ਗੁਆਨਾ ਦੇ ਰਾਸ਼ਟਰਪਤੀ ਮਹਾਮਹਿਮ ਡਾ. ਇਰਫਾਨ ਅਲੀ ,
ਪ੍ਰਧਾਨ ਮੰਤਰੀ ਮਾਰਕ ਫਿਲਿਪਸ ,
ਉਪ ਰਾਸ਼ਟਰਪਤੀ ਭਰਤ ਜਗਦੇਵ,( Vice President Bharrat Jagdeo,)
ਸਾਬਕਾ ਰਾਸ਼ਟਰਪਤੀ ਡੋਨਾਲਡ ਰਾਮੋਤਾਰ,(Former President Donald Ramotar,)
ਗੁਆਨਾ ਕੈਬਨਿਟ ਦੇ ਮੈਂਬਰ,
ਭਾਰਤ-ਗੁਆਨਾ ਸਮੁਦਾਇ ਦੇ ਮੈਂਬਰ,
ਦੇਵੀਓ ਅਤੇ ਸੱਜਣੋਂ,
ਨਮਸਕਾਰ!( Namaskar!)
ਸੀਤਾਰਾਮ! (Seetaram !)
ਅੱਜ ਆਪ (ਤੁਸੀਂ) ਸਭ ਦੇ ਦਰਮਿਆਨ ਆ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਸਭ ਤੋਂ ਪਹਿਲੇ, ਮੈਂ ਰਾਸ਼ਟਰਪਤੀ ਇਰਫਾਨ ਅਲੀ ਦਾ ਸਾਡੇ ਨਾਲ ਸ਼ਾਮਲ ਹੋਣ ਦੇ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ। ਮੇਰੇ ਆਗਮਨ ਦੇ ਬਾਅਦ ਤੋਂ ਮੈਨੂੰ ਜੋ ਪਿਆਰ ਅਤੇ ਸਨੇਹ ਮਿਲਿਆ ਹੈ, ਉਸ ਤੋਂ ਮੈਂ ਬਹੁਤ ਅਭਿਭੂਤ ਹਾਂ । ਮੈਂ ਰਾਸ਼ਟਰਪਤੀ ਅਲੀ ਦਾ ਮੈਨੂੰ ਆਪਣੇ ਘਰ ਸੱਦਣ ਦੇ ਲਈ ਧੰਨਵਾਦ ਕਰਦਾ ਹਾਂ। ਮੈਂ ਉਨ੍ਹਾਂ ਦੇ ਪਰਿਵਾਰ ਦਾ ਉਨ੍ਹਾਂ ਦੇ ਸੁਹਾਰਦ ਅਤੇ ਸੁਹਿਰਦਤਾ ਦੇ ਲਈ ਧੰਨਵਾਦ ਕਰਦਾ ਹਾਂ। ਪ੍ਰਾਹੁਣਾਚਾਰੀ ਦੀ ਭਾਵਨਾ ਸਾਡੀ ਸੰਸਕ੍ਰਿਤੀ ਦੇ ਮੂਲ ਵਿੱਚ ਹੈ। ਮੈਂ ਪਿਛਲੇ ਦੋ ਦਿਨਾਂ ਵਿੱਚ ਇਸ ਨੂੰ ਮਹਿਸੂਸ ਕਰ ਸਕਦਾ ਹਾਂ। ਰਾਸ਼ਟਰਪਤੀ ਅਲੀ ਅਤੇ ਉਨ੍ਹਾਂ ਦੀ ਦਾਦੀ ਦੇ ਨਾਲ , ਅਸੀਂ ਏਕ ਪੇੜ ਭੀ ਲਗਾਇਆ। ਇਹ ਸਾਡੀ ਪਹਿਲ, “ਏਕ ਪੇੜ ਮਾਂ ਕੇ ਨਾਮ”( "Ek Ped Maa Ke Naam") ਦਾ ਹਿੱਸਾ ਹੈ ਅਰਥਾਤ, “ਮਾਂ ਦੇ ਲਈ ਏਕ ਪੇੜ” ("a tree for mother”) । ਇਹ ਇੱਕ ਭਾਵਨਾਤਮਕ ਪਲ ਸੀ ਜਿਸ ਨੂੰ ਮੈਂ ਹਮੇਸ਼ਾ ਯਾਦ ਰੱਖਾਂਗਾ।
ਮਿੱਤਰੋ,
ਮੈਨੂੰ ਗੁਆਨਾ ਦੇ ਸਰਬਉੱਚ ਰਾਸ਼ਟਰੀ ਪੁਰਸਕਾਰ ‘ਆਰਡਰ ਆਵ੍ ਐਕਸੀਲੈਂਸ’ (‘Order of Excellence’) ਪ੍ਰਾਪਤ ਕਰਨ ‘ਤੇ ਬਹੁਤ ਸਨਮਾਨਿਤ ਮਹਿਸੂਸ ਹੋਇਆ । ਮੈਂ ਇਸ ਸਨਮਾਨ ਦੇ ਲਈ ਗੁਆਨਾ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ । ਇਹ 1.4 ਬਿਲੀਅਨ ਭਾਰਤੀਆਂ ਦਾ ਸਨਮਾਨ ਹੈ । ਇਹ 3 ਲੱਖ ਭਾਰਤੀ - ਗੁਆਨਾ ਸਮੁਦਾਇ ਅਤੇ ਗੁਆਨਾ ਦੇ ਵਿਕਾਸ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਹੈ ।
ਮਿੱਤਰੋ,
ਦੋ ਦਹਾਕੇ ਪਹਿਲੇ ਤੁਹਾਡੇ ਸ਼ਾਨਦਾਰ ਦੇਸ਼ ਦੀ ਯਾਤਰਾ ਦੀਆਂ ਮੇਰੀਆਂ ਬਹੁਤ ਅੱਛੀਆਂ ਸਮ੍ਰਿਤੀਆਂ(ਯਾਦਾਂ) ਹਨ। ਉਸ ਸਮੇਂ, ਮੇਰੇ ਪਾਸ ਕੋਈ ਸਰਕਾਰੀ ਪਦ ਨਹੀਂ ਸੀ। ਮੈਂ ਜਗਿਆਸਾ ਨਾਲ ਭਰੇ ਇੱਕ ਯਾਤਰੀ ਦੇ ਰੂਪ ਵਿੱਚ ਗੁਆਨਾ ਆਇਆ ਸਾਂ। ਹੁਣ, ਮੈਂ ਭਾਰਤ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਕਈ ਨਦੀਆਂ ਦੀ ਇਸ ਧਰਤੀ ‘ਤੇ ਵਾਪਸ ਆਇਆ ਹਾਂ। ਤਦ ਅਤੇ ਹੁਣ ਦੇ ਦਰਮਿਆਨ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆਂ ਹਨ। ਲੇਕਿਨ ਮੇਰੇ ਗੁਆਨਾ ਦੇ ਭਾਈਆਂ ਅਤੇ ਭੈਣਾਂ ਦਾ ਪਿਆਰ ਅਤੇ ਸਨੇਹ ਵੈਸਾ ਹੀ ਹੈ! ਮੇਰੇ ਅਨੁਭਵ ਨੇ ਪੁਸ਼ਟੀ ਕੀਤੀ ਹੈ ਕਿ ਆਪ(ਤੁਸੀਂ) ਇੱਕ ਭਾਰਤੀ ਨੂੰ ਭਾਰਤ ਤੋਂ ਬਾਹਰ ਲੈ ਜਾ ਸਕਦੇ ਹੋ, ਲੇਕਿਨ ਆਪ(ਤੁਸੀਂ) ਭਾਰਤ ਨੂੰ ਇੱਕ ਭਾਰਤੀ ਤੋਂ ਬਾਹਰ ਨਹੀਂ ਕੱਢ ਸਕਦੇ ।
ਮਿੱਤਰੋ,
ਅੱਜ, ਮੈਂ ਭਾਰਤ ਆਗਮਨ ਸਮਾਰਕ ਦਾ ਦੌਰਾ ਕੀਤਾ। ਇਹ ਤੁਹਾਡੇ ਪੂਰਵਜਾਂ ਦੀ ਲਗਭਗ ਦੋ ਸ਼ਤਾਬਦੀਆਂ ਪਹਿਲੇ ਦੀ ਲੰਬੀ ਅਤੇ ਕਠਿਨ ਯਾਤਰਾ ਨੂੰ ਜੀਵੰਤ ਕਰਦਾ ਹੈ। ਉਹ ਭਾਰਤ ਦੇ ਵਿਭਿੰਨ ਹਿੱਸਿਆਂ ਤੋਂ ਆਏ ਸਨ। ਉਹ ਆਪਣੇ ਨਾਲ ਵਿਭਿੰਨ ਸੰਸਕ੍ਰਿਤੀਆਂ, ਭਾਸ਼ਾਵਾਂ ਅਤੇ ਪਰੰਪਰਾਵਾਂ ਲੈ ਕੇ ਆਏ ਸਨ। ਸਮੇਂ ਦੇ ਨਾਲ , ਉਨ੍ਹਾਂ ਨੇ ਇਸ ਨਵੀਂ ਭੂਮੀ ਨੂੰ ਆਪਣਾ ਘਰ ਬਣਾ ਲਿਆ। ਅੱਜ, ਇਹ ਭਾਸ਼ਾਵਾਂ , ਕਹਾਣੀਆਂ ਅਤੇ ਪਰੰਪਰਾਵਾਂ ਗੁਆਨਾ ਦੀ ਸਮ੍ਰਿੱਧ ਸੰਸਕ੍ਰਿਤੀ ਦਾ ਹਿੱਸਾ ਹਨ। ਮੈਂ ਭਾਰਤ-ਗੁਆਨਾ ਸਮੁਦਾਇ ਦੀ ਭਾਵਨਾ ਨੂੰ ਸਲਾਮ ਕਰਦਾ ਹਾਂ। ਆਪ(ਤੁਸੀਂ) ਸੁਤੰਤਰਤਾ ਅਤੇ ਲੋਕਤੰਤਰ ਦੇ ਲਈ ਲੜਾਈ ਲੜੀ। ਆਪ(ਤੁਸੀਂ) ਗੁਆਨਾ ਨੂੰ ਸਭ ਤੋਂ ਤੇਜ਼ੀ ਨਾਲ ਵਧਦੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਬਣਾਉਣ ਦੇ ਲਈ ਕੰਮ ਕੀਤਾ ਹੈ। ਸਾਧਾਰਣ ਸ਼ੁਰੂਆਤ ਤੋਂ ਆਪ(ਤੁਸੀਂ) ਸਿਖਰ ‘ਤੇ ਪਹੁੰਚੇ ਹੋ। ਸ਼੍ਰੀ ਚੈੱਡੀ ਜਗਨ(श्री छेदी जगन -Shri Cheddi Jagan) ਕਿਹਾ ਕਰਦੇ ਸਨ: "ਇਹ ਮਾਅਨੇ ਨਹੀਂ ਰੱਖਦਾ ਕਿ ਕੋਈ ਵਿਅਕਤੀ ਕਿਸ ਰੂਪ ਵਿੱਚ ਜਨਮ ਲੈਂਦਾ ਹੈ, ਬਲਕਿ ਇਹ ਮਾਅਨੇ ਰੱਖਦਾ ਹੈ ਕਿ ਉਹ ਕੀ ਬਣਨਾ ਚਾਹੁੰਦਾ ਹੈ।" ਉਨ੍ਹਾਂ ਨੇ ਇਸ ਸ਼ਬਦਾਂ ਨੂੰ ਜੀਵਿਆ ਭੀ। ਮਜ਼ਦੂਰਾਂ ਦੇ ਪਰਿਵਾਰ ਦਾ ਪੁੱਤਰ, ਆਲਮੀ ਕੱਦ ਦਾ ਨੇਤਾ ਬਣ ਗਿਆ। ਰਾਸ਼ਟਰਪਤੀ ਇਰਫਾਨ ਅਲੀ, ਉਪ ਰਾਸ਼ਟਰਪਤੀ ਭਰਤ ਜਗਦੇਵ, ਸਾਬਕਾ ਰਾਸ਼ਟਰਪਤੀ ਡੋਨਾਲਡ ਰਾਮੋਤਾਰ, ਉਹ ਸਾਰੇ ਇੰਡੋ - ਗੁਆਨਾ ਸਮੁਦਾਇ ਦੇ ਰਾਜਦੂਤ ਹਨ। ਜੋਸੇਫ ਰੋਮਨ, ਸ਼ੁਰੂਆਤੀ ਇੰਡੋ- ਗੁਆਨਾ ਬੁੱਧੀਜੀਵੀਆਂ ਵਿੱਚੋਂ ਇੱਕ, ਰਾਮਚਰਿਤ ਲੱਲਾ, ਪਹਿਲੇ ਇੰਡੋ- ਗੁਆਨਾ ਕਵੀਆਂ ਵਿੱਚੋਂ ਇੱਕ, ਸ਼ਾਨਾ ਯਾਰਡਨ , ਪ੍ਰਸਿੱਧ ਮਹਿਲਾ ਕਵੀ, ਐਸੇ ਕਈ ਇੰਡੋ-ਗੁਆਨਾ ਨੇ ਸਿੱਖਿਆ ਅਤੇ ਕਲਾ, ਸੰਗੀਤ ਅਤੇ ਚਿਕਿਤਸਾ ‘ਤੇ ਪ੍ਰਭਾਵ ਪਾਇਆ।
ਮਿੱਤਰੋ,
ਸਾਡੀਆਂ ਸਮਾਨਤਾਵਾਂ ਸਾਡੀ ਦੋਸਤੀ ਨੂੰ ਇੱਕ ਮਜ਼ਬੂਤ ਅਧਾਰ ਪ੍ਰਦਾਨ ਕਰਦੀਆਂ ਹਨ । ਤਿੰਨ ਚੀਜ਼ਾਂ , ਵਿਸ਼ੇਸ਼ ਤੌਰ ‘ਤੇ , ਭਾਰਤ ਅਤੇ ਗੁਆਨਾ ਨੂੰ ਗਹਿਰਾਈ ਨਾਲ ਜੋੜਦੀਆਂ ਹਨ। ਸੰਸਕ੍ਰਿਤੀ, ਭੋਜਨ ਅਤੇ ਕ੍ਰਿਕਟ ! ਮੈਨੂੰ ਵਿਸ਼ਵਾਸ ਹੈ ਕਿ ਹੁਣ ਕੁਝ ਹਫ਼ਤੇ ਪਹਿਲੇ, ਆਪ (ਤੁਸੀਂ) ਸਭ ਨੇ ਦੀਵਾਲੀ ਮਨਾਈ ਹੋਵੋਗੀ, ਅਤੇ ਕੁਝ ਮਹੀਨਿਆਂ ਵਿੱਚ, ਜਦੋਂ ਭਾਰਤ ਹੋਲੀ ਮਨਾਏਗਾ, ਤਦ ਗੁਆਨਾ ਫਗਵਾ (Phagwa) ਮਨਾਏਗਾ। ਇਸ ਸਾਲ, ਦੀ ਦੀਵਾਲੀ ਖਾਸ ਸੀ ਕਿਉਂਕਿ ਰਾਮ ਲਲਾ 500 ਸਾਲ ਬਾਅਦ ਅਯੁੱਧਿਆ ਪਰਤੇ ਸਨ।ਭਾਰਤ ਦੇ ਲੋਕਾਂ ਨੂੰ ਯਾਦ ਹੈ ਕਿ ਅਯੁੱਧਿਆ ਵਿੱਚ ਰਾਮ ਮੰਦਿਰ ਦੇ ਨਿਰਮਾਣ ਦੇ ਲਈ ਗੁਆਨਾ ਤੋਂ ਪਵਿੱਤਰ ਜਲ ਅਤੇ ਸ਼ਿਲਾਵਾਂ ਭੀ ਭੇਜੀਆਂ ਗਈਆਂ ਸਨ। ਮਹਾਸਾਗਰਾਂ ਦੀ ਦੂਰੀ ਦੇ ਬਾਵਜੂਦ, ਭਾਰਤ ਮਾਤਾ ਦੇ ਨਾਲ ਤੁਹਾਡਾ ਸੱਭਿਆਚਾਰਕ ਸਬੰਧ ਮਜ਼ਬੂਤ ਹੈ। ਅੱਜ ਜਦੋਂ ਮੈਂ ਆਰੀਆ ਸਮਾਜ ਸਮਾਰਕ ਅਤੇ ਸਰਸਵਤੀ ਵਿਦਯਾ ਨਿਕੇਤਨ ਸਕੂਲ(Arya Samaj Monument and Saraswati Vidya Niketan School) ਦਾ ਦੌਰਾ ਕੀਤਾ ਤਾਂ ਮੈਨੂੰ ਇਹ ਮਹਿਸੂਸ ਹੋਇਆ। ਭਾਰਤ ਅਤੇ ਗੁਆਨਾ ਦੋਹਾਂ ਨੂੰ ਆਪਣੀ ਸਮ੍ਰਿੱਧ ਅਤੇ ਵਿਵਿਧ ਸੰਸਕ੍ਰਿਤੀ ‘ਤੇ ਗਰਵ(ਮਾਣ) ਹੈ। ਅਸੀਂ ਵਿਵਿਧਤਾ ਨੂੰ ਕੇਵਲ ਸਮਾਯੋਜਿਤ ਕਰਨ ਦੇ ਬਜਾਏ ਇੱਕ ਉਤਸਵ ਦੇ ਰੂਪ ਵਿੱਚ ਦੇਖਦੇ ਹਾਂ। ਸਾਡੇ ਦੇਸ਼ ਦਿਖਾ ਰਹੇ ਹਨ ਕਿ ਸੱਭਿਆਚਾਰਕ ਵਿਵਿਧਤਾ ਕਿਵੇਂ ਸਾਡੀ ਤਾਕਤ ਹੈ।
ਮਿੱਤਰੋ,
ਭਾਰਤ ਦੇ ਲੋਕ ਜਿੱਥੇ ਭੀ ਜਾਂਦੇ ਹਨ, ਉਹ ਆਪਣੇ ਨਾਲ ਇੱਕ ਮਹੱਤਵਪੂਰਨ ਚੀਜ਼ ਲੈ ਜਾਂਦੇ ਹਨ। ਭੋਜਨ! ਇੰਡੋ- ਗੁਆਨਾ ਸਮੁਦਾਇ ਦੀ ਇੱਕ ਅਨੂਠੀ ਖੁਰਾਕ ਪਰੰਪਰਾ (unique food tradition) ਭੀ ਹੈ ਜਿਸ ਵਿੱਚ ਭਾਰਤੀ ਅਤੇ ਗੁਆਨਾ ਦੋਨੋਂ ਤੱਤ ਹਨ। ਮੈਨੂੰ ਪਤਾ ਹੈ ਕਿ ਇੱਥੇ ਦਾਲ਼ ਪੂਰੀ (Dhal Puri) ਮਕਬੂਲ ਹੈ ! ਰਾਸ਼ਟਰਪਤੀ ਅਲੀ ਦੇ ਘਰ ‘ਤੇ ਮੈਂ ਜੋ ਸੱਤ - ਕਰੀ ਦਾ ਭੋਜਨ (seven-curry meal) ਖਾਇਆ, ਉਹ ਸੁਆਦਿਸ਼ਟ ਸੀ। ਇਹ ਮੇਰੇ ਲਈ ਇੱਕ ਸੁਖਦ ਸਮ੍ਰਿਤੀ ਰਹੇਗੀ।
ਮਿੱਤਰੋ,
ਕ੍ਰਿਕਟ ਦੇ ਪ੍ਰਤੀ ਪ੍ਰੇਮ ਭੀ ਸਾਡੇ ਦੇਸ਼ਾਂ ਨੂੰ ਮਜ਼ਬੂਤੀ ਨਾਲ ਜੋੜਦਾ ਹੈ। ਇਹ ਸਿਰਫ਼ ਇੱਕ ਖੇਡ ਨਹੀਂ ਹੈ । ਇਹ ਜੀਵਨ ਜੀਣ ਦਾ ਇੱਕ ਤਰੀਕਾ ਹੈ, ਜੋ ਸਾਡੀ ਰਾਸ਼ਟਰੀ ਪਹਿਚਾਣ ਵਿੱਚ ਗਹਿਰਾਈ ਨਾਲ ਸਮਾਇਆ ਹੋਇਆ ਹੈ। ਗੁਆਨਾ ਵਿੱਚ ਪ੍ਰਾਵੀਡੈਂਸ ਨੈਸ਼ਨਲ ਕ੍ਰਿਕਟ ਸਟੇਡੀਅਮ ( Providence National Cricket Stadium) ਸਾਡੀ ਦੋਸਤੀ ਦਾ ਪ੍ਰਤੀਕ ਹੈ । ਕਨਹਾਈ, ਕਾਲੀਚਰਨ, ਚੰਦਰਪਾਲ(Kanhai, Kalicharan, Chanderpaul) ਸਾਰੇ ਭਾਰਤ ਵਿੱਚ ਮੰਨੇ-ਪ੍ਰਮੰਨੇ ਨਾਮ ਹਨ। ਕਲਾਇਵ ਲੋਇਡ (Clive Lloyd) ਅਤੇ ਉਨ੍ਹਾਂ ਦੀ ਟੀਮ ਕਈ ਪੀੜ੍ਹੀਆਂ ਦੀ ਪਸੰਦੀਦਾ ਰਹੀ ਹੈ। ਇਸ ਖੇਤਰ ਦੇ ਯੁਵਾ ਖਿਡਾਰੀਆਂ ਦਾ ਭਾਰਤ ਵਿੱਚ ਭੀ ਬਹੁਤ ਬੜਾ ਪ੍ਰਸ਼ੰਸਕ ਵਰਗ ਹੈ। ਇਨ੍ਹਾਂ ਵਿਚੋਂ ਕੁਝ ਮਹਾਨ ਕ੍ਰਿਕਟਰ ਅੱਜ ਸਾਡੇ ਨਾਲ ਹਨ। ਸਾਡੇ ਕਈ ਕ੍ਰਿਕਟ ਪ੍ਰਸ਼ੰਸਕਾਂ ਨੇ ਇਸ ਸਾਲ ਤੁਹਾਡੇ ਦੁਆਰਾ ਆਯੋਜਿਤ ਟੀ - 20 ਵਿਸ਼ਵ ਕੱਪ (T-20 World Cup) ਦਾ ਆਨੰਦ ਲਿਆ। ਗੁਆਨਾ ਵਿੱਚ ਉਨ੍ਹਾਂ ਦੇ ਮੈਚ ਵਿੱਚ ‘ਟੀਮ ਇਨ ਬਲੂ’(‘Team in Blue’) ਦੇ ਲਈ ਤੁਹਾਡਾ ਜੋਸ਼ ਭਾਰਤ ਵਿੱਚ ਭੀ ਸੁਣਿਆ ਜਾ ਸਕਦਾ ਸੀ !
ਮਿੱਤਰੋ,
ਅੱਜ ਸੁਬ੍ਹਾ, ਮੈਨੂੰ ਗੁਆਨਾ ਦੀ ਸੰਸਦ (Guyanese Parliament) ਨੂੰ ਸੰਬੋਧਨ ਕਰਨ ਦਾ ਸਨਮਾਨ ਪ੍ਰਾਪਤ ਹੋਇਆ। ਲੋਕਤੰਤਰ ਦੀ ਜਨਨੀ (Mother of Democracy) ਨਾਲ ਜੁੜੇ ਹੋਣ ਦੇ ਕਾਰਨ, ਮੈਂ ਕੈਰੇਬਿਆਈ ਖੇਤਰ ਦੇ ਸਭ ਤੋਂ ਜੀਵੰਤ ਲੋਕਤੰਤਰਾਂ ਵਿੱਚੋਂ ਇੱਕ ਦੇ ਨਾਲ ਅਧਿਆਤਮਿਕ ਜੁੜਾਅ (spiritual connect) ਮਹਿਸੂਸ ਕੀਤਾ। ਸਾਡਾ ਇੱਕ ਸਾਂਝਾ ਇਤਹਾਸ ਹੈ ਜੋ ਸਾਨੂੰ ਇਕੱਠਿਆਂ ਬੰਨ੍ਹਦਾ ਹੈ। ਬਸਤੀਵਾਦੀ ਸ਼ਾਸਨ ਦੇ ਖ਼ਿਲਾਫ਼ ਸਾਂਝਾ ਸੰਘਰਸ਼ , ਲੋਕੰਤਤਰੀ ਕਦਰਾਂ-ਕੀਮਤਾਂ ਦੇ ਲਈ ਪਿਆਰ ਅਤੇ ਵਿਵਿਧਤਾ ਦੇ ਲਈ ਸਨਮਾਨ। ਸਾਡਾ ਇੱਕ ਸਾਂਝਾ ਭਵਿੱਖ ਹੈ ਜਿਸ ਨੂੰ ਅਸੀਂ ਬਣਾਉਣਾ ਚਾਹੁੰਦੇ ਹਾਂ। ਵਿਕਾਸ ਅਤੇ ਵਾਧੇ ਦੀਆਂ ਆਕਾਂਖਿਆਵਾਂ, ਅਰਥਵਿਵਸਥਾ ਅਤੇ ਈਕੋਲੋਜੀ ਦੇ ਪ੍ਰਤੀ ਪ੍ਰਤੀਬੱਧਤਾ (Aspirations for growth and development, Commitment towards economy and ecology) ਅਤੇ ਨਿਆਂਪੂਰਨ ਅਤੇ ਸਮਾਵੇਸ਼ੀ ਵਿਸ਼ਵ ਵਿਵਸਥਾ ਵਿੱਚ ਵਿਸ਼ਵਾਸ।
ਮਿੱਤਰੋ,
ਮੈਂ ਜਾਣਦਾ ਹਾਂ ਕਿ ਗੁਆਨਾ ਦੇ ਲੋਕ ਭਾਰਤ ਦੇ ਸ਼ੁਭਚਿੰਤਕ ਹਨ। ਆਪ (ਤੁਸੀਂ) ਭਾਰਤ ਵਿੱਚ ਹੋ ਰਹੀ ਪ੍ਰਗਤੀ ਨੂੰ ਕਰੀਬ ਤੋਂ ਦੇਖ ਰਹੇ ਹੋਵੋਗੇ। ਪਿਛਲੇ ਇੱਕ ਦਹਾਕੇ ਵਿੱਚ ਭਾਰਤ ਦੀ ਯਾਤਰਾ ਪੈਮਾਨੇ, ਗਤੀ ਅਤੇ ਸਥਿਰਤਾ ਦੀ ਰਹੀ ਹੈ। ਕੇਵਲ 10 ਵਰ੍ਹਿਆਂ ਵਿੱਚ ਭਾਰਤ ਦਸਵੀਂ ਸਭ ਤੋਂ ਬੜੀ ਅਰਥਵਿਵਸਥਾ ਤੋਂ ਵਧ ਕੇ ਪੰਜਵੀਂ ਸਭ ਤੋਂ ਬੜੀ ਅਰਥਵਿਵਸਥਾ ਬਣ ਗਿਆ ਹੈ, ਅਤੇ ਜਲਦੀ ਹੀ ਅਸੀਂ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਬਣ ਜਾਵਾਂਗੇ। ਸਾਡੇ ਨੌਜਵਾਨਾਂ ਨੇ ਸਾਨੂੰ ਦੁਨੀਆ ਦਾ ਤੀਸਰਾ ਸਭ ਤੋਂ ਬੜਾ ਸਟਾਰਟ - ਅਪ ਈਕੋਸਿਸਟਮ (third largest start-up ecosystem in the world) ਬਣਾ ਦਿੱਤਾ ਹੈ।ਭਾਰਤ ਈ-ਕਮਰਸ, ਏਆਈ, ਫਿਨਟੈੱਕ, ਖੇਤੀਬਾੜੀ, ਟੈਕਨੋਲੋਜੀ ਅਤੇ ਬਹੁਤ ਕੁਝ ਦੇ ਲਈ ਇੱਕ ਗਲੋਬਲ ਹੱਬ ਹੈ(India is a global hub for e-commerce, AI, fintech, agriculture, technology and more. )। ਅਸੀਂ ਮੰਗਲ ਅਤੇ ਚੰਦਰਮਾ ਤੱਕ(Mars and the Moon) ਪਹੁੰਚ ਗਏ ਹਾਂ। ਰਾਜਮਾਰਗਾਂ ਤੋਂ ਲੈ ਕੇ ਆਈ- ਵੇ, ਹਵਾਈ ਮਾਰਗਾਂ ਤੋਂ ਲੈ ਕੇ ਰੇਲਵੇ ਤੱਕ, ਅਸੀਂ ਅਤਿਆਧੁਨਿਕ ਬੁਨਿਆਦੀ ਢਾਂਚੇ ਦਾ ਨਿਰਮਾਣ ਕਰ ਰਹੇ ਹਾਂ(From highways to i-ways, airways to railways, we are building state of art infrastructure.)। ਸਾਡੇ ਪਾਸ ਇੱਕ ਮਜ਼ਬੂਤ ਸੇਵਾ ਖੇਤਰ ਹੈ। ਹੁਣ ਅਸੀਂ ਨਿਰਮਾਣ ਖੇਤਰ ਵਿੱਚ ਭੀ ਮਜ਼ਬੂਤ ਹੋ ਰਹੇ ਹਾਂ। ਭਾਰਤ ਦੁਨੀਆ ਦਾ ਦੂਸਰਾ ਸਭ ਤੋਂ ਬਹੁਤ ਮੋਬਾਈਲ ਨਿਰਮਾਤਾ ਦੇਸ਼ ਬਣ ਗਿਆ ਹੈ ।
ਮਿੱਤਰੋ,
ਭਾਰਤ ਦਾ ਵਾਧਾ ਨਾ ਕੇਵਲ ਪ੍ਰੇਰਣਾਦਾਇਕ ਹੈ ਬਲਕਿ ਸਮਾਵੇਸ਼ੀ ਭੀ ਹੈ। ਸਾਡਾ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਗ਼ਰੀਬਾਂ ਨੂੰ ਸਸ਼ਕਤ ਬਣਾ ਰਿਹਾ ਹੈ। ਅਸੀਂ ਲੋਕਾਂ ਦੇ 500 ਮਿਲੀਅਨ ਤੋਂ ਜ਼ਿਆਦਾ ਬੈਂਕ ਖਾਤੇ ਖੋਲ੍ਹੇ ਹਨ। ਅਸੀਂ ਇਨ੍ਹਾਂ ਬੈਂਕ ਖਾਤਿਆਂ ਨੂੰ ਡਿਜੀਟਲ ਪਹਿਚਾਣ ਅਤੇ ਮੋਬਾਈਲ ਨਾਲ ਜੋੜਿਆ ਹੈ। ਇਸ ਨਾਲ ਲੋਕਾਂ ਨੂੰ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਸਹਾਇਤਾ ਮਿਲਦੀ ਹੈ। ਆਯੁਸ਼ਮਾਨ ਭਾਰਤ (Ayushman Bharat) ਦੁਨੀਆ ਦੀ ਸਭ ਤੋਂ ਬੜੀ ਮੁਫ਼ਤ ਸਿਹਤ ਬੀਮਾ ਯੋਜਨਾ ਹੈ। ਇਸ ਦਾ ਲਾਭ 500 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੂੰ ਮਿਲ ਰਿਹਾ ਹੈ। ਅਸੀਂ ਲੋੜਵੰਦਾਂ ਦੇ ਲਈ 30 ਮਿਲੀਅਨ ਤੋਂ ਜ਼ਿਆਦਾ ਘਰ ਬਣਾਏ ਹਨ। ਸਿਰਫ਼ ਇੱਕ ਦਹਾਕੇ ਵਿੱਚ ਅਸੀਂ 250 ਮਿਲੀਅਨ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਿਆ ਹੈ। ਗ਼ਰੀਬਾਂ ਵਿੱਚ ਭੀ ਸਾਡੀਆਂ ਪਹਿਲਾਂ ਦਾ ਸਭ ਤੋਂ ਜ਼ਿਆਦਾ ਲਾਭ ਮਹਿਲਾਵਾਂ ਨੂੰ ਮਿਲਿਆ ਹੈ। ਲੱਖਾਂ ਮਹਿਲਾਵਾਂ ਜ਼ਮੀਨੀ ਪੱਧਰ ‘ਤੇ ਉੱਦਮੀ ਬਣ ਰਹੀਆਂ ਹਨ, ਰੋਜ਼ਗਾਰ ਅਤੇ ਅਵਸਰਾਂ ਦੀ ਸਿਰਜਣਾ ਕਰ ਰਹੀਆਂ ਹਨ।
ਮਿੱਤਰੋ,
ਜਦੋਂ ਬੜੇ ਪੈਮਾਨੇ ‘ਤੇ ਇਹ ਵਿਕਾਸ ਹੋ ਰਿਹਾ ਸੀ, ਅਸੀਂ ਸਥਿਰਤਾ ‘ਤੇ ਭੀ ਧਿਆਨ ਕੇਂਦ੍ਰਿਤ ਕੀਤਾ। ਸਿਰਫ਼ ਇੱਕ ਦਹਾਕੇ ਵਿੱਚ, ਸਾਡੀ ਸੌਰ ਊਰਜਾ ਸਮਰੱਥਾ 30 ਗੁਣਾ ਵਧ ਗਈ ਹੈ! ਕੀ ਆਪ (ਤੁਸੀਂ) ਕਲਪਨਾ ਕਰ ਸਕਦੇ ਹੋ? ਅਸੀਂ ਪੈਟਰੋਲ ਵਿੱਚ 20 ਪ੍ਰਤੀਸ਼ਤ ਈਥੇਨੌਲ ਮਿਸ਼ਰਣ ਦੇ ਨਾਲ , ਹਰਿਤ ਗਤੀਸ਼ੀਲਤਾ ਦੀ ਤਰਫ਼ ਵਧ ਗਏ ਹਾਂ। ਅੰਤਰਰਾਸ਼ਟਰੀ ਪੱਧਰ ‘ਤੇ ਭੀ, ਅਸੀਂ ਜਲਵਾਯੂ ਪਰਿਵਰਤਨ ਨਾਲ ਨਿਪਟਣ ਦੇ ਲਈ ਕਈ ਪਹਿਲਾਂ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇੰਟਰਨੈਸ਼ਨ ਸੋਲਰ ਅਲਾਇੰਸ, ਗਲੋਬਲ ਬਾਇਓਫਿਊਲਸ ਅਲਾਇੰਸ, ਆਪਦਾ ਰੋਧੀ ਬੁਨਿਆਦੀ ਢਾਂਚੇ ਦੇ ਗਠਬੰਧਨ,( The International Solar Alliance, The Global Biofuels Alliance, The Coalition for Disaster Resilient Infrastructure) ਇਨ੍ਹਾਂ ਵਿੱਚੋਂ ਕਈ ਪਹਿਲਾਂ ਦਾ ਵਿਸ਼ੇਸ਼ ਧਿਆਨ ਗਲੋਬਲ ਸਾਊਥ (Global South) ਨੂੰ ਸਸ਼ਕਤ ਬਣਾਉਣ ‘ਤੇ ਹੈ। ਅਸੀਂ ਇੰਟਰਨੈਸ਼ਨਲ ਬਿਗ ਕੈਟ ਅਲਾਇੰਸ (International Big Cat Alliance) ਦਾ ਭੀ ਸਮਰਥਨ ਕੀਤਾ ਹੈ। ਗੁਆਨਾ, ਆਪਣੇ ਰਾਸ਼ਟਰੀ ਪਸ਼ੂ ਰਾਜਸੀ ਜਗੁਆਰ ਦੇ ਨਾਲ, ਇਸ ਤੋਂ ਲਾਭ ਉਠਾ ਰਿਹਾ ਹੈ ।
ਮਿੱਤਰੋ,
ਪਿਛਲੇ ਸਾਲ, ਅਸੀਂ ਪ੍ਰਵਾਸੀ ਭਾਰਤੀਯ ਦਿਵਸ (Pravasi Bhartiya Divas) ਦੇ ਮੁੱਖ ਮਹਿਮਾਨ ਦੇ ਰੂਪ ਵਿੱਚ ਰਾਸ਼ਟਰਪਤੀ ਇਰਫਾਨ ਅਲੀ ਦੀ ਮੇਜ਼ਬਾਨੀ ਕੀਤੀ ਸੀ। ਅਸੀਂ ਪ੍ਰਧਾਨ ਮੰਤਰੀ ਮਾਰਕ ਫਿਲਿਪਸ, ਉਪ ਰਾਸ਼ਟਰਪਤੀ ਭਰਤ ਜਗਦੇਵ (Prime Minister Mark Phillips and Vice President Bharrat Jagdeo) ਦਾ ਸੁਆਗਤ ਕੀਤਾ। ਅਸੀਂ ਕਈ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਮਿਲ ਕੇ ਕੰਮ ਕੀਤਾ ਹੈ। ਅੱਜ , ਅਸੀਂ ਆਪਣੇ ਸਹਿਯੋਗ ਦੇ ਦਾਇਰੇ ਨੂੰ ਊਰਜਾ ਤੋਂ ਉੱਦਮ ਤੱਕ , ਆਯੁਰਵੇਦ ਤੋਂ ਖੇਤੀਬਾੜੀ ਤੱਕ, ਇਨਫ੍ਰਾਸਟ੍ਰਕਚਰ ਤੋਂ ਇਨੋਵੇਸ਼ਨ ਤੱਕ, ਸਿਹਤ ਸੇਵਾ ਤੋਂ ਮਾਨਵ ਸੰਸਾਧਨ ਤੱਕ ਅਤੇ ਡੇਟਾ ਤੋਂ ਵਿਕਾਸ ਤੱਕ(from energy to enterprise,Ayurveda to agriculture, infrastructure to innovation, healthcare to human resources, and data to development) ਵਿਆਪਕ ਬਣਾਉਣ ‘ਤੇ ਸਹਿਮਤ ਹੋਏ ਹਾਂ। ਸਾਡੀ ਸਾਂਝੇਦਾਰੀ ਵਿਆਪਕ ਖੇਤਰ ਦੇ ਲਈ ਭੀ ਮਹੱਤਵਪੂਰਨ ਹੈ । ਕੱਲ੍ਹ ਆਯੋਜਿਤ ਕੀਤਾ ਗਿਆ ਦੂਸਰਾ ਭਾਰਤ-ਕੈਰੀਕੌਮ ਸਮਿਟ (second India-CARICOM summit) ਭੀ ਉਸੇ ਦਾ ਪ੍ਰਮਾਣ ਹੈ। ਸੰਯੁਕਤ ਰਾਸ਼ਟਰ ਦੇ ਮੈਂਬਰ ਦੇ ਰੂਪ ਵਿੱਚ, ਅਸੀਂ ਦੋਨੋਂ ਸੁਧਰੇ ਹੋਏ ਬਹੁਪੱਖਵਾਦ ਵਿੱਚ ਵਿਸ਼ਵਾਸ ਰੱਖਦੇ ਹਾਂ। ਵਿਕਾਸਸ਼ੀਲ ਦੇਸ਼ਾਂ ਦੇ ਰੂਪ ਵਿੱਚ, ਅਸੀਂ ਗਲੋਬਲ ਸਾਊਥ ਦੀ ਸ਼ਕਤੀ ਨੂੰ ਸਮਝਦੇ ਹਾਂ। ਅਸੀਂ ਰਣਨੀਤਕ ਖ਼ੁਦਮੁਖਤਿਆਰੀ ਚਾਹੁੰਦੇ ਹਾਂ ਅਤੇ ਸਮਾਵੇਸ਼ੀ ਵਿਕਾਸ ਦਾ ਸਮਰਥਨ ਕਰਦੇ ਹਾਂ। ਅਸੀਂ ਟਿਕਾਊ ਵਿਕਾਸ ਅਤੇ ਜਲਵਾਯੂ ਨਿਆਂ ਨੂੰ ਪ੍ਰਾਥਮਿਕਤਾ ਦਿੰਦੇ ਹਾਂ । ਅਤੇ, ਅਸੀਂ ਆਲਮੀ ਸੰਕਟਾਂ ਨੂੰ ਦੂਰ ਕਰਨ ਦੇ ਲਈ ਬਾਤਚੀਤ ਅਤੇ ਕੂਟਨੀਤੀ ਦਾ ਸੱਦਾ ਦੇਣਾ ਜਾਰੀ ਰੱਖਦੇ ਹਾਂ।
ਮਿੱਤਰੋ,
ਮੈਂ ਹਮੇਸ਼ਾ ਆਪਣੇ ਪ੍ਰਵਾਸੀ ਸਮੁਦਾਇ ਨੂੰ ਰਾਸ਼ਟਰਦੂਤ (Rashtradoots) ਕਹਿੰਦਾ ਹਾਂ । ਇੱਕ ਰਾਜਦੂਤ ਇੱਕ ਰਾਸ਼ਟਰਦੂਤ ਹੁੰਦਾ ਹੈ, ਲੇਕਿਨ ਮੇਰੇ ਲਈ ਆਪ (ਤੁਸੀਂ) ਸਾਰੇ ਰਾਸ਼ਟਰਦੂਤ ਹੋ। ਉਹ ਭਾਰਤੀ ਸੰਸਕ੍ਰਿਤੀ ਅਤੇ ਕਦਰਾਂ-ਕੀਮਤਾਂ ਦੇ ਰਾਜਦੂਤ ਹਨ। ਐਸਾ ਕਿਹਾ ਜਾਂਦਾ ਹੈ ਕਿ ਕਿਸੇ ਭੀ ਸੰਸਾਰਕ ਸੁਖ ਦੀ ਤੁਲਨਾ ਮਾਂ ਦੀ ਗੋਦ (a mother’s lap) ਵਿੱਚ ਮਿਲਣ ਵਾਲੇ ਅਰਾਮ ਨਾਲ ਨਹੀਂ ਕੀਤੀ ਜਾ ਸਕਦੀ ਹੈ। ਆਪ (ਤੁਸੀਂ), ਇੰਡੋ-ਗੁਆਨਾ ਸਮੁਦਾਇ, ਦੋਹਰੇ ਰੂਪ ਤੋਂ ਧੰਨ ਹੋ। ਤੁਹਾਡੀ ਮਾਤਭੂਮੀ ਗੁਆਨਾ ਹੈ ਅਤੇ ਤੁਹਾਡੀ ਪੈਤ੍ਰਿਕ ਭੂਮੀ (ancestral land) ਭਾਰਤ ਮਾਤਾ(Bharat Mata) ਹੈ। ਅੱਜ ਜਦੋਂ ਭਾਰਤ ਅਵਸਰਾਂ ਦੀ ਭੂਮੀ ਹੈ, ਤਾਂ ਤੁਹਾਡੇ ਵਿੱਚੋਂ ਹਰ ਕੋਈ ਸਾਡੇ ਦੋਨੋਂ ਦੇਸ਼ਾਂ ਨੂੰ ਜੋੜਨ ਵਿੱਚ ਬੜੀ ਭੂਮਿਕਾ ਨਿਭਾ ਸਕਦਾ ਹੈ।
ਮਿੱਤਰੋ,
‘ਭਾਰਤ ਕੋ ਜਾਨਿਏ ਕੁਇਜ਼’ (Bharat Ko Janiye Quiz) ਲਾਂਚ ਕਰ ਦਿੱਤੀ ਗਈ ਹੈ। ਮੈਂ ਤੁਹਾਨੂੰ ਇਸ ਵਿੱਚ ਹਿੱਸਾ ਲੈਣ ਦਾ ਸੱਦਾ ਦਿੰਦਾ ਹਾਂ। ਨਾਲ ਹੀ , ਗੁਆਨਾ ਦੇ ਆਪਣੇ ਦੋਸਤਾਂ ਨੂੰ ਭੀ ਪ੍ਰੋਤਸਾਹਿਤ ਕਰੋ। ਇਹ ਭਾਰਤ, ਉਸ ਦੀਆਂ ਕਦਰਾਂ-ਕੀਮਤਾਂ, ਸੰਸਕ੍ਰਿਤੀ ਅਤੇ ਵਿਵਿਧਤਾ ਨੂੰ ਸਮਝਣ ਦਾ ਇੱਕ ਅੱਛਾ ਅਵਸਰ ਹੋਵੇਗਾ ।
ਮਿੱਤਰੋ,
ਅਗਲੇ ਵਰ੍ਹੇ 13 ਜਨਵਰੀ ਤੋਂ 26 ਫਰਵਰੀ ਤੱਕ ਪ੍ਰਯਾਗਰਾਜ (Prayagraj) ਵਿੱਚ ਮਹਾ ਕੁੰਭ(Maha Kumbh) ਦਾ ਆਯੋਜਨ ਕੀਤਾ ਜਾਵੇਗਾ। ਮੈਂ ਤੁਹਾਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੇ ਲਈ ਸੱਦਾ ਦਿੰਦਾ ਹਾਂ। ਤੁਸੀਂ ਬਸਤੀ ਜਾਂ ਗੋਂਡਾ ਜਾ ਸਕਦੇ ਹੋ, ਜਿੱਥੋਂ ਤੁਹਾਡੇ ਵਿੱਚੋਂ ਕਈ ਲੋਕ ਆਏ ਹਨ । ਆਪ (ਤੁਸੀਂ) ਅਯੁੱਧਿਆ ਵਿੱਚ ਰਾਮ ਮੰਦਿਰ (Ram Temple at Ayodhya) ਭੀ ਦੇਖ ਸਕਦੇ ਹੋ। ਇੱਕ ਹੋਰ ਸੱਦਾ ਪ੍ਰਵਾਸੀ ਭਾਰਤੀਯ ਦਿਵਸ (Pravasi Bharatiya Divas) ਦੇ ਲਈ ਹੈ ਜੋ ਜਨਵਰੀ ਵਿੱਚ ਭੁਬਨੇਸ਼ਵਰ (Bhubaneshwar) ਵਿੱਚ ਆਯੋਜਿਤ ਕੀਤਾ ਜਾਵੇਗਾ। ਅਗਰ ਆਪ (ਤੁਸੀਂ) ਆਉਂਦੇ ਹੋ , ਤਾਂ ਆਪ (ਤੁਸੀਂ) ਪੁਰੀ (Puri) ਵਿੱਚ ਮਹਾਪ੍ਰਭੁ ਜਗਨਨਾਥ (Mahaprabhu Jagannath) ਦਾ ਅਸ਼ੀਰਵਾਦ ਭੀ ਲੈ ਸਕਦੇ ਹੋ। ਇਤਨੇ ਸਾਰੇ ਸਮਾਗਮਾਂ ਅਤੇ ਸੱਦਿਆਂ ਦੇ ਨਾਲ, ਮੈਨੂੰ ਉਮੀਦ ਹੈ ਕਿ ਤੁਹਾਡੇ ਵਿੱਚੋਂ ਕਈ ਲੋਕ ਜਲਦੀ ਹੀ ਭਾਰਤ ਆਉਣਗੇ। ਇੱਕ ਵਾਰ ਫਿਰ , ਆਪ ਸਭ ਦਾ ਉਸ ਪਿਆਰ ਅਤੇ ਸਨੇਹ ਦੇ ਲਈ ਧੰਨਵਾਦ , ਜੋ ਤੁਸੀਂ ਮੈਨੂੰ ਦਿੱਤਾ ਹੈ ।
ਧੰਨਵਾਦ।
ਬਹੁਤ-ਬਹੁਤ ਧੰਨਵਾਦ।
ਅਤੇ ਮੇਰੇ ਦੋਸਤ ਅਲੀ ਦਾ ਵਿਸ਼ੇਸ਼ ਧੰਨਵਾਦ। ਬਹੁਤ-ਬਹੁਤ ਧੰਨਵਾਦ।