“ਨੌਜਵਾਨ ਊਰਜਾ ਨਾਲ ਦੇਸ਼ ਦੇ ਵਿਕਾਸ ਨੂੰ ਮਿਲ ਰਹੀ ਹੈ ਨਵੀਂ ਗਤੀ”
“8 ਸਾਲਾਂ ਦੇ ਥੋੜ੍ਹੇ ਸਮੇਂ ’ਚ, ਦੇਸ਼ ਦੀ ਸਟਾਰਟਅੱਪ ਕਹਾਣੀ ਵਿੱਚ ਬਹੁਤ ਵੱਡੀ ਤਬਦੀਲੀ ਆਈ ਹੈ”
“2014 ਤੋਂ ਬਾਅਦ, ਸਰਕਾਰ ਨੇ ਨੌਜਵਾਨਾਂ ਦੀ ਇਨੋਵੇਸ਼ਨ ਦੀ ਤਾਕਤ ਵਿੱਚ ਵਿਸ਼ਵਾਸ ਬਹਾਲ ਕੀਤਾ ਅਤੇ ਇੱਕ ਅਨੁਕੂਲ ਪ੍ਰਣਾਲੀ ਦੀ ਸਿਰਜਣਾ ਕੀਤੀ”
“7 ਸਾਲ ਪਹਿਲਾਂ ਸਟਾਰਟ-ਅੱਪ ਇੰਡੀਆ ਦੀ ਸ਼ੁਰੂਆਤ ਵਿਚਾਰਾਂ ਨੂੰ ਇਨੋਵੇਸ਼ਨ ਵਿੱਚ ਬਦਲਣ ਅਤੇ ਉਨ੍ਹਾਂ ਨੂੰ ਉਦਯੋਗ ਵਿੱਚ ਲਿਜਾਣ ਲਈ ਇੱਕ ਵੱਡਾ ਕਦਮ ਸੀ”
“ਭਾਰਤ ਵਿੱਚ ਈਜ਼ ਆਵ੍ ਡੂਇੰਗ ਬਿਜ਼ਨਸ ਅਤੇ ਈਜ਼ ਆਵ੍ ਲਿਵਿੰਗ ਉੱਤੇ ਬੇਮਿਸਾਲ ਜ਼ੋਰ ਹੈ”

ਨਮਸਕਾਰ!

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀਮਾਨ ਸ਼ਿਵਰਾਜ ਸਿੰਘ ਚੌਹਾਨ, ਐੱਮਪੀ ਸਰਕਾਰ ਦੇ ਸਾਰੇ ਮੰਤਰੀਗਣ,  ਸਾਂਸਦਗਣ, ਵਿਧਾਇਕਗਣ, ਸਟਾਰਟਅੱਪਸ ਦੀ ਦੁਨੀਆ ਦੇ ਮੇਰੇ ਸਾਥੀਓ, ਦੇਵੀਓ ਅਤੇ ਸੱਜਣੋਂ !

ਆਪ ਸਭ ਨੇ ਦੇਖਿਆ ਹੋਵੇਗਾ ਸ਼ਾਇਦ ਮੈਂ ਮੱਧ ਪ੍ਰਦੇਸ਼ ਦੀਆਂ ਯੁਵਾ ਪ੍ਰਤਿਭਾਵਾਂ ਨਾਲ, ਸਟਾਰਟਅੱਪਸ ਨਾਲ ਜੁੜੇ ਕੁਝ ਨੌਜਵਾਨਾਂ ਨਾਲ ਮੈਂ ਚਰਚਾ ਕਰ ਰਿਹਾ ਸਾਂ ਅਤੇ ਮੈਂ ਅਨੁਭਵ ਕਰਦਾ ਸਾਂ, ਤੁਸੀਂ ਵੀ ਅਨੁਭਵ ਕਰਦੇ ਹੋਵੋਗੇ ਅਤੇ ਇੱਕ ਬਾਤ ਪੱਕੀ ਹੈ ਕਿ ਜਦੋਂ ਦਿਲ ਵਿੱਚ ਜੋਸ਼ ਹੋਵੇ, ਨਵੀਆਂ ਉਮੰਗਾਂ ਹੋਣ,  innovation ਦਾ ਜਜ਼ਬਾ ਹੋਵੇ ਤਾਂ ਉਸ ਦਾ ਪ੍ਰਭਾਵ ਸਾਫ਼ ਨਜ਼ਰ ਆਉਂਦਾ ਹੈ ਅਤੇ ਉਮੰਗ ਨੇ ਤਾਂ ਇਸ ਪ੍ਰਕਾਰ ਦਾ ਭਾਸ਼ਣ ਵੀ ਦੇ ਦਿੱਤਾ ਅੱਜ। ਆਪ ਸਭ ਨਾਲ ਮੈਨੂੰ ਜੋ ਬਾਤ ਕਰਨ ਦਾ ਅਵਸਰ ਮਿਲਿਆ ਅਤੇ ਜਿਨ੍ਹਾਂ ਨੇ ਇਸ ਬਾਤ ਨੂੰ ਸੁਣਿਆ ਹੋਵੇਗਾ ਉਹ ਪੂਰੇ ਵਿਸ਼ਵਾਸ ਦੇ ਨਾਲ ਇਹ ਕਹਿ ਸਕਦਾ ਹੈ ਕਿ ਅੱਜ ਦੇਸ਼ ਵਿੱਚ ਜਿਤਨੀ proactive ਸਟਾਰਟਅੱਪ ਨੀਤੀ ਹੈ, ਉਤਨੀ ਹੀ ਪਰਿਸ਼੍ਰਮੀ ਸਟਾਰਟਅੱਪ ਅਗਵਾਈ ਵੀ ਹੈ। ਇਸੇ ਲਈ, ਦੇਸ਼ ਇੱਕ ਨਵੀਂ ਯੁਵਾ ਊਰਜਾ ਦੇ ਨਾਲ ਵਿਕਾਸ ਨੂੰ ਗਤੀ ਦੇ ਰਿਹਾ ਹੈ। ਅੱਜ ਮੱਧ ਪ੍ਰਦੇਸ਼ ਵਿੱਚ ਸਟਾਰਟ ਅੱਪ ਪੋਰਟਲ ਅਤੇ i-Hub ਇੰਦੌਰ ਦਾ ਸ਼ੁਭਾਰੰਭ ਹੋਇਆ ਹੈ। ਐੱਮਪੀ ਦੀ ਸਟਾਰਟ ਅੱਪ ਨੀਤੀ ਦੇ ਤਹਿਤ ਸਟਾਰਟ ਅੱਪਸ ਅਤੇ ਇਨਕਊਬੇਟਰਸ ਨੂੰ ਵਿੱਤੀ ਸਹਾਇਤਾ ਵੀ ਦਿੱਤੀ ਗਈ ਹੈ। ਮੈਂ ਇਨ੍ਹਾਂ ਪ੍ਰਯਾਸਾਂ ਦੇ ਲਈ, ਅਤੇ ਇਸ ਆਯੋਜਨ ਦੇ ਲਈ ਮੱਧ ਪ੍ਰਦੇਸ਼ ਸਰਕਾਰ ਨੂੰ,  ਦੇਸ਼ ਦੇ ਸਟਾਰਟ ਅੱਪ ਈਕੋਸਿਸਟਮ ਨੂੰ, ਅਤੇ ਆਪ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਤੁਹਾਨੂੰ ਯਾਦ ਹੋਵੇਗਾ, 2014 ਵਿੱਚ ਜਦੋਂ ਸਾਡੀ ਸਰਕਾਰ ਆਈ ਸੀ, ਤਾਂ ਦੇਸ਼ ਵਿੱਚ 300-400 ਦੇ ਆਸ-ਪਾਸ ਸਟਾਰਟ-ਅੱਪਸ ਹੋਇਆ ਕਰਦੇ ਸਨ ਅਤੇ ਕੋਈ ਸਟਾਰਟ-ਅੱਪ ਸ਼ਬਦ ਵੀ ਸੁਣਾਈ ਵੀ ਨਹੀਂ ਦਿੰਦਾ ਸੀ, ਨਾ ਉਸ ਦੀ ਕੋਈ ਚਰਚਾ ਹੋਇਆ ਕਰਦੀ ਸੀ। ਲੇਕਿਨ ਅੱਜ ਅੱਠ ਵਰ੍ਹੇ ਦੇ ਛੋਟੇ ਜਿਹੇ ਕਾਲਖੰਡ ਵਿੱਚ ਭਾਰਤ ਵਿੱਚ ਸਟਾਰਟ ਅੱਪਸ ਦੀ ਦੁਨੀਆ ਹੀ ਬਦਲ ਚੁੱਕੀ ਹੈ। ਅੱਜ ਸਾਡੇ ਦੇਸ਼ ਵਿੱਚ ਕਰੀਬ 70 ਹਜ਼ਾਰ recognized ਸਟਾਰਟਅੱਪਸ ਹਨ। ਅੱਜ ਭਾਰਤ ਵਿੱਚ ਦੁਨੀਆ ਦਾ ਤੀਸਰਾ ਸਭ ਤੋਂ ਬੜਾ ਸਟਾਰਟਅੱਪ eco-system ਹੈ। ਅਸੀਂ ਦੁਨੀਆ ਦੇ ਸਭ ਤੋਂ ਬੜੇ ਯੂਨੀਕੌਰਨ ਹੱਬਸ ਵਿੱਚ ਵੀ ਇੱਕ ਤਾਕਤ ਦੇ ਰੂਪ ਵਿੱਚ ਉੱਭਰ ਰਹੇ ਹਾਂ। ਅੱਜ ਔਸਤਨ 8 ਜਾਂ 10 ਦਿਨ ਦੇ ਅੰਦਰ-ਅੰਦਰ ਭਾਰਤ ਵਿੱਚ ਇੱਕ ਸਟਾਰਟ ਅੱਪ, ਯੂਨੀਕੌਰਨ ਬਣ ਜਾਂਦਾ ਹੈ ਯੂਨੀਕੌਰਨ ਵਿੱਚ ਬਦਲ ਰਿਹਾ ਹੈ। ਹੁਣ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਜ਼ੀਰੋ ਤੋਂ ਸ਼ੁਰੂ ਕਰਕੇ, ਕਿਸੇ ਇੱਕ ਸਟਾਰਟ ਅੱਪ ਦਾ ਯੂਨੀਕੌਰਨ ਬਣਨ ਦਾ ਮਤਲਬ ਹੁੰਦਾ ਹੈ ਕਿ ਇਤਨੇ ਘੱਟ ਸਮੇਂ ਵਿੱਚ ਕਰੀਬ-ਕਰੀਬ 7 ਹਜ਼ਾਰ ਕਰੋੜ ਰੁਪਏ ਦੀ ਪੂੰਜੀ ਤੱਕ ਪਹੁੰਚਣਾ, ਤਦ ਇੱਕ ਯੂਨੀਕੌਰਨ ਬਣਦਾ ਹੈ ਅਤੇ ਅੱਜ 8–10 ਦਿਨ ਵਿੱਚ ਇੱਕ ਨਵਾਂ ਯੂਨੀਕੌਰਨ ਇਸ ਦੇਸ਼ ਵਿੱਚ ਸਾਡੇ ਨੌਜਵਾਨ ਬਣਾ ਰਹੇ ਹਨ।

ਸਾਥੀਓ,

ਇਹ ਭਾਰਤ ਦੇ ਨੌਜਵਾਨਾਂ ਦੀ ਸਮਰੱਥਾ ਹੈ, ਸਫ਼ਲਤਾ ਦੀ ਨਵੀਂ ਉਚਾਈ ਪ੍ਰਾਪਤ ਕਰਨ ਦੀ ਇੱਛਾਸ਼ਕਤੀ ਦਾ ਉਦਾਹਰਣ ਹੈ। ਅਤੇ ਮੈਂ ਅਰਥ ਜਗਤ ਦੀਆਂ ਨੀਤੀਆਂ ਦਾ ਅਧਿਐਨ ਕਰਨ ਵਾਲੇ ਜਾਣਕਾਰਾਂ ਨੂੰ ਇੱਕ ਬਾਤ ਨੋਟ ਕਰਨ ਨੂੰ ਕਹਾਂਗਾ। ਭਾਰਤ ਵਿੱਚ ਜਿਤਨਾ ਬੜਾ ਸਾਡੇ ਸਟਾਰਟਅੱਪਸ ਦਾ ਇੱਕ ਵੌਲਿਊਮ ਹੈ, ਉਤਨੀ ਹੀ ਉਸ ਦੀ diversity ਵੀ ਹੈ। ਇਹ ਸਟਾਰਟਅੱਪਸ ਕਿਸੇ ਇੱਕ ਰਾਜ ਜਾਂ ਦੋ-ਚਾਰ ਮੈਟਰੋ ਸਿਟੀਜ਼ ਤੱਕ ਸੀਮਿਤ ਨਹੀਂ ਹਨ। ਇਹ ਸਟਾਰਟਅੱਪਸ ਹਿੰਦੁਸਤਾਨ ਦੇ ਅਨੇਕ ਰਾਜਾਂ ਵਿੱਚ, ਹਿੰਦੁਸਤਾਨ ਦੇ ਅਨੇਕ ਛੋਟੇ-ਛੋਟੇ ਸ਼ਹਿਰਾਂ ਵਿੱਚ ਫੈਲੇ ਹੋਏ ਹਨ। ਇਤਨਾ ਹੀ ਨਹੀਂ ਇੱਕ ਮੋਟਾ- ਮੋਟਾ ਅਗਰ ਮੈਂ ਹਿਸਾਬ ਲਗਾਵਾਂ ਤਾਂ 50 ਤੋਂ ਜ਼ਿਆਦਾ ਅਲੱਗ-ਅਲੱਗ ਪ੍ਰਕਾਰ ਦੀਆਂ ਇੰਡਸਟ੍ਰੀਜ਼ ਨਾਲ ਸਟਾਰਟ-ਅੱਪਸ ਜੁੜੇ ਹੋਏ ਹਨ। ਇਹ ਦੇਸ਼ ਦੇ ਹਰੇਕ ਰਾਜ ਅਤੇ ਸਾਢੇ 6 ਸੌ ਤੋਂ ਜ਼ਿਆਦਾ ਜ਼ਿਲ੍ਹਿਆਂ ਵਿੱਚ ਫੈਲੇ ਹੋਏ ਹਨ। ਕਰੀਬ 50 ਪ੍ਰਤੀਸ਼ਤ ਸਟਾਰਟਅੱਪਸ ਤਾਂ ਐਸੇ ਹਨ, ਜੋ tier 2 ਅਤੇ tier3 ਸਿਟੀ ਵਿੱਚ ਆਉਂਦੇ ਹਨ। ਅਕਸਰ ਕੁਝ ਲੋਕਾਂ ਨੂੰ ਭਰਮ ਹੋ ਜਾਂਦਾ ਹੈ ਕਿ ਸਟਾਰਟ ਅੱਪ ਯਾਨੀ ਕੰਪਿਊਟਰ ਨਾਲ ਜੁੜਿਆ ਹੋਇਆ ਇਹ ਨੌਜਵਾਨਾਂ ਦਾ ਕੋਈ ਖੇਲ ਚਲ ਰਿਹਾ ਹੈ, ਕੁਝ ਕਾਰੋਬਾਰ ਚਲ ਰਿਹਾ ਹੈ। ਇਹ ਭਰਮ ਹੈ, ਹਕੀਕਤ ਇਹ ਹੈ ਕਿ ਸਟਾਰਟ ਅੱਪ ਦਾ ਦਾਇਰਾ ਅਤੇ ਵਿਸਤਾਰ ਬਹੁਤ ਬੜਾ ਹੈ। ਸਟਾਰਟ ਅੱਪਸ ਸਾਨੂੰ ਕਠਿਨ ਚੁਣੌਤੀ ਦਾ ਸਰਲ ਸਮਾਧਾਨ ਦਿੰਦੇ ਹਨ। ਅਤੇ ਅਸੀਂ ਦੇਖ ਰਹੇ ਹਾਂ ਕਿ ਕੱਲ੍ਹ ਦੇ ਸਟਾਰਸ ਅੱਪਸ,  ਅੱਜ ਦੇ ਮਲਟੀਨੈਸ਼ਨਲਸ ਬਣ ਰਹੇ ਹਨ। ਮੈਨੂੰ ਖੁਸ਼ੀ ਹੈ ਕਿ ਅੱਜ ਐਗਰੀਕਲਚਰ ਦੇ ਖੇਤਰ ਵਿੱਚ, ਰਿਟੇਲ ਬਿਜ਼ਨਸ ਦੇ ਖੇਤਰ ਵਿੱਚ, ਹੈਲਥ ਸੈਕਟਰ ਵਿੱਚ ਨਵੇਂ-ਨਵੇਂ ਸਟਾਰਟ ਅੱਪਸ ਉੱਭਰ ਕੇ ਆ ਰਹੇ ਹਨ।

ਸਾਥੀਓ,

ਅੱਜ ਜਦੋਂ ਅਸੀਂ ਦੁਨੀਆ ਨੂੰ ਭਾਰਤ ਦੇ ਸਟਾਰਟ ਅੱਪ ਈਕੋਸਿਸਟਮ ਦੀ ਪ੍ਰਸ਼ੰਸਾ ਕਰਦੇ ਹੋਏ ਸੁਣਦੇ ਹਾਂ।  ਹਰ ਹਿੰਦੁਸਤਾਨੀ ਨੂੰ ਗਰਵ (ਮਾਣ) ਹੁੰਦਾ ਹੈ। ਲੇਕਿਨ ਸਾਥੀਓ, ਇੱਕ ਸਵਾਲ ਵੀ ਹੈ। 8 ਸਾਲ ਪਹਿਲਾਂ ਤੱਕ ਜੋ ਸਟਾਰਟ ਅੱਪ ਸ਼ਬਦ ਕੁਝ ਗਲਿਆਰਿਆਂ ਵਿੱਚ ਹੀ, ਕੁਝ ਟੈਕਨੀਕਲ ਵਰਲਡ ਦੇ ਗਲਿਆਰਿਆਂ ਵਿੱਚ ਹੀ ਚਰਚਾ ਦਾ ਹਿੱਸਾ ਸੀ, ਉਹ ਅੱਜ ਸਾਧਾਰਣ ਭਾਰਤੀ ਯੁਵਾ ਦੇ ਸੁਪਨੇ ਪੂਰੇ ਕਰਨ ਦਾ ਇੱਕ ਸਸ਼ਕਤ ਮਾਧਿਅਮ, ਇਹ ਉਨ੍ਹਾਂ ਦੀ ਰੋਜ਼ਮੱਰਾ ਦੀ ਬਾਤਚੀਤ ਦਾ ਹਿੱਸਾ ਕਿਵੇਂ ਹੋ ਗਿਆ? ਇਹ ਬੜਾ ਸ਼ਿਫਟ ਕਿਵੇਂ ਆਇਆ? ਅਚਾਨਕ ਨਹੀਂ ਆਇਆ ਹੈ। ਇੱਕ ਸੋਚੀ ਸਮਝੀ ਰਣਨੀਤੀ ਦੇ ਤਹਿਤ ਸਪਸ਼ਟ ਲਕਸ਼, ਨਿਰਧਾਰਿਤ ਦਿਸ਼ਾ ਉਨ੍ਹਾਂ ਸਭ ਦਾ ਪਰਿਣਾਮ ਹੈ ਅਤੇ ਮੈਂ ਜ਼ਰੂਰ ਚਾਹਾਂਗਾ ਕਿ ਅੱਜ ਜਦੋਂ ਮੈਂ ਸਟਾਰਟਅੱਪ ਦੀ ਦੁਨੀਆ  ਦੇ ਨੌਜਵਾਨਾਂ ਨੂੰ ਮਿਲਿਆ ਹਾਂ ਅਤੇ ਇੰਦੌਰ ਜਿਹੀ ਧਰਤੀ ਮੇਰੇ ਸਾਹਮਣੇ ਹੋਵੇ ਤਾਂ ਮੈਨੂੰ ਲਗਦਾ ਹੈ ਕਿ ਮੈਂ ਵੀ ਕੁਝ ਬਾਤਾਂ ਤੁਹਾਨੂੰ ਅੱਜ ਦੱਸਾਂ। ਅੱਜ ਜਿਸ ਨੂੰ ਸਟਾਰਟ ਅੱਪ ਕ੍ਰਾਂਤੀ ਮੰਨਿਆ ਜਾ ਰਿਹਾ ਹੈ,  ਉਸ ਨੇ ਆਕਾਰ ਕਿਵੇਂ ਲਿਆ, ਮੈਂ ਸਮਝਦਾ ਹਾਂ ਹਰ ਨੌਜਵਾਨ ਨੂੰ ਇਹ ਜਾਣਨਾ ਬਹੁਤ ਜ਼ਰੂਰੀ ਹੈ ਅਤੇ ਇਹ ਆਪਣੇ ਆਪ ਵਿੱਚ ਇੱਕ ਪ੍ਰੇਰਣਾ ਵੀ ਹੈ। ਆਜ਼ਾਦੀ ਕੇ ਅੰਮ੍ਰਿਤਕਾਲ ਦੇ ਲਈ ਇਹ ਬਹੁਤ ਬੜਾ ਪ੍ਰੋਤਸਾਹਨ ਵੀ ਹੈ।

ਸਾਥੀਓ,

ਭਾਰਤ ਵਿੱਚ ਨਵਾਂ ਕਰਨ ਦੀ, ਨਵੇਂ ਆਇਡੀਆ ਨਾਲ ਸਮੱਸਿਆਵਾਂ ਦੇ ਸਮਾਧਾਨ ਦੀ ਲਲਕ ਹਮੇਸ਼ਾ ਰਹੀ ਹੈ। ਇਹ ਅਸੀਂ ਆਪਣੀ IT revolution ਦੇ ਦੌਰ ਵਿੱਚ ਭਲੀਭਾਂਤ ਅਨੁਭਵ ਕੀਤਾ ਹੈ। ਲੇਕਿਨ ਦੁਰਭਾਗ ਨਾਲ ਜਿਤਨਾ ਪ੍ਰੋਤਸਾਹਨ, ਜਿਤਨਾ ਸਮਰਥਨ, ਉਸ ਦੌਰ ਵਿੱਚ ਸਾਡੇ ਨੌਜਵਾਨਾਂ ਨੂੰ ਮਿਲਣਾ ਚਾਹੀਦਾ ਸੀ, ਉਤਨਾ ਮਿਲਿਆ ਨਹੀਂ। ਜ਼ਰੂਰਤ ਇਸ ਬਾਤ ਦੀ ਸੀ ਕਿ IT revolution ਨਾਲ ਬਣੇ ਮਾਹੌਲ ਨੂੰ channelize ਕੀਤਾ ਜਾਂਦਾ, ਇੱਕ ਡਾਇਰੈਕਸ਼ਨ ਦਿੱਤਾ ਜਾਂਦਾ। ਲੇਕਿਨ ਨਹੀਂ ਹੋ ਪਾਇਆ।  ਅਸੀਂ ਦੇਖਿਆ ਕਿ ਪੂਰਾ ਇੱਕ ਦਹਾਕਾ ਬੜੇ-ਬੜੇ ਘੋਟਾਲਿਆਂ ਵਿੱਚ, ਪਾਲਿਸੀ ਪੈਰਾਲਿਸਿਸ ਵਿੱਚ,  ਨੈਪੋਟਿਜ਼ਮ ਵਿੱਚ ਇਸ ਦੇਸ਼ ਦੇ ਇੱਕ ਪੀੜ੍ਹੀ ਦੇ ਸੁਪਨਿਆਂ ਨੂੰ ਤਬਾਹ ਕਰ ਗਿਆ। ਸਾਡੇ ਨੌਜਵਾਨਾਂ ਦੇ ਪਾਸ ਆਇਡੀਆ ਸਨ, ਇਨੋਵੇਸ਼ਨ ਦੇ ਲਈ ਲਲਕ ਵੀ ਸੀ, ਲੇਕਿਨ ਸਭ ਪਹਿਲਾਂ ਦੀਆਂ ਸਰਕਾਰਾਂ ਦੀਆਂ ਨੀਤੀਆਂ ਵਿੱਚ ਅਤੇ ਇੱਕ ਪ੍ਰਕਾਰ ਨਾਲ ਨੀਤੀਆਂ ਦੇ ਅਭਾਵ ਵਿੱਚ ਉਲਝ ਕੇ ਰਹਿ ਗਏ।

ਸਾਥੀਓ,

2014 ਦੇ ਬਾਅਦ ਅਸੀਂ ਨੌਜਵਾਨਾਂ ਵਿੱਚ ਆਇਡੀਆ ਦੀ ਇਸ ਤਾਕਤ ਨੂੰ, Innovation ਦੀ ਇਸ ਸਪਿਰਿਟ ਨੂੰ ਫਿਰ ਤੋਂ revive ਕੀਤਾ, ਅਸੀਂ ਭਾਰਤ ਦੇ ਨੌਜਵਾਨਾਂ ਦੀ ਸਮਰੱਥਾ ’ਤੇ ਵਿਸ਼ਵਾਸ ਕੀਤਾ। ਅਸੀਂ Idea to Innovation to Industry ਇਸ ਦਾ ਇੱਕ ਪੂਰਾ ਰੋਡਮੈਪ ਤਿਆਰ ਕੀਤਾ ਅਤੇ ਤਿੰਨ ਬਾਤਾਂ ’ਤੇ ਫੋਕਸ ਕੀਤਾ।

ਪਹਿਲਾ - Idea, Innovate, Incubate

ਅਤੇ Industry, ਇਨ੍ਹਾਂ ਨਾਲ ਜੁੜੀਆਂ ਸੰਸਥਾਵਾਂ ਦਾ ਇਨਫ੍ਰਾਸਟ੍ਰਕਚਰ ਦਾ ਨਿਰਮਾਣ।

ਦੂਸਰਾ – ਸਰਕਾਰੀ ਪ੍ਰਕਿਰਿਆਵਾਂ ਦਾ ਸਰਲੀਕਰਣ

ਅਤੇ ਤੀਸਰਾ – ਇਨੋਵੇਸ਼ਨ ਦੇ ਲਈ mindset ਵਿੱਚ ਪਰਿਵਰਤਨ, ਨਵੇਂ ਈਕੋਸਿਸਟਮ ਦਾ ਨਿਰਮਾਣ।

ਸਾਥੀਓ,

ਇਨ੍ਹਾਂ ਸਾਰੀਆਂ ਬਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਅਲੱਗ-ਅਲੱਗ ਫ੍ਰੰਟ ’ਤੇ ਇਕੱਠੇ ਕੰਮ ਕਰਨਾ ਸ਼ੁਰੂ ਕੀਤਾ। ਇਸੇ ਵਿੱਚੋਂ ਇੱਕ ਸੀ ਹੈਕਾਥੌਨ (Hackathons) । ਸੱਤ-ਅੱਠ ਸਾਲ ਪਹਿਲਾਂ ਜਦੋਂ ਦੇਸ਼ ਵਿੱਚ Hackathons ਹੋਣੇ ਸ਼ੁਰੂ ਹੋਏ ਤਾਂ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਇਹ ਸਟਾਰਟ ਅੱਪਸ ਦੇ ਲਈ ਮਜ਼ਬੂਤ ਬੁਨਿਆਦ ਬਣਾਉਣ ਦਾ ਕੰਮ ਕਰਨਗੇ। ਇੱਕ Strong Foundation ਤਿਆਰ ਕਰਨਗੇ।  ਅਸੀਂ ਦੇਸ਼ ਦੇ ਨੌਜਵਾਨਾਂ ਨੂੰ ਚੈਲੰਜ ਦਿੱਤਾ, ਨੌਜਵਾਨਾਂ ਨੇ ਚੈਲੰਜ Accept ਕੀਤਾ ਅਤੇ Solution ਦੇ ਕੇ ਦਿਖਾਇਆ। ਦੇਸ਼ ਦੇ ਲੱਖਾਂ ਨੌਜਵਾਨਾਂ ਨੂੰ ਇਨ੍ਹਾਂ ਹੈਕਾਥੌਨਸ ਨਾਲ Purpose of life ਮਿਲਿਆ, sense of responsibility ਹੋਰ ਵਧੀ। ਇਸ ਨਾਲ ਉਨ੍ਹਾਂ ਵਿੱਚ ਇਹ ਵਿਸ਼ਵਾਸ ਜਗਿਆ ਕਿ ਜਿਨ੍ਹਾਂ ਰੋਜ਼ਮੱਰਾ ਦੀਆਂ ਸਮੱਸਿਆਵਾਂ ਨਾਲ ਦੇਸ਼ ਜੂਝ ਰਿਹਾ ਹੈ, ਉਸ ਨੂੰ ਉਹ ਦੂਰ ਕਰਨ ਵਿੱਚ ਆਪਣਾ ਯੋਗਦਾਨ ਦੇ ਸਕਦੇ ਹਨ। ਇਸ ਭਾਵਨਾ ਨੇ ਸਟਾਰਟ-ਅੱਪਸ ਦੇ ਲਈ ਇੱਕ ਤਰ੍ਹਾਂ ਨਾਲ ਲਾਂਚ ਪੈਡ ਦਾ ਕੰਮ ਕੀਤਾ। ਸਿਰਫ਼ ਸਰਕਾਰ ਦੇ ਸਮਾਰਟ ਇੰਡੀਆ ਹੈਕਾਥੌਨ ਵਿੱਚ ਹੀ ਤੁਸੀਂ ਤਾਂ ਜਾਣਦੇ ਹੀ, ਤੁਹਾਡੇ ਵਿੱਚੋਂ ਸ਼ਾਇਦ ਕੁਝ ਲੋਕ ਉਸ ਵਿੱਚ ਜੁੜੇ ਹੋਣਗੇ, ਮੇਰੇ ਜੋ ਸਾਹਮਣੇ ਬੈਠੇ ਹਨ, ਸਮਾਰਟ ਇੰਡੀਆ ਹੈਕਾਥੌਨ ਵਿੱਚ ਹੀ ਬੀਤੇ ਸਾਲਾਂ ਵਿੱਚ ਲਗਭਗ 15 ਲੱਖ ਐਸੇ Talented ਯੁਵਾ ਸਾਥੀ ਉਸ ਦੇ ਨਾਲ ਜੁੜੇ ਹਨ। ਮੈਨੂੰ ਯਾਦ ਹੈ ਕਿ ਐਸੇ ਹੀ ਹੈਕਾਥੌਨਸ ਵਿੱਚ, ਕਿਉਂਕਿ ਮੈਨੂੰ ਵੀ ਬੜਾ ਅੱਛਾ ਲਗਦਾ ਸੀ, ਨਵੀਆਂ-ਨਵੀਆਂ ਚੀਜ਼ਾਂ ਸਮਝਣ ਨੂੰ ਮਿਲਦੀਆਂ ਸਨ, ਜਾਣਨ ਨੂੰ ਮਿਲਦੀਆਂ ਸਨ ਤਾਂ ਮੈਂ 2-2 ਦਿਨ ਤੱਕ ਨੌਜਵਾਨਾਂ ਦੇ ਇਸ ਹੈਕਾਥੌਨ ਦੀ ਇਸ ਗਤੀਵਿਧੀਆਂ ਨੂੰ ਬਰੀਕੀ ਨਾਲ ਨਜ਼ਰ ਰੱਖਦਾ ਸਾਂ ਦੇਖਦਾ ਸਾਂ, ਰਾਤ ਦੇ 12-12 ਵਜੇ, 1-1, 2-2 ਵਜੇ ਉਨ੍ਹਾਂ ਦੇ ਨਾਲ ਗੱਪਾਂ ਗੋਸ਼ਠੀਆਂ ਕਰਦਾ ਸਾਂ। ਉਨ੍ਹਾਂ ਦੇ  ਜਨੂਨ ਨੂੰ ਦੇਖਦਾ ਸਾਂ। ਉਹ ਕੀ ਕਰਦੇ ਹਨ, ਕਿਵੇਂ ਜੂਝਦੇ ਹਨ, ਆਪਣੀ ਸਫ਼ਲਤਾ ’ਤੇ ਕਿੰਨੇ ਖੁਸ਼ ਹੁੰਦੇ ਹਨ, ਇਹ ਸਾਰੀਆਂ ਗੱਲਾਂ ਮੈਂ ਦੇਖਦਾ ਸਾਂ, ਮੈਂ feel ਕਰਦਾ ਸਾਂ। ਅਤੇ ਮੈਨੂੰ ਖੁਸ਼ੀ ਹੈ ਕਿ ਅੱਜ ਵੀ ਦੇਸ਼ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਹਰ ਰੋਜ਼ ਕੋਈ ਨਾ ਕੋਈ ਇੱਕ hackathon ਚਲ ਰਿਹਾ ਹੈ, ਹੋ ਰਿਹਾ ਹੈ।  ਯਾਨੀ ਸਟਾਰਟ ਅੱਪਸ ਦੇ ਨਿਰਮਾਣ ਦੀ ਸ਼ੁਰੂਆਤੀ ਪ੍ਰਕਿਰਿਆ ’ਤੇ ਦੇਸ਼ ਨਿਰੰਤਰ ਕੰਮ ਕਰ ਰਿਹਾ ਹੈ।

ਸਾਥੀਓ,

7 ਸਾਲ ਪਹਿਲਾਂ ਸਟਾਰਟ ਅੱਪ ਇੰਡੀਆ ਅਭਿਯਾਨ idea to industry ਨੂੰ institutionalize ਕਰਨ ਦੀ ਤਰਫ਼ ਇੱਕ ਬੜਾ ਕਦਮ ਸੀ। ਅੱਜ ਇਹ idea ਦੀ hand-holding ਅਤੇ hand-holding ਕਰ ਉਸ ਵਿੱਚ ਇੰਡਸਟ੍ਰੀ ਵਿੱਚ ਬਦਲਣ ਦਾ ਬਹੁਤ ਬੜਾ ਮਾਧਿਅਮ ਬਣ ਚੁੱਕਿਆ ਹੈ। ਇਸ ਦੇ ਅਗਲੇ ਸਾਲ ਅਸੀਂ ਦੇਸ਼ ਵਿੱਚ innovation ਦਾ ਮਾਇੰਡਸੈੱਟ ਵਿਕਸਿਤ ਕਰਨ ਦੇ ਲਈ ਅਟਲ ਇਨੋਵੇਸ਼ਨ ਮਿਸ਼ਨ ਸ਼ੁਰੂ ਕੀਤਾ। ਇਸ ਦੇ ਤਹਿਤ ਸਕੂਲਾਂ ਵਿੱਚ Atal tinkering labs ਤੋਂ ਲੈ ਕੇ ਯੂਨੀਵਰਸਿਟੀਜ਼ ਵਿੱਚ incubation centers ਅਤੇ hackathons ਜਿਹਾ ਇੱਕ ਬਹੁਤ ਬੜਾ ਈਕੋਸਿਸਟਮ ਤਿਆਰ ਕੀਤਾ ਜਾ ਰਿਹਾ ਹੈ। ਅੱਜ ਦੇਸ਼ਭਰ ਦੇ 10 ਹਜ਼ਾਰ ਤੋਂ ਅਧਿਕ ਸਕੂਲਾਂ ਵਿੱਚ Atal tinkering labs ਚਲ ਰਹੇ ਹਨ। ਇਨ੍ਹਾਂ ਵਿੱਚ 75 ਲੱਖ ਤੋਂ ਅਧਿਕ ਬੱਚੇ ਆਧੁਨਿਕ ਟੈਕਨੋਲੋਜੀ ਨਾਲ ਰੂਬਰੂ ਹੋ ਰਹੇ ਹਨ, ਇਨੋਵੇਸ਼ਨ ਦੀ ABCD ਸਿੱਖ ਰਹੇ ਹਨ। ਦੇਸ਼ ਭਰ ਵਿੱਚ ਬਣ ਰਹੀਆਂ ਇਹ Atal tinkering labs ਇੱਕ ਪ੍ਰਕਾਰ ਨਾਲ ਸਟਾਰਟ ਅੱਪਸ ਦੀ ਨਰਸਰੀ ਦੇ ਰੂਪ ਵਿੱਚ ਕੰਮ ਕਰ ਰਹੀਆਂ ਹਨ। ਜਦੋਂ ਵਿਦਿਆਰਥੀ ਕਾਲਜ ਪਹੁੰਚੇ, ਤਾਂ ਉਸ ਦੇ ਪਾਸ ਜੋ ਨਵਾਂ ਆਇਡੀਆ ਹੋਵੇਗਾ, ਉਸ ਨੂੰ incubate ਕਰਨ ਦੇ ਲਈ ਦੇਸ਼ ਵਿੱਚ 700 ਤੋਂ ਅਧਿਕ Atal Incubation Centers ਤਿਆਰ ਹੋ ਚੁੱਕੇ ਹਨ। ਦੇਸ਼ ਨੇ ਜੋ ਨਵੀਂ ਰਾਸ਼ਟਰੀ Education Policy ਲਾਗੂ ਕੀਤੀ ਹੈ, ਉਹ ਵੀ ਸਾਡੇ Students ਦੇ Innovative Minds ਨੂੰ ਹੋਰ ਨਿਖਾਰਨ ਵਿੱਚ ਮਦਦ ਕਰੇਗੀ।

ਸਾਥੀਓ,

Incubation ਦੇ ਨਾਲ ਹੀ ਸਟਾਰਟ ਅੱਪਸ ਦੇ ਲਈ ਫੰਡਿੰਗ ਵੀ ਬਹੁਤ ਅਹਿਮ ਹੈ। ਇਸ ਵਿੱਚ ਉਨ੍ਹਾਂ ਨੂੰ ਸਰਕਾਰ ਦੀਆਂ ਠੋਸ ਨੀਤੀਆਂ ਦੀ ਵਜ੍ਹਾ ਨਾਲ ਮਦਦ ਮਿਲੀ। ਸਰਕਾਰ ਨੇ ਆਪਣੀ ਤਰਫ਼ ਤੋਂ ਇੱਕ fund of funds ਤਾਂ ਬਣਾਇਆ ਹੀ, ਸਟਾਰਟ ਅੱਪਸ ਨੂੰ ਪ੍ਰਾਈਵੇਟ ਸੈਕਟਰ ਨਾਲ engage ਕਰਨ ਦੇ ਲਈ ਅਲੱਗ-ਅਲੱਗ ਪਲੈਟਫਾਰਮਸ ਵੀ ਤਿਆਰ ਕੀਤੇ। ਐਸੇ ਹੀ ਕਦਮਾਂ ਨਾਲ ਅੱਜ ਹਜ਼ਾਰਾਂ ਕਰੋੜ ਰੁਪਏ ਦਾ ਪ੍ਰਾਈਵੇਟ ਨਿਵੇਸ਼ ਵੀ ਸਟਾਰਟ ਅੱਪ ਈਕੋਸਿਸਟਮ ਵਿੱਚ ਇੰਜੈਕਟ ਹੋ ਰਿਹਾ ਹੈ ਅਤੇ ਇਹ ਦਿਨੋਂ-ਦਿਨ ਵਧ ਰਿਹਾ ਹੈ।

ਸਾਥੀਓ,

ਬੀਤੇ ਵਰ੍ਹਿਆਂ ਵਿੱਚ ਟੈਕਸ ਛੂਟ ਦੇਣ ਤੋਂ ਲੈ ਕੇ ਦੂਸਰੇ incentives ਦੇਣ ਤੱਕ, ਦੇਸ਼ ਵਿੱਚ ਅਨੇਕਾਂ ਰਿਫਾਰਮ ਲਗਾਤਾਰ ਕੀਤੇ ਗਏ ਹਨ। Space Sector ਵਿੱਚ Mapping, Drones ਯਾਨੀ ਟੈਕਨੋਲੋਜੀ ਦੀ ਉਚਾਈ ਤੱਕ ਪਹੁੰਚਣ ਵਾਲੇ ਅਜਿਹੇ ਅਨੇਕ ਸੈਕਟਰਸ ਉਸ ਵਿੱਚ ਜਿਸ ਪ੍ਰਕਾਰ ਦੇ ਰਿਫਾਰਮਸ ਕੀਤੇ ਹਨ, ਉਸ ਵਿੱਚ ਸਟਾਰਟ ਅੱਪਸ ਦੇ ਲਈ ਨਵੇਂ ਖੇਤਰਾਂ ਦੇ ਦੁਆਰ ਖੁੱਲ੍ਹ ਗਏ ਹਨ।

ਸਾਥੀਓ,

ਅਸੀਂ ਸਟਾਰਟ ਅੱਪਸ ਦੀ ਇੱਕ ਹੋਰ ਜ਼ਰੂਰਤ ਨੂੰ ਪ੍ਰਾਥਮਿਕਤਾ ਦਿੱਤੀ ਹੈ। ਸਟਾਰਟ ਅੱਪ ਬਣ ਗਿਆ,  ਉਨ੍ਹਾਂ ਦੀ ਸਰਵਿਸ, ਉਨ੍ਹਾਂ ਦੇ ਪ੍ਰੋਡਕਟ ਅਸਾਨੀ ਨਾਲ ਬਜ਼ਾਰ ਵਿੱਚ ਆਉਣ, ਸਰਕਾਰ ਦੇ ਰੂਪ ਵਿੱਚ ਇੱਕ ਬੜਾ ਖਰੀਦਦਾਰ ਉਨ੍ਹਾਂ ਨੂੰ ਮਿਲੇ, ਇਸ ਦੇ ਲਈ ਭਾਰਤ ਸਰਕਾਰ ਦੁਆਰਾ GeM ਪੋਰਟਲ ’ਤੇ ਵਿਸ਼ੇਸ਼ ਪ੍ਰਾਵਧਾਨ ਕੀਤਾ ਗਿਆ। ਅੱਜ GeM ਪੋਰਟਲ ’ਤੇ 13 ਹਜ਼ਾਰ ਤੋਂ ਅਧਿਕ ਸਟਾਰਟ ਅੱਪਸ ਰਜਿਸਟਰ ਹਨ। ਅਤੇ ਤੁਹਾਨੂੰ ਜਾਣ ਕੇ ਅੱਛਾ ਲਗੇਗਾ ਕਿ ਇਸ ਪੋਰਟਲ ’ਤੇ ਸਟਾਰਟ ਅੱਪਸ ਨੇ ਸਾਢੇ 6 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦਾ ਬਿਜ਼ਨਸ ਕੀਤਾ ਹੈ।

ਸਾਥੀਓ,

ਇੱਕ ਹੋਰ ਬੜਾ ਕੰਮ ਜੋ ਹੋਇਆ ਹੈ, ਉਹ ਆਧੁਨਿਕ ਇਨਫ੍ਰਾਸਟ੍ਰਕਚਰ ਦਾ ਹੈ। ਡਿਜੀਟਲ ਇੰਡੀਆ ਨੇ ਸਟਾਰਟ ਅੱਪ ਈਕੋਸਿਸਟਮ ਦੇ ਵਿਸਤਾਰ ਵਿੱਚ ਬਹੁਤ ਬਲ ਦਿੱਤਾ। ਸਸਤੇ ਸਮਾਰਟ ਫੋਨ ਅਤੇ ਸਸਤੇ ਡੇਟਾ ਨੇ ਪਿੰਡ ਦੇ ਗ਼ਰੀਬ ਅਤੇ ਮਿਡਲ ਕਲਾਸ ਨੂੰ ਵੀ ਕਨੈਕਟ ਕੀਤਾ। ਇਸ ਨਾਲ ਸਟਾਰਟ ਅੱਪਸ ਦੇ ਲਈ ਨਵੇਂ avenue, ਨਵੇਂ ਮਾਰਕਿਟ ਖੁੱਲ੍ਹ ਗਏ ਹਨ। Idea to industry ਦੇ ਐਸੇ ਹੀ ਪ੍ਰਯਾਸਾਂ ਦੇ ਕਾਰਨ ਅੱਜ ਸਟਾਰਟ ਅੱਪਸ ਅਤੇ ਯੂਨੀਕੌਰਨਸ ਦੇਸ਼ ਦੇ ਲੱਖਾਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਰਹੇ ਹਨ।

ਸਾਥੀਓ,

ਸਟਾਰਟ ਅੱਪ ਆਪਣੇ ਆਪ ਵਿੱਚ ਨਿੱਤ ਨੂਤਨ ਹੁੰਦਾ ਹੈ। ਇਹ ਬੀਤੇ ਹੋਏ ਕੱਲ੍ਹ ਦੀ ਬਾਤ ਨਹੀਂ ਕਰਦਾ,  ਸਟਾਰਟਅੱਪ ਦਾ ਮੂਲਭੂਤ character ਹੈ, ਉਹ ਹਮੇਸ਼ਾ ਭਵਿੱਖ ਦੀ ਬਾਤ ਕਰਦਾ ਹੈ। ਅੱਜ Clean Energy ਅਤੇ Climate Change ਤੋਂ ਲੈ ਕੇ Healthcare ਤੱਕ, ਅਜਿਹੇ ਸਾਰੇ ਖੇਤਰਾਂ ਵਿੱਚ ਸਟਾਰਟਅੱਪਸ ਦੇ ਲਈ innovation ਦੇ infinite ਅਵਸਰ ਹਨ। ਸਾਡੇ ਦੇਸ਼ ਵਿੱਚ ਟੂਰਿਜ਼ਮ ਦਾ ਜੋ Potential ਹੈ, ਉਸ ਨੂੰ ਵਧਾਉਣ ਵਿੱਚ ਵੀ ਸਟਾਰਟ-ਅੱਪਸ ਦੀ ਬੜੀ  ਭੂਮਿਕਾ ਹੈ। ਇਸੇ ਤਰ੍ਹਾਂ ਵੋਕਲ ਫੌਰ ਲੋਕਲ ਦੇ ਜਨ ਅੰਦੋਲਨ ਨੂੰ ਮਜ਼ਬੂਤ ਕਰਨ ਦੇ ਲਈ ਵੀ ਸਟਾਰਟ ਅੱਪਸ ਬਹੁਤ ਕੁਝ ਕਰ ਸਕਦੇ ਹਨ। ਸਾਡੇ ਦੇਸ਼ ਦੇ ਜੋ ਕੁਟੀਰ ਉਦਯੋਗ ਹਨ, ਹਥਕਰਘਾ ਅਤੇ ਬੁਣਕਰਾਂ ਦਾ ਜੋ ਸ਼ਾਨਦਾਰ ਕੰਮ ਹੁੰਦਾ ਹੈ,  ਉਸ ਦੀ ਬ੍ਰਾਂਡਿੰਗ ਵਿੱਚ, ਉਸ ਨੂੰ ਅੰਤਰਰਾਸ਼ਟਰੀ ਬਜ਼ਾਰ ਤੱਕ ਪਹੁੰਚਾਉਣ ਦੇ ਲਈ ਵੀ ਸਾਡੇ ਸਟਾਰਟ ਅੱਪਸ ਇੱਕ ਬਹੁਤ ਬੜਾ ਨੈੱਟਵਰਕ, ਬਹੁਤ ਬੜਾ ਪਲੈਟਫਾਰਮ ਦੁਨੀਆ ਦੇ ਸਾਹਮਣੇ ਲੈ ਕੇ ਆ ਸਕਦੇ ਹਨ। ਭਾਰਤ ਦੇ ਸਾਡੇ ਆਦਿਵਾਸੀ ਭਾਈ-ਭੈਣ, ਵਨਵਾਸੀ ਭਾਈ-ਭੈਣ ਇਤਨੇ ਸਾਰੇ ਖੂਬਸੂਰਤ ਪ੍ਰੋਡਕਟਸ ਬਣਾਉਂਦੇ ਹਨ। ਉਹ ਵੀ ਸਟਾਰਟ-ਅੱਪਸ ਦੇ ਲਈ ਕੰਮ ਕਰਨ ਦੇ ਲਈ ਇੱਕ ਬਹੁਤ ਬੜਾ ਵਿਕਲਪ ਨਵਾਂ ਫੀਲਡ ਬਣ ਸਕਦਾ ਹੈ। ਇਸੇ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਭਾਰਤ ਮੋਬਾਈਲ ਗੇਮਿੰਗ ਦੇ ਮਾਮਲੇ ਵਿੱਚ ਦੁਨੀਆ ਦੇ ਟੌਪ 5 ਦੇਸ਼ਾਂ ਵਿੱਚ ਹੈ। ਭਾਰਤ ਦੀ ਗੇਮਿੰਗ ਇੰਡਸਟ੍ਰੀ ਦੀ ਗ੍ਰੋਥ ਰੇਟ 40 ਪਰਸੈਂਟ ਤੋਂ ਵੀ ਜ਼ਿਆਦਾ ਹੈ। ਇਸ ਵਾਰ ਦੇ ਬਜਟ ਵਿੱਚ ਅਸੀਂ AVGC ਯਾਨੀ ਕਿ Animation, Visual Effect, Gaming ਅਤੇ Comic ਇਸ ਸੈਕਟਰ  ਦੇ ਸਪੋਰਟ ’ਤੇ ਵੀ ਜ਼ੋਰ ਦਿੱਤਾ ਹੈ। ਭਾਰਤ ਦੇ ਸਟਾਰਟ ਅੱਪਸ ਦੇ ਲਈ ਵੀ ਇੱਕ ਬੜਾ ਸੈਕਟਰ ਹੈ,  ਜਿਸ ਦੀ ਉਹ ਅਗਵਾਈ ਕਰ ਸਕਦੇ ਹਨ। ਐਸੇ ਹੀ ਇੱਕ ਸੈਕਟਰ ਹੈ Toy Industry. Toys ਨੂੰ ਲੈ ਕੇ ਭਾਰਤ ਦੀ ਬਹੁਤ ਸਮ੍ਰਿੱਧ ਵਿਰਾਸਤ ਰਹੀ ਹੈ। ਭਾਰਤ ਦੇ ਸਟਾਰਟ ਅੱਪਸ ਇਸ ਨੂੰ ਸਾਰੀ ਦੁਨੀਆ ਦੇ ਆਕਰਸ਼ਣ ਦਾ ਕੇਂਦਰ ਬਣਾ ਸਕਦੇ ਹਨ। ਹੁਣ Toys ਦੇ ਗਲੋਬਲ ਮਾਰਕਿਟ ਸ਼ੇਅਰ ਵਿੱਚ ਭਾਰਤ ਦਾ ਯੋਗਦਾਨ ਸਿਰਫ਼ ਇੱਕ ਪ੍ਰਤੀਸ਼ਤ ਤੋਂ ਵੀ ਘੱਟ ਹੈ। ਇਸ ਨੂੰ ਵਧਾਉਣ ਵਿੱਚ ਵੀ ਮੇਰੇ ਦੇਸ਼ ਦੇ ਨੌਜਵਾਨ, ਮੇਰੇ ਦੇਸ਼ ਦੇ ideas ਨੂੰ ਲੈ ਕੇ ਜੀ ਰਹੇ ਨੌਜਵਾਨ ਸਟਾਰਟ ਅੱਪ ਲੈ ਕੇ ਆਉਣ, ਬਹੁਤ ਬੜਾ ਯੋਗਦਾਨ ਕਰ ਸਕਦੇ ਹਨ। ਮੈਨੂੰ ਇਹ ਦੇਖ ਕੇ ਬਹੁਤ ਅੱਛਾ ਲਗਦਾ ਹੈ ਕਿ ਭਾਰਤ ਦੇ 800 ਤੋਂ ਜ਼ਿਆਦਾ ਸਟਾਰਸ-ਅੱਪਸ, ਤੁਹਾਨੂੰ ਵੀ ਸੁਣ ਕੇ ਖੁਸ਼ੀ ਹੋਵੇਗੀ, 800 ਤੋਂ ਜ਼ਿਆਦਾ ਸਟਾਰਸ-ਅੱਪਸ ਖੇਲਕੂਦ ਦੇ ਕੰਮ ਵਿੱਚ ਸਪੋਰਟਸ ਨਾਲ ਜੁੜੇ ਹੋਏ ਹਨ। ਕਿਸੇ ਨੇ ਸੋਚਿਆ ਨਹੀਂ ਹੋਵੇਗਾ ਕਿ ਇਹ ਵੀ ਇੱਕ ਖੇਤਰ ਹੈ। ਇਸ ਵਿੱਚ ਵੀ ਜਿਸ ਪ੍ਰਕਾਰ ਨਾਲ ਭਾਰਤ ਵਿੱਚ ਇੱਕ ਸਪੋਰਟਸਮੈਨ ਦਾ ਕਲਚਰ ਖੜ੍ਹਾ ਹੋ ਰਿਹਾ ਹੈ। ਸਪੋਰਟਸ ਦਾ spirit ਪੈਦਾ ਹੋਇਆ ਹੈ। ਸਟਾਰਟ ਅੱਪ ਦੇ ਲਈ ਇਸ ਖੇਤਰ ਵਿੱਚ ਵੀ ਅਨੇਕ ਸੰਭਾਵਨਾਵਾਂ ਹਨ।

ਸਾਥੀਓ,

ਸਾਨੂੰ ਦੇਸ਼ ਦੀ ਸਫ਼ਲਤਾ ਨੂੰ ਨਵੀਂ ਗਤੀ ਦੇਣੀ ਹੈ, ਨਵੀਂ ਉਚਾਈ ਦੇਣੀ ਹੈ।  ਅੱਜ ਭਾਰਤ G-20 ਦੇਸ਼ਾਂ ਵਿੱਚ Fastest Growing Economy ਹੈ। ਦੁਨੀਆ ਦੀ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਭਾਰਤ ਦੀ ਹੈ। ਅੱਜ ਭਾਰਤ, Smartphone Data Consumer ਦੇ ਮਾਮਲੇ ਵਿੱਚ ਦੁਨੀਆ ਵਿੱਚ ਪਹਿਲੇ ਨੰਬਰ ’ਤੇ ਹੈ। Internet Users ਦੇ ਮਾਮਲੇ ਵਿੱਚ ਭਾਰਤ ਦੁਨੀਆ ਵਿੱਚ ਦੂਸਰੇ ਨੰਬਰ ’ਤੇ ਹੈ। ਅੱਜ ਭਾਰਤ, Global Retail Index ਵਿੱਚ ਦੂਸਰੇ ਪਾਏਦਾਨ ’ਤੇ ਖੜ੍ਹਾ ਹੈ। ਭਾਰਤ ਦੁਨੀਆ ਦਾ ਤੀਸਰਾ ਸਭ ਤੋਂ ਬੜਾ Energy Consumer ਦੇਸ਼ ਹੈ। ਦੁਨੀਆ ਦਾ ਤੀਸਰਾ ਸਭ ਤੋਂ ਬੜਾ Consumer Market ਭਾਰਤ ਵਿੱਚ ਹੈ। ਭਾਰਤ ਨੇ ਬੀਤੇ ਵਿੱਤੀ ਵਰ੍ਹੇ ਵਿੱਚ 417 ਬਿਲੀਅਨ ਡਾਲਰ ਯਾਨੀ 30 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਮਰਕੈਂਡਾਇਜ਼ ਐਕਸਪੋਰਟ ਕਰਕੇ ਨਵਾਂ ਰਿਕਾਰਡ ਬਣਾਇਆ ਹੈ। ਭਾਰਤ ਅੱਜ ਆਪਣੇ ਇਨਫ੍ਰਾਸਟ੍ਰਕਚਰ ਨੂੰ ਆਧੁਨਿਕ ਬਣਾਉਣ ਦੇ ਲਈ ਜਿਤਨਾ Invest ਕਰ ਰਿਹਾ ਹੈ, ਉਤਨਾ ਪਹਿਲਾਂ ਕਦੇ ਨਹੀਂ ਹੋਇਆ ਹੈ। ਭਾਰਤ ਦਾ ਅਭੂਤਪੂਰਵ ਜ਼ੋਰ ਅੱਜ Ease of Living ’ਤੇ ਵੀ ਹੈ ਅਤੇ Ease of Doing Business’ਤੇ ਵੀ ਹੈ। ਇਹ ਸਾਰੀਆਂ ਗੱਲਾਂ ਕਿਸੇ ਵੀ ਭਾਰਤੀ ਨੂੰ ਗਰਵ (ਮਾਣ) ਨਾਲ ਭਰ ਦੇਣਗੀਆਂ। ਇਹ ਸਾਰੇ ਪ੍ਰਯਾਸ ਇੱਕ ਵਿਸ਼ਵਾਸ ਜਗਾਉਂਦੇ ਹਨ। ਭਾਰਤ ਦੀ ਗ੍ਰੋਥ ਸਟੋਰੀ, ਭਾਰਤ ਦੀ ਸਕਸੈੱਸ ਸਟੋਰੀ ਹੁਣ ਇਸ ਦਹਾਕੇ ਵਿੱਚ ਇੱਕ ਨਵੀਂ ਊਰਜਾ ਦੇ ਨਾਲ ਅੱਗੇ ਵਧੇਗੀ। ਇਹ ਸਮਾਂ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦਾ ਹੈ। ਅਸੀਂ ਆਪਣੀ ਆਜ਼ਾਦੀ ਦੇ 75 ਵਰ੍ਹੇ ਦਾ ਪੁਰਬ ਮਨਾ ਰਹੇ ਹਾਂ। ਅੱਜ ਅਸੀਂ ਜੋ ਵੀ ਕਰਾਂਗੇ, ਉਸ ਨਾਲ ਨਵੇਂ ਭਾਰਤ ਦਾ ਭਵਿੱਖ ਤੈਅ ਹੋਵੇਗਾ, ਦੇਸ਼ ਦੀ ਦਿਸ਼ਾ ਤੈਅ ਹੋਵੇਗੀ। ਆਪਣੇ ਇਨ੍ਹਾਂ ਸਮੂਹਿਕ ਪ੍ਰਯਾਸਾਂ ਨਾਲ ਅਸੀਂ 135 ਕਰੋੜ ਆਸ਼ਾ–ਆਕਾਂਖਿਆਵਾਂ ਨੂੰ ਪੂਰਾ ਕਰਾਂਗੇ। ਮੈਨੂੰ ਵਿਸ਼ਵਾਸ ਹੈ, ਭਾਰਤ ਦੀ ਸਟਾਰਟ ਅੱਪ ਕ੍ਰਾਂਤੀ ਇਸ ਅੰਮ੍ਰਿਤਕਾਲ ਦੀ ਬਹੁਤ ਮਹੱਤਵਪੂਰਨ ਪਹਿਚਾਣ ਬਣੇਗੀ। ਸਾਰੇ ਨੌਜਵਾਨਾਂ ਨੂੰ ਮੇਰੀ ਤਰਫ਼ੋਂ ਬਹੁਤ- ਬਹੁਤ ਸ਼ੁਭਕਾਮਨਾਵਾਂ ਹਨ।

ਮੱਧ ਪ੍ਰਦੇਸ਼ ਸਰਕਾਰ ਨੂੰ ਵੀ ਮੇਰੀ ਵਧਾਈ।

ਬਹੁਤ-ਬਹੁਤ ਧੰਨਵਾਦ।

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Modi blends diplomacy with India’s cultural showcase

Media Coverage

Modi blends diplomacy with India’s cultural showcase
NM on the go

Nm on the go

Always be the first to hear from the PM. Get the App Now!
...
Prime Minister urges the Indian Diaspora to participate in Bharat Ko Janiye Quiz
November 23, 2024

The Prime Minister Shri Narendra Modi today urged the Indian Diaspora and friends from other countries to participate in Bharat Ko Janiye (Know India) Quiz. He remarked that the quiz deepens the connect between India and its diaspora worldwide and was also a wonderful way to rediscover our rich heritage and vibrant culture.

He posted a message on X:

“Strengthening the bond with our diaspora!

Urge Indian community abroad and friends from other countries  to take part in the #BharatKoJaniye Quiz!

bkjquiz.com

This quiz deepens the connect between India and its diaspora worldwide. It’s also a wonderful way to rediscover our rich heritage and vibrant culture.

The winners will get an opportunity to experience the wonders of #IncredibleIndia.”