Quoteਮੁਦਰਾ ਯੋਜਨਾ (Mudra Yojana) ਕਿਸੇ ਵਿਸ਼ੇਸ਼ ਸਮੂਹ ਤੱਕ ਸੀਮਿਤ ਨਹੀਂ ਹੈ, ਇਸ ਦਾ ਉਦੇਸ਼ ਨੌਜਵਾਨਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਹੋਣ ਦੇ ਲਈ ਸਸ਼ਕਤ ਬਣਾਉਣਾ ਹੈ: ਪ੍ਰਧਾਨ ਮੰਤਰੀ
Quoteਉੱਦਮਸ਼ੀਲਤਾ ਅਤੇ ਆਤਮਨਿਰਭਰਤਾ ਨੂੰ ਹੁਲਾਰਾ ਦੇਣ ਵਿੱਚ ਮੁਦਰਾ ਯੋਜਨਾ ਦਾ ਪਰਿਵਰਤਨਕਾਰੀ ਪ੍ਰਭਾਵ ਹੈ: ਪ੍ਰਧਾਨ ਮੰਤਰੀ
Quoteਮੁਦਰਾ ਯੋਜਨਾ ਨੇ ਉੱਦਮਸ਼ੀਲਤਾ ਬਾਰੇ ਸਮਾਜਿਕ ਦ੍ਰਿਸ਼ਟੀਕੋਣ ਵਿੱਚ ਬਦਲਾਅ ਦੇ ਨਾਲ ਇੱਕ ਮੌਨ ਕ੍ਰਾਂਤੀ ਲਿਆ ਦਿੱਤੀ ਹੈ: ਪ੍ਰਧਾਨ ਮੰਤਰੀ
Quoteਮੁਦਰਾ ਯੋਜਨਾ ਦੇ ਸਭ ਤੋਂ ਅਧਿਕ ਲਾਭਾਰਥੀਆਂ ਵਿੱਚ ਮਹਿਲਾਵਾਂ ਸ਼ਾਮਲ ਹਨ: ਪ੍ਰਧਾਨ ਮੰਤਰੀ
Quoteਇਸ ਯੋਜਨਾ ਦੇ ਤਹਿਤ 52 ਕਰੋੜ ਲੋਨਸ (ਰਿਣ) ਵੰਡੇ ਗਏ ਹਨ, ਜੋ ਵਿਸ਼ਵ ਪੱਧਰ ‘ਤੇ ਅਦੁੱਤੀ ਉਪਲਬਧੀ ਹੈ: ਪ੍ਰਧਾਨ ਮੰਤਰੀ

ਲਾਭਾਰਥੀ- ਸਰ ਅੱਜ ਮੈਂ ਸ਼ੇਅਰ ਕਰਨਾ ਚਾਹਾਂਗਾ ਮੇਰੀ ਸਟੋਰੀ ਜੋ ਕਿ ਇੱਕ ਪੈੱਟ ਹੌਬੀ ਤੋਂ ਕੈਸਾ ਕੀ ਮੈਂ ਐਂਟਰਪ੍ਰਿਨਿਓਰ ਬਣਿਆ ਅਤੇ ਮੇਰਾ ਜੋ ਬਿਜ਼ਨਸ ਵੈਂਚਰ ਹੈ ਉਸ ਦਾ ਨਾਮ ਹੈ K9 ਵਰਲਡ, ਜਿੱਥੇ ਅਸੀਂ ਲੋਕ ਹਰ ਪ੍ਰਕਾਰ  ਦੇ ਪੈੱਟ ਸਪਲਾਈਜ਼,  ਮੈਡੀਸਿਨਸ ਅਤੇ ਪੈੱਟਸ ਪ੍ਰੋਵਾਇਡ ਕਰਵਾਉਂਦੇ ਹਾਂ ਸਰ।  ਸਰ ਮੁਦਰਾ ਲੋਨ ਮਿਲਣ ਦੇ ਬਾਅਦ ਸਰ ਅਸੀਂ ਲੋਕਾਂ ਨੇ ਕਾਫੀ ਸਾਰੇ ਫੈਸਿਲਿਟੀ ਸਟਾਰਟ ਕੀਤੇ, ਜੈਸੇ ਕੀ ਪੇਟ ਬੋਰਡਿੰਗ ਫੈਸੀਲਿਟੀ ਸਟਾਰਟ ਕੀਤੇ ਅਸੀਂ ਲੋਕ, ਜੋ ਭੀ like ਪੈੱਟ ਪੇਰੈਂਟਸ ਹੈ ਅਗਰ ਉਹ ਕਿਤੇ ਬਾਹਰ ਜਾ ਰਹੇ ਹਨ ਸਰ, ਤਾਂ ਸਾਡੇ ਪਾਸ ਉਹ ਛੱਡ ਕੇ ਜਾ ਸਕਦੇ ਹਨ ਅਤੇ ਉਨ੍ਹਾਂ ਦੇ ਪੈੱਟ ਸਾਡੇ ਇੱਥੇ ਰਹਿੰਦੇ ਹਨ ਹੋਮਲੀ ਇਨਵਾਇਰਨਮੈਂਟ ਵਿੱਚ ਸਰ।  ਪਸ਼ੂਆਂ ਦੇ ਲਈ ਮੇਰਾ ਜੋ like ਪ੍ਰੇਮ ਹੈ, ਉਹ ਸਰ ਅਲੱਗ ਹੀ ਹੈ,  like ਮੈਂ ਖ਼ੁਦ ਖਾਵਾਂ ਨਾ ਖਾਵਾਂ, ਉਹ ਮੈਟਰ ਨਹੀਂ ਕਰਦਾ, ਬਟ ਉਨ੍ਹਾਂ ਨੂੰ ਖਵਾਉਣਾ ਹੈ ਸਰ।

ਪ੍ਰਧਾਨ ਮੰਤਰੀ- ਤਾਂ ਘਰ ਵਿੱਚ ਸਭ ਲੋਕ ਤੰਗ ਆ ਜਾਂਦੇ ਹੋਣਗੇ ਤੁਹਾਡੇ ਤੋਂ?

ਲਾਭਾਰਥੀ  -  ਸਰ ਇਸ ਦੇ ਲਈ ਮੈਂ ਆਪਣੇ ਸਾਰੇ ਡੌਗਸ ਦੇ ਨਾਲ ਸੈਪਰੇਟ,  ਸੈਪਰੇਟ like ਸਟੇ ਹੈ,  ਸੈਪਰੇਟ ਸਟੇ ਹੈ,  ਅਤੇ ਮੈਂ ਤੁਹਾਨੂੰ ਭੀ ਬਹੁਤ ਧੰਨਵਾਦ ਬੋਲਣਾ ਚਾਹਾਂਗਾ ਸਰ, ਬਿਕੌਜ਼ ਸਰ ਤੁਹਾਡੇ ਹੀ ਕਾਰਨ ਕਾਫੀ ਸਾਰੇ ਜੋ ਪਸ਼ੂ ਪ੍ਰੇਮੀ ਹਨ ਅਤੇ NGO ਵਰਕਰਸ ਹੈ,  ਹੁਣ ਉਹ ਆਪਣਾ ਕੰਮ ਸਰ ਓਪਨਲੀ ਕਰ ਪਾਉਂਦੇ ਹਨ,  ਬਿਨਾ ਕੋਈ ਰੋਕ-ਟੋਕ  ਦੇ ਓਪਨਲੀ ਕਰ ਪਾਉਂਦੇ ਹਨ ਸਰ।  ਮੇਰਾ ਜੋ ਨਿਵਾਸ ਹੈ ਉੱਥੇ ‘ਤੇ ਸਰ ਟੋਟਲੀ mentioned ਹੈ,  ਅਗਰ ਆਪ (ਤੁਸੀਂ) ਪਸ਼ੂ ਪ੍ਰੇਮੀ ਨਹੀਂ ਹੋ, ਸਰ ਆਪ (ਤੁਸੀਂ)  ਅਲਾਉਡ ਨਹੀਂ ਹੋ।

ਪ੍ਰਧਾਨ ਮੰਤਰੀ – ਇੱਥੇ ਆਉਣ ਦੇ ਬਾਅਦ ਕਾਫੀ ਤੁਹਾਡੀ ਪਬਲਿਸਿਟੀ ਹੋ ਜਾਵੇਗੀ?

ਲਾਭਾਰਥੀ – Sir, obviously.

ਪ੍ਰਧਾਨ ਮੰਤਰੀ- ਤੁਹਾਡਾ ਹੋਸਟਲ ਛੋਟਾ ਪੈ ਜਾਵੇਗਾ।

ਲਾਭਾਰਥੀ- ਪਹਿਲਾਂ ਜਿੱਥੇ ਮੈਂ ਮਹੀਨੇ ਵਿੱਚ 20000 ਕਮਾ ਪਾਉਂਦਾ ਸਾਂ, ਸਰ ਹੁਣ ਉੱਥੇ ਮੈਂ ਮਹੀਨੇ ਵਿੱਚ 40 ਤੋਂ 50 ਹਜ਼ਾਰ ਕਮਾ ਪਾਉਂਦਾ ਹਾਂ।

ਪ੍ਰਧਾਨ ਮੰਤਰੀ- ਤਾਂ ਹੁਣ ਆਪ (ਤੁਸੀਂ) ਇੱਕ ਕੰਮ ਕਰੋ, ਜੋ  ਬੈਂਕ ਵਾਲੇ ਸਨ।

ਲਾਭਾਰਥੀ- ਹਾਂ ਜੀ ਸਰ।

ਪ੍ਰਧਾਨ ਮੰਤਰੀ - ਜਿਸ ਦੇ ਸਮੇਂ ਤੁਹਾਨੂੰ ਲੋਨ ਮਿਲਿਆ, ਇੱਕ ਵਾਰ ਉਨ੍ਹਾਂ ਸਭ ਨੂੰ ਬੁਲਾ ਕੇ ਤੁਹਾਡੀਆਂ ਸਾਰੀਆਂ ਚੀਜ਼ਾਂ ਦਿਖਾਓ ਅਤੇ ਉਨ੍ਹਾਂ ਦਾ ਧੰਨਵਾਦ ਕਰੋ,  ਉਨ੍ਹਾਂ ਬੈਂਕ ਵਾਲਿਆਂ ਦਾ, ਕਿ ਦੇਖੋ ਤੁਸੀਂ ਮੇਰੇ ‘ਤੇ ਭਰੋਸਾ ਕੀਤਾ ਅਤੇ ਇਹ ਕੰਮ ਜੋ ਜ਼ਿਆਦਾ ਲੋਕ ਹਿੰਮਤ ਨਹੀਂ ਕਰਦੇ, ਤੁਸੀਂ ਮੈਨੂੰ ਲੋਨ ਦਿੱਤਾ, ਦੇਖੋ ਮੈਂ ਕੈਸਾ ਕੰਮ ਕਰ ਰਿਹਾ ਹਾਂ।

 

|

ਲਾਭਾਰਥੀ- ਡੈਫਿਨੇਟਲੀ ਸਰ।

ਪ੍ਰਧਾਨ ਮੰਤਰੀ- ਤਾਂ ਉਨ੍ਹਾਂ ਨੂੰ ਅੱਛਾ ਲਗੇਗਾ ਕਿ ਹਾਂ ਉਨ੍ਹਾਂ ਨੇ ਕੋਈ ਅੱਛਾ ਕੰਮ ਕੀਤਾ ਹੈ।

ਲਾਭਾਰਥੀ  -  ਉਹ ਨਾ ਇੱਕ ਮਾਹੌਲ ਨੂੰ ਉਹ ਜੋ ਇੱਕਦਮ ਪਿਨ ਡ੍ਰੌਪ ਸਾਇਲੈਂਸ ਮਾਹੌਲ ਹੁੰਦਾ ਹੈ ਕਿ ਪੀਐੱਮ ਦਾ ਓਰਾ ਹੈ ਉਸ ਨੂੰ ਉਨ੍ਹਾਂ ਨੇ ਥੋੜ੍ਹਾ ਜਿਹਾ ਤੋੜਿਆ ਅਤੇ ਉਹ ਸਾਡੇ ਨਾਲ ਥੋੜ੍ਹਾ ਜਿਹਾ ਘੁਲੇ-ਮਿਲੇ, ਤਾਂ ਉਹ ਇੱਕ ਚੀਜ਼ ਮੈਨੂੰ ਬਹੁਤ ਅਟ੍ਰੈਕਟਿਵ ਲਗੀ ਉਨ੍ਹਾਂ ਦੀ ਅਤੇ ਦੂਸਰੀ ਸਭ ਤੋਂ ਇੰਪੋਰਟੈਂਟ ਚੀਜ਼ ਕਿ ਉਹ ਬਹੁਤ ਹੀ ਜ਼ਿਆਦਾ ਗੁਡ ਲਿਸਨਰ ਹਨ।

ਲਾਭਾਰਥੀ: I am Gopikrishnan, Entrepreneur based of mudra loan from Kerala. Pradhan Mantri Mudra Yojana has transformed me into a successful entrepreneur. My business continues to thrive bring renewable energy solutions to households and offices while creating job opportunities.

ਪ੍ਰਧਾਨ ਮੰਤਰੀ  -  ਆਪ (ਤੁਸੀਂ) ਜਦੋਂ ਦੁਬਈ ਤੋਂ ਵਾਪਸ ਆਏ ਤਾਂ ਤੁਹਾਡਾ ਪਲਾਨ ਕੀ ਸੀ?

ਲਾਭਾਰਥੀ – ਮੈਂ ਵਾਪਸ ਆਇਆ ਕਿ ਮੈਂ ਇਹ ਮੁਦਰਾ ਲੋਨ ਬਾਰੇ ਮੈਨੂੰ ਇਨਫਾਰਮਿਸ਼ਨ ਮਿਲੀ ਸੀ, ਇਸ ਲਈ ਮੈਂ ਉਸ ਕੰਪਨੀ ਤੋਂ resign ਕੀਤਾ ਹੈ।

ਪ੍ਰਧਾਨ ਮੰਤਰੀ- ਅੱਛਾ ਤੁਹਾਨੂੰ ਉੱਥੇ ਪਤਾ ਚਲਿਆ ਸੀ?

ਲਾਭਾਰਥੀ – ਹਾਂ।  ਅਤੇ ਰਿਜ਼ਾਇਨ ਕਰਕੇ,  ਇਧਰ ਆ ਕੇ ਫਿਰ ਇਹ ਮੁਦਰਾ ਲੋਨ ਨੂੰ ਅਪਲਾਈ ਕਰਕੇ, ਇਹ ਸ਼ੁਰੂ ਕੀਤਾ ਹੈ।

ਪ੍ਰਧਾਨ ਮੰਤਰੀ- ਇੱਕ ਘਰ ‘ਤੇ ਸੂਰਯਘਰ ਦਾ ਕੰਮ ਪੂਰਾ ਕਰਨ ਵਿੱਚ ਕਿਤਨੇ ਦਿਨ ਲਗਦੇ ਹਨ?

ਲਾਭਾਰਥੀ – ਹੁਣ ਮੈਕਸੀਸਸ ਦੋ ਦਿਨ।

ਪ੍ਰਧਾਨ ਮੰਤਰੀ- 2 ਦਿਨ ਵਿੱਚ ਇੱਕ ਘਰ ਦਾ ਕੰਮ ਕਰ ਲੈਂਦੇ ਹੋ।

ਲਾਭਾਰਥੀ- ਕੰਮ ਕਰਦੇ ਹਾਂ।

ਪ੍ਰਧਾਨ ਮੰਤਰੀ  -  ਤੁਹਾਨੂੰ ਡਰ ਲਗਿਆ ਹੋਵੇ ਕਿ ਇਹ ਪੈਸੇ ਮੈਂ ਦੇ ਨਹੀਂ ਪਾਵਾਂਗਾ, ਤਾਂ ਕੀ ਹੋਵੇਗਾ, ਮਾਂ-ਬਾਪ ਭੀ ਡਾਂਟਦੇ ਹੋਣਗੇ,  ਇਹ ਦੁਬਈ ਤੋਂ ਘਰ ਵਾਪਸ ਚਲਿਆ ਆਇਆ, ਕੀ ਹੋਵੇਗਾ?

ਲਾਭਾਰਥੀ – ਮੇਰੀ ਮਾਂ ਨੂੰ ਥੋੜ੍ਹਾ ਟੈਂਸ਼ਨ ਸੀ,  ਲੇਕਿਨ ਉਹ ਭਗਵਾਨ ਦੀ ਕ੍ਰਿਪਾ ਨਾਲ ਸਭ ਕੁਝ ਹੋ ਗਿਆ।

ਪ੍ਰਧਾਨ ਮੰਤਰੀ  - ਉਨ੍ਹਾਂ ਲੋਕਾਂ ਦਾ ਕੀ ਰਿਐਕਸ਼ਨ ਹੈ ਜਿਨ੍ਹਾਂ ਨੂੰ ਪੀਐੱਮ ਸੂਰਯਘਰ ਤੋਂ ਹੁਣ ਮੁਫ਼ਤ ਬਿਜਲੀ ਮਿਲ ਰਹੀ ਹੈ,  ਕਿਉਂਕਿ ਕੇਰਲ ਵਿੱਚ ਘਰ ਨੀਚੇ ਹੁੰਦੇ ਹਨ,  ਪੇੜ ਬੜੇ ਹੁੰਦੇ ਹਨ,  ਸੂਰਜ ਬਹੁਤ ਘੱਟ ਆਉਂਦਾ ਹੈ, ਬਾਰਿਸ਼ ਭੀ ਰਹਿੰਦੀ ਹੈ,  ਤਾਂ ਉਨ੍ਹਾਂ ਨੂੰ ਕੈਸਾ ਲਗ ਰਿਹਾ ਹੈ?

ਲਾਭਾਰਥੀ – ਇਹ ਲਗਾਉਣ ਦੇ ਬਾਅਦ ਉਨ੍ਹਾਂ ਲੋਕਾਂ ਨੂੰ ਬਿਲ ਕਿਤਨਾ 240 - 250  ਦੇ ਅੰਦਰ ਹੀ ਆਉਂਦਾ ਹੈ।  3000 ਵਾਲਿਆਂ ਨੂੰ ਹੁਣ 250 rupees ਦੇ ਅੰਦਰ ਹੀ ਆਉਂਦਾ ਹੈ ਬਿਲ ।

ਪ੍ਰਧਾਨ ਮੰਤਰੀ- ਹੁਣ ਆਪ ਹਰ ਮਹੀਨੇ ਕਿਤਨੇ ਦਾ ਕੰਮ ਕਰਦੇ ਹੋ? ਅਕਾਊਂਟ ਕਿਤਨਾ ਹੋਵਗਾ?

ਲਾਭਾਰਥੀ- ਇਹ ਅਮਾਊਂਟ ਮੈਨੂੰ.....

ਪ੍ਰਧਾਨ ਮੰਤਰੀ- ਨਹੀਂ ਇਨਕਮ ਟੈਕਸ ਵਾਲਾ ਨਹੀਂ ਆਵੇਗਾ, ਡਰੋ ਨਾ, ਡਰੋ ਨਾ।

ਲਾਭਾਰਥੀ – ਢਾਈ ਲੱਖ ਮਿਲ ਰਿਹਾ ਹੈ।

ਪ੍ਰਧਾਨ ਮੰਤਰੀ – ਇਹ ਵਿੱਤ ਮੰਤਰੀ ਮੇਰੇ ਬਗਲ ਵਿੱਚ ਬੈਠੇ ਹਨ,  ਮੈਂ ਉਨ੍ਹਾਂ ਨੂੰ ਦੱਸਦਾ ਹਾਂ,  ਉਹ ਤੁਹਾਡੇ ਇੱਥੇ ਇਨਕਮ ਟੈਕਸ ਵਾਲਾ ਨਹੀਂ ਆਵੇਗਾ।

ਲਾਭਾਰਥੀ- ਢਾਈ ਲੱਖ ਤੋਂ ਉੱਪਰ ਮਿਲਦੇ ਹਨ।

ਲਾਭਾਰਥੀ – ਸੁਪਨੇ ਉਹ ਨਹੀਂ ਜੋ ਅਸੀਂ ਸੌਂਦੇ ਵਕਤ ਦੇਖਦੇ ਹਾਂ, ਸੁਪਨੇ ਉਹ ਹੁੰਦੇ ਹੈ ਜੋ ਸਾਨੂੰ ਸੌਣ ਨਹੀਂ ਦਿੰਦੇ ਹਨ।  ਮੁਸੀਬਤਾਂ ਹੋਣਗੀਆਂ ਅਤੇ ਮੁਸ਼ਕਿਲਾਂ ਭੀ ਆਉਣਗੀਆਂ, ਜੋ ਸੰਘਰਸ਼ ਕਰੇਗਾ, ਉਹੀ ਸਫ਼ਲਤਾ ਪਾਵੇਗਾ।

 

|

ਲਾਭਾਰਥੀ  I am the founder of ਹਾਊਸ ਆਵ੍ ਪੁਚਕਾ। ਘਰ ‘ਤੇ ਖਾਣਾ-ਵਾਨਾ ਬਣਾਉਂਦੇ ਸਾਂ ਤਾਂ ਹੱਥਾਂ ਵਿੱਚ ਟੈਸਟ ਅੱਛਾ ਸੀ, ਤਾਂ ਸਭ ਨੇ ਸਜੈਸਟ ਕੀਤਾ ਕਿ ਆਪ (ਤੁਸੀਂ) ਕੈਫੇ ਫੀਲਡ ਵਿੱਚ ਜਾਓ।  ਫਿਰ ਉਸ ਵਿੱਚ ਰਿਸਰਚ ਕਰਕੇ ਪਤਾ ਚਲਿਆ ਕਿ ਪ੍ਰੌਫਿਟ ਮਾਰਜਿਨ ਵਗੈਰਾ ਭੀ ਅੱਛਾ ਹੈ, ਤਾਂ ਫੂਡ ਕੌਸਟ ਵਗੈਰਾ ਮੈਨੇਜ ਕਰੋਗੇ, ਤਾਂ ਆਪ (ਤੁਸੀਂ) ਇੱਕ ਸਕਸੈੱਸਫੁਲ ਬਿਜ਼ਨਸ ਰਨ ਕਰ ਸਕਦੇ ਹੋ।

ਪ੍ਰਧਾਨ ਮੰਤਰੀ -  ਇੱਕ ਯੂਥ,  ਇੱਕ ਜੈਨਰੇਸ਼ਨ ਹੈ,  ਕੁਝ ਪੜ੍ਹਾਈ ਕੀਤੀ ਤਾਂ ਉਨ੍ਹਾਂ ਨੂੰ ਲਗਦਾ ਹੈ ਕਿ ਨਹੀਂ-ਨਹੀਂ ਮੈਂ ਤਾਂ ਕਿਤੇ ਨੌਕਰੀ ਕਰਕੇ ਸੈੱਟਲ ਹੋ ਜਾਵਾਂਗਾ,  ਰਿਸਕ ਨਹੀਂ ਲਵਾਂਗਾ।  ਤੁਹਾਡੇ ਵਿੱਚ ਰਿਸਕ ਟੈਕਿੰਗ ਕਪੈਸਿਟੀ ਹੈ।

ਲਾਭਾਰਥੀ- ਜੀ।

ਪ੍ਰਧਾਨ ਮੰਤਰੀ - ਤਾਂ ਤੁਹਾਡੇ ਰਾਏਪੁਰ ਦੇ ਭੀ ਦੋਸਤ ਹੋਣਗੇ ਅਤੇ corporate ਵਰਲਡ  ਦੇ ਦੋਸਤ ਹੋਣਗੇ,  ਸਟੂਡੈਂਟ ਦੋਸਤ ਭੀ ਹੋਣਗੇ।  ਉਨ੍ਹਾਂ ਸਭ ਵਿੱਚ ਇਸ ਦੀ ਕੀ ਚਰਚਾ ਹੈ?  ਕੀ ਸਵਾਲ ਪੁੱਛਦੇ ਹੋ?  ਉਨ੍ਹਾਂ ਨੂੰ ਕੀ ਲਗਦਾ ਹੈ?  ਐਸਾ ਕਰ ਸਕਦੇ ਹੋ?  ਕਰਨਾ ਚਾਹੀਦਾ ਹੈ,  ਉਨ੍ਹਾਂ ਦਾ ਭੀ ਅੱਗੇ ਆਉਣ ਦਾ ਮਨ ਕਰਦਾ ਹੈ?

ਲਾਭਾਰਥੀ – ਸਰ ਮੈਂ ਜੈਸੇ ਕਿ ਹੁਣ ਮੇਰੀ ਏਜ 23 ਈਅਰਸ ਹੈ, ਤਾਂ ਮੇਰੇ ਪਾਸ ਹੁਣ ਰਿਸਕ ਟੈਕਿੰਗ ਏਬਿਲਿਟੀ ਭੀ ਹੈ, ਅਤੇ ਟਾਇਮ ਭੀ ਹੈ,  ਤਾਂ ਇਹੀ ਸਮਾਂ ਹੁੰਦਾ ਹੈ,  ਮੈਂ ਨਾ ਯੂਥ ਨੂੰ ਲਗਦਾ ਹੈ ਕਿ ਸਾਡੇ ਪਾਸ ਫੰਡਿੰਗ ਨਹੀਂ ਹੈ,  ਬਟ ਉਹ ਗਵਰਨਮੈਂਟ ਸਕੀਮਸ ਬਾਰੇ ਅਵੇਅਰ ਨਹੀਂ ਹਨ, ਤਾਂ ਮੈਂ ਆਪਣੀ ਸਾਇਡ ਤੋਂ ਇੱਥੇ ਉਨ੍ਹਾਂ ਨੂੰ ਸਜੈਸ਼ਨ ਦੇਣਾ ਚਹਾਂਗੀ, ਆਪ (ਤੁਸੀਂ) ਥੋੜ੍ਹਾ ਰਿਸਰਚ ਕਰੋ,  ਜੈਸੇ ਮੁਦਰਾ ਲੋਨ ਭੀ ਹੈ, ਵੈਸੇ ਪੀਐੱਮ ਈਜੀਪੀ ਲੋਨ ਭੀ ਹੈ, ਕਈ ਲੋਨ ਜੋ ਤੁਹਾਨੂੰ ਵਿਦਾਊਟ mortgage ਮਿਲ ਰਹੇ ਹਨ, ਤਾਂ ਅਗਰ ਆਪ (ਤੁਸੀਂ) ਵਿੱਚ ਪੋਟੈਂਸ਼ਿਅਲ ਹੈ ਤਾਂ ਤੁਸੀਂ ਜਦੋਂ ਡ੍ਰੌਪ ਕਰੋ,  ਕਿਉਂਕਿ sky has no limits for you,  ਤਾਂ ਆਪ (ਤੁਸੀਂ) ਬਿਜ਼ਨਸ ਕਰੋ ਅਤੇ ਜਿਤਨਾ ਚਾਹੇ ਉਤਨਾ grow ਕਰ ਸਕਦੇ ਹੋ।

ਲਾਭਾਰਥੀ – ਪੌੜੀਆਂ ਉਨ੍ਹਾਂ ਨੂੰ ਮੁਬਾਰਕ ਹੋਣ ਜਿਨ੍ਹਾਂ ਨੂੰ ਛੱਤ ਤੱਕ ਜਾਣਾ ਹੈ,  ਆਪਣੀ ਮੰਜਿਲ ਅਸਮਾਨ ਹੈ ਰਸਤਾ ਸਾਨੂੰ ਖ਼ੁਦ ਬਣਾਉਣਾ ਹੈ।  I am MD,  Mudasir Naqasbandi,  the owner of Bake My Cake,  Baramulla Kashmir.  We have become job creators from job seekers with the successful business .  We have provided stable jobs for 42 persons from remote areas of Baramulla.

ਪ੍ਰਧਾਨ ਮੰਤਰੀ  -  ਆਪ (ਤੁਸੀਂ) ਇਤਨਾ ਬਹੁਤ ਤੇਜ਼ੀ ਨਾਲ ਪ੍ਰੋਗ੍ਰੈੱਸ ਕਰ ਰਹੇ ਹੋ, ਜਿਸ ਬੈਂਕ ਨੇ ਤੁਹਾਨੂੰ ਲੋਨ ਦਿੱਤਾ, ਲੋਨ ਦੇਣ ਤੋਂ ਪਹਿਲੇ ਤੁਹਾਡੀ ਸਥਿਤੀ ਕੀ ਸੀ?

ਲਾਭਾਰਥੀ- Sir, overall that was 2021 before this I was not in lacs or crores, I was just in thousands

ਪ੍ਰਧਾਨ ਮੰਤਰੀ- ਤੁਹਾਡੇ ਇੱਥੇ ਭੀ ਯੂਪੀਆਈ ਦਾ ਉਪਯੋਗ ਹੁੰਦਾ ਹੈ?

ਲਾਭਾਰਥੀ  ਸਰ ਸ਼ਾਮ ਨੂੰ ਜਦੋਂ ਕੈਸ਼ ਚੈੱਕ ਕਰਦੇ ਹਾਂ ਤਾਂ I get very disappointed because 90 %  transactions UPI ਹੁੰਦੀਆਂ ਹਨ,  and we have just 10%  of cash in hand.

ਲਾਭਾਰਥੀ  ਐਕਚੁਅਲੀ ਮੈਨੂੰ ਉਹ ਬਹੁਤ ਜ਼ਿਆਦਾ ਪੋਲਾਇਟ ਲਗੇ ਅਤੇ ਐਸਾ ਲਗਿਆ ਹੀ ਨਹੀਂ ਕਿ He is the Prime Minister of our country, ਐਸਾ ਲਗ ਰਿਹਾ ਸੀ ਕੋਈ ਸਾਡੇ ਨਾਲ ਦਾ ਅਤੇ ਸਾਨੂੰ ਗਾਇਡ ਕਰ ਰਿਹਾ ਹੈ,  So ਉਹ ਇੱਕ humbleness ਉਨ੍ਹਾਂ ਦੀ ਤਰਫ਼ੋਂ show ਹੋਇਆ।

ਪ੍ਰਧਾਨ ਮੰਤਰੀ  -  ਸੁਰੇਸ਼ ਤੁਹਾਨੂੰ ਇਹ ਕਿੱਥੋ ਜਾਣਕਾਰੀ ਮਿਲੀ,  ਪਹਿਲੇ ਕੀ ਕੰਮ ਕਰਦੇ ਸੀ,  ਪਰਿਵਾਰ ਵਿੱਚ ਪਹਿਲੇ ਤੋਂ ਕੀ ਕੰਮ ਹੈ?

ਲਾਭਰਾਥੀ- ਸਰ ਪਹਿਲੇ ਤੋਂ ਮੈਂ ਜੌਬ ਕਰਦਾ ਸਾਂ।

 

|

ਪ੍ਰਧਾਨ ਮੰਤਰੀ – ਕਿੱਥੇ?

ਲਾਭਾਰਥੀ – ਵਾਪੀ ਵਿੱਚ,  ਅਤੇ 2022 ਵਿੱਚ ਫਿਰ ਮੈਨੂੰ ਖਿਆਲ ਆਇਆ ਕਿ ਜੌਬ ਤੋਂ ਕੁਝ ਹੋਣ ਵਾਲਾ ਨਹੀਂ ਹੈ, ਤਾਂ ਖ਼ੁਦ ਦਾ ਬਿਜ਼ਨਸ ਸਟਾਰਟ ਕਰਾਂ।

ਪ੍ਰਧਾਨ ਮੰਤਰੀ  - ਵਾਪੀ ਵਿੱਚ ਜੋ ਤੁਸੀਂ ਡੇਲੀ ਟ੍ਰੇਨ ਵਿੱਚ ਜਾਂਦੇ ਸਨ,  ਰੋਜ਼ੀ-ਰੋਟੀ ਕਮਾਉਂਦੇ ਸਨ, ਉਹ ਟ੍ਰੇਨ ਦੀ ਜੋ ਦੋਸਤੀ ਬੜੀ ਗਜ਼ਬ ਹੁੰਦੀ ਹੈ, ਤਾਂ ਇਹ ....

ਲਾਭਾਰਥੀ – ਸਰ ਮੈਂ ਸਿਲਵਾਸਾ ਵਿੱਚ ਰਹਿੰਦਾ ਹਾਂ ਅਤੇ ਜੌਬ ਵਾਪੀ ਵਿੱਚ ਕਰਦਾ ਸਾਂ, ਹੁਣ ਮੇਰਾ ਸਿਲਵਾਸਾ ਵਿੱਚ ਹੀ ਹੈ ।

ਪ੍ਰਧਾਨ ਮੰਤਰੀ  -  ਮੈਂ ਜਾਣਦਾ ਹਾਂ ਸਭ ਅਪ-ਡਾਊਨ ਵਾਲੀ ਗੈਂਗ ਹਨ ਉਹ,  ਲੇਕਿਨ ਉਹ ਲੋਕ ਹੁਣ ਪੁੱਛਦੇ ਹੋਣਗੇ ਕਿ ਤੁਸੀਂ ਇਹ ਕੈਸੇ ਕਮਾਉਣ ਲਗ ਗਏ ਹੋ, ਕੀ ਕਰ ਰਹੇ ਹੋ?  ਉਨ੍ਹਾਂ ਵਿੱਚੋਂ ਕਿਸੇ ਦਾ ਮਨ ਕਰਦਾ ਹੈ ਕਿ ਉਹ ਭੀ ਮੁਦਰਾ ਲੋਨ ਲਵੇ, ਕਿਤੇ ਜਾਵੇ?

ਲਾਭਾਰਥੀ – ਹਾਂ ਸਰ ਹੁਣੇ ਰਿਸੈਂਟਲੀ ਜਦੋਂ ਮੈਂ ਇੱਥੇ ਆ ਰਿਹਾ ਸਾਂ, ਤਾਂ ਮੇਰੇ ਇੱਕ ਫ੍ਰੈਂਡ ਨੇ ਭੀ ਉਹੀ ਮੈਨੂੰ ਬੋਲਿਆ ਕਿ ਅਗਰ ਹੋ ਸਕੇ ਤਾਂ ਮੈਨੂੰ ਭੀ ਥੋੜ੍ਹਾ ਗਾਇਡ ਕਰਨ ਮੁਦਰਾ ਲੋਨ ਦੇ ਲਈ।

ਪ੍ਰਧਾਨ ਮੰਤਰੀ  -  ਸਭ ਤੋਂ ਪਹਿਲੇ ਤਾਂ ਮੇਰੇ ਘਰ ਵਿੱਚ ਆਪ ਸਭ ਦਾ ਆਉਣ ਦੇ ਲਈ ਮੈਂ ਧੰਨਵਾਦ ਕਰਦਾ ਹਾਂ। ਸਾਡੇ ਇੱਥੇ ਸ਼ਾਸਤਰਾਂ ਵਿੱਚ ਕਿਹਾ ਜਾਂਦਾ ਹੈ ਕਿ ਜਦੋਂ ਮਹਿਮਾਨ ਘਰ ਵਿੱਚ ਆਉਂਦੇ ਹਨ ਅਤੇ ਉਨ੍ਹਾਂ ਦੇ ਚਰਣ ਰਜ ਪੈਂਦੀ ਹੈ ਤਾਂ ਘਰ ਪਵਿੱਤਰ ਹੋ ਜਾਂਦਾ ਹੈ।  ਤਾਂ ਮੈਂ ਬਹੁਤ ਸੁਆਗਤ ਕਰਦਾ ਹਾਂ ਤੁਹਾਡਾ। ਆਪ ਸਭ ਦੇ ਭੀ ਕੁਝ ਅਨੁਭਵ ਹੋਣਗੇ, ਕਿਸੇ ਦਾ ਕੋਈ ਬਹੁਤ ਇਮੋਸ਼ਨਲ ਐਸਾ ਅਨੁਭਵ ਹੋਵੇ, ਆਪਣਾ ਕੰਮ ਕਰਦੇ ਹੋਏ।  ਅਗਰ ਕਿਸੇ ਨੂੰ ਕਹਿਣ ਦਾ ਮਨ ਕਰਦਾ ਹੈ ਤਾਂ ਮੈਂ ਸੁਣਨਾ ਚਾਹੁੰਦਾ ਹਾਂ।

ਲਾਭਾਰਥੀ – ਸਰ ਸਭ ਤੋਂ ਪਹਿਲੇ ਮੈਂ ਸਿਰਫ਼ ਤੁਹਾਨੂੰ ਇਤਨਾ ਕਹਿਣਾ ਚਹਾਂਗੀ, ਕਿਉਂਕਿ ਆਪ ਮਨ ਕੀ ਬਾਤ ਕਹਿੰਦੇ ਭੀ ਅਤੇ ਸੁਣਦੇ ਭੀ ਹੋ, ਤਾਂ ਤੁਹਾਡੇ ਸਾਹਮਣੇ ਇੱਕ ਬਹੁਤ ਛੋਟੇ ਸ਼ਹਿਰ ਰਾਇਬਰੇਲੀ ਦੀ ਮਹਿਲਾ ਵਪਾਰੀ ਖੜ੍ਹੀ ਹੈ, ਜੋ ਇਸ ਬਾਤ ਦਾ ਪ੍ਰਮਾਣ ਹੈ ਕਿ ਤੁਹਾਡੇ ਸਹਿਯੋਗ ਅਤੇ ਸਮਰਥਨ ਤੋਂ ਜਿਤਨਾ ਫਾਇਦਾ MSMEs ਨੂੰ ਹੋ ਰਿਹਾ ਹੈ, ਮਤਲਬ ਮੇਰੇ ਲਈ ਬਹੁਤ ਹੀ ਭਾਵਨਾਤਮਕ ਸਮਾਂ ਹੈ ਇੱਥੇ ਆਉਣਾ ਅਤੇ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਅਸੀਂ ਭਾਰਤ ਨੂੰ ਵਿਕਸਿਤ ਭਾਰਤ ਮਿਲ ਕੇ ਬਣਾਵਾਂਗੇ, ਜਿਸ ਤਰੀਕੇ ਦਾ ਆਪ ਸਹਿਯੋਗ ਅਤੇ ਬਿਲਕੁੱਲ ਬੱਚਿਆਂ ਦੀ ਤਰ੍ਹਾਂ ਟ੍ਰੀਟ ਕਰ ਰਹੇ ਹੋ ਤੁਸੀਂ MSMEs ਨੂੰ,  ਚਾਹੇ ਸਾਨੂੰ ਲਾਇਸੰਸ ਲੈਣ ਵਿੱਚ ਜੋ ਪ੍ਰੌਬਲਮਸ ਆਉਂਦੀਆਂ ਸਨ, ਗਵਰਨਮੈਂਟ ਤੋਂ ਉਹ ਨਹੀਂ ਹੁੰਦੀਆਂ ਹਨ, ਜਾਂ ਫੰਡਿੰਗ ਨੂੰ ਲੈ ਕੇ...

ਪ੍ਰਧਾਨ ਮੰਤਰੀ- ਆਪ (ਤੁਸੀਂ) ਚੋਣ ਲੜਣਾ ਚਾਹੁੰਦੇ ਹੋ?

ਲਾਭਾਰਥੀ – ਨਹੀਂ-ਨਹੀਂ ਸਰ ਇਹ ਸਿਰਫ਼ ਮੇਰੀ ਮਨ ਕੀ ਬਾਤ ਹੈ ਜੋ ਮੈਂ ਤੁਹਾਨੂੰ ਬੋਲੀ ਹੈ,  ਜੀ-ਜੀ ਕਿਉਂਕਿ ਮੈਨੂੰ ਐਸਾ ਲਗਿਆ ਕਿ ਇਹ ਪ੍ਰੌਬਲਮ ਪਹਿਲੇ ਮੈਂ ਫੇਸ ਕਰ ਰਹੀ ਸਾਂ, ਕਿ ਲੋਨ ਵਗੈਰਾ ਜਦੋਂ ਲੈਣ ਜਾਂਦੇ ਸਨ ਤਾਂ ਮਨਾ ਹੁੰਦਾ ਸੀ।

प्रधानमंत्री - अभी कितना पैसा आप कमाती हो?

ਪ੍ਰਧਾਨ ਮੰਤਰੀ- ਆਪ ਇੱਥੇ ਦੱਸੋ, ਆਪ ਕਰਦੇ ਕੀ ਹੋ?

ਲਾਭਾਰਥੀ- ਬੇਕਰੀ-ਬੇਕਰੀ

ਪ੍ਰਧਾਨ ਮੰਤਰੀ-ਬੇਕਰੀ

ਲਾਭਾਰਥੀ- ਜੀ-ਜੀ।

ਲਾਭਾਰਥੀ – ਸਰ ਜੋ ਮਹੀਨੇ ਦਾ ਮੇਰਾ ਟਰਨ ਓਵਰ ਹੋ ਰਿਹਾ ਹੈ ਉਹ ਢਾਈ ਤੋਂ ਤਿੰਨ ਲੱਖ ਰੁਪਏ ਦਾ ਹੋ ਰਿਹਾ ਹੈ ।

ਪ੍ਰਧਾਨ ਮੰਤਰੀ-ਅੱਛਾ, ਅਤੇ ਕਿਤਨੇ ਲੋਕਾਂ ਨੂੰ ਕੰਮ ਦਿੰਦੇ ਹੋ?

ਲਾਭਾਰਥੀ- ਸਰ ਸਾਡੇ ਪਾਸ 7 ਤੋਂ 8 ਲੋਕਾਂ ਦਾ ਗਰੁੱਪ ਹੈ।

ਪ੍ਰਧਾਨ ਮੰਤਰੀ- ਅੱਛਾ।

ਲਾਭਾਰਥੀ- ਜੀ।

ਲਾਭਾਰਥੀ – ਸਰ ਮੇਰਾ ਨਾਮ ਲਵਕੁਸ਼ ਮੇਹਰਾ ਹੈ, ਮੈਂ ਭੋਪਾਲ ਮੱਧ  ਪ੍ਰਦੇਸ਼ ਤੋਂ ਹਾਂ।  ਕਿਉਂਕਿ ਪਹਿਲੇ ਮੈਂ ਜੌਬ ਕਰਦਾ ਸੀ ਸਰ, ਕਿਸੇ ਦੇ ਇੱਥੇ ਨੌਕਰੀ ਕਰਦਾ ਸੀ ਤਾਂ ਨੌਕਰ ਸੀ ਸਰ, ਤੁਸੀਂ ਸਾਡੀ ਗਰੰਟੀ ਲਈ ਹੈ ਸਰ, ਮੁਦਰਾ ਲੋਨ ਦੇ ਮਾਧਿਅਮ ਨਾਲ ਅਤੇ ਸਰ ਅੱਜ ਅਸੀਂ ਮਾਲਕ ਬਣ ਗਏ ਸਰ। ਮੈਂ, ਐਕਚੁਅਲੀ ਮੈਂ ਐੱਮਬੀਏ ਹਾਂ। ਅਤੇ ਫਾਰਮਾਸਿਊਟਿਕਲ ਇੰਡਸਟ੍ਰੀ ਦਾ ਮੈਨੂੰ ਬਿਲਕੁਲ ਨਾਲੇਜ ਨਹੀਂ ਸੀ।  ਮੈਂ 2021 ਵਿੱਚ ਆਪਣਾ ਕੰਮ ਚਾਲੂ ਕੀਤਾ ਅਤੇ ਸਰ ਮੈਂ ਪਹਿਲੇ ਬੈਂਕਾਂ ਨੂੰ ਅਪ੍ਰੋਚ ਕੀਤਾ, ਮੈਨੂੰ 5 ਲੱਖ ਦੀ ਉਨ੍ਹਾਂ ਨੇ ਸੀਸੀ ਲਿਮਿਟ ਮੁਦਰਾ ਲੋਨ ਦੀ ਦਿੱਤੀ।  ਲੇਕਿਨ ਸਰ ਮੈਨੂੰ ਡਰ ਇਹ ਲਗਦਾ ਸੀ ਕਿ ਪਹਿਲੀ ਵਾਰ ਇਤਨਾ ਬੜਾ ਲੋਨ ਲੈ ਰਹੇ ਹਨ,  ਪਟਾ ਪਾਵਾਂਗੇ ਕਿ ਨਹੀਂ ਪਟਾ ਪਾਵਾਂਗੇ।  ਤਾਂ ਮੈਂ ਉਸ ਵਿੱਚ ਤੋਂ ਤਿੰਨ-ਸਾਢੇ ਤਿੰਨ ਲੱਖ ਹੀ ਖਰਚ ਕਰਦਾ ਸੀ ਸਰ।  ਅੱਜ ਦੀ ਡੇਟ ਵਿੱਚ ਸਰ 5 ਲੱਖ ਤੋਂ ਸਾਢੇ 9 ਲੱਖ ਦਾ ਮੇਰਾ ਮੁਦਰਾ ਲੋਨ ਹੋ ਗਿਆ ਹੈ ਅਤੇ ਮੇਰਾ ਫਰਸਟ ਈਅਰ 12 ਲੱਖ ਦਾ ਟਰਨਓਵਰ ਸੀ, ਜੋ ਕਿ ਅੱਜ ਦੀ ਡੇਟ ਵਿੱਚ ਲਗਭਗ more than 50 ਲੱਖ ਹੋ ਗਿਆ।

ਪ੍ਰਧਾਨ ਮੰਤਰੀ  -  ਤੁਹਾਡੇ ਹੋਰ ਮਿੱਤਰ ਹੋਣਗੇ ਉਨ੍ਹਾਂ ਨੂੰ ਲਗਦਾ ਹੈ ਕਿ ਭਈ ਜੀਵਨ ਦਾ ਇਹ ਭੀ ਇੱਕ ਤਰੀਕਾ ਹੈ।

ਲਾਭਾਰਥੀ- ਯੈੱਸ ਸਰ।

ਪ੍ਰਧਾਨ ਮੰਤਰੀ  -  ਆਖ਼ਿਰਕਾਰ ਮੁਦਰਾ ਯੋਜਨਾ ਇਹ ਕੋਈ ਮੋਦੀ ਦੀ ਵਾਹਾ-ਵਾਹੀ ਦੇ ਲਈ ਨਹੀਂ ਹੈ, ਮੁਦਰਾ ਯੋਜਨਾ ਮੇਰੇ ਦੇਸ਼ ਦੇ ਨੌਜਵਾਨਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹੇ ਰਹਿਣ ਦੀ ਹਿੰਮਤ ਅਤੇ ਉਨ੍ਹਾਂ ਦਾ ਹੌਸਲਾ ਬੁਲੰਦ ਹੁੰਦਾ ਚਲੇ, ਮੈਂ ਰੋਜ਼ੀ-ਰੋਟੀ ਕਮਾਉਣ ਦੇ ਲਈ ਕਿਉਂ ਭਟਕਾਂਗਾ,  ਮੈਂ 10 ਲੋਕਾਂ ਨੂੰ ਰੋਜ਼ੀ-ਰੋਟੀ ਦੇਵਾਂਗਾ।

ਲਾਭਾਰਥੀ- ਜੀ ਸਰ।

ਪ੍ਰਧਾਨ ਮੰਤਰੀ  -  ਇਹ ਮਿਜਾਜ ਪੈਦਾ ਕਰਨਾ ਹੈ, ਇਹ ਤੁਹਾਡੇ ਅਗਲ-ਬਗਲ ਦੇ ਲੋਕਾਂ ਦੇ ਅਨੁਭਵ ਵਿੱਚ ਆਉਂਦਾ ਹੈ?

ਲਾਭਾਰਥੀ – ਯੈੱਸ ਸਰ।  ਮੇਰਾ ਜੋ ਪਿੰਡ ਹੈ-  ਬਾਚਾਵਾਨੀ ਮੇਰਾ ਇੱਕ ਪਿੰਡ ਹੈ ਭੋਪਾਲ ਤੋਂ ਲਗਭਗ 100 ਕਿਲੋਮੀਟਰ।  ਉੱਥੇ ਘੱਟ ਤੋਂ ਘੱਟ ਦੋ-ਤਿੰਨ ਲੋਕਾਂ ਨੇ ਕਿਸੇ ਨੇ ਕੋਈ ਔਨਲਾਇਨ ਡਿਜੀਟਲ ਦੀ ਸ਼ੌਪ ਖੋਲ੍ਹੀ ਹੈ, ਕਿਸੇ ਨੇ ਕੋਈ ਫੋਟੋ ਸਟੂਡੀਓ ਦੇ ਲਈ ਉਨ੍ਹਾਂ ਨੇ ਭੀ ਇੱਕ-ਇੱਕ, ਦੋ-ਦੋ ਲੱਖ ਦਾ ਲੋਨ ਲਿਆ ਹੈ ਅਤੇ ਮੈਂ ਉਨ੍ਹਾਂ ਦੀ ਹੈਲਪ ਭੀ ਕੀਤੀ ਹੈ ਸਰ।  Even ਮੇਰੇ ਜੋ ਫ੍ਰੈਂਡਸ ਹੈ ਸਰ...

 

|

ਪ੍ਰਧਾਨ ਮੰਤਰੀ  -  ਕਿਉਂਕਿ ਹੁਣ ਆਪ ਲੋਕਾਂ ਨੂੰ ਮੇਰੀ ਅਪੇਖਿਆ ਹੈ, ਆਪ ਲੋਕਾਂ ਨੂੰ ਰੋਜ਼ਗਾਰ ਤਾਂ ਦਿਓ, ਲੇਕਿਨ ਆਪ ਲੋਕਾਂ ਨੂੰ ਕਹੋ ਕੀ ਕੋਈ ਗਰੰਟੀ ਦੇ ਬਿਨਾ ਪੈਸਾ ਮਿਲ ਰਿਹਾ ਹੈ, ਘਰ ਵਿੱਚ ਕਿਉਂ ਬੈਠੇ ਹੋ, ਜਾਓ ਭਈ, ਬੈਂਕ ਵਾਲੀਆਂ ਨੂੰ ਪਰੇਸ਼ਾਨ ਕਰੋ।

ਲਾਭਾਰਥੀ- ਮੈਂ ਸਿਰਫ਼ ਇਸ ਮੁਦਰਾ ਲੋਨ ਦੀ ਵਜ੍ਹਾ ਨਾਲ ਹੁਣੇ ਰਿਸੈਂਟਲੀ 6 ਮਹੀਨੇ ਪਹਿਲੇ 34 ਲੱਖ ਦਾ ਆਪਣਾ ਖ਼ੁਦ ਦਾ ਘਰ ਲਿਆ ਹੈ।

ਪ੍ਰਧਾਨ ਮੰਤਰੀ- ਓ ਹੋ।

ਲਾਭਾਰਥੀ- ਇਨ੍ਹਾਂ ਮੈਂ 60-70 ਹਜ਼ਾਰ ਦੀ ਜੌਬ ਕਰਦਾ ਸੀ, ਅੱਜ ਮੈਂ per month more than 1.5 lakh ਖ਼ੁਦ ਦਾ ਕਮਾਉਂਦਾ ਹਾਂ ਸਰ।

ਪ੍ਰਧਾਨ ਮੰਤਰੀ- ਚਲੋਂ, ਬਹੁਤ-ਬਹੁਤ ਵਧਾਈ ਤੁਹਾਨੂੰ।

ਲਾਭਾਰਥੀ- ਹੋਰ ਸਭ ਤੁਹਾਡੇ ਵਜ੍ਹਾ ਨਾਲ Thank You So Much Sir.

ਪ੍ਰਧਾਨ ਮੰਤਰੀ- ਖ਼ੁਦ ਦੀ ਮਿਹਨਤ ਕੰਮ ਕਰਦੀ ਹੈ ਭਾਈ।

ਲਾਭਾਰਥੀ- ਮੋਦੀ ਜੀ ਦਾ ਐਸਾ ਬਿਲਕੁਲ ਭੀ ਨਹੀਂ ਲਗਿਆ ਕਿ ਅਸੀਂ ਪ੍ਰਧਾਨ ਮੰਤਰੀ ਜੀ ਨਾਲ ਬਾਤ ਕਰ ਰਹੇ ਹਾਂ। ਐਸੇ ਲਗਿਆ ਕਿ ਕੋਈ ਸਾਡੇ ਘਰ ਦਾ, ਪਰਿਵਾਰ ਦਾ ਬੜਾ ਕੋਈ ਮੈਂਬਰ ਸਾਡੇ ਨਾਲ ਬਾਤ ਕਰ ਰਿਹਾ ਹੈ। ਉਹ ਕਿਸ ਤਰੀਕੇ ਨਾਲ ਇਹ ਮਤਲਬ ਨੀਚੇ ਉਨ੍ਹਾਂ ਦੀ ਜੋ ਮੁਦਰਾ ਲੋਨ ਦੀ ਸਕੀਮ ਜੋ ਚਲ ਰਹੀ ਹੈ ਉਸ ਵਿੱਚ ਕਿਵੇਂ ਅਸੀਂ ਲੋਕ ਸਫ਼ਲ ਹੋਏ ਹਾਂ, ਉਹ ਪੂਰੀ ਕਹਾਣੀ ਉਨ੍ਹਾਂ ਨੇ ਸਮਝੀ। ਉਨ੍ਹਾਂ ਨੇ ਜਿਸ ਤਰ੍ਹਾਂ ਨਾਲ ਸਾਨੂੰ ਮੋਟੀਵੇਟ ਕੀਤਾ ਕਿ ਆਪ ਭੀ ਉਸ ਮੁਦਰਾ ਲੋਨ ਦੇ ਹੋਰ ਭੀ ਲੋਕਾਂ ਨੂੰ ਅਵੇਅਰ ਕਰੋ ਤਾਕਿ ਹੋਰ empower ਅਤੇ ਲੋਕ ਆਪਣਾ ਵਪਾਰ ਸਟਾਰਟ ਕਰ ਸਕਣ।

ਲਾਭਾਰਥੀ- ਮੈਂ ਭਾਵਨਗਰ ਗੁਜਰਾਤ ਤੋਂ ਆਇਆ ਹਾਂ।

ਪ੍ਰਧਾਨ ਮਤਰੀ- ਸਭ ਤੋਂ ਛੋਟੇ ਲਗਦੇ ਹੋ ਤੁਸੀਂ?

ਲਾਭਾਰਥੀ- ਯੈੱਸ ਸਰ।

ਪ੍ਰਧਾਨ ਮੰਤਰੀ-ਇਸ ਸਾਰੀ ਟੋਲੀ ਵਿੱਚ?

ਲਾਭਾਰਥੀ- ਮੈਂ ਫਾਇਨਲ ਈਅਰ ਵਿੱਚ ਹਾਂ ਅਤੇ 4 ਮਹੀਨੇ....

ਪ੍ਰਧਾਨ ਮੰਤਰੀ- ਤੁਸੀਂ ਪੜ੍ਹਦੇ ਅਤੇ ਕਮਾਉਂਦੇ ਹੋ?

ਲਾਭਾਰਥੀ- ਯੈੱਸ।

ਪ੍ਰਧਾਨ ਮੰਤਰੀ- ਸ਼ਾਬਾਸ਼!

ਲਾਭਾਰਥੀ- ਮੈਂ ਆਦਿੱਤਿਆ ਟੈੱਕ ਲੈਬ ਦਾ ਫਾਊਂਡਰ ਹਾਂ ਜਿਸ ਵਿੱਚ ਮੈਂ 3D ਪ੍ਰਿੰਟਿੰਗ, ਰਿਵਰਸ ਇੰਜੀਨੀਅਰਿੰਗ ਅਤੇ ਰੈਪਿਡ ਪ੍ਰੋਟੋਟਾਇਪਿੰਗ ਅਤੇ ਨਾਲ-ਨਾਲ ਥੋੜ੍ਹਾ ਰੋਬੋਟਿਕਸ ਦਾ ਵਰਕ ਭੀ ਕਰਦਾ ਹਾਂ, ਕਿਉਂਕਿ ਮੈਂ ਫਾਈਨਲ ਈਅਰ mekatronix ਸਟੂਡੈਂਟ ਹਾਂ, ਤਾਂ ਆਟੋਮੇਸ਼ਨ ਅਤੇ ਉਹ ਸਭ ਵਿੱਚ ਜ਼ਿਆਦਾ ਰਹਿੰਦਾ ਹੈ। ਤਾਂ ਜਿਵੇਂ ਕਿ ਮੁਦਰਾ ਲੋਨ ਨਾਲ ਮੈਨੂੰ ਇਹ, ਜਿਵੇਂ ਕਿ ਹੁਣ ਮੇਰੀ ਏਜ਼ 21 ਹੈ ਤਾਂ ਉਸ ਵਿੱਚ ਸਟਾਰਟ ਕਰਨ ਵਿੱਚ ਸੁਣਿਆ ਸੀ ਬਹੁਤ ਦੀ ਲੋਨ ਲੈਣ ਦਾ ਪ੍ਰੋਸੈੱਸ ਬਹੁਤ ਕੰਪਲੈਕਸ ਹੈ, ਇਸ ਸਾਲ ਵਿੱਚ ਨਹੀਂ ਮਿਲੇਗੀ, ਕੌਣ ਬਿਲੀਵ ਕਰੇਗਾ, ਹੱਲੇ ਤਾਂ ਇੱਕ-ਦੋ ਸਾਲ ਜੌਬ ਦਾ ਐਕਸਪੀਰਿਐਂਸ ਕਰੋ, ਬਾਅਦ ਵਿੱਚ ਲੋਨ ਮਿਲੇਗਾ। ਤਾਂ ਜਿਵੇਂ ਸੌਰਾਸ਼ਟਰ ਗ੍ਰਾਮੀਣ ਬੈਂਕ ਹੈ ਉਥੇ ਸਾਡੇ ਭਾਵਨਗਰ ਵਿੱਚ ਤਾਂ ਉੱਥੇ ਜਾ ਕੇ ਮੈਂ ਮੇਰਾ ਆਇਡੀਆ, ਕਿ ਮੈਂ ਕੀ ਕਰਨਾ ਚਾਹੁੰਦਾ ਹਾਂ, ਉਹ ਸਭ ਦੱਸਿਆ, ਤਾਂ ਉਨ੍ਹਾਂ ਲੋਕਾਂ ਨੇ ਕਿਹਾ ਕਿ ਠੀਕ ਹੈ, ਤੁਹਾਨੂੰ ਮੁਦਰਾ ਲੋਨ ਜੋ ਕਿਸ਼ੋਰ ਕੈਟੇਗਿਰੀ ਹੈ 50000 ਤੋਂ 5 ਲੱਖ ਤੱਕ ਉਸ ਦੇ ਅੰਡਰ, ਤਾਂ ਮੈਂ 2 ਲੱਖ ਦਾ ਲੋਨ ਲਿਆ ਅਤੇ 4 ਮਹੀਨਿਆਂ ਤੋਂ ਮੈਂ ਸ਼ੁਰੂ ਕਰਿਆ ਉਸ ਨੂੰ, ਤਾਂ ਸੋਮ ਤੋਂ ਸ਼ੁੱਕਰਵਾਰ ਤੱਕ ਮੈਂ ਕਾਲਜ ਜਾਂਦਾ ਹਾਂ ਅਤੇ ਬਾਅਦ ਵਿੱਚ ਵੀਕਐਂਡਸ ਵਿੱਚ ਭਾਵਨਗਰ ਰਹਿ ਕੇ ਮੇਰਾ ਵਰਕ ਪੈਂਡਿੰਗ ਹੈ ਉਹ ਖ਼ਤਮ ਕਰ ਦਿੰਦਾ ਹਾਂ ਅਤੇ ਅਜੇ ਮੈਂ ਮਹੀਨੇ ਦਾ 30 ਤੋਂ 35000 ਕਮਾ ਰਿਹਾ ਹਾਂ ਸਰ।

 

|

ਪ੍ਰਧਾਨ ਮੰਤਰੀ- ਅੱਛਾ

ਲਾਭਾਰਥੀ- ਹਾਂ

ਪ੍ਰਧਾਨ ਮੰਤਰੀ- ਕਿਤਨੇ ਲੋਕ ਕੰਮ ਕਰਦੇ ਹਨ?

ਲਾਭਾਰਥੀ- ਅਜੇ ਮੈਂ ਰਿਮੋਟਲੀ ਵਰਕ ਕਰਦਾ ਹਾਂ।

ਪ੍ਰਧਾਨ ਮੰਤਰੀ- ਤੁਸੀਂ ਦੋ ਦਿਨ ਕੰਮ ਕਰਦੇ ਹੋ।

ਲਾਭਾਰਥੀ- ਮੈਂ ਰਿਮੋਟਲੀ ਵਰਕ ਕਰਦਾ ਹਾਂ, ਮੰਮੀ ਪਾਪਾ ਹੈ ਘਰ ‘ਤੇ, ਉਹ ਪਾਰਟ ਟਾਇਮ ਵਿੱਚ ਮੇਰੀ ਹੈਲਪ ਕਰ ਦਿੰਦੇ ਹਨ। ਫਾਇਨੈਂਸ਼ਲ ਸਪੋਰਟ ਤਾਂ ਮਿਲਦਾ ਹੈ ਮੁਦਰਾ ਲੋਨ ਨਾਲ, ਬਟ ਖ਼ੁਦ ਵਿੱਚ ਜੋ ਬਿਲੀਵ ਕਰਨਾ ਹੈ ਨਾ, Thank You Sir!

ਲਾਭਾਰਥੀ- ਅਜੇ ਅਸੀਂ ਮਨਾਲੀ ਵਿੱਚ ਆਪਣਾ ਬਿਜ਼ਨਸ ਕਰ ਰਹੇ ਹਾਂ! ਸਭ ਤੋਂ ਪਹਿਲਾਂ ਮੇਰੇ ਹਸਬੈਂਡ ਸਬਜ਼ੀ ਮੰਡੀ ਵਿੱਚ ਕੰਮ ਕਰਦੇ ਸਨ ਫਿਰ ਸ਼ਾਦੀ ਤੋਂ ਬਾਅਦ ਜਦੋਂ ਮੈਂ ਉਨ੍ਹਾਂ ਦੇ ਨਾਲ ਗਈ ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਕਿਸੇ ਦੇ ਪਾਸ ਕੰਮ ਕਰਨ ਨਾਲੋਂ ਅੱਛਾ ਹੈ ਅਸੀਂ ਦੋਨੋਂ ਇੱਕ ਦੁਕਾਨ ਖੋਲ੍ਹਦੇ ਹਾਂ, ਸਰ ਫਿਰ ਅਸੀਂ ਸਬਜ਼ੀ ਦੀ ਦੁਕਾਨ ਕੀਤੀ ਤਾਂ ਸਰ ਜਿਵੇਂ ਸਬਜ਼ੀ ਰੱਖਦੇ ਰਹੇ ਹੌਲ਼ੀ-ਹੌਲ਼ੀ ਮਤਲਬ ਸਰ ਲੋਕ ਬੋਲਣ ਲਗੇ, ਆਟਾ-ਚਾਵਲ ਰਖੋਂ, ਫਿਰ ਸਰ ਪੰਜਾਬ ਨੈਸ਼ਨਲ ਬੈਂਕ ਦਾ ਸਟਾਫ਼ ਸਾਡੇ ਪਾਸ ਸਬਜ਼ੀ ਲੈਣ ਆਉਂਦਾ ਸੀ, ਤਾਂ ਮੈਂ ਐਵੇਂ ਹੀ ਉਨ੍ਹਾਂ ਨਾਲ ਬਾਤ ਕੀਤੀ ਕਿ ਅਗਰ ਅਸੀਂ ਪੈਸੇ ਲੈਣੇ ਹੋਣ, ਕੀ ਸਾਨੂੰ ਮਿਲਣਗੇ, ਤਦ ਉਨ੍ਹਾਂ ਨੇ ਪਹਿਲੇ ਮਨ੍ਹਾ ਕਰ ਦਿੱਤਾ, ਮਤਲਬ ਇਹ 2012-13 ਦੀ ਬਾਤ ਹੈ, ਫਿਰ ਮੈਂ ਬੋਲਿਆ ਇਸ ਤਰ੍ਹਾਂ.....

ਪ੍ਰਧਾਨ ਮੰਤਰੀ- ਤੁਸੀ ਇਹ 2012-13 ਕਹਿ ਰਹੇ ਹੋ, ਕੋਈ ਪੱਤਰਕਾਰ ਨੂੰ ਪਤਾ ਲਗੇਗਾ ਤਾਂ ਤੁਹਾਨੂੰ ਕਹਿਣਗੇ ਕਿ ਪੁਰਾਣੀ ਸਰਕਾਰ ਨੂੰ ਗਾਲੀ ਦੇ ਰਹੇ ਹਨ।

ਲਾਭਾਰਥੀ-ਤਾਂ ਫਿਰ ਉਨ੍ਹਾਂ ਨੇ, ਨਹੀਂ-ਨਹੀਂ, ਫਿਰ ਉਨ੍ਹਾਂ ਨੇ ਬੋਲਿਆ ਕਿ ਤੁਹਾਡੇ ਪਾਸ ਪ੍ਰਾਪਰਟੀ ਵਗੈਰਾ ਹੈ, ਮੈਂ ਬੋਲਿਆ ਨਹੀਂ, ਜਿਵੇਂ ਹੀ ਇਹ ਮੁਦਰਾ ਲੋਨ ਦਾ ਪਤਾ ਚਲਿਆ ਨਾ ਜਦੋਂ, ਇਹ ਸਟਾਰਟ ਹੋਇਆ 2015-16 ਵਿੱਚ ਤਦ ਜਿਵੇਂ ਮੈਂ ਉਨ੍ਹਾਂ ਨੂੰ ਕਿਹਾ ਕਿ ਐਸੇ-ਐਸੇ, ਉਨ੍ਹਾਂ ਨੇ ਖ਼ੁਦ ਹੀ ਦੱਸਿਆ ਸਾਨੂੰ ਕਿ ਇੱਕ ਯੋਜਨਾ ਚਲੀ ਹੈ, ਅਗਰ ਤੁਹਾਨੂੰ ਚਾਹੀਦੀ ਹੈ ਤਾਂ। ਸਰ ਮੈਂ ਬੋਲਿਆ ਸਾਨੂੰ ਚਾਹੀਦੀ ਹੈ, ਤਾਂ ਉਨ੍ਹਾਂ ਨੇ ਸਾਨੂੰ ਕੋਈ ਕਾਗਜ਼, ਪੱਤਰ ਕੁਝ ਨਹੀਂ ਮੰਗਿਆ। ਉਨ੍ਹਾਂ ਨੇ ਢਾਈ ਲੱਖ ਰੁਪਏ ਸਾਨੂੰ ਫਸਟ ਟਾਇਮ ਦਿੱਤੇ। ਉਹ ਢਾਈ ਲੱਖ ਰੁਪਏ ਮੈਂ ਦੋ-ਢਾਈ ਸਾਲ ਵਿੱਚ ਉਨ੍ਹਾਂ ਨੂੰ ਵਾਪਸ ਦਿੱਤੇ, ਉਨ੍ਹਾਂ ਨੇ ਮੈਨੂੰ ਫਿਰ 500000 ਰੁਪਏ ਦਿੱਤੇ, ਫਿਰ ਮੈਂ ਰਾਸ਼ਨ ਦੀ ਇੱਕ ਸ਼ੌਪ ਖੋਲ੍ਹ ਲਈ, ਫਿਰ ਉਹ ਦੋਨੋਂ ਸ਼ੌਪ ਮੈਨੂੰ ਛੋਟੀਆਂ ਪੈਣ ਲਗੀਆਂ, ਸਰ ਮੇਰਾ ਕੰਮ ਬਹੁਤ ਵਧਣ ਲਗਿਆ, ਯਾਨੀ ਕਿ ਜੋ ਮੈਂ ਦੋ ਢਾਈ ਲੱਖ ਸਾਲ ਵਿੱਚ ਕਮਾਉਂਦੀ ਸਾਂ, ਅੱਜ ਮੈਂ 10 ਤੋਂ 15 ਲੱਖ ਸਾਲ ਵਿੱਚ ਕਮਾ ਰਹੀ ਹਾਂ।

ਪ੍ਰਧਾਨ ਮੰਤਰੀ- ਵਾਹ।

ਲਾਭਾਰਥੀ – ਫਿਰ ਉਨ੍ਹਾਂ ਨੇ, ਮੈਂ 5 ਲੱਖ ਭੀ ਕੰਪਲੀਟ ਕਰ ਦਿੱਤਾ, ਤਾਂ ਉਨ੍ਹਾਂ ਨੇ ਮੈਨੂੰ 10 ਲੱਖ ਦਿੱਤਾ, ਸਰ ਮੈਂ 10 ਲੱਖ ਭੀ ਕੰਪਲੀਟ ਕਰ ਦਿੱਤਾ ਤਾਂ ਢਾਈ ਸਾਲ ਵਿੱਚ ਐਸੇ ਹੀ, ਤਾਂ ਹੁਣ ਉਨ੍ਹਾਂ ਨੇ ਮੈਨੂੰ 2024 ਨਵੰਬਰ ਵਿੱਚ 15 ਲੱਖ ਦੇ ਦਿੱਤੇ। ਅਤੇ ਸਰ ਮੇਰਾ ਕੰਮ ਬਹੁਤ ਜ਼ਿਆਦਾ ਵਧ ਰਿਹਾ ਹੈ ਅਤੇ ਮੈਨੂੰ ਅੱਛਾ ਲਗ ਰਿਹਾ ਹੈ ਕਿ ਅਗਰ ਸਾਡੇ ਪ੍ਰਧਾਨ ਮੰਤਰੀ ਐਸੇ ਹਨ ਅਤੇ ਅਗਰ ਉਹ ਸਾਡਾ ਸਾਥ ਦੇ ਰਹੇ ਹਨ, ਤਾਂ ਅਸੀਂ ਭੀ ਉਨ੍ਹਾਂ ਦਾ ਸਾਥ ਐਸੇ ਹੀ ਦੇਵਾਂਗੇ. ਅਸੀਂ ਕਿਤੇ ਭੀ ਐਸੇ ਗਲਤ ਨਹੀਂ ਹੋਣ ਦੇਵਾਂਗੇ ਕਿ ਸਾਡਾ ਭੀ ਕਰੀਅਰ ਖ਼ਰਾਬ ਹੋਵੇ, ਕਿ ਹਾਂ ਜੀ ਉਨ੍ਹਾਂ ਲੋਕਾਂ ਨੇ ਐਸੇ ਪੈਸੇ ਵਾਪਸ ਨਹੀਂ ਦਿੱਤੇ। ਬੈਂਕ ਵਾਲੇ ਹੁਣ ਮੈਂ, ਬੈਂਕ ਵਾਲੇ ਤਾਂ ਬੋਲ ਰਹੇ ਸਨ 20 ਲੱਖ ਲੈ ਲੋ, ਤਾਂ ਮੈਂ ਬੋਲਿਆ ਹੁਣ ਸਾਨੂੰ ਨਹੀਂ ਚਾਹੀਦਾ, ਫਿਰ ਭੀ ਉਨ੍ਹਾਂ ਨੇ ਬੋਲਿਆ 15 ਲੱਖ ਰੱਖੋ ਜ਼ਰੂਰਤ ਹੋਵੇ ਕੱਢੋ ਤਾਂ, ਵਿਆਜ ਵਧੇਗਾ, ਨਹੀਂ ਕੱਢੋਗੇ ਤਾਂ ਨਹੀਂ ਵਧੇਗਾ। ਪਰ ਸਰ ਤੁਹਾਡੀ ਇਹ ਸਕੀਮ ਮੈਨੂੰ ਬਹੁਤ ਅੱਛੀ ਲਗੀ।

ਲਾਭਾਰਥੀ I came from AP. I don’t know Hindi, but I will speak in Telugu.

ਪ੍ਰਧਾਨ ਮੰਤਰੀ – ਕੋਈ ਬਾਤ ਨਹੀਂ ਹੁਣ ਤੇਲੁਗੂ ਬੋਲੋ।

ਲਾਭਾਰਥੀ – Is it sir!! I got married in 2009 sir. I remained as a housewife until 2019.I was trained with Regional training centre of Canara bank for thirteen days for the manufacturing of Jute bags.I got 2 lakhs loan under mudra yojana through the bank.I have started my business in November 2019. Canara bank people believed in me and sanctioned Rs.2 lakhs. They did not ask for any surety, no help was needed to get the loan. I got the loan sanctioned without any surety.In 2022 because of my loan repayment history, Canara bank has sanctioned additional Rs.9.5 lakhs. Now fifteen people are working under me.

ਪ੍ਰਧਾਨ ਮੰਤਰੀ – ਯਾਨੀ 2 ਲੱਖ ਤੋਂ ਸ਼ੁਰੂ ਕੀਤਾ, ਸਾਢੇ 9 ਲੱਖ ਤੱਕ ਪਹੁੰਚ ਗਏ।

ਲਾਭਾਰਥੀ  – Yes Sir!

ਪ੍ਰਧਾਨ ਮੰਤਰੀ – How many people are working with you?

ਲਾਭਾਰਥੀ – 15 members sir.

ਪ੍ਰਧਾਨ ਮੰਤਰੀ  – 15.

ਲਾਭਾਰਥੀ– All are housewives and all are RCT (Rural self-employment centre) trainees. I used to be one of the trainees, now I am also one of the faculty. I am very much grateful for this opportunity. Thank you Thank you Thank you very much sir.

ਪ੍ਰਧਾਨ ਮੰਤਰੀ – Thank you, Thank You ਧੰਨਵਾਦ।

ਲਾਭਾਰਥੀ– ਸਰ ਮੇਰਾ ਨਾਮ ਪੂਨਮ ਕੁਮਾਰੀ ਹੈ। ਸਰ ਮੈਂ ਬਹੁਤ ਹੀ ਗ਼ਰੀਬ ਫੈਮਿਲੀ ਤੋਂ ਹਾਂ, ਬਹੁਤ ਗ਼ਰੀਬ ਫੈਮਿਲੀ ਸੀ ਸਾਡੀ, ਇਤਨਾ ਗ਼ਰੀਬ....

ਪ੍ਰਧਾਨ ਮੰਤਰੀ – ਤੁਸੀਂ ਦਿੱਲੀ ਪਹਿਲੀ ਵਾਰ ਆਏ ਹੋ?

ਲਾਭਾਰਥੀ– Yes Sir.

ਪ੍ਰਧਾਨ ਮੰਤਰੀ  – ਵਾਹ।

ਲਾਭਾਰਥੀ  – ਅਤੇ ਮੈਂ ਫਲਾਈਟ ਵਿੱਚ ਭੀ ਪਹਿਲੀ ਵਾਰ ਬੈਠੀ ਹਾਂ ਸਰ।

 

|

ਪ੍ਰਧਾਨ ਮੰਤਰੀ – ਅੱਛਾ।

ਲਾਭਾਰਥੀ – ਇਤਨੀ ਗ਼ਰੀਬੀ ਸੀ ਮੇਰੇ ਇੱਥੇ ਕਿ ਮੈਂ ਅਗਰ ਇੱਕ ਟਾਇਮ ਖਾਂਦੀ ਸਾਂ ਤਾਂ ਦੂਸਰੀ ਵਾਰ ਸੋਚਣਾ ਪੈਂਦਾ ਸੀ, ਲੇਕਿਨ ਸਰ ਬਹੁਤ ਹਿੰਮਤ ਜੁਟਾ ਚੁੱਕੀ ਮੈਂ ਕਿਸਾਨ ਪਰਿਵਾਰ ਤੋਂ ਹਾਂ।

ਪ੍ਰਧਾਨ ਮੰਤਰੀ – ਤੁਸੀਂ ਬਿਲਕੁਲ ਸੁਅਸਥ ਹੋ ਕੇ।

ਲਾਭਾਰਥੀ – ਕਿਉਂਕਿ ਮੈਂ ਕਿਸਾਨ ਪਰਿਵਾਰ ਤੋਂ ਹਾਂ ਤਾਂ ਮੈਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਤਾਂ ਮੈਂ ਆਪਣੇ ਹਸਬੈਂਡ ਨਾਲ ਬਾਤ ਕੀਤੀ, ਕਿ ਕਿਉਂ ਨਾ ਅਸੀਂ ਕੁਝ ਲੋਨ ਲੈ ਕੇ ਕੁਝ ਆਪਣਾ ਬਿਜ਼ਨਸ ਸ਼ੁਰੂ ਕਰਦੇ ਹਾਂ, ਤਾਂ ਮੇਰੇ ਹਸਬੈਂਡ ਨੇ ਬੋਲਿਆ ਕਿ ਹਾਂ ਤੁਮ ਬਿਲਕੁਲ ਅੱਛੇ ਸੇ ਸਜੈਸ਼ਨ ਦੇ ਰਹੀ ਹੋ, ਸਾਨੂੰ ਕਰਨਾ ਚਾਹੀਦਾ ਹੈ, ਤਾਂ ਮੇਰੇ ਹਸਬੈਂਡ ਨੇ ਦੋਸਤ ਵਗੈਰਾ ਨਾਲ ਬਾਤ ਕੀਤੀ ਹੈ ਤਾਂ ਉਨ੍ਹਾਂ ਲੋਕਾਂ ਨੇ ਦੱਸਿਆ ਕਿ ਮੁਦਰਾ ਲੋਨ ਤੁਹਾਡੇ ਲਈ ਬਹੁਤ ਅੱਛਾ ਰਹੇਗਾ, ਤੁਸੀਂ ਕਰੋ। ਫਿਰ ਮੈਂ ਬੈਂਕ ਵਾਲਿਆਂ ਦੇ ਪਾਸ ਗਈ ਉੱਥੇ ਐੱਸਬੀਆਈ ਬੈਂਕ (ਜਗ੍ਹਾ ਦਾ ਨਾਮ ਅਸਪਸ਼ਟ) ਫਿਰ ਉਹ ਲੋਕਾਂ ਨੇ ਦੱਸਿਆ ਕਿ ਹਾਂ ਆਪ ਲੈ ਸਕਦੇ ਹੋ ਬਿਨਾ ਕਿਸੇ ਭੀ ਕਾਗਜਾਤ ਦੇ। ਤਾਂ ਸਰ ਮੈਂ ਉੱਥੇ ਤੋਂ ਮੈਨੂੰ 8 ਲੱਖ ਦਾ ਸਵੀਕ੍ਰਿਤ ਕੀਤਾ ਗਿਆ ਲੋਨ ਅਤੇ ਮੈਂ ਬਿਜ਼ਨਸ ਸ਼ੁਰੂ ਕੀਤਾ ਸਰ। ਮੈਂ 2024 ਵਿੱਚ ਹੀ ਲਿਆ ਹੈ ਸਰ ਅਤੇ ਬਹੁਤ ਅੱਛਾ ਗ੍ਰੋਥ ਹੋਇਆ ਸਰ।

ਪ੍ਰਧਾਨ ਮੰਤਰੀ – ਕੀ ਕੰਮ ਕਰਦੇ ਹੋ?

ਲਾਭਾਰਥੀ – ਸਰ ਸੀਡਸ ਦਾ.... ਜਿਸ ਵਿੱਚ ਮੇਰੇ ਹਸਬੈਂਡ ਬਹੁਤ ਹੈਲਪ ਕਰਦੇ ਹਨ ਮਾਰਕਿਟ ਦਾ ਕੰਮ ਜ਼ਿਆਦਾਤਰ ਉਹ ਕਰਦੇ ਹਨ ਮੈਂ ਇੱਕ ਕਰਮਚਾਰੀ ਭੀ ਰੱਖੀ ਹੋਈ ਹੈ ਸਰ।

ਪ੍ਰਧਾਨ ਮੰਤਰੀ – ਅੱਛਾ।

ਲਾਭਾਰਥੀ – ਯੈੱਸ ਸਰ। ਅਤੇ ਬਹੁਤ ਅੱਗੇ ਵਧ ਰਹੀ ਹਾਂ ਸਰ ਮੈਨੂੰ ਵਿਸ਼ਵਾਸ ਹੈ ਕਿ ਮੈਂ ਜਲਦੀ ਹੀ ਲੋਨ ਨੂੰ ਇਹ ਕੰਪਲੀਟ ਕਰਾਂਗੀ, ਮੈਨੂੰ ਪੂਰਾ ਵਿਸ਼ਵਾਸ ਹੈ।

ਪ੍ਰਧਾਨ ਮੰਤਰੀ – ਤਾਂ ਹੁਣੇ ਇੱਕ ਮਹੀਨੇ ਦਾ ਕਿਤਨਾ ਕਮਾ ਸਕਦੇ ਹੋ?

ਲਾਭਾਰਥੀ – ਸਰ 60000 ਤੱਕ ਹੋ ਜਾਂਦਾ ਹੈ।

ਪ੍ਰਧਾਨ ਮੰਤਰੀ – ਅੱਛਾ 60000 ਰੁਪਇਆ। ਤਾਂ ਪਰਿਵਾਰ ਨੂੰ ਵਿਸ਼ਵਾਸ ਹੋ ਗਿਆ?

ਲਾਭਾਰਥੀ – ਬਿਲਕੁਲ ਸਰ, ਬਿਲਕੁਲ। ਅੱਜ ਮੈਂ ਆਤਮਨਿਰਭਰ ਹਾਂ ਤੁਹਾਡੀ ਇਸ ਯੋਜਨਾ ਦੀ ਵਜ੍ਹਾ ਨਾਲ।

ਪ੍ਰਧਾਨ ਮੰਤਰੀ– ਚਲੋ ਬਹੁਤ ਵਧੀਆ ਕੰਮ ਕੀਤਾ ਤੁਸੀਂ।

ਲਾਭਾਰਥੀ – Thank You Sir! ਮੈਨੂੰ ਤੁਹਾਡੇ ਨਾਲ ਬਾਤ ਕਰਨ ਦੀ ਬਹੁਤ ਇੱਛਾ ਸੀ ਸਰ, ਮੈਨੂੰ ਵਿਸ਼ਵਾਸ ਨਹੀਂ ਸੀ ਕਿ ਮੈਂ, ਮੈਂ ਭੀ ਮੋਦੀ ਜੀ ਨੂੰ ਮਿਲਣ ਜਾ ਰਹੀ ਹਾਂ, ਮੈਨੂੰ ਬਿਲੀਵ ਹੀ ਨਹੀਂ ਹੋ ਰਿਹਾ ਸੀ। ਜਦੋਂ ਮੈਂ ਇੱਥੇ ਆ ਗਈ ਦਿੱਤੀ ਤਾਂ ਮੈਨੂੰ ਅਰੇ ਰਿਅਲੀ ਮੈਂ ਜਾ ਰਹੀ ਹਾਂ। Thank You Sir, ਮੇਰੇ ਹਸਬੈਂਡ ਭੀ ਆਉਣ ਦੇ ਲਈ ਸਨ ਕਿ ਤੁਮ ਜਾ ਰਹੀ ਹੋ ਚਲੋ ਗੁੱਡ ਲਕ।

ਪ੍ਰਧਾਨ ਮੰਤਰੀ – ਮੇਰਾ ਮਕਸਦ ਇਹੀ ਹੈ ਕਿ ਮੇਰੇ ਦੇਸ਼ ਦਾ ਸਾਧਾਰਣ-ਸਾਧਾਰਣ ਨਾਗਰਿਕ ਉਹ ਇਤਨਾ ਵਿਸ਼ਵਾਸ ਨਾਲ ਭਰਿਆ ਹੋਇਆ ਹੋਵੇ, ਮੁਸੀਬਤਾਂ ਹੁੰਦੀਆਂ ਹਨ, ਹਰ ਇੱਕ ਨੂੰ ਹੁੰਦੀਆਂ ਹਨ। ਜ਼ਿੰਦਗੀ ਵਿੱਚ ਕਠਿਨਾਈਆਂ ਹੁੰਦੀਆਂ ਹਨ। ਲੇਕਿਨ ਅਗਰ ਮੌਕਾ ਮਿਲੇ ਤਾਂ ਕਠਿਨਾਈਆਂ ਨੂੰ ਪਰਾਸਤ ਕਰਕੇ ਜੀਵਨ ਨੂੰ ਅੱਗੇ ਵਧਾਉਣਾ ਅਤੇ ਮੁਦਰਾ ਯੋਜਨਾ ਨੇ ਇਹੀ ਕੰਮ ਕੀਤਾ ਹੈ।

ਲਾਭਾਰਥੀ – Yes Sir!

ਪ੍ਰਧਾਨ ਮੰਤਰੀ – ਸਾਡੇ ਦੇਸ਼ ਵਿੱਚ ਬਹੁਤ ਘੱਟ ਲੋਕ ਹਨ, ਜਿਨ੍ਹਾਂ ਨੂੰ ਇਨ੍ਹਾਂ ਤੀਜ਼ਾਂ ਦੀ ਸਮਝ ਹੈ ਕਿ ਸਾਇਲੈਂਟਲੀ ਕਿਵੇਂ ਰੈਵੋਲਿਊਸ਼ਨ ਹੋ ਰਿਹਾ ਹੈ। ਇਹ ਬਹੁਤ ਬੜਾ ਸਾਇਲੈਂਟ ਰੈਵੋਲਿਊਸ਼ਨ ਹੈ।

ਲਾਭਾਰਥੀ – ਸਰ ਮੈਂ ਹੋਰ ਲੋਕਾਂ ਨੂੰ ਭੀ ਕੋਸ਼ਿਸ਼ ਕਰਦੀ ਹਾਂ ਕਿ ਮੁਦਰਾ ਯੋਜਨਾ ਬਾਰੇ ਦੱਸਾਂ।

ਪ੍ਰਧਾਨ ਮੰਤਰੀ – ਹੋਰਾਂ ਨੂੰ ਸਮਝਾਉਣਾ ਚਾਹੀਦਾ ਹੈ।

ਲਾਭਾਰਥੀ –ਬਿਲਕੁਲ ਸਰ।

ਪ੍ਰਧਾਨ ਮੰਤਰੀ- ਦੇਖੋ ਸਾਡੇ ਇੱਥੇ ਜਦੋਂ ਅਸੀਂ ਛੋਟੇ ਸਾਂ ਤਾਂ ਸੁਣਦੇ ਸਾਂ, ਕਿ ਉੱਤਮ ਖੇਤੀ, ਮਾਧਿਅਮ ਵਪਾਰ ਅਤੇ ਕਨਿਸ਼ਠ ਨੌਕਰੀ... ਐਸਾ ਸੁਣਦੇ ਸਾਂ, ਨੌਕਰੀ ਨੂੰ ਆਖਰੀ ਗਿਣਦੇ ਸਾਂ। ਹੌਲ਼ੀ-ਹੌਲ਼ੀ ਸਮਾਜ ਦੀ ਮਨੋਸਥਿਤੀ ਐਸੀ ਬਦਲ ਗਈ ਕਿ ਨੌਕਰੀ ਸਭ ਤੋਂ ਪਹਿਲੇ, ਪਹਿਲਾ ਕੰਮ ਭਾਈ ਕਿਤੇ ਮਿਲ ਜਾਵੇ ਬਸ ਸੈੱਟਲ ਹੋ ਜਾਈਏ। ਜ਼ਿੰਦਗੀ ਦੀ surety ਹੋ ਜਾਂਦੀ ਹੈ। ਵਪਾਰ ਦਰਮਿਆਨਾ ਹੀ ਰਿਹਾ ਅਤੇ ਲੋਕ ਇੱਥੇ ਤੱਕ ਪਹੁੰਚ ਗਏ ਖੇਤੀ ਤਾਂ ਸਭ ਤੋਂ ਆਖਰ ਵਿੱਚ। ਇਤਨਾ ਹੀ ਨਹੀਂ ਕਿਸਾਨ ਭੀ ਕੀ ਕਰਦਾ ਹੈ ਅਗਰ ਉਸ ਦੇ ਤਿੰਨ ਬੇਟੇ ਹਨ ਤਾਂ ਇੱਕ ਨੂੰ ਕਹਿੰਦਾ ਹੈ ਭਾਈ ਤੂੰ ਖੇਤੀ ਸੰਭਾਲਣਾ, ਦੂਸਰੇ ਨੂੰ ਕਹਿੰਦਾ ਹੈ ਤੂੰ ਜਾ ਭਾਈ ਕਿਤੇ ਰੋਜ਼ੀ-ਰੋਟੀ ਕਮਾ। ਇਹ ਹੁਣ ਤੁਹਾਨੂੰ ਇਹ ਜੋ ਦਰਮਿਆਨਾ ਵਾਲਾ ਵਿਸ਼ਾ ਹੈ ਕਿ ਵਪਾਰ ਨੂੰ ਹਮੇਸ਼ਾ ਦਰਮਿਆਨਾ ਮੰਨਿਆ ਗਿਆ ਹੈ। ਲੇਕਿਨ ਅੱਜ ਭਾਰਤ ਦਾ ਯੁਵਾ ਉਸ ਦੇ ਪਾਸ ਜੋ ਐਂਟਰਪ੍ਰਿਨਿਓਰ ਸਕਿੱਲ ਹੈ, ਅਗਰ ਉਸ ਨੂੰ ਹੈਂਡ ਹੋਲਡਿੰਗ ਹੋ ਜਾਵੇ ਥੋੜ੍ਹੀ ਉਸ ਨੂੰ ਮਦਦ ਮਿਲ ਜਾਵੇ, ਤਾਂ ਬਹੁਤ ਬੜੇ ਪਰਿਣਾਮ ਲਿਆਉਂਦਾ ਹੈ ਅਤੇ ਇਸ ਮੁਦਰਾ ਯੋਜਨਾ ਵਿੱਚ ਕਿਸੇ ਸਰਕਾਰ ਦੇ ਲਈ ਭੀ ਇਹ ਅੱਖ ਖੋਲ੍ਹਣ ਵਾਲਾ ਵਿਸ਼ਾ ਹੈ ਇਹ। ਸਭ ਤੋਂ ਜ਼ਿਆਦਾ ਮਹਿਲਾਵਾਂ ਅੱਗੇ ਆਈਆਂ ਹਨ, ਸਭ ਤੋਂ ਜ਼ਿਆਦਾ ਲੋਨ ਦੇ ਲਈ ਅਪਲਾਈ ਕਰਨ ਵਾਲੀਆਂ ਮਹਿਲਾਵਾਂ, ਸਭ ਤੋਂ ਜ਼ਿਆਦਾ ਲੋਨ ਪ੍ਰਾਪਤ ਕਰਨ ਵਾਲੀਆਂ ਮਹਿਲਾਵਾਂ, ਅਤੇ ਸਭ ਤੋਂ ਜਲਦੀ ਰਿਪੇਮੈਂਟ ਕਰਨ ਵਾਲੀਆਂ ਭੀ ਮਹਿਲਾਵਾਂ ਹਨ। ਯਾਨੀ ਇਹ ਇੱਕ ਨਵਾਂ ਖੇਤਰ ਅਤੇ ਵਿਕਸਿਤ ਭਾਰਤ ਦੇ ਲਈ ਜੋ ਸੰਭਾਵਨਾ ਹੈ ਨਾ ਉਹ ਇਸ ਸ਼ਕਤੀ ਵਿੱਚ ਪਈ ਹੋਈ ਹੈ ਉਹ ਦਿਖਾਈ ਦੇ ਰਿਹਾ ਹੈ ਅਤੇ ਇਸ ਲਈ ਮੈਂ ਸਮਝਦਾ ਹਾਂ ਕਿ ਅਸੀ ਇੱਕ ਵਾਤਾਵਰਣ ਬਣਾਉਣਾ ਚਾਹੀਦਾ ਹੈ, ਤੁਹਾਡੇ ਜਿਹੇ ਲੋਕ ਜੋ ਸਫ਼ਲ ਹੋਏ ਹੋ ਤੁਹਾਨੂੰ ਪਤਾ ਹੈ ਹੁਣ ਤੁਹਾਨੂੰ ਕਿਸੇ ਪੌਲੀਟਿਸ਼ਨ ਦੀ ਚਿੱਠੀ ਦੀ ਜ਼ਰੂਰਤ ਨਹੀਂ ਪਈ ਹੋਵੇਗੀ। ਕਿਸੇ MLA, MP ਦੇ ਘਰ ਤੇ ਚੱਕਰ ਨਹੀਂ ਕੱਢਣੇ ਪਏ ਹੋਣਗੇ, ਤੁਹਾਨੂੰ ਮੇਰਾ ਵਿਸ਼ਵਾਸ ਹੈ ਕਿਸੇ ਨੂੰ ਇੱਕ ਰੁਪਏ ਭੀ ਦੇਣਾ ਨਹੀਂ ਪਿਆ ਹੋਵੇਗਾ। ਅਤੇ ਬਿਨਾ ਗਰੰਟੀ ਨੂੰ ਤੁਹਾਡਾ ਪੈਸਾ ਮਿਲਣਾ ਅਤੇ ਇੱਕ ਵਾਰ ਪੈਸਾ ਆਏ ਤਾਂ ਉਸ ਦਾ ਸਦਉਪਯੋਗ ਕਰਨਾ ਇਹ ਆਪਣੇ ਆਪ ਵਿੱਚ ਤੁਹਾਡੇ ਜੀਵਨ ਵਿੱਚ ਭੀ ਇੱਕ ਡਿਸਿਪਲਿਨ ਲੈ ਆਉਂਦਾ ਹੈ। ਵਰਨਾ ਕਿਸੇ ਨੂੰ ਲਗੇਗਾ ਯਾਰ ਲੈ ਲਿਆ ਹੈ ਚਲੋ ਹੁਣ ਦੂਸਰੇ ਸ਼ਹਿਰ ਵਿੱਚ ਚਲੇ ਜਾਈਏ, ਕਿੱਥੇ ਲੱਭਦਾ ਰਹੇਗਾ ਉਹ ਬੈਂਕ ਵਾਲਾ। ਇਹ ਜੀਵਨ ਨੂੰ ਬਣਾਉਣ ਦਾ ਇੱਕ ਅਵਸਰ ਦਿੰਦਾ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਮੇਰੇ ਦੇਸ਼ ਦੇ ਨੌਜਵਾਨ ਜ਼ਿਆਦਾ ਤੋਂ ਜ਼ਿਆਦਾ ਇਸ ਖੇਤਰ ਵਿੱਚ ਆਉਣ। ਤੁਸੀਂ ਦੇਖੋ 33 ਲੱਖ ਕਰੋੜ ਰੁਪਏ, ਇਹ ਦੇਸ਼ ਦੇ ਲੋਕਾਂ ਨੂੰ ਬਿਨਾ ਗਰੰਟੀ ਦੇ ਦਿੱਤੇ ਗਏ ਹਨ। ਤੁਸੀਂ ਅਖ਼ਬਾਰ ਵਿੱਚ ਤਾਂ ਪੜ੍ਹਦੇ ਹੋਵੋਗੇ, ਅਮੀਰਾਂ ਦੀ ਸਰਕਾਰ ਹੈ। ਸਾਰੇ ਅਮੀਰਾਂ ਦਾ ਟੋਟਲ ਲਗਾ ਦੇਵੋਗੇ ਤਾਂ ਵੀ 33 ਲੱਖ ਕਰੋੜ ਨਹੀਂ ਮਿਲਿਆ ਹੋਵੇਗਾ ਉਨ੍ਹਾਂ ਨੂੰ। ਮੇਰੇ ਦੇਸ਼ ਦੇ ਆਮ ਮਾਨਵੀ ਨੂੰ 33 ਲੱਖ ਕਰੋੜ ਰੁਪਏ ਤੁਹਾਡੇ ਹੱਥਾਂ ਵਿੱਚ ਦਿੱਤੇ ਹਨ, ਆਪ ਜਿਹੇ ਦੇਸ਼ ਦੇ ਹੋਣਹਾਰ ਯੁਵਾ-ਯੁਵਤੀਆਂ ਨੂੰ ਦਿੱਤੇ ਗਏ ਹਨ। ਅਤੇ ਇਨ੍ਹਾਂ ਸਾਰਿਆਂ ਨੇ ਕਿਸੇ ਇੱਕ ਨੂੰ, ਕਿਸੇ ਨੇ ਦੋ ਨੂੰ, ਕਿਸੇ ਨੇ 10 ਨੂੰ, ਕਿਸੇ ਨੇ 40-50 ਨੂੰ ਰੋਜ਼ਗਾਰ ਦਿੱਤਾ ਹੈ। ਯਾਨੀ ਰੋਜ਼ਗਾਰ ਦੇਣ ਦਾ ਬਹੁਤ ਬੜਾ ਕੰਮ ਇਹ ਇਕੋਨਮੀ ਨੂੰ ਜੈਨਰੇਟ ਕਰਦਾ ਹੈ। ਉਸ ਦੇ ਕਾਰਨ ਪ੍ਰੋਡਕਸ਼ਨ ਤਾਂ ਹੁੰਦਾ ਹੀ ਹੁੰਦਾ ਹੈ, ਲੇਕਿਨ ਜੋ ਆਮ ਮਾਨਵੀ ਕਮਾਉਂਦਾ ਹੈ ਤਾਂ ਉਸ ਨੂੰ ਲਗਦਾ ਹੈ ਕਿ ਚਲੋ ਪਹਿਲੇ ਸਾਲ ਵਿੱਚ ਇੱਕ ਸ਼ਰਟ ਲੈਂਦੇ ਸਨ ਹੁਣ ਦੋ ਲੈ ਲਵਾਂਗੇ। ਬੱਚਿਆਂ ਨੂੰ ਪੜਾਉਣ ਤੋਂ ਸੰਕੋਚ ਕਰਦੇ ਸਨ ਹੁਣ ਚਲੋ ਪੜ੍ਹਾ ਲਵਾਂਗੇ, ਤਾਂ ਐਸੀ ਹਰ ਚੀਜ਼ ਦਾ ਇੱਕ ਸਮਾਜ ਜੀਵਨ ਵਿੱਚ ਬੜਾ ਲਾਭ ਹੁੰਦਾ ਹੈ। ਹੁਣ ਇਸ ਯੋਜਨਾ ਨੂੰ 10 ਸਾਲ ਹੋ ਗਏ ਹਨ। ਆਮ ਤੌਰ ਤੇ ਸਰਕਾਰ ਵਿੱਚ ਉਸ ਦਾ ਸੁਭਾਅ ਕੀ ਰਹਿੰਦਾ ਹੈ ਕਿ ਇੱਕ ਨਿਰਣਾ ਕਰੋ, ਪ੍ਰੈੱਸ ਕਾਨਫਰੰਸ ਕਰੋ ਅਤੇ ਘੋਸ਼ਣਾ ਕਰੋ ਕਿ ਅਸੀਂ ਐਸਾ ਕਰਾਂਗੇ। ਉਸ ਦੇ ਬਾਅਦ ਕੁਝ ਲੋਕਾਂ ਨੂੰ ਬੁਲਾ ਕੇ ਦੀਵਾ-ਦੂਵਾ ਜਲਾ ਦਿਓ, ਲੋਕ ਤਾਲੀ ਬਜਾ ਦੇਣ, ਅਤੇ ਅਖ਼ਬਾਰ ਵਾਲਿਆਂ ਦੀ ਚਿੰਤਾ ਕਰਦੇ ਰਹਿੰਦੇ ਹਨ ਤਾਂ ਅਖ਼ਬਾਰ ਵਿੱਚ ਭੀ ਹੈੱਡਲਾਇਨ ਛਪ ਜਾਵੇ,ਅਤੇ ਉਸ ਤੋਂ ਬਾਅਦ ਕੋਈ ਪੁਛਦਾ ਨਹੀਂ ਹੈ।  ਇਹ ਸਰਕਾਰ ਐਸੀ ਹੈ ਕਿ ਇੱਕ ਯੋਜਨਾ ਦਾ 10 ਸਾਲ ਦੇ ਬਾਅਦ ਹਿਸਾਬ ਲਗਾ ਰਹੀ ਹੈ, ਲੋਕਾਂ ਨੂੰ ਪੁੱਛ ਰਹੇ ਹਨ ਕਿ ਭਾਈ ਠੀਕ ਹੈ ਅਸੀਂ ਤਾਂ ਕਹਿ ਰਹੇ ਹਾਂ ਕਿ ਇਹ ਹੋਇਆ ਲੇਕਿਨ ਤੁਸੀਂ ਦੱਸੋ ਕੀ ਹੋਇਆ। ਜਿਵੇਂ ਮੈਂ ਤੁਹਾਨੂੰ ਪੁੱਛ ਰਿਹਾ ਹਾਂ ਅੱਜ ਦੇਸ਼ ਭਰ ਵਿੱਚ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਸਮੂਹਾਂ ਨੂੰ ਮੇਰੇ ਸਭ ਸਾਥੀ ਪੁੱਛਣ ਵਾਲੇ ਹਨ, ਉਨ੍ਹਾਂ ਨੂੰ ਮਿਲਣ ਵਾਲੇ ਹਨ, ਉਨ੍ਹਾਂ ਤੋਂ ਜਾਣਕਾਰੀ ਲੈਣ ਵਾਲੇ ਹਨ। ਅਤੇ ਉਸ ਦੇ ਕਰਕੇ ਅਗਰ ਕੋਈ ਇਸ ਵਿੱਚ ਬਦਲਾਅ ਲਿਆਉਣਾ ਹੈ, ਕੁਝ ਸੁਧਾਰ ਕਰਨਾ ਹੈ ਤਾਂ ਉਹ ਉਸ ਦਿਸ਼ਾ ਵਿੱਚ ਭੀ ਅਸੀਂ ਜਾਣ ਵਾਲੇ ਹਾਂ। ਲੇਕਿਨ ਸਾਡੀ ਕੋਸ਼ਿਸ਼, ਹੁਣ ਦੇਖੋ ਲਗਾਤਾਰ ਸ਼ੁਰੂ ਵਿੱਚ 50,000 ਤੋਂ 5 ਲੱਖ ਕੀਤਾ। ਸਰਕਾਰ ਦਾ ਕੰਫਿਡੈਂਸ ਦੇਖੋ ਕਿ ਪਹਿਲੇ ਸਰਕਾਰ ਭੀ ਸੋਚਦੀ ਸੀ, ਭਾਈ 5 ਲੱਖ ਤੋਂ ਉੱਪਰ ਨਾ ਦਿਓ ਡੁੱਬ ਜਾਣਗੇ ਤਾਂ ਕੀ ਕਰੋਗੇ, ਇਹ ਤਾਂ ਮੋਦੀ ਦੇ ਵਾਲ ਨੋਚ ਲੈਣਗੇ ਸਾਰੇ ਲੋਕ। ਲੇਕਿਨ ਮੇਰੇ ਦੇਸ਼ ਦੇ ਲੋਕਾਂ ਨੇ ਮੇਰਾ ਵਿਸ਼ਵਾਸ ਨੂੰ ਤੋੜਿਆ ਨਹੀਂ; ਮੇਰਾ ਜੋ ਮੇਰੇ ਦੇਸ਼ਵਾਸੀਆਂ ‘ਤੇ ਭਰੋਸਾ ਸੀ, ਉਸ ਨੂੰ ਆਪ ਲੋਕਾਂ ਨੇ ਮਜ਼ਬੂਤ ਕੀਤਾ। ਅਤੇ ਉਸ ਦੇ ਕਾਰਨ ਮੇਰੀ ਹਿੰਮਤ ਹੋਈ ਕਿ 50000 ਤੋਂ 20 ਲੱਖ ਤੇ ਪਹੁੰਚ ਗਏ। ਇਹ ਨਿਰਣਾ ਛੋਟਾ ਨਹੀਂ ਹੈ, ਇਹ ਨਿਰਣਾ ਤਦ ਹੁੰਦਾ ਹੈ, ਜਦੋਂ ਉਸ ਯੋਜਨਾ ਦੀ ਸਫ਼ਲਤਾ ਅਤੇ ਲੋਕਾਂ ‘ਤੇ ਭਰੋਸਾ ਅਤੇ ਇਸ ਵਿੱਚ ਦੋਨੋਂ ਚੀਜ਼ਾਂ ਦਿਖਦੀਆਂ ਹਨ। ਆਪ ਸਭ ਨੂੰ ਬਹੁਤ ਸ਼ੁਭਕਾਮਨਾਵਾਂ ਅਤੇ ਮੇਰੀ ਤੁਹਾਡੇ ਤੋਂ ਆਸ਼ਾ ਰਹੇਗੀ, ਕਿ ਜਿਵੇਂ ਆਪ 5-10 ਲੋਕਾਂ ਨੂੰ ਰੋਜ਼ਗਾਰ ਦਿੰਦੇ ਹੋ, ਉਵੇਂ ਹੀ 5-10 ਲੋਕਾਂ ਨੂੰ ਮੁਦਰਾ ਯੋਜਨਾ ਲੈ ਕੇ ਕੁਝ ਆਪਣਾ ਕੰਮ ਕਰਨ ਦੇ ਲਈ ਪ੍ਰੇਰਿਤ ਕਰੋ, ਉਨਾਂ ਨੂੰ ਹਿੰਮਤ ਦਵੋ, ਤਾਕਿ ਉਨਾਂ ਨੂੰ ਇੱਕ ਵਿਸ਼ਵਾਸ ਬਣੇਗਾ ਅਤੇ ਦੇਸ਼ ਵਿੱਚ 52 ਕਰੋੜ ਲੋਨ ਦਿੱਤੇ ਗਏ ਹਨ, 52 ਕਰੋੜ ਲੋਗ ਨਹੀਂ ਹੋਣਗੇ ਜਿਵੇਂ ਸੁਰੇਸ਼ ਨੇ ਦੱਸਿਆ ਕਿ ਉਸ ਨੇ ਪਹਿਲੇ ਢਾਈ ਲੱਖ ਲਿਆ, ਫਿਰ 9 ਲੱਖ ਲਿਆ, ਤਾਂ ਦੋ ਲੋਨ ਹੋਏ। ਲੇਕਿਨ 52 ਕਰੋੜ ਲੋਨ, ਯਾਨੀ ਆਪਣੇ ਆਪ ਵਿੱਚ ਬਹੁਤ ਬੜਾ ਅੰਕੜਾ ਹੈ। ਦੁਨੀਆ ਦੇ ਕਿਸੇ ਦੇਸ਼ ਵਿੱਚ ਇਹ ਸੋਚ ਭੀ ਨਹੀਂ ਸਕਦੇ ਹਨ ਕਿ ਅਤੇ ਇਸ ਲਈ ਮੈਂ ਕਹਿੰਦਾ ਹਾਂ ਅਤੇ ਸਾਡੀ ਯੁਵਾ ਪੀੜ੍ਹੀ ਨੂੰ ਅਸੀਂ ਤਿਆਰ ਕਰੀਏ, ਕਿ ਭਾਈ ਤੁਸੀਂ ਖ਼ੁਦ ਸ਼ੁਰੂ ਕਰੋ ਬਹੁਤ ਕੁਝ ਫਾਇਦਾ ਹੋਵੇਗਾ। ਮੈਨੂੰ ਯਾਦ ਹੈ, ਜਦੋਂ ਮੈਂ ਗੁਜਰਾਤ ਵਿੱਚ ਸਾਂ ਤਾਂ ਮੇਰਾ ਇੱਕ ਪ੍ਰੋਗਰਾਮ ਹੁੰਦਾ ਸੀ, ਗ਼ਰੀਬ ਕਲਿਆਣ ਮੇਲਾ। ਲੇਕਿਨ ਉਸ ਵਿੱਚ ਇੱਕ ਸਟ੍ਰੀਟ ਪਲੇ ਜੈਸਾ ਕਰਦੇ ਬੱਚੇ ਹੁਣ ਮੈਨੂੰ ਗ਼ਰੀਬ ਨਹੀਂ ਰਹਿਣਾ ਹੈ, ਐਸਾ ਇੱਕ ਲੋਕਾਂ ਨੂੰ ਮੋਟੀਵੇਟ ਕਰਨ ਵਾਲਾ ਇੱਕ ਡ੍ਰਾਮਾ ਹੁੰਦਾ ਸੀ, ਮੇਰੇ ਪ੍ਰੋਗਰਾਮ ਵਿੱਚ। ਅਤੇ ਫਿਰ ਲੋਕ ਸਟੇਜ ‘ਤੇ ਆ ਕੇ ਆਪਣਾ ਜੋ ਰਾਸ਼ਨ ਕਾਰਡ ਹੁੰਦੇ ਸਨ ਅਤੇ ਉਹ ਸਾਰੇ ਸਰਕਾਰ ਵਿੱਚ ਵਾਪਸ ਜਮ੍ਹਾਂ ਕਰਵਾਉਂਦੇ ਸਨ ਅਤੇ ਕਹਿੰਦੇ ਸਨ ਕਿ ਅਸੀਂ ਗ਼ਰੀਬੀ ਤੋਂ ਬਾਹਰ ਆ ਗਏ ਹਾਂ, ਹੁਣ ਸਾਨੂੰ ਫੈਸਿਲਿਟੀ ਨਹੀਂ ਚਾਹੀਦੀ। ਫਿਰ ਉਹ ਭਾਸ਼ਣ ਕਰਦੇ ਸਨ, ਕਿ ਮੈਂ ਕਿਵੇਂ ਇਹ ਪਰਿਸਥਿਤੀ ਪਲਟੀ। ਤਾਂ ਇੱਕ ਵਾਰ ਮੈਂ ਸ਼ਾਇਦ ਵਲਸਾਡ ਜ਼ਿਲ੍ਹੇ ਵਿੱਚ ਸਾਂ, ਇੱਕ 8-10 ਲੋਕਾਂ ਦੀ ਟੋਲੀ ਆਈ ਅਤੇ ਸਾਰਿਆਂ ਨੇ ਆਪਣੇ ਗ਼ਰੀਬੀ ਵਾਲੇ ਜਿਤਨੇ ਬੈਨਿਫਿਟ ਸਨ ਉਹ ਸਰਕਾਰ ਨੂੰ ਸਰੈਂਡਰ ਕੀਤੇ। ਫਿਰ ਉਨਾਂ ਨੇ ਆਪਣਾ ਐਕਸਪੀਰਿਐਂਸ ਸੁਣਾਇਆ, ਤਾਂ ਕੀ ਸੀ? ਉਹ ਆਦਿਵਾਸੀ ਲੋਕ ਸਨ ਅਤੇ ਆਦਿਵਾਸੀਆਂ ਵਿੱਚ ਉਹ ਭਗਤ ਦਾ ਕੰਮ ਭਜਨ ਮੰਡਲੀ ਵਜਾਉਣਾ ਅਤੇ ਸ਼ਾਮ ਨੂੰ ਗਾਉਣਾ ਇਹੀ ਕੰਮ ਕਰਦੇ ਸਨ, ਤਾਂ ਉੱਥੋਂ ਉਨ੍ਹਾਂ ਨੂੰ ਇੱਕ ਦੋ ਲੱਖ ਰੁਪਏ ਦਾ ਲੋਨ ਮਿਲਿਆ, ਤਦ ਤੋ ਇਹ ਮੁਦਰਾ ਯੋਜਨਾ ਵਗੈਰਾ ਨਹੀਂ ਸੀ, ਮੇਰੀ ਸਰਕਾਰ ਉੱਥੇ ਇੱਕ ਸਕੀਮ ਚਲਾਉਦੀ ਸੀ। ਉਸ ਵਿੱਚੋਂ ਕੁਝ ਉਹ ਇੰਸਟਰੂਮੈਂਟ ਲਿਆਏ ਵਜਾਉਣ ਦੇ, ਕੁਝ ਉਨ੍ਹਾਂ ਦੀ ਟ੍ਰੇਨਿੰਗ ਹੋਈ, ਉਸ ਵਿੱਚੋਂ ਉਨ੍ਹਾਂ ਨੇ 10-12 ਲੋਕਾਂ ਦੀ ਇੱਕ ਇਹ ਬੈਂਡ ਵਜਾਉਣ ਵਾਲਿਆਂ ਦੀ ਇੱਕ ਕੰਪਨੀ ਬਣਾ ਦਿੱਤੀ। ਅਤੇ ਸ਼ਾਦੀ-ਵਿਆਹ ਵਿੱਚ ਫਿਰ ਉਹ ਬਜਾਉਣ ਦੇ ਲਈ ਜਾਣ ਲਗੇ ਫਿਰ ਉਨ੍ਹਾਂ ਨੇ ਆਪਣਾ ਅੱਛਾ ਯੂਨੀਫੌਰਮ ਬਣਾ ਦਿੱਤਾ। ਅਤੇ ਹੌਲ਼ੀ-ਹੌਲ਼ੀ-ਹੌਲ਼ੀ ਕਰਕੇ ਉਹ ਬਹੁਤ ਪਾਪੂਲਰ ਹੋ ਗਏ ਅਤੇ ਉਹ ਸਾਰੇ ਦੇ ਸਾਰੇ ਅੱਛੀ ਸਥਿਤੀ ਵਿੱਚ ਆ ਗਏ।  ਹਰ ਕੋਈ, ਹਰ ਮਹੀਨੇ 50-60 ਹਜ਼ਾਰ ਰੁਪਏ ਕਮਾਉਣ ਲਗ ਗਿਆ। ਯਾਨੀ ਛੋਟੀ ਚੀਜ਼ ਭੀ ਕਿਤਨਾ ਬੜਾ ਬਦਲਾਅ ਲਿਆਂਦੀ ਹੈ, ਮੈਂ ਆਪਣੀਆਂ ਅੱਖਾਂ ਦੇ ਸਾਹਮਣੇ ਐਸੀਆਂ ਕਈ ਘਟਨਾਵਾਂ ਦੇਖੀਆਂ ਹਨ। ਅਤੇ ਉਸੇ ਵਿੱਚੋਂ ਮੈਨੂੰ ਇੰਸਪਿਰੇਸ਼ਨ ਮਿਲਦੀ ਹੈ, ਆਪ ਹੀ ਲੋਕਾਂ ਵਿੱਤੋਂ ਮੈਨੂੰ ਇੰਸਪਿਰੇਸ਼ਨ ਮਿਲਦੀ ਹੈ ਕਿ ਭਾਈ ਹਾਂ, ਦੇਖੋ ਦੇਸ਼ ਵਿੱਚ ਐਸੀ ਸ਼ਕਤੀ ਸਿਰਫ਼ ਇੱਕ ਵਿੱਚ ਨਹੀਂ ਅਨੇਕਾਂ ਵਿੱਚ ਹੋਵੇਗੀ, ਚਲੋ ਐਸਾ ਕੁਝ ਕਰਦੇ ਹਾਂ। ਦੇਸ਼ ਦੇ ਲੋਕਾਂ ਨੂੰ ਨਾਲ ਲੈ ਕੇ ਹੀ ਦੇਸ਼ ਨੂੰ ਬਣਾਇਆ ਜਾ ਸਕਦਾ ਹੈ। ਉਨ੍ਹਾਂ ਦੀ ਆਸ਼ਾ ਅਤੇ ਆਕਾਂਖਿਆ ਪਰਿਸਥਿਤੀਆਂ ਦਾ ਅਧਿਐਨ ਕਰਕੇ ਕੀਤਾ, ਇਹ ਮੁਦਰਾ ਯੋਜਨਾ ਉਸੇ ਦਾ ਇੱਕ ਰੂਪ ਹੈ। ਮੈਨੂੰ ਵਿਸ਼ਵਾਸ ਹੈ ਕਿ ਆਪ ਲੋਕ ਇਸ ਸਫ਼ਲਤਾ ਨੂੰ ਹੋਰ ਨਵੀਆਂ ਉਚਾਈਆਂ 'ਤੇ ਲੈ ਜਾਓਗੇ ਅਤੇ ਅਧਿਕਤਮ ਲੋਕਾਂ ਨੂੰ ਲਾਭ ਹੋਵੇ, ਅਤੇ ਸਮਾਜ ਨੇ ਤੁਹਾਨੂੰ ਦਿੱਤਾ ਹੈ, ਤੁਹਾਨੂੰ ਭੀ ਸਮਾਜ ਨੂੰ ਦੇਣਾ ਚਾਹੀਦਾ ਹੈ, ਐਸਾ ਨਹੀਂ ਹੋਣਾ ਚਾਹੀਦਾ ਕਿ ਚਲੋ ਹੁਣ ਮੌਜ ਕਰੀਏ, ਕੁਝ ਨਾ ਕੁਝ ਸਾਨੂੰ ਭੀ ਸਮਾਜ ਦੇ ਲਈ ਕਰਨਾ ਚਾਹੀਦਾ ਹੈ, ਜਿਸ ਦੇ ਕਾਰਨ ਮਨ ਨੂੰ ਸੰਤੋਖ ਮਿਲੇਗਾ।

ਚਲੋਂ ਬਹੁਤ-ਬਹੁਤ ਧੰਨਵਾਦ।

 

  • Kukho Tetseo April 24, 2025

    Dear Prime Minister Modi ji What was meant to be a joyful family trip to Kashmir ended in heartbreak for Manjunath Rao, a real estate businessman from Shivamogga, Karnataka. He was among the 27 innocent tourists who lost their lives today in a brutal terror attack at Pahalgam, Jammu & Kashmir #Justiceforthevictimfamily!
  • Chandrabhushan Mishra Sonbhadra April 24, 2025

    namo
  • Gaurav munday April 24, 2025

    788
  • Vivek Kumar Gupta April 23, 2025

    नमो ..🙏🙏🙏🙏🙏
  • Gaurav munday April 22, 2025

    988
  • Yogendra Singh Tomar April 22, 2025

    जय मां सीतला 💐💐
  • Yogendra Singh Tomar April 22, 2025

    जय मां सीतला 💐
  • Gaurav munday April 21, 2025

    ❤️❤️❤️❤️🤣
  • khaniya lal sharma April 21, 2025

    🚀🌹🍓💐
  • Jitendra Kumar April 21, 2025

    🇮🇳🙏❤️🇮🇳
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Indian banks outperform global peers in digital transition, daily services

Media Coverage

Indian banks outperform global peers in digital transition, daily services
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 24 ਅਪ੍ਰੈਲ 2025
April 24, 2025

Citizens Appreciate PM Modi's Leadership: Driving India's Growth and Innovation