Your Excellency, my friend, President Emmanuel Macron

Shri Piyush Goyal, Commerce & Industry Minister

Shri Jyotiraditya Scindia, Minister of Civil Aviation

Shri Ratan Tata, Chairman of Tata Trusts

Shri N. Chandrashekharan, Chairman, Tata Sons

Mr. Campbell Wilson, CEO Air India

Mr. Guillaume Faury, CEO Airbus

ਸਭ ਤੋਂ ਪਹਿਲੇ ਮੈਂ ਏਅਰੋ ਇੰਡੀਆ ਅਤੇ ਏਅਰਬਸ ਨੂੰ ਇਸ landmark agreement ਦੇ ਲਈ ਬਹੁਤ-ਬਹੁਤ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ। ਇਸ ਪ੍ਰੋਗਰਾਮ ਨਾਲ ਜੁੜਣ ਦੇ ਲਈ, ਮੇਰੇ ਮਿੱਤਰ ਰਾਸ਼ਟਰਪਤੀ ਮੈਕ੍ਰੋਂ  ਦਾ ਮੈਂ ਖਾਸ ਤੌਰ ‘ਤੇ ਧੰਨਵਾਦ ਕਰਦਾ ਹਾਂ। 

ਇਹ ਮਹੱਤਵਪੂਰਨ ਡੀਲ ਭਾਰਤ ਅਤੇ ਫਰਾਂਸ ਦੇ ਡੂੰਘੇ ਸਬੰਧਾਂ ਦੇ ਨਾਲ-ਨਾਲ, ਭਾਰਤ ਦੇ civil aviation sector ਦੀਆਂ ਸਫਲਤਾਵਾਂ ਅਤੇ ਆਕਾਂਖਿਆਵਾਂ ਨੂੰ ਵੀ ਦਰਸਾਉਂਦੀ ਹੈ। ਅੱਜ ਸਾਡਾ civil aviation sector  ਭਾਰਤ ਦੇ ਵਿਕਾਸ ਦਾ ਅਨਿੱਖੜਵਾਂ ਹਿੱਸਾ ਹੈ। civil aviation ਨੂੰ ਮਜ਼ਬੂਤ ਕਰਨਾ ਸਾਡੀ National Infrastructure Strategy ਦਾ ਇੱਕ ਮਹੱਤਵਪੂਰਨ ਪਹਿਲੂ ਹੈ।

ਪਿਛਲੇ ਅੱਠ ਵਰ੍ਹਿਆਂ ਵਿੱਚ ਭਾਰਤ ਵਿੱਚ ਹਵਾਈ ਅੱਡਿਆਂ ਦੀ ਸੰਖਿਆ 74 ਤੋਂ ਉਛਲ ਕੇ 147 ਹੋ ਗਈ ਹੈ, ਯਾਨੀ ਲਗਭਗ ਦੋਗੁਣਾ ਵਾਧਾ! ਸਾਡੀ Regional Connectivity Scheme (ਉਡਾਨ) ਦੇ ਮਾਧਿਅਮ ਰਾਹੀਂ ਦੇਸ਼ ਦੇ ਦੂਰ ਹਿੱਸੇ ਵੀ air connectivity ਨਾਲ ਜੁੜ ਰਹੇ ਹਨ, ਜਿਸ ਵਿੱਚ ਲੋਕਾਂ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਨੂੰ ਹੁਲਾਰਾ ਮਿਲ ਰਿਹਾ ਹੈ।

|

ਨੇੜਲੇ ਭਵਿੱਖ ਵਿੱਚ ਭਾਰਤ aviation sector ਵਿੱਚ ਵਿਸ਼ਵ ਦੀ ਤੀਸਰੀ ਸਭ ਤੋਂ ਵੱਡਾ ਮਾਰਕਿਟ ਬਣਨ ਜਾ ਰਹੀ ਹੈ। ਕਈ ਮੁਲਾਂਕਣਾ ਦੇ ਅਨੁਸਾਰ ਭਾਰਤ ਨੂੰ ਅਗਲੇ 15 ਵਰ੍ਹਿਆਂ ਵਿੱਚ 2000 ਤੋਂ ਅਧਿਕ ਜਹਾਜ਼ਾਂ ਦੀ ਜ਼ਰੂਰਤ ਹੋਵੇਗੀ।  ਅੱਜ ਦਾ ਇਤਿਹਾਸਿਕ ਐਲਾਨ ਇਸ ਵਧਦੀ ਮੰਗ ਨੂੰ ਪੂਰਾ ਕਰਨ ਵਿੱਚ ਸਹਾਇਕ ਹੋਣਗੇ। ਭਾਰਤ ਦੀ 'Make in India - Make for the World' ਵਿਜ਼ਨ ਦੇ ਤਹਿਤ aerospace manufacturing ਵਿੱਚ ਅਨੇਕ ਨਵੇਂ ਅਵਸਰ ਖੁੱਲ੍ਹ ਰਹੇ ਹਨ।

 Green field ਅਤੇ  brown field airports ਦੇ ਲਈ automatic route ਤੋਂ 100% FDI ਦਾ ਪ੍ਰਾਵਧਾਨ ਰੱਖਿਆ ਗਿਆ ਹੈ। ਉਸੇ ਤਰ੍ਹਾਂ ground handling services, maintenance, repair and overhaul ਯਾਨੀ MRO ਵਿੱਚ ਵੀ 100% FDI ਦੀ ਅਨੁਮਤੀ ਦਿੱਤੀ ਗਈ ਹੈ।  ਭਾਰਤ ਪੂਰੇ ਖੇਤਰ ਦੇ ਲਈ MRO ਦਾ hub ਬਣ ਸਕਦਾ ਹੈ। ਅੱਜ ਸਾਰੇ global aviation companies ਭਾਰਤ ਵਿੱਚ ਮੌਜੂਦ ਹਨ। ਮੈਂ ਉਨ੍ਹਾਂ ਨੂੰ ਇਨ੍ਹਾਂ ਅਵਸਰਾਂ ਦਾ ਪੂਰਾ ਲਾਭ ਉਠਾਉਣ ਦੇ ਲਈ ਸੱਦਾ ਦਿੰਦਾ ਹਾਂ।

|

Air India ਅਤੇ Airbus ਦਾ ਸਮਝੌਤਾ ਭਾਰਤ-ਫਰਾਂਸ Strategic Partnership ਦੇ  ਲਈ ਵੀ ਇੱਕ ਮਹੱਤਵਪੂਰਨ ਉਪਲਬਧੀ ਹੈ। ਕੁਝ ਹੀ ਮਹੀਨੇ ਪਹਿਲੇ, ਅਕਤੂਬਰ 2022 ਵਿੱਚ, ਮੈਂ ਵਡੋਦਰਾ ਵਿੱਚ ਡਿਫੈਂਸ ਟ੍ਰਾਂਸਪੋਰਟ ਏਅਰਕ੍ਰਾਫਟ ਪ੍ਰੋਜੈਕਟ ਦੇ ਨੀਂਹ ਪੱਥਰ ਵਿੱਚ ਹਿੱਸਾ ਲਿਆ ਸੀ। 2.5 ਬਿਲੀਅਨ ਯੂਰੋ ਦੇ ਨਿਵੇਸ਼ ਤੋਂ ਬਣ ਰਹੇ ਇਸ ਪ੍ਰੋਜੈਕਟ ਵਿੱਚ ਵੀ ਟਾਟਾ ਅਤੇ Airbus ਦੀ ਸਾਂਝੇਦਾਰੀ ਹੈ। ਮੈਨੂੰ ਇਹ ਜਾਣ ਕੇ ਵੀ ਖੁਸ਼ੀ ਹੈ ਕਿ ਫ੍ਰੈਂਚ ਕੰਪਨੀ ਸਾਫ਼ਰਾਨ ਏਅਰਕ੍ਰਾਫਟ ਦੇ ਇੰਜਣ ਦੀ ਸਰਵਿਸ ਦੇ ਲਈ ਭਾਰਤ ਵਿੱਚ ਸਭ ਤੋਂ ਵੱਡੀ MRO facility ਸਥਾਪਿਤ ਕਰ ਰਹੀ ਹੈ।

ਅੱਜ international order ਅਤੇ multilateral system ਦੀ ਸਥਿਰਤਾ ਅਤੇ ਸੰਤੁਲਨ ਸੁਨਿਸ਼ਚਿਤ ਕਰਨ ਵਿੱਚ ਭਾਰਤ-ਫਰਾਂਸ ਭਾਗੀਦਾਰੀ ਪ੍ਰਤੱਖ ਭੂਮਿਕਾ ਨਿਭਾ ਰਹੀ ਹੈ। ਚਾਹੇ Indo-Pacific ਖੇਤਰ ਵਿੱਚ ਸੁਰੱਖਿਆ ਅਤੇ ਸਥਿਰਤਾ ਦਾ ਵਿਸ਼ਾ ਹੋਵੇ, ਜਾਂ ਗਲੋਬਲ food security ਅਤੇ health security, ਭਾਰਤ ਅਤੇ ਫਰਾਂਸ ਨਾਲ ਮਿਲ ਕੇ ਸਕਾਰਾਤਮਕ ਯੋਗਦਾਨ  ਦੇ ਰਹੇ ਹਨ।

ਰਾਸ਼ਟਰਪਤੀ ਮੈਕ੍ਰੋਂ

ਮੈਨੂੰ ਵਿਸ਼ਵਾਸ ਹੈ ਕਿ ਇਸ ਸਾਲ ਸਾਡੇ ਦੁਵੱਲੇ ਸਬੰਧ ਹੋਰ ਵੀ ਨਵੀਂਆਂ ਉਚਾਈਆਂ ਨੂੰ ਛੂਹਣਗੇ। ਭਾਰਤ ਦੀ G20-ਪ੍ਰਧਾਨਗੀ ਦੇ ਤਹਿਤ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦੇ ਲਈ ਹੋਰ ਅਧਿਕ ਅਵਸਰ ਪ੍ਰਾਪਤ ਹੋਣਗੇ। ਇੱਕ ਵਾਰ ਫਿਰ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਅਤੇ ਬਹੁਤ-ਬਹੁਤ ਸ਼ੁਭਕਾਮਨਾਵਾਂ।

  • Jahangir Ahmad Malik December 20, 2024

    ❣️🙏🏻❣️🙏🏻❣️🙏🏻❣️🙏🏻❣️🙏🏻🙏🏻❣️🙏🏻
  • कृष्ण सिंह राजपुरोहित भाजपा विधान सभा गुड़ामा लानी November 21, 2024

    जय श्री राम 🚩 वन्दे मातरम् जय भाजपा विजय भाजपा
  • Deepmala Rajput November 21, 2024

    jai shree ram🙏
  • B Pavan Kumar October 13, 2024

    great 👍
  • Devendra Kunwar October 09, 2024

    🙏🏻
  • Shashank shekhar singh September 29, 2024

    Jai shree Ram
  • दिग्विजय सिंह राना September 20, 2024

    हर हर महादेव
  • Himanshu Adhikari September 18, 2024

    Jaiiiiiiiiiiiiiii hoooooooooo❤️
  • Reena chaurasia August 31, 2024

    बीजेपी
  • Vijay Kant Chaturvedi June 15, 2024

    jai ho
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
The world is keenly watching the 21st-century India: PM Modi

Media Coverage

The world is keenly watching the 21st-century India: PM Modi
NM on the go

Nm on the go

Always be the first to hear from the PM. Get the App Now!
...
PM Modi prays at Somnath Mandir
March 02, 2025

The Prime Minister Shri Narendra Modi today paid visit to Somnath Temple in Gujarat after conclusion of Maha Kumbh in Prayagraj.

|

In separate posts on X, he wrote:

“I had decided that after the Maha Kumbh at Prayagraj, I would go to Somnath, which is the first among the 12 Jyotirlingas.

Today, I felt blessed to have prayed at the Somnath Mandir. I prayed for the prosperity and good health of every Indian. This Temple manifests the timeless heritage and courage of our culture.”

|

“प्रयागराज में एकता का महाकुंभ, करोड़ों देशवासियों के प्रयास से संपन्न हुआ। मैंने एक सेवक की भांति अंतर्मन में संकल्प लिया था कि महाकुंभ के उपरांत द्वादश ज्योतिर्लिंग में से प्रथम ज्योतिर्लिंग श्री सोमनाथ का पूजन-अर्चन करूंगा।

आज सोमनाथ दादा की कृपा से वह संकल्प पूरा हुआ है। मैंने सभी देशवासियों की ओर से एकता के महाकुंभ की सफल सिद्धि को श्री सोमनाथ भगवान के चरणों में समर्पित किया। इस दौरान मैंने हर देशवासी के स्वास्थ्य एवं समृद्धि की कामना भी की।”