“All the women's commissions of the country will have to increase their scope and give a new direction to the women of their states”
“AatmaNirbhar Bharat campaign is linking the abilities of women with the development of the country”
“In more than 60 thousand startups that have emerged after 2016, 45 percent have at least one woman director”
“Since 2015, 185 women have been honoured with Padma Awards. This year 34 women figured among the awardees in different categories, This is a record”
“Today India is among the countries with provision of maximum maternity leave” “Whenever any government does not prioritise women safety, women have ensured their departure from power”

ਨਮਸਕਾਰ!

ਪ੍ਰੋਗਰਾਮ ਵਿੱਚ ਉਪਸਥਿਤ ਅਲੱਗ-ਅਲੱਗ ਰਾਜਾਂ ਦੇ ਰਾਜਪਾਲ,  ਮੁੱਖ ਮੰਤਰੀ, ਮੰਤਰੀ ਪਰਿਸ਼ਦ ਵਿੱਚ ਮੇਰੇ ਸਾਥੀ ਭੈਣ ਸਮ੍ਰਿਤੀ ਈਰਾਨੀ ਜੀ, ਡਾਕਟਰ ਮਹੇਂਦਰ ਭਾਈ, ਦਰਸ਼ਨਾ ਜਰਦੋਸ਼ ਜੀ, ਰਾਸ਼ਟਰੀ ਮਹਿਲਾ ਆਯੋਗ ਦੀ ਚੇਅਰਪਰਸਨ ਸ਼੍ਰੀਮਤੀ ਰੇਖਾ ਸ਼ਰਮਾ ਜੀ, ਸਾਰੇ ਰਾਜ ਮਹਿਲਾ ਕਮਿਸ਼ਨਾਂ ਦੇ ਚੇਅਰਪਰਸਨਸ ਅਤੇ ਮੈਂਬਰ ਸਾਹਿਬਾਨ, ਸਵੈ-ਸੇਵੀ ਸੰਸਥਾਵਾਂ ਦੇ ਮੈਂਬਰ ਸਾਹਿਬਾਨ, ਹੋਰ ਮਹਾਨੁਭਾਵ, ਭਾਈਓ ਅਤੇ ਭੈਣੋਂ!

ਆਪ ਸਭ ਨੂੰ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਸਥਾਪਨਾ ਦੇ 30 ਵਰ੍ਹੇ ਹੋਣ ’ਤੇ ਬਹੁਤ-ਬਹੁਤ ਵਧਾਈ। 30 ਵਰ੍ਹੇ ਦਾ ਪੜਾਅ, ਚਾਹੇ ਵਿਅਕਤੀ ਦੇ ਜੀਵਨ ਦਾ ਹੋਵੇ ਜਾਂ ਫਿਰ ਕਿਸੇ ਸੰਸਥਾ ਦਾ, ਇਹ ਬਹੁਤ ਅਹਿਮ ਹੁੰਦਾ ਹੈ। ਇਹ ਸਮਾਂ ਨਵੀਆਂ ਜ਼ਿੰਮੇਦਾਰੀਆਂ ਦਾ ਹੁੰਦਾ ਹੈ, ਨਵੀਂ ਊਰਜਾ ਦੇ ਨਾਲ ਅੱਗੇ ਵਧਣ ਦਾ ਹੁੰਦਾ ਹੈ। ਮੈਨੂੰ ਵਿਸ਼ਵਾਸ ਹੈ, ਆਪਣੀ ਸਥਾਪਨਾ ਦੇ 30ਵੇਂ ਵਰ੍ਹੇ ਨੂੰ ਰਾਸ਼ਟਰੀ ਮਹਿਲਾ ਕਮਿਸ਼ਨ ਦੁਆਰਾ ਵੀ ਇਸੇ ਰੂਪ ਵਿੱਚ ਦੇਖਿਆ ਜਾ ਰਿਹਾ ਹੋਵੇਗਾ। ਹੋਰ ਅਧਿਕ ਪ੍ਰਭਾਵੀ, ਅਤੇ ਅਧਿਕ ਕਮਿਸ਼ਨ ਜ਼ਿੰਮੇਦਾਰ,  ਨਵੀਂ ਊਰਜਾ ਨਾਲ ਸਰਾਬੋਰ (ਭਰਪੂਰ)। ਅੱਜ ਬਦਲਦੇ ਹੋਏ ਭਾਰਤ ਵਿੱਚ ਮਹਿਲਾਵਾਂ ਦੀ ਭੂਮਿਕਾ ਦਾ ਨਿਰੰਤਰ ਵਿਸਤਾਰ ਹੋ ਰਿਹਾ ਹੈ। ਇਸ ਲਈ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਭੂਮਿਕਾ ਦਾ ਵਿਸਤਾਰ ਵੀ ਅੱਜ ਸਮੇਂ ਦੀ ਮੰਗ ਹੈ। ਐਸੇ ਵਿੱਚ,  ਅੱਜ ਦੇਸ਼ ਦੇ ਸਾਰੇ ਮਹਿਲਾ ਕਮਿਸ਼ਨਾਂ ਨੂੰ ਆਪਣਾ ਦਾਇਰਾ ਵੀ ਵਧਾਉਣਾ ਹੋਵੇਗਾ ਅਤੇ ਆਪਣੇ ਰਾਜ ਦੀਆਂ ਮਹਿਲਾਵਾਂ ਨੂੰ ਨਵੀਂ ਦਿਸ਼ਾ ਵੀ ਦੇਣੀ ਹੋਵੇਗੀ।

ਦੇਸ਼ ਦੀ ਅਰਥਵਿਵਸਥਾ ਨੂੰ ਅੱਗੇ ਵਧਾਉਣ ਦੇ ਲਈ ਇਸ ਪੁਰਾਣੀ ਸੋਚ ਨੂੰ ਬਦਲਣਾ ਜ਼ਰੂਰੀ ਹੈ। ਮੇਕ ਇਨ ਇੰਡੀਆ ਅੱਜ ਇਹੀ ਕੰਮ ਕਰ ਰਿਹਾ ਹੈ। ਆਤਮਨਿਰਭਰ ਭਾਰਤ ਅਭਿਯਾਨ ਮਹਿਲਾਵਾਂ ਦੀ ਇਸੇ ਸਮਰੱਥਾ ਨੂੰ ਦੇਸ਼ ਦੇ ਵਿਕਾਸ ਦੇ ਨਾਲ ਜੋੜ ਰਿਹਾ ਹੈ। ਅਤੇ, ਪਰਿਣਾਮ ਸਾਡੇ ਸਾਹਮਣੇ ਹਨ।! ਅੱਜ ਮੁਦਰਾ ਯੋਜਨਾ ਦੀਆਂ ਲਗਭਗ 70 ਪ੍ਰਤੀਸ਼ਤ ਲਾਭਾਰਥੀ ਮਹਿਲਾਵਾਂ ਹਨ। ਕਰੋੜਾਂ ਮਹਿਲਾਵਾਂ ਨੇ ਇਸ ਯੋਜਨਾ ਦੀ ਮਦਦ ਨਾਲ ਆਪਣਾ ਕੰਮ ਸ਼ੁਰੂ ਕੀਤਾ ਹੈ ਅਤੇ ਦੂਸਰਿਆਂ ਨੂੰ ਵੀ ਰੋਜ਼ਗਾਰ ਦੇ ਰਹੀਆਂ ਹਨ।

ਸਾਥੀਓ,

ਅੱਜ ਅਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਇੱਕ ਨਵੇਂ ਭਾਰਤ ਦਾ ਸੰਕਲਪ ਸਾਡੇ ਸਾਹਮਣੇ ਹੈ। ਅੱਜ ਦੇਸ਼ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸ’ ਦੇ ਮੰਤਰ ’ਤੇ ਕੰਮ ਕਰ ਰਿਹਾ ਹੈ। ਦੇਸ਼ ਸਬਕੇ ਵਿਕਾਸ ਦੇ ਇਸ ਲਕਸ਼ ਤੱਕ ਵੀ ਤਦੇ ਪਹੁੰਚੇਗਾ ਜਦੋਂ ਸਭ ਦੇ ਲਈ ਸਾਰੀਆਂ ਸੰਭਾਵਨਾਵਾਂ ਸਮਾਨ ਰੂਪ ਨਾਲ ਖੁੱਲ੍ਹੀਆਂ ਹੋਣ। ਅਸੀਂ ਸਭ ਜਾਣਦੇ ਹਾਂ, ਪਹਿਲਾਂ ਜਿਉਂ ਹੀ ਬਿਜ਼ਨਸ ਦੀ ਗੱਲ ਹੁੰਦੀ ਸੀ, ਤਾਂ ਉਸ ਦਾ ਇਹੀ ਮਤਲਬ ਕੱਢਿਆ ਜਾਂਦਾ ਸੀ ਕਿ ਬੜੇ ਕਾਰਪੋਰੇਟ ਦੀ ਗੱਲ ਹੋ ਰਹੀ ਹੈ, ਪੁਰਸ਼ਾਂ ਦੇ ਕੰਮ ਦੀ ਗੱਲ ਹੋ ਰਹੀ ਹੈ। ਲੇਕਿਨ ਸਚਾਈ ਇਹ ਹੈ ਕਿ ਸਦੀਆਂ ਤੋਂ ਭਾਰਤ ਦੀ ਤਾਕਤ ਸਾਡੇ ਛੋਟੇ ਸਥਾਨਕ ਉਦਯੋਗ ਰਹੇ ਹਨ, ਜਿਨ੍ਹਾਂ ਨੂੰ ਅੱਜ ਅਸੀਂ MSMEs ਕਹਿੰਦੇ ਹਾਂ। ਇਨ੍ਹਾਂ ਉਦਯੋਗਾਂ ਵਿੱਚ ਜਿਤਨੀ ਭੂਮਿਕਾ ਪੁਰਸ਼ਾਂ ਦੀ ਹੁੰਦੀ ਹੈ, ਉਤਨੀ ਹੀ ਮਹਿਲਾਵਾਂ ਦੀ ਹੁੰਦੀ ਹੈ।

ਆਪ ਟੈਕਸਟਾਈਲ ਇੰਡਸਟ੍ਰੀ ਦੀ ਉਦਾਹਰਣ ਲਵੋ, ਪੌਟਰੀ ਦਾ ਉਦਾਹਰਣ ਲਵੋ, ਕ੍ਰਿਸ਼ੀ ਅਤੇ ਮਿਲਕ ਪ੍ਰੋਡਕਟਸ ਨੂੰ ਦੇਖੋ, ਐਸੇ ਕਿਤਨੇ ਹੀ ਉਦਯੋਗ ਹਨ ਜਿਨ੍ਹਾਂ ਦਾ ਅਧਾਰ ਮਹਿਲਾ ਸ਼ਕਤੀ ਅਤੇ ਮਹਿਲਾ ਕੌਸ਼ਲ ਹੀ ਹੈ। ਲੇਕਿਨ ਇਹ ਦੁਰਭਾਗ ਰਿਹਾ ਕਿ ਇਨ੍ਹਾਂ ਉਦਯੋਗਾਂ ਦੀ ਤਾਕਤ ਨੂੰ ਪਹਿਚਾਣਨਾ ਛੱਡ ਦਿੱਤਾ ਗਿਆ ਸੀ। ਪੁਰਾਣੀ ਸੋਚ ਵਾਲਿਆਂ ਨੇ ਮਹਿਲਾਵਾਂ ਦੇ ਸਕਿੱਲਸ ਨੂੰ ਘਰੇਲੂ ਕੰਮਕਾਜ ਦਾ ਹੀ ਵਿਸ਼ਾ ਮੰਨ ਲਿਆ ਸੀ।

ਦੇਸ਼ ਦੀ ਅਰਥਵਿਵਸਥਾ ਨੂੰ ਅੱਗੇ ਵਧਾਉਣ ਦੇ ਲਈ ਇਸ ਪੁਰਾਣੀ ਸੋਚ ਨੂੰ ਬਦਲਣਾ ਜ਼ਰੂਰੀ ਹੈ। ਮੇਕ ਇਨ ਇੰਡੀਆ ਅੱਜ ਇਹੀ ਕੰਮ ਕਰ ਰਿਹਾ ਹੈ। ਆਤਮਨਿਰਭਰ ਭਾਰਤ ਅਭਿਯਾਨ ਮਹਿਲਾਵਾਂ ਦੀ ਇਸੇ ਸਮਰੱਥਾ ਨੂੰ ਦੇਸ਼ ਦੇ ਵਿਕਾਸ ਦੇ ਨਾਲ ਜੋੜ ਰਿਹਾ ਹੈ। ਅਤੇ, ਪਰਿਣਾਮ ਸਾਡੇ ਸਾਹਮਣੇ ਹਨ।! ਅੱਜ ਮੁਦਰਾ ਯੋਜਨਾ ਦੀਆਂ ਲਗਭਗ 70 ਪ੍ਰਤੀਸ਼ਤ ਲਾਭਾਰਥੀ ਮਹਿਲਾਵਾਂ ਹਨ। ਕਰੋੜਾਂ ਮਹਿਲਾਵਾਂ ਨੇ ਇਸ ਯੋਜਨਾ ਦੀ ਮਦਦ ਨਾਲ ਆਪਣਾ ਕੰਮ ਸ਼ੁਰੂ ਕੀਤਾ ਹੈ ਅਤੇ ਦੂਸਰਿਆਂ ਨੂੰ ਵੀ ਰੋਜ਼ਗਾਰ ਦੇ ਰਹੀਆਂ ਹਨ।

ਇਸੇ ਤਰ੍ਹਾਂ, ਮਹਿਲਾਵਾਂ ਵਿੱਚ ਸਵੈ ਸਹਾਇਤਾ ਸਮੂਹਾਂ ਦੇ ਜ਼ਰੀਏ entrepreneurship ਨੂੰ ਵਧਾਉਣ ਦੇ ਲਈ ਦੇਸ਼ ਦੀਨ ਦਿਆਲ ਅੰਤਯੋਦਯ ਯੋਜਨਾ ਚਲਾ ਰਿਹਾ ਹੈ। ਦੇਸ਼ ਦੀਆਂ ਮਹਿਲਾਵਾਂ ਦਾ ਉਤਸ਼ਾਹ ਅਤੇ ਸਮਰੱਥਾ ਇਤਨੀ ਹੈ, ਕਿ 6-7 ਸਾਲਾਂ ਵਿੱਚ ਸਵੈ ਸਹਾਇਤਾ ਸਮੂਹਾਂ ਦੀ ਸੰਖਿਆ ਤਿੰਨ ਗੁਣਾ ਵਧ ਗਈ ਹੈ। ਇਹੀ ਟ੍ਰੈਂਡ ਸਾਨੂੰ ਭਾਰਤ ਦੇ ਸਟਾਰਟਅੱਪ eco-system ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਸਾਲ 2016 ਤੋਂ ਸਾਡੇ ਦੇਸ਼ ਵਿੱਚ 56 ਅਲੱਗ-ਅਲੱਗ ਸੈਕਟਰਸ ਵਿੱਚ 60 ਹਜ਼ਾਰ ਤੋਂ ਜ਼ਿਆਦਾ ਨਵੇਂ ਸਟਾਰਟਅੱਪਸ ਬਣੇ ਹਨ। ਅਤੇ ਸਾਡੇ ਸਭ ਦੇ ਲਈ ਗੌਰਵ ਦਾ ਵਿਸ਼ਾ ਹੈ ਕਿ ਇਨ੍ਹਾਂ ਵਿੱਚੋਂ 45 ਪ੍ਰਤੀਸ਼ਤ ਵਿੱਚ ਘੱਟ ਤੋਂ ਘੱਟ ਇੱਕ ਨਿਦੇਸ਼ਕ ਮਹਿਲਾ ਹੈ।

ਸਾਥੀਓ,

ਨਿਊ ਇੰਡੀਆ ਦੇ ਗ੍ਰੋਥ ਸਾਈਕਲ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਲਗਾਤਾਰ ਵਧ ਰਹੀ ਹੈ। ਮਹਿਲਾ ਕਮਿਸ਼ਨਾਂ ਨੂੰ ਚਾਹੀਦਾ ਹੈ ਕਿ ਸਮਾਜ ਦੀ entrepreneurship ਵਿੱਚ ਮਹਿਲਾਵਾਂ ਦੀ ਇਸ ਭੂਮਿਕਾ ਨੂੰ ਜ਼ਿਆਦਾ ਤੋਂ ਜ਼ਿਆਦਾ ਪਹਿਚਾਣ ਮਿਲੇ, ਉਸ ਨੂੰ promote ਕੀਤਾ ਜਾਵੇ। ਆਪ  ਸਭ ਨੇ ਦੇਖਿਆ ਹੈ ਕਿ ਪਿਛਲੇ 7 ਸਾਲਾਂ ਵਿੱਚ ਦੇਸ਼ ਨੇ ਇਸ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ। ਪ੍ਰਤਿਸ਼ਠਿਤ ਪਦਮ ਸਨਮਾਨ ਵਿੱਚ ਮਹਿਲਾਵਾਂ ਦੀ ਵਧਦੀ ਭਾਗੀਦਾਰੀ ਇਸ ਦੀ ਇੱਕ ਹੋਰ ਉਦਾਹਰਣ ਹੈ। 2015 ਤੋਂ ਲੈ ਕੇ ਹੁਣ ਤੱਕ 185 ਮਹਿਲਾਵਾਂ ਨੂੰ ਉਨ੍ਹਾਂ ਦੇ ਅਭੂਤਪੂਰਵ ਕਾਰਜਾਂ ਦੇ ਲਈ ਪਦਮ ਸਨਮਾਨ ਦਿੱਤਾ ਗਿਆ ਹੈ।  ਇਸ ਵਰ੍ਹੇ ਵੀ 34 ਪਦਮ ਪੁਰਸਕਾਰ ਅਲੱਗ-ਅਲੱਗ ਖੇਤਰਾਂ ਵਿੱਚ ਕੰਮ ਕਰ ਰਹੀਆਂ ਮਹਿਲਾਵਾਂ ਨੂੰ ਮਿਲੇ ਹਨ। ਇਹ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਅੱਜ ਤੱਕ ਕਦੇ ਇਤਨੀਆਂ ਜ਼ਿਆਦਾ ਮਹਿਲਾਵਾਂ ਨੂੰ ਪਦਮ ਸਨਮਾਨ ਨਹੀਂ ਮਿਲਿਆ ਹੈ।

ਇਸੇ ਤਰ੍ਹਾਂ, ਅੱਜ ਖੇਡਾਂ ਵਿੱਚ ਵੀ ਭਾਰਤ ਦੀਆਂ ਬੇਟੀਆਂ ਦੁਨੀਆ ਵਿੱਚ ਕਮਾਲ ਕਰ ਰਹੀਆਂ ਹਨ,  ਓਲੰਪਿਕਸ ਵਿੱਚ ਦੇਸ਼ ਦੇ ਲਈ ਮੈਡਲ ਜਿੱਤ ਰਹੀਆਂ ਹਨ। ਕੋਰੋਨਾ ਮਹਾਮਾਰੀ ਦੇ ਖ਼ਿਲਾਫ਼ ਇਤਨੀ ਬੜੀ ਲੜਾਈ ਪੂਰੇ ਦੇਸ਼ ਨੇ ਲੜੀ, ਇਸ ਵਿੱਚ ਸਾਡੀਆਂ ਨਰਸਿਸ ਨੇ, ਡਾਕਟਰਸ ਨੇ, women scientists ਨੇ ਕਿਤਨੀ ਬੜੀ ਭੂਮਿਕਾ ਨਿਭਾਈ ਹੈ।

 

ਯਾਨੀ, ਜਦੋਂ ਵੀ ਅਵਸਰ ਮਿਲਿਆ ਹੈ, ਭਾਰਤ ਦੀ ਨਾਰੀ ਸ਼ਕਤੀ ਨੇ ਆਪਣੀ ਸਮਰੱਥਾ ਨੂੰ ਸਾਬਤ ਕੀਤਾ ਹੈ। ਅਤੇ ਆਪ ਸਭ ਤੋਂ ਬਿਹਤਰ ਇਸ ਗੱਲ ਨੂੰ ਕੌਣ ਜਾਣੇਗਾ ਕਿ ਇੱਕ ਮਹਿਲਾ ਸਭ ਤੋਂ ਅੱਛੀ ਟੀਚਰ ਅਤੇ ਟ੍ਰੇਨਰ ਵੀ ਹੁੰਦੀ ਹੈ। ਇਸ ਲਈ, ਦੇਸ਼  ਦੇ ਸਾਰੇ ਮਹਿਲਾ ਕਮਿਸ਼ਨਾਂ ਦੇ ਸਾਹਮਣੇ ਭਾਰਤ ਵਿੱਚ entrepreneurship ਤੋਂ ਲੈ ਕੇ ਸਪੋਰਟਸ ਤੱਕ ਇੱਕ ਨਵੀਂ ਸੋਚ ਅਤੇ ਸਮਰੱਥਾ ਤਿਆਰ ਕਰਨ ਦਾ ਵੀ ਇੱਕ ਬਹੁਤ ਬੜੀ ਜ਼ਿੰਮੇਵਾਰੀ ਹੈ।

ਸਾਥੀਓ,

ਆਪ ਸਭ ਇਸ ਗੱਲ ਦੇ ਸਾਖੀ ਹੋ ਕਿ ਪਿਛਲੇ 7 ਸਾਲਾਂ ਵਿੱਚ ਦੇਸ਼ ਦੀਆਂ ਨੀਤੀਆਂ ਮਹਿਲਾਵਾਂ ਨੂੰ ਲੈ ਕੇ ਹੋਰ ਅਧਿਕ ਸੰਵੇਦਨਸ਼ੀਲ ਹੋਈਆਂ ਹਨ। ਅੱਜ ਭਾਰਤ ਉਨ੍ਹਾਂ ਦੇਸ਼ਾਂ ਵਿੱਚ ਹੈ ਜੋ ਆਪਣੇ ਇੱਥੇ ਸਭ ਤੋਂ ਅਧਿਕ ਮਾਤ੍ਰਤਵ (ਜਣੇਪਾ)ਛੁੱਟੀ ਦਿੰਦਾ ਹੈ। ਘੱਟ ਉਮਰ ਵਿੱਚ ਸ਼ਾਦੀ ਬੇਟੀਆਂ ਦੀ ਪੜ੍ਹਾਈ ਅਤੇ ਕਰੀਅਰ ਵਿੱਚ ਰੁਕਾਵਟ ਨਾ ਬਣੇ, ਇਸ ਦੇ ਲਈ ਬੇਟੀਆਂ ਦੀ ਸ਼ਾਦੀ ਦੀ ਉਮਰ ਨੂੰ 21 ਸਾਲ ਕਰਨ ਦਾ ਪ੍ਰਯਾਸ ਹੈ।

ਇੱਕ ਸਮਾਂ ਸੀ ਜਦੋਂ ਦੇਸ਼ ਵਿੱਚ ਮਹਿਲਾ ਸਸ਼ਕਤੀਕਰਣ ਨੂੰ ਸੀਮਿਤ ਦਾਇਰੇ ਵਿੱਚ ਦੇਖਿਆ ਜਾਂਦਾ ਸੀ।  ਪਿੰਡਾਂ ਦੀਆਂ, ਗ਼ਰੀਬ ਪਰਿਵਾਰਾਂ ਦੀਆਂ ਮਹਿਲਾਵਾਂ ਇਸ ਤੋਂ ਦੂਰ ਸਨ। ਅਸੀਂ ਇਸ ਭੇਦ ਨੂੰ ਖ਼ਤਮ ਕਰਨ ਦੇ ਲਈ ਵੀ ਕੰਮ ਕਰ ਰਹੇ ਹਾਂ। ਅੱਜ ਮਹਿਲਾ ਸਸ਼ਕਤੀਕਰਣ ਦਾ ਚਿਹਰਾ ਉਹ 9 ਕਰੋੜ ਗ਼ਰੀਬ ਮਹਿਲਾਵਾਂ ਵੀ ਹਨ ਜਿਨ੍ਹਾਂ ਨੂੰ ਪਹਿਲੀ ਵਾਰ ਗੈਸ ਕਨੈਕਸ਼ਨ ਮਿਲਿਆ ਹੈ , ਧੂੰਏਂ ਤੋਂ ਆਜ਼ਾਦੀ ਮਿਲੀ ਹੈ।  ਅੱਜ ਮਹਿਲਾ ਸਸ਼ਕਤੀਕਰਣ ਦਾ ਚਿਹਰਾ ਉਹ ਕਰੋੜਾਂ ਮਾਤਾਵਾਂ-ਭੈਣਾਂ ਵੀ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਘਰ ਵਿੱਚ ਸ਼ੌਚਾਲਯ ਮਿਲਿਆ ਹੈ, ਜਿਸ ਨੂੰ ਉੱਤਰ ਪ੍ਰਦੇਸ਼ ਵਿੱਚ ਇੱਜ਼ਤ ਘਰ ਕਹਿੰਦੇ ਹਨ। ਅੱਜ ਮਹਿਲਾ ਸਸ਼ਕਤੀਕਰਣ ਦਾ ਚਿਹਰਾ ਉਹ ਮਾਤਾਵਾਂ ਵੀ ਹਨ ਜਿਨ੍ਹਾਂ ਨੂੰ ਆਪਣੇ ਸਿਰ ’ਤੇ ਪਹਿਲੀ ਵਾਰ ਪੱਕੀ ਛੱਤ ਮਿਲੀ ਹੈ। ਜਿਨ੍ਹਾਂ ਦੇ ਨਾਮ ਤੋਂ ਪ੍ਰਧਾਨ ਮੰਤਰੀ ਆਵਾਸ ਬਣੇ ਹਨ। ਇਸੇ ਤਰ੍ਹਾਂ, ਜਦੋਂ ਕਰੋੜਾਂ ਮਹਿਲਾਵਾਂ ਨੂੰ ਗਰਭ-ਅਵਸਥਾ ਅਤੇ ਡਿਲਿਵਰੀ ਦੇ ਸਮੇਂ ਸਹਾਇਤਾ ਮਿਲਦੀ ਹੈ, ਜਦੋਂ ਕਰੋੜਾਂ ਮਹਿਲਾਵਾਂ ਨੂੰ ਆਪਣਾ ਜਨਧਨ ਬੈਂਕ ਖਾਤਾ ਮਿਲਦਾ ਹੈ, ਜਦੋਂ ਸਰਕਾਰ ਦੀ ਸਬਸਿਡੀ ਸਿੱਧੇ ਮਹਿਲਾਵਾਂ  ਦੇ ਖਾਤਿਆਂ ਵਿੱਚ ਜਾਂਦੀ ਹੈ, ਤਾਂ ਇਹ ਮਹਿਲਾਵਾਂ ਮਹਿਲਾ ਸਸ਼ਕਤੀਕਰਣ ਅਤੇ ਬਦਲਦੇ ਹੋਏ ਭਾਰਤ ਦਾ ਚਿਹਰਾ ਬਣਦੀਆਂ ਹਨ।

ਸਾਥੀਓ,

ਅੱਜ ਦੇਸ਼ ਦੀ ਨਾਰੀ ਦਾ ‍ਆਤਮਵਿਸ਼ਵਾਸ ਵਧਿਆ ਹੈ। ਉਹ ਹੁਣ ਖ਼ੁਦ ਆਪਣੇ ਭਵਿੱਖ ਦਾ ਨਿਰਧਾਰਣ ਕਰ ਰਹੀਆਂ ਹਨ, ਦੇਸ਼ ਦੇ ਭਵਿੱਖ ਨੂੰ ਦਿਸ਼ਾ ਦੇ ਰਹੀਆਂ ਹਨ। ਅੱਜ ਸਾਲਾਂ ਬਾਅਦ ਦੇਸ਼ ਵਿੱਚ sex ratio ਬਿਹਤਰ ਹੋਇਆ ਹੈ, ਅੱਜ ਸਕੂਲਾਂ ਤੋਂ ਲੜਕੀਆਂ ਦਾ ਡ੍ਰੌਪ ਆਊਟ ਰੇਟ ਘੱਟ ਹੋਇਆ ਹੈ, ਕਿਉਂਕਿ ਦੇਸ਼  ਦੇ 'ਬੇਟੀ ਬਚਾਓ, ਬੇਟੀ ਪੜ੍ਹਾਓ’ ਅਭਿਯਾਨ ਨਾਲ ਮਹਿਲਾਵਾਂ ਖ਼ੁਦ ਜੁੜੀਆਂ ਹਨ। ਅਤੇ ਜਦੋਂ ਨਾਰੀ ਕੁਝ ਠਾਨ ਲੈਂਦੀ ਹੈ, ਤਾਂ ਉਸ ਦੀ ਦਿਸ਼ਾ ਨਾਰੀ ਹੀ ਤੈਅ ਕਰਦੀ ਹੈ। ਇਸੇ ਲਈ, ਅਸੀਂ ਦੇਖ ਰਹੇ ਹਾਂ ਕਿ ਜਿਨ੍ਹਾਂ ਸਰਕਾਰਾਂ ਨੇ ਮਹਿਲਾ ਸੁਰੱਖਿਆ ਨੂੰ ਪ੍ਰਾਥਮਿਕਤਾ ਨਹੀਂ ਦਿੱਤੀ, ਮਹਿਲਾਵਾਂ ਨੇ ਸੱਤਾ ਤੋਂ ਉਨ੍ਹਾਂ ਨੂੰ ਬੇਦਖ਼ਲ ਕਰਨ ਵਿੱਚ ਕੁਝ ਹਿਚਕਿਚਾਹਟ ਨਹੀਂ ਕੀਤੀ, ਪੱਕਾ ਕਰ ਲਿਆ।

ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਸੀ, ਤਾਂ ਮੈਨੂੰ ਕਈ ਵਾਰ ਹੈਰਾਨੀ ਹੁੰਦੀ ਸੀ ਕਿ ਬਾਕੀ ਜਗ੍ਹਾ ਇਸ ਵਿਸ਼ੇ ’ਤੇ ਉਸ ਤਰ੍ਹਾਂ ਨਾਲ ਕੰਮ ਕਿਉਂ ਨਹੀਂ ਹੋ ਰਿਹਾ? ਇਸ ਲਈ 2014 ਵਿੱਚ ਸਰਕਾਰ ਬਣਨ ਦੇ ਬਾਅਦ, ਅਸੀਂ ਰਾਸ਼ਟਰੀ ਪੱਧਰ ’ਤੇ ਮਹਿਲਾ ਸੁਰੱਖਿਆ ਨਾਲ ਜੁੜੇ ਅਨੇਕਾਂ ਪ੍ਰਯਾਸ ਕੀਤੇ। ਅੱਜ ਦੇਸ਼ ਵਿੱਚ ਮਹਿਲਾਵਾਂ ਦੇ ਖ਼ਿਲਾਫ਼ ਅਪਰਾਧ ’ਤੇ ਸਖ਼ਤ ਕਾਨੂੰਨ ਹਨ, ਰੇਪ ਦੇ ਘਿਨਾਉਣੇ ਮਾਮਲਿਆਂ ਵਿੱਚ ਫ਼ਾਂਸੀ ਦਾ ਵੀ ਪ੍ਰਾਵਧਾਨ ਕੀਤਾ ਗਿਆ ਹੈ। ਦੇਸ਼ ਭਰ ਵਿੱਚ ਫਾਸਟ ਟ੍ਰੈਕ ਕੋਰਟਸ ਵੀ ਬਣਾਈਆਂ ਜਾ ਰਹੀਆਂ ਹਨ। ਜੋ ਕਾਨੂੰਨ ਬਣੇ ਹਨ, ਉਨ੍ਹਾਂ ਦਾ ਸਖ਼ਤੀ ਨਾਲ ਪਾਲਣ ਹੋਵੇ, ਇਸ ਦੇ ਲਈ ਰਾਜਾਂ ਦੇ ਸਹਿਯੋਗ ਨਾਲ ਵਿਵਸਥਾਵਾਂ ਨੂੰ ਵੀ ਸੁਧਾਰਿਆ ਜਾ ਰਿਹਾ ਹੈ।

ਥਾਣਿਆਂ ਵਿੱਚ ਮਹਿਲਾ ਸਹਾਇਤਾ ਡੈਸਕ ਦੀ ਸੰਖਿਆ ਵਧਾਉਣੀ ਹੋਵੇ, ਚੌਵੀ ਘੰਟੇ ਉਪਲਬਧ ਰਹਿਣ ਵਾਲੀ ਹੈਲਪਲਾਈਨ ਹੋਵੇ, ਸਾਈਬਰ ਕ੍ਰਾਇਮ ਨਾਲ ਨਿਪਟਣ ਦੇ ਲਈ ਪੋਰਟਲ ਹੋਵੇ, ਐਸੇ ਅਨੇਕ ਪ੍ਰਯਾਸ ਅੱਜ ਦੇਸ਼ ਵਿੱਚ ਚਾਰੋਂ ਤਰਫ਼ ਹੋ ਰਹੇ ਹਨ। ਅਤੇ ਸਭ ਤੋਂ ਮਹੱਤਵਪੂਰਨ, ਅੱਜ ਸਰਕਾਰ, ਮਹਿਲਾਵਾਂ ਦੇ ਖ਼ਿਲਾਫ਼ ਅਪਰਾਧ ’ਤੇ zero tolerance ਦੀ ਨੀਤੀ ਨਾਲ ਕੰਮ ਕਰ ਰਹੀ ਹੈ। ਇਨ੍ਹਾਂ ਸਾਰੇ ਪ੍ਰਯਾਸਾਂ ਵਿੱਚ ਰਾਸ਼ਟਰੀ ਮਹਿਲਾ ਕਮਿਸ਼ਨ ਪ੍ਰਦੇਸ਼ ਮਹਿਲਾ ਕਮਿਸ਼ਨਾਂ ਦੇ ਨਾਲ ਮਿਲ ਕੇ ਮਹਿਲਾਵਾਂ ਅਤੇ ਸਰਕਾਰ ਦੇ ਦਰਮਿਆਨ ਇੱਕ ਸੇਤੂ ਦਾ ਕੰਮ ਕਰਦਾ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਤੁਹਾਡੀ ਇਹ ਸਕਾਰਾਤਮਕ ਭੂਮਿਕਾ ਸਾਡੇ ਸਮਾਜ ਨੂੰ ਇਸੇ ਤਰ੍ਹਾਂ ਅੱਗੇ ਵੀ ਮਜ਼ਬੂਤ ਕਰਦੀ ਰਹੇਗੀ।

ਇਸੇ ਵਿਸ਼ਵਾਸ ਦੇ ਨਾਲ,

ਆਪ ਸਭ ਨੂੰ ਇੱਕ ਵਾਰ ਫਿਰ ਸਥਾਪਨਾ ਦਿਵਸ ਨਿਮਿਤ ਬਹੁਤ ਬਹੁਤ ਵਧਾਈ।

ਧੰਨਵਾਦ!

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
How Modi Government Defined A Decade Of Good Governance In India

Media Coverage

How Modi Government Defined A Decade Of Good Governance In India
NM on the go

Nm on the go

Always be the first to hear from the PM. Get the App Now!
...
PM Modi wishes everyone a Merry Christmas
December 25, 2024

The Prime Minister, Shri Narendra Modi, extended his warm wishes to the masses on the occasion of Christmas today. Prime Minister Shri Modi also shared glimpses from the Christmas programme attended by him at CBCI.

The Prime Minister posted on X:

"Wishing you all a Merry Christmas.

May the teachings of Lord Jesus Christ show everyone the path of peace and prosperity.

Here are highlights from the Christmas programme at CBCI…"