ਨਮਸਕਾਰ!
ਰਾਸ਼ਟਰੀਯ ਏਕਤਾ ਦਿਵਸ ’ਤੇ ਸਾਰੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ! ਏਕ ਭਾਰਤ, ਸ਼੍ਰੇਸ਼ਠ ਭਾਰਤ ਦੇ ਲਈ ਜੀਵਨ ਦਾ ਹਰ ਪਲ ਜਿਸ ਨੇ ਸਮਰਪਿਤ ਕੀਤਾ, ਐਸੇ ਰਾਸ਼ਟਰ ਨਾਇਕ ਸਰਦਾਰ ਵੱਲਭ ਭਾਈ ਪਟੇਲ ਨੂੰ ਅੱਜ ਦੇਸ਼ ਆਪਣੀ ਸ਼ਰਧਾਂਜਲੀ ਦੇ ਰਿਹਾ ਹੈ।
ਸਰਦਾਰ ਪਟੇਲ ਜੀ ਸਿਰਫ਼ ਇਤਿਹਾਸ ਵਿੱਚ ਹੀ ਨਹੀਂ ਬਲਕਿ ਸਾਡੇ ਦੇਸ਼ਵਾਸੀਆਂ ਦੇ ਹਿਰਦੇ ਵਿੱਚ ਵੀ ਹਨ। ਅੱਜ ਦੇਸ਼ ਭਰ ਵਿੱਚ ਏਕਤਾ ਦਾ ਸੰਦੇਸ਼ ਲੈ ਕੇ ਅੱਗੇ ਵਧ ਰਹੇ ਸਾਡੇ ਊਰਜਾਵਾਨ ਸਾਥੀ ਭਾਰਤ ਦੀ ਅਖੰਡਤਾ ਦੇ ਪ੍ਰਤੀ ਅਖੰਡ ਭਾਵ ਦੇ ਪ੍ਰਤੀਕ ਹਨ। ਇਹ ਭਾਵਨਾ ਅਸੀਂ ਦੇਸ਼ ਦੇ ਕੋਨੇ-ਕੋਨੇ ਵਿੱਚ ਹੋ ਰਹੀ ਰਾਸ਼ਟਰੀਯ ਏਕਤਾ ਪਰੇਡ ਵਿੱਚ, ਸਟੈਚੂ ਆਵ੍ ਯੂਨਿਟੀ ’ਤੇ ਹੋ ਰਹੇ ਆਯੋਜਨਾਂ ਵਿੱਚ ਭਲੀਭਾਂਤ ਦੇਖ ਰਹੇ ਹਾਂ।
ਸਾਥੀਓ, ਭਾਰਤ ਸਿਰਫ਼ ਇੱਕ ਭੂਗੋਲਿਕ ਇਕਾਈ ਨਹੀਂ ਹੈ ਬਲਕਿ ਆਦਰਸ਼ਾਂ, ਸੰਕਲਪਨਾਵਾਂ, ਸਭਿਅਤਾ-ਸੱਭਿਆਚਾਰ ਦੇ ਉਦਾਰ ਮਿਆਰਾਂ ਨਾਲ ਭਰਪੂਰ ਰਾਸ਼ਟਰ ਹੈ। ਧਰਤੀ ਦੇ ਜਿਸ ਭੂ-ਭਾਗ ’ਤੇ ਅਸੀਂ 130 ਕਰੋੜ ਤੋਂ ਅਧਿਕ ਭਾਰਤੀ ਰਹਿੰਦੇ ਹਾਂ, ਉਹ ਸਾਡੀ ਆਤਮਾ ਦਾ, ਸਾਡੇ ਸੁਪਨਿਆਂ ਦਾ, ਸਾਡੀਆਂ ਆਕਾਂਖਿਆਵਾਂ ਦਾ ਅਖੰਡ ਹਿੱਸਾ ਹੈ। ਸੈਂਕੜੇ ਵਰ੍ਹਿਆਂ ਤੋਂ ਭਾਰਤ ਦੇ ਸਮਾਜ ਵਿੱਚ, ਪਰੰਪਰਾਵਾਂ ਵਿੱਚ, ਲੋਕਤੰਤਰ ਦੀ ਜੋ ਮਜ਼ਬੂਤ ਬੁਨਿਆਦ ਵਿਕਸਿਤ ਹੋਈ ਉਸ ਨੇ ਏਕ ਭਾਰਤ ਦੀ ਭਾਵਨਾ ਨੂੰ ਸਮ੍ਰਿੱਧ ਕੀਤਾ ਹੈ। ਲੇਕਿਨ ਸਾਨੂੰ ਇਹ ਵੀ ਯਾਦ ਰੱਖਣਾ ਹੈ ਕਿ ਕਿਸ਼ਤੀ ਵਿੱਚ ਬੈਠੇ ਹਰ ਮੁਸਾਫਿਰ ਨੂੰ ਕਿਸ਼ਤੀ ਦਾ ਧਿਆਨ ਰੱਖਣਾ ਹੀ ਹੁੰਦਾ ਹੈ। ਅਸੀਂ ਇੱਕ ਰਹਾਂਗੇ, ਤਦੇ ਅੱਗੇ ਵਧ ਪਾਵਾਂਗੇ, ਦੇਸ਼ ਆਪਣੇ ਲਕਸ਼ਾਂ ਨੂੰ ਤਦੇ ਪ੍ਰਾਪਤ ਕਰ ਪਾਵੇਗਾ।
ਸਾਥੀਓ,
ਸਰਦਾਰ ਪਟੇਲ ਹਮੇਸ਼ਾ ਚਾਹੁੰਦੇ ਸਨ ਕਿ, ਭਾਰਤ ਸਸ਼ਕਤ ਹੋਵੇ, ਭਾਰਤ ਸਮਾਵੇਸ਼ੀ ਵੀ ਹੋਵੇ, ਭਾਰਤ ਸੰਵੇਦਨਸ਼ੀਲ ਹੋਵੇ ਅਤੇ ਭਾਰਤ ਸਤਰਕ ਵੀ ਹੋਵੇ, ਵਿਨਮਰ ਵੀ ਹੋਵੇ, ਵਿਕਸਿਤ ਵੀ ਹੋਵੇ। ਉਨ੍ਹਾਂ ਨੇ ਦੇਸ਼ਹਿਤ ਨੂੰ ਹਮੇਸ਼ਾ ਸਰਬਉੱਚ ਰੱਖਿਆ। ਅੱਜ ਉਨ੍ਹਾਂ ਦੀ ਪ੍ਰੇਰਣਾ ਨਾਲ ਭਾਰਤ, ਬਾਹਰੀ ਅਤੇ ਅੰਦਰੂਨੀ, ਹਰ ਪ੍ਰਕਾਰ ਦੀਆਂ ਚੁਣੌਤੀਆਂ ਨਾਲ ਨਿਪਟਣ ਦੇ ਪੂਰੀ ਤਰ੍ਹਾਂ ਸਮਰੱਥ ਹੋ ਰਿਹਾ ਹੈ। ਪਿਛਲੇ 7 ਵਰ੍ਹਿਆਂ ਵਿੱਚ ਦੇਸ਼ ਨੇ ਦਹਾਕਿਆਂ ਪੁਰਾਣੇ ਅਣਚਾਹੇ ਕਾਨੂੰਨਾਂ ਤੋਂ ਮੁਕਤੀ ਪਾਈ ਹੈ, ਰਾਸ਼ਟਰੀਯ ਏਕਤਾ ਨੂੰ ਸੰਜੋਣ ਵਾਲੇ ਆਦਰਸ਼ਾਂ ਨੂੰ ਨਵੀਂ ਉਚਾਈ ਦਿੱਤੀ ਹੈ। ਜੰਮੂ-ਕਸ਼ਮੀਰ ਹੋਵੇ, ਨੌਰਥ ਈਸਟ ਹੋਵੇ ਜਾਂ ਦੂਰ ਹਿਮਾਲਿਆ ਦਾ ਕੋਈ ਪਿੰਡ, ਅੱਜ ਸਾਰੇ ਪ੍ਰਗਤੀ ਦੇ ਪਥ ’ਤੇ ਅੱਗੇ ਹਨ।
ਦੇਸ਼ ਵਿੱਚ ਹੋ ਰਿਹਾ ਆਧੁਨਿਕ ਇਨਫ੍ਰਾਸਟ੍ਰਕਚਰ ਦਾ ਨਿਰਮਾਣ, ਦੇਸ਼ ਵਿੱਚ ਭੂਗੋਲਿਕ ਅਤੇ ਸੱਭਿਆਚਾਰਕ ਦੂਰੀਆਂ ਨੂੰ ਮਿਟਾਉਣ ਦਾ ਕੰਮ ਕਰ ਰਿਹਾ ਹੈ। ਜਦੋਂ ਦੇਸ਼ ਦੇ ਲੋਕਾਂ ਨੂੰ ਇੱਕ ਹਿੱਸੇ ਤੋਂ ਦੂਸਰੇ ਹਿੱਸੇ ਵਿੱਚ ਜਾਣ ਤੋਂ ਪਹਿਲਾਂ ਹੀ ਸੌ ਵਾਰ ਸੋਚਣਾ ਪਏ, ਤਾਂ ਫਿਰ ਕੰਮ ਕਿਵੇਂ ਚਲੇਗਾ ? ਜਦੋਂ ਦੇਸ਼ ਦੇ ਕੋਨੇ-ਕੋਨੇ ਵਿੱਚ ਪਹੁੰਚਣ ਦੀ ਅਸਾਨੀ ਹੋਵੇਗੀ, ਤਾਂ ਲੋਕਾਂ ਦੇ ਦਰਮਿਆਨ ਦਿਲਾਂ ਦੀ ਦੂਰੀ ਵੀ ਘੱਟ ਹੋਵੇਗੀ, ਦੇਸ਼ ਦੀ ਏਕਤਾ ਵਧੇਗੀ। ਏਕ ਭਾਰਤ-ਸ਼੍ਰੇਸ਼ਠ ਭਾਰਤ ਦੀ ਇਸੇ ਭਾਵਨਾ ਨੂੰ ਮਜ਼ਬੂਤ ਕਰਦੇ ਹੋਏ, ਅੱਜ ਦੇਸ਼ ਵਿੱਚ ਸਮਾਜਿਕ, ਆਰਥਿਕ ਅਤੇ ਸੰਵਿਧਾਨਕ ਏਕੀਕਰਣ ਦਾ ਮਹਾ-ਯੱਗ ਚਲ ਰਿਹਾ ਹੈ। ਜਲ-ਥਲ-ਨਭ- ਪੁਲਾੜ, ਹਰ ਮੋਰਚੇ ’ਤੇ ਭਾਰਤ ਦੀ ਸਮਰੱਥਾ ਅਤੇ ਸੰਕਲਪ ਅਭੂਤਪੂਰਵ ਹੈ। ਆਪਣੇ ਹਿਤਾਂ ਦੀ ਸੁਰੱਖਿਆ ਦੇ ਲਈ ਭਾਰਤ ਆਤਮਨਿਰਭਰਤਾ ਦੇ ਨਵੇਂ ਮਿਸ਼ਨ ’ਤੇ ਚਲ ਪਿਆ ਹੈ।
ਅਤੇ ਸਾਥੀਓ,
ਅਜਿਹੇ ਸਮੇਂ ਵਿੱਚ ਸਾਨੂੰ ਸਰਦਾਰ ਸਾਹਬ ਦੀ ਇੱਕ ਬਾਤ ਜ਼ਰੂਰ ਯਾਦ ਰੱਖਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਸੀ -
''By common endeavour
we can raise the country
to a new greatness,
while a lack of unity will expose us to fresh calamities''
ਆਜ਼ਾਦ ਭਾਰਤ ਦੇ ਨਿਰਮਾਣ ਵਿੱਚ ਸਬਕਾ ਪ੍ਰਯਾਸ ਜਿਤਨਾ ਤਦ ਪ੍ਰਾਸੰਗਿਕ ਸੀ, ਉਸ ਤੋਂ ਕਿਤੇ ਅਧਿਕ ਆਜ਼ਾਦੀ ਦੇ ਇਸ ਅੰਮ੍ਰਿਤਕਾਲ ਵਿੱਚ ਹੋਣ ਵਾਲਾ ਹੈ। ਆਜ਼ਾਦੀ ਦਾ ਇਹ ਅੰਮ੍ਰਿਤਕਾਲ, ਵਿਕਾਸ ਦੀ ਅਭੂਤਪੂਰਵ ਗਤੀ ਦਾ ਹੈ, ਕਠਿਨ ਲਕਸ਼ਾਂ ਨੂੰ ਹਾਸਲ ਕਰਨ ਦਾ ਹੈ। ਇਹ ਅੰਮ੍ਰਿਤਕਾਲ ਸਰਦਾਰ ਸਾਹਬ ਦੇ ਸੁਪਨਿਆਂ ਦੇ ਭਾਰਤ ਦੇ ਨਵਨਿਰਮਾਣ ਦਾ ਹੈ।
ਸਾਥੀਓ,
ਸਰਦਾਰ ਸਾਹਬ ਸਾਡੇ ਦੇਸ਼ ਨੂੰ ਇੱਕ ਸਰੀਰ ਦੇ ਰੂਪ ਵਿੱਚ ਦੇਖਦੇ ਸਨ, ਇੱਕ ਜੀਵੰਤ ਇਕਾਈ ਦੇ ਰੂਪ ਵਿੱਚ ਦੇਖਦੇ ਸਨ। ਇਸੇ ਲਈ, ਉਨ੍ਹਾਂ ਦੇ ‘ਏਕ ਭਾਰਤ' ਦਾ ਮਤਲਬ ਇਹ ਵੀ ਸੀ, ਕਿ ਜਿਸ ਵਿੱਚ ਹਰ ਕਿਸੇ ਦੇ ਲਈ ਇੱਕ ਸਮਾਨ ਅਵਸਰ ਹੋਣ,
ਇੱਕ ਸਮਾਨ ਸੁਪਨੇ ਦੇਖਣ ਦਾ ਅਧਿਕਾਰ ਹੋਵੇ। ਅੱਜ ਤੋਂ ਕਈ ਦਹਾਕੇ ਪਹਿਲਾਂ, ਉਸ ਦੌਰ ਵਿੱਚ ਵੀ, ਉਨ੍ਹਾਂ ਦੇ ਅੰਦੋਲਨਾਂ ਦੀ ਤਾਕਤ ਇਹ ਹੁੰਦੀ ਸੀ ਕਿ ਉਨ੍ਹਾਂ ਵਿੱਚ ਮਹਿਲਾ-ਪੁਰਸ਼, ਹਰ ਵਰਗ, ਹਰ ਪੰਥ ਦੀ ਸਮੂਹਿਕ ਊਰਜਾ ਲਗਦੀ ਸੀ। ਇਸ ਲਈ, ਅੱਜ ਜਦੋਂ ਅਸੀਂ ਏਕ ਭਾਰਤ ਦੀ ਬਾਤ ਕਰਦੇ ਹਾਂ ਤਾਂ ਉਸ ਏਕ ਭਾਰਤ ਦਾ ਸਰੂਪ ਕੀ ਹੋਣਾ ਚਾਹੀਦਾ ਹੈ? ਉਸ ਏਕ ਭਾਰਤ ਦਾ ਸਰੂਪ ਹੋਣਾ ਚਾਹੀਦਾ ਹੈ - ਏਕ ਐਸਾ ਭਾਰਤ, ਜਿਸ ਦੀਆਂ ਮਹਿਲਾਵਾਂ ਦੇ ਪਾਸ ਇੱਕੋ ਜਿਹੇ ਅਵਸਰ ਹੋਣ! ਏਕ ਐਸਾ ਭਾਰਤ, ਜਿੱਥੇ ਦਲਿਤ, ਵੰਚਿਤ, ਆਦਿਵਾਸੀ-ਬਨਵਾਸੀ, ਦੇਸ਼ ਦਾ ਹਰ ਇੱਕ ਨਾਗਰਿਕ ਖ਼ੁਦ ਨੂੰ ਇੱਕ ਸਮਾਨ ਮਹਿਸੂਸ ਕਰਨ! ਏਕ ਐਸਾ ਭਾਰਤ, ਜਿੱਥੇ ਘਰ, ਬਿਜਲੀ, ਪਾਣੀ ਜਿਹੀਆਂ ਸੁਵਿਧਾਵਾਂ ਵਿੱਚ ਭੇਦਭਾਵ ਨਹੀਂ, ਇੱਕ-ਸਮਾਨ ਅਧਿਕਾਰ ਹੋਵੇ!
ਇਹੀ ਤਾਂ ਅੱਜ ਦੇਸ਼ ਕਰ ਰਿਹਾ ਹੈ। ਇਸੇ ਦਿਸ਼ਾ ਵਿੱਚ ਤਾਂ ਨਿਤ-ਨਵੇਂ ਲਕਸ਼ ਤੈਅ ਕਰ ਰਿਹਾ ਹੈ। ਅਤੇ ਇਹ ਸਭ ਹੋ ਰਿਹਾ ਹੈ,
ਕਿਉਂਕਿ ਅੱਜ ਦੇਸ਼ ਦੇ ਹਰ ਸੰਕਲਪ ਵਿੱਚ ‘ਸਬਕਾ ਪ੍ਰਯਾਸ’ ਜੁੜਿਆ ਹੋਇਆ ਹੈ।
ਸਾਥੀਓ,
ਜਦੋਂ ਸਬਕਾ ਪ੍ਰਯਾਸ ਹੁੰਦਾ ਹੈ ਤਾਂ ਉਸ ਨਾਲ ਕੀ ਪਰਿਣਾਮ ਆਉਂਦੇ ਹਨ, ਇਹ ਅਸੀਂ ਕੋਰੋਨਾ ਦੇ ਵਿਰੁੱਧ ਦੇਸ਼ ਦੀ ਲੜਾਈ ਵਿੱਚ ਵੀ ਦੇਖਿਆ ਹੈ। ਨਵੇਂ ਕੋਵਿਡ ਹਸਪਤਾਲਾਂ ਤੋਂ ਲੈ ਕੇ ਵੈਂਟੀਲੇਟਰਾਂ ਤੱਕ, ਜ਼ਰੂਰੀ ਦਵਾਈਆਂ ਦੇ ਨਿਰਮਾਣ ਤੋਂ ਲੈ ਕੇ 100 ਕਰੋੜ ਵੈਕਸੀਨ ਡੋਜ਼ ਦੇ ਪੜਾਅ ਨੂੰ ਪਾਰ ਕਰਨ ਤੱਕ, ਇਹ ਹਰ ਭਾਰਤੀ, ਹਰ ਸਰਕਾਰ, ਹਰ ਇੰਡਸਟ੍ਰੀ, ਯਾਨੀ ਸਬਕੇ ਪ੍ਰਯਾਸ ਨਾਲ ਹੀ ਸੰਭਵ ਹੋ ਪਾਇਆ ਹੈ। ਸਬਕਾ ਪ੍ਰਯਾਸ ਦੀ ਇਸੇ ਭਾਵਨਾ ਨੂੰ ਸਾਨੂੰ ਹੁਣ ਵਿਕਾਸ ਦੀ ਗਤੀ ਦਾ, ਆਤਮਨਿਰਭਰ ਭਾਰਤ ਬਣਾਉਣ ਦਾ ਅਧਾਰ ਬਣਾਉਣਾ ਹੈ। ਹੁਣੇ ਹਾਲ ਹੀ ਵਿੱਚ ਸਰਕਾਰੀ ਵਿਭਾਗਾਂ ਦੀ ਸਾਂਝਾ ਸ਼ਕਤੀ ਨੂੰ ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਦੇ ਰੂਪ ਵਿੱਚ ਇੱਕ ਪਲੈਟਫਾਰਮ ’ਤੇ ਲਿਆਂਦਾ ਗਿਆ ਹੈ। ਬੀਤੇ ਵਰ੍ਹਿਆਂ ਵਿੱਚ ਜੋ ਅਨੇਕ ਰਿਫਾਰਮ ਕੀਤੇ ਗਏ ਹਨ, ਉਸ ਦਾ ਸਮੂਹਿਕ ਪਰਿਣਾਮ ਹੈ ਕਿ ਭਾਰਤ ਨਿਵੇਸ਼ ਦਾ ਇੱਕ ਆਕਰਸ਼ਕ ਡੈਸਟੀਨੇਸ਼ਨ ਬਣ ਗਿਆ ਹੈ।
ਭਾਈਓ ਅਤੇ ਭੈਣੋਂ,
ਸਰਕਾਰ ਦੇ ਨਾਲ-ਨਾਲ ਸਮਾਜ ਦੀ ਗਤੀਸ਼ਕਤੀ ਵੀ ਜੁੜ ਜਾਵੇ ਤਾਂ, ਬੜੇ ਤੋਂ ਬੜੇ ਸੰਕਲਪਾਂ ਦੀ ਸਿੱਧੀ ਕਠਿਨ ਨਹੀਂ ਹੈ, ਸਭ ਕੁਝ ਮੁਮਕਿਨ ਹੈ। ਅਤੇ ਇਸ ਲਈ, ਅੱਜ ਜ਼ਰੂਰੀ ਹੈ ਕਿ ਜਦੋਂ ਵੀ ਅਸੀਂ ਕੋਈ ਕੰਮ ਕਰੀਏ ਤਾਂ ਇਹ ਜ਼ਰੂਰ ਸੋਚੀਏ ਕਿ ਉਸ ਦਾ ਸਾਡੇ ਵਿਆਪਕ ਰਾਸ਼ਟਰੀ ਲਕਸ਼ਾਂ ’ਤੇ ਕੀ ਅਸਰ ਪਵੇਗਾ। ਜਿਵੇਂ ਸਕੂਲ-ਕਾਲਜ ਵਿੱਚ ਪੜ੍ਹਾਈ ਕਰਨ ਵਾਲਾ ਯੁਵਾ ਇੱਕ ਲਕਸ਼ ਲੈ ਕੇ ਚਲੇ ਕਿ ਉਹ ਕਿਸ ਸੈਕਟਰ ਵਿੱਚ ਕੀ ਨਵਾਂ ਇਨੋਵੇਸ਼ਨ ਕਰ ਸਕਦਾ ਹੈ। ਸਫ਼ਲਤਾ-ਅਸਫ਼ਲਤਾ ਆਪਣੀ ਜਗ੍ਹਾ ’ਤੇ ਹੈ, ਲੇਕਿਨ ਕੋਸ਼ਿਸ਼ ਬਹੁਤ ਜ਼ਰੂਰੀ ਹੈ। ਇਸੇ ਪ੍ਰਕਾਰ ਜਦੋਂ ਅਸੀਂ ਬਜ਼ਾਰ ਵਿੱਚ ਖਰੀਦਦਾਰੀ ਕਰਦੇ ਹਾਂ ਤਾਂ ਆਪਣੀ ਪਸੰਦ-ਨਾਪਸੰਦ ਦੇ ਨਾਲ-ਨਾਲ ਇਹ ਵੀ ਦੇਖੀਏ ਕਿ ਕੀ ਅਸੀਂ ਉਸ ਨਾਲ ਆਤਮਨਿਰਭਰ ਭਾਰਤ ਵਿੱਚ ਸਹਿਯੋਗ ਕਰ ਰਹੇ ਹਾਂ ਜਾਂ ਅਸੀਂ ਉਸ ਤੋਂ ਉਲਟ ਕਰ ਰਹੇ ਹਾਂ।
ਭਾਰਤ ਦੀ ਇੰਡਸਟ੍ਰੀ ਵੀ, ਵਿਦੇਸ਼ੀ raw material ਜਾਂ components ’ਤੇ ਨਿਰਭਰਤਾ ਦੇ ਲਕਸ਼ ਤੈਅ ਕਰ ਸਕਦੀ ਹੈ। ਸਾਡੇ ਕਿਸਾਨ ਵੀ ਦੇਸ਼ ਦੀਆਂ ਜ਼ਰੂਰਤਾਂ ਦੇ ਅਨੁਸਾਰ ਨਵੀਂ ਖੇਤੀ ਅਤੇ ਨਵੀਆਂ ਫ਼ਸਲਾਂ ਨੂੰ ਅਪਣਾ ਕੇ ਆਤਮਨਿਰਭਰ ਭਾਰਤ ਵਿੱਚ ਭਾਗੀਦਾਰੀ ਮਜ਼ਬੂਤ ਕਰ ਸਕਦੇ ਹਨ। ਸਾਡੀਆਂ ਸਹਿਕਾਰੀ ਸੰਸਥਾਵਾਂ ਵੀ ਦੇਸ਼ ਦੇ ਛੋਟੇ ਕਿਸਾਨਾਂ ਨੂੰ ਮਜ਼ਬੂਤ ਕਰਨ, ਅਸੀਂ ਜਿਤਨਾ ਜ਼ਿਆਦਾ ਧਿਆਨ ਸਾਡੇ ਛੋਟੇ ਕਿਸਾਨਾਂ ਦੇ ਉੱਪਰ ਕੇਂਦ੍ਰਿਤ ਕਰਾਂਗੇ, ਉਨ੍ਹਾਂ ਦੀ ਭਲਾਈ ਦੇ ਲਈ ਅੱਗੇ ਆਵਾਂਗੇ, ਪਿੰਡ ਦੇ ਅਤਿਅੰਤ ਦੂਰ-ਦੂਰ ਦੇ ਸਥਾਨਾਂ ਤੱਕ ਅਸੀਂ ਇੱਕ ਨਵਾਂ ਵਿਸ਼ਵਾਸ ਪੈਦਾ ਕਰ ਪਾਵਾਂਗੇ ਅਤੇ ਸਾਨੂੰ ਇਸੇ ਦਿਸ਼ਾ ਵਿੱਚ ਸੰਕਲਪ ਲੈਣ ਦੇ ਲਈ ਅੱਗੇ ਆਉਣਾ ਹੈ।
ਸਾਥੀਓ,
ਇਹ ਬਾਤਾਂ ਸਾਧਾਰਣ ਲਗ ਸਕਦੀਆਂ ਹਨ, ਲੇਕਿਨ ਇਨ੍ਹਾਂ ਦੇ ਪਰਿਣਾਮ ਅਭੂਤਪੂਰਵ ਹੋਣਗੇ। ਬੀਤੇ ਵਰ੍ਹਿਆਂ ਵਿੱਚ ਅਸੀਂ ਦੇਖਿਆ ਹੈ ਕਿ ਛੋਟੇ ਸਮਝੇ ਜਾਣ ਵਾਲੇ ਸਵੱਛਤਾ ਜਿਹੇ ਵਿਸ਼ਿਆਂ ਨੂੰ ਵੀ ਜਨਭਾਗੀਦਾਰੀ ਨੇ ਕਿਵੇਂ ਰਾਸ਼ਟਰ ਦੀ ਤਾਕਤ ਬਣਾਇਆ ਹੈ। ਇੱਕ ਨਾਗਰਿਕ ਦੇ ਤੌਰ ’ਤੇ ਜਦੋਂ ਅਸੀਂ ਏਕ ਭਾਰਤ ਬਣ ਕੇ ਅੱਗੇ ਵਧੇ, ਤਾਂ ਸਾਨੂੰ ਸਫ਼ਲਤਾ ਵੀ ਮਿਲੀ ਅਤੇ ਅਸੀਂ ਭਾਰਤ ਦੀ ਸ਼੍ਰੇਸ਼ਠਤਾ ਵਿੱਚ ਵੀ ਆਪਣਾ ਯੋਗਦਾਨ ਦਿੱਤਾ। ਆਪ ਹਮੇਸ਼ਾ ਯਾਦ ਰੱਖੋ- ਛੋਟੇ ਤੋਂ ਛੋਟਾ ਕੰਮ ਵੀ ਮਹਾਨ ਹੈ, ਅਗਰ ਉਸ ਦੇ ਪਿੱਛੇ ਅੱਛੀ ਭਾਵਨਾ ਹੋਵੇ।
ਦੇਸ਼ ਦੀ ਸੇਵਾ ਕਰਨ ਵਿੱਚ ਜੋ ਆਨੰਦ ਹੈ, ਜੋ ਸੁਖ ਹੈ, ਉਸ ਦਾ ਵਰਣਨ ਸ਼ਬਦਾਂ ਵਿੱਚ ਨਹੀਂ ਕੀਤਾ ਜਾ ਸਕਦਾ। ਦੇਸ਼ ਦੀ ਅਖੰਡਤਾ ਅਤੇ ਏਕਤਾ ਦੇ ਲਈ, ਆਪਣੇ ਨਾਗਰਿਕ ਕਰਤੱਵਾਂ ਨੂੰ ਪੂਰਾ ਕਰਦੇ ਹੋਏ, ਸਾਡਾ ਹਰ ਪ੍ਰਯਾਸ ਹੀ ਸਰਦਾਰ ਪਟੇਲ ਜੀ ਦੇ ਲਈ ਸੱਚੀ ਸ਼ਰਧਾਂਜਲੀ ਹੈ। ਆਪਣੀਆਂ ਸਿੱਧੀਆਂ ਤੋਂ ਪ੍ਰੇਰਣਾ ਲੈ ਕੇ ਅਸੀਂ ਅੱਗੇ ਵਧੀਏ, ਦੇਸ਼ ਦੀ ਏਕਤਾ, ਦੇਸ਼ ਦੀ ਸ੍ਰੇਸ਼ਠਤਾ ਨੂੰ ਨਵੀਂ ਉਚਾਈ ਦੇਈਏ, ਇਸੇ ਕਾਮਨਾ ਦੇ ਨਾਲ ਆਪ ਸਭ ਨੂੰ ਫਿਰ ਤੋਂ ਰਾਸ਼ਟਰੀਯ ਏਕਤਾ ਦਿਵਸ ਦੀ ਬਹੁਤ-ਬਹੁਤ ਵਧਾਈ।
ਧੰਨਵਾਦ!