ਵਣੱਕਮ੍ ਸੌਰਾਸ਼ਟਰ ! ਵਣੱਕਮ੍ ਤਮਿਲ ਨਾਡੂ ! (वणक्कम् सौराष्ट्र! वणक्कम् तमिलनाडु!)
ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ, ਨਾਗਾਲੈਂਡ ਦੇ ਰਾਜਪਾਲ ਸ਼੍ਰੀ ਐੱਲ. ਗਣੇਸ਼ਨ ਜੀ, ਝਾਰਖੰਡ ਦੇ ਰਾਜਪਾਲ ਸੀ ਪੀ ਰਾਧਾਕ੍ਰਿਸ਼ਣਨ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਭਾਈ ਪੁਰਸ਼ੋਤਮ ਰੁਪਾਲਾ ਜੀ, ਐੱਲ ਮੁਰੁਗਨ ਜੀ, ਮੀਨਾਕਸ਼ੀ ਲੇਖੀ ਜੀ, ਇਸ ਪ੍ਰੋਗਰਾਮ ਨਾਲ ਜੁੜੇ ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ, ਸੌਰਾਸ਼ਟਰ ਤਮਿਲ ਸੰਗਮਮ੍, ਨਿਗਲ- ਚਿਯਿਲ, ਪੰਗੇਰ- ਕ ਵੰਦਿਰੁੱਕੁਮ੍, ਤਮਿਲਗ ਸੋਂਦੰਗਲ ਅਨੈਵਰੈਯੁਮ, ਵਰੁਗ ਵਰੁਗ ਐੱਨ ਵਰਵੇਰਕਿਰੇਂਨ੍। ਉਂਗਲ ਅਨੈਵਰੈਯੁਮ੍, ਗੁਜਰਾਤ ਮੰਣਿਲ, ਇੰਡਰੁ, ਸੰਦਿੱਤਦਿਲ੍ ਪੇਰੁ ਮਗਿळਚੀ। (सौराष्ट्र तमिळ् संगमम्, निगळ्-चियिल्, पंगेर्-क वन्दिरुक्कुम्, तमिळग सोन्दन्गळ् अनैवरैयुम्, वरुग वरुग एन वरवेरकिरेन्। उन्गळ् अनैवरैयुम्, गुजरात मण्णिल्, इंड्रु, संदित्तदिल् पेरु मगिळ्ची।)
ਸਾਥੀਓ,
ਇਹ ਗੱਲ ਸਹੀ ਹੈ ਕਿ ਅਤਿਥੀ (ਮਹਿਮਾਨ) ਸਤਿਕਾਰ ਦਾ ਸੁਖ ਬਹੁਤ ਅਲੱਗ ਹੁੰਦਾ ਹੈ। ਲੇਕਿਨ, ਜਦੋਂ ਕੋਈ ਆਪਣਾ ਹੀ ਵਰ੍ਹਿਆਂ ਬਾਅਦ ਪਰਤ ਕੇ (ਵਾਪਸ) ਘਰ ਆਉਂਦਾ ਹੈ, ਤਾਂ ਉਸ ਸੁਖ ਦੀ, ਉਸ ਉਤਸ਼ਾਹ ਅਤੇ ਉੱਲਾਸ (ਖੁਸ਼ੀ) ਦੀ ਗੱਲ ਹੀ ਕੁੱਝ ਅਲੱਗ ਹੁੰਦੀ ਹੈ। ਅੱਜ ਉਸੀ ਗਦਗਦ ਹਿਰਦੇ ਨਾਲ ਸੌਰਾਸ਼ਟਰ ਦਾ ਹਰ ਇੱਕ ਜਨ, ਤਮਿਲ ਨਾਡੂ ਤੋਂ ਆਏ ਆਪਣੇ ਭਾਈਓ ਅਤੇ ਭੈਣੋਂ ਦੇ ਸੁਆਗਤ ਵਿੱਚ ਪਲਕਾਂ ਵਿਛਾਏ ਹੈ। ਅੱਜ ਉਸੀ ਗਦਗਦ ਹਿਰਦੈ ਨਾਲ ਮੈਂ ਵੀ ਤਮਿਲ ਨਾਡੂ ਤੋਂ ਆਏ ਮੇਰੇ ਆਪਣੀਆਂ ਦੇ ਦਰਮਿਆਨ virtually ਹਾਜ਼ਰ ਹਾਂ।
ਮੈਨੂੰ ਯਾਦ ਹੈ, ਜਦੋਂ ਮੈਂ ਮੁੱਖ ਮੰਤਰੀ ਸੀ, ਤੱਦ 2010 ਵਿੱਚ ਮੈਂ ਮਦੁਰਈ ਵਿੱਚ ਅਜਿਹੇ ਹੀ ਸ਼ਾਨਦਾਰ ਸੌਰਾਸ਼ਟਰ ਸੰਗਮ ਦਾ ਆਯੋਜਨ ਕੀਤਾ ਸੀ। ਉਸ ਆਯੋਜਨ ਵਿੱਚ ਸਾਡੇ 50 ਹਜ਼ਾਰ ਤੋਂ ਅਧਿਕ ਸੌਰਾਸ਼ਟਰ ਦੇ ਭਾਈ-ਭੈਣ ਸ਼ਾਮਿਲ ਹੋਣ ਆਏ ਸਨ। ਅਤੇ ਅੱਜ, ਸੌਰਾਸ਼ਟਰ ਦੀ ਧਰਤੀ ’ਤੇ ਸਨੇਹ/ਪਿਆਰ ਅਤੇ ਅਪਣੇਪਨ ਦੀਆਂ ਅਜਿਹੀਆਂ ਹੀ ਲਹਿਰਾਂ ਦਿਖ ਰਹੀਆਂ ਹਨ। ਇਤਨੀ ਵੱਡੀ ਸੰਖਿਆ ਵਿੱਚ ਤੁਸੀਂ ਸਭ ਤਮਿਲ ਨਾਡੂ ਤੋਂ ਆਪਣੇ ਪੂਰਵਜਾਂ ਦੀ ਧਰਤੀ ’ਤੇ ਆਏ ਹੋ, ਆਪਣੇ ਘਰ ਆਏ ਹੋ। ਤੁਹਾਡੇ ਚਿਹਰਿਆਂ ਦੀ ਖੁਸ਼ੀ ਦੇਖ ਕੇ ਮੈਂ ਕਹਿ ਸਕਦਾ ਹਾਂ, ਤੁਸੀਂ ਇੱਥੋਂ ਢੇਰਾਂ ਯਾਦਾਂ ਅਤੇ ਭਾਵੁਕ ਅਨੁਭਵ ਆਪਣੇ ਨਾਲ ਲੈ ਕੇ ਜਾਓਗੇ।
ਆਪਣੇ ਸੌਰਾਸ਼ਟਰ ਦੇ ਸੈਰ-ਸਪਾਟੇ ਦਾ ਵੀ ਭਰਪੂਰ ਆਨੰਦ ਲਿਆ ਹੈ। ਸੌਰਾਸ਼ਟਰ ਤੋਂ ਤਮਿਲ ਨਾਡੂ ਤੱਕ ਦੇਸ਼ ਨੂੰ ਜੋੜਨ ਵਾਲੇ ਸਰਦਾਰ ਪਟੇਲ ਦੀ ਸਟੈਚੂ ਆਵ੍ ਯੂਨਿਟੀ ਦੇ, ਉਸ ਦੇ ਵੀ ਤੁਸੀਂ ਦਰਸ਼ਨ ਕੀਤੇ ਹਨ। ਯਾਨੀ, ਅਤੀਤ ਦੀਆਂ ਅਨਮੋਲ ਸਮ੍ਰਿਤੀਆਂ / ਯਾਦਾਂ, ਵਰਤਮਾਨ ਦਾ ਅਪਨੱਤਵ ਅਤੇ ਅਨੁਭਵ, ਅਤੇ ਭਵਿੱਖ ਦੇ ਲਈ ਸੰਕਲਪ ਅਤੇ ਪ੍ਰੇਰਨਾਵਾਂ, ‘ਸੌਰਾਸ਼ਟਰ-ਤਮਿਲ ਸੰਗਮਮ੍’ ਉਸ ਵਿੱਚ ਅਸੀਂ ਇਨ੍ਹਾਂ ਸਾਰਿਆਂ ਦਾ ਇਕੱਠੇ ਦਰਸ਼ਨ ਕਰ ਰਹੇ ਹਾਂ। ਮੈਂ ਇਸ ਅਦਭੁੱਤ ਆਯੋਜਨ ਲਈ ਸੌਰਾਸ਼ਟਰ ਅਤੇ ਤਮਿਲ ਨਾਡੂ ਦੇ ਸਾਰੇ ਲੋਕਾਂ ਨੂੰ ਵਧਾਈ ਦਿੰਦਾ ਹਾਂ, ਆਪ ਸਾਰਿਆਂ ਦਾ ਅਭਿਨੰਦਨ ਕਰਦਾ ਹਾਂ।
ਸਾਥੀਓ,
ਅੱਜ ਆਜ਼ਾਦੀ ਦੇ ਅੰਮ੍ਰਿਤਕਾਲ ਵਿੱਚ ਅਸੀਂ ਸੌਰਾਸ਼ਟਰ-ਤਮਿਲ ਸੰਗਮਮ੍ ਜਿਹੇ ਸੱਭਿਆਚਾਰਕ ਆਯੋਜਨਾਂ ਦੀ ਇੱਕ ਨਵੀਂ ਪਰੰਪਰਾ ਦੇ ਗਵਾਹ ਬਣ ਰਹੇ ਹਾਂ। ਅੱਜ ਤੋਂ ਕੁੱਝ ਮਹੀਨੇ ਪਹਿਲਾਂ ਹੀ ਬਨਾਰਸ ਵਿੱਚ ਕਾਸ਼ੀ-ਤਮਿਲ ਸੰਗਮਮ੍ ਦਾ ਆਯੋਜਨ ਹੋਇਆ ਸੀ, ਜਿਸ ਦੀ ਪੂਰੇ ਦੇਸ਼ ਵਿੱਚ ਖੂਬ ਚਰਚਾ ਹੋਈ ਸੀ। ਉਸ ਦੇ ਬਾਅਦ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਕਈ ਸਵਤ: ਸਫੂਰਤ ਪ੍ਰਯਾਸ ਸ਼ੁਰੂ ਹੋਏ ਹਨ। ਅਤੇ, ਅੱਜ ਸੌਰਾਸ਼ਟਰ ਦੀ ਧਰਤੀ ’ਤੇ ਇੱਕ ਵਾਰ ਫਿਰ ਅਸੀਂ ਭਾਰਤ ਦੀਆਂ ਦੋ ਪ੍ਰਾਚੀਨ ਧਾਰਾਵਾਂ ਦਾ ਸੰਗਮ ਹੁੰਦਾ ਦੇਖ ਰਹੇ ਹਾਂ।
‘ਸੌਰਾਸ਼ਟਰ ਤਮਿਲ ਸੰਗਮਮ੍’ ਦਾ ਇਹ ਆਯੋਜਨ ਕੇਵਲ ਗੁਜਰਾਤ ਅਤੇ ਤਮਿਲ ਨਾਡੂ ਦਾ ਸੰਗਮ ਨਹੀਂ ਹੈ। ਇਹ ਦੇਵੀ ਮੀਨਾਕਸ਼ੀ ਅਤੇ ਦੇਵੀ ਪਾਰਵਤੀ ਦੇ ਰੂਪ ਵਿੱਚ ‘ਇੱਕ ਸ਼ਕਤੀ’ ਦੀ ਉਪਾਸਨਾ ਦਾ ਉਤਸਵ ਵੀ ਹੈ। ਇਹ ਭਗਵਾਨ ਸੋਮਨਾਥ ਅਤੇ ਭਗਵਾਨ ਰਾਮਨਾਥ ਦੇ ਰੂਪ ਵਿੱਚ ‘ਏਕ ਸ਼ਿਵ’ ਦੀ ਭਾਵਨਾ ਦਾ ਉਤਸਵ ਵੀ ਹੈ। ਇਹ ਸੰਗਮਮ੍ ਨਾਗੇਸ਼ਵਰ ਅਤੇ ਸੁੰਦਰੇਸ਼ਵਰ ਦੀ ਧਰਤੀ ਦਾ ਸੰਗਮ ਹੈ। ਇਹ ਸ਼੍ਰੀ ਕ੍ਰਿਸ਼ਣ ਅਤੇ ਸ਼੍ਰੀ ਰੰਗਨਾਥ ਦੀ ਧਰਤੀ ਦਾ ਸੰਗਮ ਹੈ। ਇਹ ਸੰਗਮ ਹੈ- ਨਰਮਦਾ ਅਤੇ ਵੈਗਈ ਦਾ। ਇਹ ਸੰਗਮ ਹੈ - ਡਾਂਡਿਆ ਅਤੇ ਕੋਲਾਟੱਮ ਦਾ! ਇਹ ਸੰਗਮ ਹੈ- ਦਵਾਰਿਕਾ ਅਤੇ ਮਦੁਰਈ ਜਿਹੀ ਪਵਿੱਤਰ ਪੁਰਿਆਂ ਦੀਆਂ ਪਰੰਪਰਾਵਾਂ ਦਾ! ਅਤੇ, ਇਹ ਸੌਰਾਸ਼ਟਰ-ਤਮਿਲ ਸੰਗਮਮ੍ ਸੰਗਮ ਹੈ- ਸਰਦਾਰ ਪਟੇਲ ਅਤੇ ਸੁਬਰਮਣਯਮ ਭਾਰਤੀ ਦੇ ਰਾਸ਼ਟਰ-ਪ੍ਰਥਮ ਤੋਂ ਓਤ-ਪ੍ਰੋਤ (ਤਾਣਾ ਬਾਣਾ) ਸੰਕਲਪ ਦਾ! ਅਸੀਂ ਇਨ੍ਹਾਂ ਸੰਕਲਪਾਂ ਨੂੰ ਲੈ ਕੇ ਅੱਗੇ ਵਧਣਾ ਹੈ। ਅਸੀਂ ਇਸ ਸੱਭਿਆਚਾਰਕ ਵਿਰਾਸਤ ਨੂੰ ਲੈ ਕੇ ਰਾਸ਼ਟਰ ਨਿਰਮਾਣ ਦੇ ਲਈ ਅੱਗੇ ਵਧਣਾ ਹੈ।
ਸਾਥੀਓ,
ਭਾਰਤ ਵਿਵਿਧਤਾ ਨੂੰ ਵਿਸ਼ੇਸ਼ਤਾ ਦੇ ਰੂਪ ਵਿੱਚ ਜਿਊਣ ਵਾਲਾ ਦੇਸ਼ ਹੈ। ਅਸੀਂ ਵਿਵਿਧਤਾ ਨੂੰ ਸੈਲੀਬ੍ਰੇਟ ਕਰਨ ਵਾਲੇ ਲੋਕ ਹਾਂ। ਅਸੀਂ ਅਲੱਗ-ਅਲੱਗ ਭਾਸ਼ਾਵਾਂ ਅਤੇ ਬੋਲੀਆਂ ਨੂੰ, ਅਲੱਗ-ਅਲੱਗ ਕਲਾਵਾਂ ਅਤੇ ਵਿਧਾਵਾਂ ਨੂੰ ਸੈਲੀਬ੍ਰੇਟ ਕਰਦੇ ਹਾਂ। ਸਾਡੀ ਆਸਥਾ ਤੋਂ ਲੈ ਕਰਕੇ ਸਾਡੇ ਅਧਿਆਤਮ ਤੱਕ, ਹਰ ਜਗ੍ਹਾ ਵਿਵਿਧਤਾ ਹੈ। ਅਸੀਂ ਸ਼ਿਵ ਦੀ ਪੂਜਾ ਕਰਦੇ ਹਾਂ, ਲੇਕਿਨ ਦਵਾਦਸ਼ (ਬਾਰ੍ਹਾਂ) ਜਯੋਤਿਰਲਿੰਗਾਂ ਵਿੱਚ ਪੂਜਾ ਪ੍ਰਣਾਲੀ ਦੀਆਂ ਆਪਣੀਆਂ ਵਿਵਿਧਤਾਵਾਂ ਹਨ। ਅਸੀਂ ਬ੍ਰਹਮਾ ਦਾ ਵੀ ‘ਏਕੋ ਅਹਿਮ ਬਹੁ ਸਯਾਮ’ ਦੇ ਤੌਰ ‘ਤੇ ਅਲੱਗ-ਅਲੱਗ ਰੂਪਾਂ ਵਿੱਚ ਖੋਜ ਕਰਦੇ ਹਾਂ, ਉਸ ਦੀ ਉਪਾਸਨਾ ਕਰਦੇ ਹਾਂ। ਅਸੀਂ ‘ਗੰਗੇ ਚ ਯਮੁਨੇ ਚੈਵ, ਗੋਦਾਵਰੀ ਸਰਸਵਤੀ’ ਜਿਹੇ ਮੰਤਰਾਂ ਵਿੱਚ ਦੇਸ਼ ਦੀਆਂ ਅਲੱਗ-ਅਲੱਗ ਨਦੀਆਂ ਨੂੰ ਨਮਨ ਕਰਦੇ ਹਾਂ।
ਇਹ ਵਿਵਿਧਤਾ ਸਾਨੂੰ ਵੰਡਦੀ ਨਹੀਂ, ਬਲਕਿ ਸਾਡੇ ਬੰਧਨ ਨੂੰ, ਸਾਡੇ ਸੰਬੰਧਾਂ ਨੂੰ ਮਜ਼ਬੂਤ ਬਣਾਉਂਦੀ ਹੈ। ਕਿਉਂਕਿ ਅਸੀਂ ਜਾਣਦੇ ਹਾਂ, ਅਲੱਗ-ਅਲੱਗ ਧਾਰਾਵਾਂ ਜਦੋਂ ਇਕੱਠੀਆਂ ਆਉਂਦੀਆਂ ਹਨ ਤਾਂ ਸੰਗਮ ਦਾ ਸਿਰਜਣ ਹੁੰਦਾ ਹੈ। ਇਸ ਲਈ, ਅਸੀਂ ਨਦੀਆਂ ਦੇ ਸੰਗਮ ਤੋਂ ਲੈ ਕੇ ਕੁੰਭ ਜਿਹੇ ਆਯੋਜਨਾਂ ਵਿੱਚ ਵਿਚਾਰਾਂ ਦੇ ਸੰਗਮ ਤੱਕ, ਇਨ੍ਹਾਂ ਪਰੰਪਰਾਵਾਂ ਨੂੰ ਸਦੀਆਂ ਤੋਂ ਪੋਸ਼ਿਤ ਕਰਦੇ ਆਏ ਹਾਂ।
ਇਹੀ ਸੰਗਮ ਦੀ ਸ਼ਕਤੀ ਹੈ, ਜਿਸ ਨੂੰ ਸੌਰਾਸ਼ਟਰ ਤਮਿਲ ਸੰਗਮਮ੍ ਅੱਜ ਇੱਕ ਨਵੇਂ ਸਰੂਪ ਵਿੱਚ ਅੱਗੇ ਵਧਾ ਰਿਹਾ ਹੈ। ਅੱਜ ਜਦੋਂ ਦੇਸ਼ ਦੀ ਏਕਤਾ ਅਜਿਹੇ ਮਹਾਪਰਵਾਂ ਦੇ ਰੂਪ ਵਿੱਚ ਆਕਾਰ ਲੈ ਰਹੀ ਹੈ, ਤਾਂ ਸਰਦਾਰ ਸਾਹਿਬ ਸਾਨੂੰ ਜ਼ਰੂਰ ਅਸ਼ੀਰਵਾਦ ਦੇ ਰਹੇ ਹੋਣਗੇ। ਇਹ ਦੇਸ਼ ਦੇ ਉਨ੍ਹਾਂ ਹਜ਼ਾਰਾਂ- ਲੱਖਾਂ ਸੁਤੰਤਰਤਾ ਸੈਨਾਨੀਆਂ ਦੇ ਸੁਪਨਿਆਂ ਦੀ ਵੀ ਪੂਰਤੀ ਹੈ, ਜਿਨ੍ਹਾਂ ਨੇ ਆਪਣਾ ਬਲੀ ਦੇ ਕੇ ‘ਏਕ ਭਾਰਤ-ਸ਼੍ਰੇਸ਼ਠ’ ਭਾਰਤ ਦਾ ਸੁਪਨਾ ਦੇਖਿਆ ਸੀ।
ਸਾਥੀਓ,
ਅੱਜ ਜਦੋਂ ਅਸੀਂ ਆਜ਼ਾਦੀ ਦੇ 75 ਵਰ੍ਹੇ ਪੂਰੇ ਕੀਤੇ ਹਨ, ਤਾਂ ਦੇਸ਼ ਨੇ ਆਪਣੀ ‘ਵਿਰਾਸਤ ’ਤੇ ਗਰਵ’ ਦੇ ‘ਪੰਚ ਪ੍ਰਣ’ ਦਾ ਐਲਾਨ ਕੀਤਾ ਹੈ। ਆਪਣੀ ਵਿਰਾਸਤ ’ਤੇ ਗਰਵ/ਮਾਣ ਤੱਦ ਹੋਰ ਵਧੇਗਾ, ਜਦੋਂ ਅਸੀਂ ਉਸਨੂੰ ਜਣਾਂਗੇ, ਗੁਲਾਮੀ ਦੀ ਮਾਨਸਿਕਤਾ ਤੋਂ ਮੁਕਤ ਹੋ ਕੇ ਆਪਣੇ ਆਪ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ! ਕਾਸ਼ੀ ਤਮਿਲ ਸੰਗਮਮ੍ ਹੋਵੇ ਜਾਂ ਸੌਰਾਸ਼ਟਰ ਤਮਿਲ ਸੰਗਮਮ੍, ਇਹ ਆਯੋਜਨ ਇਸ ਦੇ ਲਈ ਇੱਕ ਪ੍ਰਭਾਵੀ ਅਭਿਯਾਨ ਬਣ ਰਿਹਾ ਹੈ।
ਤੁਸੀਂ ਦੇਖੋ, ਗੁਜਰਾਤ ਅਤੇ ਤਮਿਲ ਨਾਡੂ ਦੇ ਵਿੱਚ ਅਜਿਹਾ ਕਿਤਨਾ ਕੁਝ ਹੈ ਜਿਸਨੂੰ ਜਾਨ-ਬੁੱਝ ਕੇ ਸਾਡੀ ਜਾਣਕਾਰੀ ਤੋਂ ਬਾਹਰ ਰੱਖਿਆ ਗਿਆ। ਵਿਦੇਸ਼ੀ ਆਕ੍ਰਮਣਾਂ ਦੇ ਦੌਰ ਵਿੱਚ ਸੌਰਾਸ਼ਟਰ ਤੋਂ ਤਮਿਲ ਨਾਡੂ ਦੇ ਪਲਾਇਨ ਦੀ ਥੋੜ੍ਹੀ-ਬਹੁਤ ਚਰਚਾ ਇਤਿਹਾਸ ਦੇ ਕੁੱਝ ਜਾਣਕਾਰਾਂ ਤੱਕ ਸੀਮਿਤ ਰਹੀ! ਲੇਕਿਨ ਉਸ ਦੇ ਵੀ ਪਹਿਲਾਂ, ਇਨ੍ਹਾਂ ਦੋਹਾਂ ਰਾਜਾਂ ਦੇ ਵਿੱਚ ਪੌਰਾਣਿਕ ਕਾਲ ਤੋਂ ਇੱਕ ਗਹਿਰਾ ਰਿਸ਼ਤਾ ਰਿਹਾ ਹੈ। ਸੌਰਾਸ਼ਟਰ ਅਤੇ ਤਮਿਲ ਨਾਡੂ ਦਾ, ਪੱਛਮ ਅਤੇ ਦੱਖਣ ਦਾ ਇਹ ਸੱਭਿਆਚਾਰਕ ਮੇਲ ਇੱਕ ਅਜਿਹਾ ਪ੍ਰਵਾਹ ਹੈ ਜੋ ਹਜ਼ਾਰਾਂ ਵਰ੍ਹਿਆਂ ਤੋਂ ਗਤੀਸ਼ੀਲ ਹੈ।
ਸਾਥੀਓ,
ਅੱਜ ਸਾਡੇ ਕੋਲ 2047 ਦੇ ਭਾਰਤ ਦਾ ਲਕਸ਼ ਹੈ। ਸਾਡੇ ਸਾਹਮਣੇ ਗੁਲਾਮੀ ਅਤੇ ਉਸ ਦੇ ਬਾਅਦ 7 ਦਹਾਕਿਆਂ ਦੇ ਕਾਲਖੰਡ ਦੀਆਂ ਚੁਣੌਤੀਆਂ ਵੀ ਹਨ। ਅਸੀਂ ਦੇਸ਼ ਨੂੰ ਅੱਗੇ ਲੈ ਕੇ ਜਾਣਾ ਹੈ, ਲੇਕਿਨ ਰਸਤੇ ਵਿੱਚ ਤੋੜਨ ਵਾਲੀਆਂ ਤਾਕਤਾਂ ਵੀ ਮਿਲਣਗੀਆਂ, ਭਟਕਾਉਣ ਵਾਲੇ ਲੋਕ ਵੀ ਮਿਲਣਗੇ। ਲੇਕਿਨ, ਭਾਰਤ ਕਠਿਨ ਤੋਂ ਕਠਿਨ ਹਾਲਾਤਾਂ ਵਿੱਚ ਵੀ ਕੁੱਝ ਨਵਾਂ ਕਰਨ ਦੀ ਤਾਕਤ ਰੱਖਦਾ ਹੈ, ਸੌਰਾਸ਼ਟਰ ਅਤੇ ਤਮਿਲ ਨਾਡੂ ਦਾ ਸਾਂਝਾ ਇਤਿਹਾਸ ਸਾਨੂੰ ਇਹ ਭਰੋਸਾ ਦਿੰਦਾ ਹੈ।
ਤੁਸੀਂ ਯਾਦ ਕਰੋ, ਜਦੋਂ ਭਾਰਤ ’ਤੇ ਵਿਦੇਸ਼ੀ ਹਮਲਾਵਰਾਂ ਦੇ ਹਮਲੇ ਸ਼ੁਰੂ ਹੋਏ, ਸੋਮਨਾਥ ਦੇ ਰੂਪ ਵਿੱਚ ਦੇਸ਼ ਦੀ ਸੰਸਕ੍ਰਿਤੀ ਅਤੇ ਸਨਮਾਨ ’ਤੇ ਪਹਿਲਾ ਇਤਨਾ ਵੱਡਾ ਹਮਲਾ ਹੋਇਆ, ਸਦੀਆਂ ਪਹਿਲਾਂ ਦੇ ਉਸ ਦੌਰ ਵਿੱਚ ਅੱਜ ਜਿਹੇ ਸੰਸਾਧਨ ਨਹੀਂ ਸਨ। ਇੰਫਾਰਮੇਸ਼ਨ ਟੈਕਨੋਲੋਜੀ ਦਾ ਦੌਰ ਨਹੀਂ ਸੀ, ਆਉਣ ਜਾਣ ਲਈ ਤੇਜ਼ ਟ੍ਰੇਨਾਂ ਅਤੇ ਪਲੇਨ ਨਹੀਂ ਸਨ। ਲੇਕਿਨ, ਸਾਡੇ ਪੂਰਵਜਾਂ ਨੂੰ ਇਹ ਗੱਲ ਪਤਾ ਸੀ ਕਿ- ਹਿਮਾਲਯਾਤ ਸਮਾਰਭਯ, ਜਦੋਂ ਤੱਕ ਇੰਦੁ ਸਰੋਵਰਮ੍। ਤਂ ਦੇਵ- ਨਿਰਮਿਤਂ ਦੇਸ਼ਂ, ਹਿੰਦੁਸਥਾਨਂ ਪ੍ਰਚਕਸ਼ਤੇ ॥ (हिमालयात् समारभ्य, यावत् इन्दु सरोवरम्। तं देव-निर्मितं देशं, हिन्दुस्थानं प्रचक्षते॥ )
ਅਰਥਾਤ, ਹਿਮਾਲਿਆ ਤੋਂ ਲੈ ਕੇ ਹਿੰਦ ਮਹਾਸਾਗਰ ਤੱਕ, ਇਹ ਪੂਰੀ ਦੇਵਭੂਮੀ ਸਾਡਾ ਆਪਣਾ ਭਾਰਤ ਦੇਸ਼ ਹੈ। ਇਸ ਲਈ, ਉਨ੍ਹਾਂ ਨੂੰ ਇਹ ਚਿੰਤਾ ਨਹੀਂ ਹੋਈ ਕਿ ਇਤਨੀ ਦੂਰ ਨਵੀਂ ਭਾਸ਼ਾ, ਨਵੇਂ ਲੋਕ, ਨਵਾਂ ਵਾਤਾਵਰਣ (ਮਾਹੌਲ) ਹੋਵੇਗਾ, ਤਾਂ ਉੱਥੇ ਉਹ ਕਿਵੇਂ ਰਹਿਣਗੇ। ਵੱਡੀ ਸੰਖਿਆ ਵਿੱਚ ਲੋਕ ਆਪਣੀ ਆਸਥਾ ਅਤੇ ਪਹਿਚਾਣ ਦੀ ਰੱਖਿਆ ਲਈ ਸੌਰਾਸ਼ਟਰ ਤੋਂ ਤਮਿਲ ਨਾਡੂ ਚਲੇ ਗਏ। ਤਮਿਲ ਨਾਡੂ ਦੇ ਲੋਕਾਂ ਨੇ ਉਨ੍ਹਾਂ ਦਾ ਖੁੱਲ੍ਹੇ ਦਿਲ ਨਾਲ, ਪਰਿਵਾਰਭਾਵ ਨਾਲ ਸੁਆਗਤ ਕੀਤਾ, ਉਨ੍ਹਾਂ ਨੂੰ ਨਵੇਂ ਜੀਵਨ ਦੇ ਲਈ ਸਾਰੀਆਂ ਸਥਾਈ ਸੁਵਿਧਾਵਾਂ ਦਿੱਤੀਆਂ। ‘ਏਕ ਭਾਰਤ’, ‘ਸ਼੍ਰੇਸ਼ਠ ਭਾਰਤ’ ਦਾ ਇਸ ਤੋਂ ਵੱਡਾ ਅਤੇ ਬੁਲੰਦ ਉਦਾਹਰਣ ਹੋਰ ਕੀ ਹੋ ਸਕਦਾ ਹੈ?
ਸਾਥੀਓ,
ਮਹਾਨ ਸੰਤ ਥਿਰੁਵੱਲਵਰ ਜੀ ਨੇ ਕਿਹਾ ਸੀ - ਅਗੰਨ ਅਮਰੰਦੁ, ਸੇਯਯਾळ ਉਰੈਯੁਮ ਮੁਗੰਨ੍ ਅਮਰੰਦੁ, ਨਲ੍ ਵਿਰੁੰਦੁ, ਓਮਬੁਵਾਂਨ੍ ਇਲ ਯਾਨੀ, (महान संत थिरुवल्लवर जी ने कहा था-अगन् अमर्न्दु, सेय्याळ् उरैयुम् मुगन् अमर्न्दु, नल् विरुन्दु, ओम्बुवान् इल् यानि) ਸੁਖ-ਸਮ੍ਰਿੱਧੀ ਅਤੇ ਕਿਸਮਤ, ਉਨ੍ਹਾਂ ਲੋਕਾਂ ਦੇ ਨਾਲ ਰਹਿੰਦੀ ਹੈ ਜੋ ਦੂਸਰਿਆਂ ਦਾ ਆਪਣੇ ਇੱਥੇ ਖੁਸ਼ੀ-ਖੁਸ਼ੀ ਸੁਆਗਤ ਕਰਦੇ ਹਨ। ਇਸ ਲਈ, ਅਸੀਂ ਸੱਭਿਆਚਾਰਕ ਟਕਰਾਅ ਨਹੀਂ, ਤਾਲਮੇਲ ’ਤੇ ਬਲ ਦੇਣਾ ਚਾਹੀਦਾ ਹੈ। ਅਸੀਂ ਸੰਘਰਸ਼ਾਂ ਨੂੰ ਨਹੀਂ, ਸੰਗਮ ਅਤੇ ਸਮਾਗਮਾਂ ਨੂੰ ਅੱਗੇ ਵਧਾਉਣਾ ਹੈ। ਸਾਨੂੰ ਭੇਦ ਨਹੀਂ ਲੱਭਣੇ, ਅਸੀਂ ਭਾਵਨਾਤਮਕ ਸੰਬੰਧ ਬਣਾਉਣੇ ਹਨ।
ਤਮਿਲ ਨਾਡੂ ਵਿੱਚ ਵਸੇ ਸੌਰਾਸ਼ਟਰ ਮੂਲ ਦੇ ਲੋਕਾਂ ਨੇ ਅਤੇ ਤਮਿਲਗਮ ਦੇ ਲੋਕਾਂ ਨੇ ਇਸ ਨੂੰ ਜੀਅ ਕੇ ਦਿਖਾਇਆ ਹੈ। ਤੁਸੀਂ ਸਭ ਨੇ ਤਮਿਲ ਨੂੰ ਅਪਣਾਇਆ, ਲੇਕਿਨ ਨਾਲ ਹੀ ਸੌਰਾਸ਼ਟਰ ਦੀ ਭਾਸ਼ਾ ਨੂੰ, ਖਾਣ-ਪੀਣ ਨੂੰ, ਰੀਤੀ-ਰਿਵਾਜਾਂ ਨੂੰ ਵੀ ਯਾਦ ਰੱਖਿਆ। ਇਹੀ ਭਾਰਤ ਦੀ ਉਹ ਅਮਰ ਪਰੰਪਰਾ ਹੈ, ਜੋ ਸਾਰਿਆਂ ਨੂੰ ਨਾਲ ਲੈ ਕੇ ਸਮਾਵੇਸ਼ ਦੇ ਨਾਲ ਅੱਗੇ ਵਧਦੀ ਹੈ, ਸਾਰਿਆਂ ਨੂੰ ਸਵੀਕਾਰ ਕਰਕੇ ਅੱਗੇ ਵੱਧਦੀ ਹੈ।
ਮੈਨੂੰ ਖੁਸ਼ੀ ਹੈ ਕਿ, ਅਸੀਂ ਸਭ ਆਪਣੇ ਪੂਰਵਜਾਂ ਦੇ ਉਸ ਯੋਗਦਾਨ ਨੂੰ ਕਰਤੱਵ ਭਾਵ ਨਾਲ ਅੱਗੇ ਵਧਾ ਰਹੇ ਹਾਂ। ਮੈਂ ਚਾਹਾਂਗਾ ਕਿ ਤੁਸੀਂ ਸਥਾਨਕ ਪੱਧਰ ’ਤੇ ਵੀ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਤੋਂ ਲੋਕਾਂ ਨੂੰ ਇਸੇ ਤਰ੍ਹਾਂ ਸੱਦਾ ਦੇਣ, ਉਨ੍ਹਾਂ ਨੂੰ ਭਾਰਤ ਨੂੰ ਜਾਣਨ ਅਤੇ ਜਿਉਣ ਦਾ ਅਵਸਰ ਦੇਣ। ਮੈਨੂੰ ਵਿਸ਼ਵਾਸ ਹੈ, ਸੌਰਾਸ਼ਟਰ ਤਮਿਲ ਸੰਗਮਮ੍ ਇਸੇ ਦਿਸ਼ਾ ਵਿੱਚ ਇੱਕ ਇਤਿਹਾਸਿਕ ਪਹਿਲ ਸਾਬਤ ਹੋਵੇਗਾ।
ਤੁਸੀਂ ਇਸੇ ਭਾਵ ਦੇ ਨਾਲ, ਫਿਰ ਇੱਕ ਵਾਰ ਤਮਿਲ ਨਾਡੂ ਤੋਂ ਤੁਸੀਂ ਇਤਨੀ ਵੱਡੀ ਤਾਦਾਦ ਵਿੱਚ ਆਏ। ਮੈਂ ਖ਼ੁਦ ਆ ਕੇ ਉੱਥੇ ਤੁਹਾਡਾ ਸੁਆਗਤ ਕਰਦਾ ਤਾਂ ਮੈਨੂੰ ਹੋਰ ਵਧੀਆ ਆਨੰਦ ਆਉਂਦਾ। ਲੇਕਿਨ ਸਮੇਂ ਦੇ ਅਭਾਵ ਨਾਲ ਮੈਂ ਨਹੀਂ ਆ ਪਾਇਆ। ਲੇਕਿਨ ਅੱਜ virtually ਮੈਨੂੰ ਤੁਹਾਡੇ ਸਭ ਦੇ ਦਰਸ਼ਨ ਕਰਨ ਦਾ ਅਵਸਰ ਮਿਲਿਆ ਹੈ। ਲੇਕਿਨ ਜੋ ਭਾਵਨਾ ਇਸ ਪੂਰੇ ਸੰਗਮਮ੍ ਵਿੱਚ ਅਸੀਂ ਦੇਖੀ ਹੈ, ਉਸ ਭਾਵਨਾ ਨੂੰ ਅਸੀਂ ਅੱਗੇ ਵਧਾਉਣਾ ਹੈ। ਉਸੇ ਭਾਵਨਾ ਨੂੰ ਅਸੀਂ ਜਿਉਣਾ ਹੈ। ਅਤੇ ਉਸੇ ਭਾਵਨਾ ਦੇ ਲਈ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਤਿਆਰ ਕਰਨਾ ਹੈ। ਇਸ ਭਾਵ ਦੇ ਨਾਲ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ! ਵਣੱਕਮ੍ !