਤ ਕਰ ਦਿੱਤਾ ਸੀ, ਜਿਸ ਕਾਂਗਰਸ ਨੇ ਦੇਸ਼ ਦੇ ਸੰਵਿਧਾਨ, ਲੋਕਤੰਤਰ ਦੀਆਂ ਮਰਯਾਦਾਵਾਂ ਨੂੰ ਜੇਲ ਦੀਆਂ ਸਲਾਖਾਂ ਦੇ ਪਿੱਛੇ ਬੰਦ ਕਰ ਦਿੱਤਾ ਸੀ...ਜਿਸ ਕਾਂਗਰਸ ਨੇ ਅਖ਼ਬਾਰਾਂ ‘ਤੇ ਤਾਲੇ ਲਗਾਉਣ ਤੱਕ ਦੀ ਕੋਸ਼ਿਸ਼ ਕੀਤੀ ਸੀ, ਹੁਣ ਅੱਜ ਜੋ ਕਾਂਗਰਸ ਦੇਸ਼ ਨੂੰ ਤੋੜਨ ਦੇ ਨੈਰੇਟਿਵ ਘੜਨ ਦਾ ਨਵਾਂ ਸ਼ੌਕ ਉਨ੍ਹਾਂ ਨੂੰ ਪੈਦਾ ਹੋਇਆ ਹੈ। ਇਤਨਾ ਤੋੜਿਆ ਘੱਟ ਨਹੀਂ ਹੈ, ਹੁਣ ਉੱਤਰ-ਦੱਖਣ ਨੂੰ ਤੋੜਨ ਦੇ ਲਈ ਬਿਆਨ ਦਿੱਤੇ ਜਾ ਰਹੇ ਹਨ? ਅਤੇ ਇਹ ਕਾਂਗਰਸ ਸਾਨੂੰ ਲੋਕਤੰਤਰ ਅਤੇ federalism ਉਸ ‘ਤੇ ਪ੍ਰਵਚਨ ਦੇ ਰਹੀ ਹੈ?
ਆਦਰਯੋਗ ਸਭਾਪਤੀ ਜੀ,
ਜਿਸ ਕਾਂਗਰਸ ਨੇ ਜਾਤ-ਪਾਤ ਅਤੇ ਭਾਸ਼ਾ ਦੇ ਨਾਮ ‘ਤੇ ਦੇਸ਼ ਨੂੰ ਵੰਡਣ ਵਿੱਚ ਕੋਈ ਕਸਰ ਨਹੀਂ ਛੱਡੀ, ਜਿਸ ਕਾਂਗਰਸ ਨੇ ਆਤੰਕਵਾਦ ਅਤੇ ਅਲਗਾਵਵਾਦ (ਵੱਖਵਾਦ) ਨੂੰ ਆਪਣੇ ਹਿਤ ਵਿੱਚ ਪਣਪਣ ਦਿੱਤਾ, ਜਿਸ ਕਾਂਗਰਸ ਨੇ ਨੌਰਥ-ਈਸਟ ਨੂੰ ਹਿੰਸਾ, ਅਲਗਾਵ ਅਤੇ ਪਿੱਛੜੇਪਣ ਵਿੱਚ ਧਕੇਲ ਦਿੱਤਾ, ਜਿਸ ਕਾਂਗਰਸ ਨੇ, ਜਿਸ ਕਾਂਗਰਸ ਦੇ ਰਾਜ ਵਿੱਚ ਨਕਸਲਵਾਦ ਨੂੰ ਲਈ ਦੇਸ਼ ਦੇ ਲਈ ਬਹੁਤ ਬੜੀ ਚੁਣੌਤੀ ਬਣਾ ਕੇ ਛੱਡ ਦਿੱਤਾ, ਜਿਸ ਕਾਂਗਰਸ ਨੇ ਦੇਸ਼ ਦੀ ਬਹੁਤ ਬੜੀ ਜ਼ਮੀਨ ਦੁਸ਼ਮਣਾਂ ਦੇ ਹਵਾਲੇ ਕਰ ਦਿੱਤੀ, ਜਿਸ ਕਾਂਗਰਸ ਨੇ ਦੇਸ਼ ਦੀਆਂ ਸੈਨਾਵਾਂ ਦਾ ਆਧੁਨਿਕੀਕਰਣ ਹੋਣ ਤੋਂ ਰੋਕ ਦਿੱਤਾ, ਉਹ ਅੱਜ ਸਾਨੂੰ ਰਾਸ਼ਟਰੀ ਸੁਰੱਖਿਆ ਅਤੇ ਅੰਦਰੂਨੀ ਸੁਰੱਖਿਆ ਦੇ ਲਈ ਭਾਸ਼ਣ ਦੇ ਰਹੇ ਹਨ? ਜਿਸ ਕਾਂਗਰਸ ਨੇ ਆਜ਼ਾਦੀ ਦੇ ਬਾਅਦ ਤੋਂ ਹੀ confuse ਰਹੀ, ਉਨ੍ਹਾਂ ਨੂੰ ਉਦਯੋਗ ਜ਼ਰੂਰੀ ਹਨ ਕਿ ਖੇਤੀ ਜ਼ਰੂਰੀ ਹੈ, ਉਸੇ confusion ਵਿੱਚ ਗੁਜਾਰਾ ਕੀਤਾ। ਜੋ ਕਾਂਗਰਸ ਤੈਅ ਨਹੀਂ ਕਰ ਪਾਈ ਕਿ nationalization ਕਰਨਾ ਹੈ ਕਿ privatisation ਕਰਨਾ ਹੈ, ਉਲਝਦੀ ਰਹੀ। ਜੋ ਕਾਂਗਰਸ 10 ਵਰ੍ਹੇ ਵਿੱਚ 12 ਨੰਬਰ ਤੋਂ 11 ਨੰਬਰ ‘ਤੇ ਆਰਥਿਕ ਵਿਵਸਥਾ ਲੈ ਆ ਪਾਈ, 10 ਸਾਲ ਵਿੱਚ 12 ਤੋਂ 11 ਨੰਬਰ। ਅਤੇ ਆਪ (ਤੁਸੀਂ) 12 ਤੋਂ 11 ਆਉਣ ਵਿੱਚ ਬਹੁਤ ਮਿਹਨਤ ਨਹੀਂ ਪੈਂਦੀ ਹੈ, ਜਿਵੇਂ-ਜਿਵੇਂ ਅੱਗੇ ਵਧਦੇ ਹਾਂ ਤਾਂ ਮਿਹਨਤ ਹੋਰ ਵਧਦੀ ਹੈ, ਅਸੀਂ 10 ਸਾਲ ਵਿੱਚ 5 ਨੰਬਰ ‘ਤੇ ਲੈ ਆਏ, ਅਤੇ ਇਹ ਕਾਂਗਰਸ ਸਾਨੂੰ ਇੱਥੇ ਆਰਥਿਕ ਨੀਤੀਆਂ ‘ਤੇ ਲੰਬੇ-ਲੰਬੇ ਭਾਸ਼ਣ ਸੁਣਾ ਰਹੀ ਹੈ?
ਆਦਰਯੋਗ ਸਭਾਪਤੀ ਜੀ,
ਜਿਸ ਕਾਂਗਰਸ ਨੇ ਓਬੀਸੀ ਨੂੰ ਪੂਰੀ ਤਰ੍ਹਾਂ ਨਾਲ ਰਿਜ਼ਰਵੇਸ਼ਨ ਨਹੀਂ ਦਿੱਤੀ, ਜਿਸ ਨੇ ਸਾਧਾਰਣ ਵਰਗ ਦੇ ਗ਼ਰੀਬਾਂ ਨੂੰ ਕਦੇ ਰਿਜ਼ਰਵੇਸ਼ਨ ਨਹੀਂ ਦਿੱਤੀ, ਜਿਸ ਨੇ ਬਾਬਾ ਸਾਹੇਬ ਦੀ ਬਜਾਏ, ਬਾਬਾ ਸਾਹਿਬ ਨੂੰ ਭਾਰਤ ਰਤਨ ਦੇਣ ਯੋਗ ਨਹੀਂ ਮੰਨਿਆ, ਆਪਣੇ ਹੀ ਪਰਿਵਾਰ ਨੂੰ ਭਾਰਤ ਰਤਨ ਦਿੰਦੇ ਰਹੇ। ਜਿਸ ਕਾਂਗਰਸ ਨੇ ਦੇਸ਼ ਦੀਆਂ ਗਲੀਆਂ-ਸੜਕਾਂ, ਚੌਕ-ਚੌਰਾਹੇ ‘ਤੇ ਆਪਣੇ ਹੀ ਪਰਿਵਾਰ ਦੇ ਨਾਮ ਦੇ ਪਾਰਕ ਜੜ ਦਿੱਤੇ ਹਨ, ਉਹ ਸਾਨੂੰ ਉਪਦੇਸ਼ ਦੇ ਰਹੇ ਹਨ? ਉਹ ਸਾਨੂੰ ਸਮਾਜਿਕ ਨਿਆਂ ਦਾ ਪਾਠ ਪੜ੍ਹਾ ਰਹੇ ਹਨ?
ਆਦਰਯੋਗ ਸਭਾਪਤੀ ਜੀ,
ਜਿਸ ਕਾਂਗਰਸ ਦੇ ਆਪਣੇ ਨੇਤਾ ਦੀ ਕੋਈ ਗਰੰਟੀ ਨਹੀਂ ਹੈ, ਆਪਣੀ ਨੀਤੀ ਦੀ ਕੋਈ ਗਰੰਟੀ ਨਹੀਂ ਹੈ, ਉਹ ਮੋਦੀ ਕੀ ਗਰੰਟੀ ‘ਤੇ ਸਵਾਲ ਉਠਾ ਰਹੇ ਹਨ।
ਆਦਰਯੋਗ ਸਭਾਪਤੀ ਜੀ,
ਇੱਥੇ ਇੱਕ ਸ਼ਿਕਾਇਤ ਸੀ ਅਤੇ ਉਨ੍ਹਾਂ ਨੂੰ ਲਗਦਾ ਹੈ ਕਿ ਅਸੀਂ ਐਸਾ ਕਿਉਂ ਕਹਿੰਦੇ ਹਾਂ, ਅਸੀਂ ਐਸਾ ਕਿਉਂ ਦੇਖ ਰਹੇ ਹਾਂ। ਦੇਸ਼ ਅਤੇ ਦੁਨੀਆ ਉਨ੍ਹਾਂ ਦੇ 10 ਸਾਲ ਦੇ ਕਾਰਜਕਾਲ ਨੂੰ ਐਸਾ ਕਿਉਂ ਦੇਖਦੀ ਸੀ, ਦੇਸ਼ ਕਿਉਂ ਨਰਾਜ਼ ਹੋ ਗਿਆ, ਇਤਨਾ ਗੁੱਸਾ ਦੇਸ਼ ਨੂੰ ਕਿਉਂ ਆਇਆ, ਆਦਰਯੋਗ ਸਭਾਪਤੀ ਜੀ, ਸਾਡੇ ਕਹਿਣ ਨਾਲ ਸਭ ਨਹੀਂ ਹੋਇਆ ਹੈ, ਖ਼ੁਦ ਦੇ ਕਰਮਾਂ ਦੇ ਫਲ ਅਤੇ ਹੁਣ ਤਾਂ ਸਾਹਮਣੇ ਰਹਿੰਦੇ ਹਨ, ਉਹ ਕੋਈ ਦੂਸਰੇ ਜਨਮ ਵਿੱਚ ਨਹੀਂ ਹੁੰਦੇ ਹਨ, ਇਸੇ ਜਨਮ ਵਿੱਚ ਹਨ।
ਆਦਰਯੋਗ ਸਭਾਪਤੀ ਜੀ,
ਅਸੀਂ ਕਿਸੇ ਨੂੰ ਬੁਰਾ ਨਹੀਂ ਕਹਿੰਦੇ ਹਾਂ, ਸਾਨੂੰ ਕਿਉਂ ਬੁਰਾ ਕਹਿਣਾ ਚਾਹੀਦਾ ਹੈ, ਜਦੋਂ ਉਨ੍ਹਾਂ ਨੂੰ ਹੀ ਲੋਕਾਂ ਨੇ ਬਹੁਤ ਕੁਝ ਕਿਹਾ ਹੋਵੇ ਤਾਂ ਮੈਨੂੰ ਕੀ ਕਹਿਣ ਦੀ ਜ਼ਰੂਰਤ ਹੈ। ਮੈਂ ਇੱਕ ਤਰ੍ਹਾਂ ਦਾ ਬਿਆਨ ਸਦਨ ਦੇ ਸਾਹਮਣੇ ਰੱਖਣਾ ਚਾਹੁੰਦਾ ਹਾਂ। ਮੈਂ ਪਹਿਲਾ quote ਪੜ੍ਹ ਰਿਹਾ ਹਾਂ-ਮੈਂਬਰ ਸਾਹਿਬਾਨ ਜਾਣਦੇ ਹਨ,
ਇਹ quotation ਹੈ, ਮੈਂਬਰ ਸਾਹਿਬਾਨ ਜਾਣਦੇ ਹਨ ਕਿ ਸਾਡੀ growth ਧੀਮੀ ਹੋਈ ਹੈ ਅਤੇ fiscal deficit ਵਧ ਗਿਆ ਹੈ, ਮਹਿੰਗਾਈ ਦਰ ਬੀਤੇ 2 ਵਰ੍ਹਿਆਂ ਤੋਂ ਲਗਾਤਾਰ ਵਧ ਰਹੀ ਹੈ। Current account deficit ਸਾਡੀਆਂ ਉਮੀਦਾਂ ਤੋਂ ਕਿਤੇ ਅਧਿਕ ਹੋ ਚੁੱਕਿਆ ਹੈ। ਇਹ quote ਮੈਂ ਪੜ੍ਹਿਆ ਹੈ। ਇਹ ਕਿਸੇ ਭਾਜਪਾ ਦੇ ਨੇਤਾ ਦਾ quote ਨਹੀਂ ਹੈ, ਨਹੀਂ ਇਹ quote ਮੇਰਾ ਹੈ।
ਆਦਰਯੋਗ ਸਭਾਪਤੀ ਜੀ,
ਯੂਪੀਏ ਸਰਕਾਰ ਦੇ 10 ਸਾਲ ‘ਤੇ ਤਤਕਾਲੀਨ ਪ੍ਰਧਾਨ ਮੰਤਰੀ ਆਦਰਯੋਗ ਪੀਐੱਮ ਦੇ ਰੂਪ ਵਿੱਚ ਰਹੇ ਸ਼੍ਰੀਮਾਨ ਮਨਮੋਹਨ ਸਿੰਘ ਜੀ ਨੇ ਕਿਹਾ ਸੀ ਅਤੇ ਖ਼ੁਦ ਦੇ ਕਾਰਜਕਾਲ ਵਿੱਚ ਕਿਹਾ। ਇਹ ਹਾਲਤ ਸੀ, ਉਨ੍ਹਾਂ ਨੇ ਵਰਣਨ ਕੀਤਾ ਸੀ।
ਆਦਰਯੋਗ ਸਭਾਪਤੀ ਜੀ,
ਹੁਣ ਮੈਂ ਦੂਸਰਾ quote ਪੜ੍ਹਦਾ ਹਾਂ, ਮੈਂ ਦੂਸਰਾ quote ਪੜ੍ਹਦਾ ਹਾਂ-ਦੇਸ਼ ਵਿੱਚ ਵਿਆਪਕ ਗੁੱਸਾ ਹੈ ਪਬਲਿਕ ਆਫਿਸ ਦੇ misuse ਨੂੰ ਲੈ ਕੇ ਭਾਰੀ ਗੁੱਸਾ ਹੈ, institutions ਨੂੰ misuse ਕਿਵੇਂ ਹੁੰਦਾ ਸੀ, ਇਹ ਉਸ ਸਮੇਂ ਭੀ ਮੈਂ ਨਹੀਂ ਕੀਤਾ, ਇਹ ਉਸ ਦੇ ਪ੍ਰਧਾਨ ਮੰਤਰੀ ‘ਤੇ ਡਾ. ਮਨਮੋਹਨ ਸਿੰਘ ਜੀ ਕਹਿ ਰਹੇ ਸਨ। ਉਸ ਸਮੇਂ ਭ੍ਰਿਸ਼ਟਾਚਾਰ ਨੂੰ ਲੈ ਕੇ ਪੂਰਾ ਦੇਸ਼ ਸੜਕਾਂ ‘ਤੇ ਸੀ, ਗਲੀ-ਗਲੀ ਵਿੱਚ ਅੰਦੋਲਨ ਚਲ ਰਹੇ ਸਨ।
ਹੁਣ ਮੈਂ ਤੀਸਰਾ quote ਪੜ੍ਹਾਂਗਾ-ਇੱਕ ਸੰਸ਼ੋਧਨ ਦੀਆਂ ਕੁਝ ਪੰਕਤੀਆਂ ਹਨ, ਇਸ ਨੂੰ ਭੀ ਆਪ ਸੁਣੋ- Tax Collection ਵਿੱਚ ਭ੍ਰਿਸ਼ਟਾਚਾਰ ਹੁੰਦਾ ਹੈ, ਇਸ ਦੇ ਲਈ GST ਲਿਆਉਣਾ ਚਾਹੀਦਾ ਹੈ, ਰਾਸ਼ਨ ਦੀ ਯੋਜਨਾ ਵਿੱਚ leakage ਹੁੰਦੀ ਹੈ, ਜਿਸ ਨਾਲ ਦੇਸ਼ ਦਾ ਗ਼ਰੀਬ ਤੋਂ ਗ਼ਰੀਬ ਸਭ ਤੋਂ ਅਧਿਕ ਪੀੜਿਤ ਹੈ, ਇਸ ਨੂੰ ਰੋਕਣ ਦੇ ਲਈ ਉਪਾਅ ਖੋਜਣੇ ਹੋਣਗੇ। ਸਰਕਾਰੀ ਠੇਕੇ ਜਿਵੇਂ ਦਿੱਤੇ ਜਾ ਰਹੇ ਹਨ ਉਸ ‘ਤੇ ਸ਼ੱਕ ਹੁੰਦਾ ਹੈ। ਇਹ ਭੀ ਤਤਕਾਲੀਨ ਪ੍ਰਧਾਨ ਮਤੰਰੀ ਆਦਰਯੋਗ ਮਨਮੋਹਨ ਸਿੰਘ ਜੀ ਨੇ ਕਿਹਾ ਸੀ।
ਅਤੇ ਉਸ ਦੇ ਪਹਿਲੇ ਹੋਰ ਇੱਕ ਪ੍ਰਧਾਨ ਮੰਤਰੀ ਉਨ੍ਹਾਂ ਨੇ ਇਹ ਕਿਹਾ ਸੀ ਦਿੱਲੀ ਤੋਂ ਇੱਕ ਰੁਪਇਆ ਜਾਂਦਾ ਹੈ, 15 ਪੈਸਾ ਪਹੁੰਚਦਾ ਹੈ। ਸੁਧਾਰ, ਬਿਮਾਰੀ ਦਾ ਪਤਾ ਸੀ, ਸੁਧਾਰ ਕਰਨ ਦੀ ਤਿਆਰੀ ਨਹੀਂ ਸੀ, ਅਤੇ ਅੱਜ ਬਾਤਾਂ ਤਾਂ ਬੜੀਆਂ-ਬੜੀਆਂ ਕੀਤੀਆਂ ਜਾ ਰਹੀਆਂ ਹਨ। ਕਾਂਗਰਸ ਦੇ 10 ਸਾਲ ਦਾ ਇਤਿਹਾਸ ਦੇਖੋ, Fragile Five Economy ਵਿੱਚ ਦੁਨੀਆ ਵਿੱਚ ਕਿਹਾ ਜਾਂਦਾ ਸੀ, ਇਹ ਮੈਂ ਨਹੀਂ ਦੁਨੀਆ ਕਹਿੰਦੀ ਹੈ Fragile Five. Policy paralysis ਇਹ ਤਾਂ ਉਨ੍ਹਾਂ ਦੀ ਪਹਿਚਾਣ ਬਣ ਗਈ ਸੀ। ਅਤੇ ਸਾਡੇ 10 ਵਰ੍ਹੇ ਟੌਪ Five Economy ਵਾਲੇ। ਸਾਡੇ ਬੜੇ ਅਤੇ ਨਿਰਣਾਇਕ ਫ਼ੈਸਲਿਆਂ ਦੇ ਲਈ 10 ਸਾਲ ਯਾਦ ਕੀਤੇ ਜਾਣਗੇ।
ਆਦਰਯੋਗ ਸਭਾਪਤੀ ਜੀ,
ਅਸੀਂ ਉਸ ਕਠਿਨ ਦੌਰ ਤੋਂ ਬਹੁਤ ਮਿਹਨਤ ਕਰਕੇ ਸੋਚ-ਸਮਝ ਕੇ ਦੇਸ਼ ਨੂੰ ਸੰਕਟਾਂ ਤੋਂ ਬਾਹਰ ਲਿਆਏ ਹਾਂ। ਇਹ ਦੇਸ਼ ਐਸੇ ਹੀ ਅਸ਼ੀਰਵਾਦ ਨਹੀਂ ਦੇ ਰਿਹਾ ਹੈ।
ਆਦਰਯੋਗ ਸਭਾਪਤੀ ਜੀ,
ਇੱਥੇ ਸਦਨ ਵਿੱਚ ਅੰਗ੍ਰੇਜ਼ਾਂ ਨੂੰ ਯਾਦ ਕੀਤਾ ਗਿਆ। ਹੁਣ ਰਾਜਿਆਂ, ਮਹਾਰਾਜਿਆਂ ਦਾ ਤਾਂ ਅੰਗ੍ਰੇਜ਼ਾਂ ਦੇ ਨਾਲ ਗਹਿਰਾ ਨਾਤਾ ਰਿਹਾ ਸੀ ਉਸ ਸਮੇਂ, ਤਾਂ ਹੁਣ ਮੈਂ ਜ਼ਰਾ ਪੁੱਛਣਾ ਚਾਹੁੰਦਾ ਹਾਂ ਕਿ ਅੰਗ੍ਰੇਜ਼ਾਂ ਤੋਂ ਕੌਣ inspired ਸੀ। ਮੈਂ ਤਾਂ ਇਹ ਤਾਂ ਨਹੀਂ ਪੁੱਛਾਂਗਾ ਕਿ ਕਾਂਗਰਸ ਪਾਰਟੀ ਨੂੰ ਜਨਮ ਕਿਸ ਨੇ ਦਿੱਤਾ ਸੀ, ਇਹ ਤਾਂ ਮੈਂ ਨਹੀਂ ਪੁੱਛਾਂਗਾ। ਆਜ਼ਾਦੀ ਦੇ ਬਾਅਦ ਭੀ ਦੇਸ਼ ਵਿੱਚ ਗ਼ੁਲਾਮੀ ਦੀ ਮਾਨਸਿਕਤਾ ਨੂੰ ਕਿਸਨੇ ਹੁਲਾਰਾ ਦਿੱਤਾ। ਅਗਰ ਆਪ (ਤੁਸੀਂ) ਅੰਗ੍ਰੇਜ਼ਾਂ ਤੋਂ ਪ੍ਰਭਾਵਿਤ ਨਹੀਂ ਸੀ, ਤਾਂ ਅੰਗ੍ਰੇਜ਼ਾਂ ਦੀ ਬਣਾਈ ਦੰਡ ਸੰਹਿਤਾ, Penal Code ਤੁਸੀਂ ਕਿਉਂ ਨਹੀਂ ਬਦਲੀ।
ਆਦਰਯੋਗ ਸਭਾਪਤੀ ਜੀ,
ਅਗਰ ਆਪ (ਤੁਸੀਂ) ਅੰਗ੍ਰੇਜ਼ਾਂ ਤੋਂ ਪ੍ਰਭਾਵਿਤ ਨਹੀਂ ਸੀ ਤਾਂ ਅੰਗ੍ਰੇਜ਼ਾਂ ਦੇ ਜ਼ਮਾਨੇ ਦੇ ਸੈਂਕੜੇ ਕਾਨੂੰਨ ਕਿਉਂ ਚਲਦੇ ਰਹਿਣ। ਆਪ (ਤੁਸੀਂ) ਅਗਰ ਅੰਗ੍ਰੇਜ਼ਾਂ ਤੋਂ ਪ੍ਰਭਾਵਿਤ ਨਹੀਂ ਸੀ ਤਾਂ ਲਾਲ ਬੱਤੀ ਕਲਚਰ, ਇਹ ਲਾਲ ਬੱਤੀ ਕਲਚਰ ਇਤਨੇ ਦਹਾਕਿਆਂ ਬਾਅਦ ਭੀ ਕਿਉਂ ਚਲਦਾ ਰਿਹਾ? ਅਗਰ ਆਪ ਅੰਗ੍ਰੇਜ਼ਾਂ ਤੋਂ ਪ੍ਰਭਾਵਿਤ ਨਹੀਂ ਸੀ, ਤਾਂ ਭਾਰਤ ਦਾ ਬਜਟ ਸ਼ਾਮ ਨੂੰ 5 ਵਜੇ ਇਸ ਲਈ ਆਉਂਦਾ ਸੀ, ਕਿਉਂਕਿ British Parliament ਦਾ ਸੁਬ੍ਹਾ ਸ਼ੁਰੂ ਹੋਣ ਦਾ ਸਮਾਂ ਹੁੰਦਾ ਸੀ। ਇਹ Britain ਦੀ ਪਾਰਲੀਮੈਂਟ ਦੇ ਅਨੁਕੂਲ ਸ਼ਾਮ 5 ਵਜੇ ਬਜਟ ਦੀ ਪਰੰਪਰਾ ਕਿਉਂ ਚਲਾਏ ਰੱਖੀ ਸੀ ਤੁਸੀਂ? ਕੌਣ ਅੰਗ੍ਰੇਜ਼ਾਂ ਤੋਂ inspired ਸੀ। ਅਗਰ ਆਪ (ਤੁਸੀਂ) ਅੰਗ੍ਰੇਜ਼ਾਂ ਤੋਂ ਪ੍ਰੇਰਿਤ ਨਹੀਂ ਸੀ ਤਾਂ ਸਾਡੀਆਂ ਸੈਨਾਵਾਂ ਦੇ ਚਿੰਨ੍ਹਾਂ ‘ਤੇ ਅੱਜ ਭੀ ਗ਼ੁਲਾਮੀ ਦੇ ਪ੍ਰਤੀਕ ਹੁਣ ਤੱਕ ਕਿਉਂ ਬਣੇ ਹੋਏ ਸਨ? ਅਸੀਂ ਇੱਕ ਦੇ ਬਾਅਦ ਇੱਕ ਹਟਾ ਰਹੇ ਹਾਂ। ਅਗਰ ਆਪ (ਤੁਸੀਂ) ਅੰਗ੍ਰੇਜ਼ਾਂ ਤੋਂ ਪ੍ਰੇਰਿਤ ਨਹੀਂ ਸੀ ਤਾਂ ਰਾਜਪਥ ਨੂੰ ਕਰਤਵਯ ਪਥ ਬਣਨ ਦੇ ਲਈ ਮੋਦੀ ਦਾ ਇੰਤਜ਼ਾਰ ਕਿਉਂ ਕਰਨਾ ਪਿਆ।
ਆਦਰਯੋਗ ਸਭਾਪਤੀ ਜੀ,
ਅਗਰ ਆਪ(ਤੁਸੀਂ) ਅੰਗ੍ਰੇਜ਼ਾਂ ਤੋਂ ਪ੍ਰਭਾਵਿਤ ਨਹੀਂ ਸਨ, ਤਾਂ ਅੰਡੇਮਾਨ ਅਤੇ ਨਿਕੋਬਾਰ ਇਨ੍ਹਾਂ ਦ੍ਵੀਪ ਸਮੂਹਾਂ ‘ਤੇ ਅੱਜ ਭੀ ਅੰਗ੍ਰੇਜ਼ੀ ਸੱਤਾ ਦੇ ਨਿਸ਼ਾਨ ਕਿਉਂ ਲਟਕੇ ਪਏ ਸਨ?
ਆਦਰਯੋਗ ਸਭਾਪਤੀ ਜੀ,
ਅਗਰ ਆਪ(ਤੁਸੀਂ) ਅੰਗ੍ਰੇਜ਼ਾਂ ਤੋਂ ਪ੍ਰਭਾਵਿਤ ਨਹੀਂ ਸਨ, ਤਾਂ ਇਸ ਦੇਸ਼ ਦੇ ਸੈਨਾ ਦੇ ਜਵਾਨ ਦੇਸ਼ ਦੇ ਲਈ ਮਰ-ਮਿਟਦੇ ਰਹੇ ਲੇਕਿਨ ਦੇਸ਼ ਜਵਾਨਾਂ ਦੇ ਸਨਮਾਨ ਵਿੱਚ ਇੱਕ War Memorial ਤੱਕ ਆਪ ਬਣਾ ਨਹੀਂ ਪਏ ਸਨ, ਕਿਉਂ ਨਹੀਂ ਬਣਇਆ? ਅਗਰ ਆਪ ਅੰਗ੍ਰੇਜ਼ਾਂ ਤੋਂ Inspired ਨਹੀਂ ਸਨ, ਪ੍ਰਭਾਵਿਤ ਨਹੀਂ ਸਨ ਤਾਂ ਭਾਰਤੀ ਭਾਸ਼ਾਵਾਂ ਨੂੰ ਹੀਣ ਭਾਵਨਾ ਨਾਲ ਕਿਉਂ ਦੇਖਿਆ? ਸਥਾਨਕ ਭਾਸ਼ਾ ਵਿੱਚ ਪੜ੍ਹਾਈ ਦੇ ਪ੍ਰਤੀ ਆਪ (ਤੁਸੀਂ) ਲੋਕਾਂ ਦੀ ਬੇਰੁਖੀ ਕਿਉਂ ਸੀ?
ਆਦਰਯੋਗ ਸਭਾਪਤੀ ਜੀ,
ਅਗਰ ਆਪ ਅੰਗ੍ਰੇਜ਼ਾਂ ਤੋਂ ਪ੍ਰੇਰਿਤ ਨਹੀਂ ਸਨ ਤਾਂ ਭਾਰਤ ਨੂੰ Mother of Democracy ਦੱਸਣ ਵਿੱਚ ਤੁਹਾਨੂੰ ਕੌਣ ਰੋਕਦਾ ਸੀ? ਤੁਹਾਨੂੰ ਕਿਉਂ ਮਹਿਸੂਸ ਨਹੀਂ ਹੋਇਆ ਕਿ ਦੁਨੀਆ ਵਿੱਚ, ਆਦਰਯੋਗ ਸਭਾਪਤੀ ਜੀ ਮੈਂ ਸੈਂਕੜੇ ਉਦਾਹਰਣ ਦੇ ਸਕਦਾ ਹਾਂ ਕਿ ਆਪ (ਤੁਸੀਂ) ਕਿਸ ਪ੍ਰਭਾਵ ਵਿੱਚ ਕੰਮ ਕਰਦੇ ਸੀ ਅਤੇ ਦੇਸ਼ ਨੂੰ ਸੁਣਦੇ ਹੋਏ ਇਹ ਸਾਰੀਆਂ ਬਾਤਾਂ ਯਾਦ ਆਉਣ ਵਾਲੀਆਂ ਹਨ।
ਆਦਰਯੋਗ ਸਭਾਪਤੀ ਜੀ,
ਮੈਂ ਇੱਕ ਹੋਰ ਉਦਾਹਰਣ ਦੇਣਾ ਚਾਹੁੰਦਾ ਹਾਂ। ਕਾਂਗਰਸ ਨੇ Narrative ਫੈਲਾਏ, ਅਤੇ ਉਸ Narrative ਦਾ ਪਰਿਣਾਮ ਕੀ ਹੋਇਆ ਕਿ ਭਾਰਤ ਦੀ ਸੰਸਕ੍ਰਿਤੀ ਅਤੇ ਸੰਸਕਾਰ ਨੂੰ ਮਨਾਉਣ ਵਾਲੇ ਲੋਕਾਂ ਨੂੰ ਬੜੇ ਹੀਣ ਭਾਵ ਨਾਲ ਦੇਖਿਆ ਜਾਣ ਲਗਿਆ, ਦਕਿਆਨੂਸੀ ਮੰਨਿਆ ਜਾਣ ਲਗਿਆ। ਅਤੇ ਇਸ ਪ੍ਰਕਾਰ ਨਾਲ ਸਾਡੇ ਅਤੀਤ ਦੇ ਪ੍ਰਤੀ ਅਨਿਆਂ ਕਰਨ ਦੀ ਨੌਬਤ ਆਈ ਹੈ। ਆਪਣੀਆਂ ਮਾਨਤਾਵਾਂ ਨੂੰ ਗਾਲੀ ਦਿੰਦੇ ਹਨ, ਆਪਣੀਆਂ ਅੱਛੀਆਂ ਪਰੰਪਰਾਵਾਂ ਨੂੰ ਗਾਲੀ ਦਿੰਦੇ ਹਨ ਤਾਂ ਆਪ progressive ਹੋ, ਇਸ ਪ੍ਰਕਾਰ ਦੇ Narrative ਘੜੇ ਜਾਣ ਲਗੇ ਦੇਸ਼ ਵਿੱਚ। ਅਤੇ ਇਸ ਦੀ ਅਗਵਾਈ ਕਿੱਥੇ ਹੁੰਦੀ ਸੀ ਇਹ ਦੁਨੀਆ ਭਲੀ-ਭਾਂਤ ਜਾਣਦੀ ਹੈ।
ਦੂਸਰੇ ਦੇਸ਼ ਤੋਂ ਆਯਾਤ ਕਰਨਾ, ਉਸ ਨੂੰ ਗਰਵ(ਮਾਣ) ਕਰ ਅਤੇ ਭਾਰਤ ਦੀ ਕੋਈ ਚੀਜ਼ ਹੈ ਤਾਂ ਦੂਸਰੇ ਦਰਜੇ ਦੀ ਹੈ, ਇਹ status ਬਣਾ ਦਿੱਤਾ ਗਿਆ ਸੀ। ਇਹ status symbol ਬਾਹਰ ਤੋਂ ਆਇਆ made in foreign, status ਬਣਾ ਦਿੱਤਾ ਸੀ। ਇਹ ਲੋਕ ਅੱਜ ਭੀ ਵੋਕਲ ਫੌਰ ਲੋਕਲ ਬੋਲਣ ਤੋਂ ਬਚ ਰਹੇ ਹਨ, ਮੇਰੇ ਦੇਸ਼ ਦੇ ਗ਼ਰੀਬਾਂ ਦੇ ਕਲਿਆਣ ਦਾ ਕੰਮ ਹੁੰਦਾ ਹੈ। ਅੱਜ ਆਤਮਨਿਰਭਰ ਭਾਰਤ ਦੀ ਬਾਤ ਉਨ੍ਹਾਂ ਦੇ ਮੂੰਹ ਤੋਂ ਨਹੀਂ ਨਿਕਲਦੀ ਹੈ। ਅੱਜ Make in India ਕੋਈ ਬੋਲਦਾ ਹੈ ਤਾਂ ਉਨ੍ਹਾਂ ਦੇ ਪੇਟ ਵਿੱਚ ਚੂਹੇ ਦੌੜਨ ਲਗ ਜਾਂਦੇ ਹਨ।
ਆਦਰਯੋਗ ਸਭਾਪਤੀ ਜੀ,
ਦੇਸ਼ ਇਹ ਸਭ ਦੇਖ ਚੁੱਕਿਆ ਹੈ ਅਤੇ ਹੁਣ ਸਮਝ ਭੀ ਚੁੱਕਿਆ ਹੈ ਅਤੇ ਉਸੇ ਦਾ ਪਰਿਣਾਮ ਆਪ ਭੁਗਤ ਭੀ ਰਹੇ ਹਨ।
ਆਦਰਯੋਗ ਸਭਾਪਤੀ ਜੀ,
ਰਾਸ਼ਟਰਪਤੀ ਜੀ ਨੇ ਆਪਣੇ ਅਭਿਭਾਸ਼ਣ ਵਿੱਚ ਵਿਸਤਾਰ ਵਿੱਚ ਸਿਰਫ਼ ਚਾਰ ਸਭ ਤੋਂ ਬੜੀਆਂ ਜਾਤੀਆਂ ਦੇ ਵਿਸ਼ੇ ਵਿੱਚ ਸਾਨੂੰ ਸਭ ਨੂੰ ਸੰਬੋਧਨ ਕੀਤਾ ਸੀ। ਯੁਵਾ, ਨਾਰੀ, ਗ਼ਰੀਬ ਅਤੇ ਸਾਡੇ ਅੰਨਦਾਤਾ। ਅਸੀਂ ਜਾਣਦੇ ਹਾਂ ਇਨ੍ਹਾਂ ਦੀਆਂ ਸਮੱਸਿਆਵਾਂ ਜ਼ਿਆਦਾਤਰ ਇੱਕ ਸਮਾਨ ਹਨ, ਉਨ੍ਹਾਂ ਦੇ ਸੁਪਨੇ ਭੀ ਇੱਕ ਸਮਾਨ ਹਨ ਅਤੇ ਉਸ ਦੇ ਸਮਾਧਾਨ ਅਗਰ ਕਰਨੇ ਹਨ ਤਾਂ ਥੋੜਾ 19-20 ਦਾ ਫਰਕ ਪਵੇਗਾ ਲੇਕਿਨ ਇਨ੍ਹਾਂ ਚਾਰਾਂ ਵਰਗਾਂ ਦੇ ਸਮਾਧਾਨ ਦੇ ਰਸਤੇ ਭੀ ਇੱਕ ਹੀ ਹਨ। ਅਤੇ ਇਸ ਲਈ ਉਨ੍ਹਾਂ ਨੇ ਬਹੁਤ ਹੀ ਉਪਯੁਕਤ (ਉਚਿਤ) ਰੂਪ ਨਾਲ ਰਾਸ਼ਟਰ ਦਾ ਮਾਰਗਦਰਸ਼ਨ ਕੀਤਾ ਹੈ ਕਿ ਇਨ੍ਹਾਂ ਚਾਰ ਥੰਮ੍ਹਾਂ ਨੂੰ ਮਜ਼ਬੂਤ ਕਰੋ, ਦੇਸ਼ ਵਿਕਸਿਤ ਭਾਰਤ ਦੀ ਤਰਫ਼ ਤੇਜ਼ ਗਤੀ ਨਾਲ ਅੱਗੇ ਵਧੇਗਾ।
ਆਦਰਯੋਗ ਸਭਾਪਤੀ ਜੀ,
ਅਗਰ ਅਸੀਂ 21ਵੀਂ ਸਦੀ ਵਿੱਚ ਹਾਂ, ਅਸੀਂ ਵਿਕਸਿਤ ਭਾਰਤ ਦੇ ਸੁਪਨਿਆਂ ਨੂੰ ਇਸੇ ਸਦੀ ਵਿੱਚ 2047 ਤੱਕ ਸਿੱਧ ਕਰਨਾ ਚਾਹੁੰਦੇ ਹਾਂ ਤਾਂ 20ਵੀਂ ਸਦੀ ਦੀ ਸੋਚ ਨਹੀਂ ਚਲ ਸਕਦੀ ਹੈ। 20ਵੀਂ ਸਦੀ ਦਾ ਸੁਆਰਥੀ ਏਜੰਡਾ, ਮੈਂ ਅਤੇ ਮੇਰਾ ਵਾਲਾ ਜੋ ਖੇਲ ਹੈ ਨਾ ਉਹ 21ਵੀਂ ਸਦੀ ਵਿੱਚ ਦੇਸ਼ ਨੂੰ ਸਮ੍ਰਿੱਧ ਵਿਕਸਿਤ ਭਾਰਤ ਨਹੀਂ ਬਣਾ ਸਕਦਾ ਹੈ। ਕਾਂਗਰਸ, ਇਨ੍ਹੀ ਦਿਨੀਂ ਕਾਫੀ ਬਾਤਾਂ ਹੋ ਰਹੀਆਂ ਹਨ, ਜਾਤੀ ਦੀ ਫਿਰ ਤੋਂ ਇਕ ਵਾਰ, ਕਿਉਂ ਜ਼ਰੂਰਤ ਪੈ ਗਈ ਹੈ ਉਨ੍ਹਾਂ ਨੂੰ ਮੈਂ ਤਾਂ ਨਹੀਂ ਜਾਣਦਾ ਹਾਂ। ਲੇਕਿਨ ਅਗਰ ਉਨ੍ਹਾਂ ਨੂੰ ਜ਼ਰੂਰਤ ਪਈ ਹੈ ਤਾਂ ਪਹਿਲੇ ਜ਼ਰਾ ਆਪਣੇ ਗਿਰੇਬਾਨ ਵਿੱਚ ਝਾਕੋ (ਦੇਖੋ), ਉਨ੍ਹਾਂ ਨੂੰ ਪਤਾ ਚਲੇਗਾ ਕੀ ਕੀਤਾ ਹੈ। ਦਲਿਤ, ਪਿਛੜੇ ਅਤੇ ਆਦਿਵਾਸੀ ਕਾਂਗਰਸ ਜਨਮਜਾਤ ਉਨ੍ਹਾਂ ਦੀ ਸਭ ਤੋਂ ਬੜੀ ਵਿਰੋਧੀ ਰਹੀ ਹੈ, ਅਤੇ ਮੈਂ ਤਾਂ ਕਦੇ-ਕਦੇ ਸੋਚਦਾ ਹਾਂ ਅਗਰ ਬਾਬਾ ਸਾਹਿਬ ਨਾ ਹੁੰਦੇ ਨਾ ਤਾਂ ਸ਼ਾਇਦ ਇਹ SC/ST ਨੂੰ ਰਿਜ਼ਰਵੇਸ਼ਨ ਮਿਲਦੀ ਕਿ ਨਹੀਂ ਮਿਲਦੀ , ਇਹ ਭੀ ਮੇਰੇ ਮਨ ਵਿੱਚ ਸਵਾਲ ਉੱਠਦਾ ਹੈ।
ਆਦਰਯੋਗ ਸਭਾਪਤੀ ਜੀ,
ਅਤੇ ਮੈਂ ਇਹ ਕਹਿ ਰਿਹਾ ਹਾਂ ਇਸ ਦੇ ਪਿੱਛੇ ਮੇਰੇ ਪਾਸ ਪ੍ਰਮਾਣ ਹੈ। ਇਨ੍ਹਾਂ ਦੀ ਸੋਚ ਅੱਜ ਤੋਂ ਨਹੀਂ ਹੈ, ਉਸ ਸਮੇਂ ਤੋਂ ਐਸੀ ਹੈ ਮੇਰੇ ਪਾਸ ਪ੍ਰਮਾਣ ਹੈ। ਅਤੇ ਮੈਂ ਪ੍ਰਮਾਣ ਦੇ ਸਿਵਾਏ, ਮੈਂ ਇੱਥੇ ਕਹਿਣ ਦੇ ਲਈ ਨਹੀਂ ਆਇਆ ਹਾਂ, ਆਦਰਯੋਗ ਸਭਾਪਤੀ ਜੀ। ਅਤੇ ਜਦੋਂ ਬਾਤਾਂ ਉੱਥੋਂ ਉੱਠੀਆਂ ਹਨ ਤਾਂ ਫਿਰ ਤਿਆਰੀ ਰੱਖਣੀ ਚਾਹੀਦੀ ਹੈ ਉਨ੍ਹਾਂ ਨੂੰ ਅਤੇ ਮੇਰਾ-ਪਰੀਚੈ ਤਾਂ ਹੋ ਚੁੱਕਿਆ ਹੈ 10 ਸਾਲ ਹੋ ਗਏ। ਇੱਕ ਵਾਰ, ਹੋਰ ਮੈਂ ਆਦਰਪੂਰਵਕ ਨਹਿਰੂ ਜੀ ਨੂੰ ਇਨ੍ਹੀਂ ਦਿਨੀਂ ਜ਼ਿਆਦਾ ਯਾਦ ਕਰਦਾ ਹਾਂ, ਕਿਉਂਕਿ ਸਾਡੇ ਸਾਥੀਆਂ ਦੀ ਅਪੇਖਿਆ ਰਹਿੰਦੀ ਹੈ ਕਿ ਜ਼ਰਾ ਉਨ੍ਹਾਂ ਨੂੰ ਕਦੇ-ਕਦੇ ਬੋਲੋ ਕੁਝ ਤਾਂ ਬੋਲਣਾ ਚਾਹੀਦਾ ਹੈ। ਹੁਣ ਦੇਖੋ ਇੱਕ ਵਾਰ ਨਹਿਰੂ ਜੀ ਨੇ ਇੱਕ ਚਿੱਠੀ ਲਿਖੀ ਸੀ। ਅਤੇ ਇਹ ਚਿੱਠੀ ਮੁੱਖ ਮੰਤਰੀਆਂ ਨੂੰ ਲਿਖੀ ਸੀ, ਮੈਂ ਉਸ ਦਾ ਅਨੁਵਾਦ ਪੜ੍ਹ ਰਿਹਾ ਹਾਂ, ਉਨ੍ਹਾਂ ਨੇ ਲਿਖਿਆ ਸੀ, ਇਹ ਦੇਸ਼ ਦੇ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਜੀ ਦੁਆਰਾ ਉਸ ਸਮੇਂ ਦੇ ਦੇਸ਼ ਦੇ ਮੁੱਖ ਮੰਤਰੀਆਂ ਨੂੰ ਲਿੱਖੀ ਗਈ ਚਿੱਠੀ ਹੈ, on record ਹੈ, ਮੈਂ ਅਨੁਵਾਦ ਪੜ੍ਹਦਾ ਹਾਂ- ਮੈਂ ਕਿਸੇ ਭੀ ਰਿਜ਼ਰਵੇਸ਼ਨ ਨੂੰ ਪਸੰਦ ਨਹੀਂ ਕਰਦਾ ਅਤੇ ਖਾਸ ਕਰਕੇ ਨੌਕਰੀ ਵਿੱਚ ਰਿਜ਼ਰਵੇਸ਼ਨ ਤਾਂ ਕਤਈ ਨਹੀਂ, ਮੈਂ ਐਸੇ ਕਿਸੇ ਭੀ ਕਦਮ ਦੇ ਖ਼ਿਲਾਫ਼ ਹਾਂ ਜੋ ਅਕੁਸ਼ਲਤਾ ਨੂੰ ਹੁਲਾਰਾ ਦੇਵੇ, ਜੋ ਦੋਇਮ (ਦੂਜੇ) ਦਰਜ ਦੀ ਤਰਫ਼ ਲੈ ਜਾਵੇ। ਇਹ ਪੰਡਿਤ ਨਹਿਰੂ ਦੀ ਮੁੱਖ ਮੰਤਰੀਆਂ ਨੂੰ ਲਿਖੀ ਹੋਈ ਚਿੱਠੀ ਹੈ। ਅਤੇ ਤਦ ਜਾ ਕੇ ਮੈਂ ਕਹਿੰਦਾ ਹਾਂ, ਇਹ ਜਨਮਜਾਤ ਇਸ ਦੇ ਵਿਰੋਧੀ ਹਨ। ਨਹਿਰੂ ਜੀ ਕਹਿੰਦੇ ਸਨ, ਅਗਰ SC, ST, OBC ਨੂੰ ਨੌਕਰੀਆਂ ਵਿੱਚ ਰਿਜ਼ਰਵੇਸ਼ਨ ਮਿਲੀ ਤਾਂ ਸਰਕਾਰੀ ਕੰਮ ਦਾ ਪੱਧਰ ਗਿਰ ਜਾਵੇਗਾ। ਅਤੇ ਅੱਜ ਜੋ ਅੰਕੜੇ ਗਿਣਾਉਂਦੇ ਹਨ ਨਾ, ਇਤਨੇ ਇੱਥੇ ਹਨ, ਇਤਨੇ ਇੱਥੇ ਹਨ, ਉਸ ਦਾ ਮੂਲ ਤਾਂ ਇੱਥੇ ਹੈ। ਕਿਉਂਕਿ ਉਸ ਸਮੇਂ ਤਾਂ ਉਨ੍ਹਾਂ ਨੇ ਰੋਕ ਦਿੱਤਾ ਸੀ, recruitment ਹੀ ਮਤ ਕਰੋ। ਅਗਰ ਉਸ ਸਮੇਂ ਸਰਕਾਰ ਵਿੱਚ ਭਰਤੀ ਹੋਈ ਹੁੰਦੀ ਅਤੇ ਉਹ ਪ੍ਰਮੋਸ਼ਨ ਕਰਦੇ-ਕਰਦੇ ਅੱਗੇ ਵਧਦੇ, ਤਾਂ ਅੱਜ ਇੱਥੇ ਪਹੁੰਚਦੇ।
ਸਭਾਪਤੀ ਜੀ,
ਇਹ quote ਮੈਂ ਪੜ੍ਹ ਰਿਹਾ ਹਾਂ, ਆਪ verify ਕਰ ਸਕਦੇ ਹੋ। ਮੈਂ ਪੰਡਿਤ ਨਹਿਰੂ ਦਾ quote ਪੜ੍ਹ ਰਿਹਾ ਹਾਂ।
ਆਦਰਯੋਗ ਸਭਾਪਤੀ ਜੀ,
ਆਪ (ਤੁਸੀਂ) ਤਾਂ ਜਾਣਦੇ ਹੋ ਨਹਿਰੂ ਜੀ ਨੇ ਜੋ ਕਿਹਾ ਉਹ ਕਾਂਗਰਸ ਦੇ ਲਈ ਹਮੇਸ਼ਾ ਤੋਂ ਪੱਥਰ ਦੀ ਲਕੀਰ ਹੁੰਦਾ ਹੈ। ਨਹਿਰੂ ਜੀ ਨੇ ਕਿਹਾ ਮਤਲਬ ਪੱਥਰ ਦੀ ਲਕੀਰ ਉਨ੍ਹਾਂ ਦੇ ਲਈ। ਦਿਖਾਵੇ ਦੇ ਲਈ ਆਪ ਕੁਝ ਭੀ ਕਹੋਂ, ਲੇਕਿਨ ਤੁਹਾਡੀ ਸੋਚ ਐਸੀਆਂ ਕਈ ਉਦਾਹਰਣਾਂ ਨਾਲ ਸਿੱਧ ਹੁੰਦੀ ਹੈ। ਮੈਂ ਅਣਗਿਣਤ ਉਦਾਹਰਣ ਦੇਖ ਸਕਦਾ ਹਾਂ, ਲੇਕਿਨ ਮੈਂ ਇੱਕ ਉਦਾਹਰਣ ਜ਼ਰੂਰ ਦੇਣਾ ਚਾਹੁੰਦਾ ਹਾਂ ਅਤੇ ਉਹ ਉਦਾਹਰਣ ਮੈਂ ਜੰਮੂ-ਕਸ਼ਮੀਰ ਦਾ ਦੇਣਾ ਚਾਹੁੰਦਾ ਹਾਂ। ਕਾਂਗਰਸ ਨੇ ਜੰਮੂ-ਕਸ਼ਮੀਰ ਦੇ SC, ST, OBC,ਨੂੰ ਸੱਤ ਦਹਾਕੇ ਤੱਕ ਉਨ੍ਹਾਂ ਦੇ ਅਧਿਕਾਰਾਂ ਤੋਂ ਵੰਚਿਤ ਰੱਖਿਆ। ਆਰਟੀਕਲ 370, ਮੈਂ ਅਸੀਂ ਕਿਤਨੀਆਂ ਜਿੱਤਾਂਗੇ ਉਸ ਦੀ ਬਾਤ ਹੁਣ ਨਹੀਂ ਕਰ ਰਿਹਾ ਹਾਂ। ਆਰਟੀਕਲ 370 ਨੂੰ ਨਿਰਸਤ ਕੀਤਾ, ਤਦ ਜਾ ਕੇ ਇਤਨੇ ਦਹਾਕਿਆਂ ਦੇ ਬਾਅਦ SC,ST, OBC ਨੂੰ ਉਹ ਅਧਿਕਾਰ ਮਿਲੇ, ਜੋ ਦੇਸ਼ ਦੇ ਲੋਕਾਂ ਨੂੰ ਬਰਸਾਂ ਤੋਂ ਮਿਲੇ ਹੋਏ ਸਨ, ਉਸ ਨੂੰ ਰੋਕ ਕੇ ਰੱਖਿਆ ਸੀ। ਜੰਮੂ-ਕਸ਼ਮੀਰ ਵਿੱਚ Forest Rights Act ਉਨ੍ਹਾਂ ਨੂੰ ਪ੍ਰਾਪਤ ਨਹੀਂ ਸੀ। ਜੰਮੂ-ਕਸ਼ਮੀਰ ਵਿੱਚ Prevention of Atrocities Act ਨਹੀਂ ਸੀ , ਇਹ ਅਸੀਂ 370 ਹਟਾਕੇ ਇਹ ਅਧਿਕਾਰ ਉਨ੍ਹਾਂ ਨੂੰ ਦਿੱਤੇ। ਸਾਡੇ SC ਸਮੁਦਾਇ ਵਿੱਚ ਭੀ ਸਭ ਤੋਂ ਪਿੱਛੇ ਪੀੜ੍ਹੀ ਕੋਈ ਰਿਹਾ ਤਾਂ ਸਾਡਾ ਵਾਲਮੀਕਿ ਸਮਾਜ ਰਿਹਾ ਲੇਕਿਨ ਸਾਡਾ ਵਾਲਮੀਕਿ ਪਰਿਵਾਰਾਂ ਨੂੰ ਭੀ ਸੱਤ-ਸੱਤ ਦਹਾਕੇ ਦੇ ਬਾਅਦ ਭੀ ਜੰਮੂ-ਕਸ਼ਮੀਰ ਵਿੱਚ ਰਹੇ, Domicile ਦਾ ਅਧਿਕਾਰ ਨਹੀਂ ਦਿੱਤਾ ਗਿਆ। ਇਹ ਹੈ ਅਤੇ ਮੈਂ ਅੱਜ ਦੇਸ਼ ਨੂੰ ਭੀ ਅਵਗਤ (ਜਾਣੂ) ਕਰਨਾ ਚਾਹੁੰਦਾ ਹਾਂ ਕਿ ਸਥਾਨਕ ਸੰਸਥਾਵਾਂ ਵਿੱਚ Local Self Governments ਵਿੱਚ OBC ਦੀ ਰਿਜ਼ਰਵੇਸ਼ਨ ਦਾ ਬਿਲ ਭੀ ਕੱਲ੍ਹ 6 ਫਰਵਰੀ ਨੂੰ ਲੋਕ ਸਭਾ ਵਿੱਚ ਭੀ ਪਾਸ ਹੋਇਆ ਹੈ।
ਆਦਰਯੋਗ ਸਭਾਪਤੀ ਜੀ,
SC, ST, OBC ਉਨ੍ਹਾਂ ਦੀ ਬੜੀ ਭਾਗੀਦਾਰੀ ਨਾਲ ਕਾਂਗਰਸ ਅਤੇ ਸਾਥੀਆਂ ਨੂੰ ਹਮੇਸ਼ਾ ਪਰੇਸ਼ਾਨੀ ਰਹੀ ਹੈ। ਬਾਬਾ ਸਾਹਬ ਦੀ ਰਾਜਨੀਤੀ ਨੂੰ, ਬਾਬਾ ਸਾਹਬ ਦੇ ਵਿਚਾਰਾਂ ਨੂੰ ਖ਼ਤਮ ਕਰਨ ਦੇ ਲਈ ਕੋਈ ਕਸਰ ਉਨ੍ਹਾਂ ਨੇ ਛੱਡੀ ਨਹੀਂ ਹੈ। ਬਿਆਨ available ਹੈ, ਚੋਣਆਂ ਵਿੱਚ ਕੀ-ਕੀ ਬੋਲਿਆ ਗਿਆ ਉਹ ਭੀ available ਹੈ। ਇਨ੍ਹਾਂ ਨੂੰ ਤਾਂ ਭਾਰਤ ਰਤਨ ਭੀ ਦੇਣ ਦੀ ਤਿਆਰੀ ਨਹੀਂ ਸੀ। ਉਹ ਭੀ ਭਾਜਪਾ ਦੇ ਸਮਰਥਨ ਨਾਲ ਔਰ ਸਰਕਾਰ ਬਣੀ ਤਦ ਬਾਬਾ ਸਾਹਬ ਨੂੰ ਭਾਰਤ ਰਤਨ ਮਿਲਿਆ। ਇਤਨਾ ਹੀ ਨਹੀਂ ਸੀਤਾਰਾਮ ਕੇਸਰੀ ਅਤਿ ਪਿਛੜੀ ਜਾਤੀ ਤੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਉਠਾ ਕੇ ਫੁਟਪਾਥ ‘ਤੇ ਫੈਂਕ (ਸੁੱਟ) ਦਿੱਤਾ ਗਿਆ, OBC। ਉਹ ਵੀਡੀਓ available ਹੈ, ਉਹ ਦੇਸ਼ ਨੇ ਦੇਖਿਆ। ਸੀਤਾਰਾਮ ਕੇਸਰੀ ਦੇ ਨਾਲ ਕੀ ਹੋਇਆ।
ਅਤੇ ਆਦਰਯੋਗ ਸਭਾਪਤੀ ਜੀ,
ਇਨ੍ਹਾਂ ਦੇ ਇੱਕ ਮਾਰਦਰਸ਼ਕ ਅਮਰੀਕਾ ਵਿੱਚ ਬੈਠੇ ਹਨ, ਜੋ ਪਿਛਲੀਆਂ ਚੋਣਾਂ ਵਿੱਚ ਹੋਇਆ ਤਾਂ ਹੋਇਆ ਦੇ ਲਈ Famous ਹੋ ਗਏ ਸਨ। ਅਤੇ ਕਾਂਗਰਸ ਇਸ ਪਰਿਵਾਰ ਦੇ ਕਾਫੀ ਕਰੀਬੀ ਹਨ। ਉਨ੍ਹਾਂ ਨੇ ਹੁਣੇ-ਹੁਣੇ ਸੰਵਿਧਾਨ ਨਿਰਮਾਤਾ ਬਾਬਾ ਸਾਹਬ ਅੰਬੇਡਕਰ ਦੇ ਉਨ੍ਹਾਂ ਦੇ ਯੋਗਦਾਨ ਨੂੰ ਛੋਟਾ ਕਰਨ ਦਾ ਭਰਪੂਰ ਪ੍ਰਯਾਸ ਕੀਤਾ।
ਅਤੇ ਆਦਰਯੋਗ ਸਭਾਪਤੀ ਜੀ,
ਦੇਸ਼ ਵਿੱਚ ਪਹਿਲੀ ਵਾਰ ਐੱਨਡੀਏ ਨੇ ਇੱਕ ਆਦਿਵਾਸੀ ਬੇਟੀ ਨੂੰ ਰਾਸ਼ਟਰਪਤੀ ਬਣਾਉਣ ਦੇ ਲਈ ਪ੍ਰਸਤਾਵ ਦਿੱਤਾ, ਉਨ੍ਹਾਂ ਨੂੰ ਉਮੀਦਵਾਰ ਬਣਾਇਆ। ਤੁਹਾਡਾ ਸਾਡੇ ਨਾਲ ਵਿਚਾਰਕ ਵਿਰੋਧ ਹੋਵੇ, ਉਹ ਇੱਕ ਬਾਤ ਹੈ। ਅਗਰ ਸਾਡੇ ਨਾਲ ਵਿਚਾਰਕ ਵਿਰੋਧ ਹੁੰਦਾ ਤੁਹਾਡੇ ਸਾਹਮਣੇ Candidate ਖੜ੍ਹਾ ਕੀਤਾ ਹੁੰਦਾ, ਮੈਂ ਸਮਝ ਸਕਦਾ ਸੀ। ਲੇਕਿਨ ਵਿਚਾਰਕ ਵਿਰੋਧ ਨਹੀਂ ਸੀ ਕਿਉਂ, ਕਿਉਂਕਿ ਸਾਡੇ ਇੱਥੋਂ ਗਿਆ ਹੋਇਆ ਵਿਅਕਤੀ ਤੁਸੀਂ ਉਮੀਦਵਾਰ ਬਣਾਇਆ। ਇਸ ਲਈ ਵਿਚਾਰਕ ਵਿਰੋਧ ਨਹੀਂ ਸੀ, ਤੁਹਾਡਾ ਵਿਰੋਧ ਇੱਕ ਆਦਿਵਾਸੀ ਬੇਟੀ ਦੇ ਲਈ ਸੀ। ਅਤੇ ਇਸ ਲਈ ਤੁਸੀਂ ਅਤੇ ਇਹ ਜਦੋਂ ਸੰਗਮਾ ਜੀ ਚੋਣ ਲੜ ਰਹੇ ਸਨ, ਉਹ ਭੀ ਇੱਕ ਆਦਿਵਾਸੀ ਸਨ ਨੌਰਥ ਈਸਟ ਦੇ ਉਨ੍ਹਾਂ ਦੇ ਨਾਲ ਹੀ ਇਹੀ ਕੀਤਾ ਗਿਆ ਸੀ। ਅਤੇ ਅੱਜ ਤੱਕ ਸਭਾਪਤੀ ਜੀ, ਰਾਸ਼ਟਰਪਤੀ ਜੀ ਦਾ ਅਪਮਾਨ ਕਰਨ ਦੀਆਂ ਘਟਨਾਵਾਂ ਘੱਟ ਨਹੀਂ ਹਨ। ਪਹਿਲੀ ਵਾਰ ਇਸ ਦੇਸ਼ ਵਿੱਚ ਹੋਇਆ ਹੈ। ਉਨ੍ਹਾਂ ਦੇ ਜ਼ਿੰਮੇਦਾਰ ਲੋਕਾਂ ਦੇ ਮੂੰਹ ਤੋਂ ਐਸੀਆਂ-ਐਸੀਆਂ ਬਾਤਾਂ ਨਿਕਲੀਆਂ ਹਨ, ਸ਼ਰਮ ਨਾਲ ਮੱਥਾ ਝੁੱਕ ਜਾਵੇ। ਰਾਸ਼ਟਰਪਤੀ ਦੇ ਲਈ ਐਸੀ ਭਾਸ਼ਾ ਬੋਲੀ ਗਈ ਹੈ, ਮਨ ਵਿੱਚ ਜੋ ਕਸਕ ਪਈ ਹੈ ਨਾ, ਉਹ ਕਿਤੇ ਨਾ ਕਿਤੇ ਇਸ ਪ੍ਰਕਾਰ ਨਾਲ ਨਿਕਲਦੀ ਰਹਿੰਦੀ ਹੈ। ਐੱਨਡੀਏ ਦੇ ਅੰਦਰ ਸਾਨੂੰ 10 ਸਾਲ ਕੰਮ ਕਰਨ ਦਾ ਮੌਕਾ ਮਿਲਿਆ। ਅਸੀਂ ਪਹਿਲੇ ਦਲਿਤ ਨੂੰ ਅਤੇ ਹੁਣ ਆਦਿਵਾਸੀ ਨੂੰ, ਅਸੀਂ ਹਮੇਸ਼ਾ ਸਾਡੀ ਪ੍ਰਾਥਮਿਕਤਾ ਕੀ ਹੈ ਇਸ ਦਾ ਪਰੀਚੈ ਦਿੱਤਾ ਹੈ।
ਆਦਰਯੋਗ ਸਭਾਪਤੀ ਜੀ,
ਜਦੋਂ ਮੈਂ ਸਾਡੀ ਸਰਕਾਰ ਦੀ performance ਦੀ ਬਾਤ ਕਰਦਾ ਹਾਂ। ਐੱਨਡੀਏ ਦੀ ਜੋ ਗ਼ਰੀਬ ਕਲਿਆਣ ਦੀਆਂ ਨੀਤੀਆਂ ਹਨ, ਉਸ ਦੀਆਂ ਬਾਤਾਂ ਕਰਦਾ ਹਾਂ। ਥੋੜ੍ਹਾ ਜਿਹਾ ਅਗਰ ਉਸ ਸਮਾਜ ਨੂੰ ਨਿਕਟ ਤੋਂ ਜਾਣਦੇ ਹੋ, ਆਖਰ ਕਿਸ ਸਮਾਜ ਦੇ ਲਾਭਾਰਥੀਆਂ ਹਨ, ਕੌਣ ਲੋਕ ਹਨ? ਇਹ ਝੁੱਗੀ-ਝੌਂਪੜੀ ਵਿੱਚ ਕਿਸ ਨੂੰ ਰਹਿਣ ਦੇ ਲਈ ਜ਼ਿੰਦਗੀ ਗੁਜਾਰਨੀ ਪੈ ਰਹੀ ਹੈ? ਇਹ ਕਿਸ ਸਮਾਜ ਦੇ ਲੋਕ ਹਨ? ਮੁਸੀਬਤਾਂ ਤੋਂ ਗੁਜਰਨਾ ਪੈਂਦਾ ਹੈ, ਵਿਵਸਥਾਵਾਂ ਤੋਂ ਵੰਚਿਤ ਰਹਿਣਾ ਪਿਆ ਹੈ, ਕੌਣ ਸਮਾਜ ਹੈ? ਅਸੀਂ ਜਿਤਨਾ ਕੰਮ ਕੀਤਾ ਹੈ ਨਾ ਇਹ SC, ST, OBC, ਆਦਿਵਾਸੀ ਇਸੇ ਸਮਾਜ ਦੇ ਲਈ ਹੈ। ਕੱਚੀਆਂ ਬਸਤੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਪੱਕਾ ਘਰ ਮਿਲਿਆ ਹੈ, ਤਾਂ ਮੇਰੇ ਇਸ ਸਮਾਜ ਦੇ ਬੰਧੁਆਂ (ਭਾਈਆਂ) ਨੂੰ ਮਿਲਿਆ ਹੈ।
ਸਵੱਛਤਾ ਦੇ ਅਭਾਵ (ਕਮੀ) ਵਿੱਚ ਹਰ ਵਾਰ ਬਿਮਾਰੀ ਨਾਲ ਜੁਝਣਾ ਪੈਂਦਾ ਸੀ, ਉਨ੍ਹਾਂ ਨੂੰ ਸਵੱਛ ਭਾਰਤ ਅਭਿਯਾਨ ਦਾ ਲਾਭ ਦੇਣ ਦਾ ਕੰਮ ਸਭਾਪਤੀ ਜੀ ਸਾਡੀਆਂ ਯੋਜਨਾਵਾਂ ਦੇ ਤਹਿਤ ਮਿਲਿਆ ਹੈ, ਤਾਕਿ ਉਸ ਨੂੰ ਅੱਛੀ ਜ਼ਿੰਦਗੀ ਜੀਣ ਦਾ ਅਵਸਰ ਮਿਲ ਸਕੇ। ਇਸੇ ਪਰਿਵਾਰਾਂ ਦੀਆਂ ਸਾਡੀਆਂ ਮਾਤਾਵਾਂ-ਭੈਣਾਂ ਧੂੰਏਂ ਨਾਲ ਖਾਣਾ ਪਕਾ-ਪਕਾ ਕੇ ਆਪਣੀ ਸਿਹਤ ਦੇ ਸੰਕਟ ਨੂੰ ਝੱਲ ਰਹੀਆਂ ਸਨ, ਅਸੀਂ ਉਨ੍ਹਾਂ ਨੂੰ ਉੱਜਵਲਾ ਗੈਸ ਦਿੱਤੀ, ਉਹ ਇਨ੍ਹਾਂ ਹੀ ਪਰਿਵਾਰਾਂ ਵਿੱਚੋਂ ਹਨ। ਮੁਫ਼ਤ ਰਾਸ਼ਨ ਹੋਵੇ, ਮੁਫ਼ਤ ਇਲਾਜ ਹੋਵੇ, ਇਸ ਦੇ ਲਾਭਾਰਥੀ ਇਹੀ ਮੇਰੇ ਪਰਿਵਾਰ ਹਨ। ਜੋ ਸਮਾਜ ਦੇ ਇਸ ਵਰਗ ਦੇ ਮੇਰੇ ਪਰਿਵਾਰਜਨ ਹਨ, ਜਿਨ੍ਹਾਂ ਦੇ ਲਈ ਸਾਡੀਆਂ ਸਾਰੀਆਂ ਯੋਜਨਾਵਾਂ ਕੰਮ ਕਰ ਰਹੀਆਂ ਹਨ।
ਆਦਰਯੋਗ ਸਭਾਪਤੀ ਜੀ,
ਇੱਥੇ ਕੁਝ ਐਸਾ ਨੈਰੇਟਿਵ ਰੱਖਿਆ ਗਿਆ, ਘੱਟ ਤੋਂ ਘੱਟ ਤੱਥਾਂ ਨੂੰ ਇਸ ਪ੍ਰਕਾਰ ਨਾਲ ਨਕਾਰਨਾ ਕਿਸ ਦਾ ਭਲਾ ਹੋਵੇਗਾ? ਆਪ ਐਸਾ ਕਰਕੇ ਆਪਣੀ ਕ੍ਰੈਡਬਿਲਿਟੀ ਭੀ ਖੋ (ਗੁਆ) ਰਹੇ ਹੋ। ਆਪਣੀ ਪ੍ਰਤਿਸ਼ਠਾ ਭੀ ਖੋ (ਗੁਆ) ਰਹੇ ਹੋ।
ਆਦਰਯੋਗ ਸਭਾਪਤੀ ਜੀ,
ਇੱਥੇ ਸਿੱਖਿਆ ਦੇ ਭ੍ਰਾਮਕ ਅੰਕੜੇ ਭੀ ਰੱਖੇ ਗਏ। ਗੁਮਰਾਹ ਕਰਨ ਦਾ ਕੈਸਾ ਪ੍ਰਯਾਸ ਹੁੰਦਾ ਹੈ। ਪਿਛਲੇ 10 ਸਾਲ ਵਿੱਚ SC, ST students ਦੇ ਲਈ ਜੋ scholarship ਦਿੱਤੀ ਜਾਂਦੀ ਹੈ, 10 ਸਾਲ ਵਿੱਚ ਉਸ ਦਾ ਵਾਧਾ ਹੋਇਆ ਹੈ। ਇਨ੍ਹਾਂ 10 ਵਰ੍ਹਿਆਂ ਵਿੱਚ ਸਕੂਲਾਂ ਵਿੱਚ , ਹਾਇਰ ਐਜੂਕੇਸ਼ਨ ਵਿੱਚ ਨਾਮਾਂਕਣ ਦੀ ਸੰਖਿਆ ਭੀ ਬਹੁਤ ਵਧੀ ਹੈ ਅਤੇ dropout ਬਹੁਤ ਤੇਜ਼ੀ ਨਾਲ ਘੱਟ ਹੋਇਆ ਹੈ।
ਆਦਰਯੋਗ ਸਭਾਪਤੀ ਜੀ,
10 ਸਾਲ ਪਹਿਲੇ 120 ਏਕਲਵਯ ਮਾਡਲ ਸਕੂਲ ਸਨ, ਆਦਰਯੋਗ ਸਭਾਪਤੀ ਜੀ ਅੱਜ 400 ਏਕਲਵਯ ਮਾਡਲ ਸਕੂਲ ਹਨ। ਆਪ (ਤੁਸੀਂ) ਇਨ੍ਹਾਂ ਚੀਜ਼ਾਂ ਨੂੰ ਕੀ ਨਕਾਰਦੇ ਹੋ, ਕਿਉਂ ਐਸਾ ਕਰਦੇ ਹੋ? ਮੈਨੂੰ ਸਮਝ ਨਹੀਂ ਆਉਂਦਾ ਇਸ ਬਾਤ ਦਾ।
ਸਭਾਪਤੀ ਜੀ,
ਪਹਿਲੇ 1 ਸੈਂਟਰਲ ਟ੍ਰਾਇਬਲ ਯੂਨੀਵਰਸਿਟੀ ਸੀ, ਅੱਜ 2 ਸੈਂਟਰਲ ਟ੍ਰਾਇਬਲ ਯੂਨੀਵਰਸਿਟੀਜ਼ ਹਨ। ਆਦਰਯੋਗ ਸਭਾਪਤੀ ਜੀ ਇਹ ਭੀ ਸਚਾਈ ਹੈ ਕਿ ਲੰਬੇ ਅਰਸੇ ਤੱਕ ਦਲਿਤ, ਪਿਛੜੇ, ਆਦਿਵਾਸੀ ਬੇਟੇ-ਬੇਟੀਆ ਕਾਲਜਾਂ ਦਾ ਦਰਵਾਜ਼ਾ ਤੱਕ ਨਹੀਂ ਦੇਖ ਪਾਉਂਦੇ ਸਨ। ਮੈਂ ਤਾਂ ਮੈਨੂੰ ਯਾਦ ਮੈਂ ਗੁਜਰਾਤ ਵਿੱਚ ਜਦੋਂ ਸੀਐੱਮ ਬਣਿਆ ਤਾਂ ਮੇਰੇ ਲਈ ਚੌਂਕਾਣ ਵਾਲਾ analysis ਮੇਰੇ ਸਾਹਮਣੇ ਆਇਆ।
ਗੁਜਰਾਤ ਵਿੱਚ ਉਮਰਗਾਓ ਤੋਂ ਅੰਬਾਜੀ ਪੂਰੀ ਬੈਲਟ ਆਦਿਵਾਸੀ ਬਹੁਲ ਖੇਤਰ ਹੈ। ਸਾਡੀ ਦਿਗਵਿਜੈ ਸਿੰਘ ਜੀ ਦੇ ਦਾਮਾਦ ਭੀ ਉਸੇ ਇਲਾਕੇ ਵਿੱਚ ਹਨ। ਉਸ ਪੂਰੇ ਇਲਾਕੇ ਵਿੱਚ ਸਾਇੰਸ ਸਟ੍ਰੀਮ ਦਾ ਇੱਕ ਭੀ ਸਕੂਲ ਨਹੀਂ ਸੀ, ਮੈਂ ਜਦੋਂ ਉੱਥੇ ਗਿਆ ਹੁਣ ਉਸ ਇਲਾਕੇ ਵਿੱਚ ਮੇਰੇ ਆਦਿਵਾਸੀ ਬੱਚਿਆਂ ਦੇ ਲਈ ਸਾਇੰਸ ਸਟ੍ਰੀਮ ਦਾ ਸਕੂਲ ਨਹੀਂ ਹੋਵੇਗਾ ਤਾਂ ਇੰਜੀਨੀਅਰਿੰਗ, ਡਾਕਟਰੀ ਦਾ ਤਾਂ ਸਵਾਲ ਹੀ ਕਿੱਥੇ ਉੱਠਦਾ ਹੈ। ਐਸੀਆਂ minimum ਚੀਜ਼ਾਂ ਹੋਰ ਇੱਥੇ ਕੀ ਭਾਸ਼ਣ ਦੇ ਰਹੇ ਹਨ ਜੀ।
ਆਦਰਯੋਗ ਸਭਾਪਤੀ ਜੀ,
ਅਤੇ ਮੈਂ ਦੱਸਣਾ ਚਾਹੁੰਦਾ ਹਾਂ ਸਦਨ ਨੂੰ ਗਰਵ (ਮਾਣ) ਹੋਵੇਗਾ, ਆਪ (ਤੁਸੀਂ) ਉਸ ਸਦਨ ਵਿੱਚ ਬੈਠੇ ਹੋ, ਉੱਥੇ ਇੱਕ ਐਸੀ ਸਰਕਾਰ ਤੁਹਾਡੇ ਨਾਲ ਬਾਤ ਕਰ ਰਹੀ ਹੈ ਕਿ ਐਸੀ ਸਰਕਾਰ ਅਗਵਾਈ ਕਰ ਰਹੀ ਹੈ ਜਿੱਥੇ ਕਿਤਨਾ ਬੜਾ ਪਰਿਵਰਤਨ ਆਇਆ। ਆਪ (ਤੁਸੀਂ) ਉਸ ਸਮਾਜ ਦਾ ਵਿਸ਼ਵਾਸ ਵਧਾਓ, ਉਨ੍ਹਾਂ ਦਾ ਹੌਸਲਾ ਬੁਲੰਦ ਕਰੋ। ਉਹ ਦੇਸ਼ ਦੀ ਮੁੱਖਧਾਰਾ ਵਿੱਚ ਤੇਜ਼ੀ ਨਾਲ ਅੱਗੇ ਵਧਣ, ਉਸ ਦੇ ਲਈ ਅਸੀਂ ਪ੍ਰਯਾਸ ਕਰੀਏ, ਸਮੂਹਿਕ ਪ੍ਰਯਾਸ ਕਰੀਏ। ਆਪ (ਤੁਸੀਂ) ਦੇਖੋ, ਆਦਿਵਾਸੀ ਅਤੇ ਸਾਡੇ SC,ST ਦੇ ਵਿਦਿਆਰਥੀਆਂ ਦਾ ਨਾਮਾਂਕਣ, ਮੈਂ ਕੁਝ ਅੰਕੜੇ ਰੱਖਣਾ ਚਾਹੁੰਦਾ ਹਾਂ। ਉੱਚ ਸਿੱਖਿਆ ਵਿੱਚ SC ਵਿਦਿਆਰਥੀਆਂ ਨੂੰ ਨਾਮਾਂਕਣ 44% ਵਧਿਆ ਹੈ। ਉੱਚ ਸਿੱਖਿਆ ਵਿੱਚ ST ਵਿਦਿਆਰਥੀਆਂ ਦਾ ਨਾਮਾਂਕਣ 65% ਵਧਿਆ ਹੈ। ਹਾਇਰ ਐਜੂਕੇਸ਼ਨ ਵਿੱਚ OBC ਸਮਾਜ ਦੇ ਵਿਦਿਆਰਥੀਆਂ ਦੇ ਨਾਮਾਂਕਣ ਵਿੱਚ 45% ਵਾਧਾ ਹੋਇਆ ਹੈ। ਅਤੇ ਜਦੋਂ ਮੇਰੇ ਗ਼ਰੀਬ, ਦਲਿਤ, ਪਿਛੜੇ, ਆਦਿਵਾਸੀ, ਵੰਚਿਤ ਉਨ੍ਹਾਂ ਪਰਿਵਾਰਾਂ ਦੇ ਬੱਚੇ ਹਾਇਰ ਐਜੂਕੇਸ਼ਨ ਵਿੱਚ ਜਾਣਗੇ, ਡਾਕਟਰ ਬਣਨਗੇ, ਇੰਜੀਨੀਅਰ ਬਣਨਗੇ ਉਸ ਸਮਾਜ ਦੇ ਅੰਦਰ ਇੱਕ ਨਵਾਂ ਵਾਤਾਵਰਣ ਪੈਦਾ ਹੋਵੇਗਾ ਅਤੇ ਉਸ ਦਿਸ਼ਾ ਵਿੱਚ...ਸਾਡੀ ਕੋਸ਼ਿਸ਼ ਇਹੀ ਹੈ ਕਿ ਮੂਲਭੂਤ ਸਮੱਸਿਆਵਾਂ ਦਾ ਸਮਾਧਾਨ ਕਰਨ ਦੇ ਲਈ ਥੋੜ੍ਹਾ ਸਮਾਂ ਲਗੇ ਲੇਕਿਨ ਮਜ਼ਬੂਤੀ ਨਾਲ ਕੰਮ ਕਰੀਏ ਅਤੇ ਇਸ ਲਈ ਅਸੀਂ ਐਜੂਕੇਸ਼ਨ ਨੂੰ ਇਸ ਪ੍ਰਕਾਰ ਨਾਲ ਬਲ ਦੇ ਕੇ ਕੰਮ ਕੀਤਾ ਹੈ। ਕਿਰਪਾ ਕਰਕੇ ਜਾਣਕਾਰੀਆਂ ਦਾ ਅਭਾਵ ਹੈ ਤਾਂ ਕਹੋ ਅਸੀਂ ਜਾਣਕਾਰੀਆਂ ਦੇ ਦੇਵਾਂਗੇ ਤੁਹਾਨੂੰ। ਲੇਕਿਨ ਐਸੇ ਨੈਰੇਟਿਵ ਮਤ ਬਣਾਓ ਤਾਕਿ ਤੁਹਾਡੀ ਪ੍ਰਤਿਸ਼ਠਾ ਭੀ ਘੱਟ ਹੋਵੇ, ਤੁਹਾਡੇ ਸ਼ਬਦ ਦੀ ਭੀ ਤਾਕਤ ਖ਼ਤਮ ਹੋ ਜਾਵੇ, ਤੁਹਾਡੇ ‘ਤੇ ਦਇਆ ਆ ਜਾਂਦੀ ਹੈ ਕਦੇ-ਕਦੇ।
ਆਦਰਯੋਗ ਸਭਾਪਤੀ ਜੀ,
ਸਬਕਾ ਸਾਥ, ਸਬਕਾ ਵਿਕਾਸ! ਇਹ ਨਾਅਰਾ ਨਹੀਂ ਹੈ, ਇਹ ਮੋਦੀ ਕੀ ਗਰੰਟੀ ਹੈ। ਅਤੇ ਜਦੋਂ ਇਤਨੇ ਸਾਰੇ ਕੰਮ ਕਰਦੇ ਹਾਂ ਤਾਂ ਮੰਨ ਲਵੋ ਕਿ ਕਿਸੇ ਨੇ ਕਵਿਤਾ ਲਿਖ ਕੇ ਭੇਜੀ ਸੀ, ਕਵਿਤਾ ਤਾਂ ਬੜੀ ਲੰਬੀ ਹੈ ਕਿਉਂਕਿ ਉਸ ਵਿੱਚ ਵਾਕ ਹੈ-
ਮੋਦੀ ਕੀ ਗਰੰਟੀ ਕਾ ਦੌਰ ਹੈ,
ਨਏ ਭਾਰਤ ਕੀ ਭੋਰ
Out of warranty ਚਲ ਰਹੀ ਦੁਕਾਨੇਂ,
Out of warranty ਚਲ ਰਹੀ ਦੁਕਾਨੇਂ
ਖੋਜੋਂ ਅਪਨੀ ਠੋਰ
(मोदी की गारंटी का दौर है,
नए भारत की भोर
Out of warranty चल रही दुकानें,
Out of warranty चल रही दुकानें
खोजें अपनी ठोर)
ਆਦਰਯੋਗ ਸਭਾਪਤੀ ਜੀ,
ਕਿਸ ਪ੍ਰਕਾਰ ਦੇਸ਼ ਵਿੱਚ ਨਿਰਾਸ਼ਾ ਫੈਲਾਉਣ ਪ੍ਰਯਾਸ, ਮੈਂ ਇਹ ਤਾਂ ਸਮਝਦਾ ਹਾਂ ਜੋ ਲੋਕ ਇਤਨੀ ਨਿਰਾਸ਼ਾ ਦੀ ਗਰਤ (ਗੱਢੇ) ਵਿੱਚ ਡੁੱਬ ਚੁੱਕੇ ਹਨ। ਵੈਸੇ ਨਿਰਾਸ਼ਾ ਫੈਲਾਉਣ ਦਾ ਉਨ੍ਹਾਂ ਦੀ ਸਮਰੱਥਾ ਭੀ ਬਚੀ ਨਹੀਂ ਹੈ। ਉਹ ਭੀ ਸਮਰੱਥਾ ਨਹੀਂ ਬਚੀ, ਆਸ਼ਾ ਦਾ ਸੰਚਾਰ ਤਾਂ ਕਰ ਹੀ ਨਹੀਂ ਸਕਦੇ। ਜੋ ਖ਼ੁਦ ਹੀ ਨਿਰਾਸ਼ਾ ਵਿੱਚ ਡੁੱਬੇ ਹਨ ਉਨ੍ਹਾਂ ਤੋਂ ਆਸ਼ਾ ਲੇਕਿਨ ਦੇਸ਼ ਵਿੱਚ ਹਰ ਜਗ੍ਹਾ ਜਿੱਥੇ ਬੈਠਣ ਉੱਥੇ ਨਿਰਾਸ਼ਾ, ਨਿਰਾਸ਼ਾ, ਨਿਰਾਸ਼ਾ ਫੈਲਾਉਣ ਦਾ ਜੋ ਖੇਲ ਚਲ ਰਿਹਾ ਹੈ ਅਤੇ ਸਚਾਈ ਨੂੰ ਨਕਾਰ ਕੇ ਹੋ ਰਿਹਾ ਹੈ। ਉਹ ਨਾ ਖ਼ੁਦ ਦਾ ਭਲਾ ਕਰ ਪਾਉਣਗੇ ਨਾ ਦੇਸ਼ ਦਾ ਭਲਾ ਕਰ ਪਾਉਣਗੇ।
ਆਦਰਯੋਗ ਸਭਾਪਤੀ ਜੀ,
ਹਰ ਵਾਰ ਇੱਕ ਹੀ ਗਾਣਾ ਗਾਇਆ ਜਾਂਦਾ ਹੈ। ਸਮਾਜ ਦੇ ਕੁਝ ਵਰਗਾਂ ਨੂੰ ਭੜਕਾਉਣ ਦੇ ਲਈ ਬਿਨਾ ਹਕੀਕਤਾਂ ਨੂੰ ਐਸੇ ਵਾਕ ਬੋਲ ਦਿੱਤੇ ਜਾਂਦੇ ਹਨ। ਮੈਂ ਜਰਾ ਦੇਸ਼ ਦੇ ਸਾਹਮਣੇ ਕੁਝ ਹਕੀਕਤ ਬੋਲਣਾ ਚਾਹੁੰਦਾ ਹਾਂ ਅਤੇ ਮੈਨੂੰ ਵਿਸ਼ਵਾਸ ਹੈ ਮੀਡੀਆ ਐਸੇ ਵਿਸ਼ਿਆਂ ‘ਤੇ ਜਰਾ ਡਿਬੇਟ ਕਰ ਲਵੇ, ਤਾਕਿ ਪਤਾ ਚਲੇ।
ਆਦਰਯੋਗ ਸਭਾਪਤੀ ਜੀ,
ਇੱਥੇ ਸਰਕਾਰੀ ਕੰਪਨੀਆਂ ਨੂੰ ਲੈ ਕੇ ਸਾਡੇ ਉੱਪਰ ਭਾਂਤ-ਭਾਂਤ ਦੇ ਆਰੋਪ ਲਗੇ। ਕੀ-ਕੀ ਆਰੋਪ ਲਗਾਏ ਜਾ ਰਹੇ ਹਨ। ਸਿਰ, ਪੈਰ, ਮੱਥਾ ਕੁਝ ਨਹੀਂ ਹੈ ਬੱਸ ਲਗਾਉਂਦੇ ਚਲੋ। ਹੁਣ ਦੇਖੋ ਦੇਸ਼ ਨੂੰ ਯਾਦ ਹੈ ਮਾਰੂਤੀ ਦੇ ਸ਼ੇਅਰ ਦੇ ਨਾਲ ਕੀ ਖੇਲ ਚਲ ਰਿਹਾ ਸੀ। ਉਸ ਜ਼ਮਾਨੇ ਵਿੱਚ ਹੈੱਡਲਾਇਨਸ ਬਣਿਆ ਕਰਦੀਆਂ ਸਨ। ਮਾਰੂਤੀ ਸ਼ੇਅਰ ਦਾ ਕੀ ਚਲ ਰਿਹਾ ਸੀ। ਮੈਂ ਉਸ ਦੀ ਗਹਿਰਾਈ ਵਿੱਚ ਨਹੀਂ ਜਾਣਾ ਚਾਹੁੰਦਾ ਹਾਂ ਵਰਨਾ ਉਨ੍ਹਾਂ ਨੂੰ ਉੱਥੇ ਤੱਕ ਪਾਣੀ ਪਹੁੰਚੇਗਾ ਕਿ ਸ਼ਾਇਦ ਇੱਥੇ ਕਰੰਟ ਲਗ ਜਾਵੇਗਾ। ਇਸ ਲਈ ਮੈਂ ਉੱਥੋਂ ਤੱਕ ਜਾਣਾ ਨਹੀਂ ਚਾਹੁੰਦਾ।
ਆਦਰਯੋਗ ਸਭਾਪਤੀ ਜੀ,
ਦੇਸ਼ ਨੂੰ ਜਾਣਨਾ ਜ਼ਰੂਰੀ ਹੈ।
ਆਦਰਯੋਗ ਸਭਾਪਤੀ ਜੀ,
ਮੈਂ ਤਾਂ ਆਜ਼ਾਦ ਭਾਰਤ ਵਿੱਚ ਪੈਦਾ ਹੋਇਆ ਹਾਂ। ਮੇਰੇ ਵਿਚਾਰ ਭੀ ਆਜ਼ਾਦ ਹਨ ਅਤੇ ਮੇਰੇ ਸੁਪਨੇ ਭੀ ਆਜ਼ਾਦ ਹਨ। ਜੋ ਗ਼ੁਲਾਮੀ ਦੀ ਮਾਨਸਿਕਤਾ ਨੂੰ ਜੀਣ ਵਾਲੇ ਹਨ ਉਸ ਦੇ ਪਾਸ ਹੋਰ ਕੁਝ ਚੀਜ਼ਾਂ ਨਹੀਂ ਹਨ। ਉਹੀ ਪੁਰਾਣੇ ਕਾਗਜ਼ ਲੈ ਕੇ ਘੁੰਮਦੇ ਰਹਿੰਦੇ ਹਨ।
ਆਦਰਯੋਗ ਸਭਾਪਤੀ ਜੀ,
ਕਾਂਗਰਸ ਨੇ ਕਿਹਾ ਕਿ ਅਸੀਂ PSU ਵੇਚ ਦਿੱਤੇ, PSU ਡੁਬੋ ਦਿੱਤੇ, ਭਾਂਤ-ਭਾਂਤ ਦੀਆਂ ਬਾਤਾਂ ਇੱਥੇ ਹੁੰਦੀਆਂ ਹਨ ਅਤੇ ਸੀਨੀਅਰ ਲੋਕਾਂ ਦੇ ਮੂੰਹ ਤੋਂ ਸੁਣ ਰਿਹਾ ਸਾਂ। ਯਾਦ ਕਰੋ BSNL, MTNL ਨੂੰ ਬਰਬਾਦ ਕਰਨ ਵਾਲੇ ਕੌਣ ਸਨ? ਉਹ ਕਿਹੜਾ ਕਾਲਖੰਡ ਸੀ, ਜਦੋਂ BSNL, MTNL ਬਰਬਾਦ ਹੋ ਚੁੱਕੇ। ਜਰਾ ਯਾਦ ਕਰੋ HAL ਉਸ ਦੀ ਦੁਰਦਰਸ਼ਾ ਕੀ ਕਰਕੇ ਰੱਖੀ ਸੀ ਬਰਬਾਦੀ? ਅਤੇ ਜਾ ਕੇ ਗੇਟ ‘ਤੇ ਭਾਸ਼ਣ ਦੇ ਕੇ 2019 ਦੀਆਂ ਚੋਣਾਂ ਲੜਨ ਦਾ ਏਜੰਡਾ ਤੈਅ ਹੁੰਦਾ ਸੀ HAL ਦੇ ਨਾਮ ‘ਤੇ। ਜਿਨ੍ਹਾਂ ਨੇ HAL ਨੂੰ ਤਬਾਹ ਕਰ ਦਿੱਤਾ ਸੀ ਉਹ HAL ਦੇ ਗੇਟ ‘ਤੇ ਜਾ ਕੇ ਭਾਸ਼ਣ ਝਾੜ ਰਹੇ ਸਨ।
ਆਦਰਯੋਗ ਸਭਾਪਤੀ ਜੀ,
ਏਅਰ ਇੰਡੀਆ ਨੂੰ ਕਿਸ ਨੇ ਤਬਾਹ ਕਰ ਦਿੱਤਾ, ਕਿਸ ਨੇ ਬਰਬਾਦ ਕਰ ਦਿੱਤਾ, ਐਸੀ ਹਾਲਤ ਕੌਣ ਲਿਆਇਆ ਸੀ। ਕਾਂਗਰਸ ਪਾਰਟੀ ਅਤੇ ਯੂਪੀਏ ਇਹ ਦੱਸ ਸਾਲ ਦੀ ਉਨ੍ਹਾਂ ਦੀ ਬਰਬਾਦੀ ਤੋਂ ਮੂੰਹ ਨਹੀਂ ਮੋੜ ਸਕਦੇ। ਦੇਸ਼ ਭਲੀ-ਭਾਂਤ ਜਾਣਦਾ ਹੈ, ਅਤੇ ਜਦੋਂ ਮੈਂ ਸਾਡੇ ਕਾਰਜਕਾਲ ਦੀ ਜਰਾ ਸਫ਼ਲਤਾ ਦੀ ਬਾਤ ਦੱਸਣਾ ਚਾਹੁੰਦਾ ਹਾਂ।
ਆਦਰਯੋਗ ਸਭਾਪਤੀ ਜੀ,
ਅੱਜ ਜਿਸ ਬੀਐੱਸਐੱਨਐੱਲ ਨੂੰ ਤੁਸੀਂ ਤਬਾਹ ਕਰਕੇ ਛੱਡਿਆ ਸੀ ਨਾ ਤਾਂ ਉਹ ਬੀਐੱਸਐੱਨਐੱਲ ਅੱਜ ਮੇਡ ਇਨ ਇੰਡੀਆ 4 ਜੀ, 5 ਜੀ ਉਸ ਤਰਫ਼ ਅੱਗੇ ਵਧ ਰਿਹਾ ਹੈ ਅਤੇ ਦੁਨੀਆ ਦਾ ਧਿਆਨ ਆਕਰਸ਼ਿਤ ਕਰ ਰਿਹਾ ਹੈ।
ਆਦਰਯੋਗ ਸਭਾਪਤੀ ਜੀ,
HAL ਦੇ ਲਈ ਇਤਨੇ ਭਰਮ ਫੈਲਾਏ, ਅੱਜ record manufacturing HAL ਦੇ ਰਿਹਾ ਹੈ। Record Revenue Generate ਕਰ ਰਿਹਾ ਹੈ HAL. ਜਿਸ ਨੂੰ ਲੈ ਕੇ ਇਤਨੇ ਹੋ ਹੱਲੇ ਚਲਾਏ ਗਏ ਅਤੇ ਕਰਨਾਟਕ ਵਿੱਚ ਏਸ਼ੀਆ ਦੀ ਸਭ ਤੋਂ ਬੜੀ ਹੈਲੀਕੌਪਟਰ ਬਣਾਉਣ ਵਾਲੀ ਕੰਪਨੀ HAL ਬਣ ਗਈ ਹੈ। ਕਿੱਥੇ ਛੱਡਿਆ ਸੀ, ਕਿੱਥੇ ਜਾ ਕੇ ਅਸੀਂ ਪਹੁੰਚਾਇਆ।
ਆਦਰਯੋਗ ਸਭਾਪਤੀ ਜੀ,
ਇੱਕ ਕਮਾਂਡੋ ਜੋ ਇੱਥੇ ਨਹੀਂ ਹੈ, LIC ਨੂੰ ਲੈ ਕੇ ਭੀ ਪਤਾ ਨਹੀਂ ਕੈਸੇ-ਕੈਸੇ ਬੜੀ ਵਿਦਵਤਾਪੂਰਨ ਬਿਆਨ ਦਿੰਦੇ ਸਨ। LIC ਦਾ ਐਸਾ ਹੋ ਗਿਆ, LIC ਦਾ ਵੈਸਾ ਹੋ ਗਿਆ, LIC ਦਾ ਯੂੰ (ਇਸ ਤਰ੍ਹਾਂ) ਹੋ ਗਿਆ। ਜਿਤਨੀਆਂ ਗਲਤ ਬਾਤਾਂ LIC ਦੇ ਲਈ ਬੋਲਣੀ ਚਾਹੀਦੀ ਹਨ ਬੋਲੀਆਂ ਅਤੇ ਤਰੀਕਾ ਇਹੀ ਹੈ ਕਿਸੇ ਨੂੰ ਬਰਬਾਦ ਕਰਨ ਦੇ ਲਈ ਅਫਵਾਹ ਫੈਲਾਓ, ਝੂਠ ਫੈਲਾਓ, ਭਰਮ ਫੈਲਾਓ ਅਤੇ ਟੈਕਨੀਕ ਉਹੀ ਹੈ ਪਿੰਡ ਵਿੱਚ ਕਿਸੇ ਦਾ ਬੜਾ ਬੰਗਲਾ ਹੋਵੇ, ਲੈਣ ਦਾ ਮਨ ਕਰਦਾ ਹੋਵੇ, ਲੇਕਿਨ ਹੱਥ ਨਾ ਲਗਦਾ ਹੋਵੇ ਤਾਂ ਫਿਰ ਹਵਾ ਫੈਲਾ ਦਿੰਦੇ ਹਨ ਕਿ ਭੁਤੀਆ ਬੰਗਲਾ ਹੈ ਇੱਥੇ ਜੋ ਜਾਂਦਾ ਹੈ, ਐਸੀ ਹਵਾ ਫੈਲਾ ਦਿੰਦੇ ਹਨ ਕਿ ਕੋਈ ਲੈਂਦਾ ਨਹੀਂ ਹੈ ਫਿਰ ਜਾ ਕੇ ਲਪਕ ਲੈਂਦੇ ਹਨ। LIC, LIC ਕੀ ਚਲਾਇਆ?
ਆਦਰਯੋਗ ਸਭਾਪਤੀ ਜੀ,
ਮੈਂ ਸੀਨਾ ਤਾਣ ਕੇ ਸੁਣਾਉਣਾ ਚਾਹੁੰਦਾ ਹਾਂ, ਅੱਖਾਂ ਉੱਚੀਆਂ ਕਰਕੇ ਸੁਣਾਉਣਾ ਚਾਹੁੰਦਾ ਹਾਂ। ਅੱਜ ਐੱਲਆਈਸੀ ਦੇ ਸ਼ੇਅਰ ਰਿਕਾਰਡ ਪੱਧਰ ‘ਤੇ ਟ੍ਰੇਡ ਕਰ ਰਹੇ ਹਨ। ਕਿਉਂ?
ਆਦਰਯੋਗ ਸਭਾਪਤੀ ਜੀ,
ਹੁਣ ਪ੍ਰਚਾਰ ਕੀਤਾ ਜਾ ਰਿਹਾ ਹੈ, PSU ਬੰਦ ਹੋ ਗਏ, PSU ਬੰਦ ਹੋ ਗਏ। ਹੁਣ ਉਨ੍ਹਾਂ ਨੂੰ ਤਾਂ ਯਾਦ ਭੀ ਨਹੀਂ ਹੋਵੇਗਾ ਕੀ ਹੈ। ਬੱਸ ਕਿਸੇ ਨੇ ਪਕੜਾ ਦਿੱਤਾ ਬੋਲੋ-ਬੋਲੋ। 2014 ਵਿੱਚ ਦੇਸ਼ ਵਿੱਚ 234 PSU ਸਨ। 2014 ਉਨ੍ਹਾਂ ਦੇ ਯੂਪੀਏ ਦੇ ਦਸ ਸਾਲ ਦੇ ਕਾਲਖੰਡ ਵਿੱਚ। ਹੁਣ 2014 ਵਿੱਚ ਜਦੋਂ ਉਨ੍ਹਾਂ ਨੇ ਛੱਡਿਆ 234, ਅੱਜ 254 ਹਨ। 234 ਸਨ, ਅੱਜ 254 ਹਨ। ਹੁਣ ਭਾਈ ਕਿਹੜਾ arithmetic ਉਹ ਜਾਣਦੇ ਹਨ ਵੇਚ ਦਿੱਤੇ, ਹੁਣ ਵੇਚਣ ਦੇ ਬਾਅਦ 254 ਹੋ ਗਿਆ, ਕੀ-ਕੀ ਕਰ ਰਹੇ ਹੋ ਆਪ (ਤੁਸੀਂ) ਲੋਕ?
ਆਦਰਯੋਗ ਸਭਾਪਤੀ ਜੀ,
ਅੱਜ ਅਧਿਕਤਰ PSU record return ਦੇ ਰਹੇ ਹਨ। ਅਤੇ ਇਨਵੈਸਟਰਸ ਦਾ ਭਰੋਸਾ PSUs ਦੀ ਤਰਫ਼ ਵਧ ਰਿਹਾ ਹੈ। ਜੋ ਛੋਟਾ ਜਿਹਾ ਭੀ ਸ਼ੇਅਰ ਬਜ਼ਾਰ ਜਾਣਦੇ ਹਨ ਉਨ੍ਹਾਂ ਨੂੰ ਸਮਝ ਆਉਂਦਾ ਹੈ। ਨਹੀਂ ਸਮਝਦਾ ਹੈ ਤਾਂ ਕਿਸੇ ਨੂੰ ਪੁੱਛੋ। ਆਪ ਸਭਾਪਤੀ ਜੀ ਦੇਖੋ, BSE PSU Index ਵਿੱਚ ਬੀਤੇ ਇੱਕ ਵਰ੍ਹੇ ਦੇ ਦੌਰਾਨ ਲਗਭਗ ਦੋ ਗੁਣਾ (ਦੁੱਗਣੀ) ਉਛਾਲ ਹੋਈ ਹੈ।
ਆਦਰਯੋਗ ਸਭਾਪਤੀ ਜੀ,
10 ਸਾਲ ਪਹਿਲੇ ਯਾਨੀ 2104, 2004 ਤੋਂ 2014 ਦੇ ਦਰਮਿਆਨ ਦੀ ਬਾਤ ਕਰਦਾ ਹਾਂ। PSU ਦਾ net profit ਕਰੀਬ-ਕਰੀਬ ਸਵਾ ਲੱਖ ਕਰੋੜ ਸੀ। ਅਤੇ ਇਸ ਦਸ ਵਰ੍ਹੇ ਵਿੱਚ PSU ਦਾ net profit ਢਾਈ ਲੱਖ ਕਰੋੜ ਹੈ। ਦਸ ਵਰ੍ਹੇ ਵਿੱਚ, ਸਾਡੇ ਦਸ ਵਰ੍ਹੇ ਵਿੱਚ PSU ਦੀ net worth 9.5 lakh crore ਤੋਂ ਵਧ ਕੇ 17 lakh crore ਹੋ ਗਈ ਹੈ।
ਆਦਰਯੋਗ ਸਭਾਪਤੀ ਜੀ,
ਇਨ੍ਹਾਂ ਦਾ ਹੱਥ ਜਿੱਥੇ ਭੀ ਲਗਦਾ ਹੈ ਨਾ ਉਸ ਦਾ ਡੁੱਬਣਾ ਤੈਅ ਹੋ ਜਾਂਦਾ ਹੈ। ਅਤੇ ਉਸ ਦੀ ਇਹੀ ਦਸ਼ਾ ਕਰਕੇ ਉਨ੍ਹਾਂ ਨੇ ਛੱਡੀ ਸੀ। ਅਸੀਂ ਮਿਹਨਤ ਕਰਕੇ ਇਤਨੀ ਬਾਹਰ ਲਿਆਏ ਇਤਨੀ ਪ੍ਰਤਿਸ਼ਠਾ ਵਧੀ ਹੈ, ਤੁਹਾਨੂੰ ਖੁਸ਼ੀ ਹੋਣੀ ਚਾਹੀਦੀ ਹੈ, ਭਰਮ ਮਤ (ਨਾ) ਫੈਲਾਓ, ਬਜ਼ਾਰ ਵਿੱਚ ਹਵਾ ਐਸੀ ਨਾ ਫੈਲਾਓ, ਕਿ ਦੇਸ਼ ਵਿੱਚ ਸਾਧਾਰਣ ਨਿਵੇਸ਼ਕ ਦੇ ਮਨ ਉਲਝਣ ਵਿੱਚ ਆ ਜਾਵੇ। ਐਸਾ ਕੰਮ ਆਪ (ਤੁਸੀਂ) ਨਹੀਂ ਕਰ ਸਕਦੇ।
ਆਦਰਯੋਗ ਸਭਾਪਤੀ ਜੀ,
ਇਨ੍ਹਾਂ ਲੋਕਾਂ ਦੀ ਮਰਯਾਦਾ ਇਤਨੀ ਹੈ, ਹੁਣ ਇਨ੍ਹਾਂ ਨੇ ਆਪਣੇ ਯੁਵਰਾਜ ਨੂੰ ਇੱਕ ਸਟਾਰਟਅੱਪ ਬਣਾ ਕੇ ਦਿੱਤਾ ਹੈ। ਹਾਲੇ ਉਹ ਨੌਨ ਸਟਾਰਟਰ ਹੈ, ਨਾ ਤਾਂ ਉਹ ਲਿਫ਼ਟ ਹੋ ਰਿਹਾ ਹੈ, ਨਾ ਉਹ ਲਾਂਚ ਹੋ ਰਿਹਾ ਹੈ।
ਆਦਰਯੋਗ ਸਭਾਪਤੀ ਜੀ,
ਆਪ (ਤੁਸੀਂ) ਪਿਛਲੀ ਵਾਰ ਭੀ ਇਤਨੀ ਸ਼ਾਂਤੀ ਨਾਲ ਰਹੇ ਹੁੰਦੇ ਤਾਂ ਕਿਤਨਾ ਮਜ਼ਾ ਆਉਂਦਾ।
ਆਦਰਯੋਗ ਸਭਾਪਤੀ ਜੀ,
ਵਧਾਈ ਹੋਵੇ, ਵਧਾਈ ਹੋਵੇ, ਵਧਾਈ ਹੋ, ਸਭ ਨੂੰ ਵਧਾਈ ਹੋਵੇ।
ਆਦਰਯੋਗ ਸਭਾਪਤੀ ਜੀ,
ਮੇਰਾ ਸੁਭਾਗ ਰਿਹਾ ਕਿ ਮੈਨੂੰ ਲੰਬੇ ਸਮੇਂ ਤੱਕ ਇੱਕ ਰਾਜ ਦੇ ਮੁੱਖ ਮੰਤਰੀ ਦੇ ਨਾਤੇ ਦੇਸ਼ ਦੀ ਅਤੇ ਜਨਤਾ ਦੀ ਸੇਵਾ ਕਰਨ ਦਾ ਅਵਸਰ ਮਿਲਿਆ। ਅਤੇ ਇਸ ਲਈ ਮੈਂ regional aspirations ਨੂੰ ਭਲੀ-ਭਾਂਤ ਸਮਝਦਾ ਹਾਂ। ਕਿਉਂਕਿ ਮੈਂ ਉਸ process ਤੋਂ ਨਿਕਲਿਆ ਹਾਂ। ਜਿਵੇਂ ਸਾਡੇ ਇੱਥੇ ਦਿਗਵਿਜੈ ਜੀ, ਉਨ੍ਹਾਂ ਨੂੰ ਭਲੀ-ਭਾਂਤ ਸਹਿਜ ਸਮਝ ਆਉਂਦਾ ਹੈ ਕਿ ਭਈ ਇੱਕ ਰਾਜ ਦੇ ਲਈ ਕੀ ਹੁੰਦਾ ਹੈ। ਅਸੀਂ ਲੋਕ ਉਸੇ ਦੁਨੀਆ ਤੋਂ ਨਿਕਲ ਕੇ ਆਏ ਸਾਂ। ਤਾਂ ਸਾਨੂੰ ਅਨੁਭਵ ਹੈ, ਪਤਾ ਹੈ, ਸ਼ਰਦ ਰਾਓ ਜੀ ਨੂੰ ਹੈ, ਤਾਂ ਐਸੇ ਕੁਝ ਲੋਕ ਹਨ ਇੱਥੇ ਜਿਨਾਂ ਨੂੰ ਇਹ ਸਾਰੀਆਂ ਚੀਜ਼ਾਂ ਦਾ ਪਤਾ ਹੈ। ਦੇਵਗੌੜਾ ਸਾਹਬ ਹਨ, ਤਾਂ ਇਨ੍ਹਾਂ ਲੋਕਾਂ ਨੂੰ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਪਤਾ ਹੈ। ਤਾਂ ਅਸੀਂ ਇਸ ਦਾ ਮਹੱਤਵ ਸਮਝਦੇ ਹਾਂ। ਸਾਨੂੰ ਕੋਈ ਕਿਤਾਬਾਂ ਵਿੱਚ ਨਹੀਂ ਪੜ੍ਹਨਾ ਪੈਂਦਾ ਹੈ ਅਸੀਂ ਅਨੁਭਵ ਕਰਕੇ ਆਏ ਹਾਂ। ਅਤੇ ਇਹ ਭੀ ਸਚਾਈ ਹੈ ਸਭ। ਦਸ ਸਾਲ ਯੂਪੀਏ ਦੀ ਪੂਰੀ ਸ਼ਕਤੀ ਗੁਜਰਾਤ ਨੂੰ ਕੀ ਕੁਝ ਨਾ ਕਰਨ ਵਿੱਚ ਲਗੀ ਹੋਈ ਸੀ। ਆਪ (ਤੁਸੀਂ) ਕਲਪਨਾ ਨਹੀਂ ਕਰ ਸਕਦੇ ਹੋ। ਲੇਕਿਨ ਮੈਂ ਹੰਝੂ ਨਹੀਂ ਵਹਾਉਂਦਾ, ਰੋਣ ਦੀ ਮੇਰੀ ਆਦਤ ਨਹੀਂ ਹੈ।
ਲੇਕਿਨ ਤਦ ਭੀ, ਉਤਨੇ ਸੰਕਟਾਂ ਦੇ ਬਾਵਜੂਦ ਭੀ ਉਤਨੇ ਜ਼ੁਲਮ ਦੇ ਬਾਅਦ ਭੀ, ਹਰ ਪ੍ਰਕਾਰ ਦੀਆਂ ਮੁਸੀਬਤਾਂ ਨੂੰ ਝੱਲਦੇ ਹੋਏ ਭੀ, ਮੇਰੀ ਤਾਂ ਮੁਸੀਬਤ ਐਸੀ ਸੀ ਕਿ ਇੱਥੇ ਕਿਸੇ ਮਿਨਿਸਟਰ ਨਾਲ ਮੈਨੂੰ ਅਪੌਇੰਟਮੈੰਟ ਨਹੀਂ ਮਿਲਦੀ ਸੀ। ਉਹ ਕਹਿੰਦੇ ਸਨ ਕਿ ਭਈ ਆਪ (ਤੁਸੀਂ) ਜਾਣਦੇ ਹੋ, ਮੇਰੀ ਤਾਂ ਦੋਸਤੀ ਹੈ ਮੈਂ ਫੋਨ ‘ਤੇ ਬਾਤ ਕਰ ਲਵਾਂਗਾ ਲੇਕਿਨ ਕਿਤੇ ਫੋਟੋ-ਵੋਟੋ ਨਿਕਲ ਗਈ ਇਹ ਡਰ ਰਹਿੰਦਾ ਸੀ। ਇੱਥੇ ਮੰਤਰੀਆਂ ਨੂੰ ਡਰ ਰਹਿੰਦਾ ਸੀ। ਹੁਣ ਖੈਰ ਉਨ੍ਹਾਂ ਦੀਆਂ ਮੁਸੀਬਤਾਂ ਮੈਂ ਸਮਝ ਸਕਦਾ ਹਾਂ। ਮੇਰੇ ਇੱਥੇ ਇੱਕ ਵਾਰ ਬੜੀ ਪ੍ਰਾਕ੍ਰਿਤਿਕ (ਕੁਦਰਤੀ) ਆਪਦਾ ਆਈ। ਮੈਂ ਉਸ ਸਮੇਂ ਪ੍ਰਧਾਨ ਮੰਤਰੀ ਜੀ ਨੂੰ ਬੜਾ ਰਿਕਵੈਸਟ ਕੀਤਾ ਕਿ ਆਪ ਆਓ, ਇੱਕ ਵਾਰ ਜਰਾ ਦੇਖ ਲਵੋ। ਉਨ੍ਹਾਂ ਦਾ ਕਾਰਜਕ੍ਰਮ ਬਣਿਆ। ਫਿਰ ਸਾਹਬ ਇੱਕ ਐਡਵਾਇਜ਼ਰੀ ਕਮੇਟੀ ਬਣੀ ਸੀ ਨਾ, ਸ਼ਾਇਦ ਉੱਥੋਂ ਹੁਕਮ ਆਇਆ, ਤਾਂ ਕੋਈ ਹੈਲੀਕੌਪਟਰ ਨਾਲ ਹਵਾਈ ਨਿਰੀਖਣ ਕਰੇ ਉਹ ਤਾਂ ਮੈਂ ਸਮਝਾ ਸਕਦਾ ਹਾਂ, ਸਾਹਬ ਉਹ ਕਾਰਜਕ੍ਰਮ ਬਦਲ ਕੇ ਸਾਊਥ ਵਿੱਚ ਕਿਸ ਰਾਜ ਵਿੱਚ ਗਏ ਸਨ ਮੈਨੂੰ ਯਾਦ ਨਹੀਂ ਰਿਹਾ ਅੱਜ। ਅਤੇ ਬੋਲੇ ਅਸੀਂ ਹਵਾਈ ਜਹਾਜ਼ ਨਾਲ ਉੱਪਰ ਤੋਂ ਦੇਖ ਲਵਾਂਗੇ, ਅਸੀਂ ਗੁਜਰਾਤ ਵਿੱਚ ਨਹੀਂ ਆਵਾਂਗੇ। ਮੈਂ ਸੂਰਤ ਪਹੁੰਚਿਆ ਹੋਇਆ ਸਾਂ, ਉਹ ਆਉਣ ਵਾਲੇ ਸਨ। ਮੈਂ ਜਾਣਦਾ ਹਾਂ ਆਖਰ ਵਿੱਚ ਕੀ ਹੋਇਆ ਹੋਵੇਗਾ।
ਤਾਂ ਆਪ (ਤੁਸੀਂ) ਕਲਪਨਾ ਕਰ ਸਕਦੇ ਹੋ ਸਾਹਬ ਪ੍ਰਾਕ੍ਰਿਤਿਕ (ਕੁਦਰਤੀ) ਆਪਦਾ ਵਿੱਚ ਭੀ ਮੈਂ ਐਸੀਆਂ ਮੁਸੀਬਤਾਂ ਨੂੰ ਝੱਲਿਆ ਹੈ। ਲੇਕਿਨ ਉਸ ਦੇ ਬਾਵਜੂਦ ਭੀ ਉਸ ਸਮੇਂ ਭੀ ਮੇਰਾ ਮੰਤਰ ਸੀ, ਅੱਜ ਭੀ ਮੇਰਾ ਮੰਤਰ ਹੈ ਕਿ ਦੇਸ਼ ਦੇ ਵਿਕਾਸ ਦੇ ਲਈ ਰਾਜ ਦਾ ਵਿਕਾਸ। ਭਾਰਤ ਦੇ ਵਿਕਾਸ ਦੇ ਲਈ ਗੁਜਰਾਤ ਦਾ ਵਿਕਾਸ। ਅਤੇ ਸਾਨੂੰ ਸਭ ਨੂੰ ਇਸੇ ਰਸਤੇ ‘ਤੇ ਚਲਣਾ ਚਾਹੀਦਾ ਹੈ। ਅਸੀਂ ਰਾਜਾਂ ਦੇ ਵਿਕਾਸ ਨਾਲ ਹੀ ਰਾਸ਼ਟਰ ਦਾ ਵਿਕਾਸ ਕਰ ਪਾਵਾਂਗੇ। ਇਸ ‘ਤੇ ਕੋਈ ਵਿਵਾਦ ਨਹੀਂ ਹੋ ਸਕਦਾ ਹੈ, ਕੋਈ ਵਿਵਾਦ ਨਹੀਂ ਹੋ ਸਕਦਾ ਹੈ। ਅਤੇ ਮੈਂ ਤੁਹਾਨੂੰ ਵਿਸ਼ਵਾਸ ਦਿੰਦਾ ਹਾਂ ਸਭਾਪਤੀ ਜੀ ਰਾਜ ਅਗਰ ਇੱਕ ਕਦਮ ਚਲਦਾ ਹੈ ਤਾਂ ਦੋ ਕਦਮ ਚਲਣ ਦੀ ਤਾਕਤ ਦੇਣ ਦੇ ਲਈ ਮੈਂ ਤਿਆਰ ਹਾਂ। Cooperative federalism ਕੀ ਹੁੰਦਾ ਹੈ? ਅਤੇ ਮੈਂ ਤਾਂ ਹਮੇਸ਼ਾ ਕਿਹਾ Competitive Cooperative federalism, ਅੱਜ ਦੇਸ਼ ਨੂੰ ਜ਼ਰੂਰਤ ਹੈ Competitive Cooperative federalism, ਸਾਡੇ ਰਾਜਾਂ ਦੇ ਦਰਮਿਆਨ ਤੰਦਰੁਸਤ ਮੁਕਬਲਤਨ ਹੋਵੇ ਤਾਕਿ ਅਸੀਂ ਤੇਜ਼ੀ ਨਾਲ ਦੇਸ਼ ਵਿੱਚ ਅੱਗੇ ਵਧੀਏ। ਇੱਕ ਸਕਾਰਾਤਮਕ ਸੋਚ ਦੇ ਨਾਲ ਸਾਨੂੰ ਚਲਣ ਦੀ ਜ਼ਰੂਰਤ ਹੈ। ਅਤੇ ਮੈਂ ਇਹ ਰਾਜ ਵਿੱਚ ਸਾਂ ਤਦ ਭੀ ਇਸੇ ਵਿਚਾਰਾਂ ਨੂੰ ਲੈ ਕੇ ਕੰਮ ਕਰਦਾ ਸਾਂ। ਇਸ ਲਈ ਚੁਪਚਾਪ ਸਹਿੰਦਾ ਭੀ ਸੀ।
ਆਦਰਯੋਗ ਸਭਾਪਤੀ ਜੀ,
ਕੋਵਿਡ ਇੱਕ ਉਦਾਹਰਣ ਹੈ। ਇਤਨਾ ਬੜਾ ਸੰਕਟ ਆਇਆ ਦੁਨੀਆ ਦਾ। ਐਸੇ ਸੰਕਟ ਦੇ ਸਮੇਂ ਰਾਜਾਂ ਦੇ ਮੁੱਖ ਮੰਤਰੀਆਂ ਦੇ ਨਾਲ 20 ਬੈਠਕਾਂ ਕੀਤੀਆਂ ਉਸ ਕਾਲਖੰਡ ਵਿੱਚ। ਇੱਕ-ਇੱਕ ਬਾਤ ਦਾ ਵਿਚਾਰ-ਵਟਾਂਦਰਾ ਕਰਕੇ ਨਾਲ ਲੈ ਕੇ ਚਲੇ ਅਤੇ ਸਾਰੇ ਰਾਜਾਂ ਦਾ ਸਹਿਯੋਗ, ਇੱਕ ਟੀਮ ਬਣ ਕੇ ਕੇਂਦਰ ਅਤੇ ਰਾਜ ਨੇ ਕੰਮ ਕੀਤਾ... ਦੁਨੀਆ ਜਿਸ ਮੁਸੀਬਤ ਨੂੰ ਝੱਲ ਨਹੀਂ ਪਾਈ...ਅਸੀਂ ਸਾਰਿਆਂ ਨੇ ਮਿਲ ਕੇ... ਕਿਸੇ ਇੱਕ ਨੂੰ ਕ੍ਰੈਡਿਟ ਮੈਂ ਕਦੇ ਨਹੀਂ ਦੇਵਾਂਗਾ... ਸਭ ਨੇ ਮਿਲ ਕੇ ਇਸ ਦੇਸ਼ ਨੂੰ ਬਚਾਉਣ ਦੇ ਲਈ ਜੋ ਹੋ ਸਕਦਾ ਹੈ ਕੀਤਾ। ਰਾਜਾਂ ਨੂੰ ਭੀ ਉਸ ਦਾ ਕ੍ਰੈਡਿਟ ਲੈਣ ਦਾ ਪੂਰਾ ਅਧਿਕਾਰ ਹੈ, ਇਸ ਸੋਚ ਵਿੱਚ ਅਸੀਂ ਕੰਮ ਕੀਤਾ ਹੈ।
ਆਦਰਯੋਗ ਸਭਾਪਤੀ ਜੀ,
ਜੀ-20 ਦਾ ਆਯੋਜਨ ਅਸੀਂ ਦਿੱਲੀ ਵਿੱਚ ਕਰ ਸਕਦੇ ਸਾਂ। ਅਸੀਂ ਦਿੱਲੀ ਵਿੱਚ ਇਨ੍ਹਾਂ ਬੜੇ-ਬੜੇ ਨੇਤਾਵਾਂ ਦੇ ਦਰਮਿਆਨ ਰਹਿ ਕੇ ਸਭ ਕੁਝ, ਕੀ ਨਹੀਂ ਕਰ ਪਾਏ, ਪਹਿਲੇ ਇਹ ਹੋਇਆ ਹੀ ਹੈ। ਅਸੀਂ ਐਸਾ ਨਹੀਂ ਕੀਤਾ। ਅਸੀਂ ਜੀ-20 ਦਾ ਪੂਰਾ ਯਸ਼ ਰਾਜਾਂ ਨੂੰ। ਦਿੱਲੀ ਵਿੱਚ ਇੱਕ ਮੀਟਿੰਗ ਕੀਤੀ... ਰਾਜਾਂ ਵਿੱਚ 200.. ਇੱਕ-ਇੱਕ ਰਾਜ ਨੂੰ ਐਕਸਪੋਜ਼ਰ ਮਿਲੇ ਦੁਨੀਆ ਵਿੱਚ। ਇਹ ਗਲਤੀ ਨਾਲ ਨਹੀਂ ਹੋਇਆ, ਯੋਜਨਾਬੱਧ ਤਰੀਕੇ ਨਾਲ ਹੋਇਆ ਹੈ। ਮੇਰੇ ਲਈ ਕਿਸ ਦੀ ਸਰਕਾਰ ਹੈ, ਇਸ ਦੇ ਅਧਾਰ ‘ਤੇ ਮੈਂ ਦੇਸ਼ ਨਹੀਂ ਚਲਾਉਂਦਾ ਹਾਂ, ਅਸੀਂ ਸਾਰੇ ਮਿਲ ਕੇ ਦੇਸ਼ ਅੱਗੇ ਵਧਾਉਣਾ ਚਾਹੁੰਦੇ ਹਾਂ, ਇਸ ਭੂਮਿਕਾ ਨਾਲ ਕੰਮ ਕੀਤਾ ਹੈ।
ਆਦਰਯੋਗ ਸਭਾਪਤੀ ਜੀ,
ਸਾਡੇ ਦੇਸ਼ ਵਿੱਚ ਵਿਦੇਸ਼ ਦੇ ਮਹਿਮਾਨ ਆਉਂਦੇ ਸਨ, ਤਾਂ ਮੇਰੇ ਆਉਣ ਦੇ ਬਾਅਦ ਆ ਰਹੇ ਹਨ ਐਸੀ ਥੋੜ੍ਹੀ ਨਾ ਬਾਤ ਹੈ? ਪਹਿਲੇ ਭੀ ਆਉਂਦੇ ਸਨ, ਅੱਜ ਵਿਦੇਸ਼ੀ ਮਹਿਮਾਨ ਆਉਂਦੇ ਹਨ ਤਾਂ ਮੇਰਾ ਆਗਰਹਿ ਰਹਿੰਦਾ ਹੈ ਕਿ ਤੁਹਾਨੂੰ ਇੱਕ ਦਿਨ ਕਿਸੇ ਰਾਜ ਵਿੱਚ ਜਾਣਾ ਚਾਹੀਦਾ ਹੈ। ਮੈਂ ਉਨ੍ਹਾਂ ਨੂੰ ਲੈ ਕੇ ਜਾਂਦਾ ਹਾਂ ਰਾਜਾਂ ਵਿੱਚ, ਤਾਕਿ ਉਨ੍ਹਾਂ ਨੂੰ ਪਤਾ ਚਲੇ ਕਿ ਮੇਰਾ ਦੇਸ਼ ਹੁਣ ਦਿੱਲੀ ਨਹੀਂ ਹੈ। ਮੇਰਾ ਦੇਸ਼ ਚੇਨਈ ਵਿੱਚ ਭੀ ਹੈ। ਮੇਰਾ ਦੇਸ਼ ਬੰਗਲੁਰੂ ਵਿੱਚ ਭੀ ਹੈ। ਮੇਰਾ ਦੇਸ਼ ਹੈਦਰਾਬਾਦ ਵਿੱਚ ਭੀ ਹੈ, ਮੇਰਾ ਦੇਸ਼ ਪੁਰੀ ਵਿੱਚ ਭੀ ਹੈ, ਭੁਵਨੇਸ਼ਵਰ ਵਿੱਚ ਭੀ ਹੈ, ਮੇਰਾ ਦੇਸ਼ ਕਲਕੱਤਾ ਵਿੱਚ ਭੀ ਹੈ, ਮੇਰਾ ਦੇਸ਼ ਗੁਵਾਹਾਟੀ ਵਿੱਚ ਭੀ ਹੈ। ਪੂਰੀ ਦੁਨੀਆ ਨੂੰ ਮੇਰੇ ਦੇਸ਼ ਦੇ ਹਰ ਕੋਣੇ ਦਾ ਐਕਸਪੋਜ਼ਰ ਮਿਲੇ, ਇਸ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਉੱਥੋਂ ਦੀ ਸਰਕਾਰ ਦਾ ਸਹਿਯੋਗ-ਅਸਹਿਯੋਗ, ਇਸ ਦੇ ਤਰਾਜੂ ‘ਤੇ ਨਹੀਂ ਤੋਲਦੇ। ਇੱਕ ਇਮਾਨਦਾਰੀ ਨਾਲ ਇਸ ਦੇਸ਼ ਦੇ ਭਵਿੱਖ ਦੇ ਲਈ, ਪੂਰਾ ਵਿਸ਼ਵ ਮੇਰੇ ਭਾਰਤ ਨੂੰ ਜਾਣੇ, ਇਸ ਦੇ ਲਈ ਅਸੀਂ ਪ੍ਰਯਾਸ ਕਰਦੇ ਹਾਂ ਅਤੇ ਮੈਂ ਹੁਣ ਭੀ 26 ਜਨਵਰੀ ਨੂੰ ਇਤਨਾ ਬੜਾ ਕੰਮ ਰਹਿੰਦਾ ਹੈ, ਸਭ ਨੂੰ ਮਾਲੂਮ (ਪਤਾ) ਹੈ, ਉਸ ਦੇ ਬਾਅਦ ਭੀ ਮੈਂ 25 ਤਾਰੀਖ ਨੂੰ ਫਰਾਂਸ ਦੇ ਰਾਸ਼ਟਰਪਤੀ ਨੂੰ ਰਾਜਸਥਾਨ ਦੀਆਂ ਗਲੀਆਂ ਵਿੱਚ ਘੁੰਮਾ ਰਿਹਾ ਸਾਂ, ਦੁਨੀਆ ਨੂੰ ਪਤਾ ਚਲੇ ਕਿ ਮੇਰਾ ਰਾਜਸਥਾਨ ਐਸਾ ਹੈ।
ਆਦਰਯੋਗ ਸਭਾਪਤੀ ਜੀ,
ਅਸੀਂ ਇੱਕ ਬਹੁਤ ਬੜਾ ਕਾਰਜਕ੍ਰਮ ਲਿਆ ਹੈ, ਜਿਸ ਦੀ ਪੂਰੇ ਵਿਸ਼ਵ ਵਿੱਚ ਮਾਡਲ ਦੇ ਰੂਪ ਵਿੱਚ ਚਰਚਾ ਹੋ ਰਹੀ ਹੈ-aspirational district, aspirational district ਦੀ ਜੋ ਸਫ਼ਲਤਾ ਹੈ ਨਾ ਉਸ ਵਿੱਚ 80 ਪਰਸੈਂਟ ਭੂਮਿਕਾ ਮੇਰੇ ਰਾਜਾਂ ਦੇ ਸਹਿਯੋਗ ਦੀ ਹੈ। ਰਾਜਾਂ ਨੇ ਜੋ ਸਹਿਯੋਗ ਦਿੱਤਾ ਹੈ, ਉਨ੍ਹਾਂ ਨੇ aspirational district ਦੀ ਮੇਰੀ ਭਾਵਨਾ ਨੂੰ ਸਮਝਿਆ ਹੈ। ਅੱਜ ਮੈਨੂੰ aspirational district ਨੂੰ ਅੱਗੇ ਵਧਾਉਣ ਦੇ ਲਈ 80 ਪਰਸੈਂਟ ਤਾਕਤ ਰਾਜਾਂ ਤੋਂ ਮਿਲ ਰਹੀ ਹੈ। ਡਿਸਟ੍ਰਿਕਟ ਲੈਵਲ ਦੇ ਅਫ਼ਸਰਾਂ ਤੋਂ ਮਿਲ ਰਹੀ ਹੈ। ਅਤੇ ਜੋ ਰਾਜ, ਉਹ ਰਾਜ ਦੇ ਔਸਤ ਵਿੱਚ ਭੀ ਆਖਰੀ ਪਾਏਦਾਨ ‘ਤੇ ਖੜ੍ਹੇ ਸਨ, ਉਹ ਅੱਜ ਨੈਸ਼ਨਲ ਐਵਰੇਜ ਦੇ ਨਾਲ ਕੰਪੀਟੀਸ਼ਨ ਕਰਨ ਲਗੇ ਹਨ, ਇਹ ਡਿਸਟ੍ਰਿਕ ਕਦੇ ਪਿਛੜੇ ਡਿਸਟ੍ਰਿਕਟ ਮੰਨੇ ਜਾਂਦੇ ਸਨ। ਇਹ ਸਭ ਕੁਝ ਸਹਿਯੋਗ ਨਾਲ ਹੁੰਦਾ ਹੈ। ਅਤੇ ਇਸ ਲਈ ਸਾਡੇ ਕਾਰਜਕ੍ਰਮਾਂ ਦੀ ਰਚਨਾ ਹੀ ਸਭ ਨੂੰ ਨਾਲ ਲੈ ਕੇ ਚਲਣ ਦੀ ਹੈ ਅਤੇ ਮਿਲ ਕੇ ਦੇਸ਼ ਦੇ ਭਵਿੱਖ ਨੂੰ ਬਣਾਉਣ ਦੀ ਹੈ। ਅੱਜ ਦੇਸ਼ ਦਾ ਹਰ ਕੋਣਾ, ਹਰ ਪਰਿਵਾਰ ਵਿਕਾਸ ਦੇ ਫਲ ਪ੍ਰਾਪਤ ਕਰੇ, ਇਹ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਅਤੇ ਅਸੀਂ ਉਸੇ ਦਿਸ਼ਾ ਵਿੱਚ ਜਾਣਾ ਚਾਹੁੰਦੇ ਹਾਂ। ਅਸੀਂ ਹਰ ਰਾਜ ਨੂੰ ਉਸ ਦਾ ਪੂਰਾ ਹੱਕ ਭੀ ਦੇਣਾ ਚਾਹੁੰਦੇ ਹਾਂ। ਲੇਕਿਨ ਮੈਂ ਅੱਜ ਇੱਕ ਅਹਿਮ ਮੁੱਦੇ ‘ਤੇ ਮੇਰੀ ਪੀੜਾ ਵਿਅਕਤ ਕਰਨਾ ਚਾਹੁੰਦਾ ਹਾਂ।
ਆਦਰਯੋਗ ਸਭਾਪਤੀ ਜੀ,
ਇੱਕ ਰਾਸ਼ਟਰ ਸਾਡੇ ਲਈ ਸਿਰਫ਼ ਜ਼ਮੀਨ ਦਾ ਟੁਕੜਾ ਨਹੀਂ ਹੈ। ਸਾਡੇ ਸਭ ਦੇ ਲਈ ਇੱਕ ਇਕਾਈ ਐਸੀ ਹੈ, ਜੋ ਪ੍ਰੇਰਣਾ ਦੇਣ ਵਾਲੀ ਇਕਾਈ ਹੈ। ਜਿਵੇਂ ਸਰੀਰ ਹੁੰਦਾ ਹੈ, ਸਰੀਰ ਵਿੱਚ ਜਿਵੇਂ ਅੰਗਾਂਗੀ ਭਾਵ ਹੁੰਦਾ ਹੈ, ਅਗਰ ਪੈਰ ਵਿੱਚ ਕੰਡਾ ਲਗੇ ਤਾਂ ਪੈਰ ਇਹ ਨਹੀਂ ਕਹਿੰਦਾ ਹੈ, ਹੱਥ ਕਦੇ ਨਹੀਂ ਸੋਚਦਾ ਹੈ ਕਿ ਮੈਨੂੰ ਕੀ, ਪੈਰ ਨੂੰ ਕੰਡਾ ਲਗਿਆ...ਪੈਰ, ਪੈਰ ਦਾ ਕੰਮ ਕਰੇਗਾ, ਪਲਭਰ ਵਿੱਚ ਹੱਥ ਪੈਰ ਦੇ ਪਾਸ ਪਹੁੰਚ ਜਾਂਦਾ ਹੈ, ਕੰਡਾ ਕੱਢਦਾ ਹੈ। ਕੰਡਾ ਪੈਰ ਨੂੰ ਲਗਦਾ ਹੈ, ਅੱਖ ਇਹ ਨਹੀਂ ਕਹਿੰਦੀ ਹੈ ਕਿ ਹੰਝੂ ਮੈਂ ਕਿਉਂ ਵਹਾਵਾਂ, ਹੰਝੂ ਅੱਖ ਤੋਂ ਨਿਕਲਦੇ ਹਨ। ਹਿੰਦੁਸਤਾਨ ਦੇ ਕਿਸੇ ਭੀ ਕੋਣੇ ਵਿੱਚ ਦਰਦ ਹੋਵੇ ਤਾਂ ਪੀੜਾ ਸਭ ਨੂੰ ਹੋਣੀ ਚਾਹੀਦੀ ਹੈ। ਅਗਰ ਦੇਸ਼ ਦਾ ਇੱਕ ਕੋਣਾ, ਅਗਰ ਸਰੀਰ ਦਾ ਇੱਕ ਅੰਗ ਅਗਰ ਕੰਮ ਨਹੀਂ ਕਰਦਾ ਹੈ ਤਾਂ ਪੂਰਾ ਸਰੀਰ ਅਪੰਗ ਮੰਨਿਆ ਜਾਂਦਾ ਹੈ। ਸਰੀਰ ਜਿਸ ਪ੍ਰਕਾਰ ਨਾਲ, ਅਗਰ ਦੇਸ਼ ਦਾ ਇੱਕ ਕੋਣਾ, ਦੇਸ਼ ਦਾ ਕੋਈ ਖੇਤਰ ਵਿਕਾਸ ਤੋਂ ਵੰਚਿਤ ਰਹਿ ਜਾਵੇਗਾ ਤਾਂ ਦੇਸ਼ ਵਿਕਸਿਤ ਨਹੀਂ ਹੋ ਸਕਦਾ ਹੈ। ਅਤੇ ਇਸ ਲਈ ਸਾਨੂੰ ਭਾਰਤ ਨੂੰ ਇੱਕ ਅੰਗਾਂਗੀ ਭਾਵ ਨਾਲ ਦੇਖਣਾ ਚਾਹੀਦਾ ਹੈ, ਉਸ ਨੂੰ ਟੁਕੜਿਆਂ ਵਿੱਚ ਨਹੀਂ ਦੇਖਣਾ ਚਾਹੀਦਾ ਹੈ। ਜਿਸ ਪ੍ਰਕਾਰ ਨਾਲ ਇਨ੍ਹੀਂ ਦਿਨੀਂ ਭਾਸ਼ਾ ਬੋਲੀ ਜਾ ਰਹੀ ਹੈ, ਦੇਸ਼ ਨੂੰ ਤੋੜਨ ਦੇ ਲਈ ਰਾਜਨੀਤਕ ਸੁਆਰਥ ਦੇ ਲਈ ਨਵੇਂ narrative ਅੜ੍ਹੇ ਜਾ ਰਹੇ ਹਨ। ਇੱਕ ਪੂਰੀ ਸਰਕਾਰ ਮੈਦਾਨ ਵਿੱਚ ਉਤਰ ਕੇ ਭਾਸ਼ਾ ਘੜ੍ਹ ਰਹੀ ਹੈ। ਇਸ ਤੋਂ ਬੜਾ ਦੇਸ਼ ਦਾ ਦੁਰਭਾਗ ਕੀ ਹੋ ਸਕਦਾ ਹੈ, ਆਪ (ਤੁਸੀਂ) ਮੈਨੂੰ ਦੱਸੋ।
ਝਾਰਖੰਡ ਦਾ ਕੋਈ ਆਦਿਵਾਸੀ ਬੱਚਾ ਅਗਰ Olympic ਦੇ ਖੇਡ ਦੇ ਅੰਦਰ ਜਾ ਕੇ medal ਲੈ ਕੇ ਆਵੇਗਾ, ਤਾਂ ਕੀ ਅਸੀਂ ਇਹ ਸੋਚਦੇ ਹਾਂ ਕਿ ਇਹ ਤਾਂ ਝਾਰਖੰਡ ਦਾ ਬੱਚਾ ਹੈ, ਪੂਰਾ ਦੇਸ਼ ਕਹਿੰਦਾ ਹੈ, ਸਾਡੇ ਦੇਸ਼ ਦਾ ਬੱਚਾ ਹੈ। ਜਦੋਂ ਇੱਕ ਝਾਰਖੰਡ ਦੇ ਬੱਚੇ ਵਿੱਚ ਪ੍ਰਤਿਭਾ ਦੇਖਦੇ ਹਾਂ ਅਤੇ ਦੇਸ਼ ਹਜ਼ਾਰਾਂ, ਲੱਖਾਂ ਰੁਪਏ ਖਰਚ ਕੇ ਉਸ ਨੂੰ ਅੱਛੇ ਕੋਚਿੰਗ ਦੇ ਲਈ ਦੁਨੀਆ ਦੇ ਕਿਸੇ ਦੇਸ਼ ਵਿੱਚ ਭੇਜਦਾ ਹੈ, ਤਾਂ ਅਸੀਂ ਇਹ ਸੋਚਾਂਗੇ ਕਿ ਇਹ ਖਰਚਾ ਝਾਰਖੰਡ ਦੇ ਲਈ ਹੋ ਰਿਹਾ ਹੈ, ਕੀ ਇਸ ਦੇਸ਼ ਦੇ ਲਈ ਨਹੀਂ ਹੋ ਰਿਹਾ ਹੈ। ਅਸੀਂ ਕੀ ਕਰਨ ਲਗੇ ਹਾਂ, ਕੀ ਭਾਸ਼ਾ ਬੋਲਣ ਲਗੇ ਹਾਂ। ਇਸ ਨਾਲ ਦੇਸ਼ ਦਾ ਗੌਰਵ, ਸਾਡੇ ਇੱਥੇ ਵੈਕਸੀਨ, ਦੇਸ਼ ਕਰੋੜਾਂ ਲੋਕਾਂ ਨੂੰ ਵੈਕਸੀਨ ਦਾ, ਅਸੀਂ ਇਹ ਕਹਾਂਗੇ ਵੈਕਸੀਨ ਤਾਂ ਉਸ ਕੋਣੇ ਵਿੱਚ ਬਣੀ ਸੀ ਇਸ ਲਈ ਹੱਕ ਉਨ੍ਹਾਂ ਦਾ ਹੈ, ਦੇਸ਼ ਨੂੰ ਨਹੀਂ ਮਿਲ ਸਕਦੀ, ਕੀ ਐਸਾ ਸੋਚ ਸਕਦੇ ਹਾਂ ਕੀ? ਵੈਕਸੀਨ ਉਸ ਸ਼ਹਿਰ ਵਿੱਚ ਬਣੀ ਸੀ, ਇਸ ਲਈ ਦੇਸ਼ ਦੇ ਹੋਰ ਹਿੱਸਿਆਂ ਨੂੰ ਇਸ ਦਾ ਲਾਭ ਨਹੀਂ ਮਿਲੇਗਾ, ਇਹ ਸੋਚਾਂਗੇ ਕੀ? ਕੀ ਸੋਚ ਬਣ ਗਈ ਹੈ। ਅਤੇ ਇੱਕ ਰਾਸ਼ਟਰੀ ਦਲ ਦੇ ਅੰਦਰ ਤੋਂ ਐਸੇ ਵਿਚਾਰ ਆਏ ਇਹ ਬਹੁਤ ਦੁਖ ਕੀ ਬਾਤ ਹੈ।
ਮੈਂ ਪੁੱਛਣਾ ਚਾਹੁੰਦਾ ਹਾਂ ਆਦਰਯੋਗ ਸਪੀਕਰ ਸਾਹਿਬ ਜੀ,
ਕੀ ਅਗਰ ਹਿਮਾਲਿਆ ਕਹਿਣਾ ਸ਼ੁਰੂ ਕਰ ਦੇਵੇ, ਹਿਮਾਲਿਆ ਕਲ ਬੋਲਣਾ ਸ਼ੁਰੂ ਕਰ ਦੇਵੇ, ਇਹ ਨਦੀਆਂ ਮੇਰੇ ਇੱਥੋਂ ਵਹਿੰਦੀਆਂ ਹਨ, ਮੈਂ ਤੁਹਾਨੂੰ ਪਾਣੀ ਨਹੀਂ ਦੇਣ ਦੇਵਾਂਗਾ, ਪਾਣੀ ਦਾ ਅਧਿਕਾਰ ਮੇਰਾ, ਦੇਸ਼ ਦਾ ਕੀ ਹੋਵੇਗਾ, ਦੇਸ਼ ਕਿੱਥੇ ਜਾ ਕੇ ਰੁਕੇਗਾ। ਅਗਰ ਜਿਨ੍ਹਾਂ ਰਾਜਾਂ ਵਿੱਚ ਕੋਲਾ ਹੈ, ਉਹ ਕਹਿ ਦੇਣ ਕੋਲਾ ਨਹੀਂ ਮਿਲੇਗਾ, ਇਹ ਸਾਡੀ ਸੰਪਤੀ ਹੈ, ਜਾਓ ਤੁਸੀਂ ਹਨੇਰੇ ਵਿੱਚ ਗੁਜਾਰਾ ਕਰੋ, ਦੇਸ਼ ਕਿਵੇਂ ਚਲੇਗਾ।
ਆਦਰਯੋਗ ਸਭਾਪਤੀ ਜੀ,
Oxygen ਕੋਵਿਡ ਦੇ ਸਮੇਂ, ਸਾਡੇ ਇੱਥੇ Oxygen ਦੀਆਂ ਸੰਭਾਵਨਾਵਂ ਪੂਰਬੀ ਰਾਜਾਂ ਵਿੱਚ ਜੋ ਉਦਯੋਗ ਹੈ ਉਸ ਦੇ ਇੱਥੇ ਹਨ, ਪੂਰੇ ਦੇਸ਼ ਨੂੰ Oxygen ਦੀ ਜ਼ਰੂਰਤ ਸੀ, ਅਗਰ ਉਸ ਸਮੇਂ ਪੂਰਬ ਦੇ ਲੋਕ ਕਹਿ ਕੇ ਬੈਠ ਜਾਂਦੇ, Oxygen ਅਸੀਂ ਨਹੀਂ ਦੇ ਸਕਦੇ, ਸਾਡੇ ਲੋਕਾਂ ਦੀ ਜ਼ਰੂਰਤ ਹੈ, ਦੇਸ਼ ਨੂੰ ਕੁਝ ਨਹੀਂ ਮਿਲੇਗਾ, ਕੀ ਹੁੰਦਾ ਦੇਸ਼ ਦਾ? ਉਨ੍ਹਾਂ ਨੇ ਸੰਕਟ ਝੱਲ ਕੇ ਭੀ ਦੇਸ਼ ਨੂੰ Oxygen ਪਹੁੰਚਾਇਆ। ਦੇਸ਼ ਦੇ ਅੰਦਰ ਇਹ ਭਾਵ ਤੋੜਨ ਦਾ ਕੀ ਪ੍ਰਯਾਸ ਹੋ ਰਿਹਾ ਹੈ। ਕੀ ਇਸ ਪ੍ਰਕਾਰ ਨਾਲ ਦੇਸ਼ ਨੂੰ ਕਿ ਸਾਡਾ ਟੈਕਸ, ਸਾਡੀ ਮਨੀ, ਕਿਸ ਭਾਸ਼ਾ ਵਿੱਚ ਬੋਲਿਆ ਜਾ ਰਿਹਾ ਹੈ। ਇਹ ਦੇਸ਼ ਦੇ, ਦੇਸ਼ ਦੇ ਭਵਿੱਖ ਦੇ ਲਈ ਨਵਾਂ ਖ਼ਤਰਾ ਪੈਦਾ ਕਰਨ ਵਾਲੀ ਬਾਤ ਹੋਵੇਗੀ। ਦੇਸ਼ ਨੂੰ ਤੋੜਨ ਦੇ ਲਈ ਨਵੇਂ-ਨਵੇਂ narrative ਖੋਜਣਾ ਬੰਦ ਕਰ ਦੇਵੋ। ਦੇਸ਼ ਨੂੰ ਅੱਗੇ ਵਧਣਾ ਹੈ, ਦੇਸ਼ ਨੂੰ ਇਕੱਠਿਆਂ ਲੈ ਕੇ ਚਲਣ ਦਾ ਪ੍ਰਯਾਸ ਕਰੋ।
ਆਦਰਯੋਗ ਸਭਾਪਤੀ ਜੀ,
ਪਿਛਲੇ 10 ਵਰ੍ਹੇ ਨੀਤੀ ਅਤੇ ਨਿਰਮਾਣ ਦੇ, ਇਹ ਨਵੇਂ ਭਾਰਤ ਦੀ ਨਵੀਂ ਦਿਸ਼ਾ ਦਿਖਾਉਣ ਦੇ ਲਈ ਹਨ। ਜੋ ਦਿਸ਼ਾ ਅਸੀਂ ਪਕੜੀ ਹੈ, ਜੋ ਨਿਰਮਾਣ ਕਾਰਜ ਅਸੀਂ ਲਏ ਹਨ ਬੀਤੇ ਇੱਕ ਦਹਾਕੇ ਵਿੱਚ ਸਾਡਾ ਪੂਰਾ ਫੋਕਸ, ਬੇਸਿਕ ਸੁਵਿਧਾਵਾਂ ਜ਼ਰੂਰ ਮਿਲਣ, ਉਸ ‘ਤੇ ਸਾਡਾ ਧਿਆਨ ਕੇਂਦ੍ਰਿਤ ਰਿਹਾ ਹੈ।
ਆਦਰਯੋਗ ਸਭਾਪਤੀ ਜੀ,
ਹਰ ਪਰਿਵਾਰ ਦਾ ਜੀਵਨ ਪੱਧਰ ਉੱਪਰ ਉੱਠੇ, ਉਸ ਦੇ ਜੀਵਨ ਵਿੱਚ Ease of Living ਵਧੇ। ਹੁਣ ਸਮੇਂ ਦੀ ਮੰਗ ਹੈ- ਉਸ ਦੀ Quality of Life ਵਿੱਚ ਅਸੀਂ ਕਿਵੇਂ ਅਸੀਂ ਸੁਧਾਰ ਲਿਆਈਏ। ਅਸੀਂ ਆਉਣ ਵਾਲੇ ਦਿਨਾਂ ਵਿੱਚ ਸਾਡੀ ਪੂਰੀ ਸ਼ਕਤੀ, ਪੂਰੀ ਸਮਰੱਥਾ Ease of Living ਤੋਂ ਇੱਕ ਕਦਮ ਅੱਗੇ ਵਧ ਕੇ Quality of Life ਦੀ ਤਰਫ਼ ਅਸੀਂ ਵਧਾਉਣਾ ਚਾਹੁੰਦੇ ਹਾਂ, ਅਸੀਂ ਉਸ ਦੇ ਲਈ ਜਾਵਾਂਗੇ।
ਆਦਰਯੋਗ ਸਭਾਪਤੀ ਜੀ,
ਆਉਣ ਵਾਲੇ 5 ਵਰ੍ਹੇ Neo Middle Class ਜੋ ਗ਼ਰੀਬੀ ਤੋਂ ਨਿਕਲ ਕੇ ਬਾਹਰ ਆਏ ਹਨ, ਐਸੀ Neo Middle Class ਨੂੰ ਨਵੀਂ ਉਚਾਈ ਅਤੇ ਸਸ਼ਕਤ ਬਣਾਉਣ ਦੇ ਲਈ ਅਸੀਂ ਅਨੇਕ ਵਿਵਿਧ ਕਾਰਜਕ੍ਰਮ ਪਹੁੰਚਾਉਣ ਦੇ ਲਈ, ਪੂਰਾ ਪ੍ਰਯਾਸ ਕਰਨ ਵਾਲੇ ਹਾਂ। ਅਤੇ ਇਸ ਲਈ ਅਸੀਂ ਸਮਾਜਿਕ ਨਿਆਂ ਦਾ ਜੋ ਮੋਦੀ ਕਵਚ ਦਿੱਤਾ ਹੈ ਨਾ ਉਸ ਮੋਦੀ ਕਵਚ ਨੂੰ ਹੋਰ ਮਜ਼ਬੂਤ ਬਣਾਉਣ ਵਾਲੇ ਹਾਂ, ਅਤੇ ਤਾਕਤ ਦੇਣ ਵਾਲੇ ਹਾਂ।
ਆਦਰਯੋਗ ਸਭਾਪਤੀ ਜੀ,
ਅੱਜਕੱਲ੍ਹ ਜਦੋਂ ਅਸੀਂ ਕਹਿੰਦੇ ਹਾਂ ਕਿ 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਆਏ ਤਾਂ ਐਸਾ ਕੁਤਰਕ ਦਿੱਤਾ ਜਾਂਦਾ ਹੈ ਕਿ 25 ਕਰੋੜ ਬਾਹਰ ਆਏ ਤਾਂ ਫਿਰ 80 ਕਰੋੜ ਨੂੰ ਖਾਣਾ, ਅਨਾਜ ਕਿਉਂ ਦਿੰਦੇ ਹੋ।
ਆਦਰਯੋਗ ਸਭਾਪਤੀ ਜੀ,
ਅਸੀਂ ਜਾਣਦੇ ਹਾਂ ਕੋਈ ਬਿਮਾਰ ਵਿਅਕਤੀ ਹੌਸਪੀਟਲ (ਹਸਪਤਾਲ) ਤੋਂ ਬਾਹਰ ਆ ਜਾਵੇ ਨਾ ਤਾਂ ਭੀ ਡਾਕਟਰ ਕਹਿੰਦਾ ਹੈ ਕੁਝ ਦਿਨ ਇਸ ਨੂੰ ਐਸੇ-ਐਸੇ ਸੰਭਾਲ਼ੋ, ਖਾਣੇ ਵਿੱਚ ਪਰਹੇਜ ਰੱਖੋ, ਢਿਕਣਾ ਕਰੋ, ਫਲਾਨਾ ਕਰੋ। ਕਿਉਂ...ਕਦੇ ਦੁਬਾਰਾ ਉੱਥੇ ਮੁਸੀਬਤ ਵਿੱਚ ਨਾ ਆ ਜਾਵੇ। ਜੋ ਗ਼ਰੀਬੀ ਤੋਂ ਬਾਹਰ ਨਿਕਲਿਆ ਹੈ ਨਾ ਉਸ ਨੂੰ ਜ਼ਿਆਦਾ ਸੰਭਾਲਣਾ ਚਾਹੀਦਾ ਹੈ ਤਾਕਿ ਕੋਈ ਐਸਾ ਸੰਕਟ ਆ ਕੇ ਫਿਰ ਤੋਂ ਗ਼ਰੀਬੀ ਦੀ ਤਰਫ਼ ਲਪਕ ਨਾ ਜਾਵੇ। ਅਤੇ ਇਸ ਲਈ ਉਸ ਨੂੰ ਮਜ਼ਬੂਤੀ ਦੇਣ ਦਾ ਸਮਾਂ ਦੇਣਾ ਚਾਹੀਦਾ ਹੈ। ਇਸ ਸਮੇਂ ਅਸੀਂ ਗ਼ਰੀਬ ਨੂੰ ਮਜ਼ਬੂਤ ਕੀਤਾ ਤਾਕਿ ਉਹ ਫਿਰ ਤੋਂ ਉਹ Neo Middle Class, ਫਿਰ ਤੋਂ ਵਾਪਸ ਉਸ ਨਰਕ ਵਿੱਚ ਡੁੱਬ ਨਾ ਜਾਵੇ। ਅਸੀਂ 5 ਲੱਖ ਰੁਪਏ ਆਯੁਸ਼ਮਾਨ ਦਾ ਦਿੰਦੇ ਹਾਂ ਨਾ, ਉਸ ਦੇ ਪਿੱਛੇ ਇਹ ਇੱਕ ਇਰਾਦਾ ਹੈ। ਪਰਿਵਾਰ ਵਿੱਚ ਇੱਕ ਬਿਮਾਰੀ ਆ ਜਾਵੇ ਨਾ ਮੱਧ ਵਰਗ ਦੇ ਆਦਮੀ ਨੂੰ ਭੀ ਗ਼ਰੀਬ ਬਣਨ ਵਿੱਚ ਦੇਰ ਨਹੀਂ ਲਗਦੀ ਹੈ। ਅਤੇ ਇਸ ਲਈ ਗ਼ਰੀਬੀ ਤੋਂ ਬਾਹਰ ਨਿਕਲਣਾ ਜਿਤਨਾ ਜ਼ਰੂਰੀ ਹੈ, ਉਤਨਾ ਗਲਤੀ ਨਾਲ ਭੀ ਗ਼ਰੀਬੀ ਦੀ ਤਰਫ਼ ਪਿੱਛੇ ਨਾ ਚਲਿਆ ਜਾਵੇ ਉਸ ਦੇ ਲਈ ਧਿਆਨ ਰੱਖਣ ਦੀ ਜ਼ਰੂਰਤ ਹੈ। ਅਤੇ ਇਸ ਲਈ ਅਸੀਂ ਅਨਾਜ ਦਿੰਦੇ ਹਾਂ, ਅਨਾਜ ਦਿੰਦੇ ਰਹਾਂਗੇ। ਕਿਸੇ ਨੂੰ ਬੁਰਾ ਲਗੇ ਜਾਂ ਨਾ ਲਗੇ, 25 ਕਰੋੜ ਗ਼ਰੀਬੀ ਤੋਂ ਬਾਹਰ ਨਿਕਲੇ ਹਨ। Neo Middle Class ਹੋਏ ਹਨ, ਲੇਕਿਨ ਮੈਨੂੰ ਸਮਝ ਹੈ, ਮੈਂ ਉਹ ਦੁਨੀਆ ਜੀ ਕੇ ਆਇਆ ਹਾਂ। ਉਨ੍ਹਾਂ ਨੂੰ ਜ਼ਰੂਰਤ ਜ਼ਿਆਦਾ ਹੈ ਅਤੇ ਇਸ ਲਈ ਸਾਡੀ ਇਹ ਯੋਜਨਾ ਜਾਰੀ ਰਹੇਗੀ।
ਆਦਰਯੋਗ ਸਭਾਪਤੀ ਜੀ,
ਦੇਸ਼ ਜਾਣਦਾ ਹੈ ਅਤੇ ਇਸ ਲਈ ਮੈਂ ਗਰੰਟੀ ਦਿੱਤੀ ਹੈ, ਮੇਰੀ ਗਰੰਟੀ ਹੈ ਗ਼ਰੀਬਾਂ ਦੇ 5 ਲੱਖ ਰੁਪਏ ਤੱਕ ਦੇ ਇਲਾਜ ਦੀ ਸੁਵਿਧਾ ਅੱਗੇ ਭੀ ਮਿਲਦੀ ਰਹੇਗੀ। ਮੇਰੀ ਗਰੰਟੀ ਹੈ, ਮੋਦੀ ਕੀ ਗਰੰਟੀ ਹੈ। 80% ਡਿਸਕਾਊਂਟ ਨਾਲ ਜੋ ਦਵਾਈਆਂ ਮਿਲ ਰਹੀਆਂ ਹਨ, ਜਿਸ ਦਾ ਲਾਭ ਮੱਧ ਵਰਗ ਗ਼ਰੀਬ ਨੂੰ ਮਿਲ ਰਿਹਾ ਹੈ, ਉਹ ਮਿਲਦਾ ਰਹੇਗਾ।
ਆਦਰਯੋਗ ਸਭਾਪਤੀ ਜੀ,
ਮੋਦੀ ਕੀ ਗਰੰਟੀ ਹੈ ਕਿ ਕਿਸਾਨਾਂ ਨੂੰ ਜੋ ਸਨਮਾਨ ਨਿਧੀ ਮਿਲ ਰਹੀ ਹੈ, ਉਹ ਸਨਮਾਨ ਨਿਧੀ ਚਾਲੂ ਰਹੇਗੀ, ਤਾਕਿ ਵਿਕਾਸ ਦੀ ਯਾਤਰਾ ਵਿੱਚ ਉਹ ਤਾਕਤ ਦੇ ਨਾਲ ਜੁੜ ਜਾਣ।
ਆਦਰਯੋਗ ਸਭਾਪਤੀ ਜੀ,
ਗ਼ਰੀਬਾਂ ਨੂੰ ਪੱਕੇ ਘਰ ਦੇਣ ਦਾ ਮੇਰਾ ਅਭਿਯਾਨ ਹੈ। ਅਗਰ ਪਰਿਵਾਰ ਬੜਾ ਹੁੰਦਾ ਹੈ, ਨਵਾਂ ਪਰਿਵਾਰ ਬਣਦਾ ਹੈ। ਪੱਕੇ ਘਰ ਦੇਣ ਦਾ ਮੇਰਾ ਕਾਰਜਕ੍ਰਮ ਜਾਰੀ ਰਹੇਗਾ। ਨਲ ਸੇ ਜਲ ਯੋਜਨਾ, ਮੇਰਾ ਪੱਕਾ ਇਰਾਦਾ ਹੈ ਅਤੇ ਮੇਰੀ ਗਰੰਟੀ ਹੈ ਕਿ ਨਲ ਸੇ ਜਲ ਦੇਵਾਂਗੇ। ਸਾਨੂੰ ਨਵੇਂ ਸ਼ੌਚਾਲਯ (ਪਖਾਨੇ) ਬਣਾਉਣ ਦੀ ਜ਼ਰੂਰਤ ਪਵੇਗੀ, ਤਾਂ ਮੇਰੀ ਪੱਕੀ ਗਰੰਟੀ ਹੈ, ਅਸੀਂ ਜਾਰੀ ਰੱਖਾਂਗੇ। ਇਹ ਕੰਮ ਸਾਰੇ ਤੇਜ਼ੀ ਨਾਲ ਚਲਣਗੇ, ਕਿਉਂਕਿ ਵਿਕਾਸ ਦਾ ਜੋ ਰਸਤਾ, ਵਿਕਾਸ ਦੀ ਜੋ ਦਿਸ਼ਾ ਅਸੀਂ ਪਕੜੀ ਹੈ, ਇਸ ਨੂੰ ਅਸੀਂ ਕਿਸੇ ਭੀ ਹਾਲਤ ਵਿੱਚ ਜਰਾ ਭੀ ਧੀਮੀ ਨਹੀਂ ਹੋਣ ਦੇਣਾ ਚਾਹੁੰਦੇ।
ਆਦਰਯੋਗ ਸਭਾਪਤੀ ਜੀ,
ਸਾਡੀ ਸਰਕਾਰ ਦਾ ਤੀਸਰਾ term ਦੂਰ ਨਹੀਂ ਹੈ। ਕੁਝ ਲੋਕ ਇਸ ਨੂੰ ਮੋਦੀ 3.0 ਕਹਿੰਦੇ ਹਨ। ਮੋਦੀ 3.0 ਵਿਕਸਿਤ ਭਾਰਤ ਦੀ ਨੀਂਹ ਨੂੰ ਮਜ਼ਬੂਤ ਕਰਨ ਦੇ ਲਈ ਪੂਰੀ ਸ਼ਕਤੀ ਲਗਾ ਦੇਵੇਗੀ।
ਆਦਰਯੋਗ ਸਭਾਪਤੀ ਜੀ,
ਅਗਲੇ ਪੰਜ ਸਾਲ ਵਿੱਚ ਭਾਰਤ ਵਿੱਚ ਡਾਕਟਰਾਂ ਦੀ ਸੰਖਿਆ ਪਹਿਲਾਂ ਦੀ ਤੁਲਨਾ ਵਿੱਚ ਅਨੇਕ ਗੁਣਾ ਵਧੇਗੀ। ਮੈਡੀਕਲ ਕਾਲਜਾਂ ਦੀ ਸੰਖਿਆ ਵਧੇਗੀ। ਇਸ ਦੇਸ਼ ਵਿੱਚ ਇਲਾਜ ਬਹੁਤ ਸਸਤਾ ਅਤੇ ਸੁਲਭ ਹੋ ਜਾਵੇਗਾ।
ਆਦਰਯੋਗ ਸਭਾਪਤੀ ਜੀ,
ਅਗਲੇ ਪੰਜ ਸਾਲ ਵਿੱਚ ਹਰ ਗ਼ਰੀਬ ਦੇ ਘਰ ਵਿੱਚ ਨਲ ਸੇ ਜਲ ਦਾ ਕਨੈਕਸ਼ਨ ਹੋਵੇਗਾ।
ਆਦਰਯੋਗ ਸਭਾਪਤੀ ਜੀ,
ਆਉਣ ਵਾਲੇ ਪੰਜ ਸਾਲ ਵਿੱਚ ਉਨ੍ਹਾਂ ਗ਼ਰੀਬ ਨੂੰ ਪੀਐੱਮ ਆਵਾਸ ਜੋ ਦੇਣੇ ਹਨ, ਇੱਕ ਭੀ ਵੰਚਿਤ ਨਹੀਂ ਰਹੇ, ਇਸ ਦਾ ਪੱਕਾ ਖਿਆਲ ਰੱਖਿਆ ਜਾਵੇਗਾ। ਅਗਲੇ ਪੰਜ ਸਾਲ ਸੋਲਰ ਪਾਵਰ ਨਾਲ ਬਿਜਲੀ ਬਿਲ ਜ਼ੀਰੋ, ਦੇਸ਼ ਦੇ ਕਿਤਨੇ ਨਾਗਰਿਕਾਂ, ਕਰੋੜਾਂ ਨਾਗਰਿਕਾਂ ਨੂੰ ਬਿਜਲੀ ਬਿਲ ਜ਼ੀਰੋ ਅਤੇ ਠੀਕ ਅਗਰ ਆਯੋਜਨ ਕਰਾਂਗੇ ਤਾਂ ਆਪਣੇ ਘਰ ‘ਤੇ ਬਿਜਲੀ ਬਣਾ ਕੇ ਵੇਚ ਕੇ ਕਮਾਈ ਕਰ ਪਾਉਣਗੇ, ਇਹ ਅਗਲੇ ਪੰਜ ਸਾਲ ਦਾ ਕਾਰਜਕ੍ਰਮ ਹੈ।
ਆਦਰਯੋਗ ਸਭਾਪਤੀ ਜੀ,
ਅਗਲੇ ਪੰਜ ਸਾਲ ਦੇਸ਼ ਵਿੱਚ ਪਾਇਪ ਨਾਲ ਗੈਸ ਦੇ ਕਨੈਕਸ਼ਨ, ਪੂਰੇ ਦੇਸ਼ ਵਿੱਚ ਨੈੱਟਵਰਕ ਬਣਾਉਣ ਦਾ ਭਰਪੂਰ ਪ੍ਰਯਾਸ ਕੀਤਾ ਜਾਵੇਗਾ।
ਸਭਾਪਤੀ ਜੀ,
ਆਉਣ ਵਾਲੇ ਪੰਜ ਸਾਲ ਸਾਡੀ ਯੁਵਾ ਸ਼ਕਤੀ ਦਾ ਦਮ ਪੂਰੀ ਦੁਨੀਆ ਦੇਖੇਗੀ। ਤੁਸੀਂ (ਆਪ) ਦੇਖਣਾ ਆਦਰਯੋਗ ਸਭਾਪਤੀ ਜੀ, ਸਾਡੇ ਯੁਵਾ ਸਟਾਰਟਅੱਪ, ਨੌਜਵਾਨਾਂ ਦੇ ਯੂਨੀਕੌਰਨ, ਇਸ ਦੀ ਸੰਕਿਆ ਲੱਖਾਂ ਵਿੱਚ ਹੋਣ ਵਾਲੀ ਹੈ। ਅਤੇ ਇਤਨਾ ਹੀ ਨਹੀਂ Tier 2, Tier 3 cities ਨਵੇਂ-ਨਵੇਂ ਸਟਾਰਟਅੱਪ ਨਾਲ ਉਸ ਦੇ ਇੱਕ ਨਵੀਂ ਪਹਿਚਾਣ ਦੇ ਨਾਲ ਉੱਭਰਨ ਵਾਲਾ ਹੈ। ਇਹ ਮੈਂ ਪੰਜ ਸਾਲ ਦਾ ਚਿੱਤਰ ਮੇਰੇ ਸਾਹਮਣੇ ਦੇਖ ਰਿਹਾ ਹਾਂ।
ਆਦਰਯੋਗ ਸਭਾਪਤੀ ਜੀ,
Reserve Funding ਉਸ ਦੇ ਵਾਧੇ ਦਾ ਪ੍ਰਭਾਵ ਆਪ (ਤੁਸੀਂ) ਦੇਖਣਾ, ਪਿਛਲੇ ਸੱਤ ਦਹਾਕੇ ਵਿੱਚ ਜਿਤਨੇ Patent ਨਹੀਂ ਹੋਏ ਹਨ ਉਤਨੇ ਰਿਕਾਰਡ Patent ਫਾਇਲ ਹੋਣ ਦਾ ਦਿਨ ਆਉਣ ਵਾਲੇ ਪੰਜ ਸਾਲਾਂ ਵਿੱਚ ਮੈਂ ਦੇਖ ਰਿਹਾ ਹਾਂ।
ਆਦਰਯੋਗ ਸਭਾਪਤੀ ਜੀ,
ਅੱਜ ਮੇਰੇ ਮੱਧ ਵਰਗ ਦੇ ਲੱਖਾਂ ਬੱਚੇ ਵਿਦੇਸ਼ਾਂ ਵਿੱਚ ਪੜ੍ਹਨ ਦੇ ਲਈ ਚਲੇ ਜਾਂਦੇ ਹਨ। ਮੈਂ ਉਹ ਸਥਿਤੀ ਲਿਆਉਣਾ ਚਾਹੁੰਦਾ ਹਾਂ ਕਿ ਮੇਰੇ ਬੱਚਿਆਂ ਦੇ ਲੱਖਾਂ ਰੁਪਏ ਬਚ ਜਾਣ। ਮੇਰੇ ਦੇਸ਼ ਦੇ ਮੱਧ ਵਰਗ ਦੇ ਸੁਪਨੇ ਪੂਰੇ ਹੋਣ। Best ਤੋਂ Best University ਮੇਰੇ ਦੇਸ਼ ਵਿੱਚ ਹੋਵੇ। ਉੱਚਤਮ ਸਿੱਖਿਆ ਉਨ੍ਹਾਂ ਨੂੰ ਮੇਰੇ ਦੇਸ਼ ਵਿੱਚ ਮਿਲੇ ਅਤੇ ਮੇਰੇ ਬੱਚਿਆਂ ਦਾ, ਉਨ੍ਹਾਂ ਦੇ ਪਰਿਵਾਰ ਦਾ ਪੈਸਾ ਬਚੇ ਇਸ ਲਈ ਮੈਂ ਕਹਿ ਰਿਹਾ ਹਾਂ।
ਆਦਰਯੋਗ ਸਭਾਪਤੀ ਜੀ,
ਆਉਣ ਵਾਲੇ ਪੰਜ ਸਾਲ ਆਪ (ਤੁਸੀਂ) ਦੇਖਣਾ ਕੋਈ ਭੀ international ਖੇਡ competiton ਐਸਾ ਨਹੀਂ ਹੋਵੇਗਾ, ਜਿਸ ਵਿੱਚ ਭਾਰਤ ਦੇ ਝੰਡੇ ਹਰ ਜਗ੍ਹਾ ‘ਤੇ ਨਾ ਫਹਿਰਾਉਂਦੇ ਹੋਣ। ਮੈਂ ਇਹ ਦੇਖਣ ਵਾਲਾ ਹਾਂ ਪੰਜ ਸਾਲ ਖੇਡ ਜਗਤ ਦੇ ਅੰਦਰ ਦੁਨੀਆ ਵਿੱਚ ਭਾਰਤ ਦੇ ਯੁਵਾ ਦੀ ਸ਼ਕਤੀ ਦੀ ਪਹਿਚਾਣ ਹੁੰਦੇ ਹੋਏ।
ਆਦਰਯੋਗ ਸਭਾਪਤੀ ਜੀ,
ਆਉਣ ਵਾਲੇ ਪੰਜ ਸਾਲ ਵਿੱਚ ਭਾਰਤ ਦਾ ਪਬਲਿਕ ਟ੍ਰਾਂਸਪੋਰਟ ਪੂਰੀ ਤਰ੍ਹਾਂ ਟ੍ਰਾਂਸਫਾਰਮ ਹੋਣ ਵਾਲਾ ਹੈ। ਅਗਲੇ ਪੰਜ ਸਾਲ ਵਿੱਚ ਗ਼ਰੀਬ ਅਤੇ ਮਿਡਲ ਕਲਾਸ ਨੂੰ ਤੇਲ ਅਤੇ ਸ਼ਾਨਦਾਰ ਯਾਤਰਾ ਦੀਆਂ ਸੁਵਿਧਾਵਾਂ ਬਹੁਤ ਅਸਾਨੀ ਨਾਲ ਮਿਲਣ ਵਾਲੀਆਂ ਹਨ। ਤੇਜ਼ ਮਿਲਣ ਵਾਲੀਆਂ ਹਨ, ਪੂਰੀ ਤਾਕਤ ਨਾਲ ਬਹੁਤ ਸੁਵਿਧਾਵਾਂ ਮਿਲਣ ਵਾਲੀਆਂ ਹਨ। ਅਗਲੇ ਪੰਜ ਸਾਲ ਵਿੱਚ ਦੇਸ਼ ਬੁਲਟ ਟ੍ਰੇਨ ਭੀ ਦੇਖੇਗਾ ਅਤੇ ਦੇਸ਼ ਵੰਦੇ ਭਾਰਤ ਟ੍ਰੇਨ ਦਾ ਵਿਸਤਾਰ ਭੀ ਦੇਖੇਗਾ।
ਆਦਰਯੋਗ ਸਭਾਪਤੀ ਜੀ,
ਅਗਲੇ ਪੰਜ ਸਾਲ ਵਿੱਚ ਆਤਮਨਿਰਭਰ ਭਾਰਤ ਦਾ ਅਭਿਯਾਨ ਨਵੀਂ ਉਚਾਈ ‘ਤੇ ਹੋਵੇਗਾ। ਦੇਸ਼ ਹਰ ਖੇਤਰ ਵਿੱਚ ਆਤਮਨਿਰਭਰ ਹੁੰਦਾ ਨਜ਼ਰ ਆਵੇਗਾ।
ਆਦਰਯੋਗ ਸਭਾਪਤੀ ਜੀ,
ਆਉਣ ਵਾਲੇ 5 ਸਾਲ ਵਿੱਚ ਮੇਡ ਇਨ ਇੰਡੀਆ, ਸੈਮੀਕੰਡਕਟਰ ਦੁਨੀਆ ਵਿੱਚ ਸਾਡੀ ਗੂੰਜ ਹੋਵੇਗੀ। ਇਲੈਕਟ੍ਰੌਨਿਕ ਦੇ ਹਰ goods ਵਿੱਚ ਉਹ ਚਿਪ ਹੋਵੇਗੀ, ਜਿਸ ਵਿੱਚ ਕਿਸੇ ਨਾ ਕਿਸੇ ਭਾਰਤੀ ਦਾ ਪਸੀਨਾ ਹੋਵੇਗਾ।
ਆਦਰਯੋਗ ਸਭਾਪਤੀ ਜੀ,
ਦੁਨੀਆ ਦੇ ਇਲੈਕਟ੍ਰਿਕ ਬਜ਼ਾਰ ਵਿੱਚ, ਇਲੈਕਟ੍ਰੌਨਿਕ ਬਜ਼ਾਰ ਵਿੱਚ ਇੱਕ ਨਵੀਂ ਗਤੀ ਦੀ ਸਮਰੱਥਾ ਆਉਣ ਵਾਲੇ ਪੰਜ ਸਾਲ ਵਿੱਚ ਦੇਸ਼ ਦੇਖੇਗਾ।
ਆਦਰਯੋਗ ਸਭਾਪਤੀ ਜੀ,
ਅੱਜ ਦੇਸ਼ ਲੱਖਾਂ ਕਰੋੜਾਂ ਰੁਪਏ ਦਾ ਤੇਲ ਇੰਪੋਰਟ ਕਰਦਾ ਹੈ। ਆਪਣੀਆਂ ਊਰਜਾ ਜ਼ਰੂਰਤਾਂ ਦੇ ਲਈ ਅਸੀਂ ਜ਼ਿਆਦਾ ਤੋਂ ਜ਼ਿਆਦਾ ਆਤਮਨਿਰਭਰ ਬਣਨ ਦੀ ਦਿਸ਼ਾ ਵਿੱਚ ਕੰਮ ਕਰਾਂਗੇ ਅਤੇ ਮੈਨੂੰ ਵਿਸ਼ਵਾਸ ਹੈ, ਅਸੀਂ ਊਰਜਾ ਜ਼ਰੂਰਤਾਂ ‘ਤੇ ਜੋ dependency ਹੈ ਉਹ ਘੱਟ ਕਰਨ ਵਿੱਚ ਸਫ਼ਲ ਹੋਵਾਂਗੇ। ਇਤਨਾ ਹੀ ਨਹੀਂ ਆਦਰਯੋਗ ਸਪੀਕਰ ਸਾਹਿਬ ਜੀ, Green Hydrogen ਅਭਿਯਾਨ ਨਾਲ ਅਸੀਂ ਦੁਨੀਆ ਦੇ ਬਜ਼ਾਰ ਨੂੰ ਲਾਲਾਇਤ ਕਰਨ ਦੀ ਦਿਸ਼ਾ ਵਿੱਚ ਅੱਗੇ ਵਧ ਰਹੇ ਹਾਂ। ਸਾਡੀ Green Hydrogen ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਸਮਰੱਥਾ ਰੱਖੇਗੀ। ਈਥੇਨੌਲ ਦੀ ਦੁਨੀਆ ਵਿੱਚ ਅਸੀਂ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ। ਅਸੀਂ 20 ਪਰਸੈਂਟ ਦਾ ਲਕਸ਼ ਪ੍ਰਾਪਤ ਕਰਕੇ ਸਾਡੇ ਲੋਕਾਂ ਦਾ ਟ੍ਰਾਂਸਪੋਰਟੇਸ਼ਨ ਸਸਤਾ ਹੋਵੇ, ਇਸ ਦੀ ਵਿਵਸਥਾ ਹੋਵੇਗੀ।
ਆਦਰਯੋਗ ਸਭਾਪਤੀ ਜੀ,
ਜਦੋਂ ਮੈਂ 20 ਪਰਸੈਂਟ ਈਥੇਨੌਲ ਦੀ ਬਾਤ ਕਰਦਾ ਹਾਂ, ਉਸ ਦਾ ਸਿੱਧਾ ਲਾਭ ਮੇਰੇ ਦੇਸ਼ ਦੇ ਕਿਸਾਨਾਂ ਨੂੰ ਹੋਣ ਵਾਲਾ ਹੈ, ਕਿਸਾਨਾਂ ਨੂੰ ਇੱਕ ਨਵੀਂ ਪ੍ਰਗਤੀ ਮਿਲਣ ਵਾਲੀ ਹੈ। ਦੇਸ਼ ਦੇ ਹਜ਼ਾਰਾਂ ਕਰੋੜ ਰੁਪਏ ਅੱਜ ਖੁਰਾਕ, ਅਸੀਂ ਕ੍ਰਿਸ਼ੀ ਪ੍ਰਧਾਨ ਦੇਸ਼ ਤਾਂ ਕਹਿੰਦੇ ਹਾਂ, ਲੇਕਿਨ ਅੱਜ ਭੀ ਹਜ਼ਾਰਾਂ ਕਰੋੜ ਰੁਪਇਆਂ ਦਾ ਖਾਣ ਦਾ ਤੇਲ ਸਾਨੂੰ ਬਾਹਰ ਤੋਂ ਲਿਆਉਣਾ ਪੈ ਰਿਹਾ ਹੈ। ਸਾਡੇ ਦੇਸ਼ ਦੇ ਕਿਸਾਨੀ ‘ਤੇ ਮੈਨੂੰ ਭਰੋਸਾ ਹੈ ਅਤੇ ਮੈਨੂੰ ਪੱਕਾ ਵਿਸ਼ਵਾਸ ਹੈ, ਜੋ ਨੀਤੀਆਂ ਲੈ ਕੇ ਅਸੀਂ ਚਲਦੇ ਹਾਂ edible oil ਵਿੱਚ, ਮੇਰਾ ਦੇਸ਼ ਬਹੁਤ ਹੀ ਜਲਦੀ 5 ਸਾਲ ਵਿੱਚ ਆਤਮਨਿਰਭਰ ਹੋ ਜਾਵੇਗਾ। ਅਤੇ ਜੋ ਪੈਸਾ ਬਚੇਗਾ, ਮੇਰੇ ਦੇਸ਼ ਦੇ ਕਿਸਾਨ ਦੀ ਜੇਬ ਵਿੱਚ ਜਾਵੇਗਾ, ਜੋ ਅੱਜ ਵਿਦੇਸ਼ ਦੇ ਬਜ਼ਾਰ ਵਿੱਚ ਜਾਂਦਾ ਹੈ।
ਆਦਰਯੋਗ ਸਭਾਪਤੀ ਜੀ,
ਕੈਮੀਕਲ ਦੀ ਖੇਤੀ ਦੇ ਕਾਰਨ ਸਾਡੀ ਧਰਤੀ ਮਾਂ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ। ਆਉਣ ਵਾਲੇ ਪੰਜ ਸਾਲ ਵਿੱਚ ਨੈਚੁਰਲ ਫਾਰਮਿੰਗ ਦੀ ਤਰਫ਼ ਦੇਸ਼ ਦੇ ਕਿਸਾਨਾਂ ਨੂੰ ਲੈ ਜਾਣ ਵਿੱਚ ਅਸੀਂ ਸਫ਼ਲਤਾਪੂਰਵਕ ਅੱਗੇ ਵਧਾਂਗੇ। ਇੱਕ ਨਵੀਂ ਜਾਗਰਿਤੀ ਦਾ ਕੰਮ ਹੋਵੇਗਾ, ਸਾਡੀ ਧਰਤੀ ਮਾਂ ਦੀ ਭੀ ਸੁਰੱਖਿਆ ਹੋਵੇਗੀ।
ਆਦਰਯੋਗ ਸਭਾਪਤੀ ਜੀ,
ਨੈਚੁਰਲ ਫਾਰਮਿੰਗ ਵਧਣ ਨਾਲ ਦੁਨੀਆ ਦੇ ਬਜ਼ਾਰ ਵਿੱਚ ਭੀ ਸਾਡੇ ਉਤਪਾਦਾਂ ਦੀ ਤਾਕਤ ਵਧਣ ਵਾਲੀ ਹੈ।
ਆਦਰਯੋਗ ਸਭਾਪਤੀ ਜੀ,
ਯੂਐੱਨ ਦੇ ਮਾਧਿਅਮ ਨਾਲ ਮੈਂ ਮਿਲਟ ਦਾ ਅਭਿਯਾਨ ਚਲਾਇਆ। ਸ਼੍ਰੀ ਅੰਨ ਦੇ ਨਾਤੇ ਅੱਜ ਅਸੀਂ ਉਸ ਨੂੰ ਪਹਿਚਾਣ ਦਿੱਤੀ ਹੈ। ਮੈਂ ਉਹ ਦਿਨ ਦੂਰ ਨਹੀਂ ਦੇਖਦਾ ਹਾਂ, ਜਦਕਿ ਆਉਣ ਵਾਲੇ ਪੰਜ ਸਾਲਾਂ ਵਿੱਚ ਦੁਨੀਆ ਦੇ ਬਜ਼ਾਰ ਵਿੱਚ ਸੁਪਰ ਫੂਡ ਦੇ ਰੂਪ ਵਿੱਚ ਮੇਰੇ ਪਿੰਡ ਦੇ ਛੋਟੇ-ਛੋਟੇ ਦੇ ਘਰ ਵਿੱਚ ਪੈਦਾ ਹੋਇਆ ਮਿਲਟ ਸ਼੍ਰੀ ਅੰਨ ਦੁਨੀਆ ਦੇ ਬਜ਼ਾਰ ਵਿੱਚ ਉਸ ਦੀ ਪ੍ਰਤਿਸ਼ਠਾ ਹੋਵੇਗੀ, ਸੁਪਰਫੂਡ ਦੀ ਪ੍ਰਤਿਸ਼ਠਾ ਹੋਵੇਗੀ।
ਆਦਰਯੋਗ ਸਭਾਪਤੀ ਜੀ,
ਡ੍ਰੋਨ ਖੇਤਾਂ ਵਿੱਚ ਇੱਕ ਨਵੀਂ ਕਿਸਾਨਾਂ ਦੀ ਤਾਕਤ ਬਣ ਕੇ ਉੱਭਰਨ ਵਾਲਾ ਹੈ। 15 ਹਜ਼ਾਰ ਡ੍ਰੋਨ ਦੀਦੀ ਦਾ ਕਾਰਜਕ੍ਰਮ ਆਲਰੈਡੀ ਅਸੀਂ ਲਾਂਚ ਕਰ ਚੁੱਕੇ ਹਾਂ। ਇਹ ਤਾਂ ਸ਼ੁਰੂਆਤ ਹੈ, ਅੱਗੇ ਬਹੁਤ ਸਫ਼ਲਤਾ ਦਿਖਦੀ ਹੈ।
ਆਦਰਯੋਗ ਸਭਾਪਤੀ ਜੀ,
ਅਸੀਂ ਨੈਨੋ ਟੈਕਨੋਲੋਜੀ ਨੂੰ ਐਗਰੀਕਲਚਰ ਵਿੱਚ ਲਿਆਉਣ ਦੇ ਪ੍ਰਯੋਗ ਵਿੱਚ ਹੁਣ ਤੱਕ ਸਫ਼ਲ ਹੋਏ ਹਾਂ। ਅਸੀਂ ਨੈਨੋ ਯੂਰੀਆ ਵਿੱਚ ਬਹੁਤ ਬੜੀ ਸਫ਼ਲਤਾ ਪਾਈ (ਪ੍ਰਾਪਤ ਕੀਤੀ) ਹੈ। ਨੈਨੋ ਡੀਏਪੀ ਦੀ ਦਿਸ਼ਾ ਵਿੱਚ ਸਫ਼ਲਤਾ ਪਾਈ (ਪ੍ਰਾਪਤ ਕੀਤੀ) ਹੈ। ਅਤੇ ਅੱਜ ਇਕ ਬੋਰੀ ਖਾਦ ਲੈ ਕੇ ਘੁੰਮਣ ਵਾਲਾ ਕਿਸਾਨ ਇੱਕ ਬੌਟਲ ਦੇ ਖਾਦ ਨਾਲ ਕੰਮ ਚਲਾ ਲਵੇਗਾ, ਉਹ ਦਿਨ ਦੂਰ ਨਹੀਂ ਹੈ।
ਆਦਰਯੋਗ ਸਭਾਪਤੀ ਜੀ,
ਸਹਿਕਾਰਤਾ ਦੇ ਖੇਤਰ ਵਿੱਚ ਅਸੀਂ ਇੱਕ ਨਵੀਂ ਮਿਨਿਸਟ੍ਰੀ ਬਣਾਈ ਹੈ। ਉਸ ਦੇ ਪਿੱਛੇ ਇਰਾਦਾ ਹੈ ਕਿ ਸਹਿਕਾਰਤਾ ਦਾ ਪੂਰਾ ਜਨ ਅੰਦੋਲਨ ਨਵੀਂ ਤਾਕਤ ਦੇ ਨਾਲ ਉੱਭਰੇ ਅਤੇ 21ਵੀਂ ਸਦੀ ਦੀ ਜ਼ਰੂਰਤ ਦੇ ਅਨੁਸਾਰ ਉਭਰੇ ਉਸ ਨੂੰ ਭੀ ਅਸੀਂ ਅਤੇ ਉਸ ਦਾ ਸਭ ਤੋਂ ਬੜਾ ਲਾਭ ਅਸੀਂ ਦੋ ਲੱਖ ਭੰਡਾਰਣ ਦਾ ਕੰਮ, ਜੋ ਹੱਥ ਵਿੱਚ ਲਿਆ ਹੈ। ਜਦੋਂ 5 ਸਾਲ ਦੇ ਅੰਦਰ-ਅੰਦਰ ਉਹੀ ਪੂਰਾ ਹੋ ਜਾਵੇਗਾ। ਛੋਟੇ ਕਿਸਾਨ ਨੂੰ ਭੀ ਆਪਣੀ ਪੈਦਾਵਾਰ ਨੂੰ ਰੱਖਣ ਦੀ ਜਗ੍ਹਾ ਮਿਲ ਜਾਵੇਗੀ। ਕਿਸਾਨ ਤੈਅ ਕਰੇਗਾ ਕਿਸ ਭਾਅ ਨਾਲ ਬਜ਼ਾਰ ਵਿੱਚ ਵੇਚਣਾ ਹੈ, ਨਹੀਂ ਵੇਚਣਾ ਹੈ। ਉਸ ਨੂੰ ਜੋ ਬਰਬਾਦ ਹੋਣ ਦਾ ਡਰ ਸੀ ਉਹ ਖ਼ਤਮ ਹੋ ਜਾਵੇਗਾ ਅਤੇ ਕਿਸਾਨ ਦੀ ਆਰਥਿਕ ਤਾਕਤ ਵਧ ਜਾਵੇਗੀ। ਪਸ਼ੂਪਾਲਣ ਅਤੇ ਮੱਛੀ ਪਾਲਣ, ਪੱਕਾ ਮੈਂ ਕਹਿੰਦਾ ਹਾਂ ਨਵੇਂ ਰਿਕਾਰਡ ਬਣਾਉਣ ਵਾਲੇ ਹਨ। ਅੱਜ ਸਾਡੇ ਇੱਥੇ ਪਸ਼ੂਆਂ ਦੀ ਸੰਖਿਆ ਹੈ, ਲੇਕਿਨ ਦੁੱਧ ਦਾ ਉਤਪਾਦਨ ਘੱਟ ਹੈ। ਅਸੀਂ ਇਸ ਰੀਤੀ ਨੂੰ ਬਦਲ ਦੇਵਾਂਗੇ। ਫਿਸ਼ਰਿੰਗ ਐਕਸਪੋਰਟ ਕਰਨ ਦੀ ਦੁਨੀਆ ਵਿੱਚ ਅਸੀਂ ਬਹੁਤ ਬੜੀ ਤੇਜ਼ੀ ਨਾਲ ਵਿਕਾਸ ਕਰਾਂਗੇ ਇਹ ਭੀ ਮੇਰਾ ਆਪਣਾ ਵਿਸ਼ਵਾਸ ਹੈ। ਅਸੀਂ ਐੱਫਪੀਓ ਦੀ ਰਚਨਾ ਦਾ ਕਾਰਜਕ੍ਰਮ, ਜੋ ਪ੍ਰਾਰੰਭ ਕੀਤਾ ਹੈ। ਅਨੁਭਵ ਬਹੁਤ ਅੱਛਾ ਹੈ। ਪੰਜ ਸਾਲ ਦੇ ਅੰਦਰ-ਅੰਦਰ ਕਿਸਾਨਾਂ ਦੀ ਇੱਕ ਨਵੇਂ ਸੰਗਠਨ ਦੀ ਸ਼ਕਤੀ ਅਤੇ ਕ੍ਰਿਸ਼ੀ ਉਤਪਾਦਨ ਵਿੱਚ ਵੈਲਿਊ ਦੀ ਤਾਕਤ ਇਹ ਲਾਭ ਮੇਰੇ ਦੇਸ਼ ਦੇ ਕਿਸਾਨਾਂ ਨੂੰ ਜ਼ਰੂਰ ਮਿਲਣ ਵਾਲਾ ਹੈ।
ਆਦਰਯੋਗ ਸਭਾਪਤੀ ਜੀ,
ਜੀ-20 ਦੀ ਸਫ਼ਲਤਾ ਨੇ ਸਾਫ ਕਰ ਦਿੱਤਾ ਹੈ। ਅਤੇ ਦੁਨੀਆ ਵਿੱਚ ਕੋਵਿਡ ਦੇ ਬਾਅਦ ਜੋ ਖੁੱਲ੍ਹਾਪਣ ਆਇਆ ਉਸ ਖੁੱਲ੍ਹੇਪਣ ਦਾ ਸਭ ਤੋਂ ਬੜਾ ਲਾਭ ਅਸੀਂ ਦੇਖਿਆ ਹੈ ਕਿ ਵਿਸ਼ਵ ਦਾ ਧਿਆਨ ਭਾਰਤ ਦੀ ਤਰਫ਼ ਗਿਆ ਹੈ ਅਤੇ ਇਸ ਲਈ ਇੱਕ ਬਹੁਤ ਬੜਾ ਖੇਤਰ ਟੂਰਿਜ਼ਮ ਦਾ, ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲਾ ਹੈ, ਅਤੇ ਜੋ ਸਭ ਤੋਂ ਜ਼ਿਆਦਾ ਰੋਜ਼ਗਾਰ ਦੇਣ ਵਾਲਾ ਹੈ। ਅੱਜ ਵਿਸ਼ਵ ਦੇ ਕਈ ਦੇਸ਼ ਹਨ, ਜਿਸ ਦੀ ਪੂਰੀ ਇਕੌਨਮੀ ਟੂਰਿਜ਼ਮ ‘ਤੇ ਨਿਰਭਰ ਹੈ। ਭਾਰਤ ਵਿੱਚ ਭੀ ਬਹੁਤ ਸਾਰੇ ਰਾਜ ਐਸੇ ਬਣ ਸਕਦੇ ਹਨ, ਜਿਨ੍ਹਾਂ ਦੀ ਪੂਰੀ ਇਕੋਨੌਮੀ ਦਾ ਸਭ ਤੋਂ ਬੜਾ ਹਿੱਸਾ ਟੂਰਿਜ਼ਮ ਹੋਵੇਗਾ ਅਤੇ ਉਹ ਦਿਨ ਦੂਰ ਨਹੀਂ ਹੈ, ਜਿਨ੍ਹਾਂ ਨੀਤੀਆਂ ਨੂੰ ਲੈ ਕੇ ਅਸੀਂ ਚਲ ਰਹੇ ਹਾਂ ਭਾਰਤ ਇੱਕ ਬਹੁਤ ਬੜਾ ਟੂਰਿਸਟ ਡੈਸਟੀਨੇਸ਼ਨ ਬਣਨ ਵਾਲਾ ਹੈ।
ਆਦਰਯੋਗ ਸਭਾਪਤੀ ਜੀ,
ਜਿਸ ਦਾ ਹਿਸਾਬ ਕਿਤਾਬ ਪਹਿਲੇ ਬਹੁਤ ਘੱਟ ਹੋਇਆ ਕਰਦਾ ਸੀ, ਜਿਸ ਦੀਆ ਬਾਤਾਂ ਸੁਣ ਕੇ ਸਾਡਾ ਮਜ਼ਾਕ ਉਡਾਇਆ ਜਾਂਦਾ ਸਾਂ। ਜਦੋਂ ਮੈਂ ਡਿਜੀਟਲ ਇੰਡੀਆ ਦੀ ਚਰਚਾ ਕਰਦਾ ਸਾਂ। ਜਦੋਂ ਮੈਂ ਫਿਨਟੈੱਕ ਦੀ ਚਰਚਾ ਕਰਦਾ ਸੀ, ਤਦ ਮੈਂ ਜਰਾ ਆਊਟ ਆਵ੍ ਵਰਕ ਬਾਤਾਂ ਕਰ ਰਿਹਾ ਹਾਂ ਐਸਾ ਲੋਕਾਂ ਨੂੰ ਲਗਦਾ ਸੀ। ਆਊਟ ਡੇਟਾ ਸੋਚ ਵਾਲਿਆਂ ਦੇ ਲਈ ਸਮਰੱਥਾ ਦਾ ਅਭਾਵ ਸੀ। ਲੇਕਿਨ ਮੈਂ ਪੂਰੇ ਵਿਸ਼ਵਾਸ ਨਾਲ ਕਹਿੰਦਾ ਹਾਂ ਆਦਰਯੋਗ ਸਪੀਕਰ ਸਾਹਿਬ ਜੀ, ਆਉਣ ਵਾਲੇ ਪੰਜ ਵਰ੍ਹੇ ਡਿਜੀਟਲ ਇਕੋਨੌਮੀ ਦੀ ਦੁਨੀਆ ਵਿੱਚ ਭਾਰਤ ਦਾ ਡੰਕਾ ਵਜਣ ਵਾਲਾ ਹੈ। ਭਾਰਤ ਇੱਕ ਨਵੀਂ ਸ਼ਕਤੀ ਬਣਨ ਵਾਲਾ ਹੈ। ਅੱਜ ਡਿਜੀਟਲ ਵਿਵਸਥਾਵਾਂ ਭਾਰਤ ਦੀ ਸਮਰੱਥਾ ਨੂੰ ਵਧਾਉਣ ਵਾਲੀਆਂ ਹਨ। ਵਿਸ਼ਵ ਮੰਨਦਾ ਹੈ ਕਿ AI ਦਾ ਸਭ ਤੋਂ ਜ਼ਿਆਦਾ ਉਪਯੋਗ ਕੋਈ ਕਰਨ ਦੀ ਸਮਰੱਥਾ ਕਿਸੇ ਦੇਸ਼ ਵਿੱਚ ਹੋਵੇਗੀ, ਤਾਂ ਹਿੰਦੁਸਤਾਨ ਵਿੱਚ ਹੋਵੇਗੀ। ਲੇਟੈਸਟ ਤੋਂ ਲੇਟੈਸਟ ਟੈਕਨੋਲੋਜੀ ਦਾ ਉਪਯੋਗ ਮੇਰਾ ਦੇਸ਼ ਕਰੇਗਾ।
ਆਦਰਯੋਗ ਸਭਾਪਤੀ ਜੀ,
Space ਦੀ ਦੁਨੀਆ ਵਿੱਚ ਭਾਰਤ ਦਾ ਨਾਮ ਰੋਸ਼ਨ ਹੋ ਰਿਹਾ ਹੈ। ਸਾਡੇ ਵਿਗਿਆਨੀਆਂ ਦਾ ਪਰਾਕ੍ਰਮ ਨਜ਼ਰ ਆਉਣ ਵਾਲਾ ਹੈ। ਅਤੇ ਆਉਣ ਵਾਲੇ ਪੰਜ ਸਾਲ ਦਾ ਜੋ ਕਾਰਜਕ੍ਰਮ ਹੈ ਨਾ, ਮੈਂ ਅੱਜ ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰਨਾ ਚਾਹੁੰਦਾ ਹਾਂ। ਵਿਸ਼ਵ ਨੂੰ ਅਚੰਭਿਤ ਕਰਨ ਦੀ ਦਿਸ਼ਾ ਵਿੱਚ ਸਾਡੇ ਵਿਗਿਆਨੀ space ਦੀ ਦੁਨੀਆ ਵਿੱਚ ਭਾਰਤ ਨੂੰ ਲੈ ਜਾਣਗੇ, ਇਹ ਮੇਰਾ ਪੱਕਾ ਵਿਸ਼ਵਾਸ ਹੈ।
ਆਦਰਯੋਗ ਸਭਾਪਤੀ ਜੀ,
ਗ੍ਰਾਸ ਰੂਟ ਲੈਵਲ ਦੀ ਇਕੋਨੌਮੀ ਵਿੱਚ ਬਹੁਤ ਬੜਾ ਬਦਲਾਅ 10 ਕਰੋੜ ਸਵੈ ਸਹਾਇਤਾ ਸਮੂਹਾਂ ਵਿੱਚ ਸਾਡੀਆਂ ਮਾਤਾਵਾਂ ਭੈਣਾਂ ਜੁੜੀਆਂ ਹੋਣ। ਅਤੇ ਤਿੰਨ ਕਰੋੜ ਸਾਡੀਆਂ ਲਖਪਤੀ ਦੀਦੀਆਂ ਇਹ ਆਪਣੇ ਆਪ ਵਿੱਚ ਸਾਡੀਆਂ ਬੇਟੀਆਂ ਦੇ ਉਤਕਰਸ਼ ਦੀ ਗਾਥਾ ਲਿਖ ਰਹੀਆਂ ਹਨ।
ਆਦਰਯੋਗ ਸਭਾਪਤੀ ਜੀ,
ਐਸੇ ਅਨੇਕ ਵਿਵਿਧ ਖੇਤਰ ਹਨ, ਜਿਸ ਖੇਤਰ ਵਿੱਚ ਮੈਂ ਸਾਫ ਦੇਖ ਰਿਹਾ ਹਾਂ ਆਉਣ ਵਾਲੇ ਪੰਜ ਸਾਲ ਭਾਰਤ ਕਦੇ ਅਣਸੁਣਿਆ ਕਰਦੇ ਸਨ, ਸਵਰਣਿਮ (ਸੁਨਹਿਰੀ) ਯੁਗ ਸੀ, ਮੈਨੂੰ ਉਹ ਦਿਨ ਦੂਰ ਦਿਖਦੇ ਜਦੋਂ ਪੰਜ ਸਾਲ ਵਿੱਚ ਉਹ ਮਜ਼ਬੂਤ ਨੀਂਹ ਆਵੇਗੀ ਅਤੇ 2047 ਤੱਕ ਪਹੁੰਚਦੇ-ਪਹੁੰਚਦੇ, ਇਹ ਦੇਸ਼ ਉਸ ਸਵਰਣਿਮ ਯੁਗ ਨੂੰ ਫਿਰ ਤੋਂ ਜੀਣ ਲਗੇਗਾ। ਇਸ ਵਿਸ਼ਵਾਸ ਦੇ ਨਾਲ ਆਦਰਯੋਗ ਸਪੀਕਰ ਸਾਹਿਬ ਜੀ, ਵਿਕਸਿਤ ਭਾਰਤ ਇਹ ਸ਼ਬਦਾਂ ਦਾ ਖੇਲ ਨਹੀਂ ਹੈ। ਇਹ ਸਾਡਾ ਕਮਿਟਮੈਂਟ ਹੈ ਅਤੇ ਇਸ ਦੇ ਲਈ ਅਸੀਂ ਸਮਰਪਿਤ ਭਾਵ ਨਾਲ ਸਾਡਾ ਹਰ ਸਾਹ ਉਸ ਕੰਮ ਦੇ ਲਈ ਹੈ, ਸਾਡਾ ਹਰ ਪਲ ਉਸ ਕੰਮ ਦੇ ਲਈ ਹੈ, ਸਾਡੀ ਸੋਚ ਉਸ ਕੰਮ ਦੇ ਲਈ ਸਮਰਪਿਤ ਹੈ। ਉਸੇ ਇੱਕ ਭਾਵਨਾ ਦੇ ਨਾਲ ਅਸੀਂ ਚਲੇ ਹਾਂ, ਚਲ ਰਹੇ ਹਾਂ, ਚਲਦੇ ਰਹਾਂਗੇ ਅਤੇ ਦੇਸ਼ ਅੱਗੇ ਵਧਦਾ ਰਹੇਗਾ, ਇਹ ਮੈਂ ਤੁਹਾਨੂੰ ਵਿਸ਼ਵਾਸ ਦਿੰਦਾ ਹਾਂ। ਆਉਣ ਵਾਲੀਆਂ ਸਦੀਆਂ ਇਸ ਸਵਰਣ ਕਾਲ ਨੂੰ ਇਤਿਹਾਸ ਵਿੱਚ ਅੰਕਿਤ ਕਰਨਗੀਆਂ। ਇਹ ਵਿਸ਼ਵਾਸ ਮੇਰੇ ਮਨ ਵਿੱਚ ਇਸ ਲਈ ਹੈ, ਦੇਸ਼ ਦੀ ਜਨਤਾ ਦਾ ਮਿਜ਼ਾਜ ਮੈਂ ਭਲੀ-ਭਾਂਤ ਸਮਝ ਪਾਉਂਦਾ ਹਾਂ। ਦੇਸ਼ ਨੇ ਬਦਲਾਅ ਦੇ ਦਸ ਸਾਲ ਦੇ ਅਨੁਭਵ ਨੂੰ ਦੇਖਿਆ ਹੈ। ਇੱਕ ਖੇਤਰ ਵਿੱਚ ਜੋ ਬਦਲਾਅ ਦੇਖਿਆ ਹੈ, ਉਹ ਤੇਜ਼ ਗਤੀ ਨਾਲ ਬਦਲਾਅ ਜੀਵਨ ਦੇ ਹਰ ਖੇਤਰ ਵਿੱਚ, ਜੀਵਨ ਦੇ ਹਰ ਖੇਤਰ ਵਿੱਚ ਨਵੀਆਂ ਉਚਾਈਆਂ, ਨਵੀਂ ਤਾਕਤ ਪ੍ਰਾਪਤ ਹੋਣ ਵਾਲੀ ਹੈ, ਅਤੇ ਹਰ ਸੰਕਲਪ ਨੂੰ ਸਿੱਧੀ ਤੱਕ ਪਹੁੰਚਾਉਣਾ, ਇਹ ਸਾਡੀ ਕਾਰਜਸ਼ੈਲੀ ਦਾ ਹਿੱਸਾ ਹੈ।
ਆਦਰਯੋਗ ਸਭਾਪਤੀ ਜੀ,
ਮੈਂ ਫਿਰ ਇੱਕ ਵਾਰ ਇਸ ਸਦਨ ਵਿੱਚ ਆਪ (ਤੁਸੀਂ) ਸਭ ਨੇ ਜੋ ਵਿਚਾਰ ਰੱਖੇ, ਉਸ ਦੇ ਕਾਰਨ ਦੇਸ਼ ਦੇ ਸਾਹਮਣੇ ਸਤਯ (ਸੱਚ) ਰੱਖਣ ਦਾ ਜੋ ਮੈਨੂੰ ਅਵਸਰ ਮਿਲਿਆ ਅਤੇ ਡੰਕੇ ਦੀ ਚੋਟ ‘ਤੇ ਸਤਯ (ਸੱਚ) ਰੱਖਣ ਦਾ ਅਵਸਰ ਮਿਲਿਆ ਅਤੇ ਸਦਨ ਦੀ ਪਵਿੱਤਰਤਾ ਦੇ ਦਰਮਿਆਨ ਰੱਖਣ ਦਾ ਅਵਸਰ ਮਿਲਿਆ ਹੈ, ਸੰਵਿਧਾਨ ਦੀ ਪੂਰੀ ਸਾਕਸ਼ਯ (ਸਬੂਤ) ਦੇ ਸਾਹਮਣੇ ਵਿਚਾਰ ਰੱਖਣ ਦਾ ਅਵਸਰ ਮਿਲਿਆ ਹੈ। ਮੈਨੂੰ ਵਿਸ਼ਵਾਸ ਹੈ ਕਿ ਦੇਸ਼ ਜਿਨ੍ਹਾਂ ਦੀ ਵਰੰਟੀ ਖ਼ਤਮ ਹੋ ਗਈ ਹੈ ਉਨ੍ਹਾਂ ਦੀਆਂ ਬਾਤਾਂ ਸੁਣ ਨਹੀਂ ਸਕਦਾ ਹੈ। ਜਿਸ ਦੀ ਗਰੰਟੀ ਦੀ ਤਾਕਤ ਦੇਖੀ ਹੈ, ਉਸ ਦੇ ਵਿਚਾਰਾਂ ‘ਤੇ ਵਿਸ਼ਵਾਸ ਕਰਦੇ ਹੋਏ ਅੱਗੇ ਵਧੇਗਾ।
ਮੈਂ ਫਿਰ ਇੱਕ ਵਾਰ ਆਦਰਯੋਗ ਸਪੀਕਰ ਸਾਹਿਬ ਜੀ, ਤੁਹਾਡਾ ਦਿਲ ਤੋਂ ਆਭਾਰ ਵਿਅਕਤ ਕਰਦਾ ਹਾਂ। ਅਤੇ ਆਦਰਯੋਗ ਰਾਸ਼ਟਰਪਤੀ ਜੀ ਨੂੰ ਮੇਰੀ ਤਰਫ਼ੋਂ ਉਨ੍ਹਾਂ ਦੇ ਵਿਆਖਿਆਨ ਦੇ ਲਈ ਆਦਰਪੂਰਵਕ ਅਭਿਨੰਦਨ ਅਤੇ ਆਭਾਰ ਵਿਅਕਤ ਕਰਦੇ ਹੋਏ, ਮੇਰੀ ਵਾਣੀ ਨੂੰ ਵਿਰਾਮ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ।