ਦੇਸ਼ ਦੇ ਰੱਖਿਆ ਮੰਤਰੀ ਸ਼੍ਰੀਮਾਨ ਰਾਜਨਾਥ ਸਿੰਘ ਜੀ, ਮੰਤਰੀ ਮੰਡਲ ਦੇ ਮੇਰੇ ਹੋਰ ਸਾਥੀ, DG NCC, ਉਪਸਥਿਤ ਅਧਿਕਾਰੀਗਣ, ਪਤਵੰਤੇ ਅਤਿਥੀ, ਸਿੱਖਿਅਕਗਣ, NCC ਅਤੇ NSS ਦੇ ਮੇਰੇ ਯੁਵਾ ਸਾਥੀਓ।
ਤੁਸੀਂ ਹੁਣ ਇੱਥੇ ਜੋ ਸੱਭਿਆਚਾਰਕ ਪ੍ਰਸਤੁਤੀ ਦਿੱਤੀ, ਉਸ ਨੂੰ ਦੇਖ ਕੇ ਗਰਵ (ਮਾਣ) ਦੀ ਅਨੁਭੂਤੀ ਹੋ ਰਹੀ ਹੈ। ਰਾਣੀ ਲਕਸ਼ਮੀਬਾਈ ਦੇ ਇਤਿਹਾਸਿਕ ਵਿਅਕਤਿਤਵ ਅਤੇ ਇਤਿਹਾਸ ਦੀਆਂ ਘਟਨਾਵਾਂ ਨੂੰ ਤੁਸੀਂ ਇੱਥੇ ਕੁਝ ਹੀ ਪਲ ਵਿੱਚ ਜੀਵੰਤ ਕਰ ਦਿੱਤਾ। ਅਸੀਂ ਸਾਰੇ ਇਨ੍ਹਾਂ ਘਟਨਾਵਾਂ ਤੋਂ ਪਰੀਚਿਤ ਹਾਂ, ਲੇਕਿਨ ਜਿਸ ਤਰ੍ਹਾਂ ਨਾਲ ਤੁਸੀਂ ਇਸ ਨੂੰ ਪ੍ਰਸਤੁਤ ਕੀਤਾ, ਉਹ ਵਾਕਈ ਅਦਭੁਤ ਹੈ। ਆਪ (ਤੁਸੀਂ) ਗਣਤੰਤਰ ਦਿਵਸ ਦੀ ਪਰੇਡ ਦਾ ਹਿੱਸਾ ਬਣਨ ਜਾ ਰਹੇ ਹੋ। ਅਤੇ ਇਸ ਵਾਰ ਇਹ ਦੋ ਵਜ੍ਹਾਂ ਕਰਕੇ ਹੋਰ ਵਿਸ਼ੇਸ਼ ਹੋ ਗਿਆ ਹੈ। ਇਹ 75ਵਾਂ ਗਣਤੰਤਰ ਦਿਵਸ ਹੈ। ਅਤੇ ਦੂਸਰਾ, ਪਹਿਲੀ ਵਾਰ ਗਣਤੰਤਰ ਦਿਵਸ ਦੀ ਪਰੇਡ, ਦੇਸ਼ ਦੀ ਨਾਰੀਸ਼ਕਤੀ ਨੂੰ ਸਮਰਪਿਤ ਹੈ। ਮੈਂ ਅੱਜ ਇੱਥੇ ਇਤਨੀ ਬੜੀ ਸੰਖਿਆ ਵਿੱਚ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਤੋਂ ਆਈਆਂ ਬੇਟੀਆਂ ਨੂੰ ਦੇਖ ਰਿਹਾ ਹਾਂ।
ਆਪ (ਤੁਸੀਂ) ਇੱਥੇ ਇਕੱਲੇ ਨਹੀਂ ਆਏ ਹੋ, ਆਪ (ਤੁਸੀਂ) ਸਾਰੇ ਆਪਣੇ ਨਾਲ ਆਪਣੇ ਰਾਜਾਂ ਦੀ ਮਹਿਕ, ਵਿਭਿੰਨ ਰੀਤੀ-ਰਿਵਾਜ਼ਾਂ ਦੇ ਅਨੁਭਵ ਅਤੇ ਆਪਣੇ ਸਮਾਜ ਦੀ ਸਮ੍ਰਿੱਧ ਸੋਚ ਭੀ ਲੈ ਕੇ ਆਏ ਹੋ। ਅੱਜ ਆਪ ਸਭ ਨੂੰ ਮਿਲਣਾ ਭੀ ਇੱਕ ਵਿਸ਼ੇਸ਼ ਅਵਸਰ ਬਣ ਜਾਂਦਾ ਹੈ। ਅੱਜ ਰਾਸ਼ਟਰੀਯ ਬਾਲਿਕਾ(ਬਾਲੜੀ) ਦਿਵਸ ਹੈ। ਅੱਜ ਬੇਟੀਆਂ ਦੇ ਸਾਹਸ, ਜਜ਼ਬੇ ਅਤੇ ਉਨ੍ਹਾਂ ਦੀਆਂ ਉਪਲਬਧੀਆਂ ਦੇ ਗੁਣਗਾਨ ਕਰਨ ਦਾ ਦਿਨ ਹੈ। ਬੇਟੀਆਂ ਵਿੱਚ ਸਮਾਜ ਅਤੇ ਦੇਸ਼ ਨੂੰ ਬਿਹਤਰ ਬਣਾਉਣ ਦੀ ਸਮਰੱਥਾ ਹੁੰਦੀ ਹੈ। ਇਤਿਹਾਸ ਦੇ ਅਲੱਗ-ਅਲੱਗ ਦੌਰ ਵਿੱਚ ਭਾਰਤ ਦੀਆਂ ਬੇਟੀਆਂ ਨੇ ਆਪਣੇ ਫੌਲਾਦੀ ਇਰਾਦਿਆਂ ਅਤੇ ਸਮਰਪਣ ਦੀ ਭਾਵਨਾ ਨਾਲ ਕਈ ਬੜੇ ਪਰਿਵਰਤਨਾਂ ਦੀ ਨੀਂਹ ਰੱਖੀ ਹੈ। ਥੋੜ੍ਹੀ ਦੇਰ ਪਹਿਲਾਂ ਤੁਸੀਂ ਜੋ ਪ੍ਰਸਤੁਤੀ ਦਿੱਤੀ, ਉਸ ਵਿੱਚ ਭੀ ਇਸੇ ਭਾਵਨਾ ਦੀ ਝਲਕ ਦਿਖਦੀ ਹੈ।
ਮੇਰੇ ਪਿਆਰੇ ਸਾਥੀਓ,
ਆਪ ਸਭ ਨੇ ਦੇਖਿਆ ਹੋਵੇਗਾ ਕਿ ਕੱਲ੍ਹ ਦੇਸ਼ ਨੇ ਇੱਕ ਬੜਾ ਨਿਰਣਾ ਲਿਆ ਹੈ। ਇਹ ਨਿਰਣਾ ਹੈ- ਜਨਨਾਇਕ ਕਰਪੂਰੀ ਠਾਕੁਰ ਜੀ ਨੂੰ ਭਾਰਤ ਰਤਨ ਦੇਣ ਦਾ। ਅੱਜ ਦੀ ਯੁਵਾ ਪੀੜ੍ਹੀ ਦੇ ਲਈ ਕਰਪੂਰੀ ਠਾਕੁਰ ਜੀ ਬਾਰੇ ਜਾਣਨਾ, ਉਨ੍ਹਾਂ ਦੇ ਜੀਵਨ ਤੋਂ ਸਿੱਖਣਾ ਬਹੁਤ ਜ਼ਰੂਰੀ ਹੈ। ਇਹ ‘ਬੀਜੇਪੀ’ ਦੀ ਸਾਡੀ ਸਰਕਾਰ ਦਾ ਸੁਭਾਗ ਹੈ ਕਿ ਉਸ ਨੂੰ ਜਨਨਾਇਕ ਕਰਪੂਰੀ ਠਾਕੁਰ ਨੂੰ ਭਾਰਤ ਰਤਨ ਨਾਲ ਸਨਮਾਨਿਤ ਕਰਨ ਦਾ ਅਵਸਰ ਮਿਲਿਆ। ਬੇਹੱਦ ਗ਼ਰੀਬੀ ਅਤੇ ਸਮਾਜਿਕ ਅਸਮਾਨਤਾ ਜਿਹੀਆਂ ਚੁਣੌਤੀਆਂ ਨਾਲ ਲੜਦੇ ਹੋਏ ਉਹ ਰਾਸ਼ਟਰ ਜੀਵਨ ਵਿੱਚ ਬਹੁਤ ਉੱਚੇ ਮੁਕਾਮ ‘ਤੇ ਪਹੁੰਚੇ ਸਨ। ਉਹ ਦੋ ਵਾਰ ਬਿਹਾਰ ਦੇ ਮੁੱਖ ਮੰਤਰੀ ਭੀ ਰਹੇ ਸਨ। ਇਸ ਦੇ ਬਾਵਜੂਦ ਆਪਣਾ ਨਿਮਰ ਸੁਭਾਅ ਅਤੇ ਸਮਾਜ ਦੇ ਸਾਰੇ ਵਰਗਾਂ ਦੇ ਲਈ ਕੰਮ ਕਰਨਾ ਕਦੇ ਨਹੀਂ ਛੱਡਿਆ।
ਜਨਨਾਇਕ ਕਰਪੂਰੀ ਠਾਕੁਰ ਹਮੇਸ਼ਾ ਆਪਣੀ ਸਾਦਗੀ ਦੇ ਲਈ ਜਾਣੇ ਜਾਂਦੇ ਰਹੇ। ਉਨ੍ਹਾਂ ਦਾ ਪੂਰਾ ਜੀਵਨ ਸਮਾਜਿਕ ਨਿਆਂ ਅਤੇ ਵੰਚਿਤਾਂ ਦੇ ਉਥਾਨ ਦੇ ਲਈ ਸਮਰਪਿਤ ਰਿਹਾ। ਅੱਜ ਭੀ ਉਨ੍ਹਾਂ ਦੀ ਇਮਾਨਦਾਰੀ ਦੀ ਮਿਸਾਲ ਦਿੱਤੀ ਜਾਂਦੀ ਹੈ। ਗ਼ਰੀਬ ਦਾ ਦੁਖ ਸਮਝਣਾ, ਗ਼ਰੀਬ ਦੀ ਚਿੰਤਾ ਘੱਟ ਕਰਨ ਦੇ ਲਈ ਪ੍ਰਯਾਸ ਕਰਨਾ, ਗ਼ਰੀਬ ਕਲਿਆਣ ਨੂੰ ਆਪਣੀ ਪ੍ਰਾਥਮਿਕਤਾ ਬਣਾਉਣਾ, ਗ਼ਰੀਬ ਤੋਂ ਗ਼ਰੀਬ ਲਾਭਾਰਥੀ ਤੱਕ ਪਹੁੰਚਣ ਦੇ ਲਈ ਵਿਕਸਿਤ ਭਾਰਤ ਸੰਕਲਪ ਯਾਤਰਾ ਜਿਹੇ ਅਭਿਯਾਨ ਚਲਾਉਣਾ, ਸਮਾਜ ਦੇ ਪਿਛੜੇ ਅਤੇ ਅਤਿ ਪਿਛੜੇ ਵਰਗਾਂ ਦੇ ਲਈ ਨਿਰੰਤਰ ਨਵੀਆਂ ਯੋਜਨਾਵਾਂ ਬਣਾਉਣਾ, ਸਾਡੀ ਸਰਕਾਰ ਦੇ ਇਨ੍ਹਾਂ ਸਾਰੇ ਕਾਰਜਾਂ ਵਿੱਚ ਕਰਪੂਰੀ ਬਾਬੂ ਦੇ ਵਿਚਾਰਾਂ ਤੋਂ ਮਿਲੀ ਪ੍ਰੇਰਣਾ ਆਪ ਦੇਖ ਸਕਦੇ ਹੋ। ਆਪ ਸਭ ਉਨ੍ਹਾਂ ਬਾਰੇ ਪੜ੍ਹੋ, ਉਨ੍ਹਾਂ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਓ। ਇਸ ਨਾਲ ਤੁਹਾਡੇ ਵਿਅਕਤਿਤਵ ਨੂੰ ਇੱਕ ਨਵੀਂ ਉਚਾਈ ਮਿਲੇਗੀ।
ਮੇਰੇ ਪਿਆਰੇ ਨੌਜਵਾਨ ਸਾਥੀਓ,
ਤੁਹਾਡੇ ਵਿੱਚੋਂ ਕਈ ਲੋਕ ਅਜਿਹੇ ਭੀ ਹੋਣਗੇ, ਜੋ ਪਹਿਲੀ ਵਾਰ ਦਿੱਲੀ ਆਏ ਹੋਣਗੇ। ਗਣਤੰਤਰ ਦਿਵਸ ਨੂੰ ਲੈ ਕੇ ਆਪ ਉਤਸ਼ਾਹਿਤ ਹੋ, ਲੇਕਿਨ ਮੈਨੂੰ ਪਤਾ ਹੈ ਕਿ ਕਈ ਲੋਕਾਂ ਨੂੰ ਪਹਿਲੀ ਵਾਰ ਐਸੀ ਕੜਾਕੇ ਦੀ ਠੰਢ ਦਾ ਅਨੁਭਵ ਹੋਇਆ ਹੋਵੇਗਾ। ਸਾਡਾ ਦੇਸ਼ ਤਾਂ ਮੌਸਮ ਦੇ ਮਾਮਲੇ ਵਿੱਚ ਭੀ ਵਿਵਿਧਤਾਵਾਂ ਨਾਲ ਭਰਿਆ ਪਿਆ ਹੈ। ਇਤਨੀ ਠੰਢ ਅਤੇ ਸੰਘਣੇ ਕੋਹਰੇ ਦੇ ਦਰਮਿਆਨ ਤੁਸੀਂ ਦਿਨ-ਰਾਤ ਰਿਹਰਸਲ ਕੀਤੀ ਅਤੇ ਇੱਥੇ ਭੀ ਗ਼ਜ਼ਬ ਦੀ ਪਰਫਾਰਮੈਂਸ ਦਿੱਤੀ। ਮੈਨੂੰ ਪੱਕਾ ਵਿਸ਼ਵਾਸ ਹੈ ਕਿ ਜਦੋਂ ਤੁਸੀਂ ਇੱਥੋਂ ਆਪਣੇ ਘਰ ਜਾਓਗੇ ਤਾਂ ਤੁਹਾਡੇ ਪਾਸ ਗਣਤੰਤਰ ਦਿਵਸ ਦੇ ਅਨੁਭਵਾਂ ਬਾਰੇ ਦੱਸਣ ਦੇ ਲਈ ਕਾਫੀ ਕੁਝ ਹੋਵੇਗਾ ਅਤੇ ਇਹੀ ਤਾਂ ਇਸ ਦੇਸ਼ ਦੀ ਵਿਸ਼ੇਸ਼ਤਾ ਹੈ। ਵਿਵਿਧਤਾਵਾਂ ਨਾਲ ਭਰੇ ਸਾਡੇ ਦੇਸ਼ ਵਿੱਚ ਸਿਰਫ਼ ਇੱਕ ਰਾਜ ਤੋਂ ਦੂਸਰੇ ਰਾਜ ਵਿੱਚ ਜਾਣ ਭਰ ਨਾਲ ਹੀ ਜੀਵਨ ਵਿੱਚ ਨਵੇਂ ਅਨੁਭਵ ਜੁੜਨ ਲਗ ਜਾਂਦੇ ਹਨ।
ਮੇਰੇ ਪਿਆਰੇ ਦੋਸਤੋ,
ਤੁਹਾਡੀ ਪੀੜ੍ਹੀ ਨੂੰ ਤੁਹਾਡੇ ਸ਼ਬਦਾਂ ਵਿੱਚ ‘Gen ਜ਼ੀ’ ਕਿਹਾ ਜਾਂਦਾ ਹੈ। ਲੇਕਿਨ ਮੈਂ ਤੁਹਾਨੂੰ ਅੰਮ੍ਰਿਤ ਪੀੜ੍ਹੀ ਮੰਨਦਾ ਹਾਂ। ਆਪ (ਤੁਸੀਂ) ਉਹ ਲੋਕ ਹੋ, ਜਿਨ੍ਹਾਂ ਦੀ ਊਰਜਾ ਅੰਮ੍ਰਿਤ ਕਾਲ ਵਿੱਚ ਦੇਸ਼ ਨੂੰ ਗਤੀ ਦੇਵੇਗੀ। ਆਪ (ਤੁਸੀਂ) ਸਭ ਜਾਣਦੇ ਹੋ ਕਿ ਭਾਰਤ ਨੇ 2047 ਤੱਕ ਵਿਕਸਿਤ ਦੇਸ਼ ਬਣਾਉਣ ਦਾ ਸੰਕਲਪ ਲਿਆ ਹੈ। ਅਗਲੇ 25 ਵਰ੍ਹੇ ਦੇਸ਼ ਦੇ ਲਈ, ਤੁਹਾਡੇ ਭਵਿੱਖ ਦੇ ਲਈ ਬਹੁਤ ਅਹਿਮ ਹਨ। ਸਾਡਾ ਸੰਕਲਪ ਹੈ ਕਿ ਤੁਹਾਡੀ ਇਸ ਅੰਮ੍ਰਿਤ ਪੀੜ੍ਹੀ ਦਾ ਹਰ ਸੁਪਨਾ ਪੂਰਾ ਹੋਵੇ। ਸਾਡਾ ਸੰਕਲਪ ਹੈ ਕਿ ਤੁਹਾਡੀ ਅੰਮ੍ਰਿਤ ਪੀੜ੍ਹੀ ਦਾ ਸਾਹਮਣੇ ਅਵਸਰਾਂ ਦੀ ਭਰਮਾਰ ਹੋਵੇ। ਸਾਡਾ ਸੰਕਲਪ ਹੈ ਕਿ ਅੰਮ੍ਰਿਤ ਪੀੜ੍ਹੀ ਦੇ ਰਸਤੇ ਦੀ ਹਰ ਬਾਧਾ (ਰੁਕਾਵਟ) ਦੂਰ ਹੋਵੇ। ਜੋ ਅਨੁਸ਼ਾਸਨ, ਫੋਕਸਡ ਮਾਇੰਡਸੈੱਟ ਅਤੇ ਕੋਆਰਡੀਨੇਸ਼ਨ ਮੈਨੂੰ ਹੁਣ ਤੁਹਾਡੀ ਪਰਫਾਰਮੈਂਸ ਵਿੱਚ ਦਿਖਿਆ, ਉਹੀ ਅੰਮ੍ਰਿਤਕਾਲ ਦੇ ਸੰਕਲਪਾਂ ਨੂੰ ਪੂਰਾ ਕਰਨ ਦਾ ਅਧਾਰ ਹੈ।
ਸਾਥੀਓ,
ਅੰਮ੍ਰਿਤਕਾਲ ਦੀ ਇਸ ਯਾਤਰਾ ਵਿੱਚ ਆਪ (ਤੁਸੀਂ) ਮੇਰੀ ਇੱਕ ਬਾਤ ਹਮੇਸ਼ਾ ਯਾਦ ਰੱਖਿਓ ਕਿ ਜੋ ਕਰਨਾ ਹੈ, ਉਹ ਦੇਸ਼ ਦੇ ਲਈ ਕਰਨਾ ਹੈ। ਰਾਸ਼ਟਰ ਪ੍ਰਥਮ- Nation First ਇਹੀ ਤੁਹਾਡਾ ਗਾਇਡਿੰਗ ਪ੍ਰਿੰਸੀਪਲ ਹੋਣਾ ਚਾਹੀਦਾ ਹੈ। ਆਪ (ਤੁਸੀਂ) ਜੋ ਭੀ ਕਰੋ, ਪਹਿਲਾਂ ਇਹ ਸੋਚੋ ਕਿ ਇਸ ਨਾਲ ਦੇਸ਼ ਦਾ ਕੀ ਫਾਇਦਾ ਹੋਵੇਗਾ। ਦੂਸਰਾ ਇਹ ਕਿ ਆਪਣੇ ਜੀਵਨ ਵਿੱਚ ਕਦੇ ਭੀ ਵਿਫਲਤਾ ਤੋਂ ਪਰੇਸ਼ਾਨ ਨਹੀਂ ਹੋਣਾ ਹੈ। ਹੁਣ ਦੇਖੋ, ਸਾਡਾ ਚੰਦਰਯਾਨ ਭੀ ਉਹ ਭੀ ਤਾਂ ਪਹਿਲਾਂ ਚੰਦ ‘ਤੇ ਲੈਂਡ ਨਹੀਂ ਹੋ ਸਕਿਆ ਸੀ। ਲੇਕਿਨ ਫਿਰ ਅਸੀਂ ਐਸਾ ਰਿਕਾਰਡ ਬਣਾਇਆ ਕਿ ਚੰਦ ਦੇ ਦੱਖਣੀ ਸਿਰੇ ‘ਤੇ ਪਹੁੰਚਣ ਵਾਲਿਆਂ ਵਿੱਚ ਨੰਬਰ ਵੰਨ ਬਣ ਗਏ। ਇਸ ਲਈ ਹਾਰ ਹੋਵੇ ਜਾਂ ਜਿੱਤ, ਤੁਹਾਨੂੰ ਨਿਰੰਤਰਤਾ ਬਣਾਈ ਰੱਖਣੀ ਹੈ। ਸਾਡਾ ਦੇਸ਼ ਬਹੁਤ ਬੜਾ ਹੈ, ਲੇਕਿਨ ਉਸ ਨੂੰ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਹੀ ਕਾਮਯਾਬ ਬਣਾਉਂਦੀਆਂ ਹਨ। ਹਰ ਛੋਟੇ ਪ੍ਰਯਾਸ ਦਾ ਮਹੱਤਵ ਹੈ, ਹਰ ਤਰ੍ਹਾਂ ਦਾ ਯੋਗਦਾਨ ਮਹੱਤਵਪੂਰਨ ਹੈ।
ਮੇਰੇ ਨੌਜਵਾਨ ਸਾਥੀਓ,
ਆਪ (ਤੁਸੀਂ) ਮੇਰੀ ਸਭ ਤੋਂ ਬੜੀ ਪ੍ਰਾਥਮਿਕਤਾ ਹੋ। ਤੁਹਾਡੇ ਵਿੱਚ ਦੁਨੀਆ ਨੂੰ ਅਗਵਾਈ ਦੇਣ ਦੀ ਸਮਰੱਥਾ ਹੈ। ਮੈਂ ਲਾਲ ਕਿਲੇ ਤੋਂ ਕਿਹਾ ਸੀ, ਇਹੀ ਸਮਾਂ(ਯਹੀ ਸਮਯ) ਹੈ, ਸਹੀ ਸਮਾਂ(ਸਮਯ) ਹੈ। ਇਹ ਤੁਹਾਡਾ ਸਮਾਂ(ਸਮਯ) ਹੈ। ਇਹੀ ਸਮਾਂ ਤੁਹਾਡਾ ਅਤੇ ਦੇਸ਼ ਦਾ ਭਵਿੱਖ ਤੈਅ ਕਰੇਗਾ। ਤੁਹਾਨੂੰ ਆਪਣੇ ਸੰਕਲਪਾਂ ਨੂੰ ਮਜ਼ਬੂਤੀ ਦੇਣੀ ਹੈ, ਤਾਕਿ ਵਿਕਸਿਤ ਭਾਰਤ ਦਾ ਲਕਸ਼ ਹਾਸਲ ਹੋ ਸਕੇ। ਤੁਹਾਨੂੰ ਆਪਣੇ ਗਿਆਨ ਦਾ ਵਿਸਤਾਰ ਕਰਨਾ ਹੈ, ਤਾਕਿ ਭਾਰਤ ਦੀ ਮੇਧਾ(ਬੁੱਧੀ-ਇੰਟੈਲੀਜੈਂਸ) ਦੁਨੀਆ ਨੂੰ ਨਵੀਂ ਦਿਸ਼ਾ ਦੇ ਸਕੇ। ਤੁਹਾਨੂੰ ਆਪਣੀਆਂ ਸਮਰੱਥਾਵਾਂ ਵਧਾਉਣੀਆਂ ਹਨ, ਤਾਕਿ ਭਾਰਤ ਵਿਸ਼ਵ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕੇ। ਸਰਕਾਰ ਆਪਣੇ ਯੁਵਾ ਸਾਥੀਆਂ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਚਲ ਰਹੀ ਹੈ। ਤੁਹਾਡੇ ਲਈ ਅੱਜ ਅਵਸਰਾਂ ਦੇ ਨਵੇਂ ਮਾਰਗ ਖੋਲ੍ਹੇ ਜਾ ਰਹੇ ਹਨ।
ਤੁਹਾਡੇ ਲਈ ਅੱਜ ਨਵੇਂ ਸੈਕਟਰ ਵਿੱਚ ਮੌਕੇ ਬਣਾਏ ਜਾ ਰਹੇ ਹਨ। ਤੁਹਾਡੇ ਲਈ ਸਪੇਸ ਸੈਕਟਰ ਵਿੱਚ ਅੱਗੇ ਵਧਣ ਦੇ ਨਵੇਂ ਰਸਤੇ ਬਣਾਏ ਜਾ ਰਹੇ ਹਨ। ਤੁਹਾਡੇ ਲਈ ਈਜ਼ ਆਵ੍ ਡੂਇੰਗ ਬਿਜ਼ਨਸ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਤੁਹਾਡੇ ਲਈ ਰੱਖਿਆ ਖੇਤਰ ਵਿੱਚ ਪ੍ਰਾਈਵੇਟ ਸੈਕਟਰ ਦੀ ਜਗ੍ਹਾ ਬਣਾਈ ਗਈ ਹੈ। ਤੁਹਾਡੇ ਲਈ ਨੈਸ਼ਨਲ ਰਿਸਰਚ ਫਾਊਂਡੇਸ਼ਨ ਨੂੰ ਸਥਾਪਿਤ ਕੀਤਾ ਗਿਆ ਹੈ। 21ਵੀਂ ਸਦੀ ਵਿੱਚ ਤੁਹਾਨੂੰ ਕਿਸ ਤਰ੍ਹਾਂ ਦੀ ਆਧੁਨਿਕ ਸਿੱਖਿਆ ਦੀ ਜ਼ਰੂਰਤ ਹੋਵੇਗੀ, ਅਸੀਂ ਇਸ ‘ਤੇ ਫੋਕਸ ਕਰਦੇ ਹੋਏ ਕੰਮ ਕਰ ਰਹੇ ਹਾਂ। ਅਸੀਂ ਦੇਸ਼ ਦੇ ਐਜੂਕੇਸ਼ਨ ਸਿਸਟਮ ਵਿੱਚ Reform ਕੀਤਾ ਹੈ। ਅੱਜ ਤੁਹਾਡੇ ਪਾਸ ਆਪਣੀ ਮਾਤਭਾਸ਼ਾ ਵਿੱਚ ਹਾਇਰ ਐਜੂਕੇਸ਼ਨ ਪ੍ਰਾਪਤ ਕਰਨ (ਪਾਉਣ) ਦਾ ਅਵਸਰ ਹੈ।
ਅੱਜ ਤੁਹਾਡੇ ਸਾਹਮਣੇ ਕਿਸੇ ਸਟ੍ਰੀਮ ਜਾਂ ਸਬਜੈਕਟ ਨਾਲ ਬੰਨ੍ਹੇ ਰਹਿਣ ਦੀ ਮਜਬੂਰੀ ਨਹੀਂ ਹੈ। ਆਪ (ਤੁਸੀਂ) ਕਦੇ ਭੀ ਆਪਣੀ ਪਸੰਦ ਦਾ ਵਿਸ਼ਾ ਚੁਣ ਕੇ ਪੜ੍ਹਾਈ ਕਰ ਸਕਦੇ ਹੋ। ਆਪ ਸਭ ਨੂੰ Research ਅਤੇ Innovation ਨਾਲ ਜ਼ਿਆਦਾ ਤੋਂ ਜ਼ਿਆਦਾ ਜੁੜਨਾ ਚਾਹੀਦਾ ਹੈ। ਅਟਲ ਟਿੰਕਰਿੰਗ ਲੈਬਸ ਨਾਲ Creativity ਅਤੇ Innovation ਨੂੰ ਹੁਲਾਰਾ ਦੇਣ ਵਿੱਚ ਬੜੀ ਮਦਦ ਮਿਲੇਗੀ। ਜੋ ਵਿਦਿਆਰਥਣਾਂ ਸੈਨਾ ਦੇ ਨਾਲ ਜੁੜ ਕੇ ਕਰੀਅਰ ਬਣਾਉਣਾ ਚਾਹੁੰਦੀਆਂ ਹਨ, ਉਨ੍ਹਾਂ ਦੇ ਲਈ ਭੀ ਸਰਕਾਰ ਨੇ ਨਵੇਂ ਅਵਸਰ ਬਣਾਏ ਹਨ। ਹੁਣ ਵਿਭਿੰਨ ਸੈਨਿਕ ਸਕੂਲਾਂ ਵਿੱਚ ਭੀ ਵਿਦਿਆਰਥਣਾਂ ਭੀ ਦਾਖਲਾ ਲੈ ਸਕਦੀਆਂ ਹਨ। ਤੁਹਾਨੂੰ ਪੂਰੇ ਵਿਸ਼ਵਾਸ ਦੇ ਨਾਲ ਅੱਗੇ ਵਧਣਾ ਹੈ। ਤੁਹਾਡਾ ਪ੍ਰਯਾਸ, ਤੁਹਾਡਾ ਵਿਜ਼ਨ, ਤੁਹਾਡੀ ਸਮਰੱਥਾ ਭਾਰਤ ਨੂੰ ਨਵੀਂ ਉਚਾਈਆਂ ‘ਤੇ ਪਹੁੰਚਾਉਣਗੇ।
ਸਾਥੀਓ,
ਆਪ ਸਭ Volunteers ਹੋ, ਮੈਨੂੰ ਖੁਸ਼ੀ ਹੈ ਕਿ ਆਪ ਆਪਣੀ ਊਰਜਾ ਨੂੰ ਸਹੀ ਦਿਸ਼ਾ ਵਿੱਚ ਲਗਾ ਰਹੇ ਹੋ। ਤੁਹਾਨੂੰ ਇਸ ਨੂੰ ਘੱਟ ਨਹੀਂ ਸਮਝਣਾ ਚਾਹੀਦਾ। ਇਹ ਕਿਸੇ ਦੇ ਪੂਰੇ ਜੀਵਨ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ। ਜਿਸ ਦੇ ਅੰਦਰ ਅਨੁਸ਼ਾਸਨ ਦਾ ਭਾਵ ਹੋਵੇ, ਜਿਸ ਨੇ ਦੇਸ਼ ਵਿੱਚ ਖੂਬ ਯਾਤਰਾਵਾਂ ਕੀਤੀਆਂ ਹੋਣ, ਜਿਸ ਦੇ ਪਾਸ ਅਲੱਗ-ਅਲੱਗ ਪ੍ਰਾਂਤਾਂ ਅਤੇ ਭਾਸ਼ਾਵਾਂ ਨੂੰ ਜਾਣਨ ਵਾਲੇ ਦੋਸਤ ਹੋਣ, ਉਸ ਦੇ ਵਿਅਕਤਿਤਵ ਵਿੱਚ ਨਿਖਾਰ ਆਉਣਾ ਸੁਭਾਵਿਕ ਹੈ। ਇੱਕ ਹੋਰ ਬਾਤ ਦਾ ਤੁਹਾਨੂੰ ਹਮੇਸ਼ਾ ਧਿਆਨ ਰੱਖਣਾ ਹੈ, ਉਹ ਹੈ ਫਿਟਨਸ। ਵੈਸੇ ਮੈਂ ਦੇਖ ਰਿਹਾ ਹਾਂ, ਆਪ ਸਭ ਫਿਟ ਹੋ। ਫਿਟਨਸ ਤਾਂ ਤੁਹਾਡੀ ਫਸਟ ਪ੍ਰਾਇਔਰਿਟੀ ਹੋਣੀ ਚਾਹੀਦੀ ਹੈ। ਅਤੇ ਫਿਟਨਸ ਬਣਾਈ ਰੱਖਣ ਦੇ ਲਈ ਤੁਹਾਡਾ ਅਨੁਸ਼ਾਸਨ ਬਹੁਤ ਕੰਮ ਆਉਂਦਾ ਹੈ। ਮੋਟੀਵੇਸ਼ਨ ਹੋ ਸਕਦਾ ਹੈ ਕਦੇ ਘੱਟ ਹੋ ਭੀ ਜਾਵੇ, ਲੇਕਿਨ ਉਹ ਅਨੁਸ਼ਾਸਨ ਹੀ ਹੁੰਦਾ ਹੈ ਜੋ ਤੁਹਾਨੂੰ ਸਹੀ ਰਸਤੇ ‘ਤੇ ਰੱਖਦਾ ਹੈ। ਅਤੇ ਅਨੁਸ਼ਾਸਨ ਨੂੰ ਮੋਟੀਵੇਸ਼ਨ ਬਣਾ ਲਓਗੇ ਤਾਂ ਸਮਝੋ ਹਰ ਮੈਦਾਨ ਵਿੱਚ ਜਿੱਤ ਦੀ ਗਰੰਟੀ ਹੈ।
ਸਾਥੀਓ,
ਮੈਂ ਭੀ ਤੁਹਾਡੀ ਤਰ੍ਹਾਂ ਐੱਨਸੀਸੀ ਵਿੱਚ ਰਿਹਾ ਹਾਂ। ਐੱਨਸੀਸੀ ਤੋਂ ਹੀ ਨਿਕਲਿਆ ਹਾਂ। ਤੁਹਾਡੇ ਦਰਮਿਆਨ ਮੈਂ ਉਸੇ ਰਸਤੇ ਤੋਂ ਆਇਆ ਹਾਂ। ਮੈਂ ਜਾਣਦਾ ਹਾਂ ਕਿ ਐੱਨਸੀਸੀ, ਐੱਨਐੱਸਐੱਸ ਜਾਂ ਕਲਚਰਲ ਕੈਂਪ ਜਿਹੀਆਂ ਸੰਸਥਾਵਾਂ ਨੌਜਵਾਨਾਂ ਨੂੰ ਸਮਾਜ ਅਤੇ ਨਾਗਰਿਕ ਕਰਤੱਵਾਂ ਦੇ ਪ੍ਰਤੀ ਜਾਗਰੂਕ ਬਣਾਉਂਦੀਆਂ ਹਨ। ਇਸੇ ਕੜੀ ਵਿੱਚ ਦੇਸ਼ ਵਿੱਚ ਇੱਕ ਹੋਰ ਸੰਗਠਨ ਦਾ ਨਿਰਮਾਣ ਕੀਤਾ ਗਿਆ ਹੈ। ਇਸ ਸੰਗਠਨ ਦਾ ਨਾਮ ਹੈ, ‘My Yuva Bharat’. ਮੈਂ ਤੁਹਾਨੂੰ ਕਹਾਂਗਾ ਕਿ ਆਪ ਸਭ ‘My Bharat’ Volunteers ਦੇ ਰੂਪ ਵਿੱਚ ਖ਼ੁਦ ਨੂੰ ਰਜਿਸਟਰ ਕਰੋ। ‘My Bharat’ ਦੀ ਵੈੱਬਸਾਈਟ ‘ਤੇ ਔਨਲਾਈਨ ਵਿਜ਼ਿਟ ਕਰੋ।
ਸਾਥੀਓ,
ਗਣਤੰਤਰ ਦਿਵਸ ਦੇ ਇਸ ਸਮਾਰੋਹ ਦੇ ਦੌਰਾਨ ਤੁਹਾਨੂੰ ਲਗਾਤਾਰ ਐਸੇ ਕਾਰਜਕ੍ਰਮਾਂ ਵਿੱਚ ਜਾਣ ਦਾ ਅਵਸਰ ਮਿਲਣ ਵਾਲਾ ਹੈ। ਪਰੇਡ ਵਿੱਚ ਭਾਗੀਦਾਰੀ ਦੇ ਇਲਾਵਾ ਆਪ (ਤੁਸੀਂ) ਸਭ ਕਈ ਇਤਿਹਾਸਿਕ ਸਥਾਨਾਂ ‘ਤੇ ਭੀ ਜਾਓਗੇ ਅਤੇ ਕਈ ਐਕਸਪਰਟਸ ਨੂੰ ਭੀ ਮਿਲੋਗੇ। ਇਹ ਇੱਕ ਐਸਾ ਅਨੁਭਵ ਹੋਵੇਗਾ, ਜੋ ਤੁਹਾਨੂੰ ਪੂਰੇ ਜੀਵਨ ਯਾਦ ਰਹੇਗਾ। ਹਰ ਵਰ੍ਹੇ ਜਦੋਂ ਭੀ ਆਪ (ਤੁਸੀਂ) ਗਣਤੰਤਰ ਦਿਵਸ ਦੀ ਪਰੇਡ ਦੇਖੋਗੇ, ਤੁਹਾਨੂੰ ਇਹ ਦਿਨ ਜ਼ਰੂਰ ਯਾਦ ਆਉਣਗੇ, ਇਹ ਭੀ ਯਾਦ ਆਵੇਗਾ ਕਿ ਮੈਂ ਤੁਹਾਨੂੰ ਕੁਝ ਬਾਤਾਂ ਕਹੀਆਂ ਸਨ। ਇਸ ਲਈ ਮੇਰਾ ਇੱਕ ਕੰਮ ਜ਼ਰੂਰ ਕਰਿਓ। ਕਰੋਗੇ? ਜ਼ਰਾ ਹੱਥ ਉੱਪਰ ਕਰਕੇ ਦੱਸੋ? ਬੇਟੀਆਂ ਦੀ ਆਵਾਜ਼ ਤੇਜ਼ ਹੈ, ਬੇਟਿਆਂ ਦੀ ਘੱਟ ਹੈ। ਕਰੋਗੇ? ਹੁਣ ਬਰਾਬਰ ਹੈ। ਆਪਣੇ ਅਨੁਭਵ ਨੂੰ ਕਿਤੇ ਕਿਸੇ ਡਾਇਰੀ ਵਿੱਚ ਜ਼ਰੂਰ ਲਿਖ ਕੇ ਰੱਖ ਲਵੋ। ਅਤੇ ਦੂਸਰਾ, ਗਣਤੰਤਰ ਦਿਵਸ ਤੋਂ ਤੁਸੀਂ ਕੀ ਸਿੱਖਿਆ, ਇਹ ਮੈਨੂੰ ਆਪ ਨਮੋ ਐਪ ‘ਤੇ ਭੀ ਲਿਖ ਕੇ ਜਾਂ ਵੀਡੀਓ ਰਿਕਾਰਡ ਕਰਕੇ ਭੇਜਿਓ। ਭੇਜੋਗੇ? ਆਵਾਜ਼ ਦਬ ਗਈ। ਨਮੋ ਐਪ ਦੇ ਮਾਧਿਅਮ ਨਾਲ ਅੱਜ ਦੀ ਯੁਵਾ ਪੀੜ੍ਹੀ ਮੇਰੇ ਨਾਲ ਲਗਾਤਾਰ ਜੁੜੀ ਰਹਿ ਸਕਦੀ ਹੈ। ਅਤੇ ਆਪ (ਤੁਸੀਂ) ਭੀ ਜੇਬ ਵਿੱਚ ਜਦੋਂ ਤੁਹਾਡਾ ਮੋਬਾਈਲ ਰੱਖੋਗੇ ਨਾ ਤਾਂ ਆਪ (ਤੁਸੀਂ) ਦੁਨੀਆ ਨੂੰ ਕਹਿ ਸਕਦੇ ਹੋ ਕਿ ਨਰੇਂਦਰ ਮੋਦੀ ਨੂੰ ਮੈਂ ਆਪਣੀ ਜੇਬ ਵਿੱਚ ਰੱਖਦਾ ਹਾਂ।
ਮੇਰੇ ਯੁਵਾ ਸਾਥੀਓ,
ਮੈਨੂੰ ਤੁਹਾਡੀ ਸਮਰੱਥਾ ‘ਤੇ ਵਿਸ਼ਵਾਸ ਹੈ, ਤੁਹਾਡੇ ‘ਤੇ ਵਿਸ਼ਵਾਸ ਹੈ। ਖੂਬ ਪੜ੍ਹਾਈ ਕਰੋ, ਇੱਕ ਕਰਤੱਵਨਿਸ਼ਠ ਨਾਗਰਿਕ ਬਣੋ, ਵਾਤਾਵਰਣ ਦੀ ਰੱਖਿਆ ਕਰੋ, ਬੁਰੀਆਂ ਆਦਤਾਂ ਤੋਂ ਬਚੋ ਅਤੇ ਆਪਣੀ ਵਿਰਾਸਤ ਅਤੇ ਸੰਸਕ੍ਰਿਤੀ ‘ਤੇ ਗਰਵ (ਮਾਣ) ਕਰੋ। ਤੁਹਾਡੇ ਨਾਲ ਦੇਸ਼ ਦਾ ਅਸ਼ੀਰਵਾਦ ਹੈ, ਮੇਰੀਆਂ ਸ਼ੁਭਕਾਮਨਾਵਾਂ ਹਨ। ਪਰੇਡ ਦੇ ਦੌਰਾਨ ਭੀ ਆਪ ਛਾਏ ਰਹੋ, ਸਭ ਦਾ ਦਿਲ ਜਿੱਤੋ, ਮੇਰੀ ਇਹੀ ਕਾਮਨਾ ਹੈ। ਆਪ ਸਭ ਦਾ ਬਹੁਤ-ਬਹੁਤ ਧੰਨਵਾਦ। ਪੂਰੀ ਸ਼ਕਤੀ ਨਾਲ ਮੇਰੇ ਨਾਲ ਬੋਲੋ ਹੱਥ ਉੱਪਰ ਕਰਕੇ -
ਭਾਰਤ ਮਾਤਾ ਕੀ- ਜੈ।
ਭਾਰਤ ਮਾਤਾ ਕੀ- ਜੈ।
ਭਾਰਤ ਮਾਤਾ ਕੀ- ਜੈ।
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।
ਸ਼ਾਬਾਸ਼!