ਭਾਰਤ ਮਾਤਾ ਕੀ ਜੈ!

 ਭਾਰਤ ਮਾਤਾ ਕੀ ਜੈ!

 ਭਾਰਤ ਮਾਤਾ ਕੀ ਜੈ!

ਨਮਸਤੇ U.S. ! ਹੁਣ ਆਪਣਾ ਨਮਸਤੇ ਵੀ ਮਲਟੀਨੈਸ਼ਨਲ ਹੋ ਗਿਆ ਹੈ, ਲੋਕਲ ਤੋਂ ਗਲੋਬਲ ਹੋ ਗਿਆ ਹੈ, ਅਤੇ ਇਹ ਸਭ ਆਪ ਨੇ ਕੀਤਾ ਹੈ। ਆਪਣੇ ਦਿਲ ਵਿੱਚ ਭਾਰਤ ਨੂੰ ਵਸਾ ਕੇ ਰੱਖਣ ਵਾਲੇ ਹਰ ਭਾਰਤੀ ਨੇ ਕੀਤਾ ਹੈ।

 

ਸਾਥੀਓ,

ਆਪ ਇੱਥੇ ਇੰਨੀ ਦੂਰ-ਦੂਰ ਤੋਂ ਆਏ ਹੋ, ਕੁਝ ਪੁਰਾਣੇ ਚਿਹਰੇ ਹਨ, ਕੁਝ ਨਵੇਂ ਚਿਹਰੇ ਹਨ, ਆਪ ਦਾ ਇਹ ਪਿਆਰ, ਇਹ ਮੇਰਾ ਬਹੁਤ ਬੜਾ ਸੌਭਾਗਯ ਹੈ। ਮੈਨੂੰ ਉਹ ਦਿਨ ਯਾਦ ਆਉਂਦੇ ਹਨ। ਜਦੋਂ ਮੈਂ ਪੀਐੱਮ ਵੀ ਨਹੀਂ ਸੀ, ਸੀਐੱਮ ਵੀ ਨਹੀਂ ਸੀ, ਨੇਤਾ ਵੀ ਨਹੀਂ ਸੀ। ਉਸ ਸਮੇਂ ਇੱਕ ਜਗਿਆਸੂ ਦੇ ਤੌਰ ‘ਤੇ ਇੱਥੇ ਆਪ ਸਭ ਦੇ ਦਰਮਿਆਨ ਆਇਆ ਕਰਦਾ ਸੀ। ਇਸ ਧਰਤੀ ਨੂੰ ਦੇਖਣਾ, ਇਸ ਨੂੰ ਸਮਝਣਾ, ਮਨ ਵਿੱਚ ਕਿਤਨੇ ਹੀ ਸਵਾਲ ਲੈ ਕੇ ਆਉਂਦਾ ਸੀ। ਜਦੋਂ ਮੈਂ ਕਿਸੇ ਅਹੁਦੇ ‘ਤੇ ਨਹੀਂ ਸੀ। ਉਸ ਤੋਂ ਪਹਿਲਾਂ ਵੀ ਮੈਂ ਅਮਰੀਕਾ ਦੀਆਂ ਕਰੀਬ-ਕਰੀਬ 29 ਸਟੇਟਸ ਵਿੱਚ ਦੌਰਾ ਕਰ ਚੁੱਕਿਆ ਸੀ। ਉਸ ਦੇ ਬਾਅਦ ਮੈਂ CM ਬਣਿਆ ਤਾਂ ਟੈਕਨੋਲੋਜੀ ਦੇ ਮਾਧਿਅਮ ਨਾਲ ਆਪ ਦੇ ਨਾਲ ਜੁੜਨ ਦਾ ਸਿਲਸਿਲਾ ਜਾਰੀ ਰਿਹਾ। PM ਰਹਿੰਦੇ ਹੋਏ ਵੀ ਮੈਂ ਤੁਹਾਡੇ ਤੋਂ ਅਪਾਰ ਪਿਆਰ ਪਾਇਆ ਹੈ, ਅਪਣੱਤ ਪਾਈ ਹੈ। 2014 ਵਿੱਚ ਮੈਡੀਸਨ ਸਕਵਾਇਰ, 2015 ਵਿੱਚ ਸੈਨ ਹੋਸੇ, 2019 ਵਿੱਚ ਹਿਊਸਟਨ, 2023 ਵਿੱਚ ਵਾਸ਼ਿੰਗਟਨ ਅਤੇ ਹੁਣ 2024 ਵਿੱਚ ਨਿਊਯਾਰਕ, ਅਤੇ ਆਪ ਲੋਕ ਹਰ ਵਾਰ ਪਿਛਲਾ ਰਿਕਾਰਡ ਤੋੜ ਦਿੰਦੇ ਹੋ।

ਸਾਥੀਓ,

ਮੈਂ ਹਮੇਸ਼ਾ ਤੁਹਾਡੀ ਸਮਰੱਥਾ ਨੂੰ, ਭਾਰਤੀ ਡਾਇਸਪੋਰਾ ਦੀ ਸਮਰੱਥਾ ਨੂੰ ਸਮਝਦਾ ਰਿਹਾ ਹਾਂ। ਜਦੋਂ ਮੇਰੇ ਕੋਲ ਕੋਈ ਸਰਕਾਰੀ ਅਹੁਦਾ ਨਹੀਂ ਸੀ, ਉਦੋਂ ਵੀ ਮੈਂ ਸਮਝਦਾ ਸੀ ਅਤੇ ਅੱਜ ਵੀ ਸਮਝਦਾ ਹਾਂ। ਤੁਸੀਂ ਸਭ ਮੇਰੇ ਲਈ ਹਮੇਸ਼ਾ ਤੋਂ ਭਾਰਤ ਦੇ ਸਭ ਤੋਂ ਮਜ਼ਬੂਤ ਬ੍ਰਾਂਡ ਅੰਬੈਸਡਰ ਰਹੇ ਹੋ। ਅਤੇ ਇਸ ਲਈ ਮੈਂ ਆਪ ਸਭ ਨੂੰ ਰਾਸ਼ਟਰਦੂਤ ਕਹਿੰਦਾ ਹਾਂ। ਆਪ ਨੇ ਅਮਰੀਕਾ ਨੂੰ ਭਾਰਤ ਨਾਲ, ਅਤੇ ਭਾਰਤ ਨੂੰ ਅਮਰੀਕਾ ਨਾਲ ਕਨੈਕਟ ਕੀਤਾ ਹੈ। ਤੁਹਾਡਾ ਹੁਨਰ, ਤੁਹਾਡੀ ਪ੍ਰਤਿਭਾ, ਤੁਹਾਡੀ ਪ੍ਰਤੀਬੱਧਤਾ, ਇਸ ਦਾ ਕੋਈ ਮੁਕਾਬਲਾ ਨਹੀਂ ਹੈ। ਤੁਸੀਂ ਸੱਤ ਸਮੁੰਦਰੋਂ ਪਾਰ ਭਾਵੇਂ ਆ ਗਏ ਹੋ। ਲੇਕਿਨ ਕੋਈ ਸਮੁੰਦਰ ਇੰਨਾ ਗਹਿਰਾ ਨਹੀਂ, ਜੋ ਦਿਲ ਦੀਆਂ ਗਹਿਰਾਈਆਂ ਵਿੱਚ ਵਸੇ ਹਿੰਦੁਸਤਾਨ ਨੂੰ ਤੁਹਾਡੇ ਤੋਂ ਦੂਰ ਕਰ ਸਕੇ। ਮਾਂ ਭਾਰਤੀ ਨੇ ਸਾਨੂੰ ਜੋ ਸਿਖਾਇਆ ਹੈ, ਉਹ ਅਸੀਂ ਕਦੇ ਵੀ ਨਹੀਂ ਭੁੱਲ ਸਕਦੇ। ਅਸੀਂ ਜਿੱਥੇ ਵੀ ਜਾਂਦੇ ਹਾਂ, ਸਭ ਨੂੰ ਪਰਿਵਾਰ ਮੰਨ ਕੇ ਘੁਲ ਮਿਲ ਜਾਂਦੇ ਹਾਂ। ਡਾਇਵਰਸਿਟੀ ਨੂੰ ਸਮਝਣਾ, ਡਾਇਵਰਸਿਟੀ ਨੂੰ ਜਿਉਣਾ, ਇਸ ਨੂੰ ਆਪਣੇ ਜੀਵਨ ਵਿੱਚ ਉਤਾਰਨਾ, ਇਹ ਸਾਡੇ ਸੰਸਕਾਰਾਂ ਵਿੱਚ ਹੈ, ਸਾਡੀਆਂ ਰਗਾਂ ਵਿੱਚ ਹੈ। ਅਸੀਂ ਉਸ ਦੇਸ਼ ਦੇ ਵਾਸੀ ਹਾਂ, ਸਾਡੇ ਇੱਥੇ ਸੈਂਕੜੇ ਭਾਸ਼ਾਵਾਂ, ਸੈਂਕੜੇ ਬੋਲੀਆਂ ਹਨ। ਦੁਨੀਆ ਦੇ ਸਾਰੇ ਧਰਮ ਅਤੇ ਪੰਥ ਹਨ। ਫਿਰ ਵੀ, ਅਸੀਂ ਇਕ ਬਣ ਕੇ, ਨੇਕ ਬਣ ਕੇ  ਅੱਗੇ ਵਧ ਰਹੇ ਹਾਂ। ਇੱਥੇ ਇਸ ਹਾਲ ਵਿੱਚ ਹੀ ਦੇਖੋ, ਕੋਈ ਤਾਮਿਲ ਬੋਲਦਾ ਹੈ, ਕੋਈ ਤੇਲੁਗੁ, ਕੋਈ ਮਲਿਆਲਮ, ਤਾਂ ਕੋਈ ਕੰਨੜ, ਕੋਈ ਪੰਜਾਬੀ, ਤਾਂ ਕੋਈ ਮਰਾਠੀ ਅਤੇ ਕੋਈ ਗੁਜਰਾਤੀ, ਭਾਸ਼ਾਵਾਂ ਤਾਂ ਬਹੁਤ ਹਨ, ਲੇਕਿਨ ਭਾਵ ਇੱਕ ਹੈ। ਅਤੇ ਉਹ ਭਾਵ ਹੈ - ਭਾਰਤ ਮਾਤਾ ਕੀ ਜੈ। ਉਹ ਭਾਵ ਹੈ – ਭਾਰਤੀਅਤਾ। ਦੁਨੀਆ ਨਾਲ ਜੁੜਨ ਲਈ ਇਹ ਸਾਡੀ ਸਭ ਤੋਂ ਵੱਡੀ strength ਹੈ, ਸਭ ਤੋਂ ਵੱਡੀ ਤਾਕਤ ਹੈ। ਇਹੀ ਵੈਲਿਊਜ਼, ਸਾਨੂੰ ਸਹਿਜ ਤੌਰ 'ਤੇ ਹੀ ਵਿਸ਼ਵ ਬੰਧੂ ਬਣਾਉਂਦੀਆਂ ਹਨ। ਸਾਡੇ ਇੱਥੇ ਕਿਹਾ ਜਾਂਦਾ ਹੈ - ਤੇਨ ਤਯਕਤੇਨ ਭੁੰਜੀਥਾ (तेन त्यक्तेन भुंजीथा:)  ਯਾਨੀ,  ਜੋ ਤਿਆਗ ਕਰਦੇ ਹਨ, ਉਹ ਹੀ ਭੋਗ ਪਾਉਂਦੇ ਹਨ। ਅਸੀਂ ਦੂਜਿਆਂ ਦਾ ਭਲਾ ਕਰਕੇ, ਤਿਆਗ ਕਰ ਕੇ ਖ਼ੁਸ਼ੀ ਪਾਉਂਦੇ ਹਾਂ। ਅਤੇ ਅਸੀਂ ਕਿਸੇ ਵੀ ਦੇਸ਼ ਵਿੱਚ ਰਹੀਏ, ਇਹ ਭਾਵਨਾ ਨਹੀਂ ਬਦਲਦੀ। ਅਸੀਂ ਜਿਸ ਸੋਸਾਇਟੀ ਵਿੱਚ ਰਹਿੰਦੇ ਹਾਂ, ਉੱਥੇ ਵੱਧ ਤੋਂ ਵੱਧ ਯੋਗਦਾਨ ਕਰਦੇ ਹਾਂ। ਇੱਥੇ ਅਮਰੀਕਾ ਵਿੱਚ ਆਰਣੇ ਡਾਕਟਰਸ ਵਜੋਂ,  ਰਿਸਰਚਰਸ ਦੇ ਰੂਪ ਵਿੱਚ, Tech (ਟੈੱਕ) Professionals ਦੇ ਰੂਪ ਵਿੱਚ, Scientists ਦੇ ਰੂਪ ਵਿੱਚ ਜਾਂ ਦੂਸਰੇ ਪ੍ਰੋਫੈਸ਼ਨਸ ਵਿੱਚ ਜੋ ਪਰਚਮ ਲਹਿਰਾਇਆ ਹੋਇਆ ਹੈ, ਉਹ ਇਸੇ ਦਾ ਪ੍ਰਤੀਕ ਹੈ। ਹੁਣੇ ਕੁਝ ਸਮਾਂ ਪਹਿਲੇ ਹੀ ਤਾਂ ਇੱਥੇ T-20 ਕ੍ਰਿਕਟ ਵਰਲਡ ਕੱਪ ਹੋਇਆ ਸੀ। ਅਤੇ USA ਦੀ ਟੀਮ ਕੀ ਗਜਬ ਖੇਡੀ, ਅਤੇ ਉਸ ਟੀਮ ਵਿੱਚ ਇੱਥੇ ਰਹਿ ਰਹੇ ਭਾਰਤੀਆਂ ਦਾ ਜੋ ਯੋਗਦਾਨ ਸੀ ਉਹ ਵੀ ਦੁਨੀਆ ਨੇ ਦੇਖਿਆ ਹੈ। 

 

 ਸਾਥੀਓ,

ਦੁਨੀਆ ਦੇ ਲਈ AI ਦਾ ਮਤਲਬ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ। ਲੇਕਿਨ ਮੈਂ ਮੰਨਦਾ ਹਾਂ ਕਿ AI ਦਾ ਮਤਲਬ ਅਮਰੀਕਾ-ਇੰਡੀਆ। ਅਮਰੀਕਾ-ਇੰਡੀਆ ਇਹ ਸਪਿਰਿਟ ਹੈ ਅਤੇ ਉਹੀ ਤਾਂ ਨਵੀਂ ਦੁਨੀਆ ਦੀ ਏਆਈ ਪਾਵਰ ਹੈ। ਇਹੀ AI ਸਪਿਰਿਟ, ਭਾਰਤ ਅਮਰੀਕਾ ਰਿਸ਼ਤਿਆਂ ਨੂੰ ਨਵੀਂ ਉਚਾਈ ਦੇ ਰਿਹਾ ਹੈ। ਮੈਂ ਆਪ ਸਭ ਨੂੰ ਇੰਡੀਅਨ ਡਾਇਸਪੋਰਾ ਨੂੰ ਸੈਲਯੂਟ ਕਰਦਾ ਹਾ। I Salute(ਸੈਲਯੂਟ) you All.

ਸਾਥੀਓ,

ਮੈਂ ਦੁਨੀਆ ਵਿੱਚ ਜਿੱਥੇ ਵੀ ਜਾਂਦਾ ਹਾਂ, ਹਰ ਲੀਡਰ ਦੇ ਮੂੰਹ ਤੋਂ ਭਾਰਤੀ ਡਾਇਸਪੋਰਾ ਦੀ ਤਾਰੀਫ ਹੀ ਸੁਣਦਾ ਹਾਂ। ਕੱਲ੍ਹ ਹੀ, ਪ੍ਰੈਜ਼ੀਡੈਂਟ ਬਾਇਡੇਨ, ਮੈਨੂੰ ਡੇਲਾਵੇਅਰ ਵਿੱਚ ਆਪਣੇ ਘਰ ਲੈ ਗਏ ਸਨ। ਉਨ੍ਹਾਂ ਦੀ ਆਤਮੀਯਤਾ, ਉਨ੍ਹਾਂ ਦੀ ਗਰਮਜੋਸ਼ੀ, ਮੇਰੇ ਲਈ ਦਿਲ ਛੂਹ ਲੈਣ ਵਾਲਾ ਮੋਮੈਂਟ ਰਿਹਾ। ਇਹ ਸਨਮਾਨ 140 ਕਰੋੜ ਭਾਰਤੀਆਂ ਦਾ ਹੈ, ਇਹ ਸਨਮਾਨ ਆਪ ਦਾ ਹੈ, ਆਪ ਦੇ ਪੁਰਸ਼ਾਰਥ ਦਾ ਹੈ, ਇਹ ਸਨਮਾਨ ਇੱਥੇ ਰਹਿਣ ਵਾਲੇ ਲੱਖਾਂ ਭਾਰਤੀਆਂ ਦਾ ਹੈ। ਮੈਂ ਪ੍ਰੈਜ਼ੀਡੈਂਟ ਬਾਇਡੇਨ ਦਾ ਆਭਾਰ ਕਰਾਂਗਾ ਅਤੇ ਨਾਲ ਹੀ  ਆਪ ਦਾ ਵੀ ਆਭਾਰ ਵਿਅਕਤ ਕਰਾਂਗਾ।

ਸਾਥੀਓ,

2024 ਦਾ ਇਹ ਸਾਲ ਪੂਰੀ ਦੁਨੀਆ ਲਈ ਬਹੁਤ ਮਹੱਤਵਪੂਰਨ ਹੈ। ਇੱਕ ਪਾਸੇ ਦੁਨੀਆ ਦੇ ਕਈ ਦੇਸ਼ਾਂ ਵਿੱਚ ਸੰਘਰਸ਼ ਹੈ, ਤਣਾਅ ਹੈ ਤਾਂ ਦੂਸਰੀ ਤਰਫ  ਕਈ ਦੇਸ਼ਾਂ ਵਿੱਚ ਲੋਕਤੰਤਰ ਦਾ ਜਸ਼ਨ ਚੱਲ ਰਿਹਾ ਹੈ। ਭਾਰਤ ਅਤੇ ਅਮਰੀਕਾ, ਡੈਮੋਕ੍ਰੇਸੀ ਦੇ ਇਸ ਜਸ਼ਨ ਵਿੱਚ ਵੀ ਇੱਕ ਸਾਥ ਹਨ। ਇੱਥੇ ਅਮਰੀਕਾ ਵਿੱਚ ਚੋਣਾਂ ਹੋਣ ਵਾਲੀਆਂ ਹਨ ਅਤੇ ਭਾਰਤ ਵਿੱਚ ਚੋਣਾਂ ਹੋ ਚੁੱਕੀਆਂ ਹਨ। ਭਾਰਤ ਵਿੱਚ ਹੋਈਆਂ ਇਹ ਚੋਣਾਂ, ਹਿਊਮਨ ਹਿਸਟਰੀ ਦੀਆਂ ਹੁਣ ਤੱਕ ਦੀਆਂ ਸਭ ਤੋਂ ਵੱਡੀਆਂ ਚੋਣਾਂ ਸਨ, ਤੁਸੀਂ ਕਲਪਨਾ ਕਰ ਸਕਦੇ ਹੋ, ਅਮਰੀਕਾ ਦੀ ਕੁੱਲ ਆਬਾਦੀ ਨਾਲੋਂ ਕਰੀਬ ਦੁੱਗਣੇ ਵੋਟਰਸ, ਇੰਨਾ ਹੀ ਨਹੀਂ, ਪੂਰੇ ਯੂਰੋਪ ਦੀ ਕੁੱਲ ਆਬਾਦੀ ਤੋਂ ਜ਼ਿਆਦਾ ਵੋਟਰਸ, ਇੰਨੇ ਸਾਰੇ ਲੋਕਾਂ ਨੇ ਭਾਰਤ ਵਿੱਚ ਆਪਣੀ ਵੋਟ ਪਾਈ।  ਜਦੋਂ ਅਸੀਂ ਭਾਰਤ ਦੀ ਡੈਮੋਕ੍ਰੇਸੀ ਦਾ ਉਸ ਦਾ ਸਕੇਲ ਦੇਖਦੇ ਹਾਂ, ਤਾਂ ਹੋਰ ਵੀ ਮਾਣ ਹੁੰਦਾ ਹੈ। ਤਿੰਨ ਮਹੀਨੇ ਦਾ ਪੋਲਿੰਗ ਪ੍ਰੋਸੈੱਸ,  ਲੰਬੀ  ਮਿਲੀਅਨ ਯਾਨੀ ਡੇਢ ਕਰੋੜ ਲੋਕਾਂ ਦਾ ਪੋਲਿੰਗ ਸਟਾਫ਼, ਇੱਕ ਮਿਲੀਅਨ ਯਾਨੀ 10 ਲੱਖ ਤੋਂ ਜ਼ਿਆਦਾ ਪੋਲਿੰਗ ਸਟੇਸ਼ਨ, ਢਾਈ ਹਜ਼ਾਰ ਤੋਂ ਜ਼ਿਆਦਾ ਸਿਆਸੀ ਪਾਰਟੀਆਂ, 8 ਹਜ਼ਾਰ ਤੋਂ ਜ਼ਿਆਦਾ ਕੈਂਡੀਡੇਟਸ, ਵੱਖ-ਵੱਖ ਭਾਸ਼ਾਵਾਂ ਦੇ ਹਜ਼ਾਰਾਂ ਅਖ਼ਬਾਰਾਂ, ਸੈਂਕੜੇ ਰੇਡੀਓ ਸਟੇਸ਼ਨਾਂ, ਸੈਂਕੜੇ ਟੀਵੀ ਨਿਊਜ਼ ਚੈਨਲ, ਕਰੋੜਾਂ ਸੋਸ਼ਲ ਮੀਡੀਆ ਅਕਾਉਂਟਸ, ਲੱਖਾਂ ਸੋਸ਼ਲ ਮੀਡੀਆ ਚੈਨਲਸ, ਇਹ ਸਭ ਭਾਰਤ ਦੀ ਡੈਮੋਕ੍ਰੇਸੀ ਨੂੰ ਵਾਈਬ੍ਰੈਂਟ ਬਣਾਉਂਦੇ ਹਨ। ਇਹ ਫਰੀਡਮ ਆਫ ਐਕਸਪ੍ਰੈਸ਼ਨ ਦੇ ਵਿਸਤਾਰ ਦਾ ਦੌਰ ਹੈ। ਇਸ ਲੈਵਲ ਦੀ ਸਕਰੂਟਨੀ ਤੋਂ ਸਾਡੇ ਦੇਸ਼ ਚੋਣ ਪ੍ਰਕਿਰਿਆ ਗੁਜ਼ਰਦੀ ਹੈ।

 ਅਤੇ ਸਾਥੀਓ,

ਇਸ ਲੰਬੀ ਚੋਣ ਪ੍ਰਕਿਰਿਆ ਤੋਂ ਗੁਜਰ ਕੇ ਇਸ ਵਾਰ ਭਾਰਤ ਵਿੱਚ ਕੁਝ ਅਭੂਤਪੂਰਵ ਹੋਇਆ ਹੈ। ਕੀ ਹੋਇਆ ਹੈ? ਕੀ ਹੋਇਆ ਹੈ? ਕੀ ਹੋਇਆ ਹੈ?ਅਬ ਕੀ ਵਾਰ- ਅਬ ਕੀ ਵਾਰ-  ਅਬ ਕੀ ਵਾਰ।

