ਪਿਛਲੇ 2 ਮਹੀਨਿਆਂ ਵਿੱਚ 6ਵੀਂ ਵੰਦੇ ਭਾਰਤ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ
“ਰਾਜਸਥਾਨ ਨੂੰ ਅੱਜ ਆਪਣੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਮਿਲੀ। ਇਸ ਨਾਲ ਕਨੈਕਟੀਵਿਟੀ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ ਅਤੇ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ”
"ਵੰਦੇ ਭਾਰਤ 'ਇੰਡੀਆ ਫ਼ਸਟ ਔਲਵੇਜ਼ ਫ਼ਸਟ' ਦੀ ਭਾਵਨਾ ਨੂੰ ਸਾਕਾਰ ਕਰਦੀ ਹੈ"
"ਵੰਦੇ ਭਾਰਤ ਟ੍ਰੇਨ ਵਿਕਾਸ, ਆਧੁਨਿਕਤਾ, ਸਥਿਰਤਾ ਅਤੇ ਸਵੈ-ਨਿਰਭਰਤਾ ਦਾ ਸਮਾਨਾਰਥੀ ਬਣ ਗਈ ਹੈ"
"ਬਦਕਿਸਮਤੀ ਨਾਲ ਰੇਲਵੇ ਜਿਹੀ ਨਾਗਰਿਕਾਂ ਦੀ ਇੱਕ ਮਹੱਤਵਪੂਰਨ ਅਤੇ ਬੁਨਿਆਦੀ ਜ਼ਰੂਰਤ ਨੂੰ ਸਿਆਸੀ ਅਖਾੜੇ ਵਿੱਚ ਬਦਲ ਦਿੱਤਾ ਗਿਆ ਸੀ"
"ਰਾਜਸਥਾਨ ਦਾ ਰੇਲਵੇ ਬਜਟ 2014 ਤੋਂ ਹੁਣ ਤੱਕ 14 ਗੁਣਾ ਵਧਾ ਦਿੱਤਾ ਗਿਆ ਹੈ, 2014 ਦੇ 700 ਕਰੋੜ ਤੋਂ ਇਸ ਸਾਲ 9500 ਕਰੋੜ ਤੋਂ ਵੱਧ"
“ਭਾਰਤ ਗੌਰਵ ਸਰਕਟ ਟ੍ਰੇਨਾਂ ਲਗਾਤਾਰ ਏਕ ਭਾਰਤ – ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਮਜ਼ਬੂਤ ​​ਕਰ ਰਹੀਆਂ ਹਨ”
“ਜਦੋਂ ਰੇਲਵੇ ਜਿਹਾ ਕਨੈਕਟੀਵਿਟੀ ਦਾ ਬੁਨਿਆਦੀ ਢਾਂਚਾ ਮਜ਼ਬੂਤ ​​ਹੁੰਦਾ ਹੈ, ਤਾਂ ਦੇਸ਼ ਮਜ਼ਬੂਤ ​​ਹੁੰਦਾ ਹੈ। ਇਸ ਨਾਲ ਦੇਸ਼ ਦੇ ਆਮ ਨਾਗਰਿਕ ਨੂੰ ਲਾਭ ਹੁੰਦਾ ਹੈ, ਦੇਸ਼ ਦੇ ਗਰੀਬ ਅਤੇ ਮੱਧ ਵਰਗ ਨੂੰ ਲਾਭ ਹੁੰਦਾ ਹੈ”

ਨਮਸਕਾਰ,

ਰਾਜਸਥਾਨ ਦੇ ਗਵਰਨਰ ਕਲਰਾਜ ਮਿਸ਼ਰ ਜੀ, ਰਾਜਸਥਾਨ ਦੇ ਮੁੱਖ ਮੰਤਰੀ ਮੇਰੇ ਮਿੱਤਰ ਸ਼੍ਰੀਮਾਨ ਅਸ਼ੋਕ ਗਹਿਲੋਤ ਜੀ, ਰੇਲ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਣਵ ਜੀ, ਰਾਜਸਥਾਨ ਸਰਕਾਰ ਦੇ ਮੰਤਰੀਗਣ, ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ ਵਿੱਚ ਨੇਤਾ ਵਿਰੋਧੀ ਧਿਰ, ਮੰਚ ‘ਤੇ ਵਿਰਾਜਮਾਨ ਸਾਰੇ ਸਾਂਸਦਗਣ, ਵਿਧਾਇਕਗਣ, ਹੋਰ ਸਾਰੇ ਮਹਾਨੁਭਾਵ ਅਤੇ ਰਾਜਸਥਾਨ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋ, ਮਾਂ ਭਾਰਤੀ ਦੀ ਵੰਦਨਾ ਕਰਨ ਵਾਲੀ ਰਾਜਸਥਾਨ ਦੀ ਧਰਤੀ ਨੂੰ ਅੱਜ ਪਹਿਲੀ ਵੰਦੇ ਭਾਰਤ ਟ੍ਰੇਨ ਮਿਲ ਰਹੀ ਹੈ। ਦਿੱਲੀ ਕੈਂਟ-ਅਜਮੇਰ ਵੰਦੇ ਭਾਰਤ ਐਕਸਪ੍ਰੈੱਸ ਤੋਂ, ਜੈਪੁਰ-ਦਿੱਲੀ ਆਉਣਾ-ਜਾਣਾ ਹੋਰ ਅਸਾਨ ਹੋ ਜਾਵੇਗਾ। ਇਹ ਟ੍ਰੇਨ, ਰਾਜਸਥਾਨ ਦੀ ਟੂਰਿਜ਼ਮ ਇੰਡਸਟਰੀ ਨੂੰ ਵੀ ਬਹੁਤ ਮਦਦ ਕਰੇਗੀ। ਤੀਰਥ ਸਥਾਨ ਪੁਸ਼ਕਰ ਹੋਵੇ ਜਾਂ ਫਿਰ ਅਜਮੇਰ ਸ਼ਰੀਫ, ਆਸਥਾ ਦੇ ਐਸੇ ਮਹੱਤਵਪੂਰਨ ਸਥਲਾਂ ਤੱਕ ਪਹੁੰਚਣ ਵਿੱਚ ਵੀ ਹੁਣ ਸ਼ਰਧਾਲੂਆਂ ਨੂੰ ਜ਼ਿਆਦਾ ਅਸਾਨੀ ਹੋਵੇਗੀ।

