“ਭਾਰਤ @100 ਰੁਟੀਨ ਨਹੀਂ ਹੋ ਸਕਦਾ। ਇਸ 25 ਵਰ੍ਹਿਆਂ ਦੀ ਅਵਧੀ ਨੂੰ ਇੱਕ ਇਕਾਈ ਦੇ ਰੂਪ ਵਿਚ ਦੇਖਿਆ ਜਾਣਾ ਚਾਹੀਦਾ ਹੈ ਅਤੇ ਸਾਨੂੰ ਹੁਣ ਤੋਂ ਹੀ ਇੱਕ ਵਿਜ਼ਨ ਰੱਖਣਾ ਚਾਹੀਦਾ ਹੈ। ਇਸ ਵਰ੍ਹੇ ਦਾ ਜਸ਼ਨ ਵਾਟਰਸ਼ੈੱਡ ਹੋਣਾ ਚਾਹੀਦਾ ਹੈ”
“ਦੇਸ਼ ਵਿੱਚ ਆਮ ਲੋਕਾਂ ਦੀ ਜ਼ਿੰਦਗੀ ਵਿੱਚ ਬਦਲਾਅ ਆਉਣਾ ਚਾਹੀਦਾ ਹੈ, ਉਨ੍ਹਾਂ ਦਾ ਜੀਵਨ ਅਸਾਨ ਹੋਣਾ ਚਾਹੀਦਾ ਹੈ ਅਤੇ ਉਹ ਵੀ ਇਸ ਅਸਾਨੀ ਨੂੰ ਮਹਿਸੂਸ ਕਰਨ ਦੇ ਸਮਰੱਥ ਹੋਣੇ ਚਾਹੀਦੇ ਹਨ”
“ਸਾਨੂੰ ਆਮ ਆਦਮੀ ਦੀ ਸਪਨੇ ਤੋਂ ਸੰਕਲਪ ਤੋਂ ਸਿੱਧੀ ਤੱਕ ਦੀ ਯਾਤਰਾ ਵਿੱਚ ਹਰ ਪੱਧਰ 'ਤੇ ਹੱਥ ਪਕੜਨ ਲਈ ਮੌਜੂਦ ਹੋਣਾ ਚਾਹੀਦਾ ਹੈ”
“ਜੇ ਅਸੀਂ ਗਲੋਬਲ ਪੱਧਰ 'ਤੇ ਹੋ ਰਹੀਆਂ ਗਤੀਵਿਧੀਆਂ ਦਾ ਅਨੁਸਰਣ ਨਹੀਂ ਕਰਦੇ ਹਾਂ, ਤਾਂ ਸਾਡੀਆਂ ਪ੍ਰਾਥਮਿਕਤਾਵਾਂ ਅਤੇ ਫੋਕਸ ਵਾਲੇ ਖੇਤਰ ਦਾ ਪਤਾ ਲਗਾਉਣਾ ਬਹੁਤ ਕਠਿਨ ਹੋਵੇਗਾ। ਸਾਨੂੰ ਇਸ ਦ੍ਰਿਸ਼ਟੀਕੋਣ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀਆਂ ਯੋਜਨਾਵਾਂ ਅਤੇ ਸ਼ਾਸਨ ਮਾਡਲਾਂ ਨੂੰ ਵਿਕਸਿਤ ਕਰਨ ਦੀ ਜ਼ਰੂਰਤ ਹੈ"
"ਇਹ ਸਰਕਾਰੀ ਵਿਵਸਥਾ ਦਾ ਕਰਤੱਵ ਹੈ ਕਿ ਸਮਾਜ ਦੀ ਸਮਰੱਥਾ ਦਾ ਪੋਸ਼ਣ ਕਰੇ, ਉਜਾਗਰ ਕਰੇ ਅਤੇ ਸਮਰਥਨ ਕਰੇ"
"ਸ਼ਾਸਨ ਵਿੱਚ ਸੁਧਾਰ ਸਾਡਾ ਕੁਦਰਤੀ ਰੁਖ ਹੋਣਾ ਚਾਹੀਦਾ ਹੈ"
"'ਨੇਸ਼ਨ ਫਸਟ’ ਨੂੰ ਹਮੇਸ਼ਾ ਧਿਆਨ ਵਿੱਚ ਰੱਖਦੇ
ਸਿਵਲ ਸੇਵਾਵਾਂ ਦਿਵਸ ਦੇ ਮੌਕੇ 'ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਲੋਕ ਪ੍ਰਸ਼ਾਸਨ ਵਿੱਚ ਉਤਕ੍ਰਿਸ਼ਟਤਾ ਲਈ ਪ੍ਰਧਾਨ ਮੰਤਰੀ ਪੁਰਸਕਾਰ ਪ੍ਰਦਾਨ ਕੀਤੇ।
ਹੋਰਨਾਂ ਤੋਂ ਇਲਾਵਾ ਇਸ ਮੌਕੇ, ਕੇਂਦਰੀ ਮੰਤਰੀ ਸ਼੍ਰੀ ਜਿਤੇਂਦਰ ਸਿੰਘ, ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਸ਼੍ਰੀ ਪੀ ਕੇ ਮਿਸ਼ਰਾ, ਕੈਬਨਿਟ ਸਕੱਤਰ ਸ਼੍ਰੀ ਰਾਜੀਵ ਗਾਬਾ ਹਾਜ਼ਰ ਸਨ।

ਮੰਤਰੀ ਮੰਡਲ ਦੇ ਮੇਰੇ ਸਾਥੀ ਡਾ. ਜਿਤੇਂਦਰ ਸਿੰਘ, ਪੀ. ਕੇ ਮਿਸ਼ਰਾ ਜੀ, ਰਾਜੀਵ ਗੌਬਾ ਜੀ, ਸ਼੍ਰੀ ਵੀ.  ਸ਼੍ਰੀਨਿਵਾਸਨ ਜੀ ਅਤੇ ਇੱਥੇ ਉਪਸਥਿਤ ਸਿਵਲ ਸੇਵਾ ਦੇ ਸਾਰੇ ਮੈਂਬਰ ਅਤੇ ਵਰਚੁਅਲੀ ਦੇਸ਼ ਭਰ ਤੋਂ ਜੁੜੇ ਸਾਰੇ ਸਾਥੀਓ, ਦੇਵੀਓ ਅਤੇ ਸੱਜਣੋਂ, ਸਿਵਲ ਸੇਵਾ ਦਿਵਸ ’ਤੇ ਆਪ ਸਾਰੇ ਕਰਮਯੋਗੀਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ। ਅੱਜ ਜਿਨ੍ਹਾਂ ਸਾਥੀਆਂ ਨੂੰ ਇਹ ਅਵਾਰਡ ਮਿਲੇ ਹਨ। ਉਨ੍ਹਾਂ ਨੂੰ ਉਨ੍ਹਾਂ ਦੀ ਪੂਰੀ ਟੀਮ ਨੂੰ ਅਤੇ ਉਸ ਰਾਜ ਨੂੰ ਵੀ ਮੇਰੀ ਤਰਫ਼ ਤੋਂ ਬਹੁਤ–ਬਹੁਤ ਵਧਾਈ। ਲੇਕਿਨ ਮੇਰੀ ਇਹ ਆਦਤ ਥੋੜ੍ਹੀ ਠੀਕ ਨਹੀਂ ਹੈ। ਇਸ ਲਈ ਮੁਫ਼ਤ ਵਿੱਚ ਵਧਾਈ ਦਿੰਦਾ ਨਹੀਂ ਹਾਂ ਮੈਂ।  ਕੁਝ ਚੀਜ਼ਾਂ ਨੂੰ ਇਸ ਦੇ ਨਾਲ ਅਸੀਂ ਜੋੜ ਸਕਦੇ ਹਾਂ ਕੀ? ਇਹ ਮੇਰੇ ਮਨ ਵਿੱਚ ਐਸੇ ਹੀ ਆਏ ਹੋਏ ਵਿਚਾਰ ਹਨ ਲੇਕਿਨ ਤੁਸੀਂ ਉਸ ਨੂੰ ਆਪਣੇ administrative system ਦੀ ਤਰਾਜੂ ’ਤੇ ਤੋਲਨਾ ਐਸੇ ਹੀ ਮਤ (ਨਾ) ਕਰ ਦੇਣਾ। ਜਿਵੇਂ ਅਸੀਂ ਇਹ ਕਰ ਸਕਦੇ ਹਾਂ ਕਿ ਜਿੱਥੇ ਵੀ ਸਾਡੇ ਸਿਵਲ ਸਰਵਿਸ ਨਾਲ ਜੁੜੇ ਜਿਤਨੇ ਵੀ ਟ੍ਰੇਨਿੰਗ ਇੰਸਟੀਟਿਊਟਸ ਹਨ। ਚਾਹੇ ਵਿਦੇਸ਼ ਮੰਤਰਾਲਾ ਦੀ ਹੋਵੇ, ਪੁਲਿਸ ਵਿਭਾਗ ਦੀ ਹੋਵੇ , ਜਾਂ ਮਸੂਰੀ ਹੋਵੇ ਜਾਂ ਰੈਵੇਨਿਊ ਹੋਵੇ, ਕੋਈ ਵੀ ਜਿੱਥੇ ਵੀ ਹਨ ਤੁਹਾਡੇ। ਕਿਉਂਕਿ ਕਾਫੀ ਬਿਖਰਿਆ ਹੋਇਆ ਸਾਰਾ ਇਹ ਕਾਰੋਬਾਰ ਚਲ ਰਿਹਾ ਹੈ।  ਹਰ ਸਪਤਾਹ ਇੱਕ ਡੇਢ ਘੰਟਾ ਵਰਚੁਅਲੀ ਇਹ ਜੋ ਅਵਾਰਡ ਵੀਨਰ ਹਨ। ਉਹ ਆਪਣੇ ਹੀ ਰਾਜ ਤੋਂ ਇਸ ਪੂਰੀ ਕਲਪਨਾ ਕੀ ਸੀ, ਕਿਵੇਂ ਸ਼ੁਰੂ ਕੀਤਾ, ਕਿਹੜੀ ਕਠਿਨਾਈ ਆਈ, ਪੂਰਾ ਪ੍ਰੈਜੈਂਟੇਸ਼ਨ ਦੇਣ ਵਰਚੁਅਲੀ ਇਨ੍ਹਾਂ ਸਭ ਟ੍ਰੇਨੀਜ਼ ਨੂੰ। Questions Answers ਹੋਣ ਅਤੇ ਹਰ ਸਪਤਾਹ ਅਜਿਹੇ ਦੋ award winners  ਦੇ ਨਾਲ ਅਗਰ ਵਿਸ਼ੇਸ਼ ਚਰਚਾ ਹੋਵੇ ਤਾਂ ਮੈਂ ਸਮਝਦਾ ਹਾਂ ਕਿ ਜੋ ਨਵੀਂ ਪੀੜ੍ਹੀ ਆ ਰਹੀ ਹੈ। ਉਨ੍ਹਾਂ ਨੂੰ ਇੱਕ ਪ੍ਰੈਕਟੀਕਲ ਅਨੁਭਵ ਬਾਤ ਚੀਤਾਂ ਨੂੰ ਲਾਭ ਮਿਲੇਗਾ ਅਤੇ ਇਸ ਦੇ ਕਾਰਨ ਜਿਨ੍ਹਾਂ ਲੋਕਾਂ ਨੇ ਇਸ ਕੰਮ ਨੂੰ achieve ਕੀਤਾ ਹੈ। ਉਨ੍ਹਾਂ ਨੂੰ ਵੀ ਇਸ ਕੰਮ ਦੇ ਪ੍ਰਤੀ ਜੁੜੇ ਰਹਿਣ ਦਾ ਇੱਕ ਆਨੰਦ ਆਵੇਗਾ। ਹੌਲ਼ੀ-ਹੌਲ਼ੀ ਉਸ ਵਿੱਚ innovation ਹੁੰਦੇ ਰਹਿਣਗੇ, Addition ਹੁੰਦੇ ਰਹਿਣਗੇ। ਦੂਸਰਾ ਇੱਕ ਕੰਮ, ਇਹ ਜੋ ਅੱਜ 16 ਸਾਥੀਆਂ ਨੂੰ ਇੱਥੇ ਅਵਾਰਡ ਮਿਲਿਆ ਹੈ। ਸਾਡੇ ਸਾਰੇ ਦੇਸ਼ ਦੇ ਸਾਥੀਆਂ ਤੋਂ ਵੈਦਿਕ ਜੋ ਜ਼ਿਲ੍ਹੇ ਹਨ ਉਨ੍ਹਾਂ ਸਾਰਿਆਂ ਨੂੰ ਸੱਦੋ। ਇਨ੍ਹਾਂ 16 ਵਿੱਚੋਂ ਤੁਸੀਂ ਕਿਸੇ ਇੱਕ ਸਕੀਮ ਨੂੰ ਸਿਲੈਕਟ ਕਰੋ। ਕਿਸੇ ਇੱਕ ਵਿਅਕਤੀ ਨੂੰ ਇੰਜਾਰਚ ਬਣਾਓ ਅਤੇ ਤੁਸੀਂ ਤਿੰਨ ਮਹੀਨੇ, ਛੇ ਮਹੀਨੇ ਦੇ ਪ੍ਰੋਗਰਾਮ ਦੇ ਅਧੀਨ ਇਸ ਨੂੰ ਕਿਵੇਂ ਲਾਗੂ ਕਰੋਗੇ? ਲਾਗੂ ਕਰਨ ਦੀ ਦਿਸ਼ਾ ਵਿੱਚ ਕੀ ਕਰੋਗੇ? ਅਤੇ ਮੰਨ ਲਵੋ ਪੂਰੇ ਦੇਸ਼ ਵਿੱਚੋਂ 20 ਡਿਸਟ੍ਰਿਕਟ ਐਸੇ ਨਿਕਲੇ ਜਿਨ੍ਹਾਂ ਨੇ ਇੱਕ ਸਕੀਮ ਨੂੰ ਸਿਲੈਕਟ ਕੀਤਾ ਹੈ। ਤਾਂ ਕਦੇ ਉਨ੍ਹਾਂ 20 ਡਿਸਟ੍ਰਿਕਟ ਦਾ ਵਰਚੁਅਲ ਸਮਿਟ ਕਰਕੇ ਜਿਸ ਵਿਅਕਤੀ ਦਾ, ਜਿਸ ਟੀਮ ਦਾ ਇਹ ਕੰਮ ਹੈ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਬਾਤਚੀਤ ਹੋਵੇ ਅਤੇ ਰਾਜਾਂ ਵਿੱਚੋਂ ਕੌਣ ਟੌਪ ਬਣਦਾ ਹੈ ਉਸ ਵਿੱਚ, Implementation ਵਿੱਚ। ਇਸ ਨੂੰ institutionalize ਕਰਦੇ ਹੋਏ ਉਸ ਜ਼ਿਲ੍ਹੇ ਦਾ ਇਸ ਨੂੰ ਸੁਭਾਅ ਵਿੱਚ ਪਰਿਵਰਤਿਤ ਕਰਨ ਦੇ ਲਈ ਕੀ ਕਰ ਸਕਦੇ ਹੋ? ਅਤੇ ਪੂਰੇ ਦੇਸ਼ ਵਿੱਚੋਂ ਵੰਨ ਸਕੀਮ ਵੰਨ ਡਿਸਟ੍ਰਿਕਟ ਅਸੀਂ ਕੰਪਟੀਸ਼ਨ ਨੂੰ ਉੱਪਰ ਕਰ ਲਿਆ ਸਕਦੇ ਹਾਂ ਕੀ? ਅਤੇ ਜਦੋਂ ਇੱਕ ਸਾਲ ਦੇ ਬਾਅਦ ਮਿਲੇ ਤਾਂ ਉਸ ਦਾ ਵੀ ਜ਼ਿਕਰ ਕਰੋ, ਉਸ ਨੂੰ ਅਵਾਰਡ ਦੇਣ ਦੀ ਜ਼ਰੂਰਤ ਨਹੀਂ ਹੈ ਹੁਣੇ। ਲੇਕਿਨ ਜ਼ਿਕਰ ਹੋਵੇ ਕਿ ਭਈ ਇਹ ਸਕੀਮ ਜੋ 2022 ਵਿੱਚ ਜਿਨ੍ਹਾਂ ਨੂੰ ਸਨਮਾਨ ਕੀਤਾ ਗਿਆ ਸੀ। ਉਹ ਚੀਜ਼ ਇੱਥੋਂ ਤੱਕ ਪਹੁੰਚ ਗਈ। ਅਗਰ ਮੈਂ ਸਮਝਦਾ ਹਾਂ ਕਿ ਅਸੀਂ ਲੋਕ ਇਸ ਨੂੰ institutionalize ਕਰਨ ਦੇ ਲਈ institutionalize ਕਰੀਏ। ਕਿਉਂਕਿ ਮੈਂ ਦੇਖਿਆ ਹੈ ਕਿ ਸਰਕਾਰ ਦਾ ਸੁਭਾਅ, ਜਦੋਂ ਤੱਕ ਉਹ ਕਿਸੇ ਕਾਗਜ਼ ਦੇ ਚੌਖਟ ਵਿੱਚ ਚੀਜ਼ ਨਹੀਂ ਆਉਂਦੀ ਹੈ। ਉਹ ਚੀਜ਼ ਅੱਗੇ ਵਧ ਨਹੀਂ ਪਾਉਂਦੀ ਹੈ।  ਇਸ ਲਈ ਕਿਸੇ ਚੀਜ਼ ਨੂੰ institutionalize ਕਰਨਾ ਹੈ ਤਾਂ ਉਸ ਦੇ ਲਈ ਇੱਕ institution ਬਣਾਉਣੀ ਪੈਂਦੀ ਹੈ। ਤਾਂ ਜ਼ਰੂਰਤ ਪਏ ਤਾਂ ਇਹ ਵੀ ਇੱਕ ਵਿਵਸਥਾ ਖੜ੍ਹੀ ਕਰ ਦਿੱਤੀ ਜਾਵੇ। ਤਾਂ ਹੋ ਸਕਦਾ ਹੈ ਕਿ otherwise ਕੀ ਹੋਵੇਗਾ ਕਿ ਭਈ ਚਲੀਏ ਕੁਝ ਤਾਂ ਐਸੇ ਲੋਕ ਹੁੰਦੇ ਹਨ। ਕਿ ਜੋ ਮਨ ਵਿੱਚ ਤੈਅ ਕਰਦੇ ਹਨ ਕਿ ਮੈਨੂੰ ਇਹ achieve ਕਰਨਾ ਹੈ। ਤਾਂ 365 ਦਿਨ ਦਿਮਾਗ਼ ਉਸੀ ਵਿੱਚ ਖਪਾਉਂਦੇ ਹਨ। ਸਾਰਿਆਂ ਨੂੰ ਉਸੇ ਵਿੱਚ ਜੋੜ ਦਿੰਦੇ ਹਨ। ਅਤੇ ਇੱਕ ਆਦ achieve ਕਰ ਲੈਂਦੇ ਹਨ ਅਤੇ ਅਵਾਰਡ ਵੀ ਪ੍ਰਾਪਤ ਕਰ ਲੈਂਦੇ ਹਨ। ਲੇਕਿਨ ਬਾਕੀ ਚੀਜ਼ਾਂ ਨੂੰ ਦੇਖੀਏ ਤਾਂ ਕਈ ਪਿੱਛੇ ਰਹਿ ਜਾਂਦੇ ਹਨ। ਤਾਂ ਅਜਿਹੀਆਂ ਕਮੀਆਂ ਵੀ ਮਹਿਸੂਸ ਨਾ ਹੋਣ। ਇੱਕ ਸਵਸਥ ਸਪਰਧਾ ਦਾ ਵਾਤਾਵਰਣ ਬਣੇ। ਉਸ ਦਿਸ਼ਾ ਵਿੱਚ ਅਸੀਂ ਕੁਝ ਸੋਚੀਏ ਤਾਂ ਸ਼ਾਇਦ ਜੋ ਅਸੀਂ ਚਾਹੁੰਦੇ ਹਾਂ ਕਿ ਇੱਕ ਬਦਲਾਅ ਆਵੇ ਉਹ ਬਦਲਾਅ ਸ਼ਾਇਦ ਅਸੀਂ ਲਿਆ ਸਕਦੇ ਹਾਂ।

ਸਾਥੀਓ,

ਆਪ ਜਿਹੇ ਸਾਥੀਆਂ ਨਾਲ ਇਸ ਪ੍ਰਕਾਰ ਨਾਲ ਸੰਵਾਦ ਮੈਨੂੰ ਲਗਦਾ ਹੈ ਸ਼ਾਇਦ 20-22 ਸਾਲ ਤੋਂ ਮੈਂ ਲਗਾਤਾਰ ਇਸ ਕੰਮ ਨੂੰ ਕਰ ਰਿਹਾ ਹਾਂ। ਅਤੇ ਪਹਿਲਾਂ ਮੁੱਖ ਮੰਤਰੀ ਦੇ ਰੂਪ ਵਿੱਚ ਕਰਦਾ ਸੀ ਇੱਕ ਛੋਟੇ ਦਾਇਰੇ ਵਿੱਚ ਕਰਦਾ ਸੀ। ਪ੍ਰਧਾਨ ਮੰਤਰੀ ਬਣਨ ਦੇ ਬਾਅਦ ਥੋੜ੍ਹਾ ਬੜੇ ਦਾਇਰੇ ਵਿੱਚ ਹੋਇਆ ਅਤੇ ਬੜੇ-ਬੜੇ ਲੋਕਾਂ ਦੇ ਨਾਲ ਹੋਇਆ। ਅਤੇ ਉਸ ਦੇ ਕਾਰਨ ਇੱਕ ਪ੍ਰਕਾਰ ਨਾਲ ਸਾਨੂੰ ਹੋਰ–ਹੋਰ ਕੁਝ ਤੁਹਾਡੇ ਤੋਂ ਮੈਂ ਸਿਖਦਾ ਹਾਂ ਕੁਝ ਮੇਰੀਆਂ ਗੱਲਾਂ ਤੁਹਾਡੇ ਤੱਕ ਪਹੁੰਚਾ ਪਾਉਂਦਾ ਹਾਂ। ਤਾਂ ਇੱਕ ਪ੍ਰਕਾਰ ਨਾਲ ਸੰਵਾਦ ਨਾ ਇੱਕ ਅੱਛਾ ਜਿਹਾ ਸਾਡਾ ਇਹ ਮਾਧਿਅਮ ਬਣਿਆ ਹੈ, ਪਰੰਪਰਾ ਬਣੀ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਮੈਨੂੰ ਅੱਧ ਵਿਚਕਾਰ ਕੋਰੋਨਾ ਦੇ ਕਾਲਖੰਡ ਵਿੱਚ ਥੋੜ੍ਹਾ ਕਠਿਨਾਈ ਰਹੀ otherwise ਮੇਰਾ ਪ੍ਰਯਾਸ ਰਿਹਾ ਹੈ ਕਿ ਮੈਂ ਆਪ ਸਭ ਨਾਲ ਮਿਲਦਾ ਰਹਾਂ। ਤੁਹਾਡੇ ਤੋਂ ਬਹੁਤ ਕੁਝ ਜਾਣਦਾ ਰਹਾਂ। ਸਮਝਣ ਦਾ ਪ੍ਰਯਾਸ ਕਰਾਂ ਅਤੇ ਅਗਰ ਸੰਭਵ ਹੋਵੇ ਤਾਂ ਉਸ ਨੂੰ ਅਗਰ ਮੇਰੇ ਵਿਅਕਤੀਗਤ ਜੀਵਨ ਵਿੱਚ ਉਤਾਰਨਾ ਹੈ ਤਾਂ ਉਸ ਨੂੰ ਉਤਾਰਾਂ ਅਤੇ ਕਿਤੇ ਵਿਵਸਥਾ ਵਿੱਚ ਲਿਆਉਣਾ ਹੈ ਤਾਂ ਵਿਵਸਥਾ ਵਿੱਚ ਲਿਆਉਣ ਦਾ ਪ੍ਰਯਾਸ ਕਰਾਂ। ਲੇਕਿਨ ਇਹੀ ਇੱਕ ਪ੍ਰਕਿਰਿਆ ਹੈ ਜੋ ਸਾਨੂੰ ਅੱਗੇ ਵਧਾਉਂਦੀ ਹੈ। ਹਰ ਕਿਸੇ ਤੋਂ ਸਿੱਖਣ ਦਾ ਅਵਸਰ ਹੁੰਦਾ ਹੀ ਹੁੰਦਾ ਹੈ। ਹਰ ਕਿਸੇ ਦੇ ਪਾਸ ਕਿਸੇ ਨਾ ਕਿਸੇ ਨੂੰ ਕੁਝ ਦੇਣ ਦੀ ਸਮਰੱਥਾ ਹੁੰਦੀ ਹੀ ਹੈ ਅਤੇ ਅਗਰ ਅਸੀਂ ਉਸ ਭਾਵ ਨੂੰ ਵਿਕਸਿਤ ਕਰਦੇ ਹਾਂ। ਤਾਂ ਸੁਭਾਵਿਕ ਰੂਪ ਨਾਲ ਉਸ ਨੂੰ ਸਵੀਕਾਰ ਕਰਨ ਦਾ ਮਨ ਵੀ ਬਣ ਜਾਂਦਾ ਹੈ।

ਸਾਥੀਓ,

ਇਸ ਵਾਰ ਦਾ ਆਯੋਜਨ ਉਹ ਰੂਟੀਨ ਪ੍ਰਕਿਰਿਆ ਨਹੀਂ ਹੈ। ਮੈਂ ਇਸ ਨੂੰ ਕੁਝ ਵਿਸ਼ੇਸ਼ ਸਮਝਦਾ ਹਾਂ।  ਵਿਸ਼ੇਸ਼ ਇਸ ਲਈ ਸਮਝਦਾ ਹਾਂ ਕਿ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਜਦੋਂ ਦੇਸ਼ ਆਜ਼ਾਦੀ ਦੇ 75 ਸਾਲ ਮਨਾ ਰਿਹਾ ਹੈ ਤਦ ਅਸੀਂ ਇਸ ਸਮਾਰੋਹ ਨੂੰ ਕਰ ਰਹੇ ਹਾਂ। ਕੀ ਅਸੀਂ ਇੱਕ ਕੰਮ ਕਰ ਸਕਦੇ ਹਾਂ ਕੀ? ਅਤੇ ਮੈਂ ਮੰਨਦਾ ਹਾਂ ਕਿ ਇਸ ਨੂੰ ਅਸੀਂ ਕਿਉਂਕਿ ਕੁਝ ਚੀਜ਼ਾਂ ਹੁੰਦੀਆਂ ਹਨ ਜੋ ਸਹਿਜ ਰੂਪ ਨਾਲ ਨਵਾਂ ਉਮੰਗ ਉਤਸ਼ਾਹ ਭਰ ਦਿੰਦੀਆਂ ਹਨ। ਮੰਨ ਲਓ ਤੁਸੀਂ ਜਿਸ ਡਿਸਟ੍ਰਿਕਟ ਵਿੱਚ ਕੰਮ ਕਰਦੇ ਹੋ ਅਤੇ ਪਿਛਲੇ 75 ਸਾਲ ਵਿੱਚ ਉਸ ਡਿਸਟ੍ਰਿਕਟ ਦੇ ਮੁਖੀ ਦੇ ਰੂਪ ਵਿੱਚ ਜਿਨ੍ਹਾਂ ਨੇ ਕੰਮ ਕੀਤਾ ਹੈ। ਉਸ ਵਿੱਚੋਂ ਕੁਝ ਜੀਵਿਤ ਹੋਣਗੇ ਕੁਝ ਨਹੀਂ ਹੋਣਗੇ। ਇਸ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਨਿਮਿਤ ਇੱਕ ਵਾਰ ਉਸ ਡਿਸਟ੍ਰਿਕਟ ਵਿੱਚ ਉਨ੍ਹਾਂ ਸਾਰਿਆਂ ਨੂੰ ਬੁਲਾਓ। ਉਨ੍ਹਾਂ ਨੂੰ ਵੀ ਅੱਛਾ ਲਗੇਗਾ 30- 40 ਸਾਲ ਦੇ ਬਾਅਦ ਉਹ ਉਸ ਜਗ੍ਹਾ ’ਤੇ ਵਾਪਸ ਗਏ ਹਨ,  ਤੁਹਾਨੂੰ ਵੀ ਅੱਛਾ ਲਗੇਗਾ ਉਨ੍ਹਾਂ ਦੇ ਪੁਰਾਣੇ–ਪੁਰਾਣੇ ਲੋਕਾਂ ਨੂੰ ਯਾਦ ਕਰੋਗੇ। ਯਾਨੀ ਇੱਕ ਪ੍ਰਕਾਰ ਨਾਲ ਉਸ ਜ਼ਿਲ੍ਹਾ ਇਕਾਈ ਵਿੱਚ ਕਿਸੇ ਨੇ 30 ਸਾਲ ਪਹਿਲਾਂ ਕੰਮ ਕੀਤਾ ਹੋਵੇਗਾ, ਕਿਸੇ ਨੇ 40 ਸਾਲ ਪਹਿਲਾਂ ਕੰਮ ਕੀਤਾ ਹੋਵੇਗਾ, ਜੋ ਬਾਹਰ ਤੋਂ ਉੱਥੇ ਆਵੇਗਾ ਉਹ ਵੀ ਇੱਕ ਨਵੀਂ ਊਰਜਾ ਲੈ ਕੇ ਜਾਵੇਗਾ ਅਤੇ ਜੋ ਉੱਥੇ ਹੈ ਉਸ ਨੂੰ ਮੈਂ ਅੱਛਾ–ਅੱਛਾ ਇਹ ਦੇਸ਼ ਦੇ ਕੈਬਨਿਟ ਸੈਕ੍ਰੇਟਰੀ, ਉਹ ਕਦੇ ਇੱਥੇ ਸਨ। ਉਸ ਦੇ ਲਈ ਬੜੇ ਆਨੰਦ ਦੀ ਗੱਲ ਹੋ ਜਾਵੇਗੀ ਅਤੇ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਸਾਨੂੰ ਇਸ ਦਿਸ਼ਾ ਵਿੱਚ ਜ਼ਰੂਰ ਪ੍ਰਯਾਸ ਕਰਨਾ ਚਾਹੀਦਾ ਹੈ। ਮੇਰਾ ਇੱਕ ਮੈਨੂੰ ਵਿਚਾਰ ਇਸ ਲਈ ਆਇਆ ਸ਼ਾਇਦ ਮੈਂ ਨਾਮ ਤਾਂ ਭੁੱਲ ਗਿਆ ਗੋਡਬੋਲੇ ਜੀ ਜਾਂ ਦੇਸ਼ਮੁਖ। I forgot the name. ਸਾਡੇ ਕੈਬਨਿਟ ਸੈਕ੍ਰੇਟਰੀ ਰਹੇ ਸਨ ਤਾਂ ਇੱਕ ਵਾਰ ਅਤੇ ਬਾਅਦ ਵਿੱਚ ਉਹ ਆਪਣਾ ਜੀਵਨ ਰਕਤਪਿੱਤ ਦੇ ਲੋਕਾਂ ਦੀ ਸੇਵਾ ਵਿੱਚ ਉਨ੍ਹਾਂ ਨੇ ਰਿਟਾਇਰ ਹੋਣ ਦੇ ਬਾਅਦ ਖਪਾ ਦਿੱਤਾ।  ਤਾਂ ਗੁਜਰਾਤ ਵਿੱਚ ਉਨ੍ਹਾਂ ਦਾ ਉਹ ਰਕਤਪੀਤ ਸਬੰਧਿਤ ਕਾਰਯਕ੍ਰਮ ਦੇ ਲਈ ਆਏ ਸਨ। ਮੈਨੂੰ ਮਿਲਣਾ ਹੋਇਆ ਤਾਂ ਤਦ ਤਾਂ ਸੰਯੁਕਤ ਮੁੰਬਈ ਰਾਜ ਸੀ। ਮਹਾਰਾਸ਼ਟਰ ਅਤੇ ਗੁਜਰਾਤ ਅਲੱਗ ਨਹੀਂ ਸਨ। ਤਾਂ ਉਨ੍ਹਾਂ ਨੇ ਮੈਨੂੰ ਦੱਸਿਆ ਮੈਂ ਬਨਾਸਕਾਂਠਾ ਦਾ ਸੀ ਮੈਂ ਡਿਸਟ੍ਰਿਕਟ ਕਲੈਕਟਰ ਸੀ। ਅਤੇ ਬਾਅਦ ਵਿੱਚ ਬੋਲੇ ਮਹਾਰਾਸ਼ਟਰ ਬਣਿਆ ਤਾਂ ਮੈਂ ਮਹਾਰਾਸ਼ਟਰ ਕੈਡਰ ਚਲਾ ਗਿਆ ਅਤੇ ਫਿਰ ਮੈਂ ਭਾਰਤ ਸਰਕਾਰ ਵਿੱਚ ਚਲਾ ਗਿਆ। ਲੇਕਿਨ ਇਤਨਾ ਜਿਹਾ ਸੁਣਨਾ ਮੇਰੇ ਲਈ ਮੈਨੂੰ ਇੱਕ ਦਮ ਤੋਂ ਉਨ੍ਹਾਂ ਦੇ ਨਾਲ ਜੋੜ ਦਿੱਤਾ। ਤਾਂ ਮੈਂ ਉਨ੍ਹਾਂ ਨੂੰ ਪੁੱਛਿਆ ਉਹ ਸਮਾਂ ਬਨਾਸਕਾਂਠਾ ਕੈਡਰ ਵਿੱਚ ਕਿਵੇਂ ਹੁੰਦਾ ਸੀ, ਕਿਵੇਂ ਕੰਮ ਕਰਦੇ ਸਨ। ਯਾਨੀ ਚੀਜ਼ਾਂ ਛੋਟੀਆਂ ਹੁੰਦੀਆਂ ਹਨ। ਲੇਕਿਨ ਉਸ ਦੀ ਸਮਰੱਥਾ ਬਹੁਤ ਬੜੀ ਹੁੰਦੀ ਹੈ ਅਤੇ ਇੱਕ monotonous ਜ਼ਿੰਦਗੀ ਵਿੱਚ ਬਦਲਾਅ ਲਿਆਉਣ ਦੇ ਲਈ ਵਿਵਸਥਾ ਵਿੱਚ ਜਾਨ ਭਰਨਾ ਬਹੁਤ ਜ਼ਰੂਰੀ ਹੁੰਦਾ ਹੈ।  ਵਿਵਸਥਾਵਾਂ ਜੀਵੰਤ ਹੋਣੀਆਂ ਚਾਹੀਦੀਆਂ ਹਨ। ਵਿਵਸਥਾਵਾਂ dynamic ਹੋਣੀਆਂ ਚਾਹੀਦੀਆਂ ਹਨ ਅਤੇ ਜਦੋਂ ਪੁਰਾਣੇ ਲੋਕਾਂ ਨਾਲ ਮਿਲਦੇ ਹਾਂ ਤਾਂ ਉਨ੍ਹਾਂ ਦੇ ਜ਼ਮਾਨੇ ਵਿੱਚ ਵਿਵਸਥਾ ਕਿਸ ਕਾਰਨ ਤੋਂ ਵਿਕਸਿਤ ਹੋਈ ਸੀ। ਉਸ ਦੀ background information ਸਾਨੂੰ ਉਸ ਪਰੰਪਰਾ ਨੂੰ ਚਲਾਉਣਾ ਨਹੀਂ ਚਲਾਉਣਾ  ਬਦਲਾਅ ਲਿਆਉਣਾ ਨਹੀਂ ਲਿਆਉਣਾ ਬਹੁਤ ਚੀਜ਼ਾਂ ਸਿਖਾ ਕਰ ਕੇ ਜਾਂਦੇ ਹਨ। ਮੈਂ ਚਾਹਾਂਗਾ ਕਿ ਆਜ਼ਾਦੀ ਦੇ ਇਸ ਅੰਮ੍ਰਿਤ ਕਾਲ ਵਿੱਚ ਤੁਸੀਂ ਆਪਣੇ ਡਿਸਟ੍ਰਿਕਟ ਵਿੱਚ ਜੋ ਪਹਿਲਾਂ ਡਿਸਟ੍ਰਿਕਟ ਕਲੈਕਟਰ ਦੇ ਰੂਪ ਵਿੱਚ ਕੰਮ ਕਰਕੇ ਗਏ ਹਨ। ਇੱਕ ਵਾਰ ਅਗਰ ਹੋ ਸਕੇ ਉਨ੍ਹਾਂ ਦਾ ਮਿਲਣ ਦਾ ਪ੍ਰੋਗਰਾਮ ਬਣਾਓ। ਤੁਹਾਡੇ ਉਸ ਪੂਰੀ ਡਿਸਟ੍ਰਿਕਟ ਦੇ ਲਈ ਉਹ ਇੱਕ ਅਨੁਭਵ ਨਵਾਂ ਆਵੇਗਾ। ਉਸੀ ਪ੍ਰਕਾਰ ਨਾਲ ਰਾਜਾਂ ਵਿੱਚ ਜੋ chief secretary  ਦੇ ਨਾਤੇ ਕੰਮ ਕਰਕੇ ਗਏ ਹਨ। ਇੱਕ ਵਾਰ ਰਾਜ ਦੇ ਮੁੱਖ ਮੰਤਰੀ ਉਨ੍ਹਾਂ ਸਾਰਿਆਂ ਨੂੰ ਸੱਦ ਲੈਣ। ਦੇਸ਼ ਦੇ ਪ੍ਰਧਾਨ ਮੰਤਰੀ ਜਿਤਨੇ ਵੀ cabinet secretary ਰਹੇ ਹਨ ਕਦੇ ਉਨ੍ਹਾਂ ਨੂੰ ਸੱਦ ਲੈਣ। ਹੋ ਸਕਦਾ ਹੈ ਇੱਕ ਕਿਉਂਕਿ ਆਜ਼ਾਦੀ ਦਾ ਅੰਮਿਤ ਕਾਲ 75 ਸਾਲ ਦੀ ਇਸ ਯਾਤਰਾ ਵਿੱਚ ਭਾਰਤ ਨੂੰ ਅੱਗੇ ਵਧਾਉਣ ਵਿੱਚ ਸਰਦਾਰ ਪਟੇਲ ਦਾ ਇਹ ਜੋ ਤੋਹਫ਼ਾ ਹੈ ਸਾਨੂੰ ਸਿਵਲ ਸਰਵਿਸਿਸ ਦਾ, ਇਸ ਦੇ ਜੋ ਧਵਜਵਾਹਕ ਲੋਕ ਰਹੇ ਹਨ। ਜੋ ਅੱਜ ਉਸ ਵਿੱਚੋਂ ਜਿਤਵੇ ਵੀ ਜੀਵਿਤ ਹਨ। ਉਨ੍ਹਾਂ ਨੇ ਕੁਝ ਨਾ ਕੁਝ ਤਾਂ ਯੋਗਦਾਨ ਦਿੱਤਾ ਹੀ ਹੈ ਇਸ ਦੇਸ਼ ਨੂੰ ਅੱਜ ਤੱਕ ਪਹੁੰਚਾਉਣ ਵਿੱਚ। ਉਨ੍ਹਾਂ ਸਾਰਿਆਂ ਨੂੰ ਸਮਰਣ ਕਰਨਾ,  ਉਨ੍ਹਾਂ ਦਾ ਮਾਨ ਸਨਮਾਨ ਕਰਨਾ ਇਹ ਵੀ ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਇਸ ਪੂਰੀ ਸਿਵਲ ਸਰਵਿਸਿਸ ਨੂੰ ਔਨਰ ਕਰਨ ਵਾਲਾ ਵਿਸ਼ਾ ਬਣ ਜਾਵੇਗਾ। ਮੈਂ ਚਾਹਾਂਗਾ ਇਸ 75 ਸਾਲ ਦੀਆਂ ਯਾਤਰਾਵਾਂ ਨੂੰ ਅਸੀਂ ਸਮਰਪਿਤ ਕਰੀਏ। ਉਨ੍ਹਾਂ ਦਾ ਗੌਰਵਗਾਨ ਕਰੀਏ ਅਤੇ ਇੱਕ ਨਵੀਂ ਚੇਤਨਾ ਲੈ ਕਰ ਕੇ ਅਸੀਂ ਅੱਗੇ ਵਧੀਏ ਅਤੇ ਇਸ ਦਿਸ਼ਾ ਵਿੱਚ ਅਸੀਂ ਪ੍ਰਯਤਨ ਕਰ ਸਕਦੇ ਹਾਂ।

ਸਾਥੀਓ,

ਸਾਡਾ ਜੋ ਅੰਮਿਤ ਕਾਲ ਹੈ, ਇਹ ਅੰਮ੍ਰਿਤਕਾਲ ਸਿਰਫ਼ ਬੀਤੇ ਸੱਤ ਦਹਾਕਿਆਂ ਦਾ ਜੈ ਜੈਕਾਰ ਕਰਨ ਦਾ ਹੀ ਹੈ ਐਸਾ ਨਹੀਂ ਹੈ। ਮੈਂ ਸਮਝਦਾ ਹਾਂ ਅਸੀਂ 70 ਤੋਂ 75 ਗਏ ਹੋਵਾਂਗੇ, ਰੂਟੀਨ ਵਿੱਚ ਗਏ ਹੋਵਾਂਗੇ। 60 ਤੋਂ 70 ਗਏ ਹੋਵਾਂਗੇ, 70 ਤੋਂ 75 ਗਏ ਹੋਵਾਂਗੇ, ਰੂਟੀਨ ਵਿੱਚ ਗਏ ਹੋਵਾਂਗੇ। ਲੇਕਿਨ 75 ਤੋਂ 2047 India at 100 ਇਹ ਰੂਟੀਨ ਨਹੀਂ ਹੋ ਸਕਦਾ ਹੈ। ਇਹ ਅੱਜ ਕਾ ਅੰਮ੍ਰਿਤ ਮਹੋਤਸਵ ਸਾਡਾ ਉਹ ਇੱਕ watershed ਹੋਣਾ ਚਾਹੀਦਾ ਹੈ। ਜਿਸ ਵਿੱਚ ਹੁਣ 25 ਸਾਲ ਨੂੰ ਇੱਕ ਇਕਾਈ ਦੇ ਰੂਪ ਵਿੱਚ ਹੀ ਸਾਨੂੰ ਦੇਖਣਾ ਚਾਹੀਦਾ ਹੈ। ਟੁਕੜਿਆਂ ਵਿੱਚ ਨਹੀਂ ਦੇਖਣਾ ਚਾਹੀਦਾ ਹੈ ਅਤੇ ਅਸੀਂ India at 100, ਹੁਣੇ ਤੋਂ ਉਸ ਦਾ ਵਿਜ਼ਨ ਦੇਖ ਕਰ ਕੇ, ਅਤੇ ਵਿਜ਼ਨ ਦੇਸ਼ ਵਿੱਚ ਕੀ ਉਹ ਨਹੀਂ, ਡਿਸਟ੍ਰਿਕਟ ਵਿੱਚ ਮੇਰਾ ਡਿਸਟ੍ਰਿਕਟ 25 ਸਾਲ ਵਿੱਚ ਕਿੱਥੇ ਪਹੁੰਚੇਗਾ। ਮੈਂ ਇਸ ਡਿਸਟ੍ਰਿਕਟ ਨੂੰ 25 ਸਾਲ ਬਾਅਦ ਕਿਵੇਂ ਦੇਖਦਾ ਹਾਂ ਅਤੇ ਮੈਂ ਕਾਗਜ਼ ਵਿੱਚ ਲਿਖਤੀ ਰੂਪ ਨਾਲ ਹੋ ਸਕੇ ਤਾਂ ਤੁਹਾਡੇ ਡਿਸਟ੍ਰਿਕਟ ਦੇ ਦਫ਼ਤਰ ਵਿੱਚ ਲਗਾਓ। ਸਾਨੂੰ ਇੱਥੇ–ਇੱਥੇ ਤੱਕ ਪਹੁੰਚਣਾ ਹੈ।  ਤੁਸੀਂ ਦੇਖੋ ਇੱਕ ਨਵੀਂ ਪ੍ਰੇਰਣਾ, ਨਵਾਂ ਉਤਸ਼ਾਹ ਨਵਾਂ ਉਮੰਗ ਉਸ ਦੇ ਨਾਲ ਜੁੜ ਜਾਵੇਗਾ। ਅਤੇ multiplier activity ਦੇ ਨਾਲ ਅਸੀਂ ਡਿਸਟ੍ਰਿਕਟ ਨੂੰ ਉੱਤੇ ਉਠਾਉਣਾ ਹੈ ਅਤੇ ਹੁਣ ਕੇਂਦਰ ਸਾਡਾ ਹੈ।  ਭਾਰਤ ਕਿੱਥੇ ਪਹੁੰਚੇਗਾ, ਰਾਜ ਕਿੱਥੇ ਪਹੁੰਚੇਗਾ, ਅਸੀਂ 75 ਸਾਲ ਇਨ੍ਹਾਂ ਸਾਰੇ ਲਕਸ਼ਾਂ ਨੂੰ ਲੈ ਕੇ ਚਲੇ ਹਾਂ।  India at 100, ਡਿਸਟ੍ਰਿਕਟ ਅਸੀਂ 25 ਸਾਲ ਵਿੱਚ ਕਿੱਥੇ ਲੈ ਜਾਵਾਂਗੇ। ਹਿੰਦੁਸਤਾਨ ਵਿੱਚ ਮੇਰਾ ਡਿਸਟ੍ਰਿਕਟ ਨੰਬਰ ਇੱਕ ਬਣਾ ਕਰ ਕੇ ਰਹਾਂਗਾ। ਕੋਈ ਵੀ ਖੇਤਰ ਅਜਿਹਾ ਨਹੀਂ ਹੋਵੇਗਾ ਕਿ ਮੇਰਾ ਡਿਸਟ੍ਰਿਕਟ ਪਿੱਛੇ ਹੋਵੇ। ਕਿੰਨੀਆਂ ਹੀ ਕੁਦਰਤੀ ਮੁਸ਼ਕਿਲਾਂ ਵਾਲਾ ਜ਼ਿਲ੍ਹਾ ਹੋਵੇਗਾ ਤਾਂ ਵੀ ਮੈਂ ਕਰਕੇ ਰਹਾਂਗਾ। ਇਹ inspiration ਇਹ ਸੁਪਨਾ, ਇਹ ਸੰਕਲਪ ਅਤੇ ਉਸ ਦੇ ਲਈ ਸਿੱਧੀ ਨੂੰ ਪ੍ਰਾਪਤ ਕਰਨ ਦੇ ਲਈ ਨਿਰੰਤਰ ਪੁਰੁਸ਼ਾਰਥ ਪਰਿਸ਼੍ਰਮ (ਮਿਹਨਤ) ਇਸ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਅਸੀਂ ਚਲੀਏ ਤਾਂ ਇਹ ਸਿਵਲ ਸਰਵਿਸ ਦੇ ਸਾਡੇ ਲਈ ਇੱਕ ਨਵੀਂ ਪ੍ਰੇਰਣਾ ਦਾ ਕਾਰਨ ਬਣ ਜਾਵੇਗਾ।

ਸਾਥੀਓ,

ਹਰ ਭਾਰਤਵਾਸੀ ਅੱਜ ਤੁਹਾਨੂੰ ਜਿਸ ਆਸ਼ਾ ਆਕਾਂਖਿਆ ਨਾਲ ਦੇਖ ਰਿਹਾ ਹੈ ਉਸ ਨੂੰ ਪੁਰਾ ਕਰਨ ਵਿੱਚ ਤੁਹਾਡੇ ਪ੍ਰਯਾਸਾਂ ਵਿੱਚ ਕੋਈ ਕਮੀ ਨਾ ਹੋਵੇ ਉਸ ਦੇ ਲਈ ਅੱਜ ਤੁਹਾਨੂੰ ਵੀ ਸਰਦਾਰ ਵੱਲਭਭਾਈ ਪਟੇਲ  ਨੇ ਸਾਨੂੰ ਸਾਰਿਆਂ ਨੂੰ ਜੋ ਪ੍ਰੇਰਣਾ ਦਿੱਤੀ। ਜੋ ਸੰਦੇਸ਼ ਦਿੱਤਾ ਅਤੇ ਜਿਸ ਸੰਕਲਪ ਦੇ ਲਈ ਸਾਨੂੰ ਪ੍ਰੇਰਿਤ ਕੀਤਾ। ਸਾਨੂੰ ਉਸ ਸੰਕਲਪ ਨੂੰ ਫਿਰ ਇੱਕ ਵਾਰ ਦੁਹਰਾਉਣਾ ਹੈ। ਸਾਨੂੰ ਫਿਰ ਤੋਂ ਖ਼ੁਦ ਨੂੰ ਉਸ ਦੇ ਲਈ ਵਚਨਬੱਧ ਕਰਨਾ ਹੈ ਅਤੇ ਇੱਥੋਂ ਹੀ ਕਦਮ ਨੂੰ ਅੱਗੇ ਵਧਾਉਂਦੇ ਹੋਏ ਨਿਕਲਣਾ ਹੈ। ਅਸੀਂ ਇੱਕ ਲੋਕਤਾਂਤ੍ਰਿਕ ਵਿਵਸਥਾ ਵਿੱਚ ਹਾਂ ਅਤੇ ਸਾਡੇ ਸਾਹਮਣੇ ਤਿੰਨ ਲਕਸ਼ ਸਾਫ਼–ਸਾਫ਼ ਹੋਣੇ ਚਾਹੀਦੇ ਹਨ ਅਤੇ ਮੈਂ ਮੰਨਦਾ ਹਾਂ ਕਿ ਉਸ ਵਿੱਚ ਕੋਈ compromise ਨਹੀਂ ਹੋਣਾ ਚਾਹੀਦਾ ਹੈ ਅਤੇ ਤਿੰਨ ਹੀ ਹੋਣ ਐਸਾ ਨਹੀਂ ਹੈ ਬਾਕੀ ਹੋਰ ਵੀ ਚੀਜ਼ਾਂ ਹੋ ਸਕਦੀਆਂ ਹਨ। ਲੇਕਿਨ ਮੈਂ ਸਿਰਫ਼ ਤਿੰਨ ਨੂੰ ਅੱਜ ਸਮਾਵਿਤ ਕਰਨਾ ਚਾਹੁੰਦਾ ਹਾਂ। ਪਹਿਲਾ ਲਕਸ਼ ਹੈ ਕਿ ਆਖਿਰਕਾਰ ਅਸੀਂ ਇਹ ਦੇਸ਼ ਵਿੱਚ ਜੋ ਵੀ ਵਿਵਸਥਾਵਾਂ ਚਲਾਉਂਦੇ ਹਾਂ ਜੋ ਵੀ ਬਜਟ ਖਰਚ ਕਰਦੇ ਹਾਂ। ਜੋ ਵੀ ਪਦ ਪ੍ਰਤਿਸ਼ਠਾ ਅਸੀਂ ਪ੍ਰਾਪਤ ਕਰਦੇ ਹਾਂ ਕਿਸ ਦੇ ਲਈ ਹੈ ਜੀ? ਇਹ ਸਭ ਕਿਉਂ ਹੈ? ਇਹ ਮਿਹਨਤ ਕਿਸ ਗੱਲ ਦੇ ਲਈ ਹੈ? ਇਹ ਤਾਮਝਾਮ ਕਿਸ ਗੱਲ ਦੇ ਲਈ ਹੈ? ਅਤੇ ਇਸ ਲਈ ਮੈਂ ਕਹਿਣਾ ਚਾਹਾਂਗਾ ਕਿ ਸਾਡਾ ਪਹਿਲਾ ਲਕਸ਼ ਹੈ ਕਿ ਦੇਸ਼ ਵਿੱਚ ਸਾਧਾਰਣ ਤੋਂ ਸਾਧਾਰਣ ਮਾਨਵੀ ਦੇ ਜੀਵਨ ਵਿੱਚ ਬਦਲਾਅ ਆਵੇ। ਉਸ ਦੇ ਜੀਵਨ ਵਿੱਚ ਸੁਗਮਤਾ ਆਵੇ ਅਤੇ ਉਸ ਨੂੰ ਇਸ ਦਾ ਅਹਿਸਾਸ ਵੀ ਹੋਵੇ। ਦੇਸ਼ ਦੇ ਸਾਧਾਰਣ ਨਾਗਰਿਕਾਂ ਨੂੰ ਆਪਣੀ ਸਾਧਾਰਣ ਜ਼ਿੰਦਗੀ ਦੇ ਲਈ ਸਰਕਾਰ ਨਾਲ ਜੋ ਨਾਤਾ ਆਉਂਦਾ ਹੈ ਉਸ ਨੂੰ ਜੱਦੋਜਹਿਦ ਨਹੀਂ ਕਰਨੀ ਪਵੇ। ਸਹਿਜ ਰੂਪ ਨਾਲ ਸਭ ਉਪਲਬਧ ਹੋਵੇ। ਇਹ ਲਕਸ਼ ਸਦਾ ਸਰਵਦਾ ਸਾਡੇ ਸਾਹਮਣੇ ਹੋਣਾ ਚਾਹੀਦਾ ਹੈ। ਸਾਡੇ ਪ੍ਰਯਾਸ ਇਸ ਦਿਸ਼ਾ ਵਿੱਚ ਹੋਣੇ ਚਾਹੀਦੇ ਹਨ ਕਿ ਦੇਸ਼ ਦੇ ਸਾਧਾਰਣ ਮਾਨਵੀ ਦੇ ਸੁਪਨਿਆਂ ਨੂੰ ਸੰਕਲਪ ਵਿੱਚ ਬਦਲਣ ਦੇ ਲਈ,  ਉਸ ਦਾ ਸੁਪਨਾ ਸੰਕਲਪ ਕਿਵੇਂ ਬਣੇ, ਉਸ ਸੁਪਨੇ ਨੂੰ ਸੰਕਲਪ ਤੱਕ ਯਾਤਰਾ ਪੂਰੀ ਕਰਾਉਣ ਵਿੱਚ ਇੱਕ positive atmosphere ਇੱਕ ਸੁਭਾਵਿਕ ਵਾਤਾਵਰਣ ਪੈਦਾ ਕਰਨਾ ਇਹ ਵਿਵਸਥਾ ਦਾ ਜ਼ਿੰਮਾ ਹੈ। ਜਿਸ ਦਾ ਅਗਵਾਈ ਸਾਡੇ ਸਭ ਦੇ ਪਾਸ ਹੈ। ਸਾਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਦੇਸ਼ ਦੇ ਨਾਗਰਿਕਾਂ ਨੂੰ ਆਪਣੇ ਸੰਕਲਪਾਂ ਦੇ ਸਿੱਧੀ ਦੀ ਯਾਤਰਾ ਵਿੱਚ ਸੁਪਨਾ ਸੰਕਲਪ ਬਣ ਜਾਵੇ ਗੱਲ ਉੱਥੇ ਅਟਕ ਨਹੀਂ ਸਕਦੀ ਹੈ।  ਜਦੋਂ ਤੱਕ ਕਿ ਸੰਕਲਪ ਸਿੱਧ ਨਾ ਹੋਵੇ ਅਤੇ ਇਸ ਲਈ ਸੁਪਨਾ ਸੰਕਲਪ ਬਣੇ, ਸੰਕਲਪ ਸਿੱਧੀ ਬਣੇ ਇਸ ਪੂਰੀ ਯਾਤਰਾ ਉੱਥੇ ਜਿੱਥੇ ਵੀ ਜ਼ਰੂਰਤ ਹੋਵੇ ਅਸੀਂ ਇੱਕ ਸਾਥੀ ਦੀ ਤਰ੍ਹਾਂ ਇੱਕ colleague ਦੀ ਤਰ੍ਹਾਂ ਉਸ ਦੇ ਨਾਲ ਹੋਈਏ ਉਸ ਦੀ hand holding ਕਰੀਏ। Ease of living ਨੂੰ ਵਧਾਉਣ ਦੇ ਲਈ ਅਸੀਂ ਜੋ ਕੁਝ ਵੀ ਕਰ ਪਾਈਏ, ਉਹ ਸਾਨੂੰ ਜ਼ਰੂਰ ਕਰਨਾ ਚਾਹੀਦਾ ਹੈ। ਅਗਰ ਮੈਂ ਦੂਸਰੇ ਲਕਸ਼ ਦੀ ਗੱਲ ਕਰਾਂ ਤਾਂ ਅੱਜ ਅਸੀਂ ਗਲੋਬਲਾਇਜੇਸ਼ਨ–ਗਲੋਬਲਾਇਜੇਸ਼ਨ ਪਿਛਲੇ ਕਈ ਦਹਾਕਿਆਂ ਤੋਂ ਸੁਣ ਰਹੇ ਹਾਂ। ਹੋ ਸਕਦਾ ਹੈ ਭਾਰਤ ਕਦੇ ਦੂਰ ਤੋਂ ਇਨ੍ਹਾਂ ਚੀਜ਼ਾਂ ਨੂੰ ਦੇਖਦਾ ਸੀ। ਲੇਕਿਨ ਅੱਜ ਸਥਿਤੀ ਕੁਝ ਅਲੱਗ ਹੈ। ਅੱਜ ਭਾਰਤ ਦੀ positioning ਬਦਲ ਰਹੀ ਹੈ ਅਤੇ ਅਜਿਹੇ ਵਿੱਚ ਅਸੀਂ ਦੇਸ਼ ਵਿੱਚ ਜੋ ਵੀ ਕਰੀਏ ਉਸ ਨੂੰ ਆਲਮੀ ਸੰਦਰਭ ਵਿੱਚ ਕਰਨਾ ਹੁਣ ਸਾਡੇ ਲਈ ਸਮੇਂ ਦੀ ਮੰਗ ਹੈ। ਭਾਰਤ ਦੁਨੀਆ ਵਿੱਚ ਸਿਖਰ ’ਤੇ ਕਿਵੇਂ ਪਹੁੰਚੇ, ਅਗਰ ਦੁਨੀਆ ਦੀਆਂ ਗਤੀਵਿਧੀਆਂ ਨੂੰ ਨਹੀਂ ਸਮਝਾਂਗੇ, ਨਹੀਂ ਜਾਣਾਂਗੇ ਤਾਂ ਸਾਨੂੰ ਕਿੱਥੇ ਜਾਣਾ ਹੈ ਅਤੇ ਸਾਨੂੰ ਸਿਖਰ ਸਥਾਨ ’ਤੇ ਜਾਣਾ ਹੈ ਤਾਂ ਸਾਡਾ ਰਾਹ ਕਿਹੜਾ ਹੋਵੇਗਾ, ਸਾਡੇ ਖੇਤਰ ਕਿਹੜੇ ਹੋਣਗੇ ਇਹ ਸਾਨੂੰ identify ਕਰਕੇ ਅਤੇ ਉਸ ਦਾ ਤੁਲਨਾਤਮਕ ਅਧਿਐਨ ਕਰਦੇ ਹੋਏ ਸਾਨੂੰ ਅੱਗੇ ਵਧਣਾ ਹੀ ਪਵੇਗਾ। ਸਾਡੀਆਂ ਜੋ ਯੋਜਨਾਵਾਂ ਹਨ, ਸਾਡੇ ਗਵਰਨੈਂਸ ਦੇ ਜੋ ਮਾਡਲ ਹਨ ਉਹ ਸਾਨੂੰ ਇਸ ਸੰਕਲਪ ਦੇ ਨਾਲ ਵਿਕਸਿਤ ਕਰਨੇ ਹਨ। ਸਾਨੂੰ ਕੋਸ਼ਿਸ਼ ਇਹ ਵੀ ਕਰਨੀ ਹੈ ਕਿ ਉਨ੍ਹਾਂ ਵਿੱਚ ਨਵੀਨਤਾ ਆਉਂਦੀ ਰਹੇ,  ਉਨ੍ਹਾਂ ਵਿੱਚ ਆਧੁਨਿਕਤਾ ਆਉਂਦੀ ਰਹੇ। ਅਸੀਂ ਪਿਛਲੀ ਸ਼ਤਾਬਦੀ ਦੀ ਸੋਚ, ਪਿਛਲੀ ਸ਼ਤਾਬਦੀ ਦੇ ਨੀਤੀ ਨਿਯਮਾਂ ਨਾਲ ਅਗਲੀ ਸ਼ਤਾਬਦੀ ਦੀ ਮਜ਼ਬੂਤੀ ਦਾ ਸੰਕਲਪ ਨਹੀਂ ਕਰ ਸਕਦੇ ਹਾਂ ਅਤੇ ਇਸ ਲਈ ਸਾਡੀਆਂ ਵਿਵਸਥਾਵਾਂ ਵਿੱਚ, ਸਾਡੇ ਨਿਯਮਾਂ ਵਿੱਚ, ਸਾਡੀਆਂ ਪਰੰਪਰਾਵਾਂ ਵਿੱਚ ਪਹਿਲਾਂ ਸ਼ਾਇਦ ਬਦਲਾਅ ਲਿਆਉਣ ਵਿੱਚ 30 ਸਾਲ 40 ਸਾਲ ਚਲੇ ਜਾਂਦੇ ਹੋਣਗੇ ਤਾਂ ਚਲਦਾ ਹੋਵੇਗਾ ਬਦਲਦੇ ਹੋਏ ਵਿਸ਼ਵ ਅਤੇ ਤੇਜ ਗਤੀ ਨਾਲ ਬਦਲਦੇ ਹੋਏ ਵਿਸ਼ਵ ਵਿੱਚ ਅਸੀਂ ਪਲਕ–ਪਲਕ ਦੇ ਹਿਸਾਬ ਨਾਲ ਚਲਣਾ ਪਵੇਗਾ ਐਸਾ ਮੇਰਾ ਮਤ ਹੈ। ਅਗਰ ਮੈਂ ਅੱਜ ਤੀਸਰੇ ਲਕਸ਼ ਦੀ ਗੱਲ ਕਰਾਂ ਜੋ ਇੱਕ ਪ੍ਰਕਾਰ ਨਾਲ ਮੈਂ ਦੁਹਰਾਅ ਰਿਹਾ ਹਾਂ ਕਿਉਂਕਿ ਇਸ ਗੱਲ ਨੂੰ ਮੈਂ ਲਗਾਤਾਰ ਕਹਿ ਰਿਹਾ ਹਾਂ। ਸਿਵਲ ਸਰਵਿਸ ਦਾ ਸਭ ਤੋਂ ਬੜਾ ਕੰਮ ਇਹ ਕਦੇ ਵੀ ਸਾਡਾ ਲਕਸ਼ ਓਝਲ ਨਹੀਂ ਹੋਣਾ ਚਾਹੀਦਾ ਹੈ। ਵਿਵਸਥਾ ਵਿੱਚ ਅਸੀਂ ਕਿਤੇ ਵੀ ਹੋਈਏ ਪਦ ’ਤੇ ਅਸੀਂ ਕਿਤੇ ਹੋਈਏ ਲੇਕਿਨ ਅਸੀਂ ਜਿਸ ਵਿਵਸਥਾ ਤੋਂ ਨਿਕਲੇ ਹਾਂ ਉਸ ਵਿਵਸਥਾ ਵਿੱਚ ਸਾਡੀ ਉਹ ਪ੍ਰਾਇਮ ਰਿਸਪੌਂਸਿਬਿਲਿਟੀ ਹੈ ਅਤੇ ਉਹ ਹੈ ਦੇਸ਼ ਦੀ ਏਕਤਾ, ਦੇਸ਼ ਦੀ ਅਖੰਡਤਾ। ਉਸ ਵਿੱਚ ਅਸੀਂ ਕੋਈ compromise ਨਹੀਂ ਕਰ ਸਕਦੇ ਹਾਂ। ਸਥਾਨਕ ਪੱਧਰ ’ਤੇ ਵੀ ਅਸੀਂ ਜਦੋਂ ਵੀ ਕੋਈ ਨਿਰਣਾ ਕਰੀਏ।  ਉਹ ਨਿਰਣਾ ਕਿਤਨਾ ਹੀ ਲੋਕ ਲੁਭਾਵਨਾ ਹੋਵੇ। ਵਾਹ ਵਾਹੀ ਬਟੋਰਨ ਵਾਲਾ ਹੋਵੇ, ਕਿਤਨਾ ਹੀ ਆਕਰਸ਼ਕ ਲਗਦਾ ਹੋਵੇ। ਲੇਕਿਨ ਇੱਕ ਵਾਰ ਉਸ ਤਰਾਜੂ ਨਾਲ ਵੀ ਉਸ ਨੂੰ ਤੋਲ ਦਿਓ। ਕਿ ਮੇਰਾ ਇਹ ਛੋਟੇ ਜਿਹੇ ਪਿੰਡ ਵਿੱਚ ਕਰ ਰਿਹਾਂ ਹਾਂ ਜੋ ਨਿਰਣਾ ਹੈ ਕਿਤੇ ਉਹ ਮੇਰੀ ਦੇਸ਼ ਦੀ ਏਕਤਾ ਅਖੰਡਤਾ ਦੇ ਲਈ ਰੁਕਾਵਟ ਬਣਨ ਵਾਲਾ ਤਾਂ,  ਮੈਂ ਕੋਈ ਬੀਜ ਤਾਂ ਨਹੀਂ ਬੀਜ ਰਿਹਾ ਹਾਂ। ਅੱਜ ਤਾਂ ਅੱਛਾ ਲਗਦਾ ਹੋਵੇ। ਪ੍ਰਿਯ ਲਗਦਾ ਹੋਵੇ ਲੇਕਿਨ ਸ਼੍ਰੇਯਸ ਕਰਨਾ ਹੋਵੇ ਅਤੇ ਮਹਾਤਮਾ ਗਾਂਧੀ ਹਮੇਸ਼ਾ ਸ਼੍ਰੇਯ ਅਤੇ ਪ੍ਰੇਯ ਦੀ ਬਾਤ ਲਗਾਤਾਰ ਕਰਦੇ ਸਨ। ਅਸੀਂ ਉਸ ਗੱਲ ਦੇ ਵੱਲ ਆਗ੍ਰਹੀ ਬਣੀਏ। ਅਸੀਂ ਨਕਾਰਾਤਮਕਤਾ ਨੂੰ ਛੱਡ ਕੇ, ਅਸੀਂ ਇਹ ਵੀ ਦੇਖੀਏ ਸਾਡਾ ਕੋਈ ਵੀ ਫ਼ੈਸਲਾ ਦੇਸ਼ ਦੀ ਏਕਤਾ ਨੂੰ ਮਜ਼ਬੂਤ ਕਰਨ ਵਾਲੇ ਸਪਿਰਿਟ ਨਾਲ ਜੁੜਿਆ ਹੋਣਾ ਚਾਹੀਦਾ ਹੈ। ਸਿਰਫ਼ ਉਹ ਤੋੜਦਾ ਨਹੀਂ ਹੈ ਇਤਨਾ enough ਨਹੀਂ ਹੈ। ਉਹ ਮਜ਼ਬੂਤੀ ਦਿੰਦਾ ਹੈ ਕਿ ਨਹੀਂ ਦਿੰਦਾ ਹੈ ਅਤੇ ਵਿਵਿਧਤਾ ਭਰੇ ਭਾਰਤ ਦੇ ਅੰਦਰ ਸਾਨੂੰ ਲਗਾਤਾਰ ਏਕਤਾ ਦੇ ਮੰਤਰ ਦਾ ਸੌਲਿਊਸ਼ਨ ਕਰਦੇ ਹੀ ਰਹਿਣਾ ਪਵੇਗਾ ਅਤੇ ਇਹ ਪੀੜ੍ਹੀ ਦਰ ਪੀੜ੍ਹੀ ਕਰਦੇ ਹੀ ਰਹਿਣਾ ਪਵੇਗਾ ਅਤੇ ਉਸ ਦੀ ਚਿੰਤਾ ਸਾਨੂੰ ਕੱਢਣੀ ਪਵੇਗੀ ਅਤੇ ਇਸ ਲਈ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਅੱਜ ਫਿਰ ਕਹਿਣਾ ਚਾਹੁੰਦਾ ਹਾਂ ਭਵਿੱਖ ਵਿੱਚ ਵੀ ਕਹਿੰਦਾ ਰਹਾਂਗਾ। ਸਾਡੇ ਹਰ ਕੰਮ ਵਿੱਚ ਕਸੌਟੀ ਇੱਕ ਹੋਣੀ ਚਾਹੀਦੀ ਹੈ ਇੰਡੀਆ ਫਸਟ।  ਨੇਸ਼ਨ ਫਸਟ, ਮੇਰਾ ਰਾਸ਼ਟਰ ਸਰਬਉੱਚ। ਸਾਨੂੰ ਜਿੱਥੇ ਪਹੁੰਚਣਾ ਹੈ। ਲੋਕਤੰਤਰ ਵਿੱਚ ਸ਼ਾਸਨ ਵਿਵਸਥਾਵਾਂ ਭਿੰਨ ਭਿੰਨ ਰਾਜਨੀਤਕ ਵਿਚਾਰਧਾਰਾਵਾਂ ਤੋਂ ਵੈਦਿਤ ਹੋ ਸਕਦੀਆਂ ਹਨ। ਅਤੇ ਉਹ ਵੀ ਲੋਕਤੰਤਰ ਵਿੱਚ ਜ਼ਰੂਰੀ ਵੀ ਹੈ। ਲੇਕਿਨ ਪ੍ਰਸ਼ਾਸਨ ਦੀਆਂ ਜੋ ਵਿਵਸਥਾਵਾਂ ਹਨ ਉਸ ਦੇ ਕੇਂਦਰ ਵਿੱਚ ਦੇਸ਼ ਦੀ ਏਕਤਾ ਅਤੇ ਅਖੰਡਤਾ ਅਤੇ ਨਿਰੰਤਰ ਭਾਰਤ ਦੀ ਏਕਤਾ ਨੂੰ ਮਜ਼ਬੂਤ ਕਰਨ ਦੇ ਮੰਤਰ ਨੂੰ ਸਾਨੂੰ ਅੱਗੇ ਵਧਾਉਣਾ ਚਾਹੀਦਾ ਹੈ।

ਸਾਥੀਓ,

ਹੁਣ ਜਿਵੇਂ ਅਸੀਂ ਡਿਸਟ੍ਰਿਕਟ ਲੈਵਲ ’ਤੇ ਕੰਮ ਕਰਦੇ ਹਾਂ, ਰਾਜ ਲੈਵਲ ’ਤੇ ਕੰਮ ਕਰਦੇ ਹਾਂ ਜਾਂ ਭਾਰਤ ਸਰਕਾਰ ਵਿੱਚ ਕੰਮ ਕਰਦੇ ਹਾਂ। ਕੀ ਇਸ ਦਾ ਕੋਈ circular ਨਿਕਲੇਗਾ ਕੀ? ਕਿ national education policy ਵਿੱਚੋਂ ਕੀ-ਕੀ ਮੈਂ ਮੇਰੇ ਡਿਸਟ੍ਰਿਕਟ ਦੇ ਲਈ ਉਠਾਉਣਾ ਹੈ। ਉਸ ਵਿੱਚੋਂ ਕਿਹੜੀਆਂ ਚੀਜ਼ਾਂ ਲਾਗੂ ਕਰਨੀਆਂ ਹਨ। ਇਸ Olympic ਦੇ ਬਾਅਦ ਦੇਸ਼ ਦੇ ਅੰਦਰ ਖੇਡ-ਕੁੱਦ ਦੇ ਪ੍ਰਤੀ ਜੋ ਜਾਗਰੂਕਤਾ ਆਈ ਹੈ। ਉਸ ਨੂੰ ਮੇਰੇ ਡਿਸਟ੍ਰਿਕਟ ਲੈਵਲ ’ਤੇ ਇੱਕ institutionalize ਕਰਕੇ ਮੇਰੇ ਡਿਸਟ੍ਰਿਕਟ ਤੋਂ ਵੀ ਖਿਡਾਰੀ ਤਿਆਰ ਹੋਣ ਇਹ ਅਗਵਾਈ ਕੌਣ ਦੇਵੇਗਾ? ਕੀ ਸਿਰਫ਼ ਖੇਡ-ਕੁੱਦ ਵਿਭਾਗ ਦੇਵੇਗਾ ਕਿ ਪੂਰੀ ਟੀਮ ਦੀ ਜ਼ਿੰਮੇਵਾਰੀ ਹੋਵੇਗੀ? ਹੁਣ ਜੇਕਰ ਮੈਂ ਡਿਜੀਟਲ ਇੰਡੀਆ ਦੀ ਬਾਤ ਕਰਦਾ ਹਾਂ। ਤਾਂ ਕੀ ਮੇਰੇ ਡਿਸਟ੍ਰਿਕਟ ਵਿੱਚ ਡਿਜੀਟਲ ਇੰਡੀਆ ਦੇ ਲਈ ਮੈਂ ਕੋਈ ਟੀਮ ਬਣਾ ਕੇ ਸੋਚ ਰਿਹਾ ਹਾਂ ਇੱਥੇ। ਅੱਜ ਮਾਰਗਦਰਸ਼ਨ ਕਰਨ ਦੇ ਲਈ ਕੁਝ ਕਰਨਾ ਪਵੇ ਅਜਿਹੀ ਜ਼ਰੂਰਤ ਹੈ ਹੀ ਨਹੀਂ। ਹੁਣ ਜਿਵੇਂ ਅੱਜ ਮੈਂ ਇੱਥੇ ਦੋ ਕੌਫੀ ਟੇਬਲ ਬੁੱਕ ਦੀ ਲਾਂਚਿੰਗ ਹੋਈ ਲੇਕਿਨ ਇਸ ਬਾਤ ਨੂੰ ਨਾ ਭੁੱਲੋ। ਇਹ ਕੌਫੀ ਟੇਬਲ ਬੁੱਕ ਹਾਰਡ ਕਾਪੀ ਨਹੀਂ ਹੈ।ਈ-ਕਾਪੀ ਹੈ, ਕਿ ਮੈਂ ਵੀ ਮੇਰੇ ਜ਼ਿਲ੍ਹੇ ਵਿੱਚ ਇਹ ਹਾਰਡ ਕਾਪੀ ਦੇ ਚੱਕਰ ਤੋਂ ਬਾਹਰ ਨਿਕਲਾਂਗਾ ਕੀ? ਵਰਨਾ ਮੈਂ ਵੀ ਬੜੇ-ਬੜੇ ਥੱਪੇ ਬਣਾ ਦਿਆਂਗਾ ਅਤੇ ਬਾਅਦ ਵਿੱਚ ਕੋਈ ਲੈਣ ਵਾਲਾ ਨਹੀਂ ਨਿਕਲਦਾ ਹੈ। ਅਸੀਂ ਬਣਾਈਏ, ਜੇਕਰ ਅੱਜ ਸਾਨੂੰ ਦੇਖਣ ਨੂੰ ਮਿਲਿਆ ਹੈ ਕਿ ਇੱਥੇ ਈ-ਕੌਫੀ ਟੇਬਲ ਬੁੱਕ ਬਣਿਆ ਹੈ ਤਾਂ ਮਤਲਬ ਅਸੀਂ ਵੀ ਆਦਤ ਪਾਈਏ ਕਿ ਸਾਨੂੰ ਵੀ ਜ਼ਰੂਰਤ ਪਵੇਗੀ, ਅਸੀਂ ਵੀ ਈ-ਕੌਫ਼ੀ ਟੇਬਲ ਬੁੱਕ ਬਣਾਵਾਂਗੇ। ਯਾਨੀ ਇਹ ਚੀਜ਼ਾਂ, ਚੀਜ਼ਾਂ ਨੂੰ percolate ਕਰਨ ਦੀ ਸਾਡੀ ਜ਼ਿੰਮੇਦਾਰੀ ਬਣਦੀ ਹੈ ਉਸ ਨੂੰ ਅਲੱਗ ਤੋਂ ਕਹਿਣਾ ਨਾ ਪਵੇ। ਮੇਰੇ ਕਹਿਣ ਦਾ ਤਾਤਪਰਯ ਇਹ ਹੈ ਕਿ ਅੱਜ ਡਿਸਟ੍ਰਿਕਟ ਨੂੰ ਗਾਈਡ ਕਰਨ ਦੇ ਲਈ ਕਿਸੇ ਵਿਵਸਥਾ ਦੀ ਜ਼ਰੂਰਤ ਪਵੇ, ਅਜਿਹੀ ਜ਼ਰੂਰਤ ਨਹੀਂ ਹੈ, ਸਾਰੀਆਂ ਚੀਜ਼ਾਂ available ਹਨ। ਡਿਸਟ੍ਰਿਕਟ ਵਿੱਚ ਕਿਸੇ ਚੀਜ਼ ਵਿੱਚ ਪੂਰਾ ਜ਼ਿਲ੍ਹਾ ਅਗਰ ਉੱਠ ਕੇ ਖੜ੍ਹਾ ਹੋ ਜਾਂਦਾ ਹੈ, achieve ਕਰ ਲੈਂਦਾ ਹੈ ਤਾਂ ਬਾਕੀ ਚੀਜ਼ਾਂ ’ਤੇ positive impact ਆਪਣੇ ਆਪ ਆਉਣਾ ਸ਼ੁਰੂ ਕਰ ਜਾਂਦਾ ਹੈ।

ਸਾਥੀਓ,

ਭਾਰਤ ਦੀ ਮਹਾਨ ਸੰਸਕ੍ਰਿਤੀ ਦੀ ਇਹ ਵਿਸ਼ੇਸ਼ਤਾ ਹੈ। ਕਿ ਸਾਡਾ ਦੇਸ਼ ਅਤੇ ਮੈਂ ਇਹ ਗੱਲ ਬੜੀ ਜ਼ਿੰਮੇਦਾਰੀ ਦੇ ਨਾਲ ਕਹਿ ਰਿਹਾ ਹਾਂ। ਸਾਡਾ ਦੇਸ ਰਾਜ ਵਿਵਸਥਾਵਾਂ ਨਾਲ ਨਹੀਂ ਬਣਿਆ ਹੈ। ਸਾਡਾ ਦੇਸ਼ ਰਾਜ ਸਿੰਘਾਸਨਾਂ ਦੀ ਬਪੌਤੀ ਨਹੀਂ ਰਿਹਾ ਹੈ। ਨਾ ਹੀ ਰਾਜ ਸਿੰਘਾਸਨਾਂ ਨਾਲ ਇਹ ਦੇਸ਼ ਬਣਿਆ ਹੈ। ਇਹ ਦੇਸ਼ ਸਦੀਆਂ ਤੋਂ, ਹਜ਼ਾਰਾਂ ਸਾਲਾਂ ਦੇ ਲੰਬੇ ਕਾਲਖੰਡ ਤੋਂ ਉਸ ਦੀ ਜੋ ਪਰੰਪਰਾ ਰਹੀ ਹੈ। ਜਨ ਸਾਧਾਰਣ ਦੀ ਸਮਰੱਥਾ ਨੂੰ ਲੈ ਕੇ ਚਲਣ ਦੀ ਪਰੰਪਰਾ ਰਹੀ ਹੈ। ਅੱਜ ਜੋ ਵੀ ਅਸੀਂ ਪ੍ਰਾਪਤ ਕੀਤਾ ਹੈ। ਉਗ ਜਨ ਭਾਗੀਦਾਰੀ ਦੀ ਤਪੱਸਿਆ ਦਾ ਪਰਿਣਾਮ ਹੈ। ਜਨ ਸ਼ਕਤੀ ਦੀ ਤਪੱਸਿਆ ਦਾ ਪਰਿਣਾਮ ਹੈ ਅਤੇ ਤਦ ਜਾ ਕੇ ਦੇਸ਼ ਨਵੀਆਂ ਉਚਾਈਆਂ ਨੂੰ ਪ੍ਰਾਪਤ ਕਰ ਸਕਦਾ ਹੈ। ਪੀੜ੍ਹੀ ਦਰ ਪੀੜ੍ਹੀ ਦੇ ਯੋਗਦਾਨ ਨਾਲ, ਸਮੇਂ ਦੀਆਂ ਜੋ ਵੀ ਜ਼ਰੂਰਤਾਂ ਸਨ ਉਨ੍ਹਾਂ ਨੂੰ ਪੂਰਾ ਕਰਦੇ ਹੋਏ, ਉਨ੍ਹਾਂ ਪਰਿਵਰਤਨਾਂ ਨੂੰ ਸਵੀਕਾਰ ਕਰਦੇ ਹੋਏ ਜੋ ਕਾਲਬਾਹਯ ਹੈ ਉਸ ਨੂੰ ਛੱਡਦੇ ਹੋਏ, ਅਸੀਂ ਉਹ ਸਮਾਜ ਹਾਂ ਅਸੀਂ ਜੀਵੰਤ ਸਮਾਜ ਹਾਂ ਜਿਸ ਨੇ ਕਾਲਬਾਹਯ (ਐਕਸਪਾਇਰਡ) ਪਰੰਪਰਾ ਨੂੰ ਖ਼ੁਦ ਨੇ ਤੋੜ-ਫੋੜ ਕੇ ਉਠਾ ਫੈਂਕ ਦਿੱਤਾ ਹੈ। ਅਸੀਂ ਅੱਖਾਂ ਬੰਦ ਕਰਕੇ ਉਸ ਨੂੰ ਪਕੜ ਕੇ ਜੀਣ ਵਾਲੇ ਲੋਕ ਨਹੀਂ ਹਾਂ।  ਸਮੇਂ-ਅਨੁਕੂਲ ਪਰਿਵਰਤਨ ਕਰਨ ਵਾਲੇ ਲੋਕ ਹਾਂ। ਦੁਨੀਆ ਵਿੱਚ, ਮੈਂ ਇੱਕ ਦਿਨ ਬਹੁਤ ਪਹਿਲਾਂ ਦੀ ਬਾਤ ਹੈ। ਅਮਰੀਕਾ ਦੇ ਸਟੇਟ ਡਿਪਾਰਟਮੈਂਟ ਨਾਲ ਮੇਰੀਆਂ ਬਾਤਾਂ ਹੋ ਰਹੀਆਂ ਸਨ। ਤਦ ਤਾਂ ਰਾਜਨੀਤੀ ਵਿੱਚ ਮੇਰੀ ਕੋਈ ਪਹਿਚਾਣ ਵੀ ਨਹੀਂ ਸੀ। ਮੈਂ ਕੋਨੇ ਵਿੱਚ ਛੋਟਾ ਜਿਹਾ ਕਾਰਜਕਰਤਾ ਸਾਂ। ਕਿਸੇ ਕਾਰਨ ਤੋਂ ਮੇਰਾ ਕੁਝ ਵਿਸ਼ਾ ਸਬੰਧ ਰਹਿੰਦਾ ਸੀ। ਤਾਂ ਉੱਥੇ ਮੇਰੇ ਨਾਲ ਚਰਚਾ ਚਲੀ। ਮੈਂ ਕਿਹਾ ਦੁਨੀਆ ਦੇ ਅੰਦਰ ਕੋਈ ਵੀ ਸਮਾਜ ਆਸਤਿਕ ਹੋਵੇ, ਨਾਸਤਿਕ ਹੋਵੇ, ਇਸ ਧਰਮ ਨੂੰ ਮੰਨਦਾ ਹੋਵੇ, ਉਸ ਧਰਮ ਨੂੰ ਮੰਨਦਾ ਹੋਵੇ, ਲੇਕਿਨ ਮੌਤ ਦੇ ਬਾਅਦ ਉਸ ਦੀ ਜੋ ਮਾਨਤਾ ਹੈ। ਉਸ ਦੇ ਵਿਸ਼ੇ ਵਿੱਚ ਉਹ ਜ਼ਿਆਦਾ ਬਦਲਾਅ ਕਰਨ ਦਾ ਸਾਹਸ ਨਹੀਂ ਕਰਦਾ ਹੈ। ਉਹ ਵਿਗਿਆਨਕ ਹੈ ਕਿ ਨਹੀਂ ਹੈ, ਢੁਕਵਾਂ ਹੈ ਕਿ ਨਹੀਂ ਹੈ। ਸਮੇਂ ਰਹਿੰਦੇ ਉਸ ਨੂੰ ਛੱਡਣਾ ਚਾਹੀਦਾ ਹੈ ਨਹੀਂ ਚਾਹੀਦਾ ਹੈ। ਉਸ ਵਿੱਚ ਉਹ ਸਾਹਸ ਨਹੀਂ ਕਰਦਾ ਹੈ। ਉਹ ਮੌਤ ਦੇ ਬਾਅਦ ਦੀ ਜੋ ਸੋਚ ਬਣੀ ਹੋਈ ਹੈ, ਪਰੰਪਰਾ ਬਣੀ ਹੋਈ ਹੈ ਉਸ ਨਾਲ ਜਕੜ ਕੇ ਰੱਖਦਾ ਹੈ। ਮੈਂ ਕਿਹਾ ਹਿੰਦੂ ਇੱਕ ਅਜਿਹਾ ਸਮਾਜ ਹੈ ਭਾਰਤ ਦਾ ਕਿ ਜੋ ਕਦੇ ਮੌਤ ਦੇ ਬਾਅਦ ਗੰਗਾ ਦੇ ਤਟ ’ਤੇ ਚੰਦਨ ਦੀ ਲੱਕੜੀ ਵਿੱਚ ਅਗਰ ਜਲਦਾ ਸੀ ਸਰੀਰ ਤਾਂ ਉਸ ਨੂੰ ਲਗਦਾ ਸੀ ਕਿ ਮੇਰਾ ਅੰਤਿਮ ਕਾਰਜ ਪੂਰਨਤਾ ਨਾਲ ਹੋਇਆ।  ਉਹੀ ਵਿਅਕਤੀ ਘੁੰਮਦਾ-ਘੁੰਮਦਾ-ਘੁੰਮਦਾ ਇਲੈਕਟ੍ਰਿਕ ਸ਼ਮਸ਼ਾਨ ਭੂਮੀ ਤੱਕ ਚਲਿਆ ਗਿਆ, ਉਸ ਨੂੰ ਕੋਈ ਸੰਕੋਚ ਨਹੀਂ ਆਇਆ, ਇਸ ਸਮਾਜ ਦੀ ਪਰਿਵਰਤਨਸ਼ੀਲਤਾ ਦੀ ਇੱਕ ਬਹੁਤ ਬੜੀ ਤਾਕਤ ਦਾ ਇਸ ਤੋਂ ਬੜਾ ਕੋਈ ਸਬੂਤ ਨਹੀਂ ਹੋ ਸਕਦਾ। ਵਿਸ਼ਵ ਦਾ ਕਿਤਨਾ ਹੀ ਆਧੁਨਿਕ ਸਮਾਜ ਹੋਵੇ, ਮੌਤ ਤੋਂ ਬਾਅਦ ਉਸ ਦੀਆਂ ਜੋ ਧਾਰਨਾਵਾਂ ਹਨ, ਉਸ ਨੂੰ ਬਦਲਣ ਦੀ ਸਮਰੱਥਾ ਨਹੀਂ ਹੁੰਦੀ ਹੈ। ਅਸੀਂ ਉਸ ਸਮਾਜ ਦੇ ਲੋਕ ਹਾਂ, ਇਸ ਧਰਤੀ ਦੀ ਤਾਕਤ ਹੈ ਕਿ ਅਸੀਂ ਮੌਤ ਦੇ ਬਾਅਦ ਦੀਆਂ ਵਿਵਸਥਾਵਾਂ ਵਿੱਚ ਵੀ ਜੇਕਰ ਆਧੁਨਿਕਤਾ ਦੀ ਜ਼ਰੂਰਤ ਪਵੇ ਤਾਂ ਉਸ ਨੂੰ ਸਵੀਕਾਰ ਕਰਨ ਦੇ ਲਈ ਤਿਆਰ ਹੁੰਦੇ ਹਾਂ ਅਤੇ ਇਸ ਲਈ ਮੈਂ ਕਹਿੰਦਾ ਹਾਂ, ਇਹ ਦੇਸ਼ ਨਿੱਤ ਨੂਤਨ, ਨਿੱਤ ਪਰਿਵਰਤਨਸ਼ੀਲ ਨਵੀਆਂ ਚੀਜ਼ਾਂ ਨੂੰ ਸਵੀਕਾਰਨ ਦੀ ਸਮਰੱਥਾ ਰੱਖਣ ਵਾਲੀ ਇੱਕ ਸਮਾਜ ਵਿਵਸਥਾ ਦਾ ਪਰਿਣਾਮ ਹੈ ਕਿ ਅੱਜ ਉਸ ਮਹਾਨ ਪਰੰਪਰਾ ਨੂੰ ਗਤੀ ਦੇਣਾ ਸਾਡੇ ਜ਼ਿੰਮੇ ਹੈ। ਕੀ ਅਸੀਂ ਉਸ ਨੂੰ ਗਤੀ ਦੇਣ ਦਾ ਕੰਮ ਕਰ ਰਹੇ ਹਾਂ ਕੀ? ਫਾਈਲ ਨੂੰ ਹੀ ਗਤੀ ਦੇਣ ਨਾਲ ਜ਼ਿੰਦਗੀ ਬਦਲਦੀ ਨਹੀਂ ਹੈ ਸਾਥੀਓ, ਅਸੀਂ ਉਸ ਇੱਕ ਸਮਾਜਿਕ ਵਿਵਸਥਾ ਦੇ ਤਹਿਤ ਸ਼ਾਸਨ ਵਿਵਸਥਾ ਦੀ ਇੱਕ ਸਮਰੱਥਾ ਹੁੰਦੀ ਹੈ ਕਿ ਮੈਂ ਪੂਰੇ ਸਮਾਜਿਕ ਜੀਵਨ ਨੂੰ ਅਗਵਾਈ ਦਿੰਦਾ ਹਾਂ, ਇਹ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਅਤੇ ਉਹ ਸਿਰਫ਼ ਪੋਲਿਟੀਕਲ ਲੀਡਰ ਦਾ ਕੰਮ ਨਹੀਂ ਹੁੰਦਾ ਹੈ। ਹਰ ਖੇਤਰ ਵਿੱਚ ਬੈਠੇ ਹੋਏ ਸਿਵਲ ਸਰਵਿਸ ਦੇ ਮੇਰੇ ਸਾਥੀਆਂ ਨੂੰ ਲੀਡਰਸ਼ਿਪ ਦੇਣੀ ਹੋਵੇਗੀ। ਅਤੇ ਸਮਾਜ ਵਿੱਚ ਪਰਿਵਰਤਨ ਦੇ ਲਈ ਅਗਵਾਈ ਕਰਨ ਦੇ ਕੰਮ ਦੇ ਲਈ ਆਪਣੇ ਆਪ ਨੂੰ ਸਜਗ ਕਰਨਾ ਹੋਵੇਗਾ ਅਤੇ ਤਦ ਜਾ ਕੇ ਅਸੀਂ ਪਰਿਵਰਤਨ ਲਿਆ ਸਕਦੇ ਹਾਂ ਦੋਸਤੋ। ਅਤੇ ਪਰਿਵਰਤਨ ਲਿਆਉਣ ਦੀ ਸਮਰੱਥਾ ਅੱਜ ਦੇਸ਼ ਵਿੱਚ ਹੈ ਅਤੇ ਸਿਰਫ਼ ਅਸੀਂ ਹੀ ਵਿਸ਼ਵਾਸ ਲੈ ਕੇ ਜੀ ਰਹੇ ਹਾਂ ਅਜਿਹਾ ਨਹੀਂ ਹੈ, ਦੁਨੀਆ ਬਹੁਤ ਬੜੀ ਆਸ਼ਾ ਦੇ ਨਾਲ ਸਾਡੇ ਵੱਲ ਦੇਖ ਰਹੀ ਹੈ। ਤਦ ਸਾਡਾ ਕਰਤੱਵ ਬਣਦਾ ਹੈ ਕਿ ਉਸ ਕਰਤੱਵ ਦੀ ਪੂਰਤੀ ਦੇ ਲਈ ਅਸੀਂ  ਆਪਣੇ ਆਪ ਨੂੰ ਸਜਗ ਕਰੀਏ। ਹੁਣ ਜਿਵੇਂ ਅਸੀਂ ਨਿਯਮਾਂ ਅਤੇ ਕਾਨੂੰਨਾਂ ਦੇ ਬੰਧਨ ਵਿੱਚ ਅਜਿਹੇ ਜਕੜ ਜਾਂਦੇ ਹਾਂ, ਕਿਤੇ ਅਜਿਹਾ ਕਰਕੇ ਜੋ ਸਾਹਮਣੇ ਜੋ ਇੱਕ ਨਵਾਂ ਵਰਗ ਤਿਆਰ ਹੋਇਆ ਹੈ, ਜੋ ਨੌਜਵਾਨ ਪੀੜ੍ਹੀ ਤਿਆਰ ਹੋ ਰਹੀ ਹੈ। ਕੀ ਅਸੀਂ ਉਸ ਦੇ ਸਾਹਸ ਨੂੰ, ਉਸ ਦੀ ਸਮਰੱਥਾ ਨੂੰ ਸਾਡੇ ਇਹ ਨਿਯਮਾਂ ਦੇ ਜੰਜਾਲ ਉਸ ਨੂੰ ਜਕੜ ਤਾਂ ਨਹੀਂ ਰਹੇ ਹਨ ਨਾ? ਉਸ ਦੀ ਸਮਰੱਥਾ ਨੂੰ ਪ੍ਰਭਾਵਿਤ ਤਾਂ ਨਹੀਂ ਕਰ ਰਹੇ ਹਨ ਨਾ? ਅਗਰ ਇਹ ਕਰ ਰਹੇ ਹਨ ਤਾਂ ਮੈਂ ਸ਼ਾਇਦ ਸਮੇਂ ਦੇ ਨਾਲ ਚਲਣ ਦੀ ਸਮਰੱਥਾ ਖੋ ਰਿਹਾ ਹਾਂ। ਮੈਂ ਉੱਜਵਲ ਭਵਿੱਖ ਦੇ ਲਈ, ਭਾਰਤ ਦੇ ਉੱਜਵਲ ਭਵਿੱਖ ਦੇ ਲਈ ਆਪਣੇ ਆਪ ਦੇ ਕਦਮ ਸਹੀ ਦਿਸ਼ਾ ਵਿੱਚ ਸਹੀ ਸਮਰੱਥਾ ਦੇ ਨਾਲ ਚਲਾ ਸਕਾਂ, ਉਹ ਸ਼ਾਇਦ ਮੈਂ ਖੋ ਚੁੱਕਿਆ ਹਾਂ। ਅਗਰ ਮੈਂ ਇਸ ਤੋਂ ਬਾਹਰ ਨਿਕਲਦਾ ਹਾਂ ਤਾਂ ਮੈਂ ਸਥਿਤੀਆਂ ਨੂੰ ਬਦਲ ਸਕਦਾ ਹਾਂ। ਅਤੇ ਸਾਡੇ ਦੇਸ਼ ਨੇ ਅੱਜ ਵੀ ਦੇਖਿਆ ਹੋਵੇਗਾ। ਹੁਣ ਇਹ ਆਈਟੀ ਸੈਕਟਰ, ਦੁਨੀਆ ਵਿੱਚ ਭਾਰਤ ਦੀ ਜੋ ਛਵੀ (ਅਕਸ) ਬਣਾਉਣ ਵਿੱਚ ਅਗਰ ਕਿਸੇ ਨੇ ਸ਼ੁਰੂਆਤੀ ਰੋਲ ਕੀਤਾ ਹੈ ਤਾਂ ਸਾਡੇ ਆਈਟੀ ਸੈਕਟਰ ਦੇ 20, 22, 25 ਸਾਲ ਦੇ ਨੌਜਵਾਨ ਨੇ ਕੀਤਾ ਹੈ। ਲੇਕਿਨ ਅਗਰ ਮੰਨ ਲਈਏ ਅਸੀਂ ਹੀ ਲੋਕਾਂ ਨੇ ਉਸ ਵਿੱਚ ਅੜਿੰਗੇ ਪਾ ਦਿੱਤੇ ਹੁੰਦੇ, ਕਾਨੂੰਨ ਨਿਯਮਾਂ ਵਿੱਚ ਉਸ ਨੂੰ ਜਕੜ ਦਿੱਤਾ ਹੁੰਦਾ ਤਾਂ ਨਾ ਮੇਰਾ ਇਹ ਆਈਟੀ ਸੈਕਟਰ ਇਤਨਾ ਫਲ਼ਿਆ-ਫੁਲਿਆ ਹੁੰਦਾ, ਨਾ ਹੀ ਦੁਨੀਆ ਦੇ ਅੰਦਰ ਉਸ ਦਾ ਡੰਕਾ ਵੱਜਿਆ ਹੁੰਦਾ।

ਦੋਸਤੋ,

ਅਸੀਂ ਨਹੀਂ ਸਾਂ ਤਾਂ ਉਹ ਅੱਗੇ ਵੀ ਵਧ ਪਾਏ, ਤਾਂ ਕਦੇ-ਕਦੇ ਸਾਨੂੰ ਵੀ ਤਾਂ ਸੋਚਣਾ ਚਾਹੀਦਾ ਹੈ ਕਿ ਦੂਰ ਰਹਿ ਕੇ, ਤਾੜੀ ਮਾਰ ਕੇ ਪ੍ਰੋਤਸਾਹਿਤ ਕਰਕੇ ਵੀ ਦੁਨੀਆ ਨੂੰ ਬਦਲਿਆ ਜਾ ਸਕਦਾ ਹੈ। ਅੱਜ ਅਸੀਂ ਮਾਣ ਕਰ ਸਕਦੇ ਹਾਂ ਸਟਾਰਟ ਅੱਪਸ ਦੇ ਵਿਸ਼ੇ ਵਿੱਚ, 2022 ਹਾਲੇ ਤਾਂ ਪਹਿਲਾ ਕੁਆਰਟਰ ਹੁਣੇ-ਹੁਣੇ ਪੂਰਾ ਹੋਇਆ ਹੈ,2022 ਦੇ ਪਹਿਲੇ ਕੁਆਰਟਰ ਵਿੱਚ ਤਿੰਨ ਮਹੀਨਿਆਂ ਦੇ ਛੋਟੇ ਕਾਲਖੰਡ ਦੇ ਅੰਦਰ ਮੇਰੇ ਦੇਸ਼ ਦੇ ਨੌਜਵਾਨਾਂ ਨੇ ਸਟਾਰਟਅੱਪ ਦੀ ਦੁਨੀਆ ਵਿੱਚ 14 ਯੂਨੀਕੌਰਨ ਦੀ ਜਗ੍ਹਾ ਪ੍ਰਾਪਤ ਕਰ ਲਈ, ਮਿੱਤਰੋ ਇਹ ਬਹੁਤ ਬੜਾ ਅਚੀਵਮੈਂਟ ਹੈ। ਅਗਰ 14 ਯੂਨੀਕੌਰਨ ਸਿਰਫ਼ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਮੇਰੇ ਦੇਸ਼ ਦਾ ਨੌਜਵਾਨ ਉਸ ਉਚਾਈ ਨੂੰ ਪ੍ਰਾਪਤ ਕਰ ਸਕਦਾ ਹੈ। ਸਾਡੀ ਕੀ ਭੂਮਿਕਾ ਹੈ? ਕਦੇ-ਕਦੇ ਤਾਂ ਸਾਨੂੰ ਜਾਣਕਾਰੀਆਂ ਵੀ ਨਹੀਂ ਹੁੰਦੀਆਂ ਕਿ ਮੇਰੇ ਡਿਸਟ੍ਰਿਕਟ ਦਾ ਨੌਜਵਾਨ ਸੀ ਅਤੇ ਟੀਅਰ-2 ਸਿਟੀ ਦੇ ਕੋਨੇ ਵਿੱਚ ਬੈਠਾ ਹੋਇਆ ਕੰਮ ਕਰ ਰਿਹਾ ਸੀ ਅਤੇ ਅਖ਼ਬਾਰ ਵਿੱਚ ਆਇਆ ਤਾਂ ਪਤਾ ਚਲਿਆ ਕਿ ਉਹ ਤਾਂ ਇੱਥੇ ਪਹੁੰਚ ਗਿਆ ਹੈ। ਇਸ ਦਾ ਮਤਲਬ ਇਹ ਹੋਇਆ ਕਿ ਸ਼ਾਸਨ ਵਿਵਸਥਾ ਦੇ ਬਾਹਰ ਵੀ ਸਮਾਜ ਦੀ ਸਮਰੱਥਾ ਦੀ ਤਾਕਤ ਬਹੁਤ ਬੜੀ ਹੁੰਦੀ ਹੈ। ਕੀ ਮੈਂ ਉਸ ਦੇ ਲਈ ਪੋਸ਼ਕ ਹਾਂ ਕਿ ਨਹੀਂ ਹਾਂ? ਮੈਂ ਉਸ ਨੂੰ ਪ੍ਰੋਤਸਾਹਿਤ ਕਰਦਾ ਹਾਂ ਕਿ ਨਹੀਂ ਕਰਦਾ ਹਾਂ? ਮੈਂ ਉਸ ਨੂੰ recognize ਕਰਦਾ ਹਾਂ ਕਿ ਨਹੀਂ ਕਰਦਾ ਹਾਂ? ਕਿਤੇ ਅਜਿਹਾ ਤਾਂ ਨਹੀਂ ਕਿ ਤੂੰ ਜੋ ਕਰ ਲਿਆ ਸੋ ਕਰ ਲਿਆ ਲੇਕਿਨ ਪਹਿਲਾਂ ਕਿਉਂ ਨਹੀਂ ਮਿਲਿਆ ਸੀ? ਸਰਕਾਰ ਦੇ ਪਾਸ ਕਿਉਂ ਨਹੀਂ ਆਏ ਸੀ? ਅਰੇ ਨਹੀਂ ਆਇਆ ਉਹੀ ਤਾਂ ਹੈ ਤੁਹਾਡਾ ਟਾਈਮ ਖ਼ਰਾਬ ਨਹੀਂ ਕੀਤਾ ਲੇਕਿਨ ਤੁਹਾਨੂੰ ਬਹੁਤ ਕੁਝ ਦੇ ਰਿਹਾ ਹੈ, ਤੁਸੀਂ ਉਸ ਦਾ ਗੌਰਵ-ਗਾਨ ਕਰੋ।

ਸਾਥੀਓ,

ਮੈਂ ਦੋ ਚੀਜ਼ਾਂ ਦਾ ਜ਼ਿਕਰ ਕੀਤਾ ਹੈ, ਲੇਕਿਨ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ,even ਖੇਤੀਬਾੜੀ ਖੇਤਰ ਵਿੱਚ, ਮੈਂ ਦੇਖ ਰਿਹਾ ਹਾਂ ਸਾਡੇ ਦੇਸ਼ ਦੇ ਕਿਸਾਨ ਆਧੁਨਿਕਤਾਵਾਂ ਦੇ ਵੱਲ ਜਾ ਰਹੇ ਹਨ। ਸ਼ਾਇਦ ਉਨ੍ਹਾਂ ਦੀ ਸੰਖਿਆ ਘੱਟ ਹੋਵੇਗੀ। ਮੇਰੀ ਬਰੀਕ ਦ੍ਰਿਸ਼ਟੀ ਵਿੱਚ, ਮੇਰੀ ਨਜ਼ਰ ਵਿੱਚ ਉਹ ਕਿਤੇ ਸਥਿਰ ਹੋਇਆ ਹੈ ਕੀ?

ਅਗਰ ਸਾਥੀਓ,

ਅਸੀਂ ਅਗਰ ਇਨ੍ਹਾਂ ਚੀਜ਼ਾਂ ਨੂੰ ਕਰਦੇ ਹਾਂ ਤਾਂ ਮੈਂ ਸਮਝਦਾ ਹਾਂ ਕਿ ਬਹੁਤ ਬੜਾ ਬਦਲਾਅ ਆਵੇਗਾ।ਇੱਕ ਹੋਰ ਬਾਤ ਮੈਂ ਕਹਿਣਾ ਚਾਹੁੰਦਾ ਹਾਂ, ਕਦੇ-ਕਦੇ ਮੈਂ ਦੇਖਿਆ ਹੈ ਕਿ ਸਿਰਫ਼ ਖੇਡਣਾ ਜ਼ਿਆਦਾਤਰ ਲੋਕਾਂ ਦੇ ਸੁਭਾਅ ਦਾ ਹਿੱਸਾ ਬਣ ਜਾਂਦਾ ਹੈ। ਅਰੇ ਛੱਡੋ ਯਾਰ, ਚਲੋ ਭਾਈ ਅਸੀਂ ਕਿੱਥੇ ਕਿੰਨੇ ਦਿਨ ਰਹਿਣਾ ਹੈ, ਇੱਕ ਡਿਸਟ੍ਰਿਕਟ ਵਿੱਚ ਤਾਂ ਦੋ ਸਾਲ ਤਿੰਨ ਸਾਲ ਬਹੁਤ ਹੋ ਗਏ, ਚਲੇ ਜਾਵਾਂਗੇ ਅੱਗੇ। ਕੀ ਹੋਇਆ, ਮੈਂ ਕਿਸੇ ਨੂੰ ਦੋਸ਼ ਨਹੀਂ ਦਿੰਦਾ ਹਾਂ ਲੇਕਿਨ ਜਦੋਂ ਇੱਕ assured ਵਿਵਸਥਾ ਮਿਲ ਜਾਂਦੀ ਹੈ, ਜੀਵਨ ਦੀ security ਪੱਕੀ ਹੋ ਜਾਂਦੀ ਹੈ। ਤਾਂ ਕਦੇ-ਕਦੇ ਮੁਕਾਬਲੇਬਾਜ਼ੀ ਦੀ ਭਾਵਨਾ ਨਹੀਂ ਰਹਿੰਦੀ ਹੈ। ਲਗਦਾ ਹੈ ਹੁਣ ਤਾਂ ਯਾਰ ਸਭ ਕੁਝ ਹੈ ਚਲੋ, ਨਵੇਂ ਸੰਕਟ ਕਿੱਥੇ ਮੁੱਲ ਲਈਏ, ਜ਼ਿੰਦਗੀ ਤਾਂ ਚਲੀ ਜਾਣ ਵਾਲੀ ਹੈ, ਬੱਚੇ ਬੜੇ ਹੋ ਜਾਣਗੇ, ਕਿਤੇ ਨਾ ਕਿਤੇ ਮੌਕਾ ਤਾਂ ਮਿਲਣਾ ਹੀ ਹੈ, ਅਸੀਂ ਕੀ ਕਰਨਾ ਹੈ? ਅਤੇ ਉਸ ਵਿੱਚੋਂ ਖ਼ੁਦ ਦੇ ਪ੍ਰਤੀ ਉਦਾਸੀਨ ਹੋ ਜਾਂਦੇ ਹਾਂ। ਵਿਵਸਥਾ ਛੱਡੋ, ਖ਼ੁਦ ਦੇ ਲਈ ਵੀ ਉਦਾਸੀਨ ਹੋ ਜਾਂਦੇ ਹਾਂ। ਇਹ ਜ਼ਿੰਦਗੀ ਜੀਣ ਦਾ ਤਰੀਕਾ ਨਹੀਂ ਹੈ ਦੋਸਤੋ, ਖ਼ੁਦ ਦੇ ਪ੍ਰਤੀ ਕਦੇ ਵੀ ਉਦਾਸੀਨ ਨਹੀਂ ਹੋਣਾ ਚਾਹੀਦਾ। ਜੀਅ ਭਰ ਕੇ ਜੀਣ ਦਾ ਆਨੰਦ ਲੈਣਾ ਚਾਹੀਦਾ ਹੈ ਅਤੇ ਕੁਝ ਕਰ ਗੁਜਰਨ ਦੇ ਹਰ ਪਲ ਦਾ ਹਿਸਾਬ ਲੈਂਦੇ ਰਹਿਣਾ ਚਾਹੀਦਾ ਹੈ। ਤਦ ਜਾ ਕੇ ਜ਼ਿੰਦਗੀ ਜੀਣ ਦਾ ਮਜ਼ਾ ਆਉਂਦਾ ਹੈ। ਬੀਤੇ ਹੋਏ ਪਲਾਂ ਵਿੱਚ ਮੈਂ ਕੀ ਪਾਇਆ? ਬੀਤੇ ਹੋਏ ਪਲਾਂ ਵਿੱਚ ਮੈਂ ਕੀ ਦਿੱਤਾ? ਇਸ ਲੇਖੇ-ਜੋਖੇ ਕਰਨ ਦਾ ਅਗਰ ਸੁਭਾਅ ਨਹੀਂ ਹੈ ਤਾਂ ਜ਼ਿੰਦਗੀ ਹੌਲ਼ੀ-ਹੌਲ਼ੀ ਖੁਦ ਨੂੰ ਹੀ ਖ਼ੁਦ ਤੋਂ ਉਦਾਸ ਕਰ ਦਿੰਦੀ ਹੈ ਤੇ ਫਿਰ ਜੀਣ ਦਾ ਜੋ ਜਜ਼ਬਾ ਹੀ ਨਹੀਂ ਰਹਿੰਦਾ ਹੈ ਦੋਸਤੋ। ਮੈਂ ਤਾਂ ਕਦੇ-ਕਦੇ ਕਹਿੰਦਾ ਹਾਂ ਕਿ ਸਿਤਾਰ ਵਾਦਕ ਅਤੇ ਇੱਕ ਟਾਈਪਿਸਟ ਦੋਵਾਂ ਦਾ ਫਰਕ ਦੇਖਿਆ ਹੈ ਕੀ? ਇੱਕ ਕੰਪਿਊਟਰ ਅਪਰੇਟਰ ਉਂਗਲੀਆਂ ਨਾਲ ਖੇਡਦਾ ਹੈ ਲੇਕਿਨ 45-50 ਦੀ ਉਮਰ ’ਤੇ ਪਹੁੰਚਦੇ ਹੋਏ ਕਦੇ ਮਿਲੋਗੇ ਤਾਂ ਬੜੀ ਮੁਸ਼ਕਿਲ ਨਾਲ ਉੱਪਰ ਦੇਖਦਾ ਹੈ। ਇੱਕ ਦੋ ਵਾਰ ਵਿੱਚ ਤਾਂ ਉਹ ਸੁਣਦਾ ਵੀ ਨਹੀਂ ਹੈ। ਬੜੀ ਨਿਮਰਤਾ ਨਾਲ ਕਹੋ, ਹਾਂ ਸਾਹਿਬ ਕੀ ਸੀ। ਅਧਮਰੀ ਹੋਈ ਜ਼ਿੰਦਗੀ ਜੀ ਰਿਹਾ ਹੈ ਉਹ, ਜ਼ਿੰਦਗੀ ਬੋਝ ਬਣ ਗਈ ਹੈ, ਕਰਦਾ ਤਾਂ ਉਂਗਲੀ ਦਾ ਹੀ ਕੰਮ ਹੈ। ਟਾਈਪਰਾਈਟਰ ’ਤੇ ਉਂਗਲੀਆਂ ਹੀ ਘੁਮਾਉਂਦਾ ਹੈ ਅਤੇ ਦੂਸਰੇ ਪਾਸੇ ਇੱਕ ਸਿਤਾਰਵਾਦਕ ਉਹ ਵੀ ਤਾਂ ਉਂਗਲੀਆਂ ਦੀ ਖੇਡ ਹੀ ਕਰਦਾ ਹੈ ਲੇਕਿਨ ਉਸ ਨੂੰ 80 ਸਾਲ ਦੀ ਉਮਰ ਵਿੱਚ ਮਿਲੋ ਚਿਹਰੇ ’ਤੇ ਚੇਤਨਾ ਨਜ਼ਰ ਆਉਂਦੀ ਹੈ। ਜ਼ਿੰਦਗੀ ਭਰੀ ਹੋਈ ਨਜ਼ਰ ਆਉਂਦੀ ਹੈ, ਸੁਪਨਿਆਂ ਨਾਲ ਜੀਣ ਵਾਲਾ ਇਨਸਾਨ ਨਜ਼ਰ ਆਉਂਦਾ ਹੈ ਦੋਸਤੋ, ਉਂਗਲੀ ਦੇ ਇਹ ਖੇਡ ਦੋਹਾਂ ਨੇ ਗੁਜਾਰੇ ਹਨ, ਲੇਕਿਨ ਇੱਕ ਚਲਦੇ-ਚਲਦੇ ਮਰਦਾ ਚਲਿਆ ਜਾਂਦਾ ਹੈ, ਦੂਸਰਾ ਚਲਦੇ-ਚਲਦੇ ਜਿਊਂਦਾ ਚਲਿਆ ਜਾਂਦਾ ਹੈ। ਕੀ ਇਹ ਬਦਲਾਅ ਜ਼ਿੰਦਗੀ ਨੂੰ ਅੰਦਰ ਤੋਂ ਜੀਣ ਦਾ ਸੰਕਲਪ ਸਾਡਾ ਹੁੰਦਾ ਹੈ ਕੀ? ਤਦ ਜਾ ਕੇ ਜ਼ਿੰਦਗੀ ਬਦਲੀ ਜਾਂਦੀ ਹੈ ਦੋਸਤੋ ਅਤੇ ਇਸ ਲਈ ਮੈਂ ਕਹਿੰਦਾ ਹਾਂ ਸਾਥੀਓ ਕਿ ਮੇਰੀ ਸਟ੍ਰੀਮ ਵਿੱਚ ਦੇਸ਼ ਦੇ ਹਰ ਕੋਨੇ ਵਿੱਚ ਲੱਖਾਂ ਮੇਰੇ ਸਾਥੀ ਹਨ, ਉਨ੍ਹਾਂ ਦੇ ਜੀਵਨ ਵਿੱਚ ਚੇਤਨਾ ਹੋਣੀ ਚਾਹੀਦੀ ਹੈ, ਸਮਰੱਥਾ ਹੋਣੀ ਚਾਹੀਦੀ ਹੈ, ਕੁਝ ਕਰ ਗੁਜਰਨ ਦਾ ਸੰਕਲਪ ਹੋਣਾ ਚਾਹੀਦਾ ਹੈ ਤਾਂ ਹੀ ਜਾ ਕੇ ਜ਼ਿੰਦਗੀ ਜੀਣ ਦਾ ਆਨੰਦ ਆਉਂਦਾ ਹੈ ਦੋਸਤੋ। ਕਦੇ ਲੋਕ ਮੈਨੂੰ ਪੁੱਛਦੇ ਹਨ ਕਿ ਸਾਹਬ ਥੱਕਦੇ ਨਹੀਂ ਹੋ? ਸ਼ਾਇਦ ਇਹੀ ਕਾਰਨ ਹੈ ਜੋ ਮੈਨੂੰ ਥੱਕਣ ਨਹੀਂ ਦਿੰਦਾ ਹੈ। ਮੈਂ ਪਲ-ਪਲ ਨੂੰ ਜੀਣਾ ਚਾਹੁੰਦਾ ਹਾਂ। ਪਲ-ਪਲ ਨੂੰ ਜੀਅ ਕੇ ਹੋਰਾਂ ਦੇ ਜੀਣ ਦੇ ਲਈ ਜੀਣਾ ਚਾਹੁੰਦਾ ਹਾਂ।

ਸਾਥੀਓ,

ਇਸ ਦਾ ਪਰਿਣਾਮ ਕੀ ਆਇਆ ਹੈ? ਪਰਿਣਾਮ ਇਹ ਆਇਆ ਹੈ ਕਿ ਜੋ ਚੌਖਟ ਬਣੀ ਹੋਈ ਹੈ, ਅਸੀਂ ਜਿੱਥੇ ਵੀ ਜਾਂਦੇ ਹਾਂ ਆਪਣੇ ਆਪ ਨੂੰ ਉਸ ਵਿੱਚ ਢਾਲ਼ ਲੈਂਦੇ ਹਾਂ। ਅਤੇ ਉਸ ਵਿੱਚ ਤਾਂ ਤੁਹਾਡੀ ਮਾਸਟਰੀ ਹੈ ਆਪਣੇ ਆਪ ਨੂੰ ਢਾਲ ਦੇਣ ਵਿੱਚ। ਕਿਸੇ ਨੂੰ ਇਹ ਅੱਛਾ ਲਗਦਾ ਹੋਵੇਗਾ, ਇਹ ਲੇਕਿਨ ਮੈਨੂੰ ਅਜਿਹਾ ਲਗਦਾ ਹੈ ਕਿ ਸ਼ਾਇਦ ਇਹ ਜ਼ਿੰਦਗੀ ਨਹੀਂ ਹੈ ਦੋਸਤੋ, ਜਿੱਥੇ ਜ਼ਰੂਰਤ ਹੈ ਉੱਥੇ ਤਾਂ ਢਾਲ ਦੇਵੋ, ਜਿੱਥੇ ਜ਼ਰੂਰਤ ਹੈ ਉੱਥੇ ਢਾਲ਼ ਬਣ ਜਾਓ ਲੇਕਿਨ ਜ਼ਰੂਰਤ ਹੈ ਉੱਥੇ ਢਾਲ ਬਣ ਕੇ ਉਸ ਬਦਲਾਅ ਦੇ ਲਈ ਵੀ ਕਦਮ ਉਠਾਓ, ਇਹ ਵੀ ਜ਼ਰੂਰਤ ਹੁੰਦੀ ਹੈ। ਕੀ ਅਸੀਂ ਸਹਿਜ ਰੂਪ ਨਾਲ ਗਵਰਨੈਂਸ ਵਿੱਚ ਰਿਫਾਰਮ, ਕੀ ਇਹ ਸਾਡਾ ਸਹਿਜ ਸੁਭਾਅ ਬਣਿਆ ਹੈ? ਛੋਟੀਆਂ ਛੋਟੀਆਂ ਚੀਜ਼ਾਂ ਦੇ ਲਈ ਕਮਿਸ਼ਨ ਬਣਾਉਣੇ ਪਏ। expenditure ਘੱਟ ਕਰੋ, commission ਬਿਠਾਓ। governance ਵਿੱਚ ਬਦਲਾਅ ਕਰੋ, commission ਬਿਠਾਓ। 6 ਮਹੀਨੇ ਦੇ, 12 ਮਹੀਨੇ ਦੇ ਬਾਅਦ ਰਿਪੋਰਟ ਆਏ, ਫਿਰ ਰਿਪੋਰਟ ਦੇਖਣ ਲਈ  ਇੱਕ ਕਮੇਟੀ ਬਣਾਓ। ਉਸ ਕਮੇਟੀ ਦੀ implementation ਦੇ ਲਈ ਹੋਰ ਕਮਿਸ਼ਨ ਬਣਾਓ।   ਹੁਣ ਇਹ ਜੋ ਅਸੀਂ ਕੀਤਾ ਹੈ, ਉਸ ਦਾ ਮੂਲ ਸੁਭਾਅ ਹੈ ਕਿ ਸਾਡੇ governance ਵਿੱਚ reform ਸਮੇਂ-ਅਨੁਕੂਲ ਬਦਲਾਅ ਬਹੁਤ ਜ਼ਰੂਰੀ ਹੁੰਦਾ ਹੈ ਜੀ। ਕਿਸੇ ਸਮੇਂ ਯੁੱਧ ਹੁੰਦੇ ਸਨ ਤਾਂ ਹਾਥੀ ਹੁੰਦੇ ਸਨ, ਹਾਥੀ ਵਾਲਿਆਂ ਨੇ ਹਾਥੀ ਛੱਡ ਕੇ ਘੋੜੇ ਪਕੜੇ ਅਤੇ ਅੱਜ ਨਾ ਹਾਥੀ ਚਲਦਾ ਹੈ ਨਾ ਘੋੜਾ ਚਲਦਾ ਹੈ, ਕੁਝ ਹੋਰ ਜ਼ਰੂਰਤ ਪੈਂਦੀ ਹੈ। ਇਹ ਰਿਫਾਰਮ ਸਹਿਜ ਹੁੰਦਾ ਹੈ, ਲੇਕਿਨ ਯੁੱਧ ਦਾ ਦਬਾਅ ਸਾਨੂੰ ਰਿਫਾਰਮ ਕਰਨ ਲਈ ਮਜਬੂਰ ਕਰਦਾ ਹੈ। ਸਾਡੇ ਦੇਸ਼ ਦੀਆਂ ਆਸ਼ਾ-ਆਕਾਂਖਿਆਵਾਂ ਸਾਨੂੰ ਮਜਬੂਰ ਕਰ ਰਹੀਆਂ ਹਨ ਕਿ ਨਹੀਂ ਕਰ ਰਹੀਆਂ ਹਨ, ਜਦੋਂ ਤੱਕ ਦੇਸ਼ ਦੀਆਂ ਆਸ਼ਾ-ਆਕਾਂਖਿਆਵਾਂ ਨੂੰ ਅਸੀਂ ਸਮਝ ਨਹੀਂ ਪਾਉਂਦੇ ਹਾਂ, ਤਦ ਅਸੀਂ ਖ਼ੁਦ ਹੋ ਕਰ ਕੇ governance ਵਿੱਚ reform ਨਹੀਂ ਕਰ ਸਕਦੇ ਹਾਂ। Governance ਵਿੱਚ reform ਇੱਕ ਨਿੱਤ ਪ੍ਰਕਿਰਿਆ ਹੋਣੀ ਚਾਹੀਦੀ ਹੈ, ਸਹਿਜ ਪ੍ਰਕਿਰਿਆ ਹੋਣੀ ਚਾਹੀਦੀ ਹੈ ਅਤੇ ਪ੍ਰਯੋਗਸ਼ੀਲ ਵਿਵਸਥਾ ਹੋਣੀ ਚਾਹੀਦੀ ਹੈ। ਅਗਰ ਪ੍ਰਯੋਗ ਸਫਲ ਨਹੀਂ ਹੋਇਆ ਤਾਂ ਛੱਡ ਕੇ ਚਲੇ ਜਾਣ ਦਾ ਸਾਹਸ ਹੋਣਾ ਚਾਹੀਦਾ ਹੈ। ਮੇਰੇ ਹੀ ਦੁਆਰਾ ਕੀਤੀ ਹੋਈ ਗਲਤੀ ਨੂੰ ਸਵੀਕਾਰ ਕਰਦੇ ਹੋਏ ਮੈਨੂੰ ਨਵਾਂ ਸਵੀਕਾਰ ਕਰਨ ਦੀ ਸਮਰੱਥ ਹੋਣੀ ਚਾਹੀਦੀ ਹੈ। ਤਦ ਜਾ ਕੇ ਬਦਲਾਅ ਆਉਂਦਾ ਹੈ ਜੀ। ਹੁਣ ਤੁਸੀਂ ਦੇਖੋ ਸੈਂਕੜੇ ਕਾਨੂੰਨ ਅਜਿਹੇ ਸਨ, ਮੈਂ ਮੰਨਦਾ ਹਾਂ ਦੇਸ਼ ਦੇ ਨਾਗਰਿਕਾਂ ਲਈ ਬੋਝ ਬਣ ਗਏ ਸਨ। ਮੈਨੂੰ ਜਦੋਂ 2013 ਵਿੱਚ ਪਹਿਲੀ ਵਾਰ ਪ੍ਰਧਾਨ ਮੰਤਰੀ ਪਦ ਦੇ ਉਮੀਦਵਾਰ ਦੇ ਰੂਪ ਵਿੱਚ ਮੇਰੀ ਪਾਰਟੀ ਨੇ ਐਲਾਨ ਕੀਤਾ ਅਤੇ ਮੈਂ ਭਾਸ਼ਣ ਦੇ ਰਿਹਾ ਸੀ ਤਾਂ ਦਿੱਲੀ ਵਿੱਚ ਇੱਕ business community ਨੇ ਮੈਨੂੰ ਬੁਲਾਇਆ ਸੀ, ਚੋਣਾਂ ਦੇ 4-6 ਮਹੀਨੇ ਅਜੇ ਤਾਂ ਬਾਕੀ ਸਨ 2014 ਦੇ। ਤਾਂ ਉਨ੍ਹਾਂ ਨੇ ਮੈਨੂੰ ਪੁੱਛਿਆ ਕੀ ਕਰੋਗੇ? ਮੈਂ ਕਿਹਾ ਮੈਂ ਰੋਜ਼ ਇੱਕ ਕਾਨੂੰਨ ਖ਼ਤਮ ਕਰਾਂਗਾ, ਨਵੇਂ ਕਾਨੂੰਨ ਨਹੀਂ ਬਣਾਵਾਂਗਾ। ਤਾਂ ਉਨ੍ਹਾਂ ਨੂੰ ਅਸਚਰਜ ਹੋਇਆ ਅਤੇ ਮੈਂ ਪਹਿਲੇ 5 ਸਾਲ ਵਿੱਚ 1550 ਕਾਨੂੰਨ ਖ਼ਤਮ ਕੀਤੇ ਸਨ। ਮੈਨੂੰ ਦੱਸੋ ਜ਼ਰਾ ਸਾਥੀਓ, ਅਜਿਹੇ ਕਾਨੂੰਨਾਂ ਨੂੰ ਲੈ ਕੇ ਅਸੀਂ ਕਿਉਂ ਜਿੰਦਾ ਹੁੰਦੇ? ਅਤੇ ਮੈਨੂੰ ਅੱਜ ਵੀ...ਅੱਜ ਵੀ ਮੇਰਾ ਮਤ ਐਸੇ ਬਹੁਤ ਸਾਰੇ ਕਾਨੂੰਨ ਹੋਣਗੇ, ਬੇਕਾਰ ਪਏ  ਹੋਏ ਹਨ, ਅਰੇ ਤੁਸੀਂ ਤਾਂ ਕੋਈ initiative ਲੈ ਕੇ ਖ਼ਤਮ ਕਰੋ ਉਨ੍ਹਾਂ ਨੂੰ ਭਾਈ। ਦੇਸ਼ ਨੂੰ ਇਸ ਜੰਜਾਲ ਤੋਂ ਬਾਹਰ ਕੱਢੋ। ਉਸੇ ਪ੍ਰਕਾਰ ਨਾਲ ਕੰਪਲਾਇੰਸ, ਅਸੀਂ ਪਤਾ ਨਹੀਂ ਨਾਗਰਿਕਾਂ ਤੋਂ ਕੀ-ਕੀ ਮੰਗਦੇ ਰਹਿੰਦੇ ਹਾਂ ਜੀ। ਮੈਨੂੰ ਕੈਬਨਿਟ ਸੈਕ੍ਰੇਟਰੀ ਨੇ ਕਿਹਾ ਕਿ ਬਾਕੀ ਦੁਨੀਆ ਦੇ ਦੇਸ਼ ਦੇ ਕੰਮ ਹੋਣਗੇ, ਆਪ ਇਸ ਦਾ ਜ਼ਿੰਮਾ ਲਓ, ਇਸ ਕੰਪਲਾਇੰਸ ਤੋਂ ਦੇਸ਼ ਨੂੰ ਮੁਕਤ ਕਰੋ, ਨਾਗਰਿਕਾਂ ਨੂੰ ਮੁਕਤ ਕਰੋ। ਆਜ਼ਾਦੀ ਦੇ 75 ਸਾਲ ਹੋਏ, ਨਾਗਰਿਕਾਂ ਨੂੰ ਇਸ ਜੰਜਾਲ ਵਿੱਚ ਕਿਉਂ ਫਸਾ ਕੇ ਰੱਖਿਆ ਹੋਇਆ ਹੈ। ਅਤੇ ਇੱਕ ਦਫ਼ਤਰ ਵਿੱਚ 6 ਲੋਕ ਬੈਠੇ ਹੋਣਗੇ, ਹਰ ਟੇਬਲ ਵਾਲੇ ਦੇ ਪਾਸ ਜਾਣਕਾਰੀ ਹੋਵੇਗੀ, ਲੇਕਿਨ ਫਿਰ ਵੀ ਉਹ ਅਲੱਗ ਤੋਂ ਮੰਗਣਗੇ, ਨਾਲ ਵਾਲੇ ਤੋਂ ਨਹੀਂ ਲਵੇਗਾ। ਇੰਨੀਆਂ ਚੀਜ਼ਾਂ ਅਸੀਂ ਨਾਗਰਿਕਾਂ ਤੋਂ ਵਾਰ-ਵਾਰ ਮੰਗਦੇ ਆ ਰਹੇ ਹਾਂ। ਅੱਜ ਟੈਕਨੋਲੋਜੀ ਦਾ ਯੁਗ ਹੈ ਜੀ, ਅਸੀਂ ਅਜਿਹੀਆਂ ਵਿਵਸਥਾਵਾਂ ਕਿਉਂ ਨਾ ਵਿਕਸਿਤ ਕਰੀਏ, ਅਸੀਂ ਕੰਪਲਾਇੰਸ ਤੋਂ, ਬਰਡਨ ਤੋਂ ਦੇਸ਼ ਨੂੰ ਮੁਕਤ ਕਿਉਂ ਨਾ ਕਰੀਏ? ਮੈਂ ਤਾਂ ਹੈਰਾਨ ਹਾਂ। ਹੁਣੇ ਸਾਡੇ ਕੈਬਨਿਟ ਸੈਕ੍ਰੇਟਰੀ ਨੇ ਇੱਕ ਬੀੜਾ ਉਠਾਇਆ ਹੈ, ਲਗੇ ਹਨ ਕਿ ਭਈ ਹਰ ਚੀਜ਼ ਵਿੱਚ ਜੇਲ੍ਹ ਲੈ ਜਾਂਦੇ ਹਨ ਨਾਗਰਿਕਾਂ ਨੂੰ, ਮੈਂ ਇੱਕ ਐਸਾ ਕਾਨੂੰਨ ਦੇਖਿਆ ਕਿ ਅਗਰ ਕਾਰਖਾਨੇ ਵਿੱਚ ਜੋ toilets ਹਨ, ਉਸ ਨੂੰ ਜੇਕਰ ਹਰ 6 ਮਹੀਨੇ ਚੂਨਾ ਨਹੀਂ ਲਗਾਇਆ ਹੈ ਤਾਂ ਤੁਸੀਂ ਜੇਲ੍ਹ ਜਾਓਗੇ, ਹੁਣ ਦੱਸੋ। ਅਸੀਂ ਕਿਵੇਂ ਦੇਸ਼ ਨੂੰ ਲੈ ਜਾਣਾ ਚਾਹੁੰਦੇ ਹਾਂ? ਹੁਣ ਇਹ ਸਾਰੀਆਂ ਚੀਜ਼ਾਂ ਤੋਂ ਸਾਨੂੰ ਮੁਕਤੀ ਚਾਹੀਦੀ ਹੈ। ਹੁਣ ਇਹ ਸਹਿਜ ਪ੍ਰਕਿਰਿਆ ਹੋਣੀ ਚਾਹੀਦੀ ਹੈ, ਇਸ ਲਈ ਕੋਈ ਸਰਕੁਲਰ ਕੱਢਣ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ। ਤੁਹਾਡੇ ਧਿਆਨ ਵਿੱਚ ਆਉਂਦਾ ਹੈ ਕਿ ਰਾਜ ਸਰਕਾਰ ਦੇ ਬਸ ਦਾ ਰੋਗ ਹੈ, ਰਾਜ ਸਰਕਾਰ ਨੂੰ ਦੱਸੋ, ਭਾਰਤ ਸਰਕਾਰ ਦੀ ਜ਼ਿੰਮੇਦਾਰੀ ਹੈ, ਉਨ੍ਹਾਂ ਨੂੰ ਦੱਸੋ। ਸੰਕੋਚ ਨਾ ਕਰੋ ਭਾਈਓ। ਕਹਿਣਾ ਹੈ ਕਿ ਜਿਤਨਾ ਅਸੀਂ ਨਾਗਰਿਕ ਨੂੰ ਇਸ ਬੋਝ ਤੋਂ ਮੁਕਤ ਕਰਾਂਗੇ, ਉਤਨਾ ਹੀ ਮੇਰਾ ਨਾਗਰਿਕ ਖਿੜੇਗਾ। ਬਹੁਤ ਬੜੀ ਤਾਕਤ ਦੇ ਨਾਲ ਖਿੜੇਗਾ। ਸਾਨੂੰ ਛੋਟੀ ਜਿਹੀ ਸਮਝ ਹੈ, ਬੜੇ ਪੇੜ ਦੇ ਨੀਚੇ ਕਿਤਨਾ ਹੀ ਅੱਛਾ ਫੁੱਲ ਦਾ ਪੌਦਾ ਲਗਾਉਣਾ ਚਾਹੁੰਦੇ ਹੋ, ਲੇਕਿਨ ਬੜੇ ਦੀ ਛਾਂ ਦਾ ਦਬਾਅ ਇਤਨਾ ਹੁੰਦਾ ਹੈ ਕਿ ਉਹ ਵਧ ਨਹੀਂ ਪਾਉਂਦਾ ਹੈ। ਉਹੀ ਪੌਦਾ ਅਗਰ ਖੁੱਲ੍ਹੇ ਅਸਮਾਨ ਦੇ ਨੀਚੇ ਛੱਡ ਦਿੱਤਾ ਜਾਵੇ, ਉਹ ਵੀ ਤਾਕਤ ਦੇ ਨਾਲ ਖੜ੍ਹਾ ਹੋਣਾ ਚਾਹੁੰਦਾ ਹੈ, ਉਸ ਨੂੰ ਇਸ ਬੋਝ ਤੋਂ ਬਾਹਰ ਕੱਢ ਦਿਓ।

ਸਾਥੀਓ,

ਆਮ ਤੌਰ ’ਤੇ ਦੇਖਿਆ ਗਿਆ ਹੈ ਕਿ ਜਿਵੇਂ ਚਲ ਰਿਹਾ ਹੈ, ਉਸੇ ਵਿਵਸਥਾ ਵਿੱਚ ਮੈਂ ਕਿਹਾ ਉਵੇਂ ਹੀ ਢਲਦੇ ਰਹੋ, ਜਿਵੇਂ-ਕਿਵੇਂ ਗੁਜ਼ਾਰਾ ਕਰਦੇ ਹੋ, ਸਮਾਂ ਕੱਟਣ ਦੀ ਕੋਸ਼ਿਸ਼ ਕਰਦੇ ਹੋ। ਪਿਛਲੇ 7 ਦਹਾਕਿਆਂ ਵਿੱਚ ਅਗਰ ਅਸੀਂ ਇਸ ਦੀ ਸਮੀਖਿਆ ਕਰੀਏ ਤਾਂ ਇੱਕ ਗੱਲ ਤੁਹਾਨੂੰ ਜ਼ਰੂਰ ਦਿਖੇਗੀ। ਜਦੋਂ ਵੀ ਕੋਈ ਸੰਕਟ ਆਇਆ, ਕੋਈ ਪ੍ਰਾਕ੍ਰਿਤਿਕ ਆਪਦਾ ਆਈ, ਕੋਈ ਵਿਸ਼ੇਸ਼ ਪ੍ਰਕਾਰ ਦਾ ਦਬਾਅ ਪੈਦਾ ਹੋਇਆ, ਤਾਂ ਫਿਰ ਅਸੀਂ ਬਦਲਿਆ, ਕਰੋਨਾ ਆਇਆ ਤਾਂ ਦੁਨੀਆ ਭਰ ਦੇ ਬਦਲਾਅ ਅਸੀਂ ਕੀਤੇ ਆਪਣੇ ਹਿਤ ਵਿੱਚ। ਲੇਕਿਨ ਕੀ ਇਹ ਇਹ ਸਵਸਥ ਸਥਿਤੀ ਹੈ ਕੀ? ਬੜਾ ਪ੍ਰੈਸ਼ਰ ਆ ਜਾਵੇ, ਤਦ ਜਾ ਕੇ ਅਸੀਂ ਬਦਲੇ, ਇਹ ਕੋਈ ਤਰੀਕਾ ਹੈ ਕੀ? ਅਸੀਂ ਆਪਣੇ ਆਪ ਨੂੰ ਸਜਗ ਕਿਉਂ ਨਾ ਕਰੀਏ ਦੋਸਤੋ ਅਤੇ ਇਸ ਲਈ ਅਸੀਂ ਸੰਕਟ ਦੇ ਸਮੇਂ ਵਿੱਚ ਰਸਤਾ ਖੋਜਣ..ਹੁਣ ਇੱਕ ਸਮਾਂ ਸੀ, ਅਸੀਂ ਅਭਾਵ ਵਿੱਚ ਗੁਜਾਰਾ ਕਰਦੇ ਸਾਂ ਅਤੇ ਇਸ ਲਈ ਸਾਡੇ ਸਾਰੇ ਜੋ ਨਿਯਮ ਵਿਕਸਿਤ ਹੋਏ ਉਹ ਅਭਾਵ ਦੇ ਦਰਮਿਆਨ ਕਿਵੇਂ ਜੀਣਾ, ਉਹ ਬਣੇ।

ਲੇਕਿਨ ਹੁਣ ਅਭਾਵ ਤੋਂ ਜਦੋਂ ਬਾਹਰ ਆਏ ਹਾਂ ਤਾਂ ਕਾਨੂੰਨ ਵੀ ਤਾਂ ਅਭਾਵ ਤੋਂ ਬਾਹਰ ਲਿਆਓ ਭਈਆ, ਵਿਪੁਲਤਾ ਦੇ ਵੱਲ ਕੀ ਸੋਚਣਾ ਚਾਹੀਦਾ ਹੈ ਉਸ ’ਤੇ ਅਸੀਂ ਸੋਚੀਏ। ਅਗਰ ਵਿਪੁਲਤਾ ਦੇ ਲਈ ਅਸੀਂ ਨਹੀਂ ਸੋਚਾਂਗੇ, ਅਗਰ ਐਗਰੀਕਲਚਰ ਵਿੱਚ ਅੱਗੇ ਵਧ ਰਹੇ ਹਾਂ, ਅਗਰ ਫੂਡ ਪ੍ਰੋਸੈੱਸਿੰਗ ਦੀ ਵਿਵਸਥਾ ਪਹਿਲਾਂ ਕਰ ਦਿੱਤੀ ਹੁੰਦੀ ਤਾਂ ਅੱਜ ਕਦੇ-ਕਦੇ ਕਿਸਾਨਾਂ ’ਤੇ ਜੋ ਚੀਜ਼ਾਂ ਬੋਝ ਬਣ ਜਾਂਦੀਆਂ ਹਨ, ਉਹ ਸ਼ਾਇਦ ਨਾ ਬਣਦੀਆਂ। ਅਤੇ ਇਸ ਲਈ ਮੈਂ ਕਹਿੰਦਾ ਹਾਂ ਕਿ ਸੰਕਟ ਵਿੱਚ ਜੋ ਰਸਤੇ ਖੋਜਣ ਦਾ ਤਾਂ ਤਰੀਕਾ ਸਰਕਾਰ ਨੇ ਸਿੱਖ ਲਿਆ ਹੈ, ਲੇਕਿਨ ਸਥਾਈ ਭਾਵ ਨਾਲ ਵਿਵਸਥਾਵਾਂ ਨੂੰ  ਵਿਕਸਿਤ ਕਰਨਾ, ਇਹ ਸਾਡੇ ਲੋਕਾਂ ਦਾ...ਅਤੇ ਸਾਨੂੰ visualize ਕਰਨਾ ਚਾਹੀਦਾ ਹੈ ਕਿ ਸਾਨੂੰ ਇਹ-ਇਹ ਸਮੱਸਿਆਵਾਂ ਆਉਂਦੀਆਂ ਹਨ, ਇਹ ਸਮੱਸਿਆਵਾਂ ਖ਼ਤਮ ਕਿਵੇਂ ਹੋਣ, ਉਸ ਦੇ ਲਈ ਸਮਾਧਾਨ ਕੀ ਨਿਕਲੇ ਇਸ ਦੇ ਲਈ ਕੰਮ ਕਰਨਾ ਚਾਹੀਦਾ ਹੈ। ਉਸੇ ਪ੍ਰਕਾਰ ਨਾਲ ਸਾਨੂੰ ਚੁਣੌਤੀਆਂ ਦੇ ਪਿੱਛੇ ਮਜਬੂਰਨ ਭੱਜਣਾ ਪਵੇ, ਇਹ ਠੀਕ ਨਹੀਂ ਹੈ ਜੀ। ਸਾਨੂੰ ਚੁਣੌਤੀਆਂ ਨੂੰ ਭਾਂਪਣਾ ਚਾਹੀਦਾ ਹੈ, ਅਗਰ ਟੈਕਨੋਲੋਜੀ ਨੇ ਦੁਨੀਆ ਬਦਲੀ ਹੈ ਤਾਂ ਮੈਨੂੰ ਉਸ governance ਵਿੱਚ ਉਸ ਨਾਲ ਆਉਣ ਵਾਲੀਆਂ ਚੁਣੌਤੀਆਂ ਦਾ ਮੈਨੂੰ ਪਤਾ ਹੋਣਾ ਚਾਹੀਦਾ ਹੈ। ਮੈਂ ਆਪਣੇ ਆਪ ਨੂੰ ਉਸ ਦੇ ਲਈ ਸਹਿਜ ਕਰਾਂ। ਅਤੇ ਇਸ ਲਈ ਮੈਂ ਚਾਹਾਂਗਾ ਕਿ Governance reform ਇਹ ਸਾਡਾ ਨਿੱਤ ਕਰਮ ਹੋਣਾ ਚਾਹੀਦਾ ਹੈ। ਲਗਾਤਾਰ ਕੋਸ਼ਿਸ਼ ਹੋਣੀ ਚਾਹੀਦੀ ਹੈ ਅਤੇ ਮੈਂ ਤਾਂ ਕਹਾਂਗਾ ਕਿ ਜਦੋਂ ਵੀ ਅਸੀਂ ਰਿਟਾਇਰ ਹੋ ਜਾਈਏ ਤਾਂ ਮਨ ਵਿੱਚੋਂ ਇੱਕ ਆਵਾਜ਼ ਨਿਕਲਣੀ ਚਾਹੀਦੀ ਹੈ ਕਿ ਮੇਰੇ ਕਾਲਖੰਡ ਵਿੱਚ ਮੈਂ Governance ਵਿੱਚ ਇਤਨੇ-ਇਤਨੇ reform ਕੀਤੇ। ਅਤੇ ਇਹ ਵਿਵਸਥਾਵਾਂ ਵਿਕਸਿਤ ਕੀਤੀਆਂ ਜੋ ਸ਼ਾਇਦ ਆਉਣ ਵਾਲੇ 25-30 ਸਾਲ ਤੱਕ ਦੇਸ਼ ਦੇ ਕੰਮ ਆਉਣ ਵਾਲੀਆਂ ਹਨ। ਅਗਰ ਇਹ ਬਦਲਾਅ ਹੁੰਦਾ ਹੈ ਤਾਂ ਪਰਿਵਰਤਨ ਹੁੰਦਾ ਹੈ।

ਸਾਥੀਓ,

ਬੀਤੇ 8 ਸਾਲ ਦੌਰਾਨ ਦੇਸ਼ ਵਿੱਚ ਅਨੇਕ ਬੜੇ ਕੰਮ ਹੋਏ ਹਨ। ਇਨ੍ਹਾਂ ਵਿੱਚੋਂ ਅਨੇਕ ਅਭਿਯਾਨ ਐਸੇ ਹਨ ਜਿਨ੍ਹਾਂ ਦੇ ਮੂਲ ਵਿੱਚ behavioral change ਹੈ। ਇਹ ਕਠਿਨ ਕੰਮ ਹੁੰਦਾ ਹੈ ਅਤੇ ਰਾਜਨੇਤਾ ਤਾਂ ਇਸ ਵਿੱਚ ਕਦੇ  ਹੱਥ ਲਗਾਉਣ ਦੀ ਹਿੰਮਤ ਹੀ ਨਹੀਂ ਕਰਦਾ ਹੈ। ਲੇਕਿਨ ਮੈਂ ਰਾਜਨੀਤੀ ਤੋਂ ਬਹੁਤ ਪਰੇ ਹਾਂ ਦੋਸਤੋ, ਲੋਕਤੰਤਰ ਵਿੱਚ ਇੱਕ ਵਿਵਸਥਾ ਹੈ, ਮੈਨੂੰ ਰਾਜ ਵਿਵਸਥਾ ਤੋਂ ਗੁਜਰ ਕੇ ਆਉਣਾ ਪਿਆ ਹੈ, ਉਹ ਅਲੱਗ ਗੱਲ ਹੈ। ਮੈਂ ਮੂਲ ਰੂਪ ਵਿੱਚ ਰਾਜਨੀਤੀ ਦੇ ਸੁਭਾਅ ਦਾ ਨਹੀਂ  ਹਾਂ। ਮੈਂ  ਜਨ ਨੀਤੀ ਨਾਲ ਜੁੜਿਆ ਹੋਇਆ ਇਨਸਾਨ ਹਾਂ। ਜਨ ਸਾਧਾਰਣ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਇਨਸਾਨ ਹਾਂ।  

ਸਾਥੀਓ,

ਇਹ ਜੋ behavioral change ਦੀ ਮੇਰੀ ਜੋ ਕੋਸ਼ਿਸ਼ ਰਹੀ ਹੈ। ਸਮਾਜ ਦੀਆਂ ਬੁਨਿਆਦੀ ਚੀਜ਼ਾਂ ਵਿੱਚ ਪਰਿਵਰਤਨ ਲਿਆਉਣ ਦਾ ਜੋ ਪ੍ਰਯਤਨ ਹੋਇਆ ਹੈ। ਸਾਧਾਰਣ ਤੋਂ ਸਾਧਾਰਣ ਮਾਨਵੀ ਦੀ ਜ਼ਿੰਦਗੀ ਵਿੱਚ ਬਦਲਾਅ ਲਿਆਉਣ ਦੀ ਜੋ ਮੇਰੀ ਆਸ਼ਾ-ਆਕਾਂਖਿਆ, ਉਸੇ ਦਾ ਇੱਕ ਹਿੱਸਾ ਹਨ ਅਤੇ ਜਦੋਂ ਮੈਂ ਸਮਾਜ ਦੀ ਗੱਲ ਕਰਦਾ ਹਾਂ ਤਾਂ ਸ਼ਾਸਨ ਵਿੱਚ ਮੈਂ ਸਮਝਦਾ ਹਾਂ ਕਿ ਬੈਠੇ ਲੋਕ ਅਲੱਗ ਨਹੀਂ ਹਨ ਇਸ ਤੋਂ, ਉਹ ਕੋਈ ਦੂਸਰੇ ਗ੍ਰਹਿ ਤੋਂ ਨਹੀਂ ਆਏ ਹਨ, ਉਹ ਵੀ ਉਸੇ ਦਾ ਹਿੱਸਾ ਹਨ। ਕੀ ਅਸੀਂ ਇਹ ਜੋ ਬਦਲਾਅ ਦੀ ਬਾਤ ਕਰਦੇ ਹਾਂ, ਮੈਂ ਦੇਖਦਾ ਹਾਂ ਕਦੇ ਅਫ਼ਸਰ ਮੈਨੂੰ ਸ਼ਾਦੀ ਦਾ ਕਾਰਡ ਦੇਣ ਆਉਂਦੇ ਹਨ ਤਾਂ ਮੇਰਾ ਤਾਂ ਸੁਭਾਅ ਹੈ ਮੈਂ ਛੱਡ ਨਹੀਂ ਪਾਉਂਦਾ ਹਾਂ ਅਤੇ ਮੈਂ ਜ਼ਰਾ, ਮੇਰੇ ਪਾਸ ਆਉਂਦੇ ਹਨ ਤਾਂ ਬੜਾ ਮਹਿੰਗਾ ਕਾਰਡ ਨਹੀਂ ਲੈ ਕੇ ਆਉਂਦੇ ਹਨ, ਬਹੁਤ ਹੀ ਸਸਤਾ ਕਾਰਡ ਲਿਆਉਂਦੇ  ਹਨ। ਲੇਕਿਨ ਉਸ ’ਤੇ ਪਲਾਸਟਿਕ ਦਾ ਕਵਰ ਹੁੰਦਾ ਹੈ transparent, ਤਾਂ ਮੈਂ ਸਹਿਜ ਪੁੱਛਦਾ ਹਾਂ ਕਿ ਇਹ single use plastic ਅਜੇ ਵੀ use ਕਰਦੇ ਹੋ ਆਪ? ਤਾਂ ਵਿਚਾਰੇ ਸ਼ਰਮਿੰਦਗੀ ਮਹਿਸੂਸ ਕਰਦੇ ਹਨ। ਮੇਰਾ ਕਹਿਣਾ ਇਹ ਹੈ ਜੋ ਅਸੀਂ ਦੇਸ਼ ਦੇ ਪਾਸ ਅਪੇਖਿਆ (ਉਮੀਦ) ਕਰਦੇ ਹਾਂ ਕਿ ਭਈ single use plastic ਨਾ ਕਰੋ, ਕੀ ਮੇਰੇ ਦਫ਼ਤਰ ਵਿੱਚ ਜਿੱਥੇ ਮੈਂ ਹਾਂ, ਮੈਂ ਕੰਮ ਕਰਦਾ ਹਾਂ, ਕੀ ਮੈਂ ਮੇਰੇ ਜੀਵਨ ਵਿੱਚ ਬਦਲਾਅ ਲਿਆ ਰਿਹਾ ਹਾਂ, ਮੇਰੀ ਵਿਵਸਥਾ ਵਿੱਚ ਬਦਲਾਅ ਲਿਆ ਰਿਹਾ ਹਾਂ। ਮੈਂ ਚੀਜ਼ਾਂ ਨੂੰ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਇਸ ਲਈ ਹੱਥ ਲਗਾਉਂਦਾ ਹਾਂ ਕਿ ਅਸੀਂ ਬੜੀਆਂ ਚੀਜ਼ਾਂ ਵਿੱਚ ਇਤਨੇ ਖੋਏ ਹੋਏ ਹਾਂ ਕਿ ਛੋਟੀਆਂ ਚੀਜ਼ਾਂ ਤੋਂ ਦੂਰ ਚਲੇ ਜਾਂਦੇ ਹਾਂ। ਅਤੇ ਜਦੋਂ ਛੋਟੀਆਂ ਚੀਜ਼ਾਂ ਤੋਂ ਦੂਰ ਚਲੇ ਜਾਂਦੇ ਹਾਂ, ਤਦ ਛੋਟੇ ਲੋਕਾਂ ਤੋਂ ਵੀ ਦੀਵਾਰਾਂ ਬਣ ਜਾਂਦੀਆਂ ਹਨ ਦੋਸਤੋ, ਮੈਨੂੰ ਇਨ੍ਹਾਂ ਦੀਵਾਰਾਂ ਨੂੰ ਤੋੜਨਾ ਹੈ। ਹੁਣ ਸਵੱਛਤਾ ਦਾ ਅਭਿਯਾਨ, ਮੈਨੂੰ ਕੋਸ਼ਿਸ਼ ਕਰਨੀ ਪੈਂਦੀ ਹੈ, ਹਰ 15 ਦਿਨ ਵਿੱਚ ਡਿਪਾਰਟਮੈਂਟ ਵਿੱਚ ਕੀ ਚਲ ਰਿਹਾ ਹੈ, ਦੇਖੋ ਸਵੱਛਤਾ ਦਾ ਕੁਝ ਹੋ ਰਿਹਾ ਹੈ। ਕੀ ਇਤਨੇ ਦੋ ਸਾਲ, ਤਿੰਨ ਸਾਲ, ਪੰਜ ਸਾਲ ਹੋ ਗਏ ਦੋਸਤੋ, ਕੀ ਹੁਣ ਉਹ ਸਾਡੇ ਡਿਪਾਰਟਮੈਂਟ ਵਿੱਚ ਉਹ ਸੁਭਾਅ ਬਣਨਾ ਚਾਹੀਦਾ ਹੈ ਕਿ ਨਹੀਂ ਬਣਨਾ ਚਾਹੀਦਾ? ਅਗਰ ਉਹ ਸੁਭਾਅ ਨਹੀਂ ਬਣਿਆ ਹੈ ਤਾਂ ਦੇਸ਼ ਦੇ ਸਾਧਾਰਣ ਨਾਗਰਿਕ ਨਾਲ ਉਸ ਦਾ ਉਹ ਸੁਭਾਅ ਬਣ ਜਾਵੇਗਾ, ਇਹ ਅਪੇਖਿਆ (ਉਮੀਦ) ਕਰਨਾ ਅਗਰ ਜ਼ਿਆਦਾ ਹੀ ਹੋਵੇਗਾ ਅਤੇ ਇਸ ਲਈ ਮੈਂ ਕਹਿੰਦਾ ਹਾਂ ਸਾਥੀਓ ਅਸੀਂ ਇਸ ਦੀ ਵਿਵਸਥਾ ਨੂੰ ਸਵੀਕਾਰ ਕੀਤਾ। ਹੁਣ ਅਸੀਂ ਡਿਜੀਟਲ ਇੰਡੀਆ ਦੀ ਗੱਲ ਕਰਦੇ ਹਾਂ, ਇੱਕ Fintech ਦੀ ਚਰਚਾ ਕਰਦੇ ਹਾਂ, ਭਾਰਤ ਨੇ Fintech ਵਿੱਚ ਜੋ ਗਤੀ ਲਿਆਂਦੀ ਹੈ, ਡਿਜੀਟਲ ਪੇਮੈਂਟ ਦੀ ਦੁਨੀਆ ਵਿੱਚ ਜੋ ਕਦਮ ਉਠਾਇਆ, ਜਦੋਂ ਕਾਸ਼ੀ ਦੇ ਕਿਸੇ ਨੌਜਵਾਨ ਨੂੰ ਇਨਾਮ ਮਿਲਦਾ ਹੈ, ਸਾਡੇ ਅਫ਼ਸਰ ਨੂੰ ਤਾਂ ਤਾਲੀ ਵਜਾਉਣ ਦਾ ਮਨ ਤਾਂ ਕਰ ਜਾਂਦਾ ਹੈ ਕਿਉਂ, ਕਿਉਂਕਿ ਉਹ ਰੇਹੜੀ ਪਟੜੀ ਵਾਲਾ ਕੋਈ ਡਿਜੀਟਲ ਪੇਮੈਂਟ ਦਾ ਕੰਮ ਕਰ ਰਿਹਾ ਹੈ ਅਤੇ ਸਾਨੂੰ ਉਹ ਤਸਵੀਰ ’ਤੇ ਦੇਖ ਕੇ ਅੱਛਾ ਲਗਦਾ ਹੈ। ਲੇਕਿਨ, ਮੇਰਾ ਬਾਬੂ, ਉਹ ਡਿਜੀਟਲ ਪੇਮੈਂਟ ਨਹੀਂ ਕਰਦਾ ਹੈ, ਅਗਰ ਮੇਰੀ ਵਿਵਸਥਾ ਵਿੱਚ ਬੈਠਾ ਹੋਇਆ ਇਨਸਾਨ ਉਹ ਕੰਮ ਨਹੀਂ ਕਰਦਾ ਹੈ ਮਤਲਬ ਮੈਂ ਇਸ ਨੂੰ ਜਨ ਅੰਦੋਲਨ ਬਣਾਉਣ ਵਿੱਚ ਰੁਕਾਵਟ ਬਣਿਆ ਹਾਂ। ਸਿਵਲ ਸਰਵਿਸ ਡੇਅ ਵਿੱਚ ਐਸੀਆਂ ਬਾਤਾਂ ਕਰਨੀਆਂ ਚਾਹੀਦੀਆਂ ਹਨ ਕਿ ਨਹੀਂ ਕਰਨੀਆਂ ਚਾਹੀਦੀਆਂ ਹਨ, ਵਿਵਾਦ ਹੋ ਸਕਦਾ ਹੈ, ਆਪ ਤਾਂ ਦੋ ਦਿਨ ਬੈਠਣ ਵਾਲੇ ਹੋ ਤਾਂ ਮੇਰੀ ਵੀ ਵਾਲ ਦੀ ਖੱਲ੍ਹ ਉਤਾਰ ਲਵੋਗੇ, ਮੈਨੂੰ ਪਤਾ ਹੈ। ਲੇਕਿਨ ਫਿਰ ਵੀ ਸਾਥੀਓ ਮੈਂ ਕਹਿੰਦਾ ਹਾਂ ਜੋ ਚੀਜ਼ਾਂ ਅੱਛੀਆਂ ਲਗਦੀਆਂ ਹਨ, ਜੋ ਅਸੀਂ ਸਮਾਜ ਤੋਂ ਅਪੇਖਿਆ (ਉਮੀਦ) ਕਰਦੇ ਹਾਂ, ਉਸ ਦਾ ਕਿਤੇ ਨਾ ਕਿਤੇ ਸਾਨੂੰ ਆਪਣੇ ਤੋਂ ਵੀ ਸ਼ੁਰੂ ਕਰਨਾ ਚਾਹੀਦਾ ਹੈ, ਸਾਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਗਰ ਅਸੀਂ ਇਨ੍ਹਾਂ ਚੀਜ਼ਾਂ ਦੀ ਕੋਸ਼ਿਸ਼ ਕਰਾਂਗੇ ਤਾਂ ਅਸੀਂ ਬਹੁਤ ਬੜਾ ਪਰਿਵਰਤਨ ਲਿਆ ਸਕਦੇ ਹਾਂ, ਅਸੀਂ ਕੋਸ਼ਿਸ਼ ਕਰੀਏ। ਹੁਣ GeM ਪੋਰਟਲ, ਕੀ ਵਾਰ-ਵਾਰ ਸਰਕੁਲਰ ਕੱਢਣਾ ਪਵੇਗਾ ਕੀ ਕਿ ਅਸੀਂ ਆਪਣੇ ਡਿਪਾਰਟਮੈਂਟ ਦੇ GeM ਪੋਰਟਲ ’ਤੇ 100% ਕਿਵੇਂ ਲੈ ਜਾਈਏ? ਇੱਕ ਸਸ਼ਕਤ ਮਾਧਿਅਮ ਬਣਿਆ ਹੈ ਦੋਸਤੋ, ਸਾਡਾ ਯੂਪੀਆਈ globally appreciate ਹੋ ਰਿਹਾ ਹੈ। ਕੀ ਮੇਰੇ ਮੋਬਾਈਲ ਫੋਨ ’ਤੇ ਯੂਪੀਆਈ ਦੀ ਵਿਵਸਥਾ ਹੈ ਕੀ? ਮੈਂ ਯੂਪੀਆਈ ਦੀ ਆਦਤ ਪਾ ਚੁੱਕਿਆ ਕੀ? ਮੇਰੇ ਪਰਿਵਾਰ ਦੇ ਮੈਂਬਰਾਂ ਨੇ ਪਾਈ ਹੋਈ ਹੈ ਕੀ? ਬਹੁਤ ਬੜੀ ਸਮਰੱਥਾ ਸਾਡੇ ਹੱਥ ਵਿੱਚ ਹੈ, ਲੇਕਿਨ ਅਗਰ ਮੈਂ, ਮੇਰੀ ਯੂਪੀਆਈ ਨੂੰ ਸਵੀਕਾਰ ਨਹੀਂ ਕਰਦਾ ਹਾਂ ਅਤੇ ਮੈਂ ਕਹਾਂਗਾ ਕਿ Google ਤਾਂ ਬਾਹਰ ਦਾ ਹੈ, ਦੋਸਤੋ ਅਗਰ ਸਾਡੇ ਦਿਲ ਵਿੱਚ ਅਗਰ ਯੂਪੀਆਈ ਦੇ ਅੰਦਰ ਉਹ ਭਾਵ ਹੁੰਦਾ ਹੈ ਤਾਂ ਸਾਡਾ ਯੂਪੀਆਈ ਵੀ Google ਤੋਂ ਅੱਗੇ ਨਿਕਲ ਸਕਦਾ ਹੈ, ਇਤਨੀ ਤਾਕਤ ਰੱਖ ਸਕਦਾ ਹੈ। Fintech ਦੀ ਦੁਨੀਆ ਵਿੱਚ ਨਾਮ ਰੱਖ ਸਕਦਾ ਹੈ। Technology ਦੇ ਲਈ full proof ਸਿੱਧ ਹੋ ਚੁੱਕਿਆ ਹੈ, world bank ਉਸ ਦੀ ਤਾਰੀਫ਼ ਕਰ ਰਿਹਾ ਹੈ। ਸਾਡੀ ਆਪਣੀ ਵਿਵਸਥਾ ਵਿੱਚ ਉਹ ਹਿੱਸਾ ਕਿਉਂ ਨਹੀਂ ਬਣਦਾ ਹੈ। ਪਿੱਛੇ ਪੈਂਦੇ ਹਾਂ ਤਾਂ ਕਰਦੇ ਹਨ, ਮੈਂ ਦੇਖਿਆ ਹੈ। ਮੈਂ ਦੇਖਿਆ ਹੈ ਕਿ ਸਾਡੇ ਜਿਤਨੇ uniform forces ਹਨ, ਉਨ੍ਹਾਂ ਨੇ ਆਪਣੀ ਕੈਂਟੀਨ ਦੇ ਅੰਦਰ ਕੰਪਲਸਰੀ ਕਰ ਦਿੱਤਾ ਹੈ। ਉਹ ਡਿਜੀਟਲ ਪੇਮੈਂਟ ਹੀ ਲੈਂਦੇ ਹਨ। ਲੇਕਿਨ ਅੱਜ ਵੀ ਸਾਡੇ secretariat ਦੇ ਅੰਦਰ ਕੈਂਟੀਨ ਹੁੰਦੇ ਹਨ, ਉੱਥੇ ਨਹੀਂ ਹੈ ਵਿਵਸਥਾ। ਕੀ ਇਹ ਬਦਲਾਅ ਅਸੀਂ ਨਹੀਂ ਲਿਆ ਸਕਦੇ ਕੀ? ਬਾਤਾਂ ਛੋਟੀਆਂ ਲਗਦੀਆਂ ਹੋਣਗੀਆਂ, ਲੇਕਿਨ ਅਗਰ ਅਸੀਂ ਕੋਸ਼ਿਸ਼ ਕਰੀਏ ਦੋਸਤੋ, ਤਾਂ ਅਸੀਂ ਬਹੁਤ ਬੜੀਆਂ ਬਾਤਾਂ ਨੂੰ ਕਰ ਸਕਦੇ ਹਾਂ ਅਤੇ ਸਾਨੂੰ ਆਖਰੀ ਵਿਅਕਤੀ ਤੱਕ ਉਚਿਤ ਲਾਭ ਪਹੰਚਾਉਣ ਦੇ ਲਈ ਸਾਨੂੰ ਲਗਾਤਾਰ ਇੱਕ perfect seamless mechanism ਖੜ੍ਹੇ ਕਰਦੇ ਰਹਿਣਾ ਚਾਹੀਦਾ ਹੈ ਅਤੇ ਜਿਤਨਾ ਜ਼ਿਆਦਾ ਅਸੀਂ ਇਸ ਮੈਕੇਨਿਜ਼ਮ ਨੂੰ ਖੜ੍ਹਾ ਕਰਾਂਗੇ ਮੈਂ ਸਮਝਦਾ ਹਾਂ ਕਿ ਦੇਸ਼ ਦਾ ਅੱਜ ਆਖਰੀ ਵਿਅਕਤੀ ਦਾ empowerment ਦਾ ਸਾਡਾ ਜੋ ਮਿਸ਼ਨ ਹੈ ਉਸ ਮਿਸ਼ਨ ਨੂੰ ਬਹੁਤ ਅੱਛੇ ਢੰਗ ਨਾਲ ਅਸੀਂ ਅੱਜ ਪੂਰਾ ਕਰ ਸਕਦੇ ਹਾਂ।

ਸਾਥੀਓ,

ਮੈਂ ਕਾਫੀ ਸਮਾਂ ਲੈ ਲਿਆ ਹੈ ਤੁਹਾਡਾ, ਕਈ ਵਿਸ਼ਿਆਂ ’ਤੇ ਮੈਂ ਤੁਹਾਡੇ ਨਾਲ ਗੱਲਾਂ ਕੀਤੀਆਂ ਹਨ। ਲੇਕਿਨ ਮੈਂ ਚਾਹਾਂਗਾ ਕਿ ਅਸੀਂ ਇਨ੍ਹਾਂ ਚੀਜ਼ਾਂ ਨੂੰ ਅੱਗੇ ਵਧਾਈਏ। ਇਸ ਸਿਵਲ ਸਰਵਿਸ ਡੇਅ ਸਾਡੇ ਅੰਦਰ ਇੱਕ ਨਵੀਂ ਊਰਜਾ ਭਰਨ ਦਾ ਅਵਸਰ ਬਣਨਾ ਚਾਹੀਦਾ ਹੈ। ਨਵੇਂ ਸੰਕਲਪ ਲੈਣ ਦਾ ਅਵਸਰ ਬਣਨਾ ਚਾਹੀਦਾ ਹੈ। ਨਵੇਂ ਉਤਸ਼ਾਹ ਅਤੇ ਉਮੰਗ ਨਾਲ ਜੋ ਨਵੇਂ ਲੋਕ ਸਾਡੇ ਦਰਮਿਆਨ ਆਏ ਹਨ ਉਨ੍ਹਾਂ ਦਾ hand holding ਕਰੋ। ਉਨ੍ਹਾਂ ਨੂੰ ਵੀ ਇਸ ਵਿਵਸਥਾ ਦਾ ਹਿੱਸਾ ਬਣਨ ਦੇ ਲਈ ਉਮੰਗ ਨਾਲ ਭਰ ਦਿਓ। ਅਸੀਂ ਖੁਦ ਜ਼ਿੰਦਾ ਦਿਲ ਜ਼ਿੰਦਗੀ ਜਿਉਂਦੇ ਹੋਏ ਆਪਣੇ ਸਾਥੀਆਂ ਨੂੰ ਅੱਗੇ ਵਧਾਈਏ। ਇਸੇ ਇੱਕ ਅਪੇਖਿਆ (ਉਮੀਦ) ਨਾਲ ਮੇਰੀਆਂ ਆਪ ਸਭ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਹਨ। ਬਹੁਤ-ਬਹੁਤ ਧੰਨਵਾਦ।

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Mutual fund industry on a high, asset surges Rs 17 trillion in 2024

Media Coverage

Mutual fund industry on a high, asset surges Rs 17 trillion in 2024
NM on the go

Nm on the go

Always be the first to hear from the PM. Get the App Now!
...
Chief Minister of Andhra Pradesh meets Prime Minister
December 25, 2024

Chief Minister of Andhra Pradesh, Shri N Chandrababu Naidu met Prime Minister, Shri Narendra Modi today in New Delhi.

The Prime Minister's Office posted on X:

"Chief Minister of Andhra Pradesh, Shri @ncbn, met Prime Minister @narendramodi

@AndhraPradeshCM"