Quote“ਸਾਡੀ ਸੱਭਿਅਤਾ ਅਤੇ ਸੰਸਕ੍ਰਿਤੀ ਨੇ ਹਜਾਰਾਂ ਵਰ੍ਹਿਆਂ ਦੇ ਉਤਾਰ-ਚੜਾਅ ਦੇ ਬਾਵਜੂਦ ਭਾਰਤ ਨੂੰ ਸਥਿਰ ਰੱਖਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ।”
Quote“ਹਨੂੰਮਾਨ ਜੀ ਏਕ ਭਾਰਤ ਸ੍ਰੇਸ਼ਠ ਭਾਰਤ ਦੇ ਪ੍ਰਮੁੱਖ ਸੂਤਰ ਹਨ”
Quote“ਸਾਡੀ ਆਸਥਾ ਅਤੇ ਸਾਡੀ ਸੰਸਕ੍ਰਿਤੀ ਦੀ ਧਾਰਾ ਸਦਭਾਵ, ਸਮਾਨਤਾ ਅਤੇ ਸਮਾਵੇਸ਼ ਵਿੱਚ ਨਿਹਿਤ ਹੈ”
Quote“ਰਾਮ ਕਥਾ ਸਬਕਾ ਸਾਥ-ਸਬਕਾ ਪ੍ਰਯਾਸ ਦਾ ਸਭ ਤੋਂ ਚੰਗਾ ਉਦਾਹਰਣ ਹੈ ਅਤੇ ਹਨੂੰਮਾਨ ਜੀ ਇਸ ਦਾ ਇੱਕ ਮਹੱਤਵਪੂਰਨ ਅੰਗ ਹਨ”

ਨਮਸਕਾਰ!

ਮਹਾਮੰਡਲੇਸ਼ਵਰ ਕੰਕੇਸ਼ਵਰੀ ਦੇਵੀ ਜੀ ਅਤੇ ਰਾਮ ਕਥਾ ਆਯੋਜਨ ਨਾਲ ਜੁੜੇ ਸਭ ਮਹਾਨੁਭਾਵ,  ਗੁਜਰਾਤ ਦੀ ਇਸ ਧਰਮਸਥਲੀ ਵਿੱਚ ਉਪਸਥਿਤ ਸਾਰੇ ਸਾਧੂ-ਸੰਤ,  ਮਹੰਤ,  ਮਹਾਮੰਡਲੇਸ਼ਵਰ,  ਐੱਚ ਸੀ ਨੰਦਾ  ਟਰੱਸਟ  ਦੇ ਮੈਂਬਰਗਣ ,  ਹੋਰ ਵਿਦਵਾਨ ਅਤੇ ਸ਼ਰਧਾਲੂਗਣ,  ਦੇਵੀਓ ਅਤੇ ਸੱਜਣੋਂ!  ਹਨੂੰਮਾਨ ਜਯੰਤੀ ਦੇ ਪਾਵਨ ਅਵਸਰ ’ਤੇ ਤੁਹਾਨੂੰ ਸਭ ਨੂੰ ,  ਸਾਰੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ! ਇਸ ਪਾਵਨ ਅਵਸਰ ’ਤੇ ਅੱਜ ਮੋਰਬੀ ਵਿੱਚ ਹਨੂੰਮਾਨ ਜੀ ਦੀ ਇਸ ਸ਼ਾਨਦਾਰ ਮੂਰਤੀ ਦਾ ਲੋਕਾਰਪਣ ਹੋਇਆ ਹੈ।  ਇਹ ਦੇਸ਼ ਅਤੇ ਦੁਨੀਆਭਰ ਦੇ ਹਨੂੰਮਾਨ ਭਗਤਾਂ ,  ਰਾਮ ਭਗਤਾਂ ਲਈ ਬਹੁਤ ਸੁਖਦਾਇਕ ਹੈ।  ਤੁਹਾਨੂੰ ਸਭ ਨੂੰ ਬਹੁਤ-ਬਹੁਤ ਵਧਾਈ!

 

ਸਾਥੀਓ,

ਰਾਮਚਰਿਤ ਮਾਨਸ ਵਿੱਚ ਕਿਹਾ ਗਿਆ ਹੈ ਕਿ- ਬਿਨੁ ਹਰਿਕ੍ਰਪਾ ਮਿਲਹਿੰ ਨਹੀਂ ਸੰਤਾ (बिनु हरिकृपा मिलहिं नहीं संता),  ਯਾਨੀ ਈਸ਼ਵਰ ਦੀ ਕ੍ਰਿਪਾ ਦੇ ਬਿਨਾ ਸੰਤਾਂ  ਦੇ ਦਰਸ਼ਨ ਦੁਰਲੱਭ ਹੁੰਦੇ ਹਨ ।  ਮੇਰਾ ਇਹ ਸੌਭਾਗ ਹੈ ਕਿ ਬੀਤੇ ਕੁਝ ਦਿਨਾਂ ਦੇ ਅੰਦਰ ਮੈਨੂੰ ਮਾਂ ਅੰਬਾਜੀ,  ਉਮਿਆ ਮਾਤਾ ਧਾਮ ,  ਮਾਂ ਅੰਨਪੂਰਣਾ ਧਾਮ ਦਾ ਅਸ਼ੀਰਵਾਦ  ਲੈਣ ਦਾ ਮੌਕਾ ਮਿਲਿਆ ਹੈ ।  ਹੁਣ ਅੱਜ ਮੈਨੂੰ ਮੋਰਬੀ ਵਿੱਚ ਹਨੂੰਮਾਨਜੀ  ਦੇ ਇਸ ਕਾਰਜ ਨਾਲ ਜੁੜਣ ਦਾ ,  ਸੰਤਾਂ  ਦੇ ਸਮਾਗਮ ਦਾ ਹਿੱਸਾ ਬਣਨ ਦਾ ਅਵਸਰ ਮਿਲਿਆ ਹੈ ।

 

ਭਾਈਓ ਅਤੇ ਭੈਣੋਂ ,

ਮੈਨੂੰ ਦੱਸਿਆ ਗਿਆ ਹੈ ਕਿ ਹਨੂੰਮਾਨ ਜੀ ਦੀ ਇਸ ਤਰ੍ਹਾਂ ਦੀਆਂ 108 ਫੁੱਟ ਉੱਚੀ ਪ੍ਰਤਿਮਾ ਦੇਸ਼ ਦੇ 4 ਅਲੱਗ - ਅਲੱਗ ਕੋਨਿਆਂ ਵਿੱਚ ਸਥਾਪਿਤ ਕੀਤੀਆਂ ਜਾ ਰਹੀਆਂ ਹਨ ।  ਸ਼ਿਮਲਾ ਵਿੱਚ ਅਜਿਹੀ ਹੀ ਇੱਕ ਸ਼ਾਨਦਾਰ ਪ੍ਰਤਿਮਾ ਤਾਂ ਅਸੀਂ ਪਿਛਲੇ ਕਈ ਸਾਲਾਂ ਤੋਂ ਦੇਖ ਰਹੇ ਹਾਂ।  ਅੱਜ ਇਹ ਦੂਜੀ ਪ੍ਰਤਿਮਾ ਮੋਰਬੀ ਵਿੱਚ ਸਥਾਪਿਤ ਹੋਈ ਹੈ।  ਦੋ ਹੋਰ ਮੂਰਤੀਆਂ ਨੂੰ ਦੱਖਣ ਵਿੱਚ ਰਾਮੇਸ਼ਵਰਮ ਅਤੇ ਪੱਛਮ ਬੰਗਾਲ ਵਿੱਚ ਸਥਾਪਿਤ ਕਰਨ ਦਾ ਕਾਰਜ ਚੱਲ ਰਿਹਾ ਹੈ,  ਅਜਿਹਾ ਮੈਨੂੰ ਦੱਸਿਆ ਗਿਆ ।

 

ਸਾਥੀਓ,

ਇਹ ਸਿਰਫ ਹਨੂੰਮਾਨ ਜੀ ਦੀਆਂ ਮੂਰਤੀਆਂ ਦੀ ਸਥਾਪਨਾ ਦਾ ਹੀ ਸੰਕਲਪ ਨਹੀਂ ਹੈ ,  ਬਲਕਿ ਇਹ ਏਕ ਭਾਰਤ ਸ੍ਰੇਸ਼ਠ ਭਾਰਤ  ਦੇ ਸੰਕਲਪ ਦਾ ਵੀ ਹਿੱਸਾ ਹੈ ।  ਹਨੂੰਮਾਨ ਜੀ ਆਪਣੀ ਭਗਤੀ ਨਾਲ ,  ਆਪਣੇ ਸੇਵਾਭਾਵ ਨਾਲ ,  ਸਭ ਨੂੰ ਜੋੜਦੇ ਹਨ ।  ਹਰ ਕੋਈ ਹਨੂੰਮਾਨ ਜੀ ਤੋਂ ਪ੍ਰੇਰਣਾ ਪ੍ਰਾਪਤ ਕਰਦਾ ਹੈ।  ਹਨੂੰਮਾਨ ਉਹ ਸ਼ਕਤੀ ਅਤੇ ਸੰਬਲ ਹਨ ਜਿਨ੍ਹਾਂ ਨੇ ਕੁੱਲ ਵਣਵਾਸੀ ਪ੍ਰਜਾਤੀਆਂ ਅਤੇ ਵਣਬੰਧੂਆਂ ਨੂੰ ਮਾਣ ਅਤੇ ਸਨਮਾਨ ਦਾ ਅਧਿਕਾਰ ਦਿਵਾਇਆ ।  ਇਸ ਲਈ ਏਕ ਭਾਰਤ,  ਸ੍ਰੇਸ਼ਠ ਭਾਰਤ  ਦੇ ਵੀ ਹਨੂੰਮਾਨ ਜੀ ਇੱਕ ਅਹਿਮ ਸੂਤਰ ਹਨ ।

|

ਭਾਈਓ ਅਤੇ ਭੈਣਾਂ ,

ਇਸ ਪ੍ਰਕਾਰ ਰਾਮਕਥਾ ਦਾ ਆਯੋਜਨ ਵੀ ਦੇਸ਼  ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਲਗਾਤਾਰ ਹੁੰਦਾ ਰਹਿੰਦਾ ਹੈ ।  ਭਾਸ਼ਾ - ਬੋਲੀ ਜੋ ਵੀ ਹੋਵੇ ,  ਲੇਕਿਨ ਰਾਮਕਥਾ ਦੀ ਭਾਵਨਾ  ਸਭ ਨੂੰ ਜੋੜਦੀ ਹੈ,  ਪ੍ਰਭੂ ਭਗਤੀ  ਦੇ ਨਾਲ ਏਕਾਕਾਰ ਕਰਦੀ ਹੈ ।  ਇਹੀ ਤਾਂ ਭਾਰਤੀ ਆਸਥਾ ਦੀ ,  ਸਾਡੇ ਅਧਿਆਤਮ ਦੀ,  ਸਾਡੇ ਸੱਭਿਆਚਾਰ ,  ਸਾਡੀ ਪਰੰਪਰਾ ਦੀ ਤਾਕਤ ਹੈ।  ਇਸ ਨੇ ਗੁਲਾਮੀ ਦੇ ਮੁਸ਼ਕਿਲ ਕਾਲਖੰਡ ਵਿੱਚ ਵੀ ਅਲੱਗ-ਅਲੱਗ ਹਿੱਸਿਆਂ ਨੂੰ ,  ਅਲੱਗ - ਅਲੱਗ ਵਰਗਾਂ ਨੂੰ ਜੋੜਿਆ,  ਆਜ਼ਾਦੀ  ਦੇ ਰਾਸ਼ਟਰੀ ਸੰਕਲਪ ਲਈ ਇੱਕਜੁਟ ਪ੍ਰਯਾਸਾਂ ਨੂੰ ਸਸ਼ਕਤ ਕੀਤਾ।  ਹਜ਼ਾਰਾਂ ਸਾਲਾਂ ਤੋਂ ਬਦਲਦੀਆਂ ਸਥਿਤੀਆਂ ਦੇ ਬਾਵਜੂਦ ਭਾਰਤ  ਦੇ ਅਡਿੱਗ-ਅਟਲ ਰਹਿਣ ਵਿੱਚ ਸਾਡੀ ਸੱਭਿਅਤਾ,  ਸਾਡੇ ਸੱਭਿਆਚਾਰ ਦੀ ਬੜੀ ਭੂਮਿਕਾ ਰਹੀ ਹੈ।

 

ਭਾਈਓ ਅਤੇ ਭੈਣਾਂ ,

ਸਾਡੀ ਸ਼ਰਧਾ,  ਸਾਡੇ ਸੱਭਿਆਚਾਰ ਦੀ ਧਾਰਾ ਸਦਭਾਵ ਦੀ ਹੈ ,  ਸਮਭਾਵ ਦੀ ਹੈ,  ਸਮਾਵੇਸ਼ ਦੀ ਹੈ।  ਇਸ ਲਈ ਜਦੋਂ ਬੁਰਾਈ ’ਤੇ ਚੰਗਿਆਈ ਨੂੰ ਸਥਾਪਿਤ ਕਰਨ ਦੀ ਗੱਲ ਆਈ ਤਾਂ ਪ੍ਰਭੂ ਰਾਮ ਨੇ ਸਮਰੱਥ ਹੁੰਦੇ ਹੋਏ ਵੀ ,  ਖੁਦ ਨੂੰ ਸਭ ਕੁਝ ਕਰਨ ਦੇ ਸਮਰੱਥ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੇ ਸਭ ਦਾ ਸਾਥ ਲੈਣ ਦਾ ,  ਸਭ ਨੂੰ ਜੋੜਨ ਦਾ ,  ਸਮਾਜ  ਦੇ ਹਰ ਤਬਕੇ  ਦੇ ਲੋਕਾਂ ਨੂੰ ਜੋੜਨ ਦਾ,  ਛੋਟੇ- ਬੜੇ ਜੀਵਮਾਤਰ ਨੂੰ ,  ਉਨ੍ਹਾਂ ਦੀ ਮਦਦ ਲੈਣ ਦਾ ਅਤੇ ਸਭ ਨੂੰ ਜੋੜ ਕੇ ਉਨ੍ਹਾਂ ਨੇ ਇਸ ਕੰਮ ਨੂੰ ਸੰਪੰਨ ਕੀਤਾ ।  ਅਤੇ ਇਹੀ ਤਾਂ ਹੈ ਸਬਕਾ ਸਾਥ ,  ਸਬਕਾ ਪ੍ਰਯਾਸ ।  ਇਹ ਸਬਕਾ ਸਾਥ ,  ਸਬਕਾ ਪ੍ਰਯਾਸ ਦਾ ਉੱਤਮ ਪ੍ਰਮਾਣ ਪ੍ਰਭੂ ਰਾਮ ਦੀ ਇਹ ਜੀਵਨ ਲੀਲਾ ਵੀ ਹੈ ,  ਜਿਸ ਦੇ ਹਨੂੰਮਾਨ ਜੀ ਬਹੁਤ ਅਹਿਮ ਨਿਯਮ ਰਹੇ ਹਨ ।  ਸਬਕਾ ਪ੍ਰਯਾਸ ਦੀ ਇਸੇ ਭਾਵਨਾ  ਨਾਲ ਆਜ਼ਾਦੀ  ਦੇ ਅੰਮ੍ਰਿਤਕਾਲ ਨੂੰ ਅਸੀਂ ਉੱਜਵਲ ਕਰਨਾ ਹੈ ,  ਰਾਸ਼ਟਰੀ ਸੰਕਲਪਾਂ ਦੀ ਸਿੱਧੀ ਲਈ ਜੁਟਣਾ ਹੈ ।

 

ਅਤੇ ਅੱਜ ਜਦੋਂ ਮੋਰਬੀ ਵਿੱਚ ਕੇਸ਼ਵਾਨੰਦ ਬਾਪੂਜੀ ਦੀ ਤਪੋਭੂਮੀ ’ਤੇ ਆਪ ਸਭ ਦੇ ਦਰਸ਼ਨ ਦਾ ਮੌਕਾ ਮਿਲਿਆ ਹੈ ।  ਤਦ ਤਾਂ ਅਸੀਂ ਸੌਰਾਸ਼ਟਰ ਵਿੱਚ ਦਿਨ ਵਿੱਚ ਲਗਭਗ 25 ਵਾਰ ਸੁਣਦੇ ਹੋਵਾਂਗੇ ਕਿ ਆਪਣੀ ਇਹ ਸੌਰਾਸ਼ਟਰ ਦੀ ਧਰਤੀ ਸੰਤ ਦੀ ਧਰਤੀ ,  ਸੂਰਾ ਦੀ ਧਰਤੀ ,  ਦਾਤਾ ਦੀ ਧਰਤੀ ,  ਸੰਤ ,  ਸੂਰਾ ਅਤੇ ਦਾਤਾ ਦੀ ਇਹ ਧਰਤੀ ਸਾਡੇ ਕਾਠਿਆਵਾੜ ਦੀ ,  ਗੁਜਰਾਤ ਦੀ ਅਤੇ ਇੱਕ ਤਰ੍ਹਾਂ ਨਾਲ ਆਪਣੇ ਭਾਰਤ ਦੀ ਆਪਣੀ ਪਹਿਚਾਣ ਵੀ ਹੈ।  ਮੇਰੇ ਲਈ ਖੋਖਰਾ ਹਨੂੰਮਾਨ ਧਾਮ ਇੱਕ ਨਿਜੀ ਘਰ ਵਰਗੀ ਜਗ੍ਹਾ ਹੈ । 

 

ਇਸ ਦੇ ਨਾਲ ਮੇਰਾ ਸਬੰਧ ਮਰਮ ਅਤੇ ਕਰਮ ਦਾ ਰਿਹਾ ਹੈ ।  ਇੱਕ ਪ੍ਰੇਰਣਾ ਦਾ ਰਿਸ਼ਤਾ ਰਿਹਾ ਹੈ,  ਵਰ੍ਹਿਆਂ ਪਹਿਲਾਂ ਜਦੋਂ ਵੀ ਮੋਰਬੀ ਆਉਣਾ ਹੁੰਦਾ ਸੀ ,  ਤਾਂ ਇੱਥੇ ਪ੍ਰੋਗਰਾਮ ਚਲਦੇ ਰਹਿੰਦੇ ਸਨ ਅਤੇ ਸ਼ਾਮ ਨੂੰ ਮਨ ਹੁੰਦਾ ਸੀ ,  ਚਲੋ ਜਰਾ ਹਨੂੰਮਾਨ ਧਾਮ ਜਾ ਆਉਂਦੇ ਹਾਂ ।  ਪੂਜਯ ਬਾਪੂ ਜੀ  ਦੇ ਪਾਸ 5-15 ਮਿੰਟ ਬਿਤਾਉਂਦੇ ਹਨ ,  ਉਨ੍ਹਾਂ  ਦੇ  ਹੱਥੋਂ ਕੁਝ ਪ੍ਰਸਾਦ ਲੈਂਦੇ ਜਾਈਏ ।  ਅਤੇ ਜਦੋਂ ਮੱਛੁ ਡੇਮ ਦੀ ਦੁਰਘਟਨਾ ਬਣੀ ,  ਤਦ ਤਾਂ ਇਹ ਹਨੂੰਮਾਨ ਧਾਮ ਅਨੇਕ ਗਤੀਵਿਧੀਆਂ ਦਾ ਕੇਂਦਰ ਬਣਿਆ ਹੋਇਆ ਸੀ ।  ਅਤੇ ਉਸ ਦੇ ਕਾਰਨ ਮੇਰਾ ਸੁਭਾਵਿਕ ਰੂਪ ਨਾਲ ਬਾਪੂ ਜੀ  ਦੇ ਨਾਲ ਗਹਿਰਾ ਸਬੰਧ ਬਣਿਆ। 

 

ਅਤੇ ਉਨ੍ਹਾਂ ਦਿਨਾਂ ਵਿੱਚ ਚਾਰੋਂ ਤਰਫ ਜਦੋਂ ਲੋਕ ਸੇਵਾਭਾਵ ਤੋਂ ਆਉਂਦੇ ਸਨ ,  ਤਦ ਇਹ ਸਭ ਸਥਾਨ ਕੇਂਦਰ ਬਣ ਗਏ ।  ਜਿੱਥੋਂ ਮੋਰਬੀ  ਦੇ ਘਰ - ਘਰ ਵਿੱਚ ਮਦਦ ਪਹੁੰਚਾਉਣ ਦਾ ਕੰਮ ਕੀਤਾ ਜਾਂਦਾ ਸੀ।  ਇੱਕ ਆਮ ਵਲੰਟੀਅਰ ਹੋਣ ਦੇ ਕਾਰਨ ਮੈਂ ਲੰਬੇ ਸਮਾਂ ਤੁਹਾਡੇ ਨਾਲ ਰਹਿ ਕੇ ਉਸ ਦੁਖ ਦੇ ਪਲ ਵਿੱਚ ਤੁਹਾਡੇ ਲਈ ਜੋ ਕੁਝ ਕੀਤਾ ਜਾ ਰਿਹਾ ਸੀ ,  ਉਸ ਵਿੱਚ ਸ਼ਾਮਲ ਹੋਣ ਦਾ ਮੈਨੂੰ ਮੌਕਾ ਮਿਲਿਆ।  ਅਤੇ ਉਸ ਸਮੇਂ ਪੂਜਯ ਬਾਪੂ ਜੀ ਦੇ ਨਾਲ ਜੋ ਗੱਲਾਂ ਹੁੰਦੀਆਂ ਸਨ ,  ਉਸ ਵਿੱਚ ਮੋਰਬੀ ਨੂੰ ਸ਼ਾਨਦਾਰ ਬਣਾਉਣ ਦੀ ਗੱਲ ,  ਈਸ਼ਵਰ ਦੀ ਇੱਛਾ ਸੀ ਅਤੇ ਆਪਣੀ ਕਸੌਟੀ ਹੋ ਗਈ ਅਜਿਹਾ ਬਾਪੂ ਜੀ ਕਿਹਾ ਕਰਦੇ ਸਨ। 

ਅਤੇ ਹੁਣ ਅਸੀਂ ਰੁਕਣਾ ਨਹੀਂ ਹੈ ,  ਸਾਰਿਆ ਨੂੰ ਲੱਗ ਜਾਣਾ ਹੈ ।  ਬਾਪੂ ਜੀ ਘੱਟ ਬੋਲਦੇ ਸਨ,  ਪਰ ਸਰਲ ਭਾਸ਼ਾ ਵਿੱਚ ਅਧਿਆਤਮਿਕ ਦ੍ਰਿਸ਼ਟੀ ਤੋਂ ਵੀ ਮਾਰਮਿਕ ਗੱਲ ਕਰਨ ਦੀ ਪੂਜਯ ਬਾਪੂ ਜੀ ਦੀ ਵਿਸ਼ੇਸ਼ਤਾ ਰਹੀ ਸੀ ।  ਉਸ ਦੇ ਬਾਅਦ ਵੀ ਕਈ ਵਾਰ ਉਨ੍ਹਾਂ ਦੇ  ਦਰਸ਼ਨ ਕਰਨ ਦਾ ਸੌਭਾਗ ਮਿਲਿਆ ।  ਅਤੇ ਜਦੋਂ ਭੂਜ - ਕੱਛ ਵਿੱਚ ਭੂਚਾਲ ਆਇਆ,  ਮੈਂ ਅਜਿਹਾ ਕਹਿ ਸਕਦਾ ਹਾਂ ਕਿ ਮੋਰਬੀ ਦੀ ਦੁਰਘਟਨਾ ਵਿੱਚੋਂ ਜੋ ਪਾਠ ਪੜ੍ਹਿਆ ਸੀ ਜੋ ਸਿੱਖਿਆ ਲਈ ਸੀ ,  ਅਜਿਹੀ ਸਥਿਤੀ ਵਿੱਚ ਕਿਸ ਤਰ੍ਹਾਂ ਕੰਮ ਚਾਹੀਦਾ ਹੈ ,  ਉਸ ਦਾ ਜੋ ਅਨੁਭਵ ਸੀ ,  ਉਹ ਭੂਚਾਲ  ਦੇ ਸਮੇਂ ਕੰਮ ਕਰਨ ਵਿੱਚ ਉਪਯੋਗੀ ਬਣਿਆ । 

ਅਤੇ ਇਸ ਲਈ ਮੈਂ ਇਸ ਪਵਿਤਰ ਧਰਤੀ ਦਾ ਖਾਸ ਰਿਣੀ ਹਾਂ,  ਕਾਰਨ ਜਦੋਂ ਵੀ ਬੜੀ ਸੇਵਾ ਕਰਨ ਦਾ ਮੌਕਾ ਮਿਲਿਆ ਤਦ ਮੋਰਬੀ  ਦੇ ਲੋਕ ਅੱਜ ਵੀ ਉਸੇ ਸੇਵਾਭਾਵ ਨਾਲ ਕੰਮ ਕਰਨ ਦੀ ਪ੍ਰੇਰਣਾ ਦਿੰਦੇ ਹੈ ।  ਅਤੇ ਜਿਵੇਂ ਭੂਚਾਲ  ਦੇ ਬਾਅਦ ਕੱਛ ਦੀ ਰੌਣਕ ਵੱਧ ਗਈ ਹੈ ,  ਅਜਿਹੀ ਆਫਤ ਨੂੰ ਅਵਸਰ ਵਿੱਚ ਪਲਟਣ ਦਾ ਗੁਜਰਾਤੀਆਂ ਦੀ ਜੋ ਤਾਕਤ ਹੈ ,  ਉਸ ਨੂੰ ਮੋਰਬੀ ਨੇ ਵੀ ਦੱਸਿਆ ਹੈ।  ਅੱਜ ਤੁਸੀਂ ਦੇਖੋ ਚੀਨੀ ਮਿੱਟੀ ਉਤਪਾਦਨ ,  ਟਾਇਲਸ ਬਣਾਉਣ ਕੰਮ ,  ਘੜੀ ਬਣਾਉਣ ਦਾ ਕੰਮ ਕਹੋ,  ਤਾਂ ਮੋਰਬੀ ਅਜਿਹੀ ਇੱਕ ਉਦਯੋਗਿਕ ਗਤੀਵਿਧੀ ਦਾ ਵੀ ਕੇਂਦਰ ਬਣ ਗਿਆ ਹੈ।  ਨਹੀਂ ਤਾਂ ਪਹਿਲਾਂ ,  ਮੱਛੁ ਡੇਮ  ਦੇ ਚਾਰੋਂ ਤਰਫ ਇੱਟਾਂ ਦੇ ਭੱਠੇ ਦੇ ਸਿਵਾਏ ਕੁਝ ਦਿਖਾਈ ਨਹੀਂ ਦਿੰਦਾ ਸੀ। 

ਬੜੀ-ਬੜੀ ਚਿਮਨੀ ਅਤੇ ਇੱਟਾਂ ਦੀ ਭੱਠੀ,  ਅੱਜ ਮੋਰਬੀ ਆਨ ,  ਬਾਨ ਅਤੇ ਸ਼ਾਨ ਦੇ ਨਾਲ ਖੜ੍ਹਿਆ ਹੈ ।  ਅਤੇ ਮੈਂ ਤਾਂ ਪਹਿਲਾਂ ਵੀ ਕਹਿੰਦਾ ਸੀ ,  ਕਿ ਇੱਕ ਤਰਫ ਮੋਰਬੀ ,  ਦੂਜੇ ਪਾਸੇ ਰਾਜਕੋਟ ਅਤੇ ਤੀਜੀ ਤਰਫ ਜਾਮਨਗਰ ।  ਜਾਮਨਗਰ ਦਾ ਬ੍ਰਾਸ ਉਦਯੋਗ,  ਰਾਜਕੋਟ ਦਾ ਇੰਜੀਨੀਅਰਿੰਗ ਉਦਯੋਗ ਅਤੇ ਮੋਰਬੀ ਦਾ ਘੜੀ ਦਾ ਉਦਯੋਗ ਕਹੋ ਦੀ ਸਿਰਾਮੀਕ ਦਾ ਉਦਯੋਗ ਕਹੋ..ਇਨ੍ਹਾਂ ਤਿੰਨਾਂ ਦਾ ਤ੍ਰਿਕੋਣ ਦੇਖਦੇ ਹਾਂ ਤਾਂ ਲੱਗਦਾ ਹੈ ਕਿ ਸਾਡੇ ਇੱਥੇ ਨਵਾਂ ਮਿਨੀ ਜਪਾਨ ਸਾਕਾਰ ਹੋ ਰਿਹਾ ਹੈ।

 

ਅਤੇ ਇਹ ਗੱਲ ਅੱਜ ਮੈਂ ਦੇਖ ਰਿਹਾ ਹਾਂ ,  ਸੌਰਾਸ਼ਟਰ  ਦੇ ਅੰਦਰ ਆਏ ਤਾਂ ਅਜਿਹਾ ਤ੍ਰਿਕੋਣ ਖੜ੍ਹਾ ਹੋਇਆ ਹੈ ,  ਅਤੇ ਹੁਣ ਤਾਂ ਉਸ ਵਿੱਚ ਪਿੱਛੇ ਖੜ੍ਹਿਆ  ਹੋਇਆ ਕੱਛ ਵੀ ਭਾਗੀਦਾਰ ਬਣ ਗਿਆ ਹੈ।  ਇਸ ਦਾ ਜਿਤਨਾ ਉਪਯੋਗ ਕਰਾਂਗੇ,  ਅਤੇ ਜਿਸ ਤਰ੍ਹਾਂ ਮੋਰਬੀ ਵਿੱਚ ਇਨਫ੍ਰਾਸਟ੍ਰਕਚਰ ਦਾ ਵਿਕਾਸ ਹੋਇਆ ਹੈ ,  ਉਹ ਮੁੱਖ ਰੂਪ ਨਾਲ ਸਭ  ਦੇ ਨਾਲ ਜੁੜ ਗਿਆ ਹੈ।  ਇਸ ਅਰਥ ਵਿੱਚ ਮੋਰਬੀ ,  ਜਾਮਨਗਰ ,  ਰਾਜਕੋਟ ਅਤੇ ਇਸ ਤਰਫ ਕੱਛ.  ਇੱਕ ਤਰ੍ਹਾਂ ਨਾਲ ਰੋਜ਼ਗਾਰੀ ਦੀ ਨਵੀਂ ਤੱਕ ਪੈਦਾ ਕਰਨ ਵਾਲਾ ਇੱਕ ਸਮਰੱਥ ,  ਛੋਟੇ - ਛੋਟੇ ਉਦਯੋਗਾਂ ਨਾਲ ਚੱਲਦਾ ਕੇਂਦਰ ਬਣ ਕੇ ਉੱਭਰਿਆ ਹੈ।

 

ਅਤੇ ਦੇਖਦੇ ਹੀ ਦੇਖਦੇ ਮੋਰਬੀ ਇੱਕ ਵੱਡੇ ਸ਼ਹਿਰ ਦਾ ਰੂਪ ਲੈਣ ਲੱਗਿਆ, ਅਤੇ ਮੋਰਬੀ ਨੇ ਆਪਣੀ ਖੁਦ ਦੀ ਪਹਿਚਾਣ ਬਣਾ ਲਈ ਹੈ। ਅਤੇ ਅੱਜ ਦੁਨੀਆ ਦੇ ਅਨੇਕ ਦੇਸ਼ਾਂ ਵਿੱਚ ਮੋਰਬੀ ਦੇ ਪ੍ਰੋਡਕਟ ਪਹੁੰਚ ਰਹੇ ਹਨ। ਜਿਸ ਦੇ ਕਾਰਨ ਮੋਰਬੀ ਦੀ ਅਲੱਗ ਛਾਪ ਬਣ ਗਈ ਹੈ, ਅਤੇ ਇਹ ਛਾਪ ਧਰਤੀ ‘ਤੇ ਜੋ ਸੰਤਾਂ, ਮਹੰਤਾਂ, ਮਹਾਤਮਾਵਾਂ ਨੇ ਕੁਝ ਨਾ ਕੁਝ, ਜਦੋਂ ਆਮ ਜੀਵਨ ਸੀ ਤਦ ਵੀ ਉਨ੍ਹਾਂ ਨੇ ਤਪ ਕੀਤਾ, ਸਾਨੂੰ ਦਿਸ਼ਾ ਦਿੱਤੀ ਅਤੇ ਉਸ ਦਾ ਇਹ ਪਰਿਣਾਮ ਹੈ। ਅਤੇ ਆਪਣਾ ਗੁਜਰਾਤ ਤਾਂ ਜਿੱਥੇ ਦੇਖੋ ਉੱਥੇ ਸ਼ਰਧਾ-ਆਸਥਾ ਦਾ ਕੰਮ ਚਲਦਾ ਹੀ ਹੈ, ਦਾਤਾਵਾਂ ਦੀ ਕੋਈ ਕਮੀ ਨਹੀਂ, ਕੋਈ ਵੀ ਸ਼ੁਭ ਕੰਮ ਲੈ ਕੇ ਨਿਕਲੋ ਤਾਂ ਦਾਤਾਵਾਂ ਦੀ ਲੰਬੀ ਲਾਈਨ ਦੇਖਣ ਨੂੰ ਮਿਲ ਜਾਂਦੀ ਹੈ। ਅਤੇ ਇਕ ਪ੍ਰਕਾਰ ਨਾਲ ਸਪਰਧਾ ਹੋ ਜਾਂਦੀ ਹੈ। ਅਤੇ ਅੱਜ ਤਾਂ ਕਾਠਿਯਾਵਾੜ ਇੱਕ ਪ੍ਰਕਾਰ ਨਾਲ ਯਾਤਰਾਧਾਮ ਦਾ ਕੇਂਦਰ ਬਣ ਗਿਆ ਹੈ, ਅਜਿਹਾ ਕਹਿ ਸਕਦਾ ਹਾਂ, ਕੋਈ ਜ਼ਿਲ੍ਹਾ ਅਜਿਹਾ ਬਾਕੀ ਨਹੀਂ ਹੈ, ਜਿੱਥੇ ਮਹੀਨੇ ਵਿੱਚ ਹਜ਼ਾਰਾਂ ਦੀ ਮਾਤਰਾ ਵਿੱਚ ਲੋਕ ਬਾਹਰ ਤੋਂ ਨਾ ਆਉਂਦੇ ਹੋਣ। ਅਤੇ ਹਿਸਾਬ ਕਰੀਏ ਤਾਂ, ਇੱਕ ਪ੍ਰਕਾਰ ਨਾਲ ਯਾਤਰਾ ਕਹੋ ਕਿ ਟੂਰਿਜ਼ਮ ਨੂੰ, ਇਸ ਨੇ ਕਾਠਿਯਾਵਾੜ ਦੀ ਇੱਕ ਨਵੀਂ ਤਾਕਤ ਖੜੀ ਕੀਤੀ ਹੈ।

 

ਆਪਣਾ ਸਮੁੰਦਰ ਕਿਨਾਰਾ ਵੀ ਹੁਣ ਗੂੰਜਣ ਲਗਿਆ ਹੈ, ਮੈਨੂੰ ਕੱਲ੍ਹ ਨੌਰਥ-ਈਸਟ ਦੇ ਭਾਈਆਂ ਨਾਲ ਮਿਲਣ ਦਾ ਮੌਕਾ ਮਿਲਿਆ, ਉੱਤਰ-ਪੂਰਬੀ ਰਾਜਾਂ ਦੇ ਭਾਈਆਂ, ਸਿੱਕਮ, ਤ੍ਰਿਪੁਰਾ, ਮਣੀਪੁਰ ਦੇ ਲੋਕਾਂ ਨਾਲ ਮਿਲਣ ਦਾ ਮੌਕਾ ਮਿਲਿਆ। ਉਹ ਸਭ ਥੋੜੇ ਦਿਨ ਪਹਿਲਾਂ ਗੁਜਰਾਤ ਆਏ ਸਨ, ਅਤੇ ਪੁੱਤਰੀ ਦੀ ਸ਼ਾਦੀ ਕਰਨ ਦੇ ਲਈ ਸਾਜੋ-ਸਮਾਨ ਵਿੱਚ ਭਾਗੀਦਾਰ ਬਣੇ, ਸ਼੍ਰੀਕ੍ਰਿਸ਼ਣ ਅਤੇ ਰੂਕਮਣੀ ਦੇ ਵਿਆਹ ਵਿੱਚ ਰੂਕਮਣੀ ਦੇ ਪੱਖ ਨਾਲ ਸਭ ਆਏ ਸਨ। ਅਤੇ ਇਹ ਘਟਨਾ ਖੁਦ ਵਿੱਚ ਤਾਕਤ ਦਿੰਦੀ ਹੈ, ਜਿਸ ਧਰਤੀ ‘ਤੇ ਭਗਵਾਨ ਕ੍ਰਿਸ਼ਣ ਦਾ ਵਿਆਹ ਹੋਇਆ ਸੀ, ਉਸ ਮਾਧਵਪੁਰ ਦੇ ਮੇਲੇ ਵਿੱਚ ਪੂਰਾ ਨੌਰਥ-ਈਸਟ ਉਮੜ ਪਿਆ, ਪੂਰਬ ਅਤੇ ਪੱਛਮ ਦੇ ਅਦਭੁਤ ਏਕਤਾ ਦਾ ਇੱਕ ਉਦਾਹਰਣ ਦਿੱਤਾ। ਅਤੇ ਉੱਥੋਂ ਜੋ ਲੋਕ ਆਏ ਸਨ ਉਨ੍ਹਾਂ ਦੇ ਹਸਤਸ਼ਿਲਪ ਦੀ ਜੋ ਵਿਕਰੀ ਹੋਈ, ਉਸ ਨੇ ਤਾਂ ਨੌਰਥ-ਈਸਟ ਦੇ ਲਈ ਆਵਕ ਵਿੱਚ ਇੱਕ ਵੱਡਾ ਸਰੋਤ ਖੜਾ ਕਰ ਦਿੱਤਾ ਹੈ। ਅਤੇ ਹੁਣ ਮੈਨੂੰ ਲਗਦਾ ਹੈ ਕਿ ਇਹ ਮਾਧਵਪੁਰ ਦਾ ਮੇਲਾ ਜਿੰਨਾ ਗੁਜਰਾਤ ਵਿੱਚ ਪ੍ਰਸਿੱਧ ਹੋਵੇਗਾ, ਉਸ ਤੋਂ ਜ਼ਿਆਦਾ ਪੂਰਬ ਭਾਰਤ ਵਿੱਚ ਪ੍ਰਸਿੱਧ ਹੋਵੇਗਾ। ਆਰਥਿਕ ਗਤੀਵਿਧੀ ਜਿੰਨੀ ਵਧਦੀ ਹੈ, ਆਪਣੇ ਇੱਥੇ ਕੱਛ ਦੇ ਰਣ ਵਿੱਚ ਰਣੋਤਸਵ ਦਾ ਆਯੋਜਨ ਕੀਤਾ, ਅਤੇ ਹੁਣ ਜਿਸ ਨੂੰ ਰਣੋਤਸਵ ਜਾਣਾ ਹੋਵੇ ਤਾਂ ਵਾਇਆ ਮੋਰਬੀ ਜਾਣਾ ਪੈਂਦਾ ਹੈ।

ਯਾਨੀ ਕਿ ਮੋਰਬੀ ਨੂੰ ਜਾਂਦੇ-ਜਾਂਦੇ ਉਸ ਦਾ ਲਾਭ ਮਿਲਦਾ ਹੈ, ਆਪਣੇ ਮੋਰਬੀ ਦੇ ਹਾਈ-ਵੇਅ ਦੇ ਆਸ-ਪਾਸ ਅਨੇਕ ਹੋਟਲ ਬਣ ਗਏ ਹਨ। ਕਾਰਨ ਕੱਛ ਵਿੱਚ ਲੋਕਾਂ ਦਾ ਜਮਾਵੜਾ ਹੋਇਆ, ਤਾਂ ਮੋਰਬੀ ਨੂੰ ਵੀ ਉਸ ਦਾ ਲਾਭ ਮਿਲਿਆ, ਅਤੇ ਵਿਕਾਸ ਜਦੋਂ ਹੁੰਦਾ ਹੈ, ਅਤੇ ਇਸ ਪ੍ਰਕਾਰ ਮੂਲਭੂਤ ਵਿਕਾਸ ਹੁੰਦਾ ਹੈ, ਤਦ ਲੰਬੇ ਸਮੇਂ ਦੇ ਸੁਖਕਾਰੀ ਦਾ ਕਾਰਨ ਬਣ ਜਾਂਦਾ ਹੈ। ਲੰਬੇ ਸਮੇਂ ਦੀ ਵਿਵਸਥਾ ਦਾ ਇੱਕ ਹਿੱਸਾ ਬਣ ਜਾਂਦਾ ਹੈ, ਅਤੇ ਹੁਣ ਅਸੀਂ ਗਿਰਨਾਰ ਵਿੱਚ ਰੋਪ-ਵੇਅ ਬਣਾਇਆ, ਅੱਜ ਬਜ਼ੁਰਗ ਵੀ ਜਿਸ ਨੇ ਜੀਵਨ ਵਿੱਚ ਸੁਪਨਾ ਦੇਖਿਆ ਹੋਵੇ, ਗਿਰਨਾਰ ਨਾ ਜਾ ਸਕਿਆ ਹੋਵੇ, ਕਠਿਨ ਚੜ੍ਹਾਈ ਦੇ ਕਾਰਨ, ਹੁਣ ਰੋਪ-ਵੇਅ ਬਣਾਇਆ ਤਾਂ ਸਭ ਮੈਨੂੰ ਕਹਿੰਦੇ 80-90 ਸਾਲ ਦੇ ਬਜ਼ੁਰਗਾਂ ਨੂੰ ਵੀ ਉਨ੍ਹਾਂ ਦੀ ਸੰਤਾਨ ਲੈ ਕੇ ਆਉਂਦੇ ਹੀ, ਅਤੇ ਉਹ ਧਨਤਾ ਪ੍ਰਾਪਤ ਕਰਦੇ ਹਨ। ਪਰ ਇਸ ਦੇ ਨਾਲ-ਨਾਲ ਸ਼ਰਧਾ ਤਾਂ ਹੈ, ਲੇਕਿਨ ਆਵਕ ਅਨੇਕ ਸਤ੍ਰੋਤ ਪੈਦਾ ਹੁੰਦੇ ਹਨ। ਰੋਜ਼ਗਾਰ ਮਿਲਦਾ ਹੁੰਦਾ ਹੈ, ਅਤੇ ਭਾਰਤ ਦੀ ਇੰਨੀ ਵੱਡੀ ਤਾਕਤ ਹੈ ਕਿ ਅਸੀਂ ਕੁਝ ਉਧਾਰ ਦੇ ਲਏ ਬਿਨਾ ਭਾਰਤ ਦੇ ਟੂਰਿਜ਼ਮ ਦਾ ਵਿਕਾਸ ਕਰ ਸਕਦੇ ਹਾਂ। ਉਸ ਨੂੰ ਸਹੀ ਅਰਥ ਵਿੱਚ ਪ੍ਰਸਾਰਿਤ-ਪ੍ਰਚਾਰਿਤ ਕਰੀਏ, ਅਤੇ ਉਸ ਦੇ ਲਈ ਪਹਿਲੀ ਸ਼ਰਤ ਹੈ ਕਿ ਸਾਰੇ ਤੀਰਥ ਖੇਤਰਾਂ ਵਿੱਚ ਅਜਿਹੀ ਸਫਾਈ ਹੋਣੀ ਚਾਹੀਦੀ ਹੈ, ਕਿ ਉੱਥੋਂ ਲੋਕਾਂ ਨੂੰ ਸਫਾਈ ਅਪਣਾਉਣ ਦਾ ਸਿੱਖਿਆ ਮਿਲਣੀ ਚਾਹੀਦੀ ਹੈ। ਨਹੀਂ ਤਾਂ ਸਾਨੂੰ ਪਹਿਲਾਂ ਪਤਾ ਹੈ ਕਿ ਮੰਦਿਰ ਵਿੱਚ ਪ੍ਰਸਾਦ ਦੇ ਕਾਰਨ ਇੰਨੀ ਤਕਲੀਫ ਹੁੰਦੀ ਹੈ, ਅਤੇ ਹੁਣ ਤਾਂ ਮੈਂ ਦੇਖਿਆ ਹੈ ਕਿ ਪ੍ਰਸਾਦ ਵੀ ਮੰਦਿਰ ਵਿੱਚ ਪੈਕਿੰਗ ਵਿੱਚ ਮਿਲਦਾ ਹੈ।

 

ਅਤੇ ਜਦੋਂ ਮੈਂ ਕਿਹਾ ਪਲਾਸਟਿਕ ਦਾ ਉਪਯੋਗ ਨਹੀਂ ਕਰਨਾ ਤਾਂ ਮੰਦਿਰਾਂ ਵਿੱਚ ਹੁਣ ਪ੍ਰਸਾਦ ਪਲਾਸਟਿਕ ਵਿੱਚ ਨਹੀਂ ਦਿੰਦੇ, ਜਿਸ ਵਿੱਚ ਵੱਡੀ ਮਾਤਰਾ ਵਿੱਚ ਗੁਜਰਾਤ ਦੇ ਮੰਦਿਰ ਪਲਾਸਟਿਕ ਵਿੱਚ ਪ੍ਰਸਾਦ ਨਹੀਂ ਦਿੰਦੇ। ਇਸ ਦਾ ਅਰਥ ਇਹ ਹੋਇਆ ਕਿ ਆਪਣੇ ਮੰਦਿਰ ਅਤੇ ਸੰਤਾਂ, ਮਹੰਤਾਂ ਵਾਂਗ ਸਮਾਜ ਬਦਲਦਾ ਹੈ, ਸੰਜੋਗ ਬਦਲਦੇ ਹਨ, ਅਤੇ ਉਸ ਸੰਜੋਗ ਦੇ ਹਿਸਾਬ ਨਾਲ ਕਿਵੇਂ ਸਵਾ ਕਰਨੀ ਉਸ ਦੇ ਲਈ ਲਗਾਤਾਰ ਕੰਮ ਕਰਦੇ ਰਹਿੰਦੇ ਹਨ। ਅਤੇ ਪਰਿਵਰਤਨ ਲਿਆਉਂਦੇ ਰਹਿੰਦੇ ਹਨ, ਸਾਡਾ ਸਭ ਦਾ ਕੰਮ ਹੈ ਕਿ ਅਸੀਂ ਸਾਰੇ ਉਸ ਵਿੱਚੋਂ ਕੁਝ ਸਿੱਖੀਏ, ਆਪਣੇ ਜੀਵਨ ਵਿੱਚ ਉਤਾਰੀਏ, ਅਤੇ ਆਪਣੇ ਜੀਵਨ ਦੇ ਅੰਦਰ ਸਭ ਤੋਂ ਜ਼ਿਆਦਾ ਲਾਭ ਲਈਏ। ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦਾ ਸਮਾਂ ਹੈ, ਅਨੇਕ ਮਹਾਪੁਰਸ਼ਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਬਲਿਦਾਨ ਦਿੱਤਾ ਹੈ। ਲੇਕਿਨ ਉਸ ਤੋਂ ਪਹਿਲਾਂ ਇੱਕ ਗੱਲ ਧਿਆਨ ਰੱਖਣੀ ਚਾਹੀਦੀ ਹੈ, ਕਿ 1857 ਦੇ ਪਹਿਲਾਂ ਆਜ਼ਾਦੀ ਦਾ ਜੋ ਪੂਰਾ ਪਿਛੋਕੜ ਤਿਆਰ ਕੀਤਾ, ਜਿਸ ਅਧਿਆਤਮਿਕ ਚੇਤਨਾ ਦਾ ਵਾਤਾਵਰਣ ਖੜਾ ਕੀਤਾ। ਇਸ ਦੇਸ਼ ਦੇ ਸੰਤਾਂ, ਮਹੰਤਾਂ, ਰਿਸ਼ੀ-ਮੁਣੀਆਂ, ਭਗਤਾਂ ਨੇ, ਆਚਾਰਿਆ ਨੇ ਅਤੇ ਜੋ ਭਗਤੀ ਯੁਗ ਦੀ ਸ਼ੁਰੂਆਤ ਹੋਈ, ਉਸ ਭਗਤੀ ਯੁਗ ਨੇ ਭਾਰਤ ਦੀ ਚੇਤਨਾ ਨੂੰ ਪ੍ਰੱਜਵਲਿਤ ਕੀਤਾ। ਅਤੇ ਉਸ ਨਾਲ ਆਜ਼ਾਦੀ ਦੇ ਅੰਦੋਲਨ ਨੂੰ ਇੱਕ ਨਵੀਂ ਤਾਕਤ ਮਿਲੀ, ਆਪਣੇ ਇੱਥੇ ਸੰਤ ਸ਼ਕਤੀ, ਸੱਭਿਆਚਾਰਕ ਵਿਰਾਸਤ, ਉਸ ਦਾ ਇੱਕ ਸਮਰੱਥ ਰਿਹਾ ਹੈ, ਜਿਨ੍ਹਾਂ ਨੇ ਹਮੇਸ਼ਾ ਸਰਵਜਨ ਹਿਤਾਯ, ਸਰਵਜਨ ਸੁਖਾਯ, ਸਰਵਜਨ ਕਲਿਆਣ ਦੇ ਲਈ ਸਮਾਜ ਜੀਵਨ ਵਿੱਚ ਕੁਝ ਨਾ ਕੁਝ ਕੰਮ ਕੀਤਾ ਹੈ, ਅਤੇ ਇਸ ਦੇ ਲਈ ਤਾਂ ਹਨੂੰਮਾਨ ਜੀ ਨੂੰ ਯਾਦ ਰੱਖਣ ਦਾ ਮਤਲਬ ਹੀ ਸੇਵਾਭਾਵ-ਸਮਰਪਣਭਾਵ।

|

ਹਨੂੰਮਾਨਜੀ ਨੇ ਤਾਂ ਇਹੀ ਸਿਖਾਇਆ ਹੈ, ਹਨੂੰਮਾਨਜੀ ਦੀ ਭਗਤੀ ਸੇਵਾਪੂਰਤੀ ਦੇ ਰੂਪ ਵਿੱਚ ਸੀ। ਹਨੂੰਮਾਨਜੀ ਦੀ ਭਗਤੀ ਸਮਰਪਣ ਦੇ ਰੂਪ ਵਿੱਚ ਸੀ। ਸਿਰਫ ਕਰਮਕਾਂਡ ਵਾਲੀ ਭਗਤੀ ਹਨੂੰਮਾਨ ਜੀ ਨੇ ਕਦੇ ਨਹੀਂ ਕੀਤੀ, ਹਨੂੰਮਾਨਜੀ ਨੇ ਖੁਦ ਨੂੰ ਮਿਟਾ ਕੇ, ਸਾਹਸ ਕਰ ਕੇ, ਪਰਾਕ੍ਰਮ ਕਰ ਕੇ ਖੁਦ ਦੀਆਂ ਸੇਵਾ ਦੀਆਂ ਉਚਾਈਆਂ ਨੂੰ ਵਧਾਉਂਦੇ ਗਏ। ਅੱਜ ਵੀ ਜਦੋਂ ਆਜ਼ਾਦੀ ਦੇ 75 ਵਰ੍ਹੇ ਮਨਾ ਰਹੇ ਹਾਂ ਤਦ ਸਾਡੇ ਅੰਦਰ ਦਾ ਸੇਵਾਭਾਵ ਜਿੰਨਾ ਪ੍ਰਬਲ ਬਣੇਗਾ, ਜਿੰਨਾ ਪਰੋਪਕਾਰੀ ਬਣੇਗਾ, ਜਿੰਨਾ ਸਮਾਜ ਜੀਵਨ ਨੂੰ ਜੋੜਣ ਵਾਲਾ ਬਣੇਗਾ। ਇਹ ਰਾਸ਼ਟਰ ਜ਼ਿਆਦਾ ਤੋਂ ਜ਼ਿਆਦਾ ਸਸ਼ਕਤ ਬਣੇਗਾ, ਅਤੇ ਅੱਜ ਜਦੋਂ ਭਾਰਤ ਅਜਿਹਾ ਦਾ ਅਜਿਹਾ ਰਹੇ, ਇਹ ਜਰਾ ਵੀ ਨਹੀਂ ਚਲੇਗਾ, ਅਤੇ ਹੁਣ ਅਸੀਂ ਜਾਗਦੇ ਰਹੀਏ ਜਾਂ ਸੋਂਦੇ ਰਹੀਏ ਪਰ ਅੱਗੇ ਵਧੇ ਬਿਨਾ ਛੁਟਕਾਰਾ ਨਹੀਂ ਹੈ, ਦੁਨੀਆ ਦੀ ਸਥਿਤੀ ਅਜਿਹੀ ਬਣੀ ਹੈ, ਅੱਜ ਸਾਰੀ ਦੁਨੀਆ ਕਹਿਣ ਲਗੀ ਹੈ ਕਿ ਆਤਮਨਿਰਭਰ ਬਣਨਾ ਹੋਵੇਗਾ। ਹੁਣ ਜਦੋਂ ਸੰਤਾਂ ਦੇ ਵਿੱਚ ਮੈਂ ਬੈਠਿਆ ਹਾਂ, ਤਦ ਅਸੀਂ ਲੋਕਾਂ ਨੂੰ ਨਹੀਂ ਸਿਖਾਇਆ, ਲੋਕਲ ਦੇ ਲਈ ਵੋਕਲ ਬਣੋ, ਵੋਕਲ ਫਾਰ ਲੋਕਲ ਇਹ ਗੱਲ ਲਗਾਤਾਰ ਕਹਿਣੀ ਚਾਹੀਦੀ ਹੈ ਕਿ ਨਹੀਂ। ਆਪਣੇ ਦੇਸ਼ ਵਿੱਚ ਬਣੀ, ਆਪਣੇ ਲੋਕਾਂ ਦੁਆਰਾ ਬਣਾਈ ਗਈ, ਆਪਣੀ ਮਿਹਨਤ ਨਾਲ ਤਿਆਰ ਕੀਤੀ ਹੋਈ ਚੀਜ਼ ਘਰ ਵਿੱਚ ਉਪਯੋਗ ਕਰੀਏ, ਅਜਿਹਾ ਜੋ ਵਾਤਾਵਰਣ ਬਣੇਗਾ, ਤੁਸੀਂ ਸੋਚੋ ਕਿੰਨੇ ਸਾਰੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ।

 

ਬਾਹਰ ਤੋਂ ਲਿਆਉਣ ਵਿੱਚ ਚੰਗਾ ਲਗਦਾ ਹੈ, ਕੁਝ 19-20 ਦਾ ਫਰਕ ਹੋਵੇ, ਪਰ ਭਾਰਤ ਦੇ ਲੋਕਾਂ ਨੇ ਬਣਾਇਆ ਹੋਵੇ, ਭਾਰਤ ਦੇ ਪੈਸੇ ਨਾਲ ਬਣਿਆ ਹੋਵੇ, ਭਾਰਤ ਦੇ ਪਸੀਨੇ ਦੀ ਉਸ ਵਿੱਚ ਮਹਿਕ ਹੋਵੇ, ਭਾਰਤ ਦੀ ਧਰਤੀ ਦੀ ਮਹਿਕ ਹੋਵੇ, ਤਾਂ ਉਸ ਦਾ ਮਾਣ ਅਤੇ ਉਸ ਦਾ ਆਨੰਦ ਅਲੱਗ ਹੀ ਹੁੰਦਾ ਹੈ। ਅਤੇ ਉਸ ਨਾਲ ਆਪਣੇ ਸੰਤਾਂ-ਮਹੰਤਾਂ ਜਿੱਥੇ ਜਾਣ ਉੱਥੇ ਭਾਰਤ ਵਿੱਚ ਬਣੀ ਹੋਈ ਚੀਜਾਂ ਖਰੀਦਣ ਦੇ ਆਗ੍ਰਹੀ ਬਣੇ। ਤਾਂ ਵੀ ਹਿੰਦੁਸਤਾਨ ਦੇ ਅੰਦਰ ਰੋਜ਼ੀ-ਰੋਟੀ ਦੇ ਲਈ ਕਿਸੇ ਪ੍ਰਕਾਰ ਦੀ ਤਕਲੀਫ ਨਾ ਹੋਵੇ ਅਜਿਹੇ ਦਿਨ ਸਾਹਮਣੇ ਆ ਜਾਣ, ਅਤੇ ਜਦੋਂ ਅਸੀਂ ਹਨੂੰਮਾਨਜੀ ਦੀ ਪ੍ਰਸ਼ੰਸਾ ਕਰਦੇ ਹਾਂ ਕਿ ਹਨੂੰਮਾਨਜੀ ਨੇ ਇਹ ਕੀਤਾ, ਉਹ ਕੀਤਾ। ਲੇਕਿਨ ਹਨੂੰਮਾਨਜੀ ਨੇ ਕੀ ਕਿਹਾ ਉਹੀ ਸਾਡੇ ਜੀਵਨ ਦੇ ਅੰਦਰ ਦੀ ਪ੍ਰੇਰਣਾ ਹੈ। ਹਨੂੰਮਾਨਜੀ ਹਮੇਸ਼ਾ ਕਹਿੰਦੇ ਹਨ-

''ਸੋ ਸਬ ਤਬ ਪ੍ਰਤਾਪ ਰਘੁਰਾਈ, ਨਾਥ ਨ ਕਛੂ ਮੋਰਿ ਪ੍ਰਭੁਤਾਈ '',

(''सो सब तब प्रताप रघुराई, नाथ न कछू मोरि प्रभुताई'',)

ਯਾਨੀ ਆਪਣੇ ਹਰ ਕੰਮ ਆਪਣੀ ਹਰ ਸਫਲਤਾ ਦਾ ਸ਼੍ਰੇਯ ਹਮੇਸ਼ਾ ਉਨ੍ਹਾਂ ਨੇ ਪ੍ਰਭੁ ਰਾਮ ਨੂੰ ਦਿੱਤਾ, ਉਨ੍ਹਾਂ ਨੇ ਕਦੇ ਇਹ ਨਹੀਂ ਕਿਹਾ ਕਿ ਮੇਰੇ ਕਾਰਨ ਹੋਇਆ ਹੈ। ਜੋ ਕੁਝ ਵੀ ਹੋਇਆ ਹੈ ਪ੍ਰਭੁ ਰਾਮ ਦੇ ਕਾਰਨ ਹੋਇਆ ਹੈ। ਅੱਜ ਹੀ ਹਿੰਦੁਸਤਾਨ ਜਿੱਥੇ ਵੀ ਪਹੁੰਚਿਆ ਹੈ, ਅੱਗੇ ਜਿੱਥੇ ਵੀ ਸੰਕਲਪ ਕਰਨਾ ਚਾਹੁੰਦਾ ਹੈ, ਉਸ ਦਾ ਇੱਕ ਹੀ ਰਾਸਤਾ ਹੈ, ਅਸੀਂ ਸਾਰੇ ਭਾਰਤ ਦੇ ਨਾਗਰਿਕ.... ਅਤੇ ਉਹੀ ਸ਼ਕਤੀ ਹੈ। ਮੇਰੇ ਲਈ ਤਾਂ 130 ਕਰੋੜ ਮੇਰੇ ਦੇਸ਼ਵਾਸੀ, ਉਹੀ ਰਾਮ ਦਾ ਸਰੂਪ ਹਨ। ਉਨ੍ਹਾਂ ਦੇ ਸੰਕਲਪ ਨਾਲ ਦੇਸ਼ ਅੱਗੇ ਵਧ ਰਿਹਾ ਹੈ। ਉਨ੍ਹਾਂ ਦੇ ਅਸ਼ੀਰਵਾਦ ਨਾਲ ਦੇਸ਼ ਅੱਗੇ ਵਧ ਰਿਹਾ ਹੈ। ਉਸ ਭਾਵ ਨੂੰ ਲੈ ਕੇ ਅਸੀ ਚੱਲੀਏ, ਇਸੇ ਭਾਵ ਦੇ ਨਾਲ ਮੈਂ ਫਿਰ ਇੱਕ ਵਾਰ ਇਸ ਸ਼ੁਭ ਅਵਸਰ ‘ਤੇ ਆਪ ਸਭ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਹਨੂੰਮਾਨ ਜੀ ਦੇ ਸ਼੍ਰੀ ਚਰਣਾਂ ਵਿੱਚ ਪ੍ਰਣਾਮ ਕਰਦਾ ਹਾਂ।

ਬਹੁਤ-ਬਹੁਤ ਧੰਨਵਾਦ!

  • JBL SRIVASTAVA July 04, 2024

    नमो नमो
  • Vaishali Tangsale February 14, 2024

    🙏🏻🙏🏻
  • Shivkumragupta Gupta August 28, 2022

    वंदेमातरम्
  • Laxman singh Rana July 28, 2022

    नमो नमो 🇮🇳🙏
  • વિનોદ ભાઈ જાડા June 14, 2022

    જય શ્રી રામ
  • Jayanta Kumar Bhadra June 03, 2022

    Jay Sri Ram
  • Jayanta Kumar Bhadra June 03, 2022

    Jay Ganesh
  • Jayanta Kumar Bhadra June 03, 2022

    Jay Hind
  • G.shankar Srivastav May 27, 2022

    नमो
  • Chowkidar Margang Tapo May 16, 2022

    namo namo namo namo namo namo namo namo namo namo again 24...
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Boost for Indian Army: MoD signs ₹2,500 crore contracts for Advanced Anti-Tank Systems & military vehicles

Media Coverage

Boost for Indian Army: MoD signs ₹2,500 crore contracts for Advanced Anti-Tank Systems & military vehicles
NM on the go

Nm on the go

Always be the first to hear from the PM. Get the App Now!
...
PM speaks with HM King Philippe of Belgium
March 27, 2025

The Prime Minister Shri Narendra Modi spoke with HM King Philippe of Belgium today. Shri Modi appreciated the recent Belgian Economic Mission to India led by HRH Princess Astrid. Both leaders discussed deepening the strong bilateral ties, boosting trade & investment, and advancing collaboration in innovation & sustainability.

In a post on X, he said:

“It was a pleasure to speak with HM King Philippe of Belgium. Appreciated the recent Belgian Economic Mission to India led by HRH Princess Astrid. We discussed deepening our strong bilateral ties, boosting trade & investment, and advancing collaboration in innovation & sustainability.

@MonarchieBe”