ਆਪ ਸਭ ਸਾਥੀਆਂ ਨੇ ਜੋ ਗੱਲਾਂ ਰੱਖੀਆਂ, ਜੋ ਅਨੁਭਵ ਦੱਸੇ, ਉਹ ਬਹੁਤ ਅਹਿਮ ਹਨ। ਮੈਂ ਦੇਖ ਰਿਹਾ ਹਾਂ ਕਿ ਤੁਹਾਡੇ ਵੀ ਦਿਲ ਵਿੱਚ ਓਹੀ ਭਾਵਨਾ ਹੈ ਕਿ ਭਈ ਤੁਹਾਡਾ ਰਾਜ, ਤੁਹਾਡਾ ਜ਼ਿਲ੍ਹਾ, ਤੁਹਾਡਾ ਇਲਾਕਾ ਇਸ ਸੰਕਟ ਤੋਂ ਜਲਦ ਤੋਂ ਜਲਦ ਮੁਕਤ ਹੋ ਜਾਵੇ। ਇਹ ਦੀਵਾਲੀ ਦਾ ਤਿਉਹਾਰ ਹੈ ਮੈਂ ਮੁੱਖ ਮੰਤਰੀਆਂ ਦੇ ਰੁਝੇਵੇਂ ਨੂੰ ਸਮਝ ਸਕਦਾ ਹਾਂ। ਅਤੇ ਫਿਰ ਵੀ ਮੈਂ ਸਾਰੇ ਆਦਰਯੋਗ ਮੁੱਖ ਮੰਤਰੀਆਂ ਦਾ ਬਹੁਤ ਆਭਾਰੀ ਹਾਂ ਕਿ ਉਹ ਸਮਾਂ ਕੱਢ ਕੇ ਸਾਡੇ ਨਾਲ ਬੈਠੇ ਹਨ। ਇਹ ਗੱਲ ਸਹੀ ਹੈ ਕਿ ਮੈਂ ਡਿਸਟ੍ਰਿਕਟ ਦੇ ਲੋਕਾਂ ਨਾਲ ਗੱਲ ਕਰਨਾ ਚਾਹੁੰਦਾ ਸੀ, ਮੈਂ ਮੁੱਖ ਮੰਤਰੀਆਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ ਸੀ। ਲੇਕਿਨ ਇਹ ਕਮਿਟਮੈਂਟ ਹੈ, ਮੁੱਖ ਮੰਤਰੀਆਂ ਦੇ ਦਿਲ ਵਿੱਚ ਵੀ ਆਪਣੇ ਰਾਜਾਂ ਨੂੰ 100% ਵੈਕਸੀਨੇਸ਼ਨ ਦਾ ਜੋ ਉਨ੍ਹਾਂ ਦਾ ਲਕਸ਼ ਹੈ, ਇਸ ਲਈ ਉਹ ਮੁੱਖ ਮੰਤਰੀ ਵੀ ਸਾਡੇ ਨਾਲ ਬੈਠੇ ਅਤੇ ਉਨ੍ਹਾਂ ਦੀ ਮੌਜੂਦਗੀ ਸਾਡੇ ਡਿਸਟ੍ਰਿਕਟ ਦੇ ਜੋ ਅਧਿਕਾਰੀ ਹਨ, ਉਨ੍ਹਾਂ ਨੂੰ ਇੱਕ ਨਵਾਂ ਵਿਸ਼ਵਾਸ ਦੇਵੇਗੀ, ਨਵੀਂ ਤਾਕਤ ਦੇਵੇਗੀ। ਅਤੇ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਅਤੇ ਇਸ ਲਈ ਮੈਂ ਮੁੱਖ ਮੰਤਰੀਆਂ ਦਾ ਵਿਸ਼ੇਸ਼ ਰੂਪ ਨਾਲ ਆਭਾਰ ਵਿਅਕਤ ਕਰਦਾ ਹਾਂ... ਉਨ੍ਹਾਂ ਨੇ ਇਸ ਨੂੰ ਇੰਨਾ ਮਹੱਤਵ ਦਿੱਤਾ ਅਤੇ ਸਮਾਂ ਕੱਢ ਕੇ ਉਹ ਅੱਜ ਤਿਉਹਾਰਾਂ ਦੇ ਦਿਨ ਵਿੱਚ ਵੀ ਬੈਠੇ ਹਨ।
ਮੈਂ ਦਿਲ ਤੋਂ ਸਾਰੇ ਮੁੱਖ ਮੰਤਰੀਆਂ ਦਾ ਧੰਨਵਾਦ ਕਰਦਾ ਹਾਂ ਅਤੇ ਮੈਨੂੰ ਵਿਸ਼ਵਾਸ ਹੈ ਕਿ ਅੱਜ ਜੋ ਗੱਲਾਂ ਹੋਈਆਂ ਹਨ, ਹੁਣ ਮੁੱਖ ਮੰਤਰੀ ਜੀ ਦੇ ਅਸ਼ੀਰਵਾਦ ਦੇ ਬਾਅਦ ਤਾਂ ਉਹ ਬਹੁਤ ਤੇਜ਼ੀ ਨਾਲ ਅੱਗੇ ਵਧ ਜਾਣਗੀਆਂ ਅਤੇ ਸਾਨੂੰ ਪਰਿਣਾਮ ਮਿਲੇਗਾ। ਅਤੇ ਮੈਂ ਦੱਸਦਾ ਹਾਂ ਕਿ ਅੱਜ ਤੱਕ ਜਿੰਨੀ ਪ੍ਰਗਤੀ ਅਸੀਂ ਕੀਤੀ ਹੈ ਉਹ ਆਪ ਸਭ ਦੀ ਮਿਹਨਤ ਨਾਲ ਹੋਈ ਹੈ। ਅੱਜ ਡਿਸਟ੍ਰਿਕਟ ਦਾ, ਪਿੰਡ ਦਾ, ਛੋਟਾ-ਮੋਟਾ ਹਰ ਮੁਲਾਜ਼ਮ, ਸਾਡੇ ਆਸ਼ਾ ਵਰਕਰ, ਕਿੰਨੀ ਮਿਹਨਤ ਕੀਤੀ ਹੈ। ਕਿੰਨੇ ਦੂਰ-ਦੂਰ ਇਲਾਕਿਆਂ 'ਚ ਪੈਦਲ ਚਲ-ਚਲ ਕੇ ਲੋਕਾਂ ਨੇ ਵੈਕਸੀਨੇਸ਼ਨ ਪਹੁੰਚਾਇਆ ਹੈ। ਲੇਕਿਨ 