 

ਭਾਈਓ ਅਤੇ ਭੈਣੋ,

ਬੀਤੇ 2 ਮਹੀਨਿਆਂ ਵਿੱਚ ਇਹ ਛੇਵੀਂ ਵੰਦੇ ਭਾਰਤ ਐਕਸਪ੍ਰੈੱਸ ਹੈ ਜਿਸ ਨੂੰ ਹਰੀ ਝੰਡੀ ਦਿਖਾਉਣ ਦਾ ਮੈਨੂੰ ਸੁਭਾਗ ਮਿਲਿਆ ਹੈ। ਮੁੰਬਈ-ਸ਼ੋਲਾਪੁਰ ਵੰਦੇ ਭਾਰਤ ਐਕਸਪ੍ਰੈੱਸ, ਸਿਕੰਦਰਾਬਾਦ-ਤਿਰੂਪਤੀ ਵੰਦੇ ਭਾਰਤ ਐਕਸਪ੍ਰੈੱਸ, ਚੇਨਈ ਕੋਇੰਬਟੂਰ ਵੰਦੇ ਭਾਰਤ ਐਕਸਪ੍ਰੈੱਸ ਅਤੇ ਹੁਣ ਇਹ ਜੈਪੁਰ-ਦਿੱਲੀ ਵੰਦੇ ਭਾਰਤ ਐਕਸਪ੍ਰੈੱਸ ਅੱਜ ਸ਼ੁਰੂ ਹੋ ਰਹੀ ਹੈ। ਜਦੋਂ ਤੋਂ ਇਹ ਆਧੁਨਿਕ ਟ੍ਰੇਨਾਂ ਸ਼ੁਰੂ ਹੋਈਆਂ ਹਨ, ਤਦ ਤੋਂ ਕਰੀਬ-ਕਰੀਬ 60 ਲੱਖ ਲੋਕ, ਇਨ੍ਹਾਂ ਟ੍ਰੇਨਾਂ ਵਿੱਚ ਸਫ਼ਰ ਕਰ ਚੁੱਕੇ ਹਨ। ਤੇਜ਼ ਰਫ਼ਤਾਰ ਵੰਦੇ ਭਾਰਤ ਦੀ ਸਭ ਤੋਂ ਬੜੀ ਵਿਸ਼ੇਸ਼ਤਾ ਹੈ, ਕਿ ਇਹ ਲੋਕਾਂ ਦਾ ਸਮਾਂ ਬਚਾ ਰਹੀ ਹੈ ਅਤੇ ਇੱਕ ਸਟੱਡੀ ਹੈ ਕਿ ਇੱਕ ਵੰਦੇ ਭਾਰਤ ਦੀ ਯਾਤਰਾ ਕਰਨ ‘ਤੇ ਲੋਕਾਂ ਦੇ ਕੁੱਲ ਮਿਲਾ ਕੇ, ਹਰ ਟ੍ਰਿੱਪ ਵਿੱਚ ਕਰੀਬ-ਕਰੀਬ ਢਾਈ ਹਜ਼ਾਰ ਘੰਟੇ ਬਚਦੇ ਹਨ।  ਯਾਤਰਾ ਵਿੱਚ ਬਚਣ ਵਾਲੇ ਇਹ ਢਾਈ ਹਜ਼ਾਰ ਘੰਟੇ, ਲੋਕਾਂ ਨੂੰ ਹੋਰ ਕੰਮਾਂ ਦੇ ਲਈ ਉਪਲਬਧ ਹੋ ਰਹੇ ਹਨ। ਮੈਨੂਫੈਕਚਰਿੰਗ ਕੌਸ਼ਲ ਤੋਂ ਲੈ ਕੇ ਸੁਰੱਖਿਆ ਦੀ ਗਾਰੰਟੀ ਤੱਕ, ਤੇਜ਼ ਰਫ਼ਤਾਰ ਤੋਂ ਲੈ ਕੇ ਖੂਬਸੂਰਤ ਡਿਜ਼ਾਇਨ ਤੱਕ, ਵੰਦੇ ਭਾਰਤ ਤਮਾਮ ਖੂਬੀਆਂ ਨਾਲ ਸੰਪਨ ਹੈ। ਇਨ੍ਹਾਂ ਸਾਰੀਆਂ ਖੂਬੀਆਂ ਨੂੰ ਦੇਖਦੇ ਹੋਏ ਅੱਜ ਦੇਸ਼ ਭਰ ਵਿੱਚ ਵੰਦੇ ਭਾਰਤ ਟ੍ਰੇਨ ਦਾ ਗੌਰਵਗਾਣ ਹੋ ਰਿਹਾ ਹੈ। ਵੰਦੇ ਭਾਰਤ ਨੇ ਇੱਕ ਤਰ੍ਹਾਂ ਨਾਲ ਕਈ ਨਵੀਂਆਂ ਸ਼ੁਰੂਆਤ ਕੀਤੀਆਂ ਹਨ। ਵੰਦੇ ਭਾਰਤ, ਪਹਿਲੀ ਸੈਮੀ-ਹਾਈ ਸਪੀਡ ਟ੍ਰੇਨ ਹੈ ਜੋ ਮੇਡ ਇਨ ਇੰਡੀਆ ਹੈ। ਵੰਦੇ ਭਾਰਤ, ਪਹਿਲੀ ਅਜਿਹੀ ਟ੍ਰੇਨ ਹੈ ਜੋ ਇਤਨੀ compact ਅਤੇ efficient ਹੈ। ਵੰਦੇ ਭਾਰਤ, ਪਹਿਲੀ ਟ੍ਰੇਨ ਹੈ ਜੋ ਸਵਦੇਸ਼ੀ safety system ਕਵਚ ਦੇ ਅਨੁਕੂਲ ਹੈ। ਵੰਦੇ ਭਾਰਤ, ਭਾਰਤੀ ਰੇਲਵੇ ਦੇ ਇਤਿਹਾਸ ਦੀ ਉਹ ਪਹਿਲੀ ਟ੍ਰੇਨ ਹੈ, ਜਿਸ ਨੇ ਬਿਨਾ ਵਾਧੂ ਇੰਜਣ ਦੇ ਸਹਿਯਾਦਰੀ ਘਾਟ ਦੀ ਉੱਚੀ ਚੜ੍ਹਾਈ ਪੂਰੀ ਕਰ ਦਿੱਤੀ। ਵੰਦੇ ਭਾਰਤ ਐਕਸਪ੍ਰੈੱਸ India ਦੀ First, always first! ਦੀ ਭਾਵਨਾ ਸਮ੍ਰਿੱਧ ਕਰਦੀ ਹੈ। ਮੈਨੂੰ ਖੁਸ਼ੀ ਹੈ ਕਿ ਵੰਦੇ ਭਾਰਤ ਟ੍ਰੇਨ ਅੱਜ ਵਿਕਾਸ, ਆਧੁਨਿਕਤਾ, ਸਥਿਰਤਾ ਅਤੇ ਆਤਮ-ਨਿਰਭਰਤਾ ਦੇ ਸਮਾਨਾਰਥੀ ਬਣ ਚੁੱਕੀ ਹੈ। ਅੱਜ ਦੀ ਵੰਦੇ ਭਾਰਤ ਦੀ ਯਾਤਰਾ, ਕੱਲ੍ਹ ਸਾਨੂੰ ਵਿਕਸਿਤ ਭਾਰਤ ਦੀ ਯਾਤਰਾ ਵੱਲ ਲੈ ਜਾਵੇਗੀ। ਇਹ ਰਾਜਸਥਾਨ ਦੇ ਲੋਕਾਂ ਨੂੰ ਵੰਦੇ ਭਾਰਤ ਟ੍ਰੇਨ ਲਈ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

ਸਾਥੀਓ,

ਸਾਡੇ ਦੇਸ਼ ਦੀ ਬਦਕਿਸਮਤੀ  ਰਹੀ ਕਿ ਰੇਲਵੇ ਜਿਹੀ ਮਹੱਤਵਪੂਰਨ ਵਿਵਸਥਾ, ਜੋ ਸਾਧਾਰਣ ਮਾਨਵੀ ਦੇ ਜੀਵਨ ਦਾ ਇਤਨਾ ਬੜਾ ਹਿੱਸਾ ਹੈ, ਉਸ ਨੂੰ ਵੀ ਰਾਜਨੀਤੀ ਦਾ ਅਖਾੜਾ ਬਣਾ ਦਿੱਤਾ ਗਿਆ ਸੀ। ਆਜ਼ਾਦੀ ਤੋਂ ਬਾਅਦ ਵੀ ਭਾਰਤ ਨੂੰ ਇੱਕ ਬੜਾ ਰੇਲਵੇ ਨੈੱਟਵਰਕ ਮਿਲਿਆ ਸੀ। ਲੇਕਿਨ ਰੇਲਵੇ ਦੇ ਆਧੁਨਿਕੀਕਰਣ ‘ਤੇ ਹਮੇਸ਼ਾ ਰਾਜਨੀਤਕ ਸੁਆਰਥ ਹਾਵੀ ਰਿਹਾ। ਰਾਜਨੀਤਕ ਸਵਾਰਥ ਨੂੰ ਦੇਖ ਕੇ ਤਦ ਇਹ ਤੈਅ ਕੀਤਾ ਜਾਂਦਾ ਸੀ ਕਿ ਕੌਣ ਰੇਲਵੇ ਮੰਤਰੀ ਬਣੇਗਾ, ਕੌਣ ਨਹੀਂ ਬਣੇਗਾ। ਰਾਜਨੀਤਕ ਸਵਾਰਥ ਹੀ ਤੈਅ ਕਰਦਾ ਸੀ ਕਿ ਕਿਹੜੀ ਟ੍ਰੇਨ ਕਿਸ ਸਟੇਸ਼ਨ ‘ਤੇ ਚਲੇਗੀ। ਰਾਜਨੀਤਕ ਸਵਾਰਥ ਨੇ ਹੀ ਬਜਟ ਵਿੱਚ ਅਜਿਹੀਆਂ-ਅਜਿਹੀਆਂ ਟ੍ਰੇਨਾਂ ਦੀਆਂ ਘੋਸ਼ਨਾਵਾਂ ਕਰਵਾਈਆਂ, ਜੋ ਕਦੇ ਚਲੀਆਂ ਹੀ ਨਹੀਂ। ਹਾਲਤ ਇਹ ਸੀ ਕਿ ਰੇਲਵੇ ਦੀਆਂ ਭਰਤੀਆਂ ਵਿੱਚ ਰਾਜਨੀਤੀ ਹੁੰਦੀ ਸੀ, ਬੜੇ ਪੈਮਾਣੇ ‘ਤੇ ਭ੍ਰਿਸਟਾਚਾਰ ਹੁੰਦਾ ਸੀ। ਹਾਲਤ ਇਹ ਸੀ ਕਿ ਗ਼ਰੀਬ ਲੋਕਾਂ ਦੀ ਜ਼ਮੀਨ ਖੋਹ੍ਹ ਕੇ ਉਨ੍ਹਾਂ ਨੁੰ ਰੇਲਵੇ ਵਿੱਚ ਨੌਕਰੀ ਦਾ ਝਾਂਸਾ ਦਿੱਤਾ ਗਿਆ। ਦੇਸ਼ ਵਿੱਚ ਮੌਜੂਦ ਹਜ਼ਾਰਾਂ ਮਾਨਵ ਰਹਿਤ ਕ੍ਰੌਸਿੰਗ ਨੂੰ ਵੀ ਆਪਣੇ ਹੀ ਹਾਲ ‘ਤੇ ਛੱਡ ਦਿੱਤਾ ਗਿਆ ਸੀ। ਰੇਲਵੇ ਦੀ ਸੁਰੱਖਿਆ, ਰੇਲਵੇ ਦੀ ਸਵੱਛਤਾ, ਰੇਲਵੇ ਪਲੈਟਫਾਰਮਸ ਦੀ ਸਵੱਛਤਾ, ਸਭ ਕੁਝ ਨਜ਼ਰਅੰਦਾਜ ਕਰ ਦਿੱਤਾ ਗਿਆ ਸੀ। ਇਨ੍ਹਾਂ ਸਾਰੀਆਂ ਪਰਿਸਥਿਤੀਆਂ ਵਿੱਚ ਬਦਲਾਅ 2014 ਤੋਂ ਬਾਅਦ ਆਉਣਾ ਸ਼ੁਰੂ ਹੋਇਆ ਹੈ। ਜਦੋਂ ਦੇਸ਼ ਦੇ ਲੋਕਾਂ ਨੇ ਸਥਿਰ ਸਰਕਾਰ ਬਣਵਾਈ, ਜਦੋਂ ਦੇਸ਼ ਦੇ ਲੋਕਾਂ ਨੇ ਪੂਰਨ ਬਹੁਮਤ ਵਾਲੀ ਸਰਕਾਰ ਬਣਵਾਈ, ਜਦੋਂ ਸਰਕਾਰ ‘ਤੇ ਰਾਜਨੀਤਕ ਸੌਦੇਬਾਜ਼ੀ ਦਾ ਦਬਾਅ ਹਟਿਆ, ਤਾਂ ਰੇਲਵੇ ਨੇ ਵੀ ਚੈਨ ਦੀ ਸਾਂਹ ਲਈ ਅਤੇ ਨਵੀਂ ਉੱਚਾਈ ਪਾਉਣ ਲਈ ਦੌੜ ਪਈ। ਅੱਜ ਹਰ ਭਾਰਤਵਾਸੀ, ਭਾਰਤੀ ਰੇਲ ਦਾ ਕਾਇਆਕਲਪ ਹੁੰਦਿਆਂ ਦੇਖ ਕੇ ਮਾਣ ਮਹਿਸੂਸ ਕਰਦਾ ਹੈ।

 

ਭਾਈਓ ਅਤੇ ਭੈਣੋ,

ਰਾਜਸਥਾਨ ਦੇ ਲੋਕਾਂ ਨੇ ਹਮੇਸ਼ਾ ਸਾਨੂੰ ਸਾਰਿਆਂ ਨੂੰ ਆਪਣਾ ਭਰਪੂਰ ਅਸ਼ੀਰਵਾਦ ਦਿੱਤਾ ਹੈ। ਸ਼ੂਰਵੀਰਾਂ ਦੀ ਇਸ ਧਰਤੀ ਨੂੰ ਅੱਜ ਸਾਡੀ ਸਰਕਾਰ, ਨਵੀਂਆਂ ਸੰਭਾਵਨਾਵਾਂ ਅਤੇ ਨਵੇਂ ਅਵਸਰਾਂ ਦੀ ਧਰਤੀ ਵੀ ਬਣਾ ਰਹੀ ਹੈ। ਰਾਜਸਥਾਨ, ਦੇਸ਼ ਦੇ ਟੌਪ ਟੂਰਿਸਟ ਡੈਸਟੀਨੇਸ਼ਨਸ ਵਿੱਚੋਂ ਇੱਕ ਹੈ। ਇਹ ਬਹੁਤ ਜ਼ਰੂਰੀ ਹੈ ਕਿ ਰਾਜਸਥਾਨ ਆਉਣ ਵਾਲੇ ਸੈਲਾਨੀਆਂ ਦਾ ਸਮਾਂ ਬਚੇ, ਉਨ੍ਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸੁਵਿਧਾ ਮਿਲੇ। ਇਸ ਵਿੱਚ ਬਹੁਤ ਬੜੀ ਭੂਮਿਕਾ ਕਨੈਕਟੀਵਿਟੀ ਦੀ ਹੈ। ਰਾਜਸਥਾਨ ਦੀ ਕਨੈਕਟੀਵਿਟੀ ਨੂੰ ਲੈ ਕੇ ਜੋ ਕੰਮ ਬੀਤੇ ਵਰ੍ਹਿਆਂ ਵਿੱਚ ਕੇਂਦਰ ਸਰਕਾਰ ਨੇ ਕੀਤਾ ਹੈ, ਉਹ ਵਾਕਈ ਸਵੀਕਾਰ ਕਰਨਾ ਹੋਵੇਗਾ। ਇਹ ਕੰਮ ਬੇਮਿਸਾਲ ਰਿਹਾ ਹੈ। ਫਰਵਰੀ ਵਿੱਚ ਹੀ ਮੈਨੂੰ ਦਿੱਲੀ-ਮੁੰਬਈ ਐਕਸਪ੍ਰੈੱਸ ਦੇ ਦਿੱਲੀ-ਦੌਸਾ-ਲਾਲਸੋਟ ਹਿੱਸੇ ਦੇ ਉਦਘਾਟਨ ਲਈ ਦੌਸਾ ਆਉਣ ਦਾ ਮੌਕਾ ਮਿਲਿਆ ਸੀ। ਇਸ ਐਕਸਪ੍ਰੈੱਸ ਤੋਂ ਦੌਸਾ ਦੇ ਨਾਲ ਹੀ, ਅਲਵਰ, ਭਰਤਪੁਰ, ਸਵਾਈ ਮਾਧੋਪੁਰ, ਟੋਂਕ, ਬੂੰਦੀ ਅਤੇ ਕੋਟਾ ਜ਼ਿਲ੍ਹਿਆਂ ਦੇ ਲੋਕਾਂ ਨੂੰ ਬਹੁਤ ਲਾਭ ਹੋਵੇਗਾ। ਕੇਂਦਰ ਸਰਕਾਰ ਰਾਜਸਥਾਨ ਦੇ ਸਰਹੱਦੀ ਖੇਤਰਾਂ ਵਿੱਚ ਵੀ ਲਗਭਗ 1400 ਕਿਲੋਮੀਟਰ ਸੜਕਾਂ ‘ਤੇ ਕੰਮ ਕਰ ਰਹੀ ਹੈ। ਅਜੇ ਕਰੀਬ ਇੱਕ ਹਜ਼ਾਰ ਕਿਲੋਮੀਟਰ ਦੀਆਂ ਸੜਕਾਂ ਰਾਜਸਥਾਨ ਵਿੱਚ ਹੋਰ ਬਣਾਉਣ ਦਾ ਪ੍ਰਸਤਾਵ ਹੈ।

 

ਸਾਥੀਓ, 

ਸਾਡੀ ਸਰਕਾਰ, ਸੜਕ ਦੇ ਨਾਲ ਹੀ ਰਾਜਸਥਾਨ ਵਿੱਚ ਰੇਲਵੇ ਕਨੈਕਟੀਵਿਟੀ ਨੂੰ ਵੀ ਸਰਵਉੱਚ ਪ੍ਰਾਥਮਿਕਤਾ ਦੇ ਰਹੀ ਹੈ। ਤਾਰੰਗਾਹਿਲ ਤੋਂ ਅੰਬਾਜੀ ਹੁੰਦੇ ਹੋਏ ਆਬੂਰੋਡ ਤੱਕ ਨਵੀਂ ਰੇਲਵੇ ਲਾਈਨ ਦੇ ਨਿਰਮਾਣ ‘ਤੇ ਵੀ ਕੰਮ ਸ਼ੁਰੂ ਹੋ ਚੁੱਕਿਆ ਹੈ। ਇਸ ਰੇਲਵੇ ਲਾਈਨ ਦੀ ਮੰਗ 100 ਵਰ੍ਹੇ ਤੋਂ ਵੀ ਜ਼ਿਆਦਾ ਪੁਰਾਣੀ ਹੈ, ਜੋ ਹੁਣ ਭਾਜਪਾ ਸਰਕਾਰ ਨੇ ਹੀ ਪੂਰੀ ਕੀਤੀ ਹੈ। ਉਦੈਪੁਰ ਤੋਂ ਅਹਿਮਦਾਬਾਦ ਦੇ ਦਰਮਿਆਨ ਰੇਲਵੇ ਲਾਈਨ ਨੂੰ ਵੀ ਬ੍ਰੋਡ ਗੇਜ਼ ਵਿੱਚ ਬਦਲਣ ਦਾ ਕੰਮ ਅਸੀਂ ਪੂਰਾ ਕਰ ਚੁਕੇ ਹਾਂ। ਇਸ ਨਾਲ ਮੇਵਾੜ ਖੇਤਰ, ਗੁਜਰਾਤ ਸਹਿਤ ਦੇਸ਼ ਦੇ ਹੋਰ ਭਾਗਾਂ ਤੋਂ ਬੜੀ ਲਾਈਨ ਨਾਲ ਕਨੈਕਟ ਹੋ ਗਿਆ ਹੈ। ਬੀਤੇ 9 ਵਰ੍ਹਿਆਂ ਵਿੱਚ ਰਾਜਸਥਾਨ ਦੇ ਕਰੀਬ 75 ਪ੍ਰਤੀਸ਼ਤ ਨੈੱਟਵਰਕ ਦਾ Electrification ਪੂਰਾ ਕੀਤਾ ਜਾ ਚੁਕਿਆ ਹੈ। ਸੰਨ 2014 ਤੋਂ ਪਹਿਲਾਂ ਦੀ ਤੁਲਨਾ ਵਿੱਚ ਰਾਜਸਥਾਨ ਦੇ ਰੇਲਵੇ ਬਜਟ ਵਿੱਚ ਅਜੇ ਸਾਡੇ ਅਸ਼ਵਨੀ ਜੀ ਨੇ ਵਿਸਤਾਰ ਨਾਲ ਦੱਸਿਆ 14  ਗੁਣਾ ਤੋਂ ਅਧਿਕ ਦਾ ਵਾਧਾ ਵੀ ਕੀਤਾ ਗਿਆ ਹੈ। ਸੰਨ 2014 ਤੋਂ ਪਹਿਲਾਂ ਜੋ ਮਿਲਦਾ ਸੀ ਅਤੇ ਅੱਜ ਜੋ ਮਿਲਦਾ ਹੈ 14 ਗੁਣਾ ਵਾਧਾ। ਸੰਨ 2014 ਤੋਂ ਪਹਿਲਾਂ ਰਾਜਸਥਾਨ ਲਈ ਔਸਤ ਰੇਲਵੇ ਬਜਟ ਦਾ ਜਿੱਥੇ ਲਗਭਗ 700 ਕਰੋੜ ਦੇ ਆਸ-ਪਾਸ ਸੀ, ਉੱਥੇ ਹੀ ਇਸ ਵਰ੍ਹੇ ਸਾਢੇ 9 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਹੈ। ਇਸ ਦੌਰਾਨ ਰੇਲਵੇ ਲਾਈਨਾਂ ਨੂੰ ਡਬਲ ਕਰਨ ਦੀ ਗਤੀ ਵੀ ਦੁਗੱਣੇ ਤੋਂ ਅਧਿਕ ਹੋਈ ਹੈ। ਰੇਲਵੇ ਵਿੱਚ ਗੇਜ ਪਰਿਵਰਤਨ ਅਤੇ ਦੋਹਰੀਕਰਨ ਦੇ ਜੋ ਕੰਮ ਬੀਤੇ ਵਰ੍ਹਿਆਂ ਵਿੱਚ ਹੋਏ ਹਨ, ਉਨ੍ਹਾਂ ਦਾ ਬਹੁਤ ਬੜਾ ਲਾਭ ਰਾਜਸਥਾਨ ਦੇ ਕਬਾਇਲੀ ਖੇਤਰਾਂ ਨੂੰ ਹੋਇਆ ਹੈ। ਡੂੰਗਰਪੁਰ, ਉਦੈਪੁਰ, ਚਿਤੌੜਗੜ੍ਹ, ਪਾਲੀ ਅਤੇ ਸਿਰੋਹੀ ਜ਼ਿਲ੍ਹਿਆਂ ਵਿੱਚ ਰੇਲਵੇ ਸੁਵਿਧਾਵਾਂ ਦਾ ਵਿਸਤਾਰ ਹੋਇਆ ਹੈ। ਰੇਲਵੇ ਲਾਈਨਾਂ ਦੇ ਨਾਲ-ਨਾਲ ਰਾਜਸਥਾਨ ਦੇ ਰੇਲਵੇ ਸਟੇਸ਼ਨਾਂ ਦਾ ਵੀ ਕਾਇਆਕਲਪ ਕੀਤਾ ਜਾ ਰਿਹਾ ਹੈ। ਰਾਜਸਥਾਨ ਦੇ ਦਰਜਨਾਂ ਸਟੇਸ਼ਨਾਂ ਨੂੰ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਵਿਕਸਿਤ ਕੀਤਾ  ਜਾ ਰਿਹਾ ਹੈ।

 

ਸਾਥੀਓ,

ਟੂਰਿਸਟਸ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ, ਅਲੱਗ-ਅਲੱਗ ਤਰ੍ਹਾਂ ਦੀਆਂ ਸਰਕਿਟ ਟ੍ਰੇਨਾਂ ਦਾ ਵੀ ਸੰਚਾਲਨ ਕਰ ਰਹੀ ਹੈ। ਭਾਰਤ ਗੌਰਵ ਸਰਕਿਟ ਟ੍ਰੇਨ ਹੁਣ ਤੱਕ 70 ਤੋਂ ਵਧ ਟ੍ਰਿੱਪਸ ਲੱਗਾ ਚੁੱਕੀ ਹੈ। ਇਨ੍ਹਾਂ ਟ੍ਰੇਨਾਂ ਵਿੱਚ 15 ਹਜ਼ਾਰ ਤੋਂ ਵਧ ਯਾਤਰੀ ਸਫਰ ਕਰ ਚੁੱਕੇ ਹਨ। ਅਯੋਧਿਆ-ਕਾਸ਼ੀ, ਜਾਂ ਫਿਰ ਦੱਖਣ ਦੇ ਖੇਤਰਾਂ ਦੇ ਦਰਸ਼ਨ ਹੋਣ, ਦਵਾਰਕਾ ਜੀ ਦੇ ਦਰਸ਼ਨ ਹੋਣ, ਸਿੱਖ ਸਮਾਜ ਦੇ ਗੁਰੂਆਂ ਦੇ ਤੀਰਥ ਅਸਥਾਨ ਹੋਣ, ਅਜਿਹੇ ਅਨੇਕਾਂ ਸਥਾਨਾਂ ਲਈ ਭਾਰਤ ਗੌਰਵ ਸਰਕਿਟ ਟ੍ਰੇਨਾਂ ਅੱਜ ਚਲਾਈਆਂ ਜਾ ਰਹੀਆਂ ਹਨ। ਅਸੀਂ ਅਕਸਰ ਸੋਸ਼ਲ ਮੀਡੀਆ ’ਤੇ ਦੇਖਦੇ ਹਾਂ ਕਿ ਇਨ੍ਹਾਂ ਯਾਤਰੀਆਂ ਤੋਂ ਕਿਤਨੀ ਅੱਛੀ ਫੀਡਬੈਕ ਮਿਲ ਰਹੀ ਹੈ, ਇਨ੍ਹਾਂ ਟ੍ਰੇਨਾਂ ਨੂੰ ਕਿਤਨੀ ਸ਼ਲਾਘਾ ਮਿਲ ਰਹੀ ਹੈ। ਇਹ ਟ੍ਰੇਨਾਂ, ਏਕ ਭਾਰਤ-ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਵੀ ਨਿਰੰਤਰ ਸਸ਼ਕਤ ਕਰ ਰਹੀਆਂ ਹਨ।

ਸਾਥੀਓ,

ਭਾਰਤ ਰੇਲਵੇ ਨੇ ਬੀਤੇ ਵਰ੍ਹਿਆਂ ਵਿੱਚ ਇੱਕ ਹੋਰ ਪ੍ਰਯਾਸ ਕੀਤਾ ਹੈ ਜਿਸ ਨੇ ਰਾਜਸਥਾਨ ਦੇ ਸਥਾਨਕ ਉਤਪਾਦਾਂ ਨੂੰ ਵੀ ਦੇਸ਼ ਭਰ ਵਿੱਚ ਪਹੁੰਚਾਉਣ ਵਿੱਚ ਮਦਦ ਕੀਤੀ ਹੈ। ਇਹ ਹੈ ਵੰਨ ਸਟੇਸ਼ਨ ਵੰਨ ਪ੍ਰੋਡਕਟ ਅਭਿਯਾਨ। ਭਾਰਤੀ ਰੇਲਵੇ ਨੇ ਰਾਜਸਥਾਨ ਵਿੱਚ ਲਗਭਗ 70 ਵੰਨ ਸਟੇਸ਼ਨ ਵੰਨ ਪ੍ਰੋਡਕਟ ਸਟਾਲ ਲਗਾਏ ਹਨ। ਇਨ੍ਹਾਂ ਸਟਾਲਾਂ ਵਿੱਚ ਜੈਪੁਰੀ ਰਜਾਈਆਂ, ਸੰਗਾਨੇਰੀ ਬਲਾਕ ਪ੍ਰਿੰਟ ਦੀਆਂ ਚਾਦਰਾਂ, ਗੁਲਾਬ ਨਾਲ ਬਣੇ ਉਤਪਾਦ, ਦੂਸਰੇ ਦਸਤਕਾਰੀ ਦੀ ਜਮ ਕੇ ਵਿਕਰੀ ਹੋ ਰਹੀ ਹੈ। ਯਾਨੀ ਰਾਜਸਥਾਨ ਦੇ ਛੋਟੇ ਕਿਸਾਨ, ਕਾਰੀਗਰਾਂ, ਦਸਤਕਾਰੀਆਂ ਨੂੰ ਬਜ਼ਾਰ ਤੱਕ ਪਹੁੰਚਾਉਣ ਦਾ ਇਹ ਨਵਾਂ ਮਾਧਿਅਮ ਮਿਲ ਗਿਆ ਹੈ। ਇਹ ਵਿਕਾਸ ਵਿੱਚ ਸਭ ਦੀ ਭਾਗੀਦਾਰੀ ਯਾਨੀ ਸਬ ਕਾ ਵਿਕਾਸ ਦਾ ਪ੍ਰਯਾਸ ਹੈ। ਜਦ ਰੇਲਵੇ ਵਰਗਾ ਕਨੈਕਟੀਵਿਟੀ ਦਾ ਇੰਫ੍ਰਾਸਟ੍ਰਕਚਰ ਸਸ਼ਕਤ ਹੁੰਦਾ ਹੈ ਤਾਂ ਦੇਸ਼ ਸਸ਼ਕਤ ਹੁੰਦਾ ਹੈ। ਇਸ ਨਾਲ ਦੇਸ਼ ਦੇ ਆਮ ਨਾਗਰਿਕ ਨੂੰ ਲਾਭ ਹੁੰਦਾ ਹੈ, ਦੇਸ਼ ਦੇ ਗ਼ਰੀਬ ਅਤੇ ਮੱਧ ਵਰਗ ਨੂੰ ਲਾਭ ਹੁੰਦਾ ਹੈ। ਮੈਨੂੰ ਵਿਸ਼ਵਾਸ ਹੈ ਕਿ ਆਧੁਨਿਕ ਵੰਦੇ ਭਾਰਤ ਟ੍ਰੇਨ, ਰਾਜਸਥਾਨ ਦੇ ਵਿਕਾਸ ਨੂੰ ਗਤੀ ਦੇਣ ਵਿੱਚ ਅਹਿਮ ਭੂਮਿਕਾ ਨਿਭਾਏਗੀ। ਅਤੇ ਮੈਂ ਗਹਿਲੋਤ ਜੀ ਦਾ ਵਿਸ਼ੇਸ ਤੌਰ ’ਤੇ ਆਭਾਰ ਵਿਅਕਤ ਕਰਦਾ ਹਾਂ ਕਿ ਇਨ੍ਹੀਂ ਦਿਨੀਂ ਉਹ ਰਾਜਨੀਤਕ ਆਪਾਦਾਈ ਵਿੱਚ ਅਨੇਕ ਸੰਕਟਾਂ ’ਤੋਂ  ਉਹ ਗੁਜ਼ਰ ਰਹੇ ਹਨ। ਉਸ ਦੇ ਬਾਵਜੂਦ ਵੀ ਵਿਕਾਸ ਦੇ ਕੰਮ ਦੇ ਲਈ ਸਮੇਂ ਨਿਕਾਲ ਕੇ ਆਏ, ਰੇਲਵੇ ਪ੍ਰੋਗਰਾਮ ਵਿੱਚ ਹਿੱਸਾ ਲਿਆ। ਮੈਂ ਉਨ੍ਹਾਂ ਦਾ ਸਵਾਗਤ ਵੀ ਕਰਦਾ ਹਾਂ, ਅਭਿਨੰਦਨ ਵੀ ਕਰਦਾ ਹਾਂ ਅਤੇ ਮੈਂ ਗਹਿਲੋਤ ਜੀ ਨੂੰ ਕਹਿਣਾ ਚਾਹੁੰਦਾ ਹਾਂ। ਗਹਿਲੋਤ ਜੀ ਤੁਹਾਡੇ ਤਾਂ ਦੋ-ਦੋ ਹੱਥਾਂ ਵਿੱਚ ਲੱਡੂ ਹਨ। ਤੁਹਾਡੇ ਰੇਲ ਮੰਤਰੀ ਰਾਜਸਥਾਨ ਦੇ ਹਨ ਅਤੇ ਰੇਲਵੇ ਬੋਰਡ ਦੇ ਚੇਅਰਮੈਨ ਵੀ ਰਾਜਸਥਾਨ ਦੇ ਹਨ। ਤਾਂ ਤੁਹਾਡੇ ਦੋ-ਦੋ ਹੱਥਾਂ ਵਿੱਚ ਲੱਡੂ ਹਨ  ਅਤੇ ਦੂਸਰਾ ਜੋ ਕੰਮ ਆਜ਼ਾਦੀ  ਦੇ ਤੁਰੰਤ ਬਾਅਦ ਹੋਣਾ ਚਾਹੀਦਾ ਸੀ, ਹੁਣ ਤੱਕ ਨਹੀਂ ਹੋ ਪਾਇਆ ਲੇਕਿਨ ਤੁਹਾਡਾ ਮੇਰੇ ’ਤੇ ਇਤਨਾ ਭਰੋਸਾ ਹੈ, ਇਤਨਾ ਭਰੋਸਾ ਹੈ ਕਿ ਅੱਜ ਉਹ ਕੰਮ ਵੀ ਤੁਸੀਂ ਮੇਰੇ ਸਾਹਮਣੇ ਰੱਖੇ ਹਨ। ਤੁਹਾਡਾ ਵਿਸ਼ਵਾਸ ਇਹੀ ਮੇਰੀ ਮਿੱਤਰਤਾ ਦੀ ਅੱਛੀ ਤਾਕਤ ਹੈ ਅਤੇ ਇੱਕ ਮਿੱਤਰ ਦੇ ਨਾਤੇ ਤੁਸੀਂ ਜੋ ਭਰੋਸਾ ਰੱਖਦੇ ਹੋ ਇਸ ਦੇ ਲਈ ਮੈਂ ਤੁਹਾਡਾ ਬਹੁਤ ਆਭਾਰ ਵਿਅਕਤ ਕਰਦਾ ਹਾਂ। ਤੁਹਾਨੂੰ ਸਾਰਿਆਂ ਨੂੰ ਫਿਰ ਤੋਂ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਰਾਜਸਥਾਨ ਨੂੰ ਵਧਾਈ ਦਿੰਦਾ ਹਾਂ, ਬਹੁਤ-ਬਹੁਤ ਧੰਨਵਾਦ !

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
How Modi Government Defined A Decade Of Good Governance In India

Media Coverage

How Modi Government Defined A Decade Of Good Governance In India
NM on the go

Nm on the go

Always be the first to hear from the PM. Get the App Now!
...
PM Modi wishes everyone a Merry Christmas
December 25, 2024

The Prime Minister, Shri Narendra Modi, extended his warm wishes to the masses on the occasion of Christmas today. Prime Minister Shri Modi also shared glimpses from the Christmas programme attended by him at CBCI.

The Prime Minister posted on X:

"Wishing you all a Merry Christmas.

May the teachings of Lord Jesus Christ show everyone the path of peace and prosperity.

Here are highlights from the Christmas programme at CBCI…"