“ਜਦੋਂ ਅਸੀਂ ਸਮਾਜ ਦੇ ਹਰ ਖੇਤਰ ’ਚ ਆਪਣੀਆਂ ਭੈਣਾਂ ਤੇ ਬੇਟੀਆਂ ਨੂੰ ਪੁੱਤਰਾਂ ਦੇ ਨਾਲ-ਨਾਲ ਰਾਸ਼ਟਰ ਨਿਰਮਾਣ ’ਚ ਯੋਗਦਾਨ ਪਾਉਂਦੇ ਦੇਖਦੇ ਹਾਂ, ਤਾਂ ਇਹ ਸ਼੍ਰੀ ਸ਼੍ਰੀ ਹਰੀਚੰਦ ਠਾਕੁਰ ਜੀ ਜਿਹੀਆਂ ਮਹਾਨ ਸ਼ਖ਼ਸੀਅਤਾਂ ਨੂੰ ਸੱਚੀ ਸ਼ਰਧਾਂਜਲੀ ਜਾਪਦਾ ਹੈ”
“ਜਦੋਂ ਸਰਕਾਰ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਦੇ ਅਧਾਰ ‘ਤੇ ਸਰਕਾਰੀ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਂਦੀ ਹੈ, ਅਤੇ ਜਦੋਂ, ਸਬਕਾ ਪ੍ਰਯਾਸ ਰਾਸ਼ਟਰ ਦੇ ਵਿਕਾਸ ਨੂੰ ਚਲਾਉਂਦਾ ਹੈ, ਤਾਂ ਅਸੀਂ ਇੱਕ ਸਮਾਵੇਸ਼ੀ ਸਮਾਜ ਦੇ ਨਿਰਮਾਣ ਵੱਲ ਵਧਦੇ ਹਾਂ”
“ਸਾਡਾ ਸੰਵਿਧਾਨ ਸਾਨੂੰ ਬਹੁਤ ਸਾਰੇ ਅਧਿਕਾਰ ਦਿੰਦਾ ਹੈ। ਅਸੀਂ ਉਨ੍ਹਾਂ ਅਧਿਕਾਰਾਂ ਦੀ ਰਾਖੀ ਤਾਂ ਹੀ ਕਰ ਸਕਦੇ ਹਾਂ ਜਦੋਂ ਅਸੀਂ ਆਪਣੇ ਕਰਤੱਵ ਇਮਾਨਦਾਰੀ ਨਾਲ ਨਿਭਾਉਂਦੇ ਹਾਂ”
“ਜੇ ਕਿਸੇ ਨੂੰ ਕਿਤੇ ਵੀ ਪਰੇਸ਼ਾਨ ਕੀਤਾ ਜਾ ਰਿਹਾ ਹੈ, ਤਾਂ ਯਕੀਨੀ ਤੌਰ 'ਤੇ ਉੱਥੇ ਆਪਣੀ ਆਵਾਜ਼ ਬੁਲੰਦ ਕਰੋ। ਇਹ ਸਾਡਾ ਸਮਾਜ ਤੇ ਰਾਸ਼ਟਰ ਪ੍ਰਤੀ ਕਰਤੱਵ ਹੈ”
“ਜੇ ਕੋਈ ਸਿਰਫ਼ ਸਿਆਸੀ ਵਿਰੋਧ ਕਾਰਨ ਕਿਸੇ ਨੂੰ ਹਿੰਸਾ ਨਾਲ ਡਰਾਉਂਦਾ ਹੈ, ਤਾਂ ਇਹ ਦੂਜਿਆਂ ਦੇ ਅਧਿਕਾਰਾਂ ਦੀ ਉਲੰਘਣਾ ਹੈ। ਇਸ ਲਈ ਸਾਡਾ ਕਰਤੱਵ ਬਣਦਾ ਹੈ ਕਿ ਜੇ ਸਮਾਜ ਵਿੱਚ ਕਿਤੇ ਵੀ ਹਿੰਸਾ, ਅਰਾਜਕਤਾ ਦੀ ਮਾਨਸਿਕਤਾ ਮੌਜੂਦ ਹੈ ਤਾਂ ਉਸ ਦਾ ਵਿਰੋਧ ਕੀਤਾ ਜਾਵੇ”

ਜੌਯ ਹੌਰ ਬੋਲ ! ਜੌਯ ਹੌਰਿ ਬੋਲ ! ਸ਼੍ਰੀ ਸ਼੍ਰੀ ਹੌਰਿਚਾਂਦ ਠਾਕੁਰੇਰ, ਦੂਸ਼ੋ-ਏਗਾਰੋ ਤਮੋ, ਅਬਿਰਭਾਬ ਤਿਥਿ ਉਪੋ-ਲੌਕਖੇ, ਸ਼ੌਕੋਲ ਪੂੰਨਾਰਥੀ, ਸ਼ਾਧੂ, ਗੋਸ਼ਾਈਂ, ਪਾਗੋਲ, ਦੌਲੋਪੌਤੀ, ਓ ਮਤੁਆ ਮਾਈਦੇਰ,  ਜਾਨਾਈ ਆਨਤੋਰੀਕ ਸੁਭੇਕਸ਼ਾ ਅਭਿਨੰਦਨ ਓ ਨਾਮੋਸਕਾਰ ! (जॉय हॉरि बोल ! जॉय हॉरि बोल !  श्री श्री हॉरिचांद ठाकुरेर, दूशो-एगारो तमो, अबिरभाब तिथि उपो-लौक्खे, शॉकोल पून्नार्थी, शाधु, गोशाईं, पागोल, दौलोपॉती, ओ मतुआ माईदेर, जानाई आनतोरीक सुभेक्षा अभिनंदन ओ नॉमोस्कार !)

ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਅਤੇ ਆਲ ਇੰਡੀਆ ਮਤੁਆ ਮਹਾਸੰਘ ਦੇ ਸੰਘਾਧਿਪਤੀ ਸ਼੍ਰੀ ਸ਼ਾਂਤਨੁ ਠਾਕੁਰ ਜੀ, ਸ਼੍ਰੀ ਮੰਜੁਲ ਕ੍ਰਿਸ਼ਣ ਠਾਕੁਰ ਜੀ, ਸ਼੍ਰੀਮਤੀ  ਛਬਿਰਾਨੀ ਠਾਕੁਰ  ਜੀ, ਸ਼੍ਰੀ ਸੁਬ੍ਰਤਾ ਠਾਕੁਰ ਜੀ, ਸ਼੍ਰੀ ਰਵਿੰਦਰਨਾਥ ਵਿਸ਼ਵਾਸ ਜੀ, ਹੋਰ ਮਹਾਨੁਭਾਵ ਅਤੇ ਭਾਰੀ ਸੰਖਿਆ ਵਿੱਚ ਮੌਜੂਦ ਮੇਰੇ ਪਿਆਰੇ

ਭਾਈਓ ਅਤੇ ਭੈਣੋਂ !

ਇਹ ਮੇਰਾ ਸੁਭਾਗ ਹੈ ਕਿ ਪਿਛਲੇ ਸਾਲ ਓਰਾਕਾਂਦੀ ਵਿੱਚ ਸ਼੍ਰੀ ਸ਼੍ਰੀ ਗੁਰੂਚਾਂਦ ਠਾਕੁਰ ਜੀ ਅਤੇ ਮਹਾਨ ਮਤੁਆ ਪਰੰਪਰਾ ਨੂੰ ਸ਼ਰਧਾਪੂਰਵਕ ਨਮਨ ਕਰਨ ਦਾ ਅਵਸਰ ਮਿਲਿਆ ਸੀ। ਅੱਜ ਠਾਕੁਰਬਾੜੀ ਜਿਹੇ ਮਹਾਤੀਰਥ ’ਤੇ ਆਪ ਸਾਰੇ ਸਾਥੀਆਂ ਨਾਲ ਟੈਕਨੋਲੋਜੀ ਦੇ ਮਾਧਿਅਮ ਨਾਲ ਸੰਵਾਦ ਦਾ ਅਵਸਰ ਮਿਲਿਆ ਹੈ। ਆਪ ਸਭ ਦੇ ਦਰਸ਼ਨ ਦਾ ਅਵਸਰ ਮਿਲਿਆ ਹੈ। ਜਦੋਂ ਮੈਂ ਓਰਾਕਾਂਦੀ ਗਿਆ ਸਾਂ, ਤਾਂ ਉੱਥੇ ਮੈਨੂੰ ਬਹੁਤ ਆਪਣਾਪਣ (ਅਪਣੱਤ) ਮਿਲਿਆ, ਬਹੁਤ ਅਸ਼ੀਰਵਾਦ  ਮਿਲਿਆ। ਅਤੇ ਠਾਕੁਰਬਾੜੀ ਨੇ ਤਾਂ ਹਮੇਸ਼ਾ ਮੈਨੂੰ ਆਪਣਾਪਣ (ਅਪਣੱਤ) ਦਿੱਤਾ, ਬਹੁਤ ਸਨੇਹ ਦਿੱਤਾ ਹੈ।

ਸਾਥੀਓ,

ਇਹ ਮਤੁਆ ਧਰਮੀਓ ਮਹਾਮੇਲਾ, ਮਤੁਆ ਪਰੰਪਰਾ ਨੂੰ ਨਮਨ ਕਰਨ ਦਾ ਅਵਸਰ ਹੈ। ਇਹ ਉਨ੍ਹਾਂ ਕਦਰਾਂ-ਕੀਮਤਾਂ ਦੇ ਪ੍ਰਤੀ ਆਸਥਾ ਵਿਅਕਤ ਕਰਨ ਦਾ ਅਵਸਰ ਹੈ, ਜਿਨ੍ਹਾਂ ਦੀ ਨੀਂਹ ਸ਼੍ਰੀ ਸ਼੍ਰੀ ਹਰਿਚਾਂਦ ਠਾਕੁਰ ਜੀ ਨੇ ਰੱਖੀ ਸੀ। ਇਸ ਨੂੰ ਗੁਰੂਚਾਂਦ ਠਾਕੁਰ ਜੀ ਅਤੇ ਬੋਰੋ ਮਾਂ ਨੇ ਸਸ਼ਕਤ ਕੀਤਾ, ਅਤੇ ਅੱਜ ਸ਼ਾਂਤਨੁ ਜੀ ਦੇ ਸਹਿਯੋਗ ਨਾਲ ਇਹ ਪਰੰਪਰਾ ਇਸ ਸਮੇਂ ਹੋਰ ਸਮ੍ਰਿੱਧ ਹੋ ਰਹੀ ਹੈ। ਇਕਜੁੱਟਤਾ,  ਭਾਰਤੀਅਤਾ, ਆਪਣੀ ਆਸਥਾ ਦੇ ਪ੍ਰਤੀ ਸਮਰਪਣ ਰੱਖਦੇ ਹੋਏ ਆਧੁਨਿਕਤਾ ਨੂੰ ਅਪਣਾਉਣਾ, ਇਹ ਸਿੱਖਿਆ ਸਾਨੂੰ ਮਹਾਨ ਮਤੁਆ ਪਰੰਪਰਾ ਤੋਂ ਮਿਲੀ ਹੈ। ਅੱਜ ਜਦੋਂ ਅਸੀਂ ਸੁਆਰਥਾਂ ਦੇ ਲਈ ਖੂਨ-ਖਰਾਬਾ ਹੁੰਦੇ ਦੇਖ ਰਹੇ ਹਾਂ, ਜਦੋਂ ਸਮਾਜ ਵਿੱਚ ਬਟਵਾਰੇ ਦੀਆਂ ਕੋਸ਼ਿਸ਼ਾਂ ਹੁੰਦੀਆਂ ਹਨ, ਜਦੋਂ ਭਾਸ਼ਾ ਅਤੇ ਖੇਤਰ  ਦੇ ਅਧਾਰ ’ਤੇ ਭੇਦ ਕਰਨ ਦੀ ਪ੍ਰਵਿਰਤੀ ਨੂੰ ਦੇਖਦੇ ਹਾਂ, ਤਾਂ ਸ਼੍ਰੀ ਸ਼੍ਰੀ ਹਰਿਚਾਂਦ ਠਾਕੁਰ  ਜੀ ਦਾ ਜੀਵਨ,  ਉਨ੍ਹਾਂ ਦਾ ਦਰਸ਼ਨ ਹੋਰ ਮਹੱਤਵਪੂਰਨ ਹੋ ਜਾਂਦਾ ਹੈ। ਇਸ ਲਈ ਇਹ ਮੇਲਾ ਏਕ ਭਾਰਤ, ਸ੍ਰੇਸ਼ਠ ਭਾਰਤ  ਦੀਆਂ ਕਦਰਾਂ-ਕੀਮਤਾਂ ਨੂੰ ਵੀ ਸਸ਼ਕਤ ਕਰਨ ਵਾਲਾ ਹੈ।

 

ਭਾਈਓ ਅਤੇ ਭੈਣੋਂ,

ਅਸੀਂ ਅਕਸਰ ਕਹਿੰਦੇ ਹਾਂ ਕਿ ਸਾਡੀ ਸੰਸਕ੍ਰਿਤੀ, ਸਾਡੀ ਸੱਭਿਅਤਾ ਮਹਾਨ ਹੈ। ਇਹ ਮਹਾਨ ਇਸ ਲਈ ਹੈ, ਕਿਉਂਕਿ ਇਸ ਵਿੱਚ ਨਿਰੰਤਰਤਾ ਹੈ, ਇਹ ਪ੍ਰਵਾਹਮਾਨ ਹੈ, ਇਸ ਵਿੱਚ ਖ਼ੁਦ ਨੂੰ ਸਸ਼ਕਤ ਕਰਨ ਦੀ ਇੱਕ ਸੁਭਾਵਿਕ ਪ੍ਰਵਿਰਤੀ ਹੈ। ਇਹ ਇੱਕ ਨਦੀ ਦੀ ਤਰ੍ਹਾਂ ਹੈ, ਜੋ ਆਪਣਾ ਰਸਤਾ ਬਣਾਉਂਦੀ ਜਾਂਦੀ ਹੈ ਅਤੇ ਰਸਤੇ ਵਿੱਚ ਜੋ ਵੀ ਰੁਕਾਵਟਾਂ ਆਉਂਦੀਆਂ ਹਨ, ਉਨ੍ਹਾਂ ਦੇ ਅਨੁਸਾਰ ਖ਼ੁਦ ਨੂੰ ਢਾਲ ਲੈਂਦੀ ਹੈ। ਇਸ ਮਹਾਨਤਾ ਦਾ ਕ੍ਰੈਡਿਟ ਹਰਿਚਾਂਦ ਠਾਕੁਰ ਜੀ ਜਿਹੇ ਸੁਧਾਰਕਾਂ ਨੂੰ ਵੀ ਜਾਂਦਾ ਹੈ, ਜਿਨ੍ਹਾਂ ਨੇ ਸਮਾਜ ਸੁਧਾਰ ਦੇ ਪ੍ਰਵਾਹ ਨੂੰ ਕਦੇ ਰੁਕਣ ਨਹੀਂ ਦਿੱਤਾ।ਸ਼੍ਰੀ ਸ਼੍ਰੀ ਹਰਿਚਾਂਦ ਠਾਕੁਰ ਦੇ ਸੰਦੇਸ਼ਾਂ ਨੂੰ ਜੋ ਵੀ ਸਮਝਦਾ ਹੈ, ਜੋ ‘ਹੌਰੀ-ਲੀਲਾ-ਅੰਮ੍ਰਿਤੋ’ ('हॉरी-लीला-अमृतो') ਦਾ ਪਾਠ ਕਰਦਾ ਹੈ, ਉਹ ਆਪਣੇ ਆਪ ਹੀ ਕਹਿ ਉਠਦਾ ਹੈ ਕਿ ਉਨ੍ਹਾਂ ਨੇ ਸਦੀਆਂ ਨੂੰ ਪਹਿਲਾਂ ਹੀ ਦੇਖ ਲਿਆ ਸੀ।

 

ਵਰਨਾ ਅੱਜ ਜਿਸ ਜੈਂਡਰ ਸਿਸਟਮ ਦੀ ਬਾਤ ਦੁਨੀਆ ਕਰਦੀ ਹੈ, ਉਸ ਨੂੰ 18ਵੀਂ ਸਦੀ ਵਿੱਚ ਹੀ ਹਰਿਚਾਂਦ ਠਾਕੁਰ ਜੀ ਨੇ ਆਪਣਾ ਮਿਸ਼ਨ ਬਣਾ ਲਿਆ ਸੀ। ਉਨ੍ਹਾਂ ਨੇ ਬੇਟੀਆਂ ਦੀ ਸਿੱਖਿਆ ਤੋਂ ਲੈ ਕੇ ਕੰਮ ਤੱਕ ਦੇ ਅਧਿਕਾਰਾਂ ਦੇ ਲਈ ਆਵਾਜ਼ ਉਠਾਈ, ਮਾਤਾਵਾਂ-ਭੈਣਾਂ-ਬੇਟੀਆਂ ਦੀ ਗਰਿਮਾ ਨੂੰ ਸਮਾਜਿਕ ਚਿੰਤਨ ਵਿੱਚ ਅੱਗੇ ਲਿਆਉਣ ਦਾ ਪ੍ਰਯਾਸ ਕੀਤਾ। ਉਸ ਕਾਲਖੰਡ ਵਿੱਚ ਉਨ੍ਹਾਂ ਨੇ ‘ਮਹਿਲਾ ਕੋਰਟ ਅਤੇ ਬੇਟੀਆਂ ਦੇ ਲਈ ਸਕੂਲ ਜਿਹੇ ਕਾਰਜ ਕੀਤੇ। ਇਹ ਦਿਖਾਉਂਦਾ ਹੈ ਕਿ ਉਨ੍ਹਾਂ ਦਾ ਵਿਜ਼ਨ ਕੀ ਸੀ, ਉਨ੍ਹਾਂ ਦਾ ਮਿਸ਼ਨ ਕੀ ਸੀ।

 

ਭਾਈਓ ਅਤੇ ਭੈਣੋਂ,

ਅੱਜ ਜਦੋਂ ਭਾਰਤ ਬੇਟੀ ਬਚਾਓ, ਬੇਟੀ ਪੜ੍ਹਾਓ ਦੇ ਅਭਿਯਾਨ ਨੂੰ ਸਫ਼ਲ ਬਣਾਉਂਦਾ ਹੈ, ਜਦੋਂ ਮਾਤਾਵਾਂ- ਭੈਣਾਂ-ਬੇਟੀਆਂ ਦੇ ਸਵੱਛਤਾ, ਸਿਹਤ ਅਤੇ ਸਵੈਅਭਿਮਾਨ ਨੂੰ ਸਨਮਾਨ ਦਿੰਦਾ ਹੈ, ਜਦੋਂ ਸਕੂਲਾਂ-ਕਾਲਜਾਂ ਵਿੱਚ ਬੇਟੀਆਂ ਨੂੰ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕਰਦੇ ਅਨੁਭਵ ਕਰਦਾ ਹੈ, ਜਦੋਂ ਸਮਾਜ ਦੇ ਹਰ ਖੇਤਰ ਵਿੱਚ ਸਾਡੀਆਂ ਭੈਣਾਂ-ਬੇਟੀਆਂ ਨੂੰ ਬੇਟਿਆਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਦਿੰਦੇ ਦੇਖਦਾ ਹੈ, ਤਦ ਲਗਦਾ ਹੈ ਕਿ ਅਸੀਂ ਸਹੀ ਮਾਅਨੇ ਵਿੱਚ ਸ਼੍ਰੀ ਸ਼੍ਰੀ ਹਰਿਚਾਂਦ ਠਾਕੁਰ ਜੀ ਜਿਹੀਆਂ ਮਹਾਨ ਵਿਭੂਤੀਆਂ ਦਾ ਸਨਮਾਨ ਕਰ ਰਹੇ ਹਾਂ। ਜਦੋਂ ਸਰਕਾਰ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਦੇ ਅਧਾਰ ’ਤੇ ਸਰਕਾਰੀ ਯੋਜਨਾਵਾਂ ਨੂੰ ਜਨ-ਜਨ ਤੱਕ ਪਹੁੰਚਾਉਂਦੀ ਹੈ, ਜਦੋਂ ਸਬਕਾ ਪ੍ਰਯਾਸ, ਰਾਸ਼ਟਰ ਦੇ ਵਿਕਾਸ ਦੀ ਸ਼ਕਤੀ ਬਣਦਾ ਹੈ, ਤਦ ਅਸੀਂ ਸਰਬਸਮਾਵੇਸ਼ੀ ਸਮਾਜ ਦੇ ਨਿਰਮਾਣ ਦੀ ਤਰਫ਼ ਵਧਦੇ ਹਾਂ।

 

ਸਾਥੀਓ,

ਭਾਰਤ ਦੇ ਵਿਕਾਸ ਵਿੱਚ ਮਤੁਆ ਸਮਾਜ ਦੀ ਭਾਗੀਦਾਰੀ ਬਹੁਤ ਅਹਿਮ ਹੈ। ਇਸ ਲਈ ਕੇਂਦਰ ਸਰਕਾਰ ਦੀ ਹਰ ਸੰਭਵ ਕੋਸ਼ਿਸ਼ ਹੈ ਕਿ ਸਮਾਜ ਨਾਲ ਜੁੜੇ ਹਰ ਪਰਿਵਾਰ ਦਾ ਜੀਵਨ ਅਸਾਨ ਹੋਵੇ। ਕੇਂਦਰ ਸਰਕਾਰ ਦੀ ਹਰ ਜਨ ਕਲਿਆਣਕਾਰੀ ਯੋਜਨਾਵਾਂ ਤੇਜ਼ ਗਤੀ ਨਾਲ ਮਤੁਆ ਪਰਿਵਾਰਾਂ ਤੱਕ ਪਹੁੰਚੇ,  ਇਸ ਦੇ ਲਈ ਰਾਜ ਸਰਕਾਰ ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਪੱਕਾ ਘਰ ਹੋਵੇ, ਨਲ ਸੇ ਜਲ ਹੋਵੇ,  ਮੁਫ਼ਤ ਰਾਸ਼ਨ ਹੋਵੇ, 60 ਸਾਲ ਦੇ ਬਾਅਦ ਪੈਨਸ਼ਨ ਹੋਵੇ, ਲੱਖਾਂ ਰੁਪਏ ਦਾ ਬੀਮਾ ਹੋਵੇ, ਅਜਿਹੀਆਂ ਹਰ ਯੋਜਨਾਵਾਂ ਦੇ ਦਾਇਰੇ ਵਿੱਚ ਸ਼ਤ-ਪ੍ਰਤੀਸ਼ਤ ਮਤੁਆ ਪਰਿਵਾਰ ਆਉਣ, ਇਸ ਦੇ ਲਈ ਸਾਡੇ ਪ੍ਰਯਾਸ ਜਾਰੀ ਹਨ।

ਸਾਥੀਓ,

ਸ਼੍ਰੀ ਸ਼੍ਰੀ ਹਰਿਚਾਂਦ ਠਾਕੁਰ ਜੀ ਨੇ ਇੱਕ ਹੋਰ ਸੰਦੇਸ਼ ਦਿੱਤਾ ਹੈ ਜੋ ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਭਾਰਤ  ਦੇ ਹਰ ਭਾਰਤਵਾਸੀ ਦੇ ਲਈ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਨੇ ਈਸ਼ਵਰੀ ਪ੍ਰੇਮ ਦੇ ਨਾਲ-ਨਾਲ ਸਾਡੇ ਕਰਤੱਵਾਂ ਦਾ ਵੀ ਸਾਨੂੰ ਬੋਧ ਕਰਵਾਇਆ। ਪਰਿਵਾਰ ਦੇ ਪ੍ਰਤੀ, ਸਮਾਜ ਦੇ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਕਿਵੇਂ ਨਿਭਾਉਣਾ ਹੈ, ਇਸ ’ਤੇ ਉਨ੍ਹਾਂ ਨੇ ਵਿਸ਼ੇਸ਼ ਬਲ ਦਿੱਤਾ। ਕਰਤੱਵਾਂ ਦੀ ਇਸੇ ਭਾਵਨਾ ਨੂੰ ਸਾਨੂੰ ਰਾਸ਼ਟਰ ਦੇ ਵਿਕਾਸ ਦਾ ਵੀ ਅਧਾਰ ਬਣਾਉਣਾ ਹੈ। ਸਾਡਾ ਸੰਵਿਧਾਨ ਸਾਨੂੰ ਬਹੁਤ ਸਾਰੇ ਅਧਿਕਾਰ ਦਿੰਦਾ ਹੈ। ਉਨ੍ਹਾਂ ਅਧਿਕਾਰਾਂ ਨੂੰ ਅਸੀਂ ਤਦ ਸੁਰੱਖਿਅਤ ਰੱਖ ਸਕਦੇ ਹਾਂ, ਜਦੋਂ ਅਸੀਂ ਆਪਣੇ ਕਰਤੱਵਾਂ ਨੂੰ ਇਮਾਨਦਾਰੀ ਨਾਲ ਨਿਭਾਵਾਂਗੇ।

ਇਸ ਲਈ, ਅੱਜ ਮੈਂ ਮਤੁਆ ਸਮਾਜ ਦੇ ਸਾਰੇ ਸਾਥੀਆਂ ਨੂੰ ਵੀ ਕੁਝ ਤਾਕੀਦ ਕਰਨਾ ਚਾਹਾਂਗਾ।  ਸਿਸਟਮ ਤੋਂ ਕਰਪਸ਼ਨ ਨੂੰ ਮਿਟਾਉਣ ਦੇ ਲਈ ਸਮਾਜ ਦੇ ਪੱਧਰ ’ਤੇ ਸਾਨੂੰ ਸਭ ਨੂੰ ਜਾਗਰੂਕਤਾ ਨੂੰ ਹੋਰ ਅਧਿਕ ਵਧਾਉਣਾ ਹੈ। ਅਗਰ ਕਿਤੇ ਵੀ ਕਿਸੇ ਦਾ ਉਤਪੀੜਨ ਹੋ ਰਿਹਾ ਹੋਵੇ, ਤਾਂ ਉੱਥੇ ਜ਼ਰੂਰ ਆਵਾਜ਼ ਉਠਾਓ। ਇਹ ਸਾਡਾ ਸਮਾਜ ਦੇ ਪ੍ਰਤੀ ਵੀ ਅਤੇ ਰਾਸ਼ਟਰ ਦੇ ਪ੍ਰਤੀ ਵੀ ਕਰਤੱਵ ਹੈ।

ਰਾਜਨੀਤਕ ਗਤੀਵਿਧੀਆਂ ਵਿੱਚ ਹਿੱਸਾ ਲੈਣਾ ਸਾਡਾ ਲੋਕਤਾਂਤ੍ਰਿਕ ਅਧਿਕਾਰ ਹੈ। ਲੇਕਿਨ ਰਾਜਨੀਤਕ ਵਿਰੋਧ ਦੇ ਕਾਰਨ ਅਗਰ ਕਿਸੇ ਨੂੰ ਹਿੰਸਾ ਨਾਲ, ਡਰਾ-ਧਮਕਾ ਕੇ ਕੋਈ ਰੋਕਦਾ ਹੈ, ਤਾਂ ਉਹ ਦੂਸਰੇ ਦੇ ਅਧਿਕਾਰਾਂ ਦਾ ਹਨਨ ਹੈ। ਇਸ ਲਈ ਇਹ ਵੀ ਸਾਡਾ ਕਰਤੱਵ ਹੈ ਕਿ ਹਿੰਸਾ, ਅਰਾਜਕਤਾ ਦੀ ਮਾਨਸਿਕਤਾ ਅਗਰ ਸਮਾਜ ਵਿੱਚ ਕਿਤੇ ਵੀ ਹੈ, ਤਾਂ ਉਸ ਦਾ ਵਿਰੋਧ ਕੀਤਾ ਜਾਵੇ। ਸਵੱਛਤਾ ਅਤੇ ਸਿਹਤ ਨੂੰ ਲੈ ਕੇ ਆਪਣੇ ਕਰਤੱਵ ਨੂੰ ਵੀ ਸਾਨੂੰ ਹਮੇਸ਼ਾ ਯਾਦ ਰੱਖਣਾ ਹੈ।

 

ਗੰਦਗੀ ਨੂੰ ਸਾਨੂੰ ਆਪਣੇ ਘਰ, ਆਪਣੀ ਗਲੀ ਤੋਂ ਦੂਰ ਰੱਖਣਾ ਹੈ, ਇਸ ਨੂੰ ਆਪਣੇ ਸੰਸਕਾਰਾਂ ਵਿੱਚ ਸਾਨੂੰ ਲਿਆਉਣਾ ਹੈ। ਵੋਕਲ ਫੌਰ ਲੋਕਲ, ਇਸ ਨੂੰ ਵੀ ਸਾਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਹੈ। ਪੱਛਮ ਬੰਗਾਲ ਦੇ, ਭਾਰਤ ਦੇ ਸ਼੍ਰਮਿਕਾਂ (ਮਜ਼ਦੂਰਾਂ) ਦਾ, ਕਿਸਾਨਾਂ ਦਾ, ਮਜ਼ਦੂਰਾਂ ਦਾ ਪਸੀਨਾ ਜਿਸ ਸਮਾਨ ਵਿੱਚ ਲਗਿਆ ਹੋਵੇ, ਉਸ ਨੂੰ ਜ਼ਰੂਰ ਖਰੀਦੋ। ਅਤੇ ਸਭ ਤੋਂ ਬੜਾ ਕਰਤੱਵ ਹੈ- ਰਾਸ਼ਟਰ ਪ੍ਰਥਮ ਦੀ ਨੀਤੀ ! ਰਾਸ਼ਟਰ ਤੋਂ ਵਧ ਕੇ ਕੁਝ ਨਹੀਂ ਹੈ। ਸਾਡਾ ਹਰ ਕੰਮ ਰਾਸ਼ਟਰ ਨੂੰ ਪਹਿਲਾਂ ਰੱਖਦੇ ਹੋਏ ਹੋਣਾ ਚਾਹੀਦਾ ਹੈ। ਕੋਈ ਵੀ ਕਦਮ ਉਠਾਉਣ ਤੋਂ ਪਹਿਲਾਂ ਅਸੀਂ ਇਹ ਜ਼ਰੂਰ ਸੋਚੀਏ ਕਿ ਉਸ ਨਾਲ ਰਾਸ਼ਟਰ ਦਾ ਭਲਾ ਜ਼ਰੂਰ ਹੋਵੇ।

ਸਾਥੀਓ,

ਮਤੁਆ ਸਮਾਜ ਆਪਣੇ ਕਰਤੱਵਾਂ ਦੇ ਪ੍ਰਤੀ ਹਮੇਸ਼ਾ ਜਾਗਰੂਕ ਰਿਹਾ ਹੈ। ਮੈਨੂੰ ਵਿਸ਼ਵਾਸ ਹੈ ਕਿ ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਇੱਕ ਨਵੇਂ ਭਾਰਤ ਦੇ ਨਿਰਮਾਣ ਵਿੱਚ ਤੁਹਾਡਾ ਸਹਿਯੋਗ ਇਸੇ ਤਰ੍ਹਾਂ (ਐਸੇ) ਹੀ ਮਿਲਦਾ ਰਹੇਗਾ। ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ! ਬਹੁਤ–ਬਹੁਤ ਧੰਨਵਾਦ !

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Why The SHANTI Bill Makes Modi Government’s Nuclear Energy Push Truly Futuristic

Media Coverage

Why The SHANTI Bill Makes Modi Government’s Nuclear Energy Push Truly Futuristic
NM on the go

Nm on the go

Always be the first to hear from the PM. Get the App Now!
...
Chief Minister of Gujarat meets Prime Minister
December 19, 2025

The Chief Minister of Gujarat, Shri Bhupendra Patel met Prime Minister, Shri Narendra Modi today in New Delhi.

The Prime Minister’s Office posted on X;

“Chief Minister of Gujarat, Shri @Bhupendrapbjp met Prime Minister @narendramodi.

@CMOGuj”