“ਅੰਮ੍ਰਿਤ ਕਾਲ ਦਾ ਪਹਿਲਾ ਬਜਟ ਵਿਕਸਿਤ ਭਾਰਤ ਦੀਆਂ ਆਸਾਂ-ਉਮੀਦਾਂ ਅਤੇ ਸੰਕਲਪਾਂ ਦੀ ਮਜ਼ਬੂਤ ​​ਨੀਂਹ ਰੱਖਦਾ ਹੈ”
“ਇਹ ਬਜਟ ਵੰਚਿਤ ਲੋਕਾਂ ਨੂੰ ਪ੍ਰਾਥਮਿਕਤਾ ਦਿੰਦਾ ਹੈ”
“ਪ੍ਰਧਾਨ ਮੰਤਰੀ ਵਿਸ਼ਵਕਰਮਾ ਕੌਸ਼ਲ ਸਨਮਾਨ ਯਾਨੀ ਪ੍ਰਧਾਨ ਮੰਤਰੀ ਵਿਕਾਸ ਕਰੋੜਾਂ ਵਿਸ਼ਵਕਰਮਾਵਾਂ ਦੇ ਜੀਵਨ ਵਿੱਚ ਇੱਕ ਬੜੀ ਤਬਦੀਲੀ ਲਿਆਵੇਗਾ”
"ਇਹ ਬਜਟ ਸਹਿਕਾਰੀ ਸੰਸਥਾਵਾਂ ਨੂੰ ਗ੍ਰਾਮੀਣ ਅਰਥਵਿਵਸਥਾ ਦੇ ਵਿਕਾਸ ਦਾ ਅਧਾਰ ਬਣਾਏਗਾ"
"ਸਾਨੂੰ ਖੇਤੀਬਾੜੀ ਸੈਕਟਰ ਵਿੱਚ ਡਿਜੀਟਲ ਭੁਗਤਾਨ ਦੀ ਸਫ਼ਲਤਾ ਨੂੰ ਦੁਹਰਾਉਣਾ ਹੋਵੇਗਾ"
"ਇਹ ਬਜਟ ਟਿਕਾਊ ਭਵਿੱਖ ਲਈ ਗ੍ਰੀਨ ਗ੍ਰੋਥ, ਗ੍ਰੀਨ ਇਕਨੌਮੀ, ਗ੍ਰੀਨ ਇਨਫਰਾਸਟ੍ਰਕਚਰ ਅਤੇ ਗ੍ਰੀਨ ਜੌਬਜ਼ ਲਈ ਇੱਕ ਬੇਮਿਸਾਲ ਵਿਸਤਾਰ ਦੇਵੇਗਾ"
"ਬੁਨਿਆਦੀ ਢਾਂਚੇ 'ਤੇ 10 ਲੱਖ ਕਰੋੜ ਦਾ ਬੇਮਿਸਾਲ ਨਿਵੇਸ਼ ਜੋ ਭਾਰਤ ਦੇ ਵਿਕਾਸ ਨੂੰ ਨਵੀਂ ਊਰਜਾ ਅਤੇ ਗਤੀ ਦੇਵੇਗਾ"
"2047 ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਮੱਧ ਵਰਗ ਇੱਕ ਬੜੀ ਤਾਕਤ ਹੈ। ਸਾਡੀ ਸਰਕਾਰ ਹਮੇਸ਼ਾ ਮੱਧ ਵਰਗ ਦੇ ਨਾਲ ਖੜ੍ਹੀ ਹੈ"

ਅੰਮ੍ਰਿਤਕਾਲ ਦਾ ਇਹ ਪਹਿਲਾ ਬਜਟ ਵਿਕਸਿਤ ਭਾਰਤ ਦੇ ਵਿਰਾਟ ਸੰਕਲਪ ਨੂੰ ਪੂਰਾ ਕਰਨ ਦੇ ਲਈ ਇੱਕ ਮਜ਼ਬੂਤ ਨੀਂਹ ਦਾ ਨਿਰਮਾਣ ਕਰੇਗਾ। ਇਹ ਬਜਟ ਵੰਚਿਤਾਂ ਨੂੰ ਵਰੀਅਤਾ (ਪਹਿਲਾ ਤਰਜੀਹ) ਦਿੰਦਾ ਹੈ। ਇਹ ਬਜਟ ਅੱਜ ਦੀ Aspirational Society- ਪਿੰਡ - ਗ਼ਰੀਬ, ਕਿਸਾਨ, ਮੱਧ ਵਰਗ, ਸਭ ਦੇ ਸੁਪਨਿਆਂ ਨੂੰ ਪੂਰਾ ਕਰੇਗਾ।

ਮੈਂ ਵਿੱਤ ਮੰਤਰੀ ਨਿਰਮਲਾ ਜੀ ਅਤੇ ਉਨ੍ਹਾਂ ਦੀ ਟੀਮ ਨੂੰ ਇਸ ਇਤਿਹਾਸਿਕ ਬਜਟ ਦੇ ਲਈ ਵਧਾਈ ਦਿੰਦਾ ਹਾਂ।

ਸਾਥੀਓ,

ਪਰੰਪਰਾਗਤ ਰੂਪ ਨਾਲ, ਆਪਣੇ ਹੱਥ ਨਾਲ, ਔਜ਼ਾਰਾਂ ਅਤੇ ਟੂਲਸ ਨਾਲ ਸਖ਼ਤ ਮਿਹਨਤ ਕਰਕੇ ਕੁਝ ਨਾ ਕੁਝ ਸਿਰਜਣਾ ਕਰਨ ਵਾਲੇ ਕਰੋੜਾਂ ਵਿਸ਼ਵਕਰਮਾ ਇਸ ਦੇਸ਼ ਦੇ ਨਿਰਮਾਤਾ ਹਨ। ਲੋਹਾਰ, ਸੁਨਾਰ ਕੁਮਹਾਰ, ਸੁਥਾਰ, ਮੂਰਤੀਕਾਰ, ਕਾਰੀਗਰ, ਮਿਸਤਰੀ ਅਣਗਿਣਤ ਲੋਕਾਂ ਦੀ ਬਹੁਤ ਬੜੀ ਲਿਸਟ ਹੈ। ਇਨ੍ਹਾਂ ਸਭ ਵਿਸ਼ਵਕਰਮਾਵਾਂ ਦੀ ਮਿਹਨਤ ਅਤੇ ਸਿਰਜਣਾ ਦੇ ਲਈ ਦੇਸ਼ ਇਸ ਬਜਟ ਵਿੱਚ ਪਹਿਲੀ ਵਾਰ ਅਨੇਕ ਪ੍ਰੋਤਸਾਹਨ ਯੋਜਨਾਵਾਂ ਲੈ ਕੇ ਆਇਆ ਹੈ। ਐਸੇ ਲੋਕਾਂ ਦੇ ਲਈ ਟ੍ਰੇਨਿੰਗ, ਟੈਕਨੋਲੋਜੀ, ਕ੍ਰੈਡਿਟ ਅਤੇ ਮਾਰਕਿਟ ਸਪੋਰਟ ਦੀ ਵਿਵਸਥਾ ਕੀਤੀ ਗਈ ਹੈ। ਪੀਐੱਮ ਵਿਸ਼ਵਕਰਮਾ ਕੌਸ਼ਲ ਸਨਮਾਨ ਯਾਨੀ ਪੀਐੱਮ ਵਿਕਾਸ, ਕਰੋੜਾਂ ਵਿਸ਼ਵਕਰਮਾਵਾਂ ਦੇ ਜੀਵਨ ਵਿੱਚ ਬਹੁਤ ਬੜਾ ਬਦਲਾਅ ਲਿਆਏਗਾ।

ਸਾਥੀਓ,

ਸ਼ਹਿਰੀ ਮਹਿਲਾਵਾਂ ਤੋਂ ਲੈ ਕੇ ਪਿੰਡ ਵਿੱਚ ਰਹਿਣ ਵਾਲੀਆਂ ਮਹਿਲਾਵਾਂ ਹੋਣ, ਕਾਰੋਬਾਰ ਰੋਜ਼ਗਾਰ ਵਿੱਚ ਵਿਅਸਤ ਮਹਿਲਾਵਾਂ ਹੋਣ, ਜਾਂ ਘਰ ਦੇ ਕੰਮ ਵਿੱਚ ਵਿਅਸਤ ਮਹਿਲਾਵਾਂ ਹੋਣ, ਉਨ੍ਹਾਂ ਦੇ ਜੀਵਨ ਨੂੰ ਅਸਾਨ ਬਣਾਉਣ ਦੇ ਲਈ ਬੀਤੇ ਵਰ੍ਹਿਆਂ ਵਿੱਚ ਸਰਕਾਰ ਨੇ ਅਨੇਕ ਕਦਮ ਉਠਾਏ ਹਨ। ਜਲ ਜੀਵਨ ਮਿਸ਼ਨ ਹੋਵੇ, ਉੱਜਵਲਾ ਯੋਜਨਾ ਹੋਵੇ, ਪੀਐੱਮ-ਆਵਾਸ ਯੋਜਨਾ ਹੋਵੇ, ਐਸੇ ਅਨੇਕ ਕਦਮ ਇਨ੍ਹਾਂ ਸਭ ਨੂੰ ਬਹੁਤ ਬੜੀ ਤਾਕਤ ਦੇ ਨਾਲ ਅੱਗੇ ਵਧਾਇਆ ਜਾਵੇਗਾ। ਉਸ ਦੇ ਨਾਲ-ਨਾਲ ਮਹਿਲਾ ਸੈਲਫ ਹੈਲਪ ਗਰੁੱਪ, ਇੱਕ ਬਹੁਤ ਬੜਾ ਸਮਰੱਥਾਵਾਨ ਖੇਤਰ ਅੱਜ ਭਾਰਤ ਵਿੱਚ ਬਹੁਤ ਬੜੀ ਜਗ੍ਹਾ aquire ਕਰ ਚੁੱਕਿਆ ਹੈ, ਉਨ੍ਹਾਂ ਨੂੰ ਅਗਰ ਥੋੜ੍ਹਾ ਜਿਹਾ ਬਲ ਮਿਲ ਜਾਵੇ ਤਾਂ ਉਹ miracle ਕਰ ਸਕਦੇ ਹਨ। ਅਤੇ ਇਸ ਲਈ women self help group, ਉਨ੍ਹਾਂ ਦੇ ਸਰਬਪੱਖੀ ਵਿਕਾਸ ਦੇ ਲਈ ਨਵੀਂ ਪਹਿਲ ਇਸ ਬਜਟ ਵਿੱਚ ਇੱਕ ਨਵਾਂ ਆਯਾਮ ਜੋੜੇਗੀ। ਮਹਿਲਾਵਾਂ ਦੇ ਲਈ ਇੱਕ ਵਿਸ਼ੇਸ਼ ਬੱਚਤ ਯੋਜਨਾ ਵੀ ਸ਼ੁਰੂ ਕੀਤੀ ਜਾ ਰਹੀ ਹੈ। ਅਤੇ ਜਨ ਧਨ ਅਕਾਊਂਟ ਦੇ ਬਾਅਦ ਇਹ ਵਿਸ਼ੇਸ਼ ਬੱਚਤ ਯੋਜਨਾ ਸਾਧਾਰਣ ਪਰਿਵਾਰ ਦੀਆਂ ਗ੍ਰਹਿਣੀਆਂ ਮਾਤਾਵਾਂ-ਭੈਣਾਂ ਨੂੰ ਬਹੁਤ ਬੜੀ ਤਾਕਤ ਦੇਣ ਵਾਲੀ ਹੈ। ਇਹ ਬਜਟ, ਸਹਿਕਾਰਤਾ ਨੂੰ ਗ੍ਰਾਮੀਣ ਅਰਥਵਿਵਸਥਾ ਦੇ ਵਿਕਾਸ ਦੀ ਧੁਰੀ ਬਣਾਏਗਾ। ਸਰਕਾਰ ਨੇ ਕੋ-ਆਪਰੇਟਿਵ ਸੈਕਟਰ ਵਿੱਚ ਦੁਨੀਆ ਦੀ ਸਭ ਤੋਂ ਬੜੀ ਅੰਨ ਭੰਡਾਰਣ ਯੋਜਨਾ ਬਣਾਈ ਹੈ-ਸਟੋਰੇਜ਼ ਕਪੈਸਿਟੀ। ਬਜਟ ਵਿੱਚ ਨਵੇਂ ਪ੍ਰਾਇਮਰੀ ਕੋ-ਆਪਰੇਟਿਵਸ ਬਣਾਉਣ ਦੀ ਇੱਕ ਮਹੱਤਵਆਕਾਂਖੀ ਯੋਜਨਾ ਦਾ ਵੀ ਐਲਾਨ ਹੋਇਆ ਹੈ। ਇਸ ਨਾਲ ਖੇਤੀ ਦੇ ਨਾਲ-ਨਾਲ ਦੁੱਧ ਅਤੇ ਮੱਛਲੀ ਉਤਪਾਦਨ ਦੇ ਖੇਤਰ ਦਾ ਵਿਸਤਾਰ ਹੋਵੇਗਾ, ਕਿਸਾਨਾਂ, ਪਸ਼ੂਪਾਲਕਾਂ ਅਤੇ ਮਛੁਆਰਿਆਂ ਨੂੰ ਆਪਣੇ ਉਤਪਾਦਨ ਦੀ ਬਿਹਤਰ ਕੀਮਤ ਮਿਲੇਗੀ।

ਸਾਥੀਓ,

ਹੁਣ ਅਸੀਂ ਡਿਜੀਟਲ ਪੇਮੈਂਟਸ ਦੀ ਸਫ਼ਲਤਾ ਨੂੰ ਐਗਰੀਕਲਚਰ ਸੈਕਟਰ ਵਿੱਚ ਦੁਹਰਾਉਣਾ ਹੈ। ਇਸ ਲਈ ਇਸ ਬਜਟ ਵਿੱਚ ਅਸੀਂ ਡਿਜੀਟਲ ਐਗਰੀਕਲਚਰ ਇਨਫ੍ਰਾਸਟ੍ਰਕਚਰ ਦੀ ਇੱਕ ਬਹੁਤ ਬੜੀ ਯੋਜਨਾ ਲੈ ਕੇ ਆਏ ਹਾਂ। ਅੱਜ ਦੁਨੀਆ ਇੰਟਰਨੈਸ਼ਨਲ ਮਿਲਟ ਈਅਰ ਮਨਾ ਰਹੀ ਹੈ। ਭਾਰਤ ਵਿੱਚ ਮਿਲੇਟਸ ਦੇ ਅਨੇਕ ਪ੍ਰਕਾਰ ਹਨ, ਅਨੇਕ ਨਾਮ ਹਨ। ਅੱਜ ਜਦੋਂ ਮਿਲਟਸ, ਘਰ-ਘਰ ਵਿੱਚ ਪਹੁੰਚ ਰਿਹਾ ਹੈ, ਪੂਰੀ ਦੁਨੀਆ ਵਿੱਚ ਪਾਪੂਲਰ ਹੋ ਰਿਹਾ ਹੈ, ਤਾਂ ਉਸ ਦਾ ਸਰਬਅਧਿਕ ਲਾਭ ਭਾਰਤ ਦੇ ਛੋਟੇ ਕਿਸਾਨਾਂ ਦੇ ਨਸੀਬ ਵਿੱਚ ਹੈ, ਅਤੇ ਇਸ ਲਈ ਜ਼ਰੂਰਤ ਹੈ ਕਿ ਇੱਕ ਨਵੇਂ ਤਰੀਕੇ ਨਾਲ ਉਸ ਨੂੰ ਅੱਗੇ ਲੈ ਜਾਇਆ ਜਾਵੇ। ਇਸ ਦੀ ਇੱਕ ਨਵੀਂ ਪਹਿਚਾਣ, ਵਿਸ਼ੇਸ਼ ਪਹਿਚਾਣ ਜ਼ਰੂਰੀ ਹੈ। ਇਸ ਲਈ ਹੁਣ ਇਸ ਸੁਪਰ-ਫੂਡ ਨੂੰ ਸ਼੍ਰੀ-ਅੰਨ ਦੀ ਨਵੀਂ ਪਹਿਚਾਣ ਦਿੱਤੀ ਗਈ ਹੈ, ਇਸ ਦੇ ਪ੍ਰੋਤਸਾਹਨ ਦੇ ਲਈ ਵੀ ਅਨੇਕ ਯੋਜਨਾਵਾਂ ਬਣਾਈਆਂ ਗਈਆਂ ਹਨ। ਸ਼੍ਰੀ –ਅੰਨ ਨੂੰ ਦਿੱਤੀ ਗਈ ਪ੍ਰਾਥਮਿਕਤਾ ਨਾਲ ਦੇਸ਼ ਦੇ ਛੋਟੇ ਕਿਸਾਨਾਂ, ਸਾਡੇ ਆਦਿਵਾਸੀ ਭਾਈ-ਭੈਣ ਜੋ ਕਿਸਾਨੀ ਕਰਦੇ ਹਨ, ਉਨ੍ਹਾਂ ਨੂੰ ਆਰਥਿਕ ਸੰਬਲ ਮਿਲੇਗਾ ਅਤੇ ਦੇਸ਼ਵਾਸੀਆਂ ਨੂੰ ਇੱਕ ਸਵਸਥ (ਤੰਦਰੁਸਤ) ਜੀਵਨ ਮਿਲੇਗਾ।

ਸਾਥੀਓ,

ਇਹ ਬਜਟ Sustainable Future ਦੇ ਲਈ, Green Growth, Green Economy, Green Energy, Green Infrastructure, ਅਤੇ Green Jobs ਨੂੰ ਇੱਕ ਅਭੂਤਪੂਰਵ ਵਿਸਤਾਰ ਦੇਵੇਗਾ। ਬਜਟ ਵਿੱਚ ਅਸੀਂ ਟੈਕਨੋਲੋਜੀ ਅਤੇ ਨਿਊ ਇਕੌਨੋਮੀ ’ਤੇ ਬਹੁਤ ਅਧਿਕ ਬਲ ਦਿੱਤਾ ਹੈ।  Aspirational ਭਾਰਤ, ਅੱਜ ਰੋਡ, ਰੇਲ, ਮੈਟਰੋ, ਪੋਰਟ, water ways, ਹਰ ਖੇਤਰ ਵਿੱਚ ਆਧੁਨਿਕ ਇਨਫ੍ਰਾਸਟ੍ਰਕਚਰ ਚਾਹੁੰਦਾ ਹੈ,  Next Generation Infrastructure ਚਾਹੀਦਾ ਹੈ। 2014 ਦੀ ਤੁਲਨਾ ਵਿੱਚ ਇਨਫ੍ਰਾਸਟ੍ਰਕਚਰ ਵਿੱਚ ਨਿਵੇਸ਼ ’ਤੇ 400 ਪਰਸੈਂਟ ਤੋਂ ਜ਼ਿਆਦਾ ਦਾ ਵਾਧਾ ਕੀਤਾ ਗਿਆ ਹੈ। ਇਸ ਵਾਰ ਇਨਫ੍ਰਾਸਟ੍ਰਕਚਰ ’ਤੇ ਦਸ ਲੱਖ ਕਰੋੜ ਦਾ ਅਭੂਤਪੂਰਵ investment, ਭਾਰਤ ਦੇ ਵਿਕਾਸ ਨੂੰ ਨਵੀਂ ਊਰਜਾ ਅਤੇ ਤੇਜ਼ ਗਤੀ ਦੇਵੇਗਾ। ਇਹ ਨਿਵੇਸ਼, ਨੌਜਾਵਾਨਾਂ ਦੇ ਲਈ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਕਰੇਗਾ, ਇੱਕ ਬਹੁਤ ਬੜੀ ਆਬਾਦੀ ਨੂੰ ਆਮਦਨ ਦੇ ਨਵੇਂ ਅਵਸਰ ਉਪਲਬਧ ਕਰਵਾਏਗਾ। ਇਸ ਬਜਟ ਵਿੱਚ Ease of Doing Business ਦੇ ਨਾਲ-ਨਾਲ ਸਾਡੇ ਉਦਯੋਗਾਂ ਦੇ ਲਈ ਕ੍ਰੈਡਿਟ ਸਪੋਰਟ ਅਤੇ ਰਿਫਾਰਮਸ ਦੇ ਅਭਿਯਾਨ ਨੂੰ ਅੱਗੇ ਵਧਾਇਆ ਗਿਆ ਹੈ। MSMEs ਦੇ ਲਈ 2 ਲੱਖ ਕਰੋੜ ਰੁਪਏ ਦੇ ਅਤਿਰਿਕਤ ਰਿਣ ਦੀ ਗਰੰਟੀ ਦੀ ਵਿਵਸਥਾ ਕੀਤੀ ਗਈ ਹੈ। ਹੁਣ  presumptive tax ਦੀ ਲਿਮਿਟ ਵਧਣ ਨਾਲ MSMEs ਨੂੰ grow ਕਰਨ ਵਿੱਚ ਮਦਦ ਮਿਲੇਗੀ। ਬੜੀਆਂ ਕੰਪਨੀਆਂ ਦੁਆਰਾ MSMEs ਨੂੰ ਸਮੇਂ ’ਤੇ ਪੇਮੈਂਟ ਮਿਲੇ, ਇਸ ਦੇ ਲਈ ਨਵੀਂ ਵਿਵਸਥਾ ਬਣਾਈ ਗਈ ਹੈ।

ਸਾਥੀਓ,

ਬਹੁਤ ਤੇਜ਼ੀ ਨਾਲ ਬਦਲਦੇ ਭਾਰਤ ਵਿੱਚ ਮੱਧ ਵਰਗ, ਵਿਕਾਸ ਹੋਵੇ ਜਾਂ ਵਿਵਸਥਾ ਹੋਵੇ, ਸਾਹਸ ਹੋਵੇ ਜਾਂ ਸੰਕਲਪ ਲੈਣ ਦੀ ਸਮਰੱਥਾ ਨੂੰ ਜੀਵਨ ਦੇ ਹਰ ਖੇਤਰ ਵਿੱਚ ਅੱਜ ਭਾਰਤ ਦਾ ਮੱਧ ਵਰਗ ਇੱਕ ਪ੍ਰਮੁੱਖ ਧਾਰਾ ਬਣਿਆ ਹੋਇਆ ਹੈ। ਸਮ੍ਰਿੱਧ ਅਤੇ ਵਿਕਸਿਤ ਭਾਰਤ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਮੱਧ ਵਰਗ ਇੱਕ ਬਹੁਤ ਬੜੀ ਤਾਕਤ ਹੈ। ਜਿਸ ਤਰ੍ਹਾਂ ਭਾਰਤ ਦੀ ਯੁਵਾ ਸ਼ਕਤੀ ਇਹ ਭਾਰਤ ਦੀ ਵਿਸ਼ੇਸ਼ ਸਮਰੱਥਾ ਹੈ, ਵੈਸੇ ਹੀ ਵਧਦਾ ਹੋਇਆ ਭਾਰਤ ਦਾ ਮੱਧ ਵਰਗ ਵੀ ਇੱਕ ਬਹੁਤ ਬੜੀ ਸ਼ਕਤੀ ਹੈ। ਮੱਧ ਵਰਗ ਨੂੰ ਸਸ਼ਕਤ ਬਣਾਉਣ ਦੇ ਲਈ ਸਾਡੀ ਸਰਕਾਰ ਨੇ ਬੀਤੇ ਵਰ੍ਹਿਆਂ ਵਿੱਚ ਅਨੇਕਾਂ ਨਿਰਣੇ ਲਏ ਅਤੇ Ease of Living ਨੂੰ ਸੁਨਿਸ਼ਚਿਤ ਕੀਤਾ ਹੈ। ਅਸੀਂ ਟੈਕਸ ਰੇਟ ਨੂੰ ਘੱਟ ਕੀਤਾ ਹੈ, ਨਾਲ ਹੀ ਪ੍ਰੋਸੈੱਸ ਨੂੰ simplify, transparent ਅਤੇ ਫਾਸਟ ਕੀਤਾ ਹੈ। ਹਮੇਸ਼ਾ ਮੱਧ ਵਰਗ ਦੇ ਨਾਲ ਖੜ੍ਹੀ ਰਹਿਣ ਵਾਲੀ ਸਾਡੀ ਸਰਕਾਰ ਨੇ ਮੱਧ ਵਰਗ ਨੂੰ ਟੈਕਸ ਵਿੱਚ ਬੜੀ ਰਾਹਤ ਦਿੱਤੀ ਹੈ। ਇਸ ਸਰਬ-ਸਪਰਸ਼ੀ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਨੂੰ ਗਤੀ ਦੇਣ ਵਾਲੇ ਬਜਟ ਦੇ ਲਈ ਮੈਂ ਫਿਰ ਇੱਕ ਵਾਰ ਨਿਰਮਲਾ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ ਦੇਸ਼ਵਾਸੀਆਂ ਨੂੰ ਵੀ ਬਹੁਤ ਵਧਾਈ ਦੇ ਨਾਲ-ਨਾਲ ਮੈਂ ਸੱਦਾ ਦਿੰਦਾ ਹਾਂ, ਆਓ ਹੁਣ ਨਵਾਂ ਬਜਟ ਤੁਹਾਡੇ ਸਾਹਮਣੇ ਹੈ, ਨਵੇਂ ਸੰਕਲਪਾਂ ਨੂੰ ਲੈ ਕੇ ਚਲ ਪਈਏ। 2047 ਵਿੱਚ ਸਮ੍ਰਿੱਧ ਭਾਰਤ, ਸਮਰੱਥ ਭਾਰਤ, ਹਰ ਪ੍ਰਕਾਰ ਨਾਲ ਸੰਪੰਨ ਭਾਰਤ ਅਸੀਂ ਬਣਾ ਕੇ ਰਹਾਂਗੇ। ਆਓ ਇਸ ਯਾਤਰਾ ਨੂੰ ਅਸੀਂ ਅੱਗੇ ਵਧਾਈਏ।  ਬਹੁਤ-ਬਹੁਤ ਧੰਨਵਾਦ।

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PM Modi hails diaspora in Kuwait, says India has potential to become skill capital of world

Media Coverage

PM Modi hails diaspora in Kuwait, says India has potential to become skill capital of world
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi