ਨਮਸਕਾਰ।
ਆਪ ਸਾਰਿਆਂ ਨੂੰ, ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਅਤੇ ਗੁਜਰਾਤ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ! ਕੈਨੇਡਾ ਵਿੱਚ ਭਾਰਤੀ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਨੂੰ ਜੀਵੰਤ ਰੱਖਣ ਵਿੱਚ ਓਨਟਾਰੀਓ ਸਥਿਤ ਸਨਾਤਨ ਮੰਦਿਰ ਕਲਚਰਲ ਸੈਂਟਰ ਦੀ ਭੂਮਿਕਾ ਤੋਂ ਅਸੀਂ ਸਭ ਪਰੀਚਿਤ ਹਾਂ। ਤੁਸੀਂ ਆਪਣੇ ਇਨ੍ਹਾਂ ਪ੍ਰਯਾਸਾਂ ਵਿੱਚ ਕਿਤਨਾ ਸਫ਼ਲ ਹੋਏ ਹੋ, ਤੁਸੀਂ ਕਿਸ ਤਰ੍ਹਾਂ ਆਪਣੀ ਇੱਕ ਸਕਾਰਾਤਮਕ ਛਾਪ ਛੱਡੀ ਹੈ, ਆਪਣੀਆਂ ਕੈਨੇਡਾ ਯਾਤਰਾਵਾਂ ਵਿੱਚ ਮੈਂ ਇਹ ਅਨੁਭਵ ਕੀਤਾ ਹੈ। 2015 ਦੇ ਅਨੁਭਵ, ਕੈਨੇਡਾ ਵਿੱਚ ਭਾਰਤੀ ਮੂਲ ਦੇ ਲੋਕਾਂ ਦੇ ਉਸ ਸਨੇਹ ਅਤੇ ਪਿਆਰ ਦਾ ਉਹ ਯਾਦਗਾਰ ਸੰਸਮਰਣ ਅਸੀਂ ਕਦੇ ਵੀ ਭੁੱਲ ਨਹੀਂ ਸਕਦੇ। ਮੈਂ ਸਨਾਤਨ ਮੰਦਿਰ ਕਲਚਰਲ ਸੈਂਟਰ ਨੂੰ, ਇਸ ਅਭਿਨਵ ਪ੍ਰਯਾਸ ਨਾਲ ਜੁੜੇ ਆਪ ਸਭ ਲੋਕਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ। ਸਨਾਤਨ ਮੰਦਿਰ ਵਿੱਚ ਸਰਦਾਰ ਵੱਲਭ ਭਾਈ ਪਟੇਲ ਦੀ ਇਹ ਪ੍ਰਤਿਮਾ ਨਾ ਕੇਵਲ ਸਾਡੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਮਜ਼ਬੂਤੀ ਦੇਵੇਗੀ, ਬਲਕਿ ਦੋਨੋਂ ਦੇਸ਼ਾਂ ਦੇ ਸਬੰਧਾਂ ਦੀ ਪ੍ਰਤੀਕ ਵੀ ਬਣੇਗੀ।
ਸਾਥੀਓ,
ਇੱਕ ਭਾਰਤੀ ਦੁਨੀਆ ਵਿੱਚ ਕਿਤੇ ਵੀ ਰਹੇ, ਕਿੰਨੀਆਂ ਹੀ ਪੀੜ੍ਹੀਆਂ ਤੱਕ ਰਹੇ, ਉਸ ਦੀ ਭਾਰਤੀਅਤਾ, ਉਸ ਦੀ ਭਾਰਤ ਦੇ ਪ੍ਰਤੀ ਨਿਸ਼ਠਾ, ਲੇਸ਼ ਮਾਤ੍ਰ ਵੀ ਘੱਟ ਨਹੀਂ ਹੁੰਦੀ। ਉਹ ਭਾਰਤੀ ਜਿਸ ਦੇਸ਼ ਵਿੱਚ ਰਹਿੰਦਾ ਹੈ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਉਸ ਦੇਸ਼ ਦੀ ਵੀ ਸੇਵਾ ਕਰਦਾ ਹੈ। ਜੋ ਲੋਕਤਾਂਤ੍ਰਿਕ ਕਦਰਾਂ-ਕੀਮਤਾਂ, ਜੋ ਕਰਤੱਵਾਂ ਦਾ ਅਹਿਸਾਸ ਉਸ ਦੇ ਪੁਰਖੇ ਭਾਰਤ ਤੋਂ ਲੈ ਗਏ ਹੁੰਦੇ ਹਨ, ਉਹ ਉਸ ਦੇ ਦਿਲ ਦੇ ਕੋਨੇ ਵਿੱਚ ਹਮੇਸ਼ਾ ਜੀਵੰਤ ਰਹਿੰਦੇ ਹਨ। ਐਸਾ ਇਸ ਲਈ, ਕਿਉਂਕਿ ਭਾਰਤ ਇੱਕ ਰਾਸ਼ਟਰ ਹੋਣ ਦੇ ਨਾਲ ਹੀ ਇੱਕ ਮਹਾਨ ਪਰੰਪਰਾ ਹੈ, ਇੱਕ ਵੈਚਾਰਿਕ ਅਧਿਸ਼ਠਾਨ (ਸਥਾਪਨਾ) ਹੈ, ਇੱਕ ਸੰਸਕਾਰ ਦੀ ਸਰਿਤਾ ਹੈ। ਭਾਰਤ ਉਹ ਸਿਖਰ ਚਿੰਤਨ ਹੈ- ਜੋ ‘ਵਸੁਧੈਵ ਕੁਟੁੰਬਕਮ’ ਦੀ ਗੱਲ ਕਰਦਾ ਹੈ।
ਭਾਰਤ ਦੂਸਰੇ ਦੇ ਨੁਕਸਾਨ ਦੀ ਕੀਮਤ ’ਤੇ ਆਪਣੇ ਉਥਾਨ ਦੇ ਸੁਪਨੇ ਨਹੀਂ ਦੇਖਦਾ। ਭਾਰਤ ਆਪਣੇ ਨਾਲ ਸੰਪੂਰਨ ਮਾਨਵਤਾ ਦੇ, ਪੂਰੀ ਦੁਨੀਆ ਦੇ ਕਲਿਆਣ ਦੀ ਕਾਮਨਾ ਕਰਦਾ ਹੈ। ਇਸ ਲਈ, ਕੈਨੇਡਾ ਜਾਂ ਕਿਸੇ ਵੀ ਹੋਰ ਦੇਸ਼ ਵਿੱਚ ਜਦੋਂ ਭਾਰਤੀ ਸੱਭਿਆਚਾਰ ਦੇ ਲਈ ਸਮਰਪਿਤ ਕੋਈ ਸਨਾਤਨ ਮੰਦਿਰ ਖੜ੍ਹਾ ਹੁੰਦਾ ਹੈ, ਤਾਂ ਉਹ ਉਸ ਦੇਸ਼ ਦੀਆਂ ਕਦਰਾਂ-ਕੀਮਤਾਂ ਨੂੰ ਵੀ ਸਮ੍ਰਿੱਧ ਕਰਦਾ ਹੈ। ਇਸ ਲਈ, ਤੁਸੀਂ ਕੈਨੇਡਾ ਵਿੱਚ ਭਾਰਤ ਦੀ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਉਂਦੇ ਹੋ, ਤਾਂ ਉਸ ਵਿੱਚ ਲੋਕਤੰਤਰ ਦੀ ਸਾਂਝੀ ਵਿਰਾਸਤ ਦਾ ਵੀ celebration ਹੁੰਦਾ ਹੈ। ਅਤੇ ਇਸ ਲਈ, ਮੈਂ ਮੰਨਦਾ ਹਾਂ, ਭਾਰਤ ਦੀ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦਾ ਇਹ celebration ਕੈਨੇਡਾ ਦੇ ਲੋਕਾਂ ਨੂੰ ਵੀ ਭਾਰਤ ਨੂੰ ਹੋਰ ਨਜ਼ਦੀਕ ਤੋਂ ਦੇਖਣ ਸਮਝਣ ਦਾ ਅਵਸਰ ਦੇਵੇਗਾ।
ਸਾਥੀਓ,
ਅੰਮ੍ਰਿਤ ਮਹੋਤਸਵ ਨਾਲ ਜੁੜਿਆ ਆਯੋਜਨ, ਸਨਾਤਨ ਮੰਦਿਰ ਕਲਚਰਲ ਸੈਂਟਰ ਦਾ ਸਥਲ, ਅਤੇ ਸਰਦਾਰ ਪਟੇਲ ਦੀ ਪ੍ਰਤਿਮਾ, ਇਹ ਆਪਣੇ ਆਪ ਵਿੱਚ ਭਾਰਤ ਦਾ ਇੱਕ ਵਿਸ਼ਾਲ ਚਿੱਤਰ ਹੈ। ਆਜ਼ਾਦੀ ਦੀ ਲੜਾਈ ਵਿੱਚ ਸਾਡੇ ਸੁਤੰਤਰਤਾ ਸੈਨਾਨੀਆਂ ਨੇ ਕੀ ਸੁਪਨੇ ਦੇਖੇ ਸਨ? ਕਿਵੇਂ ਆਜ਼ਾਦ ਦੇਸ਼ ਦੇ ਲਈ ਸੰਘਰਸ਼ ਕੀਤਾ ਸੀ? ਇੱਕ ਐਸਾ ਭਾਰਤ ਜੋ ਆਧੁਨਿਕ ਹੋਵੇ, ਇੱਕ ਅਜਿਹਾ ਭਾਰਤ ਜੋ ਪ੍ਰਗਤੀਸ਼ੀਲ ਹੋਵੇ, ਅਤੇ ਨਾਲ ਹੀ ਇੱਕ ਅਜਿਹਾ ਭਾਰਤ ਜੋ ਆਪਣੇ ਵਿਚਾਰਾਂ ਨਾਲ, ਆਪਣੇ ਚਿੰਤਨ ਨਾਲ, ਆਪਣੇ ਦਰਸ਼ਨ ਨਾਲ ਆਪਣੀਆਂ ਜੜਾਂ ਨਾਲ ਜੁੜਿਆ ਹੋਵੇ। ਇਸ ਲਈ, ਆਜ਼ਾਦੀ ਦੇ ਬਾਅਦ ਨਵੇਂ ਮੁਕਾਮ ’ਤੇ ਖੜ੍ਹੇ ਭਾਰਤ ਨੂੰ ਉਸ ਦੀ ਹਜ਼ਾਰਾਂ ਸਾਲਾਂ ਦੀ ਵਿਰਾਸਤ ਯਾਦ ਦਿਵਾਉਣ ਦੇ ਲਈ ਸਰਦਾਰ ਸਾਹਿਬ ਨੇ ਸੋਮਨਾਥ ਮੰਦਿਰ ਦੀ ਪੁਨਰਸਥਾਪਨਾ ਕੀਤੀ।
ਗੁਜਰਾਤ ਉਸ ਸੱਭਿਆਚਾਰਕ ਮਹਾਯੱਗ ਦਾ ਸਾਖੀ ਬਣਿਆ ਸੀ। ਅੱਜ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਅਸੀਂ ਵੈਸਾ ਹੀ ਨਵਾਂ ਭਾਰਤ ਬਣਾਉਣ ਦਾ ਸੰਕਲਪ ਲੈ ਰਹੇ ਹਾਂ। ਅਸੀਂ ਸਰਦਾਰ ਸਾਹਿਬ ਦੇ ਉਸ ਸੁਪਨੇ ਨੂੰ ਪੂਰਾ ਕਰਨ ਦਾ ਸੰਕਲਪ ਦੁਹਰਾ ਰਹੇ ਹਾਂ। ਅਤੇ ਇਸ ਵਿੱਚ ‘ਸਟੈਚੂ ਆਵ੍ ਯੂਨਿਟੀ’ ਦੇਸ਼ ਦੇ ਲਈ ਬੜੀ ਪ੍ਰੇਰਣਾ ਹੈ। ‘ਸਟੈਚੂ ਆਵ੍ ਯੂਨਿਟੀ’ ਦੀ ਹੀ ਪ੍ਰਤੀਕ੍ਰਿਤੀ ਦੇ ਰੂਪ ਵਿੱਚ ਕੈਨੇਡਾ ਦੇ ਸਨਾਤਨ ਮੰਦਿਰ ਕਲਚਰਲ ਸੈਂਟਰ ਵਿੱਚ ਸਰਦਾਰ ਸਾਹਿਬ ਦੀ ਪ੍ਰਤਿਮਾ ਸਥਾਪਿਤ ਕੀਤੀ ਜਾਵੇਗੀ।
ਸਾਥੀਓ,
ਅੱਜ ਦਾ ਇਹ ਆਯੋਜਨ ਇਸ ਗੱਲ ਦਾ ਪ੍ਰਤੀਕ ਹੈ ਕਿ ਭਾਰਤ ਦੇ ਅੰਮ੍ਰਿਤ ਸੰਕਲਪ ਕੇਵਲ ਭਾਰਤ ਦੀਆਂ ਸੀਮਾਵਾਂ ਤੱਕ ਹੀ ਸੀਮਿਤ ਨਹੀਂ ਹਨ। ਇਹ ਸੰਕਲਪ ਵਿਸ਼ਵ ਭਰ ਵਿੱਚ ਫੈਲ ਰਹੇ ਹਨ, ਪੂਰੇ ਵਿਸ਼ਵ ਨੂੰ ਜੋੜ ਰਹੇ ਹਨ। ਅੱਜ ਜਦੋਂ ਅਸੀਂ ‘ਆਤਮਨਿਰਭਰ ਭਾਰਤ’ ਅਭਿਯਾਨ ਨੂੰ ਅੱਗੇ ਵਧਾਉਂਦੇ ਹਾਂ, ਤਾਂ ਵਿਸ਼ਵ ਦੇ ਲਈ ਪ੍ਰਗਤੀ ਦੀਆਂ ਨਵੀਆਂ ਸੰਭਾਵਨਾਵਾਂ ਖੋਲ੍ਹਣ ਦੀ ਗੱਲ ਕਰਦੇ ਹਾਂ। ਅੱਜ ਜਦੋਂ ਅਸੀਂ ਯੋਗ ਦੇ ਪ੍ਰਸਾਰ ਦੇ ਲਈ ਪ੍ਰਯਾਸ ਕਰਦੇ ਹਾਂ, ਤਾਂ ਵਿਸ਼ਵ ਦੇ ਹਰ ਵਿਅਕਤੀ ਦੇ ਲਈ ‘ਸਰਵੇ ਸੰਤੁ ਨਿਰਾਮਯ:’ ਦੀ ਕਾਮਨਾ ਕਰਦੇ ਹਾਂ। Climate change ਅਤੇ sustainable development ਜਿਹੇ ਵਿਸ਼ਿਆਂ ਨੂੰ ਲੈ ਕੇ ਵੀ ਭਾਰਤ ਦੀ ਆਵਾਜ ਪੂਰੀ ਮਾਨਵਤਾ ਦਾ ਪ੍ਰਤੀਨਿਧੀਤਵ ਕਰ ਰਹੀ ਹੈ।
ਇਹ ਸਮਾਂ ਭਾਰਤ ਦੇ ਇਸ ਅਭਿਯਾਨ ਨੂੰ ਅੱਗੇ ਵਧਾਉਣ ਦਾ ਹੈ। ਸਾਡਾ ਪਰਿਸ਼੍ਰਮ (ਮਿਹਨਤ) ਕੇਵਲ ਆਪਣੇ ਲਈ ਨਹੀਂ ਹੈ, ਬਲਕਿ ਭਾਰਤ ਦੀ ਪ੍ਰਗਤੀ ਨਾਲ ਪੂਰੀ ਮਾਨਵਤਾ ਦਾ ਕਲਿਆਣ (ਭਲਾਈ) ਜੁੜਿਆ ਹੈ, ਸਾਨੂੰ ਦੁਨੀਆ ਨੂੰ ਇਹ ਅਹਿਸਾਸ ਦਿਵਾਉਣਾ ਹੈ। ਇਸ ਵਿੱਚ ਆਪ ਸਾਰੇ ਭਾਰਤੀਆਂ, ਭਾਰਤੀ ਮੂਲ ਦੇ ਸਾਰੇ ਲੋਕਾਂ ਦੀ ਬੜੀ ਭੂਮਿਕਾ ਹੈ। ਅੰਮ੍ਰਿਤ ਮਹੋਤਸਵ ਦੇ ਇਹ ਆਯੋਜਨ ਭਾਰਤ ਦੇ ਪ੍ਰਯਾਸਾਂ ਨੂੰ, ਭਾਰਤ ਦੇ ਵਿਚਾਰਾਂ ਨੂੰ ਵੀ ਦੁਨੀਆ ਤੱਕ ਪਹੁੰਚਾਉਣ ਦਾ ਮਾਧਿਅਮ ਬਣਨ, ਇਹ ਸਾਡੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ! ਮੈਨੂੰ ਵਿਸ਼ਵਾਸ ਹੈ ਕਿ ਆਪਣੇ ਇਨ੍ਹਾਂ ਆਦਰਸ਼ਾਂ ’ਤੇ ਚਲਦੇ ਹੋਏ ਅਸੀਂ ਇੱਕ ਨਵਾਂ ਭਾਰਤ ਵੀ ਬਣਾਵਾਂਗੇ, ਅਤੇ ਬਿਹਤਰ ਦੁਨੀਆ ਦਾ ਸੁਪਨਾ ਵੀ ਸਾਕਾਰ ਕਰਾਂਗੇ। ਇਸ ਭਾਵ ਦੇ ਨਾਲ, ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ!