ਆਦਰਯੋਗ ਸਪੀਕਰ ਸਾਹਿਬ ਜੀ,
ਮੈਂ ਰਾਸ਼ਟਰਪਤੀ ਜੀ ਦੇ ਅਭਿਭਾਸ਼ਣ ‘ਤੇ ਧੰਨਵਾਦ ਦੇਣ ਲਈ ਖੜ੍ਹਿਆ ਹਾਂ। ਸੰਸਦ ਦੇ ਇਸ ਨਵੇਂ ਭਵਨ ਵਿੱਚ ਜਦੋਂ ਆਦਰਯੋਗ ਰਾਸ਼ਟਰਪਤੀ ਜੀ ਸਾਨੂੰ ਸਾਰਿਆਂ ਨੂੰ ਸੰਬੋਧਨ ਕਰਨ ਲਈ ਆਏ, ਅਤੇ ਜਿਸ ਗੌਰਵ ਅਤੇ ਸਨਮਾਨ ਨਾਲ ਸੇਂਗੋਲ ਪੂਰੇ procession ਦੀ ਅਗਵਾਈ ਕਰ ਰਿਹਾ ਸੀ, ਅਤੇ ਅਸੀਂ ਸਾਰੇ ਉਸ ਦੇ ਪਿੱਛੇ ਪਿੱਛੇ ਚਲ ਰਹੇ ਸਾਂ। ਨਵੇਂ ਸਦਨ ਵਿੱਚ ਇਹ ਨਵੀਂ ਪਰੰਪਰਾ ਭਾਰਤ ਦੀ ਆਜ਼ਾਦੀ ਦੇ ਉਸ ਪਵਿੱਤਰ ਪਲ ਦਾ ਪ੍ਰਤੀਬਿੰਬ, ਜਦੋਂ ਸਾਖੀ ਬਣਦਾ ਹੈ ਤਾਂ ਲੋਕਤੰਤਰ ਦੀ ਗਰਿਮਾ ਕਈ ਗੁਣਾ ਉੱਪਰ ਚਲੀ ਜਾਂਦੀ ਹੈ। ਇਹ 75ਵਾਂ ਗਣਤੰਤਰ ਦਿਵਸ, ਇਸ ਦੇ ਬਾਅਦ ਸੰਸਦ ਦਾ ਨਵਾਂ ਭਵਨ, ਸੇਂਗੋਲ ਦੀ ਅਗਵਾਈ, ਇਹ ਸਾਰਾ ਦ੍ਰਿਸ਼ ਆਪਣੇ ਆਪ ਵਿੱਚ ਬਹੁਤ ਹੀ ਪ੍ਰਭਾਵੀ ਸੀ। ਮੈਂ ਜਦੋਂ ਉੱਥੋਂ ਪੂਰੇ ਪ੍ਰੋਗਰਾਮ ਵਿੱਚ ਭਾਗੀਦਾਰੀ ਕਰ ਰਿਹਾ ਸਾਂ। ਇੱਥੋਂ ਤਾਂ ਉਤਨਾ ਸਾਨੂੰ ਭਵਯਤਾ (ਸ਼ਾਨ) ਨਜ਼ਰ ਨਹੀਂ ਆਉਂਦੀ ਹੈ। ਲੇਕਿਨ ਉੱਥੋਂ ਜਦੋਂ ਮੈਂ ਦੇਖਿਆ ਕਿ ਵਾਕਈ ਨਵੇਂ ਸਦਨ ਵਿੱਚ ਇਸ ਗਰਿਮਾਮਈ ਉਪਸਥਿਤੀ ਵਿੱਚ ਰਾਸ਼ਟਰਪਤੀ, ਉਪ ਰਾਸ਼ਟਰਪਤੀ ਦੁਆਰਾ, ਸਾਡੇ ਸਭ ਦੇ ਮਨ ਨੂੰ ਪ੍ਰਭਾਵਿਤ ਕਰਨ ਵਾਲਾ ਉਹ ਦ੍ਰਿਸ਼ ਹਮੇਸ਼ਾ-ਹਮੇਸ਼ਾ ਯਾਦ ਰਹੇਗਾ। ਜਿਨ੍ਹਾਂ ਆਦਰਯੋਗ ਕਰੀਬ 60 ਤੋਂ ਜ਼ਿਆਦਾ ਆਦਰਯੋਗ ਮੈਂਬਰਾਂ ਨੇ ਰਾਸ਼ਟਰਪਤੀ ਜੀ ਦੇ ਆਭਾਰ ਪ੍ਰਸਤਾਵ ‘ਤੇ ਆਪਣੇ ਆਪਣੇ ਵਿਚਾਰ ਰੱਖੇ ਹਨ। ਮੈਂ ਵਿਨਮਰਤਾ (ਨਿਮਰਤਾ) ਦੇ ਨਾਲ ਆਪਣੇ-ਆਪਣੇ ਵਿਚਾਰ ਵਿਅਕਤ ਕਰਨ ਵਾਲੇ ਸਾਰੇ ਆਪਣੇ ਆਦਰਯੋਗ ਸਾਂਸਦ ਗਣ ਦਾ ਆਭਾਰ ਵਿਅਕਤ ਕਰਦਾ ਹਾਂ। ਮੈਂ ਵਿਸ਼ੇਸ਼ ਤੌਰ ‘ਤੇ ਵਿਰੋਧੀ ਧਿਰ ਨੇ ਜੋ ਸੰਕਲਪ ਲਿਆ ਹੈ ਉਸ ਦੀ ਸਰਾਹਨਾ ਕਰਦਾ ਹਾਂ। ਉਨ੍ਹਾਂ ਦੇ ਭਾਸ਼ਣ ਦੀ ਇੱਕ ਇੱਕ ਬਾਤ ਨਾਲ ਮੇਰਾ ਅਤੇ ਦੇਸ਼ ਦਾ ਵਿਕਾਸ ਪੱਕਾ ਹੋ ਗਿਆ ਹੈ, ਕਿ ਇਨ੍ਹਾਂ ਨੇ ਲੰਬੇ ਅਰਸੇ ਤੱਕ ਉੱਥੇ ਰਹਿਣ ਦਾ ਸੰਕਲਪ ਲੈ ਲਿਆ ਹੈ। ਆਪ ਕਈ ਦਹਾਕਿਆਂ ਤੱਕ ਜਿਵੇਂ ਇੱਥੇ ਬੈਠੇ ਸੀ, ਵੈਸੇ (ਉਸੇ ਤਰ੍ਹਾਂ) ਹੀ ਕਈ ਦਹਾਕਿਆਂ ਤੱਕ ਉੱਥੇ ਬੈਠਣ ਦਾ ਤੁਹਾਡਾ ਸੰਕਲਪ ਅਤੇ ਜਨਤਾ ਜਨਾਰਦਨ ਤਾਂ ਈਸ਼ਵਰ ਦਾ ਰੂਪ ਹੁੰਦੀ ਹੈ। ਅਤੇ ਆਪ ਲੋਕ ਜਿਸ ਪ੍ਰਕਾਰ ਨਾਲ ਇਨ੍ਹੀਂ ਦਿਨੀਂ ਮਿਹਨਤ ਕਰ ਰਹੇ ਹੋ। ਮੈਂ ਪੱਕਾ ਮੰਨਦਾ ਹਾਂ ਕਿ ਈਸ਼ਵਰ ਰੂਪੀ ਜਨਤਾ ਜਨਾਰਦਨ ਤੁਹਾਨੂੰ ਜ਼ਰੂਰ ਅਸ਼ੀਰਵਾਦ ਦੇਵੇਗੀ। ਅਤੇ ਆਪ ਜਿਸ ਉਚਾਈ ‘ਤੇ ਹੋ ਉਸ ਤੋਂ ਭੀ ਅਧਿਕ ਉਚਾਈ ‘ਤੇ ਜ਼ਰੂਰ ਪਹੁੰਚੋਗੇ ਅਤੇ ਅਗਲੀ ਚੋਣ ਵਿੱਚ ਦਰਸ਼ਕ ਦਿਸ਼ਾ ਵਿੱਚ ਦਿਖੋਗੇ। ਅਧੀਰ ਰੰਜਨ ਜੀ ਇਸ ਵਾਰ ਤੁਸੀਂ ਤੁਹਾਡਾ ਕੰਟ੍ਰੈਕਟ ਉਨ੍ਹਾਂ ਨੂੰ ਦੇ ਦਿੱਤਾ ਹੈ ਕੀ? ਤੁਸੀਂ ਇੰਨ੍ਹਾਂ ਹੀ ਚੀਜ਼ਾਂ ਨੂੰ ਪਹੁੰਚਾਇਆ ਹੈ।
ਆਦਰਯੋਗ ਸਪੀਕਰ ਸਾਹਿਬ ਜੀ ਮਹੋਦਯ,
ਮੈਂ ਦੇਖ ਰਿਹਾ ਹਾਂ ਕਿ ਤੁਹਾਡੇ ਵਿੱਚੋਂ ਬਹੁਤ ਲੋਕ ਚੋਣ ਲੜਨ ਦਾ ਹੌਸਲਾ ਭੀ ਖੋ ਚੁੱਕੇ ਹੋ। ਅਤੇ ਮੈਂ ਸੁਣਿਆ ਹੈ ਬਹੁਤ ਲੋਕਾਂ ਨੇ ਪਿਛਲੀ ਵਾਰ ਭੀ ਸੀਟ ਬਦਲੀ, ਇਸ ਵਾਰ ਭੀ ਸੀਟ ਬਦਲਣ ਦੀ ਫਿਰਾਕ ਵਿੱਚ ਹਨ। ਅਤੇ ਮੈਂ ਸੁਣਿਆ ਹੈ, ਬਹੁਤ ਲੋਕ ਹੁਣ ਲੋਕ ਸਭਾ ਦੀ ਬਜਾਏ ਰਾਜ ਸਭਾ ਵਿੱਚ ਜਾਣਾ ਚਾਹੁੰਦੇ ਹਨ ਤਾਂ ਸਥਿਤੀਆਂ ਦਾ ਮੁੱਲਾਂਕਣ ਕਰਕੇ ਉਹ ਆਪਣਾ-ਆਪਣਾ ਰਸਤਾ ਢੂੰਡ ਰਹੇ ਹਨ।
ਆਦਰਯੋਗ ਸਪੀਕਰ ਸਾਹਿਬ ਜੀ,
ਰਾਸ਼ਟਰਪਤੀ ਜੀ ਦਾ ਭਾਸ਼ਣ ਇੱਕ ਪ੍ਰਕਾਰ ਨਾਲ ਤੱਥਾਂ ਦੇ ਅਧਾਰ ‘ਤੇ, ਹਕੀਕਤਾਂ ਦੇ ਅਧਾਰ ‘ਤੇ ਇੱਕ ਬਹੁਤ ਬਾਅਦ ਦਸਤਾਵੇਜ਼ ਹੈ, ਜੋ ਦੇਸ਼ ਦੇ ਸਾਹਮਣੇ ਰਾਸ਼ਟਰਪਤੀ ਜੀ ਨੇ ਰੱਖਿਆ ਹੈ। ਅਤੇ ਇਸ ਪੂਰੇ ਦਸਤਾਵੇਜ਼ ਨੂੰ ਆਪ ਦੇਖੋਗੇ ਤਾਂ ਉਨ੍ਹਾਂ ਹਕੀਕਤਾਂ ਨੂੰ ਸਮੇਟਣ ਦਾ ਪ੍ਰਯਾਸ ਕੀਤਾ ਹੈ, ਜਿਸ ਨਾਲ ਦੇਸ਼ ਕਿਸ ਸਪੀਡ ਨਾਲ ਪ੍ਰਗਤੀ ਕਰ ਰਿਹਾ ਹੈ, ਕਿਸ ਸਕੇਲ ਦੇ ਨਾਲ ਗਤੀਵਿਧੀਆਂ ਦਾ ਵਿਸਤਾਰ ਹੋ ਰਿਹਾ ਹੈ, ਉਸ ਦਾ ਲੇਖਾ-ਜੋਖਾ ਰਾਸ਼ਟਰਪਤੀ ਜੀ ਨੇ ਪ੍ਰਸਤੁਤ ਕੀਤਾ ਹੈ। ਆਦਰਯੋਗ ਰਾਸ਼ਟਰਪਤੀ ਜੀ ਨੇ ਭਾਰਤ ਦੇ ਉੱਜਵਲ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਚਾਰ ਮਜ਼ਬੂਤ ਖੰਮ੍ਹਾਂ ‘ਤੇ ਸਾਡੇ ਸਭ ਦਾ ਧਿਆਨ ਕੇਂਦ੍ਰਿਤ ਕੀਤਾ ਹੈ, ਅਤੇ ਉਨ੍ਹਾਂ ਦਾ ਸਹੀ-ਸਹੀ ਮੁੱਲਾਂਕਣ ਹੈ ਕਿ ਦੇਸ਼ ਦੇ ਚਾਰ ਥੰਮ੍ਹ ਜਿਤਨੇ ਜ਼ਿਆਦਾ ਮਜ਼ਬੂਤ ਹੋਣਗੇ, ਜਿਤਨੇ ਜ਼ਿਆਦਾ ਵਿਕਸਿਤ ਹੋਣਗੇ, ਜਿਤਨੇ ਜ਼ਿਆਦਾ ਸਮ੍ਰਿੱਧ ਹੋਣਗੇ, ਸਾਡਾ ਦੇਸ਼ ਉਤਨਾ ਹੀ ਸਮ੍ਰਿੱਧ ਹੋਵੇਗਾ, ਉਤਨਾ ਹੀ ਤੇਜ਼ੀ ਨਾਲ ਸਮ੍ਰਿੱਧ ਹੋਵੇਗਾ। ਅਤੇ ਉਨ੍ਹਾਂ ਨੇ ਇਨ੍ਹਾਂ 4 ਥੰਮ੍ਹਾਂ ਦਾ ਉਲੇਖ ਕਰਦੇ ਹੋਏ ਦੇਸ਼ ਦੀ ਨਾਰੀ ਸ਼ਕਤੀ, ਦੇਸ਼ ਦੀ ਯੁਵਾ ਸ਼ਕਤੀ, ਦੇਸ਼ ਦੇ ਸਾਡੇ ਗ਼ਰੀਬ ਭਾਈ-ਭੈਣ, ਅਤੇ ਦੇਸ਼ ਦੇ ਸਾਡੇ ਕਿਸਾਨ, ਸਾਡੇ ਮਛੁਆਰੇ, ਸਾਡੇ ਪਸ਼ੂਪਾਲਕ ਉਨ੍ਹਾਂ ਦੀ ਚਰਚਾ ਕੀਤੀ ਹੈ। ਇਨ੍ਹਾਂ ਦੇ ਸਸ਼ਕਤੀਕਰਣ ਦੇ ਮਾਧਿਅਮ ਨਾਲ ਰਾਸ਼ਟਰ ਦੇ ਵਿਕਸਿਤ ਭਾਰਤ ਦੇ ਲਕਸ਼ ਨੂੰ ਪ੍ਰਾਪਤ ਕਰਨ ਦੇ ਜੋ ਰਾਹ ਹਨ ਉਸ ਦਾ ਸਪਸ਼ਟ ਦਿਸ਼ਾਨਿਰਦੇਸ਼ ਆਦਰਯੋਗ ਰਾਸ਼ਟਰਪਤੀ ਜੀ ਨੇ ਕਿਹਾ ਹੈ ਅੱਛਾ ਹੁੰਦਾ, ਹੋ ਸਕਦਾ ਹੈ ਤੁਹਾਡੇ ਇੱਥੇ fisherman minority ਦੇ ਨਾ ਹੋਣ, ਹੋ ਸਕਦਾ ਹੈ ਤੁਹਾਡੇ ਇੱਥੇ ਪਸ਼ੂਪਾਲਕ minority ਦੇ ਨਾ ਹੋਣ, ਹੋ ਸਕਦਾ ਹੈ ਕਿਸਾਨ ਤੁਹਾਡੇ ਇੱਥੇ minority ਦੇ ਨਾ ਹੋਣ, ਹੋ ਸਕਦਾ ਹੈ ਮਹਿਲਾਵਾਂ ਤੁਹਾਡੇ ਇੱਥੇ minority ਵਿੱਚ ਨਾ ਹੋਣ, ਹੋ ਸਕਦਾ ਹੈ ਕਿ ਤੁਹਾਡੇ ਇੱਥੇ ਯੁਵਾ ਵਿੱਚ minority. ਕੀ ਹੋ ਗਿਆ ਹੈ ਦਾਦਾ? ਇਹ ਕੀ ਇਸ ਦੇਸ਼ ਦੀ ਯੁਵਾ ਦੀ ਬਾਤ ਹੁੰਦੀ ਹੈ। ਸਮਾਜ ਦੇ ਸਭ ਵਰਗ ਨਹੀਂ ਹੁੰਦੇ ਹਨ। (ਕੀ) ਦੇਸ਼ ਦੀ ਨਾਰੀ ਕੀ ਬਾਤ ਹੁੰਦੀ ਹੈ। ਦੇਸ਼ ਦੀਆਂ ਸਾਰੀਆਂ ਨਾਰੀਆਂ ਨਹੀਂ ਹੁੰਦੀਆਂ ਹਨ। ਕਦੋਂ ਤੱਕ ਟੁਕੜਿਆਂ ਵਿੱਚ ਸੋਚਦੇ ਰਹੋਗੇ, ਕਦੋਂ ਤੱਕ ਸਮਾਜ ਨੂੰ ਵੰਡਦੇ ਰਹੋਗੇ। ਸ਼ਬਦ ਸੀਮਾ ਕਰੋ ਸੀਮਾ ਕਰੋ, ਬਹੁਤ ਤੋੜਿਆ ਦੇਸ਼ ਨੂੰ।
ਆਦਰਯੋਗ ਸਪੀਕਰ ਸਾਹਿਬ ਜੀ,
ਅੱਛਾ ਹੁੰਦਾ ਕਿ ਜਾਂਦੇ-ਜਾਂਦੇ ਤਾਂ ਘੱਟ ਤੋਂ ਘੱਟ ਇਸ ਚਰਚਾ ਦੇ ਦਰਮਿਆਨ ਕੁਝ ਸਕਾਰਾਤਮਕ ਬਾਤਾਂ ਹੁੰਦੀਆਂ। ਕੁਝ ਸਕਾਰਾਤਮਕ ਸੁਝਾਅ ਆਉਂਦੇ, ਲੇਕਿਨ ਹਰ ਵਾਰ ਦੀ ਤਰ੍ਹਾਂ ਆਪ ਸਭ ਸਾਥੀਆਂ ਨੇ ਦੇਸ਼ ਨੂੰ ਬਹੁਤ ਨਿਰਾਸ਼ ਕੀਤਾ ਹੈ। ਕਿਉਂਕਿ ਤੁਹਾਡੀ ਸੋਚ ਦੀ ਮਰਿਆਦਾ ਦੇਸ਼ ਸਮਝਦਾ ਰਿਹਾ ਹੈ। ਉਸ ਨੂੰ ਵਾਰ-ਵਾਰ ਦਰਦ ਹੁੰਦਾ ਹੈ ਕਿ ਇਹ ਦਸ਼ਾ ਹੈ ਇਨ੍ਹਾਂ ਦੀ। ਇਨ੍ਹਾਂ ਦੀ ਸੋਚਣ ਦੀ ਮਰਯਾਦਾ ਇਤਨੀ ਹੈ।
ਆਦਰਯੋਗ ਸਪੀਕਰ ਸਾਹਿਬ ਜੀ,
ਨੇਤਾ ਤਾਂ ਬਦਲ ਗਏ, ਲੇਕਿਨ ਟੈਪ ਰਿਕਾਰਡਰ ਉਹੀ ਵੱਜ ਰਹੀ ਹੈ। ਉਹੀ ਬਾਤਾਂ, ਕੋਈ ਨਵੀਂ ਬਾਤ ਆਉਂਦੀ ਨਹੀਂ। ਅਤੇ ਪੁਰਾਣੀ ਢਪਲੀ ਅਤੇ ਪੁਰਾਣਾ ਰਾਗ, ਉਹੀ ਚਲਦਾ ਰਹਿੰਦਾ ਹੈ ਤੁਹਾਡਾ। ਚੋਣਾਂ ਦਾ ਵਰ੍ਹਾ ਸੀ ਥੋੜ੍ਹੀ ਮਿਹਨਤ ਕਰਦੇ, ਕੁਝ ਨਵਾਂ ਕੱਢ ਕੇ ਲਿਆਉਂਦੇ ਜਨਤਾ ਨੂੰ ਜ਼ਰਾ ਸੰਦੇਸ਼ ਦੇ ਪਾਉਂਦੇ, ਉਸ ਵਿੱਚ ਭੀ ਫੈਲ ਗਏ (ਆਪ) ਤੁਸੀਂ। ਚਲੋ ਇਹ ਭੀ ਮੈਂ ਸਿਖਾਉਂਦਾ ਹਾਂ।
ਆਦਰਯੋਗ ਸਪੀਕਰ ਸਾਹਿਬ ਜੀ,
ਅੱਜ ਵਿਰੋਧੀ ਧਿਰ ਦੀ ਜੋ ਹਾਲਤ ਹੋਈ ਹੈ ਨਾ, ਇਸ ਦੀ ਸਭ ਤੋਂ ਦੋਸ਼ੀ ਕਾਂਗਰਸ ਪਾਰਟੀ ਹੈ। ਕਾਂਗਰਸ ਨੂੰ ਇੱਕ ਅੱਛੀ ਵਿਰੋਧੀ ਧਿਰ ਬਣਨ ਦਾ ਬਹੁਤ ਬੜਾ ਅਵਸਰ ਮਿਲਿਆ ਅਤੇ 10 ਸਾਲ ਘੱਟ ਨਹੀਂ ਹੁੰਦੇ ਹਨ। ਲੇਕਿਨ 10 ਸਾਲ ਵਿੱਚ ਉਸ ਜ਼ਿੰਮੇਵਾਰੀ ਨੂੰ ਨਿਭਾਉਣ ਵਿੱਚ ਭੀ ਉਹ ਪੂਰੀ ਤਰ੍ਹਾਂ ਵਿਫ਼ਲ ਰਹੇ। ਅਤੇ ਜਦੋਂ ਖੁਦ ਵਿਫ਼ਲ ਹੋ ਗਏ ਤਾਂ ਵਿਰੋਧੀ ਧਿਰ ਵਿੱਚ ਹੋਰ ਭੀ ਹੋਣਹਾਰ ਲੋਕ ਹਨ, ਉਨ੍ਹਾਂ ਨੂੰ ਭੀ ਉਭਰਨ ਨਹੀਂ ਦਿੱਤਾ, ਕਿਉਂਕਿ ਫਿਰ ਮਾਮਲਾ ਹੋਰ ਗੜਬੜ ਹੋ ਜਾਵੇ, ਇਸ ਲਈ ਹਰ ਵਾਰ ਇਹੀ ਕਰਦੇ ਰਹੇ ਕਿ ਹੋਰ ਭੀ ਵਿਰੋਧੀ ਧਿਰ ਦੇ ਜੋ ਤੇਜਸਵੀ ਲੋਕ ਹਨ ਉਨ੍ਹਾਂ ਨੂੰ ਦਬਾ ਦਿੱਤਾ ਜਾਵੇ। ਹਾਊਸ ਵਿੱਚ ਕਈ ਯੰਗ ਸਾਡੇ ਆਦਰਯੋਗ ਸਾਂਸਦ ਗਣ ਹਨ। ਉਤਸ਼ਾਹ ਭੀ ਉਮੰਗ ਭੀ ਹੈ। ਅਗਰ ਜੇਕਰ ਉਹ ਬੋਲਣ, ਉਨ੍ਹਾਂ ਦੀ ਛਵੀ ਉੱਭਰ ਜਾਵੇ ਤਾਂ ਸ਼ਾਇਦ ਕਿਸੇ ਦੀ ਛਵੀ ਬਹੁਤ ਦਬ ਜਾਵੇ। ਉਸ ਚਿੰਤਾ ਵਿੱਚ ਇਸ young generation ਨੂੰ ਮੌਕਾ ਨਾ ਮਿਲੇ, ਹਾਊਸ ਨੂੰ ਚਲਣ ਨਹੀਂ ਦਿੱਤਾ ਗਿਆ। ਯਾਨੀ ਇੱਕ ਪ੍ਰਕਾਰ ਨਾਲ ਇਤਨਾ ਬੜਾ ਨੁਕਸਾਨ ਕਰ ਦਿੱਤਾ ਹੈ। ਖ਼ੁਦ ਦਾ ਭੀ, ਵਿਰੋਧੀ ਧਿਰ ਦਾ ਭੀ, ਸੰਸਦ ਦਾ ਭੀ ਅਤੇ ਦੇਸ਼ ਦਾ ਭੀ। ਅਤੇ ਇਸ ਲਈ ਅਤੇ ਮੈਂ ਹਮੇਸ਼ਾ ਚਾਹੁੰਦਾ ਹਾਂ ਕਿ ਦੇਸ਼ ਨੂੰ ਇੱਕ ਸਵਸਥ ਅੱਛੀ ਵਿਰੋਧੀ ਧਿਰ ਦੀ ਬਹੁਤ ਜ਼ਰੂਰਤ ਹੈ। ਦੇਸ਼ ਨੇ ਜਿਤਨਾ ਪਰਿਵਾਰਵਾਦ ਦਾ ਖਮਿਆਜ਼ਾ ਉਠਾਇਆ ਹੈ। ਅਤੇ ਉਸ ਦਾ ਖਾਮਿਆਜਾ ਖੁਦ ਕਾਂਗਰਸ ਨੇ ਭੀ ਉਠਾਇਆ ਹੈ। ਹੁਣ ਅਧੀਰ ਬਾਬੂ ਨੇ ਭੀ ਉਠਾਇਆ ਹੈ। ਹੁਣ ਅਧੀਰ ਬਾਬੂ ਦੀ ਹਾਲਤ ਅਸੀਂ ਦੇਖ ਰਹੇ ਹਾਂ। ਵਰਨਾ ਇਹ ਸਮਾਂ ਸੀ ਸੰਸਦ ਵਿੱਚ ਰਹਿਣ ਦਾ। ਲੇਕਿਨ ਪਰਿਵਾਰਵਾਦ ਦੀ ਸੇਵਾ ਤਾਂ ਕਰਨੀ ਹੀ ਪੈਂਦੀ ਹੈ।
ਆਦਰਯੋਗ ਸਪੀਕਰ ਸਾਹਿਬ ਜੀ,
ਹੁਣ ਹਾਲਤ ਦੇਖੋ ਸਾਡੇ ਖੜਗੇ ਜੀ ਇਸ ਸਦਨ ਤੋਂ ਉਸ ਸਦਨ ਸ਼ਿਫਟ ਹੋ ਗਏ, ਅਤੇ ਗ਼ੁਲਾਮ ਨਬੀ ਜੀ ਤਾਂ ਪਾਰਟੀ ਤੋਂ ਹੀ ਸ਼ਿਫਟ ਕਰ ਗਏ। ਇਹ ਸਭ ਪਰਿਵਾਰਵਾਦ ਦੀ ਭੇਂਟ ਚੜ੍ਹ ਗਏ। ਇੱਕ ਹੀ ਪ੍ਰੋਡਕਟ ਵਾਰ ਵਾਰ ਲਾਂਚ ਕਰਨ ਦੇ ਚੱਕਰ ਵਿੱਚ ਕਾਂਗਰਸ ਦੀ ਦੁਕਾਨ ‘ਤੇ ਤਾਲਾ ਲਗਣ ਦੀ ਨੌਬਤ ਆ ਗਈ ਹੈ। ਅਤੇ ਇਹ ਦੁਕਾਨ ਅਸੀਂ ਨਹੀਂ ਕਹਿ ਰਹੇ ਆਪ (ਤੁਸੀਂ) ਲੋਕ ਕਹਿ ਰਹੇ ਹੋ। ਆਪ (ਤੁਸੀਂ) ਲੋਕ ਕਹਿੰਦੇ ਹੋ ਦੁਕਾਨ ਖੋਲ੍ਹੀ ਹੈ, ਸਭ ਜਗ੍ਹਾ ‘ਤੇ ਬੋਲਦੇ ਹਨ। ਦੁਕਾਨ ‘ਤੇ ਤਾਲਾ ਲੱਗਣ ਦੀ ਬਾਤ ਆ ਗਈ ਹੈ। ਇੱਥੇ ਸਾਡੇ ਦਾਦਾ ਆਪਣੀ ਆਦਤ ਛੱਡ ਨਹੀਂ ਪਾਉਂਦੇ ਹਨ ਉਹ ਉੱਥੋਂ ਬੈਠੇ-ਬੈਠੇ ਕਮੈਂਟ ਕਰ ਰਹੇ ਹਨ ਪਰਿਵਾਰਵਾਦ ਦੀ, ਮੈਂ ਜ਼ਰਾ ਸਮਝਾ ਦਿੰਦਾ ਹਾਂ ਅੱਜ। ਮਾਫ਼ ਕਰਨਾ ਸਪੀਕਰ ਮਹੋਦਯ, ਮੈਂ ਜ਼ਰਾ ਸਮਾਂ ਲੈ ਰਿਹਾ ਹਾਂ ਅੱਜ। ਅਸੀਂ ਕਿਸ ਪਰਿਵਾਰਵਾਦ ਦੀ ਚਰਚਾ ਕਰਦੇ ਹਾਂ। ਅਗਰ ਕਿਸੇ ਪਰਿਵਾਰ ਵਿੱਚ ਆਪਣੇ ਬਲਬੂਤੇ ‘ਤੇ ਜਨ ਸਮਰਥਨ ਨਾਲ ਇੱਕ ਤੋਂ ਅਧਿਕ ਅਨੇਕ ਲੋਕ ਅਗਰ ਰਾਜਨੀਤਕ ਖੇਤਰ ਵਿੱਚ ਭੀ ਪ੍ਰਗਤੀ ਕਰਦੇ ਹਨ। ਉਸ ਨੂੰ ਅਸੀਂ ਕਦੇ ਪਰਿਵਾਰਵਾਦ ਨਹੀਂ ਕਿਹਾ ਹੈ। ਅਸੀਂ ਪਰਿਵਾਰਵਾਦ ਦੀ ਚਰਚਾ ਉਹ ਕਰਦੇ ਹਨ ਜੋ ਪਾਰਟੀ ਪਰਿਵਾਰ ਚਲਾਉਂਦਾ ਹੈ, ਜੋ ਪਾਰਟੀ ਪਰਿਵਾਰ ਦੇ ਲੋਕਾਂ ਨੂੰ ਪ੍ਰਾਥਮਿਕਤਾ ਦਿੰਦੀ ਹੈ। ਜੋ ਪਾਰਟੀ ਦੇ ਸਾਰੇ ਨਿਰਣੇ ਪਰਿਵਾਰ ਦੇ ਲੋਕ ਹੀ ਕਰਦੇ ਹਨ। ਉਹ ਪਰਿਵਾਰਵਾਦ ਹੈ। ਨਾ ਰਾਜਨਾਥ ਜੀ ਦੀ ਕੋਈ political party ਹੈ, ਨਾ ਅਮਿਤ ਸ਼ਾਹ ਦੀ ਕੋਈ political party ਹੈ। ਅਤੇ ਇਸ ਲਈ ਜਿੱਥੇ ਇੱਕ ਪਰਿਵਾਰ ਦੀ ਦੋ ਪਾਰਟੀਆਂ ਲਿਖੀਆਂ ਜਾਂਦੀਆਂ ਹਨ, ਉਹ ਲੋਕਤੰਤਰ ਵਿੱਚ ਉਚਿਤ ਨਹੀਂ ਹੈ। ਲੋਕਤੰਤਰ ਵਿੱਚ ਪਾਰਟੀ ਪਦ, ਅਨੇਕ ਇੱਕ ਪਰਿਵਾਰ ਦੇ ਦਸ ਲੋਕ ਰਾਜਨੀਤੀ ਵਿੱਚ ਆਏ ਕੁਝ ਬੁਰਾ ਨਹੀਂ ਹੈ। ਅਸੀਂ ਤਾਂ ਚਾਹੁੰਦੇ ਹਾਂ, ਨੌਜਵਾਨ ਲੋਕ ਆਉਣ। ਅਸੀਂ ਭੀ ਚਾਹੁੰਦੇ ਹਾਂ, ਇਸ ਦੀ ਚਰਚਾ ਕਰੀਏ, ਸਾਡੇ ਨਾਲ ਤੁਹਾਡੇ ਨਾਲ ਮੇਰਾ ਵਿਸ਼ਾ ਨਹੀਂ ਹੈ। ਦੇਸ਼ ਦੇ ਲੋਕਤੰਤਰ ਦੇ ਲਈ ਪਰਿਵਾਰਵਾਦੀ ਰਾਜਨੀਤੀ, ਪਰਿਵਾਰਕ ਪਾਰਟੀਆਂ ਦੀ ਰਾਜਨੀਤੀ, ਇਹ ਸਾਡੇ ਸਭ ਦੀ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ। ਅਤੇ ਇਸ ਲਈ ਮੈਂ ਕਿਸੇ ਪਰਿਵਾਰ ਦੇ 2 ਲੋਕ ਅਗਰ ਪ੍ਰਗਤੀ ਕਰਦੇ ਹਨ, ਉਸ ਦਾ ਤਾਂ ਮੈਂ ਸੁਆਗਤ ਕਰਾਂਗਾ, 10 ਲੋਕ ਪ੍ਰਗਤੀ ਕਰਨ, ਮੈਂ ਸੁਆਗਤ ਕਰਾਂਗਾ। ਦੇਸ਼ ਵਿੱਚ ਜਿਤਨੀ ਨਵੀਂ ਪੀੜ੍ਹੀ, ਅੱਛੇ ਲੋਕ ਆਏ, ਸੁਆਗਤ ਯੋਗ ਹੈ। ਸਵਾਲ ਇਹ ਹੈ ਕਿ ਪਰਿਵਾਰ ਹੀ ਪਾਰਟੀਆਂ ਚਲਾਉਂਦੀਆਂ ਹਨ। ਪੱਕਾ ਹੈ, ਇਹ ਪ੍ਰਧਾਨ ਨਹੀਂ ਹੋਵੇਗਾ ਤਾਂ ਉਸ ਦਾ ਬੇਟਾ ਹੋਵੇਗਾ, ਇਹ ਨਹੀਂ ਹੈ ਹੋਵੇਗਾ ਤਾਂ ਉਸ ਦਾ ਬੇਟਾ ਹੋਵੋਗਾ। ਇਹ ਲੋਕਤੰਤਰ ਦਾ ਖ਼ਤਰਾ ਹੈ। ਅਤੇ ਇਸ ਲਈ ਅੱਛਾ ਹੋਇਆ ਦਾਦਾ Thank You ਇਹ ਵਿਸ਼ਾ ਕਦੇ ਬੋਲਦਾ ਨਹੀਂ ਸੀ, ਅੱਜ ਬੋਲ ਭੀ ਦਿੱਤਾ ਮੈਂ।
ਆਦਰਯੋਗ ਸਪੀਕਰ ਸਾਹਿਬ ਜੀ,
ਇੱਕ ਹੀ ਪ੍ਰੋਡਕਟ ਨੂੰ ਵਾਰ-ਵਾਰ launch ਕਰਨ ਦਾ ਭਰਪੂਰ ਪ੍ਰਯਾਸ ਹੋ ਰਿਹਾ ਹੈ।
ਆਦਰਯੋਗ ਸਪੀਕਰ ਸਾਹਿਬ ਜੀ,
ਕਾਂਗਰਸ ਇੱਕ ਪਰਿਵਾਰ ਵਿੱਚ ਉਲਝ ਗਈ ਹੈ, ਦੇਸ਼ ਦੇ ਕਰੋੜਾਂ ਪਰਿਵਾਰਾਂ ਦੀਆਂ ਆਕਾਂਖਿਆਵਾਂ ਅਤੇ ਉਪਲਬਧੀਆਂ ਉਹ ਦੇਖ ਪਾ ਹੀ ਨਹੀਂ ਰਹੇ ਹਨ, ਦੇਖ ਸਕਦੇ ਨਹੀਂ, ਆਪਣੇ ਪਰਿਵਾਰ ਦੇ ਬਾਹਰ ਦੇਖਣ ਦੀ ਤਿਆਰੀ ਨਹੀਂ ਹੈ। ਅਤੇ ਕਾਂਗਰਸ ਵਿੱਚ ਇੱਕ ਕੈਂਸਲ ਕਲਚਰ ਡਿਵੈਲਪ ਹੋਇਆ ਹੈ, ਕੁਝ ਭੀ ਹੈ-ਕੈਂਸਲ , ਕੁਝ ਭੀ ਹੈ-ਕੈਂਸਲ । ਇੱਕ ਐਸੇ ਕੈਂਸਲ ਕਲਚਰ ਵਿੱਚ ਕਾਂਗਰਸ ਫਸ ਗਈ ਹੈ। ਅਗਰ ਅਸੀਂ ਕਹਿੰਦੇ ਹਾਂ ਕਿ ਮੇਕ ਇਨ ਇੰਡੀਆ ਤਾਂ ਕਾਂਗਰਸ ਕਹਿੰਦੀ ਹੈ ਕੈਂਸਲ , ਅਸੀਂ ਕਹਿੰਦੇ ਹਾਂ-ਆਤਮਨਿਰਭਰ ਭਾਰਤ ਕਾਂਗਰਸ ਕਹਿੰਦੀ ਹੈ ਕੈਂਸਲ, ਅਸੀਂ ਕਹਿੰਦੇ ਹਾਂ ਵੋਕਲ ਫੌਰ ਲੋਕਲ, ਕਾਂਗਰਸ ਕਹਿੰਦੀ ਹੈ ਕੈਂਸਲ , ਅਸੀਂ ਕਹਿੰਦੇ ਹਾਂ-ਵੰਦੇ ਭਾਰਤ ਟ੍ਰੇਨ, ਕਾਂਗਰਸ ਕਹਿੰਦੀ ਹੈ ਕੈਂਸਲ , ਅਸੀਂ ਕਹਿੰਦੇ ਹਾਂ ਸੰਸਦ ਦੀ ਨਵੀਂ ਇਮਾਰਤ ਕਾਂਗਰਸ ਕਹਿੰਦੀ ਹੈ ਕੈਂਸਲ । ਯਾਨੀ ਮੈਂ ਹੈਰਾਨ ਹਾਂ, ਇਹ ਕੋਈ ਮੋਦੀ ਦੀਆਂ ਉਪਲਬਧੀਆਂ ਨਹੀਂ ਹਨ, ਇਹ ਦੇਸ਼ ਦੀਆਂ ਉਪਲਬਧੀਆਂ ਹਨ। ਇਤਨੀ ਨਫ਼ਰਤ, ਕਦੋਂ ਤੱਕ ਪਾਲੀ ਰੱਖੋਗੇ, ਅਤੇ ਉਸ ਦੇ ਕਾਰਨ ਦੇਸ਼ ਦੀਆਂ ਸਫ਼ਲਤਾਵਾਂ, ਦੇਸ਼ ਦੇ achievement ਉਸ ਨੂੰ ਭੀ ਕੈਂਸਲ ਕਰਕੇ ਆਪ (ਤੁਸੀਂ )ਬੈਠ ਗਏ ਹੋ।
ਆਦਰਯੋਗ ਸਪੀਕਰ ਸਾਹਿਬ ਜੀ।
ਰਾਸ਼ਟਰਪਤੀ ਜੀ ਨੇ ਵਿਕਸਿਤ ਭਾਰਤ ਦੇ ਰੋਡਮੈਪ ‘ਤੇ ਚਰਚਾ ਕਰਦੇ ਹੋਏ ਆਰਥਿਕ ਪਹਿਲੂਆਂ ‘ਤੇ ਵਿਸਤਾਰ ਨਾਲ ਚਰਚਾ ਕੀਤੀ। ਅਰਥਵਿਵਸਥਾ ਦੇ ਮੂਲਭੂਤ ਜੋ ਅਧਾਰ ਹਨ, ਉਸ ‘ਤੇ ਬਰੀਕੀ ਨਾਲ ਚਰਚਾ ਕੀਤੀ। ਅਤੇ ਭਾਰਤ ਦੀ ਮਜ਼ਬੂਤ ਅਰਥਵਿਵਸਥਾ ਨੂੰ ਅੱਜ ਪੂਰੀ ਦੁਨੀਆ ਸਰਹਾਨਾ ਕਰ ਰਹੀ ਹੈ, ਪੂਰੀ ਦੁਨੀਆ ਉਸ ਤੋਂ ਪ੍ਰਭਾਵਿਤ ਹੈ, ਅਤੇ ਜਦੋਂ ਵਿਸ਼ਵ ਸੰਕਟ ਤੋਂ ਗੁਜਰ ਰਿਹਾ ਹੈ, ਤਦ ਤਾਂ ਉਨ੍ਹਾਂ ਨੂੰ ਹੋਰ ਜ਼ਿਆਦਾ ਅੱਛਾ ਲਗਦਾ ਹੈ। ਜੀ-20 ਸਮਿਟ ਦੇ ਅੰਦਰ ਸਾਰੇ ਦੇਸ਼ ਨੇ ਦੇਖਿਆ ਹੈ ਕਿ ਪੂਰਾ ਵਿਸ਼ਵ ਭਾਰਤ ਦੇ ਲਈ ਕੀ ਸੋਚਦਾ ਹੈ, ਕੀ ਕਹਿੰਦਾ ਹੈ, ਕੀ ਕਰਦਾ ਹੈ। ਅਤੇ ਇਨ੍ਹਾਂ ਸਾਰੇ 10 ਸਾਲ ਦੇ ਕਾਰਜਕਾਲ ਦੇ ਅਨੁਭਵ ਦੇ ਅਧਾਰ ‘ਤੇ ਅੱਜ ਦੀ ਮਜ਼ਬੂਤ ਅਰਥਵਿਵਸਥਾ ਨੂੰ ਦੇਖਦੇ ਹੋਏ ਜਿਸ ਤੇਜ਼ ਗਤੀ ਨਾਲ ਭਾਰਤ ਵਿਕਾਸ ਕਰ ਰਿਹਾ ਹੈ, ਉਸ ਦੀਆਂ ਬਰੀਕੀਆਂ ਨੂੰ ਜਾਣਦੇ ਹੋਏ ਮੈਂ ਵਿਸ਼ਵਾਸ ਨਾਲ ਕਹਿੰਦਾ ਹਾਂ, ਅਤੇ ਇਸੇ ਲਈ ਮੈਂ ਕਿਹਾ ਹੈ ਕਿ ਸਾਡੇ ਤੀਸਰੇ ਟਰਮ ਵਿੱਚ ਭਾਰਤ ਦੁਨੀਆ ਦੀ ਤੀਸਰੀ ਬੜੀ ਆਰਥਿਕ ਤਾਕਤ ਬਣੇਗਾ, ਅਤੇ ਇਹ ਮੋਦੀ ਕੀ ਗਰੰਟੀ ਹੈ।
ਆਦਰਯੋਗ ਸਪੀਕਰ ਸਾਹਿਬ ਜੀ,
ਇਨ੍ਹਾਂ ਨੂੰ ਪਹਿਲੇ ਮੌਕਾ ਨਹੀਂ ਦਿੱਤਾ ਸੀ ਕੀ? ਸਭ ਨੂੰ ਮੌਕਾ ਦਿੱਤਾ ਹੈ ਨਾ...ਹਾ।
ਆਦਰਯੋਗ ਸਪੀਕਰ ਸਾਹਿਬ ਜੀ,
ਜਦੋਂ ਅਸੀਂ ਦੁਨੀਆ ਦੀ ਤੀਸਰੀ ਬੜੀ ਆਰਥਿਕ ਸ਼ਕਤੀ ਬਣ ਕੇ ਉੱਭਰਾਂਗੇ, ਕਹਿੰਦੇ ਹਨ, ਤਾਂ ਸਾਡੇ ਵਿਰੋਧੀ ਧਿਰ ਵਿੱਚ ਬੈਠੇ ਕੁਝ ਸਾਥੀ ਕੈਸੇ ਕੁਤਰਕ ਦਿੰਦੇ ਹਨ, ਕੈਸਾ ਕੁਤਰਕ ਦਿੰਦੇ ਹਨ, ਉਹ ਕਹਿੰਦੇ ਹਨ-ਇਸ ਵਿੱਚ ਕੀ ਹੈ ਇਹ ਤਾਂ ਆਪਣੇ ਆਪ ਹੋ ਜਾਵੇਗਾ। ਕੀ ਕਮਾਲ ਹੈ ਆਪ ਲੋਕਾਂ ਦਾ, ਮੋਦੀ ਦਾ ਕੀ ਹੈ, ਇਹ ਤਾਂ ਆਪਣੇ ਆਪ ਹੋ ਜਾਵੇਗੀ। ਮੈਂ ਜ਼ਰਾ ਸਰਕਾਰ ਦੀ ਭੂਮਿਕਾ ਕੀ ਹੁੰਦੀ ਹੈ, ਇਸ ਸਦਨ ਮਾਧਿਅਮ ਨਾਲ ਦੇਸ਼ ਨੂੰ ਅਤੇ ਵਿਸ਼ੇਸ਼ ਕਰਕੇ ਦੇਸ਼ ਦੇ ਯੁਵਾ ਮਨ ਨੂੰ ਦੱਸਣਾ ਚਾਹੁੰਦਾ ਹਾਂ, ਦੇਸ਼ ਦੀ ਯੁਵਾ ਸ਼ਕਤੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਹੁੰਦਾ ਕੈਸੇ (ਕਿਵੇਂ) ਹੈ, ਅਤੇ ਸਰਕਾਰ ਦੀ ਭੂਮਿਕਾ ਕੀ ਹੁੰਦੀ ਹੈ।
ਆਦਰਯੋਗ ਸਪੀਕਰ ਸਾਹਿਬ ਜੀ,
10 ਸਾਲ ਪਹਿਲੇ 2014 ਵਿੱਚ ਫਰਵਰੀ ਮਹੀਨੇ ਵਿੱਚ ਜੋ Interim Budget ਆਇਆ ਸੀ, ਉਸ ਸਮੇਂ ਕੌਣ ਲੋਕ ਬੈਠੇ ਸਨ, ਤੁਹਾਨੂੰ ਤਾਂ ਮਾਲੂਮ ਹੀ ਹੈ, ਦੇਸ਼ ਨੂੰ ਭੀ ਮਾਲੂਮ ਹੈ। ਜੋ 10 ਸਾਲ ਪਹਿਲੇ Interim Budget ਆਇਆ ਸੀ, ਉਸ ਨੂੰ ਪੇਸ਼ ਕਰਦੇ ਸਮੇਂ ਉਸ ਸਮੇਂ ਦੇ ਵਿੱਤ ਮੰਤਰੀ ਨੇ ਜੋ ਕਿਹਾ ਸੀ, ਮੈਂ ਉਸ ਨੂੰ ਕੋਟ ਕਰ ਰਿਹਾ ਹਾਂ, ਅਤੇ ਇੱਕ-ਇੱਕ ਸ਼ਬਦ ਬੜਾ ਮੁੱਲਵਾਨ ਹੈ ਜੀ। ਜਦੋਂ ਆਪ (ਤੁਸੀਂ) ਲੋਕ ਕਹਿੰਦੇ ਹੋ ਨਾ ਕਿ ਇਹ ਤਾਂ ਆਪਣੇ ਆਪ ਤੀਸਰੇ ਨੰਬਰ ‘ਤੇ ਚਲਾ ਹੀ ਜਾਵੇਗਾ, ਐਸਾ ਕਹਿੰਦੇ ਹਨ ਉਨ੍ਹਾਂ ਨੂੰ ਜ਼ਰਾ ਸਮਝਣਾ ਚਾਹੀਦਾ ਹੈ। ਇਹ ਉਨ੍ਹਾਂ ਨੇ ਕੀ ਕਿਹਾ ਸੀ- I now wish to look forward and outline a vision for the future, vision for the future. ਪੂਰੇ ਬ੍ਰਹਿਮੰਡ ਦੇ ਸਭ ਤੋਂ ਬੜੇ ਅਰਥਸ਼ਾਸਤਰੀ ਬੋਲ ਰਹੇ ਸਨ-- I now wish to look forward and outline a vision for the future. ਅੱਗੇ ਕਹਿੰਦੇ ਹਨ– I wonder how many have noted the fact that India’s economy in terms of size of its GDP is the 11th largest in the world. ਯਾਨੀ 2014 ਵਿੱਚ 11 ਨੰਬਰ ਪਹੁੰਚਣ ‘ਤੇ ਕੀ ਗੌਰਵਗਾਨ ਹੁੰਦਾ ਸੀ। ਅੱਜ 5 ‘ਤੇ ਪਹੁੰਚ ਗਏ ਅਤੇ ਤੁਹਾਨੂੰ ਕੀ ਹੋ ਰਿਹਾ ਹੈ।
ਆਦਰਯੋਗ ਸਪੀਕਰ ਸਾਹਿਬ ਜੀ,
ਮੈਂ ਅੱਗੇ ਪੜ੍ਹ ਰਿਹਾ ਹਾਂ, ਗੋਗੋਈ ਜੀ Thank You ਤੁਸੀਂ ਅੱਛਾ ਕਿਹਾ। ਮੈਂ ਅੱਗੇ ਪੜ੍ਹ ਰਿਹਾ ਹਾਂ ਧਿਆਨ ਨਾਲ ਸੁਣੋ , ਸਾਥੀਓ ਧਿਆਨ ਨਾਲ ਸੁਣੋ। ਉਨ੍ਹਾਂ ਨੇ ਕਿਹਾ ਸੀ– it is 11th largest in the world, ਬੜੀ ਗੌਰਵ ਦੀ ਬਾਤ ਸੀ। There are great things in the stone ਫਿਰ ਅੱਗੇ ਕਹਿੰਦੇ ਹਨ – there is a well argued view that in the next three decades, India’s nominal GDP will take the country to the 3rd rank after the US and China. ਉਸ ਸਮੇਂ ਇੱਹ ਬ੍ਰਹਿਮੰਡ ਦੇ ਬੜੇ ਅਰਥਸ਼ਾਸਤਰੀ ਕਹਿ ਰਹੇ ਸਨ ਕਿ ਤੀਸਰੇ ਨੰਬਰ ‘ਤੇ ਤੀਹ ਸਾਲ ਵਿੱਚ ਅਸੀਂ ਪਹੁੰਚ ਜਾਵਾਂਗੇ, 30 ਸਾਲ ਅਤੇ ਫਿਰ ਕਿਹਾ ਸੀ ਇਹ ਮੇਰਾ vision ਜੋ ਮੈਂ, ਬਹੁਤ ਲੋਕ ਹਨ ਜੋ ਇਹ ਖਿਆਲਾਂ ਵਿੱਚ ਰਹਿੰਦੇ ਹਨ, ਉਹ ਬ੍ਰਹਿਮੰਡ ਦੇ ਸਭ ਤੋਂ ਬੜੇ ਅਰਥਸ਼ਾਸਤਰੀ ਹਨ। ਇਹ ਲੋਕ 2014 ਵਿੱਚ ਕਹਿ ਰਹੇ ਹਨ ਅਤੇ vision ਕੀ ਦੇਖਦੇ ਹਨ ਕਿ ਅਰੇ 2044 ਯਾਨੀ 2044 ਤੱਕ ਤੀਸਰੀ ਅਰਥਵਿਵਸਥਾ ਦੀ ਬਾਤ ਇਹ ਇਨ੍ਹਾਂ ਦੀ ਸੋਚ ,ਇਹ ਇਨ੍ਹਾਂ ਦੀ ਮਰਯਾਦਾ। ਸੁਪਨਾ ਹੀ ਦੇਖਣ ਦੀ ਸਮਰੱਥਾ ਖੋ ਚੁੱਕੇ ਸਨ ਇਹ ਲੋਕ, ਸੰਕਲਪ ਤਾਂ ਦੂਰ ਦੀ ਬਾਤ ਸੀ। ਤੀਹ ਸਾਲ ਦਾ ਇੰਤਜ਼ਾਰ ਕਰਨ ਦੇ ਲਈ ਮੇਰੇ ਦੇਸ਼ ਦੀ ਯੁਵਾ ਪੀੜ੍ਹੀ ਨੂੰ ਇਹ ਕਹਿ ਕੇ ਗਏ ਸਨ। ਲੇਕਿਨ ਅਸੀਂ ਅੱਜ ਤੁਹਾਡੇ ਸਾਹਮਣੇ ਵਿਸ਼ਵਾਸ ਨਾਲ ਖੜ੍ਹੇ ਹਾਂ, ਇਸ ਪਵਿੱਤਰ ਸਦਨ ਵਿੱਚ ਖੜ੍ਹੇ ਹਾਂ।
ਅਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ 30 ਸਾਲ ਅਸੀਂ ਨਹੀਂ ਲਗਣ ਦੇਵਾਗੇ- ਇਹ ਮੋਦੀ ਕੀ ਗਰੰਟੀ ਹੈ, ਮੇਰੇ ਤੀਸਰੇ ਕਾਰਜਕਾਲ ਵਿੱਚ ਦੇਸ਼ ਦੁਨੀਆ ਦੀ ਤੀਸਰੀ ਆਰਥਿਕ ਸ਼ਕਤੀ ਬਣ ਜਾਵੇਗਾ। ਕੈਸੇ ਲਕਸ਼ ਰੱਖਦੇ ਸਨ, ਇਨ੍ਹਾਂ ਦੀ ਸੋਚ ਕਿੱਥੇ ਤੱਕ ਜਾਂਦੀ ਸੀ, ਤਰਸ ਆਉਂਦਾ ਹੈ। ਅਤੇ ਆਪ ਲੋਕ 11 ਨੰਬਰ ‘ਤੇ ਬੜਾ ਗਰਵ (ਮਾਣ) ਕਰ ਰਹੇ ਸਨ, ਅਸੀਂ 5 ਨੰਬਰ ‘ਤੇ ਪਹੁੰਚਾ ਦਿੱਤਾ ਜੀ। ਲੇਕਿਨ ਅਗਰ 11 ‘ਤੇ ਪਹੁੰਚਣ ਨਾਲ ਤੁਹਾਨੂੰ ਖੁਸ਼ੀ ਹੁੰਦੀ ਸੀ, ਤਾਂ 5 ਨੰਬਰ ਪਹੁੰਚਣ ‘ਤੇ ਭੀ ਖੁਸੀ ਹੋਣੀ ਚਾਹੀਦੀ ਹੈ, ਦੇਸ਼ 5 ਨੰਬਰ ‘ਤੇ ਪਹੁੰਚਿਆ ਹੈ, ਤੁਹਾਨੂੰ ਖੁਸ਼ੀ ਹੋਣੀ ਚਾਹੀਦੀ ਹੈ, ਕਿਸ ਬਿਮਾਰੀ ਵਿੱਚ ਫਸੇ ਪਏ ਹੋ ਆਪ(ਤੁਸੀਂ)।
ਆਦਰਯੋਗ ਸਪੀਕਰ ਸਾਹਿਬ ਜੀ,
ਭਾਜਪਾ ਸਰਕਾਰ ਦੀ ਕੰਮ ਕਰਨ ਦੀ ਸਪੀਡ, ਸਾਡੇ ਲਕਸ਼ ਕਿਤਨੇ ਬੜੇ ਹੁੰਦੇ ਹਨ, ਸਾਡਾ ਹੌਸਲਾ ਕਿਤਨਾ ਬੜਾ ਹੁੰਦਾ ਹੈ, ਉਹ ਅੱਜ ਪੂਰੀ ਦੁਨੀਆ ਦੇਖ ਰਹੀ ਹੈ।
ਅਤੇ ਆਦਰਯੋਗ ਸਪੀਕਰ ਸਾਹਿਬ ਜੀ,
ਇੱਕ ਕਹਾਵਤ, ਸਾਡੇ ਉੱਤਰ ਪ੍ਰਦੇਸ਼ ਵਿੱਚ ਖਾਸ ਇਹ ਕਹਾਵਤ ਕਹੀ ਜਾਂਦੀ ਹੈ- ਨੌਂ ਦਿਨ ਚਲੇ ਅੜ੍ਹਾਈ ਕੋਸ, ਅਤੇ ਮੈਨੂੰ ਲਗਦਾ ਹੈ ਕਿ ਇਹ ਕਹਾਵਤ ਪੂਰੀ ਤਰ੍ਹਾਂ ਕਾਂਗਰਸ ਨੂੰ ਪਰਿਭਾਸ਼ਿਤ ਕਰ ਦਿੰਦੀ ਹੈ। ਇਹ ਕਾਂਗਰਗ ਦੀ (ਨੌਂ ਦਿਨ ਚਲੇ ਢਾਈ ਕੋਹ)ਸੁਸਤ ਰਫ਼ਤਾਰ ਦਾ ਕੋਈ ਮੁਕਾਬਲਾ ਨਹੀਂ ਹੈ। ਅੱਜ ਦੇਸ਼ ਵਿੱਚ ਜਿਸ ਰਫ਼ਤਾਰ ਨਾਲ ਕੰਮ ਹੋ ਰਿਹਾ ਹੈ, ਕਾਂਗਰਸ ਸਰਕਾਰ ਇਸ ਰਫ਼ਤਾਰ ਦੀ ਕਲਪਨਾ ਭੀ ਨਹੀਂ ਕਰ ਸਕਦੀ ਹੈ।
ਆਦਰਯੋਗ ਸਪੀਕਰ ਸਾਹਿਬ ਜੀ,
ਸ਼ਹਿਰੀ ਗ਼ਰੀਬਾਂ ਦੇ ਲਈ, ਅਸੀਂ ਗ਼ਰੀਬਾਂ ਦੇ ਲਈ 4 ਕਰੋੜ ਘਰ ਬਣਾਏ। ਅਤੇ ਸ਼ਹਿਰੀ ਗ਼ਰੀਬਾਂ ਦੇ ਲਈ 80 ਲੱਖ ਪੱਕੇ ਮਕਾਨ ਬਣੇ। ਅਗਰ ਕਾਂਗਰਸ ਦੀ ਰਫ਼ਤਾਰ ਨਾਲ ਇਹ ਘਰ ਬਣੇ ਹੁੰਦੇ ਤਾਂ ਕੀ ਹੋਇਆ ਹੁੰਦਾ ਮੈਂ ਇਸ ਦਾ ਹਿਸਾਬ ਲਗਾਉਂਦਾ ਹਾਂ, ਅਗਰ ਕਾਂਗਰਸ ਦੀ ਜੋ ਰਫ਼ਤਾਰ ਸੀ, ਉਸ ਪ੍ਰਕਾਰ ਚਲਿਆ ਹੁੰਦਾ ਤਾਂ 100 ਸਾਲ ਲਗਦੇ ਇਤਨਾ ਕੰਮ ਕਰਨ ਵਿੱਚ, 100 ਸਾਲ ਲਗਦੇ। ਪੰਜ ਪੀੜ੍ਹੀਆਂ ਗੁਜਰ ਜਾਂਦੀਆਂ।
ਆਦਰਯੋਗ ਸਪੀਕਰ ਸਾਹਿਬ ਜੀ,
10 ਵਰ੍ਹੇ ਵਿੱਚ 40 ਹਜ਼ਾਰ ਕਿਲੋਮੀਟਰ ਰੇਲਵੇ ਟ੍ਰੈਕ ਦਾ electrification ਹੋਇਆ। ਅਗਰ ਕਾਂਗਰਸ ਦੀ ਰਫ਼ਤਾਰ ਨਾਲ ਦੇਸ਼ ਚਲਦਾ, ਇਸ ਕੰਮ ਨੂੰ ਕਰਨ ਵਿੱਚ 80 ਸਾਲ ਲਗ ਜਾਂਦੇ, ਇੱਕ ਪ੍ਰਕਾਰ ਨਾਲ 4 ਪੀੜ੍ਹੀਆਂ ਗੁਜਰ ਜਾਂਦੀਆਂ।
ਆਦਰਯੋਗ ਸਪੀਕਰ ਸਾਹਿਬ ਜੀ,
ਅਸੀਂ 17 ਕਰੋੜ ਅਧਿਕ ਗੈਸ ਕਨੈਕਸ਼ਨ ਦਿੱਤੇ, ਇਹ ਮੈਂ 10 ਸਾਲ ਦਾ ਹਿਸਾਬ ਦੇ ਰਿਹਾ ਹਾਂ। ਅਗਰ ਕਾਂਗਰਸ ਦੀ ਚਾਲ ਨਾਲ ਚਲਦੇ ਤਾਂ ਇਹ ਕਨੈਕਸ਼ਨ ਦੇਣ ਵਿੱਚ ਹੋਰ 60 ਸਾਲ ਲਗ ਜਾਂਦੇ, 3 ਪੀੜ੍ਹੀਆਂ ਧੂੰਏ ਵਿੱਚ ਖਾਣਾ ਪਕਾਉਂਦੇ-ਪਕਾਉਂਦੇ ਗੁਜਰ ਜਾਂਦੀਆਂ।
ਆਦਰਯੋਗ ਸਪੀਕਰ ਸਾਹਿਬ ਜੀ,
ਸਾਡੀ ਸਰਕਾਰ ਵਿੱਚ ਸੈਨੀਟੇਸ਼ਨ ਕਵਰੇਜ 40 ਪਰਸੈਂਟ ਤੋਂ 100 ਪਰਸੈਂਟ ਤੱਕ ਪਹੁੰਚੀ ਹੈ। ਅਗਰ ਕਾਂਗਰਸ ਦੀ ਰਫ਼ਤਾਰ ਹੁੰਦੀ ਤਾਂ ਇਹ ਕੰਮ ਹੁੰਦੇ-ਹੁੰਦੇ 60-70 ਸਾਲ ਹੋਰ ਲਗਦੇ ਅਤੇ ਘੱਟ ਤੋਂ ਘੱਟ ਤਿੰਨ ਪੀੜ੍ਹੀਆਂ ਗੁਜਰ ਜਾਂਦੀਆਂ, ਲੇਕਿਨ ਗਰੰਟੀ ਨਹੀਂ ਹੁੰਦਾ ਕਿ ਨਹੀਂ ਹੁੰਦਾ।
ਆਦਰਯੋਗ ਸਪੀਕਰ ਸਾਹਿਬ ਜੀ,
ਕਾਂਗਰਸ ਦੀ ਜੋ ਮਾਨਸਿਕਤਾ ਹੈ ਜਿਸ ਦਾ ਦੇਸ਼ ਨੂੰ ਬਹੁਤ ਨੁਕਸਾਨ ਹੋਇਆ ਹੈ। ਕਾਂਗਰਸ ਨੇ ਦੇਸ਼ ਦੀ ਸਮਰੱਥਾ ‘ਤੇ ਕਦੇ ਭੀ ਵਿਸ਼ਵਾਸ ਨਹੀਂ ਕੀਤਾ ਹੈ, ਉਹ ਆਪਣੇ-ਆਪ ਨੂੰ ਸ਼ਾਸਕ ਮੰਨਦੇ ਰਹੇ ਅਤੇ ਜਨਤਾ-ਜਨਾਰਦਨ ਨੂੰ ਹਮੇਸ਼ਾ ਘੱਟ ਆਂਕਦੇ ਗਏ, ਛੋਟਾ ਆਂਕਦੇ ਗਏ।
ਆਦਰਯੋਗ ਸਪੀਕਰ ਸਾਹਿਬ ਜੀ,
ਦੇਸ਼ ਦੇ ਨਾਗਰਿਕਾਂ ਦੇ ਲਈ ਕੈਸਾ ਸੋਚਦੇ ਸਨ, ਮੈਂ ਜਾਣਦਾ ਹਾਂ, ਮੈਂ ਨਾਮ ਬੋਲਾਂਗਾ ਤਾਂ ਉਨ੍ਹਾਂ ਨੂੰ ਜ਼ਰਾ ਚੁਭਣ ਹੋਵੇਗੀ। ਲੇਕਿਨ 15 ਅਗਸਤ, ਲਾਲ ਕਿਲੇ ਤੋਂ ਪ੍ਰਧਾਨ ਮੰਤਰੀ ਨਹਿਰੂ ਨੇ ਜੋ ਕਿਹਾ ਸੀ, ਉਹ ਮੈਂ ਜ਼ਰਾ ਪੜ੍ਹਦਾ ਹਾਂ- ਲਾਲ ਕਿਲੇ ਤੋਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਨੇ ਜੋ ਕਿਹਾ ਸੀ, ਉਹ ਪੜ੍ਹ ਰਿਹਾ ਹਾਂ ਨਹਿਰੂ ਜੀ ਨੇ, ਉਨ੍ਹਾਂ ਨੇ ਕਿਹਾ ਸੀ, “ਹਿੰਦੁਸਤਾਨ ਵਿੱਚ ਕਾਫੀ ਮਿਹਨਤ ਕਰਨ ਦੀ ਆਦਤ ਆਮ ਤੌਰ ‘ਤੇ ਨਹੀਂ ਹੈ। ਅਸੀਂ ਇਤਨਾ ਕੰਮ ਨਹੀਂ ਕਰਦੇ ਸਾਂ, ਜਿਤਨਾ ਕਿ ਯੂਰੋਪ ਵਾਲੇ ਜਾਂ ਜਪਾਨ ਵਾਲੇ, ਜਾਂ ਚੀਨ ਵਾਲੇ, ਜਾਂ ਰੂਸ ਵਾਲੇ, ਜਾਂ ਅਮਰੀਕਾ ਵਾਲੇ ਕਰਦੇ ਹਨ”। “ਇਹ ਨਹਿਰੂ ਜੀ ਲਾਲ ਕਿਲੇ ਤੋਂ ਬੋਲ ਰਹੇ ਹਨ। “ਇਹ ਨਾ ਸਮਝੋ ਕਿ ਉਹ ਕੌਮਾਂ (ਭਾਈਚਾਰਾ)ਕੋਈ ਜਾਦੂ ਨਾਲ ਖੁਸ਼ਹਾਲ ਹੋ ਗਈਆਂ, ਉਹ ਮਿਹਨਤ ਨਾਲ ਹੋਈਆਂ ਹਨ ਅਤੇ ਅਕਲ ਨਾਲ ਹੋਈਆਂ ਹਨ। “ਇਹ ਉਨ੍ਹਾਂ ਨੂੰ ਸਰਟੀਫਿਕੇਟ ਦੇ ਰਹੇ ਹਨ, ਭਾਰਤ ਦੇ ਲੋਕਾਂ ਨੂੰ ਨੀਚਾ ਦਿਖਾ ਰਹੇ ਹਨ। ਯਾਨੀ ਨਹਿਰੂ ਜੀ ਦੀ ਭਾਰਤੀਆਂ ਦੇ ਪ੍ਰਤੀ ਸੋਚ ਸੀ ਕਿ ਭਾਰਤੀ ਆਲਸੀ ਹਨ। ਨਹਿਰੂ ਜੀ ਦੀ ਭਾਰਤੀਆਂ ਦੇ ਲਈ ਸੋਚ ਸੀ ਕਿ ਭਾਰਤੀ ਘੱਟ ਅਕਲ ਦੇ ਲੋਕ ਹੁੰਦੇ ਹਨ।
ਆਦਰਯੋਗ ਸਪੀਕਰ ਸਾਹਿਬ ਜੀ,
ਇੰਦਰਾ ਜੀ ਦੀ ਸੋਚ ਭੀ ਉਸ ਤੋਂ ਜ਼ਿਆਦਾ ਅਲੱਗ ਨਹੀਂ ਸੀ। ਇੰਦਰਾ ਜੀ ਨੇ ਜੋ ਲਾਲ ਕਿਲੇ ਤੋਂ 15 ਅਗਸਤ ਨੂੰ ਕਿਹਾ ਸੀ- ਲਾਲ ਕਿਲੇ ਤੋਂ 15 ਅਗਸਤ ਨੂੰ ਇੰਦਰਾ ਜੀ ਨੇ ਕਿਹਾ ਸੀ- “ਦੁਰਭਾਗਵਸ਼ ਸਾਡੀ ਆਦਤ ਇਹ ਹੈ ਕਿ ਜਦੋਂ ਕੋਈ ਸ਼ੁਭ ਕੰਮ ਪੂਰਾ ਹੋਣ ਨੂੰ ਹੁੰਦਾ ਹੈ ਤਾਂ ਅਸੀਂ ਆਤਮਤੁਸ਼ਟੀ ਦੀ ਭਾਵਨਾ ਨਾਲ ਗ੍ਰਸਤ ਹੋ ਜਾਂਦੇ ਹਾਂ ਅਤੇ ਜਦੋ ਕੋਈ ਕਠਿਨਾਈ ਆ ਜਾਂਦੀ ਹੈ ਤਾਂ ਅਸੀਂ ਨਾਉਮੀਦ ਹੋ ਜਾਂਦੇ ਹਾਂ। ਕਦੇ-ਕਦੇ ਤਾਂ ਐਸਾ ਲਗਣ ਲਗਦਾ ਹੈ ਕਿ ਪੂਰੇ ਰਾਸ਼ਟਰ ਨੇ ਹੀ ਪਰਾਜਯ ਭਾਵਨਾ ਨੂੰ ਆਪਣਾ ਲਿਆ ਹੈ। “ਅੱਜ ਕਾਂਗਰਸ ਦੇ ਲੋਕਾਂ ਨੂੰ ਦੇਖ ਕੇ ਲਗਦਾ ਹੈ ਕਿ ਇੰਦਰਾ ਜੀ ਭਲੇ ਦੇਸ਼ ਦੇ ਲੋਕਾਂ ਦਾ ਆਂਕਲਨ ਸਹੀ ਨਾ ਕਰ ਪਾਏ, ਲੇਕਿਨ ਕਾਂਗਰਸ ਦਾ ਇਕਦਮ ਸਟੀਕ ਆਂਕਲਨ(ਮੁਲਾਂਕਣ) ਉਨ੍ਹਾਂ ਨੇ ਕੀਤਾ ਸੀ। ਕਾਂਗਰਸ ਦੇ ਸ਼ਾਹੀ ਪਰਿਵਾਰ ਦੇ ਲੋਕ ਮੇਰੇ ਦੇਸ਼ ਦੇ ਲੋਕਾਂ ਨੂੰ ਐਸਾ ਹੀ ਸਮਝਦੇ ਸਨ, ਕਿਉਂਕਿ ਉਹ ਸਭ ਐਸੇ ਹੀ ਸਨ। ਅਤੇ ਅੱਜ ਭੀ ਉਹੀ ਸੋਚ ਦੇਖਣ ਨੂੰ ਮਿਲਦੀ ਹੈ।
ਆਦਰਯੋਗ ਸਪੀਕਰ ਸਾਹਿਬ ਜੀ,
ਕਾਂਗਰਸ ਦਾ ਵਿਸ਼ਵਾਸ ਹਮੇਸ਼ਾ ਸਿਰਫ਼ ਇੱਕ ਪਰਿਵਾਰ ‘ਤੇ ਰਿਹਾ ਹੈ। ਇੱਕ ਪਰਿਵਾਰ ਦੇ ਅੱਗੇ ਉਹ ਨਾ ਕੁਝ ਸੋਚ ਸਕਦੇ ਹਨ, ਨਾ ਕੁਝ ਦੇਖ ਸਕਦੇ ਹਨ। ਕੁਝ ਦਿਨ ਪਹਿਲੇ ਭਾਨੁਮਤੀ ਦਾ ਕੁਨਬਾ ਜੋੜਿਆ, ਲੇਕਿਨ ਫਿਰ ‘ਏਕਲਾ ਚਲੋ ਰੇ’ ਕਰਨ ਲਗ ਗਏ। ਕਾਂਗਰਸ ਦੇ ਲੋਕਾਂ ਨੇ ਨਵਾਂ-ਨਵਾਂ ਮੋਟਰ-ਮਕੈਨਿਕ ਦਾ ਕੰਮ ਸਿੱਖਿਆ ਹੈ ਅਤੇ ਇਸ ਲਈ alignment ਕੀ ਹੁੰਦਾ ਹੈ ਉਸ ਦਾ ਧਿਆਨ ਤਾਂ ਹੋ ਗਿਆ ਹੋਵੇਗਾ। ਲੇਕਿਨ ਮੈਂ ਦੇਖ ਰਿਹਾ ਹਾਂ Alliance ਦਾ ਹੀ alignment ਵਿਗੜ ਗਿਆ। ਇਨ੍ਹਾਂ ਨੂੰ ਆਪਣੇ ਇਸ ਕੁਨਬੇ ਵਿੱਚ ਅਗਰ ਇੱਕ-ਦੂਸਰੇ ‘ਤੇ ਵਿਸ਼ਵਾਸ ਨਹੀਂ ਹੈ, ਤਾਂ ਇਹ ਲੋਕ ਦੇਸ਼ ‘ਤੇ ਵਿਸ਼ਵਾਸ ਕੈਸੇ (ਕਿਵੇਂ) ਕਰਨਗੇ।
ਆਦਰਯੋਗ ਸਪੀਕਰ ਸਾਹਿਬ ਜੀ,
ਸਾਨੂੰ ਦੇਸ਼ ਦੀ ਸਮਰੱਥਾ ‘ਤੇ ਭਰੋਸਾ ਹੈ, ਸਾਨੂੰ ਲੋਕਾਂ ਦੀ ਸ਼ਕਤੀ ‘ਤੇ ਭਰੋਸਾ ਹੈ।
ਆਦਰਯੋਗ ਸਪੀਕਰ ਸਾਹਿਬ ਜੀ,
ਦੇਸ਼ ਦੀ ਜਨਤਾ ਨੇ ਸਾਨੂੰ ਜਦੋਂ ਪਹਿਲੀ ਵਾਰ ਸੇਵਾ ਕਰਨ ਦਾ ਅਵਸਰ ਦਿੱਤਾ ਤਾਂ ਅਸੀਂ ਪਹਿਲੇ ਕਾਰਜਕਾਲ ਵਿੱਚ ਯੂਪੀਏ ਦੇ ਸਮੇਂ ਦੇ ਜੋ ਟੋਏ ਸਨ, ਉਹ ਟੋਏ ਭਰਨ ਵਿੱਚ ਸਾਡਾ ਕਾਫੀ ਸਮਾਂ ਅਤੇ ਸ਼ਕਤੀ ਲਗੀ। ਅਸੀਂ ਪਹਿਲੇ ਕਾਰਜਕਾਲ ਵਿੱਚ ਉਹ ਟੋਏ ਭਰਦੇ ਰਹੇ। ਅਸੀਂ ਦੂਸਰੇ ਕਾਰਜਕਾਲ ਵਿੱਚ ਨਵੇਂ ਭਾਰਤ ਦੀ ਨੀਂਹ ਰੱਖੀ ਅਤੇ ਤੀਸਰੇ ਕਾਰਜਕਾਲ ਵਿੱਚ ਅਸੀਂ ਵਿਸਕਿਤ ਭਾਰਤ ਦੇ ਨਿਰਮਾਣ ਨੂੰ ਨਵੀਂ ਗਤੀ ਦੇਵਾਂਗੇ।
ਆਦਰਯੋਗ ਸਪੀਕਰ ਸਾਹਿਬ ਜੀ,
ਪਹਿਲੇ ਕਾਰਜਕਾਲ ਵਿੱਚ ਅਸੀਂ ਸਵੱਛ ਭਾਰਤ, ਉੱਜਵਲਾ, ਆਯੁਸ਼ਮਾਨ ਭਾਰਤ, ਬੇਟੀ ਬਚਾਓ-ਬੇਟੀ ਪੜ੍ਹਾਓ… ਉਸੇ ਪ੍ਰਕਾਰ ਨਾਲ ਸੁਗਮਯ ਭਾਰਤ, ਡਿਜੀਟਲ ਇੰਡੀਆ.. ਐਸੇ ਕਿਤਨੇ ਹੀ ਜਨਹਿਤ ਦੇ ਕੰਮਾਂ ਨੂੰ ਅਭਿਯਾਨ ਦਾ ਸਵਰੂਪ ਦੇ ਕੇ ਅੱਗੇ ਵਧਾਇਆ। ਟੈਕਸ ਵਿਵਸਥਾ ਅਸਾਨ ਹੋਵੇ, ਇਸ ਦੇ ਲਈ ਜੀਐੱਸਟੀ ਜਿਹੇ ਨਿਰਣੇ ਲਏ ਅਤੇ ਸਾਡੇ ਇਨ੍ਹਾਂ ਕੰਮਾਂ ਨੂੰ ਦੇਖ ਕੇ ਜਨਤਾ ਨੇ ਭਰਪੂਰ ਸਮਰਥਨ ਦਿੱਤਾ। ਜਨਤਾ ਨੇ ਬਹੁਤ ਅਸ਼ੀਰਵਾਦ ਦਿੱਤੇ। ਪਹਿਲੇ ਤੋਂ ਭੀ ਜ਼ਿਆਦਾ ਅਸ਼ੀਰਵਾਦ ਦਿੱਤੇਅਤੇ ਸਾਡਾ ਦੂਸਰਾ ਕਾਰਜਕਾਲ ਪ੍ਰਾਰੰਭ ਹੋਇਆ। ਦੂਸਰਾ ਕਾਰਜਕਾਲ ਸੰਕਲਪਾਂ ਅਤੇ ਬਚਨਾਂ ਦੀ ਪੂਰਤੀ ਦਾ ਕਾਰਜਕਾਲ ਰਿਹਾ। ਜਿਨ੍ਹਾਂ ਉਪਲਬਧੀਆਂ ਦਾ ਦੇਸ਼ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਿਹਾ ਸੀ ਉਹ ਸਾਰੇ ਕੰਮ ਅਸੀਂ ਦੂਸਰੇ ਕਾਰਜਕਾਲ ਵਿੱਚ ਪੂਰੇ ਹੁੰਦੇ ਦੇਖੇ ਹਨ। ਅਸੀਂ ਸਭ ਨੇ 370 ਖ਼ਤਮ ਹੁੰਦੇ ਹੋਇਆ ਦੇਖਿਆ ਹੈ, ਇਨ੍ਹਾਂ ਹੀ ਮਾਣਯੋਗ ਸਾਂਸਦਾਂ ਦੀਆਂ ਅੱਖਾਂ ਦੇ ਸਾਹਮਣੇ ਅਤੇ ਉਨ੍ਹਾਂ ਦੀਆਂ ਵੋਟਾਂ ਦੀ ਤਾਕਤ ਨਾਲ 370 ਗਿਆ। ਨਾਰੀ ਸ਼ਕਤੀ ਵੰਦਨ ਅਧਿਨਿਯਮ , ਇਹ ਦੂਸਰੇ ਕਾਰਜਕਾਲ ਵਿੱਚ ਕਾਨੂੰਨ ਬਣਿਆ।
ਆਦਰਯੋਗ ਸਪੀਕਰ ਸਾਹਿਬ ਜੀ,
ਅੰਤਰਿਕਸ਼(ਸਪੇਸ) ਤੋਂ ਲੈ ਕੇ ਓਲੰਪਿਕਸ ਤੱਕ, ਸਸ਼ਕਤ ਬਲਾਂ ਤੋਂ ਸੰਸਦ ਤੱਕ ਨਾਰੀ ਸ਼ਕਤੀ ਦੀ ਸਮਰੱਥਾ ਦੀ ਗੂੰਜ ਉਠ ਰਹੀ ਹੈ। ਇਹ ਨਾਰੀ ਸ਼ਕਤੀ ਦੇ ਸਸ਼ਕਤੀਕਰਣ ਨੂੰ ਅੱਜ ਦੇਸ਼ ਨੇ ਦੇਖਿਆ ਹੈ।
ਆਦਰਯੋਗ ਸਪੀਕਰ ਸਾਹਿਬ ਜੀ,
ਉੱਤਰ ਤੋਂ ਦੱਖਣ ਤੱਕ, ਪੂਰਬ ਤੋਂ ਪੱਛਮ ਤੱਕ ਲੋਕਾਂ ਨੇ ਦਹਾਕਿਆਂ ਤੋਂ ਅਟਕੀਆਂ, ਭਟਕੀਆਂ, ਲਟਕੀਆਂ ਯੋਜਨਾਵਾਂ ਨੂੰ ਸਮਾਂਬੱਧ ਤਰੀਕੇ ਨਾਲ ਪੂਰੇ ਹੁੰਦੇ ਹੋਏ ਦੇਖਿਆ ਹੈ।
ਆਦਰਯੋਗ ਸਪੀਕਰ ਸਾਹਿਬ ਜੀ,
ਅੰਗ੍ਰੇਜ਼ੀ ਸ਼ਾਸਨ ਦੇ ਪੁਰਾਣੇ ਕਾਨੂੰਨ ਜੋ ਦੰਡ ਪ੍ਰਧਾਨ ਸਨ, ਉਨ੍ਹਾਂ ਦੰਡ ਪ੍ਰਧਾਨ ਕਾਨੂੰਨਾਂ ਨੂੰ ਹਟਾ ਕੇ ਅਸੀਂ ਨਿਆਂ ਸੰਹਿਤਾ ਤੱਕ ਪ੍ਰਗਤੀ ਕੀਤੀ ਹੈ। ਸਾਡੀ ਸਰਕਾਰ ਨੇ ਸੈਂਕੜੇ ਐਸੇ ਕਾਨੂੰਨਾਂ ਨੂੰ ਸਮਾਪਤ ਕੀਤਾ, ਜੋ ਅਪ੍ਰਸੰਸਿਕ ਹੋ ਗਏ ਸਨ। ਸਰਕਾਰ ਨੇ 40 ਹਜ਼ਾਰ ਤੋਂ ਜ਼ਿਆਦਾ compliances ਖ਼ਤਮ ਕਰ ਦਿੱਤੇ।
ਆਦਰਯੋਗ ਸਪੀਕਰ ਸਾਹਿਬ ਜੀ,
ਭਾਰਤ ਨੇ ਅੰਮ੍ਰਿਤ ਭਾਰਤ ਅਤੇ ਨਮੋ ਭਾਰਤ ਟ੍ਰੇਨਾਂ ਨਾਲ ਭਵਿੱਖ ਦੀ ਉੱਨਤੀ ਦੇ ਸੁਪਨੇ ਦੇਖੇ ਹਨ।
ਆਦਰਯੋਗ ਸਪੀਕਰ ਸਾਹਿਬ ਜੀ,
ਦੇਸ਼ ਦੇ ਪਿੰਡ-ਪਿੰਡ ਨੇ, ਦੇਸ਼ ਦੇ ਕੋਟਿ-ਕੋਟਿ ਜਨਾਂ ਨੇ ਵਿਕਸਿਤ ਭਾਰਤ ਦੀ ਸੰਕਲਪ ਯਾਤਰਾ ਦੇਖੀ ਹੈ ਅਤੇ saturation ਦੇ ਪਿੱਛੇ ਕਿਤਨੀ ਮਿਹਨਤ ਕੀਤੀ ਜਾਂਦੀ ਹੈ, ਉਸ ਦੇ ਹੱਕ ਦੀ ਚੀਜ਼ ਉਸ ਨੂੰ ਮਿਲੇ, ਉਸ ਦੇ ਦਰਵਾਜੇ ‘ਤੇ ਦਸਤਕ ਦੇ ਕੇ ਦੇਣ ਦਾ ਪ੍ਰਯਾਸ ਦੇਸ਼ ਪਹਿਲੀ ਵਾਰ ਦੇਖ ਰਿਹਾ ਹੈ।
ਆਦਰਯੋਗ ਸਪੀਕਰ ਸਾਹਿਬ ਜੀ,
ਭਗਵਾਨ ਰਾਮ ਨਾ ਸਿਰਫ਼ ਆਪਣੇ ਘਰ ਪਰਤੇ, ਬਲਕਿ ਇੱਕ ਐਸੇ ਮੰਦਿਰ ਦਾ ਨਿਰਮਾਣ ਹੋਇਆ, ਜੋ ਭਾਰਤ ਦੀ ਮਹਾਨ ਸੱਭਿਆਚਾਰਕ ਪਰੰਪਰਾ ਨੂੰ ਨਵੀਂ ਊਰਜਾ ਦਿੰਦਾ ਰਹੇਗਾ।
ਅਤੇ ਆਦਰਯੋਗ ਸਪੀਕਰ ਸਾਹਿਬ ਜੀ,
ਹੁਣ ਸਾਡੀ ਸਰਕਾਰ ਦਾ ਤੀਸਰਾ ਕਾਰਜਕਾਲ ਭੀ ਬਹੁਤ ਦੂਰ ਨਹੀਂ ਹੈ। ਜ਼ਿਆਦਾ ਤੋਂ ਜ਼ਿਆਦਾ ਸੌ-ਸਵਾ ਸੌ ਦਿਨ ਬਾਕੀ ਹਨ। ਅਤੇ ਅਬਕੀ ਬਾਰ ਮੋਦੀ ਸਰਕਾਰ , ਪੂਰਾ ਦੇਸ਼ ਕਹਿ ਰਿਹਾ ਹੈ ਅਬਕੀ ਬਾਰ ਮੋਦੀ ਸਰਕਾਰ, ਖੜਗੇ ਜੀ ਭੀ ਕਹਿ ਰਹੇ ਹਨ, ਅਬਕੀ ਬਾਰ ਮੋਦੀ ਸਰਕਾਰ। ਲੇਕਿਨ ਸਪੀਕਰ ਸਾਹਿਬ ਜੀ, ਮੈਂ ਆਮ ਤੌਰ ‘ਤੇ ਇਹ ਅੰਕੜੇ-ਵਾਂਕੜੇ ਦੇ ਚੱਕਰ ਵਿੱਚ ਨਹੀਂ ਪੈਂਦਾ ਹਾਂ। ਲੇਕਿਨ ਮੈਂ ਦੇਖ ਰਿਹਾ ਹਾਂ, ਦੇਸ਼ ਦਾ ਮਿਜ਼ਾਜ, ਐੱਨਡੀਏ ਨੂੰ 400 ਪਾਰ ਕਰਵਾ ਕੇ ਹੀ ਰਹੇਗਾ। ਲੇਕਿਨ ਭਾਰਤੀ ਜਨਤਾ ਪਾਰਟੀ ਨੂੰ 370 ਸੀਟ ਜ਼ਰੂਰ ਦੇਵੇਗੇ। ਬੀਜੇਪੀ ਨੂੰ 370 ਸੀਟ ਅਤੇ ਐੱਨਡੀਏ ਨੂੰ 400 ਪਾਰ।
ਆਦਰਯੋਗ ਸਪੀਕਰ ਸਾਹਿਬ ਜੀ,
ਸਾਡਾ ਤੀਸਰਾ ਕਾਰਜਕਾਲ ਬਹੁਤ ਬੜੇ ਫ਼ੈਸਲਿਆਂ ਦਾ ਹੋਵੇਗਾ। ਮੈਂ ਲਾਲ ਕਿਲੇ ਤੋਂ ਕਿਹਾ ਸੀ ਅਤੇ ਰਾਮ ਮੰਦਿਰ ਪ੍ਰਾਣ-ਪ੍ਰਤਿਸ਼ਠਾ ਦੇ ਸਮੇਂ ਭੀ ਮੈਂ ਉਸ ਨੂੰ ਦੁਹਰਾਇਆ ਸੀ। ਮੈਂ ਕਿਹਾ ਸੀ- ਦੇਸ਼ ਨੂੰ ਅਗਲੇ ਹਜ਼ਾਰ ਵਰ੍ਹਿਆਂ ਤੱਕ ਸਮ੍ਰਿੱਧ ਅਤੇ ਸਿੱਧੀ ਦੇ ਸਿਖਰ ‘ਤੇ ਦੇਖਣਾ ਚਾਹੁੰਦਾ ਹਾਂ। ਤੀਸਰਾ ਕਾਰਜਕਾਲ ਅਗਲੇ ਇੱਕ ਹਜ਼ਾਰ ਸਾਲਾਂ ਦੇ ਲਈ ਇੱਕ ਮਜ਼ਬੂਤ ਨੀਂਹ ਰੱਖਣ ਦਾ ਕਾਰਜਕਾਲ ਬਣੇਗਾ।
ਆਦਰਯੋਗ ਸਪੀਕਰ ਸਾਹਿਬ ਜੀ,
ਮੈਂ ਭਾਰਤਵਾਸੀਆਂ ਦੇ ਲਈ, ਉਨ੍ਹਾਂ ਦੇ ਭਵਿੱਖ ਦੇ ਲਈ ਬਹੁਤ ਹੀ ਵਿਸ਼ਵਾਸ ਨਾਲ ਭਰਿਆ ਹੋਇਆ ਹਾਂ। ਮੇਰੇ ਦੇਸ਼ ਦੇ 140 ਕਰੋੜ ਨਾਗਰਿਕਾਂ ਦੀ ਸਮਰੱਥਾ ‘ਤੇ ਅਪਾਰ ਭਰੋਸਾ ਹੈ, ਮੇਰਾ ਬਹੁਤ ਵਿਸ਼ਵਾਸ ਹੈ। 10 ਵਰ੍ਹਿਆਂ ਵਿੱਚ 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਆਏ ਹਨ, ਇਹ ਸਮਰੱਥਾ ਦਿਖਾਉਂਦਾ ਹੈ।
ਆਦਰਯੋਗ ਸਪੀਕਰ ਸਾਹਿਬ ਜੀ,
ਮੈਂ ਹਮੇਸ਼ਾ ਕਿਹਾ ਹੈ ਕਿ ਗ਼ਰੀਬ ਨੂੰ ਅਗਰ ਸਾਧਨ ਮਿਲੇ, ਗ਼ਰੀਬ ਨੂੰ ਅਗਰ ਸੰਸਾਧਨ ਮਿਲੇ, ਗ਼ਰੀਬ ਨੂੰ ਅਗਰ ਸਵੈਅਭਿਮਾਨ ਮਿਲੇ ਤਾਂ ਸਾਡਾ ਗ਼ਰੀਬ ਗ਼ਰੀਬੀ ਨੂੰ ਪਰਾਸਤ ਕਰਨ ਦੀ ਸਮਰੱਥਾ ਰੱਖਦਾ ਹੈ। ਅਤੇ ਅਸੀਂ ਉਹ ਰਸਤਾ ਚੁਣਿਆ ਅਤੇ ਮੇਰੇ ਗ਼ਰੀਬ ਭਾਈਆਂ ਨੇ ਗ਼ਰੀਬੀ ਨੂੰ ਪਰਾਸਤ ਕਰਕੇ ਦਿਖਾਇਆ ਹੈ। ਅਤੇ ਇਸੇ ਸੋਚ ਦੇ ਨਾਲ ਅਸੀਂ ਗ਼ਰੀਬ ਨੂੰ ਸਾਧਨ ਦਿੱਤੇ, ਸੰਸਾਧਨ ਦਿੱਤੇ, ਸਨਮਾਨ ਦਿੱਤਾ,ਸਵੈਅਭਿਮਾਨ ਦਿੱਤਾ। 50 ਕਰੋੜ ਗ਼ਰੀਬਾਂ ਦੇ ਪਾਸ ਅੱਜ ਬੈਂਕ ਖਾਤਾ ਹੈ। ਕਦੇ ਉਹ ਬੈਂਕ ਤੋਂ ਗੁਜਰ ਭੀ ਨਹੀਂ ਪਾਉਂਦੇ ਸਨ। 4 ਕਰੋੜ ਗ਼ਰੀਬਾਂ ਦੇ ਪਾਸ ਪੱਕਾ ਘਰ ਹੈ ਅਤੇ ਉਹ ਘਰ ਉਸ ਦੇ ਸਵੈਅਭਿਮਾਨ ਨੂੰ ਇੱਕ ਨਵੀਂ ਸਮਰੱਥਾ ਦਿੰਦਾ ਹੈ। 11 ਕਰੋੜ ਤੋਂ ਅਧਿਕ ਪਰਿਵਾਰਾਂ ਨੂੰ ਪੀਣ ਦਾ ਸ਼ੁੱਧ ਜਲ ਪਾਣੀ ਨਲ ਸੇ ਮਿਲ ਰਿਹਾ ਹੈ। 55 ਕਰੋੜ ਤੋਂ ਅਧਿਕ ਗ਼ਰੀਬਾਂ ਨੂੰ ਆਯੁਸ਼ਮਾਨ ਭਾਰਤ ਕਾਰਡ ਮਿਲਿਆ ਹੈ। ਘਰ ਵਿਚ ਕੋਈ ਭੀ ਬਿਮਾਰੀ ਆ ਜਾਏ, ਉਸ ਬਿਮਾਰੀ ਦੇ ਕਾਰਨ ਫਿਰ ਤੋਂ ਗ਼ਰੀਬੀ ਦੀ ਤਰਫ਼ ਲੁੜਕ ਨਾ ਜਾਏ, ਉਸ ਨੂੰ ਭਰੋਸਾ ਹੈ ਕਿਤਨੀ ਭੀ ਬਿਮਾਰੀ ਕਿਉਂ ਨਾ ਆ ਜਾਏ, ਮੋਦੀ ਬੈਠਾ ਹੈ। 80 ਕਰੋੜ ਲੋਕਾਂ ਨੂੰ ਮੁਫ਼ਤ ਅਨਾਜ ਦੀ ਸੁਵਿਧਾ ਦਿੱਤੀ ਗਈ ਹੈ।
ਆਦਰਯੋਗ ਸਪੀਕਰ ਸਾਹਿਬ ਜੀ,
ਮੋਦੀ ਨੇ ਉਨ੍ਹਾਂ ਨੂੰ ਪੁੱਛਿਆ ਜਿਨ੍ਹਾਂ ਨੂੰ ਪਹਿਲੇ ਕੋਈ ਪੁੱਛਦਾ ਤੱਕ ਨਹੀਂ ਸੀ। ਦੇਸ਼ ਵਿੱਚ ਪਹਿਲੀ ਵਾਰ ਰੇਹੜੀ-ਪਟੜੀ ਵਾਲੇ ਸਾਥੀਆਂ ਬਾਰੇ ਸੋਚਿਆ ਗਿਆ। ਪੀਐੱਮ ਸਵਨਿਧੀ ਯੋਜਨਾ ਨਾਲ ਅੱਜ ਉਹ ਵਿਆਜ ਦੇ ਚੱਕਰ ਤੋਂ ਬਾਹਰ ਨਿਕਲੇ, ਬੈਂਕ ਤੋਂ ਪੈਸੇ ਲੈ ਕੇ ਆਪਣੇ ਕਾਰੋਬਾਰ ਨੂੰ ਵਧਾ ਰਹੇ ਹਨ। ਦੇਸ਼ ਵਿੱਚ ਪਹਿਲੀ ਵਾਰ ਹੱਥ ਦਾ ਹੁਨਰ ਜਿਨ੍ਹਾਂ ਦੀ ਸਮਰੱਥਾ ਹੈ, ਜੋ ਰਾਸ਼ਟਰ ਦਾ ਨਿਰਮਾਣ ਭੀ ਕਰਦੇ ਹਨ, ਐਸੇ ਮੇਰੇ ਵਿਸ਼ਵਕਰਮਾ ਸਾਥੀਆਂ ਬਾਰੇ ਸੋਚਿਆ ਗਿਆ। ਉਨ੍ਹਾਂ ਨੂੰ ਆਧੁਨਿਕ ਟੂਲ, ਆਧੁਨਿਕ ਟ੍ਰੇਨਿੰਗ, ਪੈਸਿਆਂ ਦੀ ਮਦਦ, ਵਿਸ਼ਵ ਮਾਰਕਿਟ ਉਨ੍ਹਾਂ ਦੇ ਲਈ ਖੁੱਲ੍ਹ ਜਾਵੇ, ਇਹ ਮੇਰੇ ਵਿਸ਼ਵਕਰਮਾ ਭਾਈਆਂ ਦੇ ਲਈ ਅਸੀਂ ਕੀਤਾ ਹੈ। ਦੇਸ਼ ਵਿੱਚ ਪਹਿਲੀ ਵਾਰ PVTG ਯਾਨੀ ਜਨਜਾਤੀਆਂ ਵਿੱਚ ਭੀ ਅਤਿ ਪਿਛੜੇ ਜੋ ਸਾਡੇ ਜੋ ਭਾਈ-ਭੈਣ ਹਨ, ਸੰਖਿਆ ਬਹੁਤ ਘੱਟ ਹੈ, ਵੋਟ ਦੇ ਹਿਸਾਬ ਨਾਲ ਕਿਸੇ ਨੂੰ ਨਜ਼ਰ ਨਹੀਂ ਜਾਂਦੀ, ਅਸੀਂ ਵੋਟ ਤੋਂ ਪਰੇ ਹਾਂ, ਅਸੀਂ ਦਿਲਾਂ ਨਾਲ ਜੁੜੇ ਹਾਂ। ਅਤੇ ਇਸ ਲਈ PVTG ਜਾਤੀਆਂ ਦੇ ਲਈ ਪੀਐੱਮ ਜਨਮਨ ਯੋਜਨਾ ਬਣਾ ਕੇ ਉਨ੍ਹਾਂ ਦੇ ਕਲਿਆਣ ਦਾ ਮਿਸ਼ਨ ਮੋਡ ਵਿੱਚ ਕੰਮ ਉਠਾਇਆ ਹੈ। ਇਤਨਾ ਹੀ ਨਹੀਂ, ਸਰਹੱਦ ਦੇ ਜੋ ਪਿੰਡ ਸਨ, ਜਿਨ੍ਹਾਂ ਨੂੰ ਆਖਰੀ ਪਿੰਡ ਕਹਿ ਕੇ ਛੱਡ ਦਿੱਤਾ ਗਿਆ ਸੀ, ਅਸੀਂ ਉਸ ਆਖਰੀ ਪਿੰਡ ਨੂੰ ਪਹਿਲਾ ਪਿੰਡ ਬਣਾ ਕੇ ਵਿਕਾਸ ਦੀ ਪੂਰੀ ਦਿਸ਼ਾ ਬਦਲ ਦਿੱਤੀ।
ਆਦਰਯੋਗ ਸਪੀਕਰ ਸਾਹਿਬ ਜੀ,
ਮੈਂ ਜਦੋਂ ਵਾਰ-ਵਾਰ ਮਿਲਟਸ ਦੀ ਵਕਾਲਤ ਕਰਦਾ ਹਾਂ, ਮਿਲਟਸ ਦੀ ਦੁਨੀਆ ਦੇ ਅੰਦਰ ਜਾ ਕੇ ਚਰਚਾ ਕਰਦਾ ਹਾਂ। ਜੀ-20 ਦੇ ਦੇਸ਼ਾਂ ਦੇ ਲੋਕਾਂ ਦੇ ਸਾਹਮਣੇ ਗਰਵ (ਮਾਣ) ਦੇ ਨਾਲ ਮਿਲਟਸ ਪਰੋਸਦਾ ਹਾਂ, ਉਸ ਦੇ ਪਿੱਛੇ ਮੇਰੇ ਦਿਲ ਵਿੱਚ 3 ਕਰੋੜ ਤੋਂ ਜ਼ਿਆਦਾ ਮੇਰੇ ਛੋਟੇ ਕਿਸਾਨ ਹਨ ਜੋ ਮਿਲਟਸ ਦੀ ਖੇਤੀ ਕਰਦੇ ਹਨ, ਇਨ੍ਹਾਂ ਦਾ ਕਲਿਆਣ ਇਸ ਨਾਲ ਅਸੀਂ ਜੁੜੇ ਹੋਏ ਹਾਂ।
ਆਦਰਯੋਗ ਸਪੀਕਰ ਸਾਹਿਬ ਜੀ,
ਜਦੋਂ ਮੈਂ ਵੋਕਲ ਫੌਰ ਲੋਕਲ ਕਰਦਾ ਹਾਂ, ਜਦੋਂ ਮੈਂ ਮੇਕ ਇਨ ਇੰਡੀਆ ਦੀ ਬਾਤ ਕਰਦਾ ਹਾਂ, ਜਦੋਂ ਮੈਂ ਕਰੋੜਾਂ ਗ੍ਰਹਿ ਉਦਯੋਗ, ਲਘੂ ਉਦਯੋਗ, ਕੁਟੀਰ ਉਦਯੋਗ ਉਸ ਨਾਲ ਜੁੜੇ ਹੋਏ ਮੇਰੇ ਲੱਖਾਂ ਪਰਿਵਾਰਾਂ ਦੇ ਨਾਲ ਉਨ੍ਹਾਂ ਦੇ ਕਲਿਆਣ ਦੇ ਲਈ ਸੋਚਦਾ ਹਾਂ
ਆਦਰਯੋਗ ਸਪੀਕਰ ਸਾਹਿਬ ਜੀ,
ਖਾਦੀ, ਕਾਂਗਰਸ ਪਾਰਟੀ ਨੇ ਉਸ ਨੂੰ ਭੁਲਾ ਦਿੱਤਾ, ਸਰਕਾਰਾਂ ਨੇ ਭੁਲਾ ਦਿੱਤਾ। ਅੱਜ ਮੈਂ ਖਾਦੀ ਨੂੰ ਤਾਕਤ ਦੇਣ ਵਿੱਚ ਸਫ਼ਲਤਾਪੂਰਵਕ ਅੱਗੇ ਵਧਿਆ ਹਾਂ ਕਿਉਂਕਿ ਖਾਦੀ ਦੇ ਨਾਲ, ਹੈਂਡਲੂਮ ਦੇ ਨਾਲ ਕਰੋੜਾਂ ਬੁਣਕਰਾਂ ਦੀ ਜ਼ਿੰਦਗੀ ਲਗੀ ਹੋਈ ਹੈ, ਮੈਂ ਉਨ੍ਹਾਂ ਦੇ ਕਲਿਆਣ ਨੂੰ ਦੇਖਦਾ ਹਾਂ।
ਆਦਰਯੋਗ ਸਪੀਕਰ ਸਾਹਿਬ ਜੀ,
ਸਾਡੀ ਸਰਕਾਰ ਹਰ ਕੋਣੇ ਵਿੱਚ ਗ਼ਰੀਬੀ ਨੂੰ ਕੱਢਣ ਦੇ ਲਈ ,ਗ਼ਰੀਬ ਨੂੰ ਸਮ੍ਰਿੱਧ ਬਣਾਉਣ ਦੇ ਲਈ ਅਨੇਕ ਵਿਵਿਧ ਪ੍ਰਯਾਸਾਂ ਨੂੰ ਕਰ ਰਹੀ ਹੈ। ਜਿਨ੍ਹਾਂ ਦੇ ਲਈ ਵੋਟ ਬੈਂਕ ਹੀ ਸੀ, ਉਨ੍ਹਾਂ ਦੇ ਲਈ ਉਨ੍ਹਾਂ ਦਾ ਕਲਿਆਣ ਸੰਭਵ ਨਹੀਂ ਸੀ। ਸਾਡੇ ਲਈ ਉਨ੍ਹਾਂ ਦਾ ਕਲਿਆਣ ਰਾਸ਼ਟਰ ਦਾ ਕਲਿਆਣ ਹੈ ਅਤੇ ਇਸ ਲਈ ਅਸੀਂ ਉਸੇ ਰਸਤੇ ‘ਤੇ ਚਲ ਪਏ ਹਾਂ।
ਆਦਰਯੋਗ ਸਪੀਕਰ ਸਾਹਿਬ ਜੀ,
ਕਾਂਗਰਸ ਪਾਰਟੀ ਨੇ, ਯੂਪੀਏ ਸਰਕਾਰ ਨੇ ਓਬੀਸੀ ਸਮੁਦਾਇ ਦੇ ਨਾਲ ਭੀ ਕੋਈ ਨਿਆਂ ਨਹੀਂ ਕੀਤਾ ਹੈ, ਅਨਿਆਂ ਕੀਤਾ ਹੈ। ਇਨ੍ਹਾਂ ਲੋਕਾਂ ਨੇ ਓਬੀਸੀ ਨੇਤਾਵਾਂ ਦਾ ਅਪਮਾਨ ਕਰਨ ਵਿੱਚ ਕੋਈ ਕੋਰ-ਕਸਰ ਨਹੀਂ ਛੱਡੀ ਹੈ। ਕੁਝ ਦਿਨ ਪਹਿਲਾਂ ਜਦੋਂ ਕਰਪੂਰੀ ਠਾਕੁਰ ਜੀ ਨੂੰ ਭਾਰਤ ਰਤਨ ਦਿੱਤਾ, ਅਸੀਂ ਉਹ ਸਨਮਾਨ ਦਿੱਤਾ। ਲੇਕਿਨ ਯਾਦ ਕਰੋ, ਉਸ ਕਰਪੂਰੀ ਠਾਕੁਰ ਅਤਿ ਪਿਛੜੇ ਸਮਾਜ ਤੋਂ ਓਬੀਸੀ ਸਮਾਜ ਦੇ ਉਸ ਮਹਾਪੁਰਖ ਦੇ ਨਾਲ ਕੀ ਵਿਵਹਾਰ ਹੋਇਆ ਸੀ। ਕਿਸ ਪ੍ਰਕਾਰ ਨਾਲ ਉਨ੍ਹਾਂ ਨਾਲ ਜ਼ੁਲਮ ਕੀਤਾ। 1970 ਵਿੱਚ ਬਿਹਾਰ ਦੇ ਮੁੱਖ ਮੰਤਰੀ ਬਣੇ ਹਨ, ਤਾਂ ਉਨ੍ਹਾਂ ਨੂੰ ਪਦ ਤੋਂ ਹਟਾਉਣ ਲਈ ਕੈਸੇ-ਕੈਸੇ ਖੇਲ ਖੇਲੇ ਗਏ ਸਨ। ਉਨ੍ਹਾਂ ਦੀ ਸਰਕਾਰ ਅਸਥਿਰ ਕਰਨ ਦੇ ਲਈ ਕੀ ਕੁਝ ਨਹੀਂ ਕੀਤਾ ਗਿਆ ਸੀ।
ਆਦਰਯੋਗ ਸਪੀਕਰ ਸਾਹਿਬ ਜੀ,
ਕਾਂਗਰਸ ਨੂੰ ਅਤਿ ਪਿਛੜੇ ਵਰਗ ਦਾ ਵਿਅਕਤੀ ਬਰਦਾਸ਼ਤ ਨਹੀਂ ਹੋਇਆ ਸੀ। 1987 ਵਿੱਚ, ਜਦੋਂ ਕਾਂਗਰਸ ਦੇ ਪਾਸ ਪੂਰੇ ਦੇਸ਼ ਵਿੱਚ ਉਨ੍ਹਾਂ ਦਾ ਝੰਡਾ ਫਹਿਰਾਉਂਦਾ ਸੀ, ਸੱਤਾ ਹੀ ਸੱਤਾ ਹੀ ਸੀ। ਤਦ ਉਨ੍ਹਾਂ ਨੇ ਕਰਪੂਰੀ ਠਾਕੁਰ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਰੂਪ ਵਿੱਚ ਸਵੀਕਾਰ ਕਰਨ ਤੋਂ ਮਨਾ ਕਰ ਦਿੱਤਾ ਅਤੇ ਕਾਰਨ ਕੀ ਦਿੱਤਾ ਕਿ ਉਹ ਸੰਵਿਧਾਨ ਦਾ ਸਨਮਾਨ ਨਹੀਂ ਕਰ ਸਕਦੇ। ਜਿਸ ਕਰਪੂਰੀ ਠਾਕੁਰ ਨੇ ਪੂਰਾ ਜੀਵਨ ਲੋਕਤੰਤਰ ਦੇ ਸਿਧਾਂਤਾਂ ਦੇ ਲਈ, ਸੰਵਿਧਾਨ ਦੀ ਮਰਯਾਦਾਵਾਂ ਲਈ ਖਪਾ ਦਿੱਤਾ, ਉਨ੍ਹਾਂ ਦਾ ਅਪਮਾਨ ਕਰਨ ਦਾ ਕੰਮ ਕਾਂਗਰਸ ਪਾਰਟੀ ਨੇ ਕੀਤਾ ਸੀ।
ਆਦਰਯੋਗ ਸਪੀਕਰ ਸਾਹਿਬ ਜੀ,
ਕਾਂਗਰਸ ਦੇ ਸਾਡੇ ਸਾਥੀਆਂ ਨੂੰ, ਅੱਜਕੱਲ੍ਹ ਇਸ ‘ਤੇ ਬਹੁਤ ਚਿੰਤਾ ਜਤਾਉਂਦੇ ਹਨ ਕਿ ਸਰਕਾਰ ਵਿੱਚ ਓਬੀਸੀ ਕਿਤਨੇ ਲੋਕ ਹਨ, ਕਿਤਨੇ ਪਦ ‘ਤੇ ਕਿੱਥੇ ਹਨ, ਉਸ ਦਾ ਹਿਸਾਬ-ਕਿਤਾਬ ਕਰਦੇ ਰਹਿੰਦੇ ਹਨ। ਲੇਕਿਨ ਮੈਂ ਹੈਰਾਨ ਹਾਂ, ਉਨ੍ਹਾਂ ਨੂੰ ਇਤਨਾ ਸਭ ਤੋਂ ਬੜਾ ਓਬੀਸੀ ਨਜ਼ਰ ਨਹੀਂ ਆਉਂਦਾ। ਕਿੱਥੇ ਅੱਖਾਂ ਬੰਦ ਕਰਕੇ ਬੈਠ ਜਾਂਦੇ ਹਨ।
ਆਦਰਯੋਗ ਸਪੀਕਰ ਸਾਹਿਬ ਜੀ,
ਜ਼ਰਾ ਮੈਂ, ਉਹ ਇਹ ਦੁਨੀਆ ਭਰ ਦੀਆਂ ਚੀਜ਼ਾਂ ਕਰਦੇ ਹਨ, ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ। ਇਹ ਯੂਪੀਏ ਦੇ ਸਮੇਂ ਇੱਕ extra constitutional body ਬਣਾਈ ਗਈ ਸੀ, ਜਿਸ ਦੇ ਸਾਹਮਣੇ ਸਰਕਾਰ ਦੀ ਕੁਝ ਨਹੀਂ ਚਲਦੀ ਸੀ। National Advisory Council, ਜ਼ਰਾ ਕੋਈ ਨਿਕਾਲ ਕਰਕੇ (ਕੱਢ ਕੇ) ਦੇਖੇ ਇਸ ਵਿੱਚ ਕੀ ਕੋਈ ਓਬੀਸੀ ਸੀ ਕੀ? ਜ਼ਰਾ ਨਿਕਾਲ ਕਰ (ਕੱਢ ਕੇ) ਦੇਖੋ। ਇਤਨੀ ਬੜੀ ਪਾਵਰਫੁੱਲ ਬਾਡੀ ਬਣਾਈ ਸੀ ਅਤੇ ਉੱਧਰ appoint ਕਰ ਰਹੇ ਸਨ।
ਆਦਰਯੋਗ ਸਪੀਕਰ ਸਾਹਿਬ ਜੀ,
ਪਿਛਲੇ 10 ਵਰ੍ਹਿਆਂ ਵਿੱਚ ਨਾਰੀ ਸ਼ਕਤੀ ਦੇ ਸਸ਼ਕਤੀਕਰਣ ਨੂੰ ਲੈ ਕੇ ਅਨੇਕ ਕਦਮ ਉਠਾਏ ਗਏ ਹਨ। ਨਾਰੀ ਦੀ ਅਗਵਾਈ ਵਿੱਚ ਸਮਾਜ ਦੇ ਸਸ਼ਕਤੀਕਰਣ ‘ਤੇ ਕੰਮ ਕੀਤਾ ਗਿਆ ਹੈ।
ਆਦਰਯੋਗ ਸਪੀਕਰ ਸਾਹਿਬ ਜੀ,
ਹੁਣ ਦੇਸ਼ ਦੀ ਬੇਟੀ, ਹਿੰਦੁਸਤਾਨ ਵਿੱਚ ਕੋਈ ਐਸਾ ਸੈਕਟਰ ਨਹੀਂ ਹੈ, ਜਿੱਥੇ ਦੇਸ਼ ਦੀਆਂ ਬੇਟੀਆਂ ਦੇ ਲਈ ਦਰਵਾਜ਼ੇ ਬੰਦ ਹੋਣ। ਅੱਜ ਸਾਡੇ ਦੇਸ਼ ਦੀਆਂ ਬੇਟੀਆਂ ਫਾਇਟਰ ਜੈੱਟ ਭੀ ਉਡਾ ਰਹੀਆਂ ਹਨ ਅਤੇ ਸਾਡੇ ਦੇਸ਼ ਦੀਆਂ ਸੀਮਾਵਾਂ ਨੂੰ ਭੀ ਸੁਰੱਖਿਅਤ ਰੱਖ ਰਹੀਆਂ ਹਨ।
ਆਦਰਯੋਗ ਸਪੀਕਰ ਸਾਹਿਬ ਮਹੋਦਯ ਜੀ,
ਗ੍ਰਾਮੀਣ ਵਿਵਸਥਾ, ਅਰਥਵਿਵਸਥਾ ਸਾਡੀ Women Self Help Group 10 ਕਰੋੜ ਭੈਣਾਂ ਜੁੜੀਆਂ ਹਨ ਅਤੇ ਆਰਥਿਕ ਗਤੀਵਿਧੀ ਕਰਦੀਆਂ ਹਨ। ਅਤੇ ਗ੍ਰਾਮੀਣ ਅਰਥਵਿਵਸਥਾ ਨੂੰ ਉਹ ਨਵੀਂ ਤਾਕਤ ਦੇ ਰਹੀਆਂ ਹਨ ਅਤੇ ਮੈਨੂੰ ਅੱਜ ਖੁਸ਼ੀ ਹੈ ਕਿ ਇਨ੍ਹਾਂ ਪ੍ਰਯਾਸਾਂ ਦਾ ਪਰਿਣਾਮ ਹੈ ਕਿ ਅੱਜ ਕਰੀਬ-ਕਰੀਬ 1 ਕਰੋੜ ਲਖਪਤੀ ਦੀਦੀਆਂ ਅੱਜ ਦੇਸ਼ ਵਿੱਚ ਬਣੀਆਂ ਹਨ। ਅਤੇ ਮੇਰੀ ਜਦੋਂ ਉਨ੍ਹਾਂ ਨਾਲ ਬਾਤ ਹੁੰਦੀ ਹੈ, ਉਨ੍ਹਾਂ ਦਾ ਜੋ ਆਤਮਵਿਸ਼ਵਾਸ ਦੇਖਦਾ ਹਾਂ, ਮੇਰਾ ਪੱਕਾ ਵਿਸ਼ਵਾਸ ਹੈ ਅਸੀਂ ਜਿਸ ਤਰ੍ਹਾਂ ਅੱਗੇ ਵਧ ਰਹੇ ਹਾਂ, ਆਉਣ ਵਾਲੇ ਸਾਡੇ ਕਾਰਜਕਾਲ ਵਿੱਚ 3 ਕਰੋੜ ਲਖਪਤੀ ਦੀਦੀਆਂ ਸਾਡੇ ਦੇਸ਼ ਦੇ ਅੰਦਰ ਦੇਖਾਂਗੇ। ਆਪ (ਤੁਸੀਂ) ਕਲਪਨਾ ਕਰ ਸਕਦੇ ਹੋ ਕਿ ਪਿੰਡ ਦੀ ਅਰਥਵਿਵਸਥਾ ਵਿੱਚ ਕਿਤਨਾ ਬੜਾ ਬਦਲਾਅ ਹੋ ਜਾਵੇਗਾ।
ਆਦਰਯੋਗ ਸਪੀਕਰ ਸਾਹਿਬ ਜੀ,
ਸਾਡੇ ਦੇਸ਼ ਦੀਆਂ ਬੇਟੀਆਂ ਦੇ ਸਬੰਧ ਵਿੱਚ ਜੋ ਪਹਿਲੇ ਸੋਚ ਸੀ, ਸਮਾਜ ਦੇ ਘਰ ਵਿੱਚ ਘੁਸ ਗਈ ਸੀ, ਦਿਮਾਗ਼ ਵਿੱਚ ਭੀ ਘੁਸ ਗਈ ਸੀ। ਅੱਜ ਉਹ ਸੋਚ ਕਿਤਨੀ ਤੇਜ਼ੀ ਨਾਲ ਬਦਲ ਰਹੀ ਹੈ। ਥੋੜ੍ਹੀ ਜਿਹੀ ਬਰੀਕੀ ਨਾਲ ਦੇਖਾਂਗੇ ਤਾਂ ਸਾਨੂੰ ਪਤਾ ਚਲੇਗਾ ਕਿਤਨਾ ਬੜਾ ਸੁਖਦ ਬਦਲਾਅ ਆ ਰਿਹਾ ਹੈ। ਪਹਿਲੇ ਅਗਰ ਬੇਟੀ ਦਾ ਜਨਮ ਹੁੰਦਾ ਸੀ, ਤਾਂ ਚਰਚਾ ਹੁੰਦੀ ਸੀ ਅਰੇ ਖਰਚਾ ਕਿਵੇਂ ਉਠਾਵਾਂਗੇ। ਉਸ ਨੂੰ ਕਿਵੇਂ ਪੜ੍ਹਾਵਾਂਗੇ, ਉਸ ਦੇ ਅੱਗੇ ਦੀ ਜ਼ਿਦੰਗੀ ਦਾ, ਇੱਕ ਪ੍ਰਕਾਰ ਨਾਲ ਬੋਝ ਹੈ, ਐਸੀਆਂ ਚਰਚਾਵਾਂ ਹੋਇਆ ਕਰਦੀਆਂ ਸਨ। ਅੱਜ ਬੇਟੀ ਪੈਦਾ ਹੁੰਦੀ ਹੈ ਤਾਂ ਪੁੱਛਿਆ ਜਾਂਦਾ ਹੈ ਅਰੇ ਸੁਕੰਨਿਆ ਸਮ੍ਰਿੱਧੀ ਅਕਾਊਂਟ ਖੁੱਲ੍ਹਿਆ ਹੈ ਕਿ ਨਹੀਂ ਖੁੱਲ੍ਹਿਆ। ਬਦਲਾਅ ਆਇਆ ਹੈ।
ਆਦਰਯੋਗ ਸਪੀਕਰ ਸਾਹਿਬ ਜੀ,
ਪਹਿਲੇ ਸਵਾਲ ਹੁੰਦਾ ਸੀ, ਪ੍ਰੈਗਨੈਂਟ ਹੋਣ ‘ਤੇ ਨੌਕਰੀ ਨਹੀਂ ਕਰ ਪਾਓਗੀ। ਪਹਿਲੇ ਇਹ ਬਾਤ ਹੁੰਦੀ ਸੀ, ਪ੍ਰੈਗਨੈਂਟ ਹੋਣ ‘ਤੇ ਨੌਕਰੀ ਨਹੀਂ ਕਰ ਪਾਓਗੀ। ਅੱਜ ਕਿਹਾ ਜਾਂਦਾ ਹੈ 26 ਹਫ਼ਤੇ ਦੀ ਪੇਡ ਲੀਵ ਅਤੇ ਬਾਅਦ ਵਿੱਚ ਭੀ ਅਗਰ ਛੁੱਟੀ ਚਾਹੀਦੀ ਹੈ ਤਾਂ ਮਿਲੇਗੀ, ਇਹ ਬਦਲਾਅ ਹੁੰਦਾ ਹੈ। ਪਹਿਲੇ ਸਮਾਜ ਵਿੱਚ ਸਵਾਲ ਹੁੰਦੇ ਸਨ ਕਿ ਮਹਿਲਾ ਹੋ ਕੇ ਨੌਕਰੀ ਕਿਉਂ ਕਰਨਾ ਚਾਹੁੰਦੇ ਹੋ। ਕੀ ਪਤੀ ਦੀ ਸੈਲਰੀ ਘੱਟ ਪੈ ਰਹੀ ਹੈ, ਐਸੇ ਐਸੇ ਸਵਾਲ ਹੁੰਦੇ ਸਨ। ਅੱਜ ਲੋਕ ਪੁੱਛ ਰਹੇ ਹਨ-ਮੈਡਮ ਤੁਹਾਡਾ ਜੋ ਸਟਾਰਟਅੱਪ ਹੈ ਨਾ ਬਹੁਤ ਪ੍ਰਗਤੀ ਕਰ ਰਿਹਾ ਹੈ, ਕੀ ਮੈਨੂੰ ਨੌਕਰੀ ਮਿਲੇਗੀ। ਇਹ ਬਦਲਾਅ ਆਇਆ ਹੈ।
ਆਦਰਯੋਗ ਸਪੀਕਰ ਸਾਹਿਬ ਜੀ,
ਇੱਕ ਸਮਾਂ ਸੀ, ਜਦੋਂ ਸਵਾਲ ਪੁੱਛਿਆ ਜਾਂਦਾ ਸੀ, ਕਿ ਬੇਟੀ ਦੀ ਉਮਰ ਵਧ ਰਹੀ ਹੈ, ਸ਼ਾਦੀ ਕਦੋਂ ਕਰੋਗੇ। ਅੱਜ ਪੁੱਛਿਆ ਜਾਂਦਾ ਹੈ ਬੇਟੀ ਪਰਸਨਲ ਅਤੇ ਪ੍ਰੋਫੈਸ਼ਨਲ ਦੋਨਾਂ ਕੰਮਾਂ ਨੂੰ ਸੰਤੁਲਿਤ ਕਿਤਨਾ ਵਧੀਆ ਕਰਦੇ ਹੋ, ਕੈਸੇ (ਕਿਵੇਂ) ਕਰਦੇ ਹੋ?
ਆਦਰਯੋਗ ਸਪੀਕਰ ਸਾਹਿਬ ਜੀ,
ਇੱਕ ਸਮਾਂ ਸੀ ਘਰ ਵਿੱਚ ਕਿਹਾ ਜਾਂਦਾ ਸੀ ਕਿ ਘਰ ਦੇ ਮਾਲਕ ਘਰ ‘ਤੇ ਹੈ ਕਿ ਨਹੀਂ ਹੈ, ਐਸਾ ਪੁੱਛਿਆ ਜਾਂਦਾ ਸੀ। ਘਰ ਦੇ ਮੁਖੀਆ ਨੂੰ ਬੁਲਾਓ, ਐਸਾ ਕਹਿੰਦੇ ਸਨ। ਅੱਜ ਕਿਸੇ ਦੇ ਘਰ ਜਾਂਦੇ ਹਾਂ ਤਾਂ ਘਰ ਮਹਿਲਾ ਦੇ ਨਾਮ ‘ਤੇ, ਬਿਜਲੀ ਦਾ ਬਿਲ ਉਸ ਦੇ ਨਾਮ ‘ਤੇ ਆਉਂਦਾ ਹੈ। ਪਾਣੀ, ਗੈਸ ਸਭ ਉਸ ਦੇ ਨਾਮ ‘ਤੇ, ਉਸ ਪਰਿਵਾਰ ਦੇ ਮੁਖੀਆ ਦੀ ਜਗ੍ਹਾ ਅੱਜ ਮੇਰੀਆਂ ਮਾਤਾਵਾਂ-ਭੈਣਾਂ ਨੇ ਲੈ ਲਈ ਹੈ। ਇਹ ਬਦਲਾਅ ਆਇਆ ਹੈ। ਇਹ ਬਦਲਾਅ ਅੰਮ੍ਰਿਤਕਾਲ ਵਿੱਚ ਵਿਕਸਿਤ ਭਾਰਤ ਦਾ ਸਾਡਾ ਜੋ ਸੰਕਲਪ ਹੈ ਨਾ, ਇਸ ਦੀ ਇੱਕ ਬਹੁਤ ਬੜੀ ਸ਼ਕਤੀ ਦੇ ਰੂਪ ਵਿੱਚ ਇਹ ਉੱਭਰਨ ਵਾਲਾ ਹੈ ਅਤੇ ਮੈਂ ਉਸ ਸ਼ਕਤੀ ਦੇ ਦਰਸ਼ਨ ਕਰ ਪਾ ਰਿਹਾ ਹਾਂ।
ਆਦਰਯੋਗ ਸਪੀਕਰ ਮਹੋਦਯ,
ਕਿਸਾਨਾਂ ਦੇ ਲਈ ਆਂਸੂ (ਹੰਝੂ) ਵਹਾਉਣ ਦੀ ਆਦਤ ਮੈਂ ਬਹੁਤ ਦੇਖੀ ਹੈ। ਕਿਸਾਨਾਂ ਦੇ ਨਾਲ ਕੈਸਾ-ਕੈਸਾ ਵਿਸ਼ਵਾਸਘਾਤ ਕੀਤਾ ਗਿਆ ਹੈ, ਇਹ ਦੇਸ਼ ਨੇ ਦੇਖਿਆ ਹੈ। ਕਾਂਗਰਸ ਦੇ ਸਮੇਂ ਖੇਤੀਬਾੜੀ ਲਈ ਕੁੱਲ ਸਲਾਨਾ ਬਜਟ ਹੁੰਦਾ ਸੀ-25 ਹਜ਼ਾਰ ਕਰੋੜ ਰੁਪਏ। ਆਦਰਯੋਗ ਸਪੀਕਰ ਸਾਹਿਬ ਜੀ, ਸਾਡੀ ਸਰਕਾਰ ਦਾ ਬਜਟ ਹੈ ਸਵਾ ਲੱਖ ਕਰੋੜ ਰੁਪਏ।
ਆਦਰਯੋਗ ਸਪੀਕਰ ਸਾਹਿਬ ਜੀ,
ਕਾਂਗਰਸ ਨੇ ਆਪਣੇ 10 ਸਾਲ ਦੇ ਕਾਰਜਕਾਲ ਵਿੱਚ 7 ਲੱਖ ਕਰੋੜ ਰੁਪਏ ਦਾ ਧਾਨ (ਝੋਨਾ) ਅਤੇ ਕਣਕ ਕਿਸਾਨਾਂ ਤੋਂ ਖਰੀਦਿਆ ਸੀ। ਅਸੀਂ 10 ਵਰ੍ਹਿਆਂ ਵਿੱਚ ਕਰੀਬ 18 ਲੱਖ ਕਰੋੜ ਦਾ ਧਾਨ (ਝੋਨਾ), ਕਣਕ ਖਰੀਦਿਆ ਹੈ। ਕਾਂਗਰਸ ਸਰਕਾਰ ਨੇ ਦਲਹਨ (ਦਾਲ਼ਾਂ) ਅਤੇ ਤਿਲਹਨ (ਤੇਲ ਬੀਜਾਂ) ਦੀ ਖਰੀਦੀ ਨਾਮ ਮਾਤਰ ਕਦੇ ਕਿਤੇ ਕੀਤੀ ਹੋਵੇ ਤਾਂ ਕੀਤੀ ਹੋਵੇ। ਅਸੀਂ ਸਵਾ ਲੱਖ ਕਰੋੜ ਰੁਪਏ ਤੋਂ ਭੀ ਅਧਿਕ ਦੀਆਂ ਦਲਹਨ (ਦਾਲ਼ਾਂ) ਅਤੇ ਤਿਲਹਨ (ਤੇਲ ਬੀਜ) ਖਰੀਦ ਲਿਆ ਹੈ। ਸਾਡੇ ਕਾਂਗਰਸ ਦੇ ਸਾਥੀਆਂ ਨੇ ਪੀਐੱਮ ਕਿਸਾਨ ਸਨਮਾਨ ਨਿਧੀ ਦਾ ਮਜ਼ਾਕ ਉਡਾਇਆ ਅਤੇ ਜਦੋਂ ਮੈਂ ਮੇਰੀ ਪਹਿਲੀ ਟਰਮ ਵਿੱਚ ਇਹ ਯੋਜਨਾ ਸ਼ੁਰੂ ਕੀਤੀ ਸੀ ਤਾਂ ਮੈਨੂੰ ਯਾਦ ਹੈ ਕਿ ਝੂਠੇ ਨੈਰੇਟਿਵ ਦਾ ਜੋ ਫੈਸ਼ਨ ਚਲ ਪਿਆ ਹੈ, ਪਿੰਡ ਵਿੱਚ ਜਾ ਕੇ ਕਿਹਾ ਜਾਂਦਾ ਸੀ ਕਿ ਦੇਖੋ ਇਹ ਮੋਦੀ ਕੇ ਪੈਸੇ ਮਤ ਲੈਣਾ। ਇਹ ਚੋਣ ਇੱਕ ਵਾਰ ਜਿੱਤ ਗਿਆ, ਤਾਂ ਸਾਰੇ ਪੈਸੇ ਵਿਆਜ ਸਮੇਤ ਤੁਹਾਥੋਂ ਵਾਪਸ ਮੰਗੇਗਾ, ਐਸਾ ਝੂਠ ਫੈਲਾਇਆ ਗਿਆ ਸੀ। ਕਿਸਾਨਾਂ ਨੂੰ ਇਤਨਾ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।
ਆਦਰਯੋਗ ਸਪੀਕਰ ਸਾਹਿਬ ਜੀ,
ਪੀਐੱਮ ਕਿਸਾਨ ਸੰਮਾਨ ਨਿਧੀ 2 ਲੱਖ 80 ਹਜ਼ਾਰ ਕਰੋੜ ਰੁਪਏ ਅਸੀਂ ਭੇਜੇ। ਪੀਐੱਮ ਫਸਲ ਬੀਮਾ ਯੋਜਨਾ 30 ਹਜ਼ਾਰ ਰੁਪਏ ਦਾ ਪ੍ਰੀਮੀਅਮ ਅਤੇ ਉਸ ਦੇ ਸਾਹਮਣੇ 1.5 ਲੱਖ ਕਰੋੜ ਰੁਪਇਆ ਮੇਰੇ ਕਿਸਾਨ ਭਾਈ-ਭੈਣਾਂ ਨੂੰ ਦਿੱਤਾ ਹੈ। ਕਾਂਗਰਸ ਨੇ ਆਪਣੇ ਸ਼ਾਸਨ ਕਾਲ ਵਿੱਚ ਕਦੇ ਭੀ ਮਛੁਆਰੇ, ਪਸ਼ੂਪਾਲਕ ਦੀ ਤਾਂ ਕਦੇ ਨਾਮੋਨਿਸ਼ਾਨ ਨਹੀਂ ਸੀ ਉਨ੍ਹਾਂ ਦੇ ਕੰਮ ਵਿੱਚ। ਪਹਿਲੀ ਵਾਰ ਇਸ ਵਿੱਚ ਮਛੇਰਿਆਂ ਲਈ ਅੱਲਗ ਮੰਤਰਾਲਾ ਬਣਿਆ, ਪਸ਼ੂ ਪਾਲਣ ਲਈ ਅੱਲਗ ਮੰਤਰਾਲਾ ਬਣਿਆ। ਪਹਿਲੀ ਵਾਰ ਪਸ਼ੂਪਾਲਕ ਨੂੰ, ਮਛੁਆਰਿਆਂ ਨੂੰ ਕਿਸਾਨ ਕ੍ਰੈਡਿਟ ਕਾਰਡ ਦਿੱਤਾ ਗਿਆ, ਤਾਕਿ ਘੱਟ ਵਿਆਜ ਨਾਲ ਉਸ ਨੂੰ ਬੈਂਕ ਤੋਂ ਪੈਸਾ ਮਿਲ ਸਕੇ ਉਹ ਆਪਣਾ ਕਾਰੋਬਾਰ ਵਧਾ ਸਕੇ। ਕਿਸਾਨਾਂ ਅਤੇ ਮਛੁਆਰਿਆਂ, ਇਹ ਚਿੰਤਾ ਸਿਰਫ਼ ਜਾਨਵਰਾਂ ਦੀ ਹੀ ਨਹੀਂ ਹੁੰਦੀ ਹੈ, ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਆਰਥਿਕ ਚੱਕਰ ਨੂੰ ਚਲਾਉਣ ਵਿੱਚ ਇਨ੍ਹਾਂ ਪਸ਼ੂਆਂ ਦੀ ਭੀ ਬਹੁਤ ਬੜੀ ਭੂਮਿਕਾ ਹੁੰਦੀ ਹੈ। ਅਸੀਂ ਫੁੱਟ ਐਂਡ ਮਾਉਥ disease, ਉਸ ਤੋਂ ਸਾਡੇ ਪਸ਼ੂਆਂ ਨੂੰ ਬਚਾਉਣ ਲਈ 50 ਕਰੋੜ ਤੋਂ ਜ਼ਿਆਦਾ ਟੀਕੇ ਲਗਾਏ ਹਨ, ਪਹਿਲੇ ਕਦੇ ਸੋਚਿਆ ਨਹੀਂ ਸੀ ਕਿਸੇ ਨੇ।
ਆਦਰਯੋਗ ਸਪੀਕਰ ਸਾਹਿਬ ਜੀ,
ਅੱਜ ਭਾਰਤ ਵਿੱਚ ਨੌਜਵਾਨਾਂ ਲਈ ਜਿਤਨੇ ਨਵੇਂ ਅਵਸਰ ਬਣੇ ਹਨ, ਇਹ ਪਹਿਲੇ ਕਦੇ ਨਹੀਂ ਬਣੇ ਹਨ। ਅੱਜ ਪੂਰੀ vocabulary ਬਦਲ ਗਈ ਹੈ, ਸ਼ਬਦ ਜੋ ਪਹਿਲੇ ਕਦੇ ਸੁਣਨ ਨੂੰ ਨਹੀਂ ਮਿਲਦੇ ਸਨ, ਉਹ ਬੋਲਚਾਲ ਦੇ ਨਾਲ ਦੁਨੀਆ ਵਿੱਚ ਆ ਚੁੱਕੇ ਹਨ। ਅੱਜ ਚਾਰੋਂ ਤਰਫ਼ ਸਟਾਰਟਅੱਪਸ ਦੀ ਗੂੰਜ ਹੈ, ਯੂਨੀਕੌਰਨ ਚਰਚਾ ਵਿੱਚ ਹੈ। ਅੱਜ Digital Creators ਇੱਕ ਬਹੁਤ ਬੜਾ ਵਰਗ ਸਾਡੇ ਸਾਹਮਣੇ ਹੈ। ਅੱਜ ਗ੍ਰੀਨ ਇਕੌਨਮੀ ਦੀ ਚਰਚਾ ਹੋ ਰਹੀ ਹੈ। ਇਹ ਨੌਜਵਾਨਾਂ ਦੀ ਜ਼ੁਬਾਨ ‘ਤੇ ਇਹ ਨਵੇਂ ਭਾਰਤ ਦੀ ਨਵੀਂ vocabulary ਹੈ। ਇਹ ਨਵੇਂ ਆਰਥਿਕ ਸਾਮਰਾਜ ਦੇ ਨਵੇਂ ਪਰਿਵੇਸ਼ ਹਨ, ਨਵੀਂ ਪਹਿਚਾਣ ਹੈ। ਇਹ ਸੈਕਟਰ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਲੱਖਾਂ ਨਵੇਂ ਅਵਸਰ ਬਣਾ ਰਹੇ ਹਨ। 2014 ਤੋਂ ਪਹਿਲੇ Digital Economy ਦਾ ਸਾਇਜ਼ ਨਾ ਦੇ ਬਰਾਬਰ ਸੀ, ਬਹੁਤ ਜ਼ਿਆਦਾ ਉਸ ਦੀ ਚਰਚਾ ਭੀ ਨਹੀਂ ਸੀ। ਅੱਜ ਭਾਰਤ ਦੁਨੀਆ ਦੀ Digital Economy ਵਿੱਚ ਮੋਹਰੀ ਹੈ। ਲੱਖਾਂ ਯੁਵਾ ਇਸ ਨਾਲ ਜੁੜੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਹ Digital India Movement ਜੋ ਹੈ, ਉਹ ਦੇਸ਼ ਦੇ ਨੌਜਵਾਨਾਂ ਲਈ ਅਨੇਕ-ਅਨੇਕ ਅਵਸਰ, ਅਨੇਕ-ਅਨੇਕ ਰੋਜ਼ਗਾਰ, ਅਨੇਕ-ਅਨੇਕ ਪ੍ਰੋਫੈਸ਼ਨਲਸ ਦੇ ਲਈ ਅਵਸਰ ਲੈ ਕੇ ਆਉਣ ਵਾਲਾ ਹੈ।
ਆਦਰਯੋਗ ਸਪੀਕਰ ਸਾਹਿਬ ਜੀ,
ਅੱਜ ਭਾਰਤ ਮੇਡ ਇਨ ਇੰਡੀਆ ਫੋਨ ਦੁਨੀਆ ਵਿੱਚ ਪਹੁੰਚ ਰਹੇ ਹਨ। ਦੁਨੀਆ ਵਿੱਚ ਅਸੀਂ ਨੰਬਰ 2 ਬਣ ਗਏ ਹਾਂ। ਅਤੇ ਇੱਕ ਤਰਫ਼ ਸਸਤਾ ਮੋਬਾਈਲ ਪ੍ਰਾਪਤ ਹੋਇਆ ਹੈ ਅਤੇ ਦੂਸਰੀ ਤਰਫ਼ ਸਸਤਾ ਡੇਟਾ, ਇਨ੍ਹਾਂ ਦੋਨਾਂ ਦੀ ਵਜ੍ਹਾ ਨਾਲ ਇੱਕ ਬਹੁਤ ਬੜਾ revolution ਆਇਆ ਹੈ ਦੇਸ਼ ਵਿੱਚ ਅਤੇ ਦੁਨੀਆ ਵਿੱਚ ਅਸੀਂ ਜਿਸ ਕੀਮਤ ‘ਤੇ ਅੱਜ ਸਾਡੇ ਨੌਜਵਾਨਾਂ ਨੂੰ ਇਹ ਪ੍ਰਾਪਤ ਕਰਵਾ ਰਹੇ ਹਾਂ, ਸਭ ਤੋਂ ਘੱਟ ਕੀਮਤ ‘ਤੇ ਕਰਵਾ ਰਹੇ ਹਾਂ ਅਤੇ ਉਹ ਇੱਕ ਕਾਰਨ ਬਣਿਆ ਹੈ। ਅੱਜ ਮੇਡ ਇਨ ਇੰਡੀਆ ਅਭਿਯਾਨ, ਰਿਕਾਰਡ ਮੈਨੂਫੈਕਚਰਿੰਗ, ਰਿਕਾਰਡ ਐਕਸਪੋਰਟ ਇਹ ਅੱਜ ਦੇਸ਼ ਦੇਖ ਰਿਹਾ ਹੈ।
ਆਦਰਯੋਗ ਸਪੀਕਰ ਸਾਹਿਬ ਜੀ,
ਇਹ ਸਾਰੇ ਕੰਮ ਸਾਡੇ ਨੌਜਵਾਨਾਂ ਲਈ ਸਭ ਤੋਂ ਜ਼ਿਆਦਾ ਰੋਜ਼ਗਾਰ ਲਿਆਉਣ ਵਾਲੇ ਕੰਮ ਹਨ, ਸਭ ਤੋਂ ਜ਼ਿਆਦਾ ਰੋਜ਼ਗਾਰ ਦੇ ਅਵਸਰ ਪੈਦਾ ਕਰਨ ਵਾਲੇ ਹਨ।
ਆਦਰਯੋਗ ਸਪੀਕਰ ਸਾਹਿਬ ਜੀ,
10 ਵਰ੍ਹੇ ਵਿੱਚ ਟੂਰਿਜ਼ਮ ਸੈਕਟਰ ਵਿੱਚ ਅਭੂਤਪੂਰਵ ਉਛਾਲ ਆਇਆ ਹੈ। ਸਾਡੇ ਦੇਸ਼ ਵਿੱਚ ਇਹ ਗ੍ਰੋਥ ਅਤੇ ਟੂਰਿਜ਼ਮ ਸੈਕਟਰ ਐਸਾ ਹੈ ਕਿ ਇਸ ਵਿੱਚ ਘੱਟ ਤੋਂ ਘੱਟ ਪੂੰਜੀ ਨਿਵੇਸ਼ ਵਿੱਚ ਅਧਿਕ ਤੋਂ ਅਧਿਕ ਲੋਕਾਂ ਨੂੰ ਰੋਜ਼ਗਾਰ ਦੇਣ ਵਾਲਾ ਅਵਸਰ ਹੈ। ਅਤੇ ਸਾਧਾਰਣ ਤੋਂ ਸਾਧਾਰਣ ਵਿਅਕਤੀ ਨੂੰ ਭੀ ਇਹ ਰੋਜ਼ਗਾਰ ਦੇਣ ਵਾਲਾ ਅਵਸਰ ਹੈ। ਸਵੈਰੋਜ਼ਗਾਰ ਦੀਆਂ ਸਭ ਤੋਂ ਜ਼ਿਆਦਾ ਸੰਭਾਵਨਾਵਾਂ ਵਾਲਾ ਟੂਰਿਜ਼ਮ ਖੇਤਰ ਹੈ। 10 ਵਰ੍ਹੇ ਵਿੱਚ ਏਅਰਪੋਰਟ 2 ਗੁਣੇ ਬਣੇ। ਭਾਰਤ ਸਿਰਫ਼ ਏਅਰਪੋਰਟ ਬਣੇ ਐਸਾ ਨਹੀਂ ਹੈ, ਭਾਰਤ ਦੁਨੀਆ ਦਾ ਤੀਸਰਾ ਬੜਾ ਡੋਮੈਸਟਿਕ ਏਵੀਏਸ਼ਨ ਸੈਕਟਰ ਬਣਿਆ ਹੈ, ਦੁਨੀਆ ਦਾ ਤੀਸਰਾ ਬੜਾ। ਸਾਨੂੰ ਸਭ ਨੂੰ ਖੁਸ਼ੀ ਹੋਣੀ ਚਾਹੀਦੀ ਹੈ, ਭਾਰਤ ਦੀ ਜੋ ਏਅਰਲਾਇਨਸ ਕੰਪਨੀਆਂ ਹਨ, ਉਨ੍ਹਾਂ ਨੂੰ 1 ਹਜ਼ਾਰ ਨਵੇਂ ਏਅਰਕ੍ਰਾਫਟ ਦੇ ਆਰਡਰ ਦਿੱਤੇ ਹਨ, ਦੇਸ਼ ਵਿੱਚ 1 ਹਜ਼ਾਰ ਨਵੇਂ ਏਅਰਕ੍ਰਾਫਟ। ਅਤੇ ਜਦੋਂ ਇਤਨੇ ਸਾਰੇ ਹਵਾਈ ਜਹਾਜ਼ ਅਪਰੇਟ ਹੋਣਗੇ, ਸਾਰੇ ਏਅਰਪੋਰਟ ਕਿਤਨੇ ਚਮਕਦੇ ਹੋਣਗੇ। ਕਿਤਨੇ ਪਾਇਲਟਸ ਦੀ ਜ਼ਰੂਰਤ ਪਵੇਗੀ, ਕਿਤਨੇ ਸਾਨੂੰ ਕ੍ਰੂ ਮੈਂਬਰ ਚਾਹੀਦੇ ਹਨ, ਕਿਤਨੇ ਇੰਜੀਨੀਅਰਸ ਚਾਹੀਦੇ ਹਨ, ਕਿਤਨੇ ਗ੍ਰਾਊਂਡ ਸਰਵਿਸ ਦੇ ਲੋਕ ਚਾਹੀਦੇ ਯਾਨੀ ਰੋਜ਼ਗਾਰ ਦੇ ਨਵੇਂ-ਨਵੇਂ ਖੇਤਰ ਖੁੱਲ੍ਹਦੇ ਜਾ ਰਹੇ ਹਨ। ਏਵੀਏਸ਼ਨ ਸੈਕਟਰ ਭਾਰਤ ਲਈ ਇੱਕ ਬਹੁਤ ਬੜਾ ਨਵਾਂ ਅਵਸਰ ਬਣ ਕੇ ਆਇਆ ਹੈ।
ਆਦਰਯੋਗ ਸਪੀਕਰ ਸਾਹਿਬ ਜੀ,
ਸਾਡੀ ਕੋਸ਼ਿਸ ਰਹੀ ਹੈ ਕਿ ਇਕੌਨਮੀ ਨੂੰ ਅਸੀਂ thermolise ਕਰਨ ਦੀ ਦਿਸ਼ਾ ਵਿੱਚ ਮਜ਼ਬੂਤੀ ਨਾਲ ਕਦਮ ਉਠਾਈਏ। ਨੌਜਵਾਨਾਂ ਨੂੰ ਨੌਕਰੀ ਭੀ ਮਿਲੇ, ਸੋਸ਼ਲ ਸਕਿਉਰਿਟੀ ਭੀ ਮਿਲੇ। ਇਨ੍ਹਾਂ ਦੋਨਾਂ ਨੂੰ ਲੈ ਕੇ ਅਤੇ ਆਪਣੀਆਂ ਜਿਨ੍ਹਾਂ ਬਾਤਾਂ ਦੇ ਅਧਾਰ ‘ਤੇ ਅਸੀਂ ਨਿਰਣੇ ਕਰਦੇ ਹਾਂ ਅਤੇ ਦੇਸ਼ ਵਿੱਚ ਭੀ ਮੰਨਿਆ ਜਾਂਦਾ ਹੈ ਉਹ ਇੱਕ ਹੁੰਦਾ ਹੈ ਡੇਟਾ ਈਪੀਐੱਫਓ ਦਾ। ਈਪੀਐੱਫਓ ਵਿੱਚ ਜੋ ਰਜਿਸਟ੍ਰੇਸ਼ਨ ਹੁੰਦਾ ਹੈ 10 ਸਾਲ ਵਿੱਚ ਕਰੀਬ 18 ਕਰੋੜ ਨਵੇਂ ਸਬਸਕ੍ਰਾਇਬਰ ਆਏ ਹਨ ਅਤੇ ਉਹ ਤਾਂ ਸਿੱਧਾ ਪੈਸਿਆਂ ਨਾਲ ਜੁੜਿਆ ਖੇਲ ਹੁੰਦਾ ਹੈ, ਉਸ ਵਿੱਚ ਫਰਜ਼ੀ ਨਾਮ ਨਹੀਂ ਹੁੰਦੇ ਹਨ। ਮੁਦਰਾ ਲੋਨ ਪ੍ਰਾਪਤ ਕਰਨ ਵਾਲਿਆਂ ਵਿੱਚ 8 ਕਰੋੜ ਲੋਕ ਐਸੇ ਹਨ, ਜਿਨ੍ਹਾਂ ਨੇ ਜੀਵਨ ਵਿੱਚ ਪਹਿਲੀ ਵਾਰ ਆਪਣਾ ਕਾਰੋਬਾਰ ਸ਼ੁਰੂ ਕੀਤਾ ਹੈ, ਬਿਜਨਸ ਸ਼ੁਰੂ ਕੀਤਾ ਹੈ। ਅਤੇ ਜਦੋਂ ਮੁਦਰਾ ਲੋਨ ਲੈਂਦਾ ਹੈ ਤਾਂ ਖ਼ੁਦ ਤਾਂ ਰੋਜ਼ਗਾਰ ਪਾਉਂਦਾ ਹੈ, ਇੱਕ ਜਾਂ ਦੋ ਹੋਰ ਲੋਕਾਂ ਨੂੰ ਭੀ ਰੋਜ਼ਗਾਰ ਦਿੰਦਾ ਹੈ, ਕਿਉਂਕਿ ਉਸ ਦਾ ਕੰਮ ਐਸਾ ਹੁੰਦਾ ਹੈ। ਅਸੀਂ ਲੱਖਾਂ ਸਟ੍ਰੀਟ ਵੈਂਡਰਸ ਨੂੰ ਸਪੋਰਟ ਕੀਤਾ ਹੈ। 10 ਕਰੋੜ ਮਹਿਲਾਵਾਂ ਐਸੇ ਹੀ ਚੀਜ਼ਾਂ ਨਾਲ ਜੁੜੀਆਂ, ਜਿਹਾ ਮੈਂ ਕਿਹਾ ਕਿ ਇੱਕ ਲੱਖ ਲੱਖਪਤੀ ਦੀਦੀ, ਇੱਕ ਕਰੋੜ ਇਹ ਆਪਣੇ ਆਪ ਵਿੱਚ ਬਹੁਤ ਹੈ।... ਅਤੇ ਮੈਂ ਜਿਹਾ ਕਿਹਾ ਅਸੀਂ 3 ਕਰੋੜ ਲੱਖਪਤੀ ਦੀਦੀ ਸਾਡੇ ਦੇਸ਼ ਦੇ ਅੰਦਰ ਦੇਖਾਂਗੇ।
ਆਦਰਯੋਗ ਸਪੀਕਰ ਸਾਹਿਬ ਜੀ,
ਕੁਝ ਅੰਕੜੇ ਹਨ, ਜੋ ਅਰਥਸ਼ਾਸਤਰੀ ਸਮਝਦੇ ਹਨ ਐਸਾ ਨਹੀਂ ਹੈ, ਸਾਧਾਰਣ ਮਾਨਵੀ ਭੀ ਸਮਝਦਾ ਹੈ। 2014 ਤੋਂ ਪਹਿਲੇ ਦੇ 10 ਵਰ੍ਹਿਆਂ ਵਿੱਚ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਵਿੱਚ ਕਰੀਬ-ਕਰੀਬ 12 ਲੱਖ ਕਰੋੜ ਦਾ ਬਜਟ ਸੀ, 10 ਸਾਲ ਵਿੱਚ 12 ਲੱਖ ਕਰੋੜ। ਬੀਤੇ 10 ਵਰ੍ਹਿਆਂ ਵਿੱਚ ਇਨਫ੍ਰਾਸਟ੍ਰਕਚਰ ਨਿਰਮਾਣ ਦੇ ਅੰਦਰ ਬਜਟ 44 ਲੱਖ ਕਰੋੜ, ਰੋਜ਼ਗਾਰ ਕਿਵੇਂ ਵਧਦੇ ਹਨ, ਇਸ ਨਾਲ ਸਮਝ ਆਉਂਦਾ ਹੈ।
ਆਦਰਯੋਗ ਸਪੀਕਰ ਸਾਹਿਬ ਜੀ,
ਇਸ ਰਾਸ਼ੀ ਨਾਲ ਜਿਤਨੀ ਭੀ ਮਾਤਰਾ ਵਿੱਚ ਕੰਮ ਹੋਇਆ ਹੈ, ਉਸ ਦੇ ਕਾਰਨ ਇਤਨੇ ਲੋਕਾਂ ਨੂੰ ਰੋਜ਼ੀ-ਰੋਟੀ ਮਿਲੀ ਹੈ, ਇਸ ਦਾ ਆਪ(ਤੁਸੀਂ) ਅੰਦਾਜ਼ਾ ਕਰ ਸਕਦੇ ਹੋ। ਅਸੀਂ ਭਾਰਤ ਨੂੰ ਮੈਨੂਫੈਕਚਰਿੰਗ ਦਾ, ਰਿਸਰਚ ਦਾ, ਇਨੋਵੇਸ਼ਨ ਦਾ ਹੱਬ ਬਣੇ, ਉਸ ਦਿਸ਼ਾ ਵਿੱਚ ਦੇਸ਼ ਦੀ ਯੁਵਾ ਸ਼ਕਤੀ ਨੂੰ ਪ੍ਰੋਤਸਾਹਿਤ ਕਰ ਰਹੇ ਹਾਂ। ਵਿਵਸਥਾਵਾਂ ਵਿਕਸਿਤ ਕਰ ਰਹੇ ਹਾਂ। ਆਰਥਿਕ ਮਦਦ ਦੀਆਂ ਯੋਜਨਾਵਾਂ ਬਣਾ ਰਹੇ ਹਾਂ।
ਆਦਰਯੋਗ ਸਪੀਕਰ ਸਾਹਿਬ ਜੀ,
ਐਨਰਜੀ ਦੇ ਖੇਤਰ ਵਿੱਚ ਅਸੀਂ ਹਮੇਸ਼ਾ ਡਿਪੈਂਡੈਂਟ ਰਹੇ ਹਾਂ। ਐਨਰਜੀ ਦੇ ਸੈਕਟਰ ਵਿੱਚ ਸਾਨੂੰ ਆਤਮਨਿਰਭਰ ਹੋਣ ਦੀ ਦਿਸ਼ਾ ਵਿੱਚ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ। ਅਤੇ ਸਾਡੀ ਕੋਸ਼ਿਸ਼ ਹੈ ਗ੍ਰੀਨ ਐਨਰਜੀ ਦੀ ਤਰਫ਼, ਹਾਈਡ੍ਰੋਜਨ ਨੂੰ ਲੈ ਕੇ ਅਸੀਂ ਬਹੁਤ ਬੜੀ ਮਾਤਰਾ ਵਿੱਚ ਅੱਗੇ ਵਧ ਰਹੇ ਹਾਂ, ਉਸ ਵਿੱਚ ਅਭੂਤਪੂਰਵ ਨਿਵੇਸ਼। ਉਸੇ ਪ੍ਰਕਾਰ ਨਾਲ ਦੂਸਰਾ ਖੇਤਰ ਹੈ, ਜਿਸ ਵਿੱਚ ਭਾਰਤ ਨੂੰ ਲੀਡ ਲੈਣੀ ਹੋਵੇਗੀ ਉਹ ਹੈ ਸੈਮੀਕੰਡਕਟਰ, ਪਿਛਲੀ ਸਰਕਾਰ ਨੇ ਜਿਤਨੇ ਪ੍ਰਯਾਸ ਕੀਤੇ, ਪ੍ਰਯਾਸ ਕੀਤੇ, ਲੇਕਿਨ ਸਫ਼ਲਤਾ ਨਹੀਂ ਮਿਲੀ। ਹੁਣ ਅਸੀਂ ਜਿਸ ਸਥਿਤੀ ਵਿੱਚ ਪਹੁੰਚੇ ਹਾਂ, ਮੈਂ ਵਿਸ਼ਵਾਸ ਨਾਲ ਕਹਿੰਦਾ ਹਾਂ ਕਿ ਸਾਡੇ 3 ਦਹਾਕੇ ਖਰਾਬ ਭਲੇ ਹੋ ਗਏ ਲੇਕਿਨ ਆਉਣ ਵਾਲਾ ਸਮਾਂ ਸਾਡਾ ਹੈ, ਅਸੀਂ ਸੈਮੀਕੰਡਕਟਰ ਦੇ ਖੇਤਰ ਵਿੱਚ ਅਭੂਤਪੂਰਵ ਨਿਵੇਸ਼ ਮੈਂ ਦੇਖ ਰਿਹਾ ਹਾਂ ਅਤੇ ਭਾਰਤ ਦੁਨੀਆ ਨੂੰ ਇੱਕ ਬਹੁਤ ਬੜਾ contribution ਕਰੇਗਾ। ਇਨ੍ਹਾਂ ਸਾਰੇ ਕਾਰਨਾਂ ਨਾਲ ਆਦਰਯੋਗ ਸਪੀਕਰ ਸਾਹਿਬ ਜੀ Quality Job ਸੰਭਾਵਨਾਵਾਂ ਬਹੁਤ ਵਧਣ ਵਾਲੀਆਂ ਹਨ ਅਤੇ ਜਿਸ ਦੇ ਕਾਰਨ ਸਮਾਜ ਵਿੱਚ ਜਿਵੇਂ-ਜਿਵੇਂ ਅਸੀਂ ਇੱਕ ਅੱਲਗ Skill Ministry ਬਣਾਈ ਹੈ ਉਸ ਦੇ ਪਿੱਛੇ ਹੀ ਤਾਂ ਇਹ ਹੈ ਕਿ ਦੇਸ਼ ਦੇ ਨੌਜਵਾਨਾਂ ਨੂੰ ਹੁਨਰ ਮਿਲੇ ਅਤੇ ਐਸੇ ਅਵਸਰ ਮਿਲਣ ਅਤੇ ਅਸੀਂ Industry 4.O ਉਸ ਦੇ ਲਈ ਮੈਨ ਪਾਵਰ ਨੂੰ ਤਿਆਰ ਕਰਦੇ ਹੋਏ ਅੱਗੇ ਵਧਣ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ।
ਆਦਰਯੋਗ ਸਪੀਕਰ ਸਾਹਿਬ ਜੀ,
ਇੱਥੇ ਮਹਿੰਗਾਈ ਨੂੰ ਲੈ ਕੇ ਕਾਫੀ ਕੁਝ ਬਾਤਾਂ ਕੀਤੀਆਂ ਗਈਆਂ ਹਨ। ਮੈਂ ਜ਼ਰੂਰ ਚਾਹਾਂਗਾ ਕਿ ਦੇਸ਼ ਦੇ ਸਾਹਮਣੇ ਕੁਝ ਸਚਾਈ ਆਉਣੀ ਚਾਹੀਦੀ ਹੈ। ਇਤਿਹਾਸ ਗਵਾਹ ਹੈ, ਜਦੋਂ ਭੀ ਕਾਂਗਰਸ ਆਉਂਦੀ ਹੈ, ਮਹਿੰਗਾਈ ਲਿਆਉਂਦੀ ਹੈ। ਮੈਂ ਕੁਝ ਬਿਆਨ ਇਸ ਸਦਨ ਵਿੱਚ ਅੱਜ ਦੇਣਾ ਚਾਹੁੰਦਾ ਹਾਂ ਅਤੇ ਕਿਸੇ ਦੀ ਆਲੋਚਨਾ ਕਰਨ ਦੇ ਲਈ ਨਹੀਂ ਕਹਿ ਰਿਹਾ ਹਾਂ, ਲੇਕਿਨ ਹੋ ਸਕਦਾ ਹੈ ਕਿ ਸਾਡੀ ਬਾਤ ਜੋ ਸਮਝ ਨਹੀਂ ਪਾਉਂਦੇ ਹਨ, ਉਹ ਆਪਣੇ ਲੋਕਾਂ ਦੀ ਬਾਤ ਨੂੰ ਸਮਝਣ ਦਾ ਪ੍ਰਯਾਸ ਕਰਨਗੇ। ਕਿਹਾ ਗਿਆ ਸੀ ਕਦੇ ਅਤੇ ਕਿਸ ਨੇ ਕਿਹਾ ਸੀ ਉਹ ਮੈਂ ਬਾਅਦ ਵਿੱਚ ਦੱਸਾਂਗਾ। ‘ਹਰ ਚੀਜ਼ ਦੀ ਕੀਮਤ ਵਧ ਜਾਣ ਦੀ ਵਜ੍ਹਾ ਨਾਲ ਮੁਸੀਬਤ ਫੈਲੀ ਹੈ, ਆਮ ਜਨਤਾ ਉਨ੍ਹਾਂ ਵਿੱਚ ਫਸੀ ਹੈਂ। ਇਹ statement of fact ਕਿਸ ਦਾ ਹੈ ਇਹ ਕਿਹਾ ਸੀ, ਸਾਡੇ ਪੰਡਿਤ ਨਹਿਰੂ ਜੀ ਨੇ ਲਾਲ ਕਿਲੇ ਤੋਂ ਕਿਹਾ ਸੀ ਉਸ ਸਮੇਂ। ‘ਹਰ ਚੀਜ਼ ਦੀ ਕੀਮਤ ਵਧ ਜਾਣ ਦੀ ਵਜ੍ਹਾ ਨਾਲ ਮੁਸੀਬਤ ਫੈਲੀ ਹੈ ਆਮ ਜਨਤਾ ਉਨ੍ਹਾਂ ਵਿੱਚ ਫਸੀ ਹੈ’, ਇਹ ਉਸ ਸਮੇਂ ਦੀ ਬਾਤ ਹੈ। ਉਨ੍ਹਾਂ ਨੇ ਮੰਨਿਆ ਸੀ ਲਾਲ ਕਿਲੇ ਤੋਂ, ਚਾਰੋਂ ਤਰਫ਼ ਮਹਿੰਗਾਈ ਵਧੀ ਹੈ। ਹੁਣ ਇਸ ਬਿਆਨ ਦੇ 10 ਵਰ੍ਹਿਆਂ ਦੇ ਬਾਅਦ, ਨਹਿਰੂ ਜੀ ਦੇ ਇਸ ਬਿਆਨ ਦੇ 10 ਸਾਲ ਬਾਅਦ ਇੱਕ ਹੋਰ ਬਿਆਨ ਦਾ quote ਸਾਹਮਣੇ ਰੱਖਦਾ ਹਾਂ। ਆਪ (ਤੁਸੀਂ) ਲੋਕ, ਮੈਂ quote ਦੱਸ ਰਿਹਾ ਹਾਂ, ਆਪ (ਤੁਸੀਂ) ਲੋਕ ਅੱਜਕੱਲ੍ਹ ਭੀ ਕੁਝ ਦਿੱਕਤਾਂ ਵਿੱਚ ਹੋ, ਪਰੇਸ਼ਾਨੀਆਂ ਵਿੱਚ ਹੋ, ਮਹਿੰਗਾਈ ਦੀ ਵਜ੍ਹਾ ਨਾਲ, ਕੁਝ ਤਾਂ ਲਾਚਾਰੀ ਹੈ, ਪੂਰੀ ਤਰ੍ਹਾਂ ਨਾਲ ਕਾਬੂ ਦੀ ਬਾਤ ਨਹੀਂ ਹੋ ਪਾ ਰਹੀ ਹੈ, ਸਾਡੇ ਇਸ ਸਮੇਂ ਵਿੱਚ ਹਾਲਾਂਕਿ ਉਹ ਕਾਬੂ ਵਿੱਚ ਆਵੇਗੀ। 10 ਵਰ੍ਹਿਆਂ ਦੇ ਬਾਅਦ ਭੀ ਮਹਿੰਗਾਈ ਦੇ ਇਹੀ ਗੀਤ ਕਹੇ ਗਏ ਸਨ ਅਤੇ ਇਹ ਕਿਸ ਨੇ ਕਿਹਾ ਸੀ ਫਿਰ ਤੋਂ ਇਹ ਨਹਿਰੂ ਜੀ ਨੇ ਕਿਹਾ ਸੀ ਉਨ੍ਹਾਂ ਦੇ ਹੀ ਕਾਰਜਕਾਲ ਵਿੱਚ। ਤਦ ਦੇਸ਼ ਦਾ ਪੀਐੱਮ ਰਹਿੰਦੇ ਹੋਏ ਉਨ੍ਹਾਂ ਨੇ, 12 ਸਾਲ ਹੋ ਚੁੱਕੇ ਸਨ, ਲੇਕਿਨ ਹਰ ਵਾਰ ਮਹਿੰਗਾਈ ਕੰਟਰੋਲ ਵਿੱਚ ਨਹੀਂ ਆ ਰਹੀ ਹੈ, ਮਹਿੰਗਾਈ ਦੇ ਕਾਰਨ ਤੁਹਾਨੂੰ ਮੁਸੀਬਤ ਹੋ ਰਹੀ ਹੈ, ਇਸੇ ਦੇ ਗੀਤ ਗਾਉਂਦੇ ਰਹੇ ਸਨ।
ਆਦਰਯੋਗ ਸਪੀਕਰ ਸਾਹਿਬ ਜੀ,
ਹੁਣ ਮੈਂ ਇੱਕ ਹੋਰ ਭਾਸ਼ਣ ਦਾ ਹਿੱਸਾ ਪੜ੍ਹ ਰਿਹਾ ਹਾਂ। ਜਦੋਂ ਦੇਸ਼ ਅੱਗੇ ਵਧਦਾ ਹੈ ਤਾਂ ਕੁਝ ਹੱਦ ਤੱਕ ਕੀਮਤਾਂ ਭੀ ਵਧਦੀਆਂ ਹਨ, ਅਸੀਂ ਇਹ ਭੀ ਦੇਖਣਾ ਹੈ ਕਿ ਜੋ ਭੀ ਜ਼ਰੂਰੀ ਵਸਤੂ ਹੈ ਉਨ੍ਹਾਂ ਦੀ ਕੀਤਮ ਨੂੰ ਕਿਵੇਂ ਥੰਮ੍ਹੀਏਂ। ਇਹ ਕਿਸ ਨੇ ਕਿਹਾ ਸੀ ਇੰਦਰਾ ਗਾਂਧੀ ਜੀ ਨੇ ਕਿਹਾ ਸੀ। 1974 ਵਿੱਚ ਜਦੋਂ ਸਾਰੇ ਦੇਸ਼ ਵਿੱਚ ਉਨ੍ਹਾਂ ਨੇ ਸਾਰੇ ਦਰਵਾਜ਼ਿਆਂ ‘ਤੇ ਤਾਲੇ ਲਗਾ ਦਿੱਤੇ ਸਨ, ਲੋਕਾਂ ਨੂੰ ਜੇਲ ਵਿੱਚ ਬੰਦ ਕਰ ਦਿੱਤਾ ਸੀ। 30 ਪਰਸੈਂਟ ਮਹਿੰਗਾਈ ਸੀ, 30 ਪਰਸੈਂਟ।
ਆਦਰਯੋਗ ਸਪੀਕਰ ਸਾਹਿਬ ਜੀ,
ਆਪਣੇ ਭਾਸ਼ਣ ਵਿੱਚ ਇੱਥੋਂ ਤੱਕ ਕਿਹਾ ਗਿਆ ਸੀ, ਕੀ ਕਿਹਾ ਸੀ - ਆਪ (ਤੁਸੀਂ) ਚੌਕ ਜਾਓਗੇ। ਉਨ੍ਹਾਂ ਨੇ ਕਿਹਾ ਸੀ ਅਗਰ ਜ਼ਮੀਨ ਨਾ ਹੋਵੇ ਯਾਨੀ ਕੁਝ ਪੈਦਾਵਾਰ ਦੇ ਲਈ ਜ਼ਮੀਨ ਨਾ ਹੋਵੇ ਤਾਂ ਆਪਣੇ ਗਮਲੇ ਅਤੇ ਕਨਸਤਰ ਵਿੱਚ ਸਬਜ਼ੀ ਉਗਾ ਲਵੋ। ਇਹ ਐਸੀਆਂ ਸਲਾਹਾਂ ਉੱਚ ਪਦ ‘ਤੇ ਬੈਠੇ ਲੋਕ ਦਿਆ ਕਰਦੇ ਸਨ। ਜਦੋਂ ਦੇਸ਼ ਵਿੱਚ ਮਹਿੰਗਾਈ ਨੂੰ ਲੈ ਕੇ 2 ਗਾਣੇ ਸੁਪਰਹਿਟ ਹੋਏ ਸਨ, ਸਾਡੇ ਦੇਸ਼ ਵਿੱਚ/ ਘਰ-ਘਰ ਗਾਏ ਜਾਂਦੇ ਸਨ। ਇੱਕ ਮਹਿੰਗਾਈ ਮਾਰ ਗਈ ਅਤੇ ਦੂਸਰਾ ਮਹੰਗਾਈ ਡਾਯਨ ਖਾਯ ਜਾਤ ਹੈ। ਅਤੇ ਇਹ ਦੋਨੋਂ ਗਾਣੇ ਕਾਂਗਰਸ ਦੇ ਸ਼ਾਸਨਕਾਲ ਵਿੱਚ ਆਏ।
ਆਦਰਯੋਗ ਸਪੀਕਰ ਸਾਹਿਬ ਜੀ,
ਯੂਪੀਏ ਦੇ ਸ਼ਾਸਨਕਾਲ ਵਿੱਚ ਮਹਿੰਗਾਈ ਡਬਲ ਡਿਜਿਟ ਵਿੱਚ ਸੀ, ਡਬਲ ਡਿਜਿਟ ਵਿੱਚ ਮਹਿੰਗਾਈ ਸੀ, ਇਸ ਨੂੰ ਨਕਾਰ ਨਹੀਂ ਸਕਦੇ ਹਨ। ਅਤੇ ਯੂਪੀਏ ਸਰਕਾਰ ਦਾ ਤਰਕ ਕੀ ਸੀ- ਅਸੰਵੇਦਨਸ਼ੀਲਤਾ। ਇਹ ਕਿਹਾ ਗਿਆ ਸੀ ਕਿ ਮਹਿੰਗੀ ਆਇਸਕ੍ਰੀਮ ਖਾ ਸਕਦੇ ਹੋ ਤਾਂ ਮਹਿੰਗਾਈ ਦਾ ਰੋਣਾ ਕਿਉਂ ਰੋ ਰਹੇ ਹੋ, ਇਹ ਕਿਹਾ ਗਿਆ ਸੀ। ਜਦੋਂ ਭੀ ਕਾਂਗਰਸ ਆਈ ਹੈ, ਉਸ ਨੇ ਮਹਿੰਗਾਈ ਨੂੰ ਹੀ ਮਜ਼ਬੂਤ ਕੀਤਾ ਹੈ।
ਆਦਰਯੋਗ ਸਪੀਕਰ ਸਾਹਿਬ ਜੀ,
ਸਾਡੀ ਸਰਕਾਰ ਨੇ ਮਹਿੰਗਾਈ ਨੂੰ ਲਗਾਤਾਰ ਨਿਯੰਤ੍ਰਣ ਵਿੱਚ ਰੱਖਿਆ ਹੈ। ਦੋ-ਦੋ ਯੁੱਧ ਦੇ ਬਾਵਜੂਦ ਅਤੇ 100 ਵਰ੍ਹਿਆਂ ਵਿੱਚ ਆਏ ਸਭ ਤੋਂ ਬੜੇ ਸੰਕਟ ਦੇ ਬਾਵਜੂਦ ਮਹਿੰਗਾਈ ਨਿਯੰਤ੍ਰਣ ਵਿੱਚ ਹੈ, ਅਤੇ ਅਸੀਂ ਕਰ ਪਾਏ ਹਾਂ।
ਆਦਰਯੋਗ ਸਪੀਕਰ ਸਾਹਿਬ ਜੀ,
ਇੱਥੇ ਬਹੁਤ ਗੁੱਸਾ ਵਿਅਕਤ ਕੀਤਾ ਗਿਆ, ਜਿਤਨਾ ਹੋ ਸਕਿਆ ਉਤਨੇ ਕਠੋਰ ਸ਼ਬਦਾਂ ਵਿੱਚ ਗੁੱਸਾ ਵਿਅਕਤ ਕੀਤਾ ਗਿਆ। ਉਨ੍ਹਾਂ ਦਾ ਦਰਦ ਮੈਂ ਸਮਝਦਾ ਹਾਂ। ਉਨ੍ਹਾਂ ਦੀ ਮੁਸੀਬਤ ਅਤੇ ਇਹ ਗੁੱਸਾ ਮੈਂ ਸਮਝਦਾ ਹਾਂ ਕਿਉਂਕਿ ਤੀਰ ਨਿਸ਼ਾਨੇ ‘ਤੇ ਲਗਿਆ ਹੈ। ਭ੍ਰਿਸ਼ਟਾਚਾਰ ‘ਤੇ ਏਜੰਸੀਆਂ ਐਕਸ਼ਨ ਲੈ ਰਹੀਆਂ ਹਨ। ਉਸ ਨੂੰ ਲੈ ਕੇ ਭੀ ਇਤਨਾ ਗੁੱਸਾ, ਕਿਹੜੇ-ਕਿਹੜੇ ਸ਼ਬਦਾਂ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ।
ਆਦਰਯੋਗ ਸਪੀਕਰ ਸਾਹਿਬ ਜੀ,
10 ਵਰ੍ਹੇ ਪਹਿਲੇ ਸਾਡੇ ਸਦਨ ਵਿੱਚ ਪਾਰਲੀਆਮੈਂਟ ਵਿੱਚ ਕੀ ਚਰਚਾ ਹੁੰਦੀ ਸੀ। ਸਦਨ ਦਾ ਪੂਰਾ ਸਮਾਂ ਘੁਟਾਲਿਆਂ ਦੀ ਚਰਚਾ ‘ਤੇ ਜਾਂਦਾ ਸੀ। ਭ੍ਰਿਸ਼ਟਾਚਾਰ ਦੀ ਚਰਚਾ ‘ਤੇ ਜਾਂਦਾ ਸੀ। ਲਗਾਤਾਰ ਐਕਸ਼ਨ ਦੀ ਡਿਮਾਂਡ ਹੁੰਦੀ ਸੀ। ਸਦਨ ਇਹ ਹੀ ਮੰਗ ਕਰਦਾ ਰਹਿੰਦਾ ਸੀ, ਐਕਸ਼ਨ ਲਵੋ, ਐਕਸ਼ਨ ਲਵੋ, ਐਕਸ਼ਨ ਲਵੋ। ਉਹ ਕਾਲਖੰਡ ਦੇਸ਼ ਨੇ ਦੇਖਿਆ ਹੈ। ਚਾਰੋਂ ਤਰਫ਼ ਭ੍ਰਿਸ਼ਟਾਚਾਰ ਦੀਆਂ ਖ਼ਬਰਾਂ, ਰੋਜ਼ਮੱਰ੍ਹਾ ਸੀ। ਅਤੇ ਅੱਜ ਜਦੋਂ ਭ੍ਰਿਸ਼ਟਾਚਾਰੀਆਂ ‘ਤੇ ਐਕਸ਼ਨ ਲਿਆ ਜਾ ਰਿਹਾ ਹੈ, ਤਾਂ ਲੋਕ ਉਨ੍ਹਾਂ ਦੇ ਸਮਰਥਨ ਵਿੱਚ ਹੰਗਾਮਾ ਕਰਦੇ ਹਨ।
ਆਦਰਯੋਗ ਸਪੀਕਰ ਸਾਹਿਬ ਜੀ,
ਇਨ੍ਹਾਂ ਦੇ ਸਮੇਂ ਵਿੱਚ ਏਜੰਸੀਆਂ ਦਾ ਸਿਰਫ਼ ਅਤੇ ਸਿਰਫ਼ ਰਾਜਨੀਤਕ ਉਪਯੋਗ ਦੇ ਲਈ ਉਪਯੋਗ ਕੀਤਾ ਜਾਂਦਾ ਸੀ। ਬਾਕੀ ਉਨ੍ਹਾਂ ਨੂੰ ਕੋਈ ਕੰਮ ਕਰਨ ਨਹੀਂ ਦਿੱਤਾ ਜਾਂਦਾ ਸੀ। ਹੁਣ ਆਪ ਦੇਖੋ ਉਨ੍ਹਾਂ ਦੇ ਕਾਲਖੰਡ ਵਿੱਚ ਕੀ ਹੋਇਆ- PMLA Act ਤਹਿਤ ਅਸੀਂ ਪਹਿਲਾਂ ਦੇ ਮੁਕਾਬਲੇ ਦੋ ਗੁਣੇ ਤੋਂ ਅਧਿਕ ਕੇਸ ਦਰਜ ਕੀਤੇ ਹਨ। ਕਾਂਗਰਸ ਦੇ ਸਮੇਂ ਵਿੱਚ ਈਡੀ ਨੇ 5 ਹਜ਼ਾਰ ਕਰੋੜ ਰੁਪਏ ਦੀ ਸੰਪਤੀ ਜ਼ਬਤ ਕੀਤੀ ਸੀ। ਸਾਡੇ/ਕਾਰਜਕਾਲ ਵਿੱਚ ਈਡੀ ਨੇ 1 ਲੱਖ ਕਰੋੜ ਰੁਪਏ ਦੀ ਸੰਪਤੀ, ਇਹ ਦੇਸ਼ ਦਾ ਲੁੱਟਿਆ ਹੋਇਆ ਮਾਲ ਦੇਣਾ ਹੀ ਪਵੇਗਾ। ਅਤੇ ਜਿਨ੍ਹਾਂ ਦਾ ਇਤਨਾ ਸਾਰਾ ਮਾਲ ਪਕੜਿਆ ਜਾਂਦਾ ਹੋਵੇ, ਨੋਟਾਂ ਦੇ ਢੇਰ ਪਕੜੇ ਜਾਂਦੇ ਹੋਣ, ਅਤੇ ਅਧੀਰ ਬਾਬੂ ਤਾਂ ਬੰਗਾਲ ਤੋਂ ਆਉਂਦੇ ਹਨ, ਦੇਖੇ ਹਨ ਨੋਟਾਂ ਦੇ ਢੇਰ ਉਨ੍ਹਾਂ ਨੇ ਤਾਂ। ਕਿਸ-ਕਿਸ ਦੇ ਘਰ ਵਿੱਚੋਂ ਪਕੜੇ ਜਾਂਦੇ ਹਨ, ਕਿਸ-ਕਿਸ ਰਾਜਾਂ (ਕਿਹੜੇ-ਕਿਹੜੇ ਰਾਜਾਂ) ਵਿੱਚ ਪਕੜੇ ਜਾਂਦੇ ਸਨ। ਦੇਸ਼ ਇਹ ਨੋਟਾਂ ਦੇ ਢੇਰ ਦੇਖ-ਦੇਖ ਕੇ ਚੌਕ ਗਿਆ ਹੈ। ਲੇਕਿਨ ਹੁਣ ਜਨਤਾ ਨੂੰ ਆਪ (ਤੁਸੀਂ) ਮੂਰਖ ਨਹੀਂ ਬਣਾ ਸਕਦੇ, ਜਨਤਾ ਦੇਖ ਰਹੀ ਹੈ ਕਿ ਕਿਸ ਪ੍ਰਕਾਰ ਨਾਲ ਯੂਪੀਏ ਸਰਕਾਰ ਵਿੱਚ ਜੋ ਭ੍ਰਿਸ਼ਟਾਚਾਰ ਦੀਆਂ ਬਾਤਾਂ ਹੁੰਦੀਆਂ ਸਨ, ਉਸ ਦਾ ਟੋਟਲ 10-15 ਲੱਖ ਕਰੋੜ ਦਾ ਰਿਹਾ ਹੈ, ਚਰਚਾ ਹੁੰਦੀ ਸੀ।
ਅਸੀਂ ਲੱਖਾਂ-ਕਰੋੜਾਂ ਦੇ ਘੁਟਾਲੇ ਤਾਂ ਅਟਕਾਏ, ਲੇਕਿਨ ਉਨ੍ਹਾਂ ਸਾਰੇ ਪੈਸਿਆਂ ਨੂੰ ਗ਼ਰੀਬਾਂ ਦੇ ਕੰਮ ਲਗਾ ਦਿੱਤਾ, ਗ਼ਰੀਬਾਂ ਦੇ ਕਲਿਆਣ ਦੇ ਲਈ। ਹੁਣ ਵਿਚੋਲਿਆਂ ਦੇ ਲਈ ਗ਼ਰੀਬਾਂ ਨੂੰ ਲੁੱਟਣਾ ਬਹੁਤ ਮੁਸ਼ਕਿਲ ਹੋ ਗਿਆ ਹੈ। Direct Benefit Transfer, ਜਨਧਨ ਅਕਾਊਂਟ, ਆਧਾਰ, ਮੋਬਾਈਲ ਉਸ ਦੀ ਤਾਕਤ ਅਸੀਂ ਪਹਿਚਾਣੀ ਹੈ। 30 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਅਸੀਂ ਲੋਕਾਂ ਦੇ ਖਾਤਿਆਂ ਵਿੱਚ ਸਿੱਧੀ ਪਹੁੰਚਾਈ ਹੈ। ਅਤੇ ਅਗਰ ਕਾਂਗਰਸ ਦੇ ਇੱਕ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਅਗਰ ਇੱਕ ਰੁਪਇਆ ਭੇਜਦੇ ਹਾਂ, 15 ਪੈਸੇ ਪਹੁੰਚਦੇ ਹਨ, ਅਗਰ ਉਸ ਹਿਸਾਬ ਨਾਲ ਮੈਂ ਦੇਖਾਂ ਤਾਂ ਅਸੀਂ ਜੋ 30 ਲੱਖ ਭੇਜੇ ਹਨ, ਅਗਰ ਉਨ੍ਹਾਂ ਦਾ ਜ਼ਮਾਨਾ ਹੁੰਦਾ ਤਾਂ ਕਿਤਨਾ ਰੁਪਇਆ ਕਿਤੇ ਚਲਾ ਜਾਂਦਾ ਇਸ ਦਾ ਹਿਸਾਬ ਲਗਾਓ। 15 ਪਰਸੈਂਟ ਮੁਸ਼ਕਿਲ ਨਾਲ ਲੋਕਾਂ ਦੇ ਪਾਸ ਪਹੁੰਚਦਾ, ਬਾਕੀ ਸਭ ਕਿੱਥੇ ਚਲਾ ਜਾਂਦਾ।
ਆਦਰਯੋਗ ਸਪੀਕਰ ਸਾਹਿਬ ਜੀ,
ਅਸੀਂ 10 ਕਰੋੜ ਫਰਜ਼ੀ ਨਾਮ ਹਟਾਏ ਹਨ, ਅਜੇ ਲੋਕ ਪੁੱਛਦੇ ਹਨ ਨਾ ਕਿ ਪਹਿਲੇ ਇਤਨਾ ਅੰਕੜਾ ਸੀ ਕਿਉਂ ਘੱਟ ਹੋਇਆ, ਆਪ ਨੇ ਐਸੀ ਵਿਵਸਥਾ ਬਣਾਈ ਸੀ, ਜਿਸ ਬੇਟੀ ਦਾ ਜਨਮ ਨਹੀਂ ਹੋਇਆ, ਉਸ ਨੂੰ ਤੁਹਾਡੇ ਇੱਥੋਂ ਵਿਧਵਾ ਪੈਨਸ਼ਨ ਜਾਂਦੀ ਸੀ। ਅਤੇ ਐਸੇ ਸਰਕਾਰੀ ਯੋਜਨਾਵਾਂ ਨੂੰ ਮਾਰਨ ਦੇ ਜੋ ਰਸਤੇ ਸਨ ਨਾ 10 ਕਰੋੜ ਫਰਜ਼ੀ ਨਾਮ ਬੰਦ ਕੀਤੇ, ਇਹ ਜੋ ਪਰੇਸ਼ਾਨੀ ਹੈ ਨਾ, ਇਨ੍ਹਾਂ ਚੀਜ਼ਾਂ ਦੀ ਹੈ। ਕਿਉਂਕਿ ਰੋਜ਼ਮੱਰ੍ਹਾ ਦੀ ਆਮਦਨ ਬੰਦ ਹੋ ਗਈ ਹੈ।
ਆਦਰਯੋਗ ਸਪੀਕਰ ਸਾਹਿਬ ਜੀ,
ਅਸੀਂ ਇਹ ਫਰਜ਼ੀ ਨਾਮਾਂ ਨੂੰ ਹਟਾਉਣ ਨਾਲ ਕਰੀਬ-ਕਰੀਬ 3 ਲੱਖ ਕਰੋੜ ਰੁਪਇਆ ਫਰਜੀ ਹੱਥਾਂ ਵਿੱਚ ਜਾਣ ਤੋਂ ਬਚਾਇਆ ਹੈ, ਗਲਤ ਹੱਥਾਂ ਵਿੱਚ ਜਾਣ ਤੋਂ ਬਚਾਇਆ ਹੈ। ਦੇਸ਼ ਦੇ taxpayer ਦਾ ਪਾਈ-ਪਾਈ ਬਚਾਉਣਾ ਅਤੇ ਸਹੀ ਕੰਮ ਵਿੱਚ ਲਗਾਉਣਾ ਇਸ ਦੇ ਲਈ ਅਸੀਂ ਜੀਵਨ ਖਪਾ ਰਹੇ ਹਾਂ।
ਆਦਰਯੋਗ ਸਪੀਕਰ ਸਾਹਿਬ ਜੀ,
ਸਾਰੇ ਰਾਜਨੀਤਕ ਦਲਾਂ ਨੂੰ ਭੀ ਸੋਚਣ ਦੀ ਜ਼ਰੂਰਤ ਹੈ, ਅਤੇ ਸਮਾਜ ਵਿੱਚ ਭੀ ਜੋ ਲੋਕ ਬੈਠੇ ਹਨ, ਉਨ੍ਹਾਂ ਨੂੰ ਦੇਖਣ ਦੀ ਜ਼ਰੂਰਤ ਹੈ। ਅੱਜ ਦੇਸ਼ ਦਾ ਦੁਰਭਾਗ ਹੈ, ਪਹਿਲੇ ਤਾਂ ਕਲਾਸਰੂਮ ਵਿੱਚ ਭੀ ਕੋਈ ਅਗਰ ਚੋਰੀ ਕਰਦਾ ਸੀ, ਕਿਸੇ ਦੀ ਕਾਪੀ ਕਰਦਾ ਸੀ, ਤਾਂ ਉਹ ਭੀ 10 ਦਿਨ ਤੱਕ ਆਪਣਾ ਮੂੰਹ ਕਿਸੇ ਨੂੰ ਦਿਖਾਉਂਦਾ ਨਹੀਂ ਸੀ। ਅੱਜ ਜੋ ਭ੍ਰਿਸ਼ਟਾਚਾਰ ਦੇ ਆਰੋਪ (ਦੋਸ਼), ਜਿਨ੍ਹਾਂ ‘ਤੇ ਸਿੱਧ ਹੋ ਚੁੱਕੇ ਹਨ, ਜੋ ਜੇਲਾਂ ਵਿੱਚ ਸਮਾਂ ਕੱਢ ਕੇ (ਨਿਕਾਲ ਕੇ) ਪੈਰੋਲ ‘ਤੇ ਆਏ ਹਨ, ਅੱਜ washing machine ਤੋਂ ਭੀ ਬੜਾ ਮੋਢੇ ‘ਤੇ ਲੈ ਕੇ ਮਹਿਮਾਮੰਡਨ ਕਰ ਰਹੇ ਹਨ ਐਸੇ ਚੋਰਾਂ ਦਾ ਜਨਤਕ ਜੀਵਨ ਵਿੱਚ। ਕਿੱਥੇ ਲੈ ਜਾਣਾ ਚਾਹੁੰਦੇ ਹੋ ਦੇਸ਼ ਨੂੰ ਤੁਮ (ਤੁਸੀਂ), ਜੋ ਸਜ਼ਾ ਹੋ ਚੁੱਕੀ ਹੈ, ਮੈਂ ਇਹ ਤਾਂ ਸਮਝਦਾ ਹਾਂ ਕਿ ਆਰੋਪ (ਦੋਸ਼) ਜੋ ਹਨ ਉਨ੍ਹਾਂ ਦੇ ਲਈ ਤਾਂ ਆਪ (ਤੁਸੀਂ) ਸੋਚ ਸਕਦੇ ਹੋ ਲੇਕਿਨ ਜੋ ਗੁਨਾਹ/ਅਪਰਾਧ ਸਿੱਧ ਹੋ ਚੁਕਿਆ ਹੈ, ਜੋ ਸਜਾ ਕੱਟ ਚੁਕੇ ਹਨ, ਜੋ ਸਜਾ ਕੱਟ ਰਹੇ ਹਨ, ਐਸੇ ਲੋਕਾਂ ਦਾ ਮਹਿਮਾਮੰਡਨ ਕਰਦੇ ਹੋ ਆਪ (ਤੁਸੀਂ)। ਕਿਹੜਾ ਕਲਚਰ ਅਤੇ ਦੇਸ਼ ਦੀ ਭਾਵੀ ਪੀੜ੍ਹੀ ਨੂੰ ਕੀ ਪ੍ਰੇਰਣਾ ਦੇਣਾ ਚਾਹੁੰਦੇ ਹੋ ਆਪ (ਤੁਸੀਂ), ਕਿਹੜੇ ਰਸਤੇ ਅਤੇ ਐਸੀ ਕਿਹੜੀ ਤੁਹਾਡੀ ਮਜਬੂਰੀ ਹੈ। ਅਤੇ ਐਸੇ ਲੋਕਾਂ ਦਾ ਮਹਿਮਾਮੰਡਨ ਕੀਤਾ ਜਾ ਰਿਹਾ ਹੈ, ਉਨ੍ਹਾਂ ਨੂੰ ਮਹਾਨ ਦੱਸਿਆ ਜਾ ਰਿਹਾ ਹੈ। ਜਿੱਥੇ ਸੰਵਿਧਾਨ ਦਾ ਰਾਜ ਹੈ, ਜਿੱਥੇ ਲੋਕਤੰਤਰ ਹੈ, ਮਾਣਯੋਗ ਸਪੀਕਰ ਸਾਹਿਬ ਜੀ ਐਸੀਆਂ ਬਾਤਾਂ ਲੰਬੀਆਂ ਨਹੀਂ ਚਲ ਸਕਦੀਆਂ ਹਨ, ਇਹ ਲੋਕ ਲਿਖ ਕੇ ਰੱਖਣ। ਇਹ ਜੋ ਮਹਿਮਾਮੰਡਨ ਦਾ ਕੰਮ ਚਲ ਰਿਹਾ ਹੈ ਉਨ੍ਹਾਂ ਦਾ ਉਹ ਆਪਣੇ, ਆਪਣੇ ਹੀ ਖ਼ਾਤਮੇ ਦੀ ਚਿੱਠੀ ‘ਤੇ ਸਿਗਨੇਚਰ ਕਰ ਰਹੇ ਹਨ ਇਹ ਲੋਕ।
ਆਦਰਯੋਗ ਸਪੀਕਰ ਸਾਹਿਬ ਜੀ,
ਜਾਂਚ ਕਰਨਾ ਇਹ ਏਜੰਸੀਆਂ ਦਾ ਕੰਮ ਹੈ। ਏਜੰਸੀਆਂ ਸੁਤੰਤਰ ਹੁੰਦੀਆਂ ਹਨ ਅਤੇ ਸੰਵਿਧਾਨ ਨੇ ਉਨ੍ਹਾਂ ਨੂੰ ਸੁਤੰਤਰ ਰੱਖਿਆ ਹੋਇਆ ਹੈ। ਅਤੇ ਜਜ ਕਰਨ ਦਾ ਕੰਮ ਜਸਟਿਸ (ਜੱਜ) ਦਾ ਹੈ ਅਤੇ ਉਹ ਆਪਣਾ ਕੰਮ ਕਰ ਰਹੇ ਹਨ। ਅਤੇ ਸਪੀਕਰ ਸਾਹਿਬ ਜੀ, ਮੈਂ ਇਸ ਪਵਿੱਤਰ ਸਦਨ ਵਿੱਚ ਫਿਰ ਤੋਂ ਦੁਹਰਾਉਣਾ ਚਾਹਾਂਗਾ, ਜਿਸ ਨੂੰ ਜਿਤਨਾ ਜ਼ੁਲਮ ਮੇਰੇ ‘ਤੇ ਕਰਨਾ ਹੈ ਕਰ ਲੈਣ, ਮੇਰੀ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਲੜਾਈ ਚਲਦੀ ਰਹੇਗੀ। ਜਿਸ ਨੇ ਦੇਸ਼ ਨੂੰ ਲੁੱਟਿਆ ਹੈ ਉਨ੍ਹਾਂ ਨੂੰ ਪਰਤਾਉਣਾ ਪਵੇਗਾ, ਜਿਨ੍ਹਾਂ ਨੇ ਦੇਸ਼ ਨੂੰ ਲੁੱਟਿਆ ਹੈ, ਉਨ੍ਹਾਂ ਨੂੰ ਪਰਤਾਉਣਾ ਪਵੇਗਾ। ਇਹ ਮੈਂ ਦੇਸ਼ ਨੂੰ ਇਸ ਸਦਨ ਦੀ ਪਵਿੱਤਰ ਜਗ੍ਹਾ ਤੋਂ ਵਾਅਦਾ ਕਰਦਾ ਹਾਂ। ਜਿਸ ਨੂੰ ਜੋ ਦੋਸ਼ (ਆਰੋਪ) ਲਗਾਉਣਾ ਹੈ, ਲਗਾ ਲੈਣ, ਲੇਕਿਨ ਦੇਸ਼ ਨੂੰ ਲੁਟਣ ਨਹੀਂ ਦਿੱਤਾ ਜਾਵੇਗਾ ਅਤੇ ਜੋ ਲੁੱਟਿਆ ਹੈ ਉਹ ਪਰਤਾਉਣਾ ਪਵੇਗਾ।
ਆਦਰਯੋਗ ਸਪੀਕਰ ਸਾਹਿਬ ਜੀ,
ਦੇਸ਼ ਸੁਰੱਖਿਆ ਅਤੇ ਸ਼ਾਂਤੀ ਦਾ ਅਹਿਸਾਸ ਕਰ ਰਿਹਾ ਹੈ। ਪਿਛਲੇ ਦਸ ਵਰ੍ਹੇ ਦੀ ਤੁਲਨਾ ਵਿੱਚ ਸੁਰੱਖਿਆ ਦੇ ਖੇਤਰ ਵਿੱਚ ਦੇਸ਼ ਅੱਜ ਵਾਕਈ ਸਸ਼ਕਤ ਹੋਇਆ ਹੈ। ਆਤੰਕਵਾਦ, ਨਕਸਲਵਾਦ ਇੱਕ ਛੋਟੇ ਦਾਇਰੇ ਵਿੱਚ ਹੁਣ ਸਿਮਟਿਆ ਹੋਇਆ ਹੈ। ਲੇਕਿਨ ਭਾਰਤ ਦੀ ਜੋ ਟੈਰਰਿਜ਼ਮ ਦੇ ਪ੍ਰਤੀ ਜ਼ੀਰੋ ਟੌਲਰੈਂਸ ਨੀਤੀ ਹੈ, ਅੱਜ ਪੂਰੇ ਵਿਸ਼ਵ ਨੂੰ ਭੀ ਭਾਰਤ ਦੀ ਇਸ ਨੀਤੀ ਦੀ ਤਰਫ਼ ਚਲਣ ਦੇ ਲਈ ਮਜਬੂਰ ਹੋਣਾ ਪੈ ਰਿਹਾ ਹੈ। ਭਾਰਤ ਦੀਆਂ ਸੈਨਾਵਾਂ ਸੀਮਾਵਾਂ ਤੋਂ ਲੈ ਕੇ ਸਮੁੰਦਰ ਤੱਕ ਆਪਣੀ ਸਮਰੱਥਾ ਨੂੰ ਲੈ ਕੇ ਅੱਜ ਉਨ੍ਹਾਂ ਦੀ ਧਾਕ ਹੈ। ਸਾਨੂੰ ਸਾਡੀ ਸੈਨਾ ਦੇ ਪਰਾਕ੍ਰਮ ‘ਤੇ ਗਰਵ (ਮਾਣ) ਹੋਣਾ ਚਾਹੀਦਾ ਹੈ। ਅਸੀਂ ਕਿਤਨਾ ਹੀ ਉਨ੍ਹਾਂ ਦਾ ਮਨੋਬਲ ਤੋੜਨ ਦੀ ਕੋਸ਼ਿਸ਼ ਕਰੀਏ, ਮੈਨੂੰ ਮੇਰੀ ਸੈਨਾ ‘ਤੇ ਭਰੋਸਾ ਹੈ, ਮੈਂ ਉਨ੍ਹਾਂ ਦੀ ਸਮਰੱਥਾ ਨੂੰ ਦੇਖਿਆ ਹੈ। ਕੁਝ ਰਾਜਨੇਤਾ ਸੈਨਾ ਦੇ ਲਈ ਹਲਕੇ-ਫੁਲਕੇ ਸ਼ਬਦ ਬੋਲ ਦੇਣ, ਇਸ ਨਾਲ ਮੇਰੇ ਦੇਸ਼ ਦੀ ਸੈਨਾ demoralised ਹੋਵੇਗੀ, ਇਨ੍ਹਾਂ ਸੁਪਨਿਆਂ ਵਿੱਚ ਕੋਈ ਰਹਿੰਦੇ ਹਨ ਤਾਂ ਨਿਕਲ ਜਾਣ। ਦੇਸ਼ ਦੇ ਮੂਡ ਨੂੰ ਉਹ ਖ਼ਤਮ ਨਹੀਂ ਕਰ ਸਕਦੇ ਅਤੇ ਕਿਸੇ ਦੇ ਏਜੰਟ ਬਣ ਕੇ ਇਸ ਪ੍ਰਕਾਰ ਦੀ ਭਾਸ਼ਾ ਅਗਰ ਕਿਤੋਂ ਭੀ ਉੱਠਦੀ ਹੈ, ਦੇਸ਼ ਕਦੇ ਸਵੀਕਾਰ ਨਹੀਂ ਕਰ ਸਕਦਾ ਹੈ। ਅਤੇ ਜੋ ਖੁੱਲ੍ਹੇਆਮ ਦੇਸ਼ ਵਿੱਚ ਅਲੱਗ ਦੇਸ਼ ਬਣਾਉਣ ਦੀ ਵਕਾਲਤ ਕਰਦੇ ਹਨ, ਜੋੜਨ ਦੀਆਂ ਬਾਤਾਂ ਛੱਡੋ, ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤੁਹਾਡੇ ਅੰਦਰ ਕੀ ਪਿਆ ਹੋਇਆ ਹੈ, ਕੀ ਇਤਨੇ ਟੁਕੜੇ ਕਰਕੇ ਹਾਲੇ ਭੀ ਤੁਹਾਡੇ ਮਨ ਨੂੰ ਸੰਤੋਸ਼ ਨਹੀਂ ਹੋਇਆ ਹੈ? ਦੇਸ਼ ਦੇ ਇਤਨੇ ਟੁਕੜੇ ਕਰ ਚੁੱਕੇ ਹੋ ਆਪ (ਤੁਸੀਂ), ਹੋਰ ਟੁਕੜੇ ਕਰਨਾ ਚਾਹੁੰਦੇ ਹੋ, ਕਦੋਂ ਤੱਕ ਕਰਦੇ ਰਹੋਗੇ?
ਆਦਰਯੋਗ ਸਪੀਕਰ ਸਾਹਿਬ ਜੀ,
ਇਸੇ ਸਦਨ ਵਿੱਚ ਅਗਰ ਕਸ਼ਮੀਰ ਦੀ ਬਾਤ ਹੁੰਦੀ ਸੀ, ਤਾਂ ਹਮੇਸ਼ਾ ਚਿੰਤਾ ਦਾ ਸਵਰ (ਸੁਰ) ਨਿਕਲਦਾ ਸੀ, ਛਿੱਟਾਕਸ਼ੀ ਹੁੰਦੀ ਸੀ, ਆਰੋਪ-ਪ੍ਰਤਯਾਰੋਪ (ਦੋਸ਼-ਇਲਜ਼ਾਮ) ਹੁੰਦੇ ਸਨ। ਅੱਜ ਜੰਮੂ-ਕਸ਼ਮੀਰ ਵਿੱਚ ਅਭੂਤਪੂਰਵ ਵਿਕਾਸ ਦੀ ਚਰਚਾ ਹੋ ਰਹੀ ਹੈ ਅਤੇ ਗਰਵ (ਮਾਣ) ਦੇ ਨਾਲ ਹੋ ਰਹੀ ਹੈ। ਟੂਰਿਜ਼ਮ ਲਗਾਤਾਰ ਵਧ ਰਿਹਾ ਹੈ। ਜੀ20 ਸਮਿਟ ਹੁੰਦੀ ਹੈ ਉੱਥੇ, ਪੂਰਾ ਵਿਸ਼ਵ ਅੱਜ ਉਸ ਦੀ ਸਰਾਹਨਾ ਕਰਦਾ ਹੈ। ਆਰਟੀਕਲ 370 ਨੂੰ ਲੈ ਕੇ ਕੈਸਾ ਹਊਆ ਬਣਾ ਕੇ ਰੱਖਿਆ ਸੀ। ਕਸ਼ਮੀਰ ਦੇ ਲੋਕਾਂ ਨੇ ਜਿਸ ਪ੍ਰਕਾਰ ਨਾਲ ਉਸ ਨੂੰ ਗਲੇ ਲਗਾਇਆ ਹੈ, ਕਸ਼ਮੀਰੀ ਜਨਤਾ ਨੇ ਜਿਸ ਪ੍ਰਕਾਰ ਨਾਲ ਗਲੇ ਲਗਾਇਆ ਹੈ, ਅਤੇ ਆਖਰਕਾਰ ਇਹ ਸਮੱਸਿਆ ਕਿਸ ਦੀ ਦੇਣ ਸੀ, ਕਿਸ ਨੇ ਦੇਸ਼ ਦੇ ਮੱਥੇ ‘ਤੇ ਮਾਰਿਆ ਸੀ, ਕਿਸ ਨੇ ਭਾਰਤ ਦੇ ਸੰਵਿਧਾਨ ਅੰਦਰ ਇਸ ਪ੍ਰਕਾਰ ਦੀ ਦਰਾਰ ਕਰਕੇ ਰੱਖੀ ਹੋਈ ਸੀ?
ਆਦਰਯੋਗ ਸਪੀਕਰ ਸਾਹਿਬ ਜੀ,
ਅਗਰ ਨਹਿਰੂ ਜੀ ਦਾ ਨਾਮ ਲੈਂਦੇ ਹਾਂ ਤਾਂ ਉਨ੍ਹਾਂ ਨੂੰ ਬੁਰਾ ਲਗਦਾ ਹੈ, ਲੇਕਿਨ ਕਸ਼ਮੀਰ ਨੂੰ ਜੋ ਸਮੱਸਿਆਵਾਂ ਝੱਲਣੀਆਂ ਪਈਆਂ, ਉਸ ਦੇ ਮੂਲ ਵਿੱਚ ਉਨ੍ਹਾਂ ਦੀ ਇਹ ਸੋਚ ਸੀ ਅਤੇ ਉਸੇ ਦਾ ਪਰਿਣਾਮ ਇਸ ਦੇਸ਼ ਨੂੰ ਭੁਗਤਣਾ ਪਿਆ ਹੈ। ਜੰਮੂ-ਕਸ਼ਮੀਰ ਦੇ ਲੋਕਾਂ ਨੂੰ, ਦੇਸ਼ ਦੇ ਲੋਕਾਂ ਨੂੰ ਨਹਿਰੂ ਜੀ ਦੀਆਂ ਗਲਤੀਆਂ ਦੀ ਬਹੁਤ ਬੜੀ ਕੀਮਤ ਚੁਕਾਉਣੀ ਪਈ ਹੈ।
ਆਦਰਯੋਗ ਸਪੀਕਰ ਸਾਹਿਬ ਜੀ,
ਉਹ ਭਲੇ ਗਲਤੀਆਂ ਕਰਕੇ ਗਏ, ਲੇਕਿਨ ਅਸੀਂ ਮੁਸੀਬਤਾਂ ਝੱਲ ਕੇ ਭੀ ਗਲਤੀਆਂ ਸੁਧਾਰਨ ਦੇ ਲਈ ਸਾਡੀ ਕੋਸ਼ਿਸ਼ ਜਾਰੀ ਰਹੇਗੀ, ਅਸੀਂ ਰੁਕਣ ਵਾਲੇ ਨਹੀਂ ਹਾਂ। ਅਸੀਂ ਦੇਸ਼ ਲਈ ਕੰਮ ਕਰਨ ਦੇ ਲਈ ਨਿਕਲੇ ਹੋਏ ਲੋਕ ਹਾਂ। ਸਾਡੇ ਲਈ ਨੇਸ਼ਨ ਫਸਟ ਹੈ।
ਆਦਰਯੋਗ ਸਪੀਕਰ ਸਾਹਿਬ ਜੀ,
ਮੈਂ ਸਾਰੇ ਰਾਜਨੀਤਕ ਦਲਾਂ ਦੇ ਨੇਤਾਵਾਂ ਨੂੰ ਆਗਰਹਿ ਕਰਾਂਗਾ, ਸਾਰੇ ਮਾਣਯੋਗ ਮੈਂਬਰਾਂ ਨੂੰ ਆਗਰਹਿ ਕਰਾਂਗਾ, ਭਾਰਤ ਦੇ ਜੀਵਨ ਵਿੱਚ ਬਹੁਤ ਬੜਾ ਅਵਸਰ ਆਇਆ ਹੈ। ਆਲਮੀ ਪਰਿਵੇਸ਼ ਵਿੱਚ ਭਾਰਤ ਦੇ ਲਈ ਬੜਾ ਅਵਸਰ ਆਇਆ ਹੈ, ਇੱਕ ਨਵੇਂ ਆਤਮਵਿਸ਼ਵਾਸ ਦੇ ਨਾਲ ਅੱਗੇ ਵਧਣ ਦਾ ਅਵਸਰ ਆਇਆ ਹੈ। ਰਾਜਨੀਤੀ ਆਪਣੀ ਜਗ੍ਹਾ ‘ਤੇ ਹੁੰਦੀ ਹੈ, ਆਰੋਪ-ਪ੍ਰਤਯਾਰੋਪ (ਦੋਸ਼-ਇਲਜ਼ਾਮ) ਆਪਣੀ ਜਗ੍ਹਾ ‘ਤੇ ਹੁੰਦਾ ਹੈ, ਲੇਕਿਨ ਦੇਸ਼ ਤੋਂ ਵਧ ਕੇ ਕੁਝ ਨਹੀਂ ਹੁੰਦਾ ਹੈ। ਅਤੇ ਇਸ ਲਈ ਆਓ, ਮੈਂ ਨਿਮੰਤਰਣ (ਸੱਦਾ) ਦਿੰਦਾ ਹਾਂ ਤੁਹਾਨੂੰ, ਮੋਢੇ ਨਾਲ ਮੋਢਾ ਮਿਲਾ ਕੇ ਅਸੀਂ ਦੇਸ਼ ਦੇ ਨਿਰਮਾਣ ਦੇ ਲਈ ਅੱਗੇ ਵਧੀਏ। ਰਾਜਨੀਤੀ ਵਿੱਚ ਕਿਸੇ ਭੀ ਜਗ੍ਹਾ ‘ਤੇ ਰਹਿੰਦੇ ਹੋਏ ਭੀ ਰਾਸ਼ਟਰ ਨਿਰਮਾਣ ਵਿੱਚ ਅੱਗੇ ਵਧਣ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ ਹੈ। ਆਪ (ਤੁਸੀਂ) ਇਸ ਰਾਹ ਨੂੰ ਮਤ ਛੱਡੋ। ਮੈਂ ਤੁਹਾਡਾ ਸਾਥ ਮੰਗ ਰਿਹਾ ਹਾਂ, ਮਾਂ ਭਾਰਤੀ ਦੇ ਕਲਿਆਣ ਦੇ ਲਈ ਸਾਥ ਮੰਗ ਰਿਹਾ ਹਾਂ। ਮੈਂ ਵਿਸ਼ਵ ਦੇ ਅੰਦਰ ਜੋ ਅਵਸਰ ਆਇਆ ਹੈ, ਉਸ ਅਵਸਰ ਦਾ ਲਾਭ ਲੈਣ ਦੇ ਲਈ ਤੁਹਾਡਾ ਸਾਥ ਮੰਗ ਰਿਹਾ ਹਾਂ। ਮੈਂ ਤੁਹਾਡਾ ਸਹਿਯੋਗ ਚਾਹੁੰਦਾ ਹਾਂ, 140 ਕਰੋੜ ਦੇਸ਼ਵਾਸੀਆਂ ਦੀ ਜ਼ਿੰਦਗੀ ਨੂੰ ਹੋਰ ਸਮ੍ਰਿੱਧ ਬਣਾਉਣ ਦੇ ਲਈ, ਅਤੇ ਸੁਖੀ ਬਣਾਉਣ ਦੇ ਲਈ। ਲੇਕਿਨ ਅਗਰ ਆਪ (ਤੁਸੀਂ) ਸਾਥ ਨਹੀਂ ਦੇ ਸਕਦੇ ਹੋ ਅਤੇ ਅਗਰ ਤੁਹਾਡਾ ਹੱਥ ਇੱਟਾਂ ਸੁੱਟਣ ‘ਤੇ ਹੀ ਤੁਲਿਆ ਹੋਇਆ ਹੈ, ਤਾਂ ਆਪ (ਤੁਸੀਂ) ਲਿਖ ਕੇ ਰੱਖੋ, ਤੁਹਾਡੀ ਹਰ ਇੱਟ ਨੂੰ ਮੈਂ ਵਿਕਸਿਤ ਭਾਰਤ ਦੀ ਨੀਂਹ ਮਜ਼ਬੂਤ ਕਰਨ ਦੇ ਲਈ ਉਠਾਵਾਂਗਾ। ਤੁਹਾਡੇ ਹਰ ਪੱਥਰ ਨੂੰ ਮੈਂ ਵਿਕਸਿਤ ਭਾਰਤ ਦੇ ਜੋ ਸੁਪਨਿਆਂ ਨੂੰ ਅਸੀਂ ਲੈ ਕੇ ਚਲੇ ਹਾਂ, ਉਸ ਦੀ ਨੀਂਹ ਮਜ਼ਬੂਤ ਕਰਨ ਦੇ ਲਈ ਮੈਂ ਲਗਾ ਦਿਆਂਗਾ ਅਤੇ ਦੇਸ਼ ਨੂੰ ਉਸ ਸਮ੍ਰਿੱਧੀ ਦੀ ਤਰਫ਼ ਅਸੀਂ ਲੈ ਕੇ ਜਾਵਾਂਗੇ। ਜਿਤਨੇ ਪੱਥਰ ਉਛਾਲਣੇ ਹਨ, ਉਛਾਲ ਲਵੋ, ਤੁਹਾਡਾ ਹਰ ਪੱਥਰ ਭਾਰਤ ਦੇ, ਸਮ੍ਰਿੱਧ ਭਾਰਤ ਦੇ, ਵਿਕਸਿਤ ਭਾਰਤ ਦੇ ਸੁਪਨੇ ਨੂੰ ਵਿਕਸਿਤ ਬਣਾਉਣ ਦੇ ਲਈ ਹਰ ਪੱਥਰ ਨੂੰ ਮੈਂ ਕੰਮ ਵਿੱਚ ਲਵਾਂਗਾ, ਇਹ ਭੀ ਮੈਂ ਤੁਹਾਨੂੰ ਵਿਸ਼ਵਾਸ (ਭਰੋਸਾ) ਦਿਵਾਉਂਦਾ ਹਾਂ।
ਆਦਰਯੋਗ ਸਪੀਕਰ ਸਾਹਿਬ ਜੀ,
ਮੈਂ ਜਾਣਦਾ ਹਾਂ, ਸਾਥੀਆਂ ਦੀਆਂ ਤਕਲੀਫਾਂ ਮੈਂ ਜਾਣਦਾ ਹਾਂ। ਲੇਕਿਨ ਉਹ ਜੋ ਕੁਝ ਭੀ ਬੋਲਦੇ ਹਨ, ਮੈਂ ਦੁਖੀ ਨਹੀਂ ਹੁੰਦਾ ਹਾਂ ਅਤੇ ਦੁਖੀ ਹੋਣਾ ਭੀ ਨਹੀਂ ਚਾਹੀਦਾ। ਕਿਉਂਕਿ ਮੈਂ ਜਾਣਦਾ ਹਾਂ ਇਹ ਨਾਮਦਾਰ ਹਨ, ਅਸੀਂ ਕਾਮਦਾਰ ਹਾਂ। ਅਤੇ ਅਸੀਂ ਕਾਮਦਾਰਾਂ ਨੂੰ ਤਾਂ ਨਾਮਦਾਰਾਂ ਤੋਂ ਸੁਣਨਾ ਹੀ ਪੈਂਦਾ ਹੈ ਇਹ। ਤਾਂ ਨਾਮਦਾਰ ਕੁਝ ਭੀ ਕਹਿੰਦੇ ਰਹਿਣ, ਕੁਝ ਭੀ ਕਹਿਣ ਦੀ ਉਨ੍ਹਾਂ ਨੂੰ ਤਾਂ ਜਨਮਜਾਤ ਅਧਿਕਾਰ ਮਿਲੇ ਹੋਏ ਹਨ ਅਤੇ ਅਸੀਂ ਕਾਮਦਾਰਾਂ ਨੂੰ ਸੁਣਨਾ ਹੁੰਦਾ ਹੈ, ਅਸੀਂ ਸੁਣਦੇ ਭੀ ਰਹਾਂਗੇ ਅਤੇ ਦੇਸ਼ ਨੂੰ ਸਹੇਜਦੇ ਭੀ ਰਹਾਂਗੇ, ਦੇਸ਼ ਨੂੰ ਅੱਗੇ ਵਧਾਉਂਦੇ ਰਹਾਂਗੇ।
ਆਦਰਯੋਗ ਸਪੀਕਰ ਸਾਹਿਬ ਜੀ,
ਤੁਸੀਂ ਮੈਨੂੰ ਇਸ ਪਵਿੱਤਰ ਸਦਨ ਵਿੱਚ ਆਦਰਯੋਗ ਰਾਸ਼ਟਰਪਤੀ ਜੀ ਦੇ ਸੰਬੋਧਨ ਨੂੰ ਸਮਰਥਨ ਕਰਨ ਦੇ ਲਈ ਬੋਲਣ ਦਾ ਅਵਸਰ ਦਿੱਤਾ। ਮੈਂ ਆਦਰਯੋਗ ਰਾਸ਼ਟਰਪਤੀ ਜੀ ਦੇ ਇਸ ਸੰਬੋਧਨ ਨੂੰ ਸਮਰਥਨ ਦਿੰਦੇ ਹੋਏ, ਧੰਨਵਾਦ ਪ੍ਰਸਤਾਵ ‘ਤੇ ਆਭਾਰ ਪ੍ਰਗਟ ਕਰਦੇ ਹੋਏ ਮੇਰੀ ਵਾਣੀ ਨੂੰ ਵਿਰਾਮ ਦਿੰਦਾ ਹਾਂ।