ਪੂਜਨੀਕ ਸ੍ਰੀ ਗਣਪਤੀ ਸਚਿਦਾਨੰਦ ਸਵਾਮੀ ਜੀ,
ਉਪਸਥਿਤ ਸਾਰੇ ਸੰਤਗਣ, ਦੱਤ ਪੀਠਮ੍ ਦੇ ਸਾਰੇ ਸ਼ਰਧਾਲੂ, ਅਨੁਯਾਈਗਣ ਅਤੇ ਦੇਵੀਓ ਤੇ ਸੱਜਣੋ!
ਏੱਲਰਿਗੂ ..
ਜੈਯ ਗੁਰੂ ਦੱਤ!
ਅੱਪਾਜੀ ਅਵਰਿਗੇ,
ਏਮਭਤਨੇ ਵਰਧਨਤਤਿਯ ਸੰਦਰਭਦੱਲਿ,
ਪ੍ਰਣਾਮ,
ਹਾਗੁ ਸ਼ੁਭਕਾਮਨੇ ਗਲੂ!
(एल्लरिगू …
जय गुरु दत्त!
अप्पाजी अवरिगे,
एम्भत्तने वर्धन्ततिय संदर्भदल्लि,
प्रणाम,
हागू शुभकामने गळु!)
ਸਾਥੀਓ,
ਕੁਝ ਸਾਲ ਪਹਿਲਾਂ ਮੈਨੂੰ ਦੱਤ ਪੀਠਮ੍ ਆਉਣ ਦਾ ਅਵਸਰ ਮਿਲਿਆ ਸੀ। ਉਸੇ ਸਮੇਂ ਤੁਸੀਂ ਮੈਨੂੰ ਇਸ ਪ੍ਰੋਗਰਾਮ ਵਿੱਚ ਆਉਣ ਦੇ ਲਈ ਕਿਹਾ ਸੀ। ਮੈਂ ਮਨ ਤਾਂ ਤਦ ਹੀ ਬਣਾ ਲਿਆ ਸੀ ਕਿ ਫਿਰ ਤੁਹਾਡੇ ਤੋਂ ਅਸ਼ੀਰਵਾਦ ਲੈਣ ਆਵਾਂਗਾ, ਲੇਕਿਨ ਨਹੀਂ ਆ ਪਾ ਰਿਹਾ ਹਾਂ। ਮੈਂ ਅੱਜ ਹੀ ਜਪਾਨ ਯਾਤਰਾ ’ਤੇ ਨਿਕਲਣਾ ਹੈ। ਮੈਂ ਭਲੇ ਹੀ ਭੌਤਿਕ ਰੂਪ ਨਾਲ ਦੱਤ ਪੀਠਮ੍ ਦੇ ਇਸ ਸ਼ਾਨਦਾਰ ਪ੍ਰੋਗਰਾਮ ਵਿੱਚ ਉਪਸਥਿਤ ਨਹੀਂ ਹਾਂ, ਲੇਕਿਨ ਮੇਰੀ ਆਤਮਿਕ ਉਪਸਥਿਤੀ ਤੁਹਾਡੇ ਦਰਮਿਆਨ ਹੀ ਹੈ।
ਸ੍ਰੀ ਗਣਪਤੀ ਸਚਿਦਾਨੰਦ ਸਵਾਮੀ ਜੀ ਨੂੰ ਮੈਂ ਇਸ ਸ਼ੁਭ ਪਲ ’ਤੇ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਪ੍ਰਣਾਮ ਕਰਦਾ ਹਾਂ। ਜੀਵਨ ਦੇ 80 ਵਰ੍ਹੇ ਦਾ ਪੜਾਅ ਬਹੁਤ ਅਹਿਮ ਹੁੰਦਾ ਹੈ। 80 ਵਰ੍ਹੇ ਦੇ ਪੜਾਅ ਨੂੰ ਸਾਡੀ ਸੱਭਿਆਚਾਰਕ ਪਰੰਪਰਾ ਵਿੱਚ ਸਹਸਰ ਚੰਦਰਦਰਸ਼ਨ ਦੇ ਰੂਪ ਵਿੱਚ ਵੀ ਮੰਨਿਆ ਜਾਂਦਾ ਹੈ। ਮੈਂ ਪੂਜਨੀਕ ਸਵਾਮੀ ਜੀ ਦੀ ਲੰਬੀ ਉਮਰ ਹੋਣ ਦੀ ਕਾਮਨਾ ਕਰਦਾ ਹਾਂ। ਮੈਂ ਉਨ੍ਹਾਂ ਦੇ ਅਨੁਯਾਈਆਂ ਨੂੰ ਵੀ ਹਾਰਦਿਕ ਵਧਾਈ ਦਿੰਦਾ ਹਾਂ।
ਅੱਜ ਪੂਜਨੀਕ ਸੰਤਾਂ ਅਤੇ ਵਿਸ਼ੇਸ਼ ਮਹਿਮਾਨਾਂ ਦੁਆਰਾ ਆਸ਼ਰਮ ਵਿੱਚ ‘ਹਨੁਮਤ੍ ਦਵਾਰ’ entrance arch ਦਾ ਲੋਕਅਰਪਣ ਵੀ ਹੋਇਆ ਹੈ। ਮੈਂ ਇਸ ਦੇ ਲਈ ਵੀ ਆਪ ਸਭ ਨੂੰ ਵਧਾਈ ਦਿੰਦਾ ਹਾਂ। ਗੁਰੂਦੇਵ ਦੱਤ ਨੇ ਜਿਸ ਸਮਾਜਿਕ ਨਿਆਂ ਦੀ ਪ੍ਰੇਰਣਾ ਸਾਨੂੰ ਦਿੱਤੀ ਹੈ, ਉਸ ਤੋਂ ਪ੍ਰੇਰਿਤ ਹੋ ਕੇ, ਤੁਸੀਂ ਸਾਰੇ ਜੋ ਕਾਰਜ ਕਰ ਰਹੇ ਹੋ, ਉਸ ਵਿੱਚ ਇੱਕ ਕੜੀ ਹੋਰ ਜੁੜੀ ਹੈ। ਅੱਜ ਇੱਕ ਹੋਰ ਮੰਦਿਰ ਦਾ ਲੋਕਅਰਪਣ ਵੀ ਹੋਇਆ ਹੈ।
ਸਾਥੀਓ,
ਸਾਡੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ–
“ਪਰੋਪਕਾਰਾਯ ਸਤਾਮ੍ ਵਿਭੂਤਯ:”।
(''परोपकाराय सताम् विभूतयः''।)
ਅਰਥਾਤ, ਸੰਤਾਂ ਦੀ, ਸੱਜਣਾਂ ਦੀ ਵਿਭੂਤੀ ਪਰੋਪਕਾਰ ਦੇ ਲਈ ਹੀ ਹੁੰਦੀ ਹੈ। ਸੰਤ ਪਰੋਪਕਾਰ ਅਤੇ ਜੀਵ ਸੇਵਾ ਦੇ ਲਈ ਹੀ ਜਨਮ ਲੈਂਦੇ ਹਨ। ਇਸ ਲਈ ਇੱਕ ਸੰਤ ਦਾ ਜਨਮ, ਉਸ ਦਾ ਜੀਵਨ ਕੇਵਲ ਉਸ ਦੀ ਨਿਜੀ ਯਾਤਰਾ ਨਹੀਂ ਹੁੰਦਾ ਹੈ। ਬਲਕਿ, ਉਸ ਨਾਲ ਸਮਾਜ ਦੇ ਉਥਾਨ ਅਤੇ ਕਲਿਆਣ ਦੀ ਯਾਤਰਾ ਵੀ ਜੁੜੀ ਹੁੰਦੀ ਹੈ। ਸ੍ਰੀ ਗਣਪਤੀ ਸਚਿਦਾਨੰਦ ਸਵਾਮੀ ਜੀ ਦਾ ਜੀਵਨ ਇੱਕ ਪ੍ਰਤੱਖ ਪ੍ਰਮਾਣ ਹੈ, ਇੱਕ ਉਦਾਹਰਣ ਹੈ। ਦੇਸ਼ ਅਤੇ ਦੁਨੀਆ ਦੇ ਅਲੱਗ-ਅਲੱਗ ਕੋਨਿਆਂ ਵਿੱਚ ਅਨੇਕਾਂ ਆਸ਼ਰਮ, ਇਤਨੀ ਬੜੀ ਸੰਸਥਾ, ਅਲੱਗ-ਅਲੱਗ ਪ੍ਰਕਲਪ, ਲੇਕਿਨ ਸਭ ਦੀ ਦਿਸ਼ਾ ਅਤੇ ਧਾਰਾ ਇੱਕ ਹੀ ਹੈ- ਜੀਵ ਮਾਤ੍ਰ ਦੀ ਸੇਵਾ, ਜੀਵ ਮਾਤ੍ਰ ਦਾ ਕਲਿਆਣ।
ਭਾਈਓ ਅਤੇ ਭੈਣੋ,
ਦੱਤ ਪੀਠਮ੍ ਦੇ ਪ੍ਰਯਤਨਾਂ ਨੂੰ ਲੈ ਕੇ ਮੈਨੂੰ ਸਭ ਤੋਂ ਅਧਿਕ ਸੰਤੋਸ਼ ਇਸ ਗੱਲ ਦਾ ਰਹਿੰਦਾ ਹੈ ਕਿ ਇੱਥੇ ਅਧਿਆਤਮਿਕਤਾ ਦੇ ਨਾਲ-ਨਾਲ ਆਧੁਨਿਕਤਾ ਦਾ ਵੀ ਪੋਸ਼ਣ ਹੁੰਦਾ ਹੈ। ਇੱਥੇ ਵਿਸ਼ਾਲ ਹਨੂੰਮਾਨ ਮੰਦਿਰ ਹੈ ਤਾਂ 3D mapping, sound and light show ਇਸ ਦੀ ਵੀ ਵਿਵਸਥਾ ਹੈ। ਇੱਥੇ ਇਤਨਾ ਬੜਾ bird park ਹੈ ਤਾਂ ਨਾਲ ਹੀ ਉਸ ਦੇ ਸੰਚਾਲਨ ਦੇ ਲਈ ਆਧੁਨਿਕ ਵਿਵਸਥਾ ਵੀ ਹੈ।
ਦੱਤ ਪੀਠਮ੍ ਅੱਜ ਵੇਦਾਂ ਦੇ ਅਧਿਐਨ ਦਾ ਬੜਾ ਕੇਂਦਰ ਬਣ ਗਿਆ ਹੈ। ਇਹੀ ਨਹੀਂ, ਗੀਤ-ਸੰਗੀਤ ਅਤੇ ਸਵਰਾਂ ਦੀ ਜੋ ਸਮਰੱਥਾ ਸਾਡੇ ਪੂਰਵਜਾਂ ਨੇ ਸਾਨੂੰ ਦਿੱਤੀ ਹੈ, ਉਸ ਨੂੰ ਲੋਕਾਂ ਦੀ ਸਿਹਤ ਦੇ ਲਈ ਕਿਵੇਂ ਪ੍ਰਯੋਗ ਕੀਤਾ ਜਾਵੇ, ਇਸ ਨੂੰ ਲੈ ਕੇ ਸਵਾਮੀ ਜੀ ਦੇ ਮਾਰਗਦਰਸ਼ਨ ਵਿੱਚ ਪ੍ਰਭਾਵੀ ਇਨੋਵੇਸ਼ਨ ਹੋ ਰਹੇ ਹਨ। ਪ੍ਰਕਿਰਤੀ ਦੇ ਲਈ ਵਿਗਿਆਨ ਦਾ ਇਹ ਉਪਯੋਗ, ਅਧਿਆਤਮਿਕਤਾ ਦੇ ਨਾਲ ਟੈਕਨੋਲੋਜੀ ਦਾ ਇਹ ਸਮਾਗਮ, ਇਹੀ ਤਾਂ ਗਤੀਸ਼ੀਲ ਭਾਰਤ ਦੀ ਆਤਮਾ ਹੈ। ਮੈਨੂੰ ਖੁਸ਼ੀ ਹੈ ਕਿ ਸਵਾਮੀ ਜੀ ਜਿਹੇ ਸੰਤ ਪ੍ਰਯਤਨਾਂ ਨਾਲ ਅੱਜ ਦੇਸ਼ ਦਾ ਯੁਵਾ ਆਪਣੀਆਂ ਪਰੰਪਰਾਵਾਂ ਦੀ ਸਮਰੱਥਾ ਤੋਂ ਪਰੀਚਿਤ ਹੋ ਰਿਹਾ ਹੈ, ਉਨ੍ਹਾਂ ਨੂੰ ਅੱਗੇ ਵਧਾ ਰਿਹਾ ਹੈ।
ਸਾਥੀਓ,
ਅੱਜ ਅਸੀਂ ਸਵਾਮੀ ਜੀ ਦਾ 80ਵਾਂ ਜਨਮ ਦਿਨ ਇੱਕ ਅਜਿਹੇ ਸਮੇਂ ਵਿੱਚ ਮਨਾ ਰਹੇ ਹਾਂ, ਜਦੋਂ ਦੇਸ਼ ਆਪਣੀ ਆਜ਼ਾਦੀ ਦੇ 75 ਸਾਲ ਦਾ ਪੁਰਬ ਮਨਾ ਰਿਹਾ ਹੈ। ਸਾਡੇ ਸੰਤਾਂ ਨੇ ਹਮੇਸ਼ਾ ਸਾਨੂੰ ਸਭ ਤੋਂ ਉੱਪਰ ਉੱਠ ਕੇ ਸਭ ਦੇ ਲਈ ਕੰਮ ਕਰਨ ਦੀ ਪ੍ਰੇਰਣਾ ਦਿੱਤੀ ਹੈ। ਅੱਜ ਦੇਸ਼ ਵੀ ਸਾਨੂੰ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸ’ ਦੇ ਮੰਤਰ ਦੇ ਨਾਲ ਸਮੂਹਿਕ ਸੰਕਲਪਾਂ ਦਾ ਸੱਦਾ ਦੇ ਰਿਹਾ ਹੈ। ਅੱਜ ਦੇਸ਼ ਆਪਣੀ ਪ੍ਰਾਚੀਨਤਾ ਨੂੰ ਸੁਰੱਖਿਅਤ ਵੀ ਕਰ ਰਿਹਾ ਹੈ, ਸੰਵਰਧਨ ਵੀ ਕਰ ਰਿਹਾ ਹੈ ਅਤੇ ਆਪਣੀ ਨਵੀਨਤਾ ਨੂੰ, ਆਧੁਨਿਕਤਾ ਨੂੰ ਤਾਕਤ ਵੀ ਦੇ ਰਿਹਾ ਹੈ। ਅੱਜ ਭਾਰਤ ਦੀ ਪਹਿਚਾਣ ਯੋਗ ਵੀ ਹੈ, ਅਤੇ ਯੂਥ ਵੀ ਹੈ। ਅੱਜ ਸਾਡੇ ਸਟਾਰਟਅੱਪਸ ਨੂੰ ਦੁਨੀਆ ਆਪਣੇ future ਦੇ ਤੌਰ ’ਤੇ ਦੇਖ ਰਹੀ ਹੈ। ਸਾਡੀ ਇੰਡਸਟ੍ਰੀ, ਸਾਡਾ ‘ਮੇਕ ਇਨ ਇੰਡੀਆ’ ਗਲੋਬਲ ਗ੍ਰੋਥ ਦੇ ਲਈ ਉਮੀਦ ਦੀ ਕਿਰਨ ਬਣ ਰਿਹਾ ਹੈ। ਸਾਨੂੰ ਆਪਣੇ ਇਨ੍ਹਾਂ ਸੰਕਲਪਾਂ ਦੇ ਲਈ ਲਕਸ਼ ਬਣਾ ਕੇ ਕੰਮ ਕਰਨਾ ਹੋਵੇਗਾ। ਅਤੇ ਮੈਂ ਚਾਹਾਂਗਾ ਕਿ ਸਾਡੇ ਅਧਿਆਤਮਿਕ ਕੇਂਦਰ ਇਸ ਦਿਸ਼ਾ ਵਿੱਚ ਵੀ ਪ੍ਰੇਰਣਾ ਦੇ ਕੇਂਦਰ ਬਣਨ।
ਸਾਥੀਓ,
ਆਜ਼ਾਦੀ ਦੇ 75 ਸਾਲ ਵਿੱਚ ਸਾਡੇ ਸਾਹਮਣੇ ਅਗਲੇ 25 ਵਰ੍ਹਿਆਂ ਦੇ ਸੰਕਲਪ ਹਨ, ਅਗਲੇ 25 ਵਰ੍ਹਿਆਂ ਦੇ ਲਕਸ਼ ਹਨ। ਮੈਂ ਮੰਨਦਾ ਹਾਂ ਕਿ ਦੱਤ ਪੀਠਮ੍ ਦੇ ਸੰਕਲਪ ਆਜ਼ਾਦੀ ਕੇ ਅੰਮ੍ਰਿਤ ਸੰਕਲਪਾਂ ਨਾਲ ਜੁੜ ਸਕਦੇ ਹਨ। ਪ੍ਰਕਿਰਤੀ ਦੀ ਸੰਭਾਲ਼, ਪੰਛੀਆਂ ਦੀ ਸੇਵਾ ਦੇ ਲਈ ਤੁਸੀਂ ਅਸਾਧਾਰਣ ਕਾਰਜ ਕਰ ਰਹੇ ਹੋ। ਮੈਂ ਚਾਹਾਂਗਾ ਕਿ ਇਸ ਦਿਸ਼ਾ ਵਿੱਚ ਕੁਝ ਹੋਰ ਵੀ ਨਵੇਂ ਸੰਕਲਪ ਲਏ ਜਾਣ। ਮੇਰੀ ਤਾਕੀਦ ਹੈ ਕਿ ਜਲ ਸੰਭਾਲ਼ ਦੇ ਲਈ, ਸਾਡੇ ਜਲ-ਸਰੋਤਾਂ ਦੇ ਲਈ, ਨਦੀਆਂ ਦੀ ਸੁਰੱਖਿਆ ਦੇ ਲਈ ਜਨ ਜਾਗਰੂਕਤਾ ਹੋਰ ਵਧਾਉਣ ਦੇ ਲਈ ਅਸੀਂ ਸਭ ਮਿਲ ਕੇ ਕੰਮ ਕਰੀਏ।
ਅੰਮ੍ਰਿਤ ਮਹੋਤਸਵ ਵਿੱਚ ਹਰ ਜ਼ਿਲ੍ਹੇ ਵਿੱਚ 75 ਅੰਮ੍ਰਿਤ ਸਰੋਵਰਾਂ ਦਾ ਵੀ ਨਿਰਮਾਣ ਕੀਤਾ ਜਾ ਰਿਹਾ ਹੈ। ਇਨ੍ਹਾਂ ਸਰੋਵਰਾਂ ਦੇ ਰੱਖ-ਰਖਾਵ ਦੇ ਲਈ, ਉਨ੍ਹਾਂ ਦੇ ਸੰਵਰਧਨ ਦੇ ਲਈ ਵੀ ਸਮਾਜ ਨੂੰ ਸਾਨੂੰ ਨਾਲ ਜੋੜਨਾ ਹੋਵੇਗਾ। ਇਸੇ ਤਰ੍ਹਾਂ, ਸਵੱਛ ਭਾਰਤ ਅਭਿਯਾਨ ਨੂੰ ਸਥਾਈ ਜਨਅੰਦੋਲਨ ਦੇ ਰੂਪ ਵਿੱਚ ਅਸੀਂ ਨਿਰੰਤਰ ਅੱਗੇ ਵਧਾਉਣਾ ਹੈ। ਇਸ ਦਿਸ਼ਾ ਵਿੱਚ ਸਵਾਮੀ ਜੀ ਦੁਆਰਾ ਸਫਾਈ ਕਰਮੀਆਂ ਦੇ ਲਈ ਕੀਤੇ ਜਾ ਰਹੇ ਯੋਗਦਾਨਾਂ, ਅਤੇ ਅਸਮਾਨਤਾ ਦੇ ਖ਼ਿਲਾਫ਼ ਉਨ੍ਹਾਂ ਦੇ ਪ੍ਰਯਤਨਾਂ ਦੀ ਮੈਂ ਵਿਸ਼ੇਸ਼ ਸਰਾਹਨਾ ਕਰਦਾ ਹਾਂ। ਸਭ ਨੂੰ ਜੋੜਨ ਦਾ ਪ੍ਰਯਤਨ, ਇਹੀ ਧਰਮ ਦਾ ਅਸਲ ਸਰੂਪ ਹੈ, ਜਿਸ ਨੂੰ ਸਵਾਮੀ ਜੀ ਸਾਕਾਰ ਕਰ ਰਹੇ ਹਨ। ਮੈਨੂੰ ਪੂਰਾ ਭਰੋਸਾ ਹੈ ਕਿ ਦੱਤ ਪੀਠਮ੍ ਸਮਾਜ-ਨਿਰਮਾਣ, ਰਾਸ਼ਟਰ-ਨਿਰਮਾਣ ਦੀਆਂ ਅਹਿਮ ਜ਼ਿੰਮੇਦਾਰੀਆਂ ਵਿੱਚ ਇਸੇ ਤਰ੍ਹਾਂ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਰਹੇਗਾ, ਅਤੇ ਆਧੁਨਿਕ ਸਮੇਂ ਵਿੱਚ ਜੀਵ ਸੇਵਾ ਦੇ ਇਸ ਯੱਗ ਨੂੰ ਨਵਾਂ ਵਿਸਤਾਰ ਦੇਵੇਗਾ। ਅਤੇ ਇਹੀ ਤਾਂ ਜੀਵ ਸੇਵਾ ਨਾਲ ਸ਼ਿਵ ਸੇਵਾ ਦਾ ਸੰਕਲਪ ਬਣ ਜਾਂਦਾ ਹੈ।
ਮੈਂ ਇੱਕ ਵਾਰ ਫਿਰ ਸ੍ਰੀ ਗਣਪਤੀ ਸਚਿਦਾਨੰਦ ਸਵਾਮੀ ਜੀ ਦੀ ਲੰਬੀ ਉਮਰ ਹੋਣ ਦੀ ਪ੍ਰਮਾਤਮਾ ਨੂੰ ਪ੍ਰਾਰਥਨਾ ਕਰਦਾ ਹਾਂ। ਉਨ੍ਹਾਂ ਦੀ ਸਿਹਤ ਉੱਤਮ ਰਹੇ। ਦੱਤ ਪੀਠਮ ਦੇ ਮਾਧਿਅਮ ਨਾਲ ਸਮਾਜ ਦੀ ਸ਼ਕਤੀ ਵੀ ਇਸੇ ਤਰ੍ਹਾਂ ਵਧਦੀ ਰਹੇ। ਇਸੇ ਭਾਵਨਾ ਦੇ ਨਾਲ, ਆਪ ਸਭ ਦਾ ਬਹੁਤ-ਬਹੁਤ ਧੰਨਵਾਦ!