1 ਬਿਲੀਅਨ ਦੇ ਬਾਅਦ ਜੇ ਅਸੀਂ ਥੋੜ੍ਹਾ ਜਿਹਾ ਵੀ ਢਿੱਲੇ ਪੈ ਗਏ, ਤਾਂ ਨਵਾਂ ਸੰਕਟ ਆ ਸਕਦਾ ਹੈ। ਅਤੇ ਇਸ ਲਈ ਸਾਡੇ ਇੱਥੇ ਕਿਹਾ ਜਾਂਦਾ ਹੈ ਕਿ ਬਿਮਾਰੀ ਅਤੇ ਦੁਸ਼ਮਣ ਨੂੰ ਕਦੇ ਘੱਟ ਨਹੀਂ ਸਮਝਣਾ ਚਾਹੀਦਾ। ਉਸ ਨੂੰ ਆਖ਼ਰੀ ਅੰਤ ਤੱਕ ਲੜਾਈ ਲੜਨੀ ਪੈਂਦੀ ਹੈ। ਅਤੇ ਇਸ ਲਈ ਮੈਂ ਚਾਹਾਂਗਾ ਕਿ ਸਾਨੂੰ ਥੋੜ੍ਹਾ ਜਿਹਾ ਢਿੱਲਾਪਣ ਲਿਆਉਣ ਨਹੀਂ ਦੇਣਾ ਹੈ।
ਸਾਥੀਓ,
100 ਸਾਲ ਦੀ ਇਸ ਸਭ ਤੋਂ ਬੜੀ ਮਹਾਮਾਰੀ ਵਿੱਚ ਦੇਸ਼ ਨੂੰ ਅਨੇਕ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ। ਕੋਰੋਨਾ ਨਾਲ ਦੇਸ਼ ਦੀ ਲੜਾਈ ਵਿੱਚ ਇੱਕ ਖਾਸ ਗੱਲ ਇਹ ਵੀ ਰਹੀ ਕਿ ਅਸੀਂ ਨਵੇਂ-ਨਵੇਂ ਸਮਾਧਾਨ ਲੱਭੇ, Innovative ਤਰੀਕੇ ਅਜ਼ਮਾਏ। ਹਰ ਇਲਾਕੇ ਵਿੱਚ ਲੋਕਾਂ ਨੇ ਆਪਣੇ ਦਿਮਾਗ਼ ਨਾਲ ਨਵੀਆਂ-ਨਵੀਆਂ ਚੀਜ਼ਾਂ ਕੀਤੀਆਂ ਹਨ, ਤੁਹਾਨੂੰ ਵੀ ਆਪਣੇ-ਆਪਣੇ ਜ਼ਿਲ੍ਹਿਆਂ ਵਿੱਚ ਵੈਕਸੀਨੇਸ਼ਨ ਵਧਾਉਣ ਦੇ ਲਈ ਨਵੇਂ-ਨਵੇਂ Innovative ਤਰੀਕਿਆਂ 'ਤੇ ਹੋਰ ਜ਼ਿਆਦਾ ਕੰਮ ਕਰਨਾ ਹੋਵੇਗਾ। ਨਵਾਂ ਤਰੀਕਾ ਨਵਾਂ ਉਤਸ਼ਾਹ ਨਵੀਂ ਤਕਨੀਕ, ਇਹ ਇਸ ਵਿੱਚ ਜਾਨ ਭਰਦੀ ਰਹੇਗੀ। ਤੁਹਾਨੂੰ ਇਹ ਵੀ ਯਾਦ ਰੱਖਣਾ ਹੋਵੇਗਾ ਕਿ ਦੇਸ਼ ਦੇ ਜਿਨ੍ਹਾਂ ਰਾਜਾਂ ਨੇ ਸ਼ਤ-ਪ੍ਰਤੀਸ਼ਤ ਪਹਿਲੀ ਡੋਜ਼ ਦਾ ਪੜਾਅ ਪੂਰਾ ਕੀਤਾ ਹੈ, ਉਨ੍ਹਾਂ ਵਿੱਚ ਕਈ ਥਾਵਾਂ 'ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਚੁਣੌਤੀਆਂ ਰਹੀਆਂ ਹਨ। ਕਿਤੇ ਭੂਗੋਲਿਕ ਪਰਿਸਥਿਤੀਆਂ ਦੀ ਵਜ੍ਹਾ ਨਾਲ ਮੁਸ਼ਕਿਲ ਹੋਈ, ਤਾਂ ਕੀਤੇ ਸਾਧਨਾਂ-ਸੰਸਾਧਨਾਂ ਦੀ ਚੁਣੌਤੀ ਰਹੀ। ਲੇਕਿਨ ਇਹ ਜ਼ਿਲ੍ਹੇ, ਇਨ੍ਹਾਂ ਚੁਣੌਤੀਆਂ ਨੂੰ ਪਾਰ ਕਰਕੇ ਹੀ ਅੱਗੇ ਨਿਕਲੇ ਹਨ। ਵੈਕਸੀਨੇਸ਼ਨ ਨਾਲ ਜੁੜਿਆ ਕਈ ਮਹੀਨਿਆਂ ਦਾ Experience ਸਾਡੇ ਸਭ ਦੇ ਪਾਸ ਹੈ। ਅਸੀਂ ਬਹੁਤ ਕੁਝ ਸਿੱਖਿਆ ਹੈ ਅਤੇ ਇੱਕ unknown enemy ਨਾਲ ਕਿਵੇਂ ਲੜਿਆ ਜਾ ਸਕਦਾ ਹੈ ਇਹ ਸਾਡੀਆਂ ਛੋਟੀਆਂ-ਛੋਟੀਆਂ ਆਸ਼ਾ ਵਰਕਰਾਂ ਨੇ ਵੀ ਸਿੱਖ ਲਿਆ ਹੈ। ਹੁਣ ਤੁਹਾਨੂੰ Micro-Strategy ਬਣਾਉਂਦੇ ਹੋਏ ਅੱਗੇ ਚਲਣਾ ਹੈ। ਹੁਣ ਅਸੀਂ ਰਾਜ ਦਾ ਹਿਸਾਬ, ਜ਼ਿਲ੍ਹੇ ਦਾ ਹਿਸਾਬ ਉਸ ਨੂੰ ਭੁੱਲ ਜਾਈਏ, ਅਸੀਂ ਹਰ ਪਿੰਡ, ਪਿੰਡ ਵਿੱਚ ਵੀ ਮੁਹੱਲੇ, ਉਸ ਵਿੱਚ ਵੀ ਚਾਰ ਘਰ ਬਾਕੀ ਭੁੱਲ ਜਾਂਦੇ ਹਾਂ, ਜੇ ਸਾਡੇ ਕੋਲ ਹਰ ਪਿੰਡ ਵਿੱਚ ਚਾਰ ਘਰ ਬਚੇ ਹਨ, ਇੱਥੋਂ ਤੱਕ ਕਿ ਪਿੰਡ ਵਿੱਚ ਵੀ, ਉਸ ਵਿੱਚ ਵੀ ਚਾਰ ਘਰ ਬਾਕੀ ਰਹਿ ਗਏ ਹੋਣ ਤਾਂ ਉਹ ਚਾਰ ਘਰ, ਬਾਰੀਕੀ ਦੇ ਵੱਲ ਅਸੀਂ ਜਿਨ੍ਹਾਂ ਅਸੀਂ ਜਾਵਾਂਗੇ ਅਸੀਂ ਪਰਿਣਾਮ ਪ੍ਰਾਪਤ ਕਰਾਂਗੇ। ਅਤੇ ਜਿੱਥੇ ਕਿਤੇ ਵੀ, ਜੋ ਵੀ ਕਮੀਆਂ ਹਨ, ਉਨ੍ਹਾਂ ਨੂੰ ਜਲਦੀ ਤੋਂ ਜਲਦੀ ਦੂਰ ਕਰਨਾ ਹੀ ਹੋਵੇਗਾ। ਜਿਵੇਂ ਹੁਣੇ ਤੁਹਾਡੇ ਨਾਲ ਗੱਲਬਾਤ ਵਿੱਚ ਸਪੈਸ਼ਲ ਕੈਂਪ ਲਗਾਉਣ ਦੀ ਗੱਲ ਉਠੀ। ਇਹ ਵਿਚਾਰ ਚੰਗਾ ਹੈ। ਆਪਣੇ ਜ਼ਿਲ੍ਹਿਆਂ ਵਿੱਚ ਇੱਕ-ਇੱਕ ਪਿੰਡ, ਇੱਕ-ਇੱਕ ਕਸਬੇ ਦੇ ਲਈ ਅਗਰ ਅਲੱਗ-ਅਲੱਗ ਰਣਨੀਤੀ ਬਣਾਉਣੀ ਹੈ ਤਾਂ ਉਹ ਵੀ ਬਣਾਓ। ਤੁਸੀਂ ਖੇਤਰ ਦੇ ਹਿਸਾਬ ਨਾਲ 20-25 ਲੋਕਾਂ ਦੀ ਟੀਮ ਬਣਾ ਕੇ ਵੀ ਅਜਿਹਾ ਕਰ ਸਕਦੇ ਹੋ। ਜੋ ਟੀਮਾਂ ਤੁਸੀਂ ਬਣਾਈਆਂ ਹੋਣ, ਉਨ੍ਹਾਂ ਵਿੱਚ ਇੱਕ Healthy Competition ਹੋਵੇ, ਇਸ ਦਾ ਵੀ ਪ੍ਰਯਤਨ ਅਸੀਂ ਕਰ ਸਕਦੇ ਹਾਂ। ਸਾਡੇ ਜੋ NCC-NSS ਦੇ ਯੁਵਾ ਸਾਥੀ ਹਨ, ਤੁਸੀਂ ਉਨ੍ਹਾਂ ਦੀ ਵੀ ਜ਼ਿਆਦਾ ਤੋਂ ਜ਼ਿਆਦਾ ਮਦਦ ਲਓ। ਤੁਸੀਂ ਆਪਣੇ-ਆਪਣੇ ਜ਼ਿਲ੍ਹਿਆਂ ਦਾ ਖੇਤਰ ਵਾਰ ਟਾਇਮ-ਟੇਬਲ ਵੀ ਬਣਾ ਸਕਦੇ ਹੋ, ਆਪਣੇ ਸਥਾਨਕ ਲਕਸ਼ ਤੈਅ ਕਰ ਸਕਦੇ ਹੋ। ਮੈਂ ਗ੍ਰਾਸ ਰੂਟ ਲੈਵਲ ਦੇ ਸਰਕਾਰ ਦੇ ਆਪਣੇ ਸਾਥੀਆਂ ਨਾਲ ਗੱਲ ਕਰਦਾ ਰਹਿੰਦਾ ਹਾਂ, ਮੈਂ ਦੇਖਿਆ ਹੈ ਕਿ ਮਹਿਲਾ ਅਧਿਕਾਰੀ ਜੋ ਕਿ ਵੈਕਸੀਨੇਸ਼ਨ ਦੇ ਕੰਮ ਨਾਲ ਜੁੜੀਆਂ ਹਨ ਉਹ ਬਹੁਤ ਜੀਅ-ਜਾਨ ਨਾਲ ਜੁਟ ਗਈਆਂ ਹਨ, ਉਨ੍ਹਾਂ ਨੇ ਚੰਗੇ ਨਤੀਜੇ ਦਿੱਤੇ ਹਨ। ਸਾਡੇ ਜੋ ਸਰਕਾਰ ਵਿੱਚ ਮਹਿਲਾ ਵਰਕਰਸ ਹਨ, even ਪੁਲਿਸ ਵਿੱਚ ਵੀ ਸਾਡੀਆਂ ਜੋ ਮਹਿਲਾਵਾਂ ਹਨ, ਉਨ੍ਹਾਂ ਨੂੰ ਕਦੇ-ਕਦੇ 5 ਦਿਨ 7 ਦਿਨ ਦੇ ਲਈ ਨਾਲ ਕੰਮ ਦੇ ਲਈ ਨਾਲ ਲੈ ਕੇ ਚਲੋ। ਤੁਸੀਂ ਦੇਖੋਗੇ ਪਰਿਣਾਮ ਬਹੁਤ ਤੇਜ਼ੀ ਨਾਲ ਮਿਲੇਗਾ। ਤੁਹਾਡੇ ਜ਼ਿਲ੍ਹੇ ਜਲਦ ਤੋਂ ਜਲਦ ਰਾਸ਼ਟਰੀ ਔਸਤ ਦੇ ਪਾਸ ਪਹੁੰਚਣ, ਮੈਂ ਤਾਂ ਚਾਹੁੰਦਾ ਹਾਂ ਕਿ ਉਸ ਤੋਂ ਅੱਗੇ ਨਿਕਲ ਜਾਓ, ਇਸ ਦੇ ਲਈ ਤੁਹਾਨੂੰ ਪੂਰੀ ਤਾਕਤ ਲਗਾ ਦੇਣੀ ਹੋਵੇਗੀ। ਮੈਨੂੰ ਪਤਾ ਹੈ ਕਿ ਤੁਹਾਡੇ ਸਾਹਮਣੇ ਇੱਕ ਚੁਣੌਤੀ ਅਫ਼ਵਾਹ ਅਤੇ ਲੋਕਾਂ ਵਿੱਚ ਭਰਮ ਦੀ ਸਥਿਤੀ ਵੀ ਹੈ। ਅਤੇ ਜਿਵੇਂ-ਜਿਵੇਂ ਅਸੀਂ ਅੱਗੇ ਵਧਾਂਗੇ, ਸ਼ਾਇਦ ਸ਼ਾਇਦ ਇਹ ਸਮੱਸਿਆਵਾਂ ਸਾਨੂੰ concentrated areas ਵਿੱਚ ਸਾਹਮਣੇ ਆਉਣਗੀਆਂ। ਹੁਣੇ ਗੱਲਬਾਤ ਦੇ ਦੌਰਾਨ ਵੀ ਤੁਹਾਡੇ ਵਿੱਚੋਂ ਕਈਆਂ ਨੇ ਇਸ ਦਾ ਜ਼ਿਕਰ ਕੀਤਾ ਹੈ। ਇਸ ਦਾ ਇੱਕ ਬੜਾ ਸਮਾਧਾਨ ਹੈ ਕਿ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਜਾਗਰੂਕ ਕੀਤਾ ਜਾਵੇ। ਤੁਸੀਂ ਇਸ ਵਿੱਚ ਸਥਾਨਕ ਧਰਮ ਗੁਰੂਆਂ ਨੂੰ ਵੀ ਜੋੜੋ, ਉਨ੍ਹਾਂ ਦੀ ਮਦਦ ਲਓ, ਉਨ੍ਹਾਂ ਦੀਆਂ ਛੋਟੀਆਂ-ਛੋਟੀਆਂ ਵੀਡੀਓ ਬਣਾਓ 2-2,3-3 ਮਿੰਟ ਦੀਆਂ ਅਤੇ ਉਨ੍ਹਾਂ ਵੀਡੀਓ ਨੂੰ ਪਾਪੂਲਰ ਕਰੋ, ਹਰ ਘਰ ਵਿੱਚ ਉਨ੍ਹਾਂ ਧਰਮ ਗੁਰੂਆਂ ਦੀ ਵੀਡੀਓ ਪਹੁੰਚਾਓ ਧਰਮ ਗੁਰੂ ਉਨ੍ਹਾਂ ਨੂੰ ਸਮਝਾਉਣ ਇਸ ਦੇ ਲਈ ਤੁਸੀਂ ਪ੍ਰਯਤਨ ਕਰੋ। ਮੈਂ ਤਾਂ ਅਕਸਰ ਅਲੱਗ-ਅਲੱਗ ਪੰਥਾਂ ਦੇ ਗੁਰੂਆਂ ਨਾਲ ਲਗਾਤਾਰ ਮਿਲਦਾ ਰਹਿੰਦਾ ਹਾਂ। ਮੈਂ ਬਹੁਤ ਸ਼ੁਰੂ ਵਿੱਚ ਹੀ ਸਾਰੇ ਧਰਮ ਗੁਰੂਆਂ ਨਾਲ ਗੱਲ ਕਰਕੇ ਇਸ ਕੰਮ ਵਿੱਚ ਮਦਦ ਲਈ ਉਨ੍ਹਾਂ ਨੂੰ ਅਪੀਲ ਕੀਤੀ ਸੀ। ਸਾਰੇ ਵੈਕਸੀਨੇਸ਼ਨ ਦੇ ਬਹੁਤ ਹਮਾਇਤੀ ਹਨ, ਕੋਈ ਵਿਰੋਧ ਨਹੀਂ ਕਰਦੇ ਹਨ। ਹੁਣੇ 2 ਦਿਨ ਪਹਿਲਾਂ ਮੇਰੀ ਵੈਟੀਕਨ ਵਿੱਚ ਪੋਪ ਫ਼੍ਰਾਂਸਿਸ ਜੀ ਨਾਲ ਮੁਲਾਕਾਤ ਹੋਈ ਸੀ। ਵੈਕਸੀਨ 'ਤੇ ਧਰਮ ਗੁਰੂਆਂ ਦੇ ਸੰਦੇਸ਼ ਨੂੰ ਵੀ ਸਾਨੂੰ ਜਨਤਾ ਤੱਕ ਪਹੁੰਚਾਉਣ 'ਤੇ ਵਿਸ਼ੇਸ਼ ਜ਼ੋਰ ਦੇਣਾ ਹੋਵੇਗਾ।
ਸਾਥੀਓ,
ਤੁਹਾਡੇ ਜ਼ਿਲ੍ਹਿਆਂ ਵਿੱਚ ਰਹਿਣ ਵਾਲੇ ਲੋਕਾਂ ਦੀ ਸਹਾਇਤਾ ਦੇ ਲਈ, ਉਨ੍ਹਾਂ ਨੂੰ ਪ੍ਰੇਰਿਤ ਕਰਨ ਦੇ ਲਈ, ਵੈਕਸੀਨੇਸ਼ਨ ਅਭਿਯਾਨ ਨੂੰ ਹੁਣ ਹਰ ਘਰ ਤੱਕ ਲਿਜਾਣ ਦੀ ਤਿਆਰੀ ਹੈ। ਹਰ ਘਰ ਦਸਤਕ ਇਸੇ ਮੰਤਰ ਦੇ ਨਾਲ ਹਰ ਉਸ ਘਰ ਵਿੱਚ ਦਸਤਕ ਦਿੱਤੀ ਜਾਵੇਗੀ, ਜਿੱਥੇ ਹੁਣ ਤੱਕ ਦੋਨਾਂ ਟੀਕਿਆਂ ਦਾ ਸੰਪੂਰਨ ਸੁਰੱਖਿਆ ਕਵਚ ਨਹੀਂ ਮਿਲਿਆ ਹੈ। ਹੁਣ ਤੱਕ ਆਪ ਸਭ ਨੇ ਲੋਕਾਂ ਨੂੰ ਵੈਕਸੀਨੇਸ਼ਨ ਸੈਂਟਰ ਪਹੁੰਚਾਉਣ ਅਤੇ ਉੱਥੇ ਸੁਰੱਖਿਅਤ ਟੀਕਾਕਰਣ ਦੇ ਲਈ ਪ੍ਰਬੰਧ ਕੀਤੇ। ਹੁਣ ਹਰ ਘਰ ਟੀਕਾ, ਘਰ-ਘਰ ਟੀਕਾ, ਇਸ ਜਜ਼ਬੇ ਦੇ ਨਾਲ ਅਸੀਂ ਸਾਰਿਆਂ ਨੇ ਹਰ ਘਰ ਤੱਕ ਪਹੁੰਚਣਾ ਹੈ।
ਸਾਥੀਓ,
ਇਸ ਅਭਿਯਾਨ ਦੀ ਸਫ਼ਲਤਾ ਦੇ ਲਈ ਅਸੀਂ ਕਮਿਊਨੀਕੇਸ਼ਨ ਦੇ ਲਈ ਟੈਕਨੋਲੋਜੀ ਤੋਂ ਲੈ ਕੇ ਆਪਣੇ ਸੋਸ਼ਲ ਇਨਫ੍ਰਾਸਟ੍ਰਕਚਰ ਦਾ ਭਰਪੂਰ ਉਪਯੋਗ ਕਰਨਾ ਹੈ। ਸਾਡੇ ਪਾਸ ਦੇਸ਼ ਦੇ ਅਨੇਕ ਰਾਜਾਂ, ਅਨੇਕ ਜ਼ਿਲ੍ਹਿਆਂ ਵਿੱਚ ਅਜਿਹੇ ਮਾਡਲ ਹਨ, ਜੋ ਦੂਰ-ਸਦੂਰ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਸ਼ਤ-ਪ੍ਰਤੀਸ਼ਤ ਟੀਕਾਕਰਣ ਦੇ ਲਈ ਅਪਣਾਏ ਗਏ ਹਨ। ਸਮਾਜਿਕ ਜਾਂ ਭੂਗੋਲਿਕ ਪਰਿਸਥਿਤੀਆਂ ਦੇ ਹਿਸਾਬ ਨਾਲ ਜੋ ਵੀ ਮਾਡਲ ਤੁਹਾਡੇ ਲਈ, ਜਾਂ ਕਿਸੇ ਖੇਤਰ ਵਿਸ਼ੇਸ਼ ਦੇ ਲਈ ਅਨੁਕੂਲ ਹੋਵੇ, ਉਸ ਨੂੰ ਜ਼ਰੂਰ ਅਪਣਾਉਣਾ ਚਾਹੀਦਾ ਹੈ। ਇੱਕ ਕੰਮ ਤੁਸੀਂ ਲੋਕ ਹੋਰ ਕਰ ਸਕਦੇ ਹੋ। ਤੁਹਾਡੇ ਹੀ ਸਹਿਯੋਗੀਆਂ ਨੇ, ਤੁਹਾਡੇ ਹੀ ਸਾਥੀਆਂ ਨੇ ਹੋਰ ਜ਼ਿਲ੍ਹਿਆਂ ਵਿੱਚ ਤੇਜ਼ੀ ਦੇ ਨਾਲ ਟੀਕਾਕਰਣ ਕੀਤਾ ਹੈ। ਸੰਭਵ ਹੈ, ਤੁਸੀਂ ਜਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹੋ, ਵੈਸੀ ਹੀ ਚੁਣੌਤੀਆਂ ਤੋਂ ਉਹ ਵੀ ਗੁਜਰੇ ਹੋਣਗੇ। ਤੁਸੀਂ ਉਨ੍ਹਾਂ ਤੋਂ ਵੀ ਜਾਣੋ ਕੀ ਉਨ੍ਹਾਂ ਨੇ ਕਿਵੇਂ ਵੈਕਸੀਨੇਸ਼ਨ ਦੀ ਗਤੀ ਵਧਾਈ, ਸਮੱਸਿਆਵਾਂ ਦਾ ਸਮਾਧਾਨ ਕਿਵੇਂ ਕੀਤਾ। ਕਿਹੜੇ ਨਵੇਂ ਤੌਰ ਤਰੀਕੇ ਅਪਣਾਏ, ਉਨ੍ਹਾਂ ਨੂੰ ਕੀਤੀ ਗਈ ਤੁਹਾਡੀ ਇੱਕ ਫੋਨ ਕਾਲ ਵੀ ਤੁਹਾਡੇ ਜ਼ਿਲ੍ਹੇ ਵਿੱਚ ਬਦਲਾਅ ਲਿਆ ਸਕਦੀ ਹੈ। ਜੇਕਰ ਉਨ੍ਹਾਂ ਨੇ ਆਪਣੇ ਜ਼ਿਲ੍ਹਿਆਂ ਵਿੱਚ ਕੁਝ Innovative ਕੀਤਾ ਹੈ, ਕੁਝ ਚੰਗੀ Practice ਅਪਣਾਈ ਹੈ, ਤਾਂ ਉਹ ਤੁਸੀਂ ਆਪਣੇ ਜ਼ਿਲ੍ਹਿਆਂ ਵਿੱਚ ਵੀ ਦੋਹਰਾ ਸਕਦੇ ਹੋ। ਜੋ ਸਾਡੇ ਆਦਿਵਾਸੀ, ਵਣਵਾਸੀ ਸਾਥੀ ਹਨ, ਉਨ੍ਹਾਂ ਨੂੰ ਵੈਕਸੀਨ ਲਗਾਉਣ ਦੇ ਲਈ ਵੀ ਸਾਨੂੰ ਆਪਣੇ ਪ੍ਰਯਤਨਾਂ ਨੂੰ ਹੋਰ ਵਧਾਉਣਾ ਹੋਵੇਗਾ। ਹਾਲੇ ਤੱਕ ਦੇ ਸਾਡੇ ਅਨੁਭਵ ਦੱਸਦੇ ਹਨ ਕਿ ਸਥਾਨਕ ਅਗਵਾਈ, ਸਮਾਜ ਦੇ ਦੂਸਰੇ ਸਨਮਾਨਿਤ ਸਾਥੀਆਂ ਦਾ ਸਾਥ ਅਤੇ ਸਹਿਯੋਗ ਇੱਕ ਬਹੁਤ ਬੜਾ ਫੈਕਟਰ ਹੈ। ਅਸੀਂ ਕੁਝ ਦਿਨ ਵੀ ਤੈਅ ਕਰਨੇ ਹਨ, ਜਿਵੇਂ ਬਿਰਸਾ ਮੁੰਡਾ ਜੀ ਦੀ ਹੁਣ ਜਯੰਤੀ ਆਵੇਗੀ। ਬਿਰਸਾ ਮੁੰਡਾ ਜੀ ਦੀ ਜਯੰਤੀ ਤੋਂ ਪਹਿਲਾਂ ਪੂਰੇ ਆਦਿਵਾਸੀ ਖੇਤਰ ਵਿੱਚ ਮਾਹੌਲ ਬਣਾ ਦੇਈਏ, ਅਤੇ ਇੱਕ ਪ੍ਰਕਾਰ ਨਾਲ ਬਿਰਸਾ ਮੁੰਡਾ ਜੀ ਨੂੰ ਸਾਡੀ ਸ਼ਰਧਾਂਜਲੀ ਦੇ ਰੂਪ ਵਿੱਚ ਇਸ ਵਾਰ ਅਸੀਂ ਵੈਕਸੀਨ ਲਗਵਾਵਾਂਗੇ। ਅਜਿਹੀਆਂ ਕੁਝ ਇਮੋਸ਼ਨਲ ਚੀਜ਼ਾਂ ਅਸੀਂ ਜੋੜੀਏ ਅਤੇ ਮੈਂ ਚਾਹਾਂਗਾ ਕਿ ਇਸ ਆਦਿਵਾਸੀ ਸਮੁਦਾਇ ਦੇ ਸੰਪੂਰਨ ਟੀਕਾਕਰਣ ਵਿੱਚ ਵੀ ਇਹ ਅਪ੍ਰੋਚ ਬਹੁਤ ਕੰਮ ਆਵੇਗੀ। ਟੀਕਾਕਰਣ ਨਾਲ ਜੁੜੇ ਕਮਿਊਨੀਕੇਸ਼ਨ ਨੂੰ ਜਿਤਨਾ ਅਸੀਂ ਸਰਲ ਰੂਪ ਵਿੱਚ ਕਰਾਂਗੇ, ਸਥਾਨਕ ਭਾਸ਼ਾ- ਬੋਲੀਆਂ ਵਿੱਚ ਕਰਾਂਗੇ, ਮੈਂ ਦੇਖਿਆ ਹੈ ਕਿ ਕੁਝ ਲੋਕਾਂ ਨੇ ਤਾਂ ਗੀਤ ਬਣਾਏ ਹਨ ਗ੍ਰਾਮੀਣ ਭਾਸ਼ਾ ਵਿੱਚ ਗੀਤ ਗਾਉਂਦੇ ਗਾਉਂਦੇ ਵੈਕਸੀਨੇਸ਼ਨ ਦੀ ਗੱਲ ਕਰ ਰਹੇ ਹਨ। ਇਸ ਦੇ ਬਿਹਤਰ ਪਰਿਣਾਮ ਆਉਣਗੇ।
ਸਾਥੀਓ,
ਹਰ ਘਰ ’ਤੇ ਦਸਤਕ ਦਿੰਦੇ ਸਮੇਂ, ਪਹਿਲੀ ਡੋਜ਼ ਦੇ ਨਾਲ-ਨਾਲ ਤੁਹਾਨੂੰ ਸਾਰਿਆਂ ਨੂੰ ਦੂਸਰੀ ਡੋਜ਼ ’ਤੇ ਵੀ ਓਨਾ ਹੀ ਧਿਆਨ ਦੇਣਾ ਹੋਵੇਗਾ। ਕਿਉਂਕਿ ਜਦੋਂ ਵੀ ਸੰਕ੍ਰਮਣ ਦੇ ਕੇਸ ਘੱਟ ਹੋਣ ਲਗਦੇ ਹਨ, ਤਾਂ ਕਈ ਵਾਰ Urgency ਵਾਲੀ ਭਾਵਨਾ ਘੱਟ ਹੋ ਜਾਂਦੀ ਹੈ। ਲੋਕਾਂ ਨੂੰ ਲਗਣ ਲਗਦਾ ਹੈ ਕਿ, ਇੰਨੀ ਵੀ ਕੀ ਜਲਦੀ ਹੈ, ਲਗਵਾ ਲਵਾਂਗੇ। ਮੈਨੂੰ ਯਾਦ ਹੈ ਜਦੋਂ ਅਸੀਂ 1 ਬਿਲੀਅਨ ਨੂੰ ਪਾਰ ਕਰ ਗਏ ਤਾਂ ਮੈਂ ਹਸਪਤਾਲ ਗਿਆ ਸੀ ਉੱਥੇ ਮੈਨੂੰ ਇੱਕ ਸੱਜਣ ਮਿਲੇ, ਮੈਂ ਉਨ੍ਹਾਂ ਨਾਲ ਗੱਲ ਕੀਤੀ ਕਿ ਇੰਨੇ ਦਿਨ ਕਿਉਂ ਨਹੀਂ ਲਗਵਾਈ। ਤਾਂ ਕਹਿਣ ਲਗਿਆ ਨਹੀਂ-ਨਹੀਂ ਮੈਂ ਤਾਂ ਪਹਿਲਵਾਨ ਹਾਂ ਤਾਂ ਮੇਰਾ ਮਨ ਕਰਦਾ ਸੀ ਕਿ ਕੀ ਜ਼ਰੂਰਤ ਹੈ ਲੇਕਿਨ ਹੁਣ ਜਦੋਂ 1 ਬਿਲੀਅਨ ਹੋ ਗਏ ਤਾਂ ਮੈਨੂੰ ਲਗਦਾ ਹੈ ਕਿ ਮੈਂ ਅਛੂਤ ਮੰਨਿਆ ਜਾਵਾਂਗਾ, ਲੋਕ ਮੈਨੂੰ ਪੁੱਛਣਗੇ ਅਤੇ ਮੇਰੀ ਧੌਣ ਥੱਲੇ ਹੋ ਜਾਵੇਗੀ। ਤਾਂ ਮੇਰਾ ਮਨ ਕਰ ਗਿਆ ਕਿ ਚਲੋ ਹੁਣ ਮੈਂ ਵੀ ਲਗਵਾ ਲਵਾਂ, ਇਸ ਲਈ ਉਹ ਆ ਗਏ ਅਤੇ ਇਸ ਲਈ ਮੈਂ ਕਹਿੰਦਾ ਹਾਂ ਕਿ ਸਾਨੂੰ ਕਿਸੇ ਵੀ ਹਾਲਤ ਵਿੱਚ ਲੋਕਾਂ ਦੀ ਸੋਚ ਨੂੰ ਧੀਮਾ ਨਹੀਂ ਹੋਣ ਦੇਣਾ ਹੈ। ਇਸੇ ਸੋਚ ਦੀ ਵਜ੍ਹਾ ਨਾਲ ਦੁਨੀਆ ਦੇ ਅਨੇਕ ਦੇਸ਼ਾਂ ਵਿੱਚ, ਤੁਸੀਂ ਦੇਖੋ ਚੰਗੇ-ਚੰਗੇ ਸਮ੍ਰਿੱਘ ਦੇਸ਼ਾਂ ਵਿੱਚ ਵੀ ਫਿਰ ਤੋਂ ਕੋਰੋਨਾ ਦੀਆਂ ਖ਼ਬਰਾਂ ਚਿੰਤਾ ਪੈਦਾ ਕਰ ਰਹੀਆਂ ਹਨ। ਸਾਡੇ ਜਿਹੇ ਦੇਸ਼ ਨੂੰ ਤਾਂ ਇਹ ਜ਼ਰਾ ਵੀ, ਅਸੀਂ ਇਸ ਨੂੰ ਸਵੀਕਾਰ ਨਹੀਂ ਕਰ ਸਕਦੇ, ਅਸੀਂ ਸਹਿਣ ਨਹੀਂ ਕਰ ਸਕਾਂਗੇ। ਇਸ ਲਈ ਟੀਕੇ ਦੀਆਂ ਦੋਨੋਂ ਡੋਜ਼ ਤੈਅ ਸਮੇਂ ’ਤੇ ਲਗਣਾ ਬਹੁਤ ਜ਼ਰੂਰੀ ਹੈ। ਤੁਹਾਡੇ ਖੇਤਰ ਦੇ ਜਿਨ੍ਹਾਂ ਲੋਕਾਂ ਨੂੰ ਹਾਲੇ ਤੱਕ ਤੈਅ ਸਮਾਂ ਪੂਰਾ ਹੋਣ ਦੇ ਬਾਵਜੂਦ ਦੂਸਰੀ ਡੋਜ਼ ਨਹੀਂ ਲਗੀ ਹੈ, ਉਨ੍ਹਾਂ ਨਾਲ ਵੀ ਤੁਹਾਨੂੰ ਪ੍ਰਾਥਮਿਕਤਾ ਦੇ ਆਧਾਰ ’ਤੇ ਸੰਪਰਕ ਕਰਨਾ ਹੋਵੇਗਾ, ਉਨ੍ਹਾਂ ਨੂੰ ਦੂਸਰੀ ਡੋਜ਼ ਲਗਵਾਉਣੀ ਹੀ ਹੋਵੇਗੀ।
ਸਾਥੀਓ,
ਸਭ ਨੂੰ ਵੈਕਸੀਨ, ਮੁਫ਼ਤ ਵੈਕਸੀਨ ਅਭਿਯਾਨ ਦੇ ਤਹਿਤ ਅਸੀਂ ਇੱਕ ਦਿਨ ਵਿੱਚ ਕਰੀਬ-ਕਰੀਬ ਢਾਈ ਕਰੋੜ ਵੈਕਸੀਨ ਡੋਜ਼ ਲਗਾ ਕੇ ਦਿਖਾ ਚੁੱਕੇ ਹਾਂ, ਸਾਡੀ ਤਾਕਤ ਦਾ ਅਸੀਂ ਅਹਿਸਾਸ ਕਰ ਲਿਆ ਹੈ। ਇਹ ਦਿਖਾਉਂਦਾ ਹੈ ਕਿ ਸਾਡੀ ਕੈਪੇਬਿਲਿਟੀ ਕੀ ਹੈ, ਸਾਡੀ ਸਮਰੱਥਾ ਕੀ ਹੈ। ਟੀਕੇ ਨੂੰ ਘਰ-ਘਰ ਪਹੁੰਚਾਉਣ ਦੇ ਲਈ ਜੋ ਵੀ ਜ਼ਰੂਰੀ ਸਪਲਾਈ ਚੇਨ ਨੈੱਟਵਰਕ ਹੈ, ਉਹ ਤਿਆਰ ਹੈ। ਇਸ ਮਹੀਨੇ ਕਿੰਨੀ ਵੈਕਸੀਨ ਉਪਲਬਧ ਹੋਵੇਗੀ ਇਸ ਦੀ ਵਿਸਤ੍ਰਿਤ ਜਾਣਕਾਰੀ ਵੀ ਹਰ ਰਾਜ ਨੂੰ ਅਡਵਾਂਸ ਵਿੱਚ ਦਿੱਤੀ ਜਾ ਚੁੱਕੀ ਹੈ। ਇਸ ਲਈ ਤੁਸੀਂ ਆਪਣੀ-ਆਪਣੀ ਸੁਵਿਧਾ ਦੇ ਹਿਸਾਬ ਨਾਲ ਇਸ ਮਹੀਨੇ ਦੇ ਲਈ ਆਪਣੇ ਟਾਰਗੇਟਸ ਅਡਵਾਂਸ ਵਿੱਚ ਪਲਾਨ ਕਰ ਸਕਦੇ ਹੋ। ਮੈਂ ਫਿਰ ਇੱਕ ਵਾਰ ਕਹਿੰਦਾ ਹਾਂ, ਇਸ ਵਾਰ 1 ਬਿਲੀਅਨ ਡੋਜ਼ ਤੋਂ ਬਾਅਦ ਦੀਵਾਲੀ ਮਨਾਉਣ ਦਾ ਉਮੰਗ ਆਇਆ ਹੈ, ਅਸੀਂ ਨਵੇਂ ਲਕਸ਼ ਪਾਰ ਕਰਕੇ ਕ੍ਰਿਸਮਿਸ ਨੂੰ ਉਮੰਗ ਨਾਲ ਮਨਾਵਾਂਗੇ ਇਸ ਮਿਜਾਜ ਦੇ ਨਾਲ ਅੱਗੇ ਵਧਣਾ ਹੈ।
ਅੰਤ ਵਿੱਚ, ਮੈਂ ਆਪ ਸਾਥੀਆਂ ਨੂੰ ਇੱਕ ਗੱਲ ਹੋਰ ਯਾਦ ਦਿਵਾਉਣਾ ਚਾਹੁੰਦਾ ਹਾਂ। ਤੁਸੀਂ ਉਹ ਦਿਨ ਯਾਦ ਕਰੋ, ਜਦੋਂ ਤੁਹਾਡੀ ਸਰਕਾਰੀ ਸੇਵਾ ਦਾ ਪਹਿਲਾ ਦਿਨ ਸੀ। ਮੈਂ ਸਾਰੇ ਡਿਸਟ੍ਰਿਕਟ ਦੇ ਅਧਿਕਾਰੀਆਂ ਨਾਲ, ਉਨ੍ਹਾਂ ਦੇ ਨਾਲ ਬੈਠੀ ਹੋਈ ਟੀਮ ਨੂੰ ਮੈਂ ਦਿਲ ਤੋਂ ਅਪੀਲ ਕਰਨਾ ਚਾਹੁੰਦਾ ਹਾਂ ਤੁਸੀਂ ਕਲਪਨਾ ਕਰੋ ਜਿਸ ਦਿਨ ਪਹਿਲਾ ਦਿਨ ਸੀ ਡਿਊਟੀ ਦਾ, ਜਿਸ ਦਿਨ ਤੁਸੀਂ ਮਸੂਰੀ ਤੋਂ ਟ੍ਰੇਨਿੰਗ ਤੋਂ ਨਿਕਲੇ ਸੀ ਤੁਸੀਂ ਕਿਹੜੀਆਂ ਭਾਵਨਾਵਾਂ ਨਾਲ ਭਰੇ ਹੋਏ ਸੀ, ਤੁਹਾਡਾ ਜਜ਼ਬਾ ਕਿਹੜਾ ਸੀ, ਕਿਹੜੇ ਸੁਪਨੇ ਸਨ, ਮੈਨੂੰ ਪੱਕਾ ਵਿਸ਼ਵਾਸ ਹੈ ਤੁਹਾਡੇ ਮਨ ਵਿੱਚ ਇਹੀ ਇਰਾਦਾ ਹੋਵੇਗਾ ਕਿ ਤੁਸੀਂ ਕੁਝ ਚੰਗਾ ਕਰੋਗੇ, ਕੁਝ ਨਵਾਂ ਕਰੋਗੇ, ਸਮਾਜ ਦੇ ਲਈ ਜੀ ਜਾਨ ਨਾਲ ਜੁਟੋਗੇ ਫਿਰ ਇੱਕ ਵਾਰ ਉਨ੍ਹਾਂ ਸੁਪਨਿਆਂ ਨੂੰ ਯਾਦ ਕਰੋ, ਉਨ੍ਹਾਂ ਸੰਕਲਪਾਂ ਨੂੰ ਯਾਦ ਕਰੋ, ਅਤੇ ਅਸੀਂ ਤੈਅ ਕਰੀਏ ਕਿ ਸਮਾਜ ਵਿੱਚ ਜੋ ਪਿੱਛੇ ਹਨ, ਜੋ ਵੰਚਿਤ ਹਨ, ਉਨ੍ਹਾਂ ਦੇ ਲਈ ਆਪਣਾ ਜੀਵਨ ਸਮਰਪਿਤ ਕਰਨ ਦਾ ਇਸ ਤੋਂ ਵੱਡਾ ਕੋਈ ਅਵਸਰ ਨਹੀਂ ਹੋ ਸਕਦਾ ਹੈ। ਉਸੇ ਭਾਵਨਾ ਨੂੰ ਯਾਦ ਕਰਦੇ ਹੋਏ ਜੁੱਟ ਜਾਓ। ਮੈਨੂੰ ਵਿਸ਼ਵਾਸ ਹੈ, ਤੁਹਾਡੇ ਸਾਂਝੇ ਪ੍ਰਯਤਨਾਂ ਨਾਲ, ਬਹੁਤ ਜਲਦ ਤੁਹਾਡੇ ਜ਼ਿਲ੍ਹਿਆਂ ਵਿੱਚ ਵੈਕਸੀਨੇਸ਼ਨ ਦੀ ਸਥਿਤੀ ਵਿੱਚ ਸੁਧਾਰ ਆਵੇਗਾ। ਆਓ, ਹਰ ਘਰ ਦਸਤਕ, ਘਰ-ਘਰ ਜਾ ਕੇ ਟੀਕਾ ਅਭਿਯਾਨ ਨੂੰ ਅਸੀਂ ਸਫ਼ਲ ਬਣਾਈਏ। ਅੱਜ ਦੇਸ਼ ਦੇ ਜੋ ਲੋਕ ਮੈਨੂੰ ਸੁਣ ਰਹੇ ਹਨ। ਮੈਂ ਤੁਹਾਨੂੰ ਕਹਿੰਦਾ ਹਾਂ ਤੁਸੀਂ ਵੀ ਅੱਗੇ ਆਓ, ਤੁਸੀਂ ਟੀਕਾ ਲਗਵਾਇਆ ਚੰਗੀ ਗੱਲ ਹੈ ਲੇਕਿਨ ਤੁਸੀਂ ਹੋਰਾਂ ਨੂੰ ਵੀ ਟੀਕਾ ਲਗਵਾਉਣ ਦੇ ਲਈ ਮਿਹਨਤ ਕਰੋ ਤੈਅ ਕਰੋ ਹਰ ਦਿਨ 5 ਲੋਕਾਂ, 10 ਲੋਕਾਂ ਨੂੰ, 2 ਲੋਕਾਂ ਨੂੰ ਇਸ ਕੰਮ ਨਾਲ ਜੋੜੋਂਗੇ। ਇਹ ਮਾਨਵਤਾ ਦਾ ਕੰਮ ਹੈ, ਮਾਂ ਭਾਰਤੀ ਦੀ ਸੇਵਾ ਦਾ ਕੰਮ ਹੈ, 130 ਕਰੋੜ ਦੇਸ਼ਵਾਸੀਆਂ ਦੇ ਕਲਿਆਣ ਦਾ ਕੰਮ ਹੈ, ਅਸੀਂ ਕੋਈ ਕੁਤਾਹੀ ਨਾ ਵਰਤੀਏ ਸਾਡੀ ਦੀਵਾਲੀ ਉਨ੍ਹਾਂ ਸੰਕਲਪਾਂ ਦੀ ਦੀਵਾਲੀ ਬਣੇ। ਆਜ਼ਾਦੀ ਦੇ 75 ਸਾਲ ਅਸੀਂ ਮਨਾਉਣ ਜਾ ਰਹੇ ਹਾਂ। ਇਹ ਆਜ਼ਾਦੀ ਦੇ 75 ਸਾਲ ਖੁਸ਼ੀਆਂ ਨਾਲ ਭਰੇ ਹੋਣ, ਆਤਮਵਿਸ਼ਵਾਸ ਨਾਲ ਭਰੇ ਹੋਣ, ਇੱਕ ਨਵੀਂ ਉਮੰਗ ਅਤੇ ਉਤਸ਼ਾਹ ਨਾਲ ਭਰੇ ਹੋਣ, ਇਸ ਦੇ ਲਈ ਹੁਣ ਬਹੁਤ ਘੱਟ ਸਮੇਂ ਵਿੱਚ ਮਿਹਨਤ ਕਰਨੀ ਹੈ, ਮੇਰਾ ਤੁਹਾਡੇ ਸਭ ’ਤੇ ਭਰੋਸਾ ਹੈ ਤੁਹਾਡੇ ਜਿਹੀ ਯੰਗ ਟੀਮ ’ਤੇ ਮੇਰਾ ਭਰੋਸਾ ਹੈ ਅਤੇ ਇਸ ਲਈ ਮੈਂ ਜਾਣ-ਬੁੱਝ ਕੇ ਵਿਦੇਸ਼ ਤੋਂ ਆਉਂਦੇ ਹੀ ਮੇਰੇ ਦੇਸ਼ ਦੇ ਇਨ੍ਹਾਂ ਸਾਥੀਆਂ ਨਾਲ ਮਿਲਣ ਦਾ ਵਿਚਾਰ ਕੀਤਾ। ਸਾਰੇ ਮੁੱਖ ਮੰਤਰੀ ਵੀ ਮੌਜੂਦ ਰਹੇ, ਇਸ ਦੀ ਗੰਭੀਰਤਾ ਕਿੰਨੀ ਹੈ ਇਹ ਅੱਜ ਮੁੱਖ ਮੰਤਰੀਆਂ ਨੇ ਵੀ ਦਿਖਾ ਦਿੱਤਾ ਹੈ। ਮੈਂ ਸਾਰੇ ਆਦਰਯੋਗ ਮੁੱਖ ਮੰਤਰੀਆਂ ਦਾ ਵੀ ਆਭਾਰੀ ਹਾਂ। ਮੈਂ ਫਿਰ ਇੱਕ ਵਾਰ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਨਮਸਕਾਰ!