“Going to Gurudwaras, spending time in ‘sewa’, getting langar, staying at the homes of Sikh families has been a part of my life”
“Our Gurus have taught us courage and service”
“New India is scaling new dimensions and is leaving its mark on the whole world”
“I have always considered our Indian diaspora as ‘Rashtrdoot’ of India. All of you are the strong voice and lofty identity of Maa Bharati abroad”
“Feet of Gurus sanctified this great land and inspired its people”
“Sikh tradition is a living tradition of ‘Ek Bharat Shreshth Bharat’”
​​​​​​​“Sikh community is synonymous with the courage, prowess and hard work of the country”

NID ਫਾਉਂਡੇਸ਼ਨ ਦੇ ਮੁੱਖ ਸੁਰੱਖਿਅਕ ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਮੇਰੇ ਮਿੱਤਰ ਸ਼੍ਰੀ ਸਤਨਾਮ ਸਿੰਘ ਸੰਧੂ ਜੀ, NID ਫਾਉਂਡੇਸ਼ਨ ਦੇ ਸਾਰੇ ਮੈਂਬਰ ਅਤੇ ਸਾਰੇ ਸਨਮਾਨਤ ਸਾਥੀਗਣ! ਤੁਹਾਡੇ ਵਿੱਚੋਂ ਕੁਝ ਲੋਕਾਂ ਨੂੰ ਪਹਿਲਾਂ ਤੋਂ ਜਾਣਨ ਦਾ, ਮਿਲਣ ਦਾ ਅਵਸਰ ਮੈਨੂੰ ਮਿਲਦਾ ਰਿਹਾ ਹੈ। ਗੁਰੂਦੁਆਰਿਆਂ ਵਿੱਚ ਜਾਣਾ, ਸੇਵਾ ਵਿੱਚ ਸਮਾਂ ਦੇਣਾ, ਲੰਗਰਪਾਣਾ, ਸਿੱਖ ਪਰਿਵਾਰਾਂ ਦੇ ਘਰਾਂ ‘ਤੇ ਰਹਿਣਾ, ਇਹ ਮੇਰੇ ਜੀਵਨ ਦਾ ਇੱਕ ਬਹੁਤ ਵੱਡਾ ਸੁਭਾਵਿਕ ਹਿੱਸਾ ਰਿਹਾ ਹੈ। ਇੱਥੇ ਪ੍ਰਧਾਨ ਮੰਤਰੀ ਆਵਾਸ ਵਿੱਚ ਵੀ ਸਮੇਂ-ਸਮੇਂ ‘ਤੇ ਸਿੱਖ ਸੰਤਾਂ ਦੇ ਚਰਣ ਪੈਂਦੇ ਰਹਿੰਦੇ ਹਨ ਅਤੇ ਇਹ ਮੇਰਾ ਵੱਡਾ ਸੁਭਾਗ ਰਿਹਾ ਹੈ। ਉਨ੍ਹਾਂ ਦੀ ਸੰਗਤ ਦਾ ਸੁਭਾਗ ਮੈਨੂੰ ਅਕਸਰ ਮਿਲਦਾ ਰਹਿੰਦਾ ਹੈ।

ਭਾਈਓ ਭੈਣੋਂ,

ਜਦੋਂ ਮੈਂ ਕਿਸੇ ਵਿਦੇਸ਼ ਯਾਤਰਾ ‘ਤੇ ਜਾਂਦਾ ਹਾਂ, ਤਾਂ ਉੱਥੇ ਵੀ ਜਦੋਂ ਸਿੱਖ ਸਮਾਜ ਦੇ ਸਾਥੀਆਂ ਨਾਲ ਮਿਲਦਾ ਹਾਂ ਤਾਂ ਮਨ ਗਰਵ ਨਾਲ ਭਰ ਉਠਦਾ ਹੈ। 2015 ਦੀ ਮੇਰੀ ਕੈਨੇਡਾ ਯਾਤਰਾ ਤੁਹਾਡੇ ਵਿੱਚੋਂ ਕਈ ਲੋਕਾਂ ਨੂੰ ਯਾਦ ਹੇਵਗੀ। ਅਤੇ ਦਲਾਈ ਜੀ ਤਾਂ ਮੈਂ ਮੁੱਖ ਮੰਤਰੀ ਨਹੀਂ ਸੀ ਤਦ ਤੋਂ ਜਾਣਦਾ ਹਾਂ। ਇਹ ਕੈਨੇਡਾ ਦੇ ਲਈ ਚਾਰ ਦਹਾਕਿਆਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ standalone bilateral visit ਸੀ ਅਤੇ ਮੈਂ ਸਿਰਫ Ottawa ਅਤੇ Toronto ਹੀ ਨਹੀਂ ਗਿਆ ਸੀ। ਮੈਨੂੰ ਯਾਦ ਹੈ, ਤਦ ਮੈਂ ਕਿਹਾ ਸੀ ਕਿ ਮੈਂ Vancouver ਜਾਵਾਂਗਾ ਅਤੇ ਮੈਂ ਉੱਥੇ ਜਾਣਾ ਚਾਹੁੰਦਾ ਹਾਂ। ਮੈਂ ਉੱਥੇ ਗਿਆ, ਗੁਰੂਦੁਆਰਾ ਖਾਲਸਾ ਦੀਵਾਨ ਵਿੱਚ ਮੈਨੂੰ ਮੱਥਾ ਟੇਕਣ ਦਾ ਸੁਭਾਗ ਮਿਲਿਆ।

 

ਸੰਗਤ ਦੇ ਮੈਂਬਰਾਂ ਨਾਲ ਚੰਗੀਆਂ ਗੱਲਾਂ ਹੋਈਆਂ। ਇਸੇ ਤਰ੍ਹਾਂ, 2016 ਵਿੱਚ ਜਦੋਂ ਮੈਂ ਈਰਾਨ ਗਿਆ ਤਾਂ ਉੱਥੇ ਵੀ ਤੇਹਰਾਨ ਵਿੱਚ ਭਾਈ ਗੰਗਾ ਸਿੰਘ ਸਭਾ ਗੁਰੂਦੁਆਰਾ ਜਾਣ ਦਾ ਮੈਨੂੰ ਸੁਭਾਗ ਮਿਲਿਆ। ਮੇਰੇ ਜੀਵਨ ਦਾ ਇੱਕ ਹੋਰ ਯਾਦਗਾਰ ਪਲ ਫ੍ਰਾਂਸ ਵਿੱਚ ਨਵਸ਼ਪੈਲ Indian Memorial ਦੀ ਮੇਰੀ ਯਾਤਰਾ ਵੀ ਹੈ। ਇਹ ਮੈਮੋਰੀਅਲ ਵਿਸ਼ਵ ਯੁੱਧ ਦੇ ਸਮੇਂ ਭਾਰਤੀ ਸੈਨਿਕਾਂ ਦੇ ਬਲਿਦਾਨ ਦੇ ਲਈ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ ਤੇ ਇਨ੍ਹਾਂ ਵਿੱਚ ਵੀ ਇੱਕ ਵੱਡੀ ਸੰਖਿਆ ਸਾਡੇ ਸਿਖ ਭਾਈ ਭੈਣਾਂ ਦੀ ਸੀ। ਇਹ ਅਨੁਭਵ ਇਸ ਗੱਲ ਦਾ ਉਦਾਹਰਣ ਹੈ ਕਿ ਕਿਵੇਂ ਸਾਡੇ ਸਿੱਖ ਸਮਾਜ ਨੇ ਭਾਰਤ ਅਤੇ ਦੂਸਰੇ ਦੇਸ਼ਾਂ ਦੇ ਰਿਸ਼ਤਿਆਂ ਦੀ ਇੱਕ ਮਜ਼ਬੂਤ ਕੜੀ ਬਨਣ ਦਾ ਕੰਮ ਕੀਤਾ ਹੈ। ਮੇਰਾ ਸੁਭਾਗ ਹੈ ਕਿ ਅੱਜ ਮੈਨੂੰ ਇਸ ਕੜੀ ਨੂੰ ਹੋਰ ਮਜ਼ਬੂਤ ਕਰਨ ਦਾ ਅਵਸਰ ਮਿਲਿਆ ਹੈ ਅਤੇ ਮੈਂ ਇਸ ਦੇ ਲਈ ਹਰ ਸੰਭਵ ਪ੍ਰਯਤਨ ਵੀ ਕਰਦਾ ਰਹਿੰਦਾ ਹਾਂ।

ਸਾਥੀਓ,

ਸਾਡੇ ਗੁਰੂਆਂ ਨੇ ਸਾਡੇ ਸਾਹਸ ਅਤੇ ਸੇਵਾ ਦੀ ਸਿਖ ਦਿੱਤੀ ਹੈ। ਦੁਨੀਆ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਬਿਨਾ ਕਿਸੇ ਸੰਸਾਧਨ ਦੇ ਸਾਡੇ ਭਾਰਤ ਦੇ ਲੋਕ ਗਏ, ਅਤੇ ਆਪਣੇ ਸ਼੍ਰਮ ਨਾਲ ਸਫਲਤਾ ਦੇ ਮੁਕਾਮ ਹਾਸਲ ਕੀਤੇ। ਇਹੀ ਸਪਿਰਿਟ ਅੱਜ ਨਵੇਂ ਭਾਰਤ ਦੀ ਸਪ੍ਰਿਟ ਬਣ ਗਈ ਹੈ। ਨਵਾਂ ਭਾਰਤ ਨਵੇਂ ਆਯਾਮਾਂ ਨੂੰ ਛੂਹ ਰਿਹਾ ਹੈ, ਪੂਰੀ ਦੁਨੀਆ ‘ਤੇ ਆਪਣੀ ਛਾਪ ਛੱਡ ਰਿਹਾ ਹੈ। ਕੋਰੋਨਾ ਮਹਾਮਾਰੀ ਦਾ ਇਹ ਕਾਲਖੰਡ ਇਸ ਦਾ ਸਭ ਤੋਂ ਵੱਡਾ ਉਦਾਹਰਣ ਹੈ। ਮਹਾਮਾਰੀ ਦੀ ਸ਼ੁਰੂਆਤ ਵਿੱਚ ਪੁਰਾਣੀ ਸੋਚ ਵਾਲੇ ਲੋਕ ਭਾਰਤ ਨੂੰ ਲੈ ਕੇ ਚਿੰਤਾਵਾਂ ਜਾਹਰ ਕਰ ਰਹੇ ਸਨ। ਹਰ ਕੋਈ ਕੁਝ ਨਾ ਕੁਝ ਕਹਿੰਦਾ ਰਹਿੰਦਾ ਸੀ। ਲੇਕਿਨ, ਹੁਣ ਲੋਕ ਭਾਰਤ ਦਾ ਉਦਾਹਰਣ ਦੇ ਕੇ ਦੁਨੀਆ ਨੂੰ ਦੱਸਦੇ ਹਨ ਕਿ ਦੇਖੋ ਭਾਰਤ ਨੇ ਅਜਿਹਾ ਕੀਤਾ ਹੈ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਭਾਰਤ ਇੰਨੀ ਵੱਡੀ ਆਬਾਦੀ, ਭਾਰਤ ਨੂੰ ਕਿਥੋਂ ਵੈਕਸੀਨ ਮਿਲੇਗੀ, ਕਿਵੇਂ ਲੋਕਾਂ ਦਾ ਜੀਵਨ ਬਚੇਗਾ? ਲੇਕਿਨ ਅੱਜ ਭਾਰਤ ਵੈਕਸੀਨ ਦਾ ਸਭ ਤੋਂ ਵੱਡਾ ਸੁਰੱਖਿਆ ਕਵਚ ਤਿਆਰ ਕਰਨ ਵਾਲਾ ਦੇਸ਼ ਬਣ ਕੇ ਅੱਜ ਉਭਰਿਆ ਹੈ।

ਕਰੋੜਾਂ ਵੈਕਸੀਨ ਡੋਜ਼ ਸਾਡੇ ਦੇਸ਼ ਵਿੱਚ ਲਗਾਈ ਜਾ ਚੁੱਕੀਆਂ ਹਨ। ਤੁਹਾਨੂੰ ਵੀ ਸੁਣ ਕੇ ਮਾਣ ਹੋਵੇਗਾ ਕਿ ਇਸ ਵਿੱਚ ਵੀ 99 ਪ੍ਰਤੀਸ਼ਤ ਵੈਕਸੀਨੇਸ਼ਨ ਸਾਡੀ ਆਪਣੀ ਮੇਡ ਇਨ ਇੰਡੀਆ ਵੈਕਸੀਨਸ ਨਾਲ ਹੋਇਆ ਹੈ। ਇਸੇ ਕਾਲਖੰਡ ਵਿੱਚ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਸਟਾਰਟਅੱਪ ecosystems ਵਿੱਚੋਂ ਇੱਕ ਬਣ ਕੇ ਉਭਰੇ ਹਨ। ਸਾਡੇ unicorns ਦੀ ਸੰਖਿਆ ਲਗਾਤਾਰ ਵਧ ਰਹੀ ਹੈ। ਭਾਰਤ ਦਾ ਇਹ ਵਧਦਾ ਹੋਇਆ ਕਦ, ਇਹ ਵਧਦੀ ਹੋਈ ਸਾਖ, ਇਸ ਨਾਲ ਸਭ ਤੋਂ ਜ਼ਿਆਦਾ ਕਿਸ ਦਾ ਸਿਰ ਉੱਚਾ ਹੁੰਦਾ ਹੈ ਤਾਂ ਉਹ ਸਾਡੇ diaspora ਦਾ ਹੈ। ਕਿਉਂਕਿ, ਜਦੋਂ ਦੇਸ਼ ਦਾ ਸਨਮਾਨ ਵਧਦਾ ਹੈ, ਤਾਂ ਲੱਖਾਂ ਕਰੋੜਾਂ ਭਾਰਤੀ ਮੂਲ ਦੇ ਲੋਕਾਂ ਦਾ ਵੀ ਓਨਾ ਵੀ ਸਨਮਾਨ ਵਧ ਜਾਂਦਾ ਹੈ। ਉਨ੍ਹਾਂ ਦੇ ਪ੍ਰਤੀ ਦੁਨੀਆ ਦਾ ਨਜ਼ਰੀਆ ਬਦਲ ਜਾਂਦਾ ਹੈ।

ਇਸ ਸਨਮਾਨ ਦੇ ਨਾਲ ਨਵੇਂ ਅਵਸਰ ਵੀ ਆਉਂਦੇ ਹਨ, ਨਵੀਆਂ ਭਾਗੀਦਾਰੀਆਂ ਵੀ ਆਉਂਦੀਆਂ ਹਨ ਅਤੇ ਸੁਰੱਖਿਆ ਦੀ ਭਾਵਨਾ ਵੀ ਮਜ਼ਬੂਤ ਹੁੰਦੀ ਹੈ। ਸਾਡੇ diaspora ਨੂੰ ਤਾਂ ਮੈਂ ਹਮੇਸ਼ਾ ਭਾਰਤ ਦਾ ਰਾਸ਼ਟ੍ਰਦੂਤ ਮੰਨਦਾ ਰਿਹਾ ਹਾਂ। ਸਰਕਾਰ ਜੋ ਭੇਜਦੀ ਹੈ ਉਹ ਤਾਂ ਰਾਜਦੂਤ ਹੈ। ਲੇਕਿਨ ਤੁਸੀਂ ਜੋ ਹੋ ਰਾਸ਼ਟਰਦੂਤ ਹੋ। ਤੁਸੀਂ ਸਭ ਭਾਰਤ ਤੋਂ ਬਾਹਰ, ਮਾਂ ਭਾਰਤੀ ਦੀ ਬੁਲੰਦ ਆਵਾਜ਼ ਹੋ, ਬੁਲੰਦ ਪਹਿਚਾਣ ਹੋ। ਭਾਰਤ ਦੀ ਪ੍ਰਗਤੀ ਦੇਖ ਕੇ ਤੁਹਾਡਾ ਵੀ ਸਿੰਨਾ ਚੌੜਾ ਹੁੰਦਾ ਹੈ, ਤੁਹਾਡਾ ਵੀ ਸਿਰ ਮਾਣ ਨਾਲ ਉੱਚਾ ਹੁੰਦਾ ਹੈ। ਪਰਦੇਸ ਵਿੱਚ ਰਹਿੰਦੇ ਹੋਏ ਤੁਸੀਂ ਆਪਣੇ ਦੇਸ਼ ਦੀ ਵੀ ਚਿੰਤਾ ਕਰਦੇ ਹੋ। ਇਸ ਲਈ ਵਿਦੇਸ਼ ਵਿੱਚ ਰਹਿੰਦੇ ਹੋਏ ਭਾਰਤ ਦੀ ਸਫਲਤਾ ਨੂੰ ਅੱਗੇ ਵਧਾਉਣ ਵਿੱਚ, ਭਾਰਤ ਦੀ ਛਵੀ ਨੂੰ ਹੋਰ ਮਜ਼ਬੂਤ ਕਰਨ ਵਿੱਚ ਵੀ ਤੁਹਾਡੀ ਬਹੁਤ ਵੱਡੀ ਭੂਮਿਕਾ ਹੈ। ਅਸੀਂ ਦੁਨੀਆ ਵਿੱਚ ਕਿਤੇ ਵੀ ਰਹੀਏ, India first, ਰਾਸ਼ਟਰ ਪ੍ਰਥਮ ਸਾਡੀ ਪਹਿਲੀ ਆਸਤਾ ਹੋਣੀ ਚਾਹੀਦੀ ਹੈ।

ਸਾਥੀਓ,

ਸਾਡੇ ਸਾਰੇ ਦਸ ਗੁਰੂਆਂ ਨੇ ਰਾਸ਼ਟਰ ਨੂੰ ਸਭ ਤੋਂ ਉੱਪਰ ਰੱਖ ਕੇ ਭਾਰਤ ਨੂੰ ਇੱਕ ਮਾਲਾ ਵਿੱਚ ਪਿਰੋਇਆ ਸੀ। ਗੁਰੂ ਨਾਨਕ ਦੇਵ ਜੀ ਨੇ ਪੂਰੇ ਰਾਸ਼ਟਰ ਦੀ ਚੇਤਨਾ ਨੂੰ ਜਗਾਇਆ ਸੀ, ਪੂਰੇ ਰਾਸ਼ਟਰ ਨੂੰ ਅੰਧਕਾਰ ਤੋਂ ਕੱਢ ਕੇ ਚਾਨਣੇ ਦੀ ਰਾਹ ਦਿਖਾਈ ਸੀ। ਸਾਡੇ ਗੁਰੂਆਂ ਨੇ ਪੂਰਬ ਤੋਂ ਪੱਛਮ, ਉੱਤਰ ਤੋਂ ਦੱਖਣ ਪੂਰੇ ਭਾਰਤ ਦੀਆਂ ਯਾਤਰਾਵਾਂ ਕੀਤੀਆਂ। ਹਰ ਕਿਤੇ, ਕਿਤੇ ਵੀ ਜਾਈਏ ਉਨ੍ਹਾਂ ਦੀਆਂ ਨਿਸ਼ਾਨੀਆਂ ਹਨ, ਉਨ੍ਹਾਂ ਦੀਆਂ ਪ੍ਰੇਰਣਾਵਾਂ ਹਨ, ਉਨ੍ਹਾਂ ਦੇ ਲਈ ਆਸਥਾ ਹੈ। ਪੰਜਾਬ ਵਿੱਚ ਗੁਰੂਦੁਆਰਾ ਪਉਂਟਾ ਸਾਹਿਬ ਤੱਕ, ਬਿਹਾਰ ਵਿੱਚ ਤਖਤ ਸ੍ਰੀ ਪਟਨਾ ਸਾਹਿਬ ਤੋਂ ਲੈ ਕੇ ਗੁਜਰਾਤ ਦੇ ਕੱਛ ਵਿੱਚ ਗੁਰੂਦੁਆਰਾ ਲਖਪਤ ਸਾਹਿਬ ਤੱਕ, ਸਾਡੇ ਗੁਰੂਆਂ ਨੇ ਲੋਕਾਂ ਨੂੰ ਪ੍ਰੇਰਣਾ ਦਿੱਤੀ, ਆਪਣੇ ਚਰਣਾਂ ਨਾਲ ਇਸ ਭੂਮੀ ਨੂੰ ਪਵਿੱਤਰ ਕੀਤਾ। ਇਸ ਲਈ, ਸਿੱਖ ਪਰੰਪਰਾ ਵਾਸਤਵ ਵਿੱਚ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੀ ਜੀਵੰਤ ਪਰੰਪਰਾ ਹੈ।

ਭਾਈਓ ਅਤੇ ਭੈਣੋਂ,

ਆਜ਼ਾਦੀ ਦੀ ਲੜਾਈ ਵਿੱਚ ਅਤੇ ਆਜ਼ਾਦੀ ਦੇ ਬਾਅਦ ਵੀ ਸਿੱਖ ਸਮਾਜ ਦਾ ਦੇਸ਼ ਦੇ ਲਈ ਜੋ ਯੋਗਦਾਨ ਹੈ, ਉਸ ਦੇ ਲਈ ਪੂਰਾ ਭਾਰਤ ਕ੍ਰਿਤਗਿਅਤਾ ਅਨੁਭਵ ਕਰਦਾ ਹੈ। ਮਹਾਰਾਜਾ ਰਣਜੀਤ ਸਿੰਘ ਦਾ ਯੋਗਦਾਨ ਹੋਵੇ, ਅੰਗ੍ਰੇਜਾਂ ਦੇ ਖਿਲਾਫ ਲੜਾਈ ਹੋਵੇ, ਜਾਂ ਜਲਿਆਂਵਾਲਾ ਬਾਗ ਹੋਵੇ, ਇਨ੍ਹਾਂ ਦੇ ਬਿਨਾ ਨਾ ਭਾਰਤ ਦਾ ਇਤਿਹਾਸ ਪੂਰਾ ਹੁੰਦਾ ਹੈ, ਨਾ ਹਿੰਦੁਸਤਾਨ ਪੂਰਾ ਹੁੰਦਾ ਹੈ। ਅੱਜ ਵੀ ਸੀਮਾ ‘ਤੇ ਖੜੇ ਸਿੱਖ ਸੈਨਿਕਾਂ ਦੇ ਸ਼ੌਰਯ ਤੋਂ ਲੈ ਕੇ ਦੇਸ਼ ਦੀ ਅਰਥਵਿਵਸਥਾ ਵਿੱਚ ਸਿੱਖ ਸਮਾਜ ਦੀ ਭਾਗੀਦਾਰੀ ਅਤੇ ਸਿੱਖ NRIs ਦੇ ਯੋਗਦਾਨ ਤੱਕ, ਸਿੱਖ ਸਮਾਜ ਦੇਸ਼ ਦੇ ਸਾਹਸ, ਦੇਸ਼ ਦਾ ਸਮਰਥ ਅਤੇ ਦੇਸ਼ ਦੇ ਸ਼੍ਰਮ ਦਾ ਵਿਕਲਪ ਬਣਿਆ ਹੋਇਆ ਹੈ।

ਸਾਥੀਓ,

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਸਾਡੇ ਸੁਤੰਤਰਤਾ ਸੰਗ੍ਰਾਮ ਦੇ ਨਾਲ-ਨਾਲ ਸਾਡੇ ਸੱਭਿਆਚਾਰ ਅਤੇ ਵਿਰਾਸਤ ਨੂੰ celebrate ਕਰਨ ਦਾ ਵੀ ਅਵਸਰ ਹੈ। ਕਿਉਂਕਿ, ਆਜ਼ਾਦੀ ਦੇ ਲਈ ਭਾਰਤ ਦਾ ਸੰਘਰਸ਼ ਸਿਰਫ ਇੱਕ ਸੀਮਤ ਕਾਲਖੰਡ ਦੀ ਘਟਨਾ ਹੀਂ ਹੈ। ਇਸ ਦੇ ਪਿੱਛੇ ਹਜ਼ਾਰਾਂ ਸਾਲਾਂ ਦੀ ਚੇਤਨਾ ਅਤੇ ਆਦਰਸ਼ ਜੁੜੇ ਸਨ। ਇਸ ਦੇ ਪਿੱਛੇ ਅਧਿਆਤਮਿਕ ਮੁੱਲ ਅਤੇ ਕਿੰਨੇ ਹੀ ਤਪ-ਤਿਆਗ ਜੁੜੇ ਹੋਏ ਸਨ। ਇਸ ਲਈ, ਅੱਜ ਦੇਸ਼ ਜਦੋਂ ਇੱਕ ਤਰਫ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਉਂਦਾ ਹੈ, ਤਾਂ ਨਾਲ ਹੀ ਲਾਲਕਿਲੇ ‘ਤੇ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਵੀ ਮਨਾਉਂਦਾ ਹੈ। ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਅਸੀਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਵੀ ਪੂਰੀ ਸ਼ਰਧਾ ਦੇ ਨਾਲ ਦੇਸ਼ ਵਿਦੇਸ਼ ਵਿੱਚ ਮਨਾਇਆ ਸੀ। ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਦਾ ਸੁਭਾਗ ਵੀ ਸਾਨੂੰ ਹੀ ਮਿਲਿਆ ਸੀ।

ਸਾਥੀਓ,

ਇਸ ਦੇ ਨਾਲ ਹੀ, ਇਸੇ ਕਾਲਖੰਡ ਵਿੱਚ ਕਰਤਾਰਪੁਰ ਸਾਹਿਬ ਕੌਰੀਡੋਰ ਦਾ ਨਿਰਮਾਣ ਵੀ ਹੋਇਆ। ਅੱਜ ਲੱਖਾਂ ਸ਼ਰਧਾਲੂਆਂ ਨੂੰ ਉੱਥੇ ਸਿਰ ਝੁਕਾਉਣ ਦਾ ਸੁਭਾਗ ਮਿਲ ਰਿਹਾ ਹੈ। ਲੰਗਰ ਨੂੰ ਟੈਕਸ ਫ੍ਰੀ ਕਰਨ ਤੋਂ ਲੈ ਕੇ, ਹਰਿਮੰਦਰ ਸਾਹਿਬ ਨੂੰ FCRA ਦੀ ਅਨੁਮਤੀ ਤੱਕ, ਗੁਰੂਦੁਆਰਿਆਂ ਦੇ ਆਸਪਾਸ ਸਵੱਛਤਾ ਵਧਾਉਣ ਤੋਂ ਲੈ ਕੇ ਉਨ੍ਹਾਂ ਨੂੰ ਬਿਹਤਰ ਇਨਫ੍ਰਾਸਟ੍ਰਕਚਰ ਨਾਲ ਜੋੜਣ ਤੱਕ, ਦੇਸ਼ ਅੱਜ ਹਰ ਸੰਭਵ ਪ੍ਰਯਤਨ ਕਰ ਰਿਹਾ ਹੈ ਅਤੇ ਮੈਂ ਸਤਨਾਮ ਜੀ ਦਾ ਆਭਾਰ ਵਿਅਕਤ ਕਰਦਾ ਹਾਂ ਉਨ੍ਹਾਂ ਨੇ ਜਿਸ ਪ੍ਰਕਾਰ ਨਾਲ ਵੀਡੀਓ ਨੂੰ ਸੰਕਲਿਤ ਕਰਕੇ ਦਿਖਾਇਆ ਹੈ। ਪਤਾ ਚਲ ਸਕਦਾ ਹੈ ਕਿ ਪੂਰੀ ਸ਼ਰਧਾ ਦੇ ਨਾਲ ਹਰ ਖੇਤਰ ਵਿੱਚ ਕਿਸ ਪ੍ਰਕਾਰ ਨਾਲ ਕੰਮ ਹੋਇਆ ਹੈ। ਤੁਸੀਂ ਲੋਕਾਂ ਨਾਲ ਸਮੇਂ-ਸਮੇਂ ‘ਤੇ ਜੋ ਸੁਝਾਅ ਮਿਲਦੇ ਹਨ, ਅੱਜ ਵੀ ਬਹੁਤ ਸੁਝਾਅ ਮੇਰੇ ਕੋਲ ਤੁਸੀਂ ਦਿੱਤੇ ਹਨ। ਮੇਰਾ ਪ੍ਰਯਤਨ ਰਹਿੰਦਾ ਹੈ ਕਿ ਉਨ੍ਹਾਂ ਦੇ ਅਧਾਰ ‘ਤੇ ਦੇਸ਼ ਸੇਵਾ ਦੇ ਰਸਤੇ ‘ਤੇ ਅੱਗੇ ਵਧਦਾ ਰਹੇ।

 

ਸਾਥੀਓ,

ਸਾਡੇ ਗੁਰੂਆਂ ਦੇ ਜੀਵਨ ਦੀ ਜੋ ਸਭ ਤੋਂ ਵੱਡੀ ਪ੍ਰੇਰਣਾ ਹੈ, ਉਹ ਹੈ ਸਾਡੇ ਕਰਤੱਵਾਂ ਦਾ ਬੋਧ। ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਦੇਸ਼ ਵੀ ਅੱਜ ਕਰਤੱਵਾਂ ਨੂੰ ਪ੍ਰਾਥਮਿਕਤਾ ਦੇਣ ਦੀ ਗੱਲ ਕਰ ਰਿਹਾ ਹੈ। ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ’ ਇਹੀ ਮੰਤਰ ਅਸੀਂ ਸਭ ਨੂੰ ਭਾਰਤ ਦੇ ਉੱਜਵਲ ਭਵਿੱਖ ਨੂੰ ਸੁਨਿਸ਼ਚਿਤ ਕਰਦਾ ਹੈ। ਇਹ ਕਰਤੱਵ ਸਿਰਫ ਸਾਡੇ ਵਰਤਮਾਨ ਦੇ ਲਈ ਨਹੀਂ ਹੈ, ਇਹ ਸਾਡੇ ਅਤੇ ਸਾਡੇ ਦੇਸ਼ ਦੇ ਭਵਿੱਖ ਦੇ ਲਈ ਵੀ ਹਨ। ਇਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਵੀ ਹਨ।

ਉਦਾਹਰਣ ਦੇ ਤੌਰ ‘ਤੇ, ਅੱਜ ਵਾਤਾਵਰਣ ਦੇਸ਼ ਅਤੇ ਦੁਨੀਆ ਦੇ ਸਾਹਮਣੇ ਇੱਕ ਵੱਡਾ ਸੰਕਟ ਹੈ। ਇਸ ਦਾ ਸਮਾਧਾਨ ਭਾਰਤ ਦੇ ਸੱਭਿਆਚਾਰ ਅਤੇ ਸੰਸਕਾਰਾਂ ਵਿੱਚ ਹੈ। ਸਿੱਖ ਸਮਾਜ ਇਸ ਦਾ ਜਿਉਂਦਾ ਜਾਗਦਾ ਉਦਾਹਰਣ ਹੈ। ਸਿੱਖ ਸਮਾਜ ਵਿੱਚ ਅਸੀਂ ਜਿੰਨੀ ਚਿੰਤਾ ਪਿੰਡ ਦੀ ਕਰਦੇ ਹਾਂ, ਓਨੀ ਹੀ ਵਾਤਾਵਰਣ ਅਤੇ planet ਦੀ ਵੀ ਕਰਦੇ ਹਾਂ। ਪ੍ਰਦੂਸ਼ਣ ਦੇ ਖਿਲਾਫ ਪ੍ਰਯਾਸ ਹੋਵੇ, ਕੁਪੋਸ਼ਣ ਨਾਲ ਲੜਾਈ ਹੋਵੇ, ਜਾਂ ਆਪਣੇ ਸੱਭਿਆਚਾਰਕ ਮੁੱਲਾਂ ਦੀ ਰੱਖਿਆ ਹੋਵੇ, ਤੁਸੀਂ ਸਾਰੇ ਇਸ ਤਰ੍ਹਾਂ ਦੇ ਹਰ ਪ੍ਰਯਾਸ ਨਾਲ ਜੁੜੇ ਨਜ਼ਰ ਆਉਂਦੇ ਹੋ। ਇਸੇ ਲੜੀ ਵਿੱਚ ਮੇਰੀ ਤੁਹਾਨੂੰ ਇੱਕ ਤਾਕੀਦ ਹੋਰ ਵੀ ਹੈ। ਤੁਸੀਂ ਜਾਣਦੇ ਹੋ ਕਿ ਅੰਮ੍ਰਿਤ ਮਹੋਤਸਵ ਵਿੱਚ ਦੇਸ਼ ਨੇ ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਯ ਯਾਨੀ ਹਰ ਜ਼ਿਲ੍ਹੇ ਵਿੱਚ 75 ਅੰਮ੍ਰਿਤ ਸਰੋਵਰ ਦਾ ਸੰਕਲਪ ਲਿਆ ਹੈ। ਤੁਸੀਂ ਵੀ ਆਪਣੇ ਪਿੰਡਾਂ ਵਿੱਚ ਅੰਮ੍ਰਿਤ ਸਰੋਵਰਾਂ ਦੇ ਨਿਰਮਾਣ ਦਾ ਅਭਿਯਾਨ ਚਲਾ ਸਕਦੇ ਹੋ।

ਸਾਥੀਓ,

ਸਾਡੇ ਗੁਰੂਆਂ ਨੇ ਸਾਨੂੰ ਆਤਮ-ਸਨਮਾਨ ਅਤੇ ਮਾਨਵ ਜੀਵਨ ਦੇ ਮਾਣ ਦਾ ਜੋ ਪਾਠ ਪੜ੍ਹਾਇਆ, ਉਸ ਦਾ ਵੀ ਪ੍ਰਭਾਵ ਸਾਨੂੰ ਹਰ ਸਿੱਖ ਦੇ ਜੀਵਨ ਵਿੱਚ ਦਿਖਦਾ ਹੈ। ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਅੱਜ ਇਹੀ ਦੇਸ਼ ਦਾ ਵੀ ਸੰਕਲਪ ਹੈ। ਸਾਨੂੰ ਆਤਮਨਿਰਭਰ ਬਣਨਾ ਹੈ, ਗਰੀਬ ਤੋਂ ਗਰੀਬ ਵਿਅਕਤੀ ਦਾ ਜੀਵਨ ਬਿਹਤਰ ਕਰਨਾ ਹੈ। ਇਨ੍ਹਾਂ ਸਭ ਪ੍ਰਯਤਨਾਂ ਵਿੱਚ ਤੁਸੀਂ ਸਾਰਿਆਂ ਦੀ ਸਕ੍ਰਿਯ ਭਾਗੀਦਾਰੀ ਹੋਣਾ ਅਤੇ ਤੁਹਾਡਾ ਸਭ ਦਾ ਸਕ੍ਰਿਯ ਯੋਗਦਾਨ ਬਹੁਤ ਜ਼ਰੂਰੀ ਅਤੇ ਲਾਜ਼ਮੀ ਹੈ। ਮੈਨੂੰ ਪੂਰਾ ਭਰੋਸਾ ਹੈ, ਗੁਰੂਆਂ ਦੇ ਅਸ਼ੀਰਵਾਦ ਨਾਲ ਅਸੀਂ ਸਫਲ ਹੋਵਾਂਗੇ ਅਤੇ ਜਲਦੀ ਇੱਕ ਨਵੇਂ ਭਾਰਤ ਦੇ ਲਕਸ਼ ਤੱਕ ਪਹੁੰਚਾਂਗੇ।

ਇਸੇ ਸੰਕਲਪ ਦੇ ਨਾਲ, ਤੁਹਾਨੂੰ ਸਭ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਤੁਹਾਡਾ ਇੱਥੇ ਆਉਣਾ ਉਹ ਮੇਰੇ ਲਈ ਸੰਗਤ ਤੋਂ ਵੀ ਬਹੁਤ ਜ਼ਿਆਦਾ ਹੈ। ਅਤੇ ਇਸ ਲਈ ਤੁਹਾਡੀ ਕ੍ਰਿਪਾ ਬਣੀ ਰਹੇ ਅਤੇ ਮੈਂ ਹਮੇਸ਼ਾ ਕਹਿੰਦਾ ਹਾਂ ਇਹ ਪ੍ਰਧਾਨ ਮੰਤਰੀ ਨਿਵਾਸ ਸਥਾਨ ਇਹ ਮੋਦੀ ਦਾ ਘਰ ਨਹੀਂ ਹੈ। ਇਹ ਤੁਹਾਡਾ ਅਧਿਕਾਰ ਖੇਤਰ ਹੈ ਇਹ ਤੁਹਾਡਾ ਹੈ। ਇਸੇ ਭਾਵ ਨਾਲ ਇਸੇ ਅਪਣੇਪਨ ਨਾਲ ਹਮੇਸ਼ਾ ਹਮੇਸ਼ਾ ਅਸੀਂ ਮਿਲ ਕੇ ਮਾਂ ਭਾਰਤੀ ਦੇ ਲਈ, ਸਾਡੇ ਦੇਸ਼ ਦੇ ਗਰੀਬਾਂ ਦੇ ਲਈ, ਸਾਡੇ ਦੇਸ਼ ਦੇ ਹਰ ਸਮਾਜ ਦੇ ਉਥਾਨ ਦੇ ਲਈ ਆਪਣਾ ਕਾਰਜ ਕਰਦੇ ਰਹੀਏ। ਗੁਰੂਆਂ ਦੇ ਅਸ਼ੀਰਵਾਦ ਸਾਡੇ ‘ਤੇ ਬਣਿਆ ਰਹੇ। ਇਸੇ ਇੱਕ ਭਾਵਨਾ ਦੇ ਨਾਲ ਮੈਂ ਫਿਰ ਇੱਕ ਵਾਰ ਸਭ ਦਾ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...
PM Modi congratulates hockey team for winning Women's Asian Champions Trophy
November 21, 2024

The Prime Minister Shri Narendra Modi today congratulated the Indian Hockey team on winning the Women's Asian Champions Trophy.

Shri Modi said that their win will motivate upcoming athletes.

The Prime Minister posted on X:

"A phenomenal accomplishment!

Congratulations to our hockey team on winning the Women's Asian Champions Trophy. They played exceptionally well through the tournament. Their success will motivate many upcoming athletes."