“ਸਰਬ ਵਿਆਪਕ ਭਾਈਚਾਰੇ ਦੀ ਧਾਰਨਾ ਜੀ20 ਲੋਗੋ ਰਾਹੀਂ ਪ੍ਰਤੀਬਿੰਬਤ ਹੋ ਰਹੀ ਹੈ”
"ਜੀ20 ਦੇ ਲੋਗੋ ਵਿੱਚ ਕਮਲ ਇਸ ਕਠਿਨ ਸਮੇਂ ਵਿੱਚ ਉਮੀਦ ਦਾ ਪ੍ਰਤੀਕ ਹੈ"
"ਜੀ20 ਪ੍ਰੈਜ਼ੀਡੈਂਸੀ ਭਾਰਤ ਲਈ ਸਿਰਫ਼ ਇੱਕ ਕੂਟਨੀਤਕ ਬੈਠਕ ਨਹੀਂ ਹੈ, ਇਹ ਇੱਕ ਨਵੀਂ ਜ਼ਿੰਮੇਦਾਰੀ ਹੈ ਅਤੇ ਭਾਰਤ ਵਿੱਚ ਦੁਨੀਆ ਦੇ ਭਰੋਸੇ ਦਾ ਇੱਕ ਪੈਮਾਨਾ ਹੈ"
"ਜਦੋਂ ਅਸੀਂ ਆਪਣੀ ਪ੍ਰਗਤੀ ਲਈ ਕੋਸ਼ਿਸ਼ ਕਰਦੇ ਹਾਂ, ਅਸੀਂ ਆਲਮੀ ਤਰੱਕੀ ਦੀ ਕਲਪਨਾ ਵੀ ਕਰਦੇ ਹਾਂ"
"ਵਾਤਾਵਰਣ ਸਾਡੇ ਲਈ ਇੱਕ ਗਲੋਬਲ ਕਾਰਜ ਦੇ ਨਾਲ-ਨਾਲ ਇੱਕ ਨਿਜੀ ਜ਼ਿੰਮੇਦਾਰੀ ਵੀ ਹੈ”
"ਸਾਡੀ ਕੋਸ਼ਿਸ਼ ਰਹੇਗੀ ਕਿ ਪਹਿਲੀ ਦੁਨੀਆ ਜਾਂ ਤੀਸਰੀ ਦੁਨੀਆ ਨਾ ਹੋਵੇ, ਬਲਕਿ ਇੱਕ ਹੀ ਦੁਨੀਆ ਹੋਵੇ"
"ਸਾਡਾ ਜੀ20 ਮੰਤਰ ਹੈ - ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ"
“ਜੀ20 ਦਿੱਲੀ ਜਾਂ ਕੁਝ ਥਾਵਾਂ ਤੱਕ ਸੀਮਿਤ ਨਹੀਂ ਰਹੇਗਾ। ਹਰੇਕ ਨਾਗਰਿਕ, ਰਾਜ ਸਰਕਾਰ ਅਤੇ ਰਾਜਨੀਤਕ ਪਾਰਟੀ ਨੂੰ ਇਸ ਵਿੱਚ ਹਿੱਸਾ ਲੈਣਾ ਚਾਹੀਦਾ ਹੈ”

ਨਮਸਕਾਰ,

ਮੇਰੇ ਪਿਆਰੇ ਦੇਸ਼ਵਾਸੀਓ ਅਤੇ ਵਿਸ਼ਵ ਸਮੁਦਾਇ ਦੇ ਸਾਰੇ ਪਰਿਵਾਰ ਜਨ, ਕੁਝ ਦਿਨਾਂ ਬਾਅਦ, ਇੱਕ ਦਸੰਬਰ ਤੋਂ ਭਾਰਤ, ਜੀ-20 ਦੀ ਪ੍ਰਧਾਨਗੀ ਕਰੇਗਾ। ਭਾਰਤ ਦੇ ਲਈ ਇਹ ਇੱਕ ਇਤਿਹਾਸਿਕ ਅਵਸਰ ਹੈ। ਅੱਜ ਇਸੇ ਸੰਦਰਭ ਵਿੱਚ ਇਸ ਸਮਿਟ ਦੀ Website, Theme ਅਤੇ Logo ਨੂੰ ਲਾਂਚ ਕੀਤਾ ਗਿਆ ਹੈ। ਮੈਂ ਸਾਰੇ ਦੇਸ਼ਵਾਸੀਆਂ ਨੂੰ ਇਸ ਅਵਸਰ ‘ਤੇ ਬਹੁਤ-ਬਹੁਤ ਵਧਾਈ ਦਿੰਦਾਂ ਹਾਂ।

ਸਾਥੀਓ,

ਜੀ-20 ਐਸੇ ਦੇਸ਼ਾਂ ਦਾ ਸਮੂਹ ਹੈ ਜਿਨ੍ਹਾਂ ਦੀ ਆਰਥਿਕ ਸਮਰੱਥਾ ਵਿਸ਼ਵ ਦੀ 85 ਪ੍ਰਤੀਸ਼ਤ GDP ਦੀ ਪ੍ਰਤੀਨਿਧਤਾ ਕਰਦੀ ਹੈ। ਜੀ-20 ਉਨ੍ਹਾਂ twenty ਦੇਸ਼ਾਂ ਦਾ ਸਮੂਹ ਹੈ, ਜੋ ਵਿਸ਼ਵ ਦੇ 75 ਪ੍ਰਤੀਸ਼ਤ ਵਪਾਰ ਦੀ ਪ੍ਰਤੀਨਿਧਤਾ ਕਰਦੇ ਹਨ। ਜੀ-20 ਉਨ੍ਹਾਂ 20 ਦੇਸ਼ਾਂ ਦਾ ਸਮੂਹ ਹੈ, ਜਿਸ ਵਿੱਚ ਵਿਸ਼ਵ ਦੀ ਦੋ-ਤਿਹਾਈ ਜਨਸੰਖਿਆ ਸਮਾਹਿਤ ਹੈ। ਅਤੇ ਭਾਰਤ, ਹੁਣ ਇਸ ਜੀ-20 ਸਮੂਹ ਦੀ ਅਗਵਾਈ ਕਰਨ ਜਾ ਰਿਹਾ ਹੈ, ਇਸ ਦੀ ਪ੍ਰਧਾਨਗੀ ਕਰਨ ਜਾ ਰਿਹਾ ਹੈ।

ਆਪ ਕਲਪਨਾ ਕਰ ਸਕਦੇ ਹੋ ਕਿ ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਦੇਸ਼ ਦੇ ਸਾਹਮਣੇ ਇਹ ਕਿਤਨਾ ਬੜਾ ਅਵਸਰ ਆਇਆ ਹੈ। ਇਹ ਹਰ ਭਾਰਤਵਾਸੀ ਦੇ ਲਈ ਗਰਵ (ਮਾਣ) ਦੀ ਬਾਤ ਹੈ, ਉਸ ਦਾ ਗੌਰਵ ਵਧਾਉਣ ਵਾਲੀ ਬਾਤ ਹੈ। ਅਤੇ ਮੈਨੂੰ ਖੁਸ਼ੀ ਹੈ ਕਿ G-20 ਸਮਿਟ ਨੂੰ ਲੈ ਕੇ, ਭਾਰਤ ਵਿੱਚ ਹੋਣ ਜਾ ਰਹੇ ਇਸ ਨਾਲ ਜੁੜੇ ਆਯੋਜਨਾਂ ਨੂੰ ਲੈ ਕੇ, ਉਤਸੁਕਤਾ ਅਤੇ ਸਕ੍ਰਿਯਤਾ(ਸਰਗਰਮੀ) ਲਗਾਤਾਰ ਵਧ ਰਹੀ ਹੈ। ਅੱਜ ਜੋ ਇਹ Logo ਲਾਂਚ ਹੋਇਆ ਹੈ, ਉਸ ਦੇ ਨਿਰਮਾਣ ਵਿੱਚ ਵੀ ਦੇਸ਼ਵਾਸੀਆਂ ਦੀ ਬੜੀ ਭੂਮਿਕਾ ਰਹੀ ਹੈ। ਅਸੀਂ Logo ਦੇ ਲਈ ਦੇਸ਼ਵਾਸੀਆਂ ਤੋਂ ਉਨ੍ਹਾਂ ਦੇ ਬਹੁਮੁੱਲੇ ਸੁਝਾਅ ਮੰਗੇ ਸਨ। ਅਤੇ ਮੈਨੂੰ ਜਾਣ ਕੇ ਬਹੁਤ ਅੱਛਾ ਲਗਿਆ ਕਿ ਸਰਕਾਰ ਨੂੰ ਹਜ਼ਾਰਾਂ ਦੀ ਸੰਖਿਆ ਵਿੱਚ ਲੋਕਾਂ ਨੇ ਆਪਣੇ ਕ੍ਰਿਏਟਿਵ Ideas ਭੇਜੇ। ਅੱਜ ਉਹ ideas, ਉਹ ਸੁਝਾਅ ਇਤਨੇ ਬੜੇ ਵੈਸ਼ਵਿਕ (ਆਲਮੀ) ਆਯੋਜਨ ਦਾ ਚਿਹਰਾ ਬਣ ਰਹੇ ਹਨ। ਮੈਂ ਇਸ ਪ੍ਰਯਾਸ ਦੇ ਲਈ ਸਭ ਦਾ ਹਿਰਦੇ ਤੋਂ ਅਭਿਨੰਦਨ ਕਰਦਾ ਹਾਂ।

ਸਾਥੀਓ,

G-20 ਦਾ ਇਹ Logo ਕੇਵਲ ਇੱਕ ਪ੍ਰਤੀਕ ਚਿੰਨ੍ਹ ਨਹੀਂ ਹੈ। ਇਹ ਇੱਕ ਸੰਦੇਸ਼ ਹੈ। ਇਹ ਇੱਕ ਭਾਵਨਾ ਹੈ, ਜੋ ਸਾਡੀਆਂ ਰਗਾਂ ਵਿੱਚ ਹੈ। ਇਹ ਇੱਕ ਸੰਕਲਪ ਹੈ, ਜੋ ਸਾਡੀ ਸੋਚ ਵਿੱਚ ਸ਼ਾਮਲ ਰਿਹਾ ਹੈ। ‘ਵਸੁਧੈਵ ਕੁਟੁੰਬਕਮ’ ਦੇ ਮੰਤਰ ਦੇ ਜ਼ਰੀਏ ਵਿਸ਼ਵ ਬੰਧੁਤਵ(ਭਾਈਚਾਰੇ) ਦੀ ਜਿਸ ਭਾਵਨਾ ਨੂੰ ਅਸੀਂ ਜੀਂਦੇ ਆਏ ਹਾਂ, ਉਹ ਵਿਚਾਰ ਇਸ Logo ਅਤੇ Theme ਵਿੱਚ ਪ੍ਰਤੀਬਿੰਬਿਤ ਹੋ ਰਿਹਾ ਹੈ। ਇਸ Logo ਵਿੱਚ ਕਮਲ ਦਾ ਫੁੱਲ, ਭਾਰਤ ਦੀ ਪੁਰਾਣਿਕ ਧਰੋਹਰ, ਸਾਡੀ ਆਸਥਾ, ਸਾਡੀ ਬੌਧਿਕਤਾ, ਨੂੰ ਚਿਤ੍ਰਿਤ ਕਰ ਰਿਹਾ ਹੈ।

ਸਾਡੇ ਇੱਥੇ ਅਦ੍ਵੈਤ ਦਾ ਚਿੰਤਨ ਜੀਵ ਮਾਤਰ ਦੇ ਏਕਤਵ ਦਾ ਦਰਸ਼ਨ ਰਿਹਾ ਹੈ। ਇਹ ਦਰਸ਼ਨ, ਅੱਜ ਦੇ ਵੈਸ਼ਵਿਕ (ਆਲਮੀ) ਦਵੰਦਾਂ ਅਤੇ ਦੁਬਿਧਾਵਾਂ ਦੇ ਸਮਾਧਾਨ ਦਾ ਮਾਧਿਅਮ ਬਣੇ, ਇਸ Logo ਅਤੇ Theme ਦੇ ਜ਼ਰੀਏ, ਅਸੀਂ ਇਹ ਸੰਦੇਸ਼ ਦਿੱਤਾ ਹੈ। ਯੁੱਧ ਤੋਂ ਮੁਕਤੀ ਦੇ ਲਈ ਬੁੱਧ ਦੇ ਜੋ ਸੰਦੇਸ਼ ਹਨ, ਹਿੰਸਾ ਦੇ ਪ੍ਰਤੀਰੋਧ ਵਿੱਚ ਮਹਾਤਮਾ ਗਾਂਧੀ ਦੇ ਜੋ ਸਮਾਧਾਨ ਹਨ, G-20 ਦੇ ਜ਼ਰੀਏ ਭਾਰਤ ਉਨ੍ਹਾਂ ਦੀ ਵੈਸ਼ਵਿਕ (ਆਲਮੀ) ਪ੍ਰਤਿਸ਼ਠਾ ਨੂੰ ਨਵੀਂ ਊਰਜਾ ਦੇ ਰਿਹਾ ਹੈ।

Friends,

India's G20 presidency is coming at a time of crisis and chaos in the world. The world is going through the after-effects of a disruptive once-in-a-century pandemic, conflicts and a lot of economic uncertainty. The symbol of the lotus in the G20 logo is a representation of hope in these times. No matter how adverse the circumstances, the lotus still blooms. Even if the world is in a deep crisis, we can still progress and make the world a better place.

In Indian culture, both the Goddess of knowledge and prosperity are seated on a lotus. This is what the world needs most today: Shared knowledge that helps us overcome our circumstances, and shared prosperity that reaches the last person at the last mile.

This is why, in the G20 logo, the earth is placed on a lotus too. The seven petals of the lotus in the logo are also significant. They represent the seven continents. Seven is also the number of notes in the universal language of music. In music, when the seven notes come together, they create perfect harmony. But each note has its own uniqueness. Similarly, G20 aims to bring the world together in harmony while respecting diversity.

ਸਾਥੀਓ,

ਇਹ ਬਾਤ ਸਹੀ ਹੈ ਕਿ ਦੁਨੀਆ ਵਿੱਚ ਜਦੋਂ ਵੀ G-20 ਜਿਹੇ ਬੜੇ platforms ਦਾ ਕੋਈ ਸੰਮੇਲਨ ਹੁੰਦਾ ਹੈ, ਤਾਂ ਉਸ ਦੇ ਆਪਣੇ diplomatic ਅਤੇ geo-political ਮਾਅਨੇ ਹੁੰਦੇ ਹੀ ਹਨ। ਇਹ ਸੁਭਾਵਿਕ ਵੀ ਹੈ। ਲੇਕਿਨ ਭਾਰਤ ਦੇ ਲਈ ਇਹ ਸਮਿਟ ਕੇਵਲ ਇੱਕ ਡਿਪਲੋਮੈਟਿਕ ਮੀਟਿੰਗ ਨਹੀਂ ਹੈ। ਭਾਰਤ ਇਸ ਨੂੰ ਆਪਣੇ ਲਈ ਇੱਕ ਨਵੀਂ ਜ਼ਿੰਮੇਦਾਰੀ ਦੇ ਰੂਪ ਵਿੱਚ ਦੇਖਦਾ ਹੈ। ਭਾਰਤ ਇਸ ਨੂੰ ਆਪਣੇ ਪ੍ਰਤੀ ਦੁਨੀਆ ਦੇ ਵਿਸ਼ਵਾਸ ਦੇ ਰੂਪ ਵਿੱਚ ਦੇਖਦਾ ਹੈ। ਅੱਜ ਵਿਸ਼ਵ ਵਿੱਚ ਭਾਰਤ ਨੂੰ ਜਾਣਨ ਦੀ, ਭਾਰਤ ਨੂੰ ਸਮਝਣ ਦੀ ਇੱਕ ਅਭੂਤਪੂਰਵ ਜਗਿਆਸਾ ਹੈ। ਅੱਜ ਭਾਰਤ ਦਾ ਨਵੇਂ ਆਲੋਕ ਵਿੱਚ ਅਧਿਐਨ ਕੀਤਾ ਜਾ ਰਿਹਾ ਹੈ। ਸਾਡੀਆਂ ਵਰਤਮਾਨ ਦੀਆਂ ਸਫ਼ਲਤਾਵਾਂ ਦਾ ਆਕਲਨ ਕੀਤਾ ਜਾ ਰਿਹਾ ਹੈ। ਸਾਡੇ ਭਵਿੱਖ ਨੂੰ ਲੈ ਕੇ ਅਭੂਤਪੂਰਵ ਆਸਾਂ(ਉਮੀਦਾਂ) ਪ੍ਰਗਟ ਕੀਤੀਆਂ ਜਾ ਰਹੀਆਂ ਹਨ।

ਐਸੇ ਵਿੱਚ ਇਹ ਸਾਡੀ ਦੇਸ਼ਵਾਸੀਆਂ ਦੀ ਜ਼ਿੰਮੇਦਾਰੀ ਹੈ ਕਿ ਅਸੀਂ ਇਨ੍ਹਾਂ ਆਸਾਂ-ਅਪੇਖਿਆਵਾਂ (ਉਮੀਦਾਂ) ਤੋਂ ਕਿਤੇ ਜ਼ਿਆਦਾ ਬਿਹਤਰ ਕਰਕੇ ਦਿਖਾਈਏ। ਇਹ ਸਾਡੀ ਜ਼ਿੰਮੇਦਾਰੀ ਹੈ ਕਿ ਅਸੀਂ ਭਾਰਤ ਦੀ ਸੋਚ ਅਤੇ ਸਮਰੱਥਾ ਤੋਂ, ਭਾਰਤ ਦੇ ਸੱਭਿਆਚਾਰ ਅਤੇ ਸਮਾਜਸ਼ਕਤੀ ਤੋਂ ਵਿਸ਼ਵ ਨੂੰ ਪਰੀਚਿਤ ਕਰਵਾਈਏ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਹਜ਼ਾਰਾਂ ਵਰ੍ਹੇ ਪੁਰਾਣੇ ਸੱਭਿਆਚਾਰ ਨੂੰ ਬੌਧਿਕਤਾ ਅਤੇ ਉਸ ਵਿੱਚ ਸਮਾਹਿਤ ਆਧੁਨਿਕਤਾ ਨਾਲ ਵਿਸ਼ਵ ਦਾ ਗਿਆਨਵਰਧਨ ਕਰੀਏ।

ਜਿਸ ਤਰ੍ਹਾਂ ਅਸੀਂ ਸਦੀਆਂ ਅਤੇ ਸਹਸ੍ਰਾਬਦੀਆਂ ਤੋਂ ‘ਜੈ-ਜਗਤ’ ਦੇ ਵਿਚਾਰ ਨੂੰ ਜੀਂਦੇ ਆਏ ਹਾਂ, ਅੱਜ ਸਾਨੂੰ ਉਸ ਨੂੰ ਜੀਵੰਤ ਕਰਕੇ ਆਧੁਨਿਕ ਵਿਸ਼ਵ ਦੇ ਸਾਹਮਣੇ ਪ੍ਰਸਤੁਤ ਕਰਨਾ ਹੋਵੇਗਾ। ਸਾਨੂੰ ਸਭ ਨੂੰ ਜੋੜਨਾ ਹੋਵੇਗਾ। ਸਭ ਨੂੰ ਵੈਸ਼ਵਿਕ (ਆਲਮੀ) ਕਰਤੱਵਾਂ ਦਾ ਬੋਧ ਕਰਾਉਣਾ ਹੋਵੇਗਾ। ਵਿਸ਼ਵ ਦੇ ਭਵਿੱਖ ਵਿੱਚ ਉਨ੍ਹਾਂ ਦੀ ਆਪਣੀ ਭਾਗੀਦਾਰੀ ਦੇ ਲਈ ਜਾਗ੍ਰਿਤ ਕਰਨਾ ਹੋਵੇਗਾ, ਪ੍ਰੇਰਿਤ ਕਰਨਾ ਹੋਵੇਗਾ।

ਸਾਥੀਓ,

ਅੱਜ ਜਦੋਂ ਭਾਰਤ ਜੀ-20 ਦੀ ਪ੍ਰਧਾਨਗੀ ਕਰਨ ਜਾ ਰਿਹਾ ਹੈ, ਤਾਂ ਇਹ ਆਯੋਜਨ ਸਾਡੇ ਲਈ 130 ਕਰੋੜ ਭਾਰਤੀਆਂ ਦੀ ਸ਼ਕਤੀ ਅਤੇ ਸਮਰੱਥਾ ਦੀ ਪ੍ਰਤੀਨਿਧਤਾ ਹੈ। ਅੱਜ ਭਾਰਤ ਇਸ ਮੁਕਾਮ ‘ਤੇ ਪਹੁੰਚਿਆ ਹੈ। ਲੇਕਿਨ, ਇਸ ਦੇ ਪਿੱਛੇ ਸਾਡੀ ਹਜ਼ਾਰਾਂ ਵਰ੍ਹਿਆਂ ਦੀ ਬਹੁਤ ਬੜੀ ਯਾਤਰਾ ਜੁੜੀ ਹੈ, ਅਨੰਤ ਅਨੁਭਵ ਜੁੜੇ ਹਨ। ਅਸੀਂ ਹਜ਼ਾਰਾਂ ਵਰ੍ਹਿਆਂ ਦਾ ਉਤਕਰਸ਼ ਅਤੇ ਵੈਭਵ ਵੀ ਦੇਖਿਆ ਹੈ। ਅਸੀਂ ਵਿਸ਼ਵ ਦੇ ਸਭ ਤੋਂ ਅੰਧਕਾਰਮਈ ਦੌਰ ਵੀ ਦੇਖੇ ਹਨ। ਅਸੀਂ ਸਦੀਆਂ ਦੀ ਗ਼ੁਲਾਮੀ ਅਤੇ ਅੰਧਕਾਰ ਨੂੰ ਜੀਣ ਦੇ ਲਈ ਮਜਬੂਰੀ ਭਰੇ ਦਿਨ ਦੇਖੇ ਹਨ। ਕਿਤਨੇ ਹੀ ਆਕ੍ਰਾਂਤਾਵਾਂ (ਹਮਲਾਵਰਾਂ)ਅਤੇ ਅੱਤਿਆਚਾਰਾਂ ਦਾ ਸਾਹਮਣਾ ਕਰਦੇ ਹੋਏ, ਭਾਰਤ ਇੱਕ ਜੀਵੰਤ ਇਤਿਹਾਸ ਨੂੰ ਸਮੇਟੇ ਹੋਏ ਅੱਜ ਇੱਥੇ ਤੱਕ ਪਹੁੰਚਿਆ ਹੈ।

ਉਹ ਅਨੁਭਵ ਅੱਜ ਭਾਰਤ ਦੀ ਵਿਕਾਸ ਯਾਤਰਾ ਵਿੱਚ ਉਸ ਦੀ ਸਭ ਤੋਂ ਬੜੀ ਤਾਕਤ ਹਨ। ਆਜ਼ਾਦੀ ਦੇ ਬਾਅਦ ਅਸੀਂ ਸ਼ੂਨਯ(ਜ਼ੀਰੋ) ਤੋਂ ਸ਼ੁਰੂ ਕਰਕੇ, ਸਿਖਰ ਨੂੰ ਲਕਸ਼ ਕਰਕੇ, ਇੱਕ ਬੜੀ ਯਾਤਰਾ ਸ਼ੁਰੂ ਕੀਤੀ। ਇਸ ਵਿੱਚ ਪਿਛਲੇ 75 ਵਰ੍ਹਿਆਂ ਵਿੱਚ ਜਿਤਨੀਆਂ ਵੀ ਸਰਕਾਰਾਂ ਰਹੀਆਂ, ਉਨ੍ਹਾਂ ਸਭ ਦੇ ਪ੍ਰਯਾਸ ਸ਼ਾਮਲ ਹਨ। ਸਾਰੀਆਂ ਸਰਕਾਰਾਂ ਅਤੇ ਨਾਗਰਿਕਾਂ ਨੇ ਆਪਣੇ-ਆਪਣੇ ਤਰੀਕੇ ਨਾਲ ਮਿਲ ਕੇ ਭਾਰਤ ਨੂੰ ਅੱਗੇ ਵਧਾਉਣ ਦਾ ਪ੍ਰਯਾਸ ਕੀਤਾ ਹੈ। ਸਾਨੂੰ ਇਸੇ ਸਪਿਰਿਟ ਨਾਲ ਅੱਜ ਇੱਕ ਨਵੀਂ ਊਰਜਾ ਦੇ ਨਾਲ ਪੂਰੀ ਦੁਨੀਆ ਨੂੰ ਨਾਲ ਲੈ ਕੇ ਅੱਗੇ ਵਧਣਾ ਹੈ।

ਸਾਥੀਓ,

ਭਾਰਤ ਦੇ ਹਜ਼ਾਰਾਂ ਵਰ੍ਹੇ ਪੁਰਾਣੇ ਸੱਭਿਆਚਾਰ ਨੇ ਸਾਨੂੰ ਇੱਕ ਹੋਰ ਬਾਤ ਸਿਖਾਈ ਹੈ। ਜਦੋਂ ਅਸੀਂ ਆਪਣੀ ਪ੍ਰਗਤੀ ਦੇ ਲਈ ਪ੍ਰਯਾਸ ਕਰਦੇ ਹਾਂ, ਤਾਂ ਅਸੀਂ ਵੈਸ਼ਵਿਕ (ਆਲਮੀ) ਪ੍ਰਗਤੀ ਦੀ ਪਰਿਕਲਪਨਾ ਵੀ ਕਰਦੇ ਹਾਂ। ਅੱਜ ਭਾਰਤ ਵਿਸ਼ਵ ਦਾ ਇਤਨਾ ਸਮ੍ਰਿੱਧ ਅਤੇ ਸਜੀਵ ਲੋਕਤੰਤਰ ਹੈ। ਸਾਡੇ ਪਾਸ ਲੋਕਤੰਤਰ ਦੇ ਸੰਸਕਾਰ ਵੀ ਹਨ, ਅਤੇ Mother of democracy ਦੇ ਰੂਪ ਵਿੱਚ ਗੌਰਵਸ਼ਾਲੀ ਪਰੰਪਰਾ ਵੀ ਹੈ। ਭਾਰਤ ਦੇ ਪਾਸ ਜਿਤਨੀ ਵਿਸ਼ਿਸ਼ਟਤਾ ਹੈ, ਉਤਨੀ ਹੀ ਵਿਵਿਧਤਾ ਵੀ ਹੈ। ਇਹ democracy, ਇਹ diversity, ਇਹ indigenous ਅਪ੍ਰੋਚ, ਇਹ inclusive ਸੋਚ, ਇਹ local lifestyle, ਇਹ global thoughts, ਅੱਜ ਵਰਲਡ ਇਨ੍ਹਾਂ ideas ਵਿੱਚ ਆਪਣੀਆਂ ਸਾਰੀਆਂ ਚੁਣੌਤੀਆਂ ਦੇ ਸਮਾਧਾਨ ਦੇਖ ਰਿਹਾ ਹੈ।

ਅਤੇ, G-20 ਇਸ ਦੇ ਲਈ ਇੱਕ ਬੜੇ ਅਵਸਰ ਦੇ ਰੂਪ ਵਿੱਚ ਕੰਮ ਆ ਸਕਦਾ ਹੈ। ਅਸੀਂ ਦੁਨੀਆ ਨੂੰ ਇਹ ਦਿਖਾ ਸਕਦੇ ਹਾਂ ਕਿ ਕਿਵੇਂ democracy ਜਦੋਂ ਇੱਕ ਵਿਵਸਥਾ ਦੇ ਨਾਲ-ਨਾਲ ਇੱਕ ਸੰਸਕਾਰ ਅਤੇ ਸੱਭਿਆਚਾਰ ਬਣ ਜਾਂਦਾ ਹੈ, ਤਾਂ conflicts ਦਾ scope ਸਮਾਪਤ ਹੋ ਜਾਂਦਾ ਹੈ। ਅਸੀਂ ਦੁਨੀਆ ਦੇ ਹਰ ਮਾਨਵ ਨੂੰ ਆਸਵੰਦ ਕਰ ਸਕਦੇ ਹਾਂ ਕਿ ਪ੍ਰਗਤੀ ਅਤੇ ਪ੍ਰਕ੍ਰਿਤੀ ਦੋਨੋਂ ਇੱਕ ਦੂਸਰੇ ਦੇ ਨਾਲ ਚਲ ਸਕਦੇ ਹਨ। ਸਾਨੂੰ sustainable development ਨੂੰ ਕੇਵਲ ਸਰਕਾਰਾਂ ਦੇ ਸਿਸਟਮ ਦੀ ਜਗ੍ਹਾ Individual Life ਦਾ ਹਿੱਸਾ ਵੀ ਬਣਾਉਣਾ ਹੈ, ਇਸ ਦਾ ਵਿਸਤਾਰ ਕਰਨਾ ਹੈ। Environment ਸਾਡੇ ਲਈ Global cause ਦੇ ਨਾਲ-ਨਾਲ Personal responsibility ਵੀ ਬਣਨਾ ਚਾਹੀਦਾ ਹੈ।

ਸਾਥੀਓ,

ਅੱਜ ਵਿਸ਼ਵ ਇਲਾਜ ਦੀ ਜਗ੍ਹਾ ਆਰੋਗਯ(ਅਰੋਗਤਾ) ਦੀ ਤਲਾਸ਼ ਕਰ ਰਿਹਾ ਹੈ। ਸਾਡਾ ਆਯੁਰਵੇਦ, ਸਾਡਾ ਯੋਗ, ਜਿਸ ਨੂੰ ਲੈ ਕੇ ਦੁਨੀਆ ਵਿੱਚ ਇੱਕ ਨਵਾਂ ਵਿਸ਼ਵਾਸ ਅਤੇ ਉਤਸ਼ਾਹ ਹੈ, ਅਸੀਂ ਉਸ ਦੇ ਵਿਸਤਾਰ ਦੇ ਲਈ ਇੱਕ ਵੈਸ਼ਵਿਕ (ਆਲਮੀ) ਵਿਵਸਥਾ ਬਣਾ ਸਕਦੇ ਹਾਂ। ਅਗਲੇ ਸਾਲ ਵਿਸ਼ਵ International Year of Millets ਮਨਾਉਣ ਜਾ ਰਿਹਾ ਹੈ, ਲੇਕਿਨ ਅਸੀਂ ਤਾਂ ਸਦੀਆਂ ਤੋਂ ਅਨੇਕਾਂ ਮੋਟੇ ਅਨਾਜ ਨੂੰ ਆਪਣੇ ਘਰ ਦੀ ਰਸੋਈ ਵਿੱਚ ਜਗ੍ਹਾ ਦਿੱਤੀ ਹੋਈ ਹੈ।

ਸਾਥੀਓ,

ਕਈ ਖੇਤਰਾਂ ਵਿੱਚ ਭਾਰਤ ਦੀਆਂ ਉਪਲਬਧੀਆਂ ਐਸੀਆਂ ਹਨ, ਜੋ ਵਿਸ਼ਵ ਦੇ ਹੋਰ ਦੇਸ਼ਾਂ ਦੇ ਵੀ ਕੰਮ ਆ ਸਕਦੀਆਂ ਹਨ। ਉਦਾਹਰਣ ਦੇ ਤੌਰ ‘ਤੇ, ਭਾਰਤ ਨੇ ਡਿਜੀਟਲ technologies ਦਾ ਉਪਯੋਗ ਜਿਸ ਤਰ੍ਹਾਂ ਵਿਕਾਸ ਦੇ ਲਈ ਕੀਤਾ ਹੈ, Inclusion ਦੇ ਲਈ ਕੀਤਾ ਹੈ, ਭ੍ਰਿਸ਼ਟਾਚਾਰ ਮਿਟਾਉਣ ਦੇ ਲਈ ਕੀਤਾ ਹੈ, Ease of doing business ਅਤੇ Ease of living ਵਧਾਉਣ ਦੇ ਲਈ ਕੀਤਾ ਹੈ, ਇਹ ਸਾਰੇ ਵਿਕਾਸਸ਼ੀਲ ਦੇਸ਼ਾਂ ਦੇ ਲਈ models ਹਨ, templates ਹਨ।

 

ਇਸੇ ਤਰ੍ਹਾਂ, ਅੱਜ ਭਾਰਤ Women empowerment, ਉਸ ਵਿੱਚ ਵਧ ਕੇ Women led development ਵਿੱਚ ਪ੍ਰਗਤੀ ਕਰ ਰਿਹਾ ਹੈ। ਸਾਡੇ ਜਨ ਧਨ accounts ਅਤੇ ਮੁਦਰਾ ਜਿਹੀਆਂ ਯੋਜਨਾਵਾਂ ਨੇ ਮਹਿਲਾਵਾਂ ਦੇ Financial Inclusion ਨੂੰ ਸੁਨਿਸ਼ਚਿਤ ਕੀਤਾ ਹੈ। ਐਸੇ(ਇਸੇ ਤਰ੍ਹਾਂ)ਹੀ ਵਿਭਿੰਨ ਖੇਤਰਾਂ ਵਿੱਚ ਸਾਡਾ ਅਨੁਭਵ ਵਿਸ਼ਵ ਦੀ ਬੜੀ ਮਦਦ ਕਰ ਸਕਦਾ ਹੈ। ਅਤੇ ਜੀ-20 ਵਿੱਚ ਭਾਰਤ ਦੀ ਪ੍ਰਧਾਨਗੀ, ਇਨ੍ਹਾਂ ਸਭ ਸਫ਼ਲ ਅਭਿਯਾਨਾਂ ਨੂੰ ਵਿਸ਼ਵ ਤੱਕ ਲੈ ਜਾਣ ਦਾ ਇੱਕ ਅਹਿਮ ਮਾਧਿਅਮ ਬਣ ਕੇ ਆ ਰਹੀ ਹੈ।

ਸਾਥੀਓ,

ਅੱਜ ਦਾ ਵਿਸ਼ਵ ਸਮੂਹਿਕ ਅਗਵਾਈ ਦੀ ਤਰਫ਼ ਬਹੁਤ ਆਸ਼ਾ ਨਾਲ ਦੇਖ ਰਿਹਾ ਹੈ। ਚਾਹੇ ਉਹ ਜੀ-7 ਹੋਵੇ, ਜੀ-77 ਹੋਵੇ ਜਾਂ ਫਿਰ UNGA ਹੋਵੇ। ਇਸ ਮਾਹੌਲ ਵਿੱਚ, ਜੀ-20 ਦੇ ਪ੍ਰੈਜ਼ੀਡੈਂਟ ਦੇ ਤੌਰ ‘ਤੇ ਭਾਰਤ ਦੀ ਭੂਮਿਕਾ ਬਹੁਤ ਅਹਿਮ ਹੈ। ਭਾਰਤ ਇੱਕ ਤਰਫ਼ ਵਿਕਸਿਤ ਦੇਸ਼ਾਂ ਨਾਲ ਗੂੜ੍ਹੇ ਰਿਸ਼ਤੇ ਰੱਖਦਾ ਹੈ, ਅਤੇ ਨਾਲ ਹੀ ਵਿਕਾਸਸ਼ੀਲ ਦੇਸ਼ਾਂ ਦੇ ਦ੍ਰਿਸ਼ਟੀਕੋਣ ਨੂੰ ਵੀ ਅੱਛੀ ਤਰ੍ਹਾਂ ਨਾਲ ਸਮਝਦਾ ਹੈ, ਉਸ ਦੀ ਅਭਿਵਿਅਕਤੀ ਕਰਦਾ ਹੈ। ਇਸੇ ਅਧਾਰ ‘ਤੇ ਅਸੀਂ ਆਪਣੀ ਜੀ-20 ਪ੍ਰਧਾਨਗੀ ਦੀ ਰੂਪਰੇਖਾ ‘ਗਲੋਬਲ ਸਾਊਥ’ ਦੇ ਉਨ੍ਹਾਂ ਸਾਰੇ ਮਿੱਤਰਾਂ ਦੇ ਨਾਲ ਮਿਲ ਕੇ ਬਣਾਵਾਂਗੇ ਜੋ ਵਿਕਾਸ ਦੇ ਪਥ ‘ਤੇ ਦਹਾਕਿਆਂ ਤੋਂ ਭਾਰਤ ਦੇ ਸਹਿਯਾਤਰੀ ਰਹੇ ਹਨ।

ਸਾਡਾ ਪ੍ਰਯਾਸ ਰਹੇਗਾ ਕਿ ਵਿਸ਼ਵ ਵਿੱਚ ਕੋਈ ਵੀ first world ਜਾਂ third world ਨਾ ਹੋਵੇ, ਬਲਕਿ ਕੇਵਲ one world ਹੋਵੇ। ਭਾਰਤ, ਪੂਰੇ ਵਿਸ਼ਵ ਨੂੰ ਇੱਕ common objective ਦੇ ਲਈ, ਇੱਕ ਬਿਹਤਰ ਭਵਿੱਖ ਦੇ ਲਈ, ਨਾਲ ਲਿਆਉਣ ਦੇ ਵਿਜ਼ਨ ‘ਤੇ ਕੰਮ ਕਰ ਰਿਹਾ ਹੈ। ਭਾਰਤ ਨੇ One Sun, One World, One Grid ਦੇ ਮੰਤਰ ਦੇ ਨਾਲ ਵਿਸ਼ਵ ਵਿੱਚ Renewable Energy revolution ਦਾ ਸੱਦਾ ਦਿੱਤਾ ਹੈ। ਭਾਰਤ ਨੇ One Earth, One Health ਦੇ ਮੰਤਰ ਦੇ ਨਾਲ Global health ਨੂੰ ਮਜ਼ਬੂਤ ਕਰਨ ਦਾ ਅਭਿਯਾਨ ਸ਼ੁਰੂ ਕੀਤਾ ਹੈ। ਅਤੇ ਹੁਣ ਜੀ-20 ਵਿੱਚ ਵੀ ਸਾਡਾ ਮੰਤਰ ਹੈ- One Earth, One family, One Future. ਭਾਰਤ ਦੇ ਇਹੀ ਵਿਚਾਰ, ਇਹੀ ਸੰਸਕਾਰ, ਵਿਸ਼ਵ ਕਲਿਆਣ ਦਾ ਮਾਰਗ ਪ੍ਰਸ਼ਸਤ ਕਰਦੇ(ਖੋਲ੍ਹਦੇ) ਹਨ।

ਸਾਥੀਓ,

ਅੱਜ ਮੇਰੇ ਦੇਸ਼ ਦੀਆਂ ਸਾਰੀਆਂ ਰਾਜ ਸਰਕਾਰਾਂ, ਸਾਰੇ ਰਾਜਨੀਤਕ ਦਲਾਂ ਨੂੰ ਵੀ ਇੱਕ ਆਗ੍ਰਹ(ਤਾਕੀਦ) ਹੈ। ਇਹ ਆਯੋਜਨ ਸਿਰਫ਼ ਕੇਂਦਰ ਸਰਕਾਰ ਦਾ ਨਹੀਂ ਹੈ। ਇਹ ਆਯੋਜਨ ਸਾਡਾ ਭਾਰਤੀਆਂ ਦਾ ਆਯੋਜਨ ਹੈ। G-20 ਸਾਡੇ ਲਈ ‘ਅਤਿਥੀ ਦੇਵੋ ਭਵ’('अतिथि देवो भव') ਦੀ ਆਪਣੀ ਪਰੰਪਰਾ ਦੇ ਦਰਸ਼ਨ ਕਰਵਾਉਣ ਦਾ ਵੀ ਇੱਕ ਬੜਾ ਅਵਸਰ ਹੈ। ਇਹ ਜੀ-20 ਨਾਲ ਜੁੜੇ ਆਯੋਜਨ ਕੇਵਲ ਦਿੱਲੀ ਜਾਂ ਕੁਝ ਇੱਕ ਜਗ੍ਹਾਂ ਤੱਕ ਹੀ ਸੀਮਿਤ ਨਹੀਂ ਰਹਿਣਗੇ। ਇਸ ਦੇ ਤਹਿਤ ਦੇਸ਼ ਦੇ ਕੋਨੇ-ਕੋਨੇ ਵਿੱਚ ਪ੍ਰੋਗਰਾਮ ਹੋਣਗੇ। ਸਾਡੇ ਹਰ ਰਾਜ ਦੀਆਂ ਆਪਣੀਆਂ ਵਿਸ਼ੇਸ਼ਤਾਵਾਂ ਹਨ, ਆਪਣੀਆਂ ਵਿਰਾਸਤਾਂ ਹਨ। ਹਰ ਰਾਜ ਦਾ ਆਪਣਾ ਸੱਭਿਆਚਾਰ ਹੈ, ਆਪਣੀ ਸੁੰਦਰਤਾ ਹੈ, ਆਪਣੀ ਆਭਾ ਹੈ, ਆਪਣਾ ਆਤਿਥਯ(ਆਪਣੀ ਪ੍ਰਾਹੁਣਚਾਰੀ) ਹੈ।

ਰਾਜਸਥਾਨ ਦਾ ਪ੍ਰਾਹੁਣਚਾਰੀ  ਸੱਦਾ ਹੈ- ਪਧਾਰੋ ਮਹਾਰੇ ਦੇਸਗੁਜਰਾਤ ਦਾ ਪਿਆਰ ਭਰਿਆ ਅਭਿਨੰਦਨ ਹੈ- ਤਮਾਰੂ ਸਵਾਗਤ ਛੇਇਹੀ ਪਿਆਰ ਕੇਰਲਾ ਵਿੱਚ ਮਲਿਆਲਮ ਵਿੱਚ ਦਿਖਦਾ ਹੈ- ਏੱਲਾਵੱਕੁਰਮ੍ ਸਵਾਗਤਮ੍! ‘ਅਤੁਲਯ ਭਾਰਤ ਕਾ ਦਿਲ’ ਮੱਧ ਪ੍ਰਦੇਸ਼ ਕਹਿੰਦਾ ਹੈ- ਆਪਕਾ ਸਵਾਗਤ ਹੈ! ਪੱਛਮ ਬੰਗਾਲ ਵਿੱਚ ਮਿੱਠੀ ਬੰਗਲਾ ਵਿੱਚ ਤੁਹਾਡਾ ਸੁਆਗਤ ਹੁੰਦਾ ਹੈ- ਅਪਨਾ ਕੇ ਸਵਾਗਤ ਜ਼ਾਨਾਈ! ਤਮਿਲਨਾਡੂ, ਕਦਏਗਲ ਮੁਡਿ-ਵਦਿਲ੍ਏ, ਉਹ ਕਹਿੰਦਾ ਹੈ- ਥੰਗਲ ਵਰਵ ਨਲ-ਵਰ-ਵਾਹੁਹਅ!, ਯੂਪੀ ਦਾ ਆਗ੍ਰਹ ਹੁੰਦਾ ਹੈ- ਯੂਪੀ ਨਹੀਂ ਦੇਖਾ ਤੋ ਭਾਰਤ ਨਹੀਂ ਦੇਖਾ। ਹਿਮਾਚਲ ਪ੍ਰਦੇਸ਼ ਤਾਂ A Destination for All Seasons and All Reasons ਯਾਨੀ ਹਰ ਮੌਸਮ, ਹਰ ਵਜ੍ਹਾ ਕੇ ਲਈ ਸਾਨੂੰ ਬੁਲਾਉਂਦਾ ਹੈ। ਉੱਤਰਾਖੰਡ ਤਾਂ ‘Simply Heaven’ ਹੀ ਹੈ। ਇਹ ਪ੍ਰਾਹੁਣਚਾਰੀ, ਇਹ ਵਿਵਿਧਤਾ ਵਿਸ਼ਵ ਨੂੰ ਵਿਸਮਿਤ ਕਰਦਾ ਹੈ। G-20 ਦੇ ਜ਼ਰੀਏ ਸਾਨੂੰ ਆਪਣੇ ਇਸ ਪਿਆਰ ਨੂੰ ਦੁਨੀਆ ਤੱਕ ਪਹੁੰਚਾਉਣਾ ਹੈ।

ਸਾਥੀਓ,

ਹਾਲੇ ਅਗਲੇ ਹਫ਼ਤੇ ਵਿੱਚ ਮੈਨੂੰ ਇੰਡੋਨੇਸ਼ੀਆ ਜਾਣਾ ਹੈ। ਉੱਥੇ ਵਿਧੀਵਤ ਤੌਰ ‘ਤੇ ਭਾਰਤ ਨੂੰ G-20 ਦੀ ਪ੍ਰਧਾਨਗੀ ਦਿੱਤੇ ਜਾਣ ਦਾ ਐਲਾਨ ਹੋਵੇਗਾ। ਮੈਂ ਦੇਸ਼ ਦੇ ਸਾਰੇ ਰਾਜਾਂ ਨੂੰ, ਸਾਰੀਆਂ ਰਾਜ ਸਰਕਾਰਾਂ ਨੂੰ ਵੀ ਤਾਕੀਦ ਕਰਦਾ ਹਾਂ, ਉਹ ਇਸ ਵਿੱਚ ਆਪਣੇ ਰਾਜ ਦੀ ਭੂਮਿਕਾ ਦਾ ਜ਼ਿਆਦਾ ਤੋਂ ਜ਼ਿਆਦਾ ਵਿਸਤਾਰ ਕਰਨ। ਇਸ ਅਵਸਰ ਦਾ ਆਪਣੇ ਰਾਜ ਦੇ ਲਈ ਲਾਭ ਉਠਾਉਣ। ਦੇਸ਼ ਦੇ ਸਾਰੇ ਨਾਗਰਿਕ, ਬੁੱਧੀਜੀਵੀ ਵੀ ਇਸ ਆਯੋਜਨ ਦਾ ਹਿੱਸਾ ਬਣਨ ਦੇ ਲਈ ਅੱਗੇ ਆਉਣ। ਹੁਣੇ ਲਾਂਚ ਹੋਈ ਵੈੱਬਸਾਈਟ ‘ਤੇ ਆਪ ਸਭ ਇਸ ਦੇ ਲਈ ਆਪਣੇ ਸੁਝਾਅ ਭੇਜ ਸਕਦੇ ਹੋ, ਆਪਣੇ ਵਿਚਾਰ ਪ੍ਰਗਟ ਕਰ ਸਕਦੇ ਹੋ।

ਇਸੇ ਕਾਮਨਾ ਦੇ ਨਾਲ, ਆਪ ਸਭ ਨੂੰ ਇੱਕ ਵਾਰ ਫਿਰ ਹਾਰਦਿਕ ਸ਼ੁਭਕਾਮਨਾਵਾਂ।

ਵਿਸ਼ਵ ਕਲਿਆਣ ਦੇ ਲਈ ਭਾਰਤ ਕਿਵੇਂ ਆਪਣੀ ਭੂਮਿਕਾ ਨੂੰ ਵਧਾਏ, ਇਸ ਦਿਸ਼ਾ ਵਿੱਚ ਤੁਹਾਡੇ ਸੁਝਾਅ ਅਤੇ ਭਾਗੀਦਾਰੀ G-20 ਜਿਹੇ ਆਯੋਜਨ ਦੀ ਸਫ਼ਲਤਾ ਨੂੰ ਨਵੀਂ ਉਚਾਈ ਦੇਣਗੇ। ਮੈਨੂੰ ਵਿਸ਼ਵਾਸ ਹੈ, ਇਹ ਆਯੋਜਨ ਨਾ ਕੇਵਲ ਭਾਰਤ ਦੇ ਲਈ ਯਾਦਗਾਰ ਰਹੇਗਾ, ਬਲਕਿ ਭਵਿੱਖ ਵੀ ਵਿਸ਼ਵ ਦੇ ਇਤਿਹਾਸ ਵਿੱਚ ਇਸ ਦਾ ਆਕਲਨ ਇੱਕ ਮਹੱਤਵਪੂਰਨ ਅਵਸਰ ਦੇ ਰੂਪ ਵਿੱਚ ਕਰੇਗਾ।

ਬਹੁਤ-ਬਹੁਤ ਧੰਨਵਾਦ!

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet approves minimum support price for Copra for the 2025 season

Media Coverage

Cabinet approves minimum support price for Copra for the 2025 season
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi