“ਆਪਣਾ ਭਾਸ਼ਣ ਦੇਣ ਤੋਂ ਪਹਿਲਾਂ, ਮੈਂ ਲਤਾ ਦੀਦੀ ਨੂੰ ਸ਼ਰਧਾਂਜਲੀ ਅਰਪਿਤ ਕਰਨਾ ਚਾਹਾਂਗਾ। ਆਪਣੇ ਸੰਗੀਤ ਰਾਹੀਂ ਉਨ੍ਹਾਂ ਸਾਡੇ ਦੇਸ਼ ਨੂੰ ਇਕਜੁੱਟ ਕੀਤਾ”
"'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਇਹ ਸੋਚਣ ਦਾ ਸਹੀ ਸਮਾਂ ਹੈ ਕਿ ਭਾਰਤ ਆਉਣ ਵਾਲੇ ਸਾਲਾਂ ਵਿੱਚ ਗਲੋਬਲ ਲੀਡਰਸ਼ਿਪ ਦੀ ਭੂਮਿਕਾ ਕਿਵੇਂ ਨਿਭਾ ਸਕਦਾ ਹੈ"
“ਅਸੀਂ ਇਹ ਵੀ ਮੰਨਦੇ ਹਾਂ ਕਿ ਆਲੋਚਨਾ ਲੋਕਤੰਤਰ ਦਾ ਜ਼ਰੂਰੀ ਹਿੱਸਾ ਹੈ। ਪਰ, ਹਰ ਚੀਜ਼ ਦਾ ਅੰਨ੍ਹਾ ਵਿਰੋਧ ਕਦੇ ਵੀ ਅੱਗੇ ਦਾ ਰਾਹ ਨਹੀਂ ਹੁੰਦਾ"
“ਜੇਕਰ ਅਸੀਂ 'ਵੋਕਲ ਫੌਰ ਲੋਕਲ' ਦੀ ਗੱਲ ਕਰਦੇ ਹਾਂ, ਤਾਂ ਕੀ ਅਸੀਂ ਮਹਾਤਮਾ ਗਾਂਧੀ ਦੇ ਸੁਪਨਿਆਂ ਨੂੰ ਪੂਰਾ ਨਹੀਂ ਕਰ ਰਹੇ ਹਾਂ? ਫਿਰ ਵਿਰੋਧੀ ਧਿਰ ਵੱਲੋਂ ਇਸ ਦਾ ਮਜ਼ਾਕ ਕਿਉਂ ਉਡਾਇਆ ਜਾ ਰਿਹਾ ਹੈ?
“ਦੁਨੀਆ ਨੇ ਭਾਰਤ ਦੀ ਆਰਥਿਕ ਪ੍ਰਗਤੀ ਨੂੰ ਨੋਟ ਕੀਤਾ ਹੈ ਅਤੇ ਉਹ ਵੀ ਆਲਮੀ ਮਹਾਮਾਰੀ ਦੇ ਮੱਧ ਵਿੱਚ”
“ਭਾਰਤ ਸਰਕਾਰ ਨੇ ਇਹ ਸੁਨਿਸ਼ਚਿਤ ਕੀਤਾ ਕਿ ਮਹਾਮਾਰੀ ਦੇ ਦੌਰਾਨ 80 ਕਰੋੜ ਤੋਂ ਵੱਧ ਭਾਰਤੀਆਂ ਨੂੰ ਮੁਫ਼ਤ ਰਾਸ਼ਨ ਤੱਕ ਪਹੁੰਚ ਪ੍ਰਾਪਤ ਹੋਵੇ। ਇਹ ਸਾਡੀ ਪ੍ਰਤੀਬੱਧਤਾ ਹੈ ਕਿ ਕੋਈ ਵੀ ਭਾਰਤੀ ਭੁੱਖਾ ਨਾ ਰਹੇ"
“ਭਾਰਤ ਦੀ ਪ੍ਰਗਤੀ ਲਈ, ਛੋਟੇ ਕਿਸਾਨ ਨੂੰ ਸਸ਼ਕਤ ਬਣਾਉਣਾ ਮਹੱਤਵਪੂਰਨ ਹੈ। ਛੋਟਾ ਕਿਸਾਨ ਭਾਰਤ ਦੀ ਪ੍ਰਗਤੀ ਨੂੰ ਮਜ਼ਬੂਤ ਕਰੇਗਾ"
ਪ੍ਰਧਾਨ ਮੰਤਰੀ ਨੇ ਨਵੇਂ ਸੰਕਲਪ ਬਣਾਉਣ ਅਤੇ ਰਾਸ਼ਟਰ ਨਿਰਮਾਣ ਦੇ ਕਾਰਜ ਨੂੰ ਮੁੜ ਸਮਰਪਿਤ ਕਰਨ ਵਿੱਚ ਮੌਜੂਦਾ ਯੁਗ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ।
“ਜੇਕਰ ਅਸੀਂ 'ਵੋਕਲ ਫੌਰ ਲੋਕਲ' ਦੀ ਗੱਲ ਕਰਦੇ ਹਾਂ, ਤਾਂ ਕੀ ਅਸੀਂ ਮਹਾਤਮਾ ਗਾਂਧੀ ਦੇ ਸੁਪਨਿਆਂ ਨੂੰ ਪੂਰਾ ਨਹੀਂ ਕਰ ਰਹੇ ਹਾਂ? ਫਿਰ ਵਿਰੋਧੀ ਧਿਰ ਵੱਲੋਂ ਇਸ ਦਾ ਮਜ਼ਾਕ ਕਿਉਂ ਉਡਾਇਆ ਜਾ ਰਿਹਾ ਹੈ?
ਪ੍ਰਧਾਨ ਮੰਤਰੀ ਨੇ ਵਾਂਝੇ ਅਤੇ ਗ਼ਰੀਬਾਂ ਦੀ ਬਦਲਦੀ ਸਥਿਤੀ ਬਾਰੇ ਦੱਸਿਆ ਜੋ ਸੁਵਿਧਾਵਾਂ ਰਾਹੀਂ ਨਵਾਂ ਮਾਣ ਪ੍ਰਾਪਤ ਕਰ ਰਹੇ ਹਨ।
“ਦੁਨੀਆ ਨੇ ਭਾਰਤ ਦੀ ਆਰਥਿਕ ਪ੍ਰਗਤੀ ਨੂੰ ਨੋਟ ਕੀਤਾ ਹੈ ਅਤੇ ਉਹ ਵੀ ਆਲਮੀ ਮਹਾਮਾਰੀ ਦੇ ਮੱਧ ਵਿੱਚ”
ਪ੍ਰਧਾਨ ਮੰਤਰੀ ਨੇ ਵਾਂਝੇ ਅਤੇ ਗ਼ਰੀਬਾਂ ਦੀ ਬਦਲਦੀ ਸਥਿਤੀ ਬਾਰੇ ਦੱਸਿਆ ਜੋ ਸੁਵਿਧਾਵਾਂ ਰਾਹੀਂ ਨਵਾਂ ਮਾਣ ਪ੍ਰਾਪਤ ਕਰ ਰਹੇ ਹਨ।

ਮਾਣਯੋਗ ਸਪੀਕਰ ਸਾਹਿਬ ਜੀ,

ਰਾਸ਼ਟਰਪਤੀ ਜੀ ਦੇ ਭਾਸ਼ਣ 'ਤੇ ਧੰਨਵਾਦ ਕਹਿਣ ਦੇ ਲਈ ਮੈਂ ਉਪਸਥਿਤ ਹੋਇਆ ਹਾਂ। ਆਦਰਯੋਗ ਰਾਸ਼ਟਰਪਤੀ ਜੀ ਨੇ ਆਪਣੇ ਭਾਸ਼ਣ ਵਿੱਚ ਆਤਮਨਿਰਭਰ ਭਾਰਤ ਨੂੰ ਲੈ ਕੇ ਅਤੇ ਆਕਾਂਖੀ ਭਾਰਤ ਨੂੰ ਲੈ ਕੇ ਪਿਛਲੇ ਦਿਨਾਂ ਵਿੱਚ ਜੋ ਪ੍ਰਯਤਨ ਕੀਤੇ ਗਏ ਹਨ ਉਸਦੇ ਸਬੰਧ ਵਿੱਚ ਵਿਸਤਾਰ ਨਾਲ ਬਾਤ ਕਹੀ ਹੈ। ਮੈਂ ਸਾਰੇ ਆਦਰਯੋਗ ਮੈਂਬਰਾਂ ਦਾ ਬਹੁਤ ਆਭਾਰ ਵਿਅਕਤ ਕਰਦਾ ਹਾਂ ਜਿਨ੍ਹਾਂ ਨੇ ਇਸ ਮਹੱਤਵਪੂਰਨ ਭਾਸ਼ਣ 'ਤੇ ਆਪਣੀ ਟਿੱਪਣੀ ਕੀਤੀ, ਆਪਣੇ ਵਿਚਾਰ ਰੱਖੇ।

ਆਦਰਯੋਗ ਸਪੀਕਰ ਸਾਹਿਬ ਜੀ,

ਮੈਂ ਆਪਣੀ ਬਾਤ ਦੱਸਣ ਤੋਂ ਪਹਿਲਾਂ ਕੱਲ੍ਹ ਜੋ ਘਟਨਾ ਘਟੀ, ਉਸ ਦੇ ਲਈ ਦੋ ਸ਼ਬਦ ਜ਼ਰੂਰੀ ਕਹਿਣਾ ਚਾਹਾਂਗਾ। ਦੇਸ਼ ਨੇ ਆਦਰਯੋਗ ਲਤਾ ਦੀਦੀ ਨੂੰ ਖੋ ਦਿੱਤਾ ਹੈ। ਇਤਨੇ ਲੰਬੇ ਕਾਲ ਤੱਕ ਜਿਨ੍ਹਾਂ ਦੀ ਆਵਾਜ਼ ਨੇ ਦੇਸ਼ ਨੂੰ ਮੋਹਿਤ ਕੀਤਾ, ਦੇਸ਼ ਨੂੰ ਪ੍ਰੇਰਿਤ ਵੀ ਕੀਤਾ ਹੈ, ਦੇਸ਼ ਨੂੰ ਭਾਵਨਾਵਾਂ ਨਾਲ ਭਰ ਦਿੱਤਾ ਹੈ। ਅਤੇ ਇੱਕ ਅਹਨਿਰਸ਼, ਸੱਭਿਆਚਾਰਕ ਧਰੋਹਰ ਨੂੰ ਮਜ਼ਬੂਤ ​​ਕਰਦੇ ਹੋਏ ਅਤੇ ਦੇਸ਼ ਦੀ ਏਕਤਾ ਨੂੰ ਵੀ; ਕਰੀਬ-ਕਰੀਬ 36 ਭਾਸ਼ਾਵਾਂ ਵਿੱਚ ਉਨ੍ਹਾਂ ਨੇ ਗਾਇਆ। ਇਹ ਆਪਣੇ-ਆਪ ਵਿੱਚ ਭਾਰਤ ਦੀ ਏਕਤਾ ਅਤੇ ਅਖੰਡਤਾ ਦੇ ਲਈ ਵੀ ਇੱਕ ਪ੍ਰੇਰਕ ਉਦਾਹਰਣ ਹੈ। ਮੈਂ ਅੱਜ ਆਦਰਯੋਗ ਲਤਾ ਦੀਦੀ ਨੂੰ ਆਦਰਪੂਰਵਕ ਸ਼ਰਧਾਂਜਲੀ ਦਿੰਦਾ ਹਾਂ।

ਆਦਰਯੋਗ ਸਪੀਕਰ ਸਾਹਿਬ ਜੀ,

ਇਤਿਹਾਸ ਇਸ ਬਾਤ ਦਾ ਗਵਾਹ ਹੈ ਕਿ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਵਿਸ਼ਵ ਵਿੱਚ ਬਹੁਤ ਬੜਾ ਬਦਲਾਅ ਆਇਆ। ਇੱਕ ਨਵਾਂ ਵਰਲਡ ਆਰਡਰ ਜਿਸ ਵਿੱਚ ਅਸੀਂ ਸਾਰੇ ਲੋਕ ਜੀਅ ਰਹੇ ਹਾਂ, ਮੈਂ ਸਾਫ਼ ਦੇਖ ਰਿਹਾ ਹਾਂ ਕਿ ਕੋਰੋਨਾ ਕਾਲ ਤੋਂ ਬਾਅਦ ਵਿਸ਼ਵ ਇੱਕ ਨਵੇਂ ਵਰਲਡ ਆਰਡਰ ਦੀ ਤਰਫ, ਨਵੀਆਂ ਵਿਵਸਥਾਵਾਂ ਦੀ ਤਰਫ਼ ਤੇਜ਼ੀ ਨਾਲ ਵਧ ਰਿਹਾ ਹੈ। ਇਹ ਇੱਕ ਅਜਿਹਾ ਟਰਨਿੰਗ ਪੁਆਇੰਟ ਹੈ ਕਿ ਸਾਨੂੰ ਏਕ ਭਾਰਤ ਦੇ ਰੂਪ ਵਿੱਚ ਇਸ ਮੌਕਾ ਨੂੰ ਗੁਆਉਣਾ ਨਹੀਂ ਚਾਹੀਦਾ। ਮੇਨ ਟੇਬਲ 'ਤੇ ਭਾਰਤ ਦੀ ਆਵਾਜ਼ ਵੀ ਬੁਲੰਦ ਰਹਿਣੀ ਚਾਹੀਦੀ ਹੈ। ਭਾਰਤ ਨੇ ਲੀਡਰਸ਼ਿਪ ਦੇ ਰੋਲ ਦੇ ਲਈ ਆਪਣੇ-ਆਪ ਨੂੰ ਘੱਟ ਨਹੀਂ ਆਂਕਣਾ ਚਾਹੀਦਾ। ਅਤੇ ਇਸ ਸੰਦਰਭ ਵਿੱਚ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ, ਆਜ਼ਾਦੀ ਦੇ75 ਸਾਲ ਆਪਣੇ-ਆਪ ਵਿੱਚ ਇੱਕ ਪ੍ਰੇਰਕ ਮੌਕਾ ਹੈ। ਉਸ ਪ੍ਰਰੇਕ ਮੌਕਾ ਨੂੰ ਲੈ ਕੇ, ਨਵੇਂ ਸੰਕਲਪਾਂ ਲੈ ਕੇ ਦੇਸ਼ ਜਦੋਂ ਆਜ਼ਾਦੀ ਦੇ ਸੌ ਸਾਲ ਮਨਾਏਗਾ ਤਦ ਤੱਕ ਅਸੀਂ ਪੂਰੀ ਸਮਰੱਥਾ ਨਾਲ, ਪੂਰੀ ਸ਼ਕਤੀ ਨਾਲ, ਪੂਰੇ ਸਮਰਪਣ ਨਾਲ, ਪੂਰੇ ਸੰਕਲਪ ਨਾਲ ਦੇਸ਼ ਨੂੰ ਉਸ ਜਗ੍ਹਾ 'ਤੇ ਲੈ ਕੇ ਪਹੁੰਚਾਂਗੇ, ਇਹ ਸੰਕਲਪ ਦਾ ਸਮਾਂ ਹੈ।

ਆਦਰਯੋਗ ਸਪੀਕਰ ਸਾਹਿਬ ਜੀ,

ਬੀਤੇ ਵਰ੍ਹਿਆਂ ਵਿੱਚ ਦੇਸ਼ ਨੇ ਕਈ ਖੇਤਰਾਂ ਵਿੱਚ ਮੂਲਭੂਤ ਵਿਵਸਥਾ ਵਿੱਚ ਬਹੁਤ ਮਜ਼ਬੂਤੀ ਦਾ ਅਨੁਭਵ ਕੀਤਾ ਹੈ। ਅਤੇ ਅਸੀਂ ਬਹੁਤ ਮਜ਼ਬੂਤੀ ਨਾਲ ਅੱਗੇ ਵਧੇ ਹਾਂ। ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ਼ਰੀਬਾਂ ਨੂੰ ਰਹਿਣ ਦੇ ਲਈ ਘਰ ਹੋਵੇ, ਇਹ ਪ੍ਰੋਗਰਾਮ ਤਾਂ ਲੰਬੇ ਸਮੇਂ ਤੋਂ ਚਲ ਰਿਹਾ ਹੈ, ਲੇਕਿਨ ਜੋ ਗਤੀ, ਜੋ ਵਿਆਪਕਤਾ, ਵਿਸ਼ਾਲਤਾ, ਵਿਵਿਧਤਾ, ਉਸਨੇ ਉਸ ਵਿੱਚ ਸਥਾਨ ਪਾਇਆ ਹੈ ਉਸਦੇ ਕਾਰਨ ਅੱਜ ਗ਼ਰੀਬ ਦਾ ਘਰ ਵੀ ਲੱਖਾਂ ਦੀ ਕੀਮਤ ਤੋਂ ਜ਼ਿਆਦਾ ਬਣ ਰਿਹਾ ਹੈ। ਅਤੇ ਇੱਕ ਪ੍ਰਕਾਰ ਨਾਲ ਜਿਸ ਨੂੰ ਪੱਕਾ ਘਰ ਮਿਲਦਾ ਹੈ, ਉਹ ਗ਼ਰੀਬ ਅੱਜ ਲੱਖਪਤੀ ਦੀ ਸ਼੍ਰੇਣੀ ਵਿੱਚ ਵੀ ਆ ਜਾਂਦਾ ਹੈ। ਕੌਣ ਹਿੰਦੁਸਤਾਨੀ ਹੋਵੇਗਾ ਜਿਸ ਨੂੰ ਇਹ ਬਾਤ ਸੁਣ ਕੇ ਗਰਵ (ਮਾਣ) ਨਾ ਹੋਵੇ ਕਿ ਅੱਜ ਦੇਸ਼ ਦੇ ਗ਼ਰੀਬ ਤੋਂ ਗ਼ਰੀਬ ਦੇ ਘਰ ਵਿੱਚ ਸ਼ੌਚਾਲਯ(ਪਖ਼ਾਨਾ) ਬਣਿਆ ਹੈ, ਅੱਜ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਦੇਸ਼ ਦੇ ਪਿੰਡ ਵੀ ਹੋ ਗਏ ਹਨ, ਕੌਣ ਖੁਸ਼ ਨਹੀਂ ਹੋਵੇਗਾ? ਮੈਂ ਬੈਠਣ ਦੇ ਲਈ ਤਿਆਰ ਹਾਂ। ਤੁਹਾਡਾ ਧੰਨਵਾਦ ਕਰਕੇ ਸ਼ੁਰੂ ਕਰਾਂ? ਬਹੁਤ ਬਹੁਤ ਧੰਨਵਾਦ। ਤੁਹਾਡਾ ਪਿਆਰ ਅਜਰ-ਅਮਰ ਰਹੇ।

ਆਜ਼ਾਦੀ ਦੇ ਇਤਨੇ ਸਾਲਾਂ ਦੇ ਬਾਅਦ ਵੀ ਜਦੋਂ ਗ਼ਰੀਬ ਦੇ ਘਰ ਰੋਸ਼ਨੀ ਹੁੰਦੀ ਹੈ,ਤਾਂ ਉਸ ਦੀਆਂ ਖੁਸ਼ੀਆਂ ਦੇਸ਼ ਦੀਆਂ ਖੁਸ਼ੀਆਂ ਨੂੰ ਤਾਕਤ ਦਿੰਦੀਆਂ ਹਨ। ਚੁੱਲ੍ਹੇ ਦੇ ਧੂੰਏਂ ਨਾਲ ਜਲਦੀਆਂ ਹੋਈਆਂ ਅੱਖਾਂ ਨਾਲ ਕੰਮ ਕਰਨ ਵਾਲੀ ਮਾਂ ਨੂੰ, ਗ਼ਰੀਬ ਮਾਂ ਨੂੰ, ਅਤੇ ਜਿਸ ਦੇਸ਼ ਦੇ ਘਰ ਵਿੱਚ ਗੈਸ ਕਨੈਕਸ਼ਨ ਹੋਵੇ, ਇਹ status symbol ਸਟੇਟਸ ਸਿੰਬਲ ਬਣ ਚੁੱਕਿਆ ਸੀ, ਉਸ ਦੇਸ਼ ਵਿੱਚ ਗ਼ਰੀਬ ਦੇ ਘਰ ਵਿੱਚ ਗੈਸ ਕਨੈਕਸ਼ਨ ਹੋਵੇ, ਧੂੰਏਂ ਵਾਲੇ ਚੁੱਲ੍ਹੇ ਤੋਂ ਮੁਕਤੀ ਹੋਵੇ ਤਾਂ ਉਸਦਾ ਆਨੰਦ ਕੁਝ ਹੋਰ ਹੀ ਹੁੰਦਾ ਹੈ।

ਅੱਜ ਗ਼ਰੀਬ ਦਾ ਬੈਂਕ ਵਿੱਚ ਆਪਣਾ ਖਾਤਾ ਹੋਵੇ, ਅੱਜ ਬੈਂਕ ਵਿੱਚ ਜਾਣ ਤੋਂ ਬਿਨਾ ਗ਼ਰੀਬ ਵੀ ਆਪਣੇ ਟੈਲੀਫੋਨ ਤੋਂ ਬੈਂਕ ਖਾਤੇ ਦਾਉਪਯੋਗ ਕਰਦਾ ਹੋਵੇ। ਸਰਕਾਰ ਦੇ ਦੁਆਰਾ ਦਿੱਤੀ ਗਈ ਰਾਸ਼ੀ ਸਿੱਧੀ ਡਾਇਰੈਕਟ ਬੈਨੇਫਿਟ ਟ੍ਰਾਂਸਫਰ ਦੇ ਤਹਿਤ ਉਸ ਦੇ ਖਾਤੇ 'ਚ ਸਿੱਧੀ ਪਹੁੰਚ ਰਹੀ ਹੈ, ਇਹ ਸਭ ਅਗਰ ਤੁਸੀਂ ਜ਼ਮੀਨ ਨਾਲ ਜੁੜੇ ਹੁੰਦੇ ਹੋਏ, ਅਗਰ ਤੁਸੀਂ ਜਨਤਾ ਦੇ ਦਰਮਿਆਨ ਰਹਿੰਦੇ ਹੋ, ਤਾਂ ਜ਼ਰੂਰ ਇਹ ਚੀਜ਼ਾਂ ਨਜ਼ਰ ਆਉਂਦੀਆਂ ਹਨ, ਦਿਖਾਈ ਦਿੰਦੀਆਂ ਹਨ। ਲੇਕਿਨ ਦੁਰਭਾਗ ਇਹ ਹੈ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਅਜਿਹੇ ਹਨ ਜਿਨ੍ਹਾਂ ਦਾ ਸੂਈ-ਕੰਡਾ 2014 ਵਿੱਚ ਅਟਕਿਆ ਹੋਇਆ ਹੈ ਅਤੇ ਇਸ ਵਿੱਚੋਂ ਉਹ ਬਾਹਰ ਨਹੀਂ ਨਿਕਲ ਪਾਉਂਦੇ ਹਨ। ਅਤੇ ਉਸ ਦਾ ਨਤੀਜਾ ਕੀ ਤੁਹਾਨੂੰ ਭੁਗਤਣਾ ਪਿਆ ਹੈ, ਤੁਸੀਂ ਆਪਣੇ ਆਪ ਨੂੰ ਇੱਕ ਅਜਿਹੀ ਮਾਨਸਿਕ ਅਵਸਥਾ ਵਿੱਚ ਬੰਨ੍ਹ ਕੇ ਰੱਖਿਆ ਹੈ; ਦੇਸ਼ ਦੀ ਜਨਤਾ ਤੁਹਾਨੂੰ ਪਹਿਚਾਣ ਗਈ ਹੈ। ਕੁਝ ਲੋਕ ਪਹਿਲਾਂ ਪਹਿਚਾਣ ਗਏ ਹਨ, ਕੁਝ ਲੋਕ ਦੇਰ ਨਾਲ ਪਹਿਚਾਣ ਰਹੇ ਹਨ ਅਤੇ ਲੋਕ ਆਉਣ ਵਾਲੇ ਸਮੇਂ ਵਿੱਚ ਪਹਿਚਾਣਨੇ ਵਾਲੇ ਹਨ। ਤੁਸੀਂ ਦੇਖੋ, ਤੁਸੀਂ ਇਤਨਾ ਸਾਰਾ ਲੰਬਾ ਉਪਦੇਸ਼ ਦਿੰਦੇ ਹੋ ਤਦ ਤੁਸੀਂ ਭੁੱਲ ਜਾਂਦੇ ਹੋ 50 ਸਾਲ ਤੱਕ ਕਦੇ ਤੁਸੀਂ ਵੀ ਦੇਸ਼ ਵਿੱਚ ਇੱਥੇ ਬੈਠਣ ਦਾ ਸੁਭਾਗ ਪ੍ਰਾਪਤ ਕੀਤਾ ਸੀ ਅਤੇ ਕੀ ਕਾਰਨ ਹੈ ਇਹ ਤੁਸੀਂ ਸੋਚ ਨਹੀਂ ਪਾਉਂਦੇ ਹੋ। 

ਹੁਣ ਤੁਸੀਂ ਦੇਖੋ, ਨਾਗਾਲੈਂਡ ਦੇ ਲੋਕਾਂ ਨੇ ਆਖਰੀ ਵਾਰ 1998 ਵਿੱਚ ਕਾਂਗਰਸ ਦੇ ਲਈ ਵੋਟ ਕੀਤੀ ਸੀ, ਕਰੀਬ 24 ਸਾਲ ਹੋ ਗਏ। ਓਡੀਸ਼ਾ ਨੇ 1955 ਵਿੱਚ ਤੁਹਾਡੇ ਲਈ ਵੋਟ ਕੀਤਾ ਸੀ, ਸਿਰਫ਼ 27 ਸਾਲ ਹੋ ਗਏ ਤੁਹਾਨੂੰ ਉੱਥੇ ਐਂਟਰੀ ਨਹੀਂ ਮਿਲੀ। ਗੋਆ ਵਿੱਚ 1994 ਵਿੱਚ ਪੂਰਨ ਬਹੁਮਤ ਦੇ ਨਾਲ ਤੁਸੀਂ ਜਿੱਤੇ ਸੀ, 28 ਸਾਲ ਹੋ ਗਏ ਗੋਆ ਨੇ ਤੁਹਾਨੂੰ ਸਵੀਕਾਰ ਨਹੀਂ ਕੀਤਾ। ਪਿਛਲੀ ਵਾਰ 1988 ਵਿੱਚ ਤ੍ਰਿਪੁਰਾ 'ਚ ਉੱਥੋਂ ਦੀ ਜਨਤਾ ਨੇ ਵੋਟ ਦਿੱਤੀ ਸੀ, ਕਰੀਬ 34 ਸਾਲ ਪਹਿਲਾਂ ਤ੍ਰਿਪੁਰਾ 'ਚ। ਕਾਂਗਰਸ ਦਾ ਹਾਲ ਹੈ ਯੂਪੀ, ਬਿਹਾਰ ਅਤੇ ਗੁਜਰਾਤ - ਆਖਰ ਵਿੱਚ 1985 ਵਿੱਚ, ਕਰੀਬ 37 ਸਾਲ ਪਹਿਲਾਂ ਤੁਹਾਨੂੰ ਵੋਟ ਕੀਤਾ ਸੀ। ਪਿਛਲੀ ਵਾਰ ਪੱਛਮ ਬੰਗਾਲ ਨੇ, ਉੱਥੋਂ ਦੇ ਲੋਕਾਂ ਨੇ 1972 ਵਿੱਚ ਕਰੀਬ 50 ਸਾਲ ਪਹਿਲਾਂ ਤੁਹਾਨੂੰ ਪਸੰਦ ਕੀਤਾ ਸੀ। ਤਮਿਲਨਾਡੂ ਦੇ ਲੋਕਾਂ ਨੇ ... ਮੈਂ ਇਸਦੇ ਲਈ ਸਹਿਮਤ ਹਾਂ, ਅਗਰ ਤੁਸੀਂ ਉਸ ਮਰਯਾਦਾ ਦਾ ਪਾਲਨਾ ਕਰਦੇ ਹੋ ਅਤੇ ਇਸ ਜਗ੍ਹਾ ਦਾ ਉਪਯੋਗ ਨਹੀਂ ਕਰਦੇ ਹੋਵੇ, ਬੜਾ ਦੁਰਭਾਗ ਹੈ ਦੇਸ਼ ਦਾ ਕਿ ਸਦਨ ਜਿਹੀ ਜਗ੍ਹਾ ਦੇਸ਼ ਦੇ ਲਈ ਕੰਮ ਆਉਣੀ ਚਾਹੀਦੀ ਹੈ, ਉਸ ਨੂੰ ਦਲ ਦੇ ਲਈ ਕੰਮ ਵਿੱਚ ਲੈਣ ਦਾ ਜੋ ਪ੍ਰਯਾਸ ਹੋ ਰਿਹਾ ਹੈ ਅਤੇ ਉਸਦੇ ਕਾਰਨ ਜਵਾਬ ਦੇਣਾ ਸਾਡੀ ਮਜਬੂਰੀ ਬਣ ਜਾਂਦੀ ਹੈ। 

ਮਾਣਯੋਗ ਸਪੀਕਰ ਸਾਹਿਬ ਜੀ,

ਤਮਿਲਨਾਡੂ— ਆਖਿਰ ਵਿੱਚ 1962 ਵਿੱਚ ਯਾਨੀ ਕਰੀਬ 60 ਸਾਲ ਪਹਿਲਾਂ ਤੁਹਾਨੂੰ ਮੌਕਾ ਮਿਲਿਆ ਸੀ। ਤੇਲੰਗਾਨਾ ਬਣਾਉਣ ਦਾ ਸ਼੍ਰੇਸ (ਕ੍ਰੈਡਿਟ) ਲੈਂਦੇ ਹੋ, ਲੇਕਿਨ ਤੇਲੰਗਾਨਾ ਬਣਨ ਨਾਲ ਬਾਅਦ ਵੀ ਉੱਥੋਂ ਦੀ ਜਨਤਾ ਨੇ ਤੁਹਾਨੂੰ ਸਵੀਕਾਰ ਨਹੀਂ ਕੀਤਾ। ਝਾਰਖੰਡ ਦਾ ਜਨਮ ਹੋਇਆ, 20 ਸਾਲ ਹੋ ਗਏ ਹਨ, ਪੂਰਨ ਰੂਪ ਨਾਲ ਕਾਂਗਰਸ ਨੂੰ ਸਵੀਕਾਰ ਨਹੀਂ ਕੀਤਾ, ਪਿਛਲੇ ਦਰਵਾਜ਼ੇ ਤੋਂ ਘੁਸਣ ਦਾ ਪ੍ਰਯਾਸ ਕਰਦੇ ਹੋ।

ਮਾਣਯੋਗ ਸਪੀਕਰ ਸਾਹਿਬ ਜੀ,

ਸਵਾਲ ਚੋਣ ਨਤੀਜਿਆਂ ਦਾ ਨਹੀਂ ਹੈ। ਸਵਾਲ ਉਨ੍ਹਾਂ ਲੋਕਾਂ ਦੀ ਨੀਅਤ ਦਾ ਹੈ, ਉਨ੍ਹਾਂ ਦੀ ਨੇਕਦਿਲੀ ਦਾ ਹੈ। ਇਤਨੇਬੜੇ ਲੋਕਤੰਤਰ ਵਿੱਚ ਇਤਨੇ ਸਾਲ ਤੱਕ ਸਾਸ਼ਨ ਵਿੱਚ ਰਹਿਣ ਦੇ ਬਾਅਦ ਦੇਸ਼ ਦੀ ਜਨਤਾ  ਹਮੇਸ਼ਾ-ਹਮੇਸ਼ਾ ਦੇ ਲਈ ਉਨ੍ਹਾਂ ਨੂੰ ਕਿਉਂ ਨਕਾਰ ਰਹੀ ਹੈ? ਅਤੇ ਜਿੱਥੇ ਵੀ ਠੀਕ ਨਾਲ ਲੋਕਾਂ ਨੇ ਰਾਹ ਪਕੜ ਲਿਆ, ਦੁਬਾਰਾ ਤੁਹਾਨੂੰ ਪ੍ਰਵੇਸ਼ਕਰਨ ਨਹੀਂ ਦਿੱਤਾ ਹੈ। ਇਤਨਾ ਕੁਝ ਹੋਣ ਦੇ ਬਾਵਜੂਦ ਵੀ ... ਅਸੀਂ ਤਾਂ ਇੱਕ ਚੋਣ ਹਾਰ ਜਾਈਏ ਨਾ, ਮਹੀਨਿਆਂ ਤੱਕ ਨਾ ਜਾਣੇ ecosystem ਕੀ-ਕੀ ਕਰਦੀ ਹੈ। ਇਤਨੀ ਸਾਰੀ ਹਾਰ ਤੋਂ ਬਾਅਦ ਵੀ ਨਾ ਤੁਹਾਡਾ (ਪਰਾਜੈ) ਅਹੰਕਾਰ ਜਾਂਦਾ ਹੈ ਨਾ ਤੁਹਾਡੀ ecosystem ਤੁਹਾਡੇ ਅਹੰਕਾਰ ਨੂੰ ਜਾਣ ਦਿੰਦੀ ਹੈ। ....ਇਸ ਵਾਰ ਅਭਿਨੰਦਨ ਜੀ ਬਹੁਤ ਸਾਰੇ ਸ਼ੇਅਰ ਸੁਣਾ ਰਹੇ ਸਨ.... ਚਲੋ ਮੌਕਾ ਮੈਂ ਵੀ ਲੈ ਲਵਾਂ- ਅਤੇ ਜਦੋਂ ਹੰਕਾਰ ਦੀ ਬਾਤ ਮੈਂ ਕਰ ਰਿਹਾ ਹਾਂ, ਤਦ ਤਾਂ ਉਨ੍ਹਾਂ ਨੂੰ ਕਹਿਣਾ ਹੀ ਪਵੇਗਾ- 

ਵੋ ਜਬ ਦਿਨ ਕੋ ਰਾਤ ਕਹੇਂ ਤੋ ਤੁਰੰਤ ਮਾਨ ਜਾਓ,

ਨਹੀਂ ਮਾਨੋਗੇ ਤੋ ਨਕਾਬ ਓੜ੍ਹ ਲੇਂਗੇ। ਜ਼ਰੂਰਤ ਹੁਈ ਤੋ ਹਕੀਕਤ ਕੋ ਥੋੜ੍ਹਾ-ਬਹੁਤ ਮਰੋੜ ਲੇਂਗੇ।

ਵੋਹ ਮਗ਼ਰੂਰ ਹੈ ਖ਼ੁਦ ਕੀ ਸਮਝ ਪਰ ਬੇ ਇੰਤਹਾ, ਉਨਹੇਂ ਆਈਨਾ ਮਤ ਦਿਖਾਓ। ਵੋ ਆਈਨੇ ਕੋ ਭੀ ਤੋੜ ਦੇਂਗੇ। 

ਆਦਰਯੋਗ ਸਪੀਕਰ ਸਾਹਿਬ ਜੀ,

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ, ਆਜ਼ਾਦੀ ਦੇ 75 ਵਰ੍ਹੇ ਵਿੱਚ ਅੱਜ ਦੇਸ਼ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ ਅਤੇ ਦੇਸ਼ ਅੰਮ੍ਰਿਤਕਾਲ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਆਜ਼ਾਦੀ ਦੀ ਇਸ ਲੜਾਈ ਵਿੱਚ ਜਿਨ੍ਹਾਂ-ਜਿਨ੍ਹਾਂ ਲੋਕਾਂ ਨੇ ਯੋਗਦਾਨ ਦਿੱਤਾ ਹੈ ਉਹ ਕਿਸੇ ਦਲ ਦੇ ਸਨ ਜਾਂ ਨਹੀਂ ਸਨ...ਇਨ੍ਹਾਂ ਸਭ ਤੋਂ ਪਰੇ ਉੱਠ ਕੇ ਦੇਸ਼ ਦੇ ਲਈ ਜੀਣ-ਮਰਨ ਵਾਲੇ ਲੋਕ, ਦੇਸ਼ ਦੇ ਲਈ ਜਵਾਨੀ ਖਪਾਉਣ ਵਾਲੇ ਲੋਕ, ਤਾਂ ਹਰ ਕਿਸੇ ਨੂੰ ਯਾਦ ਕਰਨ ਦਾ, ਮੁੜ ਯਾਦ ਕਰਨ ਦਾ ਮੌਕਾ ਹੈ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਯਾਦ ਕਰਦੇ ਹੋਏ ਕੁਝ ਸੰਕਲਪ ਲੈਣ ਦਾ ਮੌਕਾ ਹੈ। 

ਆਦਰਯੋਗ ਸਪੀਕਰ ਸਾਹਿਬ ਜੀ,

ਅਸੀਂ ਸਾਰੇ ਸੰਸਕਾਰ ਤੋਂ, ਸੁਭਾਅ ਤੋਂ, ਵਿਵਸਥਾ ਤੋਂ ਲੋਕਤੰਤਰ ਦੇ ਲਈ ਪ੍ਰਤੀਬੱਧ ਲੋਕ ਹਾਂ ਅਤੇ ਅੱਜ ਤੋਂ ਨਹੀਂ, ਸਦੀਆਂ ਤੋਂ ਹਾਂ। ਲੇਕਿਨ ਇਹ ਵੀ ਸਹੀ ਹੈ ਕਿ ਆਲੋਚਨਾ ਜੀਵੰਤ ਲੋਕਤੰਤਰ ਦਾ ਇੱਕ ਆਭੂਸ਼ਣ (ਗਹਿਣਾ) ਹੈ, ਲੇਕਿਨ ਅੰਧ ਵਿਰੋਧ, ਇਹ ਲੋਕਤੰਤਰ ਦਾ ਅਨਾਦਰ ਹੈ। ਸੱਤਾ ਪ੍ਰਯਾਸ, ਇਸ ਭਾਵਨਾ ਨਾਲ ਭਾਰਤ ਨੇ ਜੋ ਵੀ ਹਾਸਲ ਕੀਤਾ ਹੈ, ਅੱਛਾ ਹੁੰਦਾ ਉਸਨੂੰ ਖੁੱਲ੍ਹੇ ਮਨ ਨਾਲ ਸਵੀਕਾਰ ਕੀਤਾ ਹੁੰਦਾ, ਉਸ ਦਾ ਸਵਾਗਤ ਕੀਤਾ ਹੁੰਦਾ। ਉਸ ਦਾ ਗੌਰਵ-ਗਾਨ ਕਰਦੇ।

ਬੀਤੇ ਦੋ ਸਾਲਾਂ ਵਿੱਚ ਸੌ ਸਾਲ ਦਾ ਸਭ ਤੋਂ ਬੜਾ ਆਲਮੀ ਮਹਾਮਾਰੀ ਦਾ ਸੰਕਟ ਪੂਰੀ ਦੁਨੀਆ ਦੀ ਮਾਨਵ ਜਾਤੀ ਝੱਲ ਰਹੀ ਹੈ। ਜਿਨ੍ਹਾਂ ਨੇ ਭਾਰਤ ਦੇ ਅਤੀਤ ਦੇ ਅਧਾਰ 'ਤੇ ਭਾਰਤ ਨੂੰ ਸਮਝਣ ਦਾਪ੍ਰਯਾਸ ਕੀਤਾ, ਉਨ੍ਹਾਂ ਨੂੰ ਸ਼ੱਕ ਸੀ ਕਿ ਇਤਨਾ ਬੜਾ ਵਿਸ਼ਾਲ ਦੇਸ਼, ਇਤਨੀ ਬੜੀ ਆਬਾਦੀ, ਇਤਨੀ ਵਿਵਿਧਤਾ, ਇਹ ਆਦਤਾਂ, ਇਹ ਸੁਭਾਅ... ਸ਼ਾਇਦ ਇਹ ਭਾਰਤ ਇਤਨੀਬੜੀ ਲੜਾਈ ਨਹੀਂ ਲੜ ਪਾਵੇਗਾ। ਭਾਰਤ ਆਪਣੇ ਆਪ ਨੂੰ ਨਹੀਂ ਬਚਾ ਸਕੇਗਾ... ਇਹੀ ਉਨ੍ਹਾਂ ਦੀ ਸੋਚ ਸੀ। ਲੇਕਿਨ ਅੱਜ ਸਥਿਤੀ ਕੀ ਹੈ... ਮੇਡ ਇੰਡੀਆ ਕੋਵੈਕਸਿਨ, ਕੋਵਿਡ ਟੀਕੇ ਦੁਨੀਆ ਵਿੱਚ ਸਭ ਤੋਂ ਪ੍ਰਭਾਵੀ ਹਨ। ਅੱਜ, ਭਾਰਤ ਸ਼ਤ-ਪ੍ਰਤੀਸ਼ਤ ਪਹਿਲੀ ਡੋਜ਼, ਇਸ ਲਕਸ਼ ਦੇ ਨਿਕਟ ਕਰੀਬ-ਕਰੀਬ ਪਹੁੰਚ ਰਿਹਾ ਹੈ। ਅਤੇ ਲਗਭਗ 80 ਪ੍ਰਤੀਸ਼ਤ ਸੈਕੰਡ ਡੋਜ਼- ਉਸਦਾ ਪੜਾਅ ਵੀ ਪੂਰਾ ਕਰ ਲਿਆ ਹੈ। 

ਆਦਰਯੋਗ ਸਪੀਕਰ ਜੀ,

ਕੋਰੋਨਾ ਇੱਕ ਆਲਮੀ ਮਹਾਮਾਰੀ ਸੀ, ਲੇਕਿਨ ਉਸਨੂੰ ਵੀ ਦਲਗਤ ਰਾਜਨੀਤੀ ਦੇ ਲਈ ਉਪਯੋਗਵਿੱਚ ਲਿਆਂਦਾ ਜਾ ਰਿਹਾ ਹੈ, ਕੀ ਇਹ ਮਾਨਵਤਾ ਦੇ  ਲਈ ਅੱਛਾ ਹੈ?

ਆਦਰਯੋਗ ਸਪੀਕਰ ਸਾਹਿਬ ਜੀ,

ਇਸ ਕੋਰੋਨਾ ਕਾਲ ਵਿੱਚ ਕਾਂਗਰਸ ਨੇ ਤਾਂ ਹੱਦ ਕਰ ਦਿੱਤੀ

ਆਦਰਯੋਗ ਸਪੀਕਰ ਸਾਹਿਬ ਜੀ,

ਪਹਿਲੀ ਲਹਿਰ ਦੇ ਦੌਰਾਨ ਦੇਸ਼ ਜਦੋਂ ਲੌਕਡਾਊਨ ਦਾ ਪਾਲਨ ਕਰ ਰਿਹਾ ਸੀ ਜਦੋਂ WHO ਦੁਨੀਆ ਭਰ ਦੇ ਲੋਕਾਂ ਨੂੰ ਸਲਾਹ ਦਿੰਦਾ ਸੀ, ਸਾਰੇ ਹੈਲਥ ਐਕਸਲੇਕਿਨਟ ਕਹਿ ਰਹੇ ਸਨ ਕਿ ਜੋ ਜਿੱਥੇ ਹੈ ਉੱਥੇ ਹੀ ਰੁਕੇ, ਸਾਰੀ ਦੁਨੀਆ ਵਿੱਚ ਇਹ ਸੰਦੇਸ਼ ਦਿੱਤਾ ਜਾਂਦਾ ਸੀ, ਕਿਉਂਕਿ ਮਨੁੱਖ ਜਿੱਥੇ ਜਾਵੇਗਾ ਅਗਰ ਉਹ ਕੋਰੋਨਾ ਨਾਲ ਸੰਕ੍ਰਮਿਤ ਹੈ ਤਾਂ ਕੋਰੋਨਾ ਨੂੰ ਨਾਲ ਲੈ ਜਾਵੇਗਾ। ਤਦ, ਕਾਂਗਰਸ ਦੇ ਲੋਕਾਂ ਨੇ ਕੀ ਕੀਤਾ, ਮੁੰਬਈ ਦੇ ਰੇਲਵੇ ਸਟੇਸ਼ਨ 'ਤੇ ਖੜ੍ਹੇ ਰਹਿ ਕੇ, ਮੁੰਬਈ ਛੱਡ ਕੇ ਜਾਣ ਦੇ ਲਈ ਪ੍ਰੋਤਸਾਹਿਤ ਕਰਨ ਦੇ ਲਈ ਮੁੰਬਈ ਵਿੱਚ ਸ਼੍ਰਮਿਕਾਂ (ਕਿਰਤੀਆਂ) ਨੂੰ ਟਿਕਟ ਦਿੱਤਾ ਗਿਆ, ਮੁਫਤ ਟਿਕਟ ਦਿੱਤਾ ਗਿਆ, ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਜਾਓ। ਮਹਾਰਾਸ਼ਟਰ ਵਿੱਚ ਸਾਡੇ ਉੱਤੇ ਜੋ ਬੋਝ ਹੈ ਜ਼ਰਾ ਕਮ ਹੋਵੇ ਅਤੇ ਜਾਓ ਤੁਸੀਂ ਉੱਤਰ ਪ੍ਰਦੇਸ਼ ਦੇ ਹੋ, ਤੁਸੀਂ ਬਿਹਾਰ ਦੇ ਹੋ। ਜਾਓ, ਉੱਥੇ ਕੋਰੋਨਾ ਫੈਲਾਓ। ਤੁਸੀਂ ਇਹ ਬਹੁਤ ਬੜਾ ਪਾਪ ਕੀਤਾ ਹੈ। ਮਹਾ ਅਫਰਾ-ਤਫਰੀ ਦਾ ਮਾਹੌਲ ਪੈਦਾ ਕਰ ਦਿੱਤਾ। ਤੁਸੀਂ ਸਾਡੇ ਸ਼੍ਰਮਿਕ ਭਾਈਆ-ਭੈਣਾਂ ਨੂੰ ਅਨੇਕ ਪਰੇਸ਼ਾਨੀਆਂ ਵਿੱਚ ਧਕੇਲ ਦਿੱਤਾ।

ਅਤੇ ਮਾਣਯੋਗ ਸਪੀਕਰ ਸਾਹਿਬ ਜੀ,

ਉਸ ਸਮੇਂ ਦਿੱਲੀ ਵਿੱਚ ਅਜਿਹੀ ਸਰਕਾਰ ਸੀ, ਜੋ ਹੈ। ਉਸ ਸਰਕਾਰ ਨੇ ਤਾਂ ਜੀਪ 'ਤੇ ਮਾਈਕ ਬੰਨ੍ਹ ਕੇ, ਦਿੱਲੀ ਦੀਆਂ ਝੁੱਗੀਆਂ-ਝੌਂਪੜੀਆਂ 'ਚ ਗੱਡੀ ਘੁਮਾ ਕੇ ਲੋਕਾਂ ਨੂੰ ਕਿਹਾ, ਸੰਕਟ ਬੜਾ ਹੈ, ਭੱਜੋ, ਪਿੰਡ ਜਾਓ, ਘਰ ਜਾਓ। ਅਤੇ ਦਿੱਲੀ ਤੋਂ ਜਾਣ ਦੇ ਲਈ ਬੱਸਾਂ ਦਿੱਤੀਆਂ...ਅੱਧੇ ਰਸਤੇ ਛੱਡ ਦਿੱਤਾ ਅਤੇ ਸਭ ਲੋਕਾਂ ਦੇ ਲਈ ਅਨੇਕ ਮੁਸ਼ਕਿਲਾਂ ਪੈਦਾ ਕੀਤੀਆਂ। ਅਤੇ ਉਸਦਾ ਕਾਰਨ ਹੋਇਆ ਕਿ ਯੂਪੀ ਵਿੱਚ, ਉੱਤਰਾਖੰਡ ਵਿੱਚ, ਪੰਜਾਬ ਵਿੱਚ ਜਿਸ ਕੋਰੋਨਾ ਦੀ ਇਤਨੀ ਗਤੀ ਨਹੀਂ ਸੀ, ਇਤਨੀ ਤੀਬਰਤਾ ਨਹੀਂ ਸੀ, ਇਸ ਪਾਪ ਦੇ ਕਾਰਨ ਕੋਰੋਨਾ ਨੇ ਉੱਥੇ ਵੀ ਆਪਣੀ ਲਪੇਟ ਵਿੱਚ ਲੈ ਲਿਆ।

ਮਾਣਯੋਗ ਸਪੀਕਰ ਸਾਹਿਬ ਜੀ,

ਇਹ ਕੈਸੀ ਰਾਜਨੀਤੀ ਹੈ? ਮਾਨਵ ਜਾਤੀ 'ਤੇ ਸੰਕਟ ਦੇ ਸਮੇਂ ਇਹ ਕੈਸੀ ਰਾਜਨੀਤੀ ਹੈ? ਇਹ ਦਲਗਤ ਰਾਜਨੀਤੀ ਕਦੋਂ ਤੱਕ ਚਲੇਗੀ?

ਆਦਰਯੋਗ ਸਪੀਕਰ ਜੀ,

ਕਾਂਗਰਸ ਦੇ ਇਸ ਆਚਰਣ ਤੋਂ ਸਿਰਫ਼ ਮੈਂ ਹੀ ਨਹੀਂ, ਪੂਰਾ ਦੇਸ਼ ਅਚੰਭਿਤ ਹੈ। ਦੋ ਸਾਲ ਤੋਂ ਦੇਸ਼ ਸੌ ਸਾਲ ਦੇ ਸਭ ਤੋਂ ਬੜੇ ਸੰਕਟ ਨਾਲ ਮੁਕਾਬਲਾ ਕਰ ਰਿਹਾ ਹੈ। ਕੁਝ ਲੋਕਾਂ ਨੇ ਜਿਸ ਪ੍ਰਕਾਰ ਦਾ ਵਿਵਹਾਰ ਕੀਤਾ ਦੇਸ਼ ਜਿਸ ਨਾਲ ਸੋਚ ਵਿੱਚ ਪੈ ਗਿਆ ਹੈ। ਕੀ ਇਹ ਤੁਹਾਡਾ ਦੇਸ਼ ਨਹੀਂ ਹੈ? ਕੀ ਇਹ ਤੁਹਾਡੇ ਦੇਸ਼ ਦੇ ਲੋਕ ਤੁਹਾਡੇ ਨਹੀਂ ਹਨ? ਕੀ ਉਨ੍ਹਾਂ ਦੇ ਸੁਖ-ਦੁਖ ਤੁਹਾਡੇ ਨਹੀਂ ਹਨ? ਇਤਨਾ ਬੜਾ ਸੰਕਟ ਆਇਆ, ਕਈ ਰਾਜਨੀਤਕ ਦਲ ਦੇ ਨੇਤਾ, ਜ਼ਰਾ ਆਪ ਨਿਰੀਖਣ ਕਰੋ, ਕਿਤਨੇ ਰਾਜਨੀਤਕ ਦਲ ਦੇ ਨੇਤਾ ਜੋ ਜਨਤਾ ਦੇ ਮੰਨੇ ਹੋਏ ਨੇਤਾ ਆਪਣੇ-ਆਪ ਨੂੰ ਮੰਨਦੇ ਹਨ, ਉਨ੍ਹਾਂ ਨੇ ਲੋਕਾਂ ਨੂੰ ਰਿਕਵੈਸਟ ਕੀਤੀ ਹੋਵੇ, ਅਪੀਲ ਕੀਤੀ ਹੋਵੇ.... ਭਈ, ਕੋਰੋਨਾ ਇੱਕ ਐਸਾ ਸੰਕਟ ਹੈ, ਆਲਮੀ ਮਹਾਮਾਰੀ ਹੈ... ਆਪ ਮਾਸਕ ਪਹਿਨੋ, ਹੱਥ ਧੋ ਕੇ ਰੱਖੋ, ਦੋ ਗਜ਼ ਦੀ ਦੂਰੀ ਰੱਖੋ। ਕਿਤਨੇ ਨੇਤਾ ਹਨ... ਕੀ ਇਹ ਵਾਰ-ਵਾਰ ਦੇਸ਼ ਦੀ ਜਨਤਾ ਨੂੰ ਅਗਰ ਕਹਿੰਦੇ ਤਾਂ ਉਸ ਵਿੱਚ ਬੀਜੇਪੀ ਦੀ ਸਰਕਾਰ ਨੂੰ ਕੀ ਫਾਇਦਾ ਹੋਣ ਵਾਲਾ ਸੀ। ਮੋਦੀ ਨੂੰ ਕੀ ਫਾਇਦਾ ਹੋਣ ਵਾਲਾ ਸੀ ਲੇਕਿਨ ਇਤਨੇ ਬੜੇ ਸੰਕਟ ਵਿੱਚ ਵੀ ਇਤਨਾ ਜਿਹਾ ਪਵਿੱਤਰ ਕੰਮ ਕਰਨ ਤੋਂ ਚੂਕ ਗਏ।

ਮਾਣਯੋਗ ਸਪੀਕਰ ਸਾਹਿਬ ਜੀ,

ਕੁਝ ਲੋਕ ਹਨ ਉਨ੍ਹਾ ਨੂੰ ਇਹ ਇੰਤਜ਼ਾਰ ਸੀ ਕਿ ਕੋਰੋਨਾ ਵਾਇਰਸ ਮੋਦੀ ਦੀ ਛਵੀ ਨੂੰ ਚਪੇਟ ਵਿੱਚ ਲੈ ਲਵੇਗਾ। ਬਹੁਤ ਇੰਤਜ਼ਾਰ ਕੀਤਾ ਅਤੇ ਕੋਰੋਨਾ ਨੇ ਵੀ ਤੁਹਾਡੇ ਧੀਰਜ ਦੀ ਬੜੀ ਕਸੌਟੀ ਕੀਤੀ ਹੈ। ਆਏ ਦਿਨ ਆਮ ਲੋਕ ਹੋਰਾਂ ਨੀਚਾ ਦਿਖਾਉਣ ਦੇ ਲਈ ਮਹਾਤਮਾ ਗਾਂਧੀ ਦਾ ਨਾਮ ਲੈਂਦੇ ਹੋ। ਮਹਾਤਮਾ ਗਾਂਧੀ ਦੀ ਸਵਦੇਸ਼ੀ ਦੀ ਬਾਤ ਵਾਰ-ਵਾਰ ਦੁਹਰਾਉਣ ਵਿੱਚ  ਸਾਨੂੰ ਕੌਣ ਰੋਕਦਾ ਹੈ। ਅਗਰ ਮੋਦੀ 'ਵੋਕਲ ਫੌਰ ਲੋਕਲ' ਕਹਿੰਦਾ ਹੈ, ਮੋਦੀ ਨੇ ਕਿਹਾ ਇਸ ਲਈ ਸ਼ਬਦਾਂ ਨੂੰ ਛੱਡ ਦਿਓ ਭਾਈ। ਲੇਕਿਨ ਕੀ ਆਪ ਨਹੀਂ ਚਾਹੁੰਦੇ ਕਿ ਦੇਸ਼ ਆਤਮਨਿਰਭਰ ਬਣੇ? ਜਿਸ ਮਹਾਤਮਾ ਗਾਂਧੀ ਦੇ ਆਦਰਸ਼ਾਂ ਦੀ ਬਾਤਾਂ ਕਰਦੇ ਹੋ ਤਦ ਭਾਰਤ ਵਿੱਚ ਇਸ ਅਭਿਯਾਨ ਨੂੰ ਤਾਕਤ ਦੇਣ ਵਿੱਚ, ਜੁੜਨ ਵਿੱਚ  ਤੁਹਾਡਾ ਕੀ ਜਾਂਦਾ ਹੈ? ਉਸ ਦੀ ਅਗਵਾਈ ਆਪ ਕਰੋ। ਮਹਾਤਮਾ ਗਾਂਧੀ ਜੀ ਦੇ ਸਵਦੇਸ਼ੀ ਦੇ ਨਿਰਣੇ ਨੂੰ ਵਧਾਓ, ਦੇਸ਼ ਦਾ ਭਲਾ ਹੋਵੇਗਾ। ਅਤੇ ਹੋ ਸਕਦਾ ਹੈ ਕਿ ਆਪ ਮਹਾਤਮਾ ਗਾਂਧੀ ਦੇ ਸੁਪਨਿਆਂ ਨੂੰ ਸੱਚ ਹੁੰਦੇ ਦੇਖਣਾ ਨਹੀਂ ਚਾਹੁੰਦੇ ਹੋ । 

ਮਾਣਯੋਗ ਸਪੀਕਰ ਸਾਹਿਬ ਜੀ,

ਅੱਜ, ਪੂਰੀ ਦੁਨੀਆ ਯੋਗ ਦੇ ਲਈ, ਇੱਕ ਪ੍ਰਕਾਰ ਨਾਲ, ਯੋਗ ਨੇ ਕੋਰੋਨਾ ਵਿੱਚ ਦੁਨੀਆ ਭਰ ਵਿੱਚ ਇੱਕ ਜਗ੍ਹਾ ਬਣਾ ਲਈ । ਦੁਨੀਆ ਵਿੱਚ ਅਜਿਹਾ ਕੌਣ ਭਾਰਤੀ ਹੋਵੇਗਾ ਜਿਸ ਨੂੰ ਯੋਗ'ਤੇ ਮਾਣ ਨਹੀਂ ਹੋਵੇਗਾ? ਤੁਸੀਂ ਉਸਦਾ ਵੀ ਮਜ਼ਾਕ ਉਡਾਇਆ, ਵਿਰੋਧ ਵੀ ਕੀਤਾ। ਅੱਛਾ ਹੁੰਦਾ ਆਪ ਲੋਕਾਂ ਨੂੰ ਕਹਿੰਦਾ, ਭਈ ਸੰਕਟ ਵਿੱਚ  ਘਰ ਵਿੱਚ ਹੋ, ਯੋਗਾ ਕਰੋ, ਤੁਹਾਨੂੰ ਫਾਇਦਾ ਹੋਵੇਗਾ… ਨੁਕਸਾਨ ਕੀ ਸੀ। 'ਫਿਟ ਇੰਡੀਆ ਮੂਵਮੈਂਟ' ਨੂੰ ਚਲੇ, ਦੇਸ਼ ਦਾ ਨੌਜਵਾਨ ਸਸ਼ਕਤ ਹੋਵੇ , ਸਮਰੱਥਾਵਾਨ ਹੋਵੇ, ਤੁਹਾਨੂੰ ਮੋਦੀ ਨਾਲ ਵਿਰੋਧ ਕਰ ਸਕਦਾ ਹੈ...'ਫਿਟ ਇੰਡੀਆ ਮੂਵਮੈਂਟ' ਤੁਹਾਡੇ ਰਾਜਨੀਤਕ ਦਲਾਂ ਦੇ ਛੋਟੇ-ਛੋਟੇ ਮੰਚ ਹੁੰਦੇ ਹਨ । ਅਗਰ ਅਸੀਂ ਸਭ ਨੇ ਮਿਲ ਕੇ ਦੇਸ਼ ਦੀ ਯੁਵਾ ਸ਼ਕਤੀ ਨੂੰ ਇਨ੍ਹਾਂ ਸਮਰੱਥ ਵੱਲ ਅੱਗੇ ਵਧਣ ਦੇ ਲਈ ਕਹਿੰਦੇ ਲੇਕਿਨ ਉਸ ਦਾ ਵੀ ਵਿਰੋਧ,ਉਸ ਦਾ ਵੀ ਉਪਹਾਸ । ਯਾਨੀ ਕੀ ਹੋ ਗਿਆ ਹੈ, ਤੁਹਾਨੂੰ ਮੈਨੂੰ ਸਮਝ ਨਹੀਂ ਆ ਰਿਹਾ ਅਤੇ ਇਸ ਲਈ ਮੈਂ ਅੱਜ ਇਹ ਕਹਿੰਦਾ ਹਾਂ ਕਿਉਂਕਿ ਤੁਹਾਨੂੰ ਧਿਆਨ ਵਿੱਚ ਆਵੇ ਹੈ ਕਿ ਤੁਸੀਂ ਕਿੱਥੇ ਖੜ੍ਹੇ ਹੋ। ਅਤੇ ਮੈਂ ਇਤਿਹਾਸ ਦੱਸਿਆ, 60ਸਾਲ ਤੋਂ ਲੈ ਕੇ 15 ਸਾਲ ਤੱਕ, ਪੂਰਾ ਕਾਲਖੰਡ, ਇਤਨ ਰਾਜ ਵਿੱਚ, ਕੋਈ ਤੁਹਾਨੂੰ ਘੁਸਣ ਨਹੀਂ ਦੇ ਰਿਹਾ ਹੈ।

ਮਾਣਯੋਗ ਸਪੀਕਰ ਸਾਹਿਬ ਜੀ,

ਕਦੇ-ਕਦੇ ਮੈਂ… ਇਹ ਵਿਸ਼ੇਸ਼ ਬਹੁਤ ਪਿਆਰ ਨਾਲ ਇਹ ਕਹਿ ਰਿਹਾ ਹਾਂ, ਨਾਰਾਜ਼ ਮਨ ਹੋ ਜਾਣਾ। ਮੈਨੂੰ ਕਦੇ-ਕਦੇ ਮਾਣਯੋਗ ਸਪੀਕਰ ਸਾਹਿਬ ਜੀ, ਇੱਕ ਵਿਚਾਰ ਆਉਂਦਾ ਹੈ… ਉਨ੍ਹਾਂ ਦੇ ਬਿਆਨਾਂ ਤੋਂ, ਉਨ੍ਹਾਂ ਦੇ ਪ੍ਰੋਗਰਾਮਾਂ ਤੋਂ, ਉਨ੍ਹਾਂ ਦੀਆਂ ਕਰਤੂਤਾਂ ਤੋਂ.. ਜਿਸ ਪ੍ਰਕਾਰ ਨਾਲ ਆਪ ਬੋਲਦੇ ਹੋ, ਜਿਸ ਪ੍ਰਕਾਰ ਦੇ ਮੁੱਦਿਆਂ ਨਾਲ ਜੁੜਦੇ ਹੋ, ਐਸਾ ਲਗਦਾ ਹੈ ਕਿ ਤੁਸੀਂ ਮਨ ਬਣਾ ਲਿਆ ਹੈ ਕਿ ਸੌ ਸਾਲ ਤੱਕ ਸੱਤਾ ਵਿੱਚ ਨਹੀਂ ਆਉੁਣਾ ਹੈ। ਐਸਾ ਨਹੀਂ ਕਰਨਾ ਜੀ,ਥੋੜ੍ਹੀ ਜਿਹੀ ਵੀ ਆਸ਼ਾ ਹੁੰਦੀ,ਥੋੜਾ ਜਿਹਾ ਵੀ ਲਗਦਾ ਕਿ ਹਾਂ ਦੇਸ਼ ਦੀ ਜਨਤਾ ਫਿਰ ਤੋਂ ਫੁੱਲਹਾਰ ਕਰੇਗੀ ਤਾਂ ਐਸਾ ਨਹੀਂ ਕਰਦੇ ਜੀ। ਅਤੇ ਇਸ ਲਈ… ਖੈਰ ਹੁਣ ਤੁਸੀਂ ਹੀ ਤੈਅ ਕਰ ਲਿਆ ਹੈ100ਸਾਲ ਦੇ ਲਈ ਤਾਂ ਫਿਰ ਮੈਂ ਵੀ ਤਿਆਰ ਕਰ ਲਿਆ।

ਮਾਣਯੋਗ ਸਪੀਕਰ ਸਾਹਿਬ ਜੀ,

ਇਹ ਸਦਨ ਇਸ ਬਾਤ ਦਾ ਸਾਖੀ ਹੈ ਕਿ ਭਾਰਤ ਨੇ ਕੋਰੋਨਾ ਆਲਮੀ ਮਹਾਮਾਰੀ ਤੋਂ ਜੋ ਸਥਿਤੀਆਂ ਉਤਪੰਨ ਹੋਈਆਂ ਉਨ੍ਹਾਂ ਨਾਲ ਨਿਪਟਣ ਦੇ ਲਈ ਭਾਰਤ  ਨੇ ਜੋ ਰਣਨੀਤੀ ਬਣਾਈ, ਉਸ ਨੂੰ ਲੈ ਕੇ Day one ਤੋਂ ਕੀ ਨਹੀਂ ਕਿਹਾ ਗਿਆ । ਕਿਸ-ਕਿਸ ਨੇ ਕੀ ਬੋਲਿਆ, ਅੱਜ ਅਗਰ ਉਹ ਖ਼ੁਦ ਦੇਖਣਗੇ  ਉਨ੍ਹਾਂ ਨੂੰ ਹੈਰਾਨੀ ਹੋ ਜਾਵੇਗੀ ਐਸਾ ਕੈਸਾ ਬੁਲਾਵਾ ਲਿਆ । ਪਤਾ ਨਹੀਂ  ਕੀ ਬੋਲ ਦਿੱਤਾ ਅਸੀਂ ਲੋਕ ਦੁਨੀਆ ਦੇ ਹੋਰ ਲੋਕਾਂ ਨਾਲ ਬੜੀਆਂ-ਬੜੀਆਂ ਕਨਫਰੰਸ ਕਰਕੇ ਬਾਤਾਂ ਬੁਲਵਾਈਆਂ ਗਈਆਂ ਤਾ ਪੂਰੇ ਭਾਰਤਵਿਸ਼ਵ  ਵਿੱਚ ਬਦਨਾਮ ਹੋਵੇ। ਖੁਦ ਨੂੰ ਟਿਕੇ ਰਹਿਣ ਦੇ ਲਈ, ਆਰਥਿਕ ਆਯੋਜਨ ਨੂੰ ਕਿਵੇਂ ਭਾਰਤ ਚਲ ਰਿਹਾ ਹੈ, My God,ਕੀ ਕੁਛ ਕਿਹਾ ਗਿਆ. ਬੜੇ-ਬੜੇ ਪੰਡਿਤਾਂ ਨੇ ਦੇਖਿਆ ਸੀ ਪੂਰੀ ਤੁਹਾਡੀ ਸਾਰਾEcosystem ਲਗ ਗਈ ਸੀ। ਅਸੀਂ ਜੋ ਵੀ ਸਮਝਦੇ ਸਾਂ, ਭਗਵਾਨ ਨੇ ਜੋ ਵੀ ਸਮਝ ਨੇ ਦਿੱਤੀ ਸੀ, ਲੇਕਿਨ ਜਿਆਦਾ ਸਮਰਪਣ ਸਮਝ ਤੋਂ ਬਹੁਤ ਬੜਾ ਸੀ। ਅਤੇ ਜਿੱਥੇ ਸਮਝ ਤੋਂ ਜਿਆਦਾ  ਸਮਰਪਣ ਹੁੰਦਾ ਹੈ, ਉੱਥੇ ਦੇਸ਼ ਅਤੇ ਦੁਨੀਆ ਨੂੰ ਅਰਪਣ ਕਰਨ ਦੀ ਤਾਕਤ ਵੀ ਹੁੰਦੀ ਹੈ। ਅਤੇ ਉਹ ਅਸੀਂ ਕਰਕੇ ਦਿਖਾਇਆ ਹੈ। ਅਤੇ ਜਿਸ ਰਸਤੇ  'ਤੇ ਅਸੀਂ  ਚਲੇ ਅੱਜ ਵਿਸ਼ਵ ਦੇ ਅਰਥ ਜਗਤ ਦੇ ਸਾਰੇ ਜਾਣਕਾਰ ਇਸ ਬਾਤ ਨੂੰ ਮੰਨਦੇ ਹਨ ਭਾਰਤ ਨੇ ਜਿਸ ਆਰਥਿਕ ਨੀਤੀਆਂ ਨੂੰ  ਲੈ ਕੇ ਇਸ ਕੋਰੋਨਾ ਕਾਲਖੰਡ ਵਿੱਚ ਆਪਣੇ ਆਪ ਨੂੰ ਅੱਗੇ ਵਧਾਇਆ, ਉਹ ਆਪਣੇ-ਆਪ 'ਚ ਮਿਸਾਲੀ ਹੈ। ਅਤੇ ਅਸੀਂ ਅਨੁਭਵ ਵੀ ਅਸੀਂ ਕਰਦੇ ਹਾਂ, ਅਸੀਂ ਦੇਖਿਆ ਹੈ।

ਮਾਣਯੋਗ ਸਪੀਕਰ ਸਾਹਿਬ ਜੀ

ਭਾਰਤ ਅੱਜ ਦੁਨੀਆ ਦੀਆਂ ਜੋ ਬੜੀਆਂ economies ਹਨ ਉਨ੍ਹਾਂ ਵਿੱਚੋਂ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋ ਰਹੀ ਪ੍ਰਮੁੱਖ ਅਰਥਵਿਵਸਥਾ ਹੈ।

ਮਾਣਯੋਗ ਸਪੀਕਰ ਸਾਹਿਬ ਜੀ

ਇਸ ਕੋਰੋਨਾ ਕਾਲਖੰਡ ਵਿੱਚ ਵੀ ਸਾਡੇ ਕਿਸਾਨਾਂ ਨੇ ਰਿਕਾਰਡ ਪੈਦਾਵਾਰ ਕੀਤੀ, ਸਰਕਾਰ ਨੇ ਰਿਕਾਰਡ ਖਰੀਦੀ ਕੀਤੀ। ਦੁਨੀਆ ਦੇ ਅਨੇਕ ਦੇਸ਼ਾਂ ਵਿੱਚ ਜਿੱਥੇ ਖਾਣ ਦਾ ਸੰਕਟ ਪੈਦਾ ਹੋਇਆ ਹੋਵੇ ਅਤੇ ਤੁਹਾਨੂੰ ਪਤਾ ਹੋਵੋਗਾ ਸੌ ਸਾਲ ਪਹਿਲਾਂ ਜੋ ਆਪਦਾ ਆਈ ਸੀ ਉਸ ਦੀ ਜੋ ਰਿਪੋਰਟ ਹੈ ਕਿ ਉਸ ਵਿੱਚ ਇਹ ਬਾਤ ਕਹੀ ਗਈ ਹੈ ਕਿ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਬੜੀ ਤਾਦਾਦ ਹੈ ਵੈਸੇ ਹੀ ਭੁੱਖ ਨਾਲ ਮਰਨ ਵਾਲਿਆਂ ਦੀ ਵੀ ਬੜੀ ਤਾਦਾਦ ਹੈ, ਉਸ ਸਮੇਂ  ਦੀ ਸੌ ਸਾਲ ਪਹਿਲਾਂ ਦੀ ਰਿਪੋਰਟ ਵਿੱਚ ਹੈ। ਇਸ ਦੇਸ਼ ਨੇ ਕਿਸੇ ਨੂੰ ਵੀ ਭੁੱਖੇ ਨਾਲ ਮਰਨ ਨਹੀਂ ਦਿੱਤਾ। 80ਕਰੋੜ ਤੋਂ ਅਧਿਕ ਦੇਸ਼ਵਾਸੀਆਂ ਨੂੰ ਮੁਫ਼ਤ ਰਾਸ਼ਨ ਉਪਲਬਧ ਕਰਵਾਇਆ ਅਤੇ ਅੱਜ ਵੀ ਕਰਵਾ ਰਹੇ ਹਾਂ ।

ਮਾਣਯੋਗ ਸਪੀਕਰ ਸਾਹਿਬ ਜੀ

ਸਾਡਾ total export historical highest level  'ਤੇ ਹੈ। ਅਤੇ ਇਹ ਕੋਰੋਨਾ ਕਾਲ ਵਿੱਚ ਹੈ। ਕ੍ਰਿਸ਼ੀ export ਇਤਿਹਾਸਿਕ ਚੀਜ਼ਾਂ top ਤੇ ਪਹੁੰਚਿਆ ਹੈ।Software exports  ਨਵੀਆਂ ਉਚਾਈਆਂ ਦੀ ਤਰਫ਼ ਵਧ ਰਿਹਾ ਹੈ।Mobile Phone Export ਅਭੁਤਪੂਰਵ ਵਾਧਾ ਹੋਇਆ ਹੈ।Defence Export,ਕਈਆਂ ਨੂੰ ਪਰੇਸ਼ਾਨੀ ਹੋ ਰਹੀ ਹੈ। ਇਹ ਆਤਮਨਿਰਭਰ ਭਾਰਤ ਦਾ ਇਹ ਕਮਾਲ ਹੈ ਕਿ ਅੱਜ ਦੇਸ਼ Defence Export ਵਿੱਚ ਵੀ ਆਪਣੀ ਪਹਿਚਾਣ ਬਣਾ ਰਿਹਾ ਹੈ।FDI ਅਤੇFDI…

ਮਾਣਯੋਗ ਸਪੀਕਰ ਸਾਹਿਬ ਜੀ

ਸਦਨ ਵਿੱਚ ਥੋੜ੍ਹੀ ਬਹੁਤ ਟੋਕਾ-ਟੋਕੀ ਤਾ ਜ਼ਰੂਰੀ ਹੁੰਦੀ ਹੈ ਜ਼ਰ੍ਹਾ ਗਰਮੀ ਰਹਿੰਦੀ ਹੈ। ਲੇਕਿਨ ਜਦੋਂ ਸੀਮਾ ਦੇ ਬਾਹਰ ਭੱਜ ਜਾਂਦਾ ਹੈ ਤਾਂ ਲਗਦਾ ਹੈ ਕਿ ਸਾਡੇ ਸਾਥੀ ਐਸੇ ਹਨ।

ਮਾਣਯੋਗ ਸਪੀਕਰ ਸਾਹਿਬ ਜੀ

ਇਨ੍ਹਾਂ ਦੀ ਪਾਰਟੀ ਦੇ ਇੱਕ ਐੱਮਪੀ ਨੇ ਚਰਚਾ ਦੀ ਸ਼ੁਰੂਆਤ ਕੀਤੀ ਸੀ ਅਤੇ ਇੱਥੋਂ ਕੁਝ ਛੋਟਾ-ਮੋਟਾ  ਨੋਕ-ਝੋਂਕ ਚਲ ਰਿਹਾ ਸੀ। ਅਤੇ ਮੈਂ ਮੇਰੇ ਕਮਰੇ ਤੋਂ ਸਕ੍ਰੀਨ'ਤੇ ਦੇਖ ਰਿਹਾ ਸਾਂ ਕਿ ਸਾਡੇ ਮੰਤਰੀ ਪਿੱਛੇ ਗਏ,ਸਭ ਨੂੰ ਰੋਕਿਆ ਅਤੇ ਉੱਥੋਂ ਚੈਲੰਜ ਆਈ ਕਿ ਅਗਰ ਸਾਡੇ ਇੱਕ ਹੋ ਗਏ ਤਾਂ ਤੁਹਾਡੇ ਨੇਤਾ ਦਾ ਇਹ ਹਾਲ ਕਰਾਂਗੇ। ਕੀ ਇਸੇ ਕਾਰਨ ਇਹ ਹੋ ਰਿਹਾ ਹੈ ਕੀ?

ਮਾਣਯੋਗ ਸਪੀਕਰ ਸਾਹਿਬ ਜੀ

ਆਪ, ਆਪਣੇ, ਆਪ ਨੂੰ ਹੁਣ ਹਰ ਇੱਕ ਨੂੰ ਆਪਣਾCR  ਸੁਧਾਰਨ ਦੀ ਕੋਸ਼ਿਸ਼ ਤਾ ਕਰਨੀ ਚਾਹੀਦੀ ਹੈ। ਹੁਣ ਮੈਂ ਮੰਨਦਾ ਹਾਂ ਕਿ ਜਿਤਨਾ ਕੀਤਾ ਹੈ ਉਸ ਨਾਲ ਤੁਹਾਡਾ CR ਠੀਕ ਹੋ ਗਿਆ ਹੈ । ਜਿਨ੍ਹਾ ਲੋਕਾਂ ਨੂੰ ਰਜਿਸਟਰ ਕਰਨਾ ਹੈ ਤੁਹਾਡੇ ਇਸ ਪਰਾਕ੍ਰਮਾ ਨੂੰ ਕਰ ਲਿਆ ਹੈ ਜੀ, ਜ਼ਿਆਦਾ ਕਿਉਂ ਕਰ ਰਹੇ ਹੋ? ਇਸ ਸ਼ੈਸਨ ਵਿੱਚੋਂ ਕੋਈ ਤੁਹਾਨੂੰ ਨਹੀਂ ਨਿਕਾਲੇਗਾ, ਵਿਸ਼ਵਾਸ ਕਰੋ? ਇਸ ਸੈਸ਼ਨ ਵਿੱਚ ਆਪ ਨੂੰ ਕੋਈ  ਬਾਹਰ ਨਹੀਂ ਕਰੇਗਾ, ਮੈਂ ਤੁਹਾਨੂੰ ਗਰੰਟੀ ਦਿੰਦਾ ਹਾਂ। ਇਸ ਜਗ੍ਹਾ ਤੋਂ ਅਰੇ ਭਈ ਐਸੇ ਹੀ ਬਚ ਗਏ ਹੋਵੇ। 

ਮਾਣਯੋਗ ਸਪੀਕਰ ਸਾਹਿਬ ਜੀ

FDI ਅਤੇFDI ਦਾ ਰਿਕਾਰਡ ਨਿਵੇਸ਼ ਅੱਜ ਭਾਰਤ ਵਿੱਚ ਹੋ ਰਿਹਾ ਹੈ । ਅੱਜ ਭਾਰਤRenewable Energy  ਦੇ ਖੇਤਰ ਵਿੱਚ ਅੱਜ ਹਿੰਦੁਸਤਾਨ ਦੁਨੀਆ ਦੇ top five countries ਵਿੱਚ ਹੈ ।

ਮਾਣਯੋਗ ਸਪੀਕਰ ਸਾਹਿਬ ਜੀ,

ਇਹ ਸਭ ਇਸ ਲਈ ਸੰਭਵ ਹੋਇਆ ਹੈ ਕਿਉਂਕਿ ਕੋਰੋਨਾ ਕਾਲ ਵਿੱਚ ਇਤਨਾ ਬੜਾ ਸੰਕਟ ਸਾਹਮਣੇ ਹੋਣ ਦੇ ਬਾਵਜੂਦ, ਆਪਣੇ ਕਰਤੱਵਾਂ ਨੂੰ ਨਿਭਾਉਂਦੇ ਹੋਏ, ਇਸ ਸੰਕਟ ਦੇ ਕਾਲ ਵਿੱਚ ਦੇਸ਼ ਨੂੰ ਬਚਾਉਣ ਹੈ ਤਾਂreformਜ਼ਰੂਰੀ ਸਨ। ਅਤੇ ਅਸੀਂ ਉਹ ਜੋreformਕੀਤੇ, ਉਸ ਦੇ ਪਰਿਣਾਮ ਹਨ ਕਿ ਅੱਜ ਅਸੀਂ ਇਸ ਤਰੀਕੇ ਨਾਲ ਇਸ ਸਥਿਤੀ‘ਤੇ ਆ ਕੇ ਪਹੁੰਚੇ ਹਾਂ।

ਮਾਣਯੋਗ ਸਪੀਕਰ ਸਾਹਿਬ ਜੀ,

MSMEs ਸਹਿਤ ਹਰ ਉਦਯੋਗ ਨੂੰ ਜ਼ਰੂਰੀ ਸਪੋਰਟ ਦਿੱਤਾ । ਨਿਯਮਾਂ, ਪ੍ਰਕਿਰਿਆਵਾਂ ਨੂੰ ਸਰਲ ਕੀਤਾ। ਆਤਮਨਿਰਭਰ ਭਾਰਤ ਦਾ ਮਿਸ਼ਨ ਹੈ ਉਸ ਨੂੰ ਅਸੀਂ ਚਰਿਤਾਰਥ ਕਰਨਦੇ ਲਈ ਭਰਪੂਰ ਕੋਸ਼ਿਸ਼ ਕੀਤੀ। ਇਹ ਸਾਰੀਆਂ ਉਪਲਬਧੀਆਂ ਐਸੇ ਹਾਲਾਤ ਵਿੱਚ  ਦੇਸ਼ ਨੇ ਹਾਸਲ ਕੀਤੀਆਂ ਹਨ ਜਦੋਂ ਅੰਤਰਰਾਸ਼ਟਰੀ ਪੱਧਰ ’ਤੇ ਆਰਥਿਕ ਜਗਤ ਵਿੱਚ ਬਹੁਤ ਬੜੀ  ਉਥਲ-ਪੁਥਲ ਅੱਜ ਹੀ ਚਲ ਰਹੀ ਹੈ। ਸਪਲਾਈ ਚੇਨ ਪੂਰੀ ਤਰ੍ਹਾਂ ਚਰਮਰਾ ਗਈ ਹੈ। Logistic Support  ਵਿੱਚ ਸੰਕਟ ਪੈਦਾ ਹੋਏ। ਦੁਨੀਆ'ਚ ਸਪਲਾਈ ਚੇਨ ਦੀ ਵਜ੍ਹਾਂ ਕੈਮੀਕਲੀ ਫਰਟੀਲਾਈਜ਼ਰ 'ਤੇ ਬੜਾ ਸੰਕਟ ਆਇਆ ਹੈ ਅਤੇ ਭਾਰਤ ਆਯਾਤ 'ਤੇ dependent ਹੈ। ਕਿਤਨਾ ਬੜਾ ਆਰਥਿਕ ਬੋਝ ਦੇਸ਼ ਤੇ ਆਇਆ ਹੈ। ਪੂਰੇ ਵਿਸ਼ਵ ਵਿੱਚ ਹਾਲਾਤ ਪੈਦਾ ਹੋਏ ਲੇਕਿਨ ਭਾਰਤ ਨੇ ਕਿਸਾਨਾਂ ਨੂੰ ਇਸ ਪੀੜ੍ਹਾ ਨੂੰ ਝੱਲਣ ਦੇ ਲਈ ਮਜਬੂਰ ਨਹੀਂ ਕੀਤਾ। ਭਾਰਤ ਨੇ ਸਾਰਾ ਬੋਝ ਦੇਸ਼ ਨੇ ਆਪਣੇ ਮੋਢਿਆਂ 'ਤੇ ਉਠਾਇਆ ਹੈ ਅਤੇ ਕਿਸਾਨ ਨੂੰ transfer ਨਹੀਂ ਹੋਣ ਦਿੱਤਾ ਹੈ। ਭਾਰਤ ਨੇ ਵੀ ਫਰਟੀਲਾਈਜ਼ਰ ਦੀ ਸਪਲਾਈ  ਨੂੰ ਵੀ ਨਿਰੰਤਰ ਜਾਰੀ ਰੱਖਿਆ ਹੈ। ਕੋਰੋਨਾ ਦੇ ਸੰਕਟ ਕਾਲ ਵਿੱਚ, ਭਾਰਤ ਨੇ ਆਪਣੀ ਖੇਤੀ ਨੂੰ ਆਪਣੇ ਛੋਟੇ ਕਿਸਾਨਾਂ ਨੂੰ ਸੰਕਟ ਤੋਂ ਬਾਹਰ ਕੱਢਣ ਲਈ ਬੜੇ ਫ਼ੈਸਲੇ ਲਏ। ਮੈਂ ਕਦੇ-ਕਦੇ ਸੋਚਦਾ ਹਾਂ, ਜੋ ਲੋਕ ਨੂੰ ਜੜ੍ਹਾਂ ਤੋਂ ਕਟੇ ਹੋਏ ਲੋਕ ਹਨ, ਦੋ-ਦੋ ਚਾਰ-ਚਾਰ ਪੀੜ੍ਹੀਆਂ ਤੋਂ ਮਹਿਲਾਂ ਵਿੱਚ ਬੈਠਣ ਦੀ ਆਦਤ ਹੋ ਗਈ ਹੈ, ਉਹ ਦੇਸ਼ ਦੇ ਛੋਟੇ ਕਿਸਾਨਾਂ ਦੀ ਕੀ ਸਮੱਸਿਆ ਹੈ ਉਹ ਸਮਝ ਨਹੀਂ ਪਾਏ ਹਨ। ਉਨ੍ਹਾਂ ਦੇ ਅਗਲ-ਬਗਲ ਵਿੱਚ ਜਿਨ੍ਹਾਂ ਕਿਸਾਨਾਂ, ਦੀ ਪਹੁੰਚ ਸੀ, ਉਸ ਤੋਂ ਅੱਗੇ ਦੇਖ ਨਹੀਂ ਪਾਏ ਹਨ। ਕਦੇ ਐਸੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਛੋਟੇ ਕਿਸਾਨਾਂ ਦੇ ਤੁਹਾਡੀ ਪ੍ਰਤੀ ਇਤਨੀ ਨਫ਼ਰਤ ਕਿਉਂ ਹੈ? ਕੀ ਤੁਸੀਂ ਛੋਟੇ ਕਿਸਾਨਾਂ ਦੇ ਕਲਿਆਣ ਦੇ ਲਈ ਆਪ ਰੋਡ ਅਟਕਾਉਂਦੇ ਰਹਿੰਦੇ ਹੋ? ਛੋਟੇ ਕਿਸਾਨਾਂ ਨੂੰ ਇਸ ਸੰਕਟ ਵਿੱਚ ਪਾਉਂਦੇ ਹੋ ।

ਮਾਣਯੋਗ ਸਪੀਕਰ ਸਾਹਿਬ ਜੀ,

ਅਗਰ ਗ਼ਰੀਬੀ ਤੋਂ ਮੁਕਤੀ ਚਾਹੀਦੀ ਹੈ ਤਾਂ ਸਾਨੂੰ ਸਾਡੇ ਛੋਟੇ ਕਿਸਾਨਾਂ ਨੂੰ ਮਜ਼ਬੂਤ ਬਣਾਉਣਾ ਹੋਵੇਗਾ। ਗ੍ਰਾਮੀਣ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣਾ ਹੈ ਤਾਂ ਸਾਡੇ ਛੋਟੇ ਕਿਸਾਨਾਂ ਨੂੰ ਮਜ਼ਬੂਤ ਬਣਾਉਣਾ ਹੋਵੇਗਾ। ਅਗਰ ਸਾਡਾ ਛੋਟਾ ਕਿਸਾਨ ਮਜ਼ਬੂਤ ਹੁੰਦਾ ਹੈ, ਛੋਟੀ ਜਿਹੀ ਜ਼ਮੀਨ ਹੋਵੇਗੀ ਦੋ ਹੈਕਟੇਅਰ ਦੀ ਭੂਮੀ ਹੁੰਦੀ ਹੋਵੇਗੀ, ਤਾਂ ਵੀ ਉਸ ਨੂੰ ਆਧੁਨਿਕ ਕਰਨ ਦਾ ਉਹ ਪ੍ਰਯਾਸ ਕਰੇਗਾ, ਨਵਾਂ ਸਿੱਖਣ ਦਾ ਪ੍ਰਯਾਸ ਕਰੇਗਾ ਅਤੇ ਉਸ ਦੀ ਤਾਕਤ ਆਵੇਗੀ ਤਾਂ ਦੇਸ਼ ਦੀ ਅਰਥ ਰਚਨਾ ਨੂੰ ਵੀ ਤਾਕਤ ਮਿਲੇਗੀ। ਅਤੇ ਇਸ ਲਈ ਆਧੁਨਿਕਤਾ ਦੇ ਲਈ ਛੋਟੇ ਕਿਸਾਨਾਂ ਦੀ ਤਰਫ਼ ਧਿਆਨ ਦੇਣ ਦਾ ਮੇਰਾ ਪ੍ਰਯਾਸ ਹੈ। ਲੇਕਿਨ ਛੋਟੇ ਕਿਸਾਨਾਂ ਦੇ ਪ੍ਰਤੀ ਜਿਨ ਲੋਕਾਂ ਦੇ ਮਨ ਵਿੱਚ ਨਫ਼ਰਤ ਹੈ, ਜਿਨ੍ਹਾਂ ਨੂੰ ਛੋਟੇ ਕਿਸਾਨਾਂ ਨੂੰ ਦੁੱਖ ਅਤੇ ਦਰਦ ਨਹੀਂ ਜਾਣਿਆ ਹੈ, ਉਨ੍ਹਾਂ ਨੂੰ ਕਿਸਾਨਾਂ ਦੇ ਨਾਮ 'ਤੇ ਰਾਜਨੀਤੀ ਕਰਨ ਦਾ ਕੋਈ ਹੱਕ ਨਹੀਂ ਬਣਦਾ ਹੈ।

ਮਾਣਯੋਗ ਸਪੀਕਰ ਸਾਹਿਬ ਜੀ,

ਇਸ ਬਾਤ ਨੂੰ ਸਾਨੂੰ ਸਮਝਣਾ ਹੋਵੇਗਾ 100 ਕਰੋੜ ਵਰ੍ਹਿਆਂ ਦਾ ਗ਼ੁਲਾਮੀ ਕਾਲਖੰਡ ਉਸ ਦੀ ਜੋ ਮਾਨਸਿਕਤਾ ਹੈ, ਉਹ ਆਜ਼ਾਦੀ ਦੇ 75 ਸਾਲ ਦੇ ਬਾਅਦ ਵੀ ਕੁਝ ਲੋਕ ਬਦਲ  ਨਹੀਂ ਪਾਏ ਹਨ। ਉਹ ਗ਼ੁਲਾਮੀ ਦੀ ਮਾਨਸਿਕਤਾ ਕਿਸੇ ਵੀ  ਰਾਸ਼ਟਰ ਦੀ ਪ੍ਰਗਤੀ ਦੇ ਲਈ ਬਹੁਤ ਬੜਾ ਸੰਕਟ ਹੁੰਦੀ ਹੈ।

ਮਾਣਯੋਗ ਸਪੀਕਰ ਸਾਹਿਬ ਜੀ,

ਅੱਜ ਦੇਸ਼ ਦਾ ਮੈਂ ਇੱਕ ਚਿੱਤਰ ਦੇਖਦਾ ਹਾਂ। ਇੱਕ ਐਸਾ ਸਮੁਦਾਇ ,ਇੱਕ ਐਸਾ ਵਰਗ ਹੈ, ਅੱਜ ਵੀ ਉਹ ਗ਼ੁਲਾਮੀ ਦੀ ਉਹ ਮਾਨਸਿਕਤਾ ਵਿੱਚ ਜਿਉਂਦਾ ਹੈ। ਅੱਜ ਵੀ19ਵੀਂ ਸਦੀ ਦੇ ਕੰਮ ਉਸ ਸੋਚ, ਉਨ੍ਹਾਂ ਨਾਲ ਉਹ ਜਕੜਿਆ ਹੋਇਆ ਹੈ ਅਤੇ20ਵੀਂ ਸਦੀ ਦੇ ਜੋ ਕਾਨੂੰਨ ਹਨ ਉਹੀ ਕਾਨੂੰਨ  ਉਸ ਨੂੰ ਕਾਨੂੰਨ ਲਗਦੇ ਹਨ।

ਮਾਣਯੋਗ ਸਪੀਕਰ ਸਾਹਿਬ ਜੀ,

ਗ਼ੁਲਾਮੀ ਦੀ ਮਾਨਸਿਕਤਾ, ਇਹ19ਵੀਂ ਸਦੀ ਦਾ ਰਹਿਣ-ਸਹਿਣ, 20ਵੀਂ ਸਦੀ ਦੇ ਕਾਨੂੰਨ, 21ਵੀਂ ਸਦੀ ਦੀਆਂ ਆਕਾਂਖਿਆਵਾਂ ਪੂਰੀਆਂ ਨਹੀਂ ਕਰ ਸਕਦੇ। 21ਵੀਂ ਸਦੀ ਦੇ ਅਨੁਕੂਲ ਸਾਨੂੰ ਬਦਲਾਅ ਬਹੁਤ ਜ਼ਰੂਰੀ ਹੈ।

ਮਾਣਯੋਗ ਸਪੀਕਰ ਸਾਹਿਬ ਜੀ,

ਜਿਸ ਬਦਲਾਅ ਨੂੰ ਅਸੀਂ ਅਸਵੀਕਾਰ ਕੀਤਾ ਉਸ ਦਾ ਪਰਿਣਾਮ ਕੀ ਆਇਆ? Freight Corridor  ਇਤਨੇ ਮਨੋਮਨ ਚੰਦ ਦੇਬਾਅਦ, ਕਈ ਵਰ੍ਹਿਆਂ ਤੱਕ, ਉਸ ਦੇ ਬਾਅਦ ਯੋਜਨਾ ਹੋਈ।2006ਵਿੱਚ ਪਲਾਨਿੰਗ, 2006 ਤੋਂ 2014 ਤੱਕ ਦਾ ਉਸ ਦਾ ਹਾਲ ਦੇਖੋ। 2014 ਦੇ ਬਾਅਦ ਉਸ ਦੀ ਤੇਜ਼ੀ ਆਈ। ਯੂਪੀ ਵਿੱਚ ਸਰਯੂ ਨਹਿਰ ਪਰਿਯੋਜਨਾ, 70ਦੇ ਦਹਾਕੇ ਵਿੱਚ ਸ਼ੁਰੂ ਹੋਈ ਅਤੇ ਉਸ ਦੀ ਲਾਗਤ 100 ਗੁਣਾ ਵਧ ਗਈ। ਸਾਡੇ ਆਉਣ ਦੇ ਬਾਅਦ ਅਸੀਂ ਉਸ ਕੰਮ ਨੂੰ ਪੂਰਾ ਕੀਤਾ। ਇਹ ਕੈਸੀ ਸੋਚ ਹੈ? ਯੂਪੀ ਦਾ ਅਰਜੁਨ ਡੈਮ ਪਰਿਯੋਜਨਾ 2009 ਵਿੱਚ ਸ਼ੁਰੂ ਹੋਈ। 2017 ਤੱਕ ਇੱਕ-ਤਿਹਾਈ ਖਰਚਾ ਹੋਇਆ। ਅਸੀਂ ਇਤਨੇ ਕਮ ਸਮੇਂ ਵਿੱਚ ਇਸ ਨੂੰ ਪੂਰਾ ਕਰ ਦਿੱਤਾ। ਅਗਰ ਕਾਂਗਰਸ ਦੇ ਪਾਸ ਇਤਨੀ ਸੱਤਾ ਸੀ, ਇਤਨੇ ਸਾਲਾਂ ਤੱਕ ਸੱਤਾ ਸੀ ਤਾਂ ਚਾਰ ਧਾਮ ਨੂੰall weather  ਸੜਕਾਂ ਵਿੱਚ ਪਰਿਵਰਤਿਤ ਕਰ ਸਕਦੀ ਸੀ, ਜੋੜ ਸਕਦੇ ਸਨ ਲੇਕਿਨ ਨਹੀਂ ਕੀਤਾ। Waterway, ਸਾਰੀ ਦੁਨੀਆWaterway ਨੂੰ ਸਮਝਦੀ ਹੈ, ਸਾਡਾ ਹੀ ਇੱਕ ਦੇਸ਼ ਸੀ ਕਿ ਅਸੀਂWaterway ਨੂੰ ਨਕਾਰ ਦਿੱਤਾ। ਅੱਜ ਸਾਡੀ ਸਰਕਾਰ ਨੂੰWaterway ‘ਤੇ ਕੰਮ ਚੱਲ ਰਿਹਾ ਹੈ। ਪੁਰਾਣੀ ਅਪ੍ਰੋਚ ਨਾਲ ਗੋਰਖਪੁਰ ਦਾ ਕਾਰਖਾਨਾ ਬੰਦ ਹੁੰਦਾ ਸੀ, ਸਾਡੀ ਅਪ੍ਰੋਚ ਨਾਲ ਗੋਰਖਪੁਰ ਦਾ ਦਾ ਫਰਟੀਲਾਈਜ਼ਰ ਦਾ ਕਾਰਖਾਨਾ ਸ਼ੁਰੂ ਹੋਇਆ ਹੈ।

ਮਾਣਯੋਗ ਸਪੀਕਰ ਸਾਹਿਬ ਜੀ,

ਇਹ ਲੋਕ ਐਸੇ ਹਨ ਜੋ ਜ਼ਮੀਨ ਤੋਂ ਕਟੇ ਹੋਏ ਹਨ ਜਿਸ ਦੇ ਕਾਰਨ ਉਨ੍ਹਾਂ ਦੇ ਲਈ ਫਾਈਲ ਦੀ ਮੂਵਮੈਂਟ, ਫਾਈਲ ਵਿੱਚ ਸਿਗਨੇਚਰ ਕਰ ਦਿੱਤੇ ਕੌਣ ਹੈ, ਕੀ ਮੁਲਾਕਾਤ ਦੇ ਲਈ ਕੀ ਆਵੇਗਾ  ਉਸੇ ਦੇ ਇੰਤਜ਼ਾਰ ਵਿੱਚ ਉਹ ਰਹਿੰਦੇ ਹਨ । ਤੁਹਾਡੇ ਲਈ ਫਾਈਲ ਸਭ ਕੁਝ ਹੈ, ਸਾਡੇ ਲਈ 130 ਕਰੋੜ ਦੇਸ਼ਵਾਸੀਆਂ ਦਾ ਲਾਭ ਮਹੱਤਵਪੂਰਨ ਹੈ। ਆਪ ਫਾਈਲ ਵਿੱਚ ਖੋਏ  ਰਹੇ, ਅਸੀਂ ਲਾਈਫ ਨੂੰ ਬਦਲਣ ਦੇ ਲਈ ਜੀ-ਜਾਨ ਨਾਲ ਜੁਟੇ ਹੋਏ ਹਾਂ. ਅੱਜ ਉਸੇ ਦਾ ਪਰਿਣਾਮ ਹੈ ਕਿ ਪ੍ਰਧਾਨ ਮੰਤਰੀ ਗਤੀ ਸ਼ਕਤੀ ਮਾਸਟਰ ਪਲਾਨ ਇੱਕ, holistic approach ਟੁਕੜਿਆਂ ਵਿੱਚ ਨਹੀਂ, ਇੱਕ ਅੱਧਾ ਕੰਮ ਉੱਥੇ ਆ ਰਿਹਾ ਹੈ, ਰੋਡ ਬਣ ਰਿਹਾ ਹੈ ਫਿਰ ਬਿਜਲੀ ਵਾਲਾ ਆ ਕੇ ਖੁਦਾਈ ਕਰਦਾ ਹੈ। ਉਹ ਚੀਜ਼ ਠੀਕ  ਹੁੰਦੀ ਹੈ, ਫਿਰ ਪਾਣੀ ਵਾਲਾ ਆ ਕੇ ਖੁਦਾਈ ਕਰਦਾ ਹੈ। ਉਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਬਾਹਰ ਆ ਕੇ ਅਸੀਂ ਡਿਸਿਟ੍ਰਕ ਲੈਵਲ  ਤੱਕ ਗਤੀ ਸ਼ਕਤੀ ਮਾਸਟਰ ਪਲਾਨ ਦੀ ਦਿਸ਼ਾ ਵਿੱਚ ਅਸੀਂ ਕੰਮ ਕਰ ਰਹੇ ਹਾਂ। ਉਸੇ ਪ੍ਰਕਾਰ ਨਾਲ, ਸਾਡੇ ਦੇਸ਼ ਦੀ ਵਿਸ਼ੇਸ਼ਤਾ, ਨੂੰ ਦੇਖਦੇ ਹੋਏ  multimodal transport system,ਉਸ ਉੱਤੇ ਅਸੀਂ ਬੜਾ ਜ਼ੋਰ ਦੇ ਰਹੇ ਹਾਂ ਅਤੇ ਕਨੈਕਟੀਵਿਟੀ 'ਤੇ ਇਸ ਦੇ ਅਧਾਰ ‘ਤੇ ਅਸੀਂ ਜ਼ੋਰ ਦੇ ਰਹੇ ਹਾਂ। ਆਜ਼ਾਦੀ ਦੇ ਬਾਅਦ ਸਭ ਤੋਂ ਤੇਜ਼ ਗਤੀ ਨਾਲ ਗ੍ਰਾਮੀਣ ਸੜਕਾਂ ਕਿਤੇ ਬਣ ਰਹੀਆਂ ਹਨ ਤਾਂ ਉਹ ਇਸ ਪੰਜ ਸਾਲ ਦੇ ਕਾਲਖੰਡ ਵਿੱਚ ਬਣੀਆ ਹਨ।

 ਮਾਣਯੋਗ ਸਪੀਕਰ ਸਾਹਿਬ ਜੀ,

ਨੈਸ਼ਨਲ ਹਾਈਵੇਅ ਬਣ ਰਹੇ ਹਨ। ਰੇਲਵੇ ਲਾਈਨਾਂ ਦਾ ਬਿਜਲੀਕਰਣ ਹੋ ਰਿਹਾ ਹੈ। ਅੱਜ ਦੇਸ਼ ਨਵੇਂ airports, heliports ਅਤੇ water drone ਦਾ ਨੈੱਟਵਰਕ ਖੜ੍ਹਾ ਕਰ ਰਿਹਾ ਹੈ। ਦੇਸ਼ ਦੇ 6 ਲੱਖ ਤੋਂ ਅਧਿਕ ਪਿੰਡਾਂ ਵਿੱਚ optical fibre network ਦਾ ਕੰਮ ਚਲ ਰਿਹਾ ਹੈ।

 ਮਾਣਯੋਗ ਸਪੀਕਰ ਸਾਹਿਬ ਜੀ,

ਇਹ ਸਾਰੇ ਕੰਮ ਐਸੇ ਹਨ, ਜੋ ਰੋਜ਼ਗਾਰ ਦਿੰਦੇ ਹਨ। ਜ਼ਿਆਦਾ ਤੋਂ ਜ਼ਿਆਦਾ ਰੋਜ਼ਗਾਰ ਇੰਨ੍ਹਾਂ ਹੀ ਕੰਮਾਂ ਤੋਂ ਮਿਲਦਾ ਹੈ। ਆਧੁਨਿਕ ਇਨਫ੍ਰਾਸਟ੍ਰਕਚਰ ਅੱਜ ਦੇਸ਼ ਦੀ ਜ਼ਰੂਰਤ ਹੈ ਅਤੇ ਅਭੂਤਪੂਰਵ ਨਿਵੇਸ਼ ਵੀ ਹੋ ਰਿਹਾ ਹੈ ਅਤੇ ਉਸੇ ਨਾਲ ਰੋਜ਼ਗਾਰ ਵੀ ਬਣ ਰਿਹਾ ਹੈ, ਵਿਕਾਸ ਵੀ ਬਣ ਰਿਹਾ ਹੈ ਅਤੇ ਵਿਕਾਸ ਦੀ ਗਤੀ ਵੀ ਬਣ ਰਹੀ ਹੈ। ਅਤੇ ਇਸ ਲਈ ਅੱਜ ਦੇਸ਼ ਉਸ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ।

 ਮਾਣਯੋਗ ਸਪੀਕਰ ਸਾਹਿਬ ਜੀ,

ਜਿਤਨੀ ਜ਼ਿਆਦਾ ਅਰਥਵਿਵਸਥਾ grow ਕਰੇਗੀ, ਉਤਨੇ ਹੀ ਰੋਜ਼ਗਾਰ ਦੇ ਅਵਸਰ ਪੈਦਾ ਹੋਣਗੇ। ਅਤੇ ਇਸੇ ਲਕਸ਼ ਨੂੰ ਲੈ ਕੇ ਪਿਛਲੇ ਸੱਤ ਸਾਲ ਤੋਂ ਅਸੀਂ ਇਨ੍ਹਾਂ ਚੀਜ਼ਾਂ ’ਤੇ ਫੋਕਸ ਕੀਤਾ ਹੈ। ਅਤੇ ਉਸ ਦਾ ਪਰਿਣਾਮ ਹੈ ਸਾਡਾ ਆਤਮਨਿਰਭਰ ਭਾਰਤ ਅਭਿਯਾਨ। Manufacturing ਹੋਵੇ ਜਾਂ service sector ਹੋਵੇ, ਹਰ sector ਵਿੱਚ ਸਾਡਾ ਉਤਪਾਦ ਵਧ ਰਿਹਾ ਹੈ, ਉਤਪਾਦਨ ਵਧ ਰਿਹਾ ਹੈ। ਆਤਮਨਿਰਭਰ ਭਾਰਤ ਅਭਿਯਾਨ ਦੇ ਦੁਆਰਾ ਅਸੀਂ ਅੱਜ global value chain ਦਾ ਹਿੱਸਾ ਬਣ ਰਹੇ ਹਾਂ। ਇਹ ਆਪਣੇ ਆਪ ਵਿੱਚ ਭਾਰਤ ਦੇ ਲਈ ਇੱਕ ਅੱਛੀ ਨਿਸ਼ਾਨੀ ਹੈ। ਸਾਡਾ ਬੜਾ ਫੋਕਸ MSME ਅਤੇ textile ਜਿਹੇ labour sector ਵਿੱਚ ਹੈ।

MSME ਦੀ ਬੜੀ ਵਿਵਸਥਾ ਵਿੱਚ ਸੁਧਾਰ, MSME ਦੀ ਪਰਿਭਾਸ਼ਾ ਵਿੱਚ ਅਸੀਂ ਸੁਧਾਰ ਕਰਕੇ ਉਸ ਨੂੰ ਵੀ ਨਵੇਂ ਅਵਸਰ ਦਿੱਤੇ ਹਨ। ਆਪਣੇ ਛੋਟੇ ਉਦਯੋਗਾਂ ਨੂੰ ਸੁਰੱਖਿਅਤ ਕਰਨ ਦੇ ਲਈ MSMEs ਦੇ ਲਈ ਸਰਕਾਰ ਨੇ ਇਸ ਕੋਰੋਨਾ ਦੇ ਵਿਕਟ ਕਾਲਖੰਡ ਵਿੱਚ ਤਿੰਨ ਲੱਖ ਕਰੋੜ ਰੁਪਏ ਦੀ ਵਿਸ਼ੇਸ਼ ਯੋਜਨਾ ਵੀ ਸ਼ੁਰੂ ਕੀਤੀ ਹੈ ਅਤੇ ਉਸ ਦਾ ਲਾਭ ਸਾਡੇ MSME ਸੈਕਟਰ ਨੂੰ ਮਿਲਿਆ ਹੈ। ਅਤੇ ਇਸ ਦੀ ਬਹੁਤ ਵਧੀਆ ਸਟਡੀ ਐੱਸਬੀਆਈ ਨੇ ਕੀਤੀ ਹੈ। SBI ਦੀ ਸਟਡੀ ਕਹਿੰਦੀ ਹੈ ਕਿ ਸਾਢੇ ਤੇਰਾਂ ਲੱਖ MSMEs ਇਸ ਯੋਜਨਾ ਦੇ ਕਾਰਨ ਬਰਬਾਦ ਹੋਣ ਤੋਂ ਬਚ ਗਏ ਹਨ ਅਤੇ ਐੱਸਬੀਆਈ ਦੀ ਸਟਡੀ ਕਹਿੰਦੀ ਹੈ ਡੇਢ ਕਰੋੜ ਨੌਕਰੀਆਂ ਬਚੀਆਂ ਹਨ ਅਤੇ ਕਰੀਬ 14 ਪ੍ਰਤੀਸ਼ਤ MSME Loans ਦੇ ਕਾਰਨ NPA ਹੋਣ ਦੀ ਜੋ ਸੰਭਾਵਨਾ ਸੀ, ਉਸ ਤੋਂ ਬਚ ਗਏ ਹਾਂ।

 ਮਾਣਯੋਗ ਸਪੀਕਰ ਸਾਹਿਬ ਜੀ,

ਜੋ ਮੈਂਬਰ ਜ਼ਮੀਨ ’ਤੇ ਜਾਂਦੇ ਹਨ, ਉਹ ਇਸ ਨੂੰ ਪ੍ਰਭਾਵ ਨੂੰ ਦੇਖ ਸਕਦੇ ਹਨ। ਵਿਰੋਧੀ ਧਿਰ ਦੇ ਵੀ ਕਈ ਸਾਥੀ ਮੈਨੂੰ ਭੇਜਦੇ ਹਨ, ਕਹਿੰਦੇ ਹਨ ਕਿ ਸਾਹਬ ਇਸ ਯੋਜਨਾ ਨੇ ਬਹੁਤ ਬੜਾ ਲਾਭ ਕੀਤਾ ਹੈ। MSME ਸੈਕਟਰ ਨੂੰ ਇਸ ਸੰਕਟ ਦੀ ਘੜੀ ਵਿੱਚ ਬਹੁਤ ਬੜਾ ਸਹਾਰਾ ਦਿੱਤਾ ਹੈ।

 ਮਾਣਯੋਗ ਸਪੀਕਰ ਸਾਹਿਬ ਜੀ,

ਉਸੇ ਪ੍ਰਕਾਰ ਨਾਲ ਮੁਦਰਾ ਯੋਜਨਾ ਕਿਤਨੀ ਸਫ਼ਲ ਰਹੀ ਹੈ, ਸਾਡੀਆਂ ਮਾਤਾ-ਭੈਣਾਂ ਕਿਤਨੀਆਂ ਇਸ ਖੇਤਰ ਵਿੱਚ ਆਈਆਂ ਹਨ। ਲੱਖਾਂ ਲੋਕ ਬਿਨਾ ਗਰੰਟੀ ਬੈਂਕ ਤੋਂ ਲੋਨ ਲੈ ਕੇ ਅੱਜ ਆਪਣੇ ਸਵੈਰੋਜ਼ਗਾਰ ਦੀ ਦਿਸ਼ਾ ਵਿੱਚ ਅੱਗੇ ਵਧੇ ਹਨ ਅਤੇ ਖ਼ੁਦ ਤਾਂ ਕਰਦੇ ਹਨ, ਏਕ-ਆਦ ਦੋ ਲੋਕਾਂ ਨੂੰ ਰੋਜ਼ਗਾਰ ਵੀ ਦਿੰਦੇ ਹਨ। ਸਵਨਿਧੀ ਯੋਜਨਾ, ਸਟ੍ਰੀਟ ਵੈਂਡਰਸ ਕਦੇ ਅਸੀਂ ਸੋਚਿਆ ਨਹੀਂ, ਪਹਿਲੀ ਵਾਰ ਆਜ਼ਾਦੀ ਦੇ ਬਾਅਦ ਸਟ੍ਰੀਟ ਵੈਂਡਰਸ ਨੂੰ ਬੈਂਕ ਦੇ ਅੰਦਰ ਤੋਂ ਲੋਨ ਮਿਲ ਰਿਹਾ ਹੈ ਅਤੇ ਅੱਜ ਸਟ੍ਰੀਟ ਵੈਂਡਰਸ ਡਿਜੀਟਲ ਟ੍ਰਾਂਜੈਕਸ਼ਨ ਕਰ ਰਹੇ ਹਨ ਅਤੇ ਕਰੋੜਾਂ ਸ਼੍ਰਮਿਕਾਂ ਨੂੰ ਲਾਭ ਮਿਲ ਰਿਹਾ ਹੈ। ਅਸੀਂ ਗ਼ਰੀਬ ਸ਼੍ਰਮਿਕਾਂ ਦੇ ਲਈ ਦੋ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਖ਼ਰਚ ਕੀਤੇ ਹਨ। ਆਤਮਨਿਰਭਰ ਭਾਰਤ ਰੋਜਗਾਰ ਯੋਜਨਾ ਦੇ ਤਹਿਤ ਹਜ਼ਾਰਾਂ ਲਾਭਾਰਥੀਆਂ ਦੇ ਖਾਤਿਆਂ ਵਿੱਚ ਅਸੀਂ ਸਿੱਧਾ ਪੈਸੇ ਟ੍ਰਾਂਸਫ਼ਰ ਕੀਤੇ ਹਨ।

 ਮਾਣਯੋਗ ਸਪੀਕਰ ਸਾਹਿਬ ਜੀ,

ਇੰਡਸਟ੍ਰੀ ਨੂੰ ਗਤੀ ਦੇਣ ਦੇ ਲਈ ਬਿਹਤਰ ਇਨਫ੍ਰਾਸਟ੍ਰਕਚਰ ਦੀ ਬਹੁਤ ਜ਼ਰੂਰਤ ਹੁੰਦੀ ਹੈ। PM ਗਤੀ ਸ਼ਕਤੀ ਮਾਸਟਰ ਪਲਾਨ ਇਹ ਸਾਡੀ ਲੌਜਿਸਟਿਕ cost ਨੂੰ ਬਹੁਤ ਕਮ ਕਰ ਦੇਵੇਗਾ। ਅਤੇ ਇਸ ਦੇ ਕਾਰਨ ਦੇਸ਼ ਵਿੱਚ ਵੀ ਮਾਲ ਸਸਤੇ ਵਿੱਚ ਪਹੁੰਚ ਪਾਵੇਗਾ ਅਤੇ ਐਕਸਪੋਰਟ ਕਰਨ ਵਾਲੇ ਲੋਕ ਵੀ ਦੁਨੀਆ ਦੇ ਨਾਲ ਕੰਪੀਟੀਸ਼ਨ ਕਰ ਪਾਉਣਗੇ। ਅਤੇ ਇਸ ਲਈ PM ਗਤੀ ਸ਼ਕਤੀ ਪਲਾਨ ਅੱਗੇ ਆਉਣ ਵਾਲੇ ਦਿਨਾਂ ਵਿੱਚ ਬਹੁਤ ਲਾਭਕਾਰਕ ਹੋਣ ਵਾਲਾ ਹੈ।

 ਮਾਣਯੋਗ ਸਪੀਕਰ ਸਾਹਿਬ ਜੀ,

ਸਰਕਾਰ ਨੇ ਇੱਕ ਹੋਰ ਬਹੁਤ ਬੜਾ ਕੰਮ ਕੀਤਾ ਹੈ, ਨਵੇਂ ਖੇਤਰਾਂ ਨੂੰ, entrepreneurs ਨੂੰ ਉਸ ਦੇ ਲਈ ਅਸੀਂ open ਕਰ ਦਿੱਤਾ ਹੈ। ਆਤਮਨਿਰਭਰ ਭਾਰਤ ਯੋਜਨਾ ਦੇ ਤਹਿਤ ਸਪੇਸ, ਡਿਫੈਂਸ, ਡ੍ਰੋਨਸ, ਮਾਇਨਿੰਗ ਨੂੰ ਪ੍ਰਾਈਵੇਟ ਸੈਕਟਰ ਨੂੰ ਅੱਜ ਦੇਸ਼ ਦੇ ਵਿਕਾਸ ਵਿੱਚ ਭਾਗੀਦਾਰ ਬਣਨ ਦੇ ਲਈ ਅਸੀਂ ਸੱਦਿਆ ਹੈ। ਦੇਸ਼ ਵਿੱਚ entrepreneurs ਦੇ ਲਈ ਬਿਹਤਰ ਮਾਹੌਲ ਬਣਾਉਣ ਦੇ ਲਈ ਸਿੰਪਲ ਟੈਕਸ ਸਿਸਟਮ ਦੀ ਸ਼ੁਰੂਆਤ ਹਜ਼ਾਰਾਂ ਕੰਪਲਾਇੰਸਿਸ, ਸਾਡੇ ਦੇਸ਼ ਵਿੱਚ ਅੱਧਾ ਦੇਸ਼ ਤਾਂ ਹਰ ਡਿਪਾਰਟਮੈਂਟ, ਇਹ ਲਿਆਓ ਉਹ ਲਿਆਓ, ਇਹ ਕਾਗਜ਼ ਲਿਆਓ ਉਹ ਲਿਆਓ, ਉਹ ਸਾਰਾ ਕਰੀਬ 25 ਹਜ਼ਾਰ ਕੰਪਲਾਇੰਸਿਸ ਅਸੀਂ ਖ਼ਤਮ ਕੀਤੇ ਹਨ। ਅੱਜ ਮੈਂ ਤਾਂ ਰਾਜਾਂ ਨੂੰ ਵੀ ਤਾਕੀਦ ਕਰਾਂਗਾ ਕਿ ਉਹ ਵੀ ਢੂੰਡ-ਢੂੰਡ ਕੇ ਅਜਿਹੇ ਕੰਪਲਾਇੰਸਿਸ ਖ਼ਤਮ ਕਰਨ। ਦੇਸ਼ ਦੇ ਨਾਗਰਿਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ, ਉਸ ਨੂੰ ਸਮਝੋ ਆਪ ਲੋਕ। ਅੱਜ ਦੇਸ਼ ਵਿੱਚ ਇਸ ਪ੍ਰਕਾਰ ਦੇ ਬੈਰੀਅਰਸ ਹਟਾਏ ਜਾ ਰਹੇ ਹਨ। Domestic industry ਨੂੰ level ਦੇਣ ਦੇ ਲਈ ਇੱਕ ਦੇ ਬਾਅਦ ਇੱਕ ਕਦਮ ਅਸੀਂ ਉਠਾਉਂਦੇ ਜਾ ਰਹੇ ਹਾਂ।

 ਮਾਣਯੋਗ ਸਪੀਕਰ ਸਾਹਿਬ ਜੀ,

ਅੱਜ ਦੇਸ਼ ਉਸ ਪੁਰਾਣੀ ਧਾਰਨਾ ਤੋਂ ਬਾਹਰ ਨਿਕਲ ਰਿਹਾ ਹੈ, ਸਾਡੇ ਦੇਸ਼ ਵਿੱਚ ਇਹ ਸੋਚ ਬਣ ਗਈ ਹੈ ਕਿ ਸਰਕਾਰ ਹੀ ਭਾਗਯ ਵਿਧਾਤਾ ਹੈ, ਤੁਹਾਨੂੰ ਸਰਕਾਰ ’ਤੇ ਹੀ ਨਿਰਭਰ ਰਹਿਣਾ ਪਵੇਗਾ, ਤੁਹਾਡੀਆਂ ਆਸ਼ਾ-ਆਕਾਂਖਿਆਵਾਂ ਨੂੰ ਕੋਈ ਪੂਰਾ ਨਹੀਂ ਕਰ ਸਕਦਾ ਹੈ, ਸਰਕਾਰ ਹੀ ਕਰੇਗੀ, ਸਭ ਕੁਝ ਸਰਕਾਰ ਹੀ ਦੇਵੇਗੀ। ਇਹ ਅਸੀਂ ਲੋਕ ਇਤਨਾ ego ਪਾਲ ਕੇ ਰੱਖਿਆ ਸੀ ਅਤੇ ਇਸ ਦੇ ਕਾਰਨ ਦੇਸ਼ ਦੀ ਸਮਰੱਥਾ ਨੂੰ ਵੀ ਚੋਟ ਪਹੁੰਚੀ ਹੈ। ਅਤੇ ਇਸ ਲਈ ਸਾਧਾਰਣ ਯੁਵਾ ਦੇ ਸੁਪਨੇ, ਯੁਵਾ ਕੌਸ਼ਲ, ਉਸ ਦੇ ਰਸਤੇ, ਅਸੀਂ ਨਵੇਂ ਸਿਰੇ ਤੋਂ ਸੋਚਣਾ ਸ਼ੁਰੂ ਕੀਤਾ। ਸਭ ਕੁਝ ਸਰਕਾਰ ਕਰਦੀ ਹੈ, ਐਸਾ ਨਹੀਂ ਹੈ। ਦੇਸ਼ਵਾਸੀਆਂ ਦੀ ਤਾਕਤ ਅਨੇਕ ਗੁਣਾ ਜ਼ਿਆਦਾ ਹੁੰਦੀ ਹੈ।

ਉਹ ਸਮਰੱਥਾ ਦੇ ਨਾਲ ਅਗਰ ਸੰਕਟ ਦੇ ਨਾਲ ਜੁੜ ਜਾਂਦੇ ਹਨ, ਤਾਂ ਪਰਿਣਾਮ ਮਿਲਦਾ ਹੈ।  ਆਪ ਦੇਖੋ 2014 ਦੇ ਪਹਿਲਾਂ,  ਸਾਡੇ ਦੇਸ਼ ਵਿੱਚ ਸਿਰਫ਼ 500 ਸਟਾਰਟ ਅੱਪ ਸਨ, ਜਦੋਂ ਅਵਸਰ ਦਿੱਤਾ ਜਾਂਦਾ ਹੈ ਦੇਸ਼ ਦੇ ਨੌਜਵਾਨਾਂ ਨੂੰ ਤਾਂ ਕੀ ਪਰਿਣਾਮ ਆਉਂਦਾ ਹੈ, ਇਨ੍ਹਾਂ ਸੱਤ ਸਾਲ ਵਿੱਚ 2014 ਦੇ ਪਹਿਲੇ 500 ਸਟਾਰਟ ਅੱਪ, ਇਸ ਸੱਤ ਸਾਲ ਵਿੱਚ 7000 ਸਟਾਰਟ ਅੱਪ ਇਸ ਦੇਸ਼ ਵਿੱਚ ਕੰਮ ਕਰ ਰਹੇ ਹਨ। ਇਹ ਮੇਰੇ ਦੇਸ਼ ਦੇ ਨੌਜਵਾਨਾਂ ਦੀ ਤਾਕਤ ਹੈ। ਅਤੇ ਇਸ ਵਿੱਚ ਯੂਨੀਕੌਰਨ ਬਣ ਰਹੇ ਹਨ ਅਤੇ ਇੱਕ-ਇੱਕ ਯੂਨੀਕੌਰਨ ਯਾਨੀ ਹਜ਼ਾਰਾਂ ਕਰੋੜ ਦੀ ਉਸ ਦੀ ਵੈਲਿਊ ਤੈਅ ਹੋ ਜਾਂਦੀ ਹੈ।

 ਮਾਣਯੋਗ ਸਪੀਕਰ ਸਾਹਿਬ ਜੀ,

ਅਤੇ ਬਹੁਤ ਹੀ ਕਮ ਸਮੇਂ ਵਿੱਚ ਭਾਰਤ ਦੇ ਯੂਨੀਕੌਰਨ ਸੈਂਚੁਰੀ ਬਣਾਉਣ ਦੀ ਦਿਸ਼ਾ ਵਿੱਚ ਅੱਗੇ ਵਧ ਰਹੇ ਹਨ, ਇਹ ਬਹੁਤ ਬੜਾ ਹੈ। ਹਜ਼ਾਰਾਂ ਕਰੋੜ ਦੀ ਕੰਪਨੀ ਬਣਨ ਵਿੱਚ ਪਹਿਲਾਂ ਦਹਾਕੇ ਲਗ ਜਾਂਦੇ ਸਨ। ਅੱਜ ਸਾਡੇ ਨੌਜਵਾਨਾਂ ਦੀ ਤਾਕਤ ਹੈ, ਸਰਕਾਰ ਦੀਆਂ ਨੀਤੀਆਂ ਦੇ ਕਾਰਨ ਸਾਲ ਦੋ ਸਾਲ ਦੇ ਅੰਦਰ ਹਜ਼ਾਰਾਂ ਕਰੋੜ ਨੂੰ, ਕਾਰੋਬਾਰ ਨੂੰ ਉਨ੍ਹਾਂ ਦੇ  ਆਸ-ਪਾਸ ਉਹ ਦੇਖ ਪਾ ਰਹੇ ਹਨ।

ਅਤੇ  ਮਾਣਯੋਗ ਸਪੀਕਰ ਸਾਹਿਬ ਜੀ,

ਅਸੀਂ ਸਟਾਰਟਅੱਪਸ ਯੂਨੀਕੋਰਨਸ ਵਿੱਚ ਇਸ ਮਾਮਲੇ ਵਿੱਚ, ਦੁਨੀਆ ਵਿੱਚ ਟੌਪ 3 ਵਿੱਚ ਪਹੁੰਚ ਗਏ ਹਾਂ। ਕੌਣ ਹਿੰਦੁਸਤਾਨੀ ਹੋਵੇਗਾ ਜਿਸ ਨੂੰ ਗਰਵ (ਮਾਣ) ਨਹੀਂ ਹੋਵੇਗਾ? ਲੇਕਿਨ ਐਸੇ ਸਮੇਂ ਇਸ ਸਰਕਾਰ ਦਾ ਅੰਤਰਵਿਰੋਧ ਕਰਨ ਦੀ ਇਨ੍ਹਾਂ ਨੂੰ ਆਦਤ ਲਗ ਗਈ ਹੈ। ਸਵੇਰੇ-ਸਵੇਰੇ ਸ਼ੁਰੂ ਹੋ ਜਾਂਦੇ ਹਨ ਅਤੇ ਇੱਥੇ ਮੈਂ ਦੇਖਿਆ ਸਾਡੇ ਆਦਰਯੋਗ ਜੀ  ਦੱਸ ਰਹੇ ਸਨ, ਕੀ ਤੁਮ ਮੋਦੀ, ਮੋਦੀ, ਮੋਦੀ, ਮੋਦੀ ਕਰਦੇ ਰਹਿੰਦੇ ਹੋ, ਹਾਂ ਇਹੀ ਕਹਿ ਰਹੇ ਸਨ ਨਾ! ਅਤੇ ਸਭ ਲੋਕ ਮੋਦੀ, ਮੋਦੀ, ਮੋਦੀ ਬੋਲ ਰਹੇ ਹਨ, ਤੁਸੀਂ ਵੀ ਬੋਲ ਰਹੇ ਹੋ। ਤੁਸੀਂ ਲੋਕ ਸਵੇਰ ਹੁੰਦੇ ਹੀ ਸ਼ੁਰੂ ਹੋ ਜਾਂਦੇ ਹੋ। ਇੱਕ ਪਲ ਤੁਸੀਂ ਲੋਕ ਪਲ ਮੋਦੀ ਦੇ ਬਗ਼ੈਰ ਨਹੀਂ ਬਿਤਾ ਸਕਦੇ। ਅਰੇ ਮੋਦੀ ਤਾਂ ਤੁਹਾਡੀ ਪ੍ਰਾਣਸ਼ਕਤੀ ਹੈ।

ਅਤੇ  ਮਾਣਯੋਗ ਸਪੀਕਰ ਸਾਹਿਬ ਜੀ,

ਕੁਝ ਲੋਕ ਦੇਸ਼ ਦੇ ਨੌਜਵਾਨਾਂ ਨੂੰ, ਦੇਸ਼ ਦੇ entrepreneurs ਨੂੰ, ਦੇਸ਼ ਦੇ ਬੈਸਟ ਕ੍ਰਿਏਟਰਸ ਨੂੰ ਉਨ੍ਹਾਂ ਨੂੰ ਡਰਾਉਣ ਵਿੱਚ ਆਨੰਦ ਆਉਂਦਾ ਹੈ। ਉਨ੍ਹਾਂ ਨੂੰ ਭੈਭੀਤ ਕਰਨ ਵਿੱਚ ਵੀ ਆਨੰਦ ਆ ਜਾਂਦਾ ਹੈ। ਉਨ੍ਹਾਂ ਨੂੰ ਪੂਰਵਾਗ੍ਰਹਿ (ਪੂਰਵਧਾਰਨਾ) ਕਰਨ ਵਿੱਚ ਆਨੰਦ ਆਉਂਦਾ ਹੈ। ਦੇਸ਼ ਦਾ ਨੌਜਵਾਨ ਉਨ੍ਹਾਂ ਦੀਆਂ ਗੱਲਾਂ ਸੁਣ ਨਹੀਂ ਰਿਹਾ ਹੈ, ਇਸ ਦੇ ਕਾਰਨ ਦੇਸ਼ ਅੱਗੇ ਵਧ ਰਿਹਾ ਹੈ।

 ਮਾਣਯੋਗ ਸਪੀਕਰ ਸਾਹਿਬ ਜੀ,

ਅੱਜ ਜੋ ਯੂਨੀਕੋਰਨ ਹਨ, ਇਹੀ ਉਸ ਵਿੱਚੋਂ ਕੁਝ multinational ਕੰਪਨੀਆਂ ਬਣਨ ਦੀ ਸਮਰੱਥਾ ਰੱਖਦੀਆਂ ਹਨ।  ਲੇਕਿਨ ਕਾਂਗਰਸ ਵਿੱਚ ਐਸੇ ਲੋਕ ਬੈਠੇ ਹਨ ਜੋ ਕਹਿੰਦੇ ਹਨ ਜੋ ਸਾਡੇ ਉੱਦਮੀ ਹਨ ਉਨ੍ਹਾਂ ਦੇ ਲਈ ਕਹਿੰਦੇ ਹਨ ਅਤੇ ਤੁਹਾਨੂੰ ਵੀ ਜਾਣ ਕੇ ਅਸਚਰਜ ਹੋਵੇਗਾ, ਕੀ ਕਹਿੰਦੇ ਹਨ, ਉਹ ਕਹਿੰਦੇ ਹਨ ਇਹ ਉੱਦਮੀ ਲੋਕ ਕੋਰੋਨਾ ਵਾਇਰਸ ਦਾ ਵੈਰੀਅੰਟ ਦੱਸੋ ਕੀ ਹੋ ਗਿਆ ਹੈ? ਸਾਡੇ ਦੇਸ਼ ਦੇ ਉਦਯੋਗ ਇਹ ਕੋਰੋਨਾ ਵਾਇਰਸ ਦੇ ਵੈਰੀਅੰਟ ਹਨ ਕੀ? ਅਸੀਂ ਕੀ ਬੋਲ ਰਹੇ ਹਾਂ, ਕਿਸ ਦੇ ਲਈ ਬੋਲ ਰਹੇ ਹਾਂ? ਕੋਈ ਜਰਾ ਤੁਹਾਡੇ ਅੰਦਰ ਬੈਠੇ ਤਾਂ ਜਰਾ ਬੋਲੋ ਤਾਂ ਸਹੀ ਇਹ ਕੀ ਹੋ ਰਿਹਾ ਹੈ?  ਪਾਰਟੀ ਦਾ ਨੁਕਸਾਨ ਹੋ ਰਿਹਾ ਹੈ, ਕਾਂਗਰਸ ਪਾਰਟੀ ਦਾ ਨੁਕਸਾਨ ਹੋ ਰਿਹਾ ਹੈ।

 ਮਾਣਯੋਗ ਸਪੀਕਰ ਸਾਹਿਬ ਜੀ,

ਜੋ ਲੋਕ ਇਤਿਹਾਸ ਤੋਂ ਸਬਕ ਨਹੀਂ ਲੈਂਦੇ ਹਨ, ਉਹ ਇਤਿਹਾਸ ਵਿੱਚ ਖੋ ਜਾਂਦੇ ਹਨ।

 ਮਾਣਯੋਗ ਸਪੀਕਰ ਸਾਹਿਬ ਜੀ,

ਇਹ ਮੈਂ ਇਸ ਲਈ ਕਹਿ ਰਿਹਾ ਹਾਂ, ਜਰਾ 60 ਤੋਂ 80 ਦਹਾਕੇ ਦਾ, ਉਨ੍ਹਾਂ ਦੇ ਸਾਰੇ ਪ੍ਰਮੁੱਖ ਲੋਕ ਉਸ ਵਿੱਚ ਆ ਜਾਂਦੇ ਹਨ ਜੋ ਦੇਸ਼ ਦੀ ਅਗਵਾਈ ਕਰਦੇ ਸਨ ਉਸ ਕਾਲਖੰਡ ਦੀ ਬਾਤ ਕਰ ਰਿਹਾ ਹਾਂ। 60 ਤੋਂ 80 ਦੇ ਦਹਾਕੇ ਵਿੱਚ ਕਾਂਗਰਸ ਹੀ ਹੁੰਦਾ ਸੀ, ਕਾਂਗਰਸ ਦੇ ਹੀ ਸੱਤਾ ਸਾਥੀ ਕਾਂਗਰਸ ਦੇ ਨਾਲ ਰਹਿ ਕੇ ਸੁਖ ਭੋਗਣ ਵਾਲੇ ਲੋਕ ਇਹ ਉਹੀ ਲੋਕ ਪੰਡਿਤ ਨਹਿਰੂ ਜੀ ਦੀ ਸਰਕਾਰ ਨੂੰ ਅਤੇ ਸ਼੍ਰੀਮਤੀ ਇੰਦਰਾ ਗਾਂਧੀ ਜੀ ਦੀ ਸਰਕਾਰ ਨੂੰ ਕੀ ਕਹਿੰਦੇ ਸਨ, ਇਹ ਤਾਂ ਟਾਟਾ- ਬਿਰਲਾ ਦੀ ਸਰਕਾਰ ਹੈ, ਇਹ ਸਰਕਾਰ ਨੂੰ ਤਾਂ ਟਾਟਾ-ਬਿਰਲਾ ਚਲਾ ਰਹੇ ਹਨ। 60 ਤੋਂ 80 ਦਹਾਕੇ ਤੱਕ ਇਹੀ ਬਾਤਾਂ ਬੋਲੀਆਂ ਜਾਂਦੀਆਂ ਸਨ, ਨਹਿਰੂ ਜੀ ਦੇ ਲਈ ਬੋਲੀਆਂ ਜਾਂਦੀਆਂ ਸਨ, ਇੰਦਰਾ ਜੀ ਲਈ ਬੋਲੀਆਂ ਜਾਂਦੀਆਂ ਸਨ। ਅਤੇ ਤੁਸੀਂ ਉਨ੍ਹਾਂ ਦੇ ਨਾਲ ਭਾਗੀਦਾਰੀ ਕੀਤੀ ਸੱਤਾ ਵਿੱਚ ਲੇਕਿਨ ਉਨ੍ਹਾਂ ਦੀਆਂ ਆਦਤਾਂ ਵੀ ਲੈ ਲਈਆਂ। ਤੁਸੀਂ ਵੀ ਉਸੇ ਭਾਸ਼ਾ ਨੂੰ ਬੋਲ ਰਹੇ ਹੋ।

ਮੈਂ ਦੇਖ ਰਿਹਾ ਹਾਂ, ਆਪ ਇਤਨੇ ਨੀਚੇ ਹੋ ਗਏ ਹੋ, ਇਤਨੇ ਨੀਚੇ ਹੋ ਗਏ ਹੋ, ਹਾਂ ਮੈਨੂੰ ਲਗਦਾ ਹੈ ਕਿ ਅੱਜ ਪੰਚਿੰਗ ਬੈਗ ਬਦਲ ਗਿਆ ਹੈ ਲੇਕਿਨ ਤੁਹਾਡੀ ਆਦਤ ਨਹੀਂ ਬਦਲੀ ਹੈ। ਮੈਨੂੰ ਵਿਸ਼ਵਾਸ ਹੈ ਕਿ ਇਹੀ ਲੋਕ ਸਦਨ ਵਿੱਚ ਕਹਿਣ ਦੀ ਹਿੰਮਤ ਰੱਖਦੇ ਸਨ, ਬਾਹਰ ਤਾਂ ਬੋਲਦੇ ਹੀ ਸਨ, ਜਿੱਥੇ ਮੌਕਾ ਮਿਲੇ ਚੁੱਪ ਨਹੀਂ ਰਹਿੰਦੇ ਸਨ। ਉਹ ਕਹਿੰਦੇ ਹਨ ਮੇਕ ਇਨ ਇੰਡੀਆ ਹੋ ਹੀ ਨਹੀਂ ਸਕਦਾ but ਹੁਣ ਉਸ ਵਿੱਚ ਆਨੰਦ ਆ ਰਿਹਾ ਹੈ। ਕੋਈ ਐਸਾ ਹਿੰਦੁਸਤਾਨ ਦੇ ਲਈ ਸੋਚ ਸਕਦਾ ਹੈ ਕੀ? ਕਿ ਮੇਕ ਇਨ ਇੰਡੀਆ ਹੋ ਹੀ ਨਹੀਂ ਸਕਦਾ। ਅਰੇ ਭਈ, ਤੁਹਾਨੂੰ ਤਕਲੀਫ਼ ਹੁੰਦੀ ਸੀ ਅਸੀਂ ਆ ਕੇ  ਕਰਾਂਗੇ, ਠੀਕ ਹੈ ਐਸਾ ਬੋਲੋ। ਦੇਸ਼ ਨੂੰ ਕਿਉਂ ਗਾਲੀ ਦਿੰਦੇ ਹੋ। ਦੇਸ਼ ਦੇ ਖ਼ਿਲਾਫ਼ ਕਿਉਂ ਬੋਲਦੇ ਹੋ ? ਮੇਕ ਇਨ ਇੰਡੀਆ ਹੋ ਨਹੀਂ ਸਕਦਾ। ਮੇਕ ਇਨ ਇੰਡੀਆ ਦਾ ਮਜ਼ਾਕ ਉਡਾਇਆ ਗਿਆ। ਅਤੇ ਅੱਜ ਦੇਸ਼ ਦੀ ਯੁਵਾ ਸ਼ਕਤੀ ਨੇ, ਦੇਸ਼ ਦੇ entrepreneur ਨੇ ਕਰਕੇ ਦਿਖਾਇਆ ਹੈ,  ਆਪਾ ਮਜ਼ਾਕ ਦਾ ਵਿਸ਼ਾ ਬਣ ਗਏ ਹੋ। ਅਤੇ ਮੇਕ ਇਨ ਇੰਡੀਆ ਦੀ ਸਫ਼ਲਤਾ ਆਪ ਲੋਕਾਂ ਨੂੰ ਕਿਤਨਾ ਦਰਦ ਦੇ ਰਹੀ ਹੈ, ਇਹ ਮੈਂ ਭਲੀ ਭਾਂਤੀ ਸਮਝ ਪਾ ਰਿਹਾ ਹਾਂ।

 ਮਾਣਯੋਗ ਸਪੀਕਰ ਸਾਹਿਬ ਜੀ,

ਮੇਕ ਇਨ ਇੰਡੀਆ ਤੋਂ ਕੁਝ ਲੋਕਾਂ ਨੂੰ ਤਕਲੀਫ਼ ਇਸ ਲਈ ਹੈ ਕਿਉਂਕਿ ਮੇਕ ਇਨ ਇੰਡੀਆ ਦਾ ਮਤਲਬ ਹੈ ਕਮਿਸ਼ਨ ਦੇ ਰਸਤੇ ਬੰਦ, ਮੇਕ ਇਨ ਇੰਡੀਆ ਦਾ ਮਤਲਬ ਹੈ ਭ੍ਰਿਸ਼ਟਾਚਾਰ ਦੇ ਰਸਤੇ ਬੰਦ, ਮੇਕ ਇਨ ਇੰਡੀਆ ਦਾ ਮਤਲਬ ਹੈ ਤਿਜੋਰੀ ਭਰਨ ਦੇ ਰਸਤੇ ਬੰਦ। ਅਤੇ ਇਸ ਲਈ ਮੇਕ ਇਨ ਇੰਡੀਆ ਦਾ ਹੀ ਵਿਰੋਧ ਕਰੋ। ਭਾਰਤ ਦੇ ਲੋਕਾਂ ਦੀ ਸਮਰੱਥਾ ਨੂੰ ਨਜ਼ਰਅੰਦਾਜ ਕਰਨ ਦਾ ਪਾਪ ਦੇਸ਼ ਦੇ ਲਘੂ ਉਦਮੀਆਂ ਦੀ ਸਮਰੱਥਾ ਦਾ ਅਪਮਾਨ, ਦੇਸ਼ ਦੇ ਨੌਜਵਾਨਾਂ ਦਾ ਅਪਮਾਨ,  ਦੇਸ਼ ਦੀ ਇਨੋਵੇਟਿਵ ਸਮਰੱਥਾ ਦਾ ਅਪਮਾਨ।

 ਮਾਣਯੋਗ ਸਪੀਕਰ ਸਾਹਿਬ ਜੀ,

ਦੇਸ਼ ਦੇ ਇਸ ਪ੍ਰਕਾਰ ਦਾ ਨਕਾਰਾਤਮਕਤਾ ਦਾ, ਨਿਰਾਸ਼ਾ ਦਾ ਵਾਤਾਵਰਣ, ਖ਼ੁਦ ਨਿਰਾਸ਼ ਹਨ, ਖ਼ੁਦ ਸਫ਼ਲ ਨਹੀਂ ਹੋ ਪਾ ਰਹੇ ਹਨ। ਇਸ ਲਈ ਦੇਸ਼ ਨੂੰ ਅਸਫ਼ਲ ਕਰਨ ਦੇ ਲਈ ਜੋ ਖੇਲ ਚਲ ਰਹੇ ਹਨ, ਉਸ ਦੇ ਖ਼ਿਲਾਫ਼ ਦੇਸ਼ ਦਾ ਨੌਜਵਾਨ ਬਹੁਤ ਜਾਗ ਚੁੱਕਿਆ ਹੈ, ਜਾਗਰੂਕ ਹੋ ਚੁੱਕਿਆ ਹੈ।

 ਮਾਣਯੋਗ ਸਪੀਕਰ ਸਾਹਿਬ ਜੀ,

ਪਹਿਲਾਂ ਜੋ ਸਰਕਾਰ ਚਲਾਉਂਦੇ ਸਨ ਜਿਨ੍ਹਾਂ ਨੇ 50 ਸਾਲ ਤੱਕ ਦੇਸ਼ ਦੀਆਂ ਸਰਕਾਰਾਂ ਚਲਾਈਆਂ। ਮੇਕ ਇਨ ਇੰਡੀਆ ਨੂੰ ਲੈ ਕੇ ਉਨ੍ਹਾਂ ਦਾ ਕੀ ਵਿਵੇਕ ਸੀ, ਸਿਰਫ਼ ਡਿਫੈਂਸ ਸੈਕਟਰ ਨੂੰ ਅਸੀਂ ਦੇਖੀਏ ਤਾਂ ਸਾਰੀਆਂ ਬਾਤਾਂ ਸਮਝ ਆਉਂਦੀਆਂ ਸਨ ਕਿ ਉਹ ਕੀ ਕਰਦੇ ਸਨ, ਕਿਵੇਂ ਕਰਦੇ ਸਨ, ਕਿਉਂ ਕਰਦੇ ਸਨ ਅਤੇ ਕਿਸ ਦੇ ਲਈ ਕਰਦੇ ਸਨ। ਪਹਿਲੇ ਸਾਲਾਂ ਵਿੱਚ ਕੀ  ਹੁੰਦਾ ਸੀ ਨਵੇਂ equipment ਖਰੀਦਣ ਦੇ ਲਈ ਪ੍ਰੋਸੈੱਸ ਚਲਦੀ ਸੀ। ਸਾਲਾਂ ਤੱਕ ਚਲਦੀ ਸੀ। ਅਤੇ ਜਦੋਂ ਫਾਈਨਲ ਨਿਰਣਾ ਹੁੰਦਾ ਸੀ ਤਾਂ ਉਹ ਚੀਜ਼ ਪੁਰਾਣੀ ਹੋ ਜਾਂਦੀ ਸੀ। ਹੁਣ ਦੱਸੋ, ਦੇਸ਼ ਦਾ ਕੀ ਭਲਾ? outdated ਹੋ ਜਾਂਦੀ ਸੀ ਅਤੇ ਅਸੀਂ ਪੈਸੇ ਦਿੰਦੇ ਸਾਂ। ਅਸੀਂ ਇਨ੍ਹਾਂ ਸਾਰੀਆਂ ਪ੍ਰੋਸੈੱਸ ਨੂੰ simplify ਕੀਤਾ।

ਸਾਲਾਂ ਤੋਂ pending defence sector ਦੇ ਜੋ issue ਸਨ, ਉਸ ਨੂੰ ਅਸੀਂ ਨਿਪਟਾਉਣ ਦਾ ਪ੍ਰਯਾਸ ਕੀਤਾ। ਪਹਿਲਾਂ ਕਿਸੇ ਵੀ ਆਧੁਨਿਕ ਪਲੈਟਫਾਰਮ ਜਾਂ equipment ਦੇ ਲਈ ਸਾਨੂੰ ਦੂਸਰੇ ਦੇਸ਼ਾਂ ਦੀ ਤਰਫ਼ ਦੇਖਣਾ ਪੈਂਦਾ ਸੀ। ਜ਼ਰੂਰਤ ਦੇ ਸਮੇਂ ਆਪਾਧਾਪੀ ਵਿੱਚ ਖਰੀਦਿਆ ਜਾਂਦਾ ਸੀ, ਇਹ ਲਿਆਓ ਉਹ ਲਿਆਓ! ਕੌਣ ਪੁੱਛਦਾ ਹੈ ਭਈ, ਹੋ ਗਿਆ! ਇੱਥੋਂ ਤੱਕ ਕਿ ਸਪੇਅਰ ਪਾਰਟਸ ਦੇ ਲਈ ਵੀ ਅਸੀਂ ਹੋਰ ਦੇਸ਼ਾਂ ’ਤੇ ਨਿਰਭਰ ਰਹੇ ਹਾਂ। ਦੂਸਰਿਆਂ ’ਤੇ ਨਿਰਭਰ ਹੋ ਕੇ ਇਸ ਦੇਸ਼ ਦੀ ਸੁਰੱਖਿਆ ਸੁਨਿਸ਼ਚਿਤ ਨਹੀਂ ਕਰ ਸਕਦੇ ਹਾਂ। ਸਾਡੇ ਪਾਸ ਯੂਨੀਕ ਵਿਵਸਥਾ ਹੋਣੀ ਚਾਹੀਦੀ ਹੈ, ਸਾਡੀ ਆਪਣੀ ਵਿਵਸਥਾ  ਹੋਣੀ ਚਾਹੀਦੀ ਹੈ। ਰੱਖਿਆ ਖੇਤਰ ਵਿੱਚ ਆਤਮਨਿਰਭਰ ਹੋਣਾ, ਇਹ ਰਾਸ਼ਟਰ ਸੇਵਾ ਦਾ ਵੀ ਇੱਕ ਬਹੁਤ ਬੜਾ ਕੰਮ ਹੈ ਅਤੇ ਅੱਜ ਮੈਂ ਦੇਸ਼ ਦੇ ਨੌਜਵਾਨਾਂ ਨੂੰ ਵੀ ਸੱਦਾ ਦਿੰਦਾ ਹਾਂ ਕਿ ਤੁਸੀਂ ਆਪਣੇ career ਵਿੱਚ ਇਸ ਖੇਤਰ ਨੂੰ ਚੁਣੋ। ਅਸੀਂ ਤਾਕਤ ਦੇ ਨਾਲ ਖੜ੍ਹੇ ਹੋਵਾਂਗੇ।

 ਮਾਣਯੋਗ ਸਪੀਕਰ ਸਾਹਿਬ ਜੀ,

ਇਸ ਬਜਟ ਵਿੱਚ ਵੀ ਅਸੀਂ ਜ਼ਿਆਦਾ ਤੋਂ ਜ਼ਿਆਦਾ ਰੱਖਿਆ ਉਪਕਰਣ ਭਾਰਤ ਵਿੱਚ ਹੀ ਬਣਾਵਾਂਗੇ। ਭਾਰਤੀ ਕੰਪਨੀਆਂ ਤੋਂ ਹੀ ਖਰੀਦਾਂਗੇ, ਇਹ ਬਜਟ ਵਿੱਚ ਪ੍ਰਾਵਧਾਨ ਕੀਤਾ ਹੈ। ਬਾਹਰ ਤੋਂ ਲਿਆਉਣ ਦੇ ਰਸਤੇ ਬੰਦ ਕਰਨ ਦੀ ਦਿਸ਼ਾ ਵਿੱਚ ਅਸੀਂ ਕੀਤਾ ਹੈ। ਸਾਡੀਆਂ ਸੈਨਾਵਾਂ ਦੀ ਜ਼ਰੂਰਤ ਪੂਰੀ ਹੋਣ ਦੇ ਇਲਾਵਾ ਅਸੀਂ ਇੱਕ ਬੜੇ ਡਿਫੈਂਸ ਐਕਸਪਰਟ ਵੀ ਬਣਨ ਦਾ ਸੁਪਨਾ ਲੈ ਕੇ ਚਲ ਰਹੇ ਹਾਂ ਅਤੇ ਮੈਨੂੰ ਵਿਸ਼ਵਾਸ ਹੈ ਇਹ ਸੰਕਲਪ ਪੂਰਾ ਹੋਵੇਗਾ। ਮੈਂ ਜਾਣਦਾ ਹਾਂ ਕਿ ਰੱਖਿਆ ਸੌਦਾ ਵਿੱਚ ਕਿਤਨੀ ਬੜੀਆਂ ਤਾਕਤਾਂ ਪਹਿਲਾਂ ਅੱਛੇ-ਅੱਛਿਆਂ ਨੂੰ ਖਰੀਦ ਲੈਂਦੀਆਂ ਸਨ, ਅਜਿਹੀਆਂ ਤਾਕਤਾਂ ਨੂੰ ਮੋਦੀ ਨੇ ਚੁਣੌਤੀ ਦਿੱਤੀ ਹੈ। ਅਤੇ ਇਸ ਲਈ ਮੋਦੀ ’ਤੇ ਉਸ ਦਿਨ ਨਾਰਾਜ਼ਗੀ ਨਹੀਂ, ਗੁੱਸਾ ਹੋਣਾ ਵੀ ਬਹੁਤ ਸੁਭਾਵਿਕ ਹੈ। ਅਤੇ ਉਨ੍ਹਾਂ ਦਾ ਗੁੱਸਾ ਪ੍ਰਗਟ ਵੀ ਹੁੰਦਾ ਰਹਿੰਦਾ ਹੈ।

 

 ਮਾਣਯੋਗ ਸਪੀਕਰ ਸਾਹਿਬ ਜੀ,

ਵਿਰੋਧੀ ਧਿਰ ਦੇ ਕੁਝ ਸਾਥੀਆਂ ਨੇ ਇੱਥੇ ਮਹਿੰਗਾਈ ਦਾ ਮੁੱਦਾ ਵੀ ਉਠਾਇਆ। ਅੱਛਾ ਲਗਦਾ ਦੇਸ਼ ਦਾ ਵੀ ਭਲਾ ਹੁੰਦਾ ਅਗਰ ਤੁਹਾਨੂੰ ਇਹ ਚਿੰਤਾ ਤਦ ਵੀ ਹੁੰਦੀ ਜਦੋਂ ਕਾਂਗਰਸ ਦੀ ਅਗਵਾਈ ਵਿੱਚ ਯੂਪੀਏ ਦੀ ਸਰਕਾਰ ਸੀ। ਇਹ ਦਰਦ ਉਸ ਸਮੇਂ ਵੀ ਹੋਣਾ ਚਾਹੀਦਾ ਸੀ। ਆਪ ਸ਼ਾਇਦ ਭੁੱਲ ਗਏ, ਮੈਂ ਜ਼ਰਾ ਤੁਹਾਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ। ਕਾਂਗਰਸ ਸਰਕਾਰ ਦੇ ਆਖਰੀ ਪੰਜ ਸਾਲਾਂ ਵਿੱਚ, ਲਗਭਗ ਪੂਰੇ ਕਾਰਜਕਾਲ ’ਚ ਦੇਸ਼ ਨੂੰ ਡਬਲ ਡਿਜਿਟ ਮਹਿੰਗਾਈ ਦੀ ਮਾਰ ਝੱਲਣੀ ਪਈ ਸੀ। ਸਾਡੇ ਆਉਣ ਤੋਂ ਪਹਿਲਾਂ ਇਹ ਸਥਿਤੀ ਸੀ। ਕਾਂਗਰਸ ਦੀਆਂ ਨੀਤੀਆਂ ਅਜਿਹੀਆਂ ਸਨ ਕਿ ਸਰਕਾਰ ਖ਼ੁਦ ਮੰਨਣ ਲਗੀ ਸੀ ਕਿ ਮਹਿੰਗਾਈ ਉਸ ਦੇ ਨਿਯੰਤ੍ਰਣ ਤੋਂ ਬਾਹਰ ਹੈ।2011 ਵਿੱਚ ਤਤਕਾਲੀ ਵਿੱਤ ਮੰਤਰੀ ਜੀ ਨੇ ਲੋਕਾਂ ਨੂੰ ਬੇਸ਼ਰਮੀ ਦੇ ਨਾਲ ਕਹਿ ਦਿੱਤਾ ਸੀ ਕਿ ਮਹਿੰਗਾਈ ਘੱਟ ਕਰਨ ਦੇ ਲਈ ਕਿਸੇ ਅਲਾਦੀਨ ਦੀ ਜਾਦੂ ਦੀ ਉਮੀਦ ਨਾ ਕਰੋ।ਇਹ ਤੁਹਾਡੇ ਨੇਤਾਵਾਂ ਦੀ ਅਸੰਵੇਦਨਸ਼ੀਲਤਾ ਸੀ। ਸਾਡੇ ਚਿਦੰਬਰਮ ਜੀ, ਜੋ ਕਿ ਇਨ੍ਹੀ ਦਿਨੀਂ ਇਕੌਨਮੀ ਉੱਤੇ ਅਖ਼ਬਾਰਾਂ ਵਿੱਚ ਲੇਖ ਲਿਖਦੇ ਹਨ, ਜਦੋਂ ਸਰਕਾਰ ਵਿੱਚ ਸਨ ਤਦ ਕੀ ਕਹਿੰਦੇ ਸਨ, ਉਸ ਸਮੇਂ ਦੇ ਨੇਤਾ ਕੀ ਕਹਿੰਦੇ ਸਨ ਤੁਹਾਡੇ, ਉਹ ਕਹਿੰਦੇ ਸਨ 2012 ਵਿੱਚ ਇਨ੍ਹਾਂ ਨੇ ਕਿਹਾ ਸੀ ਕਿ ਲੋਕਾਂ ਨੂੰ 15 ਰੁਪਏ ਦੀ ਪਾਣੀ ਦੀ ਬੋਤਲ ਅਤੇ 20 ਰੁਪਏ ਦੀ ਆਈਸਕ੍ਰੀਮ ਖਰੀਦਣ ਵਿੱਚ ਤਕਲੀਫ਼ ਨਹੀਂ ਹੁੰਦੀ ਲੇਕਿਨ  ਕਣਕ-ਚਾਵਲ ’ਤੇ ਇੱਕ ਰੁਪਇਆ ਵਧ ਜਾਏ, ਤਾਂ ਬਰਦਾਸ਼ਤ ਨਹੀਂ ਹੁੰਦਾ।ਇਹ ਤੁਹਾਡੇ ਨੇਤਾਵਾਂ ਦੇ ਬਿਆਨ, ਯਾਨੀ ਮਹਿੰਗਾਈ ਦੇ ਪ੍ਰਤੀ ਕਿਤਨਾ ਅਸੰਵੇਦਨਸ਼ੀਲ ਰਵੱਈਆ ਸੀ।ਇਹ ਚਿੰਤਾ ਦਾ ਕਾਰਨ ਹੈ।

 ਮਾਣਯੋਗ ਸਪੀਕਰ ਸਾਹਿਬ ਜੀ,

ਮਹਿੰਗਾਈ ਦੇਸ਼ ਦੇ ਸਾਧਾਰਣ ਮਾਨਵੀ ਨਾਲ ਸਿੱਧਾ ਜੁੜਿਆ ਹੋਇਆ ਮੁੱਦਾ ਹੈ।ਅਤੇ ਸਾਡੀ ਸਰਕਾਰ ਨੇ, ਐੱਨਡੀਏ ਸਰਕਾਰ ਨੇ ਪਹਿਲੇ ਦਿਨ ਤੋਂ ਸਤਰਕ ਅਤੇ ਸੰਵੇਦਨਸ਼ੀਲ ਰਹਿ ਕੇ ਇਸ ਮਸਲੇ ਨੂੰ ਬਰੀਕੀ ਨਾਲ ਫਾਈਨਲ ਕਰਨ ਦਾ ਪ੍ਰਯਾਸ ਕੀਤਾ ਹੈ।ਅਤੇ ਇਸ ਲਈ ਸਾਡੀ ਸਰਕਾਰ ਨੇ ਮਹਿੰਗਾਈ ਨਿਯੰਤ੍ਰਣ ਨੂੰ ਆਪਣੀ ਵਿੱਤੀ ਪਾਲਿਸੀ ਦਾ ਪ੍ਰਾਥਮਿਕ ਲਕਸ਼ ਬਣਾਇਆ ਅਸੀਂ।

 ਮਾਣਯੋਗ ਸਪੀਕਰ ਸਾਹਿਬ ਜੀ,

ਸੌ ਸਾਲ ਵਿੱਚ ਆਈ ਇਤਨੀ ਬੜੀ ਮਹਾਮਾਰੀ ਨੂੰ ਇਸ ਕਾਲਖੰਡ ਵਿੱਚ ਵੀ ਅਸੀਂ ਪ੍ਰਯਾਸ ਕੀਤਾ ਕਿ ਮਹਿੰਗਾਈ ਅਤੇ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਅਸਮਾਨ ਨਾ ਛੂਹਣ। ਸਾਧਾਰਣ ਮਾਨਵੀ ਦੇ ਲਈ, ਖ਼ਾਸ ਕਰਕੇ ਗ਼ਰੀਬ ਦੇ ਲਈ, ਮਹਿੰਗਾਈ ਬਰਦਾਸ਼ਤ ਦੀ ਹੱਦ ਤੋਂ ਬਾਹਰ ਨਾ ਹੋਵੇ ਅਤੇ ਮਹਿੰਗਾਈ ਨੂੰ ਨਿਯੰਤ੍ਰਣ ਵਿੱਚ ਰੱਖਣ ਦੇ ਲਈ ਅਸੀਂ ਕੀ ਕੀਤਾ ਇਹ ਅੰਕੜੇ ਖੁਦ ਦੱਸ ਰਹੇ ਹਨ। ਕਾਂਗਰਸ ਦੀ ਜਿੱਥੇ ਮਹਿੰਗਾਈ ਦਰ ਡਬਲ ਡਿਜਿਲ ਵਿੱਚ ਸੀ,10 ਪ੍ਰਤੀਸ਼ਤ ਤੋਂ ਜ਼ਿਆਦਾ ਸੀ ਉੱਥੇ ਹੀ 2014 ਤੋਂ 2020 ਤੱਕ ਮਹਿੰਗਾਈ 5 ਪ੍ਰਤੀਸ਼ਤ ਤੋਂ ਘੱਟ ਰਹੀ ਹੈ।ਕੋਰੋਨਾ ਦੇ ਬਾਵਜੂਦ ਇਸ ਸਾਲ ਮਹਿੰਗਾਈ 5.2 ਪ੍ਰਤੀਸ਼ਤ ਰਹੀ ਹੈ ਅਤੇ ਉਸ ਵਿੱਚ ਵੀ ਫੂਡ ਇਨਫਲੇਸ਼ਨ 3 ਪ੍ਰਤੀਸ਼ਤ ਤੋਂ ਕਮ ਰਹੀ ਹੈ।ਆਪ ਆਪਣੇ ਸਮੇਂ ’ਚ ਆਲਮੀ ਪਰਸਥਿਤੀਆਂ ਦੀ ਦੁਹਾਈ ਦੇ ਕੇ ਪੱਲਾ ਝਾੜ ਲੈਂਦੇ ਸਨ। ਵੈਸੇ ਮਹਿੰਗਾਈ ’ਤੇ ਕਾਂਗਰਸ ਦੇ ਰਾਜ ਵਿੱਚ ਪੰਡਿਤ ਨਹਿਰੂ ਜੀ ਨੇ ਲਾਲ ਕਿਲੇ ਤੋਂ ਕੀ ਕਿਹਾ, ਉਹ ਜ਼ਰਾ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਹਾਂ, ਪੰਡਿਤ ਨਹਿਰੂ! ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ, ਲਾਲ ਕਿਲੇ ਤੋਂ ਬੋਲ ਰਹੇ ਹਨ! ਦੇਖੋ, ਤੁਹਾਡੀ ਇੱਛਾ ਰਹਿੰਦੀ ਹੈ ਕਿ ਨਾ ਕਿ ਮੈਂ ਪੰਡਿਤ ਜੀ ਦਾ ਨਾਮ ਨਹੀਂ ਲੈਂਦਾ ਹਾਂ, ਅੱਜ ਮੈਂ ਵਾਰ-ਵਾਰ ਬੋਲਣ ਵਾਲਾ ਹਾਂ।ਅੱਜ ਤਾਂ ਨਹਿਰੂ ਜੀ ਹੀ ਨਹਿਰੂ ਜੀ! ਮਜ਼ਾ ਲਓ ਅੱਜ! ਤੁਹਾਡੇ ਨੇਤਾ ਕਹਿਣਗੇ ਮਜ਼ਾ ਆ ਗਿਆ!

 ਮਾਣਯੋਗ ਸਪੀਕਰ ਸਾਹਿਬ ਜੀ,

ਪੰਡਿਤ ਨਹਿਰੂ ਜੀ ਨੇ ਲਾਲ ਕਿਲੇ ਤੋਂ ਕਿਹਾ ਸੀ ਅਤੇ ਇਹ ਉਸ ਜ਼ਮਾਨੇ ਵਿੱਚ ਕਿਹਾ ਗਿਆ ਸੀ ਜਦੋਂ ਗਲੋਬਲਾਈਜੇਸ਼ਨ ਇਤਨਾ ਨਹੀਂ ਸੀ, ਨਾਮ ਮਾਤਰ ਦਾ ਵੀ ਨਹੀਂ ਸੀ।ਉਸ ਸਮੇਂ ਨਹਿਰੂ ਜੀ ਲਾਲ ਕਿਲੇ ਤੋਂ ਦੇਸ਼ ਨੂੰ ਸੰਬੋਧਨ ਕਰਦੇ ਹੋਏ ਕੀ ਕਹਿ ਰਹੇ ਹਨ, ਕਦੇ-ਕਦੇ ਕੋਰੀਆ ਵਿੱਚ ਲੜਾਈ ਵੀ ਸਾਨੂੰ ਪ੍ਰਭਾਵਿਤ ਕਰਦੀ ਹੈ।ਇਸ ਦੇ ਚਲਦੇ ਵਸਤੂਆਂ ਦੀਆਂ ਕੀਮਤਾਂ ਵਧ ਜਾਂਦੀਆਂ ਹਨ।ਇਹ ਸਨ ਨਹਿਰੂ ਜੀ! ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ! ਕਦੇ-ਕਦੇ ਕੋਰੀਆ ਵਿੱਚ ਲੜਾਈ ਵੀ ਸਾਨੂੰ ਪ੍ਰਭਾਵਿਤ ਕਰਦੀ ਹੈ।ਇਸ ਦੇ ਚਲਦੇ ਵਸਤੂਆਂ ਦੀਆਂ ਕੀਮਤਾਂ ਵਧ ਜਾਂਦੀਆਂ ਹਨ ਅਤੇ ਇਹ ਸਾਡੇ ਨਿਯੰਤ੍ਰਣ ਤੋਂ ਬਾਹਰ ਹੋ ਜਾਂਦੀਆਂ ਹਨ।ਦੇਸ਼ ਦੇ ਸਾਹਮਣੇ, ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਹੱਥ ਉੱਲੇਕਿਨ ਕਰ ਦਿੰਦਾ ਹੈ।ਅੱਗੇ ਕੀ ਕਹਿੰਦੇ ਹਨ, ਦੇਖੋ ਜੀ ਤੁਹਾਡੇ ਕੰਮ ਦੀ ਬਾਤ ਹੈ।ਅੱਗੇ ਕਹਿੰਦੇ ਹਨ, ਪੰਡਿਤ ਨਹਿਰੂ ਜੀ ਅੱਗੇ ਕਹਿੰਦੇ ਹਨ ਅਗਰ ਅਮਰੀਕਾ ਵਿੱਚ ਕੁਝ ਹੋ ਜਾਂਦਾ ਹੈ ਤਾਂ ਇਸ ਦਾ ਅਸਰ ਵਸਤੂਆਂ ਦੀਆਂ ਕੀਮਤਾਂ ’ਤੇ ਪੈਂਦਾ ਹੈ।ਸੋਚੋ, ਤਦ ਮਹਿੰਗਾਈ ਦੀ ਸਮੱਸਿਆ ਕਿਤਨੀ ਗੰਭੀਰ ਸੀ ਕਿ ਨਹਿਰੂ ਜੀ ਨੂੰ ਲਾਲ ਕਿਲੇ ਤੋਂ ਦੇਸ਼ ਦੇ ਸਾਹਮਣੇ ਹੱਥ ਉੱਲੇਕਿਨ ਕਰਨੇ ਪਏ ਸਨ, ਨਹਿਰੂ ਜੀ ਨੇ ਤਦ ਕਿਹਾ ਸੀ।

 ਮਾਣਯੋਗ ਸਪੀਕਰ ਸਾਹਿਬ ਜੀ,

ਅਗਰ ਕਾਂਗਰਸ ਸਰਕਾਰ ਅੱਜ ਸੱਤਾ ਵਿੱਚ ਹੁੰਦੀ ਤਾਂ ਦੇਸ਼ ਤਾਂ ਅੱਜ ਦੇਸ਼ ਦਾ ਨਸੀਬ ਹੈ। ਦੇਸ਼ ਬਚ ਗਿਆ, ਲੇਕਿਨ ਅੱਜ ਅਗਰ ਆਪ ਹੁੰਦੇ ਤਾਂ ਮਹਿੰਗਾਈ ਕੋਰੋਨਾ ਦੇ ਖਾਤੇ ਵਿੱਚ ਜਮਾ ਕੇ ਝਾੜ ਕੇ ਨਿਕਲ ਜਾਂਦੇ ਆਪ ਲੋਕ।ਲੇਕਿਨ ਅਸੀਂ ਬੜੀ ਸੰਵੇਦਨਸ਼ੀਲਤਾ ਦੇ ਨਾਲ ਇਸ ਸਮੱਸਿਆ ਨੂੰ ਮਹੱਤਵਪੂਰਨ ਸਮਝ ਕੇ ਉਸ ਦੇ ਸਮਾਧਾਨ ਦੇ ਲਈ ਪੂਰੀ ਤਾਕਤ ਦੇ ਨਾਲ ਕੰਮ ਕਰ ਰਹੇ ਹਾਂ।ਅੱਜ ਦੁਨੀਆ ਵਿੱਚ ਅਮਰੀਕਾ ਅਤੇ OECD ਦੇਸ਼ਾਂ ਵਿੱਚ ਮਹਿੰਗਾਈ ਦਰ ਸੱਤ ਪ੍ਰਤੀਸ਼ਤ ਹੈ, ਕਰੀਬ-ਕਰੀਬ ਸੱਤ ਪ੍ਰਤੀਸ਼ਤ। ਲੇਕਿਨ ਮਾਣਯੋਗ ਸਪੀਕਰ ਜੀ, ਅਸੀਂ ਕਿਸੇ ’ਤੇ ਠੀਕਰਾ ਭੰਨ ਕੇ ਭੱਜ ਜਾਣ ਵਾਲਿਆਂ ਵਿੱਚੋਂ ਨਹੀਂ ਹਾਂ।ਅਸੀਂ ਇਮਾਨਦਾਰੀ ਨਾਲ ਪ੍ਰਯਾਸ ਕਰਨ ਵਾਲਿਆਂ ਵਿੱਚੋਂ ਹਾਂ, ਜ਼ਿੰਮੇਵਾਰੀ ਦੇ ਨਾਲ ਦੇਸ਼ਵਾਸੀਆਂ ਦੇ ਨਾਲ ਖੜ੍ਹੇ ਰਹਿਣ ਵਾਲੇ ਲੋਕਾਂ ਵਿੱਚੋਂ ਹਾਂ।

 ਮਾਣਯੋਗ ਸਪੀਕਰ ਸਾਹਿਬ ਜੀ,

ਇਸ ਸਦਨ ਵਿੱਚ ਗਰੀਬੀ ਘੱਟ ਕਰਨ ਦੇ ਵੀ ਬੜੇ-ਬੜੇ ਅੰਕੜੇ ਦਿੱਤੇ ਗਏ, ਲੇਕਿਨ ਇੱਕ ਬਾਤ ਭੁੱਲ ਗਏ। ਇਸ ਦੇਸ਼ ਦਾ ਗ਼ਰੀਬ ਇਤਨਾ ਵਿਸ਼ਵਾਸਘਾਤੀ ਨਹੀਂ ਹੈ।ਇਸ ਦੇਸ਼ ਦਾ ਗ਼ਰੀਬ ਇਤਨਾ ਵਿਸ਼ਵਾਸਘਾਤੀ ਨਹੀਂ ਹੈ ਕਿ ਕੋਈ ਸਰਕਾਰ ਉਸ ਦੀ ਭਲਾਈ ਦੇ ਕੰਮ ਕਰੇ ਅਤੇ ਉਹ ਫਿਰ ਉਸ ਨੂੰ ਹੀ ਸੱਤਾ ਤੋਂ ਬਾਹਰ ਕਰੇ।ਇਹ ਦੇਸ਼ ਦੇ ਗ਼ਰੀਬ ਦੇ ਸੁਭਾਅ ਵਿੱਚ ਨਹੀਂ ਹੈ। ਤੁਹਾਡੀ ਇਹ ਦੁਰਦਸ਼ਾ ਇਸ ਲਈ ਆਈ ਕਿਉਂਕਿ ਤੁਸੀਂ ਮੰਨ ਲਿਆ ਸੀ ਕਿ ਨਾਅਰੇ ਦੇ ਕੇ ਗ਼ਰੀਬਾਂ ਨੂੰ ਆਪਣੇ ਚੁੰਗਲ  ਵਿੱਚ ਫਸਾਈ ਰੱਖੋਗੇ, ਲੇਕਿਨ ਗ਼ਰੀਬ ਜਾਗ ਗਿਆ, ਗ਼ਰੀਬ ਤੁਹਾਨੂੰ ਜਾਣ ਗਿਆ। ਇਸ ਦੇਸ਼ ਦਾ ਗ਼ਰੀਬ ਇਤਨਾ ਜਾਗਰੂਕ ਹੈ ਕਿ ਤੁਹਾਨੂੰ 44 ਸੀਟਾਂ ’ਤੇ ਸਮੇਟ ਦਿੱਤਾ।44 ਸੀਟਾਂ ’ਤੇ ਆ ਕੇ ਰੋਕ ਦਿੱਤਾ।ਕਾਂਗਰਸ 1971 ਤੋਂ ਗ਼ਰੀਬੀ ਹਟਾਓ ਦੇ ਨਾਅਰੇ ’ਤੇ ਚੋਣ ਜਿੱਤ ਰਹੀ ਸੀ।40 ਸਾਲ ਬਾਅਦ ਗ਼ਰੀਬੀ ਤਾਂ ਹਟੀ ਨਹੀਂ, ਲੇਕਿਨ ਕਾਂਗਰਸ ਨੇ ਨਵੀਂ ਪਰਿਭਾਸ਼ਾ ਦੇ ਦਿੱਤੀ।

 ਮਾਣਯੋਗ ਸਪੀਕਰ ਸਾਹਿਬ ਜੀ,

ਦੇਸ਼ ਦੇ ਨੌਜਵਾਨਾਂ ਦੇ ਇਨ੍ਹਾਂ ਬਾਤਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਅਤੇ ਸਪੀਕਰ ਸਾਹਿਬ ਜੀ, ਤੁਸੀਂ ਦੇਖੋਗੇ ਕਿ ਇਹ ਡਿਸਟਰਬ ਤਦ ਕਰਦੇ ਹਨ, ਤੁਹਾਨੂੰ ਅੰਦਾਜ਼ ਆਉਂਦਾ ਹੈ ਸੱਟ ਬੜੀ ਗਹਿਰੀ ਹੋਣ ਵਾਲੀ ਹੈ। ਉਨ੍ਹਾਂ ਨੂੰ ਮਾਲੂਮ ਹੈ ਕਿ ਮੁਸੀਬਤ ਵਿੱਚ ਫਸੇ ਹਨ ਅੱਜ। ਅਤੇ ਕੁਝ ਲੋਕ ਬੋਲ ਕੇ ਭੱਜ ਜਾਂਦੇ ਹਨ ਅਤੇ ਝੱਲਣਾ ਇਨ੍ਹਾਂ ਵਿਚਾਰਿਆਂ ਨੂੰ ਪੈਂਦਾ ਹੈ।

 

 ਮਾਣਯੋਗ ਸਪੀਕਰ ਸਾਹਿਬ ਜੀ,

40 ਸਾਲ ਬਾਅਦ ਗ਼ਰੀਬੀ ਤਾਂ ਹਟੀ ਨਹੀਂ, ਲੇਕਿਨ ਗ਼ਰੀਬਾਂ ਨੇ ਕਾਂਗਰਸ ਨੂੰ ਹਟਾ ਦਿੱਤਾ।ਅਤੇ ਕਾਂਗਰਸ ਨੇ ਕੀ ਕੀਤਾ ..ਮਾਣਯੋਗ ਸਪੀਕਰ ਸਾਹਿਬ ਜੀ, ਕਾਂਗਰਸ ਨੇ ਗ਼ਰੀਬੀ ਦੀ ਪਰਿਭਾਸ਼ਾ ਬਦਲ ਦਿੱਤੀ।2013 ਵਿੱਚ ਇੱਕ ਹੀ ਝਟਕੇ ਵਿੱਚ ਉਨ੍ਹਾਂ ਨੇ ਕਾਗਜ਼ ’ਤੇ ਕਮਾਲ ਕਰਕੇ 17 ਕਰੋੜ ਗ਼ਰੀਬ ਲੋਕਾਂ ਨੂੰ ਅਮੀਰ ਬਣਾ ਦਿੱਤਾ।ਇਹ ਕਿਵੇਂ ਹੋਇਆ, ਇਸ ਦੀ ਸਚਾਈ ਦੇਸ਼ ਦੇ ਨੌਜਵਾਨਾਂ ਨੂੰ ਪਤਾ ਹੋਣੀ ਚਾਹੀਦੀ ਹੈ। ਮੈਂ ਤੁਹਾਨੂੰ ਉਦਾਹਰਣ ਦਿੰਦਾ ਹਾਂ – ਤੁਹਾਨੂੰ ਪਤਾ ਹੈ ਸਾਡੇ ਦੇਸ਼ ਵਿੱਚ ਪਹਿਲਾਂ ਰੇਲਵੇ ਵਿੱਚ ਫਸਟ ਕਲਾਸ, ਸੈਕੰਡ ਕਲਾਸ, ਥਰਡ ਕਲਾਸ, ਹੁੰਦਾ ਸੀ।ਜੋ ਫਸਟ ਕਲਾਸ ਹੁੰਦੀ ਸੀ,ਇੱਕ ਲਾਈਨ ਲਿਖੀ ਰਹਿੰਦੀ ਸੀ ਦਰਵਾਜ਼ੇ ਦੇ ਨੇੜੇ, ਸੈਕੰਡ ਕਲਾਸ ਵਿੱਚ ਦੋ ਲਾਈਨਾਂ ਲਿਖੀਆਂ ਰਹਿੰਦੀਆਂ ਸੀ, ਥਰਡ ਕਲਾਸ ਵਿੱਚ ਤਿੰਨ।ਇਨ੍ਹਾਂ ਨੂੰ ਲਗਿਆ ਕਿ ਇਹ ਥਰਡ ਕਲਾਸ ਵਾਲਾ ਮੈਸੇਜ ਠੀਕ ਨਹੀਂ ਹੈ ਤਾਂ ਇਨ੍ਹਾਂ ਨੇ ਇੱਕ ਲਾਈਨ ਕੱਢ ਦਿੱਤੀ।ਇਹ ਇਨ੍ਹਾਂ ਦੇ ਤਰੀਕੇ ਹਨ ਸਹੀ ਵਿੱਚ ਅਤੇ ਇਨ੍ਹਾਂ ਨੂੰ ਲਗਦਾ ਹੈ ਕਿ ਗ਼ਰੀਬੀ ਹਟ ਗਈ ਅਤੇ ਉਨ੍ਹਾਂ ਨੇ ਸਾਰੇ ਉਸ ਦੇ ਬੇਸਿਕ known ਬਦਲ ਕੇ ਕਹਿ ਦਿੱਤਾ 17 ਕਰੋੜ ਗ਼ਰੀਬ ਨਹੀਂ ਗਿਣੇ ਜਾਣਗੇ। ਇਸ ਪ੍ਰਕਾਰ ਨਾਲ ਅੰਕੜੇ ਬਦਲਣ ਦਾ ਕੰਮ ਉਹ ਕਰਦੇ ਰਹੇ ਹਨ।

 

 ਮਾਣਯੋਗ ਸਪੀਕਰ ਸਾਹਿਬ ਜੀ,

ਇੱਥੇ ਕੁਝ ਤਾਤਵਿਕ ਮੁੱਦਿਆਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਤਾਂ ਸਮਝਣ ਦੀ ਬਹੁਤ ਕੋਸ਼ਿਸ਼ ਕੀਤੀ।ਸ਼ਾਇਦ ਕੋਈ ਸਮਝ ਪਾਇਆ ਹੋਵੇ, ਐਸਾ ਤਾਂ ਕੋਈ ਮੈਨੂੰ ਹਾਲੇ ਕੋਈ ਮਿਲਿਆ ਨਹੀਂ ਹੈ।ਲੇਕਿਨ ਜੋ ਕੋਈ ਸਮਝ ਪਾਇਆ ਹੋਵੇ ਤਾਂ ਮੈਂ ਸਮਝਣ ਦੇ ਲਈ ਤਿਆਰ ਹਾਂ।ਅਜਿਹੀਆਂ ਅਜਿਹੀਆਂ ਕੁਝ ਬਾਤਾਂ speak out ਤਾਂ ।ਮਾਣਯੋਗ ਸਪੀਕਰ ਜੀ, ਸਦਨ ਵਿੱਚ ਰਾਸ਼ਟਰ ਨੂੰ ਲੈ ਕੇ ਬਾਤਾਂ ਹੋਈਆਂ ਹਨ।ਇਹ ਬਾਤਾਂ ਹੈਰਾਨ ਕਰਨ ਵਾਲੀਆਂ ਹਨ। ਮੈਂ ਮੇਰੀ ਬਾਤ ਰੱਖਣ ਤੋਂ ਪਹਿਲਾਂ ਇੱਕ ਬਾਤ ਦੁਹਰਾਉਣਾ ਚਾਹੁੰਦਾ ਹਾਂ।ਅਤੇ ਮੈਂ ਕੋਟ ਕਰ ਰਿਹਾ ਹਾਂ।

 “ਇਹ ਜਾਣਕਾਰੀ ਬੇਹੱਦ ਹੈਰਤ ਵਿੱਚ ਪਾਉਣ ਵਾਲੀ ਹੈ ਕਿ ਬੰਗਾਲੀ, ਮਰਾਠੀ, ਗੁਜਰਾਤੀ, ਤਮਿਲ,ਆਂਧਰ, ਉੜੀਆ, ਅਸਮੀ, ਕੰਨੜ, ਮਲਿਆਲੀ, ਸਿੰਧੀ, ਪੰਜਾਬੀ, ਪਠਾਨ, ਕਸ਼ਮੀਰੀ, ਰਾਜਪੂਤ ਅਤੇ ਹਿੰਦੁਸਤਾਨੀ ਭਾਸ਼ਾ-ਭਾਸ਼ੀ ਜਨਤਾ ਨਾਲ ਵਸੇ ਹੋਏ ਵਿਸ਼ਾਲ ਮੱਧ ਭਾਸ਼ਾ ਨੇ ਕਿਵੇਂ ਸੈਂਕੜੇ ਵਰ੍ਹਿਆਂ ਤੋਂ ਆਪਣੀ ਅਲੱਗ ਪਹਿਚਾਣ ਬਣਾਈ ਹੋਈ ਹੈ।ਇਸ ਦੇ ਬਾਵਜੂਦ,ਇਨ੍ਹਾਂ ਸਾਰਿਆਂ ਦੇ ਦੋਸ਼ ਕਮੋਬੇਸ਼ ਇੱਕੋ ਜਿਹੇ ਹਨ।ਇਸ ਦੀ ਜਾਣਕਾਰੀ ਪੁਰਾਣੀ ਪਰੰਪਰਾ ਅਤੇ ਪੁਰਾਲੇਖਾਂ ਵਿੱਚ ਮਿਲਦੀ ਹੈ। ਨਾਲ ਹੀ ਇਸ ਪੂਰੇ ਦੌਰਾਨ ਇਹ ਸਪਸ਼ਟ ਰੂਪ ਨਾਲ ਐਸੇ ਭਾਰਤੀ ਬਣੇ ਰਹੇ, ਜਿਨ੍ਹਾਂ ਦੀ ਰਾਸ਼ਟਰੀ ਵਿਰਾਸਤ ਇੱਕ ਹੀ ਸੀ ਅਤੇ ਉਨ੍ਹਾਂ ਦੀਆਂ ਨੈਤਿਕ ਅਤੇ ਮਾਨਸਿਕ ਵਿਸ਼ੇਸ਼ਤਾਵਾਂ ਵੀ ਸਮਾਨ ਸਨ।”

 ਮਾਣਯੋਗ ਸਪੀਕਰ ਸਾਹਿਬ ਜੀ,

ਅਸੀਂ ਭਾਰਤੀਆਂ ਦੀ ਇਸ ਵਿਸ਼ੇਸ਼ਤਾ ਨੂੰ ਦੱਸਦੇ ਹੋਏ ਇਸ ਕੁਟੇਸ਼ਨ ਵਿੱਚੋਂ ਦੋ ਸ਼ਬਦ ਗੌਰ ਕਰਨ ਵਾਲੇ ਹਨ – ‘ਰਾਸ਼ਟਰੀ ਵਿਰਾਸਤ’ ਅਤੇ ਇਹ ਕੋਟ ਪੰਡਿਤ ਨਹਿਰੂ ਜੀ ਦਾ ਹੈ।ਇਹ ਬਾਤ ਕਹੀ ਜੀ ਨਹਿਰੂ ਜੀ ਨੇ ਅਤੇ ਆਪਣੀ ਕਿਤਾਬ ‘ਭਾਰਤ ਕੀ ਖੋਜ’ ਵਿੱਚ ਹੈ।ਸਾਡੀ ਰਾਸ਼ਟਰੀ ਵਿਰਾਸਤ ਇੱਕ ਹੈ।ਸਾਡੀਆਂ ਨੈਤਿਕ ਅਤੇ ਮਾਨਸਿਕ ਵਿਸ਼ੇਸ਼ਤਾਵਾਂ ਇੱਕ ਹਨ, ਕੀ ਬਿਨਾ ਰਾਸ਼ਟਰ ਦੇ ਇਹ ਸੰਭਵ ਹੈ। ਇਸ ਸਦਨ ਦਾ ਇਹ ਕਹਿ ਕੇ ਵੀ ਅਪਮਾਨ ਕੀਤਾ ਗਿਆ ਕਿ ਸਾਡੇ ਸੰਵਿਧਾਨ ਵਿੱਚ ‘ਰਾਸ਼ਟਰ’ ਸ਼ਬਦ ਨਹੀਂ ਆਉਂਦਾ। ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਲਿਖਿਆ ‘ਰਾਸ਼ਟਰ’ ਪੜ੍ਹਨ ਵਿੱਚ ਨਾ ਆਵੇ, ਇਹ ਹੋ ਨਹੀਂ ਸਕਦਾ।ਕਾਂਗਰਸ ਇਹ ਅਪਮਾਨ ਕਿਉਂ ਕਰ ਰਹੀ ਹੈ ਮੈਂ ਇਸ ’ਤੇ ਵਿਸਤਾਰ ਨਾਲ ਆਪਣੀ ਬਾਤ ਰੱਖਾਂਗਾ।

 

 

 ਮਾਣਯੋਗ ਸਪੀਕਰ ਸਾਹਿਬ ਜੀ,

 ‘ਰਾਸ਼ਟਰ’ਕੋਈ ਸੱਤਾ ਜਾਂ ਸਰਕਾਰ ਦੀ ਵਿਵਸਥਾ ਨਹੀਂ ਹੈ।ਮਾਣਯੋਗ ਸਪੀਕਰ ਸਾਹਿਬ ਜੀ, ਸਾਡੇ ਲਈ ‘ਰਾਸ਼ਟਰ’ ਇੱਕ ਜੀਵਿਤ ਆਤਮਾ ਹੈ। ਅਤੇ ਇਸ ਨਾਲ ਹਜ਼ਾਰਾਂ ਸਾਲਾਂ ਤੋਂ ਦੇਸ਼ਵਾਸੀ ਜੁੜੇ ਹੋਏ ਹਨ ਅਤੇ ਜੂਝਦੇ ਰਹੇ ਹਨ।ਸਾਡੇ ਇੱਥੇ ਵਿਸ਼ਣੂ ਪੁਰਾਣ ਵਿੱਚ ਕਿਹਾ ਗਿਆ ਹੈ, ਇਹ ਕਿਸੇ ਪਾਰਟੀ ਵਾਲੇ ਨੇ ਨਹੀਂ ਲਿਖਿਆ ਹੈ - ਵਿਸ਼ਣੂ ਪੁਰਾਣ ਵਿੱਚ ਕਿਹਾ ਗਿਆ ਹੈ।

ਉੱਤਰਮ ਯਸ਼ ਸਮੁਦਕਸ਼ਯ ਹਿਮਾਵਰੇ ਚਰੂ ਦਰਸ਼ਿਣਮ

ਵਰਸ਼ਤਤ ਭਾਰਤਮ ਨਾਮ ਭਾਰਤ ਯਤ੍ਰ ਸੰਤਿਤ

(उत्‍तरम यश समुदक्षय हिमावरे चरु दक्षिणम

वर्षतत भारतम नाम भारत यत्र संतित)

 

ਯਾਨੀ ਸਮੁੰਦਰ ਦੇ ਉੱਤਰ ਵਿੱਚ ਅਤੇ ਹਿਮਾਲਿਆ ਦੇ ਦੱਖਣ ਵਿੱਚ ਜੋ ਦੇਸ਼ ਹੈ ਉਸ ਨੂੰ ਭਾਰਤ ਕਹਿੰਦੇ ਹਨ ਅਤੇ ਉਸ ਦੀਆਂ ਸੰਤਾਨਾਂ ਨੂੰ ਭਾਰਤੀ ਕਹਿੰਦੇ ਹਨ।ਵਿਸ਼ਣੂ ਪੁਰਾਣ ਦਾ ਇਹ ਸਲੋਕ ਅਗਰ ਕਾਂਗਰਸ ਦੇ ਲੋਕਾਂ ਨੂੰ ਸਵੀਕਾਰ ਨਹੀਂ ਹੈ ਤਾਂ ਮੈਂ ਇੱਕ ਹੋਰ ਕੋਟ ਇਸਤੇਮਾਲ ਕਰਾਂਗਾ।ਕਿਉਂਕਿ ਕੁਝ ਚੀਜ਼ਾਂ ਤੋਂ ਤੁਹਾਨੂੰ ਐਲਰਜੀ ਹੋ ਸਕਦੀ ਹੈ।ਮੈਂ ਕੋਟ ਕਹਿ ਰਿਹਾ ਹਾਂ –“ਇੱਕ ਖਿਲ(ਪਲ) ਆਉਂਦਾ ਹੈ ਜਦੋਂ ਇਤਿਹਾਸ ਵਿੱਚ ਵਿਰਲ ਹੀ ਆਉਂਦਾ ਹੈ। ਜਦੋਂ ਅਸੀਂ ਪੁਰਾਣੇ ਤੋਂ ਬਾਹਰ ਨਿਕਲ ਕੇ ਨਵੇਂ ਯੁਗ ਵਿੱਚ ਕਦਮ ਰੱਖਦੇ ਹਾਂ।ਜਦੋਂ ਇੱਕ ਯੁਗ ਸਮਾਪਤ ਹੋ ਜਾਂਦਾ ਹੈ, ਜਦੋ ਇੱਕ ਦੇਸ਼ ਦੀ ਲੰਬੇ ਸਮੇਂ ਤੋਂ ਦਬੀ ਹੋਈ ਆਤਮਾ ਮੁਕਤ ਹੁੰਦੀ ਹੈ।”ਇਹ ਵੀ ਨਹਿਰੂ ਜੀ ਦੇ ਹੀ ਬੋਲ ਹਨ।ਆਖਰ ਕਿਸ ਨੇਸ਼ਨ ਦੀ ਬਾਤ ਨਹਿਰੂ ਜੀ ਕਰ ਰਹੇ ਸਨ ਜੀ।ਇਹ ਨਹਿਰੂ ਜੀ ਕਹਿ ਰਹੇ ਹਨ।

 ਮਾਣਯੋਗ ਸਪੀਕਰ ਸਾਹਿਬ ਜੀ,

ਇੱਥੇ ਤਮਿਲ ਸੈਂਟੀਮੈਂਟ ਨੂੰ ਅੱਗ ਲਗਾਉਣ ਦੀ ਭਾਰੀ ਕੋਸ਼ਿਸ਼ ਕੀਤੀ ਗਈ।ਰਾਜਨੀਤੀ ਦੇ ਲਈ ਕਾਂਗਰਸ ਦੀ ਜੋ ਪਰੰਪਰਾ ਅੰਗਰੇਜ਼ਾਂ ਦੀ ਵਿਰਾਸਤ ਵਿੱਚ ਆਈ ਦਿਖਦੀ ਹੈ,‘ਤੋੜੋ ਤੇ ਰਾਜ ਕਰੋ, ਵੰਡੋ(ਪਾੜੋ) ਅਤੇ ਰਾਜ ਕਰੋ’।ਲੇਕਿਨ ਮੈਂ ਅੱਜ ਤਮਿਲ ਭਾਸ਼ਾ ਦੇ ਮਹਾਕਵੀ, ਮਾਣਯੋਗ ਸਪੀਕਰ ਸਾਹਿਬ ਜੀ, ਤਮਿਲ ਭਾਸ਼ਾ ਦੇ ਮਹਾਕਵੀ ਅਤੇ ਸੁਤੰਤਰਤਾ ਸੈਨਾਨੀ ਆਦਰਯੋਗ ਸੁਬਰ੍ਹਮਣਯਮ ਭਾਰਤੀ ਨੇ ਜੋ ਲਿਖਿਆ ਸੀ, ਮੈਂ ਇੱਥੇ ਦਹੁਰਾਉਣਾ ਚਾਹੁੰਦਾ ਹਾਂ - ਤਮਿਲ ਭਾਸ਼ੀ ਲੋਕ ਮੈਨੂੰ ਖਿਮਾ ਕਰਨ ਜੇ ਮੇਰੇ ਉਚਾਰਣ ਵਿੱਚ ਕੋਈ ਗਲਤੀ ਹੋਵੇ ਤਾਂ।ਲੇਕਿਨ ਮੇਰਾ ਆਦਰ ਅਤੇ ਮੇਰੀ ਭਾਵਨਾ ਵਿੱਚ ਕੋਈ ਕਮੀ ਨਹੀਂ ਹੈ।ਸੁਬਰ੍ਹਮਣਯਮ ਜੀ ਨੇ ਕਿਹਾ ਸੀ -

ਮਨੁਮ ਇਮਯੇ ਮਲੇ ਏਂਗਲ ਮਲੇ,ਪਨਰੂਮ ਉਪਨਿਕ ਨਲੇਂਗਲ ਦੁਲੇ

ਪਾਰਮਿਸੇ ਏਦੋਰੂ ਨੁਲ਼ਈਦਹੂ ਪੋਲੇ, ਪੋਨੇਰੋ ਭਾਰਤ ਨਾਡੇਂਗਨ ਨਾੜੇ

ਪੋਡਰੂਓਮ ਇਤੇ ਇੱਮਕਿਲੇੜੇ

(मनुम इमये मले एंगल मले, पनरुम उपनिक नुलेंगल दुले

पारमिसे एदोरू नुलइदहू पोले, पोनेरो भारत नाडेंगन नाड़े

पोडरूओम इते इम्‍मकिलेड़े(

 

ਇਸਦਾ ਭਾਵ ਅਰਥ ਹੈ ਜੋ ਉਪਲਬਧ ਹੈ, ਉਹ ਇਸ ਤਰ੍ਹਾਂ ਦਾ ਹੈ– ਸੁਬਰ੍ਹਮਣਯਮ ਭਾਰਤੀ ਜੀ ਕਹਿੰਦੇ ਹਨ - ਜੋ ਉਨ੍ਹਾਂ ਨੇ ਤਮਿਲ ਭਾਸ਼ਾ ਵਿੱਚ ਕਿਹਾ ਹੈ, ਉਸ ਦਾ ਮੈਂ ਅਨੁਵਾਦ, ਜੋ ਭਾਵ ਮੈਨੂੰ ਉਪਲਬਧ ਹੋਇਆ ਹੈ– ਮੈਂ ਕਹਿ ਕਿਹਾ ਹਾਂ ਸਨਮਾਨਿਤ ਜੋ ਸਕਲ ਵਿਸ਼ਵ ਵਿੱਚ, ਮਹਿਮਾ ਜਿਨ੍ਹਾਂ ਦੀ ਬਹੁਤ ਰਹੀ ਹੈ।ਅਮਰ ਗ੍ਰੰਥ ਉਹ ਸਭ ਸਾਡੇ, ਉਪਨਿਸ਼ਦਾ ਦਾ ਦੇਸ਼ ਇਹੀ ਹੈ।ਸੁਬਰ੍ਹਮਣਯਮ ਭਾਰਤੀ ਕਹਿ ਰਹੇ ਹਨ - ਗਾਵਾਂਗੇ ਅਸੀਂ ਯਸ਼ ਅਸੀਂ ਸਾਰੇ ਇਸਦਾ, ਇਹ ਹੈ ਸਵਰਣਿਮ(ਸੁਨਹਿਰੀ) ਦੇਸ਼ ਸਾਡਾ, ਅੱਗੇ ਕੌਣ ਜਗਤ ਵਿੱਚ ਸਾਥੋਂ, ਇਹ ਹੈ ਭਾਰਤ ਦੇਸ਼ ਸਾਡਾ। ਸੁਬਰ੍ਹਮਣਯਮ ਭਾਰਤੀ ਜੀ ਦੀ ਕਵਿਤਾ ਦਾ ਭਾਵ ਹੈ।ਇਹ ਉਹ ਉਸਤਤ ਹੈ ਅਤੇ ਮੈਂ ਅੱਜ ਤਮਿਲ ਦੇ ਸਭ ਨਾਗਰਿਕਾਂ ਨੂੰ ਸੈਲਿਊਟ ਕਰਨਾ ਚਾਹਾਂਗਾ।

ਜਦੋਂ ਸਾਡੇ ਸੀਡੀਐੱਸ ਰਾਵਤ ਦੱਖਣ ਵਿੱਚ ਹੈਲੀਕੌਪਟਰ ਦੀ ਦੁਰਘਟਨਾ ਵਿੱਚ ਉਨ੍ਹਾਂ ਦਾ ਦੇਹਾਂਤ ਹੋਇਆ ਅਤੇ ਜਦੋਂ ਉਨ੍ਹਾਂ ਦੀ ਬਾਡੀ ਤਮਿਲਨਾਡੂ ਵਿੱਚ ਹਵਾਈ ਅੱਡੇ ਦੀ ਤਰਫ਼ ਲੈ ਜਾਣ ਦੇ ਲਈ ਰਸਤੇ ਵਿੱਚੋਂ ਗੁਜ਼ਰ ਰਿਹਾ ਸੀ, ਮੇਰੇ ਤਮਿਲ ਭਾਈ, ਮੇਰੀਆਂ ਤਮਿਲ ਭੈਣਾਂ ਲੱਖਾਂ ਦੀ ਸੰਖਿਆ ਵਿੱਚ ਘੰਟਿਆਂ ਤੱਕ ਕਤਾਰ ਵਿੱਚ ਖੜ੍ਹੀਆਂ ਰਹੀਆਂ ਸਨ ਰੋਡ ’ਤੇ।ਸੰਦੇਸ਼ ਵਿੱਚ ਇੰਤਜ਼ਾਰ ਕਰਦੇ ਖੜ੍ਹੀਆਂ ਰਹੀਆਂ ਸਨ ਅਤੇ ਜਦੋਂ ਸੀਡੀਐੱਸ ਰਾਵਤ ਦੀ ਬਾਡੀ ਉੱਥੋਂ ਨਿਕਲ ਰਹੀ ਸੀ ਤਦ ਹਰ ਤਮਿਲ ਵਾਸੀ ਮਾਣ ਦੇ ਨਾਲ ਉੱਲੇਕਿਨ ਹੱਥ ਕਰਕੇ ਅੱਖ ਵਿੱਚ ਹੰਝੂਆਂ ਦੇ ਨਾਲ ਕਹਿ ਰਿਹਾ ਸੀ–ਵੀਰ ਮਣੱਕਮ, ਵੀਰ ਮਣੱਕਮ। ਇਹ ਮੇਰਾ ਦੇਸ਼ ਹੈ।ਲੇਕਿਨ ਕਾਂਗਰਸ ਨੂੰ ਹਮੇਸ਼ਾ ਤੋਂ ਇਨ੍ਹਾਂ ਬਾਤਾਂ ਤੋਂ ਨਫ਼ਰਤ ਰਹੀ ਹੈ।ਵਿਭਾਜਨਕਾਰੀ ਮਾਨਸਿਕਤਾ ਉਨ੍ਹਾਂ ਦੇ ਡੀਐੱਨਏ ਵਿੱਚ ਘੁਸ ਗਈ ਹੈ।ਅੰਗ੍ਰੇਜ਼ ਚਲੇ ਗਏ ਲੇਕਿਨ ‘ਵੰਡੋ (ਪਾੜੋ) ਤੇ ਰਾਜ ਕਰੋ’ ਦੀ ਇਹ ਨੀਤੀ ਕਾਂਗਰਸ ਨੇ ਆਪਣਾ ਚਰਿੱਤਰ ਬਣਾ ਲਿਆ ਹੈ।ਅਤੇ ਇਸ ਲਈ ਹੀ ਕਾਂਗਰਸ ਟੁਕੜੇ-ਟੁਕੜੇ ਗੈਂਗ ਦੀ ਲੀਡਰ ਬਣ ਗਈ ਹੈ।

ਮਾਣਯੋਗ ਸਪੀਕਰ ਸਾਹਿਬ ਜੀ,

ਜੋ ਲੋਕਤੰਤਰ ਦੀ ਪ੍ਰਕਿਰਿਆ ਨਾਲ ਸਾਨੂੰ ਰੋਕ ਨਹੀਂ ਪਾ ਰਹੇ ਹਨ ਉਹ ਇੱਥੇ ਅਨੁਸ਼ਾਸਨਹੀਣਤਾ ਕਰਕੇ ਸਾਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ, ਲੇਕਿਨ ਇਸ ਵਿੱਚ ਵੀ ਵਿਫਲਤਾ ਮਿਲੇਗੀ।

ਮਾਣਯੋਗ ਸਪੀਕਰ ਸਾਹਿਬ ਜੀ,

ਕਾਂਗਰਸ ਪਾਰਟੀ ਦੀ ਸੱਤਾ ਵਿੱਚ ਆਉਣ ਦੀ ਇੱਛਾ ਖ਼ਤਮ ਹੋ ਚੁੱਕੀ ਹੈ। ਲੇਕਿਨ ਜਦੋਂ ਕੁਝ ਮਿਲਣ ਵਾਲਾ ਨਹੀਂ ਹੈ ਤਾਂ ਘੱਟ ਤੋਂ ਘੱਟ ਵਿਗਾੜ ਤਾਂ ਦਿਉ, ਇਸ ਫਿਲੌਸਫੀ ਪਾਰ ਅੱਜ ਨਿਰਾਸ਼ਾਵਾਦੀ ਹੈ। ਲੇਕਿਨ ਉਸ ਲੋਭ ਵਿੱਚ ਬਰਬਾਦ ਕਰ-ਕਰਕੇ ਛੱਡਾਂਗੇ, ਇਸ ਮੋਹ ਵਿੱਚ ਦੇਸ਼ ਵਿੱਚ ਉਹ ਬੀਜ ਬੋ ਰਹੇ ਹਨ ਜੋ ਅਲਗਾਵ ਦੀਆਂ ਜੜਾਂ ਨੂੰ ਮਜ਼ਬੂਤ ਕਰਨ ਵਾਲੇ ਹਨ। ਸਦਨ ਵਿੱਚ ਅਜਿਹੀਆਂ ਬਾਤਾਂ ਹੋਈਆਂ ਕਿ ਜਿਸ ਵਿੱਚ ਦੇਸ਼ ਦੇ ਕੁਝ ਲੋਕਾਂ ਨੂੰ ਉਕਸਾਉਣ ਦਾ ਭਰਪੂਰ ਪ੍ਰਯਾਸ ਕੀਤਾ ਗਿਆ। ਅਗਰ ਪਿਛਲੇ ਸੱਤ ਸਾਲ ਤੋਂ ਕਾਂਗਰਸ ਦੇ ਹਰ ਕਾਰਨਾਮੇ, ਹਰ ਗਤੀਵਿਧੀ, ਉਸ ਨੂੰ ਬਰੀਕੀ ਨਾਲ ਦੇਖਾਂਗੇ ਤਾਂ ਹਰ ਚੀਜ਼ ਨੂੰ ਅਗਰ ਧਾਗੇ ਵਿੱਚ ਬੰਨ੍ਹ ਕੇ ਦੇਖਾਂਗੇ ਤਾਂ ਇਨ੍ਹਾਂ ਦਾ ਗੇਮ ਪਲਾਨ ਕੀ ਹੈ ਉਹ ਬਿਲਕੁਲ ਸਮਝ ਵਿੱਚ ਆਉਂਦਾ ਹੈ ਅਤੇ ਉਹ ਹੀ ਮੈਂ ਅੱਜ ਇਨ੍ਹਾਂ ਦਾ ਖੁੱਲ੍ਹਾ ਕਰ ਰਿਹਾ ਹਾਂ।

 ਮਾਣਯੋਗ ਸਪੀਕਰ ਸਾਹਿਬ ਜੀ,

ਤੁਹਾਡਾ ਗੇਮ ਪਲਾਨ ਕੋਈ ਵੀ ਹੋਵੇ, ਮਾਣਯੋਗ ਸਪੀਕਰ ਜੀ, ਅਜਿਹੇ ਬਹੁਤ ਲੋਕ ਆਏ ਅਤੇ ਚਲੇ ਗਏ। ਲੱਖਾਂ ਕੋਸ਼ਿਸ਼ਾਂ ਕੀਤੀਆਂ ਗਈਆਂ, ਆਪਣੇ ਸੁਆਰਥਵਸ਼ ਕੀਤੀਆਂ ਗਈਆਂ ਲੇਕਿਨ ਇਹ ਦੇਸ਼ ਅਜਰ-ਅਮਰ ਹੈ, ਇਸ ਦੇਸ਼ ਨੂੰ ਕੁਝ ਨਹੀਂ ਹੋ ਸਕਦਾ। ਆਉਣ ਵਾਲਿਆਂ ਨੂੰ, ਇਸ ਪ੍ਰਕਾਰ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਹਮੇਸ਼ਾ ਕੁਝ ਨਾ ਕੁਝ ਗਵਾਉਣਾ ਪਿਆ ਹੈ। ਇਹ ਦੇਸ਼ ਏਕ ਥਾ, ਸ਼੍ਰੇਸ਼ਠ ਥਾ, ਇਹ ਦੇਸ਼ ਏਕ ਹੈ, ਇਹ ਦੇਸ਼ ਸ਼੍ਰੇਸ਼ਠ ਰਹੇਗਾ, ਇਸੇ ਵਿਸ਼ਵਾਸ ਦੇ ਨਾਲ ਅਸੀਂ ਅੱਗੇ ਵਧ ਰਹੇ ਹਾਂ।

 ਮਾਣਯੋਗ ਸਪੀਕਰ ਸਾਹਿਬ ਜੀ,

ਇੱਥੇ ਕਰਤੱਵਾਂ ਦੀ ਬਾਤ ਕਰਨ ‘ਤੇ ਵੀ ਇਤਰਾਜ ਜਤਾਇਆ ਗਿਆ ਹੈ। ਉਸ ਨਾਲ ਵੀ ਕੁਝ ਲੋਕਾਂ ਨੂੰ ਪੀੜਾ ਹੋਈ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਕਰਤੱਵ ਦੀ ਬਾਤ ਕਿਉਂ ਕਰਦਾ ਹੈ। ਕਰਤੱਵ ਦੀ ਚਰਚਾ ਹੋ ਰਹੀ ਹੈ। ਕਿਸੇ ਬਾਤ ਨੂੰ ਸਮਝ ਦੇ ਭਾਵ ਨਾਲ ਜਾਂ ਬਦ-ਇਰਾਦੇ ਨਾਲ, ਵਿਕ੍ਰਿਤੀ ਨਾਲ ਘੜ ਦੇਣਾ, ਵਿਵਾਦ ਖੜ੍ਹਾ ਕਰ ਦੇਣਾ ਤਾਕਿ ਖੁਦ limelight ਵਿੱਚ ਰਹੀਏ। ਮੈਂ ਹੈਰਾਨ ਹਾਂ ਅਚਾਨਕ ਕਾਂਗਰਸ ਨੂੰ ਹੁਣ ਕਰਤੱਵ ਦੀ ਬਾਤ ਚੁਭਣ ਲਗੀ ਹੈ।

 ਮਾਣਯੋਗ ਸਪੀਕਰ ਸਾਹਿਬ ਜੀ,

ਤੁਸੀਂ ਲੋਕ ਕਹਿੰਦੇ ਰਹਿੰਦੇ ਹੋ ਕਿ ਮੋਦੀ ਜੀ, ਨਹਿਰੂ ਜੀ ਦਾ ਨਾਮ ਨਹੀਂ ਲੈਂਦੇ, ਤਾਂ ਅੱਜ ਮੈਂ ਤੁਹਾਡੀ ਮੁਰਾਦ ਬਰਾਬਰ ਪੂਰੀ ਕਰ ਰਿਹਾ ਹਾਂ, ਤੁਹਾਡੀ ਪਿਆਸ ਬੁਝਾ ਰਿਹਾ ਹਾਂ। ਦੇਖੋ ਕਰਤੱਵਾਂ ਦੇ ਸਬੰਧ ਵਿੱਚ ਨਹਿਰੂ ਜੀ ਨੇ ਕੀ ਕਿਹਾ ਸੀ, ਜਰਾ ਮੈਂ ਅੱਜ ਕੋਟ ਸੁਣਾਉਂਦਾ ਹਾਂ-

 ਮਾਣਯੋਗ ਸਪੀਕਰ ਸਾਹਿਬ ਜੀ,

ਪੰਡਿਤ ਨਹਿਰੂ ਜੀ, ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ- ਉਨ੍ਹਾਂ ਨੇ ਕੀ ਕਿਹਾ ਸੀ, “ਮੈਂ ਤੁਹਾਨੂੰ ਫਿਰ ਕਹਿੰਦਾ ਹਾਂ ਕਿ ਆਜ਼ਾਦ ਹਿੰਦੁਸਤਾਨ ਹੈ। ਆਜ਼ਾਦ  ਹਿੰਦੁਸਤਾਨ ਦੀ ਸਾਲਗਿਰਹ ਅਸੀਂ ਮਨਾਉਂਦੇ ਹਾਂ ਲੇਕਿਨ ਆਜ਼ਾਦੀ ਦੇ ਨਾਲ ਜ਼ਿੰਮੇਦਾਰੀ ਹੁੰਦੀ ਹੈ ਅਤੇ ਕਰਤੱਵ ਨੂੰ ਹੀ ਦੂਸਰੇ ਸ਼ਬਦਾਂ ਵਿੱਚ ਜ਼ਿੰਮੇਦਾਰੀ ਕਹਿੰਦੇ ਹਨ।” ਇਸ ਲਈ ਸਮਝਣਾ ਹੋਵੇ ਤਾਂ ਮੈਂ ਸਮਝਾ ਦੇਵਾਂ। ਕਰਤੱਵਾਂ ਨੂੰ ਦੂਸਰੇ ਸ਼ਬਦਾਂ ਵਿੱਚ ਜ਼ਿੰਮੇਦਾਰੀ ਕਹਿੰਦੇ ਹਾਂ। ਹੁਣ ਇਹ ਪੰਡਿਤ ਨਹਿਰੂ ਦਾ ਕੋਟ ਹੈ- “ਮੈਂ ਤੁਹਾਨੂੰ ਫਿਰ ਕਹਿੰਦਾ ਹਾਂ ਕਿ ਆਜ਼ਾਦ ਹਿੰਦੁਸਤਾਨ ਹੈ। ਆਜ਼ਾਦ ਹਿੰਦੁਸਤਾਨ ਦੀ ਸਾਲਗਿਰਹ ਅਸੀਂ ਮਨਾਉਂਦੇ ਹਾਂ ਲੇਕਿਨ ਆਜ਼ਾਦੀ ਦੇ ਨਾਲ ਜ਼ਿੰਮੇਦਾਰੀ ਹੁੰਦੀ ਹੈ। ਜ਼ਿੰਮੇਦਾਰੀ, ਕਰਤੱਵ ਖਾਲੀ ਹਕੂਮਤ ਦੀ ਨਹੀਂ, ਜ਼ਿੰਮੇਦਾਰੀ ਦਾ ਹਰ ਇੱਕ ਆਜ਼ਾਦ ਸ਼ਖ਼ਸ ਦੀ ਹੁੰਦੀ ਹੈ ਅਤੇ ਅਗਰ ਆਪ ਉਸ ਜ਼ਿੰਮੇਦਾਰੀ ਨੂੰ ਮਹਿਸੂਸ ਨਹੀਂ ਕਰਦੇ, ਅਗਰ ਆਪ ਸਮਝਦੇ ਨਹੀਂ ਤਦ ਪੂਰੇ ਤੌਰ ‘ਤੇ ਆਪ ਆਜ਼ਾਦੀ ਦੇ ਮਾਅਨੇ ਨਹੀਂ ਸਮਝੇ ਅਤੇ ਆਪ ਆਜ਼ਾਦੀ ਨੂੰ ਪੂਰੇ ਤੌਰ ‘ਤੇ ਬਚਾ ਨਹੀਂ ਸਕਦੇ ਹੋ।” ਇਹ ਕਰਤੱਵ ਦੇ ਲਈ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਜੀ ਨੇ ਕਿਹਾ ਸੀ ਲੇਕਿਨ ਤੁਸੀਂ ਉਸ ਨੂੰ ਵੀ ਭੁੱਲ ਗਏ।

 ਮਾਣਯੋਗ ਸਪੀਕਰ ਸਾਹਿਬ ਜੀ,

ਮੈਂ ਸਦਨ ਦਾ ਜ਼ਿਆਦਾ ਸਮਾਂ ਲੈਣਾ ਨਹੀਂ ਚਾਹੁੰਦਾ ਹਾਂ ਅਤੇ ਉਹ ਵੀ ਥੱਕ ਗਏ ਹਨ। ਮਾਣਯੋਗ ਸਪੀਕਰ ਜੀ, ਸਾਡੇ ਇੱਥੇ ਕਿਹਾ ਗਿਆ ਹੈ-

ਕਸ਼ਣਸ਼: ਕਣਸ਼: ਸ਼ਚੈਵ ਵਿਦ੍ਯਾਮਰਥੰ ਚ ਸਾਧਯੇਤ੍ I

ਕ੍ਸ਼ਣੇ ਨਸ਼ਟੇ ਕੁਤੋ ਵਿਦਯਾ ਕਣੇ ਨਸ਼ਟੇ ਕੁਤੋ ਧਨਮ੍ ।।

(क्षणशः कणश: श्चैव विद्यामर्थं च साधयेत्।

क्षणे नष्टे कुतो विद्या कणे नष्टे कुतो धनम्।।)

 ਅਰਥਾਤ ਵਿਦਿਆ ਗਿਆਨ ਦੇ ਲਈ ਇੱਕ-ਇੱਕ ਪਲ ਮਹੱਤਵਪੂਰਨ ਹੁੰਦਾ ਹੈ। ਸੰਪੱਤੀ ਸੰਸਾਧਨਾਂ ਦੇ ਲਈ ਇੱਕ-ਇੱਕ ਕਣ ਜ਼ਰੂਰੀ ਹੁੰਦਾ ਹੈ। ਇੱਕ-ਇੱਕ ਖਿਣ (ਪਲ) ਬਰਬਾਦ ਕਰਕੇ ਗਿਆਨ ਹਾਸਲ ਨਹੀਂ ਕੀਤਾ ਜਾ ਸਕਦਾ ਅਤੇ ਇੱਕ-ਇੱਕ ਕਣ ਬਰਬਾਦ ਕੀਤਾ ਗਿਆ, ਛੋਟੇ-ਛੋਟੇ ਸੰਸਾਧਨਾਂ ਦਾ ਸਮੁਚਿਤ ਪ੍ਰਯੋਗ ਨਹੀਂ ਕੀਤਾ ਗਿਆ ਤਾਂ ਸੰਸਾਧਨ ਵਿਅਰਥ ਹੋ ਜਾਂਦੇ ਹਨ। ਮੈਂ ਕਾਂਗਰਸ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਕਹਾਂਗਾ ਤੁਸੀਂ ਇਹ ਮੰਥਨ ਜ਼ਰੂਰ ਕਰੋ ਕਿ ਕਿਤੇ ਤੁਸੀਂ ਇਤਿਹਾਸ ਦੇ ਇਸ ਮਹੱਤਵਪੂਰਨ ਖਿਣ (ਪਲ) ਨੂੰ ਨਸ਼ਟ ਤਾਂ ਨਹੀਂ ਕਰ ਰਹੇ ਹਨ। ਮੈਨੂੰ ਸੁਣਾਉਣ ਦੇ ਲਈ, ਮੇਰੀ ਆਲੋਚਨਾ ਕਰਨ ਦੇ ਲਈ, ਮੇਰੇ ਦਲ ਨੂੰ ਕੋਸਣ ਦੇ ਲਈ ਬਹੁਤ ਕੁਝ ਹੈ, ਕਰ ਸਕਦੇ ਹੋ ਤੁਸੀਂ। ਅਤੇ ਅੱਗੇ ਵੀ ਕਰਦੇ ਰਹਿਓ, ਮੌਕਿਆਂ ਦੀ ਕਮੀ ਨਹੀਂ ਹੈ। ਲੇਕਿਨ ਆਜ਼ਾਦੀ ਦੇ ਅੰਮ੍ਰਿਤਕਾਲ ਦਾ ਇਹ ਸਮਾਂ, 75 ਵਰ੍ਹਿਆਂ ਦਾ ਇਹ ਸਮਾਂ ਭਾਰਤ ਦੀ ਵਿਕਾਸ ਯਾਤਰਾ ਵਿੱਚ ਸਕਾਰਾਤਮਕ ਯੋਗਦਾਨ ਦਾ ਸਮਾਂ ਹੈ।

 ਮੈਂ ਵਿਰੋਧੀ ਧਿਰ ਨੂੰ ਅਤੇ ਇੱਥੇ ਬੈਠੇ ਹੋਏ ਸਾਰੇ ਸਾਥੀਆਂ ਨੂੰ ਅਤੇ ਸਦਨ ਦੇ ਮਾਧਿਅਮ ਨਾਲ ਦੇਸ਼ਵਾਸੀਆਂ ਨੂੰ ਵੀ ਆਜ਼ਾਦੀ ਕੇ ਇਸ ਅੰਮ੍ਰਿਤ ਮਹੋਤਸਵ ਦੇ ਇਸ ਪੁਰਬ ‘ਤੇ ਤਾਕੀਦ ਕਰਦਾ ਹੈ, ਨਿਵੇਦਨ ਕਰਦਾ ਹਾਂ, ਉਮੀਦ ਕਰਦਾ ਹਾਂ ਕਿ ਆਓ ਇਸ ਆਜ਼ਾਦੀ ਦੇ ਇਸ ਅੰਮ੍ਰਿਤ ਮਹੋਤਸਵ ਨੂੰ ਅਸੀਂ ਨਵੇਂ ਸੰਕਲਪਾਂ ਦੇ ਨਾਲ ਆਤਮਨਿਰਭਰ ਭਾਰਤ ਦੇ ਸੰਕਲਪ ਦੇ ਨਾਲ ਇਕਜੁੱਟ ਹੋ ਕੇ ਅਸੀਂ ਲਗ ਜਾਈਏ। ਕੋਸ਼ਿਸ਼ ਕਰੀਏ ਪਿਛਲੇ 75 ਸਾਲ ਵਿੱਚ ਜਿੱਥੇ-ਜਿੱਥੇ ਅਸੀਂ ਕਮ ਪਏ ਹਾਂ, ਉਸ ਨੂੰ ਪੂਰਾ ਕਰੀਏ ਅਤੇ ਆਉਣ ਵਾਲੇ 2047 ਦੇ ਸ਼ਤਾਬਦੀ ਵਰ੍ਹੇ ਬਣਾਉਣ ਤੋਂ ਪਹਿਲਾਂ ਦੇਸ਼ ਨੂੰ ਕਿਹੋ ਜਾ ਬਣਾਉਣਾ ਹੈ, ਉਸ ਦਾ ਸੰਕਲਪ ਲੈ ਕੇ ਅੱਗੇ ਵਧੀਏ। ਦੇਸ਼ ਦੇ ਵਿਕਾਸ ਦੇ ਲਈ ਮਿਲ ਕੇ ਕੰਮ ਕਰਨਾ ਹੈ। ਰਾਜਨੀਤੀ ਆਪਣੀ ਜਗ੍ਹਾ ‘ਤੇ ਹੈ, ਅਸੀਂ ਦਲਗਤ ਭਾਵਨਾਵਾਂ ਤੋਂ ਉੱਲੇਕਿਨ ਉਠ ਕੇ ਦੇਸ਼ ਦੀਆਂ ਭਾਵਨਾਵਾਂ ਨੂੰ ਲੈ ਕੇ ਜੀਵੀਏ। ਚੋਣ ਦੇ ਮੈਦਾਨ ਵਿੱਚ ਜੋ ਕੁਝ ਕਰਨਾ ਹੈ, ਕਰਦੇ ਰਹੀਏ ਲੇਕਿਨ ਅਸੀਂ ਦੇਸ਼ਹਿਤ ਵਿੱਚ ਅੱਗੇ ਆਈਏ। ਅਜਿਹੀ ਉਮੀਦ ਰੱਖਦਾ ਹਾਂ। ਆਜ਼ਾਦੀ ਦੇ ਸੌ ਵਰ੍ਹੇ ਜਦੋਂ ਹੋਣਗੇ, ਇਸੇ ਤਰ੍ਹਾਂ ਹੀ ਸਦਨ ਵਿੱਚ ਜੋ ਲੋਕ ਬੈਠੇ ਹੋਣਗੇ, ਤਾਂ ਜ਼ਰੂਰ ਚਰਚਾ ਕਰਨਗੇ ਕਿ ਅਜਿਹੀ ਮਜ਼ਬੂਤ ਨੀਂਹ ‘ਤੇ ਅਜਿਹੀ ਪ੍ਰਗਤੀ ‘ਤੇ ਪਹੁੰਚੇ ਹੋਈ ਸੌ ਸਾਲ ਦੀ ਉਸ ਯਾਤਰਾ ਦੇ ਬਾਅਦ ਦੇਸ਼ ਅਜਿਹੇ ਲੋਕਾਂ ਦੇ ਹੱਥ ਵਿੱਚ ਜਾਵੇ ਤਾਕਿ ਉਨ੍ਹਾਂ ਨੂੰ ਅੱਗੇ ਲੈ ਜਾਣ ਦਾ ਮਨ ਕਰ ਜਾਵੇ। ਅਸੀਂ ਇਹੀ ਸੋਚੀਏ ਕਿ ਜੋ ਸਮਾਂ ਮਿਲਿਆ ਹੈ ਉਸ ਦਾ ਸਦਉਪਯੋਗ ਕਰੀਏ। ਸਾਡੇ ਸਵਰਣਿਮ (ਸੁਨਹਿਰੇ) ਭਾਰਤ ਦੇ ਨਿਰਮਾਣ ਵਿੱਚ ਅਸੀਂ ਕੋਈ ਕੋਤਾਹੀ ਨਾ ਵਰਤੀਏ। ਪੂਰੀ ਸਮਰੱਥਾ ਦੇ ਨਾਲ ਅਸੀਂ ਉਸ ਕੰਮ ਵਿੱਚ ਲਗੀਏ।

 ਮਾਣਯੋਗ ਸਪੀਕਰ ਸਾਹਿਬ ਜੀ,

ਮੈਂ ਫਿਰ ਇੱਕ ਵਾਰ ਰਾਸ਼ਟਰਪਤੀ ਜੀ ਦੇ ਉਤਬੋਧਨ (ਸੰਬੋਧਨ) ਧੰਨਵਾਦ ਪ੍ਰਸਤਾਵ ਦਾ ਅਨੁਮੋਦਨ ਕਰਦਾ ਹਾਂ। ਅਤੇ ਮੈਂ ਇਸ ਸਦਨ ਵਿੱਚ ਚਰਚਾ ਵਿੱਚ ਹਿੱਸਾ ਲੈਣ ਵਾਲੇ ਸਾਰੇ ਮਾਣਯੋਗ ਸਾਂਸਦਾਂ ਦਾ ਵੀ ਫਿਰ ਤੋਂ ਇੱਕ ਵਾਰ ਧੰਨਵਾਦ ਕਰਦੇ ਹੋਏ, ਤੁਸੀਂ ਜੋ ਮੌਕਾ ਦਿੱਤਾ ਰੋਕਾ-ਟੋਕਾ ਦੀ ਕੋਸ਼ਿਸ਼ ਦੇ ਬਾਵਜੂਦ ਵੀ ਮੈਂ ਸਾਰੇ ਵਿਸ਼ਿਆਂ ਨੂੰ ਸਪਸ਼ਟ ਕਰਨ ਦਾ ਪ੍ਰਯਾਸ ਕੀਤਾ ਹੈ। ਬਹੁਤ-ਬਹੁਤ ਧੰਨਵਾਦ!

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PM Modi hails diaspora in Kuwait, says India has potential to become skill capital of world

Media Coverage

PM Modi hails diaspora in Kuwait, says India has potential to become skill capital of world
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi