ਨਮਸਕਾਰ।
ਮੱਧ ਪ੍ਰਦੇਸ਼ ਵਿੱਚ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਅਭਿਯਾਨ ਤੇਜ਼ ਗਤੀ ਨਾਲ ਚਲ ਰਿਹਾ ਹੈ। ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਰੋਜ਼ਗਾਰ ਮੇਲਿਆਂ ਦਾ ਆਯੋਜਨ ਕਰਕੇ, ਵਿਭਿੰਨ ਅਹੁਦੇ ‘ਤੇ ਹਜ਼ਾਰਾਂ ਨੌਜਵਾਨਾਂ ਦੀਆਂ ਭਰਤੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋ 22 ਹਜ਼ਾਰ 400 ਤੋਂ ਅਧਿਕ ਨੌਜਵਾਨਾਂ ਦੀ ਅਧਿਆਪਕ ਦੇ ਪਦ ‘ਤੇ ਭਰਤੀ ਹੋਈ ਹੈ। ਅੱਜ ਅਨੇਕਾਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੀ ਮਿਲੇ ਹਨ। ਮੈਂ ਸਾਰੇ ਨੌਜਵਾਨਾਂ ਨੂੰ ਸਿੱਖਿਆ ਜੈਸੇ ਮਹੱਤਵਪੂਰਨ ਕਾਰਜ ਨਾਲ ਜੁੜਣ ਦੇ ਲਈ ਬਹੁਤ-ਬਹੁਤ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਕੇਂਦਰ ਸਰਕਾਰ ਨੇ ਆਧੁਨਿਕ ਅਤੇ ਵਿਕਸਿਤ ਭਾਰਤ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਲਾਗੂ ਕੀਤੀ ਹੈ। ਇਹ ਨੀਤੀ ਬੱਚਿਆਂ ਦੇ ਵਿਆਪਕ ਵਿਕਾਸ, ਸੰਪੂਰਣ ਵਿਕਾਸ, ਗਿਆਨ, ਕੌਸ਼ਲ, ਸੰਸਕਾਰ ਅਤੇ ਭਾਰਤੀ ਕਦਰਾਂ-ਕੀਮਤਾਂ ਦੇ ਸੰਵਰਧਨ ‘ਤੇ ਜ਼ੋਰ ਦਿੰਦੀ ਹੈ। ਇਸ ਨੀਤੀ ਨੂੰ ਪ੍ਰਭਾਵੀ ਰੂਪ ਨਾਲ ਲਾਗੂ ਕਰਨ ਵਿੱਚ ਅਧਿਆਪਕਾਂ ਦੀ ਸਭ ਤੋਂ ਮਹੱਤਵਪੂਰਨ ਭੂਮਿਕਾ ਹੈ। ਮੱਧ ਪ੍ਰਦੇਸ਼ ਵਿੱਚ ਵਿਆਪਕ ਤੌਰ ‘ਤੇ ਅਧਿਆਪਕ ਨਿਯੁਕਤੀ ਦਾ ਅਭਿਯਾਨ ਇਸ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ। ਮੈਨੂੰ ਦੱਸਿਆ ਗਿਆ ਹੈ ਕਿ ਕੁਲ ਨਵੀਆਂ ਭਰਤੀਆਂ ਵਿੱਚੋਂ ਲਗਭਗ ਅੱਧੇ ਅਧਿਆਪਕ, ਆਦਿਵਾਸੀ ਇਲਾਕਿਆਂ ਦੇ ਸਕੂਲਾਂ ਵਿੱਚ ਨਿਯੁਕਤ ਹੋਣਗੇ। ਇਤਨੀ ਬੜੀ ਸੰਖਿਆ ਵਿੱਚ ਅਧਿਆਪਕਾਂ ਦੀ ਨਿਯੁਕਤੀ ਨਾਲ, ਸਭ ਤੋਂ ਅਧਿਕ ਲਾਭ ਗ੍ਰਾਮੀਣ ਖੇਤਰ ਦੇ ਬੱਚਿਆਂ ਨੂੰ ਹੋਵੇਗਾ, ਸਾਡੀ ਭਾਵੀ ਪੀੜ੍ਹੀ ਨੂੰ ਹੋਵੇਗਾ। ਮੈਨੂੰ ਖੁਸ਼ੀ ਹੈ ਕਿ MP ਸਰਕਾਰ ਨੇ ਇਸ ਸਾਲ 1 ਲੱਖ ਤੋਂ ਅਧਿਕ ਸਰਕਾਰੀ ਅਹੁਦੇ ‘ਤੇ ਭਰਤੀ ਦਾ ਟੀਚਾ ਰੱਖਿਆ ਹੈ। ਇਸ ਸਾਲ ਦੇ ਅੰਤ ਤੱਕ 60 ਹਜ਼ਾਰ ਤੋਂ ਅਧਿਕ ਅਧਿਆਪਕਾਂ ਦੀ ਨਿਯੁਕਤੀ ਦਾ ਵੀ ਟੀਚਾ ਹੈ। ਇਨ੍ਹੀ ਪ੍ਰਯਾਸਾਂ ਦਾ ਪਰਿਣਾਮ ਹੈ ਕਿ National Achievement Survey ਵਿੱਚ MP ਨੇ ਸਿੱਖਿਆ ਦੀ ਗੁਣਵੱਤਾ ਵਿੱਚ ਬੜੀ ਛਲਾਂਗ ਲਗਾਈ ਹੈ। ਇਸ ਰੈਕਿੰਗ ਵਿੱਚ MP ਦਾ ਸਥਾਨ 17ਵੇਂ ਨੰਬਰ ਤੋਂ 5ਵੇਂ ਨੰਬਰ ‘ਤੇ ਪਹੁੰਚ ਗਿਆ ਹੈ, ਯਾਨੀ 12 ਨੰਬਰ ਦੀ ਛਲਾਂਗ ਅਤੇ ਉਹ ਵੀ ਬਿਨਾ ਹੋ-ਹੱਲਾ ਕੀਤੇ, ਬਿਨਾ ਸ਼ੌਰ ਮਚਾਏ, ਬਿਨਾ ਵਪਾਰ ‘ਤੇ ਪੈਸੇ ਲੁਟਾਏ, ਚੁਪਚਾਪ, ਇਸ ਤਰ੍ਹਾਂ ਦਾ ਕਾਰਜ ਕਰਨ ਦੇ ਲਈ ਸਮਰਪਣ ਚਾਹੀਦਾ ਹੈ, ਸਮਰਪਣ ਦੇ ਬਿਨਾ ਇਹ ਸੰਭਵ ਨਹੀਂ ਹੁੰਦਾ ਹੈ। ਇੱਕ ਪ੍ਰਕਾਰ ਨਾਲ ਸਾਧਨਾ ਭਾਵ ਚਾਹੀਦਾ ਸਿੱਖਿਆ ਦੇ ਪ੍ਰਤੀ ਭਗਤੀ-ਭਾਵ ਚਾਹੀਦਾ ਹੈ। ਮੈਂ ਮੱਧ ਪ੍ਰਦੇਸ਼ ਦੇ ਸਕੂਲਾਂ ਨੂੰ, ਮੱਧ ਪ੍ਰਦੇਸ਼ ਦੇ ਸਾਰੇ ਅਧਿਆਪਕਾਂ ਨੂੰ, ਐੱਮਪੀ ਸਰਕਾਰ ਨੂੰ ਸਿੱਖਿਆ ਦੇ ਖੇਤਰ ਵਿੱਚ ਇਸ ਮਹੱਤਵਪੂਰਨ ਸਿੱਧੀ ਦੇ ਲਈ ਅਤੇ ਇਸ ਮੌਨ ਸਾਧਨਾ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਆਜ਼ਾਦੀ ਦੇ ਅੰਮ੍ਰਿਤਕਾਲ ਵਿੱਚ ਦੇਸ਼, ਬੜੇ ਟੀਚਿਆਂ ਅਤੇ ਨਵੇਂ ਸੰਕਲਪਾਂ ਦੇ ਨਾਲ ਅੱਗੇ ਵਧ ਰਿਹਾ ਹੈ। ਇਨ੍ਹਾਂ ਟੀਚਿਆਂ ਦੀ ਪ੍ਰਾਪਤੀ ਦੇ ਲਈ ਵਿਕਾਸ ਦੇ ਜੋ ਕਾਰਜ ਹੋ ਰਹੇ ਹਨ, ਉਹ ਅੱਜ ਹਰ ਸੈਕਟਰ ਵਿੱਚ ਰੋਜ਼ਗਾਰ ਦੇ ਨਵੇਂ ਅਵਸਰ ਬਣਾ ਰਹੇ ਹਨ। ਅਲੱਗ-ਅਲੱਗ ਖੇਤਰਾਂ ਵਿੱਚ ਅੱਜ ਜਿਸ ਤੇਜ਼ ਗਤੀ ਨਾਲ ਇਨਫ੍ਰਾਸਟ੍ਰਕਚਰ ਨਿਰਮਾਣ ਦੀ ਰਫ਼ਤਾਰ ਵਧੀ ਹੈ, ਉਸ ਨਾਲ ਵੀ ਰੋਜ਼ਾਗਰ ਦੀਆਂ ਨਵੀਆਂ ਸੰਭਾਵਨਾਵਾਂ ਬਣ ਰਹੀਆਂ ਹਨ। ਜੈਸੇ, ਕੁਝ ਹੀ ਦਿਨ ਪਹਿਲੇ ਭੋਪਾਲ ਤੋਂ ਦਿੱਲੀ ਦੇ ਦਰਮਿਆਨ ਵੰਦੇ ਭਾਰਤ ਟ੍ਰੇਨ ਦੀ ਸ਼ੁਰੂਆਤ ਹੋਈ ਹੈ। ਇਸ ਟ੍ਰੇਨ ਨਾਲ ਪ੍ਰੋਫੈਸ਼ਨਲਸ, ਕਾਰੋਬਾਰੀਆਂ ਨੂੰ ਤਾਂ ਸੁਵਿਧਾ ਮਿਲੇਗੀ ਹੀ, ਨਾਲ ਹੀ ਟੂਰਿਜ਼ਮ ਨੂੰ ਵੀ ਹੁਲਾਰਾ ਮਿਲੇਗਾ। One station One product ਅਤੇ One district One product ਐਸੀਆਂ ਅਨੇਕ ਯੋਜਨਾਵਾਂ ਨੂੰ ਵੀ ਸਥਾਨਕ ਉਤਪਾਦ, ਦੂਰ-ਦੂਰ ਤੱਕ ਪਹੁੰਚ ਰਹੇ ਹਨ। ਇਹ ਸਾਰੀਆਂ ਯੋਜਨਾਵਾਂ, ਰੋਜ਼ਗਾਰ ਵਧਾਉਣ ਅਤੇ ਆਮਦਨ ਵਧਾਉਣ ਵਿੱਚ ਮਦਦ ਕਰ ਰਹੀਆਂ ਹਨ। ਇਸ ਦੇ ਨਾਲ ਹੀ, ਮੁਦਰਾ ਯੋਜਨਾ ਨਾਲ ਉਨ੍ਹਾਂ ਲੋਕਾਂ ਨੂੰ ਬੜੀ ਮਦਦ ਮਿਲੀ ਹੈ, ਜੋ ਅਰਥਿਕ ਰੂਪ ਤੋਂ ਬਹੁਤ ਕਮਜ਼ੋਰ ਹਨ, ਲੇਕਿਨ ਸਵੈ ਰੋਜ਼ਗਾਰ ਕਰਨਾ ਚਾਹੁੰਦੇ ਸੀ। ਸਰਕਾਰ ਨੇ ਪਾਲਿਸੀ ਲੇਵਲ ‘ਤੇ ਜੋ ਬਲਦਾਅ ਕੀਤੇ ਹਨ, ਉਸ ਨੇ ਭਾਰਤ ਦੇ ਸਟਾਰਟਅਪਸ ਈਕੋਸਿਸਟਮ ਵਿੱਚ ਵੀ ਰੋਜ਼ਗਾਰ ਦੇ ਅਨੇਕਾਂ ਨਵੇਂ ਅਵਸਰ ਬਣਾਏ ਹਨ ।
ਸਾਥੀਓ,
ਰੋਜ਼ਗਾਰ ਅਤੇ ਸਵੈਰੋਜ਼ਗਾਰ ਨੂੰ ਹੁਲਾਰਾ ਦੇਣ ਦੇ ਲਈ ਸਰਕਾਰ ਦਾ ਸਕਿੱਲ ਡਿਵੈਲਪਮੈਂਟ ‘ਤੇ ਵੀ ਵਿਸ਼ੇਸ਼ ਜ਼ੋਰ ਹੈ। ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਨੌਜਵਾਨਾਂ ਨੂੰ ਟ੍ਰੇਨਿੰਗ ਦੇਣ ਦੇ ਲਈ ਦੇਸ਼ਭਰ ਵਿੱਚ ਕੌਸ਼ਲ ਵਿਕਾਸ ਕੇਂਦਰ ਖੋਲ੍ਹੇ ਗਏ ਹਨ। ਇਸ ਸਾਲ ਦੇ ਬਜਟ ਵਿੱਚ 30 ਸਕਿੱਲ ਇੰਡੀਆ ਇੰਟਰਨੈਸ਼ਨਲ ਸੈਂਟਰ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਵਿੱਚ ਨੌਜਵਾਨਾਂ ਨੂੰ New Age Technology ਦੇ ਦੁਆਰਾ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਸਾਲ ਦੇ ਬਜਟ ਵਿੱਚ, ਪੀਐੱਮ ਵਿਸ਼ਵਕਰਮਾ ਯੋਜਨਾ ਦੇ ਜ਼ਰੀਏ ਛੋਟੇ ਕਾਰੀਗਰਾਂ ਨੂੰ ਟ੍ਰੇਨਿੰਗ ਦੇਣ ਦੇ ਨਾਲ ਉਨ੍ਹਾਂ ਨੇ MSME ਨਾਲ ਵੀ ਜੋੜਣ ਦੀ ਪਹਿਲ ਕੀਤੀ ਗਈ ਹੈ।
ਸਾਥੀਓ,
MP ਵਿੱਚ ਜਿਨ੍ਹਾਂ ਹਜ਼ਾਰਾਂ ਅਧਿਆਪਕਾਂ ਦੀ ਨਿਯੁਕਤ ਹੋਈ ਹੈ, ਉਨ੍ਹਾਂ ਨੇ ਮੈਂ ਇੱਕ ਹੋਰ ਬਾਤ ਕਹਿਣਾ ਚਾਹੁੰਦਾ ਹਾਂ। ਤੁਸੀਂ ਆਪਣੇ ਪਿਛਲੇ 10-15 ਸਾਲ ਦੇ ਜੀਵਨ ਨੂੰ ਦੇਖੋ। ਤੁਸੀਂ ਦੇਖੋਗੇ ਕਿ ਜਿਨ੍ਹਾਂ ਲੋਕਾਂ ਨੇ ਆਪਣੇ ਜੀਵਨ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵ ਪਾਇਆ, ਉਨ੍ਹਾਂ ਵਿੱਚ ਤੁਹਾਡੀ ਮਾਤਾ ਜੀ ਅਤੇ ਤੁਹਾਡੇ ਅਧਿਆਪਕ ਜ਼ਰੂਰ ਹਨ। ਜਿਸ ਤਰ੍ਹਾਂ ਨਾਲ ਇਹ ਤੁਹਾਡੇ ਹਿਰਦੇ ਵਿੱਚ ਹਨ, ਤੁਹਾਡੇ ਅਧਿਆਪਕ ਤੁਹਾਡੇ ਹਿਰਦੇ ਵਿੱਚ ਹਨ, ਵੈਸੇ ਹੀ ਤੁਹਾਨੂੰ ਆਪਣੇ ਸਕੂਲ ਦੇ ਦਿਲ ਵਿੱਚ ਜਗ੍ਹਾ ਬਣਾਉਣੀ ਹੈ। ਤੁਹਾਨੂੰ ਇਸ ਬਾਤ ਦਾ ਹਮੇਸ਼ਾ ਧਿਆਨ ਰੱਖਣਾ ਹੈ ਕਿ ਤੁਹਾਡੀ ਸਿੱਖਿਆ, ਦੇਸ਼ ਦਾ ਸਿਰਫ਼ ਵਰਤਮਾਨ ਹੀ ਨਹੀਂ ਬਲਕਿ ਭਵਿੱਖ ਵੀ ਸੰਵਾਰੇਗੀ। ਤੁਹਾਡੀ ਦਿੱਤੀ ਗਈ ਸਿੱਖਿਆ ਸਿਰਫ਼ ਇੱਕ ਵਿਦਿਆਰਥੀ ਵਿੱਚ ਹੀ ਨਹੀਂ ਬਲਕਿ ਸਮਾਜ ਵਿੱਚ ਵੀ ਪਰਿਵਤਰਨ ਲਿਆਵੇਗੀ। ਤੁਸੀਂ ਜਿਨ੍ਹਾਂ ਕਦਰਾ –ਕੀਮਤਾਂ ਨੂੰ ਅੱਗੇ ਵਧਾਉਣਗੇ ਉਹ ਸਿਰਫ਼ ਅੱਜ ਦੀ ਪੀੜ੍ਹੀ ਦੀ ਹੀ ਨਹੀਂ ਬਲਕਿ ਆਉਣ ਵਾਲੀਆਂ ਕਈ ਪੀੜ੍ਹੀਆਂ ‘ਤੇ ਸਕਾਰਾਤਮਕ ਪ੍ਰਭਾਵ ਪੈਦਾ ਕਰੇਗੀ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਬੱਚਿਆਂ ਦੀ ਸਿੱਖਿਆ ਅਤੇ ਉਨ੍ਹਾਂ ਦੇ ਸੰਪੂਰਨ ਵਿਕਾਸ ਦੇ ਲਈ ਤੁਸੀਂ ਹਮੇਸ਼ਾ ਸਮਰਪਿਤ ਰਹੋਗੇ। ਹੋਰ ਇੱਕ ਬਾਤ ਮੈਂ ਹਮੇਸ਼ਾ ਮੇਰੇ ਲਈ ਕਹਿੰਦਾ ਹਾਂ, ਮੈਂ ਹਮੇਸ਼ਾ ਕਹਿੰਦਾ ਹਾਂ ਕਿ ਮੈਂ ਮੇਰੇ ਅੰਦਰ ਦੇ ਵਿਦਿਆਰਥੀ ਨੂੰ ਕਦੇ ਮਰਨ ਨਹੀਂ ਦਿੰਦਾ । ਤੁਸੀਂ ਅਧਿਆਪਕ ਭਲੇ ਹੋ ਲੇਕਿਨ ਤੁਹਾਡੇ ਅੰਦਰ ਦੇ ਵਿਦਿਆਰਥੀ ਨੂੰ ਹਮੇਸ਼ਾ ਜਾਗ੍ਰਤ ਰੱਖੋ, ਹਮੇਸ਼ਾ ਚੇਤਨਵੰਤ ਰੱਖੋ। ਤੁਹਾਡੇ ਅੰਦਰ ਦਾ ਵਿਦਿਆਰਥੀ ਹੀ ਤੁਹਾਡੇ ਜੀਵਨ ਦੀਆਂ ਅਨੇਕ ਨਵੀਆਂ ਉਚਾਈਆਂ ‘ਤੇ ਪਹੁੰਚਾਏਗਾ। ਇੱਕ ਵਾਰ ਫਿਰ ਆਪ ਸਭ ਨੂੰ ਮੇਰੀ ਬਹੁਤ-ਬਹੁਤ ਵਧਾਈ ਹੈ, ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ।
ਧੰਨਵਾਦ।