ਬਨਾਸ ਕਮਿਊਨਿਟੀ ਰੇਡੀਓ ਸਟੇਸ਼ਨ ਦਾ ਉਦਘਾਟਨ ਕੀਤਾ
ਬਨਾਸਕਾਂਠਾ ਜ਼ਿਲ੍ਹੇ ਦੇ ਦਿਯੋਦਰ ਵਿਖੇ 600 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਡੇਅਰੀ ਕੰਪਲੈਕਸ ਅਤੇ ਪੋਟੈਟੋ ਪ੍ਰੋਸੈੱਸਿੰਗ ਪਲਾਂਟ ਉਸਾਰਿਆ ਗਿਆ
ਪਾਲਨਪੁਰ ਵਿੱਚ ਬਨਾਸ ਡੇਅਰੀ ਪਲਾਂਟ ਵਿੱਚ ਪਨੀਰ ਉਤਪਾਦਾਂ ਅਤੇ ਵੇਅ ਪਾਊਡਰ ਦੇ ਉਤਪਾਦਨ ਲਈ ਸੁਵਿਧਾਵਾਂ ਦਾ ਵਿਸਤਾਰ
ਦਾਮਾ, ਗੁਜਰਾਤ ਵਿੱਚ ਜੈਵਿਕ ਖਾਦ ਅਤੇ ਬਾਇਓਗੈਸ ਪਲਾਂਟ ਸਥਾਪਿਤ ਕੀਤਾ ਗਿਆ
ਖੀਮਾਣਾ, ਰਤਨਪੁਰਾ-ਭੀਲੜੀ, ਰਾਧਨਪੁਰ ਅਤੇ ਥਾਵਰ ਵਿਖੇ ਸਥਾਪਿਤ ਕੀਤੇ ਜਾਣ ਵਾਲੇ 100 ਟਨ ਸਮਰੱਥਾ ਵਾਲੇ ਚਾਰ ਗੋਬਰ ਗੈਸ ਪਲਾਂਟਾਂ ਦਾ ਨੀਂਹ ਪੱਥਰ ਰੱਖਿਆ
"ਪਿਛਲੇ ਕਈ ਵਰ੍ਹਿਆਂ ਤੋਂ, ਬਨਾਸ ਡੇਅਰੀ ਸਥਾਨਕ ਭਾਈਚਾਰਿਆਂ, ਖ਼ਾਸ ਕਰਕੇ ਕਿਸਾਨਾਂ ਅਤੇ ਮਹਿਲਾਵਾਂ ਦੇ ਸਸ਼ਕਤੀਕਰਨ ਦਾ ਕੇਂਦਰ ਬਣ ਗਈ ਹੈ"
ਉਨ੍ਹਾਂ ਕਿਹਾ, “ਜਿਸ ਤਰ੍ਹਾਂ ਬਨਾਸਕਾਂਠਾ ਨੇ ਖੇਤੀਬਾੜੀ ਵਿੱਚ ਆਪਣੀ ਛਾਪ ਛੱਡੀ ਹੈ ਉਹ ਸ਼ਲਾਘਾਯੋਗ ਹੈ। ਕਿਸਾਨਾਂ ਨੇ ਨਵੀਆਂ ਟੈਕਨੋਲੋਜੀਆਂ ਅਪਣਾਈਆਂ, ਪਾਣੀ ਦੀ ਸੰਭਾਲ਼ 'ਤੇ ਧਿਆਨ ਕੇਂਦ੍ਰਿਤ ਕੀਤਾ ਅਤੇ ਨਤੀਜੇ ਸਭ ਦੇ ਸਾਹਮਣੇ ਹਨ”
ਵਿਦਯਾ ਸਮੀਕਸ਼ਾ ਕੇਂਦਰ ਗੁਜਰਾਤ ਦੇ 54000 ਸਕੂਲਾਂ, 4.5 ਲੱਖ ਅਧਿਆਪਕਾਂ ਅਤੇ 1.5 ਕਰੋੜ ਵਿਦਿਆਰਥੀਆਂ ਦੀ ਤਾਕਤ ਦਾ ਇੱਕ ਜੀਵੰਤ ਕੇਂਦਰ ਬਣ ਗਿਆ ਹੈ"
"ਮੈਂ ਤੁਹਾਡੇ ਖੇਤਾਂ ਵਿੱਚ ਇੱਕ ਸਾਥੀ ਦੀ ਤਰ੍ਹਾਂ ਤੁਹਾਡੇ ਨਾਲ ਰਹਾਂਗਾ"

ਨਮਸਤੇ ! 

ਆਪ ਸਭ ਮਜੇ ਵਿੱਚ ਹੋ। ਹੁਣ ਜ਼ਰਾ ਤੁਹਾਡੇ ਤੋਂ ਮਾਫ਼ੀ ਮੰਗ ਕੇ ਸ਼ੁਰੂਆਤ ਵਿੱਚ ਮੈਨੂੰ ਥੋੜ੍ਹੀ ਹਿੰਦੀ ਬੋਲਣੀ ਪਵੇਗੀ। ਕਿਉਂਕਿ ਇਹ ਮੀਡੀਆ ਵਾਲੇ ਮਿੱਤਰਾਂ ਦੀ ਬੇਨਤੀ ਸੀ, ਕਿ ਆਪ ਹਿੰਦੀ ਵਿੱਚ ਬੋਲੇ ਤਾਂ ਅੱਛਾ ਰਹੇਗਾ, ਤਾਂ ਮੈਨੂੰ ਲਗਿਆ ਕਿ ਸਭ ਤਾਂ ਨਹੀਂ, ਪਰੰਤੂ ਥੋੜ੍ਹੀ ਉਨ੍ਹਾਂ ਦੀ ਗੱਲ ਵੀ ਮੰਨ ਲਈ ਜਾਵੇ।

ਗੁਜਰਾਤ ਦੇ ਲੋਕਪ੍ਰਿਯ ਮੁੱਖ ਮੰਤਰੀ ਮ੍ਰਿਦੂ ਅਤੇ ਮੱਕਮ ਸ਼੍ਰੀ ਭੂਪੇਂਦਰਭਾਈ ਪਟੇਲ, ਸੰਸਦ ਵਿੱਚ ਮੇਰੇ ਸੀਨੀਅਰ ਸਾਥੀ, ਗੁਜਰਾਤ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ਼੍ਰੀਮਾਨ ਸੀ ਆਰ ਪਾਟਿਲ,  ਗੁਜਰਾਤ ਸਰਕਾਰ ਦੇ ਮੰਤਰੀ ਭਾਈ ਜਗਦੀਸ਼ ਪੰਚਾਲ, ਇਸੇ ਧਰਤੀ ਦੀ ਸੰਤਾਨ, ਸ਼੍ਰੀ ਕੀਰਤੀਸਿੰਘ ਵਾਘੇਲਾ, ਸ਼੍ਰੀ ਗਜੇਂਦਰ ਸਿੰਘ ਪਰਮਾਰ, ਸਾਂਸਦਗਣ ਸ਼੍ਰੀ ਪਰਬਤ ਭਾਈ, ਸ਼੍ਰੀ ਭਰਤ ਸਿੰਘ ਡਾਭੀ, ਦਿਨੇਸ਼ ਭਾਈ ਅਨਾਵਾਡੀਯਾ, ਬਨਾਸ ਡੇਅਰੀ ਦੇ ਚੇਅਰਮੈਨ ਊਰਜਾਵਾਨ ਮੇਰੇ ਸਾਥੀ ਭਾਈ ਸ਼ੰਕਰ ਚੌਧਰੀ, ਹੋਰ ਮਹਾਨੁਭਾਵ, ਭੈਣੋਂ ਅਤੇ ਭਾਈਓ!

ਮਾਂ ਨਰੇਸ਼‍ਵਰੀ ਅਤੇ ਮਾਂ ਅੰਬਾਜੀ ਦੀ ਇਸ ਪਾਵਨ ਧਰਤੀ ਨੂੰ ਮੈਂ ਸ਼ਤ-ਸ਼ਤ ਨਮਨ ਕਰਦਾ ਹਾਂ! ਆਪ ਸਭ ਨੂੰ ਵੀ ਮੇਰਾ ਪ੍ਰਣਾਮ! ਸ਼ਾਇਦ ਜੀਵਨ ਵਿੱਚ ਪਹਿਲੀ ਵਾਰ ਐਸਾ ਅਵਸਰ ਆਇਆ ਹੋਵੇਗਾ ਕਿ ਇਕੱਠੇ ਡੇਢ-ਦੋ ਲੱਖ ਮਾਤਾਵਾਂ-ਭੈਣਾਂ ਅੱਜ ਮੈਨੂੰ ਇੱਥੇ ਅਸ਼ੀਰਵਾਦ ਦੇ ਰਹੀਆਂ ਹਨ, ਸਾਨੂੰ ਸਭ ਨੂੰ ਅਸ਼ੀਰਵਾਦ ਦੇ ਰਹੀਆਂ ਹਨ। ਅਤੇ ਜਦੋਂ ਤੁਸੀਂ ਓਵਰਣਾ (ਬਲੈਯਾ) ਲੈ ਰਹੀਆਂ ਸੀ ਤਦ ਮੈਂ ਆਪਣੇ ਮਨ ਦੇ ਭਾਵ ਨੂੰ ਰੋਕ ਨਹੀਂ ਪਾਉਂਦਾ ਸੀ। ਤੁਹਾਡੇ ਅਸ਼ੀਰਵਾਦ, ਮਾਂ ਜਗਦੰ‍ਬਾ ਦੀ ਭੂਮੀ ਦੀਆਂ ਮਾਤਾਵਾਂ ਦੇ ਅਸ਼ੀਰਵਾਦ, ਮੇਰੇ ਲਈ ਇੱਕ ਅਨਮੋਲ ਅਸ਼ੀਰਵਾਦ ਹਨ, ਅਨਮੋਲ ਸ਼ਕਤੀ ਦਾ ਕੇਂਦਰ ਹੈ, ਅਨਮੋਲ ਊਰਜਾ ਦਾ ਕੇਂਦਰ ਹੈ। ਮੈਂ ਬਨਾਸ ਦੀਆਂ ਸਾਰੀਆਂ ਮਾਤਾਵਾਂ-ਭੈਣਾਂ ਨੂੰ ਆਦਰਪੂਰਵਕ ਨਮਨ ਕਰਦਾ ਹਾਂ।

ਭਾਈਓ ਅਤੇ ਭੈਣੋਂ, 

ਬੀਤੇ ਇੱਕ ਦੋ ਘੰਟੇ ਵਿੱਚ, ਮੈਂ ਇੱਥੇ ਅਲੱਗ-ਅਲੱਗ ਜਗ੍ਹਾਵਾਂ ’ਤੇ ਗਿਆ ਹਾਂ। ਡੇਅਰੀ ਸੈਕਟਰ ਨਾਲ ਜੁੜੀਆਂ ਸਰਕਾਰੀ ਯੋਜਨਾਵਾਂ ਦੀਆਂ ਲਾਭਾਰਥੀ ਪਸ਼ੂਪਾਲਕ ਭੈਣਾਂ ਨਾਲ ਵੀ ਮੇਰੀ ਬੜੀ ਵਿਸ‍ਤਾਰ ਨਾਲ ਬਾਤਚੀਤ ਹੋਈ ਹੈ। ਇਹ ਜੋ ਨਵਾਂ ਸੰਕੁਲ ਬਣਿਆ ਹੈ, ਪਟੈਟੋ ਪ੍ਰੋਸੈੱਸਿੰਗ ਪਲਾਂਟ ਹੈ, ਉੱਥੇ ਵੀ ਵਿਜ਼ਿਟ ਕਰਨ ਦਾ ਅਵਸਰ ਮੈਨੂੰ ਮਿਲਿਆ। ਇਸ ਪੂਰੇ ਸਮੇਂ ਦੇ ਦੌਰਾਨ ਜੋ ਕੁਝ ਵੀ ਮੈਂ ਦੇਖਿਆ, ਜੋ ਚਰਚਾ ਹੋਈ, ਜੋ ਜਾਣਕਾਰੀਆਂ ਮੈਨੂੰ ਦਿੱਤੀਆਂ ਗਈਆਂ, ਉਸ ਤੋਂ ਮੈਂ ਬਹੁਤ ਹੀ ਪ੍ਰਭਾਵਿਤ ਹਾਂ ਅਤੇ ਮੈਂ ਡੇਅਰੀ ਦੇ ਸਾਰੇ ਸਾਥੀਆਂ ਨੂੰ ਅਤੇ ਆਪ ਸਭ ਨੂੰ ਹਿਰਦੈ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਭਾਰਤ ਵਿੱਚ ਪਿੰਡ ਦੀ ਅਰਥਵਿਵਸਥਾ ਨੂੰ, ਮਾਤਾਵਾਂ-ਭੈਣਾਂ ਦੇ ਸਸ਼ਕਤੀਕਰਣ ਨੂੰ ਕਿਵੇਂ ਬਲ ਦਿੱਤਾ ਜਾ ਸਕਦਾ ਹੈ, Co-operative movement ਯਾਨੀ ਸਹਕਾਰ ਕਿਵੇਂ ਆਤਮਨਿਰਭਰ ਭਾਰਤ ਦੇ ਅਭਿਯਾਨ ਨੂੰ ਤਾਕਤ ਦੇ ਸਕਦਾ ਹੈ, ਇਹ ਸਭ ਕੁਝ ਇੱਥੇ ਪ੍ਰਤੱਖ ਅਨੁਭਵ ਕੀਤਾ ਜਾ ਸਕਦਾ ਹੈ। ਕੁਝ ਮਹੀਨੇ ਪਹਿਲਾਂ ਮੈਨੂੰ ਆਪਣੇ ਸੰਸਦੀ ਖੇਤਰ ਵਾਰਾਣਸੀ ਵਿੱਚ ਬਨਾਸ ਕਾਸ਼ੀ ਸੰਕੁਲ ਦਾ ਨੀਂਹ ਪੱਥਰ ਰੱਖਣ ਦਾ ਅਵਸਰ ਮਿਲਿਆ ਸੀ।

ਮੈਂ ਬਨਾਸ ਡੇਅਰੀ ਦਾ ਹਿਰਦੈ ਤੋਂ ਆਭਾਰ ਵਿਅਕ‍ਤ ਕਰਦਾ ਹਾਂ ਕਿ ਕਾਸ਼ੀ ਦੇ ਮੇਰੇ ਖੇਤਰ ਵਿੱਚ ਆ ਕਰਕੇ ਵੀ ਉੱਥੋਂ ਦੇ ਕਿਸਾਨਾਂ ਦੀ ਸੇਵਾ ਕਰਨ ਦਾ, ਪਸ਼ੂਪਾਲਕਾਂ ਦੀ ਸੇਵਾ ਕਰਨ ਦਾ, ਗੁਜਰਾਤ ਦੀ ਧਰਤੀ ਤੋਂ ਬਨਾਸ ਡੇਅਰੀ ਨੇ ਸੰਕਲ‍ਪ ਕੀਤਾ ਅਤੇ ਹੁਣ ਮੂਰਤ ਰੂਪ ਦਿੱਤਾ ਜਾ ਰਿਹਾ ਹੈ। ਮੈਂ ਇਸ ਦੇ ਲਈ ਕਾਸ਼ੀ ਦੇ ਸਾਂਸਦ ਦੇ ਨਾਤੇ ਮੈਂ ਆਪ ਸਭ ਦਾ ਕਰਜ਼ਦਾਰ ਹਾਂ, ਮੈਂ ਅਪ ਸਭ ਦਾ ਰਿਣੀ/ਕਰਜ਼ਦਾਰ ਹਾਂ ਅਤੇ ਇਸ ਲਈ ਮੈਂ ਵਿਸ਼ੇਸ਼ ਤੌਰ ‘ਤੇ ਬਨਾਸ ਡੇਅਰੀ ਦਾ ਹਿਰਦੈ ਤੋਂ ਧੰਨ‍ਵਾਦ ਕਰਦਾ ਹਾਂ। ਅੱਜ ਇੱਥੇ ਬਨਾਸ ਡੇਅਰੀ ਸੰਕੁਲ ਦੇ ਲੋਕਅਰਪਣ ਪ੍ਰੋਗਰਾਮ ਦਾ ਹਿੱਸਾ ਬਣ ਕੇ ਮੇਰੀ ਖੁਸ਼ੀ ਅਨੇਕ ਗੁਣਾ ਵਧ ਗਈ ਹੈ।

ਭਾਈਓ ਅਤੇ ਭੈਣੋਂ, 

ਅੱਜ ਇੱਥੇ ਜੋ ਵੀ ਲੋਕਅਰਪਣ ਕੀਤੇ ਅਤੇ ਨੀਂਹ ਪੱਥਰ ਰੱਖੇ ਗਏ ਹਨ, ਉਹ ਸਾਡੀ ਪਾਰੰਪਰਾਗਤ ਤਾਕਤ ਨਾਲ ਭਵਿੱਖ ਦੇ ਨਿਰਮਾਣ ਦੇ ਉੱਤਮ ਉਦਾਹਰਣ ਹਨ। ਬਨਾਸ ਡੇਅਰੀ ਸੰਕੁਲ, Cheez ਅਤੇ Whey ਪਲਾਂਟ, ਇਹ ਸਾਰੇ ਤਾਂ ਡੇਅਰੀ ਸੈਕਟਰ ਦੇ ਵਿਸਤਾਰ ਵਿੱਚ ਅਹਿਮ ਹਨ ਹੀ, ਬਨਾਸ ਡੇਅਰੀ ਨੇ ਇਹ ਵੀ ਸਿੱਧ ਕੀਤਾ ਹੈ ਕਿ ਸਥਾਨਕ ਕਿਸਾਨਾਂ ਦੀ ਆਮਦਨ ਵਧਾਉਣ ਦੇ ਲਈ ਦੂਸਰੇ ਸੰਸਾਧਨਾਂ ਦਾ ਵੀ ਉਪਯੋਗ ਕੀਤਾ ਜਾ ਸਕਦਾ ਹੈ।

ਹੁਣ ਦੱਸੋ, ਆਲੂ ਅਤੇ ਦੁੱਧ ਦਾ ਕੋਈ ਲੈਣਾ-ਦੇਣਾ ਹੈ ਕੀ, ਕੋਈ ਮੇਲਜੋਲ ਹੈ ਕੀ? ਲੇਕਿਨ ਬਨਾਸ ਡੇਅਰੀ ਨੇ ਇਹ ਰਿਸ਼ਤਾ ਵੀ ਜੋੜ ਦਿੱਤਾ। ਦੁੱਧ, ਛਾਛ, ਦਹੀ, ਪਨੀਰ, ਆਈਸਕ੍ਰੀਮ ਦੇ ਨਾਲ ਹੀ ਆਲੂ-ਟਿੱਕੀ,  ਆਲੂ ਵੈੱਜ, ਫ੍ਰੈਂਚ ਫ੍ਰਾਈਜ਼, ਹੈਸ਼ ਬ੍ਰਾਊਨ, ਬਰਗਰ ਪੇਟੀਜ਼ ਜਿਹੇ ਉਤਪਾਦਾਂ ਨੂੰ ਵੀ ਬਨਾਸ ਡੇਅਰੀ ਨੇ ਕਿਸਾਨਾਂ ਦੀ ਸਮਰੱਥਾ ਬਣਾ ਦਿੱਤਾ ਹੈ। ਇਹ ਭਾਰਤ ਦੇ ਲੋਕਲ ਨੂੰ ਗਲੋਬਲ ਬਣਾਉਣ ਦੀ ਦਿਸ਼ਾ ਵਿੱਚ ਵੀ ਇੱਕ ਅੱਛਾ ਕਦਮ ਹੈ।

ਸਾਥੀਓ, 

ਬਨਾਸਕਾਂਠਾ ਜਿਹੇ ਘੱਟ ਵਰਖਾ ਵਾਲੇ ਜ਼ਿਲ੍ਹੇ ਦੀ ਤਾਕਤ ਕਾਂਕਰੇਜ ਗਾਂ, ਮੇਹਸਾਨੀ ਮੱਝ ਅਤੇ ਇੱਥੋਂ ਦੇ ਆਲੂ ਨਾਲ ਕਿਵੇਂ ਕਿਸਾਨਾਂ ਦੀ ਤਕਦੀਰ ਬਦਲ ਸਕਦੀ ਹੈ, ਇਹ ਮਾਡਲ ਅੱਜ ਬਨਾਸਕਾਂਠਾ ਵਿੱਚ ਅਸੀਂ ਦੇਖ ਸਕਦੇ ਹਾਂ। ਬਨਾਸ ਡੇਅਰੀ ਤਾਂ ਕਿਸਾਨਾਂ ਨੂੰ ਆਲੂ ਦਾ ਉੱਤਮ ਬੀਜ ਵੀ ਉਪਲਬਧ ਕਰਾਉਂਦੀ ਹੈ ਅਤੇ ਆਲੂ ਦੇ ਬਿਹਤਰ ਦਾਮ ਵੀ ਦਿੰਦੀ ਹੈ। ਇਸ ਨਾਲ ਆਲੂ ਕਿਸਾਨਾਂ ਦੀ ਕਰੋੜਾਂ ਰੁਪਏ ਕਮਾਈ ਦਾ ਇੱਕ ਨਵਾਂ ਖੇਤਰ ਖੁੱਲ੍ਹ ਗਿਆ ਹੈ। ਅਤੇ ਇਹ ਸਿਰਫ਼ ਆਲੂ ਤੱਕ ਸੀਮਿਤ ਨਹੀਂ ਹੈ। 

ਮੈਂ ਲਗਾਤਾਰ ਸਵੀਟ ਰੈਵੋਲਿਊਸ਼ਨ ਦੀ ਬਾਤ ਕੀਤੀ ਹੈ, ਸ਼ਹਿਦ ਨਾਲ ਕਿਸਾਨਾਂ ਨੂੰ ਅਤਿਰਿਕਤ ਆਮਦਨ ਨਾਲ ਜੋੜਨ ਦਾ ਸੱਦਾ ਦਿੱਤਾ ਹੈ, ਇਸ ਨੂੰ ਵੀ ਬਨਾਸ ਡੇਅਰੀ ਨੇ ਪੂਰੀ ਗੰਭੀਰਤਾ ਨਾਲ ਅਪਣਾਇਆ ਹੈ।  ਮੈਨੂੰ ਇਹ ਜਾਣ ਕੇ ਵੀ ਅੱਛਾ ਲੱਗਿਆ ਕਿ ਬਨਾਸਕਾਂਠਾ ਦੀ ਇੱਕ ਹੋਰ ਤਾਕਤ-ਇੱਥੋਂ ਦੀ ਮੂੰਗਫਲੀ ਅਤੇ ਸਰ੍ਹੋਂ ਨੂੰ ਲੈ ਕੇ ਵੀ ਡੇਅਰੀ ਨੇ ਬੜੀ ਸ਼ਾਨਦਾਰ ਯੋਜਨਾ ਬਣਾਈ ਹੈ। ਖੁਰਾਕੀ ਤੇਲ ਵਿੱਚ ਆਤਮਨਿਰਭਰਤਾ ਦੇ ਲਈ ਜੋ ਅਭਿਯਾਨ ਸਰਕਾਰ ਚਲਾ ਰਹੀ ਹੈ, ਉਸ ਨੂੰ ਬਲ ਦੇਣ ਦੇ ਲਈ ਤੁਹਾਡੀ ਸੰਸਥਾ, ਤੇਲ ਪਲਾਂਟ ਵੀ ਲਗਾ ਰਹੀ ਹੈ। ਇਹ ਤਿਲਹਨ ਕਿਸਾਨਾਂ ਦੇ ਲਈ ਬਹੁਤ ਬੜਾ ਪ੍ਰੋਤਸਾਹਨ ਹੈ।

ਭਾਈਓ ਅਤੇ ਭੈਣੋਂ, 

ਅੱਜ ਇੱਥੇ ਇੱਕ ਬਾਇਓ-CNG ਪਲਾਂਟ ਦਾ ਲੋਕਅਰਪਣ ਕੀਤਾ ਗਿਆ ਹੈ ਅਤੇ 4 ਗੋਬਰ ਗੈਸ ਪਲਾਂਟਸ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਐਸੇ ਅਨੇਕ ਪਲਾਂਟਸ ਬਨਾਸ ਡੇਅਰੀ ਦੇਸ਼ਭਰ ਵਿੱਚ ਲਗਾਉਣ ਜਾ ਰਹੀ ਹੈ। ਇਹ ਕਚਰੇ ਤੋਂ ਕੰਚਨ ਦੇ ਸਰਕਾਰ ਦੇ ਅਭਿਯਾਨ ਨੂੰ ਮਦਦ ਕਰਨ ਵਾਲੇ ਹਨ।  ਗੋਬਰਧਨ ਦੇ ਮਾਧਿਅਮ ਨਾਲ ਇਕੱਠੇ ਕਈ ਲਕਸ਼ ਹਾਸਲ ਹੋ ਰਹੇ ਹਨ। ਇੱਕ ਤਾਂ ਇਸ ਨਾਲ ਪਿੰਡਾਂ ਵਿੱਚ ਸਵੱਛਤਾ ਨੂੰ ਬਲ ਮਿਲ ਰਿਹਾ ਹੈ, ਦੂਸਰਾ, ਇਸ ਨਾਲ ਪਸ਼ੂਪਾਲਕਾਂ ਨੂੰ ਗੋਬਰ ਦਾ ਵੀ ਪੈਸਾ ਮਿਲ ਰਿਹਾ ਹੈ,  ਤੀਸਰਾ, ਗੋਬਰ ਤੋਂ ਬਾਇਓ-CNG ਅਤੇ ਬਿਜਲੀ ਜਿਹੇ ਉਤਪਾਦ ਤਿਆਰ ਹੋ ਰਹੇ ਹਨ।

ਅਤੇ ਚੌਥਾ, ਇਸ ਪੂਰੀ ਪ੍ਰਕਿਰਿਆ ਵਿੱਚ ਜੋ ਜੈਵਿਕ ਖਾਦ ਮਿਲਦੀ ਹੈ, ਉਸ ਤੋਂ ਕਿਸਾਨਾਂ ਨੂੰ ਬਹੁਤ ਮਦਦ ਮਿਲੇਗੀ ਅਤੇ ਸਾਡੀ ਧਰਤੀ ਮਾਂ ਨੂੰ ਬਚਾਉਣ ਵਿੱਚ ਵੀ ਅਸੀਂ ਇੱਕ ਕਦਮ ਅੱਗੇ ਵਧਾਂਗੇ। ਇਸ ਪ੍ਰਕਾਰ ਦੇ ਪ੍ਰਯਾਸ ਜਦੋਂ ਬਨਾਸ ਡੇਅਰੀ ਦੇ ਮਾਧਿਅਮ ਨਾਲ ਪੂਰੇ ਦੇਸ਼ ਵਿੱਚ ਪਹੁੰਚਣਗੇ, ਤਾਂ ਨਿਸ਼ਚਿਤ ਰੂਪ ਨਾਲ ਸਾਡੀ ਗ੍ਰਾਮੀਣ ਅਰਥਵਿਵਸਥਾ ਮਜ਼ਬੂਤ ਹੋਵੇਗੀ, ਪਿੰਡ ਮਜ਼ਬੂਤ ਹੋਣਗੇ, ਸਾਡੀਆਂ ਭੈਣਾਂ- ਬੇਟੀਆਂ ਸਸ਼ਕਤ ਹੋਣਗੀਆਂ।

ਸਾਥੀਓ, 

ਗੁਜਰਾਤ ਅੱਜ ਸਫ਼ਲਤਾ ਦੀ ਜਿਸ ਉਚਾਈ ’ਤੇ ਹੈ, ਵਿਕਾਸ ਦੀ ਜਿਸ ਉਚਾਈ ’ਤੇ ਹੈ, ਉਹ ਹਰ ਗੁਜਰਾਤੀ ਨੂੰ ਗਰਵ/ਮਾਣ ਨਾਲ ਭਰ ਦਿੰਦਾ ਹੈ। ਇਸ ਦਾ ਅਨੁਭਵ ਮੈਂ ਕੱਲ੍ਹ ਗਾਂਧੀਨਗਰ ਦੇ ਵਿਦਯਾ ਸਮੀਕਸ਼ਾ ਕੇਂਦਰ ਵਿੱਚ ਵੀ ਕੀਤਾ। ਗੁਜਰਾਤ ਦੇ ਬੱਚਿਆਂ ਦੇ ਭਵਿੱਖ ਨੂੰ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੰਵਾਰਨ ਦੇ ਲਈ, ਵਿਦਯਾ ਸਮੀਕਸ਼ਾ ਕੇਂਦਰ ਇੱਕ ਬਹੁਤ ਤਾਕਤ ਬਣ ਰਿਹਾ ਹੈ। ਸਾਡੀ ਸਰਕਾਰ ਪ੍ਰਾਥਮਿਕ ਸ਼ਾਲਾ, ਉਸ ਦੇ ਲਈ ਇਤਨੀ ਬੜੀ ਟੈਕ‍ਨੋਲੋਜੀ ਦਾ ਉਪਯੋਗ, ਇਹ ਦੁਨੀਆ ਦੇ ਲਈ ਇੱਕ ਅਜੂਬਾ ਹੈ।

ਵੈਸੇ ਮੈਂ ਇਸ ਸੈਕਟਰ ਨਾਲ ਪਹਿਲਾਂ ਤੋਂ ਜੁੜਿਆ ਰਿਹਾ ਹਾਂ, ਲੇਕਿਨ ਗੁਜਰਾਤ ਸਰਕਾਰ ਦੇ ਸੱਦਾ ’ਤੇ ਕੱਲ੍ਹ ਮੈਂ ਵਿਸ਼ੇਸ਼ ਤੌਰ ’ਤੇ ਗਾਂਧੀਨਗਰ ਵਿੱਚ ਇਸ ਨੂੰ ਦੇਖਣ ਗਿਆ ਸੀ। ਵਿਦਯਾ ਸਮੀਕਸ਼ਾ ਕੇਂਦਰ  ਦੇ ਕੰਮ ਦਾ ਜੋ ਵਿਸਤਾਰ ਹੈ, ਟੈਕਨੋਲੋਜੀ ਦਾ ਜੋ ਬਿਹਤਰੀਨ ਇਸਤੇਮਾਲ ਇਸ ਵਿੱਚ ਕੀਤਾ ਗਿਆ ਹੈ,  ਉਹ ਦੇਖ ਕੇ ਮੈਨੂੰ ਬਹੁਤ ਅੱਛਾ ਲਗਿਆ। ਸਾਡੇ ਲੋਕਪ੍ਰਿਯ ਮੁਖ‍ ਮੰਤਰੀ ਸ਼੍ਰੀ ਭੂਪੇਂਦਰ ਭਾਈ ਦੀ ਅਗਵਾਈ ਵਿੱਚ ਇਹ ਵਿਦਯਾ ਸਮੀਕਸ਼ਾ ਕੇਂਦਰ, ਪੂਰੇ ਦੇਸ਼ ਨੂੰ ਦਿਸ਼ਾ ਦਿਖਾਉਣ ਵਾਲਾ ਸੈਂਟਰ ਬਣ ਗਿਆ ਹੈ।

ਤੁਸੀਂ ਸੋਚੋ, ਪਹਿਲਾਂ ਮੈਨੂੰ ਇੱਕ ਘੰਟੇ ਦੇ ਲਈ ਹੀ ਉੱਥੇ ਜਾਣਾ ਸੀ, ਲੇਕਿਨ ਮੈਂ ਉੱਥੇ ਸਾਰੀਆਂ ਚੀਜ਼ਾਂ ਨੂੰ ਦੇਖਣ-ਸਮਝਣ ਵਿੱਚ ਐਸਾ ਡੁੱਬ ਗਿਆ ਕਿ ਇੱਕ ਘੰਟੇ ਦਾ ਪ੍ਰੋਗਰਾਮ ਮੈਂ ਦੋ-ਢਾਈ ਘੰਟੇ ਤੱਕ ਉੱਥੇ ਹੀ ਚਿਪਕਿਆ ਰਿਹਾ। ਇਤਨਾ ਮੈਨੂੰ ਉਸ ਵਿੱਚ ਰੁਚੀ ਵਧ ਗਈ। ਮੈਂ ਸਕੂਲ ਦੇ ਬੱਚਿਆਂ ਨਾਲ, ਸਿੱਖਿਅਕਾਂ (ਅਧਿਆਪਕਾਂ) ਨਾਲ ਕਾਫ਼ੀ ਵਿਸ‍ਤਾਰ ਨਾਲ ਗੱਲਾਂ ਵੀ ਕੀਤੀਆਂ। ਬਹੁਤ ਸਾਰੇ ਬੱਚੇ ਅਲੱਗ-ਅਲੱਗ ਸ‍ਥਾਨਾਂ ਤੋਂ ਵੀ ਜੁੜੇ ਸਨ- ਦੱਖਣ ਗੁਜਰਾਤ, ਉੱਤ‍ਰ ਗੁਜਰਾਤ, ਕੱਛ ਸੌਰਾਸ਼‍ਟਰ।

ਅੱਜ ਇਹ ਵਿਦਯਾ ਸਮੀਕਸ਼ਾ ਕੇਂਦਰ ਗੁਜਰਾਤ ਦੇ 54 ਹਜ਼ਾਰ ਤੋਂ ਜ਼ਿਆਦਾ ਸਕੂਲਾਂ ਤੋਂ ਸਾਢੇ ਚਾਰ ਲੱਖ ਤੋਂ ਜ਼ਿਆਦਾ ਸਿੱਖਿਅਕ (ਅਧਿਆਪਕ) ਅਤੇ ਡੇਢ ਕਰੋੜ ਤੋਂ ਜ਼ਿਆਦਾ ਵਿਦਿਆਰਥੀਆਂ ਦੀ ਇੱਕ ਜਿਊਂਦੀ-ਜਾਗਦੀ ਊਰਜਾ ਦਾ, ਤਾਕਤ ਦਾ ਕੇਂਦਰ ਬਣ ਗਿਆ ਹੈ। ਇਸ ਕੇਂਦਰ ਨੂੰ ਆਰਟੀਫੀਸ਼ਿਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ, ਬਿੱਗ ਡੇਟਾ ਐਨਾਲਿਸਿਸ, ਐਸੀ ਆਧੁਨਿਕ ਸੁਵਿਧਾ ਨਾਲ ਸੁਸੱਜਿਤ ਕੀਤਾ ਗਿਆ ਹੈ। 

ਵਿਦਯਾ ਸਮੀਕਸ਼ਾ ਕੇਂਦਰ ਹਰ ਸਾਲ 500 ਕਰੋੜ ਡੇਟਾ ਸੈੱਟ ਦਾ ਵਿਸ਼‍ਲੇਸ਼ਣ ਕਰਦਾ ਹੈ। ਇਸ ਵਿੱਚ ਅਸੈਸਮੈਂਟ ਟੈਸ‍ਟ, ਸੈਸ਼ਨ ਦੇ ਅੰਤ ਵਿੱਚ ਪਰੀਖਿਆ, ਸ‍ਕੂਲ ਦੀ ਮਾਨਤਾ, ਬੱਚਿਆਂ ਅਤੇ ਸਿੱਖਿਅਕਾਂ(ਅਧਿਆਪਕਾਂ) ਦੀ ਉਪਸਥਿਤੀ ਨਾਲ ਜੁੜੇ ਕਾਰਜਾਂ ਨੂੰ ਕੀਤਾ ਜਾਂਦਾ ਹੈ। ਪੂਰੇ ਪ੍ਰਦੇਸ਼ ਦੇ ਸਕੂਲ ਵਿੱਚ ਇੱਕ ਤਰ੍ਹਾਂ ਦਾ ਟਾਇਮ ਟੇਬਲ, ਪ੍ਰਸ਼‍ਨ ਪੱਤਰ, ਚੈਕਿੰਗ, ਇਨ੍ਹਾਂ ਸਭ ਵਿੱਚ ਵੀ ਵਿਦਯਾ ਸਮੀਕਸ਼ਾ ਕੇਂਦਰ ਦੀ ਬੜੀ ਭੂਮਿਕਾ ਹੈ।  ਇਸ ਸੈਂਟਰ ਦੀ ਵਜ੍ਹਾ ਨਾਲ ਸਕੂਲਾਂ ਵਿੱਚ ਬੱਚਿਆਂ ਦੀ ਉਪਸਥਿਤੀ 26 ਪ੍ਰਤੀਸ਼ਤ ਤੱਕ ਵੱਧ ਗਈ ਹੈ। 

ਸਿੱਖਿਆ ਦੇ ਖੇਤਰ ਵਿੱਚ ਇਹ ਆਧੁਨਿਕ ਕੇਂਦਰ, ਪੂਰੇ ਦੇਸ਼ ਵਿੱਚ ਬੜੇ ਪਰਿਵਰਤਨ ਲਿਆ ਸਕਦਾ ਹੈ।  ਮੈਂ ਭਾਰਤ ਸਰਕਾਰ ਦੇ ਸਬੰਧਿਤ ਮੰਤਰਾਲਿਆਂ ਅਤੇ ਅਧਿਕਾਰੀਆਂ ਨੂੰ ਵੀ ਕਹਾਂਗਾ ਕਿ ਵਿਦਯਾ ਸਮੀਕਸ਼ਾ ਕੇਂਦਰ ਦਾ ਜ਼ਰੂਰ ਅਧਿਐਨ ਕਰਨ। ਵਿਭਿੰਨ ਰਾਜਾਂ ਦੇ ਸਬੰਧਿਤ ਮੰਤਰਾਲੇ ਵੀ ਗਾਂਧੀਨਗਰ ਆਉਣ, ਇਸ ਦੀ ਵਿਵਸਥਾ ਦਾ ਅਧਿਐਨ ਕਰਨ। ਵਿਦਯਾ ਸਮੀਕਸ਼ਾ ਕੇਂਦਰ ਜਿਹੀ ਆਧੁਨਿਕ ਵਿਵਸਥਾ ਦਾ ਲਾਭ ਦੇਸ਼ ਦੇ ਜਿਤਨੇ ਜ਼ਿਆਦਾ ਬੱਚਿਆਂ ਨੂੰ ਮਿਲੇਗਾ, ਉਤਨਾ ਹੀ ਭਾਰਤ ਦਾ ਭਵਿੱਖ ਉੱਜਵਲ ਬਣੇਗਾ।

ਹੁਣ ਮੈਨੂੰ ਲਗਦਾ ਹੈ ਮੈਨੂੰ ਤੁਹਾਡੇ ਨਾਲ ਆਪਣੇ ਬਨਾਸ ਦੇ ਤੌਰ ’ਤੇ ਗੱਲ ਕਰਨੀ ਚਾਹੀਦੀ ਹੈ, ਸਭ ਤੋਂ ਪਹਿਲਾਂ ਤਾਂ ਜਦੋਂ ਬਨਾਸ ਡੇਅਰੀ ਦੇ ਨਾਲ ਜੁੜ ਕੇ ਬਨਾਸ ਦੀ ਧਰਤੀ ’ਤੇ ਆਉਣਾ ਹੋਵੇ ਤਾਂ ਆਦਰਪੂਰਵਕ ਮੇਰਾ ਸ਼ੀਸ਼ ਝੁਕਦਾ ਹੈ, ਸ਼੍ਰੀਮਾਨ ਗਲਬਾ ਕਾਕ ਦੇ ਲਈ। ਅਤੇ 60 ਵਰ੍ਹੇ ਪਹਿਲਾਂ ਕਿਸਾਨ ਦੇ ਪੁੱਤਰ ਗਲਬਾ ਕਾਕਾ ਨੇ ਜੋ ਸੁਪਨਾ ਦੇਖਿਆ, ਉਹ ਅੱਜ ਵਿਰਾਟ ਵਟਵ੍ਰਿਕਸ਼ ਬਣ ਗਿਆ,  ਅਤੇ ਬਨਾਸਕਾਂਠਾ ਦੇ ਘਰ-ਘਰ ਉਨ੍ਹਾਂ ਨੇ ਇੱਕ ਨਵੀਂ ਆਰਥਿਕ ਸ਼ਕਤੀ ਪੈਦਾ ਕਰ ਦਿੱਤੀ ਹੈ, ਉਸ ਦੇ ਲਈ ਸਭ ਤੋਂ ਪਹਿਲਾਂ ਗਲਬਾ ਕਾਕਾ ਨੂੰ ਆਦਰਪੂਰਵਕ ਮੈਂ ਨਮਨ ਕਰਦਾ ਹਾਂ। 

ਦੂਸਰਾ ਨਮਨ ਮੇਰੀਆਂ ਬਨਾਸਕਾਂਠਾ ਦੀਆਂ ਮਾਤਾਵਾਂ-ਭੈਣਾਂ ਨੂੰ, ਪਸ਼ੂਪਾਲਨ ਦਾ ਕੰਮ ਮੈਂ ਦੇਖਿਆ ਹੈ, ਮੇਰੀਆਂ ਬਨਾਸਕਾਂਠਾ ਦੀਆਂ ਮਾਤਾਵਾਂ-ਭੈਣਾਂ, ਘਰ ਵਿੱਚ ਜਿਹੇ ਸੰਤਾਨ ਨੂੰ ਸੰਭਾਲਦੀਆਂ ਹਨ, ਉਸ ਤੋਂ ਵੀ ਜ਼ਿਆਦਾ ਪ੍ਰੇਮ ਨਾਲ ਉਨ੍ਹਾਂ ਦੇ ਪਸ਼ੂਆਂ ਨੂੰ ਸੰਭਾਲਦੀਆਂ ਹਨ। ਪਸ਼ੂ ਨੂੰ ਚਾਰਾ ਨਾ ਮਿਲਿਆ ਹੋਵੇ, ਪਾਣੀ ਨਾ ਮਿਲਿਆ ਹੋਵੇ ਤਾਂ ਮੇਰੀਆਂ ਬਨਾਸਕਾਂਠਾ ਦੀਆਂ ਮਾਤਾਵਾਂ-ਭੈਣਾਂ ਆਪਣੇ ਆਪ ਪਾਣੀ ਪੀਣ ਵਿੱਚ ਝਿਝਕਦੀਆਂ ਹਨ। ਕਦੇ ਵਿਆਹ ਦੇ ਲਈ, ਤਿਉਹਾਰ ਦੇ ਲਈ ਘਰ ਛੱਡ ਕੇ ਬਾਹਰ ਜਾਣਾ ਹੋਵੇ, ਤਦ ਬਨਾਸ ਦੀਆਂ ਮੇਰੀਆਂ ਮਾਤਾਵਾਂ-ਭੈਣਾਂ ਸਗੇ-ਸਬੰਧੀ ਦਾ ਵਿਆਹ ਛੱਡ ਦੇਣ,  ਪਰੰਤੂ ਪਸ਼ੂਆਂ ਨੂੰ ਇਕੱਲੇ ਨਹੀਂ ਛੱਡਦੀਆਂ ਹਨ। ਇਹ ਤਿਆਗ ਅਤੇ ਤਪੱਸਿਆ ਹੈ, ਇਸ ਲਈ ਇਹ ਮਾਤਾਵਾਂ ਅਤੇ ਭੈਣਾਂ ਦੀ ਤਪੱਸਿਆ ਦਾ ਪਰਿਣਾਮ ਹੈ ਕਿ ਅੱਜ ਬਨਾਸ ਫਲਿਆ-ਫੁੱਲਿਆ ਹੈ। 

ਇਸ ਲਈ ਮੇਰਾ ਦੂਸਰਾ ਨਮਨ ਮੇਰੀਆਂ ਇਹ ਬਨਾਸਕਾਂਠਾ ਦੀਆਂ ਮਾਤਾਵਾਂ-ਭੈਣਾਂ ਨੂੰ ਹੈ, ਮੈਂ ਉਨ੍ਹਾਂ ਨੂੰ ਆਦਰਪੂਰਵਕ ਪ੍ਰਣਾਮ ਕਰਦਾ ਹਾਂ। ਕੋਰੋਨਾ ਦੇ ਸਮੇਂ ਵਿੱਚ ਵੀ ਬਨਾਸ ਡੇਅਰੀ ਨੇ ਮਹੱਤਵ ਦਾ ਕੰਮ ਕੀਤਾ, ਗਲਬਾ ਕਾਕਾ ਦੇ ਨਾਮ ’ਤੇ ਮੈਡੀਕਲ ਕਾਲਜ ਦਾ ਨਿਰਮਾਣ ਕੀਤਾ ਅਤੇ ਹੁਣ ਇਹ ਮੇਰੀ ਬਨਾਸ ਡੇਅਰੀ ਆਲੂ ਦੀ ਚਿੰਤਾ ਕਰੇ, ਪਸ਼ੂਆਂ ਦੀ ਚਿੰਤਾ ਕਰੇ, ਦੁੱਧ ਦੀ ਚਿੰਤਾ ਕਰੇ, ਗੋਬਰ ਦੀ ਚਿੰਤਾ ਕਰੇ,  ਸ਼ਹਿਦ ਦੀ ਚਿੰਤਾ ਕਰੇ, ਊਰਜਾ ਕੇਂਦਰ ਚਲਾਏ, ਅਤੇ ਹੁਣ ਬੱਚਿਆਂ ਦੇ ਸ਼ਿਕਸ਼ਣ(ਸਿੱਖਿਆ) ਦੀ ਵੀ ਚਿੰਤਾ ਕਰਦੀ ਹੈ।

ਇੱਕ ਪ੍ਰਕਾਰ ਨਾਲ ਬਨਾਸ ਡੇਅਰੀ ਬਨਾਸਕਾਂਠਾ ਦੀ ਕੋ-ਆਪਰੇਟਿਵ ਮੂਵਮੈਂਟ ਸਮੁੱਚੇ ਬਨਾਸਕਾਂਠਾ  ਦੇ ਉੱਜਵਲ ਭਵਿੱਖ ਦਾ ਕੇਂਦਰ ਬਣ ਗਿਆ ਹੈ। ਉਸ ਦੇ ਲਈ ਵੀ ਇੱਕ ਦੀਰਘਦ੍ਰਿਸ਼ਟੀ ਵਿਵਸਥਾ ਹੋਣੀ ਚਾਹੀਦੀ ਹੈ, ਅਤੇ ਬੀਤੇ ਸੱਤ-ਅੱਠ ਸਾਲਾਂ ਵਿੱਚ ਜਿਸ ਤਰ੍ਹਾਂ ਡੇਅਰੀ ਦਾ ਵਿਸਤਾਰ ਹੋਇਆ ਹੈ, ਅਤੇ ਮੇਰੀ ਤਾਂ ਇਸ ਵਿੱਚ ਸ਼ਰਧਾ ਹੋਣ ਦੇ ਕਾਰਨ ਇਸ ਵਿੱਚ ਮੇਰੇ ਤੋਂ ਜੋ ਬਣਦਾ ਹੈ, ਜਦੋਂ ਮੁੱਖ ਮੰਤਰੀ ਸੀ,  ਤਦ ਵੀ ਹਮੇਸ਼ਾ ਹਾਜ਼ਰ ਰਹਿੰਦਾ ਸੀ, ਅਤੇ ਹੁਣ ਤੁਸੀਂ ਮੈਨੂੰ ਦਿੱਲੀ ਭੇਜਿਆ ਹੈ, ਤਦ ਵੀ ਮੈਂ ਤੁਹਾਨੂੰ ਨਹੀਂ ਛੱਡਿਆ। ਤੁਹਾਡੇ ਨਾਲ ਰਹਿ ਕੇ ਤੁਹਾਡੇ ਸੁਖ- ਦੁਖ ਵਿੱਚ ਸਾਥ ਰਿਹਾ।

ਅੱਜ ਬਨਾਸ ਡੇਅਰੀ ਯੂਪੀ, ਹਰਿਆਣਾ, ਰਾਜਸਥਾਨ ਅਤੇ ਓਡੀਸ਼ਾ ਵਿੱਚ ਸੋਮਨਾਥ ਦੀ ਧਰਤੀ ਤੋਂ ਜਗਨਨਾਥ ਦੀ ਧਰਤੀ ਤੱਕ, ਆਂਧਰ ਪ੍ਰਦੇਸ਼, ਝਾਰਖੰਡ ਉਨ੍ਹਾਂ ਦੇ ਪਸ਼ੂਪਾਲਕਾਂ ਦੇ ਲਈ ਜ਼ਿਆਦਾ ਤੋਂ ਜ਼ਿਆਦਾ ਲਾਭ ਦੇਣ ਦਾ ਕੰਮ ਕਰ ਰਹੀ ਹੈ। ਅੱਜ ਵਿਸ਼ਵ ਦੇ ਸਭ ਤੋਂ ਬੜੇ ਦੁੱਧ ਉਤਪਾਦਕ ਦੇਸ਼ਾਂ ਵਿੱਚ ਆਪਣਾ ਭਾਰਤ ਜਿੱਥੇ ਕਰੋੜਾਂ ਕਿਸਾਨਾਂ ਦੀ ਆਜੀਵਿਕਾ ਜਦੋਂ ਦੁੱਧ ਨਾਲ ਚਲਦੀ ਹੋਵੇ, ਤਦ ਇੱਕ ਸਾਲ ਵਿੱਚ ਲਗਭਗ ਕਿਤਨੀ ਵਾਰ ਆਂਕੜੇ ਦੇਖ ਕੇ ਕੁਝ ਲੋਕ, ਬੜੇ-ਬੜੇ ਅਰਥਸ਼ਾਸਤਰੀ ਵੀ ਇਸ ਦੀ ਤਰਫ਼ ਧਿਆਨ ਨਹੀਂ ਦਿੰਦੇ। ਸਾਡੇ ਦੇਸ਼ ਵਿੱਚ ਸਾਲ ਵਿੱਚ ਸਾਢੇ ਅੱਠ ਲੱਖ ਕਰੋੜ ਦੁੱਧ ਦਾ ਉਤਪਾਦਨ ਹੁੰਦਾ ਹੈ। ਪਿੰਡਾਂ ਵਿੱਚ ਡਿਸੈਂਟ੍ਰਲਾਈਜਡ ਇਕਨੌਮਿਕ ਸਿਸਟਮ ਉਸ ਦੀ ਉਦਾਹਰਣ ਹੈ।

ਉਸ ਦੇ ਸਾਹਮਣੇ ਕਣਕ ਅਤੇ ਚਾਵਲ ਦਾ ਉਤਪਾਦਨ ਵੀ ਸਾਢੇ ਅੱਠ ਲੱਖ ਕਰੋੜ ਨਹੀਂ ਹੈ। ਉਸ ਤੋਂ ਵੀ ਜ਼ਿਆਦਾ ਦੁੱਧ ਦਾ ਉਤਪਾਦਨ ਹੈ। ਅਤੇ ਡੇਅਰੀ ਸੈਕਟਰ ਦਾ ਸਭ ਤੋਂ ਜ਼ਿਆਦਾ ਲਾਭ ਛੋਟੇ ਕਿਸਾਨਾਂ ਨੂੰ ਮਿਲਦਾ ਹੈ, ਦੋ ਵਿੱਘਾ, ਤਿੰਨ ਵਿੱਘਾ, ਪੰਜ ਵਿੱਘਾ ਜ਼ਮੀਨ ਹੋਵੇ, ਮੀਂਹ ਦਾ ਨਾਮੋ-ਨਿਸ਼ਾਨ ਨਾ ਹੋਵੇ, ਪਾਣੀ ਦੀ ਕਮੀ ਹੋਵੇ, ਤਦ ਸਾਡੇ ਕਿਸਾਨ ਭਾਈਆਂ ਦੇ ਲਈ ਜੀਵਨ ਮੁਸ਼ਕਿਲ ਬਣ ਜਾਵੇ। ਤਦ ਪਸ਼ੂਪਾਲਨ ਕਰਕੇ ਪਰਿਵਾਰ ਦਾ ਪੇਟ ਭਰਦਾ ਹੈ, ਇਸ ਡੇਅਰੀ ਨੇ ਛੋਟੇ ਕਿਸਾਨਾਂ ਦੀ ਬੜੀ ਚਿੰਤਾ ਕੀਤੀ ਹੈ। ਅਤੇ ਛੋਟੇ ਕਿਸਾਨਾਂ ਨੂੰ ਬੜੀ ਚਿੰਤਾ, ਇਹ ਸੰਸਕਾਰ ਲੈ ਕੇ ਮੈਂ ਦਿੱਲੀ ਗਿਆ, ਦਿੱਲੀ ਵਿੱਚ ਵੀ ਮੈਂ ਸਾਰੇ ਦੇਸ਼ ਦੇ ਛੋਟੇ ਕਿਸਾਨਾਂ ਦੀ, ਛੋਟੇ-ਛੋਟੇ ਕਿਸਾਨਾਂ ਦੀ ਬੜੀਆਂ-ਬੜੀਆਂ ਜਵਾਬਦਾਰੀ ਲੈਣ ਦਾ ਕੰਮ ਕੀਤਾ। ਅਤੇ ਅੱਜ ਸਾਲ ਵਿੱਚ ਤਿੰਨ ਵਾਰ ਦੋ-ਦੋ ਹਜ਼ਾਰ ਰੁਪਿਆ ਕਿਸਾਨਾਂ ਦੇ ਖਾਤੇ ਵਿੱਚ ਸਿੱਧਾ ਜਮਾ ਕਰਦਾ ਹਾਂ।

ਪਹਿਲਾਂ ਦੇ ਪ੍ਰਧਾਨ ਮੰਤਰੀ ਕਹਿੰਦੇ ਸਨ ਕਿ ਦਿੱਲੀ ਤੋਂ ਰੁਪਿਆ ਨਿਕਲੇ ਤਾਂ 15 ਪੈਸੇ ਪਹੁੰਚੇ। ਇਹ ਪ੍ਰਧਾਨ ਮੰਤਰੀ ਇਹ ਕਹਿੰਦਾ ਹੈ, ਕਿ ਦਿੱਲੀ ਤੋਂ ਰੁਪਿਆ ਨਿਕਲੇ 100 ਦੇ 100 ਪੈਸਾ ਜਿਸ ਦੇ ਘਰ ਪਹੁੰਚਣਾ ਚਾਹੀਦਾ ਹੈ, ਉਸ ਦੇ ਘਰ ਪਹੁੰਚਦਾ ਹੈ। ਅਤੇ ਕਿਸਾਨਾਂ ਦੇ ਖਾਤੇ ਵਿੱਚ ਜਮਾ ਹੁੰਦਾ ਹੈ। ਐਸੇ ਅਨੇਕ ਕੰਮ ਅੱਜ ਜਦੋਂ ਭਾਰਤ ਸਰਕਾਰ, ਗੁਜਰਾਤ ਸਰਕਾਰ, ਗੁਜਰਾਤ ਦੀ ਕੋ-ਆਪਰੇਟਿਵ ਮੂਵਮੈਂਟ ਇਹ ਸਭ ਸਾਥ ਮਿਲ ਕੇ ਕਰ ਰਹੇ ਹਨ, ਤਦ ਮੈਂ ਇਹ ਸਭ ਮੂਵਮੈਂਟ ਨੂੰ ਹਿਰਦੈਪੂਰਵਕ ਅਭਿਨੰਦਨ ਦਿੰਦਾ ਹਾਂ। ਉਨ੍ਹਾਂ ਦਾ ਜੈ ਜੈਕਾਰ ਹੋਵੇ, ਹੁਣੇ ਭੂਪੇਂਦਰ ਭਾਈ ਨੇ ਬਹੁਤ ਹੀ ਭਾਵਨਾ ਨਾਲ ਇੱਕ ਬਾਤ ਕਹੀ,  ਔਰਗੈਨਿਕ ਖੇਤੀ ਦੀ, ਬਨਾਸਕਾਂਠਾ ਇੱਕ ਗੱਲ ਜੋ ਸਮਝ ਜਾਵੇ, ਤਾਂ ਬਨਾਸਕਾਂਠਾ ਕਦੇ-ਕਦੇ ਵੀ ਉਸ ਗੱਲ ਨੂੰ ਨਹੀਂ ਛੱਡਦਾ ਹੈ, ਇਹ ਮੇਰਾ ਅਨੁਭਵ ਹੈ।

ਪ੍ਰਾਰੰਭ ਵਿੱਚ ਮਿਹਨਤ ਲਗਦੀ ਹੈ, ਮੈਨੂੰ ਯਾਦ ਹੈ ਬਿਜਲੀ ਛੱਡੋ, ਬਿਜਲੀ ਛੱਡੋ ਕਹਿ-ਕਹਿ ਕੇ ਮੈਂ ਥੱਕ ਗਿਆ। ਅਤੇ ਬਨਾਸ  ਦੇ ਲੋਕਾਂ ਨੂੰ ਲਗਦਾ ਸੀ ਕਿ ਇਹ ਮੋਦੀ ਨੂੰ ਕੁਝ ਪਤਾ ਨਹੀਂ ਚਲਦਾ, ਅਤੇ ਸਾਨੂੰ ਕਹਿੰਦੇ ਹਨ ਬਿਜਲੀ ਵਿੱਚੋਂ ਬਾਹਰ ਆਓ, ਅਤੇ ਮੇਰਾ ਵਿਰੋਧ ਕਰਦੇ ਸਨ, ਪਰ ਜਦੋਂ ਬਨਾਸ ਦੇ ਕਿਸਾਨਾਂ ਨੂੰ ਸਮਝ ਆਇਆ ਉਹ ਮੇਰੇ ਤੋਂ ਵੀ ਦਸ ਕਦਮ ਅੱਗੇ ਗਏ, ਅਤੇ ਪਾਣੀ ਬਚਾਉਣ ਦਾ ਬੜਾ ਅਭਿਯਾਨ ਚਲਾਇਆ, ਟਪਕ ਸਿੰਚਾਈ ਨੂੰ ਅਪਣਾਇਆ, ਅਤੇ ਅੱਜ ਬਨਾਸ ਖੇਤੀ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਲਿਆਉਣ ਦਾ ਕੰਮ, ਅੱਜ ਮੇਰਾ ਇਹ ਬਨਾਸਕਾਂਠਾ ਕਰ ਰਿਹਾ ਹੈ।

ਮੈਨੂੰ ਪੂਰਾ ਵਿਸ਼ਵਾਸ ਹੈ, ਕਿ ਮਾਂ ਨਰਮਦਾ ਜਦੋਂ ਬਨਾਸ ਨੂੰ ਮਿਲਣ ਆਈ ਹੈ, ਤਦ ਇਸ ਪਾਣੀ ਨੂੰ ਈਸ਼ਵਰ ਦਾ ਪ੍ਰਸਾਦ ਮੰਨ ਕੇ, ਪਾਣੀ ਨੂੰ ਪਾਰਸ ਮੰਨ ਕੇ ਅਤੇ ਇਸ ਵਾਰ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਹੈ, ਆਜ਼ਾਦੀ ਦੇ 75 ਵਰ੍ਹੇ ਹੋਏ ਹੈ, ਤਦ ਮੇਰੀ ਬਨਾਸ ਜ਼ਿਲ੍ਹੇ ਨੂੰ ਬੇਨਤੀ ਹੈ ਕਿ 75 ਐਸੇ ਬੜੇ ਤਲਾਬ ਬਣਾਉਣ ਕਿ ਬਨਾਸ ਦੀ ਇਸ ਸੁੱਕੀ ਜ਼ਮੀਨ ਧਰਾ ਉੱਤੇ ਜਿੱਥੇ ਕੁਝ ਵੀ ਪੈਦਾ ਨਾ ਹੁੰਦਾ ਹੋਵੇ ਅਤੇ ਜਦੋਂ ਇੱਕ ਜਾਂ ਦੋ ਮੀਂਹ ਦਾ ਪਾਣੀ ਬਰਸੇ ਤਾਂ ਪਾਣੀ ਧੜਾ-ਧੜ ਬਹਿ ਕੇ ਉੱਥੇ ਚਲਾ ਜਾਵੇ,  ਅਜਿਹੀ ਵਿਵਸਥਾ ਕਰੋ ਕਿ ਪਾਣੀ ਨਾਲ ਇਹ ਤਾਲਾਬ ਭਰਨ ਦੀ ਸ਼ੁਰੂਆਤ ਅਗਰ ਹੋਵੇਗੀ ਤਾਂ ਮੈਨੂੰ ਯਕੀਨ/ਭਰੋਸਾ ਹੈ, ਇਹ ਧਰਤੀ ਵੀ ਅੰਮ੍ਰਿਤਮਈ ਬਣ ਜਾਵੇਗੀ। ਇਸ ਲਈ ਇਹ ਮੇਰੀ ਅਪੇਖਿਆ ਹੈ ਕਿ ਜੂਨ ਮਹੀਨੇ ਤੋਂ ਪਹਿਲਾਂ, ਬਾਰਿਸ਼ ਆਏ ਉਸ ਤੋਂ ਪਹਿਲਾਂ, ਆਗਾਮੀ ਦੋ-ਤਿੰਨ ਮਹੀਨੇ ਵਿੱਚ ਜ਼ੋਰਦਾਰ ਅਭਿਯਾਨ ਚਲਾਓ।

ਅਤੇ 2023 ਵਿੱਚ 15 ਅਗਸਤ ਨੂੰ, ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਸਮੇਂ ਵਿੱਚ, ਇਸ ਇੱਕ ਸਾਲ ਵਿੱਚ ਸਿਰਫ਼ ਬਨਾਸ ਜ਼ਿਲ੍ਹੇ ਵਿੱਚ ਘੱਟ ਤੋਂ ਘੱਟ 75 ਬੜੇ ਤਲਾਬ ਬਣ ਜਾਣ, ਅਤੇ ਪਾਣੀ ਨਾਲ ਲਬਾਲਬ ਭਰੇ ਰਹਿਣ। ਤਦ ਅੱਜ ਜੋ ਛੋਟੀਆਂ-ਮੋਟੀਆਂ ਤਕਲੀਫ਼ਾਂ ਹੁੰਦੀਆਂ ਹਨ, ਉਸ ਤੋਂ ਅਸੀਂ ਬਾਹਰ ਆ ਜਾਵਾਂਗੇ ਅਤੇ ਮੈਂ ਤੁਹਾਡਾ ਅਨਿਨ ਸਾਥੀ ਹਾਂ। ਜਿਵੇਂਸੇ ਖੇਤ ਵਿੱਚ ਇੱਕ ਸਾਥੀ ਆਪਣਾ ਕੰਮ ਕਰਦਾ ਹੈ, ਉਸ ਤਰ੍ਹਾਂ ਮੈਂ ਮੈਂ ਵੀ ਤੁਹਾਡਾ ਸਾਥੀ ਹਾਂ। ਅਤੇ ਇਸ ਲਈ ਤੁਹਾਡੇ ਸਾਥੀ ਦੇ ਰੂਪ ਵਿੱਚ ਤੁਹਾਡੇ ਨਾਲ ਖੜ੍ਹੇ ਰਹਿ ਕੇ ਕੰਮ ਕਰਨਾ ਚਾਹੁੰਦਾ ਹਾਂ। ਹੁਣ ਤਾਂ ਆਪਣੇ ਨਡਾਬੇਟ ਵਿੱਚ ਟੂਰਿਜ਼ਮ ਦਾ ਕੇਂਦਰ ਬਣ ਗਿਆ, ਭਾਰਤ ਦੇ ਬਾਰਡਰ ਜ਼ਿਲ੍ਹੇ ਦਾ ਵਿਕਾਸ ਕਿਵੇਂ ਹੋਵੇ, ਭਾਰਤ ਦੇ ਬਾਰਡਰ ਨੂੰ ਕਿਵੇਂ ਜੀਵੰਤ ਬਣਾਈਏ, ਉਸ ਦੀ ਉਦਾਹਰਣ ਗੁਜਰਾਤ ਨੇ ਦਿੱਤੀ ਹੈ।

ਕੱਛ ਦੀ ਸੀਮਾ ’ਤੇ ਰਣੋਤਸਵ ਪੂਰੇ ਕੱਛ ਦੇ ਸਰਹਦ ਨੂੰ, ਉੱਥੋਂ ਦੇ ਪਿੰਡਾਂ ਨੂੰ ਆਰਥਿਕ ਤੌਰ ‘ਤੇ ਜੀਵੰਤ ਬਣਾ ਦਿੱਤਾ ਹੈ। ਹੁਣ ਨਡਾਬੇਟ ਜਿਸ ਨੇ ਸੀਮਾਦਰਸ਼ਨ ਦਾ ਪ੍ਰੋਗਰਾਮ ਪ੍ਰਾਰੰਭ ਕੀਤਾ ਹੈ, ਉਸ ਦੇ ਕਾਰਨ ਮੇਰੀ ਇਹ ਬਨਾਸ ਅਤੇ ਪਾਟਣ ਜ਼ਿਲ੍ਹੇ ਦੇ ਸਰਹੱਦਾਂ ਦੇ ਕਿਨਾਰਿਆਂ ਦੇ ਪਿੰਡਾਂ ਦੇ ਲਈ ਵੀ, ਇਸ ਟੂਰਿਜ਼ਮ ਦੇ ਕਾਰਨ ਪਿੰਡਾਂ ਵਿੱਚ ਰੌਣਕ ਆਵੇਗੀ। ਦੂਰ ਤੋਂ ਦੂਰ ਪਿੰਡਾਂ ਵਿੱਚ ਵੀ ਰੋਜ਼ੀ-ਰੋਟੀ ਦੇ ਅਵਸਰ ਮਿਲਣ ਲਗਣਗੇ, ਵਿਕਾਸ ਦੇ ਲਈ ਕਿਤਨੇ ਰਸਤੇ ਹੋ ਸਕਦੇ ਹਨ, ਪ੍ਰਕ੍ਰਿਤੀ (ਕੁਦਰਤ) ਦੀ ਗੋਦ ਵਿੱਚ ਰਹਿ ਕੇ ਕਠਿਨ ਤੋਂ ਕਠਿਨ ਸਥਿਤੀ ਵਿੱਚ ਕਿਵੇਂ ਪਰਿਵਰਤਨ ਲਿਆ ਸਕਦੇ ਹਾਂ, ਉਸ ਦੀ ਇਹ ਉੱਤਮ ਉਦਾਹਰਣ ਆਪਣੇ ਸਾਹਮਣੇ ਹੈ। ਤਦ ਮੈਂ ਬਨਾਸ ਦੇ ਗੁਜਰਾਤ ਦੇ ਨਾਗਰਿਕਾਂ ਅਤੇ ਇੱਕ ਰੂਪ ਨਾਲ ਦੇਸ਼  ਦੇ ਨਾਗਰਿਕਾਂ ਨੂੰ ਇਹ ਅਨਮੋਲ ਰਤਨ ਮੈਂ ਉਨ੍ਹਾਂ ਦੇ  ਚਰਨਾਂ ਵਿੱਚ  ਦੇ ਰਿਹਾ ਹਾਂ। ਅਤੇ ਇਸ ਅਵਸਰ ਦੇ ਲਈ ਬਨਾਸ ਡੇਅਰੀ ਨੇ ਮੈਨੂੰ ਪਸੰਦ ਕੀਤਾ ਉਸ ਦੇ ਲਈ ਮੈਂ ਬਨਾਸ ਡੇਅਰੀ ਦਾ ਵੀ ਆਭਾਰੀ ਹਾਂ।  ਮੇਰੇ ਨਾਲ ਦੋਨੋਂ ਹੱਥ ਉੱਪਰ ਕਰਕੇ ਜ਼ੋਰ ਨਾਲ ਬੋਲੋਗੇ, ਭਾਰਤ ਮਾਤਾ ਕੀ, ਆਵਾਜ਼ ਜ਼ੋਰਦਾਰ ਹੋਣੀ ਚਾਹੀਦੀ ਹੈ ਤੁਹਾਡੀ।

ਭਾਰਤ ਮਾਤਾ ਕੀ-ਜੈ, ਭਾਰਤ ਮਾਤਾ ਕੀ-ਜੈ।

ਖੂਬ-ਖੂਬ ਧੰਨਵਾਦ !

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India’s Space Sector: A Transformational Year Ahead in 2025

Media Coverage

India’s Space Sector: A Transformational Year Ahead in 2025
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 24 ਦਸੰਬਰ 2024
December 24, 2024

Citizens appreciate PM Modi’s Vision of Transforming India