ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ, Your Excellencies, Ambassadors, Distinguished CEOs, ਸਨਮਾਨਿਤ ਅਤਿਥੀਗਣ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ।

ਇੰਡੀਆ ਐਨਰਜੀ ਵੀਕ ਵਿੱਚ ਦੇਸ਼ ਅਤੇ ਦੁਨੀਆ ਭਰ ਤੋਂ ਇੱਥੇ ਯਸ਼ੋਭੂਮੀ ਵਿੱਚ ਜੁਟੇ ਸਾਰੇ ਸਾਥੀਆਂ ਨੂੰ ਨਮਸਕਾਰ! ਆਪ (ਤੁਸੀਂ) ਸਾਰੇ ਸਿਰਫ਼ ਐਨਰਜੀ ਵੀਕ ਦਾ ਹਿੱਸਾ ਭਰ ਨਹੀਂ ਹੋ। ਆਪ (ਤੁਸੀਂ)  ਭਾਰਤ ਦੇ  energy ambitions  ਦਾ ਮਹੱਤਵਪੂਰਨ ਹਿੱਸਾ ਹੋ। ਮੈਂ ਆਪ ਸਭ ਦਾ ਅਭਿਨੰਦਨ ਕਰਦਾ ਹਾਂ, ਵਿਦੇਸ਼ ਤੋਂ ਜੋ ਮਹਿਮਾਨ ਇੱਥੇ ਆਏ ਹਨ, ਮੈਂ ਉਨ੍ਹਾਂ ਦਾ ਭਾਰਤ ਵਿੱਚ ਸੁਆਗਤ ਕਰਦਾ ਹਾਂ।

ਸਾਥੀਓ,

ਦੁਨੀਆ ਦਾ ਹਰ ਐਕਸਪਰਟ ਅੱਜ ਕਹਿ ਰਿਹਾ ਹੈ ਕਿ Twenty First ਸੈਂਚੁਰੀ ਭਾਰਤ ਦੀ ਸੈਂਚੁਰੀ ਹੈ। ਭਾਰਤ ਆਪਣੀ ਹੀ ਨਹੀਂ, ਦੁਨੀਆ ਦੀ ਗ੍ਰੋਥ ਨੂੰ ਭੀ ਡ੍ਰਾਇਵ ਕਰ ਰਿਹਾ ਹੈ। ਅਤੇ ਇਸ ਵਿੱਚ ਸਾਡੇ ਐਨਰਜੀ ਸੈਕਟਰ ਦੀ ਬਹੁਤ ਬੜੀ ਭੂਮਿਕਾ ਹੈ। ਭਾਰਤ ਦੇ energy ambitions ਪੰਜ ਪਿਲਰਸ (ਥੰਮ੍ਹਾਂ) ‘ਤੇ ਖੜ੍ਹੀ ਹੈ। ਸਾਡੇ ਪਾਸ resources ਹਨ, ਜਿਨ੍ਹਾਂ ਨੂੰ ਅਸੀਂ harness ਕਰ ਰਹੇ ਹਾਂ। ਦੂਸਰਾ, ਅਸੀਂ ਆਪਣੇ brilliant minds ਨੂੰ  innovate ਕਰਨ ਦੇ ਲਈ ਪ੍ਰੋਤਸਾਹਿਤ ਕਰ ਰਹੇ ਹਾਂ। ਤੀਸਰਾ, ਸਾਡੇ ਪਾਸ  economic strength ਹੈ, political stability ਹੈ। ਚੌਥਾ, ਭਾਰਤ ਦੇ ਪਾਸ  strategic geography ਹੈ, ਜੋ Energy trade ਨੂੰ ਜ਼ਿਆਦਾ ਆਕਰਸ਼ਕ ਅਤੇ ਅਸਾਨ ਬਣਾਉਂਦੀ ਹੈ। ਅਤੇ ਪੰਜਵਾਂ, ਭਾਰਤ global sustainability ਦੇ ਲਈ ਕਮਿਟੇਡ ਹੈ। ਇਸ ਨਾਲ ਭਾਰਤ ਦੇ energy sector ਵਿੱਚ ਨਵੀਆਂ ਸੰਭਾਵਨਾਵਾਂ ਤਿਆਰ ਹੋ ਰਹੀਆਂ ਹਨ।

ਸਾਥੀਓ,

ਵਿਕਸਿਤ ਭਾਰਤ ਦੇ ਲਈ ਅਗਲੇ ਦੋ ਦਹਾਕੇ ਬਹੁਤ ਅਹਿਮ ਹਨ। ਅਤੇ ਇਸ ਵਿੱਚ ਆਉਣ ਵਾਲੇ 5 ਸਾਲ ਵਿੱਚ ਅਸੀਂ ਅਨੇਕ ਬੜੇ ਪੜਾਅ ਪਾਰ ਕਰਨ ਵਾਲੇ ਹਾਂ। ਸਾਡੇ ਬਹੁਤ ਸਾਰੇ Energy Goals, 2030 ਦੀ ਡੈੱਡਲਾਇਨ ਦੇ ਹਿਸਾਬ ਨਾਲ ਅਲਾਇਨ ਕੀਤੇ ਗਏ ਹਨ। ਸਾਲ 2030  ਤੱਕ ਅਸੀਂ 500 ਗੀਗਾਵੌਟ ਰਿਨਿਊਏਬਲ ਐਨਰਜੀ ਕਪੈਸਿਟੀ add ਕਰਨਾ ਚਾਹੁੰਦੇ ਹਾਂ। ਸਾਲ 2030  ਤੱਕ ਭਾਰਤੀ ਰੇਲਵੇ ਨੇ net zero carbon emission ਦਾ ਟਾਰਗਟ ਰੱਖਿਆ ਹੈ। ਸਾਲ 2030 ਤੱਕ ਅਸੀਂ ਹਰ ਸਾਲ, five million ਮੀਟ੍ਰਿਕ ਟਨ Green Hydrogen produce ਕਰ ਸਕੀਏ, ਇਹ ਸਾਡਾ ਲਕਸ਼ ਹੈ। ਸਾਡੇ ਇਹ ਟਾਰਗਟਸ ਕਾਫੀ ambitious ਲਗ ਸਕਦੇ ਹਨ, ਲੇਕਿਨ ਬੀਤੇ 10 ਸਾਲ ਵਿੱਚ ਜੋ ਭਾਰਤ ਨੇ ਹਾਸਲ ਕੀਤਾ ਹੈ, ਉਸ ਨਾਲ ਇਹ ਵਿਸ਼ਵਾਸ ਪੈਦਾ ਹੋਇਆ ਹੈ ਕਿ ਇਹ ਟਾਰਗਟਸ ਭੀ ਅਸੀਂ ਜ਼ਰੂਰ ਹਾਸਲ ਕਰ ਲਵਾਂਗੇ। 

 

|

Friends,

ਬੀਤੇ 10 ਸਾਲ ਵਿੱਚ ਭਾਰਤ, tenth largest ਤੋਂ fifth largest economy ਬਣਿਆ ਹੈ। ਬੀਤੇ 10 ਵਰ੍ਹਿਆਂ ਵਿੱਚ, ਅਸੀਂ ਆਪਣੀ ਸੋਲਰ ਐਨਰਜੀ generation capacity ਨੂੰ Thirty two times ਵਧਾਇਆ ਹੈ। ਅੱਜ ਭਾਰਤ ਦੁਨੀਆ ਦਾ ਤੀਸਰਾ ਸਭ ਤੋਂ ਬੜਾ Solar Power Generating Nation ਹੈ। ਸਾਡੀ Non-fossil fuel energy capacity, ਤਿੰਨ ਗੁਣਾ ਵਧੀ ਹੈ। ਭਾਰਤ ਜੀ-20 ਦੇਸ਼ਾਂ ਵਿੱਚ ਪੈਰਿਸ ਸਮਝੌਤੇ ਦੇ ਲਕਸ਼ਾਂ ਨੂੰ ਪੂਰਾ ਕਰਨ ਵਾਲਾ ਪਹਿਲਾ ਦੇਸ਼ ਹੈ। ਭਾਰਤ, ਕਿਵੇਂ ਆਪਣੇ ਲਕਸ਼ ਸਮੇਂ ਤੋਂ ਪਹਿਲੇ ਪ੍ਰਾਪਤ ਕਰ ਰਿਹਾ ਹੈ, ਇਸ ਦੀ ਇੱਕ ਹੋਰ ਉਦਾਹਰਣ ਹੈ- ਈਥੇਨੌਲ ਬਲੈਂਡਿੰਗ, ਅੱਜ ਭਾਰਤ Nineteen ਪਰਸੈਂਟ ਈਥੇਨੌਲ ਬਲੈਂਡਿੰਗ ਕਰ ਰਿਹਾ ਹੈ। ਇਸ ਨਾਲ foreign exchange ਦੀ saving ਹੋਈ ਹੈ ਅਤੇ substantial farmer revenue generate ਹੋਇਆ ਹੈ। ਨਾਲ ਹੀ CO2 emissions ਵਿੱਚ significant cut ਭੀ ਆਇਆ ਹੈ। ਅਸੀਂ October 2025 ਤੋਂ ਪਹਿਲੇ ਹੀ 20 ਪਰਸੈਂਟ ethanol mandate achieve ਕਰਨ ਦੇ ਰਾਹ ‘ਤੇ ਹਾਂ। ਅੱਜ ਭਾਰਤ ਦੀ biofuels industry ਤੇਜ਼ੀ ਨਾਲ grow ਕਰਨ ਦੇ ਲਈ ਤਿਆਰ ਹੈ। ਸਾਡੇ ਪਾਸ 500 million metric tonnes ਦਾ sustainable feedstock ਹੈ। India ਦੀ G20 presidency ਦੇ ਦੌਰਾਨ, Global Biofuels Alliance ਬਣਿਆ ਅਤੇ ਲਗਾਤਾਰ expand ਹੋ ਰਿਹਾ ਹੈ। ਇਸ ਨਾਲ 28 nations ਅਤੇ 12 international organizations ਜੁੜ ਚੁੱਕੇ ਹਨ। ਇਹ waste ਨੂੰ wealth ਵਿੱਚ transform ਕਰ ਰਿਹਾ ਹੈ ਅਤੇ Centers of Excellence set ਕਰ ਰਿਹਾ ਹੈ।

 

ਸਾਥੀਓ,

ਭਾਰਤ ਆਪਣੇ ਹਾਇਡ੍ਰੋਕਾਰਬਨ ਰਿਸੋਰਸਿਜ਼ ਦੇ potential ਨੂੰ ਪੂਰੀ ਤਰ੍ਹਾਂ ਨਾਲ explore ਕਰਨ ਦੇ ਲਈ, ਨਿਰੰਤਰ reforms ਕਰ ਰਿਹਾ ਹੈ। ਬੜੀਆਂ discoveries ਅਤੇ ਗੈਸ infrastructure ਦੇ ਵਿਆਪਕ ਵਿਸਤਾਰ ਦੇ ਕਾਰਨ ਸਾਡਾ ਗੈਸ ਸੈਕਟਰ expand ਕਰ ਰਿਹਾ ਹੈ। ਇਸ ਨਾਲ ਸਾਡੇ energy mix ਵਿੱਚ natural gas ਦਾ ਸ਼ੇਅਰ ਵਧਿਆ ਹੈ। ਭਾਰਤ ਹੁਣ Fourth largest refining hub ਹੈ ਅਤੇ ਅਸੀਂ ਆਪਣੀ capacity, 20 percent ਤੱਕ ਵਧਾਉਣ ਵਿੱਚ ਜੁਟੇ ਹਾਂ।

ਸਾਥੀਓ,

ਸਾਡੀਆਂ ਜੋ sedimentary basins ਹਨ, ਇਸ ਵਿੱਚ ਕਈ ਸਾਰੇ hydrocarbon resources ਮੌਜੂਦ ਹਨ। ਇਨ੍ਹਾਂ ਵਿੱਚੋਂ ਕਈ ਦਾ ਪਤਾ ਚਲ ਚੁੱਕਿਆ ਹੈ, ਅਤੇ ਕਈ ਐਸੇ ਹਨ ਜਿਨ੍ਹਾਂ ਨੂੰ ਖੋਜਿਆ ਜਾਣਾ ਬਾਕੀ ਹੈ, ਜਿਨ੍ਹਾਂ ਦਾ exploration ਬਾਕੀ ਹੈ। ਇੰਡੀਆ ਦਾ Upstream Sector ਹੋਰ ਆਕਰਸ਼ਕ ਹੋਵੇ, ਇਸ ਦੇ ਲਈ ਸਰਕਾਰ ਨੇ ਓਪਨ ਏਕਰੇਜ ਲਾਇਸੈਂਸਿੰਗ ਪਾਲਿਸੀ (OALP) ਬਣਾਈ ਹੈ। Exclusive Economic Zone ਨੂੰ ਖੋਲ੍ਹਣਾ ਹੋਵੇ ਜਾਂ ਸਿੰਗਲ ਵਿੰਡੋ ਕਲੀਅਰੈਂਸ ਸਿਸਟਮ ਬਣਾਉਣਾ ਹੋਵੇ, ਸਰਕਾਰ ਨੇ ਇਸ ਸੈਕਟਰ ਨੂੰ ਹਰ ਤਰ੍ਹਾਂ ਨਾਲ ਮਦਦ ਦਿੱਤੀ ਹੈ। Oilfields Regulation & Development Act ਵਿੱਚ ਹੋਏ ਬਦਲਾਅ ਦੇ ਬਾਅਦ, ਹੁਣ ਸਟੇਕਹੋਲਡਰਸ ਨੂੰ Policy stability, extended leases ਅਤੇ improved financial terms ਦੀ ਸੁਵਿਧਾ ਭੀ ਮਿਲੇਗੀ। ਸਰਕਾਰ ਦੇ ਇਨ੍ਹਾਂ Reforms ਦੇ ਕਾਰਨ ਸਮੁੰਦਰੀ ਖੇਤਰ ਵਿੱਚ Oil ਅਤੇ Gas Resources ਦੀ ਖੋਜ ਕਰਨ, ਇਨ੍ਹਾਂ ਦਾ ਪ੍ਰੋਡਕਸ਼ਨ ਵਧਾਉਣ ਅਤੇ strategic petroleum reserves ਨੂੰ maintain ਕਰਨ ਦਾ ਕੰਮ ਅਸਾਨ ਹੋਵੇਗਾ।

 

|

ਸਾਥੀਓ,

ਭਾਰਤ ਵਿੱਚ ਕਈ Discoveries ਅਤੇ ਵਧਦੇ ਪਾਇਪਲਾਇਨ ਇਨਫ੍ਰਾਸਟ੍ਰਕਚਰ ਦੇ ਕਾਰਨ, ਨੈਚੁਰਲ ਗੈਸ ਦੀ ਸਪਲਾਈ ਵਧ ਰਹੀ ਹੈ। ਅਤੇ ਇਸੇ ਕਾਰਨ, ਆਉਣ ਵਾਲੇ ਸਮੇਂ ਵਿੱਚ ਨੈਚੁਰਲ ਗੈਸ ਦਾ ਉਪਯੋਗ ਭੀ ਵਧਣ ਵਾਲਾ ਹੈ। ਇਨ੍ਹਾਂ ਸਾਰੇ ਖੇਤਰਾਂ ਵਿੱਚ ਤੁਹਾਡੇ ਲਈ ਨਿਵੇਸ਼ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਬਣ ਰਹੀਆਂ ਹਨ।

ਸਾਥੀਓ,

ਅੱਜ ਭਾਰਤ ਦਾ ਬਹੁਤ ਬੜਾ ਫੋਕਸ, ਮੇਕ ਇਨ ਇੰਡੀਆ ‘ਤੇ ਹੈ, ਲੋਕਲ ਸਪਲਾਈ ਚੇਨ ‘ਤੇ ਹੈ। ਭਾਰਤ ਵਿੱਚ PV modules ਸਹਿਤ ਅਨੇਕ ਪ੍ਰਕਾਰ ਦੇ hardware ਦੀ ਮੈਨੂਫੈਕਚਰਿੰਗ ਦੇ ਲਈ ਭੀ ਬਹੁਤ ਸੰਭਾਵਨਾਵਾਂ ਹਨ। ਅਸੀਂ ਲੋਕਲ ਮੈਨੂਫੈਕਚਰਿੰਗ ਨੂੰ ਸਪੋਰਟ ਕਰ ਰਹੇ ਹਾਂ। ਦਸ ਸਾਲ ਵਿੱਚ ਭਾਰਤ ਦੀ solar PV module manufacturing capacity ਦਾ ਵਿਸਤਾਰ ਹੋਇਆ ਹੈ। ਇਹ ਸਮਰੱਥਾ 2 ਗੀਗਾਵਾਟ ਤੋਂ ਵਧ ਕੇ ਕਰੀਬ 70 ਗੀਗਾਵਾਟ ਹੋ ਗਈ ਹੈ। PLI ਸਕੀਮ ਦੀ ਵਜ੍ਹਾ ਨਾਲ ਇਹ ਸੈਕਟਰ ਹੋਰ ਆਕਰਸ਼ਕ ਹੋ ਗਿਆ ਹੈ। ਇਸ ਨਾਲ High-Efficiency Solar PV Modules ਦੀ ਮੈਨੂਫੈਕਚਰਿੰਗ ਨੂੰ ਹੁਲਾਰਾ ਮਿਲਿਆ ਹੈ।

ਸਾਥੀਓ,

ਬੈਟਰੀਜ਼ ਅਤੇ ਸਟੋਰੇਜ ਕਪੈਸਿਟੀ ਦੇ ਸੈਕਟਰ ਵਿੱਚ ਇਨੋਵੇਸ਼ਨ ਅਤੇ ਮੈਨੂਫੈਕਚਰਿੰਗ, ਦੋਨਾਂ ਦੇ ਲਈ ਬਹੁਤ ਅਵਸਰ ਹੈ। ਭਾਰਤ ਬਹੁਤ ਤੇਜ਼ ਗਤੀ ਨਾਲ ਇਲੈਕਟ੍ਰਿਕ ਮੋਬਿਲਿਟੀ ਦੀ ਤਰਫ਼ ਵਧ ਰਿਹਾ ਹੈ। ਇਤਨੇ ਬੜੇ ਦੇਸ਼ ਦੀ ਡਿਮਾਂਡ ਪੂਰਾ ਕਰਨ ਦੇ ਲਈ ਬੈਟਰੀਜ਼ ਅਤੇ ਸਟੋਰੇਜ ਕਪੈਸਿਟੀ ਦੇ ਖੇਤਰ ਵਿੱਚ ਸਾਨੂੰ ਬਹੁਤ ਤੇਜ਼ੀ ਨਾਲ ਕੰਮ ਕਰਨਾ ਹੈ। ਇਸ ਲਈ ਇਸ ਵਰ੍ਹੇ ਦੇ ਬਜਟ ਵਿੱਚ ਭੀ ਅਸੀਂ ਗ੍ਰੀਨ ਐਨਰਜੀ ਨੂੰ ਸਪੋਰਟ ਕਰਨ ਦੇ ਸਬੰਧਿਤ ਅਨੇਕ ਐਲਾਨ ਕੀਤੇ ਹਨ। ਸਰਕਾਰ ਨੇ ਈਵੀ ਅਤੇ ਮੋਬਾਈਲ ਫੋਨ ਬੈਟਰੀ ਦੀ ਮੈਨੂਫੈਕਚਰਿੰਗ ਨਾਲ ਜੁੜੀਆਂ ਕਈ ਚੀਜ਼ਾਂ ਨੂੰ ਬੇਸਿਕ ਕਸਟਮ ਡਿਊਟੀ ਤੋਂ ਬਾਹਰ ਕੀਤਾ ਹੈ। ਕੋਬਾਲਟ ਪਾਊਡਰ, ਲਿਥੀਅਮ ਆਇਨ ਬੈਟਰੀ ਵੇਸਟ, ਲੈੱਡ, ਜ਼ਿੰਕ, ਐਸੇ ਅਨੇਕ ਕ੍ਰਿਟਿਕਲ ਮਿਨਰਲਸ ਤੋਂ ਡਿਊਟੀ ਹਟਾ ਦਿੱਤੀ ਗਈ ਹੈ। ਨੈਸ਼ਨਲ ਕ੍ਰਿਟਿਕਲ ਮਿਨਰਲਸ ਮਿਸ਼ਨ ਭੀ ਭਾਰਤ ਵਿੱਚ ਇੱਕ ਸਸ਼ਕਤ ਸਪਲਾਈ ਚੇਨ ਦੇ ਨਿਰਮਾਣ ਵਿੱਚ ਬੜੀ ਭੂਮਿਕਾ ਨਿਭਾਵੇਗਾ। ਨੌਨ-ਲਿਥੀਅਮ ਬੈਟਰੀ ਈਕੋਸਿਸਟਮ ਨੂੰ ਪ੍ਰਮੋਟ ਕਰਨ ਦੀ ਦਿਸ਼ਾ ਵਿੱਚ ਭੀ ਅਸੀਂ ਅੱਗੇ ਵਧ ਰਹੇ ਹਾਂ। ਇਸ ਵਰ੍ਹੇ ਦੇ ਬਜਟ ਵਿੱਚ ਅਸੀਂ ਨਿਊਕਲੀਅਰ ਐਨਰਜੀ ਸੈਕਟਰ ਨੂੰ ਭੀ ਓਪਨ ਕਰ ਦਿੱਤਾ ਹੈ। ਐਨਰਜੀ ਵਿੱਚ ਹੋ ਰਿਹਾ ਹਰ investment, ਨੌਜਵਾਨਾਂ ਦੇ ਲਈ ਨਵੀਆਂ ਜੌਬਸ ਕ੍ਰਿਏਟ ਕਰ ਰਿਹਾ ਹੈ, Green Jobs ਦੇ ਅਵਸਰ ਬਣਾ ਰਿਹਾ ਹੈ।

ਸਾਥੀਓ,

ਭਾਰਤ ਦੇ ਐਨਰਜੀ ਸੈਕਟਰ ਨੂੰ ਮਜ਼ਬੂਤੀ ਦੇਣ ਦੇ ਲਈ ਅਸੀਂ ਇਸ ਨੂੰ ਜਨਤਾ ਦੀ ਪਾਵਰ ਨਾਲ ਲੈਸ ਕਰ ਰਹੇ ਹਾਂ। ਅਸੀਂ ਦੇਸ਼ ਦੇ ਸਾਧਾਰਣ ਪਰਿਵਾਰਾਂ ਅਤੇ ਕਿਸਾਨਾਂ ਨੂੰ ਊਰਜਾਦਾਤਾ ਬਣਾਇਆ ਹੈ। ਬੀਤੇ ਸਾਲ ਅਸੀਂ ਪੀਐੱਮ ਸੂਰਯਘਰ ਮੁਫ਼ਤ ਬਿਜਲੀ ਯੋਜਨਾ ਸ਼ੁਰੂ ਕੀਤੀ। ਇਸ ਯੋਜਨਾ ਦਾ ਸਕੋਪ ਸਿਰਫ਼ energy production ਤੱਕ ਹੀ ਸੀਮਿਤ ਨਹੀਂ ਹੈ, ਇਸ ਵਿੱਚ ਸੋਲਰ ਸੈਕਟਰਸ ਵਿੱਚ ਨਵੀਂ ਸਕਿੱਲਸ ਬਣ ਰਹੀਆਂ ਹਨ, ਨਵਾਂ ਸਰਵਿਸ ਈਕੋਸਿਸਟਮ ਬਣ ਰਿਹਾ ਹੈ, ਅਤੇ ਤੁਹਾਡੇ ਲਈ ਨਿਵੇਸ਼ ਦੀਆਂ ਸੰਭਾਵਨਾਵਾਂ ਭੀ ਵਧ ਰਹੀਆਂ ਹਨ।

ਸਾਥੀਓ,

ਭਾਰਤ ਐਸੇ energy solutions ਦੇਣ ਦੇ ਲਈ committed ਹੈ, ਜੋ ਸਾਡੀ ਗ੍ਰੋਥ ਨੂੰ energise ਕਰਨ ਅਤੇ ਸਾਡੇ ਨੇਚਰ ਨੂੰ ਭੀ enrich ਕਰਨ। ਮੈਨੂੰ ਵਿਸ਼ਵਾਸ ਹੈ, ਇਸ ਐਨਰਜੀ ਵੀਕ ਨਾਲ ਭੀ ਇਸ ਦਿਸ਼ਾ ਵਿੱਚ ਕੁਝ ਠੋਸ ਰਸਤੇ ਨਿਕਲਣਗੇ। ਮੈਨੂੰ ਉਮੀਦ ਹੈ ਕਿ ਆਪ ਸਭ ਭਾਰਤ ਵਿੱਚ ਬਣ ਰਹੀ ਹਰ ਸੰਭਾਵਨਾ ਨੂੰ explore ਕਰੋਂਗੇ। ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।

ਧੰਨਵਾਦ।

 

  • Prasanth reddi March 21, 2025

    జై బీజేపీ జై మోడీజీ 🪷🪷🙏
  • Jitendra Kumar March 21, 2025

    🙏🇮🇳
  • ABHAY March 15, 2025

    नमो सदैव
  • கார்த்திக் March 03, 2025

    Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🙏🏻
  • अमित प्रेमजी | Amit Premji March 03, 2025

    nice👍
  • கார்த்திக் February 23, 2025

    Jai Shree Ram 🚩Jai Shree Ram 🌼Jai Shree Ram 🚩Jai Shree Ram 🚩Jai Shree Ram 🚩Jai Shree Ram 🚩Jai Shree Ram 🚩Jai Shree Ram 🚩Jai Shree Ram 🚩Jai Shree Ram 🚩Jai Shree Ram 🚩Jai Shree Ram 🌼
  • Yogendra Nath Pandey Lucknow Uttar vidhansabha February 22, 2025

    namo
  • khaniya lal sharma February 21, 2025

    ♥️🕉️🙏🙏♥️🕉️
  • கார்த்திக் February 21, 2025

    Jai Shree Ram 🚩Jai Shree Ram 🚩Jai Shree Ram 🚩Jai Shree Ram 🚩Jai Shree Ram 🚩Jai Shree Ram 🚩Jai Shree Ram 🚩Jai Shree Ram 🚩Jai Shree Ram 🚩Jai Shree Ram 🚩Jai Shree Ram 🚩Jai Shree Ram 🌼
  • SUNIL CHAUDHARY KHOKHAR BJP February 20, 2025

    (25/05/2025
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Beyond Freebies: Modi’s economic reforms is empowering the middle class and MSMEs

Media Coverage

Beyond Freebies: Modi’s economic reforms is empowering the middle class and MSMEs
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 24 ਮਾਰਚ 2025
March 24, 2025

Viksit Bharat: PM Modi’s Vision in Action