Quoteਸਰਕਾਰ ਵਿਆਪਕ ਵਿਕਾਸ ਦੀ ਦਿਸ਼ਾ ਵਿੱਚ ਮਿਸ਼ਨ ਮੋਡ ਵਿੱਚ ਅੱਗੇ ਵਧ ਰਹੀ ਹੈ, ਚਾਹੇ ਉਹ ਭੂਗੋਲਿਕ, ਸਮਾਜਿਕ ਜਾਂ ਆਰਥਿਕ ਤੌਰ ‘ਤੇ ਹੋਵੇ: ਪ੍ਰਧਾਨ ਮੰਤਰੀ
Quoteਪ੍ਰਧਾਨ ਮੰਤਰੀ ਨੇ ਤੀਬਰ ਵਿਕਾਸ ਹਾਸਲ ਕਰਨ ਵਿੱਚ ਸੁਧਾਰ, ਪ੍ਰਦਰਸ਼ਨ ਅਤੇ ਪਰਿਵਰਤਨ (reform, perform, and transform) ਦੇ ਮਹੱਤਵ ‘ਤੇ ਪ੍ਰਕਾਸ਼ ਪਾਇਆ
Quoteਰਾਜ ਅਤੇ ਕੇਂਦਰ ਸਰਕਾਰਾਂ ਨੂੰ ਪ੍ਰਦਰਸ਼ਨ ਦੇ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ, ਜਨ ਭਾਗੀਦਾਰੀ ਨਾਲ ਪਰਿਵਰਤਨ ਹੋਵੇਗਾ: ਪ੍ਰਧਾਨ ਮੰਤਰੀ
Quoteਆਗਾਮੀ 25 ਵਰ੍ਹੇ ਸਮ੍ਰਿੱਧ ਅਤੇ ਵਿਕਸਿਤ ਭਾਰਤ ਨਿਰਮਾਣ ਦੇ ਲਈ ਸਮਰਪਿਤ ਹੋਣਗੇ: ਪ੍ਰਧਾਨ ਮੰਤਰੀ

ਸਾਥੀਓ,

ਅੱਜ, ਬਜਟ ਸੈਸ਼ਨ ਦੇ ਪ੍ਰਾਰੰਭ ਮੈਂ ਸਮ੍ਰਿੱਧੀ ਦੀ ਦੇਵੀ ਮਾਂ ਲਕਸ਼ਮੀ (Goddess Lakshmi) ਨੂੰ ਪ੍ਰਣਾਮ ਕਰਦਾ ਹਾਂ। ਅਤੇ ਐਸੇ ਅਵਸਰ ‘ਤੇ ਸਦੀਆਂ ਤੋਂ ਸਾਡੇ ਇੱਥੇ ਮਾਂ ਲਕਸ਼ਮੀ (Goddess Lakshmi) ਦੇ ਪੁੰਨ (ਗੁਣ -virtues) ਯਾਦ ਕੀਤੇ ਜਾਂਦੇ ਹਨ-

सिद्धिबुद्धिप्रदे देवि भुक्तिमुक्तिप्रदायिनि। मंत्रपूते सदा देवि महालक्ष्मि नमोस्तुते।

ਮਾਂ ਲਕਸ਼ਮੀ (Maa Lakshmi) ਸਾਨੂੰ ਸਿੱਧੀ ਅਤੇ ਵਿਵੇਕ (success and wisdom) ਦਿੰਦੀ ਹੈ, ਸਮ੍ਰਿੱਧੀ ਅਤੇ ਕਲਿਆਣ (prosperity and well-being) ਭੀ ਦਿੰਦੀ ਹੈ। ਮੈਂ ਮਾਂ ਲਕਸ਼ਮੀ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਦੇਸ਼ ਦੇ ਹਰ ਗ਼ਰੀਬ ਅਤੇ ਮੱਧ ਵਰਗ ਸਮੁਦਾਇ ‘ਤੇ ਮਾਂ ਲਕਸ਼ਮੀ ਦੀ ਵਿਸ਼ੇਸ਼ ਕ੍ਰਿਪਾ ਰਹੇ। (Maa Lakshmi gives us success and wisdom, prosperity and well-being. I pray to Maa Lakshmi that every poor and middle class community of the country should be blessed with the special blessings of Maa Lakshmi.)

ਸਾਥੀਓ,

ਸਾਡੇ ਗਣਤੰਤਰ ਦੇ 75 ਵਰ੍ਹੇ ਪੂਰੇ ਹੋਏ ਹਨ, ਅਤੇ ਇਹ ਹਰ ਦੇਸ਼ਵਾਸੀ ਦੇ ਲਈ ਸਭ ਤੋਂ ਗੌਰਵਪੂਰਨ ਹੈ, ਅਤੇ ਵਿਸ਼ਵ ਦੇ ਲੋਕਤੰਤਰੀ ਜਗਤ ਦੇ ਲਈ ਭੀ ਭਾਰਤ ਦੀ ਇਹ ਸਮਰੱਥਾ ਆਪਣਾ ਇੱਕ ਵਿਸ਼ੇਸ਼ ਸਥਾਨ ਬਣਾਉਂਦੀ ਹੈ।(Our Republic has completed 75 years, and this is a matter of great pride for every citizen of the country, and this strength of India also creates a special place for itself in the democratic world.)

 

|

ਸਾਥੀਓ,

ਇਹ ਦੇਸ਼ ਦੀ ਜਨਤਾ ਨੇ ਮੈਨੂੰ ਤੀਸਰੀ ਵਾਰ ਇਹ ਜ਼ਿੰਮੇਵਾਰੀ ਦਿੱਤੀ ਹੈ, ਅਤੇ ਇਸ ਤੀਸਰੇ ਕਾਰਜਕਾਲ ਦਾ ਇਹ ਪਹਿਲਾ ਪੂਰਨ ਬਜਟ ਹੈ, ਅਤੇ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ 2047 ਜਦੋਂ ਆਜ਼ਾਦੀ ਦੇ 100 ਸਾਲ ਹੋਣਗੇ, ਵਿਕਸਿਤ ਭਾਰਤ ਦਾ ਜੋ ਸੰਕਲਪ ਦੇਸ਼ ਨੇ ਲਿਆ ਹੈ, ਇਹ ਬਜਟ ਸੈਸ਼ਨ, ਇਹ ਬਜਟ ਇੱਕ ਨਵਾਂ ਵਿਸ਼ਵਾਸ ਪੈਦਾ ਕਰੇਗਾ, ਨਵੀਂ ਊਰਜਾ ਦੇਵੇਗਾ, ਕਿ ਦੇਸ਼ ਜਦੋਂ ਆਜ਼ਾਦੀ ਦੇ 100 ਸਾਲ ਮਨਾਏਗਾ, ਤਦ ਵਿਕਸਿਤ ਹੋ ਕੇ ਰਹੇਗਾ। 140 ਕਰੋੜ ਦੇਸ਼ਵਾਸੀ ਆਪਣੇ ਸਮੂਹਿਕ ਪ੍ਰਯਾਸ ਨਾਲ ਇਸ ਸੰਕਲਪ ਨੂੰ ਪਰਿਪੂਰਨ ਕਰਨਗੇ। ਤੀਸਰੀ ਟਰਮ ਵਿੱਚ ਅਸੀਂ ਮਿਸ਼ਨ ਮੋਡ ਵਿੱਚ ਦੇਸ਼ ਨੂੰ ਸਰਬਪੱਖੀ ਵਿਕਾਸ ਦੀ ਦਿਸ਼ਾ ਵਿੱਚ, ਚਾਹੇ ਉਹ ਭੂਗੋਲਿਕ ਰੂਪ ਤੋਂ ਹੋਵੇ, ਸਮਾਜਿਕ ਰੂਪ ਤੋਂ ਹੋਵੇ ਜਾਂ ਆਰਥਿਕ ਭਿੰਨ-ਭਿੰਨ ਪੱਧਰਾਂ ਦੇ ਸੰਦਰਭ ਵਿੱਚ ਹੋਵੇ। ਅਸੀਂ ਸਰਬਪੱਖੀ ਵਿਕਾਸ ਦੇ ਸੰਕਲਪ ਨੂੰ ਲੈ ਕੇ ਮਿਸ਼ਨ ਮੋਡ ਵਿੱਚ (in mission mode) ਅੱਗੇ ਵਧਦੇ ਜਾ ਰਹੇ ਹਾਂ। ਇਨੋਵੇਸ਼ਨ, ਇਨਕਲੂਜਨ ਅਤੇ ਇਨਵੈਸਟਮੈਂਟ (Innovation, inclusion and investment) ਇਹ ਲਗਾਤਾਰ ਸਾਡੀ ਆਰਥਿਕ ਗਤੀਵਿਧੀ ਦੇ ਰੋਡਮੈਪ ਦਾ ਅਧਾਰ ਰਿਹਾ ਹੈ।

ਇਸ ਸੈਸ਼ਨ ਵਿੱਚ, ਹਮੇਸ਼ਾ ਦੀ ਤਰ੍ਹਾਂ ਕਈ ਇਤਿਹਾਸਿਕ ਦਿਨ, ਕੱਲ੍ਹ ਸਦਨ ਵਿੱਚ ਚਰਚਾ ਹੋਵੇਗੀ ਅਤੇ ਵਿਆਪਕ ਮੰਥਨ ਦੇ ਨਾਲ ਉਹ ਰਾਸ਼ਟਰ ਦੀ ਤਾਕਤ ਵਧਾਉਣ ਦਾ ਕੰਮ ਕਰਨ ਵਾਲੇ ਕਾਨੂੰਨ ਬਣਾਉਣਗੇ। ਵਿਸ਼ੇਸ਼ ਕਰਕੇ ਨਾਰੀ ਸ਼ਕਤੀ (Nari Shakti) ਦੇ ਗੌਰਵ ਨੂੰ ਪੁਨਰ-ਪ੍ਰਸਥਾਪਿਤ ਕਰਨਾ(re-establish), ਪੰਥ ਸੰਪ੍ਰਦਾਇ ਦੇ ਭੇਦ ਤੋਂ ਮੁਕਤ ਹੋ ਕੇ ਹਰ ਨਾਰੀ ਨੂੰ ਸਨਮਾਨਪੂਰਨ ਜੀਵਨ ਮਿਲੇ, ਉਸ ਨੂੰ ਭੀ ਸਮਾਨ ਅਧਿਕਾਰ ਮਿਲੇ, ਉਸ ਦਿਸ਼ਾ ਵਿੱਚ ਇਸ ਸੈਸ਼ਨ ਵਿੱਚ ਕਈ ਮਹੱਤਵਪੂਰਨ ਨਿਰਣੇ ਲਏ ਜਾਣਗੇ। ਰਿਫਾਰਮ, ਪਰਫਾਰਮ ਐਂਡ ਟ੍ਰਾਂਸਫਾਰਮ (Reform, Perform and Transform.)। ਜਦੋਂ ਵਿਕਾਸ ਦੀ ਤੇਜ਼ ਗਤੀ ਨੂੰ ਪ੍ਰਾਪਤ ਕਰਨਾ ਹੁੰਦਾ ਹੈ, ਤਾਂ ਸਭ ਤੋਂ ਜ਼ਿਆਦਾ ਬਲ ਰਿਫਾਰਮ ‘ਤੇ ਰਹਿੰਦਾ ਹੈ, ਰਾਜ ਅਤੇ ਕੇਂਦਰ ਸਰਕਾਰ ਨੇ ਮਿਲ ਕੇ ਪਰਫਾਰਮ ਕਰਨਾ ਹੁੰਦਾ ਹੈ ਅਤੇ ਜਨ ਭਾਗੀਦਾਰੀ ਨਾਲ ਅਸੀਂ ਟ੍ਰਾਂਸਫਾਰਮੇਸ਼ਨ ਦੇਖ ਸਕਦੇ ਹਾਂ।

 

|

ਸਾਡਾ ਯੁਵਾ ਦੇਸ਼ ਹੈ, ਯੁਵਾ ਸ਼ਕਤੀ ਹੈ ਅਤੇ ਅੱਜ ਜੋ 20-25 ਸਾਲ ਦੀ ਉਮਰ ਦੇ ਨੌਜਵਾਨ ਹਨ, ਜਦੋਂ ਉਹ 45-50 ਸਾਲ ਦੇ ਹੋਣਗੇ, ਤਦ ਉਹ ਵਿਕਸਿਤ ਭਾਰਤ ਦੇ ਸਭ ਤੋਂ ਬੜੇ ਬੈਨਿਫਿਸ਼ਿਅਰੀ ਹੋਣ ਵਾਲੇ ਹਨ। ਉਮਰ ਦੇ ਉਸ ਪੜਾਅ ‘ਤੇ ਹੋਣਗੇ, ਨੀਤੀ ਨਿਰਧਾਰਣ ਦੀ ਵਿਵਸਥਾ ਵਿੱਚ ਉਸ ਜਗ੍ਹਾ ‘ਤੇ ਬੈਠੇ ਹੋਣਗੇ, ਕਿ ਉਹ ਗਰਵ (ਮਾਣ) ਦੇ ਨਾਲ ਆਜ਼ਾਦੀ ਦੇ ਬਾਅਦ ਜੋ ਸ਼ਤਾਬਦੀ ਸ਼ੁਰੂ ਹੋਵੇਗੀ, ਇੱਕ ਵਿਕਸਿਤ ਭਾਰਤ ਦੇ ਨਾਲ ਅੱਗੇ ਵਧਣਗੇ। ਅਤੇ ਇਸ ਲਈ ਇਹ ਵਿਕਸਿਤ ਭਾਰਤ ਦੇ ਸੰਕਲਪ ਦੀ ਪੂਰਤੀ ਦਾ ਪ੍ਰਯਾਸ, ਇਹ ਅਥਾਹ ਮਿਹਨਤ, ਅੱਜ ਜੋ ਸਾਡੀ, ਸਾਡੇ ਟੀਨਏਜਰਸ (teenagers) ਹਨ, ਸਾਡੀ ਯੁਵਾ ਪੀੜ੍ਹੀ ਹੈ, ਉਨ੍ਹਾਂ ਦੇ ਲਈ ਇਹ ਬਹੁਤ ਬੜਾ ਤੋਹਫ਼ਾ ਬਣਨ ਵਾਲੀ ਹੈ। ਜੋ ਲੋਕ 1930 ਵਿੱਚ, 1942 ਵਿੱਚ ਆਜ਼ਾਦੀ ਦੀ ਜੰਗ ਵਿੱਚ ਜੁਟ ਗਏ ਸਨ, ਪੂਰੀ ਦੇਸ਼ ਦੀ ਯੁਵਾ ਪੀੜ੍ਹੀ ਖਪ ਗਈ ਸੀ, ਆਜ਼ਾਦੀ ਦੀ ਜੰਗ ਵਿੱਚ, ਅਤੇ ਉਸ ਦੇ ਫਲ, 25 ਸਾਲ ਦੇ ਬਾਅਦ ਜਦੋਂ ਪੀੜ੍ਹੀ ਆਈ, ਉਸ ਨੂੰ ਨਸੀਬ ਹੋਏ। ਉਸ ਜੰਗ ਵਿੱਚ ਜੋ ਨੌਜਵਾਨ ਸਨ, ਉਨ੍ਹਾਂ ਨੂੰ ਨਸੀਬ ਹੋਏ। ਆਜ਼ਾਦੀ ਦੇ ਪਹਿਲੇ ਦੇ ਉਹ 25 ਸਾਲ, ਆਜ਼ਾਦੀ ਦਾ ਜਸ਼ਨ ਬਣਾਉਣ ਦਾ ਅਵਸਰ ਬਣਿਆ।  ਵੈਸੇ ਹੀ ਇਹ 25 ਵਰ੍ਹੇ ਸਮ੍ਰਿੱਧ ਭਾਰਤ, ਵਿਕਸਿਤ ਭਾਰਤ, ਇਹ ਸੰਕਲਪ ਸੇ ਸਿੱਧੀ ਅਤੇ ਸਿੱਧੀ ਸੇ ਸ਼ਿਖਰ ਤੱਕ ਪਹੁੰਚਣ ਦਾ ਦੇਸ਼ਵਾਸੀਆਂ ਦਾ ਇਰਾਦਾ ਹਨ।(Similarly, these 25 years are the intention of the countrymen to achieve a prosperous and developed India through their resolve and reach the pinnacle through their achievements.) ਅਤੇ ਇਸ ਲਈ ਇਸ ਬਜਟ ਸੈਸ਼ਨ ਵਿੱਚ ਸਾਰੇ ਸਾਂਸਦ ਵਿਕਸਿਤ ਭਾਰਤ ਨੂੰ ਮਜ਼ਬੂਤੀ ਦੇਣ ਦੇ ਲਈ ਆਪਣਾ ਯੋਗਦਾਨ ਦੇਣਗੇ। ਵਿਸ਼ੇਸ਼ ਕਰਕੇ ਜੋ ਯੁਵਾ ਸਾਂਸਦ (young MPs) ਹਨ, ਉਨ੍ਹਾਂ ਦੇ ਲਈ ਤਾਂ ਸੁਨਹਿਰਾ ਅਵਸਰ (golden opportunity) ਹੈ, ਕਿਉਂਕਿ ਉਹ ਅੱਜ ਸਦਨ ਵਿੱਚ ਜਿਤਨੀ ਜਾਗਰੂਕਤਾ, ਜਿਤਨੀ ਭਾਗੀਦਾਰੀ ਵਧਾਉਣਗੇ ਅਤੇ ਵਿਕਸਿਤ ਭਾਰਤ ਦੇ ਜੋ ਫਲ ਹਨ, ਉਹ ਤਾਂ ਉਨ੍ਹਾਂ ਦੀ ਨਜ਼ਰ ਦੇ ਸਾਹਮਣੇ ਦੇਖਣ ਨੂੰ ਮਿਲਣ ਵਾਲੇ ਹਨ। ਅਤੇ ਇਸ ਲਈ ਯੁਵਾ ਸਾਂਸਦਾਂ (young MPs) ਦੇ ਲਈ ਇੱਕ ਅਨਮੋਲ ਅਵਸਰ (priceless opportunity) ਹੈ।

 

|

ਸਾਥੀਓ,

ਮੈਂ ਆਸ਼ਾ ਕਰਦਾ ਹਾਂ ਕਿ ਅਸੀਂ ਦੇਸ਼ ਦੀਆਂ ਆਸਾਂ ਅਤੇ ਆਕਾਂਖਿਆਵਾਂ(hopes and aspirations) ‘ਤੇ ਇਸ ਬਜਟ ਸੈਸ਼ਨ ਵਿੱਚ ਖਰੇ ਉਤਰਾਂਗੇ। (I hope that we will live up to the hopes and aspirations of the country in this Budget session.)

ਸਾਥੀਓ,

ਅੱਜ ਇੱਕ ਬਾਤ ਆਪਨੇ (ਤੁਸੀਂ) ਜ਼ਰੂਰ ਨੋਟ ਕੀਤੀ ਹੋਵੇਗੀ, ਮੀਡੀਆ ਦੇ ਲੋਕਾਂ ਨੂੰ ਤਾਂ ਜ਼ਰੂਰ ਕਰਨੀ ਚਾਹੀਦੀ ਹੈ। ਸ਼ਾਇਦ 2014 ਤੋਂ ਲੈ ਕੇ ਹੁਣ ਤੱਕ, ਸ਼ਾਇਦ ਇਹ ਪਹਿਲਾ ਪਾਰਲੀਮੈਂਟ ਦਾ ਸੈਸ਼ਨ ਹੈ, ਕਿ ਜਿਸ ਦੇ ਇੱਕ-ਦੋ ਦਿਨ ਪਹਿਲੇ ਕੋਈ ਵਿਦੇਸ਼ੀ ਚਿੰਗਾਰੀ ਨਹੀਂ (no foreign spark) ਪਕੜੀ ਹੈ, ਵਿਦੇਸ਼ ਵਿੱਚੋਂ ਅੱਗ ਲਗਾਉਣ ਦੀ ਕੋਸ਼ਿਸ਼ ਨਹੀਂ ਹੋਈ ਹੈ। 10 ਸਾਲ ਤੋਂ, 2014 ਤੋਂ ਦੇਖ ਰਿਹਾ ਹਾਂ, ਹਰ ਸੈਸ਼ਨ ਦੇ ਪਹਿਲੇ ਸ਼ਰਾਰਤ ਕਰਨ ਦੇ ਲਈ ਲੋਕ ਤਿਆਰ ਬੈਠਦੇ ਸਨ, ਅਤੇ ਇੱਥੇ ਇਸ ਨੂੰ ਹਵਾ ਦੇਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ। ਇਹ ਪਹਿਲਾ ਸੈਸ਼ਨ ਮੈਂ ਪਿਛਲੇ 10 ਸਾਲ ਦੇ ਬਾਅਦ ਦੇਖ ਰਿਹਾ ਹਾਂ ਕਿ ਜਿਸ ਵਿੱਚ ਕਿਸੇ ਭੀ ਵਿਦੇਸ਼ੀ ਕੋਣੇ ਤੋਂ, ਕੋਈ ਚਿੰਗਾਰੀ ਨਹੀਂ ਹੋਈ।

ਸਾਥੀਓ, ਬਹੁਤ-ਬਹੁਤ ਧੰਨਵਾਦ।

 

 

  • Gaurav munday April 11, 2025

    ❤️❤️❤️😂
  • Jitendra Kumar April 01, 2025

    2
  • Jitendra Kumar April 01, 2025

    1
  • Jitendra Kumar April 01, 2025

    🙏🇮🇳
  • Dharam singh March 31, 2025

    जय श्री राम
  • Sekukho Tetseo March 31, 2025

    PM Australia say's PM MODI is the*BOSS!*
  • Prasanth reddi March 21, 2025

    జై బీజేపీ జై మోడీజీ 🪷🪷🙏
  • Dheeraj Thakur March 05, 2025

    जय श्री राम जय श्री राम
  • Dheeraj Thakur March 05, 2025

    जय श्री राम
  • கார்த்திக் March 03, 2025

    Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🙏🏻
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
India and UK sign historic Free Trade Agreement, set to boost annual trade by $34 bn

Media Coverage

India and UK sign historic Free Trade Agreement, set to boost annual trade by $34 bn
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 24 ਜੁਲਾਈ 2025
July 24, 2025

Global Pride- How PM Modi’s Leadership Unites India and the World