ਨਮਸਕਾਰ! ਮੈਂ ਸਭ ਤੋਂ ਪਹਿਲਾਂ ਤਮਿਲਨਾਡੂ ਦੇ ਤੰਜਾਵੁਰ ਵਿੱਚ ਅੱਜ ਜੋ ਹਾਦਸਾ ਹੋਇਆ ਉਸ ‘ਤੇ ਆਪਣਾ ਸੋਗ ਪ੍ਰਗਟ ਕਰਦਾ ਹਾਂ। ਜਿਨ੍ਹਾਂ ਨਾਗਰਿਕਾਂ ਦੀ ਮੌਤ ਹੋਈ ਹੈ, ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਮੇਰੀਆਂ ਸੰਵੇਦਨਾਵਾਂ ਹਨ। ਪੀੜ੍ਹਤ ਪਰਿਵਾਰਾਂ ਦੀ ਆਰਥਿਕ ਮਦਦ ਵੀ ਕੀਤੀ ਜਾ ਰਹੀ ਹੈ।
ਸਾਥੀਓ,
ਬੀਤੇ ਦੋ ਵਰ੍ਹਿਆਂ ਵਿੱਚ ਕੋਰੋਨਾ ਨੂੰ ਲੈ ਕੇ ਸਾਡੀ ਚੌਬੀਵੀਂ ਮੀਟਿੰਗ ਹੈ। ਕੋਰੋਨਾ ਕਾਲ ਵਿੱਚ ਜਿਸ ਤਰ੍ਹਾਂ ਕੇਂਦਰ ਅਤੇ ਰਾਜਾਂ ਨੇ ਮਿਲ ਕੇ ਕੰਮ ਕੀਤਾ, ਉਸ ਨੇ ਕੋਰੋਨਾ ਦੇ ਖਿਲਾਫ ਦੇਸ਼ ਦੀ ਲੜਾਈ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਮੈਂ ਸਾਰੇ ਮੁੱਖ ਮੰਤਰੀਆਂ, ਰਾਜ ਸਰਕਾਰਾਂ ਅਤੇ ਅਧਿਕਾਰੀਆਂ ਦੇ ਨਾਲ ਸਾਰੇ ਕੋਰੋਨਾ ਵਾਰੀਅਰਸ ਦੀ ਪ੍ਰਸ਼ੰਸਾ ਕਰਦਾ ਹਾਂ।
ਸਾਥੀਓ,
ਕੁਝ ਰਾਜਾਂ ਵਿੱਚੋਂ ਕੋਰੋਨਾ ਦੇ ਫਿਰ ਤੋਂ ਵਧਦੇ ਕੇਸੇਸ ਨੂੰ ਲੈ ਕੇ Health secretary ਨੇ ਹੁਣੇ ਸਾਡੇ ਸਾਹਮਣੇ ਵਿਸਤਾਰ ਵਿੱਚ ਜਾਣਕਾਰੀ ਰੱਖੀ ਹੈ। ਸਤਿਕਾਰਯੋਗ ਗ੍ਰਹਿ ਮੰਤਰੀ ਜੀ ਨੇ ਵੀ ਕਈ ਮਹੱਤਵਪੂਰਨ ਆਯਾਮਾਂ ਨੂੰ ਸਾਡੇ ਸਾਹਮਣੇ ਰੱਖਿਆ ਹੈ। ਨਾਲ ਹੀ, ਤੁਹਾਡੇ ਵਿੱਚੋਂ ਕਈ ਮੁੱਖ ਮੰਤਰੀ ਸਾਥੀਆਂ ਨੇ ਵੀ ਕਈ ਜ਼ਰੂਰੀ ਬਿੰਦੁਆਂ ਨੂੰ ਸਭ ਦੇ ਸਾਹਮਣੇ ਪੇਸ਼ ਕੀਤਾ ਹੈ। ਇਹ ਸਪਸ਼ਟ ਹੈ ਕਿ ਕੋਰੋਨਾ ਦੀ ਚੁਣੌਤੀ ਹਾਲੇ ਪੂਰੀ ਤਰ੍ਹਾਂ ਨਾਲ ਟਲੀ ਨਹੀਂ ਹੈ। Omicron ਅਤੇ ਉਸ ਦੇ sub-variants ਕਿਸ ਤਰ੍ਹਾਂ ਗੰਭੀਰ ਸਥਿਤੀ ਪੈਦਾ ਕਰ ਸਕਦੇ ਹਨ, ਇਹ ਯੂਰੋਪ ਦੇ ਦੇਸ਼ਾਂ ਵਿੱਚ ਅਸੀਂ ਦੇਖ ਰਹੇ ਹਾਂ। ਪਿਛਲੇ ਕੁਝ ਮਹੀਨਿਆਂ ਵਿੱਚ ਕੁਝ ਦੇਸ਼ਾਂ ਵਿੱਚ ਇਨ੍ਹਾਂ sub-variants ਦੀ ਵਜ੍ਹਾ ਨਾਲ ਕਈ surge ਆਏ ਹਨ। ਅਸੀਂ ਭਾਰਤਵਾਸੀਆਂ ਨੇ ਕਈ ਦੇਸ਼ਾਂ ਦੀ ਤੁਲਨਾ ਵਿੱਚ ਆਪਣੇ ਦੇਸ਼ ਵਿੱਚ ਹਾਲਾਤ ਨੂੰ ਬਹੁਤ ਬਿਹਤਰ ਅਤੇ ਨਿਯੰਤ੍ਰਣ ਵਿੱਚ ਰੱਖਿਆ ਹੈ। ਇਨ੍ਹਾਂ ਸਭ ਦੇ ਬਾਵਜੂਦ, ਪਿਛਲੇ ਦੋ ਹਫਤਿਆਂ ਤੋਂ ਜਿਸ ਤਰ੍ਹਾਂ ਨਾਲ ਕੁਝ ਰਾਜਾਂ ਵਿੱਚ ਕੇਸ ਵਧ ਰਹੇ ਹਨ, ਉਸ ਵਿੱਚ ਸਾਨੂੰ ਅਲਰਟ ਰਹਿਣ ਦੀ ਜ਼ਰੂਰਤ ਹੈ। ਸਾਡੇ ਕੋਲ ਕੁਝ ਮਹੀਨੇ ਪਹਿਲਾਂ ਜੋ ਲਹਿਰ ਆਈ, ਉਸ ਲਹਿਰ ਨੇ, ਅਸੀਂ ਉਸ ਵਿੱਚੋਂ ਬਹੁਤ ਕੁਝ ਸਿੱਖਿਆ ਵੀ ਹੈ। ਸਾਰੇ ਦੇਸ਼ਵਾਸੀ omicron ਲਹਿਰ ਨਾਲ ਸਫਲਤਾਪੂਰਵਕ ਨਿਪਟੇ, ਬਿਨਾ ਪੈਨਿਕ ਕੀਤੇ ਦੇਸ਼ਵਾਸੀਆਂ ਨੇ ਮੁਕਾਬਲਾ ਵੀ ਕੀਤਾ।
ਸਾਥੀਓ,
ਦੋ ਸਾਲ ਦੇ ਅੰਦਰ ਦੇਸ਼ ਨੇ health infrastructure ਤੋਂ ਲੈ ਕੇ oxygen supply ਤੱਕ ਕੋਰੋਨਾ ਨਾਲ ਜੁੜੇ ਹਰ ਪੱਖ ਵਿੱਚ ਜੋ ਵੀ ਜ਼ਰੂਰੀ ਹੈ ਉੱਥੇ ਮਜ਼ਬੂਤੀ ਦੇਣ ਦਾ ਕੰਮ ਕੀਤਾ ਹੈ। ਤੀਸਰੀ ਲਹਿਰ ਵਿੱਚ ਕਿਸੇ ਵੀ ਰਾਜ ਤੋਂ ਸਥਿਤੀਆਂ ਅਨਿਯੰਤ੍ਰਿਤ ਹੋਣ ਦੀ ਖਬਰ ਨਹੀਂ ਆਈ। ਇਸ ਨੂੰ ਸਾਡੇ ਕੋਵਿਡ ਵੈਕਸੀਨੇਸ਼ਨ ਅਭਿਯਾਨ ਨਾਲ ਵੀ ਬਹੁਤ ਮਦਦ ਮਿਲੀ! ਦੇਸ਼ ਦੇ ਹਰ ਰਾਜ ਵਿੱਚ, ਹਰ ਜ਼ਿਲ੍ਹੇ ਵਿੱਚ, ਹਰ ਖੇਤਰ ਵਿੱਚ, ਚਾਹੇ ਉੱਥੇ ਦੀ ਭੂਗੋਲਿਕ ਸਥਿਤੀਆਂ ਕਿੱਦਾਂ ਦੀਆਂ ਵੀ ਰਹੀਆਂ ਹੋਣ, ਵੈਕਸੀਨ ਜਨ-ਜਨ ਤੱਕ ਪਹੁੰਚੀ ਹੈ। ਹਰੇਕ ਭਾਰਤੀ ਦੇ ਲਈ ਇਹ ਮਾਣ ਦੀ ਗੱਲ ਹੈ ਕਿ, ਅੱਜ ਭਾਰਤ ਦੀ 96 ਪ੍ਰਤੀਸ਼ਤ ਬਾਲਗ ਆਬਾਦੀ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਗ ਚੁੱਕੀ ਹੈ। 15 ਸਾਲ ਦੇ ਉੱਪਰ ਦੀ ਉਮਰ ਦੇ ਕਰੀਬ 85 ਪ੍ਰਤੀਸ਼ਤ ਨਾਗਰਿਕਾਂ ਨੂੰ ਦੂਸਰੀ ਡੋਜ਼ ਵੀ ਲਗ ਚੁੱਕੀ ਹੈ।
ਸਾਥੀਓ,
ਤੁਸੀਂ ਵੀ ਸਮਝਦੇ ਹੋ ਅਤੇ ਦੁਨੀਆ ਦੇ ਜ਼ਿਆਦਾਤਰ experts ਦਾ ਮੰਨਣਾ ਇਹੀ ਹੈ ਕਿ ਕੋਰੋਨਾ ਤੋਂ ਬਚਾਅ ਦੇ ਲਈ ਵੈਕਸੀਨ ਸਭ ਤੋਂ ਵੱਡਾ ਕਵਚ ਹੈ। ਸਾਡੇ ਦੇਸ਼ ਵਿੱਚ ਲੰਬੇ ਸਮੇਂ ਬਾਅਦ ਸਕੂਲਜ਼ ਖੁੱਲ੍ਹੇ ਹਨ, classes ਸ਼ੁਰੂ ਹੋਈਆਂ ਹਨ। ਅਜਿਹੇ ਵਿੱਚ ਕੋਰੋਨਾ ਕੇਸੇਸ ਦੇ ਵਧਣ ਨਾਲ ਕਿਤੇ ਨਾ ਕਿਤੇ parents ਦੇ ਲਈ ਚਿੰਤਾ ਵਧ ਰਹੀ ਹੈ। ਕੁਝ ਸਕੂਲਜ਼ ਵਿੱਚ ਬੱਚਿਆਂ ਦੇ ਸੰਕ੍ਰਮਿਤ ਹੋਣ ਦੇ ਮਾਮਲੇ ਵਿੱਚ ਵੀ ਕੁਝ ਨਾ ਕੁਝ ਖਬਰਾਂ ਆ ਰਹੀਆਂ ਹਨ। ਲੇਕਿਨ ਸੰਤੋਖ ਦਾ ਵਿਸ਼ਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੂੰ ਵੀ ਵੈਕਸੀਨ ਦਾ ਕਵਚ ਮਿਲ ਰਿਹਾ ਹੈ। ਮਾਰਚ ਵਿੱਚ ਅਸੀਂ 12 ਤੋਂ 14 ਸਾਲ ਦੇ ਬੱਚਿਆਂ ਦੇ ਲਈ ਵੈਕਸੀਨੇਸ਼ਨ ਸ਼ੁਰੂ ਕਰ ਦਿੱਤਾ ਸੀ। ਹਾਲੇ ਕੱਲ੍ਹ ਹੀ 6 ਤੋਂ 12 ਸਾਲ ਦੇ ਬੱਚਿਆਂ ਦੇ ਲਈ ਵੀ ਕੋਵੈਕਸੀਨ ਟੀਕੇ ਦੀ permission ਮਿਲ ਗਈ ਹੈ। ਸਾਰੇ eligible ਬੱਚਿਆਂ ਦਾ ਜਲਦੀ ਤੋਂ ਜਲਦੀ ਟੀਕਾਕਰਣ ਸਾਡੀ ਪ੍ਰਾਥਮਿਕਤਾ ਹੈ। ਇਸ ਦੇ ਲਈ ਪਹਿਲਾਂ ਦੀ ਤਰ੍ਹਾਂ ਸਕੂਲਾਂ ਵਿੱਚ ਵਿਸ਼ੇਸ਼ ਅਭਿਯਾਨ ਵੀ ਚਲਾਉਣ ਦੀ ਜ਼ਰੂਰਤ ਹੋਵੇਗੀ। ਟੀਚਰਸ ਅਤੇ ਮਾਤਾ-ਪਿਤਾ ਇਸ ਨੂੰ ਲੈ ਕੇ ਜਾਗਰੂਕ ਰਹਿਣ, ਸਾਨੂੰ ਇਹ ਵੀ ਸੁਨਿਸ਼ਚਿਤ ਕਰਨਾ ਹੋਵੇਗਾ। ਵੈਕਸੀਨ ਸੁਰੱਖਿਆ ਕਵਚ ਦੀ ਮਜ਼ਬੂਤੀ ਦੇ ਲਈ ਦੇਸ਼ ਦੇ ਸਾਰੇ ਬਾਲਗਾਂ ਦੇ ਲਈ precaution dose ਵੀ ਉਪਲਬਧ ਹੈ। ਟੀਚਰਜ਼, ਪੇਰੈਂਟਸ ਅਤੇ ਬਾਕੀ eligible ਲੋਕ ਵੀ precaution dose ਲੈ ਸਕਦੇ ਹਨ, ਇਸ ਤਰਫ ਵੀ ਸਾਨੂੰ ਉਨ੍ਹਾਂ ਨੂੰ ਜਾਗਰੂਕ ਕਰਦੇ ਰਹਿਣਾ ਹੋਵੇਗਾ।
ਸਾਥੀਓ,
ਤੀਸਰੀ ਲਹਿਰ ਦੌਰਾਨ ਅਸੀਂ ਹਰ ਦਿਨ ਤਿੰਨ ਲੱਖ ਤੋਂ ਜ਼ਿਆਦਾ ਕੇਸੇਸ ਦੇਖੇ ਹਨ। ਸਾਡੇ ਸਾਰੇ ਰਾਜਾਂ ਨੇ ਇਨ੍ਹਾਂ ਕੇਸੇਸ ਨੂੰ ਹੈਂਡਲ ਵੀ ਕੀਤਾ, ਅਤੇ ਬਾਕੀ ਸਮਾਜਿਕ ਆਰਥਿਕ ਗਤੀਵਿਧੀਆਂ ਨੂੰ ਵੀ ਗਤੀ ਦਿੱਤੀ। ਇਹੀ balance ਅੱਗੇ ਵੀ ਸਾਡੀ strategy ਦਾ ਹਿੱਸਾ ਰਹਿਣਾ ਚਾਹੀਦਾ ਹੈ। ਸਾਡੇ scientists ਅਤੇ experts, nationsl ਅਤੇ global situation ਨੂੰ ਲਗਾਤਾਰ monitor ਕਰ ਰਹੇ ਹਨ। ਉਨ੍ਹਾਂ ਦੇ ਸੁਝਾਵਾਂ ‘ਤੇ, ਅਸੀਂ pre-emptive, pro-active ਅਤੇ collective approach ਦੇ ਨਾਲ ਕੰਮ ਕਰਨਾ ਹੋਵੇਗਾ। infections ਨੂੰ ਸ਼ੁਰੂਆਤ ਵਿੱਚ ਹੀ ਰੋਕਣਾ ਸਾਡੀ ਪ੍ਰਾਥਮਿਕਤਾ ਪਹਿਲਾਂ ਵੀ ਸੀ ਅਤੇ ਹੁਣ ਵੀ ਇਹੀ ਰਹਿਣੀ ਚਾਹੀਦੀ ਹੈ। ਤੁਸੀਂ ਸਭ ਨੇ ਜਿਸ ਗੱਲ ਦਾ ਜ਼ਿਕਰ ਕੀਤਾ Test, track ਅਤੇ treat ਦੀ ਸਾਡੀ strategy ਨੂੰ ਵੀ ਸਾਨੂੰ ਉਤਨਾ ਹੀ ਪ੍ਰਭਾਵੀ ਤੌਰ ‘ਤੇ ਲਾਗੂ ਕਰਨਾ ਹੈ। ਅੱਜ ਕੋਰੋਨਾ ਦੀ ਜੋ ਸਥਿਤੀ ਹੈ, ਉਸ ਵਿੱਚ ਇਹ ਜ਼ਰੂਰੀ ਹੈ ਕਿ ਹਸਪਤਾਲਾਂ ਵਿੱਚ ਭਰਤੀ ਮਰੀਜਾਂ ਵਿੱਚ ਜੋ ਸਾਡੇ ਗੰਭੀਰ ਇੰਫਲੂਏਂਜਾ ਦੇ ਕੇਸੇਸ ਹਨ, ਉਨ੍ਹਾਂ ਦਾ ਸ਼ਤ ਪ੍ਰਤੀਸ਼ਤ ਆਰਟੀ-ਪੀਸੀਆਰ ਟੈਸਟ ਹੋਵੇ। ਇਸ ਵਿੱਚ ਜੋ ਵੀ ਪੌਜ਼ਿਟਿਵ ਆਉਂਦੇ ਹਨ ਅਤੇ ਉਨ੍ਹਾਂ ਦਾ ਸੈਂਪਲ ਜੀਨੋਮ ਸੀਕਵੇਂਸਿੰਗ ਦੇ ਲਈ ਜ਼ਰੂਰ ਭੇਜੋ। ਇਸ ਨਾਲ ਅਸੀਂ ਵੈਰੀਏਂਟਸ ਦੀ ਸਮੇਂ-ਸਮੇਂ ‘ਤੇ ਪਹਿਚਾਣ ਕਰ ਪਾਵਾਂਗੇ।
ਸਾਥੀਓ,
ਅਸੀਂ ਜਨਤਕ ਥਾਵਾਂ ‘ਤੇ ਕੋਵਿਡ appropriate behavior ਨੂੰ promote ਕਰਨਾ ਹੈ, ਨਾਲ ਹੀ ਪਬਲਿਕ ਵਿੱਚ panic ਨਾ ਫੈਲੇ ਇਹ ਵੀ ਸੁਨਿਸ਼ਚਿਤ ਕਰਨਾ ਹੈ।
ਸਾਥੀਓ,
ਅੱਜ ਦੀ ਇਸ ਚਰਚਾ ਵਿੱਚ ਹੈਲਥ ਇਨਫ੍ਰਾਸਟ੍ਰਕਚਰ ਨੂੰ upgrade ਕਰਨ ਦੇ ਲਈ ਜੋ ਕੰਮ ਹੋ ਰਹੇ ਹਨ, ਉਨ੍ਹਾਂ ਦੀ ਵੀ ਗੱਲ ਹੋਈ। ਇਨਫ੍ਰਾਸਟ੍ਰਕਚਰ ਦੇ upgrade ਦਾ ਕੰਮ ਤੇਜ਼ੀ ਨਾਲ ਚਲਦਾ ਰਹੇ, ਇਹ ਸੁਨਿਸ਼ਚਿਤ ਕੀਤਾ ਜਾਣਾ ਚਾਹੀਦਾ ਹੈ। Beds, ventilators ਅਤੇ PSA Oxygen plants ਜਿਹੀਆਂ ਸੁਵਿਧਾਵਾਂ ਦੇ ਮਾਮਲੇ ਵਿੱਚ ਅਸੀਂ ਬਹੁਤ ਬਿਹਤਰ ਸਥਿਤੀ ਵਿੱਚ ਹਾਂ। ਲੇਕਿਨ ਇਹ ਸਾਰੀਆਂ ਸੁਵਿਧਾਵਾਂ functional ਰਹਿਣ, ਸਾਨੂੰ ਇਹ ਵੀ ਸੁਨਿਸ਼ਚਿਤ ਕਰਨਾ ਹੋਵੇਗਾ ਅਤੇ ਉਸ ਨੂੰ ਮੌਨਿਟਰ ਕੀਤਾ ਜਾਵੇ, ਜ਼ਿੰਮੇਵਾਰੀ ਤੈਅ ਕੀਤੀ ਜਾਵੇ ਤਾਕਿ ਕਦੇ ਜ਼ਰੂਰਤ ਪਵੇ ਤਾਂ ਸਾਨੂੰ ਸੰਕਟ ਨਾ ਆਵੇ। ਨਾਲ ਹੀ ਜੇਕਰ ਕਿਤੇ ਕੋਈ gap ਹੈ ਤਾਂ ਮੈਂ ਤਾਕੀਦ ਕਰਾਂਗਾ ਕਿ ਟੌਪ ਲੈਵਲ ‘ਤੇ ਉਸ ਨੂੰ verify ਕੀਤਾ ਜਾਵੇ, ਉਸ ਨੂੰ ਭਰਨ ਦਾ ਪ੍ਰਯਤਨ ਹੋਵੇ। ਮੈਡੀਕਲ ਕਾਲਜਾਂ, ਜ਼ਿਲ੍ਹਾ ਹਸਪਤਾਲ ਇਨ੍ਹਾਂ ਸਭ ਵਿੱਚ ਅਸੀਂ ਆਪਣੇ ਮੈਡੀਕਲ ਇਨਫ੍ਰਾਸਟ੍ਰਕਚਰ ਨੂੰ ਵੀ scale-up ਕਰਨਾ ਹੈ, ਅਤੇ manpower ਨੂੰ ਵੀ scale-up ਕਰਨਾ ਹੈ। ਮੈਨੂੰ ਵਿਸ਼ਵਾਸ ਹੈ, ਆਪਸੀ ਸਹਿਯੋਗ ਅਤੇ ਸੰਵਾਦ ਨਾਲ ਅਸੀਂ ਲਗਾਤਾਰ best practices evolve ਕਰਦੇ ਰਹਾਂਗੇ, ਅਤੇ ਮਜ਼ਬੂਤੀ ਨਾਲ ਕੋਰੋਨਾ ਦੇ ਖਿਲਾਫ ਲੜਾਈ ਲੜਦੇ ਵੀ ਰਹਾਂਗੇ ਅਤੇ ਰਸਤੇ ਵੀ ਕੱਢਦੇ ਰਹਾਂਗੇ।
ਸਾਥੀਓ,
ਕੌਅਪਰੇਟਿਵ ਫੈਡਰੇਲਿਜ਼ਮ ਦੀ ਜਿਸ ਭਾਵਨਾ ਨੂੰ ਸੰਵਿਧਾਨ ਵਿੱਚ ਵਿਅਕਤ ਕੀਤਾ ਗਿਆ ਹੈ, ਉਸ ‘ਤੇ ਚਲਦੇ ਹੋਏ ਭਾਰਤ ਨੇ ਕੋਰੋਨਾ ਦੇ ਖਿਲਾਫ ਮਜ਼ਬੂਤੀ ਨਾਲ ਇਹ ਲੰਬੀ ਲੜਾਈ ਲੜੀ ਹੈ। ਆਲਮੀ ਸਥਿਤੀਆਂ ਦੀ ਵਜ੍ਹਾ ਨਾਲ, ਬਾਹਰੀ ਕਾਰਕਾਂ ਦੀ ਵਜ੍ਹਾ ਨਾਲ ਦੇਸ਼ ਦੀ ਅੰਦਰੂਨੀ ਸਥਿਤੀਆਂ ‘ਤੇ ਜੋ ਪ੍ਰਭਾਵ ਹੁੰਦਾ ਹੈ, ਕੇਂਦਰ ਅਤੇ ਰਾਜਾਂ ਨੇ ਮਿਲ ਕੇ ਉਸ ਦਾ ਮੁਕਾਬਲਾ ਕੀਤਾ ਵੀ ਹੈ ਅਤੇ ਅੱਗੇ ਵੀ ਕਰਨਾ ਹੀ ਹੋਵੇਗਾ। ਕੇਂਦਰ ਅਤੇ ਰਾਜਾਂ ਦੇ ਸਾਂਝੇ ਪ੍ਰਯਤਨਾਂ ਨਾਲ ਹੀ ਅੱਜ ਦੇਸ਼ ਵਿੱਚ ਵੱਡੇ ਪੱਧਰ ‘ਤੇ ਹੈਲਥ ਇਨਫ੍ਰਾਸਟ੍ਰਕਚਰ ਵਿੱਚ ਸੁਧਾਰ ਹੋ ਪਾਇਆ ਹੈ। ਲੇਕਿਨ ਸਾਥੀਓ, ਅੱਜ ਇਸ ਚਰਚਾ ਵਿੱਚ, ਮੈਂ ਇੱਕ ਹੋਰ ਪੱਖ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ। ਅੱਜ ਦੀ ਆਲਮੀ ਸਥਿਤੀਆਂ ਵਿੱਚ ਭਾਰਤ ਦੀ ਅਰਥਵਿਵਸਥਾ ਦੀ ਮਜ਼ਬੂਤੀ ਦੇ ਲਈ ਆਰਥਿਕ ਫੈਸਲਿਆਂ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਦਾ ਤਾਲਮੇਲ, ਉਨ੍ਹਾਂ ਦਰਮਿਆਨ ਤਾਲਮੇਲ ਪਹਿਲਾਂ ਤੋਂ ਅਧਿਕ ਜ਼ਰੂਰੀ ਹੈ। ਤੁਸੀਂ ਸਾਰੇ ਇਸ ਗੱਲ ਤੋਂ ਜਾਣੂ ਹੋ ਕਿ ਜੋ ਯੁੱਧ ਦੀ ਸਥਿਤੀ ਪੈਦਾ ਹੋਈ ਹੈ ਅਤੇ ਜਿਸ ਪ੍ਰਕਾਰ ਨਾਲ ਸਪਲਾਈ ਚੇਨ ਪ੍ਰਭਾਵਿਤ ਹੋਈ ਹੈ ਅਤੇ ਅਜਿਹੇ ਮਾਹੌਲ ਵਿੱਚ ਦਿਨੋ-ਦਿਨ ਚੁਣੌਤੀਆਂ ਵਧਦੀਆਂ ਜਾ ਰਹੀਆਂ ਹਨ।
ਇਹ ਸੰਕਟ ਆਲਮੀ ਸੰਕਟ ਅਨੇਕ ਚੁਣੌਤੀਆਂ ਲੈ ਕੇ ਆ ਰਿਹਾ ਹੈ। ਅਜਿਹੇ ਸੰਕਟ ਦੇ ਸਮੇਂ ਵਿੱਚ ਕੇਂਦਰ ਅਤੇ ਰਾਜਾਂ ਦਰਮਿਆਨ ਤਾਲਮੇਲ ਨੂੰ, ਕੌਅਪਰੇਟਿਵ ਫੈਡਰੇਲਿਜ਼ਮ ਦੀ ਭਾਵਨਾ ਨੂੰ ਹੋਰ ਵਧਾਉਣਾ ਲਾਜ਼ਮੀ ਹੋ ਗਿਆ ਹੈ। ਹੁਣ ਮੈਂ ਇੱਕ ਛੋਟੀ ਜਿਹੀ ਉਦਾਹਰਣ ਦਿੰਦਾ ਹਾਂ। ਜਿਵੇਂ ਪੈਟ੍ਰੋਲ-ਡੀਜ਼ਲ ਦੀਆਂ ਕੀਮਤਾਂ ਦਾ ਇੱਕ ਵਿਸ਼ਾ ਸਾਡੇ ਸਭ ਦੇ ਸਾਹਮਣੇ ਹੈ। ਦੇਸ਼ਵਾਸੀਆਂ ‘ਤੇ ਪੈਟ੍ਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦਾ ਬੋਝ ਘੱਟ ਕਰਨ ਦੇ ਲਈ ਕੇਂਦਰ ਸਰਕਾਰ ਨੇ ਐਕਸਾਈਜ਼ ਡਿਊਟੀ ਵਿੱਚ ਕਮੀ ਕੀਤੀ ਸੀ। ਪਿਛਲੇ ਨਵੰਬਰ ਮਹੀਨੇ ਵਿੱਚ ਘੱਟ ਕੀਤੀ ਸੀ। ਕੇਂਦਰ ਸਰਕਾਰ ਨੇ ਰਾਜਾਂ ਨੂੰ ਵੀ ਤਾਕੀਦ ਕੀਤੀ ਸੀ ਕਿ ਉਹ ਆਪਣੇ ਇੱਥੇ ਟੈਕਸ ਘੱਟ ਕਰਨ ਅਤੇ ਇਹ benefit ਨਾਗਰਿਕਾਂ ਨੂੰ transfer ਕਰਨ। ਇਸ ਦੇ ਬਾਅਦ ਕੁਝ ਰਾਜਾਂ ਨੇ ਤਾਂ ਭਾਰਤ ਸਰਕਾਰ ਦੀ ਇਸ ਭਾਵਨਾ ਦੇ ਅਨੁਰੂਪ ਇੱਥੇ ਟੈਕਸ ਘੱਟ ਕਰ ਦਿੱਤਾ ਲੇਕਿਨ ਕੁਝ ਰਾਜਾਂ ਦੁਆਰਾ ਆਪਣੇ ਰਾਜ ਦੇ ਲੋਕਾਂ ਨੂੰ ਇਸ ਦਾ ਕੋਈ ਲਾਭ ਨਹੀਂ ਦਿੱਤਾ ਗਿਆ। ਇਸੇ ਵਜ੍ਹਾ ਨਾਲ ਪੈਟ੍ਰੋਲ-ਡੀਜ਼ਲ ਦੀਆਂ ਕੀਮਤਾਂ ਇਨ੍ਹਾਂ ਰਾਜਾਂ ਵਿੱਚ ਹੁਣ ਵੀ ਦੂਸਰਿਆਂ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ। ਇਹ ਇੱਕ ਤਰ੍ਹਾਂ ਨਾਲ ਇਨ੍ਹਾਂ ਰਾਜਾਂ ਦੇ ਲੋਕਾਂ ਦੇ ਨਾਲ ਅਨਿਆ ਤਾਂ ਹੈ ਹੀ, ਨਾਲ ਹੀ ਗੁਆਂਢੀ ਰਾਜਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਸੁਭਾਵਿਕ ਹੈ ਜੋ ਰਾਜ ਟੈਕਸ ਵਿੱਚ ਕਟੌਤੀ ਕਰਦੇ ਹਨ, ਉਨ੍ਹ੍ਹ੍ਹਾਂ ਨੂੰ ਰੈਵੇਨਿਊ ਦਾ ਨੁਕਸਾਨ ਹੁੰਦਾ ਹੈ।
ਜਿਵੇਂ ਅਗਰ ਕਰਨਾਟਕ ਨੇ ਟੈਕਸ ਵਿੱਚ ਕਟੌਤੀ ਨਹੀਂ ਕੀਤੀ ਹੁੰਦੀ ਤਾਂ ਉਸ ਨੇ ਇਨ੍ਹਾਂ 6 ਮਹੀਨਿਆਂ ਵਿੱਚ 5 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਰੈਵੇਨਿਊ ਹੋਰ ਮਿਲਦਾ। ਗੁਜਰਾਤ ਨੇ ਵੀ ਟੈਕਸ ਘੱਟ ਨਹੀਂ ਕੀਤਾ ਹੁੰਦਾ ਤਾਂ ਉਸ ਨੂੰ ਵੀ ਸਾਢੇ ਤਿੰਨ ਚਾਰ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਰੈਵੇਨਿਊ ਹੋਰ ਮਿਲਦਾ। ਲੇਕਿਨ ਅਜਿਹੇ ਕੁਝ ਰਾਜਾਂ ਨੇ, ਆਪਣੇ ਨਾਗਰਿਕਾਂ ਦੀ ਭਲਾਈ ਦੇ ਲਈ, ਆਪਣੇ ਨਾਗਰਿਕਾਂ ਨੂੰ ਤਕਲੀਫ ਨਾ ਹੋਵੇ ਇਸ ਲਈ ਆਪਣੇ ਵੈਟ ਵਿੱਚ ਟੈਕਸ ਵਿੱਚ ਕਮੀ ਕੀਤੀ, ਪੌਜ਼ਿਟਿਵ ਕਦਮ ਉਠਾਏ। ਉੱਥੇ ਗੁਜਰਾਤ ਅਤੇ ਕਰਨਾਟਕ ਦੇ ਗੁਆਂਢੀ ਰਾਜ ਨੇ ਟੈਕਸ ਵਿੱਚ ਕਮੀ ਨਾ ਕਰਕੇ ਇਨ੍ਹਾਂ 6 ਮਹੀਨਿਆਂ ਵਿੱਚ, ਸਾਢੇ ਤਿੰਨ ਹਜ਼ਾਰ ਕਰੋੜ ਰੁਪਏ ਤੋਂ ਲੈ ਕੇ ਪੰਜ-ਸਾਢੇ ਪੰਜ ਹਜ਼ਾਰ ਕਰੋੜ ਰੁਪਏ ਤੱਕ ਵਾਧੂ ਰੈਵੇਨਿਊ ਕਮਾ ਲਿਆ। ਜਿਵੇਂ ਅਸੀਂ ਜਾਣਦੇ ਹਾਂ ਕਿ ਪਿਛਲੇ ਸਾਲ ਨਵੰਬਰ ਮਹੀਨੇ ਵਿੱਚ VAT ਘੱਟ ਕਰਨ ਦੀ ਗੱਲ ਸੀ, ਸਾਰਿਆਂ ਨੂੰ ਮੈਂ ਪ੍ਰਾਰਥਨਾ ਕੀਤੀ ਸੀ। ਲੇਕਿਨ ਕਈ ਰਾਜ, ਮੈਂ ਇੱਥੇ ਕਿਸੇ ਦੀ ਆਲੋਚਨਾ ਨਹੀਂ ਕਰ ਰਿਹਾ ਹਾਂ, ਮੈਂ ਸਿਰਫ ਤੁਹਾਨੂੰ ਪ੍ਰਾਰਥਨਾ ਕਰ ਰਿਹਾ ਹਾਂ। ਤੁਹਾਡੇ ਰਾਜ ਦੇ ਨਾਗਰਿਕਾਂ ਦੀ ਭਲਾਈ ਦੇ ਲਈ ਪ੍ਰਾਰਥਨਾ ਕਰ ਰਿਹਾ ਹਾਂ।
ਹੁਣ ਜਿਵੇਂ ਉਸ ਸਮੇਂ 6 ਮਹੀਨੇ ਪਹਿਲਾਂ ਕੁਝ ਰਾਜਾਂ ਨੇ ਗੱਲ ਨੂੰ ਮੰਨਿਆ ਕੁਝ ਰਾਜਾਂ ਨੇ ਨਹੀਂ ਮੰਨਿਆ। ਹੁਣ ਕਈ ਰਾਜ ਜਿਵੇਂ ਮਹਾਰਾਸ਼ਟਰ, ਪੱਛਮ ਬੰਗਾਲ, ਤੇਲੰਗਾਨਾ, ਆਂਧਰਾ ਪ੍ਰਦੇਸ਼, ਤਮਿਲਨਾਡੂ , ਕੇਰਲਾ, ਝਾਰਖੰਡ, ਕਿਸੇ ਨਾ ਕਿਸੇ ਕਾਰਨ ਨਾਲ ਉਨ੍ਹਾਂ ਨੇ ਇਸ ਗੱਲ ਨੂੰ ਨਹੀਂ ਮੰਨਿਆ ਅਤੇ ਉਨ੍ਹਾਂ ਦੇ ਰਾਜ ਦੇ ਨਾਗਰਿਕਾਂ ਨੂੰ ਬੋਝ continue ਰਿਹਾ। ਮੈਂ ਇਸ ਗੱਲ ਵਿੱਚ ਨਹੀਂ ਜਾਵਾਂਗਾ ਕਿ ਇਸ ਦੌਰਾਨ ਇਨ੍ਹਾਂ ਰਾਜਾਂ ਨੇ ਕਿੰਨਾ ਰੈਵੇਨਿਊ ਕਮਾਇਆ। ਲੇਕਿਨ ਹੁਣ ਤੁਹਾਨੂੰ ਮੇਰੀ ਪ੍ਰਾਰਥਨਾ ਹੈ ਕਿ ਦੇਸ਼ਹਿਤ ਵਿੱਚ ਤੁਸੀਂ ਪਿਛਲੇ ਨਵੰਬਰ ਵਿੱਚ ਜੋ ਕਰਨਾ ਸੀ। 6 ਮਹੀਨੇ delay ਹੋ ਚੁੱਕੇ ਹਨ। ਹੁਣ ਵੀ ਤੁਸੀਂ ਆਪਣੇ ਰਾਜ ਦੇ ਨਾਗਰਿਕਾਂ ਨੂੰ ਵੈਟ ਘੱਟ ਕਰਕੇ ਇਸ ਦਾ benefit ਪਹੁੰਚਾਓ। ਤੁਸੀਂ ਸਾਰੇ ਜਾਣਦੇ ਹੋ ਕਿ ਭਾਰਤ ਸਰਕਾਰ ਦੇ ਕੋਲ ਜੋ ਰੈਵੇਨਿਊ ਆਉਂਦਾ ਹੈ, ਉਸ ਦਾ 42 ਪ੍ਰਤੀਸ਼ਤ ਤਾਂ ਰਾਜਾਂ ਦੇ ਹੀ ਕੋਲ ਚਲਾ ਜਾਂਦਾ ਹੈ। ਮੇਰੀ ਸਾਰੇ ਰਾਜਾਂ ਨੂੰ ਤਾਕੀਦ ਹੈ ਕਿ ਆਲਮੀ ਸੰਕਟ ਦੇ ਇਸ ਸਮੇਂ ਵਿੱਚ ਕੌਅਪਰੇਟਿਵ ਫੈਡਰੇਲਿਜ਼ਮ ਦੀ ਭਾਵਨਾ ‘ਤੇ ਚਲਦੇ ਹੋਏ ਇੱਕ ਟੀਮ ਦੇ ਰੂਪ ਵਿੱਚ ਅਸੀਂ ਸਾਰੇ ਮਿਲ ਕੇ ਕੰਮ ਕਰੀਏ, ਹੁਣ ਮੈਂ ਕਈ ਵਿਸ਼ੇ ਹਨ ਬਾਰੀਕੀ ਵਿੱਚ ਨਹੀਂ ਜਾ ਰਿਹਾ ਹਾਂ।
ਜਿਵੇਂ ਫਰਟੀਲਾਈਜ਼ਰ, ਅੱਜ ਅਸੀਂ ਤਾਂ ਫਰਟੀਲਾਈਜ਼ਰ ‘ਤੇ ਦੁਨੀਆ ਦੇ ਦੇਸ਼ਾਂ ‘ਤੇ dependent ਹਾਂ। ਕਿੰਨਾ ਵੱਡਾ ਸੰਕਟ ਆਇਆ ਹੈ। ਲਗਾਤਾਰ ਅਨੇਕ ਗੁਣਾ ਸਬਸਿਡੀ ਵਧ ਰਹੀ ਹੈ। ਅਸੀਂ ਕਿਸਾਨਾਂ ‘ਤੇ ਬੋਝ transfer ਨਹੀਂ ਕਰਨਾ ਚਾਹੁੰਦੇ ਹਾਂ। ਹੁਣ ਅਜਿਹੇ ਸੰਕਟ ਝੱਲਣੇ ਪੈ ਰਹੇ ਹਨ ਤਦ ਮੈਂ ਆਪ ਸਭ ਨੂੰ ਤਾਕੀਦ ਕਰਦਾ ਹਾਂ, ਪ੍ਰਾਰਥਨਾ ਕਰਦਾ ਹਾਂ ਕਿ ਆਪ ਆਪਣੇ ਰਾਜ, ਆਪਣੇ ਗੁਆਂਢੀ ਰਾਜ, ਸਾਰੇ ਦੇਸ਼ਵਾਸੀਆਂ ਦੇ ਹਿਤ ਵਿੱਚ ਉਸ ਦੀ ਸਰਵਉੱਚ ਪ੍ਰਾਥਮਿਕ ਦਿਓ। ਮੈਂ ਇੱਕ ਹੋਰ ਉਦਾਹਰਣ ਦਿੰਦਾ ਹਾਂ। ਹੁਣ ਨਵੰਬਰ ਵਿੱਚ ਜੋ ਕਰਨਾ ਸੀ ਨਹੀਂ ਕੀਤਾ। ਇਸ ਲਈ ਪਿਛਲੇ 6 ਮਹੀਨੇ ਵਿੱਚ ਕੀ ਹੋਇਆ ਹੈ। ਅੱਜ ਚੇਨੱਈ ਵਿੱਚ, ਤਮਿਲਨਾਡੂ ਵਿੱਚ ਪੈਟ੍ਰੋਲ ਕਰੀਬ 111 ਰੁਪਏ ਦੇ ਪਾਸ ਹੈ। ਜੈਪੁਰ ਵਿੱਚ 118 ਤੋਂ ਵੀ ਜ਼ਿਆਦਾ ਹੈ। ਹੈਦਰਾਬਾਅਦ ਵਿੱਚ 119 ਤੋਂ ਵੀ ਜ਼ਿਆਦਾ ਹੈ। ਕੋਲਕਾਤਾ ਵਿੱਚ 115 ਤੋਂ ਜ਼ਿਆਦਾ ਹੈ। ਮੁੰਬਈ ਵਿੱਚ 120 ਤੋਂ ਜ਼ਿਆਦਾ ਹੈ ਅਤੇ ਜਿਨ੍ਹਾਂ ਨੇ ਕਟੌਤੀ ਕੀਤੀ, ਮੁੰਬਈ ਦੇ ਹੀ ਨੇੜੇ ਦਿਉ-ਦਮਨ ਵਿੱਚ 102 ਰੁਪਏ ਹੈ। ਮੁੰਬਈ ਵਿੱਚ 120, ਨੇੜੇ ਦਿਉ-ਦਮਨ ਵਿੱਚ 102 ਰੁਪਏ। ਹੁਣ ਕੋਲਕਾਤਾ ਵਿੱਚ 115, ਲਖਨਉ ਵਿੱਚ 105। ਹੈਦਰਾਬਾਦ ਵਿੱਚ 120 ਕਰੀਬ-ਕਰੀਬ, ਜੰਮੂ ਵਿੱਚ 106। ਜੈਪੁਰ ਵਿੱਚ 118, ਗੁਵਾਹਾਟੀ ਵਿੱਚ 105। ਗੁਰੂਗ੍ਰਾਮ ਵਿੱਚ 105 ਹੈ, ਦੇਹਰਾਦੁਨ ਵਿੱਚ ਛੋਟਾ ਰਾਜ ਸਾਡਾ ਉੱਤਰਾਖੰਡ 103 ਰੁਪਏ ਹੈ। ਮੈਂ ਤੁਹਾਨੂੰ ਤਾਕੀਦ ਕਰਦਾ ਹਾਂ। ਕਿ ਤੁਸੀਂ 6 ਮਹੀਨੇ ਭਲੇ ਜੋ ਕੁਝ ਵੀ ਆਪਣਾ ਰੈਵੇਨਿਊ ਵਧਾਇਆ। ਤੁਹਾਡੇ ਰਾਜ ਦੇ ਕੰਮ ਆਵੇਗਾ ਲੇਕਿਨ ਹੁਣ ਪੂਰੇ ਦੇਸ਼ ਵਿੱਚ ਤੁਸੀਂ ਸਹਿਯੋਗ ਕਰੋ ਇਹ ਮੇਰੀ ਤੁਹਾਨੂੰ ਵਿਸ਼ੇਸ਼ ਪ੍ਰਾਰਥਨਾ ਹੈ ਅੱਜ।
ਸਾਥੀਓ,
ਇੱਕ ਵਿਸ਼ਾ ਹੋਰ ਜਿਸ ‘ਤੇ ਵੀ ਮੈਂ ਆਪਣੀ ਗੱਲ ਅੱਜ ਕਹਿਣਾ ਚਾਹੁੰਦਾ ਹਾਂ। ਦੇਸ਼ ਵਿੱਚ ਗਰਮੀ ਤੇਜ਼ੀ ਨਾਲ ਵਧ ਰਹੀ ਹੈ ਅਤੇ ਸਮੇਂ ਤੋਂ ਪਹਿਲਾਂ ਬਹੁਤ ਗਰਮੀ ਵਧ ਰਹੀ ਹੈ ਅਤੇ ਅਜਿਹੇ ਸਮੇਂ ਵਿੱਚ ਅਸੀਂ ਅਲੱਗ-ਅਲੱਗ ਥਾਵਾਂ ‘ਤੇ ਅੱਗ ਦੀਆਂ ਵਧਦੀਆਂ ਹੋਈਆਂ ਘਟਨਾਵਾਂ ਵੀ ਦੇਖ ਰਹੇ ਹਾਂ। ਜੰਗਲਾਂ ਵਿੱਚ, ਮਹੱਤਵਪੂਰਨ ਇਮਾਰਤਾਂ ਵਿੱਚ, ਹਸਪਤਾਲਾਂ ਵਿੱਚ ਅੱਗ ਦੀਆਂ ਕਈ ਘਟਨਾਵਾਂ ਬੀਤੇ ਕੁਝ ਦਿਨਾਂ ਵਿੱਚ ਹੋਈਆਂ ਹਨ। ਸਾਨੂੰ ਸਭ ਨੂੰ ਯਾਦ ਹੈ ਉਹ ਦਿਨ ਕਿੰਨੇ ਪੀੜਾਦਾਇਕ ਸਨ, ਜਦੋਂ ਪਿਛਲੇ ਸਾਲ ਕਈ ਹਸਪਤਾਲਾਂ ਵਿੱਚ ਅੱਗ ਲਗੀ ਅਤੇ ਉਹ ਬਹੁਤ ਦਰਦਨਾਕ ਸਥਿਤੀ ਸੀ। ਬਹੁਤ ਮੁਸ਼ਕਿਲ ਸਮਾਂ ਸੀ ਉਹ। ਅਨੇਕਾਂ ਲੋਕਾਂ ਨੂੰ ਇਨ੍ਹਾਂ ਹਾਦਸਿਆਂ ਵਿੱਚ ਆਪਣੀ ਜਾਨ ਗਵਾਉਣੀ ਪਈ ਸੀ।
ਇਸ ਲਈ ਮੇਰੀ ਸਾਰੇ ਰਾਜਾਂ ਨੂੰ ਤਾਕੀਦ ਹੈ ਕਿ ਹੁਣ ਤੋਂ ਅਸੀਂ ਖਾਸ ਤੌਰ ‘ਤੇ ਹਸਪਤਾਲਾਂ ਦਾ ਸੈਫਟੀ ਔਡਿਟ ਕਰਵਾਈਏ, ਸੁਰੱਖਿਆ ਦੇ ਇੰਤਜ਼ਾਮ ਪੁਖਤਾ ਕਰੀਏ ਅਤੇ ਪ੍ਰਾਥਮਿਕਤਾ ਦੇ ਅਧਾਰ ‘ਤੇ ਕਰੀਏ। ਅਜਿਹੀਆਂ ਘਟਨਾਵਾਂ ਤੋਂ ਅਸੀਂ ਬਚ ਸਕੀਏ, ਅਜਿਹੀਆਂ ਘਟਨਾਵਾਂ ਘੱਟ ਤੋਂ ਘੱਟ ਹੋਣ, ਸਾਡਾ Response Time ਵੀ ਘੱਟ ਤੋਂ ਘੱਟ ਹੋਵੇ, ਜਾਨ-ਮਾਲ ਦਾ ਨੁਕਸਾਨ ਨਾ ਹੋਵੇ, ਇਸ ਦੇ ਲਈ ਮੈਂ ਤੁਹਾਨੂੰ ਤਾਕੀਦ ਕਰਾਂਗਾ ਕਿ ਤੁਸੀਂ ਆਪਣੀ ਟੀਮ ਨੂੰ ਖਾਸ ਤੌਰ ‘ਤੇ ਇਸ ਕੰਮ ‘ਤੇ ਲਗਾਓ ਅਤੇ ਬਿਲਕੁਲ ਮੌਨਿਟਰਿੰਗ ਕਰੋ ਤਾਕਿ ਦੇਸ਼ ਵਿੱਚ ਕਿਤੇ ਹਾਦਸਾ ਨਾ ਹੋਵੇ। ਸਾਡੇ ਨਿਰਦੋਸ਼ ਨਾਗਰਿਕਾਂ ਨੂੰ ਜਾਨ ਨਾ ਗੁਵਾਉਣੀ ਪਵੇ।
ਸਾਥੀਓ,
ਤੁਸੀਂ ਸਭ ਨੇ ਸਮਾਂ ਕੱਢਿਆ, ਇਸ ਦੇ ਲਈ ਮੈਂ ਇੱਕ ਵਾਰ ਫਿਰ ਤੁਹਾਡਾ ਸਭ ਦਾ ਆਭਾਰ ਵਿਅਕਤ ਕਰਦਾ ਹਾਂ ਅਤੇ ਹਮੇਸ਼ਾ ਮੈਂ ਤੁਹਾਡੇ ਲਈ ਉਪਲਬਧ ਰਹਿੰਦਾ ਹਾਂ। ਕੋਈ ਵੀ ਜ਼ਰੂਰੀ ਸੁਝਾਅ ਤੁਹਾਡੇ ਹੋਣਗੇ ਤਾਂ ਮੈਨੂੰ ਚੰਗਾ ਲਗੇਗਾ। ਮੈਂ ਫਿਰ ਇੱਕ ਵਾਰ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ।