Quote"ਜਦੋਂ ਮਹਿਲਾਵਾਂ ਸਮ੍ਰਿੱਧ ਹੁੰਦੀਆਂ ਹਨ, ਤਾਂ ਦੁਨੀਆ ਸਮ੍ਰਿੱਧ ਹੁੰਦੀ ਹੈ"
Quote"ਭਾਰਤ ਵਿੱਚ ਗ੍ਰਾਮੀਣ ਸਥਾਨਕ ਸੰਸਥਾਵਾਂ ਵਿੱਚ ਚੁਣੇ ਗਏ ਨੁਮਾਇੰਦਿਆਂ ਵਿੱਚੋਂ 46% ਮਹਿਲਾਵਾਂ ਹਨ, ਜੋ ਗਿਣਤੀ ਵਿੱਚ 14 ਲੱਖ ਹਨ"
Quote"ਭਾਰਤ ਵਿੱਚ ਮਹਿਲਾਵਾਂ ਨੂੰ 'ਮਿਸ਼ਨ ਲਾਈਫ' - ਵਾਤਾਵਰਣ ਲਈ ਜੀਵਨ ਸ਼ੈਲੀ ਦਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ"
Quote"ਕੁਦਰਤ ਨਾਲ ਉਨ੍ਹਾਂ ਦੇ ਨਜ਼ਦੀਕੀ ਸਬੰਧਾਂ ਨੂੰ ਦੇਖਦੇ ਹੋਏ, ਮਹਿਲਾਵਾਂ ਕੋਲ ਜਲਵਾਯੂ ਤਬਦੀਲੀ ਦੇ ਨਵੀਨਤਾਕਾਰੀ ਸਮਾਧਾਨਾਂ ਦੀ ਕੁੰਜੀ ਹੈ"
Quote"ਸਾਨੂੰ ਉਨ੍ਹਾਂ ਰੁਕਾਵਟਾਂ ਨੂੰ ਦੂਰ ਕਰਨ ਲਈ ਕੰਮ ਕਰਨਾ ਚਾਹੀਦਾ ਹੈ ਜੋ ਮਹਿਲਾਵਾਂ ਦੀ ਬਾਜ਼ਾਰਾਂ, ਗਲੋਬਲ ਵੈਲਯੂ-ਚੇਨ ਅਤੇ ਕਿਫਾਇਤੀ ਵਿੱਤ ਤੱਕ ਪਹੁੰਚ ਨੂੰ ਸੀਮਤ ਕਰਦੀਆਂ ਹਨ"
Quote"ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ਦੇ ਅਧੀਨ, 'ਮਹਿਲਾ ਸਸ਼ਕਤੀਕਰਨ' 'ਤੇ ਇੱਕ ਨਵਾਂ ਕਾਰਜ ਸਮੂਹ ਸਥਾਪਤ ਕਰਨ ਦਾ ਫੈਸਲਾ ਕੀਤਾ ਗਿਆ ਹੈ"

ਮਹਾਮਹਿਮ, ਦੇਵੀਓ ਅਤੇ ਸੱਜਣੋਂ, ਨਮਸਕਾਰ!

ਮੈਂ ਆਪ ਸਭ ਦਾ ਗਾਂਧੀਨਗਰ ਵਿੱਚ ਸਵਾਗਤ ਕਰਦਾ ਹਾਂ। ਇਸ ਸ਼ਹਿਰ ਦਾ ਨਾਮ ਮਹਾਤਮਾ ਗਾਂਧੀ ਦੇ ਨਾਮ ‘ਤੇ ਰੱਖਿਆ ਗਿਆ ਹੈ ਅਤੇ ਅੱਜ ਇਸ ਦਾ ਸਥਾਪਨਾ ਦਿਵਸ ਵੀ ਹੈ। ਮੈਨੂੰ ਖੁਸ਼ੀ ਹੈ ਕਿ ਤੁਹਾਨੂੰ ਅਹਿਮਦਾਬਾਦ ਵਿੱਚ ਗਾਂਧੀ ਆਸ਼ਰਮ ਦਾ ਦੌਰਾ ਕਰਨ ਦਾ ਅਵਸਰ ਮਿਲਿਆ ਹੈ। ਅੱਜ ਸਮੁੱਚੀ ਦੁਨੀਆ ਜਲਵਾਯੂ ਪਰਿਵਰਤਨ, ਗਲੋਬਲ ਵਾਰਮਿੰਗ ਅਤੇ ਦੀਰਘਕਾਲੀ ਸਮਾਧਾਨ ਤਲਾਸ਼ਨ ਦੀ ਤਤਕਾਲਿਕਤਾ ਦੇ ਬਾਰੇ ਵਿੱਚ ਚਰਚਾ ਕਰ ਰਹੀ ਹੈ। ਗਾਂਧੀ ਆਸ਼ਰਮ ਵਿੱਚ ਤੁਸੀਂ ਗਾਂਧੀ ਜੀ ਦੀ ਜੀਵਨ-ਸ਼ੈਲੀ ਦੀ ਸਾਦਗੀ ਅਤੇ ਸਥਿਰਤਾ, ਆਤਮਨਿਰਭਰਤਾ ਅਤੇ ਸਮਾਨਤਾ ਦੇ ਬਾਰੇ ਵਿੱਚ ਉਨ੍ਹਾਂ ਦੇ ਦੂਰਦਰਸ਼ੀ ਵਿਚਾਰਾਂ ਦੇ ਸਾਕਸ਼ੀ ਬਣੋਗੇ। ਮੈਨੂੰ ਯਕੀਨ ਹੈ ਕਿ ਤੁਹਾਨੂੰ ਇਹ ਪ੍ਰੇਰਣਾਦਾਇਕ ਲਗੇਗਾ। ਦਾਂਡੀ ਕੁਟੀਰ ਸੰਗ੍ਰਹਾਲਯ ਵਿੱਚ ਵੀ ਤੁਹਾਨੂੰ ਅਜਿਹਾ ਹੀ ਅਨੁਭਵ ਪ੍ਰਾਪਤ ਹੋਵੇਗਾ, ਇਹ ਇੱਕ ਅਜਿਹਾ ਅਵਸਰ ਹੈ, ਜਿਸ ਨੂੰ ਤੁਹਾਨੂੰ ਗੁਆਉਣਾ ਨਹੀਂ ਚਾਹੀਦਾ। ਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਅਪ੍ਰਾਸੰਗਿਕ ਨਹੀਂ ਹੋਵੇਕਾ ਕਿ ਗਾਂਧੀ ਜੀ ਦਾ ਪ੍ਰਸਿੱਧ ਚਰਖਾ ਗੰਗਾਬੇਨ ਨਾਮ ਦੀ ਇੱਕ ਮਹਿਲਾ ਨੂੰ ਨੇੜੇ ਦੇ ਇੱਕ ਪਿੰਡ ਵਿੱਚ ਮਿਲਿਆ ਸੀ। ਜਿਹਾ ਕਿ ਤੁਸੀਂ ਜਾਣਦੇ ਹੋ, ਉਸ ਦੇ ਬਾਅਦ ਤੋਂ ਗਾਂਧੀ ਜੀ ਹਮੇਸ਼ਾ ਖਾਦੀ ਹੀ ਧਾਰਨ ਕਰਦੇ ਸਨ, ਜੋ ਆਤਮਨਿਰਭਰਤਾ ਅਤੇ ਸਥਿਰਤਾ ਦੀ ਪ੍ਰਤੀਕ ਬਣ ਗਈ।

ਮਿੱਤਰੋਂ

ਜਦੋਂ ਮਹਿਲਾਵਾਂ ਸਮ੍ਰਿੱਧ ਹੁੰਦੀਆਂ ਹਨ, ਤਾਂ ਦੁਨੀਆਂ ਸਮ੍ਰਿੱਧ ਹੁੰਦੀ ਹੈ। ਉਨ੍ਹਾਂ ਦੀ ਆਰਥਿਕ ਸਸ਼ਕਤੀਕਰਣ ਵਿਕਾਸ ਨੂੰ ਬਲ ਦਿੰਦਾ ਹੈ। ਸਿੱਖਿਆ ਤੱਕ ਉਨ੍ਹਾਂ ਦੀ ਪਹੁੰਚ ਆਲਮੀ ਪ੍ਰਗਤੀ ਨੂੰ ਪ੍ਰੇਰਿਤ ਕਰਦੀ ਹੈ। ਉਨ੍ਹਾਂ  ਦੀ ਅਗਵਾਈ ਸਮਾਵੇਸ਼ਿਤਾ ਨੂੰ ਹੁਲਾਰਾ ਦਿੰਦੀ ਹੈ ਅਤੇ, ਉਨ੍ਹਾਂ ਦੇ ਵਿਚਾਰ ਸਕਾਰਾਤਮਕ ਬਦਲਾਅ ਨੂੰ ਪ੍ਰੇਰਿਤ ਕਰਦੇ ਹਨ। ਮਹਿਲਾਵਾਂ ਨੂੰ ਸਸ਼ਕਤ ਬਣਾਉਣ ਦਾ ਸਭ ਤੋਂ ਪ੍ਰਭਾਵੀ ਤਰੀਕਾ ਮਹਿਲਾ-ਅਗਵਾਈ ਵਾਲਾ ਵਿਕਾਸ ਦ੍ਰਿਸ਼ਟੀਕੋਣ ਹੈ। ਭਾਰਤ ਇਸ ਦਿਸ਼ਾ ਵਿੱਚ ਕਦਮ ਵਧਾ ਰਿਹਾ ਹੈ।

 ਮਿੱਤਰੋਂ,

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਆਪਣੇ ਆਪ ਵਿੱਚ ਇੱਕ ਪ੍ਰੇਰਕ ਉਦਾਹਰਣ ਪੇਸ਼ ਕਰਦੇ ਹਨ। ਉਹ ਇੱਕ ਸਧਾਰਣ ਜਨਜਾਤੀ ਪਿਛੋਕੜ ਤੋਂ ਆਉਂਦੇ ਹਨ। ਲੇਕਿਨ ਹੁਣ ਉਹ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਅਗਵਾਈ ਕਰਦੇ ਹਨ, ਅਤੇ ਦੁਨੀਆ ਦੇ ਦੂਸਰੇ ਸਭ ਤੋਂ ਵੱਡੇ ਰ੍ਰੱਖਿਆ ਬਲ ਦੀ ਕਮਾਂਡਰ-ਇਨ-ਚੀਫ ਦੇ ਰੂਪ ਵਿੱਚ ਯੋਗਦਾਨ ਦੇ ਰਹੇ ਹਨ। ਲੋਕਤੰਤਰ ਦੀ ਜਨਨੀ ਵਿੱਚ ‘ਮਤਦਾਨ ਦਾ ਅਧਿਕਾਰ’ ਭਾਰਤੀ ਸੰਵਿਧਾਨ ਦੁਆਰਾ ਸ਼ੁਰੂ ਤੋਂ ਹੀ ਮਹਿਲਾਵਾਂ ਸਹਿਤ ਸਾਰੇ ਨਾਗਰਿਕਾਂ ਨੂੰ ਸਮਾਨ ਰੂਪ ਵਿੱਚ ਪ੍ਰਦਾਨ ਕੀਤਾ ਗਿਆ ਸੀ। ਚੋਣ ਲੜਨ ਦਾ ਅਧਿਕਾਰ ਵੀ ਸਾਰਿਆਂ ਨੂੰ ਬਰਾਬਰ ਅਧਾਰ ‘ਤੇ ਦਿੱਤਾ ਗਿਆ। ਚੁਣੀ ਹੋਈ ਮਹਿਲਾ ਪ੍ਰਤੀਨਿਧੀ ਆਰਥਿਕ, ਵਾਤਾਵਰਣੀ ਅਤੇ ਸਮਾਜਿਕ ਪਰਿਵਰਤਨ ਦੀ ਪ੍ਰਮੁੱਖ ਪ੍ਰਤੀਨਿਧੀ ਰਹੇ ਹਨ। ਭਾਰਤ ਵਿੱਚ ਰੂਰਲ ਲੋਕਲ ਬਾਡੀਜ ਵਿੱਚ 1.4 ਮਿਲੀਅਨ ਦੀ ਜਨਸੰਖਿਆ ਦੇ ਨਾਲ 46 ਪ੍ਰਤੀਸ਼ਤ ਚੁਣੀਆਂ ਹੋਈਆਂ ਪ੍ਰਤੀਨਿਧੀ ਮਹਿਲਾਵਾਂ ਹਨ। ਸਵੈ-ਸਹਾਇਤਾ ਸਮੂਹਾਂ ਵਿੱਚ ਔਰਤਾਂ ਦੀ ਲਾਮਬੰਦੀ ਵੀ ਤਬਦੀਲੀ ਲਈ ਇੱਕ ਸ਼ਕਤੀਸ਼ਾਲੀ ਸ਼ਕਤੀ ਰਹੀ ਹੈ। ਇਹ ਸਵੈ-ਸਹਾਇਤਾ ਸਮੂਹਾਂ ਵਿੱਚ ਮਹਿਲਾਵਾਂ ਦਾ ਸੰਗਠਨ ਵੀ ਪਰਿਵਰਤਨ ਦੇ ਲਈ ਪ੍ਰਬਲ ਸ਼ਕਤੀ ਰਿਹਾ ਹੈ। ਮਹਾਮਾਰੀ ਦੌਰਾਨ ਇਹ ਸਵੈ-ਸਹਾਇਤਾ ਸਮੂਹ ਅਤੇ ਚੁਣੀਆਂ ਹੋਈਆਂ ਮਹਿਲਾ ਪ੍ਰਤੀਨਿਧੀ ਸਾਡੇ ਸਮੁਦਾਇ ਦੇ ਲਈ ਸਹਾਇਤਾ ਦਾ ਸਤੰਭ ਬਣ ਕੇ ਉੱਭਰੀਆਂ। ਉਨ੍ਹਾਂ ਨੇ ਮਾਸਕ ਅਤੇ ਸੈਨੇਟਾਈਜ਼ਰ ਦਾ ਨਿਰਮਾਣ ਕੀਤਾ ਅਤੇ ਨਾਲ ਹੀ ਇਨਫੈਕਸ਼ਨ ਤੋਂ ਬਚਾਅ ਬਾਰੇ ਜਾਗਰੂਕਤਾ ਫੈਲਾਈ। ਭਾਰਤ ਵਿੱਚ 80 ਪ੍ਰਤੀਸ਼ਤ ਤੋਂ ਵੱਧ ਨਰਸਾਂ ਅਤੇ ਦਾਈਆਂ ਮਹਿਲਾਵਾਂ ਹਨ। ਮਹਾਮਾਰੀ ਦੇ ਦੌਰਾਨ ਉਹ ਸਾਡੀ ਰੱਖਿਆ ਦੀ ਪਹਿਲੀ ਲਾਈਨ ਸਨ। ਅਤੇ, ਸਾਨੂੰ ਉਨ੍ਹਾਂ ਦੀਆਂ ਉਪਲਬਧੀਆਂ 'ਤੇ ਮਾਣ ਹੈ।

ਮਿੱਤਰੋਂ

ਭਾਰਤ ਵਿੱਚ ਮਹਿਲਾਵਾਂ ਦੀ ਅਗਵਾਈ ਵਾਲਾ ਵਿਕਾਸ ਸਾਡੇ ਲਈ ਇੱਕ ਪ੍ਰਮੁੱਖ ਪ੍ਰਾਥਮਿਕਤਾ ਰਹੀ ਹੈ। ਪ੍ਰਧਾਨ ਮੰਤਰੀ ਮੁਦ੍ਰਾ ਯੋਜਨਾ ਦੇ ਤਹਿਤ ਲਗਭਗ 70 ਪ੍ਰਤੀਸ਼ਤ ਲੋਨ ਮਹਿਲਾਵਾਂ ਨੂੰ ਮਨਜ਼ੂਰ ਕੀਤੇ ਗਏ ਹਨ। ਇਹ ਇੱਕ ਮਿਲੀਅਨ ਰੁਪਏ ਤੱਕ ਦੇ ਲੋਨ ਸੂਖਮ–ਪੱਧਰੀ ਇਕਾਈਆਂ ਦੀ ਸਹਾਇਤਾ ਦੇ ਲਈ ਹਨ। ਇਸੇ ਤਰ੍ਹਾਂ, ਸਟੈਂਡ-ਅੱਪ ਇੰਡੀਆ ਦੇ ਤਹਿਤ 80 ਪ੍ਰਤੀਸ਼ਤ ਲਾਭਾਰਥੀ ਮਹਿਲਾਵਾਂ ਹਨ, ਜੋ ਗ੍ਰੀਨ ਫੀਲਡ ਪ੍ਰੋਜੈਕਟਾਂ ਦੇ ਲਈ ਬੈਂਕ ਲੋਨ ਪ੍ਰਾਪਤ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਤਹਿਤ ਗ੍ਰਾਮੀਣ ਮਹਿਲਾਵਾਂ ਨੂੰ ਰਸੋਈ ਗੈਸ ਦੇ ਲਗਭਗ 100 ਮਿਲੀਅਨ ਕਨੈਕਸ਼ਨ ਉਪਲਬਧ ਕਰਵਾਏ ਗਏ ਹਨ। ਸਵੱਛ ਖਾਣਾ ਪਕਾਉਣ ਦੇ ਈਂਧਣ ਦਾ ਪ੍ਰਾਵਧਾਨ ਸਿੱਧੇ ਵਾਤਾਵਰਣ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਮਹਿਲਾਵਾਂ ਦੀ ਸਿਹਤ ਵਿੱਚ ਸੁਧਾਰ ਕਰਦਾ ਹੈ। ਉਦਯੋਗਿਕ ਸਿਖਲਾਈ ਸੰਸਥਾਵਾਂ ਵਿੱਚ 2014 ਦੇ ਬਾਅਦ ਤੋਂ ਤਕਨੀਕੀ ਸਿੱਖਿਆ ਵਿੱਚ ਮਹਿਲਾਵਾਂ ਦੀ ਸੰਖਿਆ ਦੁੱਗਣੀ ਹੋ ਗਈ ਹੈ।

 

ਇੰਨਾ ਹੀ ਨਹੀਂ, ਭਾਰਤ ਵਿੱਚ ਲਗਭਗ 43 ਪ੍ਰਤੀਸ਼ਤ ਐੱਸਟੀਈਐੱਮ ਯਾਨੀ ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਗਣਿਤ ਗ੍ਰੈਜੂਏਟ ਮਹਿਲਾਵਾਂ ਹਨ। ਭਾਰਤ ਵਿੱਚ ਲਗਭਗ ਇੱਕ-ਚੌਥਾਈ ਪੁਲਾੜ ਵਿਗਿਆਨਿਕ ਮਹਿਲਾਵਾਂ ਹਨ। ਚੰਦ੍ਰਯਾਨ, ਗਗਨਯਾਨ ਅਤੇ ਮਿਸ਼ਨ ਮੰਗਲ ਜਿਹੇ ਸਾਡੇ ਪ੍ਰਮੁੱਖ ਪ੍ਰੋਗਰਾਮਾਂ ਦੀ ਸਫ਼ਲਤਾ ਦੇ ਪਿੱਛੇ ਮਹਿਲਾ ਵਿਗਿਆਨੀਆਂ ਦੀ ਪ੍ਰਤਿਭਾ ਅਤੇ ਸਖ਼ਤ ਮਿਹਨਤ ਦਾ ਹੱਥ ਹੈ। ਅੱਜ, ਭਾਰਤ ਵਿੱਚ ਉੱਚ ਸਿੱਖਿਆ ਵਿੱਚ ਪੁਰਸ਼ਾਂ ਦੀ ਤੁਲਨਾ ਵਿੱਚ ਮਹਿਲਾਵਾਂ ਅਧਿਕ ਸੰਖਿਆ ਵਿੱਚ ਪ੍ਰਵੇਸ਼ ਲੈ ਰਹੀਆਂ ਹਨ। ਸਿਵਲ ਐਵੀਏਸ਼ਨ ਖੇਤਰ ਵਿੱਚ ਅਸੀਂ ਮਹਿਲਾ ਪਾਇਲਟਸ ਦੇ ਉੱਚਤਮ ਪ੍ਰਤੀਸ਼ਤ ਵਾਲਿਆਂ ਵਿੱਚੋਂ ਹਾਂ। ਨਾਲ ਹੀ ਭਾਰਤੀ ਹਵਾਈ ਸੈਨਾ ਵਿੱਚ ਮਹਿਲਾ ਪਾਇਲਟ ਹੁਣ ਲੜਾਕੂ ਜਹਾਜ ਉਡਾ ਰਹੀਆਂ ਹਨ। ਸਾਡੇ ਸਾਰੇ ਹਥਿਆਰਬੰਦ ਬਲਾਂ ਵਿੱਚ ਮਹਿਲਾ ਅਧਿਕਾਰੀਆਂ ਨੂੰ ਆਪ੍ਰੇਸ਼ਨਲ ਭੂਮਿਕਾਵਾਂ ਅਤੇ ਲੜਾਕੂ ਮੋਰਚਿਆਂ ‘ਤੇ ਤੈਨਾਤ ਕੀਤਾ ਜਾ ਰਿਹਾ ਹੈ।

ਮਿੱਤਰੋਂ,

ਭਾਰਤ ਅਤੇ ਗਲੋਬਲ ਸਾਊਥ ਵਿੱਚ ਮਹਿਲਾਵਾਂ ਗ੍ਰਾਮੀਣ ਖੇਤੀਬਾੜੀ ਪਰਿਵਾਰਾਂ ਦੀ ਰੀੜ੍ਹ  ਅਤੇ ਛੋਟੇ ਵਪਾਰੀ ਅਤੇ ਦੁਕਾਨਦਾਰਾਂ ਦੇ ਰੂਪ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਪ੍ਰਕਿਰਤੀ ਦੇ ਨਾਲ ਉਨ੍ਹਾਂ ਦੇ ਗਹਿਰੇ ਸਬੰਧ ਨੂੰ ਦੇਖਦੇ ਹੋਏ ਮਹਿਲਾਵਾਂ ਜਲਵਾਯੂ ਪਰਿਵਰਤਨ ਦੇ ਨਵੀਨ ਸਮਾਧਾਨਾਂ ਦੀ ਕੁੰਜੀ ਰੱਖਦੀਆਂ ਹਨ। ਮੈਨੂੰ ਯਾਦ ਹੈ ਕਿ ਕਿਵੇਂ ਮਹਿਲਾਵਾਂ ਨੇ 18ਵੀਂ ਸ਼ਤਾਬਦੀ ਵਿੱਚ ਭਾਰਤ ਵਿੱਚ ਪਹਿਲੀ ਪ੍ਰਮੁੱਖ ਜਲਵਾਯੂ ਕਾਰਵਾਈ ਦੀ ਅਗਵਾਈ ਕੀਤੀ ਸੀ। ਅੰਮ੍ਰਿਤਾ ਦੇਵੀ ਦੀ ਅਗਵਾਈ ਵਿੱਚ ਰਾਜਸਥਾਨ ਦੇ ਬਿਸ਼ਨੋਈ ਸਮੁਦਾਇ ਨੇ ‘ਚਿਪਕੋ ਅੰਦੋਲਨ’ ਸ਼ੁਰੂ ਕੀਤਾ। ਇਹ ਅਨਿਯਮਿਤ ਲੌਗਿੰਗ ਨੂੰ ਰੋਕਣ ਦੇ ਲਈ ਰੁੱਖਾਂ ਨੂੰ ਗਲੇ ਲਗਾਉਣ ਦਾ ਇੱਕ ਅੰਦੋਲਨ ਸੀ। ਉਨ੍ਹਾਂ ਨੇ ਕਈ ਹੋਰ ਗ੍ਰਾਮੀਣਾਂ ਦੇ ਨਾਲ ਪ੍ਰਕਿਰਤੀ ਦੇ ਲਈ ਆਪਣਾ ਜੀਵਨ ਬਲੀਦਾਨ ਕਰ ਦਿੱਤਾ। ਭਾਰਤ ਵਿੱਚ ਮਹਿਲਾਵਾਂ ‘ਮਿਸ਼ਨ ਲਾਈਫ’-ਵਾਤਾਵਰਣ ਦੇ ਲਈ ਜੀਵਨਸ਼ੈਲੀ ਦੀ ਬ੍ਰਾਂਡ ਅੰਬੈਸਡਰ ਵੀ ਰਹੀਆਂ ਹਨ। ਉਹ ਪਰੰਪਰਾਗਤ ਗਿਆਨ ਦੇ ਅਧਾਰ ‘ਤੇ ਮੁੜ ਉਪਯੋਗ, ਰੀਸਾਇਕਲ ਅਤੇ ਮੁੜ ਪ੍ਰਯੋਜਨ ਕਰਦੀਆਂ ਹਨ। ਵਿਭਿੰਨ ਪਹਿਲੂਆਂ ਦੇ ਅੰਤਰਗਤ ਮਹਿਲਾਵਾਂ ਸਰਗਰਮ ਰੂਪ ਨਾਲ ਸੋਲਰ ਪੈਨਲ ਅਤੇ ਲਾਈਟ ਬਣਾਉਣ ਦੀ ਟ੍ਰੇਨਿੰਗ ਲੈ ਰਹੀਆਂ ਹਨ। ‘ਸੋਲਰ ਮਾਮਾ’ ਗਲੋਬਲ ਸਾਊਥ ਵਿੱਚ ਸਾਡੇ ਸਹਿਯੋਗੀ ਦੇਸ਼ਾਂ ਦੇ ਨਾਲ ਸਫ਼ਲ ਸਹਿਯੋਗੀ ਰਹੇ ਹਨ।

ਮਿੱਤਰੋਂ,

ਮਹਿਲਾ ਉੱਦਮੀਆਂ ਦਾ ਆਲਮੀ ਅਰਥਵਿਵਸਥਾ ਵਿੱਚ ਮਹੱਤਵਪੂਰਨ ਯੋਗਦਾਨ ਹੈ। ਭਾਰਤ ਵਿੱਚ ਮਹਿਲਾ ਉੱਦਮੀਆਂ ਦੀ ਭੂਮਿਕਾ ਕੋਈ ਨਵੀਂ ਨਹੀਂ ਹੈ। ਕਈ ਦਹਾਕੇ ਪਹਿਲਾਂ 1959 ਵਿੱਚ ਮੁੰਬਈ ਵਿੱਚ, ਸੱਤ ਗੁਜਰਾਤੀ ਮਹਿਲਾਵਾਂ ਇੱਕ ਇਤਿਹਾਸਕ ਸਹਿਕਾਰੀ ਅੰਦੋਲਨ - ਸ਼੍ਰੀ ਮਹਿਲਾ ਗ੍ਰਹਿ ਉਦਯੋਗ ਬਣਾਉਣ ਲਈ ਇਕੱਠੀਆਂ ਆਈਆਂ। ਉਦੋਂ ਤੋਂ ਇਸ ਨੇ ਲੱਖਾਂ ਮਹਿਲਾਵਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਜੀਵਨ ਨੂੰ ਬਦਲ ਦਿੱਤਾ ਹੈ। ਉਨ੍ਹਾਂ ਦਾ ਸਭ ਤੋਂ ਪ੍ਰਸਿੱਧ ਉਤਪਾਦ, ਲਿੱਜਤ ਪਾਪੜ, ਸ਼ਾਇਦ ਗੁਜਰਾਤ ਵਿੱਚ ਤੁਹਾਡੇ ਮੈਨਯੂ ਵਿੱਚ ਹੋਵੇਗਾ! ਸਾਡੇ ਸਹਿਕਾਰੀ ਅੰਦੋਲਨ ਦੀ ਇੱਕ ਹੋਰ ਸਫ਼ਲਤਾ ਦੀ ਕਹਾਣੀ ਡੇਅਰੀ ਖੇਤਰ ਹੈ। ਇਹ ਵੀ ਮਹਿਲਾਵਾਂ ਦੁਆਰਾ ਵੀ ਚਲਾਇਆ ਜਾਂਦਾ ਹੈ। ਇਕੱਲੇ ਗੁਜਰਾਤ ਵਿੱਚ ਡੇਅਰੀ ਖੇਤਰ ਵਿੱਚ 3.6 ਮਿਲੀਅਨ ਮਹਿਲਾਵਾਂ ਕੰਮ ਕਰਦੀਆਂ ਹਨ ਅਤੇ ਪੂਰੇ ਭਾਰਤ ਵਿੱਚ ਅਜਿਹੀਆਂ ਅਨੇਕ ਪ੍ਰੇਰਨਾਦਾਇਕ ਕਹਾਣੀਆਂ ਹਨ। ਭਾਰਤ ਵਿੱਚ ਲਗਭਗ 15 ਪ੍ਰਤੀਸ਼ਤ ਯੂਨੀਕੋਰਨ ਸਟਾਰਟ-ਅੱਪਸ ਵਿੱਚ ਘੱਟੋ-ਘੱਟ ਇੱਕ ਮਹਿਲਾ ਸੰਸਥਾਪਕ ਹੈ। ਮਹਿਲਾਵਾਂ ਦੀ ਅਗਵਾਈ ਵਾਲੇ ਇਨ੍ਹਾਂ ਯੂਨੀਕੋਰਨਾਂ ਦਾ ਸੰਯੁਕਤ ਮੁੱਲ 40 ਬਿਲੀਅਨ ਤੋਂ ਵੱਧ ਹੈ। ਸਾਡਾ ਲਕਸ਼ ਇੱਕ ਅਜਿਹਾ ਪੱਧਰੀ ਮੰਚ ਤਿਆਰ ਕਰਨਾ ਹੋਣਾ ਚਾਹੀਦਾ ਹੈ ਜਿੱਥੇ ਉਪਲਬਧੀ ਪ੍ਰਾਪਤ ਕਰਨ ਵਾਲੀਆਂ ਮਹਿਲਾਵਾਂ ਬੈਂਚਮਾਰਕ ਬਣ ਜਾਣ। ਸਾਨੂੰ ਉਨ੍ਹਾਂ ਰੁਕਾਵਟਾਂ ਨੂੰ ਦੂਰ ਕਰਨ ਦਾ ਕੰਮ ਕਰਨਾ ਚਾਹੀਦਾ ਹੈ ਜੋ ਬਾਜ਼ਾਰਾਂ, ਗਲੋਬਲ ਵੈਲਿਊ-ਚੇਨਸ ਅਤੇ ਕਿਫਾਇਤੀ ਵਿੱਤ ਤੱਕ ਉਨ੍ਹਾਂ ਦੀ ਪਹੁੰਚ ਨੂੰ ਰੋਕਦੀਆਂ ਹਨ। ਇਸ ਦੇ ਨਾਲ ਹੀ ਸਾਨੂੰ ਇਹ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਹੈ ਕਿ ਦੇਖਭਾਲ ਅਤੇ ਘਰੇਲੂ ਕੰਮ ਦੇ ਬੋਝ ਦਾ ਉਚਿਤ ਢੰਗ ਨਾਲ ਸਮਾਧਾਨ ਕੀਤਾ ਜਾਵੇ।

  

ਮਹਾਮਹਿਮ,

ਮਹਿਲਾ ਉੱਦਮਿਤਾ, ਅਗਵਾਈ ਅਤੇ ਸਿੱਖਿਆ 'ਤੇ ਤੁਹਾਡਾ ਧਿਆਨ ਕੇਂਦ੍ਰਿਤ ਕਰਨਾ ਸ਼ਲਾਘਾਯੋਗ ਹੈ। ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਤੁਸੀਂ ਮਹਿਲਾਵਾਂ ਦੇ ਲਈ ਡਿਜੀਟਲ ਅਤੇ ਵਿੱਤੀ ਸਾਖ਼ਰਤਾ ਨੂੰ ਵਧਾਉਣ ਲਈ ਇੱਕ 'ਟੈਕ-ਇਕੁਇਟੀ ਪਲੈਟਫਾਰਮ' ਦੀ ਸ਼ੁਰੂਆਤ ਕਰ ਰਹੇ ਹੋ ਅਤੇ ਮੈਨੂੰ ਖੁਸ਼ੀ ਹੈ ਕਿ ਭਾਰਤੀ ਪ੍ਰਧਾਨਗੀ ਹੇਠ 'ਮਹਿਲਾ ਸਸ਼ਕਤੀਕਰਣ' 'ਤੇ ਇੱਕ ਨਵਾਂ ਕਾਰਜ ਸਮੂਹ ਬਣਾਉਣ ਦਾ ਫੈਸਲਾ ਲਿਆ ਗਿਆ ਹੈ। ਗਾਂਧੀਨਗਰ ਵਿੱਚ ਤੁਹਾਡੀਆਂ ਅਣਥੱਕ ਕੋਸ਼ਿਸ਼ਾਂ ਵਿਸ਼ਵ ਭਰ ਦੀਆਂ ਮਹਿਲਾਵਾਂ ਨੂੰ ਅਪਾਰ ਆਸ਼ਾ ਅਤੇ ਵਿਸ਼ਵਾਸ ਪ੍ਰਦਾਨ ਕਰਨਗੀਆਂ। ਮੈਂ ਤੁਹਾਨੂੰ ਉਪਯੋਗੀ ਅਤੇ ਸਫਲ ਮੀਟਿੰਗ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।

ਧੰਨਵਾਦ।

ਤੁਹਾਡਾ ਬਹੁਤ-ਬਹੁਤ ਧੰਨਵਾਦ।

 

  • कृष्ण सिंह राजपुरोहित भाजपा विधान सभा गुड़ामा लानी November 21, 2024

    जय श्री राम 🚩 वन्दे मातरम् जय भाजपा विजय भाजपा
  • Harsh Ajmera October 15, 2024

    A1
  • Devendra Kunwar October 08, 2024

    BJP
  • Shashank shekhar singh September 29, 2024

    Jai shree Ram
  • दिग्विजय सिंह राना September 20, 2024

    हर हर महादेव
  • ओम प्रकाश सैनी September 14, 2024

    Ram Ram ji
  • ओम प्रकाश सैनी September 14, 2024

    Ram Ram Ram
  • ओम प्रकाश सैनी September 14, 2024

    Ram Ram
  • ओम प्रकाश सैनी September 14, 2024

    Ram
  • Nitesh Thale September 14, 2024

    नमो नमो जय श्री राम
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Khadi products witnessed sale of Rs 12.02 cr at Maha Kumbh: KVIC chairman

Media Coverage

Khadi products witnessed sale of Rs 12.02 cr at Maha Kumbh: KVIC chairman
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 8 ਮਾਰਚ 2025
March 08, 2025

Citizens Appreciate PM Efforts to Empower Women Through Opportunities