








ਪ੍ਰਧਾਨ ਮੰਤਰੀ -ਮੇਰੀ ਜੋ ਤਾਕਤ ਹੈ, ਉਹ ਮੋਦੀ ਨਹੀਂ ਹੈ, 140 ਕਰੋੜ ਦੇਸ਼ਵਾਸੀ ਹਜ਼ਾਰਾਂ ਸਾਲ ਦੀ ਮਹਾਨ ਸੰਸਕ੍ਰਿਤੀ, ਪਰੰਪਰਾ ਉਹ ਹੀ ਮੇਰੀ ਸਮਰੱਥਾ ਹੈ। ਇਸ ਲਈ ਮੈਂ ਜਿੱਥੇ ਭੀ ਜਾਂਦਾ ਹਾਂ, ਤਾਂ ਮੋਦੀ ਨਹੀਂ ਜਾਂਦਾ ਹੈ, ਹਜ਼ਾਰਾਂ ਸਾਲ ਦੀ ਵੇਦ ਤੋਂ ਵਿਵੇਕਾਨੰਦ ਦੀ ਮਹਾਨ ਪਰੰਪਰਾ ਨੂੰ 140 ਕਰੋੜ ਲੋਕਾਂ, ਉਨ੍ਹਾਂ ਦੇ ਸੁਪਨਿਆਂ ਨੂੰ ਲੈ ਕੇ, ਉਨ੍ਹਾਂ ਦੀਆਂ ਆਕਾਂਖਿਆਵਾਂ ਨੂੰ ਲੈ ਕੇ ਮੈਂ ਨਿਕਲਦਾ ਹਾਂ ਅਤੇ ਇਸ ਲਈ ਮੈਂ ਦੁਨੀਆ ਦੇ ਕਿਸੇ ਨੇਤਾ ਨਾਲ ਹੱਥ ਮਿਲਾਉਂਦਾ ਹਾਂ ਨਾ, ਤਾਂ ਮੋਦੀ ਹੱਥ ਨਹੀਂ ਮਿਲਾਉਂਦਾ ਹੈ, 140 ਕਰੋੜ ਲੋਕਾਂ ਦਾ ਹੱਥ ਹੁੰਦਾ ਹੈ ਉਹ। ਤਾਂ ਸਮਰੱਥਾ ਮੋਦੀ ਦੀ ਨਹੀਂ ਹੈ, ਸਮਰੱਥਾ ਭਾਰਤ ਦੀ ਹੈ। ਜਦੋਂ ਭੀ ਅਸੀਂ ਸ਼ਾਂਤੀ ਦੇ ਲਈ ਬਾਤ ਕਰਦੇ ਹਾਂ, ਤਾਂ ਵਿਸ਼ਵ ਸਾਨੂੰ ਸੁਣਦਾ ਹੈ। ਕਿਉਂਕਿ ਇਹ ਬੁੱਧ ਦੀ ਭੂਮੀ ਹੈ, ਇਹ ਮਹਾਤਮਾ ਗਾਂਧੀ ਦੀ ਭੂਮੀ ਹੈ, ਤਾਂ ਵਿਸ਼ਵ ਸਾਨੂੰ ਸੁਣਦਾ ਹੈ ਅਤੇ ਅਸੀਂ ਸੰਘਰਸ਼ ਦੇ ਪੱਖ ਦੇ ਹਾਂ ਹੀ ਨਹੀਂ। ਅਸੀਂ ਤਾਲਮੇਲ ਦੇ ਪੱਖ ਦੇ ਹਾਂ। ਨਾ ਅਸੀਂ ਪ੍ਰਕ੍ਰਿਤੀ ਨਾਲ ਸੰਘਰਸ਼ ਚਾਹੁੰਦੇ ਹਾਂ, ਨਾ ਅਸੀਂ ਰਾਸ਼ਟਰਾਂ ਦੇ ਦਰਮਿਆਨ ਸੰਘਰਸ਼ ਚਾਹੁੰਦੇ ਹਾਂ, ਅਸੀਂ ਤਾਲਮੇਲ ਚਾਹੁਣ ਵਾਲੇ ਲੋਕ ਹਾਂ ਅਤੇ ਉਸ ਵਿੱਚ ਅਗਰ ਕੋਈ ਭੂਮਿਕਾ ਅਸੀਂ ਅਦਾ ਕਰ ਸਕਦੇ ਹਾਂ, ਤਾਂ ਅਸੀਂ ਨਿਰੰਤਰ ਅਦਾ ਕਰਨ ਦਾ ਪ੍ਰਯਤਨ ਕੀਤਾ ਹੈ। ਮੇਰਾ ਜੀਵਨ ਬਹੁਤ ਹੀ ਅਤਿਅੰਤ ਗ਼ਰੀਬੀ ਤੋਂ ਨਿਕਲਿਆ ਸੀ। ਲੇਕਿਨ ਅਸੀਂ ਕਦੇ ਗ਼ਰੀਬੀ ਦਾ ਕਦੇ ਬੋਝ ਨਹੀਂ ਫੀਲ ਕੀਤਾ, ਕਿਉਂਕਿ ਜੋ ਵਿਅਕਤੀ ਵਧੀਆ ਜੁੱਤੇ ਪਹਿਨਦਾ ਹੈ ਅਤੇ ਅਗਰ ਉਸ ਦੇ ਜੁੱਤੇ ਨਹੀਂ ਹਨ, ਤਾਂ ਉਸ ਨੂੰ ਲਗਦਾ ਹੈ ਯਾਰ ਇਹ ਹੈ।
ਹੁਣ ਅਸੀਂ ਤਾਂ ਜਿੰਦਗੀ ਵਿੱਚ ਕਦੇ ਜੁੱਤੇ ਪਹਿਨੇ ਹੀ ਨਹੀਂ ਸਨ, ਤਾਂ ਸਾਨੂੰ ਕੀ ਮਲੂਮ (ਪਤਾ) ਸੀ, ਕਿ ਭਾਈ ਜੁੱਤੇ ਪਹਿਨਣਾ ਭੀ ਇੱਕ ਬਹੁਤ ਬੜੀ ਚੀਜ਼ ਹੁੰਦੀ ਹੈ। ਤਾਂ ਅਸੀਂ ਉਹ compare ਕਰਨ ਦੀ ਉਸ ਅਵਸਥਾ ਵਿੱਚ ਹੀ ਨਹੀਂ ਸਾਂ, ਅਸੀਂ ਜੀਵਨ ਐਸੇ ਹੀ ਜਿਉਂਦੇ ਹਾਂ। ਮੇਰੇ ਪ੍ਰਧਾਨ ਮੰਤਰੀ ਬਣਨ ਦੇ ਬਾਅਦ, ਮੈਂ ਮੇਰੇ ਸ਼ਪਥ (ਸਹੁੰ ਚੁੱਕ) ਸਮਾਰੋਹ ਵਿੱਚ ਪਾਕਿਸਤਾਨ ਨੂੰ ਸਪੈਸ਼ਲੀ invite ਕੀਤਾ ਸੀ, ਤਾਕਿ ਇੱਕ ਸ਼ੁਭ ਸ਼ੁਰੂਆਤ ਹੋਵੇ। ਲੇਕਿਨ ਹਰ ਵਾਰ ਹਰ ਅੱਛੇ ਪ੍ਰਯਾਸਾਂ ਦਾ ਪਰਿਣਾਮ ਨਕਾਰਾਤਮਕ ਨਿਕਲਿਆ।
ਅਸੀਂ ਆਸ਼ਾ ਕਰਦੇ ਹਾਂ ਕਿ ਉਨ੍ਹਾਂ ਨੂੰ ਸਦਬੁੱਧੀ ਮਿਲੇਗੀ ਅਤੇ ਸੁਖ ਸ਼ਾਂਤੀ ਦੇ ਰਸਤੇ ‘ਤੇ ਜਾਣਗੇ ਅਤੇ ਉੱਥੋਂ ਦੀ ਅਵਾਮ ਭੀ ਦੁਖੀ ਹੋਵੇਗੀ, ਐਸਾ ਮੈਂ ਮੰਨਦਾ ਹਾਂ। ਦੇਖੋ, ਆਪ ਨੇ (ਤੁਸੀਂ) ਜੋ ਕਿਹਾ, ਆਲੋਚਨਾ ਹੋਰ ਕਿਵੇਂ ਡੀਲ ਕਰਦੇ ਹਨ। ਤਾਂ ਅਗਰ ਮੈਨੂੰ ਇੱਕ ਵਾਕ ਵਿੱਚ ਕਹਿਣਾ ਹੋਵੇ ਤਾਂ ਮੈਂ ਉਸ ਦਾ ਸੁਆਗਤ ਕਰਦਾ ਹਾਂ। ਕਿਉਂਕਿ ਮੇਰਾ ਇੱਕ conviction ਹੈ, criticism ਇਹ democracy ਦੀ ਆਤਮਾ ਹੈ। ਮੈਂ ਸਾਰੇ ਨੌਜਵਾਨਾਂ ਨੂੰ ਕਹਿਣਾ ਚਾਹਾਂਗਾ, ਜੀਵਨ ਵਿੱਚ ਰਾਤ ਕਿਤਨੀ ਹੀ ਅੰਧੇਰੀ ਕਿਉਂ ਨਾ ਹੋਵੇ, ਲੇਕਿਨ ਉਹ ਰਾਤ ਹੀ ਹੈ, ਸੁਬ੍ਹਾ ਹੋਣਾ ਤੈ ਹੁੰਦਾ ਹੈ।
ਲੈਕਸ ਫ੍ਰਿਡਮੈਨ- ਹੁਣ ਆਪ (ਤੁਸੀਂ) ਨਰੇਂਦਰ ਮੋਦੀ ਦੇ ਨਾਲ ਮੇਰੀ ਬਾਤਚੀਤ ਸੁਣਨ ਵਾਲੇ ਹੋ, ਉਹ ਭਾਰਤ ਦੇ ਪ੍ਰਧਾਨ ਮੰਤਰੀ ਹਨ। ਇਹ ਮੇਰੇ ਜੀਵਨ ਦੀ ਐਸੀ ਬਾਤਚੀਤ ਹੈ, ਜੋ ਸ਼ਬਦਾਂ ਤੋਂ ਪਰੇ ਹੈ ਅਤੇ ਇਸ ਨੇ ਮੇਰੇ ‘ਤੇ ਗਹਿਰਾ ਅਸਰ ਪਾਇਆ ਹੈ। ਮੈਂ ਇਸ ਬਾਰੇ ਤੁਹਾਡੇ ਕੁਝ ਬਾਤ ਕਰਨਾ ਚਾਹਾਂਗਾ। ਆਪ (ਤੁਸੀਂ) ਚਾਹੋ ਤਾਂ ਵੀਡੀਓ ਨੂੰ ਅੱਗੇ ਵਧਾਕੇ, ਸਿੱਧੇ ਸਾਡੀ ਬਾਤਚੀਤ ਨੂੰ ਸੁਣ ਸਕਦੇ ਹੋ। ਨਰੇਂਦਰ ਮੋਦੀ ਦੀ ਜ਼ਿੰਦਗੀ ਦੀ ਕਹਾਣੀ ਬਹੁਤ ਸ਼ਾਨਦਾਰ ਰਹੀ ਹੈ। ਉਨ੍ਹਾਂ ਨੇ ਗ਼ਰੀਬੀ ਨਾਲ ਲੜਦੇ ਹੋਏ, 140 ਕਰੋੜ ਲੋਕਾਂ ਦੇ ਸਭ ਤੋਂ ਬੜੇ ਲੋਕਤੰਤਰ ਦੇ ਨੇਤਾ ਬਣਨ ਤੱਕ ਦਾ ਸਫਰ ਤੈ ਕੀਤਾ ਹੈ। ਜਿੱਥੇ ਉਹ ਇੱਕ ਵਾਰ ਨਹੀਂ, ਬਲਕਿ ਤਿੰਨ ਵਾਰ ਬਹੁਤ ਬੜੀ ਜਿੱਤ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। ਇੱਕ ਨੇਤਾ ਦੇ ਤੌਰ ‘ਤੇ, ਉਨ੍ਹਾਂ ਨੇ ਭਾਰਤ ਨੂੰ ਬੰਨ੍ਹੀ ਰੱਖਣ ਦੇ ਲਈ ਕਈ ਸੰਘਰਸ਼ ਕੀਤੇ ਹਨ। ਇੱਕ ਐਸਾ ਦੇਸ਼ ਜਿੱਥੇ ਕਈ ਸੰਸਕ੍ਰਿਤੀਆਂ ਹਨ, ਅਤੇ ਬਹੁਤ ਸਾਰੇ ਸਮੁਦਾਇ ਭੀ ਹਨ। ਐਸਾ ਦੇਸ਼ ਜਿਸ ਦੇ ਇਤਹਾਸ ਵਿੱਚ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਤਣਾਅ ਦੀਆਂ ਕਈ ਘਟਨਾਵਾਂ ਰਹੀਆਂ ਹਨ। ਉਹ ਸਖ਼ਤ ਅਤੇ ਕਦੇ-ਕਦੇ ਥੋੜ੍ਹੇ ਵਿਵਾਦਿਤ ਫੈਸਲੇ ਲੈਣ ਦੇ ਲਈ ਭੀ ਜਾਣੇ ਜਾਂਦੇ ਹਨ। ਅਤੇ ਇਸੇ ਵਜ੍ਹਾ ਨਾਲ ਕਰੋੜਾਂ ਲੋਕ ਉਨ੍ਹਾਂ ਨੂੰ ਪਸੰਦ ਭੀ ਕਰਦੇ ਹਨ ਅਤੇ ਕਈ ਉਨ੍ਹਾਂ ਦੀ ਆਲੋਚਨਾ ਭੀ ਕਰਦੇ ਹਨ। ਅਸੀਂ ਇਸ ਸਭ ਵਿਸ਼ਿਆਂ ‘ਤੇ ਇੱਕ ਲੰਬੀ ਬਾਤਚੀਤ ਕੀਤੀ ਹੈ। ਦੁਨੀਆ ਵਿੱਚ ਸਾਰੇ ਬੜੇ ਨੇਤਾ ਉਨ੍ਹਾਂ ਦਾ ਸਨਮਾਨ ਕਰਦੇ ਹਨ ਅਤੇ ਉਨ੍ਹਾਂ ਨੂੰ ਸ਼ਾਂਤੀ ਦੇ ਸਿਪਾਹੀ ਅਤੇ ਇੱਕ ਦੋਸਤ ਦੀ ਤਰ੍ਹਾਂ ਦੇਖਦੇ ਹਨ। ਐਸੇ ਦੇਸ਼ਾਂ ਦੇ ਨੇਤਾ ਭੀ ਉਨ੍ਹਾਂ ਦਾ ਸਨਮਾਨ ਕਰਦੇ ਹਨ ਜਿੱਥੇ ਯੁੱਧ ਚਲ ਰਹੇ ਹਨ। ਚਾਹੇ ਬਾਤ ਅਮਰੀਕਾ-ਚੀਨ ਦੀ ਹੋਵੇ, ਯੂਕ੍ਰੇਨ-ਰੂਸ ਦੀ ਹੋਵੇ, ਜਾਂ ਬਾਤ ਇਜ਼ਰਾਈਲ- ਫਿਲਿਸਤੀਨ ਜਾਂ ਮਿਡਲ ਈਸਟ ਦੀ ਹੋਵੇ। ਉਨ੍ਹਾਂ ਦਾ ਹਰ ਜਗ੍ਹਾ ਸਨਮਾਨ ਹੈ। ਅੱਜ ਦੇ ਇਸ ਸਮੇਂ ਵਿੱਚ ਘੱਟ ਤੋਂ ਘੱਟ ਮੈਨੂੰ ਇਸ ਬਾਤ ਦਾ ਆਭਾਸ ਹੋ ਗਿਆ ਹੈ ਕਿ ਇਨਸਾਨੀਅਤ ਅਤੇ ਇਨਸਾਨਾਂ ਦਾ ਭਵਿੱਖ ਇਸ ਸਮੇਂ ਇੱਕ ਨਾਜ਼ੁਕ ਮੋੜ ‘ਤੇ ਖੜ੍ਹਾ ਹੈ, ਕਈ ਜਗ੍ਹਾ ਯੁੱਧ ਹੋ ਸਕਦੇ ਹਨ। ਇਹ ਯੁੱਧ ਦੇਸ਼ਾਂ ਤੋਂ ਲੈ ਕੇ ਦੁਨੀਆ ਤੱਕ ਫੈਲ ਸਕਦੇ ਹਨ। ਨਿਊਕਲੀਅਰ ਪਾਵਰ ਦੇਸ਼ਾਂ ਵਿੱਚ ਤਣਾਅ ਵਧਣਾ, AI ਤੋਂ ਲੈ ਕੇ ਨਿਊਕਲੀਅਰ ਫਿਊਜ਼ਨ ਤੱਕ ਦੇ ਤਕਨੀਕੀ ਵਿਕਾਸ, ਐਸੇ ਬਦਲਾਅ ਲਿਆਉਣ ਦਾ ਲਕਸ਼ ਰੱਖਦੇ ਹਨ, ਜੋ ਸਮਾਜ ਅਤੇ ਭੂ-ਰਾਜਨੀਤੀ ਨੂੰ ਪੂਰੀ ਤਰ੍ਹਾਂ ਨਾਲ ਬਦਲ ਸਕਦੇ ਹਨ। ਅਤੇ ਇਸ ਨਾਲ ਰਾਜਨੀਤਕ ਅਤੇ ਸੱਭਿਆਚਾਰਕ ਉੱਥਲ-ਪੁੱਥਲ ਭੀ ਵਧ ਸਕਦੀ ਹੈ। ਇਸ ਸਮੇਂ ਸਾਨੂੰ ਅੱਛੇ ਨੇਤਾਵਾਂ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ। ਉਹ ਨੇਤਾ ਜੋ ਸ਼ਾਂਤੀ ਲਿਆ ਸਕਣ ਅਤੇ ਦੁਨੀਆ ਨੂੰ ਜੋੜਨ, ਤੋੜਨ ਨਹੀਂ। ਜੋ ਆਪਣੇ ਦੇਸ਼ ਦੀ ਰੱਖਿਆ ਕਰਨ ਦੇ ਨਾਲ-ਨਾਲ ਪੂਰੀ ਇਨਸਾਨੀਅਤ ਦਾ ਭਲਾ ਸੋਚਣ ਦੀ ਕੋਸ਼ਿਸ਼ ਕਰੇ ਅਤੇ ਦੁਨੀਆ ਦਾ ਭੀ। ਇਨ੍ਹਾਂ ਕੁਝ ਬਾਤਾਂ ਦੀ ਵਜ੍ਹਾ ਨਾਲ ਮੈਂ ਕਹਿ ਸਕਦਾ ਹਾਂ, ਕਿ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਹੋਈ ਮੇਰੀ ਇਹ ਬਾਤ ਅੱਜ ਤੱਕ ਦੀ ਕੁਝ ਸਭ ਤੋਂ ਖਾਸ ਬਾਤਚੀਤ ਵਿੱਚੋਂ ਇੱਕ ਹੈ। ਸਾਡੀ ਬਾਤਚੀਤ ਵਿੱਚ ਕੁਝ ਐਸੀਆਂ ਬਾਤਾਂ ਹਨ, ਜਿਨ੍ਹਾਂ ਨੂੰ ਸੁਣ ਕੇ ਤੁਹਾਨੂੰ ਲਗੇਗਾ ਕਿ ਮੈਂ ਸੱਤਾ ਤੋਂ ਪ੍ਰਭਾਵਿਤ ਹੁੰਦਾ ਹਾਂ। ਐਸਾ ਨਹੀਂ ਹੈ, ਨਾ ਐਸਾ ਹੋਇਆ ਹੈ, ਨਾ ਕਦੇ ਹੋਵੇਗਾ। ਮੈਂ ਕਦੇ ਕਿਸੇ ਦੀ ਭਗਤੀ ਨਹੀਂ ਕਰਦਾ, ਖਾਸ ਕਰਕੇ ਸੱਤਾ ਵਾਲੇ ਲੋਕਾਂ ਦੀ। ਮੈਨੂੰ ਤਾਕਤ, ਪੈਸੇ ਅਤੇ ਸ਼ੋਹਰਤ ‘ਤੇ ਭਰੋਸਾ ਨਹੀਂ ਹੈ, ਕਿਉਂਕਿ ਇਹ ਚੀਜ਼ਾਂ ਕਿਸੇ ਦੇ ਭੀ ਦਿਲ, ਦਿਮਾਗ਼ ਅਤੇ ਆਤਮਾ ਨੂੰ ਭ੍ਰਿਸ਼ਟ ਕਰ ਸਕਦੀਆਂ ਹਨ। ਚਾਹੇ ਬਾਤਚੀਤ, ਕੈਮਰੇ ਦੇ ਸਾਹਮਣੇ ਹੋਵੇ ਜਾਂ ਕੈਮਰੇ ਦੇ ਬਿਨਾ, ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਇਨਸਾਨੀ ਦਿਮਾਗ਼ ਨੂੰ ਪੂਰੀ ਤਰ੍ਹਾਂ ਸਮਝ ਪਾਵਾਂ। ਅੱਛਾ ਹੋਵੇ ਜਾਂ ਬੁਰਾ, ਮੈਨੂੰ ਸਭ ਕੁਝ ਜਾਣਨਾ ਅਤੇ ਸਮਝਣਾ ਹੈ। ਅਗਰ ਅਸੀਂ ਗਹਿਰਾਈ ਵਿੱਚ ਜਾਈਏ, ਤਾਂ ਮੈਨੂੰ ਲਗਦਾ ਹੈ ਕਿ ਅਸੀਂ ਇੱਕ ਹੀ ਹਾਂ। ਸਾਡੇ ਸਭ ਵਿੱਚ, ਕੁਝ ਅੱਛਾਈ (ਚੰਗਿਆਈ) ਹੈ ਅਤੇ ਕੁਝ ਬੁਰਾਈ ਭੀ ਹੈ। ਸਾਡੀਆਂ ਸਭ ਦੀਆਂ ਆਪਣੇ-ਆਪਣੇ ਸੰਘਰਸ਼ ਅਤੇ ਉਮੀਦਾਂ ਦੀਆਂ ਕਹਾਣੀਆਂ ਹਨ। ਚਾਹੇ ਆਪ (ਤੁਸੀਂ) ਦੁਨੀਆ ਦੇ ਬੜੇ ਨੇਤਾ ਹੋਵੋਂ, ਜਾਂ ਭਾਰਤ ਦੇ ਕੋਈ ਮਜ਼ਦੂਰ, ਜਾਂ ਚਾਹੇ ਆਪ (ਤੁਸੀਂ) ਅਮਰੀਕਾ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਜਾਂ ਕਿਸਾਨ ਹੋਵੋਂ। ਵੈਸੇ ਇਸ ਤੋਂ ਮੈਨੂੰ ਯਾਦ ਆਇਆ ਕਿ ਮੈਂ ਐਸੇ ਕਈ ਅਮਰੀਕਨ ਮਜ਼ਦੂਰਾਂ ਅਤੇ ਕਿਸਾਨਾਂ ਨਾਲ ਕੈਮਰੇ ਦੇ ਬਿਨਾ ਬਾਤ ਕਰਾਂਗਾ, ਕੈਮਰੇ ਦੇ ਸਾਹਮਣੇ ਭੀ ਕਰ ਸਕਦਾ ਹਾਂ, ਕਿਉਂਕਿ ਹੁਣੇ ਮੈਂ ਦੁਨੀਆ ਅਤੇ ਅਮਰੀਕਾ ਵਿੱਚ ਘੁੰਮ ਰਿਹਾ ਹਾਂ। ਇੱਥੇ ਮੈਂ ਨਰੇਂਦਰ ਮੋਦੀ ਬਾਰੇ ਜੋ ਬਾਤਾਂ ਕਹੀਆਂ ਜਾਂ ਕਹਿਣ ਵਾਲਾ ਹਾਂ, ਉਹ ਬੱਸ ਉਨ੍ਹਾਂ ਦੇ ਨੇਤਾ ਹੋਣ ਨਾਲ ਜੁੜੀਆਂ ਨਹੀਂ ਹਨ, ਬਲਕਿ ਉਨ੍ਹਾਂ ਦੇ ਵਿਅਕਤੀਤਵ ਨਾਲ ਭੀ ਜੁੜੀਆਂ ਹਨ। ਮੈਂ ਉਨ੍ਹਾਂ ਦੇ ਨਾਲ ਜੋ ਲੰਬਾ ਸਮਾਂ ਕੈਮਰੇ ਦੇ ਸਾਹਮਣੇ ਅਤੇ ਕੈਮਰੇ ਦੇ ਪਿੱਛੇ ਬਿਤਾਇਆ, ਸਾਡੀ ਬਾਤਚੀਤ ਵਿੱਚ ਕਾਫੀ ਗਹਿਰਾਈ ਸੀ। ਇਸ ਵਿੱਚ ਗਰਮਜੋਸ਼ੀ, ਹਮਦਰਦੀ, ਹਾਸਾ-ਮਜ਼ਾਕ ਦਿਖੇਗਾ। ਅੰਦਰ ਅਤੇ ਬਾਹਰ ਵਾਲੀ ਸ਼ਾਂਤੀ ਦੀ ਬਾਤ ਭੀ ਦਿਖੇਗੀ। ਅਸੀਂ ਇਸ ਬਾਤਚੀਤ ‘ਤੇ ਆਪਣਾ ਕਾਫੀ ਧਿਆਨ ਲਗਾਇਆ ਹੈ। ਐਸੀ ਬਾਤਚੀਤ ਜੋ ਸਮੇਂ ਦੇ ਬੰਧਨ ਤੋਂ ਪਰੇ ਹੈ। ਮੈਂ ਸੁਣਿਆ ਹੈ, ਕਿ ਉਹ ਸਾਰੇ ਲੋਕਾਂ ਨਾਲ ਇਸੇ ਹਮਦਰਦੀ ਅਤੇ ਕਰੁਣਾ ਨਾਲ ਮਿਲਦੇ ਹਨ। ਉਹ ਸਾਰੇ ਤਬਕਿਆਂ ਦੇ ਲੋਕਾਂ ਨਾਲ ਇਸੇ ਤਰ੍ਹਾਂ ਨਾਲ ਮਿਲਦੇ ਅਤੇ ਬਾਤ ਕਰਦੇ ਹਨ। ਅਤੇ ਇਨ੍ਹਾਂ ਹੀ ਸਭ ਬਾਤਾਂ ਦੀ ਵਜ੍ਹਾ ਨਾਲ ਇਹ ਇੱਕ ਬਿਹਤਰੀਨ ਅਨੁਭਵ ਰਿਹਾ, ਜਿਸ ਨੂੰ ਮੈਂ ਸ਼ਾਇਦ ਹੀ ਕਦੇ ਭੁਲਾ ਪਾਵਾਂਗਾ।
ਵੈਸੇ ਤੁਹਾਨੂੰ ਇੱਕ ਹੋਰ ਬਾਤ ਦੱਸਣੀ ਹੈ, ਆਪ (ਤੁਸੀਂ) ਇਸ ਬਾਤਚੀਤ ਦੇ ਕੈਪਸ਼ਨ ਇੰਗਲਿਸ਼, ਹਿੰਦੀ ਅਤੇ ਬਾਕੀ ਭਾਸ਼ਾਵਾਂ ਵਿੱਚ ਪੜ੍ਹ ਸਕਦੇ ਹੋ, ਅਤੇ ਇਸ ਵੀਡੀਓ ਨੂੰ ਇਨ੍ਹਾਂ ਭਾਸ਼ਾਵਾਂ ਵਿੱਚ ਸੁਣ ਭੀ ਸਕਦੇ ਹੋ। ਆਪ (ਤੁਸੀਂ) ਇਸ ਨੂੰ ਦੋਨਾਂ ਭਾਸ਼ਾਵਾਂ ਵਿੱਚ ਭੀ ਸੁਣ ਸਕਦੇ ਹੋ, ਜਿੱਥੇ ਮੈਂ ਇੰਗਲਿਸ਼ ਬੋਲਦੇ ਹੋਏ ਸੁਣਾਈ ਦੇਵਾਂਗਾ, ਅਤੇ ਪ੍ਰਧਾਨ ਮੰਤਰੀ ਮੋਦੀ ਹਿੰਦੀ ਬੋਲਦੇ ਹੋਏ ਸੁਣਾਈ ਦੇਣਗੇ। ਅਗਰ ਆਪ (ਤੁਸੀਂ) ਚਾਹੋਂ ਤਾਂ ਆਪ (ਤੁਸੀਂ) ਆਪਣੀ ਪਸੰਦੀਦਾ ਭਾਸ਼ਾ ਵਿੱਚ ਇਸ ਵੀਡੀਓ ਦੇ ਸਬਟਾਇਟਲ ਦੇਖ ਸਕਦੇ ਹੋ। ਯੂਟਿਊਬ ਵਿੱਚ ਆਪ (ਤੁਸੀਂ) ਸੈਟਿੰਗਸ ਆਇਕਨ ‘ਤੇ ਕਲਿੱਕ ਕਰਕੇ ਆਵਾਜ਼ ਦੀ ਭਾਸ਼ਾ ਬਦਲ ਸਕਦੇ ਹੋ। ਫਿਰ “ਆਡੀਓ ਟ੍ਰੈਕ ‘ਤੇ ਕਲਿੱਕ ਕਰੋ, ਅਤੇ ਸਾਡੀ ਬਾਤਚੀਤ ਨੂੰ ਆਪਣੀ ਪਸੰਦੀਦਾ ਭਾਸ਼ਾ ਵਿੱਚ ਸੁਣਨ ਲਈ ਉਸ ਭਾਸ਼ਾ ਨੂੰ ਚੁਣੋ। ਪੂਰੀ ਬਾਤਚੀਤ ਨੂੰ ਇੰਗਲਿਸ਼ ਵਿੱਚ ਸੁਣਨ ਦੇ ਲਈ ਇੰਗਲਿਸ਼ ਭਾਸ਼ਾ ਨੂੰ ਚੁਣੇ ਅਤੇ ਹਿੰਦੀ ਵਿੱਚ ਸੁਣਨ ਦੇ ਲਈ ਹਿੰਦੀ ਨੂੰ ਚੁਣੇ। ਇਹ ਬਾਤਚੀਤ ਜਿਵੇਂ ਹੋਈ, ਵੈਸੇ ਸੁਣਨ ਲਈ ਮਤਲਬ ਮੋਦੀ ਜੀ ਨੂੰ ਹਿੰਦੀ ਅਤੇ ਮੈਨੂੰ ਇੰਗਲਿਸ਼ ਵਿੱਚ ਸੁਣਨ ਦੇ ਲਈ ਪਲੀਜ਼ “ਹਿੰਦੀ (ਲੈਟਿਨ)” ਵਾਲਾ ਆਡੀਓ ਟ੍ਰੈਕ ਵਿਕਲਪ ਚੁਣੋ।
ਆਪ (ਤੁਸੀਂ) ਇਸ ਪੂਰੀ ਬਾਤਚੀਤ ਨੂੰ ਜਾਂ ਤਾਂ ਇੱਕ ਹੀ ਭਾਸ਼ਾ ਵਿੱਚ ਸੁਣ ਸਕਦੇ ਹੋ, ਜਾਂ ਹਿੰਦੀ ਅਤੇ ਇੰਗਲਿਸ਼ ਦੋਨੋਂ ਭਾਸ਼ਾਵਾਂ ਵਿੱਚ। ਆਪਣੀ ਪਸੰਦੀਦਾ ਭਾਸ਼ਾ ਦੇ ਸਬਟਾਇਟਲ ਦੇ ਨਾਲ ਭੀ। ਵੀਡੀਓ ਦੀ ਡਿਫਾਲਟ ਭਾਸ਼ਾ ਇੰਗਲਿਸ਼ ਹੈ। ਮੈਂ ਇਸ ਦੇ ਲਈ ‘ਇਲੈਵਿਨ ਲੈਬਸ’ ਅਤੇ ਬਿਹਤਰੀਨ ਟ੍ਰਾਂਸਲੇਟਰਸ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।
ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ, ਕਿ ਪ੍ਰਧਾਨ ਮੰਤਰੀ ਮੋਦੀ ਦੀ ਆਵਾਜ਼ ਏਆਈ ਕਲੋਨਿੰਗ ਦੇ ਜ਼ਰੀਏ ਇੰਗਲਿਸ਼ ਵਿੱਚ ਇੱਕਦਮ ਅਸਲੀ ਜਿਹੀ ਲਗੇ। ਮੇਰਾ ਵਾਅਦਾ ਹੈ, ਕਿ ਮੈਂ ਭਾਸ਼ਾਵਾਂ ਦੀ ਵਜ੍ਹਾ ਨਾਲ ਕਦੇ ਸਾਡੇ ਦਰਮਿਆਨ ਦੂਰੀਆਂ ਨਹੀਂ ਆਉਣ ਦੇਵਾਂਗਾ। ਅਤੇ ਮੇਰੀ ਕੋਸ਼ਿਸ਼ ਰਹੇਗੀ, ਕਿ ਦੁਨੀਆ ਵਿੱਚ ਹਰ ਜਗ੍ਹਾ, ਹਰ ਭਾਸ਼ਾ ਵਿੱਚ ਇਨ੍ਹਾਂ ਬਾਤਚੀਤਾਂ ਨੂੰ ਸੁਣਿਆ ਜਾਵੇ। ਮੈਂ ਫਿਰ ਤੋਂ ਆਪ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨਾ ਚਾਹੁੰਦਾ ਹਾਂ। ਮੇਰੇ ਲਈ ਇਹ ਬਿਹਤਰੀਨ ਸਫ਼ਰ ਰਿਹਾ ਹੈ ਅਤੇ ਤੁਹਾਡਾ ਹਰ ਸਮੇਂ ਮੇਰੇ ਨਾਲ ਹੋਣਾ, ਮੇਰੇ ਲਈ ਇੱਕ ਬੜੇ ਸਨਮਾਨ ਦੀ ਬਾਤ ਹੈ। ਆਪ (ਤੁਸੀਂ) ਸਭ ਨੂੰ ਦਿਲੋਂ ਪਿਆਰ ਹੈ। ਤੁਸੀਂ “ਲੈਕਸ ਫ੍ਰਿਡਮਨ ਪੌਡਕਾਸਟ” ਦੇਖ ਰਹੇ ਹੋ। ਤਾਂ ਦੋਸਤੋ ਉਹ ਘੜੀ ਆ ਗਈ ਹੈ, ਜਦੋਂ ਆਪ (ਤੁਸੀਂ) ਮੇਰੀ ਬਾਤਚੀਤ ਸੁਣੋਗੇ, ਭਾਰਤ ਦੇ ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਦੇ ਨਾਲ।
ਲੈਕਸ ਫ੍ਰਿਡਮੈਨ- ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਉਪਵਾਸ ਰੱਖਿਆ ਹੈ। ਹੁਣ ਵੈਸੇ ਪੰਤਾਲੀ ਘੰਟੇ ਯਾਨੀ ਲਗਭਗ ਦੋ ਦਿਨ ਹੋ ਗਏ ਹਨ। ਮੈਂ ਬੱਸ ਪਾਣੀ ਪੀ ਰਿਹਾ ਹਾਂ, ਖਾਣਾ ਬੰਦ ਹੈ। ਮੈਂ ਇਹ ਇਸ ਬਾਤਚੀਤ ਦੇ ਸਨਮਾਨ ਅਤੇ ਤਿਆਰੀ ਦੇ ਲਈ ਕੀਤਾ ਹੈ। ਤਾਕਿ ਅਸੀਂ ਅਧਿਆਤਮ ਵਾਲੇ ਤਰੀਕੇ ਨਾਲ ਬਾਤ ਕਰੀਏ। ਮੈਂ ਸੁਣਿਆ ਹੈ ਕਿ ਆਪ (ਤੁਸੀਂ) ਭਈ ਕਾਫੀ ਉਪਵਾਸ ਰੱਖਦੇ ਹੋ। ਕੀ ਆਪ (ਤੁਸੀਂ) ਉਪਵਾਸ ਰੱਖਣ ਦਾ ਕਾਰਨ ਦੱਸਣਾ ਚਾਹੋਗੇ? ਅਤੇ ਇਸ ਸਮੇਂ ਤੁਹਾਡੇ ਦਿਮਾਗ਼ ਦੀ ਕੀ ਸਥਿਤੀ ਹੁੰਦੀ ਹੈ।
ਪ੍ਰਧਾਨ ਮੰਤਰੀ - ਪਹਿਲੇ ਤਾਂ ਮੇਰੇ ਲਈ ਬੜੇ ਅਸਚਰਜ ਹੈ, ਕਿ ਆਪ (ਤੁਸੀਂ) ਉਪਵਾਸ ਰੱਖਿਆ ਅਤੇ ਉਹ ਭੀ ਉਸ ਭੂਮਿਕਾ ਨਾਲ ਰੱਖਿਆ ਹੈ ਕਿ ਜਿਵੇਂ ਮੇਰੇ ਸਨਮਾਨ ਵਿੱਚ ਹੋ ਰਿਹਾ ਹੋਵੇ, ਮੈਂ ਇਸ ਦੇ ਲਈ ਤੁਹਾਡਾ ਬਹੁਤ ਆਭਾਰ ਵਿਅਕਤ ਕਰਦਾ ਹਾਂ। ਭਾਰਤ ਵਿੱਚ ਜੋ ਧਾਰਮਿਕ ਪਰੰਪਰਾਵਾਂ ਹਨ, ਉਹ ਦਰਅਸਲ ਜੀਵਨਸ਼ੈਲੀ ਹੈ ਅਤੇ ਸਾਡੇ ਸੁਪਰੀਮ ਕੋਰਟ ਨੇ ਹਿੰਦੂ ਧਰਮ ਦੀ ਬਹੁਤ ਵਧੀਆ ਵਿਆਖਿਆ ਕੀਤੀ ਹੈ। ਸਾਡੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਹਿੰਦੂ ਧਰਮ ਵਿੱਚ ਕੋਈ ਪੂਜਾ-ਪਾਠ ਪੂਜਾ ਪੱਧਤੀ ਦਾ ਨਾਮ ਨਹੀਂ ਹੈ। ਲੇਕਿਨ ਇਹ way of life ਹੈ, ਜੀਵਨ ਜੀਣ ਦੀ ਪੱਧਤੀ ਹੈ ਅਤੇ ਉਸ ਵਿੱਚ ਸਾਡੇ ਸ਼ਾਸਤਰਾਂ ਵਿੱਚ ਸਰੀਰ, ਮਨ, ਬੁੱਧੀ, ਆਤਮਾ, ਮਨੁੱਖਤਾ ਨੂੰ ਕਿਸ ਪ੍ਰਕਾਰ ਨਾਲ ਉਚਾਈ ‘ਤੇ ਲੈ ਜਾਣਾ, ਇਨ੍ਹਾਂ ਸਾਰੇ ਵਿਸ਼ਿਆਂ ‘ਤੇ ਇੱਕ ਪ੍ਰਕਾਰ ਨਾਲ ਚਰਚਾ ਭੀ ਹੈ ਅਤੇ ਉਸ ਦੇ ਲਈ ਕੁਝ ਰਸਤੇ ਭੀ ਹਨ, ਕੁਝ ਪਰੰਪਰਾਵਾਂ ਹਨ, ਵਿਵਸਥਾਵਾਂ ਹਨ। ਉਸ ਵਿੱਚ ਇੱਕ ਉਪਵਾਸ ਭੀ ਹੈ, ਉਪਵਾਸ ਹੀ ਸਭ ਕੁਝ ਨਹੀਂ ਹੈ। ਅਤੇ ਭਾਰਤ ਵਿੱਚ culturally ਕਹੋ, philosophically ਕਹੋ, ਕਦੇ-ਕਦੇ ਮੈਂ ਦੇਖਦਾ ਹਾਂ ਕਿ ਇੱਕ ਤਾਂ discipline ਦੇ ਲਈ ਮੈਂ ਅਗਰ ਆਮ ਭਾਸ਼ਾ ਵਿੱਚ ਬਾਤ ਕਰਾਂ, ਜਾਂ ਜੋ ਹਿੰਦੁਸਤਾਨ ਨੂੰ ਜਾਣਦੇ ਨਹੀਂ ਹਨ, ਐਸੇ ਦਰਸ਼ਕਾਂ ਲਈ ਕਹਾਂ ਤਾਂ ਜੀਵਨ ਨੂੰ ਅੰਤਰ ਬਾਹਰ ਦੋਨੋਂ ਪ੍ਰਕਾਰ ਦੇ discipline ਦੇ ਲਈ ਇਹ ਬਹੁਤ ਹੀ ਉਪਕਾਰਕ ਹੈ।
ਇਹ ਜੀਵਨ ਨੂੰ ਘੜਨੇ ਵਿੱਚ ਭੀ ਕੰਮ ਆਉਂਦਾ ਹੈ। ਜਦੋਂ ਆਪ (ਤੁਸੀਂ) ਉਪਵਾਸ ਕਰਦੇ ਹੋ, ਤਾਂ ਆਪ (ਤੁਸੀਂ) ਦੇਖਿਆ ਹੋਵੇਗਾ ਜਿਹਾ ਆਪ (ਤੁਸੀਂ) ਕਿਹਾ ਆਪ (ਤੁਸੀਂ) ਦੋ ਦਿਨ ਸਿਰਫ਼ ਪਾਣੀ ‘ਤੇ ਰਹੇ ਹੋ। ਤੁਹਾਡੀਆਂ ਜਿਤਨੀਆਂ ਇੰਦਰੀਆਂ ਹਨ, ਖਾਸ ਤੌਰ ‘ਤੇ ਦੇ ਸੁਗੰਧ ਦੀ ਹੋਵੇ, ਸਪਰਸ਼ ਦੀ ਹੋਵੇ, ਸਵਾਦ ਦੀ ਹੋਵੇ। ਇਹ ਇਤਨੀ ਜਾਗਰੂਕ ਹੋ ਗਈਆਂ ਹੋਣਗੀਆਂ, ਕਿ ਤੁਹਾਨੂੰ ਪਾਣੀ ਦੀ ਭੀ smell ਆਉਂਦੀ ਹੋਵੇਗੀ। ਪਹਿਲਾਂ ਕਦੇ ਪਾਣੀ ਪੀਂਦੇ ਹੋਵੋਗੇ ਤਾਂ smell ਅਨੁਭਵ ਨਹੀਂ ਕੀਤਾ ਹੋਵੇਗਾ। ਕੋਈ ਚਾਹ ਭੀ ਲੈ ਕੇ ਤੁਹਾਡੇ ਬਗਲ ਤੋਂ ਗੁਜ਼ਰਦਾ ਹੋਵੇਗਾ ਤਾਂ ਉਸ ਚਾਹ ਦੀ smell ਆਵੇਗੀ, ਕਾਫੀ ਦੀ smell ਆਵੇਗੀ। ਆਪ (ਤੁਸੀਂ) ਇੱਕ ਛੋਟਾ ਜਿਹਾ ਫੁੱਲ ਪਹਿਲੇ ਭੀ ਦੇਖਦੇ ਹੋਣਗੇ, ਅੱਜ ਭੀ ਦੇਖਦੇ ਹੋਵੋਂਗੇ, ਆਪ (ਤੁਸੀਂ) ਉਸ ਵਿੱਚ ਬਹੁਤ ਹੀ ਉਸ ਨੂੰ recognize ਕਰ ਸਕਦੇ ਹੋ।
ਯਾਨੀ ਤੁਹਾਡੀਆਂ ਸਾਰੀਆਂ ਇੰਦਰੀਆਂ ਜੋ ਹਨ, ਇੱਕਦਮ ਤੋਂ ਬਹੁਤ ਹੀ ਸਰਗਰਮ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਦੀ ਜੋ capability ਹੈ, ਚੀਜ਼ਾਂ ਨੂੰ absorb ਕਰਨ ਦੀ ਅਤੇ respond ਕਰਨ ਦੀ, ਅਨੇਕ ਗੁਣਾ ਵਧ ਜਾਂਦੀ ਹੈ, ਅਤੇ ਮੈਂ ਤਾਂ ਇਸ ਦਾ ਅਨੁਭਵੀ ਹਾਂ। ਦੂਸਰਾ ਮੇਰਾ ਅਨੁਭਵ ਹੈ ਕਿ ਤੁਹਾਡੇ ਵਿਚਾਰ ਪ੍ਰਭਾਵ ਨੂੰ ਇਹ ਬਹੁਤ ਹੀ sharpness ਦਿੰਦੇ ਹਨ, ਨਵਾਂਪਣ ਦਿੰਦੇ ਹਨ, ਆਪ (ਤੁਸੀਂ) ਇੱਕ ਦਮ ਤੋਂ out of box, ਮੈਂ ਨਹੀਂ ਜਾਣਦਾ ਹਾਂ ਹੋਰਾਂ ਦਾ ਇਹੀ ਉਪਵਾਸ ਦਾ ਇਹੀ ਅਨੁਭਵ ਹੋਵੇਗਾ, ਮੇਰਾ ਹੈ। ਦੂਸਰਾ ਜ਼ਿਆਦਾਤਰ ਲੋਕਾਂ ਨੂੰ ਲਗਦਾ ਹੈ, ਕਿ ਉਪਵਾਸ ਮਤਲਬ ਖਾਣਾ ਛੱਡ ਦੇਣਾ। ਖਾਣਾ ਨਾ ਖਾਣਾ। ਇਹ ਤਾਂ ਹੋ ਗਿਆ Physical Activity, ਕੋਈ ਵਿਅਕਤੀ ਕਿਸੇ ਕਠਿਨਾਈ ਦੇ ਕਾਰਨ ਉਸ ਨੂੰ ਕੁਝ ਖਾਣਾ ਨਹੀਂ ਮਿਲਿਆ, ਪੇਟ ਵਿੱਚ ਕੁਝ ਨਹੀਂ ਗਿਆ, ਹੁਣ ਉਸ ਨੂੰ ਕਿਵੇਂ ਉਪਵਾਸ ਮੰਨਾਂਗੇ? ਇਹ ਇੱਕ scientific ਪ੍ਰਕਿਰਿਆ ਹੈ। ਹੁਣ ਜਿਵੇਂ ਮੈਂ ਲੰਬੇ ਸਮੇਂ ਤੋਂ ਉਪਵਾਸ ਕਰਦਾ ਰਿਹਾ ਹਾਂ। ਤਾਂ ਉਪਵਾਸ ਦੇ ਪਹਿਲੇ ਭੀ ਮੈਂ ਪੰਜ-ਸੱਤ ਦਿਨ ਪੂਰੇ ਬਾਡੀ ਨੂੰ internally cleanup ਕਰਨ ਦੇ ਲਈ ਜਿਤਨੀ ਭੀ ਆਯੁਰਵੇਦ ਦੀ practices ਹਨ, ਯੋਗਾ ਦੀਆਂ practices ਹਨ, ਜਾਂ ਸਾਡੀਆਂ traditional practices ਹਨ, ਉਨ੍ਹਾਂ ਨੂੰ ਕਰਦਾ ਹਾਂ। ਫਿਰ ਮੈਂ ਕੋਸ਼ਿਸ਼ ਕਰਦਾ ਹਾਂ ਉਪਵਾਸ actually ਸ਼ੁਰੂ ਕਰਨ ਤੋਂ ਪਹਿਲੇ ਬਹੁਤ ਪਾਣੀ ਪੀਣਾ, ਯਾਨੀ ਜਿਤਨਾ ਹੋ ਸਕੇ ਉਤਨਾ ਜ਼ਿਆਦਾ ਪਾਣੀ ਪੀਣਾ। ਤਾਂ detoxification ਜਿਸ ਨੂੰ ਕਹੀਏ, ਇਸ ਦੇ ਲਈ ਮੇਰਾ ਬਾਡੀ ਇੱਕ ਪ੍ਰਕਾਰ ਨਾਲ ਰੈਡੀ ਹੋ ਜਾਂਦਾ ਹੈ। ਅਤੇ ਫਿਰ ਜਦੋਂ ਮੈਂ ਉਪਵਾਸ ਕਰਦਾ ਹਾਂ, ਤਾਂ ਮੇਰੇ ਲਈ ਉਪਵਾਸ ਇੱਕ devotion ਹੁੰਦਾ ਹੈ, ਮੇਰੇ ਲਈ ਉਪਵਾਸ ਇੱਕ discipline ਹੁੰਦੀ ਹੈ ਅਤੇ ਮੈਂ ਉਪਵਾਸ ਦੇ ਸਮੇਂ ਕਿਤਨੀਆਂ ਹੀ ਬਾਹਰ ਦੀਆਂ ਗਤੀਵਿਧੀਆਂ ਕਰਦਾ ਹਾਂ, ਲੇਕਿਨ ਮੈਂ ਅੰਤਰਮਨ ਵਿੱਚ ਖੋਇਆ ਹੋਇਆ ਰਹਿੰਦਾ ਹਾਂ। ਮੇਰੇ ਅੰਦਰ ਰਹਿੰਦਾ ਹਾਂ। ਅਤੇ ਉਹ ਮੇਰਾ experience ਇੱਕ ਅਦਭੁਤ ਅਨੁਭੂਤੀ ਹੁੰਦੀ ਹੈ। ਅਤੇ ਇਹ ਉਪਵਾਸ ਮੈਂ ਕੋਈ ਕਿਤਾਬਾਂ ਨੂੰ ਪੜ੍ਹ ਕੇ ਜਾਂ ਕਿਸੇ ਦੇ ਉਪਦੇਸ਼ ਦੇ ਕਾਰਨ ਜਾਂ ਮੇਰੇ ਪਰਿਵਾਰ ਵਿੱਚ ਅਗਰ ਕੋਈ ਕਾਰਨ ਤੋਂ ਉਪਵਾਸ ਚਲ ਰਿਹਾ ਹੈ, ਤਾਂ ਉਨ੍ਹਾਂ ਚੀਜ਼ਾਂ ਨਾਲ ਨਹੀਂ ਹੋਇਆ ਹੈ। ਮੇਰਾ ਖ਼ੁਦ ਦਾ ਇੱਕ experience ਸੀ। ਸਕੂਲ ਏਜ਼ ਵਿੱਚ ਸਾਡੇ ਇੱਥੇ ਮਹਾਤਮਾ ਗਾਂਧੀ ਦੀ ਜੋ ਇੱਛਾ ਸੀ,ਗਊ- ਰੱਖਿਆ ਦੀ। ਉਸ ਨੂੰ ਲੈ ਕੇ ਇੱਕ ਅੰਦੋਲਨ ਚਲਦਾ ਸੀ, ਸਰਕਾਰ ਕੋਈ ਕਾਨੂੰਨ ਨਹੀਂ ਬਣਾ ਰਹੀ ਸੀ। ਉਸ ਸਮੇਂ ਪੂਰੇ ਦੇਸ਼ ਵਿੱਚ ਇੱਕ ਦਿਨ ਦਾ ਉਪਵਾਸ ਕਰਨ ਦਾ ਜਨਤਕ ਜਗ੍ਹਾ ‘ਤੇ ਬੈਠ ਕੇ ਕਰਨ ਦਾ ਕਾਰਜਕ੍ਰਮ ਸੀ। ਅਸੀਂ ਤਾਂ ਬੱਚੇ ਸਾਂ, ਹੁਣੇ-ਹੁਣੇ ਪ੍ਰਾਇਮਰੀ ਸਕੂਲ ਤੋਂ ਸ਼ਾਇਦ ਨਿਕਲੇ ਹੋਵਾਂਗੇ। ਮੇਰਾ ਮਨ ਕਰ ਗਿਆ ਕਿ ਮੈਨੂੰ ਉਸ ਵਿੱਚ ਬੈਠਣਾ ਚਾਹੀਦਾ ਹੈ। ਅਤੇ ਮੇਰੇ ਜੀਵਨ ਦਾ ਉਹ ਪਹਿਲਾ ਅਨੁਭਵ ਸੀ। ਉਤਨੀ ਛੋਟੀ ਉਮਰ (ਆਯੂ) ਵਿੱਚ, ਮੈਂ ਕੁਝ ਨਾ ਮੈਨੂੰ ਭੁੱਖ ਲਗ ਰਹੀ ਹੈ, ਨਾ ਕੁਝ ਖਾਣ ਦੀ ਇੱਛਾ ਹੋ ਰਹੀ ਸੀ। ਮੈਂ ਜਿਵੇਂ ਕੁਝ ਨਵੀਂ ਇੱਕ ਚੇਤਨਾ ਪ੍ਰਾਪਤ ਕਰ ਰਿਹਾ ਸਾਂ, ਨਵੀਂ ਐਨਰਜੀ ਪ੍ਰਾਪਤ ਕਰ ਰਿਹਾ ਸਾਂ। ਤਾਂ ਮੈਂ conviction ਮੇਰਾ ਬਣਿਆ ਕਿ ਇਹ ਕੋਈ ਵਿਗਿਆਨ ਹੈ। ਜਿਸ ਨੂੰ ਇਹ ਸਿਰਫ਼ ਖਾਣਾ ਨਾ ਖਾਣ ਦਾ ਝਗੜਾ ਨਹੀਂ ਹੈ। ਇਹ ਉਸ ਤੋਂ ਕਿਤੇ ਬਾਹਰ ਦੀਆਂ ਚੀਜ਼ਾਂ ਹਨ। ਫਿਰ ਮੈਂ ਹੌਲੀ-ਹੌਲੀ ਖ਼ੁਦ ਨੂੰ ਕਈ ਪ੍ਰਯੋਗਾਂ ਨਾਲ ਆਪਣੇ ਸਰੀਰ ਨੂੰ ਅਤੇ ਮਨ ਨੂੰ ਘੜਨ ਦਾ ਪ੍ਰਯਾਸ ਕੀਤਾ। ਕਿਉਂਕਿ ਐਸੀ ਇੱਕ ਇਸ ਲੰਬੀ ਪ੍ਰਕਿਰਿਆ ਨਾਲ ਮੈਂ ਉਪਵਾਸ ਤੋਂ ਨਿਕਲਿਆ ਹਾਂ। ਅਤੇ ਦੂਸਰੀ ਬਾਤ ਹੈ ਕਿ ਮੇਰੀ ਐਕਟਿਵਿਟੀ ਕਦੇ ਬੰਦ ਨਹੀਂ ਹੁੰਦੀ। ਮੈਂ ਉਤਨਾ ਹੀ ਕੰਮ ਕਰਦਾ ਹਾਂ, ਕਦੇ-ਕਦੇ ਤਾਂ ਲਗਦਾ ਹੈ ਜ਼ਿਆਦਾ ਕਰਦਾ ਹਾਂ। ਅਤੇ ਦੂਸਰਾ ਮੈਂ ਦੇਖਿਆ ਹੈ ਕਿ, ਉਪਵਾਸ ਦੇ ਦਰਮਿਆਨ ਮੈਨੂੰ ਅਗਰ ਕਿਤੇ ਆਪਣੇ ਵਿਚਾਰਾਂ ਨੂੰ ਵਿਅਕਤ ਕਰਨਾ ਹੈ, ਤਾਂ ਮੈਂ ਅਸਚਰਜ ਹੋ ਜਾਂਦਾ ਹਾਂ, ਕਿ ਇਹ ਵਿਚਾਰ ਕਿੱਥੋਂ ਆਉਂਦੇ ਹਨ, ਕਿਵੇਂ ਨਿਕਲਦੇ ਹਨ। ਹਾਂ ਮੈਂ ਬੜਾ ਅਦਭੁਤ ਅਨੁਭੂਤੀ ਕਰਦਾ ਹਾਂ।
ਲੈਕਸ ਫ੍ਰਿਡਮੈਨ- ਤਾਂ ਆਪ (ਤੁਸੀਂ) ਉਪਵਾਸ ਵਿੱਚ ਭੀ ਦੁਨੀਆ ਦੇ ਬੜੇ ਲੋਕਾਂ ਨੂੰ ਮਿਲਦੇ ਹੋ। ਆਪ (ਤੁਸੀਂ) ਆਪਣਾ ਪ੍ਰਧਾਨ ਮੰਤਰੀ ਵਾਲਾ ਕੰਮ ਭੀ ਕਰਦੇ ਹੋ। ਆਪ (ਤੁਸੀਂ) ਉਪਵਾਸ ਵਿੱਚ ਅਤੇ ਕਦੇ-ਕਦੇ ਨੌਂ ਦਿਨਾਂ ਦੇ ਉਪਵਾਸ ਵਿੱਚ ਭੀ ਦੁਨੀਆ ਦੇ ਇੱਕ ਬੜੇ ਨੇਤਾ ਦੇ ਤੌਰ ‘ਤੇ ਆਪਣੀ ਜ਼ਿੰਮੇਦਾਰੀ ਨਿਭਾਉਂਦੇ ਹੋ।
ਪ੍ਰਧਾਨ ਮੰਤਰੀ- ਐਸਾ ਹੈ ਕਿ ਇਸ ਦਾ ਇੱਕ ਲੰਬਾ ਇਤਿਹਾਸ ਹੈ। ਸ਼ਾਇਦ ਸੁਣਨ ਵਾਲੇ ਭੀ ਥੱਕ ਜਾਣਗੇ। ਇੱਕ ਸਾਡੇ ਇੱਥੇ ਚਾਤੁਰਮਾਸ ਦੀ ਪਰੰਪਰਾ ਹੈ। ਜਦੋਂ ਵਰਖਾ ਰੁੱਤ ਹੁੰਦੀ ਹੈ। ਤਾਂ ਅਸੀਂ ਜਾਣਦੇ ਹਾਂ digestion power ਕਾਫੀ ਘੱਟ ਹੋ ਜਾਂਦੀ ਹੈ। ਅਤੇ ਵਰਖਾ ਰੁੱਤ ਵਿੱਚ ਇੱਕ time ਹੀ ਭੋਜਨ ਕਰਨਾ ਹੈ। ਯਾਨੀ 24 hours ਵਿੱਚ ਇੱਕ time। ਉਹ ਮੇਰਾ ਕਰੀਬ ਜੂਨ mid ਤੋਂ ਬਾਅਦ ਸ਼ੁਰੂ ਹੁੰਦਾ ਹੈ, ਤਾਂ ਦੀਵਾਲੀ ਦੇ ਬਾਅਦ, ਕਰੀਬ-ਕਰੀਬ ਨਵੰਬਰ ਆ ਜਾਂਦਾ ਹੈ। ਕਰੀਬ ਚਾਰ ਮਹੀਨਾ, ਸਾਢੇ ਚਾਰ ਮਹੀਨਾ, ਉਹ ਮੇਰੀ ਇੱਕ ਪਰੰਪਰਾ ਚਲਦੀ ਹੈ। ਜਿਸ ਵਿੱਚ ਮੈਂ 24 ਘੰਟੇ ਵਿੱਚ ਇੱਕ ਵਾਰ ਖਾਂਦਾ ਹਾਂ। ਫਿਰ ਮੇਰਾ ਇੱਕ ਨਵਰਾਤ੍ਰੀ ਆਉਂਦੀ ਹੈ, ਜੋ ਆਮ ਤੌਰ ‘ਤੇ ਭਾਰਤ ਵਿੱਚ ਸਤੰਬਰ, ਅਕਤੂਬਰ ਵਿੱਚ ਹੁੰਦਾ ਹੈ। ਅਤੇ ਪੂਰੇ ਦੇਸ਼ ਵਿੱਚ ਉਸ ਸਮੇਂ ਦੁਰਗਾ ਪੂਜਾ ਦਾ ਉਤਸਵ ਹੁੰਦਾ ਹੈ, ਸ਼ਕਤੀ ਉਪਾਸਨਾ ਦਾ ਉਤਸਵ ਹੁੰਦਾ ਹੈ, ਉਹ ਇੱਕ ਨੌਂ ਦਿਨ ਦਾ ਹੁੰਦਾ ਹੈ। ਤਾਂ ਉਸ ਵਿੱਚ ਮੈਂ ਪੂਰੀ ਤਰ੍ਹਾਂ ਸਿਰਫ਼ ਗਰਮ ਪਾਣੀ ਪੀਂਦਾ ਹਾਂ। ਵੈਸੇ ਮੈਂ ਗਰਮ ਪਾਣੀ ਤਾਂ ਮੇਰਾ ਰੂਟੀਨ ਹੈ, ਮੈਂ ਹਮੇਸ਼ਾ ਹੀ ਗਰਮ ਪਾਣੀ ਪੀਂਦਾ ਹਾਂ। ਮੇਰਾ ਪੁਰਾਣਾ ਲਾਈਫ ਐਸਾ ਸੀ, ਕਿ ਜਿਸ ਦੇ ਕਾਰਨ ਇੱਕ ਆਦਤ ਮੇਰੀ ਬਣੀ ਹੋਈ ਹੈ। ਦੂਸਰਾ ਇੱਕ ਮਾਰਚ-ਅਪ੍ਰੈਲ ਮਹੀਨੇ ਵਿੱਚ ਨਵਰਾਤ੍ਰੀ ਆਉਂਦਾ ਹੈ, ਜਿਸ ਨੂੰ ਸਾਡੇ ਇੱਥੇ “ਚੇਤਰ ਨਵਰਾਤ੍ਰੀ” ਕਹਿੰਦੇ ਹਨ। ਜੋ ਹੁਣੇ ਸ਼ਾਇਦ ਇਸ ਸਾਲ 31 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ। ਤਾਂ ਉਹ ਨੌਂ ਦਿਨ ਮੈਂ ਉਪਵਾਸ ਕਰਦਾ ਹਾਂ, ਉਸ ਵਿੱਚ ਮੈਂ ਕੋਈ ਇੱਕ ਫਲ ਇੱਕ ਵਾਰ ਦਿਨ ਵਿੱਚ, ਯਾਨੀ ਨੌਂ ਦਿਨ ਲਈ ਜਿਵੇਂ ਮੰਨ ਲਓ ਮੈਂ papaya ਤੈ ਕੀਤਾ, ਕਿਉਂਕਿ ਨੌਂ ਦਿਨ ਤੱਕ papaya ਦੇ ਸਿਵਾ ਕਿਸੇ ਚੀਜ ਨੂੰ ਹੱਥ ਨਹੀਂ ਲਗਾਵਾਂਗਾ ਅਤੇ ਸਿਰਫ਼ ਇੱਕ ਵਾਰ ਲਵਾਂਗਾ। ਤਾਂ ਵੈਸਾ ਮੇਰਾ ਨੌਂ ਦਿਨ ਦਾ ਉਹ ਰਹਿੰਦਾ ਹੈ। ਤਾਂ ਸਾਲ ਭਰ ਵਿੱਚ ਇਸ ਪ੍ਰਕਾਰ ਨਾਲ ਮੇਰਾ ਜੋ ਸਾਲਾਂ ਤੋਂ ਇਹ ਪਰੰਪਰਾ ਮੇਰੇ ਜੀਵਨ ਵਿੱਚ ਬਣ ਚੁੱਕੀ ਹੈ। ਸ਼ਾਇਦ ਇਹ ਮੈਂ ਕਹਿ ਸਕਦਾ ਹਾਂ, 50-55 ਸਾਲ ਤੋਂ ਮੈਂ ਇਹ ਚੀਜ਼ਾਂ ਕਰ ਰਿਹਾ ਹਾਂ।
ਲੈਕਸ ਫ੍ਰਿਡਮੈਨ- ਕੀ ਕਦੇ ਐਸਾ ਹੋਇਆ ਹੈ, ਕਿ ਆਪ (ਤੁਸੀਂ) ਕਿਸੇ ਦੁਨੀਆ ਦੇ ਬੜੇ ਨੇਤਾਵਾਂ ਨੂੰ ਮਿਲੇ ਹੋਵੋਂ ਅਤੇ ਪੂਰੀ ਤਰ੍ਹਾਂ ਉਪਵਾਸ ‘ਤੇ ਰਹੇ ਹੋਵੋਂ? ਉਨ੍ਹਾਂ ਦੀ ਕੀ ਪ੍ਰਤਿਕਿਰਿਆ ਸੀ? ਆਪ (ਤੁਸੀਂ) ਭੁੱਖੇ ਰਹਿ ਸਕਦੇ ਹੋ, ਇਹ ਦੇਖ ਕੇ ਉਨ੍ਹਾਂ ਨੂੰ ਕੈਸਾ ਲਗਦਾ ਹੈ? ਅਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਆਪ (ਤੁਸੀਂ) ਬਿਲਕੁਲ ਸਹੀ ਹੋ। ਮੇਰੇ ਦੋ ਦਿਨ ਦੇ ਉਪਵਾਸ ਦੇ ਕਾਰਨ, ਮੇਰੀ ਸਜਗ ਰਹਿਣ ਦੀ ਸਮਰੱਥਾ, ਮੇਰੀ ਚੀਜ਼ਾਂ ਦੀ ਮਹਿਸੂਸ ਕਰਨ ਦੀ ਸਮਰੱਥਾ, ਮੇਰੇ ਅਨੁਭਵ ਵਿੱਚ ਬਹੁਤ ਵਧ ਗਈ ਹੈ। ਮੈਂ ਪੁੱਛ ਰਿਹਾ ਸਾਂ ਕਿ ਤੁਹਾਨੂੰ ਕਿਸੇ ਨੇਤਾ ਦੀ ਕਹਾਣੀ ਯਾਦ ਹੈ, ਜਦੋਂ ਆਪ (ਤੁਸੀਂ) ਉਨ੍ਹਾਂ ਦੇ ਸਾਹਮਣੇ ਉਪਵਾਸ ਰੱਖਿਆ?
ਪ੍ਰਧਾਨ ਮੰਤਰੀ - ਐਸਾ ਹੈ ਕਿ, ਜ਼ਿਆਦਾਤਰ ਲੋਕਾਂ ਨੂੰ ਪਤਾ ਨਹੀਂ ਹੋਣ ਦਿੰਦਾ ਮੈਂ। ਇਹ ਮੇਰਾ ਨਿਜੀ ਮਾਮਲਾ ਹੈ, ਤਾਂ ਮੈਂ ਇਸ ਦੀ ਕੋਈ ਪਬਲਿਸਿਟੀ ਵਗੈਰਾ ਇਹ ਲੋਕਾਂ ਨੂੰ ਥੋੜ੍ਹਾ-ਬਹੁਤ ਪਤਾ ਚਲਣ ਲਗਿਆ, ਇਹ ਮੈਂ ਮੁੱਖ ਮੰਤਰੀ, ਪ੍ਰਧਾਨ ਮੰਤਰੀ ਬਣਿਆ ਉਸ ਦੇ ਬਾਅਦ ਹੀ ਪਤਾ ਚਲਣ ਲਗਿਆ। otherwise ਇਹ ਮੇਰਾ purely personal ਮਾਮਲਾ ਰਹਿੰਦਾ ਹੈ। ਲੇਕਿਨ ਹੁਣ ਜਦੋਂ ਪਤਾ ਚਲ ਗਿਆ ਹੈ, ਤਾਂ ਮੈਂ ਉਸ ਨੂੰ ਅੱਛੇ ਢੰਗ ਨਾਲ ਲੋਕਾਂ ਨੂੰ ਕੋਈ ਪੁੱਛਦਾ ਹੈ ਤਾਂ ਦੱਸਦਾ ਹਾਂ, ਤਾਕਿ ਕਿਸੇ ਨੂੰ ਉਪਯੋਗ ਹੋ ਸਕੇ, ਕਿਉਂਕਿ ਮੇਰੀ personal property ਤਾਂ ਹੈ ਨਹੀਂ। ਮੇਰਾ experience ਹੈ, ਕਿਸੇ ਨੂੰ ਭੀ ਕੰਮ ਆ ਸਕਦਾ ਹੈ। ਮੇਰਾ ਤਾਂ ਜੀਵਨ ਹੀ ਲੋਕਾਂ ਦੇ ਲਈ ਹੈ, ਜਿਵੇਂ ਮੇਰਾ ਪ੍ਰਧਾਨ ਮੰਤਰੀ ਬਣਨ ਦੇ ਬਾਅਦ, ਹੁਣ ਉਸ ਸਮੇਂ ਰਾਸ਼ਟਰਪਤੀ ਓਬਾਮਾ ਦੇ ਨਾਲ ਮੇਰਾ ਵ੍ਹਾਈਟ ਹਾਊਸ ਵਿੱਚ bilateral ਮੀਟਿੰਗ ਸੀ ਅਤ ਉਨ੍ਹਾਂ ਨੇ ਡਿਨਰ ਭੀ ਰੱਖਿਆ ਸੀ, ਤਾਂ ਤਦ ਜਾ ਕੇ ਦੋਨੋਂ ਸਰਕਾਰਾਂ ਦੇ ਦਰਮਿਆਨ ਚਰਚਾ ਚਲੀ, ਅਤੇ ਜਦੋਂ ਇਹ ਕਿਹਾ ਕੀ ਭਈ ਡਿਨਰ ਤਾਂ ਜਰੂਰ ਕਰੋ, ਲੇਕਿਨ ਪ੍ਰਧਾਨ ਮੰਤਰੀ ਕੁਝ ਖਾਂਦੇ ਨਹੀਂ ਹਨ। ਤਾਂ ਉਹ ਬਹੁਤ ਚਿੰਤਾ ਵਿੱਚ ਸਨ, ਕਿ ਹੁਣ ਇਹ ਕਿਵੇਂ ਇਨ੍ਹਾਂ ਨੂੰ ਮੈਂ ਇਤਨੇ ਬੜੇ ਦੇਸ਼ ਦੇ ਇੱਕ ਪ੍ਰਧਾਨ ਮੰਤਰੀ ਆ ਰਹੇ ਹਨ, ਵ੍ਹਾਈਟ ਹਾਊਸ ਆ ਰਹੇ ਹਨ, ਅਤੇ ਉਨ੍ਹਾਂ ਨੂੰ ਕੈਸੇ ਖਾਤਿਰਦਾਰੀ ਉਨ੍ਹਾਂ ਦੀ ਚਿੰਤਾ ਸੀ। ਜਦੋਂ ਅਸੀਂ ਬੈਠੇ ਤਾਂ ਮੇਰੇ ਲਈ ਗਰਮ ਪਾਣੀ ਆਇਆ। ਤਾਂ ਮੈਂ ਓਬਾਮਾ ਜੀ ਨੂੰ ਬੜੇ ਮਜ਼ਾਕ ਵਿੱਚ ਕਿਹਾ, ਕਿ ਦੇਖੋ ਭਾਈ ਮੇਰਾ ਡਿਨਰ ਬਿਲਕੁੱਲ ਆ ਗਿਆ ਹੈ। ਐਸਾ ਕਰਕੇ ਮੈਂ ਗਲਾਸ ਉਨ੍ਹਾਂ ਦੇ ਸਾਹਮਣੇ ਰੱਖਿਆ। ਫਿਰ ਬਾਅਦ ਵਿੱਚ ਦੁਬਾਰਾ ਜਦੋਂ ਮੈਂ ਗਿਆ, ਤਾਂ ਉਨ੍ਹਾਂ ਨੂੰ ਯਾਦ ਸੀ। ਉਨ੍ਹਾਂ ਨੇ ਕਿਹਾ ਦੇਖੋ ਪਿਛਲੀ ਵਾਰ ਤਾਂ ਆਪ (ਤੁਸੀਂ) ਉਪਵਾਸ ਵਿੱਚ ਸੀ, ਇਸ ਵਾਰ ਆਪ (ਤੁਸੀਂ), ਉਸ ਸਮੇਂ ਦੂਜੀ ਵਾਰ ਮੈਨੂੰ ਕਿਹਾ ਸੀ ਲੰਚ ਸੀ। ਕਿਹਾ ਇਸ ਵਾਰ ਉਪਵਾਸ ਨਹੀਂ ਹੈ ਤਾਂ ਤੁਹਾਨੂੰ ਡਬਲ ਖਾਣਾ ਪਵੇਗਾ।
ਲੈਕਸ ਫ੍ਰਿਡਮੈਨ- ਤੁਹਾਡੇ ਬਚਪਨ ਦੀ ਬਾਤ ਕਰਦੇ ਹਾਂ। ਆਪ (ਤੁਸੀਂ) ਇੱਕ ਘੱਟ ਸੰਪੰਨ ਪਰਿਵਾਰ ਤੋਂ ਆਉਂਦੇ ਹੋ, ਫਿਰ ਸਭ ਤੋਂ ਬੜੇ ਲੋਕਤੰਤਰ ਦੇ ਪ੍ਰਧਾਨ ਮੰਤਰੀ ਬਣ ਜਾਂਦੇ ਹੋ। ਇਹ ਕਈ ਲੋਕਾਂ ਦੇ ਲਈ ਇੱਕ ਪ੍ਰੇਰਣਾ ਵਾਲੀ ਕਹਾਣੀ ਹੋ ਸਕਦੀ ਹੈ। ਤੁਹਾਡਾ ਪਰਿਵਾਰ ਵੀ ਅਧਿਕ ਸੰਪੰਨ ਨਹੀਂ ਸੀ ਅਤੇ ਆਪ (ਤੁਸੀਂ) ਬਚਪਨ ਵਿੱਚ ਇੱਕ ਕਮਰੇ ਦੇ ਘਰ ਵਿੱਚ ਰਹਿੰਦੇ ਸਨ। ਤੁਹਾਡਾ ਮਿੱਟੀ ਦਾ ਘਰ ਸੀ ਅਤੇ ਉੱਥੇ ਪੂਰਾ ਪਰਿਵਾਰ ਰਹਿੰਦਾ ਸੀ। ਆਪਣੇ ਬਚਪਨ ਬਾਰੇ ਕੁਝ ਦੱਸੋ। ਘੱਟ ਸੁਵਿਧਾਵਾਂ ਨੇ ਕਿਵੇਂ ਤੁਹਾਡੇ ਵਿਅਕਤੀਤਵ ਨੂੰ ਬਿਹਤਰ ਬਣਾਇਆ।
ਪ੍ਰਧਾਨ ਮੰਤਰੀ- ਐਸਾ ਹੈ ਮੇਰਾ ਜਨਮ ਗੁਜਰਾਤ ਵਿੱਚ ਹੋਇਆ ਅਤੇ ਗੁਜਰਾਤ ਵਿੱਚ ਨੌਰਥ ਗੁਜਰਾਤ ਵਿੱਚ ਮਹੇਸਾਣਾ ਡਿਸਟ੍ਰਿਕਟ ਵਿੱਚ ਵਡਨਗਰ ਕਰਕੇ ਇੱਕ ਛੋਟਾ ਜਿਹਾ ਕਸਬਾ ਹੈ। ਵੈਸੇ ਉਹ ਸਥਾਨ ਬਹੁਤ ਇਤਿਹਾਸਿਕ ਹੈ, ਅਤੇ ਉੱਥੇ ਹੀ ਮੇਰਾ ਜਨਮ ਹੋਇਆ, ਉੱਥੇ ਹੀ ਮੇਰੀ ਪੜ੍ਹਾਈ ਹੋਈ। ਹੁਣ ਇਹ ਅੱਜ ਦੀ ਦੁਨੀਆ ਨੂੰ ਦੇਖਦੇ ਹਾਂ ਜਦੋਂ ਤੱਕ ਮੈਂ ਪਿੰਡ ਵਿੱਚ ਰਹਿੰਦਾ ਸਾਂ, ਜਿਸ ਪਰਿਵੇਸ਼ ਵਿੱਚ ਰਹਿੰਦਾ ਸਾਂ। ਹੁਣ ਮੇਰੇ ਪਿੰਡ ਦੀਆਂ ਕੁਝ ਵਿਸ਼ੇਸ਼ਤਾਵਾਂ ਰਹੀਆਂ ਹਨ, ਜੋ ਸ਼ਾਇਦ ਦੁਨੀਆ ਵਿੱਚ ਬਹੁਤ ਹੀ ਰੇਅਰ ਹੁੰਦੀਆਂ ਹਨ। ਜਦੋਂ ਮੈਂ ਸਕੂਲ ਵਿੱਚ ਪੜ੍ਹਦਾ ਸਾਂ, ਤਾਂ ਮੇਰੇ ਪਿੰਡ ਦੇ ਇੱਕ ਸੱਜਣ ਸਨ। ਉਹ ਸਾਨੂੰ ਲਗਾਤਾਰ ਸਕੂਲ ਵਿੱਚ ਬੱਚਿਆਂ ਨੂੰ ਕਹਿੰਦੇ ਸਨ ਕਿ ਦੇਖੋ ਭਾਈ ਆਪ ਲੋਕ ਕਿਤੇ ਜਾਓ ਅਤੇ ਕਿਤੇ ਭੀ ਤੁਹਾਨੂੰ ਕੋਈ ਭੀ ਨੱਕਾਸ਼ੀ ਵਾਲਾ ਪੱਥਰ ਮਿਲਦਾ ਹੈ ਜਾਂ ਉਸ ‘ਤੇ ਕੁਝ ਲਿਖਿਆ ਹੋਇਆ ਪੱਥਰ ਮਿਲਦਾ ਹੈ, ਕਾਰਵਿੰਗ ਕੀਤੀ ਹੋਈ ਕੋਈ ਚੀਜ਼ ਮਿਲਦੀ ਹੈ, ਤਾਂ ਇਹ ਸਕੂਲ ਦੇ ਇਸ ਕੋਣੇ ਵਿੱਚ ਇਕੱਠਾ ਕਰੋ। ਤਾਂ ਮੇਰਾ ਉਸ ਵਿੱਚ ਜ਼ਰਾ curiosity ਵਧਣ ਲਗੀ, ਸਮਝਣ ਲਗਿਆ ਤਾਂ ਪਤਾ ਚਲਿਆ ਕਿ ਸਾਡਾ ਪਿੰਡ ਤਾਂ ਬਹੁਤ ਹੀ ਪੁਰਾਣਾ ਹੈ, ਇਤਿਹਾਸਿਕ ਹੈ। ਫਿਰ ਕਦੇ ਸਕੂਲ ਵਿੱਚ ਚਰਚਾ ਹੁੰਦੀ ਸੀ, ਤਾਂ ਉਸ ਵਿੱਚੋਂ ਜਾਣਕਾਰੀ ਮਿਲਣ ਲਗੀ। ਬਾਅਦ ਵਿੱਚ ਸ਼ਾਇਦ ਚੀਨ ਨੇ ਇੱਕ ਫਿਲਮ ਬਣਾਈ ਸੀ। ਅਤੇ ਮੈਂ ਉਸ ਫਿਲਮ ਦੇ ਵਿਸ਼ੇ ਵਿੱਚ ਕਿਤੇ ਅਖ਼ਬਾਰ ਵਿੱਚ ਪੜ੍ਹਿਆ ਸੀ, ਕਿ ਚਾਇਨੀਜ਼ philosopher ਹਿਊਨ ਸਾਂਗ, ਉਹ ਮੇਰੇ ਪਿੰਡ ਵਿੱਚ ਕਾਫੀ ਸਮਾਂ ਰਹੇ ਸਨ। ਕਈ centuries ਪਹਿਲਾਂ ਆਏ ਸਨ। ਤਾਂ ਬੌਧੀ ਸਿੱਖਿਆ ਦਾ ਉਹ ਇੱਕ ਬੜਾ ਕੇਂਦਰ ਸੀ। ਤਾਂ ਮੈਂ ਉਸ ਦੇ ਵਿਸ਼ੇ ਵਿੱਚ ਜਾਣਿਆ। ਅਤੇ ਸ਼ਾਇਦ 1400 ਵਿੱਚ ਇੱਕ ਬੌਧੀ ਸਿੱਖਿਆ ਦਾ ਕੇਂਦਰ ਸੀ। ਬਾਰ੍ਹਵੀਂ ਸਦੀ ਦਾ ਇੱਕ victory monument, ਸਤਾਰ੍ਹਵੀਂ ਸਦੀ ਦਾ ਇੱਕ ਮੰਦਿਰ, ਸੋਲ੍ਹਵੀਂ ਸਦੀ ਵਿੱਚ ਦੋ ਭੈਣਾਂ ਜੋ ਸੰਗੀਤ ਵਿੱਚ ਬਹੁਤ ਬੜੀ ਪਾਰੰਗਤ (ਪਰਵੀਨ) ਸਨ ਤਾਨਾ-ਰੀਰੀ। ਯਾਨੀ ਇਤਨੀਆਂ ਚੀਜ਼ਾਂ ਸਾਹਮਣੇ ਆਉਣ ਲਗੀਆਂ ਤਾਂ ਮੈਂ ਦੇਖ ਰਿਹਾ ਸੀ ਕਿ, ਫਿਰ ਜਦੋਂ ਮੈਂ ਮੁੱਖ ਮੰਤਰੀ ਬਣਿਆ ਤਾਂ ਮੈਂ ਬੜਾ excavation (ਖੁਦਾਈ ) ਦਾ ਕੰਮ ਸ਼ੁਰੂ ਕਰਵਾਇਆ। excavation ਦਾ ਕੰਮ ਸ਼ੁਰੂ ਕੀਤਾ ਤਾਂ ਧਿਆਨ ਵਿੱਚ ਆਇਆ ਕਿ, ਉਸ ਸਮੇਂ ਹਜ਼ਾਰਾ ਬੋਧੀ ਭਿਕਸ਼ੂਆਂ ਦੀ ਸਿੱਖਿਆ ਦਾ ਇਹ ਸੈਂਟਰ ਸੀ। ਅਤੇ ਬੁੱਧ, ਜੈਨ, ਹਿੰਦੂ ਤਿੰਨੋਂ ਪਰੰਪਰਾਵਾਂ ਦਾ ਉੱਥੇ ਪ੍ਰਭਾਵ ਰਿਹਾ ਸੀ। ਅਤੇ ਸਾਡੇ ਲਈ ਇਤਿਹਾਸ ਕੇਵਲ ਕਿਤਾਬਾਂ ਤੱਕ ਸੀਮਿਤ ਨਹੀਂ ਸੀ। ਹਰ ਪੱਥਰ ਬੋਲਦਾ ਸੀ, ਹਰ ਦੀਵਾਰ ਕਹਿ ਰਹੀ ਸੀ ਕਿ ਮੈਂ ਕੀ ਹਾਂ ਅਤੇ ਜਦੋਂ ਅਸੀਂ ਇਹ excavation ਦਾ ਕੰਮ ਸ਼ੁਰੂ ਕੀਤਾ, ਤਾਂ ਜੋ ਚੀਜ਼ਾਂ ਮਿਲੀਆਂ, ਇਤਿਹਾਸ ਦੇ ਲਈ ਮਹੱਤਵਪੂਰਨ ਹਨ। ਹੁਣ ਤੱਕ ਉਨ੍ਹਾਂ ਨੂੰ 2,800 ਸਾਲ ਦੇ evidence ਮਿਲੇ ਹਨ, ਜੋ ਬਿਲਕੁਲ ਹੀ ਅਖੰਡ ਰੂਪ ਨਾਲ ਇਹ ਸ਼ਹਿਰ ਅਵਿਨਾਸ਼ੀ ਰੂਪ ਨਾਲ 2,800 ਵਰ੍ਹਿਆਂ ਤੋਂ ਆਬਾਦ ਰਿਹਾ ਹੈ, ਮਨੁੱਖੀ ਜੀਵਨ ਉੱਥੇ ਰਿਹਾ ਹੈ, ਅਤੇ 2,800 year ਕਿਵੇਂ ਉਸ ਦਾ development ਉਸ ਦੇ ਪੂਰੇ ਸਬੂਤ ਪ੍ਰਾਪਤ ਹੋਏ ਹਨ। ਹੁਣ ਭੀ ਉੱਥੇ ਅੰਤਰਰਾਸ਼ਟਰੀ ਪੱਧਰ ਦਾ ਇੱਕ ਉੱਥੇ museum ਭੀ ਬਣਿਆ ਹੈ, ਲੋਕਾਂ ਦੇ ਲਈ। ਖਾਸ ਕਰਕੇ archaeology ਦੇ ਜੋ ਸਟੂਡੈਂਟਸ ਹਨ, ਉਨ੍ਹਾਂ ਦੇ ਲਈ ਬੜਾ ਅਧਿਐਨ ਦਾ ਖੇਤਰ ਬਣਿਆ ਹੈ। ਤਾਂ ਮੇਰਾ ਇੱਕ ਤਾਂ, ਮੇਰਾ ਜਿੱਥੇ ਜਨਮ ਹੋਇਆ, ਉਸ ਦੀ ਆਪਣੀ ਇੱਕ ਵਿਸ਼ੇਸ਼ਤਾ ਰਹੀ ਹੈ। ਅਤੇ ਮੇਰਾ ਸਦਭਾਗ ਦੇਖੋ, ਸ਼ਾਇਦ ਕੁਝ ਚੀਜ਼ਾਂ ਕਿਵੇਂ ਹੁੰਦੀਆਂ ਹਨ, ਪਤਾ ਨਹੀਂ। ਕਾਸ਼ੀ ਮੇਰੀ ਕਰਮਭੂਮੀ ਬਣੀ। ਹੁਣ ਕਾਸ਼ੀ ਭੀ ਅਵਿਨਾਸ਼ੀ ਹੈ। ਕਾਸ਼ੀ, ਬਨਾਰਸ, ਵਾਰਾਣਸੀ ਜਿਸ ਨੂੰ ਕਹਿੰਦੇ ਹਨ, ਉਹ ਭੀ ਸੈਂਕੜੇ ਵਰ੍ਹਿਆਂ ਤੋਂ ਨਿਰੰਤਰ ਇੱਕ ਜੀਵੰਤ ਸ਼ਹਿਰ ਹੈ।
ਤਾਂ ਸ਼ਾਇਦ ਕੁਝ ਈਸ਼ਵਰ ਦੀ ਦਿੱਤੀ ਹੋਈ ਵਿਵਸਥਾ ਹੋਵੇਗੀ ਕਿ ਮੈਨੂੰ ਵਡਨਗਰ ਵਿੱਚ ਪੈਦਾ ਹੋਇਆ ਵਿਅਕਤੀ ਕਾਸ਼ੀ ਵਿੱਚ ਜਾ ਕੇ, ਅੱਜ ਆਪਣੀ ਕਰਮਭੂਮੀ ਬਣਾ ਕੇ ਮਾਂ ਗੰਗਾ ਦੇ ਚਰਨਾਂ ਵਿੱਚ ਜੀਅ ਰਿਹਾ ਹੈ। ਜਦੋਂ ਮੈਂ ਆਪਣੇ ਪਰਿਵਾਰ ਵਿੱਚ ਸਾਂ, ਪਿਤਾ ਜੀ ਸਨ, ਮਾਤਾ ਜੀ ਸਨ, ਅਸੀਂ ਭਾਈ-ਭੈਣ, ਮੇਰੇ ਚਾਚਾ, ਚਾਚੀ, ਮੇਰੇ ਦਾਦਾ, ਦਾਦੀ, ਸਭ ਲੋਕ ਬਚਪਨ ਵਿੱਚ ਸਭ, ਤਾਂ ਅਸੀਂ ਛੋਟੇ ਤੋਂ ਸ਼ਾਇਦ ਇਹ ਜਗ੍ਹਾ ਤਾਂ ਬਹੁਤ ਬੜੀ ਸੀ, ਜਿੱਥੇ ਅਸੀਂ ਬੈਠੇ ਹਾਂ। ਜਿਸ ਵਿੱਚ ਕੋਈ ਖਿੜਕੀ ਭੀ ਨਹੀਂ ਸੀ, ਇੱਕ ਛੋਟਾ ਜਿਹਾ ਦਰਵਾਜ਼ਾ ਸੀ। ਉੱਥੇ ਹੀ ਸਾਡਾ ਜਨਮ ਹੋਇਆ, ਉੱਥੇ ਹੀ ਪਲੇ-ਵਧੇ। ਹੁਣ ਵਿਸ਼ਾ ਆਉਂਦਾ ਹੈ ਗ਼ਰੀਬੀ, ਉਹ ਅੱਜ ਸੁਭਾਵਿਕ ਹੈ ਕਿ ਜਿਸ ਪ੍ਰਕਾਰ ਨਾਲ ਜਨਤਕ ਜੀਵਨ ਵਿੱਚ ਲੋਕ ਆਉਂਦੇ ਹਨ, ਉਸ ਹਿਸਾਬ ਨਾਲ ਤਾਂ ਮੇਰਾ ਜੀਵਨ ਬਹੁਤ ਹੀ ਅਤਿਅੰਤ ਗ਼ਰੀਬੀ ਵਿੱਚ ਨਿਕਲਿਆ ਸੀ। ਲੇਕਿਨ ਅਸੀਂ ਕਦੇ ਗ਼ਰੀਬੀ ਦਾ ਕਦੇ ਬੋਝ ਨਹੀਂ ਫੀਲ ਕੀਤਾ, ਕਿਉਂਕਿ ਜੋ ਵਿਅਕਤੀ ਵਧੀਆ ਜੁੱਤੇ ਪਹਿਨਦਾ ਹੈ, ਅਤੇ ਅਗਰ ਉਸ ਦੇ ਪਾਸ ਜੁੱਤੇ ਨਹੀਂ ਹਨ, ਤਾਂ ਉਸ ਨੂੰ ਲਗਦਾ ਹੈ ਕਿ ਯਾਰ ਇਹ ਹੈ। ਹੁਣ ਅਸੀਂ ਤਾਂ ਜ਼ਿੰਦਗੀ ਵਿੱਚ ਕਦੇ ਜੁੱਤੇ ਪਹਿਨੇ ਹੀ ਨਹੀਂ ਸਨ, ਤਾਂ ਸਾਨੂੰ ਕੀ ਮਾਲੂਮ ਸੀ, ਕਿ ਭਾਈ ਜੁੱਤੇ ਪਹਿਨਣਾ ਭੀ ਇੱਕ ਬਹੁਤ ਬੜੀ ਚੀਜ਼ ਹੁੰਦੀ ਹੈ। ਤਾਂ ਅਸੀਂ ਉਹ compare ਕਰਨ ਦੀ ਉਸ ਅਵਸਥਾ ਵਿੱਚ ਹੀ ਨਹੀਂ ਸਾਂ, ਅਸੀਂ ਜੀਵਨ ਐਸੇ ਹੀ ਜੀਏ ਹਾਂ। ਅਤੇ ਸਾਡੀ ਮਾਂ ਬਹੁਤ ਹੀ ਮਿਹਨਤ ਕਰਦੀ ਸਨ। ਮੇਰੇ ਪਿਤਾ ਜੀ ਬਹੁਤ ਮਿਹਨਤ ਕਰਦੇ ਸਨ। ਮੇਰੇ ਪਿਤਾ ਜੀ ਦੀ ਵਿਸ਼ੇਸ਼ਤਾ ਇਹ ਸੀ ਅਤੇ ਇਤਨੇ discipline ਸਨ, ਕਿ ਬਹੁਤ ਸਵੇਰੇ, 4:00- 4:30 ਵਜੇ ਉਹ ਘਰ ਤੋਂ ਨਿਕਲ ਜਾਂਦੇ ਸਨ। ਕਾਫੀ ਉਹ ਪੈਦਲ ਜਾ ਕੇ, ਕਈ ਮੰਦਿਰਾਂ ਵਿੱਚ ਜਾ ਕੇ ਫਿਰ ਦੁਕਾਨ ‘ਤੇ ਪਹੁੰਚਦੇ ਸਨ। ਤਾਂ ਜੋ ਜੁੱਤੇ ਪਹਿਨਦੇ ਸਨ ਉਹ ਚਮੜੇ ਦੇ, ਪਿੰਡ ਦਾ ਜੋ ਬਣਾਉਂਦਾ ਹੈ, ਬਹੁਤ ਹੀ ਉਹ ਹਾਰਡ ਹੁੰਦੇ ਇੱਕ ਦਮ ਤੋਂ, ਤਾਂ ਆਵਾਜ਼ ਬਹੁਤ ਆਉਂਦੀ ਹੈ, ਟਕ, ਟਕ, ਟਕ ਕਰਕੇ। ਤਾਂ ਉਹ ਚਲਦੇ ਸਨ ਜਦੋਂ ਦੁਕਾਨ ਜਾਂਦੇ ਸਨ, ਤਾਂ ਲੋਕ ਕਹਿੰਦੇ ਸਨ, ਕਿ ਅਸੀਂ ਘੜੀ ਮਿਲਾ ਲੈਂਦਾ ਸਾਂ ਕਿ ਹਾਂ, ਦਾਮੋਦਰ ਭਾਈ ਜਾ ਰਹੇ ਹਨ। ਯਾਨੀ ਇਤਨਾ ਉਨ੍ਹਾਂ ਦਾ discipline life ਸੀ, ਬਹੁਤ ਮਿਹਨਤ ਕਰਦੇ ਸਨ, ਉਹ ਰਾਤ ਦੇਰ ਤੱਕ ਕੰਮ ਕਰਦੇ ਸਨ। ਵੈਸੇ ਸਾਡੀ ਮਾਤਾ ਜੀ ਭੀ ਘਰ ਦੀਆਂ ਪਰਿਸਥਿਤੀਆਂ ਨੂੰ ਕੋਈ ਕਠਿਨਾਈ ਮਹਿਸੂਸ ਨਾ ਹੋਵੇ, ਉਸ ਦੇ ਲਈ ਕਰਦੇ ਰਹਿੰਦੇ ਸਨ। ਲੇਕਿਨ ਇਨ੍ਹਾਂ ਸਭ ਦੇ ਬਾਵਜੂਦ ਭੀ ਸਾਨੂੰ ਕਦੇ ਅਭਾਵ ਵਿੱਚ ਜੀਣ ਦੀਆਂ ਇਨ੍ਹਾਂ ਪਰਿਸਥਿਤੀਆਂ ਨੇ ਮਨ ‘ਤੇ ਪ੍ਰਭਾਵ ਪੈਦਾ ਨਹੀਂ ਕੀਤਾ।
ਮੈਨੂੰ ਯਾਦ ਹੈ, ਮੈਂ ਤਾਂ ਕਦੇ ਸਕੂਲ ਵਿੱਚ ਜੁੱਤੇ-ਵੁੱਤੇ ਪਹਿਨਣ ਦਾ ਸਵਾਲ ਹੀ ਨਹੀਂ ਸੀ। ਇੱਕ ਦਿਨ ਮੈਂ ਸਕੂਲ ਜਾ ਰਿਹਾ ਸਾਂ। ਮੇਰੇ ਮਾਮਾ ਮੈਨੂੰ ਰਸਤੇ ਵਿੱਚ ਮਿਲ ਗਏ। ਉਨ੍ਹਾਂ ਨੇ ਦੇਖਿਆ, “ਅਰੇ! ਤੂੰ ਐਸੇ ਸਕੂਲ ਜਾਂਦਾ ਹੈ, ਜੁੱਤੇ ਵੁੱਤੇ ਨਹੀਂ ਹਨ।” ਤਾਂ ਉਸ ਸਮੇਂ ਉਨ੍ਹਾਂ ਨੇ ਕੈਨਵਾਸ ਦੇ ਜੁੱਤ ਖਰੀਦ ਕੇ ਮੈਨੂੰ ਪਹਿਨਾ ਦਿੱਤੇ। ਹੁਣ ਉਸ ਸਮੇਂ ਤਾਂ ਸ਼ਾਇਦ ਉਹ 10-12 ਰੁਪਏ ਵਿੱਚ ਆਉਂਦੇ ਹੋਣਗੇ, ਉਹ ਜੁੱਤੇ। ਹੁਣ ਉਹ ਕੈਨਵਾਸ ਦੇ ਸਨ, ਉਸ ‘ਤੇ ਦਾਗ਼ ਲਗ ਜਾਂਦੇ ਸਨ, ਤਾਂ ਸਫ਼ੈਦ ਕੈਨਵਾਸ ਦੇ ਜੁੱਤੇ ਸਨ। ਤਾਂ ਮੈਂ ਕੀ ਕਰਦਾ ਸੀ, ਸਕੂਲ ਵਿੱਚ ਜਦੋਂ ਸ਼ਾਮ ਨੂੰ ਸਕੂਲ ਦੀ ਛੁੱਟੀ ਹੋ ਜਾਂਦੀ ਸੀ, ਤਾਂ ਮੈਂ ਥੋੜ੍ਹੀ ਦੇਰ ਸਕੂਲ ਵਿੱਚ ਰੁਕਦਾ ਸੀ ਅਤੇ ਜੋ ਟੀਚਰ ਨੇ ਚੌਕਸਟਿੱਕ ਦਾ ਉਪਯੋਗ ਕੀਤਾ ਹੈ ਅਤੇ ਉਸ ਦੇ ਟੁਕੜੇ ਜੋ ਸੁੱਟੇ ਹੁੰਦੇ ਸਨ, ਉਹ ਤਿੰਨ-ਚਾਰ ਕਮਰਿਆਂ ਵਿੱਚ ਜਾ ਕੇ ਇਕੱਠਾ ਕਰਦਾ ਸੀ। ਅਤੇ ਉਹ ਚੌਕਸਟਿੱਕ ਦੇ ਟੁਕੜੇ ਘਰ ਲੈ ਆਉਂਦਾ ਸੀ, ਅਤੇ ਉਸ ਨੂੰ ਮੈਂ ਭਿਗੋ ਕੇ, ਪਾਲਿਸ਼ ਬਣਾ ਕੇ, ਮੇਰੇ ਕੈਨਵਾਸ ਦੇ ਜੁੱਤੇ ‘ਤੇ ਲਗਾ ਕੇ, ਚਮਕਦਾਰ ਵ੍ਹਾਈਟ ਬਣਾ ਕੇ ਜਾਂਦਾ ਸੀ। ਤਾਂ ਮੇਰੇ ਲਈ ਉਹ ਸੰਪਤੀ ਸੀ, ਬਹੁਤ ਮਹਾਨ ਵੈਭਵ ਅਨੁਭਵ ਕਰਦਾ ਸੀ। ਹੁਣ ਮੈਨੂੰ ਪਤਾ ਨਹੀਂ ਕਿਉਂ ਬਚਪਨ ਤੋਂ ਸਾਡੀ ਮਾਂ ਸਵੱਛਤਾ ਵਗੈਰਹ ਦੇ ਵਿਸ਼ੇ ਵਿੱਚ ਬਹੁਤ ਹੀ ਬਹੁਤ ਜਾਗਰੂਕ ਸਨ। ਤਾਂ ਸਾਨੂੰ ਭੀ ਸ਼ਾਇਦ ਉਹ ਸੰਸਕਾਰ ਹੋ ਗਏ ਸਨ, ਮੈਨੂੰ ਜ਼ਰਾ ਕੱਪੜੇ ਢੰਗ ਨਾਲ ਪਹਿਨਣ ਦੀ ਆਦਤ ਕਿਵੇਂ ਹੈ ਪਤਾ ਨਹੀਂ, ਲੇਕਿਨ ਬਚਪਨ ਤੋਂ ਸੀ। ਜੋ ਭੀ ਹੋਵੇ ਉਸ ਨੂੰ ਠੀਕ ਨਾਲ ਪਹਿਣਾ। ਤਾਂ ਮੈਂ ਆਇਰਨ ਕਰਵਾਉਣ ਦੇ ਲਈ ਜਾਂ ਪ੍ਰੈੱਸ ਕਰਵਾਉਣ ਦੇ ਲਈ ਤਾਂ ਸਾਡੇ ਪਾਸ ਕੋਈ ਵਿਵਸਥਾ ਸੀ ਨਹੀਂ। ਤਾਂ ਮੈਂ ਇਹ ਤਾਂਬੇ ਦੇ ਲੋਟੇ ਵਿੱਚ ਪਾਣੀ ਭਰ ਕੇ ਗਰਮ ਕਰਕੇ ਉਸ ਨੂੰ ਚਿਮਟੇ ਨਾਲ ਪਕੜ ਕੇ, ਮੈਂ ਖ਼ੁਦ ਆਪਣਾ ਪ੍ਰੈੱਸ ਕਰਦਾ ਸੀ ਅਤੇ ਸੂਕਲ ਚਲਾ ਜਾਂਦਾ ਸੀ। ਤਾਂ ਇਹ ਜੀਵਨ, ਇਹ ਜੀਵਨ ਦਾ ਇੱਕ ਆਨੰਦ ਲੈਂਦਾ ਸੀ। ਅਸੀਂ ਲੋਕ ਕਦੇ, ਇਹ ਗ਼ਰੀਬ ਹੈ, ਕੀ ਹੈ, ਕਿਵੇਂ ਹੈ, ਇਹ ਲੋਕ ਕਿਵੇਂ ਜਿਊਂਦੇ ਹਨ, ਇਨ੍ਹਾਂ ਦਾ ਜੀਵਨ ਕਿਵੇਂ ਹੈ, ਐਸਾ ਤਾਂ ਕਦੇ ਸੰਸਕਾਰ ਨਹੀਂ ਹੋਇਆ। ਜੋ ਹੈ ਉਸ ਵਿੱਚ ਮਸਤਮੌਜੀ ਨਾਲ ਜੀਣਾ, ਕੰਮ ਕਰਦੇ ਰਹਿਣਾ। ਕਦੇ ਰੋਣਾ ਨਹੀਂ ਇਨ੍ਹਾਂ ਚੀਜ਼ਾਂ ਨੂੰ ਲੈ ਕੇ। ਅਤੇ ਮੇਰੇ ਜੀਵਨ ਦੀਆਂ ਇਨ੍ਹਾਂ ਸਾਰੀਆਂ ਬਾਤਾਂ ਨੂੰ ਭੀ, ਸੁਭਾਗ ਕਹੋ ਜਾਂ ਦੁਰਭਾਗ ਕਹੋ, ਇਹ ਰਾਜਨੀਤੀ ਵਿੱਚ ਅਜਿਹੀ ਮੇਰੀ ਪਰਿਸਥਿਤੀ ਬਣ ਗਈ ਕਿ ਇਹ ਚੀਜ਼ਾ ਨਿਕਲ ਕੇ ਆਉਣ ਲਗੀਆਂ। ਕਿਉਂਕਿ ਲੋਕ ਜਦੋਂ ਸੀਐੱਮ ਦੀ ਮੈਂ ਸਹੁੰ ਚੁੱਕ ਰਿਹਾ ਸਾਂ, ਤਾਂ ਟੀਵੀ ਵਾਲੇ ਮੇਰੇ ਪਿੰਡ ਪਹੁੰਚ ਗਏ, ਮੇਰੇ ਦੋਸਤਾਂ ਨੂੰ ਪੁੱਛਣ ਲਗ ਗਏ, ਮੇਰੇ ਘਰ ਦਾ ਉਹ ਵੀਡੀਓ ਨਿਕਾਲਣ ਦੇ ਲਈ ਚਲੇ ਗਏ। ਤਦ ਪਤਾ ਚਲਿਆ ਕਿ ਇਹ ਕੋਈ, ਇਹ ਕਿੱਥੋਂ ਆ ਰਿਹਾ ਹੈ। ਉਸ ਤੋਂ ਪਹਿਲਾਂ ਕੋਈ ਜ਼ਿਆਦਾ ਮੇਰੇ ਵਿਸ਼ੇ ਵਿੱਚ ਜਾਣਕਾਰੀ ਨਹੀਂ ਸੀ ਲੋਕਾਂ ਨੂੰ। ਤਾਂ ਜੀਵਨ ਮੇਰਾ ਐਸਾ ਹੀ ਹੋ ਰਿਹਾ ਹੈ। ਅਤੇ ਸਾਡੀ ਮਾਤਾ ਜੀ ਦਾ ਇੱਕ ਸੁਭਾਅ ਰਿਹਾ ਸੀ, ਕਿ ਸੇਵਾ ਭਾਵ ਉਨ੍ਹਾਂ ਦੀ ਪ੍ਰਵਿਰਤੀ ਵਿੱਚ ਸੀ ਅਤੇ, ਉਨ੍ਹਾਂ ਨੂੰ ਕੁਝ ਪਰੰਪਰਾਗਤ ਚੀਜ਼ਾਂ ਆਉਂਦੀਆਂ ਸਨ, ਦਵਾਈ ਦੀ, ਤਾਂ ਬੱਚਿਆਂ ਨੂੰ ਉਹ ਟ੍ਰੀਟਮੈਂਟ ਦਿੰਦੇ ਸਨ। ਤਾਂ ਸਵੇਰੇ ਪੰਜ ਵਜੇ ਬੱਚੇ ਸੂਰਯ ਉਦੈ ਤੋਂ ਪਹਿਲਾਂ ਉਨ੍ਹਾਂ ਦੇ ਟ੍ਰੀਟਮੈਂਟ ਹੁੰਦੇ ਸਨ। ਤਾਂ ਉਹ ਸਭ ਲੋਕ, ਸਾਡੇ ਘਰ ‘ਤੇ ਸਭ ਲੋਕ ਆ ਜਾਂਦੇ ਸਨ, ਛੋਟੇ ਬੱਚੇ ਰੋਂਦੇ ਭੀ ਰਹਿੰਦੇ ਸਨ, ਤਾਂ ਸਾਨੂੰ ਲੋਕਾਂ ਨੂੰ ਭੀ ਜਲਦੀ ਉਠਣਾ ਹੁੰਦਾ ਸੀ ਉਸ ਦੇ ਕਾਰਨ। ਅਤੇ ਮਾਂ ਫਿਰ ਉਨ੍ਹਾਂ ਨੂੰ ਟ੍ਰੀਟਮੈਂਟ ਕਰਦੇ ਰਹਿੰਦੇ ਸਨ। ਤਾਂ ਇਹ ਸੇਵਾ ਭਾਵ ਜੋ ਹੈ, ਉਹ ਇੱਕ ਪ੍ਰਕਾਰ ਤੋਂ ਇਨ੍ਹਾਂ ਚੀਜ਼ਾਂ ਤੋਂ ਪਣਪਿਆ ਹੋਇਆ ਸੀ। ਇੱਕ ਸਮਾਜ ਦੇ ਪ੍ਰਤੀ ਸੰਵੇਦਨਾ, ਕਿਸੇ ਦੇ ਲਈ ਕੁਝ ਚੰਗਾ ਕਰਨਾ, ਤਾਂ ਅਜਿਹੇ ਇੱਕ ਪਰਿਵਾਰ ਤੋਂ ਮੈਂ ਸਮਝਦਾ ਹਾਂ, ਕਿ ਮਾਤਾ ਦੇ, ਪਿਤਾ ਦੇ, ਮੇਰੇ ਅਧਿਆਪਕਾਂ ਦੇ, ਜੋ ਭੀ ਪਰਿਵੇਸ਼ ਮੈਨੂੰ ਮਿਲਿਆ, ਉਸੇ ਤੋਂ ਜੀਵਨ ਮੇਰਾ ਚਲਿਆ।
ਲੈਕਸ ਫ੍ਰਿਡਮੈਨ- ਬਹੁਤ ਸਾਰੇ ਯੁਵਾ ਲੋਕ ਹਨ, ਜੋ ਇਸ ਨੂੰ ਸੁਣ ਰਹੇ ਹਨ, ਜੋ ਅਸਲ ਵਿੱਚ ਤੁਹਾਡੀ ਕਹਾਣੀ ਤੋਂ ਪ੍ਰੇਰਿਤ ਹਨ। ਉਨ੍ਹਾਂ ਬਹੁਤ ਹੀ ਸਾਧਾਰਣ ਸ਼ੁਰੂਆਤਾਂ ਤੋਂ ਲੈ ਕੇ, ਦੁਨੀਆ ਦੇ ਸਭ ਤੋਂ ਬੜੇ ਲੋਕਤੰਤਰ ਦੇ ਨੇਤਾ ਬਣਨ ਤੱਕ। ਤਾਂ ਤੁਸੀਂ ਉਨ੍ਹਾਂ ਯੁਵਾ ਲੋਕਾਂ ਨੂੰ ਕੀ ਕਹਿਣਾ ਚਾਹੋਗੇ, ਜੋ ਸੰਘਰਸ਼ ਕਰ ਰਹੇ ਹਨ, ਦੁਨੀਆ ਵਿੱਚ ਖੋਏ ਹੋਏ ਹਨ, ਅਤੇ ਆਪਣਾ ਰਸਤਾ ਖੋਜਣ ਦੀ ਕੋਸ਼ਿਸ਼ ਕਰ ਰਹੇ ਹਨ, ਤੁਸੀਂ ਉਨ੍ਹਾਂ ਨੂੰ ਕੀ ਸਲਾਹ ਦੇ ਸਕਦੇ ਹੋ?
ਪ੍ਰਧਾਨ ਮੰਤਰੀ- ਮੈਂ ਸਾਰੇ ਇਨ੍ਹਾਂ ਨੌਜਵਾਨਾਂ ਨੂੰ ਕਹਿਣਾ ਚਾਹਾਂਗਾ, ਜੀਵਨ ਵਿੱਚ ਰਾਤ ਕਿਤਨੀ ਹੀ ਹਨੇਰੀ ਕਿਉਂ ਨਾ ਹੋਵੇ, ਲੇਕਿਨ ਉਹ ਰਾਤ ਹੀ ਹੈ, ਸਵੇਰ ਹੋਣਾ ਤੈਅ ਹੁੰਦਾ ਹੈ। ਅਤੇ ਇਸ ਲਈ ਸਾਡੇ ਵਿੱਚ ਉਹ ਪੇਸ਼ਨਸ ਚਾਹੀਦੇ ਹਨ, ਆਤਮਵਿਸ਼ਵਾਸ ਚਾਹੀਦਾ ਹੈ। ਹੈ ਇਹ ਹਾਲਾਤ ਹੈ ਅਤੇ ਮੈਂ ਹਾਲਾਤ ਦੇ ਕਾਰਨ ਨਹੀਂ ਹਾਂ। ਈਸ਼ਵਰ ਨੇ ਮੈਨੂੰ ਕਿਸੇ ਕੰਮ ਦੇ ਲਈ ਭੇਜਿਆ ਹੈ, ਇਹ ਭਾਵ ਹੋਣਾ ਚਾਹੀਦਾ ਹੈ। ਅਤੇ ਮੈਂ ਇਕੱਲਾ ਨਹੀਂ ਹਾਂ, ਜਿਸ ਨੇ ਮੈਨੂੰ ਭੇਜਿਆ ਹੈ, ਉਹ ਮੇਰੇ ਨਾਲ ਹੈ। ਇਹ ਇੱਕ ਅਟੁੱਟ ਵਿਸ਼ਵਾਸ ਹੋਣਾ ਚਾਹੀਦਾ ਹੈ। ਕਠਿਨਾਈਆਂ ਭੀ ਕਸੌਟੀ ਦੇ ਲਈ ਹਨ, ਕਠਿਨਾਈਆਂ ਮੈਨੂੰ ਅਸਫ਼ਲ ਕਰਨ ਦੇ ਲਈ ਨਹੀਂ ਹਨ। ਮੁਸੀਬਤਾਂ ਮੈਨੂੰ ਮਜ਼ਬੂਤ ਬਣਾਉਣ ਦੇ ਲਈ ਹਨ, ਮੁਸੀਬਤਾਂ ਮੈਨੂੰ ਹਤਾਸ਼-ਨਿਰਾਸ਼ ਕਰਨ ਦੇ ਲਈ ਨਹੀਂ ਹਨ। ਅਤੇ ਮੈਂ ਤਾਂ ਹਰ ਅਜਿਹੇ ਸੰਕਟ ਨੂੰ ਹਰ ਮੁਸੀਬਤ ਨੂੰ ਹਮੇਸ਼ਾ ਅਵਸਰ ਮੰਨਦਾ ਹਾਂ। ਤਾਂ ਮੈਂ ਨੌਜਵਾਨਾਂ ਨੂੰ ਕਹਾਂਗਾ। ਦੂਸਰਾ ਪੇਸ਼ਨਸ ਚਾਹੀਦਾ ਹੈ, ਸ਼ੌਰਟਕਟ ਨਹੀਂ ਚਲਦਾ ਹੈ। ਸਾਡੇ ਇੱਥੇ ਰੇਲਵੇ ਸਟੇਸ਼ਨ ‘ਤੇ ਲਿਖਿਆ ਰਹਿੰਦਾ ਹੈ, ਕੁਝ ਲੋਕਾਂ ਨੂੰ ਆਦਤ ਹੁੰਦੀ ਹੈ ਪੁਲ਼ ਤੋਂ ਰੇਲਵੇ ਪਟੜੀ ਪਾਰ ਕਰਨ ਦੀ ਬਜਾਏ ਨੀਚੇ ਤੋਂ ਭਜਾਉਣ ਦੀ, ਤਾਂ ਉੱਥੇ ਲਿਖਿਆ ਹੁੰਦਾ ਹੈ, Shortcut will cut you short।' ਤਾਂ ਮੈਂ ਨੌਜਵਾਨਾਂ ਨੂੰ ਭੀ ਕਹਾਂਗਾ, Shortcut will cut you short।'.ਕੋਈ ਸ਼ੌਰਟਕਟ ਨਹੀਂ ਹੁੰਦਾ, ਇੱਕ ਪੇਸ਼ਨਸ ਹੋਣਾ ਚਾਹੀਦਾ ਹੈ, ਧੀਰਜ ਹੋਣਾ ਚਾਹੀਦਾ ਹੈ। ਅਤੇ ਸਾਨੂੰ ਜੋ ਭੀ ਜ਼ਿੰਮੇਵਾਰੀ ਮਿਲਦੀ ਹੈ ਨਾ ਉਸ ਵਿੱਚ ਜਾਨ ਭਰ ਦੇਣੀ ਚਾਹੀਦੀ ਹੈ। ਉਸ ਨੂੰ ਮਸਤੀ ਨਾਲ ਜੀਣਾ ਚਾਹੀਦਾ ਹੈ, ਉਸ ਦਾ ਆਨੰਦ ਲੈਣਾ ਚਾਹੀਦਾ ਹੈ। ਅਤੇ ਮੈਂ ਮੰਨਦਾ ਹਾਂ, ਕਿ ਅਗਰ ਇਹ ਮਨੁੱਖ ਦੇ ਜੀਵਨ ਵਿੱਚ ਆਉਂਦਾ ਹੈ, ਉਸੇ ਪ੍ਰਕਾਰ ਨਾਲ ਬਹੁਤ ਕੁਝ ਹੈ। ਵੈਭਵ ਹੀ ਵੈਭਵ ਹੈ, ਕੋਈ ਚਿੰਤਾ ਦਾ ਵਿਸ਼ਾ ਨਹੀਂ ਹੈ। ਉਹ ਭੀ ਅਗਰ ਕੰਬਲ ਲੈ ਕੇ ਸੌਂਦਾ ਰਹੇਗਾ ਤਾਂ ਉਹ ਭੀ ਬਰਬਾਦ ਹੋ ਜਾਵੇਗਾ। ਉਸ ਨੇ ਤੈ ਕੀਤਾ ਹੈ ਨਾ, ਇਹ ਭਲੇ ਹੀ ਮੇਰੇ ਆਸਪਾਸ ਹੋਵੇਗਾ, ਲੇਕਿਨ ਮੈਨੂੰ ਮੇਰੀ ਆਪਣੀ ਸਮਰੱਥਾ ਨਾਲ ਇਸ ਵਿੱਚ ਵਾਧਾ ਕਰਨਾ ਚਾਹੀਦਾ ਹੈ। ਮੈਨੂੰ ਮੇਰੀ ਸਮਰੱਥਾ ਨਾਲ ਸਮਾਜ ਨੂੰ ਜ਼ਿਆਦਾ ਦੇਣਾ ਚਾਹੀਦਾ ਹੈ। ਯਾਨੀ ਮੈਂ ਅੱਛੀ ਸਥਿਤੀ ਵਿੱਚ ਹਾਂ, ਤਾਂ ਭੀ ਮੇਰੇ ਲਈ ਕਰਨ ਦੇ ਲਈ ਬਹੁਤ ਕੁਝ ਹੈ। ਅੱਛੀ ਸਥਿਤੀ ਵਿੱਚ ਨਹੀਂ ਹਾਂ, ਤਾਂ ਭੀ ਕਰਨ ਦੇ ਲਈ ਬਹੁਤ ਕੰਮ ਹਹੈ, ਇਹ ਮੈਂ ਚਾਹਾਂਗਾ।
ਦੂਸਰਾ, ਮੈਂ ਦੇਖਿਆ ਹੈ ਕਿ ਕੁਝ ਲੋਕ, ਚਲੋ ਯਾਰ ਹੋ ਗਿਆ ਇਤਨਾ ਸਿੱਖ ਲਿਆ, ਬਹੁਤ ਹੋ ਗਿਆ। ਜੀਵਨ ਵਿੱਚ ਅੰਦਰ ਦੇ ਵਿਦਿਆਰਥੀ ਨੂੰ ਕਦੇ ਮਰਨ ਨਹੀਂ ਦੇਣਾ ਚਾਹੀਦਾ ਹੈ, ਲਗਾਤਾਰ ਸਿੱਖਦੇ ਰਹਿਣਾ ਚਾਹੀਦਾ ਹੈ। ਹਰ ਚੀਜ਼ ਸਿੱਖਣ ਦਾ ਜਿਨ੍ਹਾਂ ਦਾ, ਹੁਣ ਮੈਨੂੰ ਸ਼ਾਇਦ ਮੈਨੂੰ ਕਿਸੇ ਕੰਮ ਦੇ ਲਈ ਹੀ ਤਾਂ ਜੀਣਾ ਹੋਵੇਗਾ, ਤਾਂ, ਹੁਣ ਮੈਂ ਤਾਂ ਗੁਜਰਾਤੀ ਭਾਸ਼ਾ ਮੇਰੀ ਮਾਤਭਾਸ਼ਾ ਹੈ ਅਤੇ ਅਸੀਂ ਹਿੰਦੀ ਭਾਸ਼ਾ ਜਾਣਦੇ ਨਹੀਂ। ਵਾਕਫੀਅਤ ਕੀ ਹੁੰਦੀ ਹੈ? ਗੱਲ ਕਿਵੇਂ ਕਰਨੀ ਚਾਹੀਦੀ ਹੈ? ਤਾਂ ਪਿਤਾ ਜੀ ਦੇ ਨਾਲ ਚਾਹ ਦੀ ਦੁਕਾਨ ‘ਤੇ ਅਸੀਂ ਬੈਠਦੇ ਸਾਂ। ਤਾਂ ਉਤਨੀ ਛੋਟੀ ਉਮਰ ਵਿੱਚ ਇਤਨੇ ਲੋਕਾਂ ਨਾਲ ਮਿਲਣ ਦਾ ਮੌਕਾ ਮਿਲਦਾ ਸੀ ਅਤੇ ਮੈਨੂੰ ਹਰ ਵਾਰ ਉਸ ਵਿੱਚੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਸੀ। ਕੁਝ ਤਰੀਕੇ, ਉਨ੍ਹਾਂ ਦੀ ਬਾਤ ਕਰਨ ਦਾ ਤਰੀਕਾ, ਤਾਂ ਇਨ੍ਹਾਂ ਚੀਜ਼ਾਂ ਤੋਂ ਮੈਂ ਸਿੱਖਦਾ ਸਾਂ ਕਿ ਹਾਂ, ਇਹ ਚੀਜ਼ਾਂ ਸਾਨੂੰ ਭੀ, ਭਲੇ ਹੀ ਅੱਜ ਸਾਡੀ ਸਥਿਤੀ ਨਹੀਂ ਹੈ, ਲੇਕਿਨ ਕਦੇ ਹੋਵੇ ਤਾਂ ਅਸੀਂ ਐਸਾ ਕਿਉਂ ਨਾ ਕਰੀਏ? ਅਸੀਂ ਇਸ ਪ੍ਰਕਾਰ ਨਾ ਕਿਉਂ ਨਾ ਰਹੀਏ? ਤਾਂ ਸਿੱਖਣ ਦੀ ਪ੍ਰਵਿਰਤੀ ਮੈਂ ਸਮਝਦਾ ਹਾਂ ਕਿ ਹਮੇਸ਼ਾ ਰਹਿਣੀ ਚਾਹੀਦੀ ਹੈ। ਅਤੇ ਦੂਸਰਾ ਮੈਂ ਦੇਖਿਆ ਕਿ ਜ਼ਿਆਦਾਤਰ ਲੋਕਾਂ ਨੂੰ ਪਾਉਣ, ਬਣਨ ਦੇ, ਮਨ ਵਿੱਚ ਇੱਕ ਸੁਪਨੇ ਹੁੰਦੇ ਹਨ, ਟਾਰਗਟ ਹੁੰਦੇ ਹਨ, ਅਤੇ ਉਹ ਜਦੋਂ ਨਹੀਂ ਹੁੰਦਾ ਹੈ ਤਾਂ ਨਿਰਾਸ਼ ਹੋ ਜਾਂਦਾ ਹੈ। ਅਤੇ ਇਸ ਲਈ ਮੈਂ ਹਮੇਸ਼ਾ ਮੇਰੇ ਮਿੱਤਰਾਂ ਨੂੰ ਜਦੋਂ ਭੀ ਮੈਨੂੰ ਗੱਲ ਕਰਨ ਦਾ ਮੌਕਾ ਮਿਲਦਾ ਹੈ, ਮੈਂ ਕਹਿੰਦਾ ਹਾਂ, “ਭਾਈ ਦੇਖੋ, ਪਾਉਣ, ਬਣਨ ਦੇ ਸੁਪਨਿਆਂ ਦੀ ਬਜਾਏ, ਕੁਝ ਕਰਨ ਦਾ ਸੁਪਨਾ ਦੇਖੋ।”
ਜਦੋਂ ਕਰਨ ਦਾ ਸੁਪਨਾ ਦੇਖਦੇ ਹੋ, ਤਾਂ ਮੰਨ ਲਓ ਤੁਸੀਂ ਦਸ ਤੱਕ ਪਹੁੰਚਣਾ ਤੈ ਕੀਤਾ, ਅੱਠ ਪਹੁੰਚੇ, ਤਾਂ ਤੁਸੀਂ ਨਿਰਾਸ਼ ਨਹੀਂ ਹੋਵੇਗੇ। ਤੁਸੀਂ ਦਸ ਦੇ ਲਈ ਮਿਹਨਤ ਕਰੋਗੇ। ਲੇਕਿਨ ਤੁਸੀਂ ਕੁਝ ਬਣਨ ਦਾ ਸੁਪਨਾ ਤੈ ਕਰ ਲਿਆ ਅਤੇ ਨਹੀਂ ਹੋਇਆ, ਤਾਂ ਜੋ ਹੋਇਆ ਹੈ ਉਹ ਭੀ ਤੁਹਾਨੂੰ ਬੋਝ ਲਗਣ ਲਗੇਗਾ। ਅਤੇ ਇਸ ਲਈ ਜੀਵਨ ਵਿੱਚ ਇਸ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਦੂਸਰੀ, ਕੀ ਮਿਲਿਆ, ਕੀ ਨਹੀਂ ਮਿਲਿਆ, ਮਨ ਵਿੱਚ ਭਾਵ ਇਹ ਹੋਣਾ ਚਾਹੀਦਾ, “ਮੈਂ ਕੀ ਦੇਵਾਂਗਾ?” ਦੇਖੋ, ਸੰਤੋਸ਼ ਜੋ ਹੈਂ ਨਾ, ਉਹ ਤੁਸੀਂ ਕੀ ਦਿੱਤਾ, ਉਸ ਦੀ ਕੋਖ ਤੋਂ ਪੈਦਾ ਹੁੰਦਾ ਹੈ।
ਲੈਕਸ ਫ੍ਰਿਡਮੈਨ- ਅਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਕਿ ਮੇਰਾ ਬਚਪਨ ਤੋਂ ਹੀ ਇਹੀ ਕਰਨ ਦਾ ਸੁਪਨਾ ਸੀ, ਜੋ ਮੈਂ ਹੁਣ ਕਰ ਰਿਹਾ ਹਾਂ। ਤਾਂ ਮੇਰੇ ਲਈ ਇਹ ਇੱਕ ਬਹੁਤ ਖਾਸ ਪਲ ਹੈ। 17 ਸਾਲ ਦੀ ਉਮਰ ਵਿੱਚ ਇੱਕ ਹੋਰ ਰੋਮਾਂਚਕ ਭਾਗ ਆਉਂਦਾ ਹੈ, ਜਦੋਂ ਤੁਸੀਂ (ਆਪ) ਘਰ ਛੱਡ ਕੇ ਦੋ ਸਾਲ ਤੱਕ ਹਿਮਾਲਿਆ ਵਿੱਚ ਘੁੰਮਦੇ ਰਹੇ, ਤੁਸੀਂ ਆਪਣੇ ਉਦੇਸ਼, ਸੱਚ ਅਤੇ ਭਗਵਾਨ ਦੀ ਤਲਾਸ਼ ਵਿੱਚ ਸਨ। ਵੈਸੇ ਤੁਹਾਡੇ ਉਸ ਸਮੇਂ ਬਾਰੇ ਵਿੱਚ ਲੋਕ ਘੱਟ ਹੀ ਜਾਣਦੇ ਹਨ। ਤੁਹਾਡਾ ਘਰ ਨਹੀਂ ਸੀ, ਤੁਹਾਡੇ ਪਾਸ ਕੋਈ ਚੀਜ਼ਾਂ ਨਹੀਂ ਸਨ। ਤੁਹਾਡਾ ਜੀਵਨ ਇੱਕਦਮ ਸੰਨਿਆਸੀ ਵਾਲਾ ਸੀ। ਤੁਹਾਡੇ ਪਾਸ ਸਿਰ ਦੇ ਉੱਪਰ ਛੱਤ ਨਹੀਂ ਹੁੰਦੀ ਸੀ। ਤੁਸੀਂ ਉਸ ਸਮੇਂ ਦੇ ਕੁਝ ਅਧਿਆਤਮਿਕ ਪਲਾਂ, ਪੱਧਤੀ ਜਾਂ ਅਨੁਭਵਾਂ ਬਾਰੇ ਬਾਤ ਕਰਨਾ ਚਾਹੋਗੇ?
ਪ੍ਰਧਾਨ ਮੰਤਰੀ- ਤੁਸੀਂ ਮੈਨੂੰ ਲਗਦਾ ਹੈ ਕਾਫੀ ਮਿਹਨਤ ਕੀਤੀ ਹੈ। ਦੇਖੋ, ਮੈਂ ਇਸ ਵਿਸ਼ੇ ਵਿੱਚ ਜ਼ਿਆਦਾ ਬਾਤਾਂ ਬਹੁਤ ਕਰਦਾ ਨਹੀਂ ਹਾਂ, ਲੇਕਿਨ ਕੁਝ ਮੈਂ ਬਾਹਰੀ ਚੀਜ਼ਾਂ ਤੁਹਾਨੂੰ ਜ਼ਰੂਰ ਕਹਿ ਸਕਦਾ ਹਾਂ। ਹੁਣ ਦੇਖੋ ਮੈਂ ਛੋਟੇ ਜਿਹੇ ਸਥਾਨ ‘ਤੇ ਰਿਹਾ। ਸਾਡੀ ਜ਼ਿੰਦਗੀ ਹੀ ਇੱਕ ਸਮੂਹਿਕਤਾ ਦੀ ਸੀ। ਕਿਉਂਕਿ ਲੋਕਾਂ ਦੇ ਦਰਮਿਆਨ ਹੀ ਰਹਿਣਾ, ਜੀਣਾ ਉਹੀ ਸੀ ਅਤੇ ਇੱਕ ਲਾਇਬ੍ਰੇਰੀ ਸੀ ਪਿੰਡ ਵਿੱਚ, ਤਾਂ ਉੱਥੇ ਜਾਣਾ ਕਿਤਾਬਾਂ ਪੜ੍ਹਨਾ। ਹੁਣ ਉਨ੍ਹਾਂ ਕਿਤਾਬਾਂ ਵਿੱਚ ਜੋ ਮੈਂ ਪੜ੍ਹਦਾ ਸਾਂ, ਤਾਂ ਮੈਨੂੰ ਲਗਦਾ ਸੀ ਕਿ ਮੈਨੂੰ ਆਪਣੇ ਜੀਵਨ ਨੂੰ, ਅਸੀਂ ਭੀ ਕਿਉਂ ਨਾ ਐਸੇ ਟ੍ਰੇਨ ਕਰੀਏ ਆਪਣੇ ਜੀਵਨ ਨੂੰ, ਐਸੀ ਇੱਛਾ ਹੁੰਦੀ ਸੀ। ਜਦੋਂ ਮੈਂ ਸਵਾਮੀ ਵਿਵੇਕਾਨੰਦ ਜੀ ਦੇ ਲਈ ਪੜ੍ਹਦਾ ਸਾਂ, ਛਤਰਪਤੀ ਸ਼ਿਵਾਜੀ ਮਹਾਰਾਜ ਦੇ ਲਈ ਪੜ੍ਹਦਾ ਸਾਂ, ਇਹ ਕਿਵੇਂ ਕਰਦੇ ਸੀ? ਕਿਵੇਂ ਜੀਵਨ ਨੂੰ ਵਧਾਉਂਦੇ ਸੀ। ਅਤੇ ਉਸ ਦੇ ਲਈ ਮੈਂ ਵੀ ਆਪਣੇ ਨਾਲ ਕਾਫੀ ਪ੍ਰਯੋਗ ਕਰਦਾ ਰਹਿੰਦਾ ਸਾਂ। ਮੇਰੇ ਉਸ ਪ੍ਰਯੋਗ ਦਾ ਤਾਂ ਲੇਵਲ ਐਸਾ ਹੀ ਸੀ, ਕਿ ਜਿਸ ਨੂੰ ਅਸੀਂ ਕਹਾਂਗੇ ਸਰੀਰਕ ਸ਼ਰੀਰ ਦੇ ਨਾਲ ਜੁੜੇ ਹੋਏ ਰਹਿੰਦੇ ਸੀ। ਜਿਵੇਂ, ਮੇਰੇ ਇੱਥੇ ਉਤਨੀ ਠੰਢ ਨਹੀਂ ਹੁੰਦੀ ਹੈ, ਲੇਕਿਨ ਦਸੰਬਰ ਮਹੀਨੇ ਵਿੱਚ ਠੰਢ ਹੁੰਦੀ ਹੈ ਕਦੇ। ਲੇਕਿਨ ਫਿਰ ਭੀ ਰਾਤ ਵਿੱਚ ਹੋਰ ਠੰਢਾ ਲਗਦਾ ਹੈ, ਸੁਭਾਵਿਕ ਹੈ। ਤਾਂ ਮੈਂ ਕਦੇ-ਕਦੇ ਸ਼ਰੀਰ ਦੇ ਨਾਲ ਐਸੇ ਪ੍ਰਯੋਗ, ਬਹੁਤ ਛੋਟੀ ਉਮਰ ਵਿੱਚ ਕਰ ਲੈਂਦਾ ਸੀ, ਅਤੇ ਉਹ ਮੈਨੂੰ ਹਮੇਸ਼ਾ ਰਹਿੰਦਾ ਸੀ। ਅਤੇ ਮੇਰੇ ਲਈ ਲਾਇਬ੍ਰੇਰੀ ਵਿੱਚ ਜਾਣਾ ਅਤੇ ਬਾਕੀ ਕਾਫੀ ਚੀਜ਼ਾਂ ਪੜ੍ਹਨਾ, ਤਲਾਬ ਜਾਣਾ, ਪਰਿਵਾਰ ਦੇ ਸਾਰੇ ਲੋਕਾਂ ਦੇ ਕੱਪੜੇ ਧੋਨਾ, ਸਵੀਮਿੰਗ ਦਾ ਕੰਮ ਮੇਰਾ ਹੋ ਜਾਂਦਾ ਸੀ। ਮੇਰੀ ਫਿਜ਼ੀਕਲ ਐਕਟਿਵਿਟੀ ਸਵੀਮਿੰਗ ਹੋਇਆ ਕਰਦੀ ਸੀ। ਤਾਂ ਇਹ ਸਾਰੀਆਂ ਚੀਜ਼ਾਂ ਮੇਰੇ ਜੀਵਨ ਨਾਲ ਜੁੜੀਆਂ ਹੋਈਆਂ ਸੀ। ਉਸ ਦੇ ਬਾਅਦ ਜਦੋਂ ਮੈਂ ਵਿਵੇਕਾਨੰਦ ਜੀ ਨੂੰ ਪੜ੍ਹਨ ਲਗਿਆ ਤਾਂ ਮੈਂ ਜ਼ਰਾ ਹੋਰ ਆਕਰਸ਼ਿਤ ਹੋਣ ਲਗਿਆ। ਇੱਕ ਵਾਰ ਮੈਂ ਸਵਾਮੀ ਵਿਵੇਕਾਨੰਦ ਜੀ ਦੇ ਲਈ ਪੜ੍ਹਿਆ। ਉਨ੍ਹਾਂ ਦੀ ਮਾਤਾਜੀ ਬਿਮਾਰ ਸਨ ਅਤੇ ਉਨ੍ਹਾਂ ਨੂੰ ਉਹ ਰਾਮਕ੍ਰਿਸ਼ਣ ਪਰਮਹੰਸ ਜੀ ਦੇ ਪਾਸ ਲੈ ਗਏ। ਉਨ੍ਹਾਂ ਨਾਲ ਝਗੜਾ ਕਰਦੇ ਸਨ ਉਹ, ਉਨ੍ਹਾਂ ਨਾਲ ਬਹਿਸ ਕਰਦੇ ਸਨ। ਆਪਣੇ ਸ਼ੁਰੂਆਤੀ ਕਾਲ ਵਿੱਚ ਉਹ ਬੌਧਿਕ ਜਿਤਨੀ ਸ਼ਕਤੀ ਦਾ ਉਪਯੋਗ ਕਰ ਸਕਦੇ ਸਨ, ਕਰਦੇ ਸਨ। ਅਤੇ ਕਹਿੰਦੇ ਕਿ ਮੇਰੀ ਮਾਂ ਬਿਮਾਰ ਹੈ, ਮੈਂ ਪੈਸੇ ਕਮਾਉਂਦਾ ਤਾਂ ਅੱਜ ਮਾਂ ਦੀ ਕਿਤਨੀ ਸੇਵਾ ਕਰਦਾ ਵਗੈਰ੍ਹਾ, ਵਗੈਰ੍ਹਾ। ਤਾਂ ਰਾਮਕ੍ਰਿਸ਼ਣ ਦੇਵ ਨੇ ਕਿਹਾ ਕਿ, “ਭਾਈ ਮੇਰਾ ਸਿਰ ਕਿਉਂ ਖਾ ਰਹੇ ਹੋ ਤੁਸੀਂ? ਜਾਓ, ਮਾਂ ਕਾਲ਼ੀ ਦੇ ਪਾਸ ਜਾਓ। ਮਾਂ ਕਾਲ਼ੀ ਹਨ। ਉਨ੍ਹਾਂ ਤੋਂ ਮੰਗੋ, ਤੁਹਾਨੂੰ ਜੋ ਚਾਹੀਦਾ ਹੈ ਉਹ।” ਤਾਂ ਵਿਵੇਕਾਨੰਦ ਜੀ ਗਏ। ਮਾਂ ਕਾਲ਼ੀ ਦੀ ਮੂਰਤੀ ਦੇ ਸਾਹਮਣੇ ਘੰਟਿਆਂ ਤੱਕ ਬੈਠੇ, ਸਾਧਨਾ ਕੀਤੀ, ਬੈਠੇ ਰਹੇ। ਕਈ ਘੰਟਿਆਂ ਦੇ ਬਾਅਦ ਵਾਪਸ ਆਏ, ਤਾਂ ਰਾਮਕ੍ਰਿਸ਼ਣ ਦੇਵ ਨੇ ਪੁੱਛਿਆ, “ਅੱਛਾ ਭਾਈ, ਮੰਗ ਲਿਆ ਤੁਸੀਂ ਮਾਂ ਤੋਂ?” ਨਹੀਂ ਬੋਲੇ, ਮੈਂ ਤਾਂ ਨਹੀਂ।” ਚੰਗਾ, ਤਾਂ ਬੋਲੇ, “ਦੁਬਾਰਾ ਜਾਣਾ ਕੱਲ੍ਹ। ਤੁਹਾਡਾ ਕੰਮ ਮਾਂ ਕਰੇਗੀ। ਮਾਂ ਤੋਂ ਮੰਗੋ ਨਾ?” ਦੂਸਰੇ ਦਿਨ ਗਏ, ਤੀਸਰੇ ਦਿਨ ਗਏ। ਅਤੇ ਉਹ, ਉਨ੍ਹਾਂ ਨੇ ਦੇਖਿਆ ਕਿ ਭਾਈ, ਮੈਂ ਕਿਉਂ ਕੁਝ ਮੰਗ ਨਹੀਂ ਸਕਦਾ ਸੀ? ਮੇਰੀ ਮਾਂ ਦੀ ਤਬੀਅਤ ਖ਼ਰਾਬ ਸੀ, ਮੈਨੂੰ ਜ਼ਰੂਰਤ ਸੀ। ਲੇਕਿਨ ਮੈਂ ਮਾਂ ਦੇ ਪਾਸ ਬੈਠਾ ਹਾਂ, ਮੈਂ ਸਾਕਸ਼ਾਤ ਮਾਂ ਵਿੱਚ ਐਸੇ ਖੋਇਆ ਹੋਇਆ ਹਾਂ ਉਸ ਵਿੱਚ, ਲੇਕਿਨ ਮੈਂ ਕੁਝ ਵੀ ਮੰਗ ਨਹੀਂ ਪਾਉਂਦਾ ਹਾਂ ਮਾਂ ਤੋਂ, ਐਵੇਂ ਹੀ ਖਾਲੀ ਹੱਥ ਲੌਟ ਕੇ ਆਉਂਦਾ ਹਾਂ। ਅਤੇ ਰਾਮਕ੍ਰਿਸ਼ਣ ਦੇਵ ਜੀ ਨੂੰ ਕਹਿੰਦਾ ਹਾਂ, ਮੈਂ ਤਾਂ ਖਾਲੀ ਹੱਥ ਚਲਾ ਆਇਆ, ਮਾਂ ਤਾਂ ਕੁਝ ਨਹੀਂ ਮੰਗਿਆ। ਦੇਵੀ ਦੇ ਪਾਸ ਜਾਣਾ ਅਤੇ ਕੁਝ ਮੰਗ ਨਾ ਪਾਉਣਾ, ਉਸ ਇੱਕ ਬਾਤ ਨੇ ਉਨ੍ਹਾਂ ਦੇ ਮਨ ਅੰਦਰ ਇੱਕ ਜਯੋਤੀ ਜਲਾ ਦਿੱਤੀ। ਸਪਾਰਕਿੰਗ ਸੀ ਉਨ੍ਹਾਂ ਦੇ ਜੀਵਨ ਵਿੱਚ, ਅਤੇ ਉਸੇ ਵਿੱਚੋਂ ਦੇਣ ਦਾ ਭਾਵ, ਮੈਂ ਸਮਝਦਾ ਹਾਂ ਕਿ ਸ਼ਾਇਦ, ਵਿਵੇਕਾਨੰਦ ਜੀ ਦੀ ਉਹ ਛੋਟੀ ਜਿਹੀ ਘਟਨਾ ਮੇਰੇ ਮਨ ਵਿੱਚ ਥੋੜ੍ਹਾ ਪ੍ਰਭਾਵ ਕਰ ਗਈ ਕਿ ਜਗਤ ਨੂੰ ਕੀ ਦੇਵਾਂਗਾ। ਸ਼ਾਇਦ ਸੰਤੋਸ਼ ਉਸ ਨਾਲ ਪੈਦਾ ਹੋਵੇਗਾ। ਜਗਤ ਤੋਂ ਮੈਂ ਕੁਝ ਪਾਉਣ ਦੇ ਲਈ ਤਾਂ ਮੇਰੇ ਮਨ ਵਿੱਚ ਪਾਉਣ ਦੀ ਭੁੱਖ ਹੀ ਜਗਦੀ ਰਹੇਗੀ। ਅਤੇ ਉਸੇ ਵਿੱਚ ਸੀ ਕਿ ਭਾਈ ਸ਼ਿਵ ਅਤੇ ਜੀਵ ਦਾ ਏਕਾਤਮ ਕੀ ਹੁੰਦਾ ਹੈ, ਸ਼ਿਵ ਦੀ ਸੇਵਾ ਕਰਨੀ ਹੈ, ਤਾਂ ਜੀਵ ਦੀ ਸੇਵਾ ਕਰੋ। ਸ਼ਿਵ ਅਤੇ ਜੀਵ ਵਿੱਚ ਏਕਤਾ ਦਾ ਅਨੁਭਵ ਕਰੋ। ਸੱਚਾ ਅਦਵੈਤ ਇਸੇ ਵਿੱਚ ਜੀਆ ਜਾ ਸਕਦਾ ਹੈ। ਤਾਂ ਮੈਂ ਅਜਿਹੇ ਵਿਚਾਰਾਂ ਵਿੱਚ ਮੈਂ ਖੋਅ ਜਾਂਦਾ ਸਾਂ। ਫਿਰ ਥੋੜ੍ਹਾ ਉਸ ਤਰਫ਼ ਮੈਂ ਮਨ ਕਰ ਜਾਂਦਾ ਸੀ। ਮੈਨੂੰ ਯਾਦ ਹੈ ਇੱਕ ਘਟਨਾ, ਜਿਸ ਮੁਹੱਲ੍ਹੇ ਵਿੱਚ ਅਸੀਂ ਰਹਿੰਦੇ ਸਾਂ, ਉਸ ਦੇ ਬਾਹਰ ਇੱਕ ਮਹਾਦੇਵ ਜੀ ਦਾ ਮੰਦਿਰ ਸੀ, ਤਾਂ ਉੱਥੇ ਇੱਕ ਸੰਤ ਆਏ ਸੀ, ਤਾਂ ਉਹ ਸੰਤ ਕੁਝ ਨਾ ਕੁਝ ਸਾਧਨਾ ਵਗੈਰ੍ਹਾ ਕਰਦੇ ਰਹਿੰਦੇ ਸਨ, ਮੇਰਾ ਭੀ ਅਨੇਕ ਪ੍ਰਤੀ ਥੋੜ੍ਹਾ ਆਕਰਸ਼ਣ ਹੋ ਰਿਹਾ ਸੀ ਕਿ ਇਹ ਕੁਝ ਅਧਿਆਤਮਿਕ ਸ਼ਕਤੀ ਇਨ੍ਹਾਂ ਦੇ ਪਾਸ ਹੋਵੇਗਾ ਸ਼ਾਇਦ, ਕਿਉਂਕਿ ਵਿਵੇਕਾਨੰਦ ਜੀ ਨੂੰ ਤਾਂ ਪੜ੍ਹਦਾ ਸੀ, ਦੇਖਿਆ ਤਾਂ ਨਹੀਂ ਸੀ ਕੁਝ, ਤਾਂ ਕੁਝ ਐਸੇ ਹੀ ਲੋਕ ਦੇਖਣ ਨੂੰ ਮਿਲਦੇ ਸਨ। ਤਾਂ ਨਵਰਾਤਿਆਂ ਦਾ ਵਰਤ ਕਰ ਰਹੇ ਸੀ, ਤਦ ਉਸ ਸਮੇਂ ਉਨ੍ਹਾਂ ਨੇ ਆਪਣੇ ਹੱਥ ‘ਤੇ, ਸਾਡੇ ਇੱਥੇ ਜਵਾਰ ਬੋਲਦੇ ਹਨ, ਜੋ ਉਗਾਉਂਦੇ ਹਨ, ਇੱਕ ਪ੍ਰਕਾਰ ਨਾਲ ਘਾਹ ਹੱਥ ਦੇ ਉੱਪਰ ਉਗਾਉਣਾ ਅਤੇ ਇਵੇਂ ਹੀ ਸੋਨਾ, ਨੌਂ-ਦਸ ਦਿਨ ਤੱਕ। ਅਜਿਹਾ ਇੱਕ ਵਰਤ ਹੁੰਦਾ ਹੈ। ਤਾਂ ਉਹ ਮਹਾਤਮਾ ਜੀ ਕਰ ਰਹੇ ਸਨ। ਹੁਣ ਉਨ੍ਹਾਂ ਦਿਨਾਂ ਵਿੱਚ ਮੇਰੇ ਮਾਮਾ ਦੇ ਪਰਿਵਾਰ ਵਿੱਚ ਇੱਕ ਸਾਡੇ ਇੱਥੇ ਮੌਸੀ ਦੀ ਸ਼ਾਇਦ ਸ਼ਾਦੀ ਸੀ। ਮੇਰਾ ਪੂਰਾ ਪਰਿਵਾਰ ਮਾਮਾ ਦੇ ਘਰ ਜਾ ਰਿਹਾ ਸੀ। ਹੁਣ ਮਾਮਾ ਦੇ ਘਰ ਜਾਣਾ ਕਿਸੇ ਭੀ ਬੱਚੇ ਦੇ ਲਈ ਆਨੰਦ ਦਾ ਵਿਸ਼ਾ ਹੁੰਦਾ ਹੈ। ਮੈਂ ਘਰਵਾਲਿਆਂ ਨੂੰ ਕਿਹਾ, “ਨਹੀਂ, ਮੈਂ ਤਾਂ ਨਹੀਂ ਆਵਾਂਗਾ, ਮੈਂ ਤਾਂ ਇੱਥੇ ਹੀ ਰਹਾਂਗਾ, ਮੈਂ ਸਵਾਮੀ ਜੀ ਦੀ ਸੇਵਾ ਕਰਾਂਗਾ” ਇਨ੍ਹਾਂ ਦੇ ਹੱਥ ‘ਤੇ ਇਹ ਰੱਖਿਆ ਹੋਇਆ ਹੈ, ਤਾਂ ਉਹ ਤਾਂ ਖਾ-ਪੀ ਨਹੀਂ ਸਕਦੇ, ਤਾਂ ਮੈਂ ਹੀ ਕਰਾਂਗਾ ਉਨ੍ਹਾਂ ਦਾ”, ਤਾਂ ਉਸ ਬਚਪਨ ਵਿੱਚ, ਮੈਂ ਨਹੀਂ ਗਿਆ ਸ਼ਾਦੀ ਵਿੱਚ, ਮੈਂ ਉਨ੍ਹਾਂ ਦੇ ਪਾਸ ਰਿਹਾ ਅਤੇ ਸਵਾਮੀ ਜੀ ਦੀ ਸੇਵਾ ਕਰ ਰਿਹਾ ਸਾਂ। ਤਾਂ ਸ਼ਾਇਦ ਮੇਰਾ ਕੁਝ ਉਸੇ ਦਿਸ਼ਾ ਵਿੱਚ ਕੁਝ ਮਨ ਲਗ ਜਾਂਦਾ ਸੀ। ਕਦੇ ਲਗਦਾ ਸੀ ਕਿ ਭਾਈ ਸਾਡੇ ਪਿੰਡ ਵਿੱਚ ਕੁਝ ਲੋਕ ਜੋ ਫ਼ੌਜ ਵਿੱਚ ਕੰਮ ਕਰਦੇ ਸਨ, ਛੁੱਟੀਆਂ ਵਿੱਚ ਆਉਂਦੇ ਸਨ ਤਾਂ ਯੂਨੀਫੌਰਮ ਪਹਿਣ ਕੇ ਚਲਦੇ ਸਨ ਤਾਂ, ਮੈਂ ਵੀ ਦਿਨ ਭਰ ਉਨ੍ਹਾਂ ਦੇ ਪਿੱਛੇ-ਪਿੱਛੇ ਭੱਜਦਾ ਸੀ, ਕਿ ਇਹ ਦੇਖੋ, ਕਿਤਨੀ ਬੜੀ ਦੇਸ਼ ਦੀ ਸੇਵਾ ਕਰ ਰਿਹਾ ਹੈ। ਤਾਂ ਇਵੇਂ, ਲੇਕਿਨ ਕੁਝ ਮੇਰੇ ਲਈ ਨਹੀਂ, ਕੁਝ ਕਰਨਾ ਹੈ ਬਸ ਇਹ ਭਾਵ ਰਹਿੰਦਾ ਸੀ। ਤਾਂ ਜ਼ਿਆਦਾ ਸਮਝ ਨਹੀਂ ਸੀ, ਕੋਈ ਰੋਡਮੈਪ ਵੀ ਨਹੀਂ ਸੀ, ਭੁੱਖ ਸੀ ਕੁਝ ਮੈਨੂੰ, ਇਸ ਜੀਵਨ ਨੂੰ ਜਾਣਨ ਦੀ, ਪਹਿਚਾਣਨ ਦੀ। ਤਾਂ ਮੈਂ ਚਲਾ ਗਿਆ, ਨਿਕਲ ਪਿਆ। ਤਾਂ ਰਾਮਕ੍ਰਿਸ਼ਣ ਮਿਸ਼ਨ ਵਿੱਚ ਮੇਰਾ ਸੰਪਰਕ ਆਇਆ, ਉੱਥੇ ਦੇ ਸੰਤਾਂ ਨੇ ਬਹੁਤ ਪਿਆਰ ਦਿੱਤਾ, ਮੈਨੂੰ ਬਹੁਤ ਅਸ਼ੀਰਵਾਦ ਦਿੱਤੇ। ਸਵਾਮੀ ਆਤਮਸਥਾਨੰਦ ਜੀ ਦੇ ਨਾਲ ਤਾਂ ਮੇਰੀ ਬੜੀ ਨਿਕਟਤਾ ਬਣ ਗਈ। ਉਹ 100 ਸਾਲ ਤੱਕ ਕਰੀਬ-ਕਰੀਬ ਜੀਵਿਤ ਰਹੇ। ਅਤੇ ਜੀਵਨ ਦੇ ਉਨ੍ਹਾਂ ਦੇ ਆਖਰੀ ਪਲਾਂ ਵਿੱਚ ਮੇਰੀ ਬਹੁਤ ਇੱਛਾ ਸੀ ਕਿ ਉਹ ਮੇਰੇ ਪੀਐੱਮ ਹਾਊਸ ਵਿੱਚ ਆ ਕੇ ਰਹਿਣ, ਲੇਕਿਨ ਉਨ੍ਹਾਂ ਦੀ ਜ਼ਿੰਮੇਦਾਰੀ ਇਤਨੀ ਸੀ ਕਿ ਉਹ ਆਏ ਨਹੀਂ। ਜਦੋਂ ਮੈਂ ਸੀਐੱਮ ਸੀ, ਤਦ ਤਾਂ ਆਉਂਦੇ ਸਨ। ਮੈਨੂੰ ਬਹੁਤ ਉਨ੍ਹਾਂ ਦਾ ਅਸ਼ੀਰਵਾਦ ਮਿਲਦਾ ਸੀ। ਲੇਕਿਨ ਉਨ੍ਹਾਂ ਨੇ ਮੈਨੂੰ ਗਾਇਡ ਦਿੱਤਾ ਕਿ ਭਾਈ “ਤੁਸੀਂ ਕਿਉਂ ਇੱਥੇ ਆਏ ਹੋ? ਤੁਹਾਨੂੰ ਜੋ ਕਰਨਾ, ਕੁਝ ਹੋਰ ਕੰਮ ਕਰਨਾ ਹੈ। ਖ਼ੁਦ ਦੀ ਭਲਾਈ ਦੇ ਲਈ ਤੁਹਾਡੀ ਪ੍ਰਿਓਰਿਟੀ ਹੈ ਕਿ ਸਮਾਜ ਦੀ ਭਲਾਈ ਦੇ ਲਈ ਹੈ, ਵਿਵੇਕਾਨੰਦ ਜੀ ਨੇ ਜੋ ਭੀ ਕਿਹਾ, ਉਹ ਸਮਾਜ ਦੀ ਭਲਾਈ ਦੇ ਲਈ ਹੈ, ਤੁਸੀਂ ਤਾਂ ਸੇਵਾ ਦੇ ਲਈ ਬਣੇ ਹੋ। ਤਾਂ ਮੈਂ, ਇੱਕ ਪ੍ਰਕਾਰ ਨਾਲ ਉੱਥੇ ਥੋੜ੍ਹਾ ਨਿਰਾਸ਼ ਵੀ ਹੋਇਆ, ਕਿਉਂਕਿ ਉਪਦੇਸ਼ ਹੀ ਸੁਣਨ ਨੂੰ ਮਿਲਿਆ, ਮਦਦ ਤਾਂ ਨਹੀਂ ਮਿਲੀ। ਫਿਰ ਮੈਂ ਆਪਣੇ ਰਸਤੇ ‘ਤੇ ਚਲਦਾ ਰਿਹਾ, ਕਈ ਜਗ੍ਹਾ ‘ਤੇ ਹਿਮਾਲਿਅਨ ਲਾਇਫ ਵਿੱਚ ਰਿਹਾ, ਬਹੁਤ ਕੁਝ ਅਨੁਭਵ ਕੀਤਾ, ਦੇਖਿਆ, ਬਹੁਤ ਸਾਰੇ ਜੀਵਨ ਦੇ ਅਨੁਭਵ ਰਹੇ, ਕਈ ਲੋਕਾਂ ਨਾਲ ਮਿਲਣਾ ਹੋਇਆ, ਬੜੇ-ਬੜੇ ਤਪਸਵੀ ਲੋਕਾਂ ਨਾਲ ਮਿਲਣ ਦਾ ਮੌਕਾ ਮਿਲਿਆ। ਲੇਕਿਨ ਮਨ ਸਥਿਰ ਨਹੀਂ ਸੀ ਮੇਰਾ। ਉਮਰ ਭੀ ਸ਼ਾਇਦ ਐਸੀ ਸੀ, ਜਿਸ ਵਿੱਚ ਉਤਸੁਕਤਾ ਬਹੁਤ ਸੀ, ਜਾਣਨ ਸਮਝਣ ਦੀ ਖ਼ਾਹਿਸ਼ ਸੀ, ਇੱਕ ਨਵਾਂ ਅਨੁਭਵ ਸੀ, ਉੱਥੇ ਦੀ ਮੌਸਮ ਦੀ ਦੁਨੀਆ ਭੀ ਅਲੱਗ ਸੀ, ਪਹਾੜਾਂ ਵਿੱਚ, ਬਰਫੀਲੇ ਪਹਾੜਾਂ ਵਿੱਚ ਰਹਿਣਾ ਹੁੰਦਾ ਸੀ। ਲੇਕਿਨ ਇਨ੍ਹਾਂ ਸਭ ਨੇ ਮੈਨੂੰ ਗੜ੍ਹਣ ਵਿੱਚ ਬਹੁਤ ਬੜੀ ਮਦਦ ਕੀਤੀ। ਮੇਰੇ ਅੰਦਰ ਦੇ ਸਮਰੱਥ ਨੂੰ, ਉਸ ਨਾਲ ਬਲ ਮਿਲਿਆ। ਸਾਧਨਾ ਕਰਨਾ, ਬ੍ਰਹਮ ਮੁਹੂਰਤ ਵਿੱਚ ਉਠਨਾ, ਇਸ਼ਨਾਨ ਕਰਨਾ, ਲੋਕਾਂ ਦੀ ਸੇਵਾ ਕਰਨਾ। ਸਹਿਜ ਤੌਰ ‘ਤੇ ਜੋ ਬਜ਼ੁਰਗ ਸੰਤ ਹੁੰਦੇ ਸੀ, ਤਪਸਵੀ ਸੰਤ, ਉਨ੍ਹਾਂ ਦੀ ਸੇਵਾ ਕਰਨਾ। ਇੱਕ ਵਾਰ ਉੱਥੇ ‘ਤੇ natural calamity ਆਈ ਸੀ, ਤਾਂ ਮੈਂ ਕਾਫੀ ਪਿੰਡ ਵਾਲਿਆਂ ਦੀ ਮਦਦ ਵਿੱਚ ਲਗ ਗਿਆ। ਤਾਂ ਇਹ ਮੇਰੇ, ਜੋ ਸੰਤ ਮਹਾਤਮਾ ਜੋ ਭੀ, ਜਿਨ੍ਹਾਂ ਦੇ ਪਾਸ ਕਦੇ ਨਾ ਸਕਦੇ ਮੈਂ ਰਹਿੰਦਾ ਸੀ, ਜ਼ਿਆਦਾ ਦਿਨ ਇੱਕ ਜਗ੍ਹਾ ‘ਤੇ ਨਹੀਂ ਰਹਿੰਦਾ ਸੀ ਮੈਂ, ਜ਼ਿਆਦਾ ਭਟਕਦਾ ਹੀ ਰਹਿੰਦਾ ਸੀ। ਇੱਕ ਪ੍ਰਕਾਰ ਨਾਲ ਵੈਸਾ ਹੀ ਜੀਵਨ ਸੀ।
ਲੈਕਸ ਫ੍ਰਿਡਮੈਨ- ਅਤੇ ਜੋ ਲੋਕ ਨਹੀਂ ਜਾਣਦੇ, ਉਨ੍ਹਾਂ ਨੂੰ ਦੱਸਣਾ ਹੈ ਕਿ ਆਪਣੇ ਰਾਮਕ੍ਰਿਸ਼ਣ ਮਿਸ਼ਨ ਆਸ਼ਰਮ ਵਿੱਚ ਸਵਾਮੀ ਆਤਮਸਥਾਨੰਦ ਦੇ ਨਾਲ ਕਾਫੀ ਸਮਾਂ ਬਿਤਾਇਆ ਹੈ। ਜਿਵੇਂ ਕਿ ਤੁਸੀਂ ਹੁਣੇ ਦੱਸਿਆ, ਉਨ੍ਹਾਂ ਨੇ ਤੁਹਾਡਾ ਸੇਵਾ ਦੇ ਜੀਵਨ ਦੇ ਵੱਲ ਮਾਰਗਦਰਸ਼ਨ ਕੀਤਾ। ਤਾਂ ਇੱਕ ਹੋਰ ਚੀਜ਼ ਹੋਣ ਦੀ ਸੰਭਾਵਨਾ ਸੀ ਕਿ ਜਿੱਥੇ ਤੁਸੀਂ ਸੰਨਿਆਸ ਲੈ ਸਕਦੇ ਸੀ, ਸਭ ਕੁਝ ਤਿਆਗ ਕੇ ਸੰਨਿਆਸੀ ਬਣ ਜਾਂਦੇ। ਤਾਂ ਤੁਸੀਂ ਜਾ ਸੰਨਿਆਸੀ ਨਰੇਂਦਰ ਮੋਦੀ ਦੇ ਰੂਪ ਵਿੱਚ ਜਾਂ ਫਿਰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਅੱਜ ਸਾਡੇ ਸਾਹਮਣੇ ਹੁੰਦੇ। ਅਤੇ ਉਨ੍ਹਾਂ ਨੇ ਹਰ ਪੱਧਰ ‘ਤੇ ਸੇਵਾ ਦਾ ਜੀਵਨ ਜੀਣ ਦਾ ਫ਼ੈਸਲਾ ਲੈਣ ਵਿੱਚ ਤੁਹਾਡੀ ਮਦਦ ਕੀਤੀ।
ਪ੍ਰਧਾਨ ਮੰਤਰੀ- ਐਸਾ ਹੈ ਕਿ ਬਾਹਰ ਦੀ ਦ੍ਰਿਸ਼ਟੀ ਤੋਂ ਤਾਂ ਤੁਹਾਨੂੰ ਲਗਦਾ ਹੋਵੇਗਾ ਕਿ ਇਸ ਨੂੰ ਨੇਤਾ ਕੋਈ ਲੋਕ ਕਹਿੰਦੇ ਹੋਣਗੇ ਜਾਂ ਪ੍ਰਧਾਨ ਮੰਤਰੀ ਕਹਿੰਦੇ ਹੋਣਗੇ, ਮੁੱਖ ਮੰਤਰੀ ਕਹਿੰਦੇ ਹੋਣਗੇ। ਲੇਕਿਨ ਮੇਰਾ ਜੋ ਅੰਦਰ ਜੀਵਨ ਹੈ, ਉਹ ਬਸ ਸਾਤਤਯ ਹੈ। ਜੋ ਬਚਪਨ ਵਿੱਚ ਮਾਂ ਬੱਚਿਆਂ ਨੂੰ ਕੁਝ ਉਪਚਾਰ ਕਰਦੀ ਸੀ, ਉਸ ਸਮੇਂ ਉਨ੍ਹਾਂ ਬੱਚਿਆਂ ਨੂੰ ਸੰਭਾਲਣ ਵਾਲਾ ਮੋਦੀ, ਹਿਮਾਲੀਆ ਵਿੱਚ ਭਟਕਦਾ ਹੋਇਆ ਮੋਦੀ ਜਾਂ ਅੱਜ ਇਸ ਸਥਾਨ ‘ਤੇ ਬੈਠ ਕੇ ਕੰਮ ਕਰ ਰਿਹਾ ਹੈ ਮੋਦੀ, ਉਸ ਦਾ ਸਭ ਦੇ ਅੰਦਰ ਇੱਕ ਸਾਤਤਯ ਹੈ। ਹਰ ਪਲ ਹੋਰਾਂ ਦੇ ਲਈ ਹੀ ਜੀਣਾ ਹੈ। ਅਤੇ ਉਹ ਸਾਤਤਯ ਦੇ ਕਾਰਨ ਮੈਨੂੰ ਸਾਧੂ ਅਤੇ ਨੇਤਾ ਐਸਾ ਕੋਈ ਬਹੁਤ ਬੜਾ differentiate, ਦੁਨੀਆ ਦੀ ਨਜ਼ਰਾਂ ਵਿੱਚ ਤਾਂ ਹੈ ਹੀ, ਕਿਉਂਕਿ ਕੱਪੜੇ ਅਲੱਗ ਹੁੰਦੇ, ਜੀਵਨ ਅਲੱਗ ਹੁੰਦਾ, ਦਿਨ ਭਰ ਦੀ ਭਾਸ਼ਾ ਅਲੱਗ ਹੁੰਦੀ, ਇੱਥੇ ਕੰਮ ਅਲੱਗ ਹੈ। ਲੇਕਿਨ ਮੇਰੇ ਅੰਦਰ ਦਾ ਜੋ ਸ਼ਖ਼ਸੀਅਤ ਹੈ, ਉਹ ਤਾਂ ਉਸੇ detachment ਨਾਲ ਜ਼ਿੰਮੇਵਾਰੀ ਨੂੰ ਸੰਭਾਲ਼ ਰਿਹਾ ਹੈ।
ਲੈਕਸ ਫ੍ਰਿਡਮੈਨ- ਤੁਹਾਡੇ ਜੀਵਨ ਦਾ ਇੱਕ ਹੋਰ ਮਹੱਤਵਪੂਰਨ ਹਿੱਸਾ ਇਹ ਹੈ ਕਿ ਤੁਸੀਂ ਜੀਵਨ ਭਰ ਆਪਣੇ ਦੇਸ਼ ਭਾਰਤ ਨੂੰ ਸਭ ਤੋਂ ਉੱਪਰ ਰੱਖਣ ਦੀ ਬਾਤ ਕਹੀ ਹੈ। ਜਦੋਂ ਤੁਸੀਂ ਅੱਠ ਸਾਲ ਦੇ ਸੀ, ਤਦ ਤੁਸੀਂ ਆਰਐੱਸਐੱਸ ਵਿੱਚ ਸ਼ਾਮਲ ਹੋਏ। ਜੋ ਹਿੰਦੂ ਰਾਸ਼ਟਰਵਾਦ ਦੇ ਵਿਚਾਰ ਦਾ ਸਮਰਥਨ ਕਰਦਾ ਹੈ। ਕੀ ਤੁਸੀਂ ਆਰਐੱਸਐੱਸ ਬਾਰੇ ਦੱਸ ਸਕਦੇ ਹੋ ਅਤੇ ਉਨ੍ਹਾਂ ਦਾ ਤੁਹਾਡੇ ‘ਤੇ ਕੀ ਪ੍ਰਭਾਵ ਪਿਆ? ਤੁਸੀਂ ਜੋ ਭੀ ਅੱਜ ਹੋ ਅਤੇ ਤੁਹਾਡੇ ਰਾਜਨੀਤਕ ਵਿਚਾਰਾਂ ਦੇ ਵਿਕਾਸ ‘ਤੇ ਉਨ੍ਹਾਂ ਦਾ ਕੀ ਪ੍ਰਭਾਵ ਪਿਆ?
ਪ੍ਰਧਾਨ ਮੰਤਰੀ- ਦੇਖੋ, ਇੱਕ ਤਾਂ ਬਚਪਨ ਵਿੱਚ ਕੁਝ ਨਾ ਕੁਝ ਕਰਦੇ ਰਹਿਣਾ, ਇਹ ਸੁਭਾਅ ਸੀ ਮੇਰਾ। ਮੈਨੂੰ ਯਾਦ ਹੈ, ਮੇਰੇ ਇੱਥੇ ਇੱਕ ਮਾਕੋਸੀ ਸੀ, ਮੈਨੂੰ ਨਾਮ ਥੋੜ੍ਹਾ ਯਾਦ ਨਹੀਂ, ਉਹ ਸੇਵਾ ਦਲ ਦੇ ਸ਼ਾਇਦ ਹੋਇਆ ਕਰਦੇ ਸਨ। ਮਾਕੋਸੀ ਸੋਨੀ ਐਸਾ ਕੁਝ ਕਰਕੇ ਸੀ। ਹੁਣ ਉਹ ਹੱਥ ਵਿੱਚ ਇੱਕ ਬਜਾਉਣ ਵਾਲੀ ਡਫਲੀ ਜਿਹਾ ਰੱਖਦੇ ਸਨ, ਆਪਣੇ ਪਾਸ, ਅਤੇ ਉਹ ਦੇਸ਼ਭਗਤੀ ਦੇ ਗੀਤ ਅਤੇ ਉਨ੍ਹਾਂ ਦੀ ਆਵਾਜ਼ ਭੀ ਬਹੁਤ ਅੱਛੀ ਸੀ। ਤਾਂ ਸਾਡੇ ਪਿੰਡ ਵਿੱਚ ਆਉਂਦੇ ਸਨ। ਤਾਂ ਅਲੱਗ-ਅਲੱਗ ਜਗ੍ਹਾ ‘ਤੇ ਉਨ੍ਹਾਂ ਦੇ ਪ੍ਰੋਗਰਾਮ ਹੁੰਦੇ ਸਨ। ਤਾਂ ਮੈਂ ਪਾਗਲ ਦੀ ਤਰ੍ਹਾਂ ਬਸ ਉਨ੍ਹਾਂ ਨੂੰ ਸੁਣਨ ਚਲਾ ਜਾਂਦਾ ਸੀ। ਰਾਤ-ਰਾਤ ਭਰ ਉਨ੍ਹਾਂ ਦੇ ਦੇਸ਼ ਭਗਤੀ ਦੇ ਗਾਣੇ ਸੁਣਦਾ ਸੀ। ਮੈਨੂੰ ਬਹੁਤ ਮਜ਼ਾ ਆਉਂਦਾ ਸੀ, ਕਿਉਂ ਆਉਂਦਾ ਸੀ, ਉਹ ਪਤਾ ਨਹੀਂ ਹੈ। ਵੈਸੇ ਹੀ ਮੇਰੇ ਇੱਥੇ ਰਾਸ਼ਟਰੀਯ ਸਵਯੰਸੇਵਕ ਸੰਘ ਦੀ ਸ਼ਾਖਾ ਚਲਦੀ ਸੀ, ਸ਼ਾਖਾ ਵਿੱਚ ਤਾਂ ਖੇਡ-ਕੁੱਦ ਹੁੰਦਾ, ਲੇਕਿਨ ਦੇਸ਼ਭਗਤੀ ਦੇ ਗੀਤ ਹੁੰਦੇ ਸਨ। ਤਾਂ ਮਨ ਨੂੰ ਜ਼ਰਾ ਬੜਾ ਮਜ਼ਾ ਆਉਂਦਾ ਸੀ, ਇੱਕ ਮਨ ਨੂੰ ਛੂੰਹਦਾ ਸੀ, ਚੰਗਾ ਲਗਦਾ ਸੀ। ਤਾਂ ਐਸੇ ਹੀ ਕਰਕੇ ਅਸੀਂ ਸੰਘ ਵਿੱਚ ਆ ਗਏ। ਤਾਂ ਸੰਘ ਦੇ ਇੱਕ ਸੰਸਕਾਰ ਤਾਂ ਮਿਲਿਆ ਕਿ ਭਾਈ ਕੁਝ ਭੀ ਸੋਚੋ, ਕਰੋ, ਅਗਰ ਉਹ ਪੜ੍ਹਦੇ ਹੋ, ਤਾਂ ਭੀ ਸੋਚੋ ਮੈਂ ਇਤਨਾ ਪੜ੍ਹਾਂ, ਇਤਨਾ ਪੜ੍ਹਾਂ ਕਿ ਦੇਸ਼ ਦੇ ਕੰਮ ਆਵਾਂ। ਅਗਰ ਕਸਰਤ ਕਰਦਾ ਹਾਂ, ਤਾਂ ਮੈਂ ਐਸੀ ਕਸਰਤ ਕਰਾਂ, ਅਜਿਹੀ ਕਸਰਤ ਕਰਾਂ ਕਿ ਮੇਰਾ ਸ਼ਰੀਰ ਭੀ ਦੇਸ਼ ਨੂੰ ਕੰਮ ਆਵੇ। ਇਹ ਸੰਘ ਦੇ ਲੋਕ ਸਿਖਾਉਂਦੇ ਰਹਿੰਦੇ ਹਨ। ਹੁਣ ਸੰਘ ਇੱਕ ਬਹੁਤ ਬੜਾ ਸੰਗਠਨ ਹੈ। ਸ਼ਾਇਦ ਹੁਣ ਉਸ ਦੇ ਸੌਂ ਸਾਲ ਹੋ ਰਹੇ ਹਨ, ਇਹ ਸੌਵਾਂ ਵਰ੍ਹਾ ਹੈ। ਅਤੇ ਦੁਨੀਆ ਵਿੱਚ ਇਤਨਾ ਬੜਾ ਸਵਯੰਸੇਵੀ ਸੰਗਠਨ ਕਿਤੇ ਹੋਵੇਗਾ, ਐਸਾ ਮੈਂ ਤਾਂ ਨਹੀਂ ਸੁਣਿਆ ਹੈ। ਕਰੋੜਾਂ ਲੋਕ ਉਸ ਦੇ ਨਾਲ ਜੁੜੇ ਹੋਏ ਹਨ। ਲੇਕਿਨ ਸੰਘ ਨੂੰ ਸਮਝਣਾ ਇਤਨਾ ਸਰਲ ਨਹੀਂ ਹੈ। ਸੰਘ ਦੇ ਕੰਮ ਨੂੰ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ। ਅਤੇ ਸੰਘ ਸਵੈ (ਖ਼ੁਦ) ਤਾਂ ਇੱਕ purpose of life ਜਿਸ ਨੂੰ ਕਹੀਏ, ਇਸ ਦੇ ਵਿਸ਼ੇ ਵਿੱਚ ਤੁਹਾਨੂੰ ਇੱਕ ਇੱਕ ਅੱਛੀ ਦਿਸ਼ਾ ਦਿੰਦਾ ਹੈ। ਦੂਸਰਾ, ਦੇਸ਼ ਹੀ ਸਭ ਕੁਝ ਹੈ ਅਤੇ ਜਨ ਸੇਵਾ ਹੀ ਪ੍ਰਭੂ ਸੇਵਾ ਹੈ। ਇਹ ਜੋ ਸਾਡੇ ਵੇਦਕਾਲ ਤੋਂ ਜੋ ਕਿਹਾ ਗਿਆ ਹੈ, ਜੋ ਸਾਡੇ ਰਿਸ਼ੀਆਂ ਨੇ ਕਿਹਾ, ਜੋ ਵਿਵੇਕਾਨੰਦ ਨੇ ਕਿਹਾ ਉਹੀ ਗੱਲਾਂ ਸੰਘ ਦੇ ਲੋਕ ਕਰਦੇ ਹਨ। ਤਾਂ ਸਵਯੰਸੇਵਕ ਨੂੰ ਕਹਿੰਦੇ ਹਨ ਕਿ ਤੁਹਾਨੂੰ ਸੰਘ ਵਿੱਚੋਂ ਜੋ ਪ੍ਰੇਰਣਾ ਮਿਲੀ, ਉਹ ਇੱਕ ਘੰਟੇ ਦੀ ਸ਼ਾਖਾ ਉਹ ਨਹੀਂ, ਯੂਨੀਫੌਰਮ ਪਹਿਣਨਾ, ਉਹ ਸਵਯੰਸੇਵਕ ਸੰਘ ਨਹੀਂ ਹੈ। ਤੁਸੀਂ ਸਮਾਜ ਦੇ ਲਈ ਕੁਝ ਕਰਨਾ ਚਾਹੀਦਾ ਹੈ। ਅਤੇ ਉਹ ਉਸ ਪ੍ਰੇਰਣਾ ਨਾਲ ਅੱਜ ਐਸੇ ਕੰਮ ਚਲ ਰਹੇ ਹਨ, ਜੈਸੇ, ਕੁਝ ਸਵਯੰਸੇਵਕਾਂ ਨੇ ਸੇਵਾ ਭਾਰਤੀ ਨਾਮ ਦਾ ਸੰਗਠਨ ਖੜ੍ਹਾ ਕੀਤਾ ਹੈ। ਇਹ ਸੇਵਾ ਭਾਰਤੀ ਜੋ ਗ਼ਰੀਬ ਬਸਤੀਆਂ ਹੁੰਦੀਆਂ ਹਨ, ਝੁੱਗੀ-ਝੋਪੜੀ ਵਿੱਚ ਗ਼ਰੀਬ ਲੋਕ ਰਹਿੰਦੇ ਹਨ, ਜਿਸ ਨੂੰ ਸੇਵਾ ਬਸਤੀ ਕਹਿੰਦੇ ਹਨ। ਮੇਰੀ ਮੋਟੀ-ਮੋਟੀ ਜਾਣਕਾਰੀ ਹੈ, ਕਰੀਬ ਸਵਾ ਲੱਖ ਸੇਵਾ ਪ੍ਰਕਲਪ ਚਲਾਉਂਦੇ ਹਨ ਉਹ। ਅਤੇ ਕਿਸੇ ਸਰਕਾਰ ਦੀ ਮਦਦ ਦੇ ਬਿਨਾ, ਸਮਾਜ ਦੀ ਮਦਦ ਨਾਲ, ਉੱਥੇ ਜਾਣਾ, ਸਮਾਂ ਦੇਣਾ, ਬੱਚਿਆਂ ਨੂੰ ਪੜ੍ਹਾਉਣਾ, ਉਨ੍ਹਾਂ ਦੇ ਹੈਲਥ ਦੀ ਚਿੰਤਾ ਕਰਨਾ, ਐਸੇ-ਐਸੇ ਕੰਮ ਕਰਦੇ ਹਨ। ਸੰਸਕਾਰ ਉਨ੍ਹਾਂ ਦੇ ਅੰਦਰ ਲਿਆਉਣਾ, ਉਸ ਇਲਾਕੇ ਵਿੱਚ ਸਵੱਛਤਾ ਦਾ ਕੰਮ ਕਰਨਾ। ਯਾਨੀ, ਬਿਲਕੁਲ, ਸਵਾ ਲੱਖ ਇੱਕ ਛੋਟਾ ਨੰਬਰ ਨਹੀਂ ਹੈ। ਵੈਸੇ ਕੁਝ ਸਵਯੰਸੇਵਕ ਹਨ, ਸੰਘ ਵਿੱਚੋਂ ਹੀ ਗੜ੍ਹੇ ਹੋਏ ਹਨ। ਉਹ ਵਨਵਾਸੀ ਕਲਿਆਣ ਆਸ਼ਰਮ ਚਲਾਉਂਦੇ ਹਨ। ਅਤੇ ਜੰਗਲਾਂ ਵਿੱਚ ਆਦਿਵਾਸੀਆਂ ਦੇ ਦਰਮਿਆਨ ਰਹਿ ਕੇ, ਆਦਿਵਾਸੀਆਂ ਦੀ ਸੇਵਾ ਕਰਦੇ ਹਨ। ਸੱਤਰ ਹਜ਼ਾਰ ਤੋਂ ਜ਼ਿਆਦਾ ‘ਵੰਨ ਟੀਚਰ ਵੰਨ ਸਕੂਲ’ ਏਕਲ ਵਿਦਿਆਲਯ ਚਲਾਉਂਦੇ ਹਨ। ਅਤੇ ਅਮਰੀਕਾ ਵਿੱਚ ਭੀ ਕੁਝ ਲੋਕ ਹਨ, ਜੋ ਉਨ੍ਹਾਂ ਦੇ ਲਈ ਸ਼ਾਇਦ 10 ਡਾਲਰ ਜਾਂ 15 ਡਾਲਰ ਦਾ ਡੋਨੇਸ਼ਨ ਕਰਦੇ ਹਨ, ਇਸ ਕੰਮ ਦੇ ਲਈ। ਅਤੇ ਉਹ ਕਹਿੰਦੇ ਹਨ ਇੱਕ ‘ਕੋਕਾ-ਕੋਲਾ’ ਨਹੀਂ ਪੀਣੀ ਹੈ ਇਸ ਮਹੀਨੇ, ਇੱਕ ‘ਕੋਕਾ-ਕੋਲਾ’ ਨਾ ਪਿਓ, ਅਤੇ ਉਤਨਾ ਪੈਸਾ ਇਹ ਏਕਲ ਵਿਦਿਆਲਯ ਨੂੰ ਦਵੋ। ਹੁਣ ਸੱਤਰ ਹਜ਼ਾਰ ਏਕਲ ਵਿਦਿਆਲਯ ਆਦਿਵਾਸੀ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਕਰਨਾ, ਕੁਝ ਸਵਯੰਸੇਵਕਾਂ ਨੇ ਸਿੱਖਿਆ ਵਿੱਚ ਕ੍ਰਾਂਤੀ ਲਿਆਉਣ ਦੇ ਲਈ ‘ਵਿਦਯਾਭਾਰਤੀ’ ਨਾਮ ਦਾ ਸੰਗਠਨ ਖੜ੍ਹਾ ਕੀਤਾ। ਕਰੀਬ ਪੱਚੀ ਹਜ਼ਾਰ ਸਕੂਲ ਚਲਦੇ ਹਨ ਉਨ੍ਹਾਂ ਦੇ ਦੇਸ਼ ਵਿੱਚ। ਅਤੇ ਤੀਹ ਲੱਖ ਵਿਦਿਆਰਥੀ at a time ਹੁੰਦੇ ਹਨ, ਅਤੇ ਮੈਂ ਮੰਨਦਾ ਹਾਂ ਹੁਣ ਤੱਕ ਕਰੋੜਾਂ ਵਿਦਿਆਰਥੀਆਂ ਦੀ ਅਤੇ ਬਹੁਤ ਹੀ ਘੱਟ ਦਾਮ ਵਿੱਚ ਪੜ੍ਹਾਈ ਹੋਵੇ, ਅਤੇ ਸੰਸਕਾਰ ਨੂੰ ਭੀ ਪ੍ਰਾਥਮਿਕਤਾ ਹੋਵੇ, ਜ਼ਮੀਨ ਨਾਲ ਜੁੜੇ ਹੋਏ ਲੋਕ ਹੋਣ, ਕੁਝ ਨਾ ਕੁਝ ਹੁਨਰ ਸਿੱਖਣ, ਸਮਾਜ ‘ਤੇ ਬੋਝ ਨਾ ਬਣਨ। ਯਾਨੀ ਜੀਵਨ ਦੇ ਹਰ ਖੇਤਰ ਵਿੱਚ, ਉਹ ਭਾਵੇਂ ਮਹਿਲਾ ਹੋਵੇ, ਯੁਵਾ ਹੋਵੇ, ਇਵਨ ਮਜ਼ਦੂਰ, ਸ਼ਾਇਦ membership ਦੇ ਹਿਸਾਬ ਨਾਲ ਮੈਂ ਕਹਾਂ ਤਾਂ, ‘ਭਾਰਤੀ ਮਜ਼ਦੂਰ ਸੰਘ’ ਹੈ। ਸ਼ਾਇਦ ਉਸ ਦੇ ਪਚਵੰਜੇ ਹਜ਼ਾਰ ਦੇ ਕਰੀਬ ਯੂਨੀਅਨ ਹਨ ਅਤੇ ਕਰੋੜਾਂ ਦੀ ਤਦਾਦ ਵਿੱਚ ਉਨ੍ਹਾਂ ਦੇ members ਹਨ। ਸ਼ਾਇਦ ਦੁਨੀਆ ਵਿੱਚ ਇਤਨਾ ਬੜਾ ਲੇਬਰ ਯੂਨੀਅਨ ਕੁਝ ਨਹੀਂ ਹੋਵੇਗਾ। ਅਤੇ ਸਿਖਾਇਆ ਕਿਵੇਂ ਜਾਂਦਾ ਹੈ? Leftist ਲੋਕਾਂ ਨੇ ਮਜ਼ਦੂਰਾਂ ਦੇ ਮੂਵਮੈਂਟਸ ਨੂੰ ਬੜਾ ਬਲ ਦਿੱਤਾ। ਲੇਬਰ ਮੂਵਮੈਂਟ ਜੋ ਲਗੇ ਹਨ, ਉਨ੍ਹਾਂ ਦਾ ਨਾਅਰਾ ਕੀ ਹੁੰਦਾ ਹੈ- Workers of the world unite, “ਦੁਨੀਆ ਦੇ ਮਜ਼ਦੂਰੋਂ ਇੱਕ ਹੋ ਜਾਓ”, ਫੇਰ ਦੇਖ ਲਵਾਂਗੇ, ਇਹ ਭਾਵ ਹੁੰਦਾ ਹੈ। ਇਹ ਮਜ਼ਦੂਰ ਸੰਘ ਵਾਲੇ ਕੀ ਕਹਿੰਦੇ ਹਨ, ਜੋ ਆਰਐੱਸਐੱਸ ਦੀ ਸ਼ਾਖਾ ਤੋਂ ਨਿਕਲੇ ਸਵਯੰਸੇਵਕ ਮਜ਼ਦੂਰ ਸੰਘ ਚਲਾਉਂਦੇ ਹਨ? ਉਹ ਕਹਿੰਦੇ ਹਨ, “Workers unite the world.” ਉਹ ਕਹਿੰਦੇ ਹਨ, “Workers of the world unite.” ਇਹ ਕਹਿੰਦੇ ਹਨ “Workers unite the world.” ਇਹ ਕਿਤਨਾ ਬੜਾ ਵਾਕ ਦੋ ਸ਼ਬਦਾਂ ਵਿੱਚ ਇੱਧਰ-ਉੱਧਰ ਹੈ, ਲੇਕਿਨ ਕਿਤਨਾ ਬੜਾ ਵੈਚਾਰਿਕ ਬਦਲਾਅ ਹੈ। ਇਹ ਸ਼ਾਖਾ ਤੋਂ ਨਿਕਲੇ ਹੋਏ ਲੋਕ, ਆਪਣੀ ਰੂਚੀ, ਪ੍ਰਕ੍ਰਿਤੀ, ਪ੍ਰਵਿਰਤੀ ਦੇ ਅਨੁਸਾਰ ਜਦੋਂ ਕੰਮ ਕਰਦੇ ਹਨ, ਤਾਂ ਇਸ ਪ੍ਰਕਾਰ ਦੀਆਂ ਗਤੀਵਿਧੀਆਂ ਨੂੰ ਬਲ ਦਿੰਦੇ ਹਨ। ਅਤੇ ਜਦੋਂ ਇਨ੍ਹਾਂ ਕੰਮਾਂ ਨੂੰ ਦੇਖਣਗੇ, ਤਦ ਤੁਹਾਨੂੰ 100 ਸਾਲ ਵਿੱਚ ਰਾਸ਼ਟਰੀ ਸਵਯੰਸੇਵਕ ਸੰਘ ਨੇ, ਭਾਰਤ ਦੇ ਸਾਰੇ ਚਕਾਚੌਂਧ ਦੁਨੀਆ ਤੋਂ ਦੂਰ ਰਹਿੰਦੇ ਹੋਏ, ਇੱਕ ਸਾਧਕ ਦੀ ਤਰ੍ਹਾ ਸਮਰਪਿਤ ਭਾਵ ਨਾਲ, ਤਾਂ ਮੇਰਾ ਇਹ ਸੁਭਾਗ ਰਿਹਾ ਕਿ ਐਸੇ ਪਵਿੱਤਰ ਸੰਗਠਨ ਨਾਲ ਮੈਨੂੰ ਸੰਸਕਾਰ ਮਿਲੇ ਜੀਵਨ ਦੇ, life of purpose ਮੈਨੂੰ ਮਿਲਿਆ। ਫਿਰ ਮੇਰਾ ਸੁਭਾਗ ਰਿਹਾ ਕਿ ਮੈਂ ਕੁਝ ਪਲ ਦੇ ਲਈ, ਕੁਝ ਸਮੇਂ ਦੇ ਲਈ ਸੰਤਾਂ ਦੇ ਦਰਮਿਆਨ ਚਲਾ ਗਿਆ, ਤਾਂ ਉੱਥੇ ਮੈਨੂੰ ਇੱਕ ਅਧਿਆਤਮਿਕ ਸਥਾਨ ਮਿਲਿਆ। ਤਾਂ ਸਿਸਤ ਮਿਲੀ, life of purpose ਮਿਲਿਆ, ਸੰਤਾਂ ਦੇ ਪਾਸ ਅਧਿਆਤਮਿਕ ਸਥਾਨ ਮਿਲਿਆ। ਸਵਾਮੀ ਆਤਮਸਥਾਨੰਦ ਜੀ ਜਿਹੇ ਲੋਕਾਂ ਨੇ ਜੀਵਨ ਭਰ ਮੇਰਾ ਹੱਥ ਪਕੜ ਕੇ ਰੱਖਿਆ, ਹਰ ਪਲ ਮੇਰਾ ਮਾਰਗਦਰਸ਼ਨ ਕਰਦੇ ਰਹੇ, ਤਾਂ ਰਾਮਕ੍ਰਿਸ਼ਣ ਮਿਸ਼ਨ, ਸਵਾਮੀ ਵਿਵੇਕਾਨੰਦ ਜੀ ਉਨ੍ਹਾਂ ਦੇ ਵਿਚਾਰ ਵਿਚਾਰ, ਸੰਘ ਦੇ ਸੇਵਾ ਭਾਵ, ਇਨ੍ਹਾਂ ਸਭ ਨੇ ਮੈਨੂੰ ਗੜ੍ਹਨ ਵਿੱਚ ਬਹੁਤ ਬੜੀ ਭੂਮਿਕਾ ਅਦਾ ਕੀਤੀ ਹੈ।
ਲੈਕਸ ਫ੍ਰਿਡਮੈਨ- ਲੇਕਿਨ ਉਨ੍ਹਾਂ ਨੇ ਭਾਰਤ ਦੇ ਵਿਚਾਰ ਨੂੰ ਅੱਗੇ ਵਧਾਉਣ ਵਿੱਚ ਭੀ ਮਦਦ ਕੀਤੀ ਹੈ। ਉਹ ਕਿਹੋ-ਜਿਹਾ ਵਿਚਾਰ ਹੈ ਜੋ ਭਾਰਤ ਨੂੰ ਇਕਜੁੱਟ ਕਰਦਾ ਹੈ? ਇੱਕ ਰਾਸ਼ਟਰ ਦੇ ਰੂਪ ਵਿੱਚ ਭਾਰਤ ਕੀ ਹੈ? ਉਹ ਕਿਹੋ-ਜਿਹਾ ਬੁਨਿਆਦੀ ਵਿਚਾਰ ਹੈ, ਜੋ ਇਨ੍ਹਾਂ ਸਾਰੇ ਅਲੱਗ-ਅਲੱਗ ਸਮਾਜਾਂ, ਭਾਈਚਾਰਿਆਂ ਅਤੇ ਸੱਭਿਆਚਾਰਾਂ ਨੂੰ ਇਕਜੁੱਟ ਕਰਦਾ ਹੈ? ਤੁਹਾਨੂੰ ਕੀ ਲਗਦਾ ਹੈ?
ਪ੍ਰਧਾਨ ਮੰਤਰੀ- ਦੇਖੋ, ਇੱਕ ਭਾਰਤ, ਇੱਕ ਸੱਭਿਆਚਾਰਕ ਪਹਿਚਾਣ ਹੈ, ਇੱਕ ਸੱਭਿਆਚਾਰਕ, ਹਜ਼ਾਰਾ ਵਰ੍ਹਿਆਂ ਪੁਰਾਣੀ ਸਿਵਿਲਾਇਜੇਸ਼ਨ ਹੈ। ਭਾਰਤ ਦੀ ਵਿਸ਼ਾਲਤਾ ਦੇਖੋ, ਸੌਂ ਤੋਂ ਜ਼ਿਆਦਾ ਲੈਂਗਵੇਜਿਜ਼, ਹਜ਼ਾਰਾਂ ਬੋਲੀਆਂ, ਤੁਸੀਂ ਭਾਰਤ ਵਿੱਚ ਕੁਝ ਮੀਲ ‘ਤੇ ਜਾਓਗੇ, ਸਾਡੇ ਇੱਥੇ ਕਹਿੰਦੇ ਹਨ, ਵੀਹ ਮੀਲ ‘ਤੇ ਜਾਣ ‘ਤੇ ਬੋਲੀ ਬਦਲ ਜਾਂਦੀ ਹੈ, ਕਸਟਮ ਬਦਲ ਜਾਂਦੇ ਹਨ, ਕੁਜਿਨ ਬਦਲ ਜਾਂਦਾ ਹੈ, ਪਹਿਨਾਵਾ ਬਦਲ ਜਾਂਦਾ ਹੈ। ਦੱਖਣ ਤੋਂ ਲੈ ਕੇ ਉੱਤਰ ਭਾਰਤ ਤੱਕ, ਹੁਣ ਸਾਰੇ ਦੇਸ਼ ਵਿੱਚ ਵਿਭਿੰਨਤਾਵਾਂ ਦਿਖਣਗੀਆਂ। ਲੇਕਿਨ ਜਦੋਂ ਥੋੜ੍ਹਾ ਹੋਰ ਗਹਿਰਾਈ ਜਾਣਗੇ, ਤਾਂ ਤੁਹਾਨੂੰ ਇੱਕ ਤੰਤੁ ਮਿਲੇਗਾ, ਜਿਵੇਂ ਮੈਂ ਕਹਾਂ, ਸਾਡੇ ਇੱਥੇ ਭਗਵਾਨ ਰਾਮ ਦੀ ਚਰਚਾ ਹਰ ਮੂੰਹ ਤੋਂ ਸੁਣਨ ਨੂੰ ਮਿਲੇਗੀ, ਰਾਮ ਦਾ ਨਾਮ ਹਰ ਜਗ੍ਹਾ ‘ਤੇ ਸੁਣਨ ਨੂੰ ਮਿਲੇਗਾ। ਲੇਕਿਨ ਹੁਣ ਤੁਸੀਂ ਦੇਖੋਗੇ, ਤਮਿਲ ਨਾਡੂ ਤੋਂ ਸ਼ੁਰੂ ਕਰਾਂਗੇ, ਜੰਮੂ-ਕਸ਼ਮੀਰ ਤੱਕ ਜਾਵਾਂਗੇ, ਕੋਈ ਨਾ ਕੋਈ ਵਿਅਕਤੀ ਮਿਲਣਗੇ, ਜਿਨ੍ਹਾਂ ਦੇ ਨਾਮ ‘ਤੇ ਕਿਤੇ ਨਾ ਕਿਤੇ ਰਾਮ ਹੋਵੇਗਾ।
ਗੁਜਰਾਤ ਵਿੱਚ ਜਾਵਾਂਗੇ ਤਾਂ ‘ਰਾਮ ਭਾਈ’ ਕਹਿਣਗੇ, ਤਮਿਲ ਨਾਡੂ ਵਿੱਚ ਜਾਵਾਂਗੇ ਤਾਂ ‘ਰਾਮਚੰਦ੍ਰਨ’ ਕਹਿਣਗੇ, ਮਹਾਰਾਸ਼ਟਰ ਵਿੱਚ ਜਾਵਾਂਗੇ ਤਾਂ ‘ਰਾਮਭਾਊ’ਕਹਿਣਗੇ। ਤਾਂ ਯਾਨੀ, ਇਹ ਵਿਸ਼ੇਸ਼ਤਾ ਭਾਰਤ ਨੂੰ ਸੰਸਕ੍ਰਿਤੀ ਨੂੰ ਬੰਨ੍ਹ ਰਹੀ ਹੈ। ਹੁਣ ਜਿਵੇਂ, ਤੁਸੀਂ ਸਨਾਨ ਭੀ ਕਰਦੇ ਹੋ ਸਾਡੇ ਦੇਸ਼ ਵਿੱਚ, ਤਾਂ ਕੀ ਕਰਦੇ ਹੋ? ਸਨਾਨ ਤਾਂ ਉਹ ਬਾਲਟੀ ਵਾਲੇ ਪਾਣੀ ਤੋਂ ਲੈਂਦੇ ਹਨ, ਲੇਕਿਨ ਗੰਗੇ ਚ ਯਮੁਨੇ ਚੈਵ ਗੋਦਾਵਰੀ ਸਰਸਵਤੀ, ('गंगे च यमुने चैव गोदावरी सरस्वती), ਯਾਨੀ ਭਾਰਤ ਦੇ ਹਰ ਕੋਣੇ ਦੀਆਂ ਨਦੀਆਂ ਨੂੰ ਯਾਦ ਕਰਕੇ, "नर्मदे, सिंधु, कावेरी जलेस्मिन सन्निधिं कुरु" ਯਾਨੀ ਸਾਰੀਆਂ ਨਦੀਆਂ ਦੇ ਪਾਣੀ ਤੋਂ ਮੈਂ ਸਨਾਨ ਕਰ ਰਿਹਾ ਹਾਂ, ਪੂਰੇ ਦੇਸ਼ ਦਾ ਉੱਥੇ। ਸਾਡੇ ਇੱਥੇ ਸੰਕਲਪ ਦੀ ਇੱਕ ਪਰੰਪਰਾ ਹੁੰਦੀ ਹੈ। ਕੋਈ ਭੀ ਕੰਮ ਕਰੋ, ਪੂਜਾ ਹੋਵੇ ਉਹ, ਤਾਂ ਸੰਕਲਪ ਹੈ। ਅਤੇ ਹੁਣ ਸੰਕਲਪ ‘ਤੇ ਬੜੀ ਹਿਸਟ੍ਰੀ ਲਿਖੀ ਜਾ ਸਕਦੀ ਹੈ। ਯਾਨੀ ਕਿਸ ਪ੍ਰਕਾਰ ਨਾਲ ਡੇਟਾ ਕਲੈਕਸ਼ਨ ਮੇਰੇ ਦੇਸ਼ ਵਿੱਚ ਹੁੰਦਾ ਸੀ, ਸ਼ਾਸਤਰ ਕਿਵੇਂ ਕੰਮ ਕਰਦੇ ਸਨ, ਬੜਾ ਯੂਨਿਕ ਉਹ ਸਨ। ਕੋਈ ਸੰਕਲਪ ਲੈਂਦਾ ਹੈ ਜਾਂ ਪੂਜਾ ਕਰਦਾ ਹੈ ਜਾਂ ਮੰਨੋ ਸ਼ਾਦੀ ਹੋ ਰਹੀ ਹੈ, ਤਾਂ ਪੂਰੇ ਪਹਿਲੇ ਬ੍ਰਹਿਮੰਡ ਤੋਂ ਸ਼ੁਰੂ ਕਰਦੇ ਹਨ, ਜੰਬੂਦ੍ਵੀਪੇ, ਭਾਰਤਖੰਡੇ, ਆਰਯਾਵ੍ਰਤ (जंबूद्वीपे, भारतखंडे, आर्याव्रत') ਤੋਂ ਸ਼ੁਰੂ ਕਰਦੇ-ਕਰਦੇ-ਕਰਦੇ, ਪਿੰਡ ਤੱਕ ਆਉਣਗੇ। ਫਿਰ ਉਸ ਪਰਿਵਾਰ ਤੱਕ ਆਉਣਗੇ, ਫਿਰ ਉਸ ਪਰਿਵਾਰ ਦੇ ਜੋ ਦੇਵਤਾ ਹੋਣਗੇ, ਉਸ ਨੂੰ ਯਾਦ ਕਰਨਗੇ।
ਯਾਨੀ, ਇਹ ਭਾਰਤ ਵਿੱਚ, ਅਤੇ ਅੱਜ ਭੀ ਹਿੰਦੁਸਤਾਨ ਦੇ ਹਰ ਕੋਣੇ ਵਿੱਚ ਹੋ ਰਿਹਾ ਹੈ ਇਹ। ਲੇਕਿਨ ਬਦਕਿਸਮਤੀ ਨਾਲ ਵੈਸਟਰਨ ਮਾਡਲ ਕੀ ਰਿਹਾ, ਦੁਨੀਆ ਦੇ ਹੋਰ ਮਾਡਲ ਕੀ ਰਹੇ, ਉਹ ਸ਼ਾਸ਼ਨ ਵਿਵਸਥਾ ਦੇ ਅਧਾਰ ‘ਤੇ ਲੱਭਣ ਲਗੇ। ਭਾਰਤ ਵਿੱਚ ਸ਼ਾਸ਼ਨ ਵਿਵਸਥਾਵਾਂ ਭੀ ਕਈ ਪ੍ਰਕਾਰ ਦੀਆਂ ਰਹੀਆਂ। ਕਈ ਬਿਖਰੀਆਂ ਹੋਈਆ, ਕਈ ਟੁੱਕੜਿਆਂ ਵਿੱਚ ਦਿਖਾਈ ਦੇਵੇਗੀ, ਰਾਜਿਆਂ-ਮਹਾਰਾਜਿਆਂ ਦੀ ਸੰਖਿਆ ਦਿਖਾਈ ਦੇਵੇਗੀ। ਲੇਕਿਨ ਭਾਰਤ ਦੀ ਏਕਤਾ, ਇਨ੍ਹਾਂ ਸੱਭਿਆਚਾਰਕ ਬੰਧਨਾਂ ਨਾਲ, ਸਾਡੇ ਇੱਥੇ ਤੀਰਥ ਯਾਤਰਾ ਦੀ ਪਰੰਪਰਾ ਰਹੀ, ਚਾਰ ਧਾਮ ਦੀ ਸ਼ੰਕਰਾਚਾਰੀਆ ਨੇ ਸਥਾਪਨਾ ਕੀਤੀ। ਅੱਜ ਵੀ ਲੱਖਾਂ ਲੋਕ ਇੱਕ ਸਥਾਨ ਤੋਂ ਦੂਸਰੇ ਸਥਾਨ ਤੱਕ ਤੀਰਥ ਯਾਤਰਾ ਕਰਨਗੇ। ਸਾਡੇ ਇੱਥੇ ਕਾਸ਼ੀ ਵਿੱਚ ਲੋਕ ਆਉਣਗੇ, ਰਾਮੇਸ਼ਵਰਮ ਦਾ ਪਾਣੀ, ਕਾਸ਼ੀ-ਕਾਸ਼ੀ ਦਾ ਪਾਣੀ ਰਾਮੇਸ਼ਵਰਮ ਕਰਨ ਵਾਲੇ, ਅਨੇਕ ਪ੍ਰਕਾਰ ਦੇ ਲੋਕ ਤੁਹਾਨੂੰ ਮਿਲਣਗੇ। ਯਾਨੀ, ਇੱਕ ਪ੍ਰਕਾਰ ਨਾਲ, ਸਾਡੇ ਪੰਚਾਂਗ ਭੀ ਦੇਖੋਗੇ, ਤਾਂ ਤੁਹਾਡੇ ਦੇਸ਼ ਵਿੱਚ ਇਤਨੀਆਂ ਚੀਜ਼ਾਂ ਮਿਲਣਗੀਆਂ, ਜਿਸ ਦਾ ਤੁਸੀਂ ਕਲਪਨਾ ਨਹੀਂ ਕਰ ਸਕਦੇ।
ਲੈਕਸ ਫ੍ਰਿਡਮੈਨ- ਅਗਰ ਅਸੀਂ ਆਧੁਨਿਕ ਭਾਰਤ ਦੀ ਨੀਂਹ ਦੇ ਇਤਿਹਾਸ ‘ਤੇ ਨਜ਼ਰ ਮਾਰੀਏ, ਮਹਾਤਮਾ ਗਾਂਧੀ ਅਤੇ ਤੁਸੀਂ, ਸਭ ਤੋਂ ਮਹੱਤਵਪੂਰਨ ਵਿਅਕਤੀਆਂ ਵਿੱਚੋਂ ਇੱਕ ਹੋ, ਇਤਿਹਾਸ ਦੇ ਸਭ ਤੋਂ ਅਹਿਮ ਲੋਕਾਂ ਵਿੱਚੋਂ ਇੱਕ ਹੋ ਅਤੇ ਨਿਸ਼ਚਿਤ ਤੌਰ ‘ਤੇ ਭਾਰਤ ਦੇ ਇਤਿਹਾਸ ਦੇ ਸਭ ਤੋਂ ਮਹੱਤਵਪੂਰਨ ਵਿਅਕਤੀਆਂ ਵਿੱਚੋਂ ਇੱਕ ਹਨ। ਤੁਹਾਨੂੰ ਮਹਾਤਮਾ ਗਾਂਧੀ ਦੀ ਸਭ ਤੋਂ ਅੱਛੀਆਂ ਬਾਤਾਂ ਕੀ ਲਗਦੀਆਂ ਹਨ?
ਪ੍ਰਧਾਨ ਮੰਤਰੀ- ਆਪ (ਤੁਸੀਂ) ਜਾਣਦੇ ਹੋ ਕਿ ਮੇਰਾ ਜਨਮ ਗੁਜਰਾਤ ਵਿੱਚ ਹੋਇਆ, ਮੇਰੀ ਮਾਤਭਾਸ਼ਾ ਗੁਜਰਾਤੀ ਹੈ। ਮਹਾਤਮਾ ਗਾਂਧੀ ਦਾ ਜਨਮ ਭੀ ਗੁਜਰਾਤ ਵਿੱਚ ਹੋਇਆ, ਉਨ੍ਹਾਂ ਦੀ ਮਾਤਭਾਸ਼ਾ ਭੀ ਗੁਜਰਾਤੀ ਹੈ। ਉਹ ਬੈਰਿਸਟਰ ਬਣੇ, ਵਿਦੇਸ਼ਾਂ ਵਿੱਚ ਰਹੇ, ਉਨ੍ਹਾਂ ਨੂੰ ਬਹੁਤ ਸਾਰੇ ਅਵਸਰ ਮਿਲੇ, ਲੇਕਿਨ ਅੰਦਰ ਦਾ ਉਹ ਜੋ ਭਾਵ ਸੀ, ਜੋ ਪਰਿਵਾਰ ਤੋਂ ਸੰਸਕਾਰ ਮਿਲੇ ਸਨ। ਉਹ ਸਭ ਸੁਖ ਛੱਡ ਕੇ ਭਾਰਤ ਦੇ ਲੋਕਾਂ ਦੀ ਸੇਵਾ ਦੇ ਲਈ ਆ ਗਏ। ਭਾਰਤ ਦੀ ਆਜ਼ਾਦੀ ਦੀ ਜੰਗ ਵਿੱਚ ਉਹ ਉਤਰ ਗਏ। ਅਤੇ ਮਹਾਤਮਾ ਗਾਂਧੀ ਦਾ ਘੱਟ-ਅਧਿਕ ਪ੍ਰਭਾਵ, ਅੱਜ ਭੀ ਭਾਰਤੀ ਜੀਵਨ ‘ਤੇ ਕਿਸੇ ਨਾ ਕਿਸੇ ਰੂਪ ਵਿੱਚ ਦਿਖਦਾ ਹੈ। ਅਤੇ ਮਹਾਤਮਾ ਗਾਂਧੀ ਜੀ ਨੇ ਜੋ ਬਾਤਾਂ ਕਹੀਆਂ, ਉਸ ਨੂੰ ਜੀਣ ਦਾ ਪ੍ਰਯਾਸ ਕੀਤਾ। ਹੁਣ ਜਿਵੇਂ ਸਵੱਛਤਾ, ਉਹ ਸਵੱਛਤਾ ਦੇ ਬੜੇ ਸਮਰਥਕ ਸਨ, ਲੇਕਿਨ ਉਹ ਖ਼ੁਦ ਭੀ ਸਵੱਛਤਾ ਕਰਦੇ ਸਨ। ਅਤੇ ਕਿਤੇ ਭੀ ਜਾਂਦੇ, ਸਵੱਛਤਾ ਦੀ ਚਰਚਾ ਭੀ ਕਰਦੇ ਸਨ। ਦੂਸਰਾ, ਭਾਰਤ ਵਿੱਚ ਆਜ਼ਾਦੀ ਦਾ ਅੰਦੋਲਨ ਦੇਖੋ। ਭਾਰਤ ਚਾਹੇ ਮੁਗ਼ਲ ਰਹੇ ਹੋਣਗੇ ਜਾਂ ਅੰਗ੍ਰੇਜ਼ ਰਹੇ ਹੋਣਗੇ ਜਾਂ ਕੋਈ ਹੋਰ ਰਹੇ ਹੋਣਗੇ, ਹਿੰਦੁਸਤਾਨ ਵਿੱਚ ਸੈਂਕੜੇ ਵਰ੍ਹਿਆਂ ਦੀ ਗ਼ੁਲਾਮੀ ਦੇ ਬਾਵਜੂਦ ਭੀ ਕੋਈ ਸਮਾਂ ਅਜਿਹਾ ਨਹੀਂ ਗਿਆ ਹੋਵੇਗਾ, ਕੋਈ ਭੂ-ਭਾਗ ਅਜਿਹਾ ਨਹੀਂ ਰਿਹਾ ਹੋਵੇਗਾ, ਜਿੱਥੇ ਭਾਰਤ ਵਿੱਚ ਕਿਤੇ ਨਾ ਕਿਤੇ ਆਜ਼ਾਦੀ ਦੀ ਜਯੋਤ ਜਲੀ ਨਾ ਹੋਵੇ। ਲਕਸ਼ਵਾਦੀ ਲੋਕਾਂ ਨੇ ਆਪਣੇ ਆਪ ਨੂੰ ਬਲੀਦਾਨ ਕੀਤਾ, ਲੱਖਾਂ ਲੋਕਾਂ ਨੇ ਬਲੀਦਾਨ ਦਿੱਤਾ, ਆਜ਼ਾਦੀ ਦੇ ਲਈ ਮਰ ਮਿਟੇ, ਜਵਾਨੀ ਜੇਲ੍ਹਾਂ ਵਿੱਚ ਖਪਾ ਦਿੱਤੀ। ਮਹਾਤਮਾ ਗਾਂਧੀ ਨੇ ਭੀ ਆਜ਼ਾਦੀ ਦੇ ਲਈ ਕੰਮ ਕੀਤਾ, ਲੇਕਿਨ ਫਰਕ ਕੀ ਸੀ? ਉਹ ਤੱਪਸਵੀ ਲੋਕ ਸਨ, ਵੀਰ ਪੁਰਸ਼ ਸਨ, ਤਿਆਗੀ ਲੋਕ ਸਨ, ਦੇਸ਼ ਦੇ ਲਈ ਮਰਨ-ਮਿਟਣ ਵਾਲੇ ਲੋਕ ਸਨ। ਲੇਕਿਨ ਆਉਂਦੇ ਸਨ, ਦੇਸ਼ ਦੇ ਲਈ ਸ਼ਹੀਦ ਹੋ ਜਾਂਦੇ ਸਨ। ਪਰੰਪਰਾ ਤਾਂ ਬਹੁਤ ਬਣੀ ਰਹੀ, ਉਸ ਨੇ ਇੱਕ ਵਾਤਾਵਰਣ ਭੀ ਬਣਾਇਆ, ਲੇਕਿਨ ਗਾਂਧੀ ਜੀ ਨੇ ਜਨ ਅੰਦੋਲਨ ਖੜ੍ਹਾ ਕੀਤਾ, ਅਤੇ ਆਮ ਮਾਨਵ, ਝਾੜੂ ਭੀ ਲਗਾਉਂਦਾ ਹੈ, ਤਾਂ ਕਹਿੰਦੇ ਹਨ, ਤੁਸੀਂ ਆਜ਼ਾਦੀ ਦੇ ਲਈ ਕਰ ਰਹੇ ਹੋ, ਕਿਸੇ ਨੂੰ ਪੜ੍ਹਾ ਰਹੇ ਹੋ, ਤਾਂ ਬੋਲੋ ਤੁਸੀਂ ਆਜ਼ਾਦੀ ਨੂੰ ਕਰ ਰਹੇ ਹੋ, ਤੁਸੀਂ ਚਰਖਾ ਕੱਤ ਰਹੇ ਹੋ, ਅਤੇ ਖਾਦੀ ਬਣਾ ਰਹੇ ਹੋ, ਤੁਸੀਂ ਆਜ਼ਾਦੀ ਦੇ ਲਈ ਕੰਮ ਕਰ ਰਹੇ ਹੋ, ਤੁਸੀਂ ਲੇਪ੍ਰੋਸੀ ਦੇ ਪੇਸ਼ੈਂਟ ਦੀ ਸੇਵਾ ਕਰ ਰਹੇ ਹੋ, ਤੁਸੀਂ ਆਜ਼ਾਦੀ ਦੇ ਲਈ ਕਰ ਰਹੇ ਹੋ। ਉਨ੍ਹਾਂ ਨੇ ਹਰ ਕੰਮ ਦੇ ਨਾਲ, ਆਜ਼ਾਦੀ ਦੇ ਰੰਗ ਨਾਲ ਰੰਗ ਦਿੱਤਾ। ਅਤੇ ਇਸ ਦੇ ਕਾਰਨ ਭਾਰਤ ਦਾ ਆਮ ਮਨੁੱਖ ਨੂੰ ਭੀ ਲਗਣ ਲਗਿਆ ਕਿ ਹਾਂ, ਮੈਂ ਭੀ ਆਜ਼ਾਦੀ ਦਾ ਸੈਨਿਕ ਬਣ ਗਿਆ ਹਾਂ।
ਇਹ ਜਨ ਅੰਦੋਲਨ ਇਤਨਾ ਬੜਾ ਗਾਂਧੀ ਜੀ ਨੇ ਬੜਾ ਬਣਾਇਆ, ਜਿਸ ਨੂੰ ਅੰਗ੍ਰੇਜ਼ ਕਦੇ ਸਮਝ ਹੀਂ ਨਹੀਂ ਪਾਏ। ਅੰਗ੍ਰੇਜ਼ਾਂ ਨੂੰ ਕਦੇ ਅੰਦਾਜ਼ਾ ਹੀ ਨਹੀਂ ਸੀ ਕਿ ਇੱਕ ਚੁਟਕੀ ਭਰ ਨਮਕ ਦਾਂਡੀ ਯਾਤਰਾ ਇੱਕ ਬਹੁਤ ਬੜਾ ਰੈਵੋਲਿਊਸ਼ਨ ਪੈਦਾ ਕਰ ਸਕਦਾ ਹੈ ਅਤੇ ਉਹ ਕਰੇਕ ਦਿਖਾਇਆ ਉਨ੍ਹਾਂ ਨੇ। ਅਤੇ ਉਨ੍ਹਾਂ ਦਾ ਜੀਵਨ, ਵਿਵਹਾਰ ਸ਼ੈਲੀ, ਉਨ੍ਹਾਂ ਦਾ ਦਿਖਣਾ, ਬੈਠਨਾ, ਉਠਣਾ, ਉਨ੍ਹਾਂ ਸਭ ਦਾ ਇੱਕ ਪ੍ਰਭਾਵ ਸੀ ਅਤੇ ਮੈਂ ਤਾਂ ਦੇਖਿਆ ਹੈ ਕਿ ਉਹ ਕਈ ਉਨ੍ਹਾਂ ਦੇ ਕਿੱਸੇ ਬੜੇ ਮਸ਼ਹੂਰ ਹਨ। ਉਹ ਇੱਕ ਵਾਰ ਗੋਲਮੇਜ਼ ਪਰਿਸਰ ਵਿੱਚ, ਇੱਕ ਅੰਗ੍ਰੇਜ਼ ਉਨ੍ਹਾਂ ਨੂੰ, ਗੋਲਮੇਜ਼ ਪਰਿਸਰ ਵਿੱਚ ਜਾ ਰਹੇ ਸਨ, ਬਕਿੰਘਮ ਪੈਲੇਸ ਵਿੱਚ ਕਿੰਗ ਜੌਰਜ ਨਾਲ ਉਨ੍ਹਾਂ ਦੀ ਮੁਲਾਕਾਤ ਦਾ ਸਮਾਂ ਸੀ। ਹੁਣ ਗਾਂਧੀ ਜੀ ਆਪਣੀ ਧੋਤੀ ਅਤੇ ਇੱਕ ਅੱਧੀ ਚਾਦਰ ਲਗਾ ਕੇ ਪਹਿਲਾਂ ਚਲ ਗਏ। ਉਸ ਹੁਣ ਤਮਾਮ ਲੋਕਾਂ ਨੂੰ ਇਤਰਾਜ਼ ਸੀ ਕਿ ਭਾਈ ਅਜਿਹੇ ਕੱਪੜਿਆਂ ਵਿੱਚ ਮਿਲਣ ਆ ਰਹੇ ਹਨ, ਮਹਾਰਾਜ ਨੂੰ। ਗਾਂਧੀ ਜੀ ਨੇ ਕਿਹਾ ਕਿ ਭਾਈ ਮੈਨੂੰ ਕੱਪੜੇ ਪਹਿਨਣ ਦੀ ਕੀ ਜ਼ਰੂਰਤ ਹੈ, ਜਿਤਨੇ ਕੱਪੜੇ ਤੁਹਾਡੇ ਰਾਜਾ ਦੇ ਬਦਨ ‘ਤੇ ਹਨ, ਉਹ ਸਾਡੇ ਦੋਨੋਂ ਦੇ ਲਈ ਕਾਫੀ ਹਨ। ਤਾਂ ਇਹ ਮਜ਼ਾਕੀਆ ਸੁਭਾਅ ਉਨ੍ਹਾਂ ਦਾ ਸੀ। ਤਾਂ ਮਹਾਤਮਾ ਗਾਂਧੀ ਦੀਆਂ ਕਈ ਵਿਸ਼ੇਸ਼ਤਾਵਾਂ ਰਹੀਆਂ ਹਨ ਅਤੇ ਮੈਨੂੰ ਲਗਦਾ ਹੈ ਕਿ ਉਨ੍ਹਾਂ ਨੇ ਸਮੂਹਿਕਤਾ ਦਾ ਭਾਵ ਜੋ ਜਗਾਇਆ, ਜਨ ਸ਼ਕਤੀ ਦੀ ਸਮਰੱਥਾ ਨੂੰ ਪਹਿਚਾਣਿਆ। ਮੇਰੇ ਲਈ ਅੱਜ ਭੀ ਉਹ ਉਤਨਾ ਹੀ ਮਹੱਤਵਪੂਰਨ ਹੈ। ਮੈਂ ਜੋ ਭੀ ਕੰਮ ਕਰਦਾ ਹਾਂ, ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਉਸ ਜਨ ਆਮ ਨੂੰ ਜੋੜ ਕੇ ਕਰਾਂ। ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਭਾਗੀਦਾਰੀ ਹੋਵੇ। ਸਰਕਾਰ ਹੀ ਸਭ ਕੁਝ ਕਰ ਲੇਵੇਗੀ, ਇਹ ਭਾਵ ਮੇਰੇ ਮਨ ਵਿੱਚ ਨਹੀਂ ਹੁੰਦਾ ਹੈ। ਸਮਾਜ ਦੀ ਸ਼ਕਤੀ ਅਪਰੰਪਾਰ ਹੁੰਦੀ ਹੈ, ਇਹ ਮੇਰਾ ਮਤ ਰਹਿੰਦਾ ਹੈ।
ਲੈਕਸ ਫ੍ਰਿਡਮੈਨ- ਤਾਂ ਗਾਂਧੀ ਜੀ ਸ਼ਾਇਦ 20ਵੀਂ ਸਦੀ ਦੇ ਸਭ ਤੋਂ ਮਹਾਨ ਨੇਤਾਵਾਂ ਵਿੱਚੋਂ ਇੱਕ ਸਨ। ਤੁਸੀਂ ਭੀ 21ਵੀਂ ਸਦੀ ਦੇ ਸਭ ਤੋਂ ਮਹਾਨ ਨੇਤਾਵਾਂ ਵਿੱਚੋਂ ਇੱਕ ਹੋ। ਉਹ ਦੋਵੇਂ ਸਮੇਂ ਅਲੱਗ ਸਨ। ਅਤੇ ਤੁਸੀਂ ਜਿਓ-ਪੌਲਟਿਕਸ ਦੀ ਖੇਡ ਅਤੇ ਕਲਾ ਵਿੱਚ ਕੁਸ਼ਲ ਰਹੇ ਹੋ। ਤਾਂ ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿ ਤੁਸੀਂ ਚੀਜ਼ਾਂ ਨੂੰ ਸਹੀ ਨਾਲ ਸੰਭਾਲ਼ ਰਹੇ ਹੋ। ਮਤਲਬ ਤੁਸੀਂ ਬੜੇ ਦੇਸ਼ਾਂ ਦੇ ਨਾਲ ਭੀ ਅੱਛੀ ਤਰ੍ਹਾਂ ਨਾਲ ਗੱਲਬਾਤ ਕਰਕੇ ਰਸਤਾ ਨਿਕਾਲ ਲੈਂਦੇ ਹੋ। ਤਾਂ ਬਿਹਤਰ ਕੀ ਹੈ? ਲੋਕਾਂ ਦਾ ਤੁਹਾਡੇ ਨਾਲ ਪਿਆਰ ਕਰਨਾ ਜਾਂ ਤੁਹਾਡੇ ਤੋਂ ਡਰਨਾ? ਅਜਿਹਾ ਲਗਦਾ ਹੈ ਕਿ ਤੁਹਾਨੂੰ ਸਭ ਪਿਆਰ ਕਰਦੇ ਹਨ, ਲੇਕਿਨ ਉਨ੍ਹਾਂ ਨੂੰ ਤੁਹਾਡੀ ਤਾਕਤ ਦਾ ਭੀ ਪਤਾ ਹੈ। ਤੁਸੀਂ ਉਹ ਸੰਤੁਲਨ ਕਿਵੇਂ ਲੱਭਦੇ ਹੋ? ਇਸ ‘ਤੇ ਕੁਝ ਦੱਸਣਾ ਚਾਹੋਗੇ?
ਪ੍ਰਧਾਨ ਮੰਤਰੀ- ਪਹਿਲੀ ਬਾਤ ਹੈ ਕਿ ਇਹ ਤੁਲਨਾ ਕਰਨਾ ਉਚਿਤ ਨਹੀਂ ਹੋਵੇਗਾ ਕਿ 20ਵੀਂ ਸਦੀ ਦੇ ਮਹਾਨ ਨੇਤਾ ਗਾਂਧੀ ਸਨ। ਉਹ 20ਵੀਂ ਹੋਵੇ, 21ਵੀਂ ਹੋਵੇ ਜਾਂ 22ਵੀਂ ਹੋਵੇ, ਗਾਂਧੀ ਮਹਾਨ ਨੇਤਾ ਹਰ ਸਦੀ ਦੇ ਲਈ ਹਨ। ਆਉਣ ਵਾਲੀਆਂ ਸਦੀਆਂ ਤੱਕ ਮਹਾਤਮਾ ਗਾਂਧੀ ਰਹਿਣ ਵਾਲੇ ਹਨ, ਕਿਉਂਕਿ ਮੈਂ ਉਨ੍ਹਾਂ ਨੂੰ ਉਸੇ ਰੂਪ ਵਿੱਚ ਦੇਖਦਾ ਹਾਂ ਅਤੇ ਅੱਜ ਭੀ ਮੈਂ ਉਨ੍ਹਾਂ ਨੂੰ ਰਿਲੇਵੈਂਟ ਦੇਖ ਰਿਹਾ ਹਾਂ। ਜਿੱਥੋਂ ਤੱਕ ਮੋਦੀ ਦਾ ਸਵਾਲ ਹੈ, ਮੇਰੇ ਪਾਸ ਇੱਕ ਜ਼ਿੰਮੇਵਾਰੀ ਹੈ, ਉਸ, ਲੇਕਿਨ ਜ਼ਿੰਮੇਵਾਰੀ ਉਤਨਾ ਬੜਾ ਨਹੀਂ ਹੈ ਜਿਤਨਾ ਕਿ ਮੇਰਾ ਦੇਸ਼ ਬੜਾ ਹੈ। ਵਿਅਕਤੀ ਇਤਨਾ ਮਹਾਨ ਨਹੀਂ ਹੈ, ਜਿਤਨਾ ਕਿ ਮੇਰਾ ਦੇਸ਼ ਮਹਾਨ ਹੈ। ਅਤੇ ਮੇਰੀ ਜੋ ਤਾਕਤ ਹੈ, ਉਹ ਮੋਦੀ ਨਹੀਂ ਹੈ, 140 ਕਰੋੜ ਦੇਸ਼ਵਾਸੀਆਂ, ਹਜ਼ਾਰਾਂ ਸਾਲ ਦੀ ਮਹਾਨ ਸੰਸਕ੍ਰਿਤੀ, ਪਰੰਪਰਾ, ਉਹ ਹੀ ਮੇਰੀ ਸਮਰੱਥਾ ਹੈ। ਇਸ ਲਈ ਮੈਂ ਜਿੱਥੇ ਭੀ ਜਾਂਦਾ ਹਾਂ, ਤਾਂ ਮੋਦੀ ਨਹੀਂ ਜਾਂਦਾ ਹੈ, ਹਜ਼ਾਰਾਂ ਸਾਲ ਦੀ ਵੇਦ ਤੋਂ ਵਿਵੇਕਾਨੰਦ ਦੀ ਮਹਾਨ ਪਰੰਪਰਾ ਨੂੰ 140 ਕਰੋੜ ਲੋਕਾਂ, ਉਨ੍ਹਾਂ ਦੇ ਸੁਪਨਿਆਂ ਨੂੰ ਲੈ ਕੇ, ਉਨ੍ਹਾਂ ਦੀ ਆਕਾਂਖਿਆਵਾਂ ਨੂੰ ਲੈ ਕੇ ਮੈਂ ਨਿਕਲਦਾ ਹਾਂ, ਅਤੇ ਇਸ ਲਈ ਮੈਂ ਦੁਨੀਆ ਦੇ ਕਿਸੇ ਨੇਤਾ ਨੂੰ ਹੱਥ ਮਿਲਾਉਂਦਾ ਹਾਂ ਨਾ, ਤਾਂ ਮੋਦੀ ਹੱਥ ਨਹੀਂ ਮਿਲਾਉਂਦਾ ਹੈ, 140 ਕਰੋੜ ਲੋਕਾਂ ਦਾ ਹੱਥ ਹੁੰਦਾ ਹੈ ਉਹ। ਤਾਂ ਸਮਰੱਥਾ ਮੋਦੀ ਦੀ ਨਹੀਂ ਹੈ, ਸਮਰਥਾ ਭਾਰਤ ਦੀ ਹੈ। ਅਤੇ ਉਸ ਦੇ ਕਾਰਨ ਅਤੇ ਮੈਨੂੰ ਯਾਦ ਹੈ, ਮੈਂ 2013 ਵਿੱਚ, ਜਦੋਂ ਮੇਰੀ ਪਾਰਟੀ ਨੇ ਤੈ ਕੀਤਾ ਕਿ ਮੈਂ ਪ੍ਰਧਾਨ ਮੰਤਰੀ ਦਾ ਉਮੀਦਵਾਰ ਰਹਾਂਗਾ, ਤਾਂ ਮੇਰੀ ਜੋ ਆਲੋਚਨਾ ਹੁੰਦੀ ਸੀ, ਉਹ ਇੱਕ ਹੀ ਆਲੋਚਨਾ ਹੁੰਦੀ ਸੀ ਅਤੇ ਉਹ ਵਿਆਪਕ ਤੌਰ ‘ਤੇ ਚਰਚਾ ਹੋਈ....ਮੋਦੀ ਤਾਂ ਇੱਕ ਸਟੇਟ ਦਾ ਨੇਤਾ ਹੈ, ਇੱਕ ਰਾਜ ਨੂੰ ਚਲਾਇਆ ਹੈ, ਉਸ ਨੂੰ ਵਿਦੇਸ਼ ਨੀਤੀ ਕੀ ਸਮਝ ਆਵੇਗੀ? ਉਹ ਵਿਦੇਸ਼ ਵਿੱਚ ਜਾ ਕੇ ਕੀ ਕਰੇਗਾ? ਅਜਿਹੀਆਂ ਸਾਰੀਆਂ ਗੱਲਾਂ ਹੁੰਦੀਆਂ ਸਨ। ਅਤੇ ਮੈਨੂੰ ਜਿਤਨੇ ਭੀ ਮੇਰੇ ਇੰਟਰਵਿਊ ਹੁੰਦੇ ਸਨ, ਉਸ ਵਿੱਚ ਇਹ ਸਵਾਲ ਮੈਨੂੰ ਪੁੱਛਿਆ ਜਾਂਦਾ ਸੀ, ਤਦ ਮੈਂ ਇੱਕ ਜਵਾਬ ਦਿੱਤਾ ਸੀ। ਮੈਂ ਕਿਹਾ ਕਿ ਦੇਖੋ ਭਾਈ, ਇੱਕ ਪ੍ਰੈੱਸ ਇੰਟਰਵਿਊ ਵਿੱਚ ਤਾਂ ਪੂਰੀ ਵਿਦੇਸ਼ ਨੀਤੀ ਮੈਂ ਸਮਝ ਨਹੀਂ ਸਕਦਾ ਹਾਂ ਅਤੇ ਉਹ ਨਾ ਹੀ ਜ਼ਰੂਰੀ ਹੈ। ਲੇਕਿਨ ਮੈਂ ਇਤਨਾ ਤੁਹਾਨੂੰ ਕਹਿੰਦਾ ਹਾਂ, ਕਿ ਹਿੰਦੁਸਤਾਨ ਨਾ ਅੱਖ ਝੁਕਾ ਕੇ ਗੱਲ ਕਰੇਗਾ, ਨਾ ਅੱਖ ਉਠਾ ਕੇ ਗੱਲ ਕਰੇਗਾ। ਲੇਕਿਨ ਹੁਣ ਹਿੰਦੁਸਤਾਨ ਅੱਖ ਵਿੱਚ ਅੱਖ ਮਿਲਾ ਕੇ ਗੱਲ ਕਰੇਗਾ। ਤਾਂ, ਮੈਂ 2013 ਵਿੱਚ ਇਸ ਪ੍ਰਕਾਰ ਨਾਲ, ਅੱਜ ਭੀ ਉਸ ਵਿਚਾਰ ਨੂੰ ਲੈ ਕੇ ਮੈਂ ਰਿਹਾ; ਮੇਰੇ ਲਈ ਮੇਰਾ ਦੇਸ਼ ਪਹਿਲਾਂ ਹੈ, ਲੇਕਿਨ ਕਿਸੇ ਨੂੰ ਨੀਵਾਂ ਦਿਖਾਉਣਾ, ਕਿਸੇ ਨੂੰ ਬੁਰਾ-ਭਲਾ ਕਹਿਣਾ, ਇਹ ਨਾ ਮੇਰੇ ਸੰਸਕ੍ਰਿਤੀ ਦੇ ਸੰਸਕਾਰ ਹਨ, ਨਾ ਮੇਰੀ ਸੱਭਿਆਚਾਰਕ ਪਰੰਪਰਾ ਹੈ, ਅਤੇ ਅਸੀਂ ਤਾਂ ਮੰਨਦੇ ਹਾਂ ਕਿ ਭਾਈ ਪੂਰੀ ਮਨੁੱਖੀ ਜਾਤੀ ਦੀ ਭਲਾਈ, ਭਾਰਤ ਵਿੱਚ ਤਾਂ ‘ਜੈ ਜਗਤ’ ਦੀ ਕਲਪਨਾ ਰਹੀ ਹੈ, ਵਿਸ਼ਵ ਭਾਈਚਾਰੇ ਦੀ ਕਲਪਨਾ ਰਹੀ ਹੈ, ‘ਵਸੂਧੈਵ ਕੁਟੁਬੰਕਮ’ ਦੇ ਵਿਚਾਰ ਲੈ ਕੇ ਅਸੀਂ ਸਦੀਆਂ ਤੋਂ ਪਹਿਲਾਂ ਤੋਂ ਅਸੀਂ ਪੂਰੀ ਪ੍ਰਿਥਵੀ, ਪੂਰੇ ਬ੍ਰਹਿਮੰਡ ਦੇ ਕਲਿਆਣ ਦੀ ਕਲਪਨਾ ਕਰਨ ਵਾਲੇ ਲੋਕ ਰਹੇ ਹਾਂ। ਅਤੇ ਇਸ ਲਈ ਤੁਸੀਂ ਦੇਖਿਆ ਹੋਵੇਗਾ ਕਿ ਸਾਡੀ ਗੱਲਬਾਤ ਭੀ ਕੀ ਹੁੰਦੀ ਹੈ, ਮੈਂ ਦੁਨੀਆ ਦੇ ਸਾਹਮਣੇ ਜੋ ਅਲੱਗ-ਅਲੱਗ ਵਿਚਾਰ ਰੱਖੇ ਹਨ, ਉਨ੍ਹਾਂ ਵਿਚਾਰਾਂ ਨੂੰ ਅਗਰ ਤੁਸੀਂ ਐਨਾਲਿਸਿਸ ਕਰੋਗੇ, ਜਿਵੇਂ ਮੈਂ ਇੱਕ ਵਿਸ਼ਾ ਰੱਖਿਆ, ਇਨਵਾਇਰਨਮੈਂਟ ਦੀ ਇਤਨੀ ਚਰਚਾ ਹੁੰਦੀ ਸੀ, ਮੇਰੇ ਇੱਕ ਭਾਸ਼ਣ ਵਿੱਚ ਮੈਂ ਕਿਹਾ, ‘ਵੰਨ ਸੰਨ’ ‘ਵੰਨ ਵਰਲਡ, ਵੰਨ ਗ੍ਰਿਡ’ ਤਾਂ ਇਹ ਪੂਰਾ, ਫਿਰ ਜਦੋਂ ਕੋਵਿਡ ਚਲ ਰਿਹਾ ਸੀ, ਤਾਂ ਜੀ20 ਵਿੱਚ ਹੀ ਮੇਰਾ ਇੱਕ ਸੰਬੋਧਨ ਸੀ, ਮੈਂ ਕਿਹਾ ਭਾਈ ਸਾਡਾ ‘ਵੰਨ ਹੈਲਥ’ ਦਾ ਕੰਸੈਪਟ, ਸਾਨੂੰ ਡਿਵੈਲਪ ਕਰਨਾ ਚਾਹੀਦਾ ਹੈ। ਯਾਨੀ ਹਮੇਸ਼ਾ ਮੇਰੀ ਕੋਸ਼ਿਸ਼ ਇਹ ਰਹੀ ਹੈ, ਜਿਵੇਂ ਅਸੀਂ ਜੀ20 ਦਾ ਸਾਡਾ ਲੋਗੋ ਸੀ ਕਿ ‘ਵੰਨ ਅਰਥ, ਵੰਨ ਫੈਮਲੀ, ਵੰਨ ਫਿਊਚਰ’। ਹਰ ਚੀਜ਼ ਵਿੱਚ ਅਸੀਂ ਉਸ ਭੂਮਿਕਾ ਨਾਲ ਹੀ ਪਲੇ-ਬੜੇ ਹਾਂ। ਹੁਣ ਦੁਨੀਆ ਨੂੰ ਇਹ ਚੀਜ਼ਾਂ, ਹੁਣ ਮੈਂ ਜਿਵੇਂ ਰਿਨਿਊਏਬਲ ਐਨਰਜੀ ਦਾ ਮੂਵਮੈਂਟ ਚਲਾਇਆ ਹੈ, ਭਾਈ, ਇੰਟਰਨੈਸ਼ਨਲ ਸੋਲਰ ਅਲਾਇੰਸ ਨੂੰ ਅਸੀਂ ਜਨਮ ਦਿੱਤਾ ਹੈ ਅਤੇ ‘ਵੰਨ ਸਨ, ਵੰਨ ਵਰਲਡ, ਵੰਨ ਗ੍ਰਿੱਡ’ ਉਸ ਭਾਵਨਾ ਅਤੇ ਦੁਨੀਆ ਨੂੰ, ਗਲੋਬਲ ਹੈਲਥ ਦੀ ਜਦੋਂ ਬਾਤ ਆਈ, ਤਾਂ ਮੈਂ ਕੋਵਿਡ ਵਿੱਚ ਕਿਹਾ ਸੀ ‘ਵੰਨ ਅਰਥ, ਵੰਨ ਹੈਲਥ’। ਹੁਣ ਜਦੋਂ ‘ਵੰਨ ਅਰਥ, ਵੰਨ ਹੈਲਥֹ’ ਕਹਿੰਦਾ ਹਾਂ, ਤਾਂ ਜੀਵ ਮਾਤਰ, ਚਾਹੇ ਉਹ ਬਨਸਪਤੀ ਹੋਵੇ, ਪਸ਼ੂ-ਪੰਛੀ ਹੋਣ ਜਾਂ ਮਾਨਵ ਜੀਵਨ ਹੋਵੇ, ਯਾਨੀ ਮੇਰੀ ਹਮੇਸ਼ਾ ਕੋਸ਼ਿਸ਼ ਇਹ ਰਹੀ ਹੈ ਕਿ ਦੁਨੀਆ ਦਾ ਕਲਿਆਣ ਕਰਨ ਵਾਲੀਆਂ ਮੂਲਭੂਤ ਚੀਜ਼ਾਂ ਵੱਲ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਗਰ ਅਸੀਂ ਸਭ ਮਿਲ ਕੇ, ਅਤੇ ਦੂਸਰੀ ਬਾਤ ਹੈ ਕਿ ਅੱਜ ਦੁਨੀਆ ਇੰਟਰਕਨੈਕਟਿਡ ਹੈ, ਆਇਸੋਲੇਸ਼ਨ ਵਿੱਚ ਕੋਈ ਨਹੀਂ ਕਰ ਸਕਦਾ। ਅੱਜ ਦੁਨੀਆ ਇੰਟਰਡਿਪੈਂਡੈਂਟ ਹੈ। ਆਇਸੋਲੇਸ਼ਨ ਵਿੱਚ ਆਪ ਕੁਝ ਨਹੀਂ ਕਰ ਸਕਦੇ। ਅਤੇ ਇਸ ਲਈ ਤੁਹਾਨੂੰ ਸਭ ਦੇ ਨਾਲ ਤਾਲ ਮਿਲਾਉਣ ਦੀ ਆਦਤ ਭੀ ਬਣਾਉਣੀ ਹੋਵੇਗੀ ਅਤੇ ਸਭ ਨੂੰ ਸਭ ਦੇ ਨਾਲ ਤਾਲ ਮਿਲਾਉਣ ਦੀ ਆਦਤ ਬਣਾਉਣੀ ਪਵੇਗੀ। ਤਾਂ ਅਸੀਂ ਇਸ ਕੰਮ ਨੂੰ ਅੱਗੇ ਵਧਾ ਸਕਦੇ ਹਾਂ। ਯੂਨਾਇਟਿਡ ਨੇਸ਼ਨਸ ਜਿਹੀਆਂ ਸੰਸਥਾਵਾਂ ਦਾ ਜਨਮ ਹੋਇਆ ਵਰਲਡ ਵਾਰ ਦੇ ਬਾਅਦ, ਲੇਕਿਨ ਕਾਲ ਰਹਿੰਦੇ ਹੋਏ ਉਸ ਵਿੱਚ ਜੋ ਰਿਫਾਰਮ ਹੋਣੇ ਚਾਹੀਦੇ ਹਨ, ਉਹ ਨਹੀਂ ਹੋਏ। ਉਸ ਦੇ ਕਾਰਨ ਅੱਜ ਕਿਤਨਾ ਰੈਲੇਵਨਸ ਰਿਹਾ, ਕਿਤਨਾ ਨਹੀਂ, ਉਸ ‘ਤੇ ਡਿਬੇਟ ਚਲ ਰਹੀ ਹੈ।
ਲੈਕਸ ਫ੍ਰਿਡਮੈਨ- ਤੁਸੀਂ ਇਸ ਬਾਰੇ ਬਾਤ ਕੀਤੀ ਹੈ ਕਿ ਤੁਹਾਡੇ ਪਾਸ ਦੁਨੀਆ ਵਿੱਚ ਸ਼ਾਂਤੀ ਸਥਾਪਿਤ ਕਰਨ ਦਾ ਕੌਸ਼ਲ ਹੈ, ਅਨੁਭਵ ਹੈ, ਜਿਓ-ਪੌਲੀਟਿਕਲ ਦਬਦਬਾ ਹੈ। ਅੱਜ ਦੁਨੀਆ ਵਿੱਚ ਅਤੇ ਵਰਲਡ ਸਟੇਜ ‘ਤੇ, ਸਭ ਤੋਂ ਬੜਾ ਪੀਸਮੇਕਰ ਬਣਨ ਦੇ ਲਈ ਜਦਕਿ ਕਈ ਵਾਰਸ ਚਲ ਰਹੀਆਂ ਹਨ। ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਤੁਸੀਂ ਸ਼ਾਂਤੀ ਦੀ ਸਥਾਪਨਾ ਕਿਵੇਂ ਕਰੋਗੇ? ਦੋ ਦੇਸ਼ਾਂ ਦੇ ਯੁੱਧ ਦੇ ਦਰਮਿਆਨ ਸ਼ਾਂਤੀ ਸਮਝੌਤਾ ਲਿਆਉਣ ਵਿੱਚ ਮਦਦ ਕਰ ਸਕਦੇ ਹੋ, ਉਦਾਹਰਣ ਦੇ ਤੌਰ ‘ਤੇ ਰੂਸ ਐਂਡ ਯੂਕ੍ਰੇਨ।
ਪ੍ਰਧਾਨ ਮੰਤਰੀ- ਤੁਸੀਂ ਦੇਖੋ, ਮੈਂ ਉਸ ਦੇਸ਼ ਦੀ ਪ੍ਰਤੀਨਿਧਤਾ ਕਰ ਰਿਹਾ ਹਾਂ, ਜੋ ਭਗਵਾਨ ਬੁੱਧ ਦੀ ਭੂਮੀ ਹੈ। ਮੈਂ ਉਸ ਦੇਸ਼ ਦੀ ਪ੍ਰਤੀਨਿਧਤਾ ਕਰ ਰਿਹਾ ਹਾਂ, ਜੋ ਮਹਾਤਮਾ ਗਾਂਧੀ ਦੀ ਭੂਮੀ ਹੈ। ਅਤੇ ਇਹ ਸਾਰੇ ਮਹਾਪੁਰਖ ਹਨ ਕਿ ਜਿਨ੍ਹਾਂ ਦੇ ਉਪਦੇਸ਼, ਜਿਨ੍ਹਾਂ ਦੀ ਵਾਣੀ, ਵਰਤਨ, ਵਿਵਹਾਰ ਪੂਰੀ ਤਰ੍ਹਾਂ ਸ਼ਾਂਤੀ ਨੂੰ ਸਮਰਪਿਤ ਹੈ ਅਤੇ ਇਸ ਲਈ ਸੱਭਿਆਚਾਰਕ ਤੌਰ ‘ਤੇ, ਇਤਿਹਾਸਿਕ ਤੌਰ ‘ਤੇ, ਸਾਡਾ ਬੈਕਗ੍ਰਾਊਂਡ ਇਤਨਾ ਮਜ਼ਬੂਤ ਹੈ ਕਿ ਜਦੋਂ ਭੀ ਅਸੀਂ ਸ਼ਾਤੀਂ ਦੇ ਲਈ ਬਾਤ ਕਰਦੇ ਹਾਂ, ਤਾਂ ਵਿਸ਼ਵ ਸਾਨੂੰ ਸੁਣਦਾ ਹੈ। ਕਿਉਂਕਿ ਇਹ ਬੁੱਧ ਦੀ ਭੂਮੀ ਹੈ, ਇਹ ਮਹਾਤਮਾ ਗਾਂਧੀ ਦੀ ਭੂਮੀ ਹੈ, ਤਾਂ ਵਿਸ਼ਵ ਸਾਨੂੰ ਸੁਣਦਾ ਹੈ ਅਤੇ ਅਸੀਂ ਸੰਘਰਸ਼ ਦੇ ਪੱਖ ਦੇ ਹੈ ਹੀ ਨਹੀਂ, ਅਸੀਂ ਤਾਲਮੇਲ ਦੇ ਪੱਖ ਵਿੱਚ ਹਾਂ। ਨਾ ਅਸੀਂ ਕੁਦਰਤ (ਪ੍ਰਕਿਰਤੀ) ਤੋਂ ਸੰਘਰਸ਼ ਚਾਹੁੰਦੇ ਹਾਂ, ਨਾ ਅਸੀਂ ਰਾਸ਼ਟਰਾਂ ਦੇ ਦਰਮਿਆਨ ਸੰਘਰਸ਼ ਚਾਹੁੰਦੇ ਹਾਂ, ਅਸੀਂ ਤਾਲਮੇਲ ਚਾਹੁਣ ਵਾਲੇ ਲੋਕ ਹਾਂ। ਅਤੇ ਉਸ ਵਿੱਚ ਅਗਰ ਕੋਈ ਭੂਮਿਕਾ ਅਦਾ ਕਰ ਸਕਦੇ ਹਾਂ, ਤਾਂ ਅਸੀਂ ਨਿਰੰਤਰ ਅਦਾ ਕਰਨ ਦਾ ਪ੍ਰਯਤਨ ਕੀਤਾ ਹੈ। ਹੁਣ ਜਿਵੇਂ ਮੇਰਾ ਰੂਸ ਦੇ ਨਾਲ ਭੀ ਗਹਿਰਾ ਸਬੰਧ ਹੈ, ਯੂਕ੍ਰੇਨ ਦੇ ਨਾਲ ਭੀ ਗਹਿਰਾ ਸਬੰਧ ਹੈ। ਮੈਂ ਰਾਸ਼ਟਰਪਤੀ ਪੁਤਿਨ ਦੇ ਸਾਹਮਣੇ ਬੈਠ ਕੇ ਮੀਡੀਆ ਨੂੰ ਕਹਿ ਸਕਦਾ ਹਾਂ, ਕਿ ਇਹ ਯੁੱਧ ਦਾ ਸਮਾਂ ਨਹੀਂ ਹੈ ਅਤੇ ਮੈਂ ਜ਼ੇਲੈਂਸਕੀ ਨੂੰ ਭੀ ਇੱਕ ਮਿੱਤਰ ਭਾਵ ਨਾਲ ਉਨ੍ਹਾਂ ਨੂੰ ਕਹਿ ਸਕਦਾ ਹਾਂ ਕਿ ਭਾਈ, ਦੁਨੀਆ ਕਿਤਨੀ ਹੀ ਤੁਹਾਡੇ ਨਾਲ ਖੜ੍ਹੀ ਕਿਉਂ ਨਾ ਹੋ ਜਾਵੇ, ਯੁੱਧ ਭੂਮੀ ਵਿੱਚ ਕਦੇ ਭੀ ਪਹਿਣਾਮ ਨਹੀਂ ਨਿਕਲਣ ਵਾਲਾ ਹੈ। ਪਰਿਣਾਮ ਤਾਂ ਟੇਬਲ ‘ਤੇ ਹੀ ਨਿਕਲਣ ਵਾਲਾ ਹੈ ਅਤੇ ਟੇਬਲ ‘ਤੇ ਪਰਿਣਾਮ ਤਦ ਨਿਕਲੇਗਾ, ਜਦੋਂ ਉਸ ਟੇਬਲ ‘ਤੇ ਯੂਕ੍ਰੇਨ ਅਤੇ ਰੂਸ ਦੋਨੋਂ ਮੌਜੂਦ ਹੋਣਗੇ। ਪੂਰੀ ਦੁਨੀਆ ਯੂਕ੍ਰੇਨ ਦੇ ਨਾਲ ਬੈਠ ਕੇ ਕਿਤਨੀ ਹੀ ਮਾਥਾ-ਪੱਚੀ ਕਰ ਲਵੇ, ਉਸ ਤੋਂ ਪਰਿਣਾਮ ਨਹੀਂ ਆਉਂਦਾ ਹੈ। ਦੋਨੋਂ ਧਿਰਾਂ ਦਾ ਹੋਣਾ ਜ਼ਰੂਰੀ ਹੈ। ਅਤੇ ਸ਼ੁਰੂ ਵਿੱਚ ਸਮਝਾ ਨਹੀਂ ਪਾ ਰਿਹਾ ਸੀ, ਲੇਕਿਨ ਅੱਜ ਜੋ ਜਿਸ ਪ੍ਰਕਾਰ ਦਾ ਵਾਤਾਵਰਣ ਬਣਿਆ ਹੈ, ਉਸ ਤੋਂ ਮੈਨੂੰ ਲਗਦਾ ਹੈ ਕਿ ਹੁਣ ਰੂਸ-ਯੂਕ੍ਰੇਨ, ਮੈਂ ਆਸ਼ਾਵਾਦੀ ਹਾਂ ਕਿ ਬਹੁਤ ਉਨ੍ਹਾਂ ਨੇ ਖ਼ੁਦ ਨੇ ਤਾਂ ਗੁਆਇਆ ਹੈ, ਦੁਨੀਆ ਦਾ ਬਹੁਤ ਨੁਕਸਾਨ ਹੋਇਆ ਹੈ। ਹੁਣ ਗਲੋਬਲ ਸਾਊਥ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ। ਪੂਰੇ ਵਿਸ਼ਵ ਵਿੱਚ ਫੂਡ, ਫਿਊਲ ਅਤੇ ਫਰਟੀਲਾਇਜ਼ਰ, ਉਸ ਦਾ ਸੰਕਟ ਰਿਹਾ ਹੈ। ਤਾਂ ਪੂਰਾ ਵਿਸ਼ਵ ਚਾਹੁੰਦਾ ਹੈ ਕਿ ਜਲਦੀ ਤੋਂ ਜਲਦੀ ਸ਼ਾਂਤੀ ਹੋਵੇ। ਅਤੇ ਮੈਂ ਹਮੇਸ਼ਾ ਕਹਿੰਦਾ ਹਾ, ਕਿ ਮੈਂ ਸ਼ਾਂਤੀ ਦੇ ਪੱਖ ਵਿੱਚ ਹਾਂ। ਮੈਂ ਨਿਊਟ੍ਰਲ ਨਹੀਂ ਹਾਂ, ਮੈਂ ਸ਼ਾਂਤੀ ਦੇ ਪੱਖ ਵਿੱਚ ਹਾਂ ਅਤੇ ਮੇਰਾ ਇੱਕ ਪੱਖ ਹੈ, ਮੈਂ ਉਸ ਦੇ ਲਈ ਪ੍ਰਯਤਨਰਤ ਹਾਂ।
ਲੈਕਸ ਫ੍ਰਿਡਮੈਨ- ਇੱਕ ਹੋਰ ਬਹੁਤ ਹੀ ਇਤਿਹਾਸਿਕ ਅਤੇ ਜਟਿਲ ਟਕਰਾਅ ਰਿਹਾ ਹੈ, ਉਹ ਹੈ ਭਾਰਤ ਅਤੇ ਪਾਕਿਸਤਾਨ ਦਾ ਟਕਰਾਅ। ਇਹ ਦੁਨੀਆ ਦੇ ਸਭ ਤੋਂ ਖ਼ਤਰਨਾਕ ਟਕਰਾਅ ਵਿੱਚੋਂ ਇੱਕ ਹੈ। ਦੋਨੋਂ ਹੀ ਪਰਮਾਣੂ ਸ਼ਕਤੀ ਹਨ, ਦੋਨਾਂ ਦੀ ਵਿਚਾਰਧਾਰਾ ਕਾਫੀ ਅਲੱਗ ਹੈ। ਆਪ ਸ਼ਾਂਤੀ ਚਾਹੁੰਦੇ ਹੋ, ਤੁਸੀਂ ਦੂਰ ਦੀ ਸੋਚਣ ਵਾਲੇ ਨੇਤਾ ਹੋ। ਤੁਸੀਂ ਭਾਰਤ-ਪਾਕਿਸਤਾਨ ਦੇ ਦਰਮਿਆਨ ਦੋਸਤੀ ਅਤੇ ਸ਼ਾਂਤੀ ਦਾ ਕੀ ਰਸਤਾ ਦੇਖਦੇ ਹੋ?
ਪ੍ਰਧਾਨ ਮੰਤਰੀ- ਇੱਕ ਤਾਂ, ਕੁਝ ਇਤਿਹਾਸ ਦੀਆਂ ਜੋ ਬਾਤਾਂ ਹਨ ਜਿਸ ਨੂੰ ਸ਼ਾਇਦ ਦੁਨੀਆ ਦੇ ਬਹੁਤ ਲੋਕਾਂ ਨੂੰ ਪਤਾ ਨਹੀਂ ਹੈ। 1947 ਤੋਂ ਪਹਿਲਾਂ ਆਜ਼ਾਦੀ ਦੀ ਲੜਾਈ ਸਭ ਲੋਕ ਮੋਢੇ ਨਾਲ ਮੋਢਾ ਮਿਲਾ ਕੇ ਲੜ ਰਹੇ ਸਨ। ਅਤੇ ਦੇਸ਼ ਆਜ਼ਾਦੀ ਦੇ ਲਈ, ਆਜ਼ਾਦੀ ਦਾ ਜਸ਼ਨ ਮਨਾ ਕੇ ਇੰਤਜ਼ਾਰ ਕਰ ਰਿਹਾ ਸੀ। ਉਸੇ ਸਮੇਂ, ਕੀ ਮਜ਼ਬੂਰੀਆਂ ਰਹੀਆਂ ਹੋਣਗੀਆਂ, ਉਹ ਕਈ ਉਸ ਦੇ ਭੀ ਪਹਿਲੂ ਹਨ, ਉਸ ਦੀ ਲੰਬੀ ਚਰਚਾ ਹੋ ਸਕਦੀ ਹੈ, ਲੇਕਿਨ ਉਸ ਸਮੇਂ ਜੋ ਭੀ ਨੀਤੀ ਨਿਰਧਾਰਕ ਲੋਕ ਸਨ, ਉਨ੍ਹਾਂ ਨੇ ਭਾਰਤ ਦੀ ਵੰਡ ਨੂੰ ਸਵੀਕਾਰ ਕੀਤਾ। ਅਤੇ ਮੁਸਲਮਾਨਾਂ ਨੂੰ ਉਨ੍ਹਾਂ ਦਾ ਅਲੱਗ ਦੇਸ਼ ਚਾਹੀਦਾ ਹੈ, ਤਾਂ ਭਾਈ ਦੇ ਦੋ। ਅਜਿਹਾ ਭਾਰਤ ਦੇ ਲੋਕਾਂ ਨੇ ਸੀਨੇ ‘ਤੇ ਪੱਥਰ ਰੱਖ ਕੇ ਬੜੀ ਪੀੜਾ ਦੇ ਨਾਲ, ਇਸ ਨੂੰ ਭੀ ਮੰਨ ਲਿਆ। ਲੇਕਿਨ ਮੰਨਿਆ ਤਾਂ ਉਸ ਦਾ ਪਰਿਣਾਮ ਉਸੇ ਸਮੇਂ ਇਹ ਆਇਆ ਕਿ ਲੱਖਾਂ ਲੋਕਾਂ ਦਾ ਕਤਲੇਆਮ ਚਲਿਆ। ਪਾਕਿਸਤਾਨ ਤੋਂ ਟ੍ਰੇਨਾਂ ਭਰ-ਭਰ ਕੇ ਲਹੂਲੁਹਾਨ ਲੋਕ ਅਤੇ ਲਾਸ਼ਾਂ ਆਉਣ ਲਗੀਆਂ, ਬੜਾ ਡਰਾਵਨਾ ਦ੍ਰਿਸ਼ ਸੀ। ਉਨ੍ਹਾਂ ਨੇ ਆਪਣਾ ਪਾਉਣ ਦੇ ਬਾਅਦ, ਉਨ੍ਹਾਂ ਨੂੰ ਲਗਣਾ ਚਾਹੀਦਾ ਸੀ ਕਿ ਚਲੋ ਭਾਈ, ਸਾਡਾ ਸਾਨੂੰ ਮਿਲ ਗਿਆ, ਭਾਰਤ ਦੇ ਲੋਕਾਂ ਨੇ ਦੇ ਦਿੱਤਾ ਹੈ, ਭਾਰਤ ਦਾ ਧੰਨਵਾਦ ਕਰੀਏ, ਅਸੀਂ ਸੁਖ ਨਾਲ ਜੀਵੀਏ। ਉਸ ਦੀ ਬਜਾਏ ਉਨ੍ਹਾਂ ਨੇ ਲਗਾਤਾਰ ਭਾਰਤ ਤੋਂ ਸੰਘਰਸ਼ ਦਾ ਰਸਤਾ ਚੁਣਿਆ। ਹੁਣ ਪ੍ਰੌਕਸੀ ਵਾਰ ਚਲ ਰਿਹਾ ਹੈ। ਹੁਣ ਇਹ ਕੋਈ ਆਈਡਿਓਲੌਜੀ ਨਹੀਂ ਹੈ, ਆਈਡਿਓਲੌਜੀ ਅਜਿਹੀ ਥੋੜ੍ਹੀ ਹੁੰਦੀ ਹੈ ਕਿ ਲੋਕਾਂ ਨੂੰ ਮਾਰੋ, ਕੱਟੋ, ਟੈਰਰਿਸਟਾਂ ਨੂੰ ਐਕਸਪੋਰਟ ਕਰਨ ਦਾ ਕੰਮ ਚਲ ਰਿਹਾ ਹੈ ਅਤੇ ਸਿਰਫ਼ ਸਾਡੇ ਨਾਲ ਹੀ ਨਹੀਂ, ਹੁਣ ਦੁਨੀਆ ਵਿੱਚ ਕਿਤੇ ਭੀ ਟੈਰੇਰਿਸਟ ਦੀ ਘਟਨਾ ਘਟਦੀ ਹੈ, ਤਾਂ ਕਿਤੇ ਨਾ ਕਿਤੇ ਸੂਤਰ ਪਾਕਿਸਤਾਨ ਜਾ ਕੇ ਅਟਕਦੇ ਹਨ। ਹੁਣ ਦੇਖੋ, 9/11 ਇਤਨੀ ਬੜੀ ਘਟਨਾ ਘਟੀ ਅਮਰੀਕਾ ਵਿੱਚ, ਉਸ ਦਾ ਮੇਨ ਜੋ ਸੂਤਰਧਾਰ ਸੀ ਓਸਾਮਾ ਬਿਨ ਲਾਦੇਨ, ਉਹ ਆਖਰ ਵਿੱਚ ਕਿੱਥੇ ਤੋਂ ਮਿਲਿਆ? ਪਾਕਿਸਤਾਨ ਵਿੱਚ ਹੀ ਸ਼ਰਨ ਲੈ ਕੇ ਬੈਠਿਆ ਸੀ। ਤਾਂ ਦੁਨੀਆ ਪਹਿਚਾਣ ਗਈ ਹੈ ਕਿ ਇੱਕ ਪ੍ਰਕਾਰ ਨਾਲ ਆਤੰਕਵਾਦੀ ਪ੍ਰਵਿਰਤੀ, ਆਤੰਕਵਾਦੀ ਮਾਨਸਿਕਤਾ ਅਤੇ ਉਹ ਸਿਰਫ਼ ਭਾਰਤ ਹੀ ਨਹੀਂ ਹੈ, ਦੁਨੀਆ ਭਰ ਦੇ ਲਈ ਪਰੇਸ਼ਾਨੀ ਦਾ ਕੇਂਦਰ ਬਣ ਚੁੱਕਿਆ ਹੈ। ਅਤੇ ਅਸੀਂ ਲਗਾਤਾਰ ਉਨ੍ਹਾਂ ਨੂੰ ਕਹਿੰਦੇ ਰਹੇ ਹਾਂ ਕਿ ਇਸ ਰਸਤੇ ਤੋਂ ਕਿਸ ਦਾ ਭਲਾ ਹੋਵੇਗਾ? ਤੁਸੀਂ ਆਤੰਕਵਾਦ ਦੇ ਰਸਤੇ ਨੂੰ ਛੱਡ ਦਿਓ, ਇਹ State Sponsor Terrorism ਜੋ ਹੈ, ਉਹ ਬੰਦ ਹੋਣਾ ਚਾਹੀਦਾ ਹੈ। Non state ਐਕਟਰਾਂ ਦੇ ਹੱਥ ਵਿੱਚ ਸਭ ਛੱਡ ਦਿੱਤਾ ਹੈ, ਕੀ ਹੋਵੇਗਾ ਫਾਇਦਾ? ਅਤੇ ਇਸ ਦੀ ਸ਼ਾਂਤੀ ਦੇ ਪ੍ਰਯਾਸਾਂ ਦੇ ਲਈ ਮੈਂ ਖ਼ੁਦ ਲਾਹੌਰ ਚਲਾ ਗਿਆ ਸੀ। ਮੇਰੇ ਪ੍ਰਧਾਨ ਮੰਤਰੀ ਬਣਨ ਦੇ ਬਾਅਦ, ਮੈਂ ਮੇਰੇ ਸਹੁੰ ਚੁੱਕ ਸਮਾਰੋਹ ਵਿੱਚ ਪਾਕਿਸਤਾਨ ਨੂੰ ਸਪੈਸ਼ਲੀ ਇਨਵਾਇਟ ਕੀਤਾ ਸੀ ਤਾਕਿ ਇੱਕ ਸ਼ੁਭ ਸ਼ੁਰੂਆਤ ਹੋਵੇ। ਲੇਕਿਨ ਹਰ ਵਾਰ, ਹਰ ਅੱਛੇ ਪ੍ਰਯਾਸਾਂ ਦਾ ਪਰਿਣਾਮ ਨਕਾਰਾਤਮਕ ਨਿਕਲਿਆ। ਅਸੀਂ ਆਸ਼ਾ ਕਰਦੇ ਹਾਂ ਕਿ ਉਨ੍ਹਾਂ ਨੂੰ ਸਦਬੁੱਧੀ ਮਿਲੇਗੀ ਅਤੇ ਸੁਖ ਸ਼ਾਂਤੀ ਦੇ ਰਸਤੇ ‘ਤੇ ਜਾਣਗੇ ਅਤੇ ਉੱਥੋਂ ਦੀ ਆਵਾਮ ਭੀ ਦੁਖੀ ਹੋਵੇਗੀ, ਅਜਿਹਾ ਮੈਂ ਮੰਨਦਾ ਹਾਂ, ਕਿਉਂਕਿ ਉੱਥੋਂ ਦੀ ਆਵਾਮ ਭੀ ਇਹ ਨਹੀਂ ਚਾਹੁੰਦੀ ਹੋਵੇਗੀ ਕਿ ਰੋਜ਼ਮੱਰਾ ਦੀ ਜ਼ਿੰਦਗੀ ਜੀਏ, ਇਸ ਪ੍ਰਕਾਰ ਦੀ ਮਾਰ-ਧਾੜ, ਲਹੂ-ਲੁਹਾਨ, ਬੱਚੇ ਮਰ ਰਹੇ ਹਨ, ਜੋ ਟੈਰਰਿਸਟ ਬਣ ਕੇ ਆਉਂਦੇ ਹਨ, ਉਨ੍ਹਾਂ ਦੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ।
ਲੈਕਸ ਫ੍ਰਿਡਮੈਨ- ਕੀ ਕੋਈ ਅਜਿਹੀ ਕਹਾਣੀ ਹੈ, ਜਿਸ ਵਿੱਚ ਤੁਸੀਂ ਕੋਸ਼ਿਸ਼ ਕੀਤੀ ਹੋਵੇ, ਪਾਕਿਸਤਾਨ ਦੇ ਨਾਲ ਸਭ ਠੀਕ ਕਰਨਾ ਚਾਹਿਆ ਹੋਵੇ, ਜੋ ਪਾਕਿਸਤਾਨ ਦੇ ਨਾਲ ਸਬੰਧ ਸੁਧਾਰਨ ਦੀਆਂ ਕੋਸ਼ਿਸ਼ਾਂ ਨਾਲ ਜੁੜੀ ਹੋਵੇ, ਜੋ ਭਵਿੱਖ ਵਿੱਚ ਅੱਗੇ ਦਾ ਰਸਤਾ ਦਿਸ਼ਾ ਸਕੇ?
ਪ੍ਰਧਾਨ ਮੰਤਰੀ – ਪਹਿਲੀ ਬਾਤ ਹੈ ਕਿ ਸਬੰਧ ਸੁਧਾਰਨ ਦਾ ਸਭ ਤੋਂ ਬੜਾ ਬ੍ਰੇਕਥਰੂ ਸੀ, ਪ੍ਰਧਾਨ ਮੰਤਰੀ ਬਣਦੇ ਹੀ ਸਹੁੰ ਚੁੱਕ ਸਮਾਰੋਹ ਵਿੱਚ ਉਨ੍ਹਾਂ ਨੂੰ ਸੱਦਾ ਦੇਣਾ। ਇਹ ਆਪਣੇ ਆਪ ਵਿੱਚ ਬਹੁਤ ਬੜੀ ਘਟਨਾ ਸੀ। ਅਤੇ ਕਈ ਦਹਾਕਿਆਂ ਦੇ ਬਾਅਦ ਹੋਈ ਸੀ ਇਹ ਘਟਨਾ। ਅਤੇ ਸ਼ਾਇਦ ਜੋ ਲੋਕ ਮੈਨੂੰ 2013 ਵਿੱਚ ਸੁਆਲ ਪੁੱਛਦੇ ਸਨ ਕਿ ਮੋਦੀ ਦੀ ਵਿਦੇਸ਼ੀ ਨੀਤੀ ਕੀ ਹੋਵੇਗੀ, ਉਨ੍ਹਾਂ ਸਭ ਨੇ ਜਦੋਂ ਇਹ ਸੁਣਿਆ ਕਿ ਮੋਦੀ ਨੇ ਸਾਰਕ ਦੇਸ਼ਾਂ ਦੇ ਸਾਰੇ ਨੇਤਾਵਾਂ ਨੂੰ ਸਹੁੰ ਚੁੱਕ ਸਮਾਰੋਹ ਵਿੱਚ ਬੁਲਾਇਆ ਹੈ, ਤਾਂ ਉਹ ਹੈਰਾਨ ਹੋ ਗਏ ਸਨ ਅਤੇ ਇਸ ਨਿਰਣੇ ਦੀ, ਪ੍ਰਕਿਰਿਆ ਜੋ ਹੋਈ ਸੀ ਉਸ ਦੇ ਸਬੰਧ ਵਿੱਚ, ਸਾਡੇ ਉਸ ਵਕਤ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਸਾਹਿਬ, ਉਨ੍ਹਾਂ ਨੇ ਆਪਣੀ ਕਿਤਾਬ ਵਿੱਚ ਜੋ ਸੰਸਮਰਣ ਲਿਖੇ ਹਨ, ਉਸ ਵਿੱਚ ਇਸ ਘਟਨਾ ਦਾ ਵਰਣਨ ਬਹੁਤ ਵਧੀਆ ਢੰਗ ਨਾਲ ਕੀਤਾ ਹੈ। ਅਤੇ ਸਚਮੁੱਚ ਵਿੱਚ ਭਾਰਤ ਦੀ ਵਿਦੇਸ਼ ਨੀਤੀ ਕਿਤਨੀ ਸਪਸ਼ਟ ਹੈ ਅਤੇ ਕਿਤਨੀ ਆਤਮਵਿਸ਼ਵਾਸ ਨਾਲ ਭਰੀ ਹੈ, ਉਸ ਦੇ ਦਰਸ਼ਨ ਹੋ ਚੁੱਕੇ ਸਨ ਅਤੇ ਭਾਰਤ ਸ਼ਾਂਤੀ ਦੇ ਪ੍ਰਤੀ ਕਿਤਨਾ ਪ੍ਰਤੀਬੱਧ ਹੈ। ਉਸ ਦਾ ਸੰਦੇਸ਼ ਦੁਨੀਆ ਦੇ ਸਾਹਮਣੇ ਸਾਫ਼-ਸਾਫ਼ ਗਿਆ ਸੀ, ਲੇਕਿਨ ਪਰਿਣਾਮ ਸਹੀ ਨਹੀਂ ਮਿਲੇ।
ਲੈਕਸ ਫ੍ਰਿਡਮੈਨ- ਵੈਸੇ ਤੁਹਾਨੂੰ ਇੱਕ ਥੋੜ੍ਹਾ ਜਿਹਾ ਰੋਮਾਂਚਕ ਸਵਾਲ ਪੁੱਛਣਾ ਹੈ। ਭਾਰਤ ਜਾਂ ਪਾਕਿਸਤਾਨ ਵਿੱਚੋਂ ਕਿਸ ਦੀ ਕ੍ਰਿਕਟ ਟੀਮ ਬਿਹਤਰ ਹੈ? ਦੋਨੋਂ ਟੀਮਾਂ ਦੀ ਪਿਚ ‘ਤੇ ਦੁਸ਼ਮਣੀ ਦੇ ਚਰਚੇ ਭੀ ਸਾਰਿਆਂ ਨੇ ਸੁਣੇ ਹਨ। ਅਤੇ ਦੋਨਾਂ ਵਿੱਚ ਜਿਓ-ਪੌਲਿਟਿਕਲ ਤਣਾਅ ਭੀ ਹੈ, ਜਿਸ ਦੀ ਹੁਣੇ ਤੁਸੀਂ ਬਾਤ ਕੀਤੀ ਹੈ। ਸਪੋਰਟਸ, ਖਾਸ ਕਰਕੇ ਕ੍ਰਿਕਟ ਅਤੇ ਫੁੱਟਬਾਲ, ਦੇਸ਼ਾਂ ਦੇ ਦਰਮਿਆਨ ਬਿਹਤਰ ਸਬੰਧ ਬਣਾਉਣ ਅਤੇ ਆਪਸੀ ਸਹਿਯੋਗ ਵਧਾਉਣ ਵਿੱਚ ਭੂਮਿਕਾ ਨਿਭਾਉਂਦੇ ਹਨ?
ਪ੍ਰਧਾਨ ਮੰਤਰੀ – ਵੈਸੇ, ਜੋ ਸਪੋਰਟਰਸ ਹਨ, ਉਹ ਪੂਰੀ ਦੁਨੀਆ ਵਿੱਚ ਊਰਜਾ ਭਰਨ ਦਾ ਕੰਮ ਕਰਦੇ ਹਨ। ਸਪੋਰਟਸਮੈਨ ਸਪਿਰਿਟ ਦੁਨੀਆ ਦੇ ਅੰਦਰ ਜੋੜਨ ਦਾ ਕੰਮ ਕਰਦੇ ਹਨ। ਤਾਂ ਮੈਂ ਸਪੋਰਟਸ ਨੂੰ ਬਦਨਾਮ ਹੁੰਦੇ ਦੇਖਣਾ ਨਹੀਂ ਚਾਹਾਂਗਾ। ਸਪੋਰਟਸ ਨੂੰ ਮੈਂ ਬਹੁਤ ਮਾਨਵ ਦੀ ਵਿਕਾਸ ਯਾਤਰਾ ਦਾ ਅਤਿਅੰਤ ਮਹੱਤਵਪੂਰਨ ਅਤੇ ਖੇਲ ਦਿਲ ਇੱਕ ਰੂਪ ਵਿੱਚ ਹਮੇਸ਼ਾ ਸਮਝਦਾ ਹਾਂ। ਦੂਸਰਾ ਵਿਸ਼ਾ ਹੈ ਕਿ ਕੌਣ ਅੱਛਾ, ਕੌਣ ਬੁਰਾ। ਅਗਰ ਖੇਡ ਦੀ technique ਦੇ ਸਬੰਧ ਵਿੱਚ ਕਹਾਂ, ਤਾਂ ਮੈਂ ਇਸ ਦਾ ਐਕਸਪਰਟ ਨਹੀਂ ਹਾਂ। ਤਾਂ technique ਜੋ ਲੋਕ ਜਾਣਦੇ ਹੋਣਗੇ, ਉਹੀ ਦੱਸ ਸਕਦੇ ਹਨ, ਕਿ ਕਿਸ ਦਾ ਖੇਲ ਚੰਗਾ ਹੈ, ਅਤੇ ਕੌਣ ਖਿਡਾਰੀ ਅੱਛੇ ਹਨ। ਲੇਕਿਨ ਕੁਝ ਪਰਿਣਾਮ ਤੋਂ ਪਤਾ ਚਲਤਾ ਹੈ, ਜਿਵੇਂ ਹਾਲੇ ਕੁਝ ਦਿਨ ਪਹਿਲੇ ਹੀ ਇੰਡੀਆ ਅਤੇ ਪਾਕਿਸਤਾਨ ਦੇ ਦਰਮਿਆਨ ਇੱਕ ਮੈਚ ਹੋਇਆ। ਤਾਂ ਜੋ ਪਰਿਣਾਮ ਆਇਆ ਹੈ, ਉਸ ਤੋਂ ਪਤਾ ਚਲੇਗਾ ਕਿ ਕੌਣ ਬਿਹਤਰ ਟੀਮ ਹੈ, ਸੁਭਾਵਿਕ ਪਤਾ ਚਲੇਗਾ।
ਲੈਕਸ ਫ੍ਰਿਡਮੈਨ – ਹਾਂ, ਮੈਂ ਭੀ ‘ਦ ਗ੍ਰੇਟੇਸਟ ਰਾਇਵਲਰੀ, ਇੰਡੀਆ ਵਰਸਿਸ ਪਾਕਿਸਤਾਨ’ ਨਾਮ ਦੀ ਸੀਰੀਜ਼ ਦੇਖੀ ਹੈ, ਜਿਸ ਵਿੱਚ ਕਈ ਬਿਹਤਰੀਨ ਖਿਡਾਰੀਆਂ ਅਤੇ ਮੈਚਾਂ ਦੀ ਬਾਤ ਹੋਈ ਹੈ। ਦੋਨਾਂ ਦੇਸ਼ਾਂ ਦੀ ਅਜਿਹੀ ਟੱਕਰ ਅਤੇ ਮੁਕਾਬਲਾ ਦੇਖ ਕੇ ਅੱਛਾ ਲਗਦਾ ਹੈ। ਤੁਸੀਂ ਫੁੱਟਬਾਲ ਦੇ ਬਾਰੇ ਭੀ ਬਾਤ ਕੀਤੀ ਹੈ। ਭਾਰਤ ਵਿੱਚ ਫੁੱਟਬਾਲ ਬਹੁਤ ਪਾਪੁਲਰ ਹੈ। ਤਾਂ ਇੱਕ ਹੋਰ ਮੁਸ਼ਕਿਲ ਸਵਾਲ, ਤੁਹਾਡਾ ਫੁੱਟਬਾਲ ਦਾ ਸਭ ਤੋਂ ਪਸੰਦੀਦਾ ਖਿਡਾਰੀ ਕੌਣ ਹੈ? ਸਾਡੇ ਪਾਸ ਮੈਸੀ, ਪੇਲੇ, ਮੈਰਾਡੋਨਾ, ਕ੍ਰਿਸਟਿਯਾਨੋ ਰੋਨਾਲਡੋ, ਜਿਦਾਨ ਜਿਹੇ ਨਾਮ ਹਨ। ਤੁਹਾਨੂੰ ਅੱਜ ਤੱਕ ਦਾ ਸਭ ਤੋਂ ਮਹਾਨ ਫੁੱਟਬਾਲ ਖਿਡਾਰੀ ਕੌਣ ਲਗਦਾ ਹੈ?
ਪ੍ਰਧਾਨ ਮੰਤਰੀ –ਇਹ ਬਾਤ ਸਹੀ ਹੈ ਕਿ ਭਾਰਤ ਦਾ ਬਹੁਤ ਬੜਾ ਖੇਤਰ ਅਜਿਹਾ ਹੈ, ਜਿੱਥੇ ਫੁੱਟਬਾਲ ਚੰਗੀ ਤਰ੍ਹਾਂ ਖੇਡਿਆ ਜਾਂਦਾ ਹੈ ਅਤੇ ਫੁੱਟਬਾਲ ਦੀ ਸਾਡੀ ਮਹਿਲਾ ਟੀਮ ਭੀ ਚੰਗਾ ਕੰਮ ਕਰ ਰਹੀ ਹੈ, ਪੁਰਸ਼ਾਂ ਦੀ ਟੀਮ ਭੀ ਚੰਗਾ ਕੰਮ ਕਰ ਰਹੀ ਹੈ। ਲੇਕਿਨ ਅਗਰ ਪੁਰਾਣੀਆਂ ਬਾਤਾਂ ਅਸੀਂ ਕਰੀਏ, 80’s ਦੇ ਕਾਲਖੰਡ ਦੀਆਂ, ਤਾਂ ਮੈਰਾਡੋਨਾ ਦਾ ਨਾਮ ਹਮੇਸ਼ਾ ਉੱਭਰ ਕੇ ਆਉਂਦਾ ਹੈ। ਹੋ ਸਕਦਾ ਹੈ ਕਿ ਉਸ ਜੈਨਰੇਸ਼ਨ ਦੇ ਲਈ ਉਹ ਇੱਕ ਹੀਰੋ ਦੇ ਰੂਪ ਵਿੱਚ ਦੇਖੇ ਜਾਂਦੇ ਹੋਣ ਅਤੇ ਅੱਜ ਦੀ ਜੈਨਰੇਸ਼ਨ ਨੂੰ ਪੁੱਛੋਗੇ ਤਾਂ ਉਹ ਮੈਸੀ ਦੀ ਬਾਤ ਦੱਸਣਗੇ। ਲੇਕਿਨ ਮੈਨੂੰ ਇੱਕ ਹੋਰ ਇੰਟਰੈਸਟਿੰਗ ਘਟਨਾ ਅੱਜ ਯਾਦ ਆ ਰਹੀ ਹੈ, ਤੁਸੀਂ ਪੁੱਛਿਆ ਤਾਂ। ਸਾਡੇ ਇੱਥੇ ਮੱਧ ਪ੍ਰਦੇਸ਼ ਕਰਕੇ ਇੱਕ ਸਟੇਟ ਹੈ, ਸੈਂਟਰਲ ਪਾਰਟ ਆਵ੍ ਇੰਡੀਆ ਵਿੱਚ, ਉੱਥੇ ਸ਼ਹਡੋਲ ਕਰਕੇ ਇੱਕ ਡਿਸਟ੍ਰਿਕਟ ਹੈ। ਉੱਥੇ ਸਾਰਾ tribal built ਹੈ ਕਾਫੀ ਲੋਕ tribal ਲੋਕ ਰਹਿੰਦੇ ਹਨ। ਤਾਂ ਮੈਂ ਉੱਥੇ tribal women ਦੇ ਜੋ ਸੈਲਫ ਹੈਲਪ ਗਰੁੱਪ ਚਲਦੇ ਹਨ, ਉਨ੍ਹਾਂ ਨਾਲ ਬਾਤਚੀਤ ਕਰਨ ਦਾ ਮੇਰਾ ਇੱਕ, ਮੈਨੂੰ ਇਕਦਮ ਪਸੰਦ ਆਉਂਦਾ ਹੈ, ਅਜਿਹੇ ਲੋਕਾਂ ਨਾਲ ਗੱਲਬਾਤ ਕਰਨਾ, ਤਾਂ ਮੈਂ ਮਿਲਣ ਗਿਆ ਸੀ। ਲੇਕਿਨ ਉੱਥੇ ਮੈਂ ਦੇਖਿਆ ਕਿ ਕੁਝ ਸਪੋਰਟਸ ਦੀ ਡ੍ਰੈਸ ਵਿੱਚ ਪਹਿਨੇ ਹੋਏ, 80-100 ਨੌਜਵਾਨ, ਛੋਟੇ ਬੱਚੇ, ਥੋੜ੍ਹੇ ਨੌਜਵਾਨ, ਥੋੜ੍ਹੀ ਬੜੀ ਉਮਰ ਦੇ ਸਭ ਲੋਕ ਇੱਕ ਹੀ ਪ੍ਰਕਾਰ...ਤਾਂ ਮੈਂ ਸੁਭਾਵਿਕ ਤੌਰ ‘ਤੇ ਉਨ੍ਹਾਂ ਦੇ ਪਾਸ ਗਿਆ। ਤਾਂ ਮੈਂ ਕਿਹਾ, “ਤੁਸੀਂ ਲੋਕ ਸਭ ਕਿੱਥੇ ਤੋਂ ਹੋ?" ਤਾਂ ਬੋਲੇ ਅਸੀਂ ਮਿੰਨੀ ਬ੍ਰਾਜ਼ੀਲ ਤੋਂ ਹਾਂ। ਮੈਂ ਕਿਹਾ ਕਿ ਮਿੰਨੀ ਬ੍ਰਾਜ਼ੀਲ ਕੀ ਹੈ ਭਾਈ ਤੇਰਾ? ਨਹੀਂ ਬੋਲੇ ਸਾਡੇ ਪਿੰਡ ਦੇ ਲੋਕ ਮਿੰਨੀ ਬ੍ਰਾਜ਼ੀਲ ਕਹਿੰਦੇ ਹਨ। ਮੈਂ ਕਿਹਾ ਕਿਵੇਂ ਮਿੰਨੀ ਬ੍ਰਾਜ਼ੀਲ ਕਹਿੰਦੇ ਹਨ? ਬੋਲੇ ਸਾਡੇ ਪਿੰਡ ਵਿੱਚੋਂ ਹਰ ਪਰਿਵਾਰ ਵਿੱਚ ਚਾਰ-ਚਾਰ ਪੀੜ੍ਹੀ ਤੋਂ ਲੋਕ ਫੁੱਟਬਾਲ ਖੇਡਦੇ ਹਨ। ਨੈਸ਼ਨਲ ਪਲੇਅਰ 80 ਦੇ ਕਰੀਬ ਸਾਡੇ ਪਿੰਡ ਤੋਂ ਨਿਕਲੇ ਹਨ, ਪੂਰਾ ਪਿੰਡ ਫੁੱਟਬਾਲ ਨੂੰ ਸਮਰਪਿਤ ਹੈ। ਅਤੇ ਉਹ ਕਹਿੰਦੇ ਹਨ ਕਿ ਸਾਡੇ ਪਿੰਡ ਦਾ ਐਨੁਅਲ ਮੈਚ ਜਦੋਂ ਹੁੰਦਾ ਹੈ, ਤਾਂ 20-25 ਹਜ਼ਾਰ ਦਰਸ਼ਕ ਆਸਪਾਸ ਦੇ ਪਿੰਡਾਂ ਤੋਂ ਆਉਂਦੇ ਹਨ। ਤਾਂ ਭਾਰਤ ਵਿੱਚ ਫੁੱਟਬਾਲ ਦਾ ਜੋ ਇਨ੍ਹੀਂ ਦਿਨੀਂ ਜੋ ਕ੍ਰੇਜ਼ ਵਧ ਰਿਹਾ ਹੈ, ਮੈਂ ਉਸ ਨੂੰ ਸ਼ੁਭ ਸੰਕੇਤ ਮੰਨਦਾ ਹਾਂ। ਕਿਉਂਕਿ ਉਹ ਟੀਮ ਸਪਿਰਿਟ ਭੀ ਪੈਦਾ ਕਰਦਾ ਹੈ।
ਲੈਕਸ ਫ੍ਰਿਡਮੈਨ- ਹਾਂ, ਫੁਟਬਾਲ ਉਨ੍ਹਾਂ ਬਿਹਰਤੀਨ ਖੇਡਾਂ ਵਿੱਚੋਂ ਇੱਕ ਹੈ ਜੋ ਨਾ ਸਿਰਫ਼ ਭਾਰਤ, ਬਲਕਿ ਪੂਰੀ ਦੁਨੀਆ ਨੂੰ ਇੱਕਜੁਟ ਕਰਦਾ ਹੈ, ਅਤੇ ਇਸਤੋਂ ਕਿਸੇ ਭੀ ਖੇਡ ਦੀ ਤਾਕਤ ਦਾ ਪਤਾ ਚਲਦਾ ਹੈ। ਤੁਸੀਂ ਹਾਲ ਹੀ ਵਿੱਚ ਅਮਰੀਕਾ ਦਾ ਦੌਰਾ ਕੀਤਾ ਅਤੇ ਡੋਨਾਲਡ ਟ੍ਰੰਪ ਦੇ ਨਾਲ ਆਪਣੀ ਦੋਸਤੀ ਨੂੰ ਫਿਰ ਤੋਂ ਮਜ਼ਬੂਤ ਕੀਤਾ। ਇੱਕ ਦੋਸਤ ਅਤੇ ਨੇਤਾ ਦੇ ਰੂਪ ਵਿੱਚ ਤੁਹਾਨੂੰ ਡੋਨਾਲਡ ਟ੍ਰੰਪ ਬਾਰੇ ਕੀ ਪਸੰਦ ਹੈ?
ਪ੍ਰਧਾਨ ਮੰਤਰੀ-ਮੈਂ ਘਟਨਾ ਦਾ ਵਰਣਨ ਕਰਨਾ ਚਾਹਾਂਗਾ, ਸ਼ਾਇਦ ਤੁਸੀਂ ਉਸਤੋਂ ਜੱਜ ਕਰ ਸਕਦੇ ਹੋ ਕਿ ਕਿ ਕਿਹੜੀ ਬਾਤਾਂ ਦੀ ਤਰਫ਼ ਮੈਂ ਇਹ ਕਹਿ ਰਿਹਾ ਹਾਂ। ਹੁਣ ਜੈਸੇ ਸਾਡਾ ਹਿਊਸਟਨ ਵਿੱਚ ਇੱਕ ਪ੍ਰੋਗਰਾਮ ਸੀ ‘ਹਾਉਡੀ ਮੋਦੀ’, ਮੈਂ ਅਤੇ ਰਾਸ਼ਟਰਪਤੀ ਟ੍ਰੰਪ, ਦੋਨੋਂ, ਅਤੇ ਪੂਰਾ ਸਟੇਡੀਅਮ ਖਚਾਖਚ ਭਰਿਆ ਹੋਇਆ ਸੀ। ਇਤਨੇ ਲੋਕਾਂ ਦਾ ਹੋਣਾ ਅਮਰੀਕਾ ਦੇ ਜੀਵਨ ਦੇ ਅੰਦਰ ਬਹੁਤ ਬੜੀ ਘਟਨਾ ਹੈ, ਖੇਡਕੂਦ ਦੇ ਮੈਦਾਨ ਵਿੱਚ, ਤਾਂ ਪੌਲਿਟਿਕਲ ਰੈਲੀ ਵਿੱਚ ਇਤਨੇ ਬੜੇ ਲੋਕ ਹੋਣਾ ਬਹੁਤ ਬੜੀ ਬਾਤ ਹੈ। ਤਾਂ ਇੰਡੀਅਨ ਡਾਇਸਪੋਰਾ ਦੇ ਲੋਕ ਇੱਕਠੇ ਆਏ ਸਨ। ਤਾਂ ਅਸੀਂ ਦੋਨੋਂ ਨੇ ਸਪੀਚ ਦਿੱਤੀਆਂ, ਉਹ ਹੇਠਾਂ ਬੈਠ ਕੇ ਮੈਨੂੰ ਸੁਣ ਰਹੇ ਸਨ। ਹੁਣ ਇਹ ਉਨ੍ਹਾਂ ਦਾ ਬੜੱਪਣ ਹੈ ਜੀ। ਅਮਰੀਕਾ ਦੇ ਰਾਸ਼ਟਰਪਤੀ ਸਟੇਡੀਅਮ ਵਿੱਚ ਹੇਠਾਂ ਬੈਠ ਕੇ, ਸੁਣ ਰਹੇ ਹਾਂ ਅਤੇ ਮੈਂ ਮੰਚ ‘ਤੇ ਭਾਸ਼ਣ ਕਰ ਰਿਹਾ ਹਨ, ਇਹ ਉਨ੍ਹਾਂ ਦਾ ਬੜੱਪਣ ਹੈ। ਮੈਂ ਭਾਸ਼ਣ ਕਰਕੇ ਨੀਚੇ ਗਿਆ। ਅਤੇ ਅਸੀਂ ਤਾਂ ਜਾਣਦੇ ਹਾਂ ਕਿ ਅਮਰੀਕਾ ਦੀ ਸਿਕਉਰਿਟੀ ਦੀ ਕਿਤਨੀ ਬੜੀ ਉਹ ਰਹਿੰਦਾ ਹੈ, ਕਿਤਨੇ ਪ੍ਰਕਾਰ ਦੀ scrutiny ਹੁੰਦੀ ਹੈ। ਮੈਂ ਜਾ ਕੇ, ਉਹ ਰਹੇ ਇਸ ਦੇ ਲਈ ਧੰਨਵਾਦ ਕਰਨ ਗਿਆ ਤਾਂ ਮੈਂ ਉਨ੍ਹਾਂ ਨੂੰ ਐਸੇ ਹੀ ਕਿਹਾ, ਅਗਰ, ਮੈਂ ਕਿਹਾ, "ਤੁਹਾਨੂੰ ਇਤਰਾਜ਼ ਨਾ ਹੋਵੇ, ਤਾਂ ਆਓ ਜੀ, ਅਸੀਂ ਜ਼ਰਾ ਇੱਕ, ਪੂਰੇ ਸਟੇਡੀਅਮ ਦਾ ਚੱਕਰ ਕੱਟ ਕੇ ਆਉਂਦੇ ਹਾਂ।" ਇਤਨੇ ਲੋਕ ਹਨ ਤਾਂ, ਹੱਥ ਉੱਪਰ ਕਰਕੇ, ਨਮਸਤੇ ਕਰਕੇ ਆ ਜਾਂਦੇ ਹਾਂ। ਤੁਹਾਡੇ ਅਮਰੀਕਾ ਦੇ ਲਾਇਫ ਵਿੱਚ impossible ਹੈ ਕਿ ਹਜ਼ਾਰਾਂ ਦੀ ਭੀੜ ਵਿੱਚ ਅਮਰੀਕੀ ਰਾਸ਼ਟਰਪਤੀ ਲ ਪਏ। ਇੱਕ ਪਲ ਦਾ ਭੀ ਵਿਲੰਬ ਕੀਤੇ ਬਿਨਾ, ਉਹ ਮੇਰੇ ਨਾਲ ਚਲ ਪਏ, ਭੀੜ ਵਿੱਚ। ਅਮਰੀਕਾ ਦਾ ਜੋ ਸੁਰੱਖਿਆ ਤੰਤਰ ਸੀ, ਪੂਰਾ ਉਹ ਇੱਕਦਮ ਤੋਂ ਡਿਸਟਰਬ ਹੋ ਗਿਆ ਸੀ। ਮੇਰੇ ਲਈ ਟਚ ਕਰ ਗਿਆ ਕਿ ਇਸ ਵਿਅਕਤੀ ਵਿੱਚ ਹਿੰਮਤ ਹੈ। ਇਹ ਡਿਸੀਜਨ ਖ਼ੁਦ ਲੈਂਦੇ ਹਨ। ਅਤੇ ਦੂਸਰਾ ਮੋਦੀ ‘ਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਮੋਦੀ ਲੈ ਜਾ ਰਿਹਾ ਹੈ ਤਾਂ ਚਲੋ, ਚਲਦੇ ਹਾਂ। ਤਾਂ ਇਹ ਆਪਸੀ ਵਿਸ਼ਵਾਸ ਦਾ ਭਾਵ, ਇਹ ਇਤਨੀ ਸਾਡੀ ਮਜ਼ਬੂਤੀ, ਮੈਂ ਉਸੀ ਦਿਨ ਦੇਖਿਆ। ਅਤੇ ਮੈਂ ਰਾਸ਼ਟਰਪਤੀ ਟ੍ਰੰਪ ਨੂੰ ਉਸ ਦਿਨ ਜਿਸ ਰੂਪ ਵਿੱਚ ਮਹਿਸੂਸ ਕੀਤਾ ਕਿ ਸਿਕਉਰਿਟੀ ਵਾਲੀਆਂ ਨੂੰ ਪੁੱਛੇ ਬਿਨਾ ਮੇਰੇ ਨਾਲ ਚਲ ਦੇਣਾ, ਹਜ਼ਾਰਾਂ ਲੋਕਾਂ ਦੇ ਦਰਮਿਆਨ, ਹੁਣ ਉਸ ਦੀ ਵੀਡੀਓ ਦੇਖੋਗੇ ਤਾਂ ਤੁਹਾਨੂੰ ਹੈਰਾਨ ਹੋਵੇਗਾ। ਅਤੇ ਜਦੋਂ ਉਨ੍ਹਾਂ ‘ਤੇ ਗੋਲੀ ਚਲੀ, ਹੁਣ ਇਸ ਚੋਣ ਕੈਂਪੇਨ ਵਿੱਚ, ਤਾਂ ਮੈਨੂੰ ਰਾਸ਼ਟਰਪਤੀ ਟ੍ਰੰਪ ਇੱਕ ਹੀ ਨਜ਼ਰ ਆਏ। ਉਸ ਸਟੇਡੀਅਮ ਵਿੱਚ ਮੇਰਾ ਹੱਥ ਪਕੜ ਕੇ ਚਲਣ ਵਾਲੇ ਟ੍ਰੰਪ ਅਤੇ ਗੋਲੀ ਲਗਣ ਦੇ ਬਾਅਦ ਭੀ ਅਮਰੀਕਾ ਦੇ ਲਈ ਜੀਣਾ, ਅਮਰੀਕਾ ਦੇ ਲਈ ਹੀ ਜ਼ਿੰਦਗੀ। ਇਹ ਜੋ ਉਨ੍ਹਾਂ ਦਾ reflection ਸੀ। ਕਿਉਂਕਿ ਮੈਂ ‘ਨੈਸ਼ਨ ਫਸਟ’ ਵਾਲਾ ਹਾਂ, ਉਹ ਅਮਰੀਕਨ ਫਸਟ ਵਾਲੇ ਹਨ, ਮੈਂ 'ਭਾਰਤ ਫਸਟ' ਵਾਲਾ ਹਾਂ। ਤਾਂ ਸਾਡੀ ਜੋੜੀ ਬਰਾਬਰ ਜਮ ਜਾਂਦੀ ਹੈ। ਤਾਂ ਇਹ ਚੀਜ਼ਾਂ ਹਨ ਕਿ, ਅਪੀਲ ਕਰਦੀਆਂ ਹਨ, ਅਤੇ ਮੈਂ ਮੰਨਦਾ ਹਾਂ ਕਿ ਜ਼ਿਆਦਾਤਰ ਦੁਨੀਆ ਵਿੱਚ ਰਾਜਨੇਤਾਵਾਂ ਦੇ ਵਿਸ਼ੇ ਵਿੱਚ ਮੀਡਿਆ ਵਿੱਚ ਇਤਨਾ ਰਿਪੋਰਟਸ ਛਪਦੀਆਂ ਹਨ, ਕਿ ਹਰ ਕੋਈ ਇੱਕ-ਦੂਸਰੇ ਨੂੰ ਮੀਡੀਆ ਦੇ ਮਾਧਿਅਮ ਨਾਲ ਜਾਣਦਾ ਹੈ। ਸਵੈ ਜ਼ਿਆਦਾ ਇੱਕ-ਦੂਸਰੇ ਨਾਲ ਮਿਲਕੇ ਇੱਕ-ਦੂਸਰੇ ਨੂੰ ਨਾ ਪਹਿਚਾਣਦੇ ਹਨ, ਨਾ ਜਾਣਦੇ ਹਨ। ਅਤੇ ਸ਼ਾਇਦ ਤਣਾਅ ਦਾ ਕਾਰਨ ਭੀ ਇਹ ਥਰਡ ਪਾਰਟੀ ਇੰਟਰਵੈਂਸ਼ਨ ਹੀ ਹੈ। ਮੈਂ ਜਦੋਂ ਪਹਿਲੀ ਵਾਰ ਵ੍ਹਾਈਟ ਹਾਊਸ ਗਿਆਤਾਂ ਰਾਸ਼ਟਰਪਤੀ ਟ੍ਰੰਪ ਦੇ ਵਿਸ਼ੇ ਵਿੱਚ ਬਹੁਤ ਕੁਝ ਮੀਡੀਆ ਵਿੱਚ ਛਪਦਾ ਸੀ, ਉਸ ਸਮੇਂ ਨਵੇਂ-ਨਵੇਂ ਆਏ ਸਨ, ਦੁਨੀਆ ਜ਼ਰਾ, ਕੁਝ ਅਲੱਗ ਹੀ ਰੂਪ ਵਿੱਚ ਉਨ੍ਹਾਂ ਨੂੰ ਦੇਖਦੀ ਸੀ। ਮੈਨੂੰ ਭੀ ਭਾਂਤੀ-ਭਾਂਤੀ ਦਾ ਬ੍ਰੀਫਿੰਗ ਕੀਤਾ ਗਿਆ ਸੀ। ਜਦੋਂ ਮੈਂ ਵ੍ਹਾਈਟ ਹਾਊਸ ਪਹੁੰਚਿਆ, ਪਹਿਲੀ ਮਿੰਟ ਵਿੱਚ ਉਨ੍ਹਾਂ ਨੇ ਸਾਰੇ ਉਹ ਪ੍ਰੋਟੋਕਾਲ ਦੀਆਂ ਦੀਵਾਰਾਂ ਤੋੜ ਦਿੱਤੀਆਂ, ਇੱਕਦਮ ਤੋਂ, ਅਤੇ ਫਿਰ ਜਦੋਂ ਮੈਨੂੰ ਪੂਰੇ ਵ੍ਹਾਈਟ ਹਾਊਸ ਵਿੱਚ ਘੁਮਾਉਣ ਲੈ ਗਏ, ਅਤੇ ਮੈਨੂੰ ਦਿਖਾ ਰਹੇ ਸਨ ਅਤੇ ਮੈਂ ਦੇਖ ਰਿਹਾ ਹਾਂ, ਉਨ੍ਹਾਂ ਦੇ ਹੱਥ ਵਿੱਚ ਕੋਈ ਕਾਗਜ਼ ਨਹੀਂ ਸੀ, ਕੋਈ ਪਰਚੀ ਨਹੀਂ ਸੀ, ਕੋਈ ਨਾਲ ਵਿਅਕਤੀ ਨਹੀਂ ਸੀ। ਮੈਨੂੰ ਦਿਖਾ ਰਹੇ ਸਨ, ਇਹ ਅਬ੍ਰਾਹਮ ਲਿੰਕਨ ਇੱਥੇ ਰਹਿੰਦੇ ਸਨ, ਇਹ ਕੋਰਟ ਇਤਨਾ ਲੰਬਾ ਕਿਉਂ ਹੈ? ਇਸਦੇ ਪਿੱਛੇ ਕੀ ਕਾਰਨ ਹੈ? ਇਹ ਟੇਬਲ ‘ਤੇ ਕੌਣ ਰਾਸ਼ਟਰਪਤੀ ਨੇ signature ਕੀਤਾ ਸੀ? Date wise ਬੋਲਦੇ ਸਨ ਜੀ। ਮੇਰੇ ਲਈ ਉਹ ਬਹੁਤ impressive ਸੀ, ਕਿ ਇਹ ਇੰਸਟੀਟਿਊਸ਼ਨ ਨੂੰ ਕਿਤਨਾ ਆਨਰ ਕਰਦੇ ਹਨ। ਕਿਤਨਾ ਅਮਰੀਕਾ ਦੀ ਹਿਸਟਰੀ ਦੇ ਨਾਲ ਉਨ੍ਹਾਂ ਦਾ ਕੈਸਾ ਲਗਾਅ ਹੈ, ਅਤੇ ਕਿਤਨੀ ਰਿਸਪੈਕਟ ਹੈ। ਉਹ ਮੈਂ ਅਨੁਭਵ ਕਰ ਰਿਹਾ ਸੀ ਅਤੇ ਬੜੇ ਖੁੱਲ੍ਹ ਕਰਕੇ ਕਾਫੀ ਬਾਤਾਂ ਮੇਰੇ ਨਾਲ ਕਰ ਰਹੇ ਸਨ। ਇਹ ਮੇਰੀ ਪਹਿਲੀ ਮੁਲਾਕਾਤ ਦਾ ਮੇਰਾ ਅਨੁਭਵ ਸੀ। ਅਤੇ ਮੈਂ ਦੇਖਿਆ ਕਿ ਜਦੋਂ ਉਹ, ਪਹਿਲੀ ਟਰਮ ਦੇ ਬਾਅਦ ਉਹ ਚੋਣ ਬਾਈਡੇਨ ਜਿੱਤੇ, ਤਾਂ ਇਹ ਚਾਰ ਸਾਲ ਦਾ ਸਮਾਂ ਹੋਇਆ। ਮੇਰਾ ਅਤੇ ਉਨ੍ਹਾਂਨੂੰ ਦਰਮਿਆਨ ਜਾਣਨੇ ਵਾਲਾ ਕੋਈ ਵਿਅਕਤੀ ਉਨ੍ਹਾਂ ਨੂੰ ਮਿਲਦਾ ਸੀ, ਤਾਂ ਇਨ੍ਹਾਂ ਚਾਰ ਸਾਲਾਂ ਵਿੱਚ ਨਹੀਂ-ਨਹੀਂ ਤਾਂ ਪੰਜਾਹਾਂ ਵਾਰ, ਉਨ੍ਹਾਂ ਨੇ ਕਿਹਾ ਹੋਵੇਗਾ, Modi is my friend, convey my regards Normally, ਇਹ ਬਹੁਤ ਘੱਟ ਹੁੰਦਾ ਹੈ। ਯਾਨੀ ਅਸੀ ਇੱਕ ਤਰ੍ਹਾਂ ਨਾਲ ਫਿਜ਼ੀਕਲੀ ਭਲੇ ਨਾ ਮਿਲੇ, ਲੇਕਿਨ ਸਾਡੇ ਦਰਮਿਆਨ ਦਾ direct-indirect ਸੰਵਾਦ ਜਾਂ ਨਿਕਟਤਾ, ਜਾਂ ਵਿਸ਼ਵਾਸ, ਇਹ ਅਟੁੱਟ ਰਿਹਾ ਹੈ।
ਲੈਕਸ ਫ੍ਰਿਡਮੈਨ- ਉਨ੍ਹਾਂ ਨੇ ਕਿਹਾ ਕਿ ਆਪ ਉਨ੍ਹਾਂ ਨੂੰ ਕਿਤੇ ਜ਼ਿਆਦਾ ਅੱਛੇ ਅਤੇ ਬਿਹਤਰ ਮੋਲਭਾਵ ਕਰਦੇ ਹਨ। ਇਹ ਬਾਤ ਉਨ੍ਹਾਂ ਨੇ ਹਾਲ ਹੀ ਵਿੱਚ ਤੁਹਾਡੀ ਯਾਤਰਾ ਦੇ ਦੌਰਾਨ ਕਹੀ। ਇੱਕ ਵਾਰਤਾਕਾਰ ਦੇ ਤੌਰ ‘ਤੇ ਤੁਸੀਂ ਉਨ੍ਹਾਂ ਬਾਰੇ ਕੀ ਸੋਚਦੇ ਹੋ? ਅਤੇ ਤੁਹਾਡੇ ਅਨੁਸਾਰ ਉਨ੍ਹਾਂ ਦੇ ਕਹਿਣ ਦਾ ਕੀ ਮਤਲਬ ਸੀ ਕਿ ਤੁਸੀਂ ਮੋਲਭਾਵ ਵਿੱਚ ਅੱਛੇ ਹਨ?
ਪ੍ਰਧਾਨ ਮੰਤਰੀ - ਹੁਣ ਇਹ ਤਾਂ ਮੈਂ ਕਹਿ ਨਹੀਂ ਸਕਦਾ ਹਾਂ, ਕਿਉਂਕਿ ਉਨ੍ਹਾਂ ਦਾ ਇਹ ਬੜੱਪਣ ਹੈ ਕਿ ਉਹ ਮੇਰੇ ਜੈਸੇ ਉਮਰ ਵਿੱਚ ਭੀ ਉਨ੍ਹਾਂ ਤੋਂ ਛੋਟਾ ਹਾਂ, ਉਹ ਮੇਰੀ ਜਨਤਕ ਰੂਪ ਤੋਂ ਤਾਰੀਫ਼ ਕਰਦੇ ਹਨ, ਅਲੱਗ-ਅਲੱਗ ਵਿਸ਼ਿਆਂ ਵਿੱਚ ਤਾਰੀਫ਼ ਕਰਦੇ ਹਾਂ। ਲੇਕਿਨ ਇਹ ਬਾਤ ਠੀਕ ਹੈ ਕਿ ਮੈਂ, ਮੇਰੇ ਦੇਸ਼ ਦੇ ਹਿਤਾਂ ਨੂੰ ਹੀ ਸਰਬਉੱਚ ਮੰਨਦਾ ਹਾਂ। ਅਤੇ ਇਸ ਲਈ ਮੈਂ ਭਾਰਤ ਦੇ ਹਿਤਾਂ ਨੂੰ ਲੈ ਕੇ ਹਰ Forum ਵਿੱਚ ਆਪਣੀ ਬਾਤ ਰੱਖਦਾ ਹਾਂ, ਕਿਸੇ ਦਾ ਬੁਰਾ ਕਰਨ ਲਈ ਨਹੀਂ ਰੱਖਦਾ ਹਾਂ, ਸਕਾਰਾਤਮਕ ਰੂਪ ਤੋਂ ਰੱਖਦਾ ਹਾਂ, ਤਾਂ ਕਿਸੇ ਨੂੰ ਬੁਰਾ ਭੀ ਨਹੀਂ ਲਗਦਾ ਹੈ। ਲੇਕਿਨ ਮੇਰੇ ਆਗਰਹਿ ਨੂੰ ਤਾਂ ਸਭ ਕੋਈ ਜਾਣਦੇ ਹਨ ਕਿ ਭਾਈ ਮੋਦੀ ਹੈ ਤਾਂ ਇਨ੍ਹਾਂ ਚੀਜ਼ਾਂ ਦਾ ਆਗਰਹਿ ਕਰੇਗਾ, ਅਤੇ ਉਹ ਤਾਂ ਮੇਰੇ ਦੇਸ਼ ਦੇ ਲੋਕਾਂ ਨੇ ਮੈਨੂੰ ਉਹ ਕੰਮ ਦਿੱਤਾ ਹੈ ਤਾਂ ਮੈਂ ਤਾਂ ਮੇਰਾ ਦੇਸ਼, ਇਹੀ ਮੇਰਾ high command ਹੈ, ਮੈਂ ਤਾਂ ਉਨ੍ਹਾਂ ਦੀ ਇੱਛਾ ਦਾ ਹੀ ਪਾਲਨ ਕਰਾਂਗਾ।
ਲੈਕਸ ਫ੍ਰਿਡਮੈਨ - ਤੁਸੀਂ ਅਮਰੀਕਾ ਦੀ ਆਪਣੀ ਯਾਤਰਾ ‘ਤੇ ਕਈ ਹੋਰ ਲੋਕਾਂ ਦੇ ਨਾਲ ਭੀ ਮਹੱਤਵਪੂਰਨ ਬੈਠਕਾਂ ਕੀਤੀਆਂ, ਐਲਨ ਮਸਕ, ਜੈਡੀ ਵੈਂਸ, ਤੁਲਸੀ ਗਬਾਰਡ, ਵਿਵੇਕ ਰਾਮਾਸਵਾਮੀ। ਉਨ੍ਹਾਂ ਬੈਠਕਾਂ ਵਿੱਚੋਂ ਕੁਝ ਮੁੱਖ ਬਾਤਾਂ ਕੀ ਹਨ, ਜੋ ਖਾਸ ਰਹੀਆਂ? ਕੋਈ ਅਹਿਮ ਫ਼ੈਸਲੇ ਜਾਂ ਖਾਸ ਯਾਦਾਂ?
ਪ੍ਰਧਾਨ ਮੰਤਰੀ -ਦੇਖੋ ਮੈਂ ਇਹ ਕਹਿ ਸਕਦਾ ਹਾਂ ਕਿ ਰਾਸ਼ਟਰਪਤੀ ਟ੍ਰੰਪ ਨੂੰ ਮੈਂ ਪਹਿਲਾਂ ਟਰਮ ਵਿੱਚ ਭੀ ਦੇਖਿਆ ਹੈ, ਅਤੇ ਸੈਕੰਡ ਟਰਮ ਵਿੱਚ ਭੀ ਦੇਖਿਆ ਹੈ। ਇਸ ਵਾਰ ਪਹਿਲਾਂ ਤੋਂ ਬਹੁਤ ਜ਼ਿਆਦਾ ਉਹ prepared ਹਨ। ਬਹੁਤ ਹੀ ਉਨ੍ਹਾਂ ਨੂੰ ਕੀ ਕਰਨਾ ਹੈ, ਉਸ ਦੇ ਵਿਸ਼ਾ ਵਿੱਚ ਉਨ੍ਹਾਂ ਦੇ ਦਿਮਾਗ਼ ਵਿੱਚ ਸਟੇਪਸ ਰੋਡਮੈਪ ਬਹੁਤ ਕਲੀਅਰ ਹੈ। ਅਤੇ ਮੈਂ ਦੇਖ ਰਿਹਾ ਹਾਂ ਕਿ ਮੈਂ ਉਨ੍ਹਾਂ ਦੀ ਟੀਮ ਦੇ ਲੋਕਾਂ ਨੂੰ ਮਿਲਿਆ। ਮੈਂ ਮੰਨਦਾ ਹਾਂ ਬਹੁਤ ਚੰਗੀ ਟੀਮ ਉਨ੍ਹਾਂ ਨੇ ਸਿਲੈਕਟ ਕੀਤੀ ਹੈ ਅਤੇ ਇਤਨੀ ਚੰਗੀ ਟੀਮ ਹੈ ਤਾਂ ਰਾਸ਼ਟਰਪਤੀ ਟ੍ਰੰਪ ਦਾ ਜੋ ਭੀ ਵਿਜ਼ਨ ਹੈ, ਉਸ ਨੂੰ ਲਾਗੂ ਕਰਨ ਵਾਲੀ ਸਮਰੱਥਾਵਾਨ ਟੀਮ ਮੈਨੂੰ ਮਹਿਸੂਸ ਹੋਈ, ਜਿਤਨੀ ਮੇਰੀਆਂ ਬਾਤਾਂ ਹੋਈਆਂ ਹਨ। ਜਿਨ੍ਹਾਂ ਲੋਕਾਂ ਨਾਲ ਮੇਰਾ ਮਿਲਣਾ ਹੋਇਆ, ਚਾਹੇ ਤੁਲਸੀ ਜੀ ਹੋਣ, ਜਾਂ ਵਿਵੇਕ ਜੀ ਹੋਣ, ਜਾਂ ਐਲਨ ਮਸਕ ਹੋਣ। ਇੱਕ family like environment ਸੀ। ਸਭ ਆਪਣੇ ਪਰਿਵਾਰ ਦੇ ਨਾਲ ਮਿਲਣ ਆਏ ਸਨ। ਤਾਂ ਮੇਰਾ ਜਾਣ ਪਹਿਚਾਣ ਐਲਨ ਮਸਕ ਹੈ ਤਾਂ ਮੈਂ, ਮੁੱਖ ਮੰਤਰੀ ਸੀ ਉਦੋਂ ਤੋਂ ਮੇਰਾ ਉਨ੍ਹਾਂ ਦਾ ਜਾਣ ਪਹਿਚਾਣ ਹੈ। ਤਾਂ ਆਪਣੇ ਪਰਿਵਾਰ ਦੇ ਨਾਲ, ਬੱਚਿਆਂ ਦੇ ਨਾਲ ਆਏ ਸਨ ਤਾਂ, ਸੁਭਾਵਿਕ ਹੈ, ਉਹ ਮਾਹੌਲ ਸੀ। ਖੈਰ, ਗੱਲਾਂ ਤਾਂ ਹੁੰਦੀਆਂ ਹਨ, ਕਈ ਵਿਸ਼ਿਆ ‘ਤੇ ਚਰਚਾ ਹੁੰਦੀ ਹੈ। ਹੁਣ ਉਨ੍ਹਾਂ ਦਾ ਜੋ ਡੋਜ਼ ਵਾਲਾ ਮਿਸ਼ਨ ਚਲ ਰਿਹਾ ਹੈ, ਤਾਂ ਉਹ ਬੜੇ ਉਤਸ਼ਾਹਿਤ ਭੀ ਹੈ ਕਿ ਕਿਸ ਪ੍ਰਕਾਰ ਨਾਲ ਉਹ ਕਰ ਰਹੇ ਹਨ। ਲੇਕਿਨ ਮੇਰੇ ਲਈ ਭੀ ਖੁਸ਼ੀ ਦਾ ਵਿਸ਼ਾ ਹੈ, ਕਿਉਂਕਿ ਮੈਂ 2014 ਵਿੱਚ ਆਇਆ, ਤਾਂ ਮੈਂ ਭੀ ਚਾਹੁੰਦਾ ਹਾਂ ਕਿ ਮੇਰੇ ਦੇਸ਼ ਵਿੱਚ, ਜੋ ਪੁਰਾਣੀਆਂ ਬਿਮਾਰੀਆਂ ਜੋ ਵੜ ਗਈਆਂ ਹਾਂ, ਮੇਰੇ ਦੇਸ਼ ਨੂੰ ਮੈਂ ਉਨ੍ਹਾਂ ਬਿਮਾਰੀਆਂ ਤੋਂ ਗ਼ਲਤ ਆਦਤਾਂ ਤੋਂ, ਜਿਤਨੀ ਜ਼ਿਆਦਾ ਮੁਕਤੀ ਦਿਵਾ ਸਕਦਾ ਹਾਂ, ਉਹ ਤਾਂ ਦੇਵਾ। ਹੁਣ ਜੈਸੇ, ਮੇਰੇ ਇੱਥੇ ਮੈਂ ਦੇਖਿਆ 2014 ਵਿੱਚ ਆਉਣ ਦੇ ਬਾਅਦ, ਸਾਡੀ ਕੋਈ, ਇਤਨੀ ਕੋਈ ਗਲੋਬਲ ਲੈਵਲ ‘ਤੇ ਚਰਚਾ ਨਹੀਂ ਹੈ, ਜਿਤਨੀ ਰਾਸ਼ਟਰਪਤੀ ਟ੍ਰੰਪ ਅਤੇ ਡੋਜ਼ ਦੀ ਚਰਚਾ ਹੈ। ਲੇਕਿਨ ਮੈਂ ਉਦਾਹਰਣ ਦੇਵਾਂ ਤਾਂ ਤੁਹਾਨੂੰ ਧਿਆਨ ਵਿੱਚ ਆਵੇਗਾ, ਕਿ ਕੈਸੇ ਕੰਮ ਹੋਇਆ ਹੈ? ਮੈਂ ਦੇਖਿਆ ਕਿ, ਜੋ ਸਰਕਾਰ ਦੇ ਕੁਝ ਸਕੀਮਸ ਦੇ ਬੈਨਿਫਿਟ ਹੁੰਦੇ ਹਨ, ਖਾਸ ਕਰਕੇ ਲੋਕ ਕਲਿਆਣ ਦੇ ਕੰਮ, ਕੁਝ ਐਸੇ ਲੋਕ ਉਸ ਦਾ ਬੈਨਿਫਿਟ ਲੈਂਦੇ ਸਨ, ਜਿਨ੍ਹਾਂ ਦਾ ਕਦੇ ਜਨਮ ਹੀ ਨਹੀਂ ਹੋਇਆ ਸੀ। ਲੇਕਿਨ ghost ਨਾਮ, ਸ਼ਾਦੀ ਹੋ ਜਾਂਦੀ ਹੈ, ਵਿਧਵਾ ਹੋ ਜਾਂਦੇ ਹਨ, ਪੈਨਸ਼ਨ ਮਿਲਣਾ ਸ਼ੁਰੂ ਹੋ ਜਾਂਦਾ ਹੈ, ਹੈਂਡੀਕੈਪ ਹੋ ਜਾਂਦੇ ਹਨ, ਪੈਨਸ਼ਨ ਮਿਲਣਾ। ਅਤੇ ਮੈਂ ਫਿਰ ਉਸ ਨੂੰ scrutiny ਸ਼ੁਰੂ ਕੀਤਾ। ਤੁਸੀਂ ਜਾਣ ਕੇ ਹੈਰਾਨ ਹੋਵੋਗੇ, ਯਾਨੀ 100 ਮਿਲੀਅਨ ਲੋਕ, 10 ਕਰੋੜ ਲੋਕ, 10 ਕਰੋੜ ਅਜਿਹੇ ਨਾਮ, ਫੇਕ ਨਾਮ, ਡੁਪਲੀਕੇਟ ਨਾਮ, ਉਨ੍ਹਾਂ ਨੂੰ ਮੈਂ ਵਿਵਸਥਾ ਨਾਲ ਬਾਹਰ ਕੱਢਿਆ। ਅਤੇ ਉਸ ਦੇ ਕਾਰਨ ਜੋ ਪੈਸਿਆਂ ਦੀ ਬੱਚਤ ਹੋਈ, ਉਹ ਮੈਂ ਡਾਇਰੈਕਟ ਬੈਨਿਫਿਟ ਟ੍ਰਾਂਸਫਰ ਸ਼ੁਰੂ ਕੀਤਾ। ਜੋ ਪੈਸਾ ਦਿੱਲੀ ਤੋਂ ਨਿਕਲੇਗਾ, ਉਤਨਾ ਹੀ ਪੈਸਾ ਉਸ ਦੇ ਜੇਬ ਵਿੱਚ ਜਾਣਾ ਚਾਹੀਦਾ ਹੈ। ਇਸ ਦੇ ਕਾਰਨ ਮੇਰੇ ਦੇਸ਼ ਦਾ ਕਰੀਬ ਤਿੰਨ ਲੱਖ ਕਰੋੜ ਰੁਪਏ ਦਾ ਪੈਸਾ, ਜੋ ਗ਼ਲਤ ਹੱਥਾਂ ਵਿੱਚ ਜਾਂਦਾ ਸੀ, ਉਹ ਬੱਚਤ ਹੋਇਆ ਹੈ। ਡਾਇਰੈਕਟ ਬੈਨਿਫਿਟ ਟ੍ਰਾਂਸਫਰ ਦੇ ਕਾਰਨ ਟੈਕਨੋਲੋਜੀ ਦਾ ਮੈਂ ਭਰਪੂਰ ਉਪਯੋਗ ਕਰਦਾ ਹਾਂ, ਉਸ ਦੇ ਕਾਰਨ ਵਿਚੋਲਿਆ ਵਗੈਰਹ ਨਹੀਂ ਰਹੇ। ਸਰਕਾਰ ਵਿੱਚ ਮੈਂ ਖਰੀਦਦਾਰ ਦੇ ਲਈ ਜੈੱਮ ਪੋਰਟਲ ਬਣਾਇਆ ਟੈਕਨੋਲੋਜੀ ਦਾ। ਤਾਂ ਸਰਕਾਰ ਨੂੰ ਖ਼ਰੀਦੀ ਵਿੱਚ ਭੀ ਬਹੁਤ ਪੈਸਾ ਬਚ ਰਿਹਾ ਹੈ, ਸਮਾਂ ਬਚ ਰਿਹਾ ਹੈ, ਕੰਪਟੀਸ਼ਨ ਅੱਛਾ ਮਿਲ ਰਹੀ ਹੈ, ਅੱਛੀ ਚੀਜ਼ਾਂ ਮਿਲ ਰਹੀ ਹਨ। ਸਾਡੇ ਇੱਥੇ compliances ਦਾ burden ਭੀ ਬਹੁਤ ਸੀ। ਮੈਂ 40 ਹਜ਼ਾਰ compliances ਖ਼ਤਮ ਕੀਤੇ। ਪੁਰਾਣੇ ਕਾਨੂੰਨ ਢੇਰ ਸਾਰੇ ਸਨ, ਜਿਨ੍ਹਾਂ ਦਾ ਕੋਈ ਕਾਰਨ ਨਹੀਂ ਸੀ। ਕਰੀਬ ਪੰਦਰਾਂ ਸੌ ਕਾਨੂੰਨ ਮੈਂ ਖ਼ਤਮ ਕੀਤੇ। ਤਾਂ ਮੈਂ ਭੀ ਇੱਕ ਤਰ੍ਹਾਂ ਨਾਲ ਸਰਕਾਰ ਵਿੱਚ ਇਸ ਪ੍ਰਕਾਰ ਦੀਆਂ ਜੋ ਚੀਜ਼ਾਂ dominate ਹੋ ਰਹੀਆਂ ਸਨ, ਉਸ ਤੋਂ ਮੁਕਤੀ ਦਿਵਾਉਣ ਦਾ, ਤਾਂ ਇਹ ਚੀਜ਼ਾਂ ਐਸੀਆਂ ਹਨ ਜੋ, ਡੋਜ਼ ਦਾ ਜੋ ਕੰਮ ਹੈ, ਸੁਭਾਵਿਕ ਹੈ, ਐਸੀਆਂ ਚੀਜ਼ਾਂ ਦੀ ਚਰਚਾ ਹੋਣਾ ਬਹੁਤ ਸੁਭਾਵਿਕ ਹੁੰਦਾ ਹੈ।
ਲੈਕਸ ਫ੍ਰਿਡਮੈਨ-ਤੁਸੀਂ ਅਤੇ ਸ਼ੀ ਜਿੰਗਪਿੰਗ ਇੱਕ-ਦੂਸਰੇ ਨੂੰ ਦੋਸਤ ਮੰਨਦੇ ਹੋ। ਹਾਲ ਦੇ ਤਣਾਅ ਨੂੰ ਘੱਟ ਕਰਨ ਅਤੇ ਚੀਨ ਦੇ ਨਾਲ ਸੰਵਾਦ ਅਤੇ ਸਹਿਯੋਗ ਫਿਰ ਤੋਂ ਸ਼ੁਰੂ ਕਰਨ ਵਿੱਚ ਮਦਦ ਦੇ ਲਈ, ਉਸ ਦੋਸਤੀ ਨੂੰ ਕਿਵੇਂ ਫਿਰ ਤੋਂ ਮਜ਼ਬੂਤ ਕੀਤਾ ਜਾ ਸਕਦਾ ਹੈ?
ਪ੍ਰਧਾਨ ਮੰਤਰੀ - ਦੇਖੋ, ਭਾਰਤ ਅਤੇ ਚੀਨ ਦਾ ਸਬੰਧ ਇਹ ਕੋਈ ਅੱਜ ਨਹੀਂ ਹੈ, ਦੋਨੋਂ ਪੁਰਾਤਨ ਸੰਸਕ੍ਰਿਤੀ ਹਨ, ਪੁਰਾਤਨ ਸਿਵਲਾਇਜੇਸ਼ਨ ਹਨ। ਅਤੇ modern world ਵਿੱਚ ਭੀ ਆਪਣੀ ਉਨ੍ਹਾਂ ਦੀ ਭੂਮਿਕਾ ਹੈ। ਆਪ ਅਗਰ ਪੁਰਾਣੇ ਰਿਕਾਰਡ ਦੇਖੋਗੇ, ਸਦੀਆਂ ਤੱਕ ਚੀਨ ਅਤੇ ਭਾਰਤ ਇੱਕ ਦੂਸਰੇ ਤੋਂ ਸਿੱਖਦੇ ਰਹੇ ਹਨ, ਅਤੇ ਦੋਨੋਂ ਮਿਲ ਕੇ ਦੁਨੀਆ ਦੀ ਭਲਾਈ ਲਈ ਕੋਈ ਨਾ ਕੋਈ contribute ਕਰਦੇ ਰਹੇ, ਗਲੋਬਲ ਪੁਰਾਣੇ ਜੋ ਰਿਕਾਰਡ ਹਨ, ਕਹਿੰਦੇ ਹਨ ਕਿ ਦੁਨੀਆ ਦਾ ਜੋ GDP ਸੀ, ਉਸ ਦਾ 50 % ਤੋਂ ਜ਼ਿਆਦਾ ਇਕੱਲੇ ਭਾਰਤ ਅਤੇ ਚੀਨ ਦਾ ਹੋਇਆ ਕਰਦਾ ਸੀ, ਇਤਨਾ ਬੜਾ contribution ਭਾਰਤ ਦਾ ਰਿਹਾ। ਅਤੇ ਮੈਂ ਮੰਨਦਾ ਹਾਂ ਕਿ ਇਤਨੇ ਸਸ਼ਕਤ ਸਬੰਧ ਰਹੇ ਇਤਨੇ ਗਹਿਨ ਸੱਭਿਆਚਾਰਕ ਸਬੰਧ ਰਹੇ ਅਤੇ ਪਹਿਲਾਂ ਦੀਆਂ ਸਦੀਆਂ ਵਿੱਚ ਕੋਈ ਸਾਡੇ ਦਰਮਿਆਨ ਸੰਘਰਸ਼ ਦਾ ਇਤਹਾਸ ਨਹੀਂ ਮਿਲਦਾ ਹੈ। ਹਮੇਸ਼ਾ ਇੱਕ ਦੂਸਰੇ ਤੋਂ ਸਿਖਣਾ, ਇੱਕ ਦੂਸਰੇ ਨੂੰ ਜਾਣਨੇ ਦਾ ਹੀ ਪ੍ਰਯਾਸ ਰਿਹਾ ਹੈ। ਅਤੇ ਬੁੱਧ ਦਾ ਪ੍ਰਭਾਵ ਕਿਸੇ ਜ਼ਮਾਨੇ ਵਿੱਚ ਤਾਂ ਚੀਨ ਵਿੱਚ ਕਾਫੀ ਸੀ ਅਤੇ ਇੱਥੇ ਤੋਂ ਹੀ ਉਹ ਵਿਚਾਰ ਗਿਆ ਸੀ। ਅਸੀਂ ਭਵਿੱਖ ਵਿੱਚ ਭੀ ਇਨ੍ਹਾਂ ਸਬੰਧਾਂ ਨੂੰ ਐਸੇ ਹੀ ਮਜ਼ਬੂਤ ਰਹਿਣਾ ਚਾਹੀਦਾ ਹੈ, continue ਰਹਿਣਾ ਚਾਹੀਦਾ ਹੈ। ਇਹ ਸਾਡਾ, ਜਿੱਥੇ ਤੱਕ differences ਤਾਂ ਹੁੰਦੇ ਹਨ, ਦੋ ਗੁਆਂਢੀ ਦੇਸ਼ ਹੁੰਦੇ ਹਨ ਤਾਂ ਕੁਝ ਨਾ ਕੁਝ ਤਾਂ ਹੁੰਦਾ ਹੈ। Occasional disagreement ਭੀ ਬਹੁਤ ਸੁਭਾਵਿਕ ਹੈ, ਕੋਈ ਐਸਾ ਤਾਂ ਹਰ ਚੀਜ਼ ਨਹੀਂ, ਉਹ ਤਾਂ ਇੱਕ ਪਰਿਵਾਰ ਵਿੱਚ ਭੀ ਰਹਿੰਦਾ ਹੈ। ਲੇਕਿਨ ਸਾਡੀ ਕੋਸ਼ਿਸ਼ ਹੈ ਕਿ ਸਾਡੇ ਜੋ differences ਹਨ, ਇਹ dispute ਵਿੱਚ ਨਹੀਂ ਬਦਲਿਆਂ, ਉਸ ਦਿਸ਼ਾ ਵਿੱਚ ਸਾਡਾ ਪ੍ਰਯਾਸ ਰਹਿੰਦਾ ਹੈ। ਉਸੇ ਪ੍ਰਕਾਰ ਨਾਲ ਅਸੀਂ dispute ਨਹੀਂ, dialogue ਇਸੇ ‘ਤੇ ਜ਼ੋਰ ਦਿੰਦੇ ਹਾਂ। ਉਦੋਂ ਜਾਕੇ ਇੱਕ stable, cooperative relationship ਅਤੇ ਦੋਨੋਂ ਹੀ ਦੇਸ਼ਾਂ ਲਈ best interest ਵਿੱਚ ਹੈ। ਇਹ ਸੱਚ ਹੈ ਕਿ ਸਾਡਾ ਸੀਮਾ ਵਿਵਾਦ ਚਲਦਾ ਰਹਿੰਦਾ ਹੈ। ਤਾਂ 2020 ਵਿੱਚ ਸੀਮਾ ‘ਤੇ ਜੋ ਘਟਨਾਵਾਂ ਘਟੀਆਂ, ਉਸ ਦੇ ਕਾਰਨ ਸਾਡੇ ਦਰਮਿਆਨ ਸਥਿਤੀਆਂ ਕਾਫੀ ਦੂਰੀ ਦੀਆਂ ਬਣ ਗਈਆਂ। ਲੇਕਿਨ ਹੁਣ ਰਾਸ਼ਟਰਪਤੀ ਸ਼ੀ ਦੇ ਨਾਲ ਮੇਰਾ ਮਿਲਣਾ ਹੋਇਆ। ਉਸ ਦੇ ਬਾਅਦ ਸੀਮਾ ‘ਤੇ ਜੋ ਚੀਜ਼ਾਂ ਸੀ, ਉਸ ਵਿੱਚ ਨਾਰਮਲ ਸਥਿਤੀ ਆ ਚੁੱਕੀ ਹੈ, 2020 ਤੋਂ ਪਹਿਲਾਂ ਦੀ ਸਥਿਤੀ ਵਿੱਚ ਅਸੀਂ ਲੋਕ ਹੁਣ ਕੰਮ ਕਰ ਰਹੇ ਹਾਂ। ਹੁਣ ਹੌਲ਼ੀ-ਹੌਲ਼ੀ ਉਹ ਵਿਸ਼ਵਾਸ ਅਤੇ ਉਹ ਉਤਸ਼ਾਹ ਅਤੇ ਉਮੰਗ ਅਤੇ ਊਰਜਾ ਵਾਪਸ ਆ ਜਾਵੇ, ਉਸ ਨੂੰ ਥੋੜ੍ਹਾ ਇੱਕ ਸਮਾਂ ਲਗੇਗਾ, ਕਿਉਂਕਿ ਦਰਮਿਆਨ ਪੰਜ ਸਾਲ ਦਾ ਅੰਤਰਾਲ ਗਿਆ ਹੈ। ਸਾਡਾ ਨਾਲ ਹੋਣਾ ਨਾ ਸਿਰਫ਼ beneficial ਹੈ, ਬਲਕਿ global stability ਅਤੇ prosperity ਲਈ ਭੀ ਜ਼ਰੂਰੀ ਹੈ, ਅਤੇ ਜਦੋਂ 21ਵੀਂ ਸਦੀ ਏਸ਼ਿਆ ਦੀ ਸਦੀ ਹੈ, ਤਾਂ ਅਸੀਂ ਤਾਂ ਚਾਹਾਂਗੇ ਕਿ ਭਾਰਤ-ਚੀਨ ਦੇ ਦਰਮਿਆਨ ਮੁਕਾਬਲਾ ਸਭ ਸੁਭਾਵਿਕ ਹੈ, ਮੁਕਾਬਲਾ ਕੋਈ ਗਲਤ ਚੀਜ਼ ਨਹੀਂ ਹੈ, ਲੇਕਿਨ ਸੰਘਰਸ਼ ਨਹੀਂ ਹੋਣਾ ਚਾਹੀਦਾ ਹੈ।
ਲੈਕਸ ਫ੍ਰਿਡਮੈਨ - ਦੁਨੀਆ ਇੱਕ ਉੱਭਰਦੇ ਹੋਏ ਆਲਮੀ ਯੁੱਧ ਨੂੰ ਲੈ ਕੇ ਚਿੰਤਿਤ ਹੈ। ਚੀਨ ਅਤੇ ਅਮਰੀਕਾ ਦੇ ਦਰਮਿਆਨ ਤਣਾਅ। ਯੂਕ੍ਰੇਨ ਅਤੇ ਰੂਸ ਵਿੱਚ ਤਣਾਅ, ਯੂਰਪ ਵਿੱਚ ਤਣਾਅ ਇਜ਼ਰਾਇਲ ਅਤੇ ਮੱਧ ਪੂਰਵ ਵਿੱਚ ਤਣਾਅ। ਤੁਸੀਂ ਇਸ ਬਾਰੇ ਵਿੱਚ ਕੀ ਕਹਿ ਸਕਦੇ ਹੋ ਕਿ 21ਵੀਂ ਸਦੀ ਵਿੱਚ ਅਸੀਂ ਆਲਮੀ ਯੁੱਧ ਨੂੰ ਕਿਵੇਂ ਟਾਲ ਸਕਦੇ ਹਾਂ ? ਜ਼ਿਆਦਾ ਸੰਘਰਸ਼ ਅਤੇ ਯੁੱਧ ਦੇ ਵੱਲ ਵਧਣ ਤੋਂ ਕਿਵੇਂ ਬੱਚ ਸਕਦੇ ਹਾਂ?
ਪ੍ਰਧਾਨ ਮੰਤਰੀ -ਦੇਖੋ, ਕੋਵਿਡ ਨੇ ਸਾਡੇ ਸਭ ਦੀਆਂ ਮਰਿਆਦਾਵਾਂ ਨੂੰ ਉਜਾਗਰ ਕਰ ਦਿੱਤਾ। ਅਸੀਂ ਜਿਤਨੇ ਭੀ ਭਲੇ ਹੀ ਆਪਣੇ ਆਪ ਨੂੰ ਮਹਾਨ ਰਾਸ਼ਟਰ ਕਿਉਂ ਨਾ ਮੰਨਦੇ ਹਾਂ, ਬਹੁਤ ਪ੍ਰਗਤੀਸ਼ੀਲ ਕਿਉਂ ਨਹੀਂ ਮੰਨਦੇ ਹਾਂ scientific ਬਹੁਤ ਹੀ advance ਗਏ ਹੋਏ ਮੰਨਦੇ ਹਾਂ, ਜੋ ਭੀ ਹੋਵੇ, ਸਭ ਆਪਣੇ-ਆਪਣੇ ਤਰੀਕੇ ਨਾਲ, ਲੇਕਿਨ ਕੋਵਿਡ ਦੇ ਕਾਲ ਵਿੱਚ ਅਸੀਂ ਸਭ ਜ਼ਮੀਨ ‘ਤੇ ਆ ਗਏ, ਦੁਨੀਆ ਦੇ ਹਰ ਦੇਸ਼। ਅਤੇ ਤਦ ਲਗਦਾ ਸੀ ਕਿ ਦੁਨੀਆ ਉਸ ਤੋਂ ਕੁਝ ਸਿੱਖੇਗੀ, ਅਤੇ ਇੱਕ ਨਵੇਂ world order ਦੀ ਤਰਫ਼ ਅਸੀਂ ਜਾਣਗੇ। ਜਿਵੇਂ, second world war ਦੇ ਬਾਅਦ ਇੱਕ world order ਬਣਿਆ। ਵੈਸਾ ਸ਼ਾਇਦ ਕੋਵਿਡ ਦੇ ਬਾਅਦ ਬਣੇਗਾ, ਲੇਕਿਨ ਬਦਕਿਸਮਤੀ ਨਾਲ, ਸਥਿਤੀ ਇਹ ਬਣੀ ਕਿ ਸ਼ਾਂਤੀ ਦੀ ਤਰਫ਼ ਜਾਣ ਦੇ ਬਜਾਏ ਦੁਨੀਆ ਬਿਖਰ ਗਈ, ਇੱਕ ਅਨਿਸ਼ਚਿਤਤਾ ਦਾ ਕਾਲਖੰਡ ਆ ਗਿਆ, ਯੁੱਧ ਨੇ ਉਸ ਨੂੰ ਅਤੇ ਮੁਸੀਬਤ ਵਿੱਚ ਪਾ ਦਿੱਤਾ। ਅਤੇ ਮੈਂ ਮੰਨਦਾ ਹਾਂ ਕਿ modern wars ਸਿਰਫ਼ resource ਜਾਂ interest ਲਈ ਨਹੀਂ, ਅੱਜ ਮੈਂ ਦੇਖ ਰਿਹਾ ਹਾਂ ਕਿ ਇਤਨਾ, ਇਤਨੇ ਪ੍ਰਕਾਰ ਦਾ ਸੰਘਰਸ਼ ਚਲ ਰਿਹਾ ਹੈ, ਫਿਜ਼ੀਕਲ ਲੜਾਈਆਂ ਦੀ ਤਾਂ ਚਰਚਾ ਹੁੰਦੀ ਹੈ, ਲੇਕਿਨ ਹਰ ਖੇਤਰ ਵਿੱਚ ਸੰਘਰਸ਼ ਚਲ ਰਿਹਾ ਹੈ। ਜੋ ਅੰਤਰਰਾਸ਼ਟਰੀ ਸੰਗਠਨ ਪੈਦਾ ਹੋਏ, ਕਰੀਬ-ਕਰੀਬ irrelevant ਹੋ ਗਏ, ਉਸ ਵਿੱਚ ਕੋਈ reform ਨਹੀਂ ਹੋ ਰਿਹਾ ਹੈ। UN ਜਿਵੇਂ ਸੰਸਥਾਵਾਂ ਆਪਣੀ ਭੂਮਿਕਾ ਅਦਾ ਨਹੀਂ ਕਰ ਸਕਦੇ ਹਨ। ਦੁਨੀਆ ਵਿੱਚ ਜੋ ਲੋਕ ਕਾਨੂੰਨ ਕੀਤੀ, ਨਿਯਮਾਂ ਦੀ ਪਰਵਾਹ ਨਹੀਂ ਕਰਦੇ, ਉਹ ਸਭ ਕੁਝ ਕਰ ਰਹੇ ਹਨ, ਕੋਈ ਰੋਕ ਨਹੀਂ ਪਾ ਰਿਹਾ ਹੈ। ਤਾਂ ਐਸੀਆਂ ਸਥਿਤੀਆਂ ਵਿੱਚ ਬੁੱਧੀਮਾਨੀ ਇਹੀ ਹੋਵੇਗੀ ਕਿ ਸਭ ਲੋਕ ਸੰਘਰਸ਼ ਦਾ ਰਸਤਾ ਛੱਡਕੇ ਤਾਲਮੇਲ ਦੇ ਰਸਤੇ ‘ਤੇ ਅੱਗੇ ਆਏ। ਅਤੇ ਵਿਕਾਸਵਾਦ ਦਾ ਰਸਤਾ ਸਹੀ ਹੋਵੇਗਾ, ਵਿਸਤਾਰਵਾਦ ਦਾ ਰਸਤਾ ਕੰਮ ਨਹੀਂ ਆਵੇਗਾ। ਅਤੇ ਜੈਸਾ ਮੈਂ ਪਹਿਲਾਂ ਹੀ ਕਿਹਾ, ਦੁਨੀਆ inter dependent ਹੈ, inter connected ਹੈ, ਹਰ ਕਿਸੇ ਨੂੰ, ਹਰ ਇੱਕ ਦੀ ਜ਼ਰੂਰਤ ਹੈ, ਕੋਈ ਇਕੱਲਾ ਕੁਝ ਨਹੀਂ ਕਰ ਸਕਦਾ ਹੈ। ਅਤੇ ਮੈਂ ਦੇਖ ਰਿਹਾ ਹਾਂ ਕਿ ਜਿਤਨੇ ਅਲੱਗ-ਅਲੱਗ forum ਵਿੱਚ ਮੈਨੂੰ ਜਾਣਾ ਹੁੰਦਾ ਹੈ, ਉਸ ਵਿੱਚ ਚਿੰਤਾ ਸਾਰਿਆਂ ਨੂੰ ਸਤਾ ਰਹੀ ਹੈ, ਸੰਘਰਸ਼ ਕੀਤੀ। ਅਸੀਂ ਆਸ਼ਾ ਕਰਦੇ ਹਾਂ ਕਿ ਬਹੁਤ ਛੇਤੀ ਉਸ ਤੋਂ ਮੁਕਤੀ ਮਿਲੇ।
ਲੈਕਸ ਫ੍ਰਿਡਮੈਨ- ਮੈਂ ਹੁਣ ਭੀ ਸਿੱਖ ਰਿਹਾ ਹਾਂ।
ਪ੍ਰਧਾਨ ਮੰਤਰੀ- ਤੁਸੀਂ ਘੜੀ ਦੇ ਵੱਲ ਦੇਖਦੇ ਹੋ।
ਲੈਕਸ ਫ੍ਰਿਡਮੈਨ- ਨਹੀਂ ਨਹੀਂ, ਮੈਂ ਹਾਲੇ ਇਹ ਕੰਮ ਸਿੱਖ ਰਿਹਾ ਹਾਂ, ਪ੍ਰਧਾਨ ਮੰਤਰੀ ਜੀ। ਮੈਂ ਇਸ ਵਿੱਚ ਜ਼ਿਆਦਾ ਚੰਗਾ ਨਹੀਂ ਹਾਂ, ਠੀਕ ਹਾਂ। ਆਪਣੇ ਕਰੀਅਰ ਅਤੇ ਆਪਣੇ ਜੀਵਨ ਵਿੱਚ ਤੁਸੀਂ ਭਾਰਤ ਦੇ ਇਤਿਹਾਸ ਵਿੱਚ ਕਈ ਕਠਿਨ ਹਾਲਾਤ ਦੇਖੇ ਹਨ। 2002 ਦੇ ਗੁਜਰਾਤ ਦੰਗੇ ਉਨ੍ਹਾਂ ਵਿੱਚੋ ਇੱਕ ਹੈ। ਉਹ ਭਾਰਤ ਦੇ ਹਾਲ ਹੀ ਦੇ ਇਤਿਹਾਸ ਦੇ ਸੱਭ ਤੋਂ ਕਠਿਨ ਸਮੇਂ ਵਿੱਚ ਇੱਕ ਸੀ। ਜਦੋਂ ਗੁਜਰਾਤ ਦੇ ਹਿੰਦੂ ਅਤੇ ਮੁਸਲਿਮ ਲੋਕਾਂ ਦੇ ਦਰਮਿਆਨ ਹਿੰਸਾ ਹੋਈ। ਜਿਸ ਵਿੱਚ ਇੱਕ ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋਈਆਂ। ਇਸ ਨਾਲ ਉਸ ਜਗ੍ਹਾ ਦੇ ਧਾਰਮਿਕ ਤਣਾਅ ਦਾ ਪਤਾ ਲਗਦਾ ਹੈ। ਜਿਵੇਂ ਕਿ ਤੁਸੀਂ ਦੱਸਿਆ ਉਸ ਸਮੇਂ ਤੁਸੀਂ ਗੁਜਰਾਤ ਦੇ ਮੁੱਖ ਮੰਤਰੀ ਸੀ। ਉਦੋਂ ਦੀ ਗੱਲ ਕਰੀਏ ਤਾਂ ਉਸ ਸਮੇਂ ਤੋਂ ਤੁਸੀਂ ਕੀ ਸਿੱਖਿਆ ਹੈ? ਮੈਂ ਇਹ ਭੀ ਦੱਸਣਾ ਚਾਹੁੰਦਾ ਹਾਂ ਕਿ ਭਾਰਤ ਦੀ ਸੁਪਰੀਮ ਕੋਰਟ ਨੇ ਦੋ ਵਾਰ ਫ਼ੈਸਲਾ ਦਿੱਤਾ ਹੈ। ਉਨ੍ਹਾਂ ਨੇ 2012 ਅਤੇ 2022 ਵਿੱਚ ਕਿਹਾ ਕਿ ਤੁਹਾਡੀ ਹਿੰਸਾ ਵਿੱਚ ਕੋਈ ਭੂਮਿਕਾ ਨਹੀਂ ਸੀ। 2002 ਦੇ ਗੁਜਰਾਤ ਦੰਗਿਆਂ ਦੀ ਹਿੰਸਾ ਵਿੱਚ। ਲੇਕਿਨ ਜਾਨਣਾ ਚਾਹੁੰਦਾ ਹਾਂ ਕਿ ਤੁਸੀਂ ਉਸ ਸਮੇਂ ਤੋਂ ਕੀ ਸੱਭ ਤੋਂ ਬੜੀਆਂ ਗੱਲਾਂ ਸਿੱਖੀਆਂ?
ਪ੍ਰਧਾਨ ਮੰਤਰੀ- ਦੇਖੀਏ, ਮੈਂ ਸਮਝਦਾ ਹਾਂ ਕਿ ਸੱਭ ਤੋਂ ਪਹਿਲਾਂ ਜੋ ਤੁਸੀਂ ਕਿਹਾ ਕਿ ਮੈਂ ਇਸ ਵਿਸ਼ੇ ਵਿੱਚ ਐਕਸਪਰਟ ਨਹੀਂ ਹਾਂ, ਮੈਂ ਹੁਣ ਇੰਟਰਵਿਊ ਠੀਕ ਕਰ ਰਿਹਾ ਹਾਂ, ਨਹੀਂ ਕਰ ਰਿਹਾ ਹਾਂ, ਜੋ ਤੁਹਾਡੇ ਮਨ ਵਿੱਚ ਜੋ ਦੁਵਿਧਾ ਪੈਦਾ ਹੋਈ। ਮੈਨੂੰ ਲਗ ਰਿਹਾ ਕਿ ਤੁਸੀਂ ਕਾਫੀ ਮਿਹਨਤ ਕੀਤੀ ਹੈ, ਕਾਫੀ ਰਿਸਰਚ ਕੀਤੀ ਹੈ ਅਤੇ ਤੁਸੀਂ ਹਰ ਚੀਜ਼ ਦੀਆਂ ਬਰੀਕੀਆਂ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਹੈ। ਤਾਂ ਮੈਂ ਇਹ ਨਹੀਂ ਮੰਨਦਾ ਹਾਂ ਕਿ ਤੁਹਾਡੇ ਲਈ ਕੋਈ ਕਠਿਨ ਕੰਮ ਹੈ। ਅਤੇ ਤੁਸੀਂ ਜਿਤਨੇ ਪੌਡਕਾਸਟ ਕੀਤੇ ਹਨ, ਮੈਂ ਮੰਨਦਾ ਹਾਂ ਕਿ ਤੁਸੀਂ ਲਗਾਤਾਰ ਚੰਗਾ ਹੀ ਪ੍ਰਫਾਰਮ ਕਰ ਰਹੇ ਹੋ। ਅਤੇ ਤੁਸੀਂ ਮੋਦੀ ਨੂੰ question ਕਰਨਾ, ਉਸ ਦੀ ਬਜਾਏ ਤੁਹਾਡੇ ਭਾਰਤ ਨੇ ਪਰਿਵੇਸ਼ ਨੂੰ ਜਾਨਣ ਦੀ ਭਰਭੂਰ ਕੋਸ਼ਿਸ਼ ਕੀਤੀ ਹੈ, ਅਜਿਹਾ ਮੈਂ ਫੀਲ ਕਰ ਰਿਹਾ ਹਾਂ। ਅਤੇ ਇਸ ਲਈ ਮੈਂ ਸਮਝਦਾ ਹਾਂ ਕਿ ਸਚਾਈ ਤੱਕ ਜਾਣ ਦੇ ਤੁਹਾਡੇ ਪ੍ਰਯਾਸ ਹਨ, ਉਸ ਵਿੱਚ ਇਮਾਨਦਾਰੀ ਨਜ਼ਰ ਆਉਂਦੀ ਹੈ। ਅਤੇ ਇਸ ਪ੍ਰਯਾਸ ਦੇ ਲਈ ਮੈਂ ਤੁਹਾਡਾ ਬਹੁਤ-ਬਹੁਤ ਅਭਿਨੰਦਨ ਕਰਦਾ ਹਾਂ।
ਲੈਕਸ ਫ੍ਰਿਡਮੈਨ- ਧੰਨਵਾਦ।
ਪ੍ਰਧਾਨ ਮੰਤਰੀ- ਜਿੱਥੋ ਤੱਕ ਤੁਸੀਂ ਉਨ੍ਹਾਂ ਪੁਰਾਣੀਆਂ ਚੀਜ਼ਾਂ ਦੀ ਬਾਤ ਕੀਤੀ। ਲੇਕਿਨ ਤੁਸੀਂ 2002 ਅਤੇ ਗੁਜਰਾਤ ਦੇ riots, ਲੇਕਿਨ ਉਸ ਤੋਂ ਪਹਿਲਾਂ ਦੇ ਕੁਝ ਦਿਨਾ ਦਾ ਮੈਂ ਤੁਹਾਨੂੰ ਇਕ 12-15 ਮਹੀਨੇ ਦਾ ਇੱਕ ਚਿੱਤਰ ਤੁਹਾਡੇ ਸਾਹਮਣੇ ਪੇਸ਼ ਕਰਨਾ ਚਾਵਾਂਗਾ, ਤਾ ਕਿ ਤੁਹਾਨੂੰ ਅੰਦਾਜ਼ਾ ਆ ਜਾਵੇ ਕਿ ਕੀ ਸਥਿਤੀ ਸੀ। ਜਿਵੇਂ 24 ਦਸੰਬਰ 1999, ਯਾਨੀ ਤਿੰਨ ਸਾਲ ਪਹਿਲਾਂ ਦੀ ਗੱਲ ਹੈ। ਕਾਠਮਾਂਡੂ ਤੋਂ ਦਿੱਲੀ ਫਲਾਇਟ ਆ ਰਹੀ ਸੀ, ਉਹ ਹਾਈਜੈਕ ਕਰ-ਕਰਕੇ ਅਫ਼ਗ਼ਾਨਿਸਤਾਨ ਲਿਜਾਇਆ ਗਿਆ, ਕੰਧਾਰ ਵਿੱਚ ਲੈ ਗਏ। ਅਤੇ ਭਾਰਤ ਦੇ ਸੈਂਕੜੇ ਯਾਤਰੀਆਂ ਨੂੰ ban ਬਣਾਇਆ ਗਿਆ। ਪੂਰੇ ਭਾਰਤ ਵਿੱਚ ਇੱਕ ਬਹੁਤ ਬੜਾ ਤੁਫਾਨ ਸੀ, ਲੋਕਾਂ ਦੀ ਜ਼ਿੰਦਗੀ ਅਤੇ ਮੌਤ ਦਾ ਸਵਾਲ ਸੀ। ਹੁਣ 2000 ਦੇ ਅੰਦਰ, ਸਾਡੇ ਇੱਥੇ ਲਾਲ ਕਿਲੇ ਵਿੱਚ ਆਤੰਕੀ ਹਮਲਾ ਹੋਇਆ, ਦਿੱਲੀ ਵਿੱਚ। ਇੱਕ ਨਵਾਂ ਹੋਰ ਉਸ ਦੇ ਨਾਲ ਤੁਫਾਨ ਜੁੜ ਗਿਆ। 11 ਸਤੰਬਰ 2001, ਅਮਰੀਕਾ ਵਿੱਚ ਟਵਿਨ ਟਾਵਰ ‘ਤੇ ਬਹੁਤ ਬੜਾ ਆਤੰਕੀ ਹਮਲਾ ਹੋਇਆ, ਉਸ ਨੇ ਫਿਰ ਇੱਕ ਵਾਰ ਦੁਨੀਆ ਨੂੰ ਚਿੰਤਿਤ ਕਰ ਦਿੱਤਾ, ਕਿਉਂਕਿ ਇਹ ਸਭ ਜਗ੍ਹਾਂ ‘ਤੇ ਕਰਨੇ ਵਾਲੇ ਇੱਕ ਹੀ ਪ੍ਰਕਾਰ ਦੇ ਲੋਕ ਹਨ। ਅਕਤੂਬਰ 2001 ਨੂੰ ਜੰਮੂ-ਕਸ਼ਮੀਨ ਵਿਧਾਨ ਸਭਾ ‘ਤੇ ਆਤੰਕੀ ਹਮਲਾ ਹੋਇਆ। 13 ਦਸੰਬਰ 2001 ਨੂੰ ਭਾਰਤ ਦੀ ਸੰਸਦ ‘ਤੇ ਆਤੰਕੀ ਹਮਲਾ ਹੋਇਆ। ਯਾਨੀ ਤੁਸੀਂ ਉਸ ਸਮੇਂ ਦੀ ਇੱਕ 8-10 ਮਹੀਨੇ ਦੀਆਂ ਘਟਨਾਵਾਂ ਦੇਖੋ, ਵਿਸ਼ਵ ਪੱਧਰ ਦੀਆਂ ਘਟਨਾਵਾਂ, ਆਤੰਕੀ ਘਟਨਾਵਾਂ, ਖੂਨ-ਖਰਾਬੇ ਦੀਆਂ ਘਟਨਾਵਾਂ, ਨਿਰਦੋਸ਼ ਲੋਕਾਂ ਦੀ ਮੌਤ ਦੀਆਂ ਘਟਨਾਵਾਂ। ਤਾਂ ਕੋਈ ਭੀ, ਇੱਕ ਪ੍ਰਕਾਰ ਨਾਲ ਅਸ਼ਾਂਤੀ ਦੇ ਲਈ ਇੱਕ ਚਿੰਗਾਰੀ ਕਾਫੀ ਹੁੰਦੀ ਹੈ, ਇਹ ਸਥਿਤੀ ਪੈਦਾ ਹੋ ਚੁੱਕੀ ਸੀ, ਹੋ ਚੁੱਕੀ ਸੀ। ਅਜਿਹੇ ਸਮੇਂ, ਅਚਾਨਕ, 7 ਅਕਤੂਬਰ 2001 ਨੂੰ, ਮੁੱਖ ਮੰਤਰੀ ਬਣਨ ਦੀ ਜ਼ਿੰਮੇਵਾਰੀ ਮੇਰੇ ਉੱਤੇ ਆ ਪਈ ਅਚਾਨਕ, ਅਤੇ ਉਹ ਭੀ ਮੇਰੀ ਸਭ ਤੋਂ ਬੜੀ ਜ਼ਿੰਮੇਵਾਰੀ ਸੀ; ਗੁਜਰਾਤ ਵਿੱਚ ਜੋ ਭੁਚਾਲ ਆਇਆ ਸੀ, ਉਸ ਭੁਚਾਲ ਦੇ rehabilitation ਦਾ ਇੱਕ ਬਹੁਤ ਬੜਾ ਕੰਮ ਸੀ ਅਤੇ ਇਹ ਪਿਛਲੀ ਸਦੀ ਦਾ ਸਭ ਤੋਂ ਬੜਾ ਭੁਚਾਲ ਸੀ। ਹਜ਼ਾਰਾਂ ਲੋਕ ਮਾਰੇ ਗਏ ਸਨ। ਤਾਂ ਇੱਕ ਕੰਮ ਲਈ, ਮੁੱਖ ਮੰਤਰੀ ਦੀ ਜ਼ਿੰਮੇਵਾਰੀ ਮੇਰੇ ਉੱਤੇ ਆ ਪਈ। ਬਹੁਤ ਮਹੱਤਵਪੂਰਨ ਕੰਮ ਸੀ ਅਤੇ ਮੈਂ ਸਹੁੰ ਚੁੱਕਣ ਤੋਂ ਬਾਅਦ ਪਹਿਲੇ ਦਿਨ ਤੋਂ ਹੀ ਇਸ ਕੰਮ ਵਿੱਚ ਸ਼ਾਮਲ ਹੋ ਗਿਆ। ਮੈਂ ਇੱਕ ਅਜਿਹਾ ਵਿਅਕਤੀ ਹਾਂ ਜਿਸ ਦਾ ਕਦੇ ਭੀ ਸਰਕਾਰ ਦੇ ਨਾਮ ਨਾਲ ਮੇਰਾ ਕੋਈ ਸਬੰਧ ਨਹੀਂ ਰਿਹਾ, ਮੈਂ ਸਰਕਾਰ ਵਿੱਚ ਕਦੇ ਨਹੀਂ ਰਿਹਾ, ਸਰਕਾਰ ਕੀ ਹੁੰਦੀ ਹੈ। ਮੈਨੂੰ ਨਹੀਂ ਪਤਾ ਸੀ ਕਿ ਮੈਂ ਕਦੇ ਐੱਮਐੱਲਏ ਨਹੀਂ ਬਣਿਆ, ਮੈਂ ਕਦੇ ਚੋਣ ਨਹੀਂ ਲੜਿਆ। ਮੈਨੂੰ ਜੀਵਨ ਵਿੱਚ ਪਹਿਲੀ ਵਾਰ ਚੋਣ ਲੜਨੀ ਪਈ। 24 ਫਰਵਰੀ 2002 ਨੂੰ, ਮੈਂ ਪਹਿਲੀ ਵਾਰ ਐੱਮਐੱਲਏ ਬਣਿਆ, ਮੈਂ ਇੱਕ ਚੁਣਿਆ ਹੋਇਆ ਜਨਤਕ ਪ੍ਰਤੀਨਿਧੀ ਬਣਿਆ। ਅਤੇ ਮੈਂ 24, 25 ਜਾਂ 26 ਤਰੀਕ ਨੂੰ ਪਹਿਲੀ ਵਾਰ ਗੁਜਰਾਤ ਵਿਧਾਨ ਸਭਾ ਵਿੱਚ ਪੈਰ ਰੱਖਿਆ। 27 ਫਰਵਰੀ 2002, ਵਿਧਾਨ ਸਭਾ ਵਿੱਚ ਮੇਰਾ ਬਜਟ ਸੈਸ਼ਨ ਸੀ, ਅਸੀਂ ਸਦਨ ਵਿੱਚ ਬੈਠੇ ਸੀ, ਅਤੇ ਉਸੇ ਦਿਨ, ਯਾਨੀ ਕਿ ਮੈਨੂੰ ਵਿਧਾਇਕ ਬਣੇ ਨੂੰ ਸਿਰਫ਼ ਤਿੰਨ ਦਿਨ ਹੋਏ ਸਨ,ਅਤੇ ਗੋਧਰਾ ਦੀ ਘਟਨਾ ਹੋ ਗਈ ਅਤੇ ਇਹ ਇੱਕ ਭਿਆਨਕ ਘਟਨਾ ਸੀ, ਲੋਕਾਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਜੋ ਕੰਧਾਰ ਜਹਾਜ਼ ਅਗਵਾ ਨੂੰ, ਜਾਂ ਸੰਸਦ 'ਤੇ ਹਮਲਾ ਕਹੋ, ਜਾਂ 9/11 ਕਹੋ, ਇਹ ਸਾਰੀਆਂ ਘਟਨਾਵਾਂ ਦਾ background ਹੋਵੇ ਅਤੇ ਉਸ ਵਿੱਚ ਇੱਕ ਇਤਨੀ ਬੜੀ ਸੰਖਿਆ ਵਿੱਚ ਲੋਕਾਂ ਦਾ ਮਰ ਜਾਣਾ, ਜਿੰਦਾ ਜਲਾ ਦੇਣਾ, ਤੁਸੀਂ ਕਲਪਨਾ ਕਰ ਸਕਦੇ ਹੋ ਕਿ ਸਥਿਤੀ ਕਿਹੋ ਜਿਹੀ ਹੋਵੇਗੀ। ਕੁਝ ਭੀ ਨਹੀਂ ਹੋਣਾ ਚਾਹੀਦਾ, ਅਸੀ ਭੀ ਚਾਹੁੰਦੇ ਹਾਂ, ਕੋਈ ਭੀ ਚਾਹੇਗਾ, ਸ਼ਾਂਤੀ ਹੀ ਰਹਿਣਾ ਚਾਦੀਹੀ ਹੈ। ਦੂਸਰਾ, ਜੋ ਕਹਿੰਦੇ ਹਨ ਇਹ ਬਹੁਤ ਬੜੇ riot ਵਗੈਰਹ, ਤਾਂ ਇਹ ਅਫ਼ਵਾਹ ਫੈਲਾਈ ਗਈ ਹੈ। ਜੇਕਰ 2002 ਤੋਂ ਪਹਿਲਾਂ ਦਾ ਡਾਟਾ ਦੇਖੀਏ, ਤਾਂ ਪਤਾ ਲਗਦਾ ਹੈ ਕਿ ਗੁਜਰਾਤ ਵਿੱਚ ਕਿਤਨੇ ਦੰਗੇ ਹੁੰਦੇ ਸੀ। ਹਮੇਸ਼ਾ ਕਿਤੇ ਨਾ ਕਿਤੇ ਕਰਫਿਊ ਲਗਿਆ ਰਹਿੰਦਾ ਸੀ। ਪਤੰਗ ਦੇ ਅੰਦਰ communal violence ਹੋ ਜਾਂਦੀ ਸੀ, ਸਾਇਕਲ ਟਕਰਾ ਜਾਣ ‘ਤੇ communal violence ਹੋ ਜਾਵੇ। 2002 ਤੋਂ ਪਹਿਲਾਂ, ਗੁਜਰਾਤ ਵਿੱਚ 250 ਤੋਂ ਵੱਧ ਬੜੇ ਦੰਗੇ ਹੋਏ ਸਨ। ਅਤੇ 1969 ਵਿੱਚ ਹੋਏ ਦੰਗੇ ਲਗਭਗ ਛੇ ਮਹੀਨੇ ਚੱਲੇ। ਯਾਨੀ ਉਸ ਸਮੇਂ ਅਸੀਂ ਦੁਨੀਆ ਦੀ ਉਸ ਤਸਵੀਰ ਵਿੱਚ ਕਿਤੇ ਭੀ ਨਹੀਂ ਸੀ, ਉਸ ਸਮੇਂ ਦੀ ਮੈਂ ਗੱਲ ਕਰ ਰਿਹਾ ਹਾਂ। ਅਤੇ ਇਤਨੀ ਬੜੀ ਘਟਨਾ ਇੰਨੀ sparking point ਬਣ ਗਈ ਕਿ ਕੁਝ ਲੋਕਾਂ ਦੀ ਹਿੰਸਾ ਹੋ ਗਈ। ਲੇਕਿਨ ਅਦਾਲਤ ਨੇ ਉਸ ਨੂੰ ਬਹੁਤ ਵਿਸਤਾਰ ਨਾਲ ਦੇਖਿਆ ਹੈ। ਲੰਬੇ, ਅਤੇ ਉਸ ਸਮੇਂ ਸਾਡੇ ਵਿਰੋਧੀ ਲੋਕ ਹਨ, ਉਹ ਸਰਕਾਰ ਵਿੱਚ ਸਨ। ਅਤੇ ਉਹ ਤਾਂ ਚਾਹੁੰਦੇ ਸਨ ਕਿ ਸਾਡੇ ‘ਤੇ ਜਿਤਨੇ ਆਰੋਪ ਲਗੇ ਸਨ, ਸਾਨੂੰ ਸਜ਼ਾ ਹੋ ਜਾਵੇ। ਲੇਕਿਨ ਉਨ੍ਹਾਂ ਦੀਆਂ ਲੱਖਾਂ ਕੋਸ਼ਿਸ਼ਾ ਦੇ ਬਾਅਦ ਭੀ Judiciary ਨੇ ਪੂਰੀ ਤਰਾ ਡਿਟੇਲ ਵਿੱਚ ਉਸ ਦਾ ਐਨਾਲਾਇਸਿਸ ਕੀਤਾ, 2-2 ਵਾਰ ਕੀਤਾ ਅਤੇ ਅਸੀਂ ਪੂਰੀ ਤਰ੍ਹਾਂ ਨਿਰਦੋਸ਼ ਨਿਕਲੇ। ਜਿਨ੍ਹਾਂ ਲੋਕਾਂ ਨੇ ਗੁਨਾਹ ਕੀਤਾ ਸੀ, ਉਨ੍ਹਾਂ ਦੇ ਲਈ ਅਦਾਲਤ ਨੇ ਆਪਣਾ ਕੰਮ ਕੀਤਾ ਹੈ। ਲੇਕਿਨ ਸੱਭ ਤੋਂ ਬੜੀ ਗੱਲ ਹੈ, ਜਿਸ ਗੁਜਰਾਤ ਵਿੱਚ ਸਾਲ ਵਿੱਚ ਕਿਤੇ ਨਾ ਕਿਤੇ ਦੰਗੇ ਹੁੰਦੇ ਸਨ, 2002 ਤੋਂ ਬਾਅਦ, ਅੱਜ 2025 ਹੈ, ਗੁਜਰਾਤ ਵਿੱਚ 20-22 ਸਾਲਾਂ ਵਿੱਚ ਕੋਈ ਬੜਾ ਦੰਗਾ ਨਹੀਂ ਹੋਇਆ, ਪੂਰੀ ਤਰ੍ਹਾਂ ਸ਼ਾਂਤੀ ਹੈ, ਅਤੇ ਸਾਡੀ ਕੋਸ਼ਿਸ਼ ਇਹ ਰਹੀ ਹੈ ਕਿ ਅਸੀਂ ਵੋਟ ਬੈਂਕ ਦੀ ਰਾਜਨੀਤੀ ਨਹੀਂ ਕਰਦੇ, ਅਸੀਂ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ, ਇਸੇ ਮੰਤਰ ਨੂੰ ਲੈ ਕੇ ਚਲਦੇ ਹਾਂ। Politics appeasement ਤੋਂ ਅਸੀਂ, Politics of Aspiration ਦੇ ਵੱਲ ਗਏ ਹਾਂ। ਅਤੇ ਉਸ ਦੇ ਕਾਰਨ ਜਿਸ ਨੂੰ ਭੀ ਕੁਝ ਕਰਨਾ ਹੈ, ਉਹ ਸਾਡੇ ਨਾਲ ਜੁੜ ਜਾਂਦੇ ਹਨ, ਅਤੇ ਇੱਕ ਚੰਗੀ ਤਰਾ ਗੁਜਰਾਤ ਵਿਕਸਿਤ ਰਾਜ ਬਣੇ, ਉਸ ਦਿਸ਼ਾ ਵਿੱਚ ਅਸੀਂ ਲਗਾਤਾਰ ਪ੍ਰਯਾਸ ਕਰਦੇ ਰਹੇ ਹਾਂ, ਹੁਣ ਵਿਕਸਿਤ ਭਾਰਤ ਦੇ ਲਈ ਕੰਮ ਕਰ ਰਹੇ ਹਾਂ, ਉਸ ਵਿੱਚ ਭੀ ਗੁਜਰਾਤ ਆਪਣੀ ਭੂਮਿਕਾ ਅਦਾ ਕਰ ਰਿਹਾ ਹੈ।
ਲੈਕਸ ਫ੍ਰਿਡਮੈਨ- ਬਹੁਤ ਸਾਰੇ ਲੋਕ ਤੁਹਾਨੂੰ ਪਿਆਰ ਕਰਦੇ ਹਨ। ਮੈਂ ਇਹ ਬਹੁਤ ਸਾਰੇ ਲੋਕਾਂ ਤੋਂ ਸੁਣਿਆ ਹੈ, ਪਰ ਕੁਝ ਲੋਕ ਤੁਹਾਡੀ ਆਲੋਚਨਾ ਭੀ ਕਰਦੇ ਹਨ, ਮੀਡੀਆ ਭੀ ਸ਼ਾਮਲ ਹੈ, ਅਤੇ ਮੀਡੀਆ ਦੇ ਲੋਕਾਂ ਨੇ 2002 ਦੇ ਗੁਜਰਾਤ ਦੰਗਿਆਂ ‘ਤੇ ਤੁਹਾਡੀ ਆਲੋਚਨਾ ਕੀਤੀ ਹੈ। ਆਲੋਚਨਾ ਨਾਲ ਤੁਹਾਡਾ ਕੀ ਸਬੰਧ ਹੈ? ਤੁਸੀਂ ਆਲੋਚਕਾਂ ਨਾਲ ਕਿਵੇਂ ਨਜਿੱਠਦੇ ਹੋ, ਤੁਸੀਂ ਆਲੋਚਨਾ ਨਾਲ ਕਿਵੇਂ ਨਜਿੱਠਦੇ ਹੋ ਜੋ ਮੀਡੀਆ ਜਾਂ ਤੁਹਾਡੇ ਆਲੇ ਦੁਆਲੇ ਜਾਂ ਤੁਹਾਡੀ ਜ਼ਿੰਦਗੀ ਵਿੱਚ ਕਿਤੇ ਭੀ ਆ ਸਕਦੀ ਹੈ?
ਪ੍ਰਧਾਨ ਮੰਤਰੀ- ਦੇਖੀਏ, ਤੁਸੀਂ ਜੋ ਕਿਹਾ, ਆਲੋਚਨਾ ਹੋਰ ਕਿਵੇਂ ਡੀਲ ਕਰਦੇ ਹੋ। ਤਾਂ ਅਗਰ ਮੈਨੂੰ ਇੱਕ ਵਾਕ ਵਿੱਚ ਕਹਿਣਾ ਹੋਵੇ, ਤਾਂ ਮੈਂ ਉਸ ਦਾ ਸੁਆਗਤ ਕਰਦਾ ਹਾਂ। ਕਿਉਂਕਿ ਮੇਰਾ ਇੱਕ conviction ਹੈ ਕਿ criticism, ਇਹ democracy ਦੀ ਆਤਮਾ ਹੈ। ਅਗਰ ਤੁਸੀਂ too democrat ਹੋ, ਤੁਹਾਡੇ blood ਵਿੱਚ democracy ਹੈ, ਤਾਂ ਸਾਡੇ ਇੱਥੇ ਤਾਂ ਕਿਹਾ ਜਾਂਦਾ ਹੈ ਕਿ ਸ਼ਾਸ਼ਤਰਾਂ ਵਿੱਚ –‘ਨਿੰਦਕ ਨਿਯਰੇ ਰਾਖਿਏ’ (- 'निंदक नियरे राखिए') ਜੋ ਆਲੋਚਕ ਹੁੰਦੇ ਹਨ, ਉਹ ਸੱਭ ਤੋਂ ਨੇੜੇ ਹੋਣੇ ਚਾਹੀਦੇ ਹਨ, ਤੁਹਾਡੇ ਕੋਲ। ਤਾਂ ਆਪ democratic way ਤੋਂ, ਚੰਗੇ ਢੰਗ ਨਾਲ, ਚੰਗੀਆਂ ਜਾਣਕਾਰੀਆਂ ਦੇ ਨਾਲ ਕੰਮ ਕਰ ਸਕਦੇ ਹਾਂ। ਅਤੇ ਮੈਂ ਮੰਨਦਾ ਹਾਂ ਕਿ criticism ਹੋਣਾ ਚਾਹੀਦਾ ਹੈ ਅਤੇ ਜ਼ਿਆਦਾ ਹੋਣਾ ਚਾਹੀਦਾ ਹੈ ਅਤੇ ਬਹੁਤ ਤਿੱਖਾ criticism ਹੋਣਾ ਚਾਹੀਦਾ ਹੈ। ਲੇਕਿਨ ਮੇਰੀ ਸ਼ਿਕਾਇਤ ਇਹ ਹੈ ਕਿ ਅੱਜਕੱਲ੍ਹ criticism ਨਹੀਂ ਹੋ ਰਿਹਾ ਹੈ, criticism ਕਰਨ ਦੇ ਲਈ ਬਹੁਤ ਅਧਿਐਨ ਕਰਨਾ ਪੈਂਦਾ ਹੈ, ਵਿਸ਼ੇ ਦੀ ਬਰੀਕੀ ਵਿੱਚ ਜਾਣਾ ਪੈਂਦਾ ਹੈ, ਸੱਚ ਝੂਠ ਖੋਜ ਕਰਕੇ ਕੱਢਣਾ ਪੈਂਦਾ ਹੈ। ਅੱਜ ਕੱਲ ਲੋਕ ਸ਼ੌਰਟਕੱਟ ਲੱਭਣ ਦੀ ਆਦਤ ਦੇ ਕਾਰਨ ਕੋਈ ਸਟਡੀ ਕਰਦੇ ਨਹੀਂ ਹਨ, ਰਿਸਰਚ ਨਹੀਂ ਕਰਦੇ ਹਨ, weaknesses ਨੂੰ ਲੱਭ ਕੇ ਕੱਢਦੇ ਨਹੀਂ ਹਨ ਅਤੇ ਆਰੋਪ ਲਗਾਉਣ ਲੱਗ ਜਾਂਦੇ ਹਨ। Allegation ਅਤੇ criticism ਦੇ ਵਿਚਕਾਰ ਬਹੁਤ ਫਰਕ ਹੁੰਦਾ ਹੈ। ਤੁਸੀਂ ਜਿਨਾ ਲੋਕਾਂ ਦਾ reference ਦੇ ਰਹੇ ਹੋ, ਉਹ allegation ਹੈ, ਉਹ criticism ਨਹੀਂ ਹੈ। ਅਤੇ ਲੋਕਤੰਤਰ ਦੀ ਮਜ਼ਬੂਤੀ ਦੇ ਲਈ criticism ਚਾਹੀਦਾ ਹੈ। ਅਰੋਪ ਨਾਲ ਕਿਸੇ ਦਾ ਭਲਾ ਨਹੀਂ ਹੁੰਦਾ ਹੈ। ਤੂੰ-ਤੂੰ ਮੈਂ-ਮੈਂ ਚਲਦਾ ਹੈ। ਅਤੇ ਇਸ ਲਈ ਮੈਂ criticism ਨੂੰ ਹਮੇਸ਼ਾ welcome ਕਰਦਾ ਹਾਂ ਅਤੇ ਜਦੋਂ ਅਰੋਪ ਝੂਠੇ ਹੁੰਦੇ ਹਨ, ਤਾਂ ਮੈਂ ਬਹੁਤ ਸਿਹਤਮੰਦ ਢੰਗ ਨਾਲ ਆਪਣੇ dedications ਦੇ ਨਾਲ ਮੇਰੇ ਦੇਸ਼ ਦੀ ਸੇਵਾ ਵਿੱਚ ਲਗਿਆ ਰਹਿੰਦਾ ਹਾਂ।
ਲੈਕਸ ਫ੍ਰਿਡਮੈਨ- ਹਾਂ, ਆਪ (ਤੁਸੀਂ) ਜਿਸ ਚੀਜ਼ ਦੀ ਗੱਲ ਕਰ ਰਹੇ ਹੋ ਉਹ ਮੇਰੇ ਲਈ ਬਹੁਤ ਮਹੱਤਵਪੂਰਨ ਹੈ, ਕਿਉਂਕਿ ਮੈਂ ਅੱਛੀ ਪੱਤਰਕਾਰੀ ਦੀ ਪ੍ਰਸ਼ੰਸਾ ਕਰਦਾ ਹਾਂ। ਅਤੇ ਬਦਕਿਸਮਤੀ ਨਾਲ, ਆਧੁਨਿਕ ਸਮੇਂ ਵਿੱਚ ਬਹੁਤ ਸਾਰੇ ਪੱਤਰਕਾਰ ਜਲਦੀ ਸੁਰਖੀਆਂ ਦੀ ਭਾਲ ਵਿੱਚ ਹਨ, ਦੋਸ਼ ਲਗਾਉਂਦੇ ਹਨ ਕਿਉਂਕਿ ਅਜਿਹਾ ਕਰਨ ਨਾਲ ਉਨ੍ਹਾਂ ਨੂੰ ਫਾਇਦਾ ਪਹੁੰਚਦਾ ਹੈ। ਕਿਉਂਕਿ ਉਨ੍ਹਾਂ ਨੂੰ ਸੁਰਖੀਆਂ ਚਾਹੀਦੀਆਂ ਹਨ, ਸਸਤੀ ਪ੍ਰਸਿੱਧੀ ਚਾਹੁੰਦੀ ਹੈ। ਮੈਨੂੰ ਲਗਦਾ ਹੈ ਕਿ ਇੱਕ ਮਹਾਨ ਪੱਤਰਕਾਰ ਬਣਨ ਲਈ ਇੱਛਾ ਅਤੇ ਭੁੱਖ ਹੋਣੀ ਚਾਹੀਦੀ ਹੈ। ਅਤੇ ਇਸ ਲਈ ਗਹਿਰੀ ਸਮਝ ਦੀ ਜ਼ਰੂਰਤ ਹੁੰਦੀ ਹੈ। ਅਤੇ ਇਸ ਨਾਲ ਮੈਨੂੰ ਦੁਖ ਹੁੰਦਾ ਹੈ ਕਿ ਕਿਤਨੀ ਵਾਰ ਅਜਿਹਾ ਹੋਇਆ ਹੈ। ਸਾਡੀ ਗੱਲ ਕਰਨ ਦਾ ਭੀ ਇਹੀ ਕਾਰਨ ਹੈ। ਮੈਨੂੰ ਨਹੀਂ ਲਗਦਾ ਕਿ ਮੈਂ ਇਸ ਵਿੱਚ ਬਹੁਤ ਅੱਛਾ ਹਾਂ, ਲੇਕਿਨ ਮੈਂ ਇਹੀ ਕਾਰਨਾਂ ਨਾਲ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਹਾਂ। ਲੋਕ ਜ਼ਿਆਦਾ ਕੋਸ਼ਿਸ਼ ਭੀ ਨਹੀਂ ਕਰਦੇ ਅਤੇ, ਜ਼ਿਆਦਾ ਰਿਸਰਚ ਭੀ ਨਹੀਂ ਕਰਦੇ। ਮੈਨੂੰ ਨਹੀਂ ਪਤਾ ਕਿ ਮੈਂ ਕਿੰਨੀਆਂ ਕਿਤਾਬਾਂ ਪੜ੍ਹੀਆਂ ਹਨ। ਮੈਂ ਸਿਰਫ਼ ਅਨੁਭਵ ਕਰਨ, ਸਿਰਫ਼ ਸਮਝਣ ਦੀ ਕੋਸ਼ਿਸ਼ ਦੀ ਤਿਆਰੀ ਵਿੱਚ ਬਹੁਤ ਪੜ੍ਹਿਆ ਹਾਂ। ਇਸ ਵਿੱਚ ਬਹੁਤ ਤਿਆਰੀ, ਬਹੁਤ ਕੰਮ ਲਗਦਾ ਹੈ। ਅਤੇ ਮੈਂ ਚਾਹਾਗਾਂ ਕਿ ਬੜੇ ਪੱਤਰਕਾਰ ਅਜਿਹੀ ਹੀ ਕਰਨ। ਇਸੇ ਅਧਾਰ ਤੋਂ ਤੁਸੀਂ ਅਲੋਚਨਾ ਕਰ ਸਕਦੇ ਹਾਂ, ਗਹਿਰਾਈ ਨਾਲ ਜਾਂਚ ਕਰ ਸਕਦੇ ਹਨ ਤੁਸੀਂ ਵਾਸਤਵ ਵਿੱਚ ਸੱਤਾ ਵਿੱਚ ਬੈਠੇ ਲੋਕਾਂ ਦੀ ਸਥਿਤੀ ਕਿਹੋ ਜਿਹੀ ਹੈ, ਇਸ ਦੀ ਜਟਿਲਤਾ ਦੀ ਜਾਂਚ ਕਰ ਸਕਦੇ ਹਾਂ। ਉਨ੍ਹਾਂ ਦੀ ਤਾਕਤ, ਉਨ੍ਹਾਂ ਦੀਆਂ ਕਮਜ਼ੋਰੀਆਂ, ਅਤੇ ਉਨ੍ਹਾਂ ਦੀਆਂ ਗਲਤੀਆਂ ਭੀ ਜੋ ਉਨ੍ਹਾਂ ਨੇ ਕੀਤੀਆਂ ਹਨ, ਲੇਕਿਨ ਇਸ ਦੇ ਲਈ ਬਹੁਤ ਜ਼ਿਆਦਾ ਤਿਆਰੀ ਦੀ ਜ਼ਰੂਰਤ ਹੈ। ਕਾਸ਼ ਅਜਿਹੇ ਮਹਾਨ ਪੱਤਰਕਾਰ ਇਸ ਤਰ੍ਹਾਂ ਦੇ ਹੋਰ ਕੰਮ ਕਰਨ।
ਪ੍ਰਧਾਨ ਮੰਤਰੀ- ਦੇਖੀਏ, ਮੈਂ ਦੱਸਦਾ ਹਾਂ, well directed ਅਤੇ specific criticism ਵਾਸਤਵ ਵਿੱਚ policy making, ਵਿੱਚ, ਤੁਹਾਨੂੰ ਮਦਦ ਕਰਦਾ ਹੈ। Clear cut policy vision ਇਸ ਵਿੱਚੋਂ ਨਿੱਕਲਦਾ ਹੈ। ਅਤੇ ਮੈਂ ਵਿਸ਼ਿਸ਼ ਰੂਪ ਨਾਲ ਅਜਿਹੀਆਂ ਚੀਜ਼ਾਂ ‘ਤੇ ਧਿਆਨ ਭੀ ਦਿੰਦਾ ਹਾਂ ਕਿ ਐਸੀ ਜੋ criticism ਹੁੰਦਾ ਹੈ, ਉਸ ਦਾ ਮੈਂ ਸੁਆਗਤ ਕਰਦਾ ਹਾਂ। ਦੇਖੀਏ, ਤੁਸੀਂ ਜੋ ਕਿਹਾ journalism headline, ਦੇਖੀਏ ਜੇਕਰ headline ਮੋਹ ਹੋਵੇ, ਅਤੇ ਸ਼ਾਇਦ ਕੋਈ ਸ਼ਬਦਾਂ ਦਾ ਖੇਲ ਖੇਡਣ, ਮੈ ਉਸ ਨੂੰ ਬਹੁਤ ਬੁਰਾ ਨਹੀਂ ਮੰਨਦਾ ਹਾਂ। ਏਜੰਡਾ ਲੈ ਕੇ ਜੋ ਕੰਮ ਕੀਤਾ ਜਾਂਦਾ ਹੈ, ਸੱਚ ਨੂੰ ਨਕਾਰ ਦਿੱਤਾ ਜਾਂਦਾ ਹੈ, ਤਾਂ ਉਹ ਆਉਣ ਵਾਲੇ ਦਹਾਕਿਆਂ ਤੱਕ ਬਰਬਾਦੀ ਕਰਦਾ ਹੈ। ਕਿਸੇ ਨੂੰ ਚੰਗੇ ਸ਼ਬਦਾਂ ਦਾ ਮੋਹ ਹੋ ਜਾਵੇ, ਕੋਈ ਆਪਣੇ ਪਾਠਕ ਹੈ ਜਾਂ ਦਰਸ਼ਕ ਹੈ, ਉਨ੍ਹਾਂ ਨੂੰ ਚੰਗਾ ਲਗੇ, ਚਲੋ, ਤਾਂ ਉਨ੍ਹਾਂ ਜਿਹਾ ਅਸੀਂ Compromise ਕਰ ਲਈਏ। ਲੇਕਿਨ ਇਰਾਦਾ ਗਲਤ ਹੋਵੇ, ਏਜੰਡਾ ਤੈ ਕਰਕੇ ਚੀਜ਼ਾਂ ਨੂੰ ਸੈੱਟ ਕਰਨਾ ਹੋਵੇ, ਤਾਂ ਉਹ ਚਿੰਤਾ ਦਾ ਵਿਸ਼ਾ ਹੁੰਦਾ ਹੈ।
ਲੈਕਸ ਫ੍ਰਿਡਮੈਨ- ਅਤੇ ਉਸ ਵਿੱਚ ਸੱਚ ਪੀੜਿਤ ਹੁੰਦਾ ਹੈ, ਅਜਿਹਾ ਮੇਰਾ ਮੰਨਣਾ ਹੈ।
ਪ੍ਰਧਾਨ ਮੰਤਰੀ- ਮੈਨੂੰ ਯਾਦ ਹੈ, ਮੇਰਾ ਇੱਕ ਵਾਰ, ਲੰਦਨ ਵਿੱਚ ਮੇਰਾ ਇੱਕ ਭਾਸ਼ਣ ਹੋਇਆ ਸੀ। ਉੱਥੇ ਦਾ ਇੱਕ ਅਖ਼ਬਾਰ ਹੈ ਲੰਦਨ ਵਿੱਚ ਗੁਜਰਾਤੀ ਅਖ਼ਬਾਰ ਹੈ, ਤਾਂ ਉਨ੍ਹਾਂ ਦਾ ਇੱਕ ਪ੍ਰੋਗਰਾਮ ਸੀ, ਉਸ ਵਿੱਚ ਮੈਨੂੰ.... ਤਾਂ ਮੈਂ ਐਸੇ ਹੀ ਆਪਣੇ ਭਾਸ਼ਣ ਵਿੱਚ ਕਿਹਾ, ਮੈਂ ਕਿਹਾ, ਦੇਖੀਏ ਕਿਉਂਕਿ ਉਹ ਪੱਤਰਕਾਰ ਸਨ, ਪੱਤਰਕਾਰ ਦਾ ਪ੍ਰੋਗਰਾਮ ਸੀ, ਤਾਂ ਮੈਂ ਕਿਹਾ, ਦੇਖੋ ਭਾਈ, ਪੱਤਰਕਾਰੀ ਕਿਹੋ ਜਿਹੀ ਹੋਣੀ ਚਾਹੀਦੀ ਹੈ? ਮੱਖੀ ਜਿਹੀ ਹੋਣੀ ਚਾਹੀਦੀ ਹੈ ਕਿ ਮਧੂਮੱਖੀ ਜਿਹੀ ਹੋਣੀ ਚਾਹੀਦੀ ਹੈ? ਤਾਂ ਮੈਂ ਕਿਹਾ ਕਿ ਮੱਖੀ ਜੋ ਹੁੰਦੀ ਹੈ, ਉਹ ਗੰਦ ‘ਤੇ ਬੈਠਦੀ ਹੈ ਅਤੇ ਗੰਦ ਹੀ ਚੱਕ ਕੇ ਫੈਲਾਉਂਦੀ ਹੈ। ਮਧੂਮੱਖੀ ਹੈ, ਜੋ ਫੁੱਲ ‘ਤੇ ਬੈਠਦੀ ਹੈ ਅਤੇ ਮਧੂ ਲੈ ਕੇ ਮਧੂ ਪ੍ਰਸਾਰਿਤ ਕਰਦੀ ਹੈ। ਲੇਕਿਨ, ਕੋਈ ਗਲਤ ਕਰੇ, ਤਾਂ ਮਧੂਮੱਖੀ ਅਜਿਹਾ ਡੰਗ ਦਿੰਦੀ ਹੈ ਕਿ ਤਿੰਨ ਦਿਨ ਤੱਕ ਤੁਸੀਂ ਆਪਣਾ ਚਿਹਰਾ ਕਿਸੇ ਨੂੰ ਦਿਖਾ ਨਹੀਂ ਸਕਦੇ। ਤਾਂ ਮੈਂ ਕਿਹ ਹੁਣ ਮੈਂ... ਮੇਰੇ ਇਸ ਅੱਧੀ ਗੱਲ ਨੂੰ ਚੁੱਕ ਲਿਆ ਕਿਸੇ ਨੇ ਅਤੇ ਉਸ ਦਾ ਇਤਨਾ ਵਿਵਾਦ ਖੜ੍ਹਾ ਕਰ ਦਿੱਤਾ। ਤਾਂ ਮੈਂ ਬਹੁਤ ਇਮਾਨਦਾਰੀ ਨਾਲ ਕਿਸੇ ਦੇ ਪ੍ਰਤੀ ਨਕਾਰਤਮਕਤਾ ਦੇ ਵਿਚਾਰ ਵਿੱਚ ਨਹੀਂ ਕਹਿ ਰਿਹਾ ਸੀ, ਉੱਪਰ ਤੋਂ ਮੈਂ ਤਾਂ ਤਾਕਤ ਦੱਸ ਰਿਹਾ ਸੀ ਕਿ ਮਧੂਮੱਖੀ ਦੀ ਤਾਕਤ ਇਹ ਹੈ, ਕਿ ਉਹ ਅਜਿਹਾ ਛੋਟਾ ਜਿਹਾ ਭੀ ਡੰਗ ਲਗਾ ਦੇਵੇ, ਤਾਂ ਤੁਸੀਂ ਤਿੰਨ ਦਿਨ ਤੱਕ ਮੂੰਹ ਨਹੀਂ ਦਿਖਾ ਸਕਦੇ। ਮੂੰਹ ਲਿਕਾ ਕੇ ਰਹਿਣਾ ਪਵੇਗਾ। ਇਹ ਤਾਕਤ ਹੋਣੀ ਚਾਹੀਦੀ ਹੈ ਪੱਤਰਕਾਰੀ ਦੀ। ਲੇਕਿਨ, ਕੁਝ ਲੋਕਾਂ ਨੂੰ ਮੱਖੀ ਵਾਲਾ ਰਾਸਤਾ ਅੱਛਾ ਲਗਦਾ ਹੈ।
ਲੈਕਸ ਫ੍ਰਿਡਮੈਨ- ਹੁਣ ਮੇਰੀ ਜ਼ਿੰਦਗੀ ਦਾ ਨਵਾਂ ਲਕਸ਼ ਹੈ, ਮਧੂ-ਮੱਖੀ ਦੀ ਤਰ੍ਹਾਂ ਬਣਨਾ। ਆਪ (ਤੁਸੀਂ) ਲੋਕਤੰਤਰ ਦਾ ਜ਼ਿਕਰ ਕੀਤਾ, ਤਾਂ.. ਅਤੇ 2002 ਤੱਕ ਤੁਹਾਨੂੰ ਸਰਕਾਰ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀ। ਲੇਕਿਨ 2002 ਤੋਂ ਅੱਜ ਤੱਕ, ਮੇਰੀ ਗਿਣਤੀ ਵਿੱਚ, ਆਪ (ਤੁਸੀਂ) ਅੱਠ ਚੋਣਾਂ ਜਿੱਤੀਆਂ ਹਨ। ਤਾਂ, ਭਾਰਤ ਵਿੱਚ ਕਈ ਚੋਣਾਂ ਵਿੱਚ 80 ਕਰੋੜ ਤੋਂ ਵੱਧ ਲੋਕ ਵੋਟ ਪਾਉਂਦੇ ਹਨ। ਇਤਨੀ ਬੜੀ ਚੋਣ ਜਿੱਤਣ ਲਈ ਅਤੇ 1.4 ਅਰਬ ਲੋਕਾਂ ਦੇ ਦੇਸ਼ ਵਿੱਚ ਚੋਣ ਜਿੱਤਣ ਦੇ ਲਈ ਕੀ ਕਰਨਾ ਪੈਂਦਾ ਹੈ, ਜਿੱਥੇ ਤੁਹਾਨੂੰ ਦੁਨੀਆ ਦੇ ਸਭ ਤੋਂ ਬੜੇ ਲੋਕਤੰਤਰ ਵਿੱਚ ਉਨ੍ਹਾਂ ਲੋਕਾਂ ਦੀ ਨੁਮਾਇੰਦਗੀ ਕਰਨ ਦਾ ਅਵਸਰ ਮਿਲਦਾ ਹੈ?
ਪ੍ਰਧਾਨ ਮੰਤਰੀ- ਅਜਿਹਾ ਹੈ ਕਿ ਮੈਂ ਜਦੋਂ ਤੋਂ ਰਾਜਨੀਤੀ ਵਿੱਚ ਆਇਆ ਹਾਂ। ਮੈਂ ਬਹੁਤ ਦੇਰ ਤੋਂ ਰਾਜਨੀਤੀ ਵਿੱਚ ਆਇਆ ਅਤੇ ਮੈਂ ਪਹਿਲਾਂ ਤੋਂ ਸੰਗਠਨ ਦਾ ਕੰਮ ਕਰਦਾ ਸੀ ਤਾਂ ਮੇਰੇ ਕੋਲ ਸੰਗਠਨ ਦਾ ਕੰਮ ਰਹਿੰਦਾ ਸੀ ਤਾਂ election management ਦਾ ਭੀ ਕੰਮ ਰਹਿੰਦਾ ਸੀ। ਤਾਂ ਮੇਰਾ ਸਮਾਂ ਉਸ ਵਿੱਚ ਜਾਂਦਾ ਸੀ ਅਤੇ ਮੈਂ ਪਿਛਲੇ 24 ਸਾਲ ਤੋਂ head of the government ਦੇ ਰੂਪ ਵਿੱਚ ਦੇਸ਼ਵਾਸੀਆਂ ਨੇ ਅਤੇ ਗੁਜਰਾਤ ਦੇ ਲੋਕਾਂ ਨੇ ਮੈਨੂੰ ਕੰਮ ਕਰਨ ਦਾ ਅਵਸਰ ਦਿੱਤਾ, ਤਾਂ ਇੱਕ ਸਮਰਪਿਤ ਭਾਵ ਨਾਲ ਜਨਤਾ ਜਨਾਰਦਨ ਨੂੰ ਜੋ ਮੈਂ ਈਸ਼ਵਰ ਮੰਨਦਾ ਹਾਂ। ਉਸ ਨੇ ਮੈਨੂੰ ਜੋ ਜ਼ਿੰਮੇਵਾਰੀ ਦਿੱਤੀ ਹੈ। ਇਸ ਨੂੰ ਪੂਰਾ ਕਰਨ ਦਾ ਮੈਂ ਪ੍ਰਯਾਸ ਕਰ ਰਿਹਾ ਹਾਂ। ਮੈਂ ਕਦੇ ਭੀ ਉਨ੍ਹਾਂ ਦੇ ਵਿਸ਼ਵਾਸ ਨੂੰ ਟੁੱਟਣ ਨਹੀਂ ਦਿੰਦਾ ਹਾਂ ਅਤੇ ਉਹ ਭੀ ਮੈਂ ਜਿਵੇਂ ਹਾਂ ਉਹ ਦੇਖਦੇ ਹਨ। ਮੇਰੀ ਸਰਕਾਰ ਦੀ ਜੋ ਨੀਤੀਆਂ ਰਹਿੰਦੀਆਂ ਹਨ ਉਹ ਜਿਵੇਂ ਮੈਂ ਹੁਣ ਹੀ ਕਹਿ ਰਿਹਾ ਹਾਂ, ਸੈਚੂਰੇਸ਼ਨ ਦੀ ਨੀਤੀ, ਜੋ ਭੀ ਯੋਜਨਾ ਹੋਵੇਗੀ, 100% ਲਾਗੂ ਕਰਨਾ ਚਾਹੀਦਾ ਹੈ। ਉਸ ਦੇ ਜੋ ਲਾਭਾਰਥੀ ਹਨ, ਉਸ ਵਿੱਚ ਕੋਈ ਭੇਦਭਾਵ ਨਹੀਂ ਹੋਣਾ ਚਾਹੀਦਾ ਹੈ। ਨਾ ਜਾਤੀ, ਨਾ ਪੰਥ, ਨਾ ਆਸਥਾ, ਨਾ ਪੈਸਾ, ਨਾ Politics, ਕੁਝ ਨਹੀਂ, ਅਸੀਂ ਜੋ ਸਭ ਦੇ ਲਈ, ਸਭ ਨੂੰ ਕਰਨਾ ਚਾਹੀਦਾ ਹੈ ਅਤੇ ਉਸ ਦੇ ਕਾਰਨ ਅਗਰ ਕਿਸੇ ਦਾ ਕੰਮ ਨਹੀਂ ਭੀ ਹੋਇਆ ਹੈ, ਤਾਂ ਉਸ ਨੂੰ ਇਹ ਨਹੀਂ ਲਗਦਾ ਹੈ ਕਿ ਭਾਈ ਮੇਰੇ ਨਾਲ ਗਲਤ ਕਾਰਨਾਂ ਨਾਲ ਰੋਕਿਆ ਗਿਆ ਹੈ, ਉਸ ਨੂੰ ਲਗਦਾ ਹੈ ਕਿ ਚਲੋ ਹੁਣ ਨਹੀਂ ਹੋਇਆ, ਕੱਲ੍ਹ ਹੋ ਜਾਵੇਗਾ। ਤਾਂ ਵਿਸ਼ਵਾਸ ਪੈਦਾ ਹੁੰਦਾ ਹੈ ਤੇ ਇੱਕ ਤਾਂ ਮੇਰੇ ਗਵਰਨੈਂਸ ਦੇ ਮਾਡਲ ਵਿੱਚ ਵਿਸ਼ਵਾਸ ਬਹੁਤ ਬੜੀ ਤਾਕਤ ਹੈ। ਦੂਸਰਾ, ਮੈਂ ਚੋਣ Centric ਗਵਰਨੈਂਸ ਨਹੀਂ ਚਲਾਉਂਦਾ ਹਾਂ, ਮੈਂ People Centric ਗਵਰਨੈਂਸ ਚਲਾਉਂਦਾ ਹਾਂ। ਮੇਰੇ ਦੇਸ਼ ਦੇ ਲੋਕਾਂ ਦਾ ਭਲਾ ਕਿਵੇ ਹੋਵੇ? ਮੇਰੇ ਦੇਸ਼ ਦੇ ਲਈ ਚੰਗਾ ਕੀ ਹੋਵੇ? ਅਤੇ ਮੈਂ ਅਧਿਆਤਮਕ ਯਾਤਰਾ ਦੇ ਲਈ ਨਿਕਲਿਆ ਸੀ। ਤਾਂ ਹੁਣ ਮੈਂ ਦੇਸ਼ ਨੂੰ ਹੀ ਦੇਵ ਮੰਨ ਲਿਆ ਹੈ। ਅਤੇ ਮੈਂ ਜਨਤਾ-ਜਨਾਰਦਨ ਨੂੰ ਹੀ ਈਸ਼ਵਰ ਦਾ ਰੂਪ ਮੰਨ ਲਿਆ ਹੈ। ਤਾਂ ਇੱਕ ਪੁਜਾਰੀ ਦੀ ਤਰਾ, ਮੈਂ ਇਸ ਜਨਤਾ ਜਨਾਰਦਨ ਦੀ ਸੇਵਾ ਕਰਦਾ ਰਹਾਂ, ਇਹ ਹੀ ਮੇਰਾ ਭਾਵ ਹੈ। ਤਾਂ ਦੂਸਰਾ ਮੈਂ ਜਨਤਾ ਨਾਲ ਕਟਦਾ ਨਹੀਂ ਹਾਂ, ਉਨ੍ਹਾਂ ਦਰਮਿਆਨ ਮੈਂ ਰਹਿੰਦਾ ਹਾਂ, ਉਨ੍ਹਾਂ ਜਿਹਾ ਰਹਿੰਦਾ ਹਾਂ ਅਤੇ ਮੈਂ ਪਬਲਿਕਲੀ ਕਹਿੰਦਾ ਹਾਂ ਕਿ ਤੁਸੀਂ ਕਿ ਅਗਰ ਤੁਸੀਂ 11 ਘੰਟੇ ਕੰਮ ਕਰੋਗੇ, ਤਾਂ ਮੈਂ 12 ਘੰਟੇ ਕੰਮ ਕਰਾਂਗਾ। ਅਤੇ ਲੋਕ ਦੇਖਦੇ ਭੀ ਹਨ, ਤਾਂ ਉਨ੍ਹਾਂ ਨੂੰ ਵਿਸ਼ਵਾਸ ਹੈ। ਦੂਸਰਾ ਮੇਰਾ ਆਪਣਾ ਕੋਈ ਇੰਟਰਨੈੱਟ ਨਹੀਂ ਹੈ, ਨਾ ਮੇਰੇ ਕੋਈ ਨੇੜੇ-ਤੇੜੇ ਵਿੱਚ ਕੋਈ ਮੇਰਾ ਰਿਸ਼ਤੇਦਾਰ ਦਿਖਦਾ ਹੈ, ਮੇਰਾ ਕੋਈ ਪਹਿਚਾਣ ਵਾਲਾ ਦਿਖਦਾ ਹੈ, ਤਾਂ ਆਮ ਮਾਨਵੀ ਇਨ੍ਹਾਂ ਚੀਜ਼ਾਂ ਨੂੰ ਪਸੰਦ ਕਰਦਾ ਹਾਂ ਅਤੇ ਸ਼ਾਇਦ ਅਜਿਹੇ ਕਈ ਕਾਰਨ ਹੋਣਗੇ। ਦੂਸਰਾ ਮੈਂ ਜਿਸ ਪਾਰਟੀ ਤੋਂ ਹਾਂ, ਉੱਥੇ ਲੱਖਾਂ ਸਮਰਪਿਤ ਵਰਕਰ ਹਨ, ਸਿਰਫ਼ ਅਤੇ ਸਿਰਫ਼ ਭਾਰਤ ਮਾਤਾ ਦਾ ਭਲਾ ਹੋਵੇ, ਦੇਸ਼ਵਾਸੀਆਂ ਦਾ ਭਲਾ ਹੋਵੇ, ਇਸ ਦੇ ਲਈ ਜੀਣ ਵਾਲੇ ਜਿਨਾ ਨੇ ਰਾਜਨੀਤੀ ਵਿੱਚ ਕੁਝ ਨਹੀਂ ਪਾਇਆ ਹੈ, ਨਾ ਕੁਝ ਬਣੇ ਹਨ, ਨਾ ਕਦੇ ਸੱਤਾ ਦੇ ਇਸ ਗਲਿਆਰੇ ਵਿੱਚ ਕਦੇ ਆਏ ਹਨ। ਅਜਿਹੇ ਲੱਖਾਂ ਵਰਕਰ ਹਨ, ਜੋ ਦਿਨ ਰਾਤ ਕੰਮ ਕਰਦੇ ਹਨ। ਦੁਨੀਆ ਦੀ ਸਭ ਤੋਂ ਬੜੀ ਰਾਜਨੀਤਕ ਪਾਰਟੀ ਹੈ ਮੇਰੀ, ਉਸ ਪਾਰਟੀ ਦਾ ਮੈਂ ਮੈਂਬਰ ਹਾਂ, ਮੈਨੂੰ ਮਾਣ ਹੈ। ਅਤੇ ਉਮਰ ਭੀ ਮੇਰੀ ਪਾਰਟੀ ਦੀ ਬਹੁਤ ਛੋਟੀ ਹੈ, ਫਿਰ ਭੀ... ਤਾਂ ਲੱਖਾਂ ਵਰਕਰਾਂ ਦੀ ਮਿਹਨਤ ਹੈ, ਉਨ੍ਹਾਂ ਵਰਕਰਾਂ ਨੂੰ ਲੋਕ ਦੇਖਦੇ ਹਨ ਕਿ ਭਾਈ ਬਿਨਾ ਸੁਆਰਥ ਇਹ ਇੰਨੀ ਮਿਹਨਤ ਕਰਦਾ ਹੈ, ਉਸ ਦੇ ਕਾਰਨ ਭਾਰਤੀ ਜਨਤਾ ਪਾਰਟੀ ਦੇ ਪ੍ਰਤੀ ਲੋਕਾਂ ਦਾ ਵਿਸ਼ਵਾਸ ਵਧਦਾ ਹੈ ਅਤੇ ਉਸ ਦੇ ਕਾਰਨ ਚੋਣਾਂ ਜਿੱਤਦੇ ਹਨ। ਮੈਂ ਤਾਂ ਗਣਿਆ ਨਹੀਂ, ਕਿੰਨੀਆਂ ਚੋਣਾਂ ਜਿੱਤੀਆਂ ਲੇਕਿਨ ਜਨਤਾ ਦੇ ਅਸ਼ੀਰਵਾਦ ਲਗਾਤਾਰ ਸਾਨੂੰ ਮਿਲ ਰਹੇ ਹਨ।
ਲੈਕਸ ਫ੍ਰਿਡਮੈਨ: ਮੈਂ ਅਵਿਸ਼ਵਾਸਯੋਗ ਚੋਣ ਪ੍ਰਣਾਲੀ ਅਤੇ ਤੰਤਰ ਬਾਰੇ ਤੁਹਾਡੀ ਰਾਏੇ ਕੀ ਹੈ ਸੋਚ ਰਿਹਾ ਸੀ। ਭਾਰਤ ਵਿੱਚ ਜਿਵੇਂ ਚੋਣ ਹੁੰਦੀ ਹੈ, ਉਸ ਨੇ ਮੈਂਨੂੰ ਹੈਰਾਨ ਕਰ ਦਿੱਤਾ। ਤਾਂ, ਬਹੁਤ ਸਾਰੇ ਰੋਚਕ ਕਿੱਸੇ ਸਾਹਮਣੇ ਆਉਂਦੇ ਹਨ। ਉਦਾਹਰਣ ਦੇ ਲਈ ਕੋਈ ਭੀ ਮਤਦਾਤਾ ਮਤਦਾਨ ਕੇਂਦਰ ਤੋਂ ਦੋ ਕਿਲੋਮੀਟਰ ਤੋਂ ਅਧਿਕ ਦੂਰ ਨਹੀਂ ਹੋਣਾ ਚਾਹੀਦਾ ਹੈ। ਇਸ ਦੀ ਵਜ੍ਹਾ ਨਾਲ, ਭਾਰਤ ਦੇ ਦੂਰ-ਦਰਾਡੇ ਦੇ ਖੇਤਰਾਂ ਵਿੱਚ, ਵੋਟਿੰਗ ਮਸ਼ੀਨ ਲੈ ਜਾਣ ਦੀਆਂ, ਕਈ ਕਹਾਣੀਆਂ ਹਨ। ਇਹ ਵਾਸਤਵ ਵਿੱਚ ਅਵਿਸ਼ਵਾਸਯੋਗ ਹੈ। ਬਸ ਹਰ ਇੱਕ ਮਤਦਾਤਾ ਮਾਅਨੇ ਰੱਖਦਾ ਹੈ। ਅਤੇ 60 ਕਰੋੜ ਤੋਂ ਜ਼ਿਆਦਾ ਲੋਕਾਂ ਦੇ ਮਤਦਾਨ ਕਰਵਾਉਣ ਦਾ ਤੰਤਰ, ਕੀ ਕੋਈ ਐਸਾ ਕਿੱਸਾ ਹੈ ਜਿਸ ਬਾਰੇ ਤੁਸੀਂ ਗੱਲ ਕਰ ਸਕਦੇ ਹਨ, ਜੋ ਤੁਹਾਨੂੰ ਵਿਸ਼ੇਸ਼ ਰੂਪ ਨਾਲ ਪ੍ਰਭਾਵਸ਼ਾਲੀ ਲਗੇ ਜਾਂ ਸ਼ਾਇਦ ਤੁਸੀਂ ਆਮ ਤੌਰ 'ਤੇ ਇਤਨੇ ਬੜੇ ਚੋਣ ਕਰਵਾਉਣ ਦੇ ਲਈ ਤੰਤਰ ਬਾਰੇ ਗੱਲ ਕਰ ਸਕਦੇ ਹਾਂ, ਉਹ ਭੀ ਇਤਨੇ ਬੜੇ ਲੋਕਤੰਤਰ ਵਿੱਚ?
ਪ੍ਰਧਾਨ ਮੰਤਰੀ: ਇੱਕ ਤਾਂ ਮੈਂ ਤੁਹਾਡਾ ਬਹੁਤ ਆਭਾਰੀ ਹਾਂ ਕਿ ਤੁਸੀਂ ਬੜਾ ਹੀ ਅੱਛਾ ਸਵਾਲ ਪੁੱਛਿਆ ਹੈ ਜੋ ਦੁਨੀਆ ਵਿੱਚ ਲੋਕਤੰਤਰ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਨੂੰ ਜ਼ਰੂਰ ਇਸ ਜਵਾਬ ਨੂੰ ਸੁਣਨਾ ਚਾਹੀਦਾ। ਕਦੇ-ਕਦੇ ਚੋਣ ਹਾਰ-ਜਿੱਤ ਦੀ ਚਰਚਾ ਹੁੰਦੀ ਹੈ, ਲੇਕਿਨ ਕਿਤਨੇ ਬੜੇ ਸਕੇਲ 'ਤੇ ਕੀ ਕੰਮ ਹੁੰਦਾ ਹੈ, ਇਸ ਦੀ ਚਰਚਾ ਨਹੀਂ ਹੁੰਦੀ ਹੈ। ਹੁਣ ਦੇਖੋ, ਜੈਸੇ 2024 ਦੀਆਂ ਚੋਣਾਂ, ਹੁਣੇ ਜੋ ਲੋਕ ਸਭਾ ਦੀਆਂ ਹੋਈਆਂ, 980 ਮਿਲੀਅਨ ਰਜਿਸਟਰਡ ਵੋਟਰਸ ਅਤੇ ਹਰ ਇੱਕ ਦਾ ਫੋਟੋ ਹੈ, ਹਰ ਇੱਕ ਦਾ ਪੂਰਾ ਬਾਇਓਡੇਟਾ ਹੈ। ਇਤਨਾ ਬੜਾ ਡੇਟਾ ਅਤੇ ਇਹ ਸੰਖਿਆ ਉੱਤਰ ਅਮਰੀਕਾ ਦੀ ਆਬਾਦੀ ਤੋਂ ਦੁੱਗਣੇ ਤੋਂ ਭੀ ਅਧਿਕ ਹੈ। ਇਹ ਪੂਰੇ ਯੂਰੋਪੀਅਨ ਸੰਘ ਦੀ ਕੁੱਲ ਆਬਾਦੀ ਤੋਂ ਜ਼ਿਆਦਾ ਹੈ। 980 ਮਿਲੀਅਨ ਰਜਿਸਟਰਡ ਵੋਟਰਸ ਵਿੱਚੋਂ 646 ਮਿਲੀਅਨ ਲੋਕ, ਤੁਸੀਂ ਘਰ ਤੋਂ ਬਾਹਰ ਨਿਕਲ ਕੇ ਅਤੇ ਮਈ ਮਹੀਨੇ ਵਿੱਚ ਮੇਰੇ ਦੇਸ਼ ਵਿੱਚ ਭਿਆਨਕ ਗਰਮੀ ਹੁੰਦੀ ਹੈ, ਕੁਝ ਜਗ੍ਹਾ 'ਤੇ 40 ਡਿਗਰੀ ਟੈਂਪਰੇਚਰ ਹੁੰਦਾ ਹੈ, ਉਨ੍ਹਾਂ ਨੇ ਵੋਟ ਪਾਈ। ਅਤੇ ਇਹ ਵੋਟ ਪਾਉਣ ਵਾਲਿਆਂ ਦੀ ਸੰਖਿਆ ਅਮਰੀਕਾ ਦੀ ਕੁੱਲ ਆਬਾਦੀ ਤੋਂ ਡਬਲ ਹੈ। 1 ਮਿਲੀਅਨ ਤੋਂ ਅਧਿਕ ਪੋਲਿੰਗ ਬੂਥ ਜਗ੍ਹਾ 'ਤੇ ਵੋਟਿੰਗ ਹੋਈ, 1 ਮਿਲੀਅਨ ਤੋਂ ਜ਼ਿਆਦਾ ਪੋਲਿੰਗ ਬੂਥ, ਇਸ ਵਿੱਚ ਕਿਤਨੇ ਲੋਕ ਲਗਦੇ ਹਨ। ਮੇਰੇ ਦੇਸ਼ ਵਿੱਚ 2500 ਤੋਂ ਜ਼ਿਆਦਾ Political Parties ਹੈ, ਇਹ ਅੰਕੜਾ ਸੁਣਕੇ ਦੁਨੀਆ ਦੇ ਦੇਸ਼ ਦੇ ਲੋਕਾਂ ਨੂੰ ਹੈਰਾਨ ਕਰਦਾ ਹੈ ਕਿ ਐਸਾ ਦੇਸ਼ ਜਿੱਥੇ 2500 Political Registered Political ਪਾਰਟੀਆਂ ਹਨ। ਮੇਰੇ ਦੇਸ਼ ਵਿੱਚ 900 ਤੋਂ ਜ਼ਿਆਦਾ 24×7 ਟੀਵੀ ਚੈਨਲਸ ਹੈ, 5 ਹਜ਼ਾਰ ਤੋਂ ਜ਼ਿਆਦਾ ਡੇਲੀ ਅਖ਼ਬਾਰ ਨਿਕਲਦੇ ਹਨ। ਇਹ ਜੋ ਡੈਮੋਕ੍ਰੇਸੀ ਦੇ ਨਾਲ ਜੁੜੇ ਹੋਏ ਕੁਝ ਨਾ ਕੁਝ ਹੋਵੇ ਅਤੇ ਸਾਡੇ ਇੱਥੇ ਕੋਈ ਭੀ ਗ਼ਰੀਬ ਤੋਂ ਗ਼ਰੀਬ ਹੋਵੇਗਾ ਪਿੰਡ ਦਾ ਵਿਅਕਤੀ, ਉਹ Technology ਨੂੰ ਬਹੁਤ ਤੇਜ਼ੀ ਨਾਲ adopt ਕਰਦਾ ਹੈ। ਈਵੀਐੱਮ ਮਸ਼ੀਨ ਨਾਲ ਵੋਟ ਦਿੰਦਾ ਹੈ, ਦੁਨੀਆ ਦੇ ਕਈ ਦੇਸ਼ਾਂ ਵਿੱਚ ਚੋਣ ਦੇ ਰਿਜਲਟ ਮਹੀਨੇ-ਮਹੀਨੇ ਤੱਕ ਨਹੀਂ ਆਉਂਦੇ ਨਹੀਂ ਹੈ, ਮੇਰੇ ਇੱਥੇ ਇੱਕ ਦਿਨ ਵਿੱਚ ਰਿਜਲਟ ਆ ਜਾਂਦਾ ਹੈ, ਇਤਨੇ ਲੋਕਾਂ ਦਾ ਕਾਊਟਿੰਗ ਹੋ ਜਾਂਦਾ ਹੈ ਅਤੇ ਤੁਸੀਂ ਸਹੀ ਕਿਹਾ ਕਿ ਕੁਝ ਦੂਰ ਦਰਾਜ ਖੇਤਰਾਂ ਵਿੱਚ ਪੋਲਿੰਗ ਸਟੇਸ਼ਨ ਹੁੰਦੇ ਹਨ, ਹੈਲੀਕਾਪਟਰ ਤੋਂ ਸਾਨੂੰ ਭੇਜਣਾ ਪੈਂਦਾ ਹੈ। ਅਰੁਣਾਚਲ ਪ੍ਰਦੇਸ਼ ਵਿੱਚ ਇੱਕ ਪੋਲਿੰਗ ਬੂਥ, ਉਹ ਸ਼ਾਇਦ ਦੁਨੀਆ ਦਾ ਸਭ ਤੋਂ ਟੌਪ ਪੋਲਿੰਗ ਬੂਥ ਹੋਵੇਗਾ। ਮੇਰਾ ਇੱਥੇ ਗੁਜਰਾਤ ਵਿੱਚ ਗਿਰ ਫੌਰੈਸਟ ਵਿੱਚ ਇੱਕ ਪੋਲਿੰਗ ਬੂਥ ਸੀ, ਜਿੱਥੇ ਇੱਕ ਹੀ ਵੋਟਰ ਸੀ, ਉਸ ਦੇ ਲਈ ਇੱਕ ਪੋਲਿੰਗ ਬੂਥ ਸੀ, ਗਿਰ ਫੌਰੈਸਟ ਵਿੱਚ ਜਿੱਥੇ ਗਿਰ ਲੈਂਡਸ ਹੈ। ਤਾਂ ਸਾਡੇ ਇੱਥੇ ਕਈ ਪ੍ਰਕਾਰ ਦੇ ਯਾਨੀ ਕੋਸ਼ਿਸ਼ ਰਹਿੰਦੀ ਹੈ ਕਿ ਲੋਕਤੰਤਰ ਦੇ ਕੰਮ ਦੇ ਲਈ, ਡੈਮੋਕ੍ਰੇਸੀ ਨੂੰ strengthen ਕਰਨ ਦੇ ਲਈ ਕਿਤਨੇ ਹੀ ਪ੍ਰਕਾਰ ਤੋਂ ਕੋਸ਼ਿਸ਼ ਕੀਤੀ ਜਾਵੇ, ਅਤੇ ਅਸੀਂ ਮਤਦਾਨ ਦੇ ਲਈ ਪੂਰੀ ਵਿਵਸਥਾ ਸਾਡੀ ਹੈ ਅਤੇ ਇਸ ਲਈ ਮੈਂ ਤਾਂ ਕਹਿੰਦਾ ਹਾਂ ਕਿ ਦੁਨੀਆ ਵਿੱਚ ਭਾਰਤ ਦਾ ਇੱਕ ਨਿਰਪੱਖ ਸੁਤੰਤਰ Election Commission ਹੀ ਚੋਣ ਕਰਵਾਉਂਦਾ ਹੈ, ਸਾਰੇ ਨਿਰਣੇ ਉਹ ਕਰਦਾ ਹੈ। ਇਹ ਆਪਣੇ ਆਪ ਵਿੱਚ ਕਿਤਨੀ ਬੜੀ ਬ੍ਰਾਇਟ ਸਟੋਰੀ ਹੈ ਕਿ ਦੁਨੀਆ ਦੀਆਂ ਬੜੀਆਂ-ਬੜੀਆਂ Universities ਨੇ ਉਸ ਦਾ ਕੇਸ ਸਟਡੀ ਕਰਨਾ ਚਾਹੀਦਾ ਹੈ। ਇਸ ਦੇ ਮੈਨੇਜਮੈਂਟ ਦਾ ਕੇਸ ਸਟਡੀ ਕਰਨਾ ਚਾਹੀਦਾ ਹੈ। ਇਹ ਮੋਟੀਵੇਸ਼ਨ ਦਾ, ਇਤਨੇ ਲੋਕ ਵੋਟ ਕਰਦੇ ਹਨ, ਕਿਤਨਾ ਬੜਾ Politically Alertness ਹੋਵੇਗਾ। ਇਨ੍ਹਾਂ ਸਾਰੀਆਂ ਗੱਲਾਂ ਦਾ ਇੱਕ ਬਹੁਤ ਬੜਾ ਕੇਸ ਸਟਡੀ ਕਰਕੇ ਦੁਨੀਆ ਦੀ ਨਵੀਂ ਪੀੜ੍ਹੀ ਦੇ ਸਾਹਮਣੇ ਰੱਖਣਾ ਚਾਹੀਦਾ ਹੈ।
ਲੈਕਸ ਫ੍ਰਿਡਮੈਨ- ਮੈਨੂੰ ਲੋਕਤੰਤਰ ਨਾਲ ਪਿਆਰ ਹੁੰਦੇ ਹੈ। ਇਨ੍ਹਾਂ ਕੁਝ ਵਜ੍ਹਾਂ ਕਰਕੇ ਮੈਨੂੰ ਅਮਰੀਕਾ ਤੋਂ ਪਿਆਰ ਹੈ। ਲੇਕਿਨ ਜੈਸੇ ਭਾਰਤ ਵਿੱਚ ਲੋਕਤੰਤਰ ਕੰਮ ਕਰਦਾ ਹੈ, ਇਸ ਤੋਂ ਜ਼ਿਆਦਾ ਖੂਬਸੂਰਤ ਕੁਝ ਭੀ ਨਹੀਂ ਹੈ। ਜੈਸਾ ਕਿ ਤੁਸੀਂ ਕਿਹਾ, 90 ਕਰੋੜ ਲੋਕ ਮਤਦਾਨ ਕਰਨ ਦੇ ਲਈ ਪੂੰਜੀਕ੍ਰਿਤ ਹਨ! ਇਹ ਵਾਸਤਵ ਵਿੱਚ ਇੱਕ ਕੇਸ ਸਟਡੀ ਹੈ। ਇਹ ਦੇਖਣਾ ਖੂਬਸੂਰਤ ਹੈ ਕਿ ਇਤਨੇ ਸਾਰੇ ਲੋਕ ਆਪਣੀ ਮਰਜ਼ੀ ਨਾਲ ਉਤਸ਼ਾਹ ਨਾਲ, ਇੱਕਠੇ ਆਉਂਦੇ ਹਾਂ, ਕਿਸੇ ਅਜਿਹੇ ਵਿਅਕਤੀ ਦੇ ਲਈ ਵੋਟ ਪਾਉਂਦੇ ਹਨ, ਜੋ ਉਨ੍ਹਾਂ ਦੀ ਪ੍ਰਤੀਨਿਧਤਾ ਕਰੇਗਾ, ਜੈਸੇ ਉਹ ਇਸ ਵਿੱਚ ਕਾਫੀ ਉਤਸ਼ਾਹ ਨਾਲ ਭਾਗ ਲੈਂਦੇ ਹਨ। ਕਿਸੇ ਵਿਅਕਤੀ ਦੇ ਲਈ ਇਹ ਮਹਿਸੂਸ ਕਰਨਾ ਵਾਕਈ ਮਹੱਤਵਪੂਰਨ ਹੈ ਕਿ ਉਨ੍ਹਾਂ ਦੀਆਂ ਆਵਾਜ਼ਾਂ ਸੁਣੀਆਂ ਜਾਣਗੀਆਂ। ਇਹ ਖੂਬਸੂਰਤ ਹੈ। ਜਿਸ ਬਾਤ ਤੋਂ ਬਾਤ ਨਿਕਲੀ ਹੈ, ਤੁਹਾਨੂੰ ਬਹੁਤ ਸਾਰੇ ਲੋਕ ਪਿਆਰ ਕਰਦੇ ਹਨ। ਆਪ (ਤੁਸੀਂ) ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਇਨਸਾਨਾਂ ਵਿੱਚੋਂ ਇੱਕ ਹੈ। ਕੀ ਆਪ (ਤੁਸੀਂ) ਕਦੇ ਇਸ ਗੱਲ ਬਾਰੇ ਸੋਚਦੇ ਹੋ ਕਿ ਇਤਨੀ ਸ਼ਕਤੀ ਦਾ ਆਪ 'ਤੇ ਅਲੱਗ ਪ੍ਰਭਾਵ ਹੋ ਸਕਦਾ ਹੈ? ਖਾਸ ਕਰਕੇ ਸੱਤਾ ਦੇ ਇਤਨੇ ਸਾਲਾਂ ਵਿੱਚ?
ਪ੍ਰਧਾਨ ਮੰਤਰੀ- ਇੱਕ ਤਾਂ ਸ਼ਾਇਦ ਮੇਰੇ ਲਈ ਸ਼ਬਦ ਹੀ ਮੇਰੇ ਮੈਨੂੰ ਮੇਰੇ ਜੀਵਨ ਨਾਲ ਫਿਟ ਨਹੀਂ ਬੈਠਦਾ ਹੈ। ਮੈਂ ਸ਼ਕਤੀਸ਼ਾਲੀ ਹਾਂ ਐਸਾ ਦਾਅਵਾ ਮੈਂ ਨਹੀਂ ਕਰ ਸਕਦਾ ਹਾਂ ਅਤੇ ਨਾ ਹੀ, ਕਿਉਂਕਿ ਮੈਂ ਇੱਕ ਸੇਵਕ ਹਾਂ। ਅਤੇ ਮੈਂ ਤਾਂ ਮੇਰੀ ਪਹਿਚਾਣ ਭੀ ਪ੍ਰਧਾਨ ਸੇਵਕ ਦੇ ਰੂਪ ਵਿੱਚ ਕਰਦਾ ਹਾਂ। ਅਤੇ ਸੇਵਾ ਵਿੱਚ ਮੰਤਰ ਨੂੰ ਲੈ ਕੇ ਮੈਂ ਨਿਕਲਿਆ ਹਾਂ। ਜਿੱਥੇ ਤੱਕ ਕਿ Power ਦੀ ਤੁਸੀਂ ਬਾਤ ਕਹੀ, I have never bothered about Power. I never came to politics to pursue power games.ਅਤੇ ਮੈਂ ਤਾਂ Powerful ਦੇ ਬਜਾਏ ਕਹਾਂਗਾ ਮੈਂ Pro Workful ਹੋਣ ਦੀ ਸਮਰੱਥਾ ਰਖਾਂ। Powerful ਨਹੀਂ ਹਾਂ, Pro Workful ਹਾਂ। ਅਤੇ ਮੇਰਾ Purpose ਹਮੇਸ਼ਾ ਤੋਂ ਇੱਕ ਲੋਕਾਂ ਦੀ ਸੇਵਾ ਕਰਨ ਦਾ ਰਿਹਾ ਹੈ, ਉਨ੍ਹਾਂ ਦੇ ਜੀਵਨ ਵਿੱਚ ਕੁਝ ਭੀ Positive ਯੋਗਦਾਨ ਕਰ ਸਕਦਾ ਹਾਂ, ਤਾਂ ਕਰਨ ਦਾ ਰਿਹਾ ਹੈ ਇਹ ਮੇਰਾ….
ਲੈਕਸ ਫ੍ਰਿਡਮੈਨ- ਜੈਸਾ ਕਿ ਆਪ (ਤੁਸੀਂ) ਜਿਕਰ ਕੀਤਾ, ਤੁਸੀਂ ਬਹੁਤ ਕੰਮ ਕਰਦੇ ਹਨ। ਆਪ (ਤੁਸੀਂ) ਜੀ ਜਾਨ ਨਾਲ ਕੰਮ ਕਰਦੇ ਹੋ। ਕੀ ਤੁਸੀਂ ਕਦੇ ਇੱਕਲਾਪਣ ਮਹਿਸੂਸ ਕਰਦਾ ਹੈ?
ਪ੍ਰਧਾਨ ਮੰਤਰੀ- ਦੇਖੋ, ਮੈਂ ਇਕੱਲਾਪਣ ਕਦੇ ਮਹਿਸੂਸ ਨਹੀਂ ਕਰਦਾ ਹਾਂ। ਇਸ ਲਈ ਕਿਉਂਕਿ ਮੈਂ ਹਮੇਸ਼ਾ ਮੰਨਦਾ ਹਾਂ 1+1 ਦੀ ਥਿਊਰੀ ਨੂੰ ਅਤੇ ਜੋ 1+1 ਦੀ ਮੇਰੀ ਥਿਊਰੀ ਹੈ ਉਹ ਮੇਰਾ ਸਾਤਵਿਕ ਸਮਰਥਨ ਕਰਦੀ ਹੈ ਅਤੇ ਇਹ 1+1 ਕੋਈ ਭੀ ਪੁੱਛੇਗਾ 1+1 ਕੌਣ ਹੈ, ਤਾਂ ਮੈਂ ਕਹਿੰਦਾ ਹਾਂ, ਪਹਿਲਾ 1 ਜੋ ਹੈ ਉਹ ਮੋਦੀ ਹੈ ਅਤੇ +1 ਹੈ ਉਹ ਈਸ਼ਵਰ ਹੈ। ਮੈਂ ਇਕੱਲਾ ਕਦੀ ਨਹੀਂ ਹੁੰਦਾ ਹਾਂ, ਉਹ ਹਮੇਸ਼ਾ ਮੇਰੇ ਨਾਲ ਹੁੰਦਾ ਹੈ। ਤਾਂ ਮੈਂ ਹਮੇਸ਼ਾ ਉਸ ਭਾਵ ਤੋਂ ਅਤੇ ਮੈਂ ਜੈਸਾ ਕਿਹਾ ਮੈਂ ਵਿਵੇਕਾਨੰਦ ਜੀ ਦੇ ਸਿਧਾਂਤਾਂ ਨੂੰ ਜੋ ਜੀਵਿਆ ਸੀ ਕਿ ਨਰ ਸੇਵਾ ਹੀ ਨਾਰਾਇਣ ਸੇਵਾ। ਮੇਰੇ ਲਈ ਦੇਸ਼ ਹੀ ਦੇਵ ਹੈ, ਨਰ ਹੀ ਨਾਰਾਇਣ ਹੈ। ਤਾਂ ਜਨ ਸੇਵਾ ਹੀ ਪ੍ਰਭੂ ਸੇਵਾ, ਇਸ ਭਾਵ ਨੂੰ ਲੈ ਕੇ ਮੈਂ ਚਲਿਆ ਹਾਂ ਅਤੇ ਇਸ ਲਈ ਮੈਂ ਇਸ ਪ੍ਰਕਾਰ ਤੋਂ ਇਕੱਲਾਪਣ ਵਗੈਰਾ ਇਸ ਦਾ ਮੈਨੇਜ ਕਰਨ ਦਾ ਕੋਈ ਪ੍ਰਸੰਗ ਆਇਆ ਨਹੀਂ। ਹੁਣ ਜੈਸੇ ਕੋਵਿਡ ਦੇ ਸਮੇਂ ਸਾਰੇ ਬੰਧਨ ਲਗੇ ਹੋਏ ਸਨ, ਟ੍ਰੈਵਲਿੰਗ ਬੰਦ ਸੀ। ਤਾਂ ਸਮੇਂ ਦਾ ਕੈਸੇ ਉਪਯੋਗ ਕਰਨਾ, ਲੌਕਡਾਊਨ ਸੀ। ਤਾਂ ਮੈਂ ਕੀ ਕੀਤਾ, ਗਵਰਨੈਂਸ ਨੂੰ ਵੀਡੀਓ ਕਾਨਫਰੰਸ ਦੇ ਦੁਆਰਾ ਮਾਡਲ ਡਿਵੈਲਪ ਕਰ ਦਿੱਤਾ ਅਤੇ Work From Home and Meeting Virtually ਕਰਨਾ ਸ਼ੁਰੂ ਕਰ ਦਿੱਤਾ। ਮੈਂ ਆਪਣੇ ਆਪ ਨੂੰ Busy ਰੱਖਦਾ ਸਾਂ। ਦੂਸਰਾ, ਮੈਂ ਤੈ ਕੀਤਾ ਕਿ ਜਿਨ੍ਹਾਂ ਲੋਕਾਂ ਦੇ ਨਾਲ ਮੈਂ ਜੀਵਨ ਭਰ ਕੰਮ ਕਰਦਾ ਰਿਹਾ ਹਾਂ, ਪੂਰੇ ਦੇਸ਼ ਵਿੱਚ ਮੇਰੇ ਕਾਰਜਕਰਤਾ ਹਨ, ਉਸ ਵਿੱਚ ਜੋ 70+ ਦੇ ਲੋਕ ਹਨ, ਉਨ੍ਹਾਂ ਨੂੰ ਯਾਦ ਕਰ ਕਰਕੇ ਕੋਵਿਡ ਦੇ ਸਮੇਂ ਵਿੱਚ ਛੋਟੇ ਤੋਂ ਛੋਟੇ ਕਾਰਜਕਰਤਾਵਾਂ ਨੂੰ ਭੀ, ਯਾਨੀ ਫੈਮਿਲੀ ਬੈਕਗ੍ਰਾਊਂਡ ਬਹੁਤ ਸਾਧਾਰਨ ਹੋਵੇਗਾ ਐਸੇ ਭੀ….70+ ਹਨ ਉਨ੍ਹਾਂ ਨੂੰ ਮੈਂ ਫੋਨ ਕਰਦਾ ਸਾਂ ਅਤੇ ਉਨ੍ਹਾਂ ਨੂੰ ਮੈਂ ਕੋਵਿਡ ਦੇ ਸਮੇਂ ਵਿੱਚ ਉਨ੍ਹਾਂ ਦੀ ਤਬੀਅਤ ਠੀਕ ਹੈ ਕੀ, ਉਨ੍ਹਾਂ ਦੇ ਪਰਿਵਾਰ ਦੀ ਤਬੀਅਤ ਠੀਕ ਹੈ ਕੀ, ਉਨ੍ਹਾਂ ਦੇ ਆਸ-ਪਾਸ ਦੇ ਇਲਾਕੇ ਵਿੱਚ ਵਿਵਸਥਾ ਕਿਵੇਂ ਚਲ ਰਹੀ ਹੈ, ਇਹ ਸਾਰੀਆਂ ਗੱਲਾਂ ਮੈਂ ਉਨ੍ਹਾਂ ਨਾਲ ਕਰ ਲੈਂਦਾ ਸੀ। ਤਾਂ ਮੈਂ ਭੀ ਇੱਕ ਪ੍ਰਕਾਰ ਨਾਲ ਉਨ੍ਹਾਂ ਦੇ ਨਾਲ ਜੁੜ ਜਾਂਦਾ ਸੀ। ਪੁਰਾਣੀਆਂ ਯਾਦਾਂ ਤਾਜੀਆਂ ਹੋ ਜਾਂਦੀਆਂ ਸੀ। ਉਨ੍ਹਾਂ ਨੂੰ ਭੀ ਲਗਦਾ ਸੀ ਅਰੇ ਇਹ ਉੱਥੇ ਪਹੁੰਚ ਗਏ, ਇਹ ਇਤਨੀ ਬੜੀ ਜ਼ਿੰਮੇਦਾਰੀ ਹੈ, ਲੇਕਿਨ ਅੱਜ ਬਿਮਾਰੀ ਦੇ ਸਮੇਂ ਮੇਰੇ ਪਾਸ ਫੋਨ ਕਰਦੇ ਹਨ। ਅਤੇ ਮੈਂ ਡੇਲੀ ਐਵਰਜ 30-40 ਫੋਨ ਕਰਦਾ ਸਾਂ, ਡੇਲੀ ਅਤੇ ਪੂਰੇ ਕੋਵਿਡ ਕਾਲ ਦੇ ਕਾਰਜਕਾਲ ਦੇ ਦਰਮਿਆਨ ਕਰਦਾ ਰਿਹਾ। ਤਾਂ ਮੈਨੂੰ ਖ਼ੁਦ ਨੂੰ ਭੀ ਪੁਰਾਣੇ-ਪੁਰਾਣੇ ਲੋਕਾਂ ਨਾਲ ਬਾਤਾਂ ਕਰਨ ਦਾ ਆਨੰਦ ਮਿਲਦਾ ਸੀ। ਤਾਂ ਇਹ ਇਲੱਕਾਪਣ ਨਹੀਂ ਸੀ, ਮੇਰੇ ਰੁਝੇਵਿਆਂ ਦੇ ਤਰੀਕੇ ਮੈਂ ਲੱਭਦਾ ਰਹਿੰਦਾ ਹਾਂ। ਅਤੇ ਮੈਂ ਖ਼ੁਦ ਨਾਲ ਬਾਤਚੀਤ ਕਰਨ ਦੇ ਲਈ ਬਹੁਤ ਆਦੀ ਹਾਂ। ਮੇਰੀ ਹਿਮਾਲੀਅਨ ਲਾਈਫ ਮੈਨੂੰ ਬੜੀ ਮਦਦ ਕਰ ਰਹੀ ਹੈ।
ਲੈਕਸ ਫ੍ਰਿਡਮੈਨ- ਮੈਂ ਕਈ ਲੋਕਾਂ ਤੋਂ ਸੁਣਿਆ ਹੈ ਕਿ ਜਿਤਨੇ ਲੋਕਾਂ ਨੂੰ ਉਹ ਜਾਣਦੇ ਹਨ, ਉਨ੍ਹਾਂ ਵਿੱਚ ਤੁਸੀਂ ਸਭ ਤੋਂ ਜ਼ਿਆਦਾ ਮਿਹਨਤੀ ਹੋ। ਇਸ ਦੇ ਪਿੱਛੇ ਤੁਹਾਡੀ ਕੀ ਸੋਚ ਹੈ? ਤੁਸੀਂ ਹਰ ਦਿਨ ਕਈ ਘੰਟੇ ਕੰਮ ਕਰਦੇ ਹੋ। ਕੀ ਤੁਸੀਂ ਕਦੇ ਥੱਕਦੇ ਨਹੀਂ ਹੋ? ਇਨ੍ਹਾਂ ਸਾਰੀਆਂ ਚੀਜ਼ਾਂ ਦੇ ਦੌਰਾਨ ਤੁਹਾਡੀ ਤਾਕਤ ਅਤੇ ਧੀਰਜ ਦਾ ਸਰੋਤ ਕੀ ਹੈ?
ਪ੍ਰਧਾਨ ਮੰਤਰੀ- ਦੇਖੋ ਇੱਕ ਤਾਂ ਮੈਂ ਇਹ ਨਹੀਂ ਮੰਨਦਾ ਹਾਂ ਕਿ ਮੈਂ ਹੀ ਕੰਮ ਕਰਦਾ ਹਾਂ। ਮੈਂ ਮੇਰੇ ਆਸਪਾਸ ਲੋਕਾਂ ਨੂੰ ਦੇਖਦਾ ਹਾਂ ਅਤੇ ਮੈਂ ਹਮੇਸ਼ਾ ਤੋਂ ਸੋਚਦਾ ਹਾਂ, ਇਹ ਮੇਰੇ ਤੋਂ ਜ਼ਿਆਦਾ ਕੰਮ ਕਰਦੇ ਹਨ। ਮੈਂ ਜਦ ਕਿਸਾਨ ਨੂੰ ਯਾਦ ਕਰਦਾ ਹਾਂ, ਮੈਨੂੰ ਲਗਦਾ ਹੈ ਕਿਸਾਨ ਕਿਤਨੀ ਮਿਹਨਤ ਕਰਦਾ ਹੈ। ਖੁੱਲ੍ਹੇ ਆਸਮਾਨ ਦੇ ਹੇਠਾ ਕਿਤਨਾ ਪਸੀਨਾ ਵਹਾਉਂਦਾ ਹੈ। ਮੈਂ ਮੇਰੇ ਦੇਸ਼ ਦੇ ਜਵਾਨ ਨੂੰ ਦੇਖਦਾ ਹਾਂ, ਤਾਂ ਮੈਨੂੰ ਵਿਚਾਰ ਆਉਂਦਾ ਹੈ ਕਿ ਅਰੇ, ਕਿਤਨੇ ਘੰਟੇ ਤੱਕ ਕੋਈ ਬਰਫ਼ ਵਿੱਚ, ਕੋਈ ਰੇਗਿਸਤਾਨ ਵਿੱਚ, ਕੋਈ ਪਾਣੀ ਵਿੱਚ, ਦਿਨ-ਰਾਤ ਕੰਮ ਕਰ ਰਿਹਾ ਹੈ। ਮੈਂ ਕਿਸੇ ਮਜ਼ਦੂਰ ਨੂੰ ਦੇਖਦਾ ਹਾਂ, ਤਾਂ ਮੈਨੂੰ ਲਗਦਾ ਹੈ, ਇਹ ਕਿਤਨੀ ਮਿਹਨਤ ਕਰ ਰਿਹਾ ਹੈ। ਯਾਨੀ ਮੈਂ ਹਮੇਸ਼ਾ ਸੋਚਦਾ ਹਾਂ ਕਿ ਹਰ ਪਰਿਵਾਰ ਵਿੱਚ ਮੇਰੀਆਂ ਮਾਤਾਵਾਂ-ਭੈਣਾਂ, ਕਿਤਨੀ ਮਿਹਨਤ ਕਰਦੀਆਂ ਹਨ ਪਰਿਵਾਰ ਦੇ ਸੁਖ ਦੇ ਲਈ। ਸੁਬ੍ਹਾ ਸਭ ਤੋਂ ਪਹਿਲਾਂ ਉੱਠ ਜਾਵੇ, ਰਾਤ ਨੂੰ ਸਭ ਤੋਂ ਬਾਅਦ ਵਿੱਚ ਸੌਂਵੇ ਅਤੇ ਪਰਿਵਾਰ ਦੇ ਹਰ ਵਿਅਕਤੀ ਦੀ ਕੇਅਰ ਕਰੋ, ਸਮਾਜਿਕ ਰਿਸ਼ਤੇ-ਨਾਤਿਆਂ ਨੂੰ ਭੀ ਸੰਭਾਲ਼ ਲਉ। ਤਾਂ ਜਿਵੇਂ ਮੈਂ ਸੋਚਦਾ ਹਾਂ, ਤਾਂ ਮੈਨੂੰ ਲਗਦਾ ਹੈ, ਅਰੇ, ਲੋਕ ਕਿਤਨਾ ਕੰਮ ਕਰਦੇ ਹਨ? ਮੈਂ ਕਿਵੇਂ ਸੌਂ ਸਕਦਾ ਹਾਂ? ਮੈਂ ਕਿਵੇਂ ਅਰਾਮ ਕਰ ਸਕਦਾ ਹਾਂ? ਤਾਂ ਮੈਨੂੰ ਸੁਭਾਵਿਕ ਮੋਟੀਵੇਸ਼ਨ, ਮੇਰੀਆਂ ਅੱਖਾਂ ਦੇ ਸਾਹਮਣੇ ਜੋ ਚੀਜ਼ਾਂ ਹਨ, ਉਹੀ ਮੈਨੂੰ ਮੋਟੀਵੇਟ ਕਰਦੀਆਂ ਰਹਿੰਦੀਆਂ ਹਨ। ਦੂਸਰਾ, ਮੇਰੀ ਜ਼ਿੰਮੇਦਾਰੀ ਮੈਨੂੰ ਦੌੜਾਉਂਦੀ ਹੈ। ਜੋ ਜ਼ਿੰਮੇਦਾਰੀ ਦੇਸ਼ਵਾਸੀਆਂ ਨੇ ਮੈਨੂੰ ਦਿੱਤੀ ਹੈ, ਮੈਨੂੰ ਹਮੇਸ਼ਾ ਲਗਦਾ ਹੈ ਕਿ ਮੈਂ ਪਦ 'ਤੇ ਮੌਜ-ਮਸਤੀ ਕਰਨ ਦੇ ਲਈ ਨਹੀਂ ਆਇਆ ਹਾਂ। ਮੇਰੀ ਤਰਫ਼ੋਂ ਮੈਂ ਪੂਰਾ ਪ੍ਰਯਾਸ ਕਰਾਂਗਾ। ਹੋ ਸਕਦਾ ਹੈ ਮੈਂ ਦੋ ਕੰਮ ਨਾ ਕਰ ਪਾਵਾਂ। ਲੇਕਿਨ ਮੇਰੇ ਪ੍ਰਯਾਸ ਵਿੱਚ ਕਮੀ ਨਹੀਂ ਰਹੇਗੀ। ਮੇਰੇ ਪਰਿਸ਼੍ਰਮ ਵਿੱਚ ਕਮੀ ਨਹੀਂ ਰਹੇਗੀ। ਅਤੇ ਮੈਂ ਜਦੋਂ 2014 ਵਿੱਚ ਚੋਣ ਲੜ ਰਿਹਾ ਸਾਂ, ਤਦ ਮੈਂ ਪਹਿਲੇ ਜਦ ਗੁਜਰਾਤ ਵਿੱਚ ਸਾਂ, ਤਦ ਭੀ ਮੈਂ ਲੋਕਾਂ ਦੇ ਸਾਹਮਣੇ ਰੱਖਿਆ ਸੀ ਅਤੇ ਇੱਥੇ ਆਇਆ ਤਾਂ ਇੱਥੇ ਭੀ ਕਿਹਾ ਸੀ, ਮੈਂ ਕਿਹਾ, ਮੈਂ ਦੇਸ਼ਵਾਸੀਆਂ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਕਦੇ ਭੀ ਪਰਿਸ਼੍ਰਮ ਕਰਨ ਵਿੱਚ ਪਿੱਛੇ ਨਹੀਂ ਰਹਾਂਗਾ। ਦੂਸਰਾ, ਮੈਂ ਕਹਿੰਦਾ ਸਾਂ ਕਿ ਮੈਂ ਬਦ ਇਰਾਦੇ ਨਾਲ ਕੋਈ ਭੀ ਕੰਮ ਨਹੀਂ ਕਰਾਂਗਾ। ਅਤੇ ਤੀਸਰਾ ਮੈਂ ਕਹਿੰਦਾ ਸਾਂ, ਮੈਂ ਆਪਣੇ ਲਈ ਮੈਂ ਕੁਝ ਨਹੀਂ ਕਰਾਂਗਾ। ਅੱਜ ਮੈਨੂੰ ਚੌਬੀ ਸਾਲ ਹੋ ਗਏ। ਇਤਨੇ ਲੰਬੇ ਕਾਲਖੰਡ ਤੋਂ ਮੈਂ Head of the Government ਦੇ ਰੂਪ ਵਿੱਚ ਦੇਸ਼ਵਾਸੀਆਂ ਨੇ ਮੈਨੂੰ ਕੰਮ ਦਿੱਤਾ ਹੈ। ਮੇਰੀਆਂ ਇਨ੍ਹਾਂ ਤਿੰਨ ਕਸੌਟੀਆਂ 'ਤੇ ਮੈਂ ਆਪਣੇ ਆਪ ਨੂੰ ਤੋਲ ਕੇ ਰੱਖਿਆ ਹੋਇਆ ਹੈ ਅਤੇ ਮੈਂ ਉਸ ਨੂੰ ਕਰਦਾ ਹਾਂ। ਤਾਂ ਮੈਨੂੰ ਮੇਰਾ ਇੱਕ Inspiration, 1.4 ਬਿਲੀਅਨ ਲੋਕਾਂ ਦੀ ਸੇਵਾ, ਉਨ੍ਹਾਂ ਦੀ Aspiration, ਉਨ੍ਹਾਂ ਦੀ ਜ਼ਰੂਰਤ, ਜਿਤਨੀ ਮਿਹਨਤ ਕਰ ਸਕਾਂ, ਜਿਤਨਾ ਕਰ ਸਕਾਂ, ਮੈਂ ਕਰਨ ਦੇ ਮੂਡ ਵਿੱਚ ਹਾਂ। ਅੱਜ ਭੀ ਮੇਰੀ ਊਰਜਾ ਉਹੀ ਹੈ ਜੀ।
ਲੈਕਸ ਫ੍ਰਿਡਮੈਨ- ਇੱਕ ਇੰਜੀਨੀਅਰ ਅਤੇ ਗਣਿਤ ਪ੍ਰੇਮੀ ਹੋਣ ਦੇ ਨਾਤੇ, ਮੈਨੂੰ ਪੁਛਣਾ ਹੋਵੇਗਾ, ਸ੍ਰੀਨਿਵਾਸ ਰਾਮਾਨੁਜਨ ਇੱਕ ਸਦੀ ਪਹਿਲੇ ਦੇ ਭਾਰਤੀ ਗਣਿਤ ਵਿਗਿਆਨੀ ਸਨ। ਉਨ੍ਹਾਂ ਨੂੰ ਇਤਿਹਾਸ ਦੇ ਸਭ ਤੋਂ ਮਹਾਨਤਮ ਗਣਿਤ ਵਿਗਿਆਨੀਆਂ ਵਿਚੋਂ ਇੱਕ ਮੰਨਿਆ ਜਾਂਦਾ ਹੈ। ਆਪਣੇ ਆਪ ਸਭ ਸਿੱਖਿਆ, ਗ਼ਰੀਬੀ ਵਿੱਚ ਪਲ਼ੇ-ਵਧੇ। ਤੁਸੀਂ ਅਕਸਰ ਉਨ੍ਹਾਂ ਬਾਰੇ ਬਾਤ ਕੀਤੀ ਹੈ। ਤੁਹਾਨੂੰ ਉਨ੍ਹਾਂ ਤੋਂ ਕੀ ਪ੍ਰੇਰਣਾ ਮਿਲਦੀ ਹੈ?
ਪ੍ਰਧਾਨ ਮੰਤਰੀ- ਦੇਖੋ, ਮੈਂ ਦੇਖ ਰਿਹਾ ਹਾਂ ਮੈਂ ਉਨ੍ਹਾਂ ਦਾ ਬਹੁਤ ਆਦਰ ਕਰਦਾ ਹਾਂ ਅਤੇ ਮੇਰੇ ਦੇਸ਼ ਵਿੱਚ ਹਰ ਕੋਈ ਉਨ੍ਹਾਂ ਦਾ ਆਦਰ ਕਰਦਾ ਹੈ ਕਿਉਂਕਿ, Science ਅਤੇ Spirituality ਦੇ ਦਰਮਿਆਨ ਬਹੁਤ ਬੜਾ ਕਨੈਕਟ ਹੈ, ਐਸਾ ਮੇਰਾ ਮਤ ਹੈ। ਬਹੁਤ ਸਾਰੇ Scientific Advanced Minds, ਅਗਰ ਥੋੜ੍ਹਾ ਭੀ ਦੇਖੀਏ, ਤਾਂ ਉਹ Spiritually Advanced ਹੁੰਦੇ ਹਨ, ਉਸ ਨਾਲ ਕਟ-ਆਫ ਨਹੀਂ ਹੁੰਦੇ ਹਨ। ਸ੍ਰੀਨਿਵਾਸ ਰਾਜਾਨੁਜਨ ਕਹਿੰਦੇ ਸਨ ਕਿ ਉਨ੍ਹਾਂ ਨੂੰ Mathematical Ideas, ਉਸ ਦੇਵੀ ਤੋਂ ਆਉਂਦੇ ਹਨ, ਜਿਸ ਦੀ ਉਹ ਪੂਜਾ ਕਰਦੇ ਸਨ। ਯਾਨੀ Ideas ਤਪੱਸਿਆ ਤੋਂ ਆਉਂਦੇ ਹਨ। ਅਤੇ ਤਪੱਸਿਆ ਸਿਰਫ਼ Hard Work ਨਹੀਂ ਹੈ। ਇੱਕ ਤਰ੍ਹਾਂ ਨਾਲ ਕਿਸੇ ਇੱਕ ਕੰਮ ਦੇ ਲਈ ਖ਼ੁਦ ਨੂੰ devote ਕਰ ਦੇਣਾ, ਖ਼ੁਦ ਨੂੰ ਖਪਾ ਦੇਣਾ, ਖ਼ੁਦ ਹੀ ਜਿਵੇਂ ਉਹ ਕਾਰਜ ਦਾ ਰੂਪ ਬਣ ਜਾਵੇ। ਅਤੇ ਅਸੀਂ knowledge ਦੇ ਜਿਤਨੇ ਜ਼ਿਆਦਾ sources ਦੇ ਲਈ ਅਸੀਂ open ਰਹਾਂਗੇ, ਸਾਡੇ ਪਾਸ ਉਤਨੇ ਹੀ ਜ਼ਿਆਦਾ ideas ਆਉਣਗੇ। ਸਾਨੂੰ information ਅਤੇ knowledge ਦੇ ਦਰਮਿਆਨ ਕੋਈ ਫਰਕ ਕਰਨਾ ਭੀ ਸਮਝਣਾ ਚਾਹੀਦਾ ਹੈ। ਕੁਝ ਲੋਕ information ਨੂੰ ਹੀ knowledge ਮੰਨਦੇ ਹਨ। ਅਤੇ information ਦਾ ਬਹੁਤ ਵੱਡਾ ਪੁੰਜ ਲੈ ਕੇ ਘੁੰਮਦੇ ਰਹਿੰਦੇ ਹਨ। ਮੈਂ ਨਹੀਂ ਮੰਨਦਾ ਕਿ information ਦਾ ਮਤਲਬ knowledge ਕਰਨਾ ਹੈ। knowledge ਇੱਕ ਵਿਧਾ ਹੈ, ਜੋ ਇੱਕ Processing ਦੇ ਬਾਅਦ ਹੌਲ਼ੀ-ਹੌਲ਼ੀ evolve ਹੁੰਦੀ ਹੈ। ਅਤੇ ਉਸ ਨੂੰ ਅਸੀਂ ਉਸ ਫਰਕ ਨੂੰ ਸਮਝ ਕੇ ਇਸ ਨੂੰ Handle ਕਰਨਾ ਚਾਹੀਦਾ ਹੈ।
ਲੈਕਸ ਫ੍ਰਿਡਮੈਨ- ਤੁਹਾਡਾ ਅਕਸ ਇੱਕ ਫ਼ੈਸਲਾ ਲੈਣ ਵਾਲੇ ਨੇਤਾ ਦਾ ਹੈ। ਤਾਂ ਕੀ ਆਪ(ਤੁਸੀਂ) ਮੈਨੂੰ ਵਿਚਾਰਾਂ ਦੇ ਇਸ ਵਿਸ਼ੇ ‘ਤੇ ਕੁਝ ਦੱਸ ਸਕਦੇ ਹੋ? ਤੁਸੀਂ ਫ਼ੈਸਲੇ ਕਿਵੇਂ ਲੈਂਦੇ ਹੋ? ਤੁਹਾਡੀ ਪ੍ਰਕਿਰਿਆ ਕੀ ਹੈ? ਜਿਵੇਂ ਜਦੋਂ ਕੁਝ ਬੜਾ ਦਾਅ ‘ਤੇ ਲਗਿਆ ਹੋਇਆ ਹੋਵੇ, ਤਦ ਉਸ ਦੇ ਲਈ ਫ਼ੈਸਲੇ ਲੈਣਾ, ਜਿੱਥੇ ਕੋਈ ਸਪਸ਼ਟ ਉਦਾਹਰਣ ਨਾ ਹੋਵੇ, ਬਹੁਤ ਅਨਿਸ਼ਚਿਤਤਾ ਹੋਵੇ, ਸੰਤੁਲਨ ਬਣਾਉਣਾ ਹੋਵੇ, ਤਾਂ ਆਪ ਨਿਰਣੇ ਕਿਵੇਂ ਲੈਂਦੇ ਹੋ?
ਪ੍ਰਧਾਨ ਮੰਤਰੀ- ਬਹੁਤ ਸਾਰੀਆਂ ਬਾਤਾਂ ਹਨ ਇਸ ਦੇ ਪਿੱਛੇ। ਇੱਕ, ਸ਼ਾਇਦ ਹੀ ਹਿੰਦੁਸਤਾਨ ਵਿੱਚ ਮੈਂ ਇੱਕ ਐਸਾ Politician ਹਾਂ, ਜੋ ਮੇਰੇ ਦੇਸ਼ ਦੇ 85 to 90 percent district ਵਿੱਚ ਰਾਤਰੀ ਮੁਕਾਮ ਕਰ ਚੁੱਕਿਆ ਹਾਂ। ਮੇਰੇ ਪੂਰਵ ਜੀਵਨ ਦੀ ਮੈਂ ਬਾਤ ਕਰਦਾ ਹਾਂ, ਮੈਂ ਦੌਰਾ ਕਰਦਾ ਸਾਂ। ਉਸ ਨਾਲ ਜੋ ਮੈਂ ਪਾਇਆ ਹੈ, ਉਹ ਜੋ ਸਿੱਖਿਆ ਹੈ, ਤਾਂ ਮੇਰੇ ਪਾਸ ਤਾਂ ਇੱਕ ਬਹੁਤ ਬੜੀਆਂ ਚੀਜ਼ਾਂ ਨੂੰ grassroot level ‘ਤੇ ਸਥਿਤੀਆਂ ਦੇ ਵਿਸ਼ੇ ਵਿੱਚ ਮੇਰੀ ਫਸਟ hand information ਹੈ। ਕਿਸੇ ਤੋਂ ਪੁੱਛਿਆ ਹੋਇਆ, ਜਾਣਿਆ ਹੋਇਆ, ਐਸੇ ਕਿਤਾਬਾਂ ਦੇ ਦੁਆਰਾ ਨਹੀਂ ਪਾਇਆ ਹੈ। ਦੂਸਰਾ, ਗਵਰਨੈਂਸ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਮੇਰੇ ਪਾਸ ਕੋਈ ਪ੍ਰਕਾਰ ਦਾ baggage ਨਹੀਂ ਹੈ ਕਿ ਜਿਸ baggage ਨੂੰ ਲੈ ਕੇ ਮੈਨੂੰ ਦਬੇ ਰਹਿਣਾ ਹੈ, ਉਸ ਦੇ ਅਧਾਰ ‘ਤੇ ਮੇਰਾ ਚਲਣਾ ਹੈ, ਉਹ ਨਹੀਂ ਹੈ। ਤੀਸਰਾ, ਨਿਰਣੇ ਕਰਨ ਵਿੱਚ ਮੇਰਾ ਇੱਕ ਤਰਾਜੂ ਹੈ, ਮੇਰਾ ਦੇਸ਼ ਸਭ ਤੋਂ ਪਹਿਲੇ। ਮੈਂ ਜੋ ਕਰ ਰਿਹਾ ਹਾਂ, ਮੇਰੇ ਦੇਸ਼ ਦਾ ਨੁਕਸਾਨ ਤਾਂ ਨਹੀਂ ਹੋ ਰਿਹਾ ਹੈ, ਉਹ? ਦੂਸਰਾ ਸਾਡੇ ਇੱਥੇ ਮਹਾਤਮਾ ਗਾਂਧੀ ਕਹਿੰਦੇ ਸਨ ਕਿ ਭਾਈ ਤੁਹਾਨੂੰ ਕੋਈ ਨਿਰਣਾ ਕਰਦੇ ਸਮੇਂ ਕੋਈ ਉਲਝਣ ਹੋਵੇ,ਤਾਂ ਤੁਸੀਂ(ਤੁਮ) ਕਿਸੇ ਗ਼ਰੀਬ ਦਾ ਚਿਹਰਾ ਦੇਖ ਲਵੋ, ਉਨ੍ਹਾਂ ਨੂੰ ਯਾਦ ਕਰੋ। ਅਤੇ ਸੋਚੋ, ਇਹ ਉਸ ਦੇ ਕੰਮ ਆਏਗਾ ਕੀ? ਤਾਂ ਤੁਹਾਡਾ ਨਿਰਣਾ ਸਹੀ ਹੋਵੇਗਾ। ਉਹ ਮੰਤਰ ਮੇਰੇ ਬਹੁਤ ਕੰਮ ਆਉਂਦਾ ਹੈ ਕਿ ਭਾਈ ਆਪ ਸਾਧਾਰਨ ਮਾਨਵੀ ਨੂੰ ਯਾਦ ਕਰੋ ਕਿ ਭਈ ਮੈਂ ਜੋ ਕਰ ਰਿਹਾ ਹਾਂ ਉਸ ਨੂੰ, ਦੂਸਰੀ ਪ੍ਰਕਿਰਿਆ ਜਿੱਥੋਂ ਤੱਕ ਹੈ ਕਿ ਮੈਂ ਬਹੁਤ Well Connected ਹਾਂ। ਮੇਰੀ ਸਰਕਾਰ ਵਿੱਚ ਮੇਰੇ ਅਫ਼ਸਰਾਂ ਨੂੰ ਮੇਰੇ ਪ੍ਰਤੀ ਈਰਖਾ ਭੀ ਹੁੰਦੀ ਹੋਵੇਗੀ ਅਤੇ ਉਨ੍ਹਾਂ ਨੂੰ ਤਕਲੀਫ਼ ਭੀ ਹੁੰਦੀ ਹੋਵੇਗੀ। ਅਤੇ ਉਹ ਹੈ, ਮੇਰੇ Information Channels ਬਹੁਤ ਹਨ ਅਤੇ ਬਹੁਤ Live ਹਨ ਅਤੇ ਇਸ ਲਈ ਮੈਨੂੰ ਚੀਜ਼ਾਂ ਦੀ ਜਾਣਕਾਰੀ, ਬਹੁਤ ਸਾਰੀ, ਮਿਲ ਜਾਂਦੀ ਹੈ, ਬਹੁਤ ਜਗ੍ਹਾ ਤੋਂ, ਤਾਂ ਮੈਨੂੰ ਕੋਈ ਆ ਕੇ ਬ੍ਰੀਫ਼ ਕਰੇ, ਉਹੀ ਇਕੱਲੀ Information ਨਹੀਂ ਹੁੰਦੀ ਹੈ। ਮੇਰੇ ਪਾਸ ਇੱਕ ਦੂਸਰੇ ਪਹਿਲੂ ਭੀ ਹੁੰਦੇ ਹਨ। ਤਾਂ ਮੈਂ ...ਦੂਸਰਾ, ਮੈਂ ਇੱਕ, ਮੇਰੇ ਵਿੱਚ ਇੱਕ ਵਿਦਿਆਰਥੀ ਭਾਵ ਹੈ। ਮੰਨ ਲਓ ਕੋਈ ਚੀਜ਼ ਨਹੀਂ ਆਈ। ਮੈਨੂੰ ਕਿਸੇ ਅਫ਼ਸਰ ਨੇ ਕੁਝ ਦੱਸਿਆ। ਤਾਂ ਮੈਂ ਵਿਦਿਆਰਥੀ ਭਾਵ ਨਾਲ ਉਸ ਨੂੰ ਪੁੱਛਦਾ ਹਾਂ, ਭਾਈ, ਅੱਛਾ ਮੈਨੂੰ ਦੱਸੋ, ਭਾਈ ਕਿਵੇਂ ਹੈ? ਫਿਰ ਕੀ ਹੈ? ਫਿਰ ਕਿਵੇਂ ਹੈ? ਅਤੇ ਕਦੇ ਮੇਰੇ ਪਾਸ ਦੂਸਰੀ Information ਹੈ, ਤਾਂ ਮੈਂ Devil Advocate ਬਣ ਕੇ ਉਲਟੇ ਸਵਾਲ ਪੁੱਛਦਾ ਹਾਂ। ਉਸ ਨੂੰ ਬਹੁਤ ਬਰੀਕੀ ਨਾਲ ਅਨੇਕ ਪ੍ਰਕਾਰ ਨਾਲ ਮੰਥਨ ਕਰਨਾ ਪੈਂਦਾ ਹੈ। ਤਾਂ ਐਸਾ ਕਰਨ ਨਾਲ ਅੰਮ੍ਰਿਤ ਨਿਕਲੇ, ਇਸ ਪ੍ਰਕਾਰ ਦੀ ਮੇਰੀ ਕੋਸ਼ਿਸ਼ ਰਹਿੰਦੀ ਹੈ, ਮੈਂ ਦੱਸਦਾ ਹਾਂ। ਦੂਸਰਾ, ਮੈਂ ਜਦੋਂ ਨਿਰਣੇ ਲੈਂਦਾ ਹਾਂ, ਮੈਨੂੰ ਲਗਦਾ ਹੈ ਕਿ ਹਾਂ, ਇਹ ਕਰਨ ਜਿਹਾ ਹੈ, ਤਾਂ ਫਿਰ ਮੈਂ ਇੱਕ ਸਹਮਣਾ ਜੋ ਲੋਕ ਹਨ ਮੇਰੇ ਵਿਚਾਰਾਂ ਨੂੰ, ਉਨ੍ਹਾਂ ਨੂੰ share ਕਰਕੇ ਹਲਕੇ-ਫੁਲਕੇ ਸ਼ਬਦਾਂ ਵਿੱਚ ਮੈਂ ਪਾਉਂਦਾ ਹਾਂ। ਉਨ੍ਹਾਂ ਦੇ ਭੀ reaction ਦੇਖਦਾ ਹਾਂ ਕਿ ਇਸ ਨਿਰਣੇ ਦਾ ਕੀ ਹੋਵੇਗਾ। ਅਤੇ ਜਦੋਂ ਮੈਨੂੰ ਫਿਰ ਜਦੋਂ conviction ਬਣ ਜਾਵੇ ਕਿ ਹਾਂ, ਇਹ ਮੈਂ ਸਹੀ ਕਰ ਰਿਹਾ ਹਾਂ, ਤਾਂ ਇੱਕ ਪੂਰੀ Process ਮੇਰੀ ਅਤੇ ਇਹ ਜੋ ਮੈਂ ਇਤਨਾ ਬੋਲਦਾ ਹਾਂ, ਇਤਨਾ ਭੀ ਟਾਇਮ ਨਹੀਂ ਲਗਦਾ ਹੈ। ਮੇਰੀ ਸਪੀਡ ਬਹੁਤ ਹੈ। ਹੁਣ ਜਿਵੇਂ ਮੈਂ ਇੱਕ ਉਦਾਹਰਣ ਦੇਵਾਂ, ਕੋਰੋਨਾ ਦੇ ਸਮੇਂ ਕਿਵੇਂ ਨਿਰਣੇ ਲਏ? ਹੁਣ ਮੈਨੂੰ ਨੋਬਲ ਪ੍ਰਾਇਜ਼ ਵਿਨਰ ਮਿਲਦੇ ਹਨ, ਇਕੌਨਮੀ ਵਿੱਚ ਭਾਂਤ-ਭਾਂਤ ਦੀਆਂ ਮੈਨੂੰ ਉਦਾਹਰਣਾਂ ਦਿੰਦੇ ਸਨ। ਫਲਾਣੇ ਦੇਸ਼ ਨੇ ਇਹ ਕਰ ਦਿੱਤਾ, ਢਿਕਾਣੇ ਨੇ ਇਹ ਕੀਤਾ, ਤੁਮ ਭੀ ਕਰੋ-ਤੁਮ ਭੀ ਕਰੋ। ਬੜੇ-ਬੜੇ ਇਕੌਨਮਿਸਟ ਆ ਕੇ ਮੇਰਾ ਸਿਰ ਖਾਂਦੇ ਸਨ। Political ਪਾਰਟੀਆਂ ਮੇਰੇ ‘ਤੇ pressure ਕਰਦੀਆਂ ਸਨ, ਇਤਨਾ ਪੈਸਾ ਦੇ ਦਿਉ, ਉਤਨਾ ਪੈਸਾ। ਮੈਂ ਕੁਝ ਕਰਦਾ ਨਹੀਂ ਸਾਂ। ਮੈਂ ਸੋਚਦਾ ਸਾਂ, ਮੈਂ ਕੀ ਕਰਾਂਗਾ? ਅਤੇ ਫਿਰ ਮੈਂ ਮੇਰੀ ਆਪਣੀ ਮੇਰੀ ਦੇਸ਼ ਦੀ ਪਰਿਸਥਿਤੀ ਦੇ ਅਨੁਸਾਰ ਉਹ ਨਿਰਣੇ ਕੀਤੇ। ਮੈਂ ਗ਼ਰੀਬ ਨੂੰ ਭੁੱਖਾ ਨਹੀਂ ਸੌਣ ਦੇਵਾਂਗਾ। ਮੈਂ ਰੋਜ਼ਮੱਰਾ ਦੀ ਜ਼ਰੂਰਤ ਦੇ ਲਈ ਸਮਾਜਿਕ ਤਣਾਅ ਪੈਦਾ ਨਹੀਂ ਹੋਣ ਦੇਵਾਂਗਾ। ਐਸੇ ਕੁਝ ਵਿਚਾਰ ਮੇਰੇ ਮਨ ਵਿੱਚ ਭਾਵ ਤੈ ਹੋਏ। ਸਭ ਦੁਨੀਆ ਤਾਂ ਲੌਕਡਾਊਨ ਵਿੱਚ ਪਈ ਸੀ। ਇਕੌਨਮੀ ਪੂਰੀ ਦੁਨੀਆ ਦੀ ਬੈਠ ਚੁੱਕੀ ਸੀ। ਦੁਨੀਆ ਮੇਰੇ ‘ਤੇ ਪ੍ਰੈਸ਼ਰ ਕਰਦੀ ਸੀ ਕਿ ਖਜ਼ਾਨਾ ਖਾਲੀ ਕਰੋ, ਨੋਟ ਛਾਪੋ ਅਤੇ ਨੋਟ ਦਿੰਦੇ ਰਹੋ। ਇਕੌਨਮੀ ਕਿਵੇਂ ਉਹ? ਮੈਂ ਉਸ ਰਸਤੇ ‘ਤੇ ਜਾਣਾ ਨਹੀਂ ਚਾਹੁੰਦਾ ਸਾਂ। ਲੇਕਿਨ ਅਨੁਭਵ ਇਹ ਕਹਿੰਦਾ ਹੈ ਕਿ ਮੈਂ ਜਿਸ ਰਸਤੇ ‘ਤੇ ਚਲਿਆ, Expert ਦੇ Opinion ਮੈਂ ਸੁਣੇ ਸਨ, ਸਮਝਣ ਦਾ ਪ੍ਰਯਾਸ ਭੀ ਕੀਤਾ ਸੀ, ਵਿਰੋਧ ਭੀ ਨਹੀਂ ਕੀਤਾ ਸੀ। ਲੇਕਿਨ ਮੈਂ ਮੇਰੇ ਦੇਸ਼ ਦੀ ਪਰਿਸਥਿਤੀ, ਮੇਰੇ ਆਪਣੇ ਅਨੁਭਵ, ਉਨ੍ਹਾਂ ਸਭ ਨੂੰ ਮਿਲਾ ਕੇ, ਮਿਸ਼ਰਣ ਕਰਕੇ ਜਿਨ੍ਹਾਂ ਚੀਜ਼ਾਂ ਨੂੰ ਵਿਕਸਿਤ ਕੀਤਾ ਅਤੇ ਜੋ ਵਿਵਸਥਾਵਾਂ ਖੜ੍ਹੀਆਂ ਕੀਤੀਆਂ ਉਸ ਦੇ ਕਾਰਨ, ਦੁਨੀਆ ਨੇ ਜੋ inflation ਦੀ ਮੁਸੀਬਤ ਝੱਲੀ Immediate After Covid, ਮੇਰੇ ਦੇਸ਼ ਨੇ ਨਹੀਂ ਝੱਲੀ। ਮੇਰਾ ਦੇਸ਼ ਅੱਜ ਲਗਾਤਾਰ ਦੁਨੀਆ ਦੀ ਬੜੀ ਇਕੌਨਮੀ ਵਿੱਚ ਤੇਜ਼ ਗਤੀ ਨਾਲ ਪ੍ਰਗਤੀ ਕਰਨ ਵਾਲਾ ਹੈ। ਉਸ ਦਾ ਮੂਲ ਕਾਰਨ, ਉਸ ਸੰਕਟ ਦੇ ਸਮੇਂ, ਬੜੇ ਧੀਰਜ ਦੇ ਨਾਲ, ਕੋਈ ਦੁਨੀਆ ਭਰ ਦੀ ਥਿਊਰੀ ਨੂੰ ਲਾਗੂ ਕਰਨ ਦੇ ਮੋਹ ਵਿੱਚ ਪਏ ਬਿਨਾ, ਅਖ਼ਬਾਰ ਵਾਲਿਆਂ ਨੂੰ ਅੱਛਾ ਲਗੇਗਾ ਜਾਂ ਬੁਰਾ ਲਗੇਗਾ, ਅੱਛਾ ਛਪੇਗਾ ਜਾਂ ਅੱਛਾ ਨਹੀਂ ਛਪੇਗਾ, ਆਲੋਚਨਾ ਹੋਵੇਗੀ, ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਪਰੇ ਰਹਿ ਕੇ ਮੈਂ ਬੇਸਿਕ ਫੰਡਾਮੈਂਟਲ ‘ਤੇ ਫੋਕਸ ਕਰਦੇ ਹੋਏ ਕੰਮ ਕੀਤਾ ਅਤੇ ਮੈਂ ਸਫ਼ਲਤਾ ਦੇ ਨਾਲ ਅੱਗੇ ਵਧਿਆ। ਤਾਂ ਮੇਰੀ ਇਕੌਨਮੀ ਨੂੰ ਭੀ ਲਾਭ ਹੋਇਆ। ਤਾਂ ਮੇਰੀ ਕੋਸ਼ਿਸ਼ ਇਹੀ ਰਹੀ ਹੈ ਭਈ ਮੈਂ ਇਨ੍ਹਾਂ ਹੀ ਚੀਜ਼ਾਂ ਨੂੰ ਲੈ ਕੇ ਚਲਾਂ। ਦੂਸਰਾ, ਮੇਰੀ Risk Taking Capacity ਬਹੁਤ ਹੈ। ਮੈਂ ਇਹ ਨਹੀਂ ਸੋਚਦਾ ਹਾਂ ਮੇਰਾ ਕੀ ਨੁਕਸਾਨ ਹੋਵੇਗਾ। ਅਗਰ ਮੇਰੇ ਦੇਸ਼ ਦੇ ਲਈ ਸਹੀ ਹੈ, ਮੇਰੇ ਦੇਸ਼ ਦੇ ਲੋਕਾਂ ਦੇ ਲਈ ਸਹੀ ਹੈ, ਤਾਂ ਮੈਂ Risk ਲੈਣ ਦੇ ਲਈ ਤਿਆਰ ਰਹਿੰਦਾ ਹਾਂ। ਅਤੇ ਦੂਸਰਾ, ਮੈਂ ਓਨਰਸ਼ਿਪ ਲੈਂਦਾ ਹਾਂ। ਮੰਨੋ ਕਦੇ ਕੁਝ ਐਸਾ ਭੀ ਹੋ ਜਾਵੇ ਗ਼ਲਤ, ਤਾਂ ਕਿਸੇ ਦੇ ਸਿਰ ‘ਤੇ ਪਾਉਣ ਨਹੀਂ ਦਿੰਦਾ ਹਾਂ। ਮੈਂ ਖ਼ੁਦ ਜ਼ਿੰਮੇਦਾਰੀ ਲੈਂਦਾ ਹਾਂ ਕਿ Yes, ਮੈਂ ਖ਼ੁਦ ਖੜ੍ਹਾ ਰਹਿੰਦਾ ਹਾਂ। ਅਤੇ ਜਦੋਂ ਆਪ (ਤੁਸੀਂ) ਓਨਰਸ਼ਿਪ ਲੈਂਦੇ ਹੋ ਨਾ, ਤਾਂ ਤੁਹਾਡੇ ਸਾਥੀ ਭੀ ਤੁਹਾਡੇ ਪ੍ਰਤੀ ਸਮਰਪਿਤ ਭਾਵ ਨਾਲ ਜੁੜ ਜਾਂਦੇ ਹਨ। ਉਨ੍ਹਾਂ ਨੂੰ ਲਗਦਾ ਹੈ ਕਿ ਇਹ ਆਦਮੀ ਸਾਨੂੰ ਨਹੀਂ ਡੁਬੋ ਦੇਵੇਗਾ, ਸਾਨੂੰ ਮਰਵਾ ਨਹੀਂ ਦੇਵੇਗਾ। ਇਹ ਖ਼ੁਦ ਖੜ੍ਹਾ ਰਹੇਗਾ ਸਾਡੇ ਨਾਲ ਕਿਉਂਕਿ ਮੈਂ ਇਮਾਨਦਾਰੀ ਨਾਲ ਨਿਰਣੇ ਕਰ ਰਿਹਾ ਹਾਂ। ਮੇਰੇ ਲਈ ਕੁਝ ਨਹੀਂ ਕਰ ਰਿਹਾ ਹਾਂ। ਦੇਸ਼ਵਾਸੀਆਂ ਨੂੰ ਕਿਹਾ, ਗਲਤੀ ਹੋ ਸਕਦੀ ਹੈ। ਮੈਂ ਦੇਸ਼ਵਾਸੀਆਂ ਨੂੰ ਪਹਿਲੇ ਹੀ ਕਿਹਾ ਸੀ ਕਿ ਭਈ ਮੈਂ ਇਨਸਾਨ ਹਾਂ, ਮੇਰੇ ਤੋਂ ਗਲਤੀ ਹੋ ਸਕਦੀ ਹੈ। ਬਦ ਇਰਾਦੇ ਨਾਲ ਕੰਮ ਨਹੀਂ ਕਰਾਂਗਾ। ਤਾਂ ਉਹ ਬਾਤਾਂ ਸਭ ਤੁਰੰਤ ਉਹ ਦੇਖਦੇ ਹਨ ਕਿ ਯਾਰ, ਮੋਦੀ ਨੇ 2013 ਵਿੱਚ ਇਹ ਕਿਹਾ ਸੀ, ਹੁਣ ਇਹ ਹੋ ਗਿਆ ਹੈ। ਲੇਕਿਨ ਉਸ ਦਾ ਇਰਾਦਾ ਗ਼ਲਤ ਨਹੀਂ ਹੋਵੇਗਾ। ਉਹ ਕੁਝ ਅੱਛਾ ਕਰਨਾ ਚਾਹੁੰਦਾ ਹੋਵੇਗਾ, ਨਹੀਂ ਹੋਇਆ ਹੋਵੇਗਾ। ਤਾਂ ਸਮਾਜ ਮੈਂ ਜੈਸਾ ਹਾਂ, ਵੈਸਾ ਹੀ ਦੇਖਦੇ ਹਨ, ਸਵੀਕਾਰ ਕਰਦੇ ਹਨ।
ਲੈਕਸ ਫ੍ਰਿਡਮੈਨ- ਤੁਸੀਂ ਕੁਝ ਹਫ਼ਤੇ ਪਹਿਲੇ ਫ੍ਰਾਂਸ ਵਿੱਚ ਏਆਈ ਸਮਿਟ ਵਿੱਚ ਏਆਈ ‘ਤੇ ਇੱਕ ਬਿਹਤਰੀਨ ਭਾਸ਼ਣ ਦਿੱਤਾ। ਉਸ ਵਿੱਚ ਤੁਸੀਂ ਭਾਰਤ ਵਿੱਚ ਏਆਈ ਇੰਜੀਨੀਅਰਾਂ ਦੀ ਬੜੀ ਸੰਖਿਆ ਬਾਰੇ ਬਾਤ ਕੀਤੀ। ਮੈਨੂੰ ਲਗਦਾ ਹੈ ਕਿ ਸ਼ਾਇਦ ਇਹ ਦੁਨੀਆ ਵਿੱਚ ਪ੍ਰਤਿਭਾਸ਼ਾਲੀ ਇੰਜੀਨੀਅਰਾਂ ਦੀ ਸਭ ਤੋਂ ਬੜੀ ਸੰਖਿਆ ਵਿੱਚੋਂ ਇੱਕ ਹੈ। ਤਾਂ ਭਾਰਤ ਏਆਈ ਦੇ ਇੱਕ ਖੇਤਰ ਵਿੱਚ ਆਲਮੀ ਅਗਵਾਈ ਕਿਵੇਂ ਹਾਸਲ ਕਰ ਸਕਦਾ ਹੈ? ਵਰਤਮਾਨ ਵਿੱਚ ਇਹ ਅਮਰੀਕਾ ਤੋਂ ਪਿੱਛੇ ਹੈ। ਭਾਰਤ ਨੂੰ ਏਆਈ ਵਿੱਚ ਦੁਨੀਆ ਤੋਂ ਅੱਗੇ ਨਿਕਲਣ ਅਤੇ ਫਿਰ ਸਭ ਤੋਂ ਅੱਛਾ ਬਣਨ ਦੇ ਲਈ ਕੀ ਕਰਨਾ ਹੋਵੇਗਾ?
ਪ੍ਰਧਾਨ ਮੰਤਰੀ- ਇੱਕ ਬਾਤ ਤੁਹਾਨੂੰ ਸ਼ਾਇਦ ਜ਼ਿਆਦਾ ਲਗੇਗੀ ਅਤੇ ਹੋ ਸਕਦਾ ਹੈ ਕਿਸੇ ਨੂੰ ਬੁਰੀ ਭੀ ਲਗੇ। ਲੇਕਿਨ ਜਦੋਂ ਤੁਸੀਂ ਪੁੱਛਿਆ ਹੈ, ਤਾਂ ਹੁਣੇ ਮੇਰੇ ਮਨ ਤੋਂ ਨਿਕਲ ਰਿਹਾ ਹੈ, ਮੈਂ ਕਹਿਣਾ ਚਾਹੁੰਦਾ ਹਾਂ। ਦੁਨੀਆ ਏਆਈ ਦੇ ਲਈ ਕੁਝ ਭੀ ਕਰ ਲਵੇ, ਭਾਰਤ ਦੇ ਬਿਨਾ ਏਆਈ ਅਧੂਰਾ ਹੈ। ਬਹੁਤ ਜ਼ਿੰਮੇਦਾਰ ਸਟੇਟਮੈਂਟ ਮੈਂ ਕਰ ਰਿਹਾ ਹਾਂ। ਦੇਖੋ, ਏਆਈ ਦੇ ਸਬੰਧ ਵਿੱਚ ਤੁਹਾਡੇ ਆਪਣੇ ਅਨੁਭਵ ਕੀ ਹਨ? ਮੈਂ ਖ਼ੁਦ, ਤੁਸੀਂ ਮੇਰਾ ਭਾਸ਼ਣ ਤਾਂ ਸੁਣਿਆ ਪੈਰਿਸ ਵਾਲਾ ਅਤੇ ਉਸ ਨੂੰ by n large… ਕੀ ਕੋਈ ਇਕੱਲਾ ਏਆਈ ਡਿਵੈਲਪ ਕਰ ਸਕਦਾ ਹੈ ਕੀ ? ਤੁਹਾਡਾ ਖ਼ੁਦ ਦਾ ਅਨੁਭਵ ਕੀ ਹੈ?
ਲੈਕਸ ਫ੍ਰਿਡਮੈਨ- ਅਸਲ ਵਿੱਚ ਤੁਸੀਂ ਆਪਣੇ ਭਾਸ਼ਣ ਵਿੱਚ ਏਆਈ ਦੇ ਸਕਾਰਾਤਮਕ ਪ੍ਰਭਾਵ ਅਤੇ ਏਆਈ ਦੀਆਂ ਸੀਮਾਵਾਂ ਦੀ ਇੱਕ ਸ਼ਾਨਦਾਰ ਉਦਾਹਰਣ ਦਿੱਤੀ। ਮੈਨੂੰ ਲਗਦਾ ਹੈ ਕਿ ਤੁਸੀਂ ਜੋ ਉਦਾਹਰਣ ਦਿੱਤੀ ਉਹ ਇਹ ਹੈ ਕਿ ਜਦੋਂ ਆਪ (ਤੁਸੀਂ) ਇਸ ਨੂੰ ਇੱਕ ਐਸੇ ਵਿਅਕਤੀ ਦੀ ਫੋਟੋ ਬਣਾਉਣ ਦੇ ਲਈ ਕਹਿੰਦੇ ਹੋ ਜੋ ਆਪਣੇ...
ਪ੍ਰਧਾਨ ਮੰਤਰੀ- ਲੈਫਟ ਹੈਂਡ!
ਲੈਕਸ ਫ੍ਰਿਡਮੈਨ- ਲੈਫਟ ਹੈਂਡ ਨਾਲ, ਤਾਂ ਇਹ ਹਮੇਸ਼ਾ ਇੱਕ ਐਸੇ ਵਿਅਕਤੀ ਦੀ ਫੋਟੋ ਬਣਾਉਂਦਾ ਹੈ, ਜੋ ਰਾਇਟ ਹੈਂਡ ਨਾਲ ਲਿਖਦਾ ਹੈ। ਤਾਂ ਇਸ ਤਰ੍ਹਾਂ ਪੱਛਮੀ ਦੇਸ਼ਾਂ ਦੁਆਰਾ ਇੱਕ ਏਆਈ ਸਿਸਟਮ ਬਣਾਉਣਾ, ਜਿਸ ਵਿੱਚ ਭਾਰਤ ਉਸ ਪ੍ਰਕਿਰਿਆ ਦਾ, ਹਿੱਸਾ ਨਹੀਂ ਹੈ, ਜਿਸ ਵਿੱਚ ਇਹ ਹਮੇਸ਼ਾ ਸੱਜੇ ਹੱਥ ਵਾਲੇ ਵਿਅਕਤੀ ਦੀ ਫੋਟੋ ਬਣਾਏਗਾ। ਤਾਂ ਇਹ ਇਤਿਹਾਸਿਕ ਤੌਰ ‘ਤੇ ਦੁਨੀਆ ਦਾ ਇੱਕ ਜ਼ਰੂਰੀ ਹਿੱਸਾ ਹੈ ਅਤੇ ਵਿਸ਼ੇਸ਼ ਤੌਰ ‘ਤੇ 21ਵੀਂ ਸਦੀ ਵਿੱਚ।
ਪ੍ਰਧਾਨ ਮੰਤਰੀ- ਮੈਨੂੰ ਲਗਦਾ ਹੈ ਦੇਖੋ, ਏਆਈ ਡਿਵੈਲਪਮੈਂਟ ਇੱਕ collaboration ਹੈ। ਇੱਥੇ ਹਰ ਕੋਈ ਇੱਕ ਦੂਸਰੇ ਨੂੰ ਆਪਣੇ experience ਅਤੇ learnings ਨਾਲ support ਕਰ ਸਕਦਾ ਹੈ। ਅਤੇ India ਸਿਰਫ਼ ਇਸ ਦਾ ਮਾਡਲ ਨਹੀਂ ਬਣਾ ਰਿਹਾ ਹੈ, ਬਲਕਿ specific use cases ਦੇ ਹਿਸਾਬ ਨਾਲ, ਏਆਈ based application ਨੂੰ ਭੀ develop ਕਰ ਰਿਹਾ ਹੈ। ਜੀਪੀਯੂ access ਨੂੰ society ਦੇ ਸਾਰੇ sections ਦੇ ਪਾਸ ਪਹੁੰਚਾਉਣ ਦੇ ਲਈ, ਸਾਡੇ ਪਾਸ ਇੱਕ Unique Marketplace based Model already ਮੌਜੂਦ ਹੈ। Mindset shift is Happening in India Historical Factors, ਸਰਕਾਰੀ ਕਾਰਜਸ਼ੈਲੀ ਜਾਂ ਅੱਛੇ Support System ਦੀ ਕਮੀ ਦੇ ਕਾਰਨ, ਇਹ ਸਹੀ ਹੈ ਕਿ ਹੋਰਾਂ ਦੀ ਨਜ਼ਰ ਵਿੱਚ ਦੇਰੀ ਲਗਦੀ ਹੋਵੇਗੀ। ਮੈਨੂੰ ਜਦੋਂ 5ਜੀ ਆਇਆ। ਦੁਨੀਆ ਨੂੰ ਲਗਦਾ ਸੀ ਕਿ ਅਸੀਂ 5ਜੀ ਵਿੱਚ ਕਾਫੀ ਪਿੱਛੇ ਹਾਂ। ਲੇਕਿਨ ਇੱਕ ਵਾਰ ਅਸੀਂ ਸ਼ੁਰੂ ਕੀਤਾ, ਤਾਂ ਅਸੀਂ, ਅਸੀਂ ਅੱਜ ਦੁਨੀਆ ਵਿੱਚ ਸਭ ਤੋਂ ਤੇਜ਼ ਗਤੀ ਨਾਲ 5ਜੀ ਪਹੁੰਚਾਉਣ ਵਾਲੇ ਦੇਸ਼ ਬਣ ਗਏ ਹਾਂ। ਮੈਨੂੰ ਇੱਕ ਅਮਰੀਕਾ ਦੀ ਇੱਕ ਕੰਪਨੀ ਦੇ ਮਾਲਕ ਆਏ ਸਨ। ਉਹ ਆਪਣਾ ਅਨੁਭਵ share ਕਰ ਰਹੇ ਸਨ। ਉਹ ਕਹਿ ਰਹੇ ਸਨ ਕਿ ਮੈਂ ਅਮਰੀਕਾ ਵਿੱਚ ਇੱਕ Advertisement ਦੇਵਾਂ, ਇੰਜੀਨੀਅਰ ਦੀ ਜ਼ਰੂਰਤ ਹੈ। ਤਾਂ ਮੇਰੇ ਪਾਸ ਜੋ ਇੰਜੀਨੀਅਰ ਆਉਣਗੇ, ਉਹ ਜ਼ਿਆਦਾ ਤੋਂ ਜ਼ਿਆਦਾ ਇੱਕ ਕਮਰਾ ਭਰ ਜਾਵੇ, ਇਤਨੇ ਆਉਂਦੇ ਹਨ। ਅਤੇ ਮੈਂ ਹਿੰਦੁਸਤਾਨ ਵਿੱਚ Advertisement ਦੇਵਾਂ, ਤਾਂ ਇੱਕ ਫੁੱਟਬਾਲ ਮੈਦਾਨ ਭੀ ਛੋਟਾ ਪੈ ਜਾਵੇ, ਇਤਨੇ ਇੰਜੀਨੀਅਰ ਆਉਂਦੇ ਹਨ। ਯਾਨੀ ਇਤਨੀ ਬੜੀ ਮਾਤਰਾ ਵਿੱਚ Talent Pool ਭਾਰਤ ਦੇ ਪਾਸ ਹੈ। ਇਹ ਇਸ ਦੀ ਸਭ ਤੋਂ ਬੜੀ ਤਾਕਤ ਹੈ ਅਤੇ ਇੰਟੈਲੀਜੈਂਸ ਆਰਟੀਫਿਸ਼ਲ ਭੀ ਰੀਅਲ ਇੰਟੈਲੀਜੈਂਸ ਦੇ ਸਹਾਰੇ ਹੀ ਜਿਊਂਦੀ ਹੈ। ਰੀਅਲ ਇੰਟੈਲੀਜੈਂਸ ਦੇ ਬਿਨਾ ਆਰਟੀਫਿਸ਼ਲ ਇੰਟੈਲੀਜੈਂਸ ਦਾ ਭਵਿੱਖ ਨਹੀਂ ਹੋ ਸਕਦਾ ਹੈ। ਅਤੇ ਉਹ ਰੀਅਲ ਇੰਟੈਲੀਜੈਂਸ ਜੋ ਹੈ, ਉਹ ਭਾਰਤ ਦੇ Youth Talent Pool ਵਿੱਚ ਹੈ। ਅਤੇ ਮੈਂ ਸਮਝਦਾ ਹਾਂ ਕਿ ਇਸ ਦੀ ਆਪਣੀ ਇੱਕ ਬਹੁਤ ਬੜੀ ਤਾਕਤ ਹੈ।
ਲੈਕਸ ਫ੍ਰਿਡਮੈਨ- ਲੇਕਿਨ, ਅਗਰ ਆਪ (ਤੁਸੀਂ) ਦੇਖੋਂ,ਤਾਂ ਕਈ ਟੌਪ ਟੈੱਕ ਲੀਡਰ, ਸਭ ਤੋਂ ਪਹਿਲੇ, ਟੈੱਕ ਟੈਲੰਟ, ਲੇਕਿਨ ਅਮਰੀਕਾ ਵਿੱਚ ਟੈੱਕ ਲੀਡਰ ਭਾਰਤੀ ਮੂਲ ਦੇ ਹਨ। ਸੁੰਦਰ ਪਿਚਾਈ, ਸਤਯਾ ਨਡੇਲਾ, ਅਰਵਿੰਦ ਸ੍ਰੀਨਿਵਾਸ, ਆਪ (ਤੁਸੀਂ) ਉਨ੍ਹਾਂ ਵਿੱਚੋਂ ਕੁਝ ਨੂੰ ਮਿਲੇ ਹੋ, ਉਨ੍ਹਾਂ ਦੇ ਭਾਰਤੀ ਪਿਛੋਕੜ ਦੀ ਕਿਹੜੀ ਬਾਤ ਹੈ, ਜੋ ਉਨ੍ਹਾਂ ਨੂੰ ਇਤਨਾ ਸਫ਼ਲ ਹੋਣ ਦੇ ਸਮਰੱਥ ਬਣਾਉਂਦੀ ਹੈ?
ਪ੍ਰਧਾਨ ਮੰਤਰੀ- ਦੇਖੋ, ਭਾਰਤ ਦੇ ਜੋ ਸੰਸਕਾਰ ਹਨ ਉਹ ਐਸੇ ਹਨ ਕਿ ਜਨਮਭੂਮੀ ਅਤੇ ਕਰਮਭੂਮੀ, ਦੋਨਾਂ ਦਾ ਸਨਮਾਨ ਉਸ ਵਿੱਚ ਕੋਈ ਭੇਦ ਨਹੀਂ ਹੋਣਾ ਚਾਹੀਦਾ ਹੈ। ਜਿਤਨਾ ਜਨਮਭੂਮੀ ਦੇ ਪ੍ਰਤੀ ਸਮਰਪਣ ਭਾਵ ਹੋਵੇ, ਤਾਂ ਉਤਨਾ ਹੀ ਕਰਮਭੂਮੀ ਦੇ ਪ੍ਰਤੀ ਸਮਰਪਣ ਭਾਵ ਹੋਣਾ ਚਾਹੀਦਾ ਹੈ। ਅਤੇ ਤੁਹਾਡਾ ਜੋ ਬੈਸਟ ਦੇ ਸਕਦੇ ਹੋ, ਉਹ ਦੇਣਾ ਚਾਹੀਦਾ ਹੈ। ਅਤੇ ਇਸ ਸੰਸਕਾਰ ਦੇ ਕਾਰਨ ਹਰ ਭਾਰਤੀ ਆਪਣਾ ਬੈਸਟ ਦੇਣ ਦੇ ਲਈ, ਉਹ ਜਿੱਥੇ ਭੀ ਹੋਵੇ, ਉਹ ਕੋਸ਼ਿਸ਼ ਕਰਦਾ ਹੈ। ਉਹ ਬੜੇ ਪਦ ‘ਤੇ ਹੋਣ, ਤਦ ਕਰੇਗਾ, ਐਸਾ ਨਹੀਂ, ਛੋਟੇ ਪਦ ‘ਤੇ ਭੀ। ਅਤੇ ਦੂਸਰਾ, ਕਿਤੇ ਗ਼ਲਤ ਚੀਜ਼ਾਂ ਵਿੱਚ ਉਹ ਫਸਦੇ ਨਹੀਂ ਹਨ। ਜ਼ਿਆਦਾਤਰ ਉਹ ਸਹੀ ਕੰਮ ਦੇ ਹਨ ਅਤੇ ਦੂਸਰਾ, ਉਸ ਦਾ ਨੇਚਰ ਹੈ ਕਿ ਹਰ ਇੱਕ ਦੇ ਨਾਲ ਮਿਲ ਜਾਂਦੇ ਹਨ। Ultimately success ਦੇ ਲਈ ਤੁਹਾਡੇ ਪਾਸ ਕੇਵਲ knowledge enough ਨਹੀਂ ਹੈ। ਤੁਹਾਡੇ ਪਾਸ ਟੀਮ ਵਰਕ ਕਰਨ ਦੀ ਤਾਕਤ ਬਹੁਤ ਬੜੀ, ਹਰ ਇੱਕ ਵਿਅਕਤੀ ਨੂੰ ਸਮਝ ਕੇ ਉਨ੍ਹਾਂ ਤੋਂ ਕੰਮ ਲੈਣ ਦੀ ਸਮਰੱਥਾ ਬਹੁਤ ਬੜੀ ਬਾਤ ਹੁੰਦੀ ਹੈ। by and large, ਭਾਰਤ ਵਿੱਚੋਂ ਜੋ ਪਲੇ-ਵਧੇ ਹੁੰਦੇ ਹਨ, ਜੋ Joint Family ਤੋਂ ਨਿਕਲੇ ਹੋਏ ਲੋਕ ਹੁੰਦੇ ਹਨ, Open Society ਵਿੱਚੋਂ ਨਿਕਲੇ ਹੋਏ ਲੋਕ ਹੁੰਦੇ ਹਨ, ਉਨ੍ਹਾਂ ਦੇ ਲਈ ਇਹ ਬਹੁਤ ਅਸਾਨ ਹੁੰਦਾ ਹੈ ਕਿ ਉਹ ਇਸ ਪ੍ਰਕਾਰ ਦੇ ਬੜੇ-ਬੜੇ ਕੰਮਾਂ ਦੀ ਅਗਵਾਈ ਅਸਾਨੀ ਨਾਲ ਕਰ ਸਕਦੇ ਹਨ। ਅਤੇ ਸਿਰਫ਼ ਇਹ ਬੜੀਆਂ-ਬੜੀਆਂ ਕੰਪਨੀਆਂ ਹੀ ਨਹੀਂ, ਦੁਨੀਆ ਦੇ ਕਈ ਦੇਸ਼ਾਂ ਵਿੱਚ ਅੱਛੇ ਅਤੇ ਮਹੱਤਵਪੂਰਨ ਪਦਾਂ ‘ਤੇ ਅੱਜ ਭਾਰਤੀ ਕੰਮ ਕਰ ਰਹੇ ਹਨ। ਅਤੇ Indian Professionals ਦੀ Problem Solving ਜੋ Skill ਹੈ, Analytical ਜੋ Thinking ਹੈ ਅਤੇ ਮੈਂ ਸਮਝਦਾ ਹਾਂ ਕਿ ਉਹ ਸਮਰੱਥਾ ਇਤਨੀ ਬੜੀ ਹੈ ਕਿ ਉਸ ਦਾ ਵਿਅਕਤਿਤਵ Globally Competitive ਹੋ ਜਾਂਦਾ ਹੈ ਅਤੇ ਬਹੁਤ ਹੀ ਫਇਦੇਮੰਦ ਹੋ ਜਾਂਦਾ ਹੈ। ਅਤੇ ਇਸ ਲਈ ਮੈਂ ਸਮਝਦਾ ਹਾਂ ਕਿ ਇਨੋਵੇਸ਼ਨ, Entrepreneurship, ਸਟਾਰਟਅਪ, ਬੋਰਡ ਰੂਮ, ਆਪ (ਤੁਸੀਂ) ਕਿਤੇ ਭੀ ਦੇਖੋ, ਤੁਹਾਨੂੰ ਭਾਰਤ ਦੇ ਲੋਕ Extraordinary ਕਰਦੇ ਹਨ। ਹੁਣ ਸਾਡੇ ਇੱਥੇ ਸਪੇਸ ਸੈਕਟਰ ਦੇਖ ਲਵੋ ਆਪ (ਤੁਸੀਂ)। ਪਹਿਲੇ ਤੋਂ ਸਪੇਸ ਸਾਡਾ ਸਰਕਾਰ ਦੇ ਪਾਸ ਸੀ। ਮੈਂ ਆ ਕੇ ਉਸ ਨੂੰ 1-2 ਸਾਲ ਪਹਿਲੇ ਓਪਨ-ਅਪ ਕੀਤਾ। ਇਤਨੇ ਘੱਟ ਸਮੇਂ ਵਿੱਚ 200 ਸਟਾਰਟਅਪ ਸਪੇਸ ਵਿੱਚ, ਅਤੇ ਸਾਡੀ ਜੋ ਚੰਦਰਯਾਨ ਵਗੈਰਾ ਦੀ ਜੋ ਸਾਡੀ ਯਾਤਰਾ ਹੈ, ਉਹ ਇਤਨੀ Low Cost ਵਿੱਚ ਹੁੰਦੀ ਹੈ, ਅਮਰੀਕਾ ਦੀ ਹਾਲੀਵੁੱਡ ਦੀ ਫਿਲਮ ਦਾ ਜਿਤਨਾ ਖਰਚਾ ਹੁੰਦਾ ਹੈ, ਉਸ ਤੋਂ ਘੱਟ ਖਰਚੇ ਵਿੱਚ ਮੇਰੀ ਚੰਦਰਯਾਨ ਯਾਤਰਾ ਹੁੰਦੀ ਹੈ। ਤਾਂ ਦੁਨੀਆ ਦੇਖਦੀ ਹੈ ਕਿ ਉਹ ਇਤਨੀ Cost Effective ਹੈ, ਤਾਂ ਕਿਉਂ ਨਾ ਅਸੀਂ ਉਸ ਦੇ ਨਾਲ ਜੁੜੀਏ। ਤਾਂ ਉਸ Talent ਦੇ ਪ੍ਰਤੀ ਆਦਰ ਆਪਣੇ ਆਪ ਪੈਦਾ ਹੋ ਜਾਂਦਾ ਹੈ। ਤਾਂ ਮੈਂ ਸਮਝਦਾ ਹਾਂ ਕਿ ਇਹ ਸਾਡੇ Civilisational Ethos ਦਾ ਇਹ Hallmark ਹੈ।
ਲੈਕਸ ਫ੍ਰਿਡਮੈਨ- ਤਾਂ ਤੁਸੀਂ ਇਨਸਾਨੀ ਇੰਟੈਲੀਜੈਂਸ ਬਾਰੇ ਬਾਤ ਕੀਤੀ। ਤਾਂ ਕੀ ਤੁਹਾਨੂੰ ਇਸ ਦੀ ਚਿੰਤਾ ਹੈ ਕਿ ਏਆਈ, ਆਰਟੀਫਿਸ਼ਲ ਇੰਟੈਲੀਜੈਂਸ, ਸਾਡੀ ਇਨਸਾਨਾਂ ਦੀ ਜਗ੍ਹਾ ਲੈ ਲਵੇਗੀ?
ਪ੍ਰਧਾਨ ਮੰਤਰੀ - ਐਸਾ ਹੈ ਕਿ ਹਰ ਯੁਗ ਵਿੱਚ ਕੁਝ ਸਮੇਂ ਤੱਕ Technology ਅਤੇ ਮਾਨਵ ਦੇ ਦਰਮਿਆਨ, ਮੁਕਾਬਲੇ ਦਾ ਵਾਤਾਵਰਣ ਬਣਾਇਆ ਗਿਆ। ਜਾਂ ਉਨ੍ਹਾਂ ਦੇ ਦਰਮਿਆਨ ਸੰਘਰਸ਼ ਦਾ ਵਾਤਾਵਰਣ ਬਣਾਇਆ ਗਿਆ। ਮਾਨਵ ਜਾਤੀ ਨੂੰ ਹੀ challenge ਕਰੇਗਾ, ਐਸਾ ਹੀ ਵਾਤਾਵਰਣ ਬਣਾਇਆ ਗਿਆ। ਲੇਕਿਨ ਹਰ ਵਾਰ ਟੈਕਨੋਲੋਜੀ ਭੀ ਵਧਦੀ ਗਈ ਅਤੇ ਮਾਨਵ ਉਸ ਤੋਂ ਉੱਪਰ ਇੱਕ ਕਦਮ ਅੱਗੇ ਹੀ ਵਧਦਾ ਗਿਆ, ਹਰ ਵਾਰ ਹੋਇਆ। ਅਤੇ ਮਨੁੱਖ ਹੀ ਹੈ ਜੋ ਉੱਤਮ ਤਰੀਕੇ ਨਾਲ ਉਸ ਟੈਕਨੋਲੋਜੀ ਦਾ ਉਪਯੋਗ ਕਰਦਾ ਹੈ। ਅਤੇ ਮੈਨੂੰ ਲਗਦਾ ਹੈ ਕਿ ਏਆਈ ਦੇ ਕਾਰਨ ਇਨਸਾਨ ਨੂੰ ਇਨਸਾਨ ਹੋਣ ਦਾ ਮਤਲਬ ਸੋਚਣਾ ਪੈ ਰਿਹਾ ਹੈ, ਇਹ ਏਆਈ ਨੇ ਆਪਣੀ ਤਾਕਤ ਦਿਖਾਈ ਹੈ। ਕਿਉਂਕਿ ਜਿਸ ਤਰੀਕੇ ਨਾਲ ਉਹ ਕੰਮ ਕਰ ਰਿਹਾ ਹੈ, ਉਹ ਉਸ ਨੂੰ ਪ੍ਰਸ਼ਨ ਕਰ ਦਿੱਤਾ ਹੈ। ਲੇਕਿਨ ਜੋ ਇਨਸਾਨ ਦੀ imagination ਹੈ, ਏਆਈ ਜਿਹੀਆਂ ਕਈਆਂ ਚੀਜ਼ਾਂ ਉਹ product ਕਰ ਸਕਦਾ ਹੈ। ਸ਼ਾਇਦ ਇਸ ਤੋਂ ਭੀ ਜ਼ਿਆਦਾ ਕਰ ਦੇਵੇਗਾ ਆਉਣ ਵਾਲੇ ਦਿਨਾਂ ਵਿੱਚ ਅਤੇ ਇਸ ਲਈ ਮੈਂ ਨਹੀਂ ਮੰਨਦਾ ਹਾਂ ਕਿ ਉਸ imagination ਨੂੰ ਕੋਈ replace ਕਰ ਪਾਵੇਗਾ।
ਲੈਕਸ ਫ੍ਰਿਡਮੈਨ - ਮੈਂ ਤੁਹਾਡੇ ਨਾਲ ਸਹਿਮਤ ਹਾਂ, ਇਸ ਨਾਲ ਮੈਨੂੰ ਅਤੇ ਬਹੁਤ ਸਾਰੇ ਲੋਕਾਂ ਨੂੰ ਇਹ ਸੋਚਣ ‘ਤੇ ਮਜਬੂਰ ਹੋਣਾ ਪੈਂਦਾ ਹੈ ਕਿ ਕੀ ਚੀਜ਼ ਇਨਸਾਨ ਨੂੰ ਖਾਸ ਬਣਾਉਂਦੀ ਹੈ, ਕਿਉਂਕਿ ਐਸਾ ਲਗਦਾ ਹੈ ਐਸਾ ਬਹੁਤ ਕੁਝ ਹੈ। ਜਿਵੇਂ ਕਿ ਕਲਪਨਾ, ਰਚਨਾਤਮਕਤਾ, ਚੇਤਨਾ, ਡਰਨ ਦੀ ਸਮਰੱਥਾ, ਪਿਆਰ ਕਰਨ ਦੀ, ਸੁਪਨੇ ਦੇਖਣ ਦੀ ਸਮਰੱਥਾ ਸਭ ਤੋਂ ਅਲੱਗ ਸੋਚਣ ਦੀ ਸਮਰੱਥਾ, ਸਭ ਤੋਂ ਅਲੱਗ, ਉਸ ਤੋਂ ਅਲੱਗ, ਉਸ ਤੋਂ ਅਲੱਗ! ਜੋਖਮ ਲੈਣ ਦੀ, ਇਹ ਸਭ ਚੀਜ਼ਾਂ।
ਪ੍ਰਧਾਨ ਮੰਤਰੀ - ਹੁਣ ਦੇਖੋ, ਕੇਅਰ ਕਰਨ ਦੀ ਜੋ intact ability ਹੈ, ਮਨੁੱਖ ਇੱਕ ਦੂਸਰੇ ਦੀ ਜੋ ਚਿੰਤਾ ਕਰਦਾ ਹੈ। ਹੁਣ ਕੋਈ ਮੈਨੂੰ ਦੱਸੇ ਸਾਹਬ ਏਆਈ ਇਹ ਕਰ ਸਕਦਾ ਹੈ ਕੀ?
ਲੈਕਸ ਫ੍ਰਿਡਮੈਨ - ਇਹ 21ਵੀਂ ਸਦੀ ਦਾ ਇੱਕ ਬਹੁਤ ਅਣਸੁਲਝਿਆ ਪ੍ਰਸ਼ਨ ਹੈ। ਹਰ ਸਾਲ ਆਪ (ਤੁਸੀਂ) "ਪਰੀਕਸ਼ਾ ਪਰ ਚਰਚਾ" ਕਾਰਜਕ੍ਰਮ ਆਯੋਜਿਤ ਕਰਦੇ ਹੋ, ਜਿੱਥੇ ਆਪ (ਤੁਸੀਂ) ਸਿੱਧੇ ਯੁਵਾ ਵਿਦਿਆਰਥੀਆਂ ਦੇ ਨਾਲ ਬਾਤਚੀਤ ਕਰਦੇ ਹੋ ਅਤੇ ਉਨ੍ਹਾਂ ਨੂੰ ਪਰੀਖਿਆ ਦੀ ਤਿਆਰੀ ਕਿਵੇਂ ਕਰੀਏ ਇਸ ‘ਤੇ ਸਲਾਹ ਦਿੰਦੇ ਹੋ। ਮੈਂ ਉਨ੍ਹਾਂ ਵਿਚੋਂ ਕਈ ਕਾਰਜਕ੍ਰਮ ਦੇਖੇ, ਆਪ (ਤੁਸੀਂ) ਸਲਾਹ ਦਿੰਦੇ ਹੋ ਕਿ ਪਰੀਖਿਆਵਾਂ ਵਿੱਚ ਕਿਵੇਂ ਸਫ਼ਲ ਹੋਈਏ, ਤਣਾਅ ਨੂੰ ਕਿਵੇਂ ਸੰਭਾਲ਼ੀਏ, ਅਤੇ ਬਾਕੀ ਚੀਜ਼ਾਂ ਭੀ। ਕੀ ਆਪ (ਤੁਸੀਂ) ਸੰਖੇਪ ਵਿੱਚ ਦੱਸ ਸਕਦੇ ਹੋ ਕਿ ਭਾਰਤ ਵਿੱਚ ਵਿਦਿਆਰਥੀਆਂ ਨੂੰ ਆਪਣੀ ਸਿੱਖਿਆ ਯਾਤਰਾ ਵਿੱਚ ਕਿਹੜੀਆਂ-ਕਿਹੜੀਆਂ ਪਰੀਖਿਆਵਾਂ ਦੇਣੀਆਂ ਹੁੰਦੀਆਂ ਹਨ, ਅਤੇ ਇਹ ਇਤਨੀਆਂ ਤਣਾਅਪੂਰਨ ਕਿਉਂ ਹਨ?
ਪ੍ਰਧਾਨ ਮੰਤਰੀ - By and large, ਸਮਾਜ ਵਿੱਚ ਇੱਕ ਵਿਚਿੱਤਰ ਪ੍ਰਕਾਰ ਦੀ ਮਾਨਸਿਕਤਾ ਬਣ ਗਈ। ਸਕੂਲਾਂ ਵਿੱਚ ਭੀ ਆਪਣੀ ਸਫ਼ਲਤਾ ਦੇ ਲਈ ਉਨ੍ਹਾਂ ਨੂੰ ਲਗਦਾ ਹੈ ਕਿ ਸਾਡੇ ਕਿਤਨੇ ਬੱਚੇ ਕਿਸ ਰੈਂਕ ਵਿੱਚ ਆਏ। ਪਰਿਵਾਰ ਵਿੱਚ ਭੀ ਮਾਹੌਲ ਬਣ ਗਿਆ ਕਿ ਮੇਰਾ ਬੱਚਾ ਇਸ ਰੈਂਕ ਵਿੱਚ ਆਇਆ ਤਾਂ ਮੇਰਾ ਪਰਿਵਾਰ ਸਿੱਖਿਆ-ਦੀਖਿਆ ਵਿੱਚ ਸਮਾਜ ਵਿੱਚ ਅੱਛੀ ਪੁਜੀਸ਼ਨ ਵਿੱਚ ਹੈ। ਤਾਂ ਇੱਕ ਐਸੀ ਸੋਚ ਦਾ ਪਰਿਣਾਮ ਇਹ ਹੋ ਗਿਆ ਕਿ ਬੱਚਿਆਂ ‘ਤੇ ਪ੍ਰੈਸ਼ਰ ਵਧ ਗਿਆ। ਬੱਚਿਆਂ ਨੂੰ ਭੀ ਲਗਣ ਲਗ ਗਿਆ ਕਿ ਜੀਵਨ ਵਿੱਚ ਇਹ 10ਵੀਂ ਅਤੇ 12ਵੀਂ ਦੀ exam ਹੀ ਸਭ ਕੁਝ ਹੈ। ਤਾਂ ਅਸੀਂ ਉਸ ਵਿੱਚ ਬਦਲਾਅ ਲਿਆਉਣ ਦੇ ਲਈ ਸਾਡੀ ਜੋ ਨਵੀਂ ਐਜੂਕੇਸ਼ਨ ਪਾਲਿਸੀ ਵਿੱਚ ਅਸੀਂ ਕਾਫੀ ਕੁਝ ਬਦਲਾਅ ਲਿਆਏ ਹਾਂ। ਲੇਕਿਨ ਉਹ ਚੀਜ਼ਾਂ ਧਰਤੀ ‘ਤੇ ਉਤਰਨ, ਤਦ ਤਕ ਮੇਰਾ ਦੂਸਰਾ ਭੀ ਰਹਿੰਦਾ ਹੈ ਕਿ ਅਗਰ ਉਨ੍ਹਾਂ ਦੇ ਜੀਵਨ ਵਿੱਚ ਕਠਿਨਾਈ ਹੈ, ਤਾਂ ਮੇਰਾ ਭੀ ਕੋਈ ਕਰਤੱਵ ਬਣਦਾ ਹੈ, ਮੈਂ ਉਨ੍ਹਾਂ ਨਾਲ ਬਾਤਾਂ ਕਰਾਂ, ਉਨ੍ਹਾਂ ਨੂੰ ਸਮਝਣ ਦਾ ਪ੍ਰਯਾਸ ਕਰਾਂ। ਤਾਂ ਇੱਕ ਪ੍ਰਕਾਰ ਨਾਲ ਮੈਂ ਜਦੋਂ "ਪਰੀਕਸ਼ਾ ਪੇ ਚਰਚਾ" ਕਰਦਾ ਹਾਂ, ਤਾਂ ਮੈਨੂੰ ਉਨ੍ਹਾਂ ਬੱਚਿਆਂ ਤੋਂ ਸਮਝਣ ਨੂੰ ਮਿਲਦਾ ਹੈ। ਉਨ੍ਹਾਂ ਦੇ ਮਾਤਾ-ਪਿਤਾ ਦੀ ਕੀ ਮਾਨਸਿਕਤਾ ਹੈ, ਉਹ ਸਮਝਣ ਨੂੰ ਮਿਲਦੀ ਹੈ। ਐਜੂਕੇਸ਼ਨ ਫੀਲਡ ਦੇ ਜੋ ਲੋਕ ਹਨ, ਉਨ੍ਹਾਂ ਦੀ ਕੀ ਮਾਨਸਿਕਤਾ ਹੈ, ਉਹ ਸਮਝਣ ਨੂੰ ਮਿਲਦੀ ਹੈ। ਤਾਂ ਇਹ ਪਰੀਕਸ਼ਾ ਪੇ ਚਰਚਾ ਉਨ੍ਹਾਂ ਦਾ ਤਾਂ ਲਾਭ ਕਰਦੀ ਹੀ ਕਰਦੀ ਹੈ, ਮੇਰਾ ਭੀ ਲਾਭ ਕਰਦੀ ਹੈ ਅਤੇ ਕਿਸੇ ਖਾਸ specific domain ਵਿੱਚ ਖ਼ੁਦ ਨੂੰ ਟੈਸਟ ਕਰਨ ਦੇ ਲਈ ਐਗਜ਼ਾਮ ਠੀਕ ਹੈ। ਲੇਕਿਨ ਇਹ overall potential ਨੂੰ judge ਕਰਨ ਦਾ ਪੈਮਾਨਾ ਨਹੀਂ ਬਣ ਸਕਦਾ। ਬਹੁਤ ਸਾਰੇ ਲੋਕ ਹਨ ਸ਼ਾਇਦ ਪੜ੍ਹਾਈ ਵਿੱਚ ਅੱਛੇ marks ਨਹੀਂ ਲਿਆਏ ਲੇਕਿਨ ਕ੍ਰਿਕਟ ਵਿੱਚ ਸੈਂਚੁਰੀ ਲਗਾਉਂਦੇ ਹਨ, ਕਿਉਂਕਿ ਉਸ ਦੀ ਉਸ ਵਿੱਚ ਉਹ ਤਾਕਤ ਹੁੰਦੀ ਹੈ। ਅਤੇ ਜਦੋਂ learning ‘ਤੇ focus ਹੁੰਦਾ ਹੈ, ਤਾਂ score ਅਕਸਰ ਖ਼ੁਦ ਹੀ ਠੀਕ ਹੋਣ ਲਗ ਜਾਂਦਾ ਹੈ। ਹੁਣ ਮੈਨੂੰ ਯਾਦ ਹੈ ਜਦੋਂ ਮੈਂ ਪੜ੍ਹਦਾ ਸਾਂ, ਤਾਂ ਮੇਰੇ ਇੱਕ Teacher ਸਨ। Learning ਦੀ ਉਨ੍ਹਾਂ ਦੀ Technique ਮੈਨੂੰ ਅੱਜ ਭੀ ਬੜੀ appeal ਕਰਦੀ ਹੈ। ਉਹ ਸਾਨੂੰ ਬੱਚਿਆਂ ਨੂੰ ਕਹਿੰਦੇ ਸਨ, ਇੱਕ ਨੂੰ ਕਹਿਣਗੇ ਐਸਾ ਹੈ ਭਾਈ ਤੂੰ ਘਰ ਜਾ ਕੇ, ਘਰ ਤੋਂ 10 ਚਣੇ ਦੇ ਦਾਣੇ ਲੈ ਆਉਣਾ। ਦੂਸਰਿਆਂ ਨੂੰ ਕਹਿਣਗੇ ਤੂੰ ਚਾਵਲ ਦੇ 15 ਦਾਣੇ ਲੈ ਆਉਣਾ। ਤੀਸਰੇ ਨੂੰ ਕਹਿੰਦੇ ਸਨ ਕਿ ਮੂੰਗ ਦੇ 21 ਦਾਣੇ ਲੈ ਆਉਣਾ। ਐਸੇ ਅਲੱਗ-ਅਲੱਗ ਅੰਕੜੇ ਭੀ ਅਲੱਗ ਅਤੇ variety ਭੀ ਅਲੱਗ, ਤਾਂ ਉਹ ਬੱਚਾ ਸੋਚਦਾ ਸੀ, ਮੈਨੂੰ 10 ਲਿਆਉਣੇ ਹਨ, ਫਿਰ ਘਰ ਜਾ ਕੇ ਗਿਣਦਾ ਸੀ, ਤਾਂ ਉਸ ਨੂੰ 10 ਦੇ ਅੱਗੇ ਯਾਦ ਆ ਜਾਂਦਾ ਸੀ। ਫਿਰ ਉਸ ਨੂੰ ਪਤਾ ਚਲਦਾ ਸੀ ਕਿ ਇਸ ਨੂੰ ਚਣਾ ਕਹਿੰਦੇ ਸਨ, ਫਿਰ ਸਕੂਲ ਵਿੱਚ ਜਾਂਦੇ ਸਨ, ਸਭ ਇਕੱਠਾ ਕਰ ਦਿੰਦੇ ਸਨ, ਫਿਰ ਬੱਚਿਆਂ ਨੂੰ ਕਹਿੰਦੇ ਸਨ ਕਿ ਚਲੋ ਭਾਈ ਇਸ ਵਿੱਚੋਂ 10 ਚਣੇ ਕੱਢੋ, 3 ਚਣੇ ਕੱਢੋ, 2 ਮੂੰਗ ਕੱਢੋ, 5 ਇਹ ਕੱਢੋ। ਤਾਂ ਗਣਿਤ ਭੀ ਸਿੱਖ ਲੈਂਦੇ ਸਨ, ਚਣੇ ਦੀ ਪਹਿਚਾਣ ਹੋ ਜਾਂਦੀ ਸੀ, ਮੂੰਗ ਕਿਸ ਨੂੰ ਕਹਿੰਦੇ ਹਨ ਪਹਿਚਾਣ ਹੋ ਜਾਵੇ, ਮੈਂ ਬਹੁਤ ਬਾਲ-ਅਵਸਥਾ ਦੀ ਬਾਤ ਕਰਦਾ ਹਾਂ। ਤਾਂ ਇਹ Learning Technique ਜੋ ਹੁੰਦੀ ਹੈ, ਬਿਨਾ ਬੋਝ ਦੇ ਬੱਚਿਆਂ ਨੂੰ ਪੜ੍ਹਾਉਣ ਦਾ ਤਾਂ ਸਾਡੀ ਇਹ ਨਵੀਂ ਐਜੂਕੇਸ਼ਨ ਪਾਲਿਸੀ ਵਿੱਚ ਇਸ ਦਾ ਇੱਕ ਪ੍ਰਯਾਸ ਹੈ। ਜਦੋਂ ਮੈਂ ਸਕੂਲ ਵਿੱਚ ਸਾਂ, ਤਾਂ ਮੈਂ ਦੇਖਿਆ ਸੀ ਕਿ ਮੇਰੇ ਇੱਕ ਟੀਚਰ ਦਾ ਬੜਾ ਹੀ ਇਨੋਵੇਟਿਵ ਆਇਡੀਆ ਸੀ ਉਨ੍ਹਾਂ ਦਾ, ਉਹ ਉਨ੍ਹਾਂ ਨੇ ਆਉਂਦੇ ਹੀ ਪਹਿਲੇ ਦਿਨ ਕਿਹਾ ਕਿ ਦੇਖੋ ਭਾਈ, ਇਹ ਡਾਇਰੀ ਮੈਂ ਇੱਥੇ ਰੱਖਦਾ ਹਾਂ ਅਤੇ ਸੁਬ੍ਹਾ ਜੋ ਜਲਦੀ ਆਵੇਗਾ, ਉਹ ਡਾਇਰੀ ਵਿੱਚ ਇੱਕ ਵਾਕ ਲਿਖੇਗਾ, ਨਾਲ ਹੀ ਆਪਣਾ ਨਾਮ ਲਿਖੇਗਾ। ਫਿਰ ਜੋ ਭੀ ਦੂਸਰਾ ਆਵੇਗਾ ਉਸ ਨੂੰ ਉਸ ਦੇ ਅਨੁਰੂਪ ਹੀ ਦੂਸਰਾ ਵਾਕ ਲਿਖਣਾ ਪਵੇਗਾ। ਤਾਂ ਮੈਂ ਬਹੁਤ ਜਲਦੀ ਸਕੂਲ ਭੱਜ ਕੇ ਜਾਂਦਾ ਸੀ, ਕਿਉਂ ? ਤਾਂ ਮੈਂ ਪਹਿਲਾ ਵਾਕ ਮੈਂ ਲਿਖਾਂ। ਅਤੇ ਮੈਂ ਲਿਖਿਆ ਕਿ ਅੱਜ ਸੂਰਜ-ਉਦੈ ਬਹੁਤ ਹੀ ਸ਼ਾਨਦਾਰ ਸੀ, ਸੂਰਜ-ਉਦੈ ਨੇ ਮੈਨੂੰ ਬਹੁਤ ਊਰਜਾ ਦਿੱਤੀ। ਐਸਾ ਕੁਝ ਮੈਂ ਵਾਕ ਲਿਖ ਦਿੱਤਾ, ਆਪਣਾ ਨਾਮ ਲਿਖ ਦਿੱਤਾ, ਫਿਰ ਮੇਰੇ ਪਿੱਛੇ ਜੋ ਭੀ ਆਉਣਗੇ, ਉਹ ਸੂਰਜ-ਉਦੈ ‘ਤੇ ਹੀ ਕੁਝ ਨਾ ਕੁਝ ਲਿਖਣਾ ਹੁੰਦਾ ਸੀ। ਕੁਝ ਦਿਨਾਂ ਦੇ ਬਾਅਦ ਮੈਂ ਦੇਖਿਆ ਕਿ ਮੈਂ ਮੇਰੀ Creativity ਨੂੰ ਇਸ ਤੋਂ ਜ਼ਿਆਦਾ ਫਾਇਦਾ ਨਹੀਂ ਹੋਵੇਗਾ। ਕਿਉਂ? ਕਿਉਂਕਿ ਮੈਂ ਇੱਕ Thought Process ਲੈ ਕੇ ਨਿਕਲਦਾ ਹਾਂ, ਅਤੇ ਉਹ ਜਾ ਕੇ ਮੈਂ ਲਿਖ ਦਿੰਦਾ ਹਾਂ। ਤਾਂ ਫਿਰ ਮੈਂ ਤੈ ਕੀਤਾ ਕਿ ਨਹੀਂ, ਮੈਂ ਲਾਸਟ ਵਿੱਚ ਜਾਵਾਂਗਾ। ਤਾਂ ਉਸ ਤੋਂ ਕੀ ਹੋਇਆ ਕਿ ਹੋਰਾਂ ਨੇ ਕੀ ਲਿਖਿਆ ਹੈ, ਉਹ ਮੈਂ ਪੜ੍ਹਦਾ ਸਾਂ, ਅਤੇ ਫਿਰ ਮੇਰਾ ਬੈਸਟ ਦੇਣ ਦੀ ਕੋਸ਼ਿਸ਼ ਕਰਦਾ ਸਾਂ। ਤਾਂ ਮੇਰੀ Creativity ਹੋਰ ਵਧਣ ਲਗੀ। ਤਾਂ ਕਦੇ ਕੁਝ ਟੀਚਰਸ ਐਸੀਆਂ ਛੋਟੀਆਂ-ਛੋਟੀਆਂ ਚੀਜ਼ਾਂ ਕਰਦੇ ਹਨ, ਜੋ ਤੁਹਾਡੇ ਜੀਵਨ ਨੂੰ ਬਹੁਤ ਉਪਯੋਗੀ ਹੁੰਦੀਆਂ ਹਨ। ਤਾਂ ਇਹ ਮੇਰੇ ਜੋ ਅਨੁਭਵ ਹਨ ਅਤੇ ਮੈਂ ਖ਼ੁਦ ਇੱਕ ਪ੍ਰਕਾਰ ਨਾਲ ਸੰਗਠਨ ਦਾ ਕੰਮ ਕਰਦਾ ਰਿਹਾ। ਉਸ ਦੇ ਕਾਰਨ ਮੇਰੇ Human Resource Development ਦੇ ਮੇਰਾ ਇੱਕ ਵਿਸ਼ੇਸ਼ ਖੇਤਰ ਰਿਹਾ ਕੰਮ ਦਾ, ਤਾਂ ਮੈਂ ਇਨ੍ਹਾਂ ਬੱਚਿਆਂ ਦੇ ਨਾਲ ਮਿਲ ਕੇ ਸਾਲ ਵਿੱਚ ਇੱਕ-ਅੱਧੀ ਵਾਰ ਕਾਰਜਕ੍ਰਮ ਕੱਢਦਾ ਹਾਂ, ਹੁਣ ਉਹ ਕਰਦੇ-ਕਰਦੇ ਇੱਕ ਕਿਤਾਬ ਭੀ ਬਣ ਗਈ ਹੈ, ਜੋ ਲੱਖਾਂ ਦੀ ਤਦਾਦ ਵਿੱਚ ਬੱਚਿਆਂ ਨੂੰ ਕੰਮ ਆਉਂਦੀ ਹੈ reference ਦੇ ਲਈ।
ਲੈਕਸ ਫ੍ਰਿਡਮੈਨ - ਕੀ ਆਪ (ਤੁਸੀਂ) ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕਰੀਅਰ ਵਿੱਚ ਸਫ਼ਲ ਹੋਣ ਨਾਲ ਜੁੜੀ ਥੋੜ੍ਹੀ ਬਹੁਤ ਹੋਰ ਸਲਾਹ ਦੇ ਸਕਦੇ ਹੋ, ਆਪਣਾ ਕਰੀਅਰ ਕਿਵੇਂ ਖੋਜਣ, ਸਫ਼ਲਤਾ ਕਿਵੇਂ ਪ੍ਰਾਪਤ ਕਰਨ, ਇਹ ਭਾਰਤ ਦੇ, ਅਤੇ ਨਾਲ ਹੀ, ਦੁਨੀਆ ਭਰ ਦੇ ਉਨ੍ਹਾਂ ਸਾਰੇ ਲੋਕਾਂ ਦੇ ਲਈ ਸਲਾਹ, ਜਿਨ੍ਹਾਂ ਨੂੰ ਤੁਹਾਡੇ ਸ਼ਬਦਾਂ ਤੋਂ ਪ੍ਰੇਰਣਾ ਮਿਲਦੀ ਹੈ, ਉਨ੍ਹਾਂ ਦੇ ਲਈ ਕੁਝ ਕਹੋਗੇ ?
ਪ੍ਰਧਾਨ ਮੰਤਰੀ - ਮੈਨੂੰ ਲਗਦਾ ਹੈ ਕਿ ਜੋ ਕੰਮ ਮਿਲੇ, ਉਹ ਸਮਰਪਣ ਭਾਵ ਨਾਲ ਪੂਰੀ ਤਰ੍ਹਾਂ ਡੈਡੀਕੇਸ਼ਨ ਨਾਲ ਅਗਰ ਕੋਈ ਕਰਦਾ ਹੈ, ਤਾਂ ਜ਼ਰੂਰ ਹੀ ਅੱਜ ਨਹੀਂ ਤਾਂ ਕੱਲ੍ਹ ਉਸ ਦੀ ਐਕਸਪੇਟਾਇਜ ਭੀ ਹੋ ਜਾਂਦੀ ਹੈ ਅਤੇ ਉਸ ਦੀ ਸਮਰੱਥਾ ਜੋ ਹੈ, ਉਸ ਨੂੰ ਸਫ਼ਲਤਾ ਦੇ ਦੁਆਰ ਖੋਲ੍ਹ ਦਿੰਦੀ ਹੈ ਅਤੇ ਮਨੁੱਖ ਨੂੰ ਕੰਮ ਕਰਦੇ-ਕਰਦੇ ਆਪਣੀ ਸਮਰੱਥਾ ਵਧਾਉਣ ਦੀ ਤਰਫ਼ ਧਿਆਨ ਦੇਣਾ ਚਾਹੀਦਾ ਹੈ। ਅਤੇ ਆਪਣੀ Learning Ability ਨੂੰ ਕਦੇ ਭੀ Undermined ਨਹੀਂ ਕਰਨਾ ਚਾਹੀਦਾ ਹੈ। ਜਦੋਂ Learning Ability ਨੂੰ ਲਗਾਤਾਰ ਮਹੱਤਵ ਦਿੰਦਾ ਹੈ, ਹਰ ਚੀਜ਼ ਵਿੱਚ ਸਿੱਖਣ ਦੀ ਕੋਸ਼ਿਸ਼ ਕਰਦਾ ਹੈ, ਕੁਝ ਲੋਕ ਹੋਣਗੇ ਜੋ ਆਪਣੇ ਸਿਵਾਏ ਭੀ ਬਗਲ ਵਾਲੇ ਦਾ ਕੰਮ ਭੀ ਦੇਖਣਗੇ, ਤਾਂ ਉਸ ਦੀ ਇੱਕ ਸਮਰੱਥਾ ਡਬਲ ਹੋ ਜਾਂਦੀ ਹੈ, ਤਿੰਨਗੁਣਾ ਹੋ ਜਾਂਦੀ ਹੈ। ਅਗਰ ਮੈਂ ਨੌਜਵਾਨਾਂ ਨੂੰ ਕਹਾਂਗਾ ਕਿ ਭਾਈ, ਨਿਰਾਸ਼ ਹੋਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਹੈ। ਦੁਨੀਆ ਵਿੱਚ ਕੋਈ ਨਾ ਕੋਈ ਕੰਮ, ਤੁਹਾਡੇ ਲਈ ਪਰਮਾਤਮਾ ਨੇ ਲਿਖਿਆ ਹੋਇਆ ਹੀ ਹੈ, ਤੁਸੀਂ ਚਿੰਤਾ ਮਤ ਕਰੋ। ਆਪ (ਤੁਸੀਂ) ਆਪਣੀ ਇੱਕ ਸਮਰੱਥਾ ਵਧਾਓ, ਤਾਕਿ ਆਪ (ਤੁਸੀਂ) ਯੋਗ ਕਰ ਪਾਓ। ਮੈਂ ਤਾਂ ਸੋਚਿਆ ਸੀ ਡਾਕਟਰ ਬਣਾਂ, ਹੁਣ ਡਾਕਟਰ ਨਹੀਂ ਬਣਿਆ, ਮੈਂ ਟੀਚਰ ਬਣ ਗਿਆ, ਮੇਰੀ ਜ਼ਿੰਦਗੀ ਬੇਕਾਰ ਹੋ ਗਈ। ਐਸੇ ਕਰਕੇ ਬੈਠੋਗੇ ਤਾਂ ਨਹੀਂ ਚਲੇਗਾ, ਠੀਕ ਹੈ ਡਾਕਟਰ ਨਹੀਂ ਬਣੇ, ਲੇਕਿਨ ਹੁਣ ਤੁਮ ਟੀਚਰ ਬਣ ਕੇ ਸੌ ਡਾਕਟਰ ਬਣਾ ਸਕਦੇ ਹੋ। ਤੁਮ ਤੋ ਇੱਕ ਡਾਕਟਰ ਬਣ ਕੇ ਤਦ ਪੈਸ਼ੇਂਟ ਦਾ ਭਲਾ ਕਰਦੇ, ਹੁਣ ਤੁਮ ਟੀਚਰ ਦੇ ਨਾਤੇ ਐਸੇ Student ਤਿਆਰ ਕਰੋ ਉਨ੍ਹਾਂ ਦੇ ਡਾਕਟਰ ਬਣਨ ਦੇ ਸੁਪਨੇ ਪੂਰੇ ਹੋਣ, ਤਾਕਿ ਤੁਮ ਅਤੇ ਉਹ ਲੱਖਾਂ ਰੋਗੀਆਂ ਦੀ ਸੇਵਾ ਕਰ ਸਕਣ। ਤਾਂ ਉਸ ਨੂੰ ਜੀਣ ਦਾ ਇੱਕ ਹੋਰ ਨਵਾਂ ਦ੍ਰਿਸ਼ਟੀਕੋਣ ਮਿਲ ਜਾਂਦਾ ਹੈ। ਕਿੱਥੇ ਯਾਰ ਮੈਂ ਡਾਕਟਰ ਨਹੀਂ ਬਣ ਪਾਇਆ ਅਤੇ ਮੈਂ ਰੋਂਦਾ ਬੈਠਾ ਸੀ। ਮੈਂ ਟੀਚਰ ਬਣ ਗਿਆ, ਉਸ ਦਾ ਹੀ ਮੈਨੂੰ ਦੁਖ ਸੀ, ਲੇਕਿਨ ਮੈਂ ਟੀਚਰ ਬਣ ਕੇ ਡਾਕਟਰ ਭੀ ਬਣ ਸਕਦਾ ਹਾਂ। ਤਾਂ ਅਸੀਂ ਜੀਵਨ ਦੀਆਂ ਬੜੀਆਂ ਚੀਜ਼ਾਂ ਦੀ ਤਰਫ਼ ਉਸ ਨੂੰ ਅਗਰ ਜੋੜ ਦਿੰਦੇ ਹਾਂ, ਤਾਂ ਉਸ ਨੂੰ ਇੱਕ ਪ੍ਰੇਰਣਾ ਮਿਲਦੀ ਹੈ। ਅਤੇ ਮੈਂ ਹਮੇਸ਼ਾ ਮੰਨਦਾ ਹਾਂ ਕਿ ਪਰਮਾਤਮਾ ਨੇ ਹਰ ਇੱਕ ਨੂੰ ਸਮਰੱਥਾ ਦਿੱਤੀ ਹੋਈ ਹੁੰਦੀ ਹੈ। ਆਪਣੀ ਸਮਰੱਥਾ ‘ਤੇ ਭਰੋਸਾ ਕਦੇ ਛੱਡਣਾ ਨਹੀਂ ਚਾਹੀਦਾ ਹੈ। ਆਪਣੀ ਸਮਰੱਥਾ ‘ਤੇ ਭਰੋਸਾ ਬਣਾਈ ਰੱਖਣਾ ਚਾਹੀਦਾ ਹੈ। ਅਤੇ ਵਿਸ਼ਵਾਸ ਹੋਣਾ ਚਾਹੀਦਾ ਹੈ, ਜਦੋਂ ਭੀ ਮੌਕਾ ਮਿਲੇਗਾ ਮੈਂ ਇਹ ਕਰਕੇ ਦਿਖਾਵਾਂਗਾ, ਮੈਂ ਕਰਾਂਗਾ, ਮੈਂ ਸਫ਼ਲ ਹੁੰਦਾ ਹੋਵਾਂਗਾ। ਉਹ ਆਦਮੀ ਕਰ ਦਿੰਦਾ ਹੈ।
ਲੈਕਸ ਫ੍ਰਿਡਮੈਨ - ਵਿਦਿਆਰਥੀ ਉਸ ਤਣਾਅ ਨਾਲ, ਸੰਘਰਸ਼ ਨਾਲ, ਉਸ ਰਸਤੇ ‘ਤੇ ਆਉਣ ਵਾਲੀਆਂ ਕਠਿਨਾਈਆਂ ਨਾਲ ਕਿਵੇਂ ਨਿਪਟਣ?
ਪ੍ਰਧਾਨ ਮੰਤਰੀ - ਉਨ੍ਹਾਂ ਨੂੰ ਇੱਕ ਵਾਰ ਤਾਂ ਸਮਝ ਹੋਣੀ ਚਾਹੀਦੀ ਹੈ ਕਿ ਪਰੀਖਿਆ ਹੀ ਜ਼ਿੰਦਗੀ ਨਹੀਂ ਹੈ। ਪਰਿਵਾਰ ਨੂੰ ਪਤਾ ਚਲਣਾ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਸਮਾਜ ਦੇ ਅੰਦਰ ਇੱਕ ਪ੍ਰਕਾਰ ਨਾਲ ਦਿਖਾਉਣ ਦੇ ਲਈ ਨਹੀਂ ਹੈ, ਇਹ ਮੇਰਾ ਬੱਚਾ ਮਾਡਲ ਕਿ ਦੇਖੋ ਇਹ ਇਤਨੇ ਮਾਰਕ ਲਿਆਉਂਦਾ ਹੈ, ਦੇਖੋ ਮੇਰਾ ਬੱਚਾ। ਇਹ ਮਾਂ-ਬਾਪ ਨੇ ਮਾਡਲ ਦੇ ਰੂਪ ਵਿੱਚ ਬੱਚਿਆਂ ਦਾ ਉਪਯੋਗ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ। ਅਤੇ ਦੂਸਰਾ ਮੈਨੂੰ ਲਗਦਾ ਹੈ ਕਿ ਆਪਣੇ ਆਪ ਨੂੰ prepared ਰੱਖਣਾ ਚਾਹੀਦਾ ਹੈ, ਤਦ ਜਾ ਕੇ Exam ਦੇ ਲਈ ਬਿਨਾ Stress ਦੇ ਉਹ Exam ਦੇ ਸਕਦਾ ਹੈ, ਉਸ ਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ ਅਤੇ ਉਸ ਨੂੰ ਪੂਰਾ ਪਤਾ ਹੋਣਾ ਚਾਹੀਦਾ ਹੈ। ਅਤੇ ਕਦੇ-ਕਦੇ ਤਾਂ ਮੈਂ ਕਹਿੰਦਾ ਹਾਂ ਭਾਈ ਤੁਮ ਕਭੀ-ਕਭੀ ਕਿਆ ਕਹਿ ਜਾਤੇ ਹੋ, ਉਹ ਪੇਪਰ ਲੈ ਲਿਆ, ਇਹ ਲਿਆ, ਅਤੇ ਕਦੇ ਪੈੱਨ ਥੋੜ੍ਹੀ ਚਲਦੀ ਨਹੀਂ, ਤਾਂ ਇੱਕਦਮ ਨਿਰਾਸ਼ ਹੋ ਜਾਂਦਾ ਹੈ। ਫਿਰ ਕਦੇ ਉਸ ਨੂੰ ਲਗਦਾ ਹੈ ਕਿ ਯਾਰ ਇਹ ਬਗਲ ਵਿੱਚ ਇਹ ਬੈਠਾ ਹੈ ਤਾਂ ਮੈਨੂੰ ਮਜ਼ਾ ਨਹੀਂ ਆਵੇਗਾ। ਬੈਂਚ ਹਿਲਦੀ ਹੈ, ਉਸੀ ਵਿੱਚ ਉਸ ਦਾ ਦਿਮਾਗ਼ ਲਗਿਆ ਰਹਿੰਦਾ ਹੈ, ਆਪਣੇ ‘ਤੇ ਵਿਸ਼ਵਾਸ ਹੀ ਨਹੀਂ ਹੈ। ਜੋ ਆਪਣੇ ‘ਤੇ ਵਿਸ਼ਵਾਸ ਨਹੀਂ ਹੈ, ਉਹ ਨਵੀਆਂ-ਨਵੀਆਂ ਚੀਜ਼ਾਂ ਢੂੰਡਦਾ ਰਹਿੰਦਾ ਹੈ। ਲੇਕਿਨ ਅਗਰ ਆਪਣੇ ‘ਤੇ ਵਿਸ਼ਵਾਸ ਹੈ ਅਤੇ ਪੂਰੀ ਮਿਹਨਤ ਕੀਤੀ ਹੈ, ਤਾਂ ਇੱਕ-ਦੋ ਮਿੰਟ ਲਗਦਾ ਹੈ, ਆਪ (ਤੁਸੀਂ) ਅਰਾਮ ਨਾਲ ਜ਼ਰਾ ਗਹਿਰਾ ਸਾਹ ਲਓ, ਅਰਾਮ ਨਾਲ ਜ਼ਰਾ ਧਿਆਨ ਕੇਂਦ੍ਰਿਤ ਕਰੋ। ਹੌਲ਼ੀ-ਹੌਲ਼ੀ ਪੜ੍ਹ ਕੇ ਕਹੋ ਅਤੇ ਫਿਰ ਟਾਇਮ ਨੂੰ allot ਕਰ ਦਿਓ ਕਿ ਮੇਰੇ ਪਾਸ ਇਤਨਾ ਸਮਾਂ ਹੈ, ਮੈਂ ਇੱਕ ਸਵਾਲ ਇਤਨੇ ਮਿੰਟ ਵਿੱਚ ਲਿਖਾਂਗਾ। ਮੈਂ ਮੰਨਦਾ ਹਾਂ, ਜਿਸ ਨੇ ਪੇਪਰ ਲਿਖਣ ਦੀ ਪ੍ਰੈਕਟਿਸ ਪਾਈ ਹੋਵੇ, ਉਹ ਬੱਚਾ ਬਿਨਾ ਪ੍ਰੌਬਲਮ ਦੇ ਇਨ੍ਹਾਂ ਚੀਜ਼ਾਂ ਨੂੰ ਅੱਛੀ ਤਰ੍ਹਾਂ ਪਾਰ ਕਰ ਲੈਂਦਾ ਹੈ।
ਲੈਕਸ ਫ੍ਰਿਡਮੈਨ - ਅਤੇ ਤੁਸੀਂ ਕਿਹਾ ਕਿ ਹਮੇਸ਼ਾ ਸਿੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਆਪ (ਤੁਸੀਂ) ਕੋਈ ਚੀਜ਼ ਕਿਵੇਂ ਸਿੱਖਦੇ ਹੋ? ਕੋਈ ਭੀ ਸਭ ਤੋਂ ਅੱਛੇ ਤਰੀਕੇ ਨਾਲ ਕਿਵੇਂ ਸਿੱਖ ਸਕਦਾ ਹੈ, ਇਸ ‘ਤੇ ਆਪ (ਤੁਸੀਂ) ਕੀ ਸਲਾਹ ਦਿਓਗੇ, ਸਿਰਫ਼ ਜਵਾਨੀ ਵਿੱਚ ਹੀ ਨਹੀਂ, ਬਲਕਿ ਪੂਰੀ ਜ਼ਿੰਦਗੀ ਵਿੱਚ?
ਪ੍ਰਧਾਨ ਮੰਤਰੀ - ਦੇਖੋ ਮੈਂ ਪਹਿਲੇ ਹੀ ਕਿਹਾ ਹੁਣ ਜਿਵੇਂ ਮੇਰੇ ਜੀਵਨ ਵਿੱਚ ਪਹਿਲੇ ਤਾਂ ਮੈਨੂੰ ਪੜ੍ਹਨ ਦਾ ਅਵਸਰ ਮਿਲਦਾ ਸੀ। ਬਾਅਦ ਵਿੱਚ ਤਾਂ ਮੇਰੀ ਐਸੀ ਸਥਿਤੀ ਹੈ ਮੈਂ ਪੜ੍ਹ ਨਹੀਂ ਪਾਉਂਦਾ ਹਾਂ, ਲੇਕਿਨ ਮੈਂ ਬਹੁਸ਼ਰੁਤ (बहुश्रुत) ਹਾਂ। ਮੈਂ ਵਰਤਮਾਨ ਵਿੱਚ ਹੁੰਦਾ ਹਾਂ। ਜਦੋਂ ਭੀ ਮੈਂ ਕਿਸ ਨੂੰ ਮਿਲਦਾ ਹਾਂ, ਤਾਂ ਮੈਂ ਵਰਤਮਾਨ ਵਿੱਚ ਹੁੰਦਾ ਹਾਂ। ਤਾਂ ਮੇਰਾ Attentive ਬਹੁਤ ਮੈਂ ਰਹਿੰਦਾ ਹਾਂ। ਮੈਂ ਚੀਜ਼ਾਂ ਨੂੰ ਬਹੁਤ ਜਲਦੀ ਨਾਲ Grasp ਕਰ ਸਕਦਾ ਹਾਂ। ਹੁਣ ਮੈਂ ਤੁਹਾਡੇ ਨਾਲ ਹਾਂ, ਮੈਂ ਤੁਹਾਡੇ ਨਾਲ ਹੀ ਹਾਂ, ਫਿਰ ਮੈਂ ਹੋਰ ਕਿਤੇ ਨਹੀਂ ਹਾਂ। ਨਾ ਕੋਈ ਮੋਬਾਈਲ ਫੋਨ ਹੈ, ਨਾ ਟੈਲੀਫੋਨ ਹੈ, ਨਾ ਕੋਈ ਮੈਸੇਜ ਆ ਰਿਹਾ ਹੈ, ਬੈਠਾ ਹਾਂ। ਮੈਂ ਹਰ ਚੀਜ਼ ਨੂੰ concentrate ਕਰ ਪਾ ਰਿਹਾ ਹਾਂ ਅਤੇ ਇਸ ਲਈ ਮੈਂ ਹਮੇਸ਼ਾ ਕਹਾਂਗਾ ਕਿ ਇਹ ਆਦਤ ਪਾਉਣੀ ਚਾਹੀਦੀ ਹੈ। ਤੁਹਾਡੀ learning ability ਵਧਦੀ ਜਾਵੇਗੀ ਅਤੇ ਆਪ (ਤੁਸੀਂ) ਦੂਸਰਾ, ਇਕੱਲੇ ਗਿਆਨ ਨਾਲ ਹੁੰਦਾ ਨਹੀਂ ਹੈ ਜੀ, ਤੁਹਾਨੂੰ ਆਪਣੇ ਆਪ ਨੂੰ ਪ੍ਰੈਕਟਿਸ ਵਿੱਚ ਪਾਉਣਾ ਚਾਹੀਦਾ ਹੈ। ਆਪ (ਤੁਸੀਂ) ਅੱਛੇ ਡਰਾਇਵਰਾਂ ਦੀਆਂ ਆਤਮਕਥਾਵਾਂ ਪੜ੍ਹਕੇ ਅੱਛੇ ਡਰਾਇਵਰ ਨਹੀਂ ਬਣ ਸਕਦੇ ਜੀ, ਮਤਲਬ ਗੱਡੀ ਵਿੱਚ ਬੈਠਣਾ ਹੀ ਪੈਂਦਾ ਹੈ ਅਤੇ ਸਟੇਰਿੰਗ ਪਕੜਨਾ ਪੈਂਦਾ ਹੈ। ਸਿੱਖਣਾ ਪੈਂਦਾ ਹੈ, ਰਿਸਕ ਲੈਣਾ ਹੀ ਪੈਂਦਾ ਹੈ। Accident ਹੋਵੇਗਾ, ਤਾਂ ਕੀ ਹੋਵੇਗਾ ? ਮਰ ਜਾਵਾਂਗਾ, ਤਾਂ ਕੀ ਹੋਵੇਗਾ ? ਐਸਾ ਨਹੀਂ ਚਲਦਾ ਅਤੇ ਇਹ ਮੇਰਾ ਮਤ ਹੈ, ਜੋ ਵਰਤਮਾਨ ਵਿੱਚ ਜਿਊਂਦਾ ਹੈ, ਉਸ ਦੇ ਜੀਵਨ ਵਿੱਚ ਇੱਕ ਮੰਤਰ ਕੰਮ ਆਉਂਦਾ ਹੈ ਕਿ ਜੋ ਸਮਾਂ ਅਸੀਂ ਜੀ ਲਿਆ, ਉਹ ਸਾਡਾ ਭੂਤਕਾਲ ਬਣ ਚੁੱਕਿਆ ਹੈ। ਤੁਮ ਵਰਤਮਾਨ ਵਿੱਚ ਜੀਓ, ਇਸ ਪਲ ਨੂੰ ਭੂਤਕਾਲ ਮਤ ਬਣਨ ਦਿਓ, ਵਰਨਾ ਤੁਮ ਭਵਿੱਖ ਦੇ ਤਲਾਸ਼ ਵਿੱਚ ਵਰਤਮਾਨ ਨੂੰ ਭੂਤਕਾਲ ਬਣਾ ਦੇਵੋਗਾ, ਤਾਂ ਤੁਹਾਡਾ ਉਹ ਘਾਟੇ ਵਿੱਚ ਜਾਵੇਗਾ ਮਾਮਲਾ ਅਤੇ ਜ਼ਿਆਦਾਤਰ ਲੋਕ ਐਸੇ ਹੁੰਦੇ ਹਨ ਕਿ ਜੋ ਭਵਿੱਖ ਦੇ ਦਿਮਾਗ਼ ਖਪਾਉਣ ਵਿੱਚ ਇਤਨਾ ਖਰਾਬ ਕਰਦੇ ਹਨ ਕਿ ਉਨ੍ਹਾਂ ਦਾ ਵਰਤਮਾਨ ਐਸੇ ਹੀ ਚਲਿਆ ਜਾਂਦਾ ਹੈ ਅਤੇ ਵਰਤਮਾਨ ਚਲਿਆ ਜਾਣ ਦੇ ਕਾਰਨ ਉਹ ਭੂਤਕਾਲ ਵਿੱਚ ਗੁਜਰ ਜਾਂਦਾ ਹੈ।
ਲੈਕਸ ਫ੍ਰਿਡਮੈਨ - ਹਾਂ, ਮੈਂ ਲੋਕਾਂ ਦੇ ਨਾਲ ਤੁਹਾਡੀਆਂ ਮੁਲਾਕਾਤਾਂ ਬਾਰੇ ਬਹੁਤ ਸਾਰੀਆਂ ਕਹਾਣੀਆਂ ਸੁਣੀਆਂ ਹਨ, ਅਤੇ ਇਹ ਆਮ ਤੌਰ ‘ਤੇ ਧਿਆਨ ਭਟਕਦਾ ਹੈ। ਹੁਣ ਕੋਈ ਧਿਆਨ ਨਹੀਂ ਭਟਕ ਰਿਹਾ, ਇਸ ਪਲ ਵਿੱਚ ਅਸੀਂ ਦੋਨੋਂ ਬਾਤ ਕਰ ਰਹੇ ਹਾਂ। ਬੱਸ ਇਸ ਪਲ ਹੋਰ ਬਾਤਚੀਤ ‘ਤੇ ਧਿਆਨ ਕੇਂਦ੍ਰਿਤ ਹੈ, ਅਤੇ ਇਹ ਵਾਸਤਵ ਵਿੱਚ ਇੱਕ ਖੂਬਸੂਰਤ ਚੀਜ਼ ਹੈ। ਅਤੇ ਤੁਸੀਂ ਅੱਜ ਪੂਰਾ ਧਿਆਨ ਮੇਰੇ ‘ਤੇ ਲਗਾਇਆ, ਮੇਰੇ ਲਈ ਇਹ ਕਿਸੇ ਉਪਹਾਰ ਤੋਂ ਘੱਟ ਨਹੀਂ। ਤੁਹਾਡਾ ਧੰਨਵਾਦ! ਹੁਣ ਤੁਹਾਨੂੰ ਥੋੜ੍ਹਾ ਮੁਸ਼ਕਿਲ ਅਤੇ ਸਭ ਨਾਲ ਜੁੜਿਆ ਹੋਇਆ ਸਵਾਲ ਪੁੱਛਦਾ ਹਾਂ। ਕੀ ਆਪ (ਤੁਸੀਂ) ਆਪਣੀ ਮੌਤ ‘ਤੇ ਵਿਚਾਰ ਕਰਦੇ ਹੋ? ਕੀ ਤੁਹਾਨੂੰ ਮੌਤ ਤੋਂ ਡਰ ਲਗਦਾ ਹੈ?
ਪ੍ਰਧਾਨ ਮੰਤਰੀ - ਮੈਂ ਤੁਹਾਨੂੰ ਇੱਕ ਸਵਾਲ ਪੁੱਛਾਂ ?
ਲੈਕਸ ਫ੍ਰਿਡਮੈਨ- ਪੁੱਛੋ।
ਪ੍ਰਧਾਨ ਮੰਤਰੀ - ਜਨਮ ਦੇ ਬਾਅਦ, ਆਪ (ਤੁਸੀਂ) ਮੈਨੂੰ ਦੱਸੋ, ਜੀਵਨ ਹੈ, ਮੌਤ ਹੈ। ਇਸ ਵਿੱਚੋਂ ਸਭ ਤੋਂ ਨਿਸ਼ਚਿਤ ਕੀ ਹੈ?
ਲੈਕਸ ਫ੍ਰਿਡਮੈਨ- ਮੌਤ!
ਪ੍ਰਧਾਨ ਮੰਤਰੀ - ਮੌਤ ! ਹੁਣ, ਮੈਨੂੰ ਦੱਸੋ, ਤੁਸੀਂ ਮੈਨੂੰ ਸਹੀ ਜਵਾਬ ਦਿੱਤਾ ਕਿ ਜਨਮ ਦੇ ਨਾਲ ਜੋ ਜਨਮ ਲੈਂਦਾ ਹੈ, ਉਹ ਮੌਤ ਹੈ। ਜੀਵਨ ਤਾਂ ਪਣਪਦਾ ਹੈ ਜੀ। ਜੀਵਨ ਅਤੇ ਮੌਤ ਵਿੱਚ ਮੌਤ ਹੀ ਨਿਸ਼ਚਿਤ ਹੈ। ਤੁਹਾਨੂੰ ਪਤਾ ਹੈ ਕਿ ਇਹ ਨਿਸ਼ਚਿਤ ਹੈ ਅਤੇ ਜੋ ਨਿਸ਼ਚਿਤ ਹੈ, ਉਸ ਕਾ ਡਰ ਕਾਹੇ ਕਾ ਭਈ? ਤਾਂ ਫਿਰ ਸ਼ਕਤੀ, ਸਮਾਂ ਜੀਵਨ ‘ਤੇ ਲਗਾਓ, ਦਿਮਾਗ਼ ਮੌਤ ‘ਤੇ ਮਤ ਖਪਾਓ। ਤਾਂ ਜੀਵਨ ਪਣਪੇਗਾ, ਜੋ ਅਨਿਸ਼ਚਿਤ ਹੈ, ਉਹ ਜੀਵਨ ਹੈ। ਫਿਰ ਉਸ ਦੇ ਲਈ ਮਿਹਨਤ ਕਰਨੀ ਚਾਹੀਦੀ ਹੈ, ਉਸ ਨੂੰ Streamline ਕਰਨਾ ਚਾਹੀਦਾ ਹੈ, Stages by stages ਉਸ ਨੂੰ upgrade ਕਰਦੇ ਜਾਣਾ ਚਾਹੀਦਾ ਹੈ। ਤਾਕਿ ਆਪ (ਤੁਸੀਂ) ਮੌਤ ਜਦੋਂ ਤੱਕ ਨਾ ਆਏ, ਤਦ ਆਪ (ਤੁਸੀਂ) ਜੀਵਨ ਦਾ ਫੁੱਲ ਬਹਾਰ ਵਿੱਚ ਖਿੜਾ ਸਕੋ ਅਤੇ ਇਸ ਲਈ ਦਿਮਾਗ਼ ਵਿੱਚੋਂ ਮੌਤ ਕੱਢ ਦੇਣੀ ਚਾਹੀਦੀ ਹੈ। ਉਹ ਤਾਂ ਨਿਸ਼ਚਿਤ ਹੈ, ਉਹ ਤਾਂ ਲਿਖਿਆ ਹੈ, ਆਉਣ ਵਾਲਾ ਹੈ। ਕਦੋਂ ਆਵੇਗਾ, ਕਦੋਂ ਆਵੇਗਾ, ਉਹ ਜਾਣੇ, ਜਦੋਂ ਆਉਣਾ ਹੈ, ਤਦ ਆਏ। ਉਸ ਨੂੰ ਜਦੋਂ ਫੁਰਸਤ ਹੋਵੋਗੀ, ਤਦ ਆਵੇਗਾ।
ਲੈਕਸ ਫ੍ਰਿਡਮੈਨ - ਭਵਿੱਖ ਬਾਰੇ ਤੁਹਾਨੂੰ ਕੀ ਉਮੀਦ ਹੈ, ਸਿਰਫ਼ ਭਾਰਤ ਦਾ ਹੀ ਨਹੀਂ, ਬਲਕਿ ਪੂਰੀ ਮਾਨਵ ਸੱਭਿਅਤਾ ਦਾ, ਅਸੀਂ ਸਾਰੇ ਮਨੁੱਖਾਂ ਦਾ ਇੱਥੇ ਪ੍ਰਿਥਵੀ ‘ਤੇ ਭਵਿੱਖ?
ਪ੍ਰਧਾਨ ਮੰਤਰੀ - ਮੈਂ ਸੁਭਾਅ ਤੋਂ ਹੀ ਬਹੁਤ ਆਸ਼ਾਵਾਦੀ ਵਿਅਕਤੀ ਹਾਂ। ਮੈਂ ਨਿਰਾਸ਼ਾ, ਨਕਾਰਾਤਮਕਤਾ, ਇਹ ਮੇਰੀ ਯਾਨੀ ਮੇਰੇ ਸ਼ਾਇਦ software ਵਿੱਚ ਹੈ ਹੀ ਨਹੀਂ ਉਹ ਚਿਪ। ਇਸ ਲਈ ਮੇਰਾ ਉਸ ਦਿਸ਼ਾ ਵਿੱਚ ਦਿਮਾਗ਼ ਮੇਰਾ ਜਾਂਦਾ ਨਹੀਂ ਹੈ। ਮੈਂ ਮੰਨਦਾ ਹਾਂ ਕਿ ਮਾਨਵ ਜਾਤੀ ਦਾ ਇਤਿਹਾਸ ਦੀ ਤਰਫ਼ ਅਸੀਂ ਦੇਖੀਏ, ਤਾਂ ਬੜੇ ਸੰਕਟਾਂ ਨੂੰ ਪਾਰ ਕਰਦੇ ਹੋਏ ਮਾਨਵ ਜਾਤੀ ਅੱਗੇ ਨਿਕਲੀ ਹੈ। ਅਤੇ ਸਮੇਂ ਦੀ ਜ਼ਰੂਰਤ ਦੇ ਅਨੁਸਾਰ ਉਸ ਨੂੰ ਕਿਤਨੇ ਬੜੇ ਬਦਲਾਅ ਸਵੀਕਾਰ ਕੀਤੇ ਹਨ ਅਤੇ ਲਗਾਤਾਰ ਉਸ ਨੇ ਕਿਤਨਾ ਅਤੇ ਦੂਸਰਾ ਹਰ ਯੁਗ ਵਿੱਚ ਮਾਨਵ ਨਵੀਆਂ ਚੀਜ਼ਾਂ ਨੂੰ ਸਵੀਕਾਰਨ ਦਾ ਉਸ ਦਾ ਇੱਕ ਸੁਭਾਅ ਹੈ। ਦੂਸਰਾ ਮੈਂ ਦੇਖਿਆ ਮਾਨਵ ਜਾਤੀ ਵਿੱਚ ਹੋ ਸਕਦਾ ਹੈ ਪ੍ਰੋਗਰੈੱਸ ਵਿੱਚ ਉਤਾਰ-ਚੜ੍ਹਾਅ ਹੋਣਗੇ ਲੇਕਿਨ ਕਾਲਬਾਹਯ (कालबाह्य) ਛੱਡਣ ਦੀ ਤਾਕਤ ਰੱਖਦਾ ਹੈ, ਉਹ ਸਭ ਤੋਂ ਤੇਜ਼ੀ ਨਾਲ ਬੋਝ ਮੁਕਤ ਹੋ ਕੇ ਅੱਗੇ ਵਧ ਸਕਦਾ ਹੈ। ਕਾਲਬਾਹਯ (कालबाह्य) ਚੀਜ਼ਾਂ ਹਨ, ਉਸ ਤੋਂ ਮੁਕਤ ਹੋਣ ਦੀ ਸਮਰੱਥਾ ਅਤੇ ਮੈਂ ਦੇਖਦਾ ਹਾਂ ਅੱਜ ਮੈਂ ਜਿਸ ਸਮਾਜ ਦੇ ਨਾਲ ਜ਼ਿਆਦਾ ਜੁੜਿਆ ਰਿਹਾ,ਉਸ ਨੂੰ ਮੈਂ ਜ਼ਿਆਦਾ ਸਮਝ ਸਕਦਾ ਹੈ। ਅਤੇ ਮੈਂ ਮੰਨਦਾ ਹਾਂ ਕਿ ਕਾਲਬਾਹਯ (कालबाह्य) ਚੀਜ਼ਾਂ ਨੂੰ ਛੱਡ ਕੇ ਨਵੀਆਂ ਚੀਜ਼ਾਂ ਨੂੰ ਪਕੜਨ ਦਾ ਉਹ ਕੰਮ ਕਰ ਸਕਦਾ ਹੈ ਜੀ।
ਲੈਕਸ ਫ੍ਰਿਡਮੈਨ - ਮੈਂ ਹੁਣੇ ਸੋਚ ਰਿਹਾ ਸਾਂ ਕਿ ਕੀ ਆਪ (ਤੁਸੀਂ) ਮੈਨੂੰ ਹਿੰਦੂ ਪ੍ਰਾਰਥਨਾ ਜਾਂ ਧਿਆਨ ਲਗਾਉਣਾ ਸਿਖਾ ਸਕਦੇ ਹੋ, ਥੋੜ੍ਹੇ ਪਲ ਦੇ ਲਈ ? ਮੈਂ ਕੋਸ਼ਿਸ਼ ਕੀਤੀ, ਮੈਂ ਗਾਇਤ੍ਰੀ ਮੰਤਰ ਸਿੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਅਤੇ ਆਪਣੇ ਉਪਵਾਸ ਵਿੱਚ, ਮੈਂ ਮੰਤਰਾਂ ਦਾ ਜਾਪ ਕਰਨ ਦੀ ਕੋਸ਼ਿਸ਼ ਕਰ ਰਿਹਾ ਸਾਂ। ਸ਼ਾਇਦ ਮੈਂ ਜਾਪ ਕਰਨ ਦੀ ਕੋਸ਼ਿਸ਼ ਕਰ ਸਕਦਾ ਹਾਂ ਅਤੇ ਆਪ ਆਪ ਮੈਨੂੰ ਇਸ ਮੰਤਰ ਅਤੇ ਬਾਕੀ ਮੰਤਰਾਂ ਦੇ ਮਹੱਤਵ ਬਾਰੇ ਦੱਸ ਸਕਦੇ ਹੋ ਅਤੇ ਇਨ੍ਹਾਂ ਦਾ ਤੁਹਾਡੇ ਜੀਵਨ ਅਤੇ ਤੁਹਾਡੀ ਅਧਿਆਤਮਿਕਤਾ ‘ਤੇ ਕੀ ਅਸਰ ਪਿਆ। ਮੈਂ ਕੋਸ਼ਿਸ਼ ਕਰਾਂ?
ਪ੍ਰਧਾਨ ਮੰਤਰੀ- ਹਾਂ ਕਰੋ!
ਲੈਕਸ ਫ੍ਰਿਡਮੈਨ - ॐ ਭੂਰ ਭੁਵ: ਸਵ: ਤਤ੍ ਸਵਿਤੁਰਵਰੇਣਯੰ। ਭਰਗੋ ਦੇਵਸਯ ਧੀਮਹਿ ਧਿਯੋ ਯੋ ਨ: ਪ੍ਰਚੋਦਯਾਤ੍।। ( ॐ भूर् भुवः स्वः तत् सवितुर्वरेण्यं। भर्गो देवस्य धीमहि धियो यो नः प्रचोदयात्।।) ਮੈਂ ਕਿਵੇਂ ਬੋਲਿਆ?
ਪ੍ਰਧਾਨ ਮੰਤਰੀ - ਕਾਫੀ ਅੱਛਾ ਕੀਤਾ ਤੁਸੀਂ, ॐ ਭੂਰ੍ ਭੁਵ: ਸਵ: ਤਤ੍ ਸਵਿਤੁਰਵਰੇਣਯੰ। ਭਰਗੋ ਦੇਵਸਯ ਧੀਮਹਿ ਧਿਯੋ ਯੋ ਨ: ਪ੍ਰਚੋਦਯਾਤ੍।। ( ॐ भूर् भुवः स्वः तत् सवितुर्वरेण्यं। भर्गो देवस्य धीमहि धियो यो नः प्रचोदयात्।।) ਯਾਨੀ actually ਇਹ ਸੂਰਜ ਉਪਾਸਨਾ ਨਾਲ ਜੁੜਿਆ ਹੋਇਆ ਹੈ ਅਤੇ ਸੂਰਜ ਸ਼ਕਤੀ ਦਾ ਉਸ ਜ਼ਮਾਨੇ ਵਿੱਚ ਕਿਤਨਾ ਮਹਾਤਮ ਹੈ, ਉਹ ਹਿੰਦੂ… ਹਿੰਦੂ Philosophy ਵਿੱਚ ਜੋ ਮੰਤਰ ਹੈ, ਉਸ ਮੰਤਰ ਦਾ ਵਿਗਿਆਨ ਨਾਲ ਕੋਈ ਨਾ ਕੋਈ ਨਾਤਾ ਹੈ। ਅਤੇ ਵਿਗਿਆਨ ਹੋਵੇਗਾ, ਪ੍ਰਕ੍ਰਿਤੀ ਹੋਵੋਗੀ, ਉਨ੍ਹਾਂ ਨਾਲ ਕਿਤੇ ਨਾ ਕਿਤੇ ਉਹ ਜੁੜਿਆ ਹੋਇਆ ਹੁੰਦਾ ਹੈ। ਜੀਵਨ ਦੇ ਭੀ ਅਲੱਗ-ਅਲੱਗ ਪਹਿਲੂਆਂ ਦੇ ਨਾਲ ਜੁੜਿਆ ਹੋਇਆ ਹੁੰਦਾ ਹੈ। ਅਤੇ ਮੰਤਰਾਂ ਦੇ ਪਾਠ ਉਸ ਨੂੰ regular rhythm ਵਿੱਚ ਲਿਆ ਜਾਣ ਦੇ ਕਾਰਨ ਬਹੁਤ ਬੜਾ ਲਾਭ ਕਰਦਾ ਹੈ ਜੀ।
ਲੈਕਸ ਫ੍ਰਿਡਮੈਨ - ਆਪਣੀ ਅਧਿਆਤਮਿਕਤਾ ਵਿੱਚ, ਆਪਣੇ ਸ਼ਾਂਤ ਪਲਾਂ ਵਿੱਚ ਜਦੋਂ ਆਪ (ਤੁਸੀਂ) ਈਸ਼ਵਰ ਦੇ ਨਾਲ ਹੁੰਦੇ ਹੋ, ਤਾਂ ਤੁਹਾਡਾ ਮਨ ਕਿੱਥੇ ਜਾਂਦਾ ਹੈ, ਮੰਤਰ ਇਸ ਵਿੱਚ ਕਿਵੇਂ ਮਦਦ ਕਰਦਾ ਹੈ, ਜਦੋਂ ਆਪ (ਤੁਸੀਂ) ਉਪਵਾਸ ਕਰ ਰਹੇ ਹੁੰਦੇ ਹੋ, ਜਦੋਂ ਆਪ (ਤੁਸੀਂ) ਬੱਸ ਆਪਣੇ ਆਪ ਵਿੱਚ ਇਕੱਲੇ ਹੁੰਦੇ ਹੋ ?
ਪ੍ਰਧਾਨ ਮੰਤਰੀ - ਦੇਖੋ, ਕਦੇ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਨਾ ਮੈਡੀਟੇਸ਼ਨ! ਤਾਂ ਬੜਾ ਭਾਰੀ ਸ਼ਬਦ ਬਣ ਗਿਆ ਹੈ। ਸਾਡੇ ਇੱਥੇ ਭਾਸ਼ਾ ਵਿੱਚ ਇੱਕ ਸਾਦਾ ਸ਼ਬਦ ਹੈ ਧਿਆਨ, ਹੁਣ ਕਿਸੇ ਨੂੰ ਮੈਂ ਕਹਾਂ ਕਿ ਭਈ ਮੈਡੀਟੇਸ਼ਨ ਦੇ ਸੰਦਰਭ ਵਿੱਚ ਧਿਆਨ ਦੀ ਬਾਤ ਕਰਾਂ ਤਾਂ ਸਭ ਨੂੰ ਲਗੇਗਾ ਬਹੁਤ ਬੜਾ ਬੋਝਿਲ ਹੈ। ਇਹ ਤਾਂ ਅਸੀਂ ਕਰ ਸਕਦੇ ਹੀ ਨਹੀਂ, ਕਿਵੇਂ ਕਰ ਸਕਦੇ ਹਾਂ ਅਸੀਂ, ਅਸੀਂ ਕੋਈ ਅਧਿਆਤਮਿਕ ਪੁਰਸ਼ ਤਾਂ ਹਾਂ ਨਹੀਂ। ਫਿਰ ਮੈਂ ਉਨ੍ਹਾਂ ਨੂੰ ਸਮਝਾਉਂਦਾ ਹਾਂ, ਭਈ ਤੁਹਾਨੂੰ ਬੇਧਿਆਨ ਹੋਣ ਦੀ ਜੋ ਆਦਤ ਹੈ ਨਾ, ਉਸ ਤੋਂ ਮੁਕਤੀ ਲਓ। ਜਿਵੇਂ ਕਿ ਤੁਸੀਂ ਕਲਾਸ ਵਿੱਚ ਬੈਠੇ ਹੋ, ਲੇਕਿਨ ਉਸ ਸਮੇਂ ਤੁਹਾਡਾ ਚਲਦਾ ਹੈ ਭਈ ਖੇਲ ਦਾ ਪੀਰੀਅਡ ਕਦੋਂ ਆਵੇਗਾ, ਮੈਦਾਨ ਵਿੱਚ ਕਦੋਂ ਜਾਵਾਂਗਾ, ਇਸ ਦਾ ਮਤਲਬ ਤੁਹਾਡਾ ਧਿਆਨ ਨਹੀਂ ਹੈ। ਅਗਰ ਤੁਮ ਯਹਾਂ ਰਖਾ ਦੋ, that is meditation . ਮੈਨੂੰ ਯਾਦ ਹੈ ਜਦੋਂ ਮੈਂ ਮੇਰੀ ਹਿਮਾਲਿਅਨ ਲਾਇਫ ਸੀ, ਤਾਂ ਮੈਨੂੰ ਇੱਕ ਸੰਤ ਮਿਲੇ। ਉਨ੍ਹਾਂ ਨੇ ਬੜਾ ਅੱਛਾ ਜਿਹਾ ਮੈਨੂੰ ਇੱਕ Technique ਸਿਖਾਇਆ, Technique ਸੀ ਉਹ ਕੋਈ Spiritual World ਨਹੀਂ ਸੀ, Technique ਸੀ। ਹਿਮਾਲਿਆ ਵਿੱਚ ਝਰਨੇ ਵਹਿੰਦੇ ਰਹਿੰਦੇ ਹਨ ਛੋਟੇ-ਛੋਟੇ। ਤਾਂ ਉਨ੍ਹਾਂ ਨੇ ਮੈਨੂੰ ਇਹ ਜੋ ਸੁੱਕੇ ਪੱਤਲ ਜੋ ਹੁੰਦੇ ਹਨ, ਉਸ ਦਾ ਇੱਕ ਟੁਕੜਾ ਹੁੰਦਾ ਹੈ, ਝਰਨੇ ਦੇ ਅੰਦਰ ਐਸੇ ਲਗਾ ਦਿੱਤਾ। ਅਤੇ ਨੀਚੇ ਜੋ ਬਰਤਨ ਸੀ, ਉਸ ਨੂੰ ਉਲਟਾ ਕਰ ਦਿੱਤਾ, ਤਾਂ ਉਸ ਵਿੱਚੋਂ ਟਪਕ-ਟਪਕ ਪਾਣੀ ਡਿੱਗਦਾ ਸੀ। ਤਾਂ ਉਨ੍ਹਾਂ ਨੇ ਮੈਨੂੰ ਸਿਖਾਇਆ ਕਿ ਦੇਖੋ ਤੁਮ ਕੁਛ ਮਤ ਕਰੋ, ਸਿਰਫ਼ ਇਸ ਦੀ ਆਵਾਜ਼ ਸੁਣੋ, ਕੋਈ ਹੋਰ ਆਵਾਜ਼ ਤੁਹਾਨੂੰ ਸੁਣਾਈ ਨਹੀਂ ਦੇਣੀ ਚਾਹੀਦੀ ਹੈ। ਕਿਤਨੇ ਹੀ ਪੰਛੀ ਬੋਲਦੇ ਹੋਣ, ਕੁਝ ਭੀ ਬੋਲਦੇ ਹੋਣ, ਹਵਾ ਦੀ ਆਵਾਜ਼ ਆਉਂਦੀ ਹੋਵੇ, ਕੁਝ ਨਹੀਂ, ਤੂੰ ਇਸ ਪਾਣੀ ਦੀਆਂ ਜੋ ਬੂੰਦਾਂ ਡਿੱਗਦੀਆਂ ਹਨ ਅਤੇ ਉਹ ਮੈਨੂੰ ਉਹ Set ਕਰਕੇ ਦਿੰਦੇ ਸਨ, ਤਾਂ ਮੈਂ ਬੈਠਦਾ ਸੀ। ਮੇਰਾ ਅਨੁਭਵ ਸੀ ਕਿ ਉਸ ਦੀ ਆਵਾਜ਼, ਉਸ ਪਾਣੀ ਦੀ ਬੂੰਦ ਉਸ ਬਰਤਨ ‘ਤੇ ਗਿਰਨਾ, ਉਸ ਦੀ ਜੋ ਆਵਾਜ਼ ਸੀ, ਹੌਲ਼ੀ-ਹੌਲ਼ੀ -ਹੌਲ਼ੀ-ਹੌਲ਼ੀ - ਮੇਰਾ Mind Train ਹੁੰਦਾ ਗਿਆ, ਬੜੇ ਅਰਾਮ ਨਾਲ Train ਹੁੰਦਾ ਗਿਆ। ਕੋਈ ਮੰਤਰ ਨਹੀਂ ਸੀ, ਕੋਈ ਪਰਮਾਤਮਾ ਨਹੀਂ ਸੀ, ਕੁਝ ਨਹੀਂ ਸੀ। ਉਸ ਨੂੰ ਮੈਂ ਕਹਿ ਸਕਦਾ ਹਾਂ ਨਾਦ-ਬ੍ਰਹਮ, ਉਸ ਨਾਦ-ਬ੍ਰਹਮ ਨਾਲ ਨਾਤਾ ਜੁੜਨਾ, ਹੁਣ ਇਹ ਮੈਨੂੰ concentration ਸਿਖਾਇਆ ਗਿਆ। ਮੇਰਾ ਉਹ ਹੌਲ਼ੀ-ਹੌਲ਼ੀ Meditation ਬਣ ਗਿਆ। ਯਾਨੀ ਇੱਕ ਅਤੇ ਕਦੇ- ਕਦੇ ਦੇਖੋ ਆਪ (ਤੁਸੀਂ) ਬਹੁਤ ਹੀ ਅੱਛਾ ਤੁਹਾਡਾ ਫਾਇਵ ਸਟਾਰ ਹੋਟਲ ਹੈ, ਬਹੁਤ ਹੀ ਠਾਠ ਤੁਹਾਨੂੰ ਚਾਹੀਦਾ ਹੈ ਵੈਸਾ ਕਮਰਾ ਹੈ, ਸਾਰਾ ਡੈਕੋਰੇਸ਼ਨ ਬਹੁਤ ਵਧੀਆ ਹੈ ਅਤੇ ਆਪ (ਤੁਸੀਂ) ਭੀ ਇੱਕ ਮਨ ਨਾਲ ਉਹ ਉਪਵਾਸ ਕੀਤਾ ਹੋਇਆ ਹੈ, ਲੇਕਿਨ ਬਾਥਰੂਮ ਵਿੱਚ ਪਾਣੀ ਟਪਕ ਰਿਹਾ ਹੈ। ਉਹ ਛੋਟੀ ਜਿਹੀ ਆਵਾਜ਼ ਤੁਹਾਡੇ ਹਜ਼ਾਰਾਂ ਰੁਪਇਆਂ ਦੇ ਕਿਰਾਏ ਵਾਲਾ ਬਾਥਰੂਮ ਤੁਹਾਡੇ ਲਈ ਬੇਕਾਰ ਬਣਾ ਦਿੰਦੀ ਹੈ। ਤਾਂ ਕਦੇ - ਕਦਾਰ ਅਸੀਂ ਜੀਵਨ ਵਿੱਚ ਅੰਤਰਮਨ ਦੀ ਯਾਤਰਾ ਨੂੰ ਨਿਕਟ ਤੋਂ ਅਸੀਂ ਦੇਖਦੇ ਹਾਂ ਨਾ, ਤਾਂ ਇਸ ਦੀ value ਸਮਝ ਆਉਂਦੀ ਹੈ ਕਿ ਕਿਤਨਾ ਬੜਾ ਬਦਲਾਅ ਹੋ ਸਕਦਾ ਹੈ, ਅਗਰ ਅਸੀਂ… ਹੁਣ ਜਿਵੇਂ ਸਾਡੇ ਸ਼ਾਸਤਰਾਂ ਵਿੱਚ, ਇੱਕ ਜੋ ਅਸੀਂ ਲੋਕ ਜੀਵਨ ਅਤੇ ਜੀਵਨ ਅਤੇ ਮੌਤ ਬਾਰੇ ਤੁਸੀਂ ਬਾਤ ਕੀਤੀ, ਇੱਕ ਮੰਤਰ ਹੈ ਸਾਡੇ ਇੱਥੇ, ਓਮ ਪੂਰਣਮਦ: ਪੂਰਣਮਿਦਮ ਪੂਰਣਾਤਪੂਰਣਮੁਦਚਯਤੇ। (ॐ पूर्णमदः पूर्णमिदम पूर्णात्पूर्णमुदच्यते।) ਯਾਨੀ ਪੂਰਾ ਜੀਵਨ ਨੂੰ ਇੱਕ ਸਰਕਲ ਦੇ ਅੰਦਰ ਉਸ ਨੇ ਰੱਖਿਆ ਹੋਇਆ ਹੈ। ਪੂਰਨਤਾ ਹੀ ਹੈ, ਪੂਰਨਤਾ ਨੂੰ ਪ੍ਰਾਪਤ ਕਰਨ ਦਾ ਵਿਸ਼ਾ ਹੈ। ਉਸੇ ਪ੍ਰਕਾਰ ਨਾਲ ਸਾਡੇ ਇੱਥੇ ਕਲਿਆਣ ਦੀ ਬਾਤ ਕਿਵੇਂ ਕਰਦੇ ਹਨ, ਸਰਵੇ ਭਵੰਤੁ ਸੁਖਿਨ: ਸਰਵੇ ਸੰਤੁ ਨਿਰਾਮਯਾ:।( सर्वे भवन्तु सुखिनः सर्वे सन्तु निरामयाः) ਯਾਨੀ ਸਭ ਦਾ ਭਲਾ ਹੋਵੇ, ਸਭ ਦਾ ਸੁਖ ਹੋਵੇ, ਸਰਵੇ ਭਦਰਾਣਿ ਪਸ਼ਯੰਤੁ ਮਾ ਕਸ਼ਚਿਦ ਦੁਖ ਭਾਗ ਭਵੇਤ੍।(सर्वे भद्राणि पश्यन्तु मा कश्चिद् दुःख भाग भवेत्।) ਹੁਣ ਇਹ ਮੰਤਰਾਂ ਵਿੱਚ ਭੀ ਲੋਕਾਂ ਦੇ ਸੁਖ ਦੀ ਬਾਤ ਹੈ, ਲੋਕਾਂ ਦੇ ਅਰੋਗਤਾ ਦੀ ਬਾਤ ਹੈ ਅਤੇ ਫਿਰ ਕਰੀਏ ਕੀ? ਓਮ ਸ਼ਾਂਤੀ:, ਸ਼ਾਂਤੀ:, ਸ਼ਾਂਤੀ: (ॐ शांतिः, शांतिः, शांतिः।) ਸਾਡੇ ਹਰ ਮੰਤਰ ਦੇ ਬਾਅਦ ਆਵੇਗਾ, “Peace, Peace, Peace” ਯਾਨੀ ਇਹ ਜੋ Rituals ਭਾਰਤ ਵਿੱਚ ਡਿਵੈਲਪ ਹੋਏ ਹਨ, ਉਹ ਹਜ਼ਾਰਾਂ ਸਾਲਾਂ ਦੇ ਰਿਸ਼ੀਆਂ ਦੀ ਸਾਧਨਾ ਤੋਂ ਨਿਕਲੇ ਹੋਏ ਹਨ। ਲੇਕਿਨ ਉਹ ਜੀਵਨ ਤੱਤ ਨਾਲ ਜੁੜੇ ਹੋਏ ਹਨ। ਵਿਗਿਆਨਿਕ ਤਰੀਕੇ ਨਾਲ ਰੱਖੇ ਹੋਏ ਹਨ।
ਲੈਕਸ ਫ੍ਰਿਡਮੈਨ- ਸ਼ਾਂਤੀ:, ਸ਼ਾਂਤੀ:, ਸ਼ਾਂਤੀ:। ਇਸ ਸਨਮਾਨ ਦੇ ਲਈ ਧੰਨਵਾਦ, ਇਸ ਸ਼ਾਨਦਾਰ ਬਾਤਚੀਤ ਦੇ ਲਈ ਧੰਨਵਾਦ। ਭਾਰਤ ਵਿੱਚ ਮੇਰਾ ਸੁਆਗਤ ਕਰਨ ਦੇ ਲਈ ਧੰਨਵਾਦ, ਅਤੇ ਹੁਣ ਮੈਨੂੰ ਕੱਲ੍ਹ ਭਾਰਤੀ ਖਾਣੇ ਦੇ ਨਾਲ ਆਪਣਾ ਉਪਵਾਸ ਤੋੜਨ ਦਾ ਇੰਤਜ਼ਾਰ ਹੈ। ਬਹੁਤ-ਬਹੁਤ ਧੰਨਵਾਦ, ਪ੍ਰਧਾਨ ਮੰਤਰੀ ਜੀ। ਮੇਰੇ ਲਈ ਇਹ ਇੱਕ ਬੜਾ ਸਨਮਾਨ ਸੀ।
ਪ੍ਰਧਾਨ ਮੰਤਰੀ- ਮੈਨੂੰ ਬਹੁਤ ਅੱਛਾ ਲਗਿਆ ਕਿ ਤੁਹਾਡੇ ਨਾਲ ਬਾਤ ਕਰਨ ਦਾ ਅਵਸਰ ਮਿਲਿਆ। ਦੋ ਦਿਨ ਫਾਸਟ ਕੀਤਾ ਹੈ, ਤਾਂ ਆਪ (ਤੁਸੀਂ) ਇੱਕ ਦਮ ਤੋਂ ਖਾਣਾ ਸ਼ੁਰੂ ਨਾ ਕਰੋ। ਇੱਕ ਦਿਨ ਥੋੜ੍ਹਾ Liquid ਤੋਂ ਸ਼ੁਰੂ ਕਰੋ, ਤਾਂ ਤੁਹਾਨੂੰ ਇੱਕ Systematic ਉਸ ਦਾ ਫਾਇਦਾ ਮਿਲੇਗਾ। ਮੇਰੇ ਲਈ ਭੀ ਸ਼ਾਇਦ ਮੈਂ ਕਈ ਵਿਸ਼ੇ ਐਸੇ ਹਨ, ਜਿਸ ਨੂੰ ਮੈਂ ਪਹਿਲੀ ਵਾਰ ਛੂਹਿਆ ਹੋਵੇਗਾ ਕਿਉਂਕਿ ਮੈਂ ਇਨ੍ਹਾਂ ਚੀਜ਼ਾਂ ਨੂੰ ਬਹੁਤ ਆਪਣੇ ਤੱਕ ਹੀ ਸੀਮਿਤ ਰੱਖਦਾ ਸਾਂ। ਲੇਕਿਨ ਅੱਜ ਕੁਝ ਚੀਜ਼ਾਂ ਤੁਸੀਂ ਨਿਕਾਲਣ (ਕੱਢਣ) ਵਿੱਚ ਸਫ਼ਲ ਹੋਏ। ਹੋ ਸਕਦਾ ਹੈ ਕਿ...
ਲੈਕਸ ਫ੍ਰਿਡਮੈਨ - ਧੰਨਵਾਦ।
ਪ੍ਰਧਾਨ ਮੰਤਰੀ: ਤੁਹਾਡੇ ਦਰਸ਼ਕਾਂ ਨੂੰ ਅੱਛਾ ਲਗੇਗਾ। ਮੈਨੂੰ ਇਹ ਬਹੁਤ ਅੱਛਾ ਲਗਿਆ। ਮੇਰੀ ਤਰਫ਼ ਤੋਂ ਤੁਹਾਨੂੰ ਬਹੁਤ ਸ਼ੁਭਕਾਮਨਾਵਾਂ। Thank You!
ਲੈਕਸ ਫ੍ਰਿਡਮੈਨ- ਧੰਨਵਾਦ! ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਲ ਇਸ ਬਾਤਚੀਤ ਨੂੰ ਸੁਣਨ ਦੇ ਲਈ ਤੁਹਾਡਾ ਧੰਨਵਾਦ। ਹੁਣ ਮੈਂ ਕੁਝ ਸਵਾਲਾਂ ਦੇ ਜਵਾਬ ਦੇਣਾ ਚਾਹੁੰਦਾ ਹਾਂ। ਅਤੇ ਕੁਝ ਬਾਤਾਂ ਜ਼ਾਹਰ ਕਰਨਾ ਚਾਹੁੰਦਾ ਹਾਂ, ਜੋ ਮੇਰੇ ਦਿਮਾਗ਼ ਵਿੱਚ ਚਲ ਰਹੀਆਂ ਹਨ। ਅਗਰ ਆਪ (ਤੁਸੀਂ) ਕੁਝ ਪੁੱਛਣਾ ਚਾਹੋਂ, ਜਾਂ ਕਿਸੇ ਭੀ ਵਜ੍ਹਾ ਨਾਲ ਮੇਰੇ ਨਾਲ ਬਾਤ ਕਰਨਾ ਚਾਹੋਂ, ਤਾਂ lexfridman.com/contact ‘ਤੇ ਜਾਓ। ਸਭ ਤੋਂ ਪਹਿਲੇ, ਮੈਂ ਪ੍ਰਧਾਨ ਮੰਤਰੀ ਦੇ ਨਾਲ ਜੁੜੀ ਟੀਮ ਨੂੰ ਵਧਾਈ ਦੇਣਾ ਚਾਹੁੰਦਾ ਹਾਂ। ਬਹੁਤ ਹੀ ਵਧੀਆ ਟੀਮ ਸੀ! ਉਹ ਲੋਕ ਬਹੁਤ ਅੱਛੇ, ਆਪਣੇ ਕੰਮ ਵਿੱਚ ਮਾਹਰ, ਫਟਾਫਟ ਕੰਮ ਕਰਨ ਵਾਲੇ,ਬਾਤ ਕਰਨ ਵਿੱਚ ਬਿਹਤਰੀਨ ਸਨ। ਕੁੱਲ ਮਿਲਾ ਕੇ ਉਹ ਇੱਕ ਕਮਾਲ ਦੀ ਟੀਮ ਸੀ। ਅਤੇ ਕਿਉਂਕਿ ਮੈਂ ਇੰਗਲਿਸ਼ ਵਿੱਚ ਬਾਤ ਕੀਤੀ ਅਤੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਹਿੰਦੀ ਵਿੱਚ, ਤਾਂ ਮੈਨੂੰ ਉਸ ਇੰਟਰਪ੍ਰੈਟਰ ਬਾਰੇ ਕੁਝ ਜ਼ਰੂਰ ਕਹਿਣਾ ਹੈ, ਜੋ ਸਾਡੇ ਦੋਨਾਂ ਦੀਆਂ ਬਾਤਾਂ ਦੀ ਇੰਟਰਪ੍ਰੈਟਿੰਗ ਕਰ ਰਹੀਆਂ ਸਨ। ਉਹ ਇੱਕ ਦਮ ਐਕਸੀਲੈਂਟ ਸਨ। ਜਿਤਨੀ ਤਾਰੀਫ਼ ਕਰਾਂ ਘੱਟ ਹੈ। ਇਕੁਇਪਮੈਂਟ ਤੋਂ ਲੈ ਕੇ ਟ੍ਰਾਂਸਲੇਸ਼ਨ ਦੀ ਕੁਆਲਿਟੀ ਤੱਕ, ਉਨ੍ਹਾਂ ਦਾ ਪੂਰਾ ਕੰਮ ਹੀ ਇੱਕਦਮ ਬਿਹਤਰੀਨ ਸੀ। ਅਤੇ ਵੈਸੇ ਭੀ ਦਿੱਲੀ ਅਤੇ ਭਾਰਤ ਵਿੱਚ ਘੁੰਮਣ ‘ਤੇ, ਮੈਨੂੰ ਕੁਝ ਬਾਕੀ ਦੁਨੀਆ ਤੋਂ ਕਾਫੀ ਅਲੱਗ ਚੀਜ਼ਾਂ ਦੇਖਣ ਨੂੰ ਮਿਲੀਆਂ, ਉੱਥੇ ਐਸਾ ਲਗ ਰਿਹਾ ਸੀ ਮੰਨੋ, ਜਿਵੇਂ ਕੋਈ ਦੂਸਰੀ ਹੀ ਦੁਨੀਆ ਵਿੱਚ ਆ ਗਿਆ। ਕਲਚਰ ਦੇ ਨਜ਼ਰੀਏ ਤੋਂ ਮੈਂ ਐਸਾ ਪਹਿਲੇ ਕਦੇ ਮਹਿਸੂਸ ਨਹੀਂ ਕੀਤਾ ਸੀ। ਇਨਸਾਨਾਂ ਦੇ ਮਿਲਣ-ਜੁਲਣ ਦਾ ਇੱਕ ਅਲੱਗ ਹੀ ਨਜ਼ਾਰਾ, ਉੱਥੇ, ਬੜੇ ਜ਼ਬਰਦਸਤ ਅਤੇ ਦਿਲਚਸਪ ਲੋਕ ਦੇਖਣ ਨੂੰ ਮਿਲੇ। ਜ਼ਾਹਰ ਹੈ, ਭਾਰਤ ਅਲੱਗ-ਅਲੱਗ ਤਰ੍ਹਾਂ ਦੇ ਕਲਚਰ ਨਾਲ ਮਿਲ ਕੇ ਬਣਿਆ ਹੈ ਅਤੇ ਦਿੱਲੀ ਤਾਂ ਬੱਸ ਉਸ ਦੀ ਇੱਕ ਝਲਕ ਦਿਖਾਉਂਦਾ ਹੈ। ਜਿਵੇਂ ਕਿ ਨਿਊਯਾਰਕ, ਟੈਕਸਾਸ, ਜਾਂ ਆਯੋਵਾ ਇਕੱਲੇ ਪੂਰੇ ਅਮਰੀਕਾ ਨੂੰ ਨਹੀਂ ਦਿਖਾਉਂਦੇ। ਇਹ ਸਭ ਅਮਰੀਕਾ ਦੇ ਅਲੱਗ-ਅਲੱਗ ਤਰ੍ਹਾਂ ਦੇ ਰੰਗ ਹਨ। ਆਪਣੀ ਇਸ ਟ੍ਰਿੱਪ ਵਿੱਚ, ਮੈਂ ਰਿਕਸ਼ਾ ਵਿੱਚ ਹੀ ਹਰ ਜਗ੍ਹਾ ਘੁੰਮਿਆ-ਫਿਰਿਆ ਅਤੇ ਗਿਆ। ਬੱਸ ਐਵੇਂ ਹੀ ਗਲੀਆਂ ਵਿੱਚ ਘੁੰਮਦਾ ਫਿਰਦਾ ਰਿਹਾ। ਲੋਕਾਂ ਨਾਲ ਉਨ੍ਹਾਂ ਦੀ ਜ਼ਿੰਦਗੀ ਦੇ ਬਾਰੇ ਬਾਤ ਕਰਦਾ ਸੀ। ਹਾਂ, ਦੁਨੀਆ ਵਿੱਚ ਬਾਕੀ ਜਗ੍ਹਾਂ ਦੀ ਤਰ੍ਹਾਂ, ਇੱਥੇ ਭੀ ਤੁਹਾਨੂੰ ਕੁਝ ਐਸੇ ਲੋਕ ਮਿਲਣਗੇ, ਜੋ ਤੁਹਾਨੂੰ ਕੁਝ ਨਾ ਕੁਝ ਵੇਚਣਾ ਚਾਹੁੰਦੇ ਹਨ। ਜਿਨ੍ਹਾਂ ਨੇ ਪਹਿਲੀ ਵਾਰ ਵਿੱਚ ਮੈਨੂੰ ਇੱਕ ਟੂਰਿਸਟ ਸਮਝਿਆ, ਇੱਕ ਵਿਦੇਸ਼ੀ ਮੁਸਾਫ਼ਰ, ਜਿਸ ਦੇ ਪਾਸ ਖਰਚ ਕਰਨ ਦੇ ਲਈ ਥੋੜ੍ਹੇ ਪੈਸੇ ਹੋਣਗੇ। ਲੇਕਿਨ ਹਮੇਸ਼ਾ ਦੀ ਤਰ੍ਹਾਂ, ਮੈਂ ਅਜਿਹੀਆਂ ਹਲਕੀਆਂ ਬਾਤਾਂ ਤੋਂ ਪਰਹੇਜ਼ ਕੀਤਾ। ਮੈਂ ਇਨ੍ਹਾਂ ਬਾਤਾਂ ਨੂੰ ਛੱਡ ਕੇ, ਸਿੱਧੇ ਦਿਲ ਨਾਲ ਦਿਲ ਦੀਆਂ ਬਾਤਾਂ ਕਰਨ ਲਗਿਆ ਜਿਵੇਂ ਕਿ ਉਨ੍ਹਾਂ ਨੂੰ ਕੀ ਪਸੰਦ ਹੈ। ਕਿਸ ਤੋਂ ਡਰ ਲਗਦਾ ਹੈ। ਅਤੇ ਜ਼ਿੰਦਗੀ ਵਿੱਚ ਉਨ੍ਹਾਂ ਨੇ ਕੀ-ਕੀ ਮੁਸ਼ਕਿਲਾਂ ਅਤੇ ਖੁਸ਼ੀਆਂ ਦੇਖੀਆਂ ਹਨ। ਲੋਕਾਂ ਬਾਰੇ ਸਭ ਤੋਂ ਅੱਛੀ ਬਾਤ ਇਹੀ ਹੈ, ਆਪ (ਤੁਸੀਂ) ਕਿਤੇ ਭੀ ਹੋਵੋ, ਪਰ ਉਹ, ਬਹੁਤ ਜਲਦੀ ਤੁਹਾਨੂੰ ਪਹਿਚਾਣ ਜਾਂਦੇ ਹਨ, ਉਸ ਦਿਖਾਵੇ ਤੋਂ ਪਰੇ ਜੋ ਅਜਨਬੀ ਇੱਕ-ਦੂਸਰੇ ਦੇ ਨਾਲ ਕਰਦੇ ਹਨ। ਅਗਰ ਆਪ (ਤੁਸੀਂ) ਇਤਨੇ ਖੁੱਲ੍ਹੇ ਅਤੇ ਸੱਚੇ ਹੋਵੋਂ ਕਿ ਉਨ੍ਹਾਂ ਨੂੰ ਆਪਣੀ ਅਸਲੀਅਤ ਦਿਖਾ ਸਕੋਂ ਅਤੇ ਮੈਂ ਇਹੀ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਅਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਜ਼ਿਆਦਾਤਰ, ਹਰ ਕੋਈ ਬਹੁਤ ਦਿਆਲੂ ਸੀ, ਸਭ ਵਿੱਚ ਬੂਹੁਤ ਇਨਸਾਨੀਅਤ ਸੀ। ਭਲੇ ਹੀ ਉਹ ਇੰਗਲਿਸ਼ ਨਾ ਬੋਲ ਪਾਉਂਦੇ ਹੋਣ, ਫਿਰ ਭੀ ਸਮਝਣਾ ਹਮੇਸ਼ਾ ਅਸਾਨ ਰਿਹਾ। ਸ਼ਾਇਦ ਮੈਂ ਅੱਜ ਤੱਕ ਜਿਨ੍ਹਾਂ ਲੋਕਾਂ ਨੂੰ ਮਿਲਿਆ ਹਾਂ, ਉਨ੍ਹਾਂ ਤੋਂ ਕਈ ਜ਼ਿਆਦਾ ਅਸਾਨ ਭਾਰਤ ਵਿੱਚ, ਲੋਕਾਂ ਦੀਆਂ ਅੱਖਾਂ, ਚਿਹਰੇ, ਬਾਡੀ ਲੈਂਗਵੇਜ਼, ਸਭ ਬਹੁਤ ਕੁਝ ਦੱਸ ਦਿੰਦੀਆਂ ਸਨ। ਸਭ ਸਾਫ਼ ਦਿਖਦਾ ਹੈ, ਭਾਵਨਾਵਾਂ ਭੀ ਖੁੱਲ੍ਹ ਕੇ ਦਿਖਦੀਆਂ ਹਨ। ਜਿਵੇਂ ਕਿ ਜਦੋਂ ਮੈਂ ਈਸਟਰਨ ਯੂਰੋਪ ਵਿੱਚ ਘੁੰਮਦਾ ਹਾਂ, ਉਸ ਦੇ ਮੁਕਾਬਲੇ ਕਿਸੇ ਨੂੰ ਸਮਝਣਾ ਇੱਥੇ ਕਿਤੇ ਜ਼ਿਆਦਾ ਅਸਾਨ ਹੈ। ਉਹ ਜੋ ਮੀਮ ਆਪ (ਤੁਸੀਂ) ਦੇਖਦੇ ਹੋ, ਉਸ ਵਿੱਚ ਥੋੜ੍ਹੀ ਸਚਾਈ ਤਾਂ ਹੈ। ਆਮ ਤੌਰ ‘ਤੇ ਇਨਸਾਨ ਆਪਣੇ ਦਿਲ ਦੀ ਬਾਤ ਨੂੰ ਦੁਨੀਆ ਤੱਕ ਖੁੱਲ੍ਹ ਕੇ ਨਹੀਂ ਆਉਣ ਦਿੰਦਾ ਹੈ। ਲੇਕਿਨ, ਭਾਰਤ ਵਿੱਚ ਹਰ ਕੋਈ ਖੁੱਲ੍ਹ ਕੇ ਸਾਹਮਣੇ ਆਉਂਦਾ ਹੈ। ਤਾਂ ਕਈ ਹਫ਼ਤੇ ਦਿੱਲੀ ਵਿੱਚ ਘੁੰਮਦੇ ਹੋਏ, ਲੋਕਾਂ ਨਾਲ ਮਿਲਦੇ ਹੋਏ, ਬਹੁਤ ਸਾਰੀਆਂ ਕਮਾਲ ਦੀਆਂ ਬਾਤਾਂ ਹੋਈਆਂ, ਅਤੇ ਮਿਲਣਾ-ਜੁਲਣਾ ਭੀ ਹੋਇਆ। ਆਮ ਤੌਰ ‘ਤੇ, ਜਦੋਂ ਬਾਤ ਲੋਕਾਂ ਨੂੰ ਪੜ੍ਹਨ ਦੀ ਆਉਂਦੀ ਹੈ, ਤਾਂ ਮੈਨੂੰ ਲਗਦਾ ਹੈ ਕਿ ਅੱਖਾਂ ਅਕਸਰ ਸ਼ਬਦਾਂ ਤੋਂ ਜ਼ਿਆਦਾ ਬੋਲ ਸਕਦੀਆਂ ਹਨ। ਅਸੀਂ ਇਨਸਾਨ ਬੜੇ ਹੀ ਦਿਲਚਸਪ ਹੁੰਦੇ ਹਾਂ। ਸੱਚ ਵਿੱਚ, ਉੱਪਰ ਤੋਂ ਸ਼ਾਂਤ ਦਿਖਣ ਵਾਲੀਆਂ ਲਹਿਰਾਂ ਦੇ ਨੀਚੇ ਇੱਕ ਗਹਿਰਾ, ਤੁਫਾਨੀ ਸਮੁੰਦਰ ਛੁਪਿਆ ਹੁੰਦਾ ਹੈ। ਇੱਕ ਤਰ੍ਹਾਂ ਨਾਲ, ਮੈਂ ਬਾਤਚੀਤ ਵਿੱਚ ਜੋ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਚਾਹੇ ਔਨ ਕੈਮਰਾ ਜਾਂ ਔਫ ਕੈਮਰਾ ਹੋਵੇ, ਉਸ ਗਹਿਰਾਈ ਤੱਕ ਪਹੁੰਚਣਾ।
ਖੈਰ, ਭਾਰਤ ਵਿੱਚ ਜੋ ਕੁਝ ਹਫ਼ਤੇ ਮੈਂ ਬਿਤਾਏ, ਉਹ ਇੱਕ ਜਾਦੂਈ ਅਨੁਭਵ ਸੀ। ਇੱਥੋਂ ਦਾ ਟ੍ਰੈਫਿਕ ਹੀ ਆਪਣੇ ਆਪ ਵਿੱਚ ਕਮਾਲ ਸੀ। ਜਿਵੇਂ ਕਿਸੇ ਸੈਲਫ-ਡ੍ਰਾਇਵਿੰਗ ਕਾਰਸ ਦੇ ਲਈ ਦੁਨੀਆ ਦਾ ਸਭ ਤੋਂ ਮੁਸ਼ਕਿਲ ਟੈਸਟ ਹੋਵੇ। ਉਸ ਤੋਂ ਮੈਨੂੰ ਨੇਚਰ ਡਾਕੂਮੈਂਟਰੀ ਵੀਡੀਓ ਦੇਖਣ ਦੀ ਯਾਦ ਆ ਗਈ, ਮਛਲੀਆਂ ਵਾਲੀ ਵੀਡੀਓ। ਜਿੱਥੇ ਹਜ਼ਾਰਾਂ ਮਛਲੀਆਂ ਇਕੱਠੀਆਂ ਬੇਹੱਦ ਤੇਜ਼ ਰਫ਼ਤਾਰ ਵਿੱਚ ਤੈਰ ਰਹੀਆਂ ਹੁੰਦੀਆਂ ਹਨ, ਅਜਿਹਾ ਲਗਦਾ ਹੈ ਕਿ ਜਿਵੇਂ ਸਭ ਤਿਤਰ-ਬਿਤਰ ਹੋ ਗਈਆਂ ਹੋਣ। ਅਤੇ ਫਿਰ ਭੀ, ਜਦੋਂ ਆਪ (ਤੁਸੀਂ) ਇਸ ਨੂੰ ਇੱਕ ਬੜੇ ਨਜ਼ਰੀਏ ਨਾਲ ਦੇਖਦੇ ਹੋ, ਤਾਂ ਲਗਦਾ ਹੈ ਜਿਵੇਂ ਇਹ ਸਭ ਇੱਕ ਹੀ ਲੈਅ ਅਤੇ ਤਾਲ ਵਿੱਚ ਹੋਣ। ਮੈਂ ਪੱਕਾ ਆਪਣੇ ਦੋਸਤ ਪਾਲ ਰੋਜ਼ਲਿ ਦੇ ਨਾਲ ਅਤੇ ਸ਼ਾਇਦ ਹੋਰ ਦੋਸਤਾਂ ਦੇ ਨਾਲ ਭੀ, ਬਹੁਤ ਜਲਦੀ ਘੁੰਮਣ ਜਾਵਾਂਗਾ। ਪੂਰੇ ਭਾਰਤ ਵਿੱਚ ਉੱਤਰ ਤੋਂ ਦੱਖਣ ਤੱਕ ਘੁੰਮਣ ਜਾਵਾਂਗਾ।
ਹੁਣ ਮੈਂ ਇੱਕ ਹੋਰ ਬਾਤ ਕਹਿਣਾ ਚਾਹੁੰਦਾ ਹਾਂ, ਉਸ ਕਿਤਾਬ ਬਾਰੇ ਜਿਸ ਨੇ ਪਹਿਲੀ ਵਾਰ ਮੈਨੂੰ ਭਾਰਤ ਦੀ ਤਰਫ਼ ਖਿੱਚਿਆ ਅਤੇ ਇਸ ਦੇ ਗਹਿਰੇ ਦਾਰਸ਼ਨਿਕ ਅਤੇ ਅਧਿਆਤਮਿਕ ਵਿਚਾਰਾਂ ਦੀ ਤਰਫ਼ ਭੀ। ਉਹ ਕਿਤਾਬ ਹੈ ਹਰਮਨ ਹੈਸੇ ਦੀ “ਸਿੱਧਾਰਥ”। ਮੈਂ ਹੈਸੇ ਦੀਆਂ ਜ਼ਿਆਦਾਤਰ ਮਸ਼ਹੂਰ ਕਿਤਾਬਾਂ ਟੀਨਏਜ਼ ਵਿੱਚ ਹੀ ਪੜ੍ਹ ਲਈਆਂ ਸਨ, ਲੇਕਿਨ ਫਿਰ ਸਾਲਾਂ ਬਾਅਦ ਉਨ੍ਹਾਂ ਨੂੰ ਦੁਬਾਰਾ ਪੜ੍ਹਿਆ। ਸਿੱਧਾਰਥ ਨਾਮ ਦੀ ਕਿਤਾਬ ਮੈਨੂੰ ਉਸ ਸਮੇਂ ਮਿਲੀ ਜਦੋਂ ਮੈਂ ਬਿਲਕੁਲ ਅਲੱਗ ਤਰ੍ਹਾਂ ਦੇ ਸਾਹਿਤ ਵਿੱਚ ਡੁੱਬਿਆ ਹੋਇਆ ਸਾਂ, ਜਿਵੇਂ ਦੋਸਤੋਵਸਕੀ, ਕਮੂ, ਕਾਫ਼ਕਾ, ਆਰਵੈਲ, ਹੈਮਿੰਗਵੇ, ਕੈਰੋਏਕ, ਸਟੈਨਬੈਕ (Dostoevsky, Camus, Kafka, Orwell, Hemingway, Kerouac, Steinbeck), ਵਗੈਰਾ। ਕਈ ਅਜਿਹੀਆਂ ਕਿਤਾਬਾਂ ਇਨਸਾਨ ਦੀ ਉਹੀ ਉਲਝਣ ਦਿਖਾਉਂਦੀਆਂ ਹਨ, ਜੋ ਮੈਨੂੰ ਜਵਾਨੀ ਵਿੱਚ ਅਕਸਰ ਸਮਝ ਨਹੀਂ ਆਉਂਦੀ ਸੀ ਅਤੇ ਅੱਜ ਭੀ ਇਹ ਮੈਨੂੰ ਪਹਿਲੇ ਤੋਂ ਜ਼ਿਆਦਾ ਹੈਰਾਨ ਕਰਦੀ ਹੈ। ਪਰ “ਸਿੱਧਾਰਥ” ਤੋਂ ਹੀ ਮੈਨੂੰ ਸਮਝ ਵਿੱਚ ਆਇਆ, ਪੂਰਬ ਦੇ ਨਜ਼ਰੀਏ ਨਾਲ ਇਨ੍ਹਾਂ ਉਲਝਣਾਂ ਨੂੰ ਕਿਵੇਂ ਦੇਖਦੇ ਹਾਂ। ਇਸ ਨੂੰ ਹਰਮਨ ਹੈਸੇ ਨੇ ਲਿਖਿਆ, ਅਤੇ ਹਾਂ, ਪਲੀਜ਼, ਮੈਨੂੰ ਉਨ੍ਹਾਂ ਦਾ ਨਾਮ ਐਸੇ ਹੀ ਬੋਲਣ ਦੇਵੋ। ਸੁਣਿਆ ਹੈ ਕੁਝ ਲੋਕ ਹੈਸ ਕਹਿੰਦੇ ਹਨ, ਪਰ ਮੈਂ ਤਾਂ ਹਮੇਸ਼ਾ ਹੈਸੇ ਹੀ ਕਿਹਾ ਹੈ, ਹਮੇਸ਼ਾ ਤੋਂ। ਤਾਂ ਹਾਂ, ਹਰਮਨ ਹੈਸੇ ਨੇ ਲਿਖਿਆ ਸੀ, ਜਰਮਨੀ ਅਤੇ ਸਵਿਟਜ਼ਰਲੈਂਡ ਦੇ ਨੋਬਲ ਜੇਤੂ ਲੇਖਕ। ਉਹ ਭੀ ਆਪਣੀ ਜ਼ਿੰਦਗੀ ਦੇ ਸਭ ਤੋਂ ਮੁਸ਼ਕਿਲ ਦੌਰ ਵਿੱਚ। ਉਨ੍ਹਾਂ ਦੀ ਸ਼ਾਦੀ ਟੁੱਟ ਰਹੀ ਸੀ, ਪਹਿਲੇ ਵਿਸ਼ਵ ਯੁੱਧ ਨੇ ਉਨ੍ਹਾਂ ਦੇ ਸ਼ਾਂਤੀ ਦੇ ਸੁਪਨਿਆਂ ਨੂੰ ਤੋੜ ਦਿੱਤਾ। ਅਤੇ ਉਨ੍ਹਾਂ ਨੂੰ ਬਹੁਤ ਤੇਜ਼ ਸਿਰਦਰਦ, ਨੀਂਦ ਨਾ ਆਉਣਾ ਅਤੇ ਡ੍ਰਿਪੈਸ਼ਨ ਦੀ ਸ਼ਿਕਾਇਤ ਸੀ। ਤਦੇ ਉਨ੍ਹਾਂ ਨੇ ਕਾਰਲ ਯੁੰਗ ਤੋਂ ਸਾਇਕੋਐਨਾਲਿਸਿਸ ਸ਼ੁਰੂ ਕੀਤਾ, ਜਿਸ ਨਾਲ ਉਹ ਪੂਰਬ ਦੀ ਫ਼ਿਲਾਸਫ਼ੀ ਨੂੰ ਸਮਝਣ ਦੀ ਤਰਫ਼ ਮੁੜੇ, ਆਪਣੇ ਪਰੇਸ਼ਾਨ ਮਨ ਨੂੰ ਸ਼ਾਂਤ ਕਰਨ ਦੇ ਲਈ। ਹੈਸੇ ਨੇ ਪੁਰਾਣੇ ਹਿੰਦੂ ਗ੍ਰੰਥਾਂ ਦੇ ਅਨੁਵਾਦ ਖੂਬ ਪੜ੍ਹੇ, ਬੋਧੀ ਕਿਤਾਬਾਂ ਪੜ੍ਹੀਆਂ, ਉਪਨਿਸ਼ਦਾਂ ਨੂੰ ਪੜ੍ਹਿਆ, ਅਤੇ ਭਗਵਦ ਗੀਤਾ ਨੂੰ ਭੀ। ਅਤੇ “ਸਿੱਧਾਰਥ” ਨੂੰ ਲਿਖਣਾ, ਖ਼ੁਦ ਵਿੱਚ, ਉਨ੍ਹਾਂ ਦੇ ਲਈ ਇੱਕ ਸਫ਼ਰ ਸੀ, ਜੋ ਉਸ ਕਿਤਾਬ ਦੇ ਮੇਨ ਕਰੈਕਟਰ ਜਿਹਾ ਹੀ ਸੀ। ਹੈਸੇ ਨੇ ਇਹ ਕਿਤਾਬ 1919 ਵਿੱਚ ਲਿਖਣਾ ਸ਼ੁਰੂ ਕੀਤੀ ਅਤੇ ਤਿੰਨ ਸਾਲ ਵਿੱਚ ਪੂਰੀ ਕੀਤੀ, ਅਤੇ ਵਿੱਚ-ਵਿਚਾਲ਼ੇ, ਉਨ੍ਹਾਂ ਨੂੰ ਇੱਕ ਬਹੁਤ ਬੜੀ ਮਾਨਸਿਕ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਇਹ ਕਿਤਾਬ ਸਿੱਧਾਰਥ ਦੀ ਕਹਾਣੀ ਹੈ, ਪ੍ਰਾਚੀਨ ਭਾਰਤ ਦੇ ਇੱਕ ਨੌਜਵਾਨ ਦੀ ਕਹਾਣੀ। ਜੋ ਦੌਲਤ ਅਤੇ ਅਰਾਮ ਛੱਡ ਕੇ, ਸੱਚ ਦੀ ਖੋਜ ਵਿੱਚ ਨਿਕਲ ਜਾਂਦਾ ਹੈ। ਆਪ (ਤੁਸੀਂ) ਹਰ ਪੰਨੇ ‘ਤੇ ਉਸ ਦੇ ਪਰਸਨਲ ਸਟ੍ਰਗਲ ਮਹਿਸੂਸ ਕਰ ਸਕਦੇ ਹੋ ਅਤੇ ਸਿੱਧਾਰਥ ਦੀ ਬੇਚੈਨੀ, ਦੁਨੀਆਦਾਰੀ ਤੋਂ ਉਨ੍ਹਾਂ ਦਾ ਉਬਨਾ, ਸੱਚ ਨੂੰ ਆਪਣੇ ਆਪ ਜਾਣਨ ਦੀ ਉਨ੍ਹਾਂ ਦੀ ਇੱਛਾ ਭੀ ਇਸ ਵਿੱਚ ਦਿਖਦੀ ਹੈ। ਫਿਰ ਤੋਂ ਦੱਸਣਾ ਚਾਹਾਂਗਾ, ਇਹ ਕਿਤਾਬ ਸਿਰਫ਼ ਹੈਸੇ ਦੇ ਲਈ ਫਿਲੋਸੋਫੀ ਦੀ ਬਾਤ ਨਹੀਂ ਸੀ, ਬਲਕਿ ਉਨ੍ਹਾਂ ਦੀ ਮਾਨਸਿਕ ਪਰੇਸ਼ਾਨੀ ਤੋਂ ਬੱਚਣ ਦਾ ਰਸਤਾ ਸੀ। ਉਹ ਦੁਖ ਤੋਂ ਬਾਹਰ ਨਿਕਲਣ ਦੇ ਲਈ ਲਿਖ ਰਹੇ ਸਨ ਅਤੇ ਆਪਣੇ ਅੰਦਰ ਦੇ ਗਿਆਨ ਵੱਲ ਵਧ ਰਹੇ ਹਨ। ਮੈਂ ਇੱਥੇ ਕਿਤਾਬ ‘ਤੇ ਬਹੁਤ ਜ਼ਿਆਦਾ ਬਾਤ ਨਹੀਂ ਕਰਾਂਗਾ। ਪਰ ਦੋ ਖਾਸ ਬਾਤਾਂ ਜ਼ਰੂਰ ਦੱਸਣਾ ਚਾਹਾਂਗਾ, ਜੋ ਮੈਂ ਉਸ ਤੋਂ ਸਿੱਖੀਆਂ ਅਤੇ ਅੱਜ ਤੱਕ ਯਾਦ ਹਨ। ਪਹਿਲੀ ਬਾਤ ਕਿਤਾਬ ਦੇ ਉਸ ਸੀਨ ਤੋਂ ਹੈ, ਜੋ ਮੇਰੇ ਲਈ ਇਸ ਕਿਤਾਬ ਦੇ ਸਭ ਤੋਂ ਸ਼ਾਨਦਾਰ ਸੀਨਸ ਵਿੱਚੋਂ ਹੈ। ਸਿੱਧਾਰਥ ਨਦੀ ਦੇ ਕਿਨਾਰੇ ਬੈਠੇ ਧਿਆਨ ਨਾਲ ਸੁਣ ਰਹੇ ਹਨ ਅਤੇ ਉਸ ਨਦੀ ਵਿੱਚ ਉਨ੍ਹਾਂ ਨੂੰ ਜੀਵਨ ਦੀਆਂ ਸਾਰੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ, ਸਮੇਂ ਦੀ ਹਰ ਤਰ੍ਹਾਂ ਦੀਆਂ ਆਵਾਜ਼ਾਂ। ਬੀਤਿਆ ਸਮਾਂ, ਵਰਤਮਾਨ ਅਤੇ ਭਵਿੱਖ, ਸਭ ਇਕੱਠੇ ਵਹਿ ਰਹੇ ਹਨ। ਉਸ ਸੀਨ ਨਾਲ ਮੈਨੂੰ ਇਹ ਅਹਿਸਾਸ ਹੋਇਆ ਅਤੇ ਸਮਝ ਆਇਆ ਕਿ ਆਮ ਇਨਸਾਨਾਂ ਦੀ ਤਰ੍ਹਾਂ ਸੋਚੋ, ਤਾਂ ਸਮਾਂ ਸਿੱਧੀ ਧਾਰਾ ਦੀ ਹੀ ਤਰ੍ਹਾਂ ਵਹਿੰਦਾ ਹੈ, ਲੇਕਿਨ, ਦੂਸਰੇ ਮਾਅਨੇ ਵਿੱਚ ਦੇਖੋ ਤਾਂ ਵਕਤ ਇੱਕ ਧੋਖਾ ਹੈ। ਸਚਾਈ ਤਾਂ ਇਹ ਹੈ ਕਿ, ਸਭ ਕੁਝ ਇਕੱਠੇ ਇੱਕ ਸਮੇਂ ਵਿੱਚ ਹੀ ਮੌਜੂਦਾ ਹੈ। ਤਾਂ ਇਸ ਤਰ੍ਹਾਂ ਸਾਡਾ ਜੀਵਨ ਪਲ ਦੋ ਪਲ ਦਾ ਭੀ ਹੈ ਅਤੇ ਨਾਲ ਹੀ ਇਹ ਅਨੰਤ ਭੀ। ਇਨ੍ਹਾਂ ਬਾਤਾਂ ਨੂੰ ਸ਼ਬਦਾਂ ਵਿੱਚ ਦੱਸਣਾ ਮੁਸ਼ਕਿਲ ਹੈ, ਮੈਨੂੰ ਲਗਦਾ ਹੈ, ਇਹ ਤਾਂ ਬਸ ਖ਼ੁਦ ਦੇ ਅਹਿਸਾਸ ਨਾਲ ਸਮਝ ਵਿੱਚ ਆਉਂਦੀਆਂ ਹਨ।
ਮੈਨੂੰ ਡੈਵਿਡ ਫੌਸਟਰ ਵਾਲੇਸ (David Foster Wallace) ਦੀ ਉਹ ਮੱਛੀ ਵਾਲੀ ਕਹਾਣੀ ਯਾਦ ਆਉਂਦੀ ਹੈ। ਉਹ ਮੇਰੇ ਇੱਕ ਹੋਰ ਪਸੰਦੀਦਾ ਰਾਇਟਰ ਹਨ। ਜੋ ਉਨ੍ਹਾਂ ਨੇ 20 ਵਰ੍ਹੇ ਪਹਿਲਾਂ ਇੱਕ ਕਨਵੋਕੇਸ਼ਨ ਸਪੀਚ ਵਿੱਚ ਦੱਸੀ ਸੀ। ਕਹਾਣੀ ਇਹ ਹੈ ਕਿ, ਦੋ ਜਵਾਨ ਮੱਛੀਆਂ ਪਾਣੀ ਵਿੱਚ ਤੈਰ ਰਹੀਆਂ ਸਨ। ਤਦ ਉਹ ਇੱਕ ਬੁੱਢੀ ਮੱਛੀ ਨੂੰ ਮਿਲਦੀਆਂ ਹਨ, ਜੋ ਦੂਸਰੀ ਦਿਸ਼ਾ ਵਿੱਚ ਜਾ ਰਹੀ ਸੀ। ਬੁੱਢੀ ਮੱਛੀ ਸਿਰ ਹਿਲਾ ਕੇ ਕਹਿੰਦੀ ਹੈ, “ਗੁੱਡ ਮਾਰਨਿੰਗ ਬੱਚੋਂ, ਪਾਣੀ ਕਿਵੇਂ ਹੈ?" ਜਵਾਨ ਮੱਛੀਆਂ ਅੱਗੇ ਤੈਰਦੀਆਂ ਹਨ ਅਤੇ ਫਿਰ ਇੱਕ-ਦੂਸਰੇ ਨੂੰ ਮੁੜ ਕੇ ਪੁੱਛਦੀਆਂ ਹਨ, “ਇਹ ਪਾਣੀ ਕੀ ਹੁੰਦੀ ਹੈ?" ਜਿਵੇਂ ਸਮਾਂ ਅੱਗੇ ਵਧ ਰਿਹਾ ਹੈ, ਉਸ ਦਾ ਧੋਖਾ ਉਹ ਇਸ ਕਹਾਣੀ ਵਿੱਚ ਪਾਣੀ ਹੈ। ਅਸੀਂ ਇਨਸਾਨ ਇਸ ਵਿੱਚ ਪੂਰੀ ਤਰ੍ਹਾਂ ਨਾਲ ਡੁੱਬੇ ਹੋਏ ਹਾਂ। ਲੇਕਿਨ ਗਿਆਨ ਮਿਲਣ ਦਾ ਮਤਲਬ ਹੈ, ਥੋੜ੍ਹਾ ਪਿੱਛੇ ਹਟ ਕੇ, ਅਸਲੀਅਤ ਨੂੰ ਇੱਕ ਗਹਿਰੇ ਨਜ਼ਰੀਏ ਨਾਲ ਦੇਖ ਪਾਉਣਾ, ਜਿੱਥੇ ਸਭ ਕੁਝ ਆਪਸ ਵਿੱਚ ਜੁੜਿਆ ਹੋਇਆ ਹੈ, ਪੂਰੀ ਤਰ੍ਹਾਂ ਨਾਲ। ਇਹ ਸਭ ਵਕਤ ਅਤੇ ਦੁਨੀਆ ਦੋਹਾਂ ਤੋਂ ਪਰੇ ਹੈ। ਇਸ ਨਾਵੇਲ ਤੋਂ ਇੱਕ ਹੋਰ ਜ਼ਰੂਰੀ ਸਬਕ, ਜਿਸ ਨੇ ਮੇਰੇ ‘ਤੇ ਬਹੁਤ ਅਸਰ ਕੀਤਾ, ਜਦੋਂ ਮੈਂ ਜਵਾਨ ਸੀ। ਉਹ ਇਹ ਹੈ ਕਿ ਕਿਸੇ ਨੂੰ ਭੀ ਅੱਖ ਬੰਦ ਕਰਕੇ ਫਾਲੋ ਨਹੀਂ ਕਰਨਾ ਚਾਹੀਦਾ ਹੈ। ਜਾਂ ਸਿਰਫ਼ ਕਿਤਾਬਾਂ ਤੋਂ ਹੀ ਦੁਨੀਆ ਬਾਰੇ ਨਹੀਂ ਸਿੱਖਣਾ ਚਾਹੀਦਾ। ਬਲਕਿ ਆਪਣਾ ਰਸਤਾ ਖ਼ੁਦ ਬਣਾਉਣਾ ਚਾਹੀਦਾ ਹੈ ਅਤੇ ਖ਼ੁਦ ਨੂੰ ਦੁਨੀਆ ਵਿੱਚ ਝੋਂਕ ਦੇਣਾ ਚਾਹੀਦਾ ਹੈ, ਜਿੱਥੇ ਜ਼ਿੰਦਗੀ ਦੇ ਸਬਕ ਸਿਰਫ਼ ਤਦ ਸਿੱਖੇ ਜਾ ਸਕਦੇ ਹਨ, ਜਦੋਂ ਉਨ੍ਹਾਂ ਦਾ ਸਿੱਧਾ ਅਨੁਭਵ ਲਿਆ ਹੋਵੇ। ਅਤੇ ਹਰ ਐਕਸਪੀਰਿਐਂਸ, ਚਾਹੇ ਅੱਛਾ ਹੋਵੇ ਜਾਂ ਬੁਰਾ, ਗਲਤੀਆਂ, ਦੁਖ, ਅਤੇ ਉਹ ਵਕਤ ਭੀ ਜੋ ਤੁਹਾਨੂੰ ਲਗਦਾ ਹੈ ਤੁਸੀਂ ਬਰਬਾਦ ਕੀਤਾ, ਇਹ ਸਭ ਤੁਹਾਡੀ ਤਰੱਕੀ ਦਾ ਜ਼ਰੂਰੀ ਹਿੱਸਾ ਹਨ। ਇਸੇ ਬਾਤ ‘ਤੇ, ਹੈਸੇ ਗਿਆਨ ਅਤੇ ਸਮਝਦਾਰੀ ਵਿੱਚ ਫਰਕ ਦੱਸਦੇ ਹਨ। ਗਿਆਨ ਤਾਂ ਕੋਈ ਭੀ ਸਿੱਖਾ ਸਕਦਾ ਹੈ। ਲੇਕਿਨ ਸਮਝਦਾਰੀ ਤਾਂ ਬਸ ਤਦ ਮਿਲਦੀ ਹੈ ਜਦੋਂ ਤੁਸੀਂ ਜ਼ਿੰਦਗੀ ਦੀ ਉਥਲ-ਪੁਥਲ ਦਾ ਸਾਹਮਣਾ ਕਰਦੇ ਹੋ। ਦੂਸਰੇ ਸ਼ਬਦਾਂ ਵਿੱਚ ਕਹੀਏ ਤਾਂ, ਸਮਝਦਾਰੀ ਦਾ ਰਸਤਾ ਦੁਨੀਆਦਾਰੀ ਨੂੰ ਠੁਕਰਾਉਣ ਤੋਂ ਨਹੀਂ, ਬਲਕਿ ਉਸ ਵਿੱਚ ਪੂਰੀ ਤਰ੍ਹਾਂ ਡੁੱਬ ਜਾਣ ਤੋਂ ਮਿਲਦਾ ਹੈ। ਤਾਂ ਮੈਂ ਇਸ ਪੂਰਬੀ ਦਰਸ਼ਨ ਦੇ ਨਜ਼ਰੀਏ ਨਾਲ, ਦੁਨੀਆ ਨੂੰ ਦੇਖਣ ਦੀ ਸ਼ੁਰੂਆਤ ਕੀਤੀ। ਪਰ ਹੈਸੇ ਦੀਆਂ ਕਈ ਕਿਤਾਬਾਂ ਨੇ ਮੇਰੇ ‘ਤੇ ਅਸਰ ਪਾਇਆ। ਤਾਂ ਮੇਰੀ ਇਹ ਸਲਾਹ ਹੈ ਕਿ “ਡੈਮੀਅਨ” ਤਦ ਪੜ੍ਹੋ, ਜਦੋਂ ਤੁਸੀਂ ਜਵਾਨ ਹੋਵੋ, “ਸਟੈਪਨਵੌਲਫ” ਜਦੋਂ ਥੋੜ੍ਹੇ ਬੜੇ ਹੋ ਜਾਓ, “ਸਿੱਧਾਰਥ” ਕਿਸੇ ਭੀ ਉਮਰ ਵਿੱਚ, ਖਾਸ ਕਰਕੇ ਮੁਸ਼ਕਿਲ ਵਕਤ ਵਿੱਚ। ਅਤੇ “ਦ ਗਲਾਸ ਬੀਡ ਗੇਮ” ਅਗਰ ਆਪ (ਤੁਸੀਂ) ਹੈਸੇ ਦੀ ਸਭ ਤੋਂ ਮਹਾਨ ਰਚਨਾ ਪੜ੍ਹਨਾ ਚਾਹੋ, ਜੋ ਸਾਨੂੰ ਗਹਿਰਾਈ ਨਾਲ ਇਹ ਦੱਸਦੀ ਹੈ ਕਿ ਇਨਸਾਨ ਦਾ ਦਿਮਾਗ਼, ਅਤੇ ਮਾਨਵ ਸੱਭਿਅਤਾ, ਕਿਵੇਂ ਗਿਆਨ, ਸਮਝ ਅਤੇ ਸੱਚ ਦੀ ਤਲਾਸ਼ ਵਿੱਚ ਲਗ ਸਕਦੇ ਹਨ। ਪਰ “ਸਿੱਧਾਰਥ” ਹੀ ਇੱਕ ਅਜਿਹੀ ਕਿਤਾਬ ਹੈ, ਜਿਸ ਨੂੰ ਮੈਂ ਦੋ ਤੋਂ ਜ਼ਿਆਦਾ ਵਾਰ ਪੜ੍ਹਿਆ ਹੈ। ਮੇਰੀ ਆਪਣੀ ਜ਼ਿੰਦਗੀ ਵਿੱਚ, ਜਦੋਂ ਭੀ ਕੋਈ ਮੁਸ਼ਕਿਲ ਆਉਂਦੀ ਹੈ, ਤਾਂ ਮੈਨੂੰ ਉਸ ਕਿਤਾਬ ਦਾ ਉਹ ਪਲ ਯਾਦ ਆਉਂਦਾ ਹੈ, ਜਦੋਂ ਸਿੱਧਾਰਥ ਨੂੰ ਪੁੱਛਿਆ ਜਾਂਦਾ ਹੈ ਕਿ ਉਨ੍ਹਾਂ ਵਿੱਚ ਕੀ ਖੂਬੀਆਂ ਹਨ, ਉਨ੍ਹਾਂ ਦਾ ਜਵਾਬ ਬਸ ਇਹ ਹੁੰਦਾ ਹੈ, “ਮੈਂ ਸੋਚ ਸਕਦਾ ਹਾਂ, ਮੈਂ ਇੰਤਜ਼ਾਰ ਕਰ ਸਕਦਾ ਹਾਂ ਅਤੇ ਮੈਂ ਉਪਵਾਸ ਰੱਖ ਸਕਦਾ ਹਾਂ।” ਚਲੋ, ਇਸ ਨੂੰ ਥੋੜ੍ਹਾ ਸਮਝਾਉਂਦਾ ਹਾਂ। ਸੱਚ ਵਿੱਚ, ਪਹਿਲੇ ਹਿੱਸੇ ਵਿੱਚ, “ਮੈਂ ਸੋਚ ਸਕਦਾ ਹਾਂ,” ਕੀ ਬਾਤ ਹੈ। ਜਿਵੇਂ ਕਿ ਮਾਰਕਸ ਔਰੇਲੀਅਸ ਨੇ ਕਿਹਾ, “ਤੁਹਾਡੀ ਜ਼ਿੰਦਗੀ ਦੀ ਕੁਆਲਿਟੀ, ਤੁਹਾਡੇ ਵਿਚਾਰਾਂ ਦੀ ਕੁਆਲਿਟੀ ਨਾਲ ਤੈ ਹੁੰਦੀ ਹੈ।” ਦੂਸਰਾ ਹਿੱਸਾ ਹੈ, “ਮੈਂ ਇੰਤਜ਼ਾਰ ਕਰ ਸਕਦਾ ਹਾਂ” ਸਬਰ ਅਤੇ ਇੰਤਜ਼ਾਰ ਕਰਨਾ ਅਕਸਰ, ਸੱਚ ਵਿੱਚ, ਕਿਸੇ ਪ੍ਰਾਬਲਮ ਦਾ ਸਾਹਮਣਾ ਕਰਨਾ ਦਾ ਸਹੀ ਤਰੀਕਾ ਹੁੰਦਾ ਹੈ। ਵਕਤ ਦੇ ਨਾਲ, ਸਮਝ ਅਤੇ ਗਹਿਰਾਈ ਭੀ ਆਉਂਦੀ ਹੈ। ਤੀਸਰਾ ਹਿੱਸਾ ਹੈ, “ਮੈਂ ਉਪਵਾਸ ਰੱਖ ਸਕਦਾ ਹਾਂ,” ਜ਼ਰੂਰਤ ਪੈਣ ‘ਤੇ, ਘੱਟ ਵਿੱਚ ਭੀ ਜੀਣਾ ਅਤੇ ਖੁਸ਼ ਰਹਿਣਾ, ਆਜ਼ਾਦ ਹੋਣ ਦੀ ਪਹਿਲੀ ਸ਼ਰਤ ਹੈ। ਜਿੱਥੇ ਮਨ, ਸਰੀਰ ਅਤੇ ਸਮਾਜ, ਸਾਰੇ ਤੁਹਾਨੂੰ ਬੰਧਨ ਵਿੱਚ ਰੱਖਣਾ ਚਾਹੁੰਦੇ ਹਨ। ਤਾਂ ਠੀਕ ਹੈ, ਦੋਸਤੋਂ! ਬੁਰਾ ਲਗ ਰਿਹਾ ਹੈ, ਪਰ ਇਸ ਐਪੀਸੋਡ ਵਿੱਚ ਸਾਡਾ ਸਾਥ ਇੱਥੋਂ ਤੱਕ ਸੀ। ਹਮੇਸ਼ਾ ਦੀ ਤਰ੍ਹਾਂ, ਤੁਹਾਡਾ ਧੰਨਵਾਦ ਅਤੇ ਸਾਲਾਂ ਤੋਂ ਸਪੋਰਟ ਕਰਨ ਦੇ ਲਈ ਭੀ ਤੁਹਾਡਾ ਬਹੁਤ ਧੰਨਵਾਦ। ਭਗਵਦ ਗੀਤਾ ਦੇ ਕੁਝ ਸ਼ਬਦਾਂ ਦੇ ਨਾਲ, ਮੈਂ ਤੁਹਾਡੇ ਤੋਂ ਵਿਦਾ ਲੈਂਦਾ ਹਾਂ। “ਜੋ ਜੀਵਨ ਦੀ ਏਕਤਾ ਦਾ ਅਨੁਭਵ ਕਰਦਾ ਹੈ, ਉਹ ਹਰ ਪ੍ਰਾਣੀ ਵਿੱਚ ਆਪਣੀ ਆਤਮਾ ਨੂੰ ਦੇਖਦਾ ਹੈ ਅਤੇ ਸਾਰੇ ਪ੍ਰਾਣੀਆਂ ਵਿੱਚ ਆਪਣੀ ਆਤਮਾ ਨੂੰ, ਅਤੇ ਉਹ ਸਾਰਿਆਂ ਨੂੰ ਬਿਨਾ ਕਿਸੇ ਭੇਦਭਾਵ ਨਾਲ ਦੇਖਦਾ ਹੈ।” ਸੁਣਨ ਦੇ ਲਈ ਸ਼ੁਕਰੀਆ। ਅਗਲੀ ਵਾਰ ਤੁਹਾਨੂੰ ਫਿਰ ਮਿਲਾਂਗਾ।