ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ, ਸੰਸਦ ਵਿੱਚ ਮੇਰੇ ਹੋਰ ਸੀਨੀਅਰ ਸਹਿਯੋਗੀਗਣ,ਵਿਭਿੰਨ ਰਾਜਨੀਤਿਕ ਦਲਾਂ ਦੇ ਸਨਮਾਨਿਤ ਸਾਥੀ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ,
ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਅੱਜ ਤਿਉਹਾਰਾਂ ਅਤੇ ਉਤਸਵਾਂ ਦਾ ਅਵਸਰ ਹੈ। ਅੱਜ ਵਿਸਾਖੀ ਹੈ, ਬੋਹਾਗ ਬੀਹੂ ਹੈ, ਅੱਜ ਤੋਂ ਓਡੀਆ ਨਵਾਂ ਵਰ੍ਹਾ ਵੀ ਸ਼ਰੂ ਹੋ ਰਿਹਾ ਹੈ, ਸਾਡੇ ਤਮਿਲਨਾਡੂ ਦੇ ਭਾਈ-ਭੈਣ ਵੀ ਨਵੇਂ ਵਰ੍ਹੇ ਦਾ ਸੁਆਗਤ ਕਰ ਰਹੇ ਹਨ, ਮੈਂ ਉਨ੍ਹਾਂ ਨੂੰ ‘ਪੁੱਤਾਂਡ’ ਦੀ ਵਧਾਈ ਦਿੰਦਾ ਹਾਂ। ਇਸ ਤੋਂ ਇਲਾਵਾ ਵੀ ਕਈ ਖੇਤਰਾਂ ਵਿੱਚ ਨਵਾਂ ਸਾਲ ਸ਼ੁਰੂ ਹੋ ਰਿਹਾ ਹੈ, ਅਨੇਕ ਪਰਵ ਮਨਾਏ ਜਾ ਰਹੇ ਹਨ। ਮੈਂ ਸਾਰੇ ਦੇਸ਼ਵਾਸੀਆਂ ਨੂੰ ਸਾਰੇ ਪਰਵਾਂ ਦੀ ਬਹੁਤ-ਬਹੁਤ ਵਧਾਈਆ ਦਿੰਦਾ ਹਾਂ। ਆਪ ਸਭ ਨੂੰ ਭਗਵਾਨ ਮਹਾਵੀਰ ਜਯੰਤੀ ਦੀ ਵੀ ਬਹੁਤ-ਬਹੁਤ ਸ਼ੁਭਕਾਮਨਾਵਾਂ !
ਸਾਥੀਓ,
ਅੱਜ ਦਾ ਇਹ ਅਵਸਰ ਤਾਂ ਹੋਰ ਕਾਰਨਾਂ ਨਾਲ ਹੋਰ ਵਿਸ਼ੇਸ਼ ਹੋ ਗਿਆ ਹੈ। ਅੱਜ ਪੂਰਾ ਦੇਸ਼ ਬਾਬਾ ਸਾਹੇਬ ਭੀਮਰਾਓ ਅੰਬੇਡਕਰ ਨੂੰ ਉਨ੍ਹਾਂ ਦੀ ਜਯੰਤੀ ‘ਤੇ ਆਦਰਪੂਰਵਕ, ਸ਼ਰਧਾਪੂਰਵਕ ਯਾਦ ਕਰ ਰਿਹਾ ਹੈ। ਬਾਬਾ ਸਾਹੇਬ ਜਿਸ ਸੰਵਿਧਾਨ ਦੇ ਮੁੱਖ ਸ਼ਿਲਪਕਾਰ ਰਹੇ, ਉਸ ਸੰਵਿਧਾਨ ਨੇ ਸਾਨੂੰ ਸੰਸਦੀ ਪ੍ਰਣਾਲੀ ਦਾ ਅਧਾਰ ਦਿੱਤਾ। ਇਸ ਸੰਸਦੀ ਪ੍ਰਣਾਲੀ ਦਾ ਪ੍ਰਮੁੱਖ ਦਾਇਤਵ ਦੇਸ਼ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਰਿਹਾ ਹੈ। ਇਹ ਮੇਰਾ ਸੁਭਾਗ ਹੈ ਕਿ ਅੱਜ ਮੈਨੂੰ, ਪ੍ਰਧਾਨ ਮੰਤਰੀ ਸੰਗ੍ਰਹਾਲਯ, ਦੇਸ਼ ਨੂੰ ਸਮਰਪਿਤ ਕਰਨ ਦਾ ਅਵਸਰ ਮਿਲਿਆ ਹੈ। ਅਜਿਹੇ ਸਮੇਂ ਵਿੱਚ, ਜਦੋਂ ਦੇਸ਼ ਆਪਣੀ ਆਜ਼ਾਦੀ ਦੇ 75 ਵਰ੍ਹੇ ਦਾ ਪਰਵ, ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ, ਤਦ ਇਹ ਮਿਊਜ਼ੀਅਮ, ਇੱਕ ਸ਼ਾਨਦਾਰ ਪ੍ਰੇਰਣਾ ਬਣ ਕੇ ਆਇਆ ਹੈ। ਇਨ੍ਹਾਂ 75 ਵਰ੍ਹਿਆਂ ਵਿੱਚ ਦੇਸ਼ ਨੇ ਅਨੇਕ ਗੌਰਵਮਈ ਪਲ ਦੇਖੇ ਹਨ। ਇਤਿਹਾਸ ਦੇ ਝਰੋਖੇ ਵਿੱਚ ਇਨ੍ਹਾਂ ਪਲਾਂ ਦਾ ਜੋ ਮਹੱਤਵ ਹੈ, ਉਹ ਅਤੁਲਨੀਯ ਹੈ।
ਅਜਿਹੇ ਬਹੁਤ ਸਾਰੇ ਪਲਾਂ ਦੀ ਝਲਕ ਪ੍ਰਧਾਨਮੰਤਰੀ ਸੰਗ੍ਰਹਾਲਯ ਵਿੱਚ ਵੀ ਦੇਖਣ ਨੂੰ ਮਿਲੇਗੀ। ਮੈਂ ਸਾਰੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਥੋੜ੍ਹੀ ਦੇਰ ਪਹਿਲਾਂ ਇਸ ਪ੍ਰੋਜੈਕਟ ਨਾਲ ਜੁੜੇ ਸਾਰੇ ਸਾਥੀਆਂ ਨਾਲ ਮਿਲਣ ਦਾ ਮੈਨੂੰ ਅਵਸਰ ਮਿਲਿਆ। ਸਾਰੇ ਲੋਕਾਂ ਨੇ ਬਹੁਤ ਪ੍ਰਸ਼ੰਸਨੀਯ ਕੰਮ ਕੀਤਾ ਹੈ। ਇਸ ਦੇ ਲਈ ਪੂਰੀ ਟੀਮ ਨੂੰ ਮੈਂ ਵਧਾਈ ਦਿੰਦਾ ਹਾਂ। ਮੈਂ ਅੱਜ ਇੱਥੇ ਸਾਬਕਾ ਪ੍ਰਧਾਨਮੰਤਰੀਆਂ ਦੇ ਪਰਿਵਾਰਾਂ ਨੂੰ ਵੀ ਦੇਖ ਰਿਹਾ ਹਾਂ। ਆਪ ਸਭ ਦਾ ਅਭਿਨੰਦਨ ਹੈ, ਸੁਆਗਤ ਹੈ। ਪ੍ਰਧਾਨਮੰਤਰੀ ਸੰਗ੍ਰਹਾਲਯ ਦੇ ਲੋਕਾਪਰਣ ਦਾ ਇਹ ਅਵਸਰ ਆਪ ਸਭ ਦੀ ਉਪਸਥਿਤੀ ਨਾਲ ਹੋਰ ਸ਼ਾਨਦਾਰ ਬਣ ਗਿਆ ਹੈ। ਤੁਹਾਡੀ ਉਪਸਥਿਤੀ ਨੇ ਪ੍ਰਧਾਨਮੰਤਰੀ ਸੰਗ੍ਰਹਾਲਯ ਦੀ ਸਾਰਥਕਤਾ ਨੂੰ, ਇਸ ਦੀ ਪ੍ਰਾਸੰਗਿਕਤਾ ਨੂੰ ਹੋਰ ਵਧਾ ਦਿੱਤਾ ਹੈ।
ਸਾਥੀਓ,
ਦੇਸ਼ ਅੱਜ ਜਿਸ ਉਚਾਈ ‘ਤੇ ਹੈ, ਉੱਥੇ ਤੱਕ ਉਸ ਨੂੰ ਪਹੁੰਚਾਉਣ ਵਿੱਚ ਸੁਤੰਤਰ ਭਾਰਤ ਦੇ ਬਾਅਦ ਬਣੀ ਹਰੇਕ ਸਰਕਾਰ ਦਾ ਯੋਗਦਾਨ ਹੈ। ਮੈਂ ਲਾਲ ਕਿਲੇ ਤੋਂ ਵੀ ਇਹ ਗੱਲ ਕਈ ਬਾਰ ਦੋਹਰਾਈ ਹੈ। ਅੱਜ ਇਹ ਸੰਗ੍ਰਹਾਲਯ ਵੀ ਹਰੇਕ ਸਰਕਾਰ ਦੀ ਸਾਂਝੀ ਵਿਰਾਸਤ ਦੀ ਜੀਵੰਤ ਪ੍ਰਤੀਬਿੰਬ ਬਣ ਗਿਆ ਹੈ। ਦੇਸ਼ ਦੇ ਹਰ ਪ੍ਰਧਾਨ ਮੰਤਰੀ ਨੇ ਆਪਣੇ ਸਮੇਂ ਦੀ ਅਲੱਗ-ਅਲੱਗ ਚੁਣੌਤੀਆਂ ਨੂੰ ਪਾਰ ਕਰਦੇ ਹੋਏ ਦੇਸ਼ ਨੂੰ ਅੱਗੇ ਲੈ ਜਾਣ ਦੀ ਕੋਸ਼ਿਸ਼ ਕੀਤੀ ਹੈ। ਸਭ ਦੇ ਵਿਅਕਤੀਤਵ, ਕ੍ਰਤਿਤਵ, ਨੇਤ੍ਰਿਤਵ ਦੇ ਅਲੱਗ-ਅਲੱਗ ਆਯਾਮ ਰਹੇ। ਇਹ ਸਭ ਲੋਕ ਸਮ੍ਰਿਤੀ ਦੀਆਂ ਚੀਜਾਂ ਹਨ। ਦੇਸ਼ ਦੀ ਜਨਤਾ, ਖਾਸ ਤੌਰ ‘ਤੇ ਯੁਵਾ ਵਰਗ, ਭਾਵੀ ਪੀੜ੍ਹੀ ਸਾਰੇ ਪ੍ਰਧਾਨਮੰਤਰੀਆਂ ਬਾਰੇ ਵਿੱਚ ਜਾਣੇਗੀ, ਤਾਂ ਉਨ੍ਹਾਂ ਨੂੰ ਪ੍ਰੇਰਣਾ ਮਿਲੇਗੀ। ਇਤਿਹਾਸ ਅਤੇ ਵਰਤਮਾਨ ਨਾਲ ਭਵਿੱਖ ਦੇ ਨਿਰਮਾਣ ਦੀ ਰਾਹ ‘ਤੇ ਰਾਸ਼ਟਰਕਵੀ ਰਾਮਧਾਰੀ ਸਿੰਘ ਦਿਨਕਰ ਜੀ ਨੇ ਕਦੇ ਲਿਖਿਆ ਸੀ-
ਪ੍ਰਿਯਦਰਸ਼ਨ ਇਤਿਹਾਸ ਕੰਠ ਮੇਂ, ਆਜ ਧਵਨਿਤ ਹੋ ਕਾਵਯ ਬਣੇ।
ਵਰਤਮਾਨ ਕੀ ਚਿਤ੍ਰਪਟੀ ਪਰ, ਭੂਤਕਾਲ ਸੰਭਾਵਯ ਬਣੇ।
(प्रियदर्शन इतिहास कंठ में, आज ध्वनित हो काव्य बने।
वर्तमान की चित्रपटी पर, भूतकाल सम्भाव्य बने। )
ਭਾਵ ਇਹ ਕਿ, ਸਾਡੀ ਸੱਭਿਆਚਾਰਕ ਚੇਤਨਾ ਵਿੱਚ ਜੋ ਗੌਰਵਸ਼ਾਲੀ ਅਤੀਤ ਸਮਾਹਿਤ ਹੈ ਜੋ ਕਾਵਯ ਵਿੱਚ ਬਦਲਕੇ ਗੂੰਜੇ, ਇਸ ਦੇਸ਼ ਦਾ ਸੰਪੰਨ ਇਤਿਹਾਸ ਅਸੀਂ ਵਰਤਮਾਨ ਪਟਲ ‘ਤੇ ਵੀ ਸੰਭਵ ਕਰ ਸਕਣ। ਆਉਣ ਵਾਲੇ 25 ਵਰ੍ਹੇ, ਆਜ਼ਾਦੀ ਦਾ ਇਹ ਅੰਮ੍ਰਿਤਕਾਲ, ਦੇਸ਼ ਦੇ ਲਈ ਬਹੁਤ ਅਹਿਮ ਹੈ। ਮੈਨੂੰ ਵਿਸ਼ਵਾਸ ਹੈ ਕਿ ਇਹ ਨਵਨਿਰਮਿਤ ਪ੍ਰਧਾਨਮੰਤਰੀ ਸੰਗ੍ਰਹਾਲਯ, ਭਵਿੱਖ ਦੇ ਨਿਰਮਾਣ ਦਾ ਵੀ ਇੱਕ ਊਰਜਾ ਕੇਂਦਰ ਬਣੇਗਾ। ਅਲੱਗ-ਅਲੱਗ ਦੌਰ ਵਿੱਚ ਲੀਡਰਸ਼ਿਪ ਦੀ ਕੀ ਚੁਣੌਤੀਆਂ ਰਹੀਆਂ, ਕਿਵੇਂ ਉਨ੍ਹਾਂ ਨਾਲ ਨਿਪਟਿਆ ਗਿਆ, ਇਸ ਨੂੰ ਲੈ ਕੇ ਵੀ ਭਾਵੀ ਪੀੜ੍ਹੀ ਦੇ ਲਈ ਇਹ ਇੱਕ ਵੱਡੀ ਪ੍ਰੇਰਣਾ ਦਾ ਮਾਧਿਅਮ ਬਣੇਗ। ਇੱਥੇ ਪ੍ਰਧਾਨਮੰਤਰੀਆਂ ਨਾਲ ਸੰਬੰਧਿਤ ਦੁਰਲਭ ਤਸਵੀਰਾਂ, ਭਾਸ਼ਣ, ਸਾਖਿਅਤਕਾਰ, ਮੂਲ ਲੇਖਨ ਜਿਹੀਆਂ ਯਾਦਗਾਰੀਆਂ ਵਸਤੂਆਂ ਰੱਖੀਆਂ ਗਈਆਂ ਹਨ।
ਸਾਥੀਓ,
ਜਨਤਕ ਜੀਵਨ ਵਿੱਚ ਜੋ ਲੋਕ ਉੱਚ ਅਹੁਦਿਆਂ ‘ਤੇ ਰਹਿੰਦੇ ਹਨ, ਜਦੋਂ ਅਸੀਂ ਉਨ੍ਹਾਂ ਦੇ ਜੀਵਨ ‘ਤੇ ਦ੍ਰਿਸ਼ਟੀ ਪਾਉਂਦੇ ਹਾਂ, ਤਾਂ ਇਹ ਵੀ ਇੱਕ ਤਰ੍ਹਾਂ ਨਾਲ ਇਤਿਹਾਸ ਦਾ ਅਵਲੋਕਨ ਕਰਨਾ ਹੀ ਹੁੰਦਾ ਹੈ। ਉਨ੍ਹਾਂ ਦੇ ਜੀਵਨ ਦੀਆਂ ਘਟਨਾਵਾਂ, ਉਨ੍ਹਾਂ ਦੇ ਸਾਹਮਣੇ ਆਈਆਂ ਚੁਣੌਤੀਆਂ, ਉਨ੍ਹਾਂ ਦੇ ਫੈਸਲੇ, ਬਹੁਤ ਕੁਝ ਸਿਖਾਉਂਦੇ ਹਨ। ਯਾਨੀ ਇੱਕ ਤਰ੍ਹਾਂ ਨਾਲ ਉਨ੍ਹਾਂ ਦਾ ਜੀਵਨ ਚਲ ਰਿਹਾ ਹੁੰਦਾ ਹੈ ਅਤੇ ਨਾਲ-ਨਾਲ ਇਤਿਹਾਸ ਦਾ ਨਿਰਮਾਣ ਵੀ ਹੁੰਦਾ ਚਲਦਾ ਹੈ। ਇਸ ਜੀਵਨ ਨੂੰ ਪੜ੍ਹਣਾ, ਇਤਿਹਾਸ ਦੇ ਅਧਿਐਨ ਦੀ ਤਰ੍ਹਾਂ ਹੈ। ਇਸ ਮਿਊਜ਼ੀਅਮ ਨਾਲ ਸੁਤੰਤਰ ਭਾਰਤ ਦਾ ਇਤਿਹਾਸ ਜਾਣਿਆ ਜਾ ਸਕੇਗਾ। ਅਸੀਂ ਕੁਝ ਸਾਲ ਪਹਿਲਾਂ ਹੀ ਸੰਵਿਧਾਨ ਦਿਵਸ ਮਨਾਉਣ ਦੀ ਸ਼ੁਰੂਆਤ ਕਰਕੇ ਰਾਸ਼ਟਰੀ ਚੇਤਨਾ ਜਗਾਉਣ ਦੀ ਤਰਫ ਅਹਿਮ ਕਦਮ ਉਠਾਇਆ ਹੈ। ਇਹ ਉਸੇ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਪੜਾਵ ਹੈ।
ਸਾਥੀਓ,
ਦੇਸ਼ ਦੇ ਹਰ ਪ੍ਰਧਾਨਮੰਤਰੀ ਨੇ ਸੰਵਿਧਾਨ ਸੰਮਤ ਲੋਕਤੰਤਰ ਦੇ ਲਕਸ਼ਾਂ ਦੀ ਉਸ ਦੀ ਪੂਰਤੀ ਵਿੱਚ ਭਰਸਕ ਯੋਗਦਾਨ ਦਿੱਤਾ ਹੈ। ਉਨ੍ਹਾਂ ਨੂੰ ਯਾਦ ਕਰਨਾ ਸੁਤੰਤਰ ਭਾਰਤ ਦੀ ਯਾਤਰਾ ਨੂੰ ਜਾਣਨਾ ਹੈ। ਇੱਥੇ ਆਉਣ ਵਾਲੇ ਲੋਕ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀਆਂ ਦੇ ਯੋਗਦਾਨ ਨਾਲ ਰੂਬਰੂ ਹੋਣਗੇ, ਉਨ੍ਹਾਂ ਦਾ ਪਿਛੋਕੜ, ਉਨ੍ਹਾਂ ਦੇ ਸੰਘਰਸ਼-ਸਿਰਜਣ ਨੂੰ ਜਾਣਨਗੇ। ਭਾਵੀ ਪੀੜ੍ਹੀ ਨੂੰ ਇਹ ਵੀ ਸਿਖ ਮਿਲੇਗੀ ਕਿ ਸਾਡੇ ਲੋਕਤਾਂਤਰਿਕ ਦੇਸ਼ ਵਿੱਚ ਕਿਸ-ਕਿਸ ਪਿਛੋਕੜ ਤੋਂ ਆ ਕੇ ਅਲੱਗ-ਅਲੱਗ ਪ੍ਰਧਾਨ ਮੰਤਰੀ ਬਣਦੇ ਰਹੇ ਹਨ। ਇਹ ਅਸੀਂ ਭਾਰਤਵਾਸੀਆਂ ਦੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਸਾਡੇ ਜ਼ਿਆਦਾਤਰ ਪ੍ਰਧਾਨਮੰਤਰੀ ਬਹੁਤ ਹੀ ਸਧਾਰਣ ਪਰਿਵਾਰ ਤੋਂ ਰਹੇ ਹਨ। ਸੁਦੂਰ ਦੇਹਾਤ ਤੋਂ ਆ ਕੇ, ਇੱਕਦਮ ਗਰੀਬ ਪਰਿਵਾਰ ਤੋਂ ਆ ਕੇ, ਕਿਸਾਨ ਪਰਿਵਾਰ ਤੋਂ ਆ ਕੇ ਵੀ ਪ੍ਰਧਾਨ ਮੰਤਰੀ ਅਹੁਦੇ ‘ਤੇ ਪਹੁੰਚਣਾ ਭਾਰਤੀ ਲੋਕਤੰਤਰ ਦੀਆਂ ਮਹਾਨ ਪਰੰਪਰਾਵਾਂ ਦੇ ਪ੍ਰਤੀ ਵਿਸ਼ਾਵਸ ਨੂੰ ਦ੍ਰਿੜ੍ਹ ਕਰਦਾ ਹੈ। ਇਹ ਦੇਸ਼ ਦੇ ਨੌਜਵਾਨਾਂ ਨੂੰ ਵੀ ਵਿਸ਼ਵਾਸ ਦਿੰਦਾ ਹੈ ਕਿ ਭਾਰਤ ਦੀ ਲੋਕਤਾਂਤਰਿਕ ਵਿਵਸਥਾ ਵਿੱਚ ਆਮ ਪਰਿਵਾਰ ਵਿੱਚ ਜਨਮ ਲੈਣ ਵਾਲਾ ਵਿਅਕਤੀ ਵੀ ਸ਼ੀਰਸ਼ਤਮ ਅਹੁਦਿਆਂ ‘ਤੇ ਪਹੁੰਚ ਸਕਦਾ ਹੈ।
ਸਾਥੀਓ,
ਇਸ ਸੰਗ੍ਰਹਾਲਯ ਵਿੱਚ ਜਿੰਨਾ ਅਤੀਤ ਹੈ, ਓਨਾ ਹੀ ਭਵਿੱਖ ਵੀ ਹੈ। ਇਹ ਸੰਗ੍ਰਹਾਲਯ, ਦੇਸ਼ ਦੇ ਲੋਕਾਂ ਨੂੰ ਬੀਤੇ ਸਮੇਂ ਦੀ ਯਾਤਰਾ ਕਰਵਾਉਂਦੇ ਹੋਏ ਨਵੀਂ ਦਿਸ਼ਾ, ਨਵੇਂ ਰੂਪ ਵਿੱਚ ਭਾਰਤ ਦੀ ਵਿਕਾਸ ਯਾਤਰਾ ‘ਤੇ ਲੈ ਜਾਵੇਗਾ। ਇੱਕ ਅਜਿਹੀ ਯਾਤਰਾ ਜਿੱਥੇ ਤੁਸੀਂ ਇੱਕ ਨਵੇਂ ਭਾਰਤ ਦੇ ਸੁਪਨੇ ਨੂੰ ਪ੍ਰਗਤੀ ਦੇ ਪਥ ‘ਤੇ ਅੱਗੇ ਵਧਦੇ ਹੋਏ ਨੇੜੇ ਤੋਂ ਦੇਖ ਸਕੋਗੇ। ਇਸ ਬਿਲਡਿੰਗ ਵਿੱਚ 40 ਤੋਂ ਵੱਧ ਗੈਲਰੀਆਂ ਹਨ ਅਤੇ ਲਗਭਗ 4 ਹਜ਼ਾਰ ਲੋਕਾਂ ਦੇ ਨਾਲ ਇੱਕ ਭ੍ਰਮਣ ਦੀ ਵਿਵਸਥਾ ਹੈ। ਵਰਚੁਅਲ ਰਿਅਲਟੀ, ਰੋਬੋਟਸ ਅਤੇ ਦੂਸਰੀ ਆਧੁਨਿਕ ਟੈਕਨੋਲੋਜੀ ਦੇ ਮਾਧਿਅਮ ਨਾਲ ਤੇਜ਼ੀ ਨਾਲ ਬਦਲ ਰਹੇ ਭਾਰਤ ਦੀ ਤਸਵੀਰ ਇਹ ਸੰਗ੍ਰਹਾਲਯ ਦੁਨੀਆ ਨੂੰ ਦਿਖਾਵੇਗਾ। ਇਹ ਟੈਕਨੋਲੋਜੀ ਦੇ ਮਾਧਿਅਮ ਨਾਲ ਅਜਿਹਾ ਅਨੁਭਵ ਦੇਵੇਗਾ ਜਿਵੇਂ ਅਸੀਂ ਵਾਕਈ ਉਸੇ ਦੌਰ ਵਿੱਚ ਜੀ ਰਹੇ ਹਾਂ, ਉਨ੍ਹਾਂ ਪ੍ਰਧਾਨ ਮੰਤਰੀਆਂ ਦੇ ਨਾਲ ਸੈਲਫੀ ਲੈ ਰਹੇ ਹਾਂ, ਉਨ੍ਹਾਂ ਨਾਲ ਗੱਲਬਾਤ ਕਰ ਰਹੇ ਹਾਂ।
ਸਾਥੀਓ,
ਸਾਨੂੰ ਆਪਣੇ ਯੁਵਾ ਸਾਥੀਆਂ ਨੂੰ ਇਸ ਮਿਊਜ਼ੀਅਮ ਵਿੱਚ ਆਉਣ ਦੇ ਲਈ ਵੱਧ ਤੋਂ ਵੱਧ ਪ੍ਰੋਤਸਾਹਿਤ ਕਰਨਾ ਚਾਹੀਦਾ। ਇਹ ਮਿਊਜ਼ੀਅਮ ਉਨ੍ਹਾਂ ਦੇ ਅਨੁਭਵਾਂ ਨੂੰ ਹੋਰ ਵਿਸਤਾਰ ਦੇਵੇਗਾ। ਸਾਡੇ ਯੁਵਾ ਸਮਰੱਥ ਹਨ, ਅਤੇ ਉਨ੍ਹਾਂ ਵਿੱਚ ਦੇਸ਼ ਨੂੰ ਨਵੀਂ ਉਚਾਈ ਤੱਕ ਲੈ ਜਾਣ ਦੀ ਸਮਰੱਥਾ ਹੈ। ਉਹ ਆਪਣੇ ਦੇਸ਼ ਬਾਰੇ, ਸੁਤੰਤਰ ਭਾਰਤ ਦੇ ਮਹੱਤਵਪੂਰਨ ਅਵਸਰਾਂ ਬਾਰੇ ਜਿੰਨਾ ਵੱਧ ਜਾਨਣਗੇ, ਸਮਝਣਗੇ, ਓਨਾ ਹੀ ਉਹ ਸਟੀਕ ਫੈਸਲੇ ਲੈਣ ਵਿੱਚ ਸਮਰੱਥ ਵੀ ਬਣਨਗੇ। ਇਹ ਸੰਗ੍ਰਹਾਲਯ, ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਗਿਆਨ ਦਾ, ਵਿਚਾਰ ਦਾ, ਅਨੁਭਵਾਂ ਦਾ ਇੱਕ ਦੁਆਰ ਖੋਲਣ ਦਾ ਕੰਮ ਕਰੇਗਾ। ਇੱਥੇ ਆ ਕੇ ਉਨ੍ਹਾਂ ਨੂੰ ਜੋ ਜਾਣਕਾਰੀ ਮਿਲੇਗੀ, ਜਿਨ੍ਹਾਂ ਤਥਾਂ ਨਾਲ ਉਹ ਜਾਣੂ ਹੋਣਗੇ, ਉਹ ਉਨ੍ਹਾਂ ਨੂੰ ਭਵਿੱਖ ਦੇ ਫੈਸਲੇ ਲੈਣ ਵਿੱਚ ਮਦਦ ਕਰੇਗੀ। ਇਤਿਹਾਸ ਦੇ ਜੋ ਵਿਦਿਆਰਥੀ ਰਿਸਰਚ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਵੀ ਇੱਥੇ ਆ ਕੇ ਬਹੁਤ ਲਾਭ ਹੋਵੇਗਾ।
ਸਾਥੀਓ,
ਭਾਰਤ, ਲੋਕਤੰਤਰ ਦੀ ਜਨਨੀ ਹੈ, Mother of Democracry ਹੈ। ਭਾਰਤ ਦੇ ਲੋਕਤੰਤਰ ਦੀ ਵੱਡੀ ਵਿਸ਼ੇਸ਼ਤਾ ਇਹ ਵੀ ਹੈ ਕਿ ਸਮੇਂ ਦੇ ਨਾਲ ਇਸ ਵਿੱਚ ਨਿਰੰਤਰ ਬਦਲਾਵ ਆਉਂਦਾ ਰਿਹਾ ਹੈ। ਹਰ ਯੁਗ ਵਿੱਚ, ਹਰ ਪੀੜ੍ਹੀ ਵਿੱਚ, ਲੋਕਤੰਤਰ ਨੂੰ ਹੋਰ ਆਧੁਨਿਕ ਬਣਾਉਣ, ਅਤੇ ਅਧਿਕ ਸਸ਼ਕਤ ਕਰਨ ਦਾ ਨਿਰੰਤਰ ਪ੍ਰਯਤਨ ਹੋਇਆ ਹੈ। ਸਮੇਂ ਦੇ ਨਾਲ ਜਿਸ ਤਰ੍ਹਾਂ ਕਈ ਬਾਰ ਸਮਾਜ ਵਿੱਚ ਕੁਝ ਕਮੀਆਂ ਘਰ ਕਰ ਜਾਂਦੀਆਂ ਹਨ, ਓਵੇਂ ਹੀ ਲੋਕਤੰਤਰ ਦੇ ਸਾਹਮਣੇ ਵੀ ਸਮੇਂ-ਸਮੇਂ ‘ਤੇ ਚੁਣੌਤੀਆਂ ਆਉਂਦੀਆਂ ਰਹੀਆਂ ਹਨ। ਇਨ੍ਹਾਂ ਕਮੀਆਂ ਨੂੰ ਦੂਰ ਕਰਦੇ ਰਹਿਣਾ, ਖੁਦ ਨੂੰ ਪਰਿਸ਼ਕ੍ਰਿਤ ਕਰਦੇ ਰਹਿਣਾ, ਭਾਰਤੀ ਲੋਕਤੰਤਰ ਦੀ ਖੂਬੀ ਹੈ। ਅਤੇ ਇਸ ਵਿੱਚ ਹਰ ਕਿਸੇ ਨੇ ਆਪਣਾ ਯੋਗਦਾਨ ਦਿੱਤਾ ਹੈ। ਇੱਕ ਦੋ ਅਪਵਾਦ ਛੋੜ ਦੇਵਾਂਗੇ ਤਾਂ ਸਾਡੇ ਇੱਥੇ ਲੋਕਤੰਤਰ ਨੂੰ ਲੋਕਤਾਂਤਰਿਕ ਤਰੀਕੇ ਨਾਲ ਮਜ਼ਬੂਤ ਕਰਨ ਦੀ ਗੌਰਵਸ਼ਾਲੀ ਪਰੰਪਰਾ ਰਹੀ ਹੈ। ਇਸ ਲਈ ਸਾਡੀ ਇਹ ਵੀ ਜ਼ਿੰਮੇਵਾਰੀ ਹੈ ਕਿ ਆਪਣੇ ਪ੍ਰਯਤਨਾਂ ਨਾਲ ਅਸੀਂ ਲੋਕਤੰਤਰ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਦੇ ਰਹੀਏ। ਅੱਜ ਜੋ ਵੀ ਚੁਣੌਤੀਆਂ ਸਾਡੇ ਲੋਕਤੰਤਰ ਦੇ ਸਾਹਮਣੇ ਹਨ, ਸਮੇਂ ਦੇ ਨਾਲ ਜੋ ਵੀ ਕਮੀਆਂ ਘਰ ਕਰ ਗਈਆਂ ਹਨ, ਉਨ੍ਹਾਂ ਨੂੰ ਦੂਰ ਕਰਦੇ ਹੋਏ ਅਸੀਂ ਅੱਗੇ ਵਧੀਏ, ਇਹ ਲੋਕਤੰਤਰ ਦੀ ਵੀ ਸਾਡੇ ਤੋਂ ਉਮੀਦ ਹੈ ਅਤੇ ਦੇਸ਼ ਦੀ ਵੀ ਸਾਡੇ ਸਭ ਤੋਂ ਉਮੀਦ ਹੈ। ਅੱਜ ਦਾ ਇਹ ਇਤਿਹਾਸਿਕ ਅਵਸਰ, ਲੋਕਤੰਤਰ ਨੂੰ ਸਸ਼ਕਤ ਅਤੇ ਸਮ੍ਰਿੱਧ ਕਰਨ ਦੇ ਸੰਕਲਪ ਨੂੰ ਦੋਹਰਾਉਣ ਦਾ ਵੀ ਇੱਕ ਬਿਹਤਰੀਨ ਅਵਸਰ ਹੈ। ਸਾਡੇ ਭਾਰਤ ਵਿੱਚ, ਵਿਭਿੰਨ ਵਿਚਾਰਾਂ, ਵਿਭਿੰਨ ਪਰੰਪਰਾਵਾਂ ਦਾ ਸਮਾਵੇਸ਼ ਹੁੰਦਾ ਰਿਹਾ ਹੈ। ਅਤੇ ਸਾਡਾ ਲੋਕਤੰਤਰ ਸਾਨੂੰ ਇਹ ਗੱਲ ਸਿਖਾਉਂਦਾ ਹੈ ਕਿ ਕੋਈ ਇੱਕ ਵਿਚਾਰ ਹੀ ਉੱਤਮ ਹੋਵੇ, ਇਹ ਜ਼ਰੂਰੀ ਨਹੀਂ ਹੈ। ਅਸੀਂ ਤਾਂ ਉਸ ਸੱਭਿਅਤਾ ਨਾਲ ਪਲੇ-ਵਧੇ ਹਾਂ ਜਿਸ ਵਿੱਚ ਕਿਹਾ ਜਾਂਦਾ ਹੈ-
ਆ ਨੋ ਭਦ੍ਰਾ:
ਕ੍ਰਤਵੋ ਯੰਤੁ ਵਿਸ਼ਵਤ:
(आ नो भद्राः
क्रतवो यन्तु विश्वतः)
ਯਾਨੀ ਹਰ ਤਰਫ ਤੋਂ ਨੇਕ ਵਿਚਾਰ ਸਾਡੇ ਪਾਸ ਆਉਣ ! ਸਾਡਾ ਲੋਕਤੰਤਰ ਸਾਨੂੰ ਪ੍ਰੇਰਣਾ ਦਿੰਦਾ ਹੈ, ਨਵੀਨਤਾ ਨੂੰ ਸਵੀਕਾਰਨ ਦੀ, ਨਵੇਂ ਵਿਚਾਰਾਂ ਨੂੰ ਸਵੀਕਾਰਨ ਦੀ। ਪ੍ਰਧਾਨਮੰਤਰੀ ਸੰਗ੍ਰਹਾਲਯ ਵਿੱਚ ਆਉਣ ਵਾਲੇ ਲੋਕਾਂ ਨੂੰ ਲੋਕਤੰਤਰ ਦੀ ਇਸ ਤਾਕਤ ਦੇ ਵੀ ਦਰਸ਼ਨ ਹੋਣਗੇ। ਵਿਚਾਰਾਂ ਨੂੰ ਲੈ ਕੇ ਸਹਿਮਤੀ-ਅਸਹਿਮਤੀ ਹੋ ਸਕਦੀ ਹੈ, ਅਲੱਗ-ਅਲੱਗ ਰਾਜਨੀਤਿਕ ਧਾਰਾਵਾਂ ਹੋ ਸਕਦੀਆਂ ਹਨ ਲੇਕਿਨ ਲੋਕਤੰਤਰ ਵਿੱਚ ਸਭ ਦਾ ਧਿਐ ਇੱਕ ਹੀ ਹੁੰਦਾ ਹੈ- ਦੇਸ਼ ਦਾ ਵਿਕਾਸ। ਇਸ ਲਈ ਇਹ ਮਿਊਜ਼ੀਅਮ ਸਿਰਫ ਪ੍ਰਧਾਨਮੰਤਰੀਆਂ ਦੀਆਂ ਉਪਲਬਧੀਆਂ, ਉਨ੍ਹਾਂ ਦੇ ਯੋਗਦਾਨ ਤੱਕ ਹੀ ਸੀਮਿਤ ਨਹੀਂ ਹੈ। ਇਹ ਹਰ ਵਿਸ਼ਮ ਪਰਿਸਥਿਤੀਆਂ ਦੇ ਬਾਵਜੂਦ ਦੇਸ਼ ਵਿੱਚ ਗਹਿਰੇ ਹੁੰਦੇ ਲੋਕਤੰਤਰ, ਸਾਡੇ ਸੱਭਿਆਚਾਰ ਵਿੱਚ ਹਜ਼ਾਰਾਂ ਵਰ੍ਹਿਆਂ ਤੋਂ ਫਲੇ-ਫੁੱਲੇ ਲੋਕਤਾਂਤਰਿਕ ਸੰਸਕਾਰਾਂ ਦੀ ਮਜ਼ਬੂਤੀ ਅਤੇ ਸੰਵਿਧਾਨ ਦੇ ਪ੍ਰਤੀ ਸਸ਼ਕਤ ਹੁੰਦੀ ਆਸਥਾ ਦਾ ਵੀ ਪ੍ਰਤੀਕ ਹੈ।
ਸਾਥੀਓ,
ਆਪਣੀ ਵਿਰਾਸਤ ਨੂੰ ਸਹੇਜਨਾ, ਉਸ ਨੂੰ ਭਾਵੀ ਪੀੜ੍ਹੀ ਤੱਕ ਪਹੁੰਚਾਉਣਾ ਹਰੇਕ ਰਾਸ਼ਟਰ ਦੀ ਜ਼ਿੰਮੇਵਾਰੀ ਹੁੰਦੀ ਹੈ। ਆਪਣੇ ਸੁਤੰਤਰਤਾ ਅੰਦੋਲਨ, ਆਪਣੇ ਸੱਭਿਆਚਾਰਕ ਵੈਭਵ ਦੇ ਤਮਾਮ ਪ੍ਰੇਰਕ ਪ੍ਰਸੰਗਾਂ ਅਤੇ ਪ੍ਰੇਰਕ ਵਿਅਕਤੀਤਵਾਂ ਨੂੰ ਸਾਹਮਣੇ, ਜਨਤਾ ਜਨਾਰਦਨ ਦੇ ਸਾਹਮਣੇ ਲਿਆਉਣ ਦੇ ਲਈ ਸਾਡੀ ਸਰਕਾਰ ਨਿਰੰਤਰ ਕੰਮ ਕਰ ਰਹੀ ਹੈ। ਦੇਸ਼ ਤੋਂ ਚੋਰੀ ਹੋਈਆਂ ਮੂਰਤੀਆਂ ਅਤੇ ਕਲਾਕ੍ਰਿਤੀਆਂ ਨੂੰ ਵਾਪਸ ਲਿਆਉਣਾ ਹੋਵੇ, ਪੁਰਾਣੇ ਮਿਊਜ਼ੀਅਮ ਦਾ ਮੁੜਨਿਰਮਾਣ ਹੋਵੇ, ਨਵੇਂ ਸੰਗ੍ਰਹਾਲਯ ਬਣਾਉਣਾ ਹੋਵੇ, ਇੱਕ ਬਹੁਤ ਵੱਡਾ ਅਭਿਯਾਨ ਬੀਤੇ 7-8 ਵਰ੍ਹਿਆਂ ਤੋਂ ਲਗਾਤਾਰ ਜਾਰੀ ਹੈ। ਅਤੇ ਇਨ੍ਹਾਂ ਪ੍ਰਯਤਨਾਂ ਦੇ ਪਿੱਛੇ ਇੱਕ ਹੋਰ ਵੱਡਾ ਮਕਸਦ ਹੈ। ਜਦੋਂ ਸਾਡੀ ਨੌਜਵਾਨ ਪੀੜ੍ਹੀ, ਇਹ ਜੀਵੰਤ ਪ੍ਰਤੀਕ ਦੇਖਦੀ ਹੈ, ਤਾਂ ਉਸ ਨੂੰ ਤੱਥ ਦਾ ਵੀ ਬੋਧ ਹੁੰਦਾ ਹੈ ਅਤੇ ਸੱਚ ਦਾ ਵੀ ਬੋਧ ਹੁੰਦਾ ਹੈ। ਜਦੋਂ ਕੋਈ ਜਲਿਆਂਵਾਲਾ ਬਾਗ ਸਮਾਰਕ ਨੂੰ ਦੇਖਦਾ ਹੈ, ਤਾਂ ਉਸ ਨੂੰ ਉਸ ਆਜ਼ਾਦੀ ਦੇ ਮਹੱਤਵ ਦਾ ਪਤਾ ਚਲਦਾ ਹੈ, ਜਿਸ ਦਾ ਉਹ ਆਨੰਦ ਲੈ ਰਿਹਾ ਹੈ।
ਜਦੋਂ ਕੋਈ ਆਦਿਵਾਸੀ ਸੁਤੰਤਰਤਾ ਸੈਨਾਨੀ ਸੰਗ੍ਰਹਾਲਯ ਦੇਖਦਾ ਹੈ, ਤਾਂ ਉਨ੍ਹਾਂ ਨੂੰ ਪਤਾ ਚਲਦਾ ਹੈ ਕਿ ਆਜ਼ਾਦੀ ਦੀ ਲੜਾਈ ਵਿੱਚ ਦੂਰ ਤੋਂ ਦੂਰ ਜ਼ੰਗਲਾਂ ਵਿੱਚ ਰਹਿਣ ਵਾਲੇ ਸਾਡੇ ਆਦਿਵਾਸੀ ਭਾਈ-ਭੈਣਾਂ ਨੇ ਕਿਵੇਂ ਹਰ ਖੇਤਰ ਦਾ ਯੋਗਦਾਨ ਕੀਤਾ, ਹਰ ਵਰਗ ਨੇ ਆਪਣੇ ਸਭ ਕੁਝ ਨਿਓਛਾਵਰ ਕੀਤਾ। ਜਦੋਂ ਕੋਈ ਕ੍ਰਾਂਤੀਕਾਰੀਆਂ ‘ਤੇ ਬਣੇ ਸੰਗ੍ਰਹਾਲਯ ਨੂੰ ਦੇਖਦਾ ਹੈ, ਤਾਂ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਦੇਸ਼ ਦੇ ਲਈ ਬਲਿਦਾਨ ਹੋਣ ਦਾ ਮਤਲਬ ਕੀ ਹੁੰਦਾ ਹੈ। ਇਹ ਸਾਡੀ ਸਰਕਾਰ ਦਾ ਸੁਭਾਗ ਹੈ ਕਿ ਇੱਥੇ ਦਿੱਲੀ ਵਿੱਚ ਅਸੀਂ ਬਾਬਾ ਸਾਹੇਬ ਦੀ ਮਹਾਪਰਿਨਿਵਾਰਣ ਸਥਲੀ, ਅਲੀਪੁਰ ਰੋਡ ‘ਤੇ ਬਾਬਾ ਸਾਹੇਬ ਮੈਮੋਰੀਅਲ ਦਾ ਨਿਰਮਾਣ ਕਰਵਾਇਆ ਹੈ। ਬਾਬਾ ਸਾਹੇਬ ਅੰਬੇਡਕਰ ਦੇ ਜੋ ਪੰਜਤੀਰਥ ਵਿਕਸਿਤ ਕੀਤੇ ਗਏ ਹਨ, ਉਹ ਸਮਾਜਿਕ ਨਿਆਂ ਅਤੇ ਅਟੁੱਟ ਰਾਸ਼ਟਰਨਿਸ਼ਠਾ ਦੇ ਲਈ ਪ੍ਰੇਰਣਾ ਦੇ ਕੇਂਦਰ ਹਨ।
ਸਾਥੀਓ,
ਇਹ ਪ੍ਰਧਾਨਮੰਤਰੀ ਸੰਗ੍ਰਹਾਲਯ ਵੀ ਲੋਕਾਂ ਦੁਆਰਾ ਚੁਣੇ ਗਏ ਪ੍ਰਧਾਨ ਮੰਤਰੀਆਂ ਦੀ ਵਿਰਾਸਤ ਨੂੰ ਪ੍ਰਦਰਸ਼ਿਤ ਕਰਕੇ, ਸਭ ਦੇ ਪ੍ਰਯਤਨ ਦੀ ਭਾਵਨਾ ਦਾ ਉਤਸਵ ਮਨਾਉਂਦਾ ਹੈ। ਇਸ ਦਾ ਜੋ Logo ਹੈ, ਉਸ ‘ਤੇ ਵੀ ਤੁਹਾਡਾ ਸਭ ਦਾ ਧਿਆਨ ਜ਼ਰੂਰ ਹੋਵੇਗਾ। ਪ੍ਰਧਾਨਮੰਤਰੀ ਸੰਗ੍ਰਹਾਲਯ ਦਾ Logo ਕੁਝ ਇਸ ਤਰ੍ਹਾਂ ਦਾ ਹੈ ਕਿ ਉਸ ਵਿੱਚ ਕੋਟਿ-ਕੋਟਿ ਭਾਰਤੀਆਂ ਦੇ ਹੱਥ ਚੱਕ੍ਰ ਨੂੰ ਧਾਮਿਆ ਹੋਇਆ ਹੈ। ਇਹ ਚੱਕ੍ਰ, 24 ਘੰਟੇ ਨਿਰੰਤਰਤਾ ਦਾ ਪ੍ਰਤੀਕ ਹੈ, ਸਮ੍ਰਿੱਧੀ ਦੇ ਸੰਕਲਪ ਦੇ ਲਈ ਮਿਹਨਤ ਦਾ ਪ੍ਰਤੀਕ ਹੈ। ਇਹ ਉਹ ਪ੍ਰਣ ਹੈ, ਇਹੀ ਤਾਂ ਉਹ ਚੇਤਨਾ ਹੈ, ਇਹੀ ਉਹ ਤਾਕਤ ਹੈ, ਜੋ ਆਉਣ ਵਾਲੇ 25 ਵਰ੍ਹਿਆਂ ਵਿੱਚ ਭਾਰਤ ਦੇ ਵਿਕਾਸ ਨੂੰ ਪਰਿਭਾਸ਼ਿਤ ਕਰਨ ਵਾਲੀ ਹੈ।
ਸਾਥੀਓ,
ਭਾਰਤ ਦੇ ਇਤਿਹਾਸ ਦੀ ਮਹਾਨਤਾ ਨਾਲ, ਭਾਰਤ ਦੇ ਸਮ੍ਰਿੱਧੀ ਕਾਲ ਨਾਲ ਅਸੀਂ ਸਾਰੇ ਜਾਣੂ ਰਹੇ ਹਾਂ। ਸਾਨੂੰ ਇਸ ਦਾ ਹਮੇਸ਼ਾ ਬਹੁਤ ਮਾਣ ਵੀ ਰਿਹਾ ਹੈ। ਭਾਰਤ ਦੀ ਵਿਰਾਸਤ ਤੋਂ ਅਤੇ ਭਾਰਤ ਦੇ ਵਰਤਮਾਨ ਤੋਂ, ਵਿਸ਼ਵ ਸਹੀ ਰੂਪ ਵਿੱਚ ਜਾਣ ਹੋਵੇ, ਇਹ ਵੀ ਓਨਾ ਹੀ ਜ਼ਰੂਰੀ ਹੈ। ਅੱਜ ਜਦੋਂ ਇੱਕ ਨਵਾਂ ਵਰਲਡ ਆਰਡਰ ਉਭਰ ਰਿਹਾ ਹੈ, ਵਿਸ਼ਵ, ਭਾਰਤ ਨੂੰ ਇੱਕ ਆਸ਼ਾ ਅਤੇ ਵਿਸ਼ਵਾਸ ਭਰੀ ਨਜ਼ਰਾਂ ਨਾਲ ਦੇਖ ਰਿਹਾ ਹੈ, ਤਾਂ ਭਾਰਤ ਨੂੰ ਵੀ ਹਰ ਪਲ ਨਵੀਂ ਉਚਾਈ ‘ਤੇ ਪਹੁੰਚਣ ਦੇ ਲਈ ਆਪਣੇ ਪ੍ਰਯਤਨ ਵਧਾਉਣੇ ਹੋਣਗੇ। ਅਤੇ ਅਜਿਹੇ ਸਮੇਂ ਵਿੱਚ, ਆਜ਼ਾਦੀ ਦੇ ਬਾਅਦ ਦੇ ਇਹ 75 ਵਰ੍ਹੇ, ਭਾਰਤ ਦੇ ਪ੍ਰਧਾਨ ਮੰਤਰੀਆਂ ਦਾ ਕਾਰਜਕਾਲ, ਇਹ ਪ੍ਰਧਾਨਮੰਤਰੀ ਸੰਗ੍ਰਹਾਲਯ, ਸਾਨੂੰ ਨਿਰੰਤਰ ਪ੍ਰੇਰਣਾ ਦੇਵੇਗਾ। ਇਹ ਸੰਗ੍ਰਹਾਲਯ, ਸਾਡੇ ਅੰਦਰ, ਭਾਰਤ ਦੇ ਲਈ ਵੱਡੇ ਸੰਕਲਪਾਂ ਦਾ ਬੀਜ ਬੋਣ ਦਾ ਸਮਰੱਥ ਰੱਖਦਾ ਹੈ।
ਇਹ ਸੰਗ੍ਰਹਾਲਯ, ਭਾਰਤ ਦੇ ਭਵਿੱਖ ਨੂੰ ਬਣਾਉਣ ਵਾਲੇ ਨੌਜਵਾਨਾਂ ਵਿੱਚ ਕੁਝ ਕਰ ਗੁਜਰਣ ਦੀ ਭਾਵਨਾ ਪੈਦਾ ਕਰੇਗਾ। ਆਉਣ ਵਾਲੇ ਸਮੇਂ ਵਿੱਚ ਇੱਥੇ ਜੋ ਵੀ ਨਾਲ ਜੁੜਣਗੇ, ਉਨ੍ਹਾਂ ਦੇ ਜੋ ਵੀ ਕੰਮ ਜੁੜਣਗੇ, ਉਨ੍ਹਾਂ ਵਿੱਚੋਂ ਅਸੀਂ ਸਾਰੇ ਇੱਕ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਹੋਣ ਦਾ ਸੁਕੂਨ ਲੱਭ ਪਾਵਾਂਗੇ। ਇਸ ਦੇ ਲਈ ਅੱਜ ਮਿਹਨਤ ਕਰਨ ਦਾ ਸਮਾਂ ਹੈ। ਆਜ਼ਾਦੀ ਦਾ ਇਹ ਅੰਮ੍ਰਿਤਕਾਲ ਇੱਕਜੁਟ, ਇੱਕਨਿਸ਼ਠ, ਪ੍ਰਯਤਨਾਂ ਦਾ ਹੈ। ਦੇਸ਼ਵਾਸੀਆਂ ਤੋਂ ਮੇਰੀ ਤਾਕੀਦ ਹੈ ਕਿ ਤੁਸੀ ਖੁਦ ਵੀ ਆਓ ਅਤੇ ਆਪਣੇ ਬੱਚਿਆਂ ਨੂੰ ਵੀ ਇਸ ਮਿਊਜ਼ੀਅਮ ਦੇ ਦਰਸ਼ਨ ਕਰਵਾਉਣ ਜ਼ਰੂਰ ਲਿਆਓ। ਇਸੇ ਸੱਦੇ ਦੇ ਨਾਲ, ਇਸੇ ਤਾਕੀਦ ਦੇ ਨਾਲ, ਇੱਕ ਵਾਰ ਫਿਰ ਪ੍ਰਧਾਨਮੰਤਰੀ ਸੰਗ੍ਰਹਾਲਯ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਧੰਨਵਾਦ !