"ਭਾਰਤ ਦੇ ਲੋਕਾਂ ਨੇ ਪਿਛਲੇ 10 ਸਾਲਾਂ ਵਿੱਚ ਸਾਡੀ ਸਰਕਾਰ ਦੇ ਟ੍ਰੈਕ ਰਿਕਾਰਡ ਵਿੱਚ ਵਿਸ਼ਵਾਸ ਜਤਾਇਆ ਹੈ ਅਤੇ ਸਾਨੂੰ ਤੀਜੀ ਵਾਰ ਸੁਸ਼ਾਸਨ ਜਾਰੀ ਰੱਖਣ ਦਾ ਮੌਕਾ ਦਿੱਤਾ ਹੈ"
“ਲੋਕਾਂ ਨੇ ‘ਜਨ ਸੇਵਾ ਹੀ ਪ੍ਰਭੁ ਸੇਵਾ’ਭਾਵ ਮਨੁੱਖਤਾ ਦੀ ਸੇਵਾ ਹੀ ਪ੍ਰਮਾਤਮਾ ਦੀ ਸੇਵਾ ਦੇ ਵਿਸ਼ਵਾਸ ਨਾਲ ਨਾਗਰਿਕਾਂ ਦੀ ਸੇਵਾ ਕਰਨ ਦੀ ਸਾਡੀ ਵਚਨਬੱਧਤਾ ਨੂੰ ਦੇਖਿਆ ਹੈ"
"ਲੋਕਾਂ ਨੇ ਭ੍ਰਿਸ਼ਟਾਚਾਰ ਲਈ ਸਿਫ਼ਰ ਸਹਿਣਸ਼ੀਲਤਾ ਦਾ ਇਨਾਮ ਦਿੱਤਾ ਹੈ"
"ਅਸੀਂ ਤੁਸ਼ਟੀਕਰਨ ਦੀ ਬਜਾਏ ਸੰਤੁਸ਼ਟੀਕਰਨ ਲਈ ਕੰਮ ਕੀਤਾ"
140 ਕਰੋੜ ਨਾਗਰਿਕਾਂ ਦਾ ਵਿਸ਼ਵਾਸ, ਉਮੀਦਾਂ ਅਤੇ ਭਰੋਸਾ ਵਿਕਾਸ ਦੀ ਪ੍ਰੇਰਣਾ ਸ਼ਕਤੀ ਬਣੇ ਹਨ"
"ਰਾਸ਼ਟਰ ਪ੍ਰਥਮ ਸਾਡਾ ਇੱਕੋ ਇੱਕ ਟੀਚਾ"
"ਜਦੋਂ ਕੋਈ ਦੇਸ਼ ਵਿਕਸਤ ਹੁੰਦਾ ਹੈ, ਤਾਂ ਆਉਣ ਵਾਲੀਆਂ ਪੀੜ੍ਹੀਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਇੱਕ ਮਜ਼ਬੂਤ ਬੁਨਿਆਦ ਰੱਖੀ ਜਾਂਦੀ ਹੈ"
"ਤੀਜੇ ਕਾਰਜਕਾਲ ਵਿੱਚ, ਅਸੀਂ ਤਿੰਨ ਗੁਣਾ ਗਤੀ ਨਾਲ ਕੰਮ ਕਰਾਂਗੇ, ਤਿੰਨ ਗੁਣਾ ਊਰਜਾ ਲਗਾਵਾਂਗੇ ਅਤੇ ਤਿੰਨ ਗੁਣਾ ਨਤੀਜੇ ਦੇਵਾਂਗੇ"

ਮਾਣਯੋਗ ਸਪੀਕਰ ਜੀ,

ਮੈਂ ਰਾਸ਼ਟਰਪਤੀ ਜੀ ਦੇ ਭਾਸ਼ਣ ਦੇ ਪ੍ਰਤੀ ਆਭਾਰ ਵਿਅਕਤ ਕਰਨ ਦੇ ਲਈ ਉਪਸਥਿਤ ਹੋਇਆ ਹਾਂ।

ਮਾਣਯੋਗ ਸਪੀਕਰ ਜੀ,

ਸਾਡੇ ਮਾਣਯੋਗ ਰਾਸ਼ਟਰਪਤੀ ਜੀ ਨੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਆਪਣੇ ਪ੍ਰਵਚਨ ਵਿੱਚ ਵਿਸਤਾਰ ਦਿੱਤਾ ਹੈ। ਮਾਣਯੋਗ ਰਾਸ਼ਟਰਪਤੀ ਮਹੋਦਯ ਨੇ ਅਹਿਮ ਵਿਸ਼ੇ ਉਠਾਏ ਹਨ। ਮਾਣਯੋਗ ਰਾਸ਼ਟਰਪਤੀ ਜੀ ਨੇ ਸਾਡਾ ਸਾਰਿਆਂ ਦਾ ਅਤੇ ਦੇਸ਼ ਦਾ ਮਾਰਗਦਰਸ਼ਨ ਕੀਤਾ ਹੈ, ਇਸ ਦੇ ਲਈ ਮੈਂ ਰਾਸ਼ਟਰਪਤੀ ਜੀ ਦਾ ਹਿਰਦੇ ਤੋਂ ਆਭਾਰ ਵਿਅਕਤ ਕਰਦਾ ਹਾਂ।

ਮਾਣਯੋਗ ਸਪੀਕਰ ਜੀ,

ਕੱਲ੍ਹ ਅਤੇ ਅੱਜ ਕਈ ਮਾਣਯੋਗ ਮੈਂਬਰਾਂ ਨੇ ਰਾਸ਼ਟਰਪਤੀ ਜੀ  ਦੇ ਭਾਸ਼ਣ ‘ਤੇ ਆਪਣੇ ਵਿਚਾਰ ਵਿਅਕਤ ਕੀਤੇ ਹਨ। ਮੈਂ ਖਾਸ ਕਰਕੇ ਜੋ ਪਹਿਲੀ ਵਾਰ ਸਾਂਸਦ ਬਣ ਕੇ ਸਾਡੇ ਦਰਮਿਆਨ ਆਏ ਹਨ ਅਤੇ ਉਨ੍ਹਾਂ ਵਿੱਚੋਂ ਕੁਝ ਮਾਣਯੋਗ ਸਾਥੀਆਂ ਨੇ ਆਪਣੇ ਜੋ ਵਿਚਾਰ ਵਿਅਕਤ ਕੀਤੇ, ਸੰਸਦ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਕੀਤੇ, ਉਨ੍ਹਾਂ ਦਾ ਵਿਵਹਾਰ ਅਜਿਹਾ ਸੀ ਜਿਵੇਂ ਇੱਕ ਅਨੁਭਵੀ ਸਾਂਸਦ ਦਾ ਹੁੰਦਾ ਹੈ। ਅਤੇ ਇਸ ਲਈ ਪਹਿਲੀ ਵਾਰ ਆਉਣ ਦੇ ਬਾਵਜੂਦ ਵੀ ਉਨ੍ਹਾਂ ਨੇ ਸਦਨ ਦੇ ਮਾਣ ਨੂੰ ਵਧਾਇਆ ਹੈ ਅਤੇ ਉਨ੍ਹਾਂ ਨੇ ਆਪਣੇ ਵਿਚਾਰਾਂ ਨਾਲ ਇਸ debate ਨੂੰ ਹੋਰ ਜ਼ਿਆਦਾ ਕੀਮਤੀ ਬਣਾਇਆ ਹੈ।

ਮਾਣਯੋਗ ਸਪੀਕਰ ਜੀ,

ਦੇਸ਼ ਨੇ ਇੱਕ ਸਫ਼ਲ ਚੋਣ ਅਭਿਯਾਨ ਨੂੰ ਪਾਰ ਕਰਦੇ ਹੋਏ ਵਿਸ਼ਵ ਨੂੰ ਦਿਖਾ ਦਿੱਤਾ ਹੈ ਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਚੋਣ ਅਭਿਯਾਨ ਸੀ। ਦੇਸ਼ ਦੀ ਜਨਤਾ ਨੇ ਦੁਨੀਆ ਦੇ ਸਭ ਤੋਂ ਵੱਡੇ ਚੋਣ ਅਭਿਯਾਨ ਵਿੱਚ, ਜਨਤਾ ਨੇ ਸਾਨੂੰ ਚੁਣਿਆ ਹੈ।

ਅਤੇ ਮਾਣਯੋਗ ਸਪੀਕਰ ਜੀ,

ਮੈਂ ਕੁਝ ਲੋਕਾਂ ਦੀ ਪੀੜਾ ਸਮਝ ਸਕਦਾ ਹਾਂ ਕਿ ਲਗਾਤਾਰ ਝੂਠ ਚਲਾਉਣ ਦੇ ਬਾਵਜੂਦ ਵੀ ਉਨ੍ਹਾਂ ਦੀ ਘੋਰ ਹਾਰ ਹੋਈ ਅਤੇ ਲੋਕਤੰਤਰ ਦੇ, ਮਾਣਯੋਗ ਸਪੀਕਰ ਜੀ, ਇਹ ਵਿਸ਼ਵ ਦਾ ਸਭ ਤੋਂ ਵੱਡਾ ਚੋਣ ਅਭਿਯਾਨ ਅਤੇ ਉਸ ਵਿੱਚ ਭਾਰਤ ਦੀ ਜਨਤਾ ਨੇ ਸਾਨੂੰ ਤੀਸਰੀ ਵਾਰ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਇਹ ਆਪਣੇ ਆਪ ਵਿੱਚ ਲੋਕਤੰਤਰੀ ਵਿਸ਼ਵ ਦੇ ਲਈ ਬਹੁਤ ਹੀ ਮਹੱਤਵਪੂਰਨ ਘਟਨਾ ਹੈ, ਬਹੁਤ ਹੀ ਗੌਰਵਪੂਰਨ ਘਟਨਾ ਹੈ।

ਮਾਣਯੋਗ ਸਪੀਕਰ ਜੀ,

ਸਾਨੂੰ ਹਰ ਕਸੌਟੀ ‘ਤੇ ਕਸਣ ਦੇ ਬਾਅਦ ਦੇਸ਼ ਦੀ ਜਨਤਾ ਨੇ ਇਹ ਜਨਾਦੇਸ਼ ਦਿੱਤਾ ਹੈ। ਜਨਤਾ ਨੇ ਸਾਡੇ 10 ਵਰ੍ਹੇ ਦੇ ਟ੍ਰੈਕ ਰਿਕਾਰਡ ਨੂੰ ਦੇਖਿਆ ਹੈ। ਜਨਤਾ ਨੇ ਦੇਖਿਆ ਹੈ ਕਿ ਗ਼ਰੀਬਾਂ ਦੀ ਭਲਾਈ ਲਈ ਅਸੀਂ ਜਿਸ ਸਮਰਪਣ-ਭਾਵ ਨਾਲ ਜਨਸੇਵਾ ਹੀ ਪ੍ਰਥਮ ਸੇਵਾ ਇਸ ਮੰਤਰ ਨੂੰ ਕ੍ਰਿਤਾਰਥ ਕਰਦੇ ਹੋਏ, ਅਸੀਂ ਜੋ ਕਾਰਜ ਕੀਤਾ ਹੈ ਉਸ ਦੇ ਕਾਰਨ 10 ਵਰ੍ਹਿਆਂ ਵਿੱਚ 25 ਕਰੋੜ ਗਰੀਬ ਗ਼ਰੀਬੀ ਤੋਂ ਬਾਹਰ ਨਿਕਲੇ ਹਨ। ਦੇਸ਼ ਦੀ ਆਜ਼ਾਦੀ ਦੇ ਕਾਲਖੰਡ ਵਿੱਚ ਇਤਨੇ ਘੱਟ ਸਮੇਂ ਵਿੱਚ, ਇਤਨੇ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਨਿਕਾਲਣ ਦਾ ਇਹ ਸਫ਼ਲ ਪ੍ਰਯਾਸ ਇਨ੍ਹਾਂ ਚੋਣਾਂ ਵਿੱਚ ਸਾਡੇ ਲਈ ਅਸ਼ੀਰਵਾਦ ਦਾ ਕਾਰਨ ਬਣਿਆ ਹੈ।

ਮਾਣਯੋਗ ਸਪੀਕਰ ਜੀ,

ਅਸੀਂ 2014 ਵਿੱਚ ਜਦੋਂ ਪਹਿਲੀ ਵਾਰ ਜਿੱਤ ਕੇ ਆਏ ਸੀ ਤਾਂ ਚੋਣਾਂ ਦੇ ਅਭਿਯਾਨ ਵਿੱਚ ਵੀ ਅਸੀਂ ਕਿਹਾ ਸੀ ਕਿ ਸਾਡਾ ਕ੍ਰਪਸ਼ਨ ਦੇ ਪ੍ਰਤੀ zero tolerance ਰਹੇਗਾ। ਅਤੇ ਅੱਜ ਮੈਨੂੰ ਮਾਣ ਹੈ ਕਿ ਸਾਡੀ ਸਰਕਾਰ ਨੇ ਦੇਸ਼ ਦੀ ਸਧਾਰਣ ਮਾਨਵੀ ਜੋ ਕ੍ਰਪਸ਼ਨ ਦੇ ਕਾਰਨ ਪੀੜ੍ਹਤ ਹੈ, ਦੇਸ਼ ਨੂੰ ਕ੍ਰਪਸ਼ਨ ਨੇ ਦੀਮਕ ਦੀ ਤਰ੍ਹਾਂ ਖੋਖਲਾ ਕਰ ਦਿੱਤਾ ਹੈ। ਅਜਿਹੇ ਵਿੱਚ ਭ੍ਰਿਸ਼ਟਾਚਾਰ ਦੇ ਪ੍ਰਤੀ ਸਾਡੀ ਜੋ zero tolerance ਨੀਤੀ ਹੈ, ਅੱਜ ਦੇਸ਼ ਨੇ ਸਾਨੂੰ ਉਸ ਦੇ ਲਈ ਅਸ਼ੀਰਵਾਦ ਦਿੱਤਾ ਹੈ।

ਮਾਣਯੋਗ ਸਪੀਕਰ ਜੀ,

ਅੱਜ ਦੁਨੀਆ ਭਰ ਵਿੱਚ ਭਾਰਤ ਦੀ ਸਾਖ ਵਧੀ ਹੈ। ਅੱਜ ਵਿਸ਼ਵ ਵਿੱਚ ਭਾਰਤ ਦਾ ਗੌਰਵ ਹੋ ਰਿਹਾ ਹੈ ਅਤੇ ਭਾਰਤ ਦੀ ਤਰਫ ਦੇਖਣ ਦਾ ਨਜ਼ਰੀਆ ਵੀ ਇੱਕ ਗੌਰਵਪੂਰਨ ਨਜ਼ਰੀਆ ਹਰ ਭਾਰਤਵਾਸੀ ਅਨੁਭਵ ਕਰਦਾ ਹੈ।

ਮਾਣਯੋਗ ਸਪੀਕਰ ਜੀ,

ਦੇਸ਼ ਦੀ ਜਨਤਾ ਨੇ ਦੇਖਿਆ ਹੈ ਕਿ ਸਾਡਾ ਇੱਕਮਾਤਰ ਲਕਸ਼ nation first ਹੈ, ਭਾਰਤ ਸਰਵਪ੍ਰਥਮ ਹੈ। ਸਾਡੇ ਹਰ ਨੀਤੀ, ਸਾਡੇ ਹਰ ਨਿਰਣੇ, ਸਾਰੇ ਹਰ ਕਾਰਜ ਦਾ ਇੱਕ ਹੀ ਤਰਾਜ਼ੂ ਰਿਹਾ ਹੈ ਕਿ ਭਾਰਤ ਪ੍ਰਥਮ ਅਤੇ ਭਾਰਤ ਦੀ ਪ੍ਰਥਮ ਦੀ ਭਾਵਨਾ ਦੇ ਨਾਲ ਦੇਸ਼ ਵਿੱਚ ਜੋ ਜ਼ਰੂਰੀ reform ਸਨ, ਉਸ reform ਨੂੰ ਵੀ ਅਸੀਂ ਲਗਾਤਾਰ ਜਾਰੀ ਰੱਖਿਆ ਹੈ। 10 ਵਰ੍ਹੇ ਵਿੱਚ ਸਾਡੀ ਸਰਕਾਰ ‘ਸਬਕਾ ਸਾਥ ਸਬਕਾ ਵਿਕਾਸ’ ਇਸ ਮੰਤਰ ਨੂੰ ਲੈ ਕੇ ਲਗਾਤਾਰ ਦੇਸ਼ ਦੇ ਸਾਰੇ ਲੋਕਾਂ ਦੀ ਭਲਾਈ ਕਰਨ ਦਾ ਪ੍ਰਯਾਸ ਕਰਦੀ ਰਹੀ ਹੈ।

ਮਾਣਯੋਗ ਸਪੀਕਰ ਜੀ,

ਅਸੀਂ ਉਨ੍ਹਾਂ ਸਿਧਾਂਤਾਂ ਨੂੰ ਸਮਰਪਿਤ ਹਾਂ ਜਿਸ ਵਿੱਚ ਭਾਰਤ ਦੇ ਸੰਵਿਧਾਨ ਦੇ ਸਪਿਰਟ ਦੇ ਅਨੁਸਾਰ ਸਰਵਪੰਥ ਸਮਭਾਵ ਉਸ ਵਿਚਾਰ ਨੂੰ ਸਭ ਤੋਂ ਉੱਪਰ ਰੱਖਦੇ ਹੋਏ ਅਸੀਂ ਦੇਸ਼ ਦੀ ਸੇਵਾ ਕਰਨ ਦਾ ਪ੍ਰਯਾਸ ਕੀਤਾ ਹੈ।

ਮਾਣਯੋਗ ਸਪੀਕਰ ਜੀ,

ਇਸ ਦੇਸ਼ ਨੇ ਲੰਬੇ ਅਰਸੇ ਤੱਕ ਤੁਸ਼ਟੀਕਰਣ ਦੀ ਰਾਜਨੀਤੀ ਵੀ ਦੇਖੀ, ਇਸ ਦੇਸ਼ ਨੇ ਲੰਬੇ ਅਰਸੇ ਤੱਕ ਤੁਸ਼ਟੀਕਰਣ ਦਾ ਗਵਰਨੈਂਸ ਦਾ ਮਾਡਲ ਵੀ ਦੇਖਿਆ। ਦੇਸ਼ ਨੇ ਪਹਿਲੀ ਵਾਰ secularism ਦਾ ਇੱਕ ਪੂਰਾ ਅਸੀਂ ਜੋ ਪ੍ਰਯਾਸ ਕੀਤਾ ਅਤੇ ਉਹ ਅਸੀਂ ਤੁਸ਼ਟੀਕਰਣ ਨਹੀਂ, ਸੰਤੁਸ਼ਟੀਕਰਣ ਅਤੇ ਸੰਤੁਸ਼ਟੀਕਰਣ ਦੇ ਵਿਚਾਰ ਨੂੰ ਲੈ ਕੇ ਅਸੀਂ ਚਲੇ ਹਾਂ। ਅਤੇ ਜਦੋਂ ਅਸੀਂ ਸੰਤੁਸ਼ਟੀਕਰਣ ਦੀ ਗੱਲ ਕਰਦੇ ਹਾਂ ਤਾਂ ਇਸ ਦਾ ਮਤਲਬ ਹੈ ਕਿ ਹਰ ਯੋਜਨਾ ਦਾ ਸੈਚੁਰੇਸ਼ਨ। ਗਵਰਨੈਂਸ ਦੀ ਆਖਰੀ ਵਿਅਕਤੀ ਤੱਕ ਪਹੁੰਚਣ ਦੀ ਸਾਡੀ ਜੋ ਸੰਕਲਪਨਾ ਹੈ ਇਸ ਨੂੰ ਪਰਿਪੂਰਣ ਕਰਨਾ। ਅਤੇ ਜਦੋਂ ਅਸੀਂ ਸੈਚੁਰੇਸ਼ਨ ਦੇ ਸਿਧਾਂਤ ਨੂੰ ਲੈ ਕੇ ਚਲਦੇ ਹਾਂ ਤਾਂ ਸੈਚੁਰੇਸ਼ਨ ਸੱਚੇ ਅਰਥ ਵਿੱਚ ਸਮਾਜਿਕ ਨਿਆਂ ਹੁੰਦਾ ਹੈ। ਸੈਚੁਰੇਸ਼ਨ ਸੱਚੇ ਅਰਥ ਵਿੱਚ secularism ਹੁੰਦਾ ਹੈ ਅਤੇ ਉਸੇ ਨੂੰ ਦੇਸ਼ ਦੀ ਜਨਤਾ ਨੇ ਸਾਨੂੰ ਤੀਸਰੀ ਵਾਰ ਬਿਠਾ ਕੇ ਮੋਹਰ ਲਗਾ ਦਿੱਤੀ ਹੈ।

ਮਾਣਯੋਗ ਸਪੀਕਰ ਜੀ,

Appeasement ਨੇ ਇਸ ਦੇਸ਼ ਨੂੰ ਤਬਾਹ ਕਰਕੇ ਰੱਖਿਆ ਹੈ ਅਤੇ ਇਸ ਲਈ ਅਸੀਂ justice to all, appeasement to none ਇਸ ਸਿਧਾਂਤ ਨੂੰ ਲੈ ਕੇ ਚਲੇ ਹਾਂ।

ਮਾਣਯੋਗ ਸਪੀਕਰ ਜੀ,

10 ਵਰ੍ਹੇ ਦੇ ਸਾਡੇ ਕਾਰਜਕਾਲ ਨੂੰ ਦੇਖਣ, ਪਰਖਣ ਦੇ ਬਾਅਦ ਭਾਰਤ ਦੀ ਜਨਤਾ ਨੇ ਸਾਡਾ ਸਮਰਥਨ ਕੀਤਾ ਹੈ।

ਮਾਣਯੋਗ ਸਪੀਕਰ ਜੀ,

ਸਾਨੂੰ ਫਿਰ ਇੱਕ ਵਾਰ 140  ਕਰੋੜ ਦੇਸ਼ਵਾਸੀਆਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ।

ਮਾਣਯੋਗ ਸਪੀਕਰ ਜੀ,

ਇਨ੍ਹਾਂ ਚੋਣਾਂ ਨੇ ਇਸ ਗੱਲ ਨੂੰ ਸਿੱਧ ਕੀਤਾ ਹੈ ਕਿ ਭਾਰਤ ਦੀ ਜਨਤਾ ਕਿਤਨੀ ਪਰਿਪੱਖ ਹੈ, ਭਾਰਤ ਦੀ ਜਨਤਾ ਕਿਤਨੇ ਵਿਵੇਕਪੂਰਣ ਨਾਲ ਅਤੇ ਕਿਤਨੇ ਉੱਚ ਆਦਰਸ਼ਾਂ ਨੂੰ ਲੈ ਕੇ ਆਪਣੇ ਵਿਵੇਕ ਦਾ ਸਦਬੁੱਧੀ ਨਾਲ ਉਪਯੋਗ ਕਰਦੀ ਹੈ। ਅਤੇ ਉਸੇ ਦਾ ਨਤੀਜਾ ਹੈ ਕਿ ਅੱਜ ਤੀਸਰੀ ਵਾਰ ਅਸੀਂ ਤੁਹਾਡੇ ਸਾਹਮਣੇ, ਦੇਸ਼ ਦੀ ਜਨਤਾ ਦੇ ਸਾਹਮਣੇ ਨਿਮਰਤਾਪੂਰਵਕ ਸੇਵਾ ਕਰਨ ਦੇ ਲਈ ਉਪਸਥਿਤ ਹੋਏ ਹਾਂ ।

ਮਾਣਯੋਗ ਸਪੀਕਰ ਜੀ,

ਦੇਸ਼ ਦੀ ਜਨਤਾ ਨੇ ਸਾਡੀਆਂ ਨੀਤੀਆਂ ਨੂੰ ਦੇਖਿਆ ਹੈ। ਸਾਡੀ ਨੀਯਤ, ਸਾਡੀ ਨਿਸ਼ਠਾ ਉਸ ‘ਤੇ ਦੇਸ਼ ਦੀ ਜਨਤਾ ਨੇ ਭਰੋਸਾ ਕੀਤਾ ਹੈ ।

ਮਾਣਯੋਗ ਸਪੀਕਰ ਜੀ,

ਇਨ੍ਹਾਂ ਚੋਣਾਂ ਵਿੱਚ ਅਸੀਂ ਜਨਤਾ ਦੇ ਦਰਮਿਆਨ ਇੱਕ ਵੱਡੇ ਸੰਕਲਪ ਦੇ ਨਾਲ ਦੇਸ਼ ਦੀ ਜਨਤਾ ਦੇ ਕੋਲ ਅਸ਼ੀਰਵਾਦ ਮੰਗਣ ਦੇ ਲਈ ਗਏ ਸੀ। ਅਤੇ ਅਸੀਂ ਅਸ਼ੀਰਵਾਦ ਮੰਗਿਆ ਸੀ ਵਿਕਸਿਤ ਭਾਰਤ ਦੇ ਸਾਡੇ ਸੰਕਲਪ ਦੇ ਲਈ। ਅਸੀਂ ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਇੱਕ ਪ੍ਰਤੀਬੱਧਤਾ ਦੇ ਨਾਲ, ਇੱਕ ਸ਼ੁਭਨਿਸ਼ਠਾ ਦੇ ਨਾਲ, ਜਨ ਸਧਾਰਣ ਦੀ ਭਲਾਈ ਕਰਨ ਦੇ ਇਰਾਦੇ ਨਾਲ ਗਏ ਸੀ। ਜਨਤਾ ਨੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਚਾਰ ਚੰਨ ਲਗਾ ਕੇ ਫਿਰ ਤੋਂ ਇੱਕ ਵਾਰ ਸਾਨੂੰ ਜੇਤੂ ਬਣਾ ਕੇ ਦੇਸ਼ ਦੀ ਜਨਤਾ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ।

ਮਾਣਯੋਗ ਸਪੀਕਰ ਜੀ,

ਜਦੋਂ ਦੇਸ਼ ਵਿਕਸਿਤ ਹੁੰਦਾ ਹੈ ਤਦ ਕੋਟਿ-ਕੋਟਿ ਜਨਾਂ ਦੇ ਸੁਪਨੇ ਪੂਰੇ ਹੁੰਦੇ ਹਨ। ਦੇਸ਼ ਜਦੋਂ ਵਿਕਸਿਤ ਹੁੰਦਾ ਹੈ ਤਦ ਕੋਟਿ-ਕੋਟਿ ਜਨਾਂ ਦੇ ਸੰਕਲਪ ਸਿੱਧ ਹੁੰਦੇ ਹਨ।

ਮਾਣਯੋਗ ਸਪੀਕਰ ਜੀ,

ਜਦੋਂ ਦੇਸ਼ ਵਿਕਸਿਤ ਹੁੰਦਾ ਹੈ ਤਦ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਵੀ ਇੱਕ ਮਜ਼ਬੂਤ ਨੀਂਹ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਤਿਆਰ ਹੋ ਜਾਂਦੀ ਹੈ।

ਮਾਣਯੋਗ ਸਪੀਕਰ ਜੀ,

ਵਿਕਸਿਤ ਭਾਰਤ ਦਾ ਸਿੱਧਾ-ਸਿੱਧਾ ਲਾਭ ਸਾਡੇ ਦੇਸ਼ ਦੇ ਨਾਗਰਿਕਾਂ ਦੀ ਗਰਿਮਾ, ਸਾਡੇ ਦੇਸ਼ ਦੇ ਨਾਗਰਿਕਾਂ ਦੇ quality of life ਵਿੱਚ ਸੁਧਾਰ ਇਹ ਸੁਭਾਵਿਕ ਸਾਨੂੰ ਵਿਕਸਿਤ ਭਾਰਤ ਹੋਣ ਨਾਲ ਦੇਸ਼ ਦੇ ਕੋਟਿ-ਕੋਟਿ ਜਨਾਂ ਦੀ ਕਿਸਮਤ ਵਿੱਚ ਆਉਂਦਾ ਹੈ। ਆਜ਼ਾਦੀ ਦੇ ਬਾਅਦ ਮੇਰੇ ਦੇਸ਼ ਦਾ ਸਧਾਰਣ ਨਾਗਰਿਕ ਇਨ੍ਹਾਂ ਚੀਜ਼ਾਂ ਦੇ ਲਈ ਤਰਸਦਾ ਰਿਹਾ ਹੈ।

ਮਾਣਯੋਗ ਸਪੀਕਰ ਜੀ,

ਜਦੋਂ ਵਿਕਸਿਤ ਭਾਰਤ ਹੁੰਦਾ ਹੈ ਤਦ ਸਾਡੇ ਪਿੰਡਾਂ ਦੀ ਸਥਿਤੀ, ਸਾਡੇ ਸ਼ਹਿਰਾਂ ਦੀ ਸਥਿਤੀ ਉਸ ਵਿੱਚ ਵੀ ਬਹੁਤ ਵੱਡਾ ਸੁਧਾਰ ਹੁੰਦਾ ਹੈ। ਪਿੰਡ ਦੇ ਜੀਵਨ ਵਿੱਚ ਗੌਰਵ ਵੀ ਹੁੰਦਾ ਹੈ, ਗਰਿਮਾ ਵੀ ਹੁੰਦੀ ਹੈ ਅਤੇ ਵਿਕਾਸ ਦੇ ਨਵੇਂ-ਨਵੇਂ ਅਵਸਰ ਵੀ ਹੁੰਦੇ ਹਨ। ਸਾਡੇ ਸ਼ਹਿਰਾਂ ਦਾ ਵਿਕਾਸ ਵੀ ਇੱਕ ਅਵਸਰ ਦੇ ਰੂਪ ਵਿੱਚ ਵਿਕਸਿਤ ਭਾਰਤ ਵਿੱਚ ਉੱਭਰਦਾ ਹੈ ਤਦ ਦੁਨੀਆ ਦੀ ਵਿਕਾਸ ਯਾਤਰਾ ਵਿੱਚ ਭਾਰਤ ਦੇ ਸ਼ਹਿਰ ਵੀ ਬਰਾਬਰੀ ਕਰਨਗੇ ਇਹ ਸਾਡਾ ਸੁਪਨਾ ਹੈ।

ਮਾਣਯੋਗ ਸਪੀਕਰ ਜੀ,

ਵਿਕਸਿਤ ਭਾਰਤ ਦਾ ਮਤਲਬ ਹੁੰਦਾ ਹੈ ਕੋਟਿ-ਕੋਟਿ ਨਾਗਰਿਕਾਂ ਨੂੰ ਕੋਟਿ-ਕੋਟਿ ਅਵਸਰ ਉਪਲਬਧ ਹੁੰਦੇ ਹਨ। ਅਨੇਕ-ਅਨੇਕ ਅਵਸਰ ਉਪਲਬਧ ਹੁੰਦੇ ਹਨ ਅਤੇ ਉਹ ਆਪਣੇ ਕੌਸ਼ਲ, ਆਪਣੀ ਸਮਰੱਥਾ ਅਤੇ ਸੰਸਾਧਨਾਂ ਦੇ ਅਨੁਸਾਰ ਵਿਕਾਸ ਦੀਆਂ ਨਵੀਆਂ ਸੀਮਾਵਾਂ ਨੂੰ ਪ੍ਰਾਪਤ ਕਰ ਸਕਦਾ ਹੈ।

ਮਾਣਯੋਗ ਸਪੀਕਰ ਜੀ,

ਮਾਣਯੋਗ ਸਪੀਕਰ ਜੀ,

ਮਾਣਯੋਗ ਸਪੀਕਰ ਜੀ,

 

ਮੈਂ ਅੱਜ ਤੁਹਾਡੇ ਮਾਧਿਅਮ ਨਾਲ ਦੇਸ਼ਵਾਸੀਆਂ ਨੂੰ ਵਿਸ਼ਵਾਸ ਦਿਲਾਉਂਦਾ ਹਾਂ, ਮੈਂ ਦੇਸ਼ਵਾਸੀਆਂ ਨੂੰ ਵਿਸ਼ਵਾਸ ਦਿਲਾਉਂਦਾ ਹਾਂ ਕਿ ਵਿਕਸਿਤ ਭਾਰਤ  ਦੇ ਜਿਸ ਸੰਕਲਪ ਨੂੰ ਲੈ ਕੇ ਅਸੀਂ ਚਲੇ ਹਾਂ ਉਸ ਸੰਕਲਪ ਦੀ ਪੂਰਤੀ ਦੇ ਲਈ ਅਸੀਂ ਭਰਪੂਰ ਪ੍ਰਯਾਸ ਕਰਾਂਗੇ, ਪੂਰੀ ਨਿਸ਼ਠਾ ਨਾਲ ਕਰਾਂਗੇ, ਪੂਰੀ ਇਮਾਨਦਾਰੀ ਨਾਲ ਕਰਾਂਗੇ ਅਤੇ ਸਾਡਾ ਸਮੇਂ ਦਾ ਪਲ-ਪਲ ਅਤੇ ਸਾਡੇ ਸਰੀਰ ਦਾ ਕਣ-ਕਣ ਅਸੀਂ ਦੇਸ਼ਵਾਸੀਆਂ ਨੂੰ ਵਿਕਸਿਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਲਗਾਵਾਂਗੇ। ਅਸੀਂ ਦੇਸ਼ ਦੀ ਜਨਤਾ ਨੂੰ ਕਿਹਾ ਸੀ 24 by7 for 2047। ਅੱਜ ਮੈਂ ਇਸ ਸਦਨ ਵਿੱਚ ਦੋਹਰਾਉਂਦਾ ਹਾਂ ਕਿ ਅਸੀਂ ਉਸ ਕੰਮ ਨੂੰ ਜ਼ਰੂਰ ਪੂਰਾ ਕਰਾਂਗੇ।

ਮਾਣਯੋਗ ਸਪੀਕਰ ਜੀ,

2014 ਦੇ ਉਨ੍ਹਾਂ ਦਿਨਾਂ ਨੂੰ ਯਾਦ ਕਰੋ, ਉਨ੍ਹਾਂ 2014 ਦੇ ਉਨ੍ਹਾਂ ਦਿਨਾਂ ਨੂੰ ਯਾਦ ਕਰੋਗੇ ਤਾਂ ਸਾਡੇ ਧਿਆਨ ਵਿੱਚ ਆਵੇਗਾ ਕਿ ਸਾਡੇ ਦੇਸ਼ ਦੇ ਲੋਕਾਂ ਨੇ ਉਨ੍ਹਾਂ ਦਾ ਆਤਮਵਿਸ਼ਵਾਸ ਖੋ ਚੁੱਕਿਆ ਸੀ, ਦੇਸ਼ ਨਿਰਾਸ਼ਾ ਦੀ ਗਰਤ ਵਿੱਚ ਡੁੱਬ ਚੁਕਿਆ ਸੀ। ਐਸੇ ਵਿੱਚ 2014 ਦੇ ਪਹਿਲੇ ਦੇਸ਼ ਨੇ ਜੋ ਸਭ ਤੋਂ ਵੱਡਾ ਨੁਕਸਾਨ ਭੁਗਤਿਆ ਸੀ, ਜੋ ਸਭ ਤੋਂ ਵੱਡੀ ਅਮਾਨਤ ਖੋਈ ਸੀ, ਉਹ ਸੀ  ਦੇਸ਼ਵਾਸੀਆਂ ਦਾ ਆਤਮਵਿਸ਼ਵਾਸ। ਅਤੇ ਜਦੋਂ ਵਿਸ਼ਵਾਸ ਅਤੇ ਆਤਮਵਿਸ਼ਵਾਸ ਖੋ ਜਾਂਦਾ ਹੈ ਤਦ ਉਸ ਵਿਅਕਤੀ ਨੂੰ, ਉਸ ਸਮਾਜ ਨੂੰ, ਉਸ ਦੇਸ਼ ਨੂੰ ਖੜ੍ਹਾ ਹੋਣ ਮੁਸ਼ਕਲ ਹੋ ਜਾਂਦਾ ਹੈ। ਅਤੇ ਉਸ ਸਮੇਂ ਸਧਾਰਣ ਮਾਨਵੀ ਦੇ ਮੂੰਹ ਤੋਂ ਇਹੀ ਨਿਕਲਦਾ ਸੀ ਕਿ ਉਹ ਇਸ ਦੇਸ਼ ਦਾ ਕੁਝ ਨਹੀਂ ਹੋ ਸਕਦਾ, ਉਸ ਸਮੇਂ ਹਰ ਜਗ੍ਹਾ ਇਹ ਸੱਤ ਸ਼ਬਦ ਸੁਣਾਈ ਦਿੰਦੇ ਸਨ। ਇਸ ਦੇਸ਼ ਦਾ ਕੁਝ ਨਹੀਂ ਹੋ ਸਕਦਾ। ਇਹੀ ਸ਼ਬਦ 2014 ਦੇ ਪਹਿਲੇ ਸੁਣਾਈ ਦਿੰਦੇ ਸਨ। ਭਾਰਤੀਆਂ ਦੀ ਹਤਾਸ਼ਾ ਦੇ ਇਹ ਸੱਤ ਸ਼ਬਦ ਇੱਕ ਤਰ੍ਹਾਂ ਨਾਲ ਪਹਿਚਾਣ ਬਣ ਗਏ ਸਨ। ਉਸ ਸਮੇਂ ਹਰ ਰੋਜ਼ ਅਖਬਾਰ ਖੋਲਦੇ ਸਾਂ ਤਾਂ ਘੁਟਾਲਿਆਂ ਦੀਆਂ ਖਬਰਾਂ ਹੀ ਪੜ੍ਹਨ ਨੂੰ ਮਿਲਦੀਆਂ ਸਨ। ਅਤੇ ਸੈਂਕੜੇ ਕਰੋੜ ਦੇ ਘੁਟਾਲੇ, ਰੋਜ਼ ਨਵੇਂ ਘੁਟਾਲੇ, ਘੁਟਾਲਿਆਂ ਦਾ ਘੁਟਾਲਿਆਂ ਨਾਲ ਮੁਕਾਬਲਾ, ਇਹ ਘੁਟਾਲੇਬਾਜ਼ ਲੋਕਾਂ ਦੇ ਘੁਟਾਲੇ, ਇਸੇ ਦਾ ਇਹ ਕਾਲਖੰਡ ਸੀ। ਅਤੇ ਬੇਸ਼ਰਮੀ ਦੇ ਨਾਲ ਜਨਤਕ ਤੌਰ ‘ਤੇ ਸਵੀਕਾਰ ਵੀ ਕਰ ਲਿਆ ਜਾਂਦਾ ਸੀ ਕਿ ਦਿੱਲੀ ਤੋਂ ਇੱਕ ਰੁਪਈਆ ਨਿਕਲਦਾ ਹੈ ਤਾਂ 15 ਪੈਸੇ ਪਹੁੰਚਦਾ ਹੈ। ਇੱਕ ਰੁਪਏ ਵਿੱਚ 85 ਪੈਸੇ ਦਾ ਘੁਟਾਲਾ। ਇਸ ਘੁਟਾਲਿਆਂ ਦੀ ਦੁਨੀਆ ਨੇ ਦੇਸ਼ ਨੂੰ ਨਿਰਾਸ਼ਾ ਦੀ ਗਰਤ ਵਿੱਚ ਡੁਬਾ ਦਿੱਤਾ ਸੀ। ਪਾਲਿਸੀ paralysis ਸੀ। ਭਾਈ ਭਤੀਜਾਵਾਦ ਇਤਨਾ ਫੈਲਿਆ ਹੋਇਆ ਸੀ ਕਿ ਜਿਸ ਦੇ ਲਈ ਸਧਾਰਣ ਨੌਜਵਾਨ ਤਾਂ ਆਸ ਹੀ ਛੱਡ ਚੁਕਿਆ ਸੀ ਕਿ ਜੇਕਰ ਕੋਈ ਸਿਫਾਰਿਸ਼ ਕਰਨ ਵਾਲਾ ਨਹੀਂ ਹੈ ਤਾਂ ਜ਼ਿੰਦਗੀ ਅਟਕ ਜਾਵੇਗੀ। ਇਹ ਸਥਿਤੀ ਪੈਦਾ ਹੋਈ ਸੀ। ਗ਼ਰੀਬ ਨੂੰ ਘਰ ਲੈਣਾ ਹੋਵੇ ਤਾਂ ਹਜ਼ਾਰਾਂ ਰੁਪਇਆਂ ਦੀ ਰਿਸ਼ਵਤ ਦੇਣੀ ਪੈਂਦੀ ਸੀ।

ਮਾਣਯੋਗ ਸਪੀਕਰ ਜੀ,

ਅਰੇ ਗੈਸ ਦੇ ਕਨੈਕਸ਼ਨ  ਦੇ ਲਈ , Member Parliament ਦੇ ਇੱਥੇ, ਸਾਂਸਦਾਂ ਦੇ ਇੱਥੇ ਚੰਗੇ ਚੰਗਿਆਂ ਨੂੰ ਚੱਕਰ ਕੱਟਣੇ ਪੈਂਦੇ ਸਨ। ਅਤੇ ਉਹ ਵੀ ਬਿਨਾ ਕਟ ਲਏ ਗੈਸ ਦੇ ਕਨੈਕਸ਼ਨ ਨਹੀਂ ਮਿਲਦੇ ਸਨ।

ਮਾਣਯੋਗ ਸਪੀਕਰ ਜੀ,

ਮੁਫ਼ਤ ਰਾਸ਼ਨ ਵੀ ਪਤਾ ਨਹੀਂ ਕਦੋਂ ਬਜ਼ਾਰ ਵਿੱਚ ਦੁਕਾਨ ‘ਤੇ ਬੋਰਡ ਲਟਕ ਜਾਵੇ। ਹੱਕ ਦਾ ਰਾਸ਼ਨ ਨਹੀਂ ਮਿਲਦਾ ਸੀ, ਉਸ ਦੇ ਲਈ ਵੀ ਰਿਸ਼ਵਤ ਦੇਣੀ ਪੈਂਦੀ ਸੀ ਅਤੇ ਸਾਡੇ ਜ਼ਿਆਦਾਤਰ ਭਾਈ-ਭੈਣਾਂ ਇਤਨੇ ਨਿਰਾਸ਼ ਹੋ ਚੁੱਕੇ ਸਨ ਕਿ ਉਹ ਆਪਣੀ ਕਿਸਮਤ ਨੂੰ ਦੋਸ਼ ਦੇ ਕੇ, ਆਪਣੇ ਨਸੀਬ ਨੂੰ ਦੋਸ਼ ਦੇ ਕੇ ਜ਼ਿੰਦਗੀ ਕੱਟਣ ਦੇ ਲਈ ਮਜ਼ਬੂਰ ਹੋ ਜਾਂਦੇ ਸਨ।

ਮਾਣਯੋਗ ਸਪੀਕਰ ਜੀ,

ਉਹ ਇੱਕ ਵਕਤ ਸੀ 2014 ਦੇ ਪਹਿਲੇ ਜਦੋਂ ਉਹ ਸੱਤ ਸ਼ਬਦ ਹਿੰਦੁਸਤਾਨ ਦੇ ਜਨ ਮਨ ਵਿੱਚ ਸਥਿਰ ਹੋ ਚੁੱਕੇ ਸਨ। ਨਿਰਾਸ਼ਾ ਦੀ ਗਰਤ ਵਿੱਚ ਡੁੱਬਿਆ ਹੋਇਆ ਸਮਾਜ ਸੀ। ਤਦ ਦੇਸ਼ ਦੀ ਜਨਤਾ ਨੇ ਸਾਨੂੰ ਸੇਵਾ ਕਰਨ ਦੇ ਲਈ ਚੁਣਿਆ ਸੀ ਅਤੇ ਉਹ ਪਲ ਦੇਸ਼ ਦੇ ਪਰਿਵਰਤਿਤ ਯੁਗ ਦਾ ਪ੍ਰਾਰੰਭ ਹੋ ਚੁਕਿਆ ਸੀ। ਅਤੇ 10 ਵਰ੍ਹਿਆਂ ਵਿੱਚ ਮੈਂ ਕਹਾਂਗਾ ਕਿ ਮੇਰੀ ਸਰਕਾਰ ਦੀਆਂ ਕਈ ਸਫਲਤਾਵਾਂ ਹਨ, ਅਨੇਕ ਸਿੱਧੀਆਂ ਹਨ। ਲੇਕਿਨ ਇੱਕ ਸਿੱਧੀ ਜਿਸ ਨੇ ਹਰ ਸਿੱਧੀਆਂ ਵਿੱਚ ਵੀ ਜੋਰ ਭਰ ਦਿੱਤਾ, ਤਾਕਤ ਭਰ ਦਿੱਤੀ ਉਹ ਸੀ ਦੇਸ਼ ਨਿਰਾਸ਼ਾ ਦੀ ਗਰਤ ਵਿੱਚ ਨਿਕਲ ਕੇ ਆਸ਼ਾ ਅਤੇ ਵਿਸ਼ਵਾਸ ਦੇ ਨਾਲ ਖੜ੍ਹਾ ਹੋ ਗਿਆ। ਦੇਸ਼ ਵਿੱਚ ਆਤਮਵਿਸ਼ਵਾਸ ਬੁਲੰਦੀ ‘ਤੇ ਪਹੁੰਚਿਆ ਅਤੇ ਉਸ ਦੇ ਕਾਰਨ ਉਹ ਸਭ ਵਕਤ ਦੇ ਜੋ ਸ਼ਬਦ ਸਨ ਦੇਸ਼ ਦੀ ਯੁਵਾ ਪੀੜ੍ਹੀ ਦੀ dictionary ਤੋਂ ਨਿਕਲਣ ਲਗੇ। ਹੌਲੀ-ਹੌਲੀ ਦੇਸ਼ ਦੇ ਮਨ ਵਿੱਚ ਸਥਿਰ ਹੋ ਗਿਆ। ਜੋ 2014 ਤੋਂ ਪਹਿਲੇ ਕਹਿੰਦੇ ਸਨ ਕੁਝ ਨਹੀਂ ਹੋ ਸਕਦਾ, ਉਹ ਕਹਿਣ ਲਗੇ ਕਿ ਹੁਣ ਇਸ ਦੇਸ਼ ਵਿੱਚ ਸਭ ਕੁਝ ਹੋ ਸਕਦਾ ਹੈ, ਇਸ ਦੇਸ਼ ਵਿੱਚ ਸਭ ਕੁਝ ਸੰਭਵ ਹੈ। ਇਹ ਵਿਸ਼ਵਾਸ ਜਤਾਉਣ ਦਾ ਕੰਮ ਕੀਤਾ ਅਸੀਂ। ਸਭ ਤੋਂ ਪਹਿਲੇ ਤੇਜ਼ 5ਜੀ ਰੋਲ ਆਉਟ ਅਸੀਂ ਦਿਖਾਇਆ। ਅੱਜ ਦੇਸ਼ ਕਹਿਣ ਲਗਿਆ ਤੇਜ਼ ਗਤੀ ਨਾਲ 5ਜੀ ਦਾ ਰੋਲ ਆਉਟ ਹੋਣਾ, ਦੇਸ਼ ਗੌਰਵ ਨਾਲ ਕਹਿਣ ਲਗਿਆ ਭਾਰਤ ਕੁਝ ਵੀ ਕਰ ਸਕਦਾ ਹੈ।

ਮਾਣਯੋਗ ਸਪੀਕਰ ਜੀ,

ਉਹ ਇੱਕ ਜ਼ਮਾਨਾ ਸੀ ਜਦੋਂ ਕੋਲਾ ਘੁਟਾਲੇ ਵਿੱਚ ਵੱਡਿਆਂ-ਵੱਡਿਆਂ ਦੇ ਹੱਥ ਕਾਲੇ ਹੋ ਚੁੱਕੇ ਸਨ। ਅੱਜ ਕੋਲੇ ਦਾ ਸਭ ਤੋਂ ਵੱਧ ਉਤਪਾਦ, ਸਭ ਤੋਂ ਵੱਧ ਪੁਨਰਕਸ਼ਣ ਅੱਜ coal production ਦੇ ਵਿਕ੍ਰਮ ਹੋਏ ਹਨ। ਅਤੇ ਇਸੇ ਦੇ ਕਾਰਨ ਦੇਸ਼ ਹੁਣ ਕਹਿਣ ਲਗਿਆ ਹੈ –ਹੁਣ ਭਾਰਤ ਕੁਝ ਵੀ ਕਰ ਸਕਦਾ ਹੈ।

ਮਾਣਯੋਗ ਸਪੀਕਰ ਜੀ,

ਉਹ ਇੱਕ ਸਮਾਂ ਸੀ 2014 ਦੇ ਪਹਿਲੇ ਫੋਨ ਬੈਂਕਿੰਗ ਕਰਕੇ ਵੱਡੇ-ਵੱਡੇ ਘੁਟਾਲੇ ਕੀਤੇ ਜਾ ਰਹੇ ਸਨ। ਆਪਣੀ personal property ਦੀ ਤਰ੍ਹਾਂ ਬੈਂਕ ਦਾ ਖਜ਼ਾਨਾ ਲੁੱਟ ਲਿਆ ਗਿਆ ਸੀ।

ਮਾਣਯੋਗ ਸਪੀਕਰ ਜੀ,

2014 ਦੇ ਬਾਅਦ ਨੀਤੀਆਂ ਵਿੱਚ ਪਰਿਵਰਤਨ, ਨਿਰਣਿਆਂ ਵਿੱਚ ਗਤੀ, ਨਿਸ਼ਠਾ ਪ੍ਰਮਾਣਿਕਤਾ ਦੀ ਅਤੇ ਉਸੇ ਦਾ ਨਤੀਜਾ ਹੈ ਦੁਨੀਆ ਦੇ ਚੰਗੇ ਬੈਂਕਾਂ ਵਿੱਚ ਅੱਜ ਭਾਰਤ ਦੇ ਬੈਂਕਾਂ ਦਾ ਸਥਾਨ ਬਣ ਗਿਆ। ਅੱਜ ਭਾਰਤ ਦੇ ਬੈਂਕ ਸਭ ਤੋਂ ਵੱਧ ਮੁਨਾਫਾ ਕਰਨ ਵਾਲੇ ਬੈਂਕ ਬਣ ਗਏ। ਅਤੇ ਲੋਕਾਂ ਦੀ ਸੇਵਾ ਕਰਨ ਦੇ ਲਈ।

 

ਮਾਣਯੋਗ ਸਪੀਕਰ ਜੀ,

2014 ਦੇ ਪਹਿਲੇ ਉਹ ਵੀ ਇੱਕ ਸਮਾਂ ਸੀ ਜਦੋਂ ਆਤੰਕੀ ਆ ਕੇ ਜੀ ਚਾਹੇ ਉੱਥੇ, ਜੀ ਚਾਹੇ ਉੱਥੇ, ਜਦੋਂ ਚਾਹੇ ਉੱਥੇ ਹਮਲਾ ਕਰ ਸਕਦੇ ਸਨ। 2014 ਦੇ ਬਾਅਦ ਸਥਿਤੀ ਇਹ ਬਣੀ ਕਿ ਜਦੋਂ ਉੱਥੇ ਉਸ ਸਮੇਂ 2014 ਦੇ ਪਹਿਲੇ ਨਿਰਦੋਸ਼ ਲੋਕ ਮਾਰੇ ਜਾਂਦੇ ਸਨ। ਹਿੰਦੁਸਤਾਨ ਦੇ ਕੋਣੇ-ਕੋਣੇ ਨੂੰ ਟਾਰਗੈੱਟ ਕੀਤਾ ਜਾਂਦਾ ਸੀ ਅਤੇ ਸਰਕਾਰਾਂ ਚੁੱਪਚਾਪ ਬੈਠੀਆਂ ਰਹਿੰਦੀਆਂ ਸਨ, ਮੂੰਹ ਤੱਕ ਖੋਲ੍ਹਣ ਨੂੰ ਤਿਆਰ ਨਹੀਂ ਸਨ। ਅੱਜ 2014 ਦੇ ਬਾਅਦ ਦਾ ਹਿੰਦੁਸਤਾਨ ਘਰ ਵਿੱਚ ਘੁਸ ਕੇ ਮਾਰਦਾ ਹੈ, ਸਰਜੀਕਲ ਸਟ੍ਰਾਈਕ ਕਰਦਾ ਹੈ, ਏਅਰ ਸਟ੍ਰਾਈਕ ਕਰਦਾ ਹੈ ਅਤੇ ਆਤੰਕਵਾਦ ਦੀਆਂ ਆਕਾਵਾਂ ਨੂੰ ਵੀ ਸਮਰੱਥਾ ਦਿਖਾ ਦਿੱਤੀ ਹੈ।

ਅੱਜ ਮਾਣਯੋਗ ਸਪੀਕਰ ਜੀ,

ਦੇਸ਼ ਇੱਕ-ਇੱਕ ਨਾਗਰਿਕ ਜਾਣਦਾ ਹੈ ਕਿ ਆਪਣੀ ਸੁਰੱਖਿਆ ਲਈ ਭਾਰਤ ਕੁਝ ਵੀ ਕਰ ਸਕਦਾ ਹੈ।

ਮਾਣਯੋਗ ਸਪੀਕਰ ਜੀ,

ਧਾਰਾ 370, ਇਸ ਦੀ ਪੂਜਾ ਕਰਨ ਵਾਲੇ ਲੋਕਾਂ ਨੇ ਵੋਟ ਬੈਂਕ ਦੀ ਰਾਜਨੀਤੀ ਦਾ ਹਥਿਆਰ ਬਣਾਉਣ ਵਾਲਿਆਂ ਨੇ 370 ਨੂੰ ਉਸ ਨੇ ਜੰਮੂ-ਕਸ਼ਮੀਰ ਦੇ ਜੋ ਹਾਲਾਤ ਕਰ ਦਿੱਤੇ ਸਨ, ਉੱਥੋਂ ਦੇ ਲੋਕਾਂ ਦੇ ਅਧਿਕਾਰ ਖੋਹ ਲਏ ਸਨ, ਭਾਰਤ ਦਾ ਸੰਵਿਧਾਨ  ਜੰਮੂ-ਕਸ਼ਮੀਰ ਦੀ ਸੀਮਾ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ ਸੀ ਅਤੇ ਇੱਥੇ ਸੰਵਿਧਾਨ ਸਰ ‘ਤੇ ਰੱਖ ਕੇ ਨੱਚਣ ਵਾਲੇ ਲੋਕ ਸੰਵਿਧਾਨ ਨੂੰ ਜੰਮੂ-ਕਸ਼ਮੀਰ ਵਿੱਚ ਲਾਗੂ ਕਰਨ ਦਾ ਹੌਂਸਲਾ ਨਹੀਂ ਰੱਖਦੇ ਸਨ। ਬਾਬਾ ਸਾਹੇਬ ਅੰਬੇਡਕਰ ਦਾ ਅਪਮਾਨ ਕਰਦੇ ਸਨ ਅਤੇ 370 ਦਾ ਉਹ ਜ਼ਮਾਨਾ ਸੀ, ਸੈਨਾਵਾਂ ‘ਤੇ ਪੱਥਰ ਚਲਦੇ ਸਨ ਅਤੇ ਲੋਕ ਨਿਰਾਸ਼ਾ ਵਿੱਚ ਡੁੱਬ ਕੇ ਕਹਿੰਦੇ ਸਨ, ਹੁਣ ਤਾਂ ਜੰਮੂ-ਕਸ਼ਮੀਰ ਵਿੱਚ ਕੋਈ ਹੋ ਨਹੀਂ ਸਕਦਾ ਹੈ। ਅੱਜ ਧਾਰਾ 370 ਦੀ ਦੀਵਾਰ ਗਿਰੀ, ਪੱਥਰਬਾਜੀ ਬੰਦ ਹੈ, ਲੋਕਤੰਤਰ ਮਜ਼ਬੂਤ ਹੈ ਅਤੇ ਲੋਕ ਵੱਧ-ਚੜ੍ਹ ਕੇ ਭਾਰਤ ਦੇ ਸੰਵਿਧਾਨ ਵਿੱਚ ਭਰੋਸਾ ਕਰਦੇ ਹੋਏ, ਭਾਰਤ ਦੇ ਤਿਰੰਗੇ ਝੰਡੇ ‘ਤੇ ਭਰੋਸਾ ਕਰਦੇ ਹੋਏ, ਭਾਰਤ ਦੇ ਲੋਕਤੰਤਰ ਵਿੱਚ ਭਰੋਸਾ ਕਰਦੇ ਹੋਏ ਵੱਧ-ਚੜ੍ਹ ਕੇ ਮਤਦਾਨ ਕਰਨ ਲਈ ਅੱਗੇ ਆ ਰਹੇ ਹਨ, ਇਹ ਸਾਫ਼-ਸਾਫ਼ ਦਿਖਾਈ ਦਿੰਦਾ ਹੈ।

ਮਾਣਯੋਗ ਸਪੀਕਰ ਜੀ,

140 ਕਰੋੜ ਦੇਸ਼ਵਾਸੀਆਂ ਵਿੱਚ ਇਹ ਵਿਸ਼ਵਾਸ ਪੈਦਾ ਹੋਣਾ ਇਹ ਉਮੀਦ ਅਤੇ ਜਦੋਂ ਵਿਸ਼ਵਾਸ ਜਾਗਦਾ ਹੈ ਤਾਂ ਵਿਕਾਸ ਦਾ ਉਹ ਡ੍ਰਾਈਵਿੰਗ ਫੋਰਸ ਬਣ ਜਾਂਦਾ ਹੈ। ਇਸ ਵਿਸ਼ਵਾਸ ਨੇ ਵਿਕਾਸ ਦਾ ਡ੍ਰਾਈਵਿੰਗ ਫੋਰਸ ਦਾ ਕੰਮ ਕੀਤਾ ਹੈ।

ਮਾਣਯੋਗ ਸਪੀਕਰ ਜੀ,

ਇਹ ਵਿਸ਼ਵਾਸ ਵਿਕਸਿਤ ਭਾਰਤ, ਸੰਕਲਪ ਸੇ ਸਿੱਧੀ ਦਾ ਵਿਸ਼ਵਾਸ ਹੈ।

ਮਾਣਯੋਗ ਸਪੀਕਰ ਜੀ,

ਜਦੋਂ ਆਜ਼ਾਦੀ ਦਾ ਯੁੱਧ ਚਲ ਰਿਹਾ ਸੀ ਅਤੇ ਜੋ ਭਾਵ ਦੇਸ਼ ਵਿੱਚ ਸੀ। ਜੋ ਜੋਸ਼ ਸੀ, ਉਤਸ਼ਾਹ ਸੀ, ਉਮੰਗ ਸੀ, ਜੋ ਵਿਸ਼ਵਾਸ ਸੀ ਕਿ ਆਜ਼ਾਦੀ ਲੈਕੇ ਰਹਾਂਗੇ, ਅੱਜ ਦੇਸ਼ ਦੇ ਕੋਟਿ-ਕੋਟਿ ਜਨਾਂ ਵਿੱਚ ਉਹ ਵਿਸ਼ਵਾਸ ਪੈਦਾ ਹੋਇਆ ਹੈ ਜਿਸ ਵਿਸ਼ਵਾਸ ਦੇ ਕਾਰਨ ਅੱਜ ਵਿਕਸਿਤ ਭਾਰਤ ਹੋਣਾ ਇੱਕ ਪ੍ਰਕਾਰ ਨਾਲ ਉਸ ਦੀ ਮਜ਼ਬੂਤ ਨੀਂਹ ਇਸ ਚੋਣ ਵਿੱਚ ਨੀਂਹ ਪੱਥਰ ਹੋ ਚੁੱਕਿਆ ਹੈ। ਜੋ ਲਲਕ ਆਜ਼ਾਦੀ ਦੇ ਅੰਦੋਲਨ ਵਿੱਚ ਸੀ, ਉਹ ਹੀ ਲਲਕ ਵਿਕਸਿਤ ਭਾਰਤ ਦੇ ਇਸ ਸੁਪਨੇ ਨੂੰ ਸਾਕਾਰ ਕਰਨ ਵਿੱਚ ਹੈ। 

ਮਾਣਯੋਗ ਸਪੀਕਰ ਜੀ,

ਅੱਜ ਭਾਰਤ ਦਾ ਲਕਸ਼ ਬਹੁਤ ਵਿਰਾਟ ਹੈ ਅਤੇ ਅੱਜ ਭਾਰਤ ਨੂੰ ਇੱਕ ਅਜਿਹੀ ਸਥਿਤੀ ‘ਤੇ 10 ਸਾਲ ਵਿੱਚ ਪਹੁੰਚਿਆ ਹੈ ਕਿ ਸਾਨੂੰ ਖੁਦ ਨਾਲ ਹੀ ਮੁਕਾਬਲੇਬਾਜੀ ਕਰਨੀ ਹੈ, ਸਾਨੂੰ ਹੀ ਆਪਣੇ ਪੁਰਾਣੇ ਰਿਕਾਰਡ ਤੋੜਨ ਹਨ ਅਤੇ ਨੈਕਸਟ ਲੈਵਲ ‘ਤੇ ਸਾਨੂੰ ਸਾਡੀ ਵਿਕਾਸ ਯਾਤਰਾ ਨੂੰ ਲੈ ਜਾਣਾ ਹੈ। 10 ਵਰ੍ਹਿਆਂ ਵਿੱਚ ਭਾਰਤ ਵਿਕਾਸ ਦੀ ਜਿਸ ਉਂਚਾਈ ‘ਤੇ ਪਹੁੰਚਿਆ ਹੈ ਉਹ ਸਾਡੀ ਮੁਕਾਬਲੇਬਾਜ਼ੀ ਦਾ ਇੱਕ ਮਾਰਕ ਬਣ ਚੁੱਕਿਆ ਹੈ, ਇੱਕ ਬੈਂਚਮਾਰਕ ਬਣ ਚੁੱਕਿਆ ਹੈ। ਪਿਛਲੇ 10 ਸਾਲ ਵਿੱਚ ਅਸੀਂ ਜੋ ਸਪੀਡ ਪਕੜੀ ਹੈ, ਹੁਣ ਸਾਡਾ ਮੁਕਾਬਲਾ ਉਸੇ ਸਪੀਡ ਨੂੰ ਹੋਰ ਜ਼ਿਆਦਾ ਸਪੀਡ ਵਿੱਚ ਲੈ ਜਾਣ ਦਾ ਹੈ ਅਤੇ ਵਿਸ਼ਵਾਸ ਹੈ ਦੇਸ਼ ਦੀ ਇੱਛਾ ਨੂੰ ਅਸੀਂ ਉਸੇ ਗਤੀ ਨਾਲ ਪੂਰਾ ਕਰਾਂਗੇ।

ਮਾਣਯੋਗ ਸਪੀਕਰ ਜੀ,

ਅਸੀਂ ਹਰ ਸਫ਼ਲਤਾ ਨੂੰ, ਹਰ ਸੈਕਟਰ ਨੂੰ ਨੈਕਸਟ ਲੈਵਲ ਤੱਕ ਲੈ ਜਾਵਾਂਗੇ।

ਮਾਣਯੋਗ ਸਪੀਕਰ ਜੀ,

10 ਸਾਲਾਂ ਵਿੱਚ ਭਾਰਤ ਦੀ ਇਕੌਨਮੀ ਨੂੰ 10 ਸਾਲ ਦੇ ਘੱਟ ਸਮੇਂ ਲਈ ਅਸੀਂ 10 ਨੰਬਰ ਤੋਂ ਇਕੌਨਮੀ ਨੂੰ 5 ਨੰਬਰ ‘ਤੇ ਲੈ ਗਏ। ਹੁਣ ਅਸੀਂ ਨੈਕਸਟ ਲੈਵਲ ‘ਤੇ ਜਾਣ ਲਈ ਜਿਸ ਗਤੀ ਨਾਲ ਨਿਕਲੇ ਹਾਂ, ਹੁਣ ਅਸੀਂ ਦੇਸ਼ ਦੀ ਇਕੌਨਮੀ ਨੂੰ ਨੰਬਰ 3 ‘ਤੇ ਲੈ ਜਾਵਾਂਗੇ।

ਮਾਣਯੋਗ ਸਪੀਕਰ ਜੀ,

10 ਸਾਲਾਂ ਵਿੱਚ ਅਸੀਂ ਭਾਰਤ ਨੂੰ ਮੋਬਾਈਲ ਫੋਨ ਦਾ ਵੱਡਾ ਮੈਨਯੂਫੈਕਚਰਰ ਬਣਾ ਦਿੱਤਾ। ਭਾਰਤ ਨੂੰ ਮੋਬਾਈਲ ਫੋਨ ਦਾ ਵੱਡਾ ਐਕਸਪੋਰਟਰ ਬਣਾ ਦਿੱਤਾ। ਹੁਣ ਇਹੀ ਕੰਮ ਇਸ ਸਾਡੇ ਟੈਨਯੋਰ ਵਿੱਚ ਸੈਮੀਕੰਡਕਟਰ ਅਤੇ ਹੋਰ ਸੈਕਟਰਸ ਵਿੱਚ ਅਸੀਂ ਕਰਨ ਜਾ ਰਹੇ ਹਾਂ। ਦੁਨੀਆ ਦੇ ਮਹੱਤਵਪੂਰਨ ਕੰਮਾਂ ਵਿੱਚ ਜੋ ਚਿਪਸ ਕੰਮ ਵਿਚ ਆਵੇਗੀ, ਉਹ ਚਿਪ ਮੇਰੇ ਭਾਰਤ ਦੀ ਮਿੱਟੀ ਵਿੱਚ ਤਿਆਰ ਹੋਈ ਹੋਵੇਗੀ। ਮੇਰੇ ਭਾਰਤ ਦੇ ਨੌਜਵਾਨਾਂ ਦੀ ਬੁੱਧੀ ਦਾ ਨਤੀਜਾ ਹੋਵੇਗਾ। ਮੇਰੇ ਭਾਰਤ ਦੇ ਨੌਜਵਾਨਾਂ ਦੀ ਮਿਹਨਤ ਦਾ ਨਤੀਜਾ ਹੋਵੇਗਾ, ਇਹ ਵਿਸ਼ਵਾਸ ਸਾਡੇ ਦਿਲ ਵਿੱਚ ਹੈ।

ਮਾਣਯੋਗ ਸਪੀਕਰ ਜੀ,

ਅਸੀਂ ਆਧੁਨਿਕ ਭਾਰਤ ਦੀ ਤਰਫ ਵੀ ਜਾਵਾਂਗੇ। ਅਸੀਂ ਵਿਕਾਸ ਦੀਆਂ ਨਵੀਆਂ ਉਂਚਾਈਆਂ ਨੂੰ, ਲੇਕਿਨ ਸਾਡੀਆਂ ਜੜ੍ਹਾਂ ਜ਼ਮੀਨ ਨਾਲ ਜੁੜੀਆਂ ਰਹਿਣਗੀਆਂ, ਸਾਡੇ ਪੈਰ ਦੇਸ਼ ਦੇ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਰਹਿਣਗੇ, ਅਤੇ ਅਸੀਂ ਚਾਰ ਕਰੋੜ ਗ਼ਰੀਬਾਂ ਦੇ ਘਰ ਬਣਾ ਚੁੱਕੇ ਹਾਂ। ਆਉਣ ਵਾਲੇ ਇਸ ਟੈਨਯੋਰ ਵਿੱਚ ਤੇਜ਼ ਗਤੀ ਨਾਲ ਤਿੰਨ ਕਰੋੜ ਹੋਰ ਘਰ ਬਣਾ ਕੇ ਇਸ ਦੇਸ਼ ਵਿੱਚ ਕਿਸੇ ਨੂੰ ਵੀ ਘਰ ਦੇ ਬਿਨਾ ਰਹਿਣਾ ਨਾ ਪਵੇ, ਇਹ ਅਸੀਂ ਦੇਖਾਂਗੇ।

ਮਾਣਯੋਗ ਸਪੀਕਰ ਜੀ,

ਦਸ ਸਾਲ ਵਿੱਚ women self help group ਵਿੱਚ ਅਸੀਂ ਦੇਸ਼ ਦੀਆਂ ਕੋਟਿ-ਕੋਟਿ ਭੈਣਾਂ ਨੂੰ entrepreneur ਦੇ ਖੇਤਰ ਵਿੱਚ ਇੱਕ ਬਹੁਤ ਸਫ਼ਲਤਾ ਪੂਰਵਕ ਅਸੀਂ ਅੱਗੇ ਵਧੇ ਹਾਂ। ਹੁਣ ਅਸੀਂ ਉਸ ਨੂੰ next level ‘ਤੇ ਲੈ ਜਾਣ ਵਾਲੇ ਹਾਂ। ਹੁਣ ਸਾਡੇ womev self help group ਵਿੱਚ ਜੋ ਭੈਣਾਂ ਕੰਮ ਕਰ ਰਹੀਆਂ ਹਨ, ਉਨ੍ਹਾਂ ਦੀ ਆਰਥਿਕ ਗਤੀਵਿਧੀ ਇੰਨਾ ਵਧਾਉਣਾ ਚਾਹੁੰਦੇ ਹਾਂ, ਉਸ ਦਾ ਇੰਨਾ ਵਿਸਤਾਰ ਕਰਨਾ ਚਾਹੁੰਦੇ ਹਾਂ ਕਿ ਅਸੀਂ ਬਹੁਤ ਘੱਟ ਸਮੇਂ ਵਿੱਚ ਤਿੰਨ ਕਰੋੜ ਅਜਿਹੀਆਂ ਭੈਣਾਂ ਨੂੰ ਲਖਪਤੀ ਦੀਦੀ ਬਣਾਉਣ ਦਾ ਸੰਕਲਪ ਲੈ ਕੇ ਚਲਣ ਵਾਲੇ ਹਾਂ।

ਮਾਣਯੋਗ ਸਪੀਕਰ ਜੀ,

ਮੈਂ ਪਹਿਲਾਂ ਵੀ ਕਿਹਾ ਹੈ, ਅੱਜ ਮੈਂ ਫਿਰ ਤੋਂ ਦੋਹਰਾ ਰਿਹਾ ਹਾਂ- ਸਾਡੀ ਤੀਸਰੀ ਟਰਮ ਦਾ ਮਤਲਬ ਹੈ ਅਸੀਂ ਤਿੰਨ ਗੁਣਾ ਸਪੀਡ ਨਾਲ ਕੰਮ ਕਰਾਂਗੇ। ਸਾਡੀ ਤੀਸਰੀ ਟਰਮ ਦਾ ਮਤਲਬ ਹੈ ਅਸੀਂ ਤਿੰਨ ਗੁਣਾ ਸ਼ਕਤੀ ਲਗਾਵਾਂਗੇ। ਸਾਡੀ ਤੀਸਰੀ ਟਰਮ ਦਾ ਮਤਲਬ ਹੈ ਅਸੀਂ ਦੇਸ਼ਵਾਸੀਆਂ ਨੂੰ ਤਿੰਨ ਗੁਣਾ ਪਰਿਣਾਮ ਲਿਆ ਕੇ ਦੇ ਦਵਾਂਗੇ।

ਮਾਣਯੋਗ ਸਪੀਕਰ ਜੀ,

ਐੱਨਡੀਏ ਦਾ ਤੀਸਰੀ ਵਾਰ ਸਰਕਾਰ ਵਿੱਚ ਆਉਣਾ ਇੱਕ ਇਤਿਹਾਸਿਕ ਘਟਨਾ ਹੈ। ਆਜ਼ਾਦੀ ਦੇ ਬਾਅਦ ਇਹ ਸੁਭਾਗ ਦੂਸਰੀ ਵਾਰ ਇਸ ਦੇਸ਼ ਵਿੱਚ ਆਇਆ ਹੈ। ਅਤੇ 60 ਸਾਲ ਦੇ ਬਾਅਦ ਆਇਆ ਹੈ। ਇਸ ਦਾ ਮਤਲਬ ਇਹ ਸਿੱਧੀ ਪਾਉਣਾ ਕਿੰਨੀ ਕਠੋਰ ਮਿਹਨਤ ਦੇ ਬਾਅਦ ਹੁੰਦਾ ਹੈ। ਕਿੰਨਾ ਅਭੂਤਪੂਰਵ ਵਿਸ਼ਵਾਸ ਸੰਪਾਦਨ ਹੋਣ ਦੇ ਬਾਅਦ ਹੁੰਦਾ ਹੈ। ਇਵੇਂ ਹੀ ਇਹ ਰਾਜਨੀਤੀ ਦੇ ਖੇਲ ਨਾਲ ਨਹੀਂ ਹੁੰਦਾ ਹੈ। ਜਨਤਾ ਜਨਾਰਦਨ ਦੀ ਸੇਵਾ ਤੋਂ ਪ੍ਰਾਪਤ ਅਸ਼ੀਰਵਾਦ ਨਾਲ ਹੁੰਦਾ ਹੈ।

ਮਾਣਯੋਗ ਸਪੀਕਰ ਜੀ,

ਜਨਤਾ ਨੇ ਸਾਨੂੰ ਸਥਿਰਤਾ ਅਤੇ ਨਿਰੰਤਰਤਾ, ਇਸ ਦੇ ਲਈ ਜਨਾਦੇਸ਼ ਦਿੱਤਾ ਹੈ। ਲੋਕ ਸਭਾ ਚੋਣਾਂ ਦੇ ਨਾਲ ਹੀ ਮਾਣਯੋਗ ਸਪੀਕਰ ਜੀ, ਲੋਕਾਂ ਦੀ ਨਜ਼ਰ ਨਾਲ ਚੀਜ਼ਾਂ ਜਰਾ ਓਝਲ ਹੋ ਗਈਆਂ। ਲੋਕ ਸਭਾ ਚੋਣਾਂ ਦੇ ਨਾਲ-ਨਾਲ ਸਾਡੇ ਦੇਸ਼ ਵਿੱਚ ਚਾਰ ਰਾਜਾਂ ਦੀਆਂ ਵੀ ਚੋਣਾਂ ਹੋਈਆਂ ਹਨ ਅਤੇ ਮਾਣਯੋਗ ਸਪੀਕਰ ਜੀ, ਇਨ੍ਹਾਂ ਚਾਰਾਂ ਹੀ ਰਾਜਾਂ ਵਿੱਚ ਐੱਨਡੀਏ ਨੇ ਅਭੂਤਪੂਰਵ ਸਫ਼ਲਤਾ ਪ੍ਰਾਪਤ ਕੀਤੀ ਹੈ, ਅਭੂਤਪੂਰਵ ਸਫ਼ਲਤਾ ਪ੍ਰਾਪਤ ਕੀਤੀ ਹੈ। ਅਸੀਂ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਮਹਾਪ੍ਰਭੁ ਜਗਨਨਾਥ ਜੀ ਦੀ ਧਰਤੀ ਉੜੀਸਾ ਨੇ ਸਾਨੂੰ ਭਰਪੂਰ ਅਸ਼ੀਰਵਾਦ ਦਿੱਤਾ ਹੈ।

ਮਾਣਯੋਗ ਸਪੀਕਰ ਜੀ,

ਆਂਧਰ ਪ੍ਰਦੇਸ਼ ਐੱਨਡੀਏ ਨੇ ਕਲੀਨ ਸਵੀਪ ਕੀਤਾ ਹੈ। ਸੂਖਮ ਦਰਸ਼ਨ ਯੰਤਰ ਵਿੱਚ ਵੀ ਇਹ ਨਜ਼ਰ ਨਹੀਂ ਆਉਂਦੇ ਹਨ।

ਮਾਣਯੋਗ ਸਪੀਕਰ ਜੀ,

ਅਰੁਣਾਚਲ ਪ੍ਰਦੇਸ਼, ਅਸੀਂ ਫਿਰ ਇੱਕ ਵਾਰ ਸਰਕਾਰ ਬਣਾਵਾਂਗੇ। ਸਿੱਕਮ ਵਿੱਚ ਐੱਨਡੀਏ ਨੇ ਫਿਰ ਇੱਕ ਵਾਰ ਸਰਕਾਰ ਬਣਾਈ ਹੈ। ਹੁਣੇ 6 ਮਹੀਨੇ ਪਹਿਲਾਂ ਹੀ ਮਾਣਯੋਗ ਸਪੀਕਰ ਜੀ, ਤੁਹਾਡਾ ਹੋਮ ਸਟੇਟ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਅਸੀਂ ਪ੍ਰਚੰਡ ਜਿੱਤ ਪਾਈ ਹੈ।

ਮਾਣਯੋਗ ਸਪੀਕਰ ਜੀ,

ਸਾਨੂੰ ਨਵੇਂ-ਨਵੇਂ ਖੇਤਰਾਂ ਵਿੱਚ ਜਨਤਾ ਦਾ ਪਿਆਰ ਮਿਲ ਰਿਹਾ ਹੈ, ਜਨਤਾ ਦਾ ਅਸ਼ੀਰਵਾਦ ਮਿਲ ਰਿਹਾ ਹੈ।

ਮਾਣਯੋਗ ਸਪੀਕਰ ਜੀ,

ਬੀਜੇਪੀ ਨੇ ਕੇਰਲਾ ਵਿੱਚ ਇਸ ਵਾਰ ਖਾਤਾ ਖੋਲ੍ਹਿਆ ਹੈ ਅਤੇ ਬਹੁਤ ਮਾਣ ਨਾਲ ਕੇਰਲਾ ਤੋਂ ਸਾਡੇ ਸਾਂਸਦ ਸਾਡੇ ਨਾਲ ਬੈਠਦੇ ਹਨ। ਤਮਿਲ ਨਾਡੂ ਵਿੱਚ ਕਈ ਸੀਟਾਂ ‘ਤੇ ਬੀਜੇਪੀ ਨੇ ਦਮਦਾਰ ਉਪਸਥਿਤੀ ਦਰਜ ਕੀਤੀ ਹੈ। ਕਰਨਾਟਕ, ਯੂਪੀ ਅਤੇ ਰਾਜਸਥਾਨ ਵਿੱਚ ਪਿਛਲੇ ਵਾਰ ਦੀ ਤੁਲਨਾ ਵਿੱਚ ਬੀਜੇਪੀ ਦਾ ਵੋਟ ਪਰਸੈਂਟ ਵਧਿਆ ਹੈ। ਆਉਣ ਵਾਲੇ ਸਮੇਂ ਵਿੱਚ ਤਿੰਨ ਰਾਜਾਂ ਵਿੱਚ ਚੋਣਾਂ ਹਨ। ਜਿਨ੍ਹਾਂ ਰਾਜਾਂ ਵਿੱਚ ਚੋਣਾਂ ਹਨ ਉਸ ਵਿੱਚੋਂ ਤਿੰਨ ਦੀ ਮੈਂ ਗੱਲ ਕਰਦਾ ਹਾਂ। ਮਹਾਰਾਸ਼ਟਰ, ਹਰਿਆਣਾ ਅਤੇ ਝਾਰਖੰਡ... ਇੱਥੇ ਚੋਣਾਂ ਆ ਰਹੀਆਂ ਹਨ।

ਮਾਣਯੋਗ ਸਪੀਕਰ ਜੀ,

ਪਿਛਲੀ ਵਿਧਾਨ ਸਭਾ ਵਿੱਚ ਇਨ੍ਹਾਂ ਤਿੰਨ ਰਾਜਾਂ ਵਿੱਚ ਸਾਨੂੰ ਜਿੰਨੇ ਵੋਟ ਮਿਲੇ ਸਨ। ਇਸ ਲੋਕ ਸਭਾ ਚੋਣਾਂ ਵਿੱਚ ਇਨ੍ਹਾਂ ਤਿੰਨ ਰਾਜਾਂ ਵਿੱਚ ਸਾਨੂੰ ਉਸ ਤੋਂ ਵੀ ਜ਼ਿਆਦਾ ਵੋਟ ਮਿਲੇ ਸਨ।

ਮਾਣਯੋਗ ਸਪੀਕਰ ਜੀ,

ਪੰਜਾਬ ਵਿੱਚ ਵੀ ਸਾਡਾ ਅਭੂਤਪੂਰਵ ਪ੍ਰਦਰਸ਼ਨ ਰਿਹਾ ਹੈ ਅਤੇ ਸਾਨੂੰ ਬੜ੍ਹਤ ਮਿਲੀ ਹੈ। ਜਨਤਾ ਜਨਾਰਦਨ ਦਾ ਭਰਪੂਰ ਅਸ਼ੀਰਵਾਦ ਸਾਡੇ ਨਾਲ ਹੈ।

ਮਾਣਯੋਗ ਸਪੀਕਰ ਜੀ,

2024 ਦੀਆਂ ਚੋਣਾਂ ਵਿੱਚ ਕਾਂਗਰਸ ਦੇ ਲਈ ਵੀ ਇਸ ਦੇਸ਼ ਦੀ ਜਨਤਾ ਨੇ ਜਨਾਦੇਸ਼ ਦਿੱਤਾ ਹੈ ਅਤੇ ਇਸ ਦੇਸ਼ ਦੀ ਜਨਾਦੇਸ਼ ਹੈ ਕਿ ਤੁਸੀਂ ਉੱਥੇ ਬੈਠੋ, ਵਿਰੋਧੀ ਧਿਰ ਵਿੱਚ ਹੀ ਬੈਠੋ ਅਤੇ ਤਰਕ ਖਤਮ ਹੋ ਜਾਣ ਤਾਂ ਚੀਕਦੇ ਰਹੋ, ਚਿੱਲਾਉਂਦੇ ਰਹੋ।

ਮਾਣਯੋਗ ਸਪੀਕਰ ਜੀ,

ਕਾਂਗਰਸ ਦੇ ਇਤਿਹਾਸ ਦਾ ਇਹ ਪਹਿਲਾ ਮੌਕਾ ਹੈ, ਜਦੋਂ ਲਗਾਤਾਰ ਤਿੰਨ ਵਾਰ, ਲਗਾਤਾਰ ਤਿੰਨ ਵਾਰ ਕਾਂਗਰਸ 100 ਦਾ ਅੰਗੜਾ ਪਾਰ ਨਹੀਂ ਕਰ ਪਾਈ ਹੈ। ਕਾਂਗਰਸ ਦੇ ਇਤਿਹਾਸ ਵਿੱਚ ਇਹ ਤੀਸਰੀ ਸਭ ਤੋਂ ਵੱਡੀ ਹਾਰ ਹੈ। ਤੀਸਰਾ ਸਭ ਤੋਂ ਖਰਾਬ ਪ੍ਰਦਰਸ਼ਨ ਹੈ। ਚੰਗਾ ਹੁੰਦਾ ਕਾਂਗਰਸ ਆਪਣੀ ਹਾਰ ਸਵੀਕਾਰ ਕਰਦੀ, ਜਨਤਾ ਜਨਾਰਦਨ ਦੇ ਆਦੇਸ਼ ਨੂੰ ਸਿਰ-ਅੱਖਾਂ ‘ਤੇ ਚੜ੍ਹਾਉਂਦੀ, ਆਤਮਮੰਥਨ ਕਰਦੀ... ਲੇਕਿਨ ਇਹ ਤਾਂ ਕੁਝ ਸ਼ੀਰਸ਼-ਆਸਨ ਕਰਨ ਵਿੱਚ ਲਗੇ ਹੋਏ ਹਨ ਅਤੇ ਕਾਂਗਰਸ ਅਤੇ ਉਸ ਦਾ ਈਕੋਸਿਸਟਮ ਦਿਨ ਰਾਤ ਬਿਜਲੀ ਜਲਾ ਕੇ ਹਿੰਦੁਸਤਾਨ ਦੇ ਨਾਗਰਿਕਾਂ ਦੇ ਮਨ ਵਿੱਚ ਇਹ ਪ੍ਰਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਨ੍ਹਾਂ ਨੇ ਸਾਨੂੰ ਹਰਾ ਦਿੱਤਾ ਹੈ।

ਮਾਣਯੋਗ ਸਪੀਕਰ ਜੀ,

ਅਜਿਹਾ ਕਿਉਂ ਹੋ ਰਿਹਾ ਹੈ ? ਮੈਂ ਜਰਾ ਆਪਣੇ ਸਧਾਰਣ ਦੇ ਜੀਵਨ ਦੇ ਅਨੁਭਵ ਨਾਲ ਦੱਸਦਾ ਹਾਂ। ਕੋਈ ਛੋਟਾ ਬੱਚਾ ਸਾਈਕਲ ਲੈ ਕੇ ਨਿਕਲਿਆ ਹੈ ਅਤੇ ਅਗਰ ਉਹ ਬੱਚਾ ਗਿਰ ਜਾਂਦਾ ਹੈ, ਸਾਈਕਲ ਤੋਂ ਲੁੜਕ ਜਾਂਦਾ ਹੈ, ਰੋਣ ਲਗਦਾ ਹੈ ਤਾਂ ਕੋਈ ਵੱਡਾ ਵਿਅਕਤੀ ਆ ਕੇ ਉਸ ਦੇ ਕੋਲ ਪਹੁੰਚ ਜਾਂਦਾ ਹੈ ਅਤੇ ਉਸ ਨੂੰ ਕਹਿੰਦਾ ਹੈ ਦੇਖੋ ਚੀਂਟੀ ਮਰ ਗਈ, ਦੇਖੋ ਚਿੜ੍ਹੀ ਉੱਡ ਗਈ, ਅਰੇ ਦੇਖੋ ਤੁਸੀਂ ਤਾਂ ਵਧੀਆ ਸਾਈਕਲ ਚਲਾਉਂਦੇ ਹੋ, ਅਰੇ ਤੁਸੀਂ ਤਾ ਗਿਰੇ ਨਹੀਂ ਹੋ... ਅਜਿਹਾ ਕਰਕੇ ਉਸ ਦਾ ਜਰਾ ਮਗਜ ਠੀਕ ਕਰਨ ਦੇ ਲਈ ਪ੍ਰਯਾਸ ਕਰਦੇ ਹਨ। ਉਸ ਦਾ ਧਿਆਨ ਭਟਕਾ ਕੇ ਉਸ ਬੱਚੇ ਦਾ ਮਨ ਬਹਿਲਾ ਦਿੰਦੇ ਹਨ। ਤਾਂ ਅੱਜਕੱਲ੍ਹ ਬੱਚੇ ਦਾ ਮਨ ਬਹਿਲਾਉਣ ਦਾ ਕੰਮ ਚਲ ਰਿਹਾ ਹੈ ਅਤੇ ਕਾਂਗਰਸ ਦੇ ਲੋਕ ਅਤੇ ਉਨ੍ਹਾਂ ਦਾ ਈਕੋਸਿਸਟਮ ਅੱਜਕੱਲ੍ਹ ਇਹ ਮਨ ਬਹਿਲਾਉਣ ਦਾ ਕੰਮ ਕਰ ਰਿਹਾ ਹੈ।

ਮਾਣਯੋਗ ਸਪੀਕਰ ਜੀ,

1984, ਉਸ ਚੋਣਾਂ ਨੂੰ ਯਾਦ ਕਰੋ, ਉਸ ਦੇ ਬਾਅਦ ਇਸ ਦੇਸ਼ ਵਿੱਚ 10 ਲੋਕ ਸਭਾ ਦੀਆਂ ਚੋਣਾਂ ਹੋਈਆਂ... 10 ਲੋਕ ਸਭਾ ਦੀਆਂ ਚੋਣਾਂ ਹੋਈਆਂ ਹਨ... 1984 ਦੇ ਬਾਅਦ 10-10 ਲੋਕ ਸਭਾ ਦੀਆਂ ਚੋਣਾਂ ਹੋਣ ਦੇ ਬਾਵਜੂਦ ਵੀ ਕਾਂਗਰਸ 250 ਦੇ ਅੰਕੜੇ ਨੂੰ ਛੂਹ ਨਹੀਂ ਪਾਈ ਹੈ। ਇਸ ਵਾਰ ਕਿਸੇ ਤਰ੍ਹਾਂ 99 ਦੇ ਚੱਕਰ ਵਿੱਚ ਫਸ ਗਏ ਹਨ।

ਮਾਣਯੋਗ ਸਪੀਕਰ ਜੀ,

ਮੈਨੂੰ ਇੱਕ ਕਿੱਸਾ ਯਾਦ ਆਉਂਦਾ ਹੈ... 99 ਮਾਰਕਸ ਲੈ ਕੇ ਇੱਕ ਬਾਲਕ ਘਮੰਡ ਵਿੱਚ ਘੁੰਮ ਰਿਹਾ ਸੀ ਅਤੇ ਉਹ ਸਭ ਨੂੰ ਦਿਖਾਉਂਦਾ ਸੀ ਦੇਖੋ ਕਿੰਨੇ ਜ਼ਿਆਦਾ ਮਾਰਕਸ ਆਏ ਹਨ, ਤਾਂ ਲੋਕ ਵੀ ਜਦੋਂ 99 ਸੁਣਦੇ ਸਨ ਤਾਂ ਸ਼ਾਬਾਸ਼ੀ ਦਿੰਦੇ ਸਨ, ਬਹੁਤ ਉਸ ਨੂੰ ਹੌਸਲਾ ਬੁਲੰਦ ਕਰਦੇ ਸਨ। ਤਾਂ ਫਿਰ ਉਨ੍ਹਾਂ ਦੇ ਟੀਚਰ ਆਏ ਕਿ ਭਾਈ ਕਿ ਗੱਲ ਦੀ ਮਿਠਾਈ ਵੰਡ ਰਹੇ ਹੋ ? ਇਹ 100 ਵਿੱਚੋਂ 99 ਨਹੀਂ ਲਿਆਇਆ, ਇਹ ਤਾਂ 543 ਵਿੱਚੋਂ ਲਿਆਇਆ ਹੈ। ਹੁਣ ਉਸ ਬਾਲਕ-ਬੁੱਧੀ ਨੂੰ ਕੌਣ ਸਮਝਾਵੇ ਕਿ ਤੁਸੀਂ ਫੇਲ੍ਹ ਹੋਣ ਦਾ ਵਰਲਡ ਰਿਕਾਰਡ ਬਣਾ ਲਿਆ ਹੈ। ਕਾਂਗਰਸ...

ਮਾਣਯੋਗ ਸਪੀਕਰ ਜੀ,

ਕਾਂਗਰਸ ਦੇ ਨੇਤਾਵਾਂ ਦੇ ਬਿਆਨਾਂ ਵਿੱਚ ਇਹ ਬਿਆਨਬਾਜ਼ੀ ਨੇ ਸ਼ੋਲੇ ਫਿਲਮ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਤੁਹਾਨੂੰ ਸਭ ਨੂੰ ਸ਼ੋਲੇ ਫਿਲਮ ਦੀ ਉਹ ਮਾਸੀ ਜੀ ਯਾਦ ਹੋਵੇਗੀ... ਤੀਸਰੀ ਵਾਰ ਤਾਂ ਹਾਰੇ ਹਨ ਪਰ ਮਾਸੀ ਇਹ ਗੱਲ ਤਾਂ ਸਹੀ ਹੈ ਤੀਸਰੀ ਵਾਰ ਹੀ ਤਾਂ ਹਾਰੇ ਹਾਂ ਪਰ ਮਾਸੀ ਮੋਰਲ ਵਿਕਟ੍ਰੀ ਤਾਂ ਹੈ ਨਾ ?

ਮਾਣਯੋਗ ਸਪੀਕਰ ਜੀ,

13 ਰਾਜਾਂ ਵਿੱਚ 0 ਸੀਟਾਂ ਆਈਆਂ ਹਨ, ਅਰੇ ਮਾਸੀ 13 ਰਾਜਾਂ ਵਿੱਚ 0 ਸੀਟਾਂ ਆਈਆਂ ਹਨ ਪਰ ਹੀਰੋ ਤਾਂ ਹੈ ਨਾ?

 

ਮਾਣਯੋਗ ਸਪੀਕਰ ਜੀ,

ਅਰੇ ਪਾਰਟੀ ਦੀ ਲੁਟੀਆ ਤਾਂ ਡਬੋਈ ਹੈ, ਅਰੇ ਮਾਸੀ ਪਾਰਟੀ ਹਾਲੇ ਵੀ ਸਾਂਹ ਤਾਂ ਲੈ ਰਹੀ ਹੈ। ਮੈਂ ਕਾਂਗਰਸ ਦੇ ਲੋਕਾਂ ਨੂੰ ਕਹਾਂਗਾ, ਜਨਾਦੇਸ਼ ਨੂੰ ਫਰਜ਼ੀ ਜਿੱਤ ਦੇ ਜਸ਼ਨ ਵਿੱਚ ਮਤ ਦਬਾਓ। ਜਨਾਦੇਸ਼ ਨੂੰ ਫਰਜ਼ੀ ਜਿੱਤ ਦੇ ਨਸ਼ੇ ਵਿੱਚ ਮਤ ਦਬਾਓ, ਉਸ ਜਸ਼ਨ ਵਿੱਚ ਮਤ ਦਬਾਓ। ਇਮਾਨਦਾਰੀ ਨਾਲ ਦੇਸ਼ਵਾਸੀਆਂ ਦੇ ਜਨਾਦੇਸ਼ ਨੂੰ ਜਰਾ ਸਮਝਣ ਦੀ ਕੋਸ਼ਿਸ਼ ਕਰੋ, ਉਸ ਨੂੰ ਸਵੀਕਾਰ ਕਰੋ।

ਮਾਣਯੋਗ ਸਪੀਕਰ ਜੀ,

ਮੈਨੂੰ ਨਹੀਂ ਪਤਾ ਕਿ ਕਾਂਗਰਸ ਦੇ ਜੋ ਸਾਥੀ ਦਲ ਹਨ, ਉਨ੍ਹਾਂ ਨੇ ਇਸ ਚੋਣਾਂ ਦਾ ਵਿਸ਼ਲੇਸ਼ਣ ਕੀਤਾ ਹੈ ਕਿ ਨਹੀਂ ਕੀਤਾ ਹੈ। ਇਹ ਚੋਣਾਂ ਇਨ੍ਹਾਂ ਸਾਥੀਆਂ ਦੇ ਲਈ ਵੀ ਇੱਕ ਸੰਦੇਸ਼ ਹੈ।

ਮਾਣਯੋਗ ਸਪੀਕਰ ਜੀ,

ਹੁਣ ਕਾਂਗਰਸ ਪਾਰਟੀ 2024 ਤੋਂ ਇੱਕ ਪਰਜੀਵੀ ਕਾਂਗਰਸ ਪਾਰਟੀ ਦੇ ਰੂਪ ਨਾਲ ਜਾਣੀ ਜਾਵੇਗੀ। 2024 ਤੋਂ ਜੋ ਕਾਂਗਰਸ ਹੈ ਉਹ ਪਰਜੀਵੀ ਕਾਂਗਰਸ ਹੈ ਅਤੇ ਪਰਜੀਵੀ ਉਹ ਹੁੰਦਾ ਹੈ ਜੋ ਜਿਸ ਸਰੀਰ ‘ਤੇ ਉਸ ਸਰੀਰ ਦੇ ਨਾਲ ਰਹਿੰਦਾ ਹੈ, ਇਹ ਪਰਜੀਵੀ ਉਸ ਨੂੰ ਹੀ ਖਾਂਦਾ ਹੈ। ਕਾਂਗਰਸ ਵੀ ਜਿਸ ਪਾਰਟੀ ਦੇ ਨਾਲ ਗਠਬੰਧਨ ਕਰਦੀ ਹੈ, ਉਸੀ ਦੇ ਵੋਟ ਖਾ ਜਾਂਦੀ ਹੈ ਅਤੇ ਆਪਣੀ ਸਹਿਯੋਗੀ ਪਾਰਟੀ ਦੀ ਕੀਮਤ ‘ਤੇ ਉਹ ਫਲਦੀ-ਫੁੱਲਦੀ ਹੈ ਅਤੇ ਇਸ ਲਈ ਕਾਂਗਰਸ ਪਰਜੀਵੀ ਕਾਂਗਰਸ ਬਣ ਚੁੱਕੀ ਹੈ। ਮੈਂ ਜਦੋਂ ਪਰਜੀਵੀ ਕਹਿ ਰਿਹਾ ਹਾਂ ਤਾਂ ਤੱਥਾਂ ਦੇ ਅਧਾਰ ‘ਤੇ ਕਹਿ ਰਿਹਾ ਹਾਂ।

ਮਾਣਯੋਗ ਸਪੀਕਰ ਜੀ,

ਮੈਂ ਕੁਝ ਅੰਕੜੇ ਤੁਹਾਡੇ ਮਾਧਿਅਮ ਨਾਲ ਸਦਨ ਨੂੰ ਅਤੇ ਇਸ ਸਦਨ ਦੇ ਮਾਧਿਅਮ ਨਾਲ ਦੇਸ਼ ਦੇ ਸਾਹਮਣੇ ਰੱਖਣਾ ਚਾਹੁੰਦਾ ਹਾਂ। ਜਿੱਥੇ-ਜਿੱਥੇ ਭਾਜਪਾ ਅਤੇ ਕਾਂਗਰਸ ਦਾ ਸਿੱਧਾ ਮੁਕਾਬਲਾ ਸੀ ਜਾਂ ਜਿੱਥੇ ਕਾਂਗਰਸ ਮੇਜਰ ਪਾਰਟੀ ਸੀ ਅਤੇ ਉਸੇ ਦੇ ਕੋਲ 1-2-3 ਸੀਟਾਂ ਸਨ ਉੱਥੇ ਕਾਂਗਰਸ ਦਾ ਸਟ੍ਰਾਈਕ ਰੇਟ ਸਿਰਫ਼ ਅਤੇ ਸਿਰਫ਼ 26 ਪਰਸੈਂਟ ਹੈ। ਲੇਕਿਨ ਜਿੱਥੇ ਕਿਸੇ ਦਾ ਪੱਲੂ ਪਕੜ ਕੇ ਚਲਦੇ ਸਨ, ਜਿੱਥੇ ਉਹ ਜੂਨੀਅਰ ਪਾਰਟਨਰ ਸਨ, ਕਿਸੇ ਦਲ ਨੇ ਉਨ੍ਹਾਂ ਨੂੰ ਕੁਝ ਦੇ ਦਿੱਤਾ ਮੌਕਾ, ਅਜਿਹੇ ਰਾਜਾਂ ਵਿੱਚ ਕਾਂਗਰਸ ਜਿੱਥੇ ਜੂਨੀਅਰ ਪਾਰਟਨਰ ਸੀ ਉਨ੍ਹਾਂ ਦਾ ਸਟ੍ਰਾਈਕ ਰੇਟ 50 ਪਰਸੈਂਟ ਹੈ। ਅਤੇ ਕਾਂਗਰਸ ਦੀਆਂ 99 ਸੀਟਾਂ ਵਿੱਚੋਂ ਜ਼ਿਆਦਾਤਰ ਸੀਟਾਂ ਉਨ੍ਹਾਂ ਦੇ ਸਹਿਯੋਗੀਆਂ ਨੇ ਉਨ੍ਹਾਂ ਜਿਤਾਇਆ ਹੈ। ਅਤੇ ਇਸ ਲਈ ਮੈਂ ਕਹਿੰਦਾ ਹਾਂ ਇਹ ਪਰਜੀਵੀ ਕਾਂਗਰਸ ਹੈ। 16 ਰਾਜਾਂ ਵਿੱਚ ਜਿੱਥੇ ਕਾਂਗਰਸ ਇਕੱਲੇ ਲੜੀ ਉੱਥੇ ਉਸ ਦਾ ਵੋਟਰ ਸ਼ੇਅਰ ਇਸ ਚੋਣਾਂ ਵਿੱਚ ਗਿਰ ਚੁੱਕਿਆ ਹੈ।

ਮਾਣਯੋਗ ਸਪੀਕਰ ਜੀ,

ਗੁਜਰਾਤ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਇਨ੍ਹਾਂ ਤਿੰਨ ਰਾਜਾਂ ਵਿੱਚ ਜਿੱਥੇ ਕਾਂਗਰਸ ਆਪਣੇ ਦਮ ‘ਤੇ ਲੜੀ ਅਤੇ 64 ਵਿੱਚੋਂ, ਚੌਂਹਟ ਵਿੱਚੋਂ ਸਿਰਫ਼ 2 ਸੀਟਾਂ ਜਿੱਤ ਪਾਈ ਹੈ, 64 ਵਿੱਚੋਂ 2. ਇਸ ਦਾ ਸਾਫ਼ ਮਤਲਬ ਹੈ ਕਿ ਇਸ ਚੋਣਾਂ ਵਿੱਚ ਕਾਂਗਰਸ ਪੂਰੀ ਤਰ੍ਹਾਂ ਪਰਜੀਵੀ ਬਣ ਚੁੱਕੀ ਅਤੇ ਆਪਣੇ ਸਹਿਯੋਗੀ ਦਲਾਂ ਦੇ ਮੋਢੇ ‘ਤੇ ਉਨ੍ਹਾਂ ਨੇ ਚੜ੍ਹ ਕੇ ਇਹ ਸੀਟਾਂ ਦਾ ਅੰਕੜਾ ਵਧਾਇਆ ਹੈ। ਜੇਕਰ ਕਾਂਗਰਸ ਨੇ ਆਪਣੇ ਸਹਿਯੋਗੀਆਂ ਦੇ ਜੋ ਵੋਟ ਖਾਏ ਹਨ ਉਹ ਅਗਰ ਨਾ ਖਾਏ ਹੁੰਦੇ ਤਾਂ ਲੋਕ ਸਭਾ ਵਿੱਚ ਉਨ੍ਹਾਂ ਦੇ ਲਈ ਇੰਨੀਆਂ ਸੀਟਾਂ ਜਿੱਤ ਪਾਉਣਾ ਵੀ ਬਹੁਤ ਮੁਸ਼ਕਿਲ ਸੀ। 

ਮਾਣਯੋਗ ਸਪੀਕਰ ਜੀ,

ਅਜਿਹੇ ਸਮੇਂ ਇੱਕ ਅਵਸਰ ਆਇਆ ਦੇਸ਼ ਨੇ ਵਿਕਾਸ ਦੇ ਰਸਤੇ ਨੂੰ ਚੁਣਿਆ ਹੈ, ਦੇਸ਼ ਨੇ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਦਾ ਮਨ ਬਣਾ ਲਿਆ ਹੈ। ਤਦ ਭਾਰਤ ਨੂੰ ਇੱਕਜੁਟ ਹੋ ਕੇ ਸਮ੍ਰਿੱਧੀ ਦਾ ਨਵਾਂ ਸਫ਼ਰ ਤੈਅ ਕਰਨਾ ਹੈ। ਅਜਿਹੇ ਸਮੇਂ ਇਹ ਦੇਸ਼ ਦੀ ਬਦਕਿਸਮਤੀ ਹੈ ਕਿ ਹਿੰਦੁਸਤਾਨ ਵਿੱਚ 6-6 ਦਹਾਕੇ ਤੱਕ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਅਰਾਜਕਤਾ ਫੈਲਾਉਣ ਵਿੱਚ ਜੁਟੀ ਹੋਈ ਹੈ। ਇਹ ਦੱਖਣ ਵਿੱਚ ਜਾ ਕੇ ਉੱਤਰ ਦੇ ਲੋਕਾਂ ਦੇ ਖ਼ਿਲਾਫ਼ ਬੋਲਦੇ ਹਨ, ਇਹ ਉੱਤਰ ਵਿੱਚ ਜਾ ਕੇ ਦੱਖਣ ਦੇ ਖ਼ਿਲਾਫ਼ ਜ਼ਹਿਰ ਉਗਲਦੇ ਹਨ, ਪੱਛਮ ਦੇ ਲੋਕਾਂ ਦੇ ਖ਼ਿਲਾਫ਼ ਬੋਲਦੇ ਹਨ, ਮਹਾਪੁਰਸ਼ਾਂ ਦੇ ਖ਼ਿਲਾਫ਼ ਬੋਲਦੇ ਹਨ।

ਇਨ੍ਹਾਂ ਨੇ ਭਾਸ਼ਾ ਦੇ ਅਧਾਰ ‘ਤੇ ਵੰਡਣ ਦੀ ਹਰ ਕੋਸ਼ਿਸ਼ ਕੀਤੀ ਹੈ। ਜਿਨ੍ਹਾਂ ਨੇਤਾਵਾਂ ਨੇ ਦੇਸ਼ ਦੇ ਹਿੱਸੇ ਨੂੰ ਭਾਰਤ ਤੋਂ ਅਲੱਗ ਕਰਨ ਦੀ ਵਕਾਲਤ ਕੀਤੀ ਸੀ ਉਨ੍ਹਾਂ ਨੂੰ ਸੰਸਦ ਦੀ ਟਿਕਟ ਦੇਣ ਤੱਕ ਦੀ ਬਦਕਿਸਮਤੀ ਸਾਨੂੰ ਦੇਖਣੀ ਪਈ ਜੋ ਕਾਂਗਰਸ ਪਾਰਟੀ ਨੇ ਪਾਪ ਕੀਤਾ ਹੈ। ਕਾਂਗਰਸ ਪਾਰਟੀ ਖੁੱਲੇਆਮ ਇੱਕ ਜਾਤੀ ਨੂੰ ਦੂਸਰੀ ਜਾਤੀ ਦੇ ਖ਼ਿਲਾਫ਼ ਲੜਾਉਣ ਦੇ ਲਈ ਰੋਜ਼ ਨਵੇਂ-ਨਵੇਂ narrative ਜੜ ਰਹੀ ਹੈ।  ਨਵੀਂਆਂ ਨਵੀਂਆਂ ਅਫਵਾਹਾਂ ਫੈਲਾ ਰਹੀ ਹੈ।

ਮਾਣਯੋਗ ਸਪੀਕਰ ਜੀ,

ਦੇਸ਼ ਦੇ ਇੱਕ ਹਿੱਸੇ ਦੇ ਲੋਕਾਂ ਨੂੰ ਹੀਣ ਦੱਸਣ ਦੀ ਪ੍ਰਵਿਰਤੀ ਦਾ ਵੀ ਕਾਂਗਰਸ ਦੇ ਲੋਕ ਹੁਲਾਰਾ ਦੇ ਰਹੇ ਹਨ।

ਮਾਣਯੋਗ ਸਪੀਕਰ ਜੀ,

ਕਾਂਗਰਸ ਦੇਸ਼ ਵਿੱਚ ਆਰਥਿਕ ਅਰਾਜਕਤਾ ਫੈਲਾਉਣ ਦੀ ਦਿਸ਼ਾ ਵਿੱਚ ਵੀ ਸੋਚੀ-ਸਮਝੀ ਚਾਲ ਰਹੀ ਹੈ। ਚੋਣਾਂ ਦੇ ਦੌਰਾਨ ਜੋ ਗੱਲਾਂ ਕੀਤੀਆਂ ਗਈਆਂ ਰਾਜਾਂ ਵਿੱਚ, ਉਨ੍ਹਾਂ ਦੇ ਰਾਜਾਂ ਵਿੱਚ ਜਿਸ ਪ੍ਰਕਾਰ ਨਾਲ ਆਰਥਿਕ ਕਦਮ ਇਹ ਉਠਾ ਰਹੇ ਹਨ, ਇਹ ਉਹ ਰਸਤਾ ਆਰਥਿਕ ਅਰਾਜਕਤਾ ਦੀ ਤਰਫ਼ ਦੇਸ਼ ਨੂੰ ਘਸੀਟਣ ਵਾਲਾ ਹੈ। ਉਨ੍ਹਾਂ ਦੇ ਰਾਜ ਦੇਸ਼ ‘ਤੇ ਆਰਥਿਕ ਬੋਝ ਬਣ ਜਾਣ ਇਹ ਖੇਡ ਜਾਣ ਬੁੱਝ ਕੇ ਖੇਡਿਆ ਜਾ ਰਿਹਾ ਹੈ। ਮੰਚਾਂ ਤੋਂ ਸਾਫ਼-ਸਾਫ਼ ਐਲਾਨ ਕੀਤਾ ਗਿਆ, ਅਗਰ ਇਨ੍ਹਾਂ ਦੇ ਮਨ ਦਾ ਪਰਿਣਾਮ ਨਹੀਂ ਆਇਆ 4 ਜੂਨ ਨੂੰ ਦੇਸ਼ ਵਿੱਚ ਅੱਗ ਲਗਾ ਦਿੱਤੀ ਜਾਵੇਗੀ।

ਲੋਕ ਇਕੱਠੇ ਹੋਣਗੇ, ਅਰਾਜਕਤਾ ਫੈਲਾਉਣਗੇ ਇਹ ਅਧਿਕਾਰਤ ਤੌਰ ‘ਤੇ ਸੱਦੇ ਗਏ। ਇਹ ਅਰਾਜਕਤਾ ਫੈਲਾਉਣਾ ਇਨ੍ਹਾਂ ਦਾ ਮਕਸਦ ਹੈ। ਭਾਰਤ ਦੀ ਲੋਕਤਾਂਤਰਿਕ ਪ੍ਰਕਿਰਿਆ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆ ਕੇ ਅਰਾਜਕਤਾ ਫੈਲਾਉਣ ਦਾ ਪ੍ਰਯਾਸ ਕੀਤਾ ਗਿਆ ਹੈ। CAA ਨੂੰ ਲੈ ਕੇ ਜੋ ਅਰਾਜਕਤਾ ਫੈਲਾਈ ਗਈ, ਦੇਸ਼ ਦੇ ਲੋਕਾਂ ਵਿੱਚ ਗੁਮਰਾਹ ਕਰਨ ਦਾ ਜੋ ਖੇਡ ਖੇਡਿਆ ਗਿਆ, ਪੂਰੀ eco-system ਇਸ ਗੱਲ ਨੂੰ ਬਲ ਦਿੰਦੀ ਰਹੀ ਕਿਉਂਕਿ ਉਨ੍ਹਾਂ ਦਾ ਰਾਜਨੀਤਕ ਮਕਸਦ ਪਰੇ ਹੋਵੇ।

ਮਾਣਯੋਗ ਸਪੀਕਰ ਜੀ,

ਦੇਸ਼ ਨੂੰ ਦੰਗਿਆ ਵਿੱਚ ਝੋਂਕਣ ਦੇ ਵੀ ਉਚਿਤ ਪ੍ਰਯਾਸ ਪੂਰੇ ਦੇਸ਼ ਨੇ ਦੇਖੇ ਹਨ।

ਮਾਣਯੋਗ ਸਪੀਕਰ ਜੀ,

ਅੱਜਕੱਲ੍ਹ sympathy gain ਕਰਨ ਦੀ ਇੱਕ ਨਵੀਂ ਡ੍ਰਾਮੇਬਾਜ਼ੀ ਸ਼ੁਰੂ ਕੀਤੀ ਗਈ ਹੈ, ਨਵਾਂ ਖੇਡ ਖੇਡਿਆ ਜਾ ਰਿਹਾ ਹੈ, ਮੈਂ ਇੱਕ ਕਿੱਸਾ ਸੁਣਾਉਂਦਾ ਹਾਂ। ਇੱਕ ਬੱਚਾ ਸਕੂਲ ਤੋਂ ਆਇਆ ਅਤੇ ਜ਼ੋਰ-ਜ਼ੋਰ ਨਾਲ ਰੋਣ ਲੱਗਿਆ ਅਤੇ ਉਸ ਦੀ ਮਾਂ ਵੀ ਡਰ ਗਈ ਕੀ ਹੋ ਗਿਆ, ਬਹੁਤ ਰੋਣ ਲੱਗਿਆ ਅਤੇ ਫਿਰ ਕਹਿਣ ਲੱਗਿਆ ਮੈਨੂੰ ਅੱਜ ਸਕੂਲ ਵਿੱਚ ਮਾਰਿਆ ਗਿਆ, ਅੱਜ ਸਕੂਲ ਵਿੱਚ ਮੈਨੂੰ ਉਸ ਨੇ ਮਾਰਿਆ, ਅੱਜ ਸਕੂਲ ਵਿੱਚ ਮੈਨੂੰ ਇਸ ਨੇ ਮਾਰਿਆ ਅਤੇ ਜੋਰ-ਜੋਰ ਨਾਲ ਰੋਣ ਲੱਗਿਆ, ਮਾਂ ਪਰੇਸ਼ਾਨ ਹੋ ਗਈ। ਉਸ ਨੇ ਉਸ ਨੂੰ ਪੁੱਛਿਆ ਕਿ ਬੇਟਾ ਗੱਲ ਕੀ ਸੀ ਲੇਕਿਨ ਉਹ ਦੱਸ ਨਹੀਂ ਰਿਹਾ ਸੀ ਬਸ ਰੋ ਰਿਹਾ ਸੀ ਮੈਨੂੰ ਮਾਰਿਆ, ਮੈਨੂੰ ਮਾਰਿਆ।

ਬੱਚਾ ਇਹ ਨਹੀਂ ਦੱਸ ਰਿਹਾ ਸੀ ਕਿ ਅੱਜ ਸਕੂਲ ਵਿੱਚ ਉਸ ਬੱਚੇ ਨੇ ਕਿਸੇ ਬੱਚੇ ਨੂੰ ਮਾਂ ਦੀ ਗਾਲ ਕੱਢੀ ਸੀ। ਉਸ ਨੇ ਇਹ ਨਹੀਂ ਦੱਸਿਆ ਕਿਸੇ ਬੱਚੇ ਦੀਆਂ ਕਿਤਾਬਾਂ ਉਸ ਨੇ ਫਾੜ ਦਿੱਤੀਆਂ ਸਨ। ਉਸ ਨੇ ਇਹ ਨਹੀਂ ਦੱਸਿਆ ਕਿ ਉਸ ਨੇ ਟੀਚਰ ਨੂੰ ਚੋਰ ਕਿਹਾ ਸੀ। ਉਸ ਨੇ ਇਹ ਨਹੀਂ ਦੱਸਿਆ ਕਿ ਕਿਸੇ ਦਾ ਟਿਫਿਨ ਚੁਰਾ ਕੇ ਖਾ ਗਿਆ ਸੀ। ਅਸੀਂ ਕੱਲ੍ਹ ਸਦਨ ਵਿੱਚ ਇਹੀ ਬਚਕਾਨਾ ਹਰਕਤ ਦੇਖੀ ਹੈ। ਕੱਲ੍ਹ ਇੱਥੇ ਬਾਲਕ ਬੁੱਧੀ ਵਿਲਾਪ ਚਲ ਰਿਹਾ ਸੀ, ਮੈਨੂੰ ਮਾਰਿਆ ਗਿਆ, ਮੈਨੂੰ ਇਸ ਨੇ ਮਾਰਿਆ, ਮੈਨੂੰ ਉਸ ਨੇ ਮਾਰਿਆ, ਮੈਨੂੰ ਇੱਥੇ ਮਾਰਿਆ, ਮੈਨੂੰ ਉੱਥੇ ਮਾਰਿਆ। ਇਹ ਚਲ ਰਿਹਾ ਸੀ।

ਮਾਣਯੋਗ ਸਪੀਕਰ ਜੀ,

Sympathy ਹਾਸਲ ਕਰਨ ਦੇ ਲਈ ਇਹ ਨਵਾਂ ਡ੍ਰਾਮਾ ਚਲਾਇਆ ਗਿਆ ਹੈ। ਲੇਕਿਨ ਦੇਸ਼ ਇਹ ਸੱਚਾਈ ਜਾਣਦੇ ਹਨ ਕਿ ਇਹ ਹਜ਼ਾਰਾਂ ਕਰੋੜ ਰੁਪਏ, ਉਸ ਦੀ ਹੇਰਾ-ਫੇਰੀ ਦੇ ਮਾਮਲੇ ਵਿੱਚ ਜ਼ਮਾਨਤ ‘ਤੇ ਬਾਹਰ ਹੈ। ਇਹ ਓਬੀਸੀ ਵਰਗ ਦੇ ਲੋਕਾਂ ਨੂੰ ਚੋਰ ਦੱਸਣ ਦੇ ਮਾਮਲੇ ਵਿੱਚ ਸਜ਼ਾ ਪਾ ਚੁੱਕੇ ਹਨ। ਇਨ੍ਹਾਂ ਨੂੰ ਦੇਸ਼ ਦੀ ਸਰਵਉੱਚ ਅਦਾਲਤ ‘ਤੇ ਗ਼ੈਰ-ਜ਼ਿੰਮੇਦਾਰਾਨਾ ਬਿਆਨ ਦੇਣ ਦੇ ਬਾਅਦ ਮਾਫ਼ੀ ਮੰਗਣੀ ਪਈ ਹੈ। ਇਨ੍ਹਾਂ ‘ਤੇ ਮਹਾਨ ਸੁਤੰਤਰਤਾ ਸੈਨਾਨੀ ਵੀਰ ਸਾਵਰਕਰ ਜਿਹੇ ਮਹਾਨ ਸਖ਼ਸ਼ੀਅਤ ‘ਤੇ ਅਪਮਾਨ ਕਰਨ ਦਾ ਮੁਕੱਦਮਾ ਹੈ। ਇਨ੍ਹਾਂ ‘ਤੇ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਦੇ ਪ੍ਰਧਾਨ ਨੂੰ ਹੱਤਿਆਰਾ ਕਹਿਣ ਦਾ ਮੁਕੱਦਮਾ ਚਲ ਰਿਹਾ ਹੈ। ਇਨ੍ਹਾਂ ‘ਤੇ ਅਨੇਕ ਨੇਤਾਵਾਂ, ਅਧਿਕਾਰੀਆਂ ਸੰਸਥਾਵਾਂ ‘ਤੇ ਝੂਠ ਬੋਲਣ ਦੇ ਗੰਭੀਰ ਆਰੋਪ ਹਨ, ਅਤੇ ਉਹ ਕੇਸ ਚਲ ਰਹੇ ਹਨ।

ਮਾਣਯੋਗ ਸਪੀਕਰ ਜੀ,

ਬਾਲਕ ਬੁੱਧੀ ਵਿੱਚ ਨਾ ਬੋਲਣ ਦਾ ਠਿਕਾਣਾ ਹੁੰਦਾ ਹੈ ਅਤੇ ਨਾ ਹੀ ਬਾਲਕ ਬੁੱਧੀ ਵਿੱਚ ਵਿਵਹਾਰ ਦਾ ਕੋਈ ਠਿਕਾਣਾ ਹੁੰਦਾ ਹੈ। ਅਤੇ ਜਦੋਂ ਇਹ ਬਾਲਕ ਬੁੱਧੀ ਪੂਰੀ ਤਰ੍ਹਾਂ ਸਵਾਰ ਹੋ ਜਾਂਦੀ ਹੈ ਤਾਂ ਸਦਨ ਵਿੱਚ ਵੀ ਕਿਸੇ ਦੇ ਗਲੇ ਪੈ ਜਾਂਦੇ ਹਨ। ਇਹ ਬਾਲਕ ਬੁੱਧੀ ਆਪਣੀਆਂ ਸੀਮਾਵਾਂ ਖੋ ਦਿੰਦੀ ਹੈ ਤਾਂ ਸਦਨ ਦੇ ਅੰਦਰ ਬੈਠ ਕੇ ਅੱਖਾਂ ਮਾਰਦੇ ਹਨ, ਅੱਖਾਂ ਮਾਰਦੇ ਹਨ। ਇਨ੍ਹਾਂ ਦੀ ਸੱਚਾਈ ਮਾਣਯੋਗ ਸਪੀਕਰ ਜੀ ਹੁਣ ਪੂਰਾ ਦੇਸ਼ ਸਮਝ ਗਿਆ ਹੈ। ਇਸ ਲਈ ਅੱਜ ਦੇਸ਼ ਇਨ੍ਹਾਂ ਨੂੰ ਕਹਿ ਰਿਹਾ ਹੈ ਤੁਹਾਡੇ ਤੋਂ ਨਹੀਂ ਹੋ ਪਾਵੇਗਾ, ਤੁਹਾਡੇ ਤੋਂ ਨਹੀਂ ਹੋ ਪਾਵੇਗਾ।

ਮਾਣਯੋਗ ਸਪੀਕਰ ਜੀ,

ਤੁਲਸੀਦਾਸ ਜੀ ਕਹਿ ਗਏ ਹਨ, ਅਖਿਲੇਸ਼ ਜੀ... ਤੁਲਸੀਦਾਸ ਜੀ ਕਹਿ ਗਏ ਹਨ ਝੂਠੜ ਲੇਣਾ ਝੂਠੜ ਦੇਣਾ। ਝੂਠੜ ਭੋਜਨ ਝੂਠ ਚਬੇਨਾ (झूठइ लेना झूठइ देना। झूठइ भोजन झूठ चबेना)। ਤੁਲਸੀਦਾਸ ਜੀ ਨੇ ਕਿਹਾ ਹੈ ਝੂਠੜ ਲੇਣਾ ਝੂਠੜ ਦੇਣਾ। ਝੂਠੜ ਭੋਜਨ ਝੂਠ ਚਬੇਨਾ । ਕਾਂਗਰਸ ਨੇ ਝੂਠ ਨੂੰ ਰਾਜਨੀਤੀ ਦਾ ਹਥਿਆਰ ਬਣਾਇਆ। ਕਾਂਗਰਸ ਦੇ ਮੂੰਹ ਝੂਠ ਲਗ ਗਿਆ ਹੈ। ਜਿਵੇਂ ਉਹ ਆਦਮਖੋਰ ਐਨੀਮਲ ਹੁੰਦਾ ਹੈ ਨਾ ਜਿਸ ਨੂੰ ਲਹੂ ਮੂੰਹ ‘ਤੇ ਲਗ ਜਾਂਦਾ ਹੈ ਓਵੇਂ ਮਾਣਯੋਗ ਸਪੀਕਰ ਜੀ, ਕਾਂਗਰਸ ਦੇ ਮੂੰਹ ਝੂਠ ਦਾ ਖੂਨ ਲਗ ਗਿਆ ਹੈ।

 ਦੇਸ਼ ਨੇ ਕੱਲ੍ਹ 1 ਜੁਲਾਈ ਨੂੰ ਖਟਾਖਟ ਦਿਵਸ ਵੀ ਮਨਾਇਆ ਹੈ। 1 ਜੁਲਾਈ ਨੂੰ ਲੋਕ ਆਪਣੇ ਬੈਂਕ ਚੈੱਕ ਕਰ ਰਹੇ ਸਨ। ਕਿ 8500 ਰੁਪਏ ਆਏ ਕਿ ਨਹੀਂ ਆਏ। ਇਹ ਝੂਠ ਨੇਰੇਟਿਵ ਦਾ ਪਰਿਣਾਮ ਦੇਖੋ ਕਾਂਗਰਸ ਨੇ ਦੇਸ਼ਵਾਸੀਆਂ ਨੂੰ ਗੁਮਰਾਹ ਕੀਤਾ। ਮਾਤਾਵਾਂ-ਭੈਣਾਂ ਨੂੰ ਹਰ ਮਹੀਨੇ 8500 ਰੁਪਏ ਦੇਣ ਦਾ ਝੂਠ ਇਨ੍ਹਾਂ ਮਾਤਾਵਾਂ ਦੇ, ਭੈਣਾਂ ਦੇ ਦਿਲਾਂ ਨੂੰ ਜੋ ਚੋਟ ਲਗੀ ਹੈ ਨਾ ਉਹ ਸ਼੍ਰਾਪ ਬਣ ਕੇ ਇਹ ਕਾਂਗਰਸ ਨੂੰ ਤਬਾਹ ਕਰਨ ਵਾਲੀ ਹੈ।

ਮਾਣਯੋਗ ਸਪੀਕਰ ਜੀ,

ਈਵੀਐੱਮ ਨੂੰ ਲੈ ਕੇ ਝੂਠ, ਸੰਵਿਧਾਨ ਨੂੰ ਲੈ ਕੇ ਝੂਠ, ਰਿਜ਼ਰਵੇਸ਼ਨ ਨੂੰ ਲੈ ਕੇ ਝੂਠ, ਉਸ ਤੋਂ ਪਹਿਲਾਂ ਰਾਫੇਲ ਨੂੰ ਲੈ ਕੇ ਝੂਠ, ਐੱਚਏਐੱਲ ਨੂੰ ਲੈ ਕੇ ਝੂਠ, ਐੱਲਆਈਸੀ ਨੂੰ ਲੈ ਕੇ ਝੂਠ, ਬੈਂਕਾਂ ਨੂੰ ਲੈ ਕੇ ਝੂਠ, ਕਰਮਚਾਰੀਆਂ ਨੂੰ ਵੀ ਭੜਕਾਉਣ ਦੇ ਪ੍ਰਯਾਸ ਹੋਏ। ਹੌਸਲਾ ਤਾਂ ਇੰਨਾ ਵਧ ਗਿਆ ਕਿ ਕੱਲ੍ਹ ਸਦਨ ਨੂੰ ਵੀ ਗੁਮਰਾਹ ਕਰਨ ਦਾ ਪ੍ਰਯਾਸ ਹੋਇਆ। ਕੱਲ੍ਹ ਅਗਨੀਵੀਰ ਨੂੰ ਲੈ ਕੇ ਸਦਨ ਵਿੱਚ ਝੂਠ ਬੋਲਿਆ ਗਿਆ। ਕੱਲ੍ਹ ਇੱਥੇ ਭਰਪੂਰ ਝੂਠ ਬੋਲਿਆ ਗਿਆ ਕਿ ਐੱਮਐੱਸਪੀ ਨਹੀਂ ਦਿੱਤਾ ਜਾ ਰਿਹਾ।

ਸਪੀਕਰ ਜੀ,

ਸੰਵਿਧਾਨ ਦੀ ਗਰਿਮਾ ਨਾਲ ਖਿਲਵਾੜ ਇਹ ਸਦਨ ਦੀ ਬਦਕਿਸਮਤੀ ਹੈ ਅਤੇ ਅਨੇਕ ਵਾਰ ਲੋਕ ਸਭਾ ਵਿੱਚ ਜਿੱਤ ਕੇ ਆਏ ਲੋਕ ਸਦਨ ਦੀ ਗਰਿਮਾ ਦੇ ਨਾਲ ਖਿਲਵਾੜ ਕਰਨ ਇਹ ਸ਼ੋਭਾ ਨਹੀਂ ਦਿੰਦਾ ਹੈ।

ਮਾਣਯੋਗ ਸਪੀਕਰ ਜੀ,

ਜੋ ਦਲ ਸੱਠ-ਸੱਠ ਸਾਲ ਤੱਕ ਇੱਥੇ ਬੈਠਾ ਹੈ, ਜੋ ਸਰਕਾਰ ਦੇ ਕੰਮਾਂ ਨੂੰ ਜਾਣਦਾ ਹੈ। ਜਿਸ ਦੇ ਕੋਲ ਅਨੁਭਵੀ ਨੇਤਾਵਾਂ ਦੀ ਲੜੀ ਹੈ। ਉਹ ਜਦੋਂ ਅਰਾਜਕਤਾ ਦੇ ਇਸ ਰਸਤੇ ‘ਤੇ ਚਲੇ ਜਾਣ, ਝੂਠ ਦੇ ਰਸਤੇ ਨੂੰ ਚੁਣ ਲੈਣ ਤਦ ਦੇਸ਼ ਗੰਭੀਰ ਸੰਕਟ ਦੀ ਤਰਫ਼ ਜਾ ਰਿਹਾ ਹੈ ਇਸ ਦਾ ਸਬੂਤ ਮਿਲ ਰਿਹਾ ਹੈ।

ਮਾਣਯੋਗ ਸਪੀਕਰ ਜੀ,

ਸਦਨ ਦੀ ਗਰਿਮਾ ਨਾਲ ਖਿਲਵਾੜ ਇਹ ਸਾਡਾ ਸੰਵਿਧਾਨ ਨਿਰਮਾਤਾਵਾਂ ਦਾ ਅਪਮਾਨ ਹੈ, ਇਸ ਦੇਸ਼ ਦੇ ਮਹਾਪੁਰਸ਼ਾਂ ਦਾ ਅਪਮਾਨ ਹੈ। ਦੇਸ਼ ਦੇ ਲਈ ਆਜ਼ਾਦੀ ਦੇ ਲਈ ਬਲੀਦਾਨ ਦੇਣ ਵਾਲੇ ਵੀਰ ਸਪੂਤਾਂ ਦਾ ਅਪਮਾਨ ਹੈ।

ਅਤੇ ਇਸ ਲਈ ਮਾਣਯੋਗ ਸਪੀਕਰ ਜੀ,

ਮੈਂ ਜਾਣਦਾ ਹਾਂ ਕਿ ਤੁਸੀਂ ਬਹੁਤ ਦਿਆਲੂ ਹੋ, ਤੁਸੀਂ ਉਦਾਰ ਮਨ ਦੇ ਮਾਲਿਕ ਹੋ, ਤੁਸੀਂ ਸੰਕਟ ਦੇ ਸਮੇਂ ਵੀ ਹਲਕੀ ਫੁਲਕੀ ਮਿੱਠੀ ਮੁਸਕਾਨ ਦੇ ਨਾਲ ਚੀਜ਼ਾਂ ਨੂੰ ਸਹਿਣ ਕਰ ਲੈਂਦੇ ਹੋ।

ਹੁਣ ਜੋ ਹੋ ਰਿਹਾ ਹੈ, ਕੱਲ੍ਹ ਜੋ ਹੋਇਆ ਹੈ ਉਸ ਨੂੰ ਗੰਭੀਰਤਾ ਨਾਲ ਲਏ ਬਿਨਾ ਸੰਸਦੀ ਲੋਕਤੰਤਰ ਨੂੰ ਅਸੀਂ ਸੁਰੱਖਿਅਤ ਨਹੀਂ ਕਰ ਪਾਵਾਂਗੇ।

ਮਾਣਯੋਗ ਸਪੀਕਰ ਜੀ,

ਇਨ੍ਹਾਂ ਹਰਕਤਾਂ ਨੂੰ ਬਾਲਕ ਬੁੱਧੀ ਕਹਿ ਕੇ, ਬਾਲਕ ਬੁੱਧੀ ਮੰਨ ਕੇ ਹੁਣ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਹੈ, ਕਤਈ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਹੈ। ਅਤੇ ਮੈਂ ਇਸ ਲਈ ਕਹਿ ਰਿਹਾ ਹਾਂ ਕਿ ਇਸ ਦੇ ਪਿੱਛੇ ਇਰਾਦੇ ਨੇਕ ਨਹੀਂ ਹਨ, ਇਰਾਦੇ ਗੰਭੀਰ ਖਤਰੇ ਦੇ ਹਨ ਅਤੇ ਮੈਂ ਦੇਸ਼ਵਾਸੀਆਂ ਨੂੰ ਵੀ ਜਗਾਉਣਾ ਚਾਹੁੰਦਾ ਹਾਂ।

 ਮਾਣਯੋਗ ਸਪੀਕਰ ਜੀ,

ਇਨ੍ਹਾਂ ਲੋਕਾਂ ਦਾ ਝੂਠ ਸਾਡੇ ਦੇਸ਼ ਦੇ ਨਾਗਰਿਕਾਂ ਦੀ ਵਿਵੇਕ ਬੁੱਧੀ ‘ਤੇ ਆਸ਼ੰਕਾ ਵਿਅਕਤ ਕਰਦਾ ਹੈ। ਉਨ੍ਹਾਂ ਦਾ ਝੂਠ ਦੇਸ਼ ਦੇ ਸਧਾਰਣ ਵਿਵੇਕ ਬੁੱਧੀ ‘ਤੇ ਇੱਕ ਤਮਾਚਾ ਮਾਰਨ ਦੀ ਬੇਸ਼ਰਮ ਭਰੀ ਹਰਕਤ ਹੈ।

ਮਾਣਯੋਗ ਸਪੀਕਰ ਜੀ,

ਇਹ ਹਰਕਤਾਂ ਦੇਸ਼ ਦੀ ਮਹਾਨ ਪਰੰਪਰਾਵਾਂ ‘ਤੇ ਤਮਾਚਾ ਹੈ।

ਮਾਣਯੋਗ ਸਪੀਕਰ ਜੀ,

ਇਸ ਸਦਨ ਦੀ ਗਰਿਮਾ ਨੂੰ ਬਚਾਉਣ ਦੀ ਬਹੁਤ ਵੱਡੀ ਜ਼ਿੰਮੇਦਾਰੀ ਤੁਹਾਡੇ ‘ਤੇ ਹੈ। ਸਦਨ ਵਿੱਚ ਸ਼ੁਰੂ ਹੋਈ ਝੂਠ ਦੀ ਪਰੰਪਰਾ ‘ਤੇ ਕਠੋਰ ਕਾਰਵਾਈ ਕਰਨਗੇ, ਇਹ ਦੇਸ਼ਵਾਸੀਆਂ ਦੀ ਵੀ ਅਤੇ ਇਸ ਸਦਨ ਦੀ ਵੀ ਉਮੀਦ ਹੈ।

 ਮਾਣਯੋਗ ਸਪੀਕਰ ਜੀ,

ਕਾਂਗਰਸ ਨੇ ਸੰਵਿਧਾਨ ਅਤੇ ਰਿਜ਼ਰਵੇਸ਼ਨ ‘ਤੇ ਵੀ ਹਮੇਸ਼ਾ ਝੂਠ ਬੋਲਿਆ ਹੈ। ਅੱਜ ਮੈਂ 140 ਕਰੋੜ ਦੇਸ਼ਵਾਸੀਆਂ ਦੇ ਸਾਹਮਣੇ ਸੱਚਾਈ ਰੱਖਣਾ ਚਾਹੁੰਦਾ ਹਾਂ, ਵੱਡੀ ਨਿਮਰਤਾ ਪੂਰਵਕ ਰੱਖਣਾ ਚਾਹੁੰਦਾ ਹਾਂ। ਦੇਸ਼ਵਾਸੀਆਂ ਨੂੰ ਵੀ ਇਸ ਸੱਚ ਨੂੰ ਜਾਨਣਾ ਬਹੁਤ ਜ਼ਰੂਰੀ ਹੈ।

ਮਾਣਯੋਗ ਸਪੀਕਰ ਜੀ,

ਆਪਾਤਕਾਲ, ਐਮਰਜੈਂਸੀ ਦਾ ਇਹ 50ਵਾਂ ਵਰ੍ਹਾ ਹੈ। ਐਮਰਜੈਂਸੀ ਸਿਰਫ਼ ਅਤੇ ਸਿਰਫ਼ ਸੱਤਾ ਦੇ ਲੋਭ ਦੇ ਖਾਤਿਰ, ਤਾਨਾਸ਼ਾਹੀ ਮਾਨਸਿਕਤਾ ਦੇ ਕਾਰਨ ਦੇਸ਼ ‘ਤੇ ਥੋਪਿਆ ਗਿਆ ਤਾਨਾਸ਼ਾਹੀ ਸ਼ਾਸਨ ਸੀ। ਅਤੇ ਕਾਂਗਰਸ ਕਰੂਰਤਾਂ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕੀ । ਉਸ ਨੇ ਆਪਣੇ ਹੀ ਦੇਸ਼ਵਾਸੀਆਂ ‘ਤੇ ਕਰੂਰਤਾਂ ਦਾ ਪੰਜਾ ਫੈਲਾਇਆ ਸੀ ਅਤੇ ਦੇਸ਼ ਦੇ ਤਾਨੇ ਬਾਨੇ ਨੂੰ ਛਿੰਨ-ਵਿਭਿੰਨ ਕਰਨ ਦਾ ਪਾਪ ਕੀਤਾ ਸੀ।

ਮਾਣਯੋਗ ਸਪੀਕਰ ਜੀ,

ਸਰਕਾਰਾਂ ਨੂੰ ਗਿਰਾਉਣਾ, ਮੀਡੀਆ ਨੂੰ ਦਬਾਉਣਾ, ਹਰ ਕਾਰਨਾਮੇ ਸੰਵਿਧਾਨ ਦੀ ਭਾਵਨਾ ਦੇ ਖ਼ਿਲਾਫ਼, ਸੰਵਿਧਾਨ ਦੀਆਂ ਧਾਰਾਵਾਂ ਦੇ ਖ਼ਿਲਾਫ਼, ਸੰਵਿਧਾਨ ਦੇ ਇੱਕ-ਇੱਕ ਸ਼ਬਦ ਦੇ ਖ਼ਿਲਾਫ਼ ਸੀ। ਇਹ ਉਹ ਲੋਕ ਹਨ, ਜਿਨ੍ਹਾਂ ਨੇ ਸ਼ੁਰੂ ਤੋਂ ਦੇਸ਼ ਦੇ ਦਲਿਤਾਂ ਦੇ ਨਾਲ, ਦੇਸ਼ ਦੇ ਪਿਛੜਿਆਂ ਦੇ ਨਾਲ ਘੋਰ ਅਨਿਆਂ ਕੀਤਾ ਹੈ।

ਮਾਣਯੋਗ ਸਪੀਕਰ ਜੀ,

ਅਤੇ ਇਸੇ ਕਾਰਨ ਨਾਲ ਬਾਬਾ ਸਾਹੇਬ ਅੰਬੇਡਕਰ ਨੇ ਕਾਂਗਰਸ ਦੀ ਦਲਿਤ ਵਿਰੋਧੀ, ਪਿਛੜੇ ਵਿਰੋਧੀ ਮਾਨਸਿਕਤਾ ਦੇ ਕਾਰਨ, ਨਹਿਰੂ ਜੀ ਨੇ ਕੈਬਿਨਟ ਤੋਂ ਇਸਤੀਫਾ ਦਿੱਤਾ ਸੀ। ਉਨ੍ਹਾਂ ਨੇ ਪਰਦਾਫਾਸ਼ ਕੀਤਾ ਸੀ ਕਿ ਕਿਵੇਂ ਨਹਿਰੂ ਜੀ ਨੇ ਦਲਿਤਾਂ, ਪਿਛੜਿਆਂ ਦੇ ਨਾਲ ਅਨਿਆਂ ਕੀਤਾ। ਅਤੇ ਬਾਬਾ ਸਾਹੇਬ ਅੰਬੇਡਕਰ ਨੇ ਕੈਬਨਿਟ ਤੋਂ ਅਸਤੀਫਾ ਦਿੰਦੇ ਸਮੇਂ ਜੋ ਕਾਰਨ ਦੱਸੇ ਸਨ ਉਹ ਕਾਰਨ ਇਨ੍ਹਾਂ ਦੇ ਚਰਿੱਤਰ ਨੂੰ ਦਰਸਾਉਂਦੇ ਹਨ। ਬਾਬਾ ਸਾਹੇਬ ਅੰਬੇਡਕਰ ਜੀ ਨੇ ਕਿਹਾ ਸੀ ਮੈਂ ਸਰਕਾਰ ਦੁਆਰਾ ਅਨੁਸੂਚਿਤ ਜਾਤੀਆਂ ਦੀ ਉਮੀਦ ‘ਤੇ ਆਪਣੇ ਅੰਦਰ ਉਤਪੰਨ ਆਕ੍ਰੋਸ਼ ਨੂੰ ਰੋਕ ਨਹੀਂ ਸਕਿਆ, ਇਹ ਬਾਬਾ ਸਾਹੇਬ ਅੰਬੇਡਕਰ ਦੇ ਸ਼ਬਦ ਹਨ। ਅਨੁਸੂਚਿਤ ਜਾਤੀਆਂ ਦੀ ਉਮੀਦ ਇਸ ਨੇ ਬਾਬਾ ਸਾਹੇਬ ਅੰਬੇਡਕਰ ਨੂੰ ਆਕ੍ਰੋਸ਼ਿਤ ਕਰ ਦਿੱਤਾ। ਬਾਬਾ ਸਾਹੇਬ ਦੇ ਸਿੱਧੇ ਹਮਲੇ ਦੇ ਬਾਅਦ ਨਹਿਰੂ ਜੀ ਨੇ ਬਾਬਾ ਸਾਹੇਬ ਅੰਬੇਡਕਰ ਦਾ ਰਾਜਨੀਤਕ ਜੀਵਨ ਖ਼ਤਮ ਕਰਨ ਦੇ ਲਈ ਪੂਰੀ ਤਾਕਤ ਲਗਾ ਦਿੱਤੀ।

ਮਾਣਯੋਗ ਸਪੀਕਰ ਜੀ,

ਪਹਿਲਾ ਸਾਜ਼ਿਸ਼ ਨਾਲ ਬਾਬਾ ਸਾਹੇਬ ਅੰਬੇਡਕਰ ਨੂੰ ਚੋਣ ਵਿੱਚ ਹਰਵਾਇਆ ਗਿਆ।

ਮਾਣਯੋਗ ਸਪੀਕਰ ਜੀ,

ਹਰਾਇਆ ਇੰਨ੍ਹਾਂ ਹੀ ਨਹੀਂ, ਉਨ੍ਹਾਂ ਨੇ ਬਾਬਾ ਸਾਹੇਬ ਅੰਬੇਡਕਰ ਦੀ ਇਸ ਹਾਰ ਦੀ, ਉਸ ਦਾ ਜਸ਼ਨ ਮਨਾਇਆ, ਖੁਸ਼ੀ ਮਨਾਈ ਅਤੇ  ਖੁਸ਼ੀ ਵਿਅਕਤ ਕੀਤੀ।

ਮਾਣਯੋਗ ਸਪੀਕਰ ਜੀ,

ਇੱਕ ਪੱਤਰ ਵਿੱਚ ਇਹ ਲਿਖਿਆ ਹੈ ਇਸ ਖੁਸ਼ੀ ਦਾ, ਮਾਣਯੋਗ ਸਪੀਕਰ ਜੀ, ਬਾਬਾ ਸਾਹੇਬ ਦੀ ਤਰ੍ਹਾਂ ਹੀ ਦਲਿਤ ਨੇਤਾ ਬਾਬੂ ਜਗਜੀਵਨ ਰਾਮ ਜੀ ਨੂੰ ਵੀ ਉਨ੍ਹਾਂ ਦਾ ਹੱਕ ਨਹੀਂ ਦਿੱਤਾ ਗਿਆ। ਐਮਰਜੈਂਸੀ ਦੇ ਬਾਅਦ ਜਗਜੀਵਨ ਰਾਮ ਜੀ ਦੇ ਪ੍ਰਧਾਨ ਮੰਤਰੀ ਬਣਨ ਦੀ ਸੰਭਾਵਨਾ ਸੀ। ਇੰਦਰਾ ਗਾਂਧੀ ਜੀ ਨੇ ਪੱਕਾ ਕੀਤਾ ਕਿ ਜਗਜੀਵਨ ਰਾਮ ਜੀ ਕਿਸੇ ਵੀ ਹਾਲਤ ਵਿੱਚ ਪ੍ਰਧਾਨ ਮੰਤਰੀ ਨਾ ਬਣਨ। ਅਤੇ ਇੱਕ ਕਿਤਾਬ ਵਿੱਚ ਲਿਖਿਆ ਗਿਆ ਹੈ ਕਿ ਕਿਸੇ ਵੀ ਕੀਮਤ ‘ਤੇ ਜਗਜੀਵਨ ਰਾਮ ਪ੍ਰਧਾਨ ਮੰਤਰੀ ਨਹੀਂ ਬਣਨੇ ਚਾਹੀਦੇ ਹਨ।

ਜੇਕਰ ਬਣ ਗਏ ਤਾਂ ਉਹ ਹਟਣਗੇ ਨਹੀਂ ਜਿੰਦਗੀ ਭਰ। ਇਹ ਇੰਦਰਾ ਗਾਂਧੀ ਜੀ ਦਾ quote ਉਸ ਕਿਤਾਬ ਵਿੱਚ ਹੈ। ਕਾਂਗਰਸ ਨੇ ਚੌਧਰੀ ਚਰਨ ਸਿੰਘ ਜੀ ਦੇ ਨਾਲ ਵੀ ਇਹੀ ਵਿਵਹਾਰ ਕੀਤਾ, ਉਨ੍ਹਾਂ ਨੂੰ ਵੀ ਨਹੀਂ ਛੱਡਿਆ ਸੀ। ਪਿਛੜਿਆਂ ਦੇ ਨੇਤਾ ਕਾਂਗਰਸ ਪਾਰਟੀ ਦੇ ਪ੍ਰਧਾਨ ਬਿਹਾਰ ਦੇ ਸਪੂਤ ਸੀਤਾਰਾਮ ਕੇਸਰੀ ਦੇ ਨਾਲ ਵੀ ਅਪਮਾਨਿਤ ਵਿਵਹਾਰ ਕਰਨ ਦਾ ਪਾਪ ਇਸੇ ਕਾਂਗਰਸ ਨੇ ਕੀਤਾ।

ਮਾਣਯੋਗ ਸਪੀਕਰ ਜੀ,

ਕਾਂਗਰਸ ਪਾਰਟੀ ਸ਼ੁਰੂ ਤੋਂ ਹੀ ਰਿਜ਼ਰਵੇਸ਼ਨ ਦੀ ਘੋਰ ਵਿਰੋਧੀ ਰਹੀ ਹੈ। ਨਹਿਰੂ ਜੀ ਨੇ ਤਾਂ ਮੁੱਖ ਮੰਤਰੀਆਂ ਨੂੰ ਚਿੱਠੀ ਲਿਖ ਕੇ ਸਾਫ਼-ਸਾਫ਼ ਸ਼ਬਦਾਂ ਵਿੱਚ ਰਿਜਰਵੇਸ਼ਨ ਦਾ ਵਿਰੋਧ ਕੀਤਾ ਸੀ। ਕਾਂਗਰਸ ਦੇ ਇੱਕ ਪ੍ਰਧਾਨ ਮੰਤਰੀ, ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ ਮੰਡਲ ਕਮਿਸ਼ਨ ਦੀ ਰਿਪੋਰਟ ਠੰਡੇ ਬਕਸੇ ਵਿੱਚ ਸਾਲਾਂ ਤੱਕ ਦਬਾਏ ਰੱਖੀ ਸੀ।

ਮਾਣਯੋਗ ਸਪੀਕਰ ਜੀ,

ਕਾਂਗਰਸ ਪਾਰਟੀ ਦੇ ਤੀਸਰੇ ਪ੍ਰਧਾਨ ਮੰਤਰੀ ਸ਼੍ਰੀਮਾਨ ਰਾਜੀਵ ਗਾਂਧੀ ਅਤੇ ਜਦੋਂ ਵਿਰੋਧੀ ਧਿਰ ਵਿੱਚ ਸਨ, ਉਨ੍ਹਾਂ ਦਾ ਸਭ ਤੋਂ ਲੰਬਾ ਭਾਸ਼ਣ ਰਿਜ਼ਰਵੇਸ਼ਨ ਦੇ ਵਿਰੁੱਧ ਸੀ। ਉਹ ਅੱਜ ਵੀ ਸੰਸਦ ਦੇ ਰਿਕਾਰਡ ਵਿੱਚ ਉਪਲਬਧ ਹੈ। ਅਤੇ ਇਸ ਲਈ ਮਾਣਯੋਗ ਸਪੀਕਰ ਜੀ, ਮੈਂ ਅੱਜ ਇੱਕ ਗੰਭੀਰ ਵਿਸ਼ੇ ‘ਤੇ ਤੁਹਾਡਾ ਅਤੇ ਦੇਸ਼ਵਾਸੀਆਂ ਦਾ ਧਿਆਨ ਆਕਰਸ਼ਿਤ ਕਰਨਾ ਚਾਹੁੰਦਾ ਹਾਂ। ਕੱਲ੍ਹ ਜੋ ਹੋਇਆ, ਇਸ ਦੇਸ਼ ਦੇ ਕੋਟੀ-ਕੋਟੀ ਦੇਸ਼ਵਾਸੀ ਆਉਣ ਵਾਲੀਆਂ ਸਦੀਆਂ ਤੱਕ ਮੁਆਫ ਨਹੀਂ ਕਰਨਗੇ।

ਮਾਣਯੋਗ ਸਪੀਕਰ ਜੀ,

131 ਸਾਲ ਪਹਿਲੇ ਸੁਆਮੀ ਵਿਵੇਕਾਨੰਦ ਜੀ ਨੇ ਸ਼ਿਕਾਗੋ ਵਿੱਚ ਕਿਹਾ ਸੀ। ਮੈਨੂੰ ਮਾਣ ਹੈ ਕਿ ਮੈਂ ਉਸ ਧਰਮ ਤੋਂ ਆਉਂਦਾ ਹਾਂ, ਜਿਸ ਨੇ ਪੂਰੀ ਦੁਨੀਆ ਨੂੰ ਸਹਿਣਸ਼ੀਲਤਾ ਅਤੇ ਵਿਸ਼ਵਵਿਆਪੀ ਸਵੀਕ੍ਰਿਤੀ ਸਿਖਾਈ ਹੈ। 131 ਸਾਲ ਪਹਿਲੇ ਹਿੰਦੂ ਧਰਮ ਲਈ ਵਿਵੇਕਾਨੰਦ ਜੀ ਨੇ ਅਮਰੀਕਾ ਦੇ ਸ਼ਿਕਾਗੋ ਵਿੱਚ ਦੁਨੀਆ ਦੇ ਦਿੱਗਜਾਂ ਦੇ ਸਾਹਮਣੇ ਕਿਹਾ ਸੀ।

ਮਾਣਯੋਗ ਸਪੀਕਰ ਜੀ,

ਹਿੰਦੂ ਸਹਿਣਸ਼ੀਲ ਹੈ, ਹਿੰਦੂ ਅਪਨਤਵ ਨੂੰ ਲੈਕੇ ਜੀਣ ਵਾਲਾ ਸਮੂਹ ਹੈ। ਇਸੇ ਕਾਰਨ ਭਾਰਤ ਦਾ ਲੋਕਤੰਤਰ, ਭਾਰਤ ਦੀ ਇੰਨ੍ਹੀ ਵਿਭਿੰਨਤਾ, ਉਸ ਦੀ ਵਿਸ਼ਾਲਤਾ ਅੱਜ ਉਸ ਦੇ ਕਾਰਨ ਪਣਪੀ ਹੈ ਅਤੇ ਪਣਪ ਰਹੀ ਹੈ।

ਮਾਣਯੋਗ ਸਪੀਕਰ ਜੀ,

ਗੰਭੀਰ ਗੱਲ ਹੈ ਕਿ ਅੱਜ ਹਿੰਦੂਆਂ ‘ਤੇ ਝੂਠਾ ਆਰੋਪ ਲਗਾਉਣ ਦੀ ਸਾਜ਼ਿਸ਼ ਹੋ ਰਹੀ ਹੈ, ਗੰਭੀਰ ਸਾਜ਼ਿਸ਼ ਹੋ ਰਹੀ ਹੈ। ਮਾਣਯੋਗ ਸਪੀਕਰ ਜੀ, ਇਹ ਕਿਹਾ ਗਿਆ ਹਿੰਦੂ ਹਿੰਸਕ ਹੁੰਦੇ ਹਨ, ਇਹ ਹਨ ਤੁਹਾਡੇ ਸੰਸਕਾਰ, ਇਹ ਹੈ ਤੁਹਾਡਾ ਚਰਿੱਤਰ, ਇਹ ਹੈ ਤੁਹਾਡੀ ਸੋਚ, ਇਹ ਹੈ ਤੁਹਾਡੀ ਨਫ਼ਰਤ, ਇਸ ਦੇਸ਼ ਦੇ ਹਿੰਦੂਆਂ ਦੇ ਨਾਲ ਇਹ ਕਾਰਨਾਮੇ।

ਮਾਣਯੋਗ ਸਪੀਕਰ ਜੀ,

ਇਹ ਦੇਸ਼ ਸ਼ਤਾਬਦੀਆਂ ਤੱਕ ਇਸ ਨੂੰ ਭੁੱਲਣ ਵਾਲਾ ਨਹੀਂ ਹੈ। ਕੁਝ ਦਿਨ ਪਹਿਲੇ ਹਿੰਦੂਆਂ ਵਿੱਚ ਜੋ ਸ਼ਕਤੀ ਦੀ ਕਲਪਨਾ ਹੈ, ਉਸ ਦੇ ਵਿਨਾਸ਼ ਦਾ ਐਲਾਨ ਕੀਤਾ ਗਿਆ ਸੀ। ਤੁਸੀਂ ਕਿਸ ਸ਼ਕਤੀ ਦੇ ਵਿਨਾਸ਼ ਦੀ ਗੱਲ ਕਰਦੇ ਹੋ। ਇਹ ਦੇਸ਼ ਸਦੀਆਂ ਤੋਂ ਸ਼ਕਤੀ ਦਾ ਉਪਾਸਕ ਹੈ। ਇਹ ਮੇਰਾ ਬੰਗਾਲ ਮਾਂ ਦੁਰਗਾ ਦੀ ਪੂਜਾ ਕਰਦਾ ਹੈ, ਸ਼ਕਤੀ ਦੀ ਉਪਾਸਨਾ ਕਰਦਾ ਹੈ। ਇਹ ਬੰਗਾਲ ਮਾਂ ਕਾਲੀ ਦੀ ਉਪਾਸਨਾ ਕਰਦਾ ਹੈ, ਸਮਰਪਿਤ ਭਾਵ ਨਾਲ ਕਰਦਾ ਹੈ। ਤੁਸੀਂ ਉਸ ਸ਼ਕਤੀ ਦੇ ਵਿਨਾਸ਼ ਦੀ ਗੱਲਾਂ ਕਰਦੇ ਹੋ। ਇਹ ਉਹ ਲੋਕ ਹਨ, ਜਿਨ੍ਹਾਂ ਨੇ ਹਿੰਦੂ ਆਤੰਕਵਾਦ ਇਹ ਸ਼ਬਦ ਗੜ੍ਹਣ ਦੀ ਕੋਸ਼ਿਸ਼ਾਂ ਕੀਤੀ ਸੀ। ਇਨ੍ਹਾਂ ਦੇ ਸਾਥੀ ਹਿੰਦੂ ਧਰਮ ਨੂੰ ਇਸ ਦੀ ਤੁਲਨਾ ਡੇਂਗੂ, ਮਲੇਰੀਆ, ਅਜਿਹੇ ਸ਼ਬਦਾਂ ਨਾਲ ਕਰੋ ਅਤੇ ਇਹ ਲੋਕ ਤਾਲੀਆਂ ਵਜਾਉਣ, ਇਹ ਦੇਸ਼ ਕਦੇ ਮੁਆਫ ਨਹੀਂ ਕਰੇਗਾ।

ਮਾਣਯੋਗ ਸਪੀਕਰ ਜੀ,

ਇੱਕ ਸੋਚੀ ਸਮਝੀ ਰਣਨੀਤੀ ਦੇ ਤਹਿਤ ਇਨ੍ਹਾਂ ਦਾ ਪੂਰਾ ਈਕੋਸਿਸਟਮ ਹਿੰਦੂ ਪਰੰਪਰਾ, ਹਿੰਦੂ ਸਮਾਜ, ਇਸ ਦੇਸ਼ ਦਾ ਸੱਭਿਆਚਾਰ, ਇਸ ਦੇਸ਼ ਦੀ ਵਿਰਾਸਤ, ਇਸ ਨੂੰ ਨੀਵਾਂ ਦਿਖਾਉਣਾ,ਉਸ ਨੂੰ ਗਾਲੀ ਦੇਣਾ, ਉਸ ਨੂੰ ਅਪਮਾਨਿਤ ਕਰਨਾ, ਹਿੰਦੁਆਂ ਦਾ ਮਜਾਕ ਉਡਾਉਣਾ ਇਸ ਨੂੰ ਫੈਸ਼ਨ ਬਣਾ ਦਿੱਤਾ ਹੈ ਅਤੇ ਉਸ ਨੂੰ ਸੁਰੱਖਿਆ ਦੇਣ ਦਾ ਕੰਮ ਆਪਣੇ ਰਾਜਨੀਤਕ ਸੁਆਰਥ ਲਈ ਅਜਿਹੇ ਤੱਤ ਕਰ ਰਹੇ ਹਨ।

ਮਾਣਯੋਗ ਸਪੀਕਰ ਜੀ,

ਅਸੀਂ ਬਚਪਨ ਤੋਂ ਸਿੱਖਦੇ ਹੋਏ ਆਏ ਹਾਂ। ਪਿੰਡ ਦਾ ਹੋਵੇ ਅਤੇ ਸ਼ਹਿਹ ਹੁੰਦਾ ਹੋਵੇ, ਗ਼ਰੀਬ ਹੋਵੇ, ਅਮੀਰ ਹੋਵੇ, ਇਸ ਦੇਸ਼ ਦਾ ਹਰ ਬੱਚਾ-ਬੱਚਾ ਇਹ ਜਾਣਦਾ ਹੈ। ਈਸ਼ਵਰ ਦਾ ਹਰ ਰੂਪ, ਮਾਣਯੋਗ ਸਪੀਕਰ ਜੀ, ਈਸ਼ਵਰ ਦਾ ਹਰ ਰੂਪ ਦਰਸ਼ਨ ਦੇ ਲਈ ਹੁੰਦਾ ਹੈ। ਈਸ਼ਵਰ ਦਾ ਕੋਈ ਵੀ ਰੂਪ ਨਿੱਜੀ ਸੁਆਰਥ ਲਈ, ਪ੍ਰਦਰਸ਼ਨ ਲਈ ਨਹੀਂ ਹੁੰਦਾ ਹੈ। ਜਿਸ ਦੇ ਦਰਸ਼ਨ ਹੁੰਦੇ ਹਨ, ਉਸ ਦੇ ਪ੍ਰਦਰਸ਼ਨ ਨਹੀਂ ਹੁੰਦੇ ਹਨ।

ਮਾਣਯੋਗ ਸਪੀਕਰ ਜੀ,

ਸਾਡੇ ਦੇਵੀ-ਦੇਵਤਾਵਾਂ ਦਾ ਅਪਮਾਨ 140 ਕਰੋੜ ਦੇਸ਼ਵਾਸੀਆਂ ਦੇ ਦਿੱਲਾਂ ਨੂੰ ਗਹਿਰੀ ਚੋਟ ਪਹੁੰਚਾ ਰਿਹਾ ਹੈ। ਨਿੱਜੀ ਰਾਜਨੀਤਕ ਸੁਆਰਥ ਲਈ ਈਸ਼ਵਰ ਦੇ ਰੂਪਾਂ ਦੀ ਇਸ ਪ੍ਰਕਾਰ ਨਾਲ ਖੇਡ। ਮਾਣਯੋਗ ਸਪੀਕਰ ਜੀ, ਇਹ ਦੇਸ਼ ਕਿਵੇਂ ਮੁਆਫ ਕਰ ਸਕਦਾ ਹੈ।

ਮਾਣਯੋਗ ਸਪੀਕਰ ਜੀ,

ਸਦਨ ਦੇ ਕੱਲ੍ਹ ਦੇ ਦ੍ਰਿਸ਼ਾਂ ਨੂੰ ਦੇਖ ਕੇ ਹੁਣ ਹਿੰਦੂ ਸਮਾਜ ਨੂੰ ਵੀ ਸੋਚਣਾ ਹੋਵੇਗਾ ਕੀ ਇਹ ਅਪਮਾਨਜਨਕ ਬਿਆਨ ਸੰਯੋਗ ਹੈ ਜਾਂ ਕੋਈ ਪ੍ਰਯੋਗ ਦੀ ਤਿਆਰੀ ਹੈ। ਇਹ ਹਿੰਦੂ ਸਮਾਜ ਨੂੰ ਸੋਚਣਾ ਪਵੇਗਾ।

ਮਾਣਯੋਗ ਸਪੀਕਰ ਜੀ,

ਸਾਡੀਆਂ ਸੈਨਾਵਾਂ ਦੇਸ਼ ਦਾ ਅਭਿਮਾਨ ਹਨ। ਸਾਰੇ ਦੇਸ਼ ਨੂੰ ਉਨ੍ਹਾਂ ਦੇ ਸਾਹਸ ਅਤੇ ਸਾਡੀ ਸੈਨਾ ਦੀ ਵੀਰਤਾ ‘ਤੇ ਮਾਣ ਹੈ। ਅਤੇ ਅੱਜ ਸਾਡਾ ਦੇਸ਼ ਦੇਖ ਰਿਹਾ ਹੈ ਸਾਡੀਆਂ ਸੈਨਾਵਾਂ, ਸਾਡਾ ਡਿਫੈਂਸ ਸੈਕਟਰ ਆਜ਼ਾਦੀ ਦੇ ਬਾਅਦ ਇੰਨ੍ਹੇ ਸਾਲਾਂ ਵਿੱਚ ਜਿੰਨ੍ਹਾਂ ਨਹੀਂ ਹੋਇਆ ਇੰਨ੍ਹੇ ਹੀ ਰਿਫਾਰਮ ਹੋ ਰਹੇ ਹਨ। ਸਾਡੀ ਸੈਨਾ ਨੂੰ ਆਧੁਨਿਕ ਬਣਾਇਆ ਜਾ ਰਿਹਾ ਹੈ। ਹਰ ਚੁਣੌਤੀ ਨੂੰ ਸਾਡੀ ਸੈਨਾ ਮੂੰਹਤੋੜ ਜਵਾਬ ਦੇ ਸਕੇ ਇਸ ਲਈ ਯੁੱਧ ਦੀ ਸਮਰੱਥਾ ਵਾਲੀ ਸੈਨਾ ਬਣਾਉਣ ਲਈ ਅਸੀਂ ਭਰਪੂਰ ਪ੍ਰਯਾਸ ਕਰ ਰਹੇ ਹਾਂ, ਰਿਫਾਰਮ ਕਰ ਰਹੇ ਹਾਂ, ਕਦਮ ਉਠਾ ਰਹੇ ਹਾਂ, ਦੇਸ਼ ਦੀ ਸੁਰੱਖਿਆ ਦਾ ਮਕਸਦ ਲੈ ਕੇ। ਪਿਛਲੇ ਕੁਝ ਸਾਲਾਂ ਵਿੱਚ ਬਹੁਤ ਸਾਰੀਆਂ ਚੀਜ਼ਾਂ ਬਦਲੀਆਂ ਹਨ। ਸੀਡੀਐੱਸ ਦਾ ਅਹੁਦਾ ਬਣਨ ਦੇ ਬਾਅਦ integration ਹੋਰ ਸਸ਼ਕਤ ਹੋਇਆ ਹੈ।

ਮਾਣਯੋਗ ਸਪੀਕਰ ਜੀ,

ਸਾਡੀਆਂ ਹਥਿਆਰਬੱਧ ਸੈਨਾਵਾਂ ਦੇ ਦਰਮਿਆਨ ਉਨ੍ਹਾਂ ਦੇ ਸਹਿਯੋਗ ਨਾਲ ਜੋ ਲੰਬੇ ਸਮੇਂ ਤੋਂ ਯੁੱਧ ਸ਼ਾਸਤਰਾਂ ਦੇ ਨਿਸ਼ਾਦਾਂ ਦਾ ਮਤ ਸੀ ਕਿ ਭਾਰਤ ਵਿੱਚ theatre command ਜ਼ਰੂਰੀ ਹੈ। ਅੱਜ ਮੈਂ ਸੰਤੋਸ਼ ਦੇ ਨਾਲ ਕਹਿ ਸਕਦਾ ਹਾਂ ਕਿ ਸੀਡੀਐੱਸ ਵਿਵਸਥਾ ਬਣਨ ਦੇ ਬਾਅਦ ਦੇਸ਼ ਵਿੱਚ ਸੁਰੱਖਿਆ ਦੇ ਲਈ ਜ਼ਰੂਰੀ  theatre command ਜ਼ਰੂਰੀ ਦੀ ਦਿਸ਼ਾ ਵਿੱਚ ਪ੍ਰਗਤੀ ਹੋ ਰਹੀ ਹੈ।

ਮਾਣਯੋਗ ਸਪੀਕਰ ਜੀ,

ਆਤਮਨਿਰਭਰ ਭਾਰਤ, ਉਸ ਵਿੱਚ ਸਾਡੀ ਸੈਨਾ ਨੂੰ ਆਤਮਨਿਰਭਰ ਬਣਾਉਣਾ ਉਸ ਦੀ ਵੀ ਬਹੁਤ ਵੱਡੀ ਮਹੱਤਵਪੂਰਨ ਭੂਮਿਕਾ ਨਿਭਾਈ ਜਾ ਰਹੀ ਹੈ। ਸਾਡੀ ਦੇਸ਼ ਦੀ ਸੈਨਾ ਯੁਵਾ ਹੋਣੀ ਚਾਹੀਦੀ ਹੈ। ਸੈਨਾ ਦੁਸ਼ਮਨਾਂ ਦੇ ਦੰਦ ਖੱਟੇ ਕਰਨ ਲਈ ਹੁੰਦੀ ਹੈ। ਸਾਨੂੰ ਸਾਡੇ ਨੌਜਵਾਨਾਂ ‘ਤੇ ਭਰੋਸਾ ਹੋਣਾ ਚਾਹੀਦਾ ਹੈ। ਸੈਨਾ ਵਿੱਚ ਨੌਜਵਾਨਾਂ ਦੀ ਤਾਕਤ ਵਧਾਉਣੀ ਚਾਹੀਦੀ ਹੈ ਅਤੇ ਇਸ ਲਈ ਅਸੀਂ ਲਗਾਤਾਰ ਯੁੱਧ ਯੋਗ ਸੈਨਾ ਬਣਾਉਣ ਲਈ ਰਿਫਾਰਮ ਕਰ ਰਹੇ ਹਾਂ। ਸਮੇਂ ‘ਤੇ ਰਿਫਾਰਮ ਨਾ ਕਰਨ ਦੇ ਕਾਰਨ ਸਾਡੀ ਸੈਨਾ ਦਾ ਬਹੁਤ ਨੁਕਸਾਨ ਹੋਇਆ ਹੈ। ਲੇਕਿਨ ਇਹ ਗੱਲਾਂ ਜਨਤਕ ਕਹਿਣ ਯੋਗ ਨਹੀਂ ਹੋਣ ਦੇ ਕਾਰਨ ਮੈਂ ਮੇਰੇ ਮੂੰਹ ਨੂੰ ਤਾਲਾ ਲਗਾ ਕੇ ਬੈਠਾ ਹਾਂ।

ਮਾਣਯੋਗ ਸਪੀਕਰ ਜੀ,

ਦੇਸ਼ ਦੀ ਸੁਰੱਖਿਆ ਇੱਕ ਗੰਭੀਰ ਮਸਲਾ ਹੁੰਦਾ ਹੈ। ਮਾਣਯੋਗ ਸਪੀਕਰ ਜੀ, ਅਜਿਹੇ ਰਿਫਾਰਮ ਦਾ ਉਦੇਸ਼ ਕਿਸੇ ਵੀ ਸਥਿਤੀ ਵਿੱਚ ਹੁਣ ਯੁੱਧ ਦੇ ਰੂਪ ਬਦਲ ਰਹੇ ਹਨ। ਸੰਸਾਧਨ ਬਦਲ ਰਹੇ ਹਨ, ਸ਼ਸਤਰ ਬਦਲ ਰਹੇ ਹਨ, ਟੈਕਨੀਕ ਬਦਲ ਰਹੀ ਹੈ। ਅਜਿਹੇ ਵਿੱਚ ਸਾਨੂੰ ਸਾਡੀਆਂ ਸੈਨਾਵਾਂ ਨੂੰ ਉਸੇ ਚੁਣੌਤੀਆਂ ਦੇ ਅਨੁਰੂਪ ਤਿਆਰ ਕਰਨਾ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਜਿਸ ਨੂੰ ਨਿਭਾਉਣ ਦੇ ਲਈ ਗਾਲੀਆਂ ਖਾ ਕੇ ਵੀ, ਝੂਠੇ ਆਰੋਪ ਸਹਿ ਕੇ ਵੀ ਮੂੰਹ ‘ਤੇ ਤਾਲਾ ਲਗਾ ਕੇ ਅਸੀਂ ਕੰਮ ਕਰ ਰਹੇ ਹਾਂ। ਅਜਿਹੇ ਸਮੇਂ ਦੇਸ਼ ਦੀ ਸੈਨਾ ਨੂੰ ਆਧੁਨਿਕ ਬਣਾਉਣਾ ਸਸ਼ਕਤ ਬਣਾਉਣ ਦੇ ਅਜਿਹੇ ਸਮੇਂ ਕਾਂਗਰਸ ਕੀ ਕਰ ਰਹੀਂ ਹੈ? ਇਹ ਝੂਠ ਫੈਲਾ ਰਹੇ ਹਨ। ਇਹ ਡਿਫੈਂਸ ਰਿਫਾਰਮਸ ਦੇ ਪ੍ਰਯਾਸਾਂ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਕਰ ਰਹੇ ਹਨ।

ਮਾਣਯੋਗ ਸਪੀਕਰ ਜੀ,

ਦਰਅਸਲ ਕਾਂਗਰਸ ਦੇ ਲੋਕ ਕਦੇ ਵੀ ਭਾਰਤੀ ਸੈਨਾਵਾਂ ਨੂੰ ਤਾਕਤਵਰ ਹੁੰਦੇ ਨਹੀਂ ਦੇਖ ਸਕਦੇ। ਮਾਣਯੋਗ ਸਪੀਕਰ ਜੀ, ਕੋਣ ਨਹੀਂ ਜਾਣਦਾ ਕਿ ਨਹਿਰੂ ਜੀ ਦੇ ਸਮੇਂ ਦੇਸ਼ ਦੀਆਂ ਸੈਨਾਵਾਂ ਕਿੰਨੀਆਂ ਕਮਜ਼ੋਰ ਹੁੰਦੀਆਂ ਸਨ। ਸਾਡੀਆਂ ਸੈਨਾਵਾਂ ਵਿੱਚ ਕਾਂਗਰਸ ਨੇ ਜੋ ਲੱਖਾਂ ਕਰੋੜਾਂ ਦੇ ਘੁਟਾਲੇ ਕੀਤੇ ਉਹੀ ਤਰੀਕਾ ਸੀ ਜਿਸ ਨੇ ਦੇਸ਼ ਦੀ ਸੈਨਾ ਨੂੰ ਕਮਜ਼ੋਰ ਕੀਤਾ ਹੈ। ਇਹ ਦੇਸ਼ ਦੀਆਂ ਸੈਨਾਵਾਂ ਨੂੰ ਕਮਜ਼ੋਰ ਕੀਤਾ। ਜਲ ਹੋਵੇ, ਥਲ ਹੋਵੇ, ਨਭ ਹੋਵੇ, ਸੈਨਾ ਦੀ ਹਰ ਜ਼ਰੂਰਤ ਵਿੱਚ ਇਨ੍ਹਾਂ ਨੇ ਦੇਸ਼ ਆਜ਼ਾਦ ਹੋਇਆ, ਤਦ ਤੋਂ ਭ੍ਰਿਸ਼ਟਾਚਾਰ ਦੀ ਪਰੰਪਰਾ ਬਣਾਈ। ਜੀਪ ਘੁਟਾਲੇ ਹੋਣ, ਪਣਡੁੱਬੀ ਘੁਟਾਲੇ ਹੋਣ, ਬੋਫੋਰਸ ਘੁਟਾਲੇ ਹੋਣ, ਇਨ੍ਹਾਂ ਸਾਰੇ ਘੁਟਾਲਿਆਂ ਨੇ ਦੇਸ਼ ਦੀ ਸੈਨਾ ਦੀ ਤਾਕਤ ਨੂੰ ਵਧਣ ਤੋਂ ਰੋਕਿਆ ਹੈ।

ਉਹ ਵੀ ਇੱਕ ਵਕਤ ਸੀ, ਮਾਣਯੋਗ ਸਪੀਕਰ ਜੀ, ਕਾਂਗਰਸ ਦੇ ਇੱਕ ਜਮਾਨੇ ਵਿੱਚ ਸਾਡੀਆਂ ਸੈਨਾਵਾਂ ਦੇ ਕੋਲ ਬੁਲੇਟ ਪ੍ਰੂਫ ਜੈਕੇਟ ਵੀ ਨਹੀਂ ਹੋਇਆ ਕਰਦੇ ਸਨ। ਸੱਤਾ ਵਿੱਚ ਰਹਿੰਦੇ ਹੋਏ ਦੇਸ਼ ਦੀ ਸੈਨਾ ਨੂੰ ਤਾਂ ਬਰਬਾਦ ਕੀਤਾ ਹੀ ਕੀਤਾ, ਉਸ ਨੂੰ ਕਮਜ਼ੋਰ ਕੀਤਾ ਹੀ ਕੀਤਾ, ਲੇਕਿਨ ਇਹ ਕਾਰਨਾਮੇ ਵਿਰੋਧੀ ਧਿਰ ਵਿੱਚ ਜਾਣ ਦੇ ਬਾਅਦ ਵੀ ਚਲਦੇ ਰਹੇ। ਵਿਰੋਧੀ ਧਿਰ ਵਿੱਚ ਜਾਣ ਤੋਂ ਬਾਅਦ ਵੀ ਸੈਨਾ ਨੂੰ ਕਮਜ਼ੋਰ ਕਰਨ ਦੇ ਲਗਾਤਾਰ ਪ੍ਰਯਾਸ ਹੁੰਦੇ ਰਹੇ ਹਨ।

ਜਦੋਂ ਉਹ ਕਾਂਗਰਸ ਸਰਕਾਰ ਵਿੱਚ ਸਨ ਤਾਂ ਫਾਈਟਰ ਜੈੱਟ ਨਹੀਂ ਲਏ ਅਤੇ ਜਦੋਂ ਅਸੀਂ ਕੋਸ਼ਿਸ ਕੀਤੀ ਤਾਂ ਕਾਂਗਰਸ ਹਰ ਤਰ੍ਹਾਂ ਦੀ ਸਾਜ਼ਿਸ਼ ‘ਤੇ ਉੱਤਰ ਆਈ। ਫਾਈਟਰ ਜੈੱਟ ਏਅਰ ਫੋਰਸ ਤੱਕ ਨਾ ਪਹੁੰਚ ਪਾਏ,ਇਸ ਦੇ ਲਈ ਸਾਜ਼ਿਸ਼ਾਂ ਕੀਤੀਆਂ ਗਈਆਂ ਅਤੇ ਮਾਣਯੋਗ ਸਪੀਕਰ ਜੀ, ਇਹ ਬਾਲਕ-ਬੁੱਧੀ ਦੇਖੋ ਕਿ ਰਾਫੇਲ ਦੇ ਛੋਟੇ-ਛੋਟੇ ਖਿਡੌਣੇ ਬਣਾ ਕੇ ਉਡਾਣ ਵਿੱਚ ਮਜ਼ਾ ਲੈਂਦੇ ਸਨ, ਦੇਸ਼ ਦੀ ਸੈਨਾ ਦਾ ਮਜ਼ਾਕ ਉਡਾਉਂਦੇ ਸਨ।

ਸਪੀਕਰ ਜੀ,

ਕਾਂਗਰਸ ਅਜਿਹੇ ਹਰ ਕਦਮ ਦਾ ਹਰ ਰਿਫਾਰਮ ਦਾ ਵਿਰੋਧ ਕਰਦੀ ਹੈ, ਜੋ ਭਾਰਤ ਦੀ ਸੈਨਾ ਨੂੰ ਮਜ਼ਬੂਤੀ ਦੇ, ਭਾਰਤ ਦੀ ਸੈਨਾ ਨੂੰ ਮਜ਼ਬੂਤ ਬਣਾਏ।

ਮਾਣਯੋਗ ਸਪੀਕਰ ਜੀ,

ਸਮਾਂ ਦੇਣ ਲਈ ਅਤੇ ਸਮੇਂ ਦਾ ਵਿਸਤਾਰ ਕਰਨ ਲਈ ਮੈਂ ਤੁਹਾਡਾ ਹਿਰਦਯ ਤੋਂ ਆਭਾਰ ਵਿਅਕਤ ਕਰਦਾ ਹਾਂ।

ਮਾਣਯੋਗ ਸਪੀਕਰ ਜੀ,

ਹੁਣ ਕਾਂਗਰਸ ਦੇ ਲੋਕਾਂ ਨੂੰ ਇਹ ਪਤਾ ਚਲ ਗਿਆ ਹੈ ਕਿ ਸਾਡੇ ਨੌਜਵਾਨਾਂ ਦੀ ਊਰਜਾ, ਸਾਡੇ ਸੈਨਿਕਾਂ ਦਾ ਆਤਮਬਲ ਹੀ ਸਾਡੇ ਹਥਿਆਰਬੱਧ ਬਲਾਂ ਦੀ ਸਭ ਤੋਂ ਵੱਡੀ ਸ਼ਕਤੀ ਹੈ ਅਤੇ ਹੁਣ ਇਸ ‘ਤੇ ਹਮਲਾ ਕਰਕੇ ਅਤੇ ਇੱਕ ਨਵਾਂ ਤਰੀਕਾ ਸੈਨਾ ਵਿੱਚ ਭਰਤੀ ਨੂੰ ਲੈ ਕੇ ਸਰਾਸਰ ਝੂਠ ਫੈਲਾਇਆ ਜਾ ਰਿਹਾ ਹੈ ਤਾਕਿ ਲੋਕ, ਮੇਰੇ ਦੇਸ਼ ਦੇ ਨੌਜਵਾਨ, ਮੇਰੇ ਦੇਸ਼ ਦੀ ਰੱਖਿਆ ਕਰਨ ਲਈ ਸੈਨਾ ਵਿੱਚ ਨਾ ਜਾਣ, ਉਨ੍ਹਾਂ ਨੂੰ ਰੋਕਣ ਲਈ ਸਾਜ਼ਿਸ਼ ਹੋ ਰਹੀ ਹੈ।

ਮਾਣਯੋਗ ਸਪੀਕਰ ਜੀ,

ਮੈਂ ਇਸ ਸਦਨ ਰਾਹੀਂ ਜਾਣਨਾ ਚਾਹੁੰਦਾ ਹਾਂ, ਆਖਿਰ ਕਿਸ ਦੇ ਲਈ ਕਾਂਗਰਸ ਸਾਡੀ ਸੈਨਾਵਾਂ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ? ਕਿਸਦੇ ਫਾਇਦੇ ਲਈ ਕਾਂਗਰਸ ਵਾਲੇ ਸੈਨਾ ਦੇ ਸਬੰਧ ਵਿੱਚ ਇੰਨਾ ਝੂਠ ਫੈਲਾ ਰਹੇ ਹਨ?

ਮਾਣਯੋਗ ਸਪੀਕਰ ਸਾਹਿਬ ਜੀ,

 ਵਨ ਰੈਂਕ ਵਨ ਪੈਨਸ਼ਨ ਨੂੰ ਲੈ ਕੇ ਦੇਸ਼ ਦੇ ਵੀਰ ਜਵਾਨਾਂ ਨੂੰ ਉਨ੍ਹਾਂ ਦੀਆਂ ਅੱਖਾਂ ਵਿੱਚ ਧੂੜ ਪਾਉਣ ਦਾ ਪ੍ਰਯਾਸ ਕੀਤਾ ਗਿਆ।

 ਮਾਣਯੋਗ ਸਪੀਕਰ ਸਾਹਿਬ ਜੀ,

 ਸਾਡੇ ਦੇਸ਼ ਵਿੱਚ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ ਵਨ ਰੈਂਕ ਵਨ ਪੈਨਸ਼ਨ ਦੀ ਵਿਵਸਥਾ ਨੂੰ ਖਤਮ ਕੀਤਾ ਸੀ। ਦਹਾਕਿਆਂ ਤੱਕ ਕਾਂਗਰਸ ਨੇ ਇਸ ਵਨ ਰੈਂਕ ਵਨ ਪੈਨਸ਼ਨ ਨੂੰ ਲਾਗੂ ਨਹੀਂ ਹੋਣ ਦਿੱਤਾ ਅਤੇ ਚੋਣਾਂ ਜਦੋਂ ਆਈਆਂ ਤਾਂ 500 ਕਰੋੜ ਰੁਪਏ ਦਿਖਾ ਕੇ ਸੇਵਾ ਤੋਂ ਰਿਟਾਇਰ ਸੈਨਾ ਨਾਇਕਾਂ ਨੂੰ ਮੂਰਖ ਬਣਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ। ਲੇਕਿਨ ਉਨ੍ਹਾਂ ਦਾ ਇਰਾਦਾ ਸੀ, ਹੋ ਸਕੇ ਉਨਾ ਵਨ ਰੈਂਕ ਵਨ ਪੈਨਸ਼ਨ ਨੂੰ ਟਾਲਦੇ ਰਹਿਣਾ। ਐੱਨਡੀਏ ਸਰਕਾਰ ਨੇ ਵਨ ਰੈਂਕ ਵਨ ਪੈਨਸ਼ਨ ਲਾਗੂ ਕੀਤੀ ਅਤੇ ਮਾਣਯੋਗ ਸਪੀਕਰ ਸਾਹਿਬ ਜੀ, ਭਾਰਤ ਦੇ ਕੋਲ ਸੰਸਾਧਨ ਕਿੰਨੇ ਵੀ ਸੀਮਤ ਕਿਉਂ ਨਾ ਹੋਣ ਲੇਕਿਨ ਉਸ ਦੇ ਬਾਵਜੂਦ ਵੀ, ਕਰੋਨਾ ਦੀ ਮੁਸ਼ਕਲ ਲੜਾਈ ਦੇ ਬਾਵਜੂਦ ਵੀ ਇੱਕ ਲੱਖ ਵੀਹ ਹਜ਼ਾਰ ਕਰੋੜ ਰੁਪਏ ਸਾਡੇ ਸਾਬਕਾ ਸੈਨਿਕਾਂ ਨੂੰ ਵਨ ਰੈਂਕ ਵਨ ਪੈਨਸ਼ਨ ਦੇ ਰੂਪ ਵਿੱਚ ਦਿੱਤੇ ਗਏ।

 ਮਾਣਯੋਗ ਸਪੀਕਰ ਸਾਹਿਬ ਜੀ,

 ਮਾਣਯੋਗ ਰਾਸ਼ਟਰਪਤੀ ਮਹੋਦਯ ਨੇ ਆਪਣੇ ਭਾਸ਼ਣ ਵਿੱਚ ਪੇਪਰ ਲੀਕ ‘ਤੇ ਵੀ ਚਿੰਤਾ ਪ੍ਰਗਟਾਈ ਹੈ। ਮੈਂ ਵੀ ਦੇਸ਼ ਦੇ ਹਰ ਵਿਦਿਆਰਥੀ ਨੂੰ, ਦੇਸ਼ ਦੇ ਹਰ ਨੌਜਵਾਨ ਨੂੰ ਕਹਾਂਗਾ ਕਿ ਸਰਕਾਰ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਅਤਿਅੰਤ ਗੰਭੀਰ ਹੈ ਅਤੇ ਯੁੱਧ ਸਤਰ ‘ਤੇ ਅਸੀਂ ਆਪਣੀ ਜ਼ਿੰਮੇਦਾਰੀਆਂ ਨੂੰ ਪੂਰਾ ਕਰਨ ਦੇ ਲਈ ਇੱਕ ਤੋਂ ਬਾਦ ਇੱਕ ਕਦਮ ਚੁੱਕ ਰਹੇ ਹਾਂ। ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਤਈ ਛੱਡਿਆ ਨਹੀਂ ਜਾਏਗਾ। ਨੀਟ ਦੇ ਮਾਮਲੇ ਵਿੱਚ ਪੂਰੇ ਦੇਸ਼ ਵਿੱਚ ਲਗਾਤਾਰ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਹਨ। ਕੇਂਦਰ ਸਰਕਾਰ ਪਹਿਲਾਂ ਹੀ ਇੱਕ ਵੱਡਾ ਕਾਨੂੰਨ ਬਣਾ ਚੁੱਕੀ ਹੈ। ਪਰੀਖਿਆ ਕਰਵਾਉਣ ਵਾਲੇ ਪੂਰੇ ਸਿਸਟਮ ਨੂੰ ਪੁਖਤਾ ਕਰਨ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।

 ਮਾਣਯੋਗ ਸਪੀਕਰ ਸਾਹਿਬ ਜੀ,

 ਐੱਨਡੀਏ ਸਰਕਾਰ ਨੇ ਬੀਤੇ 10 ਵਰ੍ਹਿਆਂ ਵਿੱਚ ਵਿਕਾਸ ਨੂੰ ਆਪਣਾ ਸਭ ਤੋਂ ਵੱਡਾ ਸੰਕਲਪ ਬਣਾਇਆ ਹੈ। ਅੱਜ ਸਾਡੇ ਸਾਹਮਣੇ ਭਾਰਤ ਨੂੰ ਦੁਨੀਆਂ ਦੀ ਤੀਸਰੀ ਸਭ ਤੋਂ ਵੱਡੀ ਇਕੋਨੋਮੀ ਬਣਾਉਣ ਦਾ ਸੰਕਲਪ ਹੈ। ਅੱਜ ਸਾਡੇ ਸਾਹਮਣੇ ਆਜ਼ਾਦੀ ਦੇ ਇੰਨੇ ਸਾਲਾਂ ਦੇ ਬਾਦ ਪੀਣ ਦਾ ਸ਼ੁੱਧ ਪਾਣੀ ਪਹੁੰਚਾਉਣ ਦੇ ਲਈ, ਹਰ ਘਰ ਜਲ ਪਹੁੰਚਾਉਣ ਦਾ ਸਾਡਾ ਸੰਕਲਪ ਹੈ।

 ਮਾਣਯੋਗ ਸਪੀਕਰ ਸਾਹਿਬ ਜੀ,

 ਹਰ ਗਰੀਬ ਨੂੰ ਆਵਾਸ ਦੇਣਾ ਇਹ ਸਾਡਾ ਸੰਕਲਪ ਹੈ।

 ਮਾਣਯੋਗ ਸਪੀਕਰ ਸਾਹਿਬ ਜੀ,

 ਭਾਰਤ ਦੀ ਵਿਸ਼ਵ ਵਿੱਚ ਜਿਵੇਂ-ਜਿਵੇਂ ਤਾਕਤ ਉੱਭਰ ਰਹੀ ਹੈ, ਸਾਡੀਆਂ ਸੈਨਾਵਾਂ ਨੂੰ ਵੀ ਆਤਮਨਿਰਭਰ ਬਣਾਉਣ ਦਾ ਸਾਡਾ ਦ੍ਰਿੜ੍ਹ ਸੰਕਲਪ ਹੈ।

 ਮਾਣਯੋਗ ਸਪੀਕਰ ਸਾਹਿਬ ਜੀ,

 ਇਹ ਯੁਗ ਹਰਿਤ ਯੁਗ ਹੈ। ਇਹ ਯੁਗ ਗ੍ਰੀਨ ਏਰਾ ਦਾ ਹੈ ਅਤੇ ਇਸ ਲਈ ਦੁਨੀਆ ਜੋ ਗਲੋਬਲ ਵਾਰਮਿੰਗ ਨਾਲ ਲੜ੍ਹਾਈ ਲੜ੍ਹ ਰਹੀ ਹੈ, ਉਸ ਨੂੰ ਇੱਕ ਬਹੁਤ ਵੱਡੀ ਤਾਕਤ ਦੇਣ ਦਾ ਕੰਮ ਭਾਰਤ ਨੇ ਇਹ ਬੀੜਾ ਚੁੱਕਿਆ ਹੈ। ਅਸੀਂ ਰਿਨਿਊਏਬਲ ਐਨਰਜੀ ਦਾ ਭਾਰਤ ਪਾਵਰ ਹਾਊਸ ਵਿੱਚ, ਉਸ ਦਿਸ਼ਾ ਵਿੱਚ ਇੱਕ ਤੋਂ ਬਾਦ ਇੱਕ ਕਦਮ ਚੁੱਕੇ ਹਨ ਅਤੇ ਉਸ ਨੂੰ ਅਚੀਵ ਕਰਨ ਦਾ ਸਾਡਾ ਸੰਕਲਪ ਹੈ।

 ਮਾਣਯੋਗ ਸਪੀਕਰ ਸਾਹਿਬ ਜੀ,

 ਭਵਿੱਖ ਗ੍ਰੀਨ ਹਾਈਡ੍ਰੋਜਨ ਨਾਲ ਜੁੜਿਆ ਹੈ, ਈ-ਵਹੀਕਲ ਨਾਲ ਜੁੜਿਆ ਹੋਇਆ ਹੈ। ਭਾਰਤ ਨੂੰ ਗ੍ਰੀਨ ਹਾਈਡ੍ਰੋਜਨ ਦਾ ਹੱਬ ਬਣਾਉਣ ਦੇ ਲਈ ਵੀ ਅਸੀਂ ਪੂਰੀ ਤਰ੍ਹਾਂ ਸੰਕਲਪਬੱਧ ਹਾਂ।

 ਮਾਣਯੋਗ ਸਪੀਕਰ ਸਾਹਿਬ ਜੀ,

 21ਵੀਂ ਸਦੀ ਅੱਜ ਭਾਰਤ 21ਵੀਂ ਸਦੀ ਨੂੰ ਭਾਰਤ ਦੀ ਸਦੀ ਬਣਾਉਣ ਦੇ ਲਈ ਜਿਨ੍ਹਾਂ ਸੰਕਲਪਾਂ ਨੂੰ ਲੈ ਕੇ ਅਸੀਂ ਚੱਲੇ ਹਾਂ, ਉਸ ਵਿੱਚ ਇਨਫ੍ਰਾਸਟ੍ਰਕਚਰ ਦੀ ਵੀ ਬਹੁਤ ਵੱਡੀ ਭੂਮਿਕਾ ਹੈ। ਸਾਨੂੰ ਆਧੁਨਿਕ ਇਨਫ੍ਰਾਸਟ੍ਰਕਚਰ ਬਣਾਉਣਾ ਹੈ। ਸਾਨੂੰ ਵਿਸ਼ਵ ਦੇ ਸਾਰੇ ਬੈਂਚਮਾਰਕ ਦੀ ਬਰਾਬਰੀ ‘ਤੇ ਜਾਣਾ ਹੈ।

 ਮਾਣਯੋਗ ਸਪੀਕਰ ਸਾਹਿਬ ਜੀ,

 ਜਿੰਨਾ ਨਿਵੇਸ਼ ਭਾਰਤ ਵਿੱਚ ਇਨਫ੍ਰਾਸਟ੍ਰਕਚਰ ਦੇ ਲਈ ਹੋਇਆ ਹੈ, ਉਹ ਇੰਨਾ ਪਹਿਲਾਂ ਕਦੇ ਨਹੀਂ ਹੋਇਆ ਹੈ ਅਤੇ ਜਿਸ ਦਾ ਲਾਭ ਅੱਜ ਦੇਸ਼ ਵਾਸੀ ਦੇਖ ਰਹੇ ਹਨ। ਦੇਸ਼ ਵਿੱਚ ਬਹੁਤ ਵੱਡੇ ਪੈਮਾਨੇ ‘ਤੇ ਰੋਜ਼ਗਾਰ ਅਤੇ ਸਵੈਰੋਜ਼ਗਾਰ ਦੇ ਮੌਕੇ ਬਣ ਰਹੇ ਹਨ, ਉਸ ਦਾ ਹੁਣ ਵਿਸਤਾਰ ਹੋਵੇ, ਉਸ ਨੂੰ ਇੱਕ ਨਵਾਂ ਰੰਗ ਰੂਪ ਮਿਲੇ, ਆਧੁਨਿਕ ਭਾਰਤ ਦੀਆਂ ਜ਼ਰੂਰਤਾਂ ਦੇ ਮੁਤਾਬਕ ਸਕਿੱਲ ਡਿਵੈਲਪਮੈਂਟ ਹੋਵੇ ਅਤੇ ਉਸ ਦੇ ਅਧਾਰ ‘ਤੇ ਇੰਡਸਟਰੀ 4.0 ਵਿੱਚ ਵੀ ਭਾਰਤ ਲੀਡਰ ਦੇ ਰੂਪ ਵਿੱਚ ਉੱਭਰੇ ਅਤੇ ਸਾਡੇ ਨੌਜਵਾਨਾਂ ਦਾ ਭਵਿੱਖ ਵੀ ਸੰਵਰੇ, ਉਸ ਦਿਸ਼ਾ ਵਿੱਚ ਅਸੀਂ ਕੰਮ ਕਰ ਰਹੇ ਹਾਂ।

ਮਾਣਯੋਗ ਸਪੀਕਰ ਸਾਹਿਬ ਜੀ,

 ਇੱਕ ਸਟਡੀ ਹੈ ਕਿ ਪਿਛਲੇ 18 ਵਰ੍ਹਿਆਂ ਵਿੱਚ, ਇਹ ਸਟਡੀ ਬਹੁਤ ਮਹੱਤਵਪੂਰਨ ਹੈ। ਇਹ ਅਧਿਐਨ ਕਹਿੰਦਾ ਹੈ ਕਿ ਪਿਛਲੇ 18 ਵਰ੍ਹਿਆਂ ਵਿੱਚ ਪ੍ਰਾਈਵੇਟ ਸੈਕਟਰ ਵਿੱਚ ਜੌਬ ਕ੍ਰਿਏਸ਼ਨ ਵਿੱਚ ਅੱਜ ਸਭ ਤੋਂ ਵੱਡਾ ਰਿਕਾਰਡ ਬਣਿਆ ਹੈ, 18 ਵਰ੍ਹਿਆਂ ਵਿੱਚ ਸਭ ਤੋਂ ਵੱਡਾ ਰਿਕਾਰਡ ਬਣਿਆ ਹੈ।

 ਮਾਣਯੋਗ ਸਪੀਕਰ ਸਾਹਿਬ ਜੀ,

 ਅੱਜ ਭਾਰਤ ਦਾ ਡਿਜੀਟਲ ਪੇਮੈਂਟ ਸਿਸਟਮ ਪੂਰੀ ਦੁਨੀਆ ਵਿੱਚ ਇੱਕ ਉਦਾਹਰਣ ਬਣਿਆ ਹੈ। ਵਿਸ਼ਵ ਦੇ ਲੋਕ ਮੈਂ ਜੀ-20 ਗਰੁੱਪ ਵਿੱਚ ਜਦੋਂ ਵੀ ਗਿਆ, ਭਾਰਤ ਦੀ ਡਿਜੀਟਲ ਇੰਡੀਆ ਮੂਵਮੈਂਟ ਨੂੰ ਲੈ ਕੇ, ਡਿਜੀਟਲ ਪੇਮੈਂਟ ਨੂੰ ਲੈ ਕੇ ਵਿਸ਼ਵ ਦੇ ਸਮ੍ਰਿੱਧ ਦੇਸ਼ਾਂ ਨੂੰ ਵੀ ਹੈਰਾਨੀ ਹੁੰਦੀ ਹੈ ਅਤੇ ਵੱਡੀ ਜਗਿਆਸਾ ਦੇ ਨਾਲ ਸਾਨੂੰ ਸੁਆਲ ਪੁੱਛਦੇ ਹਨ ਕਿ ਇਹ ਭਾਰਤ ਦੀ ਸਫਲਤਾ ਦੀ ਬਹੁਤ ਵੱਡੀ ਕਹਾਣੀ ਹੈ।

 ਮਾਣਯੋਗ ਸਪੀਕਰ ਸਾਹਿਬ ਜੀ,

 ਜਿਵੇਂ-ਜਿਵੇਂ ਭਾਰਤ ਅੱਗੇ ਵਧ ਰਿਹਾ ਹੈ, ਸੁਭਾਵਿਕ ਹੈ ਮੁਕਾਬਲੇ ਵੀ ਵਧ ਰਹੇ ਹਨ ਅਤੇ ਚੁਣੌਤੀਆਂ ਵੀ ਵਧ ਰਹੀਆਂ ਹਨ। ਜਿਨ੍ਹਾਂ ਨੂੰ ਭਾਰਤ ਦੀ ਤਰੱਕੀ ਤੋਂ ਦਿੱਕਤ ਹੈ, ਜੋ ਭਾਰਤ ਦੀ ਤਰੱਕੀ ਨੂੰ ਚੁਣੌਤੀ ਦੇ ਰੂਪ ਵਿੱਚ ਦੇਖਦੇ ਹਨ, ਉਹ ਗਲਤ ਹਥਕੰਡੇ ਵੀ ਅਪਣਾ ਰਹੇ ਹਨ। ਇਹ ਤਾਕਤਾਂ ਭਾਰਤ ਦੀ ਡੈਮੋਕ੍ਰੇਸੀ, ਡੈਮੋਗ੍ਰਾਫੀ ਅਤੇ ਡਾਇਵਰਸਿਟੀ ‘ਤੇ ਹਮਲਾ ਕਰ ਰਹੀਆਂ ਹਨ ਅਤੇ ਇਹ ਚਿੰਤਾ ਸਿਰਫ ਮੇਰੀ ਨਹੀਂ ਹੈ। ਇਹ ਚਿੰਤਾ ਸਿਰਫ ਸਰਕਾਰ ਦੀ ਨਹੀਂ ਹੈ, ਇਹ ਚਿੰਤਾ ਸਿਰਫ ਟ੍ਰੈਜ਼ਰੀ ਬੈਂਚ ਦੀ ਨਹੀਂ ਹੈ।

 ਮਾਣਯੋਗ ਸਪੀਕਰ ਸਾਹਿਬ ਜੀ,

 ਦੇਸ਼ ਦੀ ਜਨਤਾ ਅਤੇ ਮਾਣਯੋਗ ਸੁਪਰੀਮ ਕੋਰਟ ਤੱਕ ਹਰ ਕੋਈ ਇਨ੍ਹਾਂ ਗੱਲਾਂ ਤੋਂ ਚਿੰਤਿਤ ਹੈ। ਸੁਪਰੀਮ ਕੋਰਟ ਨੇ ਜੋ ਕਿਹਾ ਹੈ, ਉਹ quote ਮੈਂ ਅੱਜ ਸਦਨ ਦੇ ਸਾਹਮਣੇ ਰੱਖਣਾ ਚਾਹੁੰਦਾ ਹਾਂ। ਸੁਪਰੀਮ ਕੋਰਟ ਦਾ ਇਹ quote ਦੇਸ਼ ਦੇ ਕਰੋੜਾਂ-ਕਰੋੜਾਂ ਲੋਕਾਂ ਦੇ ਲਈ ਵੀ ਕਿਵੇਂ-ਕਿਵੇਂ ਸੰਕਟ ਆਉਣ ਦੀਆਂ ਸੰਭਾਵਨਾਵਾਂ ਦਿਸ ਰਹੀਆਂ ਹਨ, ਇਸ ਵੱਲ ਇਸ਼ਾਰਾ ਕਰਦਾ ਹੈ।

 ਮਾਣਯੋਗ ਸਪੀਕਰ ਸਾਹਿਬ ਜੀ,

 ਸੁਪਰੀਮ ਕੋਰਟ ਨੇ ਆਪਣੀ ਜਜਮੈਂਟ ਵਿੱਚ ਬੜੀ ਗੰਭੀਰਤਾ ਨਾਲ ਕਿਹਾ ਹੈ ਅਤੇ ਮੈਂ quote ਪੜ੍ਹਦਾ ਹਾਂ- ਅਜਿਹਾ ਲਗਦਾ ਹੈ ਇਸ ਮਹਾਨ ਦੇਸ਼ ਦੀ ਪ੍ਰਗਤੀ ‘ਤੇ, ਇੰਝ ਲੱਗਦਾ ਹੈ ਕਿ ਇਸ ਮਹਾਨ ਦੇਸ਼ ਦੀ ਪ੍ਰਗਤੀ ‘ਤੇ ਸੰਦੇਹ ਪ੍ਰਗਟ ਕਰਨ, ਉਸ ਨੂੰ ਘੱਟ ਕਰਨ ਅਤੇ ਹਰ ਸੰਭਵ ਮੋਰਚੇ ‘ਤੇ ਉਸ ਨੂੰ ਕਮਜ਼ੋਰ ਕਰਨ ਦਾ ਇੱਕ ਠੋਸ ਪ੍ਰਯਾਸ ਕੀਤਾ ਜਾ ਰਿਹਾ ਹੈ। ਇਹ ਸੁਪਰੀਮ ਕੋਰਟ ਦੀ ਗੱਲ ਪੜ੍ਹ ਰਿਹਾ ਹਾਂ, ਸੁਪਰੀਮ ਕੋਰਟ ਅੱਗੇ ਕਹਿ ਰਹੀ ਹੈ – ਇਸ ਤਰ੍ਹਾਂ ਦੇ ਕਿਸੇ ਵੀ ਯਤਨ ਜਾਂ ਪ੍ਰਯਾਸ ਨੂੰ ਸ਼ੁਰੂ ਵਿੱਚ ਹੀ ਰੋਕ ਦਿੱਤਾ ਜਾਣਾ ਚਾਹੀਦਾ ਹੈ। ਦੇਸ਼ ਦੀ ਸੁਪਰੀਮ ਕੋਰਟ ਦਾ ਇਹ quote ਹੈ।

 ਮਾਣਯੋਗ ਸਪੀਕਰ ਸਾਹਿਬ ਜੀ,

 ਸੁਪਰੀਮ ਕੋਰਟ ਨੇ ਜੋ ਭਾਵਨਾ ਵਿਅਕਤ ਕੀਤੀ ਹੈ ਇਸ ‘ਤੇ ਅਸੀਂ ਇੱਥੇ ਵਾਲੇ ਜਾਂ ਉੱਥੇ ਵਾਲੇ ਸਦਨ ਵਿੱਚ ਹਨ ਸਦਨ ਵਿੱਚ ਆਏ, ਉਨ੍ਹਾਂ ਨੇ ਜਾਂ ਸਦਨ ਦੇ ਬਾਹਰ ਉਨ੍ਹਾਂ ਨੇ, ਸਾਰਿਆਂ ਨੂੰ ਗੰਭੀਰਤਾ ਨਾਲ ਵਿਚਾਰ ਕਰਨ ਦੀ ਜ਼ਰੂਰਤ ਹੈ।

 ਮਾਣਯੋਗ ਸਪੀਕਰ ਸਾਹਿਬ ਜੀ,

 ਭਾਰਤ ਵਿੱਚ ਵੀ ਕੁਝ ਲੋਕ ਹਨ, ਜੋ ਅਜਿਰੀਆਂ ਤਾਕਤਾਂ ਦੀ ਮਦਦ ਕਰ ਰਹੇ ਹਨ। ਦੇਸ਼ਵਾਸੀਆਂ ਨੂੰ ਅਜਿਹੀਆਂ ਤਾਕਤਾਂ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ।

 ਮਾਣਯੋਗ ਸਪੀਕਰ ਸਾਹਿਬ ਜੀ,

 2014 ਵਿੱਚ ਸਰਕਾਰ ਵਿੱਚ ਆਉਣ ਤੋਂ ਬਾਦ ਦੇਸ਼ ਦੇ ਸਾਹਮਣੇ ਇੱਕ ਬਹੁਤ ਵੱਡੀ ਚੁਣੌਤੀ ਕਾਂਗਰਸ ਦੇ ਨਾਲ ਹੀ ਕਾਂਗਰਸ ਦਾ eco-system ਵੀ ਰਿਹਾ ਹੈ। ਇਹ eco-system ਤੋਂ ਮਿਲੇ ਖੁਰਾਕ-ਪਾਣੀ ਇਸ ਦੇ ਦਮ ‘ਤੇ ਕਾਂਗਰਸ ਦੀ ਮਦਦ ਨਾਲ ਇਹ eco-system 70 ਵਰ੍ਹਿਆਂ ਤੱਕ ਵਧਿਆ-ਫੁਲਿਆ ਹੈ। ਮੈਂ ਅੱਜ ਸਪੀਕਰ ਸਾਹਿਬ ਜੀ ਇਸ eco-system ਨੂੰ ਚੇਤਾਵਨੀ ਦਿੰਦਾ ਹਾਂ। ਮੈਂ ਇਸ eco-system ਨੂੰ ਚਿਤਾਉਣਾ ਚਾਹੁੰਦਾ ਹਾਂ, ਇਹ eco-system ਦੀਆਂ ਜੋ ਹਰਕਤਾਂ ਹਨ, ਜਿਸ ਤਰ੍ਹਾਂ eco-system ਨੇ ਠਾਨ ਲਿਆ ਹੈ ਕਿ ਦੇਸ਼ ਦੀ ਵਿਕਾਸ ਯਾਤਰਾ ਨੂੰ ਰੋਕ ਦੇਣਗੇ, ਦੇਸ਼ ਦੀ ਤਰੱਕੀ ਨੂੰ de-rail ਕਰ ਦੇਣਗੇ। ਮੈਂ ਅੱਜ eco-system ਨੂੰ ਦੱਸ ਦੇਣਾ ਚਾਹੁੰਦਾ ਹਾਂ, ਉਸ ਹਰ ਸਾਜਿਸ਼ ਦਾ ਜੁਆਬ ਹੁਣ ਉਸੇ ਦੀ ਭਾਸ਼ਾ ਵਿੱਚ ਮਿਲੇਗਾ। ਇਹ ਦੇਸ਼, ਦੇਸ਼-ਵਿਰੋਧੀ ਸਾਜਿਸ਼ਾਂ ਨੂੰ ਕਦੇ ਵੀ ਸਵੀਕਾਰ ਨਹੀਂ ਕਰੇਗਾ।

 ਮਾਣਯੋਗ ਸਪੀਕਰ ਸਾਹਿਬ ਜੀ,

 ਇਹ ਅਜਿਹਾ ਕਾਲਖੰਡ ਹੈ, ਜਦੋਂ ਦੁਨੀਆ ਭਾਰਤ ਦੀ ਤਰੱਕੀ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ, ਹਰ ਬਾਰੀਕੀ ਨੂੰ ਨੋਟਿਸ ਕਰ ਰਹੀ ਹੈ।

 ਮਾਣਯੋਗ ਸਪੀਕਰ ਸਾਹਿਬ ਜੀ,

 ਹੁਣ ਚੋਣਾਂ ਹੋ ਚੁੱਕੀਆਂ ਹਨ, 140 ਕਰੋੜ ਦੇਸ਼ਵਾਸੀਆਂ ਨੇ 5 ਵਰ੍ਹੇ ਦੇ ਲਈ ਆਪਣਾ ਫੈਸਲਾ ਜਨਾਦੇਸ਼ ਦੇ ਦਿੱਤਾ ਹੈ। ਜ਼ਰੂਰੀ ਹੈ ਕਿ ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ, ਇਸ ਸੰਕਲਪ ਨੂੰ ਸਿੱਧੀ ਵਿੱਚ ਬਦਲਣ ਦੇ ਲਈ ਇਸ ਸਦਨ ਦੇ ਸਾਰੇ ਮਾਣਯੋਗ ਮੈਂਬਰਾਂ ਦਾ ਯੋਗਦਾਨ ਹੋਣਾ ਚਾਹੀਦਾ ਹੈ। ਮੈਂ ਉਨ੍ਹਾਂ ਸਾਰਿਆਂ ਨੂੰ ਸੱਦਾ ਦਿੰਦਾ ਹਾਂ ਕਿ ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਦੇ ਲਈ ਤੁਸੀਂ ਵੀ ਜ਼ਿੰਮੇਦਾਰੀ ਦੇ ਨਾਲ ਅੱਗੇ ਆਉ। ਦੇਸ਼ ਹਿਤ ਦੇ ਵਿਸ਼ੇ ‘ਤੇ ਅਸੀਂ ਨਾਲ ਚੱਲੀਏ, ਮਿਲ ਕੇ ਚੱਲੀਏ ਅਤੇ ਦੇਸ਼ਵਾਸੀਆਂ ਦੀਆਂ ਉਮੀਦਾਂ-ਇੱਛਾਵਾਂ ਨੂੰ ਪੂਰਾ ਕਰਨ ਵਿੱਚ ਅਸੀਂ ਕੋਈ ਕਮੀ ਨਾ ਰਹਿਣ ਦੇਈਏ।

 ਮਾਣਯੋਗ ਸਪੀਕਰ ਸਾਹਿਬ ਜੀ,

 ਪੌਜਿਟਿਵ ਰਾਜਨੀਤੀ ਭਾਰਤ ਦੇ ਇਸ ਕਾਲਖੰਡ ਵਿੱਚ ਬਹੁਤ ਜ਼ਰੂਰੀ ਹੈ। ਅਤੇ ਮੈਂ ਸਾਡੇ ਸਾਥੀ ਧਿਰਾਂ ਨੂੰ ਵੀ ਕਹਿਣਾ ਚਾਹਾਂਗਾ, ਇੰਡੀ ਗਠਬੰਧਨ ਦੇ ਪੱਖ ਦੇ ਲੋਕਾਂ ਨੂੰ ਕਹਿਣਾ ਚਾਹਾਂਗਾ ਕਿ ਤੁਸੀਂ ਆਉ ਮੈਦਾਨ ਵਿੱਚ good-governance ‘ਤੇ ਮੁਕਾਬਲਾ ਕਰੀਏ। ਜਿੱਥੇ-ਜਿੱਥੇ ਤੁਹਾਡੀਆਂ ਸਰਕਾਰਾਂ ਹਨ ਉਹ NDA ਦੀਆਂ ਸਰਕਾਰਾਂ ਦੇ ਨਾਲ good-governance ‘ਤੇ ਮੁਕਾਬਲਾ ਕਰਨ, delivery ‘ਤੇ ਮੁਕਾਬਲਾ ਕਰਨ, ਲੋਕਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਵਿੱਚ ਮੁਕਾਬਲਾ ਕਰਨ। ਦੇਸ਼ ਦਾ ਭਲਾ ਹੋ ਜਾਵੇ, ਤੁਹਾਡਾ ਵੀ ਭਲਾ ਹੋਵੇਗਾ।

 ਮਾਣਯੋਗ ਸਪੀਕਰ ਸਾਹਿਬ ਜੀ,

 ਤੁਸੀਂ ਚੰਗੇ ਕੰਮਾਂ ਲਈ NDA ਨਾਲ ਮੁਕਾਬਲਾ ਕਰੋ, ਤੁਸੀਂ reforms ਦੇ ਮਾਮਲੇ ਵਿੱਚ ਹਿੰਮਤ ਕਰੋ। ਜਿੱਥੇ-ਜਿੱਥੇ ਤੁਹਾਡੀਂਆਂ ਸਰਕਾਰਾਂ ਹਨ ਉਹ reforms ਵਿੱਚ ਕਦਮ ਵਧਾਉਣ ਅਤੇ ਉਹ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ। ਆਪਣੇ-ਆਪਣੇ ਰਾਜਾਂ ਵਿੱਚ ਵਿਦੇਸ਼ੀ ਨਿਵੇਸ਼ ਜ਼ਿਆਦਾ ਆਏ ਇਸ ਦੇ ਲਈ ਕੋਸ਼ਿਸ਼ ਕਰਨ। ਉਨ੍ਹਾਂ ਨੂੰ ਇਹ ਮੌਕਾ ਹੈ, ਉਨ੍ਹਾਂ ਦੇ ਕੋਲ ਰਾਜਾਂ ਵਿੱਚ ਕੁਝ ਸਰਕਾਰਾਂ ਹਨ। ਅਤੇ ਇਸ ਦੇ ਲਈ ਉਹ ਭਾਜਪਾ ਦੀਆਂ ਸਰਕਾਰਾਂ ਨਾਲ ਮੁਕਾਬਲਾ ਕਰਨ, NDA ਦੀਆਂ ਸਰਕਾਰਾਂ ਨਾਲ ਮੁਕਾਬਲਾ ਕਰਨ, ਸਕਾਰਾਤਮਕ ਮੁਕਾਬਲਾ ਕਰਨ। ਜਿਨ੍ਹਾਂ ਲੋਕਾਂ ਨੂੰ ਜਿੱਥੇ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਉੱਥੇ ਹੀ ਉਹ ਰੋਜ਼ਗਾਰ ਦੇ ਲਈ ਮੁਕਾਬਲਾ ਕਰਨ। ਕਿਹੜੀ ਸਰਕਾਰ ਜ਼ਿਆਦਾ ਰੋਜ਼ਗਾਰ ਦਿੰਦੀ ਹੈ ਉਸ ਮੁਕਾਬਲੇ ਦੇ ਲਈ ਮੈਦਾਨ ਵਿੱਚ ਆਏ, ਇੱਕ ਤੰਦਰੁਸਤ ਮੁਕਾਬਲਾ ਹੋਵੇ।

 ਮਾਣਯੋਗ ਸਪੀਕਰ ਸਾਹਿਬ ਜੀ,

 ਸਾਡੇ ਇੱਥੇ ਵੀ ਕਿਹਾ ਹੈ ਕਿ ਗਹਿਣਾ ਕਰਮਣੋਗਤੀ :- ਭਾਵ ਕਰਮ ਦੀ ਗਤੀ ਡੂੰਘੀ ਹੈ। ਇਸ ਲਈ ਦੋਸ਼, ਝੂਠ, ਫਰੇਬ ਡਿਬੇਟ ਇੰਝ ਜਿੱਤਣ ਦੀ ਬਜਾਏ ਕਰਮ ਨਾਲ, ਕੁਸ਼ਲਤਾ ਨਾਲ, ਸਮਰਪਣ ਭਾਵਨਾ ਨਾਲ, ਸੇਵਾ ਭਾਵ ਨਾਲ ਜਰਾ ਲੋਕਾਂ ਦੇ ਦਿਲ ਜਿੱਤਣ ਦੇ ਲਈ ਕੋਸ਼ਿਸ਼ ਹੋਣੀ ਚਾਹੀਦੀ ਹੈ।

 ਮਾਣਯੋਗ ਸਪੀਕਰ ਸਾਹਿਬ ਜੀ,

 ਇਸ ਸਮੇਂ ਚਰਚਾ ਦੇ ਦਰਮਿਆਨ ਹੁਣੇ ਮੈਨੂੰ ਇੱਕ ਦੁਖਦ ਖਬਰ ਵੀ ਦਿੱਤੀ ਗਈ ਹੈ, ਕਿ ਯੂਪੀ ਦੇ ਹਾਥਰਸ ਵਿੱਚ ਜੋ ਭਗਦੜ ਹੋਈ, ਉਸ ਵਿੱਚ ਅਨੇਕਾਂ ਲੋਕਾਂ ਦੀ ਦੁਖਦਾਈ ਮੌਤ ਹੋਣ ਦੀ ਜਾਣਕਾਰੀ ਆ ਰਹੀ ਹੈ। ਜਿਨ੍ਹਾਂ ਲੋਕਾਂ ਦੀ ਇਸ ਹਾਦਸੇ ਵਿੱਚ ਜਾਨ ਗਈ ਹੈ, ਮੈਂ ਉਨ੍ਹਾਂ ਦੇ ਪ੍ਰਤੀ ਆਪਣੀ ਸੰਵੇਦਨਾ ਵਿਅਕਤ ਕਰਦਾ ਹਾਂ। ਮੈਂ ਸਾਰੇ ਜ਼ਖਮੀਆਂ ਦੇ ਜਲਦੀ ਤੋਂ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਰਾਜ ਸਰਕਾਰ ਦੀ ਦੇਖ-ਰੇਖ ਵਿੱਚ ਪ੍ਰਸ਼ਾਸਨ ਰਾਹਤ ਅਤੇ ਬਚਾਅ ਕਾਰਜ ਵਿੱਚ ਜੁਟਿਆ ਹੋਇਆ ਹੈ। ਕੇਂਦਰ ਸਰਕਾਰ ਦੇ ਸੀਨੀਅਰ ਉੱਤਰ ਪ੍ਰਦੇਸ਼ ਸਰਕਾਰ ਦੇ ਲਗਾਤਾਰ ਸੰਪਰਕ ਵਿੱਚ ਹਨ। ਮੈਂ ਇਸ ਸਦਨ ਦੇ ਮਾਧਿਅਮ ਨਾਲ ਸਾਰਿਆਂ ਨੂੰ ਇਹ ਭਰੋਸਾ ਦਿੰਦਾ ਹਾਂ ਕਿ ਪੀੜਤਾਂ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ ਜਾਏਗੀ।

 ਮਾਣਯੋਗ ਸਪੀਕਰ ਸਾਹਿਬ ਜੀ,

 ਅੱਜ ਇੱਕ ਲੰਬੀ ਚਰਚਾ ਅਤੇ ਤੁਸੀਂ ਦੇਖਿਆ ਹੈ, ਮੈਂ ਪਹਿਲੀ ਵਾਰ ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਇੱਥੇ ਸੇਵਾ ਦੇ ਲਈ ਤੁਸੀਂ ਲੋਕਾਂ ਨੇ ਮੌਕਾ ਦਿੱਤਾ ਤਾਂ ਵੀ ਮੈਨੂੰ ਅਜਿਹਾ ਹੀ ਮੁਕਾਬਲਾ ਕਰਨਾ ਪਿਆ ਸੀ। 2019 ਵਿੱਚ ਵੀ ਮੈਨੂੰ ਅਜਿਹਾ ਹੀ ਮੁਕਾਬਲਾ ਕਰਨਾ ਪਿਆ। ਮੈਨੂੰ ਰਾਜ ਸਭਾ ਵਿੱਚ ਵੀ ਅਜਿਹਾ ਹੀ ਮੁਕਾਬਲਾ ਕਰਨਾ ਪਿਆ ਅਤੇ ਇਸ ਲਈ ਹੁਣ ਤਾਂ ਇਹ ਵੀ ਬਹੁਤ ਮਜ਼ਬੂਤ ਹੋ ਗਿਆ ਹੈ। ਮੇਰਾ ਹੌਂਸਲਾ ਵੀ ਮਜ਼ਬੂਤ ਹੈ, ਮੇਰੀ ਆਵਾਜ਼ ਵੀ ਮਜ਼ਬੂਤ ਹੈ ਅਤੇ ਮੇਰੇ ਸੰਕਲਪ ਵੀ ਮਜ਼ਬੂਤ ਹਨ।

 ਮਾਣਯੋਗ ਸਪੀਕਰ ਸਾਹਿਬ ਜੀ,

 ਇਹ ਕਿੰਨੀ ਹੀ ਸੰਖਿਆ ਦਾ ਦਾਅਵਾ ਕਿਉਂ ਨਾ ਕਰਦੇ ਹੋਣ, 2014 ਵਿੱਚ ਜਦੋਂ ਅਸੀਂ ਆਏ ਰਾਜ ਸਭਾ ਵਿੱਚ ਸਾਡੀ ਤਾਕਤ ਬਹੁਤ ਘੱਟ ਸੀ ਅਤੇ ਚੇਅਰ ਦਾ ਵੀ ਜਰਾ ਝੁਕਾਅ ਦੂਸਰੇ ਪਾਸੇ ਸੀ। ਲੇਕਿਨ ਸੀਨਾ ਤਾਨ ਕੇ ਦੇਸ਼ ਦੀ ਸੇਵਾ ਕਰਨ ਦੇ ਸੰਕਲਪ ਨਾਲ ਅਸੀਂ ਡਿਗੇ ਨਹੀਂ। ਮੈਂ ਦੇਸ਼ਵਾਸੀਆਂ ਨੂੰ ਕਹਿਣਾ ਚਾਹੁੰਦਾ ਹਾਂ ਤੁਸੀਂ ਜੋ ਫੈਸਲਾ ਸੁਣਾਇਆ ਹੈ, ਤੁਸੀਂ ਸਾਨੂੰ ਸੇਵਾ ਕਰਨ ਦਾ ਜੋ ਹੁਕਮ ਦਿੱਤਾ ਹੈ, ਅਜਿਹੀ ਕਿਸੇ ਰੁਕਾਵਟ ਤੋਂ ਨਾ ਮੋਦੀ ਡਰਨ ਵਾਲਾ, ਨਾ ਇਹ ਸਰਕਾਰ ਡਰਨ ਵਾਲੀ ਹੈ। ਜਿਨ੍ਹਾਂ ਸੰਕਲਪਾਂ ਨੂੰ ਲੈ ਕੇ ਅਸੀਂ ਚੱਲੇ ਹਾਂ ਉਨ੍ਹਾਂ ਸੰਕਲਪਾਂ ਨੂੰ ਪੂਰਾ ਕਰਕੇ ਰਹਾਂਗੇ।

 ਮਾਣਯੋਗ ਸਪੀਕਰ ਸਾਹਿਬ ਜੀ,

 ਜੋ ਨਵੇਂ ਸਾਂਸਦ ਚੁਣ ਕੇ ਆਏ ਹਨ, ਉਨ੍ਹਾਂ ਨੂੰ ਮੈਂ ਵਿਸ਼ੇਸ਼ ਤੌਰ ‘ਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

 ਮਾਣਯੋਗ ਸਪੀਕਰ ਸਾਹਿਬ ਜੀ,

 ਮੈਂ ਮੰਨਦਾ ਹਾਂ ਕਿ ਬਹੁਤ ਕੁਝ ਸਿੱਖਾਂਗੇ, ਸਮਝਾਂਗੇ ਅਤੇ ਦੇਸ਼ ਦੇ ਇਨ੍ਹਾਂ ਲੋਕਾਂ ਦੀਆਂ ਨਜ਼ਰਾਂ ਤੋਂ ਡਿੱਗਦੇ ਹੋਏ ਬਚਣ ਦੀ ਕੋਸ਼ਿਸ਼ ਵੀ ਕਰਾਂਗੇ। ਇਸ ਲਈ ਮੈਂ ਉਨ੍ਹਾਂ ਨੂੰ ਵੀ ਪਰਮਾਤਮਾ ਕੁਝ ਚੰਗੀ ਬੁੱਧੀ ਦੇਵੇ, ਬਾਲਕ ਬੁੱਧੀ ਨੂੰ ਵੀ ਚੰਗੀ ਬੁੱਧੀ ਦੇਵੇ, ਇਸ ਉਮੀਦ ਦੇ ਨਾਲ ਮਾਣਯੋਗ ਰਾਸ਼ਟਰਪਤੀ ਸ਼੍ਰੀ ਮਹੋਦਯ ਦਾ ਜੋ ਭਾਸ਼ਣ ਹੈ, ਉਸ ਦੇ ਪ੍ਰਤੀ ਵੀ ਹਿਰਦੇ ਤੋਂ ਆਭਾਰ ਵਿਅਕਤ ਕਰਦਾ ਹਾਂ ਅਤੇ ਤੁਹਾਨੂੰ ਵੀ ਚੇਅਰਮੈਨ ਜੀ, ਤੁਸੀਂ ਮੈਨੂੰ ਸਮਾਂ ਦਿੱਤਾ,ਵਿਸਤਾਰ ਨਾਲ ਮੈਨੂੰ ਗੱਲ ਦੱਸਣ ਦਾ ਮੌਕਾ ਦਿੱਤਾ ਅਤੇ ਕਿਸੇ ਦਾ ਸ਼ੋਰ ਸੱਚ ਦੀ ਆਵਾਜ਼ ਨੂੰ ਦਬਾ ਨਹੀਂ ਸਕਦਾ ਹੈ, ਸੱਚ ਅਜਿਹੀਆਂ ਕੋਸ਼ਿਸ਼ਾਂ ਦੇ ਦਰਮਿਆਨ ਦਬਦਾ ਨਹੀਂ ਹੈ, ਅਤੇ ਝੂਠ ਦੀਆਂ ਕੋਈ ਜੜਾਂ ਨਹੀਂ ਹੁੰਦੀਆਂ ਹਨ।

 ਮਾਣਯੋਗ ਸਪੀਕਰ ਸਾਹਿਬ ਜੀ,

 ਜਿਨ੍ਹਾਂ ਲੋਕਾਂ ਨੂੰ ਮੌਕਾ ਨਹੀਂ ਦਿੱਤਾ, ਉਹ ਉਨ੍ਹਾਂ ਦੀ ਪਾਰਟੀ ਦੀ ਜ਼ਿੰਮੇਦਾਰੀ ਹੈ, ਉਹ ਅੱਗੇ ਤੋਂ ਆਪਣੇ ਸਾਂਸਦਾਂ ਦਾ ਧਿਆਨ ਰੱਖਣਗੇ, ਇਹ ਮੈਂ ਉਮੀਦ ਕਰਦਾ ਹਾਂ।

 ਮਾਣਯੋਗ ਸਪੀਕਰ ਸਾਹਿਬ ਜੀ,

 ਮੈਂ ਇਸ ਸਦਨ ਦਾ ਵੀ ਧੰਨਵਾਦ ਕਰਦੇ ਹੋਏ, ਮੈਨੂੰ ਬਹੁਤ ਆਨੰਦ ਆਇਆ, ਅੱਜ ਬਹੁਤ ਆਨੰਦ ਆਇਆ। ਸੱਚ ਦੀ ਤਾਕਤ ਕੀ ਹੁੰਦੀ ਹੈ, ਉਹ ਅੱਜ ਮੈਂ ਜੀ ਕਰਕੇ ਦੇਖਿਆ, ਸੱਚ ਦੀ ਸਮਰੱਥਾ ਕੀ ਹੁੰਦੀ ਹੈ, ਉਸ ਨੂੰ ਮੈਂ ਅੱਜ ਉਸ ਦਾ ਸਾਕਸ਼ਾਤਕਾਰ ਕੀਤਾ ਹੈ। ਅਤੇ ਇਸ ਲਈ ਸਪੀਕਰ ਸਾਹਿਬ ਜੀ ਮੈਂ ਤੁਹਾਡਾ ਦਿਲੋਂ ਆਭਾਰ ਵਿਅਕਤ ਕਰਦਾ ਹਾਂ।

 ਬਹੁਤ-ਬਹੁਤ ਧੰਨਵਾਦ

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet approves minimum support price for Copra for the 2025 season

Media Coverage

Cabinet approves minimum support price for Copra for the 2025 season
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi