ਨਮੋ ਰਾਘਵਾਯ !
ਨਮੋ ਰਾਘਵਾਯ !
ਸਾਨੂੰ ਸਭ ਨੂੰ ਅਸ਼ੀਰਵਾਦ ਦੇਣ ਦੇ ਲਈ ਉਪਸਥਿਤ ਪੂਜਨੀਯ ਜਗਦਗੁਰੂ ਸ਼੍ਰੀ ਰਾਮਭ੍ਰਦਚਾਰਾਰਯ ਜੀ, ਇੱਥੇ ਆਏ ਹੋਏ ਸਾਰੇ ਤਪਸਵੀ ਵਰਿਸ਼ਟ ਸੰਤਗਣ, ਰਿਸ਼ੀਗਣ, ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਮੰਗੂਭਾਈ ਪਟੇਲ, ਮੁੱਖ ਮੰਤਰੀ ਭਾਈ ਸ਼ਿਵਰਾਜ ਜੀ, ਮੌਜੂਦ ਹੋਰ ਸਾਰੇ ਮਹਾਨੁਭਾਵ, ਦੇਵੀਓ ਅਤੇ ਸੱਜਣੋਂ!
ਮੈਂ ਚਿਤ੍ਰਕੂਟ ਦੀ ਪਰਮ ਪਾਵਨ ਭੂਮੀ ਨੂੰ ਮੁੜ-ਪ੍ਰਣਾਮ ਕਰਦਾ ਹਾਂ। ਮੇਰਾ ਸੁਭਾਗ ਹੈ, ਅੱਜ ਪੂਰੇ ਦਿਨ ਮੈਨੂੰ ਅਲੱਗ-ਅਲੱਗ ਮੰਦਿਰਾਂ ਵਿੱਚ ਪ੍ਰਭੂ ਸ਼੍ਰੀਰਾਮ ਦੇ ਦਰਸ਼ਨ ਦਾ ਅਵਸਰ ਮਿਲਿਆ, ਅਤੇ ਸੰਤਾਂ ਦਾ ਅਸ਼ੀਰਵਾਦ ਵੀ ਮਿਲਿਆ ਹੈ। ਖਾਸ ਤੌਰ ‘ਤੇ ਜਗਦਗੁਰੂ ਰਾਮਭਦ੍ਰਾਚਾਰਯ ਜੀ ਦਾ ਜੋ ਸਨੇਹ ਮੈਨੂੰ ਮਿਲਦਾ ਹੈ, ਉਹ ਅਭੀਭੂਤ ਕਰ ਦਿੰਦਾ ਹੈ। ਸਾਰੇ ਸਤਿਕਾਰਯੋਗ ਸੰਤਗਣ, ਮੈਨੂੰ ਖੁਸ਼ੀ ਹੈ ਕਿ ਅੱਜ ਇਸ ਪਵਿੱਤਰ ਸਥਾਨ ‘ਤੇ ਮੈਨੂੰ ਜਗਦਗੁਰੂ ਜੀ ਦੀਆਂ ਪੁਸਤਕਾਂ ਦੇ ਵਿਮੋਚਨ ਦਾ ਅਵਸਰ ਵੀ ਮਿਲਿਆ ਹੈ। ਅਸ਼ਟਾਧਯਾਯੀ ਭਾਸ਼ਯ, ਰਾਮਾਨੰਦਾਚਾਰਯ ਚਰਿਤਮ, ਅਤੇ ਭਗਵਾਨ ਕ੍ਰਿਸ਼ਣ ਦੀ ਰਾਸ਼ਟਰਲੀਲਾ, ਇਹ ਸਾਰੇ ਗ੍ਰੰਥ ਭਾਰਤ ਦੀ ਮਹਾਨ ਗਿਆਨ ਪਰੰਪਰਾ ਨੂੰ ਹੋਰ ਸਮ੍ਰਿੱਧ ਕਰਨਗੇ। ਮੈਂ ਇਨ੍ਹਾਂ ਪੁਸਤਕਾਂ ਨੂੰ ਜਗਦਗੁਰੂ ਜੀ ਦੇ ਅਸ਼ੀਰਵਾਦ ਦਾ ਇੱਕ ਹੋਰ ਸਰੂਪ ਮੰਨਦਾ ਹਾਂ। ਆਪ ਸਭ ਨੂੰ ਮੈਂ ਇਨ੍ਹਾਂ ਪੁਸਤਕਾਂ ਦੇ ਵਿਮੋਚਨ ‘ਤੇ ਵਧਾਈ ਦਿੰਦਾ ਹਾਂ।
ਮੇਰੇ ਪਰਿਵਾਰਜਨੋਂ,
ਅਸ਼ਟਧਯਾਯੀ ਭਾਰਤ ਦੇ ਭਾਸ਼ਾ ਵਿਗਿਆਨ ਦਾ, ਭਾਰਤ ਦੀ ਬੌਧਿਕਤਾ ਦਾ ਅਤੇ ਸਾਡੀ ਸ਼ੋਧ ਸੰਸਕ੍ਰਤੀ ਦਾ ਹਜ਼ਾਰਾ ਸਾਲ ਪੁਰਾਣਾ ਗ੍ਰੰਥ ਹੈ। ਕਿਵੇਂ ਇੱਕ-ਇੱਕ ਸੂਤਰ ਵਿੱਚ ਵਿਆਪਕ ਵਿਆਕਰਣ ਨੂੰ ਸਮੇਟਿਆ ਜਾ ਸਕਦਾ ਹੈ, ਕਿਵੇਂ ਭਾਸ਼ਾ ਨੂੰ ‘ਸੰਸਕ੍ਰਿਤ ਵਿਗਿਆਨ’ ਵਿੱਚ ਬਦਲਿਆ ਜਾ ਸਕਦਾ ਹੈ, ਮਹਾਰਸ਼ੀ ਪਾਣਿਨੀ ਦੀ ਇਹ ਹਜ਼ਾਰਾਂ ਵਰ੍ਹੇ ਪੁਰਾਣੀ ਰਚਨਾ ਇਸ ਦਾ ਪ੍ਰਮਾਣ ਹੈ। ਤੁਸੀਂ ਦੇਖੋਗੇ, ਦੁਨੀਆ ਵਿੱਚ ਇਨ੍ਹਾਂ ਹਜ਼ਾਰਾਂ ਵਰ੍ਹਿਆਂ ਵਿੱਚ ਕਿੰਨੀਆਂ ਹੀ ਭਾਸ਼ਾਵਾਂ ਆਈਆਂ ਹਨ, ਅਤੇ ਚਲੀਆਂ ਗਈਆਂ। ਨਵੀਆਂ ਭਾਸ਼ਾਵਾਂ ਨੇ ਪੁਰਾਣੀਆਂ ਭਾਸ਼ਾਵਾਂ ਦੀ ਜਗ੍ਹਾ ਲੈ ਲਈ। ਲੇਕਿਨ, ਸਾਡੀ ਸੰਸਕ੍ਰਿਤ ਅੱਜ ਵੀ ਉਨੀ ਹੀ ਬਰਕਰਾਰ, ਓਨੀ ਹੀ ਅਟਲ ਹੈ। ਸੰਸਕ੍ਰਿਤ ਸਮੇਂ ਦੇ ਨਾਲ ਪਰਿਸ਼ਕ੍ਰਿਤ ਤਾਂ ਹੋਈ, ਲੇਕਿਨ ਪ੍ਰਦੂਸ਼ਿਤ ਨਹੀਂ ਹੋਈ। ਇਸ ਦਾ ਕਾਰਨ ਸੰਸਕ੍ਰਿਤ ਦਾ ਪਰਿਪੱਕ ਵਿਆਕਰਣ ਵਿਗਿਆਨ ਹੈ। ਸਿਰਫ਼ 14 ਮਾਹੇਸ਼ਵਰ ਸੂਤਰਾਂ ‘ਤੇ ਟਿਕੀ ਇਹ ਭਾਸ਼ਾ ਹਜ਼ਾਰਾਂ ਵਰ੍ਹਿਆਂ ਤੋਂ ਸ਼ਸਤ੍ਰ ਅਤੇ ਸ਼ਾਸਤ੍ਰ, ਦੋਨਾਂ ਹੀ ਵਿਧਾਵਾਂ ਦੀ ਜਨਨੀ ਰਹੀ ਹੈ। ਸੰਸਕ੍ਰਿਤ ਭਾਸ਼ਾ ਵਿੱਚ ਹੀ ਰਿਸ਼ੀਆਂ ਦੇ ਦੁਆਰਾ ਵੇਦ ਦੀਆਂ ਰਚਨਾਵਾਂ ਪ੍ਰਗਟ ਹੋਈਆਂ ਹਨ।
ਇਸੇ ਭਾਸ਼ਾ ਵਿੱਚ ਪਤੰਜਲੀ ਦੇ ਦੁਆਰਾ ਯੋਗ ਦਾ ਵਿਗਿਆਨ ਪ੍ਰਗਟ ਹੋਇਆ ਹੈ। ਇਸੇ ਭਾਸ਼ਾ ਵਿੱਚ ਧਨਵੰਤਰਿ ਅਤੇ ਚਰਕ ਜਿਹੇ ਮਨੀਸ਼ਿਆਂ ਨੇ ਆਯੁਰਵੇਦ ਦਾ ਸਾਰ ਲਿਖਿਆ ਹੈ। ਇਸੇ ਭਾਸ਼ਾ ਵਿੱਚ ਖੇਤੀਬਾੜੀ ਪਾਰਾਸ਼ਰ ਜਿਹੇ ਗ੍ਰੰਥਾਂ ਨੇ ਖੇਤੀਬਾੜੀ ਨੂੰ ਸ਼੍ਰਮ ਦੇ ਨਾਲ-ਨਾਲ ਸ਼ੋਧ ਨਾਲ ਜੋੜਨ ਦਾ ਕੰਮ ਕੀਤਾ। ਇਸੇ ਭਾਸ਼ਾ ਵਿੱਚ ਸਾਨੂੰ ਭਰਤਮੁਨਿ ਦੇ ਦੁਆਰਾ ਨਾਟਯਸ਼ਾਸ਼ਤ੍ਰ ਅਤੇ ਸੰਗੀਤਸ਼ਾਸਤ੍ਰ ਦਾ ਉਪਹਾਰ ਮਿਲਿਆ ਹੈ। ਇਸੇ ਭਾਸ਼ਾ ਵਿੱਚ ਕਾਲੀਦਾਸ ਜਿਹੇ ਵਿਦਵਾਨਾਂ ਨੇ ਸਾਹਿਤ ਦੇ ਸਮਰੱਥ ਨਾਲ ਵਿਸ਼ਵ ਨੂੰ ਹੈਰਾਨ ਕੀਤਾ ਹੈ। ਅਤੇ, ਇਸੇ ਭਾਸ਼ਾ ਵਿੱਚ ਪੁਲਾੜ ਵਿਗਿਆਨ, ਧੁਨਰਵੇਦ ਅਤੇ ਯੁੱਧ-ਕਲਾ ਦੇ ਗ੍ਰੰਥ ਵੀ ਲਿਖੇ ਗਏ ਹਨ। ਅਤੇ ਇਹ ਤਾਂ ਮੈਂ ਸਿਰਫ਼ ਕੁਝ ਹੀ ਉਦਹਾਰਣ ਦਿੱਤੇ ਹਨ। ਇਹ ਲਿਸਟ ਇੰਨੀ ਲੰਬੀ ਹੈ ਕਿ ਤੁਸੀਂ ਇੱਕ ਰਾਸ਼ਟਰ ਦੇ ਤੌਰ ‘ਤੇ ਭਾਰਤ ਦੇ ਵਿਕਾਸ ਦਾ ਜੋ ਵੀ ਪੱਖ ਦੇਖੋਗੇ, ਉਸ ਵਿੱਚ ਤੁਹਾਨੂੰ ਸੰਸਕ੍ਰਿਤ ਦੇ ਯੋਗਦਾਨ ਦੇ ਦਰਸ਼ਨ ਹੋਣਗੇ। ਅੱਜ ਵੀ ਦੁਨੀਆ ਦੀਆਂ ਵੱਡੀਆਂ-ਵੱਡੀਆਂ ਯੂਨੀਵਰਸਿਟੀਜ਼ ਵਿੱਚ ਸੰਸਕ੍ਰਿਤ ‘ਤੇ ਰਿਸਰਚ ਹੁੰਦੀ ਹੈ। ਹੁਣੇ ਅਸੀਂ ਇਹ ਵੀ ਦੇਖਿਆ ਹੈ ਕਿ ਕਿਵੇਂ ਭਾਰਤ ਨੂੰ ਜਾਨਣ ਦੇ ਲਈ ਲਿਥੁਆਨਿਆ ਦੇਸ਼ ਦੀ ਰਾਜਦੂਤ ਨੇ ਵੀ ਸੰਸਕ੍ਰਿਤ ਭਾਸ਼ਾ ਸਿੱਖੀ ਹੈ। ਯਾਨੀ ਸੰਸਕ੍ਰਿਤ ਦਾ ਪ੍ਰਸਾਰ ਪੂਰੀ ਦੁਨੀਆ ਵਿੱਚ ਵਧ ਰਿਹਾ ਹੈ।
ਸਾਥੀਓ,
ਗੁਲਾਮੀ ਦੇ ਇੱਕ ਹਜ਼ਾਰ ਸਾਲ ਦੇ ਕਾਲਖੰਡ ਵਿੱਚ ਭਾਰਤ ਨੂੰ ਤਰ੍ਹਾਂ-ਤਰ੍ਹਾਂ ਨਾਲ ਜੜਾਂ ਤੋਂ ਉਖਾੜਣ ਦਾ ਪ੍ਰਯਤਨ ਹੋਇਆ। ਇਨ੍ਹਾਂ ਵਿੱਚੋਂ ਇੱਕ ਸੀ-ਸੰਸਕ੍ਰਿਤ ਭਾਸ਼ਾ ਦਾ ਪੂਰਾ ਵਿਨਾਸ਼। ਅਸੀਂ ਆਜ਼ਾਦ ਹੋਏ ਲੇਕਿਨ ਜਿਨ੍ਹਾਂ ਲੋਕਾਂ ਵਿੱਚ ਗੁਲਾਮੀ ਦੀ ਮਾਨਸਿਕਤਾ ਨਹੀਂ ਗਈ, ਉਹ ਸੰਸਕ੍ਰਿਤ ਦੇ ਪ੍ਰਤੀ ਵੈਰ ਭਾਵ ਪਾਲਦੇ ਰਹੇ। ਕਿਤੇ ਕੋਈ ਲੁਪਤ ਭਾਸ਼ਾ ਦਾ ਕੋਈ ਸ਼ਿਲਾਲੇਖ, ਮਿਲਣ ‘ਤੇ ਅਜਿਹੇ ਲੋਕ ਉਸ ਦਾ ਮਹਿਮਾ-ਮੰਡਨ ਕਰਦੇ ਹਨ ਲੇਕਿਨ ਹਜ਼ਾਰਾਂ ਵਰ੍ਹਿਆਂ ਵਿੱਚ ਮੌਜੂਦ ਸੰਸਕ੍ਰਿਤ ਦਾ ਸਨਮਾਨ ਨਹੀਂ ਕਰਦੇ। ਦੂਸਰੇ ਦੇਸ਼ ਦੇ ਲੋਕ ਮਾਤ੍ਰਭਾਸ਼ਾ ਜਾਣਨ ਤਾਂ ਇਹ ਲੋਕ ਪ੍ਰਸ਼ੰਸਾ ਕਰਨਗੇ ਲੇਕਿਨ ਸੰਸਕ੍ਰਿਤ ਭਾਸ਼ਾ ਜਾਨਣ ਨੂੰ ਇਹ ਪਿਛੜੇਪਨ ਦੀ ਨਿਸ਼ਾਨੀ ਮੰਨਦੇ ਹਨ। ਇਸ ਮਾਨਸਿਕਤਾ ਦੇ ਲੋਕ ਪਿਛਲੇ ਇੱਕ ਹਜ਼ਾਰ ਸਾਲ ਤੋਂ ਹਾਰਦੇ ਆ ਰਹੇ ਹਨ ਅਤੇ ਅੱਗੇ ਵੀ ਕਾਮਯਾਬ ਨਹੀਂ ਹੋਣਗੇ। ਸੰਸਕ੍ਰਿਤ ਸਿਰਫ਼ ਪਰੰਪਰਾਵਾਂ ਦੀ ਭਾਸ਼ਾ ਨਹੀਂ ਹੈ, ਇਹ ਸਾਡੀ ਪ੍ਰਗਤੀ ਅਤੇ ਪਹਿਚਾਣ ਦੀ ਭਾਸ਼ਾ ਵੀ ਹੈ। ਬੀਤੇ 9 ਵਰ੍ਹਿਆਂ ਵਿੱਚ ਅਸੀਂ ਸੰਸਕ੍ਰਿਤ ਦੇ ਪ੍ਰਸਾਰ ਦੇ ਲਈ ਵਿਆਪਕ ਪ੍ਰਯਾਤਨ ਕੀਤੇ ਹਨ। ਆਧੁਨਿਕ ਸੰਦਰਭ ਵਿੱਚ ਅਸ਼ਟਾਧਯਾਯੀ ਭਾਸਯ ਜਿਹੇ ਗ੍ਰੰਥ ਇਨ੍ਹਾਂ ਪ੍ਰਯਤਨਾਂ ਨੂੰ ਸਫ਼ਲ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾਉਣਗੇ।
ਮੇਰੇ ਪਰਿਵਾਰਜਨੋਂ,
ਰਾਮਭਦ੍ਰਾਚਾਰਯ ਜੀ ਸਾਡੇ ਦੇਸ਼ ਦੇ ਅਜਿਹੇ ਸੰਤ ਹਨ, ਜਿਨ੍ਹਾਂ ਦੇ ਇਕੱਲੇ ਗਿਆਨ ‘ਤੇ ਦੁਨੀਆ ਦੀ ਕਈ ਯੂਨੀਵਰਸਿਟੀਜ਼ ਸਟਡੀ ਕਰ ਸਕਦੀਆਂ ਹਨ। ਬਚਪਨ ਤੋਂ ਹੀ ਭੌਤਿਕ ਨੇਤਰ ਨਾ ਹੋਣ ਦੇ ਬਾਵਜੂਦ ਤੁਹਾਡੇ ਪ੍ਰਗਿਆ ਚਕਸ਼ੁ ਇੰਨੇ ਵਿਕਸਿਤ ਹਨ, ਕਿ ਇਨ੍ਹਾਂ ਨੂੰ ਵੇਦ-ਵੇਦਾਂਗ ਕੰਟਸ਼ਥ ਹਨ। ਇਹ ਸੈਂਕੜੋਂ ਗ੍ਰੰਥਾਂ ਦੀ ਰਚਨਾ ਕਰ ਚੁੱਕੇ ਹੋ। ਭਾਰਤੀ ਗਿਆਨ ਅਤੇ ਦਰਸ਼ਨ ਵਿੱਚ ‘ਪ੍ਰਸਥਾਨਤ੍ਰਯੀ’ ਨੂੰ ਵੱਡੇ-ਵੱਡੇ ਵਿਦਵਾਨਾਂ ਦੇ ਲਈ ਵੀ ਕਠਿਨ ਮੰਨਿਆ ਜਾਂਦਾ ਹੈ। ਜਗਦਗੁਰੂ ਜੀ ਉਨ੍ਹਾਂ ਦਾ ਵੀ ਭਾਸ਼ਯ ਆਧੁਨਿਕ ਭਾਸ਼ਾ ਵਿੱਚ ਲਿਖ ਚੁੱਕੇ ਹਨ। ਇਸ ਪੱਧਰ ਦਾ ਗਿਆਨ, ਅਜਿਹੀ ਮੇਧਾ ਵਿਅਕਤੀਗਤ ਨਹੀਂ ਹੁੰਦੀ। ਇਹ ਮੇਧਾ ਪੂਰੇ ਰਾਸ਼ਟਰ ਦੀ ਧਰੋਹਰ ਹੁੰਦੀ ਹੈ। ਅਤੇ ਇਸ ਲਈ, ਸਾਡੀ ਸਰਕਾਰ ਨੇ 2015 ਵਿੱਚ ਸਵਾਮੀ ਜੀ ਨੂੰ ਪਦਮਵਿਭੂਸ਼ਣ ਨਾਲ ਸਨਮਾਨਤ ਕੀਤਾ ਸੀ।
ਸਾਥੀਓ,
ਸਵਾਮੀ ਜੀ ਜਿੰਨਾ ਧਰਮ ਅਤੇ ਅਧਿਆਤਮ ਦੇ ਖੇਤਰ ਵਿੱਚ ਸਰਗਰਮ ਰਹਿੰਦੇ ਹਨ, ਓਨਾ ਹੀ ਸਮਾਜ ਅਤੇ ਰਾਸ਼ਟਰ ਦੇ ਲਈ ਵੀ ਮੁਖਰ ਰਹਿੰਦੇ ਹਨ। ਮੈਂ ਜਦੋਂ ਸਵੱਛ ਭਾਰਤ ਅਭਿਯਾਨ ਦੇ 9 ਰਤਨਾਂ ਵਿੱਚ ਤੁਹਾਨੂੰ ਨਾਮਿਤ ਕੀਤਾ ਸੀ, ਤਾਂ ਉਹ ਜ਼ਿੰਮੇਦਾਰੀ ਵੀ ਤੁਸੀਂ ਓਨੀ ਹੀ ਨਿਸ਼ਠਾ ਨਾਲ ਉਠਾਈ ਸੀ। ਮੈਨੂੰ ਖੁਸ਼ੀ ਹੈ ਕਿ ਸਵਾਮੀ ਜੀ ਨੇ ਦੇਸ਼ ਦੇ ਮਾਣ ਦੇ ਲਈ ਜੋ ਸੰਕਲਪ ਕੀਤੇ ਸਨ, ਉਹ ਹੁਣ ਪੂਰੇ ਹੋ ਰਹੇ ਹਨ। ਸਾਡਾ ਭਾਰਤ ਹੁਣ ਸਵੱਛ ਵੀ ਬਣ ਰਿਹਾ ਹੈ, ਅਤੇ ਸਵਸਥ ਵੀ ਬਣ ਰਿਹਾ ਹੈ। ਮਾਂ ਗੰਗਾ ਦੀ ਧਾਰਾ ਵੀ ਨਿਰਮਲ ਹੋ ਰਹੀ ਹੈ। ਹਰ ਦੇਸ਼ਵਾਸੀ ਦਾ ਇੱਕ ਹੋਰ ਸੁਪਨਾ ਪੂਰਾ ਕਰਨ ਵਿੱਚ ਜਗਦਗੁਰੂ ਰਾਮਭ੍ਰਦਾਚਾਰਯ ਜੀ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ। ਅਦਾਲਤ ਤੋਂ ਲੈ ਕੇ ਅਦਾਲਤ ਦੇ ਬਾਹਰ ਤੱਕ ਜਿਸ ਰਾਮ-ਮੰਦਿਰ ਦੇ ਲਈ ਤੁਸੀਂ ਇੰਨਾ ਯੋਗਦਾਨ ਦਿੱਤਾ, ਉਹ ਵੀ ਬਣ ਕੇ ਤਿਆਰ ਹੋਣ ਜਾ ਰਿਹਾ ਹੈ। ਅਤੇ ਹੁਣ ਦੋ ਦਿਨ ਪਹਿਲਾਂ ਹੀ ਮੈਨੂੰ ਆਯੋਧਿਆ ਵਿੱਚ ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਟ੍ਰਸਟ ਦੁਆਰਾ, ਪ੍ਰਾਣ ਪ੍ਰਤਿਸ਼ਠਾ ਸਮਾਰੋਹ ਵਿੱਚ ਸ਼ਾਮਲ ਹੋਣ ਦਾ ਸੱਦਾ ਮਿਲਿਆ ਹੈ।
जय सिया-राम।
ਇਸ ਨੂੰ ਵੀ ਮੈਂ ਆਪਣਾ ਬਹੁਤ ਵੱਡਾ ਸੁਭਾਗ ਮੰਨਦਾ ਹਾਂ। ਸਾਰੇ ਸੰਤਗਣ, ਆਜ਼ਾਦੀ ਦੇ 75 ਵਰ੍ਹੇ ਤੋਂ ਆਜ਼ਾਦੀ ਦੇ 100 ਵਰ੍ਹੇ ਦੇ ਸਭ ਤੋਂ ਅਹਿਮ ਕਾਲਖੰਡ ਨੂੰ ਯਾਨੀ 25 ਸਾਲ, ਦੇਸ਼ ਜੋ ਹੁਣ ਤੋਂ ਅੰਮ੍ਰਿਤਕਾਲ ਦੇ ਰੂਪ ਵਿੱਚ ਦੇਖ ਰਿਹਾ ਹੈ। ਇਸ ਅੰਮ੍ਰਿਤਕਾਲ ਵਿੱਚ ਦੇਸ਼, ਵਿਕਾਸ ਅਤੇ ਆਪਣੀ ਵਿਰਾਸਤ ਨੂੰ ਨਾਲ ਲੈ ਕੇ ਚਲ ਰਿਹਾ ਹੈ। ਅਸੀਂ ਆਪਣੇ ਤੀਰਥਾਂ ਦੇ ਵਿਕਾਸ ਨੂੰ ਵੀ ਪ੍ਰਾਥਮਿਕਤਾ ਦੇ ਰਹੇ ਹਾਂ। ਚਿਤ੍ਰਕੂਟ ਤਾਂ ਉਹ ਸਥਾਨ ਹੈ ਜਿੱਥੇ ਅਧਿਆਤਮਿਕ ਆਭਾ ਵੀ ਹੈ, ਅਤੇ ਕੁਦਰਤੀ ਸੁੰਦਰਤਾ ਵੀ ਹੈ। 45 ਹਜ਼ਾਰ ਕਰੋੜ ਰੁਪਏ ਦੀ ਕੇਨ ਬੇਤਵਾ ਲਿੰਕ ਪ੍ਰੋਜੈਕਟ ਹੋਵੇ, ਬੁੰਦੇਲਕੰਡ ਐਕਸਪ੍ਰੈੱਸਵੇਅ ਹੋਣ, ਡਿਫੈਂਸ ਕੌਰੀਡੋਰ ਹੋਣ, ਅਜਿਹੇ ਪ੍ਰਯਤਨ ਇਸ ਖੇਤਰ ਵਿੱਚ ਨਵੀਆਂ ਸੰਭਾਵਨਾਵਾਂ ਬਣਾਵਾਂਗੇ। ਮੇਰੀ ਕਾਮਨਾ ਅਤੇ ਪ੍ਰਯਤਨ ਹੈ, ਚਿਤ੍ਰਕੂਟ, ਵਿਕਾਸ ਦੀ ਨਵੀਆਂ ਉਚਾਈਆਂ ‘ਤੇ ਪਹੁੰਚੇ। ਇੱਕ ਵਾਰ ਫਿਰ ਪੂਜਯ ਜਗਦਗੁਰੂ ਸ਼੍ਰੀ ਰਾਮਭਦ੍ਰਾਚਾਰਯ ਜੀ ਨੂੰ ਮੈਂ ਆਦਰਪੂਰਵਕ ਪ੍ਰਮਾਣ ਕਰਦਾ ਹਾਂ। ਉਨ੍ਹਾਂ ਦੇ ਅਸ਼ੀਰਵਾਦ ਸਾਨੂੰ ਸਭ ਨੂੰ ਪ੍ਰੇਰਣਾ ਦੇਣ, ਸ਼ਕਤੀ ਦੇਣ ਅਤੇ ਉਨ੍ਹਾਂ ਦਾ ਜੋ ਗਿਆਨ ਦਾ ਪ੍ਰਸਾਦ ਹੈ ਉਹ ਸਾਨੂੰ ਨਿਰੰਤਰ ਮਾਗਰਦਰਸ਼ਨ ਕਰਦਾ ਰਹੇ। ਇਸੇ ਭਾਵਨਾ ਨੂੰ ਪ੍ਰਗਟ ਕਰਦੇ ਹੋਏ ਮੈਂ ਦਿਲ ਤੋਂ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।
ਜੈ ਸਿਯਾ-ਰਾਮ।