ਨੌਮੌਸ਼ਕਾਰ!
ਖੁਲੁਮਖਾ!
ਰਾਜ ਦੀ ਸਥਾਪਨਾ ਦੇ 50 ਵਰ੍ਹੇ ਪੂਰੇ ਕਰਨ ‘ਤੇ ਸਾਰੇ ਤ੍ਰਿਪੁਰਾ ਵਾਸੀਆਂ ਨੂੰ ਬਹੁਤ-ਬਹੁਤ ਵਧਾਈ! ਤ੍ਰਿਪੁਰਾ ਦੇ ਨਿਰਮਾਣ ਅਤੇ ਇਸ ਦੇ ਵਿਕਾਸ ਦੇ ਲਈ ਯੋਗਦਾਨ ਦੇਣ ਵਾਲੇ ਸਾਰੇ ਮਹਾਪੁਰਸ਼ਾਂ ਦਾ ਆਦਰਪੂਰਵਕ ਅਭਿਨੰਦਨ ਕਰਦਾ ਹਾਂ, ਉਨ੍ਹਾਂ ਦੇ ਪ੍ਰਯਤਨਾਂ ਨੂੰ ਪ੍ਰਣਾਮ ਕਰਦਾ ਹਾਂ!
ਤ੍ਰਿਪੁਰਾ ਦਾ ਇਤਿਹਾਸ ਹਮੇਸ਼ਾ ਤੋਂ ਗਰਿਮਾ ਨਾਲ ਭਰਿਆ ਰਿਹਾ ਹੈ। ਮਾਣਿਕਯ ਵੰਸ਼ ਦੇ ਸਮਰਾਟਾਂ ਦੇ ਪ੍ਰਤਾਪ ਤੋਂ ਲੈ ਕੇ ਅੱਜ ਤੱਕ, ਇੱਕ ਰਾਜ ਦੇ ਰੂਪ ਵਿੱਚ ਤ੍ਰਿਪੁਰਾ ਨੇ ਆਪਣੀ ਭੂਮਿਕਾ ਨੂੰ ਸਸ਼ਕਤ ਕੀਤਾ ਹੈ। ਜਨਜਾਤੀ ਸਮਾਜ ਹੋਵੇ ਜਾਂ ਦੂਸਰੇ ਸਮੁਦਾਇ, ਸਭ ਨੇ ਤ੍ਰਿਪੁਰਾ ਦੇ ਵਿਕਾਸ ਦੇ ਲਈ ਪੂਰੀ ਮਿਹਨਤ ਦੇ ਨਾਲ, ਇਕਜੁੱਟਤਾ ਦੇ ਨਾਲ ਪ੍ਰਯਾਸ ਕੀਤੇ ਹਨ। ਮਾਂ ਤ੍ਰਿਪੁਰਾਸੁੰਦਰੀ ਦੇ ਅਸ਼ੀਰਵਾਦ ਨਾਲ ਤ੍ਰਿਪੁਰਾ ਨੇ ਹਰ ਚੁਣੌਤੀ ਦਾ ਹਿੰਮਤ ਦੇ ਨਾਲ ਸਾਹਮਣਾ ਕੀਤਾ ਹੈ।
ਤ੍ਰਿਪੁਰਾ ਅੱਜ ਵਿਕਾਸ ਦੇ ਜਿਸ ਨਵੇਂ ਦੌਰ ਵਿੱਚ, ਨਵੀਂ ਬੁਲੰਦੀ ਦੀ ਤਰਫ਼ ਵਧ ਰਿਹਾ ਹੈ, ਉਸ ਵਿੱਚ ਤ੍ਰਿਪੁਰਾ ਦੇ ਲੋਕਾਂ ਦੀ ਸੂਝਬੂਝ ਦਾ ਬਹੁਤ ਬੜਾ ਯੋਗਦਾਨ ਹੈ। ਸਾਰਥਕ ਬਦਲਾਅ ਦੇ 3 ਸਾਲ ਇਸੇ ਸੂਝਬੂਝ ਦਾ ਪ੍ਰਮਾਣ ਹਨ। ਅੱਜ ਤ੍ਰਿਪੁਰਾ ਅਵਸਰਾਂ ਦੀ ਧਰਤੀ ਬਣ ਰਹੀ ਹੈ। ਅੱਜ ਤ੍ਰਿਪੁਰਾ ਦੇ ਆਮ ਜਨ ਦੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ ਪੂਰਾ ਕਰਨ ਦੇ ਲਈ ਡਬਲ ਇੰਜਣ ਦੀ ਸਰਕਾਰ ਨਿਰੰਤਰ ਕੰਮ ਕਰ ਰਹੀ ਹੈ। ਤਦੇ ਤਾਂ ਵਿਕਾਸ ਦੇ ਅਨੇਕ ਪੈਮਾਨਿਆਂ ‘ਤੇ ਤ੍ਰਿਪੁਰਾ ਅੱਜ ਬਿਹਤਰੀਨ ਪ੍ਰਦਰਸ਼ਨ ਕਰ ਰਿਹਾ ਹੈ। ਅੱਜ ਬੜੇ ਕਨੈਕਟੀਵਿਟੀ ਇਨਫ੍ਰਾਸਟ੍ਰਕਚਰ ਦੇ ਮਾਧਿਅਮ ਨਾਲ ਹੁਣ ਇਹ ਰਾਜ ਟ੍ਰੇਡ ਕੌਰੀਡੋਰ ਦਾ ਹੱਬ ਬਣ ਰਿਹਾ ਹੈ।
ਇਤਨੇ ਦਹਾਕਿਆਂ ਤੱਕ ਤ੍ਰਿਪੁਰਾ ਦੇ ਪਾਸ ਸ਼ੇਸ਼ (ਬਾਕੀ) ਭਾਰਤ ਨਾਲ ਜੁੜਨ ਦਾ ਸਿਰਫ਼ ਇੱਕਮਾਤਰ ਜ਼ਰੀਆ ਰੋਡ ਹੀ ਸੀ। ਮੌਨਸੂਨ ਵਿੱਚ ਜਦ ਲੈਂਡਸਲਾਈਡ ਨਾਲ ਰੋਡ ਬੰਦ ਹੋ ਜਾਂਦੇ ਸਨ ਤ੍ਰਿਪੁਰਾ ਸਹਿਤ ਪੂਰੇ ਨੌਰਥ ਈਸਟ ਵਿੱਚ ਜ਼ਰੂਰੀ ਸਮਾਨ ਦੀ ਕਿਤਨੀ ਕਮੀ ਹੋ ਜਾਂਦੀ ਸੀ। ਅੱਜ ਰੋਡ ਦੇ ਨਾਲ-ਨਾਲ ਰੇਲ, ਹਵਾਈ, ਇਨਲੈਂਡ ਵਾਟਰਵੇਅ ਜਿਹੇ ਅਨੇਕ ਮਾਧਿਅਮ ਤ੍ਰਿਪੁਰਾ ਨੂੰ ਮਿਲ ਰਹੇ ਹਨ। ਰਾਜ ਬਣਨ ਦੇ ਅਨੇਕ ਸਾਲਾਂ ਤੱਕ ਤ੍ਰਿਪੁਰਾ ਬੰਗਲਾਦੇਸ਼ ਦੇ ਚਿਟਗਾਓਂ ਪੋਰਟ ਦੇ ਲਈ ਐਕਸੈੱਸ ਦੀ ਡਿਮਾਂਡ ਕਰ ਰਿਹਾ ਸੀ। ਡਬਲ ਇੰਜਣ ਦੀ ਸਰਕਾਰ ਨੇ ਇਸ ਡਿਮਾਂਡ ਨੂੰ ਪੂਰਾ ਕੀਤਾ, ਜਦੋਂ 2020 ਵਿੱਚ ਅਖੌਰਾ ਇੰਟੀਗ੍ਰੇਟਿਡ ਚੈੱਕ ਪੋਸਟ ‘ਤੇ ਬੰਗਲਾਦੇਸ਼ ਤੋਂ ਪਹਿਲਾ ਟ੍ਰਾਂਜ਼ਿਟ ਕਾਰਗੋ ਪਹੁੰਚਿਆ। ਰੇਲ ਕਨੈਕਟੀਵਿਟੀ ਦੇ ਮਾਮਲੇ ਵਿੱਚ ਤ੍ਰਿਪੁਰਾ ਦੇਸ਼ ਦੇ ਮੋਹਰੀ ਰਾਜਾਂ ਵਿੱਚ ਸ਼ਾਮਲ ਹੋ ਰਿਹਾ ਹੈ। ਕੁਝ ਦਿਨ ਪਹਿਲਾਂ ਮਹਾਰਾਜਾ ਬੀਰ ਬਿਕਰਮ ਏਅਰਪੋਰਟ ਦਾ ਵੀ ਵਿਸਤਾਰ ਕੀਤਾ ਗਿਆ ਹੈ।
ਸਾਥੀਓ,
ਅੱਜ ਇੱਕ ਤਰਫ਼ ਤ੍ਰਿਪੁਰਾ ਗ਼ਰੀਬਾਂ ਨੂੰ ਪੱਕੇ ਘਰ ਦੇਣ ਵਿੱਚ ਪ੍ਰਸ਼ੰਸਾਯੋਗ ਕੰਮ ਕਰ ਰਿਹਾ ਹੈ, ਤਾਂ ਦੂਸਰੀ ਤਰਫ਼ ਨਵੀਂ ਟੈਕਨੋਲੋਜੀ ਨੂੰ ਵੀ ਤੇਜ਼ੀ ਨਾਲ ਅਪਣਾ ਰਿਹਾ ਹੈ। ਹਾਊਸਿੰਗ ਕੰਸਟ੍ਰਕਸ਼ਨ ਵਿੱਚ ਨਵੀਂ ਟੈਕਨੋਲੋਜੀ ਦਾ ਉਪਯੋਗ ਦੇਸ਼ ਦੇ ਜਿਨ੍ਹਾਂ 6 ਰਾਜਾਂ ਵਿੱਚ ਹੋ ਰਿਹਾ ਹੈ, ਉਨ੍ਹਾਂ ਵਿੱਚ ਤ੍ਰਿਪੁਰਾ ਵੀ ਇੱਕ ਹੈ। 3 ਸਾਲ ਵਿੱਚ ਜੋ ਕੁਝ ਹੋਇਆ ਹੈ, ਉਹ ਤਾਂ ਹਾਲੇ ਸ਼ੁਰੂਆਤ ਹੈ। ਤ੍ਰਿਪੁਰਾ ਦੀ ਅਸਲੀ ਸਮਰੱਥਾ ਦਾ ਸਾਹਮਣਾ, ਉਸ ਸਮਰੱਥਾ ਨੂੰ ਪੂਰੀ ਤਾਕਤ ਨਾਲ ਪ੍ਰਗਟ ਕਰਨਾ, ਉਸ ਸਮਰੱਥਾ ਦਾ ਸਾਹਮਣੇ ਆਉਣਾ ਅਜੇ ਤਾਂ ਬਾਕੀ ਹੈ।
ਪ੍ਰਸ਼ਾਸਨ ਵਿੱਚ ਪਾਰਦਰਸ਼ਤਾ ਤੋਂ ਲੈ ਕੇ ਆਧੁਨਿਕ ਇਨਫ੍ਰਾਸਟ੍ਰਕਚਰ ਤੱਕ ਅੱਜ ਜਿਸ ਤ੍ਰਿਪੁਰਾ ਦਾ ਨਿਰਮਾਣ ਹੋ ਰਿਹਾ ਹੈ, ਉਹ ਆਉਣ ਵਾਲੇ ਦਹਾਕਿਆਂ ਦੇ ਲਈ ਰਾਜ ਨੂੰ ਤਿਆਰ ਕਰੇਗਾ। ਬਿਪਲਬ ਦੇਬ ਜੀ ਅਤੇ ਉਨ੍ਹਾਂ ਦੀ ਟੀਮ ਬਹੁਤ ਮਿਹਨਤ ਦੇ ਨਾਲ ਜੁਟੀ ਹੈ। ਹਾਲ ਵਿੱਚ ਹੀ ਤ੍ਰਿਪੁਰਾ ਸਰਕਾਰ ਨੇ ਹਰ ਪਿੰਡ ਤੱਕ ਅਨੇਕਾਂ ਸੁਵਿਧਾਵਾਂ ਸ਼ਤ-ਪ੍ਰਤੀਸ਼ਤ ਪਹੁੰਚਾਉਣ ਦਾ ਅਭਿਯਾਨ ਸ਼ੁਰੂ ਕੀਤਾ ਹੈ। ਸਰਕਾਰ ਦਾ ਇਹ ਪ੍ਰਯਾਸ, ਤ੍ਰਿਪੁਰਾ ਦੇ ਲੋਕਾਂ ਦਾ ਜੀਵਨ ਅਸਾਨ ਬਣਾਉਣ ਵਿੱਚ ਬਹੁਤ ਮਦਦ ਕਰੇਗਾ। ਜਦੋਂ ਭਾਰਤ ਆਪਣੀ ਆਜ਼ਾਦੀ ਦੇ 100 ਵਰ੍ਹੇ ਪੂਰੇ ਕਰੇਗਾ, ਤਦ ਤ੍ਰਿਪੁਰਾ ਵੀ ਆਪਣੀ ਸਥਾਪਨਾ ਦੇ 75 ਵਰ੍ਹੇ ਪੂਰੇ ਕਰੇਗਾ। ਇਹ ਨਵੇਂ ਸੰਕਲਪਾਂ ਦੇ ਲਈ, ਨਵੇਂ ਅਵਸਰਾਂ ਦੇ ਲਈ ਬਹੁਤ ਹੀ ਉੱਤਮ ਸਮਾਂ ਹੈ। ਅਸੀਂ ਆਪਣੇ ਕਰਤੱਵਾਂ ਨੂੰ ਨਿਭਾਉਂਦੇ ਹੋਏ ਅੱਗੇ ਚਲਣਾ ਹੈ। ਅਸੀਂ ਸਾਰੇ ਮਿਲ ਕੇ ਵਿਕਾਸ ਦੀ ਗਤੀ ਨੂੰ ਬਣਾਈ ਰੱਖੀਏ, ਇਸੇ ਵਿਸ਼ਵਾਸ ਦੇ ਨਾਲ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ!
ਧੰਨਵਾਦ!