ਸਰਕਾਰ ਨਾਲ ਜੁੜੇ ਹੋਏ ਅਤੇ ਰਾਜਨੀਤਕ ਅਤੇ ਸਮਾਜਿਕ ਕਾਰਜਾਂ ਨਾਲ ਜੁੜੇ ਹੋਏ ਦੇਸ਼ ਦੇ ਸਾਰੇ ਲੋਕ ਇਹ ਵਿਕਸਿਤ ਭਾਰਤ ਸੰਕਲਪ ਯਾਤਰਾ ਨੂੰ ਸਫਲ ਬਣਾਉਣ ਦੇ ਲਈ ਸਮਾਂ ਦੇ ਰਹੇ ਹਨ, ਜਾ ਰਹੇ ਹਨ, ਤਾਂ ਇੱਥੇ ਦੇ ਸਾਂਸਦ ਦੇ ਨਾਤੇ ਮੇਰੀ ਵੀ ਜ਼ਿੰਮੇਵਾਰੀ ਬਣਦੀ ਸੀ ਕਿ ਮੈਨੂੰ ਵੀ ਉਸ ਪ੍ਰੋਗਰਾਮ ਵਿੱਚ ਸਮਾਂ ਦੇਣਾ ਚਾਹੀਦਾ ਹੈ। ਤਾਂ ਮੈਂ ਇੱਕ ਸਾਂਸਦ ਦੇ ਰੂਪ ਵਿੱਚ, ਤੁਹਾਡੇ ਸੇਵਕ ਦੇ ਰੂਪ ਵਿੱਚ ਅੱਜ ਸਿਰਫ਼ ਇਸ ਵਿੱਚ ਤੁਹਾਡੀ ਹੀ ਤਰ੍ਹਾਂ ਹਿੱਸਾ ਲੈਣ ਦੇ ਲਈ ਆਇਆ ਹਾਂ।
ਸਾਡੇ ਦੇਸ਼ ਵਿੱਚ ਸਰਕਾਰਾਂ ਤਾਂ ਬਹੁਤ ਆਈਆਂ, ਯੋਜਨਾਵਾਂ ਵੀ ਬਹੁਤ ਬਣੀਆਂ, ਗੱਲਾਂ ਵੀ ਬਹੁਤ ਹੋਈਆਂ, ਵੱਡੀਆਂ-ਵੱਡੀਆਂ ਗੱਲਾਂ ਹੋਈਆਂ ਅਤੇ ਉਨ੍ਹਾਂ ਸਭ ਦਾ ਜੋ ਅਨੁਭਵ ਸੀ, ਜੋ ਨਿਚੋੜ ਸੀ ਜੋ ਮੈਨੂੰ ਲਗਿਆ ਕਿ ਜੋ ਦੇਸ਼ ਦਾ ਸਭ ਤੋਂ ਧਿਆਨ ਦੇਣ ਵਾਲਾ ਕੰਮ ਜੋ ਹੈ, ਉਹ ਇਹ ਹੈ ਕਿ ਸਰਕਾਰ ਜੋ ਯੋਜਨਾ ਬਣਾਉਂਦੀ ਹੈ, ਜਿਸ ਕੰਮ ਦੇ ਲਈ ਬਣਾਉਂਦੀ ਹੈ, ਉਹ ਸਹੀ ਸਮੇਂ ‘ਤੇ ਬਿਨਾ ਕਿਸੇ ਪਰੇਸ਼ਾਨੀਆਂ ਦੇ, ਉਹ ਯੋਜਨਾ ਉਸ ਤੱਕ ਪਹੁੰਚੇ। ਅਗਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੈ, ਤਾਂ ਜਿਸ ਦੀ ਝੁੱਗੀ ਹੈ, ਝੋਪੜੀ ਹੈ, ਕੱਚਾ ਘਰ ਹੈ, ਉਸ ਦਾ ਘਰ ਬਣਨਾ ਚਾਹੀਦਾ ਹੈ। ਅਤੇ ਇਸ ਲਈ ਉਸ ਨੂੰ ਸਰਕਾਰ ਦੇ ਚੱਕਰ ਕੱਟਣ ਦੀ ਜ਼ਰੂਰਤ ਨਹੀਂ ਹੈ, ਸਰਕਾਰ ਨੂੰ ਸਾਹਮਣੇ ਜਾ ਕੇ ਕੰਮ ਕਰਨਾ ਚਾਹੀਦਾ ਹੈ। ਅਤੇ ਜਦ ਤੋਂ ਤੁਸੀਂ ਮੈਨੂੰ ਇਹ ਕੰਮ ਦਿੱਤਾ ਹੈ ਤਾਂ ਹੁਣ ਤੱਕ ਕਰੀਬ 4 ਕਰੋੜ ਪਰਿਵਾਰਾਂ ਨੂੰ ਪੱਕਾ ਘਰ ਮਿਲ ਚੁੱਕਿਆ ਹੈ। ਲੇਕਿਨ ਹਾਲੇ ਵੀ ਖਬਰ ਮਿਲਦੀ ਹੈ ਕਿ ਉੱਥੇ ਕੋਈ ਰਹਿ ਗਿਆ ਹੈ, ਉਸ ਪਿੰਡ ਵਿੱਚ ਕੋਈ ਰਹਿ ਗਿਆ ਹੈ ਤਾਂ ਅਸੀਂ ਤੈਅ ਕੀਤਾ ਕਿ ਭਈ ਫਿਰ ਤੋਂ ਅਸੀਂ ਇੱਕ ਵਾਰ ਦੇਸ਼ ਵਿੱਚ ਜਾਈਏ, ਜੋ ਸਰਕਾਰ ਦੀਆਂ ਯੋਜਨਾਵਾਂ ਹਨ, ਜਿਨ੍ਹਾਂ ਨੂੰ ਮਿਲੀਆਂ ਹਨ ਉਨ੍ਹਾਂ ਤੋਂ ਸੁਣੀਏ ਕਿ ਭਈ ਕੀ-ਕੀ ਮਿਲਿਆ, ਕਿਵੇਂ ਮਿਲਿਆ? ਪ੍ਰਾਪਤ ਕਰਨ ਵਿੱਚ ਕੋਈ ਕਠਿਨਾਈ ਤਾਂ ਨਹੀਂ ਹੋਈ, ਕੋਈ ਰਿਸ਼ਵਤ ਤਾਂ ਨਹੀਂ ਦੇਣੀ ਪਈ, ਜਿੰਨਾ ਤੈਅ ਸੀ, ਓਨਾ ਮਿਲਿਆ ਕਿ ਘੱਟ ਮਿਲਿਆ।
ਇੱਕ ਵਾਰ ਜਾਵਾਂਗੇ ਤਾਂ ਇਸ ਦਾ ਹਿਸਾਬ-ਕਿਤਾਬ ਵੀ ਹੋ ਜਾਵੇਗਾ। ਤਾਂ ਇਹ ਵਿਕਸਿਤ ਭਾਰਤ ਸੰਕਲਪ ਯਾਤਰਾ ਜੋ ਹੈ ਨਾ, ਉਹ ਇੱਕ ਪ੍ਰਕਾਰ ਨਾਲ ਮੇਰੀ ਵੀ ਕਸੌਟੀ ਹੈ, ਮੇਰੀ ਵੀ examination ਹੈ ਕਿ ਮੈਂ ਜੋ ਕਿਹਾ ਸੀ ਅਤੇ ਜੋ ਮੈਂ ਕੰਮ ਕਰ ਰਿਹਾ ਸੀ, ਮੈਂ ਤੁਹਾਡੇ ਮੂੰਹ ਤੋਂ ਸੁਣਨਾ ਚਾਹੁੰਦਾ ਸੀ ਅਤੇ ਦੇਸ਼ ਭਰ ਤੋਂ ਸੁਣਨਾ ਚਾਹੁੰਦਾ ਹਾਂ ਕਿ ਜਿਵੇਂ ਮੈਂ ਚਾਹਿਆ ਸੀ ਓਵੇਂ ਹੋਇਆ ਹੈ ਕਿ ਨਹੀਂ ਹੋਇਆ ਹੈ। ਜਿਸ ਦੇ ਲਈ ਹੋਣਾ ਚਾਹੀਦਾ ਸੀ, ਉਸ ਦੇ ਲਈ ਹੋਇਆ ਹੈ ਕਿ ਨਹੀਂ ਹੋਇਆ ਹੈ, ਜੋ ਕੰਮ ਹੋਣਾ ਚਾਹੀਦਾ ਸੀ, ਹੋਇਆ ਹੈ ਕਿ ਨਹੀਂ ਹੋਇਆ ਹੈ। ਹੁਣ ਮੈਂ ਹਾਲੇ ਕੁਝ ਸਾਥੀਆਂ ਨੂੰ ਮਿਲਿਆ, ਜਿਨ੍ਹਾਂ ਨੇ ਆਯੁਸ਼ਮਾਨ ਕਾਰਡ ਦਾ ਫਾਇਦਾ ਉਠਾ ਕੇ ਗੰਭੀਰ ਤੋਂ ਗੰਭੀਰ ਬਿਮਾਰੀਆਂ ਦਾ ਇਲਾਜ ਕਰਵਾਇਆ ਹੈ, ਉਨ੍ਹਾਂ ਨੇ ਐਕਸੀਡੈਂਟ ਹੋ ਗਿਆ, ਹੱਥ-ਪੈਰ ਟੁੱਟ ਗਿਆ ਤਾਂ ਹਸਪਤਾਲ ਵਿੱਚ ਜਾ ਕੇ, ਮੈਂ ਉਨ੍ਹਾਂ ਨੂੰ ਪੁੱਛਿਆ ਤਾਂ ਉਹ ਕਹਿ ਰਹੇ ਸਨ ਕਿ ਸਾਹਬ ਇੰਨਾ ਖਰਚ ਅਸੀਂ ਕਿੱਥੇ ਤੋਂ ਕਰਦੇ, ਜੀ ਲੈਂਦੇ ਇਵੇਂ ਹੀ। ਲੇਕਿਨ ਜਦੋਂ ਆਯੁਸ਼ਮਾਨ ਕਾਰਡ ਆਇਆ ਤਾਂ ਹਿੰਮਤ ਆ ਗਈ, ਆਪਰੇਸ਼ਨ ਕਰਵਾ ਦਿੱਤਾ ਹੁਣ ਸ਼ਰੀਰ ਕੰਮ ਕਰ ਰਿਹਾ ਹੈ।
ਹੁਣ ਉਸ ਨਾਲ ਮੈਨੂੰ ਤਾਂ ਅਸ਼ੀਰਵਾਦ ਮਿਲਦਾ ਹੀ ਹੈ, ਲੇਕਿਨ ਜੋ ਸਰਕਾਰ ਵਿੱਚ ਬਾਬੂ ਲੋਕ ਹਨ ਨਾ, ਅਫਸਰ ਲੋਕ ਹਨ, ਜੋ ਫਾਈਲ ‘ਤੇ ਤਾਂ ਯੋਜਨਾ ਨੂੰ ਅੱਗੇ ਵਧਾਉਂਦੇ ਹਨ, ਚੰਗੀ ਯੋਜਨਾ ਵੀ ਬਣਾਉਂਦੇ ਹਨ, ਪੈਸੇ ਵੀ ਰਵਾਨਾ ਕਰ ਦਿੰਦੇ ਹਨ, ਲੇਕਿਨ ਉੱਥੇ ਉਨ੍ਹਾਂ ਦਾ ਕੰਮ ਪੂਰਾ ਹੋ ਜਾਂਦਾ ਹੈ ਕਿ ਚਲੋ ਭਾਈ 50 ਲੋਕਾਂ ਨੂੰ ਮਿਲਣਾ ਸੀ, ਮਿਲ ਗਿਆ, 100 ਲੋਕਾਂ ਨੂੰ ਮਿਲਣਾ ਸੀ, ਮਿਲ ਗਿਆ, ਇੱਕ ਹਜ਼ਾਰ ਪਿੰਡ ਵਿੱਚ ਜਾਣਾ ਸੀ, ਚਲਿਆ ਗਿਆ। ਲੇਕਿਨ ਜਦੋਂ ਉਹ ਇਹ ਗੱਲ ਸੁਣਦਾ ਹੈ ਕਿ ਉਸ ਨੇ ਕਦੇ ਫਾਈਲ ‘ਤੇ ਕੰਮ ਕੀਤਾ ਸੀ, ਉਸ ਦੇ ਕਾਰਨ ਕਾਸ਼ੀ ਦੇ ਫਲਾਣੇ ਮੌਹੱਲੇ ਦੇ, ਫਲਾਣੇ ਵਿਅਕਤੀ ਦੀ ਜ਼ਿੰਦਗੀ ਬਚ ਗਈ ਤਾਂ ਉਹ ਅੱਜ ਅਫਸਰ ਹੁੰਦਾ ਹੈ, ਨਾ ਉਸ ਦਾ ਵੀ ਕੰਮ ਕਰਨ ਦਾ ਉਤਸ਼ਾਹ ਅਨੇਕ ਗੁਣਾ ਵਧ ਜਾਂਦਾ ਹੈ। ਉਸ ਨੂੰ ਸੰਤੋਸ਼ ਮਿਲਦਾ ਹੈ, ਜਦੋਂ ਜਦ ਉਹ ਕਾਗਜ਼ ‘ਤੇ ਕੰਮ ਕਰਦਾ ਹੈ, ਉਸ ਨੂੰ ਲਗਦਾ ਹੈ ਮੈਂ ਸਰਕਾਰੀ ਕੰਮ ਕਰ ਰਿਹਾ ਹਾਂ।
ਲੇਕਿਨ ਜਦੋਂ ਉਸ ਕੰਮ ਦਾ ਫਾਇਦਾ ਕਿਸੇ ਨੂੰ ਮਿਲਿਆ ਹੈ, ਉਸ ਨੂੰ ਜਦੋਂ ਉਹ ਖੁਦ ਦੇਖਦਾ ਹੈ, ਖੁਦ ਸੁਣਦਾ ਹੈ ਤਾਂ ਉਸ ਦਾ ਕੰਮ ਕਰਨ ਦਾ ਉਤਸ਼ਾਹ ਵਧ ਜਾਂਦਾ ਹੈ। ਅਤੇ ਇਸ ਲਈ ਮੈਂ ਦੇਖਿਆ ਹੈ ਕਿ ਵਿਕਸਿਤ ਭਾਰਤ ਸੰਕਲਪ ਯਾਤਰਾ ਜਿੱਥੇ-ਜਿੱਥੇ ਗਈ ਹੈ, ਉੱਥੇ ਸਰਕਾਰੀ ਅਫਸਰਾਂ ‘ਤੇ ਇੰਨਾ ਸਕਾਰਾਤਮਕ ਪ੍ਰਭਾਵ ਹੋਇਆ ਹੈ, ਉਨ੍ਹਾਂ ਨੂੰ ਆਪਣੇ ਕੰਮ ਦਾ ਸੰਤੋਸ਼ ਹੋਣ ਲਗਿਆ ਹੈ। ਚੰਗਾ ਭਾਈ ਇਹ ਯੋਜਨਾ ਬਣੀ, ਮੈਂ ਤਾਂ ਫਾਈਲ ਬਣਾਈ ਸੀ, ਲੇਕਿਨ ਕੀ ਇੱਕ ਗ਼ਰੀਬ ਵਿਧਵਾ ਦੇ ਘਰ ਵਿੱਚ ਜੀਵਨ ਜਯੋਤੀ ਵਿਆਹ ਦਾ ਪੈਸਾ ਪਹੁੰਚ ਗਿਆ, ਮੁਸੀਬਤ ਦੀ ਜ਼ਿੰਦਗੀ ਵਿੱਚ ਉਸ ਨੂੰ ਇੰਨੀ ਵੱਡੀ ਸਹਾਇਤਾ ਮਿਲ ਗਈ, ਤਦ ਉਸ ਨੂੰ ਲਗਦਾ ਹੈ ਕਿ ਅਰੇ ਮੈਂ ਤਾਂ ਕਿੰਨਾ ਵੱਡਾ ਕੰਮ ਕੀਤਾ ਹੈ। ਇੱਕ ਸਰਕਾਰੀ ਮੁਲਾਜ਼ਮ ਜਦੋਂ ਇਹ ਸੁਣਦਾ ਹੈ ਤਾਂ ਉਸ ਨੂੰ ਜੀਵਨ ਦਾ ਇੱਕ ਨਵਾਂ ਸੰਤੋਸ਼ ਮਿਲਦਾ ਹੈ।
ਬਹੁਤ ਘੱਟ ਲੋਕ ਹਨ, ਜੋ ਇਸ ਦੀ ਤਾਕਤ ਸਮਝਦੇ ਹਨ ਕਿ ਇਹ ਵਿਕਸਿਤ ਭਾਰਤ ਸੰਕਲਪ ਯਾਤਰਾ ਨਾਲ ਹੋ ਕੀ ਰਿਹਾ ਹੈ। ਜੋ ਬਾਬੂ ਲੋਕ ਇਸ ਕੰਮ ਨਾਲ ਜੁੜੇ ਹਨ, ਜਦੋਂ ਸੁਣਦੇ ਹਨ, ਜਦੋਂ ਮੈਂ ਵੀ ਇੱਥੇ ਬੈਠਿਆ ਹਾਂ, ਸੁਣਦਾ ਹਾਂ ਕਿ ਮੋਦੀ ਜੀ ਮੈਨੂੰ ਬਹੁਤ ਚੰਗਾ ਲਗਿਆ ਜਦੋਂ ਮੇਰੇ ਪਤੀ ਦਾ ਸਵਰਗਵਾਸ ਹੋ ਗਿਆ ਸੀ, ਅਚਾਨਕ ਮੈਨੂੰ ਖਬਰ ਆਈ 2 ਲੱਖ ਰੁਪਏ ਮਿਲ ਗਏ। ਕੋਈ ਭੈਣ ਕਹਿੰਦੀ ਹੈ ਕਿ ਬਚਪਨ ਤੋਂ ਹੀ ਅਸੀਂ ਤਾਂ ਧੂੰਏ ਵਿੱਚ ਜ਼ਿੰਦਗੀ ਗੁਜ਼ਾਰਦੇ ਸੀ, ਗੈਸ ਆ ਗਈ, ਜ਼ਿੰਦਗੀ ਬਦਲ ਗਈ। ਉਸ ਤੋਂ ਵੱਡਾ ਜੋ ਸਭ ਤੋਂ ਵੱਡੀ ਗੱਲ ਕੀਤੀ ਭੈਣ ਨੇ, ਉਸ ਨੇ ਕਿਹਾ ਗ਼ਰੀਬ ਅਤੇ ਅਮੀਰ ਦਾ ਭੇਦ ਮਿਟ ਗਿਆ। ਗ਼ਰੀਬੀ ਹਟਾਓ ਨਾਅਰਾ ਦੇਣਾ ਇੱਕ ਗੱਲ ਹੈ, ਲੇਕਿਨ ਇੱਕ ਗ਼ਰੀਬ ਕਹਿੰਦਾ ਹੈ ਕਿ ਮੇਰੇ ਘਰ ਵਿੱਚ ਗੈਸ ਦਾ ਚੁੱਲ੍ਹਾ ਆਉਂਦੇ ਹੀ ਗ਼ਰੀਬੀ ਅਤੇ ਅਮੀਰੀ ਦਾ ਭੇਦ ਖਤਮ ਹੋ ਗਿਆ।
ਜਦੋਂ ਉਹ ਕਹਿੰਦਾ ਹੈ ਕਿ ਮੈਂ ਪੱਕੇ ਘਰ ਵਿੱਚ ਰਹਿਣ ਗਿਆ ਤਾਂ ਮੇਰਾ ਆਤਮਵਿਸ਼ਵਾਸ ਇੰਨਾ ਵਧ ਗਿਆ ਕਿ ਮੇਰੇ ਬੱਚੇ ਸਨਮਾਨ ਦੇ ਨਾਲ ਸਕੂਲ, ਕਾਲਜ ਵਿੱਚ ਆਪਣੇ ਦੋਸਤਾਂ ਦੇ ਸਾਹਮਣੇ ਖੜੇ ਰਹਿਣ ਲਗੇ। ਝੋਪੜੀ ਵਿੱਚ ਰਹਿੰਦੇ ਸਨ, ਬੱਚੇ ਸ਼ਰਮਿੰਦਗੀ ਮਹਿਸੂਸ ਕਰਦੇ ਸਨ, ਕੱਚੇ ਘਰ ਵਿੱਚ ਰਹਿੰਦੇ ਸਨ, ਬੱਚੇ ਸ਼ਰਮਿੰਦਗੀ ਮਹਿਸੂਸ ਕਰਦੇ ਸਨ, ਦਬੇ ਹੋਏ ਰਹਿੰਦੇ ਸਨ, ਆਤਮਵਿਸ਼ਵਾਸ ਨਹੀਂ ਸੀ, ਪੱਕਾ ਘਰ ਮਿਲਦੇ ਹੀ ਦੀਵਾਰਾਂ ਨਵੀਂ, ਪੱਕੀ ਛੱਤ ਨਵੀਂ, ਜ਼ਿੰਦਗੀ ਆਤਮਵਿਸ਼ਵਾਸ ਨਾਲ ਭਰ ਗਈ ਹੈ। ਹੁਣ ਉਹ ਦੂਰ ਤੋਂ ਮਕਾਨ ਦੇਖਣ ਤੋਂ ਪਤਾ ਨਹੀਂ ਚਲਦਾ ਹੈ, ਬੈਂਕ ਤੋਂ ਚੈੱਕ ਗਿਆ ਇਸ ਲਈ ਪਤਾ ਨਹੀਂ ਚਲਦਾ ਹੈ, ਜਦੋਂ ਉਸ ਲਾਭਾਰਥੀ ਦੇ ਮੂੰਹ ਤੋਂ ਸੁਣਦੇ ਹਾਂ ਨਾ, ਤਦ ਪਤਾ ਚਲਦਾ ਹੈ ਚਲੋ ਭਾਈ ਜੀਵਨ ਧੰਨ ਹੋ ਗਿਆ, ਕਿਸੇ ਦੀ ਜ਼ਿੰਦਗੀ ਵਿੱਚ ਬਦਲਾਅ ਆ ਗਿਆ।
ਹੁਣ ਮੈਂ ਦੇਖ ਰਿਹਾ ਸੀ, ਸਾਡੇ ਗੁਪਤਾ ਜੀ ਬੋਲਨਾ ਬੰਦ ਹੀ ਨਹੀਂ ਕਰ ਰਹੇ ਸਨ ਕਿਉਂ? ਉਨ੍ਹਾਂ ਦਾ ਮਨ ਇੰਨੇ ਉਤਸ਼ਾਹ ਨਾਲ ਭਰ ਗਿਆ ਸੀ ਕਿ ਇੰਨੀਆਂ ਯੋਜਨਾਵਾਂ ਦਾ ਲ਼ਾਭ ਮਿਲਿਆ ਸਾਹਮਣੇ ਤੋਂ ਕਿਸੇ ਨੂੰ 10 ਹਜ਼ਾਰ ਰੁਪਏ ਬੈਂਕ ਤੋਂ ਮਿਲ ਜਾਣ, ਸਾਹੂਕਾਰ ਤੋਂ ਵੀ ਪੈਸਾ ਲੈਣ ਵਿੱਚ ਦਮ ਉਖੜ ਜਾਂਦਾ ਹੈ, ਇਹ ਬੈਂਕ ਸਾਹਮਣੇ ਤੋਂ ਪੈਸਾ ਦੇਣ, ਤਦ ਉਸ ਦਾ ਵਿਸ਼ਵਾਸ ਵਧ ਜਾਂਦਾ ਹੈ, ਇਹ ਮੇਰਾ ਦੇਸ਼ ਹੈ, ਇਹ ਬੈਂਕ ਮੇਰੀ ਹੈ। ਅਤੇ ਮੈਂ ਚਾਹੁੰਦਾ ਹਾਂ ਹਿੰਦੁਸਤਾਨ ਦੇ ਹਰ ਵਿਅਕਤੀ ਨੂੰ ਲਗਣਾ ਚਾਹੀਦਾ ਹੈ ਕਿ ਇਹ ਰੇਲਵੇ ਮੇਰੀ ਹੈ, ਇਹ ਹਸਪਤਾਲ ਮੇਰਾ ਹੈ, ਇਹ ਅਫਸਰ, ਇਹ ਦਫ਼ਤਰ ਸਭ ਮੇਰਾ ਹੈ, ਇਹ ਦੇਸ਼ ਮੇਰਾ ਹੈ। ਇਹ ਭਾਵ ਜਦੋਂ ਜਾਗਦਾ ਹੈ, ਤਾਂ ਦੇਸ਼ ਦੇ ਲਈ ਕੁਝ ਕਰਨ ਦੀ ਇੱਛਾ ਵੀ ਜਗ ਜਾਂਦੀ ਹੈ। ਅਤੇ ਇਸ ਲਈ ਇਹ ਜੋ ਪ੍ਰਯਾਸ ਹੈ, ਨਾ ਉਹ ਬੀਜ ਬੋਅ ਰਿਹਾ ਹੈ। ਬੀਜ ਇਸ ਗੱਲ ਦਾ ਬੀਜ ਰਿਹਾ ਹੈ ਕਿ ਭਾਈ ਸਾਡੇ ਮਾਂ-ਬਾਪ ਨੂੰ ਮੁਸੀਬਤਾਂ ਝੱਲਣੀਆਂ ਪਈਆਂ, ਸਾਨੂੰ ਵੀ ਜ਼ਿੰਦਗੀ ਵਿੱਚ ਮੁਸੀਬਤਾਂ ਝੱਲਣੀਆਂ ਪਈਆਂ, ਲੇਕਿਨ ਸਾਨੂੰ ਆਪਣੇ ਬੱਚਿਆਂ ਨੂੰ ਮੁਸੀਬਤ ਵਿੱਚ ਜਿਉਣ ਦੇ ਲਈ ਮਜਬੂਰ ਨਹੀਂ ਕਰਨਾ ਹੈ। ਅਸੀਂ ਜੋ ਮੁਸੀਬਤਾਂ ਤੋਂ ਗੁਜਰੇ, ਕੋਈ ਮਾਂ-ਬਾਪ ਨਹੀਂ ਚਾਹੁੰਦਾ ਹੈ ਕਿ ਉਸ ਦੇ ਬੱਚੇ ਵੀ ਉਸੇ ਮੁਸੀਬਤ ਤੋਂ ਗੁਜਰਣ। ਖੁਦ ਪੜ੍ਹ ਨਹੀਂ ਪਾਏ, ਅਸਿੱਖਿਅਤ ਰਹੇ, ਲੇਕਿਨ ਕੋਈ ਮਾਂ-ਬਾਪ ਨਹੀਂ ਚਾਹੁੰਦਾ ਹੈ ਕਿ ਉਸ ਦੇ ਬੱਚੇ ਅਸਿੱਖਿਅਤ ਰਹਿਣ। ਅਤੇ ਜਦੋਂ ਇਨ੍ਹਾਂ ਯੋਜਨਾਵਾਂ ਦੀਆਂ ਸਾਰੀਆਂ ਜਾਣਕਾਰੀਆਂ, ਉਸ ਨੂੰ ਮਿਲਦੀਆਂ ਹਨ ਤਾਂ ਉਸ ਨੂੰ ਲਗਦਾ ਹੈ ਕਿ ਇਹੀ ਸਮਾਂ ਹੈ, ਇਹੀ ਸਮਾਂ ਹੈ ਕਿ ਅਸੀਂ ਵੀ ਕੁਝ ਕਰੀਏ। ਅਤੇ ਜਦੋਂ 140 ਕਰੋੜ ਲੋਕਾਂ ਦੇ ਮਨ ਵਿੱਚ ਲਗਦਾ ਹੈ ਨਾ, ਇਹ ਸਮਾਂ ਹੈ, ਤਾਂ ਦੇਸ਼ ਅੱਗੇ ਵਧ ਕੇ ਰਹੇਗਾ।
ਦੇਸ਼ ਨੂੰ ਆਜ਼ਾਦੀ ਕਿਵੇਂ ਮਿਲੀ, ਸਾਰੇ ਦੇਸ਼ ਵਿੱਚ ਇੱਕ ਵਾਤਾਵਰਣ ਬਣ ਗਿਆ ਸੀ, ਕੋਈ ਚਰਖਾ ਚਲਾਉਂਦਾ ਸੀ, ਕੋਈ ਪੁੱਛਦਾ ਸੀ, ਕਿਉਂ ਚਲਾ ਰਹੇ ਹੋ ਚਰਖਾ? ਤਾਂ ਕਹਿੰਦੇ ਸੀ ਆਜ਼ਾਦੀ ਦੇ ਲਈ, ਕੋਈ ਪੜ੍ਹਾਈ ਛੱਡ ਕੇ ਭਾਰਤ ਮਾਤਾ ਕੀ ਜੈ ਕਰਕੇ ਨਿਕਲ ਪੈਂਦਾ ਸੀ, ਪੁਲਿਸ ਦੇ ਡੰਡੇ ਖਾਂਦਾ ਸੀ, ਲੋਕ ਪੁੱਛਦੇ ਸਨ, ਯਾਰ ਕਿਉਂ ਮਰ ਰਹੇ ਹੋ? ਕਹਿੰਦੇ ਸੀ ਦੇਸ਼ ਦੇ ਆਜ਼ਾਦੀ ਦੇ ਲਈ। ਕੋਈ ਬਜ਼ੁਰਗ ਦੀ ਸੇਵਾ ਕਰਦਾ ਸੀ, ਕੋਈ ਪੁੱਛਦਾ ਸੀ, ਅਰੇ ਕੀ ਕਰ ਰਹੇ ਹੋ ਭਾਈ? ਨਹੀਂ ਆਜ਼ਾਦੀ ਦੇ ਲਈ ਕਰ ਰਿਹਾ ਹਾਂ, ਕੋਈ ਖਾਦੀ ਪਹਿਣਦਾ ਸੀ, ਕਿਉਂ ਕਰ ਰਹੇ ਹੋ? ਆਜ਼ਾਦੀ ਦੇ ਲਈ। ਹਿੰਦੁਸਤਾਨ ਦਾ ਹਰ ਵਿਅਕਤੀ ਕਹਿਣ ਲਗਿਆ ਕਿ ਮੈਂ ਆਜ਼ਾਦੀ ਦੇ ਲਈ ਕੰਮ ਕਰ ਰਿਹਾ ਹਾਂ, ਉਪਵਾਸ ਕਰਦਾ ਹਾਂ ਤਾਂ ਵੀ ਆਜ਼ਾਦੀ ਦੇ ਲਈ, ਮਿਹਨਤ ਕਰਦਾ ਹਾਂ ਤਾਂ ਵੀ ਆਜ਼ਾਦੀ ਦੇ ਲਈ, ਬੱਚਿਆਂ ਨੂੰ ਪੜ੍ਹਾਉਂਦਾ ਹਾਂ ਤਾਂ ਵੀ ਆਜ਼ਾਦੀ ਦੇ ਲਈ, ਸਫਾਈ ਦਾ ਕੰਮ ਕਰਦਾ ਹਾਂ ਤਾਂ ਵੀ ਆਜ਼ਾਦੀ ਦੇ ਲਈ, ਤਕਲੀ ਚਲਾਉਂਦਾ ਹਾਂ ਤਾਂ ਵੀ ਆਜ਼ਾਦੀ ਦੇ ਲਈ, ਆਜ਼ਾਦੀ ਦਾ ਅਜਿਹਾ ਬੁਖਾਰ ਚੜ੍ਹ ਗਿਆ, ਹਰ ਮਨ ਵਿੱਚ ਵਿਸ਼ਵਾਸ ਪੈਦਾ ਹੋ ਗਿਆ, ਅੰਗ੍ਰੇਜ਼ਾਂ ਨੂੰ ਭੱਜਣਾ ਪਿਆ।
ਦੇਸ਼ ਉਠ ਖੜਾ ਹੋਇਆ। ਜੇਕਰ ਅਸੀਂ ਇਸ ਸਮੇਂ 140 ਕਰੋੜ ਦੇਸ਼ਵਾਸੀ, ਇਸੇ ਮਿਜਾਜ਼ ਨਾਲ ਭਰ ਜਾਈਏ, ਬਸ ਹੁਣ ਸਾਨੂੰ ਦੇਸ਼ ਨੂੰ ਅੱਗੇ ਲੈ ਜਾਣਾ ਹੈ, ਇਵੇਂ ਨਹੀਂ ਰਹਿਣਾ ਹੈ। ਹਰ ਇੱਕ ਦੀ ਜ਼ਿੰਦਗੀ ਬਦਲਣੀ ਹੈ, ਹਰ ਇੱਕ ਦੀ ਸ਼ਕਤੀ ਦਾ ਸਨਮਾਨ ਹੋਣਾ ਚਾਹੀਦਾ ਹੈ, ਸ਼ਕਤੀ ਦਾ ਉਪਯੋਗ ਹੋਣਾ ਚਾਹੀਦਾ ਹੈ, ਤਾਂ ਦੇਸ਼ ਨੂੰ ਅੱਗੇ ਵਧਣਾ ਚਾਹੀਦਾ ਹੈ। ਇੱਕ ਵਾਰ ਇਹ ਮਨ ਵਿੱਚ ਇਹ ਬੀਜ ਬੀਜ ਰਹੇ ਹਨ ਨਾ ਅੱਜ 25 ਸਾਲ ਵਿੱਚ ਤਾਂ ਅਜਿਹਾ ਰੁੱਖ ਬਣੇਗਾ 2047 ਵਿੱਚ ਵਿਕਸਿਤ ਭਾਰਤ ਬਣ ਜਾਵੇਗਾ। ਅਤੇ ਬੱਚਿਆਂ ਨੂੰ ਫਲ ਮਿਲਣਾ ਸ਼ੁਰੂ ਹੋ ਜਾਵੇਗਾ। ਇਸ ਰੁੱਖ ਦੀ ਛਾਂ ਤੁਹਾਡੇ ਹੀ ਬੱਚਿਆਂ ਨੂੰ ਮਿਲਣ ਵਾਲੀ ਹੈ ਅਤੇ ਇਸ ਲਈ ਵਿਕਸਿਤ ਭਾਰਤ ਬਣਾਉਣ ਦੇ ਲਈ ਹਰ ਨਾਗਰਿਕ ਦਾ ਮਿਜਾਜ਼ ਬਣਨਾ ਚਾਹੀਦਾ ਹੈ, ਮਨ ਬਣਨਾ ਚਾਹੀਦਾ ਹੈ, ਸੰਕਲਪ ਬਣਨਾ ਚਾਹੀਦਾ ਹੈ ਅਤੇ ਅਗਰ ਮਨ ਬਣ ਜਾਂਦਾ ਹੈ ਤਾਂ ਮੰਜ਼ਿਲ ਦੂਰ ਨਹੀਂ ਹੁੰਦੀ ਹੈ। ਅਤੇ ਇਹ ਵਿਕਸਿਤ ਭਾਰਤ ਸੰਕਲਪ ਯਾਤਰਾ, ਇਹ ਇੱਕ ਪ੍ਰਕਾਰ ਨਾਲ ਦੇਸ਼ ਦਾ ਕੰਮ ਹੈ ਕਿ ਕਿਸੇ ਰਾਜਨੀਤਕ ਦਲ ਦਾ ਕੰਮ ਨਹੀਂ ਹੈ ਅਤੇ ਮੈਂ ਮੰਨਦਾ ਹਾਂ ਜੋ ਇਸ ਕੰਮ ਨੂੰ ਕਰਦਾ ਹੈ ਨਾ ਉਹ ਬਹੁਤ ਪਵਿੱਤਰ ਕੰਮ ਕਰਦਾ ਹੈ, ਉਹ ਦੂਰ ਤੋਂ ਦੇਖ ਰਿਹਾ ਹੈ, ਅਖਬਾਰ ਵਿੱਚ ਪੜ੍ਹ ਰਿਹਾ ਹੈ, ਉਸ ਨੂੰ ਸਮਝਣਾ ਚਾਹੀਦਾ ਹੈ ਕਿ ਮੇਰੀ ਗੱਡੀ ਛੂਟ ਰਹੀ ਹੈ, ਮੈਂ ਮੌਕਾ ਛੱਡ ਰਿਹਾ ਹਾਂ, ਮੈਂ ਭਲੇ ਦੇਸ਼ ਦਾ ਪ੍ਰਧਾਨ ਮੰਤਰੀ ਹਾਂ ਲੇਕਿਨ ਮੇਰੀ ਬਹੁਤ ਉਮੰਗ ਹੈ ਅੱਜ ਤੁਹਾਡੇ ਦਰਮਿਆਨ ਆਉਣ ਦੀ, ਮੈਨੂੰ ਬਹੁਤ ਆਨੰਦ ਹੈ ਕਿ ਮੈਂ ਅੱਜ ਵਿਕਸਿਤ ਭਾਰਤ ਸੰਕਲਪ ਯਾਤਰਾ ਦਾ ਹਿੱਸਾ ਬਣਿਆ ਹਾਂ।
ਮੈਂ ਵੀ ਸੰਤੋਸ਼ ਕਰਾਂਗਾ ਕਿ ਹਾਂ ਭਾਈ ਇਹ ਕੰਮ ਮੈਂ ਵੀ ਕੀਤਾ ਹੈ। ਤੁਹਾਡੇ ਵਿੱਚੋਂ ਹਰ ਕਿਸੇ ਨੂੰ ਕਰਨਾ ਚਾਹੀਦਾ ਹੈ। ਅਗਲੇ ਪਿੰਡ ਵਿੱਚ ਜਿੱਥੇ ਵੀ ਯਾਤਰਾ ਜਾਣ ਵਾਲੀ ਹੋਵੇ, ਸ਼ਹਿਰ ਵਿੱਚ ਜਿਸ ਵਾਰਡ ਵਿੱਚ ਜਾਣ ਵਾਲੀ ਹੋਏ ਸ਼ਾਨਦਾਰ ਸੁਆਗਤ ਹੋਣਾ ਚਾਹੀਦਾ ਹੈ, ਸਭ ਦੇ ਲੋਕ ਆਉਣੇ ਚਾਹੀਦੇ ਹਨ, ਯੋਜਨਾਵਾਂ ਦਾ ਲਾਭ ਲੈਣ ਦੇ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਜਿਸ ਨੂੰ ਯੋਜਨਾ ਦਾ ਲਾਭ ਮਿਲਿਆ ਹੈ, ਉਸ ਨੂੰ ਆਤਮਵਿਸ਼ਵਾਸ ਦੇ ਨਾਲ ਇਸ ਨੂੰ ਦੱਸਣਾ ਚਾਹੀਦਾ ਹੈ। ਚੰਗੀ ਗੱਲ ਦੱਸਣ ਨਾਲ ਵੀ ਚੰਗਿਆਈ ਦਾ ਵਾਤਾਵਰਣ ਪੈਦਾ ਹੋ ਜਾਂਦਾ ਹੈ। ਅਤੇ ਇਸ ਲਈ ਮੈਂ ਚਾਹੁੰਦਾ ਹਾਂ ਕਿ ਵਿਕਸਿਤ ਭਾਰਤ ਇਹ ਬਹੁਤ ਵੱਡਾ ਸੁਪਨਾ ਹੈ, ਬਹੁਤ ਵੱਡਾ ਸੰਕਲਪ ਹੈ ਅਤੇ ਆਪਣੇ ਹੀ ਪ੍ਰਯਾਸਾਂ ਨਾਲ ਇਸ ਸੰਕਲਪ ਨੂੰ ਸਾਨੂੰ ਸਿੱਧ ਕਰਨਾ ਹੈ। ਮੈਨੂੰ ਬਹੁਤ ਚੰਗਾ ਲਗਿਆ, ਸਭ ਨਾਲ ਮਿਲਣ ਦਾ ਮੌਕਾ ਮਿਲਿਆ, ਤੁਹਾਡੇ ਤੋਂ ਵੀ ਸੁਣਨ ਦਾ ਮੌਕਾ ਮਿਲਿਆ, ਲੇਕਿਨ ਅਸੀਂ ਸਾਰੇ ਪ੍ਰਯਾਸ ਕਰੀਏ, ਇਸ ਯਾਤਰਾ ਨੂੰ ਹੋਰ ਸਫਲ ਕਰੀਏ। ਦੇਸ਼ਵਾਸੀਆਂ ਦੇ ਮਨ ਵਿੱਚ ਭਾਵ ਪੈਦਾ ਕਰੀਏ, ਆਤਮਵਿਸ਼ਵਾਸ ਪੈਦਾ ਕਰੀਏ। ਅਤੇ ਅਸੀਂ ਦੇਖਿਆ ਹੈ, ਘਰ ਵਿੱਚ ਵੀ ਜਦੋਂ ਪੈਸੇ ਨਹੀਂ ਹੁੰਦੇ ਹਨ, ਤਕਲੀਫ ਨਾਲ ਗੁਜਾਰਾ ਕਰਦੇ ਹਨ, ਤਾਂ ਕਈ ਕੰਮ ਨਹੀਂ ਕਰ ਪਾਉਂਦੇ ਹਨ, ਇੱਛਾ ਹੋਵੇ ਤਾਂ ਵੀ ਨਹੀਂ ਕਰ ਪਾਉਂਦੇ, ਮਨ ਕਰਦਾ ਹੈ ਕਿ ਚਲੋ ਬੱਚਿਆਂ ਦੇ ਲਈ ਚੰਗਾ ਸ਼ਰਟ ਲਿਆ ਕੇ ਦੇ ਦਵਾਂ, ਨਹੀਂ ਲਿਆ ਸਕਦੇ ਹਨ ਕਿਉਂ? ਪੈਸੇ ਘੱਟ ਹਨ।
ਜਿਵੇਂ ਘਰ ਵਿੱਚ ਹੁੰਦਾ ਹੈ, ਨਾ ਓਵੇਂ ਹੀ ਦੇਸ਼ ਵਿੱਚ ਹੁੰਦਾ ਹੈ, ਦੇਸ਼ ਦੇ ਕੋਲ ਵੀ ਪੈਸੇ ਹੋਣੇ ਚਾਹੀਦੇ ਹਨ, ਪੈਸੇ ਹੋਣਗੇ ਤਾਂ ਹਰ ਨਾਗਰਿਕ ਇੱਛਾ ਪੂਰੀ ਕਰੇਗਾ। ਅੱਜ 4 ਕਰੋੜ ਗ਼ਰੀਬਾਂ ਨੂੰ ਘਰ ਮਿਲ ਗਿਆ, ਜੋ ਬਚ ਗਏ ਹਨ, ਉਨ੍ਹਾਂ ਨੂੰ ਵੀ ਅੱਗੇ ਮੋਦੀ ਦੇਣ ਦੀ ਗਰੰਟੀ ਦਿੰਦਾ ਹੈ। ਜਿਸ ਨੂੰ ਆਯੁਸ਼ਮਾਨ ਕਾਰਡ ਮਿਲ ਗਿਆ, ਉਸ ਦੀ ਮੁਫਤ ਵਿੱਚ ਦਵਾਈ ਹੋ ਗਈ। ਜਿਸ ਨੂੰ ਗੈਸ ਦੇ ਚੁੱਲ੍ਹੇ ਦੀ ਜ਼ਰੂਰਤ ਸੀ, ਸਰਕਾਰ ਸਬਸਿਡੀ ਦੇ ਕੇ ਵੀ ਗੈਸ ਦਾ ਚੁੱਲ੍ਹਾ ਦੇ ਰਹੀ ਹੈ ਕਿਉਂ? ਸਰਕਾਰ ਦੇ ਕੋਲ ਦੇਣ ਦੀ ਤਾਕਤ ਆਈ ਹੈ। ਭਾਰਤ ਵਿਕਸਿਤ ਹੋ ਜਾਵੇਗਾ ਨਾ, 25 ਸਾਲ ਵਿੱਚ, ਤਾਂ ਇਹ ਮੁਸੀਬਤਾਂ ਦਾ ਨਾਮੋਨਿਸ਼ਾਨ ਨਹੀਂ ਰਹੇਗਾ, ਨਾਮੋਨਿਸਾਨ ਨਹੀਂ ਰਹੇਗਾ, ਅਸੀਂ ਮੁਸੀਬਤਾਂ ਤੋਂ ਮੁਕਤ ਹੋ ਜਾਵਾਂਗੇ।
ਅਤੇ ਮੁਸੀਬਤਾਂ ਤੋਂ ਮੁਕਤੀ ਦਾ ਇਹ ਮਾਰਗ ਹੈ- ਵਿਕਸਿਤ ਭਾਰਤ ਦਾ ਸੰਕਲਪ ਪੂਰਾ ਕਰਨਾ। ਅਤੇ ਇਸ ਲਈ ਮੈਂ ਮੇਰੇ ਕਾਸ਼ੀਵਾਸੀਆਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਤੁਹਾਡੇ ਸੇਵਕ ਦੇ ਨਾਤੇ, ਤੁਹਾਡੇ ਸਾਂਸਦ ਦੇ ਨਾਤੇ ਤਾਂ ਮੈਂ ਕੰਮ ਕਰਾਂਗਾ, ਲੇਕਿਨ ਤੁਸੀਂ ਮੈਨੂੰ ਦੇਸ਼ ਦਾ ਕੰਮ ਦਿੱਤਾ ਹੈ, ਉਸ ਵਿੱਚ ਵੀ ਮਹਾਦੇਵ ਦੇ ਅਸ਼ੀਰਵਾਦ ਨਾਲ ਮੈਂ ਕਦੇ ਪਿੱਛੇ ਨਹੀਂ ਰਹਾਂਗਾ। ਮਹਾਦੇਵ ਦੀ ਸਾਡੀ ਸਭ ‘ਤੇ ਕਿਰਪਾ ਬਣੀ ਰਹੇ ਅਤੇ ਇਹ ਯਾਤਰਾ ਸਾਡੇ ਕਾਸ਼ੀ ਵਿੱਚ ਤਾਂ ਬਹੁਤ ਸਫਲ ਹੋਣੀ ਚਾਹੀਦੀ ਹੈ ਜੀ, ਢੀਲੀ-ਢਾਲੀ ਨਹੀਂ। ਪ੍ਰੋਗਰਾਮ ਵਿੱਚ ਜ਼ਿਆਦਾ ਤੋਂ ਜ਼ਿਆਦਾ, ਇੱਕ ਪਰਿਵਾਰ ਦਾ ਇੱਕ ਵੀ ਵਿਅਕਤੀ ਅਜਿਹਾ ਨਾ ਹੋਵੇ ਕਿ ਜੋ ਯਾਤਰਾ ਵਿੱਚ ਨਾ ਗਿਆ ਹੋਵੇ। ਜਾਵੇ ਘੰਟਾ, ਦੋ ਘੰਟਾ, ਉਸ ਪ੍ਰੋਗਰਾਮ ਦਾ ਹਿੱਸਾ ਬਣੇ, ਇਸ ਦੇ ਲਈ ਤੁਸੀਂ ਸਭ ਮਦਦ ਕਰੋ ਅਤੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰੋ, ਆਪ ਸਭ ਦਾ ਬਹੁਤ-ਬਹੁਤ ਧੰਨਵਾਦ।
ਨਮਸਕਾਰ।