Quote"'ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ' ਉਦੇਸ਼ ਦੀ ਏਕਤਾ ਦੇ ਨਾਲ-ਨਾਲ ਕਾਰਜ ਦੀ ਏਕਤਾ ਦੀ ਜ਼ਰੂਰਤ ਨੂੰ ਦਰਸਾਉਂਦਾ ਹੈ"
Quote"ਵਿਸ਼ਵ ਯੁੱਧ ਤੋਂ ਬਾਅਦ ਗਲੋਬਲ ਗਵਰਨੈਂਸ ਭਵਿੱਖ ਦੇ ਯੁੱਧਾਂ ਨੂੰ ਰੋਕਣ ਅਤੇ ਸਾਂਝੇ ਹਿਤਾਂ ਦੇ ਮੁੱਦਿਆਂ 'ਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਆਦੇਸ਼ਾਂ ਵਿੱਚ ਅਸਫਲ ਰਿਹਾ"
Quote"ਕੋਈ ਵੀ ਸਮੂਹ ਆਪਣੇ ਨਿਰਣਿਆਂ ਦੁਆਰਾ ਸਭ ਤੋਂ ਵੱਧ ਪ੍ਰਭਾਵਿਤ ਲੋਕਾਂ ਦੀ ਗੱਲ ਸੁਣੇ ਬਿਨਾਂ ਗਲੋਬਲ ਲੀਡਰਸ਼ਿਪ ਦਾ ਦਾਅਵਾ ਨਹੀਂ ਕਰ ਸਕਦਾ"
Quote"ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਨੇ ਗਲੋਬਲ ਸਾਊਥ ਨੂੰ ਆਵਾਜ਼ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ"
Quote"ਸਾਨੂੰ ਅਜਿਹੇ ਮੁੱਦਿਆਂ, ਜਿਨ੍ਹਾਂ ਨੂੰ ਅਸੀਂ ਇਕੱਠੇ ਹੱਲ ਨਹੀਂ ਕਰ ਸਕਦੇ, ਉਨ੍ਹਾਂ ਮੁੱਦਿਆਂ ਦੇ ਰਾਹ ਵਿੱਚ ਆਉਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ, ਜੋ ਅਸੀਂ ਹੱਲ ਕਰ ਸਕਦੇ ਹਾਂ"
Quote“ਇੱਕ ਪਾਸੇ ਵਿਕਾਸ ਅਤੇ ਦਕਸ਼ਤਾ ਅਤੇ ਦੂਸਰੇ ਪਾਸੇ ਲਚੀਲੇਪਣ ਦਰਮਿਆਨ ਸਹੀ ਸੰਤੁਲਨ ਲੱਭਣ ਵਿੱਚ ਜੀ20 ਦੀ ਅਹਿਮ ਭੂਮਿਕਾ ਹੈ”

ਵਿਦੇਸ਼ ਮੰਤਰੀ ਗਣ, ਅੰਤਰਰਾਸ਼ਟਰੀ ਸੰਸਥਾਵਾਂ ਦੇ ਮੁਖੀ, ਮਹਾਮਹਿਮ (ਐਕਸੀਲੈਂਸੀਜ਼),

ਮੈਂ ਜੀ20 ਵਿਦੇਸ਼ ਮੰਤਰੀਆਂ ਦੀ ਬੈਠਕ ਲਈ ਭਾਰਤ ਵਿੱਚ ਤੁਹਾਡਾ ਸੁਆਗਤ ਕਰਦਾ ਹਾਂ।  ਭਾਰਤ ਨੇ ਆਪਣੀ ਜੀ20 ਪ੍ਰੈਜ਼ੀਡੈਂਸੀ ਲਈ ‘ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ’ ਦਾ ਥੀਮ ਚੁਣਿਆ ਹੈ। ਇਹ ਉਦੇਸ਼ ਦੀ ਏਕਤਾ ਅਤੇ ਕਾਰਜ ਦੀ ਏਕਤਾ ਦੀ ਜ਼ਰੂਰਤ ਨੂੰ ਦਰਸਾਉਂਦਾ ਹੈ। ਮੈਨੂੰ ਉਮੀਦ ਹੈ ਕਿ ਤੁਹਾਡੀ ਅੱਜ ਦੀ ਬੈਠਕ ਸਾਂਝੇ ਅਤੇ ਠੋਸ ਉਦੇਸ਼ਾਂ ਦੀ ਪ੍ਰਾਪਤੀ ਲਈ ਇਕੱਠੇ ਹੋਣ ਦੀ ਭਾਵਨਾ ਨੂੰ ਦਰਸਾਏਗੀ।

ਮਹਾਮਹਿਮ  (ਐਕਸੀਲੈਂਸੀਜ਼),

ਸਾਨੂੰ ਸਾਰਿਆਂ ਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਬਹੁਪੱਖਵਾਦ ਅੱਜ ਸੰਕਟ ਵਿੱਚ ਹੈ। ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਬਣਾਈ ਗਈ ਗਲੋਬਲ ਗਵਰਨੈਂਸ ਦੀ ਆਰਕੀਟੈਕਚਰ ਨੇ ਦੋ ਕਾਰਜਾਂ ਨੂੰ ਪੂਰਾ ਕਰਨਾ ਸੀ। ਪਹਿਲਾ, ਪ੍ਰਤੀਯੋਗੀ ਹਿਤਾਂ ਨੂੰ ਸੰਤੁਲਿਤ ਕਰਕੇ ਭਵਿੱਖ ਦੀਆਂ ਜੰਗਾਂ ਨੂੰ ਰੋਕਣਾ।  ਦੂਸਰਾ, ਸਾਂਝੇ ਹਿਤਾਂ ਦੇ ਮੁੱਦਿਆਂ 'ਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰਨਾ।  ਪਿਛਲੇ ਕੁਝ ਵਰ੍ਹਿਆਂ ਦਾ ਅਨੁਭਵ- ਵਿੱਤੀ ਸੰਕਟ, ਜਲਵਾਯੂ ਪਰਿਵਰਤਨ, ਮਹਾਮਾਰੀ, ਆਤੰਕਵਾਦ ਅਤੇ ਜੰਗਾਂ ਸਪਸ਼ਟ ਤੌਰ 'ਤੇ ਦਰਸਾਉਂਦੀਆਂ ਹਨ ਕਿ ਗਲੋਬਲ ਗਵਰਨੈਂਸ ਆਪਣੇ ਦੋਨਾਂ ਆਦੇਸ਼ਾਂ ਵਿੱਚ ਅਸਫਲ ਰਹੀ ਹੈ। ਸਾਨੂੰ ਇਹ ਵੀ ਮੰਨਣਾ ਚਾਹੀਦਾ ਹੈ ਕਿ ਇਸ ਅਸਫਲਤਾ ਦੇ ਦੁਖਦਾਈ ਨਤੀਜੇ ਸਭ ਤੋਂ ਵੱਧ ਵਿਕਾਸਸ਼ੀਲ ਦੇਸ਼ਾਂ ਨੂੰ ਭੁਗਤਣੇ ਪੈ ਰਹੇ ਹਨ। ਵਰ੍ਹਿਆਂ ਦੀ ਪ੍ਰਗਤੀ ਤੋਂ ਬਾਅਦ, ਅੱਜ ਅਸੀਂ ਟਿਕਾਊ ਵਿਕਾਸ ਲਕਸ਼ਾਂ ਤੋਂ ਪਿਛੜ ਜਾਣ ਦੇ ਜੋਖਮ ਵਿੱਚ ਹਾਂ। ਬਹੁਤ ਸਾਰੇ ਵਿਕਾਸਸ਼ੀਲ ਦੇਸ਼ ਆਪਣੇ ਲੋਕਾਂ ਲਈ ਭੋਜਨ ਅਤੇ ਊਰਜਾ ਸੁਰੱਖਿਆ ਨੂੰ ਸੁਨਿਸ਼ਚਿਤ ਕਰਨ ਦੀ ਕੋਸ਼ਿਸ਼ ਕਰਦੇ ਹੋਏ ਅਸਮਰੱਥ ਹੋ ਰਹੇ ਕਰਜ਼ੇ ਨਾਲ ਜੂਝ ਰਹੇ ਹਨ। ਉਹ ਸਮ੍ਰਿੱਧ ਦੇਸ਼ਾਂ ਦੁਆਰਾ ਪੈਦਾ ਹੋਣ ਵਾਲੀ ਗਲੋਬਲ ਵਾਰਮਿੰਗ ਤੋਂ ਸਭ ਤੋਂ ਵੱਧ ਪ੍ਰਭਾਵਿਤ ਵੀ ਹਨ।  ਇਹੀ ਕਾਰਨ ਹੈ ਕਿ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਨੇ ਗਲੋਬਲ ਸਾਊਥ ਨੂੰ ਆਵਾਜ਼ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਕੋਈ ਵੀ ਸਮੂਹ ਆਪਣੇ ਫ਼ੈਸਲਿਆਂ ਤੋਂ ਸਭ ਤੋਂ ਵੱਧ ਪ੍ਰਭਾਵਿਤ ਲੋਕਾਂ ਦੀ ਗੱਲ ਨੂੰ ਸੁਣੇ ਬਿਨਾ ਗਲੋਬਲ ਲੀਡਰਸ਼ਿਪ ਦਾ ਦਾਅਵਾ ਨਹੀਂ ਕਰ ਸਕਦਾ।

 ਮਹਾਮਹਿਮ (ਐਕਸੀਲੈਂਸੀਜ਼),

ਤੁਸੀਂ ਗਹਿਰੇ ਗਲੋਬਲ ਵਿਭਾਜਨ ਦੇ ਸਮੇਂ ਮਿਲ ਰਹੇ ਹੋ। ਵਿਦੇਸ਼ ਮੰਤਰੀ ਹੋਣ ਦੇ ਨਾਤੇ, ਇਹ ਸੁਭਾਵਿਕ ਹੈ ਕਿ ਤੁਹਾਡੀਆਂ ਚਰਚਾਵਾਂ ਅੱਜ ਦੇ ਭੂ-ਰਾਜਨੀਤਕ ਤਣਾਅ ਤੋਂ ਪ੍ਰਭਾਵਿਤ ਹੋਣਗੀਆਂ।  ਸਾਡੇ ਸਾਰਿਆਂ ਪਾਸ ਆਪਣੀਆਂ ਪਰਿਸਥਿਤੀਆਂ ਅਤੇ ਸਾਡੇ ਦ੍ਰਿਸ਼ਟੀਕੋਣ ਹਨ ਕਿ ਇਨ੍ਹਾਂ ਤਣਾਵਾਂ ਨੂੰ ਕਿਵੇਂ ਹੱਲ ਕੀਤਾ ਜਾਣਾ ਚਾਹੀਦਾ ਹੈ। ਹਾਲਾਂਕਿ, ਦੁਨੀਆ ਦੀਆਂ ਪ੍ਰਮੁੱਖ ਅਰਥਵਿਵਸਥਾਵਾਂ ਦੇ ਰੂਪ ਵਿੱਚ, ਸਾਡੀ ਉਨ੍ਹਾਂ ਪ੍ਰਤੀ ਵੀ ਜ਼ਿੰਮੇਵਾਰੀ ਹੈ ਜੋ ਇਸ ਕਮਰੇ ਵਿੱਚ ਨਹੀਂ ਹਨ। ਦੁਨੀਆ ਪ੍ਰਗਤੀ, ਵਿਕਾਸ, ਆਰਥਿਕ ਲਚੀਲੇਪਣ, ਆਪਦਾ ਲਚੀਲੇਪਣ, ਵਿੱਤੀ ਸਥਿਰਤਾ, ਅੰਤਰਰਾਸ਼ਟਰੀ ਅਪਰਾਧ, ਭ੍ਰਿਸ਼ਟਾਚਾਰ, ਆਤੰਕਵਾਦ ਅਤੇ ਭੋਜਨ ਅਤੇ ਊਰਜਾ ਸੁਰੱਖਿਆ ਦੀਆਂ ਚੁਣੌਤੀਆਂ ਨੂੰ ਘੱਟ ਕਰਨ ਲਈ ਜੀ20 ਵੱਲ ਦੇਖਦੀ ਹੈ। ਇਨ੍ਹਾਂ ਸਾਰੇ ਖੇਤਰਾਂ ਵਿੱਚ, ਜੀ20 ਕੋਲ ਸਹਿਮਤੀ ਬਣਾਉਣ ਅਤੇ ਠੋਸ ਨਤੀਜੇ ਦੇਣ ਦੀ ਸਮਰੱਥਾ ਹੈ। ਸਾਨੂੰ ਉਨ੍ਹਾਂ ਮੁੱਦਿਆਂ ਨੂੰ, ਜੋ ਅਸੀਂ ਇਕੱਠੇ ਹੱਲ ਨਹੀਂ ਕਰ ਸਕਦੇ ਹਾਂ, ਉਨ੍ਹਾਂ ਮੁੱਦਿਆਂ ਦੇ ਰਾਹ ਵਿੱਚ ਆਉਣ ਦੀ ਇਜਾਜ਼ਤ ਨਹੀਂ ਦੇ ਸਕਦੇ ਜੋ ਅਸੀਂ ਹੱਲ ਕਰ ਸਕਦੇ ਹਾਂ। ਜਿਵੇਂ ਕਿ ਤੁਸੀਂ ਗਾਂਧੀ ਅਤੇ ਬੁੱਧ ਦੀ ਧਰਤੀ 'ਤੇ ਮਿਲ ਰਹੇ ਹੋ, ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਭਾਰਤ ਦੀ ਸੱਭਿਅਤਾ ਦੇ ਸਿਧਾਂਤ ਤੋਂ ਪ੍ਰੇਰਣਾ ਲਓ - ਇਸ ਗੱਲ 'ਤੇ ਨਹੀਂ ਕਿ ਸਾਨੂੰ ਵੰਡਣ ਵਾਲੀਆਂ ਚੀਜ਼ਾਂ 'ਤੇ ਧਿਆਨ ਕੇਂਦ੍ਰਿਤ ਕਰਨ ਲਈ, ਪਰ ਜੋ ਸਾਨੂੰ ਸਾਰਿਆਂ ਨੂੰ ਇਕਜੁੱਟ ਕਰਦਾ ਹੈ।

ਮਹਾਮਹਿਮ (ਐਕਸੀਲੈਂਸੀਜ਼),

 ਹਾਲ ਹੀ ਦੇ ਸਮੇਂ ਵਿੱਚ, ਅਸੀਂ ਇੱਕ ਸਦੀ ਦੀ ਸਭ ਤੋਂ ਵਿਨਾਸ਼ਕਾਰੀ ਮਹਾਮਾਰੀ ਦੇਖੀ ਹੈ। ਅਸੀਂ ਕੁਦਰਤੀ ਆਪਦਾਵਾਂ ਵਿੱਚ ਹਜ਼ਾਰਾਂ ਜਾਨਾਂ ਗਵਾਉਣ ਦੇ ਗਵਾਹ ਹਾਂ। ਅਸੀਂ ਤਣਾਅ ਦੇ ਸਮੇਂ ਦੌਰਾਨ ਗਲੋਬਲ ਸਪਲਾਈ ਚੇਨਾਂ ਨੂੰ ਟੁੱਟਦੇ ਦੇਖਿਆ ਹੈ। ਅਸੀਂ ਸਥਿਰ ਅਰਥਵਿਵਸਥਾਵਾਂ ਨੂੰ ਅਚਾਨਕ ਕਰਜ਼ੇ ਅਤੇ ਵਿੱਤੀ ਸੰਕਟ ਨਾਲ ਪ੍ਰਭਾਵਿਤ  ਹੁੰਦੇ ਦੇਖਿਆ ਹੈ। ਇਹ ਤਜ਼ਰਬੇ ਸਾਡੇ ਸਮਾਜਾਂ, ਸਾਡੀਆਂ ਅਰਥਵਿਵਸਥਾਵਾਂ, ਸਾਡੀਆਂ ਸਿਹਤ ਸੰਭਾਲ਼ ਪ੍ਰਣਾਲੀਆਂ ਅਤੇ ਸਾਡੇ ਬੁਨਿਆਦੀ ਢਾਂਚੇ ਵਿੱਚ ਲਚੀਲੇਪਣ ਦੀ ਜ਼ਰੂਰਤ ਨੂੰ ਸਪਸ਼ਟ ਰੂਪ ਵਿੱਚ ਦਰਸਾਉਂਦੇ ਹਨ। ਇੱਕ ਪਾਸੇ ਵਿਕਾਸ ਅਤੇ ਦਕਸ਼ਤਾ ਅਤੇ ਦੂਸਰੇ ਪਾਸੇ ਲਚੀਲੇਪਣ ਦਰਮਿਆਨ ਸਹੀ ਸੰਤੁਲਨ ਲੱਭਣ ਵਿੱਚ ਜੀ20 ਦੀ ਮਹੱਤਵਪੂਰਨ ਭੂਮਿਕਾ ਹੈ। ਅਸੀਂ ਮਿਲ ਕੇ ਕੰਮ ਕਰਕੇ ਇਸ ਸੰਤੁਲਨ ਤੱਕ ਹੋਰ ਅਸਾਨੀ ਨਾਲ ਪਹੁੰਚ ਸਕਦੇ ਹਾਂ। ਇਸ ਲਈ ਤੁਹਾਡੀ ਮੁਲਾਕਾਤ ਮਹੱਤਵਪੂਰਨ ਹੈ। ਮੈਨੂੰ ਤੁਹਾਡੇ ਸਮੂਹਿਕ ਗਿਆਨ ਅਤੇ ਯੋਗਤਾ 'ਤੇ ਪੂਰਾ ਭਰੋਸਾ ਹੈ। ਮੈਨੂੰ ਯਕੀਨ ਹੈ ਕਿ ਅੱਜ ਦੀ ਬੈਠਕ ਉਤਸ਼ਾਹਭਰਪੂਰ, ਸਮਾਵੇਸ਼ੀ, ਕਾਰਜ-ਮੁਖੀ ਅਤੇ ਮਤਭੇਦਾਂ ਤੋਂ ਉੱਪਰ ਉੱਠ ਕੇ ਹੋਵੇਗੀ।

ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਅਤੇ ਤੁਹਾਨੂੰ ਇੱਕ ਲਾਭਕਾਰੀ ਬੈਠਕ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।

  • कृष्ण सिंह राजपुरोहित भाजपा विधान सभा गुड़ामा लानी November 21, 2024

    जय श्री राम 🚩 वन्दे मातरम् जय भाजपा विजय भाजपा
  • दिग्विजय सिंह राना September 20, 2024

    हर हर महादेव
  • JBL SRIVASTAVA May 27, 2024

    .मोदी जी 400 पार
  • Vaishali Tangsale February 12, 2024

    🙏🏻🙏🏻
  • ज्योती चंद्रकांत मारकडे February 11, 2024

    जय हो
  • Sau Umatai Shivchandra Tayde January 11, 2024

    जय श्रीराम
  • Alok Dixit (कन्हैया दीक्षित) December 27, 2023

    जय हो
  • Babla sengupta December 23, 2023

    Babla sengupta
  • Anil Mishra Shyam April 18, 2023

    Ram Ram 🙏🙏 😄😄
  • Tribhuwan Kumar Tiwari March 04, 2023

    वंदेमातरम जय श्री शनि देव प्रणाम सर
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
'They will not be spared': PM Modi vows action against those behind Pahalgam terror attack

Media Coverage

'They will not be spared': PM Modi vows action against those behind Pahalgam terror attack
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 23 ਅਪ੍ਰੈਲ 2025
April 23, 2025

Empowering Bharat: PM Modi's Policies Drive Inclusion and Prosperity