Your Highness,

Excellencies,

Ladies and Gentlemen,


16ਵੇਂ ਬ੍ਰਿਕਸ ਸਮਿਟ ਦੇ ਸ਼ਾਨਦਾਰ ਆਯੋਜਨ ਦੇ ਲਈ ਮੈਂ ਰਾਸ਼ਟਰਪਤੀ ਪੁਤਿਨ ਨੂੰ ਹਾਰਦਿਕ ਵਧਾਈ ਦਿੰਦਾ ਹਾਂ।

 

ਅਤੇ, ਬ੍ਰਿਕਸ ਨਾਲ ਜੁੜੇ ਨਵੇਂ ਸਾਥੀਆਂ ਦਾ ਭੀ ਇੱਕ ਵਾਰ ਫਿਰ ਤੋਂ ਹਾਰਦਿਕ ਸੁਆਗਤ ਕਰਦਾ ਹਾਂ। ਨਵੇਂ ਸਰੂਪ ਵਿੱਚ ਬ੍ਰਿਕਸ ਵਿਸ਼ਵ ਦੀ 40 ਪ੍ਰਤੀਸ਼ਤ ਮਾਨਵਤਾ ਅਤੇ ਲਗਭਗ 30 ਪ੍ਰਤੀਸ਼ਤ ਅਰਥਵਿਵਸਥਾ ਦੀ ਪ੍ਰਤੀਨਿਧਤਾ ਕਰਦਾ ਹੈ।

ਪਿਛਲੇ ਲਗਭਗ ਦੋ ਦਹਾਕਿਆਂ ਵਿੱਚ, ਬ੍ਰਿਕਸ ਨੇ ਅਨੇਕ ਉਪਲਬਧੀਆਂ ਹਾਸਲ ਕੀਤੀਆਂ ਹਨ। ਮੈਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਸੰਗਠਨ ਆਲਮੀ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਹੋਰ ਅਧਿਕ ਪ੍ਰਭਾਵੀ ਮਾਧਿਅਮ ਬਣ ਕੇ ਉੱਭਰੇਗਾ।
 

Friends,


ਮੈਂ New Development Bank ਦੀ ਪ੍ਰਧਾਨਗੀ Her Excellency ਦਿਲਮਾ ਰੂਸੇਫ਼ ਦਾ ਅਭਿਨੰਦਨ ਕਰਦਾ ਹਾਂ। ਪਿਛਲੇ ਦਸ ਵਰ੍ਹਿਆਂ ਵਿੱਚ, ਇਹ ਬੈਂਕ ਗਲੋਬਲ ਸਾਊਥ  ਦੇ ਦੇਸ਼ਾਂ ਦੇ ਵਿਕਾਸ ਦੇ ਲਈ ਮਹੱਤਵਪੂਰਨ ਵਿਕਲਪ ਦੇ ਰੂਪ ਵਿੱਚ ਉੱਭਰ ਰਿਹਾ ਹੈ। ਭਾਰਤ ਦੇ GIFT City ਦੇ ਨਾਲ-ਨਾਲ, ਅਫਰੀਕਾ ਅਤੇ ਰੂਸ ਵਿੱਚ regional centres ਦੇ ਖੁੱਲ੍ਹਣ ਨਾਲ ਇਸ ਬੈਂਕ ਦੀਆਂ ਗਤੀਵਿਧੀਆਂ ਨੂੰ ਬਲ ਮਿਲਿਆ ਹੈ। ਅਤੇ, ਲਗਭਗ 35 ਬਿਲੀਅਨ ਡਾਲਰ ਦੇ development projects sanction ਕੀਤੇ ਗਏ ਹਨ।


 

NDB ਨੂੰ demand driven ਸਿਧਾਂਤ ‘ਤੇ ਕੰਮ ਕਰਦੇ ਰਹਿਣਾ ਚਾਹੀਦਾ ਹੈ। ਅਤੇ, ਬੈਂਕ ਦਾ ਵਿਸਤਾਰ ਕਰਦੇ ਹੋਏ, Long-term financial sustainability, healthy credit rating ਅਤੇ market access ਸੁਨਿਸ਼ਚਿਤ ਕਰਨ ‘ਤੇ ਪ੍ਰਾਥਮਿਕਤਾ ਰਹਿਣੀ ਚਾਹੀਦੀ ਹੈ।
 

Friends,

ਨਵੇਂ ਸਰੂਪ ਵਿੱਚ, BRICS 30 ਟ੍ਰਿਲੀਅਨ ਡਾਲਰ ਤੋਂ ਭੀ ਜ਼ਿਆਦਾ ਬੜੀ economy ਹੈ। ਸਾਡੇ ਆਰਥਿਕ ਸਹਿਯੋਗ ਨੂੰ ਵਧਾਉਣ ਵਿੱਚ ਬ੍ਰਿਕਸ ਬਿਜ਼ਨਸ ਕੌਂਸਲ ਅਤੇ ਬ੍ਰਿਕਸ ਵੀਮੈੱਨ ਬਿਜ਼ਨਸ ਅਲਾਇੰਸ ਦੀ ਵਿਸ਼ੇਸ਼ ਭੂਮਿਕਾ ਰਹੀ ਹੈ। ਇਸ ਵਰ੍ਹੇ, BRICS ਦੇ ਅੰਦਰ WTO reforms, trade facilitation in Agriculture, resilient supply chains, e-commerce ਅਤੇ Special Economic Zones ਨੂੰ ਲੈ ਕੇ ਜੋ ਸਹਿਮਤੀ ਬਣੀ ਹੈ, ਉਸ ਨਾਲ ਸਾਡੇ ਆਰਥਿਕ ਸਹਿਯੋਗ ਨੂੰ ਬਲ ਮਿਲੇਗਾ। ਇਨ੍ਹਾਂ ਸਭ ਪਹਿਲਾਂ ਦੇ ਦਰਮਿਆਨ ਸਾਨੂੰ small ਅਤੇ medium scale industry ਦੇ ਹਿਤਾਂ ‘ਤੇ ਭੀ ਫੋਕਸ ਕਰਨਾ ਚਾਹੀਦਾ ਹੈ। ਮੈਨੂੰ ਖੁਸ਼ੀ ਹੈ ਕਿ 2021 ਵਿੱਚ ਭਾਰਤ ਦੀ ਪ੍ਰਧਾਨਗੀ ਦੇ ਦੌਰਾਨ ਪ੍ਰਸਤਾਵਿਤ BRICS Startup Forum ਇਸ ਵਰ੍ਹੇ ਲਾਂਚ ਕੀਤਾ ਜਾਵੇਗਾ।
 

ਭਾਰਤ ਦੁਆਰਾ ਲਿਆ ਗਿਆ ਰੇਲਵੇ ਰਿਸਰਚ ਨੈੱਟਵਰਕ ਦਾ initiative ਭੀ ਬ੍ਰਿਕਸ ਦੇਸ਼ਾਂ ਦੇ ਦਰਮਿਆਨ logistics ਅਤੇ supply chain connectivity ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਸ ਸਾਲ BRICS ਦੇਸ਼ਾਂ ਵਿੱਚ, ਯੂਨੀਡੋ(UNIDO) ਦੇ ਨਾਲ ਮਿਲ ਕੇ, Industry 4.0 ਦੇ ਲਈ skilled work force ਤਿਆਰ ਕਰਨ ‘ਤੇ ਬਣੀ ਸਹਿਮਤੀ ਬਹੁਤ ਹੀ ਮਹੱਤਵਪੂਰਨ ਹੈ।


2022 ਵਿੱਚ ਲਾਂਚ ਕੀਤਾ ਗਿਆ BRICS ਵੈਕਸੀਨ R&D Centre ਸਾਰੇ ਦੇਸ਼ਾਂ ਦੀ ਸਿਹਤ ਸੁਰੱਖਿਆ ਵਧਾਉਣ ਵਿੱਚ ਮਦਦ ਕਰ ਰਿਹਾ ਹੈ। ਸਾਨੂੰ Digital Health ਵਿੱਚ ਭਾਰਤ ਦਾ ਸਫ਼ਲ ਅਨੁਭਵ ਬ੍ਰਿਕਸ ਪਾਰਟਨਰਸ ਦੇ ਨਾਲ ਸਾਂਝਾ ਕਰਨ ਵਿੱਚ ਖੁਸ਼ੀ ਹੋਵੇਗੀ।

Friends,
Climate Change ਸਾਡੀ ਸਾਂਝੀ ਪ੍ਰਾਥਮਿਕਤਾ ਦਾ ਵਿਸ਼ਾ ਰਿਹਾ ਹੈ। ਰੂਸ ਦੀ ਪ੍ਰਧਾਨਗੀ ਵਿੱਚ BRICS Open Carbon Market Partnership ਦੇ ਲਈ ਬਣੀ ਸਹਿਮਤੀ ਦਾ ਸੁਆਗਤ ਹੈ।


ਭਾਰਤ ਵਿੱਚ ਭੀ green growth, climate resilient infrastructure ਅਤੇ ਗ੍ਰੀਨ transition ‘ਤੇ ਵਿਸ਼ੇਸ਼ ਰੂਪ ਨਾਲ ਬਲ ਦਿੱਤਾ ਜਾ ਰਿਹਾ ਹੈ। International Solar Alliance, Coalition for Disaster Resilient infrastructure, Mission LiFE ਯਾਨੀ Lifestyle for Environment, ਏਕ ਪੇੜ ਮਾਂ ਕੇ ਨਾਮ ਜਿਹੇ initiative ਲਏ ਗਏ ਹਨ। ਪਿਛਲੇ ਵਰ੍ਹੇ COP-28 ਦੇ ਦੌਰਾਨ ਅਸੀਂ Green Credit ਜਿਹੀ ਮਹੱਤਵਪੂਰਨ ਪਹਿਲ ਦੀ ਸ਼ੁਰੂਆਤ ਕੀਤੀ।

ਮੈਂ ਬ੍ਰਿਕਸ ਪਾਰਟਨਰਸ ਨੂੰ ਇਨ੍ਹਾਂ initiatives ਨਾਲ ਜੁੜਨ ਦੇ ਲਈ ਸੱਦਾ ਦਿੰਦਾ ਹਾਂ।

 

ਬ੍ਰਿਕਸ ਦੇ ਸਾਰੇ ਦੇਸ਼ਾਂ ਵਿੱਚ infrastructure ਦੇ ਨਿਰਮਾਣ ‘ਤੇ ਵਿਸ਼ੇਸ਼ ਤੌਰ ‘ਤੇ ਬਲ ਦਿੱਤਾ ਜਾ ਰਿਹਾ ਹੈ। ਭਾਰਤ ਵਿੱਚ multi-modal connectivity ਨੂੰ ਤੇਜ਼ੀ ਨਾਲ ਵਧਾਉਣ ਦੇ ਲਈ ਅਸੀਂ ਗਤੀ-ਸ਼ਕਤੀ ਪੋਰਟਲ ਬਣਾਇਆ ਹੈ। ਇਸ ਨਾਲ ਇਨਫ੍ਰਾਸਟ੍ਰਕਚਰ ਵਿਕਾਸ ਦੇ ਲਈ integrated planning ਅਤੇ implementation ਵਿੱਚ ਮਦਦ ਮਿਲੀ ਹੈ ਅਤੇ logistic cost ਘੱਟ ਹੋਈ ਹੈ। ਸਾਡੇ ਅਨੁਭਵ ਆਪ ਸਭ ਦੇ ਸਾਂਝਾ ਕਰਨ ਵਿੱਚ ਸਾਨੂੰ ਖੁਸ਼ੀ ਹੋਵੇਗੀ।

 

Friends,


ਬ੍ਰਿਕਸ ਦੇਸ਼ਾਂ ਦੇ ਦਰਮਿਆਨ financial integration ਵਧਾਉਣ ਦੇ ਲਈ ਪ੍ਰਯਾਸਾਂ ਦਾ ਅਸੀਂ ਸੁਆਗਤ ਕਰਦੇ ਹਾਂ। Local currencies ਵਿੱਚ ਵਪਾਰ ਅਤੇ ਸੁਗਮ ਤੌਰ ‘ਤੇ cross-border payments ਨਾਲ ਸਾਡਾ ਆਰਥਿਕ ਸਹਿਯੋਗ ਮਜ਼ਬੂਤ ਹੋਵੇਗਾ।

 

ਭਾਰਤ ਦੁਆਰਾ ਬਣਾਇਆ ਗਿਆ Unified Payments Interface ਯਾਨੀ UPI ਭਾਰਤੀ ਦੀ ਇੱਕ ਬਹੁਤ ਬੜੀ success story ਹੈ। ਇਸ ਨੂੰ ਕਈ ਦੇਸ਼ਾਂ ਵਿੱਚ ਅਪਣਾਇਆ ਗਿਆ ਹੈ। ਪਿਛਲੇ ਵਰ੍ਹੇ His Highness ਸ਼ੇਖ ਮੁਹੰਮਦ ਦੇ ਨਾਲ ਮਿਲ ਕੇ ਅਸੀਂ ਇਸ ਨੂੰ UAE ਵਿੱਚ ਭੀ ਲਾਂਚ ਕੀਤਾ। ਹੋਰ ਬ੍ਰਿਕਸ ਦੇਸ਼ਾਂ ਦੇ ਨਾਲ ਭੀ ਇਸ ਵਿੱਚ ਸਹਿਯੋਗ ਕੀਤਾ ਜਾ ਸਕਦਾ ਹੈ।

 

Friends,

ਭਾਰਤ ਬ੍ਰਿਕਸ ਦੇ ਤਹਿਤ ਸਹਿਯੋਗ ਵਧਾਉਣ ਦੇ ਲਈ ਪੂਰੀ ਤਰ੍ਹਾਂ ਨਾਲ ਪ੍ਰਤੀਬੱਧ ਹੈ।
 

ਸਾਡੀ ਵਿਵਿਧਤਾ ਅਤੇ multipolarity ਵਿੱਚ ਸਾਡਾ ਦ੍ਰਿੜ੍ਹ ਵਿਸ਼ਵਾਸ ਸਾਡੀ ਤਾਕਤ ਹੈ। ਸਾਡੀ ਇਹੀ ਤਾਕਤ, ਅਤੇ ਮਾਨਵਤਾ ਵਿੱਚ ਸਾਂਝਾ ਵਿਸ਼ਵਾਸ, ਸਾਡੀ ਭਾਵੀ ਪੀੜ੍ਹੀ ਦੇ ਸਮ੍ਰਿੱਧ ਅਤੇ ਸਸ਼ਕਤ ਭਵਿੱਖ ਨੂੰ ਸਾਰਥਕ ਰੂਪ ਦੇਣ ਵਿੱਚ ਸਹਿਯੋਗੀ ਹੋਵੇਗਾ। ਅੱਜ ਦੀਆਂ ਬਹੁਤ ਹੀ ਮਹੱਤਵਪੂਰਨ ਅਤੇ ਉਪਯੋਗੀ ਚਰਚਾਵਾਂ ਦੇ ਲਈ ਮੈਂ ਸਭ ਦਾ ਆਭਾਰ ਵਿਅਕਤ ਕਰਦਾ ਹਾਂ।
 

ਬ੍ਰਿਕਸ ਦੇ ਅਗਲੇ ਪ੍ਰਧਾਨ ਦੇ ਰੂਪ ਵਿੱਚ, ਮੈਂ ਰਾਸ਼ਟਰਪਤੀ ਲੂਲਾ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ। ਭਾਰਤ ਤੁਹਾਡੀ BRICS ਪ੍ਰਧਾਨਗੀ ਦੀ ਸਫ਼ਲਤਾ ਦੇ ਲਈ ਆਪਣਾ ਪੂਰਾ ਸਹਿਯੋਗ ਦੇਵੇਗਾ।

ਇੱਕ ਵਾਰ ਫਿਰ ਰਾਸ਼ਟਰਪਤੀ ਪੁਤਿਨ ਅਤੇ ਸਾਰੇ ਲੀਡਰਸ ਦਾ ਬਹੁਤ-ਬਹੁਤ ਧੰਨਵਾਦ।

 

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet approves minimum support price for Copra for the 2025 season

Media Coverage

Cabinet approves minimum support price for Copra for the 2025 season
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi