ਸਾਥੀਓ,
ਅੱਜ ਇਹ ਜੋ ਦ੍ਰਿਸ਼ ਹੈ, ਇਹ ਪੂਰੇ ਵਿਸ਼ਵ ਦੇ ਮਾਨਸ ਪਟਲ ‘ਤੇ ਚਿਰੰਜੀਵ ਰਹਿਣ ਵਾਲਾ ਦ੍ਰਿਸ਼ ਹੈ। ਅਗਰ ਬਾਰਿਸ਼ ਨਾ ਹੁੰਦੀ ਤਾਂ ਸ਼ਾਇਦ ਇਤਨਾ ਧਿਆਨ ਨਹੀਂ ਜਾਂਦਾ ਜਿਤਨਾ ਬਾਰਿਸ਼ ਦੇ ਬਾਵਜੂਦ ਭੀ, ਅਤੇ ਜਦੋਂ ਸ੍ਰੀਨਗਰ ਵਿੱਚ ਬਾਰਿਸ਼ ਹੁੰਦੀ ਹੈ ਤਾਂ ਠੰਡ ਭੀ ਵਧ ਜਾਂਦੀ ਹੈ। ਮੈਨੂੰ ਭੀ ਸਵੈਟਰ ਪਹਿਨਣਾ ਪਿਆ। ਆਪ ਲੋਕ ਤਾਂ ਇੱਥੋਂ ਦੇ ਹੋ, ਆਪ ਆਦੀ ਹੋ, ਆਪ ਦੇ ਲਈ ਕੋਈ ਤਕਲੀਫ ਦਾ ਵਿਸ਼ਾ ਨਹੀਂ ਹੁੰਦਾ ਹੈ। ਲੇਕਿਨ ਬਾਰਿਸ਼ ਦੇ ਕਾਰਨ ਥੋੜ੍ਹੀ ਦੇਰੀ ਹੋਈ, ਸਾਨੂੰ ਇਸ ਨੂੰ ਦੋ-ਤਿੰਨ ਹਿੱਸਿਆਂ ਵਿੱਚ ਵੰਡਣਾ ਪਿਆ। ਉਸ ਦੇ ਬਾਵਜੂਦ ਭੀ ਵਿਸ਼ਵ ਸਮੁਦਾਇ ਨੂੰ ਸੈਲਫ ਦੇ ਲਈ ਅਤੇ ਸੋਸਾਇਟੀ ਦੇ ਲਈ ਯੋਗ ਦਾ ਕੀ ਮਹਾਤਮਯ ਹੈ, ਯੋਗ ਜ਼ਿੰਦਗੀ ਦੀ ਸਹਿਜ ਪ੍ਰਵਿਰਤੀ ਕਿਵੇਂ ਬਣੇ। ਜਿਵੇਂ ਟੂੱਥਬ੍ਰਸ਼ ਕਰਨਾ ਹਮੇਸ਼ਾ ਦਾ ਕ੍ਰਮ ਬਣ ਜਾਂਦਾ ਹੈ, ਬਾਲ ਸੰਵਾਰਨਾ ਹਮੇਸ਼ਾ ਦਾ ਕ੍ਰਮ ਬਣ ਜਾਂਦਾ ਹੈ, ਉਤਨੀ ਹੀ ਸਹਿਜਤਾ ਨਾਲ ਯੋਗ ਜੀਵਨ ਨਾਲ ਜਦੋਂ ਜੁੜਦਾ ਹੈ ਇੱਕ ਸਹਿਜ ਕਿਰਿਆ ਬਣ ਜਾਂਦਾ ਹੈ, ਤਾਂ ਉਹ ਹਰ ਪਲ ਉਸ ਦਾ ਬੈਨਿਫਿਟ ਦਿੰਦਾ ਰਹਿੰਦਾ ਹੈ।
ਕਦੇ-ਕਦੇ ਜਦੋਂ ਧਿਆਨ ਦੀ ਬਾਤ ਆਉਂਦੀ ਹੈ ਜੋ ਯੋਗ ਦਾ ਹਿੱਸਾ ਹੈ ਤਾਂ ਜ਼ਿਆਦਾਤਰ ਲੋਕਾਂ ਦੇ ਮਨ ਵਿੱਚ ਅਜਿਹਾ ਰਹਿੰਦਾ ਹੈ ਕਿ ਕੋਈ ਬੜੀ spiritual journey ਹੈ। ਕੋਈ ਅੱਲਾਹ ਨੂੰ ਪ੍ਰਾਪਤ ਕਰਨ ਦਾ, ਜਾਂ ਈਸ਼ਵਰ ਨੂੰ ਪ੍ਰਾਪਤ ਕਰਨ ਜਾਂ ਗੌਡ ਨੂੰ ਪ੍ਰਾਪਤ ਕਰਨ ਦਾ, ਸਾਕਸ਼ਾਤਕਾਰ ਕਰਨ ਦਾ ਇਹ ਪ੍ਰੋਗਰਾਮ ਹੈ। ਅਤੇ ਜਦੋਂ ਜੋ ਹੈ ਕਿ ਲੋਕ.... ਅਰੇ ਭਈ ਇਹ ਤੋਂ ਮੇਰੇ ਤੋਂ ਨਹੀਂ ਹੋ ਸਕਦਾ ਮੈਂ ਤਾ ਸਮਰੱਥਾ ਤੋਂ ਬਾਹਰ ਹੀ ਹਾਂ, ਉਹ ਰੁਕ ਜਾਂਦਾ ਹੈ। ਲੇਕਿਨ ਅਗਰ ਇਸ ਨੂੰ ਸਰਲਤਾ ਨਾਲ ਸਮਝਣਾ ਹੈ ਤਾਂ ਧਿਆਨ ਨੂੰ, ਜੋ ਬੱਚੇ ਸਕੂਲ ਵਿੱਚ ਪੜ੍ਹਦੇ ਹੋਣਗੇ....ਅਸੀਂ ਭੀ ਜਦੋਂ ਸਕੂਲ ਵਿੱਚ ਪੜ੍ਹਦੇ ਸਾਂ, ਦਿਨ ਵਿੱਚ ਦਸ ਵਾਰ ਸਾਡੇ ਟੀਚਰ ਕਹਿੰਦੇ ਸਨ –ਭਈ ਧਿਆਨ ਰੱਖੋ ਜਰਾ, ਧਿਆਨ ਨਾਲ ਦੇਖੋ, ਧਿਆਨ ਨਾਲ ਸੁਣੇ, ਅਰੇ ਤੁਹਾਡਾ ਧਿਆਨ ਕਿੱਥੇ ਹੈ। ਇਹ ਧਿਆਨ ਜੋ ਹੈ ਨਾ ਉਹ ਸਾਡੇ concentration, ਸਾਡਾ ਕਿਤਨਾ ਫੋਕਸ ਹੈ ਚੀਜ਼ਾਂ ‘ਤੇ, ਸਾਡਾ ਮਨ ਕਿਤਨਾ ਕੇਂਦ੍ਰਿਤ ਹੈ, ਉਸ ਨਾਲ ਜੁੜਿਆ ਵਿਸ਼ਾ ਹੈ।
ਆਪ ਨੇ ਦੇਖਿਆ ਹੋਵੇਗਾ, ਬਹੁਤ ਸਾਰੇ ਲੋਕ ਯਾਦ ਸ਼ਕਤੀ ਵਧਾਉਣ ਦੇ ਲਈ, memory ਵਧਾਉਣ ਦੇ ਲਈ ਇੱਕ ਟੈਕਨੀਕ ਡਿਵੈਲਪ ਕਰਦੇ ਹਨ, ਟੈਕਨੀਕ ਸਿਖਾਉਂਦੇ ਹਨ। ਅਤੇ ਜੋ ਲੋਕ ਉਸ ਨੂੰ ਬਰਾਬਰ ਫਾਲੋ ਕਰਦੇ ਹਨ ਤਾਂ ਹੌਲ਼ੀ-ਹੌਲ਼ੀ ਉਨ੍ਹਾਂ ਦਾ memory power ਵਧਦਾ ਜਾਂਦਾ ਹੈ। ਵੈਸੇ ਹੀ ਇਹ ਕਿਸੇ ਭੀ ਕੰਮ ਵਿੱਚ ਮਨ ਲਗਾਉਣ ਦੀ ਆਦਤ, ਧਿਆਨ ਕੇਂਦ੍ਰਿਤ ਕਰਨ ਦੀ ਆਦਤ, ਫੋਕਸ-ਵੇ ਵਿੱਚ ਕੰਮ ਕਰਨ ਦੀ ਆਦਤ ਉੱਤਮ ਤੋਂ ਉੱਤਮ ਪਰਿਣਾਮ ਦਿੰਦੀ ਹੈ, ਸਵੈ (ਖ਼ੁਦ) ਦਾ ਉੱਤਮ ਤੋਂ ਉੱਤਮ ਵਿਕਾਸ ਕਰਦੀ ਹੈ ਅਤੇ ਘੱਟ ਤੋਂ ਘੱਟ ਥਕਾਨ ਨਾਲ ਜ਼ਿਆਦਾ ਤੋਂ ਜ਼ਿਆਦਾ ਸੰਤੋਸ਼ ਮਿਲਦਾ ਹੈ।
ਇੱਕ ਕੰਮ ਕਰਦੇ ਹੋਏ ਦਸ ਜਗ੍ਹਾ ‘ਤੇ ਜੋ ਦਿਮਾਗ਼ ਭਟਕਦਾ ਹੈ ਉਸ ਦੀ ਥਕਾਨ ਹੁੰਦੀ ਹੈ। ਹੁਣ ਇਸ ਲਈ ਇਹ ਜੋ ਧਿਆਨ ਹੈ, spiritual journey ਨੂੰ ਹੁਣੇ ਛੱਡ ਦਿਓ, ਉਸ ਦਾ ਜਦੋਂ ਸਮਾਂ ਆਏਗਾ ਤਦ ਕਰ ਲੈਣਾ। ਹੁਣੇ ਤਾਂ ਆਪਣੇ ਵਿਅਕਤੀਗਤ ਜੀਵਨ ਵਿੱਚ ਧਿਆਨ ਕੇਂਦ੍ਰਿਤ ਕਰਨ ਦੇ ਲਈ, ਆਪਣੇ-ਆਪ ਨੂੰ ਟ੍ਰੈਂਡ ਕਰਨ ਦੇ ਲਈ ਯੋਗ ਦਾ ਇੱਕ ਹਿੱਸਾ ਹੈ। ਅਗਰ ਇਤਨਾ ਸਹਿਜ ਰੂਪ ਨਾਲ ਆਪ ਇਸ ਨੂੰ ਜੋੜੋਗੇ, ਮੈਂ ਪੱਕਾ ਮੰਨਦਾ ਹਾਂ ਸਾਥੀਓ ਆਪ ਨੂੰ ਬਹੁਤ ਲਾਭ ਹੋਵੇਗਾ, ਆਪ ਦੀ ਵਿਕਾਸ ਯਾਤਰਾ ਦਾ ਇੱਕ ਬੜਾ ਮਜ਼ਬੂਤ ਪਹਿਲੂ ਬਣ ਜਾਏਗਾ।
ਅਤੇ ਇਸ ਲਈ ਯੋਗ ਸੈਲਫ ਦੇ ਲਈ ਜਿਤਨਾ ਜ਼ਰੂਰੀ ਹੈ, ਜਿਤਨਾ ਉਪਯੋਗੀ ਹੈ, ਜਿਤਨੀ ਤਾਕਤ ਦਿੰਦਾ ਹੈ, ਉਸ ਦਾ ਵਿਸਤਾਰ ਸੋਸਾਇਟੀ ਨੂੰ ਭੀ ਫਾਇਦਾ ਕਰਦਾ ਹੈ। ਅਤੇ ਜਦੋਂ ਸੋਸਾਇਟੀ ਨੂੰ ਲਾਭ ਹੁੰਦਾ ਹੈ ਤਾਂ ਸਾਰੀ ਮਾਨਵ ਜਾਤੀ ਨੂੰ ਲਾਭ ਹੁੰਦਾ ਹੈ, ਵਿਸ਼ਵ ਦੇ ਹਰ ਕੋਣੇ ਵਿੱਚ ਲਾਭ ਹੁੰਦਾ ਹੈ।
ਮੈਂ ਹੁਣੇ ਦੋ ਦਿਨ ਪਹਿਲੇ ਮੈਂ ਇੱਕ ਵੀਡੀਓ ਦੇਖੀ, ਮਿਸਰ ਨੇ ਇੱਕ competition organize ਕੀਤਾ। ਅਤੇ ਉਨ੍ਹਾਂ ਨੇ ਟੂਰਿਜ਼ਮ ਨਾਲ ਜੁੜੇ ਹੋਏ ਜੋ ਆਇਕੌਨਿਕ ਸੈਂਟਰਸ ਸਨ, ਉੱਥੇ ਜੋ ਬੈਸਟ ਯੋਗ ਦੀ ਫੋਟੋ ਨਿਕਾਲੇਗਾ ਜਾਂ ਵੀਡੀਓ ਨਿਕਾਲੇਗਾ, ਉਸ ਨੂੰ ਅਵਾਰਡ ਦਿੱਤਾ। ਅਤੇ ਉਹ ਜੋ ਤਸਵੀਰਾਂ ਮੈਂ ਦੇਖੀਆਂ, ਮਿਸਰ ਦੇ ਬੇਟੇ-ਬੇਟੀਆਂ, ਸਾਰੇ ਆਇਕੌਨਿਕ ਪਿਰਾਮਿਡ ਵਗੈਰ੍ਹਾ ਦੇ ਪਾਸ ਖੜ੍ਹੇ ਰਹਿ ਕੇ ਆਪਣੀਆਂ ਯੋਗ ਦੀਆਂ ਮੁਦਰਾਵਾਂ ਕਰ ਰਹੇ ਸਨ। ਇਤਨਾ ਆਕਰਸ਼ਣ ਪੈਦਾ ਕਰ ਰਹੇ ਹਨ। ਅਤੇ ਕਸ਼ਮੀਰ ਦੇ ਲਈ ਤਾਂ ਲੋਕਾਂ ਦੇ ਲਈ ਬਹੁਤ ਬੜਾ ਰੋਜ਼ਗਾਰ ਦਾ ਜ਼ਰੀਆ ਬਣ ਸਕਦਾ ਹੈ। ਟੂਰਿਜ਼ਮ ਦੇ ਲਈ ਬੜਾ ਆਕਰਸ਼ਣ ਦਾ ਕੇਂਦਰ ਬਣ ਸਕਦਾ ਹੈ।
ਤਾਂ ਮੈਨੂੰ ਅੱਜ ਬਹੁਤ ਅੱਛਾ ਲਗਿਆ, ਠੰਢ ਵਧੀ, ਮੌਸਮ ਨੇ ਭੀ ਥੋੜ੍ਹੀਆਂ ਚੁਣੌਤੀਆਂ ਪੈਦਾ ਕੀਤੀਆਂ, ਫਿਰ ਭੀ ਆਪ ਡਟੇ ਰਹੇ। ਮੈਂ ਦੇਖ ਰਿਹਾ ਸੀ ਕਿ ਸਾਡੀਆਂ ਕਈ ਬੇਟੀਆਂ ਇਹ ਦਰੀ ਨੂੰ ਹੀ ਆਪਣੇ... ਜੋ ਯੋਗ ਮੈਟ ਸੀ ਉਸੇ ਨੂੰ ਬਾਰਿਸ਼ ਤੋਂ ਬਚਣ ਦੇ ਲਈ ਉਪਯੋਗ ਕਰ ਰਹੀਆਂ ਸਨ, ਲੇਕਿਨ ਗਈਆਂ ਨਹੀਂ, ਡਟੀਆਂ ਰਹੀਆਂ। ਇਹ ਆਪਣੇ-ਆਪ ਵਿੱਚ ਬਹੁਤ ਬੜਾ ਸਕੂਨ ਹੈ।
ਮੈਂ ਆਪ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
Thank You.