“ਜਦੋਂ ਇੱਕ ਇਮਾਨਦਾਰ ਸਰਕਾਰ ਦੇ ਪ੍ਰਯਤਨ ਅਤੇ ਸਸ਼ਕਤ ਗ਼ਰੀਬਾਂ ਦੇ ਪ੍ਰਯਤਨ ਇਕੱਠੇ ਹੁੰਦੇ ਹਨ, ਤਾਂ ਗ਼ਰੀਬੀ ਦੀ ਹਾਰ ਹੁੰਦੀ ਹੈ”
“ਗ਼ਰੀਬਾਂ ਨੂੰ ਪੱਕੇ ਘਰ ਮੁਹੱਈਆ ਕਰਵਾਉਣ ਦੀ ਮੁਹਿੰਮ ਸਿਰਫ਼ ਇੱਕ ਸਰਕਾਰੀ ਸਕੀਮ ਨਹੀਂ ਹੈ ਬਲਕਿ ਗ੍ਰਾਮੀਣ ਗ਼ਰੀਬਾਂ ਵਿੱਚ ਵਿਸ਼ਵਾਸ ਪੈਦਾ ਕਰਨ ਦੀ ਇੱਕ ਪ੍ਰਤੀਬੱਧਤਾ ਹੈ”
“ਸਕੀਮਾਂ ਦੀ ਕਵਰੇਜ ਨੂੰ ਸੰਤ੍ਰਿਪਤ ਕਰਨ ਦੇ ਉਦੇਸ਼ ਨਾਲ, ਸਰਕਾਰ ਵਿਤਕਰੇ ਅਤੇ ਭ੍ਰਿਸ਼ਟਾਚਾਰ ਦੀਆਂ ਸੰਭਾਵਨਾਵਾਂ ਨੂੰ ਖ਼ਤਮ ਕਰ ਰਹੀ ਹੈ”
ਹਰੇਕ ਰਾਜ ਸਰਕਾਰ, ਸਥਾਨਕ ਸੰਸਥਾ ਅਤੇ ਪੰਚਾਇਤ ਹਰ ਜ਼ਿਲ੍ਹੇ ਵਿੱਚ 75 ਅੰਮ੍ਰਿਤ ਸਰੋਵਰਾਂ ਲਈ ਕੰਮ ਕਰੇ

ਨਮਸਕਾਰ ਜੀ!

ਮੁੱਖ ਮੰਤਰੀ ਸ਼੍ਰੀਮਾਨ ਸ਼ਿਵਰਾਜ ਸਿੰਘ ਜੀ ਚੌਹਾਨ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀਗਣ, ਮੱਧ  ਪ੍ਰਦੇਸ਼ ਸਰਕਾਰ ਦੇ ਮੰਤਰੀਗਣ, ਸੰਸਦ ਦੇ ਮੇਰੇ ਸਹਿਯੋਗੀ, ਮੱਧ ਪ੍ਰਦੇਸ਼ ਦੇ ਵਿਧਾਇਕਗਣ, ਹੋਰ ਮਹਾਨੁਭਾਵ ਅਤੇ ਮੱਧ ਪ੍ਰਦੇਸ਼ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ!

 

ਅੱਜ ਮੱਧ ਪ੍ਰਦੇਸ਼ ਦੇ ਲਗਭਗ ਸਵਾ 5 ਲੱਖ ਗ਼ਰੀਬ ਪਰਿਵਾਰਾਂ ਨੂੰ ਉਨ੍ਹਾਂ ਦੇ ਸੁਪਨਿਆਂ ਦਾ ਪੱਕਾ ਘਰ ਮਿਲ ਰਿਹਾ ਹੈ। ਕੁਝ ਹੀ ਦਿਨ ਵਿੱਚ ਨਵ ਵਰਸ਼ (ਨਵਾਂ ਵਰ੍ਹਾ), ਵਿਕਰਮ ਸੰਵਤ 2079 ਸ਼ੁਰੂ ਹੋਣ ਜਾ ਰਿਹਾ ਹੈ।  ਨਵ ਵਰਸ਼ (ਨਵੇਂ ਵਰ੍ਹੇ) ’ਤੇ ਨਵੇਂ ਘਰ ਵਿੱਚ ਗ੍ਰਿਹ-ਪ੍ਰਵੇਸ਼ ਇਹ ਆਪਣੇ ਆਪ ਵਿੱਚ ਜੀਵਨ ਦੀ ਅਨਮੋਲ ਬੇਲਾ ਹੈ।  ਮੈਂ ਇਸ ਸਮੇਂ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਸਾਥੀਓ,

ਸਾਡੇ ਦੇਸ਼ ਵਿੱਚ ਕੁਝ ਦਲਾਂ ਨੇ ਗ਼ਰੀਬੀ ਦੂਰ ਕਰਨ ਦੇ ਲਈ ਨਾਅਰੇ ਬਹੁਤ ਲਗਾਏ, ਲੇਕਿਨ ਗ਼ਰੀਬਾਂ ਨੂੰ ਸਸ਼ਕਤ ਕਰਨ ਦੇ ਲਈ ਜਿਤਨਾ ਹੋਣਾ ਚਾਹੀਦਾ ਸੀ, ਉਹ ਨਹੀਂ ਹੋ ਪਾਇਆ, ਅਤੇ ਇਹ ਮੇਰਾ ਵਿਸ਼ਵਾਸ ਹੈ ਕਿ ਇੱਕ ਵਾਰ ਜਦੋਂ ਗ਼ਰੀਬ ਸਸ਼ਕਤ ਹੁੰਦਾ ਹੈ ਤਾਂ ਉਸ ਵਿੱਚ ਗ਼ਰੀਬੀ ਨਾਲ ਲੜਨ ਦਾ ਹੌਸਲਾ ਆਉਂਦਾ ਹੈ। ਇੱਕ ਇਮਾਨਦਾਰ ਸਰਕਾਰ ਦੇ ਪ੍ਰਯਾਸ, ਇੱਕ ਸਸ਼ਕਤ ਗ਼ਰੀਬ ਦੇ ਪ੍ਰਯਾਸ, ਜਦੋਂ ਨਾਲ ਮਿਲਦੇ ਹਨ ਤਾਂ ਗ਼ਰੀਬੀ ਵੀ ਪਰਾਸਤ ਹੁੰਦੀ ਹੈ। ਇਸ ਲਈ, ਚਾਹੇ ਕੇਂਦਰ ਵਿੱਚ ਬੀਜੇਪੀ ਦੀ ਸਰਕਾਰ ਹੋਵੇ ਜਾਂ ਰਾਜਾਂ ਵਿੱਚ ਬੀਜੇਪੀ ਦੀਆਂ ਸਰਕਾਰਾਂ, ਸਬਕਾ ਸਾਥ-ਸਬਕਾ ਵਿਕਾਸ ਦੇ ਮੰਤਰ ’ਤੇ ਚਲਦੇ ਹੋਏ ਗ਼ਰੀਬ ਨੂੰ ਸਸ਼ਕਤ ਕਰਨ ਵਿੱਚ ਜੁਟੀਆਂ ਹਨ।

 

ਅੱਜ ਦਾ ਇਹ ਕਾਰਜਕ੍ਰਮ ਇਸੇ ਅਭਿਯਾਨ ਦਾ ਹਿੱਸਾ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਪਿੰਡਾਂ ਵਿੱਚ ਬਣੇ ਇਹ ਸਵਾ ਪੰਜ ਲੱਖ ਘਰ, ਸਿਰਫ਼ ਇੱਕ ਆਂਕੜਾ ਨਹੀਂ ਹੈ। ਇਹ ਸਵਾ ਪੰਜ ਲੱਖ ਘਰ,  ਦੇਸ਼ ਵਿੱਚ ਸਸ਼ਕਤ ਹੁੰਦੇ ਗ਼ਰੀਬ ਦੀ ਪਹਿਚਾਣ ਬਣ ਗਏ ਹਨ। ਇਹ ਸਵਾ ਪੰਜ ਲੱਖ ਘਰ, ਭਾਜਪਾ ਸਰਕਾਰ  ਦੇ ਸੇਵਾਭਾਵ ਦੀ ਮਿਸਾਲ ਹਨ ।  ਇਹ ਸਵਾ ਪੰਜ ਲੱਖ ਘਰ ,  ਪਿੰਡ ਦੀਆਂ ਗ਼ਰੀਬ ਮਹਿਲਾਵਾਂ ਨੂੰ ਲੱਖਪਤੀ ਬਣਾਉਣ  ਦੇ ਅਭਿਯਾਨ ਦਾ ਪ੍ਰਤੀਬਿੰਬ ਹਨ ।  ਮੱਧ  ਪ੍ਰਦੇਸ਼  ਦੇ ਦੂਰ - ਸੁਦੂਰ ਪਿੰਡਾਂ ਵਿੱਚ, ਸਾਡੇ ਆਦਿਵਾਸੀ ਅੰਚਲਾਂ ਵਿੱਚ ਗ਼ਰੀਬਾਂ ਨੂੰ ਇਹ ਘਰ ਦਿੱਤੇ ਜਾ ਰਹੇ ਹਨ ।  ਮੈਂ ਮੱਧ  ਪ੍ਰਦੇਸ਼  ਦੇ ਲੋਕਾਂ ਨੂੰ ਇਸ ਸਵਾ ਪੰਜ ਲੱਖ ਘਰਾਂ ਦੇ ਲਈ ਵਧਾਈ ਦਿੰਦਾ ਹਾਂ ।

 

ਭਾਈਓ ਅਤੇ ਭੈਣੋਂ,

ਗ਼ਰੀਬਾਂ ਨੂੰ ਆਪਣਾ ਪੱਕਾ ਘਰ ਦੇਣ ਦਾ ਇਹ ਅਭਿਯਾਨ ਸਿਰਫ਼ ਇੱਕ ਸਰਕਾਰੀ ਯੋਜਨਾ ਮਾਤ੍ਰ ਨਹੀਂ ਹੈ।  ਇਹ ਪਿੰਡ ਨੂੰ, ਗ਼ਰੀਬ ਨੂੰ ਵਿਸ਼ਵਾਸ ਦੇਣ ਦੀ ਪ੍ਰਤੀਬੱਧਤਾ ਹੈ। ਇਹ ਗ਼ਰੀਬ ਨੂੰ ਗ਼ਰੀਬੀ ਤੋਂ ਬਾਹਰ ਕੱਢਣ, ਗ਼ਰੀਬੀ ਨਾਲ ਲੜਨ ਦੀ ਹਿੰਮਤ ਦੇਣ ਦੀ ਪਹਿਲੀ ਪੌੜ੍ਹੀ ਹੈ। ਜਦੋਂ ਗ਼ਰੀਬ ਦੇ ਸਿਰ ’ਤੇ ਪੱਕੀ ਛੱਤ ਹੁੰਦੀ ਹੈ, ਤਾਂ ਉਹ ਆਪਣਾ ਪੂਰਾ ਧਿਆਨ ਬੱਚਿਆਂ ਦੀ ਪੜ੍ਹਾਈ ਅਤੇ ਦੂਸਰੇ ਕੰਮਾਂ ਵਿੱਚ ਲਗਾ ਪਾਉਂਦਾ ਹੈ। ਜਦੋਂ ਗ਼ਰੀਬ ਨੂੰ ਘਰ ਮਿਲਦਾ ਹੈ, ਤਾਂ ਉਸ ਦੇ ਜੀਵਨ ਵਿੱਚ ਇੱਕ ਸਥਿਰਤਾ ਆਉਂਦੀ ਹੈ।  ਇਸ ਸੋਚ ਦੇ ਨਾਲ ਸਾਡੀ ਸਰਕਾਰ ਪੀਐੱਮ ਆਵਾਸ ਯੋਜਨਾ ਨੂੰ ਸਰਬਉੱਚ ਪ੍ਰਾਥਮਿਕਤਾ ਦੇ ਰਹੀ ਹੈ।

 

ਪਿਛਲੀ ਸਰਕਾਰ ਨੇ ਮੇਰੇ ਆਉਣ ਤੋਂ ਪਹਿਲਾਂ ਜੋ ਲੋਕ ਸਨ, ਉਨ੍ਹਾਂ ਨੇ ਆਪਣੇ ਕਾਰਜਕਾਲ ਵਿੱਚ ਕੁਝ ਲੱਖ ਘਰ ਹੀ ਬਣਵਾਏ ਸਨ। ਉੱਥੇ ਹੀ ਸਾਡੀ ਸਰਕਾਰ ਗ਼ਰੀਬਾਂ ਨੂੰ ਕਰੀਬ-ਕਰੀਬ ਢਾਈ ਕਰੋੜ ਘਰ ਬਣਾ ਕੇ ਦੇ ਚੁੱਕੀ ਹੈ। ਇਸ ਵਿੱਚ 2 ਕਰੋੜ ਘਰ ਪਿੰਡਾਂ ਵਿੱਚ ਬਣਾਏ ਗਏ ਹਨ। ਬੀਤੇ 2 ਸਾਲਾਂ ਵਿੱਚ ਕੋਰੋਨਾ ਦੇ ਕਾਰਨ ਆਈਆਂ ਅੜਚਨਾਂ ਦੇ ਬਾਵਜੂਦ ਇਸ ਕੰਮ ਨੂੰ ਧੀਮਾ ਨਹੀਂ ਪੈਣ ਦਿੱਤਾ ਗਿਆ। ਮੱਧ  ਪ੍ਰਦੇਸ਼ ਵਿੱਚ ਵੀ ਲਗਭਗ ਸਾਢੇ 30 ਲੱਖ ਸਵੀਕ੍ਰਿਤ ਆਵਾਸਾਂ ਵਿੱਚੋਂ 24 ਲੱਖ ਤੋਂ ਅਧਿਕ ਪੂਰੇ ਹੋ ਚੁੱਕੇ ਹਨ। ਇਸ ਦਾ ਬਹੁਤ ਬੜਾ ਲਾਭ ਬੈਗਾ, ਸਹਰਿਯਾ ਅਤੇ ਭਾਰਿਯਾ ਐਸੇ-ਐਸੇ ਸਮਾਜ ਦੇ ਉਨ੍ਹਾਂ ਵਰਗਾਂ ਨੂੰ ਵੀ ਹੋ ਰਿਹਾ ਹੈ, ਜੋ ਕਦੇ ਪੱਕੇ ਘਰ ਬਾਰੇ ਸੋਚ ਵੀ ਨਹੀਂ ਸਕਦੇ ਸਨ।

 

ਭਾਈਓ ਅਤੇ ਭੈਣੋਂ,

ਭਾਜਪਾ ਸਰਕਾਰਾਂ ਜਿੱਥੇ ਵੀ ਹੋਣ, ਉਨ੍ਹਾਂ ਦੀ ਵਿਸ਼ੇਸ਼ਤਾ ਇਹੀ ਹੈ ਕਿ ਉਹ ਜ਼ਮੀਨ ਨਾਲ ਜੁੜੀਆਂ ਹੋਈਆਂ ਹਨ, ਗ਼ਰੀਬ ਦੇ ਹਿਤ, ਉਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਦਿਨ-ਰਾਤ ਕੰਮ ਕਰਦੀਆਂ ਹਨ।  ਪੀਐੱਮ ਆਵਾਸ ਯੋਜਨਾ ਵਿੱਚ ਵੀ ਅਸੀਂ ਇਸ ਬਾਤ ਦਾ ਧਿਆਨ ਰੱਖਿਆ ਕਿ ਗ਼ਰੀਬਾਂ ਨੂੰ ਜੋ ਘਰ ਮਿਲੇ,  ਉਹ ਉਨ੍ਹਾਂ ਦੇ ਜੀਵਨ ਦੀਆਂ ਬਾਕੀ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੇ ਵੀ ਬਣਨ। ਜਿਵੇਂ ਇਸ ਆਵਾਸ ਵਿੱਚ ਸ਼ੌਚਾਲਯ ਹਨ, ਇਸ ਵਿੱਚ ਸੌਭਾਗਯ ਯੋਜਨਾ ਦੇ ਤਹਿਤ ਬਿਜਲੀ ਕਨੈਕਸ਼ਨ ਆਉਂਦਾ ਹੈ,  ਉਜਾਲਾ ਯੋਜਨਾ ਦੇ ਤਹਿਤ LED ਬਲਬ ਹੁੰਦਾ ਹੈ, ਉੱਜਵਲਾ ਯੋਜਨਾ ਦੇ ਤਹਿਤ ਗੈਸ ਕਨੈਕਸ਼ਨ ਮਿਲਦਾ ਹੈ, ਅਤੇ ਹਰ ਘਰ ਜਲ ਯੋਜਨਾ ਦੇ ਤਹਿਤ ਪਾਣੀ ਦਾ ਕਨੈਕਸ਼ਨ ਵੀ ਨਾਲ ਆਉਂਦਾ ਹੈ। ਯਾਨੀ ਗ਼ਰੀਬ ਲਾਭਾਰਥੀ ਨੂੰ ਇਨ੍ਹਾਂ ਸੁਵਿਧਾਵਾਂ ਦੇ ਲਈ ਅਲੱਗ ਤੋਂ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਜ਼ਰੂਰਤ ਹੁਣ ਨਹੀਂ ਪੈਂਦੀ। ਗ਼ਰੀਬ ਦੀ ਸੇਵਾ ਦੀ ਇਹੀ ਸੋਚ ਹੈ, ਜੋ ਅੱਜ ਹਰ ਦੇਸ਼ਵਾਸੀ ਦਾ ਜੀਵਨ ਅਸਾਨ ਬਣਾਉਣ ਦੇ ਕੰਮ ਆ ਰਹੀ ਹੈ।

 

ਸਾਥੀਓ,

ਭਾਰਤ, ਸ਼ਕਤੀ ਦੀ ਉਪਾਸਨਾ ਕਰਨ ਵਾਲਾ ਦੇਸ਼ ਹੈ। ਕੁਝ ਹੀ ਦਿਨ ਵਿੱਚ ਨਵਰਾਤ੍ਰੀ (ਨਵਰਾਤ੍ਰੇ) ਸ਼ੁਰੂ ਹੋਣ ਜਾ ਰਹੇ ਹਨ। ਸਾਡੀਆਂ ਦੇਵੀਆਂ, ਦੁਸ਼ਮਣਾਂ ਦਾ ਸੰਹਾਰ ਕਰਨ ਵਾਲੀਆਂ ਹਨ, ਅਸਤਰ-ਸ਼ਸਤਰਾਂ ਦੀਆਂ ਉਪਾਸਕ ਰਹੀਆਂ ਹਨ। ਸਾਡੀਆਂ ਦੇਵੀਆਂ ਗਿਆਨ, ਕਲਾ ਸੰਸਕ੍ਰਿਤੀ ਦੀ ਪ੍ਰੇਰਣਾ ਹਨ। 21ਵੀਂ ਸਦੀ ਦਾ ਭਾਰਤ, ਉਨ੍ਹਾਂ ਤੋਂ ਪ੍ਰੇਰਣਾ ਲੈਂਦੇ ਹੋਏ ਖ਼ੁਦ ਨੂੰ ਵੀ ਅਤੇ ਆਪਣੀ ਨਾਰੀ ਸ਼ਕਤੀ ਨੂੰ ਵੀ ਸਸ਼ਕਤ ਕਰਨ ਵਿੱਚ ਜੁਟਿਆ ਹੈ।  ਪ੍ਰਧਾਨ ਮੰਤਰੀ ਆਵਾਸ ਯੋਜਨਾ ਇਸ ਅਭਿਯਾਨ ਦਾ ਇੱਕ ਅਹਿਮ ਹਿੱਸਾ ਹੈ। ਪੀਐੱਮ ਆਵਾਸ ਯੋਜਨਾ  ਦੇ ਤਹਿਤ ਜੋ ਘਰ ਬਣੇ ਹਨ, ਉਨ੍ਹਾਂ ਵਿੱਚੋਂ ਕਰੀਬ-ਕਰੀਬ ਦੋ ਕਰੋੜ ਘਰਾਂ ’ਤੇ ਮਾਲਿਕਾਨਾ ਹੱਕ ਮਹਿਲਾਵਾਂ ਦਾ ਵੀ ਹੈ। ਇਸ ਮਾਲਿਕਾਨਾ ਹੱਕ ਨੇ, ਘਰ ਦੇ ਦੂਸਰੇ ਆਰਥਿਕ ਫ਼ੈਸਲਿਆਂ ਵਿੱਚ ਵੀ ਮਹਿਲਾਵਾਂ ਦੀ ਭਾਗੀਦਾਰੀ ਨੂੰ ਮਜ਼ਬੂਤ ਕੀਤਾ ਹੈ। ਇਹ ਆਪਣੇ ਆਪ ਵਿੱਚ ਦੁਨੀਆ ਦੀਆਂ ਬੜੀਆਂ-ਬੜੀਆਂ ਯੂਨੀਵਰਸਿਟੀਆਂ ਦੇ ਲਈ ਇੱਕ ਅਧਿਐਨ ਦਾ ਵਿਸ਼ਾ ਹੈ, ਕੇਸ ਸਟਡੀ ਦਾ ਵਿਸ਼ਾ ਹੈ ਜੋ ਮੱਧ ਪ੍ਰਦੇਸ਼ ਦੀਆਂ ਯੂਨੀਵਰਸਿਟੀਜ਼ ਦੁਆਰਾ ਵੀ ਜ਼ਰੂਰ ਕੀਤਾ ਜਾਣਾ ਚਾਹੀਦਾ ਹੈ।

 

ਭਾਈਓ ਅਤੇ ਭੈਣੋਂ,

ਮਹਿਲਾਵਾਂ ਦੀ ਪਰੇਸ਼ਾਨੀ ਨੂੰ ਦੂਰ ਕਰਨ ਦੇ ਲਈ ਅਸੀਂ ਹਰ ਘਰ ਜਲ ਪਹੁੰਚਾਉਣ ਦਾ ਬੀੜਾ ਵੀ ਉਠਾਇਆ ਹੈ। ਬੀਤੇ ਢਾਈ ਸਾਲ ਵਿੱਚ ਇਸ ਯੋਜਨਾ ਦੇ ਤਹਿਤ ਦੇਸ਼ ਭਰ ਵਿੱਚ 6 ਕਰੋੜ ਤੋਂ ਅਧਿਕ ਪਰਿਵਾਰਾਂ ਨੂੰ ਸ਼ੁੱਧ ਪੇਅਜਲ ਕਨੈਕਸ਼ਨ ਮਿਲ ਚੁੱਕਿਆ ਹੈ। ਯੋਜਨਾ ਦੇ ਸ਼ੁਰੂ ਹੋਣ ਦੇ ਸਮੇਂ ਮੱਧ ਪ੍ਰਦੇਸ਼ ਵਿੱਚ 13 ਲੱਖ ਗ੍ਰਾਮੀਣ ਪਰਿਵਾਰਾਂ ਦੇ ਘਰ ਵਿੱਚ ਪਾਈਪ ਨਾਲ ਪਾਣੀ ਆਉਂਦਾ ਸੀ। ਅੱਜ 50 ਲੱਖ ਪਰਿਵਾਰਾਂ ਤੱਕ ਪਾਈਪ ਨਾਲ ਪਾਣੀ ਪਹੁੰਚਾਉਣ ਦੇ ਪੜਾਅ ਦੇ ਅਸੀਂ ਬਹੁਤ ਹੀ ਨਿਕਟ ਹਾਂ। ਮੱਧ  ਪ੍ਰਦੇਸ਼  ਦੇ ਹਰ ਗ੍ਰਾਮੀਣ ਪਰਿਵਾਰ ਤੱਕ ਪਾਈਪ ਨਾਲ ਪਾਣੀ ਪਹੁੰਚਾਉਣ ਦੇ ਲਈ ਪ੍ਰਤੀਬੱਧ ਹਾਂ।

 

ਸਾਥੀਓ,

ਅੱਜ ਮੈਂ ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਉਨ੍ਹਾਂ ਸਾਰੇ ਗ਼ਰੀਬਾਂ ਨੂੰ ਆਸਵੰਦ ਕਰਨਾ ਚਾਹੁੰਦਾ ਹਾਂ, ਕਿ ਘਰ ਬਣਾਉਣ ਦਾ ਅਭਿਯਾਨ ਤੇਜ਼ ਗਤੀ ਨਾਲ ਚਲ ਰਿਹਾ ਹੈ। ਹਾਲੇ ਵੀ ਕੁਝ ਲੋਕਾਂ ਤੱਕ ਪੱਕਾ ਘਰ ਨਹੀਂ ਮਿਲਿਆ ਹੈ। ਮੈਨੂੰ ਇਸ ਦਾ ਪੂਰਾ ਪਤਾ ਹੈ। ਅਤੇ ਮੈਂ ਤੁਹਾਨੂੰ ਕਹਿਣ ਆਇਆ ਹਾਂ, ਇਸ ਸਾਲ ਦੇ ਬਜਟ ਵਿੱਚ ਪੂਰੇ ਦੇਸ਼ ਵਿੱਚ 80 ਲੱਖ ਤੋਂ ਅਧਿਕ ਘਰ ਬਣਾਉਣ ਦੇ ਲਈ ਪੈਸੇ ਐਲੋਕੇਟ ਕਰਨ ਦਾ ਰਾਸ਼ੀ ਦਾ ਪ੍ਰਾਵਧਾਨ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਮੱਧ ਪ੍ਰਦੇਸ਼ ਦੇ ਵੀ ਲੱਖਾਂ ਪਰਿਵਾਰਾਂ ਨੂੰ ਲਾਭ ਹੋਣਾ ਤੈਅ ਹੈ।  ਹੁਣ ਤੱਕ ਸਵਾ ਦੋ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਇਸ ਯੋਜਨਾ ’ਤੇ ਖਰਚ ਕੀਤੇ ਜਾ ਚੁੱਕੇ ਹਨ। ਇਹ ਪੈਸੇ ਪਿੰਡਾਂ ਵਿੱਚ ਖਰਚ ਹੋਏ ਹਨ, ਗ੍ਰਾਮੀਣ ਅਰਥਵਿਵਸਥਾ ਨੂੰ ਇਸ ਨੇ ਤਾਕਤ ਦਿੱਤੀ ਹੈ। ਜਦੋਂ ਇੱਕ ਘਰ ਬਣਦਾ ਹੈ ਤਾਂ ਇੱਟ-ਬਾਲੂ (ਰੇਤ), ਸਰੀਆ-ਸੀਮਿੰਟ, ਘਰ ਬਣਾਉਣ ਵਾਲੇ ਸ਼੍ਰਮਿਕ, ਸਭ ਕੁਝ ਸਥਾਨਕ ਹੀ ਤਾਂ ਹੁੰਦਾ ਹੈ। ਇਸ ਲਈ ਪੀਐੱਮ ਆਵਾਸ ਯੋਜਨਾ, ਪਿੰਡਾਂ ਵਿੱਚ ਰੋਜ਼ਗਾਰ ਦੇ ਨਵੇਂ ਅਵਸਰ ਵੀ ਬਣਾ ਰਹੀ ਹੈ।

 

ਸਾਥੀਓ,

ਸਾਡੇ ਦੇਸ਼ ਨੇ ਆਜ਼ਾਦੀ ਦੇ ਬਾਅਦ ਦਹਾਕਿਆਂ ਤੱਕ ਬਹੁਤ ਸਾਰੀਆਂ ਸਰਕਾਰਾਂ ਦੇਖੀਆਂ ਹਨ। ਲੇਕਿਨ ਪਹਿਲੀ ਵਾਰ ਦੇਸ਼ ਦੇ ਲੋਕ ਐਸੀ ਸਰਕਾਰ ਦੇਖ ਰਹੇ ਹਨ, ਜੋ ਸਰਕਾਰ ਉਨ੍ਹਾਂ ਦੇ ਸੁਖ-ਦੁਖ ਵਿੱਚ ਉਨ੍ਹਾਂ ਦੀ ਸਾਥੀ ਬਣ ਕੇ ਮੋਢੇ-ਨਾਲ-ਮੋਢਾ ਮਿਲਾ ਕੇ ਉਨ੍ਹਾਂ ਦੇ ਨਾਲ ਹੈ। ਕੋਰੋਨਾ ਦੇ ਇਤਨੇ ਬੜੇ ਸੰਕਟ ਵਿੱਚ ਭਾਜਪਾ ਸਰਕਾਰ ਨੇ ਫਿਰ ਸਾਬਤ ਕੀਤਾ ਹੈ ਕਿ ਗ਼ਰੀਬਾਂ ਦੇ ਲਈ ਇਹ ਸਰਕਾਰ ਕਿਤਨੀ ਸੰਵੇਦਨਸ਼ੀਲਤਾ ਦੇ ਨਾਲ ਕੰਮ ਕਰਦੀ ਹੈ। ਗ਼ਰੀਬਾਂ ਦਾ ਮੁਫ਼ਤ ਵੈਕਸੀਨੇਸ਼ਨ ਹੋਵੇ ਜਾਂ ਫਿਰ ਗ਼ਰੀਬਾਂ ਨੂੰ ਮੁਫ਼ਤ ਰਾਸ਼ਨ, ਅਤੇ ਹੁਣੇ ਸ਼ਿਵਰਾਜ ਜੀ ਨੇ ਬੜੇ ਵਿਸਤਾਰ ਨਾਲ ਇਸ ਦਾ ਵਰਣਨ ਕੀਤਾ।

 

ਇਹ ਹੁਣੇ ਦੋ ਦਿਨ ਪਹਿਲਾਂ ਹੀ ਅਸੀਂ ਸਭ ਨੇ ਮਿਲ ਕੇ ਤੈਅ ਕੀਤਾ ਕਿ ਆਉਣ ਵਾਲੇ 6 ਮਹੀਨੇ ਤੱਕ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਨੂੰ ਅੱਗੇ ਵਧਾਇਆ ਜਾਵੇਗਾ, ਤਾਕਿ ਗ਼ਰੀਬ ਦੇ ਘਰ ਦਾ ਚੁੱਲ੍ਹਾ ਜਲਦਾ ਰਹੇ। ਪਹਿਲਾਂ ਕੋਰੋਨਾ ਦੇ ਕਾਰਨ ਦੁਨੀਆ ਮੁਸੀਬਤ ਵਿੱਚ ਫਸ ਗਈ, ਅਤੇ ਅੱਜ ਪੂਰੀ ਦੁਨੀਆ ਲੜਾਈ ਦੇ ਮੈਦਾਨ ਵਿੱਚ ਉਤਰੀ ਹੋਈ ਹੈ। ਉਸ ਦੇ ਕਾਰਨ ਵੀ ਅਨੇਕ ਪ੍ਰਕਾਰ ਦੀਆਂ ਆਰਥਿਕ ਵਿਵਸਥਾਵਾਂ ’ਤੇ ਨਵਾਂ ਸੰਕਟ ਪੈਦਾ ਹੁੰਦਾ ਜਾ ਰਿਹਾ ਹੈ। ਭਾਰਤ ਦੇ ਨਾਗਰਿਕਾਂ ’ਤੇ ਬੋਝ ਘੱਟ ਤੋਂ ਘੱਟ ਕਿਵੇਂ ਹੋਵੇ, ਜਿਤਨਾ ਹੋ ਸਕੇ ਉਤਨਾ। ਦੇਸ਼ ਦੇ ਨਾਗਰਿਕਾਂ ਨੂੰ ਮਦਦ ਪਹੁੰਚਾਉਣ ਦਾ ਪ੍ਰਯਾਸ ਚਲ ਰਿਹਾ ਹੈ।   

 

ਭਾਈਓ ਅਤੇ ਭੈਣੋਂ,

100 ਸਾਲ ਵਿੱਚ ਆਈ ਇਸ ਸਭ ਤੋਂ ਬੜੀ ਮਹਾਮਾਰੀ ਵਿੱਚ, ਸਾਡੀ ਸਰਕਾਰ ਗ਼ਰੀਬਾਂ ਨੂੰ ਮੁਫ਼ਤ ਰਾਸ਼ਨ ਦੇ ਲਈ 2 ਲੱਖ 60 ਹਜ਼ਾਰ ਕਰੋੜ ਰੁਪਏ ਖਰਚ ਕਰ ਚੁੱਕੀ ਹੈ। ਅਗਲੇ 6 ਮਹੀਨੇ ਵਿੱਚ ਇਸ ’ਤੇ 80 ਹਜ਼ਾਰ ਕਰੋੜ ਰੁਪਏ ਹੋਰ ਖਰਚ ਕੀਤੇ ਜਾਣਗੇ। ਜੋ ਪਹਿਲਾਂ ਦੀ ਜਨਤਾ ਦੀ ਕਮਾਈ ਨੂੰ ਲੁੱਟ ਲੈਂਦੇ ਸਨ, ਜੋ ਜਨਤਾ ਦੀ ਕਮਾਈ ਨਾਲ ਆਪਣੀ ਤਿਜੌਰੀ ਭਰ ਲੈਂਦੇ ਸਨ, ਉਹ ਅੱਜ ਵੀ ਇਸ ਯੋਜਨਾ ਦੇ ਲਈ ਕੁਝ ਨਾ ਕੁਝ ਹਲਕਾ-ਫੁਲਕਾ ਮਜ਼ਾਕ ਉਡਾਉਣਾ, ਝੂਠ ਫੈਲਾਉਣਾ, ਭਰਮ ਫੈਲਾਉਣਾ ਇਹ ਕਰਦੇ ਹੀ ਰਹਿੰਦੇ ਹਨ। ਮੈਂ ਅੱਜ ਦੇਸ਼ ਨੂੰ ਇੱਕ ਜਾਣਕਾਰੀ ਦੇਣਾ ਚਾਹੁੰਦਾ ਹਾਂ। ਤੁਸੀਂ ਵੀ ਇਸ ਨੂੰ ਧਿਆਨ ਨਾਲ ਸੁਣਿਓ।

 

ਸਾਥੀਓ,

ਜਦੋਂ ਇਨ੍ਹਾਂ ਲੋਕਾਂ ਦੀ ਸਰਕਾਰ ਸੀ, ਤਾਂ ਇਨ੍ਹਾਂ ਨੇ ਗ਼ਰੀਬਾਂ ਦੇ ਰਾਸ਼ਨ ਨੂੰ ਲੁੱਟਣ ਦੇ ਲਈ ਆਪਣੇ 4 ਕਰੋੜ, 4 ਕਰੋੜ ਦਾ ਆਂਕੜਾ ਬਹੁਤ ਬੜਾ ਹੁੰਦਾ ਹੈ। 4 ਕਰੋੜ ਫਰਜ਼ੀ ਐਸੇ ਜੋ ਨਾਮ ਪੈਦਾ ਹੀ ਨਹੀਂ ਹੋਏ, ਜਿਨ੍ਹਾਂ ਦਾ ਜਨਮ ਹੀ ਨਹੀਂ ਹੋਇਆ। ਐਸੇ-ਐਸੇ ਨਾਮ 4 ਕਰੋੜ ਕਾਗਜ਼ਾਂ ਵਿੱਚ ਤੈਨਾਤ ਕਰ ਦਿੱਤੇ ਸਨ। ਇਨ੍ਹਾਂ 4 ਕਰੋੜ ਫਰਜ਼ੀ ਲੋਕਾਂ ਦੇ ਨਾਮ ਨਾਲ ਰਾਸ਼ਨ ਉਠਾਇਆ ਜਾਂਦਾ ਸੀ, ਬਜ਼ਾਰ ਵਿੱਚ ਪਿਛਲੇ ਰਸਤੇ ਤੋਂ ਵੇਚਿਆ ਜਾਂਦਾ ਸੀ, ਅਤੇ ਉਸ ਦੇ ਪੈਸੇ ਇਨ੍ਹਾਂ ਲੋਕਾਂ ਦੇ ਕਾਲੇ ਕਾਰਨਾਮੇ, ਕਾਲੇ ਖਾਤਿਆਂ ਵਿੱਚ ਪਹੁੰਚ ਜਾਂਦੇ ਸਨ। 2014 ਵਿੱਚ ਸਰਕਾਰ ਵਿੱਚ ਆਉਣ ਦੇ ਬਾਅਦ ਤੋਂ ਹੀ ਸਾਡੀ ਸਰਕਾਰ ਨੇ ਇਨ੍ਹਾਂ ਫਰਜ਼ੀ ਨਾਮਾਂ ਨੂੰ ਖੋਜਣਾ ਸ਼ੁਰੂ ਕੀਤਾ ਅਤੇ ਇਨ੍ਹਾਂ ਨੂੰ ਰਾਸ਼ਨ ਦੀ ਲਿਸਟ ਤੋਂ ਹਟਾਇਆ। ਤਾਕਿ ਗ਼ਰੀਬ ਨੂੰ ਉਸ ਦਾ ਹੱਕ ਮਿਲ ਸਕੇ।

 

ਆਪ ਸੋਚੋ, ਪਹਿਲਾਂ ਦੇ ਸਮੇਂ ਵਿੱਚ ਇਹ ਗ਼ਰੀਬਾਂ ਦੇ ਮੂੰਹ ਤੋਂ ਨਿਵਾਲਾ ਖੋਹ ਕੇ, ਕਿਤਨੇ ਹਜ਼ਾਰਾਂ ਕਰੋੜ ਰੁਪਏ ਹਰ ਮਹੀਨੇ ਲੁੱਟ ਰਹੇ ਸਨ। ਅਸੀਂ ਰਾਸ਼ਨ ਦੀਆਂ ਦੁਕਾਨਾਂ ਵਿੱਚ ਆਧੁਨਿਕ ਮਸ਼ੀਨਾਂ ਲਗਾ ਕੇ, ਇਹ ਵੀ ਸੁਨਿਸ਼ਚਿਤ ਕੀਤਾ ਕਿ ਰਾਸ਼ਨ ਦੀ ਚੋਰੀ ਨਾ ਹੋ ਪਾਏ। ਆਪ ਸਭ ਨੂੰ ਪਤਾ ਹੋਵੇਗਾ ਇਹ ਜੋ ਮਸ਼ੀਨ ਲਗਾਉਣ ਦਾ ਅਸੀਂ ਜੋ ਅਭਿਯਾਨ ਚਲਾਇਆ ਹੈ ਨਾ ਉਸ ਦਾ ਵੀ ਇਨ੍ਹਾਂ ਲੋਕਾਂ ਨੇ ਮਜ਼ਾਕ ਉਡਾਇਆ ਹੈ। ਕਿਉਂ, ਕਿਉਂਕਿ ਉਨ੍ਹਾਂ ਨੂੰ ਪਤਾ ਸੀ, ਕਿ ਮਸ਼ੀਨ ਆਵੇਗੀ, ਲੋਕ ਅੰਗੂਠੇ ਦੀ ਛਾਪ ਲਗਾਉਣਗੇ ਤਾਂ ਸੱਚ ਦਾ ਸੱਚ ਚਲੇਗਾ ਅਤੇ ਇਸ ਨੂੰ ਰੋਕਣ ਦੇ ਲਈ ਅਜਿਹੀਆਂ-ਅਜਿਹੀਆਂ ਹਵਾਵਾਂ ਚਲਾਈਆਂ, ਇੱਥੇ ਤੱਕ ਕਹਿ ਦਿੱਤਾ ਕਿ ਰਾਸ਼ਨ ਲੈਣ ਜਾਵਾਂਗੇ ਅਤੇ ਅੰਗੂਠਾ ਲਗਾਵਾਂਗੇ ਤਾਂ ਕੋਰੋਨਾ ਲਗ ਜਾਵੇਗਾ। ਐਸੇ-ਐਸੇ ਝੂਠ ਫੈਲਾਏ।

 

ਸਾਡੀ ਸਰਕਾਰ ਨੇ ਇਨ੍ਹਾਂ ਸਭ ਦਾ ਫਰਜੀ ਖੇਲ ਬੰਦ ਕਰਾ ਦਿੱਤਾ, ਇਸ ਲਈ ਇਹ ਲੋਕ ਤਿਲਮਿਲਾਏ ਹੋਏ ਹਨ। ਆਪ ਕਲਪਨਾ ਕਰ ਸਕਦੇ ਹੋ ਕਿ ਅਗਰ ਰਾਸ਼ਨ ਦੀਆਂ ਦੁਕਾਨਾਂ ਵਿੱਚ ਪਾਰਦਰਸ਼ਤਾ ਨਹੀਂ ਆਉਂਦੀ, ਇਹ 4 ਕਰੋੜ ਫਰਜ਼ੀ ਨਾਮ ਨਹੀਂ ਹਟਾਏ ਗਏ ਹੁੰਦੇ, ਤਾਂ ਕੋਰੋਨਾ ਦੇ ਇਸ ਸੰਕਟ ਵਿੱਚ ਗ਼ਰੀਬਾਂ ਦਾ ਕੀ ਹਾਲ ਹੁੰਦਾ। ਗ਼ਰੀਬਾਂ ਦੇ ਲਈ ਸਮਰਪਿਤ ਭਾਜਪਾ ਦੀ ਸਰਕਾਰ ਦਿਨ ਰਾਤ ਗ਼ਰੀਬਾਂ ਦੇ ਲਈ ਕੰਮ ਕਰਦੀ ਹੈ।

ਭਾਈਓ ਅਤੇ ਭੈਣੋਂ,

ਸਾਡਾ ਪ੍ਰਯਤਨ ਹੈ ਕਿ ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਅਸੀਂ ਮੂਲ ਸੁਵਿਧਾਵਾਂ ਨੂੰ ਹਰ ਲਾਭਾਰਥੀ ਤੱਕ ਤੇਜ਼ੀ ਨਾਲ ਪਹੁੰਚ ਸਕੇ। ਐਸੇ ਹੀ ਕੰਮ ਦੇ ਬਲ ‘ਤੇ ਅਸੀਂ ਯੋਜਨਾਵਾਂ ਦੇ ਸੈਚੁਰੇਸ਼ਨ ਯਾਨੀ ਹਰ ਯੋਜਨਾ ਦੇ ਸ਼ਤ-ਪ੍ਰਤੀਸ਼ਤ ਲਾਭਾਰਥੀਆਂ ਤੱਕ ਪਹੁੰਚਾਉਣ ਦੇ ਸੰਕਲਪ ‘ਤੇ ਕੰਮ ਕਰ ਰਹੇ ਹਾਂ। ਪਿੰਡ ਵਿੱਚ ਜਿਸ ਯੋਜਨਾ ਦਾ ਜੋ ਲਾਭਾਰਥੀ ਹੋਵੇਗਾ, ਹਿਤਧਾਰਕ ਹੋਵੇਗਾ ਉਸ ਨੂੰ ਉਸ ਦਾ ਹੱਕ ਉਸ ਦੇ ਘਰ ਤੱਕ ਪਹੁੰਚਣਾ ਚਾਹੀਦਾ ਹੈ, ਇਸ ਦੇ ਲਈ ਅਸੀਂ ਲਗੇ ਹੋਏ ਹਾਂ। ਸੈਚੁਰੇਸ਼ਨ ਦੇ ਇਸ ਲਕਸ਼ ਦਾ ਸਭ ਤੋਂ ਬੜਾ ਲਾਭ ਇਹ ਹੈ ਕਿ ਕੋਈ ਗ਼ਰੀਬ ਯੋਜਨਾਵਾਂ ਦੇ ਲਾਭ ਤੋਂ ਛੁਟੇਗਾ ਨਹੀਂ, ਸਰਕਾਰ ਹੁਣ ਸਭ ਤੱਕ ਪਹੁੰਚੇਗੀ। ਇਸ ਨਾਲ ਭੇਦਭਾਵ ਦੀ ਸੰਭਾਵਨਾ ਨਹੀਂ ਬਚੇਗੀ, ਭ੍ਰਿਸ਼ਟਾਚਾਰ ਦੀ ਸੰਭਾਵਨਾ ਨਹੀਂ ਬਚੇਗੀ। ਅੱਜ ਸਮਾਜ ਵਿੱਚ ਆਖਿਰੀ ਪੰਕਤੀ ਵਿੱਚ ਬੈਠੇ ਵਿਅਕਤੀ ਨੂੰ ਵੀ ਲਾਭ ਦੇਣ ਦੀ ਨੀਤੀ ਹੋਵੇ, ਨੀਅਤ ਹੋਵੇ, ਤਾਂ ਸਬਕਾ ਸਾਥ ਵੀ ਹੋਵੇਗਾ, ਸਬਕਾ ਵਿਕਾਸ ਵੀ ਹੋਵੇਗਾ।

 

ਸਾਥੀਓ,

ਪਿੰਡਾਂ ਦੀ ਭੂਮਿਕਾ ਦਾ ਵੀ ਅਸੀਂ ਲਗਾਤਾਰ ਵਿਸਤਾਰ ਕਰ ਰਹੇ ਹਾਂ। ਲੰਬੇ ਸਮੇਂ ਤੱਕ ਪਿੰਡ ਦੀ ਅਰਥਵਿਵਸਥਾ ਨੂੰ ਸਿਰਫ ਖੇਤੀ ਤੱਕ ਹੀ ਸੀਮਤ ਕਰਕੇ ਦੇਖਿਆ ਗਿਆ। ਅਸੀਂ ਖੇਤੀ ਨੂੰ, ਕਿਸਾਨ ਨੂੰ, ਪਸ਼ੂਪਾਲਕ ਨੂੰ ਡ੍ਰੋਨ ਜਿਹੀ ਆਧੁਨਿਕ ਟੈਕਨੋਲੋਜੀ ਅਤੇ ਕੁਦਰਤੀ ਖੇਤੀ ਜਿਹੀ ਪੁਰਾਤਨ ਵਿਵਸਥਾ ਦੇ ਵੱਲ ਪ੍ਰੋਤਸਾਹਿਤ ਕਰ ਰਹੇ ਹਨ, ਨਾਲ ਹੀ ਪਿੰਡ ਦੀਆਂ ਦੂਸਰੀਆਂ ਸਮਰੱਥਾਵਾਂ ਨੂੰ ਵੀ ਨਿਖਾਰ ਰਹੇ ਹਨ। ਲੰਬੇ ਸਮੇਂ ਤੱਕ ਪਿੰਡ ਦੇ ਘਰਾਂ ਅਤੇ ਪਿੰਡ ਦੀ ਜ਼ਮੀਨ ‘ਤੇ ਆਰਥਿਕ ਗਤੀਵਿਧੀਆਂ ਬਹੁਤ ਸੀਮਤ ਰਹੀਆਂ ਹਨ। ਕਿਉਂਕਿ ਪਿੰਡ ਦੀ ਸੰਪਤੀ ਦਾ ਰਿਕਾਰਡ ਉਸ ਪ੍ਰਕਾਰ ਨਾਲ ਵਿਵਸਥਿਤ ਨਹੀਂ ਸੀ। ਇਸ ਲਈ ਪਿੰਡ ਵਿੱਚ ਕਾਰੋਬਾਰ ਕਰਨ ਵਿੱਚ, ਉਦਯੋਗ-ਉੱਦਮ ਲਗਾਉਣ ਵਿੱਚ ਬੈਂਕ ਤੋਂ ਲੋਨ ਲੈਣ ਵਿੱਚ ਬਹੁਤ ਮੁਸ਼ਕਿਲ ਹੁੰਦੀ ਸੀ।

 

ਹੁਣ ਸਵਾਮਿਤਵ ਯੋਜਨਾ ਦੇ ਤਹਿਤ ਪਿੰਡਾਂ ਦੇ ਘਰਾਂ ਦੇ ਕਾਨੂੰਨੀ ਦਸਤਾਵੇਜ਼ ਤਿਆਰ ਕੀਤੇ ਜਾ ਰਹੇ ਹਨ। ਮੱਧ ਪ੍ਰਦੇਸ਼ ਦੇ ਸਾਰੇ ਜ਼ਿਲ੍ਹਿਆਂ ਦੇ 50 ਹਜ਼ਾਰ ਤੋਂ ਅਧਿਕ ਪਿੰਡਾਂ ਵਿੱਚ ਸਰਵੇ ਕੀਤਾ ਜਾ ਰਿਹਾ ਹੈ। ਲਗਭਗ 3 ਲੱਖ ਗ੍ਰਾਮੀਣਾਂ ਨੂੰ ਉਨ੍ਹਾਂ ਦੇ ਪ੍ਰਾਪਰਟੀ ਦੇ ਕਾਰਡ ਸੌਂਪੇ ਵੀ ਜਾ ਚੁੱਕੇ ਹਨ। ਅਜਿਹੇ ਪ੍ਰਾਵਧਾਨਾਂ ਤੋਂ ਜ਼ਮੀਨ ਅਤੇ ਘਰ ਨਾਲ ਜੁੜੇ ਵਿਵਾਦਾਂ ਵਿੱਚ ਕਮੀ ਆਵੇਗੀ ਅਤੇ ਜ਼ਰੂਰਤ ਪੈਣ ‘ਤੇ ਜਿਹਾ ਮੈਂ ਕਿਹਾ ਬੈਂਕਾਂ ਤੋਂ ਮਦਦ ਲੈਣਾ ਸਰਲ ਹੋਵੇਗਾ।

ਸਾਥੀਓ,

ਮੈਂ ਅੱਜ ਸ਼ਿਵਰਾਜ ਜੀ ਦੀ ਸਰਕਾਰ ਨੂੰ ਇੱਕ ਹੋਰ ਕੰਮ ਦੇ ਲਈ ਵਧਾਈ ਦੇਣਾ ਚਾਹੁੰਦਾ ਹਾਂ। ਅਨਾਜ ਦੀ ਸਰਕਾਰੀ ਖਰੀਦ ਵਿੱਚ ਐੱਮਪੀ ਨੇ ਗਜਬ ਕੰਮ ਕੀਤਾ ਹੈ, ਨਵਾਂ ਰਿਕਾਰਡ ਬਣਾਇਆ ਹੈ, ਦੇਸ਼ ਦੇ ਕਈ ਰਾਜਾਂ ਨੂੰ ਪਿੱਛੇ ਛੱਡ ਦਿੱਤਾ ਹੈ। ਐੱਮਪੀ ਵਿੱਚ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਅੱਜ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਰਾਸ਼ੀ ਦਿੱਤੀ ਜਾ ਰਹੀ ਹੈ, ਸਰਕਾਰੀ ਖਰੀਦ ਕੇਂਦਰਾਂ ਦੀ ਸੰਖਿਆ ਵਧੀ ਹੈ। ਪੀਐੱਮ ਕਿਸਾਨ ਸਨਮਾਨ ਨਿਧੀ ਵੀ ਛੋਟੇ ਕਿਸਾਨਾਂ ਦੀ ਬਹੁਤ ਮਦਦ ਕਰ ਰਹੀ ਹੈ। ਐੱਮਪੀ ਦੇ ਕਰੀਬ-ਕਰੀਬ 90 ਲੱਖ ਛੋਟੇ ਕਿਸਾਨਾਂ ਨੂੰ 13 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਉਨ੍ਹਾਂ ਦੇ ਛੋਟੇ-ਛੋਟੇ ਖਰਚਿਆਂ ਦੇ ਲਈ ਦਿੱਤੀ ਗਈ ਹੈ।

 

ਸਾਥੀਓ,

ਇਸ ਸਮੇਂ ਦੇਸ਼ ਆਪਣੀ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਣਾ ਰਿਹਾ ਹੈ। ਸਾਨੂੰ ਸੁਤੰਤਰਤਾ ਦਿਵਾਉਣ ਦੇ ਲਈ ਭਾਰਤ ਮਾਂ ਦੇ ਲੱਖਾਂ ਵੀਰ ਸਪੂਤਾਂ ਅਤੇ ਵੀਰ ਬੇਟੀਆਂ ਨੇ ਆਪਣੇ ਜੀਵਨ, ਆਪਣੇ ਸੁਖ-ਸੁਵਿਧਾ ਦਾ ਆਹੂਤੀ ਦੇ ਦਿੱਤੀ ਸੀ। ਉਸ ਆਹੂਤੀ ਨੇ ਸਾਨੂੰ ਅੱਜ ਦਾ ਸੁਤੰਤਰ ਜੀਵਨ ਦਿੱਤਾ ਹੈ। ਇਸ ਅੰਮ੍ਰਿਤ ਮਹੋਤਸਵ ਵਿੱਚ ਸਾਨੂੰ ਵੀ ਇਸ ਸੰਕਲਪ ਦੇ ਨਾਲ ਅੱਗੇ ਵਧਣਾ ਚਾਹੀਦਾ ਹੈ ਕਿ ਅਸੀਂ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੁਝ ਦੇ ਕੇ ਜਾਵਾਂਗੇ। ਇਸ ਕਾਲਖੰਡ ਵਿੱਚ ਸਾਡੇ ਦੁਆਰਾ ਕੀਤੇ ਗਏ ਕਾਰਜ, ਭਾਵੀ ਪੀੜ੍ਹੀਆਂ ਦੇ ਲਈ ਪ੍ਰੇਰਣਾ ਬਣੇ, ਉਨ੍ਹਾਂ ਨੂੰ ਆਪਣੇ ਕਰਤੱਵਾਂ ਦੀ ਯਾਦ ਦਿਵਾਈਏ, ਇਹ ਬਹੁ ਜ਼ਰੂਰੀ ਹੈ। ਜਿਵੇਂ ਹੁਣ ਅਸੀਂ ਸਾਰੇ ਮਿਲ ਕੇ ਇੱਕ ਕੰਮ ਜ਼ਰੂਰ ਕਰ ਸਕਦੇ ਹਾਂ।

ਅਤੇ ਮੈਂ ਚਾਹੁੰਦਾ ਹਾਂ ਅੱਜ ਮੱਧ ਪ੍ਰਦੇਸ਼ ਵਿੱਚ ਲੱਖਾਂ ਪਰਿਵਾਰਾਂ ਨਾਲ ਮੈਂ ਗੱਲ ਕਰ ਰਿਹਾ ਹਾਂ। ਇਤਨੀ ਸੰਖਿਆ ਵਿੱਚ ਮੈਂ ਜਦੋਂ ਲੋਕਾਂ ਨਾਲ ਗੱਲ ਕਰ ਰਿਹਾ ਹਾਂ, ਤਾਂ ਮੈਂ ਇੱਕ ਸੰਕਲਪ ਦੇ ਲਈ ਜ਼ਰੂਰ ਕਹਾਂਗਾ। ਅਸੀਂ ਸੰਕਲਪ ਕਰੀਏ ਕਿ ਇਸ ਵਰ੍ਹੇ ਜਦੋਂ ਇਹ ਨਵਾਂ ਵਰ੍ਹਾ ਸ਼ੁਰੂ ਹੋਵੇਗਾ, 2-4 ਦਿਨ ਦੇ ਬਾਅਦ ਇਸ ਵਰ੍ਹੇ ਇਹ ਜੋ ਪ੍ਰਤੀਪਦਾ ਹੈ, ਉੱਥੋਂ ਲਿਆ ਕੇ ਅਗਲੇ ਵਰ੍ਹੇ ਪ੍ਰਤੀਪਦਾ ਤੱਕ ਹੈ ਯਾਨੀ ਸਾਡੇ ਪਾਸ 12 ਮਹੀਨੇ ਹਨ, 365 ਦਿਨ ਹਨ। ਅਸੀਂ ਸੰਕਲਪ ਕਰੀਏ ਹਰ ਜ਼ਿਲ੍ਹੇ ਵਿੱਚ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੀ ਯਾਦ ਵਿੱਚ ਸਾਡੀ ਭਾਵੀ ਪੀੜ੍ਹੀ ਨੂੰ ਕੁਝ ਦੇਣ ਦੇ ਸੰਕਲਪ ਨੂੰ ਪੂਰਾ ਕਰਨ ਦੇ ਲਈ ਹਰ ਜ਼ਿਲ੍ਹੇ ਵਿੱਚ 75 ਅੰਮ੍ਰਿਤ ਸਰੋਵਰ ਬਣਾਵਾਂਗੇ ਅਤੇ ਮੈਂ ਤਾਂ ਚਾਹਾਂਗਾ ਸੰਭਵ ਹੋਵੇ ਤਾਂ ਹਰ ਜ਼ਿਲ੍ਹੇ ਵਿੱਚ ਇਹ ਅੰਮ੍ਰਿਤ ਸਰੋਵਰ ਨਵੇਂ ਹੋਣ, ਬੜੇ ਹੋਣ ਇਨ੍ਹਾਂ ਦੇ ਨਿਰਮਾਣ ਵਿੱਚ ਸਰਕਾਰ ਦੀ ਤਰਫ ਤੋਂ ਜੋ ਮਨਰੇਗਾ ਦਾ ਜੋ ਪੈਸਾ ਆਉਂਦਾ ਹੈ ਉਸ ਦੀ ਵੀ ਮਦਦ ਲਿੱਤੀ ਜਾ ਸਕਦੀ ਹੈ।

 

ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਹਰ ਜ਼ਿਲ੍ਹੇ ਵਿੱਚ 75 ਅੰਮ੍ਰਿਤ ਸਰੋਵਰਾਂ ਦਾ ਨਿਰਮਾਣ, ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਬਹੁਤ ਉਪਯੋਗੀ ਹੋਵੇਗਾ। ਇਸ ਦਾ ਬਹੁਤ ਲਾਭ ਸਾਡੀ ਧਰਤੀ ਮਾਤਾ ਨੂੰ ਮਿਲੇਗਾ, ਇਹ ਸਾਡੀ ਧਰਤੀ ਮਾਂ ਪਿਆਸੀ ਹੈ। ਅਸੀਂ ਇਤਨਾ ਪਾਣੀ ਖਿੱਚ ਲਿਆ ਹੈ, ਇਸ ਧਰਤੀ ਮਾਂ ਦੀ ਪਿਆਸ ਬੁਝਾਉਣਾ ਇਸ ਧਰਤੀ ਮਾਂ ਦੀ ਸੰਤਾਨ ਦੇ ਰੂਪ ਵਿੱਚ ਸਾਡਾ ਕਰਤੱਵ ਬਣਦਾ ਹੈ। ਅਤੇ ਇਸ ਦੇ ਕਾਰਨ ਪ੍ਰਕ੍ਰਿਤੀ ਦੇ ਪ੍ਰਾਣਾਂ ਵਿੱਚ ਵੀ ਇੱਕ ਨਵੀਂ ਊਰਜਾ ਆ ਜਾਵੇਗੀ, ਇੱਕ ਨਵੀਂ ਚੇਤਨਾ ਆ ਜਾਵੇਗੀ।

ਇਸ ਨਾਲ ਛੋਟੇ ਕਿਸਾਨਾਂ ਨੂੰ ਲਾਭ ਹੋਵੇਗਾ, ਮਹਿਲਾਵਾਂ ਨੂੰ ਲਾਭ ਹੋਵੇਗਾ, ਇਤਨਾ ਹੀ ਨਹੀਂ ਇਹ ਤਾਂ ਜੀਵ ਦਯਾ ਦਾ ਕੰਮ ਹੋਵੇਗਾ ਪਸ਼ੂ-ਪੰਛੀਆਂ ਦੇ ਲਈ ਵੀ ਬਹੁਤ ਮਦਦਗਾਰ ਹੋਵੇਗਾ। ਯਾਨੀ ਹਰ ਜ਼ਿਲ੍ਹੇ ਵਿੱਚ 75 ਅੰਮ੍ਰਿਤ ਸਰੋਵਰਾਂ ਦਾ ਨਿਰਮਾਣ ਮਾਨਵਤਾ ਦਾ ਬਹੁਤ ਬੜਾ ਕੰਮ ਹੈ, ਜਿਸ ਨੂੰ ਸਾਨੂੰ ਜ਼ਰੂਰ ਕਰਨਾ ਚਾਹੀਦਾ ਹੈ। ਮੈਂ ਸਾਰੀਆਂ ਰਾਜ ਸਰਕਾਰਾਂ ਨੂੰ, ਸਥਾਨਕ ਸੰਸਥਾਵਾਂ ਨੂੰ, ਪੰਚਾਇਤਾਂ ਨੂੰ ਇਸ ਦਿਸ਼ਾ ਵਿੱਚ ਕੰਮ ਕਰਨ ਦੀ ਤਾਕੀਦ ਕਰਦਾ ਹਾਂ।

ਸਾਥੀਓ,

ਇਹ ਭਾਰਤ ਦੇ ਉੱਜਵਲ ਭਵਿੱਖ ਦੇ ਨਿਰਮਾਣ ਦਾ ਕਾਲ ਹੈ। ਭਾਰਤ ਦਾ ਉੱਜਵਲ ਭਵਿੱਖ ਤਦੇ ਸੰਭਵ ਹੈ, ਜਦੋਂ ਗ਼ਰੀਬ ਪਰਿਵਾਰ ਦਾ ਭਵਿੱਖ ਬਿਹਤਰ ਹੋਵੇਗਾ। ਇਹ ਨਵਾਂ ਘਰ, ਤੁਹਾਡੇ ਪਰਿਵਾਰ ਨੂੰ ਨਵੀਂ ਦਿਸ਼ਾ ਦੇਵੇ, ਤੁਹਾਨੂੰ ਨਵੇਂ ਲਕਸ਼ ਦੀ ਤਰਫ਼ ਵਧਣ ਦੀ ਸਮਰੱਥਾ ਦੇਵੇ, ਤੁਹਾਡੇ ਬੱਚਿਆਂ ਵਿੱਚ ਸਿੱਖਿਆ, ਕੌਸ਼ਲ ਅਤੇ ਆਤਮਵਿਸ਼ਵਾਸ ਦਾ ਸੰਚਾਰ ਕਰੇ, ਇਸੇ ਕਾਮਨਾ ਦੇ ਨਾਲ ਤੁਹਾਨੂੰ, ਸਾਰੇ ਲਾਭਾਰਥੀਆਂ ਨੂੰ, ਇਸ ਨਵੇਂ ਗ੍ਰਹਿ ਪ੍ਰਵੇਸ਼ ਦੇ ਲਈ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਬਹੁਤ-ਬਹੁਤ ਵਧਾਈ ਦਿੰਦਾ ਹਾਂ !

ਧੰਨਵਾਦ !

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Mutual fund industry on a high, asset surges Rs 17 trillion in 2024

Media Coverage

Mutual fund industry on a high, asset surges Rs 17 trillion in 2024
NM on the go

Nm on the go

Always be the first to hear from the PM. Get the App Now!
...
Chief Minister of Andhra Pradesh meets Prime Minister
December 25, 2024

Chief Minister of Andhra Pradesh, Shri N Chandrababu Naidu met Prime Minister, Shri Narendra Modi today in New Delhi.

The Prime Minister's Office posted on X:

"Chief Minister of Andhra Pradesh, Shri @ncbn, met Prime Minister @narendramodi

@AndhraPradeshCM"