 ਸਾਥੀਓ,

ਤੀਸਰੀ ਵਾਰ, ਸਾਡੀ ਸਰਕਾਰ ਦੀ ਵਾਪਸੀ ਹੋਈ ਹੈ। ਅਤੇ ਅਜਿਹਾ ਪਿਛਲੇ 60 ਵਰ੍ਹਿਆਂ ਵਿੱਚ ਭਾਰਤ ਵਿੱਚ ਨਹੀਂ ਹੋਇਆ ਸੀ। ਭਾਰਤ ਦੀ ਜਨਤਾ ਨੇ ਇਹ ਜੋ ਨਵਾਂ ਮੈਂਡੇਟ ਦਿੱਤਾ ਹੈ, ਉਸ ਦੇ ਮਾਇਨੇ ਬਹੁਤ ਹਨ ਅਤੇ ਬਹੁਤ ਵੱਡੇ ਵੀ ਹਨ। ਇਹ ਤੀਸਰੇ ਟਰਮ ਵਿੱਚ ਸਾਨੂੰ ਬਹੁਤ ਵੱਡੇ ਲਕਸ਼ ਸਾਧਨੇ ਹਨ। ਸਾਨੂੰ ਤਿੰਨ ਗੁਣਾ ਤਾਕਤ, ਅਤੇ ਤਿੰਨ ਗੁਣਾ ਗਤੀ ਦੇ ਨਾਲ ਅੱਗੇ ਵਧਣਾ ਹੈ, ਆਪ ਨੂੰ ਇੱਕ ਸ਼ਬਦ ਯਾਦ ਰਹੇਗਾ ਪੁਸ਼ਪ। ਹਾਂ ਕਮਲ ਮੰਨ ਲਓ ਮੈਨੂੰ ਏਤਰਾਜ਼ ਨਹੀਂ ਹੈ। ਪੁਸ਼ਪ ਅਤੇ ਮੈਂ ਇਸ ਪੁਸ਼ਪ ਨੂੰ ਡਿਫਾਇਨ ਕਰਦਾ ਹਾਂ। ਪੀ ਫੋਰ  Progressive ਭਾਰਤ,  ਯੂ ਫੋਰ Unstoppable ਭਾਰਤ! ਐੱਸ ਫੋਰ Spiritual (ਸਿਪਿਰੀਚੁਅਲ) ਭਾਰਤ! ਐੱਚ ਫੋਰ Humanity First ਨੂੰ ਸਮਰਪਿਤ ਭਾਰਤ! ਪੀ ਫੋਰ Prosperous ਭਾਰਤ। ਯਾਨੀ PUSHP- ਪੁਸ਼ਪ ਦੀਆਂ ਪੰਜ ਪੰਖੜੀਆਂ ਨੂੰ ਮਿਲਾ ਕੇ ਹੀ ਵਿਕਸਿਤ ਭਾਰਤ ਬਣਾਵਾਂਗੇ।

 

 ਸਾਥੀਓ,

ਮੈਂ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਹਾਂ, ਜਿਸ ਦਾ ਜਨਮ ਆਜ਼ਾਦੀ ਦੇ ਬਾਅਦ ਹੋਇਆ। ਆਜ਼ਾਦੀ ਦੇ ਅੰਦੋਲਨ ਵਿੱਚ ਕਰੋੜਾਂ ਭਾਰਤੀਆਂ ਨੇ ਸਵਰਾਜ ਦੇ ਲਈ ਜੀਵਨ ਖਪਾ ਦਿੱਤਾ ਸੀ, ਉਨ੍ਹਾਂ ਨੇ ਆਪਣਾ ਹਿਤ ਨਹੀਂ ਦੇਖਿਆ, ਆਪਣੇ ਕੰਫਰਟ ਜ਼ੋਨ ਦੀ ਚਿੰਤਾ ਨਹੀਂ ਕੀਤੀ, ਉਹ ਤਾਂ ਬੱਸ ਦੇਸ਼ ਦੀ ਆਜ਼ਾਦੀ ਦੇ ਲਈ ਸਭ ਕੁਝ ਭੁੱਲ ਕੇ ਅੰਗ੍ਰੇਜ਼ਾਂ ਨਾਲ ਲੜਨ ਚੱਲ ਪਏ ਸੀ। ਉਸ ਸਫਰ ਵਿੱਚ ਕਿਸੇ ਨੂੰ ਫਾਂਸੀ ਦਾ ਫੰਦਾ ਮਿਲਿਆ, ਕਿਸੇ ਦੇ ਸਰੀਰ ਨੂੰ ਗੋਲੀਆਂ ਨਾਲ ਭੁੰਨ ਦਿੱਤਾ, ਕੋਈ ਯਾਤਨਾਵਾਂ ਸਹਿੰਦੇ ਹੋਏ ਜੇਲ੍ਹ ਵਿੱਚ ਹੀ ਗੁਜਰ ਗਿਆ,ਕਈਆਂ ਦੀ ਜਵਾਨੀ ਜ਼ਿੰਦਗੀ ਜੇਲ੍ਹ ਵਿੱਚ ਖਪ ਗਈ।

ਸਾਥੀਓ,

ਅਸੀਂ ਦੇਸ਼ ਦੇ ਲਈ ਮਰ ਨਹੀਂ ਪਾਏ, ਲੇਕਿਨ ਅਸੀਂ ਦੇਸ਼ ਦੇ ਲਈ ਜ਼ਰੂਰ ਜੀਅ ਸਕਦੇ ਹਾਂ। ਮਰਨਾ ਸਾਡੇ ਨਸੀਬ ਵਿੱਚ ਨਹੀਂ ਸੀ, ਜਿਉਣਾ ਸਾਡੇ ਨਸੀਬ ਹੈ। ਪਹਿਲੇ ਦਿਨ ਤੋਂ ਮੇਰਾ ਮਨ ਅਤੇ ਮੇਰਾ ਮਿਸ਼ਨ ਇੱਕਦਮ ਕਲੀਅਰ ਰਿਹਾ ਹੈ। ਮੈਂ ਸਵਰਾਜਯ ਦੇ ਲਈ ਜੀਵਨ ਨਹੀਂ ਦੇ ਪਾਇਆ, ਲੇਕਿਨ ਮੈਂ ਤੈਅ ਕੀਤਾ ਸੁਰਾਜ ਅਤੇ ਸਮ੍ਰਿੱਧ ਭਾਰਤ ਦੇ ਲਈ ਜੀਵਨ ਸਮਰਪਿਤ ਕਰਾਂਗਾ। ਮੇਰੇ ਜੀਵਨ ਦਾ ਇੱਕ ਬਹੁਤ ਵੱਡਾ ਹਿੱਸਾ ਅਜਿਹਾ ਰਿਹਾ ਜਿਸ ਵਿੱਚ ਮੈਂ ਵਰ੍ਹਿਆਂ ਤੱਕ ਤੱਕ ਪੂਰੇ ਦੇਸ਼ ਵਿੱਚ ਘੁੰਮਦਾ ਰਿਹਾ, ਭਟਕਦਾ ਰਿਹਾ, ਜਿੱਥੇ ਖਾਣਾ ਮਿਲਿਆ ਉੱਥੇ ਹੀ ਖਾ ਲਿਆ, ਜਿੱਥੇ ਸੌਣ ਨੂੰ ਮਿਲਿਆ, ਉੱਥੇ ਹੀ ਸੌਂ ਗਿਆ,  ਸਮੁੰਦਰ ਦੇ ਕਿਨਾਰੇ ਤੋਂ ਲੈ ਕੇ ਪਹਾੜਾਂ ਤੱਕ, ਰੇਗਿਸਤਾਨ ਤੋਂ ਲੈ ਕੇ ਬਰਫ ਦੀਆਂ ਪਹਾੜੀਆਂ ਤੱਕ, ਮੈਂ ਹਰ ਖੇਤਰ ਦੇ ਲੋਕਾਂ ਨੂੰ ਮਿਲਿਆ, ਉਨ੍ਹਾਂ ਨੂੰ ਜਾਣਿਆ-ਸਮਝਿਆ। ਮੈਂ ਆਪਣੇ ਦੇਸ਼ ਦੇ ਸੱਭਿਆਚਾਰ, ਆਪਣੇ ਦੇਸ਼ ਦੀਆਂ ਚੁਣੌਤੀਆਂ ਦਾ ਫਸਟ ਹੈਂਡ ਐਕਸਪੀਰੀਅੰਸ ਲਿਆ। ਉਹ ਵੀ ਇੱਕ ਵਕਤ ਸੀ ਜਦੋਂ ਮੈਂ ਆਪਣੀ ਦਿਸ਼ਾ ਕੁਝ ਹਰ ਤੈਅ ਕੀਤੀ ਸੀ, ਲੇਕਿਨ ਨੀਅਤੀ ਨੇ ਮੈਨੂੰ ਰਾਜਨੀਤੀ ਵਿੱਚ ਪਹੁੰਚਾ ਦਿੱਤਾ।  ਕਦੇ ਨਹੀਂ ਸੋਚਿਆ ਸੀ ਕਿ ਇੱਕ ਦਿਨ ਚੀਫ ਮਿਨਿਸਟਰ ਬਣਾਂਗਾ ਅਤੇ ਬਣਿਆ ਤਾਂ ਗੁਜਰਾਤ ਦਾ longest  serving Chief Minister ਬਣ ਗਿਆ। 13 ਸਾਲ ਤੱਕ ਗੁਜਰਾਤ ਦਾ ਚੀਫ ਮਿਨਿਸਟਰ ਰਿਹਾ, ਇਸ ਦੇ ਬਾਅਦ ਲੋਕਾਂ ਨੇ ਪ੍ਰਮੋਸ਼ਨ ਦੇ ਕੇ ਮੈਨੂੰ ਪ੍ਰਾਈਮ ਮਿਨਿਸਟਰ ਬਣਾ ਦਿੱਤਾ। ਲੇਕਿਨ ਦਹਾਕਿਆਂ ਤੱਕ ਦੇਸ਼ ਦੇ ਕੋਨੇ-ਕੋਨੇ ਵਿੱਚ ਜਾ ਕੇ ਮੈਂ ਜੋ ਸਿਖਿਆ ਹੈ....., ਉਸੇ ਨੇ ਚਾਹੇ ਰਾਜ ਹੋਵੇ ਜਾਂ ਕੇਂਦਰ, ਮੇਰੇ ਸੇਵਾ ਦੇ ਮਾਡਲ ਨੂੰ, ਮੇਰੀ ਗਵਰਨੈਂਸ ਦੇ ਮਾਡਲ ਨੂੰ ਇੰਨਾ ਸਫਲ ਬਣਾਇਆ ਹੈ। ਪਿਛਲੇ 10 ਵਰ੍ਹਿਆਂ ਵਿੱਚ ਇਸ ਗਵਰਨੈਂਸ ਮਾਡਲ ਦੀ ਸਫਲਤਾ ਤੁਸੀਂ ਦੇਖੀ ਹੈ, ਪੂਰੀ ਦੁਨੀਆ ਨੇ ਦੇਖੀ ਹੈ, ਅਤੇ ਹੁਣ ਦੇਸ਼ ਦੇ ਲੋਕਾਂ ਨੇ ਬਹੁਤ ਬੜੇ ਭਰੋਸੇ ਦੇ ਨਾਲ ਮੈਨੂੰ ਤੀਸਰੀ ਟਰਮ ਸੌਂਪੀ ਹੈ। ਇਸ ਥਰਡ ਟਰਮ ਵਿੱਚ, ਮੈਂ ਤਿੰਨ ਗੁਣਾ ਜ਼ਿਆਦਾ ਜ਼ਿੰਮੇਵਾਰੀ ਬੋਧ ਦੇ ਨਾਲ ਅੱਗੇ ਵਧ ਰਿਹਾ ਹਾਂ।

ਸਾਥੀਓ,

ਅੱਜ ਭਾਰਤ, ਦੁਨੀਆ ਦੇ ਸਭ ਤੋਂ ਯੁਵਾ ਦੇਸ਼ਾਂ ਵਿੱਚੋਂ ਇੱਕ ਹੈ। ਭਾਰਤ, Energy ਨਾਲ ਭਰਿਆ ਹੋਇਆ ਹੈ, ਸੁਪਨਿਆਂ ਨਾਲ ਭਰਿਆ ਹੋਇਆ ਹੈ। ਰੋਜ਼ ਨਵੇਂ ਕੀਰਤੀਮਾਨ, ਹਰ ਰੋਜ਼ ਨਵੀਂ ਖ਼ਬਰ, ਅੱਜ ਹੀ ਇੱਕ ਹੋਰ ਬਹੁਤ ਚੰਗੀ ਖ਼ਬਰ ਮਿਲੀ ਹੈ। ਚੈੱਸ ਓਲੰਪਿਆਡ ਵਿੱਚ, ਮੈਨਸ ਅਤੇ ਵਿਮੈਨਸ, ਦੋਵਾਂ ਵਿੱਚ ਭਾਰਤ ਨੂੰ ਗੋਲਡ ਮੈਡਲ ਮਿਲਿਆ ਹੈ। ਲੇਕਿਨ ਇੱਕ ਹੋਰ ਗੱਲ ਦੱਸਾਂ ਜ਼ਿਆਦਾ ਤਾੜੀਆਂ ਵਜਾਉਣੀਆਂ ਪੈਣਗੀਆਂ। ਇਹ ਲਗਭਗ ਸੌ ਸਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ। ਪੂਰੇ ਦੇਸ਼ ਨੂੰ, ਹਰ ਹਿੰਦੁਸਤਾਨੀ ਨੂੰ ਸਾਡੇ ਚੈੱਸ ਪਲੇਅਰਸ ‘ਤੇ ਬਹੁਤ ਮਾਣ ਹੈ। ਇੱਕ ਹੋਰ AI ਹੈ, ਜੋ ਭਾਰਤ ਨੂੰ ਡ੍ਰਾਈਵ ਕਰ ਰਹੀ ਹੈ,ਅਤੇ ਉਹ ਕਿਹੜਾ ਔਰ ਹੈ? ਉਹ ਹੈ- ਏ ਫੋਰ Aspirational (ਐਸਪੀਰੇਸ਼ਨਲ), ਆਈ ਫੋਰ India, Aspirational India. ਇਹ ਨਵਾਂ ਫੋਰਸ ਹੈ, ਨਵੀਂ ਊਰਜਾ ਹੈ। ਅੱਜ ਕਰੋੜਾਂ ਭਾਰਤੀਆਂ ਦੀ aspirations (ਐਸਪੀਰੇਸ਼ਨਜ਼), ਭਾਰਤ ਦੀ ਗ੍ਰੋਥ ਨੂੰ ਡ੍ਰਾਈਵ ਕਰ ਰਹੀਆਂ ਹਨ।  ਹਰ ਐਸਪੀਰੇਸ਼ਨ,ਨਵੇਂ ਅਚੀਵਮੈਂਟ ਨੂੰ ਜਨਮ ਦਿੰਦੀ ਹੈ। ਅਤੇ ਹਰ ਅਚੀਵਮੈਂਟ, ਨਵੀਂ ਐਸਪੀਰੇਸ਼ਨ ਦੇ ਲਈ ਖਾਦ ਪਾਣੀ ਬਣ ਰਹੀ ਹੈ। ਇੱਕ ਦਹਾਕੇ ਵਿੱਚ ਭਾਰਤ, 10ਵੇਂ ਨੰਬਰ ਤੋਂ 5ਵੇਂ ਨੰਬਰ ਦੀ ਇਕੋਨੋਮੀ  ਬਣ ਗਿਆ। ਹੁਣ ਹਰ ਭਾਰਤੀ ਚਾਹੁੰਦਾ ਹੈ ਕਿ ਭਾਰਤ ਜਲਦੀ ਹੀ Third largest economy ਬਣੇ। ਅੱਜ ਦੇਸ਼ ਦੇ ਇੱਕ ਬਹੁਤ ਵੱਡੇ ਵਰਗ ਦੀਆਂ ਬੇਸਿਕ ਨੀਡਸ ਪੂਰੀਆਂ ਹੋ ਰਹੀਆਂ ਹਨ। ਪਿਛਲੇ 10 ਵਰ੍ਹਿਆਂ ਵਿੱਚ, ਕਰੋੜਾਂ ਲੋਕਾਂ ਨੂੰ ਕਲੀਨ ਕੁਕਿੰਗ ਗੈਸ ਦੀ ਸੁਵਿਧਾ ਮਿਲੀ ਹੈ, ਉਨ੍ਹਾਂ  ਦੇ ਘਰ ਤੱਕ ਪਾਈਪ ਨਾਲ ਸਾਫ ਪਾਣੀ ਪਹੁੰਚਣ ਲਗਿਆ ਹੈ, ਉਨ੍ਹਾਂ ਦੇ ਘਰ ਬਿਜਲੀ ਕਨੈਕਸ਼ਨ ਪਹੁੰਚਿਆ ਹੈ, ਉਨ੍ਹਾਂ ਦੇ ਲਈ ਕਰੋੜਾਂ ਟਾਇਲਟਸ ਬਣੇ ਹਨ। ਅਜਿਹੇ ਕਰੋੜਾਂ ਲੋਕ ਹੁਣ ਕੁਆਲਟੀ ਲਾਈਫ ਚਾਹੁੰਦੇ ਹਨ। 

ਸਾਥੀਓ,

ਹੁਣ ਭਾਰਤ ਦੇ ਲੋਕਾਂ ਨੂੰ ਸਿਰਫ ਰੋਡ ਨਹੀਂ, ਉਨ੍ਹਾਂ ਨੂੰ ਸ਼ਾਨਦਾਰ ਐਕਸਪ੍ਰੈੱਸਵੇ ਚਾਹੀਦਾ ਹੈ। ਹੁਣ ਭਾਰਤ ਦੇ ਲੋਕਾਂ ਨੂੰ ਸਿਰਫ ਰੇਲ ਕਨੈਕਟੀਵਿਟੀ ਨਹੀਂ ,ਉਨ੍ਹਾਂ ਨੂੰ ਹਾਈਸਪੀਡ ਟ੍ਰੇਨ ਚਾਹੀਦੀ ਹੈ। ਭਾਰਤ ਦੇ ਹਰ ਸ਼ਹਿਰ ਦੀ ਉਪੇਖਿਆ ਹੈ, ਉਸ ਦੇ ਇੱਥੇ ਮੈਟਰੋ ਚਲੇ, ਭਾਰਤ ਦੇ ਹਰ ਸ਼ਹਿਰ ਦੀ ਉਪੇਖਿਆ ਹੈ, ਉਸ ਦਾ ਆਪਣਾ ਏਅਰਪੋਰਟ ਹੋਵੇ। ਦੇਸ਼ ਦਾ ਹਰ ਨਾਗਰਿਕ, ਹਰ ਪਿੰਡ-ਸ਼ਹਿਰ ਚਾਹੁੰਦਾ ਹੈ ਕਿ ਉਸ ਦੇ ਇੱਥੇ ਦੁਨੀਆ ਦੀਆਂ ਬੈਸਟ ਸੁਵਿਧਾਵਾਂ ਹੋਣ। ਅਤੇ ਇਸ ਦਾ ਨਤੀਜਾ ਅਸੀਂ ਦੇਖ ਰਹੇ ਹਾਂ। 2014 ਵਿੱਚ ਭਾਰਤ ਦੇ ਸਿਰਫ 5 ਸ਼ਹਿਰਾਂ ਵਿੱਚ ਮੈਟਰੋ ਸੀ, ਅੱਜ 23 ਸ਼ਹਿਰਾਂ ਵਿੱਚ ਮੈਟਰੋ ਹੈ। ਅੱਜ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਮੈਟਰੋ ਨੈੱਟਵਰਕ ਭਾਰਤ ਵਿੱਚ ਹੈ। ਅਤੇ ਇਸ ਦਾ ਹਰ ਦਿਨ ਵਿਸਤਾਰ ਹੋ ਰਿਹਾ ਹੈ। 

 

 ਸਾਥੀਓ.

2014 ਵਿੱਚ ਭਾਰਤ ਵਿੱਚ ਸਿਰਫ 70 ਸ਼ਹਿਰਾਂ ਵਿੱਚ ਏਅਰਪੋਰਟਸ ਸਨ, ਅੱਜ 140 ਤੋਂ ਜ਼ਿਆਦਾ ਸ਼ਹਿਰਾਂ ਵਿੱਚ ਏਅਰਪੋਰਟਸ ਹਨ। 2014 ਵਿ4ਚ 100 ਤੋਂ ਵੀ ਘੱਟ ਗ੍ਰਾਮ ਪੰਚਾਇਤਾਂ ਵਿੱਚ ਬ੍ਰਾਂਡਿਡ ਕਨੈਕਟੀਵਿਟੀ ਸੀ, 100 ਤੋਂ ਵੀ ਘੱਟ, ਅੱਜ 2 ਲੱਖ ਤੋਂ ਵੀ ਜ਼ਿਆਦਾ ਪੰਚਾਇਤਾਂ ਵਿੱਚ ਬ੍ਰੌਡਬੈਂਡ ਕਨੈਕਟੀਵਿਟੀ ਹੈ। 2014 ਵਿੱਚ ਭਾਰਤ ਵਿੱਚ 140 ਮਿਲੀਅਨ ਯਾਨੀ 14 ਕਰੋੜ ਦੇ ਆਸਪਾਸ LPG ਕੰਜ਼ਿਊਮਰ ਸਨ। ਅੱਜ ਭਾਰਤ ਵਿੱਚ 310 ਮਿਲੀਅਨ ਯਾਨੀ 31 ਕਰੋੜ ਤੋਂ ਜ਼ਿਆਦਾ LPG ਕੰਜ਼ਿਊਮਰ ਹਨ। ਜਿਸ ਕੰਮ ਵਿੱਚ ਪਹਿਲਾਂ ਸਾਲਾਂ ਲੱਗ ਜਾਂਦੇ ਸਨ, ਉਹ ਕੰਮ ਹੁਣ ਮਹੀਨਿਆਂ ਵਿੱਚ ਖਤਮ ਹੋ ਰਿਹਾ ਹੈ। ਅੱਜ ਭਾਰਤ ਦੇ ਲੋਕਾਂ ਵਿੱਚ ਇੱਕ ਆਤਮਵਿਸ਼ਵਾਸ ਹੈ, ਇੱਕ ਸੰਕਲਪ ਹੈ, ਮੰਜਿਲ ਤੱਕ ਪਹੁੰਚਣ ਦਾ ਇਰਾਦਾ ਹੈ, ਭਾਰਤ ਵਿੱਚ ਡਿਵੈਲਪਮੈਂਟ, ਇੱਕ ਪੀਪਲਸ ਮੂਵਮੈਂਟ ਬਣ ਰਿਹਾ ਹੈ। ਅਤੇ ਹਰ ਭਾਰਤੀ ਵਿਕਾਸ ਦੇ ਇਸ ਮੂਵਮੈਂਟ ਵਿੱਚ ਬਰਾਬਰ ਦਾ ਪਾਰਟਨਰ ਬਣ ਗਿਆ ਹੈ। ਉਸ ਨੂੰ ਭਰੋਸਾ ਹੈ ਭਾਰਤ ਦੀ ਸਫਲਤਾ ‘ਤੇ, ਭਾਰਤ ਦੀਆਂ ਉਪਲਬਧੀਆਂ ‘ਤੇ।

ਸਾਥੀਓ,

ਭਾਰਤ ਅੱਜ, land of opportunities ਹੈ, ਅਵਸਰਾਂ ਦੀ ਧਰਤੀ ਹੈ। ਹੁਣ ਭਾਰਤ, ਅਵਸਰਾਂ ਦਾ ਇੰਤਜ਼ਾਰ ਨਹੀਂ ਕਰਦਾ, ਹੁਣ ਭਾਰਤ ਅਵਸਰਾਂ ਦਾ ਨਿਰਮਾਣ ਕਰਦਾ ਹੈ। ਬੀਤੇ 10 ਵਰ੍ਹਿਆਂ ਵਿੱਚ ਭਾਰਤ ਨੇ ਹਰ ਸੈਕਟਰ ਵਿੱਚ opportunities ਦਾ ਇੱਕ ਨਵਾਂ launching pad ਤਿਆਰ ਕੀਤਾ ਹੈ। ਤੁਸੀਂ ਦੇਖੋ ਸਿਰਫ ਇੱਕ ਦਹਾਕੇ ਵਿੱਚ ਹੀ, ਅਤੇ ਇਹ ਗੱਲ ਤੁਹਾਨੂੰ ਸਭ ਨੂੰ ਮਾਣ ਦੇਵੇਗੀ, ਸਿਰਫ ਇੱਕ ਦਹਾਕੇ ਵਿੱਚ ਹੀ 25 ਕਰੋੜ ਲੋਕ, ਇੱਕ ਦਹਾਕੇ ਵਿੱਚ ਹੀ, 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਨਿਕਲੇ ਹਨ। ਇਹ ਕਿਵੇਂ ਹੋਇਆ? ਇਹ ਇਸ ਲਈ ਹੋਇਆ, ਅਸੀਂ ਪੁਰਾਣੀ ਸੋਚ ਬਦਲੀ, ਅਪ੍ਰੋਚ ਬਦਲੀ। ਅਸੀਂ ਗ਼ਰੀਬ ਨੂੰ Empower ਕਰਨ  ‘ਤੇ ਫੋਕਸ ਕੀਤਾ। 50 ਕਰੋੜ ਯਾਨੀ 500 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੂੰ ਬੈਂਕਿੰਗ ਸਿਸਟਮ ਨਾਲ ਜੋੜਿਆ, 55 ਕਰੋੜ ਯਾਨੀ 550 ਮਿਲੀਅਨ, ਤੋਂ ਜ਼ਿਆਦਾ ਲੋਕਾਂ ਨੂੰ 5 ਲੱਖ ਰੁਪਏ ਤੱਕ ਦਾ ਫ੍ਰੀ ਮੈਡੀਕਲ ਟ੍ਰੀਟਮੈਂਟ ਦੇਣਾ, 4 ਕਰੋੜ ਯਾਨੀ 40 ਮਿਲੀਅਨ ਤੋਂ ਜ਼ਿਆਦਾ ਫੈਮਿਲੀਜ਼ ਨੂੰ ਪੱਕੇ ਘਰ ਦੇਣਾ,  Collateral (ਕੋਲੈਟਰਲ) free loans ਦਾ ਸਿਸਟਮ ਬਣਾ ਕੇ ਕਰੋੜਾਂ ਲੋਕਾਂ ਨੂੰ ease of credit ਨਾਲ ਜੋੜਨਾ, ਅਜਿਹੇ ਅਨੇਕਾਂ ਕੰਮ ਹੋਏ, ਤਦ ਇੰਨੇ ਲੋਕਾਂ ਨੇ ਖੁਦ ਨੇ ਗ਼ਰੀਬੀ ਨੂੰ ਹਰਾਇਆ। ਅਤੇ ਉਹ ਗ਼ਰੀਬੀ ਤੋਂ ਨਿਕਲ ਕੇ ਅੱਜ ਇਹੀ ਨਿਓ-ਮਿਡਲ ਕਲਾਸ, ਭਾਰਤ ਦੇ ਡਿਵੈਲਪਮੈਂਟ ਨੂੰ ਤੇਜ਼ ਗਤੀ ਦੇ ਰਿਹਾ ਹੈ।

ਸਾਥੀਓ,

ਅਸੀਂ women welfare ਦੇ ਨਾਲ ਹੀ women led (ਲੈੱਡ) development ‘ਤੇ ਫੋਕਸ ਕੀਤਾ ਹੈ। ਸਰਕਾਰ ਨੇ ਜੋ ਕਰੋੜਾਂ ਘਰ ਬਣਵਾਏ, ਉਨ੍ਹਾਂ ਦੀ ਰਜਿਸਟਰੀ ਮਹਿਲਾਵਾਂ ਦੇ ਨਾਮ ਹੋਈ। ਜੋ ਕਰੋੜਾਂ ਬੈਂਕ ਖਾਤੇ ਖੁੱਲ੍ਹੇ, ਉਸ ਵਿੱਚੋਂ ਅੱਧੇ ਤੋਂ ਜ਼ਿਆਦਾ ਖਾਤੇ ਮਹਿਲਾਵਾਂ ਦੇ ਖੁੱਲ੍ਹੇ। 10 ਸਾਲ ਵਿੱਚ ਭਾਰਤ ਦੀਆਂ 10 ਕਰੋੜ ਮਹਿਲਾਵਾਂ ਮਾਈਕ੍ਰੋ Entrepreneurship Scheme ਨਾਲ ਜੁੜੀਆਂ ਹਨ। ਮੈਂ ਤੁਹਾਨੂੰ ਇੱਕ ਹੋਰ Example ਦਿੰਦਾ ਹਾਂ। ਅਸੀਂ ਭਾਰਤ ਵਿੱਚ ਐਗਰੀਕਲਚਰ ਨੂੰ ਟੈਕਨੋਲੋਜੀ ਦੇ ਨਾਲ ਜੋੜਨ ਵਿੱਚ ਕਈ ਪ੍ਰਯਾਸ ਕਰ ਰਹੇ ਹਾਂ। ਉਸ ਵਿੱਚ ਅੱਜ ਖੇਤੀ ਵਿੱਚ, ਕਿਸਾਨੀ ਵਿੱਚ ਭਰਪੂਰ ਮਾਤਰਾ ਵਿੱਚ ਡ੍ਰੋਨ ਦਾ ਉਪਯੋਗ ਅੱਜ ਭਾਰਤ ਵਿੱਚ ਨਜ਼ਰ ਆਉਂਦਾ ਹੈ। ਸ਼ਾਇਦ ਡ੍ਰੋਨ ਤੁਹਾਡੇ ਲਈ ਨਵੀਂ ਗੱਲ ਨਹੀਂ ਹੈ। ਲੇਕਿਨ ਨਵੀਂ ਗੱਲ ਇਹ ਹੈ, ਇਸ ਦੀ ਜ਼ਿੰਮੇਦਾਰੀ ਕੌਣ ਸਮਝਦਾ ਹੈ ਪਤਾ ਹੈ? ਇਹ  Rural women ਦੇ ਕੋਲ ਹੈ। ਅਸੀਂ ਹਜ਼ਾਰਾਂ ਮਹਿਲਾਵਾਂ ਨੂੰ ਡ੍ਰੋਨ ਪਾਇਲਟਸ ਬਣਾ ਰਹੇ ਹਾਂ। ਐਗਰੀਕਲਚਰ ਵਿੱਚ ਟੈਕਨੋਲੋਜੀ ਦਾ ਇਹ ਬਹੁਤ ਵੱਡਾ ਰੈਵੋਲਿਊਸ਼ਨ ਪਿੰਡ ਦੀਆਂ ਮਹਿਲਾਵਾਂ ਲੈ ਕੇ ਆ ਰਹੀਆਂ ਹਨ।

 

ਸਾਥੀਓ,

ਜੋ Areas ਪਹਿਲਾਂ Neglected ਸਨ, ਉਹ ਅੱਜ ਦੇਸ਼ ਦੀ ਤਰਜੀਹ ਹਨ। ਅੱਜ ਭਾਰਤ ਜਿੰਨਾ ਕਨੈਕਟਿਡ ਹਨ। ਤੁਸੀਂ ਹੈਰਾਨ ਹੋਵੋਗੇ, ਅੱਜ ਭਾਰਤ ਦੀ 5G ਮਾਰਕਿਟ, ਦੱਸਾਂ, ਬੁਰਾ ਨਹੀਂ ਲਗੇਗਾ ਨਾ? ਅੱਜ ਭਾਰਤ ਦੀ 5G ਮਾਰਕਿਟ ਅਮਰੀਕਾ ਤੋਂ ਵੀ ਵੱਡੀ ਹੋ ਚੁਕੀ ਹੈ। ਅਤੇ ਇਹ 2 ਸਾਲ ਦੇ ਅੰਦਰ-ਅੰਦਰ ਹੋਇਆ ਹੈ। ਹੁਣ ਤਾਂ ਭਾਰਤ, ਮੇਡ ਇਨ ਇੰਡੀਆ, 6G ‘ਤੇ ਕੰਮ ਕਰ ਰਿਹਾ ਹੈ। ਇਹ ਕਿਵੇਂ ਹੋਇਆ? ਇਹ ਇਸ ਲਈ ਹੋਇਆ, ਕਿਉਂਕਿ ਅਸੀਂ ਇਸ ਸੈਕਟਰ ਨੂੰ ਅੱਗੇ ਵਧਾਉਣ ਦੇ ਲਈ policies ਬਣਾਈਆਂ। ਅਸੀਂ ਮੇਡ ਇਨ ਇੰਡੀਆ ਟੈਕਨੋਲੋਜੀ ‘ਤੇ ਕੰਮ ਕੀਤਾ। ਅਸੀਂ ਸਸਤੇ ਡੇਟਾ ‘ਤੇ, ਮੋਬਾਈਲ ਫੋਨ ਮੈਨੂਫੈਕਚਰਿੰਗ ‘ਤੇ ਫੋਕਸ ਕੀਤਾ। ਅੱਜ ਦੁਨੀਆ ਦਾ ਕਰੀਬ-ਕਰੀਬ ਹਰ ਵੱਡਾ ਮੋਬਾਈਲ, ਮੇਡ ਇਨ ਇੰਡੀਆ ਹੈ। ਅੱਜ ਭਾਰਤ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਮੋਬਾਈਲ ਮੈਨੂਫੈਕਚਰਰ ਹੈ। ਇੱਕ ਜ਼ਮਾਨਾ ਸੀ ਮੇਰੇ ਆਉਣ ਤੋਂ ਪਹਿਲਾਂ ਜਦੋਂ ਅਸੀਂ Mobile Importer ਸਨ, ਅੱਜ ਅਸੀਂ Mobile  Exporter ਬਣ ਗਏ ਹਾਂ।

ਸਾਥੀਓ,

ਹੁਣ ਭਾਰਤ ਪਿੱਛੇ ਨਹੀਂ ਚਲਦਾ, ਹੁਣ ਭਾਰਤ ਨਵੀਆਂ ਵਿਵਸਥਾਵਾਂ ਬਣਾਉਂਦਾ ਹੈ, ਹੁਣ ਭਾਰਤ ਅਗਵਾਈ ਕਰਦਾ ਹੈ। ਭਾਰਤ ਨੇ digital public infrastructure-DPI  ਦਾ ਨਵਾਂ ਕਨਸੈਪਟ ਦੁਨੀਆ ਨੂੰ ਦਿੱਤਾ ਹੈ। DPI ਨੇ Equality ਨੂੰ ਪ੍ਰਮੋਟ ਕੀਤਾ ਹੈ, ਇਹ ਕਰਪਸ਼ਨ ਨੂੰ ਘੱਟ ਕਰਨ ਦਾ ਵੀ ਬਹੁਤ ਵੱਡਾ ਮਾਧਿਅਮ ਬਣਿਆ ਹੈ। ਭਾਰਤ ਦਾ UPI ਅੱਜ, ਪੂਰੀ ਦੁਨੀਆ ਨੂੰ ਆਕਰਸ਼ਿਤ ਕਰ ਰਿਹਾ ਹੈ। ਤੁਹਾਡੀ ਜੇਬ ਵਿੱਚ ਬਟੂਆ ਹੈ, ਲੇਕਿਨ ਭਾਰਤ ਵਿੱਚ ਲੋਕਾਂ ਦੀ ਜੇਬ ਦੇ ਨਾਲ ਹੀ ਫੋਨ ਵਿੱਚ ਬਟੂਆ ਹੈ, ਈ-ਵੌਲੇਟ ਹੈ। ਕਈ ਭਾਰਤੀ ਹੁਣ ਆਪਣੇ ਡਾਕਿਊਮੈਂਟਸ, ਫਿਜ਼ੀਕਲ ਫੋਲਡਰਸ ਵਿੱਚ ਨਹੀਂ ਰੱਖਦੇ, ਉਨ੍ਹਾਂ ਦੇ ਕੋਲ ਡਿਜੀ ਲੌਕਰ ਹੈ। ਉਹ ਏਅਰਪੋਰਟ ਵਿੱਚ ਜਾਂਦੇ ਹਨ, ਤਾਂ ਡਿਜੀ ਯਾਤਰਾ ਨਾਲ ਸੀਮਲੈੱਸ ਟ੍ਰੈਵਲ ਕਰਦੇ ਹਨ। ਇਹ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ, ਜੌਬਸ ਇਨੋਵੇਸ਼ਨ ਅਤੇ ਇਸ ਨਾਲ ਜੁੜੀ ਹਰ ਟੈਕਨੋਲੋਜੀ ਦਾ ਲਾਂਚਿੰਗ ਪੈਡ ਬਣ ਗਿਆ ਹੈ।

ਸਾਥੀਓ,

ਭਾਰਤ, ਭਾਰਤ ਹੁਣ ਰੁਕਣ ਵਾਲਾ ਨਹੀਂ ਹੈ, ਭਾਰਤ ਹੁਣ ਥਮਣ ਵਾਲਾ ਨਹੀਂ ਹੈ। ਭਾਰਤ ਚਾਹੁੰਦਾ ਹੈ, ਦੁਨੀਆ ਵਿੱਚ ਜ਼ਿਆਦਾ ਤੋਂ ਜ਼ਿਆਦਾ ਡਿਵਾਇਸ ਮੇਡ ਇਨ ਇੰਡੀਆ ਚਿੱਪ ‘ਤੇ ਚਲਣ। ਅਸੀਂ ਸੈਮੀਕੰਡਕਟਰ ਸੈਕਟਰ ਨੂੰ ਵੀ ਭਾਰਤ ਦੀ ਤੇਜ਼ ਗ੍ਰੋਥ ਦਾ ਅਧਾਰ ਬਣਾਇਆ ਹੈ। ਪਿਛਲੇ ਸਾਲ ਜੂਨ ਵਿੱਚ ਭਾਰਤ ਨੇ ਸੈਮੀਕੰਡਕਟਰ ਸੈਕਟਰ ਦੇ ਲਈ ਇੰਸੈਂਟਿਵਸ ਐਲਾਨੇ ਸਨ। ਇਸ ਦੇ ਕੁਝ ਹੀ ਮਹੀਨਿਆਂ ਬਾਅਦ ਮਾਈਕ੍ਰੋਨ ਦੀ ਪਹਿਲੀ ਸੈਮੀਕੰਡਕਟਰ ਯੂਨਿਟ ਦਾ ਉਦਘਾਟਨ ਵੀ ਹੋ ਗਿਆ। ਹੁਣ ਤੱਕ ਭਾਰਤ ਵਿੱਚ ਅਜਿਹੇ 5 ਯੂਨਿਟਸ ਮਨਜ਼ੂਰ ਹੋ ਚੁਕੇ ਹਨ। ਉਹ ਦਿਨ ਦੂਰ ਨਹੀਂ ਜਦੋਂ ਤੁਸੀਂ ਮੇਡ ਇਨ ਇੰਡੀਆ ਚਿੱਪ ਇੱਥੇ ਅਮਰੀਕਾ ਵਿੱਚ ਵੀ ਦੇਖਾਂਗੇ। ਇਹ ਛੋਟੀ ਜਿਹੀ ਚਿੱਪ- ਵਿਕਸਿਤ ਭਾਰਤ ਦੀ ਉਡਾਣ ਨੂੰ ਨਵੀਂ ਉਚਾਈ ‘ਤੇ ਲੈ ਜਾਵੇਗੀ, ਅਤੇ ਇਹ ਮੋਦੀ ਦੀ ਗਰੰਟੀ ਹੈ।

ਸਾਥੀਓ,

ਅੱਜ ਭਾਰਤ ਵਿੱਚ ਰਿਫੌਰਮਸ ਦੇ ਲਈ ਜੋ Conviction (ਕਨਵਿਕਸ਼ਨ), ਜੋ ਕਮਿਟਮੈਂਟ ਹੈ, ਉਹ ਬੇਮਿਸਾਲ ਹੈ। ਸਾਡਾ ਗ੍ਰੀਨ ਐਨਰਜੀ ਟ੍ਰਾਂਜ਼ਿਸ਼ਨ ਪ੍ਰੋਗਰਾਮ, ਇਸ ਦਾ ਬਹੁਤ ਵੱਡਾ ਉਦਾਹਰਣ ਹੈ। ਦੁਨੀਆ ਦੀ 17 ਪਰਸੈਂਟ ਪੌਪੁਲੇਸ਼ਰ ਹੋਣ ਦੇ ਬਾਵਜੂਦ, ਗਲੋਬਲ ਕਾਰਬਨ ਐਮਿਸ਼ਨ ਵਿੱਚ ਭਾਰਤ ਦੀ ਹਿੱਸੇਦਾਰੀ ਸਿਰਫ਼ 4 ਪਰਸੈਂਟ ਹੈ। ਦੁਨੀਆ ਨੂੰ ਬਰਬਾਦ ਕਰਨ ਵਿੱਚ ਸਾਡਾ ਕੋਈ ਰੋਲ ਨਹੀਂ ਹੈ। ਪੂਰੀ ਦੁਨੀਆ ਦੀ ਤੁਲਨਾ ਵਿੱਚ ਇੱਕ ਤਰ੍ਹਾਂ ਨਾਲ ਯਾਨੀ ਕਹਿ ਸਕਦੇ ਹਨ ਨਾ ਦੇ ਬਰਾਬਰ ਹੈ। ਅਸੀਂ ਵੀ ਸਿਰਫ਼ ਕਾਰਬਨ ਫਿਊਲ ਜਲਾ ਕੇ ਆਪਣੀ ਗ੍ਰੋਥ ਨੂੰ ਸਪੋਰਟ ਕਰ ਸਕਦੇ ਸਨ। ਲੇਕਿਨ ਅਸੀਂ ਗ੍ਰੀਨ ਟ੍ਰਾਂਜ਼ਿਸ਼ਨ ਦਾ ਰਸਤਾ ਚੁਣਿਆ। ਕੁਦਰਤੀ ਪ੍ਰੇਮ ਦੇ ਸਾਡੇ ਸੰਸਕਾਰਾਂ ਨੇ ਸਾਨੂੰ ਗਾਈਡ ਕੀਤਾ। ਇਸ ਲਈ, ਅਸੀਂ ਸੋਲਰ, ਵਿੰਡ, ਹਾਈਡ੍ਰੋ, ਗ੍ਰੀਨ ਹਾਈਡ੍ਰੋਜਨ ਅਤੇ ਨਿਊਕਲੀਅਰ ਐਨਰਜੀ ‘ਤੇ ਇਨਵੈਸਟਮੈਂਟ ਕਰ ਰਹੇ ਹਨ। ਤੁਸੀਂ ਦੇਖੋ, ਭਾਰਤ G20 ਦਾ ਅਜਿਹਾ ਦੇਸ਼ ਹੈ, ਜਿਸ ਨੇ Paris climate goals ਨੂੰ ਸਭ ਤੋਂ ਪਹਿਲਾਂ ਪੂਰਾ ਕਰ ਦਿੱਤਾ। 2014 ਦੇ ਬਾਅਦ ਤੋਂ ਭਾਰਤ ਨੇ ਆਪਣੀ Solar Energy Installed Capacity ਨੂੰ 30 ਗੁਣਾ ਤੋਂ ਜ਼ਿਆਦਾ ਵਧਾਇਆ ਹੈ। ਅਸੀਂ ਦੇਸ਼ ਦੇ ਹਰ ਘਰ ਨੂੰ ਸੋਲਰ ਪਾਵਰ ਹੋਮ ਬਣਾਉਣ ਵਿੱਚ ਜੁਟੇ ਹਾਂ। ਇਸ ਦੇ ਲਈ ਰੂਫਟੌਪ ਸੋਲਰ ਦਾ ਬਹੁਤ ਵੱਡਾ ਮਿਸ਼ਨ ਅਸਸੀਂ ਸ਼ੁਰੂ ਕੀਤਾ ਹੈ। ਅੱਜ ਸਾਡੇ ਰੇਲਵੇ ਸਟੇਸ਼ਨ ਅਤੇ ਏਅਰਪੋਰਟ Solarise (ਸੋਲਰਾਈਸ) ਹੋ ਰਹੇ ਹਨ। ਭਾਰਤ, ਘਰਾਂ ਤੋਂ ਲੈ ਕੇ ਸੜਕਾਂ ਤੱਕ Energy Efficient Lighting ਦੇ ਰਸਤੇ ‘ਤੇ ਚਲ ਪਿਆ ਹੈ। ਇਨ੍ਹਾਂ ਸਾਰੇ ਯਤਨਾਂ ਨਾਲ ਭਾਰਤ ਵਿੱਚ ਬਹੁਤ ਵੱਡੀ ਸੰਖਿਆ ਵਿੱਚ Green Jobs ਪੈਦਾ ਹੋ ਰਹੀਆਂ ਹਨ। 

ਸਾਥੀਓ,

21ਵੀਂ ਸਦੀ ਦਾ ਭਾਰਤ, ਐਜੁਕੇਸ਼ਨ, ਸਕਿੱਲ, ਰਿਸਰਚ ਅਤੇ ਇਨੋਵੇਸ਼ਨ ਦੇ ਦਮ ‘ਤੇ ਅੱਗੇ ਵਧ ਰਿਹਾ ਹੈ। ਤੁਸੀਂ ਸਾਰੇ ਨਾਲੰਦਾ ਯੂਨੀਵਰਸਿਟੀ ਦੇ ਨਾਮ ਤੋਂ ਵਾਕਫ ਹੋ। ਕੁਝ ਸਮਾਂ ਪਹਿਲਾਂ ਹੀ ਭਾਰਤ ਦੀ ਪ੍ਰਾਚੀਨ ਨਾਲੰਦਾ ਯੂਨੀਵਰਸਿਟੀ, ਨਵੇਂ ਅਵਤਾਰ ਵਿੱਚ ਸਾਹਮਣੇ ਆਈ ਹੈ। ਅੱਜ ਸਿਰਫ਼ ਯੂਨੀਵਰਸਿਟੀ ਨੂੰ ਹੀ ਨਹੀਂ ਬਲਕਿ ਨਾਲੰਦਾ ਸਪੀਰਿਟ ਨੂੰ ਵੀ ਰਿਵਾਈਵ ਕਰ ਰਿਹਾ ਹੈ। ਪੂਰੀ ਦੁਨੀਆ ਦੇ ਸਟੂਡੈਂਟਸ ਭਾਰਤ ਆ ਕੇ ਪੜ੍ਹਨ, ਅਸੀਂ ਇਸ ਤਰ੍ਹਾਂ ਦਾ ਆਧੁਨਿਕ ਈਕੋਸਿਸਟਮ ਬਣਾ ਰਹੇ ਹਾਂ। ਬੀਤੇ 10 ਸਾਲ ਵਿੱਚ ਭਾਰਤ ਵਿੱਚ, ਇਹ ਵੀ ਜਰਾ ਤੁਸੀਂ ਲੋਕਾਂ ਨੂੰ ਯਾਦ ਰੱਖਣ ਜਿਹੀਆਂ ਗੱਲਾਂ ਦੱਸਦਾ ਹਾਂ ਮੈਂ। ਬੀਤੇ 10 ਸਾਲ ਵਿੱਚ, ਭਾਰਤ ਵਿੱਚ ਹਰ ਸਪਤਾਹ ਇੱਕ ਯੂਨੀਵਰਸਿਟੀ ਬਣੀ ਹੈ। ਹਰ ਦਿਨ ਦੋ ਨਵੇਂ ਕਾਲਜ ਬਣੇ ਹਨ। ਹਰ ਦਿਨ ਇੱਕ ਨਵੀਂ ITI ਦੀ ਸਥਾਪਨਾ ਹੋਈ ਹੈ। 10 ਸਾਲ ਵਿੱਚ ਟ੍ਰਿਪਲ ਆਈਟੀ ਦੀ ਸੰਖਿਆ 9 ਤੋਂ ਵਧ ਕੇ 25 ਹੋ ਚੁੱਕੀ ਹੈ। IIMs ਦੀ ਸੰਖਿਆ 13 ਤੋਂ ਵਧ ਕੇ 21 ਹੋ ਚੁੱਕੀ ਹੈ। AIIMs ਦੀ ਸੰਖਿਆ, ਤਿੰਨ ਗੁਣਾ ਵਧ ਕੇ 22 ਹੋ ਚੁੱਕੀ ਹੈ। 10 ਸਾਲ ਵਿੱਚ ਮੈਡੀਕਲ ਕਾਲਜਾਂ ਦੀ ਸੰਖਿਆ ਵੀ ਲਗਭਗ ਦੁੱਗਣੀ ਹੋ ਚੁੱਕੀ ਹੈ। ਟੌਪ ਗਲੋਬਲ ਯੂਨੀਵਰਸਿਟੀਜ਼ ਵੀ ਅੱਜ ਭਾਰਤ ਆ ਰਹੀਆਂ ਹਨ, ਭਾਰਤ ਦੇ ਨਾਮ ਹਨ। ਹੁਣ ਤੱਕ ਦੁਨੀਆ ਦੇ designers ਦਾ ਦਮ ਦੇਖਿਆ, ਹੁਣ ਦੁਨੀਆ, design in India ਦਾ ਜਲਵਾ ਦੇਖੇਗੀ।

ਸਾਥੀਓ,

ਅੱਜ ਸਾਡੀ ਸਾਂਝੇਦਾਰੀ, ਪੂਰੀ ਦੁਨੀਆ ਦੇ ਨਾਲ ਵਧ ਰਹੀ ਹੈ। ਪਹਿਲਾਂ ਭਾਰਤ, ਸਭ ਤੋਂ ਬਰਾਬਰ ਦੂਰੀ ਦੀ ਨੀਤੀ ‘ਤੇ ਚਲਦਾ ਸੀ- Equal Distance. ਹੁਣ ਭਾਰਤ, ਸਭ ਨਾਲ ਸਮਾਨ ਨਜ਼ਦੀਕੀ ਦੀ ਨੀਤੀ ‘ਤੇ ਚਲ ਰਿਹਾ ਹੈ। ਅਸੀਂ ਗਲੋਬਲ ਸਾਉਥ ਦੀ ਵੀ ਬੁਲੰਦ ਆਵਾਜ਼ ਬਣ ਰਹੇ ਹਾਂ। ਤੁਸੀਂ ਦੇਖਿਆ ਹੋਵੇਗਾ, ਭਾਰਤ ਦੀ ਪਹਿਲ ‘ਤੇ  G-20 ਸਮਿਟ ਵਿੱਚ ਅਫਰੀਕਨ ਯੂਨੀਅਨ ਨੂੰ  ਸਥਾਈ ਮੈਂਬਰਸ਼ਿਪ ਮਿਲੀ। ਅੱਜ ਜਦੋਂ ਭਾਰਤ ਗਲੋਬਲ ਪਲੈਟਫਾਰਮ ‘ਤੇ ਕੁਝ ਕਹਿੰਦਾ ਹੈ, ਤਾਂ ਦੁਨੀਆ ਸੁਣਦੀ ਹੈ। ਕੁਝ ਸਮਾਂ ਪਹਿਲਾਂ ਜਦੋਂ ਮੈਂ ਕਿਹਾ -This is not the era (ਏਰਾ) of war…ਤਾਂ ਉਸ ਦੀ ਗੰਭੀਰਤਾ ਸਭ ਨੇ ਸਮਝੀ। 

 

ਸਾਥੀਓ,

ਅੱਜ ਦੁਨੀਆ ਵਿੱਚ ਕਿਤੇ ਵੀ ਸੰਕਟ ਆਵੇ, ਭਾਰਤ first responder ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ। ਕੋਰੋਨਾ ਦੇ ਸਮੇਂ ਵਿੱਚ ਅਸੀਂ 150 ਤੋਂ ਜ਼ਿਆਦਾ ਦੇਸ਼ਾਂ ਨੂੰ ਵੈਕਸੀਨ ਅਤੇ ਦਵਾਈਆਂ ਭੇਜੀਆਂ, ਕਿਤੇ ਭੂਚਾਲ ਆਏ, ਕਿਤੇ ਸਾਇਕਲੋਨ ਆਏ, ਕਿਤੇ ਗ੍ਰਹਿ ਯੁੱਧ ਹੋਵੇ, ਅਸੀਂ ਮਦਦ ਦੇ ਲਈ ਸਭ ਤੋਂ ਪਹਿਲਾਂ ਪਹੁੰਚਦੇ ਹਾਂ। ਇਹੀ ਸਾਡੇ ਪੁਰਖਾਂ ਦੀ ਸਿੱਖਿਆ ਹੈ, ਇਹੀ ਸਾਡੇ ਸੰਸਕਾਰ ਹਨ।

ਸਾਥੀਓ,

ਅੱਜ ਦਾ ਭਾਰਤ ਦੁਨੀਆ ਵਿੱਚ ਇੱਕ ਨਵੇਂ catalytic agent ਦੀ ਤਰ੍ਹਾਂ ਉਭਰ ਰਿਹਾ ਹੈ। ਅਤੇ ਇਸ ਦਾ ਪ੍ਰਭਾਵ ਹਰ ਸੈਕਟਰ ਵਿੱਚ ਦਿਖੇਗਾ। ਗਲੋਬਲ ਗ੍ਰੋਥ ਦੇ ਪ੍ਰੋਸੈੱਸ ਨੂੰ ਤੇਜ਼ ਕਰਨ ਦੇ ਲਈ ਭਾਰਤ ਦਾ ਰੋਲ ਅਹਿਮ ਹੋਵੇਗਾ, ਗਲੋਬਲ ਪੀਸ ਦੇ ਪ੍ਰੋਸੈੱਸ ਨੂੰ ਤੇਜ਼ ਕਰਨ ਦੇ ਲਈ ਭਾਰਤ ਦਾ ਰੋਲ ਅਹਿਮ ਹੋਵੇਗਾ, ਗਲੋਬਲ ਕਲਾਈਮੇਟ ਐਕਸ਼ਨ ਨੂੰ ਸਪੀਡ ਅੱਪ ਕਰਨ ਵਿੱਚ ਭਾਰਤ ਦਾ ਰੋਲ ਅਹਿਮ ਹੋਵੇਗਾ, ਗਲੋਬਲ ਸਕਿੱਲ ਗੈਪ ਨੂੰ ਦੂਰ ਕਰਨ ਵਿੱਚ ਭਾਰਤ ਦਾ ਰੋਲ ਅਹਿਮ ਹੋਵੇਗਾ, ਗਲੋਬਲ ਇਨੋਵੇਸ਼ਨਸ ਨੂੰ ਨਵੀਂ ਦਿਸ਼ਾ ਦੇਣ ਵਿੱਚ ਭਾਰਤ ਦਾ ਰੋਲ ਅਹਿਮ ਹੋਵੇਗਾ, ਗਲੋਬਲ ਸਪਲਾਈ ਚੇਨ ਸਟੈਬੀਲਿਟੀ ਦੇ ਲਈ ਭਾਰਤ ਦੀ ਭੂਮਿਕਾ ਅਹਿਮ ਹੋਵੇਗੀ। 

ਸਾਥੀਓ,

ਭਾਰਤ ਦੇ ਲਈ ਸ਼ਕਤੀ ਅਤੇ ਸਮਰੱਥ ਦਾ ਅਰਥ ਹੈ, - “ਗਿਆਨਾਯ ਦਾਨਾਯ ਚ ਰਕਸ਼ਣਾਯ”। ਯਾਨੀ Knowledge is for sharing. Wealth is for caring. Power is for protecting. ਇਸ ਲਈ, ਭਾਰਤ ਦੀ ਪ੍ਰਾਥਮਿਕਤਾ ਦੁਨੀਆ ਵਿੱਚ ਆਪਣਾ ਦਬਾਅ ਵਧਾਉਣ ਦੀ ਨਹੀਂ, ਆਪਣਾ ਪ੍ਰਭਾਵ ਵਧਾਉਣ ਦੀ ਹੈ। ਅਸੀਂ ਅੱਗ ਦੀ ਤਰ੍ਹਾਂ ਜਲਣ ਵਾਲੇ ਨਹੀਂ, ਅਸੀਂ ਸੂਰਜ ਦੀ ਕਿਰਣ ਦੀ ਤਰ੍ਹਾਂ ਰੌਸ਼ਨੀ ਦੇਣ ਵਾਲੇ ਲੋਕ ਹਾਂ। ਅਸੀਂ ਵਿਸ਼ਵ ‘ਤੇ ਆਪਣਾ ਦਬਦਬਾ ਨਹੀਂ ਚਾਹੁੰਦੇ। ਅਸੀਂ ਵਿਸ਼ਵ ਦੀ ਸਮ੍ਰਿੱਧੀ ਵਿੱਚ ਆਪਣਾ ਸਹਿਯੋਗ ਵਧਾਉਣਾ ਚਾਹੁੰਦੇ ਹਾਂ। ਯੋਗ ਨੂੰ ਹੁਲਾਰਾ ਦੇਣਾ ਹੋਵੇ, ਸੁਪਰਫੂਡ ਮਿਲਟਸ ਨੂੰ ਹੁਲਾਰਾ ਦੇਣਾ ਹੋਵੇ, ਮਿਸ਼ਨ ਲਾਈਫ, ਯਾਨੀ ਲਾਈਫਸਟਾਈਲ ਫੌਰ ਐਨਵਾਇਰਮੈਂਟ ਦਾ ਵਿਜ਼ਨ ਹੋਵੇ, ਭਾਰਤ, GDP ਸੈਂਟ੍ਰਿਕ ਗ੍ਰੋਥ ਦੇ ਨਾਲ ਹੀ ਹਿਊਮਨ ਸੈਂਟ੍ਰਿਕ ਗ੍ਰੋਥ ਨੂੰ ਵੀ ਪ੍ਰਾਥਮਿਕਤਾ ਦੇ ਰਿਹਾ ਹੈ। ਮੇਰੀ ਤੁਹਾਨੂੰ ਵੀ ਤਾਕੀਦ ਹੈ, ਇੱਥੇ ਮਿਸ਼ਨ ਲਾਈਫ ਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰਮੋਟ ਕਰੋ। ਅਸੀਂ ਆਪਣੀ ਲਾਈਫਸਟਾਈਲ ਵਿੱਚ ਥੋੜੇ ਜਿਹੇ ਬਦਲਾਅ ਕਰਕੇ ਵੀ ਵਾਤਾਵਰਣ ਦੀ ਬਹੁਤ ਮਦਦ ਕਰ ਸਕਦੇ ਹਨ। ਸ਼ਾਇਦ ਤੁਸੀਂ ਸੁਣਿਆ ਹੋਵੇਗਾ ਅਤੇ ਹੋ ਸਕਦਾ ਹੈ ਤੁਹਾਡੇ ਵਿੱਚੋਂ ਕੁਝ ਲੋਕਾਂ ਨੇ initiative ਲਿਆ ਵੀ ਹੋਵੇ, ਅੱਜ ਕੱਲ੍ਹ ਭਾਰਤ, ਵਿੱਚ ਏਕ ਪੇੜ ਮਾਂ ਕੇ ਨਾਮ, ਆਪਣੀ ਮਾਂ ਨੂੰ ਯਾਦ ਕਰਦੇ ਹੋਏ ਏਕ ਪੇੜ ਲਗਾਉਣਾ, ਮਾਂ ਜ਼ਿੰਦਾ ਹੈ ਤਾਂ ਨਾਲ ਲੈ ਜਾਣਾ, ਮਾਂ ਨਹੀਂ ਹੈ ਤਾਂ ਤਸਵੀਰ ਲੈ ਜਾਣਾ, ਏਕ ਪੇੜ ਮਾਂ ਕੇ ਨਾਮ ਲਗਾਉਣ ਦਾ ਅਭਿਯਾਨ ਅੱਜ ਦੇਸ਼ ਦੇ ਹਰ ਕੋਨੇ ਵਿੱਚ ਚਲ ਰਿਹਾ ਹੈ। ਅਤੇ ਮੈਂ ਚਾਹਾਂਗਾ, ਆਪ ਸਭ ਇੱਥੇ ਵੀ ਅਜਿਹਾ ਅਭਿਯਾਨ ਚਲਾਓ। ਇਹ ਸਾਡੀ ਜਨਮਦਾਤਾ ਮਾਂ ਅਤੇ ਧਰਤੀ ਮਾਂ, ਦੋਨਾਂ ਦਾ ਮਾਣ ਵਧਾਵੇਗਾ।

 ਸਾਥੀਓ,

ਅੱਜ ਦਾ ਭਾਰਤ ਵੱਡੇ ਸੁਪਨੇ ਦੇਖਦਾ ਹੈ, ਵੱਡੇ ਸੁਪਨਿਆਂ ਦਾ ਪਿੱਛਾ ਕਰਦਾ ਹੈ। ਹੁਣ ਕੁਝ ਦਿਨ ਪਹਿਲਾਂ ਹੀ ਪੈਰਿਸ ਓਲੰਪਿਕ ਖਤਮ ਹੋਏ ਹਨ। ਅਗਲੇ ਓਲੰਪਿਕਸ ਦਾ ਹੋਸਟ, USA ਹੈ। ਜਲਦ ਹੀ, ਤੁਸੀਂ ਭਾਰਤ ਵਿੱਚ ਵੀ ਓਲੰਪਿਕਸ ਦੇ ਗਵਾਹ ਬਣੋਗੇ। ਅਸੀਂ 2036 ਦੇ ਓਲੰਪਿਕਸ ਦੀ ਮੇਜ਼ਬਾਨੀ ਦੇ ਲਈ ਹਰ ਸੰਭਵ ਯਤਨ ਕਰ ਰਹੇ ਹਾਂ। ਸਪੋਰਟਸ ਹੋਵੇ, ਬਿਜ਼ਨਸ ਹੋਵੇ ਜਾਂ ਫਿਰ ਐਂਟਰਟੇਨਮੈਂਟ, ਅੱਜ ਭਾਰਤ ਬਹੁਤ ਵੱਡੇ ਆਕਰਸ਼ਣ ਦਾ ਕੇਂਦਰ ਹੈ। ਅੱਜ IPL ਜਿਹੀ ਭਾਰਤ ਦੀ ਲੀਗਸ, ਦੁਨੀਆ ਦੀ ਟੌਪ ਲੀਗਸ ਵਿੱਚੋਂ ਇੱਕ ਹੈ। ਭਾਰਤ ਦੀਆਂ ਫਿਲਮਾਂ, ਗਲੋਬਲੀ ਧੂਮ ਮਚਾ ਰਹੀਆਂ ਹਨ। ਅੱਜ ਭਾਰਤ ਗਲੋਬਲ ਟੂਰਿਜ਼ਮ ਵਿੱਚ ਵੀ ਪਰਚਮ ਲਹਿਰਾ ਰਿਹਾ ਹੈ। ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਵਿੱਚ ਭਾਰਤ ਦੇ ਤਿਉਹਾਰ ਮਨਾਉਣ ਦੀ ਹੋੜ ਹੈ। ਮੈਂ ਦੇਖ ਰਿਹਾ ਹਾਂ ਇਨ੍ਹਾਂ ਦਿਨਾਂ ਹਰ ਸ਼ਹਿਰ ਵਿੱਚ ਲੋਕ ਨਵਰਾਤ੍ਰੀ ਦਾ ਗਰਬਾ ਸਿੱਖ ਰਹੇ ਹਨ। ਇਹ ਭਾਰਤ ਦੇ ਪ੍ਰਤੀ ਉਨ੍ਹਾਂ ਦਾ ਪਿਆਰ ਹੈ।

 

 ਸਾਥੀਓ,

ਅੱਜ ਹਰ ਦੇਸ਼ ਭਾਰਤ ਨੂੰ ਜ਼ਿਆਦਾ ਤੋਂ ਜ਼ਿਆਦਾ ਸਮਝਣਾ ਚਾਹੁੰਦਾ ਹੈ, ਜਾਣਨਾ ਚਾਹੁੰਦਾ ਹੈ। ਤੁਹਾਨੂੰ ਇੱਕ ਹੋਰ ਗੱਲ ਜਾਣ ਕੇ ਖੁਸ਼ੀ ਹੋਵੇਗੀ। ਕੱਲ੍ਹ ਹੀ, ਅਮਰੀਕਾ ਨੇ ਸਾਡੇ ਕਰੀਬ 300 ਪੁਰਾਣੇ ਜੋ ਪੁਰਾਤਨ ਵਸਤਾਂ ਅਤੇ ਮੂਰਤੀਆਂ ਸੀ, ਜੋ ਕਦੇ ਹਿੰਦੁਸਤਾਨ ਤੋਂ ਕੋਈ ਚੋਰੀ ਕਰ ਗਿਆ ਹੋਵੇਗਾ, ਕੋਈ 1500 ਸਾਲ ਪੁਰਾਣੀ, ਕੋਈ 2000 ਪੁਰਾਣੀ, 300 ਪੁਰਾਤਨ ਵਸਤਾਂ ਅਤੇ ਮੂਰਤੀਆਂ ਭਾਰਤ ਨੂੰ ਵਾਪਸ ਕੀਤੀਆਂ ਹਨ। ਹੁਣ ਤੱਕ ਅਮਰੀਕਾ ਅਜਿਹੀ ਲਗਭਗ 500 ਧਰੋਹਰਾਂ ਭਾਰਤ ਨੂੰ ਵਾਪਸ ਕਰ ਚੁੱਕਿਆ ਹੈ। ਇਹ ਕੋਈ ਛੋਟੀ ਜਿਹੀ ਚੀਜ਼ ਵਾਪਸ ਕਰਨ ਦਾ ਵਿਸ਼ਾ ਨਹੀਂ ਹੈ। ਇਹ ਸਾਡੀ ਵਰ੍ਹਿਆਂ ਦੀ ਵਿਰਾਸਤ ਦਾ ਸਨਮਾਨ ਹੈ। ਇਹ ਭਾਰਤ ਦਾ ਸਨਮਾਨ ਹੈ, ਅਤੇ ਇਹ ਤੁਹਾਡਾ ਵੀ ਸਨਮਾਨ ਹੈ। ਮੈਂ ਅਮਰੀਕਾ ਦੀ ਸਰਕਾਰ ਦਾ ਇਸ ਦੇ ਲਈ ਬਹੁਤ ਆਭਾਰੀ ਹਾਂ।

 ਸਾਥੀਓ,

ਭਾਰਤ ਅਤੇ ਅਮਰੀਕਾ ਦੀ ਪਾਰਟਨਰਸ਼ਿਪ ਲਗਾਤਾਰ ਮਜ਼ਬੂਤ ਹੋ ਰਹੀ ਹੈ। ਸਾਡੀ ਪਾਰਟਨਰਸ਼ਿਪ, Global Good ਦੇ ਲਈ ਹੈ। ਅਸੀਂ ਹਰ ਖੇਤਰ ਵਿੱਚ ਸਹਿਯੋਗ ਵਧਾ ਰਹੇ ਹਾਂ। ਅਤੇ ਇਸ ਵਿੱਚ ਤੁਹਾਡੀ ਸਹੂਲੀਅਤ ਦਾ ਵੀ ਧਿਆਨ ਹੈ। ਮੈਂ ਪਿਛਲੇ ਸਾਲ ਇਹ ਐਲਾਨ ਕੀਤਾ ਸੀ ਕਿ ਸਿਏਟੇਲ ਵਿੱਚ ਸਾਡੀ ਸਰਕਾਰ ਦਾ ਇੱਕ ਨਵਾਂ Consulate (ਕੌਂਸੁਲੇਟ) ਖੋਲ੍ਹੇਗੀ। ਹੁਣ ਇਹ Consulate (ਕੌਂਸੁਲੇਟ) ਸ਼ੁਰੂ ਹੋ ਚੁੱਕਿਆ ਹੈ। ਮੈਂ ਦੋ ਹੋਰ Consulates ਖੋਲ੍ਹਣ ਦੇ ਲਈ ਤੁਹਾਡੇ ਸੁਝਾਅ ਮੰਗੇ ਸਨ। ਮੈਨੂੰ ਤੁਹਾਨੂੰ ਇਹ ਦੱਸਦੇ ਹੋਏ ਖੁਸ਼ੀ ਹੈ ਕਿ ਤੁਹਾਡੇ ਸੁਝਾਵਾਂ ਦੇ ਬਾਅਦ, ਭਾਰਤ ਨੇ ਬੋਸਟਨ ਅਤੇ ਲੌਸ ਐਂਜਲਸ ਵਿੱਚ ਦੋ ਨਵੇਂ consulates (ਕੌਂਸੁਲੇਟ) ਖੋਲ੍ਹਣ ਦਾ ਫ਼ੈਸਲਾ ਲਿਆ ਹੈ। ਮੈਨੂੰ ਯੂਨੀਵਰਸਿਟੀ ਆਫ ਹਿਊਸਟਨ ਵਿੱਚ Thiruvalluvar (ਥਿਰੂਵੱਲੁਵਰ) Chair of Tamil studies ਨੂੰ announce ਕਰਨ ਦੀ ਵੀ ਖੁਸ਼ੀ ਹੈ। ਇਸ ਨਾਲ ਮਹਾਨ ਤਮਿਲ ਸੰਤ ਥਿਰੂਵੱਲੁਵਰ ਦਾ ਦਰਸ਼ਨ, ਦੁਨੀਆ ਤੱਕ ਪਹੁੰਚਾਉਣ ਵਿੱਚ ਹੋਰ ਮਦਦ ਮਿਲੇਗੀ।

 

ਸਾਥੀਓ,

ਤੁਹਾਡਾ ਇਹ ਆਯੋਜਨ ਵਾਕਈ ਸ਼ਾਨਦਾਰ ਰਿਹਾ ਹੈ। ਇੱਥੇ ਜੋ ਕਲਚਰਲ ਪ੍ਰੋਗਰਾਮ ਹੋਇਆ, ਉਹ ਅਦਭੁਤ ਸੀ। ਮੈਨੂੰ ਇਹ ਵੀ ਦੱਸਿਆ ਗਿਆ ਹੈ ਕਿ ਇਸ ਇਵੈਂਟ ਦੇ ਲਈ ਹਜ਼ਾਰਾਂ ਲੋਕ ਹੋਰ ਵੀ ਆਉਣਾ ਚਾਹੁੰਦੇ ਸਨ। ਲੇਕਿਨ ਵੈਨਿਊ ਛੋਟਾ ਪੈ ਗਿਆ। ਜਿਨ੍ਹਾਂ ਸਾਥੀਆਂ ਨਾਲ ਮੈਂ ਇੱਥੇ ਮਿਲ ਨਹੀਂ ਪਾਇਆ, ਉਨ੍ਹਾਂ ਤੋਂ ਮੈਂ ਮੁਆਫੀ ਚਾਹੁੰਦਾ ਹਾਂ। ਉਨ੍ਹਾਂ ਸਭ ਨਾਲ ਅਗਲੀ ਵਾਰ ਮੁਲਾਕਾਤ ਹੋਵੇਗੀ, ਕਿਸੇ ਹੋਰ ਦਿਨ, ਕਿਸੇ ਹੋਰ ਵੈਨਿਊ ‘ਤੇ। ਲੇਕਿਨ ਮੈਂ ਜਾਣਦਾ ਹਾਂ, ਉਤਸ਼ਾਹ ਅਜਿਹਾ ਹੀ ਹੋਵੇਗਾ, ਜੋਸ਼ ਅਜਿਹਾ ਹੀ ਹੋਵੇਗਾ, ਤੁਸੀਂ ਇਵੇਂ ਹੀ, ਸਵਸਥ ਰਹੋ, ਸਮ੍ਰਿੱਧ ਰਹੋ, ਭਾਰਤ-ਅਮਰੀਕਾ ਦੋਸਤੀ ਨੂੰ ਇਵੇਂ ਹੀ ਮਜ਼ਬੂਤ ਕਰਦੇ ਰਹੋ, ਇਸੇ ਕਾਮਨਾ ਦੇ ਨਾਲ, ਆਪ ਸਭ ਦਾ ਬਹੁਤ-ਬਹੁਤ ਧੰਨਵਾਦ! ਮੇਰੇ ਨਾਲ ਬੋਲੋ -

 

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਬਹੁਤ ਬਹੁਤ ਧੰਨਵਾਦ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet approves minimum support price for Copra for the 2025 season

Media Coverage

Cabinet approves minimum support price for Copra for the 2025 season
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi