ਪ੍ਰਧਾਨ ਮੰਤਰੀ ਨੇ ਸਾਂਬਾ ਜ਼ਿਲ੍ਹੇ ਦੀ ਪੱਲੀ ਪੰਚਾਇਤ ਤੋਂ ਦੇਸ਼ ਭਰ ਦੀਆਂ ਸਾਰੀਆਂ ਗ੍ਰਾਮ ਸਭਾਵਾਂ ਨੂੰ ਸੰਬੋਧਨ ਕੀਤਾ
20,000 ਕਰੋੜ ਰੁਪਏ ਤੋਂ ਵੱਧ ਦੀਆਂ ਬਹੁ-ਪੱਖੀ ਵਿਕਾਸ ਪਹਿਲਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
ਬਨਿਹਾਲ ਕਾਜ਼ੀਗੁੰਡ ਰੋਡ ਟਨਲ ਦਾ ਉਦਘਾਟਨ ਕੀਤਾ ਜੋ ਜੰਮੂ ਤੇ ਕਸ਼ਮੀਰ ਦੇ ਖੇਤਰਾਂ ਨੂੰ ਨੇੜੇ ਲਿਆਉਣ ਵਿੱਚ ਮਦਦ ਕਰੇਗੀ
ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸ-ਵੇਅ ਦੇ ਤਿੰਨ ਸੜਕੀ ਪੈਕੇਜਾਂ ਅਤੇ ਰਤਲੇ ਅਤੇ ਕਵਾਰ ਪਣਬਿਜਲੀ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ
ਅੰਮ੍ਰਿਤ ਸਰੋਵਰ ਦੀ ਸ਼ੁਰੂਆਤ ਕੀਤੀ – ਜੋ ਦੇਸ਼ ਦੇ ਹਰੇਕ ਜ਼ਿਲ੍ਹੇ ਵਿੱਚ 75 ਜਲ ਸੰਸਥਾਵਾਂ ਨੂੰ ਵਿਕਸਿਤ ਕਰਨ ਅਤੇ ਮੁੜ ਸੁਰਜੀਤ ਕਰਨ ਦੇ ਉਦੇਸ਼ ਨਾਲ ਇੱਕ ਪਹਿਲ ਹੈ
“ਜੰਮੂ ਤੇ ਕਸ਼ਮੀਰ ਵਿੱਚ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਦਾ ਜਸ਼ਨ ਇੱਕ ਵੱਡੀ ਤਬਦੀਲੀ ਵੱਲ ਇਸ਼ਾਰਾ ਕਰਦਾ ਹੈ”
“ਲੋਕਤੰਤਰ ਹੋਵੇ ਜਾਂ ਵਿਕਾਸ ਦਾ ਸੰਕਲਪ, ਅੱਜ ਜੰਮੂ ਤੇ ਕਸ਼ਮੀਰ ਇੱਕ ਨਵੀਂ ਮਿਸਾਲ ਪੇਸ਼ ਕਰ ਰਿਹਾ ਹੈ। ਪਿਛਲੇ 2-3 ਸਾਲਾਂ ਵਿੱਚ ਜੰਮੂ ਤੇ ਕਸ਼ਮੀਰ ’ਚ ਵਿਕਾਸ ਦੇ ਨਵੇਂ ਆਯਾਮ ਬਣੇ ਹਨ”
“ਜੰਮੂ ਤੇ ਕਸ਼ਮੀਰ ’ਚ ਜਿਨ੍ਹਾਂ ਨੂੰ ਸਾਲਾਂ ਤੋਂ ਰਾਖਵੇਂਕਰਣ ਦਾ ਲਾਭ ਨਹੀਂ ਮਿਲਿਆ ਹੈ, ਉਨ੍ਹਾਂ ਨੂੰ ਵੀ ਹੁਣ ਰਾਖਵੇਂਕਰਣ ਦਾ ਲਾਭ ਮਿਲ ਰਿਹਾ ਹੈ”
ਇਸ ਮੌਕੇ ’ਤੇ ਜੰਮੂ ਤੇ ਕਸ਼ਮੀਰ ਦੇ ਉਪ ਰਾਜਪਾਲ ਸ਼੍ਰੀ ਮਨੋਜ ਸਿਨਹਾ, ਕੇਂਦਰੀ ਮੰਤਰੀ ਸ਼੍ਰੀ ਗਿਰੀਰਾਜ ਸਿੰਘ, ਡਾ: ਜਿਤੇਂਦਰ ਸਿੰਘ ਅਤੇ ਸ਼੍ਰੀ ਕਪਿਲ ਮੋਰੇਸ਼ਵਰ ਪਾਟਿਲ ਮੌਜੂਦ ਸਨ।
ਜੰਮੂ ਤੇ ਕਸ਼ਮੀਰ ਦੇ ਵਿਕਾਸ ਨੂੰ ਨਵਾਂ ਹੁਲਾਰਾ ਦੇਣ ਲਈ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਇਹ ਯਤਨ ਜੰਮੂ ਤੇ ਕਸ਼ਮੀਰ ਦੇ ਵੱਡੀ ਗਿਣਤੀ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣਗੇ।
ਮੂ ਤੇ ਕਸ਼ਮੀਰ ਦੇ ਵਿਕਾਸ ਨੂੰ ਨਵਾਂ ਹੁਲਾਰਾ ਦੇਣ ਲਈ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।
ਮੰਚ ’ਤੇ ਪਹੁੰਚਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਯੂਏਈ ਤੋਂ ਆਏ ਵਫ਼ਦਾਂ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਦੇ ਜਸ਼ਨ ਵਿੱਚ ਹਿੱਸਾ ਲੈਣ ਲਈ ਜੰਮੂ ਤੇ ਕਸ਼ਮੀਰ ਦਾ ਦੌਰਾ ਕੀਤਾ ਅਤੇ ਦੇਸ਼ ਭਰ ਦੀਆਂ ਸਾਰੀਆਂ ਗ੍ਰਾਮ ਸਭਾਵਾਂ ਨੂੰ ਸੰਬੋਧਨ ਕੀਤਾ।

ਭਾਰਤ ਮਾਤਾ ਕੀ ਜੈ

ਭਾਰਤ ਮਾਤਾ ਕੀ ਜੈ

ਜੰਮੂ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਸ਼੍ਰੀ ਮਨੋਜ ਸਿਨਹਾ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਗਿਰੀਰਾਜ ਸਿੰਘ ਜੀ, ਇਸ ਧਰਤੀ ਦੀ ਸੰਤਾਨ ਮੇਰੇ ਸਾਥੀ ਡਾਕਟਰ ਜਿਤੇਂਦਰ ਸਿੰਘ ਜੀ,  ਸ਼੍ਰੀ ਕਪਿਲ ਮੋਰੇਸ਼ਵਰ ਪਾਟਿਲ ਜੀ, ਸੰਸਦ ਵਿੱਚ ਮੇਰੇ ਸਾਥੀ ਸ਼੍ਰੀ ਜੁਗਲ ਕਿਸ਼ੋਰ ਜੀ, ਜੰਮੂ-ਕਸ਼ਮੀਰ ਸਹਿਤ ਪੂਰੇ ਦੇਸ਼ ਨਾਲ ਜੁੜੇ ਪੰਚਾਇਤੀ ਰਾਜ ਦੇ ਸਾਰੇ ਜਨਪ੍ਰਤੀਨਿਧੀਗਣ, ਭਾਈਓ ਅਤੇ ਭੈਣੋਂ !

ਸ਼ੂਰਵੀਰਾਂ ਦੀ ਇਸ ਡੁੱਗਰ ਧਰਤੀ ਜੰਮੂ-ਚ, ਤੁਸੇਂ ਸਾਰੇ ਬਹਨ-ਪ੍ਰਾਏਂ-ਗੀ ਮੇਰਾ ਨਮਸਕਾਰ ! ਦੇਸ਼ ਭਰ ਤੋਂ ਜੁੜੇ ਸਾਥੀਆਂ ਨੂੰ ਰਾਸ਼ਟਰੀ ਪੰਚਾਇਤੀ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ!

ਅੱਜ ਜੰਮੂ ਕਸ਼ਮੀਰ ਦੇ ਵਿਕਾਸ ਨੂੰ ਗਤੀ ਦੇਣ ਦੇ ਲਈ ਇਹ ਬਹੁਤ ਬੜਾ ਦਿਨ ਹੈ। ਇੱਥੇ ਮੈਂ ਜੋ ਜਨਸਾਗਰ ਦੇਖ ਰਿਹਾ ਹਾਂ, ਜਿੱਥੇ ਵੀ ਮੇਰੀ ਨਜ਼ਰ ਪਹੁੰਚ ਰਹੀ ਹੈ ਲੋਕ ਹੀ ਲੋਕ ਨਜ਼ਰ ਆ ਰਹੇ ਹਨ।  ਸ਼ਾਇਦ ਕਿਤਨੇ ਦਹਾਕਿਆਂ ਦੇ ਬਾਅਦ ਜੰਮੂ–ਕਸ਼ਮੀਰ ਦੀ ਧਰਤੀ, ਹਿੰਦੁਸਤਾਨ ਦੇ ਨਾਗਰਿਕ ਐਸਾ ਸ਼ਾਨਦਾਰ ਦ੍ਰਿਸ਼ ਦੇਖ ਪਾ ਰਹੇ ਹਨ। ਇਹ ਤੁਹਾਡੇ ਪਿਆਰ ਦੇ ਲਈ, ਤੁਹਾਡੇ ਉਤਸਾਹ ਅਤੇ ਉਮੰਗ ਦੇ ਲਈ, ਵਿਕਾਸ ਅਤੇ ਪ੍ਰਗਤੀ ਦੇ ਤੁਹਾਡੇ ਸੰਕਲਪ ਦੇ ਲਈ ਮੈਂ ਵਿਸ਼ੇਸ਼ ਰੂਪ ਤੋਂ ਅੱਜ ਜੰਮੂ ਅਤੇ ਕਸ਼ਮੀਰ  ਦੇ ਭਰਾਵਾਂ-ਭੈਣਾਂ ਦਾ ਆਦਰਪੂਰਵਕ ਅਭਿਨੰਦਨ ਕਰਨਾ ਚਾਹੁੰਦਾ ਹਾਂ।

ਸਾਥੀਓ, 

ਨਾ ਇਹ ਭੂ-ਭਾਗ ਮੇਰੇ ਲਈ ਨਵਾਂ ਹੈ, ਨਾ ਮੈਂ ਤੁਹਾਡੇ ਲਈ ਨਵਾਂ ਹਾਂ। ਅਤੇ ਮੈਂ ਇੱਥੋਂ ਦੀਆਂ ਬਾਰੀਕੀਆਂ ਨਾਲ ਅਨੇਕ ਵਰ੍ਹਿਆਂ ਤੋਂ ਪਰੀਚਿਤ ਵੀ ਰਿਹਾ ਹਾਂ, ਜੁੜਿਆ ਹੋਇਆ ਰਿਹਾ ਹਾਂ। ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਅੱਜ ਇੱਥੇ ਕਨੈਕਟੀਵਿਟੀ ਅਤੇ ਬਿਜਲੀ ਨਾਲ ਜੁੜੇ 20 ਹਜ਼ਾਰ ਕਰੋੜ ਰੁਪਏ... ਇਹ ਅੰਕੜਾ ਜੰਮੂ-ਕਸ਼ਮੀਰ ਵਰਗੇ ਛੋਟੇ ਰਾਜ ਦੇ ਲਈ ਬਹੁਤ ਬੜਾ ਆਂਕੜਾ ਹੈ..20 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਸ ਦਾ ਲੋਕਅਰਪਣ ਅਤੇ ਨੀਂਹ ਪੱਥਰ ਹੋਇਆ ਹੈ। ਜੰਮੂ-ਕਸ਼ਮੀਰ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਦੇਣ ਦੇ ਲਈ ਰਾਜ ਵਿੱਚ ਤੇਜ਼ੀ ਨਾਲ ਕੰਮ ਚਲ ਰਿਹਾ ਹੈ। ਇਨ੍ਹਾਂ ਪ੍ਰਯਾਸਾਂ ਨਾਲ ਬਹੁਤ ਬੜੀ ਸੰਖਿਆ ਵਿੱਚ ਜੰਮੂ ਕਸ਼ਮੀਰ ਦੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ।

ਸਾਥੀਓ, 

ਅੱਜ ਅਨੇਕ ਪਰਿਵਾਰਾਂ ਨੂੰ ਪਿੰਡਾਂ ਵਿੱਚ ਉਨ੍ਹਾਂ ਦੇ ਘਰ ਦੇ ਪ੍ਰਾਪਰਟੀ ਕਾਰਡ ਵੀ ਮਿਲੇ ਹਨ। ਇਹ ਸਵਾਮਿਤਵ ਕਾਰਡ ਪਿੰਡਾਂ ਵਿੱਚ ਨਵੀਆਂ ਸੰਭਾਵਨਾਵਾਂ ਨੂੰ ਪ੍ਰੇਰਿਤ ਕਰਨਗੇ। ਅੱਜ 100 ਜਨ ਔਸ਼ਧੀ ਕੇਂਦਰ ਜੰਮੂ ਕਸ਼ਮੀਰ ਦੇ ਗ਼ਰੀਬ ਅਤੇ ਮਿਡਲ ਕਲਾਸ ਨੂੰ ਸਸਤੀਆਂ-ਦਵਾਈਆਂ, ਸਸਤਾ ਸਰਜੀਕਲ ਸਾਮਾਨ ਦੇਣ ਦਾ ਮਾਧਿਅਮ ਬਣਨਗੇ। 2070 ਤੱਕ ਦੇਸ਼ ਨੂੰ ਕਾਰਬਨ ਨਿਊਟਰਲ ਬਣਾਉਣ ਦਾ ਜੋ ਸੰਕਲਪ ਦੇਸ਼ ਨੇ ਚੁੱਕਿਆ ਹੈ, ਉਸੇ ਦਿਸ਼ਾ ਵਿੱਚ ਵੀ ਜੰਮੂ ਕਸ਼ਮੀਰ ਨੇ ਅੱਜ ਇੱਕ ਬੜੀ ਪਹਿਲ ਕੀਤੀ ਹੈ।  ਪੱਲੀ ਪੰਚਾਇਤ ਦੇਸ਼ ਦੀ ਪਹਿਲੀ ਕਾਰਬਨ ਨਿਊਟਰਲ ਪੰਚਾਇਤ ਬਨਣ ਦੀ ਤਰਫ਼ ਵਧ ਰਹੀ ਹੈ।

ਗਲਾਸਗੋ ਵਿੱਚ ਦੁਨੀਆ ਦੇ ਬੜੇ-ਬੜੇ ਦਿੱਗਜ ਇਕੱਠੇ ਹੋਏ ਸਨ। ਕਾਰਬਨ ਨਿਊਟਰਲ ਨੂੰ ਲੈ ਕਰਕੇ ਬਹੁਤ ਸਾਰੇ ਭਾਸ਼ਣ ਹੋਏ, ਬਹੁਤ ਸਾਰੇ ਬਿਆਨ ਹੋਏ, ਬਹੁਤ ਸਾਰੇ ਐਲਾਨ ਹੋਏ। ਲੇਕਿਨ ਇਹ ਹਿੰਦੁਸਤਾਨ ਹੈ ਜੋ ਗਲਾਸਗੋ ਦੇ ਅੱਜ ਜੰਮੂ-ਕਸ਼ਮੀਰ ਦੀ ਇੱਕ ਛੋਟੀ ਪੰਚਾਇਤ, ਪੱਲੀ ਪੰਚਾਇਤ ਦੇ ਅੰਦਰ ਦੇਸ਼ ਦੀ ਪਹਿਲੀ ਕਾਰਬਨ ਨਿਊਟਰਲ ਪੰਚਾਇਤ ਬਨਣ ਦੀ ਤਰਫ਼ ਅੱਗੇ ਵਧ ਰਿਹਾ ਹੈ। ਅੱਜ ਮੈਨੂੰ ਪੱਲੀ ਪਿੰਡ ਵਿੱਚ, ਦੇਸ਼ ਦੇ ਪਿੰਡਾਂ ਦੇ ਜਨ ਪ੍ਰਤੀਨਿਧੀਆਂ ਦੇ ਨਾਲ ਜੁੜਨ ਦਾ ਵੀ ਅਨਸਰ ਮਿਲਿਆ ਹੈ। ਇਸ ਬੜੀ ਉਪਲਬਧੀ ਅਤੇ ਵਿਕਾਸ ਦੇ ਕੰਮਾਂ ਦੇ ਲਈ ਜੰਮੂ-ਕਸ਼ਮੀਰ ਨੂੰ ਬਹੁਤ-ਬਹੁਤ ਵਧਾਈ !

ਇੱਥੇ ਮੰਚ ’ਤੇ ਆਉਣ ਤੋਂ ਪਹਿਲਾਂ ਮੈਂ ਇੱਥੋਂ ਦੇ ਪੰਚਾਇਤ ਦੇ ਮੈਂਬਰਾਂ ਦੇ ਨਾਲ ਬੈਠਾ ਸੀ। ਉਨ੍ਹਾਂ ਦੇ  ਸੁਪਨੇ, ਉਨ੍ਹਾਂ ਦੇ ਸੰਕਲਪ ਅਤੇ ਉਨ੍ਹਾਂ ਦੇ ਨੇਕ ਇਰਾਦੇ ਮੈਂ ਮਹਿਸੂਸ ਕਰ ਰਿਹਾ ਸੀ। ਅਤੇ ਮੈਨੂੰ ਖੁਸ਼ੀ ਤਦ ਹੋਈ ਕਿ ਮੈਂ ਦਿੱਲੀ ਦੇ ਲਾਲ ਕਿਲ੍ਹੇ ਤੋਂ ‘ਸਬਕਾ ਪ੍ਰਯਾਸ’ ਇਹ ਬੋਲਦਾ ਹਾਂ। ਲੇਕਿਨ ਅੱਜ ਜੰਮੂ-ਕਸ਼ਮੀਰ ਦੀ ਧਰਤੀ ਨੇ, ਪੱਲੀ ਦੇ ਨਾਗਰਿਕਾਂ ਨੇ ‘ਸਬਕਾ ਪ੍ਰਯਾਸ’ ਕੀ ਹੁੰਦਾ ਹੈ, ਇਹ ਮੈਨੂੰ ਕਰਕੇ ਦਿਖਾਇਆ ਹੈ।  ਇੱਥੋਂ ਦੇ ਪੰਚ-ਸਰਪੰਚ ਮੈਨੂੰ ਦੱਸ ਰਹੇ ਸਨ ਕਿ ਜਦੋਂ ਇੱਥੇ ਮੈਂ ਇਹ ਪ੍ਰੋਗ੍ਰਾਮ ਦਾ ਆਯੋਜਨ ਤੈਅ ਹੋਇਆ ਤਾਂ ਸਰਕਾਰ ਦੇ ਲੋਕ ਆਉਂਦੇ ਸਨ, ਕਾਂਟ੍ਰੈਕਟਰਸ ਆਉਂਦੇ ਸਨ ਸਭ ਬਣਾਉਣ ਵਾਲੇ, ਹੁਣ ਇੱਥੇ ਤਾਂ ਕੋਈ ਢਾਬਾ ਨਹੀਂ ਹੈ, ਇੱਥੇ ਤਾਂ ਕੋਈ ਲੰਗਰ ਨਹੀਂ ਚਲਦਾ ਹੈ, ਇਹ ਲੋਕ ਆ ਰਹੇ ਹਨ ਤਾਂ ਉਨ੍ਹਾਂ ਦੇ ਖਾਣ ਦਾ ਕੀ ਕਰੀਏ।

ਤਾਂ ਮੈਨੂੰ ਇੱਥੋਂ ਦੇ ਪੰਚ-ਸਰਪੰਚ ਨੇ ਦੱਸਿਆ ਕਿ ਹਰ ਘਰ ਤੋਂ, ਕੋਈ ਘਰ ਤੋਂ 20 ਰੋਟੀ, ਕਿਤੇ 30 ਰੋਟੀ ਇਕੱਠੀ ਕਰਦੇ ਸਨ ਅਤੇ ਪਿਛਲੇ 10 ਦਿਨ ਤੋਂ ਇੱਥੇ ਜੋ ਵੀ ਲੋਕ ਆਏ ਹਨ ਸਾਰਿਆਂ ਨੂੰ ਪਿੰਡ ਵਾਲਿਆਂ ਨੇ ਖਾਣਾ ਖਿਲਾਇਆ ਹੈ। ‘ਸਬਕਾ ਪ੍ਰਯਾਸ’ ਕੀ ਹੁੰਦਾ ਹੈ ਇਹ ਤੁਸੀਂ ਲੋਕਾਂ ਨੇ ਦਿਖਾ ਦਿੱਤਾ ਹੈ। ਮੈਂ ਹਿਰਦੈ ਤੋਂ ਇੱਥੋਂ ਦੇ ਸਾਰੇ ਮੇਰੇ ਪਿੰਡਵਾਸੀਆਂ ਨੂੰ ਆਦਰਪੂਰਵਕ ਨਮਨ ਕਰਦਾ ਹਾਂ।

ਭਾਈਓ ਅਤੇ ਭੈਣੋਂ, 

ਇਸ ਵਾਰ ਦਾ ਪੰਚਾਇਤੀ ਰਾਜ ਦਿਵਸ, ਜੰਮੂ ਕਸ਼ਮੀਰ ਵਿੱਚ ਮਨਾਇਆ ਜਾਣਾ, ਇੱਕ ਬੜੇ ਬਦਲਾਅ ਦਾ ਪ੍ਰਤੀਕ ਹੈ। ਇਹ ਬਹੁਤ ਹੀ ਗਰਵ/ਮਾਣ ਦੀ ਗੱਲ ਹੈ, ਕਿ ਜਦੋਂ ਲੋਕਤੰਤਰ ਜੰਮੂ ਕਸ਼ਮੀਰ ਵਿੱਚ ਗਰਾਸ ਗ੍ਰਾਸ ਰੂਟ ਤੱਕ ਪਹੁੰਚਿਆ ਹੈ, ਤਦ ਇੱਥੇ ਤੋਂ ਮੈਂ ਦੇਸ਼ਭਰ ਦੀਆਂ ਪੰਚਾਇਤਾਂ ਨਾਲ ਸੰਵਾਦ ਕਰ ਰਿਹਾ ਹਾਂ।  ਹਿੰਦੁਸਤਾਨ ਵਿੱਚ ਪੰਚਾਇਤੀ ਰਾਜ ਵਿਵਸਥਾ ਲਾਗੂ ਹੋਈ, ਬਹੁਤ ਢੋਲ ਪੀਟੇ ਗਏ, ਬੜਾ ਗੌਰਵ ਵੀ ਕੀਤਾ ਗਿਆ ਅਤੇ ਉਹ ਗ਼ਲਤ ਵੀ ਨਹੀਂ ਸੀ। ਲੇਕਿਨ ਇੱਕ ਗੱਲ ਅਸੀਂ ਭੁੱਲ ਗਏ, ਵੈਸੇ ਤਾਂ ਕਿਹਾ ਕਰਦੇ ਸੀ ਅਸੀਂ ਕਿ ਭਾਰਤ ਵਿੱਚ ਪੰਚਾਇਤੀ ਰਾਜ ਵਿਵਸਥਾ ਲਾਗੂ ਕੀਤੀ ਗਈ ਹੈ ਲੇਕਿਨ ਦੇਸ਼ਵਾਸੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਇੰਨੀ ਚੰਗੀ ਵਿਵਸਥਾ ਹੋਣ ਦੇ ਬਾਵਜੂਦ ਵੀ ਮੇਰੇ ਜੰਮੂ-ਕਸ਼ਮੀਰ ਦੇ ਲੋਕ ਉਸ ਤੋਂ ਵੰਚਿਤ ਸਨ, ਇੱਥੇ ਨਹੀਂ ਸੀ।

ਦਿੱਲੀ ਵਿੱਚ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਅਤੇ ਪੰਚਾਇਤੀ ਰਾਜ ਵਿਵਸਥਾ ਜੰਮੂ-ਕਸ਼ਮੀਰ ਦੀ ਧਰਤੀ ’ਤੇ ਲਾਗੂ ਹੋ ਗਈ। ਇਕੱਲੇ ਜੰਮੂ-ਕਸ਼ਮੀਰ ਦੇ ਪਿੰਡਾਂ ਵਿੱਚ 30 ਹਜ਼ਾਰ ਤੋਂ ਜ਼ਿਆਦਾ ਜਨਪ੍ਰਤੀਨਿਧੀ ਚੁਣ ਕਰਕੇ ਆਏ ਹਨ ਅਤੇ ਉਹ ਅੱਜ ਇੱਥੋਂ ਦਾ ਕਾਰੋਬਾਰ ਚਲਾ ਰਹੇ ਹਨ। ਇਹੀ ਤਾਂ ਲੋਕਤੰਤਰ ਦੀ ਤਾਕਤ ਹੁੰਦੀ ਹੈ। ਪਹਿਲੀ ਵਾਰ ਤਿੰਨ ਪੱਧਰੀ ਪੰਚਾਇਤੀ ਰਾਜ ਵਿਵਸਥਾ-ਗ੍ਰਾਮ ਪੰਚਾਇਤ, ਪੰਚਾਇਤ ਕਮੇਟੀ ਅਤੇ ਡੀਡੀਸੀ ਦੀਆਂ ਚੋਣਾਂ ਇੱਥੇ ਸ਼ਾਂਤੀਪੂਰਨ ਤਰੀਕੇ ਨਾਲ ਸੰਪੰਨ ਹੋਈਆਂ ਅਤੇ ਪਿੰਡ ਦੇ ਲੋਕ ਪਿੰਡ ਦਾ ਭਵਿੱਖ ਤੈਅ ਕਰ ਰਹੇ ਹਨ।

ਸਾਥੀਓ, 

ਗੱਲ ਡੈਮੋਕ੍ਰੇਸੀ ਦੀ ਹੋਵੇ ਜਾਂ ਸੰਕਲਪ ਡਵੈਲਪਮੈਂਟ ਦਾ ਹੋਵੇ, ਅੱਜ ਜੰਮੂ ਕਸ਼ਮੀਰ ਪੂਰੇ ਦੇਸ਼ ਦੇ ਲਈ ਇੱਕ ਨਵਾਂ ਉਦਾਹਰਣ ਪ੍ਰਸਤੁਤ ਕਰ ਰਿਹਾ ਹੈ। ਬੀਤੇ 2-3 ਸਾਲਾਂ ਵਿੱਚ ਜੰਮੂ ਕਸ਼ਮੀਰ ਵਿੱਚ ਵਿਕਾਸ  ਦੇ ਨਵੇਂ ਆਯਾਮ ਬਣੇ ਹਨ। ਕੇਂਦਰ ਦੇ ਲੱਗਭਗ ਪੌਣੇ 2 ਸੌ ਕਾਨੂੰਨ, ਜੋ ਜੰਮੂ ਦੇ ਨਾਗਰਿਕਾਂ ਨੂੰ ਅਧਿਕਾਰ ਦਿੰਦੇ ਸਨ, ਉਹ ਲਾਗੂ ਨਹੀਂ ਕੀਤੇ ਜਾਂਦੇ ਸਨ। ਅਸੀਂ ਜੰਮੂ-ਕਸ਼ਮੀਰ ਦੇ ਹਰ ਨਾਗਰਿਕ ਨੂੰ empower ਕਰਨ ਦੇ ਲਈ ਉਨ੍ਹਾਂ ਕਾਨੂੰਨਾਂ ਨੂੰ ਲਾਗੂ ਕਰ ਦਿੱਤਾ ਅਤੇ ਤੁਹਾਨੂੰ ਤਾਕਤਵਰ ਬਣਾਉਣ ਦਾ ਕੰਮ ਕਰ ਦਿੱਤਾ। ਜਿਨ੍ਹਾਂ ਦਾ ਸਭ ਤੋਂ ਅਧਿਕ ਲਾਭ ਇੱਥੋਂ ਦੀਆਂ ਭੈਣਾਂ ਨੂੰ ਹੋਇਆ, ਇੱਥੋਂ ਦੀਆਂ ਬੇਟੀਆਂ ਨੂੰ ਹੋਇਆ ਹੈ, ਇੱਥੋਂ ਦੇ ਗ਼ਰੀਬ ਨੂੰ, ਇੱਥੋਂ ਦੇ ਦਲਿਤ ਨੂੰ, ਇੱਥੋਂ ਦੇ ਪੀੜ੍ਹਿਤ ਨੂੰ, ਇੱਥੋਂ ਦੇ ਵੰਚਿਤ ਨੂੰ ਹੋਇਆ ਹੈ।

ਅੱਜ ਮੈਨੂੰ ਗਰਵ ਹੋ ਰਿਹਾ ਹੈ ਕਿ ਆਜ਼ਾਦੀ ਦੇ 75 ਸਾਲ ਦੇ ਬਾਅਦ ਜੰਮੂ-ਕਸ਼ਮੀਰ ਦੇ ਮੇਰੇ ਵਾਲਮੀਕਿ ਸਮਾਜ ਦੇ ਭਾਈ-ਭੈਣ ਹਿੰਦੁਸਤਾਨ ਦੇ ਨਾਗਰਿਕਾਂ ਦੀ ਬਰਾਬਰੀ ਵਿੱਚ ਆਉਣ ਦਾ ਕਾਨੂੰਨੀ ਹੱਕ ਪ੍ਰਾਪਤ ਕਰ ਸਕੇ ਹਨ। ਦਹਾਕਿਆਂ-ਦਹਾਕਿਆਂ ਤੋਂ ਜੋ ਬੇੜੀਆਂ ਵਾਲਮੀਕਿ ਸਮਾਜ ਦੇ ਪੈਰ ਵਿੱਚ ਪਾ ਦਿੱਤੀਆਂ ਗਈਆਂ ਸਨ, ਉਨ੍ਹਾਂ ਤੋਂ ਹੁਣ ਉਹ ਮੁਕਤ ਹੋ ਚੁੱਕਿਆ ਹੈ। ਆਜ਼ਾਦੀ ਦੇ ਸੱਤ ਦਹਾਕੇ ਦੇ ਬਾਅਦ ਉਸ ਨੂੰ ਆਜ਼ਾਦੀ ਮਿਲੀ ਹੈ। ਅੱਜ ਹਰ ਸਮਾਜ ਦੇ ਬੇਟੇ-ਬੇਟੀਆਂ ਆਪਣੇ ਸੁਪਨਿਆਂ ਨੂੰ ਪੂਰਾ ਕਰ ਪਾ ਰਹੇ ਹਨ।

ਜੰਮੂ-ਕਸ਼ਮੀਰ ਵਿੱਚ ਵਰ੍ਹਿਆਂ ਤੱਕ ਜਿਨ੍ਹਾਂ ਸਾਥੀਆਂ ਨੂੰ ਆਰਕਸ਼ਣ ਦਾ ਲਾਭ ਨਹੀਂ ਮਿਲਿਆ, ਹੁਣ ਉਨ੍ਹਾਂ ਨੂੰ ਵੀ ਆਰਕਸ਼ਣ ਦਾ ਲਾਭ ਮਿਲ ਰਿਹਾ ਹੈ। ਅੱਜ ਬਾਬਾ ਸਾਹੇਬ ਦੀ ਆਤਮਾ ਜਿੱਥੇ ਵੀ ਹੋਵੇਗੀ, ਸਾਨੂੰ ਸਾਰਿਆਂ ਨੂੰ ਅਸ਼ੀਰਵਾਦ ਦਿੰਦੀ ਹੋਵੇਗੀ ਕਿ ਹਿੰਦੁਸਤਾਨ ਦਾ ਇੱਕ ਕੋਨਾ ਇਸ ਤੋਂ ਵੰਚਿਤ ਸੀ, ਮੋਦੀ ਸਰਕਾਰ ਨੇ ਆ ਕਰਕੇ ਬਾਬਾ ਸਾਹੇਬ ਦੇ ਸੁਪਨਿਆਂ ਨੂੰ ਵੀ ਪੂਰਾ ਕੀਤਾ ਹੈ। ਕੇਂਦਰ ਸਰਕਾਰ ਦੀਆਂ ਯੋਜਨਾਵਾਂ ਹੁਣ ਇੱਥੇ ਤੇਜ਼ੀ ਨਾਲ ਲਾਗੂ ਹੋ ਰਹੀਆਂ ਹਨ, ਜਿਸ ਦਾ ਸਿੱਧਾ ਫਾਇਦਾ ਜੰਮੂ ਕਸ਼ਮੀਰ ਦੇ ਪਿੰਡਾਂ ਨੂੰ ਹੋ ਰਿਹਾ ਹੈ। ਐੱਲਪੀਜੀ ਗੈਸ ਕਨੈਕਸ਼ਨ ਹੋਵੇ, ਬਿਜਲੀ ਕਨੈਕਸ਼ਨ ਹੋਵੇ, ਪਾਣੀ ਕਨੈਕਸ਼ਨ ਹੋਵੇ, ਸਵੱਛ ਭਾਰਤ ਅਭਿਯਾਨ ਦੇ ਤਹਿਤ ਟਾਇਲੇਟਸ ਹੋਣ, ਇਸ ਦਾ ਬੜਾ ਲਾਭ ਜੰਮੂ ਕਸ਼ਮੀਰ ਨੂੰ ਮਿਲਿਆ ਹੈ।

ਸਾਥੀਓ, 

ਆਜ਼ਾਦੀ ਦੇ ਅੰਮ੍ਰਿਤਕਾਲ ਯਾਨੀ ਆਉਣ ਵਾਲੇ 25 ਸਾਲ ਵਿੱਚ ਨਵਾਂ ਜੰਮੂ ਕਸ਼ਮੀਰ, ਵਿਕਾਸ ਦੀ ਨਵੀਂ ਗਾਥਾ ਲਿਖੇਗਾ। ਥੋੜ੍ਹੀ ਦੇਰ ਪਹਿਲਾਂ UAE ਤੋਂ ਆਏ ਇੱਕ ਡੈਲੀਗੇਸ਼ਨ ਨਾਲ ਗੱਲਚੀਤ ਕਰਨ ਦਾ ਅਵਸਰ ਮੈਨੂੰ ਮਿਲਿਆ ਹੈ। ਉਹ ਜੰਮੂ ਕਸ਼ਮੀਰ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਆਪ ਕਲਪਨਾ ਕਰ ਸਕਦੇ ਹੋ, ਆਜ਼ਾਦੀ ਦੇ 7 ਦਹਾਕਿਆਂ ਦੇ ਦਰਮਿਆਨ ਜੰਮੂ ਕਸ਼ਮੀਰ ਵਿੱਚ ਸਿਰਫ਼ 17 ਹਜ਼ਾਰ ਕਰੋੜ ਰੁਪਏ ਦਾ ਹੀ ਪ੍ਰਾਈਵੇਟ ਇੰਵੈਸਟਮੈਂਟ ਹੋ ਪਾਇਆ ਸੀ। ਸੱਤ ਦਹਾਕੇ ਵਿੱਚ 17 ਹਜ਼ਾਰ, ਅਤੇ ਪਿਛਲੇ ਦੋ ਸਾਲ ਦੇ ਅੰਦਰ-ਅੰਦਰ ਇਹ ਅੰਕੜਾ 38 ਹਜ਼ਾਰ ਕਰੋੜ ਰੁਪਏ ’ਤੇ ਪਹੁੰਚਿਆ ਹੈ। 38 ਹਜ਼ਾਰ ਕਰੋੜ ਰੁਪਏ ਇੱਥੇ ਇੰਵੈਸਟਮੈਂਟ ਦੇ ਲਈ ਪ੍ਰਾਈਵੇਟ ਕੰਪਨੀਆਂ ਆ ਰਹੀਆਂ ਹਨ। 

ਸਾਥੀਓ, 

ਅੱਜ ਕੇਂਦਰ ਤੋਂ ਭੇਜੀ ਪਾਈ-ਪਾਈ ਵੀ ਇੱਥੇ ਇਮਾਨਦਾਰੀ ਨਾਲ ਲੱਗ ਰਹੀ ਹੈ ਅਤੇ ਇੰਵੈਸਟਰ ਵੀ ਖੁੱਲ੍ਹੇ ਮਨ ਨਾਲ ਪੈਸਾ ਲਗਾਉਣ ਆ ਰਹੇ ਹਨ। ਹੁਣੇ ਮੈਨੂੰ ਸਾਡੇ ਮਨੋਜ ਸਿਨਹਾ ਜੀ ਦੱਸ ਰਹੇ ਸਨ ਕਿ ਤਿੰਨ ਸਾਲ ਪਹਿਲਾਂ ਇੱਥੋਂ ਦੇ ਜ਼ਿਲ੍ਹਿਆਂ ਦੇ ਹੱਥ ਵਿੱਚ, ਪੂਰੇ ਰਾਜ ਵਿੱਚ ਪੰਚ ਹਜ਼ਾਰ ਕਰੋੜ ਰੁਪਿਆ ਹੀ ਉਨ੍ਹਾਂ  ਦੇ ਨਸੀਬ ਹੁੰਦਾ ਸੀ ਅਤੇ ਉਸ ਵਿੱਚ ਲੇਹ-ਲੱਦਾਖ ਸਭ ਆ ਜਾਂਦਾ ਸੀ। ਉਨ੍ਹਾਂ ਨੇ ਕਿਹਾ- ਛੋਟਾ ਜਿਹਾ ਰਾਜ ਹੈ, ਆਬਾਦੀ ਘੱਟ ਹੈ।

ਲੇਕਿਨ ਪਿਛਲੇ ਦੋ ਸਾਲ ਵਿੱਚ ਜੋ ਗਤੀ ਆਈ ਹੈ, ਇਸ ਵਾਰ ਬਜਟ ਵਿੱਚ ਜ਼ਿਲ੍ਹਿਆਂ ਦੇ ਕੋਲ 22 ਹਜ਼ਾਰ ਕਰੋੜ ਰੁਪਏ ਸਿੱਧੇ-ਸਿੱਧੇ ਪੰਚਾਇਤਾਂ ਦੇ ਕੋਲ ਵਿਕਾਸ ਦੇ ਲਈ ਦਿੱਤੇ ਜਾ ਰਹੇ ਹਨ ਅਤੇ ਇਤਨੇ ਛੋਟੇ ਰਾਜੇ ਵਿੱਚ ਗ੍ਰਾਸ ਰੂਟ ਲੈਵਲ ਦੇ ਡੈਮੋਕ੍ਰੇਟਿਕ ਸਿਸਟਰਮ ਦੇ ਦੁਆਰਾ ਵਿਕਾਸ ਦੇ ਕੰਮ ਦੇ ਲਈ ਕਿੱਥੇ 5 ਹਜ਼ਾਰ ਕਰੋੜ ਅਤੇ ਕਿੱਥੇ 22 ਹਜ਼ਾਰ ਕਰੋੜ ਰੁਪਏ, ਇਹ ਕੰਮ ਹੋਇਆ ਹੈ ਭਾਈਓ।

ਅੱਜ ਮੈਨੂੰ ਖੁਸ਼ੀ ਹੈ, ਰਤਲੇ ਪਾਵਰ ਪ੍ਰੋਜੈਕਟ ਅਤੇ ਕਵਾਰ ਪਾਵਰ ਪ੍ਰੋਜੈਕਟ ਜਦੋਂ ਬਣ ਕੇ ਤਿਆਰ ਹੋਣਗੇ,  ਤਾਂ ਜੰਮੂ ਕਸ਼ਮੀਰ ਨੂੰ ਸਮਰੱਥ ਬਿਜਲੀ ਤਾਂ ਮਿਲੇਗੀ ਹੀ, ਜੰਮੂ-ਕਸ਼ਮੀਰ ਦੇ ਲਈ ਇੱਕ ਕਮਾਈ ਦਾ ਬਹੁਤ ਬੜਾ ਨਵਾਂ ਖੇਤਰ ਖੁੱਲ੍ਹਣ ਵਾਲਾ ਹੈ ਜੋ ਜੰਮੂ-ਕਸ਼ਮੀਰ ਨੂੰ ਨਵੀਆਂ ਆਰਥਿਕ ਉਚਾਈਆਂ ਵੱਲ ਲੈ ਜਾਵੇਗਾ। ਹੁਣ ਦੇਖੋ, ਕਦੇ ਦਿੱਲੀ ਤੋਂ ਇੱਕ ਸਰਕਾਰੀ ਫਾਈਲ ਚਲਦੀ ਸੀ, ਜਰਾ ਮੇਰੀ ਗੱਲ ਸਮਝਣਾ। 

ਦਿੱਲੀ ਤੋਂ ਇੱਕ ਸਰਕਾਰੀ ਫਾਈਲ ਚਲਦੀ ਸੀ ਤਾਂ ਜੰਮੂ-ਕਸ਼ਮੀਰ ਪਹੁੰਚਦੇ-ਪਹੁੰਚਦੇ ਦੋ-ਤਿੰਨ ਹਫ਼ਤੇ ਲੱਗ ਜਾਂਦੇ ਸਨ। ਮੈਨੂੰ ਖੁਸ਼ੀ ਹੈ ਕਿ ਅੱਜ 500 ਕਿਲੋਵਾਟ ਦਾ ਸੋਲਰ ਪਾਵਰ ਪਲਾਂਟ ਸਿਰਫ਼ 3 ਹਫ਼ਤੇ  ਦੇ ਅੰਦਰ ਇੱਥੇ ਲਾਗੂ ਹੋ ਜਾਂਦਾ ਹੈ, ਬਿਜਲੀ ਪੈਦਾ ਕਰਨਾ ਸ਼ੁਰੂ ਕਰਦਾ ਹੈ। ਪੱਲੀ ਪਿੰਡ ਦੇ ਸਾਰੇ ਘਰਾਂ ਵਿੱਚ ਹੁਣ ਸੋਲਰ ਬਿਜਲੀ ਪਹੁੰਚ ਰਹੀ ਹੈ। ਇਹ ਗ੍ਰਾਮ ਊਰਜਾ ਸਵਰਾਜ ਦਾ ਵੀ ਬਹੁਤ ਬੜਾ ਉਦਾਹਰਣ ਬਣਿਆ ਹੈ। ਕੰਮ ਦੇ ਤੌਰ-ਤਰੀਕਿਆਂ ਵਿੱਚ ਇਹੀ ਬਦਲਾਅ ਜੰਮੂ-ਕਸ਼ਮੀਰ ਨੂੰ ਨਵੀਂ ਉਚਾਈ ’ਤੇ ਲੈ ਜਾਵੇਗਾ।

ਸਾਥੀਓ, 

ਮੈਂ ਜੰਮੂ–ਕਸ਼ਮੀਰ ਦੇ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਹਾਂ, “ਸਾਥੀਓ ਮੇਰੇ ਸ਼ਬਦਾਂ ’ਤੇ ਭਰੋਸਾ ਕਰੋ।  ਘਾਟੀ ਦੇ ਨੌਜਵਾਨ, ਤੁਹਾਡੇ ਮਾਤਾ-ਪਿਤਾ ਨੂੰ, ਤੁਹਾਡੇ ਦਾਦਾ-ਦਾਦੀ ਨੂੰ, ਤੁਹਾਡੇ ਨਾਨਾ-ਨਾਨੀ ਨੂੰ ਜਿਨ੍ਹਾਂ ਮੁਸੀਬਤਾਂ ਨਾਲ ਜ਼ਿੰਦਗੀ ਜਿਉਣੀ ਨਹੀਂ ਪਈ, ਮੇਰੇ ਨੌਜਵਾਨ ਤੁਹਾਨੂੰ ਵੀ ਅਜਿਹੀਆਂ ਮੁਸੀਬਤਾਂ ਨਾਲ ਜ਼ਿੰਦਗੀ ਜਿਉਣੀ ਪਵੇਗੀ, ਇਹ ਮੈਂ ਕਰਕੇ ਦਿਖਾਵਾਂਗਾ ਇਹ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣ ਆਇਆ ਹਾਂI ਬੀਤੇ 8 ਸਾਲਾਂ ਵਿੱਚ ਏਕ ਭਾਰਤ, ਸ੍ਰੇਸ਼ਠ ਭਾਰਤ ਦੇ ਮੰਤਰ ਨੂੰ ਮਜ਼ਬੂਤ ਕਰਨ ਦੇ ਲਈ ਸਾਡੀ ਸਰਕਾਰ ਨੇ ਦਿਨ ਰਾਤ ਕੰਮ ਕੀਤਾ ਹੈ। 

ਜਦੋਂ ਮੈਂ ਏਕ ਭਾਰਤ, ਸ੍ਰੇਸ਼ਠ ਭਾਰਤ ਦੀ ਗੱਲ ਕਰਦਾ ਹਾਂ, ਤਦ ਸਾਡਾ ਫੋਕਸ ਕਨੈਕਟੀਵਿਟੀ ’ਤੇ ਵੀ ਹੁੰਦਾ ਹੈ, ਦੂਰੀਆਂ ਮਿਟਾਉਣ ’ਤੇ ਵੀ ਹੁੰਦਾ ਹੈ। ਦੂਰੀਆਂ ਚਾਹੇ ਦਿਲਾਂ ਦੀਆਂ ਹੋਣ, ਭਾਸ਼ਾ-ਵਿਹਾਰ ਦੀ ਹੋਵੇ ਜਾਂ ਫਿਰ ਸੰਸਾਧਨਾਂ ਦੀ, ਇਨ੍ਹਾਂ ਨੂੰ ਦੂਰ ਕਰਨਾ ਅੱਜ ਸਾਡੀ ਬਹੁਤ ਬੜੀ ਪ੍ਰਾਥਮਿਕਤਾ ਹੈ। ਜਿਵੇਂ ਸਾਡੇ ਡੋਗਰਾਂ ਦੇ ਬਾਰੇ ਵਿੱਚ ਲੋਕ ਸੰਗੀਤ ਵਿੱਚ ਕਹਿੰਦੇ ਹਨ- ਮਿੱਠੜੀ ਏ ਡੋਗਰੇਂ ਦੀ ਬੋਲੀ, ਤੇ ਖੰਡ ਮਿੱਠੇ ਲੋਕ ਡੋਗਰੇI ਐਸੀ ਹੀ ਮਿਠਾਸ, ਐਸੀ ਹੀ ਸੰਵੇਦਨਸ਼ੀਲ ਸੋਚ ਦੇਸ਼ ਦੇ ਲਈ ਏਕਤਾ ਦੀ ਤਾਕਤ ਬਣਦੀ ਹੈ ਅਤੇ ਦੂਰੀਆਂ ਵੀ ਘੱਟ ਹੁੰਦੀਆਂ ਹਨ।

ਭਾਈਓ ਅਤੇ ਭੈਣੋਂ, 

ਸਾਡੀ ਸਰਕਾਰ ਦੇ ਪ੍ਰਯਾਸ ਨਾਲ ਹੁਣ ਬਨਿਹਾਲ- ਕਾਜ਼ੀਗੁੰਡ ਟਨਲ ਤੋਂ ਜੰਮੂ ਅਤੇ ਸ਼੍ਰੀਨਗਰ ਦੀ ਦੂਰੀ 2 ਘੰਟੇ ਘੱਟ ਹੋ ਗਈ। ਉਧਮਪੁਰ-ਸ਼੍ਰੀਨਗਰ-ਬਾਰਾਮੁਲਾ ਨੂੰ ਲਿੰਕ ਕਰਨ ਵਾਲਾ ਆਕਰਸ਼ਕ ਆਰਕ ਬ੍ਰਿਜ ਵੀ ਜਲਦ ਦੇਸ਼ ਨੂੰ ਮਿਲਣ ਵਾਲਾ ਹੈ। ਦਿੱਲੀ-ਅੰਮ੍ਰਿਤਸਰ-ਕਟਰਾ ਹਾਈਵੇ ਵੀ ਦਿੱਲੀ ਤੋਂ ਮਾਂ ਵੈਸ਼ਣੋ  ਦੇ ਦਰਬਾਰ ਦੀ ਦੂਰੀ ਨੂੰ ਬਹੁਤ ਘੱਟ ਕਰਨ ਵਾਲਾ ਹੈ। ਅਤੇ ਉਹ ਦਿਨ ਦੂਰ ਨਹੀਂ ਹੋਵੇਗਾ ਜਦੋਂ ਕੰਨਿਆ ਕੁਮਾਰੀ ਦੀ ਦੂਰੀ ਵੈਸ਼ਣੋਂ ਦੇਵੀ ਤੋਂ ਇੱਕ ਸੜਕ ਨਾਲ ਮਿਲਣ ਵਾਲੇ ਹਨ। ਜੰਮੂ ਕਸ਼ਮੀਰ ਹੋਵੇ,  ਲੇਹ-ਲੱਦਾਖ ਹੋਵੇ, ਹਰ ਤਰਫ਼ ਤੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੰਮੂ ਕਸ਼ਮੀਰ ਦੇ ਜ਼ਿਆਦਾਤਰ ਹਿੱਸੇ 12 ਮਹੀਨੇ ਦੇਸ਼ ਨਾਲ ਕਨੈਕਟੇਡ ਹੋਣ।

ਸਰਹਦੀ ਪਿੰਡਾਂ ਦੇ ਵਿਕਾਸ ਦੇ ਲਈ ਵੀ ਸਾਡੀ ਸਰਕਾਰ ਪ੍ਰਾਥਮਿਕਤਾ ਦੇ ਆਧਾਰ ’ਤੇ ਕੰਮ ਕਰ ਰਹੀ ਹੈ। ਹਿੰਦੁਸਤਾਨ ਭਰ ਦੀਆਂ ਸਰਹਦਾਂ ਦੇ ਆਖਰੀ ਪਿੰਡ ਦੇ ਲਈ ਵਾਈਬ੍ਰੈਂਟ ਵਿਲੇਜ ਯੋਜਨਾ ਇਸ ਵਾਰ ਬਜਟ ਵਿੱਚ ਮਨਜ਼ੂਰ ਕੀਤੀ ਗਈ ਹੈ। ਉਸਦਾ ਲਾਭ ਹਿੰਦੁਸਤਾਨ ਦੇ ਸਾਰੇ ਆਖਰੀ ਪਿੰਡਾਂ ਨੂੰ ਜੋ ਸੀਮਾ ’ਤੇ ਸਟੇ ਹੋਏ ਹਨ, ਉਹ ਵਾਈਬ੍ਰੈਂਟ ਵਿਲੇਜ ਦੇ ਤਹਿਤ ਮਿਲੇਗਾ। ਇਸ ਦਾ ਅਧਿਕ ਫਾਇਦਾ ਪੰਜਾਬ ਅਤੇ ਜੰਮੂ  ਕਸ਼ਮੀਰ ਨੂੰ ਵੀ ਮਿਲਣ ਵਾਲਾ ਹੈ।  

ਸਾਥੀਓ, 

ਅੱਜ ਜੰਮੂ ਕਸ਼ਮੀਰ  ਸਬਕਾ ਸਾਥ, ਸਬਕਾ ਵਿਕਾਸ ਦਾ ਵੀ ਇੱਕ ਉੱਤਮ ਉਦਾਹਰਣ ਬਣਦਾ ਜਾ ਰਿਹਾ ਹੈ। ਰਾਜ ਵਿੱਚ ਅੱਛੇ ਅਤੇ ਆਧੁਨਿਕ ਹਸਪਤਾਲ ਹੋਣ, ਟ੍ਰਾਂਸਪੋਰਟ ਦੇ ਨਵੇਂ ਸਾਧਨ ਹੋਣ, ਉੱਚ ਸਿੱਖਿਆ  ਦੇ ਸੰਸਥਾਨ ਹੋਣ, ਇੱਥੋਂ ਦੇ ਯੁਵਾਵਾਂ/ਨੌਜਵਾਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਯੋਜਨਾਵਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਵਿਕਾਸ ਅਤੇ ਵਿਸ਼ਵਾਸ ਦੇ ਵਧਦੇ ਮਾਹੌਲ ਵਿੱਚ ਜੰਮੂ ਕਸ਼ਮੀਰ ਵਿੱਚ ਟੂਰਿਜ਼ਮ ਫਿਰ ਤੋਂ ਫਲਣ ਲੱਗਿਆ ਹੈ। ਮੈਨੂੰ ਦੱਸਿਆ ਗਿਆ ਹੈ ਕਿ ਅਗਲੇ ਜੂਨ-ਜੁਲਾਈ ਤੱਕ ਇੱਥੋਂ ਦੇ ਸਾਰੇ ਸੈਰ ਸਥਲ ਬੁੱਕ ਹੋ ਚੁੱਕੇ ਹਨ, ਜਗ੍ਹਾ ਮਿਲਣਾ ਮੁ‍ਸ਼ਕਲ ਹੋ ਗਿਆ ਹੈ।  ਪਿਛਲੇ ਕਈ ਵਰ੍ਹਿਆਂ ਵਿੱਚ ਜਿੰਨ੍ਹੇ ਟੂਰਿਸਟ ਇੱਥੇ ਨਹੀਂ ਆਏ ਉਨੇ ਕੁਝ ਹੀ ਮਹੀਨਿਆਂ ਵਿੱਚ ਇੱਥੇ ਆ ਰਹੇ ਹਨ ।

ਸਾਥੀਓ, 

ਆਜ਼ਾਦੀ ਦਾ ਇਹ ਅੰਮ੍ਰਿਤਕਾਲ ਭਾਰਤ ਦਾ ਸਵਰਣਿਮ ਕਾਲ ਹੋਣ ਵਾਲਾ ਹੈ। ਇਹ ਸੰਕਲਪ ਸਬਕਾ ਪ੍ਰਯਾਸ ਨਾਲ ਸਿੱਧ ਹੋਣ ਵਾਲਾ ਹੈ। ਇਸ ਵਿੱਚ ਲੋਕਤੰਤਰ ਦੀ ਸਭ ਤੋਂ ਜ਼ਮੀਨੀ ਇਕਾਈ, ਗ੍ਰਾਮ ਪੰਚਾਇਤ ਦੀ, ਆਪ ਸਾਰੇ ਸਾਥੀਆਂ ਦੀ ਭੂਮਿਕਾ ਬਹੁਤ ਅਹਿਮ ਹੈ। ਪੰਚਾਇਤਾਂ ਦੀ ਇਸ ਭੂਮਿਕਾ ਨੂੰ ਸਮਝਦੇ ਹੋਏ,  ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ’ਤੇ ਅੰਮ੍ਰਿਤ ਸਰੋਵਰ ਅਭਿਯਾਨ ਦੀ ਸ਼ੁਰੂਆਤ ਹੋਈ ਹੈ। ਆਉਣ ਵਾਲੇ 1 ਸਾਲ ਵਿੱਚ, ਅਗਲੇ ਸਾਲ 15 ਅਗਸਤ ਤੱਕ ਸਾਨੂੰ ਹਰ ਜ਼ਿਲ੍ਹੇ ਵਿੱਚ ਘੱਟ ਤੋਂ ਘੱਟ 75 ਅੰਮ੍ਰਿਤ ਸਰੋਵਰ ਤਿਆਰ ਕਰਨੇ ਹਨ, ਹਰ ਜ਼ਿਲ੍ਹੇ ਵਿੱਚ 75 ਅੰਮ੍ਰਿਤ ਸਰੋਵਰ।

ਸਾਨੂੰ ਇਹ ਵੀ ਪ੍ਰਯਾਸ ਕਰਨਾ ਹੈ ਕਿ ਇਨ੍ਹਾਂ ਸਰੋਵਰਾਂ ਦੇ ਆਸਪਾਸ ਨਿੰਮ, ਪਿੱਪਲ, ਬਰਗਦ ਆਦਿ ਦੇ ਪੌਦੇ ਉਸ ਇਲਾਕੇ ਦੇ ਸ਼ਹੀਦਾਂ ਦੇ ਨਾਮ ’ਤੇ ਲਗਾਈਏ। ਅਤੇ ਕੋਸ਼ਿਸ਼ ਇਹ ਵੀ ਕਰਨੀ ਹੈ ਕਿ ਜਦੋਂ ਇਹ ਅੰਮ੍ਰਿਤ ਸਰੋਵਰ ਦਾ ਆਰੰਭ ਕਰਦੇ ਹੋਣ, ਨੀਂਹ ਪੱਥਰ ਕਰਦੇ ਹੋਣ ਤਾਂ ਉਹ ਨੀਂਹ ਪੱਥਰ ਵੀ ਕਿਸੇ ਨਾ ਕਿਸੇ ਸ਼ਹੀਦ ਦੇ ਪਰਿਵਾਰ ਦੇ ਹੱਥਾਂ ਨਾਲ, ਕਿਸੇ ਸੁਤੰਤਰਤਾ ਸੈਨਾਪਤੀ ਦੇ ਪਰਿਵਾਰ ਦੇ ਹੱਥਾਂ ਨਾਲ ਕਰਾਈਏ ਅਤੇ ਆਜ਼ਾਦੀ ਦੇ ਲਈ ਇਹ ਅੰਮ੍ਰਿਤ ਸਰੋਵਰ ਦੇ ਅਭਿਯਾਨ ਨੂੰ ਅਸੀਂ ਇੱਕ ਗੌਰਵਪੂਰਣ ਪ੍ਰਸ਼ਠਾ ਦੇ ਰੂਪ ਵਿੱਚ ਜੋੜੀਏ।

ਭਾਈਓ ਅਤੇ ਭੈਣੋਂ , 

ਬੀਤੇ ਸਾਲਾਂ ਵਿੱਚ ਪੰਚਾਇਤਾਂ ਨੂੰ ਅਧਿਕ ਅਧਿਕਾਰ, ਅਧਿਕ ਪਾਰਦਰਸ਼ਿਤਾ ਅਤੇ ਟੈਕਨੋਲੋਜੀ ਨਾਲ ਜੋੜਨ ਦੇ ਲਈ ਨਿਰੰਤਰ ਪ੍ਰਯਾਸ ਕੀਤੇ ਜਾ ਰਹੇ ਹਨ। ਈ-ਗ੍ਰਾਮ-ਸਵਰਾਜ ਅਭਿਯਾਨ ਤੋਂ ਪੰਚਾਇਤ ਨਾਲ ਜੁੜੀ ਪਲਾਨਿੰਗ ਤੋਂ ਲੈ ਕੇ ਪੇਮੈਂਟ ਤੱਕ ਦੀ ਵਿਵਸਥਾ ਨੂੰ ਜੋੜਿਆ ਜਾ ਰਿਹਾ ਹੈ। ਪਿੰਡ ਦਾ ਸਾਧਾਰਣ ਲਾਭਾਰਥੀ ਹੁਣ ਆਪਣੇ ਮੋਬਾਈਲ ਫੋਨ ’ਤੇ ਇਹ ਜਾਣ ਸਕਦਾ ਹੈ ਕਿ ਪੰਚਾਇਤ ਵਿੱਚ ਕਿਹੜਾ ਕੰਮ ਹੋ ਰਿਹਾ ਹੈ, ਉਸ ਦਾ ਸਟੇਟਸ ਕੀ ਹੈ, ਕਿਤਨਾ ਬਜਟ ਖਰਚ ਹੋ ਪਾ ਰਿਹਾ ਹੈ।

ਪੰਚਾਇਤ ਨੂੰ ਜੋ ਫੰਡ ਮਿਲ ਰਹੇ ਹਨ, ਉਨ੍ਹਾਂ ਦੇ ਆਡਿਟ ਦੀ ਔਨਲਾਈਨ ਵਿਵਸਥਾ ਕੀਤੀ ਗਈ ਹੈ।  Citizen’s Charter campaign ਦੇ ਜ਼ਰੀਏ ਰਾਜਾਂ ਅਤੇ ਗ੍ਰਾਮ ਪੰਚਾਇਤਾਂ ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ ਕਿ ਉਹ ਜਨਮ ਪ੍ਰਮਾਣ ਪੱਤਰ, ਸ਼ਾਦੀ ਦੇ ਸਰਟੀਫਿਕੇਟ, ਪ੍ਰਾਪਰਟੀ ਨਾਲ ਜੁੜੇ ਅਨੇਕ ਵਿਸ਼ਿਆਂ ਨੂੰ ਗ੍ਰਾਮ ਪੰਚਾਇਤ ਦੇ ਪੱਧਰ ’ਤੇ ਹੀ ਹੱਲ ਕਰ ਦਿਓ। ਸਵਾਮਿਤਵ ਯੋਜਨਾ ਤੋਂ ਗ੍ਰਾਮ ਪੰਚਾਇਤਾਂ ਦੇ ਲਈ ਪ੍ਰਾਪਰਟੀ ਟੈਕਸ ਦੀ ਅਸੈਸਮੈਂਟ ਆਸਾਨ ਹੋ ਗਈ ਹੈ, ਜਿਸ ਦਾ ਲਾਭ ਕਈ ਗ੍ਰਾਮ ਪੰਚਾਇਤਾਂ ਨੂੰ ਹੋ ਰਿਹਾ ਹੈ। 

ਕੁਝ ਦਿਨ ਪਹਿਲਾਂ ਹੀ ਪੰਚਾਇਤਾਂ ਵਿੱਚ ਟ੍ਰੇਨਿੰਗ ਦੇ ਲਈ ਆਧੁਨਿਕ ਟੈਕਨੋਲੋਜੀ ਦੇ ਉਪਯੋਗ ਨਾਲ ਜੁੜੀ ਨਵੀਂ ਨੀਤੀ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਇਸ ਮਹੀਨੇ 11 ਤੋਂ 17 ਅਪ੍ਰੈਲ ਤੱਕ ਪੰਚਾਇਤਾਂ  ਦੇ ਨਵਨਿਰਮਾਣ ਦੇ ਸੰਕਲਪ  ਦੇ ਨਾਲ ਆਈਕੌਨਿਕ ਵੀਕ ਦਾ ਆਯੋਜਨ ਵੀ ਕੀਤਾ ਗਿਆ ਤਾਂਕਿ ਪਿੰਡ- ਪਿੰਡ ਤੱਕ ਮੁੱਢਲੀਆਂ ਸੁਵਿਧਾਵਾਂ ਨੂੰ ਪਹੁੰਚਾਉਣ ਦਾ ਕੰਮ ਹੋ ਸਕੇ। 

ਸਰਕਾਰ ਦਾ ਸੰਕਲਪ ਇਹ ਹੈ ਕਿ ਪਿੰਡਾਂ ਵਿੱਚ ਹਰ ਵਿਅਕਤੀ, ਹਰ ਪਰਿਵਾਰ ਦੇ ਲਈ ਸਿੱਖਿਆ,  ਸਿਹਤ ਜਿਹੇ ਹਰ ਪਹਿਲੂ ਦਾ ਵਿਕਾਸ ਸੁਨਿਸ਼ਚਿਤ ਹੋਵੇ। ਸਰਕਾਰ ਦੀ ਕੋਸ਼ਿਸ਼ ਇਹੀ ਹੈ ਕਿ ਪਿੰਡ ਦੇ ਵਿਕਾਸ ਨਾਲ ਜੁੜੇ ਹਰ ਪ੍ਰੋਜੈਕਟ ਨੂੰ ਪਲਾਨ ਕਰਨ, ਉਸ ਦੇ ਅਮਲ ਵਿੱਚ ਪੰਚਾਇਤ ਦੀ ਭੂਮਿਕਾ ਜ਼ਿਆਦਾ ਹੋਵੇ। ਇਸ ਨਾਲ ਰਾਸ਼ਟਰੀ ਸੰਕਲਪਾਂ ਦੀ ਸਿੱਧੀ ਵਿੱਚ ਪੰਚਾਇਤ ਅਹਿਮ ਕੜੀ ਬਣ ਕੇ ਉਭਰੇਗੀ।

ਸਾਥੀਓ, 

ਪੰਚਾਇਤਾਂ ਨੂੰ ਜ਼ਿਆਦਾ ਅਧਿਕਾਰ ਦੇਣ ਦਾ ਲਕਸ਼ ਪੰਚਾਇਤਾਂ ਨੂੰ ਸਹੀ ਮਾਇਨੇ ਵਿੱਚ, ਸਸ਼ਕਤੀਕਰਣ ਦਾ ਸੈਂਟਰ ਬਣਾਉਣ ਦਾ ਹੈ। ਪੰਚਾਇਤਾਂ ਦੀ ਵਧਦੀ ਹੋਈ ਸ਼ਕਤੀ, ਪੰਚਾਇਤਾਂ ਨੂੰ ਮਿਲਣ ਵਾਲੀ ਰਾਸ਼ੀ ਪਿੰਡ ਦੇ ਵਿਕਾਸ ਨੂੰ ਨਵੀਂ ਊਰਜਾ ਦੇਣ, ਇਸ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ। ਪੰਚਾਇਤੀ ਰਾਜ ਵਿਵਸਥਾ ਵਿੱਚ ਭੈਣਾਂ ਦੀ ਭਾਗੀਦਾਰੀ ਨੂੰ ਹੋਰ ਵਧਾਉਣ ’ਤੇ ਵੀ ਸਾਡੀ ਸਰਕਾਰ ਦਾ ਬਹੁਤ ਜ਼ੋਰ ਹੈ।

ਭਾਰਤ ਦੀਆਂ ਭੈਣਾਂ-ਬੇਟੀਆਂ ਕੀ ਕਰ ਸਕਦੀਆਂ ਹਨ, ਇਹ ਕੋਰੋਨਾ ਕਾਲ ਦੇ ਦੁਨੀਆ ਭਰ ਵਿੱਚ ਭਾਰਤ  ਦੇ ਅਨੁਭਵ ਨੇ ਵਿਸ਼ਵ ਨੂੰ ਬਹੁਤ ਕੁਝ ਸਿਖਾਇਆ ਹੈ। ਆਸ਼ਾ-ਆਂਗਨਬਾੜੀ ਕਰਮਚਾਰੀਆਂ ਨੇ ਕਿਵੇਂ ਟ੍ਰੈਕਿੰਗ ਤੋਂ ਲੈ ਕੇ ਟੀਕਾਕਰਣ ਤੱਕ, ਛੋਟੇ-ਛੋਟੇ ਹਰ ਕੰਮ ਨੂੰ ਕਰਕੇ ਕੋਰੋਨਾ ਦੇ ਖਿਲਾਫ਼ ਦੀ ਲੜਾਈ ਨੂੰ ਮਜ਼ਬੂਤੀ ਦੇਣ ਦਾ ਕੰਮ ਸਾਡੀਆਂ ਬੇਟੀਆਂ ਨੇ ਕੀਤਾ ਹੈ, ਸਾਡੀਆਂ ਮਾਤਾਵਾਂ-ਭੈਣਾਂ ਨੇ ਕੀਤਾ ਹੈ।

ਪਿੰਡ ਦੇ ਸਿਹਤ ਅਤੇ ਪੋਸ਼ਣ ਨਾਲ ਜੁੜਿਆ ਨੈੱਟਵਰਕ ਮਹਿਲਾ ਸ਼ਕਤੀ ਨਾਲ ਹੀ ਆਪਣੀ ਊਰਜਾ ਪਾ ਰਿਹਾ ਹੈ। ਮਹਿਲਾ ਸਵੈ ਸਹਾਇਤਾ ਸਮੂਹ, ਪਿੰਡਾਂ ਵਿੱਚ ਆਜੀਵਿਕਾ ਦੇ, ਜਨਜਾਗਰਣ ਦੇ ਨਵੇਂ ਨਿਯਮ ਗੜ੍ਹ ਰਹੇ ਹਨ। ਪਾਣੀ ਨਾਲ ਜੁੜੀਆਂ ਵਿਵਸਥਾਵਾਂ, ਹਰ ਘਰ ਜਲ ਅਭਿਯਾਨ ਵਿੱਚ ਵੀ ਜੋ ਮਹਿਲਾਵਾਂ ਦੀ ਭੂਮਿਕਾ ਤੈਅ ਕੀਤੀ ਗਈ ਹੈ, ਉਸ ਨੂੰ ਹਰ ਪੰਚਾਇਤ ਤੇਜ਼ੀ ਨਾਲ ਵਿਵਸਥਿਤ ਕਰੇ, ਇਹ ਬਹੁਤ ਜ਼ਰੂਰੀ ਹੈ।

ਮੈਨੂੰ ਦੱਸਿਆ ਗਿਆ ਹੈ ਕਿ ਹੁਣ ਤੱਕ 3 ਲੱਖ ਪਾਣੀ ਕਮੇਟੀਆਂ ਪੂਰੇ ਦੇਸ਼ ਵਿੱਚ ਬਣ ਚੁੱਕੀਆਂ ਹਨ।  ਇਨ੍ਹਾਂ ਕਮੇਟੀਆਂ ਵਿੱਚ 50 ਪ੍ਰਤੀਸ਼ਤ ਮਹਿਲਾਵਾਂ ਹੋਣਾ ਲਾਜ਼ਮੀ ਹੈ, 25 ਪ੍ਰਤੀਸ਼ਤ ਤੱਕ ਸਮਾਜ ਦੇ ਕਮਜ਼ੋਰ ਤਬਕੇ ਦੇ ਮੈਂਬਰ ਹੋਣ, ਇਹ ਵੀ ਸੁਨਿਸ਼ਚਿਤ ਹੋਣਾ ਜ਼ਰੂਰੀ ਹੈ। ਹੁਣ ਪਿੰਡ ਵਿੱਚ ਨਲ ਸੇ ਜਲ ਤਾਂ ਪਹੁੰਚ ਰਿਹਾ ਹੈ, ਲੇਕਿਨ ਨਾਲ-ਨਾਲ ਇਸ ਦੀ ਸ਼ੁੱਧਤਾ, ਇਸ ਦੀ ਨਿਰੰਤਰ ਸਪਲਾਈ, ਇਸ ਨੂੰ ਸੁਨਿਸ਼ਚਿਤ ਕਰਨ ਦੇ ਲਈ ਮਹਿਲਾਵਾਂ ਨੂੰ ਟ੍ਰੇਨ ਕਰਨ ਦਾ ਕੰਮ ਵੀ ਪੂਰੇ ਦੇਸ਼ ਵਿੱਚ ਚਲ ਰਿਹਾ ਹੈ,  ਲੇਕਿਨ ਮੈਂ ਚਾਹਾਂਗਾ ਕਿ ਉਸ ਵਿੱਚ ਤੇਜ਼ੀ ਜ਼ਰੂਰੀ ਹੈ।

ਹੁਣ ਤੱਕ 7 ਲੱਖ ਤੋਂ ਅਧਿਕ ਭੈਣਾਂ ਨੂੰ, ਬੇਟੀਆਂ ਨੂੰ ਪੂਰੇ ਦੇਸ਼ ਵਿੱਚ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ। ਲੇਕਿਨ ਮੈਨੂੰ ਇਸ ਦਾਇਰੇ ਨੂੰ ਵੀ ਵਧਾਉਣਾ ਹੈ, ਗਤੀ ਨੂੰ ਵੀ ਵਧਾਉਣਾ ਹੈ। ਮੇਰਾ ਅੱਜ ਦੇਸ਼ ਭਰ ਦੀਆਂ ਪੰਚਾਇਤਾਂ ਨੂੰ ਤਾਕੀਦ ਹੈ ਕਿ ਜਿੱਥੇ ਹੁਣੇ ਇਹ ਵਿਵਸਥਾ ਨਹੀਂ ਹੋਈ ਹੈ, ਉੱਥੇ ਇਸ ਨੂੰ ਜਲਦ ਤੋਂ ਜਲਦ ਲਾਗੂ ਕੀਤਾ ਜਾਵੇ।

ਗੁਜਰਾਤ ਵਿੱਚ ਲੰਮੇ ਅਰਸੇ ਤੱਕ ਮੈਂ ਮੁੱਖ ਮੰਤਰੀ ਰਿਹਾ ਅਤੇ ਮੈਂ ਅਨੁਭਵ ਕੀਤਾ ਹੈ ਕਿ ਜਦੋਂ ਮੈਂ ਗੁਜਰਾਤ ਵਿੱਚ ਪਾਣੀ ਦਾ ਕੰਮ ਮਹਿਲਾਵਾਂ ਦੇ ਹੱਥ ਵਿੱਚ ਦਿੱਤਾ, ਪਿੰਡਾਂ ਵਿੱਚ ਪਾਣੀ ਦੀ ਵਿਵਸਥਾ ਦੀ ਚਿੰਤਾ ਮਹਿਲਾਵਾਂ ਨੇ ਇਤਨੀ ਬਖੂਬੀ ਕੀਤੀ, ਕਿਉਂਕਿ ਪਾਣੀ ਨਾ ਹੋਣ ਦਾ ਮਤਲਬ ਕੀ ਹੁੰਦਾ ਹੈ, ਉਹ ਮਹਿਲਾਵਾਂ ਜ਼ਿਆਦਾ ਸਮਝਦੀਆਂ ਹਨ। ਅਤੇ ਬੜੀ ਸੰਵੇਦਨਸ਼ੀਲਤਾ ਦੇ ਨਾਲ, ਜ਼ਿੰਮੇਵਾਰੀ ਦੇ ਨਾਲ ਕੰਮ ਕੀਤਾ। 

ਅਤੇ ਇਸ ਲਈ ਮੈਂ ਉਸ ਅਨੁਭਵ ਦੇ ਅਧਾਰ ’ਤੇ ਕਹਿੰਦਾ ਹਾਂ ਮੇਰੇ ਦੇਸ਼ ਦੀਆਂ ਸਾਰੀਆਂ ਪੰਚਾਇਤਾਂ ਪਾਣੀ ਦੇ ਇਸ ਕੰਮ ਵਿੱਚ ਜਿਨ੍ਹਾਂ ਜ਼ਿਆਦਾ ਮਹਿਲਾਵਾਂ ਨੂੰ ਜੋੜਣਗੀਆਂ, ਜਿਨ੍ਹਾਂ ਜ਼ਿਆਦਾ ਮਹਿਲਾਵਾਂ ਦੀ ਟੇਨਿੰਗ ਕਰਨਗੇ, ਜਿਨ੍ਹਾਂ ਜ਼ਿਆਦਾ ਮਹਿਲਾਵਾਂ ’ਤੇ ਭਰੋਸਾ ਕਰਨਗੇ, ਮੈਂ ਕਹਿੰਦਾ ਹਾਂ ਪਾਣੀ ਦੀ ਸਮੱਸਿਆ ਦਾ ਸਮਾਧਾਨ ਓਨਾ ਹੀ ਜਲਦੀ ਹੋਵੇਗਾ, ਮੇਰੇ ਸ਼ਬਦਾਂ ’ਤੇ ਵਿਸ਼ਵਾਸ ਕਰੋ, ਸਾਡੀਆਂ ਮਾਤਾਵਾਂ-ਭੈਣਾਂ ਦੀ ਸ਼ਕਤੀ ’ਤੇ ਭਰੋਸਾ ਕਰੋ। ਪਿੰਡ ਵਿੱਚ ਹਰ ਪੱਧਰ ’ਤੇ ਭੈਣਾਂ-ਬੇਟੀਆਂ ਦੀ ਭਾਗੀਦਾਰੀ ਨੂੰ ਸਾਨੂੰ ਵਧਾਉਣਾ ਹੈ, ਉਨ੍ਹਾਂ ਨੂੰ ਪ੍ਰੋਤਸਾਹਨ ਦੇਣਾ ਹੈ।

ਭਾਈਓ ਅਤੇ ਭੈਣੋਂ, 

ਭਾਰਤ ਦੀ ਗ੍ਰਾਮ ਪੰਚਾਇਤਾਂ ਦੇ ਕੋਲ ਫੰਡਸ ਅਤੇ ਰੈਵੇਨਿਉ ਦਾ ਇੱਕ ਲੋਕਲ ਮਾਡਲ ਵੀ ਹੋਣਾ ਜ਼ਰੂਰੀ ਹੈ। ਪੰਚਾਇਤਾਂ ਦੇ ਜੋ ਸੰਸਾਧਨ ਹਨ ਉਨ੍ਹਾਂ ਦਾ ਕਮਰਸ਼ੀਅਲੀ ਕਿਵੇਂ ਉਪਯੋਗ ਕੀਤਾ ਜਾ ਸਕਦਾ ਹੈ,  ਇਸ ਦੇ ਬਾਰੇ ਵਿੱਚ ਜਰੂਰ ਪ੍ਰਯਾਸ ਹੋਣਾ ਚਾਹੀਦਾ ਹੈ। ਹੁਣ ਜਿਵੇਂ, ਕਚਰੇ ਤੋਂ ਕੰਚਨ, ਗੋਬਰਧਨ ਯੋਜਨਾ ਜਾਂ ਅਸੀਂ ਕਹੀਏ ਕੁਦਰਤੀ ਖੇਤੀ ਦੀ ਯੋਜਨਾ। 

ਅਤੇ ਇਨ੍ਹਾਂ ਸਾਰੀਆਂ ਚੀਜ਼ਾਂ ਨਾਲ ਧਨ ਦੀਆਂ ਸੰਭਾਵਨਾਵਾਂ ਵਧਣਗੀਆਂ, ਨਵੇਂ ਕੋਸ਼ ਬਣਾਏ ਜਾ ਸਕਦੇ ਹਨ। ਬਾਇਓਗੈਸ, ਬਾਇਓ-ਸੀਐੱਨਜੀ, ਜੈਵਿਕ ਖਾਦ, ਇਸ ਦੇ ਲਈ ਛੋਟੇ-ਛੋਟੇ ਪਲਾਂਟ ਵੀ ਲਗਣ,  ਇਸ ਨਾਲ ਵੀ ਪਿੰਡ ਦੀ ਆਮਦਨ ਵਧ ਸਕਦੀ ਹੈ, ਇਸ ਦੇ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਤੇ ਇਸ ਦੇ ਲਈ ਕਚਰੇ ਦਾ ਬਿਹਤਰ ਮੈਨੇਜਮੈਂਟ ਜ਼ਰੂਰੀ ਹੈ।

ਮੈਂ ਅੱਜ ਪਿੰਡ ਦੇ ਲੋਕਾਂ ਨੂੰ, ਪੰਚਾਇਤ ਦੇ ਲੋਕਾਂ ਨੂੰ ਤਾਕੀਦ ਕਰਾਂਗਾ ਕਿ ਦੂਸਰੇ NGO’s ਦੇ ਨਾਲ ਮਿਲ ਕਰਕੇ, ਅਤੇ ਸੰਗਠਨਾਂ ਦੇ ਨਾਲ ਮਿਲ ਕਰਕੇ ਤੁਹਾਨੂੰ ਰਣਨੀਤੀ ਬਣਾਉਣੀ ਹੋਵੇਗੀ, ਨਵੇਂ-ਨਵੇਂ ਸੰਸਾਧਨ ਵਿਕਸਿਤ ਕਰਨੇ ਹੋਣਗੇ। ਇਤਨਾ ਹੀ ਨਹੀਂ, ਅੱਜ ਸਾਡੇ ਦੇਸ਼ ਵਿੱਚ ਜ਼ਿਆਦਾਤਰ ਰਾਜਾਂ ਵਿੱਚ 50 ਪ੍ਰਤੀਸ਼ਤ ਭੈਣਾਂ ਪ੍ਰਤੀਨਿਧੀ ਹਨ। ਕੁਝ ਰਾਜਾਂ ਵਿੱਚ 33 ਪ੍ਰਤੀਸ਼ਤ ਤੋਂ ਵੀ ਜ਼ਿਆਦਾ ਹਨ।

ਮੈਂ ਖਾਸ ਤਾਕੀਦ ਕਰਾਂਗਾ ਘਰਾਂ ਤੋਂ ਜੋ ਕਚਰਾ ਨਿਕਲਦਾ ਹੈ ਗਿੱਲਾ ਅਤੇ ਸੁੱਕਾ, ਇਹ ਅਲੱਗ ਘਰ ਵਿੱਚ ਹੀ ਕਰਨ ਦੀ ਆਦਤ ਪਾ ਦਿੱਤੀ ਜਾਵੇ। ਉਸ ਨੂੰ ਅਲੱਗ ਕਰਕੇ ਚਲੋ, ਤੁਸੀਂ ਦੇਖੋ ਉਹ ਵੀ, ਉਹ ਕਚਰਾ ਤੁਹਾਡੇ ਇੱਥੇ ਸੋਨੇ ਦੀ ਤਰ੍ਹਾਂ ਕੰਮ ਕਰਨਾ ਸ਼ੁਰੂ ਹੋ ਜਾਵੇਗਾ। ਇਸ ਅਭਿਯਾਨ ਨੂੰ ਪਿੰਡ ਦੇ ਪੱਧਰ ’ਤੇ ਮੈਨੂੰ ਚਲਾਉਣਾ  ਹੈ ਅਤੇ ਮੈਂ ਅੱਜ ਦੇਸ਼ਭਰ ਦੇ ਪੰਚਾਇਤ ਦੇ ਲੋਕ ਮੇਰੇ ਨਾਲ ਜੁੜੇ ਹੋਏ ਹਨ ਤਾਂ ਮੈਂ ਇਸ ਦਾ ਵੀ ਤਾਕੀਦ ਕਰਾਂਗਾ।  

ਸਾਥੀਓ, 

ਪਾਣੀ ਦਾ ਸਿੱਧਾ ਸੰਬੰਧ ਸਾਡੀ ਖੇਤੀ ਨਾਲ ਹੈ, ਖੇਤੀ ਦਾ ਸੰਬੰਧ ਸਾਡੇ ਪਾਣੀ ਦੀ ਕੁਆਲਿਟੀ ਨਾਲ ਵੀ ਹੈ।  ਜਿਸ ਪ੍ਰਕਾਰ ਦੇ ਕੈਮੀਕਲ ਅਸੀਂ ਖੇਤਾਂ ਵਿੱਚ ਪਾ ਰਹੇ ਹਾਂ ਅਤੇ ਉਸ ਨਾਲ ਸਾਡੀ ਧਰਤੀ ਮਾਤਾ ਦੀ ਸਿਹਤ ਨੂੰ ਬਰਬਾਦ ਕਰ ਰਹੇ ਹਾਂ, ਸਾਡੀ ਮਿੱਟੀ ਖ਼ਰਾਬ ਹੋ ਰਹੀ ਹੈ। ਅਤੇ ਜਦੋਂ ਪਾਣੀ, ਵਰਖਾ ਦਾ ਪਾਣੀ ਵੀ ਹੇਠਾਂ ਉਤਰਦਾ ਹੈ, ਤਾਂ ਉਹ ਕੈਮੀਕਲ ਲੈ ਕਰਕੇ ਹੇਠਾਂ ਜਾਂਦਾ ਹੈ ਅਤੇ ਉਹੀ ਪਾਣੀ ਅਸੀਂ ਪੀਂਦੇ ਹਾਂ,  ਸਾਡੇ ਪਸ਼ੂ ਪੀਂਦੇ ਹਨ, ਸਾਡੇ ਛੋਟੇ-ਛੋਟੇ ਬੱਚੇ ਪੀਂਦੇ ਹਨ।

ਬਿਮਾਰੀਆਂ ਦੀਆਂ ਜੜਾਂ ਅਸੀਂ ਹੀ ਲਗਾ ਰਹੇ ਹਾਂ ਅਤੇ ਇਸ ਲਈ ਸਾਨੂੰ ਆਪਣੀ ਇਸ ਧਰਤੀ ਮਾਂ ਨੂੰ ਕੈਮੀਕਲ ਤੋਂ ਮੁਕਤ ਕਰਨਾ ਹੀ ਹੋਵੇਗਾ, ਕੈਮੀਕਲ ਫਰਟੀਲਾਇਜਰ ਤੋਂ ਮੁਕਤ ਕਰਨਾ ਹੋਵੇਗਾ। ਅਤੇ ਇਸ ਦੇ ਲਈ ਕੁਦਰਤੀ ਖੇਤੀ ਦੀ ਤਰਫ਼ ਸਾਡਾ ਪਿੰਡ, ਸਾਡਾ ਕਿਸਾਨ ਵਧੇਗਾ ਤਾਂ ਪੂਰੀ ਮਾਨਵਤਾ ਨੂੰ ਲਾਭ ਹੋਵੇਗਾ। ਗ੍ਰਾਮ ਪੰਚਾਇਤ ਦੇ ਪੱਧਰ ’ਤੇ ਕਿਵੇਂ ਕੁਦਰਤੀ ਖੇਤੀ ਨੂੰ ਅਸੀਂ ਪ੍ਰੋਤਸਾਹਿਤ ਕਰ ਸਕਦੇ ਹਾਂ,  ਇਸ ਦੇ ਲਈ ਵੀ ਸਾਮੂਹਿਕ ਪ੍ਰਯਾਸਾਂ ਦੀ ਜ਼ਰੂਰਤ ਹੈ।

ਭਾਈਓ ਅਤੇ ਭੈਣੋਂ, 

ਕੁਦਰਤੀ ਖੇਤੀ ਦਾ ਸਭ ਤੋਂ ਅਧਿਕ ਲਾਭ ਅਗਰ ਕਿਸੇ ਨੂੰ ਹੋਵੇਗਾ ਤਾਂ ਉਹ ਮੇਰੇ ਛੋਟੇ ਕਿਸਾਨ ਭਰਾਵਾਂ- ਭੈਣਾਂ ਨੂੰ ਹੋਣ ਵਾਲਾ ਹੈ। ਇਨ੍ਹਾਂ ਦੀ ਆਬਾਦੀ ਦੇਸ਼ ਵਿੱਚ 80 ਪ੍ਰਤੀਸ਼ਤ ਤੋਂ ਅਧਿਕ ਹੈ। ਜਦੋਂ ਘੱਟ ਲਾਗਤ ਵਿੱਚ ਅਧਿਕ ਫਾਇਦਾ ਹੋਵੇਗਾ, ਤਾਂ ਇਹ ਛੋਟੇ ਕਿਸਾਨਾਂ ਦੇ ਲਈ ਬਹੁਤ ਪ੍ਰੋਤਸਾਹਨ ਦੇਵੇਗਾ। ਬੀਤੇ ਸਾਲਾਂ ਵਿੱਚ ਕੇਂਦਰ ਸਰਕਾਰ ਦੀਆਂ ਨੀਤੀਆਂ ਦਾ ਸਭ ਤੋਂ ਅਧਿਕ ਲਾਭ ਸਾਡੇ ਇਨ੍ਹਾਂ ਛੋਟੇ ਕਿਸਾਨਾਂ ਨੂੰ ਹੋਇਆ ਹੈ।

ਪੀਐੱਮ ਕਿਸਾਨ ਸਨਮਾਨ ਨਿਧੀ ਨਾਲ ਹਜ਼ਾਰਾਂ ਕਰੋੜ ਰੁਪਏ ਇਸੇ ਛੋਟੇ ਕਿਸਾਨ ਦੇ ਕੰਮ ਆ ਰਹੇ ਹਨ।  ਕਿਸਾਨ ਰੇਲ ਦੇ ਮਾਧਿਅਮ ਨਾਲ ਛੋਟੇ ਕਿਸਾਨ ਦੇ ਫ਼ਲ-ਸਬਜ਼ੀਆਂ ਵੀ ਪੂਰੇ ਦੇਸ਼ ਦੇ ਬੜੇ ਬਾਜ਼ਾਰਾਂ ਤੱਕ ਘੱਟ ਕੀਮਤ ਵਿੱਚ ਪਹੁੰਚ ਪਾ ਰਹੀਆਂ ਹਨ। FPO ਯਾਨੀ ਕਿਸਾਨ ਉਤਪਾਦਕ ਸੰਘਾਂ ਦੇ ਗਠਨ ਨਾਲ ਵੀ ਛੋਟੇ ਕਿਸਾਨਾਂ ਨੂੰ ਬਹੁਤ ਤਾਕਤ ਮਿਲ ਰਹੀ ਹੈ। ਇਸ ਸਾਲ ਭਾਰਤ ਨੇ ਵਿਦੇਸ਼ਾਂ ਨੂੰ ਰਿਕਾਰਡ ਫ਼ਲ- ਸਬਜ਼ੀਆਂ ਐਕਸਪੋਰਟ ਕੀਤੀਆਂ ਹਨ, ਤਾਂ ਇਸ ਦਾ ਇੱਕ ਬੜਾ ਲਾਭ ਵੀ ਦੇਸ਼ ਦੇ ਛੋਟੇ-ਛੋਟੇ ਕਿਸਾਨਾਂ ਨੂੰ ਹੋ ਰਿਹਾ ਹੈ। 

ਸਾਥੀਓ, 

ਗ੍ਰਾਮ ਪੰਚਾਇਤਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਇੱਕ ਹੋਰ ਕੰਮ ਵੀ ਕਰਨਾ ਹੋਵੇਗਾ। ਕੁਪੋਸ਼ਣ ਤੋਂ,  ਐਨੀਮੀਆ ਤੋਂ, ਦੇਸ਼ ਨੂੰ ਬਚਾਉਣ ਦਾ ਜੋ ਬੀੜਾ ਕੇਂਦਰ ਸਰਕਾਰ ਨੇ ਚੁੱਕਿਆ ਹੈ ਉਸ ਦੇ ਪ੍ਰਤੀ ਜ਼ਮੀਨ ’ਤੇ ਲੋਕਾਂ ਨੂੰ ਜਾਗਰੂਕ ਵੀ ਕਰਨਾ ਹੈ। ਹੁਣ ਸਰਕਾਰ ਦੀ ਤਰਫ਼ ਤੋਂ ਜਿਨ੍ਹਾਂ ਯੋਜਨਾਵਾਂ ਵਿੱਚ ਵੀ ਚਾਵਲ ਦਿੱਤਾ ਜਾਂਦਾ ਹੈ, ਉਸ ਨੂੰ ਫੋਰਟੀਫਾਈ ਕੀਤਾ ਜਾ ਰਿਹਾ ਹੈ, ਪੋਸ਼ਣ ਯੁਕਤ ਕੀਤਾ ਜਾ ਰਿਹਾ ਹੈ।

ਇਹ ਫੋਰਟੀਫਾਈਡ ਚਾਵਲ ਸਿਹਤ ਦੇ ਲਈ ਕਿਤਨਾ ਜ਼ਰੂਰੀ ਹੈ, ਇਸ ਨੂੰ ਲੈ ਕੇ ਜਾਗਰੂਕਤਾ ਫੈਲਾਉਣਾ ਸਾਡੇ ਸਾਰਿਆਂ ਦਾ ਫਰਜ਼ ਹੈ। ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਵਿੱਚ ਸਾਡੀਆਂ ਭੈਣਾਂ-ਬੇਟੀਆਂ-ਬੱਚਿਆਂ ਨੂੰ ਕੁਪੋਸ਼ਣ ਤੋਂ, ਐਨੀਮੀਆ ਤੋਂ ਮੁਕਤ ਕਰਨ ਦੇ ਸੰਕਲਪ ਸਾਨੂੰ ਲੈਣਾ ਹੈ ਅਤੇ ਜਦੋਂ ਤੱਕ ਇੱਛਤ ਪਰਿਣਾਮ (ਨਤੀਜਾ) ਮਿਲਦਾ ਨਹੀਂ ਹੈ, ਸਿੱਧੀ ਪ੍ਰਾਪਤ ਨਹੀਂ ਹੁੰਦੀ ਹੈ, ਮਾਨਵਤਾ ਦੇ ਇਸ ਕੰਮ ਨੂੰ ਸਾਨੂੰ ਛੱਡਣਾ ਨਹੀਂ ਹੈ, ਲੱਗੇ ਰਹਿਣਾ ਹੈ ਅਤੇ ਕੁਪੋਸ਼ਣ ਨੂੰ ਸਾਨੂੰ ਸਾਡੀ ਧਰਤੀ ਤੋਂ ਵਿਦਾਈ ਦੇਣੀ ਹੈ।

ਭਾਰਤ ਦਾ ਵਿਕਾਸ ਵੋਕਲ ਫਾਰ ਲੋਕਲ ਦੇ ਮੰਤਰ ਵਿੱਚ ਛਿਪਿਆ ਹੈ। ਭਾਰਤ ਦੇ ਲੋਕਤੰਤਰ ਦੇ ਵਿਕਾਸ ਦੀ ਤਾਕਤ ਵੀ ਲੋਕਲ ਗਵਰਨੈਂਸ ਹੀ ਹੈ। ਤੁਹਾਡੇ ਕੰਮ ਦਾ ਦਾਇਰਾ ਭਲੇ ਹੀ ਲੋਕਲ ਹੈ, ਲੇਕਿਨ ਇਸ ਦਾ ਸਾਮੂਹਕ ਪ੍ਰਭਾਵ ਸੰਸਾਰਿਕ ਹੋਣ ਵਾਲਾ ਹੈ ।  ਲੋਕਲ ਦੀ ਇਸ ਤਾਕਤ ਨੂੰ ਸਾਨੂੰ ਗੁਣ ਦੋਸ਼  ਪਛਾਣਨਾ  ਹੈ। ਤੁਸੀਂ ਆਪਣੀ ਪੰਚਾਇਤ ਵਿੱਚ ਜੋ ਵੀ ਕੰਮ ਕਰੋਗੇ, ਉਸ ਨਾਲ ਦੇਸ਼ ਦੀ ਛਵੀ ਹੋਰ ਨਿਖਰੇ, ਦੇਸ਼ ਦੇ ਪਿੰਡ ਹੋਰ ਸਸ਼ਕਤ ਹੋਣ, ਇਹੀ ਮੇਰੀ ਅੱਜ ਪੰਚਾਇਤ ਦਿਵਸ ’ਤੇ ਆਪ ਸਭ ਨੂੰ ਕਾਮਨਾ ਹੈ।

ਇੱਕ ਵਾਰ ਫਿਰ ਜੰਮੂ ਕਸ਼ਮੀਰ ਨੂੰ ਵਿਕਾਸ ਕਾਰਜਾਂ ਦੇ ਲਈ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ ਦੇਸ਼ਭਰ ਵਿੱਚ ਲੱਖਾਂ ਦੀ ਤਾਦਾਦ ਵਿੱਚ ਚੁਣੇ ਹੋਏ ਜਨਪ੍ਰਤੀਨਿਧੀਆਂ ਨੂੰ ਮੈਂ ਕਹਿਣਾ ਚਾਹਾਂਗਾ ਪੰਚਾਇਤ ਹੋਵੇ ਜਾਂ ਪਾਰਲੀਆਮੈਂਟ, ਕੋਈ ਕੰਮ ਛੋਟਾ ਨਹੀਂ ਹੈ। ਅਗਰ ਪੰਚਾਇਤ ਵਿੱਚ ਬੈਠ ਕਰਕੇ ਮੈਂ ਮੇਰੇ ਦੇਸ਼ ਨੂੰ ਅੱਗੇ ਲੈ ਜਾਵਾਂਗਾ, ਇਸ ਸੰਕਲਪ ਨਾਲ ਪੰਚਾਇਤ ਨੂੰ ਅੱਗੇ ਵਧਾਵਾਂਗੇ ਤਾਂ ਦੇਸ਼ ਨੂੰ ਅੱਗੇ ਵਧਣ ਵਿੱਚ ਦੇਰ ਨਹੀਂ ਹੋਵੇਗੀ। 

ਅਤੇ ਮੈਂ ਅੱਜ ਪੰਚਾਇਤ ਪੱਧਰ ’ਤੇ ਚੁਣੇ ਹੋਏ ਪ੍ਰਤੀਨਿਧੀਆਂ ਦਾ ਉਤਸਾਹ ਦੇਖ ਰਿਹਾ ਹਾਂ, ਉਮੰਗ ਦੇਖ ਰਿਹਾ ਹਾਂ, ਸੰਕਲਪ ਦੇਖ ਰਿਹਾ ਹਾਂ। ਮੈਨੂੰ ਪੂਰਾ ਭਰੋਸਾ ਹੈ ਕਿ ਸਾਡੀ ਪੰਚਾਇਤ ਰਾਜ ਵਿਵਸਥਾ ਭਾਰਤ ਨੂੰ ਨਵੀਂ ਉਚਾਈ ’ਤੇ ਲੈ ਜਾਣ ਦਾ ਇੱਕ ਸਸ਼ਕਤ ਮਾਧਿਆਮ ਬਣੇਗੀ। ਅਤੇ ਉਨ੍ਹਾਂ ਸ਼ੁਭਕਾਮਨਾਵਾਂ ਦੇ ਨਾਲ ਮੈਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਅਤੇ ਧੰਨਵਾਦ ਦਿੰਦਾ ਹਾਂ।

ਮੇਰੇ ਨਾਲ ਦੋਨੋਂ ਹੱਥ ਉੱਪਰ ਕਰਕੇ ਪੂਰੀ ਤਾਕਤ ਨਾਲ ਬੋਲੋ -

ਭਾਰਤ ਮਾਤਾ ਕੀ - ਜੈ

ਭਾਰਤ ਮਾਤਾ ਕੀ - ਜੈ

ਬਹੁਤ-ਬਹੁਤ ਧੰਨਵਾਦ !!

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet extends One-Time Special Package for DAP fertilisers to farmers

Media Coverage

Cabinet extends One-Time Special Package for DAP fertilisers to farmers
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 2 ਜਨਵਰੀ 2025
January 02, 2025

Citizens Appreciate India's Strategic Transformation under PM Modi: Economic, Technological, and Social Milestones